|
5ਵਾਂ
ਅੰਤਰਰਾਸ਼ਟਰੀ ਕਬੱਡੀ ਕੱਪ ਸ਼ੁਰੂ
ਮੋਗਾ, 30 ਜਨਵਰੀ - ਪਿੰਡ ਲੰਢੇਕੇ (ਮੋਗਾ)
ਵਿਖੇ ਪੰਜਵਾਂ ਅੰਤਰਰਾਸ਼ਟਰੀ ਕਬੱਡੀ ਕਰਵਾਇਆ ਜਾ ਰਿਹਾ ਹੈ। ਪਹਿਲੇ ਦਿਨ
ਹੋਏ ਕਬੱਡੀ 62 ਕਿਲੋ 16 ਮੈਚਾਂ ਵਿਚ ਫਿੱਡੇ ਕਲ, ਤੋਤਾ ਸਿੰਘ ਵਾਲਾ,
ਮਾਹਲਾ ਕਲਾਂ, ਢੁੱਡੀਕੇ ਏ, ਇੰਦਰਗੜ੍ਹ, ਰੱਜੀਵਾਲ, ਭੱਗੋਰਮਾਣਾ, ਭੜਾਣਾ,
ਧੱਲੇਕੇ, ਲੰਡੇ, ਵਕੀਲਾਂ ਵਾਲਾ, ਲੰਡੇ, ਘੱਲ ਕਲਾਂ, ਗਗੜਾ, ਭਲੂਰ ਤੇ
ਬੁੱਟਰ ਜੇਤੂ ਰਹੇ।
ਕਿਲ੍ਹਾ
ਰਾਏਪੁਰ ਦੀਆਂ 75ਵੀਆਂ ਪੇਂਡੂ ਮਿੰਨੀ ਉਲੰਪਿਕ ਖੇਡਾਂ 3 ਤੋਂ
ਲੁਧਿਆਣਾ, 30 ਜਨਵਰੀ - ਕਿਲ੍ਹਾ ਰਾਏਪੁਰ
ਦੀਆਂ ਪਲੈਟੀਨਮ ਜੁਬਲੀ 75ਵੀਆਂ ਪੇਂਡੂ ਮਿੰਨੀ ਉਲੰਪਿਕ ਖੇਡਾਂ 3 ਤੋਂ 6
ਫਰਵਰੀ ਤੱਕ ਗਰੇਵਾਲ ਸਟੇਡੀਅਮ 'ਚ ਕਰਵਾਈਆਂ ਜਾ ਰਹੀਆਂ ਹਨ। ਇਸ ਖੇਡ ਮੇਲੇ
ਵਿੱਚ 70 ਪ੍ਰਤੀਯੋਗਤਾਵਾਂ ਦੇ ਮੁਕਾਬਲੇ ਹੋਣਗੇ ਤੇ ਇਸ ਤੋਂ ਇਲਾਵਾ ਅਨੇਕਾਂ
ਹੀ ਜਿਸਮਾਨੀ ਤੇ ਦਿਮਾਗੀ ਕਰਤੱਵ ਖਿਡਾਰੀਆਂ ਵਲੋਂ ਦਿਖਾਏ ਜਾਣਗੇ। ਭਗਵੰਤ
ਮੈਮੋਰੀਅਲ ਗੋਲਡ ਕੱਪ ਹਾਕੀ ਵਾਸਤੇ ਸੀਨੀਅਰ ਵਰਗ ਅੰਡਰ 17 ਸਾਲ ਜੂਨੀਅਰ
ਅਤੇ ਅੰਡਰ 14 ਸਾਲ ਦੇ ਮੁਕਾਬਲਿਆਂ ਤੋਂ ਇਲਾਵਾ, ਅਥਲੈਟਿਕ ਮੁਕਾਬਲੇ,
ਕਬੱਡੀ ਅਕੈਡਮੀਆਂ, ਕਬੱਡੀ ਇੱਕ ਪਿੰਡ ਓਪਨ, ਬੈਲ ਗੱਡੀਆਂ ਦੀਆਂ ਦੌੜਾਂ ਦੇ
ਹੀਟ ਮੁਕਾਬਲੇ, ਸਿੰਗਲ ਬੈਲ ਗੱਡੀਆਂ ਦੀਆਂ ਦੌੜਾਂ, ਸਾਈਕਲਿੰਗ, ਟ੍ਰੈਕਟਰ
ਦੌੜ ਆਦਿ ਹੋਰ ਖੇਡਾਂ ਦੇ ਮੁਕਾਬਲੇ ਖਿੱਚ ਦਾ ਕੇਂਦਰ ਹੋਣਗੇ। ਕਬੱਡੀ
ਅਕੈਡਮੀਆਂ ਦੀ ਜੇਤੂ ਟੀਮ ਨੂੰ ਇੱਕ ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ 75
ਹਜ਼ਾਰ ਰੁਪਏ, ਬੈਲ ਗੱਡੀਆਂ ਦੀਆਂ ਦੌੜਾਂ ਦੇ ਜੇਤੂ ਨੂੰ 51 ਹਜ਼ਾਰ ਰੁਪਏ ਉਪ
ਜੇਤੂ ਨੂੰ 31 ਹਜ਼ਾਰ, ਹਾਕੀ ਦੀ ਜੇਤੂ ਟੀਮ ਨੂੰ 41 ਹਜ਼ਾਰ ਅਤੇ ਉਪ ਜੇਤੂ
ਟੀਮ ਨੂੰ 31 ਹਜ਼ਾਰ ਰੁਪਏ, ਐਥਲੈਟਿਕ 'ਚ ਹਰ ਪ੍ਰਤੀਯੋਗਤਾ ਦੇ ਜੇਤੂ ਨੂੰ 5
ਹਜ਼ਾਰ ਰੁਪਏ, ਉਪ ਜੇਤੂ ਨੂੰ 3 ਹਜ਼ਾਰ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ
ਨੂੰ 2 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਮਿਲੇਗੀ। ਇਨ੍ਹਾਂ ਖੇਡਾਂ 'ਚ ਕਰੀਬ 5
ਹਜ਼ਾਰ ਖਿਡਾਰੀ ਹਿੱਸਾ ਲੈਣਗੇ। ਇਨ੍ਹਾਂ ਖੇਡਾਂ ਦਾ ਸਿੱਧਾ ਪ੍ਰਸਾਰਣ ਐਮ
ਐਚ-ਵਨ ਚੈਨਲ 'ਤੇ ਕੀਤਾ ਜਾਵੇਗਾ। ਭਾਵੇਂ ਖੇਡ ਮੁਕਾਬਲੇ 3 ਫਰਵਰੀ ਤੋਂ
ਸ਼ੁਰੂ ਹੋ ਜਾਣਗੇ ਪਰ ਖੇਡਾਂ ਦਾ ਉਦਘਾਟਨੀ ਸਮਾਰੋਹ 4 ਫਰਵਰੀ ਨੂੰ ਹੋਵੇਗਾ।
4 ਫਰਵਰੀ ਨੂੰ ਹੀ ਉਘੇ ਲੋਕ ਗਾਇਕ ਮਨਮੋਹਨ ਵਾਰਿਸ ਦਾ ਖੁੱਲਾ ਅਖਾੜਾ
ਲੱਗੇਗਾ। ਫਾਈਨਲ ਸਮਾਰੋਹ 'ਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਰਾਜਪਾਲ ਸਿੰਘ,
ਅਰਜਨਾ ਐਵਾਰਡੀ ਜਗਜੀਤ ਸਿੰਘ ਰੋਇੰਗ, ਫੁੱਟਬਾਲਰ ਇੰਦਰ ਸਿੰਘ, ਫੁੱਟਬਾਲਰ
ਪਰਮਿੰਦਰ ਸਿੰਘ, ਲੋਕ ਗਾਇਕ ਮੁਹੰਮਦ ਸਦੀਕ ਅਤੇ ਪਿੰਡ ਦਾ ਮਾਣ ਕੌਮੀ
ਤੈਰਾਕ ਅਮਰਪਾਲ ਸਿੰਘ ਨੂੰ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨਿਆ ਜਾਵੇਗਾ। 6
ਫਰਵਰੀ ਨੂੰ ਖੇਡਾਂ ਦੇ ਫਾਈਨਲ ਸਮਾਰੋਹ 'ਤੇ ਉਪ ਮੁੱਖ ਮੰਤਰੀ ਸੁਖਬੀਰ
ਸਿੰਘ ਬਾਦਲ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨਗੇ।
ਕਮਾਲਪੁਰਾ
ਦਾ 64ਵਾਂ ਕਲਗੀਧਰ ਟੂਰਨਾਮੈਂਟ
ਜਗਰਾਉਂ/ਰਾਏਕੋਟ, 30 ਜਨਵਰੀ - ਕਮਾਲਪੁਰਾ
ਦੇ 64ਵੇਂ ਕਲਗੀਧਰ ਟੂਰਨਾਮੈਂਟ ਦੇ ਚੌਥੇ ਦਿਨ ਹੋਏ ਫੁੱਟਬਾਲ ਮੁਕਾਬਲਿਆਂ
'ਚ ਦਸਮੇਸ਼ ਕਲੱਬ ਕਮਾਲਪੁਰਾ ਨੇ ਕੋਟਕਪੁਰਾ ਨੂੰ, ਤਲਵੰਡੀ ਮੱਲ੍ਹੀਆਂ ਨੇ
ਮਹਿਲ ਕਲਾਂ ਨੂੰ ਅਤੇ ਪੱਖੋਵਾਲ ਨੇ ਰਾਏਕੋਟ ਦੀ ਟੀਮ ਨੂੰ ਹਰਾ ਦਿੱਤਾ।
ਹਾਕੀ 'ਚ ਸ਼ੇਖ ਫਰੀਦ ਕਲੱਬ ਜਲੰਧਰ, ਢੋਲਣ, ਸੁਧਾਰ ਤੇ ਬਿਜਲੀ ਬੋਰਡ ਦੀਆਂ
ਟੀਮਾਂ ਨੇ ਆਪਣੀ ਖੇਡ ਕਲਾਂ ਦਾ ਲੋਹਾ ਮਨਵਾਇਆ। ਕਬੱਡੀ 70 ਕਿਲੋ 'ਚ ਬਾਠ
ਨੇ ਪਹਿਲਾ ਸਥਾਨ ਤੇ ਝੋਰੜਾਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ,
ਪਿੰਡ ਵਾਰ ਆਲ ਓਪਨ 'ਚ ਬਾਬਾ ਸ਼ਹੀਦ ਕਲੱਬ ਬੱਸੀਆਂ ਨੇ ਚੂਹੜਚੱਕ ਨੂੰ
ਹਰਾਇਆ, ਅੱਚਰਵਾਲ ਨੇ ਮੁਹਾਲੀ ਨੂੰ ਤੇ ਬੱਸੀਆਂ ਗਿੱਦੜਵਿੰਡੀ ਦੀ ਟੀਮ ਨੂੰ
ਹਰਾ ਦਿੱਤਾ।
ਇਸ ਟੂਰਨਾਮੈਂਟ ਦੇ ਤੀਜੇ ਦਿਨ ਹਾਕੀ ਦੇ ਆਲ
ਓਪਨ ਮੁਕਾਬਲਿਆਂ 'ਚ ਰੌਕ ਰੋਬਿਨ ਚੰਡੀਗੜ੍ਹ, ਸੋਨੀਪਤ (ਹਰਿਆਣਾ), ਰੂਮੀ,
ਬਾਬਾ ਸ਼ੇਖ ਫ਼ਰੀਦ ਕਲੱਬ ਜਲੰਧਰ, ਢੋਲਣ ਅਤੇ ਬਿਜਲੀ ਬੋਰਡ ਦੀਆਂ ਟੀਮਾਂ ਨੇ
ਸੈਮੀ ਫਾਈਨਲ 'ਚ ਆਪਣੀ ਥਾਂ ਪੱਕੀ ਕਰ ਲਈ। ਫੁੱਟਬਾਲ ਦੇ ਮੁਕਾਬਲਿਆਂ 'ਚ
ਕਲਗੀਧਰ ਕਲੱਬ ਕਮਾਲਪੁਰਾ ਨੇ 3-1 ਦੇ ਫ਼ਰਕ ਨਾਲ ਲਤਾਲਾ ਦੀ ਟੀਮ ਨੂੰ ਹਰਾ
ਦਿੱਤਾ। 70 ਕਿਲੋ ਕਬੱਡੀ 'ਚ ਕੁਲ 50 ਟੀਮਾਂ ਨੇ ਭਾਗ ਲਿਆ, ਜਿਸ ਵਿਚ ਹੋਏ
ਮੁਕਾਬਲਿਆਂ 'ਚ ਮੀਰੀ-ਪੀਰੀ ਕਲੱਬ ਚੱਕ ਭਾਈਕਾ ਨੂੰ ਰੋਡੂ ਸ਼ਾਹ ਕਲੱਬ
ਕਾਉਂਕੇ ਨੇ ਹਰਾ ਦਿੱਤਾ, ਰਸੂਲਪੁਰ ਨੇ ਗਾਲਿਬ ਨੂੰ ਹਰਾਇਆ, ਬੱਸੀਆਂ ਨੇ
ਈਸੇਵਾਲ ਨੂੰ ਅਤੇ ਝੋਰੜਾਂ ਨੇ ਨੱਥੋਵਾਲ ਨੂੰ ਹਰਾ ਦਿੱਤਾ।
ਰਾਸ਼ਟਰ
ਮੰਡਲ ਅਤੇ ਏਸ਼ੀਆਈ ਖੇਡਾਂ 'ਚ ਤਗਮਾ ਜੇਤੂ ਖਿਡਾਰੀਆਂ ਦਾ ਸਨਮਾਨ 4 ਨੂੰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਜਨਵਰੀ -
ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਜੋ ਕਿ ਇਸੇ ਵਰ੍ਹੇ ਪੰਜਾਬ ਸਰਕਾਰ ਵੱਲੋਂ
ਕਰਵਾਈਆਂ ਗਈਆਂ ਸਨ। ਇਨ੍ਹਾਂ ਦਾ ਜਿਹੜੇ ਖਿਡਾਰੀਆਂ ਨੇ ਸੋਨ, ਸਿਲਵਰ ਅਤੇ
ਕਾਂਸੀ ਦਾ ਤਮਗਾ ਜਿੱਤਿਆ ਸੀ, ਉਨ੍ਹਾਂ ਖਿਡਾਰੀਆਂ ਨੂੰ 4 ਫਰਵਰੀ 2011
ਨੂੰ ਸ਼ਿਵਾਲਿਕ ਪਬਲਿਕ ਸਕੂਲ ਫੇਜ਼ 6 ਐਸ. ਏ. ਐਸ ਨਗਰ ਵਿਖੇ ਸਨਮਾਨਿਤ ਕੀਤਾ
ਜਾਵੇਗਾ। ਤਮਗੇ ਜਿੱਤਣ ਵਾਲੇ ਲਗਭਗ 50 ਖਿਡਾਰੀ/ਖਿਡਾਰਨਾਂ ਦਾ ਸਨਮਾਨ ਕੀਤਾ
ਜਾਵੇਗਾ। ਲਗਭਗ 7.50 ਕਰੋੜ ਰੁਪਇਆ ਇਨ੍ਹਾਂ ਖਿਡਾਰੀਆਂ ਨੂੰ ਨਗਦ ਦੇ ਕੇ
ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ
ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਇਨ੍ਹਾਂ ਖਿਡਾਰੀਆਂ ਨੂੰ
ਸਨਮਾਨਿਤ ਕਰਨ ਲਈ ਇਸ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ।
ਮੀਰੀ ਪੀਰੀ
ਸਪੋਰਟਸ ਕਲੱਬ ਜੇਤੂ
ਮੇਹਟੀਆਣਾ, 30 ਜਨਵਰੀ - 7ਵਾਂ ਕਬੱਡੀ
ਵਰਲਡ ਕੱਪ ਪਿੰਡ ਫੁੱਗਲਾਣਾ 'ਚ ਕਰਵਾਇਆ ਗਿਆ। ਇਸ ਦੌਰਾਨ ਪਹਿਲੇ ਸਥਾਨ
'ਤੇ ਮੀਰੀ-ਪੀਰੀ ਸਪੋਰਟਸ ਕਲੱਬ ਅਤੇ ਦੂਜੇ ਸਥਾਨ 'ਤੇ ਚੜ੍ਹਦੀਕਲਾ ਅਕੈਡਮੀ
ਰਹੀ। 55 ਕਿਲੋ ਵਰਗ ਵਿਚ ਫੁੱਟਬਾਲ ਮੁਕਾਬਲਿਆਂ ਵਿਚ ਭੂੰਗਰਨੀ ਅਤੇ
ਫੁੱਗਲਾਣਾ ਦੀਆਂ ਟੀਮਾਂ ਬਰਾਬਰ ਰਹੀਆਂ ਦੋਵਾਂ ਨੂੰ 41000-41000 ਰੁਪਏ
ਦਾ ਨਕਦ ਇਨਾਮ ਅਤੇ ਟਰਾਫੀਆਂ ਪ੍ਰਦਾਨ ਕੀਤੀਆਂ। ਇਸ ਤਰ੍ਹਾਂ ਪਿੰਡ ਪੱਧਰ
ਕਬੱਡੀ ਵਿਚ ਅਰਗੋਵਾਲ ਦੀ ਟੀਮ ਨੇ ਮਹਿੰਗਰੋਵਾਲ ਨੂੰ ਹਰਾ ਕੇ ਜਿੱਤ
ਪ੍ਰਾਪਤ ਕੀਤੀ। ਦੋਵਾਂ ਟੀਮਾਂ ਨੂੰ ਕਰਮਵਾਰ 11 ਹਜ਼ਾਰ ਅਤੇ 9 ਹਜ਼ਾਰ ਰੁਪਏ
ਦੇ ਨਕਦ ਇਨਾਮ ਤਕਸੀਮ ਕੀਤੇ। ਟੂਰਨਾਮੈਂਟ ਦੇ ਆਖਰੀ ਦਿਨ ਪੰਜਾਬੀ ਦੇ
ਮਸ਼ਹੂਰ ਗਾਇਕਾਂ ਬਲਕਾਰ ਸਿੱਧੂ ਅਤੇ ਹਰਜੀਤ ਹਰਮਨ ਨੇ ਦਰਸ਼ਕਾਂ ਦਾ ਭਰਪੂਰ
ਮਨੋਰੰਜਨ ਕੀਤਾ।
ਵਰਲਡ ਕਬੱਡੀ ਕੱਪ ਕਰਨਲ ਸੰਧੂ ਦੀ ਯਾਦ ਨੂੰ ਸਮਰਪਿਤ ਹੋਵੇਗਾ
11ਵਾਂ
ਸ਼ਹੀਦ ਭਗਤ ਸਿੰਘ ਵਰਲਡ ਕਬੱਡੀ ਕੱਪ 1 ਫਰਵਰੀ ਤੋਂ
ਨਵਾਂਸ਼ਹਿਰ, 30 ਜਨਵਰੀ - ਪਹਿਲੀ ਫਰਵਰੀ
ਤੋਂ 11ਵਾਂ ਸ਼ਹੀਦ ਭਗਤ ਸਿੰਘ ਵਰਲਡ ਕਬੱਡੀ ਕੱਪ ਆਈ.ਟੀ.ਆਈ. ਦੇ ਸਟੇਡੀਅਮ
ਵਿਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਟੂਰਨਾਮੈਂਟ ਵਿਚ ਭਾਰਤ ਸਮੇਤ
ਅਮਰੀਕਾ, ਕੈਨੇਡਾ, ਜਰਮਨ, ਇੰਗਲੈਂਡ, ਇਟਲੀ ਦੀਆਂ ਟੀਮਾਂ ਭਾਗ ਲੈਣਗੀਆਂ।
ਰਾਸ਼ਟਰੀ
ਫੁੱਟਬਾਲ ਲੀਗ
ਲੁਧਿਆਣਾ, 30 ਜਨਵਰੀ - ਕੌਮੀ ਫੁੱਟਬਾਲ
ਲੀਗ ਵਿਚ ਹਿੱਸਾ ਲੈ ਰਹੀਆਂ 14 ਟੀਮਾਂ ਹਰ ਟੀਮ ਦੇ ਵਿਰੁੱਧ ਇੱਕ ਮੈਚ ਆਪਣੇ
ਘਰੇਲੂ ਮੈਦਾਨ ਅਤੇ ਇੱਕ ਮੈਚ ਵਿਰੋਧੀ ਟੀਮ ਦੇ ਮੈਦਾਨ 'ਚ ਖੇਡ ਰਹੀਆਂ ਹਨ।
ਉਤਰੀ ਜ਼ੋਨ ਵਿੱਚ ਕੌਮੀ ਲੀਗ ਵਿੱਚ ਇੱਕੋ ਇੱਕ ਹਿੱਸਾ ਲੈਣ ਵਾਲੀ ਜੇ ਸੀ ਟੀ
ਫੁੱਟਬਾਲ ਕਲੱਬ ਫਗਵਾੜਾ ਇਸ ਵੇਲੇ ਵਿਰੋਧੀ ਟੀਮਾਂ ਦੇ ਮੈਦਾਨਾਂ 'ਚ ਖੇਡ
ਰਹੀ ਹੈ। ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 27 ਫਰਵਰੀ ਨੂੰ ਡੈਪੋ
ਸਪੋਰਟਸ ਕਲੱਬ ਗੋਆ ਨਾਲ, 4 ਮਾਰਚ ਨੂੰ ਚਿਰਾਗ ਯੂਨਾਈਟਿਡ ਕੋਲਕਾਤਾ ਨਾਲ,
9 ਅਪ੍ਰੈਲ ਨੂੰ ਮਹਿੰਦਰਾ ਫੁੱਟਬਾਲ ਕਲੱਬ ਮੁੰਬਈ ਨਾਲ, 24 ਅਪ੍ਰੈਲ ਨੂੰ
ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਇਲੈਵਨ ਨਿਊ ਦਿੱਲੀ ਨਾਲ ਅਤੇ 1 ਮਈ ਨੂੰ
ਪੂਨਾ ਫੁੱਟਬਾਲ ਕਲੱਬ ਅਤੇ ਅਗਲਾ ਮੈਚ ਮਈ ਦੇ ਪਹਿਲੇ ਹਫਤੇ ਸਲਗੋਕਰ ਕਲੱਬ
ਗੋਆ ਨਾਲ ਹੋਵੇਗਾ। ਕੌਮੀ ਫੁੱਟਬਾਲ ਲੀਗ ਦਾ ਨਿਬੇੜਾ ਮਈ ਦੇ ਦੂਜੇ ਹਫਤੇ
ਹੋਵੇਗਾ।
ਅਜ਼ਾਦ
ਕਲੱਬ ਮੁਠੱਡਾ ਤੇ ਕੋਟਾਲਾ ਬੇਟ ਜੇਤੂ
ਲੁਧਿਆਣਾ, 29 ਜਨਵਰੀ - 11ਵਾਂ
ਅੰਤਰਰਾਸ਼ਟਰੀ ਕਬੱਡੀ ਕੱਪ ਤੇ ਪੇਂਡੂ ਖੇਡ ਮੇਲਾ ਢੰਡਾਰੀ ਕਲਾਂ ਲੁਧਿਆਣਾ
'ਚ ਕਰਵਾਇਆ ਗਿਆ। ਇਸ ਮੌਕੇ ਫਾਈਨਲ ਮੁਕਾਬਲੇ 'ਚ ਅਜ਼ਾਦ ਕਲੱਬ ਮੁਠੱਡਾ ਨੇ
ਡੀ ਏ ਵੀ ਕੈਲੇਫੋਰਨੀਆ ਜਲੰਧਰ ਨੂੰ ਹਰਾ ਕੇ ਪਹਿਲਾ ਇੱਕ ਲੱਖ ਰੁਪਏ ਦਾ
ਇਨਾਮ ਜਿੱਤਿਆ ਜਦਕਿ ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਮਿਲੇ। ਕਬੱਡੀ
ਇੱਕ ਪਿੰਡ ਓਪਨ ਵਿੱਚ ਕੋਟਾਲਾ ਬੇਟ ਨੇ ਘਲੋਟੀ ਨੇ ਹਰਾ ਕੇ 31 ਹਜ਼ਾਰ ਰੁਪਏ
ਦਾ ਇਨਾਮ ਜਿੱਤਿਆ ਜਦਕਿ ਉਪ ਜੇਤੂ ਨੂੰ 21 ਹਜ਼ਾਰ ਰੁਪਏ ਨਾਲ ਸਨਮਾਨਿਆ ਗਿਆ।
70 ਕਿਲੋ ਕਬੱਡੀ 'ਚ ਕੰਡਿਆਲਾ ਪਹਿਲੇ ਅਤੇ ਢੰਡਾਰੀ ਦੂਜੇ ਸਥਾਨ ਤੇ ਰਿਹਾ।
ਇਸ ਮੌਕੇ ਕਰਵਾਏ ਤਾਸ਼ਸੀਪ ਮੁਕਾਬਲੇ 'ਚ ਜਗਰੂਪ ਸਿੰਘ ਢੰਡਾਰੀ ਜੇਤੂ ਅਤੇ
ਬਲਵਿੰਦਰ ਲੁਹਾਰਾ ਉਪ ਜੇਤੂ ਰਿਹਾ।
ਲੁਧਿਆਣਾ
ਦਿਹਾਤੀ ਓਵਰਆਲ ਚੈਂਪੀਅਨ
ਗੁਰੂਸਰ ਸੁਧਾਰ, 28 ਜਨਵਰੀ - ਦੋ ਰੋਜ਼ਾ
ਅੰਤਰ ਜ਼ਿਲ੍ਹਾ ਪੁਲਿਸ ਖੇਡਾਂ ਲੁਧਿਆਣਾ ਰੇਂਜ਼ ਦੇ ਗੁਰੂ ਹਰਗੋਬਿੰਦ ਖ਼ਾਲਸਾ
ਕਾਲਜ ਗੁਰੂਸਰ ਸੁਧਾਰ ਵਿਖੇ ਕਰਵਾਈਆਂ ਗਈਆਂ। ਖੇਡਾਂ ਦੇ ਆਖਰੀ ਦਿਨ ਪੰਜਾਬ
ਪੁਲਿਸ ਨੇ ਖੇਡਾਂ ਦੇ ਖੇਤਰ 'ਚ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ 'ਤੇ ਨਾਂਅ
ਚਮਕਾਇਆ ਹੈ। ਹਾਕੀ ਅਤੇ ਫੁੱਟਬਾਲ ਦੇ ਦੋਵੇਂ ਮੁਕਾਬਲੇ ਪੁਲਿਸ ਜ਼ਿਲ੍ਹਾ
ਲੁਧਿਆਣਾ ਦਿਹਾਤੀ ਜਿੱਤਣ 'ਚ ਕਾਮਯਾਬ ਰਿਹਾ। ਹਾਈ ਜੰਪ ਦੇ ਤਿੰਨੇ ਸਥਾਨ
ਲੁਧਿਆਣਾ ਦਿਹਾਤੀ ਦੇ ਹਿੱਸੇ ਆਏ ਜਿਸ 'ਚ ਗੁਰਪ੍ਰੀਤ ਸਿੰਘ ਪਹਿਲੇ,
ਹਰਪ੍ਰੀਤ ਸਿੰਘ ਦੂਜੇ ਅਤੇ ਜਸਪਾਲ ਸਿੰਘ ਤੀਜੇ ਸਥਾਨ 'ਤੇ ਰਿਹਾ। ਲੜਕੀਆਂ
ਦੀ 100 ਮੀਟਰ ਅਤੇ 800 ਮੀਟਰ ਦੌੜ ਅੰਦਰ ਵੀ ਪੁਲਿਸ ਜ਼ਿਲ੍ਹਾ ਲੁਧਿਆਣਾ
ਦਿਹਾਤੀ ਦੀ ਝੰਡੀ ਰਹੀ। ਇਨ੍ਹਾਂ ਖੇਡਾਂ ਦੌਰਾਨ ਸ਼ਾਰਟ ਪੁੱਟ, ਲੰਬੀ ਛਾਲ,
ਜੈਵਲਿਨ ਥਰੋ, ਲਾਈਟ ਵੇਟ, ਹੈਵੀ ਵੇਟ, ਹੈਮਰ ਥਰੋ, ਕਬੱਡੀ, ਹਾਕੀ,
ਫੁੱਟਬਾਲ ਆਦਿ ਅੰਦਰ ਖੰਨਾ, ਫਤਹਿਗੜ੍ਹ ਸਾਹਿਬ, ਲੁਧਿਆਣਾ ਦਿਹਾਤੀ,
ਲੁਧਿਆਣਾ ਕਮਿਸ਼ਨਰਏਟ ਦੀਆਂ 4 ਟੀਮਾਂ ਦੇ ਲਗਭਗ 150 ਐਥਲੀਟਾਂ ਨੇ ਹਿੱਸਾ
ਲਿਆ। ਸਮੁੱਚੀ ਐਥਲੀਟ ਦਾ ਓਵਰਆਲ ਚੈਂਪੀਅਨ ਲੁਧਿਆਣਾ ਦਿਹਾਤੀ ਬਣਿਆ ਜਦਕਿ
ਲੁਧਿਆਣਾ ਕਮਿਸ਼ਨਰਏਟ ਦੀ ਟੀਮ ਰਨਰਅੱਪ ਰਹੀ। ਲੜਕੀਆਂ ਵਿਚੋਂ ਬੈਸਟ ਐਥਲੀਟ
ਸ਼ੀਤਲ ਦੇਵੀ ਚੁਣੀ ਗਈ ਜਦਕਿ ਲੜਕਿਆਂ ਵਿਚੋਂ ਗੁਰਪ੍ਰੀਤ ਸਿੰਘ ਸੰਧੂ ਬੈਸਟ
ਐਥਲੀਟ ਚੁਣਿਆ ਗਿਆ। ਖੇਡਾਂ ਦੌਰਾਨ ਹੀ ਪੰਜਾਬੀ ਕਲਚਰ ਸੁਸਾਇਟੀ ਲੁਧਿਆਣਾ
ਵੱਲੋਂ ਰਵਿੰਦਰ ਰੰਗੂਵਾਲ ਦੀ ਅਗਵਾਈ ਹੇਠ ਸ਼ਾਨਦਾਰ ਭੰਗੜਾ, ਸਵਾਮੀ
ਮੰਗਾਗਿਰੀ ਸਕੂਲ ਰਾਏਕੋਟ ਦੀਆਂ ਵਿਦਿਆਰਥਣਾਂ ਵੱਲੋਂ ਸ਼ਾਨਦਾਰ ਗਿੱਧਾ ਅਤੇ
ਭਾਈ ਦਾਨ ਸਿੰਘ ਸੀਨੀ: ਸੈਕੰ: ਸਕੂਲ ਮਾਣੂੰਕੇ ਦੇ ਵਿਦਿਆਰਥੀਆਂ ਵੱਲੋਂ 'ਚੱਕ
ਦੇ ਇੰਡੀਆ' ਗੀਤ 'ਤੇ ਸ਼ਾਨਦਾਰ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ।
ਆਲ ਇੰਡੀਆ
ਹਰਭਜਨ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ
ਮਾਹਿਲਪੁਰ 28 ਜਨਵਰੀ - 49ਵਾਂ ਸਲਾਨਾ ਆਲ
ਇੰਡੀਆ ਫੁੱਟਬਾਲ ਟੂਰਨਾਮੈਂਟ ਮਾਹਿਲਪੁਰ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ
ਖਾਲਸਾ ਕਾਲਜ ਵਿਚ ਪ੍ਰਿੰ ਹਰਭਜਨ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ
ਰਿਹਾ ਹੈ। ਇਸ ਟੂਰਨਾਮੈਂਟ 'ਚ ਕਰਵਾਏ ਗਏ ਉਦਘਾਟਨੀ ਮੈਚ ਵਿਚ ਕਾਲਜ ਵਰਗ
ਵਿਚ ਫ਼ੁੱਟਬਾਲ ਅਕੈਡਮੀ ਪਾਲਦੀ ਨੇ ਖਾਲਸਾ ਕਾਲਜ ਗੜ੍ਹਸ਼ੰਕਰ ਨੂੰ 3-1 ਨਾਲ
ਹਰਾਇਆ ਜਦਕਿ ਖਾਲਸਾ ਕਾਲਜ ਮਾਹਿਲਪੁਰ ਨੇ ਡੀ ਏ ਵੀ ਕਾਲਜ ਹੁਸ਼ਿਆਰਪੁਰ ਨੂੰ
2-0 ਨਾਲ, ਖਾਲਸਾ ਸਕੂਲ ਬੱਡੋਂ ਅੰਡਰ 19 ਨੇ ਖਾਲਸਾ ਕਾਲਜ ਜਲੰਧਰ ਨੂੰ
ਟਾਈਬ੍ਰੇਕਰ ਰਾਂਹੀ 4-3 ਨਾਲ ਅਤੇ ਡੀ ਏ ਵੀ ਜਲੰਧਰ ਨੇ ਸਰਕਾਰੀ ਤਕਨੀਕੀ
ਕਾਲਜ ਹੁਸ਼ਿਆਰਪੁਰ ਨੂੰ 5-4 ਨਾਲ ਹਰਾ ਦਿੱਤਾ। ਇਸ ਟੂਰਨਾਮੈਂਟ ਦੇ ਸਕੂਲ
ਵਰਗ ਲੜਕੇ ਵਿਚ ਸਪੋਰਟਸ ਵਿੰਗ ਪਾਲਦੀ ਅਤੇ ਫ਼ੁੱਟਬਾਲ ਅਕੈਡਮੀ ਮਾਹਿਲਪੁਰ,
ਅੰਡਰ 14 ਲੜਕੇ ਵਰਗ ਵਿਚ ਫ਼ੁੱਟਬਾਲ ਅਕੈਡਮੀ ਮਾਹਿਲਪੁਰ ਅਤੇ ਫ਼ੁੱਟਬਾਲ
ਅਕੈਡਮੀ ਮੀਆਂ ਵਿੰਡ, ਲੜਕੀਆਂ ਦੇ ਵਰਗ ਵਿਚ ਦਾਤਾ ਚੇਲਾ ਅਤੇ ਪਾਲਦੀ ਦੀਆਂ
ਟੀਮਾਂ ਫ਼ਾਈਨਲ ਵਿਚ ਪਹੁੰਚ ਗਈਆਂ ਹਨ।
ਲੰਡੇਕੇ
ਦਾ 5ਵਾਂ ਕਬੱਡੀ ਗੋਲਡ ਕੱਪ
31 ਨੂੰ
ਜਲੰਧਰ, 28 ਜਨਵਰੀ - ਕਬੱਡੀ ਜਗਤ ਦਾ ਸਭ
ਤੋਂ ਵੱਡੀ ਵੱਕਾਰੀ ਸਨਮਾਨਿਤ ਰਾਸ਼ੀ ਪਝੱਤਰ ਲੱਖ ਵਾਲਾ ਪੰਜਵਾਂ ਗੋਲਡ ਕੱਪ
ਲੰਡੇਕੇ, ਜ਼ਿਲ੍ਹਾ ਮੋਗਾ 'ਚ 31 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਕੱਪ
ਦੀ ਸ਼ੁਰੂਆਤ 30 ਜਨਵਰੀ ਨੂੰ ਪਿੰਡ ਪੱਧਰ ਦੇ ਮੁਕਾਬਲਿਆਂ ਨਾਲ ਹੋਵੇਗੀ। 31
ਜਨਵਰੀ ਨੂੰ ਪੰਜਾਬ ਕਬੱਡੀ ਅਕੈਡਮੀਜ਼ ਦੀਆਂ ਚੋਟੀ ਦੀਆਂ ਅੱਠ ਟੀਮਾਂ ਦੇ
ਮੁਕਾਬਲੇ ਹੋਣਗੇ, ਉਥੇ ਇਸ ਦਿਨ ਹੀ ਸ਼ੀਰਾ ਪਿਥੋਂ, ਕੀਪਾ ਬੱਧਣੀ, ਕਾਲਾ
ਲੰਡੇਕੇ ਤੇ ਕਾਲੂ ਰਸੂਲਪੁਰ ਦਾ ਸਫਾਰੀਆਂ ਨਾਲ ਜਿਥੇ ਵਿਸ਼ੇਸ਼ ਸਨਮਾਨ ਹੋਵੇਗਾ
ਉਥੇ ਸੁਖਵੀਰ ਸਰਾਵਾਂ ਦਾ ਸਵਰਾਜ 855 ਟਰੈਕਟਰ ਨਾਲ ਸਨਮਾਨ ਹੋਵੇਗਾ। ਕੱਪ
ਵਿਚ ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧ ਜਾਫੀ ਅਮਰੂ ਜਨੇਤਪੁਰਾ ਨੂੰ ਵੀ ਅਲਟੋ
ਕਾਰ ਦੀਆਂ ਚਾਬੀਆਂ ਦਿੱਤੀਆਂ ਜਾਣਗੀਆਂ। ਖੇਡ ਕੁਮੈਂਟੇਟਰਾਂ ਮੱਖਣ ਅਲੀ ਤੇ
ਰੁਪਿੰਦਰ ਜਲਾਲ ਨੂੰ ਬੁਲਟ ਮੋਟਰ ਸਾਈਕਲਾਂ ਨਾਲ ਨਿਵਾਜਿਆ ਜਾਵੇਗਾ। ਇਸੇ
ਤਰ੍ਹਾਂ ਕਬੱਡੀ ਸਟਾਰਾਂ ਗੁਰਪ੍ਰੀਤ ਜੰਗੀਆਣਾ, ਲੱਖਾ ਲੰਡੇ, ਭੀਮ ਮਾਣੂਕੇ,
ਪ੍ਰਕਾਸੀ ਲੰਡੇਕੇ, ਦੀਨਵੰਤ ਸਾਫੂਵਾਲਾ, ਸ਼ੀਰਾ ਬੋਪਾਰਾਵਾਂ, ਦਿਆਲਾ
ਢੁੱਡੀਕੇ, ਭੱਲਾ ਸਿੱਧਵਾਂ, ਲਾਲਾ ਤਲਵੰਡੀ, ਗਗਨ ਤਲਵੰਡੀ, ਪਿੰਦਰੀ ਬੱਧਣੀ
ਤੇ ਬੇਅੰਤ ਨਿਧਾਂਵਾਲਾ ਨੂੰ ਬੁਲਟ ਮੋਟਰ ਸਾਈਕਲਾਂ ਦੀਆਂ ਚਾਬੀਆਂ ਭੇਟ
ਕੀਤੀਆਂ ਜਾਣਗੀਆਂ।
56ਵਾਂ
ਲਾਲਾ ਲਾਜਪਤ ਰਾਏ ਖੇਡ ਮੇਲਾ ਸਮਾਪਤ
ਅਜੀਤਵਾਲ, 28 ਜਨਵਰੀ - 56ਵਾਂ ਲਾਲਾ
ਲਾਜਪਤ ਰਾਏ ਖੇਡ ਮੇਲਾ ਪਿੰਡ ਢੁੱਡੀਕੇ 'ਚ ਕਰਵਾਇਆ ਗਿਆ। ਇਸ ਦੇ ਆਖਰੀ
ਦਿਨ ਹੋਏ ਮੁਕਾਬਲਿਆਂ ਵਿਚ ਹਾਕੀ ਪਿੰਡ ਵਾਰ ਓਪਨ ਮਹਿਮਾਨ ਟੀਮ ਢੁੱਡੀਕੇ
ਨੇ ਸੁਧਾਰ ਨੂੰ ਹਰਾ ਕੇ ਪਹਿਲਾ ਇਨਾਮ ਤੇ ਕੱਪ ਜਿੱਤਿਆ। ਕਬੱਡੀ ਪਿੰਡ ਵਾਰ
ਓਪਨ ਵਿਚ ਚੂਹੜਚੱਕ ਨੇ ਢੁੱਡੀਕੇ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।
ਅੱਠ ਵੱਡੀਆਂ ਅਕੈਡਮੀਆਂ ਵਿਚ ਸ਼ਹੀਦ ਬਚਨ ਸਿੰਘ ਕਲੱਬ ਦਿੜਬਾਕੇ, ਸ਼ਹੀਦ ਬਾਬਾ
ਦੀਪ ਸਿੰਘ ਕਲੱਬ ਨਾਰਵੇ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ
ਸੁਖਬੀਰ ਸਿੰਘ ਬਾਦਲ ਨੇ ਖਿਡਾਰੀਆਂ ਅਤੇ ਹਜ਼ਾਰਾਂ ਦਰਸ਼ਕਾਂ ਨੂੰ ਸੰਬੋਧਨ
ਕਰਦਿਆਂ ਕਿਹਾ ਕਿ ਨਸ਼ਿਆਂ ਤੋਂ ਲਾਂਭੇ ਹੋ ਕੇ ਨੌਜਵਾਨ ਆਪਣਾ ਜ਼ੋਰ ਖੇਡਾਂ
'ਤੇ ਕੇਂਦਰਿਤ ਕਰਨ ਤਾਂ ਕਿ ਅਸੀਂ ਪੰਜਾਬ ਦਾ ਨਾਂਅ ਖੇਡਾਂ ਵਿਚ ਉੱਚਾ ਕਰ
ਸਕੀਏ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਖੇਡਾਂ ਵਿਚ ਵੱਡੀ ਮੰਡੀ ਬਣ ਗਈ
ਹੈ। ਹੁਣ ਕਬੱਡੀ, ਹਾਕੀ ਅਤੇ ਹੋਰ ਖੇਡਾਂ ਲੱਖੀਂ, ਕਰੋੜੀ ਹੋ ਗਈਆਂ ਹਨ।
ਮੁੱਖ ਪ੍ਰਬੰਧਕ ਜਗਤਾਰ ਸਿੰਘ ਧਾਲੀਵਾਲ ਨੇ ਮੰਗ ਪੱਤਰ ਅਤੇ ਮਹਿਮਾਨਾਂ ਨੂੰ
ਜੀ ਆਇਆਂ ਆਖਿਆ। ਬਾਦਲ ਨੇ ਪਿੰਡ ਵਿਚ ਆਰ.ਓ. ਸਿਸਟਮ 11 ਲੱਖ ਦਾ ਤੁਰੰਤ
ਲਗਾਉਣ ਅਤੇ ਪਿੰਡ ਦੇ ਵਿਕਾਸ ਲਈ 4 ਲੱਖ ਦੇਣ ਦਾ ਐਲਾਨ ਕੀਤਾ ਅਤੇ ਹੋਰ
ਮੰਗਾਂ ਤੇ ਗੌਰ ਕਰਨ ਦਾ ਭਰੋਸਾ ਦਿੱਤਾ। ਇਸ ਸਮੇਂ ਨਾਵਲਕਾਰ ਜਸਵੰਤ ਸਿੰਘ
ਕੰਵਲ, ਪ੍ਰਧਾਨ ਜਗਜੀਤ ਸਿੰਘ ਰਾਣਾ, ਸਰਪ੍ਰਸਤ ਨਛੱਤਰ ਸਿੰਘ ਗਿੱਲ,
ਚੇਅਰਮੈਨ ਲਖਵੀਰ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਅਤੇ ਮੇਲਾ ਕਮੇਟੀ ਨੇ
ਬਾਦਲ ਨੂੰ ਸਨਮਾਨਤ ਕੀਤਾ।
64ਵਾਂ
ਕਮਾਲਪੁਰਾ ਖੇਡ ਮੇਲਾ
ਜਗਰਾਉਂ, 28 ਜਨਵਰੀ - 64ਵਾਂ ਕਲਗੀਧਰ
ਟੂਰਨਾਮੈਂਟ ਪਿੰਡ ਕਮਾਲਪੁਰਾ 'ਚ ਚੱਲ ਰਿਹਾ ਹੈ। ਇਸ ਟੂਰਨਾਮੈਂਟ ਦੇ ਦੂਜੇ
ਦਿਨ ਰੱਸਾਕੱਸੀ ਦੇ ਜ਼ੋਰਦਾਰ ਮੁਕਾਬਲਿਆਂ 'ਚ 20 ਟੀਮਾਂ ਨੇ ਭਾਗ ਲਿਆ,
ਜਿਨ੍ਹਾਂ 'ਚੋਂ ਬੁਰਜ ਦੁੱਨਾ ਦੀ ਟੀਮ ਨੇ ਸਰੀਂਹ ਸ਼ੰਕਰ (ਜਲੰਧਰ) ਨੂੰ ਹਰਾ
ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਬੱਡੀ 57 ਕਿਲੋ ਦੇ ਮੁਕਾਬਲਿਆਂ 'ਚ 36
ਟੀਮਾਂ ਵਿਚੋਂ ਫਾਈਨਲ 'ਚ ਗਾਜੀਆਣਾ ਦੀ ਟੀਮ ਨੇ ਕੈਰੇ ਦੀ ਟੀਮ ਨੂੰ ਹਰਾ
ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹਾਕੀ ਆਲ ਓਪਨ 'ਚ ਰੌਕ ਰੋਬਿਨ ਚੰਡੀਗੜ੍ਹ
ਦੀ ਟੀਮ ਨੇ ਬਠਿੰਡਾ ਨੂੰ, ਹਾਂਸ ਕਲਾਂ ਨੇ ਛੱਜਾਵਾਲ ਨੂੰ ਹਰਾਇਆ, ਦਿੱਲੀ
ਤੋਂ ਆਈ ਟੀਮ ਨੂੰ ਬੱਧਨੀ ਕਲਾਂ ਦੀ ਟੀਮ ਨੇ ਹਰਾ ਦਿੱਤਾ, ਸੋਨੀਪਤ ਦੀ ਟੀਮ
ਡਾਲਾ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਫੁੱਟਬਾਲ ਆਲ ਓਪਨ ਮੁਕਾਬਲਿਆਂ 'ਚ
ਸਰਸਾ ਦੀ ਟੀਮ ਨੇ ਸਰਾਭਾ 'ਤੇ ਜਿੱਤ ਦਰਜ ਕੀਤੀ, ਦੱਲਣਵਾਲ ਨੇ ਭਮੱਦੀ ਨੂੰ
ਹਰਾਇਆ ਅਤੇ ਤਲਵੰਡੀ ਮੱਲੀਆਂ ਨੇ ਬੁੱਢੇਵਾਲ ਦੀ ਟੀਮ ਨੂੰ ਹਰਾ ਕੇ ਜਿੱਤ
ਦਰਜ ਕੀਤੀ। 29 ਜਨਵਰੀ ਨੂੰ 70 ਕਿਲੋ ਕਬੱਡੀ, ਹਾਕੀ ਤੇ ਫੁੱਟਬਾਲ ਆਲ ਓਪਨ
ਦੇ ਮੁਕਾਬਲਿਆਂ ਤੋਂ ਇਲਾਵਾ 30 ਨੂੰ ਪਿੰਡ ਵਾਰ ਕਬੱਡੀ 'ਚ ਦੋ ਖਿਡਾਰੀ
ਬਾਹਰੋਂ ਖੇਡਣ ਦੀ ਇਜਾਜ਼ਤ ਦਿੱਤੀ ਗਈ ਹੈ। 31 ਨੂੰ ਅੱਠ ਅਕੈਡਮੀਆਂ ਦੇ
ਸ਼ਾਨਦਾਰ ਮੁਕਾਬਲੇ ਤੇ ਇਨਾਮਾਂ ਦੀ ਵੰਡ ਹੋਵੇਗੀ।
ਦਹਿੜੂ ਦੇ
ਫੁੱਟਬਾਲ ਕੱਪ 'ਤੇ ਅਲੂਣਾ ਮਿਆਨਾ ਕਾਬਜ਼
ਖੰਨਾ, 28 ਜਨਵਰੀ - ਚਾਰ ਰੋਜ਼ਾ ਖੇਡ ਮੇਲਾ
ਅਤੇ ਸਰਪੰਚ ਰੁਪਿੰਦਰ ਸਿੰਘ ਗਾਂਧੀ ਯਾਦਗਾਰੀ ਫੁੱਟਬਾਲ ਕੱਪ ਦਹਿੜੂ ਵਿਖੇ
ਕਰਵਾਇਆ ਗਿਆ। ਅਲੂਣਾ ਮਿਆਨਾ ਨੇ ਪਹਿਲਾ ਸਥਾਨ ਹਾਸਿਲ ਕਰਕੇ 51 ਹਜ਼ਾਰ ਦਾ
ਇਨਾਮ ਜਿੱਤਿਆ। ਦੂਜਾ ਸਥਾਨ ਮਾਜਰੀ ਦੀ ਟੀਮ ਵਲੋਂ ਜਿੱਤ ਕੇ 41 ਹਜ਼ਾਰ ਦਾ
ਇਨਾਮ ਜਿੱਤਿਆ। ਕਬੱਡੀ ਕਲੱਬ ਦੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਬੁਰਜ ਹਰੀ
ਸਿੰਘ ਵਾਲਾ ਦੀ ਟੀਮ ਇਨਾਮ 31 ਹਜ਼ਾਰ ਅਤੇ ਦੂਜਾ ਸਥਾਨ ਲਸਾੜਾ ਦੀ ਟੀਮ
ਇਨਾਮ 25 ਹਜ਼ਾਰ ਜਿੱਤਿਆ।
ਕੌਮੀ ਖੇਡਾਂ
'ਚ ਸ਼ਾਮਿਲ ਹੋਣ ਵਾਲੇ ਪੰਜਾਬੀ ਮੁੱਕੇਬਾਜ਼
ਪਟਿਆਲਾ, 28 ਜਨਵਰੀ - ਝਾਰਖੰਡ ਦੇ ਟਾਟਾ
ਨਗਰ 'ਚ ਕੌਮੀ ਖੇਡਾਂ 13 ਤੋਂ 26 ਫਰਵਰੀ ਤੱਕ ਕਰਵਾਈਆਂ ਜਾ ਰਹੀਆਂ ਹਨ।
ਇਨ੍ਹਾਂ ਖੇਡਾਂ ਲਈ ਪਟਿਆਲਾ ਦੇ ਸਰਕਾਰੀ ਮਲਟੀਪਰਪਜ਼ ਸੈਕੰਡਰੀ ਸਕੂਲ (ਲੜਕੇ)
ਪੰਜਾਬ ਦੀ ਮੁੱਕੇਬਾਜ਼ੀ ਟੀਮ ਦੀ ਚੋਣ ਕੀਤੀ ਗਈ। ਇਸ ਟੀਮ ਦੇ 46-49 ਕਿਲੋ
ਵਰਗ ਲਈ ਕਾਮਨਵੈਲਥ ਖੇਡਾਂ 'ਚ ਤਗਮਾ ਜਿੱਤਣ ਵਾਲਾ ਅਮਨਦੀਪ ਸਿੰਘ ਸੰਗਰੂਰ,
52-56 ਕਿਲੋ ਵਰਗ 'ਚ ਕੁਲਵਿੰਦਰ ਸਿੰਘ ਪੀ.ਏ.ਪੀ. ਜਲੰਧਰ, 64 ਤੋਂ 69
ਕਿਲੋ ਵਰਗ ਲਈ ਲਖਵੀਰ ਸਿੰਘ ਪਟਿਆਲਾ, 71-75 ਕਿਲੋ ਵਰਗ ਲਈ ਕੌਮਾਂਤਰੀ
ਮੁੱਕੇਬਾਜ਼ ਕੁਲਦੀਪ ਸਿੰਘ ਸ਼ਾਦੀਪੁਰ ਪਟਿਆਲਾ, 75-81 ਕਿਲੋ ਵਰਗ 'ਚ
ਪਰਮਿੰਦਰ ਸਿੰਘ ਪੀ.ਏ.ਪੀ. ਜਲੰਧਰ ਦੀ ਚੋਣ ਕੀਤੀ ਗਈ ਹੈ, 60-64 ਕਿਲੋ
ਵਰਗ ਲਈ ਰਾਕੇਸ਼ ਕੁਮਾਰ ਤੇ ਅੰਗਰੇਜ਼ ਸਿੰਘ, ਸੁਪਰ ਹੈਵੀਵੇਟ 'ਚ ਮਨਜੀਤ
ਸਿੰਘ ਪਟਿਆਲਾ ਤੇ ਕਮਲਦੀਪ ਸਿੰਘ ਪਟਿਆਲਾ 'ਚੋਂ ਇਕ-ਇਕ ਮੁੱਕੇਬਾਜ਼ ਚੁਣਿਆ
ਜਾਵੇਗਾ। ਇਨ੍ਹਾਂ ਖੇਡਾਂ 'ਚ ਸ: ਜੈਪਾਲ ਸਿੰਘ ਤੇ ਸ੍ਰੀ ਸੰਤੋਸ਼ ਦੱਤਾ ਇਸ
ਟੀਮ ਨਾਲ ਬਤੌਰ ਰੈਫਰੀ ਜਾਣਗੇ।
ਕਬੱਡੀ
ਅਕੈਡਮੀਆਂ 'ਚ ਅਜ਼ਾਦ ਕਲੱਬ ਮੁਠੱਡਾ ਜੇਤੂ
ਲੁਧਿਆਣਾ, 28 ਜਨਵਰੀ - 11ਵਾਂ
ਅੰਤਰਰਾਸ਼ਟਰੀ ਕਬੱਡੀ ਕੱਪ ਅਤੇ ਪੇਂਡੂ ਖੇਡ ਮੇਲਾ ਢੰਡਾਰੀ ਕਲਾਂ ਲੁਧਿਆਣਾ
ਵਿਖੇ ਕਰਵਾਇਆ ਗਿਆ। ਇਸ ਮੌਕੇ ਹੋਏ ਮੈਚਾਂ 'ਚ ਕਬੱਡੀ ਅਕੈਡਮੀਆਂ ਦੇ
ਮੁਕਾਬਲਿਆਂ 8 ਅੰਤਰਰਾਸ਼ਟਰੀ ਪੱਧਰ ਟੀਮਾਂ ਨੇ ਹਿੱਸਾ ਲਿਆ, ਅਖੀਰ ਫਾਈਨਲ
ਮੁਕਾਬਲੇ 'ਚ ਅਜ਼ਾਦ ਕਲੱਬ ਮੁਠੱਡਾ ਨੇ ਡੀ ਏ ਵੀ ਕੈਲੇਫੋਰਨੀਆ ਜਲੰਧਰ ਨੂੰ
ਹਰਾ ਕੇ ਪਹਿਲਾ ਇੱਕ ਲੱਖ ਰੁਪਏ ਦਾ ਇਨਾਮ ਜਿੱਤਿਆ ਜਦਕਿ ਉਪ ਜੇਤੂ ਟੀਮ
ਨੂੰ 75 ਹਜ਼ਾਰ ਰੁਪਏ ਮਿਲੇ। ਕਬੱਡੀ ਇੱਕ ਪਿੰਡ ਓਪਨ ਵਿੱਚ ਕੋਟਾਲਾ ਬੇਟ ਨੇ
ਘਲੋਟੀ ਨੇ ਹਰਾ ਕੇ 31 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਜਦਕਿ ਉਪ ਜੇਤੂ ਨੂੰ
21 ਹਜ਼ਾਰ ਰੁਪਏ ਨਾਲ ਸਨਮਾਨਿਆ ਗਿਆ। 70 ਕਿਲੋ ਕਬੱਡੀ 'ਚ ਕੰਡਿਆਲਾ ਪਹਿਲੇ
ਅਤੇ ਢੰਡਾਰੀ ਦੂਜੇ ਸਥਾਨ ਤੇ ਰਿਹਾ। ਇਸ ਮੌਕੇ ਕਰਵਾਏ ਤਾਸ਼ ਸੀਪ ਮੁਕਾਬਲੇ
'ਚ ਜਗਰੂਪ ਸਿੰਘ ਢੰਡਾਰੀ ਜੇਤੂ ਅਤੇ ਬਲਵਿੰਦਰ ਲੁਹਾਰਾ ਉਪ ਜੇਤੂ ਰਿਹਾ।
ਇਸ ਮੌਕੇ ਤੇ ਉਘੇ ਖੇਡ ਕੂਮੈਟੇਟਰ ਗੁਰਪ੍ਰੀਤ ਸਿੰਘ ਬੇਰਕਲਾਂ, ਅਰਵਿੰਦਰ
ਸਿੰਘ ਕੋਛੜ, ਹਰਜੋਧ ਸਿੰਘ ਸਿਓੜਾ ਨੇ ਆਪਣੀ ਕੁਮੈਂਟਰੀ ਬੋਲਾਂ ਨਾਲ ਵਾਹਵਾ
ਰੰਗ ਬੰਨ੍ਹਿਆ।
ਮੀਰੀ ਪੀਰੀ
ਕਬੱਡੀ ਕਲੱਬ ਕਪੂਰਥਲਾ ਜੇਤੂ
ਜਲੰਧਰ, 27 ਜਨਵਰੀ - 12ਵਾਂ ਸ੍ਰੀ ਗੁਰੂ
ਗੋਬਿੰਦ ਸਿੰਘ ਵਰਲਡ ਕਬੱਡੀ ਗੋਲਡ ਕੱਪ ਜਲੰਧਰ ਦੇ ਗੁਰੂ ਗੋਬਿੰਦ ਸਿੰਘ
ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਦੇ ਪਹਿਲੇ ਸੈਮੀਫਾਈਨਲ ਮੈਚ ਵਿਚੋਂ ਅੰਬੀ
ਹਠੂਰ ਕਬੱਡੀ ਕਲੱਬ ਨੇ ਦਸਮੇਸ਼ ਕਬੱਡੀ ਕਲੱਬ ਨੂੰ ਹਰਾ ਕੇ ਫਾਈਨਲ 'ਚ
ਪ੍ਰਵੇਸ਼ ਕੀਤਾ ਤੇ ਦੂਜੇ ਸੈਮੀਫਾਈਨਲ ਮੈਚ ਵਿਚੋਂ ਮੀਰੀ ਪੀਰੀ ਕਬੱਡੀ ਕਲੱਬ
ਕਪੂਰਥਲਾ ਨੇ ਚੜ੍ਹਦੀ ਕਲਾ ਕਬੱਡੀ ਕਲੱਬ ਨੂੰ ਹਰਾ ਕੇ ਫਾਈਨਲ ਥਾਂ ਬਣਾਈ
ਤੇ ਫਾਈਨਲ 'ਚ ਇਕ ਫਸਵੇਂ ਮੁਕਾਬਲੇ ਵਿਚ ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲਾ
ਨੇ ਸਾਢੇ 30 ਤੇ ਅੰਬੀ ਹਠੂਰ ਕਲੱਬ ਨੇ 30 ਅੰਕ ਹਾਸਿਲ ਕਰਕੇ ਅੱਧੇ ਨੰਬਰ
'ਤੇ ਮੀਰੀ ਪੀਰੀ ਕਬੱਡੀ ਕਲੱਬ ਨੇ ਇਸ ਦੇ ਜੇਤੂ ਖਿਤਾਬ 'ਤੇ ਕਬਜ਼ਾ ਕਰਕੇ
ਇਕ ਲੱਖ ਪੰਜਾਹ ਹਜ਼ਾਰ ਰੁਪਏ ਦਾ ਇਨਾਮ ਹਾਸਿਲ ਕੀਤਾ। ਇਸ ਮੌਕੇ 'ਤੇ
ਸਰਵੋਤਮ ਧਾਵੀ ਦੁੱਲਾ ਸੁਰਖਪੁਰ ਤੇ ਸਰਵੋਤਮ ਜਾਫੀ ਸੁੱਖ ਭੰਡਾਲ ਤੇ ਏਕਮ
ਹਠੂਰ ਨੂੰ ਐਲਾਨਿਆਂ ਗਿਆ, ਇਸ ਮੌਕੇ 'ਤੇ ਦਰਸ਼ਕਾਂ ਨੂੰ ਲੱਕੀ ਡਰਾਅ ਰਾਹੀਂ
ਮੋਟਰਸਾਈਕਲ ਇਨਾਮ ਵਿਚ ਦਿੱਤੇ ਗਏ।
22ਵਾਂ
ਸਾਲਾਨਾ ਗੋਂਦਪੁਰ ਫੁੱਟਬਾਲ ਟੂਰਨਾਮੈਂਟ
ਮਹਿਲਪੁਰ, 27 ਜਨਵਰੀ - 22ਵਾਂ ਸਾਲਾਨਾ
ਫੁੱਟਬਾਲ ਤੇ ਕਬੱਡੀ ਟੂਰਨਾਮੈਂਟ ਪਿੰਡ ਗੋਂਦਪੁਰ 'ਚ ਕਰਵਾਇਆ ਜਾ ਰਿਹਾ
ਹੈ। ਇਸ ਟੂਰਨਾਮੈਂਟ ਦਾ ਫਾਈਨਲ ਮੈਚ ਗੋਂਦਪੁਰ ਤੇ ਸਰਹਾਲਾ ਦੀਆਂ ਟੀਮਾਂ
ਵਿਚਕਾਰ ਹੋਵੇਗਾ। ਕਬੱਡੀ ਦੇ ਦਿਲਕਸ਼ ਮੈਚਾਂ ਵਿਚ ਫਾਈਨਲ ਪਿੰਡ ਭਰੋਲੀ ਦੀ
ਟੀਮ ਨੇ ਜਿੱਤਿਆ।
64ਵਾਂ
ਕਲਗੀਧਰ ਟੂਰਨਾਮੈਂਟ ਸ਼ੁਰੂ
ਜਗਰਾਉਂ/ਰਾਏਕੋਟ, 27 ਜਨਵਰੀ - 64ਵਾਂ
ਪੰਜ ਦਿਨਾਂ ਕਲਗੀਧਰ ਟੂਰਨਾਮੈਂਟ ਕਮਾਲਪੁਰਾ 'ਚ ਚੱਲ ਰਿਹਾ ਹੈ। 57 ਕਿਲੋ
ਕਬੱਡੀ, ਫੁੱਟਬਾਲ ਤੇ ਹਾਕੀ ਆਲ ਓਪਨ ਦੇ ਮੁਕਾਬਲੇ 28 ਜਨਵਰੀ ਨੂੰ, ਕਬੱਡੀ
70 ਕਿਲੋ, ਹਾਕੀ, ਫੁੱਟਬਾਲ ਦੇ ਅਗਲੇ ਮੈਚ 29 ਜਨਵਰੀ ਨੂੰ ਤੇ 30 ਨੂੰ
ਪਿੰਡ ਵਾਰ ਕਬੱਡੀ ਦੇ ਮੁਕਾਬਲੇ ਹੋਣਗੇ। 31 ਜਨਵਰੀ ਨੂੰ ਨਾਮਵਰ ਅੱਠ ਕਬੱਡੀ
ਅਕੈਡਮੀਆਂ ਦੇ ਮੁਕਾਬਲਿਆਂ ਵਿਚ ਜੇਤੂ ਟੀਮ ਨੂੰ ਇਕ ਲੱਖ ਰੁਪਏ ਤੇ ਉਪ ਜੇਤੂ
ਨੂੰ 75 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਪਹਿਲੇ ਦਿਨ ਹੋਏ ਫੁੱਟ
ਬਾਲ ਆਲ ਓਪਨ ਦੇ ਮੁਕਾਬਲਿਆਂ ਵਿਚ ਦਸਮੇਸ਼ ਕਲੱਬ ਕਮਾਲਪੁਰਾ ਨੇ ਪਿੰਡ ਲੰਮੇ
ਦੀ ਟੀਮ ਨੂੰ 4-2 ਦੇ ਫ਼ਰਕ ਨਾਲ ਹਰਾ ਦਿੱਤਾ, ਜਦਕਿ ਜਾਂਗਪੁਰ ਨੂੰ ਹਰਾ ਕੇ
ਲਤਾਲਾ ਦੀ ਟੀਮ ਜੇਤੂ ਰਹੀ।
ਕੌਮੀ ਖੇਡਾਂ
ਲਈ ਚੁਣੀ ਗਈ ਪੰਜਾਬ ਦੀ ਮਹਿਲਾ ਮੁੱਕੇਬਾਜ਼ੀ ਟੀਮ
ਪਟਿਆਲਾ, 27 ਜਨਵਰੀ - ਝਾਰਖੰਡ 'ਚ 13
ਤੋਂ 26 ਫਰਵਰੀ ਤਕ ਹੋਣ ਵਾਲੀਆਂ ਕੌਮੀ ਖੇਡਾਂ ਲਈ ਪੰਜਾਬ ਦੀ ਮਹਿਲਾ
ਮੁੱਕੇਬਾਜ਼ੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਮਹਿਲਾ ਟੀਮ 'ਚ ਦਲਜੀਤ
ਕੌਰ ਪਟਿਆਲਾ 51, ਕਿਲੋ, ਪ੍ਰੀਤੀ ਮਹਿਰਾ ਜਲੰਧਰ 54 ਕਿਲੋ, ਮੋਨਿਕਾ
ਪਟਿਆਲਾ 60 ਕਿਲੋ, ਅਨੀਤਾ ਪਟਿਆਲਾ 69 ਕਿਲੋ, ਅਮਨਦੀਪ ਕੌਰ ਮਾਨਸਾ 75
ਕਿਲੋ, ਗੁਰਪ੍ਰੀਤ ਕੌਰ ਪਟਿਆਲਾ 81 ਕਿਲੋ ਤੇ ਰੇਣੂ ਬਾਲਾ ਗੁਰਦਾਸਪੁਰ +81
ਕਿਲੋ ਪੰਜਾਬ ਦੀ ਕੌਮੀ ਖੇਡਾਂ 'ਚ ਨੁਮਾਇੰਦਗੀ ਕਰਨਗੀਆਂ।
ਉਦੋਨੰਗਲ
ਖੇਡ ਮੇਲਾ 24 ਤੋਂ
ਬਾਬਾ ਬਕਾਲਾ ਸਾਹਿਬ, 27 ਜਨਵਰੀ - 24
ਤੋਂ 27 ਫਰਵਰੀ ਤੱਕ ਉਦੋਨੰਗਲ ਦੇ ਕੈਪਟਨ ਮਨਜਿੰਦਰ ਸਿੰਘ ਭਿੰਡਰ ਯਾਦਗਾਰੀ
ਸਟੇਡੀਅਮ 'ਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ ਹਾਕੀ
ਅਤੇ ਫੁੱਟਬਾਲ ਦੀਆਂ ਨਾਮਵਰ ਟੀਮਾਂ ਦੇ ਮੁਕਾਬਲੇ ਹੋਣਗੇ, ਜਦਕਿ 27 ਫਰਵਰੀ
ਨੂੰ ਕਬੱਡੀ ਕੱਪ ਲਈ ਮੁਕਾਬਲੇ ਅਤੇ ਸਭਿਆਚਾਰਕ ਮੇਲਾ ਹੋਵੇਗਾ।
ਕਬੱਡੀ
ਓਪਨ 'ਚ ਰਸੂਲਪੁਰ ਅੱਵਲ
ਬੱਧਨੀ ਕਲਾਂ, 27 ਜਨਵਰੀ -20ਵਾਂ ਯਾਦਗਾਰੀ
ਤਿੰਨ ਰੋਜ਼ਾ ਕਬੱਡੀ ਕੱਪ ਪਿੰਡ ਮੱਲੇਆਣਾ 'ਚ ਕਰਵਾਇਆ ਗਿਆ। ਕਬੱਡੀ ਓਪਨ 'ਚ
ਰਸੂਲਪੁਰ ਦੀ ਟੀਮ ਨੇ ਚੂਹੜਚੱਕ ਦੀ ਟੀਮ ਨੂੰ ਹਰਾ ਕੇ 41000 ਨਕਦ ਤੇ
ਕਬੱਡੀ ਕੱਪ 'ਤੇ ਕਬਜ਼ਾ ਕੀਤਾ, ਦੂਸਰਾ ਇਨਾਮ ਚੂਹੜਚੱਕ ਦੀ ਟੀਮ ਨੇ 31000
ਨਕਦ ਅਤੇ ਟਰਾਫੀ ਹਾਸਲ ਕੀਤੀ। 70 ਕਿਲੋ ਵਰਗ ਭਾਰ ਦੇ ਮੁਕਾਬਲੇ ਵਿਚ
ਗੁਰਦੇਵ ਕਲੱਬ ਬੱਧਨੀ ਕਲਾਂ ਨੂੰ ਜੇਤੂ ਰਹਿੰਦੇ ਹੋਏ 21000 ਦਾ ਨਕਦ ਤੇ
ਦੂਸਰਾ ਸਥਾਨ ਰਾਜਾ ਬੱਧਨੀ ਕਲਾਂ ਨੇ ਪ੍ਰਾਪਤ ਕਰਦੇ ਹੋਏ 15000 ਦਾ ਇਨਾਮ
ਜਿਤਿਆ। ਫੁੱਟਬਾਲ 'ਚ ਕਿਲੀ ਚਾਹਲਾਂ ਨੇ ਢੁੱਡੀਕੇ ਨੂੰ ਹਰਾਇਆ
ਮੇਜਰ
ਸਿੰਘ ਢੁੱਡੀਕੇ ਦੀ ਗੱਡੀ ਪਹਿਲੇ ਦਰਜੇ 'ਤੇ
ਅਜੀਤਵਾਲ, 27 ਜਨਵਰੀ - ਪਿੰਡ ਢੁੱਡੀਕੇ
'ਚ 56ਵਾਂ ਖੇਡ ਮੇਲਾ ਕਰਵਾਇਆ ਗਿਆ। ਇਸ ਦੇ ਤੀਸਰੇ ਦਿਨ ਫੁੱਟਬਾਲ ਦੇ
ਮੁਕਾਬਲੇ ਵਿਚ ਕਿਲੀ ਚਾਹਲ ਦੀ ਟੀਮ ਨੇ ਢੁੱਡੀਕੇ ਨੌਰਥ ਵੈਸਟ ਟੀਮ ਨੂੰ
2-0 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਸੈਮੀ ਫਾਈਨਲ ਮੁਕਾਬਲੇ
ਦੌਰਾਨ ਢੁੱਡੀਕੇ ਨੇ ਦੌਧਰ ਨੂੰ 1-0 ਨਾਲ, ਕਿਲੀ ਚਾਹਲ ਨੇ ਬਿਲਾਸਪੁਰ ਨੂੰ
2-1 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਹਾਕੀ ਦੇ ਹੋਏ ਸਖਤ
ਮੁਕਾਬਲਿਆਂ ਵਿਚ ਲੋਪੋ ਨੇ ਧੂੜਕੋਟ ਨੂੰ 1-0 ਨਾਲ, ਅਕਾਲਸਰ ਨੇ ਹਾਂਸ ਕਲਾਂ
ਨੂੰ 3-1 ਨਾਲ, ਢੁੱਡੀਕੇ ਨੇ ਮਲਕ ਨੂੰ 2-0 ਨਾਲ ਹਰਾ ਕੇ ਆਪਣੀਆਂ ਜਿੱਤਾਂ
ਦਰਜ ਕੀਤੀਆਂ। ਬੈਲ ਗੱਡੀਆਂ ਦੇ 50 ਦੌੜਾਕਾਂ ਨੇ ਆਪਣੀਆਂ ਗੱਡੀਆਂ ਭਜਾਈਆਂ
ਪਰ ਮੇਜਰ ਸਿੰਘ ਢੁੱਡੀਕੇ ਦੀ ਗੱਡੀ ਨੇ ਧੂੜਾਂ ਪੱਟ ਕੇ ਪਹਿਲਾ ਸਥਾਨ ਹਾਸਲ
ਕੀਤਾ। ਦੂਸਰੇ ਤੇ ਤੀਸਰੇ ਸਥਾਨ 'ਤੇ ਦਾਰਾ ਸਿੰਘ ਤਲਵੰਡੀ ਅਤੇ ਗਗਨ ਸਿੰਘ
ਦੌਧਰ ਦੀ ਗੱਡੀ ਰਹੀ। ਕਬੱਡੀ ਦੇ ਫਸਵੇਂ ਮੁਕਾਬਲੇ ਵਿਚ ਜਗਤਪੁਰ ਨਵਾਂ
ਸ਼ਹਿਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।ਇਨਾਮਾਂ ਦੀ ਵੰਡ ਮੰਡੀ ਬੋਰਡ
ਦੇ ਚੀਫ ਇੰਜੀਨੀਅਰ ਆਰ.ਐਸ. ਗਿੱਲ ਨੇ ਕੀਤੀ। ਅਖੀਰਲੇ ਦਿਨ ਇਨਾਮਾਂ ਦੀ
ਵੰਡ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਕਰਨਗੇ।
30ਵਾਂ
ਪੰਜਾਬ ਕਬੱਡੀ ਕੱਪ ਸਮਾਪਤ
ਬਰਨਾਲਾ, 27 ਜਨਵਰੀ - 30ਵਾਂ ਪੰਜਾਬ
ਕਬੱਡੀ ਕੱਪ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ਖੇਡ
ਮੇਲੇ ਦੌਰਾਨ ਹੋਏ ਮੁਕਾਬਲਿਆਂ ਵਿਚ ਕਬੱਡੀ ਅਕੈਡਮੀ ਬਰਨਾਲਾ ਨੇ ਟੋਨੀ
ਅੰਲਕਾਰ ਕਬੱਡੀ ਅਕੈਡਮੀ ਕੁੱਬੇ ਨੂੰ 37-24 ਦੇ ਫ਼ਰਕ ਨਾਲ ਪਛਾੜ ਕੇ 30ਵਾਂ
ਪੰਜਾਬ ਕਬੱਡੀ ਕੱਪ ਆਪਣੇ ਨਾਂਅ ਕਰਵਾਇਆ ਤੇ ਪੰਡਤ ਹੁਕਮ ਚੰਦ ਸ਼ਰਮਾ
ਯਾਦਗਾਰੀ ਟਰਾਫ਼ੀ ਹਾਸਲ ਕੀਤੀ। ਜਦਕਿ ਟੋਨੀ ਅੰਲਕਾਰ ਕਬੱਡੀ ਅਕੈਡਮੀ ਨੂੰ
ਦੂਜਾ ਸਥਾਨ ਮਿਲਿਆ। ਇਸ ਖੇਡ ਮੇਲੇ ਦੌਰਾਨ ਚੀਨਾ ਰੇਡਰ ਠੀਕਰੀਵਾਲਾ ਅਤੇ
ਅਮਰਜੀਤ ਸਿੰਘ ਗੋਰਾ ਨੂੰ ਵੱਧੀਆ ਰੇਡ ਐਲਾਨਿਆ। ਲੜਕੀਆਂ ਦੇ ਕਬੱਡੀ ਸੋਅ
ਮੈਚ ਦੇ ਫਸਵੇਂ ਦਿਲਚਸਪ ਮੁਕਾਬਲੇ ਵਿਚ ਬਾਬਾ ਫਰੀਦ ਸਪੋਰਟਸ ਕਲੱਬ
ਫ਼ਰੀਦਕੋਟ ਨੇ ਪਹਿਲਾ ਤੇ ਦੇਵ ਸਮਾਜ ਕਾਲਜ ਫ਼ਿਰੋਜ਼ਪੁਰ ਨੇ ਦੂਜਾ ਸਥਾਨ ਹਾਸਲ
ਕੀਤਾ। ਨੈਸ਼ਨਲ ਸਟਾਇਲ ਲੜਕੀਆਂ ਦੇ ਮੁਕਾਬਲੇ ਵਿਚ ਸੰਧੂ ਕਲਾਂ ਬਾਜ਼ੀ ਮਾਰ
ਗਿਆ ਜਦਕਿ ਦਾਨਗੜ੍ਹ ਨੂੰ ਦੂਜੇ ਸਥਾਨ ਤੇ ਸਬਰ ਕਰਨਾ ਪਿਆ, 70 ਕਿਲੋ ਕਬੱਡੀ
ਸ਼ਹੀਦ ਭਗਤ ਸਿੰਘ ਸਪੋਟਰਸ ਕਲੱਬ ਬਰਨਾਲਾ ਨੇ ਪਹਿਲਾ ਤੇ ਝੁਨੀਰ ਨੇ ਦੂਜਾ
ਸਥਾਨ ਹਾਸਲ ਕੀਤਾ। ਕਬੱਡੀ 60 ਕਿਲੋ ਵਿਚ ਝਨੇੜੀ ਦੀ ਟੀਮ ਜੇਤੂ ਰਹੀ ਜਦਕਿ
ਚੀਮਾਂ ਜੋਧਪੁਰ ਨੂੰ ਦੂਜਾ ਸਥਾਨ ਲਿਆ।
ਸਰਕਾਰੀ
ਮਾਡਲ ਸਕੂਲ ਜਲੰਧਰ ਤੇ ਬੀ. ਆਰ. ਸੀ. ਦਾਨਾਪੁਰ ਅੱਗੇ
ਜਲੰਧਰ, 25 ਜਨਵਰੀ - ਜਲੰਧਰ ਦੇ ਉਲੰਪੀਅਨ
ਸੁਰਜੀਤ ਹਾਕੀ ਸਟੇਡੀਅਮ ਵਿਚ 7ਵਾਂ ਸਰਬ ਭਾਰਤੀ ਸ: ਬਲਵੰਤ ਸਿੰਘ ਕਪੂਰ
ਮੈਮੋਰੀਅਲ ਹਾਕੀ ਟੂਰਨਾਮੈਂਟ ਚੱਲ ਰਿਹਾ ਹੈ। ਇਸ ਟੂਰਨਾਮੈਂਟ ਦੇ ਪਹਿਲੇ
ਸੈਮੀਫਾਈਨਲ ਮੈਚ ਵਿਚ ਸਰਕਾਰੀ ਮਾਡਲ ਸੀ. ਸੈ. ਸਕੂਲ ਜਲੰਧਰ ਦੀ ਟੀਮ ਨੇ
ਲਾਇਲਪੁਰ ਖ਼ਾਲਸਾ ਸੀ. ਸੈ. ਸਕੂਲ ਦੀ ਟੀਮ ਨੂੰ 1-0 ਨਾਲ ਹਰਾ ਕੇ ਫਾਈਨਲ
'ਚ ਪ੍ਰਵੇਸ਼ ਕੀਤਾ। ਤੀਜੀ ਪੁਜ਼ੀਸ਼ਨ ਲਈ ਮੈਚ 26 ਜਨਵਰੀ ਨੂੰ 2 ਵਜੇ ਸਪੋਰਟਸ
ਸਕੂਲ ਜਲੰਧਰ ਤੇ ਲਾਇਲਪੁਰ ਖ਼ਾਲਸਾ ਸਕੂਲ ਜਲੰਧਰ ਦੀਆਂ ਟੀਮਾਂ ਦਰਮਿਆਨ
ਖੇਡਿਆ ਜਾਵੇਗਾ ਤੇ ਫਾਈਨਲ ਮੈਚ 27 ਜਨਵਰੀ ਨੂੰ 2 ਵਜੇ ਸਰਕਾਰੀ ਮਾਡਲ ਸੀ.
ਸੈ. ਸਕੂਲ ਜਲੰਧਰ ਤੇ ਬੀ. ਆਰ. ਸੀ. ਦਾਨਾਪੁਰ ਦੀ ਟੀਮ ਦਰਮਿਆਨ ਖੇਡਿਆ
ਜਾਵੇਗਾ। ਫਾਈਨਲ ਮੈਚ ਦਾ ਸਿੱਧਾ ਪ੍ਰਸਾਰਨ ਡੀ. ਡੀ. ਸਪੋਰਟਸ ਤੋਂ ਕੀਤਾ
ਜਾਵੇਗਾ।
ਪੰਜਾਬ
ਕੁਆਟਰ ਫਾਈਨਲ 'ਚ
ਜਲੰਧਰ, 25 ਜਨਵਰੀ - ਪਹਿਲੀ ਸੀਨੀਅਰ
ਨੈਸ਼ਨਲ ਮਹਿਲਾ ਹਾਕੀ ਚੈਂਪੀਅਨਸ਼ਿਪ ਜੋ ਕਿ ਹਰਿਆਣਾ ਦੇ ਮੋਤੀ ਲਾਲ ਨਹਿਰੂ
ਸਪੋਰਟਸ ਸਕੂਲ ਹਾਈ 'ਚ ਚੱਲ ਰਹੀ ਹੈ। ਖੇਡੇ ਗਏ ਪੂਲ ਦੇ ਆਖਰੀ ਲੀਗ ਮੈਚ
ਵਿਚੋਂ ਪੰਜਾਬ ਦੀ ਟੀਮ ਨੇ ਤ੍ਰਿਪੁਰਾ ਦੀ ਟੀਮ ਨੂੰ 20-0 ਨਾਲ ਹਰਾ ਕੇ
ਕੁਆਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਪੰਜਾਬ ਦਾ ਕੁਆਰਟਰ ਫਾਈਨਲ ਮੁਕਾਬਲਾ 27
ਜਨਵਰੀ ਨੂੰ ਕਰਨਾਟਕ ਨਾਲ ਹੋਵੇਗਾ। ਤੇ 26 ਜਨਵਰੀ ਨੂੰ ਆਰਾਮ ਦਾ ਦਿਨ ਹੈ।
ਕੁਆਰਟਰ ਫਾਈਨਲ ਵਿਚ ਅੱਠ ਟੀਮਾਂ ਜਿਨ੍ਹਾਂ ਵਿਚ ਉੱਤਰ ਪ੍ਰਦੇਸ਼, ਰੇਲਵੇ,
ਹਰਿਆਣਾ, ਮੱਧ ਪ੍ਰਦੇਸ਼, ਕਰਨਾਟਕ, ਪੰਜਾਬ, ਝਾਰਖੰਡ ਤੇ ਉੜੀਸਾ ਦੀਆਂ ਟੀਮਾਂ
ਨੇ ਪ੍ਰਵੇਸ਼ ਕੀਤਾ ਹੈ।
ਕਬੱਡੀ ਓਪਨ 'ਚ ਜਲਾਲ ਟੀਮ ਅੱਵਲ
ਚੌਂਕੀਮਾਨ, 25 ਜਨਵਰੀ - ਪਿੰਡ ਹਾਂਸ ਕਲਾਂ
ਟੂਰਨਾਮੈਂਟ 'ਚ ਹਾਕੀ 'ਚ ਰੂਮੀ ਨੇ ਪਹਿਲਾ ਤੇ ਹੇਰਾਂ ਨੇ ਦੂਜਾ ਸਥਾਨ
ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਬੱਡੀ ਓਪਨ 'ਚ ਜਲਾਲ ਨੇ ਪਹਿਲਾ ਤੇ ਬੱਸੀਆਂ
ਨੇ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਕਬੱਡੀ ਦੇ ਸ਼ੋਅ ਮੈਚ 'ਚ ਦੋਆਬੇ ਦੀ ਟੀਮ
ਨੇ ਮਾਲਵੇ ਦੀ ਟੀਮ ਨੂੰ ਹਰਾਇਆ। ਬੈਲ ਗੱਡੀਆਂ ਦਾ ਪਹਿਲਾ ਇਨਾਮ ਸਵ: ਬਾਬਾ
ਚਤਰ ਸਿੰਘ ਦੇ ਪਰਿਵਾਰ ਵੱਲੋਂ 35 ਹਜ਼ਾਰ ਰੁਪਏ ਦਾ ਦਿੱਤਾ ਗਿਆ।
ਸਮਰਾਲਾ
ਖੇਡਾਂ 12 ਤੋਂ 14 ਤੱਕ
ਸਮਰਾਲਾ, 25 ਜਨਵਰੀ - ਸਮਰਾਲਾ ਖੇਡਾਂ 12
ਤੋਂ 14 ਫਰਵਰੀ ਤੱਕ ਮਾਲਵਾ ਕਾਲਜ ਦੇ ਖੇਡ ਸਟੇਡੀਅਮ ਵਿਚ ਕਰਵਾਈਆਂ ਜਾ
ਰਹੀਆਂ ਹਨ। ਇਸ ਖੇਡ ਮੇਲੇ ਦੇ ਪਹਿਲੇ ਦਿਨ ਬੈਲ ਗੱਡੀਆਂ (ਇਕੱਲੀ-ਇਕੱਲੀ)
ਦੇ ਦੌੜ ਮੁਕਾਬਲੇ ਹੋਣਗੇ, ਇਸ ਤੋਂ ਇਲਾਵਾ ਘੋੜਿਆਂ ਅਤੇ ਕੁੱਤਿਆਂ ਦੀਆਂ
ਦੌੜਾਂ ਵੀ ਕਰਵਾਈਆਂ ਜਾਣਗੀਆਂ। ਦੂਜੇ ਦਿਨ 13 ਫ਼ਰਵਰੀ ਨੂੰ ਬੈਲ ਗੱਡੀਆਂ (ਇਕੱਠੀਆਂ
ਤਿੰਨ-ਤਿੰਨ), ਅਥਲੈਟਿਕਸ, ਵੇਟ ਲਿਫ਼ਟਿੰਗ, ਵਾਲੀਵਾਲ ਸ਼ਮੈਸ਼ਿੰਗ ਅਤੇ ਕਬੱਡੀ
ਇੱਕ ਪਿੰਡ ਕਲੱਬ ਸਮੇਤ ਕਈ ਹੋਰ ਖੇਡਾਂ ਆਯੋਜਿਤ ਹੋਣਗੀਆਂ। ਖੇਡ ਮੇਲੇ ਦੇ
ਅੰਤਿਮ ਦਿਨ 14 ਫ਼ਰਵਰੀ ਨੂੰ ਬੈਲ ਗੱਡੀਆਂ ਦੇ ਹੀਟਸ ਮੁਕਾਬਲਿਆਂ ਦੇ ਫ਼ਾਈਨਲ,
ਸੰਸਾਰ ਪੱਧਰ ਦੀਆਂ 8 ਅਕੈਡਮੀਆਂ ਦੇ ਕੌਮਾਂਤਰੀ ਖਿਡਾਰੀਆਂ ਵਿਚਾਲੇ ਸਮਰਾਲੇ
ਦੇ ਕਬੱਡੀ ਕੱਪ ਲਈ ਫ਼ਸਵੇਂ ਮੈਚ ਹੋਣਗੇ।
ਹਮਦਰਦ
ਯਾਦਗਾਰੀ ਫੁੱਟਬਾਲ ਟੂਰਨਾਮੈਂਟ 2 ਤੋਂ
ਬੰਗਾ, 25 ਜਨਵਰੀ - 2 ਤੋਂ 6 ਫਰਵਰੀ ਤੱਕ
ਸਵ: ਡਾ: ਸਾਧੂ ਸਿੰਘ ਹਮਦਰਦ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ 5 ਦਿਨਾਂ
ਫੁੱਟਬਾਲ ਟੂਰਨਾਮੈਂਟ ਪਿੰਡ ਲਧਾਣਾ ਉੱਚਾ ਵਿਖੇ ਕਰਵਾਇਆ ਜਾ ਰਿਹਾ ਹੈ।
ਇਨਾਮ ਵੰਡ ਸਮਾਗਮ 6 ਫਰਵਰੀ ਦਿਨ ਐਤਵਾਰ ਨੂੰ ਹੋਵੇਗਾ।
ਪਿੰਡ ਢੁੱਡੀਕੇ ਦਾ 56ਵਾਂ ਖੇਡ ਮੇਲਾ ਸ਼ੁਰੂ
ਅਜੀਤਵਾਲ, 25 ਜਨਵਰੀ - ਪਿੰਡ ਢੁੱਡੀਕੇ
ਦੇ 56ਵੇਂ ਖੇਡ ਮੇਲੇ ਦੇ ਪਹਿਲੇ ਦਿਨ ਹਾਕੀ ਦੇ ਪਹਿਲੇ ਫਸਵੇਂ ਮੁਕਾਬਲੇ
ਵਿਚ ਚਚਰਾੜੀ ਨੇ ਰੂਮੀ ਪਿੰਡ ਦੀ ਟੀਮ 1-0 ਨਾਲ ਹਰਾਇਆ। ਫੁੱਟਬਾਲ ਦੇ
ਪਹਿਲੇ ਮੈਚ ਵਿਚ ਬੁੱਟਰ ਦੀ ਟੀਮ ਨੇ ਚੂਹੜਚੱਕ ਦੀ ਟੀਮ ਨੂੰ ਪਲੈਂਟੀ ਸ਼ੂਟ
ਰਾਹੀਂ 4-3 ਨਾਲ ਹਰਾਇਆ। ਫੁੱਟਬਾਲ ਦੀਆਂ ਕੁੱਲ 26 ਟੀਮਾਂ ਨੇ ਇਸ ਖੇਡ
ਮੇਲੇ ਵਿਚ ਭਾਗ ਲਿਆ ਹੈ। ਪਹਿਲੇ ਦਿਨ ਹੋਏ ਮੁਕਾਬਲਿਆਂ ਵਿਚ ਝੰਡੇਆਣਾ ਨੇ
ਢੁੱਡੀਕੇ ਨੂੰ 2-1 ਨਾਲ, ਕਿਲੀ ਚਾਹਲਾਂ ਨੇ ਸ਼ੇਰਪੁਰ ਕਲਾਂ ਨੂੰ 3-1 ਨਾਲ,
ਮੋਗਾ ਨੇ ਦੌਧਰ ਗਰਬੀ ਨੂੰ 3-2 ਨਾਲ, ਬਿਲਾਸਪੁਰ ਨੇ ਰਾਊਕੇ ਨੂੰ 2-0 ਨਾਲ,
ਮਹਿਣਾ ਨੇ ਰਾਮਪੁਰਾ ਫੂਲ ਨੂੰ 2-1 ਨਾਲ, ਢੁੱਡੀਕੇ ਏ ਨੇ ਮੱਦੋਕੇ ਬੀ ਨੂੰ
1-0 ਨਾਲ, ਦੌਧਰ ਏ ਨੇ ਨੱਥੂਵਾਲਾ ਜਦੀਦ ਨੂੰ 2-0 ਨਾਲ, ਕੋਕਰੀ ਫੂਲਾ
ਸਿੰਘ ਨੇ ਮੱਦੋਕੇ ਨੂੰ 3-2 ਨਾਲ ਹਰਾਇਆ। ਹਾਕੀ ਵਿਚ ਕੁੱਲ 25 ਟੀਮਾਂ ਨੇ
ਭਾਗ ਲਿਆ ਜਿਸ ਵਿਚ ਰੂਮੀ ਏ ਨੇ ਡਾਲਾ ਨੂੰ 3-2 ਨਾਲ ਧੂੜਕੋਟ ਨੇ ਦੌਧਰ
ਨੂੰ 4-3 ਨਾਲ, ਬੁੱਟਰ ਨੇ ਰਣੀਆਂ ਨੂੰ 3-0 ਨਾਲ, ਮਲਕ ਨੇ ਢੁੱਡੀਕੇ ਨੂੰ
2-1 ਨਾਲ ਹਰਾਇਆ।
ਦਸ਼ਮੇਸ਼
ਕਲੱਬ ਨਕੋਦਰ ਦੀ ਝੰਡੀ
ਫਗਵਾੜਾ, 24 ਜਨਵਰੀ - ਤੀਜਾ ਅੰਤਰਰਾਸ਼ਟਰੀ
ਕਬੱਡੀ ਕੱਪ ਫਗਵਾੜਾ ਯੂਥ ਕਲੱਬ ਵੱਲੋਂ ਕਰਵਾਇਆ ਗਿਆ। ਇਸ ਟੂਰਨਾਮੈਂਟ
ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ 8 ਟੀਮਾਂ ਨੇ ਸ਼ਿਰਕਤ ਕੀਤੀ। ਫਾਈਨਲ ਮੈਚ
ਦਸ਼ਮੇਸ਼ ਕਲੱਬ ਨਕੋਦਰ ਅਤੇ ਗੁਰੂ ਨਾਨਕ ਕਬੱਡੀ ਕਲੱਬ ਗੁਰਦਾਸਪੁਰ ਵਿਚਕਾਰ
ਖੇਡਿਆ ਗਿਆ, ਜਿਸ ਵਿੱਚ ਦਸ਼ਮੇਸ਼ ਕਲੱਬ ਨਕੋਦਰ ਨੇ ਫਗਵਾੜਾ ਗੋਲਡ ਕਬੱਡੀ
ਕੱਪ 'ਤੇ ਕਬਜ਼ਾ ਕੀਤਾ। ਜੇਤੂ ਟੀਮ ਨੂੰ 1 ਲੱਖ ਰੁਪਏ ਸਮੇਤ ਟਰਾਫੀ ਅਤੇ ਉਪ
ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਸਮੇਤ ਟਰਾਫੀ ਦੇ ਕੇ ਨਿਵਾਜ਼ਿਆ ਗਿਆ।
ਟੂਰਨਾਮੈਂਟ ਦਾ ਵਧੀਆ ਜਾਫੀ ਸੰਦੀਪ ਨੰਗਲ ਅੰਬੀਆਂ ਅਤੇ ਵਧੀਆ ਧਾਵੀ ਪਿੰਦਾ
ਪੁਰਜੀਆ ਐਲਾਨਿਆ ਗਿਆ। ਖਾਲਸਾ ਕਬੱਡੀ ਕਲੱਬ ਕੇਸ਼ਾਧਾਰੀ ਦੇ ਬੱਚਿਆਂ ਦਾ
ਸ਼ੋਅ ਮੈਚ ਵੀ ਕਰਵਾਇਆ ਗਿਆ। ਫਿਲਮੀ ਕਲਾਕਾਰ ਰਾਣਾ ਰਣਬੀਰ ਅਤੇ ਪੰਜਾਬ ਦੇ
ਲੋਕ ਗਾਇਕ ਅਮਿੰਦਰ ਬੌਬੀ ਨੇ ਫਨ ਦਾ ਮੁਜ਼ਾਹਰਾ ਕੀਤਾ।
ਸ਼ਹੀਦ
ਦਲਬੀਰ ਸਿੰਘ ਰਣੀਕੇ ਕਲੱਬ ਜੇਤੂ
ਅਟਾਰੀ ਸਰਹੱਦ, 24 ਜਨਵਰੀ - ਦੂਜਾ ਕਬੱਡੀ
ਟੂਰਨਾਮੈਂਟ ਆਈ.ਟੀ.ਆਈ.ਰਣੀਕੇ ਦੀ ਗਰਾਊਂਡ 'ਚ ਕਰਵਾਇਆ ਗਿਆ। ਇਸ
ਟੂਰਨਾਮੈਂਟ ਦੇ ਆਖਰੀ ਦਿਨ ਫ਼ਾਈਨਲ ਮੁਕਾਬਲੇ ਵਿਚ ਸ਼ਹੀਦ ਦਲਬੀਰ ਸਿੰਘ ਰਣੀਕੇ
ਸਪੋਰਟਸ ਅਤੇ ਕਲਚਰ ਕਲੱਬ ਦੀ ਟੀਮ ਪਹਿਲੇ ਸਥਾਨ 'ਤੇ ਰਹੀ। ਕਬੱਡੀ
ਟੂਰਨਾਮੈਂਟ ਦੇ ਆਖਰੀ ਦਿਨ ਹੋਏ ਮੈਚਾਂ ਵਿਚ ਟਪਿਆਲਾ ਨੇ ਖਡੂਰ ਸਾਹਿਬ
ਨੂੰ, ਰਣੀਕੇ ਨੇ ਗੁਰਦਾਸਪੁਰ ਨੂੰ, ਨਵਾਂ ਸ਼ਹਿਰ ਨੇ ਟਪਿਆਲਾ ਨੂੰ ਹਰਾਇਆ
ਤੇ ਸੈਮੀਫਾਇਲ ਮੁਕਾਬਲੇ ਵਿਚ ਰਣੀਕੇ ਨੇ ਨਕੋਦਰ ਨੂੰ ਹਰਾਇਆ ਉਪਰੰਤ ਫ਼ਾਇਲ
ਮੁਕਾਬਲੇ ਵਿਚ ਆਜ਼ਾਦ ਸਪੋਰਟਸ ਕਲੱਬ ਟਪਿਆਲਾ ਨੂੰ ਹਰਾਂ ਕੇ ਰਣੀਕੇ ਦੀ
ਕਬੱਡੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਕਸਬੱਡੀ ਮੈਚਾਂ ਵਿਚ
ਕੂਮੈਂਟਰੀ ਸ਼ਮਸ਼ੇਰ ਸਿੰਘ ਸ਼ੇਰਾ ਠੱਠਾ ਨੇ ਬਾਖੂਬੀ ਨਿਭਾਈ।
ਸਪੋਰਟਸ
ਸਕੂਲ ਜਲੰਧਰ ਸੈਮੀਫਾਈਨਲ 'ਚ
ਜਲੰਧਰ, 24 ਜਨਵਰੀ - 7ਵਾਂ ਆਲ ਇੰਡੀਆ ਸ:
ਬਲਵੰਤ ਸਿੰਘ ਕਪੂਰ ਮੈਮੋਰੀਅਲ ਹਾਕੀ ਟੂਰਨਾਮੈਂਟ ਜਲੰਧਰ ਦੇ ਉਲੰਪੀਅਨ
ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਖੇਡੇ ਗਏ
ਲੀਗ ਮੈਚਾਂ ਵਿਚ ਸਪੋਰਟਸ ਸਕੂਲ ਜਲੰਧਰ ਨੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।
ਇਸ ਤੋਂ ਪਹਿਲਾਂ ਤਿੰਨ ਟੀਮਾਂ ਨੇ ਪਹਿਲਾਂ ਹੀ ਸੈਮੀਫਾਈਨਲ 'ਚ ਪ੍ਰਵੇਸ਼ ਪਾ
ਲਿਆ ਸੀ। ਲੀਗ ਮੈਚ ਵਿਚ ਸਪੋਰਟਸ ਸਕੂਲ ਜਲੰਧਰ ਨੇ ਬਰਾਈਟ ਸਕਾਲਰ ਸੋਨੀਪਤ
ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਪੂਲ ਏ ਦੇ ਖੇਡੇ
ਗਏ ਲੀਗ ਦੇ ਆਖਰੀ ਮੈਚ ਵਿਚ ਸਰਕਾਰੀ ਮਾਡਲ ਸੀ. ਸੈ. ਸਕੂਲ ਜਲੰਧਰ ਨੇ
ਬਿਰਸਾ ਮੁੰਡਾ ਵਿੱਦਿਆਪੀਠ ਰੁੜਕੇਲਾ ਨੂੰ 4-1 ਨਾਲ ਹਰਾਇਆ। 25 ਜਨਵਰੀ
ਨੂੰ ਪਹਿਲਾ ਸੈਮੀਫਾਈਨਲ 12 ਵਜੇ ਸਰਕਾਰੀ ਮਾਡਲ ਸੀ. ਸੈ. ਸਕੂਲ ਜਲੰਧਰ ਤੇ
ਲਾਇਲਪੁਰ ਖਾਲਸਾ ਸੀ. ਸੈ. ਸਕੂਲ ਜਲੰਧਰ ਦਰਮਿਆਨ ਖੇਡਿਆ ਜਾਵੇਗਾ। ਦੂਜਾ
ਸੈਮੀਫਾਈਨਲ 2 ਵਜੇ ਸਪੋਰਟਸ ਸਕੂਲ ਜਲੰਧਰ ਬਨਾਮ ਬੀ. ਆਰ. ਸੀ ਦਾਨਾਪੁਰ (ਬਿਹਾਰ)
ਦਰਮਿਆਨ ਖੇਡਿਆ ਜਾਵੇਗਾ।
ਪੰਜਾਬ ਨੇ
ਦਰੜਿਆ ਮਹਾਂਰਾਸ਼ਟਰ
ਜਲੰਧਰ, 24 ਜਨਵਰੀ - ਪਹਿਲੀ ਸੀਨੀਅਰ
ਨੈਸ਼ਨਲ ਮਹਿਲਾ ਹਾਕੀ ਚੈਂਪੀਅਨਸ਼ਿਪ ਜੋ ਕਿ ਸੋਨੀਪਤ ਜ਼ਿਲ੍ਹੇ ਦੇ ਮੋਤੀ ਲਾਲ
ਨਹਿਰੂ ਸਟੇਡੀਅਮ ਸਕੂਲ ਹਾਈ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ
ਪੰਜਾਬ ਦੀ ਹਾਕੀ ਟੀਮ ਨੇ ਮਹਾਰਾਸ਼ਟਰ ਦੀ ਹਾਕੀ ਟੀਮ ਨੂੰ 6-0 ਨਾਲ ਹਰਾ ਕੇ
ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਇਸ ਤੋਂ ਪਹਿਲਾਂ ਪੰਜਾਬ ਦੀ ਟੀਮ ਨੇ
ਰਾਜਸਥਾਨ ਦੀ ਟੀਮ ਨੂੰ 10-2 ਨਾਲ ਹਰਾਇਆ ਸੀ ਤੇ 25 ਜਨਵਰੀ ਨੂੰ ਪੰਜਾਬ
ਦਾ ਆਖਰੀ ਲੀਗ ਮੈਚ ਸਵੇਰੇ 9 ਵਜੇ ਤ੍ਰਿਪੁਰਾ ਨਾਲ ਹੋਵੇਗਾ।
ਸ਼ਹੀਦ ਭਗਤ
ਸਿੰਘ ਕੌਮਾਂਤਰੀ ਕੁਸ਼ਤੀ ਟੂਰਨਾਮੈਂਟ 9 ਤੋਂ
ਜਲੰਧਰ, 24 ਜਨਵਰੀ - 9 ਤੋਂ 12 ਫਰਵਰੀ
ਤੱਕ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਕੁਸ਼ਤੀ ਟੂਰਨਾਮੈਂਟ ਐਮ. ਐਸ. ਭੁੱਲਰ
ਇੰਨਡੋਰ ਸਟੇਡੀਅਮ, ਪੀ. ਏ. ਪੀ. ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ।
ਟੂਰਨਾਮੈਂਟ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਤੋਂ ਮਸ਼ਾਲ ਜਲਾ
ਕੇ ਕੀਤੀ ਜਾਵੇਗੀ ਅਤੇ ਰੈਲੀ ਦੇ ਰੂਪ ਵਿਚ ਜਲੰਧਰ ਲਿਆਂਦੀ ਜਾਵੇਗੀ। ਇਸ
ਵਾਰ ਪੰਜਾਬ ਕੁਸ਼ਤੀ ਸੰਸਥਾ ਵੱਲੋਂ ਇਹ ਟੂਰਨਾਮੈਂਟ ਫੀਲਾ ਦੇ ਕੈਲੰਡਰ ਵਿਚ
ਆਉਣ ਕਰਕੇ ਤਕਰੀਬਨ 16 ਤੋਂ 20 ਵਿਦੇਸ਼ੀ ਟੀਮਾਂ ਦੇ ਭਾਗ ਲੈਣ ਦੀ ਸੰਭਾਵਨਾ
ਹੈ ਅਤੇ ਕਮੇਟੀ ਵੱਲੋਂ ਜੇਤੂ ਪਹਿਲਵਾਨਾਂ ਨੂੰ 30 ਲੱਖ ਰੁਪਏ ਦੇ ਇਨਾਮ
ਤਕਸੀਮ ਕੀਤੇ ਜਾਣਗੇ।
7ਵਾਂ
ਕਬੱਡੀ ਗੋਲਡ ਕੱਪ 2 ਤੋਂ
ਕਪੂਰਥਲਾ, 24 ਜਨਵਰੀ - 2 ਫਰਵਰੀ ਨੂੰ
7ਵਾਂ ਕਬੱਡੀ ਗੋਲਡ ਕੱਪ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਕਰਵਾਇਆ ਜਾ
ਰਿਹਾ ਹੈ। ਕਬੱਡੀ ਕੱਪ ਦੌਰਾਨ ਜਿਥੇ ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਦੇ
ਭੇੜ ਹੋਣਗੇ, ਉਥੇ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਖੇਡ ਪ੍ਰੇਮੀਆਂ ਦਾ
ਮਨੋਰੰਜਨ ਵੀ ਕਰਨਗੇ।
ਪੰਜਾਬ
ਰਾਜ ਡੌਜ਼ਬਾਲ ਚੈਂਪੀਅਨਸ਼ਿਪ ਸਮਾਪਤ
ਬਠਿੰਡਾ/ਨਥਾਣਾ, 24 ਜਨਵਰੀ - ਪੰਜਾਬ ਰਾਜ
ਡੌਜ਼ਬਾਲ ਚੈਂਪੀਅਨਸ਼ਿਪ ਜ਼ਿਲ੍ਹਾ ਡੌਜ਼ਬਾਲ ਐਸੋਸੀਏਸ਼ਨ ਬਠਿੰਡਾ ਵਲੋਂ ਕਰਵਾਈ
ਗਈ। ਚੈਂਪੀਅਨਸ਼ਿਪ ਵਿਚ ਫਿਰੋਜ਼ਪੁਰ ਦੇ ਲੜਕਿਆਂ ਅਤੇ ਬਠਿੰਡਾ ਦੀਆਂ ਲੜਕੀਆਂ
ਨੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ ਤੀਜੇ-ਚੌਥੇ
ਸਥਾਨ ਲਈ ਖੇਡ ਮੁਕਾਬਲੇ ਵਿਚ ਬਠਿੰਡਾ ਦੇ ਲੜਕੇ ਅੰਮ੍ਰਿਤਸਰੀਆਂ ਤੋਂ 2-1
ਨਾਲ ਜੇਤੂ ਰਹੇ ਜਦਕਿ ਫਾਈਨਲ ਵਿਚ ਫਿਰੋਜ਼ਪੁਰ ਨੇ ਜਲੰਧਰ ਨੂੰ 3-1 ਦੇ ਫਰਕ
ਨਾਲ ਧੂੜ ਚਟਾਈ। ਲੜਕੀਆਂ ਦੇ ਫਾਈਨਲ ਵਿਚ ਬਠਿੰਡਾ ਨੇ ਬਰਨਾਲਾ ਨੂੰ 4-3
ਨਾਲ ਮਾਤ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਮਾਨਸਾ ਦੀ ਟੀਮ
ਅੰਮ੍ਰਿਤਸਰ ਨੂੰ 6-2 ਨਾਲ ਹਰਾ ਕੇ ਤੀਸਰੇ ਸਥਾਨ 'ਤੇ ਰਹੀ। ਇਸ ਤੋਂ ਇਲਾਵਾ
ਫਫੜਾ ਭਾਈ ਨੂੰ ਪਨੈਲਟੀ ਸਟਰੋਕਾਂ ਰਾਹੀਂ ਹਰਾ ਕੇ ਫਾਈਨਲ ਵਿਚ ਪੁੱਜੀ
ਪੂਹਲੀ ਦੀ ਅੰਡਰ-14 ਸਾਲਾਂ (ਲੜਕਿਆਂ) ਦੀ ਟੀਮ ਨੇ ਭਦੌੜ ਨੂੰ 2-1 ਗੋਲਾਂ
ਦੇ ਫਰਕ ਨਾਲ ਧੂੜ ਚਟਾ ਕੇ ਹਾਕੀ ਕੱਪ ਜਿੱਤਿਆ। ਬਾਸਕਿਟਬਾਲ ਵਿਚ ਮੋਗਾ
ਕਲੱਬ ਪਹਿਲੇ ਅਤੇ ਥਰਮਲ ਕਲੱਬ ਬਠਿੰਡਾ ਦੂਜੇ ਸਥਾਨ 'ਤੇ ਰਿਹਾ। ਕਬੱਡੀ 48
ਕਿਲੋ ਭਾਰ ਵਰਗ ਵਿਚ ਭੁੱਚੋ ਕਲਾਂ ਪਹਿਲੇ ਤੇ ਜੀਦਾ ਦੂਜੇ ਅਤੇ 55 ਕਿਲੋ
ਭਾਰ ਵਿਚ ਭੁੱਚੋ ਕਲਾਂ ਪਹਿਲੇ ਅਤੇ ਢੇਲਵਾਂ ਦੀ ਟੀਮ ਦੂਜੇ ਸਥਾਨ 'ਤੇ ਰਹੀ।
ਫੁੱਟਬਾਲ ਦਾ ਕੱਪ ਮੇਜ਼ਬਾਨ ਨਥਾਣਾ ਨੇ ਖੁੰਨਣ ਕਲਾਂ ਮੁਕਤਸਰ ਨੂੰ 3-1 ਨਾਲ
ਹਰਾਕੇ ਜਿੱਤਿਆ।
ਮੱਲੇਆਣਾ
'ਚ ਕਬੱਡੀ ਕੱਪ ਟੂਰਨਾਮੈਂਟ
ਬੱਧਨੀ ਕਲਾਂ, 24 ਜਨਵਰੀ - 20ਵਾਂ
ਯਾਦਗਾਰੀ ਤਿੰਨ ਰੋਜ਼ਾ ਕਬੱਡੀ ਕੱਪ ਟੂਰਨਾਮੈਂਟ ਪਿੰਡ ਮੱਲੇਆਣਾ ਦੇ ਸਰਕਾਰੀ
ਹਾਈ ਸਕੂਲ ਦੀ ਗਰਾਊਂਡ ਵਿਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ
ਖੀਰੇ ਦੁੱਗੇ ਬੈਲ ਗੱਡੀਆਂ ਦੇ ਦਿਲਚਸਪ ਮੁਕਾਬਲੇ ਵਿਚ ਭੋਲਾ ਸਿੰਘ ਜੋਧਾਂ
ਦੀ ਬੈਲ ਗੱਡੀ ਨੇ ਪਹਿਲਾ ਸਥਾਨ, ਕੁਲਵਿੰਦਰ ਸਿੰਘ ਦੌਧਰ ਨੇ ਦੂਸਰਾ ਤੇ
ਭਾਗ ਸਿੰਘ ਮਾਣੂੰਕੇ ਨੇ ਤੀਸਰਾ ਸਥਾਨ ਹਾਸਿਲ ਕੀਤਾ। 52 ਕਿਲੋ ਵਰਗ ਭਾਰ
ਦੀਆਂ 40 ਟੀਮਾਂ ਦੇ ਕਬੱਡੀ ਦੇ ਮੈਚ ਕਰਵਾਏ ਗਏ, ਉਦਘਾਟਨੀ ਮੈਚ ਮੱਲੇਆਣਾ
ਤੇ ਦੌਧਰ ਵਿਚਕਾਰ ਹੋਇਆ, ਜਿਸ ਵਿਚ ਮੱਲੇਆਣਾ ਦੀ ਟੀਮ ਜੇਤੂ ਰਹੀ।
ਹਰਜੀਤ
ਕਲੱਬ ਨੇ ਲੋਪੋ ਕਬੱਡੀ ਗੋਲਡ ਕੱਪ ਕੀਤਾ ਫਤਹਿ
ਬੱਧਨੀ ਕਲਾਂ, 24 ਜਨਵਰੀ - ਪਿੰਡ ਲੋਪੋ
'ਚ ਕਬੱਡੀ ਗੋਲਡ ਕੱਪ ਪਿੰਡ ਦੇ ਕਬੱਡੀ ਖਿਡਾਰੀ ਸਵਰਗੀ ਕੇਵਲ ਸਿੰਘ ਦੀ
ਯਾਦ ਵਿਚ ਕਰਵਾਇਆ ਗਿਆ। ਜਿਸ ਵਿਚ ਉਘੀਆਂ ਕਬੱਡੀ ਅਕੈਡਮੀਆਂ ਦੇ ਖਿਡਾਰੀਆਂ
ਨੇ ਆਪਣੀ ਕਲਾ ਦੇ ਜ਼ੌਹਰ ਵਿਖਾਏ। ਖੇਡੇ ਗਏ ਫਾਈਨਲ ਮੈਚ ਵਿਚ ਹਰਜੀਤ ਕਲੱਬ
ਪੱਤੋ ਹੀਰਾ ਸਿੰਘ ਦੇ ਖਿਡਾਰੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ 1 ਲੱਖ
ਰੁਪਏ ਅਤੇ ਕੱਪ ਹਾਸਲ ਕੀਤਾ ਜਦੋਂ ਕਿ ਹਰਜੀਤ ਤਲਵਾਰ ਕਲੱਬ ਜਗਰਾਓਂ ਨੇ
ਦੂਸਰਾ ਸਥਾਨ ਹਾਸਲ ਕਰਕੇ 75 ਹਜ਼ਾਰ ਦਾ ਨਕਦ ਇਨਾਮ ਜਿੱਤਿਆ। ਇਸ ਮੌਕੇ
ਕਬੱਡੀ ਖਿਡਾਰੀ ਗੁਰਪ੍ਰੀਤ ਰਾਊਕੇ, ਮਾਣਾ ਦੌਧਰ ਅਤੇ ਕਬੱਡੀ ਦੇ
ਕੁਮੈਂਟੇਟਰ ਅਮਨਾ ਲੋਪੋ ਨੂੰ ਬੁਲਟ ਮੋਟ ਸਾਈਕਲ ਦੇ ਕੇ ਸਨਮਾਨ ਕੀਤਾ ਗਿਆ।
ਇਸ ਟੂਰਨਾਮੈਂਟ ਵਿਚ ਸੁੱਖਾ ਬੁੱਟਰ ਨੂੰ ਬੇਸਟ ਰੇਡਰ ਅਤੇ ਸੀਰਾ ਪਿੱਥੋ
ਨੂੰ ਉਤਮ ਜਾਫੀ ਵਜੋਂ ਐਲਾਨਿਆ ਗਿਆ।
ਕੱਦੋਂ ਦਾ
ਕਬੱਡੀ ਕੱਪ ਸਮਾਪਤ
ਦੋਰਾਹਾ, 23 ਜਨਵਰੀ - ਦੋ ਰੋਜ਼ਾ ਕਬੱਡੀ
ਕੱਪ ਕੱਦੋਂ ਵਿਖੇ ਕਰਵਾਇਆ ਗਿਆ। ਇਸ ਕਬੱਡੀ ਕੱਪ ਦੇ ਪਹਿਲੇ ਦਿਨ ਕਬੱਡੀ
47, 55, 60 ਅਤੇ 75 ਕਿਲੋ ਦੇ ਮੁਕਾਬਲੇ ਕਰਵਾਏ ਗਏ। ਕੁੱਤਿਆਂ ਦੀਆਂ ਦੌੜਾਂ
'ਚ ਕਰੀਬ 100 ਕੁੱਤਿਆਂ 'ਚ ਮੁਕਾਬਲੇ 'ਚ ਸ: ਦਰਸ਼ਨ ਸਿੰਘ ਮਾਣਕੀ ਦਾ ਕੁੱਤਾ
ਜੇਤੂ ਰਿਹਾ। ਜਦਕਿ ਆਖਰੀ ਦਿਨ ਕਬੱਡੀ 675 ਕਿਲੋ ਵਰਗ ਦੇ ਸੈਮੀਫਾਈਨਲ ਅਤੇ
ਫਾਈਨਲ ਮੈਚ ਕਰਵਾਏ ਗਏ। ਇਕ ਪਿੰਡ ਓਪਨ ਦੇ ਮੁਕਾਬਲਿਆਂ ਲਈ ਲਗਪਗ ਤਿੰਨ
ਦਰਜਨ ਟੀਮਾਂ ਪੁੱਜੀਆਂ, ਜਿਨ੍ਹਾਂ 'ਚ ਜਰਗੜੀ ਜੇਤੂ ਤੇ ਮੁਕੰਦਪੁਰ ਉਪ ਜੇਤੂ
ਰਹੇ। 75 ਕਿਲੋ 'ਚ ਕੱਦੋਂ ਜੇਤੂ ਤੇ ਸਿਆੜ ਉਪ ਜੇਤੂ ਰਹੇ।
ਮੁੱਲਾਂਪੁਰ ਟੂਰਨਾਮੈਂਟ ਮੁਲਤਵੀ
ਮੁੱਲਾਂਪੁਰ ਦਾਖਾ, 23 ਜਨਵਰੀ -
ਮੁੱਲਾਂਪੁਰ ਟੂਰਨਾਮੈਂਟ ਜੋ ਕਿ ਪਹਿਲਾਂ 3 ਤੋਂ 5 ਫਰਵਰੀ ਤੱਕ ਕਰਵਾਇਆ
ਜਾਣਾ ਸੀ ਪਰ ਹੁਣ ਕਿਸੇ ਦੁਰਘਟਨਾ ਹੋਣ ਕਰਕੇ ਹੁਣ ਫੁੱਟਬਾਲ, ਕਬੱਡੀ ਵਜ਼ਨੀ
ਅਤੇ ਕਬੱਡੀ ਓਪਨ ਮੁਕਾਬਲੇ 18 ਤੋਂ 20 ਫਰਵਰੀ ਤੱਕ ਕਰਵਾਏ ਜਾਣਗੇ।
ਸਲੇਮਪੁਰਾ
ਖੇਡ ਮੇਲਾ 26 ਤੋਂ
ਸਿੱਧਵਾਂ ਬੇਟ, 23 ਜਨਵਰੀ - 26 ਤੋਂ 28
ਫਰਵਰੀ ਤੱਕ ਪਿੰਡ ਸਲੇਮਪੁਰਾ 'ਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ
ਖੇਡ ਮੇਲੇ ਦੌਰਾਨ ਕਬੱਡੀ ਓਪਨ (ਇਕ ਖਿਡਾਰੀ ਬਾਹਰੋਂ), ਕਬੱਡੀ 70 ਕਿਲੋ,
57 ਕਿਲੋ, 47 ਕਿਲੋ, ਵਾਲੀਬਾਲ ਸਮੈਸ਼ਿੰਗ ਤੋਂ ਇਲਾਵਾ ਹੋਰ ਦਿਲਕਸ਼
ਐਥਲੈਟਿਕਸ ਮੁਕਾਬਲੇ ਕਰਵਾਏ ਜਾਣਗੇ।
ਘੁੰਗਰਾਲੀ
ਰਾਜਪੂਤਾਂ ਦੀਆਂ ਖੇਡਾਂ 8 ਤੋਂ
ਬੀਜਾ, 23 ਜਨਵਰੀ - ਤੀਜਾ ਅੰਤਰਰਾਸ਼ਟਰੀ
ਕਬੱਡੀ ਕੱਪ ਅਤੇ ਸ: ਮਨਪ੍ਰੀਤ ਸਿੰਘ ਮਨੀ ਫੁੱਟਬਾਲ ਸਿਲਵਰ ਕੱਪ 8 ਤੋਂ 10
ਫਰਵਰੀ ਤੱਕ ਘੁੰਗਰਾਲੀ ਰਾਜਪੂਤਾਂ ਵਿਖੇ ਕਰਵਾਇਆ ਜਾ ਰਿਹਾ ਹੈ। ਉਪਰੋਕਤ
ਖੇਡਾਂ ਤੋਂ ਇਲਾਵਾ ਕੁੱਤਿਆਂ ਦੀਆਂ ਦੌੜਾਂ, ਲੋਡ-ਅਨਲੋਡ, ਵਾਲੀਬਾਲ
ਸਮੈਸ਼ਿੰਗ ਅਤੇ ਸ਼ੂਟਿੰਗ, ਸਾਇਕਲ ਰੇਸ, ਰਿਕਸ਼ਾ ਰੇਸ, ਦੋਧੀਆਂ ਦੀ ਰੇਸ, ਤਾਸ
ਸ਼ੀਪ, 60 ਸਾਲ ਦੇ ਬਜ਼ੁਰਗਾਂ ਦੀ ਦੌੜ ਤੋਂ ਇਲਾਵਾ 10 ਫਰਵਰੀ ਨੂੰ ਨਾਰਥ
ਇੰਡੀਆ ਦੀਆਂ 8 ਅਕੈਡਮੀਆਂ 4 ਲੱਖ ਦੇ ਇਨਾਮਾਂ ਲਈ ਭਿੜਨਗੀਆਂ।
ਪੰਜਾਬ
ਰਾਜ ਡੌਜ਼ਬਾਲ ਚੈਂਪੀਅਨਸ਼ਿਪ ਸ਼ੁਰੂ
ਬਠਿੰਡਾ/ਨਥਾਣਾ, 23 ਜਨਵਰੀ - ਸੀਨੀਅਰ
ਵਰਗ ਦੇ ਲੜਕੇ ਲੜਕੀਆਂ ਦੀ ਪੰਜਾਬ ਰਾਜ ਡੌਜ਼ਬਾਲ ਚੈਪੀਅਨਸ਼ਿਪ ਜੋ ਕਿ ਨਥਾਣਾ
ਦੇ ਖੇਡ ਸਟੇਡੀਅਮ 'ਚ ਕਰਵਾਈ ਜਾ ਰਹੀ ਹੈ। ਇਸ ਮੌਕੇ ਨਾਕ ਆਊਟ ਆਧਾਰ 'ਤੇ
ਸ਼ੁਰੂ ਹੋਏ ਡੌਜ਼ਬਾਲ ਮੁਕਾਬਲਿਆਂ ਦੇ ਉਦਘਾਟਨੀ ਮੈਚ ਬਠਿੰਡਾ ਦੇ ਲੜਕੇ
ਲੜਕੀਆਂ ਨੇ ਜਿੱਤੇ। ਬਾਅਦ ਵਿਚ ਲੜਕਿਆਂ ਦੇ ਹੋਏ ਦੂਜੇ ਮੁਕਾਬਲਿਆਂ 'ਚ
ਫਿਰੋਜ਼ਪੁਰ ਨੇ ਗੁਰਦਾਸਪੁਰ, ਜਲੰਧਰ ਨੇ ਮੁਕਤਸਰ ਤੇ ਬਠਿੰਡਾ ਨੂੰ ਹਰਾਕੇ
ਫਾਇਨਲ ਵਿਚ ਪ੍ਰਵੇਸ਼ ਕਰਿਆ ਜਦਕਿ ਲੜਕੀਆਂ ਵਿਚੋਂ ਮਾਨਸਾ, ਅੰਮ੍ਰਿਤਸਰ,
ਬਰਨਾਲਾ ਅਤੇ ਬਠਿੰਡਾ ਦੀਆਂ ਟੀਮਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ। ਅੰਡਰ
14 ਸਾਲਾਂ ਮੁਕਾਬਲਿਆਂ ਵਿਚ ਭਵਾਨੀਗੜ੍ਹ ਨੇ ਕਰਾੜਵਾਲਾ ਨੂੰ 3-0, ਬਠਿੰਡਾ
ਨੇ ਪੂਹਲੀ ਨੂੰ 1-0, ਭਦੌੜ ਨੇ ਭਵਾਨੀਗੜ੍ਹ ਨੂੰ 1-0 ਨਾਲ ਹਰਾਇਆ।
ਬਾਸਕਿਟਬਾਲ ਵਿਚ ਮੋਗਾ ਨੇ ਕੋਟਕਪੂਰਾ ਤੇ ਬਠਿੰਡਾ ਨੂੰ, ਨਥਾਣਾ-1 ਨੇ ਆਰਮੀ
ਸਕੂਲ ਬਠਿੰਡਾ ਤੇ ਧਨੌਲਾ ਨੂੰ ਹਰਾਕੇ ਜਿੱਤਾਂ ਪ੍ਰਾਪਤ ਕੀਤੀਆਂ। ਕੁੱਤਿਆਂ
ਦੀ ਦੌੜ ਵਿਚ ਜੋਗਿੰਦਰ ਸਿੰਘ ਨਥਾਣਾ ਦੇ ਬਲੈਕੀ ਤੇ ਬਲੈਕ ਸਟਾਰ ਕੁੱਤੇ
ਮੋਹਰੀ ਰਹੇ। ਕਬੱਡੀ 48 ਕਿਲੋ ਵਿਚ ਘੁੰਮਣ ਸ਼ਾਹ ਜੀਦਾ, ਰਾਮਣਵਾਸ, ਭੁੱਚੋ
ਕਲਾਂ, ਪੂਹਲਾ, ਤੁੰਗਵਾਲੀ, ਭਾਈਰੂਪਾ ਤੇ ਨਥਾਣਾ ਦੀਆਂ ਟੀਮਾਂ ਜਿੱਤੀਆਂ।
ਰੁੜਕਾ ਕਲਾਂ
ਟੂਰਨਾਮੈਂਟ ਸ਼ੁਰੂ
ਮੁੱਲਾਂਪੁਰ ਦਾਖਾ, 23 ਜਨਵਰੀ - 4 ਰੋਜ਼ਾ
ਪੇਂਡੂ ਟੂਰਨਾਮੈਂਟ ਰੁੜਕਾ ਕਲਾਂ 'ਚ ਚੱਲ ਰਿਹਾ ਹੈ। ਇਸ ਦੌਰਾਨ ਫੁੱਟਬਾਲ
ਵਜ਼ਨੀ 60 ਕਿਲੋ ਉਦਘਾਟਨੀ ਮੁਕਾਬਲੇ 'ਚ ਮੁੱਲਾਂਪੁਰ ਪਿੰਡ ਫੁੱਟਬਾਲ ਟੀਮ
ਨੇ 2-3 ਗੋਲ ਦੇ ਫ਼ਰਕ ਨਾਲ ਲੀਲ ਫੁੱਟਬਾਲ ਟੀਮ ਨੂੰ ਹਰਾਇਆ। ਦੂਸਰੇ
ਮੁਕਾਬਲੇ 'ਚ ਕਲੇਰ ਟੀਮ ਅਖਾੜਾ ਪਿੰਡ ਫੁੱਟਬਾਲ ਨੂੰ ਹਰਾ ਕੇ ਦੂਸਰੇ ਗੇੜ
ਵਿਚ ਪ੍ਰਵੇਸ਼ ਕੀਤਾ। ਰੁੜਕਾ 'ਚ ਸਹੌਲੀ ਟੀਮ ਨੂੰ ਹਰਾ ਕੇ ਜਿੱਤ ਵੱਲ ਵਧੇ।
ਫੁੱਟਬਾਲ ਦੇ ਨਾਲ-ਨਾਲ ਬਲਦਾਂ ਦੀ ਦੌੜ ਜਿੱਤਣ ਲਈ ਸੈਂਕੜੇ ਤੋਂ ਵਧੇਰੇ
ਬਲਦਾਂ ਦੇ ਸ਼ੌਕੀਨ ਜੋੜੀਆਂ ਲੈ ਕੇ ਪਹੁੰਚੇ। ਟੂਰਨਾਮੈਂਟ 'ਚ 24 ਜਨਵਰੀ
ਖੱਚਰ ਰੇਹੜਾ ਦੌੜ, ਫੁੱਟਬਾਲ ਪਿੰਡ ਵਾਰ ਓਪਨ, ਕਬੱਡੀ ਵਜ਼ਨੀ 45-60 ਕਿਲੋ
ਭਾਰਤ ਮੁਕਾਬਲੇ ਹੋਣਗੇ।
ਹਾਂਸ ਕਲਾਂ
ਟੂਰਨਾਮੈਂਟ
ਚੌਂਕੀਮਾਨ, 23 ਜਨਵਰੀ - ਪਿੰਡ ਹਾਂਸ ਕਲਾਂ
ਵੱਲੋਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੇ ਤੀਜੇ ਦਿਨ
ਕਬੱਡੀ 57 ਕਿਲੋ 'ਚ ਬਰਸਾਲ ਨੇ ਪਹਿਲਾ ਤੇ ਕੈਰੇ ਨੇ ਦੂਜਾ ਸਥਾਨ ਪ੍ਰਾਪਤ
ਕੀਤਾ। ਟਰਾਲੀ ਬੈਕ 'ਚ ਕਮਲਪ੍ਰੀਤ ਸਿੰਘ ਮਹਿਲ ਕਲਾਂ ਨੇ ਪਹਿਲਾ, ਰੂਪ
ਸਿੰਘ ਹਾਂਸ ਕਲਾਂ ਨੇ ਦੂਜਾ, ਜਰਨੈਲ ਸਿੰਘ ਹਾਂਸ ਕਲਾਂ ਨੇ ਤੀਜਾ ਅਤੇ
ਬਲਦੇਵ ਸਿੰਘ ਹਾਂਸ ਕਲਾਂ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਕਬੱਡੀ 52 ਕਿਲੋ
ਅਤੇ 57 ਕਿਲੋ ਨੂੰ ਇਨਾਮਾਂ ਦੀ ਵੰਡ ਜਗਰਾਉ ਦੇ ਵਿਧਾਇਕ ਗੁਰਦੀਪ ਸਿੰਘ
ਭੈਣੀ ਅਤੇ ਕਿਲਾ ਰਾਏਪੁਰ ਤੋਂ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਨੇ
ਕੀਤੀ। ਇਸ ਮੌਕੇ ਵਿਧਾਇਕ ਜੱਸੀ ਖੰਗੂੜਾ ਨੇ ਟੂਰਨਾਮੈਂਟ ਕਮੇਟੀ ਨੂੰ 31
ਹਜ਼ਾਰ ਰੁਪਏ ਦਿੱਤੇ। ਟੂਰਨਾਮੈਂਟ ਦੇ ਦੂਜੇ ਦਿਨ ਕਬੱਡੀ 52 ਕਿਲੋ 'ਚ
ਜੋਧਪੁਰ ਚੀਮਾ ਨੇ ਪਹਿਲਾ ਅਤੇ ਹਾਂਸ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਘੋੜੀਆਂ ਦੀਆ ਦੌੜਾਂ 'ਚ ਅਮਨਦੀਪ ਸਿੰਘ ਭਨੋਹੜ ਨੇ ਪਹਿਲਾ, ਭੋਲਾ ਸਿੰਘ
ਛੀਨੀਵਾਨ ਨੇ ਦੂਜਾ, ਨੱਥਾ ਸਿੰਘ ਬੋਪਾਰਾਏ ਨੇ ਤੀਜਾ ਅਤੇ ਦਲਬੀਰ ਸਿੰਘ
ਪੰਡੋਰੀ ਦੀ ਘੋੜੀ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਹਾਕੀ 'ਚ ਹਾਂਸ ਕਲਾਂ
ਨੇ ਚਚਰਾੜੀ ਸਕੂਲ ਨੂੰ ਅਤੇ ਬੋਪਾਰਾਏ ਨੇ ਡਾਲੇ ਦੀ ਟੀਮ ਨੂੰ ਹਰਾਇਆ। ਬੈਲ
ਗੱਡੀਆਂ ਦੀਆਂ ਦੌੜਾਂ 'ਚ ਤੇਜਾ ਸਿੰਘ ਜਲਾਲਦੀਵਾਲ ਨੇ ਪਹਿਲਾ ਅਤੇ ਜਗਰੂਪ
ਸਿੰਘ ਲੀਲਾਂ ਮੇਘ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬੀ. ਆਰ.
ਸੀ., ਖਾਲਸਾ ਤੇ ਸਰਕਾਰੀ ਮਾਡਲ ਸਕੂਲ ਸੈਮੀਫਾਈਨਲ 'ਚ
ਜਲੰਧਰ, 23 ਜਨਵਰੀ - 7ਵਾਂ ਆਲ ਇੰਡੀਆ
ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਫਾਰ ਮਾਤਾ ਪ੍ਰਕਾਸ਼ ਕੌਰ ਕੱਪ ਜਲੰਧਰ
ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ਵਿਚ
ਲਾਇਲਪੁਰ ਖਾਲਸਾ ਸਕੂਲ ਜਲੰਧਰ, ਬੀ. ਆਰ. ਸੀ. ਦਾਨਾਪੁਰ ਤੇ ਸਰਕਾਰੀ ਮਾਡਲ
ਸੀ. ਸੈ. ਸਕੂਲ ਜਲੰਧਰ ਦੀਆਂ ਹਾਕੀ ਟੀਮਾਂ ਨੇ ਸੈਮੀਫਾਈਨਲ 'ਚ ਪ੍ਰਵੇਸ਼
ਕੀਤਾ। ਪੂਲ ਏ ਦੇ ਖੇਡੇ ਗਏ ਪਹਿਲੇ ਮੈਚ ਵਿਚੋਂ ਸਪੋਰਟਸ ਸਕੂਲ ਜਲੰਧਰ ਤੇ
ਬਿਰਸਾਮੁੰਡਾ ਪੀਠਾ ਰੁੜਕੇਲਾ ਦੀਆਂ ਟੀਮਾਂ 2-2 ਦੀ ਬਰਾਬਰੀ 'ਤੇ ਰਹੀਆਂ।
ਪੂਲ ਬੀ ਦੇ ਖੇਡੇ ਗਏ ਦੂਜੇ ਮੈਚ ਵਿਚ ਬੀ. ਆਰ. ਸੀ. ਦਾਨਪੁਰ ਦੀ ਹਾਕੀ
ਟੀਮ ਨੇ ਸਰਕਾਰੀ ਰਾਜ ਸੀ. ਸੈ. ਸਕੂਲ ਸੰਗਰੂਰ ਦੀ ਟੀਮ ਨੂੰ 6-1 ਨਾਲ ਹਰਾ
ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਪੂਲ ਬੀ ਦੇ ਖੇਡੇ ਗਏ ਤੀਜੇ ਮੈਚ ਵਿਚ
ਲਾਇਲਪੁਰ ਖਾਲਸਾ ਸੀ. ਸੈ. ਸਕੂਲ ਜਲੰਧਰ ਦੀ ਹਾਕੀ ਟੀਮ ਨੇ ਸਪਰਿੰਗ ਡੇਲਜ਼
ਅੰਮ੍ਰਿਤਸਰ ਦੀ ਹਾਕੀ ਟੀਮ ਨੂੰ 8-1 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼
ਕੀਤਾ। 24 ਜਨਵਰੀ ਨੂੰ ਪਹਿਲਾ ਮੈਚ 1 ਵਜੇ ਬਰਾਈਟ ਸਕਾਲਰ ਸਕੂਲ ਸੋਨੀਪਤ
ਤੇ ਸਪੋਰਟਸ ਸਕੂਲ ਜਲੰਧਰ ਦਰਮਿਆਨ ਖੇਡਿਆ ਜਾਵੇਗਾ। ਦੂਜਾ ਮੈਚ 2.30 ਵਜੇ
ਸਰਕਾਰੀ ਮਾਡਲ ਸਕੂਲ ਜਲੰਧਰ ਤੇ ਬਿਰਸਾਮੁੰਡਾ ਵਿਦਿਆ ਪੀਠ ਰੁੜਕੇਲਾ
ਦਰਮਿਆਨ ਖੇਡਿਆ ਜਾਵੇਗਾ।
ਟੂਰਨਾਮੈਂਟ ਦੇ ਤੀਸਰੇ ਦਿਨ ਪਹਿਲੇ ਮੈਚ ਵਿਚ ਸਰਕਾਰੀ ਮਾਡਲ ਸਕੂਲ ਨੇ
ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਪੋਰਟਸ ਸਕੂਲ ਨੂੰ 4-0 ਨਾਲ ਹਰਾਇਆ। ਜੇਤੂ
ਟੀਮ ਵੱਲੋਂ ਮਨਦੀਪ ਨੇ 2 ਵਰੁਣ ਅਤੇ ਅਕਾਸ਼ਦੀਪ ਨੇ 1-1 ਗੋਲ ਕੀਤਾ। ਦੂਜੇ
ਮੈਚ ਵਿਚ ਲਾਇਲਪੁਰ ਖਾਲਸਾ ਸਕੂਲ ਜਲੰਧਰ ਨੇ ਸਰਕਾਰੀ ਰਾਜ ਸਕੂਲ ਸੰਗਰੂਰ
ਨੂੰ 6-2 ਨਾਲ ਹਰਾਇਆ। ਜੇਤੂ ਟੀਮ ਵੱਲੋਂ ਕਰਨ ਕੁਮਾਰ, ਗਗਨਦੀਪ,
ਸਿਮਰਨਦੀਪ, ਗੁਰਜਿੰਦਰ ਅਤੇ ਰਿਤੇਸ਼ ਨੇ ਗੋਲ ਕੀਤੇ। ਜਦ ਕਿ ਸੰਗਰੂਰ ਵੱਲੋਂ
ਗਗਨਦੀਪ ਅਤੇ ਜਤਿੰਦਰ ਨੇ ਗੋਲ ਕੀਤੇ। ਤੀਜੇ ਮੈਚ ਵਿਚ ਬਿਰਸਾ ਮੁੰਡਾ ਸਕੂਲ
ਰੁੜਕੇਲਾ ਅਤੇ ਬ੍ਰਾਈਟ ਸਕਾਲਰ ਸਕੂਲ ਸੋਨੀਪਤ ਦੀਆਂ ਟੀਮਾਂ 1-1 ਨਾਲ
ਬਰਾਬਰ ਰਹੀਆਂ। ਬਿਰਸਾ ਮੁੰਡਾ ਵੱਲੋਂ ਆਲੋਕ ਬਾਰਲਾ ਅਤੇ ਨਵੀਨ ਕੁਮਾਰ ਨੇ
ਗੋਲ ਕੀਤਾ।
ਰਸੂਲਪੁਰ
ਕਲਾਂ ਦਾ ਖੇਡ ਮੇਲਾ ਸਮਾਪਤ
ਮੱਲ੍ਹੀਆਂ ਕਲਾਂ, 22 ਜਨਵਰੀ - 31ਵਾਂ
ਤਿੰਨ ਰੋਜ਼ਾ ਪੇਂਡੂ ਕਬੱਡੀ ਟੂਰਨਾਮੈਂਟ ਪਿੰਡ ਰਸੂਲਪੁਰ ਕਲਾਂ (ਜਲੰਧਰ) 'ਚ
ਕਰਵਾਇਆ ਗਿਆ। ਇਹ ਕਬੱਡੀ ਟੂਰਨਾਮੈਂਟ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਰਹੂਮ
ਸ: ਜਗਦੇਵ ਸਿੰਘ ਕਾਹਲੋਂ ਉਰਫ ਜੱਗੀ ਦੀ ਯਾਦ 'ਚ ਕਰਵਾਇਆ ਗਿਆ। ਜੇਤੂ ਟੀਮਾਂ
ਦੇ ਵੇਰਵੇ ਕਬੱਡੀ 32 ਕਿਲੋ ਭਾਰ 'ਚ ਰਸੂਲਪੁਰ ਕਲਾਂ ਨੇ ਪਹਿਲਾ, ਭੰਡਾਲ
ਦੋਨਾ ਨੇ ਦੂਸਰਾ, ਕਬੱਡੀ 58 ਕਿਲੋ ਭਾਰ 'ਚ ਰਸੂਲਪੁਰ ਕਲਾਂ ਨੇ ਪਹਿਲਾ,
ਪਿੰਡ ਕੁਲਾਰ ਨੇ ਦੂਸਰਾ, ਕਬੱਡੀ 63 ਕਿਲੋ ਭਾਰ 'ਚ ਰਸੂਲਪੁਰ ਕਲਾਂ ਨੇ
ਪਹਿਲਾ ਤੇ ਸੰਧੂ ਚੱਠਾ ਨੇ ਦੂਸਰਾ ਸਥਾਨ, ਕਬੱਡੀ ਓਪਨ 'ਚ ਕਾਲਾ ਸੰਘਿਆਂ
ਨੇ ਪਹਿਲਾ, ਰਸੂਲਪੁਰ ਕਲਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ
ਬੈਸਟ ਰੇਡਰ ਦਾ ਇਨਾਮ ਗੁਰਜੀਤ ਸਿੰਘ ਕੰਵਲ, ਗੁਰਸ਼ੇਰ ਸਿੰਘ ਤੇ ਬੈਸਟ
ਸਟਾਪਰ ਦਾ ਇਨਾਮ ਹਰਜੀਤਮ ਸਿੰਘ ਰਾਜਾ ਵੱਲੋਂ ਦਿੱਤਾ ਗਿਆ।
ਬੱਦੋਵਾਲ
ਕਬੱਡੀ ਕੱਪ 'ਚ ਲੰਢੇ ਟੀਮ ਚਮਕੀ
ਮੁੱਲਾਂਪੁਰ ਦਾਖਾ, 22 ਜਨਵਰੀ - ਬੱਦੋਵਾਲ
ਕਬੱਡੀ ਕੱਪ 'ਚ ਪਿੰਡ ਵਾਰ ਕਬੱਡੀ ਟੀਮ ਲੰਢੇ ਅਤੇ ਕਬੱਡੀ ਕਲੱਬ ਬੱਧਨੀ 'ਚ
ਫਾਈਨਲ ਮੁਕਾਬਲਾ ਹੋਇਆ। ਇਸ ਮੁਕਾਬਲੇ 'ਚ ਲੰਢੇ ਕਬੱਡੀ ਕਲੱਬ ਦੇ ਖਿਡਾਰੀਆਂ
14-19 ਅੰਕਾਂ ਦੇ ਫ਼ਰਕ ਨਾਲ ਬੱਧਨੀ ਖੁਰਦ ਕਬੱਡੀ ਟੀਮ ਨੂੰ ਹਰਾ ਕੇ ਸਵ:
ਕੁਲਵੰਤ ਸਿੰਘ ਢਿੱਲੋਂ ਯਾਦਗਾਰੀ 1 ਲੱਖ ਰੁਪਏ ਦਾ ਇਨਾਮ ਜਿੱਤਿਆ। ਜੰਟਾ
ਕਬੱਡੀ ਸਟਾਰ ਨੂੰ ਸਰਵੋਤਮ ਜਾਫੀ ਅਤੇ ਬੱਧਨੀ ਖੁਰਦ ਕਬੱਡੀ ਟੀਮ ਦੇ ਕੀਪਾ
ਬੱਧਨੀ ਵਾਲੇ ਨੂੰ ਸਰਵੋਤਮ ਥਾਵੀ ਐਲਾਨਿਆ। ਵਜ਼ਨੀ ਕਬੱਡੀ 70 ਕਿਲੋ ਭਾਰ
ਮੁਕਾਬਲੇ ਦੇ ਸਰਵੋਤਮ ਜਾਫ਼ੀ ਯਾਦਵਿੰਦਰ ਸਿੰਘ ਸੁਰਖਪੁਰ, ਧਾਵੀ ਹਰਪਾਲ
ਸਿੰਘ ਫ਼ਤਹਿਗੜ੍ਹ ਛੰਨਾ ਦੋਵਾਂ ਨੂੰ ਪ੍ਰਬੰਧਕਾਂ ਵੱਲੋਂ ਮੋਟਰਸਾਈਕਲ ਦਿੱਤੇ
ਗਏ।
ਕਪੂਰਥਲਾ
ਦਾ 7ਵਾਂ ਕਬੱਡੀ ਗੋਲਡ ਕੱਪ 2 ਨੂੰ
ਕਪੂਰਥਲਾ, 22 ਜਨਵਰੀ - 7ਵਾਂ ਕਬੱਡੀ
ਗੋਲਡ ਕੱਪ 2 ਫਰਵਰੀ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ 'ਚ ਕਰਵਾਇਆ ਜਾ
ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਅੰਤਰਰਾਸ਼ਟਰੀ ਪੱਧਰ ਦੀਆਂ ਕਬੱਡੀ ਟੀਮਾਂ
ਟੋਨੀ ਕਾਲਖ ਕਬੱਡੀ ਕਲੱਬ, ਅੰਬੀ ਹਠੂਰ ਕਲੱਬ, ਦਸ਼ਮੇਸ਼ ਕਲੱਬ, ਮੀਰੀ ਪੀਰੀ
ਕਲੱਬ ਅਮਰੀਕਾ, ਚੜ੍ਹਦੀ ਕਲਾ ਕਲੱਬ, ਰਾੜ੍ਹਾ ਸਾਹਿਬ ਕਬੱਡੀ ਕਲੱਬ ਤੇ ਪੱਤੋਂ
ਹੀਰਾ ਕਲੱਬ ਦੀਆਂ ਟੀਮਾਂ ਦਰਸ਼ਕਾਂ ਨੂੰ ਕਬੱਡੀ ਦੇ ਜੌਹਰ ਦਿਖਾਉਣਗੀਆਂ।
ਜਸਪਾਲੋਂ
ਦਾ ਤੀਜਾ ਖੇਡ ਮੇਲਾ 11 ਤੋਂ
ਬੀਜਾ, 22 ਜਨਵਰੀ - ਤੀਜਾ ਖੇਡ ਮੇਲਾ 11
ਤੋਂ 13 ਫਰਵਰੀ ਤੱਕ ਬੀਜਾ ਦੇ ਨੇੜਲੇ ਪਿੰਡ ਜਸਪਾਲੋਂ ਵਿਖੇ ਕਰਵਾਇਆ ਜਾ
ਰਿਹਾ ਹੈ। ਇਸ ਖੇਡ ਮੇਲੇ ਦੌਰਾਨ ਕਬੱਡੀ 47, 55 ਕਿਲੋ, ਤਾਸ਼ ਸੀਪ, ਕਬੱਡੀ
65 ਕਿਲੋ, ਕਬੱਡੀ ਆਲ ਓਪਨ, ਕੁੱਤਿਆਂ ਦੀਆਂ ਦੌੜਾਂ ਅਤੇ 60 ਸਾਲ ਤੋਂ ਉਪਰ
ਬਜ਼ੁਰਗਾਂ ਦੀ ਮੁਰਗਾ ਦੌੜ ਹੋਵੇਗੀ।
ਕਬੱਡੀ
ਕੱਪ ਪਟਿਆਲਾ 5 ਨੂੰ
ਪਟਿਆਲਾ, 22 ਜਨਵਰੀ - ਕਬੱਡੀ ਕੱਪ ਪਟਿਆਲਾ
5-6 ਫਰਵਰੀ ਨੂੰ ਡੀ.ਸੀ.ਡਬਲਿਯੂ ਦੇ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ।
6 ਫਰਫਰੀ ਨੂੰ ਹੋਣ ਵਾਲੇ ਕਬੱਡੀ ਕੱਪ ਦੀ ਜੇਤੂ ਟੀਮ ਨੂੰ ਇਕ ਲੱਖ ਰੁਪਏ
ਦਾ ਨਗਦ ਇਨਾਮ ਅਮਰੀਕ ਸਿੰਘ ਪੰਧੇਰ ਤੇ ਇੰਡੀਆ ਕਿੰਗਜ਼ ਟਰਾਂਸਪੋਰਟ ਕੰਪਨੀ
ਮੰਡੀ ਗੋਬਿੰਦਗੜ੍ਹ ਵੱਲੋਂ, ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਦਾ ਨਕਦ
ਇਨਾਮ ਦਿੱਤਾ ਜਾਵੇਗਾ।
ਸਰਕਾਰੀ
ਮਾਡਲ ਸਕੂਲ ਜਲੰਧਰ ਮੋਹਰੀ
ਜਲੰਧਰ, 21 ਜਨਵਰੀ - 7ਵਾਂ ਆਲ ਇੰਡੀਆ
ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਚੱਲ ਰਿਹਾ ਹੈ। ਇਸ ਟੂਰਨਾਮੈਂਟ ਦੇ
ਦੂਜੇ ਦਿਨ ਸਰਕਾਰੀ ਮਾਡਲ ਸਕੂਲ ਜਲੰਧਰ, ਬੀ. ਆਰ. ਸੀ. ਦਾਨਾਪੁਰ ਅਤੇ
ਸਰਕਾਰੀ ਰਾਜ ਸਕੂਲ ਸੰਗਰੂਰ ਦੀਆਂ ਟੀਮ ਨੇ ਆਪਣੇ-ਆਪਣੇ ਮੈਚ ਜਿੱਤ ਕੇ ਲੀਗ
ਦੌਰ ਵਿਚ 3-3 ਅੰਕ ਹਾਸਲ ਕਰ ਲਏ। ਸਰਕਾਰੀ ਮਾਡਲ ਸਕੂਲ ਜਲੰਧਰ ਨੇ ਬ੍ਰਾਈਟ
ਸਕੋਲਰ ਸਕੂਲ ਸੋਨੀਪਤ ਨੂੰ ਸਖ਼ਤ ਮੁਕਾਬਲੇ ਵਜੋਂ 2-1 ਨਾਲ ਹਰਾਇਆ। ਦੂਜੇ
ਮੈਚ ਵਿਚ ਬੀ. ਆਰ. ਸੀ. ਦਾਨਾਪੁਰ ਨੇ ਲਾਇਲਪੁਰ ਖਾਲਸਾ ਸਕੂਲ ਜਲੰਧਰ ਨੂੰ
4-0 ਨਾਲ ਹਰਾਇਆ। ਤੀਜੇ ਮੈਚ ਵਿਚ ਸਰਕਾਰੀ ਰਾਜ ਸੀਨੀਅਰ ਸੈਕੰਡਰੀ ਸਕੂਲ
ਸੰਗਰੂਰ ਨੇ ਸਪਰਿੰਗ ਡੇਲ ਸਕੂਲ ਅੰਮ੍ਰਿਤਸਰ ਨੂੰ 2-0 ਨਾਲ ਹਰਾਇਆ।
ਹਰਜੀਤ
ਫਰੈਂਡਜ਼ ਕਲੱਬ ਪੱਤੋ ਨੇ ਮਾਰੀ ਬਾਜ਼ੀ
ਬਾਘਾ ਪੁਰਾਣਾ, 21 ਜਨਵਰੀ - ਦੋ ਦਿਨਾਂ
6ਵਾਂ ਗੋਲਡ ਕਬੱਡੀ ਕੱਪ ਬਾਘਾ ਪੁਰਾਣਾ ਦੇ ਬਾਬਾ ਗੁਰਮੇਲ ਸਿੰਘ ਯਾਦਗਾਰੀ
ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਪਹਿਲਾ ਸਥਾਨ ਭਿੰਡਰ ਤੇ ਭਲੂਰ ਦੀ
ਟੀਮ ਨੇ ਦੂਸਰਾ ਸਥਾਨ, ਕਬੱਡੀ ਅਕੈਡਮੀਆਂ ਵਿਚ 8 ਅਕੈਡਮੀਆਂ ਦੀ ਜ਼ਬਰਦਸਤ
ਭੇੜ ਵਿਚੋਂ ਪਹਿਲਾ ਸਥਾਨ ਹਰਜੀਤ ਫਰੈਂਡਜ਼ ਕਲੱਬ ਪੱਤੋ ਹੀਰਾ ਸਿੰਘ ਅਤੇ
ਦੂਸਰਾ ਸਥਾਨ ਹਰਜੀਤ ਤਲਵਾਰ ਕਲੱਬ ਜਗਰਾਉਂ ਨੇ ਹਾਸਲ ਕੀਤਾ। ਗੁਰਪ੍ਰੀਤ
ਸਿੰਘ ਜਾਫੀ ਤੇ ਪਾਲਾ ਵਧੀਆ ਧਾਵੀ ਐਲਾਨੇ ਗਏ। ਜੇਤੂ ਟੀਮਾਂ ਵਿਚ ਕਬੱਡੀ
ਓਪਨ ਲਈ ਪਹਿਲਾ ਇਨਾਮ 31000 ਰੁਪਏ ਜੰਗ ਬਹਾਦਰ ਸਿੰਘ ਸਿੱਧੂ ਜਗਜੀਵਨ
ਸਿੰਘ ਮੱਲੇਆਣਾ ਯੂ.ਕੇ., ਦੂਸਰਾ 25000 ਰੁਪਏ ਸਵਰਗੀ ਸੰਤੋਕ ਇਸੰਘ ਸਾਬਕਾ
ਸਰਪੰਚ ਦੇ ਪਰਿਵਾਰ ਵੱਲੋਂ, ਕਬੱਡੀ ਅਕੈਡਮੀਆਂ ਦਾ ਪਹਿਲਾ ਇਨਾਮ 1 ਲੱਖ
ਰੁਪਏ ਤੇ ਦੂਸਰਾ ਇਨਾਮ 75000 ਰੁਪਏ ਟੂਰਨਾਮੈਂਟ ਕਮੇਟੀ ਵੱਲੋਂ ਦਿੱਤਾ
ਗਿਆ। ਕੁਮੈਂਟਰੀ ਦੀ ਸੇਵਾ ਸੁੱਖਾ ਕੜਿਆਲ, ਬਿੰਦਰ ਮਿਸ਼ਰੀ ਵਾਲਾ, ਕੁਲਦੀਪ
ਸ਼ਰਮਾ ਸਿੰਘਾਂਵਾਲਾ, ਰੈਫਰੀ ਕਬੱਡੀ ਕੋਚ ਸਾਧੂ ਸਿੰਘ ਡੀ.ਪੀ. ਪੱਤੋ, ਕਬੱਡੀ
ਕੋਚ ਮੱਖਣ ਚੜਿੱਕ ਡੀ.ਪੀ. ਨੇ ਨਿਭਾਈ। ਬਾਘਾ ਪੁਰਾਣਾ ਦੀ ਧਰਤੀ ਉੱਪਰ ਇਸੇ
ਕਮੇਟੀ ਵੱਲੋਂ 7ਵਾਂ ਗੋਲਡ ਕਬੱਡੀ ਕੱਪ 21-22 ਦਸੰਬਰ 2011 ਨੂੰ ਤੇ ਸੁੱਖਾ
ਕੜਿਆਲ ਕੁਮੈਂਟੇਟਰ ਨੂੰ ਮੋਟਰ ਸਾਇਕਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ
ਗਿਆ।
ਗੁੱਜਰਵਾਲ
ਦਾ 38ਵਾਂ ਪੇਂਡੂ ਖੇਡ ਮੇਲਾ ਸ਼ੁਰੂ
ਪੱਖੋਵਾਲ/ਸਰਾਭਾ, 21 ਜਨਵਰੀ - 38ਵਾਂ
ਪੇਂਡੂ ਖੇਡ ਮੇਲਾ ਪਿੰਡ ਗੁੱਜਰਵਾਲ ਦੇ ਗੁਰੂ ਹਰਗੋਬਿੰਦ ਸਪੋਰਟਸ ਖੇਡ
ਸਟੇਡੀਅਮ 'ਚ ਚੱਲ ਰਿਹਾ ਹੈ। ਪਹਿਲੇ ਦਿਨ ਹੋਏ 57 ਕਿਲੋ ਭਾਰ ਵਰਗ ਦੇ
ਪਹਿਲੇ ਗੇੜ ਅਤੇ ਦੂਜੇ ਗੇੜ ਦੇ ਮੁਕਾਬਲਿਆਂ ਦੌਰਾਨ ਕੱਟੂ ਵਾਲੀਆਂ (ਸੰਗਰੂਰ),
ਗਾਜੀਆਣਾ, ਜੰਡ, ਬੇਲੜਾ, ਫੂਲੇਵਾਲ, ਸੁਰਪੁਰਾ, ਤਖ਼ਤੂਪੂਰਾ, ਲਤਾਲਾ,
ਬਰਸਾਲ, ਮਾਛੀਵਾੜਾ, ਢੱਟ ਆਦਿ ਦੀਆਂ ਟੀਮਾਂ ਨੇ ਵਿਰੋਧੀ ਟੀਮਾਂ ਨੂੰ ਹਰਾ
ਕੇ ਆਖ਼ਰੀ ਗੇੜ 'ਚ ਪ੍ਰਵੇਸ਼ ਕਰ ਲਿਆ। ਫੁੱਟਬਾਲ ਮੁਕਾਬਲਿਆਂ ਦੌਰਾਨ
ਪੱਖੋਵਾਲ ਬੀ ਨੇ ਬੁਟਾਹਰੀ ਨੂੰ ਹਰਾ ਦਿੱਤਾ ਜਦਕਿ ਮੇਜ਼ਬਾਨ ਗੁੱਜਰਵਾਲ ਨੇ
ਖੇੜਾ ਨੂੰ ਹਰਾ ਕੇ ਜੇਤੂ ਕਦਮ ਅੱਗੇ ਵਧਾ ਲਏ, ਬਾਸਕਿਟਬਾਲ ਲੜਕੀਆਂ ਦੇ
ਵਰਗ ਦੌਰਾਨ ਰੈਸਟ ਆਫ਼ ਪੰਜਾਬ ਨੂੰ ਲੁਧਿਆਣਾ ਦੀ ਟੀਮ ਨੇ ਹਰਾ ਦਿੱਤਾ ਜਦਕਿ
ਲੁਧਿਆਣਾ ਬੀ ਨੇ ਕਪੂਰਥਲਾ ਨੂੰ ਹਰਾ ਦਿੱਤਾ।
ਪਿੰਡ
ਸੰਘੇੜਾ ਦਾ 14ਵਾਂ ਪੇਂਡੂ ਖੇਡ ਮੇਲਾ 26 ਤੋਂ
ਬਰਨਾਲਾ, 21 ਜਨਵਰੀ - 14ਵਾਂ ਪੇਂਡੂ ਖੇਡ
ਮੇਲਾ 26 ਤੋਂ 28 ਜਨਵਰੀ ਤੱਕ ਸ਼ਹੀਦ ਕਰਤਾਰ ਸਿੰਘ ਸਰਾਭਾ ਸਟੇਡੀਅਮ ਪਿੰਡ
ਸੰਘੇੜਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਓਪਨ ਕਬੱਡੀ ਦਾ ਪਹਿਲਾ
ਇਨਾਮ 51 ਹਜ਼ਾਰ ਅਤੇ ਦੂਜਾ 31 ਹਜ਼ਾਰ ਹੋਵੇਗਾ। ਇਸ ਖੇਡ ਮੇਲੇ ਵਿਚ 70,
60, 53, ਅਤੇ 40 ਕਿਲੋ ਕਬੱਡੀ ਆਦਿ ਦੇ ਮੁਕਾਬਲਿਆਂ ਤੋਂ ਇਲਾਵਾ ਦਸਤਾਰ
ਬੰਦੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ।
ਕੌਮੀ ਖੇਡਾਂ
ਲਈ ਮੁੱਕੇਬਾਜ਼ਾਂ ਦੀ ਚੋਣ 24 ਨੂੰ
ਪਟਿਆਲਾ, 21 ਜਨਵਰੀ - ਝਾਰਖੰਡ ਦੇ ਸ਼ਹਿਰ
ਰਾਂਚੀ ਵਿਖੇ 12 ਤੋਂ 20 ਫਰਵਰੀ ਤੱਕ ਹੋਣ ਵਾਲੀਆਂ ਕੌਮੀ ਖੇਡਾਂ ਲਈ
ਪੰਜਾਬ ਦੇ ਪੁਰਸ਼ ਦੀ ਮੁੱਕੇਬਾਜ਼ੀ ਟੀਮ ਦੀ ਚੋਣ 24 ਜਨਵਰੀ ਨੂੰ ਕੀਤੀ
ਜਾਵੇਗੀ। ਸਵੇਰੇ 8 ਵਜੇ ਸ਼ੁਰੂ ਹੋਣ ਵਾਲੇ ਇਨ੍ਹਾਂ ਟਰਾਇਲਾਂ 'ਚ
49,56,64, 69,75,81 ਤੇ +91 ਕਿਲੋ ਵਰਗਾਂ ਲਈ ਸੀਨੀਅਰ ਸਟੇਟ ਤੇ ਯੂਥ
ਚੈਂਪੀਅਨ, ਕੁਲਹਿੰਦ ਅੰਤਰ ਵਰਸਿਟੀ ਮੁਕਾਬਲਿਆਂ ਦੇ ਤਗਮਾ ਜੇਤੂ, ਕੌਮੀ
ਚੈਂਪੀਅਨਸ਼ਿਪ 'ਚੋਂ ਤਗਮਾ ਜੇਤੂ ਤੇ ਪੰਜਾਬ ਪੁਲਿਸ ਦੇ ਮੁੱਕੇਬਾਜ਼ ਹਿੱਸਾ
ਲੈ ਸਕਦੇ ਹਨ। ਇਸੇ ਤਰ੍ਹਾਂ ਮਹਿਲਾ ਟੀਮ ਲਈ 27 ਜਨਵਰੀ ਨੂੰ ਟਰਾਇਲ ਰੱਖੇ
ਗਏ ਹਨ। ਇਨ੍ਹਾਂ ਟਰਾਇਲਾਂ ਦੌਰਾਨ 51,54,60,69, 75,81 ਤੇ +81 ਕਿਲੋ
ਭਾਰ ਵਰਗਾਂ ਲਈ ਖਿਡਾਰਨਾਂ ਦੀ ਚੋਣ ਕੀਤੀ ਜਾਵੇਗੀ।
ਬੱਦੋਵਾਲ
ਕਬੱਡੀ ਕੱਪ ਸ਼ੁਰੂ
ਮੁੱਲਾਂਪੁਰ ਦਾਖਾ, 21 ਜਨਵਰੀ - 2 ਰੋਜ਼ਾ
ਬੱਦੋਵਾਲ ਕਬੱਡੀ ਕੱਪ ਦੇ ਪਹਿਲੇ ਦਿਨ ਵਜ਼ਨੀ 70 ਕਿਲੋ ਭਾਰ ਮੁਕਾਬਲਾ
ਜਿੱਤਣ ਲਈ ਪੰਜਾਬ ਦੇ ਕੋਨੇ-ਕੋਨੇ 'ਚ 40 ਪਿੰਡ ਵਾਰ ਕਬੱਡੀ ਕਲੱਬਾਂ
ਸ਼ਮੂਲੀਅਤ ਕੀਤੀ। ਉਦਘਾਟਨੀ ਮੈਚ 'ਚ ਚਮਿਆਰਾ ਕਬੱਡੀ ਕਲੱਬ 17-23 ਅੰਕਾਂ
ਨਾਲ ਕਾਉਂਕੇ ਕਲਾਂ ਨੂੰ ਹਰਾ ਕੇ ਪਹਿਲਾ ਮੁਕਾਬਲਾ ਜਿੱਤਿਆ, ਕੋਟ ਕਰੋੜ ਕਲਾਂ
ਕਬੱਡੀ ਕਲੱਬ 14-19 ਅੰਕਾਂ ਨਾਲ ਝਨੇਰ ਟੀਮ ਨੂੰ ਹਰਾਇਆ, ਦੇਹੜਕਾ ਦੇ
ਕਬੱਡੀ ਖਿਡਾਰੀ ਬੱਦੋਵਾਲ ਕਬੱਡੀ ਟੀਮ ਅਤੇ ਸੋਢੀ ਕਬੱਡੀ ਕਲੱਬ ਚੁਗਾਵਾਂ
ਬਾਲੇਬਾਲ (ਸੰਗਰੂਰ) ਕਬੱਡੀ ਟੀਮ ਨੂੰ ਹਰਾ ਕੇ ਦੂਸਰੇ ਗੇੜ ਵਿਚ ਪ੍ਰਵੇਸ਼
ਕੀਤਾ। ਦੂਜੇ ਗੇੜ ਦਾ ਮੁਕਾਬਲਾ 70 ਕਿਲੋ ਸੈਮੀਫਾਈਨਲ, ਫਾਈਨਲ ਦੇ ਨਾਲ 22
ਜਨਵਰੀ ਸਵੇਰ 9 ਵਜੇ ਕਬੱਡੀ ਓਪਨ ਪਿੰਡ ਵਾਰ ਮੁਕਾਬਲਾ ਸ਼ੁਰੂ ਹੋਵੇਗਾ। ਨਕਦ
ਇਨਾਮਾਂ ਦੇ ਨਾਲ 70 ਕਿਲੋ ਵਜ਼ਨੀ ਦੇ ਸਰਵੋਤਮ ਜਾਫ਼ੀ-ਧਾਵੀ ਮੋਟਰਸਾਈਕਲ ਅਤੇ
ਕਬੱਡੀ ਓਪਨ ਸਰਵੋਤਮ ਜਾਫ਼ੀ-ਧਾਵੀ ਨੂੰ ਬੱਦੋਵਾਲੀਏ ਨੈਨੋ ਕਾਰ ਸਾਬਾਸ਼ ਵਜੋਂ
ਦੇਣਗੇ।
ਭਾਗਪੁਰ
ਕਬੱਡੀ ਕੱਪ ਕਪੂਰਥਲਾ ਅਕੈਡਮੀ ਨੇ ਜਿੱਤਿਆ
ਕੁਹਾੜਾ, 20 ਜਨਵਰੀ - ਭਾਗਪੁਰ ਕਬੱਡੀ
ਕੱਪ ਦੇ ਫਾਈਨਲ ਮੁਕਾਬਲੇ 'ਚ ਦਸਮੇਸ਼ ਕਬੱਡੀ ਕਲੱਬ ਕਪੂਰਥਲਾ ਨੇ ਪਹਿਲਾ
ਦਰਜਾ ਹਾਸਲ ਕਰਕੇ ਇਕ ਲੱਖ ਰੁਪਏ ਦਾ ਇਨਾਮ ਪ੍ਰਾਪਤ ਕੀਤਾ, ਜਦੋਂਕਿ ਸੰਤ
ਈਸ਼ਰ ਸਿੰਘ ਕਬੱਡੀ ਅਕਾਦਮੀ ਰਾੜਾ ਸਾਹਿਬ ਨੇ ਦੂਜੇ ਸਥਾਨ 'ਤੇ ਰਹਿ ਕੇ 75
ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ। ਵਾਲੀਬਾਲ ਸ਼ੂਟਿੰਗ ਵਿਚੋਂ ਚੱਕ, ਬੌਡੇ,
ਨੱਥੋਵਾਲ ਗਰਬੀ ਟੀਮਾਂ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ। ਕਬੱਡੀ
35 ਕਿਲੋ ਵਿਚ ਚਹਿਲਾਂ ਪਹਿਲਾ, ਕਨੇਚ ਦੂਜਾ, 48 ਕਿਲੋ ਵਿਚ ਲੱਲ੍ਹ ਕਲਾਂ
ਪਹਿਲਾ, ਰਾਮਪੁਰ ਦੂਜਾ, 57 ਕਿੱਲੋ ਢੱਟ ਨੇ ਪਹਿਲਾ ਅਤੇ ਜਸਪਾਲ ਬਾਂਗਰ ਨੇ
ਦੂਜਾ ਤੇ ਢੇਰੀ ਦੀ ਕਬੱਡੀ ਟੀਮ ਵਿਚੋਂ ਢੋਟੀਆਂ ਨੇ ਤੋਤਾ ਸਿੰਘ ਵਾਲਾ ਨੂੰ
ਹਰਾਇਆ। ਸ. ਅਜਮੇਰ ਸਿੰਘ ਭਾਗਪੁਰ ਨੇ ਕਬੱਡੀ ਦੀਆਂ ਜੇਤੂ ਟੀਮਾਂ ਦੇ
ਖਿਡਾਰੀਆਂ ਨੂੰ ਦੇਸੀ ਘਿਓ ਦੇ ਕਿੱਲੋ-ਕਿੱਲੋ ਦੇ ਡੱਬੇ ਇਨਾਮ ਵਿੱਚ ਦਿੱਤੇ।
7ਵਾਂ ਆਲ
ਇੰਡੀਆ ਬਲਵੰਤ ਸਿੰਘ ਹਾਕੀ ਟੂਰਨਾਮੈਂਟ
ਜਲੰਧਰ, 20 ਜਨਵਰੀ - 7ਵਾਂ ਆਲ ਇੰਡੀਆ
ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ (ਅੰਡਰ 17 ਸਾਲ ਲੜਕੇ) 'ਚ ਸਪੋਰਟਸ
ਸਕੂਲ ਜਲੰਧਰ ਨੇ ਬਾਬਾ ਗੁਰਮੁੱਖ ਸਿੰਘ ਉੱਤਮ ਸਿੰਘ ਸਕੂਲ ਖਡੂਰ ਸਾਹਿਬ
ਨੂੰ 4-1 ਦੇ ਫਰਕ ਨਾਲ ਹਰਾ ਦਿੱਤਾ। ਜਦ ਕਿ ਦੂਜੇ ਮੈਚ ਵਿਚ ਸਰਕਾਰੀ
ਸੈਕੰਡਰੀ ਸਕੂਲ ਸੰਗਰੂਰ ਨੇ ਸਡਨ ਡੈਥ ਰਾਹੀਂ ਸਰਕਾਰੀ ਸਕੂਲ ਸੁੰਦਰ ਨਗਰ (ਹਿਮਾਚਲ
ਪ੍ਰਦੇਸ਼) ਨੂੰ 5-4 ਨਾਲ ਹਰਾ ਕੇ ਲੀਗ ਦੌਰ ਵਿਚ ਸਥਾਨ ਬਣਾਇਆ।
ਕੁੱਲ ਹਿੰਦ ਅੰਤਰ 'ਵਰਸਿਟੀ ਤਾਇਕਵਾਂਡੋ ਚੈਂਪੀਅਨਸ਼ਿਪ
ਪਟਿਆਲਾ, 20 ਜਨਵਰੀ - ਕੁੱਲ ਹਿੰਦ ਅੰਤਰ
'ਵਰਸਿਟੀ ਤਾਇਕਵਾਂਡੋ ਚੈਂਪੀਅਨਸ਼ਿਪ ਜੋ ਕਿ ਪੰਜਾਬੀ ਯੂਨੀਵਰਸਿਟੀ ਵਿਖੇ
ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਤੀਜੇ ਦਿਨ ਮੇਜ਼ਬਾਨ ਯੂਨੀਵਰਸਿਟੀ ਦੀ
ਇੰਦਰਪ੍ਰੀਤ ਕੌਰ ਨੇ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਇਨ੍ਹਾਂ
ਮੁਕਾਬਲਿਆਂ ਦੇ ਲੜਕੀਆਂ ਦੇ ਵਰਗ 'ਚ 73 ਕਿਲੋ ਵਰਗ 'ਚ ਇੰਦਰਪ੍ਰੀਤ ਕੌਰ,
ਪੰਜਾਬੀ ਯੂਨੀਵਰਸਿਟੀ ਨੇ ਸੋਨ, ਪੂਨਮ, ਗੁਰੂ ਨਾਨਕ ਦੇਵ ਯੂਨੀਵਰਸਿਟੀ
ਅੰਮ੍ਰਿਤਸਰ ਨੇ ਚਾਂਦੀ, ਪ੍ਰਿਯੰਕਾ ਕੁਰੂਕਸ਼ੇਤਰ ਯੂਨੀਵਰਸਿਟੀ ਤੇ ਰੇਸ਼ਮ
ਗੁਲਸੇ, ਐਸ.ਐਨ.ਡੀ.ਟੀ. ਵੂਮੈਨਜ਼ ਯੂਨੀਵਰਸਿਟੀ ਮੁੰਬਈ ਨੇ ਸਾਂਝੇ ਤੌਰ 'ਤੇ
ਕਾਂਸੀ ਦਾ ਤਗਮਾ ਜਿੱਤਿਆ। 62 ਕਿਲੋ ਵਰਗ 'ਚ ਗੌਰੀ ਦਲਨ ਐਸ.ਐਨ.ਡੀ.ਟੀ.
ਵੂਮੈਨਜ਼ ਯੂਨੀਵਰਸਿਟੀ ਮੁੰਬਈ ਨੇ ਸੋਨ, ਸ਼ਵੇਤਾ ਠਾਕੁਰ, ਪੰਜਾਬੀ
ਯੂਨੀਵਰਸਿਟੀ ਪਟਿਆਲਾ ਨੇ ਚਾਂਦੀ, ਮਿਤਾਂਜਲੀ ਦਿੱਲੀ ਯੂਨੀਵਰਸਿਟੀ ਤੇ
ਭਦਰਿਕਾ ਮੁੰਬਈ ਯੂਨੀਵਰਸਿਟੀ ਨੇ ਸਾਂਝੇ ਤੌਰ 'ਤੇ ਕਾਂਸੀ ਦਾ ਤਗਮਾ
ਜਿੱਤਿਆ। ਪੁਰਸ਼ਾਂ ਦੇ 63 ਕਿਲੋ ਵਰਗ 'ਚ ਪੁਨੀਤ ਰਾਣੇ ਗੁਰੂ ਨਾਨਕ ਦੇਵ
ਯੂਨੀਵਰਸਿਟੀ ਅੰਮ੍ਰਿਤਸਰ ਨੇ ਸੋਨ, ਰਜੇਸ਼ ਮਨਵੀਨ ਮੁੰਬਈ ਯੂਨੀਵਰਸਿਟੀ ਨੇ
ਚਾਂਦੀ, ਦਵਿੰਦਰ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਹਰਜੀਤ ਸਿੰਘ
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਾਂਝੇ ਤੌਰ 'ਤੇ ਕਾਂਸੀ ਦਾ ਤਗਮਾ
ਜਿੱਤਿਆ। 68 ਕਿਲੋ ਵਰਗ 'ਚ ਵਿਵੇਕ ਓਸਮਾਨੀਆ ਯੂਨੀਵਰਸਿਟੀ ਹੈਦਰਾਬਾਦ ਨੇ
ਸੋਨ, ਵਿਜੈ ਕੁਮਾਰ ਪੰਜਾਬੀ ਯੂਨੀਵਰਸਿਟੀ ਨੇ ਚਾਂਦੀ, ਗੋਤੀਕਰ, ਸੋਲਾਪੁਰ
ਯੂਨੀਵਰਸਿਟੀ ਤੇ ਮਨਦੀਪ ਸਿੰਘ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਸਾਂਝੇ ਤੌਰ
'ਤੇ ਕਾਂਸੀ ਦਾ ਤਗਮਾ ਜਿੱਤਿਆ।
ਬਠਿੰਡਾ
ਦੇ ਸਕਾਊਟਸ ਨੇ ਫੁੰਡੇ 14 ਸੋਨ ਤਗਮੇ
ਬਠਿੰਡਾ, 20 ਜਨਵਰੀ - 16ਵੀਂ ਰਾਸ਼ਟਰੀ
ਜੰਬੂਰੀ (ਮੇਲਾ) ਹੈਦਰਾਬਾਦ 'ਚ ਕਰਵਾਈ ਗਈ। ਇਸ ਵਿਚ ਸਾਹਸੀ, ਪਾਣੀ ਵਾਲੀਆਂ
ਤੇ ਬੌਧਿਕ ਗਤੀਵਿਧੀਆਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ
ਬਠਿੰਡਾ ਦੇ ਸਕਾਊਟਸ ਨੇ 3 ਸੋਨੇ ਅਤੇ 11 ਚਾਂਦੀ ਦੇ ਤਗਮੇ ਜਿੱਤ ਕੇ
ਬਠਿੰਡਾ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਜੰਬੂਰੀ ਗਾਈਡਿੰਗ ਦੀ ਸ਼ਤਾਬਦੀ ਮੌਕੇ
ਹੋਈ ਰਾਸ਼ਟਰੀ ਜੰਬੂਰੀ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੱਸੀ ਪੌ ਵਾਲੀ,
ਭੋਖੜਾ, ਮੰਡੀ ਫੂਲ ਅਤੇ ਤਲਵੰਡੀ ਸਾਬੋ ਦੇ ਸਕੂਲਾਂ ਦੇ 14 ਸਕਾਊਟਸ ਨੇ
ਸਕਾਊਟ ਮਾਸਟਰ ਹਰਦਰਸ਼ਨ ਸਿੰਘ ਸੋਹਲ, ਬਲਵਿੰਦਰ ਸਿੰਘ ਤੇ ਅੰਮ੍ਰਿਤਪਾਲ
ਸਿੰਘ ਦੀ ਅਗਵਾਈ ਹੇਠ ਭਾਗ ਲਿਆ। ਰਾਸ਼ਟਰੀ ਜੰਬੂਰੀ ਵਿਚ ਭਾਰਤ ਤੋਂ ਇਲਾਵਾ
ਨੇਪਾਲ, ਫਰਾਂਸ, ਬਰਮਾ ਤੇ ਬੰਗਲਾਦੇਸ਼ ਦੇ ਸਕਾਊਟਸ/ਗਾਈਡਜ਼ ਸਮੇਤ 36000
ਸਕਾਊਟਸ/ਗਾਈਡਜ਼ ਨੇ ਭਾਗ ਲਿਆ। ਬੇਸ਼ੱਕ ਰਾਸ਼ਟਰੀ ਜੰਬੂਰੀ ਦੀ ਆਲ ਓਵਰ ਟਰਾਫ਼ੀ
ਰਾਜਸਥਾਨ ਨੇ ਜਿੱਤੀ ਪ੍ਰੰਤੂ ਬਠਿੰਡਾ ਦੇ ਸਕਾਊਟਸ ਨੇ ਵੀ 14 ਮੈਡਲ ਜਿੱਤਕੇ
ਆਪਣਾ ਲੋਹਾ ਮਨਵਾਇਆ।
5ਵਾਂ
ਚੰਨਣ ਸਿੰਘ ਬਡਿਆਲ ਯਾਦਗਾਰੀ ਕਬੱਡੀ ਕੱਪ 23 ਤੋਂ
ਸ਼ਾਮਚੁਰਾਸੀ, 20 ਜਨਵਰੀ - ਪੰਜਵਾਂ
ਸਵਰਗਵਾਸੀ ਚੰਨਣ ਸਿੰਘ ਬਡਿਆਲ ਯਾਦਗਾਰੀ ਕੱਪ ਤੇ ਪੇਂਡੂ ਖੇਡ ਮੇਲਾ 23
ਤੋਂ 25 ਜਨਵਰੀ ਤਕ ਪਿੰਡ ਬਡਿਆਲ ਵਿਖੇ ਕਰਵਾਇਆ ਜਾ ਰਿਹਾ ਹੈ। 23 ਜਨਵਰੀ
ਨੂੰ ਕੁੱਤਿਆਂ ਦੀਆਂ ਟਰੈਕ ਦੌੜਾਂ ਕਰਵਾਈਆਂ ਜਾਣਗੀਆਂ। 24 ਜਨਵਰੀ ਨੂੰ
ਕਬੱਡੀ ਓਪਨ ਪਿੰਡ ਪੱਧਰ ਅਤੇ 25 ਜਨਵਰੀ ਨੂੰ ਅੱਠ ਅੰਤਰਰਾਸ਼ਟਰੀ ਕਬੱਡੀ
ਅਕੈਡਮੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਅਕੈਡਮੀਆਂ ਦੇ ਮੁਕਾਬਲਿਆਂ
ਵਿਚੋਂ ਪਹਿਲੇ ਅਤੇ ਦੂਸਰੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ
71,000-61,000 ਰੁਪਏ ਦੀ ਨਗਦ ਰਾਸ਼ੀ ਅਤੇ ਕਬੱਡੀ ਓਪਨ ਪਿੰਡ ਵਿਚ ਪਹਿਲੇ
ਅਤੇ ਦੂਸਰੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 15,000-10,000
ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ।
ਜਸਪਾਲੋਂ
ਦਾ ਖੇਡ ਮੇਲਾ 11 ਤੋਂ
ਬੀਜਾ, 20 ਜਨਵਰੀ - 11 ਤੋਂ 13 ਫਰਵਰੀ
ਤਕ ਸਵ: ਕਾਕਾ ਦਲਬੀਰ ਸਿੰਘ ਗੁਰਮ ਦੀ ਯਾਦ 'ਚ ਤੀਜਾ ਖੇਡ ਮੇਲਾ ਜਸਪਾਲੋਂ
ਵਿਖੇ ਕਰਵਾਇਆ ਜਾ ਰਿਹਾ ਹੈ। 11 ਫਰਵਰੀ ਨੂੰ ਕਬੱਡੀ 47 ਕਿਲੋ, 55 ਕਿਲੋ
ਅਤੇ ਤਾਸ ਸ਼ੀਪ, 12 ਫਰਵਰੀ ਨੂੰ ਕਬੱਡੀ 65 ਕਿਲੋ ਅਤੇ ਕੁੱਤਿਆਂ ਦੀਆਂ ਦੌੜਾਂ,
13 ਫਰਵਰੀ ਨੂੰ ਕਬੱਡੀ ਇੱਕ ਪਿੰਡ ਓਪਨ, 60 ਸਾਲ ਤੋਂ ਉੱਪਰ ਬਜ਼ੁਰਗਾਂ ਦੀ
ਮੁਰਗਾ ਦੌੜ ਹੋਵੇਗੀ। ਕਬੱਡੀ ਇੱਕ ਪਿੰਡ ਓਪਨ 'ਚ ਪਹਿਲੇ ਸਥਾਨ 'ਤੇ ਆਉਣ
ਵਾਲੀ ਟੀਮ ਨੂੰ 51 ਹਜ਼ਾਰ ਅਤੇ ਦੂਜੇ ਤੇ ਰਹਿਣ ਵਾਲੀ ਟੀਮ ਨੂੰ 41 ਹਜ਼ਾਰ
ਰੁਪਏ ਨਕਦ ਦਿੱਤੇ ਜਾਣਗੇ।
ਕਬੱਡੀ
ਕੱਪ ਕਾਲਖ 25 ਤੋਂ
ਅਹਿਮਦਗੜ੍ਹ, 20 ਜਨਵਰੀ - 7ਵਾਂ ਕਬੱਡੀ
ਕੱਪ ਕਾਲਖ 25 ਤੋਂ 27 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਸ ਵਿਚ ਕਬੱਡੀ
ਓਪਨ ਇਕ ਪਿੰਡ, ਕਬੱਡੀ 50, 57, 65 ਕਿਲੋ, ਮਿਕਸ ਕੁੱਤਿਆਂ ਦੀਆਂ ਦੌੜਾਂ,
ਖੀਰੇ ਦੁੱਗੇ, ਵੱਡੇ ਬਲਦਾਂ ਦੀਆਂ ਦੌੜਾਂ, ਤਾਸ਼ ਸੀਪ ਦੇ ਮੁਕਾਬਲੇ ਕਰਵਾਏ
ਜਾਣਗੇ।
ਚੌਥਾ
ਈਸੇਵਾਲ ਕਬੱਡੀ ਕੱਪ 10 ਤੋਂ
ਮੁੱਲਾਂਪੁਰ ਦਾਖਾ, 20 ਜਨਵਰੀ - ਚੌਥਾ
ਕਬੱਡੀ ਕੱਪ 10 ਤੋਂ 12 ਫਰਵਰੀ ਤੱਕ ਈਸੇਵਾਲ 'ਚ ਕਰਵਾਇਆ ਜਾ ਰਿਹਾ ਹੈ।
ਇਹ ਕਬੱਡੀ ਕੱਪ ਹਵਾਈ ਸੈਨਾ ਦੇ ਇਕੋ-ਇਕ ਪਰਮਵੀਰ ਚਕਰ ਜੇਤੂ ਸ਼ਹੀਦ
ਨਿਰਮਲਜੀਤ ਸਿੰਘ ਸੇਖੋਂ ਤੇ ਸ਼ਹੀਦ ਸਰੂਪ ਸਿੰਘ ਸੇਖੋਂ ਯਾਦ 'ਚ ਕਰਵਾਇਆ ਜਾ
ਰਿਹਾ ਹੈ। ਇਸ ਕੱਪ ਦੌਰਾਨ ਕਬੱਡੀ ਵਜ਼ਨੀ 42 ਕਿਲੋ, 52 ਕਿਲੋ, 60 ਕਿਲੋ,
70 ਕਿਲੋ ਭਾਰ ਦੇ ਨਾਲ ਕਬੱਡੀ ਓਪਨ ਦੇ ਸਰਵੋਤਮ ਜਾਫ਼ੀ ਤੇ ਧਾਵੀ ਨੂੰ
21-21 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।
ਹਠੂਰ
ਕਲੱਬ ਪਹਿਲੇ ਤੇ ਰਸੂਲਪੁਰ ਦੂਜੇ ਦਰਜੇ 'ਤੇ
ਮੁੱਲਾਂਪੁਰ ਦਾਖਾ, 20 ਜਨਵਰੀ - ਮੰਡੀ
ਮੁੱਲਾਂਪੁਰ ਦਾਖਾ 'ਚ ਚੌਥਾ ਕਬੱਡੀ ਕੱਪ ਚੱਲ ਰਿਹਾ ਹੈ। ਇਸ ਦੌਰਾਨ ਕਰਵਾਏ
ਗਏ ਵੱਖੋਂ-ਵੱਖ ਮੁਕਾਬਲਿਆਂ 'ਚੋਂ ਗੁਜ਼ਰ ਕੇ ਪਹਿਲੇ ਸੈਮੀਫਾਈਨਲ ਵਿਚ
ਪਹੁੰਚੀ ਰਸੂਲਪੁਰੀ ਕਬੱਡੀ ਕਲੱਬ ਅਤੇ ਕਬੱਡੀ ਕਲੱਬ ਗਗੜਾ ਵਿਚਕਾਰ ਫਸਵੀਂ
ਟੱਕਰ ਬਾਅਦ 17-23 ਅੰਕਾਂ ਨਾਲ ਰਸੂਲਪੁਰ ਟੀਮ ਜਿੱਤ ਪ੍ਰਾਪਤ ਕਰਕੇ ਫਾਈਨਲ
ਵਿਚ ਪ੍ਰਵੇਸ਼ ਕੀਤਾ। ਦੂਸਰੇ ਸੈਮੀਫਾਈਨਲ ਵਿਚ 14-17 ਅੰਕਾਂ ਦੇ ਫ਼ਰਕ ਨਾਲ
ਅੰਬੀ ਹਠੂਰ ਕਬੱਡੀ ਕਲੱਬ, ਜੋਧਾਂ ਕਬੱਡੀ ਕਲੱਬ ਨੂੰ ਹਰਾ ਕੇ ਫਾਈਨਲ ਲਈ
ਰਾਹ ਪੱਧਰਾ ਕੀਤਾ। ਰਸੂਲਪੁਰ ਅਤੇ ਅੰਬੀ ਹਠੂਰ ਕਬੱਡੀ ਕਲੱਬਾਂ ਵਿਚ
ਮੁਕਾਬਲਾ ਸ਼ੁਰੂ ਕਰਵਾਉਣ ਲਈ ਮੈਂਬਰ ਐਸ.ਐਸ. ਬੋਰਡ ਗੁਰਚਰਨ ਸਿੰਘ ਗਰੇਵਾਲ
ਪਹੁੰਚੇ। ਮੁਕਾਬਲੇ ਦੇ ਆਖ਼ਰੀ ਸਮੇਂ 14-18 ਅੰਕਾਂ ਨਾਲ ਅੰਬੀ ਹਠੂਰ ਕਬੱਡੀ
ਕਲੱਬ ਰਸੂਲਪੁਰ ਕਬੱਡੀ ਕਲੱਬ ਨੂੰ ਹਰਾ ਕੇ ਜੇਤੂ ਬਣੀ। ਅੰਪਾਇਰਾਂ ਨਿਰਭੈ
ਹਠੂਰ ਨੂੰ ਸਰਵੋਤਮ ਜਾਫੀ ਅਤੇ ਕੰਤਾ ਰਸੂਲਪੁਰੀਆ ਸਰਵੋਤਮ ਧਾਵੀ ਚੁਣਿਆ
ਗਿਆ।
ਪਰਸਰਾਮਪੁਰ 'ਚ ਕਬੱਡੀ ਦੇ ਟਰਾਇਲ 23 ਨੂੰ
ਜਲੰਧਰ ਛਾਉਣੀ, 20 ਜਨਵਰੀ - ਪਿੰਡ
ਪਰਸਰਾਮਪੁਰ ਸਥਿਤ ਮਾਤਾ ਚੰਨਣ ਕੌਰ ਧਨੋਆ ਸਟੇਡੀਅਮ 'ਚ 23 ਜਨਵਰੀ ਨੂੰ
ਕਬੱਡੀ ਦੇ ਟਰਾਇਲ ਸਵੇਰੇ 10.00 ਵਜੇ ਤੋਂ ਸ਼ੁਰੂ ਕੀਤੇ ਜਾ ਰਹੇ ਹਨ। ਜਿਸ
ਵਿਚ ਆਉਣ ਵਾਲੇ ਨੌਜਵਾਨ ਦੀ ਉਮਰ 20 ਸਾਲ ਤੋਂ ਘੱਟ ਤੇ ਭਾਰ 70 ਕਿਲੋ ਤੋਂ
ਘੱਟ ਨਹੀਂ ਹੋਣਾ ਚਾਹੀਦਾ। ਇਸ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਆਪਣਾ ਜਨਮ
ਮਿਤੀ ਦਾ ਸਰਟੀਫਿਕੇਟ ਜ਼ਰੂਰ ਨਾਲ ਲੈ ਕੇ ਆਉਣ।
ਪਾਰੋਵਾਲ
ਕਬੱਡੀ ਕੱਪ 'ਚ ਕੈਲੀਫੋਰਨੀਆ ਕਲੱਬ ਚਮਕਿਆ
ਗੜ੍ਹਸ਼ੰਕਰ, 19 ਜਨਵਰੀ - ਤੀਜਾ ਕਬੱਡੀ
ਕੱਪ ਪਿੰਡ ਪਾਰੋਵਾਲ 'ਚ ਕਰਵਾਇਆ ਗਿਆ। ਇਸ ਸਲਾਨਾ ਕੱਬਡੀ ਕੱਪ ਦਾ ਫਾਈਨਲ
ਮੁਕਾਬਲਾ ਡੀ.ਏ.ਵੀ. ਕੈਲੀਫੋਰਨੀਆ ਕਬੱਡੀ ਕਲੱਬ ਜਲੰਧਰ ਨੇ ਸ਼ਹੀਦ ਬਚਨ
ਸਿੰਘ ਕਬੱਡੀ ਕਲੱਬ ਦਿੜ੍ਹਬਾ ਨੂੰ ਹਰਾ ਕੇ ਜਿੱਤ ਲਿਆ। ਖਿਡਾਰੀ ਭਾਲਾ ਨੂੰ
ਸਰਬੋਤਮ ਧਾਵੀ ਤੇ ਸੋਨੂੰ ਨੂੰ ਬੈਸਟ ਜਾਫ਼ੀ ਐਲਾਨਿਆ ਗਿਆ।
ਫੁੱਗਲਾਣਾ
ਕਬੱਡੀ ਕੱਪ ਤੇ 35ਵਾਂ ਸਾਲਾਨਾ ਪੇਂਡੂ ਖੇਡ ਮੇਲਾ 22 ਤੋਂ
ਹੁਸ਼ਿਆਰਪੁਰ, 19 ਜਨਵਰੀ - 7ਵਾਂ ਕਬੱਡੀ
ਵਰਲਡ ਕੱਪ ਅਤੇ 35ਵਾਂ ਸਾਲਾਨਾ ਪੇਂਡੂ ਖੇਡ ਮੇਲਾ 22 ਤੋਂ 28 ਜਨਵਰੀ ਤੱਕ
ਫੁੱਗਲਾਣਾ ਸਕੂਲ ਦੀ ਗਰਾਊਂਡ 'ਚ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੇ
ਜੇਤੂਆਂ ਨੂੰ 5 ਲੱਖ ਰੁਪਏ ਅਤੇ ਟਰਾਫੀਆਂ ਦਿੱਤੀਆਂ ਜਾਣਗੀਆਂ। ਟੂਰਨਾਮੈਂਟ
ਦੀਆਂ ਐਂਟਰੀਆਂ 21 ਜਨਵਰੀ ਨੂੰ ਫੁੱਗਲਾਣਾ ਸਕੂਲ ਦੀ ਗਰਾਊਂਡ 'ਚ ਲਈਆਂ
ਜਾਣਗੀਆਂ। ਫੁੱਟਬਾਲ ਓਪਨ ਦਾ ਪਹਿਲਾ ਇਨਾਮ 24 ਹਜ਼ਾਰ , ਦੂਜਾ ਇਨਾਮ 16
ਹਜ਼ਾਰ ਰੁਪਏ । 55 ਕਿਲੋ ਵਿਚ ਪਹਿਲਾ ਇਨਾਮ 71 ਹਜ਼ਾਰ ਰੁਪਏ, ਦੂਜਾ 51
ਹਜ਼ਾਰ ਰੁਪਏ ਦਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 28 ਜਨਵਰੀ ਨੂੰ
ਰੰਗਾ-ਰੰਗ ਪ੍ਰੋਗਰਾਮ ਹੋਵੇਗਾ।
ਸੋਹੀਆਂ
ਕਲਾਂ ਦਾ ਮੇਲਾ 29 ਤੋਂ
ਚੇਤਨਪੁਰਾ, 19 ਜਨਵਰੀ - ਸੋਹੀਆਂ ਕਲਾਂ
ਵਿਖੇ ਸਵ: ਸਰਬਜੀਤ ਸਿੰਘ ਸੋਹੀ ਯਾਦਗਾਰੀ ਕਬੱਡੀ ਕੱਪ ਤੇ ਦੋ ਰੋਜ਼ਾ
ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ 29- 30 ਜਨਵਰੀ ਨੂੰ ਕਰਵਾਇਆ ਜਾ ਰਿਹਾ
ਹੈ। ਇਸ ਮੌਕੇ 25 ਗਰੀਬ ਲੜਕੀਆਂ ਦੇ ਵਿਆਹ ਕੀਤੇ ਜਾਣਗੇ ਅਤੇ ਇਸ ਮੌਕੇ
ਪੰਜਾਬ ਦੇ ਨਾਮਵਰ ਕਲਾਕਾਰ ਕਮਲ ਹੀਰ, ਬਿੱਕਰ ਤਿੰਮੋਵਾਲ, ਚਾਚਾ ਅੰਬਰਸਰੀਆ,
ਸੁਰਿੰਦਰ ਲਾਡੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਤੇ ਪੰਜਾਬ ਦੇ ਨਾਮਵਰ ਖਿਡਾਰੀ
ਕਬੱਡੀ ਕੱਪ ਵਿਚ ਆਪਣੇ ਜੌਹਰ ਦਿਖਾਉਣਗੇ।
ਬਾਬਾ
ਗੁਰਮੇਲ ਸਿੰਘ ਯਾਦਗਾਰੀ ਗੋਲਡ ਕੱਪ ਸ਼ੁਰੂ
ਬਾਘਾ ਪੁਰਾਣਾ, 19 ਜਨਵਰੀ - ਬਾਘਾ ਪੁਰਾਣਾ
ਦੇ ਬਾਬਾ ਗੁਰਮੇਲ ਸਿੰਘ ਸਟੇਡੀਅਮ 'ਚ ਦੋ ਦਿਨਾ 6ਵਾਂ ਗੋਲਡ ਕਬੱਡੀ
ਕਰਵਾਇਆ ਜਾ ਰਿਹਾ ਹੈ। ਕਬੱਡੀ ਓਪਨ ਦੀਆਂ 32 ਟੀਮਾਂ ਸ਼ਾਮਿਲ ਹੋਈਆਂ ਤੇ
ਪਹਿਲਾ ਮੈਚ ਚੜਿੱਕ ਅਤੇ ਢੁੱਡੀਕੇ ਵਿਚ ਹੋਇਆ ਜਿਸ ਵਿਚ ਚੜਿੱਕ ਜੇਤੂ ਰਿਹਾ।
ਕੁਮੈਂਟਰੀ ਬਿੰਦਰ ਮਿਸ਼ਰੀਵਾਲਾ, ਸੁੱਖਾ ਕੜਿਆਲ, ਰੈਫਰੀ ਜੀਤਾ ਖੋਸਿਆਂ ਵਾਲਾ
ਅਤੇ ਬੀਰੀ ਬੰਬ ਵੱਲੋਂ ਕੀਤੀ ਗਈ।
ਆਲ ਓਪਨ
ਹਾਕੀ ਲੀਗ ਟੂਰਨਾਮੈਂਟ 21 ਤੋਂ
ਮਲੇਰਕੋਟਲਾ, 19 ਜਨਵਰੀ - ਚੌਥਾ ਹਾਕੀ
ਲੀਗ ਆਲ ਓਪਨ ਟੂਰਨਾਮੈਂਟ ਸ਼ਹੀਦ ਬਾਬਾ ਸ਼ੁੱਧਾ ਸਿੰਘ ਯਾਦਗਾਰੀ ਸਟੇਡੀਅਮ
ਕੁਠਾਲਾ ਵਿਖੇ 21 ਤੋਂ 24 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ। ਪੂਲ ਏ ਵਿਚ
ਬੀ.ਐਸ.ਐਫ. ਜਲੰਧਰ, ਹਰਿਆਣਾ ਇਲੈਵਨ, ਈ.ਐਮ.ਈ. ਜਲੰਧਰ 'ਤੇ ਰੋਪੜ ਹਾਕਸ
ਦੀਆਂ ਹਾਕੀ ਟੀਮਾਂ ਸ਼ਾਮਲ ਕੀਤੀਆਂ ਗਈਆਂ ਹਨ ਜਦਕਿ ਪੂਲ ਬੀ ਵਿਚ ਮਹਾਰਾਜਾ
ਰਣਜੀਤ ਸਿੰਘ ਹਾਕੀ ਅਕੈਡਮੀ ਅੰਮ੍ਰਿਤਸਰ, ਪੰਜਾਬ ਐਂਡ ਸਿੰਧ ਬੈਂਕ ਜਲੰਧਰ,
ਅਮਰਦੀਪ ਸ਼ੇਰਗਿੱਲ ਮੈਮੋਰੀਅਲ ਹਾਕੀ ਅਕੈਡਮੀ ਮੁਕੰਮਦਪੁਰ ਤੇ ਰਾਜੀਵ ਗਾਂਧੀ
ਹਾਕੀ ਅਕੈਡਮੀ ਦਿੱਲੀ ਦੀਆਂ ਟੀਮਾਂ ਖੇਡਣਗੀਆਂ।
ਪਿੰਡ
ਮੱਲੇਆਣਾ ਦਾ ਕਬੱਡੀ ਕੱਪ 24 ਤੋਂ
ਬੱਧਨੀ ਕਲਾਂ, 19 ਜਨਵਰੀ - 20ਵਾਂ
ਯਾਦਗਾਰੀ ਕਬੱਡੀ ਕੱਪ ਪਿੰਡ ਮੱਲੇਆਣਾ 'ਚ 24 ਤੋਂ 26 ਜਨਵਰੀ ਤੱਕ ਕਰਵਾਇਆ
ਜਾ ਰਿਹਾ ਹੈ। 23 ਜਨਵਰੀ ਨੂੰ ਬੈਲ ਗੱਡੀਆਂ ਦੀਆਂ ਦੌੜਾਂ, 24 ਜਨਵਰੀ ਨੂੰ
ਕਬੱਡੀ 52 ਕਿਲੋ ਸਵੇਰੇ 10 ਵਜੇ, 25 ਜਨਵਰੀ ਨੂੰ ਕਬੱਡੀ 70 ਕਿਲੋ (ਆਲ
ਓਪਨ) ਸਵੇਰੇ 9 ਵਜੇ ਅਤੇ 26 ਜਨਵਰੀ ਨੂੰ ਕਬੱਡੀ ਓਪਨ ਦੇ ਮੈਚ ਸਵੇਰੇ 10
ਵਜੇ ਸ਼ੁਰੂ ਕਰਵਾਏ ਜਾਣਗੇ।
ਤੀਜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਬੱਡੀ ਕੱਪ 4 ਤੋਂ
ਹੁਸ਼ਿਆਰਪੁਰ, 19 ਜਨਵਰੀ - ਤੀਜਾ ਸ੍ਰੀ
ਗੁਰੂ ਹਰਗੋਬਿੰਦ ਸਾਹਿਬ ਕਬੱਡੀ ਕੱਪ 4-5 ਫਰਵਰੀ ਨੂੰ ਰੌਸ਼ਨ ਗਰਾਊਂਡ,
ਹੁਸ਼ਿਆਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਪਹਿਲਾ ਇਨਾਮ 1.21 ਲੱਖ ਰੁਪਏ
ਦਾ ਹੋਵੇਗਾ। ਇਸ ਤੋਂ ਇਲਾਵਾ 70 ਕਿਲੋਗ੍ਰਾਮ ਪੱਧਰ ਦੇ ਵੀ ਅੰਤਰਰਾਸ਼ਟਰੀ
ਕਬੱਡੀ ਮੁਕਾਬਲੇ ਕਰਵਾਏ ਜਾਣਗੇ। 5 ਫਰਵਰੀ ਨੂੰ ਜੈਜ਼ੀ-ਬੀ ਦਰਸ਼ਕਾਂ ਦਾ
ਮਨੋਰੰਜਨ ਕਰਨਗੇ।
ਢੁੱਡੀਕੇ
ਦਾ 56ਵਾਂ ਖੇਡ ਮੇਲਾ 25 ਤੋਂ
ਅਜੀਤਵਾਲ, 19 ਜਨਵਰੀ -56ਵਾਂ ਚਾਰ ਦਿਨਾਂ
ਖੇਡ ਮੇਲਾ ਪਿੰਡ ਢੁੱਡੀਕੇ 'ਚ 25 ਤੋਂ 28 ਜਨਵਰੀ ਤੱਕ ਕਰਵਾਇਆ ਜਾ ਰਿਹਾ
ਹੈ। 25 ਜਨਵਰੀ ਨੂੰ ਹਾਕੀ ਦੇ ਮੈਚ ਹੋਣਗੇ ਅਤੇ ਜੇਤੂ ਟੀਮ ਨੂੰ 51 ਹਜ਼ਾਰ
ਰੁਪਏ ਦਾ ਇਨਾਮ ਦਿੱਤਾ ਜਾਵੇਗਾ। 26 ਨੂੰ ਲਾਲਾ ਜੀ ਦੇ ਸਥਾਨ 'ਤੇ ਸਰਪੰਚ
ਬਲਜਿੰਦਰ ਕੌਰ ਧਾਲੀਵਾਲ ਕੌਮੀ ਝੰਡਾ ਲਹਿਰਾਉਣਗੇ ਤੇ ਬੱਚਿਆਂ ਵੱਲੋਂ
ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। 27 ਨੂੰ ਪਿੰਡ ਵਾਰ ਓਪਨ
ਦੇ ਮੁਕਾਬਲੇ ਕਰਵਾਏ ਜਾਣਗੇ। 28 ਜਨਵਰੀ ਨੂੰ ਅੱਠ ਅਕੈਡਮੀਆਂ ਦੇ ਮੈਚ
ਹੋਣਗੇ।
ਬਾਜਾਖਾਨਾ
ਦਾ 13ਵਾਂ ਕਬੱਡੀ ਟੂਰਨਾਮੈਂਟ 1 ਤੋਂ
ਬਾਜਾਖਾਨਾ, 19 ਜਨਵਰੀ - 13ਵਾਂ ਕਬੱਡੀ
ਟੂਰਨਾਮੈਂਟ ਜੋ ਕਿ ਹਰਜੀਤ ਬਰਾੜ ਬਾਜਾਖਾਨਾ ਦੀ ਯਾਦ 'ਚ 1 ਫਰਵਰੀ ਨੂੰ
ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਟੂਰਨਾਮੈਂਟ 'ਚ 2 ਕਬੱਡੀ ਕੱਪ ਕਰਵਾਏ
ਜਾਣਗੇ। ਪੰਜਾਬ ਕਬੱਡੀ ਐਸੋਸੀਏਸ਼ਨ (ਜਿਸ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ
ਹਨ) ਵੱਲੋਂ ਇਕ ਕੱਪ ਕਰਵਾਇਆ ਜਾਵੇਗਾ ਅਤੇ ਪੰਜਾਬ ਕਬੱਡੀ ਐਸੋਸੀਏਸ਼ਨ ਜਿਸ
ਦੇ ਪ੍ਰਧਾਨ ਸੁਰਿੰਦਰਪਾਲ ਟੋਨੀ ਹਨ ਵੱਲੋਂ ਕਰਵਾਇਆ ਜਾਵੇਗਾ। 1 ਫਰਵਰੀ
ਨੂੰ 40, 58 ਅਤੇ 70 ਕਿਲੋ ਕਬੱਡੀ ਦੇ ਵਜ਼ਨੀ ਮੈਚ ਕਰਵਾਏ ਜਾਣਗੇ। ਇਸ ਵਾਰ
ਪਿੰਡ ਵਾਰ ਓਪਨ ਕਬੱਡੀ ਦੇ ਮੈਚ ਨਹੀਂ ਕਰਵਾਏ ਜਾ ਰਹੇ। ਪੰਜਾਬ ਦੇ ਚੋਟੀ
ਦੇ ਕਲਾਕਾਰ ਸ਼ਾਮ ਨੂੰ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ।
ਗੁੱਜਰਵਾਲ
ਦਾ 38ਵਾਂ ਪੇਂਡੂ ਖੇਡ ਮੇਲਾ 21 ਤੋਂ
ਪੱਖੋਵਾਲ/ਸਰਾਭਾ, ਅਹਿਮਦਗੜ੍ਹ 19 ਜਨਵਰੀ -
38ਵਾਂ ਪੇਂਡੂ ਖੇਡ ਮੇਲਾ ਪਿੰਡ ਗੁੱਜਰਵਾਲ ਵਿਖੇ 21 ਤੋਂ 23 ਜਨਵਰੀ ਤੱਕ
ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ ਕਬੱਡੀ ਵਜ਼ਨੀ, ਕਬੱਡੀ ਓਪਨ,
ਬੈਲ ਗੱਡੀਆਂ ਦੀਆਂ ਦੌੜਾਂ ਹੀਟਾਂ ਵਿਚ, ਫੁੱਟਬਾਲ ਕੁੱਤਿਆਂ ਦੀਆਂ ਟਰੈਕ
ਦੌੜਾਂ, ਬਾਸਕਿਟਬਾਲ ਤੋਂ ਇਲਾਵਾ ਲੜਕੀਆਂ ਦੀ ਕਬੱਡੀ ਦੇ ਮੁਕਾਬਲੇ ਕਰਵਾਏ
ਜਾਣਗੇ।
ਸੀਨੀਅਰ
ਨੈਸ਼ਨਲ ਹਾਕੀ ਚੈਂਪੀਅਨਸ਼ਿਪ ਲਈ ਚੁਣੇ ਪੰਜਾਬੀ ਖਿਡਾਰੀ
ਜਲੰਧਰ, 19 ਜਨਵਰੀ - ਪਹਿਲੀ ਸੀਨੀਅਰ
ਰਾਸ਼ਟਰੀ ਮਹਿਲਾ ਹਾਕੀ ਚੈਂਪੀਅਨਸ਼ਿਪ ਜੋ ਕਿ ਸੋਨੀਪਤ ਵਿਖੇ 21 ਤੋਂ 30
ਜਨਵਰੀ ਤੱਕ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਰੇਲ ਕੋਚ ਫੈਕਟਰੀ
ਕਪੂਰਥਲਾ ਦੀ ਸੁਖਮਨਜੀਤ ਕੌਰ ਪੰਜਾਬ ਟੀਮ ਦੀ ਕਪਤਾਨੀ ਕਰੇਗੀ। ਰੇਲ ਕੋਚ
ਫੈਕਟਰੀ ਵਿਖੇ ਲੱਗੇ ਕੋਚਿੰਗ ਕੈਂਪ ਤੋਂ ਬਾਅਦ ਚੋਣ ਕਮੇਟੀ ਨੇ ਪੰਜਾਬ ਟੀਮ
ਦੀ ਚੋਣ ਕੀਤੀ ਹੈ। ਚੁਣੀ ਗਈ ਟੀਮ ਵਿਚ ਗੁਰਸ਼ਰਨ ਕੌਰ , ਹਰਮਨਜੀਤ ਕੌਰ,
ਰਾਜਬੀਰ ਕੌਰ, ਸੰਦੀਪ ਕੌਰ, ਅਨੀਤਾ, ਸੁਖਮਨਜੀਤ ਕੌਰ, ਮਨਬੀਰ ਕੌਰ,
ਅਮਨਦੀਪ ਕੌਰ, ਵਰਤਿਕਾ ਸਿੰਘ, ਅਨੁਰਾਧਾ ਦੇਵੀ, ਲਾਲਰੀਮੁਰਾਤੀ, ਕਾਮਨੀ
ਸ਼ਰਮਾ, ਕਿਰਨਦੀਪ ਕੌਰ, ਬਲਜਿੰਦਰ ਕੌਰ, ਸ਼ਿਖਾ ਅਤੇ ਪ੍ਰਦੀਪ ਕੌਰ। ਟੀਮ ਦੀ
ਕੋਚ ਹਰਜੀਤ ਕੌਰ ਅਤੇ ਮੈਨੇਜਰ ਬਲਜੀਤ ਕੌਰ ਹੋਣਗੇ।
33ਵਾਂ
ਬਾਬਾ ਨਾਮਦੇਵ ਖੇਡ ਮੇਲਾ ਸਮਾਪਤ
ਘੁਮਾਣ, 18 ਜਨਵਰੀ - 33ਵੇਂ ਬਾਬਾ
ਨਾਮਦੇਵ ਖੇਡ ਮੇਲੇ ਦੇ ਨਤੀਜੇ ਇਸ ਪ੍ਰਕਾਰ ਰਹੇ : 70 ਕਿਲੋ ਕਬੱਡੀ ਵਿਚ
ਬਾਬਾ ਕਾਲਾ ਮਹਿਰ ਕਲੱਬ ਨੇ ਬਾਬਾ ਕਾਹਨ ਦਾਸ ਕਲੱਬ ਕਪੂਰਥਲਾ ਨੂੰ ਹਰਾ ਕੇ
18 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। 62 ਕਿਲੋ ਵਿਚ ਵੀ ਕਾਲਾ ਮੈਹਰ ਕਲੱਬ
ਨੇ ਢੰਡੋਵਾਲ ਨੂੰ ਹਰਾ ਕੇ 12 ਹਜ਼ਾ ਰੁਪਏ ਦਾ ਇਨਾਮ ਜਿੱਤਿਆ। ਕਬੱਡੀ ਦੇ
ਸ਼ੋਅ ਮੈਚ ਵਿਚ ਕਪੂਰਥਲਾ ਨੇ ਚੜ੍ਹਦੀ ਕਲਾ ਕਲੱਬ ਜਲੰਧਰ ਨੂੰ ਹਰਾਇਆ।
ਲੜਕੀਆਂ ਦੀ ਕਬੱਡੀ ਵਿਚ ਮਾਈ ਭਾਗੋ ਸਪੋਰਟਸ ਅਕੈਡਮੀ ਜਗਤਪੁਰ ਨਵਾਂ ਸ਼ਹਿਰ
ਨੇ ਮਾਨਾਂਵਾਲਾ ਕਲੱਬ ਨੂੰ ਹਰਾਇਆ। ਹਾਕੀ ਵਿਚ ਲਹਿਰਕਾ ਨੇ ਬੁਤਾਲਾ ਨੂੰ
ਤਿੰਨ ਦੇ ਮੁਕਾਬਲੇ ਦੋ ਗੋਲਾਂ ਨਾਲ ਹਰਾਇਆ। ਵਾਲੀਵਾਲ ਵਿਚ ਢੰਡੇ ਮਨੇਸ਼ ਨੇ
ਹਰਦੋਰਵਾਲ ਨੂੰ ਹਰਾਇਆ। 55 ਕਿਲੋ ਵਾਲੀਵਾਲ ਵਿਚ ਬਾਬਾ ਨਾਮਦੇਵ ਕਲੱਬ ਨੇ
ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਨੂੰ ਹਰਾਇਆ। ਬਜ਼ੁਰਗਾਂ ਦੀ ਦੌੜ ਵਿਚ ਮਾਸਟਰ
ਸਰਬਜੀਤ ਕਲਾਨੌਰ ਪਹਿਲੇ ਸਥਾਨ 'ਤੇ ਰਿਹਾ। ਸੱਖੇ ਘੁਮਾਣ ਨੇ ਗਰਾਊਂਡ ਦੇ
20 ਚੱਕਰ ਲਾਏ।
ਪੰਜਾਬ
ਹਾਕੀ ਚੈਂਪੀਅਨਸ਼ਿਪ 'ਤੇ ਜਲੰਧਰ ਕਾਬਜ਼
ਜਲੰਧਰ, 18 ਜਨਵਰੀ - ਪੰਜਾਬ ਹਾਕੀ
ਚੈਂਪੀਅਨਸ਼ਿਪ ਅੰਡਰ 18 ਸਾਲ ਲੜਕੇ ਵਰਗ ਦੇ ਮੁਕਾਬਲੇ ਉਲੰਪੀਅਨ ਸੁਰਜੀਤ
ਹਾਕੀ ਸਟੇਡੀਅਮ ਜਲੰਧਰ ਵਿਖੇ ਕਰਵਾਏ ਗਏ। ਇਸ ਦੇ ਫਾਈਨਲ ਮੁਕਾਬਲੇ ਵਿਚ
ਮੇਜ਼ਬਾਨ ਜਲੰਧਰ ਨੇ ਪਟਿਆਲਾ ਦੀ ਟੀਮ ਨੂੰ ਟਾਈ ਬਰੇਕਰ ਨਾਲ 4-3 ਨਾਲ ਹਰਾ
ਕੇ ਸ਼ਾਨਦਾਰ ਜਿੱਤ ਹਾਸਲ ਕਰਕੇ ਪੰਜਾਬ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਇਸ ਤੋਂ ਪਹਿਲਾਂ ਪੂਰੇ ਸਮੇਂ ਤੱਕ ਦੋਵੇਂ ਟੀਮਾਂ 2-2 ਗੋਲਾਂ ਦੀ ਬਰਾਬਰੀ
'ਤੇ ਸਨ। ਇਸ ਤੋਂ ਪਹਿਲਾਂ ਖੇਡੇ ਗਏ ਤੀਜੀ ਪੁਜੀਸ਼ਨ ਲਈ ਮੈਚ ਵਿਚ ਮੋਹਾਲੀ
ਨੇ ਰੋਪੜ ਨੂੰ 2-0 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।
11ਵਾਂ
ਅੰਤਰਰਾਸ਼ਟਰੀ ਕਬੱਡੀ ਕੱਪ 24 ਤੋਂ
ਲੁਧਿਆਣਾ, 18 ਜਨਵਰੀ - 11ਵਾਂ
ਅੰਤਰਰਾਸ਼ਟਰੀ ਕਬੱਡੀ ਕੱਪ ਅਤੇ ਪੇਂਡੂ ਖੇਡ ਮੇਲਾ 24 ਤੋਂ 26 ਜਨਵਰੀ ਤੱਕ
ਪਿੰਡ ਢੰਡਾਰੀ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ 8
ਅਕੈਡਮੀਆਂ ਹਿੱਸਾ ਲੈਣਗੀਆਂ। ਜੇਤੂ ਟੀਮ ਨੂੰ ਇੱਕ ਲੱਖ ਰੁਪਏ ਅਤੇ ਉਪ ਜੇਤੂ
ਟੀਮ ਨੂੰ 75 ਹਜ਼ਾਰ ਰੁਪਏ ਦਾ ਇਨਾਮ ਮਿਲੇਗਾ। ਇਸ ਤੋਂ ਇਲਾਵਾ ਕਬੱਡੀ ਇਕ
ਪਿੰਡ ਓਪਨ, ਕਬੱਡੀ 60 ਅਤੇ 70 ਕਿਲੋ, ਤਾਸ ਸ਼ੀਪ ਆਦਿ ਦੇ ਮੁਕਾਬਲੇ ਹੋਣਗੇ।
ਕਬੱਡੀ ਇਕ ਪਿੰਡ ਦੀ ਓਪਨ ਟੀਮ ਨੂੰ 31000 ਅਤੇ ਉਪ ਜੇਤੂ ਟੀਮ ਨੂੰ 21
ਹਜ਼ਾਰ ਰੁਪਏ ਦਾ ਨਗਦ ਇਨਾਮ ਮਿਲੇਗਾ।
ਹੇੜੀਆਂ
'ਚ ਤੀਜਾ ਪੇਂਡੂ ਖੇਡ ਮੇਲਾ 25 ਤੋਂ
ਬੰਗਾ, 18 ਜਨਵਰੀ - ਤੀਜਾ ਪੇਂਡੂ ਖੇਡ
ਮੇਲਾ 25-26 ਜਨਵਰੀ ਨੂੰ ਪਿੰਡ ਹੇੜੀਆਂ 'ਚ ਕਰਵਾਇਆ ਜਾ ਰਿਹਾ ਹੈ। 25
ਜਨਵਰੀ ਨੂੰ 50 ਕਿਲੋ ਪਿੰਡ ਪੱਧਰ, 62 ਕਿਲੋ ਆਲ ਓਪਨ ਅਤੇ ਵਾਲੀਬਾਲ ਦੇ
ਪਿੰਡ ਪੱਧਰੀ ਮੁਕਾਬਲੇ ਕਰਵਾਏ ਜਾਣਗੇ। 26 ਜਨਵਰੀ ਨੂੰ ਆਲ ਓਪਨ ਦੇ ਕਬੱਡੀ
ਮੁਕਾਬਲੇ ਹੋਣਗੇ। 50 ਕਿਲੋ ਭਾਰ ਵਰਗ ਨੂੰ 4500-4000 ਕਿਲੋਗ੍ਰਾਮ, ਆਲ
ਓਪਨ ਨੂੰ 8000-7000, ਵਾਲੀਵਾਲ ਪਿੰਡ ਪੱਧਰ ਨੂੰ 8000-7000 ਅਤੇ ਕਬੱਡੀ
ਆਲ ਓਪਨ ਨੂੰ ਕ੍ਰਮਵਾਰ 30-25 ਹਜਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।
ਰਾੜਾ
ਸਾਹਿਬ ਕਬੱਡੀ ਕੱਪ 'ਚ ਹਠੂਰ ਦੇ ਗੱਭਰੂ ਛਾਏ
ਰਾੜਾ ਸਾਹਿਬ, 18 ਜਨਵਰੀ - 6ਵਾਂ ਕਬੱਡੀ
ਕੱਪ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਯਾਦ 'ਚ ਕਰਵਾਇਆ ਗਿਆ।
ਫਾਈਨਲ 'ਚ ਅੰਬੀ ਹਠੂਰ ਕਲੱਬ ਮੋਗਾ ਨੇ ਦਸਮੇਸ਼ ਕਬੱਡੀ ਕਲੱਬ ਕਾਲਖ ਨੂੰ
32-31 ਅੰਕਾਂ ਦੇ ਫਰਕ ਨਾਲ ਹਰਾ ਕੇ ਸੰਤ ਈਸ਼ਰ ਸਿੰਘ ਕਬੱਡੀ ਕੱਪ ਆਪਣੀ
ਝੋਲੀ ਪਾਉਣ 'ਚ ਕਾਮਯਾਬ ਰਿਹਾ। ਜੇਤੂ ਟੀਮਾਂ ਨੂੰ ਪਹਿਲਾ ਇਨਾਮ ਇੱਕ ਲੱਖ
ਗਿਆਰਾਂ ਹਜ਼ਾਰ ਰੁਪਏ ਤੇ ਦੂਸਰਾ ਇਨਾਮ 75 ਹਜ਼ਾਰ ਰੁਪਏ ਨਕਦ ਅਤੇ ਯਾਦਗਾਰੀ
ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਰਿੱਕੀ ਕਾਲਖ ਨੂੰ ਸਰਵੋਤਮ ਧਾਵੀ ਤੇ
ਏਕਮ ਹਠੂਰ ਨੂੰ ਸਰਵੋਤਮ ਜਾਫ਼ੀ ਐਲਾਨਿਆ ਗਿਆ।
ਦਸਮੇਸ਼
ਕਲੱਬ ਨਕੋਦਰ ਦੀ ਸਰਦਾਰੀ
ਮੁੱਲਾਂਪੁਰ ਦਾਖਾ, 17 ਜਨਵਰੀ - ਕੈਨੇਡਾ
ਅਮਰੀਕਾ ਕਬੱਡੀ ਕੱਪ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਕਰਵਾਇਆ ਗਿਆ।
ਇਸ ਕਬੱਡੀ ਕੱਪ ਵਿਚ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀਆਂ 8 ਕਬੱਡੀ ਟੀਮਾਂ ਨੇ
ਹਿੱਸਾ ਲਿਆ। ਗੁਰੂ ਗੋਬਿੰਦ ਸਿੰਘ ਕਬੱਡੀ ਅਕੈਡਮੀ ਕੋਟਲੀ ਥਾਨ ਸਿੰਘ ਅਤੇ
ਕਬੱਡੀ ਅਕੈਡਮੀ ਦਿੜ੍ਹਬਾ ਵਿਚਕਾਰ ਉਦਘਾਟਨੀ ਮੈਚ ਕਰਵਾਇਆ ਗਿਆ। 17-23
ਅੰਕਾਂ ਦੇ ਫ਼ਰਕ ਨਾਲ ਕੋਟਲੀ ਥਾਨ ਸਿੰਘ ਟੀਮ ਜੇਤੂ ਬਣੀ। ਪਹਿਲੇ
ਸੈਮੀਫਾਈਨਲ 'ਚ ਪਹੁੰਚੀ ਦਸਮੇਸ਼ ਕਬੱਡੀ ਕਲੱਬ ਨਕੋਦਰ ਦੁਆਬਾ ਦੇ
ਅੰਤਰਰਾਸ਼ਟਰੀ ਕਬੱਡੀ ਸਟਾਰਾਂ ਮੰਗੀ ਬੱਗਾ ਪਿੰਡ, ਕੁਲਜੀਤਾ ਮਲਸੀਹਾਂ ਤੇ
ਸਾਥੀ ਖਿਡਾਰੀ ਵਿਰੋਧੀ ਗੁਰੂ ਗੋਬਿੰਦ ਸਿੰਘ ਕਬੱਡੀ ਅਕੈਡਮੀ ਕੋਟਲੀ ਥਾਨ
ਸਿੰਘ ਟੀਮ ਨੂੰ 17-27 ਅੰਕਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।
ਦੂਸਰਾ ਸੈਮੀਫਾਈਨਲ ਅਜ਼ਾਦ ਕਬੱਡੀ ਕਲੱਬ ਮੁਠੱਡਾ ਕਲਾਂ ਅਤੇ ਖੰਗੂੜਾ ਕਬੱਡੀ
ਕਲੱਬ ਲਤਾਲਾ (ਹਲਕਾ ਦਾਖਾ) ਦਰਮਿਆਨ ਹੋਇਆ। ਫ਼ਸਵੀਂ ਟੱਕਰ ਬਾਅਦ ਅਜ਼ਾਦ
ਕਬੱਡੀ ਕਲੱਬ ਮੁਠੱਡਾ ਕਲਾਂ ਜਿੱਤ ਕੇ ਇਕ ਲੱਖ ਰੁਪਏ ਵਕਾਰੀ ਇਨਾਮ ਫਾਈਨਲ
ਲਈ ਰਾਹ ਪੱਧਰਾ ਕੀਤਾ। ਦਸਮੇਸ਼ ਕਬੱਡੀ ਕਲੱਬ ਨਕੋਦਰ ਦੁਆਬਾ ਤੇ ਆਜ਼ਾਦ ਕਬੱਡੀ
ਅਕੈਡਮੀ ਮੁਠੱਡਾ ਕਲਾਂ ਵਿਚਕਾਰ ਫਾਈਨਲ ਮੁਕਾਬਲਾ ਕਰਵਾਇਆ ਗਿਆ। ਸਖ਼ਤ ਟੱਕਰ
ਦਿੰਦਿਆਂ 31-38 ਅੰਕਾਂ ਦੇ ਫ਼ਰਕ ਨਾਲ ਦਸਮੇਸ਼ ਕਬੱਡੀ ਕਲੱਬ ਨਕੋਦਰ ਨੇ
ਕੈਨੇਡਾ-ਅਮਰੀਕਾ ਕਬੱਡੀ ਕੱਪ ਜਿੱਤਿਆ।
ਮਲੂਕਾ
ਵਿਖੇ ਕਬੱਡੀ ਕੱਪ 22 ਤੋਂ
ਭਗਤਾ ਭਾਈਕਾ, 17 ਜਨਵਰੀ - 22-23 ਜਨਵਰੀ
ਨੂੰ ਮਲੂਕਾ ਵਿਖੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਕਬੱਡੀ
ਓਪਨ, ਅਕੈਡਮੀਆਂ, ਪੰਚਾਂ-ਸਰਪੰਚਾਂ ਦੀਆਂ ਦੌੜਾਂ, ਰੱਸਾਕੱਸੀ ਦੇ ਮੁਕਾਬਲੇ
ਹੋਣਗੇ। ਉਪਰੰਤ ਹੀ ਕਬੱਡੀ ਓਪਨ, ਰੱਸਾਕੱਸੀ ਅਤੇ ਪੰਚਾਂ-ਸਰਪੰਚਾਂ ਦੀਆਂ
ਦੌੜਾਂ ਦੇ ਮੁਕਾਬਲੇ ਕਰਵਾਏ ਜਾਣਗੇ। ਓਪਨ ਦੀਆਂ ਟੀਮਾਂ ਨੂੰ 41 ਅਤੇ 31
ਹਜ਼ਾਰ ਇਨਾਮ ਦਿੱਤਾ ਜਾਵੇਗਾ। 23 ਜਨਵਰੀ ਨੂੰ ਬਠਿੰਡਾ-ਫਰੀਦਕੋਟ ਦੀਆਂ
ਲੜਕੀਆਂ ਦੇ ਸ਼ੋਅ ਮੈਚ ਅਤੇ ਅਕੈਡਮੀਆਂ ਦੇ ਫਸਵੇਂ ਮੁਕਾਬਲੇ ਹੋਣਗੇ।
ਅਕੈਡਮੀਆਂ ਨੂੰ ਕ੍ਰਮਵਾਰ 75 ਹਜ਼ਾਰ, 50 ਹਜ਼ਾਰ ਅਤੇ 20-20 ਹਜ਼ਾਰ ਪਹਿਲਾ,
ਦੂਜਾ, ਤੀਜਾ ਅਤੇ ਚੌਥਾ ਇਨਾਮ ਅਤੇ ਕੱਪ ਦਿੱਤਾ ਜਾਵੇਗਾ।
ਲੋਪੋਂ ਦਾ
ਗੋਲਡ ਕਬੱਡੀ ਕੱਪ 23 ਤੋਂ
ਬੱਧਨੀ ਕਲਾਂ, 17 ਜਨਵਰੀ - ਕਬੱਡੀ ਦੇ
ਗੋਲਡ ਕੱਪ ਮੁਕਾਬਲੇ 23 ਜਨਵਰੀ ਨੂੰ ਪਿੰਡ ਲੋਪੋਂ (ਮੋਗਾ) ਦੇ ਸਰਕਾਰੀ
ਸੀਨੀਅਰ ਸੈਕੰਡਰੀ ਸਕੂਲ ਲੋਪੋਂ ਦੇ ਸਟੇਡੀਅਮ ਵਿਚ ਕਰਵਾਏ ਜਾਣਗੇ। 23
ਜਨਵਰੀ ਨੂੰ ਕਰਵਾਏ ਜਾਣ ਵਾਲੇ ਕਬੱਡੀ ਦੇ ਇਸ ਮਹਾਂਕੁੰਭ ਵਿਚ ਪੰਜਾਬ ਦੀਆਂ
ਉੱਘੀਆਂ ਕਬੱਡੀ ਅਕੈਡਮੀਆਂ ਦੀਆਂ ਟੀਮਾਂ ਦੇ ਖਿਡਾਰੀ ਆਪਣੀ ਕਲਾਂ ਦੇ ਜੌਹਰ
ਦਿਵਾਉਣਗੇ ਅਤੇ ਇਸ ਖੇਡ ਮੇਲੇ ਦੀ ਜੇਤੂ ਟੀਮ ਨੂੰ ਇਕ ਲੱਖ ਰੁਪਏ ਦੇ ਇਨਾਮ
ਤੋਂ ਇਲਾਵਾ ਗੋਲਡ ਕੱਪ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਦੂਸਰੇ ਨੰਬਰ
'ਤੇ ਆਉਣ ਵਾਲੀ ਕਬੱਡੀ ਟੀਮ ਨੂੰ 75 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ।
56ਵਾਂ
ਚਾਰ ਦਿਨਾ ਕਬੱਡੀ ਖੇਡ ਮੇਲਾ 25 ਤੋਂ
ਅਜੀਤਵਾਲ, 17 ਜਨਵਰੀ - ਗਦਰੀ ਬਾਬਿਆਂ ਅਤੇ
ਲਾਲਾ ਲਾਜਪਤ ਰਾਏ ਨੂੰ ਸਮਰਪਿਤ ਮੇਲਾ ਕਮੇਟੀ ਢੁੱਡੀਕੇ ਵੱਲੋਂ 56ਵਾਂ ਚਾਰ
ਦਿਨਾਂ ਖੇਡ ਮੇਲਾ 25 ਜਨਵਰੀ ਤੋਂ ਸ਼ੁਰੂ ਹੋਵੇਗਾ। ਹਾਕੀ ਦੇ ਮੈਚਾਂ ਦਾ
ਉਦਘਾਟਨ ਜਗਜੀਤ ਸਿੰਘ ਰਾਣਾ ਕਰਨਗੇ। 26 ਜਨਵਰੀ ਨੂੰ ਬੈਲ ਗੱਡੀਆਂ ਦੀਆਂ
ਦੌੜਾਂ ਦੀ ਸ਼ੁਰੂਆਤ ਐਸ.ਐਸ. ਭਾਟੀਆ ਪੰਜਾਬ ਨੈਸ਼ਨਲ ਬੈਂਕ ਕਰਵਾਉਣਗੇ, ਜਦੋਂ
ਕਿ 27 ਜਨਵਰੀ ਨੂੰ ਪਿੰਡ ਵਾਰ ਓਪਨ ਕਬੱਡੀ ਦੇ ਮੈਚਾਂ ਉਪਰੰਤ ਇਨਾਮਾਂ ਦੀ
ਵੰਡ ਡੀ.ਜੀ.ਪੀ. ਪੰਜਾਬ ਪਰਮਦੀਪ ਸਿੰਘ ਗਿੱਲ ਕਰਨਗੇ। 28 ਜਨਵਰੀ ਨੂੰ
ਅਕੈਡਮੀਆਂ ਦੇ ਮੈਚਾਂ ਦਾ ਉਦਘਾਟਨ ਸੁਰਜਨ ਸਿੰਘ ਚੱਠਾ ਵੱਲੋਂ ਕੀਤਾ ਜਾਵੇਗਾ
ਅਤੇ ਇਨਾਮਾਂ ਦੀ ਵੰਡ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਕਰਨਗੇ।
ਐਨ. ਆਰ.
ਆਈ. ਕਲੱਬ ਵੱਲੋਂ ਕਬੱਡੀ ਟੂਰਨਾਮੈਂਟ 30 ਨੂੰ
ਆਦਮਪੁਰ, 17 ਜਨਵਰੀ - 6ਵਾਂ ਐਨ. ਆਰ. ਆਈ.
ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ 30 ਜਨਵਰੀ ਨੂੰ ਆਦਮਪੁਰ ਦੇ ਦੁਸਹਿਰਾ
ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਪਹਿਲਾ ਸਥਾਨ
ਹਾਸਲ ਕਰਨ ਵਾਲੇ ਨੂੰ 1 ਲੱਖ ਰੁਪਏ ਅਤੇ ਦੂਜੇ ਸਥਾਨ ਵਾਲੇ ਨੂੰ 75 ਹਜ਼ਾਰ
ਰੁਪਏ ਦਿੱਤੇ ਜਾਣਗੇ ਅਤੇ ਬਾਕੀ ਸਭ ਨੂੰ 20 ਹਜ਼ਾਰ ਰੁਪਏ ਦੇ ਕੇ ਨਿਵਾਜਿਆ
ਜਾਵੇਗਾ। ਧਰਮਿੰਦਰ ਸਿੰਘ ਜਰਮਨੀ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਜਰਮਨੀ,
ਅਮਰੀਕਾ, ਕੈਨੇਡਾ, ਇੰਡੀਆ (ਰੈੱਡ), ਇੰਗਲੈਂਡ, ਇਟਲੀ, ਨਿਊਜ਼ੀਲੈਂਡ ਅਤੇ
ਇੰਡੀਆ (ਬਲਿਊ) ਟੀਮਾਂ ਦੇ ਖਿਡਾਰੀ ਭਾਗ ਲੈਣਗੇ। 31 ਜਨਵਰੀ ਨੂੰ ਪਿੰਡ
ਕੋਟਲੀ ਅਰਾਈਆਂ ਵਿਖੇ ਕੁੱਤਿਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ।
ਹਰਜੀਤ
ਤਲਵਾਰ ਕਲੱਬ ਜਗਰਾਉਂ ਦੀ ਝੰਡੀ
ਜਗਰਾਉਂ, 16 ਜਨਵਰੀ - ਨਾਨਕਸਰ ਕਬੱਡੀ
ਕੱਪ ਬਾਬਾ ਨੰਦ ਸਿੰਘ ਜੀ ਸਪੋਰਟਸ ਕਲੱਬ ਕੈਨੇਡਾ ਵੱਲੋਂ ਬਾਬਾ ਨੰਦ ਸਿੰਘ
ਨਾਨਕਸਰ, ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ ਯਾਦ ਵਿਚ ਕਰਵਾਇਆ ਗਿਆ।
ਅੱਠ ਕਬੱਡੀ ਅਕੈਡਮੀਆਂ ਦੇ ਭੇੜ ਦੇ ਫਾਇਨਲ ਮੈਚ ਵਿਚ ਹਰਜੀਤ ਤਲਵਾਰ ਕਲੱਬ
ਜਗਰਾਉਂ ਨੇ ਨਾਨਕਸਰ ਕਬੱਡੀ ਕੱਪ 'ਤੇ ਕਬਜ਼ਾ ਕਰਕੇ 1.11 ਲੱਖ ਦਾ ਨਗਦ
ਇਨਾਮ ਪ੍ਰਾਪਤ ਕੀਤਾ ਅਤੇ ਦੂਜੇ ਸਥਾਨ 'ਤੇ ਰਹੀ ਫਰੈਂਡਜ਼ ਕਲੱਬ ਪੱਤੋ ਹੀਰਾ
ਸਿੰਘ ਨੂੰ 75 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਕੇਸਾਧਾਰੀ ਕਬੱਡੀ
ਖਿਡਾਰੀਆਂ ਦਾ ਮੈਚ ਵੀ ਖਿੱਚ ਦਾ ਕੇਂਦਰ ਰਿਹਾ। ਬਾਬਾ ਲੱਖਾ ਸਿੰਘ ਨਾਨਕਸਰ
ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਬਚਣ ਦਾ ਸੁਨੇਹਾ ਦਿੱਤਾ। ਟੂਰਨਾਮੈਂਟ ਦੇ
ਇਨ੍ਹਾਂ ਮੁਕਾਬਲਿਆਂ 'ਚ ਬਗੀਚਾ ਇੰਦਗੜ੍ਹ ਨੂੰ ਬੈਸਟ ਜਾਫੀ ਤੇ ਹਰਦਿਆਲ
ਸਿੰਘ ਹਰਦਾਸਾ ਨੂੰ ਬੈਸਟ ਰੇਡਰ ਐਲਾਨਿਆ ਗਿਆ ਅਤੇ ਕਬੱਡੀ ਦੇ ਖਿਡਾਰੀਆਂ
ਬੱਬੂ ਮਾਂਗੇਆਲ, ਪਾਲਾ ਲੋਹਗੜ੍ਹ, ਪਿੰਦਾ ਗਿਦੜਵਿੰਡੀ ਨੂੰ ਤਿੰਨ ਬੁਲੇਟ
ਮੋਟਰਸਾਈਕਲਾਂ ਨਾਲ ਸਨਮਾਨਿਤ ਵੀ ਕੀਤਾ ਗਿਆ। ਕੁਮੈਟੇਂਟਰ ਗੁਰਪ੍ਰੀਤ ਸਿੰਘ
ਬੇਰ ਕਲਾਂ, ਖੇਡ ਲੇਖਕ ਜਸਵੰਤ ਸਿੰਘ ਖੜਗ ਤੇ ਸੁਰਜੀਤ ਕਕਰਾਲੀ ਨੂੰ
ਸਨਮਾਨਿਤ ਕੀਤਾ ਗਿਆ।
ਤੀਜਾ
ਫਗਵਾੜਾ ਅੰਤਰਰਾਸ਼ਟਰੀ ਕਬੱਡੀ ਗੋਲਡ ਕੱਪ 24 ਨੂੰ
ਫਗਵਾੜਾ, 16 ਜਨਵਰੀ - ਤੀਜਾ ਫਗਵਾੜਾ
ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ 24 ਜਨਵਰੀ ਨੂੰ ਚੰਡੀਗੜ੍ਹ ਬਾਈਪਾਸ ਨੇੜੇ
ਸੁਖਚੈਨਆਣਾ ਸਾਹਿਬ ਗੁਰਦੁਆਰਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ
ਕੱਪ ਦੌਰਾਨ 8 ਟੀਮਾਂ ਸ਼ਿਰਕਤ ਕਰਨਗੀਆਂ ਜਿਨ੍ਹਾਂ ਵਿਚ ਦਸ਼ਮੇਸ਼ ਕਲੱਬ ਨਕੋਦਰ,
ਬਾਬਾ ਦੀਪ ਸਿੰਘ ਕਲੱਬ ਨਾਰਵੇਂ, ਸ਼ਹੀਦ ਬਚਨ ਸਿੰਘ ਅਕੈਡਮੀ ਦਿੜਵਾ, ਸ਼ੇਰੇ
ਪੰਜਾਬ ਅਕੈਡਮੀ ਕੈਲੀਫੋਰਨੀਆ, ਗੁਰੂ ਨਾਨਕ ਕਲੱਬ ਨਕੋਦਰ, ਪੰਜਾਬ ਰਾਜ
ਬਿਜਲੀ ਬੋਰਡ, ਅਜ਼ਾਦ ਕਬੱਡੀ ਕਲੱਬ ਦੀਆਂ ਟੀਮਾਂ ਸ਼ਾਮਿਲ ਹਨ। ਉਨ੍ਹਾਂ ਨੇ
ਦੱਸਿਆ ਕਿ 24 ਜਨਵਰੀ ਨੂੰ ਸਵੇਰੇ 11 ਵਜੇ ਸ਼ੁਰੂ ਹੋ ਰਿਹਾ ਇਸ ਟੂਰਨਾਮੈਂਟ
ਵਿਚ ਮੈਚਾਂ ਤੋਂ ਬਾਅਦ ਦਰਸ਼ਕਾਂ ਦੇ ਮਨੋਰੰਜਨ ਲਈ ਫਿਲਮੀ ਕਲਾਕਾਰ ਰਾਣਾ
ਰਣਬੀਰ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ।
ਬਾਬਾ
ਚੂਹੜ ਸਿੰਘ ਢਿੱਲੋਂ ਕਬੱਡੀ ਕੱਪ 'ਚ ਜਰਗੜੀ ਜੇਤੂ
ਸਮਰਾਲਾ, 16 ਜਨਵਰੀ - ਬਾਬਾ ਚੂਹੜ ਸਿੰਘ
ਢਿੱਲੋਂ ਕਬੱਡੀ ਕੱਪ ਮਾਲਵਾ ਕਾਲਜ ਬੌਂਦਲੀ ਦੇ ਖੇਡ ਸਟੇਡੀਅਮ ਵਿਚ ਕਰਵਾਇਆ
ਗਿਆ। ਇਸ ਕਬੱਡੀ ਕੱਪ 'ਤੇ ਜਰਗੜੀ ਕਲੱਬ ਦੇ ਖਿਡਾਰੀਆਂ ਨੇ ਨੀਲੋਂ ਕਲੱਬ
ਨੂੰ ਹਰਾ ਕੇ ਕਬਜ਼ਾ ਕੀਤਾ। ਪੰਜਾਬ ਭਰ ਵਿਚੋਂ ਚੋਟੀ ਦੀਆਂ 16 ਕਲੱਬਾਂ ਦੇ
ਆਧਾਰਤ ਹੋਏ ਇਸ ਖੇਡ ਮੇਲੇ ਵਿਚ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪੰਜਾਬ
ਦੇ ਸਾਬਕਾ ਮੰਤਰੀ ਲਾਲ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ
ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੇ ਕੀਤੀ। ਕਮੈਂਟਰੀ ਸੁਰਜੀਤ
ਕਕਰਾਲੀ ਨੇ ਬਾਖੂਬੀ ਕੀਤੀ।
ਚਮਕੌਰ
ਸਾਹਿਬ ਕਬੱਡੀ ਕੱਪ 19 ਨੂੰ
ਜਲੰਧਰ, 15 ਜਨਵਰੀ - 5ਵਾਂ ਸਾਲਾਨਾ ਕਬੱਡੀ
ਕੱਪ 19 ਜਨਵਰੀ ਨੂੰ ਕਬੱਡੀ ਅਕੈਡਮੀ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ
ਚਮਕੌਰ ਸਾਹਿਬ ਵੱਲੋਂ ਕਰਵਾਇਆ ਜਾ ਰਿਹਾ ਹੈ। ਪਰਲਸ ਗਰੁੱਪ ਦੇ ਐਮ. ਡੀ.
ਸ: ਨਿਰਮਲ ਸਿੰਘ ਭੰਗੂ ਵੱਲੋਂ ਇਹ ਕਬੱਡੀ ਕੈਂਪ ਸਪਾਂਸਰ ਕੀਤਾ ਗਿਆ ਹੈ।
ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਚੋਟੀ ਦੀਆਂ ਅੱਠ ਟੀਮਾਂ ਭਾਗ ਲੈਣਗੀਆਂ।
6ਵਾਂ ਅੰਬੀ
ਹਠੂਰ ਅੰਤਰਰਾਸ਼ਟਰੀ ਕੈਨੇਡਾ ਕਬੱਡੀ ਕੱਪ 7 ਨੂੰ
ਹਠੂਰ, 15 ਜਨਵਰੀ - 6ਵਾਂ ਅੰਬੀ ਹਠੂਰ
ਅੰਤਰਰਾਸ਼ਟਰੀ ਕੈਨੇਡਾ ਕਬੱਡੀਕੱਪ ਅੰਬੀ ਹਠੂਰ ਖੇਡ ਸਟੇਡੀਅਮ ਵਿਚ 7 ਫਰਵਰੀ
ਨੂੰ ਕਰਵਾਇਆ ਜਾ ਰਿਹਾ ਹੈ। ਇਸ ਕੱਪ ਵਿਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ
ਨਾਨਕ ਸਿੰਘ, ਡਾ: ਬਲਜੀਤ ਸਿੰਘ ਤੇ ਨਿਰਭੈ ਸਿੰਘ ਨੂੰ ਮੋਟਰਸੀਿੲਕਲ ਦੇ ਕੇ
ਸਨਮਾਨਿਤ ਕੀਤਾ ਜਾਵੇਗਾ।
ਰਾਸ਼ਟਰੀ
ਫੁੱਟਬਾਲ ਲੀਗ 'ਚ ਜੇ. ਸੀ. ਟੀ. ਮੋਹਰੀ
ਲੁਧਿਆਣਾ, 15 ਜਨਵਰੀ - ਲੁਧਿਆਣਾ ਦੇ ਗੁਰੂ
ਨਾਨਕ ਸਟੇਡੀਅਮ ਵਿਚ ਰਾਸ਼ਟਰੀ ਫੁੱਟਬਾਲ ਲੀਗ ਚੱਲ ਰਹੀ ਹੈ। ਇਸ ਲੀਗ ਦੇ
ਨੌਵੇਂ ਗੇੜ ਦੇ ਮੁਕਾਬਲੇ ਵਿਚ ਜੇ. ਸੀ. ਟੀ. ਨੇ ਇਕ ਅਹਿਮ ਜਿੱਤ ਪ੍ਰਾਪਤ
ਕਰਦਿਆਂ ਏਅਰ ਇੰਡੀਆ ਮੁੰਬਈ ਨੂੰ 2-0 ਨਾਲ ਹਰਾ ਕੇ ਪੂਰੇ ਤਿੰਨ ਅੰਕ
ਪ੍ਰਾਪਤ ਕਰਦਿਆਂ ਅੰਕ ਤਾਲਿਕਾ 'ਚ ਕੁੱਲ 11 ਅੰਕਾਂ ਨਾਲ 8ਵੇਂ ਸਥਾਨ 'ਤੇ
ਆਪਣੀ ਸਥਿਤੀ ਨੂੰ ਪਹੁੰਚਾ ਲਿਆ ਹੈ। ਜੇ. ਸੀ. ਟੀ. ਦੇ ਓ. ਐਨ. ਕਰੀਮ ਨੂੰ
ਮੈਨ ਆਫ਼ ਦੀ ਮੈਚ ਵਜੋਂ 5 ਹਜ਼ਾਰ ਨਾਲ ਸਨਮਾਨਿਤ ਕੀਤਾ। ਜੇ. ਸੀ. ਟੀ. ਦਾ
ਅਗਲਾ ਮੈਚ ਲੁਧਿਆਣਾ ਵਿਖੇ 27 ਫਰਵਰੀ ਨੂੰ ਡੈਂਪੋ ਸਪੋਰਟਸ ਕਲੱਬ ਗੋਆ ਨਾਲ
ਹੋਵੇਗਾ, ਜਦਕਿ ਇਸ ਤੋਂ ਪਹਿਲਾ ਜੇ. ਸੀ. ਟੀ. 5 ਮੈਚ ਦੂਜੀਆਂ ਟੀਮਾਂ ਦੇ
ਖੇਡ ਮੈਦਾਨਾਂ 'ਚ ਖੇਡੇਗੀ।
ਜਲੰਧਰ,
ਬਠਿੰਡਾ, ਰੋਪੜ ਤੇ ਅੰਮ੍ਰਿਤਸਰ ਜੇਤੂ
ਜਲੰਧਰ, 15 ਜਨਵਰੀ - ਪੰਜਾਬ ਹਾਕੀ
ਚੈਂਪੀਅਨਸ਼ਿਪ ਅੰਡਰ 18 ਸਾਲ ਲੜਕੇ ਵਰਗ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ
ਜਲੰਧਰ 'ਚ ਖੇਡੀ ਜਾ ਰਹੀ ਹੈ। ਇਸ ਦੇ ਖੇਡੇ ਗਏ ਮੈਚਾਂ ਵਿਚ ਬਠਿੰਡਾ ਨੇ
ਤਰਨ ਤਾਰਨ ਨੂੰ 2-0 ਨਾਲ, ਅੰਮ੍ਰਿਤਸਰ ਨੇ ਫਤਹਿਗੜ੍ਹ ਸਾਹਿਬ ਨੂੰ 1-0
ਨਾਲ, ਜਲੰਧਰ ਨੇ ਲੁਧਿਆਣਾ ਨੂੰ 3-0 ਨਾਲ, ਰੋਪੜ ਨੇ ਫਿਰੋਜ਼ਪੁਰ ਨੂੰ 6-4
ਨਾਲ ਤੇ ਪਟਿਆਲਾ ਨੇ ਸੰਗਰੂਰ ਨੂੰ 3-1 ਨਾਲ ਹਰਾ ਕੇ ਅਗਲੇ ਦੌਰ ਵਿਚ
ਪ੍ਰਵੇਸ਼ ਕੀਤਾ। ਇਸ ਤੋਂ ਪਹਿਲਾਂ ਇਸ ਦੇ ਖੇਡੇ ਗਏ ਪ੍ਰੀ ਕੁਆਰਟਰਫਾਈਨਲ ਦੇ
ਮੁਕਾਬਲਿਆਂ ਵਿਚੋਂ ਮੁਹਾਲੀ ਨੇ ਬਠਿੰਡਾ ਨੂੰ 2-1 ਨਾਲ, ਫਰੀਦਕੋਟ ਨੇ
ਮੁਕਤਸਰ ਨੂੰ 4-0 ਨਾਲ, ਗੁਰਦਾਸਪੁਰ ਨੇ ਮੋਗਾ ਨੂੰ 5-3 ਨਾਲ ਤੇ ਰੋਪੜ ਨੇ
ਅੰਮ੍ਰਿਤਸਰ ਨੂੰ 2-1 ਨਾਲ ਹਰਾ ਕੇ ਕੁਆਰਟਰਫਾਈਨਲ ਵਿਚ ਪ੍ਰਵੇਸ਼ ਕੀਤਾ।
ਰੇਲ ਕੋਚ
ਫੈਕਟਰੀ ਤੇ ਪੰਜਾਬ ਪੁਲਿਸ ਜੇਤੂ
ਬਟਾਲਾ, 15 ਜਨਵਰੀ - ਐਸ.ਐਨ.ਕਾਲਜ ਕਾਦੀਆਂ
'ਚ 44ਵੀਂ ਪੰਜਾਬ ਸਟੇਟ ਕਰਾਸ ਕੰਟਰੀ ਚੈਂਪੀਅਨਸ਼ਿਪ ਜ਼ਿਲ੍ਹਾ ਗੁਰਦਾਸਪੁਰ
ਐਥਲੈਟਿਕਸ ਐਸੋਸੀਏਸ਼ਨ ਵੱਲੋਂ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਪੰਜਾਬ ਭਰ
ਦੇ ਸਾਰੇ ਜ਼ਿਲ੍ਹਾ ਐਸੋਸੀਏਸ਼ਨਾਂ 'ਚੋਂ 275 ਐਥਲੀਟਾਂ ਨੇ ਭਾਗ ਲਿਆ। ਇਸ
ਚੈਂਪੀਅਨਸ਼ਿਪ ਵਿਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਮਰਦਾਂ ਦੇ ਵਰਗ ਵਿਚ
ਬਾਜ਼ੀ ਮਾਰੀ ਤੇ ਪੰਜਾਬ ਪੁਲਿਸ ਨੇ ਔਰਤਾਂ ਦੇ ਵਰਗ ਵਿਚ ਪਹਿਲਾ ਸਥਾਨ
ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਵੱਖ-ਵੱਖ ਵਰਗਾਂ 'ਚ ਤਰਨਤਾਰਨ,
ਗੁਰਦਾਸਪੁਰ, ਸੰਗਰੂਰ ਦੇ ਖਿਡਾਰੀਆਂ ਨੇ ਵੀ ਆਪਣੇ-ਆਪਣੇ ਜ਼ਿਲ੍ਹਿਆਂ ਦਾ
ਨਾਂ ਰੌਸ਼ਨ ਕੀਤਾ।
ਚਾਉਕੇ ਦਾ
ਕਬੱਡੀ ਕੱਪ ਸ਼ੁਰੂ
ਚਾਉਕੇ, 15 ਜਨਵਰੀ - 18ਵਾਂ ਵਿਸ਼ਾਲ ਕਬੱਡੀ
ਕੱਪ ਪਿੰਡ ਚਾਉਕੇ ਵਿਖੇ ਕਰਵਾਇਆ ਜਾ ਰਿਹਾ ਹੈ। ਕਬੱਡੀ 60 ਕਿਲੋ ਭਾਰ ਵਰਗ
ਦੇ ਫਸਵੇਂ ਮੁਕਾਬਲਿਆਂ 'ਚ ਠੀਕਰੀਵਾਲ ਨੇ ਚਾਉਕੇ ਨੂੰ ਪਲੇਠੇ ਮੈਚ 'ਚ
ਹਰਾਇਆ, ਜਦਕਿ ਬਦਿਆਲਾ ਨੇ ਡੇਰਾ ਬਾਬਾ ਕੁੱਤੀਵਾਲ ਨੂੰ, ਬਾਬਾ ਧੌਲਾ ਟਿੱਬਾ
ਨੇ ਦਰਾਜ ਨੂੰ, ਖੇੜੀ ਨੇ ਧਿੰਗੜ ਨੂੰ, ਚਾਉਕੇ ਬੀ ਨੇ ਲਹਿਰਾਖਾਨਾ ਨੂੰ,
ਬਦਰਾ ਨੇ ਮਹਿਾਰਜ ਨੂੰ, ਬੁਰਜ ਹਰੀਕਾ ਨੇ ਕਰਾੜਵਾਲਾ ਨੂੰ, ਡੇਰਾ ਬਾਬਾ
ਬੱਲ੍ਹੋ ਨੇ ਸਾਹੋਕੇ ਨੂੰ, ਜੋਧਪੁਰ ਚੀਮਾਂ ਨੇ ਰੜ੍ਹ ਨੂੰ, ਸੰਦੋਹਾ ਨੇ
ਲਹਿਰਾ ਧੁਰਕੋਟ ਨੂੰ, ਢਿਲਵਾਂ ਨੇ ਮੰਡੀ ਕਲਾਂ ਨੂੰ, ਅਸਪਾਲ ਕਲਾਂ ਨੇ
ਚਾਉਕੇ ਸੀ ਨੂੰ, ਪਿੱਥੋ ਨੇ ਕੱਟੂਵਾਲੀਆਂ ਨੂੰ ਅਤੇ ਖੋਖਰ ਨੇ ਕਾਲੇਕੇ ਦੀ
ਟੀਮ ਨੂੰ ਹਰਾਇਆ। ਕੁੱਤਿਆਂ ਦੀਆਂ ਦੌੜਾਂ ਅਤੇ ਤਾਸ਼ ਸੀਪ ਦੇ ਦਿਲਚਸਪ
ਮੁਕਾਬਲੇ ਅਜੇ ਜਾਰੀ ਸਨ।
ਮੰਡੀ
ਮੁੱਲਾਂਪੁਰ ਦਾ ਕਬੱਡੀ ਕੱਪ 20 ਨੂੰ
ਮੁੱਲਾਂਪੁਰ ਦਾਖਾ, 15 ਜਨਵਰੀ - ਚੌਥਾ
ਪਿੰਡ ਵਾਰ ਓਪਨ ਕਬੱਡੀ ਟੂਰਨਾਮੈਂਟ 20 ਮੰਡੀ ਮੁੱਲਾਂਪੁਰ (ਲੁਧਿਆਣਾ) ਦੇ
ਗੁਰਮਤਿ ਭਵਨ ਸਾਹਮਣੇ ਗਰਾਊਂਡਾਂ 'ਚ ਕਰਵਾਇਆ ਜਾ ਰਿਹਾ ਹੈ। ਪਿੰਡ ਪੱਧਰੀ
ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀਆਂ 16 ਟੀਮਾਂ 51-31 ਹਜ਼ਾਰ ਦੇ ਇਨਾਮ ਲਈ
ਮੈਦਾਨ 'ਚ ਨਿਤਰਨਗੀਆਂ। ਹਰ ਇਕ ਟੀਮ ਵਿਚ ਇਕ ਖਿਡਾਰੀ ਬਾਹਰੋਂ ਖੇਡਣ ਦੀ
ਫੈਡਰੇਸ਼ਨ ਨਿਯਮਾਂ ਅਨੁਸਾਰ ਆਗਿਆ ਹੋਵੇਗੀ।
15ਵਾਂ
ਮਾਨਾਂਵਾਲਾ ਪੇਂਡੂ ਖੇਡ ਮੇਲਾ 18 ਤੋਂ
ਮਾਨਾਂਵਾਲਾ, 15 ਜਨਵਰੀ - 18 ਤੋਂ 20
ਜਨਵਰੀ ਤੱਕ 15ਵਾਂ ਮਾਨਾਂਵਾਲਾ ਪੇਂਡੂ ਖੇਡ ਮੇਲਾ ਸ: ਜਗੀਰ ਸਿੰਘ ਸੰਧੂ
ਮੈਮੋਰੀਅਲ ਸਪੋਰਟਸ ਸਟੇਡੀਅਮ ਜੀ. ਟੀ. ਰੋਡ ਮਾਨਾਂਵਾਲਾ (ਅੰਮ੍ਰਿਤਸਰ)
ਵਿਖੇ ਕਰਵਾਇਆ ਜਾ ਰਿਹਾ ਹੈ। 18 ਜਨਵਰੀ ਨੂੰ 60 ਕਿਲੋ ਕਬੱਡੀ ਮੈਚ
ਮੁਕਾਬਲੇ ਤੇ ਐਥਲੈਟਿਕਸ (ਲੜਕੇ-ਲੜਕੀਆਂ) 100, 400, 8000, 3000 ਤੇ
5000 ਮੀਟਰ ਦੌੜ ਮੁਕਾਬਲੇ ਕਰਵਾਏ ਜਾਣਗੇ। 19 ਜਨਵਰੀ ਨੂੰ ਇਕ ਪਿੰਡ ਓਪਨ
ਕਬੱਡੀ ਮੁਕਾਬਲੇ, ਕੁੱਤਿਆਂ ਦੀਆਂ ਟਰੈਕ ਦੌੜਾਂ ਅਤੇ 20 ਜਨਵਰੀ ਨੂੰ ਅੱਠ
ਅਕੈਡਮੀਆਂ ਦੇ ਮੈਚ, ਪੰਜਾਬ-ਹਰਿਆਣਾ ਲੜਕੀਆਂ ਦੀ ਕਬੱਡੀ ਦਾ ਸ਼ੋਅ ਅਤੇ
ਰੱਸਾਕਸ਼ੀ ਮੁਕਾਬਲੇ ਕਰਵਾਏ ਜਾਣਗੇ। 20 ਜਨਵਰੀ ਨੂੰ ਸ਼ਾਮ 4 ਵਜੇ ਗਾਇਕ ਗੀਤਾ
ਜ਼ੈਲਦਾਰ ਦਾ ਖੁੱਲ੍ਹਾ ਅਖਾੜਾ ਵੀ ਲਗਾਇਆ ਜਾਵੇਗਾ।
ਸ੍ਰੀ ਗੁਰੂ
ਗੋਬਿੰਦ ਸਿੰਘ ਵਰਲਡ ਕਬੱਡੀ ਕੱਪ 27 ਤੋਂ
ਜਲੰਧਰ, 14 ਜਨਵਰੀ - ਜਲੰਧਰ ਦੇ ਗੁਰੂ
ਗੋਬਿੰਦ ਸਿੰਘ ਸਟੇਡੀਅਮ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਵਰਲਡ ਕਬੱਡੀ ਕੱਪ
ਕਰਵਾਇਆ ਜਾ ਰਿਹਾ ਹੈ। ਇਸ ਵਿਚ ਚੋਟੀ ਦੀਆਂ ਕਬੱਡੀ ਟੀਮਾਂ ਹਿੱਸਾ ਲੈਣਗੀਆਂ।
ਇਸ ਕਬੱਡੀ ਕੱਪ ਵਿਚ 12 ਮੋਟਰਸਾਈਕਲ ਦਰਸ਼ਕਾਂ ਨੂੰ ਲੱਕੀ ਡਰਾਅ ਰਾਹੀਂ
ਦਿੱਤੇ ਜਾਣਗੇ। ਲੜਕੀਆਂ ਦਾ ਕਬੱਡੀ ਮੈਚ ਮੁੱਖ ਆਕਰਸ਼ਣ ਦਾ ਕੇਂਦਰ ਹੋਵੇਗਾ।
ਪੰਜਵਾਂ
ਹਰਭਜਨ ਸਿੰਘ ਯਾਦਗਾਰੀ ਕਬੱਡੀ ਕੱਪ 16 ਨੂੰ
ਗੜ੍ਹਸ਼ੰਕਰ, 14 ਜਨਵਰੀ - ਪੰਜਵਾਂ ਹਰਭਜਨ
ਸਿੰਘ ਯਾਦਗਾਰੀ ਕਬੱਡੀ ਕੱਪ ਮਿਤੀ 16 ਜਨਵਰੀ ਨੂੰ ਪਿੰਡ ਇਬਰਾਹੀਮਪੁਰ ਵਿਖੇ
ਕਰਵਾਇਆ ਜਾ ਰਿਹਾ ਹੈ। ਸਵੇਰੇ 10 ਵਜੇਂ ਤੋਂ ਸ਼ੁਰੂ ਹੋਣ ਵਾਲੇ ਕਬੱਡੀ ਕੱਪ
ਵਿਚ ਪਿੰਡ ਪੱਧਰੀ ਓਪਨ ਤੋਂ ਇਲਾਵਾ ਪੰਜਾਬ ਦੇ ਨਾਮੀ ਕਬੱਡੀ ਕਲੱਬਾਂ ਦੇ
ਫੱਸਵੇਂ ਮੁਕਾਬਲੇ ਕਰਵਾਏ ਜਾਣਗੇ। ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ
ਵਿਸ਼ੇਸ਼ ਤੌਰ 'ਤੇ ਕਰਵਾਇਆ ਜਾਵੇਗਾ। ਕਬੱਡੀ ਕੱਪ ਵਿਚ ਪਹੁੰਚਣ ਵਾਲੇ ਦਰਸ਼ਕਾਂ
(ਔਰਤਾਂ ਸਮੇਤ) ਨੂੰ ਲੱਕੀ ਕੂਪਨਾਂ ਰਾਹੀਂ ਵਿਸ਼ੇਸ਼ ਇਨਾਮ ਵੀ ਕੱਢੇ ਜਾਣਗੇ।
ਪੰਜਾਬ
ਹਾਕੀ ਚੈਂਪੀਅਨਸ਼ਿਪ 'ਚ ਬਠਿੰਡਾ, ਸੰਗਰੂਰ, ਲੁਧਿਆਣਾ ਜੇਤੂ
ਜਲੰਧਰ, 14 ਜਨਵਰੀ - ਉਲੰਪੀਅਨ ਸੁਰਜੀਤ
ਹਾਕੀ ਸਟੇਡੀਅਮ ਜਲੰਧਰ ਵਿਖੇ ਪੰਜਾਬ ਹਾਕੀ ਚੈਂਪੀਅਨਸ਼ਿਪ ਅੰਡਰ 18 ਸਾਲ
ਲੜਕੇ ਵਰਗ ਵਿਚ ਸ਼ੁਰੂ ਹੋਈ। ਹਾਕੀ ਕੋਚ ਮੋਹਨ ਸਿੰਘ ਨੇ ਦੱਸਿਆ ਕਿ ਪਹਿਲੇ
ਮੈਚ ਵਿਚ ਬਠਿੰਡਾ ਨੇ ਬਰਨਾਲਾ 'ਤੇ 4-1 ਨਾਲ ਜਿੱਤ ਦਰਜ ਕੀਤੀ। ਦੂਜੇ ਮੈਚ
ਵਿਚ ਸੰਗਰੂਰ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 4-1 ਨਾਲ ਹਰਾਇਆ, ਮੋਹਾਲੀ ਨੇ
ਹੁਸ਼ਿਆਰਪੁਰ ਨੂੰ 4-0 ਨਾਲ ਤੇ ਲੁਧਿਆਣਾ ਨੇ ਮਾਨਸਾ ਨੂੰ 7-0 ਨਾਲ ਹਰਾ ਕੇ
ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ।
59ਵਾਂ
ਤਿੰਨ ਦਿਨਾ ਖੇਡ ਮੇਲਾ 14 ਤੋਂ
ਕੁੱਪਕਲਾਂ, 13 ਜਨਵਰੀ - 14 ਤੋਂ 16
ਜਨਵਰੀ ਤੱਕ 59ਵਾਂ ਤਿੰਨ ਦਿਨਾਂ ਖੇਡ ਮੇਲਾ ਬਾਬਾ ਗੱਜਣ ਸ਼ਾਹ ਜੀ ਯੂਥ
ਸਪੋਰਟਸ ਕਲੱਬ ਫਲੌਡ ਕਲਾਂ ਵੱਲੋਂ ਕਰਵਾਇਆ ਜਾ ਰਿਹਾ ਹੈ। 15 ਜਨਵਰੀ ਨੂੰ
ਕਬੱਡੀ 70 ਕਿਲੋ ਦੇ ਮੈਚ ਕਰਵਾਏ ਜਾਣਗੇ। ਕਬੱਡੀ ਦੀਆਂ ਜੇਤੂ ਟੀਮਾਂ ਨੂੰ
ਨਕਦ ਇਨਾਮਾਂ ਨਾਲ ਨਿਵਾਜਿਆ ਜਾਵੇਗਾ।
5ਵਾਂ ਦੋ
ਰੋਜ਼ਾ ਅੰਤਰਰਾਸ਼ਟਰੀ ਕਬੱਡੀ ਕੱਪ 30 ਨੂੰ
ਮੋਗਾ, 13 ਜਨਵਰੀ - 5ਵਾਂ ਦੋ ਰੋਜ਼ਾ
ਅੰਤਰਰਾਸ਼ਟਰੀ ਕਬੱਡੀ ਕੱਪ 30-31 ਜਨਵਰੀ ਨੂੰ ਪਿੰਡ ਲੰਢੇਕੇ ਵਿਖੇ ਕਰਵਾਇਆ
ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਕੀਪਾ ਬੱਧਨੀ ਵਾਲਾ ਅਤੇ ਕਾਲੂ ਰਸੂਲਪੁਰ
ਨੂੰ ਸਫਾਰੀ ਗੱਡੀਆਂ, ਸੀਰਾ ਪਿੱਥੋ ਨੂੰ ਸਕਾਰਪਿਓ ਗੱਡੀ, ਅਮਰੂ ਜਨੇਤਪੁਰਾ
ਨੂੰ ਅਲਟੋ ਕਾਰ, ਸੁਖਬੀਰ ਸਰਾਵਾਂ ਨੂੰ ਮਹਿੰਦਰਾ ਅਰਜਨ ਟਰੈਕਟਰ ਅਤੇ ਤੇਰਾਂ
ਹੋਰ ਖਿਡਾਰੀਆਂ ਨੂੰ ਬੁਲਟ ਮੋਟਰ ਸਾਈਕਲਾਂ ਨਾਲ ਸਨਮਾਨਤ ਕੀਤਾ ਜਾਵੇਗਾ ਅਤੇ
ਜੇਤੂ ਟੀਮਾਂ ਨੂੰ ਪਹਿਲਾ ਇਨਾਮ ਇਕ ਲੱਖ ਰੁਪਏ ਅਤੇ ਦੂਜਾ ਇਨਾਮ 75 ਹਜ਼ਾਰ
ਰੁਪਏ ਅਤੇ ਓਪਨ ਟੀਮਾਂ ਨੂੰ 51 ਹਜ਼ਾਰ ਤੇ 41 ਹਜ਼ਾਰ ਰੁਪਏ ਇਨਾਮ ਵਜੋਂ
ਦਿੱਤੇ ਜਾਣਗੇ।
ਪੰਜਾਬ
ਬਾਡੀ ਬਿਲਡਿੰਗ ਚੈਂਪੀਅਨਸ਼ਿਪ 16 ਨੂੰ
ਜਲੰਧਰ, 13 ਜਨਵਰੀ - ਸੀਨੀਅਰ ਮਿਸਟਰ
ਪੰਜਾਬ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਮੁਕਾਬਲੇ 16 ਜਨਵਰੀ ਨੂੰ ਰੈੱਡ
ਕਰਾਸ ਭਵਨ ਫਰੀਦਕੋਟ ਵਿਖੇ ਕਰਵਾਏ ਜਾ ਰਹੇ ਹਨ। ਜਿਸ ਵਿਚ ਸੀਨੀਅਰ ਨੈਸ਼ਨਲ
ਦੇ ਲਈ ਪੰਜਾਬ ਦੀ ਟੀਮ ਵੀ ਚੁਣੀ ਜਾਵੇਗੀ।
33ਵਾਂ
ਬਾਬਾ ਨਾਮਦੇਵ ਖੇਡ ਮੇਲਾ 15 ਤੋਂ
ਘੁਮਾਣ, 13 ਜਨਵਰੀ - 33ਵਾਂ ਯਾਦਗਾਰੀ
ਖੇਡ ਮੇਲਾ 15 ਤੋਂ 17 ਜਨਵਰੀ ਤੱਕ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੀ
ਯਾਦ 'ਚ ਕਰਵਾਇਆ ਜਾ ਰਿਹਾ ਹੈ। ਇਸ ਵਿਚ ਕਬੱਡੀ, ਵਾਲੀਬਾਲ ਓਪਨ, ਵਾਲੀਬਾਲ
55 ਕਿਲੋ, ਹਾਕੀ ਲੜਕੇ ਅੰਡਰ 19 ਸਾਲ, ਰੋਜ਼ਾਨਾ ਕਬੱਡੀ ਦੇ ਸ਼ੌਅ ਮੈਚ,
ਕਲੱਬਾਂ ਦੀ ਚੈਂਪੀਅਨਸ਼ਿਪ, ਰੱਸੇ ਦੇ ਸ਼ੌਅ ਮੈਚ, ਹਰਿਆਣਾ ਤੇ ਪੰਜਾਬ ਦੀਆਂ
ਲੜਕੀਆਂ 'ਚ ਕਬੱਡੀ ਦਾ ਸ਼ੌਅ ਮੈਚ ਕਰਵਾਇਆ ਜਾਵੇਗਾ। ਕਬੱਡੀ ਕਲੱਬ 62 ਕਿਲੋ
ਦਾ ਪਹਿਲਾ ਇਨਾਮ 12 ਹਜ਼ਾਰ ਰੁਪਏ ਤੇ ਦੂਜਾ 10 ਹਜ਼ਾਰ ਰੁਪਏ, 70 ਕਿਲੋ
ਕਬੱਡੀ ਦਾ ਪਹਿਲਾ ਇਨਾਮ 18 ਹਜ਼ਾਰ ਰੁਪਏ ਤੇ 15 ਹਜ਼ਾਰ ਰੁਪਏ, ਹਾਕੀ ਲੜਕੇ
ਅੰਡਰ 19 ਸਾਲ ਦਾ ਪਹਿਲਾ ਇਨਾਮ 7 ਹਜ਼ਾਰ ਰੁਪਏ, ਦੂਜਾ ਇਨਾਮ 6 ਹਜ਼ਾਰ ਰੁਪਏ,
ਵਾਲੀਬਾਲ ਓਪਨ ਦਾ ਪਹਿਲਾ ਇਨਾਮ 8 ਹਜ਼ਾਰ ਰੁਪਏ ਤੇ ਦੂਜਾ 7 ਹਜ਼ਾਰ ਰੁਪਏ
ਹੋਵੇਗਾ।
56ਵੀਆਂ
ਕੌਮੀ ਸਕੂਲ ਖੇਡਾਂ ਸਮਾਪਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਜਨਵਰੀ -
56ਵੀਆਂ ਨੈਸ਼ਨਲ ਸਕੂਲ ਖੇਡਾਂ ਵਿਚ ਅੰਡਰ-14 ਸਾਲ ਮੁੰਡਿਆਂ ਦੇ ਮੁਕਾਬਲੇ
ਵਿਚ ਚੰਡੀਗੜ੍ਹ ਦੀ ਟੀਮ ਨੇ ਪਹਿਲਾ ਤੇ ਮਨੀਪੁਰ ਨੇ ਦੂਜਾ ਸਥਾਨ ਹਾਸਿਲ
ਕੀਤਾ। ਕੁੜੀਆਂ ਦੇ ਮੁਕਾਬਲੇ ਵਿਚ ਮਨੀਪੁਰ ਨੇ ਪਹਿਲਾ ਤੇ ਹਰਿਆਣਾ ਨੇ ਦੂਜਾ,
ਕ੍ਰਿਕਟ ਅੰਡਰ-19 ਸਾਲ ਮੁੰਡਿਆਂ ਦੇ ਮੁਕਾਬਲੇ ਵਿਚ ਚੰਡੀਗੜ੍ਹ ਨੇ ਪਹਿਲਾ
ਤੇ ਪੰਜਾਬ ਨੇ ਦੂਜਾ ਸਥਾਨ, ਬੈਡਮਿੰਟਨ ਅੰਡਰ-14 ਸਾਲ ਮੁੰਡਿਆਂ ਦੇ
ਮੁਕਾਬਲੇ ਵਿਚ ਮਹਾਰਾਸ਼ਟਰ ਨੇ ਪਹਿਲਾ ਤੇ ਆਂਧਰਾ ਪ੍ਰਦੇਸ਼ ਨੇ ਦੂਜਾ ਸਥਾਨ
ਹਾਸਿਲ ਕੀਤਾ। ਕੁੜੀਆਂ ਦੇ ਮੁਕਾਬਲੇ ਵਿਚ ਮਹਾਰਾਸ਼ਟਰ ਨੇ ਪਹਿਲਾ ਤੇ
ਗੁਜਰਾਤ ਨੇ ਦੂਜਾ ਸਥਾਨ ਹਾਸਿਲ ਕੀਤਾ। ਬੈਡਮਿੰਟਨ ਅੰਡਰ-14 ਸਾਲ ਮੁੰਡਿਆਂ
ਦੇ ਮੁਕਾਬਲੇ ਵਿਚ ਚਿਰਾਗ ਸ਼ੈਟੀ ਮਹਾਰਾਸ਼ਟਰ ਨੇ ਪਹਿਲਾ ਤੇ ਡੀ. ਬੀ. ਐਸ.
ਚੰਦਰ ਕੁਮਾਰ ਆਂਧਰਾ ਪ੍ਰਦੇਸ਼ ਨੇ ਦੂਜਾ ਸਥਾਨ ਹਾਸਿਲ ਕੀਤਾ। ਕੁੜੀਆਂ ਦੇ
ਮੁਕਾਬਲੇ ਵਿਚ ਕ੍ਰਿਸਮਾ ਵਾਡਕਰ ਮਹਾਰਾਸ਼ਟਰ ਨੇ ਪਹਿਲਾ ਤੇ ਅਨੋਕਸਾ ਪਾਰਖ
ਗੁਜਰਾਤ ਨੇ ਦੂਜਾ ਸਥਾਨ ਹਾਸਿਲ ਕੀਤਾ। ਬੈਡਮਿੰਟਨ ਅੰਡਰ-17 ਸਾਲ ਮੁੰਡਿਆਂ
ਦੇ ਮੁਕਾਬਲੇ ਵਿਚ ਮਹਾਰਾਸ਼ਟਰ ਨੇ ਪਹਿਲਾ ਤੇ ਆਂਧਰਾ ਨੇ ਦੂਜਾ ਸਥਾਨ ਹਾਸਿਲ
ਕੀਤਾ। ਕੁੜੀਆਂ ਦੇ ਮੁਕਾਬਲੇ ਵਿਚ ਆਂਧਰਾ ਪ੍ਰਦੇਸ਼ ਨੇ ਪਹਿਲਾ ਤੇ ਦਿੱਲੀ
ਨੇ ਦੂਜਾ ਸਥਾਨ ਹਾਸਿਲ ਕੀਤਾ। ਬੈਡਮਿੰਟਨ ਅੰਡਰ-17 ਸਾਲ ਮੁੰਡਿਆਂ ਦੇ
ਮੁਕਾਬਲੇ ਵਿਚ ਕੌਸ਼ਿਲ ਮਹਾਰਾਸ਼ਟਰ ਨੇ ਪਹਿਲਾ ਤੇ ਰਮਨਦੀਪ ਪੰਜਾਬ ਨੇ ਦੂਜਾ
ਸਥਾਨ ਹਾਸਿਲ ਕੀਤਾ। ਕੁੜੀਆਂ ਦੇ ਮੁਕਾਬਲੇ ਵਿਚ ਰੇਵਤੀ ਮਹਾਂਰਾਸ਼ਟਰ ਨੇ
ਪਹਿਲਾ ਤੇ ਦੇਵੀਕਾ ਕਰਨਾਟਕਾ ਨੇ ਦੂਜਾ ਸਥਾਨ ਹਾਸਿਲ ਕੀਤਾ। ਬੈਡਮਿੰਟਨ
ਅੰਡਰ-19 ਸਾਲ ਮੁੰਡਿਆਂ ਦੇ ਮੁਕਾਬਲੇ ਵਿਚ ਹਰਿਆਣਾ ਨੇ ਪਹਿਲਾ ਤੇ ਪੰਜਾਬ
ਨੇ ਦੂਜਾ ਸਥਾਨ ਹਾਸਿਲ ਕੀਤਾ।
ਸਮਰਾਲਾ
ਖੇਡ ਮੇਲਾ 12 ਤੋਂ
ਸਮਰਾਲਾ, 12 ਜਨਵਰੀ - 12 ਤੋਂ 14 ਫਰਵਰੀ
ਤੱਕ ਸਮਰਾਲਾ ਦੇ ਮਾਲਵਾ ਕਾਲਜ ਬੌਂਦਲੀ ਵਿਖੇ ਤਿੰਨ ਰੋਜ਼ਾ ਖੇਡ ਮੇਲਾ
ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਖੇਡਾਂ ਨੂੰ ਮਿੰਨੀ ਪੇਂਡੂ ਉਲੰਪਿਕਸ ਦੇ
ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਖੇਡ ਮੇਲੇ ਦੇ ਪਹਿਲੇ ਦਿਨ 12 ਫ਼ਰਵਰੀ
ਨੂੰ ਬੈਲ-ਗੱਡੀ, ਕੁੱਤਿਆਂ ਦੀਆਂ ਦੌੜਾਂ ਤੇ ਘੋੜ-ਦੌੜ ਦੇ ਮੁਕਾਬਲੇ ਹੋਣਗੇ
ਜਦਕਿ ਦੂਜੇ ਦਿਨ 13 ਫ਼ਰਵਰੀ ਨੂੰ ਬੈਲ-ਗੱਡੀਆਂ ਹੀਟਸ, ਐਥਲੈਟਿਕਸ,
ਭਾਰ-ਤੋਲਣ, ਵਾਲੀਬਾਲ ਸਮੈਸ਼ਿੰਗ ਤੇ ਕਬੱਡੀ ਇਕ ਪਿੰਡ ਕਲੱਬ ਸਮੇਤ ਕਈ ਹੋਰ
ਖੇਡਾਂ ਹੋਣਗੀਆਂ। 14 ਫ਼ਰਵਰੀ ਨੂੰ ਬੈਲ-ਗੱਡੀਆਂ ਹੀਟਸ ਦੇ ਫਾਈਨਲ ਤੇ
ਸੰਸਾਰ ਪੱਧਰ ਦੀਆਂ 8 ਅਕੈਡਮੀਆਂ ਦੇ ਕੌਮਾਂਤਰੀ ਖਿਡਾਰੀਆਂ ਵਿਚਾਲੇ ਰੌਚਿਕ
ਮੁਕਾਬਲੇ ਹੋਣਗੇ। ਚੇਅਰਮੈਨ ਹਰਭਜਨ ਸਿੰਘ ਟਰਾਂਸਪੋਰਟਰ ਵੱਲੋਂ ਤਿੰਨੇ ਦਿਨ
ਦੇਸੀ ਘਿਓ ਦੇ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਕਿਲ੍ਹਾ
ਰਾਏਪੁਰ ਦੀਆਂ 75ਵੀਆਂ ਮਿੰਨੀ ਪੇਂਡੂ ਉਲੰਪਿਕਸ 3 ਤੋਂ
ਡੇਹਲੋਂ, 12 ਜਨਵਰੀ - 75ਵੀਆਂ ਸੰਸਾਰ
ਪ੍ਰਸਿੱਧ ਮਿੰਨੀ ਪੇਂਡੂ ਉਲੰਪਿਕਸ ਖੇਡਾਂ ਕਿਲ੍ਹਾ ਰਾਏਪੁਰ ਦੇ ਗਰੇਵਾਲ
ਸਪੋਰਟਸ ਸਟੇਡੀਅਮ 'ਚ 3 ਤੋਂ 6 ਫਰਵਰੀ ਤੱਕ ਕਰਵਾਈਆਂ ਜਾ ਰਹੀਆਂ ਹਨ।
ਪਲਾਈਨਮ ਜੁਬਲੀ ਉਲੰਪਿਕਸ ਵਿਚ ਹਾਕੀ ਲਈ 100 ਤੋਲੇ ਸੋਨ ਤਮਗੇ ਨੂੰ ਜਿੱਤਣ
ਲਈ ਚੋਟੀ ਦੀਆਂ ਟੀਮਾਂ ਭਿੜਨਗੀਆਂ। ਅੰਡਰ 17 ਸਾਲ ਹਾਕੀ ਮੁਕਾਬਲੇ
ਐਸਟਰੋਟਰਡ ਉਪਰ ਸਿਕਸ ਏ ਸਾਈਡ ਮੁਕਾਬਲੇ ਹੋਣਗੇ। ਅੰਡਰ 14 ਸਾਲ ਹਾਕੀ
ਲੜਕਿਆਂ ਮੁਕਾਬਲੇ ਵੀ ਐਸਟਰੋ ਟਰਡ ਤੇ ਹੀ ਹੋਣਗੇ। ਐਥਲੈਟਿਕਸ 'ਚ ਚੋਟੀ ਦੇ
ਅਥਲੀਟ ਹਿੱਸਾ ਲੈਣਗੇ। ਜੇਤੂ ਨੂੰ 5 ਹਜ਼ਾਰ, ਉਪ ਜੇਤੂ ਨੂੰ 3000 ਅਤੇ
ਤੀਸਰੇ ਸਥਾਨ ਵਾਲੇ 2 ਹਜ਼ਾਰ ਨਕਦ ਦਿੱਤੇ ਜਾਣਗੇ ਜਦਕਿ ਅੰਡਰ 19 ਸਾਲ ਸਕੂਲ
ਵਰਗ 'ਚ ਲੜਕੇ ਲੜਕੀਆਂ ਦੇ ਮੁਕਾਬਲੇ ਹੋਣਗੇ। ਖੇਡਾਂ ਦੌਰਾਨ ਅੱਠ ਅਕੈਡਮੀਆਂ
ਦੇ ਮੈਚਾਂ ਦੀ ਜੇਤੂ ਟੀਮ ਨੂੰ ਇਕ ਲੱਖ, ਉਪ ਜੇਤੂ ਨੂੰ 75 ਹਜ਼ਾਰ ਅਤੇ ਬਾਕੀ
ਹਰੇਕ ਭਾਗ ਲੈਣ ਵਾਲੀ ਟੀਮ ਨੂੰ 20 ਹਜ਼ਾਰ ਨਕਦ ਦਿੱਤੇ ਜਾਣਗੇ। ਬੈਲ ਗੱਡੀਆਂ
ਹੀਟਾ ਦੇ ਮੁਕਾਬਲੇ 'ਚੋਂ ਜੇਤੂ ਨੂੰ 50 ਹਜ਼ਾਰ, ਦੂਜੇ ਸਥਾਨ ਵਾਲੀ 40
ਹਜ਼ਾਰ ਤੀਸਰਾ 30 ਹਜ਼ਾਰ ਚੌਥਾ 15 ਹਜ਼ਾਰ ਪੰਜਵੇਂ ਸਥਾਨ ਦੀ ਜੇਤੂ ਨੂੰ 10
ਹਜ਼ਾਰ ਨਕਦ ਦਿੱਤੇ ਜਾ ਰਹੇ ਹਨ। ਟਾਈਮ ਵਾਲੀਆਂ ਗੱਡੀਆਂ ਦੇ ਮੁਕਾਬਲੇ
ਜਿਮਨਾਸਟਿਕ, ਬਾਜ਼ੀਗਰਾਂ ਦਾ ਸ਼ੋਅ, ਗੱਤਕਾ 'ਚ ਨਿਹੰਗ ਸਿੰਘਾਂ ਦੀਆਂ ਟੀਮਾਂ
ਜੌਹਰ ਦਿਖਾਉਣਗੀ ਜਦਕਿ 4 ਤੋਂ 6 ਫਰਵਰੀ ਤੱਕ ਸ਼ਾਮ ਵੇਲੇ ਗਾਇਕੀ ਦਾ ਖੁੱਲਾ
ਅਖਾੜਾ ਲੱਗੇਗਾ ਜਦਕਿ ਖੇਡਾਂ ਦਾ ਉਦਘਾਟਨ ਕੈਬਨਿਟ ਮੰਤਰੀ ਸ: ਆਦੇਸ਼
ਪ੍ਰਤਾਪ ਸਿੰਘ ਕੈਰੋਂ 4 ਫਰਵਰੀ ਨੂੰ ਕਰਨਗੇ ।
ਅੰਤਰਰਾਸ਼ਟਰੀ ਕਬੱਡੀ ਕੱਪ 17 ਤੋਂ
ਦਿੜ੍ਹਬਾ ਮੰਡੀ, 12 ਜਨਵਰੀ - 17 ਤੋਂ 19
ਜਨਵਰੀ ਤੱਕ ਅੰਤਰਰਾਸ਼ਟਰੀ ਕਬੱਡੀ ਕੱਪ ਦਿੜ੍ਹਬਾ ਮੰਡੀ ਦੇ ਖੇਡ ਸਟੇਡੀਅਮ
ਵਿਚ ਕਰਵਾਇਆ ਜਾ ਰਿਹਾ ਹੈ। 17 ਜਨਵਰੀ ਨੂੰ 70 ਕਿਲੋ ਕਬੱਡੀ, 18 ਨੂੰ ਇਕ
ਪਿੰਡ ਓਪਨ, 19 ਨੂੰ 40 ਸਾਲਾ ਖਿਡਾਰੀਆਂ ਦੇ ਮੈਚ ਤੇ ਮੀਰੀ ਪੀਰੀ ਕਲੱਬ
ਕਪੂਰਥਲਾ, ਮਾਲਵਾ ਕਲੱਬ ਜਗਰਾਓਂ, ਫਰਮਾਹੀ ਕਬੱਡੀ ਕਲੱਬ, ਸੰਤ ਈਸ਼ਰ ਸਿੰਘ
ਅਕੈਡਮੀ ਰਾਣਾ ਸਾਹਿਬ, ਅੱਬੀ ਕਲੱਬ ਹਠੂਰ, ਹਰਜੀਤ ਤਲਵਾਰ ਜਗਰਾਓਂ,
ਡੀ.ਏ.ਬੀ ਕਲੱਬ ਬਠਿੰਡਾ, ਦਸਮੇਸ਼ ਕਲੱਬ ਕਾਲਖ, ਆਦਿ ਟੀਮਾਂ ਦੇ ਮੁਕਾਬਲੇ
ਕਰਵਾਏ ਜਾਣਗੇ। ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 51 ਹਜ਼ਾਰ, ਦੂਜਾ
ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 41 ਹਜ਼ਾਰ ਤੇ ਅਕੈਡਮੀਆਂ ਵਿਚੋਂ ਪਹਿਲਾ
ਸਥਾਨ ਕਰਨ ਵਾਲੀ ਟੀਮ ਨੂੰ ਇਕ ਲੱਖ ਤੇ ਦੂਸਰੀ ਪੁਜੀਸ਼ਨ ਪ੍ਰਾਪਤ ਕਰਨ ਵਾਲੀ
ਟੀਮ ਨੂੰ 75 ਹਜ਼ਾਰ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। 17 ਜਨਵਰੀ
ਨੂੰ ਗਾਇਕ ਜੋੜੀ ਸਿਮਰਨ, ਸਨਾ ਖਾਨ, ਨੇਹਾ, 18 ਜਨਵਰੀ ਨੂੰ ਗਿੱਪੀ
ਗਰੇਵਾਲ ਤੇ 19 ਜਨਵਰੀ ਨੂੰ ਗੁਰਦਾਸ ਮਾਨ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਮੋਹਨਪੁਰ
ਕਬੱਡੀ ਕੱਪ 'ਚ ਦਿੜਬਾ ਜੇਤੂ
ਖੰਨਾ, 11 ਜਨਵਰੀ - ਦੂਜਾ ਕਬੱਡੀ ਕੱਪ
ਮੋਹਨਪੁਰ ਵਿਖੇ ਚੱਲ ਰਿਹਾ ਹੈ। ਇਸ ਕਬੱਡੀ ਕੱਪ ਵਿਚ ਅੱਠ ਚੋਟੀ ਦੀਆਂ
ਕਬੱਡੀ ਅਕੈਡਮੀਆਂ ਦੇ ਖਿਡਾਰੀ ਇਕ ਲੱਖ ਦੇ ਪਹਿਲੇ ਇਨਾਮ ਲਈ ਭਿੜੇ। ਫਾਈਨਲ
ਮੁਕਾਬਲੇ ਵਿਚ ਸ਼ਹੀਦ ਬਾਬਾ ਬਚਨ ਸਿੰਘ ਅਕੈਡਮੀ ਦਿੜਬਾ ਨੇ ਟੀਮ ਆਜ਼ਾਦ ਕਲੱਬ
ਮੁਠੱਡਾ ਨੂੰ ਪਛਾੜ ਕੇ ਇਕ ਲੱਖ ਰੁਪਏ ਦਾ ਇਨਾਮ ਜਿੱਤਿਆ।
ਬਾਬਾ
ਨਾਮਦੇਵ ਯਾਦਗਾਰੀ ਖੇਡ ਮੇਲਾ 15 ਤੋਂ
ਬਟਾਲਾ, 11 ਜਨਵਰੀ - ਬਾਬਾ ਨਾਮਦੇਵ
ਯਾਦਗਾਰੀ ਖੇਡ ਮੇਲਾ 15 ਤੋਂ 17 ਜਨਵਰੀ ਤੱਕ ਕਸਬਾ ਘੁਮਾਣ ਵਿਖੇ ਕਰਵਾਇਆ
ਜਾ ਰਿਹਾ ਹੈ।
ਰਾੜਾ
ਸਾਹਿਬ ਦਾ 6ਵਾਂ ਕਬੱਡੀ ਕੱਪ 18 ਨੂੰ
ਰਾੜਾ ਸਾਹਿਬ, 10 ਜਨਵਰੀ - ਰਾੜਾ ਸਾਹਿਬ
6ਵਾਂ ਕਬੱਡੀ ਕੱਪ 18 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕੱਪ 'ਚ
ਕਬੱਡੀ ਦੀਆਂ ਨਾਮਵਰ ਅੱਠ ਅਕੈਡਮੀਆਂ ਦੇ ਖਿਡਾਰੀ ਖੇਡ ਦਾ ਪ੍ਰਦਰਸ਼ਨ ਕਰਨਗੇ।
ਇਸ ਦਾ ਪਹਿਲਾ ਇਨਾਮ ਇੱਕ ਲੱਖ ਗਿਆਰਾਂ ਹਜ਼ਾਰ ਰੁਪਏ ਤੇ ਦੂਸਰਾ ਇਨਾਮ 75
ਹਜ਼ਾਰ ਰੁਪਏ ਦਿੱਤਾ ਜਾਵੇਗਾ।
ਮਹੇਰਨਾ
ਕਲਾਂ 'ਚ ਕਬੱਡੀ ਟੂਰਨਾਮੈਂਟ 6 ਤੋਂ
ਅਹਿਮਦਗੜ੍ਹ, 10 ਜਨਵਰੀ - 6 ਤੋਂ 8 ਫਰਵਰੀ
ਨੂੰ 5ਵਾਂ ਸਾਲਾਨਾ ਟੂਰਨਾਮੈਂਟ ਪਿੰਡ ਮਹੇਰਨਾ ਕਲਾਂ ਵਿਖੇ ਕਰਵਾਇਆ ਜਾ
ਰਿਹਾ ਹੈ। ਇਸ ਟੂਰਨਾਮੈਂਟ ਵਿਚ ਕਬੱਡੀ 40, 47, 52, 60, 70 ਅਤੇ ਇਕ
ਪਿੰਡ ਓਪਨ ਦੇ ਸ਼ਾਨਦਾਰ ਮੁਕਾਬਲੇ ਹੋਣਗੇ।
ਸ਼ਹੀਦ ਸੰਤ
ਸਿੰਘ ਮੈਮੋਰੀਅਲ ਮਿੰਨੀ ਐਥਲੈਟਿਕਸ ਚੈਂਪੀਅਨਸ਼ਿਪ 28 ਤੋਂ
ਜਲੰਧਰ, 10 ਜਨਵਰੀ - 5 ਤੋਂ 14 ਸਾਲ ਦੇ
ਲੜਕੇ-ਲੜਕੀਆਂ ਲਈ 'ਸ਼ਹੀਦ ਸੰਤ ਸਿੰਘ ਗਿੱਲ ਮੈਮੋਰੀਅਲ ਮਿੰਨੀ ਐਥਲੈਟਿਕਸ
ਚੈਂਪੀਅਨਸ਼ਿਪ' 28 ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ (ਗਾਂਧੀ ਗਰਾਊਂਡ)
ਵਿਖੇ ਕਰਵਾਈ ਜਾ ਰਹੀ ਹੈ, ਇਸ ਚੈਂਪੀਅਨਸ਼ਿਪ ਨੂੰ 8 ਵਰਗਾਂ ਵਿਚ ਵੰਡਿਆ
ਗਿਆ ਹੈ, ਜਿਨ੍ਹਾਂ 'ਚ 5 ਸਾਲ 50 ਮੀਟਰ, 6 ਸਾਲ-60 ਮੀਟਰ, 7 ਸਾਲ-70
ਮੀਟਰ, 8 ਸਾਲ-80 ਮੀਟਰ, 9 ਸਾਲ-90 ਮੀਟਰ, 10 ਸਾਲ-100 ਮੀਟਰ, 12
ਸਾਲ-200 ਮੀਟਰ ਅਤੇ 14 ਸਾਲ ਉਮਰ ਵਿਚ 400 ਮੀਟਰ ਈਵੈਂਟਸ ਸ਼ਾਮਿਲ ਕੀਤੇ
ਗਏ ਹਨ।
ਸੀਨੀਅਰ
ਪੰਜਾਬ ਹਾਕੀ ਚੈਂਪੀਅਨਸ਼ਿਪ
ਜਲੰਧਰ, 10 ਜਨਵਰੀ - ਪੰਜਾਬ ਹਾਕੀ
ਚੈਂਪੀਅਨਸ਼ਿਪ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਜਲੰਧਰ ਵਿਖੇ ਕਰਵਾਈ
ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਮੋਹਾਲੀ, ਅੰਮ੍ਰਿਤਸਰ ਤੇ ਗੁਰਦਾਸਪੁਰ
ਨੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਕੁਆਰਟਰ ਫਾਈਨਲ ਮੈਚ ਵਿਚ ਗੁਰਦਾਸਪੁਰ
ਨੇ ਸੰਗਰੂਰ ਨੂੰ 4-0 ਨਾਲ, ਅੰਮ੍ਰਿਤਸਰ ਨੇ ਤਰਨਤਾਰਨ ਨੂੰ 4-1 ਨਾਲ,
ਮੋਹਾਲੀ ਨੇ ਲੁਧਿਆਣਾ ਨੂੰ ਟਾਈ ਬਰੇਕਰ ਰਾਹੀਂ 4-3 ਨਾਲ ਹਰਾ ਕੇ ਕੁਆਰਟਰ
ਫਾਈਨਲ 'ਚ ਪ੍ਰਵੇਸ਼ ਕੀਤਾ ਤੇ ਜਲੰਧਰ ਨੇ ਫਤਹਿਗੜ੍ਹ ਸਾਹਿਬ ਨੂੰ 7-0 ਨਾਲ
ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ।
ਕਬੱਡੀ
ਕੱਪ ਪਟਿਆਲਾ 5 ਨੂੰ
ਪਟਿਆਲਾ, 9 ਜਨਵਰੀ - 5-6 ਫਰਵਰੀ ਨੂੰ
ਕਬੱਡੀ ਕੱਪ ਪਟਿਆਲਾ ਕਰਵਾਇਆ ਜਾ ਰਿਹਾ ਹੈ। ਇਸ ਕੱਪ 'ਚ 8 ਚੋਟੀ ਦੀਆਂ
ਟੀਮਾਂ ਹਿੱਸਾ ਲੈਣਗੀਆਂ। ਕੱਪ ਦੇ ਪਹਿਲੇ ਦਿਨ ਵਾਲੀਬਾਲ ਤੇ ਕਬੱਡੀ ਓਪਨ
ਦੇ ਮੁਕਾਬਲੇ ਕਰਵਾਏ ਜਾਣਗੇ। ਜੇਤੂ ਟੀਮ ਨੂੰ ਇਕ ਲੱਖ ਤੇ ਉਪ ਜੇਤੂ ਟੀਮ
ਨੂੰ 75 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਲੁਧਿਆਣਾ, ਸੰਗਰੂਰ, ਬਠਿੰਡਾ ਅਤੇ ਅੰਮ੍ਰਿਤਸਰ ਮੋਹਰੀ
ਜਲੰਧਰ, 9 ਜਨਵਰੀ - ਉਲੰਪੀਅਨ ਸੁਰਜੀਤ
ਹਾਕੀ ਸਟੇਡੀਅਮ ਬਰਲਟਨ ਪਾਰਕ ਜਲੰਧਰ ਵਿਖੇ ਪੰਜਾਬ ਹਾਕੀ ਚੈਂਪੀਅਨਸ਼ਿਪ
ਅੰਡਰ 14 ਸਾਲ ਲੜਕੇ ਵਰਗ ਵਿਚ ਕਰਵਾਈ ਜਾ ਰਹੀ ਹੈ। ਪੰਜਾਬ ਖੇਡ ਵਿਭਾਗ
ਵੱਲੋਂ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ (ਅੰਡਰ-14 ਲੜਕੇ) ਵਿਚ ਲੁਧਿਆਣਾ,
ਸੰਗਰੂਰ, ਬਠਿੰਡਾ ਅਤੇ ਅੰਮ੍ਰਿਤਸਰ ਦੀਆਂ ਟੀਮਾਂ ਨੇ ਆਪਣੇ ਮੈਚ ਜਿੱਤ ਲਏ
ਹਨ। ਇਸ ਚੈਂਪੀਅਨਸ਼ਿਪ ਵਿਚ ਸੰਗਰੂਰ ਨੇ ਫਰੀਦਕੋਟ ਨੂੰ ਸਖਤ ਮੁਕਾਬਲੇ ਮਗਰੋਂ
2-1 ਨਾਲ, ਬਠਿੰਡਾ ਨੇ ਮੋਗਾ ਨੂੰ 6-1 ਨਾਲ, ਲੁਧਿਆਣਾ ਨੇ ਪਟਿਆਲਾ ਨੂੰ
6-0 ਨਾਲ, ਅੰਮ੍ਰਿਤਸਰ ਨੇ ਬਰਨਾਲਾ ਨੂੰ 8-0 ਨਾਲ ਅਤੇ ਮੋਹਾਲੀ ਨੇ ਰੋਪੜ
ਨੂੰ 3-0 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ। ਇਸ ਤੋਂ
ਪਹਿਲਾਂ ਇਸ ਦੇ ਖੇਡੇ ਗਏ ਮੈਚਾਂ ਵਿਚ ਗੁਰਦਾਸਪੁਰ ਨੇ ਨਵਾਂਸ਼ਹਿਰ ਨੂੰ 3-0
ਨਾਲ, ਤਰਨ ਤਾਰਨ ਨੇ ਹੁਸ਼ਿਆਰਪੁਰ ਨੂੰ 6-0 ਨਾਲ, ਰੋਪੜ ਨੇ ਕਪੂਰਥਲਾ ਨੂੰ
3-1 ਨਾਲ ਤੇ ਬਰਨਾਲਾ ਨੇ ਮੁਕਤਸਰ ਨੂੰ 5-0 ਨਾਲ ਹਰਾ ਕੇ ਅਗਲੇ ਦੌਰ ਵਿਚ
ਪ੍ਰਵੇਸ਼ ਕੀਤਾ।
6ਵਾਂ
ਗੋਲਡ ਕਬੱਡੀ ਕੱਪ 19 ਤੋਂ
ਬਾਘਾ ਪੁਰਾਣਾ, 9 ਜਨਵਰੀ - ਬਾਬਾ ਗੁਰਮੇਲ
ਸਿੰਘ ਯਾਦਗਾਰੀ 6ਵਾਂ ਗੋਲਡ ਕਬੱਡੀ ਕੱਪ 19-20 ਜਨਵਰੀ ਨੂੰ ਬਾਬਾ ਗੁਰਮੇਲ
ਸਿੰਘ ਸਟੇਡੀਅਮ ਬਾਘਾ ਪੁਰਾਣਾ ਵਿਖੇ ਕਰਵਾਇਆ ਜਾ ਰਿਹਾ ਹੈ। ਕਬੱਡੀ
ਅਕੈਡਮੀਆਂ ਲਈ ਪਹਿਲਾ ਇਨਾਮ 1 ਲੱਖ ਰੁਪਏ, ਦੂਸਰਾ ਇਨਾਮ 75 ਹਜ਼ਾਰ ਰੁਪਏ,
ਕਬੱਡੀ ਓਪਨ ਦਾ ਪਹਿਲਾ ਇਨਾਮ 31 ਹਜ਼ਾਰ ਰੁਪਏ, ਦੂਸਰਾ 25 ਹਜ਼ਾਰ ਰੁਪਏ
ਦਿੱਤਾ ਜਾਵੇਗਾ। 19 ਜਨਵਰੀ ਤੋਂ ਕਬੱਡੀ ਓਪਨ ਤੇ 20 ਜਨਵਰੀ ਨੂੰ ਅਕੈਡਮੀਆਂ
ਦੇ ਮੁਕਾਬਲੇ ਕਰਵਾਏ ਜਾਣਗੇ।
ਪੰਜਾਬ
ਪੁਲਿਸ ਦੀ ਬੱਲੇ ਬੱਲੇ
ਮਾਹਿਲਪੁਰ, 9 ਜਨਵਰੀ - ਦੂਜਾ ਦੋਆਬਾ ਕੱਪ
ਫ਼ੁੱਟਬਾਲ ਟੂਰਨਾਮੈਂਟ ਖੇੜਾ ਮਾਹਿਲਪੁਰ ਵੱਲੋਂ ਕਰਵਾਇਆ ਗਿਆ। ਕਾਲਜ ਵਰਗ
ਦੇ ਫ਼ਾਈਨਲ ਮੈਚ ਵਿਚ ਖਾਲਸਾ ਕਾਲਜ ਗੁਰੂਸਰ ਸੁਧਾਰ ਨੇ ਖਾਲਸਾ ਕਾਲਜ
ਮਾਹਿਲਪੁਰ ਨੂੰ 2-0 ਨਾਲ ਹਰਾ ਕੇ ਜਦਕਿ ਕਲੱਬ ਵਰਗ ਦੇ ਫ਼ਾਈਨਲ ਵਿਚ ਪੰਜਾਬ
ਪੁਲਿਸ ਅਤੇ ਪੰਜਾਬ ਪਾਵਰ ਕਾਮ ਦੇ ਵਿਚਕਾਰ ਦਿਲਚਸਪ ਮੁਕਾਬਲਾ ਹੋਇਆ ਪਰੰਤੂ
ਅੰਤ ਪੰਜਾਬ ਪੁਲਿਸ ਨੇ 1-0 ਦੇ ਅੰਤਰ ਨਾਲ ਇਹ ਮੁਕਾਬਲਾ ਜਿੱਤ ਕੇ ਦੂਜੇ
ਦੁਆਬਾ ਕੱਪ 'ਤੇ ਕਬਜ਼ਾ ਕਰ ਲਿਆ।
ਰੂਮੀ,
ਢੁੱਡੀਕੇ ਤੇ ਪਨਮਾ ਅੱਵਲ
ਮੁੱਲਾਂਪੁਰ ਦਾਖਾ/ਗੁਰੂਸਰ ਸੁਧਾਰ, 9 ਜਨਵਰੀ
- ਹਾਕੀ ਕਬੱਡੀ ਦੇ ਮੁਕਾਬਲੇ ਪਿੰਡ ਬੋਪਾਰਾਏ ਕਲਾਂ 'ਚ ਕਰਵਾਏ ਗਏ।
ਹਾਕੀ ਪਿੰਡ ਵਾਰ ਟੀਮਾਂ ਦੇ ਫਾਈਨਲ ਮੁਕਾਬਲੇ ਵਿਚ 1-1 ਗੋਲ ਨਾਲ ਹਾਕੀ
ਟੀਮ ਰੂੰਮੀ ਤੇ ਢੁੱਡੀਕੇ ਟੀਮ ਬਰਾਬਰ ਰਹੀਆਂ, ਤੀਜਾ ਸਥਾਨ ਡਾਲਾ ਬ੍ਰਦਰਜ
ਹਾਕੀ ਅਕੈਡਮੀ ਡਾਲਾ ਟੀਮ ਨੂੰ ਮਿਲਿਆ। ਚੰਗਾ ਪ੍ਰਦਰਸ਼ਨ ਟਰਾਫ਼ੀ ਸੰਤ ਸੁੰਦਰ
ਸਿੰਘ ਹਾਕੀ ਟੀਮ ਦੀ ਝੋਲੀ ਪਈ। ਕਬੱਡੀ 65 ਕਿਲੋ ਵਜ਼ਨੀ ਸੈਮੀਫਾਈਨਲ
ਮੁਕਾਬਲੇ ਵਿਚ 17-23 ਅੰਕਾਂ ਨਾਲ ਝਮੇੜੀ ਕਬੱਡੀ ਟੀਮ ਬੋਪਾਰਾਏ ਕਲਾਂ ਨੂੰ
ਹਰਾਇਆ। ਪਨਮਾਂ ਪਿੰਡ ਤੇ ਝਮੇੜੀ ਫਾਈਨਲ ਮੁਕਾਬਲੇ ਵਿਚ 17-23 ਅੰਕਾਂ ਦੇ
ਫ਼ਰਕ ਨਾਲ ਪਨਮਾ ਕਬੱਡੀ ਟੀਮ ਝਮੇੜੀ ਨੂੰ ਹਰਾ ਕੇ ਜੇਤੂ ਬਣੀ।
ਸੀਨੀਅਰ
ਪੰਜਾਬ ਮਹਿਲਾ ਹਾਕੀ ਟੀਮ ਦੀ ਚੋਣ ਲਈ ਟਰਾਇਲ 11 ਨੂੰ
ਜਲੰਧਰ, 9 ਜਨਵਰੀ - ਪਹਿਲੀ ਸੀਨੀਅਰ
ਰਾਸ਼ਟਰੀ ਮਹਿਲਾ ਹਾਕੀ ਚੈਂਪੀਅਨਸ਼ਿਪ ਹਾਕੀ ਇੰਡੀਆ ਵੱਲੋਂ ਹਰਿਆਣਾ ਦੇ ਸ਼ਹਿਰ
ਸੋਨੀਪਤ ਦੇ ਰਾਈ ਵਿਚ 21 ਜਨਵਰੀ ਤੋਂ ਕਰਵਾਈ ਜਾ ਰਹੀ ਹੈ। ਇਸ
ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੀ ਸੀਨੀਅਰ ਪੰਜਾਬ ਮਹਿਲਾ ਹਾਕੀ ਟੀਮ ਦੀ
ਚੋਣ ਲਈ ਟਰਾਇਲ 11 ਜਨਵਰੀ ਸਵੇਰੇ 11 ਵਜੇ ਜਲੰਧਰ ਦੇ ਉਲੰਪੀਅਨ ਸੁਰਜੀਤ
ਹਾਕੀ ਸਟੇਡੀਅਮ ਵਿਚ ਹੋਣਗੇ।
ਰਾਸ਼ਟਰੀ
ਫੁੱਟਬਾਲ ਲੀਗ 'ਚ ਜੇ. ਸੀ. ਟੀ. ਜੇਤੂ
ਲੁਧਿਆਣਾ, 9 ਜਨਵਰੀ - ਰਾਸ਼ਟਰੀ ਫੁੱਟਬਾਲ
ਲੀਗ ਦੇ ਅੱਠਵੇਂ ਗੇੜ ਦੇ ਇਕ ਅਹਿਮ ਮੁਕਾਬਲੇ ਵਿਚ ਜੇ. ਸੀ. ਟੀ. ਕਲੱਬ
ਫਗਵਾੜਾ ਨੇ ਓ. ਐਨ. ਜੀ. ਸੀ. ਮੁੰਬਈ ਨੂੰ 1-0 ਨਾਲ ਹਰਾ ਕੇ ਆਪਣੇ ਜੇਤੂ
ਕਦਮ ਅੱਗੇ ਵਧਾਏ। ਜੇ. ਸੀ. ਟੀ. ਦੀ ਕੌਮੀ ਲੀਗ ਵਿਚ ਇਹ ਦੂਜੀ ਜਿੱਤ ਸੀ।
ਇਹ ਜਿੱਤ ਨਾਲ ਜੇ. ਸੀ. ਟੀ. ਲੀਗ ਵਿੱਚ ਕੁੱਲ 8 ਅੰਕਾਂ ਨਾਲ ਅੰਕ ਤਾਲਿਕਾ
ਵਿਚ 10ਵੇਂ ਸਥਾਨ 'ਤੇ ਪੁੱਜ ਗਿਆ ਹੈ। ਜੇ. ਸੀ. ਟੀ. ਦੇ ਕੇ. ਕੇ.
ਇਬਰਾਹੀਮ ਨੂੰ ਮੈਨ ਆਫ ਦੀ ਮੈਚ ਵਜੋਂ 5 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ।
ਜੇ. ਸੀ. ਟੀ. ਫੁੱਟਬਾਲ ਕਲੱਬ ਫਗਵਾੜਾ ਦਾ ਅਗਲਾ ਮੈਚ 15 ਜਨਵਰੀ ਨੂੰ ਏਅਰ
ਇੰਡੀਆ ਮੁੰਬਈ ਨਾਲ ਲੁਧਿਆਣਾ ਵਿਖੇ ਹੋਵੇਗਾ।
33ਵੀਂ
ਰਾਸ਼ਟਰੀ ਥਰੋਬਾਲ ਚੈਪੀਅਨਸ਼ਿਪ ਸਮਾਪਤ
ਲੁਧਿਆਣਾ, 9 ਜਨਵਰੀ - 33ਵੀਂ ਰਾਸ਼ਟਰੀ ਥਰੋ
ਬਾਲ ਚੈਂਪੀਅਨਸ਼ਿਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਮੈਦਾਨਾਂ 'ਚ
ਕਰਵਾਈ ਗਈ। ਮਰਦਾਂ ਦੇ ਵਰਗ ਵਿਚ ਦਿੱਲੀ ਅਤੇ ਕੁੜੀਆਂ ਦੇ ਵਰਗ 'ਚ
ਤਾਮਿਲਨਾਡੂ ਨੂੰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਮਰਦਾਂ ਦੇ ਵਰਗ ਦੇ
ਫਾਈਨਲ ਮੁਕਾਬਲੇ 'ਚ ਦਿੱਲੀ ਨੇ ਆਂਧਰਾ ਪ੍ਰਦੇਸ਼ ਨੂੰ 15-4 ਅਤੇ 15-5 ਨਾਲ
ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਦਿੱਲੀ ਦੇ ਅਮਿਤ ਕੁਮਾਰ ਨੂੰ ਮੈਨ ਆਫ
ਦੀ ਟੂਰਨਾਮੈਂਟ ਐਲਾਨਿਆ, ਜਦਕਿ ਪੁਨੀਤ ਕੁਮਾਰ ਸਰਵੋਤਮ ਸਕੋਰਰ ਰਿਹਾ।
ਦਿੱਲੀ ਨੇ ਪੰਜਾਬ ਨੂੰ 15-11, 15-13 ਨਾਲ ਹਰਾ ਕੇ ਤੀਜਾ ਸਥਾਨ ਹਾਸਲ
ਕੀਤਾ।
ਚੈਂਪੀਅਨਸ਼ਿਪ ਦੇ ਦੂਸਰੇ ਦਿਨ ਕੁੜੀਆਂ ਦੇ ਵਰਗ ਵਿਚ ਜਿੱਥੇ ਪੰਜਾਬ, ਹਰਿਆਣਾ,
ਤਾਮਿਲਨਾਡੂ, ਆਂਧਰਾ ਪ੍ਰਦੇਸ਼, ਦਿੱਲੀ, ਦਾ ਜੇਤੂ ਦਬਦਬਾ ਰਿਹਾ, ਉੱਥੋਂ
ਮੁੰਡਿਆਂ ਦੇ ਵਰਗ ਵਿਚ ਪੰਜਾਬ ਨੇ ਜੰਮੂ ਕਸ਼ਮੀਰ ਨੂੰ ਹਰਾ ਕੇ ਸੈਮੀਫਾਈਨਲ
ਵਿੱਚ ਪਹੁੰਚਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਕਾਇਮ ਰੱਖਿਆ। ਕੁੜੀਆਂ ਦੇ
ਖੇਡੇ ਗਏ ਮੈਚਾਂ ਵਿਚ ਪੰਜਾਬ ਨੇ ਰਾਜਸਥਾਨ ਨੂੰ 15-5, 15-0, ਤਾਮਿਲਨਾਡੂ
ਨੇ ਜੰਮੂ ਕਸ਼ਮੀਰ ਨੂੰ 15-0, 15-0, ਕਰਨਾਟਕਾ ਨੇ ਆਂਧਰਾ ਪ੍ਰਦੇਸ਼ ਨੂੰ,
ਦਿੱਲੀ ਨੇ ਮੱਧ ਪ੍ਰਦੇਸ਼ ਨੂੰ, ਬਿਹਾਰ ਨੇ ਜੰਮੂ ਕਸ਼ਮੀਰ ਨੂੰ, ਤਾਮਿਲਨਾਡੂ
ਨੇ ਹਰਿਆਣਾ ਨੂੰ, ਚੰਡੀਗੜ੍ਹ ਨੇ ਛੱਤੀਸ਼ਗੜ੍ਹ ਨੂੰ, ਹਰਿਆਣਾ ਨੇ ਬਿਹਾਰ
ਨੂੰ, ਦਿੱਲੀ ਨੇ ਚੰਡੀਗੜ੍ਹ ਨੂੰ, ਆਂਧਰਾ ਪ੍ਰਦੇਸ਼ ਨੇ ਯੂ.ਪੀ. ਨੂੰ, ਮੱਧ
ਪ੍ਰਦੇਸ਼ ਨੇ ਛੱਤੀਸ਼ਗੜ੍ਹ ਨੂੰ ਹਰਾ ਕੇ ਆਪਣੇ ਕਦਮ ਅੱਗੇ ਵਧਾਏ। ਮੁੰਡਿਆਂ
ਦੇ ਵਰਗ ਵਿਚ ਪੰਜਾਬ ਨੇ ਜੰਮੂ-ਕਸ਼ਮੀਰ ਨੂੰ 15-0,15-1, ਤਾਮਿਲਨਾਡੂ ਨੇ
ਰਾਜਸਥਾਨ ਨੂੰ, ਮਹਾਂਰਾਸ਼ਟਰ ਨੇ ਹਿਮਾਚਲ ਨੂੰ, ਆਂਧਰਾ ਪ੍ਰਦੇਸ਼ ਨੇ ਹਰਿਆਣਾ
ਨੂੰ, ਦਿੱਲੀ ਨੇ ਕੇਰਲਾ ਨੂੰ, ਛੱਤੀਸ਼ਗੜ੍ਹ ਨੇ ਪੰਜਾਬ ਨੂੰ ਹਰਾਇਆ।
7ਵੇਂ
ਕਬੱਡੀ ਗੋਲਡ ਕੱਪ 'ਤੇ ਅੰਬੀ ਹਠੂਰ ਕਲੱਬ ਕਾਬਜ
ਆਦਮਪੁਰ, 9 ਜਨਵਰੀ - 7ਵਾਂ ਕਬੱਡੀ ਗੋਲਡ
ਕੱਪ ਅਤੇ ਰਾਜ-ਪੱਧਰੀ ਫੁੱਟਬਾਲ ਟੂਰਨਾਮੈਂਟ ਸੰਤ ਬਾਬਾ ਭਾਗ ਸਿੰਘ
ਐਜੂਕੇਸ਼ਨ ਕੰਪਲੈਕਸ ਵਿਚ ਕਰਵਾਇਆ ਗਿਆ। ਇਸ ਮੌਕੇ ਹੋਏ ਪਿੰਡ ਪੱਧਰੀ
ਫੁੱਟਬਾਲ ਮੁਕਾਬਲਿਆਂ ਵਿਚ ਦੂਹੜੇ ਨੇ ਡੁਮੇਲੀ ਨੂੰ ਹਰਾ ਕੇ ਫਾਈਨਲ ਮੈਚ
ਜਿੱਤਿਆ। ਕਬੱਡੀ ਦੇ ਗੋਲਡ ਕੱਪ ਮੁਕਾਬਲਿਆਂ ਦੌਰਾਨ ਫਾਈਨਲ ਮੈਚ ਅੰਬੀ
ਹਠੂਰ ਮੋਗਾ ਨੇ ਚੜ੍ਹਦੀ ਕਲਾ ਕਲੱਬ ਜਲੰਧਰ ਨੂੰ ਹਰਾ ਕੇ ਜਿੱਤਿਆ ਜਿਸ ਵਿਚ
ਪਹਿਲਾ ਇਨਾਮ 100000\-ਰੁਪਏ ਨਕਦ ਅਤੇ ਦੂਜਾ ਇਨਾਮ 51000\-ਰੁਪਏ ਦਿੱਤਾ
ਗਿਆ। ਇਸ ਮੌਕੇ ਹੋਈਆਂ ਰਿਵਾਇਤੀ ਖੇਡਾਂ ਵਿਚ ਮਨਦੀਪ ਕੌਰ ਨੇ 62 ਕਿਲੋ
ਭਾਰ ਚੁੱਕਿਆ, ਜਗਤਾਰ ਸਿੰਘ ਨੰਗਲ ਬੇਟ ਨੇ ਮੁਗਦਰ ਘੁੰਮਾ ਕੇ ਲੋਕਾਂ ਦਾ
ਧਿਆਨ ਖਿੱਚਿਆ। ਬਜ਼ੁਰਗਾਂ ਦੀ ਦੌੜ ਆਕਰਸ਼ਣ ਦਾ ਕੇਂਦਰ ਰਹੀ।
ਡਰੋਲੀ
ਭਾਈ ਦਾ 38ਵਾਂ ਕਬੱਡੀ ਕੱਪ 12 ਤੋਂ
ਨੱਥੂਵਾਲਾ ਗਰਬੀ, 8 ਜਨਵਰੀ - 38ਵਾਂ
ਕਬੱਡੀ ਕੱਪ ਜੋ ਡਰੋਲੀ ਭਾਈ ਦੇ ਸਟੇਡੀਅਮ ਵਿਖੇ 12 ਤੋਂ 15 ਜਨਵਰੀ ਤੱਕ
ਕਰਵਾਇਆ ਜਾ ਰਿਹਾ ਹੈ, ਖੇਡ ਮੇਲੇ ਦੌਰਾਨ ਅਕੈਡਮੀਆਂ ਦਾ ਪਹਿਲਾ ਇਨਾਮ ਇਕ
ਲੱਖ ਅਤੇ ਦੂਸਰਾ 75 ਹਜ਼ਾਰ ਰੁਪਏ ਹੋਵੇਗਾ। ਕਬੱਡੀ ਓਪਨ ਦਾ ਪਹਿਲਾ ਇਨਾਮ
31 ਹਜ਼ਾਰ ਤੇ ਦੂਸਰਾ 25 ਹਜ਼ਾਰ ਹੋਵੇਗਾ। ਇਸ ਤੋਂ ਇਲਾਵਾ ਲੜਕੀਆਂ ਦਾ ਕਬੱਡੀ
ਸ਼ੋਅ ਮੈਚ, ਵਾਲੀਬਾਲ ਸ਼ੂਟਿੰਗ ਤੇ ਹੋਰ ਦਿਲਚਸਪ ਮੁਕਾਬਲੇ ਕਰਵਾਏ ਜਾਣਗੇ।
64ਵਾਂ ਆਲ
ਇੰਡੀਆ ਕਲਗੀਧਰ ਟੂਰਨਾਮੈਂਟ 27 ਤੋਂ
ਜਗਰਾਉਂ/ਰਾਏਕੋਟ, 7 ਜਨਵਰੀ - 64ਵਾਂ ਆਲ
ਇੰਡੀਆ ਕਲਗੀਧਰ ਟੂਰਨਾਮੈਂਟ 27 ਤੋਂ 31 ਜਨਵਰੀ ਤੱਕ ਕਮਾਲਪੁਰਾ (ਜਗਰਾਉਂ)
'ਚ ਕਰਵਾਇਆ ਜਾ ਰਿਹਾ ਹੈ। ਇਸ ਪੰਜ ਦਿਨਾਂ ਟੂਰਨਾਮੈਂਟ 'ਚ ਜੇਤੂ ਟੀਮਾਂ
ਲਈ ਕਬੱਡੀ ਆਲ ਓਪਨ ਮੁੰਡਿਆਂ ਲਈ ਪਹਿਲਾ ਇਨਾਮ 1 ਲੱਖ ਰੁਪਏ, ਦੂਜਾ 75
ਹਜ਼ਾਰ ਅਤੇ ਤੀਜਾ ਇਨਾਮ 30 ਹਜ਼ਾਰ, ਕਬੱਡੀ ਓਪਨ (ਪਿੰਡ ਵਾਰ) 'ਚ ਪਹਿਲਾ
ਇਨਾਮ 31 ਹਜ਼ਾਰ ਤੇ ਦੂਜਾ 25 ਹਜ਼ਾਰ, ਹਾਕੀ ਮੁੰਡੇ ਆਲ ਓਪਨ 'ਚ ਜੇਤੂ ਟੀਮ
ਨੂੰ 35 ਹਜ਼ਾਰ, ਉਪ ਜੇਤੂ ਲਈ 27 ਹਜ਼ਾਰ ਤੇ ਤੀਜੇ ਸਥਾਨ ਲਈ 7 ਹਜ਼ਾਰ, ਕਬੱਡੀ
70 ਕਿਲੋ 'ਚ ਜੇਤੂ ਟੀਮ ਨੂੰ 11 ਹਜ਼ਾਰ ਤੇ ਉਪ ਜੇਤੂ ਨੂੰ 9 ਹਜ਼ਾਰ, ਕਬੱਡੀ
57 ਕਿਲੋ 'ਚ ਜੇਤੂ 9 ਹਜ਼ਾਰ ਤੇ ਉਪ ਜੇਤੂ ਟੀਮ ਨੂੰ 7 ਹਜ਼ਾਰ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਰਸਾ ਕੱਸ਼ੀ 'ਚ ਜੇਤੂ ਰਹਿਣ ਵਾਲੀ ਲਈ 10 ਹਜ਼ਾਰ 'ਤੇ ਉਪ
ਜੇਤੂ ਟੀਮ ਲਈ 8 ਹਜ਼ਾਰ ਦੇ ਇਨਾਮਾਂ ਦਾ ਐਲਾਨ ਕੀਤਾ ਗਿਆ। ਕੁੱਤਿਆਂ ਦੀਆਂ
ਦੌੜਾਂ ਅਤੇ ਘੋੜੀਆਂ ਦੀ ਰੇਵੀਆਂ ਦੌੜਾਂ ਲਈ ਵੱਖਰੇ ਇਨਾਮ ਦਿੱਤੇ ਜਾਣਗੇ।
ਮੀਰੀ ਪੀਰੀ
ਕਲੱਬ ਕਪੂਰਥਲਾ ਦੀ ਬੱਲੇ ਬੱਲੇ
ਡੇਹਲੋਂ, 7 ਜਨਵਰੀ - 8ਵਾਂ ਨਿੰਮਾ
ਯਾਦਗਾਰੀ ਕਬੱਡੀ ਕੱਪ ਕਾਲਖ 'ਚ ਕਰਵਾਇਆ ਗਿਆ। ਇਸ ਦੇ ਪਹਿਲੇ ਸੈਮੀਫਾਈਨਲ
ਮੈਚ ਵਿਚ ਦਸਮੇਸ਼ ਅਕੈਡਮੀ ਕਾਲਖ ਅਤੇ ਹਰਜੀਤ ਫਡੈਂਡਜ ਕਲੱਬ ਪੱਤੋ ਹੀਰਾ
ਸਿੰਘ ਦਰਮਿਆਨ ਹੋਇਆ, ਜਿਸ ਨੂੰ ਕਾਲਖ ਅਕੈਡਮੀ ਨੇ 35- ਸਾਢੇ 27 ਅੰਕਾਂ
ਦੇ ਫਰਕ ਨਾਲ ਜਿੱਤ ਲਿਆ। ਦੂਸਰੇ ਸੈਮੀਫਾਈਨਲ ਮੈਚ 'ਚ ਮੀਰੀ-ਪੀਰੀ ਕਬੱਡੀ
ਅਕੈਡਮੀ ਕਪੂਰਥਲਾ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ 36, 32
ਅੰਕਾਂ ਦੇ ਫਰਕ ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਜੇਤੂ ਮੰਡੀ ਬੋਰਡ
ਦੀ ਟੀਮ ਨੇ ਸ਼ੋਅ ਮੈਚ ਦੌਰਾਨ ਹਰਿਆਣਾ ਦੀ ਟੀਮ ਨੂੰ 32-25 ਅੰਕਾਂ ਦੇ ਫਰਕ
ਨਾਲ ਹਰਾ ਕੇ ਜੇਤੂ ਟਰਾਫੀ ਜਿੱਤੀ। ਫਾਈਨਲ ਮੈਚ ਮੀਰੀ ਪੀਰੀ ਕਲੱਬ ਨੇ
ਮੇਜ਼ਬਾਨ ਕਾਲਖ ਨੂੰ 38-34 ਅੰਕਾਂ ਦੇ ਫਰਕ ਨਾਲ ਹਰਾ ਕੇ ਨਿੰਮਾ ਯਾਦਗਾਰੀ
ਕਬੱਡੀ ਕੱਪ ਅਤੇ ਇਕ ਲੱਖ ਦੀ ਰਾਸ਼ੀ ਤੋਂ ਕਬਜ਼ਾ ਕੀਤਾ। ਕਬੱਡੀ ਸਟਾਰ ਮਨਜੀਤ
ਸਿਉੜਾ ਤੇ ਸੁਲਤਾਨ ਸੀਹਾਂਦੌਦ ਨੂੰ ਸਵਿਫਟ ਕਾਰਾਂ ਨਾਲ ਸਨਮਾਨਤ ਕੀਤਾ ਗਿਆ
ਤੇ ਪੱਪੀ ਖਹਿਰਾ ਤੇ ਰਣੂਆ ਕਾਲਖ ਨੂੰ ਬੁਲਟ ਮੋਟਰਸਾਈਕਲਾਂ ਨਾਲ ਸਨਮਾਨਿਤ
ਕੀਤਾ ਗਿਆ।
56ਵੀਆਂ
ਰਾਸ਼ਟਰੀ ਸਕੂਲ ਖੇਡਾਂ ਸ਼ੁਰੂ
ਚੰਡੀਗੜ੍ਹ, 7 ਜਨਵਰੀ - 56ਵੀਆਂ ਰਾਸ਼ਟਰੀ
ਸਕੂਲ ਖੇਡਾਂ ਚੰਡੀਗੜ੍ਹ ਦੇ ਹਾਕੀ ਸਟੇਡੀਅਮ ਸੈਕਟਰ 42 'ਚ ਕਰਵਾਈਆਂ ਜਾ
ਰਹੀਆਂ ਹਨ। ਇਨ੍ਹਾਂ ਛੇ ਰੋਜ਼ਾ ਖੇਡਾਂ ਵਿਚ ਕ੍ਰਿਕਟ ਮੁਕਾਬਲੇ ਲੜਕੇ ਅਤੇ
ਲੜਕੀਆਂ (ਅੰਡਰ-19) ਦੇ ਨਾਲ ਨਾਲ ਫੁੱਟਬਾਲ ਮੁਕਾਬਲੇ ਵੀ ਲੜਕੇ ਅਤੇ
ਲੜਕੀਆਂ ਅੰਡਰ 19 ਵਿਚ ਹੀ ਕਰਵਾਏ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ
ਬੈਡਮਿੰਟਨ ਮੁਕਾਬਲੇ ਵੀ ਅੰਡਰ 14, 17 ਅਤੇ 19 ਸਾਲ ਉਮਰ ਵਰਗ 'ਚ ਕਰਵਾਏ
ਜਾਣਗੇ। ਇਨ੍ਹਾਂ ਸਕੂਲ ਖੇਡਾਂ ਵਿਚ 180 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ
ਹਨ ਅਤੇ ਇਨ੍ਹਾਂ ਖੇਡਾਂ ਤੇ ਤਕਰੀਬਨ 19 ਲੱਖ ਰੁਪਏ ਦੀ ਰਾਸ਼ੀ ਦੇ ਖਰਚ ਹੋਣ
ਦੀ ਸੰਭਾਵਨਾ ਹੈ।
ਬਿਜਲੀ
ਬੋਰਡ ਤੇ ਪੰਜਾਬ ਪੁਲਿਸ ਮੋਹਰੀ
ਮਾਹਿਲਪੁਰ 7 ਜਨਵਰੀ - ਦੂਜਾ ਦੁਆਬਾ
ਫ਼ੁੱਟਬਾਲ ਕੱਪ ਪਿੰਡ ਖੇੜਾ 'ਚ ਚੱਲ ਰਿਹਾ ਹੈ। ਫ਼ੁੱਟਬਾਲ ਟੂਰਨਾਮੈਂਟ ਵਿਚ
ਕਾਲਜ ਵਰਗ ਵਿਚ ਖਾਲਸਾ ਕਾਲਜ ਮਾਹਿਲਪੁਰ ਅਤੇ ਖਾਲਸਾ ਕਾਲਜ ਗੁਰਸੁਧਾਰ ਦੀਆਂ
ਟੀਮਾਂ ਜਦਕਿ ਕਲੱਬ ਵਰਗ ਵਿਚ ਪੰਜਾਬ ਰਾਜ ਪਾਵਰ ਕਾਮ ਅਤੇ ਪੰਜਾਬ ਪੁਲਿਸ
ਦੀਆਂ ਟੀਮਾਂ ਫ਼ਾਈਨਲ ਵਿਚ ਪਹੁੰਚ ਗਈਆਂ। ਕਰਵਾਏ ਗਏ ਕਾਲਜ ਵਰਗ ਦੇ ਮੈਚਾਂ
ਵਿਚ ਖਾਲਸਾ ਕਾਲਿਜ ਮਾਹਿਲਪੁਰ ਨੇ ਖਾਲਸਾ ਸਕੂਲ ਪਾਲਦੀ ਨੂੰ ਟਾਈਬ੍ਰੇਕਰ
ਰਾਂਹੀ 5-4 ਅਤੇ ਖਾਲਸਾ ਕਾਲਜ ਗੁਰੂਸੁਧਾਰ ਨੇ ਲਾਇਲਪੁਰ ਖਾਲਸਾ ਕਾਲਜ ਨੂੰ
1-0 ਨਾਲ ਹਰਾ ਕੇ ਫ਼ਾਈਨਲ ਵਿਚ ਪ੍ਰਵੇਸ਼ ਕੀਤਾ। ਕਾਲਜ ਵਰਗ ਦੇ ਪਹਿਲੇ
ਸੈਮੀਫ਼ਾਈਨਲ ਵਿਚ ਪੰਜਾਬ ਰਾਜ ਪਾਵਰ ਕਾਮ ਤੇ ਸੰਤ ਬਾਬਾ ਹਰੀ ਸਿੰਘ
ਸਪੋਰਟਿੰਗ ਕਲੱਬ ਮਾਹਿਲਪੁਰ ਵਿਚਕਾਰ ਮੁਕਾਬਲਾ ਹੋਇਆ। ਅਖੀਰ ਪਾਵਰ ਕਾਮ ਦੀ
ਟੀਮ ਟਾਈਬ੍ਰੇਕਰ ਰਾਂਹੀ 5-4 ਨਾਲ ਜੇਤੂ ਰਹੀ। ਦੂਜੇ ਸੈਮੀਫ਼ਾੲਨਲ ਵਿਚ
ਪੰਜਾਬ ਪੁਲਿਸ ਜਲੰਧਰ ਨੇ ਸਖ਼ਤ ਮੁਕਾਬਲੇ ਵਿਚ ਰੇਲ ਕੋਚ ਫ਼ੈਕਟਰੀ ਕਪੂਰਥਲਾ
ਨੂੰ 1-0 ਨਾਲ ਹਰਾ ਕੇ ਫ਼ਾਈਨਲ ਵਿਚ ਪ੍ਰਵੇਸ਼ ਕੀਤਾ।
ਤੀਜਾ ਕੌਮੀ
ਪੇਂਡੂ ਟੂਰਨਾਮੈਂਟ ਸ਼ੁਰੂ
ਫ਼ਤਹਿਗੜ੍ਹ ਸਾਹਿਬ, 7 ਜਨਵਰੀ - ਤੀਜਾ ਕੌਮੀ
ਪੇਂਡੂ ਟੂਰਨਾਮੈਂਟ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਖੇ
ਚੱਲ ਰਿਹਾ ਹੈ। ਇਸ ਟੂਰਨਾਮੈਂਟ 'ਚ (ਲੜਕੇ-ਲੜਕੀਆ-16 ਸਾਲ ਉਮਰ ਵਰਗ) ਤੋਂ
ਘੱਟ ਵਿਚ ਮੇਜ਼ਬਾਨ ਪੰਜਾਬ ਨੇ ਬੈਡਮਿੰਟਨ ਵਿਚ ਲੜਕਿਆਂ ਦੇ ਕੁਆਰਟਰ ਫਾਈਨਲ
ਮੁਕਾਬਲਿਆਂ ਵਿਚ ਚੌਥੀ ਸੀਡ ਤ੍ਰਿਪੁਰਾ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ
ਵਿਚ ਪ੍ਰਵੇਸ਼ ਕੀਤਾ, ਜਦੋਂਕਿ ਲੜਕੀਆਂ ਦੇ ਕੁਆਰਟਰ ਫਾਈਨਲ ਮੁਕਾਬਲਿਆਂ ਵਿਚ
ਪੰਜਾਬ ਨੇ ਹਿਮਾਚਲ ਪ੍ਰਦੇਸ ਨੂੰ ਸਿੱਧੇ 2 ਸੈਟਾਂ ਵਿਚ ਹਰਾ ਕੇ
ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਬਾਕਸਿੰਗ ਵਿਚ ਵੀ ਪੰਜਾਬ ਦੇ ਲੜਕੇ ਅਤੇ
ਲੜਕੀਆਂ ਦਾ ਦਬਦਬਾ ਬਣਿਆ ਰਿਹਾ। ਇਸ ਮੌਕੇ ਹੋਏ ਮੁਕਾਬਲਿਆਂ ਦੇ ਨਤੀਜੇ ਇਸ
ਪ੍ਰਕਾਰ ਰਹੇ:- ਬੈਡਮਿੰਟਨ: ਲੜਕਿਆਂ ਦੇ ਪਹਿਲੇ ਗੇੜ ਵਿਚ ਪੰਜਾਬ ਨੇ
ਮੇਘਾਲਿਆਂ ਨੂੰ 2-0 ਨਾਲ ਹਰਾਇਆ। ਪੰਜਾਬ ਨੇ ਉਤਰਾਖੰਡ ਨੂੰ 2-1 ਤੇ
ਬਿਹਾਰ ਨੂੰ 2-1 ਨਾਲ ਹਰਾਇਆ। ਕੁਆਰਟਰ ਫਾਈਨਲ ਮੈਚਾਂ ਵਿਚ ਪੰਜਾਬ ਨੇ
ਹਿਮਾਚਲ ਪ੍ਰਦੇਸ ਨੂੰ 2-0 ਨਾਲ ਹਰਾਇਆ। ਟੇਬਲ ਟੈਨਿਸ ਲੜਕੀਆਂ ਪੂਲ 'ਬੀ'
ਵਿਚ ਮੱਧ ਪ੍ਰਦੇਸ ਨੇ ਪੰਜਾਬ ਨੂੰ 3-0 ਨਾਲ ਹਰਾਇਆ। ਇਸੇ ਤਰ੍ਹਾਂ 48
ਕਿਲੋਗ੍ਰਾਮ ਦੇ ਸੈਮੀਫਾਈਨਲ ਮੁਕਾਬਲਿਆਂ ਵਿਚ ਪੰਜਾਬ ਦੇ ਇੰਦਰਜੀਤ ਸਿੰਘ
ਨੇ ਉਤਰਾਖੰਡ ਦੇ ਕੁੰਡਲ ਨੂੰ ਅੰਕਾਂ ਦੇ ਆਧਾਰ 'ਤੇ ਅਤੇ ਹਰਿਆਣਾ ਦੇ
ਅੰਕਿਤ ਨੇ ਆਧਰਾ ਪ੍ਰਦੇਸ਼ ਦੇ ਮਨੀਸ਼ ਨੂੰ ਹਰਾਇਆ। 50 ਕਿਲੋਗ੍ਰਾਮ ਵਿਚ
ਪੰਜਾਬ ਦੇ ਜਤਿੰਦਰ ਨੇ ਹਰਿਆਣਾ ਦੇ ਮੰਗਲ ਨੂੰ ਅੰਕਾਂ ਦੇ ਆਧਾਰ 'ਤੇ
ਹਰਾਇਆ। 52 ਕਿਲੋਗ੍ਰਾਮ ਵਿਚ ਪੰਜਾਬ ਦੇ ਨਵਜੋਤ ਨੇ ਮੱਧ ਪ੍ਰਦੇਸ਼ ਦੇ
ਗਿਆਨਇੰਦਰ ਨੂੰ ਹਰਾਇਆ। 54 ਕਿਲੋਗ੍ਰਾਮ ਵਿਚ ਪੰਜਾਬ ਦੇ ਮਨੀਸ਼ ਨੇ ਅਣਧਰਾ
ਦੇ ਪਰੁਧਵਿਰਾਜ ਨੂੰ ਹਰਾਇਆ। 63 ਕਿਲੋਗ੍ਰਾਮ ਵਿਚ ਪੰਜਾਬ ਦੇ ਨਵੀਨ ਨੇ
ਤਾਮਿਲਨਾਡੂ ਦੇ ਬਾਸੰਤਨ ਨੂੰ , 66 ਕਿਲੋਗ੍ਰਾਮ ਵਿਚ ਪੰਜਾਬ ਦੇ ਬਚਿੱਤਰ
ਸਿੰਘ ਨੇ ਮਿਜੋਰਮ ਦੇ ਲਲਥਨਪੁਈਆ ਨੂੰ, 70 ਕਿਲੋਗ੍ਰਾਮ ਵਿਚ ਪੰਜਾਬ ਦੇ
ਸੰਦੀਪ ਨੇ ਹਰਿਆਣਾ ਦੇ ਮਨੋਜ ਨੂੰ , 75 ਕਿਲੋਗ੍ਰਾਮ ਵਿਚ ਪੰਜਾਬ ਦੇ
ਜਗਨਦੀਪ ਨੇ ਮਿਜ਼ੋਰਮ ਦੇ ਲਲਰਾਮਥਨਾ ਨੂੰ, 80 ਕਿਲੋਗ੍ਰਾਮ ਵਿਚ ਪੰਜਾਬ ਦੇ
ਗੁਰਵਿੰਦਰ ਨੇ ਹਰਿਆਣਾ ਦੇ ਮਨੋਜ ਨੂੰ ਤੇ 80 ਕਿਲੋਗ੍ਰਾਮ ਤੋਂ ਉਪਰ ਵਰਗ
ਵਿਚ ਪੰਜਾਬ ਦੇ ਅਕਾਸ਼ਦੀਪ ਦੀ ਬਾਉਟ ਰੈਫਰੀ ਵੱਲੋ ਰੋਕ ਦਿੱਤੀ ਗਈ।
ਪੰਜਾਬ
ਜੂਡੋ ਟੀਮ ਦੇ ਚੋਣ ਟ੍ਰਾਇਲ 9 ਨੂੰ
ਜਲੰਧਰ, 7 ਜਨਵਰੀ - ਜੂਡੋ ਫੈਡਰੇਸ਼ਨ ਕੱਪ
'ਚ ਹਿੱਸਾ ਲੈਣ ਵਾਲੀ ਪੰਜਾਬ ਦੀ ਜੂਨੀਅਰ ਤੇ ਸੀਨੀਅਰ ਵਰਗ ਲੜਕੇ ਤੇ
ਲੜਕੀਆਂ ਦੇ ਵਰਗ ਦੀ ਟੀਮ ਦੇ ਚੋਣ ਟ੍ਰਾਇਲ 9 ਜਨਵਰੀ ਨੂੰ ਸਰਕਾਰੀ ਮਾਡਲ
ਸੀਨੀਅਰ ਸੈਕੰਡਰੀ ਸਕੂਲ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ।
ਕੁਆਲਾਲੰਪੁਰ (ਮਲੇਸ਼ੀਆ) 'ਚ ਕਬੱਡੀ ਟੂਰਨਾਮੈਂਟ 9 ਨੂੰ
ਜਲੰਧਰ, 7 ਜਨਵਰੀ - 9 ਜਨਵਰੀ ਨੂੰ
ਸਲਾਇੰਗ ਬਾਹੂ (ਕੁਆਲਾਲੰਪੁਰ) ਵਿਖੇ ਪਹਿਲਾ ਕਬੱਡੀ ਖੇਡ ਮੇਲਾ ਕਰਵਾਇਆ ਜਾ
ਰਿਹਾ ਹੈ। ਇਸ ਕਬੱਡੀ ਖੇਡ ਮੇਲਾ ਕੁਆਲਾਲੰਪੁਰ (ਮਲੇਸ਼ੀਆ) ਦੀ ਦਸ਼ਮੇਸ਼ ਕਬੱਡੀ
ਕਲੱਬ ਬਾਹੂ-5 ਅਤੇ ਮੀਰੀ ਪੀਰੀ ਕਬੱਡੀ ਕਲੱਬ ਸਲਾਇੰਗ ਦੀ ਦੇਖ ਰੇਖ ਹੇਠ
ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੀ ਸ਼ੁਰੂਆਤ ਧਾਰਮਿਕ ਰਸਮਾਂ ਤੋਂ
ਬਾਅਦ ਸਵੇਰੇ 11 ਵਜੇ ਕੀਤੀ ਜਾਵੇਗੀ।
56ਵੀਂਆਂ
ਬਾਲ ਬੈਡਮਿੰਟਨ ਪੰਜਾਬ ਸਕੂਲ ਖੇਡਾਂ 14 ਤੋਂ
ਜਲੰਧਰ, 7 ਜਨਵਰੀ - 56ਵੀਆਂ ਅੰਤਰ-ਜ਼ਿਲ੍ਹਾ
ਬਾਲ ਬੈਡਮਿੰਟਨ ਖੇਡਾਂ (ਸਕੂਲਜ਼) 14 ਤੋਂ 17 ਜਨਵਰੀ ਤੱਕ ਅੰਮ੍ਰਿਤਸਰ ਵਿਖੇ
ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਏ. ਈ. ਓ. ਖੇਡਾਂ ਅੰਮ੍ਰਿਤਸਰ ਸ੍ਰੀ
ਲਖਵੀਰ ਸਿੰਘ ਖਿਆਲਾ ਨਾਲ ਹਿੱਸਾ ਲੈਣ ਵਾਲੀਆਂ ਟੀਮਾਂ ਸੰਪਰਕ ਕਰ ਸਕਦੀਆਂ
ਹਨ।
ਚਾਰ ਰੋਜ਼ਾ
ਪੇਂਡੂ ਟੂਰਨਾਮੈਂਟ ਸ਼ੁਰੂ
ਫ਼ਤਹਿਗੜ੍ਹ ਸਾਹਿਬ, 6 ਜਨਵਰੀ - ਚਾਰ ਰੋਜ਼ਾ
ਪੇਂਡੂ ਟੂਰਨਾਮੈਂਟ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਖੇਡ
ਮੈਦਾਨ 'ਚ ਸ਼ੁਰੂ ਹੋ ਗਿਆ ਹੈ। ਇਸ ਟੂਰਨਾਮੈਂਟ ਵਿਚ ਤੀਜੇ ਰਾਸ਼ਟਰ ਪੱਧਰ ਦੇ
16 ਸਾਲ ਤੋਂ ਘੱਟ ਵਰਗ ਦੇ ਲੜਕੇ ਲੜਕੀਆਂ ਸ਼ਾਮਿਲ ਕੀਤੇ ਗਏ ਹਨ। ਇਸ ਵਿਚ
15 ਰਾਜਾਂ ਤੋਂ ਲਗਭਗ 350 ਖਿਡਾਰੀ ਖਿਡਾਰਨਾਂ ਸ਼ਾਮਿਲ ਹੋਈਆਂ ਹਨ। ਟੀਮਾਂ
ਵਿਚ ਆਂਧਰਾ ਪ੍ਰਦੇਸ਼, ਬਿਹਾਰ, ਗੋਆ, ਹਰਿਆਣਾ, ਹਿਮਾਚਲ ਪ੍ਰਦੇਸ਼, ਕਰਨਾਟਕਾ,
ਮੱਧ ਪ੍ਰਦੇਸ਼, ਮੇਘਾਲਿਆ, ਮਿਜੋਰਮ, ਤਾਮਿਲਨਾਡੂ, ਉੱਤਰਾ ਖੰਡ, ਉੱਤਰ
ਪ੍ਰਦੇਸ਼, ਪੰਜਾਬ ਅਤੇ ਤਰੀਪੁਰਾ ਦੀਆਂ ਟੀਮਾਂ ਸ਼ਾਮਲ ਸਨ। 9 ਜਨਵਰੀ ਤੱਕ
ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿਚ ਬਾਕਸਿੰਗ, ਬੈਡਮਿੰਟਨ ਅਤੇ ਟੇਬਲ
ਟੈਨਿਸ ਦੇ ਮੁਕਾਬਲੇ ਕਰਵਾਏ ਜਾਣਗੇ। ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ
ਪੇਸ਼ ਕੀਤਾ ਗਿਆ।
ਸਮਰਾਲਾ
ਕਬੱਡੀ ਕੱਪ 15 ਨੂੰ
ਸਮਰਾਲਾ, 6 ਜਨਵਰੀ - 15 ਜਨਵਰੀ ਨੂੰ
ਸਮਰਾਲਾ ਵਿਖੇ ਮਾਲਵਾ ਕਾਲਜ ਬੌਂਦਲੀ ਦੇ ਖੇਡ ਸਟੇਡੀਅਮ ਵਿਚ ਕਬੱਡੀ ਕੱਪ
ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਲਈ 16 ਟੀਮਾਂ ਦੀ ਚੋਣ ਕੀਤੀ ਗਈ
ਹੈ। ਖੇਡ ਮੇਲੇ 'ਚ ਜੇਤੂ ਕਬੱਡੀ ਟੀਮਾਂ ਨੂੰ ਕ੍ਰਮਵਾਰ 51 ਹਜ਼ਾਰ ਅਤੇ 31
ਹਜ਼ਾਰ ਦੇ ਨਕਦ ਇਨਾਮ ਦਿੱਤੇ ਜਾਣਗੇ। ਇਸ ਮੌਕੇ ਦਰਸ਼ਕਾਂ ਦੇ ਮਨੋਰੰਜਨ ਲਈ
ਪ੍ਰਸਿੱਧ ਪੰਜਾਬੀ ਗਾਇਕ ਗਿੱਪੀ ਗਰੇਵਾਲ ਦਾ ਖੁੱਲ੍ਹਾ ਅਖ਼ਾੜ੍ਹਾ ਲੱਗੇਗਾ।
32ਵਾਂ ਪੇਂਡੂ
ਫ਼ੁੱਟਬਾਲ ਟੂਰਨਾਮੈਂਟ
ਮਾਹਿਲਪੁਰ, 6 ਜਨਵਰੀ - 32ਵਾਂ ਪੇਂਡੂ
ਫ਼ੁੱਟਬਾਲ ਟੂਰਨਾਮੈਂਟ ਪਿੰਡ ਲੰਗੇਰੀ ਦੇ ਸ਼ਹੀਦ ਦਰਸ਼ਨ ਸਿੰਘ ਕੈਨੇਡੀਅਨ
ਸਟੇਡੀਅਮ ਵਿਚ ਚੱਲ ਰਿਹਾ ਹੈ। ਕਰਵਾਏ ਗਏ ਮੈਚਾਂ ਵਿਚ 45 ਕਿਲੋ ਵਰਗ ਵਿਚ
ਹਕੂਮਤਪੁਰ ਨੇ ਖਾਨਪੁਰ ਨੂੰ 3-1, ਖੈਰੜ ਨੇ ਬਹਿਬਲਪੁਰ ਨੂੰ 2-0 ਨਾਲ,
ਲੰਗੇਰੀ ਨੇ ਬਾੜੀਆਂ ਕਲਾਂ ਨੂੰ 2-0, ਕਾਲੇਵਾਲ ਭਗਤਾਂ ਨੇ ਮੁਗੋਵਾਲ ਨੂੰ
2-0 ਅਤੇ ਮੈਲੀ ਨੇ ਕਹਾਰਪੁਰ ਨੂੰ 3-1 ਨਾਲ ਹਰਾਇਆ। ਓਪਨ ਵਰਗ ਵਿਚ ਸਰਿਆਲਾ
ਖੁਰਦ ਨੇ ਠੁਆਣਾ ਨੂੰ 4-1, ਪੋਸੀ ਨੇ ਮਾਹਿਲਪੁਰ ਨੂੰ 1-0, ਬਾਹੋਵਾਲ ਨੇ
ਨੰਗਲ ਕਲਾਂ ਨੂੰ 1-0, ਹੱਲੂਵਾਲ ਨੇ ਖੈਰੜ ਨੂੰ ਟਾਈਬ੍ਰੇਕਰ ਰਾਹੀਂ 5-3,
ਪਾਲਦੀ ਨੇ ਚੱਕ ਮੱਲਾਂ ਨੂੰ 1-0 ਨਾਲ ਹਰਾਇਆ। ਇਸ ਦੌਰਾਨ ਮਨਮੋਹਨ ਵਾਰਿਸ
ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਪੰਜਾਬ
ਪੁਲਿਸ ਤੇ ਬਿਜਲੀ ਬੋਰਡ ਮੋਹਰੀ
ਮਾਹਿਲਪੁਰ, 5 ਜਨਵਰੀ - ਪਿੰਡ ਖੇੜਾ ਦੇ
ਸਟੇਡੀਅਮ ਵਿਚ ਦੂਜਾ ਦੁਆਬਾ ਫੁੱਟਬਾਲ ਟੂਰਨਾਮੈਂਟ ਚੱਲ ਰਿਹਾ ਹੈ। ਇਸ
ਟੂਰਨਾਮੈਂਟ ਦੇ ਪੰਜਵੇਂ ਦਿਨ ਕਰਵਾਏ ਗਏ ਮੈਚਾਂ ਵਿਚ ਪੰਜਾਬ ਪੁਲਿਸ ਨੇ
ਜਰਨੈਲ ਸਿੰਘ ਸਪੋਰਟਿੰਗ ਕਲੱਬ ਗੜ੍ਹਸ਼ੰਕਰ ਨੂੰ 4-0 ਨਾਲ, ਲਾਇਲਪੁਰ ਖਾਲਸਾ
ਕਾਲਜ ਜਲੰਧਰ ਨੇ ਫੁੱਟਬਾਲ ਅਕੈਡਮੀ ਮਾਹਿਲਪੁਰ ਨੂੰ 2-0 ਨਾਲ, ਬਾਬਾ ਹਰੀ
ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਨੇ ਬੀ.ਐਸ.ਐਫ ਨੂੰ 2-0 ਨਾਲ ਅਤੇ ਖਾਲਸਾ
ਕਾਲਜ ਗੁਰੂਸਰ ਸੁਧਾਰ ਨੇ ਖਾਲਸਾ ਸਕੂਲ ਬੱਡੋਂ ਨੂੰ 1-0 ਨਾਲ, ਬਿਜਲੀ
ਬੋਰਡ ਹੁਸ਼ਿਆਰਪੁਰ ਨੇ ਹਰਭਜਨ ਸਪੋਰਟਿੰਗ ਕਲੱਬ ਮਾਹਿਲਪੁਰ ਨੂੰ 2-1 ਹਰਾ
ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।
7ਵਾਂ
ਕਪੂਰਥਲਾ ਕਬੱਡੀ ਕੱਪ 2 ਤੋਂ
ਕਪੂਰਥਲਾ, 5 ਜਨਵਰੀ - 7ਵਾਂ ਕਬੱਡੀ ਗੋਲਡ
ਕੱਪ 2 ਫਰਵਰੀ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ 'ਚ ਕਰਵਾਇਆ ਜਾ ਰਿਹਾ
ਹੈ। ਇਸ ਟੂਰਨਾਮੈਂਟ ਦੌਰਾਨ ਇਸ ਵਾਰ ਜਿਥੇ ਅੰਤਰਰਾਸ਼ਟਰੀ ਪੱਧਰ ਦੀਆਂ ਕਬੱਡੀ
ਟੀਮਾਂ ਦੇ ਭੇੜ ਹੋਣਗੇ ਉਥੇ ਨਾਲ ਹੀ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਲੋਕਾਂ
ਦਾ ਮਨੋਰੰਜਨ ਕਰਨਗੇ।
ਸੁਧਾਰ ਦਾ
37ਵਾਂ ਪੇਂਡੂ ਖੇਡ ਮੇਲਾ 4 ਤੋਂ
ਗੁਰੂਸਰ ਸੁਧਾਰ, 5 ਜਨਵਰੀ - 37ਵਾਂ ਪੇਂਡੂ
ਖੇਡ ਮੇਲਾ 4 ਤੋਂ 6 ਫਰਵਰੀ ਤੱਕ ਗੁਰੂਸਰ ਸੁਧਾਰ ਵਿਖੇ ਕਰਵਾਇਆ ਜਾ ਰਿਹਾ
ਹੈ। ਇਸ ਵਿਚ ਨਹਿੰਗ ਸ਼ਮਸ਼ੇਰ ਯਾਦਗਾਰੀ ਹਾਕੀ ਗੋਲਡ ਕੱਪ ਮੁਕਾਬਲਿਆਂ ਤੋਂ
ਇਲਾਵਾ ਫੁੱਟਬਾਲ, ਵਾਲੀਵਾਲ, ਕਬੱਡੀ ਵਜ਼ਨੀ, ਕਬੱਡੀ ਓਪਨ ਤੇ ਐਥਲੈਟਿਕ
ਮੁਕਾਬਲੇ ਕਰਵਾਏ ਜਾਣਗੇ।
ਦਹਿੜੂ
ਖੇਡ ਮੇਲਾ 22 ਤੋਂ
ਖੰਨਾ, 5 ਜਨਵਰੀ - 22 ਤੋਂ 25 ਜਨਵਰੀ
ਤੱਕ ਸਰਪੰਚ ਰੁਪਿੰਦਰ ਸਿੰਘ ਗਾਂਧੀ ਯਾਦਗਾਰੀ ਫੁੱਟਬਾਲ ਕੱਪ ਅਤੇ ਖੇਡ ਮੇਲਾ
ਖੰਨਾ ਨੇੜਲੇ ਪਿੰਡ ਦਹਿੜੂ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ
ਫੁੱਟਬਾਲ ਕਲੱਬ, ਕਬੱਡੀ ਕਲੱਬ ਦੋ ਖਿਡਾਰੀ ਬਾਹਰਲੇ, ਤਾਸ਼ ਸੀਪ, ਵਾਲੀਬਾਲ
ਸ਼ੂਟਿੰਗ, ਕੁੱਤਿਆਂ ਦੀ ਦੌੜ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। 22 ਜਨਵਰੀ
ਨੂੰ ਬੈਲ ਗੱਡੀਆਂ ਦੀ ਦੌੜ ਅਤੇ ਘੋੜਿਆਂ ਦੀ ਦੌੜ ਦੇ ਮੁਕਾਬਲੇ ਹੋਣਗੇ।
ਹਾਕੀ ਤੇ
ਕਬੱਡੀ ਟੂਰਨਾਮੈਂਟ 14 ਤੋਂ
ਜਲੰਧਰ, 5 ਜਨਵਰੀ - ਕਬੱਡੀ ਤੇ ਹਾਕੀ
ਟੂਰਨਾਮੈਂਟ 14 ਤੋਂ 16 ਜਨਵਰੀ ਤੱਕ ਮਿੱਠਾਪੁਰ ਵਿਖੇ ਕਰਵਾਇਆ ਜਾ ਰਿਹਾ
ਹੈ। ਇਸ ਦੌਰਾਨ ਹਾਕੀ ਜੂਨੀਅਰ ਤੇ ਸੀਨੀਅਰ ਵਰਗ ਤੇ ਕਬੱਡੀ ਓਪਨ ਪਿੰਡ
ਪੱਧਰ 'ਤੇ ਕਰਵਾਏ ਜਾਣਗੇ।
ਪੰਜਾਬ
ਬਾਡੀ ਬਿਲਡਿੰਗ ਚੈਂਪੀਅਨਸ਼ਿਪ 9 ਨੂੰ
ਪਟਿਆਲਾ, 5 ਜਨਵਰੀ - ਪੰਜਾਬ ਬਾਡੀ
ਬਿਲਡਿੰਗ ਚੈਂਪੀਅਨਸ਼ਿਪ 9 ਜਨਵਰੀ ਨੂੰ ਹਨੂੰਮਾਨ ਮੰਦਿਰ ਫਿਲੌਰ ਵਿਖੇ
ਕਰਵਾਈ ਜਾ ਰਹੀ ਹੈ, ਜਿਸ ਵਿਚ ਰਾਜ ਭਰ 'ਚੋਂ ਸਾਰੇ ਜ਼ਿਲਿਆਂ ਦੇ ਬਾਡੀ
ਬਿਲਡਰ ਹਿੱਸਾ ਲੈਣਗੇ। ਇਸ ਚੈਂਪੀਅਨਸ਼ਿਪ 'ਚ 55 ਕਿਲੋ, 60 ਕਿਲੋ, 65 ਕਿਲੋ,
70 ਕਿਲੋ ਤੇ 75 ਕਿਲੋ ਵਰਗ ਦੇ ਮੁਕਾਬਲੇ ਹੋਣਗੇ।
ਪਿੰਡ
ਮੁੱਲਾਂਪੁਰ ਟੂਰਨਾਮੈਂਟ 3 ਤੋਂ
ਮੁੱਲਾਂਪੁਰ ਦਾਖਾ, 5 ਜਨਵਰੀ - 3 ਤੋਂ 5
ਫਰਵਰੀ ਤੱਕ ਪਿੰਡ ਮੁੱਲਾਂਪੁਰ 'ਚ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ
ਦੌਰਾਨ ਫੁੱਟਬਾਲ ਤੇ ਓਪਨ ਕਬੱਡੀ ਦੇ ਮੁਕਾਬਲੇ ਦਰਸ਼ਕਾਂ ਦੀ ਖਿੱਚ ਦਾ
ਕੇਂਦਰ ਹੋਣਗੇ।
ਪੰਜਾਬ
ਟੀਮ ਦੇ ਟ੍ਰਾਇਲ 7 ਨੂੰ
ਜਲੰਧਰ, 5 ਜਨਵਰੀ - 13 ਤੋਂ 16 ਜਨਵਰੀ
ਤੱਕ ਨਾਗਪੁਰ (ਮਹਾਂਰਾਸ਼ਟਰ) 'ਚ 56ਵੀਂ ਕੌਮੀ ਸਕੂਲ ਖੇਡਾਂ ਸਾਈਕਲ ਪੋਲੋ
ਅੰਡਰ 19 ਸਾਲ ਲੜਕੇ ਤੇ ਲੜਕੀਆਂ ਵਿਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ
ਖੇਡਾਂ ਵਿਚ ਹਿੱਸਾ ਲੈਣ ਲਈ ਪੰਜਾਬ ਸਕੂਲ ਦੀਆਂ ਟੀਮਾਂ ਦੇ ਚੋਣ ਟ੍ਰਾਇਲ 7
ਜਨਵਰੀ ਨੂੰ ਸਵੇਰੇ 12 ਵਜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਪੀ.
ਏ. ਯੂ. ਲੁਧਿਆਣਾ ਵਿਖੇ ਕਰਵਾਏ ਜਾ ਰਹੇ ਹਨ। ਚੋਣ ਟ੍ਰਾਇਲ ਵਿਚ ਹਿੱਸਾ
ਲੈਣ ਵਾਲੇ ਖਿਡਾਰੀ ਸਮੇਂ ਸਿਰ ਚੋਣ ਕਮੇਟੀ ਕੋਲ ਰਿਪੋਰਟ ਕਰਨ।
ਲੜਕੀਆਂ
ਦੇ ਫੁੱਟਬਾਲ ਚੋਣ ਟਰਾਇਲ ਸ਼ੁਰੂ
ਲੁਧਿਆਣਾ, 4 ਜਨਵਰੀ - ਫਰਵਰੀ ਮਹੀਨੇ 'ਚ
ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ
ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਉਸ ਲਈ ਲੁਧਿਆਣਾ ਟੀਮ ਵਾਸਤੇ ਲੜਕੀਆਂ
ਦੇ ਫੁੱਟਬਾਲ ਚੋਣ ਟਰਾਇਲ ਭਲਕੇ 5 ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ
ਲੁਧਿਆਣਾ ਵਿਖੇ ਸਵੇਰੇ 10 ਵਜੇ ਹੋਣਗੇ। ਇਨ੍ਹਾਂ ਰਾਜ ਪੱਧਰੀ ਖੇਡ
ਮੁਕਾਬਲਿਆਂ ਵਿੱਚ ਪੰਜਾਬ ਸਰਕਾਰ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 2
ਕਰੋੜ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਹੈ। ਇਨ੍ਹਾਂ ਖੇਡਾਂ 'ਚ 10
ਖੇਡਾਂ ਦੇ ਮੁਕਾਬਲੇ ਹੋਣਗੇ। ਲੁਧਿਆਣਾ ਵਿਖੇ ਅਥਲੈਟਿਕਸ, ਫੁੱਟਬਾਲ ਅਤੇ
ਕਬੱਡੀ ਦੇ ਮੁਕਾਬਲੇ ਹੋਣਗੇ ਜਦਕਿ ਸ਼ੂਟਿੰਗ ਦੇ ਮੁਕਾਬਲੇ ਮੋਹਾਲੀ ਵਿਖੇ,
ਬਾਕਸਿੰਗ, ਵਾਲੀਬਾਲ, ਵੇਟ ਲਿਫਟਿੰਗ ਅਤੇ ਕੁਸ਼ਤੀ ਦੇ ਮੁਕਾਬਲੇ ਪਟਿਆਲਾ
ਵਿਖੇ, ਹਾਕੀ ਦੇ ਮੁਕਾਬਲੇ ਜਲੰਧਰ ਵਿਖੇ ਹੋਣਗੇ। ਹਰ ਖੇਡ ਦੀ ਚੈਂਪੀਅਨ
ਟੀਮ ਨੂੰ 9 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ 7 ਲੱਖ ਰੁਪਏ ਅਤੇ ਤੀਜੇ
ਸਥਾਨ 'ਤੇ ਆਉਣ ਵਾਲੀ ਟੀਮ ਨੂੰ 5 ਲੱਖ ਰੁਪਏ ਦੀ ਨਗਦ ਰਾਸ਼ੀ ਮਿਲੇਗੀ।
3500 ਦੇ ਕਰੀਬ ਖਿਡਾਰੀਆਂ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣਗੇ।
ਬੈਡਮਿੰਟਨ
ਚੈਂਪੀਅਨਸ਼ਿਪ ਲਈ ਚੁਣੇ ਗਏ ਪੰਜਾਬੀ ਖਿਡਾਰੀ
ਜਲੰਧਰ, 4 ਜਨਵਰੀ - ਸੀਨੀਅਰ ਨੈਸ਼ਨਲ
ਬੈਡਮਿੰਟਨ ਚੈਂਪੀਅਨਸ਼ਿਪ ਰੋਹਤਕ 'ਚ 7 ਤੋਂ 10 ਜਨਵਰੀ ਤੱਕ ਕਰਵਾਈ ਜਾ ਰਹੀ
ਹੈ। ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਪੰਜਾਬ ਟੀਮ 'ਚ ਮਰਦਾਂ ਦੇ
ਵਰਗ ਵਿਚ ਪਰਨਵ ਚੋਪੜਾ ਤੇ ਰਾਜ ਕੂਪਰ ਲੁਧਿਆਣਾ, ਅਭਿਨਵ ਤੇ ਉਪਿੰਦਰ ਪਾਲ
ਸਿੰਘ ਜਲੰਧਰ ਦੀ ਚੋਣ ਕੀਤੀ ਗਈ ਹੈ। ਔਰਤਾਂ ਦੇ ਵਰਗ ਵਿਚ ਸਟੈਫੀ ਕਾਲਾ
ਲੁਧਿਆਣਾ, ਸਾਨੀਆ ਸਰੀਨ ਅੰਮ੍ਰਿਤਸਰ, ਦਮਨਦੀਪ ਕੌਰ ਸੰਗਰੂਰ ਦੀ ਚੋਣ ਕੀਤੀ
ਗਈ ਹੈ। ਇਸ ਤੋਂ ਇਲਾਵਾ ਰਾਜੀਵ ਵਰਮਾ ਤੇ ਚਰਨਜੀਤ ਸਿੰਘ ਨੂੰ ਮੈਨੇਜਰ ਤੇ
ਕੋਚ ਨਿਯੁਕਤ ਕੀਤਾ ਗਿਆ ਹੈ।
32ਵੀਂ
ਸੀਨੀਅਰ ਨੈਸ਼ਨਲ ਸਾਫਟਬਾਲ ਚੈਂਪੀਅਨਸ਼ਿਪ ਸ਼ੁਰੂ
ਜਲੰਧਰ, 4 ਜਨਵਰੀ - 5 ਤੋਂ 10 ਜਨਵਰੀ
ਤੱਕ ਚੰਡੀਗੜ੍ਹ ਦੇ ਪੰਜਾਬ ਇੰਜ ਕਾਲਜ ਸੈਕਟਰ 12 'ਚ 32ਵੀਂ ਸੀਨੀਅਰ
ਨੈਸ਼ਨਲ ਸਾਫਟਬਾਲ ਚੈਂਪੀਅਨਸ਼ਿਪ ਮਰਦ ਤੇ ਔਰਤਾਂ ਦੇ ਵਰਗ ਵਿਚ ਕਰਵਾਈ ਜਾ ਰਹੀ
ਹੈ। ਇਸ ਚੈਂਪੀਅਨਸ਼ਿਪ ਵਿਚ ਸਾਰੇ ਰਾਜਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ
ਹਨ। ਇਸ ਚੈਂਪੀਅਨਸ਼ਿਪ ਦਾ ਉਦਘਾਟਨ 5 ਜਨਵਰੀ ਨੂੰ ਸ੍ਰੀਮਤੀ ਉਰਵਸ਼ੀ ਗੁਲਾਟੀ
ਆਈ. ਏ. ਐਸ. ਮੁੱਖ ਸਕੱਤਰ ਹਰਿਆਣਾ ਸਰਕਾਰ 11 ਵਜੇ ਕਰਨਗੇ।
56ਵੀਆਂ ਕੌਮੀ ਸਕੂਲ ਖੇਡਾਂ 7 ਤੋਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਜਨਵਰੀ -
56ਵੀਆਂ ਕੌਮੀ ਸਕੂਲ ਖੇਡਾਂ 7 ਤੋਂ 12 ਜਨਵਰੀ ਤੱਕ ਚੰਡੀਗੜ੍ਹ ਦੇ
ਵੱਖ-ਵੱਖ ਖੇਡ ਮੈਦਾਨਾਂ ਵਿਚ ਕਰਵਾਈਆਂ ਜਾਣਗੀਆਂ। ਇਨ੍ਹਾਂ ਮੁਕਾਬਲਿਆਂ
ਵਿਚ ਫੁੱਟਬਾਲ ਅੰਡਰ 14 ਸਾਲ ਮੁੰਡੇ/ਕੁੜੀਆਂ ਦੇ ਮੁਕਾਬਲਿਆਂ ਤੋਂ ਇਲਾਵਾ
ਕ੍ਰਿਕਟ ਅਤੇ ਬੈਡਮਿੰਟਨ ਮੁਕਾਬਲੇ ਹੋਣਗੇ।
ਏਸ਼ੀਆ ਕੱਪ
ਫੁੱਟਬਾਲ 7 ਤੋਂ 29 ਜਨਵਰੀ ਤੱਕ
ਲੁਧਿਆਣਾ, 4 ਜਨਵਰੀ - 7 ਤੋਂ 29 ਜਨਵਰੀ
ਤੱਕ 15ਵਾਂ ਏਸ਼ੀਆ ਕੱਪ ਫੁੱਟਬਾਲ ਟੂਰਨਾਮੈਂਟ ਕਤਰ 'ਚ ਕਰਵਾਇਆ ਜਾ ਰਿਹਾ
ਹੈ। ਏਸ਼ੀਆ ਕੱਪ ਵਿਚ ਕੁੱਲ 16 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਦੇ
ਚਾਰ ਪੂਲ ਬਣਾਏ ਗਏ ਹਨ। ਪੂਲ ਏ 'ਚ ਚੀਨ ਪੀ. ਆਰ, ਕੁਵੈਤ, ਕਤਰ,
ਉਜਬੇਕਿਸਤਾਨ, ਪੂਲ ਬੀ 'ਚ ਜਪਾਨ, ਜਾਰਡਨ, ਸਾਊਦੀ ਅਰਬ, ਸਰੀਆ, ਪੂਲ ਸੀ
'ਚ ਭਾਰਤ, ਆਸਟ੍ਰੇਲੀਆ, ਬਹਿਰੀਨ, ਕੋਰੀਆ ਰਿਪਬਲਿਕ ਅਤੇ ਪੂਲ ਡੀ 'ਚ
ਕੋਰੀਆ ਡੀ ਪੀ ਆਰ, ਯੂਨਾਈਟਿਡ ਅਰਬ ਅਮੀਰਾਤ (ਯੂ ਏ ਆਈ), ਈਰਾਨ, ਇਰਾਕ
ਨੂੰ ਰੱਖਿਆ ਗਿਆ ਹੈ। ਹਰ ਪੂਲ 'ਚ ਦੋ ਟੀਮਾਂ ਕੁਆਟਰ ਫਾਈਨਲ ਲਈ ਕੁਆਲੀਫਾਈ
ਕਰਨਗੀਆਂ। ਲੀਗ ਦੌਰ ਦੇ 24 ਮੈਚਾਂ ਤੋਂ ਇਲਾਵਾ ਚਾਰ ਕੁਆਟਰ ਫਾਈਨਲ, ਦੋ
ਸੈਮੀਫਾਈਨਲ ਅਤੇ ਕਾਂਸੇ ਦਾ ਤਗਮਾ, ਫਾਈਨਲ ਮੈਚ ਸਮੇਤ ਕੁੱਲ 32 ਮੈਚ ਖੇਡੇ
ਜਾਣਗੇ। ਏਸ਼ੀਆ ਕੱਪ ਦਾ ਉਦਘਾਟਨੀ ਮੈਚ ਕਤਰ ਅਤੇ ਉਜਬੇਕਿਸਤਾਨ ਦੇ ਵਿਚਕਾਰ
ਖੇਡਿਆ ਜਾਵੇਗਾ, ਜਦਕਿ ਭਾਰਤ ਆਪਣਾ ਮੁਢਲਾ ਮੈਚ 10 ਜਨਵਰੀ ਨੂੰ
ਆਸਟ੍ਰੇਲੀਆ ਵਿਰੁੱਧ, 14 ਜਨਵਰੀ ਨੂੰ ਬਹਿਰੀਨ ਵਿਰੁੱਧ ਅਤੇ 21 ਜਨਵਰੀ
ਨੂੰ ਕੋਰੀਆ ਰੀਪਬਲਿਕ ਵਿਰੁੱਧ ਹੋਵੇਗਾ।
ਮੋਹਨਪੁਰ
ਕਬੱਡੀ ਕੱਪ 9 ਜਨਵਰੀ ਨੂੰ
ਖੰਨਾ, 4 ਜਨਵਰੀ - ਮੋਹਨਪੁਰ ਕਬੱਡੀ ਕੱਪ
9 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਚਾਰ ਲੱਖ ਰੁਪਏ
ਦੇ ਨਗਦ ਇਨਾਮ ਲਈ ਖੇਡ ਮੇਲਾ ਨਾਰਥ ਇੰਡੀਆ ਫੈਡਰੇਸ਼ਨ ਦੀਆਂ ਅੱਠ ਚੋਟੀ ਦੀਆਂ
ਟੀਮਾਂ ਦੇ ਖਿਡਾਰੀਆਂ ਜ਼ੋਰ ਅਜ਼ਮਾਈ ਕਰਨਗੇ। ਖੇਡ ਮੇਲੇ ਵਿਚ ਲੜਕੀਆਂ ਦੀ
ਕਬੱਡੀ ਦਾ ਸ਼ੋਅ ਮੈਚ, 50 ਸਾਲ ਤੋਂ ਉੱਪਰ ਬਜ਼ੁਰਗਾਂ ਦੀ ਕਬੱਡੀ ਆਦਿ ਦੇ
ਮੁਕਾਬਲੇ ਹੋਣਗੇ। ਦਰਸ਼ਕਾਂ ਦਾ ਮਨੋਰੰਜਨ ਗੋਰਾ ਚੱਕ ਵਾਲਾ-ਨੀਤੂ ਵਿਰਕ,
ਦੀਪ ਢਿੱਲੋਂ-ਜੈਸਮੀਨ ਜੱਸੀ ਅਤੇ ਮੁਹੰਮਦ ਸਦੀਕ ਕਰਨਗੇ।
8ਵੀਂ
ਰਾਜ ਪੱਧਰੀ ਸੀਨੀਅਰ ਨੈੱਟਬਾਲ ਚੈਂਪੀਅਨਸ਼ਿਪ 7 ਤੋਂ
ਬਠਿੰਡਾ, 3 ਜਨਵਰੀ - 7 ਤੋਂ 9 ਜਨਵਰੀ
ਤੱਕ ਬਠਿੰਡਾ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ 'ਚ ਲੜਕੇ-ਲੜਕੀਆਂ ਦੀ
8ਵੀਂ ਰਾਜ ਪੱਧਰੀ ਸੀਨੀਅਰ ਨੈੱਟਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ।
ਚੈਂਪੀਅਨਸ਼ਿਪ ਵਿਚ ਪੰਜਾਬ ਦੇ 13 ਜ਼ਿਲ੍ਹਿਆਂ ਦੀਆਂ ਟੀਮਾਂ ਭਾਗ ਲੈਣਗੀਆਂ।
ਵਿਕਾਸ
ਖੰਨਾ ਬਣਿਆ ਓਵਰਆਲ ਚੈਂਪੀਅਨ
ਜਲੰਧਰ, 3 ਜਨਵਰੀ - ਮਕਸੂਦਾਂ 'ਚ ਜ਼ਿਲ੍ਹਾ
ਜਲੰਧਰ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ
ਵਿਕਾਸ ਖੰਨਾ ਨੂੰ ਓਵਰਆਲ ਚੈਂਪੀਅਨਸ਼ਿਪ ਐਲਾਨਿਆ ਗਿਆ ਤੇ ਸਤਵਿੰਦਰ ਸਿੰਘ
ਨੂੰ ਉਪ-ਜੇਤੂ ਓਵਰਆਲ ਐਲਾਨਿਆ ਗਿਆ। ਇਸ ਚੈਂਪੀਅਨਸ਼ਿਪ ਦੇ ਜੂਨੀਅਰ ਵਰਗ ਦੇ
55 ਕਿਲੋ ਭਾਰ ਵਿਚ ਗੌਰਵ ਨੇ ਪਹਿਲਾ, ਅਰਪਿਤ ਪਾਹਵਾ ਨੇ ਦੂਜਾ ਤੇ ਸਮੀਰ
ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। 60 ਕਿਲੋ ਵਰਗ ਵਿਚ ਸੁਭਾਸ਼ ਚੰਦਰ ਨੇ
ਪਹਿਲਾ, ਸੰਦੀਪ ਨੇ ਦੂਜਾ ਤੇ ਅਸ਼ੋਕ ਨੇ ਤੀਜਾ ਸਥਾਨ ਹਾਸਲ ਕੀੰਤਾ। 65 ਕਿਲੋ
ਵਰਗ ਵਿਚ ਰੋਹਿਤ ਕੁੰਦਰਾ ਨੇ ਪਹਿਲਾ, ਜਸਵੰਤ ਸਿੰਘ ਨੇ ਦੂਜਾ ਤੇ ਵਿਵੇਕ
ਨੇ ਤੀਜਾ ਸਥਾਨ ਪ੍ਰਾਪਤ ਕੀਤਾ। 70 ਕਿਲੋ ਵਰਗ ਵਿਚ ਸਮੀਤ ਕਪੂਰ ਨੇ ਪਹਿਲਾ,
ਅਮਨ ਕੁਮਾਰ ਨੇ ਦੂਜਾ ਤੇ ਸੰਨੀ ਨੇ ਤੀਜਾ ਸਥਾਨ ਹਾਸਲ ਕੀਤਾ। 75 ਕਿਲੋ
ਵਰਗ ਵਿਚ ਗੁਲਸ਼ਨ ਭੱਟੀ ਨੇ ਪਹਿਲਾ, ਗੌਰਵ ਨੇ ਦੂਜਾ ਤੇ +75 ਕਿਲੋ ਵਰਗ
ਵਿਚ ਜਤਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਸੀਨੀਅਰ ਵਰਗ ਵਿਚ 55
ਕਿਲੋ ਭਾਰ ਵਰਗ ਵਿਚ ਗੌਰਵ ਨੇ ਪਹਿਲਾ, ਅਜੈ ਕੁਮਾਰ ਨੇ ਦੂਜਾ ਤੇ ਹਰਿੰਦਰ
ਗਿੱਲ ਨੇ ਤੀਜਾ ਸਥਾਨ ਹਾਸਲ ਕੀਤਾ। 60 ਕਿਲੋ ਭਾਰ ਵਰਗ ਵਿਚ ਸਾਜਨ ਕੁਮਾਰ
ਨੇ ਪਹਿਲਾ ਤੇ ਸੁਭਾਸ਼ ਚੰਦਰ ਨੇ ਦੂਜਾ ਸਥਾਨ ਹਾਸਲ ਕੀਤਾ।
ਦੋਆਬਾ
ਕੱਪ ਫੁੱਟਬਾਲ ਟੂਰਨਾਮੈਂਟ ਦੌਰਾਨ ਮਾਹਿਲਪੁਰ ਜੇਤੂ
ਮਾਹਿਲਪੁਰ, 3 ਜਨਵਰੀ - ਦੂਜਾ ਦੋਆਬਾ ਕੱਪ
ਫੁੱਟਬਾਲ ਟੂਰਨਾਮੈਂਟ ਪਿੰਡ ਖੇੜਾ ਦੇ ਸਟੇਡੀਅਮ ਵਿਚ ਕਰਵਾਇਆ ਗਿਆ। ਪਹਿਲੇ
ਦਿਨ ਕਰਵਾਏ ਗਏ ਮੈਚਾਂ ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਡੀ. ਏ.
ਵੀ. ਕਾਲਜ ਹੁਸ਼ਿਆਰਪੁਰ ਨੂੰ 3-1 ਨਾਲ, ਹਰਭਜਨ ਸਪੋਰਟਿੰਗ ਕਲੱਬ ਮਾਹਿਲਪੁਰ
ਨੇ ਜੇ. ਸੀ. ਟੀ. ਅਕੈਡਮੀ ਫਗਵਾੜਾ ਨੂੰ 2-0 ਨਾਲ ਹਰਾਇਆ, ਜਦੋਂਕਿ ਖਾਲਸਾ
ਕਾਲਜ ਮਾਹਿਲਪੁਰ ਨੇ ਗੁਰੂ ਨਾਨਕ ਕਾਲਜ ਫਗਵਾੜਾ ਨੂੰ 1-0 ਨਾਲ ਹਰਾ ਕੇ
ਅਗਲੇ ਦੌਰ 'ਚ ਪ੍ਰਵੇਸ਼ ਕੀਤਾ। ਕਲੱਬ ਵਰਗ ਦੇ ਇਕ ਦਿਲਚਸਪ ਮੈਚ ਵਿਚ ਸੰਤ
ਹਰੀ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ
ਨੂੰ ਟਾਈਬ੍ਰੇਕਰ ਰਾਹੀ 4-3 ਨਾਲ ਹਰਾ ਕੇ ਦੂਜੇ ਗੇੜ ਵਿਚ ਪ੍ਰਵੇਸ਼ ਕੀਤਾ।
ਕੈਨੇਡਾ-ਅਮਰੀਕਾ ਕਬੱਡੀ
ਕੱਪ 17 ਜਨਵਰੀ ਨੂੰ
ਮੁੱਲਾਂਪੁਰ-ਦਾਖਾ, 2 ਜਨਵਰੀ - 17 ਜਨਵਰੀ
ਨੂੰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਕੈਨੇਡਾ ਅਮਰੀਕਾ ਕਬੱਡੀ ਕੱਪ
ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜਿਥੇ ਖੇਡ ਜਗਤ ਦੀਆਂ 5 ਕਬੱਡੀ ਸ਼ਖਸੀਅਤਾਂ
ਦਾ ਵਿਸ਼ੇਸ਼ ਸਨਮਾਨ ਹੋਵੇਗਾ, ਉਥੇ ਸੱਤ ਸਮੁੰਦਰੋਂ ਪਾਰ ਰਾਜਨੀਤਕ ਖੇਤਰ ਦੀ
ਅਹਿਮ ਪੰਜਾਬਣ ਮੈਂਬਰ ਪਾਰਲੀਮੈਂਟ ਰੂਬੀ ਢਾਲਾ ਦਾ ਵਿਸ਼ੇਸ਼ ਸਨਮਾਨ ਰੱਖਿਆ
ਗਿਆ ਹੈ। 17 ਜਨਵਰੀ ਨੂੰ ਕੈਨੇਡਾ-ਅਮਰੀਕਾ ਕਬੱਡੀ ਕੱਪ ਸਮੇਂ ਅੰਤਰਰਾਸ਼ਟਰੀ
ਪ੍ਰਸਿੱਧੀ ਵਾਲੀਆਂ 10 ਟੀਮਾਂ ਦੇ ਮੁਕਾਬਲੇ ਕਬੱਡੀ ਫੈਡਰੇਸ਼ਨ ਨਿਯਮਾਂ
ਅਨੁਸਾਰ ਹੋਣਗੇ। ਕਬੱਡੀ ਮੁਕਾਬਲਿਆਂ ਦੀ ਸਿਖਰ ਦੁਪਹਿਰ 1 ਵਜੇ ਤੋਂ 3 ਵਜੇ
ਤੱਕ ਗੁਰਦਾਸਪੁਰ ਮਾਨ ਦਾ ਖੁੱਲ੍ਹਾ ਮੁਫਤ ਅਖਾੜਾ ਦਰਸ਼ਕਾਂ ਦੀ ਖਿੱਚ ਹੋਵੇਗਾ।
ਗੁਰਦਾਸ ਮਾਨ ਦੇ ਪ੍ਰਸੰਸਕਾਂ ਦੀ ਵਧਦੀ ਭੀੜ ਨੂੰ ਮੁੱਖ ਰੱਖ ਕੇ
ਮੁੱਲਾਂਪੁਰ ਇੰਦਰਜੀਤ ਸਿੰਘ ਵੱਲੋਂ ਐਨ. ਆਰ. ਆਈ. ਜਾਂ ਇੰਡੀਅਨ ਔਰਤਾਂ,
ਬੱਚਿਆਂ, ਬਜ਼ੁਰਗਾਂ ਲਈ ਗੁਰੂ ਨਾਨਕ ਸਟੇਡੀਅਮ ਅੰਦਰ ਵੱਖਰੇ ਬਲਾਕਾਂ ਦਾ
ਪ੍ਰਬੰਧ ਕੀਤਾ ਗਿਆ ਹੈ।
ਚੌਥਾ
ਬੌਂਦਲੀ ਅੰਤਰਰਾਸ਼ਟਰੀ ਕਬੱਡੀ ਕੱਪ 27 ਫਰਵਰੀ ਨੂੰ
ਸਮਰਾਲਾ, 2 ਜਨਵਰੀ - 27 ਫਰਵਰੀ ਨੂੰ ਚੌਥਾ
ਬੌਂਦਲੀ ਕਬੱਡੀ ਕੱਪ ਮਾਲਵਾ ਕਾਲਜ ਦੇ ਖੇਡ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ
ਹੈ।
ਝੰਡੀ ਦੀ
ਕੁਸ਼ਤੀ 'ਚ ਪਹਿਲਵਾਨ ਰਜਿੰਦਰ ਸੋਨੀ ਜੇਤੂ
ਇਯਾਲੀ/ਥਰੀਕੇ, 2 ਜਨਵਰੀ - 5ਵਾਂ
ਰੁਸਤਮ-ਏ-ਹਿੰਦ ਪਹਿਲਵਾਨ ਪੂਰਨ ਸਿੰਘ ਯਾਦਗਾਰੀ ਦੰਗਲ ਮੁਕਾਬਲਾ ਗੁਰੂ
ਨਾਨਕ ਕਾਲੋਨੀ ਲੁਧਿਆਣਾ ਵਿਖੇ ਕਰਵਾਇਆ ਗਿਆ। ਝੰਡੀ ਦੀ ਕੁਸ਼ਤੀ ਪੰਜਾਬ
ਕੇਸਰੀ ਪਹਿਲਵਾਨ ਰਜਿੰਦਰ ਸੋਨੀ ਨੇ ਹਰਿਆਣਾ ਕੇਸਰੀ ਪਹਿਲਵਾਨ ਕਰਤਾਰ ਸਿੰਘ
ਨੂੰ ਚਿੱਤ ਕਰਕੇ ਇਕ ਲੱਖ ਦਾ ਨਕਦ ਇਨਾਮ ਹਾਸਲ ਕੀਤਾ। ਦੂਸਰੀ ਕੁਸ਼ਤੀ ਹਿੰਦ
ਕੇਸਰੀ ਪਹਿਲਵਾਨ ਸੁਖਵੀਰ ਬੱਬੂ ਤੇ ਹਰਿਆਣਾ ਕੇਸਰੀ ਰਾਜ ਕੁਮਾਰ ਦਰਮਿਆਨ
ਹੋਈ, ਜਿਸ ਵਿਚ ਪਹਿਲਵਾਨ ਸੁਖਵੀਰ ਬੱਬੂ ਨੇ 51 ਹਜ਼ਾਰ ਦਾ ਨਗਦ ਇਨਾਮ
ਹਾਸਿਲ ਕੀਤਾ। ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਨਵਾਂ ਸ਼ਹਿਰ ਤੇ ਖ਼ਾਲਸਾ
ਕਾਲਜ ਜਲੰਧਰ ਦੀਆਂ ਲੜਕੀਆਂ ਵਿਚਕਾਰ ਹੋਏ ਕਬੱਡੀ ਦੇ ਸ਼ੋਅ ਮੈਚ ਦੌਰਾਨ
31-25 ਅੰਕਾਂ ਦੇ ਫ਼ਰਕ ਨਾਲ ਨਵਾਂ ਸ਼ਹਿਰ ਦੀਆਂ ਲੜਕੀਆਂ ਜੇਤੂ ਰਹੀਆਂ। ਜਿਥੇ
ਉਸਤਾਦ ਰਾਮ ਕ੍ਰਿਸ਼ਨ ਪਹਿਲਵਾਨ ਅਖਾੜਾ ਆਲਮਗੀਰ ਦਾ ਵਿਸ਼ੇਸ਼ ਸਨਮਾਨ ਕੀਤਾ
ਗਿਆ, ਉਥੇ ਕਲੱਬ ਚੇਅਰਮੈਨ ਮਨਜਿੰਦਰ ਸਿੰਘ ਬਿੰਦਾ ਭੁਮਾਲ, ਪਹਿਲਵਾਨ ਕੇਹਰ
ਸਿੰਘ ਤੇ ਸੁਮੇਰ ਸਿੰਘ ਵੱਲੋ ਸ: ਇਯਾਲੀ ਨੂੰ ਵੀ ਸਨਮਾਨਿਤ ਕੀਤਾ ਗਿਆ।
ਦੇਰ ਸ਼ਾਮ ਖਿਡਾਰੀਆਂ ਤੇ ਦਰਸ਼ਕਾਂ ਦੇ ਮਨੋਰੰਜਨ ਲਈ ਉਘੇ ਲੋਕ ਗਾਇਕਾਂ ਨੀਤੂ
ਵਿਰਕ, ਸੁਰਿੰਦਰ ਛਿੰਦਾ, ਕੁਲਦੀਪ ਮਾਣਕ, ਬਾਜ ਸਿੰਘ ਬਾਜ ਵੱਲੋਂ ਗਾਇਕੀ
ਦਾ ਖੁੱਲ੍ਹਾ ਅਖਾੜਾ ਲਗਾਇਆ ਗਿਆ ਅਤੇ ਹਾਸਰਸ ਕਲਾਕਾਰ ਭਜਨਾ ਅਮਲੀ ਤੇ ਸੰਤੀ
ਨੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਈਆਂ।
ਧਰਮਪੁਰਾ
ਦਾ ਕਬੱਡੀ ਕੱਪ 12 ਨੂੰ
ਬਰੇਟਾ, 2 ਜਨਵਰੀ - 12 ਜਨਵਰੀ ਨੂੰ
ਧਰਮਪੁਰਾ ਪਿੰਡ ਦੇ ਸ਼ਹੀਦ ਊਧਮ ਸਿੰਘ ਸਟੇਡੀਅਮ ਵਿਖੇ ਕਬੱਡੀ ਕੱਪ ਕਰਵਾਇਆ
ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਪੰਜਾਬ ਕਬੱਡੀ ਫੈਡਰੇਸ਼ਨ ਦੀਆਂ 8
ਨਾਮਵਰ ਟੀਮਾਂ ਭਾਗ ਲੈ ਕੇ ਆਪਣੇ ਜੌਹਰ ਵਿਖਾਣਗੀਆਂ। ਕੱਪ ਜਿੱਤਣ ਵਾਲੀ
ਪਹਿਲੀ ਟੀਮ ਨੂੰ ਇਕ ਲੱਖ ਰੁਪਏ ਨਕਦ ਇਨਾਮ ਅਤੇ ਦੂਸਰਾ ਸਥਾਨ ਪ੍ਰਾਪਤ ਕਰਨ
ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ 10-11
ਜਨਵਰੀ ਨੂੰ ਪੇਂਡੂ ਖੇਡ ਮੇਲਾ ਜਿਸ ਵਿਚ ਕਬੱਡੀ 62 ਕਿਲੋ, 50 ਕਿਲੋ, 40
ਕਿਲੋ, 35 ਕਿਲੋ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ।
ਰਾਮਗੜ੍ਹ
ਦਾ ਖੇਡ ਮੇਲਾ 13 ਤੋਂ
ਲੁਧਿਆਣਾ, 2 ਜਨਵਰੀ - 13 ਤੋਂ 16 ਜਨਵਰੀ
ਤੱਕ ਪਿੰਡ ਰਾਮਗੜ੍ਹ ਨੇੜੇ ਕੁਹਾੜਾ (ਲੁਧਿਆਣਾ) ਵਿਖੇ ਟੂਰਨਾਮੈਂਟ ਕਰਵਾਇਆ
ਜਾ ਰਿਹਾ ਹੈ, ਜਿਸ ਵਿਚ ਫੁੱਟਬਾਲ ਇਕ ਪਿੰਡ, ਕਬੱਡੀ ਇਕ ਪਿੰਡ ਓਪਨ, ਬੈਲ
ਗੱਡੀਆਂ ਦੀਆਂ ਦੌੜਾਂ, ਵੱਛਿਆਂ ਦੀਆਂ ਦੌੜਾਂ, ਖੀਰੇ ਦੁੱਗੇ ਦੀਆਂ ਦੌੜਾਂ,
ਕੁੱਤਿਆਂ ਦੀਆਂ ਦੌੜਾਂ ਅਤੇ ਵਾਲੀਬਾਲ ਦੇ ਮੈਚ ਕਰਵਾਏ ਜਾਣਗੇ। ਇਸ
ਟੂਰਨਾਮੈਂਟ ਵਿਚ ਫੁੱਟਬਾਲ ਦੀ ਜੇਤੂ ਟੀਮ ਨੂੰ 51,000 ਰੁਪਏ, ਦੂਜਾ ਇਨਾਮ
35,000 ਰੁਪਏ ਅਤੇ ਤੀਜਾ ਇਨਾਮ 15,000 ਰੁਪਏ ਦਿੱਤਾ ਜਾਵੇਗਾ। ਕਬੱਡੀ ਇਕ
ਪਿੰਡ ਓਪਨ ਦਾ ਪਹਿਲਾ ਇਨਾਮ 75,000 ਰੁਪਏ ਅਤੇ ਦੂਜਾ ਇਨਾਮ 52,000 ਰੁਪਏ
ਦਿੱਤਾ ਜਾਵੇਗਾ। ਅਮਰੀਕਾ ਤੋਂ ਕਬੱਡੀ ਪ੍ਰਮੋਟਰ ਸ਼ਿੰਦਾ ਯੂ ਐਸ ਏ, ਨਾਰਵੇ
ਤੋਂ ਜੱਸੀ ਨਾਰਵੇ ਅਤੇ ਕੈਨੇਡਾ ਤੋਂ ਗੁਰਦੀਪ ਮਾਂਗਟ ਸਮੇਤ ਹੋਰ ਕਈ
ਪ੍ਰਵਾਸੀ ਵੀਰ ਪਹੁੰਚਣਗੇ। ਕਲਾਕਾਰਾਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼
ਹੋਵੇਗਾ।
ਆਂਡਲੂ ਦਾ
11ਵਾਂ ਸਾਲਾਨਾ ਖੇਡ ਮੇਲਾ ਸਮਾਪਤ
ਰਾਏਕੋਟ, 2 ਜਨਵਰੀ - 11ਵਾਂ ਸਾਲਾਨਾ
ਪੇਂਡੂ ਖੇਡ ਮੇਲਾ ਦਸਮੇਸ਼ ਫੁੱਟਬਾਲ ਅਕੈਡਮੀ ਪਿੰਡ ਆਂਡਲੂ ਵੱਲੋਂ ਕਰਵਾਇਆ
ਗਿਆ। ਟੂਰਨਾਮੈਂਟ ਦੇ ਆਖ਼ਰੀ ਦਿਨ ਫੁੱਟਬਾਲ ਓਪਨ ਦੇ ਫਾਈਨਲ ਮੁਕਾਬਲੇ 'ਚ
ਸਰਾਭਾ ਦੀ ਟੀਮ ਨੇ ਲਲਤੋਂ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।
ਫੁੱਟਬਾਲ 42 ਕਿਲੋ ਦਾ ਫਾਈਨਲ ਮੁਕਾਬਲਾ ਮੇਜ਼ਬਾਨ ਆਂਡਲੂ ਦੀ ਟੀਮ ਨੇ
ਜਿੱਤਿਆ, ਜਦਕਿ ਨੰਗਲ ਖੁਰਦ ਦੀ ਟੀਮ ਦੂਜੇ ਸਥਾਨ 'ਤੇ ਰਹੀ। ਕਬੱਡੀ 80
ਕਿਲੋ ਦੇ ਫਾਈਨਲ ਮੁਕਾਬਲੇ 'ਚ ਰਾਊ ਕੇ ਦੇ ਚੋਬਰਾਂ ਨੇ ਝਨੇੜੀ ਦੀ ਟੀਮ
ਨੂੰ ਹਰਾ ਕੇ ਕੱਪ 'ਤੇ ਕਬਜ਼ਾ ਕੀਤਾ।
ਘੁੰਗਰਾਲੀ
ਰਾਜਪੂਤਾਂ ਦਾ ਖੇਡ ਮੇਲਾ 8 ਫਰਵਰੀ ਤੋਂ
ਬੀਜਾ, 2 ਜਨਵਰੀ - 8 ਤੋਂ 10 ਫਰਵਰੀ ਤੱਕ
ਤੀਜਾ ਅੰਤਰਰਾਸ਼ਟਰੀ ਕਬੱਡੀ ਕੱਪ ਅਤੇ ਸਵ: ਮਨਪ੍ਰੀਤ ਮਿੰਨੀ ਫੁੱਟਬਾਲ ਦੂਜਾ
ਸਿਲਵਰ ਕੱਪ ਬੀਜਾ ਨੇੜਲੇ ਪਿੰਡ ਘੁਗਰਾਲੀ ਰਾਜਪੂਤਾਂ 'ਚ ਕਰਵਾਇਆ ਜਾ ਰਿਹਾ
ਹੈ। ਇਸ ਖੇਡ ਮੇਲੇ 'ਚ ਕੁੱਤਿਆਂ ਦੀ ਦੌੜ, ਲੋਡ-ਅਨਲੋਡ, ਵਾਲੀਬਾਲ,
ਸਮੈਸਿੰਗ ਅਤੇ ਸ਼ੂਟਿੰਗ, ਸਾਈਕਲ ਦੌੜ, ਰਿਕਸ਼ਾ ਦੌੜ, ਦੋਧੀਆਂ ਦੀ ਦੌੜ, ਤਾਸ਼
ਸੀਪ, ਭੇਡੂਆਂ ਦੀ ਲੜਾਈ ਅਤੇ 60 ਸਾਲ ਦੇ ਬਜ਼ੁਰਗਾਂ ਦੀ ਦੌੜ ਤੋਂ ਇਲਾਵਾ
10 ਫਰਵਰੀ ਨੂੰ ਅਕੈਡਮੀਆਂ ਦੇ ਮੈਚ ਹੋਣਗੇ।
ਬਾਬਾ
ਜਵਾਹਰ ਦਾਸ ਕਲੱਬ ਅੱਵਲ
ਬੁੱਲ੍ਹੋਵਾਲ, 2 ਜਨਵਰੀ - ਦੂਜਾ ਸਾਲਾਨਾ
ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ ਬੇਗਮਪੁਰ ਜੰਡਿਆਲਾ ਵਿਖੇ ਕਰਵਾਇਆ ਗਿਆ।
ਕਬੱਡੀ ਓਪਨ ਕਲੱਬ ਦੇ ਫਾਈਨਲ ਵਿਚ ਬਾਬਾ ਜਵਾਹਰ ਦਾਸ ਸਪੋਰਟਸ ਕਲੱਬ
ਬੇਗਮਪੁਰ ਜੰਡਿਆਲਾ ਨੇ ਘੁੱਗ ਸ਼ੇਅਰ ਦੀ ਟੀਮ ਨੂੰ ਹਰਾਇਆ। ਇਸੇ ਤਰ੍ਹਾਂ 65
ਕਿਲੋ ਵਿਚ ਸਾਧਰਾਂ ਨੇ ਪਹਿਲਾ ਜੰਡਿਆਲਾ ਨੇ ਦੂਜਾ, 58 ਕਿਲੋ ਵਿਚੋਂ
ਪੰਮੀਆ ਝਿੰਗੜਾਂ ਨੇ ਪਹਿਲਾ ਅਤੇ ਜੰਡਿਆਲਾ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ।
ਪਿੰਡ ਲੱਖਾ
ਦਾ ਟੂਰਨਾਮੈਂਟ 9 ਤੋਂ
ਹਠੂਰ, 1 ਜਨਵਰੀ - 9 ਤੋਂ 11 ਜਨਵਰੀ ਤੱਕ
ਪਿੰਡ ਲੱਖਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ
ਸਮਰਪਿਤ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।
ਪਿੰਡ
ਮੰਡਿਆਣੀ ਦਾ 9ਵਾਂ ਪੇਂਡੂ ਖੇਡ ਮੇਲਾ 1 ਫਰਵਰੀ ਤੋਂ
ਸਵੱਦੀ ਕਲਾਂ, 1 ਜਨਵਰੀ - 9ਵਾਂ ਪੇਂਡੂ
ਖੇਡ ਮੇਲਾ 1 ਤੋਂ 3 ਫਰਵਰੀ ਤੱਕ ਸਵੱਦੀ ਕਲਾਂ ਤੋਂ ਥੋੜ੍ਹੀ ਦੂਰ ਪਿੰਡ
ਮੰਡਿਆਣੀ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ ਕਬੱਡੀ
ਵੱਖ-ਵੱਖ ਭਾਰ ਵਰਗਾਂ ਦੇ ਮੁਕਾਬਲਿਆਂ ਤੋਂ ਇਲਾਵਾ ਘੋੜੀਆਂ ਦੀਆਂ ਦੌੜਾਂ
ਤੇ ਕੁੱਤਿਆਂ ਦੀਆਂ ਦੌੜਾਂ ਵੀ ਦੇਖਣਯੋਗ ਹੋਣਗੀਆਂ।
ਦੋਆਬਾ
ਕੱਪ ਫੁੱਟਬਾਲ ਟੂਰਨਾਮੈਂਟ ਸ਼ੁਰੂ
ਮਾਹਿਲਪੁਰ, 1 ਜਨਵਰੀ - ਦੂਜਾ ਦੋਆਬਾ ਕੱਪ
ਫੁੱਟਬਾਲ ਟੂਰਨਾਮੈਂਟ ਬਲਾਕ ਮਾਹਿਲਪੁਰ ਦੇ ਪਿੰਡ ਖੇੜਾ ਵਿਖੇ ਕਰਵਾਇਆ ਜਾ
ਰਿਹ ਹੈ। ਇਸ ਟੂਰਨਾਮੈਂਟ 'ਚ ਕਲੱਬ ਵਰਗ ਦੀਆਂ 12 ਅਤੇ ਸਕੂਲ ਕਾਲਜ ਵਰਗ
ਦੀਆਂ 12 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਦਾ ਉਦਘਾਟਨੀ ਮੈਚ ਖਾਲਸਾ
ਕਾਲਜ ਗੜ੍ਹਸ਼ੰਕਰ ਅਤੇ ਰਾਮਗੜ੍ਹੀਆ ਕਾਲਜ ਫਗਵਾੜਾ 'ਚ ਹੋਇਆ। ਰਾਮਗੜ੍ਹੀਆ
ਕਾਲਜ ਨੇ ਖਾਲਸਾ ਕਾਲਜ ਗੜ੍ਹਸ਼ੰਕਰ ਨੂੰ 5-4 ਅਤੇ ਖਾਲਸਾ ਕਾਲਜ ਬੰਗਾ ਨੇ
ਖਾਲਸਾ ਕਾਲਜ ਸੁਧਾਰ ਨੂੰ 1-0 ਨਾਲ ਹਰਾਇਆ।
ਪਿੰਡ
ਬੁਰਜਹਰੀ ਦਾ 13ਵਾਂ ਕਬੱਡੀ ਕੱਪ 8 ਤੋਂ
ਚਾਉਕੇ, 1 ਜਨਵਰੀ -13ਵਾਂ ਕਬੱਡੀ ਕੱਪ
ਪਿੰਡ ਬੁਰਜਹਰੀ (ਮਾਨਸਾ) 'ਚ 8 ਤੋਂ 10 ਜਨਵਰੀ ਤੱਕ ਕਰਵਾਇਆ ਜਾ ਰਿਹਾ
ਹੈ। ਕਬੱਡੀ ਕੱਪ ਦੌਰਾਨ ਕਬੱਡੀ ਓਪਨ, 70 ਕਿਲੋ, 60 ਕਿਲੋ, 56 ਕਿਲੋ, 40
ਕਿਲੋ, 31 ਕਿਲੋ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ।
ਉੱਤਰੀ
ਜ਼ੋਨ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੇ ਪੰਜਾਬੀ
ਪਟਿਆਲਾ, 31 ਦਸੰਬਰ - 18ਵੀਂ ਉਤਰੀ ਜ਼ੋਨ
ਦੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਗੁੜਗਾਓਂ (ਹਰਿਆਣਾ) 'ਚ 8-9 ਜਨਵਰੀ ਨੂੰ
ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਪੰਜਾਬ ਦੀ 10 ਮੈਂਬਰੀ ਟੀਮ ਦਾ
ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ 'ਚ ਧੀਰਜ ਕੁਮਾਰ ਪਟਿਆਲਾ 46-49 ਕਿਲੋ,
ਮਨੋਜ ਕੁਮਾਰ ਐਸ. ਟੀ. ਸੀ. ਮਸਤੂਆਣਾ 59-52 ਕਿਲੋ, ਕੁਲਵਿੰਦਰ ਸਿੰਘ ਪੀ.
ਏ. ਪੀ. 52-56 ਕਿਲੋ, ਬਿਕਰਮਜੀਤ ਸਿੰਘ ਪਟਿਆਲਾ 56-60 ਕਿਲੋ, ਅੰਗਰੇਜ਼
ਸਿੰਘ ਪਟਿਆਲਾ 60-64 ਕਿਲੋ, ਬਘੇਲ ਸਿੰਘ ਖੰਨਾ 64-69 ਕਿਲੋ, ਹਰਜਿੰਦਰ
ਸਿੰਘ ਪਟਿਆਲਾ 69-75 ਕਿਲੋ, ਸੁਖਦੀਪ ਸਿੰਘ ਚੱਕਰ ਲੁਧਿਆਣਾ 75-81 ਕਿਲੋ,
ਗੁਰਜਸਵਿੰਦਰ ਸਿੰਘ ਪੀ. ਏ. ਪੀ. ਜਲੰਧਰ 81-91 ਕਿਲੋ ਤੇ ਗੁਰਵੀਰ ਸਿੰਘ
ਪਟਿਆਲਾ, 91 ਕਿਲੋ ਤੋਂ ਵੱਧ ਵਜ਼ਨ ਵਰਗ 'ਚ ਚੁਣੇ ਗਏ ਹਨ।
ਕੈਨੇਡਾ
ਹਾਕੀ ਕੱਪ ਮੁਲਤਵੀ
ਲੁਧਿਆਣਾ, 31 ਦਸੰਬਰ - ਕੈਨੇਡਾ ਗੋਲਡ
ਕੱਪ ਹਾਕੀ ਟੂਰਨਾਮੈਂਟ ਲੁਧਿਆਣਾ ਦੇ ਪ੍ਰਿਥੀਪਾਲ ਹਾਕੀ ਸਟੇਡੀਅਮ ਪੰਜਾਬ
ਖੇਤੀਬਾੜੀ ਯੂਨੀਵਰਸਿਟੀ 'ਚ 6 ਤੋਂ 8 ਜਨਵਰੀ ਤੱਕ ਕਰਵਾਇਆ ਜਾਣਾ ਸੀ।
ਮੌਸਮ ਦੀ ਖਰਾਬੀ ਕਾਰਨ ਕੈਨੇਡਾ ਹਾਕੀ ਕੱਪ ਦੇ ਪ੍ਰਮੋਟਰਾਂ ਦੀ ਵਤਨਫੇਰੀ
ਲੇਟ ਹੋਣ ਕਾਰਨ ਇਹ ਟੂਰਨਾਮੈਂਟ ਮੁਲਤਵੀ ਕੀਤਾ ਗਿਆ ਹੈ। ਹੁਣ ਕੈਨੇਡਾ ਹਾਕੀ
ਕੱਪ ਮੁਕਾਬਲਾ ਜਨਵਰੀ ਮਹੀਨੇ ਦੇ ਤੀਸਰੇ ਹਫ਼ਤੇ ਕਰਵਾਇਆ ਜਾਵੇਗਾ।
ਟੂਰਨਾਮੈਂਟ ਦੀਆਂ ਨਿਸ਼ਚਿਤ ਤਰੀਕਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ।
ਧਨੀ ਪਿੰਡ
ਦਾ 8ਵਾਂ ਖੇਡ ਮੇਲਾ 5 ਮਾਰਚ ਤੋਂ
ਜੰਡਿਆਲਾ ਮੰਜਕੀ, 31 ਦਸੰਬਰ - 8ਵਾਂ ਖੇਡ
ਮੇਲਾ 5 ਤੋਂ 7 ਮਾਰਚ ਤੱਕ ਧਨੀ ਪਿੰਡ ਦੇ ਫੌਜੀ ਸਰਵਣ ਸਿੰਘ ਮੈਮੋਰੀਅਲ
ਖੇਡ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਮੌਕੇ ਕਬੱਡੀ ਆਲ
ਓਪਨ, ਬਲਦਾਂ ਦੀਆਂ ਹਲਟ ਦੌੜਾਂ ਦੇ ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਆਲ
ਓਪਨ ਦੇ ਮੁਕਾਬਲੇ ਵਿਚ ਪਹਿਲੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 51000
ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ।
|