|
ਟਰੇਸਰ ਕੱਪ ਸ਼ੁਰੂ
ਜਲੰਧਰ, 24 ਦਸੰਬਰ - ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ
ਜਲੰਧਰ ਵਿਖੇ ਟਰੇਸਰ ਕੱਪ ਰਮੇਸ਼ ਚੰਦਰ ਮੈਮੋਰੀਅਲ ਸੁਸਾਇਟੀ ਫਾਰ ਸਪੋਰਟਸ ਵੱਲੋਂ
ਕਰਵਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਹਾਕੀ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ
ਪੰਜਾਬ ਪੁਲਿਸ ਤੇ ਰੇਲ ਕੋਚ ਫੈਕਟਰੀ ਕਪੂਰਥਲਾ ਦੀਆਂ ਹਾਕੀ ਟੀਮਾਂ ਵਿਚਕਾਰ ਇਕ ਮੈਚ
ਕਰਵਾਇਆ ਗਿਆ। ਇਸ ਮੈਚ ਵਿਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਪੰਜਾਬ ਪੁਲਿਸ 'ਤੇ 3-2
ਗੋਲਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਰੇਲ ਕੋਚ ਫੈਕਟਰੀ ਦੀ ਜੇਤੂ ਟੀਮ ਨੂੰ 31
ਹਜ਼ਾਰ ਰੁਪਏ ਨਗਦ ਤੇ ਇਕ ਸ਼ਾਨਦਾਰ ਟਰਾਫੀ ਤੇ ਉਪ ਜੇਤੂ ਪੰਜਾਬ ਪੁਲਿਸ ਦੀ ਟੀਮ ਨੂੰ
21 ਹਜ਼ਾਰ ਰੁਪਏ ਨਕਦ ਤੇ ਇਕ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।
ਕੌਮੀ ਸਕੂਲ ਖੇਡਾਂ ਸ਼ੁਰੂ
ਗੁਰਦਾਸਪੁਰ, 24 ਦਸੰਬਰ - ਗੁਰਦਾਸਪੁਰ ਵਿਚ ਪੰਜ ਰੋਜ਼ਾ ਨੈਸ਼ਨਲ ਸਕੂਲ ਖੇਡਾਂ
ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਖੇਡਾਂ ਵਿਚ ਭਾਗ ਲੈਣ ਲਈ ਦੇਸ਼ ਦੇ 11 ਰਾਜਾਂ ਤੋਂ ਇਕ
ਹਜ਼ਾਰ ਤੋਂ ਵਧੇਰੇ ਖਿਡਾਰੀ ਅਤੇ ਖਿਡਾਰਨਾਂ ਸ਼ਾਮਿਲ ਹੋ ਰਹੇ ਹਨ। ਇਹ ਟੂਰਨਾਮੈਂਟ ਖੇਡ
ਵਿਭਾਗ ਪੰਜਾਬ ਨੇ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਸਹਾਇਤਾ ਨਾਲ ਸ਼ੁਰੂ ਕਰਵਾਇਆ ਹੈ
ਜਿਸ ਵਿਚ ਕੁਸ਼ਤੀਆਂ ਤੋਂ ਇਲਾਵਾ ਕਬੱਡੀ ਦੇ ਨਾਮੀ ਖਿਡਾਰੀ ਭਾਗ ਲੈ ਰਹੇ ਹਨ। ਇਸ ਮੌਕੇ
ਸਰਕਾਰੀ ਕਾਲਜ ਗੁਰਦਾਸਪੁਰ ਅਤੇ ਯੂਨੀਵਰਸਲ ਕਾਲਜ ਲੇਹਲ ਦੇ ਲੜਕਿਆਂ ਵੱਲੋਂ ਇਕ
ਰੰਗਾ-ਰੰਗ ਪ੍ਰੋਗਰਾਮ ਭੰਗੜਾ ਵੀ ਪੇਸ਼ ਕੀਤਾ। ਲੜਕੀਆਂ ਦੇ ਕੁਸ਼ਤੀ ਮੁਕਾਬਲਿਆਂ ਦੇ
ਨਤੀਜੇ 'ਚੋਂ 30 ਕਿਲੋ ਵਰਗ ਵਿਚ ਕੇਰਲਾ ਦੀ ਅੰਜੂ ਸਾਨ ਪੀ ਨੇ ਪੰਜਾਬ ਦੀ ਜਸਬੀਰ ਅਤੇ
ਹਰਿਆਣਾ ਦੀ ਸਾਇਆ ਕੰਬੋਜ਼ ਨੇ ਮਹਾਰਾਸ਼ਟਰ ਦੀ ਕਵਿਤਾ ਸੋਨਾਲਕਨ ਨੂੰ ਹਰਾਇਆ। 34 ਕਿਲੋ
ਵਰਗ ਵਿਚ ਹਰਿਆਣਾ ਸਿਮਰਨ ਨੇ ਕੇਰਲਾ ਦੀ ਸੁਰੀਆ ਸੁਰੇਸ਼ ਅਤੇ ਪੰਜਾਬ ਦੀ ਦੀਪਕਾ ਨੇ
ਮਹਾਰਾਸ਼ਟਰ ਦੀ ਅਸ਼ਵਨੀ ਤਾਨਾ ਨੂੰ ਹਰਾਇਆ। 37 ਕਿਲੋ ਵਰਗ ਵਿਚ ਹਰਿਆਣਾ ਦੀ ਪੂਨਮ ਨੇ
ਮਹਾਰਾਸ਼ਟਰ ਦੀ ਆਰਤੀ ਸਾਜੇ ਅਤੇ ਪੰਜਾਬ ਦੀ ਭਾਰਤੀ ਸ਼ਰਮਾ ਨੇ ਕੇਰਲਾ ਦੀ ਮੰਜੂ ਕੇ
ਨੂੰ ਹਰਾਇਆ। 40 ਕਿਲੋ ਵਰਗ ਵਿਚ ਮਹਾਰਾਸ਼ਟਰ ਦੀ ਨਿਕੇਤਨ ਨੇ ਝਾੜਖੰਡ ਦੀ ਬਿੰਦਾ ਅਤੇ
ਹਰਿਆਣਾ ਦੀ ਸੰਜੂ ਜਾਖੜ ਨੇ ਮੀਜੋਰੰਮ ਦੀ ਰਾਮ ਕਲੌਨੀ ਨੂੰ ਹਰਾਇਆ ਅਤੇ 44 ਕਿਲੋ
ਵਰਗ ਵਿਚ ਮਹਾਰਾਸ਼ਟਰ ਦੀ ਰਸੀਮਾ ਮਾਨੇ ਨੇ ਝਾਰਖੰਡ ਦੀ ਪ੍ਰਿਅੰਕਾ ਕੁਮਾਰੀ ਅਤੇ
ਹਰਿਆਣਾ ਦੀ ਸੂਮਨ ਨੇ ਮਿਜੋਰਮ ਦੀ ਵਾਨੇ ਨੂੰ ਹਰਾਇਆ।
ਅੰਤਰਰਾਸ਼ਟਰੀ ਡੈਲਟਾ ਕਬੱਡੀ ਕੱਪ ਸ਼ੁਰੂ
ਲੁਧਿਆਣਾ, 24 ਦਸੰਬਰ -ਪਿੰਡ ਫੁੱਲਾਂਵਾਲ ਨੇੜੇ ਦੋ ਸੌ ਫੁੱਟਾ ਬਾਈਪਾਸ
ਅਰਬਨ ਅਸਟੇਟ ਦੁੱਗਰੀ ਵਿਖੇ ਪਹਿਲਾ ਅੰਤਰਰਾਸ਼ਟਰੀ ਪੱਧਰ ਦਾ ਡੈਲਟਾ ਕਬੱਡੀ ਕੱਪ ਨਾਰਥ
ਇੰਡੀਆ ਕਬੱਡੀ ਫੈਡਰੇਸ਼ਨ ਦੀ ਸਰਪ੍ਰਸਤੀ ਹੇਠ ਸ਼ੁਰੂ ਹੋ ਗਿਆ ਹੈ। ਇਸ ਟੂਰਨਾਮੈਂਟ ਦਾ
ਉਦਘਾਟਨ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਕਿਲ੍ਹਾ ਰਾਏਪੁਰ ਨੇ ਕੀਤਾ। ਇਸ
ਟੂਰਨਾਮੈਂਟ 'ਚ ਇਕ ਪਿੰਡ ਓਪਨ ਕਬੱਡੀ 42 ਟੀਮਾਂ ਨੇ ਹਿੱਸਾ ਲਿਆ। ਮੁੱਢਲੇ ਗੇੜ ਦੇ
ਮੈਚਾਂ ਵਿਚ ਗਾਲਿਬ ਕਲਾਂ ਨੇ ਪਟਿਆਲਾ ਨੂੰ, ਢੱਲਾ ਨੇ ਚੇਨੇਰੀ ਨੂੰ, ਲੰਡੇਆਣੀ ਨੇ
ਦੂਲੋਂ ਨੂੰ, ਫੁੱਲਾਂਵਾਲ ਨੇ ਪਿਪਲੀ ਨੂੰ, ਕੋਲਡ ਸ਼ਾਪਾ ਨੇ ਨਕੋਦਰ ਨੂੰ, ਸਰਾਭਾ ਨੇ
ਹੇਡੋ ਨੂੰ, ਤਲੇਕੇ ਨੇ ਪੰੜੋਰੀ ਨੂੰ, ਚੁੜ੍ਹਚੱਕ ਨੇ ਰਾਮਗੜ੍ਹ ਨੂੰ, ਜੰਡੀ ਨੇ ਮੇਹਰ
ਸਿੰਘ ਵਾਲਾ ਨੂੰ, ਰਸੂਲਪੁਰ ਨੇ ਸਕੂਰ ਨੂੰ ਦੋਧਰ ਨੇ ਹਰਕੀਰਤ ਗੜ੍ਹ ਨੂੰ ਹਰਾਇਆ,
ਜਦਕਿ 40 ਸਾਲਾਂ ਤੋਂ ਉਪਰ ਉਮਰ ਦੇ ਮੁਕਾਬਲੇ ਵਿਚ ਲੁਧਿਆਣਾ ਨੇ ਮੋਗਾ ਨੂੰ 25-23
ਨਾਲ ਹਰਾਇਆ। ਚੈਂਪੀਅਨ ਟੀਮ ਨੂੰ ਪ੍ਰਧਾਨ ਮਾਨ ਸਿੰਘ ਅਤੇ ਟਿੰਕੂ ਸੇਖੋਂ ਵਲੋਂ ਨਕਦ
ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਪਰਵਿੰਦਰ ਸਿੰਘ ਫੁੱਲਾਂਵਾਲ
ਅਤੇ ਕਬੱਡੀ ਮੈਚਾਂ ਦੀ ਕੁਮੈਂਟਰੀ ਹਰਜੋਤ ਸਿੰਘ ਸਿਓੜਾ, ਕਾਲਾ ਰਸੀਨ ਨੇ ਕੀਤੀ। ਇਸ
ਤੋਂ ਇਲਾਵਾ ਇਸ ਵਿਚ ਕ੍ਰਿਕਟ ਅਤੇ ਬਾਲੀਵਾਲ ਦੇ ਦਿਲਚਸਪ ਮੁਕਾਬਲੇ ਹੋਏ।
ਚੱਬੇਵਾਲ ਫੁੱਟਬਾਲ ਟੂਰਨਾਮੈਂਟ ਆਰੰਭ
ਚੱਬੇਵਾਲ, 24 ਦਸੰਬਰ -ਚੱਬੇਵਾਲ ਫੁੱਟਬਾਲ ਟੂਰਨਾਮੈਂਟ ਯੰਗਮੈਨ ਸਪੋਰਟਸ
ਕਲੱਬ ਚੱਬੇਵਾਲ ਅਤੇ ਗ੍ਰਾਮ ਪੰਚਾਇਤ ਚੱਬੇਵਾਲ (ਹੁਸ਼ਿਆਰਪੁਰ) ਵੱਲੋਂ ਯੂਥ ਅਕਾਲੀ ਦਲ
ਦੇ ਕੌਮੀ ਜਥੇਬੰਦਕ ਸਕੱਤਰ ਅਤੇ ਕਲੱਬ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਸੰਧੂ ਸਰਪੰਚ
ਚੱਬੇਵਾਲ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਕੈਨੇਡਾ (ਈਸਟ)
ਦੇ ਸਰਪ੍ਰਸਤ ਸ: ਅਵਤਾਰ ਸਿੰਘ ਸੀਣਾ ਨੇ ਟੂਰਨਾਮੈਂਟ ਦਾ ਉਦਘਾਟਨ ਕੀਤਾ। ਟੂਰਨਾਮੈਂਟ
ਪ੍ਰਬੰਧਕ ਨਿਰਮਲ ਸਿੰਘ ਭੀਲੋਵਾਲ ਨੇ ਦੱਸਿਆ ਕਿ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ
ਫਾਈਨਲ ਵਾਲੇ ਦਿਨ ਮੈਂਬਰ ਰਾਜ ਸਭਾ ਸ: ਵਰਿੰਦਰ ਸਿੰਘ ਬਾਜਵਾ ਕਰਨਗੇ।
ਕੈਨੇਡਾ ਕਬੱਡੀ ਅਤੇ ਹਾਕੀ ਕੱਪ 1 ਤੋਂ 4
ਜਨਵਰੀ ਤੱਕ
ਲੁਧਿਆਣਾ, 24 ਦਸੰਬਰ - ਲੁਧਿਆਣਾ 'ਚ ਕੌਮਾਂਤਰੀ ਕੈਨੇਡਾ ਕਬੱਡੀ ਅਤੇ ਹਾਕੀ
ਕੱਪ, 1 ਤੋਂ 4 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਹ ਮਾਲਵਾ ਸਪੋਰਟਸ ਐਸੋਸੀਏਸ਼ਨ
ਕੈਨੇਡਾ ਅਤੇ ਫਰੈਜਰ ਵੈਲੀ ਕਬੱਡੀ ਕਲੱਬ ਵੱਲੋਂ ਹੋਵੇਗਾ। ਇਸ 'ਚ 4 ਜਨਵਰੀ ਨੂੰ
ਅੰਤਰਰਾਸ਼ਟਰੀ ਕਬੱਡੀ ਟੀਮਾਂ ਦੇ ਮੈਚ ਹੋਣਗੇ ਅਤੇ ਨਾਲ ਹੀ 4 ਜਨਵਰੀ ਨੂੰ ਲੋਕ ਗਾਇਕ
ਬੱਬੂ ਮਾਨ ਦਾ ਖੁੱਲ੍ਹਾ ਅਖਾੜਾ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਲੱਗੇਗਾ। 1
ਤੋਂ 3 ਜਨਵਰੀ ਤੱਕ ਹਾਕੀ ਜੂਨੀਅਰ ਵਰਗ ਦੀਆਂ ਮੁਲਕ ਦੀਆਂ ਚੋਟੀ ਦੀਆਂ 8 ਟੀਮਾਂ ਦੇ
ਆਪਸੀ ਭੇੜ ਪਦਮ ਸ੍ਰੀ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ. ਏ. ਯੂ. ਲੁਧਿਆਣਾ ਵਿਖੇ
ਹੋਣਗੇ।
ਨੈਸ਼ਨਲ ਕ੍ਰਿਕਟ ਟੂਰਨਾਮੈਂਟ ਲਈ ਪੰਜਾਬ
'ਚੋਂ ਲੜਕੀਆਂ ਦੀ ਟੀਮ ਗਈ
ਮੋਗਾ, 23 ਦਸੰਬਰ - ਨੈਸ਼ਨਲ ਕ੍ਰਿਕਟ ਟੂਰਨਾਮੈਂਟ ਜੰਮੂ ਵਿਚ 27 ਦਸੰਬਰ ਤੋਂ
ਸ਼ੁਰੂ ਹੋ ਰਿਹਾ ਹੈ। ਇਸ ਟੂਰਨਾਮੈਂਟ ਵਿਚ ਭਾਗ ਲੈਣ ਲਈ ਪੰਜਾਬ ਦੀ ਲੜਕੀਆਂ ਦੀ ਅੰਡਰ
19 ਸਾਲ ਕ੍ਰਿਕਟ ਟੀਮ ਨੂੰ ਜੰਮੂ ਲਈ ਰਵਾਨਾ ਕੀਤਾ ਗਿਆ। ਮੋਗਾ ਜ਼ਿਲ੍ਹੇ ਦੀ ਉੱਘੀ
ਵਿਦਿਅਕ ਸੰਸਥਾ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ (ਮੋਗਾ) ਦੀਆਂ 9
ਖਿਡਾਰਣਾਂ ਪੰਜਾਬ ਦੀ ਟੀਮ ਵਿਚ ਭਾਗ ਲੈ ਰਹੀਆਂ ਹਨ। ਪੰਜਾਬ ਟੀਮ ਦੀ ਚੋਣ 6 ਦਸੰਬਰ
ਤੋਂ 20 ਦਸੰਬਰ ਤੱਕ ਚੱਲੇ ਅਭਿਆਸ ਕੈਂਪ ਦੌਰਾਨ ਕੀਤੀ ਗਈ। ਟੀਮ ਵਿਚ ਪ੍ਰਵੀਨ ਖਾਨ
ਮੋਗਾ (ਕਪਤਾਨ), ਨੁਪੁਰ ਕਸ਼ਯਪ ਪਟਿਆਲਾ, ਮੋਨਿਕਾ ਅੰਮ੍ਰਿਤਸਰ, ਰੀਤੂਪ੍ਰੀਤ ਕੌਰ
ਫਰੀਦਕੋਟ, ਪ੍ਰਿਆ ਅੰਮ੍ਰਿਤਸਰ, ਜਗਦੀਪ ਐਮ. ਡੀ. (ਮੋਗਾ), ਜੈਸਮੀਨ ਬਰਾੜ ਲੁਧਿਆਣਾ,
ਸਿਮਰਜੀਤ ਕੌਰ ਮੋਗਾ, ਜਸਪ੍ਰੀਤ ਕੌਰ ਮੋਗਾ, ਰੋਮਾ ਅੰਮ੍ਰਿਤਸਰ, ਮਨਦੀਪ ਕੌਰ ਮੋਗਾ,
ਬਲਜਿੰਦਰ ਕੌਰ ਮੋਗਾ, ਜਗਦੀਪ ਕੌਰ ਮੋਗਾ, ਪਰਵਿੰਦਰ ਕੌਰ ਮੋਗਾ, ਹਰਪ੍ਰਭਜੋਤ ਕੌਰ
ਮੋਗਾ, ਸੁਖਬੀਰ ਕੌਰ ਫਰਦੀਕੋਟ ਨੂੰ ਸ਼ਾਮਲ ਕੀਤਾ ਗਿਆ ਹੈ।
ਖਿਜ਼ਰਾਬਾਦ ਦਾ ਟੂਰਨਾਮੈਂਟ ਸਮਾਪਤ
ਮਾਜਰੀ, 23 ਦਸੰਬਰ - ਭਗਵਾਨ ਮਹਾਰਿਸ਼ੀ ਬਾਲਮੀਕ ਦੀ ਯਾਦ 'ਚ ਇਤਿਹਾਸਕ ਪਿੰਡ
ਖਿਜ਼ਰਾਬਾਦ ਵਿਖੇ ਟੂਰਨਾਮੈਂਟ ਕਰਵਾਇਆ ਗਿਆ। ਇਸ ਖੇਡ ਮੇਲੇ 'ਚ 16 ਫੁਟਬਾਲ ਤੇ 14
ਕਬੱਡੀ ਦੀਆਂ ਟੀਮਾਂ ਨੇ ਭਾਗ ਲਿਆ। ਫੁੱਟਬਾਲ ਓਪਨ 'ਚ ਕੁਰਾਲੀ ਨੇ ਪਹਿਲਾ ਤੇ ਖਰੜ
ਨੇ ਦੂਜਾ ਸਥਾਨ, ਕਬੱਡੀ ਓਪਨ ਵਿਚ ਰਸੂਲਪੁਰ ਨੇ ਪਹਿਲਾ ਤੇ ਬਜਹੇੜੀ ਨੇ ਦੂਜਾ ਸਥਾਨ
ਹਾਸਲ ਕੀਤਾ ਅਤੇ ਫੁਟਬਾਲ ਓਪਨ ਦੀ ਜੇਤੂ ਟੀਮ ਨੂੰ 11 ਹਜ਼ਾਰ ਤੇ ਦੂਜੇ ਸਥਾਨ ਵਾਲੀ
ਨੂੰ 9 ਹਜ਼ਾਰ, ਕਬੱਡੀ ਓਪਨ 'ਚ ਜੇਤੂ ਟੀਮ ਨੂੰ 31 ਹਜ਼ਾਰ, ਦੂਜੇ ਨੰਬਰ ਵਾਲੀ ਟੀਮ 21
ਹਜ਼ਾਰ ਰੁਪਏ ਦਾ ਇਨਾਮ ਦੇ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ ਤੇ ਕਬੱਡੀ ਮੈਚਾਂ 'ਚ
ਕੁਮੈਂਟਰੀ ਸੁਰਜੀਤ ਸਿੰਘ ਜੀਤਾ ਕਕਰਾਲੀ ਤੇ ਕੁਲਬੀਰ ਸਿੰਘ ਸਮਰੌਲੀ ਨੇ ਨਿਭਾਈ।
ਇਨਾਮਾਂ ਦੀ ਵੰਡ ਜਥੇ. ਬਡਾਲੀ ਨੇ ਕੀਤੀ ਅਤੇ ਕਲੱਬ ਨੂੰ ਇਕ ਲੱਖ ਰੁਪਏ ਅਤੇ ਜਸਜੀਤ
ਸਿੰਘ ਬੰਨੀ ਨੇ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।
ਪਹਿਲਾ ਫੁੱਟਬਾਲ ਕਬੱਡੀ ਕੱਪ
ਜੋਧਾ, 23 ਦਸੰਬਰ - ਪਿੰਡ ਫੁੱਲਾਂਵਾਲ ਵਿਖੇ 31 ਦਸੰਬਰ ਨੂੰ ਅੰਤਰਰਾਸ਼ਟਰੀ
ਸ੍ਰੀ ਗੁਰੂ ਨਾਨਕ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਵਿਚ ਜਿਥੇ ਪਹਿਲੇ ਕਬੱਡੀ
ਕੱਪ ਜਿੱਥੇ ਕਬੱਡੀ ਖਿਡਾਰੀ ਬਾਬਾ ਜਲਾਲਦੀਵਾਲ ਨੂੰ ਰਾਜੂ ਬੱਸੀਆਂ ਵੱਲੋਂ ਸਵਿਫਟ
ਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ, ਉਥੇ ਜਗਤਾਰ ਧਨੌਲਾ ਨੂੰ ਸ਼ਿੰਦਰੀ ਫੁੱਲਾਂਵਾਲ ਦੇ
ਪਰਿਵਾਰ ਵੱਲੋਂ ਤੇ ਅੰਗਰੇਜ਼ ਅੜੈਚਾਂ ਨੂੰ ਗੁਰਸੇਵਕ ਥਰੀਕੇ ਤੇ ਗੋਲਡੀ ਬੱਸੀਆਂ ਵੱਲੋਂ
ਢਾਈ ਢਾਈ ਲੱਖ ਰੁਪਏ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਰਾਜੂ ਬੱਸੀਆਂ,
ਜਸਵੀਰ ਇਯਾਲੀ ਅਨੁਸਾਰ ਜਿੱਥੇ ਜੇਤੂ ਟੀਮ ਨੂੰ ਇਕ ਲੱਖ ਤੇ ਉਪ ਜੇਤੂ ਨੂੰ 75 ਹਜ਼ਾਰ
ਦਾ ਇਨਾਮ ਮਿਲੇਗਾ ਉਥੇ ਸੈਮੀਫਾਈਨਲ ਤੱਕ ਪਹੁੰਚਣ ਵਾਲੀ ਟੀਮ ਨੂੰ ਤੀਹ ਹਜ਼ਾਰ ਦਾ
ਇਨਾਮ ਦਿੱਤਾ ਜਾਵੇਗਾ।
ਪਿੰਡ ਨਾਥੇਵਾਲਾ ਦਾ ਟੂਰਨਾਮੈਂਟ 29 ਤੋਂ
ਨੱਥੂਵਾਲਾ ਗਰਬੀ, 23 ਦਸੰਬਰ - ਬਾਬਾ ਅਤਰ ਦਾਸ ਯਾਦਗਾਰੀ ਚੌਥਾ ਸ਼ਾਨਦਾਰ
ਕਬੱਡੀ ਟੂਰਨਾਮੈਂਟ 29-30 ਦਸੰਬਰ ਤੱਕ ਪਿੰਡ ਨਾਥੇਵਾਲਾ ਵਿਖੇ ਕਰਵਾਇਆ ਜਾ ਰਿਹਾ
ਹੈ। ਇਸ 'ਚ ਕਬੱਡੀ ਓਪਨ ਦਾ ਪਹਿਲਾ ਇਨਾਮ 31 ਹਜ਼ਾਰ ਤੇ ਕੱਪ, ਦੂਜਾ ਇਨਾਮ 25 ਹਜ਼ਾਰ
ਤੇ ਸਨਮਾਨ ਚਿੰਨ੍ਹ, 70 ਕਿੱਲੋ ਦਾ ਪਹਿਲਾ ਇਨਾਮ 18 ਹਜ਼ਾਰ ਤੇ ਯਾਦਗਾਰੀ ਸਨਮਾਨ
ਚਿੰਨ੍ਹ, ਦੂਸਰਾ ਇਨਾਮ 12 ਹਜ਼ਾਰ ਤੇ ਸਨਮਾਨ ਚਿੰਨ੍ਹ ਦਿੱਤਾ ਜਾਵੇਗਾ। 30 ਦਸੰਬਰ
ਨੂੰ 40 ਸਾਲਾ ਗੱਭਰੂਆਂ ਦੇ ਮੋਗਾ ਅਤੇ ਲੁਧਿਆਣਾ ਜ਼ਿਲ੍ਹੇ ਦੀਆਂ ਟੀਮਾਂ ਦਾ ਸ਼ੋਅ ਮੈਚ
ਕਰਵਾਇਆ ਜਾਵੇਗਾ। 29 ਦਸੰਬਰ ਨੂੰ 40 ਸਾਲਾ ਗੱਭਰੂਆਂ ਦਾ ਸ਼ੋਅ ਮੈਚ ਮੁਕਤਸਰ ਤੇ
ਫਰੀਦਕੋਟ ਵਿਚਾਲੇ ਹੋਵੇਗਾ।
ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਚੁਣੀ
ਗਈ ਵਿਸ਼ਵ ਕੱਪ ਲਈ
ਪਟਿਆਲਾ, 23 ਦਸੰਬਰ - ਭਾਰਤੀ ਜੂਨੀਅਰ ਹਾਕੀ ਮਹਿਲਾ ਟੀਮ ਨੇ ਅਗਲੇ ਵਰ੍ਹੇ
ਬੋਸਟਨ (ਅਮਰੀਕਾ) 'ਚ ਹੋਣ ਵਾਲੇ ਵਿਸ਼ਵ ਕੱਪ 'ਚ ਖੇਡਣ ਦਾ ਹੱਕ ਪ੍ਰਾਪਤ ਕਰ ਲਿਆ ਹੈ।
ਕੁਆਲਾਲੰਪੁਰ ਮਲੇਸ਼ੀਆ ਵਿਖੇ ਹੋਏ ਜੂਨੀਅਰ ਏਸ਼ੀਆ ਕੱਪ ਵਿਚ ਤੀਸਰਾ ਸਥਾਨ ਹਾਸਲ ਕਰਨ
ਦੇ ਨਾਲ- ਨਾਲ ਭਾਰਤੀ ਟੀਮ ਨੇ ਵਿਸ਼ਵ ਕੱਪ ਖੇਡਣ ਦਾ ਮਾਣ ਵੀ ਪ੍ਰਾਪਤ ਕੀਤਾ। ਉਕਤ
ਟੀਮ ਨੇ ਸਕੂਲ ਮੈਚਾਂ ਵਿਚ ਸਿੰਗਾਪੁਰ ਨੂੰ 8-0 ਤੇ ਚਾਈਨਿਜ਼ ਤਾਇਪੇ ਨੂੰ 10-0 ਨਾਲ
ਹਰਾਇਆ। ਜਦੋਂ ਕਿ ਦੱਖਣੀ ਕੋਰੀਆ ਤੋਂ ਟੀਮ ਨੂੰ ਫਸਵੇਂ ਮੁਕਾਬਲੇ ਵਿਚ 3-2 ਗੋਲਾਂ
ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਇਸੇ ਤਰ੍ਹਾਂ ਸੈਮੀਫਾਈਨਲ ਵਿਚ ਭਾਰਤੀ ਟੀਮ ਚੀਨ
ਤੋਂ ਆਖਰੀ ਮਿੰਟਾਂ ਵਿਚ ਪਨੈਲਟੀ ਸਟਰੋਕ ਰਾਹੀਂ ਹੋਏ ਗੋਲ ਦੀ ਬਦੌਲਤ 2-1 ਨਾਲ ਹਾਰੀ।
ਤੀਸਰੇ ਸਥਾਨ ਲਈ ਭਾਰਤੀ ਮੁਟਿਆਰਾਂ ਨੇ ਜਾਪਾਨ ਨੂੰ 3-1 ਨਾਲ ਹਰਾਇਆ। ਇਸ
ਟੂਰਨਾਮੈਂਟ ਵਿਚ ਦੱਖਣੀ ਕੋਰੀਆ ਜੇਤੂ ਤੇ ਚੀਨ ਉਪ ਜੇਤੂ ਰਹੀ। ਪਹਿਲੇ ਤਿੰਨ ਸਥਾਨਾਂ
'ਤੇ ਰਹਿਣ ਵਾਲੀਆਂ ਟੀਮਾਂ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਿਚ ਕਾਮਯਾਬ ਰਹੀਆਂ।
ਭਾਰਤੀ ਗੋਲਕੀਪਰ ਜਸਦੀਪ ਕੌਰ ਨੂੰ ਇਸ ਟੂਰਨਾਮੈਂਟ ਵਿਚ ਏਸ਼ੀਆ ਦੀ ਸਭ ਤੋਂ ਬਿਹਤਰੀਨ
ਗੋਲਕੀਪਰ ਚੁਣਿਆ ਗਿਆ।
33ਵਾਂ ਲਿਬਰਲਜ਼ ਹਾਕੀ ਟੂਰਨਾਮੈਂਟ
ਨਾਭਾ, 23 ਦਸੰਬਰ - ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ਼ ਸਟੇਡੀਅਮ ਨਾਭਾ ਵਿਖੇ
ਸਰਵ ਭਾਰਤੀ 33ਵਾਂ ਲਿਬਰਲਜ਼ ਹਾਕੀ ਟੂਰਨਾਮੈਂਟ ਚੱਲ ਰਿਹਾ ਹੈ। ਇਸ ਦੇ ਦੂਜੇ ਦਿਨ
ਸਥਾਨਕ ਸਰਕਾਰੀ ਕਾਲਜ ਸਟੇਡੀਅਮ ਵਿਖੇ ਅੱਜ ਚਾਰ ਮੈਚ ਖੇਡੇ ਗਏ। ਇਨ੍ਹਾਂ ਵਿਚੋਂ
ਪੰਜਾਬ ਰਾਜ ਬਿਜਲੀ ਬੋਰਡ ਪਟਿਆਲਾ, ਵੈਸਟਰਨ ਰੇਲਵੇ ਜੱਬਲਪੁਰ, ਹਾਕਸ ਰੋਪੜ ਤੇ
ਸੀ.ਆਈ.ਐਸ.ਐਫ ਨਵੀਂ ਦਿੱਲੀ ਦੀਆਂ ਟੀਮਾਂ ਜੇਤੂ ਰਹੀਆਂ। ਪਹਿਲਾ ਮੈਚ ਪੰਜਾਬ ਰਾਜ
ਬਿਜਲੀ ਬੋਰਡ ਪਟਿਆਲਾ ਅਤੇ ਸਿੱਖ ਰੈਜੀਮੈਂਟ ਸੈਂਟਰ ਰਾਮਗੜ੍ਹ ਕੈਂਟ ਦਰਮਿਆਨ ਖੇਡਿਆ
ਗਿਆ ਜਿਸ ਨੂੰ ਬਿਜਲੀ ਬੋਰਡ ਨੇ 4-2 ਨਾਲ ਜਿੱਤ ਲਿਆ। ਦੂਜਾ ਮੈਚ ਜੰਮੂ ਕਸ਼ਮੀਰ
ਪੁਲਿਸ ਅਤੇ ਵੈਸਟਨਰ ਸੈਂਟਰ ਰੇਲਵੇ ਜੱਬਲਪੁਰ ਵਿਚਾਲੇ ਖੇਡਿਆ ਗਿਆ ਜੋ ਵੈਸਟਰਨ ਰੇਲਵੇ
ਨੇ 2-1 ਨਾਲ ਜਿੱਤਿਆ। ਤੀਜਾ ਮੈਚ ਹਾਕਸ ਰੋਪੜ ਤੇ ਪਟਿਆਲਾ ਇਲੈਵਨ ਦੇ ਦਰਮਿਆਨ
ਖੇਡਿਆ ਗਿਆ ਜੋ ਹਾਕਸ ਰੋਪੜ ਨੇ 1-0 ਨਾਲ ਜਿੱਤਿਆ। ਚੌਥਾ ਮੈਚ ਸੀ.ਆਈ.ਐਸ.ਐਫ ਨਵੀਂ
ਦਿੱਲੀ ਅਤੇ ਰੋਕ ਰਾਬਰਜ਼ ਚੰਡੀਗੜ੍ਹ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜੋ ਨਿਰਧਾਰਿਤ
ਸਮੇਂ ਤੱਕ ਬਰਾਬਰ ਰਿਹਾ, ਜਿਸ ਕਰਕੇ ਮੈਚ ਦਾ ਫੈਸਲਾ ਟਰਾਈ ਬਰੇਕਰ ਨਾਲ ਕਰਨਾ ਪਿਆ।
ਟਰਾਈਬੇਕਰ ਦੇ ਦੌਰਾਨ ਸੀ.ਆਈ.ਐਸ.ਐਫ ਦਿੱਲੀ ਦੀ ਟੀਮ ਨੇ 7-6 ਨਾਲ ਇਹ ਮੈਚ ਜਿੱਤ
ਲਿਆ।
ਪਹਿਲੇ ਦਿਨ ਦੋ ਮੈਚ ਖੇਡੇ ਗਏ। ਪਹਿਲਾ ਮੈਚ ਪੰਜਾਬ ਰਾਜ ਬਿਜਲੀ ਬੋਰਡ ਤੇ ਦੂਜਾ ਮੈਚ
ਜੰਮੂ ਐਂਡ ਕਸ਼ਮੀਰ ਨੇ ਜਿੱਤਿਆ। ਪਹਿਲੇ ਉਦਘਾਟਨੀ ਮੈਚ ਪੰਜਾਬ ਰਾਜ ਬਿਜਲੀ ਬੋਰਡ
ਪਟਿਆਲਾ ਤੇ ਥਾਪਰ ਅਕੈਡਮੀ ਸੰਸਾਰਪੁਰ ਦਰਮਿਆਨ ਖੇਡਿਆ ਗਿਆ ਜਿਸਨੂੰ ਬਿਜਲੀ ਬੋਰਡ ਨੇ
4-1 ਨਾਲ ਜਿੱਤ ਲਿਆ। ਦੂਜਾ ਮੈਚ ਜੰਮੂ ਐਂਡ ਕਸ਼ਮੀਰ ਪੁਲਿਸ ਅਤੇ ਏ.ਓ.ਸੀ
ਸਿਕੰਦਰਾਬਾਦ ਵਿਚਕਾਰ ਖੇਡਿਆ ਗਿਆ ਜਿਸ 'ਚ ਜੰਮੂ ਐਂਡ ਕਸ਼ਮੀਰ ਪੁਲਿਸ ਨੇ 3-1 ਨਾਲ
ਜਿੱਤ ਲਿਆ।
ਬਾਡੀ ਬਿਲਡਿੰਗ ਮੁਕਾਬਲੇ 30 ਨੂੰ
ਜਲੰਧਰ, 23 ਦਸੰਬਰ - ਪੰਨੂ ਫਿਟਨਸ ਜਿੰਮ ਵਲੋਂ ਬਾਡੀਬਿਲਡਿੰਗ ਮੁਕਾਬਲੇ 30
ਦਸੰਬਰ ਨੂੰ ਪਿੰਡ ਚੇਤਨਪੁਰਾ, ਫਤਿਹਗੜ੍ਹ ਚੂੜੀਆਂ ਰੋਡ ਅ੍ਰਮਿੰਤਸਰ ਵਿਖੇ ਕਰਵਾਏ ਜਾ
ਰਹੇ ਹਨ। ਇਨ੍ਹਾਂ ਮੁਕਾਬਲਿਆਂ ਲਈ 55, 60, 65, 70 ਕਿਲੋ ਤੇ ਇਸ 'ਤੋਂ ਉੱਪਰ ਓਪਨ
ਦੇ ਬਾਡੀ ਬਿਲਡਰ ਭਾਗ ਲੈ ਸਕਦੇ ਹਨ। ਸਾਰੇ ਮੁਕਾਬਲੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ
ਤੱਕ ਹੋਣਗੇ ਤੇ ਜੇਤੂਆਂ ਨੂੰ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ।
ਕੁਲ ਹਿੰਦ ਕਬੱਡੀ ਚੈਂਪੀਅਨਸ਼ਿਪ 'ਚ
ਪੰਜਾਬੀਆਂ ਦੀ ਬੱਲੇ ਬੱਲੇ
ਪਟਿਆਲਾ, 22 ਦਸੰਬਰ - ਕੁਲ ਹਿੰਦ ਕਬੱਡੀ ਚੈਂਪੀਅਨਸ਼ਿਪ ਰਾਏਗੜ੍ਹ (ਛਤੀਸਗੜ੍ਹ)
ਵਿਖੇ ਕਰਵਾਈ ਜਾ ਰਹੀ ਹੈ। ਇਸ 'ਚ ਪੰਜਾਬ ਦੀ ਪੁਰਸ਼ ਟੀਮ ਨੇ ਦੂਸਰਾ ਤੇ ਮਹਿਲਾ ਟੀਮ
ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਨਾਮਵਰ ਰੇਡਰ ਜੱਗੀ
ਘਨੌਰ ਨੂੰ ਇਸ ਟੂਰਨਾਮੈਂਟ ਦਾ ਸਰਵੋਤਮ ਰੇਡਰ ਕਰਾਰ ਦਿੱਤਾ ਗਿਆ। ਇਸ ਟੂਰਨਾਮੈਂਟ ਦੇ
ਪੁਰਸ਼ ਵਰਗ 'ਚ ਛਤੀਸਗੜ੍ਹ ਪੁਲਿਸ ਪਹਿਲੇ, ਪੰਜਾਬ ਦੂਸਰੇ ਤੇ ਕਲਕੱਤਾ ਪੁਲਿਸ ਤੀਸਰੇ,
ਮਹਿਲਾ ਵਰਗ 'ਚ ਮਹਾਂਰਾਸ਼ਟਰ ਪਹਿਲੇ, ਕਲਕੱਤਾ ਪੁਲਿਸ ਦੂਸਰੇ ਤੇ ਪੰਜਾਬ ਤੀਸਰੇ ਸਥਾਨ
'ਤੇ ਰਿਹਾ। ਪੁਰਸ਼ ਵਰਗ 'ਚ ਪੰਜਾਬ ਦੀ ਟੀਮ ਨੇ ਗੁਜਰਾਤ, ਰਾਏਗੜ, ਛਤੀਸਗੜ੍ਹ ਪੁਲਿਸ,
ਕੋਲਕੱਤਾ ਪੁਲਿਸ ਤੇ ਉੜੀਸਾ ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਮਹਿਲਾ ਵਰਗ 'ਚ
ਪੰਜਾਬ ਦੀਆਂ ਮੁਟਿਆਰਾਂ ਨੇ ਮੱਧ ਪ੍ਰਦੇਸ਼, ਰਾਏਗੜ੍ਹ, ਮਹਾਂਰਾਸ਼ਟਰ, ਛਤੀਸਗੜ ਪੁਲਿਸ
ਤੇ ਗੁਜਰਾਤ ਨੂੰ ਹਰਾ ਕੇ ਤੀਸਰਾ ਸਥਾਨ ਹਾਸਿਲ ਕੀਤਾ।
54ਵੀਂ ਰਾਸ਼ਟਰੀ ਸਕੂਲ ਹਾਕੀ ਚੈਂਪੀਅਨਸ਼ਿਪ
ਲਈ ਚੁਣੀ ਗਈ ਪੰਜਾਬ ਦੀ ਟੀਮ
ਲੁਧਿਆਣਾ, 22 ਦਸੰਬਰ - ਨੇਲੂੜ (ਆਂਧਰਾ ਪ੍ਰਦੇਸ਼) ਵਿਖੇ 26 ਤੋਂ 31 ਦਸੰਬਰ
ਤੱਕ 54ਵੀਂ ਰਾਸ਼ਟਰੀ ਸਕੂਲ ਹਾਕੀ ਚੈਂਪੀਅਨਸ਼ਿਪ ਅੰਡਰ 17 ਕਰਵਾਈ ਜਾ ਰਹੀ ਹੈ। ਇਸ ਲਈ
16 ਮੈਂਬਰੀ ਪੰਜਾਬ ਟੀਮ ਦੀ ਅਗਵਾਈ ਗਗਨਦੀਪ ਸਿੰਘ ਜਰਖੜ ਹਾਕੀ ਅਕੈਡਮੀ ਕਰੰਮਾ ਜਦਕਿ
ਉਪ ਕਪਤਾਨ ਸਿਮਰਜੀਤ ਸਿੰਘ ਪਟਿਆਲਾ ਹੋਵੇਗਾ। ਚੋਣ ਕਰਤਾ ਰਪਿੰਦਰ ਸਿੰਘ ਰਵੀ ਉਪ
ਜ਼ਿਲ੍ਹਾ ਸਿੱਖਿਆ ਅਫਸਰ (ਖੇਡਾਂ) ਦੀ ਅਗਵਾਈ ਹੇਠ ਅੰਤਿਮ 16 ਖਿਡਾਰੀਆਂ ਦੀ ਚੋਣ ਕੀਤੀ
ਗਈ ਜਿਨ੍ਹਾਂ ਵਿਚੋਂ ਗਗਨਦੀਪ ਸਿੰਘ ਜਰਖੜ (ਕਪਤਾਨ), ਨਵਜੋਤ ਸਿੰਘ ਗਰੇਵਾਲ, ਨਵਤੇਜ
ਸਿੰਘ, ਗੁਰਪ੍ਰੀਤ ਸਿੰਘ (ਸਾਰੇ ਜਰਖੜ ਅਕੈਡਮੀ ਤੋਂ, ਹਰਸਿਮਰਜੀਤ ਸਿੰਘ (ਉਪ ਕਪਤਾਨ)
ਹਰਜੋਤ ਸਿੰਘ, ਸਿਮਰਨ ਸਿੰਘ, ਬਚਿੱਤਰ ਸਿੰਘ, ਹਰਮਨਜੋਤ ਸਿੰਘ, ਤਰਨਦੀਪ ਸਿੰਘ,
ਗਗਨਦੀਪ ਸਿੰਘ ਜੂਨੀਅਰ, ਸੁਖਦੇਵ ਸਿੰਘ (ਸਾਰੇ ਸਾਂਈ ਸੈਟੰਰ ਪਟਿਆਲਾ ਤੋਂ, ਰਕੇਸ਼
ਕੁਮਾਰ ਅਤੇ ਦਵਿੰਦਰ ਸਿੰਘ (ਗਰੇਵਾਲ ਅਕੈਡਮੀ ਕਿਲ੍ਹਾ ਰਾਏਪੁਰ ਤੋਂ) ਮਨਪ੍ਰੀਤ ਸਿੰਘ
ਮੋਗਾ, ਬਲਵਿੰਦਰਸਿੰਘ ਰੋਪੜ ਚੁਣੇ ਗਏ ਹਨ ਜਦਕਿ ਰਾਖਵਾਂ ਖਿਡਾਰੀਆਂ ਵਿਚ ਰਵੀ ਕੁਮਾਰ
ਫਰੀਦਕੋਟ, ਲਾਲਾ ਸਿੰਘ ਮੋਗਾ ਨੂੰ ਰੱਖਿਆ ਗਿਆ, ਟੀਮ ਦੇ ਕੋਚ ਗੁਰਵਿੰਦਰ ਸਿੰਘ
ਕਿਲਾਰਾਏਪੁਰ, ਦਲਵਿੰਦਰ ਸਿੰਘ ਮਿਨਹਾਸ ਜਰਖੜ ਟੀਮ ਦੇ ਮੈਨੇਜਰ ਅਮਰੀਕ ਸਿੰਘ ਕੂੰਮਕਲਾਂ
ਹੋਣਗੇ।
ਆਲ ਇੰਡੀਆ ਸਿਵਲ ਸਰਵਿਸਿਜ਼ ਟੈਨਿਸ
ਚੈਂਪੀਅਨਸ਼ਿਪ
ਜਲੰਧਰ, 22 ਦਸੰਬਰ - ਜਿੰਮਖਾਨਾ ਕਲੱਬ ਤੇ ਪੀ. ਏ. ਪੀ. ਕੈਂਪਸ ਜਲੰਧਰ
ਕੈਂਟ ਵਿਖੇ ਆਲ ਇੰਡੀਆ ਸਿਵਲ ਸਰਵਿਸਿਜ਼ ਟੈਨਿਸ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ
'ਚ ਟੀਮ ਈਵੈਂਟਸ ਦੇ ਕੁਆਰਟਰ ਫਾਈਨਲ ਮੁਕਾਬਲੇ ਵਿਚੋਂ ਆਰ. ਐਸ. ਬੀ. ਹੈਦਰਾਬਾਦ ਨੇ
ਗੁਜਰਾਤ ਨੂੰ 2-0 ਨਾਲ, ਮੱਧ ਪ੍ਰਦੇਸ਼ ਨੇ ਬਿਹਾਰ ਨੂੰ 2-0 ਨਾਲ, ਹੈਦਰਾਬਾਦ ਨੇ
ਚੰਡੀਗੜ੍ਹ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਮਰਦਾਂ ਦੇ
ਸਿੰਗਲਜ਼ ਵਰਗ ਦੇ ਮੁਕਾਬਲਿਆਂ ਦੇ ਵਿਚੋਂ ਜੀ ਸ਼ੰਕਰ ਰਾਉ ਨੇ ਅਨਿਲ ਮਲਿਕ ਨੂੰ 7-2
ਨਾਲ, ਲਕਸ਼ਮੀ ਕਾਂਤ ਨੇ ਇਕਬਾਲ ਨੂੰ 7-6 ਨਾਲ, ਰੋਹਿਤ ਰਾਵਤ ਨੇ ਉਮੇਸ਼ ਮਹਿਤਾ ਨੂੰ
7-2 ਨਾਲ ਤੇ ਵਿਜੇ ਸੁਆਮੀ ਨੇ ਅੰਜਨ ਕੇ ਨੂੰ 7-0 ਨਾਲ, ਮੁਹੰਮਦ ਵਾਹਿਦ ਨੇ ਟੀ.
ਡੀ. ਪਲਸਾਨਾ ਨੂੰ 7-0 ਨਾਲ ਤੇ ਅਵਦੇਸ਼ ਕੁਮਾਰ ਨੇ ਪਰਮਜੀਤ ਨੂੰ 7-0 ਨਾਲ ਹਰਾ ਕੇ
ਅਗਲੇ ਦੌਰ 'ਚ ਪ੍ਰਵੇਸ਼ ਕੀਤਾ।
ਸੰਸਾਰ ਚੰਦ ਦੀ ਬੱਲੇ ਬੱਲੇ ਬਾਕੀ ਸਾਰੇ
ਥੱਲੇ ਥੱਲੇ
ਜਲੰਧਰ, 22 ਦਸੰਬਰ - 29ਵੀਂ ਪੰਜਾਬ ਮਾਸਟਰਜ਼ ਅਥਲੈਟਿਕਸ ਮੀਟ ਮਸਤੂਆਣਾ (ਸੰਗਰੂਰ)
ਵਿਖੇ ਕਰਵਾਈ ਗਈ। ਜਿਸ 'ਚ ਕੌਮਾਂਤਰੀ ਅਥਲੀਟ ਸੰਸਾਰ ਚੰਦ ਨੇ ਮੀਟ ਦੇ + 60 ਸਾਲ
ਵਰਗ ਦੇ ਵਿਚੋਂ 100 ਮੀਟਰ ਤੇ 200 ਮੀਟਰ ਹਰਡਲਜ਼ ਦੌੜ ਵਿਚੋਂ 2 ਸੋਨ ਤਗਮੇ ਤੇ 400
ਮੀਟਰ ਦੌੜ ਵਿਚੋਂ ਇਕ ਚਾਂਦੀ ਦਾ ਤਗਮਾ ਜਿੱਤਿਆ।
ਨਸ਼ੇੜੀ ਕਬੱਡੀ ਖਿਡਾਰੀਆਂ ਵਿਰੁੱਧ ਸਖਤ
ਕਦਮ ਚੁੱਕਾਂਗੇ
ਜਲੰਧਰ, 22 ਦਸੰਬਰ - ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ (ਨਾਰਵੇ) ਦੇ
ਚੇਅਰਮੈਨ ਸ: ਗੁਰਦਿਆਲ ਸਿੰਘ ਪੱਡਾ ਨੇ ਯੂਰਪ ਦੀਆਂ ਖੇਡ ਕਲੱਬਾਂ ਵੱਲੋਂ ਨਸ਼ੇੜੀ
ਕਬੱਡੀ ਖਿਡਾਰੀਆਂ ਵਿਰੁੱਧ ਕਾਰਵਾਈ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ
ਜਰਮਨ, ਫਰਾਂਸ, ਹਾਲੈਂਡ, ਇਟਲੀ, ਸਪੇਨ, ਬੈਲਜੀਅਮ ਤੇ ਨਾਰਵੇ ਆਦਿ ਦੇਸ਼ਾਂ ਵਿਚ
ਸਥਾਪਿਤ ਖੇਡ ਕਲੱਬਾਂ ਤੇ ਅਕੈਡਮੀਆਂ ਵਲੋਂ ਲਏ ਗਏ ਇਸ ਫ਼ੈਸਲੇ ਨਾਲ ਕਬੱਡੀ ਖੇਡ ਨੂੰ
ਭਵਿੱਖ 'ਚ ਨਰੋਏ ਸਰੀਰ ਮਿਲਣਗੇ। ਸ: ਪੱਡਾ ਨੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਉਸ
ਬਿਆਨ ਦੀ ਵੀ ਪ੍ਰੋੜ੍ਹਤਾ ਕੀਤੀ ਹੈ ਕਿ ਸਰਕਲ ਸਟਾਈਲ ਕਬੱਡੀ ਨੂੰ ਨਵੇਂ ਵਰ੍ਹੇ ਮਾਨਤਾ
ਪ੍ਰਾਪਤ ਖੇਡ ਦਾ ਦਰਜਾ ਮਿਲੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਲੱਬ ਵੱਲੋਂ ਫਰਵਰੀ
2009 ਨੂੰ ਕਰਵਾਏ ਜਾਣ ਵਾਲੇ 5ਵੇਂ ਕਬੱਡੀ ਕੱਪ 'ਤੇ ਵੀ ਕੁਦਰਤੀ ਖੁਰਾਕਾਂ ਖਾ ਕੇ
ਤਕੜੇ ਹੋਏ ਖਿਡਾਰੀਆਂ ਦੇ ਭੇੜ ਹੀ ਵੇਖਣ ਨੂੰ ਮਿਲਣਗੇ।
ਜਗਰਾਓਂ ਦਾ 11ਵਾਂ ਟੂਰਨਾਮੈਂਟ 27 ਦਸੰਬਰ
ਤੋਂ
ਜਗਰਾਉਂ, 22 ਦਸੰਬਰ - 11ਵਾਂ ਟੂਰਨਾਮੈਂਟ ਜਗਰਾਓਂ ਦੇ ਸਰਕਾਰੀ ਸੀਨੀਅਰ
ਸੈਕੰਡਰੀ ਸਕੂਲ ਦੇ ਖੇਡ ਮੈਦਾਨਾਂ 'ਚ 27 ਤੋਂ 29 ਦਸੰਬਰ ਤੱਕ ਕਰਵਾਇਆ ਜਾ ਰਿਹਾ
ਹੈ। ਇਸ ਟੂਰਨਾਮੈਂਟ ਵਿਚ ਕਬੱਡੀ ਓਪਨ, ਫੁਟਬਾਲ ਨਿਰੋਲ ਪਿੰਡ ਵਾਰ ਅਤੇ ਬਾਲੀਵਾਲ
ਸ਼ੂਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਕਬੱਡੀ ਖਿਡਾਰੀ ਗੁਰਜੀਤ ਤੂਤਾਂ ਵਾਲਾ
ਤੇ ਮੱਖਣ ਸੈਦੋਂਕਿਆਂ ਵਾਲਾ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਰਾਸ਼ਟਰੀ ਸਕੂਲ ਖੇਡਾਂ 8 ਤੋਂ
ਚੰਡੀਗੜ੍ਹ, 22 ਦਸੰਬਰ (ਪਠਾਨੀਆ)- 54ਵੀਂ ਰਾਸ਼ਟਰੀ ਸਕੂਲ ਖੇਡਾਂ 8 ਜਨਵਰੀ
ਤੋਂ ਸੈਕਟਰ-42 ਦੇ ਸਪੋਰਟਸ ਕੰਪਲੈਕਸ ਵਿਚ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿਚ ਕਈ
ਰਾਜਾਂ ਤੋਂ ਲਗਭਗ 3 ਹਜ਼ਾਰ ਤੋਂ ਵੱਧ ਖਿਡਾਰੀ ਸ਼ਾਮਿਲ ਹੋਣਗੇ। ਇਨ੍ਹਾਂ ਰਾਸ਼ਟਰੀ ਖੇਡਾਂ
ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ ਜਨਰਲ (ਰਿਟਾ.) ਐਸ.ਐਫ. ਰੌਡਰਿਗਜ਼
ਕਰਨਗੇ। 8 ਤੋਂ 13 ਜਨਵਰੀ ਤੱਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਦਾ ਕੰਟਰੋਲ ਰੂਮ
ਸੈਕਟਰ-23 ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਥਾਪਿਤ ਕੀਤਾ ਗਿਆ ਹੈ।
ਇਨ੍ਹਾਂ ਵਿਚ ਹੈਂਡਬਾਲ, ਫੈਂਸਿੰਗ ਸਕੇਟਿੰਗ, ਟੇਬਲ ਟੈਨਿਸ ਅਤੇ ਹਾਕੀ ਦੇ ਕਰਵਾਏ
ਜਾਣ ਵਾਲੇ ਲੜਕੇ ਅਤੇ ਲੜਕੀਆਂ ਦਰਮਿਆਨ ਮੁਕਾਬਲੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ
ਸਕੂਲ, ਸੈਕਟਰ 23, ਸੈਕਟਰ 10 ਅਤੇ ਕੇ.ਬੀ.ਡੀ.ਏ.ਵੀ. ਸੈਕਟਰ-7 ਵਿਖੇ ਕਰਵਾਏ ਜਾਣਗੇ।
ਸੁਰੱਖਿਆ ਹਦਾਇਤਾਂ ਜਾਰੀ
ਨਵੀਂ ਦਿੱਲੀ, 21 ਦਸੰਬਰ - ਸਰਕਾਰ ਨੇ 2010 'ਚ ਹੋਣ ਵਾਲੀਆਂ ਰਾਸ਼ਟਰਮੰਡਲ
ਖੇਡਾਂ ਨੂੰ ਸੁਰੱਖਿਅਤ ਰੂਪ 'ਚ ਕਰਵਾਉਣ ਲਈ ਆਯੋਜਨ ਸਥਾਨਾਂ ਦੇ ਪ੍ਰਬੰਧਕਾਂ ਨੂੰ
ਕਰਮਚਾਰੀਆਂ ਦੀ ਪੁਲਿਸ ਤੋਂ ਤਸਦੀਕ ਕਰਵਾਉਣ ਸਮੇਤ ਸੁਰੱਖਿਆ ਦੇ ਹਰ ਸੰਭਵ ਕਦਮ
ਉਠਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸੁਰੱਖਿਆ ਦੇ ਲਿਹਾਜ ਨਾਲ ਰਾਸ਼ਟਰ ਮੰਡਲ
ਖੇਡ ਪਿੰਡ ਸਮੇਤ ਸਾਰੇ ਆਯੋਜਨ ਸਥਾਨਾਂ ਦੇ ਨਿਰਮਾਣ ਕਾਰਜਾਂ ਦਾ ਪੁਲਿਸ ਵੱਲੋਂ
ਦੁਬਾਰਾ ਨਿਰੀਖਣ ਕੀਤਾ ਜਾ ਰਿਹਾ ਹੈ। ਖੇਡਾਂ ਦੌਰਾਨ ਜ਼ਰੂਰਤ ਪੈਣ 'ਤੇ ਵਾਧੂ
ਸੁਰੱਖਿਆ ਸਾਜੋ-ਸਾਮਾਨ ਅਤੇ ਗੱਡੀਆਂ ਦੇ ਇੰਤਜ਼ਾਮ ਲਈ ਗਰਿਹ ਮੰਤਰਾਲੇ ਵੱਲੋਂ ਪਹਿਲਾਂ
ਹੀ ਦਿੱਲੀ ਪੁਲਿਸ ਨੂੰ ਇਸ ਲਈ 78.26 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ। ਇਸ ਰੁਪਏ
ਦੀ ਵਰਤੋਂ ਐਕਸ ਰੇ ਸਕੈਨਰ, ਦਰਵਾਜਿਆਂ 'ਤੇ ਲੱਗਣ ਵਾਲੇ ਮੈਟਲ ਡਿਟੈਕਟਰ, ਹੱਥ 'ਚ
ਰੱਖਣ ਵਾਲੇ ਮੈਟਲ ਡਿਟੈਕਟਰ, ਗੱਡੀਆਂ ਅਤੇ ਸੰਚਾਰ ਸਾਜੋ-ਸਮਾਨ ਖਰੀਦਣ ਲਈ ਕੀਤਾ
ਜਾਵੇਗਾ। ਇਸ ਤੋਂ ਇਲਾਵਾ ਸਾਰੇ ਸ਼ਹਿਰ 'ਚ ਤਿੰਨ ਗੇੜਾਂ 'ਚ ਸੀ. ਸੀ. ਟੀ. ਵੀ ਕੈਮਰੇ
ਲਗਾਏ ਜਾਣ ਦੀ ਵੀ ਯੋਜਨਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਖੇਡਾਂ ਲਈ ਪੁਖ਼ਤਾ
ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਦਿੱਲੀ ਪੁਲਿਸ 'ਚ ਖਾਲੀ ਪਾਈਆਂ 12, 612 ਅਸਾਮੀਆਂ
ਨੂੰ ਵੀ ਭਰਨ ਨੂੰ ਵੀ ਮਨਜ਼ੂਰੀ ਦਿੱਤੀ ਸੀ ਜਿਸ ਤੋਂ ਬਾਅਦ 8, 213 ਨਵੇਂ ਸੁਰੱਖਿਆ
ਕਰਮਚਾਰੀਆਂ ਦੀ ਭਰਤੀ ਕਰ ਲਈ ਗਈ ਹੈ।
ਆਲ ਇੰਡੀਆ ਸਿਵਲ ਸਰਵਿਸਿਜ਼ ਟੈਨਿਸ
ਟੂਰਨਾਮੈਂਟ
ਜਲੰਧਰ, 21 ਦਸੰਬਰ - ਜਿੰਮਖਾਨਾ ਕਲੱਬ ਜਲੰਧਰ ਤੇ ਪੀ. ਏ. ਪੀ. ਕੈਂਪਸ
ਜਲੰਧਰ ਕੈਂਟ ਵਿਖੇ ਆਲ ਇੰਡੀਆ ਸਿਵਲ ਸਰਵਿਸਿਜ਼ ਟੈਨਿਸ ਟੂਰਨਾਮੈਂਟ ਕਰਵਾਇਆ ਜਾ ਰਿਹਾ
ਹੈ। ਪਹਿਲੇ ਦਿਨ ਹੋਏ ਟੀਮ ਮੁਕਾਬਲੇ ਵਿਚੋਂ ਗੁਜਰਾਤ ਨੇ ਆਂਧਰਾ ਪ੍ਰਦੇਸ਼ ਨੂੰ 2-0
ਐਮ. ਪੀ. ਨੇ ਅੰਡੇਮਾਨ ਨਿਕੋਬਾਰ ਨੂੰ 2-0 ਤੇ ਚੰਡੀਗੜ੍ਹ ਨੇ ਕਾਨਪੁਰ ਨੂੰ 2-0 ਨਾਲ
ਹਰਾਇਆ। ਵਿਅਕਤੀਗਤ ਮੁਕਾਬਲੇ ਵਿਚ ਅਨਿਲ (ਹਰਿਆਣਾ) ਨੇ ਪੰਕਜ ਰਾਜਸਥਾਨ ਨੂੰ 7-1,
ਲਕਸ਼ਮੀਕਾਂਤ ਨੇ ਰਵੀਸ਼ੰਕਰ ਨੂੰ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ।
5ਵਾਂ ਗੋਲਡ ਕਬੱਡੀ ਕੱਪ 2 ਫਰਵਰੀ ਨੂੰ
ਕਪੂਰਥਲਾ, 21 ਦਸੰਬਰ - 5 ਵਾਂ ਗੋਲਡ ਕਬੱਡੀ ਕੱਪ 2 ਫਰਵਰੀ ਨੂੰ ਗੁਰੂ
ਨਾਨਕ ਸਟੇਡੀਅਮ ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਿਚ ਚੋਟੀ ਦੀਆਂ 8 ਕਬੱਡੀ
ਟੀਮਾਂ ਦੇ ਭੇੜ ਹੋਣਗੇ।
ਕਬੱਡੀ ਕੱਪ ਉਟਾਲ਼ਾਂ 2 ਤੋਂ 4 ਜਨਵਰੀ ਨੂੰ
ਤੱਕ
ਸਮਰਾਲਾ 21 ਦਸੰਬਰ - 22 ਵਾਂ ਅਵਤਾਰ ਸਿੰਘ ਯਾਦਗਾਰੀ ਕਬੱਡੀ ਕੱਪ ਅਤੇ ਬਚਨ
ਸਿੰਘ ਕੂਕਾ ਯਾਦਗਾਰੀ ਹਾਕੀ ਕੱਪ ਕਬੱਡੀ 2 ਤੋਂ 4 ਜਨਵਰੀ ਤੱਕ ਕਰਵਾਇਆ ਜਾ ਰਿਹਾ
ਹੈ। ਇਸ ਵਿਚ ਐਥਲੈਟਿਕਸ, ਬੈਲਗੱਡੀਆਂ ਅਤੇ 40 ਸਾਲ ਤੋਂ ਉਪਰ ਖਿਡਾਰੀਆਂ ਦੇ ਕਬੱਡੀ
ਮੁਕਾਬਲੇ ਵੀ ਕਰਵਾਏ ਜਾਣਗੇ।
ਪੰਜਾਬ ਕਬੱਡੀ ਐਸੋਸੀਏਸ਼ਨ ਨਸ਼ੇੜੀ ਖਿਡਾਰੀਆਂ
ਵਿਰੁੱਧ
ਲੁਧਿਆਣਾ, 21 ਦਸੰਬਰ - ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਕਿੰਦਰ
ਸਿੰਘ ਮਲੂਕਾ ਸਾਬਕਾ ਮੰਤਰੀ ਨੇ ਐਸੋਸੀਏਸ਼ਨ ਦੀ ਸਰਕਟ ਹਾਊਸ ਦੀ ਹੋਈ ਮੀਟਿੰਗ ਦੌਰਾਨ
ਕੀਤਾ। ਸ: ਮਲੂਕਾ ਨੇ ਆਖਿਆ ਕਿ ਅਗਲੇ ਵਰ੍ਹੇ ਤੋਂ ਪੰਜਾਬ ਕਬੱਡੀ ਐਸੋਸੀਏਸ਼ਨ ਕੈਨੇਡਾ,
ਇੰਗਲੈਂਡ, ਅਮਰੀਕਾ ਆਦਿ ਮੁਲਕਾਂ ਦੇ ਦੂਤਾਵਾਸਾਂ ਨੂੰ ਲਿਖਤੀ ਰੂਪ ਵਿਚ ਸੂਚਕ ਕਰੇਗੀ
ਤਾਂ ਜੋ ਇਹ ਨਸ਼ੇੜੀ ਖਿਡਾਰੀ ਕਿਸੇ ਵੀ ਹਾਲਤ ਵਿਚ ਬਾਹਰ ਨਾ ਜਾ ਸਕਣ। ਇਸ ਤੋਂ ਇਲਾਵਾ
ਵੱਡੇ ਕਬੱਡੀ ਕੱਪ ਵੀ ਪੰਜਾਬ ਕਬੱਡੀ ਫੈਡਰੇਸ਼ਨ ਦੇ ਨਿਰਦੇਸ਼ਾਂ ਤਹਿਤ ਹੀ ਹੋਣਗੇ
ਜਿਨ੍ਹਾਂ ਵਿਚ ਹਰ ਖਿਡਾਰੀ ਦਾ ਡੋਪ ਟੈਸਟ ਹੋਵੇਗਾ। ਸ: ਮਲੂਕਾ ਨੇ ਆਖਿਆ ਕਿ ਵਰਲਡ
ਕਬੱਡੀ ਲੀਗ ਅਗਲੇ ਵਰ੍ਹੇ ਮਾਰਚ 'ਚ ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਹੋਵੇਗੀ।
ਵਰਲਡ ਕਬੱਡੀ ਲੀਗ ਵਿਚ ਨਸ਼ੇੜੀ ਖਿਡਾਰੀਆਂ ਨੂੰ ਕੋਈ ਦਾਖਲਾ ਨਹੀਂ ਮਿਲੇਗਾ। ਉਨ੍ਹਾਂ
ਦੱਸਿਆ ਕਿ ਸਰਕਲ ਸਟਾਈਲ ਕਬੱਡੀ ਨੂੰ ਨਵੇਂ ਵਰ੍ਹੇ ਪੰਜਾਬ ਸਰਕਾਰ ਵੱਲੋਂ ਮਾਨਤਾ
ਪ੍ਰਾਪਤ ਖੇਡ ਦਾ ਦਰਜਾ ਦੇ ਦਿੱਤਾ ਜਾਵੇਗਾ।
49 ਵੀਂ ਪੰਜਾਬ ਟੇਬਲ ਟੈਨਿਸ ਚੈਂਪੀਅਨਸ਼ਿਪ
ਲੁਧਿਆਣਾ, 21 ਦਸੰਬਰ - 49 ਵੀਂ ਪੰਜਾਬ ਰਾਜ ਟੇਬਲ ਟੈਨਿਸ ਚੈਂਪੀਅਨਸ਼ਿਪ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਨਡੋਰ ਹਾਲ ਵਿਚ ਖੇਡੀ ਜਾ ਰਹੀ ਹੈ। ਇਸ ਦੂਜੇ
ਦਿਨ ਟੀਮ ਵਰਗ ਵਿਚ ਰੋਪੜ ਜ਼ਿਲ੍ਹੇ ਨੇ ਦੋ ਵਰਗਾਂ ਵਿਚ ਖਿਤਾਬੀ ਜਿੱਤਾਂ ਪ੍ਰਾਪਤ
ਕੀਤੀਆਂ, ਬਾਕੀ ਸਥਾਨ ਮੇਜ਼ਬਾਨ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਹਿੱਸੇ ਆਈਆਂ। ਜੂਨੀਅਰ
ਲੜਕੀਆਂ ਦੇ ਫਾਈਨਲ 'ਚ ਰੋਪੜ ਨੇ ਲੁਧਿਆਣਾ ਨੂੰ 3-1 ਦੇ ਫਰਕ ਨਾਲ ਹਰਾਇਆ,
ਅੰਮ੍ਰਿਤਸਰ ਨੂੰ ਤੀਜਾ ਸਥਾਨ ਮਿਲਿਆ। ਸਬ ਜੂਨੀਅਰ ਲੜਕਿਆਂ ਦੇ ਵਰਗ ਵਿਚ ਅੰਮ੍ਰਿਤਸਰ
ਨੇ ਪਹਿਲਾ, ਰੋਪੜ ਨੇ ਦੂਜਾ ਅਤੇ ਲੁਧਿਆਣਾ ਨੇ ਤੀਜਾ, ਸਬ ਜੂਨੀਅਰ ਲੜਕੀਆਂ ਦੇ ਵਰਗ
ਵਿਚ ਰੋਪੜ ਨੇ ਪਹਿਲ, ਅੰਮ੍ਰਿਤਸਰ ਨੇ ਦੂਜਾ ਅਤੇ ਖੰਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕੁੜੱਤਣ ਦਾ ਸਭ ਤੋਂ ਵੱਧ ਅਸਰ ਪਿਆ
ਕ੍ਰਿਕਟ 'ਤੇ
ਅਜੀਤ ਨਗਰ, 21 ਦਸੰਬਰ - ਭਾਰਤੀ ਕ੍ਰਿਕਟ ਟੀਮ ਦਾ ਅਗਲੇ ਸਾਲ ਦਾ ਪਾਕਿਸਤਾਨ
ਦੌਰਾ ਰੱਦ ਕਰਨਾ ਭਾਰਤ ਸਰਕਾਰ ਦਾ ਫੈਸਲਾ ਹੈ, ਜਿਸ 'ਤੇ ਮੈਂ ਕੋਈ ਟਿੱਪਣੀ ਨਹੀਂ ਕਰ
ਸਕਦਾ। ਇਹ ਗੱਲ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈ. ਸੀ. ਸੀ) ਦੇ ਚੇਅਰਮੈਨ ਡੇਵਿਡ
ਮਾਰਗਨ ਨੇ ਆਖੀ। ਉਹ ਪਹਿਲੀ ਵਾਰੀ ਪੀ. ਸੀ. ਏ. ਸਟੇਡੀਅਮ ਵਿਚ ਆਏ ਹਨ। ਸ੍ਰੀ ਮਾਰਗਨ
ਨੇ ਕਿਹਾ ਕਿ ਹਾਲ ਹੀ ਵਿਚ ਮੁੰਬਈ ਵਿਖੇ ਹੋਏ ਅੱਤਵਾਦੀ ਹਮਲਿਆਂ ਕਾਰਨ ਭਾਰਤ ਤੇ
ਪਾਕਿਸਤਾਨ ਦੋਵਾਂ ਹੀ ਦੇਸ਼ਾਂ ਵਿਚ ਆਪਸੀ ਸਬੰਧਾਂ ਵਿਚ ਕੁੜੱਤਣ ਆਈ ਹੈ ਤੇ ਇਸ ਦਾ ਸਭ
ਤੋਂ ਮਾੜਾ ਅਸਰ ਕ੍ਰਿਕਟ 'ਤੇ ਪਿਆ ਹੈ। ਪਾਕਿਸਤਾਨ 'ਚ ਇਸ ਸਾਲ ਸਤੰਬਰ 'ਚ ਹੋਣ ਵਾਲੀ
ਚੈਂਪੀਅਨਜ਼ ਟਰਾਫੀ ਦੇ ਰੱਦ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਉਸ ਵੇਲੇ ਵੀ ਇੰਗਲੈਂਡ,
ਵੈਸਟ ਇੰਡੀਜ਼, ਆਸਟ੍ਰੇਲੀਆ ਅਤੇ ਨਿਊਜੀਲੈਂਡ ਆਦਿ ਦੇਸ਼ਾਂ ਦੀਆਂ ਸਰਕਾਰਾਂ ਨੇ
ਆਪੋ-ਆਪਣੇ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਨੂੰ ਪਾਕਿਸਤਾਨ ਭੇਜਣ ਤੋਂ ਮਨ੍ਹਾ ਕਰ ਦਿੱਤਾ
ਸੀ। ਉਨ੍ਹਾਂ ਕਿਹਾ ਕਿ ਮੁੰਬਈ ਦੀਆਂ ਘਟਨਾਵਾਂ ਤੋਂ ਬਾਅਦ ਈ. ਸੀ. ਬੀ. ਵਲੋਂ
ਇੰਗਲੈਂਡ ਦੇ ਖਿਡਾਰੀਆਂ ਨੂੰ ਭਾਰਤ ਵਾਪਸ ਭੇਜਿਆ ਜਾਣਾ ਇਕ ਸ਼ਲਾਘਾਯੋਗ ਕਦਮ ਹੈ।
ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਈ. ਸੀ. ਬੀ. ਨੇ ਅੱਤਵਾਦ ਦੇ ਮੂੰਹ 'ਤੇ ਕਰਾਰੀ
ਚਪੇੜ ਮਾਰੀ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਵਿਸ਼ਵ ਕੱਪ 2011 'ਤੇ ਅੱਤਵਾਦੀ ਘਟਨਾਵਾਂ
ਦਾ ਕੋਈ ਫਰਕ 'ਤੇ ਨਹੀਂ ਪੈਣ ਵਾਲਾ ਤਾਂ ਸ੍ਰੀ ਮਾਰਗਨ ਨੇ ਕਿਹਾ ਕਿ ਇਸ ਪਾਸੇ ਵੱਲ
ਉਨ੍ਹਾਂ ਦਾ ਪੂਰਾ ਧਿਆਨ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਆਈ. ਸੀ.ਸੀ. ਵਲੋਂ ਟੈਸਟ
ਮੈਚ ਚੈਂਪੀਅਨਸ਼ਿਪ ਕਰਵਾਉਣ ਦਾ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਪਿੰਡ ਫੱਲੇਵਾਲ ਦਾ 80ਵਾਂ ਟੂਰਨਾਮੈਂਟ 5
ਜਨਵਰੀ ਤੋਂ
ਜੋਧਾਂ, 21 ਦਸੰਬਰ - ਪਿੰਡ ਫੁੱਲੇਵਾਲ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 5 ਤੋਂ 8 ਜਨਵਰੀ ਤੱਕ ਖੇਡ ਮੇਲਾ ਕਰਵਾਇਆ ਜਾ ਰਿਹਾ
ਹੈ। ਇਸ ਵਿਚ 5 ਜਨਵਰੀ ਨੂੰ ਬਲਦਾਂ ਦੀਆਂ ਦੌੜਾਂ (ਇਕੱਲੀ-ਇਕੱਲੀ ਬੈਲ ਜੋੜੀ), ਜਦਕਿ
6 ਜਨਵਰੀ ਤੋਂ 8 ਜਨਵਰੀ ਤੱਕ ਬਲਦਾਂ ਦੀਆਂ ਦੌੜਾਂ (ਹੀਟਾਂ ਵਿਚ) ਹੋਣਗੀਆਂ। ਕਬੱਡੀ
47 ਕਿਲੋ, 60 ਕਿਲੋ, 70 ਕਿਲੋ, ਕਬੱਡੀ ਇਕ ਪਿੰਡ ਓਪਨ, ਫੁੱਟਬਾਲ ਵਜ਼ਨੀ 69 ਕਿਲੋ,
ਰੱਸਾਕਸ਼ੀ, ਐਥਲੈਟਿਕਸ (100, 200 ਤੇ 400 ਮੀਟਰ ਦੌੜ), 70 ਸਾਲਾ ਬਜ਼ੁਰਗਾਂ ਦੀਆਂ
ਦੌੜਾਂ ਤੇ ਛੋਟੇ ਬੱਚਿਆਂ ਦੀਆਂ ਦੌੜਾਂ ਦੇ ਮੁਕਾਬਲੇ ਹੋਣਗੇ। ਖੇਡ ਮੇਲੇ ਦੇ ਅੰਤਿਮ
ਦਿਨ 8 ਜਨਵਰੀ ਨੂੰ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਹੋਣਗੇ ਅਤੇ ਖਿਡਾਰੀਆਂ ਦੀ
ਹੌਸਲਾ ਅਫ਼ਜ਼ਾਈ ਲਈ ਅਹਿਮ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ਪੰਜਾਬ ਦਾ ਲੋਕ-ਨਾਚ ਭੰਗੜਾ
ਤੇ ਮੁਟਿਆਰਾਂ ਗਿੱਧਾ ਪੇਸ਼ ਕਰਨਗੀਆਂ।
ਲਿਬਰਲਜ਼ ਆਲ ਇੰਡੀਆ ਹਾਕੀ ਟੂਰਨਾਮੈਂਟ ਸ਼ੁਰੂ
ਨਾਭਾ, 21 ਦਸੰਬਰ - 33 ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ 22 ਦਸੰਬਰ ਤੋਂ
ਨਾਭਾ ਦੇ ਕਾਲਜ ਸਟੇਡੀਅਮ ਵਿਖੇ ਸ਼ੁਰੂ ਹੋ ਰਿਹਾ ਹੈ। ਇਸ ਦਾ ਉਦਘਾਟਨੀ ਮੈਚ ਪੀ. ਐਸ.
ਈ. ਬੀ. ਪਟਿਆਲਾ ਅਤੇ ਥਾਪਰ ਅਕੈਡਮੀ ਸੰਸਾਰਪੁਰ ਅਤੇ ਦੂਸਰਾ ਮੈਚ ਏ.ਓ. ਸੀ.
ਸਿਕੰਦਰਾਬਾਦ ਅਤੇ ਜੇ. ਐਂਡ. ਕੇ ਪੁਲਿਸ ਜੰਮੂ ਦਰਮਿਆਨ ਹੋਵੇਗਾ। ਫਾਈਨਲ 28 ਦਸੰਬਰ
ਨੂੰ ਹੋਵੇਗਾ।
ਪੀ.ਸੀ.ਏ. ਸਟੇਡੀਅਮ 'ਚ ਪਹੁੰਚੀ ਪ੍ਰਿਟੀ
ਜ਼ਿੰਟਾ
ਭਾਰਤ-ਇੰਗਲੈਂਡ ਵਿਚਕਾਰ ਮੈਚ ਪੀ. ਸੀ. ਏ ਸਟੇਡੀਅਮ ਵਿਖੇ ਚੱਲ ਰਿਹਾ ਹੈ। ਇਸ ਮੈਚ
ਨੂੰ ਦੇਖਣ ਲਈ ਆਈ. ਪੀ.ਐਲ ਟਰਾਫੀ ਲਈ ਕਿੰਗਜ਼ ਇਲੇਵਨ ਪੰਜਾਬ ਟੀਮ ਦੇ ਇੰਚਾਰਜ਼ ਫਿਲਮੀ
ਅਦਾਕਾਰਾ ਪ੍ਰਿਟੀ ਜ਼ਿੰਟਾ ਵਿਸ਼ੇਸ਼ ਤੌਰ 'ਤੇ ਪਹੁੰਚੀ। ਪ੍ਰਿਟੀ ਨੇ ਪੀ. ਸੀ. ਏ ਪਹੁੰਚ
ਕੇ ਇਕ ਵਾਰੀ ਫਿਰ ਪੰਜਾਬੀਆਂ ਦੇ ਦਿਲ ਜਿੱਤ ਲਏ। ਜਿਉਂ ਹੀ ਪ੍ਰਿਟੀ ਸਟੇਡੀਅਮ ਵਿਚ
ਪਹੁੰਚੀ ਮੈਚ ਦੇਖ ਰਹੇ ਦਰਸ਼ਕਾਂ ਨੇ ਖੜੇ ਹੋ ਕੇ ਉਸਦਾ ਸਵਾਗਤ ਕੀਤਾ ਅਤੇ ਉਸਨੂੰ ਸਤਿ
ਸ੍ਰੀ ਅਕਾਲ ਬੁਲਾਈ।
8ਵਾਂ ਅੰਤਰਰਾਸ਼ਟਰੀ ਕੈਨੇਡਾ-ਅਮਰੀਕਾ ਕਬੱਡੀ
ਕੱਪ ਸਮਾਪਤ
ਲੁਧਿਆਣਾ/ਮੁੱਲਾਂਪੁਰ ਦਾਖਾ, 21 ਦਸੰਬਰ - 8ਵਾਂ ਅੰਤਰਰਾਸ਼ਟਰੀ ਕੈਨੇਡਾ -ਅਮਰੀਕਾ
ਕਬੱਡੀ ਕੱਪ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਚੱਲ ਰਿਹਾ ਹੈ। ਇਸ ਦੇ ਦੂਜੇ
ਦਿਨ ਸ. ਗੁਰਦਿਆਲ ਸਿੰਘ ਪੱਡਾ ਦੀ ਸਰਪਰਸਤੀ ਵਾਲੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ
ਸ਼ਹੀਦ ਬਾਬਾ ਦੀਪ ਸਿੰਘ ਨਾਰਵੇ ਕਬੱਡੀ ਅਕੈਡਮੀ ਨੇ ਡੀ. ਏ. ਵੀ. ਕੈਨੇਫੋਰਨੀਆਂ
ਅਕੈਡਮੀ ਨੂੰ ਢਾਈ ਅੰਕਾਂ ਦੇ ਫਰਕ ਨਾਲ ਹਰਾ ਕੇ ਫਾਈਨਲ ਜਿੱਤਿਆ। ਦੂਸਰੇ ਗੇੜ ਦੇ
ਪਹਿਲੇ ਮੁਕਾਬਲੇ ਵਿਚ ਗੁਰੂ ਨਾਨਕ ਕਬੱਡੀ ਅਕੈਡਮੀ ਨਕੋਦਰ ਵੱਲੋਂ 17-23 ਅੰਕ ਦੇ
ਫਰਕ ਨਾਲ ਬਾਬਾ ਸ਼ੀਰਾ ਸਿੰਘ ਗਿੱਲ ਝੱਲੀ ਸਿੱਧਸਰ ਕਬੱਡੀ ਅਕੈਡਮੀ ਨੂੰ ਹਰਾਇਆ। ਦੂਸਰੇ
ਮੁਕਾਬਲੇ ਵਿਚ ਸ਼ਹੀਦ ਬਚਨ ਸਿੰਘ ਕਬੱਡੀ ਅਕੈਡਮੀ ਦਿੜ੍ਹਬਾ ਸੰਗਰੂਰ 27-30 ਅੰਕਾਂ ਦੇ
ਫਰਕ ਨਾਲ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਕਬੱਡੀ ਅਕੈਡਮੀ ਨੂੰ ਹਰਾ ਦੇ ਜੇਤੂ
ਬਣਨ ਦਾ ਮਾਣ ਹਾਸਲ ਕੀਤਾ। ਸੈਮੀਫਾਈਨਲ 'ਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਅਕੈਡਮੀ
ਨਾਰਵੇ ਨੇ 17-31 ਅੰਕਾਂ ਦੇ ਫਰਕ ਨਾਲ ਦਿੜ੍ਹਬਾ ਅਕੈਡਮੀ ਨੂੰ ਹਰਾ ਕੇ ਫਾਈਨਲ ਵਿਚ
ਪ੍ਰਵੇਸ਼ ਕੀਤਾ। ਮੁਕਾਬਲੇ ਨਾਲ ਲੜਕੀਆਂ ਵਿਚਕਾਰ ਕਬੱਡੀ ਮੁਕਾਬਲਾ ਅਤੇ ਬਾਘਾ ਪੁਰਾਣਾ
ਨੇੜੇ ਆਲਮਵਾਲਾ ਦੇ ਕੇਸਧਾਰੀ ਛੋਟੇ ਖਿਡਾਰੀਆਂ ਸੰਤ ਈਸ਼ਰ ਸਿੰਘ ਜਗਰਾਉਂ ਟੀਮ ਨੂੰ
ਅੱਧੇ ਅੰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ
ਲੋਕ ਸਭਾ ਦੇ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਚੇਅਰਮੈਨ ਮਨਪ੍ਰੀਤ ਸਿੰਘ,
ਵਿਧਾਇਕ ਜਗਜੀਵਨ ਸਿੰਘ ਖੀਰਨੀਆ, ਕੈਨੇਡਾ ਤੋਂ ਵਿਧਾਇਕ ਵਿਕ ਢਿੱਲੋਂ, ਅਵਤਾਰ ਸਿੰਘ
ਬੱਲ ਰਕਬਾ, ਹਰਿੰਦਰ ਸਿੰਘ ਟੀਨੂੰ ਦਿਉਲ ਉਚੇਚਾ ਪਹੁੰਚੇ।
ਇਸ ਦਾ ਉਦਘਾਟਨੀ ਮੁਕਾਬਲਾ ਗੁਰੂ ਨਾਨਕ ਕਬੱਡੀ ਅਕੈਡਮੀ ਨਕੋਦਰ ਦੇ ਖਿਡਾਰੀਆਂ 17-23
ਅੰਕਾਂ ਦੇ ਫ਼ਰਕ ਨਾਲ ਪੱਧਰੀ ਕਬੱਡੀ ਕਲੱਬ ਅੰਮ੍ਰਿਤਸਰ ਨੂੰ ਹਰਾਇਆ। ਦਸਮੇਸ਼ ਕਲੱਬ
ਨਕੋਦਰ ਨੇ 20-23 ਅੰਕਾਂ ਨਾਲ ਸ਼ਹੀਦ ਭਗਤ ਸਿਘ ਕਬੱਡੀ ਅਕੈਡਮੀ ਬਰਨਾਲਾ ਨੂੰ ਹਰਾਇਆ।
ਵਰ੍ਹਦੇ ਮੀਂਹ 'ਚ ਸ਼ਹੀਦ ਬਚਨ ਸਿੰਘ ਕਬੱਡੀ ਅਕੈਡਮੀ ਦਿੜ੍ਹਬਾ ਨੇ ਦਸਮੇਸ਼ ਕਬੱਡੀ
ਅਕੈਡਮੀ ਗੋਰਾਇਆ ਨੂੰ ਹਰਾਇਆ। ਕੁਮੈਂਟੇਟਰ ਗੁਰਪ੍ਰੀਤ ਸਿੰਘ ਬੇਰ ਕਲਾਂ ਨੇ ਗੁਰੂ
ਗੋਬਿੰਦ ਸਿੰਘ ਕਬੱਡੀ ਅਕੈਡਮੀ ਕੋਟਲੀ ਥਾਨ ਸਿੰਘ ਅਤੇ ਬਾਬਾ ਸ਼ੀਹਾ ਸਿੰਘ ਸਿੱਧਪੁਰ
ਅਕੈਡਮੀ ਦੇ ਮੈਚ ਦੀ ਕੁਮੈਂਟਰੀ ਕੀਤੀ। ਅੰਕਾਂ ਦੇ ਆਧਾਰ 'ਤੇ 15-17 ਅੰਕ ਦੇ ਫ਼ਰਕ
ਨਾਲ ਸਿੱਧਸਰ ਟੀਮ ਜੇਤੂ ਰਹੀ। ਕਬੱਡੀ ਲੇਖਕ ਜਸਵੰਤ ਖੜਗ ਵੱਲੋਂ ਅੰਕਾਂ ਦੇ ਆਧਾਰ
'ਤੇ ਦਿੱਤੇ ਫੈਸਲੇ ਬਾਅਦ ਨਿੱਕਾ ਜਰਗੜੀ, ਭਿੰਦਰ ਚਾਂਗਲੀ ਵਧੀਆ ਰੇਡਰ ਅਤੇ ਗੋਗੀ
ਜਰਗੜੀ ਜਾਫੀ ਐਲਾਨਿਆ ਗਿਆ।
ਪਟਕੇ ਦੀ ਕੁਸ਼ਤੀ 'ਚ ਪਹਿਲਵਾਨ ਡੂਮਛੇੜੀ
ਦੀ ਬੱਲੇ ਬੱਲੇ
ਗੁਰਦਾਸਪੁਰ, 20 ਦਸੰਬਰ -ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਵਾਲਿਆਂ ਦੀ
ਯਾਦ ਨੂੰ ਸਮਰਪਿਤ ਪਿੰਡ ਪਾਹੜਾ ਵਿਖੇ ਪਹਿਲੇ ਕੁਸ਼ਤੀ ਮੁਕਾਬਲੇ ਕਰਵਾਏ ਗਏ। ਜਿਨ੍ਹਾਂ
ਮੁਕਾਬਲਿਆਂ 'ਚ ਪਟਕੇ ਦੀ ਕੁਸ਼ਤੀ ਪਹਿਲਵਾਨ ਪਰਮਿੰਦਰ ਡੂਮਛੇੜੀ ਨੇ ਪੰਜਾਬ ਪੁਲਿਸ ਦੇ
ਪਹਿਲਵਾਨ ਸੋਮ ਦੱਤ ਨੂੰ ਹਰਾਇਆ। ਅੰਤਰ ਰਾਸ਼ਟਰੀ ਕੁਸ਼ਤੀ ਮੁਕਾਬਲਿਆਂ ਵਿਚ ਵੱਖ-ਵੱਖ
ਪਹਿਲਵਾਨਾਂ ਦੀਆਂ 20 ਕੁਸ਼ਤੀਆਂ ਕਰਵਾਈਆਂ ਗਈਆਂ।
ਰਾਜ ਪੱਧਰੀ ਟੂਰਨਾਮੈਂਟ 26 ਤੋਂ
ਬਾਬਾ ਬਕਾਲਾ, 20 ਦਸੰਬਰ - ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ
ਸਮਰਪਿਤ ਰਾਜ ਪੱਧਰੀ ਤਿੰਨ ਰੋਜ਼ਾ ਸ਼ਹੀਦੀ ਟੂਰਨਾਮੈਂਟ 26 ਤੋਂ 28 ਦਸੰਬਰ ਤੱਕ ਗੁਰੂ
ਤੇਗ ਬਹਾਦਰ ਖੇਡ ਸਟੇਡੀਅਮ ਬਾਬਾ ਬਕਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਆਲ
ਓਪਨ ਹਾਕੀ ਅਤੇ ਕਬੱਡੀ ਦੇ ਮੁਕਾਬਲੇ ਹੋਣਗੇ। ਟੂਰਨਾਮੈਂਟ ਦੇ ਸਰਪ੍ਰਸਤ ਸ. ਪਰਮਰਾਜ
ਸਿੰਘ ਉਮਰਾਨੰਗਲ ਐਸ. ਐਸ. ਪੀ. ਫਰੀਦਕੋਟ ਹੋਣਗੇ।
ਕਬੱਡੀ ਕੱਪ 22 ਜਨਵਰੀ ਨੂੰ
ਐਡਮਿੰਟਨ 20 ਦਸੰਬਰ -ਦੂਸਰਾ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕਬੱਡੀ ਕੱਪ ਅਤੇ
ਦਸਤਾਰ ਮੁਕਾਬਲਾ ਬਾਘਾ ਪੁਰਾਣਾ ਵਿਖੇ 20 ਤੋਂ 22 ਜਨਵਰੀ ਤੱਕ ਟੂਰਨਾਮੈਂਟ ਕਮੇਟੀ
ਬਾਘਾ ਪੁਰਾਣਾ, ਗੁਰਦੁਆਰਾ ਪ੍ਰਬੰਧਕ ਕਮੇਟੀ ਬਾਘਾ ਪੁਰਾਣਾ, ਸਟੇਡੀਅਮ ਕਮੇਟੀ ਬਾਘਾ
ਪੁਰਾਣਾ ਅਤੇ ਕੈਲਗਰੀ, ਐਡਮਿੰਟਨ, ਵੈਨਕੂਵਰ ਅਤੇ ਵਿੰਨੀਪਿੰਗ ਦੇ ਸਹਿਯੋਗੀਆ ਦੇ
ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਵਿਚ 20 ਜਨਵਰੀ ਨੂੰ ਬੱਚਿਆਂ ਦੇ ਕਬੱਡੀ
ਮੈਚ, 21 ਨੂੰ ਓਪਨ ਪੇਂਡੂ ਕਲੱਬ ਅਤੇ 22 ਨੂੰ ਦਸਤਾਰ ਮੁਕਾਬਲੇ ਅਤੇ ਐਕਡਮੀਆਂ ਦੇ
ਚੋਟੀ ਦੇ ਨਾਮਵਰ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ।
ਇੰਟਰ ਕਮਾਂਡ ਵਾਲੀਬਾਲ ਚੈਂਪੀਅਨਸ਼ਿਪ 'ਚ
ਮੇਨਟੀਨੈਂਸ ਕਮਾਂਡ ਦੀ ਝੰਡੀ
ਜਲੰਧਰ, 20 ਦਸੰਬਰ - ਏਅਰ ਫੋਰਸ ਸਟੇਸ਼ਨ ਆਦਮਪੁਰ ਵਿਖੇ ਇੰਟਰ ਕਮਾਂਡ
ਵਾਲੀਬਾਲ ਚੈਂਪੀਅਨਸ਼ਿਪ ਕਰਵਾਈ ਗਈ। ਇਸ ਦੇ ਫਾਈਨਲ 'ਚ ਮੇਨਟੀਨੈਂਸ ਕਮਾਂਡ ਨੇ
ਟਰੇਨਿੰਗ ਕਮਾਂਡ ਨੂੰ 25-18, 25-22, 20-25, 28-30 ਤੇ 15-03 ਨਾਲ ਹਰਾ ਕੇ
ਖਿਤਾਬ ਜਿੱਤਿਆ।
9 ਵੀਂ ਪੰਜਾਬ ਸਟੇਟ ਟੇਬਲ ਟੈਨਿਸ
ਚੈਂਪੀਅਨਸ਼ਿਪ
ਲੁਧਿਆਣਾ, 20 ਦਸੰਬਰ - ਪੰਜਾਬ ਖੇਤੀਬਾੜੀ 'ਵਰਸਿਟੀ ਦੇ ਇੰਡੋਰ ਸਟੇਡੀਅਮ
ਵਿਖੇ 49 ਵੀਂ ਪੰਜਾਬ ਸਟੇਟ ਅੰਤਰ ਜ਼ਿਲ੍ਹਾ ਅਤੇ ਓਪਨ ਟੇਬਲ ਟੈਨਿਸ ਕਰਵਾਈ ਗਈ। ਇਸ
ਵਿਚ ਵੱਖ-ਵੱਖ ਪ੍ਰਤੀਯੋਗਤਾਵਾਂ, ਬੱਚੇ, ਸਬ ਜੂਨੀਅਰ, ਜੂਨੀਅਰ ਤੇ ਸੀਨੀਅਰ ਵਰਗ ਦੀਆਂ
ਚੈਂਪੀਅਨਸ਼ਿਪ ਲਈ 400 ਦੇ ਕਰੀਬ ਪੰਜਾਬ ਭਰ 'ਚੋਂ ਖਿਡਾਰੀ ਸ਼ਾਮਿਲ ਹੋਏ। ਪਹਿਲੇ ਦਿਨ
ਦੇ ਨਤੀਜਿਆਂ ਵਿਚ ਸਬ ਜੂਨੀਅਰ ਲੜਕੀਆਂ ਵਿਚ ਪਟਿਆਲਾ ਨੇ ਫਤਿਹਗੜ੍ਹ ਨੂੰ 3-0, ਖੰਨਾ
ਨੇ ਜਲੰਧਰ ਨੂੰ 3-1, ਸਬ ਜੂਨੀਅਰ ਮੁੰਡਿਆਂ 'ਚ ਪਟਿਆਲਾ ਨੇ ਫਤਿਹਗੜ੍ਹ ਸਾਹਿਬ ਨੂੰ
3-0, ਰੋਪੜ ਨੇ ਖੰਨਾ ਨੂੰ 3-0, ਲੁਧਿਆਣਾ ਨੇ ਜਲੰਧਰ ਨੂੰ 3-2, ਜੂਨੀਅਰ ਲੜਕੀਆਂ
ਵਿਚ ਅੰਮ੍ਰਿਤਸਰ ਨੇ ਫਰੀਦਕੋਟ ਨੂੰ 3-1, ਰੋਪੜ ਨੇ ਖੰਨਾ ਨੂੰ 3-1, ਜੂਨੀਅਰ
ਮੁੰਡਿਆਂ 'ਚ ਰੋਪੜ ਨੇ ਲੁਧਿਆਣਾ ਨੂੰ 3-0, ਜਲੰਧਰ ਨੇ ਖੰਨਾ ਨੂੰ 3-0, ਅੰਮ੍ਰਿਤਸਰ
ਨੇ ਮੁਕਤਸਰ ਨੂੰ 3-0 ਨਾਲ ਹਰਾਇਆ।
ਆਲ ਇੰਡੀਆ ਸਿਵਲ ਸਰਵਿਸਿਜ਼ ਟੈਨਿਸ
ਟੂਰਨਾਮੈਂਟ
ਜਲੰਧਰ, 20 ਦਸੰਬਰ - ਪੀ. ਏ. ਪੀ. ਕੈਂਪਸ ਜਲੰਧਰ ਕੈਂਟ ਤੇ ਜਿੰਮਖਾਨਾ
ਕਲੱਬ ਜਲੰਧਰ ਵਿਖੇ ਆਲ ਇੰਡੀਆ ਸਿਵਲ ਸਰਵਿਸਜ਼ ਟੈਨਿਸ ਟੂਰਨਾਮੈਂਟ 21 ਤੋਂ 24 ਦਸੰਬਰ
ਤੱਕ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ 12 ਰਾਜਾਂ ਦੇ 110 ਖਿਡਾਰੀ, ਆਈ.
ਏ. ਐਸ., ਆਈ. ਪੀ. ਐਸ. ਸ਼ਾਮਿਲ ਹੋਏ।
ਕੌਮਾਂਤਰੀ ਡੈਲਟਾ ਕਬੱਡੀ ਕੱਪ 24 ਤੋਂ
ਲੁਧਿਆਣਾ, 20 ਦਸੰਬਰ - ਪਿੰਡ ਫੁੱਲਾਂਵਾਲ ਨੇੜੇ 200 ਫੁੱਟਾ ਬਾਈਪਾਸ ਅਰਬਨ
ਅਸਟੇਟ ਦੁੱਗਰੀ ਵਿਖੇ ਕੌਮਾਂਤਰੀ ਪੱਧਰ ਦਾ ਡੈਲਟਾ ਕਬੱਡੀ ਕੱਪ 24-25 ਦਸੰਬਰ ਨੂੰ
ਕਰਵਾਇਆ ਜਾ ਰਿਹਾ ਹੈ। ਇਸ ਵਿਚ ਜੇਤੂ ਟੀਮਾਂ ਨੂੰ ਢਾਈ ਲੱਖ ਰੁਪਏ ਦੀ ਨਕਦ ਰਾਸ਼ੀ
ਇਨਾਮ ਵਜੋਂ ਮਿਲੇਗੀ ਜਿਨ੍ਹਾਂ ਵਿਚ ਕਬੱਡੀ ਆਲ ਓਪਨ ਦੀ ਚੈਂਪੀਅਨ ਟੀਮ ਨੂੰ 1 ਲੱਖ,
ਉਪ ਜੇਤੂ ਨੂੰ 75 ਹਜ਼ਾਰ ਅਤੇ ਇਕ ਪਿੰਡ ਓਪਨ ਦੀ ਜੇਤੂ ਟੀਮ 41 ਹਜ਼ਾਰ, ਉਪ ਜੇਤੂ ਨੂੰ
31 ਹਜ਼ਾਰ ਨਾਲ ਸਨਮਾਨਿਆ ਜਾਵੇਗਾ। ਇਹ ਟੂਰਨਾਮੈਂਟ ਨਾਰਥ ਅਮਰੀਕਾ ਕਬੱਡੀ ਫੈਡਰੇਸ਼ਨ
ਦੀ ਸਰਪ੍ਰਸਤੀ ਹੇਠ ਹੋਵੇਗਾ। ਇਸ ਵਿਚ ਕਈ ਕਲੱਬ ਤੇ ਅਕੈਡਮੀਆਂ ਹਿੱਸਾ ਲੈਣਗੀਆਂ।
ਟੂਰਨਾਮੈਂਟ ਕਮੇਟੀ ਦੇ ਮੈਂਬਰ ਪਾਲਾ ਕੈਨੇਡਾ, ਹਰਜਿੰਦਰ ਸਿੰਘ ਢੰਡਾ ਨੇ ਦੱਸਿਆ ਕਿ
ਫਾਈਨਲ ਸਮਾਰੋਹ 'ਤੇ ਕਬੱਡੀ ਸਟਾਰ ਕਾਕਾ ਕਾਹਰੀ ਸਾਹਰੀ ਨੂੰ ਸਕੌਡਾ ਲੌਰਾ ਕਾਰ ਦੇ
ਕੇ ਸਨਮਾਨਿਤ ਕੀਤਾ ਜਾਵੇਗਾ। ਟੂਰਨਾਮੈਂਟ 'ਚ ਟੂਰਨਾਮੈਂਟ ਵਿਚ ਵਾਲੀਬਾਲ ਅਤੇ
ਕ੍ਰਿਕਟ ਦੇ ਮੁਕਾਬਲੇ ਵੀ ਹੋਣਗੇ। ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ, ਦਸ਼ਮੇਸ਼
ਕਲੱਬ ਨਕੋਦਰ, ਲੋਧੀਆਣਾ ਅਕੈਡਮੀ ਪਰਸ ਰਾਮਪੁਰ, ਡੀ. ਏ. ਵੀ. ਅਕੈਡਮੀ ਕੈਲੀਫਰੋਨੀਆ
ਜਲੰਧਰ, ਗੁਰੂ ਗੋਬਿੰਦ ਸਿੰਘ ਕਬੱਡੀ ਅਕੈਡਮੀ ਕੋਟਲੀ ਬਾਬਾ ਥਾਨ ਸਿੰਘ, ਦਸ਼ਮੇਸ਼ ਕਲੱਬ
ਜਗਰਾਉਂ, ਗੁਰੂ ਨਾਨਕ ਕਲੱਬ ਨਕੋਦਰ ਆਦਿ ਹਿੱਸਾ ਲੈਣਗੀਆਂ। ਟੀਮਾਂ ਦੇ ਮੈਂਚਾਂ ਦੀਆਂ
ਟਾਈਆਂ 22 ਦਸੰਬਰ ਨੂੰ ਫੁੱਲਾਂਵਾਲ ਵਿਖੇ ਪਾਈਆਂ ਜਾਣਗੀਆਂ। ਕਬੱਡੀ ਮੈਚਾਂ ਤੋਂ
ਇਲਾਵਾ 40 ਸਾਲ ਤੋਂ ਉਪਰ ਕਬੱਡੀ ਖਿਡਾਰੀਆਂ ਦਾ ਸ਼ੋਅ ਮੈਚ ਅਤੇ ਲੜਕੀਆਂ ਦੇ ਕਬੱਡੀ
ਦੇ ਮੁਕਾਬਲੇ ਵੀ ਖਿੱਚ ਦਾ ਕੇਂਦਰ ਹੋਣਗੇ। ਇਕ ਪਿੰਡ ਕਬੱਡੀ ਓਪਨ ਵਿਚ ਤਿੰਨ ਖਿਡਾਰੀ
ਬਾਹਰਲੇ ਮਨਜ਼ੂਰ ਹੋਣਗੇ।
30 ਮਹਿਲਾ ਫੁੱਟਬਾਲ ਖਿਡਾਰਨਾਂ ਦੀ ਚੋਣ
ਜਲੰਧਰ, 20 ਦਸੰਬਰ - ਗੁਰੂਸਰ ਸਧਾਰ ਕਾਲਜ ਲੁਧਿਆਣਾ ਵਿਖੇ ਪੰਜਾਬ ਸਬ
ਜੂਨੀਅਰ ਅੰਡਰ 14 ਸਾਲ ਵਰਗ ਦੇ ਸਿਖਲਾਈ ਕੈਂਪ ਲਈ ਹੋਏ ਚੋਣ ਮੁਕਾਬਲਿਆਂ ਲਈ 30
ਖਿਡਾਰਨਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਖਿਡਾਰਨਾਂ ਦਾ 10 ਦਿਨਾਂ ਸਿਖਲਾਈ ਕੈਂਪ
ਗੁਰੂ ਸਰਸਧਾਰ ਕਾਲਜ ਵਿਖੇ ਲਗਾਇਆ ਜਾਵੇਗਾ ਤੇ ਇਸ ਤੋਂ ਬਾਅਦ ਫਾਈਨਲ ਦੀ ਚੋਣ ਕੀਤੀ
ਜਾਵੇਗੀ।
ਫੁੱਲਾਂਵਾਲ ਦਾ ਗੁਰੂ ਨਾਨਕ ਕਬੱਡੀ ਕੱਪ
31 ਦਸੰਬਰ ਨੂੰ
ਿੲਯਾਲੀ ਥਰੀਕੇ, 20 ਦਸੰਬਰ - ਪਿੰਡ ਫੁੱਲਾਂਵਾਲ ਦੀ ਖੇਡ ਮੈਦਾਨ 'ਚ ਪਹਿਲਾ
ਸ੍ਰੀ ਗੁਰੂ ਨਾਨਕ ਕਬੱਡੀ ਕੱਪ 31 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ 31 ਦਸੰਬਰ
ਨੂੰ ਹੋਣ ਵਾਲੇ ਕੱਪ ਵਿਚ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਦੀਆਂ ਟੀਮਾਂ ਦੇ ਮੈਚ
ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੋਣਗੇ। ਰਾਜੂਬੱਸੀਆਂ ਕੈਨੇਡਾ ਤੇ ਲਾਡੀ ਬੱਸੀਆਂ
ਅਨੁਸਾਰ ਜੇਤੂ ਰਹਿਣ ਵਾਲੀ ਟੀਮ ਨੂੰ ਇਕ ਲੱਖ ਤੇ ਉਪ ਜੇਤੂ ਟੀਮ ਨੂੰ 75 ਹਜ਼ਾਰ ਨਕਦ
ਇਨਾਮ ਦਿੱਤਾ ਜਾਵੇਗਾ।
ਪੰਜਾਬ ਦੀਆਂ ਕੁੜੀਆਂ ਦੀ ਬੱਲੇ ਬੱਲੇ
ਜਲੰਧਰ, 20 ਦਸੰਬਰ - ਵਾਰਾਨਸੀ ਵਿਖੇ 54ਵੀਆਂ ਕੌਮੀ ਸਕੂਲ ਖੇਡਾਂ ਦੀ ਕਬੱਡੀ
19 ਸਾਲ (ਲੜਕੀਆਂ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਦੇ ਫਾਈਨਲ ਵਿਚੋਂ ਪੰਜਾਬ
ਦੀਆਂ ਲੜਕੀਆਂ ਨੇ ਹਰਿਆਣਾ ਦੀ ਟੀਮ ਨੂੰ 37-28 ਅੰਕਾਂ ਨਾਲ ਹਰਾ ਕੇ ਸੋਨ ਤਗਮਾ
ਜਿੱਤਿਆ।
ਪੰਜਾਬ ਸਕੂਲ ਹਾਕੀ ਲੀਗ
ਲੁਧਿਆਣਾ, 20 ਦਸੰਬਰ - ਪਦਮ ਸ੍ਰੀ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ.
ਏ. ਯੂ. ਵਿਖੇ ਹਫਤਾਵਰੀ ਮੈਚ ਪੰਜਾਬ ਖੇਡ ਵਿਭਾਗ ਵੱਲੋਂ ਕਰਵਾਈ ਜਾ ਰਹੀ ਸਕੂਲਾਂ ਦੀ
ਰਾਜ ਪੱਧਰੀ ਹਾਕੀ ਲੀਗ ਕਰਵਾਈ ਜਾ ਰਹੀ ਹੈ। ਦੂਜੇ ਦਿਨ ਖੇਡੇ ਗਏ ਦੇ ਅੰਡਰ-14 ਉਮਰ
ਵਰਗ ਦੇ ਇਕ ਮੈਚ ਵਿਚ ਮੁਹਾਲੀ ਨੇ ਕੁਰਾਲੀ ਨੂੰ 4-1, ਗਰੇਵਾਲ ਹਾਕੀ ਅਕਾਦਮੀ ਕਿਲਾ
ਰਾਏਪੁਰ ਨੇ ਸੰਗਰੂਰ ਨੂੰ 2-0, ਅੰਡਰ-16 ਉਮਰ ਵਰਗ ਦੇ ਇਕ ਮੈਚ ਵਿਚ ਪਾਤੜਾਂ ਇਲੈਵਨ
ਅਤੇ ਖਹਿਰਾ ਇਲੈਵਨ ਦੀਆਂ ਟੀਮਾਂ 3-3 ਦੀ ਬਰਾਬਰੀ ਉਪਰ ਰਹੀਆਂ ਜਦਕਿ ਇਕ ਹੋਰ ਮੈਚ
ਵਿਚ ਕੁਰਾਲੀ ਨੇ ਗਰੇਵਾਲ ਹਾਕੀ ਅਕਾਦਮੀ ਕਿਲਾ ਰਾਏਪੁਰ ਨੂੰ 3-2 ਦੇ ਫਰਕ ਨਾਲ
ਹਰਾਇਆ।
ਇਸ ਦੇ ਸਤਵੇਂ ਗੇੜ ਦੇ ਖੇਡੇ ਮੁਢਲੇ ਮੈਚ ਵਿਚ ਅੰਡਰ 14 ਸਾਲ ਗਰੁੱਪ 'ਬੀ' ਵਿਚ
ਮੋਹਾਲੀ ਨੇ ਫਰੀਦਕੋਟ ਨੂੰ 4-1, ਅੰਡਰ 16 ਸਾਲ ਗਰੁੱਪ 'ਬੀ' ਵਿਚ ਮੋਗਾ 'ਬੀ' ਨੇ
ਗਰੇਵਾਲ ਅਕੈਡਮੀ ਕਿਲ੍ਹਾ ਰਾਏਪੁਰ ਨੂੰ 2-1, ਅੰਡਰ-16 ਗਰੁੱਪ ਸੀ ਸ਼ਹੀਦ ਬ੍ਰਗੇਡੀਅਰ
ਬਲਵਿੰਦਰ ਸਿੰਘ ਸ਼ੇਰ ਗਿੱਲ ਅਕੈਡਮੀ ਬਰਨਾਲਾ ਨੇ ਪਾਤੜਾਂ ਨੂੰ 6-1 ਨਾਲ ਹਰਾਇਆ।
ਪੰਜਾਬੀ 'ਵਰਸਿਟੀ ਦੀ 19 ਮੈਂਬਰੀ ਟੀਮ ਦਾ
ਐਲਾਨ
ਪਟਿਆਲਾ, 19 ਦਸੰਬਰ - ਕੁੱਲ ਹਿੰਦ ਅੰਤਰ 'ਵਰਸਿਟੀ ਜੂਡੋ ਚੈਂਪੀਅਨਸ਼ਿਪ ਜੋ
ਕਿ ਮਨੀਪੁਰ 'ਵਰਸਿਟੀ ਵਿਖੇ 25 ਤੋਂ 30 ਦਸੰਬਰ ਤੱਕ ਕਰਵਾਈ ਜਾ ਰਹੀ ਹੈ। ਇਸ ਦੇ ਲਈ
ਪੰਜਾਬੀ 'ਵਰਸਿਟੀ ਦੀ 19 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 'ਵਰਸਿਟੀ ਦੇ
ਖੇਡ ਨਿਰਦੇਸ਼ਕ ਡਾ: ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਟੀਮ ਕੋਚ ਪ੍ਰੇਮ ਕੁਮਾਰ,
ਹਰਬੰਸ ਸਿੰਘ ਤੇ ਸ੍ਰੀਮਤੀ ਤੇਜਿੰਦਰਜੀਤ ਕੌਰ ਦੀ ਅਗਵਾਈ 'ਚ 20 ਦਸੰਬਰ ਨੂੰ
ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ ਰਵਾਨਾ ਹੋਵੇਗੀ। ਟੀਮ ਦੇ ਪੁਰਸ਼ ਵਰਗ 'ਚ ਰਵਿੰਦਰ
ਸਿੰਘ, ਹਰਜਿੰਦਰ ਸਿੰਘ, ਕੁਲਦੀਪ ਕੁਮਾਰ, ਸੁਖਪਾਲ ਸਿੰਘ ਤੇ ਅਮਨਦੀਪ ਸਿੰਘ ਸਾਰੇ
ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ, ਅਰੁਨ ਕੁਮਾਰ ਸੂਰਜਵੀਰ ਸਿੰਘ ਤੇ ਨਵਜੋਤ ਸਿੰਘ
ਸਾਰੇ ਪ੍ਰੋ: ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ ਪਟਿਆਲਾ, ਚਰਨ ਕਮਲ ਸੈਣੀ
ਪੰਜਾਬੀ 'ਵਰਸਿਟੀ ਕੈਂਪਸ ਤੋਂ ਸ਼ਾਮਿਲ ਹਨ। ਲੜਕੀਆਂ ਦੇ ਵਰਗ ਵਿਚ ਵਰਸ਼ਾ ਰਾਏ ਤੇ
ਡਿੰਪਲ ਜੋਸ਼ੀ ਦੋਨੋਂ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ, ਸੁਖਵਿੰਦਰ ਕੌਰ, ਰਾਜਵੀਰ
ਕੌਰ, ਸੁਮਨ ਰਾਣੀ, ਮਧੂ ਡਡਵਾਲ ਤੇ ਅੰਜੂ ਰਾਣੀ ਸਾਰੀਆਂ ਸਰਕਾਰੀ ਰਾਜਿੰਦਰਾ ਕਾਲਜ
ਬਠਿੰਡਾ, ਸਾਜਿਦਾ ਚਾਨਾ ਸਰਕਾਰੀ ਸਰੀਰਕ ਸਿੱਖਿਆ ਕਾਲਜ ਪਟਿਆਲਾ, ਗੁਰਪ੍ਰੀਤ ਕੌਰ
ਅਕਾਲ ਫਿਜ਼ੀਕਲ ਕਾਲਜ ਮਸਤੂਆਣਾ ਸਾਹਿਬ ਤੋਂ ਤੇ ਰੰਜੂ 'ਵਰਸਿਟੀ ਕੈਂਪਸ ਤੋਂ ਸ਼ਾਮਿਲ
ਹਨ।
ਇੰਟਰ ਕਮਾਂਡ ਵਾਲੀਬਾਲ ਚੈਂਪੀਅਨਸ਼ਿਪ
ਜਲੰਧਰ, 19 ਦਸੰਬਰ - ਏਅਰ ਫੋਰਸ ਸਟੇਸ਼ਨ ਆਦਮਪੁਰ ਵਿਖੇ ਇੰਟਰ ਏਰੀਆ
ਵਾਲੀਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਇਸ ਦੇ ਪਹਿਲੇ ਸੈਮੀਫਾਈਨਲ 'ਚ
ਮੇਨਟੀਨੈਂਸ ਕਮਾਂਡ ਨੇ ਈਸਟਰਨ ਏਅਰ ਕਮਾਂਡ ਨੂੰ 25-13, 25-8, 23-25 ਤੇ 25-19
ਨਾਲ ਤੇ ਟਰੇਨਿੰਗ ਕਮਾਂਡ ਨੇ ਵੈਸਟਰਨ ਏਅਰ ਕਮਾਂਡ ਨੂੰ 25-13, 25-13, 25-22 ਨਾਲ
ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ।
49 ਵੀਂ ਪੰਜਾਬ ਅੰਤਰ ਜ਼ਿਲ੍ਹਾ ਓਪਨ ਟੇਬਲ
ਟੈਨਿਸ ਚੈਂਪੀਅਨਸ਼ਿਪ ਸ਼ੁਰੂ
ਲੁਧਿਆਣਾ, 19 ਦਸੰਬਰ - ਪੰਜਾਬ ਖੇਤੀਬਾੜੀ 'ਵਰਸਿਟੀ ਦੇ ਇਨਡੋਰ ਹਾਲ 'ਚ 49
ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਓਪਨ ਟੇਬਲ ਟੈਨਿਸ ਚੈਂਪੀਅਨਸ਼ਿਪ 20 ਤੋਂ 23 ਦਸੰਬਰ
ਤੱਕ ਹੋ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਕੈਡਿਟ ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ
ਵਰਗ ਦੇ ਮੁਕਾਬਲੇ ਹੋਣਗੇ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 400 ਦੇ ਕਰੀਬ ਟੇਬਲ
ਟੈਨਿਸ ਖਿਡਾਰੀ ਸ਼ਾਮਿਲ ਹੋਣਗੇ। ਇਸ ਮੌਕੇ ਮਿਸਟਰ ਸੈਂਗ ਨੇ ਦੱਸਿਆ ਕਿ ਇਹ
ਪ੍ਰਤੀਯੋਗਤਾ ਆਮ ਤੌਰ 'ਤੇ ਹਰ ਜ਼ਿਲ੍ਹੇ ਨੂੰ 5 ਸਾਲ ਬਾਅਦ ਅਲਾਟ ਹੁੰਦੀ ਹੈ ਪਰ ਪਿਛਲੇ
ਸਾਲ ਹੋਈ ਇਸ ਚੈਂਪੀਅਨਸ਼ਿਪ ਦੇ ਵਧੀਆ ਪ੍ਰਬੰਧਾਂ ਨੂੰ ਵੇਖਦਿਆਂ ਦੂਸਰੇ ਸਾਲ ਫਿਰ
ਲੁਧਿਆਣਾ ਨੂੰ ਮੇਜ਼ਬਾਨੀ ਦਿੱਤੀ ਗਈ ਹੈ। 20 ਦਸੰਬਰ ਨੂੰ ਇਸ ਚੈਂਪੀਅਨਸ਼ਿਪ ਦਾ
ਉਦਘਾਟਨ ਡਾ. ਐਸ. ਐਸ. ਚੌਹਾਨ ਡੀ. ਆਈ. ਜੀ. ਵਿਜੀਲੈਂਸ ਬਿਊਰੋ ਪੰਜਾਬ ਕਰਨਗੇ।
ਪੰਜਾਬ ਸਾਈਕਲਿੰਗ ਚੈਂਪੀਅਨਸ਼ਿਪ 4 ਜਨਵਰੀ
ਨੂੰ
ਪਟਿਆਲਾ, 19 ਦਸੰਬਰ - ਪੰਜਾਬੀ 'ਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ
ਸਪੋਰਟਸ ਕੰਪਲੈਕਸ ਵਿਖੇ ਪੰਜਾਬ ਸਾਈਕਲਿੰਗ ਚੈਂਪੀਅਨਸ਼ਿਪ 4 ਜਨਵਰੀ ਨੂੰ ਕਰਵਾਈ ਜਾ
ਰਹੀ ਹੈ। ਇਸ ਚੈਂਪੀਅਨਸ਼ਿਪ 'ਚ ਭਾਰਤੀ ਸਾਈਕਲਿੰਗ ਫੈਡਰੇਸ਼ਨ ਦੇ ਨਿਯਮਾਂ ਅਨੁਸਾਰ ਸਬ
ਜੂਨੀਅਰ ਤੇ ਸੀਨੀਅਰ ਵਰਗ ਦੇ ਲੜਕੇ, ਲੜਕੀਆਂ, ਪੁਰਸ਼ਾਂ ਤੇ ਮਹਿਲਾਵਾਂ ਦੇ ਮੁਕਾਬਲੇ
ਹੋਣਗੇ। ਇਸ ਮੌਕੇ ਖਿਡਾਰੀਆਂ ਦਾ ਡੋਪ ਟੈਸਟ ਵੀ ਹੋਵੇਗਾ।
ਨੈਸ਼ਨਲ ਖੇਡਾਂ ਲਈ ਟੀਮ ਦੇ ਟ੍ਰਾਇਲ 29
ਨੂੰ
ਜਲੰਧਰ, 19 ਦਸੰਬਰ - ਰਾਂਚੀ (ਝਾਰਖੰਡ) ਵਿਖੇ 15 ਤੋਂ 28 ਫਰਵਰੀ ਤੱਕ
ਨੈਸ਼ਨਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸ ਵਿਚ ਹਿੱਸਾ ਲੈਣ ਵਾਲੀ ਸੀਨੀਅਰ ਪੰਜਾਬ
ਐਥਲੈਟਿਕਸ ਟੀਮ ਦੇ ਚੋਣ ਟ੍ਰਾਇਲ 29 ਦਸੰਬਰ ਨੂੰ ਸਵੇਰੇ 10 ਵਜੇ ਸਪੋਰਟਸ ਕਾਲਜ
ਜਲੰਧਰ ਦੇ ਖੇਡ ਮੈਦਾਨ 'ਚ ਕਰਵਾਏ ਜਾ ਰਹੇ ਹਨ।
ਬੀ. ਸੀ. ਸੀ. ਆਈ. ਨਾਲ ਵਧੀਆ ਸੰਬੰਧ
ਰਹਿਣਗੇ
ਕਰਾਚੀ, 19 ਦਸੰਬਰ - ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਏਜਾਜ ਬੱਟ ਨੇ
ਕੱਲ੍ਹ ਇਸ ਸੰਭਾਵਨਾ ਤੋਂ ਇਨਕਾਰ ਕੀਤਾ ਹੈ ਕਿ ਭਾਰਤੀ ਟੀਮ ਦਾ ਦੌਰਾ ਰੱਦ ਹੋਣ ਨਾਲ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨਾਲ ਉਨ੍ਹਾਂ ਦੇ ਸੰਬੰਧਾਂ ਵਿਚ ਦਰਾੜ ਪੈਦਾ ਹੋ
ਜਾਵੇਗੀ। ਬੱਟ ਨੇ ਕਿਹਾ ਕਿ ਦੌਰਾ ਰੱਦ ਕੀਤੇ ਜਾਣ ਦਾ ਫੈਸਲਾ ਨਿਰਾਸ਼ਾਜਨਕ ਹੈ ਪਰ ਇਹ
ਸਰਕਾਰੀ ਪੱਧਰ 'ਤੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਭਾਰਤੀ ਕ੍ਰਿਕਟ ਬੋਰਡ
ਨਾਲ ਹਮੇਸ਼ਾਂ ਤੋਂ ਵਧੀਆ ਸਬੰਧ ਰਹੇ ਹਨ ਅਤੇ ਇਹ ਹਮੇਸ਼ਾਂ ਇਸੇ ਤਰ੍ਹਾਂ ਰਹਿਣੇ ਚਾਹੀਦੇ
ਹਨ।
ਦੂਜੀ ਇੰਟਰਨੈਸ਼ਨਲ ਤਾਇਕਵਾਂਡੋ
ਚੈਂਪੀਅਨਸ਼ਿਪ ਸ਼ੁਰੂ
ਅਜੀਤ ਨਗਰ, 19 ਦਸੰਬਰ - ਦੂਜੀ ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ 20
ਤੋਂ 21 ਦਸੰਬਰ ਤੱਕ ਇੰਡੋਰ ਸਟੇਡੀਅਮ 35 ਵੀਂ ਬਟਾਲੀਅਨ ਪੀ. ਏ. ਸੀ. ਮਹਾਂ ਨਗਰ,
ਲਖਨਊ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੇ 4 ਖਿਡਾਰੀ
ਹਰਸ਼ਦੀਪ ਰਤਨ, ਸੁਨੀਲ ਸ਼ਰਮਾ, ਪ੍ਰਭਜੋਤ ਸਿੰਘ ਅਤੇ ਗੁਰਸ਼ਰਨ ਸਿੰਘ ਭਾਰਤੀ ਟੀਮ ਲਈ
ਚੁਣੇ ਗਏ ਹਨ।
54ਵੀਆਂ ਨੈਸ਼ਨਲ ਸਕੂਲ ਖੇਡਾਂ
ਜਲੰਧਰ, 19 ਦਸੰਬਰ - ਵਾਰਾਨਸੀ ਵਿਖੇ 54ਵੀਆਂ ਨੈਸ਼ਨਲ ਸਕੂਲ ਖੇਡਾਂ ਕਰਵਾਈਆਂ
ਜਾ ਰਹੀਆਂ ਹਨ। ਇਸ ਵਿਚ ਲੜਕੇ ਤੇ ਲੜਕੀਆਂ ਅੰਡਰ 19 ਸਾਲ ਵਰਗ 'ਚ ਕਬੱਡੀ ਮੁਕਾਬਲਿਆਂ
ਵਿਚੋਂ ਪੰਜਾਬ ਦੀ ਲੜਕੀਆਂ ਦੀ ਟੀਮ ਨੇ ਪੱਛਮੀ ਬੰਗਾਲ ਨੂੰ ਅਤੇ ਲੜਕੇ ਵਰਗ ਦੀ ਟੀਮ
ਨੇ ਰਾਜਸਥਾਨ ਨੂੰ ਹਰਾਇਆ।
ਪਹਿਲੇ ਕੌਮੀ ਪੰਚਾਇਤੀ ਯੁਵਾ ਕਰੀੜਾ
ਟੂਰਨਾਮੈਂਟ 'ਚ ਪੰਜਾਬੀਆਂ ਦੀ ਝੰਡੀ
ਤਰਨ ਤਾਰਨ, 18 ਦਸੰਬਰ - ਪਹਿਲਾ ਨੈਸ਼ਨਲ ਪੰਚਾਇਤੀ ਯੁਵਾ ਕਰੀੜਾ ਔਰ ਖੇਲ
ਅਭਿਆਨ ਟੂਰਨਾਮੈਂਟ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿਖੇ ਕਰਵਾਇਆ ਗਿਆ। ਇਸ
ਦੇ ਆਖਰੀ ਦਿਨ ਗਰੁੱਪ 2, ਲੜਕੇ-ਲੜਕੀਆਂ, 16 ਸਾਲ ਉਮਰ ਵਰਗ ਤੋਂ ਘੱਟ ਦੇ ਪੰਜਾਬ ਦੇ
ਲੜਕਿਆਂ ਅਤੇ ਲੜਕੀਆਂ ਦਾ ਦਬਦਬਾ ਕਾਇਮ ਰਿਹਾ। ਲੜਕਿਆਂ ਦੇ ਵਾਲੀਬਾਲ ਫਾਈਨਲ ਵਿਚ
ਪੰਜਾਬ ਨੇ ਹਰਿਆਣਾ ਨੂੰ 3-0 ਨਾਲ ਹਰਾ ਕੇ ਸੋਨੇ ਜਦ ਕਿ ਕਰਨਾਟਕ ਨੇ ਕਾਂਸੀ ਦਾ ਤਗਮਾ
ਜਿੱਤਿਆ ਲੜਕੀਆਂ ਦੇ ਫਾਈਨਲ 'ਚ ਕਰਨਾਟਕ ਨੇ ਪੰਜਾਬ ਨੂੰ 3-0 ਨਾਲ ਹਰਾ ਕੇ ਸੋਨ ਜਦਕਿ
ਹਰਿਆਣਾ ਨੇ ਕਾਂਸੇ ਦਾ ਤਗਮਾ ਜਿੱਤਿਆ। ਫੁੱਟਬਾਲ ਦੇ ਫਾਈਨਲ ਵਿਚ ਪੰਜਾਬ ਦੇ ਲੜਕਿਆਂ
ਨੇ ਵਿਰੁਧ ਵਾਕ ਓਵਰ ਮਿਲਣ ਤੋਂ ਬਾਅਦ ਸੋਨੇ ਦਾ ਤਗਮਾ ਜਿੱਤਿਆ। ਕਾਂਸੇ ਦਾ ਤਗਮਾ
ਮਿਜ਼ੋਰਮ ਨੇ ਜਿੱਤਿਆ, ਜਿਸ ਨੇ ਅਸਾਮ ਨੂੰ 5-0 ਗੋਲਾਂ ਦੇ ਫਰਕ ਨਾਲ ਹਰਾਇਆ। ਵੇਟ
ਲਿਫਟਿੰਗ ਵਿਚ ਪੰਜਾਬ ਦੀਆਂ ਕੁੜੀਆਂ ਨੇ 171 ਅੰਕ ਲੈ ਕੇ ਪਹਿਲਾ, ਆਂਧਰਾ ਪ੍ਰਦੇਸ਼
ਦੂਸਰੇ (141 ਅੰਕ) ਅਤੇ ਉਤਰ ਪ੍ਰਦੇਸ਼ ਨੇ (134 ਅੰਕ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਲੜਕਿਆਂ 'ਚ ਛੱਤੀਸਗੜ੍ਹ ਨੇ 208 ਅੰਕ ਲੈ ਕੇ ਪਹਿਲਾ ਜਦ ਕਿ ਪੰਜਾਬ ਤੇ ਦਿੱਲੀ
ਕ੍ਰਮਵਾਰ 189 ਅਤੇ 149 ਅੰਕ ਲੈ ਕੇ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ।
ਮਾਰਚ ਪਾਸਟ ਦੀ ਟਰਾਫੀ ਮਿਜ਼ੋਰਮ ਨੇ ਜਿੱਤੀ ਜਦ ਕਿ ਗੋਆ ਦੂਜੇ ਸਥਾਨ 'ਤੇ ਰਿਹਾ।
ਪੀ. ਸੀ. ਏ. 'ਚ ਸੁਰੱਖਿਆ ਦੇ ਕਰੜੇ
ਪ੍ਰਬੰਧ
ਅਜੀਤ ਨਗਰ, 18 ਦਸੰਬਰ - 19 ਦਸੰਬਰ ਨੂੰ ਪੀ. ਸੀ. ਏ ਸਟੇਡੀਅਮ ਵਿਖੇ ਭਾਰਤ
ਤੇ ਇੰਗਲੈਂਡ ਵਿਚਕਾਰ ਹੋਣ ਵਾਲੇ ਦੂਜੇ ਮੈਚ ਦੇ ਲਈ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ
ਗਏ ਹਨ। ਪੰਜਾਬ ਪੁਲਿਸ ਵੱਲੋਂ ਪੀ. ਸੀ. ਏ ਕ੍ਰਿਕਟ ਸਟੇਡੀਅਮ ਦੀ ਕਿੱਲੇਬੰਦੀ ਕੀਤੀ
ਗਈ ਹੈ। ਚੱਪੇ-ਚੱਪੇ 'ਤੇ ਪੰਜਾਬ ਪੁਲਿਸ ਦੇ ਜਵਾਨ ਅਤੇ ਕਮਾਂਡੋ ਤਾਇਨਾਤ ਕੀਤੇ ਗਏ
ਹਨ। ਐਸ. ਐਸ. ਪੀ ਮੋਹਾਲੀ ਸ੍ਰੀ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਸਟੇਡੀਅਮ ਨੂੰ
ਸੁਰੱਖਿਆ ਦੀ ਦ੍ਰਿਸ਼ਟੀਕੋਣ ਤੋਂ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਇਕ ਭਾਗ ਸਟੇਡੀਅਮ
ਦੇ ਅੰਦਰ ਦਾ ਅਤੇ ਦੂਜਾ ਸਟੇਡੀਅਮ ਦੇ ਬਾਹਰ ਦਾ ਭਾਗ ਹੈ। ਇਨ੍ਹਾਂ ਦੋਹਾਂ ਭਾਗਾਂ
ਨੂੰ ਅੱਗੇ 6 ਸੈਕਟਰਾਂ ਵਿਚ ਵੰਡਿਆ ਗਿਆ ਹੈ। ਹਰ ਇਕ ਸੈਕਟਰ ਦੀ ਜ਼ਿੰਮੇਵਾਰ ਇਕ ਡੀ.
ਐਸ. ਪੀ ਰੈਂਕ ਦੇ ਅਧਿਕਾਰੀ ਅਧੀਨ ਕੀਤੀ ਗਈ ਹੈ। ਸਟੇਡੀਅਮ ਦੀ ਸੁਰੱਖਿਆ ਲਈ ਲਗਭਗ
850 ਪੁਲਿਸ ਕਰਮਚਾਰੀ ਤਾਈਨਾਤ ਕੀਤੇ ਗਏ ਹਨ। ਇਸ ਮੌਕੇ ਬੰਬ ਸੁਕੈਡ ਦਸਤਿਆਂ ਤੋਂ
ਇਲਾਵਾ ਘੋੜ ਸਵਾਰ ਪੁਲਿਸ ਦੀਆਂ ਟੁਕੜੀਆਂ ਵੀ ਹਾਜ਼ਰ ਰਹਿਣਗੀਆਂ। ਉਨ੍ਹਾਂ ਕਿਹਾ ਕਿ
ਸਟੇਡੀਅਮ ਦੇ ਆਲੇ ਦੁਆਲੇ ਰਹਾਇਸ਼ੀ ਖੇਤਰ ਵਿਚ ਆਏ ਮਹਿਮਾਨਾਂ ਦੀ ਵੀ ਜਾਣਕਾਰੀ ਹਾਸਲ
ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਸ਼ਹਿਰ ਵਿਚ ਸਾਰੇ ਹੋਟਲਾਂ, ਸਰਾਵਾਂ ਅਤੇ
ਗੁਰਦੁਆਰਿਆਂ ਵਿਚ ਠਹਿਰੇ ਯਾਤਰੂਆਂ ਬਾਰੇ ਵੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਕ ਹਥਿਆਰਬੰਦ ਮੋਬਾਈਲ ਕਾਰ ਹਮੇਸ਼ਾਂ ਸਟੇਡੀਅਮ ਦੇ ਇਰਦ ਗਿਰਦ ਘੁੰਮਦੀ ਰਹੇਗੀ। ਇਸ
ਤੋਂ ਇਲਾਵਾ ਸਟੇਡੀਅਮ ਦੇ ਅੰਦਰ ਤੇ ਬਾਹਰ ਕਲੋਜ਼ ਸਰਕਟ ਕੈਮਰੇ ਲਗਾਏ ਜਾਣਗੇ।
ਸਟੇਡੀਅਮ 'ਚ ਅੰਦਰ ਦਾਖਲ ਹੋ ਰਹੀ ਹਰ ਵੀ. ਆਈ. ਪੀ ਗੱਡੀ ਦੀ ਵੀ ਬਰੀਕੀ ਨਾਲ ਪੜਤਾਲ
ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦੇਸ਼ੀ ਦਰਸ਼ਕਾਂ ਲਈ ਅੰਦਰ ਬਾਹਰ ਜਾਣ ਲਈ ਵਿਸ਼ੇਸ਼
ਪ੍ਰਬੰਧ ਕੀਤੇ ਗਏ ਹਨ। ਹਰ ਰੋਜ਼ ਮੈਚ ਖਤਮ ਹੋਣ ਤੋਂ ਬਾਅਦ ਵੀ ਸੁਰੱਖਿਆ ਪ੍ਰਬੰਧਾਂ
ਵਿਚ ਢਿਲ ਨਹੀਂ ਵਰਤੀ ਜਾਵੇਗੀ। ਮੈਚਾਂ ਦੌਰਾਨ ਪਬਲਿਕ ਨੂੰ ਆਉਣ ਜਾਣ ਦੀ ਕੋਈ
ਪਰੇਸ਼ਾਨੀ ਨਾ ਹੋਵੇ ਇਸ ਲਈ ਮੈਚ ਸਮੇਂ ਆਵਾਜਾਈ ਦੇ ਰੂਟ ਬਣਾਏ ਗਏ ਹਨ।
ਭਾਰਤੀ ਬੋਰਡ ਨੇ ਪੀ. ਸੀ. ਬੀ. ਨੂੰ ਸੂਚਨਾ
ਦਿੱਤੀ
ਕਰਾਚੀ, 18 ਦਸੰਬਰ - ਜਨਵਰੀ ਵਿਚ ਭਾਰਤੀ ਟੀਮ ਦੇ ਪ੍ਰਸਤਾਵਿਤ ਪਾਕਿ ਦੌਰੇ
ਦੇ ਰੱਦ ਹੋਣ ਦੀ ਸੂਚਨਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਪਾਕਿਸਤਾਨ ਕ੍ਰਿਕਟ ਬੋਰਡ
ਨੂੰ ਦੇ ਦਿੱਤੀ ਹੈ। ਪੀ. ਸੀ. ਬੀ. ਨੂੰ ਵੀਰਵਾਰ ਦੁਪਹਿਰ ਨੂੰ ਬੀ. ਸੀ. ਸੀ. ਆਈ.
ਵੱਲੋਂ ਭੇਜੀ ਗਈ ਇਕ ਈ. ਮੇਲ ਪ੍ਰਾਪਤ ਹੋਈ ਹੈ ਜਿਸ ਵਿਚ ਲੜੀ ਰੱਦ ਹੋਣ ਦੀ ਸੂਚਨਾ
ਦਿੱਤੀ ਗਈ ਹੈ। ਪੀ. ਸੀ. ਬੀ. ਦੇ ਬੁਲਾਰੇ ਨੇ ਕਿਹਾ ਹੈ ਕਿ ਭਾਰਤੀ ਬੋਰਡ ਦੇ
ਪ੍ਰਧਾਨ ਸ਼ਿਸ਼ਾਂਕ ਮਨੋਹਰ ਨੇ ਪੀ. ਸੀ. ਬੀ. ਦੇ ਮੁਖੀ ਏਜਾਜ ਬੱਟ ਨੂੰ ਈ-ਮੇਲ ਰਾਹੀਂ
ਲੜੀ ਦੇ ਰੱਦ ਹੋਣ ਬਾਰੇ ਅਧਿਕਾਰਿਤ ਸੂਚਨਾ ਦਿੱਤੀ ਹੈ। ਮਨੋਹਰ ਦੀ ਈ-ਮੇਲ ਦੁਪਹਿਰ
3.30 'ਤੇ ਪ੍ਰਾਪਤ ਹੋਈ ਜਿਸ ਵਿਚ ਲਿਖਿਆ ਗਿਆ ਹੈ ਕਿ ਸਾਨੂੰ ਸਰਕਾਰ ਦੇ ਫੈਸਲੇ ਦਾ
ਇੰਤਜ਼ਾਰ ਸੀ। ਸਰਕਾਰ ਨੇ ਇਸ ਲੜੀ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ਹੈ।
ਪੀ.ਬੀ.ਬੀ. ਨੂੰ ਲੱਗਾ ਝਟਕਾ
ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਏਜਾਜ ਬੱਟ ਨੇ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ
ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦਰਮਿਆਨ ਅਗਲੇ ਸਾਲ ਜਨਵਰੀ 'ਚ ਖੇਡੀ ਜਾਣ ਵਾਲੀ
ਲੜੀ ਰੱਦ ਕਰਨ ਕਰਕੇ ਪੀ. ਸੀ. ਬੀ. ਨੂੰ ਜੋ ਝਟਕਾ ਲੱਗਾ ਹੈ ਉਸ ਤੋਂ ਅਸੀਂ ਛੇਤੀ ਹੀ
ਉਬਰ ਆਂਵਾਂਗੇ। ਬੱਟ ਨੇ ਗੱਲਬਾਤ ਸਮੇਂ ਕਿਹਾ ਕਿ ਸਾਨੂੰ ਪਤਾ ਹੈ ਕਿ ਭਾਰਤੀ ਟੀਮ ਦੇ
ਪਾਕਿਸਤਾਨ ਨਾ ਆਉਣ ਕਾਰਨ ਭਾਰੀ ਵਿੱਤੀ ਹਾਨੀ ਹੋਵੇਗੀ ਪਰ ਪਾਕਿਸਤਾਨ ਦਾ ਕ੍ਰਿਕਟ
ਬੋਰਡ ਇਸ ਝਟਕੇ ਨੂੰ ਸਹਿਕੇ ਅੱਗੇ ਵਧਣ ਦਾ ਯਤਨ ਕਰੇਗਾ।
57ਵੀਂ ਸੀਨੀਅਰ ਪੰਜਾਬ ਹਾਕੀ ਚੈਂਪੀਅਨਸ਼ਿਪ
23 ਦਸੰਬਰ ਤੋਂ
ਜਲੰਧਰ, 18 ਦਸੰਬਰ - 57ਵੀਂ ਸੀਨੀਅਰ ਪੰਜਾਬ ਹਾਕੀ ਚੈਂਪੀਅਨਸ਼ਿਪ 23 ਤੋਂ
26 ਦਸੰਬਰ ਤੱਕ ਜ਼ਿਲ੍ਹਾ ਪੁਲਿਸ ਲਾਈਨ ਹੁਸ਼ਿਆਰਪੁਰ ਦੇ ਖੇਡ ਮੈਦਾਨ 'ਚ ਕਰਵਾਈ ਜਾ ਰਹੀ
ਹੈ। ਇਸ ਚੈਂਪੀਅਨਸ਼ਿਪ ਵਿਚ 16 ਜ਼ਿਲ੍ਹਿਆਂ ਦੇ ਖਿਡਾਰੀ ਸ਼ਾਮਿਲ ਹੋ ਰਹੇ ਹਨ। ਇਹ
ਚੈਂਪੀਅਨਸ਼ਿਪ ਪੰਜਾਬ ਹਾਕੀ ਐਸੋਸੀਏਸ਼ਨ ਤੇ ਜ਼ਿਲ੍ਹਾ ਹੁਸ਼ਿਆਰਪੁਰ ਹਾਕੀ ਐਸੋਸੀਏਸ਼ਨ ਦੇ
ਸਹਿਯੋਗ ਨਾਲ ਕਰਵਾਈ ਜਾ ਰਹੀ ਹੈ।
ਅੰਤਰ ਰਾਸ਼ਟਰੀ ਡੈਲਟਾ ਕਬੱਡੀ ਕੱਪ 24 ਨੂੰ
ਲੁਧਿਆਣਾ, 18 ਦਸੰਬਰ - ਪਿੰਡ ਫੁੱਲਾਂ ਵਾਲ ਨੇੜੇ ਦੋ ਸੌ ਫੁੱਟਾ ਬਾਈਪਾਸ
ਅਰਬਨ ਅਸਟੇਟ ਦੁੱਗਰੀ ਵਿਖੇ ਅੰਤਰਰਾਸ਼ਟਰੀ ਡੈਲਟਾ ਕਬੱਡੀ ਕੱਪ 24 ਤੇ 25 ਦਸੰਬਰ ਤੱਕ
ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਨਾਰਥ ਅਮਰੀਕਾ ਕਬੱਡੀ ਫੈਡਰੇਸ਼ਨ ਦੀ ਸਰਪ੍ਰਸਤੀ
ਹੇਠ ਹੋਵੇਗਾ। ਇਸ ਵਿਚ 40 ਸਾਲ ਤੋਂ ਉਪਰ ਕਬੱਡੀ ਖਿਡਾਰੀਆਂ ਦਾ ਸ਼ੋਅ ਮੈਚ ਅਤੇ
ਲੜਕੀਆਂ ਦੇ ਕਬੱਡੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਫਾਈਨਲ ਸਮਾਰੋਹ 'ਤੇ ਕਬੱਡੀ
ਸਟਾਰ ਕਾਕਾ ਕਾਹਰੀ ਸਾਹਰੀ ਨੂੰ ਸਕੌਡਾ ਲੌਰਾ ਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਟੂਰਨਾਮੈਂਟ ਦੌਰਾਨ ਵਾਲੀਬਾਲ ਸ਼ੂਟਿੰਗ ਅਤੇ ਕ੍ਰਿਕਟ ਮੈਚ ਵੀ ਕਰਵਾਏ ਜਾਣਗੇ।
ਪੰਜਾਬ ਦੇ ਖਿਡਾਰੀਆਂ ਦਾ ਸਿਖਲਾਈ ਕੈਂਪ
ਲੱਗਾ
ਜੈਤੋ, 18 ਦਸੰਬਰ - ਰਾਜਸਥਾਨ ਦੇ ਦੋਸਾ ਜ਼ਿਲ੍ਹੇ ਵਿਚ ਹੋਣ ਵਾਲੀ 'ਆਲ
ਇੰਡੀਆ ਸਰਦਾਰ ਵੱਲਭ ਭਾਈ ਪਟੇਲ ਸੀਨੀਅਰ ਟਵੰਟੀ-20 ਨੈਸ਼ਨਲ ਕ੍ਰਿਕਟ ਚੈਂਪੀਅਨਸ਼ਿਪ'
ਵਿਚ ਸ਼ਾਮਿਲ ਹੋਣ ਵਾਲੇ ਪੰਜਾਬ ਦੇ ਖਿਡਾਰੀਆਂ ਦਾ ਦੋ ਦਿਨਾਂ ਤਿਆਰੀ ਕੈਂਪ ਖੇਡ
ਸਟੇਡੀਅਮ ਜੈਤੋ ਵਿਖੇ ਲਾਇਆ ਗਿਆ। ਕੈਂਪ ਵਿਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ
ਪੁੱਜੀਆਂ ਟਵੰਟੀ-20 ਐਸੋਸੀਏਸ਼ਨਾਂ ਦੇ ਕੁੱਲ 22 ਖਿਡਾਰੀਆਂ ਸ਼ਾਮਿਲ ਹੋਏ। ਇਸ ਮੌਕੇ
ਪੰਜਾਬ ਦੀਆਂ 'ਏ' ਅਤੇ 'ਬੀ' ਟੀਮਾਂ ਦਰਮਿਆਨ ਮੈਚ ਵੀ ਕਰਵਾਇਆ ਗਿਆ। 'ਏ' ਟੀਮ ਨੇ
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਇਹ ਟੀਮ 106 ਦੌੜਾਂ ਬਣਾ ਕੇ ਆਲ ਆਊਟ ਹੋ
ਗਈ। ਇਸ ਪਾਰੀ ਦੌਰਾਨ ਸਾਹਿਲ ਨੇ 21, ਰਾਜ ਬੱਬਰ ਨੇ 19 ਤੇ ਰਾਜਵਿੰਦਰ ਨੇ ਨਾਬਾਦ
17 ਦੌੜਾਂ ਬਣਾਈਆਂ। ਪੰਜਾਬ ਦੀ 'ਬੀ' ਟੀਮ ਵੱਲੋਂ ਕਮਲਜੀਤ ਤੇ ਸਚਿਨ ਨੇ 2-2 ਅਤੇ
ਅਮਨ ਨੇ 3 ਵਿਕਟਾਂ ਹਾਸਿਲ ਕੀਤੀਆਂ। 'ਬੀ' ਟੀਮ ਨੇ ਆਪਣੇ ਖਿਡਾਰੀ ਤਨਿਕ ਅਰੋੜਾ ਦੇ
ਨਾਬਾਦ 45 ਅਤੇ ਵਰੁਣ ਦੇ 33 ਸਕੋਰਾਂ ਨਾਲ ਇਹ ਮੈਚ 15 ਵੇਂ ਓਵਰ 'ਚ 8 ਵਿਕਟਾਂ ਨਾਲ
ਜਿੱਤ ਲਿਆ। ਤਨਿਕ ਅਰੋੜਾ ਨੂੰ 'ਮੈਨ ਆਫ ਦ ਮੈਚ' ਐਲਾਨਿਆ ਗਿਆ।
ਸੂਬਾ ਪੱਧਰੀ ਚੱਬੇ ਵਾਲ ਫੁੱਟਬਾਲ
ਟੂਰਨਾਮੈਂਟ 24 ਤੋਂ 1 ਜਨਵਰੀ ਤੱਕ
ਚੱਬੇ ਵਾਲ, 18 ਦਸੰਬਰ - ਸੂਬਾ ਪੱਧਰੀ ਚੱਬੇ ਵਾਲ ਫੁੱਟਬਾਲ ਟੂਰਨਾਮੈਂਟ 24
ਦਸੰਬਰ ਤੋਂ 1 ਜਨਵਰੀ, 2009 ਤੱਕ ਚੱਬੇ ਵਾਲ ਦੇ ਸਪੋਰਟਸ ਸਟੇਡੀਅਮ ਵਿਖੇ ਪ੍ਰਵਾਸੀ
ਭਾਰਤੀ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਯੰਗਮੈਨ ਸਪੋਰਟਸ ਕਲੱਬ ਚੱਬੇ ਵਾਲ ਅਤੇ
ਗ੍ਰਾਮ ਪੰਚਾਇਤ ਚੱਬੇ ਵਾਲ ਵੱਲੋਂ ਕਰਵਾਇਆ ਜਾ ਰਿਹਾ ਹੈ।
ਗੁਰੂ ਗੋਬਿੰਦ ਸਿੰਘ ਗੋਲਡ ਕਬੱਡੀ ਕੱਪ 27
ਜਨਵਰੀ ਨੂੰ
ਜਲੰਧਰ, 18 ਦਸੰਬਰ -ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ 10ਵਾਂ
ਗੁਰੂ ਗੋਬਿੰਦ ਸਿੰਘ ਗੋਲਡ ਕਬੱਡੀ ਕੱਪ 27 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ।
ਟੂਰਨਾਮੈਂਟ ਦੌਰਾਨ ਦਰਸ਼ਕਾਂ ਅਤੇ ਖਿਡਾਰੀਆਂ ਨੂੰ ਦਿਲ-ਖਿੱਚਵੇਂ ਇਨਾਮ ਦਿੱਤੇ ਜਾਣਗੇ।
ਜਿਸ 'ਚ ਦਰਸ਼ਕਾਂ ਲਈ 10 ਮੋਟਰ ਸਾਈਕਲ ਵੀ ਵੰਡੇ ਜਾਣਗੇ।
ਕੌਮੀ ਸਕੂਲ ਯੋਗਾ ਚੈਂਪੀਅਨਸ਼ਿਪ ਦੇ ਕੈਂਪ
ਲਈ ਚੁਣੀਆਂ ਖਿਡਾਰਨਾਂ
ਪਟਿਆਲਾ, 18 ਦਸੰਬਰ - ਦਿੱਲੀ ਵਿਖੇ 23 ਤੋਂ 28 ਦਸੰਬਰ ਤੱਕ ਹੋਣ ਵਾਲੀਆਂ
54 ਵੀਆਂ ਕੌਮੀ ਸਕੂਲ ਖੇਡਾਂ ਦੀ ਯੋਗਾ ਮੁਕਾਬਲਿਆਂ ਲਈ 23 ਖਿਡਾਰਨਾਂ ਦਾ ਕੈਂਪ
ਪਟਿਆਲਾ ਦੇ ਫੀਲਖ਼ਾਨਾ ਸੈਕੰਡਰੀ ਸਕੂਲ ਵਿਖੇ ਲਗਾਇਆ ਜਾ ਰਿਹਾ ਹੈ। ਇਨ੍ਹਾਂ ਖਿਡਾਰਨਾਂ
'ਚੋਂ ਅੰਡਰ19, 17 ਤੇ 14 ਉਮਰ ਗੁੱਟ ਲਈ 5-5 ਮੈਂਬਰੀ ਟੀਮਾਂ ਦੀ ਚੋਣ ਕੀਤੀ ਜਾਵੇਗੀ।
ਕੈਂਪ ਦੇ ਅੰਡਰ 19 ਵਰਗ 'ਚ ਚਾਂਦ ਰਾਣੀ ਤੇ ਬਲਵਿੰਦਰ ਕੌਰ ਪਟਿਆਲਾ, ਰਜਨ ਤੇ ਮਾਧਵੀ
ਜਲੰਧਰ, ਸੋਨਾਲੀ, ਪ੍ਰਿਯੰਕਾ ਤੇ ਦੀਪ ਸ਼ਿਖਾ ਲੁਧਿਆਣਾ, ਗੁਰਦੀਪ ਕੌਰ ਸੰਗਰੂਰ ਤੇ
ਕਿਰਨ ਰਾਣੀ ਅੰਮ੍ਰਿਤਸਰ, ਅੰਡਰ 17 ਵਰਗ 'ਚ ਮਨਦੀਪ ਕੌਰ, ਨੈਨਸੀ ਪਟਿਆਲਾ, ਪ੍ਰਿਯਾ
ਤੇ ਹੇਮਾ ਜਲੰਧਰ, ਦਿਲਰਾਜ ਕੌਰ, ਪ੍ਰਭਜੋਤ ਕੌਰ ਤੇ ਸੁਮਨ ਅੰਮ੍ਰਿਤਸਰ, ਅੰਡਰ 14
ਵਰਗ 'ਚ ਨੀਨਾ, ਪ੍ਰਿਯਾ ਤੇ ਨਵਜੋਤਕੌਰ ਜਲੰਧਰ, ਮਨਪ੍ਰੀਤ ਕੌਰ ਅੰਮ੍ਰਿਤਸਰ, ਨੀਤਾ
ਤੇ ਰਣਬੀਰ ਕੌਰ ਪਟਿਆਲਾ, ਸੁਨਿਧੀ ਜਲੰਧਰ ਸ਼ਾਮਿਲ ਹਨ।
ਕੈਨੇਡਾ ਕਬੱਡੀ ਤੇ ਹਾਕੀ ਕੱਪ 1-4 ਜਨਵਰੀ
ਤੱਕ
ਲੁਧਿਆਣਾ, 18 ਦਸੰਬਰ - ਲੁਧਿਆਣਾ 'ਚ ਕੌਮਾਂਤਰੀ ਕੈਨੇਡਾ ਕਬੱਡੀ ਤੇ ਹਾਕੀ
ਕੱਪ ਜੋ 1 ਤੋਂ 4 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਹ ਕੱਪ ਮਾਲਵਾ ਸਪੋਰਟਸ
ਐਸੋਸੀਏਸ਼ਨ ਕੈਨੇਡਾ ਅਤੇ ਫਰੈਜਰ ਵੈਲੀ ਕਬੱਡੀ ਕਲੱਬ ਵੱਲੋਂ ਹੋਵੇਗਾ। ਇਸ ਕੱਪ ਵਿਚ
ਜਿਥੇ 4 ਜਨਵਰੀ ਨੂੰ ਅੰਤਰਰਾਸ਼ਟਰੀ ਕਬੱਡੀ ਟੀਮ ਦੇ ਮੈਚ ਅਤੇ ਲੋਕ ਗਾਇਕ ਬੱਬੂ ਮਾਨ
ਦਾ ਖੁੱਲ੍ਹਾ ਅਖਾੜਾ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਲੱਗੇਗਾ ਉਥੇ 1 ਤੋਂ 3
ਜਨਵਰੀ ਤੱਕ ਹਾਕੀ ਜੂਨੀਅਰ ਵਰਗ ਦੀਆਂ ਮੁਲਕ ਦੀਆਂ ਚੋਟੀ ਦੀਆਂ 8 ਟੀਮਾਂ ਦੇ ਆਪਸੀ
ਭੇੜ ਪਦਮ ਸ੍ਰੀ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ. ਏ. ਯੂ. ਲੁਧਿਆਣਾ ਵਿਖੇ
ਹੋਣਗੇ। ਖੇਡਾਂ ਤੋਂ ਇਲਾਵਾ ਕੈਨੇਡਾ ਕੱਪ ਦੇ ਪ੍ਰਬੰਧਕਾਂ ਵੱਲੋਂ ਅੱਖਾਂ ਦੀਆਂ
ਬੀਮਾਰੀਆਂ ਨਾਲ ਸਬੰਧਿਤ ਮੁਫ਼ਤ ਡਾਕਟਰੀ ਕੈਂਪ 21 ਦਸੰਬਰ ਨੂੰ ਪਿੰਡ ਢੱਟ ਵਿਖੇ
ਲਗਾਇਆ ਜਾਵੇਗਾ।
ਪਿੰਡ ਪਾਹੜਾ ਦੇ ਕੁਸ਼ਤੀ ਮੁਕਾਬਲੇ 20
ਦਸੰਬਰ ਨੂੰ
ਜਲੰਧਰ, 18 ਦਸੰਬਰ - ਪਿੰਡ ਪਾਹੜਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਾਬਾ ਹਜ਼ਾਰਾਂ
ਸਿੰਘ ਛੋਟੇ ਘੁੰਮਣਾਂ ਦੀ ਯਾਦ ਨੂੰ ਸਮਰਪਿਤ 20 ਦਸੰਬਰ ਨੂੰ ਪਹਿਲਾ ਕੁਸ਼ਤੀ ਮੁਕਾਬਲਾ
ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਮੁਕਾਬਲਿਆਂ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪਹਿਲਵਾਨ
ਹਿੱਸਾ ਲੈ ਰਹੇ ਹਨ। ਜਿਨ੍ਹਾਂ ਵਿਚ ਸਰਵਰ ਮੋਹਾਲੀ ਪਰਮਿੰਦਰ ਡੂੰਮਛੇੜੀ ਅਜ਼ਾਦ ਹਰਿਆਣਾ
ਹਰਦੀਪ, ਲਾਲੀ, ਅੰਮ੍ਰਿਤਸਰ ਅਤੇ ਕਈ ਹੋਰ ਪ੍ਰਸਿੱਧ ਪਹਿਲਵਾਨ ਹਿੱਸਾ ਲੈਣਗੇ।
ਪਹਿਲਾ ਨੈਸ਼ਨਲ ਲੈਵਲ ਪੰਚਾਇਤ ਯੁਵਾ ਕਰੀੜਾ
ਤੇ ਖੇਡ ਅਭਿਆਨ ਟੂਰਨਾਮੈਂਟ
ਤਰਨ ਤਾਰਨ, 17 ਦਸੰਬਰ - ਪਹਿਲਾ ਨੈਸ਼ਨਲ ਲੈਵਲ ਪੰਚਾਇਤ ਯੁਵਾ ਕਰੀੜਾ ਤੇ
ਖੇਡ ਅਭਿਆਨ ਟੂਰਨਾਮੈਂਟ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਚੱਲ ਰਿਹਾ ਹੈ। ਇਸ
'ਚ ਗਰੁੱਪ 2 ਦੇ ਤੀਜੇ ਦਿਨ ਰੱਸਾ ਕੱਸੀ 'ਚ ਪੰਜਾਬ ਨੇ ਸੋਨੇ ਦਾ ਤਗਮਾ ਜਿੱਤਿਆ। ਜਦੋਂ
ਕਿ ਦਿੱਲੀ ਨੇ ਚਾਂਦੀ ਅਤੇ ਗੋਆ ਨੇ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ। ਵੇਟ ਲਿਫਟਿੰਗ
ਦੇ 53 ਕਿਲੋ ਭਾਰ ਵਰਗ ਸਨੈਚ ਕਲੀਨ ਐਂਡ ਜਰਕ 'ਚ ਪੰਜਾਬ ਦੀ ਖੁਸਬੀਰ ਕੌਰ ਨੇ 121
ਕਿਲੋ ਨਾਲ ਪਹਿਲਾ, ਅਰਚਨਾ ਉਤਰ ਪ੍ਰਦੇਸ਼ ਨੇ 121 ਕਿਲੋ ਨਾਲ ਦੂਜਾ ਤੇ ਸਾਇਖ ਕਰਿਸ਼ਮਾ
ਮਹਾਰਾਸ਼ਟਰ ਨੇ 99 ਕਿਲੋ ਨਾਲ ਤੀਸਰਾ ਸਥਾਨ ਹਾਸਲ ਕੀਤਾ। 69 ਕਿਲੋ ਭਾਰ ਵਰਗ 'ਚ
ਦਵਿੰਦਰ ਕੌਰ ਪੰਜਾਬ ਨੇ 110 ਕਿਲੋ ਨਾਲ ਪਹਿਲ ਸਥਾਨ ਪ੍ਰਾਪਤ ਕੀਤਾ। ਕਰਨਾਟਕ ਨੇ
ਸੈਮੀ ਫਾਈਨਲ ਵਿਚ ਹਰਿਆਣੇ ਨੂੰ 3-0 ਨਾਲ ਹਰਾਇਆ, ਜਦੋਂ ਕਿ ਦੂਸਰੇ ਸੈਮੀਫਾਈਨਲ 'ਚ
ਪੰਜਾਬ ਨੇ ਤਾਮਿਲਨਾਡੂ ਨੂੰ 3-0 ਨਾਲ ਹਰਾਇਆ। ਫੁੱਟਬਾਲ ਦੇ ਲੀਗ ਮੈਚਾਂ 'ਚ
ਛੱਤੀਸਗੜ੍ਹ ਨੇ ਦਮਨ ਦਿਊ ਨੂੰ 7-0, ਦਾਦਰਾ ਐਂਡ ਨਗਰ ਹਵੇਲੀ ਨੇ ਦਿੱਲੀ ਨੂੰ 7-0,
ਪੰਜਾਬ ਨੇ ਦਮਨ ਦਿਊ ਨੂੰ 4-0, ਮੱਧ ਪ੍ਰਦੇਸ਼ ਨੇ ਹਰਿਆਣਾ ਨੂੰ 3-0, ਮਹਾਰਾਸ਼ਟਰ ਨੇ
ਗੋਆ ਨੂੰ 2-0, ਮਿਜ਼ੋਰਮ ਨੇ ਬਿਹਾਰ ਨੂੰ 2-0, ਤ੍ਰਿਪੁਰਾ ਨੇ ਰਾਜਸਥਾਨ ਨੂੰ 1-0 ਅਤੇ
ਆਂਧਰਾ ਪ੍ਰਦੇਸ਼ ਨੇ ਉਤਰ ਪ੍ਰਦੇਸ਼ ਨੂੰ 3-0 ਗੋਲਾਂ ਦੇ ਫਰਕ ਨਾਲ ਹਰਾਇਆ, ਜਦੋਂ ਕਿ
ਆਸਾਮ ਅਤੇ ਮੇਘਾਲਿਆ 0-0, ਦਾਦਰਾ ਐਂਡ ਨਗਰ ਹਵੇਲੀ ਅਤੇ ਕਰਨਾਟਕ 0-0 ਅਤੇ ਕੇਰਲਾ
ਅਤੇ ਝਾੜਖੰਡ 2-2 ਗੋਲਾਂ ਨਾਲ ਬਰਾਬਰੀ 'ਤੇ ਰਹੇ। ਫੁੱਟਬਾਲ ਦੇ ਕਵਾਟਰ ਫਾਈਨਲ ਮੈਚਾਂ
'ਚ ਪੰਜਾਬ ਨੇ ਮੱਧ ਪ੍ਰਦੇਸ਼ ਨੂੰ 1-0, ਨਾਗਾਲੈਂਡ ਨੇ ਉੜੀਸਾ ਨੂੰ 3-1, ਮਿਜੋਰਮ ਨੇ
ਮਹਾਰਾਸ਼ਟਰ ਨੂੰ 4-0 ਅਤੇ ਆਸਾਮ ਨੇ ਝਾੜ ਖੰਡ ਨੂੰ ਟਾਈ ਬਰੇਕਰ ਰਾਹੀਂ 5-6 ਗੋਲਾਂ
ਦੇ ਫਰਕ ਨਾਲ ਹਰਾਇਆ। ਟੱਗ ਅੱਫ ਵਾਰ ਪੂਲ ਏ ਮੈਚ 'ਚ ਪੰਜਾਬ ਨੇ ਜੰਮੂ ਕਸ਼ਮੀਰ,
ਪੰਜਾਬ ਨੇ ਆਸਾਮ, ਜੰਮੂ ਕਸ਼ਮੀਰ ਨੇ ਤਾਮਿਲਨਾਡੂ, ਪੰਜਾਬ ਨੇ ਤਾਮਿਲਨਾਡੂ ਅਤੇ ਜੰਮੂ
ਕਸ਼ਮੀਰ ਨੇ ਆਸਾਮ ਨੂੰ ਹਰਾਇਆ। ਪੂਲ ਬੀ 'ਚ ਮਹਾਰਾਸ਼ਟਰ ਨੇ ਅਰੁਣਾਚਲ ਪ੍ਰਦੇਸ਼, ਦਿੱਲੀ
ਨੇ ਬਿਹਾਰ, ਦਿੱਲੀ ਨੇ ਮਹਾਰਾਸ਼ਟਰ, ਅਰੁਣਾਚਲ ਪ੍ਰਦੇਸ਼ ਨੇ ਬਿਹਾਰ, ਦਿੱਲੀ ਨੇ
ਅਰੁਣਾਚਲ ਪ੍ਰਦੇਸ਼ ਤੇ ਮਹਾਰਾਸ਼ਟਰ ਨੇ ਬਿਹਾਰ ਨੂੰ ਹਰਾਇਆ। ਪੂਲ ਸੀ ਦੇ ਮੈਚਾਂ 'ਚ
ਗੁਜਰਾਤ ਨੇ ਉਤਰ ਪ੍ਰਦੇਸ਼, ਉੜੀਸਾ ਨੇ ਤ੍ਰਿਪੁਰਾ, ਗੁਜਰਾਤ ਨੇ ਤ੍ਰਿਪੁਰਾ, ਉਤਰ
ਪ੍ਰਦੇਸ਼ ਨੇ ਕਰਨਾਟਕ, ਉਤਰ ਪ੍ਰਦੇਸ਼ ਨੇ ਉੜੀਸਾ, ਕਰਨਾਟਕ ਨੇ ਉੜੀਸਾ, ਕਰਨਾਟਕ ਨੇ
ਤ੍ਰਿਪੁਰਾ, ਗੁਜਰਾਤ ਨੇ ਉੜੀਸਾ, ਉਤਰ ਪ੍ਰਦੇਸ਼ ਨੇ ਤ੍ਰਿਪੁਰਾ ਅਤੇ ਕਰਨਾਟਕ ਨੇ
ਗੁਜਰਾਤ ਨੂੰ ਹਰਾਇਆ। ਪੂਲ ਡੀ 'ਚ ਦਮਨ ਦਿਊ ਨੇ ਦਾਦਰਾ ਐਂਡ ਨਗਰ ਹਵੇਲੀ, ਗੋਆ ਨੇ
ਕੇਰਲਾ, ਕੇਰਲਾ ਨੇ ਮੱਧ ਪ੍ਰਦੇਸ਼, ਮੱਧ ਪ੍ਰਦੇਸ਼ ਨੇ ਦਾਦਰਾ ਐਂਡ ਨਗਰ ਹਵੇਲੀ, ਮੱਧ
ਪ੍ਰਦੇਸ਼ ਨੇ ਦਮਨ ਦਿਊ, ਕੇਰਲਾ ਨੇ ਦਾਦਰਾ ਐਂਡ ਨਗਰ ਹਵੇਲੀ, ਗੋਆ ਨੇ ਮੱਧ ਪ੍ਰਦੇਸ਼
ਨੇ ਕੇਰਲਾ ਤੇ ਦਮਨ ਦਿਊ ਨੂੰ ਹਰਾਇਆ।
ਲੜਕੀਆਂ ਨੇ ਵਾਲੀਬਾਲ ਲੀਗ ਮੈਚਾਂ 'ਚ ਹਰਿਆਣਾ ਨੇ ਬਿਹਾਰ ਨੂੰ, ਤਾਮਿਲਨਾਡੂ ਨੇ
ਦਿੱਲੀ ਨੂੰ , ਪੰਜਾਬ ਨੇ ਛੱਤੀਸਗੜ੍ਹ ਨੂੰ, ਗੁਜਰਾਤ ਨੇ ਅਰੁਣਾਚਲ ਪ੍ਰਦੇਸ਼ ਨੂੰ,
ਮਹਾਰਾਸ਼ਟਰ ਨੇ ਉਤਰ ਪ੍ਰਦੇਸ਼ ਨੂੰ , ਕੇਰਲਾ ਨੇ ਮੱਧ ਪ੍ਰਦੇਸ਼ ਨੂੰ, ਗੁਜਰਾਤ ਨੇ
ਮਿਜੋਰਮ ਨੂੰ, ਆਂਧਰਾ ਪ੍ਰਦੇਸ਼ ਨੇ ਮਿਜੋਰਮ ਨੂੰ , ਕਰਨਾਟਕ ਨੇ ਝਾੜ ਖੰਡ ਨੂੰ ,
ਉੜੀਸਾ ਨੇ ਗੋਆ ਨੂੰ, ਪੰਜਾਬ ਨੇ ਜੰਮੂ ਕਸ਼ਮੀਰ ਨੂੰ, ਕਰਨਾਟਕ ਨੇ ਏ.ਪੀ ਨੂੰ ,
ਪੰਜਾਬ ਨੇ ਉੜੀਸਾ ਨੂੰ, ਕਰਨਾਟਕ ਨੇ ਗੁਜਰਾਤ ਨੂੰ , ਉੜੀਸਾ ਨੇ ਛੱਤੀਸਗੜ੍ਹ ਨੂੰ
ਨਾਲ ਹਰਾਇਆ। ਲੜਕੀਆਂ ਦੇ ਵੇਟ ਲਿਫਟਿੰਗ ਦੇ ਫਾਈਨਲ ਮੁਕਾਬਲੇ 'ਚ 53 ਕਿਲੋ ਭਾਰ ਵਰਗ
ਵਿਚ ਖੁਸੀਬ ਕੌਰ ਪੰਜਾਬ ਨੇ 121 ਕਿਲੋ ਨਾਲ ਪਹਿਲਾ, ਅਰਚਨਾ ਉਤਰ ਪ੍ਰਦੇਸ਼ ਨੇ 121
ਕਿਲੋ ਨਾਲ ਦੂਜਾ ਅਤੇ ਸਾਇਖ ਕ੍ਰਿਸ਼ਮਾ ਮਹਾਰਾਸ਼ਟਰ ਨੇ 99 ਕਿਲੋ ਨਾਲ ਤੀਸਰਾ ਸਥਾਨ
ਪ੍ਰਾਪਤ ਕੀਤਾ। 58 ਕਿਲੋ ਭਾਰ ਵਰਗ 'ਚ ਯਾਸੀਕਾ ਮੱਧ ਪ੍ਰਦੇਸ਼ ਨੇ 137 ਕਿਲੋ, ਜਸਬੀਰ
ਕੌਰ ਪੰਜਾਬ ਨੇ 126 ਕਿਲੋ ਅਤੇ ਪੂਰਨੀਮਾ ਠਾਕੁਰ ਛੱਤੀਸਗੜ੍ਹ ਨੇ 105 ਕਿਲੋ ਭਾਰ
ਚੁੱਕ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। 69 ਕਿਲੋ ਭਾਰ
ਵਰਗ ਵਿਚ ਜੇ.ਪੀ ਕ੍ਰਿਸ਼ਨਾ ਏ.ਪੀ ਨੇ 110 ਕਿਲੋ, ਸੰਦੀਪ ਕੌਰ ਪੰਜਾਬ ਨੇ 99 ਕਿਲੋ
ਅਤੇ ਨਾਇਨ ਸ੍ਰੀ ਕਰਨਾਟਕ ਨੇ 91 ਕਿਲੋ ਭਾਰ ਚੁੱਕ ਕੇ ਕ੍ਰਮਵਾਰ ਪਹਿਲਾ, ਦੂਸਰਾ ਅਤੇ
ਤੀਸਰਾ ਸਥਾਨ ਪ੍ਰਾਪਤ ਕੀਤਾ। 69 ਕਿਲੋ ਭਾਰ ਵਰਗ ਵਿਚ ਦਵਿੰਦਰ ਕੌਰ ਪੰਜਾਬ ਨੇ 110
ਕਿਲੋ, ਤਿੱਕਮਕਰ ਮਹਾਰਾਸ਼ਟਰ ਨੇ 98 ਕਿਲੋ ਤੇ ਐਸ.ਸੀ ਮਨਥਨੀ ਏ.ਪੀ ਨੇ 85 ਕਿਲੋ ਭਾਰ
ਚੁੱਕ ਕੇ ਕ੍ਰਮਵਾਰ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਵੇਟ ਲਿਫਟਿੰਗ ਲੜਕਿਆਂ ਦੇ
ਮੁਕਾਬਲੇ 'ਚ 56 ਕਿਲੋ ਭਾਰ ਵਰਗ 'ਚ ਮਧੂ ਸੂਦਨ ਛੱਤੀਸਗੜ੍ਹ ਨੇ 175 ਕਿਲੋ ਭਾਰ
ਚੁੱਕ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। 62 ਕਿਲੋ ਭਾਰ ਵਰਗ 'ਚ ਕਰਨਵੀਰ ਸਿੰਘ ਦਲਾਲ
ਨੇ 187 ਕਿਲੋ, ਗੁਰਪ੍ਰੀਤ ਸਿੰਘ ਪੰਜਾਬ 169 ਕਿਲੋ ਅਤੇ ਸੰਜਾਇਤ ਕੁਮਾਰ ਬਿਹਾਰ ਨੇ
155 ਕਿਲੋ ਭਾਰ ਚੁੱਕ ਕੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
38ਵੀਂ ਆਲ ਇੰਡੀਆ ਐਫ. ਸੀ. ਆਈ. ਫੁੱਟਬਾਲ
ਚੈਂਪੀਅਨਸ਼ਿਪ
ਲੁਧਿਆਣਾ, 17 ਦਸੰਬਰ - ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 38ਵੀਂ ਆਲ
ਇੰਡੀਆ ਐਫ. ਸੀ. ਆਈ. ਫੁੱਟਬਾਲ ਚੈਂਪੀਅਨਸ਼ਿਪ ਚੱਲ ਰਹੀ ਹੈ। ਇਸ ਦੇ ਆਖਰੀ ਦਿਨ ਉੱਤਰੀ
ਜ਼ੋਨ ਦਿੱਲੀ ਨੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ, ਜਦਕਿ ਉੱਤਰ ਪੂਰਬ ਜ਼ੋਨ ਇੰਫਾਲ
ਦੀ ਟੀਮ ਉਪ ਜੇਤੂ ਰਹੀ। ਹੈਡਕੁਆਰਟਰ ਦਿੱਲੀ ਨੇ 3 ਜਿੱਤਾਂ ਨਾਲ ਤੀਸਰਾ ਸਥਾਨ 'ਤੇ
ਕਬਜ਼ਾ ਕੀਤਾ।
33ਵਾਂ ਲਿਬਰਲਜ਼ ਹਾਕੀ ਟੂਰਨਾਮੈਂਟ 22
ਦਸੰਬਰ ਤੋਂ 28 ਦਸੰਬਰ ਤੱਕ
ਨਾਭਾ, 17 ਦਸੰਬਰ - ਸਰਕਾਰੀ ਰਿਪੁਦਮਨ ਕਾਲਜ ਨਾਭਾ ਦੇ ਗਰਾਊਂਡ ਵਿਖੇ ਆਲ
ਇੰਡੀਆ 33ਵਾਂ ਲਿਬਰਲਜ਼ ਹਾਕੀ ਟੂਰਨਾਮੈਂਟ 22 ਦਸੰਬਰ ਤੋਂ 28 ਦਸੰਬਰ ਤੱਕ ਕਰਵਾਇਆ
ਜਾ ਰਿਹਾ ਹੈ। ਜਿਸ ਵਿਚ ਦੇਸ਼ ਦੀਆਂ ਪ੍ਰਮੁੱਖ ਟੀਮਾਂ ਸ਼ਾਮਿਲ ਹੋ ਰਹੀਆਂ ਹਨ। ਇਸ ਵਿਚ
ਜੇਤੂ ਰਹੀ ਫਸਟ ਟੀਮ ਨੂੰ 51 ਹਜ਼ਾਰ ਰੁਪਏ ਤੇ ਦੂਸਰੇ ਨੰਬਰ ਤੇ ਆਉਣ ਵਾਲੀ ਟੀਮ ਨੂੰ
31 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ।
ਖੇਡ ਮੇਲਾ ਸਮਾਪਤ
ਸ਼ਹਿਣਾ, 16 ਦਸੰਬਰ - ਪਬਲਿਕ ਸਪੋਰਟਸ ਕਲੱਬ ਸੰਧੂ ਕਲਾਂ ਵੱਲੋਂ
ਪੇਂਡੂ ਖੇਡ ਮੇਲਾ ਕਰਵਾਇਆ ਗਿਆ। ਖੇਡ ਮੇਲੇ ਦਾ ਉਦਘਾਟਨ ਗੁਰਦੀਪ ਸਿੰਘ ਜੇ.ਈ. ਨੇ
ਕੀਤਾ ਅਤੇ ਕਲੱਬ ਨੂੰ 25 ਹਜ਼ਾਰ ਰੁਪਏ ਦੀ ਆਰਥਕ ਮਦਦ ਵੀ ਦਿਤੀ। ਖੇਡ ਮੇਲੇ ਦੌਰਾਨ
ਕਰਾਏ ਗਏ ਕਬੱਡੀ ਮੁਕਾਬਲਿਆਂ 'ਚ 32 ਕਿਲੋ 'ਚ ਭਿੰਦਰ ਕਲਾਂ ਨੇ ਪਹਿਲਾ ਤੇ ਭੱਠਲ ਨੇ
ਦੂਜਾ, ਕਬੱਡੀ 44 ਕਿਲੋ 'ਚ ਸੰਧੂ ਖੁਰਦ ਨੇ ਪਹਿਲਾ ਤੇ ਮੌੜ ਮਕਸ਼ੂਦਾਂ ਨੇ ਦੂਜਾ,
ਕਬੱਡੀ 51 ਕਿਲੋ 'ਚ ਰਾਈਆਂ ਨੇ ਪਹਿਲਾ ਤੇ ਝੁਨੀਤ ਨੇ ਦੂਜਾ ਤੇ ਕਬੱਡੀ ਓਪਨ 'ਚ
ਹਿੰਮਤਪੁਰਾ ਨੇ ਪਹਿਲਾ ਤੇ ਮਹਿਰਾਜ ਨੇ ਦੂਜਾ ਸਥਾਨ ਹਾਸਲ ਕੀਤਾ।
ਨੈਸ਼ਨਲ ਪੰਚਾਇਤ ਯੁਵਾ ਕਰੀੜਾ ਅਤੇ ਖੇਲ
ਅਭਿਆਨ ਟੂਰਨਾਮੈਂਟ
ਤਰਨ ਤਾਰਨ, 16 ਦਸੰਬਰ - ਪਹਿਲਾ ਨੈਸ਼ਨਲ ਪੰਚਾਇਤ ਯੁਵਾ ਕਰੀੜਾ ਅਤੇ ਖੇਲ
ਅਭਿਆਨ ਟੂਰਨਾਮੈਂਟ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿਖੇ ਚੱਲ ਚੱਲ ਰਿਹਾ ਹੈ।
ਇਸ ਦੇ ਦੂਜੇ ਦਿਨ ਦੇਸ਼ ਦੇ 22 ਸੂਬਿਆਂ 'ਚੋਂ ਆਏ 16 ਤੋਂ ਘੱਟ ਭਾਰ ਵਰਗ ਦੇ ਲੜਕੀਆਂ
ਦੇ ਵਾਲੀਬਾਲ ਅਤੇ ਲੜਕਿਆਂ ਦੇ ਵਾਲੀਬਾਲ ਮੈਚ ਕਰਵਾਏ ਗਏ। ਜਿਸ ਵਿਚ ਵੇਟ ਲਿਫਟਿੰਗ
ਦੇ 50 ਕਿਲੋਗ੍ਰਾਮ ਭਾਰ ਵਰਗ ਵਿਚ ਛੱਤੀਸਗੜ੍ਹ ਦੇ ਓਮ ਪ੍ਰਕਾਸ਼ ਨੇ 167 ਕਿਲੋਗ੍ਰਾਮ
ਭਾਰ ਚੁੱਕ ਕੇ ਸੋਨੇ ਦਾ ਤਗਮਾ ਜਿੱਤ ਲਿਆ। ਅਸਾਮ ਦੇ ਅਪੂਰਵਾ ਨੇ 138 ਕਿਲੋਗ੍ਰਾਮ
ਅਤੇ ਪੰਜਾਬ ਦੇ ਅਜਮੇਰ ਸਿੰਘ ਨੇ 136 ਕਿਲੋਗ੍ਰਾਮ ਭਾਰ ਚੁੱਕ ਕੇ ਕ੍ਰਮਵਾਰ ਚਾਂਦੀ
ਅਤੇ ਕਾਂਸੇ ਦਾ ਤਗਮਾ ਹਾਸਿਲ ਕੀਤਾ। ਲੜਕੀਆਂ ਦੇ 48 ਕਿਲੋਗ੍ਰਾਮ ਭਾਰ ਵਰਗ ਵਿਚ ਉਤਰ
ਪ੍ਰਦੇਸ਼ ਦੀ ਕੀਰਤੀ ਨੇ 115 ਕਿਲੋਗ੍ਰਾਮ ਨਾਲ ਪਹਿਲਾ, ਅਰੁਣਾਚਲ ਪ੍ਰਦੇਸ਼ ਦੀ ਰੇਨੂ
ਤਾਜੋ ਦਾ ਦੂਜਾ ਸਥਾਨ ਰਿਹਾ। ਤੀਜੇ ਸਥਾਨ 'ਤੇ ਹਰਿਆਣਾ ਦੀ ਜਸਪ੍ਰੀਤ ਰਹੀ, ਜਿਸ ਨੇ
82 ਕਿਲੋਗ੍ਰਾਮ ਭਾਰ ਚੁੱਕਿਆ। ਲੜਕੀਆਂ ਦੇ 44 ਕਿਲੋਗ੍ਰਾਮ ਭਾਰ ਵਰਗ ਵਿਚ ਕੇਰਲਾ ਦੀ
ਸੋਨੀਆ ਮੋਹਨ ਨੇ 89 ਕਿਲੋਗ੍ਰਾਮ, ਉਤਰ ਪ੍ਰਦੇਸ਼ ਦੀ ਮਨੀ ਮਦੀਪਾਲ ਨੇ 85 ਕਿਲੋਗ੍ਰਾਮ
ਅਤੇ ਪੰਜਾਬ ਦੀ ਸੁਮਨ ਨੇ 80 ਕਿਲੋਗ੍ਰਾਮ ਭਾਰ ਚੁੱਕ ਕੇ ਕ੍ਰਮਵਾਰ ਸੋਨੇ, ਚਾਂਦੀ ਅਤੇ
ਕਾਂਸੇ ਦਾ ਤਗਮਾ ਜਿੱਤਿਆ। ਵਾਲੀਬਾਲ (ਲੜਕੀਆਂ) ਦੇ ਲੀਗ ਮੈਚਾਂ ਵਿਚ ਹਰਿਆਣਾ ਤੇ
ਕੇਰਲਾ ਨੂੰ 2-0, ਤਾਮਿਲਨਾਡੂ ਨੇ ਯੂ.ਪੀ ਨੂੰ 2-0, ਪੰਜਾਬ ਨੇ ਗੋਆ ਨੂੰ 2-0,
ਮਹਾਰਾਸ਼ਟਰ ਨੇ ਦਿੱਲੀ ਨੂੰ 2-0, ਗੋਆ ਨੇ ਛੱਤੀਸਗੜ੍ਹ ਨੂੰ 2-0, ਹਰਿਆਣਾ ਨੇ ਮੱਧ
ਪ੍ਰਦੇਸ਼ ਨੂੰ 2-0, ਆਂਧਰਾ ਪ੍ਰਦੇਸ਼ ਨੇ ਝਾਰ ਖੰਡ ਨੂੰ 2-0, ਕਰਨਾਟਕ ਨੇ ਮਿਜੋਰਮ
ਨੂੰ 2-0, ਤਾਮਿਲਨਾਡੂ ਨੇ ਮਹਾਰਾਸ਼ਟਰ ਨੂੰ 2-0, ਕੇਰਲਾ ਨੇ ਬਿਹਾਰ ਨੂੰ 2-0, ਝਾਰ
ਖੰਡ ਨੇ ਮਿਜੋਰਮ ਨੂੰ 2-0 ਅਤੇ ਉੜੀਸਾ ਨੇ ਜੰਮੂ ਕਸ਼ਮੀਰ ਨੂੰ 2-0 ਨਾਲ ਹਰਾਇਆ।
ਵਾਲੀਬਾਲ (ਲੜਕੇ) ਦੇ ਲੀਗ ਮੈਚਾਂ ਵਿਚ ਰਾਜਸਥਾਨ ਨੇ ਗੋਆ ਨੂੰ 2-0, ਬਿਹਾਰ ਨੇ
ਝਾਰਖੰਡ ਨੂੰ 2-0, ਹਰਿਆਣਾ ਨੇ ਦਮਨ ਐਂਡ ਦਿਊ ਨੂੰ 2-0, ਪੰਜਾਬ ਨੇ ਉੜੀਸਾ ਨੂੰ
2-0, ਮੱਧ ਪ੍ਰਦੇਸ਼ ਨੇ ਮੇਘਾਲਿਆ ਨੂੰ 2-1, ਕਰਨਾਟਕ ਨੇ ਮਿਜੋਰਮ ਨੂੰ 2-0, ਦਿੱਲੀ
ਨੇ ਤ੍ਰਿਪੁਰਾ ਨੂੰ 2-0 ਅਤੇ ਮਹਾਰਾਸ਼ਟਰ ਨੇ ਛੱਤੀਸਗੜ੍ਹ ਨੂੰ 2-0 ਨਾਲ ਹਰਾਇਆ।
ਫੁੱਟਬਾਲ ਦੇ ਲੀਗ ਮੈਚਾਂ ਵਿਚ ਦਿੱਲੀ ਨੇ ਅਰੁਣਾਚਲ ਪ੍ਰਦੇਸ਼ ਨੂੰ 1-0, ਮੱਧ ਪ੍ਰਦੇਸ਼
ਨੇ ਤ੍ਰਿਪੁਰਾ ਨੂੰ 2-1, ਤਾਮਿਲਨਾਡੂ ਨੇ ਗੋਆ ਨੂੰ 2-0, ਝਾੜ ਖੰਡ ਨੇ ਯੂ.ਪੀ ਨੂੰ
5-2, ਹਰਿਆਣਾ ਨੇ ਰਾਜਸਥਾਨ ਨੂੰ 2-0, ਕੇਰਲਾ ਨੇ ਆਂਧਰਾ ਪ੍ਰਦੇਸ਼ ਨੂੰ 2-0,
ਮਿਜੋਰਮ ਨੇ ਕਰਨਾਟਕ ਨੂੰ 2-0, ਪੰਜਾਬ ਨੇ ਛੱਤੀਸਗੜ੍ਹ ਨੂੰ 3-0, ਮੇਘਾਲਿਆ ਨੇ
ਗੁਜਰਾਤ ਨੂੰ 1-0, ਦਾਦਰਾ ਨਗਰ ਹਵੇਲੀ ਨੇ ਬਿਹਾਰ ਨੂੰ 1-0, ਨਾਗਾਲੈਂਡ ਨੇ
ਅਰੁਣਾਚਲ ਪ੍ਰਦੇਸ਼ ਨੂੰ 6-0, ਤ੍ਰਿਪੁਰਾ ਨੇ ਹਰਿਆਣਾ ਨੂੰ 1-0, ਅਸਾਮ ਨੇ ਗੁਜਰਾਤ
ਨੇ 2-1, ਉੜੀਸਾ ਨੇ ਝਾੜ ਖੰਡ ਨੂੰ 7-0, ਮਹਾਰਾਸ਼ਟਰ ਨੇ ਤਾਮਿਲਨਾਡੂ ਨੂੰ 1-0,
ਕੇਰਲਾ ਨੇ ਯੂ.ਪੀ ਨੂੰ 5-1, ਝਾੜ ਖੰਡ ਨੇ ਆਂਧਰਾ ਪ੍ਰਦੇਸ਼ ਨੂੰ 5-0, ਮਿਜੋਰਮ ਨੇ
ਦਾਦਰਾ ਨਗਰ ਹਵੇਲੀ ਨੂੰ 6-0 ਗੋਲਾਂ ਦੇ ਫਰਕ ਨਾਲ ਹਰਾਇਆ। ਜਦੋਂ ਕਿ ਰਾਜਸਥਾਨ ਅਤੇ
ਮੱਧ ਪ੍ਰਦੇਸ਼ 1-1 ਨਾਲ ਅਤੇ ਬਿਹਾਰ ਅਤੇ ਕਰਨਾਟਕ 1-1 ਗੋਲਾਂ ਨਾਲ ਬਰਾਬਰ ਰਹੇ।
ਪੰਜਾਬ ਨੇ ਜੰਮੂ ਐਂਡ ਕਸ਼ਮੀਰ, ਮਹਾਰਾਸ਼ਟਰ ਤੇ ਅਰੁਣਾਚਲ ਪ੍ਰਦੇਸ਼, ਗੁਜਰਾਤ ਨੇ ਉਤਰ
ਪ੍ਰਦੇਸ਼, ਗੋਆ ਨੇ ਕੇਰਲਾ, ਦਮਨ ਦਿਊ ਨੇ ਦਾਦਰਾ ਨਗਰ ਹਵੇਲੀ, ਤਾਮਿਲਨਾਡੂ ਨੇ ਆਸਾਮ,
ਦਿੱਲੀ ਨੇ ਬਿਹਾਰ, ਉੜੀਸਾ ਨੇ ਤ੍ਰਿਪੁਰਾ, ਗੋਆ ਨੇ ਦਾਦਰਾ ਨਗਰ ਹਵੇਲੀ, ਕੇਰਲਾ ਨੇ
ਮੱਧ ਪ੍ਰਦੇਸ਼ ਨੂੰ ਹਰਾਇਆ, ਜਦੋਂ ਕਿ ਕਰਨਾਟਕ ਅਤੇ ਗੁਜਰਾਤ ਬਰਾਬਰ ਰਹੇ।
ਭਲੂਰ ਵਿਖੇ 5-6 ਜਨਵਰੀ ਅਤੇ ਪਿੰਡ ਲੰਡੇ
ਕੇ ਵਿਖੇ 9-10 ਜਨਵਰੀ ਨੂੰ ਖੇਡ ਮੇਲਾ
ਕੈਲਗਰੀ 16 ਦਸੰਬਰ - ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਪਿੰਡ ਲੰਡੇ ਕੇ ਵਿਖੇ
9-10 ਜਨਵਰੀ ਅਤੇ ਪਿੰਡ ਭਲੂਰ ਵਿਖੇ 5 ਅਤੇ 6 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ।
ਟੂਰਨਾਮੈਂਟ ਸਮੇਂ 15 ਬੁਲੇਟ ਮੋਟਰ ਸਾਈਕਲ ਦਿੱਤੇ ਜਾਣਗੇ। ਪਹਿਲਾ ਇਨਾਮ 1.25 ਲੱਖ
ਰੁਪਏ ਅਤੇ ਦੂਜਾ ਇਨਾਮ 1 ਲੱਖ ਰੁਪਏ ਦਿੱਤਾ ਜਾਵੇਗਾ। ਇਸ ਵਾਰ 7 ਗੋਲਡ ਮੈਡਲਾਂ ਨਾਲ
ਸਨਮਾਨਿਤ ਕੀਤਾ ਜਾਵੇਗਾ। ਦੋਗਾਣਾ ਜੋੜੀ ਭੁਪਿੰਦਰ ਗਿੱਲ ਅਤੇ ਮਿਸ ਨੀਲਮ ਆਪਣੀ ਗਾਇਕੀ
ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
38ਵੀਂ ਆਲ ਇੰਡੀਆ ਐਫ. ਸੀ. ਆਈ. ਫੁੱਟਬਾਲ
ਚੈਂਪੀਅਨਸ਼ਿਪ
ਲੁਧਿਆਣਾ, 16 ਦਸੰਬਰ - ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 38ਵੀਂ ਆਲ
ਇੰਡੀਆ ਐਫ. ਸੀ. ਆਈ. ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਦੇ ਪੰਜਵੇਂ
ਦਿਨ ਉੱਤਰ ਜੋਨ ਦਿੱਲੀ, ਦੱਖਣੀ ਜੋਨ ਚੇਨਈ ਅਤੇ ਉਤਰ ਪੂਰਬ ਜੋਨ ਇੰਫਾਲ ਦੀਆਂ ਟੀਮਾਂ
ਜਿੱਤੀਆਂ। ਪਹਿਲੇ ਮੈਚ ਵਿਚ ਦੱਖਣੀ ਜੋਨ ਚੇਨਈ ਨੇ ਪੱਛਮ ਜੋਨ ਮੁੰਬਈ ਨੂੰ 5-0
ਹਰਾਇਆ। ਦੂਸਰੇ ਮੈਚ ਵਿੱਚ ਉਤਰ ਪੂਰਬ ਜੋਨ ਇੰਫਾਲ ਨੇ ਪੂਰਬ ਜੋਨ ਬੰਗਾਲ ਨੂੰ 4-0
ਨਾਲ ਹਰਾਇਆ, ਜਦਕਿ ਆਖਰੀ ਮੈਚ ਵਿੱਚ ਉਤਰ ਜੋਨ ਦਿੱਲੀ ਨੇ ਹੈਡਕੁਆਰਟਰ ਦਿੱਲੀ ਨੂੰ
4-0 ਨਾਲ ਹਰਾ ਕੇ ਉਸ ਦਾ ਜੇਤੂ ਸਿਲਸਿਲਾ ਤੋੜਿਆ। 17 ਦਸੰਬਰ ਨੂੰ ਆਖਰੀ ਦਿਨ ਇਸ
ਚੈਂਪੀਅਨਸ਼ਿਪ ਦੇ ਲੀਗ ਦੌਰ ਦੇ ਆਖਰੀ ਮੈਚ ਖੇਡੇ ਜਾਣਗੇ, ਜਿਨ੍ਹਾਂ ਵਿੱਚ ਪਹਿਲਾ ਮੈਚ
ਹੈਡਕੁਆਰਟਰ ਦਿੱਲੀ ਅਤੇ ਉਤਰ ਪੂਰਬ ਜੋਨ ਇੰਫਾਲ ਵਿਚਕਾਰ 11 ਵਜੇ, ਉਤਰ ਜੋਨ ਦਿੱਲੀ
ਅਤੇ ਪੂਰਬ ਜੋਨ ਕੋਲਕਾਤਾ ਵਿਚਕਾਰ 2 ਵਜੇ ਖੇਡਿਆ ਜਾਵੇਗਾ। ਇਸ ਮੌਕੇ ਫਾਈਨਲ ਸਮਾਰੋਹ
'ਤੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।
18ਵੀਂ ਸਰਬ ਭਾਰਤੀ ਜੀ. ਵੀ. ਮਾਵਲੰਕਰ
ਸ਼ੂਟਿੰਗ ਚੈਂਪੀਅਨਸ਼ਿਪ ਸਮਾਪਤ
ਜਲੰਧਰ, 16 ਦਸੰਬਰ - ਪੀ. ਏ. ਪੀ. ਸ਼ੂਟਿੰਗ ਰੇਂਜ ਜਲੰਧਰ ਕੈਂਟ ਵਿਖੇ ਸਰਬ
ਭਾਰਤੀ ਜੀ. ਵੀ. ਮਾਵਲੰਕਰ ਸ਼ੂਟਿੰਗ ਚੈਂਪੀਅਨਸ਼ਿਪ ਕਰਵਾਈ ਗਈ। ਇਸ ਵਿਚ ਕਰਵਾਏ ਗਏ
ਮੁਕਾਬਲਿਆਂ 'ਚ 25 ਮੀਟਰ ਮਰਦਾਂ ਦੀ ਵਿਅਕਤੀਗਤ ਸਟੈਂਡਰਡ ਪਿਸਟਲ ਮੁਕਾਬਲੇ ਵਿਚ
ਪੰਜਾਬ ਦੇ ਅਜਿਤੇਸ਼ ਕੌਸ਼ਲ ਨੇ 279 ਅੰਕਾਂ ਨਾਲ ਸੋਨ, ਯੂ.ਪੀ. ਦੇ ਐਮ. ਮਰਵਾਹਾ ਨੇ
275 ਅੰਕਾਂ ਨਾਲ ਚਾਂਦੀ ਤੇ ਮਹਾਰਾਸ਼ਟਰ ਦੇ ਨਿਤਨ ਹੈਵਗੈਡੇ ਨੇ 266 ਅੰਕ ਨਾਲ ਕਾਂਸੀ
ਦਾ ਤਗਮਾ ਹਾਸਿਲ ਕੀਤਾ। ਸਰਵਿਸਿਜ਼ ਦੇ ਵਰਗ ਵਿਚ ਪਰਮਜੀਤ ਸਿੰਘ ਸੈਨਾ ਨੇ 288 ਅੰਕ
ਲੈ ਕੇ ਸੋਨ ਤਗਮਾ, ਨੇਵੀ ਦੇ ਵਾਈ. ਕੇ. ਸਿੰਘ ਨੇ 280 ਅੰਕ ਲੈ ਕੇ ਚਾਂਦੀ ਤੇ ਬੀ.
ਐਸ. ਐਫ. ਦੇ ਵਜੀਰ ਸਿੰਘ ਨੇ 279 ਅੰਕ ਲੈ ਕੇ ਕਾਂਸੀ ਦਾ ਤਗਮਾ ਹਾਸਿਲ ਕੀਤਾ।
ਜੂਨੀਅਰ ਮਰਦਾਂ ਦੇ ਵਰਗ ਵਿਚ ਪੰਜਾਬ ਦੇ ਅਜਿਤੇਸ਼ ਕੌਸ਼ਲ ਨੇ 279 ਅੰਕ ਲੈ ਕੇ ਸੋਨ
ਤਗਮਾ, ਮਹਾਰਾਸ਼ਟਰ ਦੇ ਵਿਕਰਾਂਤ ਨੇ 270 ਅੰਕ ਲੈ ਕੇ ਚਾਂਦੀ ਤੇ ਮਹਾਰਾਸ਼ਟਰ ਦੇ ਨਿਤਨ
ਨੇ 266 ਅੰਕ ਲੈ ਕੇ ਕਾਂਸੀ ਦਾ ਤਗਮਾ ਹਾਸਿਲ ਕੀਤਾ। ਮਰਦਾਂ ਦੇ 10 ਏਅਰ ਪਿਸਟਲ ਦੇ
ਮੁਕਾਬਲੇ ਵਿਚ ਯੂ. ਪੀ. ਦੇ ਜੀਤੂ ਰਾਏ ਨੇ 380 ਅੰਕ ਲੈ ਕੇ ਸੋਨ ਤਗਮਾ, ਮਹਾਰਾਸ਼ਟਰ
ਦੇ ਸਚਿਨ ਨੇ 375 ਅੰਕ ਲੈ ਕੇ ਚਾਂਦੀ ਤੇ ਚੰਡੀਗੜ੍ਹ ਦੇ ਸਤਵਿੰਦਰ ਗਿੱਲ ਨੇ 374
ਅੰਕ ਲੈ ਕੇ ਕਾਂਸੀ ਦਾ ਤਗਮਾ ਹਾਸਿਲ ਕੀਤਾ। ਔਰਤਾਂ ਦੇ ਇਸੇ ਵਰਗ ਵਿਚ ਸੈਨਾ ਦੀ
ਦਿਵਿਆ ਸਿੰਘ ਨੇ 374 ਅੰਕ ਲੈ ਕੇ ਸੋਨ ਤਗਮਾ, ਯੂ. ਪੀ. ਦੀ ਹੇਮਲਤਾ ਨੇ 368 ਅੰਕ
ਲੈ ਕੇ ਚਾਂਦੀ ਤੇ ਆਸਾਮ ਦੀ ਸੂਜੇਤਾ ਦੇਵੀ ਨੇ 362 ਅੰਕ ਲੈ ਕੇ ਕਾਂਸੀ ਦਾ ਤਗਮਾ
ਹਾਸਿਲ ਕੀਤਾ।
ਚੌਥਾ ਕ੍ਰਿਕਟ ਟੂਰਨਾਮੈਂਟ 20 ਦਸੰਬਰ ਤੋਂ
ਜਲੰਧਰ, 16 ਦਸੰਬਰ - ਚੌਥਾ ਕ੍ਰਿਕਟ ਟੂਰਨਾਮੈਂਟ 20 ਦਸੰਬਰ ਤੋਂ ਸਿਕੰਦਰ
ਪੁਰ (ਜਲੰਧਰ) ਵਿਚ ਕਰਵਾਇਆ ਜਾ ਰਿਹਾ ਹੈ। ਐਂਟਰੀਆਂ 17 ਤੇ 18 ਦਸੰਬਰ ਨੂੰ ਬੱਧਣ
ਕਰਿਆਨਾ ਸਟੋਰ (ਸੋਨੀ) ਸਿਕੰਦਰ ਪੁਰ ਵਿਖੇ ਲਈਆਂ ਜਾਣਗੀਆਂ। ਇਸ ਮੌਕੇ ਬਜ਼ੁਰਗਾਂ 'ਚ
ਕੁੱਕੜ ਫੜਨ ਦਾ ਦਿਲਚਸਪ ਮੁਕਾਬਲਾ ਹੋਵੇਗਾ। ਟੂਰਨਾਮੈਂਟ ਵਿਚ ਪਹਿਲਾ ਸਥਾਨ ਪ੍ਰਾਪਤ
ਕਰਨ ਵਾਲੀ ਟੀਮ ਨੂੰ 1100 ਰੁਪਏ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਭਾਰਤੀ ਮੁੱਕੇਬਾਜ਼ਾਂ ਦਾ ਨਿੱਘਾ ਸਵਾਗਤ
ਨਵੀਂ ਦਿੱਲੀ, 16 ਦਸੰਬਰ - ਰੂਸ ਦੀ ਰਾਜਧਾਨੀ ਮਾਸਕੋ 'ਚ ਮੁੱਕੇਬਾਜ਼ੀ
ਚੈਂਪੀਅਨਸ਼ਿਪ ਕਰਵਾਈ ਗਈ । ਇਸ ਮੁੱਕੇਬਾਜ਼ੀ ਦੀ ਵਿਸ਼ਵ ਕੱਪ ਮੁਕਾਬਲਿਆਂ 'ਚ ਚਾਰ ਕਾਂਸੀ
ਦੇ ਤਗਮੇ ਜਿੱਤਣ ਵਾਲੇ ਭਾਰਤੀ ਮੁੱਕੇਬਾਜ਼ਾਂ ਦਾ ਵਤਨ ਪਰਤਣ 'ਤੇ ਸਥਾਨਕ ਇੰਦਰਾ ਗਾਂਧੀ
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਭਾਰਤੀ
ਮੁੱਕੇਬਾਜ਼ਾਂ ਜਤਿੰਦਰ ਕੁਮਾਰ, ਅਖ਼ਿਲ ਕੁਮਾਰ, ਏ. ਲਾਕੜਾ ਅਤੇ ਦਿਨੇਸ਼ ਕੁਮਾਰ ਨੇ
ਵਿਸ਼ਵ ਕੱਪ ਦੇ ਸੈਮੀਫਾਈਨਲ ਤੱਕ ਦਾ ਸਫ਼ਰ ਕੀਤਾ ਅਤੇ ਚਾਰਾਂ ਨੂੰ ਕਾਂਸੀ ਦੇ ਤਗਮੇ
ਦਿੱਤੇ ਗਏ। ਇਸ ਤੋਂ ਪਹਿਲਾਂ ਭਾਰਤੀ ਮੁੱਕੇਬਾਜ਼ਾਂ ਨੇ 14 ਸਾਲ ਪਹਿਲਾਂ ਵਿਸ਼ਵ ਕੱਪ
'ਚ ਇਕ ਤਗਮਾ ਜਿੱਤਿਆ ਸੀ।
ਇੰਟਰ ਕਮਾਂਡ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ
ਜਲੰਧਰ, 16 ਦਸੰਬਰ - ਏਅਰ ਫੋਰਸ ਸਟੇਸ਼ਨ ਆਦਮਪੁਰ ਵਿਖੇ ਇੰਟਰ ਕਮਾਂਡ
ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ ਹੋ ਗਈ ਹੈ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਮੁੱਖ
ਮਹਿਮਾਨ ਗਰੁੱਪ ਕੈਪਟਨ ਪੀ ਅੰਬੇਦਕਰ ਨੇ ਕੀਤਾ। ਇਸ ਚੈਂਪੀਅਨਸ਼ਿਪ ਦੇ ਖੇਡ ਮੁਕਾਬਲਿਆਂ
ਦੇ ਵਿਚੋਂ ਮੇਨਟੀਨੈਂਸ ਕਮਾਂਡ, ਈਸਰਨ ਏਅਰ ਕਮਾਂਡ, ਟਰੇਨਿੰਗ ਕਮਾਂਡ, ਈਸਟਰਨ ਏਅਰ
ਕਮਾਂਡ ਤੇ ਵੈਸਟਰਨ ਏਅਰ ਕਮਾਂਡ ਵੱਲੋਂ ਜਿੱਤਾਂ ਦਰਜ ਕੀਤੀਆਂ।
ਪੰਜਾਬ ਤੀਰ ਅੰਦਾਜ਼ੀ ਟੀਮ ਦੇ ਚੇਣ ਟਰਾਇਲ
20-21 ਦਸੰਬਰ ਨੂੰ
ਪਟਿਆਲਾ, 16 ਦਸੰਬਰ - ਸਬ-ਜੂਨੀਅਰ ਕੌਮੀ ਚੈਂਪੀਅਨਸ਼ਿਪ ਨਵੀਂ ਦਿੱਲੀ ਵਿਖੇ
5 ਤੋਂ 7 ਜਨਵਰੀ ਤੱਕ ਅਤੇ ਸੀਨੀਅਰ ਕੌਮੀ ਚੈਂਪੀਅਨਸ਼ਿਪ 19 ਤੋਂ 22 ਜਨਵਰੀ ਤੱਕ ਪੂਣੇ
ਵਿਖੇ ਕਰਵਾਈ ਜਾ ਰਹੀ ਹੈ। ਇਸ ਲਈ ਪੰਜਾਬ ਦੀ ਟੀਮ ਦੀ ਚੋਣ 20 ਤੇ 21 ਦਸੰਬਰ ਨੂੰ
ਪੋਲੋ ਗਰਾਊਂਡ ਪਟਿਆਲਾ ਵਿਖੇ ਰੱਖੇ ਗਏ ਟ੍ਰਾਇਲਾਂ ਦੌਰਾਨ ਕੀਤੀ ਜਾਵੇਗੀ। ਪੰਜਾਬ
ਤੀਰ ਅੰਦਾਜ਼ੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਦਲਬੀਰ ਸਿੰਘ ਕੰਗ ਤੇ ਕੋਚ ਜੀਵਨ ਜੋਤ
ਸਿੰਘ ਤੇਜਾ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਦੌਰਾਨ ਰਿਜ਼ਰਵ, ਕੰਪਾਊਂਡ ਤੇ ਉਲੰਪਿਕ
ਵਰਗਾਂ ਲਈ ਟੀਮਾਂ ਦੀ ਚੋਣ ਕੀਤੀ ਜਾਵੇਗੀ।
ਪਹਿਲੀ ਏਸ਼ੀਅਨ ਕੰਪਾਊਂਡ ਤੀਰ ਅੰਦਾਜ਼ੀ
ਚੈਂਪੀਅਨਸ਼ਿਪ
ਪਟਿਆਲਾ, 16 ਦਸੰਬਰ - 10 ਤੋਂ 14 ਦਸੰਬਰ ਤੱਕ ਮੀਆਂ ਮਾਰ ਵਿਖੇ ਪਹਿਲੀ
ਏਸ਼ੀਅਨ ਕੰਪਾਊਂਡ ਤੀਰ ਅੰਦਾਜ਼ੀ ਚੈਂਪੀਅਨਸ਼ਿਪ ਕਰਵਾਈ ਗਈ। ਇਸ ਵਿਚ ਭਾਰਤੀ ਪੁਰਸ਼ ਟੀਮ
ਨੇ ਖ਼ਿਤਾਬੀ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਮੁਟਿਆਰਾਂ ਨੇ ਉਪ ਜੇਤੂ ਰਹਿਣ ਦਾ ਮਾਣ
ਪ੍ਰਾਪਤ ਕੀਤਾ ਹੈ। ਇਸ ਚੈਂਪੀਅਨਸ਼ਿਪ 'ਚ ਭਾਗ ਲੈਣ ਵਾਲੀ ਪੁਰਸ਼ ਟੀਮ ਦੇ ਚਾਰ 'ਚੋਂ
ਤਿੰਨ ਖਿਡਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਿਤ ਹਨ। ਪੁਰਸ਼ ਵਰਗ 'ਚ
ਸੀ.ਐੱਚ. ਲੈਨਿਨ (ਰੇਲਵੇ), ਸੁਰਿੰਦਰ ਸਿੰਘ, ਅਮਰਿੰਦਰ ਸਿੰਘ ਤੇ ਜੀਵਨ ਜੋਤ ਸਿੰਘ (ਤਿੰਨੇ
ਪੰਜਾਬ ਤੋਂ) 'ਤੇ ਆਧਾਰਿਤ ਟੀਮ ਨੇ 217 ਅੰਕ ਹਾਸਿਲ ਕਰਕੇ ਖਿਤਾਬ ਜਿੱਤਣ ਦਾ ਮਾਣ
ਪ੍ਰਾਪਤ ਕੀਤਾ। ਦੂਸਰੇ ਸਥਾਨ 'ਤੇ ਮੀਆਂ ਮਾਰ ਦੀ ਟੀਮ (211 ਅੰਕ) ਰਹੀ। ਮਹਿਲਾ ਵਰਗ
'ਚ ਮਨਵੀਰ ਕੌਰ, ਗਗਨਜੋਤ ਕੌਰ ਦੋਨੋਂ ਪੰਜਾਬ ਤੇ ਸੀ.ਐੱਚ. ਯੋਗਿਤਾ ਆਂਧਰਾ ਪ੍ਰਦੇਸ਼
'ਤੇ ਆਧਾਰਿਤ ਟੀਮ ਨੇ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਵਿਅਕਤੀਗਤ
ਮੁਕਾਬਲਿਆਂ ਤਹਿਤ ਓਵਰ ਆਲ ਵਰਗ 'ਚ ਅਮਰਿੰਦਰ ਸਿੰਘ ਨੇ 676 ਅੰਕਾਂ ਨਾਲ ਚਾਂਦੀ ਤੇ
ਸੀ.ਐੱਚ. ਲੈਨਿਨ ਨੇ 671 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਉਲੰਪਿਕ ਰਾਊਂਡ 'ਚ
ਸੀ.ਐੱਚ. ਲੈਨਿਨ ਨੇ 109 ਅੰਕਾਂ ਨਾਲ ਚਾਂਦੀ ਤੇ ਜੀਵਨ ਜੋਤ ਸਿੰਘ ਨੇ ਕਾਂਸੀ ਦਾ
ਤਗਮਾ ਜਿੱਤਿਆ। ਇਨ੍ਹਾਂ ਖਿਡਾਰੀਆਂ 'ਚ ਸ਼ਾਮਲ ਜੀਵਨ ਜੋਤ ਸਿੰਘ ਪੰਜਾਬੀ ਵਰਸਿਟੀ ਦੇ
ਖੇਡ ਵਿਭਾਗ 'ਚ ਕੋਚ ਹੈ ਅਮਰਿੰਦਰ ਸਿੰਘ ਤੇ ਸੁਰਿੰਦਰ ਸਿੰਘ ਇਸ ਵਰਸਿਟੀ ਦੇ
ਵਿਦਿਆਰਥੀ ਹਨ। ਉਧਰ ਮਹਿਲਾ ਵਰਗ ਦੇ ਉਲੰਪਿਕ ਰਾਊਂਡ 'ਚ ਮਨਵੀਰ ਕੌਰ ਅਬੋਹਰ, ਪੰਜਾਬ
ਨੇ 107 ਅੰਕਾਂ ਨਾਲ ਕਾਂਸੀ ਤੇ ਓਵਰ ਆਲ ਰਹਿ ਕੇ ਉਸ ਨੇ 611 ਅੰਕਾਂ ਨਾਲ ਕਾਂਸੀ ਦਾ
ਤਗਮਾ ਜਿੱਤਿਆ।
ਪਿੰਡ ਲਲਤੋਂ ਕਲਾਂ ਦਾ 28ਵਾਂ ਪੇਂਡੂ ਖੇਡ
ਮੇਲਾ
ਲੁਧਿਆਣਾ, 16 ਦਸੰਬਰ - 28ਵਾਂ ਪੇਂਡੂ ਖੇਡ ਮੇਲਾ 18-19 ਦਸੰਬਰ ਨੂੰ ਪਿੰਡ
ਲਲਤੋਂ ਕਲਾਂ, (ਲੁਧਿਆਣਾ) ਵਿਖੇ ਸਤਿਗੁਰੂ ਰਾਮ ਸਿੰਘ ਨਾਮਧਾਰੀ ਸਪੋਰਟਸ ਐਂਡ
ਸੱਭਿਆਚਾਰਕ ਕਲੱਬ ਰਜਿ: ਲਲਤੋਂ ਕਲਾਂ ਵੱਲੋਂ ਗਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ
ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੇ ਪਹਿਲੇ ਦਿਨ ਘੋੜੀਆਂ ਦੀ
ਰੇਵੀਆ ਚਾਲ ਅਤੇ ਦੌੜਾਂ ਤੋਂ ਇਲਾਵਾ ਕਬੱਡੀ 70 ਕਿਲੋਗ੍ਰਾਮ, ਕੁੱਤਿਆਂ ਦੀਆਂ ਦੌੜਾਂ,
ਤਾਸ਼ ਸੀਪ ਮੁਕਾਬਲੇ ਹੋਣਗੇ। ਮਿਤੀ 19 ਦਸੰਬਰ ਨੂੰ ਕਬੱਡੀ 70 ਕਿਲੋਗ੍ਰਾਮ ਫਾਈਨਲ ਤੇ
ਕਬੱਡੀ ਓਪਨ ਦੇ ਦਿਲਚਸਪ ਮੁਕਾਬਲੇ ਹੋਣਗੇ। ਬੈੱਸਟ ਰੇਡਰ ਤੇ ਬੈੱਸਟ ਜਾਫੀ ਨੂੰ
ਇਕ-ਇਕ ਪੀਪਾ ਦੇਸੀ ਘਿਓ ਦਾ ਇਨਾਮ ਵਜੋਂ ਦਿੱਤਾ ਜਾਵੇਗਾ। ਅੰਤਰ ਰਾਸ਼ਟਰੀ ਕਬੱਡੀ
ਖਿਡਾਰੀਆਂ ਤੇਜੀ ਨਿਜਾਮਪੁਰ ਤੇ ਬਿੱਟੂ ਦੁੱਗਲ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। 19
ਦਸੰਬਰ ਨੂੰ ਵੀਰ ਸੁਖਵੰਤ ਤੇ ਮਿਸ ਨੀਲਮ ਦੋਗਾਣਾ ਜੋੜੀ ਖਿਡਾਰੀਆਂ ਤੇ ਦਰਸ਼ਕਾਂ ਦਾ
ਮਨੋਰੰਜਨ ਕਰਨਗੇ।
ਦੋ ਭਰਾਵਾਂ ਨੇ ਜਿੱਤੇ 3 ਸੋਨ ਤਗਮੇ
ਮਲੇਰਕੋਟਲਾ, 15 ਦਸੰਬਰ - ਕੇਂਦਰੀ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੀਆਂ
ਨਾਗਪੁਰ ਵਿਖੇ ਹੋਈਆਂ ਰਾਸ਼ਟਰੀ ਖੇਡਾਂ ਵਿਚ ਕਰਵਾਈਆਂ ਗਈਆਂ। ਇਨ੍ਹਾਂ ਵਿਚ ਮਲੇਰਕੋਟਲਾ
ਦੇ ਦੋ ਸਕੇ ਭਰਾਵਾਂ ਕੰਵਲਦੀਪ ਸਿੰਘ ਬਾਦਲ ਅਤੇ ਸਿਮਰਨਜੋਤ ਸਿੰਘ ਨੇ 14 ਸਾਲ ਤੋਂ
ਘੱਟ ਉਮਰ ਦੇ ਬੈਡਮਿੰਟਨ ਮੁਕਾਬਲਿਆਂ ਦੇ ਵੱਖ ਵੱਖ ਮੁਕਾਬਲਿਆਂ ਵਿਚ ਸੋਨੇ ਦੇ ਤਿੰਨ
ਤਗਮੇ ਜਿੱਤ ਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਮਲੇਰਕੋਟਲਾ ਦੇ ਸ਼ੋਹਰਾਬ ਪਬਲਿਕ
ਸਕੂਲ ਵਿਚ ਨੌਵੀਂ ਜਮਾਤ ਵਿਚ ਪੜ੍ਹਦੇ ਕੰਵਲਦੀਪ ਸਿੰਘ ਬਾਦਲ ਨੇ ਜਿਥੇ ਬੈਡਮਿੰਟਨ
ਸਿੰਗਲ ਮੁਕਾਬਲਿਆਂ ਵਿਚ ਰਾਸ਼ਟਰੀ ਪੱਧਰ ਤੇ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਗਮਾ
ਜਿੱਤਿਆ ਉਥੇ ਉਸਨੇ ਆਪਣੇ ਛੋਟੇ ਭਰਾ ਸਿਮਰਨਜੋਤ ਸਿੰਘ ਅਤੇ ਹਮਜਾ-ਵਕੀਲ ਨਾਲ ਮਿਲ ਕੇ
ਬੈਡਮਿੰਟਨ ਡਬਲ ਮੁਕਾਬਲੇ ਵਿਚ ਵੀ ਸੋਨੇ ਦਾ ਤਗਮਾ ਹਾਸਲ ਕੀਤਾ।
ਰਾਸ਼ਟਰ ਮੰਡਲ ਖੇਡਾਂ ਲਈ ਯਮੁਨਾ ਨੇੜੇ
ਉਸਾਰੀ ਨੂੰ ਹਰੀ ਝੰਡ
ਨਵੀਂ ਦਿੱਲੀ, 15 ਦਸੰਬਰ - 2010 ਦੀਆਂ ਰਾਸ਼ਟਰ ਮੰਡਲ ਖੇਡਾਂ ਲਈ ਯਮੁਨਾ
ਨੇੜੇ ਨਵੀਂ ਉਸਾਰੀ ਕਰਨ ਤੇ ਬੁਨਿਆਦੀ ਢਾਂਚੇ ਨੂੰ ਪੂਰਾ ਕਰਨ ਲਈ ਸੁਪ੍ਰੀਮ ਕੋਰਟ ਨੇ
ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ ਤੇ ਜਸਟਿਸ
ਪੀ.ਸਥਸਿਵਮ ਦੇ ਬੈਂਚ ਨੇ ਇਸ ਸਬੰਧੀ ਦਿੱਲੀ ਹਾਈਕੋਰਟ ਦੇ ਇਹ ਉਸਾਰੀ ਰੋਕਣ ਵਾਲੇ
ਫੈਸਲੇ 'ਤੇ ਸਟੇਅ ਹੋਰ ਵਧਾ ਦਿੱਤਾ ਤੇ ਅਗਲੀ ਸੁਣਵਾਈ ਜਨਵਰੀ ਦੇ ਤੀਜੇ ਹਫਤੇ ਤੱਕ
ਅੱਗੇ ਪਾ ਦਿੱਤੀ ਹੈ। ਦਿੱਲੀ ਹਾਈ-ਕੋਰਟ ਨੇ 10 ਨਵੰਬਰ 2008 ਨੂੰ ਫੈਸਲਾ ਦਿੱਤਾ
ਸੀ, ਕਿ ਆਖਰੀ ਹੁਕਮਾਂ ਤੱਕ ਸਾਰੀ ਉਸਾਰੀ ਰੋਕ ਦਿੱਤੀ ਜਾਵੇ। ਦੇਸ਼ ਦੇ ਸੌਲੀਸਿਟਰ
ਜਨਰਲ ਨੇ ਅਦਾਲਤ ਅੱਗੇ ਪੱਖ ਰੱਖਿਆ ਕਿ ਜੇਕਰ ਦਿੱਲੀ ਹਾਈ-ਕੋਰਟ ਦੇ ਫੈਸਲੇ 'ਤੇ ਰੋਕ
ਨਾ ਲਾਈ ਗਈ ਤਾਂ ਇਸ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦੀ ਭਰੋਸੇ ਯੋਗਤਾ ਨੂੰ ਸੱਟ
ਵੱਜੇਗੀ। ਉਨ੍ਹਾਂ ਦੱਸਿਆ ਕਿ ਇਸ ਉਸਾਰੀ 'ਤੇ ਪਹਿਲਾਂ ਹੀ 2 ਹਜ਼ਾਰ ਕਰੋੜ ਰੁਪਏ ਖਰਚੇ
ਜਾ ਚੁੱਕੇ ਹਨ ਤੇ ਸਰਕਾਰ ਕੁੱਲ 30 ਹਜ਼ਾਰ ਕਰੋੜ ਰੁਪਏ ਖ਼ਰਚੇਗੀ। ਇਨ੍ਹਾਂ ਖੇਡਾਂ 'ਚ
71 ਦੇਸ਼ਾਂ ਦੇ ਲਗਭਗ 8 ਹਜ਼ਾਰ ਖਿਡਾਰੀ ਭਾਗ ਲੈਣਗੇ।
ਪੰਜਾਬ ਕ੍ਰਿਕਟ ਟੀਮ ਦੀ ਚੋਣ ਲਈ ਕੈਂਪ
16-17 ਦਸੰਬਰ ਨੂੰ
ਜੈਤੋ, 15 ਦਸੰਬਰ - ਦੋਸਾ (ਰਾਜਸਥਾਨ) ਵਿਖੇ ਹੋਣ ਵਾਲੀ ਆਲ ਇੰਡੀਆ ਸਰਦਾਰ
ਵਲਭ ਭਾਈ ਪਟੇਲ ਟਵੰਟੀ-20 ਨੈਸ਼ਨਲ ਸੀਨੀਅਰ ਕ੍ਰਿਕਟ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੀ
ਪੰਜਾਬ ਸਟੇਟ ਟਵੰਟੀ-20 ਕ੍ਰਿਕਟ ਟੀਮ ਦਾ ਦੋ ਦਿਨਾ ਕੈਂਪ 16 ਅਤੇ 17 ਦਸੰਬਰ ਨੂੰ
ਖੇਡ ਸਟੇਡੀਅਮ ਜੈਤੋ ਵਿਖੇ ਲਾਇਆ ਜਾ ਰਿਹਾ ਹੈ।
ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲੇ
ਮੁਲਤਵੀ
ਅੰਮ੍ਰਿਤਸਰ, 15 ਦਸੰਬਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਲ ਇੰਡੀਆ
ਇੰਟਰ ਯੂਨੀਵਰਸਿਟੀ ਮੁਕਾਬਲੇ ਮੁਲਤਵੀ ਹੋਣ ਕਾਰਨ ਆਪਣੀ 20 ਤੋਂ 24 ਦਸੰਬਰ ਤੱਕ ਹੋਣ
ਵਾਲੀ ਅੰਤਰ-ਕਾਲਜ ਵੇਟ ਲਿਫਟਿੰਗ, ਪਾਵਰ ਲਿਫਟਿੰਗ (ਪੁਰਸ਼ ਅਤੇ ਇਸਤਰੀਆਂ) ਅਤੇ
ਬੈੱਸਟ ਫਿਜ਼ੀਕ (ਪੁਰਸ਼) ਚੈਂਪੀਅਨਸ਼ਿਪ ਵੀ ਮੁਲਤਵੀ ਕਰ ਦਿੱਤੀ ਹੈ ।
ਤਿੰਨ ਰੋਜ਼ਾ 11ਵਾਂ ਟੂਰਨਾਮੈਂਟ 27 ਦਸੰਬਰ
ਨੂੰ
ਜਗਰਾਓਂ, 13 ਦਸੰਬਰ - ਜਗਰਾਓਂ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਮੈਦਾਨ 'ਚ
27 ਦਸੰਬਰ ਨੂੰ 300 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ 11ਵਾਂ
ਸ਼ਾਨਦਾਰ ਟੂਰਨਾਮੈਂਟ ਗਗਨ ਸਪੋਰਟਸ ਐਂਡ ਵੈਲਫੇਅਰ ਕਲੱਬ ਜਗਰਾਓਂ ਵੱਲੋਂ ਕਰਵਾਇਆ ਜਾ
ਰਿਹਾ ਹੈ।
32ਵਾਂ ਫੁੱਟਬਾਲ ਟੂਰਨਾਮੈਂਟ 11 ਜਨਵਰੀ
ਤੋਂ
ਨਾਭਾ, 13 ਦਸੰਬਰ - 32ਵਾਂ ਆਲ ਇੰਡੀਆ ਗੁਰਦਰਸ਼ਨ ਸਿੰਘ ਮੈਮੋਰੀਅਲ ਫੁੱਟਬਾਲ
ਟੂਰਨਾਮੈਂਟ ਨਾਭਾ ਵਿਖੇ 11 ਤੋਂ 18 ਜਨਵਰੀ ਤੱਕ ਕਰਵਾਇਆ ਜਾਵੇਗਾ ਜਿਸ 'ਚ ਪੂਰੇ
ਭਾਰਤ 'ਚੋਂ ਉੱਚ ਕੋਟੀ ਦੀਆਂ ਫੁੱਟਬਾਲ ਟੀਮਾਂ ਸ਼ਾਮਿਲ ਹੋ ਰਹੀਆਂ ਹਨ। ਇਹ
ਟੂਰਨਾਮੈਂਟ ਪੰਜਾਬ ਫੁੱਟਬਾਲ ਐਸੋਸੀਏਸ਼ਨ ਤੇ ਇੰਡੀਅਨ ਫੁੱਟਬਾਲ ਫੈਡਰੇਸ਼ਨ ਦੇ ਨਾਲ
ਸਬੰਧਿਤ ਹੈ। ਟੂਰਨਾਮੈਂਟ 'ਚ ਜਿੱਤਣ ਵਾਲੀ ਟੀਮ ਨੂੰ 41 ਹਜ਼ਾਰ ਰੁਪਏ ਤੇ ਦੂਜੇ ਸਥਾਨ
'ਤੇ ਆਉਣ ਵਾਲੀ ਟੀਮ ਨੂੰ 25 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
29ਵੀਂ ਦੋ ਰੋਜ਼ਾ ਪੰਜਾਬ ਵੈਟਰਨ ਐਥਲੈਟਿਕ
ਚੈਂਪੀਅਨਸ਼ਿਪ ਸ਼ੁਰੂ
ਮਸਤੂਆਣਾ ਸਾਹਿਬ, 13 ਦਸੰਬਰ - 29 ਵੀਂ ਦੋ ਰੋਜ਼ਾ ਪੰਜਾਬ ਵੈਟਰਨ ਅਥਲੈਟਿਕ
ਚੈਂਪੀਅਨਸ਼ਿਪ ਮਸਤੂਆਣਾ ਸਾਹਿਬ ਦੇ ਸੰਤ ਅਤਰ ਸਿੰਘ ਯਾਦਗਾਰੀ ਸਟੇਡੀਅਮ ਵਿਖੇ ਕਰਵਾਈ
ਗਈ। ਇਸ ਅਥਲੈਟਿਕ ਚੈਂਪੀਅਨਸ਼ਿਪ 'ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 350 ਦੇ
ਕਰੀਬ 35 ਸਾਲ ਤੋਂ 85 ਸਾਲ ਤਕ ਦੇ ਖਿਡਾਰੀਆਂ ਮਰਦ ਤੇ ਔਰਤਾਂ ਸ਼ਾਮਿਲ ਹੋਏ। ਇਸ ਮੌਕੇ
ਹੋਏ ਵੱਖ-ਵੱਖ ਉਮਰ ਦੇ ਖਿਡਾਰੀਆਂ ਦੀਆਂ ਦੌੜਾਂ 'ਚ 35 ਸਾਲ ਵਰਗ ਦੌੜਾਂ 'ਚ ਭਗਵਾਨ
ਚੰਦ ਨੇ ਪਹਿਲਾ ਸਥਾਨ, ਰਣਜੀਤ ਸਿੰਘ ਦੂਜਾ ਤੇ ਅਵਤਾਰ ਸਿੰਘ ਨੇ ਤੀਜਾ ਸਥਾਨਕ ਹਾਸਲ
ਕੀਤਾ। ਇਸੇ ਤਰ੍ਹਾਂ 40 ਸਾਲ ਉਮਰ 'ਚ ਤੇਜਾ ਸਿੰਘ ਨੇ ਪਹਿਲਾ, ਤਰਸੇਮ ਲਾਲ ਨੇ ਦੂਜਾ
ਤੇ ਬਹਾਦਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਜਦੋਂ ਕਿ 45 ਸਾਲ ਵਾਲਿਆਂ 'ਚ ਬੰਤ
ਨੇ ਪਹਿਲਾ, ਕੁਲਵੰਤ ਸਿੰਘ ਤੇ ਸਰਬਜੀਤ ਸਿੰਘ ਨੇ ਕ੍ਰਮਵਾਰ ਦੂਸਰਾ 'ਤੇ ਤੀਸਰਾ ਸਥਾਨ
ਹਾਸਿਲ ਕੀਤਾ। 50 ਸਾਲ ਉਮਰ ਤੋਂ ਉਪਰ ਖਿਡਾਰੀਆਂ 'ਚ ਹੋਈਆਂ ਦੌੜਾਂ 'ਚ ਮੱਸਾ ਸਿੰਘ
ਨੇ ਪਹਿਲਾ, ਜੋਗਿੰਦਰ ਸਿੰਘ ਤੇ ਬਲਵੀਰ ਸਿੰਘ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ
ਮੱਲਿਆ। 55 ਸਾਲ ਵਾਲਿਆਂ 'ਚ ਹਰਪਾਲ ਸਿੰਘ, ਅਮਰੀਕ ਸਿੰਘ ਤੇ ਰਜਿੰਦਰ ਸਿੰਘ ਨੇ
ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਹਾਸਿਲ ਕੀਤਾ। 60 ਸਾਲ ਵਾਲਿਆਂ 'ਚ
ਗੁਰਦਿਆਲ ਸਿੰਘ ਨੇ ਪਹਿਲਾ, ਸਵਰਨ ਸਿੰਘ ਨੇ ਦੂਜਾ ਤੇ ਗੁਰਦਿਆਲ ਸਿੰਘ ਗੁਰਦਾਸਪੁਰੀ
ਨੇ ਤੀਜਾ ਸਥਾਨ ਪ੍ਰਾਪਤ ਕੀਤਾ। 65 ਸਾਲ 'ਚ ਬਖ਼ਸ਼ੀਸ਼ ਸਿੰਘ ਨੇ ਪਹਿਲਾ ਸਥਾਨ ਗੁਰਭਜਨ
ਸਿੰਘ ਨੇ ਦੂਜਾ ਗੁਰਬਚਨ ਸਿੰਘ ਨੇ ਤੀਸਰਾ ਸਥਾਨ। 75 ਸਾਲ 'ਚ ਤੇਜਾ ਸਿੰਘ ਨੇ ਪਹਿਲਾ
ਤੇ ਜਸਵੰਤ ਸਿੰਘ ਨੇ ਦੂਜਾ ਸਥਾਨ, 80 ਸਾਲ ਵਾਲਿਆਂ 'ਚ ਜੰਗੀਰ ਸਿੰਘ ਨੇ ਪਹਿਲਾ,
ਬਲਕਾਰ ਸਿੰਘ ਨੇ ਦੂਜਾ ਤੇ ਗਿਆਨ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। 85 ਸਾਲ ਵਿਖੇ
ਸੁਲੱਖਣ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਸ ਦੇ ਮੁਕਾਬਲੇ ਕੋਈ ਵੀ ਬਜ਼ੁਰਗ
ਦੌੜਾਂ ਲਾਉਣ ਨੂੰ ਤਿਆਰ ਨਹੀਂ ਹੋਇਆ। ਇਸੇ ਤਰ੍ਹਾਂ ਗੋਲਾ ਸੁੱਟਣ 'ਚ ਵੱਖ-ਵੱਖ ਉਮਰਾਂ
ਦੇ ਖਿਡਾਰੀਆਂ ਦੇ ਹੋਏ ਮੁਕਾਬਲਿਆਂ 'ਚ 65 ਸਾਲ ਤੋਂ ਉਪਰ ਵਾਲਿਆਂ 'ਚ ਸੁਰਜਨ ਸਿੰਘ
ਤਰਨਤਾਰਨ ਨੇ ਪਹਿਲਾ, ਸੁਖਵਿੰਦਰ ਸਿੰਘ ਪਟਿਆਲਾ ਨੇ ਦੂਸਰਾ ਤੇ ਅਜੀਤ ਸਿੰਘ ਨੇ ਤੀਜਾ
ਸਥਾਨ ਹਾਸਿਲ ਕੀਤਾ। 70 ਸਾਲ ਵਾਲਿਆਂ 'ਚ ਮੋਹਣ ਸਿੰਘ ਫ਼ਿਰੋਜ਼ਪੁਰ ਨੇ ਪਹਿਲਾ, ਜਸਪਾਲ
ਸਿੰਘ ਨੇ ਦੂਜਾ ਤੇ ਰਾਮਨੇਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 75 ਸਾਲ ਵਾਲਿਆਂ 'ਚ
ਕੈਪਟਨ ਜੀ ਐਸ. ਸਿੱਧੂ ਮੁਹਾਲੀ ਏਸ਼ੀਆ ਗੋਲਡ ਮੈਡਲਿਸਟ ਨੇ ਪਹਿਲਾ ਸਥਾਨ ਐਚ. ਐਸ.
ਰਾਏ ਗੁਰਦਾਸਪੁਰ ਨੇ ਦੂਜਾ ਤੇ ਬਲਦੇਵ ਸਿੰਘ ਫ਼ਰੀਦਕੋਟ ਨੇ ਤੀਜਾ ਸਥਾਨ ਹਾਸਿਲ ਕਰਕੇ
ਇੱਕ ਨਵਾਂ ਹੋਰ ਮੀਲ ਪੱਥਰ ਗੱਡਿਆ। 80 ਸਾਲ ਵਾਲਿਆਂ ਵਿਚ ਨਛੱਤਰ ਸਿੰਘ ਫ਼ਰੀਦਕੋਟ ਨੇ
ਪਹਿਲਾ, ਧਰਮ ਸਿੰਘ ਨੇ ਦੂਜਾ ਕਰਤਾਰ ਸਿੰਘ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ
ਤਰ੍ਹਾਂ ਔਰਤਾਂ 'ਚ 800 ਮੀਟਰ ਦੌੜਾਂ 'ਚ 40 ਸਾਲ ਵਾਲੀਆਂ ਔਰਤਾਂ 'ਚੋਂ ਪਰਮਜੀਤ
ਕੌਰ ਲੁਧਿਆਣਾ, ਮਧੂਵਾਲਾ ਨੇ ਕ੍ਰਮਵਾਰ ਪਹਿਲਾ ਤੇ ਦੂਸਰਾ ਸਥਾਨ ਹਾਸਿਲ ਕੀਤਾ। ਇਸੇ
ਤਰ੍ਹਾਂ 45 ਸਾਲ ਵਰਗ ਤੋਂ ਉੱਪਰਲੀਆਂ ਔਰਤਾਂ 'ਚ ਊਸ਼ਾ ਰਾਣੀ ਪਟਿਆਲਾ ਨੇ ਪਹਿਲਾ,
ਸੁਖਪਾਲ ਕੌਰ ਬਰਨਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ 'ਚ 35 ਸਾਲ ਵਾਲਿਆਂ
ਮਰਦਾਂ ਦੇ ਹੋਏ ਮੁਕਾਬਲਿਆਂ 'ਚ ਹਰਮਿੰਦਰਪਾਲ ਸਿੰਘ ਗੁਰਦਾਸਪੁਰ, ਕੁਲਦੀਪ ਸਿੰਘ ਨੇ
ਕ੍ਰਮਵਾਰ ਪਹਿਲੇ ਦੋਵੇਂ ਸਥਾਨ ਤੇ 40 ਸਾਲ ਵਰਗ ਵਿਚ ਜਸਵੀਰ ਸਿੰਘ ਅੰਮ੍ਰਿਤਸਰ ਨੇ
ਪਹਿਲਾ ਤੇ ਦਿਲਬੀਰੀ ਲਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ 5
ਕਿਲੋਮੀਟਰ ਦੌੜਾਂ 'ਚ 75 ਸਾਲਾ ਵਾਲਿਆਂ 'ਚ ਜਗਦੇਵ ਸਿੰਘ ਮੁਕਤਸਰ ਨੇ ਪਹਿਲਾ ਦਲਵੀਰ
ਸਿੰਘ ਨੇ ਦੂਜਾ ਤੇ ਦਲਜੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਜੇਤੂਆਂ
ਨੂੰ ਸੋਨੇ ਚਾਂਦੀ ਤੇ ਕਾਂਸੀ ਦੇ ਮੈਡਲਾਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਗਿਆ।
ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ
ਬਠਿੰਡਾ, 13 ਦਸੰਬਰ - ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਤਿੰਨ ਦਿਨ
ਬਠਿੰਡਾ ਦੇ ਖੇਡ ਸਟੇਡੀਅਮ ਦੇ ਖੇਡ ਕੰਪਲੈਕਸ 'ਚ ਕਰਵਾਈਆਂ ਗਈਆਂ। ਚੱਲ ਰਹੀਆਂ ਹਨ।
ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦੀਆਂ ਸਮੁੱਚੀਆਂ ਟਰਾਫੀਆਂ 'ਤੇ ਬਠਿੰਡੇ ਦੇ
ਮੁੰਡੇ-ਕੁੜੀਆਂ ਨੇ ਕਬਜ਼ਾ ਕਰ ਲਿਆ। ਕਬੱਡੀ 'ਚ ਬਠਿੰਡਾ ਨੇ ਮਾਨਸਾ ਨੂੰ 54-45 ਨਾਲ
ਹਰਾ ਕੇ ਟਰਾਫ਼ੀ ਜਿੱਤੀ। ਲੜਕੀਆਂ 'ਚ ਵੀ ਬਠਿੰਡੇ ਦੀਆਂ ਕੁੜੀਆਂ ਸੰਗਰੂਰ ਨੂੰ ਹਰਾ
ਕੇ ਜੇਤੂ ਬਣੀਆਂ। ਖੋ-ਖੋ ਲੜਕਿਆਂ 'ਚ ਬਠਿੰਡਾ ਦੇ ਮੁੰਡੇ ਮੋਗੇ ਨੂੰ ਹਰਾ ਕੇ ਜੇਤੂ
ਬਣੇ। ਅਥਲੈਟਿਕ ਦੀ ਸਮੁੱਚੀ ਟਰਾਫ਼ੀ ਮੁੰਡਿਆਂ 'ਚ ਗੁਰਦਾਸਪੁਰ ਨੇ ਜਿੱਤੀ ਜਦੋਂ ਕਿ
ਮੁਹਾਲੀ ਦੂਜੇ ਨੰਬਰ 'ਤੇ ਰਿਹਾ। ਕੁੜੀਆਂ 'ਚ ਫ਼ਰੀਦਕੋਟ ਨੇ ਪਹਿਲਾ ਤੇ ਗੁਰਦਾਸਪੁਰ
ਨੇ ਦੂਜਾ ਸਥਾਨ ਹਾਸਿਲ ਕੀਤਾ। ਜਿਮਨਾਸਟਕ ਲੜਕਿਆਂ 'ਚ ਸੰਗਰੂਰ ਤੇ ਬਠਿੰਡਾ
2475-2475 ਅੰਕ ਲੈ ਕੇ ਸਾਂਝੇ ਜੇਤੂ ਬਣੇ। ਲੜਕੀਆਂ ਦੇ ਜਿਮਨਾਸਟਕ ਮੁਕਾਬਲੇ 'ਚ
ਅੰਮ੍ਰਿਤਸਰ ਪਹਿਲੇ ਤੇ ਗੁਰਦਾਸਪੁਰ ਦੂਜੇ ਸਥਾਨ 'ਤੇ ਰਿਹਾ। ਕੁਸ਼ਤੀਆਂ 25 ਕਿੱਲੋ 'ਚ
ਪਟਿਆਲੇ ਦਾ ਦਿਲਾਵਰ ਖਾਂ ਪਹਿਲੇ ਤੇ ਗੁਰਦਾਸਪੁਰ ਦਾ ਰੋਹਿਤ ਦੂਜੇ ਸਥਾਨ 'ਤੇ ਰਿਹਾ।
30 ਕਿਲੋ ਵਜਨ ਵਰਗ 'ਚ ਅੰਮ੍ਰਿਤਸਰ ਦਾ ਮਨੂੰ ਰਾਜਾ ਪਹਿਲੇ ਤੇ ਰੋਪੜ ਦਾ ਸੱਤਪਾਲ
ਸਿੰਘ ਦੂਜੇ ਸਥਾਨ 'ਤੇ ਰਹੇ। ਲੜਕੀਆਂ 'ਚ ਕਿਰਨਬਾਲਾ ਫ਼ਰੀਦਕੋਟ 10 ਅੰਕ ਲੈ ਕੇ
ਸਰਵੋਤਮ ਅਥਲੀਟ ਬਣੀ ਜਦੋਂ ਕਿ ਮੁੰਡਿਆਂ ਵਿਚੋਂ ਜਗਜੀਤ ਸਿੰਘ ਫ਼ਰੀਦਕੋਟ 6 ਅੰਕ ਲੈ
ਕੇ ਸਰਵੋਤਮ ਅਥਲੀਟ ਬਣਿਆ। ਰਮਨਜੀਤ ਸਿੰਘ ਮੁਹਾਲੀ ਤੇ ਕਿਰਨ ਬਾਲਾ ਫ਼ਰੀਦਕੋਟ ਲੜਕੇ
ਲੜਕੀਆਂ 'ਚੋਂ ਸਭ ਤੋਂ ਤੇਜ਼ ਦੌੜਾਕ ਬਣੇ।
ਕੈਨੇਡਾ-ਅਮਰੀਕਾ ਕਬੱਡੀ ਕੱਪ 20 ਦਸੰਬਰ
ਨੂੰ
ਮੁੱਲਾਂਪੁਰ ਦਾਖਾਂ, 13 ਦਸੰਬਰ - ਕੈਨੇਡਾ-ਅਮਰੀਕਾ ਕਬੱਡੀ ਕੱਪ 20-21
ਦਸੰਬਰ ਤੱਕ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਅੰਦਰ ਕਰਵਾਇਆ ਜਾ ਰਿਹਾ ਹੈ। ਇਸ
ਅੰਤਰਰਾਸ਼ਟਰੀ ਕਬੱਡੀ ਕੱਪ ਵਿਚ 10 ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਪਹਿਲੇ ਦਿਨ
20 ਦਸੰਬਰ ਉਦਘਾਟਨੀ ਰਸਮਾਂ ਉਪਰੰਤ ਅਥਲੈਟਿਕਸ ਮੁਕਾਬਲਿਆਂ ਦੇ ਨਾਲ ਗਿੱਧਾ, ਭੰਗੜਾ
ਦਰਸ਼ਕਾਂ ਦੀ ਖਿੱਚ ਬਣੇਗਾ ਤੇ ਕਬੱਡੀ ਪਹਿਲੇ ਰਾਊਂਡ ਮੁਕਾਬਲੇ ਹੋਣਗੇ।
ਕੈਨੇਡਾ-ਅਮਰੀਕਾ ਕਬੱਡੀ ਕੱਪ ਦੇ ਦੂਸਰੇ ਦਿਨ 21 ਦਸੰਬਰ ਸੈਮੀਫਾਈਨਲ, ਫਾਈਨਲ
ਮੁਕਾਬਲਿਆਂ ਦੇ ਨਾਲ ਦਰਸ਼ਕ 3 ਘੰਟੇ ਖੁੱਲ੍ਹੇ ਅਖਾੜੇ ਦੇ ਰੂਪ 'ਚ ਗੁਰਦਾਨ ਮਾਨ ਦੇ
ਪ੍ਰੋਗਰਾਮ ਦਾ ਆਨੰਦ ਮਾਣਨਗੇ।
38 ਸਰਵ-ਭਾਰਤੀ ਐਫ. ਸੀ. ਆਈ. ਫੁੱਟਬਾਲ
ਚੈਂਪੀਅਨਸ਼ਿਪ
ਲੁਧਿਆਣਾ, 13 ਦਸੰਬਰ - ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ 38ਵੀਂ ਆਲ
ਇੰਡੀਆ ਐਫ. ਸੀ. ਆਈ. ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਜਿਸ ਦੇ ਦੂਜੇ
ਦਿਨ ਪੂਰਬ ਜ਼ੋਨ ਕੋਲਕਾਤਾ, ਉੱਤਰੀ ਜ਼ੋਨ ਦਿੱਲੀ, ਹੈੱਡ ਕੁਆਰਟਰ ਦਿੱਲੀ ਨੇ ਆਪਣਾ ਜੇਤੂ
ਸਿਲਸਿਲਾ ਜਾਰੀ ਰੱਖਿਆ। ਖੇਡੇ ਮੁਢਲੇ ਮੈਚ 'ਚ ਪੂਰਬ ਜ਼ੋਨ ਕੋਲਕਾਤਾ ਨੇ ਪੱਛਮ ਜ਼ੋਨ
ਮੁੰਬਈ ਨੂੰ 3-0 ਨਾਲ ਹਰਾ ਕੇ ਲਗਾਤਾਰ ਦੂਸਰੀ ਵੱਡੀ ਜਿੱਤ ਦਰਜ ਕੀਤੀ। ਦੂਸਰੇ ਮੈਚ
'ਚ ਉੱਤਰ ਜੋਨ ਦਿੱਲੀ ਨੇ ਉੱਤਰ ਪੂਰਬ ਜ਼ੋਨ ਨੂੰ 2-1 ਨਾਲ ਹਰਾਇਆ। ਫਾਈਨਲ ਮੁਕਾਬਲਾ
17 ਦਸੰਬਰ ਨੂੰ ਹੋਵੇਗਾ।
ਦੂਜਾ ਫੁੱਟਬਾਲ ਟੂਰਨਾਮੈਂਟ 22 ਦਸੰਬਰ
ਨੂੰ
ਜਲੰਧਰ, 13 ਦਸੰਬਰ - ਦੂਸਰਾ ਫੁੱਟਬਾਲ ਟੂਰਨਾਮੈਂਟ ਮਿਤੀ 22 ਤੋਂ 25
ਦਸੰਬਰ ਤੱਕ ਗੁਰੂ ਨਾਨਕ ਨਵ-ਭਾਰਤ ਕਾਲਜ ਨਰੂੜ-ਪਾਂਸ਼ਟਾ ਵਿਖੇ ਕਰਵਾਇਆ ਜਾ ਰਿਹਾ ਹੈ।
ਇਹ ਟੂਰਨਾਮੈਂਟ ਮਾਲਟਾ ਕਾਂਡ ਵਿਚ ਵਿੱਛੜੀਆਂ ਰੂਹਾਂ ਦੀ ਯਾਦ ਵਿਚ ਕਰਵਾਇਆ ਜਾ ਰਿਹਾ
ਹੈ। ਹਰਚਰਨ ਸਿੰਘ ਟੂਰਾ ਇਟਲੀ ਨੂੰ ਜਾਂਦਿਆਂ, ਮਾਲਟਾ ਕਾਂਡ ਵਿਚ ਪਰਿਵਾਰ ਤੋਂ
ਵਿੱਛੜ ਗਿਆ ਸੀ। 25 ਦਸੰਬਰ ਨੂੰ ਬਜ਼ੁਰਗਾਂ ਦਾ ਫੁੱਟਬਾਲ ਮੈਚ, ਬਜ਼ੁਰਗਾਂ ਦੀ ਕੁੱਕੜ
ਦੌੜ ਅਤੇ ਬੱਚਿਆਂ ਅਤੇ 100 ਮੀਟਰ ਦੌੜਾਂ ਦੇਖਣ ਯੋਗ ਹੋਣਗੀਆਂ। ਗਾਇਕ ਜੋੜੀਆਂ
ਗੁਰਮੇਜ ਮੇਹਲੀ ਤੇ ਮਿਸ ਦਲਜੀਤ ਗਿੱਲ ਅਤੇ ਬਲਵਿੰਦਰ ਬਿੰਦਾ ਤੇ ਮਿਸ ਮੋਨਿਕਾ ਸਿੱਧੂ
ਸੱਭਿਆਚਾਰਕ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੀਆਂ।
18ਵੀਂ ਆਲ ਇੰਡੀਆ ਜੀ. ਵੀ. ਮਾਵਲੰਕਰ
ਸ਼ੂਟਿੰਗ ਚੈਂਪੀਅਨਸ਼ਿਪ
ਜਲੰਧਰ, 13 ਦਸੰਬਰ - 18ਵੀਂ ਜੀ. ਵੀ. ਮਾਵਲੰਕਰ ਸ਼ੂਟਿੰਗ ਚੈਂਪੀਅਨਸ਼ਿਪ ਪੀ.
ਏ. ਪੀ. ਸ਼ੂਟਿੰਗ ਰੇਂਜ ਜਲੰਧਰ ਵਿਖੇ ਕਰਵਾਈ ਜਾ ਰਹੀ ਹੈ। ਇਸ ਵਿਚ ਮਹਾਰਾਸ਼ਟਰ ਅਤੇ
ਸੈਨਾ ਦੇ ਸ਼ੂਟਰ ਛਾਏ। ਮਹਾਰਾਸ਼ਟਰ ਨੇ 7 ਸੋਨੇ ਦੇ, 5 ਚਾਂਦੀ ਦੇ ਅਤੇ 6 ਕਾਂਸੀ ਦੇ
ਤਗਮੇ ਜਿੱਤ ਲਏ ਹਨ। ਸੈਨਾ ਦੇ ਸ਼ੂਟਰਾਂ ਨੇ 5 ਸੋਨੇ ਦੇ, 2 ਚਾਂਦੀ ਦੇ ਅਤੇ 4 ਕਾਂਸੀ
ਦੇ ਤਗਮੇ ਜਿੱਤੇ। ਇਨ੍ਹਾਂ ਨਤੀਜਿਆਂ ਵਿਚ ਓਪਨ ਏਅਰ ਰਾਈਫਲ 10 ਮੀਟਰ ਮਰਦਾਂ ਦੇ
ਮੁਕਾਬਲੇ ਵਿਚ ਓ. ਵ. ਐਸ. ਸੀ. ਦੇ ਅਮਰ ਨਿਗਮ ਪਹਿਲੇ, ਮਹਾਰਾਸ਼ਟਰ ਦੇ ਪਰਾਤੀਕ ਦੂਜੇ
ਅਤੇ ਓਂਕਾਰ ਮਹਿੰਦਰਾ ਤੀਸਰੇ ਸਥਾਨ 'ਤੇ ਰਹੇ। 10 ਮੀਟਰ ਪੁਰਸ਼ (ਸਰਵਿਸਿਜ਼) ਵਿਚ ਮੱਧ
ਪ੍ਰਦੇਸ਼ ਦੇ ਅਨੀਕੇਤ ਸਿੰਘ ਨੇ ਸੋਨੇ ਦਾ, ਆਈ ਟੀ ਬੀ ਦੇ ਪ੍ਰਦੀਪ ਅਤੇ ਰਤਨ ਸਿੰਘ ਨੇ
ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ। 10 ਮੀਟਰ ਮਹਿਲਾ ਏਅਰ ਰਾਈਫਲ ਮੁਕਾਬਲੇ ਵਿਚ
ਮਹਾਰਾਸ਼ਟਰ ਦੀ ਧਨਾਸ੍ਰੀ ਦਿਨਾਕਰ ਨੇ ਸੋਨੇ ਦਾ, ਪੱਛਮੀ ਬੰਗਾਲ ਦੀ ਜਗਆਸ਼ਿਲਾ ਦਾਸ ਨੇ
ਚਾਂਦੀ ਦਾ ਅਤੇ ਮਹਾਰਾਸ਼ਟਰ ਦੀ ਆਸਾਵਰੀ ਨੇ ਕਾਂਸੀ ਦਾ ਤਗਮਾ ਜਿੱਤਿਆ। 10 ਮੀਟਰ
ਜੂਨੀਅਰ ਪੁਰਸ਼ ਏਅਰ ਰਾਈਫਲ ਮੁਕਾਬਲੇ ਵਿਚ ਮਹਾਰਾਸ਼ਟਰ ਦਾ ਪਰਾਤੀਕ ਪਹਿਲੇ, ਰਾਜਸਥਾਨ
ਦਾ ਮੁਨੀਸ਼ ਸ਼ਰਮਾ ਦੂਜੇ ਅਤੇ ਮਹਾਰਾਸ਼ਟਰ ਦਾ ਓਂਕਾਰ ਮਹਿੰਦਰਾ ਤੀਸਰੇ ਸਥਾਨ 'ਤੇ ਰਿਹਾ।
10 ਮੀਟਰ ਪੀਪ ਸਾਇਟ ਏਅਰ ਰਾਈਫਲ ਮੁਕਾਬਲੇ ਵਿਚ ਪੰਜਾਬ ਦੇ ਦਮਨਪ੍ਰੀਤ ਸਿੰਘ ਨੇ 392
ਅੰਕਾਂ ਨਾਲ ਨਵਾਂ ਰਿਕਾਰਡ ਬਣਾਇਆ। ਮਹਾਰਾਸ਼ਟਰ ਦੇ ਸਚਿਨ ਨੇ ਦੂਜਾ ਅਤੇ ਛਤੀਸਗੜ੍ਹ
ਦੇ ਬੱਧਣ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 10 ਮੀਟਰ ਮਹਿਲਾ ਪੀਪ ਸਾਇਟ ਏਅਰ
ਰਾਈਫਲ ਮੁਕਾਬਲੇ ਵਿਚ ਮਹਾਰਾਸ਼ਟਰ ਦੀ ਪ੍ਰਵਮੇਸ਼ ਨੇ ਸੋਨੇ ਦਾ, ਉਤਰ ਪ੍ਰਦੇਸ਼ ਦੀ ਸੋਰਭ
ਨੇ ਚਾਂਦੀ ਦਾ ਅਤੇ ਪੰਜਾਬ ਦੀ ਹਰਮਨਜੋਤ ਨੇ ਕਾਂਸੀ ਦਾ ਤਗਮਾ ਜਿੱਤਿਆ।
11ਵਾਂ ਉਲੰਪੀਅਨ ਮਹਿੰਦਰ ਮੁਣਸ਼ੀ ਯਾਦਗਾਰੀ
ਹਾਕੀ ਟੂਰਨਾਮੈਂਟ
ਜਲੰਧਰ, 13 ਦਸੰਬਰ - ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ
11ਵਾਂ ਉਲੰਪੀਅਨ ਮਹਿੰਦਰ ਮੁਣਸ਼ੀ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ
ਚੈਂਪੀਅਨਸ਼ਿਪ ਦੇ ਵਿਚ ਅੱਜ ਖੇਡੇ ਗਏ ਪਹਿਲੇ ਸੈਮੀਫਾਈਨਲ ਮੁਕਾਬਲੇ ਵਿਚ ਮਹਿੰਦਰ
ਮੁਣਸ਼ੀ ਹਾਕੀ ਅਕੈਡਮੀ ਨੇ ਸਰੀਂਹ ਹਾਕੀ ਅਕੈਡਮੀ ਨੂੰ ਸਡਨਡੈਥ ਰਾਹੀਂ 8-7 ਨਾਲ
ਹਰਾਇਆ। ਦੂਜੇ ਸੈਮੀਫਾਈਨਲ ਵਿਚੋਂ ਸੁਰਜੀਤ ਹਾਕੀ ਅਕੈਡਮੀ ਨੇ ਨਾਮਧਾਰੀ ਇਲੈਵਨ ਨੂੰ
2-1 ਨਾਲ ਹਰਾਇਆ।
11ਵਾਂ ਉਲੰਪੀਅਨ ਮਹਿੰਦਰ ਸਿੰਘ ਮੁਣਸ਼ੀ
ਯਾਦਗਾਰੀ ਹਾਕੀ ਟੂਰਨਾਮੈਂਟ ਸ਼ੁਰੂ
ਜਲੰਧਰ, 12 ਦਸੰਬਰ - ਜਲੰਧਰ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਬਰਲਟਨ
ਪਾਰਕ ਵਿਖੇ 11ਵਾਂ ਉਲੰਪੀਅਨ ਮਹਿੰਦਰ ਸਿੰਘ ਮੁਣਸ਼ੀ ਯਾਦਗਾਰੀ ਹਾਕੀ ਟੂਰਨਾਮੈਂਟ ਸ਼ੁਰੂ
ਹੋ ਗਿਆ ਹੈ। ਇਸ ਦਾ ਉਦਘਾਟਨ ਮੁੱਖ ਮਹਿਮਾਨ ਸਾਂਸਦ ਵਰਿੰਦਰ ਸਿੰਘ ਬਾਜਵਾ ਨੇ ਕੀਤਾ।
ਉਦਘਾਟਨੀ ਮੈਚ 'ਚ ਸੁਰਜੀਤ ਹਾਕੀ ਅਕੈਡਮੀ ਨੇ ਜਰਖੜ ਅਕੈਡਮੀ ਨੂੰ 4-0 ਨਾਲ ਹਰਾ ਕੇ
ਜੇਤੂ ਸ਼ੁਰੂਆਤ ਕੀਤੀ। ਦੂਜੇ ਮੈਚ ਵਿਚ ਮਹਿੰਦਰ ਮੁਣਸ਼ੀ ਹਾਕੀ ਅਕੈਡਮੀ ਨੇ ਸੀਚੇਵਾਲ
ਹਾਕੀ ਅਕੈਡਮੀ ਨੂੰ 6-0 ਨਾਲ ਹਰਾਇਆ। ਤੀਜਾ ਮੈਚ ਚੰਡੀਗੜ੍ਹ ਅਕੈਡਮੀ ਤੇ ਨਾਮਧਾਰੀ
ਅਕੈਡਮੀ ਦਰਮਿਆਨ ਖੇਡਿਆ ਗਿਆ।
8ਵਾਂ ਖੇਡ ਮੇਲਾ ਮਹਾਰਿਸ਼ੀ ਬਾਬਾ ਬਾਲਮੀਕ
ਦੀ ਯਾਦ ਵਿਚ 15 ਦਸੰਬਰ ਨੂੰ
ਮਾਜਰੀ, 12 ਦਸੰਬਰ - 8ਵਾਂ ਖੇਡ ਮੇਲਾ ਮਹਾਰਿਸ਼ੀ ਬਾਬਾ ਬਾਲਮੀਕ ਦੀ ਯਾਦ
ਵਿਚ 15, 16 ਤੇ 17 ਦਸੰਬਰ ਨੂੰ ਇਤਿਹਾਸਕ ਪਿੰਡ ਖਿਜ਼ਰਾਬਾਦ ਵਿਖੇ ਨੌਜਵਾਨ ਏਕਤਾ
ਕਲੱਬ 'ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ 'ਚ
ਫੁਟਬਾਲ ਇਕ ਪਿੰਡ ਓਪਨ, ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਮੇਲੇ ਦਾ ਉਦਘਾਟਨ
ਸਾਹਿਬ ਸਿੰਘ ਬਡਾਲੀ ਕਰਨਗੇ ਅਤੇ ਮੁੱਖ ਮਹਿਮਾਨ ਬਿਕਰਮ ਸਿੰਘ ਮਜੀਠੀਆ ਕੈਬਨਿਟ ਮੰਤਰੀ
ਤੇ ਵਿਸ਼ੇਸ਼ ਮਹਿਮਾਨ ਜਸਜੀਤ ਸਿੰਘ ਬੰਨੀ ਹਲਕਾ ਇੰਚਾਰਜ ਖਰੜ ਹੋਣਗੇ ਅਤੇ ਇਨਾਮਾਂ ਦੀ
ਵੰਡ ਹਲਕਾ ਵਿਧਾਇਕ ਜਥੇ ਉਜਾਗਰ ਸਿੰਘ ਬਡਾਲੀ ਤੇ ਮੁੱਖ ਮਹਿਮਾਨ ਮਜੀਠੀਆ ਕਰਨਗੇ ਅਤੇ
17 ਦਸੰਬਰ ਨੂੰ ਸ਼ਾਮ 5 ਵਜੇ ਮਨਿੰਦਰ ਮੰਗਾ ਵਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ
ਜਾਵੇਗਾ।
ਰਾਏਕੋਟ ਦਾ 7 ਵਾਂ ਖੇਡ ਮੇਲਾ 26 ਦਸੰਬਰ
ਤੋਂ
ਰਾਏਕੋਟ, 12 ਦਸੰਬਰ - 37ਵਾਂ ਖੇਡ ਮੇਲਾ ਰਾਏਕੋਟ ਦੇ ਸ੍ਰੀ ਗੁਰੂ ਗੋਬਿੰਦ
ਸਿੰਘ ਸਟੇਡੀਅਮ ਵਿਖੇ 26 ਤੋਂ 29 ਦਸੰਬਰ ਕਰਵਾਇਆ ਜਾ ਰਿਹਾ ਹੈ। ਇਸ ਵਿਚ 26 ਦਸੰਬਰ
ਨੂੰ ਬੈਲ ਗੱਡਿਆਂ ਦੀਆਂ ਦੌੜਾਂ, ਫੁੱਟਬਾਲ, ਵਾਲੀਬਾਲ ਅਤੇ ਹਾਕੀ ਪਿੰਡ ਵਾਰ ਦੇ
ਮੁਕਾਬਲੇ, 27 ਨੂੰ ਕਬੱਡੀ 75 ਕਿਲੋ ਦੇ ਮੈਚ ਅਤੇ 29 ਨੂੰ ਕਬੱਡੀ ਓਪਨ ਦੇ ਮੁਕਾਬਲੇ
ਹੋਣਗੇ, ਜਿਸ ਵਿੱਚ ਬੈੱਸਟ ਰੇਡਰ ਤੇ ਜਾਫੀ ਨੂੰ 11-11 ਹਜ਼ਾਰ ਰੁਪਏ ਦੇ ਇਨਾਮਾਂ ਨਾਲ
ਸਨਮਾਨਿਤ ਕੀਤਾ ਜਾਵੇਗਾ।
ਅੰਤਰ-ਕਾਲਜ ਮਲਖੰਭ (ਪੁਰਸ਼ ਤੇ ਇਸਤਰੀਆਂ)
ਚੈਂਪੀਅਨਸ਼ਿਪ 28 ਦਸੰਬਰ ਨੂੰ
ਅੰਮ੍ਰਿਤਸਰ, 12 ਦਸੰਬਰ - 18 ਦਸੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ
ਅੰਤਰ-ਕਾਲਜ ਮਲਖੰਭ (ਪੁਰਸ਼ ਤੇ ਇਸਤਰੀਆਂ) ਚੈਂਪੀਅਨਸ਼ਿਪ ਮੁਕਾਬਲੇ ਕਰਵਾਏ ਜਾਣਗੇ ਜਦੋਂ
ਕਿ ਅੰਤਰ-ਕਾਲਜ ਜਿਮਨਾਸਟਕ (ਪੁਰਸ਼ ਤੇ ਇਸਤਰੀਆਂ) ਅਤੇ ਰਿਦਮਿਕ (ਇਸਤਰੀਆਂ)
ਚੈਂਪੀਅਨਸ਼ਿਪ 28 ਅਤੇ 29 ਦਸੰਬਰ ਨੂੰ ਯੂਨੀਵਰਸਿਟੀ ਵਿਚ ਹੋਵੇਗੀ। ਪੁਰਸ਼
ਚੈਂਪੀਅਨਸ਼ਿਪ ਵਿਚ ਲਾਇਲਪੁਰ ਖਾਲਸਾ ਕਾਲਜ, ਜਲੰਧਰ, ਡੀ.ਏ.ਵੀ. ਕਾਲਜ, ਜਲੰਧਰ,
ਸਪੋਰਟਸ ਕਾਲਜ, ਜਲੰਧਰ, ਡੀ.ਏ.ਵੀ. ਕਾਲਜ, ਅੰਮ੍ਰਿਤਸਰ, ਗੌਰਮਿੰਟ ਕਾਲਜ,
ਗੁਰਦਾਸਪੁਰ ਅਤੇ ਸੇਂਟ ਸੋਲਜ਼ਰ ਕਾਲਜ, ਜਲੰਧਰ ਜਦਕਿ ਇਸਤਰੀਆਂ ਦੇ ਵਰਗ ਵਿਚ
ਐੱਚ.ਐਮ.ਵੀ., ਜਲੰਧਰ, ਬੀ.ਬੀ.ਕੇ. ਡੀ.ਏ.ਵੀ. ਕਾਲਜ, ਅੰਮ੍ਰਿਤਸਰ, ਐਸ.ਡੀ. ਕਾਲਜ,
ਗੁਰਦਾਸਪੁਰ, ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ, ਦੀਨਾ ਨਗਰ ਤੇ ਖਾਲਸਾ ਕਾਲਜ ਫਾਰ
ਵੂਮੈਨ, ਅੰਮ੍ਰਿਤਸਰ ਦੀਆਂ ਟੀਮਾਂ ਭਾਗ ਲੈਣਗੀਆਂ ਜਦੋਂ ਕਿ ਗੁਰੂ ਨਾਨਕ ਦੇਵ
ਯੂਨੀਵਰਸਿਟੀ ਦੀਆਂ ਟੀਮਾਂ ਦੋਹਾਂ ਵਰਗਾਂ ਵਿਚ ਸ਼ਾਮਿਲ ਹੋ ਰਹੀਆਂ ਹਨ।
ਪੰਜਾਬ ਰਾਜ ਪ੍ਰਾਇਮਰੀ ਖੇਡਾਂ
ਬਠਿੰਡਾ, 12 ਦਸੰਬਰ - ਪੰਜਾਬ ਰਾਜ ਪ੍ਰਾਇਮਰੀ ਖੇਡਾਂ ਬਠਿੰਡਾ ਦੇ ਖੇਡ
ਸਟੇਡੀਅਮ ਵਿਚ ਚੱਲ ਰਹੀਆਂ ਹਨ। ਇਨ੍ਹਾਂ ਦੇ ਦੂਜੇ ਦਿਨ ਕਬੱਡੀ, ਖੋ-ਖੋ, ਕੁਸ਼ਤੀਆਂ,
ਜਿਮਨਾਸਟਕ ਅਤੇ ਅਥਲੈਟਿਕਸ ਦੇ ਗਹਿ ਗੱਚ ਮੁਕਾਬਲੇ ਵੇਖਣ ਨੂੰ ਮਿਲੇ। ਇਨ੍ਹਾਂ
ਮੁਕਾਬਲਿਆਂ ਵਿਚ -ਲੰਮੀ ਛਾਲ (ਲੜਕੀਆਂ) ਕਿਰਨ ਬਾਲਾ ਫ਼ਰੀਦਕੋਟ ਪਹਿਲੀ, ਸੁਮਨਪ੍ਰੀਤ
ਕੌਰ ਲੁਧਿਆਣਾ ਦੂਜੇ, ਸ਼ਾਲੀ ਗੁਰਦਾਸਪੁਰ ਤੀਜੇ ਜਦੋਂ ਕਿ ਲੜਕਿਆਂ 'ਚ ਨਵਦੀਪ ਸਿੰਘ
ਗੁਰਦਾਸਪੁਰ ਪਹਿਲੇ, ਗੁਰਪ੍ਰੀਤ ਸਿੰਘ ਮੁਕਤਸਰ ਦੂਜੇ ਅਤੇ ਮੁਕੇਸ਼ ਫ਼ਿਰੋਜ਼ਪੁਰ ਤੀਜੇ
ਸਥਾਨ 'ਤੇ ਰਹੇ। ਲੜਕਿਆਂ ਦੀ 400 ਮੀਟਰ ਵਿਚ ਮਲਕੀਤ ਸਿੰਘ ਗੁਰਦਾਸਪੁਰ ਪਹਿਲੇ,
ਜਗਮੀਤ ਸਿੰਘ ਫ਼ਿਰੋਜ਼ਪੁਰ ਦੂਜੇ, ਗੁਰਜੀਤ ਸਿੰਘ ਮੁਕਤਸਰ ਤੀਜੇ ਜਦਕਿ ਲੜਕੀਆਂ ਦੀ 400
ਮੀਟਰ ਵਿਚ ਸੰਦੀਪ ਕੌਰ ਫ਼ਰੀਦਕੋਟ ਪਹਿਲੇ, ਸਿਮਰਜੀਤ ਕੌਰ ਗੁਰਦਾਸਪੁਰ ਦੂਜੇ ਅਤੇ
ਮੰਜੂਬਾਲਾ ਫ਼ਿਰੋਜ਼ਪੁਰ ਤੀਜੇ ਸਥਾਨ 'ਤੇ ਰਹੇ। ਕੁਸ਼ਤੀਆਂ 25 ਕਿੱਲੋ 'ਚ ਦਿਲਾਵਰ ਖਾਂ
ਪਟਿਆਲਾ ਪਹਿਲੇ, ਰੋਹਿਤ ਗੁਰਦਾਸਪੁਰ ਦੂਜੇ, ਕੁਲਵਿੰਦਰ ਬਰਨਾਲਾ ਅਤੇ ਪਵਨੀਤ ਮੁਕਤਸਰ
ਤੀਜੇ, 30 ਕਿੱਲੋ ਵਿਚ ਮਨੂਰਾਜਾ ਅੰਮ੍ਰਿਤਸਰ ਪਹਿਲੇ, ਸਤਪਾਲ ਸਿੰਘ ਰੋਪੜ ਦੂਜੇ,
ਅਰਸ਼ਦੀਪ ਬਠਿੰਡਾ ਅਤੇ ਆਰਤਿਮ ਸ਼ਰਮਾ ਗੁਰਦਾਸਪੁਰ ਤੀਜ, ਖੋ-ਖੋ ਵਿਚ ਬਠਿੰਡਾ ਨੇ
ਫ਼ਰੀਦਕੋਟ ਨੂੰ 9-0 ਜਦਕਿ ਸੰਗਰੂਰ ਨੇ ਪਟਿਆਲਾ ਨੂੰ ਹਰਾਕੇ ਫਾਈਨਲ 'ਚ ਪ੍ਰਵੇਸ਼ ਕੀਤਾ।
ਖੋ-ਖੋ ਲੜਕਿਆਂ ਦੇ ਪਹਿਲੇ ਸੈਮੀਫਾਈਨਲ ਵਿਚ ਬਠਿੰਡਾ ਦੇ ਮੁੰਡਿਆਂ ਨੇ ਫ਼ਰੀਦਕੋਟ ਨੂੰ
ਹਰਾਇਆ। ਦੂਜੇ ਸੈਮੀਫਾਈਨਲ ਵਿਚ ਪਟਿਆਲਾ ਅਤੇ ਮੋਗਾ ਦੀ ਟੱਕਰ ਹੋਵੇਗੀ। ਕਬੱਡੀ
ਲੜਕੀਆਂ ਦਾ ਸੈਮੀਫਾਈਨਲ ਬਠਿੰਡਾ ਅਤੇ ਮੋਗਾ ਵਿਚਕਾਰ ਅਤੇ ਦੂਜੇ ਮੈਚ ਵਿਚ ਸੰਗਰੂਰ,
ਫ਼ਿਰੋਜ਼ਪੁਰ, ਬਠਿੰਡਾ, ਮਾਨਸਾ, ਕਪੂਰਥਲਾ ਸੈਮੀਫਾਈਨਲ ਵਿਚ ਪਹੁੰਚੀਆਂ।
38ਵੀਂ ਸਰਬ ਭਾਰਤੀ ਐਫ. ਸੀ. ਆਈ.
ਫੁੱਟਬਾਲ ਚੈਂਪੀਅਨਸ਼ਿਪ ਸ਼ੁਰੂ
ਲੁਧਿਆਣਾ, 12 ਦਸੰਬਰ - ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 38 ਵੀਂ ਆਲ
ਇੰਡੀਆ ਐਫ. ਸੀ. ਆਈ. ਫੁੱਟਬਾਲ ਚੈਂਪੀਅਨਸ਼ਿਪ ਸ਼ੁਰੂ ਹੋ ਗਈ ਹੈ। ਇਸ ਕੌਮੀ
ਚੈਂਪੀਅਨਸ਼ਿਪ ਵਿਚ ਦੇਸ਼ ਭਰ ਵਿਚੋਂ ਐਫ. ਸੀ. ਆਈ. ਨਾਲ ਸਬੰਧਤ 6 ਟੀਮਾਂ ਸ਼ਾਮਿਲ ਹੋਈਆਂ।
ਉਦਘਾਟਨੀ ਮੈਚ ਵਿਚ ਹੈਡਕੁਆਰਟਰ ਦਿੱਲੀ ਨੇ ਪੱਛਮੀ ਜੋਨ ਮੁੰਬਈ ਨੂੰ 2-0 ਨਾਲ ਹਰਾ
ਕੇ ਜੇਤੂ ਸ਼ੁਰੂਆਤ ਕੀਤੀ, ਜਦਕਿ ਦੂਸਰੇ ਮੈਚ ਵਿੱਚ ਉਤਰ ਜੋਨ ਦਿੱਲੀ ਨੇ ਦੱਖਣ ਜੋਨ
ਚੇਨਈ ਨੂੰ 4-0 ਨਾਲ ਹਰਾਇਆ। 13 ਦਸੰਬਰ ਨੂੰ ਇਸ ਚੈਂਪੀਅਨਸ਼ਿਪ ਦੇ ਤਿੰਨ ਮੈਚ ਖੇਡੇ
ਜਾਣਗੇ, ਜਿਨ੍ਹਾਂ ਵਿਚ ਪਹਿਲਾ ਮੈਚ ਪੂਰਬੀ ਜੋਨ ਕੋਲਕਾਤਾ ਅਤੇ ਪੱਛਮ ਜੋਨ ਮੁੰਬਈ 'ਚ
10 ਵਜੇ, ਨਾਰਥ ਜੋਨ ਦਿੱਲੀ ਅਤੇ ਉਤਰ ਪੂਰਬ ਜੋਨ ਕੋਲਕਾਤਾ ਵਿਚਕਾਰ 12 ਵਜੇ, ਦੱਖਣ
ਜੋਨ ਚੇਨਈ ਅਤੇ ਹੈਡਕੁਆਰਟਰ ਦਿੱਲੀ ਵਿਚਕਾਰ 1 ਵਜੇ ਖੇਡਿਆ ਜਾਵੇਗਾ।
ਕੌਮੀ ਰੂਰਲ ਫੁੱਟਬਾਲ ਚੈਂਪੀਅਨਸ਼ਿਪ ਵਿਚ
ਪੰਜਾਬ ਤੋਂ ਖੇਡਣ ਵਾਲੇ ਖਿਡਾਰੀ
ਪਟਿਆਲਾ, 12 ਦਸੰਬਰ - ਨੈਸ਼ਨਲ ਰੂਰਲ ਫੁੱਟਬਾਲ ਚੈਂਪੀਅਨਸ਼ਿਪ ਜੋ ਕਿ
ਤਰਨਤਾਰਨ ਵਿਖੇ 15 ਤੋਂ 18 ਦਸੰਬਰ ਤੱਕ ਕਰਵਾਈ ਜਾ ਰਹੀ ਹੈ। ਇਸ ਵਿਚ ਪੰਜਾਬ ਦੀ
ਅੰਡਰ16 ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਖੇਡ ਅਫ਼ਸਰ ਸੰਗਰੂਰ ਮੁਹੰਮਦ
ਸਲੀਮ ਬਖਸ਼ੀ ਦੀ ਦੇਖ-ਰੇਖ 'ਚ ਲੱਗੇ 15 ਦਿਨਾਂ ਕੈਂਪ ਦੌਰਾਨ ਇਸ ਟੀਮ ਦੀ ਚੋਣ ਕੀਤੀ
ਗਈ। ਇਹ 16 ਮੈਂਬਰੀ ਟੀਮ ਕੋਚ ਇੰਦਰਜੀਤ ਸਿੰਘ ਸੁਨਾਮ ਦੀ ਦੇਖ-ਰੇਖ ਵਿਚ ਕੌਮੀ
ਚੈਂਪੀਅਨਸ਼ਿਪ 'ਚ ਪੰਜਾਬ ਦੀ ਪ੍ਰਤੀਨਿਧਤਾ ਕਰੇਗੀ। ਟੀਮ ਵਿਚ ਪ੍ਰਭਜੋਤ ਸਿੰਘ,
ਨਿਰਵੈਰ ਸਿੰਘ, ਅੰਮ੍ਰਿਤਪਾਲ ਸਿੰਘ (ਗੁਰਦਾਸਪੁਰ), ਦਵੈਗ ਸਿੰਘ, ਗੁਰਲਾਲ ਸਿੰਘ,
ਸ਼ਮਸ਼ੇਰ ਸਿੰਘ ਤੇ ਗੁਰਜੰਟ ਸਿੰਘ (ਤਰਨਤਾਰਨ), ਸੁਨੀਲ ਕੁਮਾਰ, ਬਲਵੀਰ ਚੰਦ (ਕਪੂਰਥਲਾ),
ਗੁਰਸੇਵਕ ਸਿੰਘ ਤੇ ਬਲਰਾਜ ਸਿੰਘ (ਅੰਮ੍ਰਿਤਸਰ), ਪਿੰਕੀ ਪਾਲ (ਜਲੰਧਰ), ਹਰਮਨਦੀਪ
ਸਿੰਘ ਮੋਹਾਲੀ, ਰਮਨਦੀਪ ਸਿੰਘ ਹੁਸ਼ਿਆਰਪੁਰ, ਗੋਲਕੀਪਰ ਕਮਲਜੀਤ ਸਿੰਘ ਗੁਰਦਾਸਪੁਰ
ਅਰਸ਼ਦੀਪ ਸਿੰਘ ਗੋਲ-ਕੀਪਰ (ਪਟਿਆਲਾ) ਸ਼ਾਮਲ ਹਨ।
ਸਵੱਦੀ ਕਲਾਂ ਦੇ ਖੇਡ ਪ੍ਰਬੰਧਕਾਂ ਦੀ
ਮੀਟਿੰਗ
ਚੌਂਕੀ ਮਾਨ, 12 ਦਸੰਬਰ - 23 ਤੋਂ 25 ਜਨਵਰੀ ਤੱਕ ਸ਼ਹੀਦ ਭਗਤ ਸਿੰਘ
ਸਪੋਰਟਸ ਕਲੱਬ (ਰਜਿ:) ਪਿੰਡ ਸਵੱਦੀ ਕਲਾਂ ਪੱਛਮੀ (ਲੁਧਿਆਣਾ) ਵੱਲੋਂ ਕਬੱਡੀ ਖੇਡ
ਮੇਲਾ ਕਰਵਾਇਆ ਜਾ ਰਿਹਾ ਹੈ। ਉਸ ਦੇ ਆਗੂਆਂ ਨੇ ਕਬੱਡੀ ਦੇ ਮਹਾਂ ਕੁੰਭ ਸਬੰਧੀ
ਗਰਾਊਂਡ ਦਾ ਨਿਰੀਖਣ ਕੀਤਾ। ਖੇਡ ਮੇਲੇ ਲਈ ਉਤਸ਼ਾਹ ਦਿਖਾਉਂਦੇ ਹੋਏ ਪ੍ਰਬੰਧਕ ਸੰਦੀਪ
ਅਮਰੀਕਾ, ਅੰਮ੍ਰਿਤਪਾਲ ਕੈਨੇਡਾ, ਬੰਤ ਕੈਨੇਡਾ, ਸੁੱਖਾ ਕੈਨੇਡਾ, ਸੋਨੀ ਯੂ. ਐਸ. ਏ,
ਭੱਪੀ ਕੈਨੇਡੀਅਨ ਨੇ ਪੂਰਾ-ਪੂਰਾ ਸਾਥ ਦੇਣ ਦਾ ਵਾਅਦਾ ਨਿਭਾਉਣ ਦੀ ਗੱਲ ਦੁਹਰਾਈ।
ਪ੍ਰਵਾਸੀ ਪਰਿਵਾਰਾਂ ਤੋਂ ਮਿਲ ਰਹੇ ਅਥਾਹ ਸਹਿਯੋਗ ਤੋਂ ਖੁਸ਼ ਕਲੱਬ ਦੇ ਮੈਂਬਰ ਜਗਦੀਪ
ਸਿੰਘ ਵਿੱਕੀ, ਸਰਪੰਚ ਭਰਪੂਰ ਸਿੰਘ, ਗੁਰਜੀਤ ਸਿੰਘ ਪੱਪੀ, ਸੁਖਦੀਪ ਸਿੰਘ, ਜਗਸੀਰ
ਸਿੰਘ, ਸਤਪਾਲ ਸਿੰਘ, ਸੁਖਪਾਲ ਸਿੰਘ, ਮੈਂਬਰ ਬਲਾਕ ਸੰਮਤੀ ਹਰਮਿੰਦਰ ਸਿੰਘ ਸਵੱਦੀ,
ਡਾ: ਤਜਿੰਦਰ ਸਿੰਘ, ਗੁਰਪ੍ਰੀਤ ਸਿੰਘ ਤੂਰ, ਜਸਕਰਨ ਸਿੰਘ ਆੜਤੀ, ਬੇਅੰਤ ਸਿੰਘ ਪੀ.
ਟੀ, ਜਗਦੀਪ ਸਿੰਘ ਵਿੱਕੀ, ਮਨਿੰਦਰ ਸਿੰਘ, ਸੁਖਪਾਲ ਸਿੰਘ ਗੋਗੀ, ਗਗਨਦੀਪ ਸਿੰਘ ਤੂਰ
ਨੇ ਸਾਂਝੇ ਤੌਰ 'ਤੇ ਪ੍ਰੈਸ ਨੂੰ ਮਿਲਣੀ ਦੌਰਾਨ ਦੱਸਿਆ ਕਿ ਸਵੱਦੀ ਪੱਛਮੀ ਵਿਖੇ ਹੋ
ਰਿਹਾ ਤਿੰਨ ਦਿਨਾਂ ਕਬੱਡੀ ਮੇਲਾ ਨਵਾਂ ਇਤਿਹਾਸ ਸਿਰਜੇਗਾ।
ਵੇਟ ਲਿਫਟਿੰਗ ਚੈਂਪੀਅਨਸ਼ਿਪ
ਅਨੰਦਪੁਰ ਸਾਹਿਬ, 12 ਦਸੰਬਰ - ਵੇਟ ਲਿਫਟਿੰਗ ਚੈਂਪੀਅਨਸ਼ਿਪ ਜੋ ਕਿ ਪੰਜਾਬੀ
ਯੂਨੀਵਰਸਿਟੀ ਪਟਿਆਲਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ
ਵਿਖੇ ਚੱਲ ਰਹੀ ਹੈ। ਪਾਵਰ ਲਿਫਟਿੰਗ ਤੇ ਸੁਡੌਲ ਸਰੀਰ ਮੁਕਾਬਲਿਆਂ ਦੇ ਦੂਜੇ ਦਿਨ
ਹੋਏ ਵੇਟ ਲਿਫਟਿੰਗ ਮੁਕਾਬਲਿਆਂ ਵਿਚ ਓਵਰ ਆਲ ਚੈਂਪੀਅਨਸ਼ਿਪ ਸ੍ਰੀ ਗੁਰੂ ਤੇਗ ਬਹਾਦਰ
ਖਾਲਸਾ ਕਾਲਜ ਅਨੰਦਪੁਰ ਸਾਹਿਬ ਨੇ 177 ਅੰਕ ਪ੍ਰਾਪਤ ਕਰਕੇ ਜਿੱਤੀ। ਦੂਸਰੇ ਨੰਬਰ
'ਤੇ ਅਕਾਲ ਡਿਗਰੀ ਕਾਲਜ ਮਸਤੂਆਣਾ ਨੇ 76 ਅੰਕ, ਤੀਸਰੇ ਨੰਬਰ 'ਤੇ ਸੰਤ ਬਾਬਾ ਸੇਵਾ
ਸਿੰਘ ਖਾਲਸਾ ਗਰਲਜ਼ ਕਾਲਜ ਮੁੰਨੇ (ਅਨੰਦਪੁਰ ਸਾਹਿਬ) ਨੇ 69 ਅੰਕ, ਚੌਥੇ ਨੰਬਰ 'ਤੇ
ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਨੇ 53 ਅੰਕ ਪ੍ਰਾਪਤ ਕਰਕੇ ਰਿਹਾ। ਵੇਟ ਲਿਫਟਿੰਗ
ਦੇ 69 ਕਿਲੋਗ੍ਰਾਮ ਵਿਚ ਨੀਹਾ ਧਵਨ ਮੁਲਤਾਨੀ ਮੱਲ ਮੋਦੀ ਪਟਿਆਲਾ ਨੇ ਪਹਿਲੇ, ਸ੍ਰੀ
ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੀਆਂ ਵਿਦਿਆਰਥਣਾਂ ਮਨਜੀਤ ਕੌਰ ਤੇ
ਜਸਪ੍ਰੀਤ ਕੌਰ ਨੇ ਕ੍ਰਮਵਾਰ ਦੂਜੇ ਤੇ ਤੀਜੇ, +75 ਕਿਲੋਗ੍ਰਾਮ ਵਿਚ ਸ੍ਰੀ ਗੁਰੂ ਤੇਗ
ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੀਆਂ ਵਿਦਿਆਰਥਣਾਂ ਅਮਨਪ੍ਰੀਤ ਕੌਰ ਤੇ
ਚਰਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਤੇ ਤੀਜਾ ਜਦੋਂ ਕਿ ਖਾਲਸਾ ਕਾਲਜ ਮੋਰਿੰਡਾ ਦੀ
ਅਮਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਪਾਵਰ ਲਿਫਟਿੰਗ ਦੇ 48 ਕਿਲੋ ਭਾਰ ਵਿਚ
ਸੀਮਾ ਮੋਦੀ ਕਾਲਜ ਪਟਿਆਲਾ ਨੇ ਪਹਿਲਾ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ
ਅਨੰਦਪੁਰ ਸਾਹਿਬ ਦੀ ਸਤਿਆ ਦੇਵੀ ਦੂਜੇ ਸਥਾਨ 'ਤੇ ਰਹੀ। 52 ਕਿਲੋ ਭਾਰ ਵਿਚ ਸਰਦਾਰ
ਕਾਲਜ ਪਟਿਆਲਾ ਦੀ ਨੇਹਾ ਗੁਪਤਾ ਨੇ ਪਹਿਲਾ, ਐਨ. ਸੀ. ਪੀ. ਕਾਲਜ ਆਫ ਫਿਜ਼ੀਕਲ
ਐਜੂਕੇਸ਼ਨ ਚੁੱਪਕੀ ਦੀ ਸੁੱਖੀ ਨੇ ਦੂਜਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ
ਅਨੰਦਪੁਰ ਸਾਹਿਬ ਦੀ ਪੁਸ਼ਪਿੰਦਰ ਕੌਰ ਨੇ ਤੀਸਰਾ, 56 ਕਿਲੋ ਵਿਚ ਅਕਾਲ ਡਿਗਰੀ ਕਾਲਜ
ਮਸਤੂਆਣਾ ਦੀ ਕੁਲਬੀਰ ਕੌਰ ਨੇ ਪਹਿਲਾ, ਜੀ. ਐਨ. ਖਾਲਸਾ ਕਾਲਜ ਬਠਿੰਡਾ ਦੀ ਰੇਨੂੰ
ਬਾਲਾ ਨੇ ਦੂਸਰਾ, ਐਨ. ਸੀ. ਪੀ. ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਚੁੱਪਕੀ ਦੀ ਅੰਮ੍ਰਿਤ
ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਚੈਂਪੀਅਨਜ਼ ਲੀਗ ਅਕਤੂਬਰ 2009
ਨਵੀਂ ਦਿੱਲੀ, 12 ਦਸੰਬਰ - ਪਹਿਲੀ ਚੈਂਪੀਅਨਜ਼ ਟਵੰਟੀ-20 ਕ੍ਰਿਕਟ ਲੀਗ ਜੋ
ਕਿ 3 ਤੋਂ 10 ਦਸੰਬਰ ਤੱਕ ਮੁੰਬਈ ਸਮੇਤ ਭਾਰਤ ਦੇ ਤਿੰਨ ਸ਼ਹਿਰਾਂ'ਚ ਖੇਡੀ ਜਾਣੀ ਸੀ।
ਉਹ ਮੁੰਬਈ ਵਿਖੇ ਹੋਏ ਅੱਤਵਾਦੀ ਹਮਲੇ ਕਾਰਨ ਟਾਲੀ ਗਈ ਹੈ। ਇਹ ਹੁਣ ਅਕਤੂਬਰ 2009
ਵਿਚ ਕਰਵਾਈ ਜਾਵੇਗੀ।
ਭਾਰਤੀ ਕ੍ਰਿਕਟ ਟੀਮ ਲਈ ਪਾਕਿਸਤਾਨ ਜਾਣਾ
ਖ਼ਤਰਨਾਕ
ਨਵੀਂ ਦਿੱਲੀ, 12 ਦਸੰਬਰ - ਖੇਡ ਮੰਤਰੀ ਐਮ. ਐਸ. ਗਿੱਲ ਨੇ ਗੁਆਂਢੀ ਦੇਸ਼
ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੰਦਿਆਂ ਦੋ ਟੁਕ ਸ਼ਬਦਾਂ 'ਚ ਕਿਹਾ ਹੈ ਕਿ ਅੱਤਵਾਦੀ
ਹਮਲਿਆਂ ਦੇ ਮੱਦੇਨਜ਼ਰ ਭਾਰਤੀ ਕ੍ਰਿਕਟ ਟੀਮ ਨੂੰ ਪਾਕਿ ਦੌਰਾ ਨਹੀਂ ਕਰਨਾ ਚਾਹੀਦਾ।
ਖੇਡ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਜਾ ਕੇ ਕ੍ਰਿਕਟ ਖੇਡਣ ਦਾ ਇਹ ਸਹੀ ਸਮਾਂ ਨਹੀਂ
ਹੈ ਕਿਉਂਕਿ ਉਨ੍ਹਾਂ ਦੀ ਧਰਤੀ ਦੇ ਲੋਕਾਂ ਦੇ ਹੱਥ ਭਾਰਤ ਦੇ ਨਿਰਦੋਸ਼ ਲੋਕਾਂ ਦੇ ਖੂਨ
ਨਾਲ ਲਿਬੜੇ ਹੋਏ ਹਨ। ਗਿਲ ਨੇ ਕਿਹਾ ਕਿ ਕੀ ਇਹ ਸੰਭਵ ਹੈ ਕਿ ਇਕ ਟੀਮ ਮੁੰਬਈ ਆਏ ਤੇ
ਸਮੂਹਿਕ ਕਤਲੇਆਮ ਕਰੇ ਅਤੇ ਇਕ ਹੋਰ ਟੀਮ ਤੁਰੰਤ ਬਾਅਦ ਲਾਹੌਰ ਜਾ ਕੇ ਕ੍ਰਿਕਟ ਖੇਡੇ।
ਪਰ ਆਖ਼ਰੀ ਫੈਸਲਾ ਸਰਕਾਰ ਨੇ ਹੀ ਕਰਨਾ ਹੈ। ਖੇਡ ਮੰਤਰੀ ਦੀ ਪ੍ਰਤੀਕਿਰਿਆ ਉਸ ਸਮੇਂ
ਆਈ ਹੈ ਜਦੋਂ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਏਜ਼ਾਜ ਬੱਟ ਨੇ ਲੜੀ ਬਚਾਉਣ ਦੀ
ਕੋਸ਼ਿਸ਼ ਤਹਿਤ ਚੇਨਈ ਵਿਚ ਆਈ. ਸੀ. ਸੀ. ਦੇ ਮੁਖ ਕਾਰਜਕਾਰੀ ਅਧਿਕਾਰੀ ਹਾਰੂਨ ਲੋਗਾਰਟ
ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਮਿਲਣਾ ਹੈ। ਖੇਡ ਮੰਤਰੀ ਨੇ
ਕਿਹਾ ਕਿ ਖੇਡ ਸਬੰਧਾਂ ਦਾ ਅਰਥ ਹੁੰਦਾ ਹੈ ਦੋਸਤੀ ਨੂੰ ਮਜ਼ਬੂਤ ਕਰਨਾ ਅਤੇ ਕ੍ਰਿਕਟ
ਲੜੀ ਕੋਈ ਕਾਰੋਬਾਰੀ ਨਾਟਕ ਨਹੀਂ ਹੈ ਜਿਸਨੂੰ ਹਜ਼ਾਰਾਂ ਸੁਰੱਖਿਆ ਕਰਮਚਾਰੀਆਂ ਦੀ
ਮੌਜੂਦਗੀ 'ਚ ਖੇਡਿਆ ਜਾਵੇ। ਗਿੱਲ ਨੇ ਕਿਹਾ ਕਿ ਮੈਂ ਖੁਦ ਕ੍ਰਿਕਟ ਖੇਡੀ ਹੈ ਅਤੇ
ਮੈਂ ਕ੍ਰਿਕਟ ਦੀ ਭਾਵਨਾ ਜਾਣਦਾ ਹਾਂ। ਕ੍ਰਿਕਟ ਕੋਈ ਵਪਾਰ ਨਹੀਂ ਹੈ। ਉਨ੍ਹਾਂ ਕਿਹਾ
ਕਿ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਦੁਨੀਆ ਭਰ ਨੂੰ ਸੰਤੁਸ਼ਟ ਕਰਨ ਲਈ ਸਪਸ਼ਟ ਸੰਕੇਤ
ਦੇਣ ਦੀ ਜ਼ਰੂਰਤ ਹੈ ਕਿ ਉਹ ਅੱਤਵਾਦ ਰੋਕਣ ਦਾ ਪੂਰਾ ਯਤਨ ਕਰੇਗਾ।
ਗਿੱਲ
ਦੇ ਬਿਆਨ ਨੂੰ ਮੰਨਣ ਤੋਂ ਇਨਕਾਰ
ਚੇਨਈ, 12 ਦਸੰਬਰ - ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਇਜਾਜ਼ ਬੱਟ ਨੇ
ਭਾਰਤੀ ਖੇਡ ਮੰਤਰੀ ਗਿੱਲ ਦੇ ਬਿਆਨ ਕਿ ਦੇਸ਼ ਦੀ ਕ੍ਰਿਕਟ ਟੀਮ ਨੂੰ ਪਾਕਿ ਦੌਰੇ 'ਤੇ
ਉਪਰ ਨਹੀਂ ਜਾਣਾ ਚਾਹੀਦਾ ਸਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਬੱਟ ਜੋ ਕਿ ਇਥੇ ਏਸ਼ਈਅਨ ਕ੍ਰਿਕਟ ਕੌਂਸਲ ਦੀ ਮੀਟਿੰਗ 'ਚ ਭਾਗ ਲੈਣ ਆਏ ਹੋਏ ਹਨ, ਨੇ
ਕਿਹਾ ਕਿ ਮੈਂ ਇਥੇ ਕੋਈ ਹੋਰ ਕੰਮ ਆਇਆ ਹਾਂ। ਮੈਂ ਭਾਰਤੀ ਸਰਕਾਰ ਦੇ ਪਾਕਿ ਦੌਰੇ
ਬਾਰੇ ਦਿੱਤੇ ਬਿਆਨ ਸਬੰਧੀ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ। ਇਸੇ ਦੌਰਾਨ ਏ. ਸੀ.
ਸੀ. ਦੀ ਵਿੱਤੀ ਕਮੇਟੀ ਦੀ ਮੀਟਿੰਗ ਹੋਈ ਪਰ ਇਸ ਵਿਚ ਕੀ ਵਿਚਾਰਾਂ ਹੋਈਆਂ ਇਸ ਸਬੰਧੀ
ਮੀਡੀਆ ਨੂੰ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਦੂਜਾ ਆਲ ਓਪਨ ਕਬੱਡੀ ਕੱਪ
ਮੁੱਲਾਂ ਪੁਰ ਦਾਖਾਂ, 11 ਦਸੰਬਰ - ਦੂਜਾ ਆਲ ਓਪਨ ਕਬੱਡੀ ਕੱਪ ਕਬੱਡੀ
ਗਰਾਊਂਡ ਮੰਡੀ ਮੁੱਲਾਂ ਪੁਰ ਦਾਖਾਂ ਨੇੜੇ ਗੁਰਮਤਿ ਭਵਨ ਵਿਖੇ ਸ਼ੁਰੂ ਹੋਇਆ। ਇਸ ਵਿਚ
ਮੁੱਲਾਂ ਪੁਰ ਆਲ ਓਪਨ ਜਿੱਤਣ ਲਈ ਮਾਨੂਪੁਰ, ਭਲੂਰ, ਛੱਲਾ ਸਾਹਿਬ ਮੋਹੀ ,
ਜਲਾਲਦੀਵਾਲ, ਬੱਸੀਆਂ, ਮੁੱਲਾਂ ਪੁਰ ਸਮੇਤ ਹੋਰ ਅੱਧੀ ਦਰਜਨ ਟੀਮਾਂ ਨੇ ਹਿੱਸਾ ਲਿਆ।
ਇਨ੍ਹਾਂ ਕਰਵਾਏ ਗਏ ਮੁਕਾਬਲਿਆਂ ਵਿਚ ਭਲੂਰ, ਮਾਨੂਪੁਰ, ਮੋਹੀ ਨੇ ਜਿੱਤਾਂ ਹਾਸਲ
ਕੀਤੀਆਂ। ਇਸ ਵਿਚ ਭਲੂਰ ਨੇ ਮਾਨੂਪੁਰ ਨੂੰ (12-17) ਜਦ ਕਿ ਜਲਾਲਦੀਵਾਲ ਨੇ ਮੋਹੀ
ਨੂੰ (18-22) ਦੇ ਅੰਕਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਅੰਪਾਇਰ ਦੇ
ਇਸ਼ਾਰੇ 'ਤੇ 34-35 ਅੰਕਾਂ ਦੇ ਫਰਕ ਨਾਲ ਜਲਾਲਦੀਵਾਲ ਭਲੂਰ ਨੂੰ ਹਰਾ ਕੇ ਨਕਦ ਇਨਾਮ
51-41 ਹਜ਼ਾਰ ਦਾ ਜਿੱਤਿਆ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁੱਖਾ ਦਾਖਾਂ ਨੂੰ ਕੈਨੇਡਾ
ਦੇ ਕਬੱਡੀ ਪ੍ਰਮੋਟਰ ਵੱਲੋਂ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ।
ਪੰਜਾਬ ਰਾਜ ਪ੍ਰਾਇਮਰੀ ਖੇਡਾਂ ਸ਼ੁਰੂ
ਬਠਿੰਡਾ, 11 ਦਸੰਬਰ - ਪੰਜਾਬ ਰਾਜ ਪ੍ਰਾਇਮਰੀ ਖੇਡਾਂ ਬਠਿੰਡਾ ਦੇ ਖੇਡ
ਸਟੇਡੀਅਮ ਵਿਚ ਸ਼ੁਰੂ ਹੋ ਗਈਆਂ ਹਨ। ਇਹ ਖੇਡਾਂ ਤਿੰਨ ਦਿਨ ਚੱਲਣਗੀਆਂ। ਇਨ੍ਹਾਂ ਖੇਡਾਂ
ਵਿਚ ਪੰਜਾਬ ਭਰ ਦੇ 20 ਜ਼ਿਲ੍ਹਿਆਂ ਤੋਂ 1760 ਬਾਲ ਖਿਡਾਰੀਆਂ ਪਹੁੰਚੇ। ਇਨ੍ਹਾਂ
ਪਹੁੰਚੇ ਖਿਡਾਰੀਆਂ ਨੇ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਖੇਡਾਂ ਦਾ ਰਸਮੀ ਉਦਘਾਟਨ
ਗੁਬਾਰੇ ਅਤੇ ਖੇਡਾਂ ਦਾ ਲੋਗੋ ਉਡਾ ਕੇ ਕੀਤਾ। ਮਾਰਚ ਪਾਸਟ ਵਿਚ ਸਭ ਤੋਂ ਵਧੀਆ
ਪ੍ਰਦਰਸ਼ਨ ਕਰਦਿਆਂ ਗੁਰਦਾਸਪੁਰ ਜ਼ਿਲ੍ਹੇ ਦੇ ਖਿਡਾਰੀਆਂ ਨੇ ਬੀਬੀ ਗੁਲਸ਼ਨ ਤੋਂ ਪਹਿਲਾ
ਇਨਾਮ ਹਾਸਲ ਕੀਤਾ। ਇਨ੍ਹਾਂ ਰਾਜ ਪੱਧਰੀ ਖੇਡਾਂ ਵਿਚ ਲੜਕੇ-ਲੜਕੀਆਂ ਦੀ ਖੋ-ਖੋ,
ਕਬੱਡੀ, ਜਿਮਨਾਸਟਕ, ਅਥਲੈਟਿਕਸ ਤੋਂ ਇਲਾਵਾ ਲੜਕਿਆਂ ਦੀ ਕੁਸ਼ਤੀ ਮੁਕਾਬਲੇ ਕਰਵਾਏ ਜਾ
ਰਹੇ ਹਨ।
ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਸ਼ੁਰੂ
ਅਨੰਦਪੁਰ ਸਾਹਿਬ, 11 ਦਸੰਬਰ - ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ
ਅਨੰਦਪੁਰ ਸਾਹਿਬ ਵਿਖੇ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਦਾ
ਉਦਘਾਟਨ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਸਨ ਸ੍ਰੀਮਤੀ ਦਲਜੀਤ ਕੌਰ ਕੰਗ ਨੇ ਕੀਤਾ।
ਚੇਅਰਪਰਸਨ ਮੈਡਮ ਕੰਗ ਨੇ ਕਾਲਜ 5100 ਰੁ: ਸਹਾਇਤਾ ਵਜੋਂ ਦਿੱਤੇ। ਪਹਿਲੇ ਦਿਨ
ਕਰਵਾਏ ਗਏ ਮੁਕਾਬਲਿਆਂ ਵਿਚ ਭਾਰ ਤੋਲਣ ਦੇ ਵਿਚ 48 ਕਿਲੋ ਭਾਰ ਵਿਚ ਸ੍ਰੀ ਗੁਰੂ ਤੇਗ
ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੀ ਵਿਦਿਆਰਥਣ ਸਤਿਆ ਦੇਵੀ ਤੇ ਪੁਸ਼ਪਿੰਦਰ ਕੌਰ
ਕ੍ਰਮਵਾਰ ਪਹਿਲਾ ਤੇ ਦੂਜਾ ਅਤੇ ਬਾਬਾ ਸੇਵਾ ਸਿੰਘ ਖਾਲਸਾ ਕਾਲਜ ਗਰਲਜ ਮੁੰਨੇ ਦੀ
ਬਲਵਿੰਦਰ ਕੌਰ ਨੇ ਤੀਸਰਾ, 53 ਕਿਲੋ ਵਿਚ ਸੰਤ ਬਾਬਾ ਸੇਵਾ ਸਿੰਘ ਖਾਲਸਾ ਕਾਲਜ ਮੁੰਨੇ
ਦੀਆਂ ਵਿਦਿਆਰਥਣਾਂ ਕੁਲਬੀਰ ਕੌਰ, ਜਸਬੀਰ ਕੌਰ ਨੇ ਕ੍ਰਮਵਾਰ ਪਹਿਲਾ ਤੇ ਤੀਜਾ ਜਦਕਿ
ਦੂਸਰੇ ਨੰਬਰ 'ਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੀ
ਵਿਦਿਆਰਥਣ ਇੰਦਰਜੀਤ ਕੌਰ ਰਹੀ। 58 ਕਿਲੋ ਵਿਚ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਦੀ
ਨੇਹਾ ਗੁਪਤਾ ਨੇ ਪਹਿਲਾ, ਏ. ਡੀ. ਕਾਲਜ ਮਸਤੂਆਣਾ ਦੀ ਰਾਜਵਿੰਦਰ ਕੌਰ ਨੇ ਦੂਜਾ ਅਤੇ
ਸੰਤ ਬਾਬਾ ਸੇਵਾ ਸਿੰਘ ਕਾਲਜ ਗੁਰੂ ਕਾ ਖੂਹਾ ਮੁੰਨੇ ਦੀ ਸੰਦੀਪ ਕੌਰ ਨੇ ਤੀਸਰਾ, 63
ਕਿਲੋ ਵਿਚ ਅਕਾਲ ਡਿਗਰੀ ਕਾਲਜ ਮਸਤੂਆਣਾ ਦੀ ਸੁਨੀਤਾ ਰਾਣੀ ਨੇ ਪਹਿਲਾ, ਮੋਦੀ ਕਾਲਜ
ਪਟਿਆਲਾ ਦੀ ਰੀਨਾ ਰਾਣੀ ਨੇ ਦੂਜਾ, ਅਕਾਲੀ ਡਿਗਰੀ ਕਾਲਜ ਮਸਤੂਆਣਾ ਦੀ ਰਮਨਦੀਪ ਨੇ
ਤੀਸਰਾ ਸਥਾਨ ਹਾਸਲ ਕੀਤਾ।
26 ਵੀਂ ਜੂਨੀਅਰ ਕੌਮੀ ਸਾਫਟਬਾਲ
ਚੈਂਪੀਅਨਸ਼ਿਪ ਲਈ ਚੁਣੇ ਗਏ ਖਿਡਾਰੀ
ਲੁਧਿਆਣਾ, 11 ਦਸੰਬਰ - 26ਵੀਂ ਜੂਨੀਅਰ ਰਾਸ਼ਟਰੀ ਸਾਫਟਬਾਲ ਚੈਂਪੀਅਨਸ਼ਿਪ 17
ਤੋਂ 22 ਦਸੰਬਰ ਤੱਕ ਆਂਧਰਾ ਪ੍ਰਦੇਸ਼ ਦੇ ਬਰੰਗਿਲ ਸ਼ਹਿਰ ਵਿਖੇ ਕਰਵਾਈ ਜਾ ਰਹੀ ਹੈ।
ਇਸ ਲਈ ਪੰਜਾਬ ਦੀਆਂ ਟੀਮਾਂ ਵਿਚ ਮੁੰਡਿਆਂ ਦੇ ਵਰਗ ਵਿਚ ਬਿਕਰਮਜੀਤ ਸਿੰਘ, ਜਦਕਿ
ਕੁੜੀਆਂ ਦੇ ਵਰਗ ਵਿਚ ਅਮਨਦੀਪ ਕੌਰ ਟੀਮ ਦੀ ਅਗਵਾਈ ਕਰੇਗੀ। ਦੋਵਾਂ ਟੀਮਾਂ ਦੇ
ਖਿਡਾਰੀਆਂ ਦੇ ਨਾਮ ਇਸ ਤਰ੍ਹਾਂ ਹਨ : ਮੁੰਡੇ-ਬਿਕਰਮਜੀਤ ਸਿੰਘ, ਸੁਨੀਲ ਕੁਮਾਰ,
ਬਲਰਾਜ ਦਾਸ, ਅਤੁਲ (ਸਾਰੇ ਲੁਧਿਆਣਾ ਤੋਂ), ਅਮਿਤ ਭੋਗਲ, ਰਾਜਵੰਸ਼ ਜਲੰਧਰ ਤੋਂ,
ਮਨਦੀਪ ਸਿੰਘ ਸਿਕੰਦਰਪਾਲ ਸਿੰਘ ਸੰਗਰੂਰ ਤੋਂ ਇਕਬਾਲ ਸਿੰਘ ਮੋਗਾ, ਸਿਮਰਨਜੀਤ ਸਿੰਘ,
ਰਣਜੋਧ ਸਿੰਘ, ਬਾਲੀ ਅੰਮ੍ਰਿਤਸਰ ਤੋਂ, ਮਨੋਜ ਕੁਮਾਰ ਗੁਰਦਾਸਪੁਰ, ਅਮਨਦੀਪ ਸਿੰਘ ਅਤੇ
ਅਰਜੁਨ ਸਿੰਘ ਪਟਿਆਲਾ ਤੋਂ। ਕੁੜੀਆਂ-ਅਮਨਦੀਪ ਕੌਰ, ਨਮਨੀਤ ਕੌਰ, ਮਨਪ੍ਰੀਤ ਕੌਰ,
ਗਗਨ ਦੀਪ ਕੌਰ, ਪ੍ਰਭਜੀਤ ਕੌਰ (ਸਾਰੀਆਂ ਗੁਰਦਾਸਪੁਰ ਤੋਂ), ਸੁਪਰੀਤ ਕੌਰ, ਅਮਨਦੀਪ
ਕੌਰ, ਜਸਲੀਨ ਕੌਰ ਸੰਗਰੂਰ ਤੋਂ, ਜੋਤੀ ਰਾਣੀ ਜਲੰਧਰ, ਰਸ਼ਮੀਤ ਕੌਰ ਬਠਿੰਡਾ, ਸਾਇਮਾ
ਗੁਪਤਾ, ਹਰਨੂਰ ਕੌਰ, ਲਵਪ੍ਰੀਤ ਕੌਰ, ਗੁਰਪ੍ਰੀਤ ਕੌਰ, ਸ਼ਵੇਤਾ ਰਾਏ ਲੁਧਿਆਣਾ ਤੋਂ।
54ਵੀਂਆਂ ਕੌਮੀ ਸਕੂਲ ਖੇਡਾਂ ਵਿਚ ਪੰਜਾਬ
ਤੋਂ ਸ਼ਾਮਿਲ ਹੋ ਰਹੇ ਮੁੱਕੇਬਾਜ਼
ਪਟਿਆਲਾ, 11 ਦਸੰਬਰ - 54 ਵੀਆਂ ਕੌਮੀ ਸਕੂਲ ਖੇਡਾਂ ਇੰਦੌਰ ਵਿਖੇ ਕਰਵਾਈਆਂ ਜਾ
ਰਹੀਆਂ ਹਨ। ਇਸ ਵਿਚ ਹਿੱਸਾ ਲੈਣ ਵਾਲੇ ਮੁੱਕੇਬਾਜ਼ਾਂ ਵਿਚ ਪੰਜਾਬ ਦੀ ਟੀਮ ਦੀ ਚੋਣ
ਕਰ ਲਈ ਗਈ ਹੈ। ਪਟਿਆਲਾ ਵਿਚ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੋਚ
ਸੰਤੋਸ਼ ਦੱਤਾ ਤੇ ਅਨਿਲ ਸੋਨੀ ਦੀ ਦੇਖ-ਰੇਖ ਵਿਚ ਲੱਗੇ 15 ਦਿਨਾਂ ਸਿਖਲਾਈ ਕੈਂਪ
ਦੌਰਾਨ ਇਨ੍ਹਾਂ ਖਿਡਾਰੀਆਂ ਦੀ ਚੋਣ ਕੀਤੀ ਗਈ। ਅੰਡਰ17 ਵਰਗ ਦੇ 44-46 ਕਿਲੋ 'ਚ
ਕੁਲਦੀਪ ਸਿੰਘ ਐਸ.ਟੀ.ਸੀ. ਮਸਤੂਆਣਾ, 46-48 'ਚ ਮਨੋਜ ਐਸ.ਟੀ.ਸੀ. ਮਸਤੂਆਣਾ, 48
ਤੋਂ 50 ਕਿਲੋ 'ਚ ਰਣਜੀਤ ਸਿੰਘ ਐਸ.ਟੀ.ਸੀ. ਮਸਤੂਆਣਾ, 50-52 'ਚ ਅਸ਼ੋਕ ਪਾਲ ਪਟਿਆਲਾ,
52-54 ਵਿਜੇ ਕੁਮਾਰ ਬਠਿੰਡਾ, 54-57 ਮਨਜੋਤ ਸਿੰਘ ਪਟਿਆਲਾ, 57-60 ਦਿਨੇਸ਼ ਕੁਮਾਰ
ਐਸ.ਟੀ.ਸੀ. ਮਸਤੂਆਣਾ, 60-63 ਅਰੁਨ ਕੁਮਾਰ ਲੁਧਿਆਣਾ, 63-66 ਮਨਿੰਦਰ ਸਿੰਘ
ਸੰਗਰੂਰ, 66-70 ਸ਼ਹਿਜਾਨ ਅਲੀ ਪਟਿਆਲਾ, 70-75 ਹਰਪ੍ਰੀਤ ਸਿੰਘ ਸੰਗਰੂਰ, 75-80 ਅਜੈ
ਪਾਲ ਸਿੰਘ ਪਟਿਆਲਾ ਤੇ +80 ਧਰਮਪ੍ਰੀਤ ਸਿੰਘ ਬੁੱਟਰ ਪਟਿਆਲਾ, ਅੰਡਰ19 ਵਰਗ ਦੇ
45-48 ਕਿਲੋ 'ਚ ਪੰਕਜ ਸੈਣੀ ਸੰਗਰੂਰ, 48-51 ਦੀਪਕ ਸਿੰਘ ਜਲੰਧਰ, 51-54 ਪਾਰਸ
ਬੁੱਟਰ ਐਸ.ਟੀ.ਸੀ. ਮਸਤੂਆਣਾ, 54-57 ਸੁਖਦੀਪ ਸਿੰਘ ਲੁਧਿਆਣਾ, 57-60 ਗਗਨ ਦੀਪ
ਸਿੰਘ ਪਟਿਆਲਾ, 60-64 ਪਰਮਪ੍ਰੀਤ ਸਿੰਘ ਤਰਨਤਾਰਨ, 64-69 ਇੰਦਰਜੀਤ ਸਿੰਘ
ਅੰਮ੍ਰਿਤਸਰ, 69-71 ਸੁਖਰਾਜ ਸਿੰਘ ਅੰਮ੍ਰਿਤਸਰ, 71-75 ਮੋਹਿਤ ਗੌਰਵ ਸੰਗਰੂਰ,
75-81 ਵਰਿੰਦਰ ਸਿੰਘ ਪਟਿਆਲਾ, 81-91 ਅਸ਼ਵਨੀ ਕੁਮਾਰ ਪਟਿਆਲਾ, +91 ਗੁਰਜੀਤ ਸਿੰਘ
ਪਟਿਆਲਾ ਪੰਜਾਬ ਦੀ ਪ੍ਰਤੀਨਿਧਤਾ ਕਰਨਗੇ।
ਸਾਨੀਆ
ਮਿਰਜ਼ਾ ਡਾਕਟਰ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ
ਚੇਨਈ, 11 ਦਸੰਬਰ - ਭਾਰਤ ਦੀ ਵਿਸ਼ਵ ਪ੍ਰਸਿੱਧ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ
ਨੂੰ ਡਾ. ਐਮ. ਜੀ. ਆਰ. ਯੂਨੀਵਰਸਿਟੀ ਵੱਲੋਂ ਡਾਕਟਰ ਦੀ ਆਨਰੇਰੀ ਡਿਗਰੀ ਨਾਲ
ਸਨਮਾਨਿਤ ਕੀਤਾ ਗਿਆ ਹੈ। ਸਾਨੀਆ ਨੂੰ ਯੂਨੀਵਰਸਿਟੀ ਵਿਖੇ ਹੋਏ ਸਮਾਗਮ ਦੌਰਾਨ ਵੀ.
ਸੀ. ਏ. ਸੀ. ਸ਼ਾਨਮੂਗਨ ਨੇ 'ਡਾਕਟਰ ਆਫ਼ ਲੈਟਰਜ਼' ਦੀ ਆਨਰੇਰੀ ਡਿਗਰੀ ਭੇਟ ਕੀਤੀ।
ਪਹਿਲਾਂ ਸਾਨੀਆ ਨੇ 6 ਦਸੰਬਰ ਨੂੰ ਹੋਏ ਸਮਾਗਮ ਦੌਰਾਨ ਇਹ ਡਿਗਰੀ ਲੈਣੀ ਸੀ, ਪਰ
ਸੁਰੱਖਿਆ ਕਾਰਨਾਂ ਕਰਕੇ ਉਹ ਇਸ ਮੌਕੇ ਪੁੱਜ ਨਹੀਂ ਸਕੀ ਸੀ, ਜਿਸ ਕਰਕੇ ਯੂਨੀਵਰਸਿਟੀ
ਨੂੰ ਸਾਨੀਆ ਲਈ ਵੱਖਰਾ ਸਮਾਗਮ ਕਰਨਾ ਪਿਆ।
ਪੰਜਾਬ ਗੋਲਡ ਹਾਕੀ ਕੱਪ 'ਚ ਪਾਕਿ ਟੀਮ
ਸ਼ਾਇਦ ਹੀ ਸ਼ਾਮਿਲ ਹੋਵੇਗੀ
ਜਲੰਧਰ, 11 ਦਸੰਬਰ - ਮੁੰਬਈ ਵਿਖੇ ਹੋਏ ਅੱਤਵਾਦੀ ਹਮਲੇ ਦਾ ਅਸਰ ਕ੍ਰਿਕਟ
ਦੇ ਨਾਲ ਨਾਲ ਹਾਕੀ 'ਤੇ ਵੀ ਪਿਆ ਹੈ। ਪੰਜਾਬ ਗੋਲਡ ਹਾਕੀ ਕੱਪ ਚੰਡੀਗੜ੍ਹ ਵਿਚ 31
ਜਨਵਰੀ ਤੋਂ 9 ਫਰਵਰੀ ਤੱਕ ਕਰਵਾਇਆ ਜਾਣਾ ਸੀ, ਪਰ ਇਸ ਵਿਚ ਪਾਕਿਸਤਾਨੀ ਹਾਕੀ ਟੀਮ
ਦੇ ਹਿੱਸਾ ਲੈਣ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਕੱਪ ਵਿਚ ਭਾਰਤ, ਜਰਮਨੀ,
ਹਾਲੈਂਡ ਤੇ ਪਾਕਿਸਤਾਨ ਦੀਆਂ ਟੀਮਾਂ ਨੇ ਹਿੱਸਾ ਲੈਣਾ ਸੀ, ਪਰ ਅੱਤਵਾਦੀ ਹਮਲੇ ਕਰਕੇ
ਹੁਣ ਪਾਕਿਸਤਾਨੀ ਟੀਮ ਦੇ ਟੂਰਨਾਮੈਂਟ 'ਚ ਹਿੱਸਾ ਲੈਣ ਦੀ ਆਸ ਘਟ ਗਈ ਹੈ। ਜਦੋਂ ਇਸ
ਸਬੰਧੀ ਪ੍ਰਗਟ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੀ ਪੂਰੀ
ਕੋਸ਼ਿਸ਼ ਹੈ ਕਿ 31 ਜਨਵਰੀ ਤੋਂ 9 ਫਰਵਰੀ ਤੱਕ ਹੋਣ ਵਾਲੇ ਇਸ ਕੱਪ ਨੂੰ ਸਹੀ ਸਮੇਂ
'ਤੇ ਹੀ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਟੀਮ ਦਾ ਟੂਰਨਾਮੈਂਟ ਵਿਚ
ਹਿੱਸਾ ਲੈਣਾ ਦੋਵਾਂ ਸਰਕਾਰਾਂ 'ਤੇ ਨਿਰਭਰ ਕਰਦਾ ਹੈ ਪਰ ਪਾਕਿਸਤਾਨ ਤੋਂ ਟੂਰਨਾਮੈਂਟ
ਸਬੰਧੀ ਕੋਈ ਵੀ ਸੰਦੇਸ਼ ਨਹੀਂ ਮਿਲਿਆ ਪਰ ਜੇ ਕਿਸੇ ਕਾਰਨ ਕਰਕੇ ਪਾਕਿਸਤਾਨ ਆਖਰੀ ਮੌਕੇ
'ਤੇ ਪਿੱਛੇ ਹਟਦਾ ਹੈ ਤਾਂ ਅਸੀਂ ਇਸ ਸਬੰਧੀ ਦੂਜੀ ਟੀਮ ਦੇ ਬਦਲਵੇਂ ਪੂਰੇ ਇੰਤਜ਼ਾਮ
ਕੀਤੇ ਹਨ। ਪਹਿਲਾਂ ਇਹ ਟੂਰਨਾਮੈਂਟ ਦੋ ਗੇੜਾਂ ਵਿਚ ਜਲੰਧਰ ਤੇ ਚੰਡੀਗੜ੍ਹ ਵਿਖੇ
ਕਰਵਾਇਆ ਜਾਣਾ ਸੀ ਪਰ ਹੁਣ ਇਹ ਜਲੰਧਰ ਵਿਖੇ ਨਹੀਂ ਕਰਵਾਇਆ ਜਾ ਸਕਦਾ ਕਿਉਂਕਿ ਉਥੇ
ਨਵੀਂ ਐਸਟਰੋਟਰਫ ਨਹੀਂ ਲੱਗੀ ਹੈ।
11ਵਾਂ ਰਕਸ਼ਕ ਉਲੰਪੀਅਨ ਮਹਿੰਦਰ ਮੁਨਸ਼ੀ
ਜੂਨੀਅਰ ਹਾਕੀ ਟੂਰਨਾਮੈਂਟ 12 ਦਸੰਬਰ ਨੂੰ
ਜਲੰਧਰ, 11 ਦਸੰਬਰ - ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ
11ਵਾਂ ਰਕਸ਼ਕ ਉਲੰਪੀਅਨ ਮਹਿੰਦਰ ਮੁਨਸ਼ੀ ਜੂਨੀਅਰ ਹਾਕੀ ਟੂਰਨਾਮੈਂਟ 12 ਤੋਂ 14
ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੀ ਮੁੱਖ ਸਪਾਂਸਰ ਵਿਸ਼ਵ ਦੀ
ਪ੍ਰਸਿੱਧ ਖੇਡ ਸਾਮਾਨ ਬਣਾਉਣ ਵਾਲੀ ਕੰਪਨੀ ਆਰ. ਕੇ. ਸਪੋਰਟਸ ਜਲੰਧਰ ਹੋਵੇਗੀ। ਇਹ
ਟੂਰਨਾਮੈਂਟ ਤਿੰਨ ਦਿਨ ਚੱਲੇਗਾ। ਇਸ ਟੂਰਨਾਮੈਂਟ ਵਿਚ ਪੰਜਾਬ ਦੀਆਂ ਪ੍ਰਸਿੱਧ ਅੱਠ
ਟੀਮਾਂ ਸ਼ਾਮਿਲ ਹੋ ਰਹੀਆਂ ਹਨ। ਜੇਤੂ ਟੀਮ ਨੂੰ 31000 ਰੁਪਏ ਅਤੇ ਟਰਾਫੀ ਅਤੇ
ਉਪ-ਜੇਤੂ ਟੀਮ ਨੂੰ 21000 ਰੁਪਏ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਟੂਰਨਾਮੈਂਟ ਦਾ ਉਦਘਾਟਨ 12 ਦਸੰਬਰ ਨੂੰ ਰਾਜ ਸਭਾ ਮੈਂਬਰ ਵਰਿੰਦਰ ਸਿੰਘ ਬਾਜਵਾ
ਕਰਨਗੇ ਜਦਕਿ ਗੁਰਚਰਨ ਸਿੰਘ ਚੰਨੀ ਪ੍ਰਧਾਨ ਅਕਾਲੀ ਦਲ ਜਲੰਧਰ (ਸ਼ਹਿਰੀ) ਸਮਾਰੋਹ ਦੀ
ਪ੍ਰਧਾਨਗੀ ਕਰਨਗੇ। 14 ਨੂੰ ਇਨਾਮਾਂ ਦੀ ਵੰਡ ਡਾ: ਦਲਜੀਤ ਸਿੰਘ ਚੀਮਾ ਸਲਾਹਕਾਰ
ਮੁੱਖ ਮੰਤਰੀ ਪੰਜਾਬ ਕਰਨਗੇ।
ਹੈਲਥ ਕਲੱਬ ਦਾ ਉਦਘਾਟਨ
ਜਲੰਧਰ, 11 ਦਸੰਬਰ - ਕੁੱਕੜ ਪਿੰਡ ਵਿਖੇ ਜਗਬੀਰ ਸਿੰਘ ਬਰਾੜ ਨੇ ਗੋਬਿੰਦ
ਸਪੋਰਟਸ ਕਲੱਬ ਅਤੇ ਜਲੰਧਰ ਛਾਉਣੀ ਹਲਕਾ ਵਿਧਾਇਕ ਵੱਲੋਂ ਤਿਆਰ ਕਰਵਾਏ ਗਏ ਹੈਲਥ
ਕਲੱਬ ਦਾ ਉਦਘਾਟਨ ਕੀਤਾ। ਕਲੱਬ ਨੂੰ ਬਣਾਉਣ ਲਈ ਹਰਜਿੰਦਰ ਸਿੰਘ ਜਿੰਦਾ ਕੈਨੇਡਾ
ਨਿਵਾਸੀ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਉਨ੍ਹਾਂ ਪਿੰਡ ਦੇ ਵਿਕਾਸ ਲਈ ਢਾਈ
ਲੱਖ ਦਾ ਚੈੱਕ ਵੀ ਦਿੱਤਾ।
ਖੇਡਾਂ ਦੇ ਨਾਮ 'ਤੇ ਚੱਲੇ ਸ਼ਰਾਬ ਤੇ ਕਬਾਬ
ਦੇ ਦੌਰ
ਨੰਗਲ, 11 ਦਸੰਬਰ : ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਦੇ ਅਧਿਕਾਰੀਆਂ ਵੱਲੋਂ
ਵਾਲੀਬਾਲ ਟੂਰਨਾਮੈਂਟ ਕਰਵਾਏ ਗਏ। ਇਨ੍ਹਾਂ ਖੇਡਾਂ ਦਾ ਉਦਘਾਟਨ ਖੇਡ ਕਮੇਟੀ ਦੇ
ਪ੍ਰਧਾਨ ਵੀ.ਬੀ.ਬੱਸੀ ਨੇ ਕੀਤਾ ਸੀ। ਇਸ ਸਬੰਧੀ ਇਕ ਰੰਗਾਰੰਗ ਪ੍ਰੋਗਰਾਮ ਕਰਾਇਆ ਗਿਆ
ਤੇ ਰਾਤ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਪਰ ਭਰੋਸੇਯੋਗ ਸੂਤਰਾਂ ਤੋਂ ਪਤਾ
ਲੱਗਾ ਹੈ ਕਿ ਕੁੱਝ ਖ਼ਾਸ ਵਿਅਕਤੀਆਂ ਲਈ ਸ਼ਕਤੀ ਸਦਨ ਵਿਚ ਪ੍ਰਬੰਧ ਕੀਤਾ ਗਿਆ ਅਤੇ ਉਥੇ
ਸ਼ਰਾਬ ਤੇ ਕਬਾਬ ਦੇ ਦੌਰ ਵੀ ਚੱਲੇ ਅਤੇ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਨ੍ਹਾਂ
ਪ੍ਰਾਹੁਣਿਆਂ ਨੂੰ ਲਿਆਉਣ ਅਤੇ ਛੱਡਣ ਲਈ ਵਿਭਾਗ ਦੀਆਂ ਗੱਡੀਆਂ ਨੇ ਅਹਿਮ ਭੂਮਿਕਾ
ਨਿਭਾਈ। ਸੂਤਰ ਇਹ ਵੀ ਦੱਸਦੇ ਹਨ ਕਿ ਕਈ ਅਹਿਮ ਸ਼ਖ਼ਸੀਅਤਾਂ ਨੇ ਤਾਂ ਪੀ ਕੇ ਦੰਗਾ ਵੀ
ਮਚਾਇਆ। ਇਸ ਸਭ ਦਾ ਪ੍ਰਬੰਧ ਖੇਡ ਕਮੇਟੀ ਦੇ ਕੁੱਝ ਬੰਦੇ ਹੀ ਕਰ ਰਹੇ ਸਨ ਅਤੇ ਉਹ
ਪ੍ਰਬੰਧਕ ਅਫ਼ਸਰ ਅਤੇ ਕਰਮਚਾਰੀ ਵੀ ਉਥੇ ਹੀ ਸਨ ਅਤੇ ਉਸ ਦਾ ਖ਼ਰਚਾ ਵੀ ਖੇਡ ਕਮੇਟੀ ਦਾ
ਹੀ ਸੀ। ਇਸ ਸਬੰਧੀ ਜਾਣਕਾਰੀ ਲੈਣ ਲਈ ਜਦੋਂ ਕਮੇਟੀ ਦੇ ਪ੍ਰਧਾਨ ਵੀ.ਬੀ. ਬੱਸੀ ਨਾਲ
ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਰਾਤ ਦੇ ਖਾਣੇ ਦਾ ਇੰਤਜ਼ਾਮ ਜਨਰਲ ਸਕੱਤਰ
ਏ.ਐਸ. ਊਬੀ ਵਲੋਂ ਕੀਤਾ ਗਿਆ ਸੀ। ਇਸ ਸਬੰਧ ਵਿਚ ਜਦੋਂ ਏ.ਐਸ. ਊਬੀ ਨਾਲ ਸੰਪਰਕ ਕੀਤਾ
ਗਿਆ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਇੰਤਜ਼ਾਮ ਮੇਰਾ ਸੀ ਪਰ ਇਸ ਸਬੰਧੀ ਮੈਨੂੰ ਕੋਈ ਪਤਾ
ਨਹੀਂ ਹੈ ਅਤੇ ਜੇ ਇਸ ਤਰ੍ਹਾਂ ਹੋਇਆ ਤਾਂ ਇਸ ਸਬੰਧੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ
ਅਫ਼ਸਰਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਪਤਾ
ਨਹੀਂ ਹੈ ਕਿ ਇਹ ਖ਼ਰਚਾ ਕਿਸ ਫ਼ੰਡ ਵਿਚੋਂ ਕੀਤਾ ਗਿਆ ਹੈ। ਕੋਈ ਵੀ ਅਫ਼ਸਰ ਇਹ ਦੱਸਣ
ਨੂੰ ਤਿਆਰ ਨਹੀਂ ਹੈ ਕਿ ਵਿਭਾਗ ਦੀਆਂ ਗੱਡੀਆਂ ਕਿਸ ਅਫ਼ਸਰ ਦੇ ਹੁਕਮ 'ਤੇ ਚਲ ਰਹੀਆਂ
ਹਨ। ਇਸ ਸਬੰਧੀ ਵਿਭਾਗ ਦੇ ਟਰਾਂਸਪੋਰਟ ਵਿੰਗ ਦੇ ਐਸ.ਡੀ.ਓ. ਵੀ.ਕੇ. ਦਿਵੇਦੀ ਨੇ
ਕਿਹਾ ਕਿ ਇਹ ਗੱਡੀਆਂ ਖੇਡਾਂ ਦੌਰਾਨ ਅਫ਼ਸਰਾਂ ਨੂੰ ਦਿੱਤੀਆਂ ਗਈਆਂ ਹਨ। ਇਸ ਸਬੰਧੀ
ਬੀ.ਬੀ.ਐਮ.ਬੀ. ਫ਼ੀਲਡ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਵਿਨੋਦ ਭੱਟੀ ਨੇ ਕਿਹਾ ਕਿ ਇਸ
ਦੀ ਜਾਂਚ ਹੋਣੀ ਚਾਹੀਦੀ ਹੈ ਕਿ ਸ਼ਕਤੀ ਸਦਨ ਵਿਚ ਕਿਸ ਅਫ਼ਸਰ ਵਲੋਂ ਪ੍ਰਬੰਧ ਕੀਤਾ ਗਿਆ
ਸੀ ਅਤੇ ਕਿਸ ਫ਼ੰਡ ਵਿਚੋਂ ਇਹ ਸ਼ਰਾਬ ਤੇ ਕਬਾਬ ਦਾ ਖ਼ਰਚਾ ਕੀਤਾ ਗਿਆ ਸੀ। ਇਸ ਦੀ ਜਾਂਚ
ਕਰ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।
10ਵੀਂ ਨੈਸ਼ਨਲ ਸੀਨੀਅਰ ਪੈਰਾ ਉਲੰਪਿਕ
ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ
ਨਾਗਪੁਰ ਵਿਖੇ 17-19 ਨਵੰਬਰ ਤੱਕ 10ਵੀਂ ਨੈਸ਼ਨਲ ਸੀਨੀਅਰ ਪੈਰਾ ਉਲੰਪਿਕ ਪਾਵਰ
ਲਿਫ਼ਟਿੰਗ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿਚ ਫ਼ਰੀਦਕੋਟ ਦੇ ਅਪਾਹਜ ਪਾਵਰ ਲਿਫ਼ਟਰ ਨੇ
ਸੋਨ ਤਗਮਾ ਹਾਸਲ ਕੀਤਾ। ਇਸ ਦੀ ਇਕ ਲੱਤ ਪੂਰੀ ਦੀ ਪੂਰੀ ਪੋਲੀਓ ਗ੍ਰਸਤ ਹੋਣ ਕਰ ਕੇ
45 ਫ਼ੀ ਸਦੀ ਨਕਾਰਾ ਹੋ ਚੁਕੀ ਹੈ। ਬਚਪਨ ਤੋਂ ਹੀ ਇਹ ਜ਼ਿਆਦਾ ਤੁਰ ਫਿਰ ਨਹੀਂ ਸਕਦਾ
ਸੀ। ਲੱਤ ਹੁਣ ਵੀ ਉਸੇ ਤਰ੍ਹਾਂ ਹੀ ਹੈ। ਸਹੀ ਤਰੀਕੇ ਨਾਲ ਤੁਰਿਆ ਨਹੀਂ ਜਾਂਦਾ। ਉਸ
ਨੇ 10+2 ਤਕ ਕ੍ਰਿਕਟ ਖੇਡਿਆ, ਨਾਲ ਦੇ ਸਾਥੀ ਸਮਾਨ ਖ਼ਰੀਦਣ ਲਈ ਹਿੱਸਾ ਲੈ ਲੈਂਦੇ ਸਨ।
ਪ੍ਰੈਕਟਿਸ ਲਈ ਤਾਂ ਉਸ ਨੂੰ ਨਾਲ ਖੇਡਣ ਦਿੰਦੇ ਸਨ ਪਰ ਜਦ ਕੋਈ ਮੈਚ ਹੁੰਦਾ, ਉਸ ਨੂੰ
ਵਾਧੂ ਖਿਡਾਰੀ ਦੇ ਤੌਰ 'ਤੇ ਬਾਹਰ ਬਿਠਾ ਦਿਤਾ ਜਾਂਦਾ ਸੀ। ਇਸ ਨਮੋਸ਼ੀ ਭਰੀ ਹਾਲਤ
ਵਿਚ ਮਨ ਦੁਖੀ ਹੁੰਦਾ ਸੀ। ਇਸ ਲਈ ਉਸ ਨੇ ਅਜਿਹੀ ਖੇਡ ਖੇਡਣ ਦਾ ਫ਼ੈਸਲਾ ਕੀਤਾ, ਬਾਡੀ
ਬਿਲਡਿੰਗ ਖੇਡ ਸ਼ੁਰੂ ਕਰ ਦਿਤੀ। ਕੁੱਝ ਵਰ੍ਹੇ ਬਾਡੀ ਬਿਲਡਿੰਗ ਕਰਨ ਤੋਂ ਬਾਅਦ ਹੁਣ
ਪਾਵਰ ਲਿਫ਼ਟਿੰਗ ਕਰਦਾ ਹੈ। ਜਿਨ੍ਹਾਂ ਸਾਥੀਆਂ ਨੇ ਉਸ ਨਾਲ ਕੋਈ ਵਰ੍ਹੇ ਧੱਕਾ ਕੀਤਾ
ਉਹ ਅੱਜ ਵੀ ਕ੍ਰਿਕਟ ਵਿਚ ਮੁਹੱਲੇ ਦੇ ਹੀ ਮੈਚ ਖੇਡਦੇ ਹਨ ਤੇ ਉਸ ਨੇ 17-19 ਨਵੰਬਰ
2008 ਵਿਚ ਨਾਗਪੁਰ ਵਿਖੇ ਹੋਈਆਂ ਦਸਵੀਆਂ ਨੈਸ਼ਨਲ ਸੀਨੀਅਰ ਪੈਰਾ ਉਲੰਪਿਕ ਪਾਵਰ
ਲਿਫ਼ਟਿੰਗ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ। ਨਵੰਬਰ 2007 'ਚ ਨੌਵੀਂ ਨੈਸ਼ਨਲ
ਸੀਨੀਅਰ ਪੈਰਾ ਉਲੰਪਿਕ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ।
ਅਕਤੂਬਰ 2008 'ਚ ਨੈਸ਼ਨਲ ਸੀਨੀਅਰ ਐਥਲੈਟਿਕਸ ਮੁਕਾਬਲੇ ਵਿਚ ਚਾਂਦੀ ਅਤੇ ਸੀਨੀਅਰ
ਪੰਜਾਬ ਪੈਰਾ ਉਲੰਪਿਕ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ 'ਚ ਸੋਨ ਤਗਮਾ ਹਾਸਲ ਕੀਤਾ ਹੈ।
ਇਸ ਤੋਂ ਇਲਾਵਾ ਬਾਡੀ ਬਿਲਡਿੰਗ ਤੇ ਪਾਵਰ ਲਿਫ਼ਟਿੰਗ ਦੇ ਹੋਰ ਬਹੁਤ ਸਾਰੇ ਮੁਕਾਬਲਿਆਂ
'ਚ ਸੋਨੇ ਤੇ ਚਾਂਦੀ ਦੇ ਤਗਮਿਆਂ ਦਾ ਜੇਤੂ ਹੈ। ਕੁਲਦੀਪ ਦਾ ਜਨਮ ਜਸਮੇਲ ਸਿੰਘ ਦੇ
ਘਰ ਮਾਤਾ ਬਲਵੀਰ ਕੌਰ ਦੀ ਕੁੱਖੋਂ ਜੈਤੋ ਮੰਡੀ (ਜ਼ਿਲ੍ਹਾ ਫ਼ਰੀਦਕੋਟ) ਵਿਖੇ
2-12-1983 ਨੂੰ ਹੋਇਆ। ਉਸ ਦੇ ਪਿਤਾ ਰਾਜ ਮਿਸਤਰੀ ਦਾ ਕੰਮ ਕਰਦੇ ਹਨ। ਕੁਲਦੀਪ ਦੀ
ਭੈਣ ਕਰਮਜੀਤ ਤੋਂ ਇਲਾਵਾ ਇਕ ਭਰਾ ਸਮਸ਼ੇਰ ਸਿੰਘ ਹੈ ਜੋ ਕਿ ਲੱਕੜ ਮਿਸਤਰੀ ਦਾ ਕੰਮ
ਕਰਦਾ ਹੈ। ਕੁਲਦੀਪ ਨੇ ਗੁਰੂ ਨਾਨਕ ਸਰਕਾਰੀ ਕਾਲਜ, ਗੁਰੂ ਤੇਗ ਬਹਾਦਰ ਗੜ੍ਹ, ਜ਼ਿਲ੍ਹਾ
ਮੋਗਾ ਤੋਂ ਗਰੈਜੂਏਸ਼ਨ ਕੀਤੀ ਹੈ। ਕੁਲਦੀਪ ਹੁਣ ਪੜ੍ਹਾਈ ਪੂਰੀ ਕਰ ਕੇ ਮੋਬਾਈਲ
ਰਿਪੇਅਰ ਦਾ ਕੰਮ ਕਰਦਾ ਹੈ। ਪਹਿਲਾਂ ਤਾਂ ਉਸ ਨੂੰ ਤਨਖ਼ਾਹ ਮਿਲਦੀ ਸੀ ਪਰ ਖੇਡ ਦੀ
ਤਿਆਰੀ ਕਰਨ ਲਈ ਛੁੱਟੀਆਂ ਕਰਨ ਕਰ ਕੇ ਚੌਖੀ ਮਾਤਰਾ ਵਿਚ ਤਨਖ਼ਾਹ ਕੱਟੀ ਜਾਂਦੀ ਸੀ।
ਇਸ ਕਰ ਕੇ ਹੁਣ ਕਮਿਸ਼ਨ 'ਤੇ ਕੰਮ ਕਰਦਾ ਹੈ। ਕੁਲਦੀਪ ਨੂੰ ਬਾਡੀ ਬਿਲਡਿੰਗ ਦੀ ਚੇਟਕ
ਟੈਲੀਵਿਜ਼ਨ 'ਤੇ ਰੈਸਲਿੰਗ ਵਰਗੀਆਂ ਖੇਡਾਂ ਦੇਖ ਕੇ ਲੱਗੀ। ਪਹਿਲਾਂ ਪਹਿਲ ਸਰਕਾਰੀ
ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਚ ਥੋੜੀ ਬਹੁਤ ਵੇਟ ਟ੍ਰੇਨਿੰਗ ਸ਼ੁਰੂ ਕੀਤੀ ਤੇ ਫਿਰ
ਆਰਨੌਲਡ ਹੈਲਥ ਕਲੱਬ ਜੈਤੋ ਵਿਚ ਲੋਹੇ ਨਾਲ ਹੱਥ ਅਜ਼ਮਾਈ ਕੀਤੀ। ਅਪਣੇ ਖੇਡ ਜੀਵਨ ਨੂੰ
ਸ਼ੌਂਕ ਤੋਂ ਵੱਧ ਅਪਣਾ ਕੇ ਕੈਰੀਅਰ ਬਣਾਉਣ ਦੀ ਸੋਚ ਨਾਲ ਉਸ ਨੇ ਫ਼ਰੀਦਕੋਟ ਦੇ ਬਾਡੀ
ਬਿਲਡਿੰਗ ਕੋਚ ਜੀਤੂ ਧਾਲੀਵਾਲ ਤੋਂ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿਤੀ। ਜ਼ਿਕਰ ਯੋਗ ਹੈ
ਕਿ ਜੀਤੂ ਧਾਲੀਵਾਲ ਇਲਾਕੇ ਦਾ ਇਕੋ ਇਕ ਕੁਆਲੀਫ਼ਾਈਡ ਕੋਚ ਹੈ ਜਿਸ ਨੇ ਅਮਰੀਕਾ ਦੀ
ਸੰਸਥਾ ਇੰਟਰਨੈਸ਼ਨਲ ਸਪੋਰਟਸ ਸਾਇੰਸ ਐਸੋਸੀਏਸ਼ਨ, ਕੈਲੀਫੋਰਨੀਆ ਤੋਂ ਕੋਚਿੰਗ ਦੀ
ਟ੍ਰੇਨਿੰਗ ਲਈ ਹੋਈ ਹੈ ਤੇ ਕਈ ਰਾਸ਼ਟਰੀ ਪੱਧਰ ਦੇ ਖਿਡਾਰੀ ਤੇ ਮਾਡਲ ਦੇਸ਼ ਨੂੰ ਦਿਤੇ
ਹਨ। ਕੁਲਦੀਪ ਰੋਜ਼ ਦੋ ਘੰਟੇ ਕਸਰਤ ਕਰਦਾ ਹੈ ਤੇ ਉਸ ਦੀ ਖ਼ੁਰਾਕ ਵਿਚ ਰੋਜ਼ਾਨਾ 15 ਅੰਡੇ,
ਪਨੀਰ, ਦੁੱਧ, ਪੁੰਗਰੇ ਹੋਏ ਸੋਇਆਬੀਨ ਤੇ ਛੋਲੇ, ਸਲਾਦ ਤੇ ਹਫ਼ਤੇ ਵਿਚ 3-4 ਵਾਰੀ
ਚਿਕਨ ਜਾਂ ਮਟਨ ਸ਼ਾਮਲ ਹੁੰਦੇ ਹੈ। ਮੁੱਕਦੀ ਗੱਲ ਇਹ ਹੈ ਕਿ ਉਹ ਅਪਣੀ ਸਾਰੀ ਕਮਾਈ
ਖ਼ੁਰਾਕ 'ਤੇ ਖ਼ਰਚ ਕਰ ਦਿੰਦਾ ਹੈ। ਕੁਲਦੀਪ ਦਾ ਅਸਲ ਨਿਸ਼ਾਨਾ ਵਿਸ਼ਵ ਪੈਰਾ ਉਲੰਪਿਕ ਖੇਡਾਂ
ਤੇ 2010 ਵਿਚ ਦਿੱਲੀ ਵਿਖੇ ਹੋ ਰਹੀਆਂ ਕਾਮਨਵੈਲਥ ਖੇਡਾਂ ਹਨ। ਕੁਲਦੀਪ ਤੋਂ ਉਮੀਦਾਂ
ਤਾਂ ਬਹੁਤ ਹਨ ਪਰ ਇਸ ਸਮੇਂ ਉਹ ਸਾਦੇ ਵੇਟਾਂ ਨਾਲ ਵੇਟ ਟ੍ਰੇਨਿੰਗ ਕਰ ਰਿਹਾ ਹੈ
ਜਿਹੜਾ ਕਿ ਬਾਡੀ ਬਿਲਡਰ ਵਰਤੇ ਹਨ ਪਰ ਪਾਵਰ ਲਿਫ਼ਟਿੰਗ ਮੁਕਾਬਲਿਆਂ 'ਚ ਉਲੰਪਿਕ ਵੇਟ
ਸੈਟ ਵਰਤਿਆ ਜਾਂਦਾ ਹੈ ਜੋ ਕਿ ਸਪੈਸ਼ਲ ਤੌਰ 'ਤੇ ਪਾਵਰ ਲਿਫ਼ਟਿੰਗ ਜਾਂ ਵੇਟ ਲਿਫ਼ਟਿੰਗ
ਲਈ ਹੀ ਹੁੰਦਾ ਹੈ। ਹੁਣ ਜਿਸ ਰਾਡ ਨਾਲ ਉਹ ਭਾਰ ਚੁੱਕਣ ਦਾ ਅਭਿਆਸ ਕਰਦਾ ਹੈ ਉਹ ਸਖ਼ਤ
ਹੁੰਦੀ ਹੈ ਜਦਕਿ ਉਲੰਪਿਕ ਬਾਰ (ਰਾਡ) ਵਿਚ ਲਚਕਤਾ ਹੁੰਦੀ ਹੈ। ਇਹ ਲਚਕਤਾ ਉਸ ਨੂੰ
ਮੁਕਾਬਲੇ 'ਚ ਪਰੇਸ਼ਾਨ ਕਰਦੀ ਹੈ। ਕੁਲਦੀਪ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਉਸ
ਨੂੰ ਅੰਤਰਰਾਸ਼ਟਰੀ ਖੇਡਾਂ ਦੀ ਤਿਆਰੀ ਲਈ ਪਾਵਰ ਲਿਫ਼ਟਿੰਗ ਦਾ ਵੇਟ ਸੈਟ ਮੁਹੱਈਆ
ਕਰਾਇਆ ਜਾਵੇ ਤਾਂ ਜੋ ਉਹ ਅਪਣੇ ਜ਼ਿਲ੍ਹੇ ਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕੇ।
ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਭਾਰਤ ਅਤੇ
ਇੰਗਲੈਂਡ ਦੀਆਂ ਟੀਮਾਂ ਵਿਚਾਲੇ ਮੈਚ
ਚੇਨਈ, 10 ਦਸੰਬਰ - ਚੇਨਈ ਦੇ ਐਮ. ਏ. ਚਿਦੰਬਰਮ ਸਟੇਡੀਅਮ ਵਿਖੇ ਭਾਰਤ ਅਤੇ
ਇੰਗਲੈਂਡ ਦੀਆਂ ਟੀਮਾਂ ਵਿਚਾਲੇ ਦੋ ਮੈਚਾਂ ਦੀ ਟੈਸਟ ਲੜੀ ਦਾ ਪਹਿਲਾ ਮੈਚ ਵੀਰਵਾਰ
ਹੋਵੇਗਾ। ਕ੍ਰਿਕਟ ਦੇ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਇੰਨੇ ਕਰੜੇ ਸੁਰੱਖਿਆ ਇੰਤਜ਼ਾਮ
ਕੀਤੇ ਗਏ ਹਨ। ਕ੍ਰਿਕਟ ਸਟੇਡੀਅਮ ਅਤੇ ਖਿਡਾਰੀਆਂ ਦੇ ਠਹਿਰਨ ਵਾਲੇ ਹੋਟਲ 'ਚ 5000
ਪੁਲਿਸ ਕਰਮੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕਮਾਂਡੋ ਟੀਮਾਂ ਪੂਰੀ ਨਿਗਰਾਨੀ
ਰੱਖ ਰਹੀਆਂ ਹਨ। ਇਹ ਮੈਚ ਇੰਗਲੈਂਡ ਦੀ ਟੀਮ ਅਤੇ ਕਪਤਾਨ ਪੀਟਰਸਨ ਲਈ ਇਕ ਇਮਤਿਹਾਨ
ਸਾਬਤ ਹੋਵੇਗਾ। ਇਸ ਮੈਚ 'ਚ ਇੰਗਲੈਂਡ ਟੀਮ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਆਪਣਾ
ਵੱਕਾਰ ਬਚਾਉਣ ਦੀ ਹੋਵੇਗੀ। ਮੁੰਬਈ 'ਤੇ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਇੰਗਲੈਂਡ
ਦੀ ਟੀਮ 'ਤੇ ਡਰ ਅਤੇ ਖ਼ਦਸ਼ੇ ਦੇ ਰੂਪ 'ਚ ਵਾਧੂ ਦਬਾਅ ਹੋਵੇਗਾ। ਜ਼ਿਕਰ ਯੋਗ ਹੈ ਕਿ ਇਸ
ਹਮਲੇ ਤੋਂ ਬਾਅਦ ਇੰਗਲੈਂਡ ਦੀ ਟੀਮ ਭਾਰਤ ਦੇ ਨਾਲ ਇਕ-ਦਿਨਾ ਮੈਚਾਂ ਦੀ ਲੜੀ ਵਿਚਾਲੇ
ਛੱਡ ਕੇ ਵਤਨ ਪਰਤ ਗਈ ਸੀ। ਇਕ-ਦਿਨਾ ਲੜੀ 'ਚ 5-0 ਦੀ ਅਜੇਤੂ ਬੜ੍ਹਤ ਲੈਣ ਵਾਲੀ
ਭਾਰਤੀ ਟੀਮ ਦੇ ਹੌਸਲੇ ਨਿਸ਼ਚਿਤ ਤੌਰ 'ਤੇ ਬੁਲੰਦ ਹੋਣਗੇ। ਦੂਸਰੇ ਪਾਸੇ ਪੀਟਰਸਨ ਦੀ
ਟੀਮ ਇਸ ਉਮੀਦ ਨੂੰ ਪਾਲ ਰਹੀ ਹੋਵੇਗੀ ਕਿ ਸਾਲ 2005 ਵਿਚ ਐਸ਼ੇਜ਼ ਲੜੀ ਜਿਹਾ ਪ੍ਰਦਰਸ਼ਨ
ਭਾਰਤ ਦੇ ਨਾਲ ਵੀ ਦਿਖਾਇਆ ਜਾਵੇ। ਆਸਟ੍ਰੇਲੀਆ ਨੂੰ ਹਾਲ ਹੀ 'ਚ 2-0 ਨਾਲ ਹਰਾਉਣ
ਤੋਂ ਬਾਅਦ ਭਾਰਤੀ ਟੀਮ ਅਤੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਇਰਾਦੇ ਬੁਲੰਦ ਹਨ।
ਅਜਿਹੇ 'ਚ ਧੋਨੀ ਅਤੇ ਉਨ੍ਹਾਂ ਦੀ ਟੀਮ ਹਰ ਹਾਲ 'ਚ ਇਸ ਪ੍ਰਦਰਸ਼ਨ ਨੂੰ ਬਰਕਰਾਰ ਰੱਖਣਾ
ਚਾਹੇਗੀ। ਇੰਗਲੈਂਡ ਦੀ ਟੀਮ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਭਾਰਤੀ ਟੀਮ ਦਾ
ਮਜ਼ਬੂਤ ਬੱਲੇਬਾਜ਼ੀ ਕ੍ਰਮ ਹੈ, ਜਿਸ ਤੋਂ ਪਾਰ ਪਾਉਣ ਲਈ ਪੀਟਰਸਨ ਅਤੇ ਉਨ੍ਹਾਂ ਦੇ
ਗੇਂਦਬਾਜ਼ਾਂ ਨੂੰ ਕਾਫੀ ਮਿਹਨਤ ਕਰਨੀ ਪਵੇਗੀ। ਇਸ ਸ਼ਾਰਜਾਹ ਵਾਡਰਸ ਸਪੋਰਟਸ ਕਲੱਬ,
ਜਿਸ ਵਿਚ 10ਵੇਂ ਕਬੱਡੀ ਟੂਰਨਾਮੈਂਟ ਵਿਚ ਜਿਥੇ ਭਾਰਤ ਤੋਂ ਸ੍ਰੀ ਅਰੁਨੇਸ਼ ਸ਼ਾਕਰ
ਮੁੱਖ ਪਾਰਲੀ ਮਾਨੀ ਸਕੱਤਰ ਪੰਜਾਬ ਅਤੇ ਸ: ਸਤਨਾਮ ਸਿੰਘ ਧਨੋਆ ਪਹੁੰਚੇ ਹੋਏ ਸਨ, ਉਥੇ
ਲਹਿੰਦੇ ਪੰਜਾਬ ਦੇ ਵਾਸੀ ਸ੍ਰੀ ਤਾਹਿਰ ਗਿੱਲ, ਜੋ ਆਪ ਕਬੱਡੀ ਪ੍ਰਸੰਸਕ ਹਨ, ਦੇ
ਉਚੇਚੇ ਉੱਦਮ ਸਦਕਾ ਇਸ ਟੂਰਨਾਮੈਂਟ ਨੂੰ ਦੇਖਣ ਵਾਸਤੇ ਪਹਿਲੀ ਵਾਰ ਸ਼ੇਖ ਪਰਿਵਾਰ ਦੇ
ਮੈਂਬਰ ਪਹੁੰਚੇ, ਜਿਨ੍ਹਾਂ ਵਿਚ ਅਲਾਟਿਨ ਸੂਬੇ ਦੇ ਡਿਪਟੀ ਰੂਲਰ ਹਿਜ਼ ਹਾਈਨੈੱਸ
ਪ੍ਰਿੰਸ ਸ਼ੇਖ ਸਰੂਰ ਬਿਨ ਅਹਿਮਦ ਅਲਜਾਹਰੀ, ਉਨ੍ਹਾਂ ਦੇ ਨਾਲ ਅਤੀਕ ਮੁਹੰਮਦ ਅਲਜਾਹਰੀ
ਅਤੇ ਮੁਹੰਮਦ ਅਤੀਕ ਅਬਜਾਹਰੀ ਸ਼ਾਮਿਲ ਸਨ। ਭਾਰਤੀ ਕੌਂਸਲੇਟ ਸ੍ਰੀ ਬੀਨੂੰ ਰਾਜਾ ਮਾਨੀ
ਵੀ ਉਚੇਚੇ ਤੌਰ 'ਤੇ ਪਹੁੰਚੇ।
ਉਲੰਪੀਅਨ ਮਹਿੰਦਰ ਮੁਣਸ਼ੀ ਯਾਦਗਾਰੀ ਹਾਕੀ
ਟੂਰਨਾਮੈਂਟ 12 ਦਸੰਬਰ ਨੂੰ
ਜਲੰਧਰ, 10 ਦਸੰਬਰ - ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ
ਗਿਆਰਵਾਂ ਉਲੰਪੀਅਨ ਮਹਿੰਦਰ ਸਿੰਘ ਮੁਣਸ਼ੀ ਯਾਦਗਾਰੀ ਹਾਕੀ ਟੂਰਨਾਮੈਂਟ 12 ਤੋਂ 14
ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ। ਜੇਤੂ ਟੀਮ ਨੂੰ ਹੁਕਮ ਸਿੰਘ ਸਿੱਧੂ ਯਾਦਗਾਰੀ
ਟਰਾਫੀ ਤੇ 31000 ਰੁਪਏ ਤੇ ਉਪ-ਜੇਤੂ ਟੀਮ ਨੂੰ ਸ੍ਰੀਮਤੀ ਮਨਜੀਤ ਕੌਰ ਸਿੱਧੂ
ਯਾਦਗਾਰੀ ਟਰਾਫੀ ਤੇ 21 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ
ਤੋਂ ਇਲਾਵਾ ਸਰਵੋਤਮ ਫਾਰਵਰਡ, ਹਾਫ ਬੈਕ, ਫੁੱਲ ਬੈਕ ਅਤੇ ਗੋਲ-ਕੀਪਰ ਨੂੰ ਵਿਸ਼ੇਸ਼
ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ।
18ਵੀਂ ਆਲ ਇੰਡੀਆ ਜੀ ਵੀ ਮਾਵਲੰਕਰ
ਸ਼ੂਟਿੰਗ ਚੈਂਪੀਅਨਸ਼ਿਪ
ਜਲੰਧਰ, 10 ਦਸੰਬਰ - 8ਵੀਂ ਆਲ ਇੰਡੀਆ ਜੀ ਵੀ ਮਾਵਲੰਕਰ ਸ਼ੂਟਿੰਗ
ਚੈਂਪੀਅਨਸ਼ਿਪ ਪੀ. ਏ. ਪੀ. ਸ਼ੂਟਿੰਗ ਰੇਂਜ, ਪੀ. ਏ. ਪੀ. ਕੰਪਲੈਕਸ ਜਲੰਧਰ ਵਿਖੇ ਚੱਲ
ਰਹੀ ਹੈ। ਇਸ ਵਿਚ ਪੰਜਾਬ ਦੇ ਅਕਸ਼ੈ ਜੈਨ ਨੇ ਇਕ ਸੋਨੇ ਦਾ ਅਤੇ ਇਕ ਚਾਂਦੀ ਦਾ ਤਗਮਾ
ਜਿੱਤਿਆ ਹੈ। ਅਕਸ਼ੈ ਜੈਨ ਨੇ ਮਰਦਾਂ ਦੇ 50 ਮੀਟਰ ਫਰੀ ਪਿਸਟਲ ਮੁਕਾਬਲੇ ਵਿਚ 262
ਅੰਕਾਂ ਨਾਲ ਸੋਨ ਤਗਮਾ, ਦਿੱਲੀ ਦੇ ਯੁਜਵਿੰਦਰ ਸਿੰਘ ਨੇ 261 ਅੰਕਾਂ ਨਾਲ ਚਾਂਦੀ ਦਾ
ਤਗਮਾ ਅਤੇ ਉੱਤਰ ਪ੍ਰਦੇਸ਼ ਦੇ ਮੋਨੂ ਤੋਮਰ ਨੇ 256 ਅੰਕਾਂ ਨਾਲ ਕਾਂਸੀ ਦਾ ਤਗਮਾ
ਹਾਸਿਲ ਕੀਤਾ। ਫਰੀ ਪਿਸਟਲ (ਐਨ ਆਰ) ਸੈਨਾ 50 ਮੀਟਰ ਦੇ ਮੁਕਾਬਲੇ ਵਿਚ ਸੈਨਾ ਦੇ
ਮੇਜਰ ਆਰ ਐਸ ਰਾਏ ਨੇ 276 ਅੰਕ ਹਾਸਲ ਕਰਕੇ ਨਵਾਂ ਰਿਕਾਰਡ ਕਾਇਮ ਕਰਦੇ ਹੋਏ ਸੋਨ
ਤਗਮਾ ਜਿੱਤਿਆ। ਪਹਿਲਾਂ ਇਹ ਰਿਕਾਰਡ 272 ਅੰਕਾਂ ਦਾ ਵਿਜੈ ਸਿੰਘ ਦੇ ਨਾਂਅ ਸੀ। ਸੈਨਾ
ਦੇ ਐਨ ਪੀ. ਐਸ ਰਾਘਵ ਨੇ 270 ਅੰਕਾਂ ਨਾਲ ਦੂਜਾ ਸਥਾਨ ਅਤੇ ਸੈਨਾ ਦੇ ਹੀ ਪੀ
ਆਹਲੂਵਾਲੀਆ ਨੇ 266 ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ। ਫਰੀ ਪਿਸਟਲ 50 ਮੀਟਰ
ਜੂਨੀਅਰ ਮਰਦਾਂ ਦੇ ਵਰਗ ਵਿਚ ਮਹਾਰਾਸ਼ਟਰ ਦੇ ਮਨੋਜ ਕੁਮਾਰ ਨੇ 265 ਅੰਕਾਂ ਨਾਲ ਪਹਿਲਾ
ਸਥਾਨ, ਪੰਜਾਬ ਦੇ ਅਕਸ਼ੈ ਜੈਨ ਨੇ 262 ਅੰਕਾਂ ਨਾਲ ਦੂਜਾ ਅਤੇ ਮੱਧ ਪ੍ਰਦੇਸ਼ ਦੇ ਗੌਰਵ
ਕੁਮਾਰ ਨੇ 256 ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ। ਫਰੀ ਪਿਸਟਲ 50 ਮੀਟਰ
ਜੂਨੀਅਰ ਮਰਦਾਂ (ਸੈਨਾ) ਦੇ ਵਰਗ ਵਿਚ ਸੰਦੀਪ ਨੇ 266 ਅੰਕਾਂ ਨਾਲ ਪਹਿਲਾ ਅਤੇ ਵਿਜੈ
ਸਿੰਘ ਨੇ 262 ਅੰਕਾਂ ਨਾਲ ਦੂਜਾ ਸਥਾਨ ਹਾਸਿਲ ਕੀਤਾ। 10 ਮੀਟਰ ਪੀਪ ਸਿੰਗਲ ਰਾਈਫਲ
ਮੁਕਾਬਲੇ ਵਿਚ ਮਹਾਰਾਸ਼ਟਰ ਦੇ ਨੀਲ ਕ੍ਰਿਸ਼ਨ ਬਾਲਾਕ੍ਰਿਸ਼ਨਨ 382 ਅੰਕ ਲੈ ਕੇ ਪਹਿਲੇ,
ਸੈਨਾ ਦੇ ਚੈਨ ਸਿੰਘ 379 ਅੰਕਾਂ ਨਾਲ ਦੂਸਰੇ ਅਤੇ ਚੰਡੀਗੜ੍ਹ ਦੇ ਸ਼ਾਲੀਨ ਚੌਹਾਨ 378
ਅੰਕ ਲੈ ਕੇ ਤੀਸਰੇ ਸਥਾਨ 'ਤੇ ਰਹੇ।
ਦੂਸਰਾ ਟੈਸਟ 19 ਦਸੰਬਰ ਤੋਂ ਮੁਹਾਲੀ 'ਚ
ਅਜੀਤ ਨਗਰ, 10 ਦਸੰਬਰ - ਪੀ. ਸੀ. ਏ. ਕ੍ਰਿਕਟ ਸਟੇਡੀਅਮ ਮੁਹਾਲੀ ਵਿਖੇ ਹੀ
ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ 19 ਤੋਂ 23 ਦਸੰਬਰ ਤੱਕ ਦੂਜਾ
ਟੈਸਟ ਮੈਚ ਹੋਵੇਗਾ। ਇੰਗਲੈਂਡ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਮੈਨੇਜਿੰਗ
ਡਾਇਰੈਕਟਰ ਮਿਸਟਰ ਹਿਊਜ਼ ਮੋਰਸ ਨੇ ਪੀ. ਸੀ. ਏ. ਸਟੇਡੀਅਮ ਦੇ ਸੁਰੱਖਿਆ ਪ੍ਰਬੰਧਾਂ
ਦੀ ਜਾਂਚ ਕਰਨ ਤੋਂ ਬਾਅਦ ਇਹ ਐਲਾਨ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਕਿਹਾ
ਕਿ ਉਹ ਅਤੇ ਉਨ੍ਹਾਂ ਦੇ ਨਾਲ ਆਏ ਈ. ਸੀ. ਬੀ. ਦੇ ਸਲਾਹਕਾਰ ਮਿਸਟਰ ਰੈਕਡਿਕਾਸਨ ਅਤੇ
ਪਲੇਅਰ ਐਸੋਸੀਏਸ਼ਨ ਵੈਲਫੇਅਰ ਦੇ ਸਲਾਹਕਾਰ ਮਿਸਟਰ ਸੀਨ ਮੋਰਸ ਪੀ. ਸੀ. ਏ. ਕ੍ਰਿਕਟ
ਸਟੇਡੀਅਮ ਦੇ ਸੁਰੱਖਿਆ ਪ੍ਰਬੰਧਾਂ ਤੋਂ ਸੰਤੁਸ਼ਟ ਹਨ ਅਤੇ ਦੂਜਾ ਟੈਸਟ ਮੈਚ ਮੁਹਾਲੀ
ਵਿਖੇ ਹੀ ਹੋਵੇਗਾ। 11 ਦਸੰਬਰ ਤੋਂ ਮੈਚ ਦੀਆਂ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਜਾਵੇਗੀ।
ਪੰਜਾਬ ਮਹਿਲਾ ਫੁੱਟਬਾਲ ਟੀਮ ਦੇ ਚੋਣ
ਟ੍ਰਾਇਲ
ਜਲੰਧਰ, 10 ਦਸੰਬਰ - ਪੰਜਾਬ ਮਹਿਲਾ ਫੁੱਟਬਾਲ ਟੀਮ ਅੰਡਰ 14 ਸਾਲ ਵਰਗ ਦੇ
ਚੋਣ ਟ੍ਰਾਇਲ 12 ਦਸੰਬਰ ਨੂੰ ਗੁਰੂ ਸਰ ਸੁਧਾਰ ਖਾਲਸਾ ਕਾਲਜ ਲੁਧਿਆਣਾ ਦੇ ਖੇਡ
ਮੈਦਾਨ 'ਚ 12 ਵਜੇ ਕਰਵਾਏ ਜਾਣਗੇ। 1 ਜਨਵਰੀ 1995 ਤੋਂ 31 ਦਸੰਬਰ 1996 ਤੱਕ ਪੈਦਾ
ਹੋਈਆਂ ਖਿਡਾਰਨਾਂ ਹਿੱਸਾ ਲੈ ਸਕਦੀਆਂ ਹਨ। ਚੁਣੀਆਂ ਗਈਆਂ ਖਿਡਾਰਨਾਂ ਦਾ ਕੋਚਿੰਗ
ਕੈਂਪ ਖਾਲਸਾ ਕਾਲਜ ਗੁਰੂ ਸਰ ਸੁਧਾਰ ਵਿਖੇ ਲਗਾਇਆ ਜਾਵੇਗਾ। ਇਸ ਤੋਂ ਬਾਅਦ ਚੁਣੀ ਗਈ
ਟੀਮ ਚੇਨਈ ਵਿਖੇ ਹੋਣ ਵਾਲੀ ਕੌਮੀ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗੀ।
ਕੌਮੀ ਪੁਲਿਸ ਹਾਕੀ ਚੈਂਪੀਅਨਸ਼ਿਪ 10 ਦੀ
ਥਾਂ 17 ਦਸੰਬਰ ਨੂੰ
ਚੰਡੀਗੜ੍ਹ, 10 ਦਸੰਬਰ - ਜਿਹੜੀ ਕੌਮੀ ਪੱਧਰ ਦੀ ਹੋਣ ਵਾਲੀ ਪੁਲਿਸ ਹਾਕੀ
ਚੈਂਪੀਅਨਸ਼ਿਪ 2008, 10 ਦਸੰਬਰ ਨੂੰ ਚੰਡੀਗੜ੍ਹ ਵਿਖੇ ਹੋਣੀ ਸੀ, ਉਹ ਹੁਣ
ਮੁਲਤਵੀ ਕਰਕੇ 17 ਦਸੰਬਰ ਨੂੰ ਕਰ ਦਿੱਤੀ ਗਈ ਹੈ।
ਦੁਬਈ ਦਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ
ਸਮਾਪਤ
ਦੁਬਈ, 10 ਦਸੰਬਰ - ਵਿਦੇਸ਼ ਦੀ ਧਰਤੀ 'ਤੇ ਸ਼ਾਰਜਾਹ ਵਿਖੇ ਕਬੱਡੀ
ਇੰਟਰਨੈਸ਼ਨਲ ਟੂਰਨਾਮੈਂਟ ਕਰਵਾਇਆ ਗਿਆ। ਇਸ ਦਾ ਪਹਿਲਾ ਮੈਚ ਗੁਰਦੁਆਰਾ ਸੋਨਾਪੁਰ ਤੇ
ਖਾਲਸਾ ਟਰਾਂਸਪੋਰਟ ਵਿਚਕਾਰ ਖੇਡਿਆ ਗਿਆ। ਇਸ ਤੋਂ ਬਾਅਦ ਸ਼ੇਰੇ ਪੰਜਾਬ ਤੇ ਚੀਮਾ
ਟਰਾਂਸਪੋਰਟ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿਚ ਸ਼ੇਰੇ ਪੰਜਾਬ ਟੀਮ ਜੇਤੂ ਰਹੀ। ਇਸੇ
ਤਰ੍ਹਾਂ ਹੀ ਦੂਸਰੇ ਵਰਗ ਦੇ ਮੈਚ ਵਿਚ ਧਾਰੀਵਾਲ ਗਰੁੱਪ ਖ਼ਿਲਾਫ਼ ਸ਼ੇਰੇ ਪੰਜਾਬ ਦੀਆਂ
ਟੀਮਾਂ ਦੌਰਾਨ ਹੋਏ ਮੈਚ ਵਿਚ ਸੁਖਵੀਰ ਸਿੰਘ ਜੋਗੇਵਾਲ ਅਤੇ ਉਸ ਦੇ ਭਰਾ ਪੱਪੂ ਜੋਗੇ
ਵਾਲਾ ਨੇ ਵਧੀਆ ਕਬੱਡੀ ਖੇਡ ਕੇ ਆਪਣੀ ਟੀਮ ਧਾਰੀਵਾਲ ਗਰੁੱਪ ਨੂੰ ਦੂਸਰੇ ਨੰਬਰ 'ਤੇ
ਲਿਆਂਦਾ ਅਤੇ 7000 ਦਰਾਮ ਦਾ ਇਨਾਮ ਜਿੱਤਿਆ। ਪਹਿਲਾ ਇਨਾਮ ਗਿਆਰਾਂ ਹਜ਼ਾਰ ਦਰਾਮ ਦਾ
ਸ਼ੇਰੇ ਪੰਜਾਬ ਟੀਮ ਨੂੰ ਮਿਲਿਆ। ਓਪਨ ਫਾਈਨਲ ਮੈਚ ਇਮੇਜ ਗਰੁੱਪ ਆਫ਼ ਕੰਪਨੀਜ਼, ਜਿਸ ਦੇ
ਪ੍ਰਮੋਟਰ ਸ: ਹਰਜਿੰਦਰ ਸਿੰਘ ਖਾਲਸਾ ਸਨ ਅਤੇ ਗਿੱਲ ਰੂਪ ਟਰਾਂਸਪੋਰਟ, ਜਿਸ ਦੇ
ਪ੍ਰਮੋਟਰ ਸ: ਤਰਲੋਚਨ ਸਿੰਘ ਗਿੱਲ ਅਤੇ ਸ: ਸਵਿੰਦਰ ਸਿੰਘ ਭਊ ਸਨ, ਦਰਮਿਆਨ ਖੇਡਿਆ
ਗਿਆ। ਇਸ ਮੈਚ ਵਿਚ ਇਮੇਜ ਗਰੁੱਪ ਵੱਲੋਂ ਮੀਕਾ ਸਿਆਟਲ (ਅਮਰੀਕਾ) ਅਤੇ ਸੰਦੀਪ ਲੱਲੀਆਂ
ਵਾਲਾ, ਪਾਕਿਸਤਾਨੀ ਖਿਡਾਰੀ ਸਦੀਕ ਬੱਟ ਅਤੇ ਗਿੱਲ ਰੂਪ ਟਰਾਂਸਪੋਰਟ ਦੇ ਖਿਡਾਰੀਆਂ
ਸੰਦੀਪ, ਸੰਜੀਵ ਸੁਖਪੁਰ ਤੇ ਤੁਨਾ ਚਮਿਆਰਾ ਪਹੁੰਚੇ ਸਨ। ਫਾਈਨਲ ਮੈਚ ਵਿਚ ਇਕੱਤੀ
ਹਜ਼ਾਰ ਦਰਾਮ ਦਾ ਇਨਾਮ ਇਮੇਜ ਗਰੁੱਪ ਨੂੰ ਅਤੇ 15000 ਦਰਾਮਦਾ ਇਨਾਮ ਗਿੱਲ ਰੂਪ
ਟਰਾਂਸਪੋਰਟ ਟੀਮਾਂ ਨੂੰ ਸ਼ੇਖ ਸਰੂਰ ਬਿਨ ਅਹਿਮਦ ਅਲਜਾਹਰੀ ਅਤੇ ਸ੍ਰੀ ਅਰੁਨੇਸ਼ ਸ਼ਾਕਰ
ਵੱਲੋਂ ਦਿੱਤਾ ਗਿਆ। ਜੀਤ ਔਜਲਾ, ਗੁਰਮੀਤ ਪੰਜਾਬ ਪੁਲਿਸ ਅਤੇ ਛਿੰਦੇ ਨੇ ਨਿਰਪੱਖ
ਰੈਫ਼ਰੀਆਂ ਦਾ ਰੋਲ ਕੀਤਾ। ਇੰਦਰਜੀਤ ਸਿੰਘ ਪੱਡਾ, ਮੱਖਣ ਅਲੀ, ਰੁਪਿੰਦਰ ਜਲਾਲ ਆਦਿ
ਨੇ ਕੁਮੈਂਟਰੀ ਕੀਤੀ।
29ਵੀਂ ਪੰਜਾਬ ਵੈਟਰਨ ਅਥਲੈਟਿਕ ਮੀਟ
ਮਸਤੂਆਣਾ ਸਾਹਿਬ, 10 ਦਸੰਬਰ - 29ਵੀਂ ਪੰਜਾਬ ਵੈਟਰਨ ਅਥਲੈਟਿਕ ਮੀਟ 13-14
ਦਸੰਬਰ ਨੂੰ ਮਸਤੂਆਣਾ ਸਾਹਿਬ ਦੇ ਸੰਤ ਅਤਰ ਸਿੰਘ ਯਾਦਗਾਰੀ ਸਟੇਡੀਅਮ ਵਿਖੇ ਕਰਵਾਈ
ਜਾ ਰਹੀ ਹੈ। ਇਸ ਮੌਕੇ 'ਤੇ 35 ਸਾਲ ਤੋਂ 85 ਸਾਲ ਤੱਕ ਦੇ ਮਰਦ ਅਤੇ ਔਰਤਾਂ ਪੰਜਾਬ
ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼ਾਮਿਲ ਹੋਣਗੇ।
7ਵਾਂ ਦੀਦਾਰ ਸਿੰਘ ਯਾਦਗਾਰੀ ਓਪਨ ਬਾਡੀ
ਬਿਲਡਿੰਗ ਮੁਕਾਬਲਾ
ਜਲੰਧਰ, 10 ਦਸੰਬਰ - 7ਵਾਂ ਦੀਦਾਰ ਸਿੰਘ ਯਾਦਗਾਰੀ ਓਪਨ ਬਾਡੀ ਬਿਲਡਿੰਗ
ਮੁਕਾਬਲਾ 14 ਦਸੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਗਰਾਊਂਡ ਵਿਚ,
ਮੁਹੱਲਾ ਗੋਬਿੰਦਗੜ੍ਹ, ਐਸ. ਡੀ. ਕਾਲਜ ਰੋਡ 'ਤੇ ਸਵੇਰੇ 10.00 ਵਜੇ ਕਰਵਾਇਆ ਜਾ
ਰਿਹਾ ਹੈ। ਇਹ ਮੁਕਾਬਲਾ ਸ: ਸਰਵਨ ਸਿੰਘ, ਕੋਚ, ਯੂਥ ਬਾਡੀ ਬਿਲਡਿੰਗ ਕਲੱਬ, ਮੁਹੱਲਾ
ਗੋਬਿੰਦਗੜ੍ਹ ਵੱਲੋਂ ਡਾ: ਰਣਧੀਰ ਹਸਤੀਰ, ਪੰਜਾਬ ਐਮਚਿਉਰ ਬਾਡੀ ਬਿਲਡਿੰਗ ਐਸੋਸੀਏਸ਼ਨ
ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਅੰਤਰ ਕਾਲਜ ਐਥਲੈਟਿਕਸ ਮੀਟ ਸਮਾਪਤ
ਅੰਮ੍ਰਿਤਸਰ, 9 ਦਸੰਬਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅੰਤਰ
ਕਾਲਜ ਐਥਲੈਟਿਕਸ ਮੀਟ ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਖਿਡਾਰੀਆਂ ਨੇ ਤੀਜਾ ਸਥਾਨ
ਪ੍ਰਾਪਤ ਕੀਤਾ। ਇਸ ਦੇ ਵਿਦਿਆਰਥੀ ਨਵਜੋਤ ਸਿੰਘ ਨੇ ਸੌ, ਦੋ ਸੌ ਅਤੇ ਚਾਰ ਸੌ ਮੀਟਰ
ਤਿੰਨਾਂ ਦੋੜ ਮੁਕਾਬਲਿਆਂ ਵਿਚ ਸੋਨ ਤਗਮੇ ਜਿੱਤ ਕੇ ਸਰਵੋਤਮ ਐਥਲੀਟ ਦਾ ਖ਼ਿਤਾਬ ਹਾਸਲ
ਕੀਤਾ। ਇਸ ਤਰ੍ਹਾਂ ਤਜਿੰਦਰ ਸਿੰਘ ਨੇ ਸ਼ਾਟਪੁੱਟ ਅਤੇ ਡਿਸਕਸ ਥਰੋਅ ਵਿਚ ਅਤੇ ਅਕਾਸ਼
ਦੀਪ ਸਿੰਘ ਨੇ 400 ਮੀਟਰ ਹਰਡਲਜ਼ ਵਿਚ ਸੋਨੇ ਦੇ ਤਗਮੇ ਜਿੱਤੇ।
ਦਿਵਾਕਰ ਦੀ ਹੈਟ੍ਰਿਕ ਨਾਲ ਭਾਰਤ ਦੀ ਬੱਲੇ
ਬੱਲੇ
ਬਿਊਨਸ ਆਇਰਸ, 9 ਦਸੰਬਰ - ਬਰਥਡੇ ਬੁਆਏ ਅਤੇ ਕਪਤਾਨ ਦਿਵਾਕਰ ਰਾਮ
ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਸਿਊਡਾਡ ਕਲੱਬ ਡੀ ਬਿਊਨਸ ਆਇਰਸ 'ਚ ਅੰਡਰ21 ਟੈਸਟ
ਮੈਚ ਦੇ ਸ਼ੁਰੂਆਤ ਮੁਕਾਬਲੇ 'ਚ ਵਿਸ਼ਵ ਚੈਂਪੀਅਨ ਅਰਜਨਟੀਨਾ 'ਤੇ 3-2 ਨਾਲ ਜਿੱਤ ਦਰਜ
ਕੀਤੀ।
11ਵਾਂ ਰਾਜ ਪੱਧਰੀ ਸ਼ਹੀਦ ਭਗਤ ਸਿੰਘ
ਫੁੱਟਬਾਲ ਟੂਰਨਾਮੈਂਟ
ਬੰਗਾ, 9 ਦਸੰਬਰ - ਗਿਆਰਵਾਂ ਰਾਜ ਪੱਧਰੀ ਸ਼ਹੀਦ ਭਗਤ ਸਿੰਘ ਫੁੱਟਬਾਲ
ਟੂਰਨਾਮੈਂਟ ਚੱਲ ਰਿਹਾ ਹੈ। ਇਸ ਦੇ ਪੰਜਵੇਂ ਦਿਨ ਦੇ ਸੈਮੀਫਾਈਨਲ ਮੈਚਾਂ ਵਿਚ ਪੂਲ ਏ
ਦੀਆਂ ਟੀਮਾਂ ਬੀ. ਐਸ. ਐਫ. ਜਲੰਧਰ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਵਿਚਕਾਰ ਹੋਇਆ।
ਬੀ.ਐਸ.ਐਫ. ਜਲੰਧਰ ਦੀ ਟੀਮ ਦੇ ਗੋਲ-ਕੀਪਰ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਦੇ
ਹਮਲਿਆਂ ਨੂੰ ਸ਼ਾਨਦਾਰ ਢੰਗ ਨਾਲ ਰੋਕਿਆ।
|