HOME

ABOUT US

 NEWS

ARTICLES

 LINKS

CONTACT US

SPORTS NEWS

 November 2008

ਕੌਮਾਂਤਰੀ ਕੈਨੇਡਾ ਕਬੱਡੀ ਕੱਪ 2 ਤੋਂ 4 ਜਨਵਰੀ 2009 ਤੱਕ

ਲੁਧਿਆਣਾ, 29 ਨਵੰਬਰ - ਕੌਮਾਂਤਰੀ ਕੈਨੇਡਾ ਕਬੱਡੀ ਕੱਪ 2 ਜਨਵਰੀ ਤੋਂ 4 ਜਨਵਰੀ ਤੱਕ ਮਾਲਵਾ ਸਪੋਰਟਸ ਐਸੋ: ਅਤੇ ਫਰੇਜਰ ਵੈਲੀ ਕਬੱਡੀ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਵਿਚ ਇਸ ਵਾਰ ਐਥਲੈਟਿਕਸ ਅਤੇ ਹਾਕੀ ਮੁਕਾਬਲੇ ਲੁਧਿਆਣਾ ਦੇ ਪੀ. ਏ. ਯੂ. ਹਾਕੀ ਐਸਟਰੋਟਰਫ ਅਤੇ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਏ ਜਾਣਗੇ। ਇਸ ਤੋਂ ਇਲਾਵਾ 4 ਜਨਵਰੀ ਨੂੰ ਬੱਬੂ ਮਾਨ ਦਾ ਖੁੱਲ੍ਹਾ ਅਖਾੜਾ ਵੀ ਦਰਸ਼ਕਾਂ ਲਈ ਖਿੱਚ ਦਾ ਮੁੱਖ ਕੇਂਦਰ ਹੋਵੇਗਾ।

54 ਵੀਆਂ ਕੌਮੀ ਸਕੂਲ ਖੇਡਾਂ

ਪਟਿਆਲਾ, 28 ਨਵੰਬਰ - 54 ਵੀਆਂ ਕੌਮੀ ਸਕੂਲ ਖੇਡਾਂ ਪੰਜਾਬ ਦੇ ਵੱਖ-ਵੱਖ ਖੇਡ ਮੈਦਾਨਾਂ 'ਚ ਕਰਵਾਈਆਂ ਜਾ ਰਹੀਆਂ ਹਨ। ਜਿਸ ਦੇ ਜੂਡੋ ਅੰਡਰ-14 ਮੁਕਾਬਲਿਆਂ 'ਚ ਪੰਜਾਬ ਦੇ ਮੁੰਡਿਆਂ ਤੇ ਮਨੀਪੁਰ ਦੀਆਂ ਕੁੜੀਆਂ ਨੇ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਭਾਰ ਤੋਲਣ ਮੁਕਾਬਲਿਆਂ 'ਚ ਵੀ ਪੰਜਾਬ ਦੇ ਲੜਕੇ ਤੇ ਲੜਕੀਆਂ ਨੇ 2-2 ਸੋਨ ਤਗਮੇ ਜਿੱਤੇ। ਜੂਡੋ : ਸ਼ਹੀਦ ਮੇਜਰ ਤੇਜਿੰਦਰਪਾਲ ਸਿੰਘ ਸੋਹਲ ਮਲਟੀਪਰਪਜ਼ ਹਾਲ ਵਿਖੇ ਚੱਲ ਰਹੇ ਜੂਡੋ ਮੁਕਾਬਲਿਆਂ ਵਿਚ ਪੰਜਾਬ 27 ਅੰਕਾਂ ਨਾਲ ਪਹਿਲੇ, ਦਿੱਲੀ 17 ਅੰਕਾਂ ਨਾਲ ਦੂਸਰੇ ਤੇ ਹਰਿਆਣਾ 11 ਅੰਕਾਂ ਨਾਲ ਤੀਸਰੇ ਸਥਾਨ 'ਤੇ ਰਿਹਾ। ਜੂਡੋ ਦੇ ਅੰਡਰ-14 ਵਰਗ ਦੇ 25 ਕਿਲੋ ਭਾਰ 'ਚ ਭਾਨੂੰ ਜੀਤ ਦਿੱਲੀ ਪਹਿਲੇ, ਕੁਮਾਰ ਵਿਕਰਾਂਤ ਪੰਜਾਬ ਦੂਸਰੇ, 30 ਕਿਲੋ 'ਚ ਮੁਕੇਸ਼ ਪੰਜਾਬ ਪਹਿਲੇ, ਪ੍ਰਦੀਪ ਹਰਿਆਣਾ ਦੂਸਰੇ, 35 ਕਿਲੋ 'ਚ ਕਰਨ ਹੰਸ ਪੰਜਾਬ ਪਹਿਲੇ ਤੇ ਜਤਿਨ ਰਾਵਤਨ ਦਿੱਲੀ ਦੂਸਰੇ, 40 ਕਿਲੋ 'ਚ ਅਸ਼ੀਸ਼ ਹਰਿਆਣਾ ਪਹਿਲੇ, ਸਨਮ ਸ਼ਰਮਾ ਪੰਜਾਬ ਦੂਸਰੇ, 45 ਕਿਲੋ 'ਚ ਹੈਪੀ ਪੰਜਾਬ ਪਹਿਲੇ ਤੇ ਅੰਕੁਰ ਦਿੱਲੀ ਦੂਸਰੇ, 50 ਕਿਲੋ 'ਚ ਐਲ. ਆਨੰਦ ਸਿੰਘ ਮਨੀਪੁਰ ਪਹਿਲੇ ਤੇ ਰਾਹੁਲ ਪੰਜਾਬ ਦੂਸਰੇ, 50 ਕਿਲੋ 'ਚ ਵਿਸ਼ਾਲ ਦਿੱਲੀ ਪਹਿਲੇ ਤੇ ਯੁਵਇੰਦਰ ਪੰਜਾਬ ਦੂਸਰੇ ਸਥਾਨ 'ਤੇ ਰਿਹਾ। ਜੂਡੋ ਅੰਡਰ-14 ਲੜਕੀਆਂ ਦੇ ਵਰਗ 'ਚ ਮਨੀਪੁਰ 18 ਅੰਕਾਂ ਨਾਲ ਪਹਿਲੇ ਤੇ ਪੰਜਾਬ 14 ਅੰਕਾਂ ਨਾਲ ਦੂਸਰੇ, ਰਾਜਸਥਾਨ ਤੇ ਮਹਾਂਰਾਸ਼ਟਰ 9-9 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਸਰੇ ਸਥਾਨ 'ਤੇ ਰਹੇ। ਇਸੇ ਵਰਗ ਦੇ 23 ਕਿਲੋ ਭਾਰ 'ਚ ਮਨਪ੍ਰੀਤ ਕੌਰ ਪੰਜਾਬ ਪਹਿਲੇ, ਦੀਪਿਕਾ ਸੰਧੇ ਮਹਾਂਰਾਸ਼ਟਰ ਦੂਸਰੇ, 27 ਕਿਲੋ 'ਚ ਸਵਪਨਲੀ ਆਮਟੇ ਮਹਾਂਰਾਸ਼ਟਰ ਪਹਿਲੇ ਤੇ ਅੰਮ੍ਰਿਤ ਕੌਰ ਰਾਜਸਥਾਨ ਦੂਸਰੇ 32 ਕਿਲੋ 'ਚ ਐਨ. ਗੋਨੀਲਿਨਾ ਦੇਵੀ ਮਨੀਪੁਰ ਪਹਿਲੇ ਜੈਯੰਤਾ ਚਕਮਾ ਤ੍ਰਿਪੁਰਾ ਦੂਸਰੇ, 36 ਕਿਲੋ 'ਚ ਪੂਜਾ ਚੰਡੀਗੜ੍ਹ ਪਹਿਲੇ ਤੇ ਮਲੇਮੰਗਰੀ ਦੇਵੀ ਮਨੀਪੁਰ ਦੂਸਰੇ, 40 ਕਿਲੋ 'ਚ ਗਗਨਪਵੀਤ ਕੌਰ ਰਾਜਸਥਾਨ ਪਹਿਲੇ, ਤਮੰਨਾ ਪੰਜਾਬ ਦੂਸਰੇ, 44 ਕਿਲੋ 'ਚ ਪੂਜਾ ਪੰਜਾਬ ਪਹਿਲੇ, ਮੰਦਾਕਿਨੀ ਦੇਵੀ ਮਨੀਪੁਰ ਦੂਸਰੇ, +44 ਕਿਲੋ 'ਚ ਕਿਰਨ ਬਾਲਾ ਦੇਵੀ ਮਨੀਪੁਰ ਪਹਿਲੇ ਤੇ ਅਮਿਤਾ ਹਰਿਆਣਾ ਦੂਸਰੇ ਸਥਾਨ 'ਤੇ ਰਹੀ। ਹਾਕੀ : ਅੰਡਰ 19 ਕੁੜੀਆਂ 'ਚ ਅੱਜ ਪੰਜਾਬ ਦੀ ਟੀਮ ਨੇ ਕੇ. ਵੀ. ਐਸ. ਦੀ ਟੀਮ ਨੂੰ 14-0, ਦਿੱਲੀ ਨੇ ਕੇਰਲਾ ਨੂੰ 2-1, ਗੁਜਰਾਤ ਨੇ ਗੋਆ ਨੂੰ 2-0, ਹਰਿਆਣਾ ਨੇ ਉਤਰਾਖੰਡ ਨੂੰ 10-1, ਛੱਤੀਸਗੜ੍ਹ ਨੇ ਆਂਧਰਾ ਪ੍ਰਦੇਸ਼ ਨੂੰ 10-0, ਲੜਕਿਆਂ ਦੀ ਹਾਕੀ 'ਚ ਵੀ ਪੰਜਾਬ ਨੇ ਉਤਰਾਖੰਡ ਨੂੰ 6-0, ਦਿੱਲੀ ਨੇ ਗੁਜਰਾਤ ਨੂੰ 4-0, ਕੇ. ਵੀ. ਐਸ. ਨੇ ਗੋਆ ਨੂੰ 3-0, ਉੜੀਸਾ ਨੇ ਪਾਂਡੀਚਰੀ ਨੂੰ 8-0, ਛੱਤੀਸਗੜ੍ਹ ਨੇ ਆਂਧਰਾਪ੍ਰਦੇਸ਼ ਨੂੰ 5-2, ਉਤਰ ਪ੍ਰਦੇਸ਼ ਨੇ ਮੱਧ ਪ੍ਰਦੇਸ਼ ਨੂੰ 2-0, ਚੰਡੀਗੜ੍ਹ ਨੇ ਐਨ.ਵੀ.ਐਸ. ਨੂੰ 4-1, ਹਰਿਆਣਾ ਨੇ ਮਹਾਂਰਾਸ਼ਟਰ ਨੂੰ 5-1, ਹਿਮਾਚਲ ਪ੍ਰਦੇਸ਼ ਨੇ ਜੰਮੂ ਕਸ਼ਮੀਰ ਨੂੰ 5-2, ਕਰਨਾਟਕਾ ਨੇ ਤਾਮਿਲਨਾਡੂ ਨੂੰ 5-0 ਨਾਲ ਹਰਾ ਕੇ ਆਪਣੇ ਲੀਗ ਮੈਚ ਜਿੱਤੇ। ਭਾਰ ਤੋਲਣ : ਅੱਜ ਪੰਜਾਬ ਨੇ ਚਾਰ ਸੋਨ ਤਗਮੇ ਜਿੱਤੇ। ਅੰਡਰ-19 ਲੜਕੀਆਂ ਦੇ 69 ਕਿਲੋ ਵਰਗ 'ਚ ਦਲਜੀਤ ਕੌਰ ਪੰਜਾਬ ਪਹਿਲੇ, ਲੱਕੀ ਰਾਣੀ ਉੜੀਸਾ ਦੂਸਰੇ, 63 ਕਿਲੋ 'ਚ ਰਮਨਦੀਪ ਕੌਰ ਪੰਜਾਬ ਪਹਿਲੇ, ਏ.ਅੰਸ਼ੂ ਆਂਧਰਾ ਦੂਸਰੇ, 58 ਕਿਲੋ 'ਚ ਸ਼੍ਰੀਸ਼ਾ ਆਂਧਰਾ ਪ੍ਰਦੇਸ਼ ਪਹਿਲੇ ਅਪਰਨਾ ਭਗਤ ਮਹਾਂਰਾਸ਼ਟਰ ਨੇ ਦੂਜਾ, ਜਸਬੀਰ ਕੌਰ ਪੰਜਾਬ ਨੇ ਤੀਜਾ, ਅੰਡਰ-17 ਮੁੰਡੇ 62 ਕਿਲੋ 'ਚ ਵਿਜੇ ਯਾਦਵ ਮੱਧ ਪ੍ਰਦੇਸ਼ ਪਹਿਲਾ, ਪ੍ਰਿੰਸ ਸਿੰਘ ਪੰਜਾਬ ਨੇ ਦੂਜਾ, ਅੰਡਰ-17 ਕੁੜੀਆਂ 53 ਕਿਲੋ 'ਚ ਪ੍ਰਮਿਲਾ ਕਿਰਸਾਨੀ ਉੜੀਸਾ ਨੇ ਪਹਿਲਾ, ਐਨ. ਵਾਸਵੀ ਕੁਮਾਰੀ ਆਂਧਰਾ ਪ੍ਰਦੇਸ਼ ਨੇ ਦੂਜਾ, ਅੰਡਰ-19 ਮੁੰਡੇ 56 ਕਿਲੋ, ਪ੍ਰਿੰਸ ਪੰਜਾਬ ਨੇ ਪਹਿਲਾ, ਵਪੀਨ ਗਾਰਗੇ ਮਹਾਂਰਾਸ਼ਟਰ ਨੇ ਦੂਜਾ, ਅੰਡਰ-17 ਮੁੰਡੇ 56 ਕਿਲੋ 'ਚ ਰਾਮ ਸਿੰਘ ਪੰਜਾਬ ਨੇ ਪਹਿਲਾ, ਏ. ਸੁਬਰਾਮਨਿਅਮ ਤਾਮਿਲਨਾਡੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਾਸਕਟਬਾਲ ਦੇ ਅੰਡਰ-17 ਵਰਗ ਗੁੱਟ ਮੁੰਡਿਆਂ ਵਿਚ ਪੰਜਾਬ ਨੇ ਜੰਮੂ ਕਸ਼ਮੀਰ ਨੂੰ 77-22, ਉਤਰਾਖੰਡ ਨੇ ਬਿਹਾਰ ਨੂੰ 33-22, ਛੱਤੀਸਗੜ੍ਹ ਨੇ ਮਹਾਂਰਾਸ਼ਟਰ ਨੂੰ 47-36, ਮੱਧ ਪ੍ਰਦੇਸ਼ ਨੇ ਹਰਿਆਣਾ ਨੂੰ 35-29, ਰਾਜਸਥਾਨ ਨੇ ਐਲ. ਵੀ. ਐਸ. ਨੂੰ 37-19, ਕੇਰਲਾ ਨੇ ਅਸਾਮ ਨੂੰ 33-16, ਮੱਧ ਪ੍ਰਦੇਸ਼ ਨੇ ਵਿਦਿਆ ਭਾਰਤੀ ਨੂੰ 37-27, ਆਈ. ਪੀ. ਐਸ. ਸੀ. ਨੇ ਅਸਾਮ ਨੂੰ 40-25, ਕੇਰਲਾ ਨੇ ਦਿੱਲੀ ਨੂੰ 47-33 ਨਾਲ, ਉਤਰਪ੍ਰਦੇਸ਼ ਨੇ ਤਾਮਿਲਨਾਡੂ ਨੂੰ 51-25, ਮਨੀਪੁਰ ਨੇ ਕੇਰਲਾ ਨੂੰ 51-45 ਨਾਲ ਹਰਾ ਕੇ ਆਪਣੇ ਆਪਣੇ ਲੀਗ ਮੈਚ ਜਿੱਤੇ ਜਦਕਿ ਕੁੜੀਆਂ 'ਚ ਪੰਜਾਬ ਨੇ ਅਸਾਮ ਨੂੰ 34-4, ਅਸਾਮ ਨੇ ਉਤਰਾਖੰਡ ਨੂੰ 23-3, ਮਹਾਂਰਾਸ਼ਟਰ ਨੇ ਕਰਨਾਟਕਾ ਨੂੰ 49-36, ਚੰਡੀਗੜ੍ਹ ਨੇ ਤਾਮਿਲਨਾਡੂ ਨੂੰ 56-39, ਹਰਿਆਣਾ ਨੇ ਬਿਹਾਰ ਨੂੰ 30-3, ਆਂਧਰਾ ਪ੍ਰਦੇਸ਼ ਨੇ ਐਨ. ਵੀ. ਐਸ. ਨੂੰ 35-15, ਆਂਧਰਾ ਪ੍ਰਦੇਸ਼ ਨੇ ਮਨੀਪੁਰ ਨੂੰ 56-26 ਨਾਲ ਹਰਾਕੇ ਆਪਣੇ ਲੀਗ ਮੈਚ ਜਿੱਤੇ।

ਕੈਨੇਡਾ-ਅਮਰੀਕਾ ਕਬੱਡੀ ਕੱਪ 20-21 ਦਸੰਬਰ ਨੂੰ

ਮੁੱਲਾਂਪੁਰ ਦਾਖਾ, 28 ਨਵੰਬਰ - 20-21 ਦਸੰਬਰ ਨੂੰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਹੋਣ ਵਾਲੀਆਂ ਵਿਰਾਸਤੀ ਖੇਡਾਂ ਕੈਨੇਡਾ-ਅਮਰੀਕਾ ਕਬੱਡੀ ਕੱਪ ਪ੍ਰਬੰਧਕਾਂ ਦੀ ਬੈਠਕ ਕਿਸਾਨ ਅਰਾਮ ਘਰ ਮੰਡੀ ਮੁੱਲਾਂਪੁਰ ਵਿਖੇ ਗੁਰਪ੍ਰੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕੱਪ ਦੇ ਉਪ ਚੇਅਰਮੈਨ ਹਰਿੰਦਰ ਸਿੰਘ ਟੀਨੂੰ ਦਿਉਲ, ਜਨਰਲ ਸਕੱਤਰ ਪਵਿੱਤਰ ਸਿੰਘ ਸਿੱਧਵਾਂ ਬੇਟ, ਖਜ਼ਾਨਚੀ ਇੰਦਰਜੀਤ ਸਿੰਘ ਸਰਪੰਚ ਪਹਿਰਾ ਬੇਟ, ਕੌਂਸਲਰ ਸੁਖਬੀਰ ਸਿੰਘ ਪੱਪੂ, ਹਰਚਰਨ ਸਿੰਘ ਤੂਰ ਸਮੇਤ ਵੱਡੀ ਗਿਣਤੀ ਪ੍ਰਬੰਧਕਾਂ ਸ਼ਮੂਲੀਅਤ ਕੀਤੀ। ਸਰਪੰਚ ਖਹਿਰਾ ਬੇਟ ਨੇ ਦੱਸਿਆ ਕਿ ਕੱਪ ਦੀ ਆਰੰਭਤਾ ਸਮੇਂ 20 ਦਸੰਬਰ ਨੂੰ ਐਥਲੈਟਿਕਸ ਮੁਕਾਬਲਿਆਂ ਦੌਰਾਨ ਦੌੜਾਂ, ਲੰਬੀ, ਉਚੀ ਛਾਲ ਲੜਕੇ-ਲੜਕੀਆਂ ਦੇ ਨਾਲ ਅੰਤਰਰਾਸ਼ਟਰੀ ਕਬੱਡੀ ਟੀਮਾਂ ਵਿਚ ਪਹਿਲੇ ਗੇੜ ਦੇ ਮੁਕਾਬਲੇ ਹੋਣਗੇ, ਇੰਦਰਜੀਤ ਸਿੰਘ ਅਨੁਸਾਰ ਔਰਤਾਂ ਅਤੇ ਛੋਟੇ ਬਾਲ ਦਰਸ਼ਕਾਂ ਦੇ ਨਾਲ ਐਨ.ਆਰ.ਆਈ. ਲਈ ਸਟੇਡੀਅਮ 'ਚ ਵੱਖਰੇ ਬਲਾਕਾਂ ਦਾ ਪ੍ਰਬੰਧ ਹੋਵੇਗਾ। ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀਆਂ ਦਰਜਨ ਟੀਮਾਂ ਵਿਚਕਾਰ ਮੁਕਾਬਲੇ ਦੇ ਸੈਮੀਫਾਈਨਲ, ਫਾਈਨਲ ਅਤੇ ਬਾਅਦ ਦੁਪਹਿਰ ਲੋਕ ਗਾਇਕੀ ਦਾ ਥੰਮ ਗੁਰਦਾਸ ਮਾਨ ਦੇ ਖੁੱਲ੍ਹੇ ਅਖਾੜੇ ਦਾ ਦਰਸ਼ਕ ਆਨੰਦ ਮਾਣਨਗੇ। ਕੈਨੇਡਾ-ਅਮਰੀਕਾ ਕਬੱਡੀ ਦੀ ਜੇਤੂ, ਉਪ ਜੇਤੂ ਟੀਮ ਦੇ ਨਾਲ ਪ੍ਰਬੰਧਕਾਂ ਵੱਲੋਂ ਵਧੀਆਂ ਜਾਫੀ-ਧਾਵੀ ਲਈ ਵਿਸ਼ੇਸ਼ ਇਨਾਮ ਹੋਵੇਗਾ। ਜੇਤੂ ਟੀਮਾਂ ਲਈ ਇਨਾਮਾਂ ਦੀ ਵੰਡ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਚੇਅਰਮੈਨ ਮਨਪ੍ਰੀਤ ਸਿੰਘ ਇਯਾਲੀ ਕਰਨਗੇ।

19 ਵੀਆਂ ਕਮਲਜੀਤ ਖੇਡਾਂ

ਬਟਾਲਾ, 28 ਨਵੰਬਰ -19ਵੀਆਂ ਕਮਲਜੀਤ ਖੇਡਾਂ ਸਵਰਗੀ ਉਲੰਪੀਅਨ ਸੁਰਜੀਤ ਸਿੰਘ ਦੇ ਬੁੱਤ ਤੋਂ ਅੰਤਰਾਸ਼ਟਰੀ ਖਿਡਾਰੀਆਂ ਮਨਦੀਪ ਕੌਰ ਤੇ ਸਰਬਜੀਤ ਸਿੰਘ ਸੱਬਾ ਵੱਲੋਂ ਮਿਸਾਲ ਜਗਾਉਣ ਅਤੇ ਪੁਲਿਸ ਜ਼ਿਲ੍ਹਾ ਦੇ ਐਸ.ਐਸ.ਪੀ. ਡਾ. ਨਰੇਸ਼ ਕੁਮਾਰ ਅਰੋੜਾ ਵੱਲੋਂ ਮਿਸਾਲ ਨੂੰ ਝੰਡੀ ਦੇਣ ਅਤੇ ਮੁੱਖ ਸੰਸਦੀ ਸਕੱਤਰ ਸ੍ਰੀ ਜਗਦੀਸ਼ ਰਾਜ ਸਾਹਨੀ ਵੱਲੋਂ ਮਾਰਚ ਪਾਸਟ ਤੋਂ ਸਲਾਮੀ ਲੈਣ ਅਤੇ ਝੰਡਾ ਚੜਾਉਣ ਦੀ ਰਸਮ ਅਦਾ ਕਰਨ ਉਪਰੰਤ ਕੋਟਲਾ ਸ਼ਾਹੀਆ ਦੇ ਸਟੇਡੀਅਮ ਵਿਚ ਸ਼ੁਰੂ ਹੋ ਗਈਆਂ। ਖੇਡਾਂ ਦੀ ਸ਼ੁਰੂਆਤ ਮੌਕੇ ਲੋਕ ਗਾਇਕ ਮੰਨਾ ਢਿੱਲੋਂ ਦੀ ਆਵਾਜ਼ 'ਚ ਤਿਆਰ ਕੀਤਾ ਖੇਡਾਂ ਦਾ ਗੀਤ ਪੇਸ਼ ਕੀਤਾ ਗਿਆ ਅਤੇ ਪ੍ਰੋ. ਬਲਬੀਰ ਸਿੰਘ ਕੌਲਾ, ਕੈਪਟਨ ਹਰਪਾਲ ਸਿੰਘ ਬੋਪਾਰਾਏ ਦੀ ਅਗਵਾਈ 'ਚ ਭੰਗੜੇ ਦਾ ਪਿੜ ਸੱਜਿਆ। ਇਸ ਤੋਂ ਇਲਾਵਾ ਹਾਕੀ, ਫੁੱਟਬਾਲ, ਵਾਲੀਬਾਲ, ਲੰਬੀ ਛਾਲ, ਕਬੱਡੀ ਨੈਸ਼ਨਲ ਸਟਾਈਲ, 100, 400, 800 ਅਤੇ 3000 ਮੀ: ਦੌੜ ਦੇ ਲੜਕੀਆਂ ਅਤੇ ਲੜਕਿਆਂ ਦੇ ਮੁਕਾਬਲੇ ਵੀ ਕਰਵਾਏ ਗਏ।

30ਵੀਂ ਪੰਜਾਬ ਰਾਜ ਜੂਨੀਅਰ ਫੁੱਟਬਾਲ ਚੈਂਪੀਅਨਸ਼ਿਪ ਸ਼ੁਰੂ

ਜਲੰਧਰ, 28 ਨਵੰਬਰ - 30ਵੀਂ ਪੰਜਾਬ ਰਾਜ ਜੂਨੀਅਰ ਅੰਡਰ 19 ਸਾਲ ਫੁੱਟਬਾਲ ਚੈਂਪੀਅਨਸ਼ਿਪ 29 ਨਵੰਬਰ ਤੋਂ ਤਿੰਨ ਦਸੰਬਰ ਤੱਕ ਖਡੂਰ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ। 29 ਨਵੰਬਰ ਨੂੰ ਅੰਮ੍ਰਿਤਸਰ ਦਾ ਮੈਚ ਬਰਨਾਲਾ, ਮਾਨਸਾ ਦਾ ਤਰਨਤਾਰਨ ਤੇ ਪ੍ਰੀ-ਕੁਆਟਰ ਫਾਈਨਲ 'ਚ ਗੁਰਦਾਸਪੁਰ ਦਾ ਮੋਹਾਲੀ ਨਾਲ, ਮੁਕਤਸਰ ਦਾ ਜਲੰਧਰ, ਨਵਾਂਸ਼ਹਿਰ ਦਾ ਫਰੀਦਕੋਟ, ਫਤਹਿਗੜ੍ਹ ਸਾਹਿਬ ਦਾ ਕਪੂਰਥਲਾ, 30 ਨਵੰਬਰ ਨੂੰ ਹੁਸ਼ਿਆਰਪੁਰ ਦਾ ਸੰਗਰੂਰ, ਬਠਿੰਡਾ ਦਾ ਰੱਖੜਾ ਨਾਲ ਹੋਵੇਗਾ। ਕੁਆਟਰ ਫਾਈਨਲ 1 ਦਸੰਬਰ ਅਤੇ ਸੈਮੀਫਾਈਨਲ ਮੈਚ 2 ਦਸੰਬਰ ਤੇ ਫਾਈਨਲ ਮੈਚ ਤਿੰਨ ਦਸੰਬਰ ਨੂੰ 1 ਵਜੇ ਖਡੂਰ ਸਾਹਿਬ ਦੇ ਖੇਡ ਸਟੇਡੀਅਮ 'ਚ ਖੇਡਿਆ ਜਾਵੇਗਾ।

ਭਾਰ ਤੋਲਕ 'ਚ ਗੁਰਮਿੰਦਰ ਸਿੰਘ ਪੰਜਾਬ 'ਚੋਂ ਅੱਵਲ

ਪਟਿਆਲਾ, 27 ਨਵੰਬਰ - ਕੌਮੀ ਸਕੂਲ ਖੇਡਾਂ ਸ਼ਹਿਰ ਦੇ ਵੱਖ-ਵੱਖ ਖੇਡ ਮੈਦਾਨਾਂ 'ਚ ਕਰਵਾਈਆਂ ਜਾ ਰਹੀਆਂ ਹਨ। ਜਿਸ ਦੇ ਦੂਜੇ ਦਿਨ ਪੰਜਾਬ ਦੇ ਭਾਰ ਤੋਲਕ ਗੁਰਮਿੰਦਰ ਸਿੰਘ 50 ਕਿਲੋ ਭਾਰ ਵਰਗ 'ਚ ਕੁੱਲ 170 ਕਿਲੋ ਭਾਰ ਚੁੱਕ ਕੇ ਆਪਣੇ ਰਾਜ ਲਈ ਖੇਡਾਂ 'ਚ ਪਲੇਠਾ ਚਾਂਦੀ ਦਾ ਤਗਮਾ ਜਿੱਤਿਆ। ਸਮੁੱਚੇ ਤੌਰ 'ਤੇ ਭਾਰ ਤੋਲਣ ਵਿਚ ਮਹਾਰਾਸ਼ਟਰ ਦੀਆਂ ਲੜਕੀਆਂ ਦੀ ਚੜ੍ਹਤ ਰਹੀ। ਉਧਰ ਜੂਡੋ ਵਿਚ ਪੰਜਾਬ ਦੇ ਪੰਜ ਖਿਡਾਰੀਆਂ ਫਾਈਨਲ ਪੁੱਜੇ। ਹਾਕੀ 'ਚ ਪੰਜਾਬ ਦੇ ਗੱਭਰੂਆਂ ਨੇ ਲਗਾਤਾਰ ਤਿੰਨ ਜਿੱਤਾਂ ਹਾਸਲ ਕਰਕੇ ਨਾਕ ਆਊਟ ਦੌਰ ਵੱਲ ਕਦਮ ਵਧਾਏ। ਬਾਸਕਟਬਾਲ 'ਚ ਵੀ ਮੇਜ਼ਬਾਨ ਰਾਜ ਦੀਆਂ ਟੀਮਾਂ ਦੀ ਚੜ੍ਹਤ ਜਾਰੀ ਰਹੀ।
ਜੂਡੋ : ਰਾਜਾ ਭਾਲਿੰਦਰਾ ਸਟੇਡੀਅਮ ਦੇ ਸ਼ਹੀਦ ਤੇਜਿੰਦਰ ਪਾਲ ਸਿੰਘ ਸੋਹਲ ਇੰਡੋਰ ਹਾਲ 'ਚ ਚੱਲ ਰਹੇ ਜੂਡੋ ਅੰਡਰ14 ਮੁਕਾਬਲਿਆਂ ਦੇ 25 ਕਿਲੋ ਭਾਰ ਵਰਗ 'ਚ ਪੰਜਾਬ ਦੇ ਕੁਮਾਰ ਵਿਕਰਾਂਤ ਤੇ ਦਿੱਲੀ ਦੇ ਭਾਨੂੰਜੀਤ, ਮੁਕੇਸ਼ ਕੁਮਾਰ ਪੰਜਾਬ ਤੇ ਪ੍ਰਦੀਪ ਹਰਿਆਣਾ, 35 ਕਿਲੋ 'ਚ ਕਰਨ ਹੰਸ ਪੰਜਾਬ ਤੇ ਜੈਤੂਨ ਰਾਵਤ ਦਿੱਲੀ, 40 ਕਿਲੋ 'ਚ ਸਨਮ ਸ਼ਰਮਾ ਪੰਜਾਬ ਤੇ ਅਸੀਸ਼ ਹਰਿਆਣਾ ਨੇ, 50 ਕਿਲੋ 'ਚ ਰਾਹੁਲ ਪੰਜਾਬ ਤੇ ਐਲ ਆਨੰਦ ਸਿੰਘ ਨੇ ਫਾਈਨਲ 'ਚ ਪ੍ਰਵੇਸ਼ ਕੀਤਾ। ਇਸੇ ਤਰ੍ਹਾਂ ਸੈਮੀਫਾਈਨਲ 'ਚ ਹਾਰੇ 25 ਕਿਲੋ ਵਰਗ 'ਚ ਸ਼ੇਖ ਮੁਹੰਮਦ ਆਂਧਰਾ ਤੇ ਗਜੇਂਦਰ ਵਿਦਿਆ ਭਾਰਤੀ, 30 ਕਿਲੋ ਹੇਮਨੇਕ ਰਾਜਸਥਾਨ ਤੇ ਨਿਖਿਲ ਛਤੀਸਗੜ, 35 ਕਿਲੋ 'ਚ ਕਪਿਲ ਮੱਧ ਪ੍ਰਦੇਸ਼ ਤੇ ਚਰਨਜੀਤ ਤ੍ਰਿਪੁਰਾ, 40 ਕਿਲੋ 'ਚ ਲਕਸ਼ਮੀ ਨਰਾਇਣ ਰਾਜਸਥਾਨ ਤੇ ਧਰਮਿੰਦਰ ਚੰਡੀਗੜ੍ਹ, 50 ਕਿਲੋ 'ਚ ਰਵੀ ਹਰਿਆਣਾ ਤੇ ਸੁਖਦੇਵ ਦਿੱਲੀ ਨੇ ਕਾਂਸੀ ਦੇ ਤਗਮੇ ਜਿੱਤੇ। ਭਾਰ ਤੋਲਣ : ਸ਼ਹੀਦ ਊਧਮ ਸਿੰਘ ਰਿੰਕ ਹਾਲ 'ਚ ਚੱਲ ਰਹੇ ਅੰਤਰ17 ਭਾਰ ਤੋਲਣ ਮੁਕਾਬਲਿਆਂ ਦੇ 50 ਕਿਲੋ ਵਰਗ 'ਚ ਵੀ. ਅਰੁਨ ਰਾਏ ਤਾਮਿਲਨਾਡੂ ਪਹਿਲੇ, ਗੁਰਮਿੰਦਰ ਸਿੰਘ ਪੰਜਾਬ ਦੂਸਰੇ, ਨਿਲੰਬਰ ਦਿਬਾਇਆ ਉੜੀਸਾ ਤੀਸਰੇ, ਲੜਕੀਆਂ ਦੇ 44 ਕਿਲੋ 'ਚ ਮੀਰਾ ਫਾਕੜੇ ਮਹਾਰਾਸ਼ਟਰ ਪਹਿਲੇ, ਪ੍ਰਗਤੀ ਦੇਬ ਨਾਥ ਤ੍ਰਿਪੁਰਾ ਦੂਸਰੇ ਤੇ ਸੋਨੀਆ ਬੇਹੜਾ ਤੀਸਰੇ, 48 ਕਿਲੋ 'ਚ ਬੀਨਾ ਦਾਸ ਤ੍ਰਿਪਰਾ ਪਹਿਲੇ ਏ. ਲੋਹੀਥਾ, ਆਂਧਰਾ ਪ੍ਰਦੇਸ਼ ਦੂਸਰੇ ਤੇ ਮਿਨਾਤੀ ਕੁਮਾਰੀ ਦਾਸ ਉੜੀਸਾ ਤੀਸਰੇ, 48 ਕਿਲੋ ਅੰਡਰ19 'ਚ ਕੇ. ਵਿਨਕੇਤਾ ਲਕਸ਼ਮੀ ਆਂਧਰਾ ਪਹਿਲੇ, ਕੋਮਲ ਕਾਂਬਲੇ ਮਹਾਰਾਸ਼ਟਰ ਦੂਸਰੇ ਤੇ ਸੁਭਰਾ ਦਾਸ ਉੜੀਸਾ ਤੀਸਰੇ, 53 ਕਿਲੋ 'ਚ ਐਸ. ਅੰਜੂ ਬਾਈ ਆਂਧਰਾ ਪਹਿਲੇ, ਸਨੇਹਲ ਧਰੁਵ ਮਹਾਰਾਸ਼ਟਰ ਤੇ ਸੁਜਾਤਾ ਮੱਧ ਪ੍ਰਦੇਸ਼ ਨੇ ਤੀਸਰਾ ਸਥਾਨ ਹਾਸਿਲ ਕੀਤਾ। ਹਾਕੀ : ਪੋਲੋ ਮੈਦਾਨ 'ਚ ਚੱਲ ਰਹੇ ਹਾਕੀ ਅੰਡਰ19 ਦੇ ਮੁਕਾਬਲਿਆਂ 'ਚ ਪੰਜਾਬ ਦੇ ਲੜਕਿਆਂ ਨੇ ਅੱਜ ਦੋ ਜਿੱਤਾਂ ਪ੍ਰਾਪਤ ਕੀਤੀਆਂ। ਪੰਜਾਬ ਨੇ ਗੋਆ ਨੂੰ 7-1 ਨਾਲ ਹਰਾਇਆ। ਜੇਤੂ ਟੀਮ ਲਈ ਗੁਰਦੀਪ ਸਿੰਘ ਸੁਮੀਤ ਪਾਲ ਸਿੰਘ ਲਵਪ੍ਰੀਤ ਸਿੰਘ ਨੇ 2-2 ਤੇ ਹਰਬੰਤ ਸਿੰਘ ਨੇ 1 ਗੋਲ ਕੀਤਾ। ਇਕ ਹੋਰ ਮੈਚ ਵਿਚ ਪੰਜਾਬ ਨੇ ਦਿੱਲੀ ਨੂੰ 2-1 ਨਾਲ ਹਰਾਇਆ। ਜਿਨ੍ਹਾਂ ਵਿਚ ਲਵਪ੍ਰੀਤ ਸਿੰਘ ਤੇ ਪ੍ਰਭਦੀਪ ਸਿੰਘ ਦਾ 1-1 ਗੋਲ ਸ਼ਾਮਲ ਹੈ। ਇਸ ਤੋਂ ਇਲਾਵਾ ਆਈ.ਪੀ.ਐਸ.ਸੀ. ਨੇ ਹਿਮਾਚਲ ਨੂੰ 5-2, ਚੰਡੀਗੜ੍ਹ ਨੇ ਉੱਤਰ ਪ੍ਰਦੇਸ਼ ਨੂੰ 2-1 ਨਾਲ, ਆਈ.ਪੀ.ਐਸ.ਸੀ. ਨੇ ਜੰਮੂ ਕਸ਼ਮੀਰ ਨੂੰ 4-0 ਨਾਲ, ਚੰਡੀਗੜ੍ਹ ਨੇ ਮੱਧ ਪ੍ਰਦੇਸ਼ ਨੂੰ 5-0 ਨਾਲ, ਹਰਿਆਣਾ ਨੇ ਕਰਨਾਟਕ ਨੂੰ 2-1 ਨਾਲ, ਕੇਰਲਾ ਨੇ ਵਿਦਿਆ ਭਾਰਤੀ ਨੂੰ 5-0 ਤੇ ਉੱਤਰਾਖੰਡ ਨੇ ਗੋਆ ਨੂੰ 4-1 ਆਂਧਰਾ ਪ੍ਰਦੇਸ਼ ਨੇ ਜਵਾਹਰ ਨਵੋਦਿਆ ਵਿਅਿਦਾਲਯ ਸਕੂਲ ਨੂੰ 5-0 ਨਾਲ ਹਰਾਇਆ।
ਬਾਸਕਟਬਾਲ : ਪੋਲੋ ਮੈਦਾਨ ਤੇ ਫੀਲਖ਼ਾਨਾ ਸਕੂਲ ਵਿਖੇ ਚੱਲ ਰਹੇ ਬਾਸਕਟਬਾਲ ਅੰਡਰ17 ਲੜਕੀਆਂ ਦੇ ਵਰਗ 'ਚ ਪੰਜਾਬ ਨੇ ਛਤੀਸਗੜ ਨੂੰ 71-35, ਹਰਿਆਣਾ ਨੇ ਨਵੋਦਿਆ ਵਿਦਿਆਲਯ ਸਕੂਲ ਨੂੰ 34-20 ਨਾਲ, ਆਂਧਰਾ ਪ੍ਰਦੇਸ਼ ਨੇ ਬਿਹਾਰ ਨੂੰ 29-3 ਨਾਲ ਮੱਧ ਪ੍ਰਦੇਸ਼ ਨੇ ਰਾਜਸਥਾਨ ਨੂੰ 47-33, ਦਿੱਲੀ ਨੇ ਮੱਧ ਪ੍ਰਦੇਸ਼ ਨੂੰ 75-30, ਛੱਤੀਸਗੜ੍ਹ ਨੇ ਉੱਤਰਾਖੰਡ ਨੂੰ 36-8 ਨਾਲ, ਲੜਕਿਆਂ ਦੇ ਵਰਗ 'ਚ ਇੰਡੀਅਨ ਪਬਲਿਕ ਸਕੂਲਜ਼ ਨੇ ਨਵੋਦਿਆ ਵਿਦਿਆਲੇ ਨੂੰ 68-37 ਨਾਲ, ਕਰਨਾਟਕ ਨੇ ਉੱਤਰ ਪ੍ਰਦੇਸ਼ ਨੂੰ 65-64, ਦਿੱਲੀ ਨੇ ਤਾਮਿਲਨਾਡੂ ਨੂੰ 95-44 ਤੇ ਉਤਰ ਪ੍ਰਦੇਸ਼ ਨੇ ਚੰਡੀਗੜ੍ਹ ਨੂੰ 59-25 ਨਾਲ ਹਰਾਇਆ।

ਉਟਾਲ਼ਾਂ ਦੀਆਂ ਮਿੰਨੀ ਉਲੰਪਿਕਸ ਪੇਂਡੂ ਖੇਡਾਂ ਆਰੰਭ

ਸਮਰਾਲਾ, 27 ਨਵੰਬਰ - ਮਾਲਵਾ ਖੇਤਰ 'ਚ ਪਿੰਡ ਉਟਾਲ਼ਾਂ ਦੀਆਂ ਤਿੰਨ ਰੋਜ਼ਾ ਮਿੰਨੀ ਉਲੰਪਿਕਸ ਪੇਂਡੂ ਖੇਡਾਂ 28 ਨਵੰਬਰ ਤੋਂ ਕਰਵਾਈਆਂ ਜਾ ਰਹੀਆਂ ਹਨ। ਮੇਲੇ ਦੇ ਪਹਿਲੇ ਦਿਨ ਹਾਕੀ ਸਿਕਸ ਸਾਈਡ, ਘੋੜ ਦੌੜ ਅਤੇ ਬੈਲ ਗੱਡੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਤੇ 28 ਨਵੰਬਰ ਨੂੰ ਪਿੰਡ ਦੇ ਵਿਸ਼ਾਲ ਖੇਡ ਮੈਦਾਨ 'ਚ ਸਵੇਰੇ 10 ਵਜੇ ਸਪੋਰਟਸ ਕਲੱਬ ਦਾ ਝੰਡਾ ਲਹਿਰਾਉਣ ਦੀ ਰਸਮ ਦੇ ਨਾਲ ਹੀ ਉਟਾਲ਼ਾਂ ਦੇ ਇਸ 23 ਵੇਂ ਵਿਸ਼ਾਲ ਖੇਡ ਮੇਲੇ ਦਾ ਆਰੰਭ ਹੋ ਜਾਵੇਗਾ। ਕਬੱਡੀ ਕੱਪ ਲਈ 8 ਅਕੈਡਮੀਆਂ 'ਚ ਕਬੱਡੀ ਦੇ ਰੌਚਿਕ ਮੁਕਾਬਲੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਨਗੇ।

19 ਵੀਂਆਂ ਕਮਲਜੀਤ ਖੇਡਾਂ ਸ਼ੁਰੂ

ਬਟਾਲਾ, 27 ਨਵੰਬਰ -19 ਵੀਆਂ ਕਮਲਜੀਤ ਖੇਡਾਂ ਕੋਟਲਾ ਸ਼ਾਹੀਆ (ਬਟਾਲਾ) ਦੇ ਖੇਡ ਸਟੇਡੀਅਮ ਵਿਚ 28 ਨਵੰਬਰ ਨੂੰ ਆਰੰਭ ਹੋਣਗੀਆਂ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਭਾਰਤੀ ਐਥਲੀਟ ਮਨਦੀਪ ਕੌਰ ਅਤੇ ਹੋਰ ਰਾਸ਼ਟਰੀ, ਅੰਤਰਰਾਸ਼ਟਰੀ ਖਿਡਾਰੀਆਂ ਵੱਲੋਂ ਬਟਾਲਾ ਤੋਂ ਸਵਰਗੀ ਹਾਕੀ ਉਲੰਪੀਅਨ ਸੁਰਜੀਤ ਸਿੰਘ ਦੇ ਬੁੱਤ ਤੋਂ ਮਿਸਾਲ ਦੀ ਰਸਮ ਅਦਾ ਕਰਨ ਤੋਂ ਬਾਅਦ ਖੇਡ ਸਟੇਡੀਅਮ ਦੇ ਵਿਚ ਮਸ਼ਾਲ ਜਗਾਉਣ ਦੇ ਨਾਲ ਇਹ ਖੇਡਾਂ ਆਪਣੇ ਮੁਕਾਮ ਵੱਲ ਵਧਣੀਆਂ ਸ਼ੁਰੂ ਹੋ ਜਾਣਗੀਆਂ। ਤਿੰਨ ਦਿਨਾਂ ਚੱਲਣ ਵਾਲੇ ਇਸ ਖੇਡ ਮੇਲੇ ਦੇ ਵਿਚ ਸੂਬੇ ਅਤੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਖਿਡਾਰੀਆਂ ਅਤੇ ਟੀਮਾਂ ਖੇਡ ਸਟੇਡੀਅਮ ਵਿਚ ਪਹੁੰਚ ਚੁੱਕੀਆਂ ਹਨ।

ਖੈੜਾ ਦੋਨਾ ਦਾ ਕਬੱਡੀ ਤੇ ਫੁੱਟਬਾਲ ਟੂਰਨਾਮੈਂਟ 28 ਨਵੰਬਰ ਤੋਂ

ਜਲੰਧਰ, 27 ਨਵੰਬਰ - 33ਵਾਂ ਕਬੱਡੀ ਤੇ ਫੁੱਟਬਾਲ ਟੂਰਨਾਮੈਂਟ 28 ਤੋਂ 30 ਨਵੰਬਰ ਤੱਕ ਸਰਕਾਰੀ ਸੈਕੰਡਰੀ ਸਕੂਲ, ਖੈੜਾ ਦੋਨਾ ਦੇ ਮੈਦਾਨਾਂ 'ਚ ਕਰਵਾਇਆ ਜਾ ਰਿਹਾ ਹੈ। ਪ੍ਰਵਾਸੀ ਭਾਰਤੀ ਵੀਰਾਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਟੂਰਨਾਮੈਂਟ 'ਚ ਕਬੱਡੀ 65 ਕਿੱਲੋ ਪਿੰਡ ਪੱਧਰ, 70 ਕਿੱਲੋ ਨੈਸ਼ਨਲ ਸਟਾਈਲ, ਫੁੱਟਬਾਲ ਓਪਨ ਪਿੰਡ ਪੱਧਰ ਤੇ ਕਬੱਡੀ ਓਪਨ ਪਿੰਡ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ।

ਰਾਮਪੁਰ ਦਾ ਖੇਡ ਮੇਲਾ ਸ਼ੁਰੂ

ਦੋਰਾਹਾ/ਖੰਨਾ, 27 ਨਵੰਬਰ - ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 300 ਸਾਲਾ ਗੁਰਤਾ ਗੱਦੀ ਨੂੰ ਸਮਰਪਿਤ ਖੇਡ ਮੇਲਾ ਪਿੰਡ ਰਾਮ ਪੁਰ ਦੇ ਬਾਬਾ ਅਤਰ ਸਿੰਘ, ਬਾਬਾ ਭਗਵਾਨ ਸਿੰਘ ਸਪੋਰਟਸ ਕਲੱਬ ਵਿਖੇ ਕਰਵਾਇਆ ਜਾ ਰਿਹਾ ਹੈ। ਕਬੱਡੀ 32 ਕਿਲੋ ਦੇ ਮੈਚ ਦਾ ਉਦਘਾਟਨ ਸ. ਹਾਈ. ਸ. ਰਾਮਪੁਰ ਦੀ ਮੁੱਖ ਅਧਿਆਪਕ ਸ੍ਰੀਮਤੀ ਗੁਰਦੀਪ ਕੌਰ ਨੇ ਕੀਤਾ। ਦੂਜੇ ਪਾਸੇ ਬੈਲ ਗੱਡੀਆਂ ਦੀਆਂ ਦੌੜਾਂ ਦਾ ਉਦਘਾਟਨ ਸ: ਗੁਰਪ੍ਰੀਤ ਸਿੰਘ ਔਜਲਾ (ਸਰਹੰਦ) ਨੇ ਕੀਤਾ। 70 ਦੇ ਕਰੀਬ ਬੈਲ ਗੱਡੀਆਂ ਦੀ ਐਂਟਰੀ ਆਈ। 32 ਕਿਲੋ ਦੀਆਂ 26 ਅਤੇ 42 ਕਿਲੋ ਦੀਆਂ 28 ਟੀਮਾਂ ਸ਼ਾਮਿਲ ਹਨ।

ਪਿੰਡ ਰੂਮੀ ਦਾ 35ਵਾਂ ਚਾਰ ਰੋਜ਼ਾ ਖੇਡ ਮੇਲਾ

ਜਗਰਾਓਂ 27 ਨਵੰਬਰ - ਜਰਨੈਲ ਸ਼ਾਮ ਸਿੰਘ ਯਾਦਗਾਰੀ ਪਿੰਡ ਰੂਮੀ ਦਾ 35 ਵਾਂ ਖੇਡ ਮੇਲਾ ਸ਼ੁਰੂ ਹੋ ਗਿਆ ਹੈ। ਇਸ ਚਾਰ ਰੋਜ਼ਾ ਖੇਡ ਮੇਲੇ ਦੌਰਾਨ ਹਾਕੀ, ਕਬੱਡੀ, ਵਾਲੀਬਾਲ ਅਤੇ ਐਥਲੈਟਿਕਸ ਸਮੇਤ ਹੋਰ ਕਈ ਮੁਕਾਬਲੇ ਕਰਵਾਏ ਜਾਣਗੇ। ਪਹਿਲੇ ਦਿਨ ਕਬੱਡੀ 48 ਕਿਲੋਗ੍ਰਾਮ ਤੇ ਹਾਕੀ ਦੇ ਉਦਘਾਟਨੀ ਮੈਚ ਕਰਵਾਏ ਗਏ।

ਕੌਮੀ ਹੈਂਡ ਬਾਲ ਚੈਂਪੀਅਨਸ਼ਿਪ

ਲੁਧਿਆਣਾ, 27 ਨਵੰਬਰ - ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਲੁਧਿਆਣਾ ਵਿਖੇ ਸੀ. ਬੀ. ਐਸ. ਸੀ. ਸਕੂਲਾਂ ਦੀ ਕੌਮੀ ਹੈਂਡ ਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਵਿਚ ਮੁਲਕ ਦੇ ਵੱਖ-ਵੱਖ ਰਾਜਾਂ ਦੇ 5 ਜੋਨਾਂ ਦੀਆਂ 40 ਟੀਮਾਂ (ਅੰਡਰ14 ਅਤੇ ਅੰਡਰ 19 ਵਰਗ) ਸ਼ਾਮਿਲ ਹੋ ਰਹੀਆਂ ਹਨ। ਇਸ ਸਮੇਂ ਸਕੂਲ ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਚੈਂਪੀਅਨਸ਼ਿਪ ਵਿਚ ਖੇਡ ਰਹੀਆਂ ਟੀਮਾਂ ਨੂੰ ਤਿੰਨ ਗਰੁੱਪਾਂ ਵਿਚ ਵੰਡਿਆ ਗਿਆ ਹੈ ਜੋ ਲੀਗ ਕਮ ਨਾਨ ਆਊਟ ਪ੍ਰਣਾਲੀ ਦੇ ਅਧਾਰ 'ਤੇ ਖੇਡੀ ਜਾ ਰਹੀ ਹੈ। ਪਹਿਲੇ ਦਿਨ ਦੇ ਹੋਏ ਮੈਚਾਂ ਵਿਚ ਅੰਡਰ 19 ਲੜਕੀਆਂ ਦੇ ਵਰਗ ਵਿਚ ਰਾਜ ਮਾਤਾ ਕ੍ਰਿਸ਼ਨਾ ਕੁਮਾਰੀ ਸਕੂਲ ਜੋਧਪੁਰ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਨੂੰ 14-5, ਦੇਹਰਾਦੂਨ ਪਬਲਿਕ ਸਕੂਲ ਗੋਬਿੰਦ-ਪੁਰਾ ਨੇ ਮਹੇਸ਼ਵਰੀ ਪਬਲਿਕ ਸਕੂਲ ਜੈਪੁਰ ਨੂੰ 8-3, ਸ਼ਾਹ ਸਤਨਾਮ ਪਬਲਿਕ ਸਕੂਲ ਸਿਰਸਾ ਹਰਿਆਣਾ ਨੇ ਐਨ ਕੇ. ਬੀ. ਪਬਲਿਕ ਸਕੂਲ ਦਿੱਲੀ ਨੂੰ 3-0 ਨਾਲ ਹਰਾਇਆ। ਅੰਡਰ 14 ਸਾਲ ਮੁੰਡਿਆਂ ਵਿਚ ਬੇਲ ਵਿਦਿਆਲਿਆ ਰਿੰਗ ਰੋਡ ਸਕੂਲ ਬੰਗਲੌਰ ਨੇ ਜੇ. ਵੀ. ਐਮ. ਬੁਲੰਦ ਸਰ ਨੂੰ 24-6, ਗੁਰੂ ਰਾਮਦਾਸ ਪਬਲਿਕ ਸਕੂਲ ਫਿਰੋਜ਼ਪੁਰ ਨੇ ਮਹਾਰਾਜਾ ਅਗਰ ਸੈਨ ਪਬਲਿਕ ਸਕੂਲ ਦਿੱਲੀ ਨੂੰ 15-7, ਜਦਕਿ ਅੰਡਰ14 ਮੁੰਡਿਆਂ 'ਚ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਜਲੰਧਰ ਨੇ ਨੇਵੀ ਚਿਲਡਰਨ ਸਕੂਲ ਵਿਸ਼ਾਖਾਪਟਨਮ ਨੂੰ 16-7, ਅੰਡਰ19 ਵਰਗ 'ਚ ਡੀ. ਏ. ਵੀ. ਜਲੰਧਰ ਨੇ ਦੇਹਰਾਦੂਨ ਪਬਲਿਕ ਸਕੂਲ ਗੋਬਿੰਦ-ਪੁਰਾ ਨੂੰ 18-7 ਤੇ ਯੁਵਾ ਸ਼ਕਤੀ ਮਾਡਲ ਸਕੂਲ ਦਿੱਲੀ ਨੇ ਮਾਡਰਨ ਪਬਲਿਕ ਸਕੂਲ ਕਰਨਾਟਕ ਨੂੰ 24-17 ਨਾਲ ਹਰਾਇਆ।

ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਮਹਿਲਾ ਹਾਕੀ ਟੂਰਨਾਮੈਂਟ

ਲੁਧਿਆਣਾ, 27 ਨਵੰਬਰ - 12ਵਾਂ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਮਹਿਲਾ ਹਾਕੀ ਟੂਰਨਾਮੈਂਟ ਜੋ ਕਿ ਸ੍ਰੀ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ. ਏ. ਯੂ ਵਿਖੇ 27 ਨਵੰਬਰ ਨੂੰ ਸ਼ੁਰੂ ਹੋ ਗਿਆ ਹੈ। ਇਸ ਟੂਰਨਾਮੈਂਟ ਵਿੱਚ ਮੁਲਕ ਭਰ ਵਿਚੋਂ ਚੋਟੀ ਦੀਆਂ 8 ਟੀਮਾਂ ਸ਼ਾਮਿਲ ਹੋ ਰਹੀਆਂ ਹਨ। ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ 1980 ਮਾਸਕੋ ਉਲੰਪਿਕ ਦੇ ਹੀਰੋ ਸੁਰਿੰਦਰ ਸਿੰਘ ਸੋਢੀ ਨੇ ਕੀਤੀ। ਉਦਘਾਟਨੀ ਮੈਚ ਵਿਚ ਮੱਧ ਪ੍ਰਦੇਸ਼ ਅਕੈਡਮੀ ਗਵਾਲੀਅਰ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 1-0 ਨਾਲ ਹਰਾਇਆ। ਇਹ ਟੂਰਨਾਮੈਂਟ ਸਾਬਕਾ ਕੌਮੀ ਖਿਡਾਰੀ ਸਰਪੰਚ ਦਰਸ਼ਨ ਸਿੰਘ ਗਰੇਵਾਲ ਦੀ ਯਾਦ ਨੂੰ ਸਮਰਪਿਤ ਹੈ।

 54ਵੀਆਂ ਕੌਮੀ ਸਕੂਲ ਖੇਡਾਂ ਪਟਿਆਲਾ 'ਚ ਧੂਮ-ਧੜੱਕੇ ਨਾਲ ਆਰੰਭ

ਪਟਿਆਲਾ, 26 ਨਵੰਬਰ -54ਵੀਆਂ ਪੰਜਾਬ ਸਕੂਲ ਖੇਡਾਂ ਅੱਜ ਇਥੇ ਯਾਦਵਿੰਦਰਾ ਸਟੇਡੀਅਮ ਵਿਖੇ ਹੋਏ ਸ਼ਾਨਦਾਰ ਸਮਾਰੋਹ ਦੌਰਾਨ ਧੂਮ-ਧੜੱਕੇ ਨਾਲ ਸ਼ੁਰੂ ਹੋ ਗਈਆਂ ਹਨ। ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਡੀ.ਪੀ.ਆਈ. (ਸ) ਸ੍ਰੀਮਤੀ ਹਰਚਰਨਜੀਤ ਕੌਰ ਬਰਾੜ ਦੀ ਅਗਵਾਈ 'ਚ ਹੋ ਰਹੀਆਂ ਇਨ੍ਹਾਂ ਖੇਡਾਂ ਦਾ ਉਦਘਾਟਨ ਅੱਜ ਸਕੱਤਰ ਸਿੱਖਿਆ ਸ: ਕੇ. ਬੀ. ਐਸ. ਸਿੱਧੂ ਨੇ ਕੀਤਾ। ਇਸ ਮੌਕੇ ਸੈਂਕੜੇ ਵਿਦਿਆਰਥੀ ਕਲਾਕਾਰਾਂ ਨੇ ਪੰਜਾਬੀ ਸੱਭਿਆਚਾਰ ਦੀਆਂ ਅਮੀਰ ਵੰਨਗੀਆਂ ਤੇ ਸਾਹਸੀ ਖੇਡਾਂ ਦੇ ਕਰਤੱਬ ਨਾਲ ਸਭ ਦਾ ਮਨਮੋਹ ਲਿਆ। ਇਨ੍ਹਾਂ ਖੇਡਾਂ 'ਚ 21 ਰਾਜਾਂ ਦੇ 3000 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ। ਇਨ੍ਹਾਂ ਖੇਡਾਂ ਦੇ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਵਿਕਾਸ ਗਰਗ ਅਤੇ ਡੀ. ਪੀ. ਆਈ (ਸ) ਸ੍ਰੀਮਤੀ ਹਰਚਰਨਜੀਤ ਕੌਰ ਬਰਾੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਮੁੱਖ ਮਹਿਮਾਨ ਸ: ਕੇ. ਬੀ. ਐਸ. ਸਿੱਧੂ ਨੇ ਝੰਡਾ ਲਹਿਰਾ ਕੇ ਖੇਡਾਂ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਸਿੱਧ ਗਾਇਕਾ ਮਨਪ੍ਰੀਤ ਅਖਤਰ ਦੁਆਰਾ ਗਾਏ ਸ਼ਬਦ 'ਅੱਵਲ ਅੱਲ੍ਹਾ ਨੂਰ ੳਪਾਇਆ' ਨਾਲ ਹੋਈ। ਇਸ ਉਪਰੰਤ ਦੇਸ਼ ਭਰ 'ਚੋਂ ਆਏ ਖਿਡਾਰੀਆਂ ਨੇ ਮਾਰਚ ਪਾਸਟ ਰਾਹੀਂ ਸਲਾਮੀ ਦਿੱਤੀ। ਸ਼ਾਹੀ ਬੈਂਡ ਦੀਆਂ ਧੁੰਨਾਂ ਨਾਲ ਸਜੇ ਇਸ ਸਮਾਗਮ 'ਚ ਕੌਮਾਂਤਰੀ ਬਾਸਕਟਬਾਲ ਖਿਡਾਰਨ ਨਗਮਾ ਦੀ ਅਗਵਾਈ 'ਚ ਰਮਨਦੀਪ ਕੌਰ, ਦਲਜੀਤ ਕੌਰ, ਭਾਰਤੀ ਪੱਲਵੀ ਤੇ ਮੀਨਾਕਸ਼ੀ ਨੇ ਇਨ੍ਹਾਂ ਖੇਡਾਂ ਦੀ ਜੋਤੀ ਪ੍ਰਚੰਡ ਕੀਤੀ। ਕੌਮਾਂਤਰੀ ਖਿਡਾਰਨ ਗੁਰਲੀਨ ਕੌਰ ਨੇ ਦੇਸ਼ ਭਰ 'ਚੋਂ ਆਏ ਖਿਡਾਰੀਆਂ ਵੱਲੋਂ ਖੇਡ ਭਾਵਨਾ ਦੀ ਸਹੁੰ ਚੁੱਕੀ।

ਬਾਸਕਿਟਬਾਲ ਤੇ ਹਾਕੀ 'ਚ ਪੰਜਾਬ ਵੱਲੋਂ ਸ਼ੁਰੂਆਤ ਵਿੱਚ ਹੀ ਜਿੱਤਾਂ ਦਰਜ

ਪਟਿਆਲਾ, 26 ਨਵੰਬਰ -ਇਥੇ ਵੱਖ-ਵੱਖ ਖੇਡ ਮੈਦਾਨਾਂ 'ਚ ਅੱਜ ਸ਼ੁਰੂ ਹੋਈਆਂ 54ਵੀਆਂ ਕੌਮੀ ਸਕੂਲ ਖੇਡਾਂ ਦੇ ਬਾਸਕਿਟਬਾਲ ਮੁਕਾਬਲਿਆਂ 'ਚ ਪੰਜਾਬ ਦੀ ਲੜਕੀਆਂ ਤੇ ਹਾਕੀ 'ਚ ਪੰਜਾਬ ਦੇ ਲੜਕਿਆਂ ਤੇ ਲੜਕੀਆਂ ਨੇ ਜੇਤੂ ਸ਼ੁਰੂਆਤ ਕੀਤੀ ਹੈ। ਲੜਕੀਆਂ ਦੇ ਅੰਡਰ-17 ਉਮਰ ਗੁੱਟ 'ਚ ਪੰਜਾਬ ਨੇ ਉਤਰਾਂਚਲ ਨੂੰ 45-0 ਨਾਲ, ਮਹਾਰਾਸ਼ਟਰ ਨੇ ਉਤਰ ਪ੍ਰਦੇਸ਼ ਨੂੰ 67-50 ਨਾਲ ਤੇ ਇੰਡੀਅਨ ਪਬਲਿਕ ਸਕੂਲਜ਼ ਨੇ ਕੇਰਲਾ ਨੂੰ 52-19 ਨਾਲ, ਲੜਕਿਆਂ ਦੇ ਵਰਗ 'ਚ ਜੰਮੂ ਕਸ਼ਮੀਰ ਨੇ ਬਿਹਾਰ ਨੂੰ 38-27 ਨਾਲ, ਦਿੱਲੀ ਨੇ ਚੰਡੀਗੜ੍ਹ ਨੂੰ 59-21 ਨਾਲ, ਰਾਜਸਥਾਨ ਨੇ ਇੰਡੀਅਨ ਪਬਲਿਕ ਸਕੂਲਜ਼ ਨੂੰ 77-50 ਨਾਲ, ਹਰਿਆਣਾ ਨੇ ਛੱਤੀਸਗੜ੍ਹ ਨੂੰ 54-50 ਨਾਲ, ਮਹਾਰਾਸ਼ਟਰ ਨੇ ਵਿਦਿਆ ਭਾਰਤੀ ਨੂੰ 76-38 ਨਾਲ ਹਰਾਇਆ। ਲੜਕਿਆਂ ਦੇ ਅੰਡਰ 19 ਹਾਕੀ ਮੁਕਾਬਲਿਆਂ 'ਚ ਪੰਜਾਬ ਨੇ ਗੁਜਰਾਤ ਨੂੰ 5-0, ਚੰਡੀਗੜ੍ਹ ਨੇ ਛੱਤੀਸਗੜ੍ਹ ਨੂੰ 3-0 ਨਾਲ, ਹਿਮਾਚਲ ਪ੍ਰਦੇਸ਼ ਨੇ ਵਿਦਿਆ ਭਾਰਤੀ ਨੂੰ 3-0 ਨਾਲ, ਹਿਮਾਚਲ ਪ੍ਰਦੇਸ਼ ਨੇ ਵਿਦਿਆ ਭਾਰਤੀ ਨੂੰ 3-0 ਤੇ ਹਰਿਆਣਾ ਨੇ ਤਾਮਿਲਨਾਡੂ ਨੂੰ 3-0 ਨਾਲ, ਲੜਕੀਆਂ ਦੇ ਵਰਗ 'ਚ ਪੰਜਾਬ ਨੇ ਕੇਰਲਾ ਨੂੰ 3-0 ਨਾਲ, ਆਈ.ਪੀ.ਐਸ.ਸੀ. ਨੇ ਚੰਡੀਗੜ੍ਹ ਨੂੰ 5-1 ਨਾਲ ਤੇ ਕਰਨਾਟਕ ਨੇ ਮਹਾਰਾਸ਼ਟਰ ਨੂੰ 1-0 ਨਾਲ ਹਰਾਇਆ।

ਸਾਫਟਬਾਲ ਚੈਂਪੀਅਨਸ਼ਿਪ 'ਚ ਅੰਮ੍ਰਿਤਸਰ ਪਹਿਲੇ ਨੰਬਰ 'ਤੇ

ਲੁਧਿਆਣਾ, 26 ਨਵੰਬਰ -6ਵੀਂ ਸੀਨੀਅਰ ਪੰਜਾਬ ਸਾਫ਼ਟ ਬਾਲ ਚੈਂਪੀਅਨਸ਼ਿਪ ਜੋ ਸਥਾਨਕ ਰਾਮਗੜ੍ਹੀਆ ਕਾਲਜ ਵਿਖੇ ਸਮਾਪਤ ਹੋਈ, ਉਸ ਵਿਚ ਅੰਮ੍ਰਿਤਸਰ ਨੇ ਮੁੰਡਿਆਂ ਦੇ ਵਰਗ ਵਿਚ ਜਲੰਧਰ ਨੂੰ 4-2 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ ਜਦਕਿ ਇਸ ਤੋਂ ਪਹਿਲਾਂ ਸੈਮੀਫਾਈਨਲ ਵਿਚ ਅੰਮ੍ਰਿਤਸਰ ਨੇ ਪਟਿਆਲਾ ਨੂੰ 1-0 ਨਾਲ, ਜਲੰਧਰ ਨੇ ਲੁਧਿਆਣਾ ਨੂੰ 7-5 ਨਾਲ ਹਰਾਇਆ।

54ਵੀਆਂ ਕੌਮੀ ਸਕੂਲ ਖੇਡਾਂ ਪਟਿਆਲਾ ਵਿਖੇ ਅੱਜ ਤੋਂ ਸ਼ੁਰੂ

ਪਟਿਆਲਾ, 25 ਨਵੰਬਰ -ਭਲਕੇ ਇਥੇ ਵੱਖ-ਵੱਖ ਖੇਡ ਮੈਦਾਨਾਂ 'ਚ ਸ਼ੁਰੂ ਹੋਣ ਵਾਲੀਆਂ 54ਵੀਆਂ ਕੌਮੀ ਸਕੂਲ ਖੇਡਾਂ 'ਚ 21 ਰਾਜਾਂ ਦੇ 3 ਹਜ਼ਾਰ ਦੇ ਕਰੀਬ ਖਿਡਾਰੀ ਹਿੱਸਾ ਲੈਣ ਲਈ ਅੱਜ ਪਟਿਆਲਾ ਵਿਖੇ ਪੁੱਜ ਚੁੱਕੇ ਹਨ।ਇਨ੍ਹਾਂ ਦਾ ਖੇਡਾਂ ਦਾ ਉਦਘਾਟਨ 26 ਦਸੰਬਰ ਨੂੰ 11 ਵਜੇ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਡਾ: ਉਪਿੰਦਰਜੀਤ ਕੌਰ ਕਰਨਗੇ। 26 ਨਵੰਬਰ ਤੋਂ 1 ਦਸੰਬਰ ਤੱਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਦੌਰਾਨ ਜੂਡੋ ਅੰਡਰ-14, 17 ਤੇ 19, ਭਾਰ ਤੋਲਣ ਅੰਡਰ 17, 19, ਬਾਸਕਟਬਾਲ ਅੰਡਰ-17 ਤੇ ਹਾਕੀ ਅੰਡਰ-19 ਲੜਕੇ-ਲੜਕੀਆਂ ਦੇ ਮੁਕਾਬਲੇ ਸ਼ਾਮਲ ਹਨ। ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਮੇਜ਼ਬਾਨੀ 'ਚ ਹੋ ਰਹੀਆਂ ਇਨ੍ਹਾਂ ਖੇਡਾਂ ਦੇ ਮੁਕਾਬਲੇ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਤੇ ਫੀਲਖਾਨਾ ਸਕੂਲ ਵਿਖੇ ਹੋਣਗੇ।

ਪੰਜਾਬ ਟੀਮ ਦਾ ਐਲਾਨ
ਅਰਜਨ ਸਿੰਘ ਸੰਗਰੂਰ ਟੀਮ ਦੇ ਕਪਤਾਨ

ਲੁਧਿਆਣਾ, 25 ਨਵੰਬਰ -54ਵੀਂ ਰਾਸ਼ਟਰੀ ਸਕੂਲ ਹਾਕੀ ਚੈਂਪੀਅਨਸ਼ਿਪ ਅੰਡਰ-19 ਜੋ ਭਲਕੇ ਪਟਿਆਲਾ ਵਿਖੇ ਸ਼ੁਰੂ ਹੋ ਰਹੀ ਹੈ ਉਸਦਾ ਕੋਚਿੰਗ ਕੈਂਪ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਲੱਗਿਆ ਹੋਇਆ ਸੀ। ਅੱਜ ਅੰਤਿਮ ਦਿਨ ਪੰਜਾਬ ਟੀਮ ਦਾ ਐਲਾਨ ਹੋਇਆ, ਜਿਸ 'ਚ ਸੰਗਰੂਰ ਅਕੈਡਮੀ ਦੇ ਅਰਜਨ ਸਿੰਘ ਨੂੰ ਟੀਮ ਦਾ ਕਪਤਾਨ ਅਤੇ ਜਰਖੜ ਅਕੈਡਮੀ ਦੇ ਗੁਰਦੀਪ ਸਿੰਘ ਨੂੰ ਉਪ ਕਪਤਾਨ ਬਣਾਇਆ ਗਿਆ। ਚੁਣੀ ਗਈ 16 ਮੈਂਬਰੀ ਟੀਮ 'ਚ ਪੰਜਾਬ ਚੈਂਪੀਅਨ ਬਣੀ ਜਰਖੜ ਅਕੈਡਮੀ ਦੇ 8, ਪਟਿਆਲਾ ਅਤੇ ਸੰਗਰੂਰ ਅਕੈਡਮੀ ਦੇ ਤਿੰਨ ਤਿੰਨ ਖਿਡਾਰੀ ਚੁਣੇ ਗਏ ਹਨ, ਚੁਣੇ ਗਏ ਮੈਂਬਰਾਂ 'ਚ ਅਰਜਨ ਸਿੰਘ (ਕਪਤਾਨ) ਜਸਪਾਲ ਸਿੰਘ, ਸੁਖਦੀਪ ਸਿੰਘ ਸੰਗਰੂਰ ਅਕੈਡਮੀ ਤੋਂ, ਗੁਰਦੀਪ ਸਿੰਘ, ਲਵਪ੍ਰੀਤ ਸਿੰਘ, ਸਮੀਤਪਾਲ ਸਿੰਘ, ਸੁਖਬੀਰ ਸਿੰਘ ਬਾਦਲ, ਪ੍ਰਭਜੀਤ ਸਿੰਘ, ਤੇਜਿੰਦਰਪਾਲ ਸਿੰਘ, ਇੰਦਰਜੀਤ ਸਿੰਘ, ਸੰਦੀਪ ਸਿੰਘ (ਸਾਰੇ ਜਰਖੜ ਅਕੈਡਮੀ ਤੋਂ) ਕੇਸ਼ਵ ਦੱਤ, ਬਰਿੰਦਰ ਸਿੰਘ, ਹਰਬੰਤ ਸਿੰਘ (ਸਾਈ ਪਟਿਆਲਾ ਤੋਂ) ਹਰਨੇਕ ਸਿੰਘ ਪਪਰਾਲਾ ਰੋਪੜ, ਦੀਪਿੰਦਰਜੋਤ ਸਿੰਘ ਲੁਧਿਆਣਾ ਆਦਿ ਚੁਣੇ ਗਏ ਹਨ। ਟੀਮ ਦੇ ਕੋਚ ਹਰਮਿੰਦਰਪਾਲ ਸਿੰਘ, ਗੁਰਵਿੰਦਰ ਸਿੰਘ ਕਿਲਾ ਰਾਏਪੁਰ, ਪਰਮਜੀਤ ਸਿੰਘ ਤਖਾਣਬਧ ਹੋਣਗੇ।

ਆਲ ਇੰਡੀਆ ਐਮ. ਪੀ. ਐਸ. ਮਹਿਲਾ ਹਾਕੀ ਪ੍ਰਤੀਯੋਗਤਾ 27 ਤੋਂ

ਲੁਧਿਆਣਾ, 25 ਨਵੰਬਰ -12ਵੀਂ ਆਲ ਇੰਡੀਆ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਮਹਿਲਾ ਹਾਕੀ ਪ੍ਰਤੀਯੋਗਤਾ (ਗਰੇਡ-1) 27 ਨਵੰਬਰ ਤੋਂ 1 ਦਸੰਬਰ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਪ੍ਰਿਥੀਪਾਲ ਸਿੰਘ ਸਟੇਡੀਅਮ (ਐਸਟਰੋਫਰਫ) ਵਿਖੇ ਖੇਡੀ ਜਾਵੇਗੀ। ਇਸ ਪ੍ਰਤੀਯੋਗਤਾ ਦਾ ਪ੍ਰਬੰਧ ਮਹਿੰਦਰ ਪ੍ਰਤਾਪ ਸਿੰਘ ਗਰੇਵਾਲ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ:) ਲੁਧਿਆਣਾ ਵੱਲੋਂ ਕੀਤਾ ਜਾ ਰਿਹਾ ਹੈ। ਟਰੱਸਟ ਦੇ ਕਾਰਜਕਾਰੀ ਪ੍ਰਧਾਨ ਡੀ ਐਸ ਗਰੇਵਾਲ ਨੇ ਦੱਸਿਆ ਕਿ ਪ੍ਰਤੀਯੋਗਤਾ ਵਿਚ 8 ਸੁਪਰ ਮਹਿਲਾ ਹਾਕੀ ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿਚ ਪੱਛਮੀ ਰੇਲਵੇ ਮੁੰਬਈ, ਝਾਰਖੰਡ ਇਲੈਵਨ ਰਾਂਚੀ, ਉਤਰ ਪੂਰਬੀ ਰੇਲਵੇ ਗੋਰਖਪੁਰ, ਰੇਲ ਕੋਚ ਫੈਕਟਰੀ ਕਪੂਰਥਲਾ, ਧਨੋਆ ਅਕਾਡਮੀ ਪੰਜਾਬ, ਅੰਮ੍ਰਿਤਸਰ ਇਲੈਵਨ, ਚੰਡੀਗੜ੍ਹ ਅਕਾਡਮੀ ਅਤੇ ਐਮ ਪੀ ਅਕਾਡਮੀ ਗਵਾਲੀਅਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਲੀਗ ਅਧਾਰ 'ਤੇ ਖੇਡੀ ਜਾਣ ਵਾਲੀ ਇਸ ਪ੍ਰਤੀਯੋਗਤਾ ਵਿਚ ਦੋਹਾਂ ਵਰਗਾਂ ਵਿਚ ਚੋਟੀ 'ਤੇ ਰਹਿਣ ਵਾਲੀਆਂ ਟੀਮਾਂ ਫਾਈਨਲ ਵਿਚ ਖੇਡਣਗੀਆਂ, ਜਦਕਿ ਦੂਜੀ ਜਗ੍ਹਾ 'ਤੇ ਰਹਿਣ ਵਾਲੀਆਂ ਟੀਮਾਂ ਤੀਜੇ ਸਥਾਨ ਲਈ ਖੇਡਣਗੀਆਂ। ਉਨ੍ਹਾਂ ਦੱਸਿਆ ਕਿ ਜੇਤੂ ਟੀਮ ਨੂੰ 50 ਹਜ਼ਾਰ ਰੁਪਏ, ਰਨਰ ਅੱਪ ਨੂੰ 35 ਹਜ਼ਾਰ ਰੁਪਏ, ਤੀਜੇ ਸਥਾਨ ਲਈ 10 ਹਜ਼ਾਰ ਰੁਪਏ ਅਤੇ ਚੌਥੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਪੰਜ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਵੇਗੀ। ਉਦਘਾਟਨੀ ਮੈਚ 27 ਨਵੰਬਰ ਨੂੰ ਬਾਅਦ ਦੁਪਹਿਰ 2 ਵਜੇ ਰੇਲ ਕੋਚ ਫੈਕਟਰੀ ਅਤੇ ਐਮ ਪੀ ਅਕਾਡਮੀ ਗਵਾਲੀਅਰ ਵਿਚਾਲੇ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਦਾ ਉਦਘਾਟਨ 27 ਨਵੰਬਰ ਨੂੰ ਦੁਪਹਿਰ 2 ਵਜੇ ਚੰਦਰ ਸ਼ੇਖਰ, ਏ. ਡੀ. ਜੀ. ਪੀ. (ਇੰਟਰਨਲ ਵਿਜੀਲੈਂਸ ਅਤੇ ਮਨੁੱਖੀ ਅਧਿਕਾਰ) ਕਰਨਗੇ। ਫਾਈਨਲ 'ਤੇ ਮੁੱਖ ਕਮਿਸ਼ਨਰ ਇਨਕਮ ਟੈਕਸ ਲੁਧਿਆਣਾ ਐਮ ਐਸ ਰਾਏ ਮੁੱਖ ਮਹਿਮਾਨ ਹੋਣਗੇ, ਜੋ ਜੇਤੂਆਂ ਨੂੰ ਇਨਾਮ ਵੰਡਣਗੇ। ਫਾਈਨਲ ਮੈਚ ਦਾ ਪ੍ਰਸਾਰਨ ਜਲੰਧਰ ਦੂਰਦਰਸ਼ਨ ਅਤੇ ਆਕਾਸ਼ਵਾਣੀ 'ਤੇ ਵੀ ਹੋਵੇਗਾ।

ਅੰਤਰ ਕਾਲਜ ਐਥਲੈਟਿਕ ਮੀਟ ਅੱਜ ਤੋਂ

ਪਟਿਆਲਾ, 25 ਨਵੰਬਰ -ਪੰਜਾਬੀ ਯੂਨੀਵਰਸਿਟੀ ਦੀ ਅੰਤਰ ਕਾਲਜ ਐਥਲੈਟਿਕ ਮੀਟ ਭਲਕੇ 26 ਨਵੰਬਰ ਨੂੰ 'ਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਟੇਡੀਅਮ ਵਿਖੇ ਸ਼ੁਰੂ ਹੋ ਰਹੀ ਹੈ। ਵਰਸਿਟੀ ਦੇ ਖੇਡ ਨਿਰਦੇਸ਼ਕ ਡਾ: ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ 26 ਤੋਂ 28 ਨਵੰਬਰ ਤੱਕ ਚੱਲਣ ਵਾਲੀ ਇਸ ਮੀਟ ਦਾ ਉਦਘਾਟਨ ਸੀਨੀਅਰ ਅਕਾਲੀ ਆਗੂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਸਵੇਰੇ 9 ਵਜੇ ਕਰਨਗੇ।

ਹੀਰੋ ਹਾਕੀ ਕਲੱਬ ਲਾਹੌਰ ਦਾ ਨੁਮਾਇਸ਼ੀ ਮੈਚ ਅੱਜ

ਜਲੰਧਰ, 25 ਨਵੰਬਰ -ਹੀਰੋ ਕਲੱਬ ਲਾਹੌਰ ਪਾਕਿਸਤਾਨ ਦੀ ਹਾਕੀ ਟੀਮ ਦਾ ਪ੍ਰਦਰਸ਼ਨੀ ਮੈਚ 26 ਨਵੰਬਰ ਨੂੰ ਸ਼ਾਮ 3 ਵਜੇ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਅੰਮ੍ਰਿਤਸਰ ਟੀਮ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਖੇਡਿਆ ਜਾ ਰਿਹਾ ਹੈ। ਇਹ ਹਾਕੀ ਮੈਚ ਅੰਮ੍ਰਿਤਸਰ ਹਾਕੀ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਉਲੰਪੀਅਨ ਬਲਵਿਦੰਰ ਸਿੰਘ ਸ਼ੰਮੀ ਵੱਲੋਂ ਦਿੱਤੀ ਗਈ।

ਮੰਡੀ ਮੁੱਲਾਂਪੁਰ ਆਲ ਓਪਨ ਕਬੱਡੀ ਮੁਕਾਬਲੇ 11 ਨੂੰ

ਮੁੱਲਾਂਪੁਰ ਦਾਖਾ, 25 ਨਵੰਬਰ -ਮੰਡੀ ਮੁੱਲਾਂਪੁਰ ਅੰਦਰ ਉਤਸ਼ਾਹੀ ਨੌਜਵਾਨਾਂ ਵੱਲੋਂ ਹੋਂਦ 'ਚ ਲਿਆਂਦੀ ਅਜ਼ਾਦ ਸਪੋਰਟਸ ਕਲੱਬ ਵੱਲੋਂ ਦੂਸਰਾ ਆਲ ਓਪਨ ਕਬੱਡੀ ਕੱਪ ਕਲੱਬ ਚੇਅਰਮੈਅਨ ਕਾਲਾ ਕਰਮਜੀਤ ਮੁੱਲਾਂਪਰ, ਪ੍ਰਧਾਨ ਕਰਮਜੀਤ ਸਿੰਘ ਸੇਖੋਂ, ਸੈਕਟਰੀ ਸੋਨੀ ਚੱਕ ਕਲਾ ਅੰਤਰਰਾਸ਼ਟਰੀ ਕਬੱਡੀ ਸੁੱਖਾ, ਸੋਨੂੰ ਚਕਰ ਦੇ ਦਿਸ਼ਾ ਨਿਰਦੇਸ਼ਾਂ ਹੇਠ 11 ਦਸੰਬਰ ਗੁਰਮਿਤ ਭਵਨ ਮੰਡੀ ਮੁੱਲਾਂਪੁਰ ਵਿਖੇ ਪੰਜਾਬ ਰੂਰਲ ਸਪੋਰਟਸ ਕੌਸਲ ਨਿਯਮਾਂ ਅਨੁਸਾਰ ਕਰਵਾਇਆ ਜਾ ਰਿਹਾ ਹੈ ਐਨ. ਆਰ. ਆਈ. ਸਿਮਰਜੀਤ ਸਿੰਘ ਸੇਖੋਂ ਕਾਲਜ ਰੋਡ ਦਾਖਾ ਅਨੁਸਾਰ ਸੂਰਜ ਦੀ ਟਿੱਕੀ ਨਾਲ ਅਰੰਭ ਹੋਣ ਵਾਲੇ ਇੱਕ ਰੋਜਾ ਆਲ ਓਪਨ ਕਬੱਡੀ ਕੱਪ ਲਈ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀਆਂ 12 ਟੀਮਾਂ ਵਿਚਕਾਰ ਮੁਕਾਬਲਾ ਦਰਸ਼ਕ ਨੇੜਿਉਂ ਤੱਕਣਗੇ। ਕਬੱਡੀ ਖਿਡਾਰੀ ਅਤੇ ਅੰਤਰਰਾਸਟਰੀ ਕਬੱਡੀ ਖਿਡਾਰੀ ਬਲਬੀਰ ਬੀਰਾਕਨੇ ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਸੋਨੂੰ ਚਕਰ ਦੇ ਸਹਿਯੋਗ ਨਾਲ ਕੱਪ ਦੀ ਜੇਤੂ ਟੀਮ ਨੂੰ 51ਹਜ਼ਾਰ ,ਉਪ ਜੇਤੂ ਲਈ 41 ਹਜ਼ਾਰ ਅਤੇ ਤੀਸਰਾ ਸਥਾਨ ਜਿੱਤ ਲੈਣ ਲਈ ਟੀਮ 21 ਹਜ਼ਾਰ ਦਾਲਕਦ ਇਨਾਮ ਟਰਾਫੀ ਲਣੇਗੀ।

ਤਰਨ ਤਾਰਨ 'ਚ ਹੋ ਰਹੀਆਂ ਖੇਡਾਂ ਲਈ ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ

ਤਰਨ ਤਾਰਨ, 25 ਨਵੰਬਰ -ਤਰਨ ਤਾਰਨ ਦੇ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਚ 15 ਤੋਂ 18 ਦਸੰਬਰ ਤੱਕ ਹੋਣ ਜਾ ਰਹੀਆਂ ਰਾਸ਼ਟਰੀ ਪੱਧਰ ਦੀਆਂ ਖੇਡਾਂ ਲਈ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਜ਼ਿਲ੍ਹਾ ਖੇਡ ਅਫਸਰ ਕੈਲਾਸ਼ ਚੀਮਾ ਨੇ ਦਸਿਆ ਕਿ ਇਨਾਂ ਖੇਡਾਂ ਵਿਚ ਫੁੱਟਬਾਲ, ਰੱਸਾਕਸੀ, ਵੇਟ ਲਿਫਟਿੰਗ ਅਤੇ ਵਾਲੀਵਾਲ ਦੀਆਂ ਅੰਡਰ 16 ਦੀਆਂ ਖੇਡਾਂ ਵਿਚ ਦੇਸ਼ ਦੇ ਹਰ ਸੂਬੇ ਵਿਚੋਂ ਕਰੀਬ 1500 ਲੜਕੇ ਲੜਕੀਆਂ ਹਿੱਸਾ ਲੈ ਰਹੇ ਹਨ। ਦੇਸ਼ ਦੇ ਹਰ ਸੂਬੇ ਵਿਚੋਂ 70 ਖਿਡਾਰੀ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿਚ ਫੁੱਟਬਾਲ ਵਾਸਤੇ 16 ਲੜਕੇ ਅਤੇ1 ਵਿਭਾਗੀ ਵਾਲੀਵਾਲ ਲਈ 12 ਲੜਕੇ, 12 ਲੜਕੀਆਂ ਅਤੇ 2 ਵਿਭਾਗੀ, ਵੇਟ ਲਿਫਟਿੰਗ ਲਈ 8 ਲੜਕੇ, 7 ਲੜਕੀਆਂ ਅਤੇ 2 ਵਿਕਾਰੀ, ਰਸਾਕਸੀ ਲਈ 9 ਲੜਕੇ 1 ਵਿਭਾਗੀ ਖਿਡਾਰੀ ਹਿੱਸਾ ਲੈ ਰਹੇ ਹਨ। ਪੰਜਾਬ ਸਪੋਰਟਸ ਦੇ ਨਾਲ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਹਿਯੋਗ ਨਾਲ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ।

ਪ੍ਰੋ: ਕਰਮ ਸਿੰਘ ਯਾਦਗਾਰੀ ਕੁਸ਼ਤੀ ਦੰਗਲ
ਰੁਸਤਮ-ਏ-ਹਿੰਦ ਖਿਤਾਬ ਜੇਤੂ ਪਹਿਲਵਾਨ ਗੁਰਦੇਵ ਸਿੰਘ ਮਲਕਪੁਰੀਆ ਦਾ ਸਨਮਾਨ

ਬਠਿੰਡਾ, 24 ਨਵੰਬਰ -ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਚੱਲ ਰਹੇ ਪੰਜਵੇਂ ਵਿਰਾਸਤੀ ਮੇਲੇ ਦੌਰਾਨ ਪ੍ਰੋ: ਕਰਮ ਸਿੰਘ ਯਾਦਗਾਰੀ ਕੁਸ਼ਤੀ ਦੰਗਲ ਦੇ ਮੁਕਾਬਲੇ ਆਤਮਾ ਸਿੰਘ ਚਹਿਲ ਪ੍ਰਧਾਨ ਜ਼ਿਲ੍ਹਾ ਟਰੱਕ ਯੂਨੀਅਨ ਬਠਿੰਡਾ ਅਤੇ ਅਕਾਲੀ ਦਲ (ਬ) ਦੇ ਸੀਨੀਅਰ ਉਪ ਪ੍ਰਧਾਨ ਸ਼ਹਿਰੀ ਬਠਿੰਡਾ ਦੀ ਪ੍ਰਧਾਨਗੀ ਹੇਠ ਹੋਈ ਜਦਕਿ ਮੁੱਖ ਮਹਿਮਾਨ ਵਿਧਾਨ ਸਭਾ ਹਲਕਾ ਇੰਚਾਰਜ ਸਰੂਪ ਸਿੰਗਲਾ ਸੀ। ਦੰਗਲ ਵਿਚ 30 ਤੋਂ ਵੱਧ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪਹਿਲਵਾਨਾਂ ਨੇ ਭਾਗ ਲਿਆ ਗਿਆ। ਰੁਸਤਮ-ਏ-ਹਿੰਦ ਖਿਤਾਬ ਲਈ ਹੋਏ ਭਾਰ ਮੁਕਤ ਕੁਸ਼ਤੀ ਮੁਕਾਬਲਿਆਂ 'ਚ ਪਹਿਲਾਂ ਸਥਾਨ ਗੁਰਦੇਵ ਸਿੰਘ ਮਲਕਪੁਰੀਆ ਨੇ ਪ੍ਰਾਪਤ ਕੀਤਾ। ਪਹਿਲਵਾਨ ਨੂੰ ਆਤਮਾ ਸਿੰਘ ਚਹਿਲ ਜ਼ਿਲ੍ਹਾ ਪ੍ਰਧਾਨ ਟਰੱਕ ਯੂਨੀਅਨ ਨੇ ਬਠਿੰਡਾ ਟਰੱਕ ਯੂਨੀਅਨ ਵਲੋਂ 51,000 ਰੁਪਏ ਨਕਦ ਅਤੇ ਰੁਸਤਮ-ਏ-ਹਿੰਦ ਦੀ ਗੁਰਜ ਦੇ ਕੇ ਸਨਮਾਨਿਤ ਕੀਤਾ ਗਿਆ। ਦੂਜੇ ਸਥਾਨ 'ਤੇ ਰਹੇ ਮੌਸਮ ਸੋਨੀ (ਹਰਿਆਣਾ) ਨੂੰ 31,000 ਰੁਪਏ ਨਕਦ ਇਨਾਮ, ਦੂਜੇ ਸਥਾਨ ਤੇ ਕ੍ਰਮਵਾਰ ਮਨਜੀਤ ਸਿੰਘ ਅੰਮ੍ਰਿਤਸਰ ਅਤੇ ਕ੍ਰਿਸ਼ਨ ਕੁਮਾਰ ਦਿੱਲੀ ਦੇ ਪਹਿਲਵਾਨਾਂ ਨੂੰ 21,000 ਅਤੇ 11,000 ਰੁਪਏ ਦੇ ਕੇ ਆਤਮਾ ਸਿੰਘ ਚਹਿਲ ਨੇ ਸਨਮਾਨਿਤ ਕੀਤਾ ਗਿਆ।

ਮੀਰੀ ਪੀਰੀ ਕਲੱਬ ਕਪੂਰਥਲਾ ਦੀ ਬੱਲੇ ਬੱਲੇ

ਬਿਆਸ, 24 ਨਵੰਬਰ -ਜਥੇਦਾਰ ਜੀਵਨ ਸਿੰਘ ਉਮਰਾਨੰਗਲ ਅਤੇ ਮਾਤਾ ਸੰਪੂਰਨ ਕੌਰ ਨੂੰ ਸਮਰਪਿਤ ਸ਼ਹੀਦ ਸੁਖਦੇਵ ਸਿੰਘ ਉਮਰਾਨੰਗਲ ਦੀ ਯਾਦ ਵਿਚ ਪਿੰਡ ਉਮਰਾਨੰਗਲ ਵਿਖੇ ਸੱਤਵਾਂ ਪੇਡੂ ਦੋ ਰੋਜ਼ਾ ਖੇਡ ਤੇ ਸੱਭਿਆਚਾਰਕ ਮੇਲਾ ਉਮਰਾਨੰਗਲ ਦਾ ਅੱਜ ਸ਼ਾਨੋ ਸ਼ੋਕਤ ਨਾਲ ਸਮਾਪਤ ਹੋ ਗਿਆ। ਮੇਲੇ ਵਿਚ ਬਤੌਰ ਮੁਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਉਚੇਚੇ ਤੌਰ 'ਤੇ ਪੁੱਜੇ ਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਉਨ੍ਹਾਂ ਆਪਣੇ ਅਖਤਿਆਰੀ ਫੰਡ ਵਿਚੋ ਪਿੰਡ ਉਮਰਾਨੰਗਲ ਵਿਚ ਉਸਾਰੇ ਜਾ ਰਹੇ ਖੇਡ ਸਟੇਡੀਅਮ ਲਈ ਪੰਜ ਲੱਖ ਰੁਪਏ ਅਤੇ ਟਰੱਸਟ ਨੂੰ ਦੋ ਲੱਖ ਦੇਣ ਦਾ ਐਲਾਨ ਕੀਤਾ। ਅੱਜ ਦੇ ਫਾਈਨਲ ਵਿਚ ਮੀਰੀ ਪੀਰੀ ਕਲੱਬ ਕਪੂਰਥਲਾ ਨੇ ਦਸ਼ਮੇਸ਼ ਕਲੱਬ ਕਪੂਰਥਲਾ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਟਰੱਸਟ ਵਲੋ ਜੇਤੂ ਟੀਮ ਨੂੰ ਇਕ ਲੱਖ ਅਤੇ ਉਪ ਜੇਤੂ ਟੀਮ 75 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ।

ਹੈਦਰਾਬਾਦ ਦੇ ਬਾਡੀ ਬਿਲਡਰ ਨੇ ਵਿਸ਼ਵ ਚੈਂਪੀਅਨਸ਼ਿਪ ਬਣਿਆ ਕਾਂਸੇ ਦੇ ਤਗਮੇ ਦਾ ਜੇਤੂ

ਹੈਦਰਾਬਾਦ, 24 ਨਵੰਬਰ -ਆਂਧਰਾ ਪ੍ਰਦੇਸ਼ ਦੇ ਇਕ ਬਾਡੀ ਬਿਲਡਰ ਨੇ ਅਮਰੀਕਾ ਵਿਚ ਕਰਵਾਈ ਮਸਲਮੇਨੀਆ ਵਿਸ਼ਵ ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਿਆ ਹੈ। ਲਾਸ ਵੇਗਸ ਦੇ ਗੋਲਡਨ ਨਗੇਟ ਹੋਟਲ ਵਿਕੇ ਸਨਿਚਰਵਾਰ ਨੂੰ ਕਰਵਾਏ ਗਏ ਮੁਕਾਬਲੇ ਦੌਰਾਨ ਮੀਰ ਮੋਹੇਤਸ਼ਾਮ ਅਲੀ ਖਾਨ (33) ਨੇ 90 ਕਿਲੋਗਰਾਮ ਭਾਰ ਵਰਗ 'ਚ ਇਹ ਪ੍ਰਾਪਤੀ ਕੀਤੀ। ਘੱਟ ਭਾਰ ਵਰਗ ਵਾਲੇ ਮੁਕਾਬਲੇ 'ਚ ਬੰਗਲੌਰ ਦੇ ਪ੍ਰਕਾਸ਼ ਨੇ ਸੋਨ ਤਗਮਾ ਜਿੱਤਿਆ। ਖਾਨ ਤੇ ਪ੍ਰਕਾਸ਼ ਸਮੇਤ ਅੱਠ ਭਾਰਤੀ ਬਾਡੀ ਬਿਲਡਰ ਨੇ ਇਸ ਚੈਂਪੀਅਨਸ਼ਿਪ 'ਚ ਭਾਗ ਲਿਆ ਸੀ। ਖਾਨ ਆਂਧਰਾ ਪ੍ਰਦੇਸ਼ ਦੇ ਪਹਿਲੇ ਬਾਡੀ ਬਿਲਡਰ ਹਨ ਜਿਨ੍ਹਾਂ ਵਿਸ਼ਵ ਬਾਡੀ ਬਿਲਡਿੰਗ ਚੈਂਪੀਅਨਸ਼ਿਪ 'ਚ ਭਾਗ ਲਿਆ ਹੈ।

ਨਾਰੰਗ ਨੇ ਦੁਹਰਾਇਆ ਇਤਿਹਾਸ

ਨਵੀਂ ਦਿੱਲੀ, 24 ਨਵੰਬਰ-ਭਾਰਤ ਦੇ ਵਿਸ਼ਵ ਪ੍ਰਸਿਧ ਨਿਸ਼ਾਨੇਬਾਜ਼ ਗਗਨ ਨਾਰੰਗ ਨੇ ਆਪਣਾ ਵਧੀਆ ਪ੍ਰਦਰਸ਼ਨ ਜਾਰੀ ਰੱਖਦਿਆਂ ਬਨਡੇਸਲਿੰਗਾ ਵਿਖੇ ਕਰਵਾਈ ਜਾ ਰਹੀ ਜਰਮਨ ਸ਼ੂਟਿੰਗ ਲੀਗ 'ਚ ਪੁਰਸ਼ਾਂ ਦੇ 10 ਮੀਟਰ ਰਾਈਫ਼ਲ ਮੁਕਾਬਲੇ ਦੌਰਾਨ 400 'ਚੋਂ 400 ਨਿਸ਼ਾਨੇ ਫੁੰਡੇ। ਨਾਰੰਗ ਨੇ ਇਸ ਤੋਂ ਪਹਿਲਾਂ ਇਸੇ ਮਹੀਨੇ ਬੈਂਕਾਕ ਵਿਖੇ ਕਰਵਾਏ ਗਏ ਵਿਸ਼ਵ ਕੱਪ ਦੇ ਫਾਈਨਲ 'ਚ ਸਾਰੇ 600 ਨਿਸ਼ਾਨੇ ਸਹੀ ਲਗਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ।

ਸੀਨੀਅਰ ਪੰਜਾਬ ਕੁਸ਼ਤੀ ਟੀਮ ਦਾ ਐਲਾਨ

ਜਲੰਧਰ, 24 ਨਵੰਬਰ -53ਵੀਂ ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਜੋ 4 ਤੋਂ 7 ਦਸੰਬਰ ਤੱਕ ਯੂ.ਪੀ. ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਵਿਚ ਹਿੱਸਾ ਲੈਣ ਵਾਲੀ ਪੰਜਾਬ ਟੀਮ ਦਾ ਐਲਾਨ ਕਰਦਿਆਂ ਪਦਮ ਸ੍ਰੀ ਕਰਤਾਰ ਸਿੰਘ ਨੇ ਦੱਸਿਆ ਕਿ ਫ੍ਰੀ ਸਟਾਈਲ ਮੁਕਾਬਲੇ ਲਈ ਸੁਨੀਲ, ਬੁੱਧ ਸਿੰਘ, ਹਰਦੀਪ, ਰਾਕੇਸ਼, ਸੁਖਚੈਨ, ਜੁਗਿੰਦਰ, ਗੁਰਲਾਲ, ਹਰਦੀਪ, ਰਾਮਵੀਰ, ਸੂਰਜਵੀਰ, ਰਜਿੰਦਰ ਸਿੰਘ, ਹਰਿੰਦਰ ਸਿੰਘ, ਪਲਵਿੰਦਰ ਚੀਮਾ, ਜਗਰੂਪ ਤੇ ਗਰੀਕੋ ਰੋਮਨ ਵਰਗ 'ਚ ਹਰੀ ਕ੍ਰਿਸ਼ਨ, ਸਲੀਮ, ਰੋਹਿਤ, ਅਮਨਦੀਪ, ਗੁਰਵਿੰਦਰ, ਐਸ. ਪ੍ਰਕਾਸ਼ ਗੁਰਵਿੰਦਰ, ਸੰਨੀ, ਵਿਕਰਮ ਸ਼ਰਮਾ, ਸਿਕੰਦਰ ਪਰਵਿੰਦਰ, ਰਣਧੀਰ ਹੀਰਾ, ਮਾਨਵ ਤੇ ਲੜਕੀਆਂ ਦੇ ਵਰਗ 'ਚ ਕਮਲਜੀਤ, ਲਖਵਿੰਦਰ, ਰਾਜਵਿੰਦਰ, ਰਜਨੀ ਭੱਲਾ, ਸਰੋਜ, ਨਵਜੋਤ, ਗੁਰਮਨਪ੍ਰੀਤ ਕੌਰ ਦੀ ਚੋਣ ਕੀਤੀ ਗਈ ਹੈ। ਸ੍ਰੀ ਪਵਨ ਕੁਮਾਰ, ਦਵਿੰਦਰ ਸਿੰਘ, ਸਰਵਨ ਸਿੰਘ, ਮਨਦੀਪ ਕੁਮਾਰ, ਸ਼ਾਮ ਲਾਲ, ਬਲਦੇਵ ਖੁੱਲਰ ਤੇ ਰਾਜੇਸ਼ ਸ਼ਰਮਾ ਰੈਫਰੀ ਤੇ ਕੋਚ ਅਤੇ ਪੀ. ਆਰ. ਸੌਂਧੀ ਨੂੰ ਮੈਨੇਜਰ ਨਿਯੁਕਤ ਕੀਤਾ ਗਿਆ ਹੈ।

ਜੂਨੀਅਰ ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਐਲਾਨੀ

ਪਟਿਆਲਾ, 24 ਨਵੰਬਰ -ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਖੇ 12 ਤੋਂ 21 ਦਸੰਬਰ ਤੱਕ ਹੋਣ ਵਾਲੇ ਜੂਨੀਅਰ ਮਹਿਲਾ ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਲਖਨਊ ਵਿਖੇ ਮੁੱਖ ਕੋਚ ਸ: ਗੁਰਦਿਆਲ ਸਿੰਘ ਭੰਗੂ ਦੀ ਅਗਵਾਈ 'ਚ ਚੱਲ ਰਹੇ ਕੈਂਪ ਦੌਰਾਨ ਟੀਮ ਦਾ ਐਲਾਨ ਕੀਤਾ ਗਿਆ ਹੈ। ਇਸ 18 ਮੈਂਬਰੀ ਟੀਮ ਵਿਚ ਦੋ ਗੋਲਕੀਪਰ, ਤਿੰਨ ਫੁੱਲ ਬੈਕ, 6 ਹਾਫ ਬੈਕ ਤੇ 7 ਫਾਰਵਰਡ ਸ਼ਾਮਿਲ ਹਨ, ਰਣਜੀਤਾ ਦੇਵੀ ਰੇਲਵੇ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਟੀਮ ਵਿਚ ਜਸਦੀਪ ਕੌਰ ਸ਼ਾਹਬਾਦ ਤੇ ਸਵਿਤਾ ਸਿਰਸਾ ਦੋਨੋਂ ਗੋਲਕੀਪਰ, ਜੋਇਦੀਪ ਕੌਰ ਸ਼ਾਹਬਾਦ, ਪ੍ਰੀਤੀ ਸੁਨੀਲਾ ਕੀਰੋ ਝਾਰਖੰਡ ਤੇ ਸਲੋਚਨਾ ਕਿਸਨ ਉੜੀਸਾ ਤਿੰਨ ਰੱਖਿਅਕ ਪੰਕਤੀ, ਅਮੂੰਬੀ ਦੇਵੀ ਗਵਾਲੀਅਰ, ਸੁਨੀਤਾ ਲਾਕੜਾ ਉੜੀਸਾ, ਸੁਸ਼ੀਲਾ ਚਾਨੂੰ ਮਨੀਪੁਰ, ਮਨੋਰਮਾ ਦੇਵੀ ਮਨੀਪੁਰ, ਰੋਜ਼ਾਲਿੰਡੇ ਰਾਲਟੋ ਮਿਜ਼ੋਰਮ ਤੇ ਟੀ. ਰਣਜੀਤਾ ਦੇਵੀ ਰੇਲਵੇ ਸਾਰੀਆਂ ਮੱਧ ਪੰਕਤੀ, ਐਸ. ਰਣਜੀਤਾ ਦੇਵੀ ਰੇਲਵੇ, ਵੰਦਨਾ ਕਟਾਰੀਆ ਉਤਰ ਪ੍ਰਦੇਸ਼, ਬਿਨੀਤਾ ਕੇਸ ਰੇਲਵੇ, ਰਿੱਤੂ ਰਾਣੀ ਸ਼ਾਹਬਾਦ, ਸੌਂਦਰੀਯ ਯੰਡੇਲਾ ਆਧਰਾ ਪ੍ਰਦੇਸ਼, ਲਾਲਰੇਮੂਰੀ ਗਵਾਲੀਅਰ ਤੇ ਅਨੁਰਾਧਾ ਦੇਵੀ ਮਨੀਪੁਰ ਸਾਰੀਆਂ ਹਮਲਾਵਰ ਪੰਕਤੀ ਸ਼ਾਮਿਲ ਹਨ। ਇਸ ਤੋਂ ਇਲਾਵਾ ਚਾਰ ਖਿਡਾਰਨਾਂ ਸਟੈਂਡਬਾਈ ਰੱਖੀਆਂ ਗਈਆਂ ਹਨ ਜਿਨ੍ਹਾਂ ਵਿਚ ਨਵਨੀਤ ਕੌਰ ਚੰਡੀਗੜ੍ਹ ਤੇ ਰਜਨੀ ਸ਼ਾਹਬਾਦ ਦੋਨੋਂ ਗੋਲਕੀਪਰ, ਸੰਦੀਪ ਕੌਰ ਸ਼ਾਹਬਾਦ ਤੇ ਡੁੱਗ ਡੁੱਗ ਉੜੀਸਾ ਸ਼ਾਮਿਲ ਹਨ। ਟੀਮ ਨਾਲ ਬਤੌਰਮੁੱਖ ਕੋਚ ਸ: ਗੁਰਦਿਆਲ ਸਿੰਘ, ਵਾਈ.ਐਸ. ਚੌਹਾਨ ਸਹਾਇਕ ਕੋਚ ਤੇ ਹੈਲਸ ਸੋਇ ਮੈਨੇਜਰ ਵਜੋਂ ਜਾਣਗੇ।

ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਦੇ ਅਹੁਦੇਦਾਰਾਂ ਦੀ ਚੋਣ

ਕਪੂਰਥਲਾ, 24 ਨਵੰਬਰ -ਮਾਂ ਖੇਡ ਕਬੱਡੀ ਨੂੰ ਪ੍ਰਫੁਲਿਤ ਕਰਨ ਲਈ ਨਿਰੰਤਰ ਯਤਨਸ਼ੀਲ ਸੰਸਥਾ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ (ਰਜਿ:) ਕਪੂਰਥਲਾ ਦੀ ਨਵੀਂ ਕਾਰਜਕਾਰਨੀ ਦੀ ਚੋਣ ਸਬੰਧੀ ਬੈਠਕ ਸਥਾਨਕ ਨੰਨ੍ਹਾ ਕੰਪਲੈਕਸ ਵਿਖੇ ਹੋਈ, ਜਿਥੇ ਕਲੱਬ ਦੇ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਕਰਕੇ ਕਬੱਡੀ ਖਿਡਾਰੀ ਸ: ਜਸਬੀਰ ਸਿੰਘ ਪੱਤੜ ਨੂੰ ਕਲੱਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਦਕਿ ਕਲੱਬ ਦੇ ਮੁੱਖ ਸਰਪ੍ਰਸਤ ਸਾਂਸਦ ਰਾਣਾ ਗੁਰਜੀਤ ਸਿੰਘ ਅਤੇ ਸਰਪ੍ਰਸਤ ਸ: ਜਰਨੈਲ ਸਿੰਘ ਮੈਰੀਪੁਰ ਹੋਣਗੇ। ਮੀਟਿੰਗ ਦੌਰਾਨ ਬਾਕੀ ਚੁਣੇ ਗਏ ਅਹੁਦੇਦਾਰਾਂ ਵਿਚ ਚੇਅਰਮੈਨ ਸ: ਗੁਰਦੇਵ ਸਿੰਘ ਬੋਲਾ ਪੱਤੜ, ਸੀਨੀਅਰ ਉਪ ਚੇਅਰਮੈਨ ਸ: ਹਰਨੇਕ ਸਿੰਘ ਨੇਕਾ, ਉਪ ਚੇਅਰਮੈਨ ਸ: ਅਵਤਾਰ ਸਿੰਘ ਤਾਰੀ ਟੋਰਾਂਟੋ, ਸੀਨੀਅਰ ਉਪ ਪ੍ਰਧਾਨ ਸ: ਸਰਤਾਜ ਸਿੰਘ ਬਾਜਵਾ, ਉਪ ਪ੍ਰਧਾਨ ਸ: ਸੁਖਜਿੰਦਰ ਸਿੰਘ ਕੈਨੀ ਫਰਾਂਸ ਅਤੇ ਸ: ਸੁਰਜੀਤ ਸਿੰਘ ਸੱਦੂਵਾਲ, ਜਨਰਲ ਸਕੱਤਰ ਸ: ਬਲਵਿੰਦਰ ਸਿੰਘ ਸੰਧੂ ਚੱਠਾ, ਖ਼ਜ਼ਾਨਚੀ ਸ: ਲਹਿੰਬਰ ਸਿੰਘ ਢਿੱਲੋਂ, ਮੈਨੇਜਰ ਸ੍ਰੀ ਰੌਸ਼ਨ ਲਾਲ ਮੈਰੀਪੁਰ, ਸਕੱਤਰ ਸ: ਕੁਲਦੀਪ ਸਿੰਘ ਅਤੇ ਲਾਲ ਚੰਦ ਥਿੱਗਲੀ, ਸੰਯੁਕਤ ਸਕੱਤਰ ਸ: ਸਤਨਾਮ ਸਿੰਘ ਭੁਲਾਣਾ ਅਤੇ ਲਾਡੀ ਦਰੀਏਵਾਲ, ਪ੍ਰੈੱਸ ਸਕੱਤਰ ਸ੍ਰੀ ਰੌਸ਼ਨ ਖੈੜਾ ਅਤੇ ਟੀਮ ਦੇ ਕੋਚਾਂ ਵਿਚ ਸ: ਤਰਲੋਕ ਸਿੰਘ ਮੱਲ੍ਹੀ ਅਤੇ ਸ: ਕੁਲਬੀਰ ਸਿੰਘ ਕਾਲੀ ਟਿੱਬਾ ਸ਼ਾਮਿਲ ਹਨ।

ਸੁੱਚਾ ਸਿੰਘ ਲੰਗਾਹ ਨੇ ਕੀਤਾ ਮੇਲਾ ਉਮਰਾਨੰਗਲ ਦਾ ਉਦਘਾਟਨ

ਬਿਆਸ, 23 ਨਵੰਬਰ -ਜਥੇਦਾਰ ਜੀਵਨ ਸਿੰਘ ਉਮਰਾਨੰਗਲ ਅਤੇ ਮਾਤਾ ਸੰਪੂਰਨ ਕੌਰ ਨੂੰ ਸਮਰਪਿਤ ਸ਼ਹੀਦ ਸੁਖਦੇਵ ਸਿੰਘ ਉਮਰਾਨੰਗਲ ਦੀ ਯਾਦ 'ਚ ਪਿੰਡ ਉਮਰਾਨੰਗਲ ਵਿਖੇ ਸੱਤਵਾਂ ਪੇਂਡੂ ਦੋ ਰੋਜ਼ਾ ਖੇਡ ਤੇ ਸੱਭਿਆਚਾਰਕ ਮੇਲਾ ਅੱਜ ਪੂਰੇ ਧੂਮ-ਧਾਮ ਨਾਲ ਸ਼ੁਰੂ ਹੋ ਗਿਆ। ਜਿਸ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁੱਚਾ ਸਿੰਘ ਲੰਗਾਹ ਨੇ ਕੀਤਾ ਜਦਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਨਿਰਮਲ ਸਿੰਘ ਕਾਹਲੋ, ਮੈਂਬਰ ਪਾਰਲੀਮੈਂਟ ਡਾ.ਰਤਨ ਸਿੰਘ ਅਜਨਾਲਾ ਤੇ ਪਦਮਸ਼੍ਰੀ ਪ੍ਰਗਟ ਸਿੰਘ ਡਾਇਰੈਕਟਰ ਖੇਡ ਵਿਭਾਗ ਪੰਜਾਬ ਉਚੇਚੇ ਤੌਰ ਪੁੱਜੇ। ਅੱਜ ਪਹਿਲੇ ਦਿਨ ਇਕ ਪਿੰਡ ਓਪਨ ਦੀਆ ਕਬੱਡੀ ਦੀਆਂ ਟੀਮਾਂ ਦੇ ਮੈਚ ਕਰਵਾਏ ਗਏ ਜਿਸ ਵਿਚ ਉਮਰਾਨੰਗਲ ਨੇ ਤਲਵੰਡੀ ਚੋਧਰੀਆ ਨੂੰ, ਸਮਸਪੁਰ ਨੇ ਤਰਸਿੱਕਾ ਨੂੰ, ਪੱਡਾ ਬੇਟ ਨੇ ਮਕਸੂਦ ਨੂੰ, ਕੋਟ ਕਰੋੜ ਕਲਾਂ ਨੇ ਸਿਧਵਾ ਦੋਨਾ ਨੂੰ, ਘਲੋਟੀ ਨੇ ਖਡੂਰ ਸਾਹਿਬ ਨੂੰ, ਢੋਡੀ ਨੇ ਚਵਿੰਡਾ ਦੇਵੀ ਨੂੰ, ਸਿਧਵਾਂ ਕਲਾ ਨੇ ਟਿੱਬਾ ਨੂੰ ਹਰਾਇਆ। ਕੁੱਤਿਆਂ ਦੀਆ ਦੌੜਾਂ ਤੇ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਅਤੇ ਮੈਂਬਰ ਪਾਰਲੀਮੈਂਟ ਡਾ.ਰਤਨ ਸਿੰਘ ਅਜਨਾਲਾ ਨੇ ਮੇਲਾ ਪ੍ਰਬੰਧਕਾਂ ਨੂੰ ਆਪਣੇ ਅਖਤਿਆਰੀ ਫੰਡ ਵਿਚੋਂ ਦੋ-ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਮਾਤਾ ਚੰਨਣ ਕੌਰ ਧਨੋਆ ਪੰਜਾਬ ਸਪੋਰਟਸ ਚੈਂਪੀਅਨਸ਼ਿਪ

ਜਲੰਧਰ, 23 ਨਵੰਬਰ -ਮਾਤਾ ਚੰਨਣ ਕੌਰ ਧਨੋਆ ਪੰਜਾਬ ਸਪੋਰਟਸ ਚੈਂਪੀਅਨਸ਼ਿਪ ਮਾਤਾ ਚੰਨਣ ਕੌਰ ਧਨੋਆ ਸਪੋਰਟਸ ਸਟੇਡੀਅਮ ਪਰਸਰਾਮਪੁਰ ਵਿਖੇ ਕਰਵਾਈ ਗਈ। ਇਸ ਦੇ ਖੇਡੇ ਗਏ ਸਰਕਲ ਸਟਾਈਲ ਕਬੱਡੀ ਦੇ ਫਾਈਨਲ ਮੁਕਾਬਲੇ ਵਿਚੋਂ ਦਸਮੇਸ਼ ਕਲੱਬ ਨਕੋਦਰ ਨੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਅਕੈਡਮੀ ਨਾਰਵੇ ਨੂੰ 37-ਸਾਢੇ 33 ਅੰਕਾਂ ਨਾਲ ਹਰਾ ਕੇ ਢਾਈ ਲੱਖ ਦੇ ਨਕਦ ਇਨਾਮ 'ਤੇ ਕਬਜ਼ਾ ਕੀਤਾ। ਉਪ ਜੇਤੂ ਟੀਮ ਨੂੰ 1 ਲੱਖ 75 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਖੇਡੇ ਗਏ ਸੈਮੀਫਾਈਨਲ ਮੈਚ ਵਿਚੋਂ ਦਸਮੇਸ਼ ਕਲੱਬ ਨਕੋਦਰ ਨੇ ਬਚਨ ਸਿੰਘ ਅਕੈਡਮੀ ਦਿੜ੍ਹਬਾ ਨੂੰ ਤੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਅਕੈਡਮੀ ਨਾਰਵੇ ਨੇ ਜਰਗੜੀ ਕਲੱਬ ਨੂੰ ਹਰਾ ਕੇ ਫਾਈਨਲ 'ਚ ਥਾਂ ਬਣਾਈ। ਕਬੱਡੀ ਦੇ ਨੈਸ਼ਨਲ ਸਟਾਈਲ ਵਰਗ ਵਿਚੋਂ ਪੰਜਾਬ ਪੁਲਿਸ ਨੇ ਬੀ. ਐਸ. ਐਫ. ਨੂੰ 31-28 ਅੰਕਾਂ ਨਾਲ ਹਰਾ ਕੇ ਜੇਤੂ ਖਿਤਾਬ 'ਤੇ ਕਬਜ਼ਾ ਕੀਤਾ। ਅੱਜ ਦੇ ਇਨ੍ਹਾਂ ਮੈਚਾਂ ਵਿਚ ਬਤੌਰ ਮੁੱਖ ਮਹਿਮਾਨ ਕੈਬਨਿਟ ਮੰਤਰੀ ਪੰਜਾਬ ਸ: ਅਜੀਤ ਸਿੰਘ ਕੋਹਾੜ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਕੇ. ਪੀ. ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਬਾਡੀ ਬਿਲਡਿੰਗ ਤੇ ਵੇਟ ਲਿਫਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ। ਸ਼ਾਮ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਅੰਤ ਵਿਚ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਵਤਾਰ ਹੈਨਰੀ ਤੇ ਵਿਧਾਇਕ ਅਮਰਜੀਤ ਸਿੰਘ ਸਮਰਾ ਨੇ ਕੀਤੀ। ਸਮਾਪਤੀ ਸਮਾਰੋਹ ਸਮੇਂ ਬਾਬਾ ਮੇਘਾ ਬਲਪੁਰ ਬਟਾਲਾ ਵੱਲੋਂ ਇਸ ਚੈਂਪੀਅਨਸ਼ਿਪ ਦੇ ਮੁੱਖ ਪ੍ਰਬੰਧਕ ਹਰਜਿੰਦਰ ਸਿੰਘ ਧਨੋਆ ਨੂੰ 10 ਤੋਲੇ ਸੋਨੇ ਦੇ ਕੈਂਠੇ ਨਾਲ ਸਨਮਾਨਿਤ ਕੀਤਾ ਗਿਆ।

ਪਿੰਡ ਨੱਥੋਵਾਲ ਦਾ ਖੇਡ ਮੇਲਾ ਅੱਜ ਤੋਂ

ਰਾਏਕੋਟ, 23 ਨਵੰਬਰ -ਪਿੰਡ ਨੱਥੋਵਾਲ (ਜ਼ਿਲ੍ਹਾ ਲੁਧਿਆਣਾ) ਵਿਖੇ ਯੰਗ ਸਪੋਰਟਸ ਕਲੱਬ ਅਤੇ ਬਾਬਾ ਮੇਲਾ ਰਾਮ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਗ੍ਰਾਮ ਪੰਚਾਇਤ, ਸਮੂਹ ਨਗਰ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪੇਂਡੂ ਖੇਡ ਮੇਲਾ ਮਿਤੀ 24, 25, 26 ਨਵੰਬਰ ਦਿਨ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ।ਇਸ ਖੇਡ ਮੇਲੇ 'ਚ ਕਬੱਡੀ ਓਪਨ, ਕਬੱਡੀ 70 ਕਿਲੋ, ਕਬੱਡੀ 60 ਕਿਲੋ, ਹਾਕੀ ਪਿੰਡ ਵਾਰ ਅਤੇ ਕੁੱਤਿਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਦਰਸ਼ਕਾਂ ਦੀਆਂ ਹੋਰ ਉਤਸ਼ਾਹ ਵਧਾਊ ਰੰਗਾਰੰਗ ਖੇਡਾਂ ਵੀ ਨਾਲ-ਨਾਲ ਚੱਲਦੀਆਂ ਰਹਿਣਗੀਆਂ।

ਜਰਖੜ ਅਕੈਡਮੀ ਤੇ ਪੰਜਾਬ ਐਂਡ ਸਿੰਧ ਬੈਂਕ ਬਣੇ ਸਾਂਝੇ ਜੇਤੂ

ਲੁਧਿਆਣਾ, 23 ਨਵੰਬਰ -ਜਰਖੜ ਅਕੈਡਮੀ ਅਤੇ ਪੰਜਾਬ ਐਂਡ ਸਿੰਧ ਬੈਂਕ ਨੂੰ5ਵੇਂ ਆਲ ਇੰਡੀਆ ਦੋਰਾਹਾ ਹਾਕਸ ਗੋਲਡ ਕੱਪ ਹਾਕੀ ਟੂਰਨਾਮੈਂਟ ਦੇ ਸਾਂਝੇ ਜੇਤੂ ਐਲਾਨਿਆ ਗਿਆ। ਗੁਰੂਕਲ ਅਕੈਡਮੀ ਦੋਰਾਹਾ ਦੇ ਮੈਦਾਨਾਂ ਵਿਚ ਅੱਜ ਹੋਏ ਫਾਈਨਲ 'ਚ ਜਰਖੜ ਅਕੈਡਮੀ ਤੇ ਪੰਜਾਬ ਐਂਡ ਸਿੰਧ ਬੈਂਕ ਦੀਆਂ ਟੀਮਾਂ ਵਿਚਾਲੇ ਖਿਤਾਬ ਹਾਸਲ ਕਰਨ ਲਈ ਬੇਹੱਦ ਫਸਵਾਂ ਮੁਕਾਬਲਾ ਹੋਇਆ। ਮੈਚ ਦਾ ਪਹਿਲਾ ਗੋਲ ਜਰਖੜ ਅਕੈਡਮੀ ਵਲੋਂ ਪ੍ਰਭਪ੍ਰੀਤ ਸਿੰਘ ਨੇ ਕਪਤਾਨ ਅਰਜਨ ਸਿੰਘ ਦੇ ਪਾਸ 'ਤੇ ਮੈਚ ਦੇ 43ਵੇਂ ਮਿੰਟ 'ਚ ਕੀਤਾ ਜਦਕਿ ਮੈਚ ਦੇ ਆਖਰੀ ਪਲਾਂ 'ਚ ਬੈਂਕ ਦੀ ਟੀਮ ਨੂੰ ਪੈਨਲਟੀ ਕਾਰਨਰ ਮਿਲ ਗਿਆ ਜਿਸ ਨੂੰ ਫੁੱਲਬੈਕ ਮਹਿਤਾਬ ਸਿੰਘ ਨੇ ਬਿਨਾ ਗਲਤੀ ਕੀਤਿਆਂ ਗੋਲ 'ਚ ਬਦਲਕੇ ਮੈਚ ਸਾਵਾਂ ਕਰ ਦਿੱਤਾ। ਟੂਰਨਾਮੈਂਟ ਪ੍ਰਬੰਧਕਾਂ ਨੇ ਵਾਧੂ ਸਮਾਂ ਦੇਣ ਜਾਂ ਪੈਨਲਟੀ ਸਟਰੋਕਾਂ ਰਾਹੀਂ ਫੈਸਲਾ ਕਰਨ ਦੀ ਬਜਾਏ ਦੋਵਾਂ ਟੀਮਾਂ ਨੂੰ ਸਾਂਝੇ ਚੈਂਪੀਅਨ ਐਲਾਨ ਦਿੱਤਾ। ਟੂਰਨਾਮੈਂਟ ਪ੍ਰਬੰਧਕਾਂ ਵਲੋਂ ਦੋਰਾਹਾ ਦੇ ਜੁਝਾਰ ਸਿੰਘ ਨੂੰ 'ਮੈਚ ਆਫ ਦਾ ਟੂਰਨਾਮੈਂਟ', ਪਟਿਆਲਾ ਦੇ ਗੋਲ ਕੀਪਰ ਸੰਪਤ ਸਿੰਘ, ਜਰਖੜ ਦੇ ਫੁੱਲਬੈਕ ਲਵਪ੍ਰੀਤ ਸਿੰਘ ਅਤੇ ਸਿੰਧ ਬੈਂਕ ਦੇ ਜਗਜੀਤ ਸਿੰਘ ਨੂੰ 'ਵਧੀਆ ਹਾਫ ਬੈਕ' ਅਤੇ ਮੇਜਰ ਸਿੰਘ ਨੂੰ ਵਧੀਆ ਫਾਰਵਰਡ ਵਜੋਂ ਟੈਲੀਵੀਜ਼ਨ ਦੇ ਸਨਮਾਨਿਤ ਕੀਤਾ ਗਿਆ। ਜੇਤੂ ਚੈਂਪੀਅਨ ਟਰਾਫੀ ਟਾਸ ਰਾਹੀਂ ਜਰਖੜ ਅਕੈਡਮੀ ਦੇ ਹਿਸੇ ਆਈ ਅਤੇ ਦੋਵਾਂ ਟੀਮਾਂ ਨੂੰ 25-25 ਹਜ਼ਾਰ ਰੁਪਏ ਦੀ ਨਕਦ ਦੇ ਕੇ ਸਨਮਾਨਿਤ ਕੀਤਾ ਗਿਆ। ਕਬੱਡੀ ਇਕ ਪਿੰਡ ਓਪਨ 'ਚ ਅੰਬੀ ਹਠੂਰ ਕਲੱਬ ਨੇ ਜਲਾਲਦੀਵਾਲ ਨੂੰ 19-17 ਅਤੇ ਕਬੱਡੀ 62 ਕਿਲੋਗ੍ਰਾਮ ਵਿੱਚ ਬਾਠਾਂ ਦੀ ਟੀਮ ਨੇ ਰਾਉਕੇ ਕਲਾਂ ਨੂੰ ਹਰਾ ਕੇ ਖਿਤਾਬੀ ਜਿੱਤ ਦਰਜ ਕੀਤੀ। ਜਰਖੜ ਅਕੈਡਮੀ ਦੇ ਕੋਚ ਹਰਮਿੰਦਰ ਪਾਲ ਸਿੰਘ ਨੂੰ ਪ੍ਰਬੰਧਕਾਂ ਵਲੋਂ ਵਧੀਆ ਕੋਚ ਵਜੋਂ ਸਨਮਾਨਿਤ ਕੀਤਾ ਗਿਆ। ਸਮਾਪਤੀ ਸਮਾਰੋਹ ਤੇ ਐਸ.ਕੇ. ਮੋਹਲਾ ਸਰਕਲ ਮੁਖੀ ਪੰਜਾਬ ਨੈਸ਼ਨਲ ਬੈਂਕ ਨੇ ਜੇਤੂਆਂ ਨੂੰ ਇਨਾਮ ਵੰਡੇ।

ਪਟਿਆਲਾ ਆਟੋ ਕਰਾਸ ਰੈਲੀ
ਜਗਬੀਰ ਨਿਰਮਾਣ ਤੇ ਰਾਜਿੰਦਰਪਾਲ ਕੌਰ ਬਣੇ ਖਿਤਾਬ ਦੇ ਜੇਤੂ

ਪਟਿਆਲਾ, 23 ਨਵੰਬਰ -ਇਥੇ ਰੰਧਾਵਾ ਫਾਰਮ ਵਿਖੇ ਅੱਜ ਨੇਪਰੇ ਚੜ੍ਹੀ ਦੋ ਦਿਨਾ ਪਟਿਆਲਾ ਆਟੋ ਕਰਾਸ ਰੈਲੀ ਦੇ ਪੁਰਸ਼ ਵਰਗ ਵਿਚ ਜਗਬੀਰ ਸਿੰਘ ਨਿਰਮਾਣ ਤੇ ਮਹਿਲਾ ਵਰਗ ਵਿਚ ਰਾਜਿੰਦਰਪਾਲ ਕੌਰ ਨੇ ਖਿਤਾਬੀ ਜਿੱਤਾਂ ਹਾਸਲ ਕੀਤੀਆਂ। ਇਸ ਰੈਲੀ 'ਚ 40 ਤੋਂ ਵਧੇਰੇ ਚਾਲਕਾਂ ਨੇ ਵੱਖ-ਵੱਖ ਵਰਗਾਂ 'ਚ ਹਿੱਸਾ ਲਿਆ। ਸਮਾਪਤੀ 'ਤੇ ਪੇਸ਼ੇਵਰ ਚਾਲਕ ਖੁਸ਼ਵੰਤ ਸਿੰਘ ਰੰਧਾਵਾ ਨੇ ਇਕ ਪ੍ਰਦਰਸ਼ਨੀ ਦੌੜ ਲਗਾ ਕੇ ਰੈਲੀ ਨੂੰ ਸਿਖਰ 'ਤੇ ਪਹੁੰਚਾ ਦਿੱਤਾ। ਅੱਜ ਹੋਏ ਫਾਈਨਲ ਮੁਕਾਬਲਿਆਂ ਤਹਿਤ ਅਸਟੀਮ 1300 ਸੀ.ਸੀ. ਵਰਗ 'ਚ ਜਗਬੀਰ ਸਿੰਘ ਨਿਰਮਾਣ ਪਹਿਲੇ, ਜਗਬੀਰ ਸਿੰਘ ਰੰਧਾਵਾ ਦੂਸਰੇ ਤੇ ਜਸਵੀਰ ਸਿੰਘ ਤੀਸਰੇ। ਜਿਪਸੀ ਵਰਗ 'ਚ ਹਰਕਰਨ ਸਿੰਘ ਪਹਿਲੇ, ਜੈਦੀਪ ਮੰਡੇਰ ਦੂਸਰੇ ਤੇ ਅਸ਼ਵਨੀ ਗੁਪਤਾ ਤੀਸਰੇ। ਜੈਨ ਵਰਗ 'ਚ ਅਮਿਤ ਸੂਦ ਪਹਿਲੇ ਗੁਰਚਰਨ ਸਿੰਘ ਦੂਸਰੇ ਤੇ ਅਨਿਲ ਸੂਦ ਤੀਸਰੇ। ਡੀਜ਼ਲ ਕਲਾਸ 'ਚ ਜਸਕਰਨ ਸਿੰਘ ਪਹਿਲੇ, ਹਰਵਿੰਦਰ ਸਿੰਘ ਦੂਸਰੇ ਤੇ ਉਦੈ ਗਿੱਲ ਤੀਸਰੇ। 800 ਸੀ.ਸੀ. ਵਰਗ 'ਚ ਗਗਨ ਪਟਿਆਲਾ ਪਹਿਲੇ, ਸੌਰਵ ਕਪੂਰ ਦੂਸਰੇ ਤੇ ਅੰਕਿਤ ਗੁਪਤਾ ਤੀਸਰੇ ਸਥਾਨ 'ਤੇ ਰਿਹਾ। ਜਿਪਸੀ ਵਰਗ 'ਚ ਗੋਰਖਪੁਰ ਤੋਂ ਆਇਆ ਨਾਮਵਰ ਚਾਲਕ ਡਾ: ਪ੍ਰਮੋਦ ਕੁਮਾਰ ਥਿੜਕਣ ਕਾਰਨ ਮੁਕਾਬਲੇ 'ਚੋਂ ਬਾਹਰ ਹੋ ਗਿਆ। ਮਹਿਲਾਵਾਂ ਦੇ ਵਰਗ 'ਚ ਰਾਜਿੰਦਰਪਾਲ ਕੌਰ ਪਹਿਲੇ, ਮਧੂ ਅਬਰੋਲ ਦੂਸਰੇ ਤੇ ਭਾਰਤੀ ਦੁਆ ਤੀਸਰੇ ਸਥਾਨ 'ਤੇ ਰਹੀ।

ਮਾਤਾ ਚੰਨਣ ਕੌਰ ਧਨੋਆ ਪੰਜਾਬ ਸਪੋਰਟਸ ਚੈਂਪੀਅਨਸ਼ਿਪ

ਜਲੰਧਰ, 22 ਨਵੰਬਰ -ਮਾਤਾ ਚੰਨਣ ਕੌਰ ਧਨੋਆ ਪੰਜਾਬ ਸਪੋਰਟਸ ਚੈਂਪੀਅਨਸ਼ਿਪ ਜੋ ਮਾਤਾ ਚੰਨਣ ਕੌਰ ਧਨੋਆ ਖੇਡ ਸਟੇਡੀਅਮ ਪਰਸਰਾਮਪੁਰ ਵਿਖੇ ਪ੍ਰਵਾਸੀ ਭਾਰਤੀ ਤੇ ਖੇਡ ਪ੍ਰਮੋਟਰ ਹਰਜਿੰਦਰ ਸਿੰਘ ਧਨੋਆ ਦੇ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਵਿਚ ਅੱਜ ਸਰਕਲ ਸਟਾਈਲ ਕਬੱਡੀ ਦੇ ਮੁਕਾਬਲੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਤੇ ਐਕਟਿੰਗ ਪ੍ਰਧਾਨ ਬਲਵੀਰ ਸਿੰਘ ਬਿੱਟੂ ਦੀ ਦੇਖ-ਰੇਖ ਹੇਠ ਕਰਵਾਏ ਗਏ। ਇਸ ਤੋਂ ਪਹਿਲਾਂ ਇਸ ਕਬੱਡੀ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਆਈਆਂ 16 ਟੀਮਾਂ ਦੇ ਖਿਡਾਰੀਆਂ ਨੇ ਰਵਾਇਤੀ ਤਰੀਕੇ ਨਾਲ ਮਾਰਚ ਪਾਸਟ ਕੀਤਾ। ਇਸ ਮੌਕ 'ਤੇ ਆਰਮੀ ਦਾ ਬੈਂਡ ਤੇ ਗਤਕਾ ਪਾਰਟੀ ਤੇ ਨਿਹੰਗ ਸਿੰਘਾਂ ਨੇ ਗਤਕੇ ਦੇ ਕਰਤਵ ਵਿਖਾਏ ਤੇ ਸਟੇਡੀਅਮ ਦੇ ਵਿਚ ਪੁੱਜ ਕੇ ਬਾਬਾ ਲੋਧੀਆਣਾ ਕਬੱਡੀ ਅਕੈਡਮੀ ਦੇ ਖਿਡਾਰੀ ਅੰਮ੍ਰਿਤਪਾਲ ਮੱਤਾ ਭੋਲੇਕੇ ਨੇ ਖੇਡਾਂ 'ਚ ਸੱਚੀ ਸੁੱਚੀ ਭਾਵਨਾ ਨਾਲ ਹਿੱਸਾ ਲੈਣ ਦੀ ਸਹੁੰ ਚੁੱਕੀ। ਇਸ ਮੌਕੇ 'ਤੇ ਸੰਤ ਬਾਬਾ ਹਰਚਰਨ ਸਿੰਘ ਉੱਚੇ ਵਾਲਿਆਂ ਉਦਘਾਟਨ ਕੀਤਾ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਖੇਡ ਪ੍ਰਮੋਟਰ ਹਰਜਿੰਦਰ ਸਿੰਘ ਧਨੋਆ ਸ: ਅਮਰੀਕ ਸਿੰਘ ਧਨੋਆ ਪਰਮਜੀਤ ਸਿੰਘ ਧਨੋਆ, ਪਰਜਿੰਦਰ ਸਿੰਘ ਨਿੱਝਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਤੋਂ ਬਾਅਦ ਸੰਤ ਬਾਬਾ ਚੰਨਣ ਸਿੰਘ ਜੀ ਨੌਲੀ ਵਾਲਿਆਂ ਨੇ ਕਬੱਡੀ ਟੀਮਾਂ ਨਾਲ ਜਾਣ-ਪਛਾਣ ਕੀਤੀ। ਕਬੱਡੀ ਦੇ ਖੇਡ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਸਮੁੱਤਿਰ ਸਿੰਘ ਡਡਵਿੰਡੀ ਤੇ ਜਸਵੀਰ ਸਿੰਘ ਧਨੋਆ ਨੇ ਦੱਸਿਆ ਕਿ ਡੀ. ਏ. ਵੀ. ਕਬੱਡੀ ਅਕੈਡਮੀ ਕੈਲੀਫੋਰਨੀਆ ਨੇ ਦਸਮੇਸ਼ ਕਲੱਬ ਨਕੋਦਰ ਨੂੰ 46-22 ਅੰਕਾਂ ਨਾਲ, ਦਸਮੇਸ਼ ਕਲੱਬ ਨਕੋਦਰ ਨੇ ਬਾਬਾ ਲੋਧੀਆਣਾ ਕਬੱਡੀ ਅਕੈਡਮੀ ਨੂੰ 38-ਸਾਢੇ 36 ਅੰਕਾਂ ਨਾਲ ਸ਼ਹੀਦ ਬਚਨ ਸਿੰਘ ਕਬੱਡੀ ਅਕੈਡਮੀ ਦਿੜ੍ਹਬਾ ਨੇ ਬਾਬਾ ਬੰਦਾ ਸਿੰਘ ਕਬੱਡੀ ਅਕੈਡਮੀ ਪਰਸਰਾਮਪੁਰ, ਨੂੰ ਗੁਰੂ ਨਾਨਕ ਕਲੱਬ ਗੁਰਦਾਸਪੁਰ ਨੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਫਿਲੌਰ ਨੂੰ 2 ਅੰਕਾਂ ਦੇ ਫਰਕ ਨਾਲ ਹਰਾਇਆ। ਸਿੱਧ ਸਰ ਅਕੈਡਮੀ ਜਰਖੜੀ ਨੇ ਗੁਰੂ ਨਾਨਕ ਕਲੱਬ ਨਕੋਦਰ ਨੂੰ 2 ਅੰਕਾਂ ਦੇ ਫਰਕ ਨਾਲ ਹਰਾਇਆ, ਗੁਰੂ ਗੋਬਿੰਦ ਸਿੰਘ ਕਬੱਡੀ ਅਕੈਡਮੀ ਕੋਟਲੀ ਥਾਨ ਸਿੰਘ ਨੇ ਦਸਮੇਸ਼ ਕਲੱਬ ਗੁਰਾਇਆ ਨੂੰ 4 ਅੰਕਾਂ ਨਾਲ, ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਅਕੈਡਮੀ ਨਾਰਵੇ ਨੇ ਹਸਨਾ ਕਲੱਬ ਕਪੂਰਥਲਾ ਨੂੰ 8 ਅੰਕਾਂ ਦੇ ਫਰਕ ਨਾਲ ਹਰਾ ਕੇ ਅਗਲੇ ਦੌਰ ਦੇ ਵਿਚ ਪ੍ਰਵੇਸ਼ ਕੀਤਾ। ਨੈਸ਼ਨਲ ਸਟਾਈਲ ਕਬੱਡੀ ਦੇ ਪਹਿਲੇ ਮੁਕਾਬਲੇ ਵਿਚ ਪੰਜਾਬ ਪੁਲਿਸ ਨੇ ਇਟਲੀ ਨੂੰ 40-21 ਨਾਲ ਮਾਤ ਦਿੱਤੀ ਜੇਤੂ ਟੀਮ ਅੱਧੇ ਸਮੇਂ ਤੱਕ 17-8 ਨਾਲ ਅੱਗੇ ਸੀ। ਕੁੱਤਿਆਂ ਦੀਆਂ ਦੌੜਾਂ ਵਿਚ ਗੁਰਦੀਪ ਸਿੰਘ ਪੱਦੀ ਜਗੀਰ ਦੇ ਕੁੱਤੇ ਜੈ ਬਲੈਕ ਨੇ ਪਹਿਲਾਂ ਸਥਾਨ ਹਾਸਿਲ ਕਰਕੇ 10000 ਰੁਪਏ, ਗੁਰਦੀਪ ਸਿੰਘ ਪੱਦੀ ਜਗੀਰ ਦੇ ਹੀ ਬਲੈਕ ਡਾਵਰ ਨੇ ਦੂਸਰਾ ਸਥਾਨ ਹਾਸਿਲ ਕਰਕੇ 8000 ਰੁਪਏ, ਚੌਧਰੀ ਤੁਲਸੀ ਰਾਮ ਦੇ ਕੁੱਤੇ ਨੇ ਤੀਸਰਾ ਸਥਾਨ ਹਾਸਿਲ ਕਰਕੇ 6000 ਰੁਪਏ ਅਤੇ ਬੱਬੂ ਪਹਿਲਵਾਨ ਦੇ ਕੁੱਤੇ ਬਾਚੀ ਨੇ ਚੌਥਾ ਸਥਾਨ ਹਾਸਿਲ ਕਰਕੇ 4000 ਰੁਪਏ ਦਾ ਇਨਾਮ ਹਾਸਿਲ ਕੀਤਾ। ਕੱਲ੍ਹ 23 ਨਵੰਬਰ ਨੂੰ ਕਬੱਡੀ ਦੇ ਫਾਈਨਲ ਮੁਕਾਬਲੇ ਤੋਂ ਇਲਾਵਾ ਬਾਡੀ ਬਿਲਡਿੰਗ ਤੇ ਵੇਟਲਿਫਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਦਾ ਖੁੱਲ੍ਹਾ ਅਖਾੜਾ ਲੱਗੇਗਾ।

ਮੇਲਾ ਉਮਰਾਨੰਗਲ ਦਾ' ਅੱਜ ਤੋਂ

ਬਿਆਸ/ਪਟਿਆਲਾ, 22 ਨਵੰਬਰ -ਜਥੇਦਾਰ ਜੀਵਨ ਸਿੰਘ ਉਮਰਾਨੰਗਲ ਤੇ ਮਾਤਾ ਸੰਪੂਰਨ ਕੌਰ ਨੂੰ ਸਮਰਪਿਤ ਤੇ ਸ਼ਹੀਦ ਸ: ਸੁਖਦੇਵ ਸਿੰਘ ਉਮਰਾਨੰਗਲ ਦੀ ਮਿੱਠੀ ਯਾਦ ਵਿਚ ਕਰਵਾਏ ਜਾਣ ਵਾਲੇ 7ਵੇਂ ਪੇਂਡੂ ਖੇਡ ਮੇਲੇ ਤੇ ਸੱਭਿਆਚਾਰਕ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਤੇ ਅੱਜ ਐਤਵਾਰ ਨੂੰ ਇਹ ਮੇਲਾ ਸ਼ੁਰੂ ਹੋਵੇਗਾ। ਇਸ ਮੇਲੇ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਨਿਰਮਲ ਸਿੰਘ ਕਾਹਲੋਂ ਕਰਨਗੇ ਤੇ ਪਹਿਲੇ ਦਿਨ ਕੈਬਨਿਟ ਮੰਤਰੀ ਸ: ਸੁੱਚਾ ਸਿੰਘ ਲੰਗਾਹ ਤੇ ਡਾਇਰੈਕਟਰ ਸਪੋਰਟਸ ਸ: ਪਰਗਟ ਸਿੰਘ ਵੀ ਪੁੱਜਣਗੇ। ਇਨ੍ਹਾਂ ਤੋਂ ਇਲਾਵਾ ਸ: ਬਿਕਰਮਜੀਤ ਸਿੰਘ ਮਜੀਠੀਆ ਲੋਕ ਸੰਪਰਕ ਜਨ ਸਿਹਤ ਮੰਤਰੀ ਪੰਜਾਬ ਵੀ ਪੁੱਜਣਗੇ ਤੇ 24 ਨਵੰਬਰ ਸ਼ਾਮ ਨੂੰ ਇਨਾਮਾਂ ਦੀ ਵੰਡ ਸ: ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਰਨਗੇ। ਲੜਕੀਆਂ ਦੀਆਂ ਕੁਸ਼ਤੀਆਂ, ਨੰਨ੍ਹੀਆਂ ਬੱਚੀਆਂ ਦੀ ਜਿਮਨਾਸਟਿਕ ਤੇ ਕੁੱਤਿਆਂ ਦੀ ਦੌੜ ਵੀ ਹੋਵੇਗੀ। ਹਰਦੀਪ ਚੰਡੀਗੜ੍ਹੀਆ ਦਾ ਵਿਸ਼ੇਸ਼ ਸਨਮਾਨ ਹੋਵੇਗਾ। ਇਸ ਮੌਕੇ ਪੰਜਾਬ ਦੇ ਕਲਾਕਾਰਾਂ ਵਿਚ ਕੁਲਦੀਪ ਮਾਣਕ, ਹਰਦੀਪ ਚੰਡੀਗੜ੍ਹੀਆ, ਗੁਰਮੀਤ ਬਾਵਾ, ਸੁਦੇਸ਼ ਕੁਮਾਰੀ, ਇੰਦਰਜੀਤ ਨਿੱਕੂ, ਸੁਰਜੀਤ ਖਾਨ, ਰਵਿੰਦਰ ਗਰੇਵਾਲ, ਬਲਕਾਰ ਸਿੱਧੂ, ਹਰਜੀਤ ਹਰਮਨ, ਸਤਿੰਦਰ ਸੱਤੀ, ਹਾਸਿਆਂ ਦੇ ਬਾਦਸ਼ਾਹ ਭਗਵੰਤ ਮਾਨ, ਜਸ਼ਨਦੀਪ ਤੇ ਹੋਰ ਵੀ ਕਲਾਕਾਰ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ। 'ਐਮ. ਐਚ. ਵਨ' 'ਤੇ ਮੇਲੇ ਦਾ ਦੋਵੇਂ ਦਿਨ ਸਿੱਧਾ ਪ੍ਰਸਾਰਨ ਹੋਵੇਗਾ। ਦੇਸੀ ਘਿਓ ਦੀਆਂ ਜਲੇਬੀਆਂ ਤੇ ਗੁਰੂ ਕਾ ਅਤੁੱਟ ਲੰਗਰ ਵਰਤੇਗਾ।

ਮਾਤਾ ਚੰਨਣ ਕੌਰ ਧਨੋਆ ਪੰਜਾਬ ਖੇਡ ਚੈਂਪੀਅਨਸ਼ਿਪ ਸ਼ੁਰੂ

ਜਲੰਧਰ, 21 ਨਵੰਬਰ - ਮਾਤਾ ਚੰਨਣ ਕੌਰ ਧਨੋਆ ਪੰਜਾਬ ਸਪੋਰਟਸ ਚੈਂਪੀਅਨਸ਼ਿਪ ਪਿੰਡ ਪਰਸਰਾਮਪੁਰ ਦੇ ਮਾਤਾ ਚੰਨਣ ਕੌਰ ਧਨੋਆ ਸਪੋਰਟਸ ਸਟੇਡੀਅਮ ਵਿਚ ਕਰਵਾਈ ਜਾ ਰਹੀ ਹੈ। ਇਸ ਦੇ ਪਹਿਲੇ ਦਿਨ ਕੁੜੀਆਂ ਦੀ ਕਬੱਡੀ 'ਚ ਬਾਬਾ ਦੀਪ ਸਿੰਘ ਕਲੱਬ ਨਾਰਵੇ ਨੇ ਸ਼ਹੀਦ ਊਧਮ ਸਿੰਘ ਕਲੱਬ ਸੁਲਤਾਨਪੁਰ ਲੋਧੀ ਨੂੰ 52-36 ਦੇ ਫਰਕ ਨਾਲ ਹਰਾਇਆ। ਜੇਤੂ ਟੀਮ ਵੱਲੋਂ ਰੇਨੂ ਅਤੇ ਮਨਪ੍ਰੀਤ ਕੌਰ ਨੇ ਵਧੀਆ ਖੇਡ ਖੇਡੀ। ਇਸ ਵਿਚ ਝੋਟਿਆਂ ਦੀਆਂ ਹਲਟ ਦੌੜਾਂ ਵਿਚ ਜਰਨੈਲ ਸਿੰਘ ਕਾਲਾ ਸੰਘਿਆਂ ਦੇ ਝੋਟਿਆਂ ਨੇ 7 ਮਿੰਟਾਂ ਵਿਚ 81 ਗੇੜੇ ਕੱਢ ਕੇ ਪਹਿਲਾ, ਸਰਵਨ ਸਿੰਘ ਨੇ 77 ਗੇੜਿਆਂ ਨਾਲ ਦੂਜਾ, ਕੁਲਦੀਪ ਸਿੰਘ ਕਾਲਾ ਸੰਘਿਆਂ ਨੇ ਤੀਸਰਾ ਅਤੇ ਸਤਕਰਮ ਸਿੰਘ ਨੇ ਚੌਥਾ ਸਥਾਨ ਹਾਸਿਲ ਕੀਤਾ। ਕੁੱਤਿਆਂ ਦੀਆਂ ਦੌੜਾਂ ਵਿਚ ਗੁਰਦੀਪ ਸਿੰਘ ਦਾ ਕੁੱਤਾ ਬਲੈਕ ਬੇਰੀ, ਚੌਧਰੀ ਤੁਲਸੀ ਰਾਮ ਦਾ ਕੁੱਤਾ ਕੋਬਰਾ, ਹੁਸ਼ਿਆਰਪੁਰ ਫਲੈਸ਼ ਦੀ ਕੁੱਤੀ ਲੇਡੀ ਸ਼ੂਟਰ, ਕਾਕਾ ਖੋਜਪੁਰ ਦਾ ਕੁੱਤਾ ਜੇਗੋ, ਰਾਜਪਾਲ ਦਾ ਕੁੱਤਾ ਮਨੀਲਾ, ਗੁਰਦੀਪ ਸਿੰਘ ਪਦੀਜਗੀਰ ਦਾ ਕੁੱਤਾ ਬਲੈਕ ਡਾਵਰ, ਰਵਿੰਦਰ ਸਿੰਘ ਚੋਲਾ ਸਾਹਿਬ ਦਾ ਕੁੱਤਾ ਬੋਸ ਤੀਸਰੇ ਦੌਰ ਵਿਚ ਪਹੁੰਚ ਗਏ। ਬਲਦਾਂ ਦੀਆਂ ਹਲਟ ਦੌੜਾਂ ਵਿਚ ਜੋਗਿੰਦਰ ਸਿੰਘ ਪਲਾਹੀ ਦੇ ਬਲਦਾਂ ਨੇ ਪਹਿਲਾ ਸਥਾਨ ਲੈ ਕੇ 10 ਹਜ਼ਾਰ ਦਾ ਇਨਾਮ ਪ੍ਰਾਪਤ ਕੀਤਾ। ਆਤਮਾ ਸਿੰਘ ਕੋਟਲੀ ਥਾਨ ਸਿੰਘ ਦੇ ਬਲਦਾਂ ਨੇ ਦੂਜਾ ਸਥਾਨ ਹਾਸਿਲ ਕਰਕੇ 8 ਹਜ਼ਾਰ ਰੁਪਏ ਦਾ ਇਨਾਮ ਹਾਸਿਲ ਕੀਤਾ। ਯੂ. ਐਸ. ਏ. ਖੇੜਾ ਦੇ ਬਲਦਾਂ ਨੇ ਤੀਜਾ ਸਥਾਨ ਹਾਸਿਲ ਕਰਕੇ 6 ਹਜ਼ਾਰ ਰੁਪਏ ਦਾ ਇਨਾਮ ਹਾਸਿਲ ਕੀਤਾ। ਜੋਗਿੰਦਰ ਸਿੰਘ ਕਾਹਨਾ ਢੇਸੀਆਂ ਦੇ ਬਲਦਾਂ ਨੇ ਚੌਥਾ ਸਥਾਨ ਹਾਸਿਲ ਕਰਕੇ 4 ਹਜ਼ਾਰ ਰੁਪਏ ਦਾ ਇਨਾਮ ਹਾਸਿਲ ਕੀਤਾ। ਸਰਕਲ ਸਟਾਈਲ ਅਤੇ ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲੇ 22 ਨਵੰਬਰ ਨੂੰ 9 ਵਜੇ ਸ਼ੁਰੂ ਹੋਣਗੇ। ਸਰਕਲ ਸਟਾਈਲ ਕਬੱਡੀ ਦੇ ਮੈਚਾਂ ਦੌਰਾਨ ਡੀ. ਏ. ਵੀ. ਕੈਲੇਫੋਰਨੀਆ ਜਲੰਧਰ ਦਾ ਮੁਕਾਬਲਾ ਪੰਜਾਬ ਰਾਜ ਬਿਜਲੀ ਬੋਰਡ ਨਾਲ, ਬਾਬਾ ਲੋਧੀਆਣਾ ਕਬੱਡੀ ਅਕੈਡਮੀ ਪਰਸਰਾਮਪੁਰ ਦਾ ਦਸਮੇਸ਼ ਕਲੱਬ ਨਕੋਦਰ ਨਾਲ, ਸ਼ਹੀਦ ਬਾਬਾ ਬਚਨ ਸਿੰਘ ਅਕੈਡਮੀ ਦਿੜ੍ਹਬਾ ਦਾ ਬਾਬਾ ਬੰਦਾ ਸਿੰਘ ਬਹਾਦਰ ਕਲੱਬ ਪਰਸਰਾਮਪੁਰ ਨਾਲ, ਗੁਰੂ ਨਾਨਕ ਕਲੱਬ ਗੁਰਦਾਸਪੁਰ ਦਾ ਫਿਲੌਰ ਅਕੈਡਮੀ ਨਾਲ, ਗੁਰੂ ਨਾਨਕ ਕਲੱਬ ਨਕੋਦਰ ਦਾ ਸਿੱਧਾਸਰ ਅਕੈਡਮੀ ਜਰਖੜੀ ਨਾਲ, ਬੱਛੋਵਾਲ ਅਕੈਡਮੀ ਦਾ ਚਮਕੌਰ ਸਾਹਿਬ ਨਾਲ ਦਸਮੇਸ਼ ਕਲੱਬ ਗੁਰਾਇਆ ਦਾ ਗੁਰੂ ਗੋਬਿੰਦ ਸਿੰਘ ਅਕੈਡਮੀ ਕੋਟਲੀ ਥਾਨ ਸਿੰਘ ਨਾਲ, ਹਸਨਾ ਕਲੱਬ ਕਪੂਰਥਲਾ ਦਾ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਨਾਲ ਹੋਵੇਗਾ।

ਦੋ ਰੋਜ਼ਾ ਅੰਤਰ ਰਾਸ਼ਟਰੀ ਗਤਕਾ ਮੁਕਾਬਲੇ 22-23 ਨਵੰਬਰ ਨੂੰ

ਗੁਰਦਾਸਪੁਰ, 21 ਨਵੰਬਰ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦੀ ਤ੍ਰੈ ਸ਼ਤਾਬਦੀ ਨੂੰ ਸਮਰਪਿਤ ਦੋ ਰੋਜ਼ਾ ਅੰਤਰ ਰਾਸ਼ਟਰੀ ਪੱਧਰ ਦੇ ਗਤਕਾ ਮੁਕਾਬਲੇ 22 ਤੇ 23 ਨਵੰਬਰ ਨੂੰ ਪਿੰਡ ਬੱਬੇਹਾਲੀ ਵਿਖੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ 'ਚ ਦੇਸ਼-ਵਿਦੇਸ਼ਾਂ ਤੋਂ ਤਕਰੀਬਨ 20 ਗਤਕਾ ਟੀਮਾਂ ਆਪਣੀ ਕਲਾ ਦੇ ਜੌਹਰ ਦਿਖਾਉਣ ਲਈ ਸ਼ਾਮਿਲ ਹੋ ਰਹੀਆਂ ਹਨ। 22 ਨਵੰਬਰ ਨੂੰ ਸਕੂਲ ਦੇ ਬੱਚਿਆਂ ਦੇ ਗੁਰਬਾਣੀ ਗਾਇਨ ਮੁਕਾਬਲੇ ਕਰਵਾਏ ਜਾਣਗੇ ਤੇ 4 ਵਜੇ ਤੋਂ ਰਾਤ 10 ਵਜੇ ਤੱਕ ਗਤਕਾ ਮੁਕਾਬਲੇ ਹੋਣਗੇ ਤੇ 23 ਨਵੰਬਰ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਵੱਲੋਂ ਗੁਰਦੁਆਰਾ ਬੱਬੇ ਹਾਲੀ ਵਿਖੇ ਕੀਰਤਨ ਹੋਵੇਗਾ ਤੇ ਸ਼ਾਮ 4 ਵਜੇ ਤੋਂ ਰਾਤ 10 ਵਜੇ ਤੱਕ ਗਤਕੇ ਦੇ ਫਾਈਨਲ ਮੁਕਾਬਲੇ ਹੋਣਗੇ।

ਭਾਰਤੀ ਕ੍ਰਿਕਟ ਟੀਮ ਦੇ ਪਾਕਿ ਦੌਰੇ ਨੂੰ ਹਾਲੇ ਟਾਲਿਆ ਗਿਆ

ਨਵੀਂ ਦਿੱਲੀ, 21 ਨਵੰਬਰ - ਪਾਕਿਸਤਾਨ 'ਚ ਕੀ ਕੁਝ ਵਾਪਰ ਰਿਹਾ ਹੈ ਇਹ ਕਿਸੇ ਤੋਂ ਲੁਕਿਆ ਨਹੀਂ ਹੈ, ਅਜਿਹੇ ਹਾਲਾਤ ਵਿਚ ਕੋਈ ਵੀ ਸਰਕਾਰ ਆਪਣੇ ਕਿਸੇ ਵੀ ਖਿਡਾਰੀ ਨੂੰ ਸੰਕਟ 'ਚ ਨਹੀਂ ਪਾ ਸਕਦੀ। ਇਸ ਲਈ ਭਾਰਤੀ ਸਰਕਾਰ ਵੱਲੋਂ ਆਪਣੀ ਦੇਸ਼ ਦੀ ਟੀਮ ਦੇ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਜ਼ੋਖ਼ਮ ਨਾ ਲੈਣ ਲਈ ਪਾਕਿਸਤਾਨ ਜਾਣ 'ਤੇ ਰੋਕ ਲਗਾ ਦਿੱਤੀ ਗਈ ਹੈ। ਭਾਰਤੀ ਟੀਮ ਨੇ ਅਗਲੇ ਸਾਲ 6 ਜਨਵਰੀ ਤੋਂ 19 ਫ਼ਰਵਰੀ ਤੱਕ ਪਾਕਿਸਤਾਨ ਦੇ ਦੌਰੇ 'ਤੇ ਜਾਣਾ ਸੀ ਪਰ ਹੁਣ ਇਸ ਦੌਰੇ ਬਾਰੇ ਅੰਤਿਮ ਫੈਸਲਾ ਇਕ ਉੱਚ ਪੱਧਰੀ ਸੁਰੱਖਿਆ ਅਧਿਕਾਰੀਆਂ ਦੀ ਟੀਮ ਦੇ ਉਥੋਂ ਦੇ ਦੌਰੇ ਤੋਂ ਬਾਅਦ ਲਿਆ ਜਾਵੇਗਾ। ਉਨ੍ਹਾਂ ਇਸ ਸਬੰਧੀ ਕਿਹਾ ਕਿ ਜੇਕਰ ਸਚਿਨ ਨੂੰ ਕੋਈ ਖਰੋਚ ਆਉਂਦੀ ਹੈ ਤਾਂ ਇਸ ਦਾ ਅਸਰ ਦੋਵਾਂ ਦੇਸ਼ਾਂ ਦੇ ਸੰਬੰਧਾਂ 'ਤੇ ਪਵੇਗਾ। ਇਥੇ ਇਹ ਗੱਲ ਵਰਣਨਯੋਗ ਹੈ ਕਿ ਪਿੱਛੇ ਜਿਹੇ ਆਸਟਰੇਲੀਆ ਦੀ ਟੀਮ ਨੇ ਵੀ ਸੁਰੱਖਿਆ ਕਾਰਨਾਂ ਦੇ ਮੱਦੇ-ਨਜ਼ਰ ਪਾਕਿਸਤਾਨ ਦਾ ਦੌਰਾ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਭਾਰਤੀ ਨੇ ਵੀ ਆਪਣੀ ਜੂਨੀਅਰ ਹਾਕੀ ਟੀਮ ਨੂੰ ਪਾਕਿਸਤਾਨ ਦੇ ਦੌਰੇ 'ਤੇ ਜਾਣ ਤੋਂ ਰੋਕ ਦਿੱਤਾ ਸੀ।

ਪੰਜਵਾਂ ਵਿਰਾਸਤੀ ਖੇਡ ਮੇਲਾ ਸ਼ੁਰੂ

ਬਠਿੰਡਾ, 21 ਨਵੰਬਰ - ਪੰਜਵਾਂ ਵਿਰਾਸਤੀ ਖੇਡ ਮੇਲਾ ਬਠਿੰਡਾ ਵਿਚ 21 ਨਵੰਬਰ ਨੂੰ ਸ਼ੁਰੂ ਹੋਇਆ। ਇਸ ਦੇ ਦੂਜੇ ਦਿਨ ਖੇਡਾਂ ਲਈ ਰਾਖਵਾਂ ਰੱਖਿਆ ਗਿਆ ਹੈ। ਪ੍ਰੋ: ਕਰਮ ਸਿੰਘ ਦੀ ਯਾਦ ਨੂੰ ਸਮਰਪਿਤ ਪਹਿਲਾ ਰੁਸਤਮੇ ਹਿੰਦ ਦੰਗਲ 85 ਕਿਲੋ ਤੋਂ ਉਪਰ 120 ਕਿਲੋ ਤੱਕ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੀ ਸ਼ੁਰੂਆਤ 10 ਵਜੇ ਸਵੇਰੇ ਹੋਵੇਗੀ। ਜੇਤੂ ਪਹਿਲਵਾਨ ਨੂੰ ਇਕਵੰਜਾ ਹਜ਼ਾਰ ਗੁਰਜ਼ ਅਤੇ ਰੁਸਤਮੇਂ ਹਿੰਦ ਖਿਤਾਬ ਦਿੱਤਾ ਜਾਵੇਗਾ। ਮਾਲਵਾ ਹੈਰੀਟੇਜ਼ ਫਾਊਂਡੇਸ਼ਨ ਵੱਲੋਂ ਕਰਵਾਏ ਜਾ ਰਹੇ ਇਸ ਖੇਡ ਮੇਲੇ ਵਿਚ ਪੰਜਾਬ ਤੇ ਹਰਿਆਣਾ ਦੇ ਕਬੱਡੀ ਖਿਡਾਰੀਆਂ ਦਾ ਗਹਿ ਗੱਚ ਮੁਕਾਬਲਾ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ। 40 ਸਾਲ ਤੋਂ ਉਪਰ ਗੱਭਰੂਆਂ ਦਾ ਕਬੱਡੀ ਮੁਕਾਬਲਾ ਮੋਗੇ ਅਤੇ ਲੁਧਿਆਣੇ ਜ਼ਿਲ੍ਹੇ ਦੇ ਖਿਡਾਰੀਆਂ ਵਿਚ ਖੇਡਿਆ ਜਾਵੇਗਾ। ਇਸ ਮੌਕੇ ਰੱਸਾਕਸ਼ੀ ਮੁਕਾਬਲੇ ਤੇ ਗੋਲਾ ਸੁੱਟਣ ਦਾ ਮੁਕਾਬਲਾ ਵੀ ਹੋਵੇਗਾ। ਗੁਰਜੰਟ ਸਿੰਘ ਬਾਜੀਗਰ ਸੂਲੀ ਅਤੇ ਪਟੜੀ ਦੀ ਛਾਲ ਲਾਵੇਗਾ। ਕੰਵਰਭੀਮ ਸਿੰਘ ਦੀ ਅਗਵਾਈ ਵਿਚ 'ਗੱਭਰੂ ਪੰਜਾਬ ਦਾ' ਖਿਤਾਬ ਹੋਵੇਗਾ। ਸ਼ਾਮ ਵੇਲੇ ਪਾਕਿਸਤਾਨੀ ਕੱਵਾਲ ਮੇਹਰ ਅਲੀ ਸ਼ੇਰ ਅਲੀ ਕੱਵਾਲੀ ਦੇ ਰੰਗ ਬਿਖੇਰਨਗੇ ਅਤੇ ਮਲੇਰਕੋਟਲੇ ਤੋਂ ਪੁੱਜੇ ਕੱਵਾਲ ਵੀ ਆਪਣਾ ਵਿਲੱਖਣ ਰੰਗ ਵਿਖਾਉਣਗੇ।

ਚਾਰ ਰੋਜ਼ਾ ਖੇਡ ਮੇਲਾ 27 ਨਵੰਬਰ ਤੋਂ

ਖੰਨਾ/ਦੋਰਾਹਾ, 21 ਨਵੰਬਰ - ਬਾਬਾ ਸਰਵਣ ਦਾਸ ਅਤੇ ਬਾਬਾ ਗੁਰਮੇਲ ਸਿੰਘ ਦੀ ਯਾਦ ਵਿਚ ਤਿੰਨ ਸੌ ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਚਾਰ ਰੋਜ਼ਾ ਖੇਡ ਮੇਲਾ 27 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ ਕਬੱਡੀ, ਬੈਲ ਗੱਡੀਆਂ ਦੀ ਦੌੜ, ਹਾਕੀ ਆਲ ਓਪਨ, ਵਾਲੀਬਾਲ ਸ਼ੂਟਿੰਗ, ਘੋੜਿਆਂ ਦੀ ਦੌੜ, ਕਬੱਡੀ ਕਲੱਬ, ਦਸਤਾਰਬੰਦੀ, ਲੰਮੇ ਕੇਸਾਂ ਦੇ ਮੁਕਾਬਲੇ ਕਰਵਾਏ ਜਾਣਗੇ। ਵਾਲੀਬਾਲ ਸ਼ੂਟਿੰਗ ਲਗਾਤਾਰ 3 ਸਾਲ ਜਿੱਤਣ ਵਾਲੇ ਟੀਮ ਨੂੰ ਸ: ਅਜੀਤ ਸਿੰਘ ਮਾਂਗਟ ਰਾਮਗੜ੍ਹੀਆ ਪੁੱਤਰ ਸਵਰਗੀ ਕੁਲਵੰਤ ਸਿੰਘ ਮਾਂਗਟ ਦੇ ਪਰਿਵਾਰ ਵਲੋਂ 51 ਹਜ਼ਾਰ ਦਾ ਨਕਦ ਇਨਾਮ ਦਿੱਤਾ ਜਾਵੇਗਾ। ਖੇਡ ਮੇਲੇ 'ਚ ਮੁੱਖ ਆਕਰਸ਼ਣ ਬਜ਼ੁਰਗਾਂ ਦੀ ਕਬੱਡੀ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਇੰਟਰਨੈਸ਼ਨਲ ਗੱਤਕਾ ਦਲ ਮੁਹਾਲੀ ਦੇ ਜੌਹਰ ਹੋਣਗੇ।

12ਵੀਂ ਓ.ਐਨ.ਜੀ. ਸੀ. ਕੌਮੀ ਫੁੱਟਬਾਲ ਲੀਗ

ਲੁਧਿਆਣਾ, 21 ਨਵੰਬਰ - ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ 12ਵੀਂ ਓ. ਐਨ. ਜੀ. ਸੀ. ਕੌਮੀ ਫੁੱਟਬਾਲ ਲੀਗ ਚੱਲ ਰਹੀ ਹੈ। ਰਾਸ਼ਟਰੀ ਲੀਗ ਵਿਚ ਜੇ. ਸੀ. ਟੀ., ਜੋ ਪੰਜਵੇਂ ਸਥਾਨ 'ਤੇ ਚੱਲ ਰਹੀ ਹੈ, ਕੋਲਕਾਤਾ ਵਿਖੇ ਸਾਬਕਾ ਚੈਂਪੀਅਨ ਮੋਹਨ ਬਗਾਨ ਹੱਥੋਂ 0-2 ਨਾਲ ਹਾਰਨ ਤੋਂ ਬਾਅਦ ਅਗਲੇ ਮੈਚ 'ਚ ਈਸਟ ਬੰਗਾਲ ਵਿਰੁੱਧ ਜੇਤੂ ਇਰਾਦਿਆਂ ਨਾਲ ਮੈਦਾਨ ਵਿਚ ਉੱਤਰੇਗੀ। ਜੇ. ਸੀ. ਟੀ. ਅੱਠ ਮੈਚਾਂ ਤੋਂ ਬਾਅਦ 9 ਅੰਕਾਂ ਨਾਲ 8ਵੇਂ ਸਥਾਨ 'ਤੇ ਚੱਲ ਰਹੀ ਹੈ, ਜਦਕਿ ਈਸਟ ਬੰਗਾਲ 12 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ।
ਜੇ. ਸੀ. ਟੀ. ਨੇ ਅਗਲਾ ਮੈਚ 22 ਨਵੰਬਰ ਨੂੰ ਬਾਅਦ ਦੁਪਹਿਰ 2:30 ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਈਸਟ ਬੰਗਾਲ ਕੋਲਕਾਤਾ ਵਿਰੁੱਧ ਹੋਵੇਗਾ।

ਪੰਜਵਾਂ ਆਲ ਇੰਡੀਆ ਦੋਰਾਹਾ ਹਾਕਸ ਗੋਲਡ ਕੱਪ ਹਾਕੀ ਟੂਰਨਾਮੈਂਟ

ਲੁਧਿਆਣਾ, 21 ਨਵੰਬਰ - ਪੰਜਵਾਂ ਆਲ ਇੰਡੀਆ ਦੋਰਾਹਾ ਹਾਕਸ ਗੋਲਡ ਕੱਪ ਹਾਕੀ ਟੂਰਨਾਮੈਂਟ ਮਹਿਤਾ ਗੁਰੂਕਲ ਅਕੈਡਮੀ ਦੋਰਾਹਾ ਵੱਲੋਂ ਅਕੈਡਮੀ ਦੇ ਕੱਦੋਂ ਸਥਿਤ ਸਕੂਲ ਦੇ ਮੈਦਾਨਾਂ ਵਿਚ ਕਰਵਾਇਆ ਜਾ ਰਿਹਾ ਹੈ। ਇਸ ਦੇ ਪੰਜਵੇਂ ਦਿਨ ਜਰਖੜ ਅਕੈਡਮੀ, ਸਿੰਧ ਬੈਂਕ ਜਲੰਧਰ, ਸਾਈ ਭੋਪਾਲ, ਪੀ. ਐਨ. ਬੀ. ਦਿੱਲੀ ਦੀਆਂ ਟੀਮਾਂ ਸੈਮੀਫਾਈਨਲ ਵਿਚ ਪਹੁੰਚ ਗਈਆਂ। ਇਸ ਵਿਚ ਮਾਤਾ ਸਾਹਿਬ ਕੌਰ ਅਕੈਡਮੀ ਜਰਖੜ ਨੇ ਭੋਪਾਲ ਅਕੈਡਮੀ ਨੂੰ 5-3, ਦੂਜੇ ਮੈਚ ਵਿਚ ਪੰਜਾਬ ਐਂਡ ਸਿੰਧ ਬੈਂਕ ਨੇ ਪੰਜਾਬ ਸਕੂਲਜ਼ ਚੰਡੀਗੜ੍ਹ ਨੂੰ 2-1 ਜਦਕਿ ਤੀਜੇ ਮੈਚ ਵਿਚ ਸਾਈ ਸੈਂਟਰ ਭੋਪਾਲ ਨੇ ਸੇਜ਼ ਉੜੀਸਾ ਨੂੰ 2-1 ਨਾਲ ਹਰਾਇਆ। ਆਖਰੀ ਕੁਆਰਟਰ ਫਾਈਨਲ 'ਚ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੇ ਸਾਈ ਪਟਿਆਲਾ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ 'ਚ ਆਪਣੀ ਥਾਂ ਬਣਾਈ। ਇਨ੍ਹਾਂ ਮੈਚਾਂ ਦੌਰਾਨ ਸਾਬਕਾ ਕੌਮੀ ਹਾਕੀ ਕੋਚ ਅਤੇ 1980 ਮਾਸਕੋ ਉਲੰਪਿਕ ਦੇ ਹੀਰੋ ਰਜਿੰਦਰ ਸਿੰਘ, ਉਲੰਪੀਅਨ ਸੁਰਿੰਦਰ ਸਿੰਘ ਸੋਢੀ ਆਈ. ਪੀ. ਐਸ. ਨੇ ਮੁੱਖ ਮਹਿਮਾਨ ਵਜੋਂ ਟੀਮਾਂ ਨਾਲ ਜਾਣ ਪਹਿਚਾਣ ਕੀਤੀ। 22 ਨਵੰਬਰ ਨੂੰ ਪਹਿਲਾ ਸੈਮੀਫਾਈਨਲ ਜਰਖੜ ਅਕੈਡਮੀ ਅਤੇ ਪੀ. ਐਨ. ਬੀ. ਦਿੱਲੀ ਵਿਚਾਲੇ ਬਾਅਦ ਦੁਪਹਿਰ 1 ਵਜੇ ਅਤੇ ਦੂਜਾ ਸਿੰਧ ਬੈਂਕ ਅਤੇ ਸਾਈ ਸੈਂਟਰ ਭੋਪਾਲ ਵਿਚਾਲੇ ਸ਼ਾਮ 3 ਵਜੇ ਖੇਡੇ ਜਾਣਗੇ। ਇਸ ਤੋਂ ਪਹਿਲਾਂ ਕਬੱਡੀ 62 ਕਿਲੋਗ੍ਰਾਮ ਵਜ਼ਨੀ ਦੇ ਮੁਕਾਬਲੇ ਸ਼ੁਰੂ ਹੋਣਗੇ।

16 ਵੀਆਂ ਅੰਤਰ-ਰਾਸ਼ਟਰੀ ਨੇਤਰਹੀਣ ਖੇਡਾਂ ਸਮਾਪਤ

ਲੁਧਿਆਣਾ, 20 ਨਵੰਬਰ - 16ਵੀਆਂ ਅੰਤਰ-ਰਾਸ਼ਟਰੀ ਨੇਤਰਹੀਣ ਖੇਡਾਂ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਈਆਂ ਗਈਆਂ। ਜਿਸ ਵਿਚ ਦੇਹਰਾਦੂਨ ਜਿੱਥੇ ਓਵਰਆਲ ਚੈਂਪੀਅਨ ਬਣਿਆ ਉਥੇ ਮੁੰਡਿਆਂ ਦੇ ਬੀ 1 ਅਤੇ ਬੀ 2 ਕੈਟਾਗਰੀ ਵਿਚ ਦਿੱਲੀ, ਬੀ 1 ਕੈਟਾਗਰੀ ਕੁੜੀਆਂ ਵਿਚ ਪੰਜਾਬ ਜਦਕਿ ਬੀ 1 ਕੈਟਾਗਰੀ ਔਰਤਾਂ ਵਿਚ ਚੰਡੀਗੜ੍ਹ ਦੇ ਖਿਡਾਰੀਆਂ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਦੇ ਆਖਰੀ ਦਿਨ ਖੇਡਾਂ ਦੀ 1500 ਮੀ. ਮਰਦਾਂ ਦੇ ਬੀ2 'ਚ ਬਿਹਾਰ ਦੇ ਅਮਰ ਸਿੰਘ ਨੇ 20:14:62 ਦੇ ਸਮੇਂ ਨਾਲ ਨਵਾਂ ਕੌਮੀ ਰਿਕਾਰਡ ਬਣਾਇਆ। 5000 ਮੀ. ਵਿਚ ਬਹਾਦਰਗੜ੍ਹ ਦੇ ਰਾਮ ਕਿਰਨ ਨੇ 18:30:54 ਦੇ ਸਮੇਂ ਨਾਲ ਨਵਾਂ ਰਿਕਾਰਡ ਬਣਾਇਆ। 800 ਮੀਟਰ ਬੀ1 ਅੰਕੁਰ ਧਾਮਾ ਨੇ 2:37:50 ਦੇ ਸਮੇਂ ਨਾਲ ਨਵਾਂ ਰਿਕਾਰਡ ਬਣਾਇਆ। ਗੋਲਾ ਸੁੱਟਣ ਦੇ ਮਰਦਾਂ ਦੇ ਬੀ 1 ਵਿਚ ਹਰਤੇਜ ਸਚਦੇਵਾ ਨੇ ਸੋਨ ਤਗਮਾ ਜਿੱਤਿਆ। ਡਿਸਕਸ ਥ੍ਰੋਅ ਦੇ ਬੀ2 ਵਿਚ ਦੇਵੀ ਪ੍ਰਸਾਦ ਚੈਂਪੀਅਨ ਬਣਿਆ, ਲੰਬੀ ਛਾਲ ਬੀ 3 ਕੈਟਾਗਰੀ ਵਿਚ ਗਾਰੀਆ ਅਨਿਲ ਭਾਈ ਨੇ, ਜਦਕਿ ਮੁੰਡਿਆਂ ਦੇ ਬੀ 1 ਵਿਚ ਜੁਵਰਾਜ ਨੇ ਸੋਨ ਤਮਗਾ ਹਾਸਲ ਕੀਤਾ। ਡਿਸਕਸ ਥ੍ਰੋਅ ਮੁੰਡਿਆਂ ਦੇ ਬੀ3 ਵਿਚ ਸੁਬਰਾਮਨੀਅਮ ਜੇ. ਐਸ. ਨੇ 24.70 ਮੀਟਰ ਦੀ ਦੂਰੀ ਨਾਲ ਨਵਾਂ ਕੌਮੀ ਰਿਕਾਰਡ ਬਣਾ ਕੇ ਜਿੱਤ ਦਰਜ ਕੀਤੀ। 5000 ਮੀ. ਮਰਦਾਂ ਦੇ ਬੀ1 ਵਿੱਚ ਸੂਰੀਆ ਪ੍ਰਕਾਸ਼ ਮਦੂਰਈ ਜੇਤੂ ਰਿਹਾ। ਲੜਕੀਆਂ ਦੇ 400 ਮੀ. ਬੀ1 ਮੁਕਾਬਲੇ ਵਿਚ ਸਿਦੀਕ ਨਗਰ ਦੀ ਰੀਨਾ ਕੁਮਾਰੀ ਨੇ 1:16:90 ਦੇ ਸਮੇਂ ਨਾਲ ਨਵਾਂ ਕੌਮੀ ਰਿਕਾਰਡ ਬਣਾਇਆ। ਚੰਡੀਗੜ੍ਹ ਦੀ ਪਰਵਿੰਦਰ ਕੌਰ ਨੇ ਚਾਂਦੀ ਦਾ ਤਮਗਾ ਜਿੱਤਿਆ। 800 ਮੀ. ਦੀ ਬੀ2 ਵਿਚ ਸਦੀਕ ਨਗਰ ਦੀ ਸੰਗੀਤਾ ਕੁਮਾਰੀ ਜੇਤੂ ਰਹੀ ਜਦਕਿ 800 ਮੀ. ਦੇ ਔਰਤਾਂ ਦੇ ਬੀ1 ਵਿਚ ਚੰਡੀਗੜ੍ਹ ਦੀ ਮਮਤਾ ਜੇਤੂ ਰਹੀ। ਗੋਲਾ ਸੁੱਟਣ ਵਿਚ ਬੰਗਾਲ ਦੀ ਪ੍ਰਿਅੰਕਾ ਬਿੰਦੂ ਅਤੇ ਨੇਜਾ ਸੁੱਟਣ ਦੇ ਮੁਕਾਬਲੇ ਵਿਚ ਰਾਂਚੀ ਦੀ ਮੀਤਾ ਬਰਜਈ ਜਦਕਿ ਡਿਸਕਸ ਥ੍ਰੋਅ ਵਿਚ ਦੇਹਰਾਦੂਨ ਦੀ ਵਿਨੀਤਾ ਨੇਗੀ ਨੇ ਸੋਨ ਤਗਮੇ ਹਾਸਲ ਕੀਤੇ। ਨੇਜਾ ਸੁੱਟਣ ਵਿਚ ਕ੍ਰਿਸ਼ਨਾ ਦੇਵੀ ਨੇ 13.60 ਮੀਟਰ ਦੀ ਦੂਰੀ ਨਾਲ ਕੌਮੀ ਰਿਕਾਰਡ ਅਪਣੇ ਨਾਂ ਲਿਖਵਾਇਆ। ਔਰਤਾਂ ਦੇ 400 ਮੀ. ਦੇ ਬੀ3 ਕੈਟਾਗਰੀ ਵਿਚ ਦੇਹਰਾਦੂਨ ਦੀ ਸੁਪ੍ਰੀਆ ਜੇਤੂ ਅਤੇ ਲੁਧਿਆਣਾ ਦੀ ਚਾਰੂ ਸ਼ਰਮਾ ਨੇ ਚਾਂਦੀ ਦਾ ਤਮਗਾ ਜਿਤਿਆ।

ਆਲ ਇੰਡੀਆ ਦੋਰਾਹਾ ਹਾਕਸ ਗੋਲਡ ਕੱਪ ਹਾਕੀ ਟੂਰਨਾਮੈਂਟ ਸ਼ੁਰੂ

ਲੁਧਿਆਣਾ, 20 ਨਵੰਬਰ - ਪੰਜਵਾਂ ਆਲ ਇੰਡੀਆ ਦੋਰਾਹਾ ਹਾਕਸ ਗੋਲਡ ਕੱਪ ਹਾਕੀ ਟੂਰਨਾਮੈਂਟ ਮਹਿਤਾ ਗੁਰੂਕਲ ਅਕੈਡਮੀ ਦੋਰਾਹਾ ਵੱਲੋਂ ਅਕੈਡਮੀ ਦੇ ਕੱਦੋਂ ਸਥਿਤ ਸਕੂਲ ਦੇ ਮੈਦਾਨਾਂ ਵਿਚ ਕਰਵਾਇਆ ਜਾ ਰਿਹਾ ਹੈ। ਜਿਸ ਦੇ ਪੰਜਵੇਂ ਦਿਨ ਸਿੰਧ ਬੈਂਕ ਭੋਪਾਲ, ਜਰਖੜ ਅਕੈਡਮੀ, ਪੰਜਾਬ ਸਕੂਲਜ਼, ਪਟਿਆਲਾ, ਉੜੀਸਾ ਦੀਆਂ ਟੀਮਾਂ ਕੁਆਰਟਰ ਫਾਈਨਲ 'ਚ ਸ਼ਾਮਿਲ ਹੋ ਗਈਆਂ ਹਨ। ਇਸ ਵਿਚ ਸਿੰਧ ਬੈਂਕ ਅਕੈਡਮੀ ਨੇ ਸੰਗਰੂਰ ਅਕੈਡਮੀ ਨੂੰ 3-0 ਨਾਲ, ਮਾਤਾ ਸਾਹਿਬ ਕੌਰ ਅਕੈਡਮੀ ਜਰਖੜ ਨੇ ਸਾਈ ਸੈਂਟਰ ਲਖਨਊ ਨੂੰ 2-1 ਨਾਲ ਮਾਤ ਦਿੱਤੀ। ਤੀਜੇ ਮੈਚ ਵਿਚ ਸਾਈ ਸੈਂਟਰ ਭੋਪਾਲ ਨੇ ਪੰਜਾਬ ਸਕੂਲ ਚੰਡੀਗੜ੍ਹ ਨੂੰ 3-1 ਨਾਲ ਹਰਾਇਆ। ਚੌਥੇ ਮੈਚ ਵਿਚ ਸਾਈ ਸੈਂਟਰ ਪਟਿਆਲਾ ਅਤੇ ਮਹਿਤਾ ਗੁਰੂਕਲ ਅਕੈਡਮੀ ਦੋਰਾਹਾ ਵਿਚਾਲੇ 1-1 ਦੀ ਬਰਾਬਰੀ 'ਤੇ ਖੇਡਿਆ ਗਿਆ ਜਿਸ ਵਿਚ ਪੈਨਲਟੀ ਸਟਰੋਕਾਂ ਨਾਲ ਫੈਸਲੇ ਦੌਰਾਨ ਪਟਿਆਲਾ 5-4 ਨਾਲ ਜੇਤੂ ਰਿਹਾ। ਚਾਰੇ ਕੁਆਰਟਰ ਫਾਈਨਲ 21 ਨਵੰਬਰ ਨੂੰ ਖੇਡੇ ਜਾਣਗੇ।

ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਚੋਣ

ਡੇਹਲੋਂ, 20 ਨਵੰਬਰ - ਗੁਰੂ ਨਾਨਕ ਗੁਰਦੁਆਰਾ ਬਿਲੰਸਟਨ ਵਿਖੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਅਹੁਦੇਦਾਰਾਂ ਅਤੇ ਕਬੱਡੀ ਦੇ ਸਾਬਕਾ ਖਿਡਾਰੀਆ ਦੀ ਅਹਿਮ ਮੀਟਿੰਗ ਹੋਈ। ਜਿਸ ਵਿਚ ਕਬੱਡੀ ਫੈਡਰੇਸ਼ਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਯ ਵਿਚ ਸ: ਸਤਿੰਦਰਪਾਲ ਸਿੰਘ ਗੋਲਡੀ ਸਾਹਨੇਵਾਲ ਨੂੰ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਸਰਬ-ਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ। 2 ਸਾਲਾਂ ਲਈ ਚੁਣੀ ਗਈ ਫੈਡਰੇਸ਼ਨ ਦੇ ਹੋਰਨਾਂ ਅਹੁਦੇਦਾਰਾਂ 'ਚ ਸ: ਲਹਿੰਬਰ ਸਿੰਘ ਲਿੱਧੜ ਨੂੰ ਪ੍ਰਧਾਨ, ਪਿਆਰਾ ਸਿੰਘ ਰੰਧਾਵਾ ਨੂੰ ਸੀਨੀਅਰ ਮੀਤ ਪ੍ਰਧਾਨ, ਸ: ਬਲਵਿੰਦਰ ਸਿੰਘ ਨੂੰ ਮੀਤ ਪ੍ਰਧਾਨ, ਸ; ਗੁਰਦੀਪ ਸਿੰਘ ਦੀਪਾ ਮੌਲੀ ਨੂੰ ਸੀਨੀਅਰ ਉਪ ਚੇਅਰਮੈਨ, ਸ: ਬਲਵਿੰਦਰ ਸਿੰਘ ਸਿੱਧੂ ਨੂੰ ਉਪ ਚੇਅਰਮੈਨ, ਸ; ਬਹਾਦਰ ਸਿੰਘ ਸ਼ੇਰਗਿੱਲ ਤੇ ਸੁਰਿੰਦਰ ਸਿੰਘ ਮਾਣਕ ਨੂੰ ਸੈਕਟਰੀ, ਸ: ਗੁਰਦੇਵ ਸਿੰਘ ਬੋਲਾਪੱਤੜ ਅਤੇ ਅਮਰੀਕ ਸਿੰਘ ਘੁੱਦਾ ਨੂੰ ਖਜ਼ਾਨਚੀ, ਸ: ਕਰਮਜੀਤ ਸਿੰਘ ਔਜਲਾ ਅਤੇ ਸੱਤਾ ਮੁਠੱਡਾ ਨੂੰ ਫੈਡਰੇਸ਼ਨ ਦਾ ਮੈਨੇਜਰ ਚੁਣਿਆ ਗਿਆ ਹੈ।

ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਡਰੱਗਜ਼ ਦੇ ਖ਼ਿਲਾਫ਼

ਡੇਹਲੋਂ, 20 ਨਵੰਬਰ - ਕਸਬਾ ਡੇਹਲੋਂ ਦੇ ਸਿੱਧੂ ਰੈਸਟੋਰੈਂਟ ਵਿਖੇ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ: ਸੁਰਿੰਦਰ ਪਾਲ ਸਿੰਘ ਟੋਨੀ ਕਾਲਖ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਟੋਨੀ ਕਾਲਖ ਤੇ ਕੋਚ ਡੀ. ਪੀ. ਈ. ਮੱਖਣ ਸਿੰਘ ਨੇ ਦੱਸਿਆ ਕਿ ਜਿਹੜੇ ਖਿਡਾਰੀ ਇੰਗਲੈਂਡ ਤੇ ਕੈਨੇਡਾ ਫੈਡਰੇਸ਼ਨ ਵੱਲੋਂ ਕੀਤੇ ਡਰੱਗ ਟੈਸਟਾਂ 'ਚ ਦੋਸ਼ੀ ਪਾਏ ਹਨ ਉਨ੍ਹਾਂ 'ਤੇ ਵੀ ਪੰਜਾਬੀ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੇ ਸਾਰੇ ਮੈਚਾਂ 'ਚ ਖੇਡਣ 'ਤੇ ਸਾਲ ਲਈ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਖਿਡਾਰੀ ਇਸ ਵਰ੍ਹੇ ਐਸੋਸੀਏਸ਼ਨ ਅਧੀਨ ਹੋਣ ਵਾਲੇ ਮੈਚਾਂ 'ਚ ਖੇਡਣਗੇ ਉਨ੍ਹਾਂ ਦਾ ਡਰੱਗ ਟੈਸਟ 4 ਜਨਵਰੀ 2009 ਤੋਂ ਬਾਅਦ ਕੀਤਾ ਜਾਵੇਗਾ ਅਤੇ ਜਿਹੜਾ ਖਿਡਾਰੀ ਦੋਸ਼ੀ ਪਾਇਆ ਗਿਆ ਉਸ 'ਤੇ ਇਥੇ ਅਤੇ ਵਿਦੇਸ਼ 'ਚ ਖੇਡਣ 'ਤੇ ਸਾਲ ਦੀ ਪਾਬੰਦੀ ਹੋਵੇਗੀ ਅਤੇ ਡੋਪਿੰਗ ਟੈਸਟ ਦਾ ਸਾਰਾ ਖਰਚਾ ਖਿਡਾਰੀ ਜਿੰਮੇ ਪਵੇਗਾ। 30 ਨਵੰਬਰ ਤੋਂ ਐਸੋਸੀਏਸ਼ਨ ਦੇ ਸਾਰੇ ਮੈਚਾਂ ਦੌਰਾਨ ਹਰੇਕ ਟੀਮ ਆਪਣੇ ਕਲੱਬ ਦੇ ਨਾਂਅ ਵਾਲੀਆਂ ਕਿੱਟਾਂ ਵਿਚ ਖੇਡੇਗੀ। ਮੀਟਿੰਗ 'ਚ ਹਰਪ੍ਰੀਤ ਸਿੰਘ ਬਾਬਾ, ਬਲਵਿੰਦਰ ਸਿੰਘ ਭੀਮਾ ਸਹੇੜੀ, ਮੱਖਣ ਸਿੰਘ ਧਾਲੀਵਾਲ ਬੇਟ, ਕੋਚ ਮਦਨ ਲਾਲ ਬਠਿੰਡਾ, ਓਂਕਾਰ ਹੁਸ਼ਿਆਰਪੁਰ, ਰਾਜਿੰਦਰ ਸਿੰਘ ਵੈਲੀ ਸਾਧੂ ਸਿੰਘ ਵਾਲਾ, ਬਲਕਾਰ ਸਿੰਘ ਕਪੂਰਥਲਾ, ਸੁਖਦੇਵ ਦੇਵਾ ਭੰਡਾਲ, ਡਾ: ਹਰਬੰਸ ਸਿੰਘ, ਕਮਲਜੀਤ ਸਿੰਘ ਨਿੰਨੀ ਸਮਰਾਲਾ, ਭੁਪਿੰਦਰ ਮੋਹਾਲੀ, ਹਰਮਿੰਦਰ ਸਿੰਘ ਮੱਖਣ ਮੌਲੀ, ਸਤਪਾਲ ਸਿੰਘ ਬਰੀਵਾਲਾ, ਸੁਖਚੈਨ ਚੈਨਾ ਸਿੱਧਵਾਂ, ਪਲਵਿੰਦਰ ਸਿੰਘ ਬਾਜਾਖਾਨਾ, ਰਣਜੀਤ ਸਿੰਘ ਘੋਲਾ, ਗੁਰਪ੍ਰੀਤ ਸਿੰਘ ਬੜਿੰਗ, ਮਾ: ਭੁਪਿੰਦਰ ਸਿੰਘ ਘਲੋਟੀ, ਮਹਿੰਦਰ ਸਿੰਘ ਸੁਰਖਪੁਰ ਅਤੇ ਸਕੱਤਰ ਕੋਚ ਮੱਖਣ ਸਿੰਘ ਡੀ. ਪੀ. ਈ. ਹਾਜ਼ਰ ਸਨ।

ਉਮਰਾਨੰਗਲ ਖੇਡਾਂ 23-24 ਨਵੰਬਰ ਨੂੰ

ਰਈਆ, 20 ਨਵੰਬਰ - 7ਵਾਂ ਪੇਂਡੂ ਖੇਡਾਂ ਤੇ ਸੱਭਿਆਚਾਰਕ ਮੇਲਾ ਜੋ 23-24 ਨਵੰਬਰ ਨੂੰ ਰਈਆ ਬਲਾਕ ਦੇ ਪਿੰਡ ਉਮਰਾਨੰਗਲ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਖੇਡਾਂ ਸ਼ਹੀਦ ਸੁਖਦੇਵ ਸਿੰਘ ਦੀ ਯਾਦ 'ਚ ਅਤੇ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਤੇ ਮਾਤਾ ਸੰਪੂਰਨ ਕੌਰ ਨੂੰ ਸਮਰਪਿਤ ਹਨ। ਇਸ ਪੇਂਡੂ ਖੇਡ ਮੇਲੇ ਵਿਚ ਇਸ ਵਾਰ ਕੁੱਤਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ। ਪਹਿਲੇ ਦਿਨ 23 ਨਵੰਬਰ ਨੂੰ ਪਿੰਡ ਪੱਧਰ ਦੀ ਓਪਨ ਕਬੱਡੀ ਦੇ ਮੈਚ ਕਰਵਾਏ ਜਾਣਗੇ। ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਵਿਚ ਪੰਜਾਬੀ ਦੇ ਗਾਇਕ ਬਲਕਾਰ ਸਿੱਧੂ, ਵੀਰ ਦਵਿੰਦਰ, ਸੁਦੇਸ਼ ਕੁਮਾਰੀ ਤੇ ਸੁਰਜੀਤ ਭੁੱਲਰ ਆਦਿ ਖਿਡਾਰੀਆਂ ਤੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। 24 ਨਵੰਬਰ ਨੂੰ ਇਨਾਮਾਂ ਦੀ ਵੰਡ ਸ: ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਤੇ ਬਿਕਰਮ ਸਿੰਘ ਮਜੀਠੀਆ ਕੈਬਨਿਟ ਮੰਤਰੀ ਕਰਨਗੇ।

ਮਾਤਾ ਚੰਨਣ ਕੌਰ ਧਨੋਆ ਪੰਜਾਬ ਸਪੋਰਟਸ 21 ਤੋਂ 23 ਨਵੰਬਰ ਤੱਕ

ਜਲੰਧਰ , 19 ਨਵੰਬਰ - ਮਾਤਾ ਚੰਨਣ ਕੌਰ ਧਨੋਆ ਪੰਜਾਬ ਸਪੋਰਟਸ ਚੈਂਪੀਅਨਸ਼ਿਪ 21 ਨਵੰਬਰ ਤੋਂ 23 ਨਵੰਬਰ ਤੱਕ ਪਿੰਡ ਪਰਸਰਾਮਪੁਰ ਦੇ ਮਾਤਾ ਚੰਨਣ ਕੌਰ ਧਨੋਆ ਖੇਡ ਸਟੇਡੀਅਮ 'ਚ ਕਰਵਾਈ ਜਾ ਰਹੀ ਹੈ। ਪੰਜਾਬ ਸਟਾਈਲ ਕਬੱਡੀ ਵਿਚ 16 ਟੀਮਾਂ ਅਤੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਵਿਚ ਚਾਰ ਟੀਮਾਂ ਸ਼ਾਮਿਲ ਹੋ ਰਹੀਆਂ ਹਨ। ਕਬੱਡੀ ਦੇ ਮੁਕਾਬਲੇ 22 ਅਤੇ 23 ਨਵੰਬਰ ਨੂੰ ਹੋਣਗੇ ਜਦਕਿ 21 ਨਵੰਬਰ ਨੂੰ ਕੁੱਤਿਆਂ ਦੀਆਂ ਦੌੜਾਂ ਅਤੇ ਬਲਦਾਂ ਦੀਆਂ ਦੌੜਾਂ ਹੋਣਗੀਆਂ। 21 ਨਵੰਬਰ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਸੁਰਿੰਦਰ ਲਾਡੀ, ਪਾਲੀ ਦੇਤਵਾਲੀਆ ਤੇ ਹੋਰ ਕਈ ਗਾਇਕ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਜਦਕਿ 20 ਨਵੰਬਰ ਨੂੰ ਸ਼ਾਮ 7 ਵਜੇ ਤੋਂ 9 ਵਜੇ ਤੱਕ ਭਾਈ ਦਵਿੰਦਰ ਸਿੰਘ ਸੋਢੀ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ। 23 ਨਵੰਬਰ ਨੂੰ ਪੰਜਾਬੀ ਲੋਕ ਗਾਇਕ ਗੁਰਦਾਸ ਮਾਨ ਦਰਸ਼ਕਾਂ ਦੇ ਰੂ-ਬਰੂ ਹੋਣਗੇ।

ਨਹਿਰੂ ਹਾਕੀ ਕੱਪ 20 ਨਵੰਬਰ ਨੂੰ

ਅਟਾਰੀ ਸਰਹੱਦ, 19 ਨਵੰਬਰ - ਨਹਿਰੂ ਹਾਕੀ ਕੱਪ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਜਵਾਹਰ ਲਾਲ ਨਹਿਰੂ ਹਾਕੀ ਸੰਸਥਾ ਵਲੋਂ 20 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਉਸ ਵਿਚ ਸ਼ਾਮਿਲ ਹੋਣ ਲਈ ਗੁਆਂਢੀ ਦੇਸ਼ ਪਾਕਿਸਤਾਨ ਦੀ ਹਾਕੀ ਟੀਮ ਅਟਾਰੀ-ਵਾਹਗਾ ਸਰਹੱਦ ਰਸਤੇ ਭਾਰਤ ਪੁੱਜੀ। ਪਾਕਿਸਤਾਨੀ ਹਾਕੀ ਟੀਮ ਦਾ ਭਾਰਤ ਪੁੱਜਣ 'ਤੇ ਜ਼ਿਲ੍ਹਾ ਹਾਕੀ ਐਸੋਸੀਏਸ਼ਨ ਤਰਨ ਤਾਰਨ ਦੇ ਜਨਰਲ ਸਕੱਤਰ ਅਤੇ ਪੰਜਾਬ ਹਾਕੀ ਟੀਮ ਦੇ ਸਲੈਕਟ ਸ. ਗੁਰਮੀਤ ਸਿੰਘ ਮੀਤਾ, ਭਾਰਤੀ ਕਸਟਮ ਦੇ ਸਹਾਇਕ ਕਮਿਸ਼ਨ ਸ. ਬੀ. ਐਸ. ਗਿੱਲ, ਸ. ਗੁਰਬਖਸ਼ੀਸ਼ ਸਿੰਘ ਰਿੰਪਾ ਅਤੇ ਹਾਕੀ ਖਿਡਾਰੀ ਸ. ਗੁਰਜੀਤ ਸਿੰਘ ਬਿਜਲੀ ਬੋਰਡ, ਕਸਟਮ ਦੇ ਸੁਪਰਡੈਂਟ ਸ੍ਰੀ ਬੱਬਰ ਅਤੇ ਹੋਰਨਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।

ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਸ਼ੁਰੂ ਕਰੇਗਾ ਅਕੈਡਮੀ

ਅੰਮ੍ਰਿਤਸਰ, 19 ਨਵੰਬਰ - ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.) ਅੰਮ੍ਰਿਤਸਰ ਦੇ ਪ੍ਰਧਾਨ ਤੇ ਕੋਚ ਗੁਰਿੰਦਰ ਸਿੰਘ ਮੱਟੂ ਨੇ ਦੱਸਿਆ ਕਿ ਡਾ. ਕੰਵਲਜੀਤ ਸਿੰਘ (ਡਾਇਰੈਕਟਰ ਸਪੋਰਟਸ ਗੁਰੂ ਨਾਨਕ ਦੇਵ. ਯੂਨੀ.), ਚੇਅਰਮੈਨ ਸੁਰਜੀਤ ਸਿੰਘ ਮੱਟੂ ਐਸ.ਪੀ. (ਡੀ), ਉਪ-ਚੇਅਰਮੈਨ ਸੁਮਿਤਾ ਸਚਦੇਵਾ ਬੋਨੀ ਤੇ ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ ਦੇ ਯਤਨਾਂ ਨਾਲ ਕਲੱਬ ਵੱਲੋਂ (ਅੰਡਰ13) ਲੜਕੀਆਂ ਦੀ ਐਥਲੈਟਿਕਸ ਅਕੈਡਮੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਵਿਚ 10 ਲੜਕੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ।

19ਵੀਂਆਂ ਕਮਲਜੀਤ ਖੇਡਾਂ 'ਚ ਸਨਮਾਨਿਤ ਹੋਣ ਵਾਲੀਆਂ ਸ਼ਖਸੀਅਤਾਂ ਦਾ ਐਲਾਨ

ਬਟਾਲਾ, 19 ਨਵੰਬਰ - 19ਵੀਆਂ ਕਮਲਜੀਤ ਖੇਡਾਂ2008, ਜੋ ਕਿ 28 ਨਵੰਬਰ ਤੋਂ 30 ਨਵੰਬਰ ਤੱਕ ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਰਜਿ: ਪੰਜਾਬ ਦੀ ਸਰਪ੍ਰਸਤੀ ਹੇਠ ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਵੱਲੋਂ ਇਸ ਵਾਰ ਸਾਂਝੇ ਤੌਰ 'ਤੇ ਕਰਵਾਈਆਂ ਜਾ ਰਹੀਆਂ ਹਨ, ਇਸ ਵਿਚ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨਿਤ ਹੋਣ ਵਾਲੀਆਂ ਛੇ ਰਾਸ਼ਟਰੀ, ਅੰਤਰਰਾਸ਼ਟਰੀ ਸ਼ਖਸੀਅਤਾਂ ਦਾ ਅੱਜ ਚੋਣ ਕਮੇਟੀ ਵੱਲੋਂ ਅੰਤਿਮ ਫੈਸਲਾ ਲੈਂਦਿਆਂ ਨਾਂਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬਟਾਲਾ ਵਿਖੇ ਭਰਵੀਂ ਪ੍ਰੈੱਸ ਕਾਨਫਰੰਸ 'ਚ ਸੰਸਥਾ ਦੇ ਸਰਪ੍ਰਸਤ ਅਤੇ ਉੱਘੇ ਲੇਖਕ ਪ੍ਰੋ: ਗੁਰਭਜਨ ਸਿੰਘ ਗਿੱਲ, ਚੇਅਰਮੈਨ ਰਾਜਿੰਦਰਪਾਲ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਨਿਸ਼ਾਨ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਵਿਚ ਕਮਲਜੀਤ ਯਾਦਗਾਰੀ ਐਵਾਰਡ ਸ਼ੂਟਿੰਗ ਉਲੰਪੀਅਨ ਬੀਬਾ ਅਵਨੀਤ ਕੌਰ ਸਿੱਧੂ, ਸੁਰਜੀਤ ਯਾਦਗਾਰੀ ਐਵਾਰਡ ਹਾਕੀ ਉਲੰਪੀਅਨ ਸ: ਦਲਜੀਤ ਸਿੰਘ ਢਿਲੋਂ, ਹਰਜੀਤ ਬਰਾੜ ਯਾਦਗਾਰੀ ਐਵਾਰਡ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ: ਮੁਖਤਿਆਰ ਸਿੰਘ ਪੱਪੂ ਕੰਡੀਲਾ, ਅਮਰਜੀਤ ਗਰੇਵਾਲ ਯਾਦਗਾਰੀ ਐਵਾਰਡ ਕੌਮਾਂਤਰੀ ਐਥਲੀਟ ਤੇ ਕੋਚ ਸ੍ਰੀ ਰਾਮ ਪ੍ਰਤਾਪ ਸ਼ਰਮਾ ਅਤੇ ਪੰਜਾਬ ਦਾ ਗੌਰਵ ਐਵਾਰਡ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਪੱਤਰਕਾਰ ਦੇ ਐਵਾਰਡ ਨਾਲ ਸਨਮਾਨੇ 'ਅਜੀਤ' ਦੇ ਡਿਪਟੀ ਨਿਊਜ਼ ਐਡੀਟਰ ਸ: ਪਰਮਜੀਤ ਸਿੰਘ ਸਾਸਨ ਨੂੰ ਦੇਣ ਦੇ ਨਾਲ-ਨਾਲ ਮਾਝੇ ਦਾ ਮਾਣ ਐਵਾਰਡ ਮਹਾਨ ਭਾਰਤੀ ਐਥਲੀਟ ਸ: ਗੁਰਬਚਨ ਸਿੰਘ ਰੰਧਾਵਾ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪ੍ਰੋ. ਗੁਰਭਜਨ ਗਿੱਲ, ਸ: ਧਾਲੀਵਾਲ ਅਤੇ ਸ੍ਰੀ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਸਨਮਾਨਿਤ ਸ਼ਖਸੀਅਤਾਂ ਨੂੰ ਖੇਡਾਂ ਦੇ ਆਖਰੀ ਦਿਨ 30 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਨਗੇ। ਉਕਤ ਕਮੇਟੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਸ੍ਰੀ ਜਗਦੀਸ਼ ਰਾਜ ਸਾਹਨੀ ਦੀ ਪ੍ਰਧਾਨਗੀ ਦੇ ਵਿਚ ਸ਼ੁਰੂ ਹੋਣ ਜਾ ਰਹੀਆਂ 19ਵੀਆਂ ਕਮਲਜੀਤ ਖੇਡਾਂ 'ਚ ਇਸ ਵਾਰ ਕਈ ਰਾਜਾਂ ਤੋਂ ਵੱਖ-ਵੱਖ ਟੀਮਾਂ ਅਤੇ ਵੱਖ-ਵੱਖ ਖਿਡਾਰੀ ਪਹੁੰਚ ਰਹੇ ਹਨ। ਖੇਡਾਂ ਦਾ ਗੀਤ, ਜੋ ਮੰਨਾ ਢਿੱਲੋਂ ਅਤੇ ਗਾਇਕਾ ਰੰਜਨਾ ਵੱਲੋਂ ਤਿਆਰ ਕੀਤਾ ਗਿਆ ਹੈ , ਗਾਇਆ ਜਾਵੇਗਾ। ਉਪਰੰਤ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਦੇ ਖੇਡਾਂ ਦੇ ਮੁਕਾਬਲੇ ਸ਼ੁਰੂ ਕਰਵਾਏ ਜਾਣਗੇ। ਖੇਡ ਮੇਲੇ ਦੇ ਆਖਰੀ ਦਿਨ ਪੰਜਾਬੀ ਫਿਲਮਾਂ ਦੇ ਸੁਪਰ ਸਟਾਰ ਅਤੇ ਲੋਕ-ਗਾਇਕ ਵਜੋਂ ਹਰਭਜਨ ਮਾਨ, ਹਾਸਿਆਂ ਦੇ ਬਾਦਸ਼ਾਹ ਭਗਵੰਤ ਮਾਨ, ਮੰਨਾ ਢਿਲੋਂ, ਤਾਨੀਆ ਗਿੱਲ ਅਤੇ ਸਤਿੰਦਰ ਸੱਤੀ ਤੋਂ ਇਲਾਵਾ ਹੋਰ ਕਈ ਨਾਮਵਰ ਕਲਾਕਾਰ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ।

ਪਹਿਲਵਾਨ ਸੁਦਾਗਰ ਸਿੰਘ ਯਾਦਗਾਰੀ ਕਬੱਡੀ ਕੱਪ 24, 25 ਨਵੰਬਰ ਨੂੰ

ਪਹਿਲਵਾਨ ਸੁਦਾਗਰ ਸਿੰਘ ਸਪੋਰਟਸ ਕਲੱਬ ਵਲੋਂ ਜਗਤ ਪ੍ਰਸਿੱਧ ਪਹਿਲਵਾਨ ਸੁਦਾਗਰ ਸਿੰਘ ਦੀ ਯਾਦ ਵਿੱਚ ਦੂਸਰਾ ਸਲਾਨਾ ਕਬੱਡੀ ਕੱਪ ਪਿੰਡ ਕੱਸੋਆਣਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ 24, 25 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਕਬੱਡੀ ਆਲ ਓਪਨ ਅਤੇ ਕੁੱਤਿਆਂ ਦੀਆਂ ਦੌੜਾਂ ਦੇ ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਵਿੱਚ ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 40,000 ਰੁਪਏ ਅਤੇ ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 30,000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਆ ਜਾਵੇਗਾ। ਕੁੱਤਿਆਂ ਦੀਆਂ ਦੌੜਾਂ ਵਿੱਚ ਜੇਤੂਆਂ ਵਿੱਚ ਪਹਿਲੇ ਸਥਾਨ 'ਤੇ ਰਹਿਣ ਵਾਲੇ ਨੂੰ 7,000 ਰੁਪਏ ਅਤੇ ਦੂਸਰੇ ਸਥਾਨ 'ਤੇ ਰਹਿਣ ਵਾਲੇ ਨੂੰ 6,000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਆ ਜਾਵੇਗਾ। ਇਸ ਮੌਕੇ ਵਰਲਡ ਚੈਂਪੀਅਨ ਸ. ਦਾਰਾ ਸਿੰਘ ਮੈਂਬਰ ਰਾਜ ਸਭਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚਣਗੇ। ਜੇਤੂਆਂ ਨੂੰ ਇਨਾਮਾਂ ਦੀ ਵੰਡ ਜਥੇਦਾਰ ਹਰੀ ਸਿੰਘ ਜੀਰਾ ਸਾਬਕਾ ਮੰਤਰੀ ਪੰਜਾਬ ਕਰਨਗੇ।

16ਵੀਆਂ ਨੇਤਰਹੀਣ ਅੰਤਰਰਾਸ਼ਟਰੀ ਖੇਡਾਂ

ਲੁਧਿਆਣਾ, 18 ਨਵੰਬਰ - ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਚ 16ਵੀਆਂ ਨੇਤਰਹੀਣ ਅੰਤਰਰਾਸ਼ਟਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਜਿਸ ਦੇ ਦੂਜੇ ਦਿਨ ਜਿਥੇ ਪੰਜਾਬ ਦੇ ਗੁਰਬੀਰ ਸਿੰਘ ਡੇਹਲੋਂ ਨੇ 100 ਮੀਟਰ ਅਤੇ 400 ਮੀਟਰ ਵਿਚ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਉਥੇ ਆਂਧਰਾ ਪ੍ਰਦੇਸ਼ ਅਤੇ ਦੇਹਰਾਦੂਨ ਦੇ ਖਿਡਾਰੀਆਂ ਨੇ ਵੀ ਵੱਖ-ਵੱਖ ਮੁਕਾਬਲਿਆਂ ਵਿਚ ਵਧੀਆ ਖੇਡਾਂ ਖੇਡੀਆਂ। ਪੰਜਾਬ ਦੇ ਗੁਰਬੀਰ ਸਿੰਘ ਡੇਹਲੋਂ ਨੇ ਮੁੰਡਿਆਂ ਦੇ 400 ਮੀਟਰ ਬੀ1 ਵਿਚ 1:03:69 ਦਾ ਸਮਾਂ ਲੈ ਕੇ ਨਵਾਂ ਕੀਰਤੀਮਾਨ ਰਚਿਆ। ਇਸ ਤੋਂ ਪਹਿਲਾਂ ਬੀਤੀ ਸ਼ਾਮ ਗੁਰਬੀਰ ਸਿੰਘ ਨੇ 100 ਮੀਟਰ ਦੌੜ ਬੀ1 ਵਿਚ 11.91 ਸੈਕੰਡ ਦਾ ਸਮਾਂ ਲੈ ਕੇ ਨਵਾਂ ਰਾਸ਼ਟਰੀ ਰਿਕਾਰਡ ਸਥਾਪਤ ਕੀਤਾ ਸੀ। 400 ਮੀਟਰ ਵਿਚ ਉਮੇਸ਼ ਕੁਮਾਰ ਨੇ ਦੂਸਰਾ, ਮਨਦੀਪ ਸਿੰਘ ਚੰਡੀਗੜ੍ਹ ਨੇ ਤੀਸਰਾ ਸਥਾਨ ਹਾਸਲ ਕੀਤਾ। 1500 ਮੀਟਰ ਮਰਦ ਬੀ2 ਅਮਰ ਸਿੰਘ ਪੁਸ਼ਪ ਵਿਹਾਰ ਨੇ ਪਹਿਲਾ ਸਥਾਨ, ਪ੍ਰਵੀਨ ਕੁਮਾਰ ਨੇ ਦੂਸਰਾ ਸਥਾਨ ਹਾਸਲ ਕੀਤਾ। 400 ਮੀਟਰ ਲੜਕੇ ਬੀ3 ਵਿਚ ਨੰਦ ਕੁਮਾਰ ਨੇ 1:47 ਸੈਕਿੰਡ ਦਾ ਸਮਾਂ ਲੈ ਕੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। ਇਸ ਤੋਂ ਇਲਾਵਾ ਸਵਪਨਿਲ ਨਾਗਪੁਰ ਨੇ ਦੂਸਰਾ ਸਥਾਨ ਹਾਸਲ ਕੀਤਾ। 400 ਮੀਟਰ ਮਰਦਾਂ ਦੇ ਵਰਗ ਬੀ2 ਵਿਚ ਆਂਧਰਾ ਪ੍ਰਦੇਸ਼ ਦੇ ਕੇ. ਨਰੇਸ਼ ਕੁਮਾਰ ਨੇ ਪਹਿਲਾ, ਮਦੁਰਈ ਦੇ ਪੀ. ਬਾਹਰਾ ਨੇ ਦੂਜਾ, ਜੋਧਪੁਰ ਦੇ ਕੁਲਵਿੰਦਰ ਸਿੰਘ ਤੀਸਰਾ ਸਥਾਨ ਹਾਸਲ ਕੀਤਾ। 400 ਮੀਟਰ ਮਰਦਾਂ ਦੇ ਸੀਨੀਅਰ ਵਰਗ ਬੀ3 ਵਿਚ ਰਿਸ਼ੀਕਾਂਤ ਨੇ ਪਹਿਲਾ ਸਥਾਨ, ਮੁਹੰਮਦ ਸੋਰਾਬਲ ਨੇ ਦੂਸਰਾ ਸਥਾਨ ਹਾਸਲ ਕੀਤਾ। ਗੋਲਾ ਸੁੱਟਣ ਵਿਚ ਮੁੰਡਿਆਂ ਦੇ ਵਰਗ ਵਿਚ ਬੀ2 ਵਿਚ ਐਨ. ਬਾਊ ਆਂਧਰਾ ਪ੍ਰਦੇਸ਼ ਨੇ ਪਹਿਲਾ ਸਥਾਨ, ਜਸਵੰਤ ਜੋਧਪੁਰ ਨੇ ਦੂਸਰਾ ਸਥਾਨ ਹਾਸਲ ਕੀਤਾ। ਡਿਸਕਸ ਥਰੋ ਬੀ1 ਵਿਚ ਸੰਦੀਪ ਜੌਹਨ ਨੇ ਨਵਾਂ ਰਾਸ਼ਟਰੀ ਰਿਕਾਰਡ ਸਥਾਪਤ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਕਮਲ ਕੁਮਾਰ ਬਹਾਦਰਗੜ੍ਹ ਨੇ ਦੂਸਰਾ ਸਥਾਨ। ਲੰਬੀ ਛਾਲ ਬੀ3 ਵਿਚ ਪਟੇਲ ਦੀਪਕ ਨੇ ਪਹਿਲਾ, ਕੇ. ਮਾਰੂਗਨ ਮਦੁਰਈ ਨੇ ਦੂਸਰਾ ਸਥਾਨ ਹਾਸਲ ਕੀਤਾ। 400 ਮੀਟਰ ਲੜਕਿਆਂ ਬੀ2 ਵਿਚ ਰੋਹਿਤ ਕੁਮਾਰ ਚੰਡੀਗੜ੍ਹ ਨੇ 1.2.21 ਸੈਕੰਡ ਦਾ ਸਮਾਂ ਲੈ ਕੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ, ਜਦਕਿ ਮਦੁਰਈ ਨੇ ਮੁਟੁਕੁਮਾਰ ਨੇ ਦੂਸਰਾ ਸਥਾਨ ਹਾਸਲ ਕੀਤਾ। ਲੜਕੀਆਂ ਦੇ 400 ਮੀਟਰ ਬੀ3 ਵਰਗ ਵਿਚ ਗੁਜਰਾਤ ਦੀ ਤਾਖੂਬਿਨ ਨੇ 1:27:85 ਸੈਕਿੰਡ ਦਾ ਸਮਾਂ ਲੈ ਕੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। 400 ਮੀਟਰ ਲੜਕੀਆਂ ਬੀ2 ਵਿਚ ਆਂਧਰਾ ਪ੍ਰਦੇਸ਼ ਦੀ ਦੀਪਾ ਕੁਮਾਰੀ ਨੇ ਪਹਿਲਾ, ਪੰਜਾਬ ਦੀ ਸੰਦੀਪ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। 400 ਮੀਟਰ ਇਸਤਰੀਆਂ ਬੀ2 ਵਿਚ ਪੰਜਾਬ ਦੀ ਦੀਪਕਾ ਜੇਤੂ ਰਹੀ, ਚੰਡੀਗੜ੍ਹ ਦੀ ਰਾਮ ਦੇਈ ਦੂਸਰੇ ਸਥਾਨ 'ਤੇ ਰਹੀ। 100 ਮੀਟਰ ਇਸਤਰੀਆਂ ਬੀ3 ਵਿਚ ਬੰਗਾਲ ਦੀ ਰੀਤਾ ਸਮਾਨਤਾ ਜੇਤੂ ਰਹੀ। 100 ਮੀਟਰ ਲੜਕੀਆਂ ਬੀ2 ਵਿਚ ਨਾਗਪੁਰ ਦੀ ਮਨੀਸ਼ਾ ਜੇਤੂ ਰਹੀ, ਗੋਲਾ ਸੁੱਟਣ ਵਿਚ ਸੁੰਦਰ ਨਗਰ ਦੀ ਆਸ਼ਾ ਕੁਮਾਰੀ ਜੇਤੂ ਰਹੀ। ਡਿਸਕਸ ਥਰੋ ਬੀ3 ਵਿਚ ਆਂਧਰਾ ਪ੍ਰਦੇਸ਼ ਦੀ ਸ਼ੁਰੂਤੀ ਰਾਣੀ ਜੇਤੂ ਰਹੀ, ਦੇਹਰਾਦੂਨ ਦੀ ਗੁਲਸ਼ਨ ਨੇ ਦੂਸਰਾ ਸਥਾਨ ਹਾਸਲ ਕੀਤਾ। ਲੰਬੀ ਛਾਲ ਬੀ3 ਵਿਚ ਬੰਗਾਲ ਦੀ ਰੀਤਾ ਅਤੇ ਪੰਜਾਬ ਦੀ ਜੋਤੀ ਦੇਵੀ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕੀਤਾ। 100 ਮੀਟਰ ਜੈਵਲਿਨ ਥਰੋ ਵਿਚ ਬੀ3 ਵਿਚ ਟਾਕੂਵਿਨ ਕੁਡੀਆ ਗੁਜਰਾਤ ਨੇ ਪਹਿਲਾ ਸਥਾਨ ਹਾਸਲ ਕੀਤਾ। ਜੈਵਲਿਨ ਥਰੋ ਬੀ1 ਵਿਚ ਦੇਹਰਾਦੂਨ ਦੀ ਵਾਰਨ ਜੇਤੂ ਰਹੀ। ਲੰਬੀ ਛਾਲ ਇਸਤਰੀਆਂ ਬੀ2 ਵਿਚ ਭਾਰਤੀ ਪਵਾਰ ਸੂਰਤ ਜੇਤੂ, ਮਧੂ ਹਿਮਾਚਲ ਦੂਸਰੇ ਸਥਾਨ 'ਤੇ ਰਹੀ। ਲੰਬੀ ਛਾਲ ਬੀ1 ਵਿਚ ਆਂਧਰਾ ਦੀ ਸਾਂਨਥਾ ਕੁਮਾਰੀ ਜੇਤੂ ਰਹੀ ਅਤੇ ਪੰਜਾਬ ਦੀ ਸੀਮਾ ਰਾਣੀ ਦੂਸਰੇ ਸਥਾਨ 'ਤੇ ਰਹੀ। 100 ਮੀਟਰ ਇਸਤਰੀਆਂ ਬੀ1 ਵਿਚ ਦੇਹਰਾਦੂਨ ਦੀ ਗੁੱਡੀ ਪਹਿਲੇ ਸਥਾਨ 'ਤੇ ਰਹੀ ਅਤੇ ਚੰਡੀਗੜ੍ਹ ਦੀ ਕਰਮਜੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ।

ਆਲ ਇੰਡੀਆ ਦੋਰਾਹਾ ਹਾਕਸ ਗੋਲਡ ਕੱਪ

ਲੁਧਿਆਣਾ, 18 ਨਵੰਬਰ - ਆਲ ਇੰਡੀਆ ਦੋਰਾਹਾ ਹਾਕਸ ਗੋਲਡ ਕੱਪ ਮਹਿਤਾ ਗੁਰੂਕੁਲ ਪਬਲਿਕ ਸਕੂਲ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਦੇ ਤੀਜੇ ਦਿਨ ਭੋਪਾਲ ਅਕੈਡਮੀ, ਸੇਲ ਉੜੀਸਾ, ਸਾਈ ਹੈਦਰਾਬਾਦ ਨੇ ਲੀਗ ਦੌਰ ਦੇ ਆਪੋ ਆਪਣੇ ਮੁਕਾਬਲੇ ਜਿੱਤ ਕੇ ਆਪਣੇ ਕਦਮ ਅੱਗੇ ਵਧਾਏ। ਮਹਿਤਾ ਗੁਰੂਕੁਲ ਪਬਲਿਕ ਸਕੂਲ ਵਿਖੇ ਚੱਲ ਰਹੇ ਸਰਵ ਭਾਰਤੀ ਹਾਕੀ ਟੂਰਨਾਮੈਂਟ ਵਿਚ ਮੱਧ ਪ੍ਰਦੇਸ਼ ਅਕੈਡਮੀ ਭੋਪਾਲ ਨੇ ਮਹਿਤਾ ਗੁਰੂਕੁਲ ਅਕੈਡਮੀ ਦੋਰਾਹਾ ਨੂੰ 3-1 ਨਾਲ ਹਰਾਇਆ। ਦੂਸਰੇ ਮੈਚ ਵਿਚ ਸੇਲ ਅਕੈਡਮੀ ਉੜੀਸਾ ਨੇ ਸੰਗਰੂਰ ਅਕੈਡਮੀ ਨੂੰ 2-1 ਨਾਲ ਹਰਾਇਆ। ਤੀਸਰੇ ਮੈਚ ਵਿਚ ਸਾਈ ਸੈਂਟਰ ਹੈਦਰਾਬਾਦ ਨੇ ਸਾਈ ਸੈਂਟਰ ਭੋਪਾਲ ਨੂੰ 2-0 ਨਾਲ ਹਰਾਇਆ। ਇਸ ਤੋਂ ਇਲਾਵਾ ਜਰਖੜ ਅਕੈਡਮੀ ਨੇ ਲੁਧਿਆਣਾ ਅਕੈਡਮੀ ਨੂੰ 2-1 ਨਾਲ, ਸੰਗਰੂਰ ਅਕੈਡਮੀ ਨੇ ਫਰੀਦਕੋਟ ਨੂੰ 3-0 ਨਾਲ ਹਰਾਇਆ।

15ਵਾਂ ਸਾਲਾਨਾ ਟੂਰਨਾਮੈਂਟ 28 ਤੋਂ 30 ਨਵੰਬਰ ਨੂੰ

ਜਲੰਧਰ, 18 ਨਵੰਬਰ - 15ਵਾਂ ਸਾਲਾਨਾ ਟੂਰਨਾਮੈਂਟ 28 ਤੋਂ 30 ਨਵੰਬਰ ਨੂੰ ਪਿੰਡ ਕਾਸੂਪੁਰ ਨੇੜੇ ਮਲਸੀਆਂ ਵਿਖੇ ਸ: ਚਾਨਣ ਸਿੰਘ ਚੰਦੀ ਯਾਦਗਾਰੀ ਸਪੋਰਟਸ ਕਲੱਬ, ਕਾਸੂਪੁਰ ਵੱਲੋਂ ਕਰਵਾਇਆ ਜਾ ਰਿਹਾ ਹੈ। ਜੇਤੂ ਖਿਡਾਰੀਆਂ ਨੂੰ ਭਾਰਤ ਦੀਆਂ ਮਹਾਨ ਸ਼ਖਸੀਅਤਾਂ ਭਗਤ ਪੂਰਨ ਸਿੰਘ, ਮਦਰ ਟਰੇਸਾ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਦੇ ਨਾਂਅ 'ਤੇ ਟਰਾਫ਼ੀਆਂ ਅਤੇ ਨਕਦ ਇਨਾਮ ਦਿੱਤੇ ਜਾਣਗੇ। ਇਸ ਟੂਰਨਾਮੈਂਟ ਦਾ ਉਦਘਾਟਨ 8 ਨਵੰਬਰ ਸਵੇਰੇ 10.30 ਵਜੇ ਅਤੇ ਇਨਾਮ ਵੰਡ ਸਮਾਗਮ 30 ਨਵੰਬਰ ਨੂੰ ਦੁਪਹਿਰ ਇਕ ਵਜੇ ਹੋਵੇਗਾ। ਟੂਰਨਾਮੈਂਟ ਵਿਚ ਕਬੱਡੀ ਓਪਨ 70 ਕਿਲੋ, ਪੰਜਾਬ ਸਟਾਈਲ ਕੇਵਲ ਕਲੱਬ ਕਾਲਜ ਪੱਧਰ ਤਕ ਹੋਣਗੇ। 19 ਸਾਲ ਤੋਂ ਘੱਟ ਅਤੇ 11 ਸਾਲ ਤੋਂ ਵੱਧ ਵਰਗ ਦੇ ਲੜਕੇ ਅਤੇ ਲੜਕੀਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ। ਕਬੱਡੀ, ਵਾਲੀਬਾਲ ਅਤੇ ਦੌੜਾਂ ਦੀਆਂ ਐਂਟਰੀਆਂ 27 ਨਵੰਬਰ ਨੂੰ ਲਈਆਂ ਜਾਣਗੀਆਂ ਅਤੇ 28 ਨਵੰਬਰ ਨੂੰ ਸਾਰੀਆਂ ਟੀਮਾਂ ਦੀਆਂ ਟਾਈਆਂ ਪਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕਬੱਡੀ 62 ਕਿਲੋ ਦੇ ਮੁਕਾਬਲੇ 28 ਨੂੰ, ਕਬੱਡੀ 70 ਕਿਲੋ ਦੇ ਮੁਕਾਬਲੇ 29 ਨੂੰ ਅਤੇ ਕਬੱਡੀ ਓਪਨ ਦੇ ਮੁਕਾਬਲੇ 30 ਨਵੰਬਰ ਨੂੰ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 14 ਸਾਲ ਤਕ ਦੇ ਲੜਕੇ ਲੜਕੀਆਂ ਦੀਆਂ ਦੌੜਾਂ 400, 800 ਮੀਟਰ, 19 ਸਾਲ ਤੋਂ ਹੇਠਾਂ ਦੇ ਲੜਕੇ 400, 800, 1500 ਮੀਟਰ ਦੇ ਮੁਕਾਬਲੇ 28 ਨਵੰਬਰ ਨੂੰ ਹੋਣਗੇ।

ਇਕਲਾਹਾ ਖੇਡ ਮੇਲੇ 'ਚ ਕਬੱਡੀ 'ਚ ਜਰਗੜੀ ਦੇ ਖਿਡਾਰੀਆਂ ਦੀ ਝੰਡੀ

ਖੰਨਾ, 18 ਨਵੰਬਰ - ਚਾਰ ਰੋਜ਼ਾ ਖੇਡ ਮੇਲਾ ਖੇਡ ਕਲੱਬ ਅਤੇ ਗ੍ਰਾਮ ਪੰਚਾਇਤ ਵੱਲੋਂ ਕਰਵਾਇਆ ਗਿਆ। ਜਿਸ ਦੇ ਆਖਰੀ ਦਿਨ ਕਬੱਡੀ ਕਲੱਬਾਂ ਦੇ ਹੋਏ ਫਸਵੇਂ ਮੁਕਾਬਲਿਆਂ ਵਿਚ ਜਰਗੜੀ ਦੇ ਖਿਡਾਰੀ ਪ੍ਰੋ: ਹਰਦਰਸ਼ਨ ਸਿੰਘ ਮੋਜੀ ਵੱਲੋਂ ਦਿੱਤੀ ਜਾਣ ਵਾਲੀ ਟਰਾਫੀ 'ਤੇ ਕਾਬਜ਼ ਹੋਏ ਜਦਕਿ ਦੂਸਰਾ ਸਥਾਨ ਘਲੋਟੀ ਦੀ ਟੀਮ ਨੇ ਹਾਸਿਲ ਕੀਤੇ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਵਿੱਤ ਮੰਤਰੀ ਪੰਜਾਬ ਸ: ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤੀ ਗਈ। ਖੇਡ ਮੇਲੇ ਵਿਚ ਕਬੱਡੀ 45 ਕਿਲੋ 'ਚ ਬੁਰਜ ਹਰੀ ਸਿੰਘ ਨੇ ਪਹਿਲਾ, ਢੰਡਾਰੀ ਨੇ ਦੂਜਾ, 50 ਕਿਲੋ 'ਚ ਸੇਰੋਂ ਪਹਿਲਾ ਰੱਬੋਂ ਨੇ ਦੂਜਾ, 55 ਕਿਲੋ 'ਚ ਸੇਰੋਂ ਨੇ ਪਹਿਲਾ, ਰਾਣਵਾ ਦੂਜਾ, 60 ਕਿਲੋ 'ਚ ਝਨੇੜੀ ਪਹਿਲਾ, ਇਕਲਾਹਾ ਨੇ ਦੂਜਾ, 70 ਕਿਲੋ 'ਚ ਝਨੇੜੀ ਪਹਿਲਾ ਅਤੇ ਸੁਮਣਵਾਲ ਨੇ ਦੂਜਾ ਸਥਾਨ ਹਾਸਿਲ ਕੀਤਾ।

ਪ੍ਰਭਜੋਤ ਸਿੰਘ ਨੇ ਐਥਲੈਟਿਕਸ 'ਚ ਬਣਾਇਆ ਨਵਾਂ ਕੌਮੀ ਰਿਕਾਰਡ

ਪਟਿਆਲਾ, 18 ਨਵੰਬਰ - ਪੰਜਾਬ ਦੇ ਉਭਰਦੇ ਐਥਲੀਟ ਪ੍ਰਭਜੋਤ ਸਿੰਘ ਰੰਧਾਵਾ ਨੇ ਡਿਸਕਸ ਸੁੱਟਣ ਮੁਕਾਬਲੇ 'ਚ ਨਵਾਂ ਕੌਮੀ ਰਿਕਾਰਡ ਬਣਾਇਆ ਹੈ। ਖਾਲਸਾ ਕਾਲਜ ਸੈਕੰਡਰੀ ਸਕੂਲ ਅੰਮ੍ਰਿਤਸਰ ਦੇ ਵਿਦਿਆਰਥੀ ਪ੍ਰਭਜੋਤ ਨੇ ਜੂਨੀਅਰ (ਅੰਤਰ18) ਵਰਗ 'ਚ 56.27 ਮੀਟਰ ਦਾ ਪੁਰਾਣਾ ਰਾਸ਼ਟਰੀ ਰਿਕਾਰਡ ਤੋੜ ਕੇ 58.10 ਮੀਟਰ ਦਾ ਨਵਾਂ ਰਿਕਾਰਡ ਬਣਾਇਆ ਹੈ। ਪਿੰਡ ਸ਼ਾਹਪੁਰ ਜੱਜਾਂ ਜ਼ਿਲ੍ਹਾ ਅੰਮ੍ਰਿਤਸਰ 'ਚ ਸ: ਕੁਲਦੀਪ ਸਿੰਘ ਦੇ ਘਰ ਜਨਮਿਆ ਪ੍ਰਭਜੋਤ ਸਿੰਘ ਸੀਨੀਅਰ ਕੋਚ ਸ: ਜਸਪਾਲ ਸਿੰਘ ਦਾ ਸ਼ਗਿਰਦ ਹੈ।

ਪੰਜਾਬ ਫੁੱਟਬਾਲ ਚੈਂਪੀਅਨਸ਼ਿਪ 28 ਨਵੰਬਰ ਤੋਂ 3 ਦਸੰਬਰ ਤੱਕ ਨੂੰ

ਜਲੰਧਰ, 18 ਨਵੰਬਰ - 30ਵੀਂ ਅੰਡਰ 19 ਸਾਲ ਪੰਜਾਬ ਰਾਜ ਫੁੱਟਬਾਲ ਚੈਂਪੀਅਨਸ਼ਿਪ 28 ਨਵੰਬਰ ਤੋਂ 3 ਦਸੰਬਰ ਤੱਕ ਖਡੂਰ ਸਾਹਿਬ ਤਰਨਤਾਰਨ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਵਿਚ ਹਿੱਸਾ ਲੈਣ ਵਾਲੀ ਜ਼ਿਲ੍ਹਾ ਜਲੰਧਰ ਟੀਮ ਦੇ ਚੋਣ ਟ੍ਰਾਇਲ 20 ਨਵੰਬਰ ਨੂੰ ਕੈਂਟ ਬੋਰਡ ਸੀ. ਸੈ. ਸਕੂਲ ਜਲੰਧਰ ਕੈਂਟ ਵਿਖੇ ਕਰਵਾਏ ਜਾਣਗੇ। 1990 ਤੋਂ ਬਾਅਦ ਪੈਦਾ ਹੋਏ ਖਿਡਾਰੀ 2 ਤਾਜ਼ਾ ਪਾਸਪੋਰਟ ਸਾਈਜ਼ ਤਸਵੀਰਾਂ ਤੇ ਜਨਮ ਮਿਤੀ ਦੇ ਸਬੂਤ ਲੈ ਕੇ ਸੁਦੇਸ਼ ਕੁਮਾਰ ਵੈਸ਼ ਦੇ ਕੋਲ ਰਿਪੋਰਟ ਕਰਨ।

16ਵੀਆਂ ਨੇਤਰਹੀਣ ਅੰਤਰਰਾਸ਼ਟਰੀ ਖੇਡਾਂ ਸ਼ੁਰੂ

ਲੁਧਿਆਣਾ, 17 ਨਵੰਬਰ - 16 ਵੀਆਂ ਨੇਤਰਹੀਣ ਖਿਡਾਰੀਆਂ ਦੀਆਂ ਅੰਤਰ ਰਾਸ਼ਟਰੀ ਖੇਡਾਂ ਦੇ ਉਦਘਾਟਨੀ ਸਮਾਰੋਹ 'ਤੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਨੇਤਰਹੀਣਾਂ ਦੀਆਂ ਸਾਲਾਨਾ ਰਾਸ਼ਟਰੀ ਖੇਡਾਂ ਵਾਸਤੇ ਜਿਥੇ ਸਾਲਾਨਾ ਪੱਕੀ ਗ੍ਰਾਂਟ ਜਾਰੀ ਕਰੇਗੀ, ਉਥੇ ਉਨ੍ਹਾਂ ਨੇ ਪੰਜਾਬ ਸਪਰੋਟਸ ਐਸੋਸੀਏਸ਼ਨ ਆਫ਼ ਬਲਾਈਂਡ ਵਾਸਤੇ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਨੇਤਰਹੀਣ ਖਿਡਾਰੀਆਂ ਵਾਸਤੇ ਸਰਕਾਰ ਇਕ ਵਿਸ਼ੇਸ਼ ਖੇਡ ਮੈਦਾਨ ਦਾ ਪ੍ਰਬੰਧ ਵੀ ਕਰੇਗੀ। ਇਸ ਤੋਂ ਇਲਾਵਾ ਪੰਜਾਬ ਸਪਰੋਟਸ ਐਸੋਸੀਏਸ਼ਨ ਆਫ਼ ਬਲਾਈਂਡ ਵਾਸਤੇ ਕਿਸੇ ਸਰਕਾਰੀ ਜਗ੍ਹਾ 'ਤੇ ਦਫ਼ਤਰ ਵੀ ਮੁਹੱਈਆ ਕੀਤਾ ਜਾਵੇਗਾ। ਉਨ੍ਹਾਂ ਨੇਤਰਹੀਣਾਂ ਦੇ ਸਥਾਨਕ ਸਕੂਲ ਬੀ. ਆਰ. ਟੀ. ਸੀ. ਹੈਬੋਵਾਲ ਨੂੰ ਇਕ ਜਿੰਮ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਇਸ ਮੌਕੇ ਖੇਡਾਂ ਵਿਚ ਪਾਕਿਸਤਾਨ, ਮਾਰਸ਼ਿਸ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਹਿੱਸਾ ਲੈ ਰਹੇ 1000 ਦੇ ਕਰੀਬ ਖਿਡਾਰੀਆਂ ਨੂੰ ਵਧਾਈ ਦਿੱਤੀ।

ਪਹਿਲੇ ਦਿਨ ਪੰਜਾਬ ਤੇ ਆਂਧਰਾ ਦੇ ਖਿਡਾਰੀ ਜੇਤੂ

ਲੰਮੀ ਛਾਲ ਲੜਕੀਆਂ ਬੀ2 ਵਿਚ ਅਸ਼ਵਨੀ ਕੁਮਾਰੀ ਆਂਧਰਾ ਪ੍ਰਦੇਸ਼ ਨੇ ਪਹਿਲਾ, ਮਨੀਸ਼ਾ ਨਾਗਪੁਰ ਨੇ ਦੂਸਰਾ ਜਦਕਿ 200 ਮੀ. ਲੜਕੇ ਬੀ3 ਸੰਜੇ ਦੇਹਰਾਦੂਨ 27.65 ਸੈਕਿੰਡ ਨਾਲ ਪਹਿਲਾ, ਨੰਦ ਕੁਮਾਰ ਨੇ ਦੂਸਰਾ ਅਤੇ ਕੇ. ਮਰੂਵਨ ਮਦਰੇਈ ਨੇ ਤੀਸਰਾ ਸਥਾਨ ਹਾਸਿਲ ਕੀਤਾ। 200 ਮੀ. ਲੜਕੀਆਂ ਬੀ1 ਵਿਚ ਰਸ਼ਮੀ ਸ਼ਰਮਾ ਆਂਧਰਾ ਪ੍ਰਦੇਸ਼ ਨੇ ਪਹਿਲਾ, ਮਮਤਾ ਚੰਡੀਗੜ੍ਹ ਨੇ ਦੂਸਰਾ, ਕਿਰਨ ਜੀਤ ਕੌਰ ਚੰਡੀਗੜ੍ਹ ਨੇ ਤੀਸਰਾ ਸਥਾਨ ਹਾਸਿਲ ਕੀਤਾ। 100 ਮੀ. ਮੁੰਡੇ ਬੀ1 ਵਿਚ ਗੁਰਵੀਰ ਸਿੰਘ ਪੰਜਾਬ ਨੇ ਪਲਿਾ, ਉਮੇਸ਼ ਕੁਮਾਰ ਨੇ ਦੂਸਰਾ, 100 ਮੀ. ਮੁੰਡੇ ਬੀ2 ਵਿਚ ਜੋਗਰਾਜਾ ਨੇ ਪਹਿਲਾ, ਰਾਮਦਾਸ ਮਹਾਰਾਸ਼ਟਰ ਨੇ ਦੂਸਰਾ, 100 ਮੀ. ਮਰਦ ਬੀ1 ਵਿਚ ਬਾਲਮੁਕੰਦ ਬਿਹਾਰ ਨੇ ਪਹਿਲਾ, ਗੁਰਵਿੰਦਰ ਸਿੰਘ ਪੰਜਾਬ ਨੇ ਦੂਸਰਾ ਸਥਾਨ ਹਾਸਿਲ ਕੀਤਾ। ਗੋਲਾ ਸੁੱਟਣ ਵਿਚ 4 ਕਿਲੋਗ੍ਰਾਮ ਇਸਤਰੀਆਂ ਬੀ1 ਵਿਚ ਸੁਨੀਤਾ ਦੇਵੀ ਨੇ ਪਹਿਲਾ, ਰਠੌੜ ਭਵਨ ਨਗਰ ਨੇ ਦੂਸਰਾ, ਗੋਲਾ 4 ਕਿਲੋਗ੍ਰਾਮ ਲੜਕੀਆਂ ਬੀ1 ਵਿਚ ਹਲੀਮਾ ਚੰਡੀਗੜ੍ਹ ਨੇ ਪਹਿਲਾ, ਅਨੀਤਾ ਟਿੱਗਾ ਰਾਂਚੀ ਨੇ ਦੂਸਰਾ ਸਥਾਨ ਹਾਸਿਲ ਕੀਤਾ। ਲੰਬੀ ਛਾਲ ਮਰਦ ਬੀ2 ਵਿਚ ਦੀਪਕ ਨੇ (5.56 ਮੀ) ਨਵਾਂ ਕੌਮੀ ਰਿਕਾਰਡ ਕਾਇਮ ਕੀਤਾ। ਜਦਕਿ ਰਜੇਸ਼ ਕੁਮਾਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਡਿਸਕਸ ਥ੍ਰੋਅ 2 ਕਿਲੋਗ੍ਰਾਮ ਬੀ3 ਵਿਚ ਤ੍ਰਿਪਤ ਪਾਲ ਸਿੰਘ ਲੁਧਿਆਣਾ ਨੇ 27.84 ਮੀਟਰ ਨਾਲ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। ਰਿਮੇਸ਼ ਕੁਮਾਰ ਨੇ 22.34 ਨੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ।

7ਵੀਂ ਪੰਜਾਬ ਸਟੇਟ ਕ੍ਰਿਕਟ ਚੈਂਪੀਅਨਸ਼ਿਪ

ਬਠਿੰਡਾ, 17 ਨਵੰਬਰ - 7 ਵੀਂ ਪੰਜਾਬ ਸਟੇਟ ਕ੍ਰਿਕਟ ਚੈਂਪੀਅਨਸ਼ਿਪ ਬਠਿੰਡਾ ਦੇ ਪੁਲਿਸ ਪਬਲਿਕ ਸਕੂਲ ਵਿਚ ਕਰਵਾਈ ਜਾ ਰਹੀ ਹੈ। ਜਿਸ ਵਿਚ ਗੂੰਗੇ-ਬੋਲੇ ਦੇ ਫਾਈਨਲ ਮੁਕਾਬਲਿਆਂ ਵਿਚ ਬਠਿੰਡਾ ਨੇ ਪਟਿਆਲਾ ਦੀ ਟੀਮ ਨੂੰ 16 ਦੌੜਾਂ ਨਾਲ ਹਰਾ ਕੇ ਚੈਂਪੀਅਨਸ਼ਿਪ 'ਤੇ ਆਪਣਾ ਕਬਜ਼ਾ ਕੀਤਾ। ਬਠਿੰਡਾ ਦੀ ਟੀਮ ਨੇ 23. 2 ਓਵਰਾਂ ਵਿਚ 158 ਦੌੜਾਂ ਬਣਾਈਆਂ। ਪਟਿਆਲਾ ਦੇ ਗੇਂਦਬਾਜ਼ ਮਨਜੀਤ ਸਪੋਲ ਨੇ 5 ਅਤੇ ਅਮਰਪ੍ਰੀਤ, ਗੁਰਜੀਤ ਅਤੇ ਪੰਕਜ ਨੇ ਇਕ-ਇਕ ਵਿਕਟ ਪ੍ਰਾਪਤ ਕੀਤੀ। ਉਤਰੀ ਪਟਿਆਲਾ ਦੀ ਟੀਮ 28.4 ਓਵਰਾਂ ਵਿਚ 142 ਦੌੜਾਂ ਬਣਾਕੇ ਆਲ-ਆਊਟ ਹੋ ਗਈ। ਪਟਿਆਲਾ ਲਈ ਨਰੇਸ਼ ਨੇ 37 ਤੇ ਗਗਨ ਦੀਪ ਨੇ 29 ਦੌੜਾਂ ਬਣਾ ਕੇ ਮੈਚ ਵਿਚ ਵਾਪਸੀ ਦੀ ਆਸ ਜਗਾਈ ਪ੍ਰੰਤੂ ਹੋਰ ਕੋਈ ਵੀ ਬੱਲੇਬਾਜ਼ ਜ਼ਿਆਦਾ ਦੌੜਾਂ ਨਹੀਂ ਬਣਾ ਸਕਿਆ। ਆਖਰੀ ਲੀਗ ਮੈਚ ਵਿਚ ਜਲੰਧਰ ਨੇ ਚੰਡੀਗੜ੍ਹ ਨੂੰ 54 ਦੌੜਾਂ ਨਾਲ ਹਰਾਇਆ। ਜਲੰਧਰ ਟੀਮ ਨੇ ਪਹਿਲਾ ਖੇਡਦਿਆਂ 22 ਓਵਰਾਂ ਵਿਚ 6 ਵਿਕਟਾਂ ਪਿਛੇ 195 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।
 

61ਵਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਗੋਲਡ ਕੱਪ ਖੇਡ ਮੇਲਾ ਸਮਾਪਤ

ਸਰਾਭਾ, 17 ਨਵੰਬਰ - ਗਦਰੀ ਲਹਿਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 93 ਵੀਂ ਬਰਸੀ 'ਤੇ ਸਰਾਭਾ ਵਿਖੇ 61 ਵਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਆਲ ਓਪਨ ਗੋਲ ਕੱਪ ਖੇਡ ਮੇਲਾ ਕਰਵਾਇਆ ਗਿਆ। 10 ਨਵੰਬਰ ਨੂੰ ਬੈਲ ਗੱਡੀਆਂ 'ਤੇ ਕੁੱਤਿਆ ਦੀ ਟਰੈਕ ਦੌੜ ਦੇ ਮੁਕਾਬਲਿਆਂ ਕਰਵਾਏ ਗਏ। ਜਿਸ ਵਿਚ ਫੁੱਟਬਾਲ ਆਲ ਓਪਨ ਗੋਲਡ ਕੱਪ ਅਤੇ ਹਾਕੀ ਆਲ ਓਪਨ ਗੋਲਡ ਕੱਪ ਲਈ ਪੰਜਾਬ ਹੋਰਨਾਂ ਸੂਬਿਆਂ ਸਮੇਤ ਭਾਰਤੀ ਸੈਨਾਂ ਦੇ ਵੱਖ-ਵੱਖ ਵਿੰਗਾਂ ਤੇ ਚੋਣਵੀਆਂ ਖੇਡ ਕਲੱਬਾਂ 'ਚੋਂ ਦੋਵਾਂ ਮੁਕਾਬਲਿਆਂ 'ਚ ਕੁੱਲ 16-16 ਟੀਮਾਂ ਸ਼ਾਮਿਲ ਹੋਈਆਂ। ਫੁੱਟਬਾਲ ਦੇ ਫਾਈਨਲ 'ਚ ਜੇ. ਸੀ. ਟੀ. ਫਗਵਾੜਾ ਦੀ ਟੀਮ ਨੇ ਘੁੰਗਹਾਲੀ ਰਾਜਪੂਰਾ ਕਲੱਬ ਨੂੰ 2-0 ਗੋਲਾ 'ਤੇ ਹਰਾ ਕੇ ਸ਼ਹੀਦ ਸਰਾਭਾ ਯਾਦਗਾਰੀ ਗੋਲਡ ਕੱਪ ਦਾ ਵੱਕਾਰੀ ਖਿਤਾਬ ਜਿੱਤ ਲਿਆ। ਇਸੇ ਤਰ੍ਹਾਂ ਹਾਕੀ ਗੋਲਡ ਕੱਪ ਦੇ ਫਾਈਨਲ ਵਿਚ ਸਿਗਨਨ ਕੌਰ ਜਲੰਧਰ ਦੀ ਟੀਮ ਅਤੇ ਈ. ਐਮ. ਈ. ਵਿਚਕਾਰ ਹੋਏ ਫਸਵੇਂ ਮੈਚ ਦਾ ਫੈਸਲਾ ਪੈਨਲਟੀ ਸਟਰੋਕ ਰਾਹੀਂ ਹੋਇਆ, ਜਿਸ 'ਚੋਂ ਸਿਗਨਲ ਕੋਰ ਜਲੰਧਰ ਦੀ ਟੀਮ ਜੇਤੂ ਰਹੀ। ਕਬੱਡੀ ਆਲ ਓਪਨ ਦੇ ਮੁਕਾਬਲੇ 'ਚ ਜਲਾਲਦੀਵਾਲ ਦੀ ਟੀਮ ਨੇ ਪਹਿਲਾ ਤੇ ਅੰਬੀ ਕਲੱਬ ਹਠੂਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਕਬੱਡੀ ਇਕ ਪਿੰਡ (ਨਿਰੋਲ ਇਕ ਪਿੰਡ) ਦੇ ਫਾਈਨਲ 'ਚ ਹਠੂਰ ਦੀ ਟੀਮ ਜੇਤੂ ਰਹੀ ਜਦਕਿ ਕਾਉਂਕੇ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ। ਕਬੱਡੀ ਦੇ ਮੁਕਾਬਲੇ 'ਚੋਂ ਜਲਾਲਦੀਵਾਲ ਦਾ ਰੇਡਰ ਬਾਵਾ ਅਤੇ ਪੱਪੂ ਚੂਹੜਚੱਕ ਬੈੱਸਟ ਜਾਫੀ ਰਿਹਾ।
 

ਭਾਰਤ ਦਾ ਦੱਖਣੀ ਏਸ਼ੀਆ ਟੈਨਿਸ 'ਚ ਚੈਂਪੀਅਨ 'ਤੇ ਕਬਜ਼ਾ
 

ਨਵੀਂ ਦਿੱਲੀ, 17 ਨਵੰਬਰ - ਭਾਰਤ ਦੀ ਟੈਨਿਸ ਜੂਨੀਅਰ ਟੀਮ ਨੇ ਬੰਗਲਾਦੇਸ਼ ਵਿੱਚ ਹੋ ਰਹੀ ਅੰਡਰ16 ਦੱਖਣੀ ਏਸ਼ੀਆ ਟੈਨਿਸ ਚੈਂਪੀਅਨਸ਼ਿਪ ਜਿੱਤ ਲਈ ਹੈ। ਪਹਿਲੀ ਵਾਰ ਹੋ ਰਹੀ ਇਸ ਚੈਂਪੀਅਨਸ਼ਿਪ 'ਚ ਭਾਰਤ ਦੇ ਖਿਡਾਰੀ ਸ਼ਹਿਬਾਜ਼ ਖਾਨ, ਐਸ.ਵੀ, ਅਭਿਸ਼ੇਕ ਤੇ ਮੋਹਿਤ ਨੇ ਆਪਣੇ-ਆਪਣੇ ਮੁਕਾਬਲੇ ਜਿੱਤੇ। ਭਾਰਤ ਨੇ ਬੰਗਲਾਦੇਸ਼, ਪਾਕਿਸਤਾਨ, ਸ੍ਰੀਲੰਕਾ ਤੇ ਨਿਪਾਲ ਦੀ ਟੀਮਾਂ ਨੂੰ ਹਰਾਇਆ।
 

ਸਰਵ ਭਾਰਤੀ ਅੰਤਰ ਜ਼ੋਨ ਇੰਟਰ 'ਵਰਸਿਟੀ ਬਾਸਕਟਬਾਲ ਟੂਰਨਾਮੈਂਟ ਮੁਲਤਵੀ

ਚੰਡੀਗੜ੍ਹ, 17 ਨਵੰਬਰ - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾ. ਸੀ.ਐਸ. ਗਰੇਵਾਲ ਨੇ ਦੱਸਿਆ ਕਿ ਮਹਾਰਾਸ਼ਟਰ ਅੰਤਰ ਯੂਨੀਵਰਸਿਟੀ ਟੂਰਨਾਮੈਂਟਾਂ ਦੀ ਰੋਸ਼ਨੀ ਵਿਚ 30 ਨਵੰਬਰ ਤੋਂ 3 ਦਸੰਬਰ ਤੱਕ ਹੋਣ ਵਾਲਾ ਸਰਬ ਭਾਰਤੀ ਅੰਤਰ ਜ਼ੋਨ ਇੰਟਰ ਯੂਨੀਵਰਸਿਟੀ ਬਾਸਕਟਬਾਲ (ਲੜਕੇ) ਟੂਰਨਾਮੈਂਟ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਹ ਟੂਰਨਾਮੈਂਟ 12 ਤੋਂ 15 ਜਨਵਰੀ ਤੱਕ ਕਰਵਾਇਆ ਜਾਏਗਾ।
 

ਕੌਮੀ ਫੁੱਟਬਾਲ ਲੀਗ

ਲੁਧਿਆਣਾ, 17 ਨਵੰਬਰ -12ਵੀਂ ਓ. ਐਨ. ਜੀ. ਸੀ. ਕੌਮੀ ਫੁੱਟਬਾਲ ਲੀਗ, ਜੋ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋ ਰਹੀ ਹੈ ਵਿਚ ਜੇ. ਸੀ. ਟੀ. ਆਪਣੇ ਘਰੇਲੂ ਮੈਦਾਨ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਅਗਲਾ ਮੈਚ 22 ਨਵੰਬਰ ਨੂੰ ਈਸਟ ਬੰਗਾਲ ਕੋਲਕਾਤਾ ਵਿਰੁੱਧ ਖੇਡੇਗੀ। ਇਹ ਮੈਚ ਠੀਕ ਬਾਅਦ ਦੁਪਹਿਰ 2:30 'ਤੇ ਸ਼ੁਰੂ ਹੋਵੇਗਾ। ਕੌਮੀ ਲੀਗ ਵਿਚ ਜੇ. ਸੀ. ਟੀ., ਜੋ ਪੰਜਵੇਂ ਸਥਾਨ 'ਤੇ ਚੱਲ ਰਹੀ ਹੈ, ਬੀਤੀ ਸ਼ਾਮ ਜੇ. ਸੀ. ਟੀ. ਕੋਲਕਾਤਾ ਵਿਖੇ ਸਾਬਕਾ ਚੈਂਪੀਅਨ ਮੋਹਨ ਬਗਾਨ ਹੱਥੋਂ 0-2 ਨਾਲ ਹਾਰਨ ਤੋਂ ਬਾਅਦ ਅਗਲੇ ਮੈਚ ਵਿਚ ਈਸਟ ਬੰਗਾਲ ਵਿਰੁੱਧ ਜੇਤੂ ਇਰਾਦਿਆਂ ਨਾਲ ਮੈਦਾਨ 'ਤੇ ਉੱਤਰੇਗੀ। ਜੇ. ਸੀ. ਟੀ., ਜੋ ਪਿਛਲੇ ਸਾਲ ਕੌਮੀ ਫੁੱਟਬਾਲ ਲੀਗ ਵਿਚ ਤੀਸਰੇ ਸਥਾਨ 'ਤੇ ਰਹੀ ਸੀ, ਇਸ ਵਾਰ ਵੀ ਖਿਤਾਬ ਦੀਆਂ ਪ੍ਰਮੁੱਖ ਜੇਤੂ ਦਾਹਵੇਦਾਰਾਂ ਵਿਚੋਂ ਇਕ ਹੈ।


ਕੌਮੀ ਸਕੂਲ ਖੇਡਾਂ 'ਚ 4500 ਖਿਡਾਰੀ ਸ਼ਾਮਿਲ ਹੋਣਗੇ

ਪਟਿਆਲਾ, 17 ਨਵੰਬਰ - ਕੌਮੀ ਸਕੂਲ ਖੇਡਾਂ ਦੇ ਚਾਰ ਵੰਨਗੀਆਂ ਦੇ ਪੰਜਾਬ ਵਿਚ 26 ਨਵੰਬਰ ਤੋਂ ਮੁਕਾਬਲੇ ਕਰਵਾਏ ਜਾਣਗੇ। ਇਹ ਮੁਕਾਬਲੇ 5 ਦਿਨ ਤੱਕ ਚੱਲਣਗੇ। ਹਾਕੀ, ਬਾਸਕਟਬਾਲ, ਜੂਡੋ ਤੇ ਵੇਟਲਿਫਟਿੰਗ ਦੇ ਇਹ ਮੁਕਾਬਲੇ ਪਟਿਆਲਾ 'ਚ ਹੋਣੇ ਹਨ ਜਿਨ੍ਹਾਂ ਦਾ ਉਦਘਾਟਨ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਕਰਨਗੇ। ਇਨ੍ਹਾਂ ਮੁਕਾਬਲਿਆਂ ਲਈ ਦੇਸ਼ ਭਰ ਤੋਂ 32 ਇਕਾਈਆਂ ਦੇ ਕੋਈ 4500 ਖਿਡਾਰੀ ਪੰਜਾਬ ਸ਼ਾਮਿਲ ਹੋ ਰਹੇ ਹਨ। ਖਿਡਾਰੀਆਂ ਲਈ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ, ਉਥੇ ਹੀ ਖੇਡਾਂ ਪ੍ਰਬੰਧਾਂ ਨੂੰ ਸੁੱਚਜੇ ਰੂਪ ਵਿਚ ਚਲਾਉਣ ਲਈ ਪੋਲੋ ਗਰਾਉਂਡ ਵਿਖੇ ਇਕ ਕੰਟਰੋਲ ਕੈਂਪਸ ਵੀ ਬਣਾ ਦਿੱਤਾ ਗਿਆ ਹੈ। ਇਥੇ ਦੋ ਫੋਨ ਹੈਲਪਲਾਈਨਾਂ ਅਤੇ ਦੋ ਕੰਪਿਊਟਰਾਂ ਦੇ ਨਾਲ ਫੈਕਸ ਵੀ ਲਗਾਈ ਜਾ ਰਹੀ ਹੈ। ਇਹ ਕੈਂਪਸ ਮੀਡੀਆ ਲਈ ਜਾਣਕਾਰੀ ਮੁਹੱਈਆ ਕਰਨ ਦਾ ਕੰਮ ਵੀ ਕਰੇਗਾ। ਇਨ੍ਹਾਂ ਖੇਡਾਂ ਦੇ ਹਾਕੀ ਮੁਕਾਬਲੇ ਇਥੇ ਪੋਲੋ ਗਰਾਊਂਡ, ਸਰਕਾਰੀ ਮਹਿੰਦਰਾ ਕਾਲਜ, ਪ੍ਰੋ. ਗੁਰਸੇਵਕ ਸਿੰਘ ਸਰੀਰਕ ਸਿੱਖਿਆ ਕਾਲਜ, ਆਤਮਾ ਰਾਮ ਕੁਮਾਰ ਸਭਾ ਸਕੂਲ, ਬਿਜਲੀ ਬੋਰਡ ਦੇ ਮੈਦਾਨ ਅਤੇ ਸਰਕਾਰੀ ਮਲਟੀਪਰਪਜ਼ ਸਕੂਲ ਦੇ ਮੈਦਾਨ ਵਿਚ ਹੋਣਗੇ, ਬਾਸਕਟਬਾਲ ਮੁਕਾਬਲੇ ਪੋਲੋ ਗਰਾਊਂਡ, ਬੁੱਢਾ ਦਲ ਪਬਲਿਕ ਸਕੂਲ, ਸਰਕਾਰੀ ਫੀਲਖਾਨਾ ਸਕੂਲ, ਪ੍ਰੋ. ਗੁਰਸੇਵਕ ਸਿੰਘ ਸਰੀਰਕ ਸਿੱਖਿਆ ਕਾਲਜ ਅਤੇ ਸਰਕਾਰੀ ਮਹਿੰਦਰਾ ਕਾਲਜ ਵਿਚ ਹੋਣਗੇ। ਜੂਡੋ ਲਈ ਜ਼ਿਮਨੇਜ਼ੀਅਮ ਹਾਲ ਪੋਲੋ ਗਰਾਊਂਡ ਦੀ ਚੋਣ ਕੀਤੀ ਗਈ ਹੈ ਜਦਕਿ ਵੇਟ ਲਿਫਟਿੰਗ ਮੁਕਾਬਲੇ ਰਿੰਕ ਹਾਲ ਬਾਰਾਂਦਰੀ ਵਿਚ ਹੋਣਗੇ। ਖੇਡਾਂ ਲਈ 32 ਇਕਾਈਆਂ ਦੀਆਂ ਟੀਮਾਂ ਇਥੇ ਪਹੁੰਚ ਰਹੀਆਂ ਹਨ। ਇਕ ਇਕਾਈ ਵਿਚ ਮੈਨੇਜਰ ਤੇ ਟੀਮ ਇਨਚਾਰਜ ਸਮੇਤ ਤਕਰੀਬਨ 180 ਮੈਂਬਰ ਸ਼ਾਮਲ ਹੁੰਦੇ ਹਨ।

ਪੰਜਾਬ ਬੇਸ ਬਾਲ ਚੈਂਪੀਅਨਸ਼ਿਪ 'ਚ ਲੁਧਿਆਣਾ ਦੀ ਬੱਲੇ ਬੱਲੇ

ਪਟਿਆਲਾ, 17 ਨਵੰਬਰ - ਪੰਜਾਬ ਬੇਸ ਬਾਲ ਚੈਂਪੀਅਨਸ਼ਿਪ ਪਟਿਆਲੇ ਦੇ ਕਾਲਜ ਆਫ਼ ਐਜੂਕੇਸ਼ਨ ਵਿਚ ਕਰਵਾਈ ਗਈ। ਜਿਸ ਵਿਚ ਪੰਜਾਬ ਬੇਸ ਬਾਲ ਚੈਂਪੀਅਨਸ਼ਿਪ ਦੇ ਲੜਕਿਆਂ ਦੇ ਵਰਗ ਦੇ ਫਾਈਨਲ ਮੁਕਾਬਲਿਆਂ ਵਿਚ ਲੁਧਿਆਣਾ ਨੇ ਰੋਪੜ ਨੂੰ 9-2 ਨਾਲ ਹਰਾ ਕੇ ਚੈਂਪੀਅਨਸ਼ਿਪ 'ਤੇ ਆਪਣਾ ਕਬਜ਼ਾ ਕੀਤਾ। ਚੈਂਪੀਅਨਸ਼ਿਪ ਵਿਚ ਜਲੰਧਰ ਨੇ ਅੰਮ੍ਰਿਤਸਰ ਨੂੰ 2-1 ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
 

ਕੁੱਲ ਹਿੰਦ ਅੰਤਰ 'ਵਰਸਿਟੀ ਫੁੱਟਬਾਲ 'ਚ ਪੰਜਾਬੀ ਯੂਨੀਵਰਸਿਟੀ ਦੀ ਚੜ੍ਹਤ
 

ਪਟਿਆਲਾ, 17 ਨਵੰਬਰ - ਗੋਆ ਵਿਖੇ ਹੋਈ ਕੁੱਲ ਹਿੰਦ ਅੰਤਰ 'ਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦੂਸਰੇ ਸਥਾਨ 'ਤੇ ਰਹਿਣ ਦਾ ਮਾਣ ਪ੍ਰਾਪਤ ਕੀਤਾ ਹੈ। ਟੂਰਨਾਮੈਂਟ 'ਚ ਮਿਜ਼ੋਰਮ 'ਵਰਸਿਟੀ ਦੀ ਟੀਮ ਜੇਤੂ ਤੇ ਕਾਲੀਕਟ 'ਵਰਸਿਟੀ ਤੀਸਰੇ ਸਥਾਨ 'ਤੇ ਰਹੀ। ਇਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਮਿਜ਼ੋਰਮ ਤੇ ਪੰਜਾਬੀ 'ਵਰਸਿਟੀ ਦੀਆਂ ਟੀਮਾਂ ਪੂਰੇ ਸਮੇਂ ਦੌਰਾਨ 1-1 ਨਾਲ ਬਰਾਬਰੀ 'ਤੇ ਰਹੀਆਂ। ਮਿਜ਼ੋਰਮ 'ਵਰਸਿਟੀ 3-2 ਨਾਲ ਜੇਤੂ ਰਹੀ। ਇਸ ਤੋਂ ਪਹਿਲਾ ਹੋਏ ਸੈਮੀਫਾਈਨਲ 'ਚ ਪੰਜਾਬੀ 'ਵਰਸਿਟੀ ਨੇ ਕਾਲੀਕਟ 'ਵਰਸਿਟੀ ਨੂੰ 5-3 ਤੇ ਮਿਜ਼ੋਰਮ 'ਵਰਸਿਟੀ ਨੇ ਪੰਜਾਬ 'ਵਰਸਿਟੀ ਨੂੰ 3-0 ਨਾਲ ਹਰਾਇਆ। ਤੀਸਰੇ ਸਥਾਨ ਲਈ ਹੋਏ ਮੈਚ 'ਚ ਕਾਲੀਕਟ 'ਵਰਸਿਟੀ ਨੇ ਪੰਜਾਬ 'ਵਰਸਿਟੀ ਨੂੰ 4-0 ਨਾਲ ਹਰਾਇਆ।

ਨੇਤਰਹੀਣਾਂ ਦੀਆਂ ਅੰਤਰਰਾਸ਼ਟਰੀ ਖੇਡਾਂ ਸ਼ੁਰੂ

ਲੁਧਿਆਣਾ, 16 ਨਵੰਬਰ - 16 ਵੀਆਂ ਨੇਤਰਹੀਣ ਖਿਡਾਰੀਆਂ ਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਸਾਲਾਨਾ ਖੇਡਾਂ 17 ਤੋਂ 20 ਨਵੰਬਰ ਤੱਕ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇੰਡੀਅਨ ਬਲਾਈਂਡ ਸਪਰੋਟਸ ਐਸੋਸੀਏਸ਼ਨ ਵਲੋਂ ਪੰਜਾਬ ਸਪਰੋਟਸ ਆਫ਼ ਬਲਾਈਂਡ ਬੀ. ਆਰ. ਪੀ. ਸੀ. ਦੇ ਸਹਿਯੋਗ ਨਾਲ ਹੋ ਰਹੀਆਂ ਹਨ। ਇਨ੍ਹਾਂ ਖੇਡਾਂ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਲਾਵਾ ਪਾਕਿਸਤਾਨ ਅਤੇ ਮਾਰਸ਼ਿਸ ਆਦਿ ਮੁਲਕਾਂ ਤੋਂ ਹਜ਼ਾਰ ਦੇ ਕਰੀਬ ਖਿਡਾਰੀ ਹਿੱਸਾ ਲੈਣਗੇ। ਖੇਡਾਂ ਦਾ ਉਦਘਾਟਨ ਭਲਕੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸਵੇਰੇ 10 ਵਜੇ ਕਰਨਗੇ, ਜਦਕਿ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਕਰਨਗੇ।
 

53ਵੀਆਂ ਪੰਜਾਬ ਪੁਲਿਸ ਖੇਡਾਂ

ਜਲੰਧਰ, 15 ਨਵੰਬਰ - ਪੀ. ਏ. ਪੀ. ਜਲੰਧਰ ਕੈਂਟ ਵਿਖੇ 53ਵੀਆਂ ਪੰਜਾਬ ਪੁਲਿਸ ਖੇਡਾਂ 2008 ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਮੁੱਚੀ ਟਰਾਫੀ 'ਤੇ ਪੀ. ਏ. ਪੀ. ਜ਼ੋਨ ਨੇ ਕਬਜ਼ਾ ਕੀਤਾ। ਪੀ. ਏ. ਪੀ. ਜ਼ੋਨ ਨੇ ਅਥਲੈਟਿਕਸ (ਮਰਦਾਂ) 'ਚੋਂ ਪਹਿਲਾ ਤੇ ਪਟਿਆਲਾ ਜ਼ੋਨ ਨੇ ਦੂਜਾ ਤੇ ਅਮਨਦੀਪ ਸਿੰਘ ਪੀ. ਏ. ਪੀ. ਜ਼ੋਨ ਨੂੰ ਸਰਵੋਤਮ ਐਥਲੀਟ ਤੇ ਕੁਲਵਿੰਦਰ ਕੌਰ ਜਲੰਧਰ ਜ਼ੋਨ ਨੂੰ ਸਰਵੋਤਮ ਮਹਿਲਾ ਅਥਲੀਟ ਐਲਾਨਿਆ ਗਿਆ। ਕੁਸ਼ਤੀ ਦੇ ਫ੍ਰੀ ਸਟਾਇਲ ਤੇ ਗ੍ਰੀਕੋ ਰੋਮਨ ਵਰਗ 'ਚੋਂ ਪੀ. ਏ. ਪੀ. ਜ਼ੋਨ ਨੇ ਪਹਿਲਾ, ਜਲੰਧਰ ਜ਼ੋਨ ਨੇ ਦੂਜਾ ਤੇ ਪਟਿਆਲਾ ਜ਼ੋਨ ਨੇ ਤੀਜਾ, ਹਾਕੀ 'ਚ ਪੀ. ਏ. ਪੀ. ਜ਼ੋਨ ਨੇ ਪਹਿਲਾ, ਬਾਰਡਰ ਜ਼ੋਨ ਨੇ ਦੂਜਾ ਤੇ ਪਟਿਆਲਾ ਜ਼ੋਨ ਨੇ ਤੀਜਾ, ਵਾਲੀਬਾਲ 'ਚ ਪੀ. ਏ. ਪੀ. ਜ਼ੋਨ ਨੇ ਪਹਿਲਾ, ਬਾਰਡਰ ਜ਼ੋਨ ਨੇ ਦੂਜਾ ਤੇ ਜਲੰਧਰ ਜ਼ੋਨ ਨੇ ਤੀਜਾ, ਕਬੱਡੀ 'ਚ ਪੀ. ਏ. ਪੀ. ਜ਼ੋਨ ਨੇ ਪਹਿਲਾ, ਬਾਰਡਰ ਜ਼ੋਨ ਨੇ ਦੂਜਾ ਤੇ ਕੰਬਾਈਡ ਜ਼ੋਨ ਨੇ ਤੀਜਾ, ਫੁੱਟਬਾਲ 'ਚ ਪੀ. ਏ. ਪੀ. ਜ਼ੋਨ ਨੇ ਪਹਿਲਾ, ਜਲੰਧਰ ਜ਼ੋਨ ਨੇ ਦੂਜਾ ਤੇ ਬਾਰਡਰ ਜ਼ੋਨ ਨੇ ਤੀਜਾ, ਹੈਂਡ ਬਾਲ 'ਚ ਪੀ. ਏ. ਪੀ. ਜ਼ੋਨ ਨੇ ਪਹਿਲਾ, ਪਟਿਆਲਾ ਜ਼ੋਨ ਨੇ ਦੂਜਾ ਤੇ ਜਲੰਧਰ ਜ਼ੋਨ ਨੇ ਤੀਜਾ, ਬਾਸਕਟਬਾਲ ਵਿਚ ਪੀ. ਏ. ਪੀ. ਜ਼ੋਨ ਨੇ ਪਹਿਲਾ, ਪਟਿਆਲਾ ਜ਼ੋਨ ਨੇ ਦੂਜਾ ਤੇ ਕੰਬਾਈਡ ਜ਼ੋਨ ਨੇ ਤੀਜਾ ਸਥਾਨ ਹਾਸਿਲ ਕੀਤਾ।

9ਵਾਂ ਸਾਲਾਨਾ ਤਿੰਨ ਦਿਨਾਂ ਕਬੱਡੀ ਟੂਰਨਾਮੈਂਟ ਸਮਾਪਤ

ਨਡਾਲਾ, 16 ਨਵੰਬਰ - ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਦੇ ਸੇਵਾਦਾਰ ਬਾਬਾ ਮੱਸਾ ਸਿੰਘ ਦੀ ਯਾਦ ਵਿਚ 9ਵਾਂ ਸਾਲਾਨਾ 3 ਦਿਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਵਿਚ 57 ਕਿਲੋ 'ਚ ਫਤਹਿ ਪੁਰ ਦੋਨਾ ਨੇ ਸਿਧਵਾਂ ਦੋਨ ਤੇ 70 ਕਿਲੋ 'ਚ ਬਿਹਾਰੀ ਪੁਰ ਨੇ ਪੱਤੜ ਕਲਾਂ ਨੂੰ ਹਰਾਇਆ। ਇਕ ਪਿੰਡ ਓਪਨ ਦੇ ਫਸਵੇਂ ਭੇੜ 'ਚ ਲੱਖਣ ਕੇ ਪੱਡਾ ਨੇ ਨਡਾਲਾ ਨੂੰ ਹਰਾ ਕੇ 31000 ਦਾ ਨਗਦ ਇਨਾਮ ਤੇ ਬਾਬਾ ਮੱਸਾ ਸਿੰਘ ਯਾਦਗਾਰੀ ਟਰਾਫੀ ਜਿੱਤੀ। ਨਡਾਲਾ ਨੂੰ 21000 ਦਾ ਇਨਾਮ ਮਿਲਿਆ। ਟੂਰਨਾਮੈਂਟ 'ਚ ਕੁਮੈਂਟਰੀ ਦੀ ਸੇਵਾ ਇੰਦਰਜੀਤ ਸਿੰਘ ਪੱਡਾ ਤੇ ਆਲਮਗੀਰ ਨੇ ਨਿਭਾਈ। ਰੈਫਰੀਆਂ 'ਚ ਜੋਗਿੰਦਰ ਸਿੰਘ ਪੱਡਾ, ਮੱਖਣ ਸਿੰਘ ਘੁੰਮਣ, ਪਿਆਰਾ ਸਿੰਘ ਗਿੱਲ, ਗੁਰੀ ਭਿੰਡਰ ਸ਼ਾਮਿਲ ਸਨ।
 

ਤੀਜਾ ਸੰਤੋਖ ਸਿੰਘ ਤੋਖੀ ਕਬੱਡੀ ਕੱਪ

ਗੜ੍ਹਦੀਵਾਲਾ, 16 ਨਵੰਬਰ - ਗੜ੍ਹਦੀਵਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਯਾਦਵਿੰਦਰ ਸਿੰਘ ਜੋਨਾ ਦੀ ਯਾਦ ਵਿਚ ਸੰਤੋਖ ਸਿੰਘ ਤੋਖੀ ਮਾਨਗੜ੍ਹੀਆ ਕਲੱਬ ਗੜ੍ਹਦੀਵਾਲਾ ਵੱਲੋਂ ਖਾਲਸਾ ਸਕੂਲ ਵਿਖੇ ਕਰਵਾਏ ਗਏ ਤੀਸਰੇ ਸੰਤੋਖ ਸਿੰਘ ਤੋਖੀ ਕਬੱਡੀ ਕੱਪ 'ਤੇ ਦਸਮੇਸ਼ ਕਲੱਬ ਕਪੂਰਥਲਾ ਨੂੰ ਸਾਢੇ 6 ਅੰਕਾਂ ਨਾਲ ਹਰਾ ਕੇ ਮੀਰੀ ਪੀਰੀ ਕਲੱਬ ਕਪੂਰਥਲਾ ਨੇ ਕਬਜ਼ਾ ਕੀਤਾ। ਜੇਤੂ ਟੀਮ ਨੂੰ ਕਿਸ਼ਨ ਜੱਜ ਤੇ ਕੈਪਲੇ ਜੱਜ ਵੱਲੋਂ 71 ਹਜ਼ਾਰ ਤੇ ਉਪ ਜੇਤੂ ਨੂੰ ਚਰਨਜੀਤ ਸਿੰਘ ਹਰਨਾਮਪੁਰੀ ਤੇ ਮੋਹਨ ਸਿੰਘ ਸੈਣੀ ਵੱਲੋਂ 51 ਹਜ਼ਾਰ ਇਨਾਮ ਤੇ ਟਰਾਫੀ ਭੇਟ ਕੀਤੀ ਗਈ। ਕਬੱਡੀ ਕੱਪ ਦੇ ਪਿੰਡ ਪੱਧਰ ਓਪਨ ਕਬੱਡੀ 'ਚ ਹਰਖੋਵਾਲ ਨੇ ਡੱਫਰ ਨੂੰ ਅਤੇ 60 ਕਿਲੋ 'ਚ ਸਾਂਧਰਾਂ ਨੇ ਸੈਦਪੁਰ ਨੂੰ ਹਰਾਇਆ। ਕਬੱਡੀ ਕੱਪ ਦੇ ਪਹਿਲੇ ਦਿਨ ਉਦਾਸੀਨ ਮੰਡਲ ਦੇ ਆਗੂ ਮਹੰਤ ਰਮਿੰਦਰ ਦਾਸ (ਬਹਾਦਰਪੁਰ) ਹੁਸ਼ਿਆਰਪੁਰ ਵਾਲਿਆਂ ਨੇ ਕੱਪ ਦਾ ਰਸਮੀ ਤੌਰ 'ਤੇ ਉਦਘਾਟਨ ਕਰਦਿਆਂ ਕਲੱਬ ਨੂੰ 11 ਹਜ਼ਾਰ ਰੁਪਏ ਨਕਦ ਦਿੱਤੇ। ਇਲਾਕੇ ਦੇ ਸਿਰਕੱਢ ਕਬੱਡੀ ਖਿਡਾਰੀਆਂ ਤੇ ਪ੍ਰਵਾਸੀ ਭਾਰਤੀ ਹਰਦੇਵ ਸਿੰਘ ਪੱਡਾ, ਚਰਨਜੀਤ ਸਿੰਘ ਹਰਨਾਮਪੁਰੀ, ਸ੍ਰੀ ਕ੍ਰਿਸ਼ਨ ਜੱਜ, ਕੈਪਲੇ ਜੱਜ, ਜਬਰਜੰਗ ਸਿੰਘ, ਯਾਦਵੀਰ ਸਿੰਘ ਮਾਨ ਗੜ੍ਹ, ਮੈਨੇ. ਤਰਸੇਮ ਸਿੰਘ ਧੁੱਗਾ, ਮਲਾਵਾ ਸਿੰਘ ਡੱਫਰ, ਸੁਰਿੰਦਰ ਡੱਫਰ, ਗੁਰਦਿਆਲ ਸਿੰਘ ਢਿੱਲੋਂ, ਮੋਹਨ ਸਿੰਘ ਸੈਣੀ, ਹਰਦੇਵ ਪੱਡਾ, ਮਲੂਕ ਸਿੰਘ ਮੱਟੂ, ਜੀਤ ਸਿੰਘ ਸੋਹੀ, ਇਕਬਾਲ ਸਿੰਘ ਬੋਦਲ, ਰੋਜ਼ੀ ਰੂਪੋ ਵਾਲ, ਮਨਜੀਤ ਸਿੰਘ ਦਸੂਹਾ, ਪ੍ਰੀਤਮ ਸਿੰਘ ਗਿਲਜੀਆਂ, ਹਿੰਮਤ ਸਿੰਘ ਮਜਾਰਾ, ਬਲਜਿੰਦਰ ਰਾਣਾ, ਹਰਬਖਸ਼ ਟਾਹਲੀ, ਮਹਿੰਦਰ ਸਿੱਧੂ, ਰਘਬੀਰ ਸੁਭਾਨਪੁਰ, ਕੁਲਵਿੰਦਰ ਕੂਨਰ, ਰਾਣਾ ਤੇ ਚਮਕੌਰ ਕੂਨਰ, ਹੈਰੀ ਬੈਂਸ, ਸਿੰਦਰ ਧਾਲੀਵਾਲ, ਪ੍ਰਦੀਪ ਬੈਂਸ, ਹਰਜਿੰਦਰ ਧਾਮੀ, ਮੇਜਰ ਗੜ੍ਹਦੀਵਾਲਾ, ਸੁਖਵਿੰਦਰ ਬੋਦਲ, ਜੰਗਬਹਾਦਰ ਬੋਦਲ, ਬਰਿੰਦਰ ਬਰੇਲੀ, ਦਲਜੀਤ ਵਿਰਕ, ਇੰਦਰਜੀਤ ਕਾਲਕਟ, ਬਲਵਿੰਦਰ ਫਿੱਡਾ, ਕੁਲਦੀਪ ਕੋਹਲ, ਸਤਵਿੰਦਰਪਾਲ ਸਿੰਘ ਢੱਟ ਪ੍ਰਧਾਨ ਕਬੱਡੀ ਐਸੋਸੀਏਸ਼ਨ ਆਦਿ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਦੋ ਦਿਨਾ ਕਬੱਡੀ ਕੱਪ ਦੌਰਾਨ (16 ਨਵੰਬਰ) ਅੱਜ ਪੰਜਾਬ ਦੀਆਂ ਨਾਮਵਰ 8 ਕਬੱਡੀ ਅਕੈਡਮੀਆਂ ਦੇ ਮੁਕਾਬਲੇ ਹੋਣਗੇ। ਐਥਲੈਟਿਕਸ ਮੁਕਾਬਲਿਆਂ 'ਚ 100 ਤੇ 400 ਮੀਟਰ ਦੌੜ 'ਚ ਹਰਪ੍ਰੀਤ ਸਿੰਘ ਨੇ ਪਹਿਲਾ, ਗੁਰਪ੍ਰੀਤ ਸਿੰਘ ਨੇ ਦੂਸਰਾ ਤੇ ਪ੍ਰਵੀਨ ਸਿੰਘ ਨੇ ਤੀਸਰਾ ਅਤੇ 1500 ਮੀਟਰ 'ਚ ਰਾਮ ਧੀਰਜ ਨੇ ਪਹਿਲਾ, ਕੁਲਵਿੰਦਰ ਸਿੰਘ ਨੇ ਦੂਸਰਾ ਤੇ ਨਿਰਭੈ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਚੌਥੀ ਪੰਜਾਬ ਸਟੇਟ ਸੀਨੀਅਰ ਬੇਸਬਾਲ ਚੈਂਪੀਅਨਸ਼ਿਪ

ਪਟਿਆਲਾ, 16 ਨਵੰਬਰ - ਪਟਿਆਲਾ ਦੇ ਸਟੇਟ ਕਾਲਜ ਆਫ਼ ਐਜੂਕੇਸ਼ਨ ਵਿਖੇ ਹੋਈ ਚੌਥੀ ਪੰਜਾਬ ਸਟੇਟ ਸੀਨੀਅਰ ਬੇਸਬਾਲ ਚੈਂਪੀਅਨਸ਼ਿਪ ਦੇ ਲੜਕੀਆਂ ਦੇ ਵਰਗ ਦੇ ਫਾਈਨਲ ਵਿਚ ਲੁਧਿਆਣਾ ਨੇ ਜਲੰਧਰ ਨੂੰ 10-5 ਨਾਲ ਹਰਾਇਆ ਅਤੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਜੇਤੂ ਟੀਮ ਵੱਲੋਂ ਅਮਨਦੀਪ ਕੌਰ ਨੇ ਜਿੱਤ ਵਿਚ 2 ਗੋਲਾਂ ਦਾ ਯੋਗਦਾਨ ਪਾਇਆ ਜਦਕਿ ਸੁਖਜੀਤ ਕੌਰ, ਨਵਦੀਪ ਕੌਰ, ਅਰਸ਼ੀ, ਸੁਖਵੀਰ, ਦਲਜੀਤ ਕੌਰ, ਅਮਨਦੀਤ ਕੌਰ, ਕੁਲਜੀਤ ਤੇ ਪਰਦੀਪ ਕੌਰ ਨੇ ਇਕ-ਇਕ ਗੋਲ ਕਰ ਕੇ ਟੀਮ ਦੀ ਜਿੱਤ ਯਕੀਨੀ ਬਣਾਈ। ਜਲੰਧਰ ਵੱਲੋਂ ਸੰਗੀਤ ਤੇ ਨਵਜੋਤ ਨੇ ਆਪਣੀ ਟੀਮ ਲਈ ਗੋਲ ਕੀਤੇ। ਇਸ ਤੋਂ ਪਹਿਲਾਂ ਹੋਏ ਸੈਮੀਫਾਈਨਲ 'ਚ ਲੁਧਿਆਣਾ ਨੇ ਅੰਮ੍ਰਿਤਸਰ ਨੂੰ 18-8 ਜਦਕਿ ਜਲੰਧਰ ਨੇ ਫਤਿਹਗੜ੍ਹ ਸਾਹਿਬ ਨੂੰ 5-3 ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾਈ। ਲੜਕੀਆਂ ਦੇ ਵਰਗ ਲਈ ਕੁੱਲ 4 ਪੂਲ ਬਣਾਏ ਗਏ ਸਨ ਜਿਨ੍ਹਾਂ ਵਿਚ ਪੂਲ ਏ ਵਿਚ ਲੁਧਿਆਣਾ, ਪਟਿਆਲਾ ਤੇ ਰੋਪੜ, ਪੂਲ ਬੀ ਵਿਚ ਜਲੰਧਰ, ਮੋਗਾ ਤੇ ਮਾਨਸਾ, ਪੂਲ ਸੀ ਵਿਚ ਕਪੂਰਥਲਾ, ਫਤਹਿਗੜ੍ਹ ਸਾਹਿਬ ਤੇ ਫਿਰੋਜ਼ਪੁਰ ਅਤੇ ਪੂਲ ਡੀ ਵਿਚ ਅੰਮ੍ਰਿਤਸਰ, ਸੰਗਰੂਰ ਤੇ ਮੁਹਾਲੀ ਸ਼ਾਮਲ ਕੀਤੇ ਗਏ। ਇਨ੍ਹਾਂ ਚਾਰਾਂ ਪੂਲਾਂ ਵਿਚੋਂ ਅੱਠ ਟੀਮਾਂ ਕੁਆਰਟਰ ਫਾਈਨਲ ਵਿਚ ਪਹੁੰਚੀਆਂ ਤੇ ਹੋਏ ਚਾਰ ਕਵਾਰਟਰ ਫਾਈਨਲ 'ਚ ਲੁਧਿਆਣਾ ਨੇ ਪਟਿਆਲਾ ਨੂੰ 11-1, ਜਲੰਧਰ ਨੇ ਮੋਗਾ ਨੂੰ 10-0 , ਅੰਮ੍ਰਿਤਸਰ ਨੇ ਸੰਗਰੂਰ ਨੂੰ 12-0 ਅਤੇ ਫਤਹਿਗੜ੍ਹ ਸਾਹਿਬ ਨੇ ਕਪੂਰਥਲਾ ਨੂੰ ਹਰਾਇਆ।


ਪੰਜਵਾਂ ਆਲ ਇੰਡੀਆ ਦੋਰਾਹਾ ਹਾਕਸ ਗੋਲਡ ਕੱਪ ਹਾਕੀ ਟੂਰਨਾਮੈਂਟ

ਲੁਧਿਆਣਾ, 16 ਨਵੰਬਰ - ਪੰਜਵਾਂ ਆਲ ਇੰਡੀਆ ਦੋਰਾਹਾ ਗੋਲਡ ਕੱਪ ਹਾਕੀ ਟੂਰਨਾਮੈਂਟ 16 ਨਵੰਬਰ ਨੂੰ ਮਹਿਤਾ ਗੁਰੂਕੁਲ ਪਬਲਿਕ ਸਕੂਲ ਵਿਖੇ ਸ਼ੁਰੂ ਹੋਇਆ। ਇਸ ਵਿਚ ਜਰਖੜ ਅਕੈਡਮੀ ਨੇ ਡੀ. ਏ. ਵੀ. ਅਕੈਡਮੀ ਚੰਡੀਗੜ੍ਹ ਨੂੰ 2-1, ਪੰਜਾਬ ਸਕੂਲ ਚੰਡੀਗੜ੍ਹ ਨੇ ਰੋਪੜ ਨੂੰ 9-1, ਭੋਪਾਲ ਹਾਕੀ ਅਕੈਡਮੀ ਨੇ ਮਹਿਤਾ ਗੁਰੂਕੁਲ ਹਾਕੀ ਅਕੈਡਮੀ ਦੋਰਾਹਾ ਨੂੰ 5-1 ਤੇ ਆਖਰੀ ਮੈਚ ਵਿਚ ਲੁਧਿਆਣਾ ਅਕੈਡਮੀ ਨੇ ਚੰਡੀਗੜ੍ਹ ਸੈਕਟਰ 42 ਅਕੈਡਮੀ ਨੂੰ 2-1 ਨਾਲ ਹਰਾਇਆ। ਟੂਰਨਾਮੈਂਟ ਦਾ ਫਾਈਨਲ 23 ਨਵੰਬਰ ਨੂੰ ਖੇਡਿਆ ਜਾਵੇਗਾ।

61ਵਾਂ ਸ਼ਹੀਦ ਕਰਤਾਰ ਸਿੰਘ ਯਾਦਗਾਰੀ ਖੇਡ ਮੇਲਾ

ਸਰਾਭਾ, 14 ਨਵੰਬਰ - ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿਚ 61ਵਾਂ ਗੋਲਡ ਕੱਪ ਪੇਂਡੂ ਖੇਡ ਮੇਲਾ ਚੱਲ ਰਿਹਾ ਹੈ। ਉਸ ਦੇ ਚੌਥੇ ਦਿਨ ਫੁੱਟਬਾਲ ਤੇ ਹਾਕੀ ਗੋਲਡ ਕੱਪ ਅਤੇ ਕਬੱਡੀ 62 ਕਿਲੋ ਵਿਚ ਚੋਟੀ ਦੀਆਂ ਟੀਮਾਂ ਦੇ ਫਸਵੇਂ ਮੈਚ ਕਰਵਾਏ ਗਏ। ਫੁੱਟਬਾਲ ਗੋਲਡ ਕੱਪ ਦੇ ਪਹਿਲੇ ਮੈਚ ਵਿਚ ਪੈਨਲਟੀ ਕਿੱਕਾਂ ਰਾਹੀਂ ਜੇ. ਸੀ. ਟੀ. ਫਗਵਾੜਾ ਨੇ ਪਠਾਨਕੋਟ ਕਲੱਬ ਨੂੰ 5-4 ਨਾਲ ਜਦ ਕਿ ਬੰਗਾ ਕਲੱਬ ਨੇ ਜੀ. ਐੱਚ. ਜੀ. ਕਲੱਬ ਸੁਧਾਰ ਨੂੰ ਹਰਾਇਆ, ਲਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਘੁੰਗਰਾਲੀ ਰਾਜਪੂਤਾਂ ਨੇ ਮੈਚ ਜਿੱਤੇ। ਹਾਕੀ ਗੋਲਡ ਕੱਪ ਮੁਕਾਬਲਿਆਂ ਵਿਚ ਈ. ਐਮ. ਈ. ਜਲੰਧਰ ਨੇ ਖਾਲਸਾ ਕਾਲਜ ਸੁਧਾਰ, ਜਦ ਕਿ ਸਿਗਨਲ ਕੋਰ ਜਲੰਧਰ ਦੀ ਟੀਮ ਨੇ ਸਰੀਂਹ ਸਪੋਰਟਸ ਕਲੱਬ ਨਕੋਦਰ ਨੂੰ ਹਰਾਇਆ ਅਤੇ ਬਾਬਾ ਫਰੀਦ ਕਲੱਬ ਫਰੀਦਕੋਟ ਨੇ ਫਰੈਂਡਜ਼ ਕਲੱਬ ਰੂਮੀ ਨੂੰ ਹਰਾ ਦਿੱਤਾ। ਕਬੱਡੀ 62 ਕਿਲੋਗ੍ਰਾਮ ਦੇ ਪਹਿਲੇ ਗੇੜ ਦੇ ਮੁਕਾਬਲਿਆਂ ਵਿਚ ਰਾਣਾ ਕਲੱਬ ਦੋਧਰ ਨੇ ਫੇਰੂਰਾਈ, ਜੰਡੀ ਨੇ ਸਿੱਧਵਾਂ ਨੂੰ, ਜਲਾਲਦੀਵਾਲ ਨੇ ਕਾਲਖ, ਕਾਉਂਕੇ ਕਲਾਂ ਨੇ ਗੁਜਰਵਾਲ ਅਤੇ ਸਰਾਭਾ ਦੀ ਟੀਮ ਨੇ ਪਮਾਲ ਦੀ ਟੀਮ ਨੂੰ ਹਰਾਇਆ।

ਭਾਰਤ -ਪਾਕਿਸਤਾਨ ਕਬੱਡੀ ਲੜੀ ਮੇਜ਼ਬਾਨ ਟੀਮ 4-1 ਨਾਲ ਜਿੱਤੀ

ਬਠਿੰਡਾ, 14 ਨਵੰਬਰ - ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਪੰਜ ਮੈਚਾਂ ਦੀ ਭਾਰਤ-ਪਾਕਿਸਤਾਨ ਕਬੱਡੀ ਲੜੀ ਦਾ ਅਖੀਰਲਾ ਮੈਚ ਬਠਿੰਡਾ ਦੇ ਖੇਡ ਸਟੇਡੀਅਮ 'ਚ ਕਰਵਾਇਆ ਗਿਆ। ਜਿਸ ਵਿਚ ਭਾਰਤ ਨੇ 35-27 ਨਾਲ ਜਿੱਤ ਦਰਜ ਕਰਕੇ ਲੜੀ 4-1 ਨਾਲ ਜਿੱਤ ਲਈ। ਪਾਕਿਸਤਾਨੀ ਟੀਮ ਵਿਚ ਕਪਤਾਨ ਇਮਤਿਆਜ਼ ਆਲਮ, ਅਖ਼ਤਰ ਪਠਾਣ, ਕਾਸਫ਼ ਰਿਆਜ਼, ਤਜੱਮਲ ਇਕਬਾਲ, ਸ਼ਫਾਕਤ ਅਲੀ ਬਿੱਲਾ, ਅਮਰ ਅਸਮੇਲ ਤੇ ਜੀਆ ਰਾਂਝਾ ਨੇ ਕਬੱਡੀਆਂ ਪਾਈਆਂ। ਆਲਮ, ਬਿੱਲਾ ਤੇ ਪਠਾਣ ਨੇ ਚੰਗੇ ਅੰਕ ਵੀ ਬਟੋਰੇ ਪਰੰਤੂ ਭਾਰਤੀ ਜਾਫ਼ੀਆਂ ਨੇ ਵਧੀਆ ਖੇਡ ਖੇਡੀ। ਪਾਕਿਸਤਾਨ ਦੇ ਜਾਫ਼ੀਆਂ ਯਾਸਰ ਜਾਵੇਦ, ਮੁਸ਼ੱਰਫ਼ ਜਾਵੇਦ, ਯਾਸਰ ਚੀਮਾ, ਮੋਹਸਿਨ ਨਸੀਰ, ਮੁਹੰਮਦ ਇਸ਼ਤਿਆਕ ਬਾਲਾ, ਮੁਹੰਮਦ ਮੁਕਤਜਾ, ਆਮਰ ਹੁਸਾਕ ਤੇ ਚਗਰਾ-ਉਲ-ਹਸਨ ਨੇ ਭਾਵੇਂ ਕੁਝ ਚੰਗੇ ਜੱਫੇ ਲਾਏ ਪਰੰਤੂ ਭਾਰਤੀ ਧਾਵੀਆਂ ਨੂੰ ਲਗਾਤਾਰ ਰੋਕਣ ਲਈ ਅਸਫ਼ਲ ਰਹੇ। ਭਾਰਤੀ ਰੇਡਰ ਕਪਤਾਨ ਕਾਲਾ ਥਾਂਦੇਵਾਲੀਆ, ਨਿਰਵੈਰ ਘੋਨੀ, ਨਿਰਭੇ, ਕੁਲਜੀਤ ਮਲਸੀਆਂ, ਮੰਗੀ, ਬੋਹੜ ਮਾਨਸਾ, ਹਰਮੇਲ ਰਾਈਆ, ਸੁਖਬੀਰ ਸਰਾਵਾਂ ਵਾਲੇ ਤੇ ਬਚਿੱਤਰ ਸੇਰੋਂ ਨੇ ਚੰਗੀਆਂ ਕੌਡੀਆਂ ਪਾਈਆਂ। ਇਸੇ ਤਰ੍ਹਾਂ ਕੇਵਲ ਭਾਉ, ਗੁਰਸੇਵਕ ਸਰਾਵਾਂ, ਚੰਨਾ ਚੱਕ ਬਖਤੂ, ਬਿੰਦੂ ਸਨੇਤ, ਸੀਰਾ ਪਿਥੋ ਤੇ ਗੱਗੂ ਹਿੰਮਤਪੁਰੀਆਂ ਨੇ ਵਧੀਆ ਜੱਫੇ ਲਾਏ। ਇਸ ਸਮੇਂ ਪੰਜਾਬ-ਹਰਿਆਣਾ ਦੀਆਂ ਲੜਕੀਆਂ ਦੀਆਂ ਟੀਮਾਂ 'ਵ ਹੋਇਆ ਮੈਚ ਪੰਜਾਬਣਾਂ ਨੇ 52-21 ਦੇ ਫਰਕ ਨਾਲ ਜਿੱਤਿਆ। ਗੁਰਸਿੱਖ ਬਾਲਕਾਂ ਦਾ ਮੈਚ ਜਗਰਾਓਂ ਦੇ ਮੁੰਡਿਆਂ ਨੇ ਮੋਗਾ ਦੇ ਸਿੰਘਾਂ ਨੂੰ 31-25 ਦੇ ਫਰਕ ਨਾਲ ਹਰਾ ਕੇ ਜਿੱਤਿਆ। ਗੁਰਸਿੱਖ ਬਾਲਕਾਂ ਦੀਆਂ ਟੀਮਾਂ ਨੂੰ 5100-5100 ਸੌ ਅਤੇ ਲੜਕੀਆਂ ਦੀਆਂ ਟੀਮਾਂ ਨੂੰ ਗਿਆਰਾਂ-ਗਿਆਰਾਂ ਹਜ਼ਾਰ ਦਾ ਨਕਦ ਇਨਾਮ ਸ: ਸਿਕੰਦਰ ਸਿੰਘ ਮਲੂਕਾ ਪ੍ਰਧਾਨ ਕਬੱਡੀ ਐਸੋਸੀਏਸ਼ਨ ਪੰਜਾਬ, ਸ: ਜਗਦੀਪ ਸਿੰਘ ਨਕਈ ਵਲੋਂ ਦਿੱਤਾ ਗਿਆ। ਸ: ਸੁਰਜਨ ਸਿੰਘ ਚੱਠਾ ਨੇ ਪੰਜਾਬ ਕਬੱਡੀ ਐਸੋਸੀਏਸ਼ਨ ਨੂੰ ਇਕ ਲੱਖ ਰੁਪਏ ਦਾ ਆਰਥਿਕ ਸਹਿਯੋਗ ਦਿੱਤਾ। ਸ: ਗੁਰਮੀਤ ਸਿੰਘ ਧਾਲੀਵਾਲ ਐਮ.ਡੀ. ਬਾਬਾ ਫਰੀਦ ਸਿੱਖਿਆ ਸੰਸਥਾ ਦਿਓਣ ਵਲੋਂ ਜੇਤੂ ਟੀਮਾਂ ਨੂੰ ਗਿਆਰਾਂ ਹਜ਼ਾਰ ਨਕਦ ਇਨਾਮ ਦਿੱਤਾ ਗਿਆ।
 

ਭਾਰਤ ਅਤੇ ਪਾਕਿਸਤਾਨ ਦੀਆਂ ਕਬੱਡੀਆਂ ਟੀਮਾਂ ਵਿਚਕਾਰ ਮੁਕਾਬਲੇ

ਸਮਰਾਲਾ, 10 ਨਵੰਬਰ - ਭਾਰਤ ਅਤੇ ਪਾਕਿਸਤਾਨ ਦੀਆਂ ਕਬੱਡੀ ਟੀਮਾਂ ਦੀ ਚੱਲ ਰਹੀ ਪੰਜ ਮੈਚਾਂ ਦੀ ਲੜੀ ਦਾ ਤੀਸਰਾ ਮੈਚ ਮਾਂਗਟ ਵਰਿਆਮ ਸਟੇਡੀਅਮ ਕੁੱਬੇ ਸਮਰਾਲਾ ਵਿਚ ਕਰਵਾਇਆ ਗਿਆ। ਜਿਸ ਵਿਚ ਲਹਿੰਦੇ ਪੰਜਾਬ (ਪਾਕਿਸਤਾਨ) ਦੀ ਟੀਮ ਨੂੰ 51 ਅੰਕਾਂ ਦੇ ਮੁਕਾਬਲੇ 27 ਅੰਕਾਂ ਨਾਲ ਹਰਾਇਆ। 50 ਹਜ਼ਾਰ ਦੇ ਕਰੀਬ ਦਰਸ਼ਕਾਂ ਨਾਲ ਭਰੇ ਖੇਡ ਸਟੇਡੀਅਮ ਵਿੱਚ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਮਾਰਚ 2009 ਤੋਂ ਪਹਿਲਾਂ ਸਾਡੀ ਮਾਂ ਖੇਡ ਕਬੱਡੀ ਦੀ ਹਰਮਨਪਿਆਰਤਾ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਉਣ ਲਈ ਕ੍ਰਿਕਟ ਲੀਗ ਦੀ ਤਰ੍ਹਾਂ ਪੰਜਾਬ ਕਬੱਡੀ ਲੀਗ ਦੀ ਸਥਾਪਨਾ ਕਰਕੇ ਪੰਜਾਬ ਦੀ ਧਰਤੀ ਤੇ ਵਰਲਡ ਕੱਪ ਕਬੱਡੀ ਕਰਵਾਇਆ ਜਾਵੇਗਾ ਜਿਸ ਵਿੱਚ ਸੰਸਾਰ ਭਰ ਦੀਆਂ ਕਬੱਡੀ ਟੀਮਾਂ ਨੂੰ ਸੱਦਾ ਪੱਤਰ ਭੇਜਿਆ ਜਾਵੇਗਾ ਅਤੇ ਪੰਜਾਬ ਸਰਕਾਰ ਸੰਸਾਰ ਕੱਪ ਜੇਤੂ ਟੀਮ ਨੂੰ 1 ਕਰੋੜ ਰੁਪਏ ਇਨਾਮ ਦੇਵੇਗੀ। ਹੋਰਨਾਂ ਮੁਕਾਬਲਿਆਂ ਵਿੱਚ ਮਾਛੀਵਾੜਾ ਦੀ ਗਤਕਾ ਟੀਮ ਅਤੇ ਅਲੰਕਾਰ ਟੋਨੀ ਖੇਡ ਅਕੈਡਮੀ ਦੀ ਕਬੱਡੀ ਟੀਮ ਤੋਂ ਇਲਾਵਾ ਲੜਕੀਆਂ ਦੇ ਕਬੱਡੀ ਸ਼ੋਅ ਮੈਚ ਵੀ ਕਰਵਾਏ ਗਏ।

11ਵੀਆਂ ਸਪੈਸ਼ਲ ਉਲੰਪਿਕ ਖੇਡਾਂ

ਲੁਧਿਆਣਾ, 10 ਨਵੰਬਰ - ਭਾਰਤ ਤੇ ਪਾਕਿਸਤਾਨ ਦੇ ਮੰਦ ਬੁੱਧੀ ਬੱਚਿਆਂ ਦੀਆਂ 11 ਵੀ ਸਪੈਸ਼ਲ ਉਲੰਪਿਕਸ ਭਾਰਤ (ਐਸ. ਓ. ਬੀ.) ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਈਆਂ ਗਈਆਂ। ਇਸ ਵਿਚ ਹੋਏ ਮੁਕਾਬਲਿਆਂ ਵਿਚੋਂ ਕਰਾਚੀ (ਪਾਕਿਸਤਾਨ) ਦੀ ਫਰਹਾ ਜਿਸ ਨੇ ਪੰਜ ਤਗਮੇ ਜਿੱਤੇ ਸਨ, ਉਹ ਖਿਡਾਰਨ ਨੇ ਆਪਣੀ ਜਿੱਤ ਦੀ ਖੁਸ਼ੀ ਕੇਕ ਕਟਾ ਕੇ ਮਨਾਈ। ਇਸ ਤੋਂ ਇਲਾਵਾ ਪਾਕਿਸਤਾਨੀ ਐਥਲੀਟ ਅਬਾਕ, ਉਮਰ, ਰਹੀਮ ਅਤੇ ਅਦੀਲ ਅਮੀਰ ਨੇ 200 ਮੀਟਰ ਰਿਲੇਅ ਦੌੜ ਵਿਚ ਸੋਨ ਤਗਮੇ ਜਿੱਤੇ। ਨੌਸ਼ੀਨ ਜਿਸ ਨੇ ਚਾਰ ਤਗਮੇ ਜਿੱਤੇ ਨੂੰ ਜਿੱਤ ਦਾ ਐਨਾ ਚਾਅ ਸੀ ਕਿ ਉਹ ਆਪਣੇ ਭਾਰਤੀ ਪੰਜਾਬ ਦੇ ਬਣੇ ਦੋਸਤਾਂ ਦੇ ਨਾਮ ਜਿੱਤ ਸਮਰਪਿਤ ਕਰ ਰਹੀ ਸੀ। ਇਸ ਦੋ ਦਿਨਾਂ ਸਟੇਟ ਉਲੰਪਿਕ ਵਿਚ ਪਠਾਨਕੋਟ ਦੀ ਸ਼ਿਵਾਨੀ ਨੇ ਜੂਨੀਅਰ ਵਰਗ ਵਿਚ ਟੂਰਨਾਮੈਂਟ ਦੀ ਸਰਵੋਤਮ ਐਥਲੀਟ ਬਣਨ ਦਾ ਮਾਣ ਹਾਸਲ ਕੀਤਾ, ਜਦਕਿ ਸੀਨੀਅਰ ਵਰਗ ਵਿਚ ਰੋਪੜ ਦੀ ਰਮਨਦੀਪ ਕੌਰ ਟੂਰਨਾਮੈਂਟ ਦੀ ਵਧੀਆ ਖਿਡਾਰਨ ਬਣੀ ਤੇ ਮੁੰਡਿਆਂ ਦੇ ਵਰਗ ਵਿਚ ਰੋਪੜ ਦੇ ਹੀ ਬਲਜਿੰਦਰ ਸਿੰਘ ਨੇ ਸਰਵੋਤਮ ਖਿਡਾਰੀ ਦਾ ਖਿਤਾਬ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ 100 ਮੀਟਰ ਡੈਸ਼ ਵਿੱਚ (12-15 ਉਮਰ ਗਰੁੱਪ) ਕੌਸ਼ਲ ਯਾਦਵ ਨੇ ਪਹਿਲਾ, ਰਵੀ ਕੁਮਾਰ ਨੇ ਦੂਸਰਾ ਅਤੇ ਗੁੱਗੂ ਤੇ ਗੁਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਉਮਰ ਗਰੁੱਪ 22 ਸਾਲ ਵਿਚ 100 ਮੀਟਰ ਡੈਸ਼ ਵਿਚ ਗੌਰਵ ਕੁਮਾਰ ਜੇਤੂ ਰਿਹਾ। ਫਿਜ਼ੀਕਲ ਚੈਲੇਂਜ ਮੇਲ 25 ਮੀਟਰ ਦੀ ਪੈਦਲ ਦੌੜ ਵਿਚ ਪੰਜਾਬ ਦਾ ਜਗਮੀਤ ਪਹਿਲੇ ਤੇ ਪਾਕਿਸਤਾਨ ਦਾ ਸਾਹਿਲ ਦੂਸਰੇ ਸਥਾਨ 'ਤੇ ਰਿਹਾ। 50 ਮੀਟਰ ਡੈਸ਼ ਦੌੜ ਵਿਚ ਸ਼ਮਸ਼ੇਰ ਸਿੰਘ ਪਹਿਲੇ, ਸੁਲਾਭ ਜੈਨ ਦੂਸਰੇ ਤੇ ਸਾਹਿਲ ਅਤੇ ਬਲਜਿੰਦਰ ਤੀਸਰੇ ਸਥਾਨ 'ਤੇ ਰਹੇ।

ਭਾਰਤ ਅਤੇ ਪਾਕਿਸਤਾਨ ਦੀਆਂ ਕਬੱਡੀ ਟੀਮਾਂ ਦਾ ਦੂਜਾ ਮੈਚ

ਅੰਮ੍ਰਿਤਸਰ/ਮਜੀਠਾ/ਚਵਿੰਡਾ ਦੇਵੀ, 9 ਨਵੰਬਰ - ਹਲਕਾ ਮਜੀਠਾ ਦੇ ਪਿੰਡ ਗੋਪਾਲ ਪੁਰਾ ਮੰਝਵਿੰਡ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 300 ਸਾਲਾ ਗੁਰਤਾ ਗੱਦੀ ਨੂੰ ਸਮਰਪਿਤ ਭਾਰਤ-ਪਾਕਿਸਤਾਨ ਦੀਆਂ ਕਬੱਡੀ ਟੀਮਾਂ 'ਚ ਦੂਜਾ ਮੈਚ ਕਰਵਾਇਆ ਗਿਆ। ਇਸ ਮੈਚ 'ਚ ਭਾਰਤੀ ਚੜ੍ਹਦੇ ਪੰਜਾਬ ਦੀ ਟੀਮ ਨੇ 52 ਅੰਕ ਲੈ ਕੇ ਜਿੱਤ ਹਾਸਲ ਕੀਤੀ। ਲਹਿੰਦੇ ਪੰਜਾਬ ਦੀ ਟੀਮ 35 ਅੰਕ ਹੀ ਲੈ ਸਕੀ। ਭਾਰਤ ਵੱਲੋਂ ਇਹ ਮੈਚ ਜਿੱਤਣ ਨਾਲ ਪੰਜ ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੋ ਗਈ। ਚੱਢਾ ਗਰੁੱਪ ਅਤੇ ਖੰਨਾ ਪੇਪਰ ਮਿੱਲ ਵੱਲੋਂ ਦੋਵਾਂ ਟੀਮਾਂ ਨੂੰ ਇਕ-ਇਕ ਲੱਖ ਰੁਪਏ ਦਾ ਨਕਦ ਇਨਾਮ ਦੇ ਕੇ ਅਤੇ ਜੇਤੂ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਇਸ ਮੌਕੇ ਪਾਕਿਸਤਾਨੀ ਟੀਮ ਦੇ ਰੇਡਰ ਜਸਿਫ ਰਿਆਜ਼, ਟੀਮ ਦੇ ਮੈਨੇਜਰ ਬਾਕਿਰ ਅਲੀ ਅਤੇ ਕੋਚ ਮੁਸ਼ੱਰਫ਼ ਭੱਟੀ ਨੂੰ ਵੀ ਸਨਮਾਨਿਤ ਕੀਤਾ। ਮਾਝੇ ਦੀਆਂ ਲੜਕੀਆਂ ਨੇ ਮਾਲਵੇ ਦੀ ਟੀਮ ਨੂੰ ਚਾਰ ਅੰਕਾਂ ਨਾਲ ਹਰਾਇਆ।

ਪੰਜਾਬ ਮਿੰਨੀ ਮੈਰਾਥਨ ਦੌੜ

ਲੁਧਿਆਣਾ, 9 ਨਵੰਬਰ - 9 ਨਵੰਬਰ ਨੂੰ ਪੰਜਾਬ ਮਿੰਨੀ ਮੈਰਾਥਨ ਦੌੜ ਦੀ ਸ਼ੁਰੂਆਤ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਤੋਂ ਹੋਈ ਜੋ ਫੁਹਾਰਾ ਚੌਂਕ, ਮਾਲ ਰੋਡ, ਭਾਰਤ ਨਗਰ ਚੌਂਕ, ਫਿਰੋਜ਼ਪੁਰ ਰੋਡ, ਪੰਜਾਬ ਖੇਤੀਬਾੜੀ 'ਵਰਸਿਟੀ, ਸਰਕਟ ਹਾਊਸ, ਸਰਕਾਰੀ ਕਾਲਜ ਲੁਧਿਆਣਾ ਆਦਿ ਥਾਂਵਾਂ ਤੋਂ ਲੰਘਦੀ ਹੋਈ, 8. 8 ਕਿ. ਮੀ. ਦਾ ਫਾਸਲਾ ਤੈਅ ਕਰਦੀ ਹੋਈ ਸਟੇਡੀਅਮ 'ਚ ਸਮਾਪਤ ਹੋਈ। ਦੌੜ ਵਿਚ ਪੰਜਾਬ ਦੇ 1500 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਦੌੜ ਵਿਚ ਤਜਿੰਦਰ ਸਿੰਘ ਪਹਿਲਾ, ਅੰਗਰੇਜ਼ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕ੍ਰਮਵਾਰ ਦੂਜਾ ਤੇ ਤੀਜਾ ਜਦਕਿ ਲੜਕੀਆਂ 'ਚ ਰਾਜਵੀਰ ਕੌਰ ਨੇ ਪਹਿਲਾ, ਰਣਜੀਤ ਕੌਰ ਨੇ ਦੂਸਰਾ, ਗੁਰਜੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਟਰਾਈ ਸਾਈਕਲ ਦੌੜ 'ਚ ਸੁਰਜੀਤ ਸਿੰਘ ਨੇ ਪਹਿਲਾ, ਨਿਰੰਜਨ ਸਿੰਘ ਨੇ ਦੂਸਰਾ, ਪ੍ਰਮੋਦ ਮਹਾਜਨ ਨੇ ਤੀਸਰਾ ਸਥਾਨ ਹਾਸਲ ਕੀਤਾ। 60 ਸਾਲ ਤੋਂ ਉਪਰ ਸੀਨੀਅਰ ਵਰਗ ਵਿੱਚ ਸੁਰਿੰਦਰ ਸਿੰਘ ਪਰਮਾਰ ਨੇ ਪਹਿਲਾ, ਤੇਜਾ ਸਿੰਘ ਨੇ ਦੂਜਾ ਤੇ ਅਵਤਾਰ ਸਿੰਘ ਵਿਰਕ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਇਕ 82 ਸਾਲਾ ਬਜ਼ੁਰਗ ਕੇਵਲ ਕ੍ਰਿਸ਼ਨ ਭਨੋਟ ਨੇ ਵੀ ਇਹ ਦੌੜ ਪੂਰੀ ਕਰਕੇ ਦਰਸ਼ਕਾਂ ਵਿਚ ਵਧੇਰੇ ਖਿੱਚ ਪੈਦਾ ਕੀਤੀ। ਪਹਿਲੇ ਸਥਾਨ ਵਾਲੇ ਨੂੰ 5100 ਰੁ, ਦੂਸਰੇ ਨੂੰ 3100 ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਨੂੰ ਪ੍ਰਬੰਧਕਾਂ ਵਲੋਂ 2100 ਰੁਪਏ ਦੇ ਕੇ ਸਨਮਾਨਿਆ ਗਿਆ।

57ਵੀਆਂ ਸਰਬ ਭਾਰਤੀ ਪੁਲਿਸ ਖੇਡਾਂ

ਜਲੰਧਰ, 7 ਨਵੰਬਰ - ਪੀ. ਏ. ਪੀ. ਕੈਂਪਸ ਜਲੰਧਰ ਕੈਂਟ ਵਿਖੇ 57ਵੀਆਂ ਸਰਬ ਭਾਰਤੀ ਪੁਲਿਸ ਖੇਡਾਂ ਦੇ ਮੁਕਾਬਲੇ ਹੋ ਰਹੇ ਹਨ, ਇਨ੍ਹਾਂ ਦੇ ਬਾਸਕਟਬਾਲ, ਹੈਂਡ ਬਾਲ ਤੇ ਵਾਲੀਬਾਲ ਦੇ ਮੁਕਾਬਲਿਆਂ ਵਿਚੋਂ ਮੇਜ਼ਬਾਨ ਪੰਜਾਬ ਪੁਲਿਸ ਨੇ ਜੇਤੂ ਖਿਤਾਬ 'ਤੇ ਕਬਜ਼ਾ ਕੀਤਾ। ਇਸ ਵਿਚੋਂ ਬਾਸਕਟਬਾਲ ਦੇ ਮੁਕਾਬਲੇ ਵਿਚੋਂ ਪੰਜਾਬ ਪੁਲਿਸ ਨੇ ਬੀ. ਐਸ. ਐਫ. ਨੂੰ 86-67 ਅੰਕਾਂ ਨਾਲ ਹਰਾ ਕੇ ਪਹਿਲਾ ਸਥਾਨ ਤੇ ਸੀ. ਆਰ. ਪੀ. ਐਫ. ਨੇ ਸੀ. ਆਈ. ਐਸ. ਐਫ. ਨੂੰ 59-57 ਨਾਲ ਹਰਾ ਕੇ ਤੀਜਾ ਸਥਾਨ ਹਾਸਿਲ ਕੀਤਾ। ਹੈਂਡ ਬਾਲ ਦੇ ਵਿਚੋਂ ਮੇਜਬਾਨ ਪੰਜਾਬ ਨੇ ਪਹਿਲਾ, ਬੀ. ਐਸ. ਐਫ. ਨੇ ਦੂਜਾ ਤੇ ਜੰਮੂ ਕਸ਼ਮੀਰ ਨੇ ਤੀਜਾ ਸਥਾਨ ਹਾਸਿਲ ਕੀਤਾ। ਵਾਲੀਬਾਲ ਦੇ ਵਿਚੋਂ ਪੰਜਾਬ ਪੁਲਿਸ ਨੇ ਪਹਿਲਾ, ਬੀ. ਐਸ. ਐਫ. ਨੇ ਦੂਜਾ ਤੇ ਕਰਨਾਟਕ ਨੇ ਤੀਜਾ ਸਥਾਨ ਹਾਸਿਲ ਕੀਤਾ। ਕਬੱਡੀ ਦੇ ਮੁਕਾਬਲੇ 'ਚ ਪੰਜਾਬ ਪੁਲਿਸ ਨੇ ਯੂ ਪੀ ਨੂੰ 24-19 ਨਾਲ ਤੇ ਬੀ. ਐਸ. ਐਫ. ਨੇ ਸੀ. ਆਰ. ਪੀ. ਐਫ. ਨੂੰ 38-37 ਅੰਕਾਂ ਨਾਲ ਹਰਾਇਆ।

ਪੰਜਾਬ ਸਕੂਲ ਸਟੇਜ ਖੇਡਾਂ

ਡੇਹਲੋਂ, 7 ਨਵੰਬਰ - ਪੰਜਾਬ ਸਟੇਟ ਸਕੂਲ ਖੇਡਾਂ ਤਲਵੰਡੀ ਭਾਈ ਵਿਚ ਖੇਡੀਆਂ ਜਾ ਰਹੀਆਂ ਹਨ। ਪਿੰਡ ਕਿਲਾ ਰਾਏਪੁਰ ਦੀ ਗਰੇਵਾਲ ਹਾਕੀ ਅਕਾਦਮੀ ਨੇ (ਅੰਡਰ 17) 'ਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਗਰੇਵਾਲ ਅਕਾਦਮੀ ਨੇ ਆਪਣੇ ਪਹਿਲੇ ਮੈਚ ਵਿਚ ਤਰਨਤਾਰਨ ਜ਼ਿਲ੍ਹੇ ਨੂੰ 7-0 ਦੇ ਫਰਕ ਨਾਲ ਹਰਾਇਆ। ਦੂਜੇ ਮੈਚ ਵਿਚ ਲੁਧਿਆਣਾ ਜ਼ਿਲ੍ਹੇ ਦੀ ਟੀਮ ਨੂੰ 1-0 ਅਤੇ ਆਖਰੀ ਮੈਚ ਫਤਹਿਗੜ੍ਹ ਸਾਹਿਬ ਕੋਲੋਂ 6-0 ਦੇ ਅੰਤਰ ਨਾਲ ਜਿੱਤਿਆ। ਸੁਪਰ ਲੀਗ ਦੇ ਪਹਿਲੇ ਮੈਚ ਵਿਚ ਮੋਗਾ ਜ਼ਿਲ੍ਹੇ ਨੂੰ 2-0 ਦੇ ਫਰਕ ਨਾਲ ਹਰਾਇਆ। ਜਰਖੜ ਅਕਾਦਮੀ ਨੂੰ 2-1 ਦੇ ਫਰਕ ਨਾਲ ਹਰਾਉਣ ਤੋਂ ਬਾਅਦ ਗਰੇਵਾਲ ਅਕਾਦਮੀ ਦੀ ਟੀਮ ਸਾਈ ਪਟਿਆਲਾ ਕੋਲੋਂ ਹਾਰ ਗਈ।

11ਵੀਂ ਸਪੈਸ਼ਲ ਉਲੰਪਿਕਸ ਖੇਡਾਂ ਸ਼ੁਰੂ

ਲੁਧਿਆਣਾ, 7 ਨਵੰਬਰ - 11ਵੀਆਂ ਸਪੈਸ਼ਲ ਉਲੰਪਿਕਸ ਭਾਰਤ (ਐਸ. ਓ. ਬੀ.) ਲੁਧਿਆਣਾ ਦੇ ਗੁਰੂ ਨਾਨਕ ਪਬਲਿਕ ਸਕੂਲ ਵਿਚ 7 ਨਵੰਬਰ ਨੂੰ ਸ਼ੁਰੂ ਹੋਈਆਂ। ਇਸ ਤਿੰਨ ਦਿਨ ਚੱਲਣ ਵਾਲੇ ਖੇਡ ਮਹਾਂਕੁੰਭ ਵਿਚ ਭਾਰਤ ਦੇ ਲਗਭਗ 300 ਤੇ ਪਾਕਿਸਤਾਨ ਤੋਂ ਵੀ 35 ਖਿਡਾਰੀ ਸ਼ਾਮਿਲ ਹੋਏ। ਖੇਡਾਂ ਦੀ ਸ਼ੁਰੂਆਤ ਮੌਕੇ ਇਕ ਮਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਮਸ਼ਾਲ ਰੈਲੀ ਗੁਰੂ ਨਾਨਕ ਪਬਲਿਕ ਸਕੂਲ ਤੋਂ ਸ਼ੁਰੂ ਹੋ ਕੇ ਸਰਾਭਾ ਨਗਰ ਹੁੰਦਿਆਂ ਸਤਲੁਜ ਕਲੱਬ ਵਿਖੇ ਸਮਾਪਤ ਹੋਈ। ਇਸ ਰੈਲੀ ਨੂੰ ਸ਼ੀ੍ਰ ਸੰਜੀਵ ਕਾਲੜਾ ਆਈ. ਪੀ. ਐਸ. ਆਈ. ਜੀ. ਜੋਨਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਵਿਚ ਮੰਦ ਬੁੱਧੀ ਬੱਚਿਆਂ ਦੇ ਅਥਲੈਟਿਕ, ਸਾਈਕਲਿੰਗ ਅਤੇ ਹੋਰ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਸ਼ੁਰੂ ਹੋਣਗੇ।

43ਵਾਂ ਆਲ ਇੰਡੀਆ ਨਹਿਰੂ ਹਾਕੀ ਜੂਨੀਅਰ ਟੂਰਨਾਮੈਂਟ

ਲੁਧਿਆਣਾ, 7 ਨਵੰਬਰ - 43ਵਾਂ ਆਲ ਇੰਡੀਆ ਨਹਿਰੂ ਹਾਕੀ ਜੂਨੀਅਰ ਟੂਰਨਾਮੈਂਟ ਗੁੜਗਾਓਂ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਿਚ ਜਰਖੜ ਹਾਕੀ ਅਕੈਡਮੀ ਨੇ ਵਧੀਆ ਖੇਡ ਖੇਡੀ ਅਤੇ ਸੁਪਰ ਲੀਗ 'ਚ ਆਪਣੀ ਜਗ੍ਹਾ ਬਣਾਈ। ਜਰਖੜ ਅਕੈਡਮੀ ਨੇ ਆਪਣੇ ਲੀਗ ਦੌਰ ਦੇ ਆਖਰੀ ਮੈਚ ਵਿੱਚ ਰਾਇ ਸਪੋਰਟਸ ਸਕੂਲ ਪਾਣੀ ਪਤ ਨੂੰ 4-0 ਨਾਲ ਹਰਾਇਆ। ਇਸ ਤੋਂ ਪਹਿਲਾਂ ਜਰਖੜ ਅਕੈਡਮੀ ਨੇ ਆਪਣੇ ਪਹਿਲੇ ਮੈਚ ਵਿੱਚ ਸਪੋਰਟਸ ਕਾਲਜ ਲਖਨਊ ਨੂੰ 3-1 ਨਾਲ ਹਰਾ ਕੇ ਜਿੱਤ ਹਾਸਲ ਕੀਤੀ।

ਹਾਕੀ ਟੀਮ ਦੀ ਚੋਣ ਲਈ ਟਰਾਇਲ ਸ਼ੁਰੂ

ਅੰਮ੍ਰਿਤਸਰ, 7 ਨਵੰਬਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਭਾਰਤੀ ਯੂਨੀਵਰਸਿਟੀਆਂ ਦੀ ਪੁਰਸ਼ਾਂ ਦੀ ਹਾਕੀ ਟੀਮ ਦੀ ਚੋਣ ਕਰਨ ਦੀ ਜ਼ਿੰਮੇਵਾਰੀ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼, ਨਵੀਂ ਦਿੱਲੀ ਨੇ ਦਿੱਤੀ ਹੈ। ਯੂਨੀਵਰਸਿਟੀ ਦੇ ਖੇਡ ਡਾਇਰੈਕਟਰ ਡਾ: ਕੰਵਲਜੀਤ ਸਿੰਘ ਨੇ ਕਿਹਾ ਕਿ ਇਸ ਚੋਣ ਵਾਸਤੇ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ 80 ਤੋਂ ਵੱਧ ਖਿਡਾਰੀਆਂ ਨੇ ਟਰਾਇਲ ਦਿੱਤਾ। ਇਸ ਕੈਂਪ ਦੌਰਾਨ 25 ਖਿਡਾਰੀਆਂ ਨੂੰ ਯੂਨੀਵਰਸਿਟੀ ਵਿਖੇ 8 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਕੋਚਿੰਗ ਕੈਂਪ ਲਈ ਚੁਣਿਆ ਜਾਵੇਗਾ ਅਤੇ ਇਨ੍ਹਾਂ ਖਿਡਾਰੀਆਂ 'ਚੋਂ ਚੁਣੇ ਹੋਏ ਖਿਡਾਰੀ ਗੁੜਗਾਓਂ ਵਿਖੇ 14 ਤੋਂ 25 ਨਵੰਬਰ ਤੱਕ ਹੋਣ ਵਾਲੇ 45ਵੇਂ ਜਿੰਦਲ ਸਟੀਲ ਜਵਾਹਰ ਲਾਲ ਨਹਿਰੂ ਹਾਕੀ (ਪੁਰਸ਼) ਟੂਰਨਾਮੈਂਟ ਵਿਚ ਹਿੱਸਾ ਲੈਣਗੇ।

11ਵੀਆਂ ਸਪੈਸ਼ਲ ਉਲੰਪਿਕਸ ਖੇਡਾਂ ਸ਼ੁਰੂ

ਲੁਧਿਆਣਾ, 6 ਨਵੰਬਰ -11ਵੀਆਂ ਸਪੈਸ਼ਲ ਉਲੰਪਿਕਸ ਭਾਰਤ (ਐਸ. ਓ. ਬੀ.) ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ 7 ਨਵੰਬਰ ਤੋਂ ਸ਼ੁਰੂ ਹੋਈਆਂ ਹਨ। ਇਹ ਤਿੰਨ ਦਿਨਾਂ ਖੇਡਾਂ ਦੇ ਮਹਾ ਕੁੰਭ 'ਚ ਭਾਰਤ ਵਲੋਂ ਲਗਭਗ 400 ਤੇ ਪਾਕਿਸਤਾਨ ਤੋਂ ਵੀ 67 ਖਿਡਾਰੀ ਸ਼ਾਮਿਲ ਲੈਣਗੇ।

57ਵੀਆਂ ਸਰਬ ਭਾਰਤੀ ਪੁਲਿਸ ਖੇਡਾਂ

ਜਲੰਧਰ, 6 ਨਵੰਬਰ - ਪੀ. ਏ. ਪੀ. ਕੈਂਪਸ ਜਲੰਧਰ ਕੈਂਟ ਵਿਖੇ 57ਵੀਆਂ ਸਰਬ ਭਾਰਤੀ ਪੁਲਿਸ ਖੇਡਾਂ ਚੱਲ ਰਹੀਆਂ ਹਨ। ਇਨ੍ਹਾਂ ਵਿਚ ਬਾਸਕਟਬਾਲ ਦੇ ਕੁਆਰਟਰ ਫਾਈਨਲ ਮੁਕਾਬਲੇ ਵਿਚੋਂ ਮੇਜ਼ਬਾਨ ਪੰਜਾਬ ਨੇ ਮਹਾਰਾਸ਼ਟਰ ਨੂੰ 94-46 ਨਾਲ ਹਰਾਇਆ। ਸੀ. ਆਈ. ਐਸ. ਐਫ. ਨੇ ਯੂਪੀ ਨੂੰ 60-58 ਅੰਕਾਂ ਨਾਲ ਹਰਾਇਆ। ਹੈਂਡ ਬਾਲ ਦੇ ਮੁਕਾਬਲੇ 'ਚ ਸੀ. ਆਈ. ਐਸ. ਐਫ. ਨੇ ਤ੍ਰਿਪੁਰਾ ਨੂੰ ਹਰਾਇਆ, ਏ. ਪੀ. ਨੇ ਕਰਨਾਟਕ ਨੂੰ 20-17 ਨਾਲ, ਸੀ. ਆਰ. ਪੀ. ਐਫ. ਨੇ ਉੱਤਰਾਖੰਡ ਨੂੰ 26-18 ਨਾਲ, ਬੀ. ਐਸ਼. ਐਫ ਨੇ ਯੂਪੀ ਨੂੰ 30-15 ਨਾਲ, ਰਾਜਸਥਾਨ ਨੇ ਆਈ. ਟੀ. ਬੀ. ਪੀ. ਨੂੰ 23-17 ਨਾਲ, ਜੰਮੂ-ਕਸ਼ਮੀਰ ਨੇ ਮਹਾਰਾਸ਼ਟਰ ਨੂੰ 34-25 ਨਾਲ, ਪੰਜਾਬ ਨੇ ਬਿਹਾਰ ਨੂੰ 33-21 ਨਾਲ ਹਰਾਇਆ, ਕਬੱਡੀ ਦੇ ਮੁਕਾਬਲਿਆਂ ਦੇ ਵਿਚੋਂ ਆਈ. ਟੀ. ਬੀ. ਪੀ. ਨੇ ਮਨੀ ਪੁਰ ਨੂੰ 45-34 ਨਾਲ ਸੀ. ਆਰ. ਪੀ. ਐਫ. ਨੇ ਐਸ. ਐਸ. ਬੀ. ਨੂੰ 54-21 ਨਾਲ, ਬੀ. ਐਸ. ਐਫ. ਨੇ ਉੜੀਸਾ ਨੂੰ 55-25 ਨਾਲ, ਸੀ. ਆਈ. ਐਸ. ਐਫ. ਨੇ ਗੋਆ ਨੂੰ 108-29 ਨਾਲ, ਹਰਿਆਣਾ ਨੇ ਬਿਹਾਰ ਨੂੰ 48-12 ਨਾਲ, ਮਹਾਰਾਸ਼ਟਰ ਨੇ ਮਨੀ ਪੁਰ ਨੂੰ 28-3 ਨਾਲ, ਤਾਮਿਲਨਾਡੂ ਨੇ ਕਰਨਾਟਕ ਨੂੰ 37-18 ਨਾਲ, ਜੰਮੂ-ਕਸ਼ਮੀਰ ਨੇ ਚੰਡੀਗੜ੍ਹ ਨੂੰ 28-14 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ। ਵਾਲੀਬਾਲ ਦੇ ਲੀਗ ਮੁਕਾਬਲਿਆਂ ਦੇ ਵਿਚੋਂ ਯੂਪੀ ਨੇ ਗੋਆ ਨੂੰ 3-0 ਨਾਲ ਕਰਨਾਟਕ ਨੇ ਐਸ. ਐਸ. ਬੀ. ਨੂੰ 3-0 ਨਾਲ ਸੀ. ਆਈ. ਐਸ. ਐਫ. ਨੇ ਮਨੀਪੁਰ ਨੂੰ 3-0 ਨਾਲ, ਆਈ. ਟੀ. ਬੀ. ਪੀ. ਨੇ ਤ੍ਰਿਪੁਰਾ ਨੂੰ 3-0 ਨਾਲ, ਹਿਮਾਚਲ ਨੇ ਝਾਰ ਖੰਡ ਨੂੰ 3-2 ਨਾਲ, ਉੜੀਸਾ ਨੇ ਜੰਮੂ-ਕਸ਼ਮੀਰ ਨੂੰ 3-0 ਨਾਲ, ਉੱਤਰਾਖੰਡ ਨੇ ਚੰਡੀਗੜ੍ਹ ਨੂੰ 3-0 ਨਾਲ ਹਰਾਇਆ।

ਪੰਜਾਬੀ ਵਰਸਿਟੀ ਅੰਤਰ ਕਾਲਜ ਕਬੱਡੀ ਚੈਂਪੀਅਨਸ਼ਿਪ

ਪਟਿਆਲਾ, 6 ਨਵੰਬਰ - ਅੰਤਰ ਕਾਲਜ ਮਹਿਲਾ ਕਬੱਡੀ ਚੈਂਪੀਅਨਸ਼ਿਪ ਪੰਜਾਬੀ ਯੂਨੀਵਰਸਿਟੀ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਕਰਵਾਈ ਜਾ ਰਹੀ ਹੈ। ਇਸ ਦੇ ਦੂਜੇ ਦਿਨ ਨੈਸ਼ਨਲ ਕਾਲਜ ਭੀਖੀ ਤੇ ਸਰੀਰਕ ਸਿੱਖਿਆ ਕਾਲਜ ਚੁਪਕੀ ਦੀਆਂ ਮੁਟਿਆਰਾਂ ਚੋਟੀ ਦੀਆਂ ਟੀਮਾਂ ਨੂੰ ਹਰਾਇਆ। ਇਸ ਦੇ ਸੁਪਰ ਲੀਗ ਮੁਕਾਬਲੇ ਹੋਏ, ਜਿਸ 'ਚ ਨਾਕ ਆਊਟ ਦੌਰ 'ਚੋਂ ਚੋਟੀ 'ਤੇ ਰਹੀਆਂ ਚਾਰ ਚੋਟੀ ਦੀਆਂ ਟੀਮਾਂ ਦੇ ਮੈਚ ਹੋਏ। ਪਹਿਲੇ ਮੈਚ 'ਚ ਕੋਚ ਗੁਰਵੀਰ ਸਿੰਘ ਦੀ ਸਿਖਲਾਈ ਯਾਫਤਾ ਨੈਸ਼ਨਲ ਕਾਲਜ ਭੀਖੀ ਦੀ ਟੀਮ ਨੇ ਦੇਸ਼ ਭਗਤ ਕਾਲਜ ਬਰੜਵਾਲ (ਧੂਰੀ) ਦੀ ਟੀਮ ਨੂੰ 21-18 ਨਾਲ ਹਰਾਇਆ। ਭੀਖੀ ਦੀਆਂ ਖਿਡਾਰਨਾਂ ਰਾਜੂ ਮਾਨ, ਭੂਰੀ, ਸ਼ਰਨਜੀਤ ਕੌਰ, ਸੁਖਦੀਪ ਕੌਰ ਤੇ ਜਸਵਿੰਦਰ ਕੌਰ ਨੇ ਸ਼ਾਨਦਾਰ ਖੇਡ ਰਾਹੀਂ ਬਰੜਵਾਲ ਦੀ ਧਾਕੜ ਟੀਮ ਨੂੰ ਹਰਾਇਆ। ਦੂਸਰੇ ਮੈਚ 'ਚ ਕੋਚ ਕਸ਼ਮੀਰ ਸਿੰਘ ਦੀ ਸਿਖਲਾਈ ਯਾਫਤਾ ਬਰੜਵਾਲ ਕਾਲਜ ਦੀ ਟੀਮ ਨੇ ਸ਼ਹੀਦ ਕਾਸ਼ੀ ਰਾਮ ਸਰੀਰਕ ਸਿੱਖਿਆ ਕਾਲਜ ਭਾਗੋਮਾਜਰਾ ਦੀ ਟੀਮ ਨੂੰ 73-17 ਨਾਲ ਹਰਾਇਆ। ਚੁਪਕੀ ਕਾਲਜ ਨੇ ਭਾਗੋਮਾਜਰਾ ਦੀ ਟੀਮ ਨੂੰ 80-30 ਨਾਲ ਹਰਾ ਕੇ ਲੀਗ 'ਚ ਜੇਤੂ ਸ਼ੁਰੂਆਤ ਕੀਤੀ। ਚੁਪਕੀ ਕਾਲਜ ਨੇ ਭੀਖੀ ਕਾਲਜ ਦੀ ਟੀਮ ਨੂੰ 16-12 ਨਾਲ ਹਰਾਇਆ। ਕੋਚ ਸ਼ੌਕਤ ਅਲੀ ਦੀਆਂ ਸ਼ਗਿਰਦ ਚੁਪਕੀ ਕਾਲਜ ਦੀਆਂ ਖਿਡਾਰਨਾਂ ਹਰਵਿੰਦਰ ਨੋਨਾ, ਹਰਪ੍ਰੀਤ ਕੌਰ, ਸੁਖਵਿੰਦਰ ਸੁੱਖੀ ਤੇ ਜੱਸੀ ਨੇ ਵਧੀਆ ਪ੍ਰਦਰਸ਼ਨ ਕੀਤਾ।

ਪਿੰਡ ਕੈਰੋਂ ਦਾ ਪੇਂਡੂ ਖੇਡ ਮੇਲਾ ਸਮਾਪਤ

ਸਰਹਾਲੀ ਕਲਾਂ/ ਪੱਟੀ, 6 ਨਵੰਬਰ - ਤਿੰਨ ਰੋਜ਼ਾ ਪੇਂਡੂ ਖੇਡ ਮੇਲਾ ਪਿੰਡ ਕੈਰੋਂ ਵਿਖੇ ਸ. ਪ੍ਰਤਾਪ ਸਿੰਘ ਕੈਰੋਂ ਸਪੋਰਟਸ ਅਤੇ ਸਭਿਆਚਾਰਕ ਕਲੱਬ (ਰਜਿ.) ਵੱਲੋਂ ਕਰਵਾਇਆ ਗਿਆ। ਖੇਡ ਮੇਲੇ 'ਚ ਕਬੱਡੀ, ਕੁੱਤਿਆਂ ਦੀਆਂ ਦੌੜਾਂ ਅਤੇ ਅਥਲੈਟਿਕਸ (ਲੜਕੇ-ਲੜਕੀਆਂ) ਦੇ ਮੁਕਾਬਲੇ ਕਰਵਾਏ ਗਏ। ਕਬੱਡੀ ਓਪਨ 'ਚ ਚੋਹਲਾ ਸਾਹਿਬ ਪਹਿਲੇ ਅਤੇ ਮੀਆਂਵਿੰਡ ਤੇ ਪਨਗੋਟਾ ਸਾਂਝੇ ਤੌਰ 'ਤੇ ਦੂਸਰੇ ਸਥਾਨ 'ਤੇ ਰਹੇ। ਕਬੱਡੀ 60 ਕਿਲੋਗ੍ਰਾਮ 'ਚ ਪਹਿਲੇ ਅਤੇ ਦੂਸਰੇ ਸਥਾਨ 'ਤੇ ਪਿੰਡ ਕੈਰੋਂ ਦੀਆਂ ਟੀਮਾਂ ਨੇ ਹੀ ਕਬਜ਼ਾ ਕੀਤਾ। ਜੇਤੂ ਟੀਮਾਂ ਨੂੰ ਨਕਦ ਇਨਾਮਾਂ ਤੋਂ ਇਲਾਵਾ ਅੰਮ੍ਰਿਤਪੀਤ ਸਿੰਘ ਯਾਦਗਾਰੀ ਕਬੱਡੀ ਕੱਪ ਅਤੇ ਗੁਰਸਿਮਰਨਜੀਤ ਯਾਦਗਾਰੀ ਕਬੱਡੀ ਕੱਪ ਦਿੱਤੇ ਗਏ। ਕੁੱਤਿਆਂ ਦੀਆਂ ਦੌੜਾਂ 'ਚ ਖਹਿਰਾ ਬ੍ਰਦਰਜ਼ ਦਾ ਕੁੱਤਾ ਜੇਤੂ ਰਿਹਾ। ਪ੍ਰਤਾਪ ਸਿੰਘ ਕੈਰੋਂ ਦੀ ਤਰਫ਼ੋਂ ਪਿੰਡ ਕੈਰੋਂ ਦੇ ਸਰਪੰਚ ਕਸ਼ਮੀਰ ਸਿੰਘ ਨੇ ਕਲੱਬ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।

ਪੰਜਾਬ ਮਿੰਨੀ ਮੈਰਾਥਨ ਦੌੜ 9 ਨੂੰ

ਪੰਜਾਬ ਮਿੰਨੀ ਮੈਰਾਥਨ ਦੌੜ 9 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਤੋਂ ਆਰੰਭ ਹੋ ਕੇ ਸਰਕਾਰੀ ਕਾਲਜ, ਫਿਰੋਜ਼ਪੁਰ ਰੋਡ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਹੋਰਨਾਂ ਲੁਧਿਆਣਾ ਦੀਆਂ ਅਹਿਮ ਥਾਂਵਾਂ ਨੂੰ ਲੰਘਦੀ ਹੋਈ, ਮੁੜ ਗੁਰੂ ਨਾਨਕ ਸਟੇਡੀਅਮ ਵਿਖੇ ਸਮਾਪਤ ਹੋਵੇਗੀ। ਇਹ ਦੌੜ 8.8. ਕਿਲੋਮੀਟਰ ਦਾ ਫਾਸਲਾ ਤੈਅ ਕਰੇਗੀ।

ਇੰਡੋ-ਪਾਕਿ ਕਬੱਡੀ ਮੈਚ 10 ਨਵੰਬਰ ਤੋਂ

ਖੰਨਾ, ਸਮਰਾਲਾ 6 ਨਵੰਬਰ - ਇੰਡੋ-ਪਾਕਿ ਕਬੱਡੀ ਮੈਚਾਂ ਦੀ ਲੜੀ 'ਚ 10 ਨਵੰਬਰ ਨੂੰ ਖੰਨਾ ਤੋਂ ਲਗਭਗ 24 ਕਿਲੋਮੀਟਰ ਦੂਰ ਖੰਨਾ ਪੁਲਿਸ ਜ਼ਿਲ੍ਹੇ ਦੇ ਪਿੰਡ ਕੁੱਬੇ 'ਚ ਇੰਡੋ-ਪਾਕਿ ਕਬੱਡੀ ਮੈਚ ਸ਼ਾਮੀ 2.30 ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ 9 ਤਰੀਕ ਨੂੰ ਇੰਡੋ-ਪਾਕਿ ਕਬੱਡੀ ਮੈਚ ਮਜੀਠਾ ਹਲਕੇ ਦੇ ਪਿੰਡ ਗੋਪਾਲ ਪੁਰ ਵਿਖੇ ਹੋ ਰਿਹਾ ਹੈ। ਇਨ੍ਹਾਂ ਮੈਚਾਂ ਦਾ ਫਾਈਨਲ 14 ਨਵੰਬਰ ਨੂੰ ਬਠਿੰਡਾ ਵਿਖੇ ਹੋਵੇਗਾ। ਹੈ। ਸੀਰੀਜ਼ ਜਿੱਤਣ ਵਾਲੀ ਟੀਮ ਨੂੰ 4 ਲੱਖ ਰੁਪਏ ਤੇ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 3 ਲੱਖ ਰੁਪਏ ਦਾ ਇਨਾਮ ਸ: ਸੁਖਬੀਰ ਸਿੰਘ ਬਾਦਲ ਹੀ ਦੇਣਗੇ।

ਭਾਰਤੀ ਬਾਲ ਗੰਗਾਧਰ ਤਿਲਕ ਟਵੰਟੀ-20 ਕ੍ਰਿਕਟ ਚੈਂਪੀਅਨਸ਼ਿਪ

ਨਾਭਾ, 5 ਨਵੰਬਰ - ਸਰਬ ਸੰਮਤੀ ਭਾਰਤੀ ਬਾਲ ਗੰਗਾਧਰ ਤਿਲਕ ਟਵੰਟੀ-20 ਕ੍ਰਿਕਟ ਚੈਂਪੀਅਨਸ਼ਿਪ ਪੰਜਾਬ ਰਾਜ ਟਵੰਟੀ-20 ਕ੍ਰਿਕਟ ਐਸੋਸੀਏਸ਼ਨ ਵੱਲੋਂ ਚੱਲ ਰਹੀ ਹੈ। ਇਸ ਦੇ ਤੀਜੇ ਦਿਨ ਦੋ ਮੈਚ ਖੇਡੇ ਗਏ। ਪਹਿਲਾ ਮੈਚ ਹਿਮਾਚਲ ਪ੍ਰਦੇਸ਼ ਤੇ ਉਤਰ ਪ੍ਰਦੇਸ਼ ਵਿਚਕਾਰ ਹੋਇਆ। ਇਸ ਵਿਚ ਉਤਰ ਪ੍ਰਦੇਸ਼ ਦੀ ਟੀਮ ਨੇ ਪਹਿਲਾ ਖੇਡਦੇ ਹੋਏ 9 ਵਿਕਟਾਂ ਤੇ 195 ਦੌੜਾਂ ਬਣਾਈਆਂ, ਜਵਾਬ 'ਚ ਹਿਮਾਚਲ ਪ੍ਰਦੇਸ਼ ਦੀ ਟੀਮ ਸਿਰਫ਼ 92 ਦੌੜਾਂ 'ਤੇ ਆਲ ਆਊਟ ਹੋ ਗਈ। ਮੈਨ ਆਫ਼ ਦੀ ਮੈਚ ਸੰਦੀਪ ਪਾਂਡੇ ਨੂੰ ਐਲਾਨਿਆ ਗਿਆ, ਜਿਸ ਨੇ 49 ਰਨ ਤੇ ਇਕ ਵਿਕਟ ਪ੍ਰਾਪਤ ਕੀਤੀ। ਦੂਸਰੇ ਮੈਚ 'ਚ ਉਤਰਾਂਚਲ ਦੀ ਟੀਮ ਨੇ ਤਿੰਨ ਵਿਕਟਾਂ ਗੰਗਾ ਕੇ 236 ਦੌੜਾਂ ਬਣਾਈਆਂ, ਜਵਾਬ 'ਚ ਵਿਦਰਭਾ ਨੇ 9 ਵਿਕਟਾਂ ਤੇ 117 ਦੌੜਾਂ ਬਣਾਈਆਂ। ਮੈਨ ਆਫ਼ ਦੀ ਮੈਚ ਹਰਸ਼ਵਰਧਨ ਨੂੰ ਐਲਾਨਿਆ ਗਿਆ। ਉਸ ਨੇ 62 ਗੇਂਦਾਂ ਤੇ 112 ਰਨ ਬਣਾਏ।

57ਵੀਆਂ ਸਰਬ ਭਾਰਤੀ ਪੁਲਿਸ ਖੇਡਾਂ -2008

ਜਲੰਧਰ, 5 ਨਵੰਬਰ - ਪੀ. ਏ. ਪੀ. ਕੈਂਪਸ ਜਲੰਧਰ ਕੈਂਟ ਦੇ ਖੇਡ ਮੈਦਾਨ ਵਿਚ 57ਵੀਆਂ ਸਰਬ ਭਾਰਤੀ ਪੁਲਿਸ ਖੇਡਾਂ ਬਾਸਕਟਬਾਲ, ਹੈਂਡ ਬਾਲ, ਕਬੱਡੀ ਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਦੇ ਦੂਜੇ ਦਿਨ ਕਬੱਡੀ ਦੇ ਮੁਕਾਬਲਿਆਂ ਵਿਚ ਉੱਤਰਾਖੰਡ ਨੇ ਚੰਡੀਗੜ੍ਹ ਨੂੰ 40-30 ਨਾਲ, ਹਰਿਆਣਾ ਨੇ ਆਰ. ਪੀ. ਐਫ. ਨੂੰ 50-14 ਨਾਲ, ਮਹਾਰਾਸ਼ਟਰ ਨੇ ਆਈ. ਟੀ. ਬੀ. ਪੀ ਨੂੰ 39-25 ਨਾਲ, ਐਸ. ਐਸ. ਬੀ. ਨੇ ਏ. ਪੀ. ਨੂੰ 42-27 ਤੇ ਉੜੀਸਾ ਨੇ ਰਾਜਸਥਾਨ ਨੂੰ 45-56 ਅੰਕਾਂ ਨਾਲ ਹਰਾਇਆ। ਬਾਸਕਟਬਾਲ 'ਚੋਂ ਸੀ. ਆਈ. ਐਸ. ਐਫ. ਨੇ ਆਈ. ਟੀ. ਬੀ. ਪੀ. ਨੂੰ 79-18 ਨਾਲ, ਸੀ. ਆਰ. ਪੀ. ਐਫ. ਨੇ ਜੰਮੂ-ਕਸ਼ਮੀਰ ਨੂੰ 61-40 ਨਾਲ, ਪੰਜਾਬ ਨੇ ਰਾਜਸਥਾਨ ਨੂੰ 96-28 ਨਾਲ, ਬੀ. ਐਸ. ਐਫ. ਨੇ ਐਸ. ਐਸ. ਬੀ. ਨੂੰ 103-44 ਅੰਕਾਂ ਨਾਲ ਹਰਾਇਆ। ਹੈਂਡ ਬਾਲ 'ਚੋਂ ਪੰਜਾਬ ਨੇ ਹਰਿਆਣਾ ਨੂੰ 38-18 ਨਾਲ, ਏ. ਪੀ. ਨੇ ਤ੍ਰਿਪੁਰਾ ਨੂੰ 25-14 ਨਾਲ, ਬੀ. ਐਸ. ਐਫ. ਨੇ ਉੱਤਰਾਖੰਡ ਨੂੰ 28-17 ਨਾਲ, ਯੂ. ਪੀ. ਨੇ ਮਨੀਪੁਰ ਨੂੰ 28-17 ਨਾਲ, ਜੰਮੂ-ਕਸ਼ਮੀਰ ਨੇ ਆਈ. ਟੀ. ਬੀ. ਪੀ. ਨੂੰ 33-10 ਨਾਲ, ਕਰਨਾਟਕ ਨੇ ਤਾਮਿਲਨਾਡੂ ਨੂੰ 25-09 ਨਾਲ ਹਰਾਇਆ।

ਜੂਨੀਅਰ ਪੰਜਾਬ ਮਹਿਲਾ ਫੁੱਟਬਾਲ ਟੀਮ ਦੀ ਚੋਣ

ਜਲੰਧਰ, 5 ਨਵੰਬਰ - ਅੰਮ੍ਰਿਤਸਰ ਦੇ ਐਸ.ਆਰ. ਗੌਰਮਿੰਟ ਕਾਲਜ ਵਿਚ ਜੂਨੀਅਰ ਪੰਜਾਬ ਮਹਿਲਾ ਫੁੱਟਬਾਲ ਕੋਚਿੰਗ ਕੈਂਪ ਲਗਾਇਆ ਗਿਆ ਸੀ, ਜਿਸ ਦੌਰਾਨ 20 ਮਹਿਲਾਂ ਫੁੱਟਬਾਲ ਖਿਡਾਰਨਾਂ ਦੀ ਚੋਣ ਕੀਤੀ ਗਈ ਹੈ। ਇਹ 20 ਮੈਂਬਰੀ ਜੂਨੀਅਰ ਪੰਜਾਬ ਮਹਿਲਾ ਫੁੱਟਬਾਲ ਟੀਮ ਹਰਿਆਣਾ ਦੇ ਸ਼ਹਿਰ ਗੁੜਗਾਵਾਂ ਵਿਖੇ ਕਰਵਾਈ ਜਾਣ ਵਾਲੀ ਕੌਮੀ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗੀ। ਪੰਜਾਬ ਮਹਿਲਾ ਫੁੱਟਬਾਲ ਟੀਮ ਨੂੰ ਕਲਸਟਰ 2 ਵਿਚ ਪਾਂਡੀਚਰੀ ਅਤੇ ਗੋਆ ਦੀਆਂ ਟੀਮਾਂ ਨਾਲ ਰੱਖਿਆ ਗਿਆ ਹੈ। ਪੰਜਾਬ ਟੀਮ ਲਈ ਚੁਣੀਆਂ ਗਈਆਂ ਖਿਡਾਰਣਾਂ 'ਚ ਰਾਜਬੀਰ ਕੌਰ, ਕੁਲਵਿੰਦਰ ਕੌਰ, ਸ਼ਰਨਪ੍ਰੀਤ ਕੌਰ, ਹਰਪ੍ਰੀਤ ਕੌਰ, ਮਨਿੰਦਰ ਕੌਰ, ਗਗਨ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਖੁਸ਼ਦੀਪ ਕੌਰ, ਗਗਲ, ਸੁਮਨ ਸਹੋਤਾ, ਹਰਪ੍ਰੀਤ, ਭੁਪਿੰਦਰ, ਸ਼ਰਨਪ੍ਰੀਤ ਕੌਰ, ਹਰਪ੍ਰੀਤ ਕੌਰ, ਸੁਭਜੀਤ ਕੌਰ, ਪਰਵਿੰਦਰ ਕੌਰ, ਸੰਦੀਪ ਕੌਰ, ਜੋਤੀ ਬਾਲਾ ਸ਼ਾਮਿਲ ਹਨ। ਸ੍ਰੀ ਤਰਸੇਮ ਮਸੀਹ ਟੀਮ ਦੇ ਕੋਚ ਅਤੇ ਮਹਿੰਦਰ ਪਾਲ ਕੌਰ ਨੂੰ ਟੀਮ ਦੇ ਨਾਲ ਬਤੌਰ ਮੈਨੇਜਰ ਚੁਣਿਆ ਗਿਆ ਹੈ।

ਗਗਨ ਨਾਰੰਗ ਨੇ ਨਿਸ਼ਾਨੇਬਾਜ਼ੀ 'ਚ ਵਿਸ਼ਵ ਕੱਪ ਜਿੱਤਿਆ

ਨਵੀਂ ਦਿੱਲੀ, 5 ਨਵੰਬਰ - ਵਿਸ਼ਵ ਕੱਪ ਦੌਰਾਨ ਬੀਜਿੰਗ ਉਲੰਪਿਕ ਦੇ ਫਾਈਨਲ ਲਈ ਕੁਆਲੀਫਾਈ ਨਾ ਕਰ ਸਕਣ ਵਾਲੇ ਭਾਰਤੀ ਨਿਸ਼ਾਨੇਬਾਜ਼ ਗਗਨ ਨਾਰੰਗ ਨੇ ਬੈਂਕਾਕ ਵਿਖੇ ਹੋਏ ਵਿਸ਼ਵ ਕੱਪ ਦੌਰਾਨ ਮਰਦਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਵਿਸ਼ਵ ਰਿਕਾਰਡ ਨਾਲ ਜਿੱਤ ਦਰਜ ਕੀਤੀ ਹੈ। ਨਾਰੰਗ ਨੇ ਕੁਆਲੀਫਾਇੰਗ 'ਚ 600 ਅਤੇ ਫਾਈਨਲ 'ਚ 103.5 ਸੋਕਰ ਬਣਾ ਕੇ ਕੁੱਲ 703.5 ਦਾ ਸਕੋਰ ਦਰਜ ਕੀਤਾ। ਇਸ ਤਰ੍ਹਾਂ ਉਸਨੇ ਆਸਟਰੀਆ ਦੇ ਫਾਰਨਿਕ ਥਾਮਸ ਦੁਆਰਾ ਸਾਲ 2006 'ਚ ਬਣਾਇਆ ਵਿਸ਼ਵ ਰਿਕਾਰਡ ਤੋੜ ਦਿੱਤਾ। ਪਰ 20 ਸਾਲਾ ਨਾਰੰਗ ਨੇ ਸਾਰਿਆਂ ਨੂੰ ਪਿੱਛੇ ਛੱਡਦੇ ਹੋਏ ਸੋਨੇ ਦਾ ਤਗਮਾ ਪ੍ਰਾਪਤ ਕੀਤਾ, ਜਦ ਕਿ ਅਮਰੀਕਾ ਦੇ ਮੈਥੀਉ ਏਮਨਜ਼ ਨੇ ਚਾਂਦੀ ਅਤੇ ਚੀਨ ਦੇ ਜੂ ਕਿਨਾਨ ਨੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ।

ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਕਬੱਡੀ ਚੈਂਪੀਅਨਸ਼ਿਪ ਸ਼ੁਰੂ

ਪਟਿਆਲਾ, 5 ਨਵੰਬਰ - ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਕਬੱਡੀ ਚੈਂਪੀਅਨਸ਼ਿਪ (ਲੜਕੀਆਂ) ਚੱਲ ਰਹੀ ਹੈ। ਇਸ ਤਿੰਨ ਦਿਨਾਂ ਚੈਂਪੀਅਨਸ਼ਿਪ 'ਚ 10 ਟੀਮਾਂ ਸ਼ਾਮਿਲ ਹੋ ਰਹੀਆਂ ਹਨ। ਅੱਜ ਹੋਏ ਮੈਚਾਂ 'ਚ ਕੋਚ ਕਸ਼ਮੀਰ ਸਿੰਘ ਦੀ ਸਿਖਲਾਈ ਯਾਫਤਾ ਦੇਸ਼ ਭਗਤ ਕਾਲਜ ਬਰੜਵਾਲ ਨੇ ਪ੍ਰੋ: ਗੁਰਸੇਵਕ ਸਿੰਘ ਸਰੀਰਕ ਸਿੱਖਿਆ ਕਾਲਜ ਨੂੰ ਇਕ ਪਾਸੜ ਮੁਕਾਬਲੇ 'ਚ 90-22 ਨਾਲ ਹਰਾਇਆ। ਅੱਧੇ ਸਮੇਂ ਤੱਕ ਜੇਤੂ ਟੀਮ 31-6 ਨਾਲ ਅੱਗੇ ਸੀ। ਬਰੜਵਾਲ ਦੀਆਂ ਖਿਡਾਰਨਾਂ ਪ੍ਰਵੀਨ, ਨੀਤੂ ਤੇ ਮਨਜੀਤ ਕੌਰ ਨੇ ਵਧੀਆ ਖੇਡ ਵਿਖਾਈ। ਦੂਜੇ ਮੈਚ 'ਚ ਨੈਸ਼ਨਲ ਕਾਲਜ ਚੁਪਕੀ ਨੇ ਬਰਜਿੰਦਰਾ ਕਾਲਜ ਫਰੀਦਕੋਟ ਨੂੰ 45-18 ਨਾਲ ਹਰਾਇਆ। ਜੇਤੂ ਟੀਮ ਲਈ ਕਮਲਜੀਤ ਕੌਰ, ਹਰਵਿੰਦਰ ਗੋਨਾ ਤੇ ਸੁਖਵਿੰਦਰ ਸੁੱਖੀ ਨੇ ਵਧੀਆ ਖੇਡ ਵਿਖਾਏ। ਚੁਪਕੀ ਕਾਲਜ ਨੇ ਗੁਰੂ ਹਰਕ੍ਰਿਸ਼ਨ ਕਾਲਜ ਫੈਲੇਵਾਲ ਨੂੰ ਦੂਸਰੇ ਮੈਚ 'ਚ 66-5 ਨਾਲ ਹਰਾਇਆ। ਸ਼ਹੀਦ ਕਾਂਸੀ ਰਾਮ ਸਰੀਰਿਕ ਸਿੱਖਿਆ ਕਾਲਜ ਭਾਗੋਮਾਜਰਾ ਨੇ ਬਰਜਿੰਦਰਾ ਕਾਲਜ ਫਰੀਦਕੋਟ ਨੂੰ 42-8 ਨਾਲ ਹਰਾਇਆ। ਪ੍ਰੋ: ਗੁਰਸੇਵਕ ਸਿੰਘ ਸਰੀਰਕ ਸਿੱਖਿਆ ਕਾਲਜ ਪਟਿਆਲਾ ਨੇ ਐਮ. ਬੀ. ਐਸ. ਵੀ. ਐਲ. ਬੀ. ਕਾਲਜ ਟਿੱਬਾ ਨੰਗਲ ਨੂੰ 38-12 ਨਾਲ ਹਰਾਇਆ।

ਪੰਜਾਬ ਨੇ ਹਿਮਾਚਲ ਨੂੰ ਹਰਾ ਕੇ ਕੀਤਾ ਨਾਕ ਆਊਟ ਦੌਰ 'ਚ ਪ੍ਰਵੇਸ਼

ਪਟਿਆਲਾ, 4 ਨਵੰਬਰ - ਧਰੁਵ ਪਾਂਡਵ ਸਟੇਡੀਅਮ ਵਿਖੇ ਕੌਮੀ ਪੱਧਰ ਦੀ ਕਰਨਲ ਸੀ.ਕੇ. ਨਾਇਡੂ ਕ੍ਰਿਕਟ ਟਰਾਫੀ ਅੰਡਰ 22 ਟੂਰਨਾਮੈਂਟ ਹੋ ਰਿਹਾ ਹੈ। ਇਸ ਵਿਚ ਪੰਜਾਬ ਨੇ ਹਿਮਾਚਲ ਪ੍ਰਦੇਸ਼ ਨੂੰ ਪਹਿਲੀ ਪਾਰੀ ਦੀ ਬੜ੍ਹਤ ਦੇ ਅਧਾਰ 'ਤੇ ਹਰਾ ਕੇ ਕੌਮੀ ਪੱਧਰ ਦੀ ਕਰਨਲ ਸੀ.ਕੇ. ਨਾਇਡੂ ਕ੍ਰਿਕਟ ਟਰਾਫੀ ਅੰਡਰ22 ਟੂਰਨਾਮੈਂਟ ਦੇ ਨਾਕ ਆਊਟ ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਆਖਰੀ ਦਿਨ ਹਿਮਾਚਲ ਪ੍ਰਦੇਸ਼ ਦੀ ਟੀਮ ਪਹਿਲੀ ਪਾਰੀ 'ਚ 122 ਦੌੜਾਂ 'ਤੇ 372 ਦੌੜਾਂ 'ਤੇ ਸਿਮਟ ਗਈ। ਪਹਿਲੀ ਪਾਰੀ 'ਚ ਬਣਾਈਆਂ 644 ਦੌੜਾਂ ਦੀ ਬੜ੍ਹਤ ਦੇ ਅਧਾਰ 'ਤੇ ਪੰਜਾਬ ਨੇ ਇਸ ਮੈਚ 'ਚੋਂ ਤਿੰਨ ਅੰਕ ਹਾਸਿਲ ਕਰਕੇ ਨਾਕ ਆਊਟ ਦੌੜ 'ਚ ਥਾਂ ਬਣਾ ਲਈ। ਦੂਸਰੀ ਪਾਰੀ 'ਚ ਪੰਜਾਬ ਨੇ ਆਖਰੀ ਦਿਨ ਦੀ ਖੇਡ ਖ਼ਤਮ ਹੋਣ ਤੱਕ 55 ਓਵਰਾਂ 'ਚ 3 ਵਿਕਟਾਂ 'ਤੇ 235 ਦੌੜਾਂ ਬਣਾਈਆਂ। ਜਿਨ੍ਹਾਂ 'ਚ ਸਤਪਾਲ ਦੀਆਂ ਅਜੇਤੂ 101 ਤੇ ਮਿਅੰਕ ਸਿਡਾਨਾ ਦੀਆਂ 99 ਦੌੜਾਂ ਸ਼ਾਮਿਲ ਸਨ। ਪੰਜਾਬ ਦੀ ਟੀਮ ਨੇ ਇਸ ਟੂਰਨਾਮੈਂਟ 'ਚ ਜੰਮੂ ਕਸ਼ਮੀਰ, ਦਿੱਲੀ ਤੇ ਹਿਮਾਚਲ ਪ੍ਰਦੇਸ਼ ਨੂੰ ਹਰਾ ਕੇ ਉੱਤਰੀ ਜੋਨ 'ਚੋਂ ਨਾਕ ਆਊਟ ਦੌਰ 'ਚ ਪ੍ਰਵੇਸ਼ ਕਰ ਲਿਆ ਹੈ।

57ਵੀਂਆਂ ਸਰਬ ਭਾਰਤੀ ਪੁਲਿਸ ਖੇਡਾਂ

ਜਲੰਧਰ, 4 ਨਵੰਬਰ - ਪੀ. ਏ. ਪੀ. ਕੈਂਪਸ ਜਲੰਧਰ ਕੈਂਟ ਵਿਖੇ 57ਵੀਆਂ ਆਲ ਇੰਡੀਆ ਪੁਲਿਸ ਖੇਡਾਂ 2008 ਬਾਸਕਟਬਾਲ, ਹੈਂਡ ਬਾਲ, ਕਬੱਡੀ ਤੇ ਵਾਲੀਬਾਲ ਦੇ ਖੇਡ ਮੁਕਾਬਲੇ ਸ਼ੁਰੂ ਹੋ ਗਏ ਹਨ। ਬਾਸਕਟਬਾਲ 'ਚ ਉੜੀਸਾ ਨੇ ਐਮ. ਪੀ. ਨੂੰ, ਹਰਿਆਣਾ ਨੇ ਆਂਧਰਾ ਪ੍ਰਦੇਸ਼ ਨੂੰ ਹਰਾਇਆ। ਹੈਂਡ ਬਾਲ ਦੇ ਵਿਚ ਸੀ. ਆਰ. ਪੀ. ਐਫ. ਨੇ ਯੂ ਪੀ ਨੂੰ, ਸੀ. ਆਈ. ਐਸ. ਐਫ. ਨੇ ਕਰਨਾਟਕ ਨੂੰ ਤੇ ਉੜੀਸਾ ਨੇ ਆਈ. ਟੀ. ਬੀ. ਪੀ. ਨੂੰ ਹਰਾਇਆ। ਕਬੱਡੀ ਮੁਕਾਬਲੇ ਵਿਚੋਂ ਪੰਜਾਬ ਨੇ ਹਿਮਾਚਲ ਨੂੰ ਬੀ. ਐਸ. ਐਫ. ਨੇ ਰਾਜਸਥਾਨ ਨੂੰ ਤੇ ਉੱਤਰਾਖੰਡ ਨੇ ਐਮ. ਪੀ. ਨੂੰ ਹਰਾਇਆ। ਵਾਲੀਬਾਲ ਵਿਚ ਪੰਜਾਬ ਨੇ ਰਾਜਸਥਾਨ ਨੂੰ ਤੇ ਬੀ. ਐਸ. ਐਫ. ਨੇ ਕੇਰਲਾ ਨੂੰ ਹਰਾਇਆ।

ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਕਬੱਡੀ ਚੈਂਪੀਅਨਸ਼ਿਪ

ਪਟਿਆਲਾ, 4 ਨਵੰਬਰ - ਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ 5 ਤੋਂ 7 ਨਵੰਬਰ ਤੱਕ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਮਹਿਲਾ ਕਬੱਡੀ ਚੈਂਪੀਅਨਸ਼ਿਪ ਕਰਵਾਈ ਜਾਵੇਗੀ। ਇਸ ਚੈਂਪੀਅਨਸ਼ਿਪ 'ਚ 10 ਕਾਲਜਾਂ ਦੀਆਂ ਟੀਮਾਂ ਸ਼ਾਮਿਲ ਹੋ ਰਹੀਆਂ ਹਨ।

ਕੁੱਲ ਹਿੰਦ 'ਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ ਲਈ ਟੀਮ ਦਾ ਐਲਾਨ

ਪਟਿਆਲਾ, 4 ਨਵੰਬਰ - ਕੁੱਲ ਹਿੰਦ ਅੰਤਰ ਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ ਗੋਆ ਵਿਖੇ 10 ਤੋਂ 15 ਨਵੰਬਰ ਤੱਕ ਕਰਵਾਈ ਜਾਵੇਗੀ। ਇਸ ਲਈ ਪੰਜਾਬੀ ਵਰਸਿਟੀ ਦੀ ਟੀਮ ਦਾ ਐਲਾਨ ਕੀਤਾ ਗਿਆ ਹੈ। ਇਸ ਲਈ 18 ਮੈਂਬਰੀ ਟੀਮ 5 ਨਵੰਬਰ ਨੂੰ ਰਵਾਨਾ ਹੋਵੇਗੀ। ਕੋਚ ਦਲਬੀਰ ਸਿੰਘ ਤੇ ਮੈਨੇਜਰ ਬਹਾਦਰ ਸਿੰਘ ਦੀ ਅਗਵਾਈ 'ਚ ਜਾ ਰਹੀ ਇਸ ਟੀਮ 'ਚ ਅਮਰਪ੍ਰੀਤ ਸਿੰਘ ਤੇ ਦਲਬੀਰ ਸਿੰਘ ਦੋਵੇਂ ਗੋਲ-ਕੀਪਰ, ਸੁਨੀਲ ਕੁਮਾਰ, ਕਰਮਜੀਤ ਸਿੰਘ, ਗੁਰਲਾਲ ਸਿੰਘ, ਜਸਵਿੰਦਰ ਸਿੰਘ ਤੇ ਪਲਵਿੰਦਰ ਸਿੰਘ ਸਾਰੇ ਰੱਖਿਅਕ ਪੰਕਤੀ 'ਚ, ਹਰਪ੍ਰੀਤ ਸਿੰਘ ਕਪਤਾਨ, ਮਨਪ੍ਰੀਤ ਸਿੰਘ, ਕਰਮਪ੍ਰੀਤ ਸਿੰਘ, ਗੁਰਮੇਲ ਸਿੰਘ ਸਾਰੇ ਮੱਧ ਪੰਕਤੀ, ਪਵਨਦੀਪ ਸਿੰਘ, ਮਨਦੀਪ ਸਿੰਘ ਹਮਲਾਵਰ ਪੰਕਤੀ, ਸੂਰਜ ਗੁਰਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਆਜਮ ਅਲੀ ਤੇ ਮਨਦੀਪ ਲੱਕੀ ਸ਼ਾਮਿਲ ਹਨ। ਟੂਰਨਾਮੈਂਟ 'ਚ ਉੱਤਰੀ ਭਾਰਤ ਦੀਆਂ ਤਿੰਨ ਹੋਰ ਟੀਮਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਿੱਲੀ ਯੂਨੀਵਰਸਿਟੀ ਤੇ ਲਖਨਊ ਵਰਸਿਟੀ ਦੀਆਂ ਟੀਮਾਂ ਵੀ ਭਾਗ ਲੈ ਰਹੀਆਂ ਹਨ।

ਪੰਜਾਬ ਰਾਜ ਪੇਂਡੂ ਖੇਡਾਂ ਅੰਡਰ 16 ਸਾਲ

ਮੋਗਾ, 4 ਨਵੰਬਰ - ਪੰਜਾਬ ਰਾਜ ਪੇਂਡੂ ਖੇਡਾਂ ਅੰਡਰ 16 ਸਾਲਾ ਲੜਕੀਆਂ ਦੇ ਤਿੰਨ ਰੋਜ਼ਾ ਖੇਡ ਮੁਕਾਬਲੇ ਮੋਗਾ ਸ਼ਹਿਰ ਦੇ ਗੁਰੂ ਨਾਨਕ ਕਾਲਜ ਮੋਗਾ ਵਿਖੇ ਕਰਵਾਏ ਜਾ ਰਹੇ ਹਨ। ਜਿਸ ਦੇ ਦੂਜੇ ਦਿਨ 3 ਹਜ਼ਾਰ ਮੀਟਰ 'ਚ ਹੁਸ਼ਿਆਰਪੁਰ ਦੀ ਹਰਪ੍ਰੀਤ ਨੇ ਸੋਨੇ ਹੁਸ਼ਿਆਰਪੁਰ ਦੀ ਹੀ ਜਯੋਤੀ ਨੇ ਚਾਂਦੀ ਦਾ ਤੇ ਗੁਰਦਾਸਪੁਰ ਦੀ ਸ਼ਰਨਜੀਤ ਨੇ ਕਾਂਸੀ ਦਾ ਤਮਗਾ ਜਿੱਤਿਆ। ਹਾਈ ਜੰਪ ਸਿੰਘ ਸੰਗਰੂਰ ਦੀ ਪਰਨੀਤ ਕੌਰ ਨੇ ਪਹਿਲਾ, ਸੰਗਰੂਰ ਦੀ ਹੀ ਮਨਪ੍ਰੀਤ ਕੌਰ ਅਤੇ ਮੁਕਤਸਰ ਦੀ ਸੁਮਨ ਦੇਵੀ ਨੇ ਚਾਂਦੀ ਦਾ 800 ਮੀਟਰ ਦੇ ਫਾਈਨਲ ਮੁਕਾਬਲੇ 'ਚ ਗੁਰਦਾਸਪੁਰ ਦੀ ਸ਼ਰਨਜੀਤ ਕੌਰ ਨੇ ਪਹਿਲਾ ਲੁਧਿਆਣਾ ਦੀ ਰੂਬੀਨਾ ਸ਼ਰਮਾ ਨੇ ਦੂਸਰਾ ਹੁਸ਼ਿਆਰਪੁਰ ਦੀ ਪਰਦੀਪ ਕੌਰ ਨੇ ਤੀਸਰਾ, ਜੈਵਲਿਨ ਥਰੋਅ 'ਚ ਮੁਕਤਸਰ ਦੀ ਅਮਨਦੀਪ ਕੌਰ ਨੇ ਪਹਿਲਾ, ਗੁਰਦਾਸਪੁਰ ਦੀ ਕੰਵਲਜੀਤ ਕੌਰ ਨੇ ਦੂਸਰਾ ਸੰਗਰੂਰ ਦੀ ਰਾਜਵਿੰਦਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੇ ਫਾਈਨਲ ਮੁਕਾਬਲੇ ਵਿਚ ਮੁਕਤਸਰ ਦੀ ਸੁਪਰੀਤ ਕੌਰ ਨੇ ਪਹਿਲਾ ਲੁਧਿਆਣਾ ਦੀ ਏਕਮਜੋਤ ਕੌਰ ਨੇ ਦੂਸਰਾ ਤੇ ਸੰਗਰੂਰ ਦੀ ਕਮਲ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਹਾਕੀ ਦੇ ਕੁਆਟਰ ਫਾਈਨਲ ਮੈਚਾਂ ਵਿਚ ਮੁਕਤਸਰ ਨੇ ਬਰਨਾਲਾ ਨੂੰ 2-0, ਗੁਰਦਾਸਪੁਰ ਨੇ ਅੰਮ੍ਰਿਤਸਰ ਨੂੰ 5-0, ਮੋਗਾ ਨੇ ਲੁਧਿਆਣਾ ਨੂੰ 4-0 ਅਤੇ ਤਰਨਤਾਰਨ ਨੇ ਸੰਗਰੂਰ ਨੂੰ 3-0 ਗੋਲਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਵਾਲੀਬਾਲ ਦੇ ਕੁਆਰਟਰ ਫਾਈਨਲ ਮੈਚਾਂ 'ਚ ਲੁਧਿਆਣਾ ਨੇ ਸੰਗਰੂਰ ਨੂੰ ਮੁਕਤਸਰ ਨੇ ਬਰਨਾਲਾ ਨੂੰ ਮੋਗਾ ਨੇ ਕਪੂਰਥਲਾ ਨੂੰ ਅਤੇ ਰੋਪੜ ਨੇ ਜਲੰਧਰ ਨੂੰ ਹਰਾ ਕੇ ਸੈਮੀਫਾਈਨਲ 'ਚ, ਖੋਹ ਖੋਹ ਦੇ ਕੁਆਰਟਰ ਫਾਈਨਲ ਵਿਚ ਰੋਪੜ ਨੇ ਸੰਗਰੂਰ ਨੂੰ ਬਠਿੰਡਾ ਨੇ ਮੋਗਾ ਨੂੰ ਫਰੀਦਕੋਟ ਨੇ ਹੁਸ਼ਿਆਰਪੁਰ ਨੂੰ ਅਤੇ ਲੁਧਿਆਣਾ ਨੇ ਮਾਨਸਾ ਨੂੰ ਹਰਾਇਆ ਅਤੇ ਸੈਮੀਫਾਈਨਲ ਵਿਚ ਆਪਣੀਆਂ ਜਗ੍ਹਾ ਬਣਾਈ। ਕਬੱਡੀ ਦੇ ਕੁਆਰਟਰ ਫਾਈਨਲ ਮੈਚਾਂ 'ਚ ਫਿਰੋਜ਼ਪੁਰ ਨੇ ਗੁਰਦਾਸਪੁਰ ਨੂੰ 35 ਅੰਕਾਂ ਨਾਲ, ਬਠਿੰਡਾ ਨੇ ਮੁਹਾਲੀ ਨੂੰ 43 ਅੰਕਾਂ ਨਾਲ ਅੰਮ੍ਰਿਤਸਰ ਨੇ ਮੁਕਤਸਰ ਨੂੰ 8 ਅੰਕਾਂ ਨਾਲ ਤੇ ਲੁਧਿਆਣਾ ਨੇ ਨਵਾਂ ਸ਼ਹਿਰ ਨੂੰ 11 ਅੰਕਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਪੁੱਜੇ। ਵੇਟ ਲਿਫਟਿੰਗ ਦੀ 53 ਕਿੱਲੋ ਵੇਟ ਕੇਟਾਗਰੀ 'ਚ ਮੁਕਤਸਰ ਦੀ ਰਮਨਦੀਪ ਕੌਰ ਨੇ 79 ਕਿੱਲੋ ਭਾਰ ਚੁੱਕ ਕੇ ਪਹਿਲਾ, ਸੰਗਰੂਰ ਦੀ ਜਸਪ੍ਰੀਤ ਕੌਰ ਨੇ 77 ਕਿੱਲੋ ਤੇ ਮੁਹਾ