Click here For English Version

 

SPORTS NEWS

November Sports News 2009

ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਹਾਕੀ ਟੂਰਨਾਮੈਂਟ 'ਚ ਸੁਰਜੀਤ ਅਕਾਦਮੀ ਜਲੰਧਰ ਅੱਵਲ

ਫ਼ਰੀਦਕੋਟ, 30 ਨਵੰਬਰ - 6ਵਾਂ ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਹਾਕੀ ਟੂਰਨਾਮੈਂਟ ਸਰਕਾਰੀ ਬਰਜਿੰਦਰ ਕਾਲਜ, ਫ਼ਰੀਦਕੋਟ ਦੇ ਹਾਕੀ ਗਰਾਊਂਡ 'ਚ ਕਰਵਾਇਆ ਗਿਆ। ਇਸ ਦਾ ਆਖ਼ਰੀ ਮੈਚ ਸੁਰਜੀਤ ਹਾਕੀ ਅਕਾਦਮੀ, ਜਲੰਧਰ ਅਤੇ ਗੋਪਾਲ ਹਾਕੀ ਅਕਾਦਮੀ, ਕੁਰਾਲ਼ੀ ਦਰਮਿਆਨ ਹੋਇਆ ਜੋ ਸੁਰਜੀਤ ਅਕਾਦਮੀ ਨੇ 3-1 ਦੇ ਫ਼ਰਕ ਨਾਲ਼ ਜਿੱਤਿਆ। ਪਿਛਲੇ ਵਰ੍ਹੇ ਵੀ ਇਸ ਟੂਰਨਾਮੈਂਟ ਵਿਚ ਇਹੋ ਦੋ ਟੀਮਾਂ ਜੇਤੂ ਅਤੇ ਉਪ ਜੇਤੂ ਰਹੀਆਂ ਸਨ। ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਅਤੇ ਉਪ ਜੇਤੂ ਨੂੰ 21 ਹਜ਼ਾਰ ਰੁਪੈ ਦੇ ਇਨਾਮ ਦਿੱਤੇ ਗਏ।

ਪਿੰਡ ਬਰਸਾਲ ਦਾ ਖੇਡ ਮੇਲਾ 1 ਫਰਵਰੀ ਤੋਂ

ਚੌਂਕੀਮਾਨ, 30 ਨਵੰਬਰ - ਦੋ ਦਿਨਾਂ ਖੇਡ ਮੇਲਾ 1-2 ਫਰਵਰੀ ਨੂੰ ਪਿੰਡ ਬਰਸਾਲ (ਲੁਧਿਆਣਾ) 'ਚ ਕਰਵਾਇਆ ਜਾ ਰਿਹਾ ਹੈ। 1 ਫਰਵਰੀ ਨੂੰ ਖੀਰੇ ਦੁੱਗੇ ਵੱਛਿਆਂ ਦੀ ਚੈਂਪੀਅਨਸ਼ਿਪ ਲਈ ਮੁਕਾਬਲੇ ਹੋਣਗੇ ਤੇ ਨਾਲ 60 ਸਾਲ ਤੋਂ ਉਪਰ ਬਜ਼ੁਰਗਾਂ ਅਤੇ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। ਵੱਛਿਆਂ ਦੀਆਂ ਦੌੜਾਂ ਲਈ 21 ਇਨਾਮ ਦਿੱਤੇ ਜਾਣਗੇ। ਪਹਿਲਾ 21 ਹਜ਼ਾਰ ਰੁਪਏ ਦਾ ਵਿਸ਼ੇਸ਼ ਇਨਾਮ ਅਜੈਪਾਲ ਸਿੰਘ ਬਰਾੜ ਅਮਰੀਕਾ ਵੱਲੋਂ ਬੀਬੀ ਸੁਰਿੰਦਰ ਕੌਰ ਧਾਲੀਵਾਲ ਦੀ ਯਾਦ 'ਚ ਦਿੱਤਾ ਜਾਵੇਗਾ। ਕਬੱਡੀ ਫੈਡਰਸ਼ਨ ਦੇ ਅਸੂਲਾਂ ਮੁਤਾਬਿਕ ਨਿਰੋਲ ਕਬੱਡੀ ਮੈਚ ਪਿੰਡ ਵਾਰ ਓਪਨ ਕਰਵਾਏ ਜਾਣਗੇ, 2 ਫਰਵਰੀ ਨੂੰ ਕਬੱਡੀ ਓਪਨ ਦਾ ਪਹਿਲਾ ਇਨਾਮ 51000 ਰੁਪਏ ਤੇ ਕੱਪ, ਦੂਸਰਾ ਇਨਾਮ 31000 ਰੁਪਏ ਸੁਰਜੀਤ ਸਿੰਘ ਧਾਲੀਵਾਲ ਦੀ ਯਾਦ 'ਚ ਸੁਰਿੰਦਰ ਸਿੰਘ ਪਾਗਲੀ ਵੱਲੋਂ ਦਿੱਤੇ ਜਾਣਗੇ।

ਖੇਡ ਕੈਲੰਡਰ 'ਚ ਤਬਦੀਲੀ

ਜਲੰਧਰ, 30 ਨਵੰਬਰ - ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਲ 2009-10 ਦੇ ਖੇਡ ਕੈਲੰਡਰ ਵਿਚ ਕੁਝ ਤਬਦੀਲੀ ਤਕਨੀਕੀ ਕਾਰਨਾਂ ਕਰਕੇ ਕੀਤੀ ਗਈ ਹੈ। ਸ਼ੂਟਿੰਗ ਬਾਲ ਅੰਡਰ 19 ਸਾਲ ਲੜਕੇ ਤੇ ਲੜਕੀਆਂ ਜਲੰਧਰ ਵਿਖੇ ਵੁਸ਼ੂ ਲੜਕੇ ਤੇ ਲੜਕੀਆਂ ਜਲੰਧਰ ਵਿਖੇ, ਬਾਲ ਬੈਡਮਿੰਟਨ ਅੰਡਰ 19 ਸਾਲ ਲੜਕੇ ਤੇ ਲੜਕੀਆਂ ਜਲੰਧਰ ਵਿਖੇ। ਰਾਈਫਲ ਸ਼ੂਟਿੰਗ ਅੰਡਰ 17, 19 ਸਾਲ ਲੜਕੇ ਤੇ ਲੜਕੀਆਂ ਫਰੀਦਕੋਟ ਵਿਖੇ 4 ਤੋਂ 6 ਦਸੰਬਰ ਤੱਕ। ਕੁਸ਼ਤੀਆਂ ਅੰਡਰ 14, 17 ਤੇ 19 ਸਾਲ ਲੜਕੇ ਤਰਨ ਤਾਰਨ ਵਿਖੇ ਤੇ ਗੱਤਕਾ ਅੰਡਰ 14, 17 ਤੇ 19 ਸਾਲ ਲੜਕੇ ਤੇ ਲੜਕੀਆਂ ਕਪੂਰਥਲਾ ਵਿਖੇ 4 ਤੋਂ 7 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ। ਕ੍ਰਿਕਟ ਅੰਡਰ 19 ਸਾਲ ਲੜਕੀਆਂ ਰੋਪੜ ਵਿਖੇ 8 ਤੋਂ 11 ਦਸੰਬਰ ਤੱਕ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕ੍ਰਿਕਟ ਅੰਡਰ 19 ਸਾਲ ਲੜਕੇ ਪਟਿਆਲਾ ਵਿਖੇ, ਲਾਅਨ ਟੈਨਿਸ ਅੰਡਰ 14, 17 ਤੇ 19 ਸਾਲ ਲੜਕੇ ਤੇ ਲੜਕੀਆਂ ਅੰਮ੍ਰਿਤਸਰ ਵਿਖੇ ਮਾਰਸ਼ਲ ਆਰਟ ਅੰਡਰ 17 ਤੇ 19 ਸਾਲ ਲੜਕੇ ਤੇ ਲੜਕੀਆਂ ਗੁਰਦਾਸਪੁਰ ਵਿਖੇ ਤੇ ਰੋਲ ਬਾਲ ਅੰਡਰ 19 ਸਾਲ ਲੜਕੇ ਤੇ ਲੜਕੀਆਂ ਸੰਗਰੂਰ ਵਿਖੇ ਤੇ ਤਾਜਬਾਲ ਲੜਕੇ ਤੇ ਲੜਕੀਆਂ ਅੰਡਰ 19 ਸਾਲ ਸੰਗਰੂਰ ਵਿਖੇ 30 ਨਵੰਬਰ ਤੋਂ 4 ਦਸੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ।

ਜੂਨੀਅਰ ਪੰਜਾਬ ਮਹਿਲਾ ਫੁੱਟਬਾਲ ਟੀਮ 'ਚ ਸ਼ਾਮਿਲ ਹੋਣ ਵਾਲੇ ਖਿਡਾਰੀ

ਜਲੰਧਰ, 30 ਨਵੰਬਰ - ਉੜੀਸਾ ਦੇ ਸ਼ਹਿਰ ਕੱਟਕ 'ਚ ਜੂਨੀਅਰ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਜੂਨੀਅਰ ਪੰਜਾਬ ਫੁੱਟਬਾਲ ਟੀਮ ਰੁਪਿੰਦਰ ਕੌਰ, ਗੁਰਪ੍ਰੀਤ ਕੌਰ, ਹਰਵਿੰਦਰ ਕੌਰ, ਪਰਵਿੰਦਰ ਕੌਰ, ਜਸਵੀਰ ਕੌਰ, ਕਰਮਜੀਤ ਕੌਰ, ਗੁਰਸ਼ਰਨਪ੍ਰੀਤ ਕੌਰ, ਸ਼ਰਨਜੀਤ ਕੌਰ, ਰਾਜਵੀਰ ਕੌਰ, ਸੁਮਨ ਸਹੋਤਾ, ਸੰਦੀਪ ਕੌਰ, ਰੀਨਾ ਰਾਣੀ, ਸਪਿੰਦਰ ਕੌਰ, ਕਿਰਨ ਬਾਲਾ, ਰਾਜਵੀਰ ਕੌਰ, ਲਵਪ੍ਰੀਤ ਕੌਰ, ਅਮਨਦੀਪ ਕੌਰ, ਮੋਨਿਕਾ ਰਾਣੀ, ਗਗਨਦੀਪ ਕੌਰ, ਬਲਵਿੰਦਰ ਕੌਰ ਨੂੰ ਸ਼ਾਮਿਲ ਕੀਤਾ ਗਿਆ ਹੈ।

ਰੂਮੀ ਖੇਡ ਮੇਲੇ 'ਚ ਸ਼ਾਮਿਲ ਹੋਣਗੀਆਂ 84 ਟੀਮਾਂ

ਜਗਰਾਉਂ, 30 ਨਵੰਬਰ - ਪਿੰਡ ਰੂਮੀ 'ਚ ਖੇਡ ਮੇਲਾ ਚੱਲ ਰਿਹਾ ਹੈ। ਇਸ ਖੇਡ ਮੇਲੇ ਦੇ ਤੀਜੇ ਦਿਨ 62 ਕਿਲੋ ਕਬੱਡੀ ਮੁਕਾਬਲਿਆਂ 'ਚ ਜਿਥੇ 38 ਟੀਮਾਂ ਨੇ ਭਾਗ ਲਿਆ, ਉਥੇ ਕਬੱਡੀ 52 ਕਿਲੋ ਵਰਗ 'ਚ ਕੁੱਲ 42 ਟੀਮਾਂ ਨੇ ਜੌਹਰ ਦਿਖਾਏ। 8 ਨਾਮੀ ਕਬੱਡੀ ਅਕੈਡਮੀਆਂ ਦਰਮਿਆਨ ਰੂਮੀ ਗੋਲਡ ਕਬੱਡੀ ਕੱਪ ਨੂੰ ਲੈਕੇ ਜ਼ੋਰ ਅਜਮਾਇਸ਼ ਹੋਵੇਗੀ। ਕਬੱਡੀ ਓਪਨ 'ਚ ਕੁੱਲ 84 ਟੀਮਾਂ ਨੇ ਭਾਗ ਲਿਆ, ਜਿਨ੍ਹਾਂ 'ਚ ਬਾਕੀ ਰਹਿੰਦੀਆਂ 14 ਟੀਮਾਂ ਦੇ ਮੈਚ 1 ਦਸੰਬਰ ਨੂੰ ਅਕੈਡਮੀਆਂ ਦੀਆਂ ਕਬੱਡੀ ਟੀਮਾਂ ਦੇ ਬਰਾਬਰ ਹੀ ਕਰਵਾਏ ਜਾਣਗੇ। ਇਸੇ ਤਰ੍ਹਾਂ ਹਾਕੀ 'ਚ ਰੂਮੀ, ਢੋਲਣ, ਬੁੱਟਰ ਤੇ ਘੋਲੀਆ ਨੇ ਸੈਮੀਫਾਈਨਲ 'ਚ ਆਪਣੀ ਥਾਂ ਪੱਕੀ ਕੀਤੀ।

ਅੰਤਰਰਾਸ਼ਟਰੀ ਕਬੱਡੀ ਕੱਪ 15 ਦਸੰਬਰ ਤੋਂ

ਦਿੜ੍ਹਬਾ ਮੰਡੀ, 30 ਨਵੰਬਰ - 15-17 ਦਸੰਬਰ ਤੱਕ ਦਿੜ੍ਹਬਾ ਮੰਡੀ ਦੇ ਸਟੇਡੀਅਮ 'ਚ ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ਵਿਚ ਜਿਥੇ 17 ਦਸੰਬਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼ ਸ਼ਿਰਕਤ ਕਰਨਗੇ ਉਥੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਸ਼ਾਮ 4 ਵਜੇ ਖੁਲ੍ਹੇ ਅਖਾੜੇ ਰਾਹੀਂ ਆਪਣੇ ਗੀਤਾਂ ਨਾਲ ਮੰਤਰ ਮੁਗਧ ਕਰਨਗੇ। ਕੱਪ ਦੇ ਪਹਿਲੇ ਦਿਨ 15 ਦਸੰਬਰ ਨੂੰ ਜਿਥੇ 71 ਕਿਲੋਂ ਵਰਗ ਦੇ ਫਸਵੇਂ ਮੁਕਾਬਲੇ ਕਰਵਾਏ ਜਾਣਗੇ। ਉਥੇ ਸ਼ਾਮ 4 ਵਜੇ ਪੰਜਾਬ ਦੀ ਨਾਮਵਰ ਗਾਇਕ ਜੋੜੀ ਦੀਪ ਢਿਲੋਂ, ਜਸਮੀਨ ਜੱਸੀ ਆਪਣੇ ਦੋਗਾਣਿਆਂ ਰਾਹੀ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ। 16 ਦਸੰਬਰ ਨੂੰ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਚੋਟੀ ਦੀਆਂ ਕਬੱਡੀ ਅਕੈਡਮੀਆਂ ਵਿਚ ਮੁਕਾਬਲੇ ਕਰਵਾਏ ਜਾਣਗੇ ਅਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਅਕੈਡਮੀ ਨੂੰ 1 ਲੱਖ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ 17 ਦਸੰਬਰ ਨੂੰ ਪੰਜਾਬ ਕਬੱਡੀ ਅਕੈਡਮੀਜ਼ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 1 ਲੱਖ ਅਤੇ ਦੂਜਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ 75 ਹਜ਼ਾਰ ਦਾ ਨਕਦ ਇਨਾਮ ਦਿੱਤਾ ਜਾਵੇਗਾ।

ਰਾਮਪੁਰ ਖੇਡ ਮੇਲਾ ਸਮਾਪਤ

ਦੋਰਾਹਾ, 30 ਨਵੰਬਰ - ਚਾਰ ਰੋਜ਼ਾ ਪੇਂਡੂ ਖੇਡ ਮੇਲਾ ਪਿੰਡ ਰਾਮਪੁਰ 'ਚ ਕਰਵਾਇਆ ਗਿਆ। ਇਸ ਦੇ ਆਖਰੀ ਦਿਨ ਕਬੱਡੀ ਇਕ ਪਿੰਡ ਓਪਨ ਅਤੇ ਅਕੈਡਮੀਆਂ ਦੇ ਜਬਰਦਸਤ ਮੈਚ ਦੇਖਣ ਨੂੰ ਮਿਲੇ। ਕਬੱਡੀ ਇਕ ਪਿੰਡ ਓਪਨ ਦੇ ਮੁਕਾਬਲੇ ਲਈ ਅੰਬੀ ਹਠੂਰ ਦੀ ਟੀਮ ਜੇਤੂ ਰਹੀ ਅਤੇ ਢੋਡੇ ਦੀ ਟੀਮ ਉਪ ਜੇਤੂ ਰਹੀ। ਜਦਕਿ ਕਬੱਡੀ ਅਕੈਡਮੀਆਂ ਦੇ ਮੁਕਾਬਲਿਆਂ ਲਈ ਚੋਟੀ ਦੀਆਂ ਅੱਠ ਅਕੈਡਮੀਆਂ ਪੁੱਜੀਆਂ। ਫਾਈਨਲ ਮੈਚ ਡੀ. ਏ. ਵੀ. ਜਲੰਧਰ ਅਤੇ ਰੋਪੜ ਅਕੈਡਮੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਵਿਚ ਡੀ. ਏ. ਵੀ. ਜਲੰਧਰ ਦੀ ਅਕੈਡਮੀ ਜੇਤੂ ਰਹੀ।

5ਵਾਂ ਕਬੱਡੀ ਕੱਪ 2 ਦਸੰਬਰ ਤੋਂ

ਸ਼ਾਮਚੁਰਾਸੀ, 30 ਨਵੰਬਰ - 5ਵਾਂ ਕਬੱਡੀ ਕੱਪ 2-3 ਦਸੰਬਰ ਨੂੰ ਪਿੰਡ ਸੂਸਾਂ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ 45 ਅਤੇ 70 ਕਿਲੋ ਵਰਗ ਦੇ ਮੈਚ 2 ਦਸੰਬਰ ਨੂੰ ਅਤੇ ਓਪਨ ਕਲੱਬ ਦੇ ਮੈਚ 3 ਦਸੰਬਰ ਨੂੰ ਕਰਵਾਏ ਜਾਣਗੇ ਅਤੇ ਜੇਤੂ ਟੀਮਾਂ ਓਪਨ ਕਲੱਬ ਨੂੰ 51 ਹਜ਼ਾਰ ਉੱਪ ਜੇਤੂ ਨੂੰ 41 ਹਜ਼ਾਰ, 70 ਕਿਲੋ ਜੇਤੂ ਟੀਮ ਨੂੰ 10 ਹਜ਼ਾਰ ਉੱਪ ਜੇਤੂ ਨੂੰ 7 ਹਜ਼ਾਰ ਦੇ ਨਗਦ ਇਨਾਮ ਅਤੇ ਟ੍ਰਾਫੀਆਂ ਦਿੱਤੀਆਂ ਜਾਣਗੀਆਂ।

ਇੰਟਰ-ਯੂਨੀਵਰਸਿਟੀ ਹਾਕੀ (ਮਹਿਲਾ) ਚੈਂਪੀਅਨਸ਼ਿਪ

ਅੰਮ੍ਰਿਤਸਰ, 30 ਨਵੰਬਰ - ਨਾਰਥ-ਈਸਟ ਜ਼ੋਨ ਇੰਟਰ-ਯੂਨੀਵਰਸਿਟੀ ਹਾਕੀ (ਮਹਿਲਾ) ਚੈਂਪੀਅਨਸ਼ਿਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਹਰਗੋਬਿੰਦ ਹਾਕੀ ਸਟੇਡੀਅਮ ਵਿਚ ਕਰਵਾਈ ਜਾ ਰਹੀ ਹੈ। ਉਦਘਾਟਨ ਉਪਰੰਤ ਪੰਜਾਬ ਦੇ ਡਾਇਰੈਕਟਰ ਖੇਡਾਂ, ਪਦਮ ਸ੍ਰੀ ਸ: ਪ੍ਰਗਟ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੀ ਨਵੀਂ ਐਸਟਰੋਟਰਫ ਲਗਣ 'ਤੋਂ ਬਾਅਦ ਹਾਕੀ ਸਟੇਡੀਅਮ ਨੂੰ ਅਪਗਰੇਡ ਕੀਤਾ ਜਾਵੇਗਾ। ਪਹਿਲੇ ਮੈਚ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਲਖਨਊ ਯੂਨੀਵਰਸਿਟੀ, ਲਖਨਊ ਨੂੰ 1-0 ਨਾਲ ਹਰਾਇਆ। ਇਹ ਜੇਤੂ ਗੋਲ ਪੰਜਾਬੀ ਯੂਨੀਵਰਸਿਟੀ ਦੀ ਮਮਤਾ ਚੌਹਾਨ ਨੇ ਖੇਡ ਦੇ 18ਵੇਂ ਮਿੰਟ ਵਿਚ ਕੀਤਾ। ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਅਤੇ ਵੀ.ਬੀ.ਐਸ. ਯੂਨੀਵਰਸਿਟੀ, ਜੌਹਨਪੁਰ (ਪੂਰਵਾਂਚਲ) ਦਰਮਿਆਨ ਹੋਏ ਦੂਜੇ ਇਕ-ਪਾਸੜ ਮੈਚ ਵਿਚ ਹਿਮਾਚਲ ਯੂਨੀਵਰਸਿਟੀ ਨੇ ਵੀ.ਬੀ.ਐਸ. ਯੂਨੀਵਰਸਿਟੀ ਨੂੰ ਜ਼ੀਰੋ ਸਿਫਰ ਦੇ ਮੁਕਾਬਲੇ 9 ਗੋਲਾਂ ਨਾਲ ਦਰੜਿਆ। ਤੀਜੇ ਮੈਚ ਵਿਚ ਐਮ.ਡੀ. ਯੂਨੀਵਰਸਿਟੀ ਰੋਹਤਕ ਨੇ ਜ਼ੀਰੋ ਦੇ ਮੁਕਾਬਲੇ 10 (ਦਸ) ਗੋਲਾਂ ਨਾਲ ਜੰਮੂ ਯੂਨੀਵਰਸਿਟੀ ਨੂੰ ਹਰਾਇਆ। ਇਕ ਹੋਰ ਮੈਚ ਵਿਚ ਯੂਨੀਵਰਸਿਟੀ, ਰੌਹੀਲਖੰਡ ਨੇ ਯੂਨੀਵਰਸਿਟੀ, ਇਲਾਹਾਬਾਦ ਨੂੰ 4-1 ਨਾਲ ਹਰਾਇਆ।

6ਵਾਂ ਡਾ: ਹਮਦਰਦ ਹਾਕੀ ਟੂਰਨਾਮੈਂਟ

ਫ਼ਰੀਦਕੋਟ, 29 ਨਵੰਬਰ - 6ਵਾਂ ਡਾ. ਸਾਧੂ ਸਿੰਘ ਹਮਦਰਦ ਹਾਕੀ ਟੂਰਨਾਮੈਂਟ ਸਰਕਰੀ ਬਰਜਿੰਦਰ ਕਾਲਜ ਫ਼ਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੇ ਹੋਏ ਵੱਖ-ਵੱਖ ਮੁਕਾਬਲਿਆਂ ਦੌਰਾਨ ਸੁਰਜੀਤ ਹਾਕੀ ਅਕੈਡਮੀ ਜਲੰਧਰ ਤੇ ਗੋਪਾਲ ਅਕੈਡਮੀ ਕੁਰਾਲ਼ੀ ਦੀਆਂ ਟੀਮਾਂ ਫ਼ਾਈਨਲ ਵਿਚ ਪੁੱਜ ਗਈਆਂ ਹਨ। ਪਹਿਲਾਂ ਮੈਚ ਸੁਰਜੀਤ ਹਾਈ ਅਕੈਡਮੀ ਜਲੰਧਰ ਅਤੇ ਮਹਾਰਾਜਾ ਰਣਜੀਤ ਸਿੰਘ ਹਾਈ ਅਕੈਡਮੀ ਅੰਮ੍ਰਿਤਸਰ ਦਰਮਿਆਨ ਹੋਇਆ। ਪਹਿਲੇ ਸੈਮੀਫ਼ਾਈਨਲ 'ਚ ਸੁਰਜੀਤ ਹਾਕੀ ਅਕੈਡਮੀ ਨੇ ਆਪਣੇ ਵਿਰੋਧੀ ਨੂੰ 5-0 ਗੋਲ਼ਾ ਦੇ ਫ਼ਰਕ ਨਾਲ ਹਰਾ ਦਿੱਤਾ। ਦੂਸਰੇ ਸੈਮੀਫ਼ਾਈਨਲ ਵਿਚ ਨਗਨ ਬਾਬਾ ਸਾਹਿਬ ਹਾਕੀ ਅਕੈਡਮੀ ਸੰਗਰੂਰ ਅਤੇ ਗੋਪਾਲ ਅਕੈਡਮੀ ਦਰਮਿਆਨ ਹੋਏ ਮੁਕਾਬਲੇ ਵਿਚ ਨਗਨ ਬਾਬਾ ਸਾਹਿਬ ਹਾਕੀ ਅਕੈਡਮੀ 2-0 ਗੋਲ਼ਾਂ ਦੇ ਫ਼ਰਕ ਨਾਲ ਜੇਤੂ ਰਹੀ। ਅੱਜ ਫ਼ਾਈਨਲ ਮੈਚ ਦੋਹਾਂ ਟੀਮਾਂ ਦਰਮਿਆਨ ਦੁਪਹਿਰ 12. 00 ਵਜੇ ਹੋਵੇਗਾ।

ਰਾਮਪੁਰ ਖੇਡ ਮੇਲੇ 'ਚ ਝੁਨੇਰ ਤੇ ਮੁਕੰਦਪੁਰ ਦੀ ਝੰਡੀ

ਦੋਰਾਹਾ, 29 ਨਵੰਬਰ - ਦੋਹਾਹਾ ਦੇ ਨੇੜਲੇ ਪਿੰਡ ਰਾਮਪੁਰ 'ਚ ਖੇਡ ਮੇਲਾ ਚੱਲ ਰਿਹਾ ਹੈ। ਇਸ ਖੇਡ ਮੇਲੇ ਦੇ ਤੀਸਰੇ ਦਿਨ ਹਾਕੀ ਆਲ ਓਪਨ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਕਬੱਡੀ 57 ਕਿਲੋ ਦੇ ਫਸਵੇਂ ਮੈਚਾਂ 'ਚ ਝੁਨੇਰ ਦੀ ਟੀਮ ਨੇ ਪਹਿਲਾ ਅਤੇ ਕੰਟੁਵਾਲੀਆ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਜਦਕਿ ਕਬੱਡੀ 70 ਕਿਲੋ 'ਚ ਲਗਪਗ 45 ਟੀਮਾਂ ਅਤੇ ਕਬੱਡੀ ਇਕ ਪਿੰਡ ਓਪਨ 'ਚ 25 ਟੀਮਾਂ ਵਿਚਕਾਰ ਮੈਚ ਖੇਡੇ ਗਏ। ਹਾਕੀ ਆਲ ਓਪਨ ਦੇ ਫਸਵੇਂ ਮੈਚਾਂ ਵਿਚ ਮੁਕੰਦਪੁਰ ਕਾਲਜ ਨੇ ਨੀਟਾ ਕਲੱਬ ਰਾਮਪੁਰ ਦੀ ਟੀਮ ਨੂੰ 5-1 ਗੋਲਾਂ ਦੇ ਫਰਕ ਨਾਲ ਹਰਾਇਆ।

ਚੰਡੀਗੜ੍ਹ 'ਚ 21ਵੀਂ ਨੈਸ਼ਨਲ ਸਰਕਲ ਕਬੱਡੀ ਚੈਂਪੀਅਨਸ਼ਿਪ

ਚੰਡੀਗੜ੍ਹ, 29 ਨਵੰਬਰ - 21ਵੀਂ ਨੈਸ਼ਨਲ ਸਰਕਲ ਕਬੱਡੀ ਚੈਂਪੀਅਨਸ਼ਿਪ ਚੰਡੀਗੜ੍ਹ 'ਚ ਕਰਵਾਈ ਗਈ। ਇਸ ਵਿਚ ਕਰਵਾਏ ਗਏ ਮੁਕਾਬਲਿਆਂ ਤੋਂ ਬਾਅਦ ਪੈਪਸੂ (ਪੰਜਾਬ) ਦੀ ਟੀਮ ਨੇ ਲੜਕੀਆਂ ਦੇ ਵਰਗ 'ਚ ਚੈਂਪੀਅਨ ਹੋਣ ਦਾ ਮਾਣ ਪ੍ਰਾਪਤ ਕੀਤਾ, ਜਦਕਿ ਲੜਕਿਆਂ ਦੇ ਵਰਗ ਵਿਚ ਹਰਿਆਣੇ ਦੇ ਖਿਡਾਰੀਆਂ ਨੇ ਬਾਜੀ ਮਾਰੀ। ਚੰਡੀਗੜ੍ਹ ਦੇ ਸੁਹਾਵਣੇ ਮੌਸਮ 'ਚ ਪੈਪਸੂ (ਪੰਜਾਬ) ਤੇ ਚੰਡੀਗੜ੍ਹ ਲੜਕੀਆਂ ਦੀਆਂ ਟੀਮਾਂ ਦਰਮਿਆਨ ਪਹਿਲਾ ਫਾਈਨਲ ਮੈਚ ਖੇਡਿਆ ਗਿਆ, ਜਿਸ ਵਿਚ ਪੈਪਸੂ ਦੀ ਟੀਮ 39-15 ਅੰਕਾਂ ਦੇ ਫ਼ਰਕ ਨਾਲ ਜੇਤੂ ਬਣੀ। ਇਸ ਮੈਚ ਦੀ ਵਿਸ਼ੇਸ਼ਤਾ ਇਹ ਬਣੀ ਕਿ ਪੈਪਸੂ (ਪੰਜਾਬ) ਟੀਮ 'ਚ ਜਗਰਾਉਂ ਨੇੜੇ ਦੇ ਪਿੰਡ ਚੀਮਨਾ ਦੀ ਰੇਡਰ ਜੱਸੂ ਤੇ ਰਈਆ ਨੇੜਲੇ ਪਿੰਡ ਬੋਤਲਕੀੜੀ ਦੀ ਸਟਾਪਰ ਜਤਿੰਦਰ ਤੇ ਇਸ ਟੀਮ 'ਚ ਅਜਨਾਲਾ ਦੇ ਨੇੜੇ ਸਲੇਮਪੁਰਾ ਦੀ ਸੁਖਜੀਤ ਸੁੱਖ (ਸਟਾਪਰ) ਆਪਣੀ ਸ਼ਾਨਦਾਰ ਖੇਡ ਸਦਕਾ ਜਿੱਥੇ ਚੰਡੀਗੜ੍ਹੀਆਂ 'ਚ ਚਰਚਾ ਦਾ ਵਿਸ਼ਾ ਬਣੀਆਂ, ਉੱਥੇ ਇਸ ਟੀਮ 'ਚ ਪ੍ਰਿਅੰਕਾ, ਅਨੂ ਆਦਿ ਨੇ ਵੀ ਚੰਗੀ ਖੇਡ ਦੀ ਬਦੌਲਤ ਦਰਸ਼ਕਾਂ 'ਚ ਚੰਗੇ ਨਕਦੀ ਇਨਾਮ ਵੀ ਹਾਸਲ ਕੀਤੇ। ਚੰਡੀਗੜ੍ਹ ਟੀਮ 'ਚ ਨੀਤੂ, ਹਰਜੀਤ, ਰੀਤੂ ਦੀ ਖੇਡ ਨੂੰ ਵੀ ਦਰਸ਼ਕਾਂ ਨੇ ਪਸੰਦ ਕੀਤਾ। ਮੁੰਡਿਆਂ ਦੇ ਵਰਗ 'ਚ ਹਰਿਆਣਾ ਟੀਮ ਨੇ ਉੱਤਰ ਪ੍ਰਦੇਸ਼ ਦੀ ਟੀਮ ਨੂੰ 40-20 ਅੰਕਾਂ ਦੇ ਫ਼ਰਕ 'ਚ ਹਰਾ ਕੇ ਇਸ ਚੈਂਪੀਅਨਸ਼ਿਪ 'ਚ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ।

7ਵਾਂ ਕਬੱਡੀ ਕੱਪ 10 ਤੋਂ

ਕੁੱਪ ਕਲਾਂ, 29 ਨਵੰਬਰ -7ਵਾਂ ਕਬੱਡੀ ਕੱਪ 10-12 ਦਸੰਬਰ ਤੱਕ ਖੇਡ ਸਟੇਡੀਅਮ ਮੰਡੀਆਂ 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਦੀ ਅਗਵਾਈ ਹੇਠ ਖੇਡਣ ਵਾਲੀਆਂ ਅੱਠ ਕਬੱਡੀ ਅਕੈਡਮੀਆਂ ਦੇ ਦਿਲਚਸਪ ਮੁਕਾਬਲੇ ਹੋਣਗੇ। ਇਸ ਵਾਰ ਕਬੱਡੀ ਕੱਪ ਦਾ ਪਹਿਲਾ ਇਕ ਲੱਖ ਰੁਪਏ ਇਨਾਮ ਆਗਿਆਪਾਲ ਸਿੰਘ ਬਾਠ ਯੂ. ਐਸ. ਏ. ਅਤੇ ਉਨ੍ਹਾਂ ਦੇ ਸਮੂੰਹ ਪਰਿਵਾਰ ਵਲੋਂ ਦਿੱਤਾ ਜਾ ਰਿਹਾ ਹੈ।

ਪੰਜਾਬ ਪੱਧਰੀ ਗਤਕਾ ਮੁਕਾਬਲੇ 4 ਤੋਂ

ਜਲੰਧਰ, 29 ਨਵੰਬਰ - ਪੰਜਾਬ ਪੱਧਰੀ ਗਤਕਾ ਮੁਕਾਬਲੇ 4-7 ਦਸੰਬਰ ਤੱਕ ਜ਼ਿਲ੍ਹਾ ਕਪੂਰਥਲਾ (ਸੁਲਤਾਨਪੁਰ ਲੋਧੀ) 'ਚ ਕਰਵਾਏ ਜਾ ਰਹੇ ਹਨ। ਪੰਜਾਬ ਦੀ ਵਿਰਾਸਤੀ ਖੇਡ ਗਤਕਾ ਨੂੰ ਪੰਜਾਬ ਸਕੂਲਜ਼ ਖੇਡਾਂ 'ਚ ਪਹਿਲੀ ਵਾਰ ਸ਼ਾਮਿਲ ਕੀਤਾ ਗਿਆ ਹੈ ਇਸ ਵਿਚ ਸਮੂਹ ਜ਼ਿਲ੍ਹਿਆਂ ਤੋਂ ਉਮਰ ਵਰਗ 14, 17 ਤੇ 19 ਸਾਲ (ਲੜਕੇ/ਲੜਕੀਆਂ) ਵਿਚਕਾਰ ਪ੍ਰਤੀਯੋਗਤਾ ਹੋਵੇਗੀ ਤੇ ਸਭ ਟੀਮਾਂ 3 ਦਸੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਪਹੁੰਚਣਗੀਆਂ।

25ਵੀਂ ਰਾਜ ਪੱਧਰੀ ਬਾਕਸਿੰਗ ਚੈਂਪੀਅਨਸ਼ਿਪ 'ਤੇ ਸੰਗਰੂਰ ਦਾ ਕਬਜ਼ਾ

ਲੋਹੀਆਂ ਖਾਸ/ਜਲੰਧਰ, 29 ਨਵੰਬਰ - ਤਿੰਨ ਰੋਜ਼ਾ ਰਾਜ ਪੱਧਰੀ 25ਵੀਂ ਬਾਕਸਿੰਗ ਚੈਂਪੀਅਨਸ਼ਿਪ ਨਿਰਮਲ ਕੁਟੀਆ ਸੀਚੇਵਾਲ ਦੇ ਖੇਡ ਸਟੇਡੀਅਮ 'ਚ ਕਰਵਾਈ ਗਈ। ਚੈਂਪੀਅਨਸ਼ਿਪ ਦੀ ਓਵਰਆਲ ਟਰਾਫੀ ਤੇ ਮਸਤੂਆਣਾ ਸਾਹਿਬ (ਸੰਗਰੂਰ) ਦੇ ਖਿਡਾਰੀਆਂ ਨੇ 28 ਅੰਕ ਪ੍ਰਾਪਤ ਕਰਕੇ ਕਬਜ਼ਾ ਕੀਤਾ। 27 ਅੰਕ ਪ੍ਰਾਪਤ ਕਰਕੇ ਅੰਮ੍ਰਿਤਸਰ ਦੇ ਖਿਡਾਰੀ ਦੂਜੇ ਨੰਬਰ 'ਤੇ ਰਹੇ ਜਦੋਂਕਿ 25 ਅੰਕ ਪ੍ਰਾਪਤ ਕਰਕੇ ਜਲੰਧਰ ਦੇ ਖਿਡਾਰੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਦਾ 7 ਦਸੰਬਰ ਤੋਂ 22 ਦਸੰਬਰ ਤੱਕ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਵਿਚ ਭਾਗ ਲੈਣ ਵਾਲੇ ਖਿਡਾਰੀ 25 ਦਸੰਬਰ ਤੋਂ 30 ਦਸੰਬਰ ਤੱਕ ਮਹਾਰਾਸ਼ਟਰ ਦੇ ਸ਼ਹਿਰ ਔਰੰਗਾਬਾਦ ਵਿਚ ਹੋਣ ਵਾਲੀ ਰਾਸ਼ਟਰੀ ਬਾਕਸਿੰਗ ਚੈਂਪੀਅਨਸ਼ਿਪ ਵਿਚ ਭਾਗ ਲੈਣਗੇ।

ਡੈਲਟਾ ਕਬੱਡੀ ਕੱਪ 6 ਤੋਂ

ਲੁਧਿਆਣਾ, 29 ਨਵੰਬਰ - ਡੈਲਟਾ ਕਬੱਡੀ ਕੱਪ 6 ਦਸੰਬਰ ਨੂੰ 200 ਫੁੱਟਾ ਬਾਈਪਾਸ ਦੁੱਗਰੀ ਰੋਡ ਪਿੰਡ ਫੁੱਲਾਂਵਾਲ 'ਚ ਕਰਵਾੲਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਫੈਡਰੇਸ਼ਨ ਨਾਲ ਸਬੰਧਿਤ 8 ਟੀਮਾਂ ਹਿੱਸਾ ਲੈਣਗੀਆਂ। ਚੈਂਪੀਅਨ ਟੀਮ ਨੂੰ 1 ਲੱਖ ਰੁਪਏ, ਉਪ ਜੇਤੂ ਨੂੰ 75 ਹਜ਼ਾਰ ਅਤੇ ਹਿੱਸਾ ਲੈਣ ਵਾਲੀ ਹਰ ਟੀਮ ਨੂੰ 20 ਹਜ਼ਾਰ ਰੁਪਏ ਮਿਲਣਗੇ। ਇਸ ਕਬੱਡੀ ਕੱਪ ਵਿਚ ਇਸ ਵਾਰ ਕੈਨੇਡੀਅਨ ਮੂਲ ਦੇ ਦੋ ਕਾਲੇ ਖਿਡਾਰੀ ਤੂਫਾਨ ਸਿੰਘ ਤੂਫਾਨ ਅਤੇ ਮੀਕ ਵੀ ਆਪਣੇ ਖੇਡ ਹੁਨਰ ਦੇ ਜੌਹਰ ਦਿਖਾਉਣਗੇ।

ਸੀਨੀਅਰ ਪੰਜਾਬ ਖੋ-ਖੋ ਚੈਂਪੀਅਨਸ਼ਿਪ

ਲੁਧਿਆਣਾ, 28 ਨਵੰਬਰ - ਹਸਨਪੁਰ 'ਚ ਸੀਨੀਅਰ ਪੰਜਾਬ ਖੋ ਖੋ ਚੈਂਪੀਅਨਸ਼ਿਪ ਦਾ ਉਦਘਾਟਨ ਸੁਰਿੰਦਰ ਸਿੰਘ ਬੱਦੋਵਾਲ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਬਲਵੰਤ ਸਿੰਘ ਚੇਅਰਮੈਨ ਬਲਾਕ ਸੰਮਤੀ ਅਤੇ ਸ: ਚਰਨਜੀਤ ਸਿੰਘ ਪ੍ਰਧਾਨ ਅਜੀਤਸਰ ਸੰਸਥਾਵਾਂ ਨੇ ਕੀਤਾ। ਪਹਿਲੇ ਦਿਨ ਸ਼ੁਰੂ ਹੋਏ ਮੈਚਾਂ ਵਿਚ ਲੜਕੀਆਂ ਦੇ ਵਰਗ ਵਿਚ ਪਟਿਆਲਾ ਨੇ ਗੁਰਦਾਸਪੁਰ ਨੂੰ , ਲੁਧਿਆਣਾ ਨੇ ਮੋਗਾ ਨੂੰ, ਸੰਗਰੂਰ ਨੇ ਹੁਸ਼ਿਆਰਪੁਰ ਨੂੰ, ਜਲੰਧਰ ਨੇ ਅੰਮ੍ਰਿਤਸਰ ਨੂੰ ਹਰਾਇਆ, ਜਦ ਕਿ ਮੁੰਡਿਆਂ ਦੇ ਵਰਗ ਵਿਚ ਜਲੰਧਰ ਨੇ ਸੰਗਰੂਰ ਨੂੰ, ਮਾਨਸਾ ਨੇ ਅੰਮ੍ਰਿਤਸਰ ਨੂੰ ਮਾਤ ਦਿੱਤੀ।

ਰੂਮੀ ਕਬੱਡੀ, ਹਾਕੀ ਗੋਲਡ ਕੱਪ

ਜਗਰਾਉਂ, 28 ਨਵੰਬਰ - 36ਵਾਂ ਜਰਨੈਲ ਸ਼ਾਮ ਸਿੰਘ ਯਾਦਗਾਰੀ ਖੇਡ ਮੇਲਾ ਪਿੰਡ ਰੂਮੀ 'ਚ ਕਰਵਾਇਆ ਜਾ ਰਿਹਾ ਹੈ। ਇਸ ਦਾ ਉਦਘਾਟਨ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ ਨੇ ਕੀਤਾ। ਪ੍ਰਵਾਸੀ ਵੀਰਾਂ ਅਨੋਖ ਸਿੰਘ ਯੂ.ਐਸ.ਏ. ਅਤੇ ਹਰਭਜਨ ਸਿੰਘ ਕੈਨੇਡਾ ਵੱਲੋਂ ਮੱਲ੍ਹਾ ਦਾ ਸਨਮਾਨ ਵੀ ਕੀਤਾ ਗਿਆ। ਹਾਕੀ ਦੇ ਉਦਘਾਟਨੀ ਮੈਚ ਨੂੰ ਸ਼ੁਰੂ ਕਰਵਾਇਆ ਗਿਆ, ਜਿਸ ਵਿਚ ਸੰਤੋਖ ਸਿੰਘ ਹਾਕੀ ਅਕੈਡਮੀ ਰੂਮੀ ਤੇ ਹਾਕੀ ਅਕੈਡਮੀ ਡਾਲਾ ਦਰਮਿਆਨ ਹੋਏ ਮੈਚ ਵਿਚ ਰੂਮੀ ਦੀ ਟੀਮ ਜੇਤੂ ਰਹੀ, ਇਸ ਤੋਂ ਬਾਅਦ ਹਾਕੀ ਦੇ ਵੱਖ-ਵੱਖ ਮੈਚ ਵੀ ਹੋਏ। ਸਰਬਜੀਤ ਸਿੰਘ ਦੀ ਦੇਖ-ਰੇਖ ਹੇਠ ਲਵਲੀ ਬੱਸੀ ਗੁੱਜਰਾਂ ਦੀ ਘੋੜੀ ਪਹਿਲੇ ਸਥਾਨ 'ਤੇ, ਨੀਲਾ ਪੰਜੋਰ ਦੂਜੇ ਸਥਾਨ 'ਤੇ ਰਹੀ। ਸਰਪ੍ਰਸਤ ਮਾਸਟਰ ਹਰਮਿੰਦਰ ਸਿੰਘ, ਮਾਸਟਰ ਪਿਆਰਾ ਸਿੰਘ, ਗੋਪੀ ਕਮਾਲਪੁਰਾ, ਗੁਰਮੀਤ ਸਿੰਘ ਮਿੰਟੂ, ਜੀਤੀ, ਮੁੰਨਾ ਅਨੁਸਾਰ 29 ਨੂੰ ਕਬੱਡੀ 52 ਤੇ 62 ਕਿਲੋ ਤੇ ਰਹਿੰਦੇ ਮੁਕਾਬਲੇ ਹੋਣਗੇ।

ਉਟਾਲ਼ਾ ਸਿਲਵਰ ਜੁਬਲੀ ਕਬੱਡੀ ਕੱਪ 'ਚ ਭਿੜਨਗੀਆਂ ਅੱਠ ਅਕੈਡਮੀਆਂ

ਸਮਰਾਲਾ, 28 ਨਵੰਬਰ - ਸਿਲਵਰ ਜੁਬਲੀ ਕਬੱਡੀ ਕੱਪ 29 ਨਵੰਬਰ ਨੂੰ ਉਟਾਲ਼ਾਂ 'ਚ ਕਰਵਾਇਆ ਗਿਆ। 4 ਲੱਖ ਰੁਪਏ ਦੇ ਨਕਦ ਇਨਾਮਾਂ ਵਾਲੇ ਕੱਪ ਲਈ 8 ਕਬੱਡੀ ਅਕੈਡਮੀਆਂ ਭਿੜਨਗੀਆਂ। ਪਹਿਲੇ ਦਿਨ ਘੋੜ ਦੌੜ 'ਚ ਬੰਨੂਪਾਲ ਜੌਲੀ ਹਰਿਆਣਾ ਦਾ ਘੋੜਾ ਪਹਿਲੇ ਸਥਾਨ 'ਤੇ ਰਿਹਾ।

ਢੱਟ ਟੂਰਨਾਮੈਂਟ 10 ਦਸੰਬਰ ਤੋਂ

ਮੁੱਲਾਂਪੁਰ ਦਾਖਾ, 26 ਨਵੰਬਰ - 5 ਰੋਜ਼ਾ ਪੇਂਡੂ ਖੇਡ ਮੇਲਾ 10 ਦਸੰਬਰ ਤੋਂ ਪਿੰਡ ਢੱਟ 'ਚ ਕਰਵਾਇਆ ਜਾ ਰਿਹਾ ਹੈ। 10 ਦਸੰਬਰ ਖੇਡ ਨੂੰ ਮੇਲੇ ਦੇ ਪਹਿਲੇ ਦਿਨ ਛੋਟੇ ਖੀਰੇ-ਦੁੱਗੇ ਬਲਦ, 11 ਦਸੰਬਰ ਵੱਡੇ ਬਲਦਾਂ ਦੀਆ ਦੌੜਾਂ ਹੋਣਗੀਆਂ, 12 ਦਸੰਬਰ ਘੋੜੇ-ਘੋੜੀਆਂ ਦੀ ਦੌੜ ਦੇ ਨਾਲ ਕੁੱਤਿਆਂ ਦਾ ਮੁਕਾਬਲਾ ਹੋਵੇਗਾ। ਪਿਆਰਾ ਸਿੰਘ ਫਾਰਮ ਵਾਲੇ, ਬਚਿੱਤਰ ਸਿੰਘ ਢੱਟ ਅਨੁਸਾਰ 70 ਕਿਲੋ, ਕਬੱਡੀ ਭਾਰ ਮੁਕਾਬਲੇ 13 ਅਤੇ ਓਪਨ ਪਿੰਡ ਵਾਰ ਕਬੱਡੀ ਮੁਕਾਬਲੇ 14 ਦਸੰਬਰ ਨੂੰ ਹੋਣਗੇ।

ਪੰਜਾਬ ਰਾਜ ਮਹਿਲਾ ਖੇਡਾਂ 'ਚ ਲੁਧਿਆਣਾ ਜੇਤੂ

ਲੁਧਿਆਣਾ, 26 ਨਵੰਬਰ - ਪੰਜਾਬ ਰਾਜ ਮਹਿਲਾ ਖੇਡਾਂ ਗੁਰੂ ਨਾਨਕ ਸਟੇਡੀਅਮ ਵਿਖੇ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਆਖਰੀ ਦਿਨ ਮੇਜ਼ਬਾਨ ਲੁਧਿਆਣਾ ਨੇ 21 ਅੰਕ ਪ੍ਰਾਪਤ ਕਰਕੇ ਓਵਰ ਆਲ ਟਰਾਫ਼ੀ ਜਿੱਤੀ, ਸੰਗਰੂਰ ਦੂਸਰੇ ਸਥਾਨ 'ਤੇ ਰਿਹਾ, ਜਿਸ ਨੇ 20 ਅਤੇ ਜਲੰਧਰ ਨੇ 17 ਅੰਕ ਪ੍ਰਾਪਤ ਕਰਕੇ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ ਜਦਕਿ ਕਬੱਡੀ ਵਿਚ ਪਟਿਆਲਾ, ਹਾਕੀ ਵਿਚ ਕਪੂਰਥਲਾ ਅਤੇ ਅਥਲੈਟਿਕਸ ਵਿਚ ਜਲੰਧਰ ਜ਼ਿਲ੍ਹੇ ਦੀ ਚੜ੍ਹਤ ਰਹੀ। ਬਾਕੀ ਦੇ ਨਤੀਜਿਆਂ ਵਿਚ ਐਥਲੈਟਿਕਸ ਵਿਚ ਜਲੰਧਰ ਨੇ 59 ਅੰਕ ਪ੍ਰਾਪਤ ਕਰਕੇ ਚੈਂਪੀਅਨ ਸਰਤਾਜ ਆਪਣੇ ਸਿਰ ਬੰਨ੍ਹਿਆ। ਸੰਗਰੂਰ ਨੇ 37 ਅੰਕਾਂ ਨਾਲ ਦੂਸਰਾ ਸਥਾਨ, ਜਦਕਿ ਲੁਧਿਆਣਾ ਨੇ 21 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। 4-400 ਮੀਟਰ ਰਿਲੇਅ ਦੌੜ ਵਿਚ ਜਲੰਧਰ ਦੀਆਂ ਲੜਕੀਆਂ ਨੇ 4:00:57 ਸੈਕੰਡ ਦਾ ਸਮਾਂ ਲੈ ਕੇ ਸੋਨੇ ਦਾ ਤਗਮਾ ਜਿੱਤਿਆ, ਜਦਕਿ ਸੰਗਰੂਰ ਨੇ 4:18:57 ਮਿੰਟਾਂ ਵਿਚ ਚਾਂਦੀ ਦਾ ਅਤੇ ਲੁਧਿਆਣਾ ਨੇ 4:24:12 ਮਿੰਟਾਂ ਵਿਚ ਕਾਂਸੇ ਦਾ ਤਗਮਾ ਜਿੱਤਿਆ। ਬੈਡਮਿੰਟਨ ਦੇ ਫਾਈਨਲ ਮੈਚ ਵਿਚ ਲੁਧਿਆਣਾ ਨੇ ਸੰਗਰੂਰ ਨੂੰ 2-0 ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ। ਲੁਧਿਆਣਾ ਦੀ ਸਟੇਫੀਕਾਲਾ ਨੇ ਸੰਗਰੂਰ ਦੀ ਦਮਨਪ੍ਰੀਤ ਕੌਰ ਨੂੰ 21-17, 21-15 ਅਤੇ ਡਬਲਜ ਵਿਚ ਆਪਣੀ ਸਾਥਣ ਹਰਵੀਨ ਕੌਰ ਨਾਲ ਮਿਲ ਕੇ ਦਮਨਪ੍ਰੀਤ ਅਤੇ ਹਰਲਵਲੀਨ ਨੂੰ 21-11, 21-17 ਨਾਲ ਹਰਾਇਆ। ਜਲੰਧਰ ਅਤੇ ਪਟਿਆਲਾ ਦੀਆਂ ਟੀਮਾਂ ਨੇ ਸਾਂਝੇ ਤੌਰ 'ਤੇ ਕਾਂਸੇ ਦਾ ਤਗਮਾ ਜਿੱਤਿਆ। ਬਾਸਕਟਿਬਾਲ ਵਿਚ ਵੀ ਲੁਧਿਆਣਾ ਦਾ ਦਬਦਬਾ ਰਿਹਾ ਅਤੇ ਉਸ ਨੇ ਅੰਮ੍ਰਿਤਸਰ ਨੂੰ 51-45 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੁਧਿਆਣਾ ਵੱਲੋਂ ਕਿਰਨਜੀਤ ਕੌਰ ਨੇ 19 ਅੰਕ ਪ੍ਰਾਪਤ ਕੀਤੇ ਜਦਕਿ ਅੰਮ੍ਰਿਤਸਰ ਦੀ ਜਗਰੂਪ ਕੌਰ ਦੇ 31 ਅੰਕ ਵੀ ਉਸ ਦੀ ਟੀਮ ਨੂੰ ਜਿਤਾਉਣ ਵਿਚ ਨਾਕਾਫ਼ੀ ਰਹੇ। ਤੀਜੇ ਸਥਾਨ ਲਈ ਜਲੰਧਰ ਨੇ ਪਟਿਆਲਾ ਨੂੰ ਇਕਤਰਫ਼ਾ ਮੁਕਾਬਲੇ ਵਿਚ 70-38 ਅੰਕਾਂ ਨਾਲ ਹਰਾਇਆ। ਖੋਹ-ਖੋਹ 'ਚ ਸੰਗਰੂਰ ਨੇ ਪਟਿਆਲਾ ਨੂੰ 5-3, 3-2 ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ, ਜਦਕਿ ਲੁਧਿਆਣਾ ਨੇ ਜਲੰਧਰ ਨੂੰ 5-3, 3-2 ਨਾਲ ਹਰਾ ਕੇ ਕਾਂਸੇ ਦਾ ਤਗਮਾ ਜਿੱਤਿਆ।

ਯੂ. ਕੇ. ਗੋਲਡ ਕਬੱਡੀ ਕੱਪ 13 ਫਰਵਰੀ ਤੋਂ

ਜਗਰਾਉਂ, 26 ਨਵੰਬਰ - ਯੂ.ਕੇ. ਗੋਲਡ ਕਬੱਡੀ ਕੱਪ 13-14 ਫਰਵਰੀ ਤੋਂ ਕਰਵਾਇਆ ਜਾ ਰਿਹਾ ਹੈ। 13 ਫਰਵਰੀ ਨੂੰ ਪਿੰਡ ਵਾਰ ਓਪਨ ਕਬੱਡੀ ਮੁਕਾਬਲੇ ਕਰਵਾਏ ਜਾਣਗੇ, ਜਦਕਿ 14 ਫਰਵਰੀ ਨੂੰ ਪੰਜਾਬ ਦੀਆਂ ਅੱਠ ਨਾਮੀ ਅਕੈਡਮੀਆਂ ਦਰਮਿਆਨ ਗੋਲਡ ਕੱਪ ਲਈ ਮੁਕਾਬਲਾ ਹੋਵੇਗਾ। ਬਾਸਕਿਟਬਾਲ ਦੇ ਮੁਕਾਬਲੇ ਵੀ ਕਰਵਾਏ ਜਾਣਗੇ।

55ਵੀਆਂ ਕੌਮੀ ਸਕੂਲ ਖੇਡਾਂ

ਜਲੰਧਰ , 25 ਨਵੰਬਰ - 55ਵੀਆਂ ਕੌਮੀ ਸਕੂਲ ਖੇਡਾਂ ਹਾਕੀ, ਹੈਂਡਬਾਲ, ਬਾਸਕਟਬਾਲ ਅੰਡਰ -17 ਲੜਕੇ ਤੇ ਲੜਕੀਆਂ ਦੇ ਵਰਗ ਦੇ ਮੁਕਾਬਲੇ ਚੱਲ ਰਹੇ ਹਨ। ਹਾਕੀ ਲੜਕੀਆਂ ਦੇ ਵਰਗ ਵਿੱਚ ਚੰਡੀਗੜ੍ਹ ਨੇ ਤਾਮਿਲਨਾਡੂ ਨੂੰ 7-0 ਨਾਲ, ਪੰਜਾਬ ਨੇ ਵਿਦਿਆ ਭਾਰਤੀ ਨੂੰ 9-0 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ । ਲੜਕੇ ਵਰਗ ਵਿੱਚ ਮੇਜ਼ਬਾਨ ਪੰਜਾਬ ਨੇ ਝਾਰਖੰਡ ਨੂੰ 2-0 ਨਾਲ, ਚੰਡੀਗੜ੍ਹ ਨੇ ਜੇ ਐਂਡ ਕੇ ਨੂੰ 25-0 ਨਾਲ, ਹਰਿਆਣਾ ਨੇ ਮਨੀਪੁਰ ਨੂੰ 1-0 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ । ਹੈਂਡਬਾਲ ਲੜਕੀਆਂ ਦੇ ਮੁਕਾਬਲਿਆਂ ਵਿੱਚੋਂ ਹਰਿਆਣਾ ਨੇ ਜੰਮੂ-ਕਸ਼ਮੀਰ ਨੂੰ 25-5 ਨਾਲ ਅਤੇ ਵਿਦਿਆ ਭਾਰਤੀ ਅਤੇ ਆਂਧਰਾ ਪ੍ਰਦੇਸ਼ ਦੀਆਂ ਟੀਮਾਂ 15-15 ਅੰਕਾਂ ਨਾਲ ਬਰਾਬਰ ਰਹਿ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਗਈਆਂ। ਲੜਕੇ ਵਰਗ ਦੇ ਮੁਕਾਬਲੇ ਵਿੱਚ ਝਾਰਖੰਡ ਨੇ ਦਿੱਲੀ ਨੂੰ 24-20 ਨਾਲ, ਰਾਜਸਥਾਨ ਨੇ ਕਰਨਾਟਕ ਨੂੰ 20-17 ਨਾਲ ਤੇ ਪੰਜਾਬ ਨੇ ਹਰਿਆਣਾ ਨੂੰ 31-26 ਨਾਲ ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਦੇਸ਼ ਕੀਤਾ। ਇਸੇ ਤਰ੍ਹਾਂ ਬਾਸਕਿਟਬਾਲ ਲੜਕੇ ਵਰਗ ਦੇ ਖੇਡੇ ਗਏ ਮੁਕਾਬਲੇ ਵਿੱਚ ਚੰਡੀਗੜ੍ਹ ਨੇ ਛੱਤੀਸਗੜ੍ਹ ਨੂੰ 57-27 ਨਾਲ, ਰਾਜਸਥਾਨ ਨੇ ਨਵੋਦਿਆ ਵਿਦਿਆਲਾ ਨੂੰ 53-21 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ । ਲੜਕੀਆਂ ਦੇ ਵਰਗ ਵਿੱਚ ਉਤਰਾਖੰਡ ਨੇ ਵਿਦਿਆ ਭਾਰਤੀ ਨੂੰ 23-12 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ । ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਕਰਵਾਏ ਗਏ ਐਥਲੈਟਿਕਸ ਦੇ ਮੁਕਾਬਲਿਆਂ ਵਿਚ ਅੰਡਰ-19 ਸਾਲ ਲੜਕੇ ਵਰਗ ਦੇ 5000 ਮੀ: ਦੌੜ ਵਿੱਚੋਂ ਮਹਾਂਰਾਸ਼ਟਰ ਦੇ ਚੰਦਰਕਾਂਤ ਨੇ ਪਹਿਲਾ, ਕਾਲੀਦਾਸ ਨੇ ਦੂਜਾ ਤੇ ਉੱਤਰ ਪ੍ਰਦੇਸ ਦੇ ਸੁਰਿੰਦਰ ਕੁਮਾਰ ਪਾਲ ਨੇ ਤੀਜਾ ਸਥਾਨ ਹਾਸਲ ਕੀਤਾ । ਲੜਕੀਆਂ ਦੀ ਦੌੜ ਵਿੱਚੋ ਕੇਰਲਾ ਦੀ ਸ਼ੋਭਾ ਨੇ ਪਹਿਲਾ, ਮਹਾਂਰਾਸ਼ਟਰ ਦੀ ਸਾਈ ਗੀਤਾ ਨੇ ਦੂਜਾ ਤੇ ਕੇਰਲਾ ਦੀ ਡੈਸਟੀ ਨੇ ਤੀਜਾ ਸਥਾਨ ਹਾਸਲ ਕੀਤਾ । ਲੜਕੀਆਂ ਦੇ ਸ਼ਾਟ-ਪੁੱਟ ਮੁਕਾਬਲੇ ਵਿੱਚੋਂ ਪੰਜਾਬ ਦੀ ਹਰਕੀਰਤ ਕੌਰ ਨੇ ਪਹਿਲਾ, ਰਾਜਸਥਾਨ ਦੀ ਅਨੀਤਾ ਨੇ ਦੂਜਾ ਤੇ ਚੰਡੀਗੜ੍ਹ ਦੀ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਡਿਸਕਸ ਥਰੋ ਦੇ ਮੁਕਾਬਲੇ ਵਿੱਚੋਂ ਪੰਜਾਬ ਦੇ ਪ੍ਰਭਜੋਤ ਸਿੰਘ ਨੇ 51.42 ਮੀਟਰ ਨਾਲ ਪਹਿਲਾ ਸਥਾਨ ਹਾਸਲ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ । ਉੱਚੀ ਛਾਲ ਦੇ ਮੁਕਾਬਲੇ ਵਿੱਚੋਂ ਪੰਜਾਬ ਦੇ ਜਗਦੀਪ ਸਿੰਘ ਨੇ ਪਹਿਲਾ, ਕੇਰਲਾ ਦੇ ਜੀਤੂ ਜੋਨੀ ਨੇ ਦੂਜਾ ਤੇ ਕੇਰਲਾ ਦੇ ਅਖਿਲਤਮ ਨੇ ਤੀਜਾ ਸਥਾਨ ਹਾਸਲ ਕੀਤਾ ।

ਹਾਕੀ ਚੈਂਪੀਅਨਸ਼ਿਪ ਸਮਾਪਤ

ਬਰਨਾਲਾ, 25 ਨਵੰਬਰ - ਪੰਜਾਬ 'ਚ ਜ਼ਿਲ੍ਹੇ ਪੱਧਰ 'ਤੇ ਹਾਕੀ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਲੜਕਿਆਂ ਦੇ ਵਰਗ 'ਚ ਬਰਨਾਲਾ ਅਕੈਡਮੀ ਤੇ ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੀਨੀਵਾਲ ਕਲਾਂ ਦੀ ਚੜ੍ਹਤ ਰਹੀ। ਇਸ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ਵਿਚ ਲੜਕੇ ਤੇ ਲੜਕੀਆਂ ਦੀਆਂ 20 ਟੀਮਾਂ ਨੇ ਵੱਖ-ਵੱਖ ਵਰਗਾਂ 'ਚ ਭਾਗ ਲਿਆ। ਅੰਡਰ 14 ਸਾਲ ਉਮਰ ਦੇ ਲੜਕਿਆਂ ਦੇ ਵਰਗ ਦੇ ਸ਼ਹੀਦ ਬ੍ਰਿਗੇਡੀਅਰ ਬਲਵਿੰਦਰ ਸਿੰਘ ਅਕੈਡਮੀ ਜੇਤੂ ਰਹੀ ਜਦੋਂਕਿ ਜੇਗੂਆਰ ਹਾਕੀ ਕਲੱਬ ਬਰਨਾਲਾ ਨੂੰ ਦੂਜੇ ਸਥਾਨ 'ਤੇ ਸਬਰ ਕਰਨਾ ਪਿਆ। ਅੰਡਰ 17 ਸਾਲ ਵਰਗ ਦੇ ਮੁਕਾਬਲੇ 'ਚ ਵੀ ਬਰਨਾਲਾ ਦੀ ਅਕੈਡਮੀ ਬਾਜ਼ੀ ਮਾਰ ਗਈ, ਹਾਕੀ ਕਲੱਬ ਬੀਹਲਾ ਨੂੰ ਦੂਜਾ ਸਥਾਨ ਮਿਲਿਆ। 19 ਸਾਲ ਵਰਗ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੀਨੀਵਾਲ ਕਲਾਂ ਨੇ ਪਹਿਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਦੌੜ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 15 ਲੜਕੀਆਂ ਦੇ ਵਰਗ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੀਨੀਵਾਲ ਕਲਾਂ ਦੀ ਟੀਮ ਜੇਤੂ ਰਹੀ। ਅੰਡਰ 19 ਲੜਕੀਆਂ ਦੇ ਮੁਕਾਬਲੇ ਦੇ ਹਾਕੀ ਕਲੱਬ ਛੀਨੀਵਾਲ ਦੀ ਟੀਮ ਜੇਤੂ ਰਹੀ।

ਤੈਰਾਕੀ ਦੀ ਮੈਡਲੇ ਰਿਲੇਅ ਦੌੜ 'ਚ ਲੁਧਿਆਣਾ ਦੀਆਂ ਕੁੜੀਆਂ ਜੇਤੂ

ਲੁਧਿਆਣਾ, 25 ਨਵੰਬਰ - ਪੰਜਾਬ ਮਹਿਲਾ ਖੇਡਾਂ 'ਚ ਨਗਰ ਨਿਗਮ ਦੇ ਤੈਰਾਕੀ ਪੂਲ ਵਿਚ ਤੈਰਾਕੀ ਦੇ 4 100 ਮੈਡਲੇ ਰਿਲੇਅ ਦੌੜ ਲੁਧਿਆਣਾ ਦੀ ਟੀਮ ਨੇ ਜਿੱਤ ਲਈ। ਸੰਗਰੂਰ ਨੇ ਦੂਜਾ ਅਤੇ ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਵਿਅਕਤੀਗਤ ਮੈਡਲੇ ਦੌੜ ਵਿੱਚੋਂ ਲੁਧਿਆਣਾ ਦੀਆਂ ਕਮਲਪ੍ਰੀਤ ਕੌਰ ਅਤੇ ਸੁਹੱਪਣਪ੍ਰੀਤ ਕੌਰ ਕ੍ਰਮਵਾਰ ਪਹਿਲਾ ਅਤੇ ਦੂਜਾ ਜਦਕਿ ਜਲੰਧਰ ਦੀ ਅਨੀਸ਼ਾ ਨੇ ਤੀਜਾ, 100 ਮੀ. ਫਰੀ ਸਟਾਈਲ ਵਿੱਚੋਂ ਲੁਧਿਆਣਾ ਦੀਆਂ ਕਵਲਪ੍ਰੀਤ ਕੌਰ ਅਤੇ ਸੁਹੱਪਣਪ੍ਰੀਤ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਜਦਕਿ ਪਟਿਆਲਾ ਦੀ ਅਲੀਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੂਪ ਨਗਰ ਜ਼ਿਲ੍ਹੇ ਨੇ ਹੈਂਡਬਾਲ ਦਾ ਖਿਤਾਬ ਜਿੱਤ ਲਿਆ। ਮੇਜ਼ਬਾਨ ਲੁਧਿਆਣਾ ਨੇ ਦੂਜਾ ਅਤੇ ਤਰਨਤਾਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੀ.ਏ.ਯੂ. ਦੇ ਖੇਡ ਮੈਦਾਨ ਵਿਚ ਖੇਡੇ ਗਏ ਹੈਂਡਬਾਲ ਦੇ ਫਾਈਨਲ ਮੈਚ ਰੂਪਨਗਰ ਨੇ ਲੁਧਿਆਣਾ ਨੂੰ 23-18 ਦੇ ਫਰਕ ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ। ਤੀਜੇ ਸਥਾਨ ਲਈ ਹੋਏ ਮੈਚ ਵਿਚ ਤਰਨਤਾਰਨ ਨੇ ਜਲੰਧਰ ਨੂੰ 24-23 ਦੇ ਫਰਕ ਨਾਲ ਹਰਾ ਕੇ ਸੰਘਰਸ਼ਮਈ ਜਿੱਤ ਪ੍ਰਾਪਤ ਕੀਤੀ। ਐਥਲੈਟਿਕਸ-1500 ਮੀਟਰ ਦੌੜ ਵਿੱਚੋਂ ਹੁਸ਼ਿਆਰਪੁਰ ਦੀ ਨਵਜੋਵਨ ਕੌਰ ਨੇ ਪਹਿਲਾ, ਜਲੰਧਰ ਦੀ ਮਨਪ੍ਰੀਤ ਕੌਰ ਨੇ ਦੂਜਾ ਅਤੇ ਸਹਿਬਜਾਦਾ ਅਜੀਤ ਸਿੰਘ ਨਗਰ ਦੀ ਨਵੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀ. ਦੌੜ ਵਿੱਚ ਜਲੰਧਰ ਦੀਆਂ ਸਿਮਰਜੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਜਦਕਿ ਸਾਹਿਬਜਾਦਾ ਅਜੀਤ ਸਿੰਘ ਨਗਰ ਦੀ ਇਕਵਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀ. ਹਰਡਲ ਦੌੜ ਵਿੱਚ ਹੁਸ਼ਿਆਰਪੁਰ ਦੀ ਸਤਵੰਤ ਕੌਰ ਨੇ ਪਹਿਲਾ, ਜਲੰਧਰ ਦੀ ਸੁਮਨਦੀਪ ਕੌਰ ਨੇ ਦੂਜਾ ਅਤੇ ਸੰਗਰੂਰ ਦੀ ਸੁਖਮਨਪ੍ਰੀਤ ਕੌਰ ਨੇ ਤੀਜਾ, ਜੈਵਲਿਨ ਥਰੋ ਵਿੱਚ ਜਲੰਧਰ ਦੀ ਰੁਪਿੰਦਰ ਕੌਰ ਨੇ ਪਹਿਲਾ, ਪਟਿਆਲਾ ਦੀ ਗੁਰਪ੍ਰੀਤ ਕੌਰ ਨੇ ਦੂਜਾ ਅਤੇ ਲੁਧਿਆਣਾ ਦੀ ਜਗਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਪੂਰਥਲਾ ਅਤੇ ਤਰਨਤਾਰਨ ਦੀਆਂ ਟੀਮਾਂ ਹਾਕੀ ਦੇ ਫਾਈਨਲ ਵਿਚ ਪਹੁੰਚ ਗਈਆਂ ਹਨ। ਪਹਿਲੇ ਸੈਮੀਫਾਈਨਲ ਵਿਚ ਕਪੂਰਥਲਾ ਨੇ ਲੁਧਿਆਣਾ ਨੂੰ 9-1 ਗੋਲਾਂ ਦੇ ਫਰਕ ਨਾਲ ਅਤੇ ਦੂਜੇ ਸੈਮੀਫਾਈਨਲ ਵਿੱਚ ਸੰਗਰੂਰ ਨੇ ਮੁਕਤਸਰ ਨੂੰ 5-1 ਗੋਲਾਂ ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਪਾਇਆ। ਕਬੱਡੀ ਦੇ ਕੁਆਟਰ ਫਾਈਨਲ ਮੈਚਾਂ ਵਿੱਚ ਪਟਿਆਲਾ ਨੇ ਫਿਰੋਜ਼ਪੁਰ ਨੂੰ 49-24, ਜਲੰਧਰ ਨੇ ਬਠਿੰਡਾ ਨੂੰ 56-18, ਲੁਧਿਆਣਾ ਨੇ ਅੰਮ੍ਰਿਤਸਰ ਨੂੰ 19-16 ਅਤੇ ਸੰਗਰੂਰ ਨੇ ਮਾਨਸਾ ਨੂੰ 24-29 ਅੰਕਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਵਾਲੀਬਾਲ ਦੇ ਸੈਮੀਫਾਈਨਲ ਮੈਚਾਂ ਵਿੱਚ ਜਲੰਧਰ ਨੇ ਅਮ੍ਰਿਤਸਰ ਨੂੰ 25-23, 25-21, 25-11, 25-23 ਅਤੇ ਸੰਗਰੂਰ ਨੇ ਮੁਕਤਸਰ ਨੂੰ 25-15, 25-20, 25-22 ਅੰਕਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਖੋ-ਖੋ ਦੇ ਕੁਆਟਰ ਫਾਈਨਲ ਮੈਚਾਂ ਵਿੱਚ ਪਟਿਆਲਾ ਨੇ ਮਾਨਸਾ ਨੂੰ, ਸੰਗਰੂਰ ਨੇ ਹੁਸਿਆਰਪੁਰ ਨੂੰ, ਲੁਧਿਆਣਾ ਨੇ ਸਾਹਿਬਜਾਦਾ ਅਜੀਤ ਸਿੰਘ ਨਗਰ ਨੂੰ ਅਤੇ ਜਲੰਧਰ ਨੇ ਫਿਰੋਜ਼ਪੁਰ ਨੂੰ ਹਰਾ ਕੇ ਸੈਮੀਫਾਈਨਲ ਵਿਚ ਦਾਖਲਾ ਪਾ ਲਿਆ।

ਰੂਮੀ ਦਾ ਖੇਡ ਮੇਲਾ 28 ਨਵੰਬਰ ਤੋਂ

ਜਗਰਾਉਂ, 25 ਨਵੰਬਰ - ਰੂਮੀ ਦਾ ਖੇਡ ਮੇਲਾ 28 ਨਵੰਬਰ ਤੋਂ 1 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ। 28 ਨਵੰਬਰ ਤੋਂ 1 ਦਸੰਬਰ ਤੱਕ ਹੋਣ ਵਾਲੇ ਇਸ ਖੇਡ ਮੇਲੇ 'ਚ ਘੋੜਿਆਂ ਦੀ ਦੌੜ, ਅੱਠ ਕਬੱਡੀ ਅਕੈਡਮੀਆਂ ਦੇ ਮੁਕਾਬਲੇ, ਹਾਕੀ ਪਿੰਡ ਵਾਰ ਤੇ ਕਬੱਡੀ ਓਪਨ ਦੇ ਵੱਖ-ਵੱਖ ਮੁਕਾਬਲੇ ਹੋਣਗੇ।

46ਵੀਂ ਨਹਿਰੂ ਹਾਕੀ ਚੈਂਪੀਅਨਸ਼ਿਪ

ਚੰਡੀਗੜ੍ਹ, 25 ਨਵੰਬਰ - 46ਵੀਂ ਜਿੰਦਲ ਸਟੀਲ ਨਹਿਰੂ ਹਾਕੀ ਚੈਂਪੀਅਨਸ਼ਿਪ ਚੰਡੀਗੜ੍ਹ 'ਚ ਚੱਲ ਰਹੀ ਹੈ। ਇਸ ਦੇ ਫਾਈਨਲ ਮੁਕਾਬਲੇ ਫਾਈਨਲ ਮੈਚ 12 ਦਿਨ ਲਗਾਤਾਰ ਕਰਵਾਏ ਗਏ। ਮੈਚ ਦੇ ਪਹਿਲੇ ਅੱਧੇ ਸਮੇਂ ਤੱਕ ਕੋਈ ਟੀਮ ਗੋਲ ਕਰਨ 'ਚ ਸਫਲ ਨਾ ਹੋ ਸਕੇ। ਮੈਚ ਦੂਜੇ ਅੱਧੇ ਸਮੇਂ ਦੀ ਖੇਡ ਦੌਰਾਨ 39ਵੇਂ ਮਿੰਟ 'ਚ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ.ਸੀ.) ਦੇ ਖਿਡਾਰੀ ਗੌਰਵ ਟੱਕੀ ਨੇ ਰੀਵਰਸ ਸਟਿੱਕ ਨਾਲ ਮੈਦਾਨੀ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ 'ਤੇ ਲੈ ਆਂਦਾ। ਮੈਚ ਦੇ ਪੂਰੇ ਸਮੇਂ 'ਚ ਦੋਵੇਂ ਟੀਮਾਂ 1-1 ਗੋਲ ਦੀ ਬਰਾਬਰੀ 'ਤੇ ਰਹਿਣ ਉਪਰੰਤ ਵਾਧੂ ਸਾਢੇ ਸੱਤ-ਸੱਤ ਮਿੰਟ ਦੀ ਖੇਡ ਖੇਡੀਆਂ, ਜਿਸ ਵਿਚ ਕੋਈ ਟੀਮ ਗੋਲ ਨਾ ਕਰ ਸਕੀ। ਇਸ ਤੋਂ ਬਾਅਦ ਫੈਸਲਾ ਟਾਈਬਰੇਕਰ 'ਤੇ ਚਲਾ ਗਿਆ ਜਿਸ ਵਿਚ ਪਹਿਲੀਆਂ ਪੰਜ-ਪੰਜ ਸਟਰੋਕਾਂ 'ਚ ਦੋਵੇਂ ਟੀਮਾਂ ਨੇ 3-3 ਗੋਲ ਸਟਰੋਕ ਸਹੀ ਲਗਾਕੇ ਕੀਤੇ ਤੇ ਮੈਚ 4-4 ਗੋਲਾਂ ਦੀ ਇਹ ਸਥਿਤੀ 'ਚ ਫੇਰ ਬਰਾਬਰੀ 'ਤੇ ਆ ਗਿਆ। ਗੋਲਡਨ ਟਰਾਫੀ ਤੇ ਸਿਲਵਰ ਟਰਾਫੀ ਲਈ ਸਿੱਕਾ ਉਛਾਲਕੇ ਫੈਸਲਾ ਕੀਤਾ ਹੈ ਜੋ ਗੋਲਡਨ ਟਰਾਫੀ ਲਈ ਨਾਮਧਾਰੀ ਇਲੈਵਨ ਬਾਜ਼ੀ ਮਾਰ ਗਈ।

ਮੇਲਾ ਉਮਰਾ ਨੰਗਲ 'ਚ ਮੀਰੀ ਪੀਰੀ ਕਲੱਬ ਕਪੂਰਥਲਾ ਦੀ ਟੀਮ ਅੱਵਲ

ਬਾਬਾ ਬਕਾਲਾ, 25 ਨਵੰਬਰ - 8ਵਾਂ ਖੇਡ ਮੇਲਾ ਪਿੰਡ ਉਮਰਾ ਨੰਗਲ 'ਚ ਸਵ: ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਤੇ ਮਾਤਾ ਸੰਪੂਰਨ ਕੌਰ ਨੂੰ ਸਮਰਪਿਤ ਸ਼ਹੀਦ ਸੁਖਦੇਵ ਸਿੰਘ ਦੀ ਯਾਦ 'ਚ ਕਰਵਾਇਆ ਗਿਆ। ਇਸ ਮੌਕੇ ਅਕੈਡਮੀ ਦੀਆਂ 8 ਟੀਮਾਂ ਨੇ ਕਬੱਡੀ ਦੇ ਮੁਕਾਬਲਿਆਂ 'ਚ ਹਿੱਸਾ ਲਿਆ ਤੇ ਫਾਈਨਲ ਮੁਕਾਬਲੇ 'ਚ ਮੀਰੀ ਪੀਰੀ ਕਲੱਬ ਕਪੂਰਥਲਾ ਦੀ ਟੀਮ ਨੇ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਕਲੱਬ ਨੂੰ ਹਰਾ ਕੇ ਟਰਾਫ਼ੀ 'ਤੇ ਕਬਜ਼ਾ ਕੀਤਾ। ਜੇਤੂ ਟੀਮ ਨੂੰ ਇਕ ਲੱਖ ਰੁਪਏ ਤੇ ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 71000 ਰੁਪਏ ਨਕਦ ਇਨਾਮ ਦਿੱਤਾ ਗਿਆ।

ਮਲਕ ਦਾ ਖੇਡ ਮੇਲਾ ਮੁਲਤਵੀ

ਚੌਂਕੀਮਾਨ, 25 ਨਵੰਬਰ - 14ਵਾਂ ਖੇਡ ਮੇਲਾ ਜੋ ਕਿ 27, 28, 29 ਨਵੰਬਰ ਨੂੰ ਕਰਵਾਇਆ ਜਾ ਰਿਹਾ ਸੀ। ਕਲੱਬ ਨਾਲ ਸਨੇਹ ਰੱਖਣ ਵਾਲੇ ਪਰਿਵਾਰ ਦੇ ਮੈਂਬਰ ਦੀ ਅਚਾਨਕ ਹੋਈ ਮੌਤ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਨਵੀਆਂ ਤਰੀਕਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।

18ਵੀਂ ਨੈਸ਼ਨਲ ਰੱਸਾਕਸ਼ੀ ਚੈਂਪੀਅਨਸ਼ਿਪ ਲਈ ਪੰਜਾਬ ਰੱਸਾਕਸ਼ੀ ਟੀਮ ਦੇ ਚੋਣ ਟ੍ਰਾਇਲ 29 ਨੂੰ

ਜਲੰਧਰ, 25 ਨਵੰਬਰ - 26-27 ਦਸੰਬਰ ਤੱਕ ਜਲੰਧਰ 'ਚ ਲੜਕੇ ਤੇ ਲੜਕੀਆਂ ਦੇ ਵਰਗ ਦੀ 18ਵੀਂ ਨੈਸ਼ਨਲ ਰੱਸਾਕਸ਼ੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਪੰਜਾਬ ਦੇ ਲੜਕੇ ਤੇ ਲੜਕੀਆਂ ਦੀ ਟੀਮ ਦੇ ਚੋਣ ਟ੍ਰਾਇਲ 29 ਨਵੰਬਰ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਕਰਵਾਏ ਜਾਣਗੇ। ਇਹ ਚੈਂਪੀਅਨਸ਼ਿਪ ਸਵਰਗਵਾਸੀ ਨੰਬਰਦਾਰ ਕਰਤਾਰ ਸਿੰਘ ਬੜਿੰਗ ਦੀ ਯਾਦ ਨੂੰ ਸਮਰਪਿਤ ਹੋਵੇਗੀ।

28ਵੀਂ ਨੈਸ਼ਨਲ ਸ਼ੂਟਿੰਗ ਬਾਲ ਚੈਂਪੀਅਨਸ਼ਿਪ ਲਈ ਪੰਜਾਬ ਟੀਮ ਰਵਾਨਾ

ਜਲੰਧਰ, 25 ਨਵੰਬਰ - 27 ਤੋਂ 29 ਨਵੰਬਰ ਤੱਕ ਝੱਜਰ (ਹਰਿਆਣਾ) 'ਚ 28ਵੀਂ ਰਾਸ਼ਟਰੀ ਸ਼ੂਟਿੰਗ ਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਪੰਜਾਬ ਟੀਮ 'ਚ ਲੜਕੇ ਵਰਗ ਦੀ ਸੀਨੀਅਰ ਟੀਮ ਦਾ ਕਪਤਾਨ ਸੁਰਜੀਤ ਸਿੰਘ ਰਾਜੂ ਨੂੰ ਬਣਾਇਆ ਗਿਆ ਹੈ। ਵਿਕਰਮ ਸਿੰਘ ਵਿੱਕੀ, ਬਲਰਾਜ ਸਿੰਘ, ਲਖਵਿੰਦਰ ਸਿੰਘ, ਰਾਜੇਸ਼ ਕੁਮਾਰ, ਕਮਲ ਭੈਣੀ, ਜਸਵਿੰਦਰ ਸਿੰਘ, ਕੋਚ ਜਗਤ ਸਿੰਘ, ਸੀਨੀਅਰ ਲੜਕੀਆਂ ਦੇ ਵਰਗ ਵਿਚ ਸੰਦੀਪ ਕੌਰ ਕਪਤਾਨ, ਸਿਮਰਨਜੀਤ ਕੌਰ, ਗੁਰਪ੍ਰੀਤ ਕੌਰ, ਵੀਨਾ ਰਾਣੀ, ਅਮਰਜੀਤ ਕੌਰ, ਅੰਜੂ ਬਾਲਾ ਤੇ ਕੋਚ ਕੇਸਰ ਸਿੰਘ, ਇਸ ਤੋਂ ਇਲਾਵਾ ਜੂਨੀਅਰ ਤੇ ਸਬ ਜੂਨੀਅਰ ਟੀਮਾਂ ਦੀ ਚੋਣ ਵੀ ਕੀਤੀ ਗਈ।

ਵਰਿੰਦਰ ਘੁੰਮਣ ਚੈਂਪੀਅਨ ਆਫ ਚੈਂਪੀਅਨ

ਜਲੰਧਰ 25 ਨਵੰਬਰ - ਕਰਨਾਟਕ 'ਚ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਪੰਜਾਬ ਦੇ ਨਾਮੀ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਨੇ ਮਿਸਟਰ ਇੰਡੀਆ ਦਾ ਖਿਤਾਬ ਹਾਸਿਲ ਕਰਕੇ ਚੈਂਪੀਅਨ ਆਫ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਟੀਮ ਨੇ ਇਕ ਸੋਨ ਤਗਮਾ, 2 ਚਾਂਦੀ ਤੇ 2 ਕਾਂਸੀ ਦੇ ਤਗਮੇ ਹਾਸਿਲ ਕੀਤੇ। ਵਰਿੰਦਰ ਘੁੰਮਣ ਨੇ ਜਿਥੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤੇ ਉਥੇ ਇਸ ਦੀ ਚੋਣ ਭਾਰਤੀ ਟੀਮ ਵਿਚ ਕੀਤੀ ਗਈ ਜੋ ਅਮਰੀਕਾ ਵਿਖੇ ਹੋਣ ਵਾਲੇ ਆਲਰਾਊਂਡ ਕਲਾਸਿਕ ਮੁਕਾਬਲਿਆਂ ਵਿਚ ਹਿੱਸਾ ਲਵੇਗਾ ਤੇ ਵਧੀਆ ਖੇਡ ਦਾ ਪ੍ਰਦਰਸ਼ਨ ਕਰੇਗਾ।

ਭਾਰਤ 'ਚ ਫਰੀ ਸਟਾਈਲ ਫੁੱਟਬਾਲ ਪ੍ਰਤੀਯੋਗਤਾ 27 ਨਵੰਬਰ ਤੋਂ

ਨਵੀਂ ਦਿੱਲੀ, 24 ਨਵੰਬਰ - 27 ਨਵੰਬਰ ਨੂੰ ਭਾਰਤ ਵਿਚ ਸਭ ਤੋਂ ਵੱਡੀ ਫਰੀ ਸਟਾਈਲ ਫੁੱਟਬਾਲ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰਤੀਯੋਗਤਾ ਭਾਰਤ ਦੇ 21 ਸ਼ਹਿਰਾਂ ਵਿਚ ਸ਼ੁਰੂ ਹੋਵੇਗੀ। ਇਸ ਵਿਚ ਭਾਰਤ ਅੰਦਰ ਪਹਿਲੀ ਵਾਰ ਵਿਸ਼ਵ ਦੇ 6 ਫਰੀ ਸਟਾਈਲਰ ਇਕੱਠੇ ਆਉਣਗੇ। ਪ੍ਰਸਿੱਧ ਫਰੀ ਸਟਾਈਲਰਾਂ ਵਿਚ ਪੀਟਰ ਕੋਵੈਕਸ, ਹੰਗਰੀ ਦੇ ਸਰਵਸ਼ਰੇਸ਼ਟ ਫਰੀਸਟਾਈਲਰ ਨੈਮ ਦੀ ਗੈਨ, ਆਇਰਲੈਂਡ ਦੇ ਪ੍ਰਸਿੱਧ ਆਈਕਾਨ ਪੈਲੇ, ਸਵੀਡਨ ਦੇ ਫਰੀਸਟਾਈਲ ਚੈਂਪੀਅਨ ਅਤੇ ਇਸ ਵਿਚ ਡੇਲੀਅਲ ਰੁਜਬੂਮ, ਹਾਲੈਂਡ ਦੇ ਨੰਬਰ ਵਨ ਨੋਰੀ, ਜਾਪਾਨ ਦੇ ਸਰਵਸ਼੍ਰੇੇਸਟ ਫਰੀਸਟਾਈਲਰ ਤੇ ਜੀਸਸ ਗੋਮਲ ਮੈਰੋਨੋ, ਸਪੇਨੀਚਾਈ ਚੈਂਪੀਅਨ ਤੇ ਫਰੀਸਟਾਈਲ ਫੈਸ਼ਨ ਅੰਬੈਸਡਰ ਸ਼ਾਮਿਲ ਹਨ। ਅੰਤਰਰਾਸ਼ਟਰੀ ਫਰੀਸਟਾਈਲ ਭਾਰਤ ਦੇ ਫਰੀਸਟਾਈਲਾਂ ਨਾਲ ਮਿਲਣਗੇ ਅਤੇ ਮੁਕਾਬਲਾ ਵੀ ਕਰਨਗੇ ਅਤੇ ਇਸ ਦਾ ਫਾਈਨਲ 18 ਦਸੰਬਰ 2009 ਨੂੰ ਕੋਲਕਾਤਾ ਵਿਚ ਹੋਵੇਗਾ। ਅਖੀਰਲੇ ਜੇਤੂ ਨੂੰ ਲੰਦਨ ਵਿਚ ਹੋਣ ਵਾਲੇ ਲੀਗ ਮੈਚਾਂ ਵਿਚੋਂ ਇਕ ਦਾ ਟਿਕਟ ਤੇ ਹੋਰ ਆਕਰਸ਼ਕ ਤੋਹਫੇ ਦਿੱਤੇ ਜਾਣਗੇ।

ਜਾਂਗਪੁਰ ਤੇ ਲੁਧਿਆਣਾ ਬਣੇ ਖੋ-ਖੋ ਚੈਂਪੀਅਨ

ਮੁੱਲਾਂਪੁਰ ਦਾਖਾ, 24 ਨਵੰਬਰ - ਖੋ-ਖੋ ਚੈਂਪੀਅਨਸ਼ਿਪ ਸਾਹਿਬਜ਼ਾਦਾ ਫ਼ਤਹਿ ਸਿੰਘ ਸਟੇਡੀਅਮ ਪਮਾਲ 'ਚ ਕਰਵਾਈ ਗਈ। ਇਸ ਚੈਪੀਅਨਸ਼ਿੱਪ ਵਿਚ ਸਕੂਲ, ਕਾਲਜ ਖੋ-ਖੋ ਟੀਮਾਂ ਦੇ ਨਾਲ ਵੱਖੋ-ਵੱਖ ਕਲੱਬਾਂ ਦੇ ਲੜਕੇ-ਲੜਕੀਆਂ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ। ਲੜਕਿਆਂ ਦੇ ਖੋ-ਖੋ ਵੱਖੋ-ਵੱਖ ਮੁਕਾਬਲਿਆਂ 'ਚ ਗੁਜਰ ਕੇ ਜਾਂਗਪੁਰ ਟੀਮ ਨੇ ਟਰੇਨਿੰਗ ਸੈਂਟਰ ਭਾਰਤ ਨਗਰ ਚੌਕ ਲੁਧਿਆਣਾ ਟੀਮ ਨੂੰ ਹਰਾ ਕੇ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ। ਲੜਕੀਆਂ ਦੇ ਮੁਕਾਬਲੇ ਵਿਚ ਗੌਰਮਿੰਟ ਕਾਲਜ ਲੜਕੀਆਂ ਲੁਧਿਆਣਾ ਵੱਲੋਂ ਸਿੱਧਵਾਂ ਟੀਮ ਨੂੰ ਹਰਾ ਕੇ ਚੈਂਪੀਅਨ ਬਣੇ। ਕੌਮੀ ਪੱਧਰ 'ਤੇ ਖੇਡਾਂ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਪਿੰਡ ਪਮਾਲ ਦੇ 13 ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।

ਜਿਮਨਾਸਟਿਕ 'ਚ ਗੁਰਦਾਸਪੁਰ ਅੱਵਲ

ਲੁਧਿਆਣਾ, 24 ਨਵੰਬਰ - ਲੁਧਿਆਣਾ 'ਚ ਪੰਜਾਬ ਰਾਜ ਮਹਿਲਾ ਖੇਡਾਂ ਦੇ ਦੂਸਰੇ ਦਿਨ ਗੁਰਦਾਸਪੁਰ ਦੀਆਂ ਲੜਕੀਆਂ ਨੇ ਜਿਮਨਾਸਟਿਕ ਵਿਚ 213.95 ਅੰਕ ਲੈ ਕੇ ਓਵਰ ਆਲ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਹੈ, ਜਦ ਕਿ ਪਟਿਆਲਾ ਨੇ 191.90 ਅੰਕਾਂ ਨਾਲ ਦੂਸਰਾ ਸਥਾਨ ਅਤੇ ਅੰਮ੍ਰਿਤਸਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਤੈਰਾਕੀ ਮੁਕਾਬਲਿਆਂ ਵਿਚ ਜਿਥੇ ਲੁਧਿਆਣਾ ਦਾ ਜੇਤੂ ਦਬਦਬਾ ਰਿਹਾ ਉਥੇ ਐਥਲੇਟਿਕਸ ਵਿਚ ਸੰਗਰੂਰ ਦੀਆਂ ਖਿਡਾਰਨਾਂ ਛਾਈਆਂ ਰਹੀਆਂ। ਡਿਸਕਸ ਥਰੋਅ ਵਿਚ ਜਲੰਧਰ ਦੀ ਅਮਨਪ੍ਰੀਤ ਕੌਰ ਨੇ ਪਹਿਲਾ ਸਥਾਨ, ਮੁਕਤਸਰ ਦੀ ਪ੍ਰਿਯੰਕਾ ਨੇ ਦੂਸਰਾ ਸਥਾਨ ਤੇ ਮੋਹਾਲੀ ਦੀ ਗੁਰਵਿੰਦਰ ਕੌਰ ਨੇ ਤੀਸਰਾ, 3000 ਮੀਟਰ ਦੌੜ ਵਿਚ ਹੁਸ਼ਿਆਰਪੁਰ ਦੀ ਨਵਜੋਵਨ ਕੌਰ ਨੇ ਸੋਨ ਤਗਮਾ, ਫਤਿਹਗੜ੍ਹ ਸਾਹਿਬ ਦੀ ਨਵਦੀਪ ਕੌਰ ਨੇ ਚਾਂਦੀ ਦਾ ਮੋਹਾਲੀ ਦੀ ਲਵਲੀਨ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ। 200 ਮੀਟਰ ਦੌੜ ਵਿਚ ਜਲੰਧਰ ਦੀ ਸਿਮਰਜੀਤ ਕੌਰ ਜੇਤੂ ਰਹੀ, ਸੰਗਰੂਰ ਦੀ ਦਿਪਤੀ ਅਤੇ ਹਰਪਾਲ ਕੌਰ ਨੇ ਚਾਂਦੀ ਅਤੇ ਕਾਂਸੀ ਦਾ ਤਗਮਾ ਹਾਸਿਲ ਕੀਤਾ। ਲੰਬੀ ਛਾਲ ਵਿਚ ਸੰਗਰੂਰ ਦੀ ਸਿਕਸ਼ਾ ਨੇ ਸੋਨੇ ਦਾ ਤਗਮਾ, ਗੁਰਦਾਸਪੁਰ ਦੀ ਭੂਮਿਕਾ ਠਾਕੁਰ ਨੇ ਚਾਂਦੀ ਦਾ, ਲੁਧਿਆਣਾ ਰਮਨਦੀਪ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ। 4×100 ਰਿਲੇਅ ਦੌੜ ਵਿਚ ਸੰਗਰੂਰ ਦੀਆਂ ਲੜਕੀਆਂ ਨੇ ਸੋਨੇ ਦਾ, ਜਲੰਧਰ ਨੇ ਚਾਂਦੀ ਦਾ ਲੁਧਿਆਣਾ ਨੇ ਕਾਂਸੀ ਦਾ ਤਗਮਾ ਜਿੱਤਿਆ। ਸ਼ਾਟਪੁੱਟ ਵਿਚ ਅੰਮ੍ਰਿਤਸਰ ਦੀ ਗੁਰਵਿੰਦਰ ਕੌਰ ਨੇ ਪਹਿਲਾ ਸਥਾਨ, ਸੰਗਰੂਰ ਦੀ ਲਵਲੀਨ ਕੌਰ ਅਤੇ ਬਲਜੀਤ ਕੌਰ ਨੇ ਕ੍ਰਮਵਾਰ ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਤੈਰਾਕੀ ਮੁਕਾਬਲਿਆਂ ਵਿਚ 400 ਮੀਟਰ ਫਰੀ ਸਟਾਈਲ ਵਿਚ ਲੁਧਿਆਣਾ ਦੀ ਸ਼ੁੱਭਕਰਮਨ ਅਤੇ ਅਰਸ਼ਪ੍ਰੀਤ ਕੌਰ ਨੇ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ, ਜਦ ਕਿ ਸੰਗਰੂਰ ਦੀ ਰਿਚਨਾਸਾ ਨੇ ਤੀਸਰਾ ਸਥਾਨ ਹਾਸਿਲ ਕੀਤਾ। 200 ਮੀਟਰ ਬੈਕਸਟਰੋਕ ਵਿਚ ਲੁਧਿਆਣਾ ਦੀ ਸੁਹੱਪਨਪ੍ਰੀਤ ਕੌਰ ਨੇ ਪਹਿਲਾ ਸਥਾਨ, ਸੰਗਰੂਰ ਦੀ ਅਜਲਪ੍ਰੀਤ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ। 200 ਮੀਟਰ ਬੈਕ ਸਟਰੋਕ ਵਿਚ ਸੰਗਰੂਰ ਦੀ ਅਰਪਨਜੀਤ ਕੌਰ ਨੇ ਪਹਿਲਾ, ਜਲੰਧਰ ਦੀ ਅਨੀਸ਼ਾ ਨੇ ਦੂਸਰਾ, ਰੌਪੜ ਦੀ ਕੁਦਰਤਜੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਪਿੰਡ ਰਾਮਪੁਰ 'ਚ ਖੇਡ ਮੇਲਾ

ਦੋਰਾਹਾ, 24 ਨਵੰਬਰ - 27 ਤੋਂ 30 ਨਵੰਬਰ ਤੱਕ ਪਿੰਡ ਰਾਮਪੁਰ 'ਚ ਖੇਡ ਮੇਲਾ ਕਰਵਾਇਆ ਜਾ ਿਹਾ ਹੈ। ਪਹਿਲੇ ਦਿਨ 27 ਨਵੰਬਰ ਨੂੰ ਵੱਡੇ ਬਲਦਾਂ ਦੀਆਂ ਦੌੜਾਂ ਅਤੇ ਦੂਸਰੇ ਦਿਨ 28 ਨਵੰਬਰ ਨੂੰ ਵੱਛਿਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆ। ਟੂਰਨਾਮੈਂਟ ਦੌਰਾਨ ਕਬੱਡੀ 32 ਤੋਂ 70 ਕਿਲੋ ਵਰਗ ਅਤੇ ਇਕ ਪਿੰਡ, ਹਾਕੀ ਆਲ ਓਪਨ ਅਤੇ ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਜਦਕਿ ਆਖਰੀ ਦਿਨ 30 ਨਵੰਬਰ ਨੂੰ ਦੇਸ਼ ਵਿਦੇਸ਼ ਤੋਂ ਕਬੱਡੀ ਅਕੈਡਮੀਆਂ ਪੁੱਜਣਗੀਆਂ।

ਮਹੋਣ ਖੇਡਾਂ 'ਚ ਲਸਾੜਾ ਮੋਹਰੀ

ਖੰਨਾ, 24 ਨਵੰਬਰ - ਮਹੌਣ ਵਿਖੇ ਕਬੱਡੀ ਕਲੱਬ ਦੇ ਮੁਕਾਬਲਿਆਂ ਵਿਚ ਲਸਾੜਾ ਦੇ ਗੱਭਰੂ ਜੇਤੂ ਰਹੇ। ਦੂਸਰਾ ਸਥਾਨ ਜੰਡੀ ਦੇ ਗੱਭਰੂਆਂ ਨੇ ਹਾਸਿਲ ਕੀਤਾ। ਪੰਜਾਬ ਅਤੇ ਹਰਿਆਣਾ ਦੇ ਕਬੱਡੀ ਮੁਕਾਬਲਿਆਂ ਵਿਚ ਹਰਿਆਣਾ ਦੀ ਟੀਮ ਜੇਤੂ ਰਹੀ। ਕਬੱਡੀ 70 ਕਿਲੋ ਵਿਚ ਪਿੰਡ ਅੱਚਰਵਾਲ ਦੀ ਟੀਮ ਨੇ ਪਹਿਲਾ ਤੇ ਬੱਛੋਵਾਲ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਗਜੀਵਨ ਬਿਰਧਨੋ, ਘੋਲ ਸੀਆ ਦੌਦ ਤੇ ਦੀਪਾ ਨਵਾਂ ਪਿੰਡ ਦਾ ਬੁਲਿਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਗਿਆ। ਖਾਲਸਾ ਨੇ ਕਲੱਬ ਨੂੰ ਇਕ ਲੱਖ ਰੁਪਏ ਦੀ ਗ੍ਰਾਂਟ ਦਿੱਤੀ। ਗੁਰਪ੍ਰੀਤ ਸਿੰਘ ਬੇਰਕਲਾਂ ਅਤੇ ਹਰਜੋਧ ਸਿੰਘ ਸਿਹੌੜਾ ਵੱਲੋਂ ਮੁਕਾਬਲਿਆਂ ਦੀ ਕੁਮੈਂਟਰੀ ਕੀਤੀ ਗਈ।

ਸ਼ਹੀਦ-ਏ-ਆਜ਼ਮ ਖੇਡ ਮੇਲਾ ਸਮਾਪਤ

ਗੜ੍ਹਸ਼ੰਕਰ, 24 ਨਵੰਬਰ - ਗੜ੍ਹਸ਼ਕਰ ਦੇ ਸੀਨੀਅਰ ਸੈਕੰਡਰੀ ਸਕੂਲ 'ਚ ਪਹਿਲਾ ਚਾਰ ਰੋਜ਼ਾਂ ਖੇਡ ਮੇਲਾ ਕਰਵਾਇਆ ਗਿਆ। ਖੇਡ ਮੇਲੇ ਦੇ ਅੰਤਿਮ ਦਿਨ ਕਰਵਾਏ ਗਏ ਐਥਲੀਟ ਮੁਕਾਬਲਿਆਂ ਵਿਚ ਸੌ ਮੀਟਰ ਦੌੜ ਵਿਚ ਮਨਜੀਤ ਕੌਰ ਤੇ ਸਤਿੰਦਰ ਕੌਰ ਦੋਆਬਾ ਪਬਲਿਕ ਸਕੂਲ ਪਾਰੋਵਾਲ ਅਤੇ ਦੋਆਬਾ ਪਬਲਿਕ ਸਕੂਲ ਦੋਹਰਲੋਂ ਨੂੰ ਪਹਿਲਾ ਦੂਜਾ ਸਥਾਨ ਮਿਲਿਆ। ਲੜਕਿਆਂ ਵਿਚੋਂ ਅਕਾਸ਼ਦੀਪ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀ ਸੂਰਾ ਸਿੰਘ ਨੂੰ ਪਹਿਲਾ ਤੇ ਚੰਦਨ ਵਿਦਿਆਰਥੀ ਦੋਆਬਾ ਪਬਲਿਕ ਸਕੂਲ ਪਾਰੋਵਾਲ ਨੂੰ ਦੂਜਾ ਸਥਾਨ ਮਿਲਿਆ। 200 ਮੀਟਰ ਦੌੜ ਵਿਚੋਂ ਅਕਾਸ਼ਦੀਪ ਨੂੰ ਪਹਿਲਾ ਤੇ ਰੁਪਿੰਦਰ ਸਿੰਘ ਸ਼ਿਵਾਲਿਕ ਪਬਲਿਕ ਸਕੂਲ ਨਵਾਂ ਸ਼ਹਿਰ ਨੂੰ ਦੂਜਾ ਸਥਾਨ ਮਿਲਿਆ। ਲੜਕੀਆਂ ਵਿਚੋਂ ਸਤਿੰਦਰ ਕੌਰ ਦੋਆਬਾ ਪਬਲਿਕ ਸਕੂਲ ਦੋਹਰਲੋਂ ਨੂੰ ਪਹਿਲਾ ਤੇ ਮਨਪ੍ਰੀਤ ਕੌਰ ਦੋਆਬਾ ਪਬਲਿਕ ਸਕੂਲ ਪਾਰੋਵਾਲ ਨੂੰ ਦੂਜਾ ਸਥਾਨ ਮਿਲਿਆ। 400 ਮੀਟਰ ਦੌੜ ਵਿਚ ਹਰਮਿਲਨ ਕੌਰ ਦੋਆਬਾ ਪਬਲਿਕ ਸਕੂਲ ਦੋਹਲਰੋਂ ਨੂੰ ਪਹਿਲਾ ਤੇ ਸਿਮਰਨਜੀਤ ਕੌਰ ਦੋਆਬਾ ਪਬਲਿਕ ਸਕੂਲ ਪਾਰੋਵਾਲ ਨੂੰ ਦੂਜਾ ਸਥਾਨ ਮਿਲਿਆ। 800 ਮੀਟਰ ਦੌੜ ਵਿਚ ਅਨਿਲ ਕੁਮਾਰ ਵਿਦਿਆਰਥੀ ਆਦਰਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਟਕੜ ਕਲਾਂ ਨੂੰ ਪਹਿਲਾ ਤੇ ਇਸੇ ਸਕੂਲ ਦੇ ਮਨਜੀਤ ਰਾਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਵਿਚੋਂ ਨਵਜੋਤ ਦੋਆਬਾ ਸਕੂਲ ਪਾਰੋਵਾਲ ਤੇ ਹਰਮਿਲਨ ਕੌਰ ਦੋਆਬਾ ਸਕੂਲ ਦੋਹਲਰੋਂ ਨੇ ਪਹਿਲਾ ਅਤੇ ਸਿਮਰਨਜੀਤ ਕੌਰ ਦੋਆਬਾ ਸਕੂਲ ਪਾਰੋਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਦੌੜ ਵਿਚ ਅਨਿਲ ਕੁਮਾਰ ਨੇ ਪਹਿਲਾ ਤੇ ਮਨਜੀਤ ਰਾਮ ਨੇ ਦੂਜਾ ਸਥਾਨ ਹਾਸਲ ਕੀਤਾ। ਫੁੱਟਬਾਲ ਦੇ ਫਾਈਨਲ ਮੁਕਾਬਲੇ ਵਿਚ ਪੋਸੀ ਤੇ ਪਨਾਮ ਦੀਆਂ ਟੀਮਾਂ ਇਕ ਇਕ ਕਰਕੇ ਬਰਾਬਰ ਰਹਿਣ 'ਤੇ ਸਹਿਮਤੀ ਨਾਲ ਜੇਤੂ ਕਰਾਰ ਦਿੱਤੀਆਂ ਗਈਆਂ।

55ਵੀਆਂ ਨੈਸ਼ਨਲ ਸਕੂਲ ਖੇਡਾਂ

ਜਲੰਧਰ, 24 ਨਵੰਬਰ - 55ਵੀਆਂ ਨੈਸ਼ਨਲ ਸਕੂਲ ਖੇਡਾਂ ਹਾਕੀ, ਹੈਂਡਬਾਲ, ਬਾਸਕਿਟਬਾਲ ਅੰਡਰ-17 ਸਾਲ ਲੜਕੇ ਤੇ ਲੜਕੀਆਂ ਦੇ ਵਰਗ ਦੇ ਮੁਕਾਬਲੇ ਬੀ. ਐਸ. ਐਫ. ਕੈਂਪਸ, ਪੀ. ਏ. ਪੀ. ਕੈਂਪਸ ਜਲੰਧਰ, ਡੀ. ਏ. ਵੀ. ਕਾਲਜ, ਸਪੋਰਟਸ ਕਾਲਜ ਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ। ਹਾਕੀ ਲੜਕੀਆਂ ਵਰਗ ਵਿਚੋਂ ਪੰਜਾਬ ਟੀਮ ਨੇ ਚੰਗੀ ਸ਼ੁਰੂਆਤ ਕੀਤੀ ਤੇ ਇਸ ਨੇ ਉੜੀਸਾ ਦੀ ਟੀਮ ਨੂੰ 5-1 ਨਾਲ ਹਰਾਇਆ ਤੇ ਦੂਜੇ ਮੈਚ ਵਿਚ ਤਾਮਿਲਨਾਡੂ ਨੂੰ 8-0 ਨਾਲ ਹਰਾਇਆ। ਇਸ ਮੈਚ ਵਿਚ ਪੰਜਾਬ ਦੀ ਮੁਨੀਤਾ ਨੇ ਹੈਟ੍ਰਿਕ ਬਣਾਈ। ਯੂ. ਪੀ. ਨੇ ਚੰਡੀਗੜ੍ਹ ਨੂੰ 1-0 ਨਾਲ ਹਰਾਇਆ, ਗੋਆ ਨੇ ਕੇਰਲਾ ਨੂੰ 5-1 ਨਾਲ, ਛੱਤੀਸਗੜ੍ਹ ਨੇ ਗੋਆ ਨੂੰ 4-0 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਝਾਰਖੰਡ ਨੇ ਆਈ. ਪੀ. ਐਸ. ਸੀ. ਨੂੰ 5-0 ਨਾਲ, ਮਹਾਰਾਸ਼ਟਰਾ ਨੇ ਜੰਮੂ ਕਸ਼ਮੀਰ ਨੂੰ 8-0 ਨਾਲ, ਹਰਿਆਣਾ ਨੇ ਛੱਤੀਸਗੜ੍ਹ ਨੂੰ 6-0 ਨਾਲ, ਰਾਜਸਥਾਨ ਨੇ ਆਂਧਰਾ ਪ੍ਰਦੇਸ਼ ਨੂੰ 3-1 ਨਾਲ ਤੇ ਝਾਰਖੰਡ ਨੇ ਦਿੱਲੀ ਨੂੰ 2-0 ਨਾਲ, ਮਨੀਪੁਰ ਨੇ ਦਿੱਲੀ ਨੂੰ 2-1 ਨਾਲ, ਐਮ. ਪੀ. ਨੇ ਝਾਰਖੰਡ ਨੂੰ 16-0 ਨਾਲ, ਹਿਮਾਚਲ ਨੇ ਮਿਜ਼ੋਰਮ ਨੂੰ 5-1 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਲੜਕੇ ਵਰਗ ਵਿਚੋਂ ਪੰਜਾਬ ਨੇ ਉਤਰਾਖੰਡ ਨੂੰ 5-0 ਨਾਲ ਹਰਾਇਆ। ਇਸ ਮੈਚ ਵਿਚ ਪੰਜਾਬ ਦੇ ਕਰਨਵੀਰ ਨੇ ਹੈਟ੍ਰਿਕ ਬਣਾਈ ਅਤੇ ਦੂਜੇ ਮੈਚ ਵਿਚ ਮੱਧ ਪ੍ਰਦੇਸ਼ ਨੂੰ 6-1 ਨਾਲ ਹਰਾਇਆ। ਚੰਡੀਗੜ੍ਹ ਨੇ ਤਾਮਿਲਨਾਡੂ ਨੂੰ 6-0 ਨਾਲ, ਹਿਮਾਚਲ ਆਂਧਰਾ ਪ੍ਰਦੇਸ਼ ਨੂੰ 8-1 ਨਾਲ, ਛੱਤੀਸਗੜ੍ਹ ਨੇ ਨਵੋਦਿਆ ਵਿਦਿਆਲਾ ਨੂੰ 5-1 ਨਾਲ, ਹਰਿਆਣਾ ਅਤੇ ਯੂ. ਪੀ. ਦੀਆਂ ਟੀਮਾਂ ਇਕ ਤਰ੍ਹਾਂ ਨਾਲ ਬਰਾਬਰ, ਉੜੀਸਾ ਨੇ ਹਿਮਾਚਲ ਪ੍ਰਦੇਸ਼ ਨੂੰ 4-2 ਨਾਲ, ਛੱਤੀਸਗੜ੍ਹ ਨੇ ਆਂਧਰਾ ਨੂੰ 7-0, ਮਹਾਰਾਸ਼ਟਰਾ ਨੇ ਤਾਮਿਲਨਾਡੂ ਨੂੰ 7-0 ਨਾਲ, ਮੱਧ ਪ੍ਰਦੇਸ਼ ਨੇ ਕੇਰਲਾ ਨੂੰ 4-0 ਨਾਲ, ਮਨੀਪੁਰ ਨੇ ਤਾਮਿਲਨਾਡੂ ਨੂੰ 14-0 ਨਾਲ, ਹਰਿਆਣਾ ਨੇ ਮਹਾਰਾਸ਼ਟਰਾ ਨੂੰ 3-0 ਨਾਲ, ਦਿੱਲੀ ਦੇ ਵਿਦਿਆ ਭਾਰਤੀ ਨੂੰ 7-0 ਨਾਲ, ਆਈ. ਪੀ. ਐਸ. ਸੀ. ਨੇ ਗੋਆ ਨੂੰ 8-0 ਨਾਲ, ਕਰਨਾਟਕਾ ਨੇ ਰਾਜਸਥਾਨ ਨੂੰ 13-1 ਨਾਲ, ਝਾਰਖੰਡ ਨੇ ਉਤਰਾਖੰਡ ਨੂੰ 6-1 ਨਾਲ, ਦਿੱਲੀ ਨੇ ਆਈ. ਪੀ. ਐਸ. ਸੀ. ਨੂੰ 3-0 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਹੈਂਡਬਾਲ ਲੜਕੇ ਵਰਗ ਵਿਚੋਂ ਯੂ. ਪੀ. ਨੇ ਮਨੀਪੁਰ ਨੂੰ 20-13 ਨਾਲ, ਕੇਰਲਾ ਨੇ ਆਂਧਰਾ ਪ੍ਰਦੇਸ਼ ਨੂੰ 25-13 ਨਾਲ, ਤਾਮਿਲਨਾਡੂ ਨੇ ਆਂਧਰਾ ਪ੍ਰਦੇਸ਼ ਨੂੰ 19-12 ਨਾਲ, ਝਾਰਖੰਡ ਨੇ ਐਮ. ਪੀ. ਨੂੰ 21-13 ਨਾਲ, ਯੂ. ਪੀ. ਨੇ ਕੇਰਲਾ ਨੂੰ 24-16 ਨਾਲ, ਆਂਧਰਾ ਪ੍ਰਦੇਸ਼ ਨੇ ਮਨੀਪੁਰ ਨੂੰ 21-12 ਨਾਲ, ਮਹਾਰਾਸ਼ਟਰਾ ਨੇ ਆਸਾਮ ਨੂੰ 24-16 ਨਾਲ, ਹਰਿਆਣਾ ਨੇ ਗੋਆ ਨੂੰ 17-12 ਨਾਲ, ਛੱਤੀਸਗੜ੍ਹ ਨੇ ਵਿਦਿਆ ਭਾਰਤੀ ਨੂੰ 21-14 ਨਾਲ, ਚੰਡੀਗੜ੍ਹ ਨੇ ਕਰਨਾਟਕਾ ਨੂੰ 12-7 ਨਾਲ ਤੇ ਪੰਜਾਬ ਨੇ ਛੱਤੀਸਗੜ੍ਹ ਨੂੰ 31-17 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ।

7ਵਾਂ ਕੈਨੇਡਾ ਕਬੱਡੀ ਕੱਪ 7 ਜਨਵਰੀ ਤੋਂ

ਲੁਧਿਆਣਾ, 24 ਨਵੰਬਰ - 7ਵਾਂ ਕੈਨੇਡਾ ਕਬੱਡੀ ਕੱਪ 7 ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ। ਇਸ ਕਬੱਡੀ ਵਿਚ ਅੰਤਰਰਾਸ਼ਟਰੀ ਪੱਧਰ ਦੀਆਂ 8 ਟੀਮਾਂ ਖੇਡਣਗੀਆਂ। ਇਸ ਮੌਕੇ 'ਤੇ ਉਘੇ ਲੋਕ ਗਾਇਕ ਬੱਬੂ ਮਾਨ ਦਾ ਅਖਾੜਾ 12 ਤੋਂ 3 ਵਜੇ ਤੱਕ ਲੱਗੇਗਾ। 16ਵਾਂ ਸਾਲਾਨਾ

ਟੂਰਨਾਮੈਂਟ 27 ਨਵੰਬਰ ਤੋਂ

ਜਲੰਧਰ, 24 ਨਵੰਬਰ - ਸੋਲ੍ਹਵਾਂ ਸਾਲਾਨਾ ਟੂਰਨਾਮੈਂਟ 27 ਨਵੰਬਰ ਤੋਂ 29 ਨਵੰਬਰ ਤੱਕ ਪਿੰਡ ਕਾਸੂਪੁਰ ਡਾਕਖਾਨਾ ਰੂਪੇਵਾਲ, ਨੇੜੇ ਮਲਸੀਆਂ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਕਬੱਡੀ (ਪੰਜਾਬ ਸਟਾਈਲ) ਵੇਟ ਓਪਨ 70 ਕਿੱਲੋ (ਕਲੱਬ ਪੱਧਰ) ਅਤੇ ਕਬੱਡੀ 48 ਕਿੱਲੋ (ਪਿੰਡ ਪੱਧਰ) ਦੇ ਮੁਕਾਬਲੇ ਹੋਣਗੇ। 19 ਸਾਲ ਤੋਂ ਘੱਟ 11 ਸਾਲ ਤੋਂ ਵੱਧ ਵਰਗ ਦੇ ਲੜਕੇ ਅਤੇ ਲੜਕੀਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। ਕਬੱਡੀ ਵਾਲੀਬਾਲ ਅਤੇ ਦੌੜਾਂ ਦੀਆਂ ਐਂਟਰੀਆਂ 26 ਨਵੰਬਰ ਨੂੰ ਲਈਆਂ ਜਾਣਗੀਆਂ ਅਤੇ 27 ਨਵੰਬਰ ਨੂੰ ਸਵੇਰੇ ਦਸ ਵਜੇ ਟੀਮਾਂ ਦੀਆਂ ਟਾਈਆਂ ਪਾਈਆਂ ਜਾਣਗੀਆਂ। ਕਬੱਡੀ 48 ਕਿੱਲੋ ਦੇ ਮੁਕਾਬਲੇ 27 ਨੂੰ, ਕਬੱਡੀ 70 ਕਿੱਲੋ ਦੇ ਮੁਕਾਬਲੇ 28 ਨੂੰ ਅਤੇ ਕਬੱਡੀ ਓਪਨ ਦੇ ਮੁਕਾਬਲੇ 29 ਤਰੀਕ ਨੂੰ ਕਰਵਾਏ ਜਾਣਗੇ। ਚੌਦਾਂ ਸਾਲ ਤੱਕ ਦੌੜਾਂ ਲੜਕੇ ਅਤੇ ਲੜਕੀਆਂ 400,800 ਮੀਟਰ ਉੱਨੀ ਸਾਲ ਤੋਂ ਹੇਠਾਂ ਲੜਕੇ 400,800, 1500 ਇਹ ਮੁਕਾਬਲੇ 27 ਨਵੰਬਰ ਨੂੰ ਕਰਵਾਏ ਜਾਣਗੇ।

ਹਾਕੀ ਲਈ ਵੀ ਰੈਫਰਲ ਸਿਸਟਮ ਮਨਜ਼ੂਰ

ਨਵੀਂ ਦਿੱਲੀ, 23 ਨਵੰਬਰ - 28 ਨਵੰਬਰ ਤੋਂ 5 ਦਸੰਬਰ ਤੱਕ ਮੈਲਬੌਰਨ 'ਚ ਪੁਰਸ਼ ਚੈਂਪੀਅਨਜ਼ ਟਰਾਫੀ ਕਰਵਾਈ ਜਾ ਰਹੀ ਹੈ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਵੀ ਕ੍ਰਿਕਟ ਦੀ ਰਾਹ 'ਤੇ ਚਲਦਿਆਂ ਰੈਫਰਲ (ਖਿਡਾਰੀਆਂ ਵਲੋਂ ਰੈਫਰੀ ਦੇ ਫੈਸਲੇ ਨੂੰ ਚੁਣੌਤੀ) ਸਿਸਟਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪੁਰਸ਼ ਚੈਂਪੀਅਨਜ਼ ਟਰਾਫੀ ਦਰਮਿਆਨ ਇਸਨੂੰ ਪਹਿਲੀ ਵਾਰ ਅਜ਼ਮਾਇਸ਼ ਦੇ ਤੌਰ 'ਤੇ ਲਾਗੂ ਕੀਤਾ ਜਾਵੇਗਾ। ਇਸ ਅਨੁਸਾਰ ਇਕ ਟੀਮ ਨੂੰ ਪੂਰੇ ਮੈਚ ਦੌਰਾਨ ਇਕ ਵਾਰ ਰੈਫਰਲ ਕਰਨ ਦਾ ਹੱਕ ਹੋਵੇਗਾ। ਇਹ ਵਾਧੂ ਸਮੇਂ ਤੇ ਪੈਨਲਟੀ ਸਟਰੋਕ ਦਰਮਿਆਨ ਵੀ ਲਾਗੂ ਹੋਵੇਗਾ। ਮਹੱਤਵਪੂਰਨ ਗੱਲ ਇਹ ਹੈ, ਕਿ ਜੇਕਰ ਕਿਸੇ ਟੀਮ ਵਲੋਂ ਰੈਫਰੀ ਦੇ ਦਿੱਤੇ ਫੈਸਲੇ ਨੂੰ ਦਿੱਤੀ ਚੁਣੌਤੀ ਨੂੰ ਮਨਜ਼ੂਰ ਕਰਕੇ ਫੈਸਲਾ ਨਹੀਂ ਬਦਲਿਆ ਜਾਂਦਾ ਤਾਂ ਟੀਮ ਫਿਰ ਦੁਬਾਰਾ ਰੈਫਰਲ ਕਰ ਸਕਦੀ ਹੈ। ਇਸ ਤੋਂ ਇਲਾਵਾ ਰੈਫਰੀ ਵਲੋਂ ਕਿਸੇ ਖਿਡਾਰੀ ਨੂੰ ਦਿਖਾਏ ਲਾਲ ਜਾਂ ਪੀਲੇ ਕਾਰਡ ਵਿਰੁੱਧ ਇਹ ਰੈਫਰਲ ਲਾਗੂ ਨਹੀਂ ਹੋਵੇਗਾ। ਰੈਫਰਲ ਲਈ ਕੇਵਲ ਟੀਮ ਦਾ ਕਪਤਾਨ ਹੀ ਬੇਨਤੀ ਕਰ ਸਕਦਾ ਹੈ। ਉਹ ਮੈਦਾਨ ਦੇ ਤਾਇਨਾਤ ਰੈਫਰੀ ਨੂੰ ਰੈਫਰਲ ਲਈ ਆਖੇਗਾ ਜਿੱਥੋਂ ਰੈਫਰੀ ਅੱਗੇ ਵੀਡੀਓ ਅੰਪਾਇਰ ਲਈ ਇਹ ਫੈਸਲਾ ਭੇਜ ਦੇਵੇਗਾ।

ਮਨੀਲਾ 'ਚ ਕਬੱਡੀ ਕੱਪ 8 ਤੋਂ

ਜਗਰਾਉਂ, 23 ਨਵੰਬਰ - ਪਹਿਲਾ ਕਬੱਡੀ ਕੱਪ ਮਨੀਲਾ 'ਚ 8 ਦਸੰਬਰ ਤੋਂ ਕਰਵਾਇਆ ਜਾ ਰਿਹਾ ਹੈ। ਮਨੀਲਾ 'ਚ ਹੋਣ ਵਾਲੇ ਪਹਿਲੇ ਕਬੱਡੀ ਕੱਪ 'ਚ ਪੰਜਾਬ ਦੀ ਧਰਤੀ ਤੋਂ ਤਿੰਨ ਕਬੱਡੀ ਕਲੱਬਾਂ ਖੇਡਣ ਲਈ ਜਾਣਗੀਆਂ ਅਤੇ ਇਸ ਤੋਂ ਇਲਾਵਾ ਇੰਗਲੈਂਡ, ਆਸਟਰੇਲੀਆ ਅਤੇ ਕੈਨੇਡਾ ਤੋਂ ਵੀ ਕਬੱਡੀ ਕਲੱਬਾਂ ਭਿੜਨਗੀਆਂ।

55ਵੀਆਂ ਨੈਸ਼ਨਲ ਸਕੂਲ ਖੇਡਾਂ 'ਚ ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਦਿੱਲੀ ਜੇਤੂ

ਜਲੰਧਰ, 23 ਨਵੰਬਰ - ਜਲੰਧਰ ਦੇ ਵੱਖ ਵੱਖ ਸਕੂਲਾਂ ਤੇ ਕਾਲਜਾਂ ਦੇ ਖੇਡ ਮੈਦਾਨ ਵਿਚ 55ਵੀਆਂ ਨੈਸ਼ਨਲ ਸਕੂਲ ਖੇਡਾਂ ਹਾਕੀ, ਹੈਂਡਬਾਲ ਤੇ ਬਾਸਕਿਟਬਾਲ ਦੇ ਅੰਡਰ 17 ਸਾਲ ਲੜਕੇ ਤੇ ਲੜਕੀਆਂ ਦੇ ਵਰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਹਾਕੀ ਲੜਕੇ ਵਰਗ ਦੇ ਲੀਗ ਮੁਕਾਬਲਿਆਂ ਵਿਚ ਉੜੀਸਾ ਦੇ ਛੱਤੀਸਗੜ੍ਹ ਨੂੰ 6-0 ਨਾਲ ਦਿੱਲੀ ਨੇ ਗੋਆ ਨੂੰ 7-0 ਨਾਲ ਹਰਾਇਆ। ਲੜਕੀਆਂ ਦੇ ਵਰਗ ਵਿਚੋਂ ਹਰਿਆਣਾ ਨੇ ਗੋਆ ਨੂੰ 12-0 ਨਾਲ, ਝਾਰਖੰਡ ਨੇ ਮਨੀਪੁਰ ਨੂੰ 1-0 ਨਾਲ, ਮੱਧ ਪ੍ਰਦੇਸ਼ ਨੇ ਮਿਜ਼ੋਰਮ ਨੂੰ 6-1 ਨਾਲ ਤੇ ਹਿਮਾਚਲ ਪ੍ਰਦੇਸ਼ ਨੂੰ ਰਾਜਸਥਾਨ ਨੂੰ 4-0 ਨਾਲ ਹਰਾਇਆ। ਹੈਂਡਬਾਲ ਦੇ ਮੁਕਾਬਲਿਆਂ ਵਿਚ ਲੜਕੇ ਵਰਗ ਵਿਚੋਂ ਮਨੀਪੁਰ ਨੇ ਤਾਮਿਲਨਾਡੂ ਨੂੰ 24-13 ਨਾਲ, ਕਰੇਲਾ ਨੇ ਨਵੋਦਿਆ ਵਿਦਿਆਲਿਆ ਨੂੰ 20-7 ਨਾਲ, ਯੂ. ਪੀ. ਨੇ ਆਂਧਰਾ ਪ੍ਰਦੇਸ਼ ਨੂੰ 14-5 ਨਾਲ, ਹਰਿਆਣਾ ਨੇ ਛੱਤੀਸਗੜ੍ਹ ਨੂੰ 18-13 ਨਾਲ, ਪੰਜਾਬ ਨੇ ਵਿਦਿਆ ਭਾਰਤੀ ਨੂੰ 20-7 ਨਾਲ, ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਲੜਕੀਆਂ ਦੇ ਵਰਗ ਵਿਚੋਂ ਰਾਜਸਥਾਨ ਨੇ ਯੂ. ਪੀ. ਨੂੰ 18-17 ਨਾਲ, ਚੰਡੀਗੜ੍ਹ ਨੇ ਜੰਮੂ-ਕਸ਼ਮੀਰ ਨੂੰ 12-1 ਨਾਲ, ਮਨੀਪੁਰ ਤੇ ਮਹਾਰਾਸ਼ਟਰ ਦੀਆਂ ਟੀਮਾਂ 1-1 ਨਾਲ ਬਰਾਬਰ ਤੇ ਤਾਮਿਲਨਾਡੂ ਨੇ ਮੱਧ ਪ੍ਰਦੇਸ਼ ਨੂੰ 12-6 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ।

ਉਮਰਾ ਨੰਗਲ ਦਾ 8ਵਾਂ ਪੇਂਡੂ ਖੇਡ ਮੇਲਾ ਸ਼ੁਰੂ

ਬਾਬਾ ਬਕਾਲਾ, 23 ਨਵੰਬਰ - 8ਵਾਂ ਪੇਂਡੂ ਖੇਡ ਮੇਲਾ ਉਮਰਾ ਨੰਗਲ (ਨੇੜੇ ਬਾਬਾ ਬਕਾਲਾ) 'ਚ ਕਰਵਾਇਆ ਜਾ ਰਿਹਾ ਹੈ। ਇਹ ਪੇਂਡੂ ਖੇਡ ਮੇਲਾ ਸਵਰਗੀ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਸਾਬਕਾ ਮਾਲ ਮੰਤਰੀ ਪੰਜਾਬ ਅਤੇ ਮਾਤਾ ਸੰਪੂਰਨ ਕੌਰ ਨੂੰ ਸਮਰਪਿਤ ਅਤੇ ਸ਼ਹੀਦ ਸੁਖਦੇਵ ਸਿੰਘ ਉਮਰਾ ਨੰਗਲ ਅਤੇ ਹੋਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਕਬੱਡੀ ਮੁਕਾਬਲਿਆਂ ਵਿਚ ਮੀਆਂਵਿੰਡ ਦੀ ਟੀਮ ਨੇ ਖਡੂਰ ਸਾਹਿਬ ਨੂੰ ਹਠੂਰ ਦੀ ਟੀਮ ਨੇ ਦੋਲੋ ਨੰਗਲ ਨੂੰ ਹਰਾਕੇ ਮੈਚ ਜਿੱਤ ਲਏ। ਕੁੱਤਿਆਂ ਦੀਆਂ ਦੌੜਾਂ ਨੇ ਵਿਸ਼ੇਸ਼ ਤੌਰ 'ਤੇ ਦਰਸ਼ਕਾਂ ਦਾ ਮਨਮੋਹ ਲਿਆ।

ਅੰਤਰਰਾਸ਼ਟਰੀ ਕਬੱਡੀ ਕੱਪ 15 ਤੋਂ

ਦਿੜ੍ਹਬਾ ਮੰਡੀ, 23 ਨਵੰਬਰ - 15-17 ਦਸੰਬਰ ਤੱਕ ਦ੍ਰਿੜ੍ਹਬਾ ਮੰਡੀ 'ਚ ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਪ੍ਰਸਿੱਧ ਗਾਇਕ ਗੁਰਦਾਸ ਦਰਸ਼ਕਾਂ ਦਾ ਮਨੋਰੰਜਨ ਕਰਨਗੇ। 17 ਦਸੰਬਰ ਇਕ ਪਿੰਡ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਅਗਲੇ ਦਿਨ 16 ਦਸੰਬਰ ਨੂੰ ਅਕੈਡਮੀ ਦਸਮੇਸ਼ ਕਲੱਬ ਨਕੋਦਰ, ਬਾਬਾ ਦੀਪ ਸਿੰਘ ਨਾਰਵੇ, ਡੀ.ਏ.ਵੀ. ਕਲੱਬ ਕੈਲੇਫੋਰਨੀਆ ਜਲੰਧਰ, ਗੁਰੂ ਨਾਨਕ ਨਿਊ ਨਕੋਦਰ, ਪਰਸਰਾਮਪੁਰ, ਕੈਲੇਫੋਰਨੀਆ, ਦਸਮੇਸ਼ ਕਲੱਬ ਕੋਟਲੀ ਥਾਨ ਸਿੰਘ ਅਤੇ ਹਰਿਆਣਾ ਦੇ ਮੁਕਾਬਲੇ ਕਰਵਾਏ ਜਾਣਗੇ। 17 ਦਸੰਬਰ ਨੂੰ ਮੀਰੀ ਪੀਰੀ ਕਲੱਬ ਅਮਰੀਕਾ, ਸੰਤ ਈਸ਼ਰ ਸਿੰਘ ਅਕੈਡਮੀ ਰਾੜਾ ਸਾਹਿਬ, ਅੰਬੀ ਕਲੱਬ ਹਠੂਰ, ਹਰਜੀਤ ਤਲਵਾਰ ਜਗਰਾਉਂ, ਡੀ.ਏ.ਵੀ ਕਲੱਬ ਬਠਿੰਡਾ, ਦਸਮੇਸ਼ ਕਲੱਬ ਕਾਲਖ਼, ਹਰਜੀਤ ਫੈਨਜ਼ ਕਲੱਬ ਪੱਤਾ ਹੀਰੋ ਅਤੇ ਅਕੈਡਮੀ ਮੋਗਾ ਦੇ ਖਿਡਾਰੀਆਂ ਵਿਚ ਫਸਵੇਂ ਮੁਕਾਬਲੇ ਹੋਣਗੇ।

ਜੌਹਲ-ਧੁੱਗਾ ਕਲਾਂ ਗੋਲਡ ਕਬੱਡੀ ਕੱਪ 'ਚ ਮੀਰੀ-ਪੀਰੀ ਕਲੱਬ ਕਪੂਰਥਲਾ ਦੀ ਸਰਦਾਰੀ

ਦਸੂਹਾ/ਗੜ੍ਹਦੀਵਾਲਾ, 22 ਨਵੰਬਰ - ਫੋਕਲ ਪੁਆਇੰਟ ਜੌਹਲ-ਧੁੱਗਾ ਕਲਾਂ ਵਿਖੇ ਤਿੰਨ ਰੋਜ਼ਾ ਦੂਜਾ ਗੋਲਡ ਕਬੱਡੀ ਕੱਪ ਕਰਵਾਇਆ ਗਿਆ। ਇਸ ਗੋਲਡ ਕਬੱਡੀ ਕੱਪ ਵਿਚ ਮੀਰੀ ਪੀਰੀ ਕਲੱਬ ਕਪੂਰਥਲਾ ਨੇ ਦਸਮੇਸ਼ ਕਲੱਬ ਕਾਲਖ ਨੂੰ ਹਰਾਇਆ। ਜੇਤੂ ਟੀਮ ਨੂੰ 1 ਲੱਖ 1 ਹਜ਼ਾਰ ਅਤੇ ਉਪ ਜੇਤੂ ਨੂੰ 75 ਹਜ਼ਾਰ ਦਾ ਇਨਾਮ ਕਲੱਬ ਵੱਲੋਂ ਦਿੱਤਾ ਗਿਆ। ਸ. ਧੁੱਗਾ ਨੇ ਇਸ ਮੌਕੇ ਜੇਤੂ ਟੀਮਾ ਨੂੰ ਗੋਲਡ ਮੈਡਲ ਵੀ ਦਿੱਤੇ। ਕਮੈਂਟਰ ਸ: ਸੁਖਬੀਰ ਸਿੰਖ ਚੌਹਾਨ ਨੇ ਬਾਖੂਬ ਭੂਮਿਕਾ ਨਿਭਾਈ।

ਕ੍ਰਿਕਟ ਟੂਰਨਾਮੈਂਟ 30 ਤੋਂ

ਚੰਡੀਗੜ੍ਹ, 22 ਨਵੰਬਰ - 30 ਨਵੰਬਰ ਤੋਂ ਤਾਊ ਦੇਵੀ ਲਾਲ ਕ੍ਰਿਕਟ ਸਟੇਡੀਅਮ ਪੰਚਕੂਲਾ 'ਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀਆਂ ਦੀ ਸ਼ਮੂਲੀਅਤ ਵਾਲਾ ਇਕ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।

ਬਾਸਕਿਟਬਾਲ ਚੈਂਪੀਅਨਸ਼ਿਪ 29 ਤੋਂ

ਲੁਧਿਆਣਾ, 22 ਨਵੰਬਰ - 16ਵੀਂ ਸੀਨੀਅਰ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ ਮਰਦ ਅਤੇ ਇਸਤਰੀਆਂ ਦੇ ਮੁਕਾਬਲੇ 29 ਨਵੰਬਰ ਤੋਂ 2 ਦਸੰਬਰ ਤੱਕ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਦੇ ਇੰਡੋਰ ਹਾਲ ਵਿਖੇ ਕਰਵਾਈ ਜਾ ਰਹੀ ਹੈ। ਇਸ ਰਾਜ ਪੱਧਰੀ ਚੈਂਪੀਅਨਸ਼ਿਪ ਵਿਚ ਵੱਖ ਵੱਖ ਜ਼ਿਲ੍ਹਿਆਂ ਅਤੇ ਅਕੈਡਮੀਆਂ ਦੀਆਂ 35 ਤੋਂ ਵੱਧ ਟੀਮਾਂ ਹਿੱਸਾ ਲੈਣਗੀਆਂ।

ਚੰਡੀਗੜ੍ਹ ਸਟੇਟ ਟੇਬਲ ਟੈਨਿਸ ਚੈਂਪੀਅਨਸ਼ਿਪ ਸਮਾਪਤ

ਚੰਡੀਗੜ੍ਹ, 22 ਨਵੰਬਰ - 22ਵੀਂ ਚੰਡੀਗੜ੍ਹ ਸਟੇਟ ਟੇਬਲ ਟੈਨਿਸ ਚੈਂਪੀਅਨਸ਼ਿਪ ਚੰਡੀਗੜ੍ਹ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਔਰਤਾਂ ਦੇ ਮੁਕਾਬਲਿਆਂ ਵਿਚ ਡੀ.ਏ.ਵੀ. ਕੋਚਿੰਗ ਸੈਂਟਰ (ਔਰਤਾਂ) ਦੀ ਟੀਮ ਨੇ ਟੀਮ ਟਰਾਫੀ ਹਾਸਲ ਕਰਨ ਦਾ ਮਾਣ ਹਾਸਲ ਕੀਤਾ। ਇਸ ਵਿਚ ਮੁਨੀਸ਼ ਭਾਰਦਵਾਜ (ਭਾਰਤ ਸੰਚਾਰ ਨਿਗਮ ਲਿਮ.) ਨੇ ਸਿੰਗਲਜ਼ ਮੁਕਾਬਲੇ 'ਚ ਮੋਹਰੀ ਹੋਣ 'ਚ ਬਾਜੀ ਮਾਰੀ। ਲੜਕੀਆਂ ਦੇ ਵਰਗ ਵਿਚ ਹੋਏ ਇਸ ਮੁਕਾਬਲੇ ਵਿਚ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਗਰਲਜ਼ ਸੈਕਟਰ-26 ਚੰਡੀਗੜ੍ਹ ਦੀ ਨਾਦਿਆ ਸਾਹਨੀ ਮੋਹਰੀ ਬਣੀ।

ਤਰਨਤਾਰਨ ਜ਼ਿਲ੍ਹੇ ਦੀਆਂ ਕੁੜੀਆਂ ਕੁਸ਼ਤੀ 'ਚ ਅੱਵਲ

ਫ਼ਰੀਦਕੋਟ, 21 ਨਵੰਬਰ - ਫ਼ਰੀਦਕੋਟ 'ਚ 55ਵੀਆਂ ਪੰਜਾਬ ਰਾਜ ਸਕੂਲ ਖੇਡਾਂ 19 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੀ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ। ਟੂਰਨਾਮੈਂਟ ਵਿਚ ਸਮੁੱਚੀ ਟਰਾਫ਼ੀ ਵਿਚ ਤਰਨ ਤਾਰਨ ਜ਼ਿਲ੍ਹੇ ਨੇ 33 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਮੋਗੇ ਜ਼ਿਲ੍ਹੇ ਨੇ 16 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ 10 ਅੰਕ ਪ੍ਰਾਪਤ ਕਰਕੇ ਫ਼ਿਰੋਜ਼ਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਭਾਰ ਅਨੁਸਾਰ ਨਤੀਜੇ ਇਸ ਅਨੁਸਾਰ ਹਨ: 44 ਕਿੱਲੋ ਵਰਗ ਵਿਚ ਭਾਰਤੀ ਸ਼ਰਮਾ ਤਰਨਤਾਰਨ ਨੇ ਪਹਿਲਾ, ਬਲਵੀਰ ਕੌਰ ਮੋਗਾ ਨੇ ਦੂਜਾ, ਲਵਪ੍ਰੀਤ ਕੌਰ ਮੁਕਤਸਰ ਅਤੇ ਅਮਨਜੀਤ ਕੌਰ ਫ਼ਰੀਦਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 48 ਕਿੱਲੋਵਰਗ ਵਿਚ ਚਰਨਜੀਤ ਕੌਰ ਤਰਨਤਾਰਨ ਨੇ ਪਹਿਲਾ, ਗਰੀਨਾ ਫ਼ਿਰੋਜ਼ਪੁਰ ਨੇ ਦੂਜਾ, ਮਨਜੀਤ ਕੌਰ ਪਟਿਆਲਾ ਅਤੇ ਗਗਨਦੀਪ ਕੌਰ ਮੋਗਾ ਨੇ ਤੀਜਾ ਸਥਾਨ ਹਾਸਲ ਕੀਤਾ, 51 ਕਿੱਲੋਵਰਗ ਵਿਚ ਪਰਮਜੀਤ ਕੌਰ ਮੋਗਾ ਨੇ ਪਹਿਲਾ, ਕੰਵਲਜੀਤ ਕੌਰ ਤਰਨਤਾਰਨ ਨੇ ਦੂਜਾ, ਸਲਮਾ ਫ਼ਿਰੋਜ਼ਪੁਰ ਅਤੇ ਜਸਪ੍ਰੀਤ ਕੌਰ ਫ਼ਰੀਦਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 55 ਕਿੱਲੋਵਰਗ ਵਿਚ ਹਰਵਿੰਦਰ ਕੌਰ ਤਰਨਤਾਰਨ ਨੇ ਪਹਿਲਾ, ਬੇਅੰਤ ਕੌਰ ਮਾਨਸਾ ਨੇ ਦੂਜਾ, ਗੁਰਬਿੰਦਰ ਕੌਰ ਮੋਗਾ ਅਤੇ ਨਵਨੀਤ ਕੌਰ ਅੰਮ੍ਰਿਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 59 ਕਿੱਲੋਗ੍ਰਾਮ ਵਿਚ ਮਨਦੀਪ ਕੌਰ ਤਰਨਤਾਰਨ ਨੇ ਪਹਿਲਾ, ਰਮਨਦੀਪ ਕੌਰ ਪਟਿਆਲਾ ਨੇ ਦੂਜਾ, ਗੁਰਪ੍ਰੀਤ ਕੌਰ ਮੋਗਾ ਅਤੇ ਤਮੰਨਾ ਜੌਹਲ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 63 ਕਿੱਲੋਗ੍ਰਾਮ ਵਿਚ ਕਰਮਜੀਤ ਕੌਰ ਤਰਨਤਾਰਨ ਨੇ ਪਹਿਲਾ, ਸੁਖਵਿੰਦਰ ਕੌਰ ਫ਼ਿਰੋਜ਼ਪੁਰ ਨੇ ਦੂਜਾ, ਤੇਜਿੰਦਰ ਕੌਰ ਸੰਗਰੂਰ ਨੇ ਅਤੇ ਕੁਲਦੀਪ ਕੌਰ ਮੋਗਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 67 ਕਿੱਲੋਗ੍ਰਾਮ ਵਿਚ ਮਨਦੀਪ ਕੌਰ ਫ਼ਰੀਦਕੋਟ ਨੇ ਪਹਿਲਾ, ਮੀਨਕਾਸ਼ੀ ਫ਼ਿਰੋਜ਼ਪੁਰ ਨੇ ਦੂਜਾ, ਗੁਰਪ੍ਰੀਤ ਕੌਰ ਮੋਗਾ ਅਤੇ ਪਰਵਿੰਦਰ ਕੌਰ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 72 ਕਿੱਲੋਗ੍ਰਾਮ ਰਮਨਦੀਪ ਕੌਰ ਤਰਨਤਾਰਨ ਨੇ ਪਹਿਲਾ, ਗੁਰਦੀਪ ਕੌਰ ਮੋਗਾ ਨੇ ਦੂਜਾ, ਜਸਪਿੰਦਰ ਕੌਰ ਫ਼ਰੀਦਕੋਟ ਅਤੇ ਸ਼ਿਵਾਨੀ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਟੂਰਨਾਮੈਂਟ ਵਿਚ ਤਰਨਤਾਰਨ ਨੇ ਪਹਿਲਾ, ਮੋਗਾ ਨੇ ਦੂਜਾ ਅਤੇ ਫ਼ਿਰੋਜ਼ਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

55ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਸਮਾਪਤ

ਰੂਪਨਗਰ, 20 ਨਵੰਬਰ - 55ਵੀਆਂ ਪੰਜਾਬ ਰਾਜ ਸਕੂਲ ਖੇਡਾਂ ਬੈਡਮਿੰਟਨ ਅੰਡਰ 14, 17, 19 ਸਾਲ ਲੜਕੀਆਂ ਦੇ ਮੁਕਾਬਲੇ ਰੂਪਨਗਰ ਦੇ ਸ਼ਿਵਾਲਿਕ ਕਲੱਬ ਵਿਚ ਕਰਵਾਏ ਗਏ। ਫਾਈਨਲ ਮੈਚਾਂ ਸਮੇਂ ਲੜਕੀਆਂ ਦੇ 14 ਸਾਲ ਵਰਗ ਵਿਚ ਸੰਗਰੂਰ ਨੇ ਪਹਿਲਾ, ਪਟਿਆਲਾ ਨੇ ਦੂਜਾ ਅਤੇ ਰੂਪਨਗਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ 17 ਸਾਲ ਵਰਗ ਵਿਚ ਫਿਰੋਜ਼ਪੁਰ ਨੇ ਪਹਿਲਾ, ਸੰਗਰੂਰ ਨੇ ਦੂਜਾ ਅਤੇ ਰੂਪਨਗਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 19 ਸਾਲ ਵਰਗ ਵਿਚ ਲੁਧਿਆਣਾ ਦੀਆਂ ਲੜਕੀਆਂ ਨੇ ਪਹਿਲਾ, ਸੰਗਰੂਰ ਨੇ ਦੂਜਾ ਅਤੇ ਫਿਰੋਜ਼ਪੁਰ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ 'ਤੇ ਲੜਕਿਆਂ ਦੇ 14, 17, 19 ਸਾਲ ਵਰਗ ਦੇ ਮੁਕਾਬਲੇ 20 ਨਵੰਬਰ ਨੂੰ ਸ਼ੁਰੂ ਕਰਵਾਏ ਜਾਣਗੇ।

ਦੂਸਰਾ ਗੋਲਡ ਕਬੱਡੀ ਕੱਪ ਸ਼ੁਰੂ

ਗੜ੍ਹਦੀਵਾਲਾ, 20 ਨਵੰਬਰ - ਤਿੰਨ ਦਿਨਾਂ ਦੂਜਾ ਗੋਲਡ ਕਬੱਡੀ ਕੱਪ ਫੋਕਲ ਪੁਆਇੰਟ ਜੌਹਲ ਧੁੱਗਾ ਕਲਾਂ 'ਚ ਕਰਵਾਇਆ ਜਾ ਰਿਹਾ ਹੈ। 22 ਨਵੰਬਰ ਤੱਕ ਚੱਲਣ ਵਾਲੇ ਇਸ ਕਬੱਡੀ ਕੱਪ ਦੇ ਆਖਰੀ ਦਿਨ ਚੋਟੀ ਦੀਆਂ 10 ਅਕੈਡਮੀਆਂ ਤੇ ਕਲੱਬ ਦੇ ਮੈਚ ਹੋਣਗੇ, ਜਿਸ ਦੀ ਜੇਤੂ ਟੀਮ ਨੂੰ 1 ਲੱਖ 1 ਹਜ਼ਾਰ ਅਤੇ ਉੱਪ ਜੇਤੂ ਨੂੰ 75 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ। 22 ਨੂੰ ਹੀ ਪੰਜਾਬ ਦੀਆਂ ਨਾਮਵਰ 5 ਗਤਕਾ ਟੀਮਾਂ ਦੇ ਮੁਕਾਬਲੇ ਵੀ ਹੋਣਗੇ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜੇਤੂ ਟੀਮਾਂ ਨੂੰ ਇਨਾਮ ਵੰਡਣਗੇ।

ਮਹੌਣ 'ਚ ਕਬੱਡੀ ਦੇ ਮੁਕਾਬਲੇ ਸ਼ੁਰੂ

ਖੰਨਾ, 20 ਨਵੰਬਰ - ਅੱਜ ਕਬੱਡੀ ਕਲੱਬ ਇਕ ਪਿੰਡ ਦੇ ਮੁਕਾਬਲੇ ਪਿੰਡ ਮਹੌਣ ਵਿਖੇ ਕਰਵਾਏ ਜਾ ਰਹੇ ਹਨ। ਕਬੱਡੀ ਵੈਟਰਨ ਦੇ ਮੁਕਾਬਲਿਆਂ ਦੇ ਨਾਲ-ਨਾਲ ਲੜਕੀਆਂ ਦੀ ਕਬੱਡੀ ਅਤੇ ਪੰਜਾਬ ਤੇ ਹਰਿਆਣਾ ਦੀ ਕਬੱਡੀ ਦੇ ਸ਼ੋਅ ਮੈਚ ਵੀ ਹੋਣਗੇ। ਦਰਸ਼ਕਾਂ ਅਤੇ ਖਿਡਾਰੀਆਂ ਦਾ ਮਨੋਰੰਜਨ ਪ੍ਰਸਿੱਧ ਗਾਇਕ ਮਨਜੀਤ ਰਾਹੀ ਅਤੇ ਅੰਤਰਰਾਸ਼ਟਰੀ ਗਾਇਕਾ ਬੀਬੀ ਰਣਜੀਤ ਕੌਰ ਪਹਿਲੀ ਵਾਰੀ ਇਕੱਠੇ ਅਖਾੜਾ ਲਗਾ ਕੇ ਕਰਨਗੇ।

ਅੰਤਰ ਕਾਲਜ ਕਬੱਡੀ ਚੈਂਪੀਅਨਸ਼ਿਪ ਨੈਸ਼ਨਲ ਸਟਾਈਲ ਵਰਗ 'ਚੋਂ ਡੀ. ਏ. ਵੀ. ਕਾਲਜ ਅੱਵਲ

ਜਲੰਧਰ, 20 ਨਵੰਬਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਅੰਤਰ ਕਾਲਜ ਕਬੱਡੀ ਚੈਂਪੀਅਨਸ਼ਿਪ ਨੈਸ਼ਨਲ ਸਟਾਈਲ ਵਰਗ ਵਿਚੋਂ ਡੀ. ਏ. ਵੀ. ਕਾਲਜ ਜਲੰਧਰ ਨੇ ਲਾਇਲਪੁਰ ਖਾਲਸਾ ਜਲੰਧਰ, ਖਾਲਸਾ ਕਾਲਜ ਅੰਮ੍ਰਿਤਸਰ ਤੇ ਸਿੱਖ ਨੈਸ਼ਨਲ ਕਾਲਜ ਬੰਗਾ ਨੂੰ ਹਰਾ ਕੇ ਜੇਤੂ ਖਿਤਾਬ ਕਬਜ਼ਾ ਕੀਤਾ।

ਕੁਲੀਏਵਾਲ ਖੇਡਾਂ 16 ਦਸੰਬਰ ਤੋਂ

ਲੁਧਿਆਣਾ, 20 ਨਵੰਬਰ - 16 ਤੋਂ 19 ਦਸੰਬਰ ਤੱਕ ਪਿੰਡ ਕੁਲੀਏਵਾਲ ਦੀਆਂ ਸਲਾਨਾ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦੌਰਾਨ ਫੁੱਟਬਾਲ, ਕਬੱਡੀ ਅਤੇ 100 ਨੰਬਰੀ ਸ਼ੀਪ ਦੇ ਮੁਕਾਬਲੇ ਹੋਣਗੇ।

ਪਟਿਆਲਾ ਸ਼ਾਹੀ ਕਬੱਡੀ ਕੱਪ 29 ਨੂੰ

ਪਟਿਆਲਾ, 20 ਨਵੰਬਰ - 29 ਨਵੰਬਰ ਤੋਂ ਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ (ਪੋਲੋ ਗਰਾਊਂਡ) 'ਚ ਪਹਿਲਾ ਪਟਿਆਲਾ ਸ਼ਾਹੀ ਕਬੱਡੀ ਕੱਪ ਨਿਰਵੈਰ ਖਾਲਸਾ ਕਬੱਡੀ ਅਕੈਡਮੀ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ ਚੋਟੀ ਦੀਆਂ ਅੱਠ ਕਬੱਡੀ ਟੀਮਾਂ ਹਿੱਸਾ ਲੈਣਗੀਆਂ।

6ਵਾਂ ਕਬੱਡੀ ਕੱਪ ਸ਼ੁਰੂ

ਨਸਰਾਲਾ, 19 ਨਵੰਬਰ - 6ਵਾਂ ਕਬੱਡੀ ਕੱਪ 20 ਤੇ 21 ਨਵੰਬਰ ਨੂੰ ਪਿੰਡ ਨਸਰਾਲਾ (ਹੁਸ਼ਿਆਰਪੁਰ) 'ਚ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਸੰਤ ਬਾਬਾ ਇੰਦਰ ਸਿੰਘ, ਸੰਤ ਬਾਬਾ ਚਤਰ ਸਿੰਘ ਦੀ ਯਾਦ ਨੂੰ ਸਮਰਪਿਤ ਹੋਵੇਗਾ।

26ਵਾਂ ਹਾਕੀ ਤੇ ਕਬੱਡੀ ਕੱਪ 11 ਦਸੰਬਰ ਤੋਂ

ਸਮਰਾਲਾ, 19 ਨਵੰਬਰ - 26ਵਾਂ ਹਾਕੀ ਤੇ ਕਬੱਡੀ ਕੱਪ 11 ਤੋਂ 13 ਦਸੰਬਰ ਤੱਕ ਉਟਾਲ਼ਾ 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਅੱਠ ਕਬੱਡੀ ਅਕੈਡਮੀਆਂ ਅਤੇ ਹਾਕੀ ਕੱਪ ਲਈ 16 ਟੀਮਾਂ ਮੈਦਾਨ 'ਚ ਉਤਰਨਗੀਆਂ। ਬੈਲ ਗੱਡੀਆਂ ਅਤੇ ਘੋੜਾ ਦੌੜ ਦੇ ਮੁਕਾਬਲੇ ਹੋਣਗੇ।

ਪੰਜਾਬ ਰੋਲਰ ਸਕੇਟਿੰਗ ਸ਼ੁਰੂ

ਫਤਹਿਗੜ੍ਹਖ਼ ਸਾਹਿਬ, 19 ਨਵੰਬਰ - 21ਵੀਂ ਪੰਜਾਬ ਰੋਲਿੰਗ ਸਕੈਟਿੰਗ ਸਬ ਜੂਨੀਅਰ, ਸੀਨੀਅਰ, ਚੈਪੀਅਨਸ਼ਿਪ ਸੈਫਰਨ ਸਿਟੀ ਸਕੂਲ ਫਹਤਿਗੜ੍ਹ ਸਾਹਿਬ ਵਿਖੇ 20 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ ਜੋ ਕਿ 23 ਨਵੰਬਰ ਤੱਕ ਜਾਰੀ ਰਹੇਗੀ।

ਦਾਉਧਰ ਕਬੱਡੀ ਕੱਪ 11 ਦਸੰਬਰ ਤੋਂ

ਕੈਲਗਰੀ, 19 ਨਵੰਬਰ - ਦੂਜਾ ਕਬੱਡੀ ਕੱਪ 11 ਦਸੰਬਰ ਤੋਂ ਦਾਉਧਰ (ਮੋਗਾ) 'ਚ ਕਰਵਾਇਆ ਜਾ ਰਿਹਾ ਹੈ। 11 ਅਤੇ 12 ਦਸੰਬਰ ਨੂੰ ਹਾਕੀ ਟੂਰਨਾਮੈਂਟ ਸਵ. ਸ.ਜਰਨੈਲ ਸਿੰਘ ਸਿੱਧੂ ਦੀ ਯਾਦ ਵਿੱਚ ਕਰਵਾਇਆ ਜਾਵੇਗਾ। 12 ਦਸੰਬਰ ਨੂੰ ਕਬੱਡੀ ਓਪਨ ਪਿੰਡ ਪੱਧਰ ਦੇ ਟੂਰਨਾਮੈਂਟ ਦਾ ਉਦਘਾਟਨ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ ਮੁੱਖ ਬੁਲਾਰਾ ਯੂਥ ਅਕਾਲੀ ਦਲ ਕਰਨਗੇ। ਕਬੱਡੀ ਓਪਨ ਪਿੰਡ ਪੱਧਰ ਦਾ ਪਹਿਲਾਂ ਇਨਾਮ 31 ਹਜ਼ਾਰ ਰੁਪਏ ਅਤੇ ਦੂਜਾ ਇਨਾਮ 25 ਹਜ਼ਾਰ ਰੁਪਏ ਦਿੱਤਾ ਜਾਵੇਗਾ। 13 ਦਸੰਬਰ ਨੂੰ ਕਬੱਡੀ ਕੱਪ ਕਰਵਾਇਆ ਜਾਵੇਗਾ ਜਿਸ ਵਿੱਚ ਪਹਿਲਾ ਇਨਾਮ 1 ਲੱਖ ਰੁਪਏ ਅਤੇ ਦੂਜਾ ਇਨਾਮ 75 ਹਜ਼ਾਰ ਰੁਪਏ ਦਿੱਤਾ ਜਾਵੇਗਾ। ਕਬੱਡੀ ਕੱਪ ਸਮੇਂ ਇਨਾਮਾਂ ਦੀ ਵੰਡ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਕਰਨਗੇ। ਇਸ ਸਮੇਂ ਐਡਵੋਕੇਟ ਦਵਿੰਦਰ ਸ਼ੋਰੀ ਐਮ.ਪੀ., ਸ. ਟਿੰਮ ਉਪਲ ਐਮ.ਪੀ., ਸ. ਦਰਸ਼ਨ ਸਿੰਘ ਵਿਧਾਇਕ ਅਤੇ ਸ.ਮਨਮੀਤ ਸਿੰਘ ਭੁੱਲਰ ਵਿਧਾਇਕ ਤੇ ਪ੍ਰਸਿੱਧ ਗੀਤਕਾਰ ਤੇ ਪੱਤਰਕਾਰ ਸ਼ਮਸ਼ੇਰ ਸੰਧੂ ਨੂੰ ਸੋਨ ਤਗਮਿਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦਿਨ ਮਨਮੋਹਨ ਵਾਰਿਸ ਦਾ ਖੁੱਲ੍ਹਾ ਅਖਾੜਾ ਲੱਗੇਗਾ।

ਰਾਜ ਪੱਧਰੀ ਮਹਿਲਾ ਖੇਡ ਮੁਕਾਬਲੇ 23 ਨਵੰਬਰ ਤੋਂ

ਲੁਧਿਆਣਾ, 18 ਨਵੰਬਰ - ਲੁਧਿਆਣਾ 'ਚ ਲੜਕੀਆਂ ਦੀਆਂ ਖੇਡਾਂ 23 ਨਵੰਬਰ ਤੋਂ 26 ਨਵੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ, ਜਿਸ ਦਾ ਰਾਜ ਪੱਧਰੀ ਉਦਘਾਟਨ ਸ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਗੁਰੂ ਨਾਨਕ ਸਟੇਡੀਅਮ ਵਿਖੇ 23 ਨਵੰਬਰ ਨੂੰ ਕਰਨਗੇ।

ਰਾਮਪੁਰ ਖੇਡ ਮੇਲਾ 27 ਤੋਂ

ਦੋਰਾਹਾ, 18 ਨਵੰਬਰ - 27 ਨਵੰਬਰ ਤੋਂ 30 ਨਵੰਬਰ ਤੱਕ ਰਾਮਪੁਰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕਬੱਡੀ 32 ਕਿਲੋ ਤੋਂ 70 ਕਿਲੋ, ਇਕ ਪਿੰਡ ਓਪਨ, ਵਾਲੀਬਾਲ, ਹਾਕੀ ਆਲ ਓਪਨ, ਤਾਸ਼ਸੀਪ ਅਤੇ ਠੋਕਰਾਂ (ਬੈਲ ਗੱਡੀਆਂ) ਦੀ ਦੌੜ ਹੋਵੇਗੀ। 30 ਨਵੰਬਰ ਨੂੰ ਪੰਜਾਬ ਦੀਆਂ ਅੱਠ ਸਿਰਕੱਢ ਕਬੱਡੀ ਅਕੈਡਮੀਆਂ ਦੇ ਗੱਭਰੂ ਜਿੱਤਣ ਲਈ ਭਿੜਨਗੇ।

55ਵੀਆਂ ਪੰਜਾਬ ਸਕੂਲ ਜੂਡੋ ਖੇਡਾਂ

ਜਲੰਧਰ, 18 ਨਵੰਬਰ - ਜਲੰਧਰ 'ਚ ਲਾਡੋਵਾਲੀ ਰੋਡ 'ਤੇ 55ਵੀਆਂ ਪੰਜਾਬ ਸਕੂਲ ਖੇਡਾਂ ਜੂਡੋ ਅੰਡਰ 14, 17, 19 ਸਾਲ ਲੜਕੇ ਤੇ ਲੜਕੀਆਂ ਦੇ ਵਰਗ ਦੇ ਮੁਕਾਬਲੇ ਚੱਲ ਰਹੇ ਹਨ। 14 ਸਾਲ ਤੋਂ ਘੱਟ ਲੜਕੀਆਂ ਦੇ ਵਰਗ ਦੇ ਮੁਕਾਬਲਿਆਂ ਵਿਚ 23 ਕਿਲੋ ਵਰਗ ਵਿਚੋਂ ਰਾਜਵਿੰਦਰ ਕੌਰ ਨੇ ਪਹਿਲਾ ਕਿਰਨਪ੍ਰੀਤ ਨੇ ਦੂਜਾ ਤੇ ਸੁਨੀਤਾ ਦੇਵੀ ਤੇ ਮੁਸਕਾਨ ਨੇ ਤੀਜਾ ਸਥਾਨ ਹਾਸਲ ਕੀਤਾ। 27 ਕਿਲੋ ਵਰਗ ਵਿਚੋਂ ਪ੍ਰੀਤੀ ਸ਼ਰਮਾ ਨੇ ਪਹਿਲਾ, ਪ੍ਰਿਆ ਨੇ ਦੂਜਾ ਤੇ ਸਿਮਰਨਜੀਤ ਕੌਰ ਤੇ ਸੁਮਨ ਨੇ ਤੀਜਾ ਸਥਾਨ ਹਾਸਿਲ ਕੀਤਾ। 32 ਕਿਲੋ ਵਰਗ ਵਿਚੋਂ ਸੰਧਿਆ ਨੇ ਪਹਿਲਾ, ਹਰਮੀਤ ਕੌਰ ਨੇ ਦੂਜਾ ਤੇ ਪਰਵੀਨ ਤੇ ਸੁਖਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ। 36 ਕਿਲੋ ਵਰਗ ਵਿਚ ਸੁਲਕਸ਼ਨਾ ਨੇ ਪਹਿਲਾ, ਸੰਦੀਪ ਕੌਰ ਨੇ ਦੂਜਾ ਤੇ ਆਸ਼ਾ ਵਰਮਾ ਤੇ ਸੁਭਾ ਨੇ ਤੀਜਾ ਸਥਾਨ ਹਾਸਲ ਕੀਤਾ। 40 ਕਿਲੋ ਵਰਗ ਵਿਚੋਂ ਹਰਚੰਦ ਨੇ ਪਹਿਲਾ, ਸੰਦੀਪ ਨੇ ਦੂਜਾ ਤੇ ਮਨਪ੍ਰੀਤ ਤੇ ਨਿਤੀਕਾ ਨੇ ਤੀਜਾ ਸਥਾਨ ਹਾਸਲ ਕੀਤਾ।

ਡੈਲਟਾ ਕਬੱਡੀ ਕੱਪ 6 ਦਸੰਬਰ ਤੋਂ

ਲੁਧਿਆਣਾ, 18 ਨਵੰਬਰ - ਡੈਲਟਾ ਕਬੱਡੀ ਕੱਪ ਫੁੱਲਾਂਵਾਲ 'ਚ 6 ਦਸੰਬਰ ਤੋਂ ਕਰਵਾਇਆ ਜਾ ਰਿਹਾ ਹੈ। ਇਸ ਦੀ ਚੈਂਪੀਅਨ ਟੀਮ ਨੂੰ 1 ਲੱਖ ਰੁਪਏ, ਉਪ ਜੇਤੂ ਨੂੰ 75 ਹਜ਼ਾਰ ਤੇ ਹਿੱਸਾ ਲੈਣ ਵਾਲੀ ਹਰ ਟੀਮ ਨੂੰ 20 ਹਜ਼ਾਰ ਰੁਪਏ ਮਿਲਣਗੇ। ਗੁਰਦਾਸ ਮਾਨ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

ਜਗਰਾਉਂ ਕਬੱਡੀ ਕੱਪ 4 ਦਸੰਬਰ ਤੋਂ

ਜਗਰਾਉਂ, 18 ਨਵੰਬਰ - ਜਗਦੇਵ ਸਿੰਘ ਉਪਲ ਯਾਦਗਾਰੀ ਜਗਰਾਉਂ ਕਬੱਡੀ ਕੱਪ 4-5 ਦਸੰਬਰ ਤੋਂ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਦੇ ਪਿੰਡ ਵਾਰ ਮੁਕਾਬਲਿਆਂ ਦੇ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 31 ਹਜ਼ਾਰ ਰੁਪਏ, ਦੂਜੇ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 21 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ, ਜਦਕਿ 5 ਦਸੰਬਰ ਨੂੰ ਪੰਜਾਬ ਦੀਆਂ ਨਾਮੀ ਅੱਠ ਅਕੈਡਮੀਆਂ ਹਿੱਸਾ ਲੈਣਗੀਆਂ। ਫਸਵੇਂ ਮੁਕਾਬਲਿਆਂ 'ਚ ਜੇਤੂ ਰਹਿਣ ਵਾਲੀ ਟੀਮ ਨੂੰ ਇਕ ਲੱਖ ਰੁਪਏ ਦਾ ਨਗਦ ਇਨਾਮ ਤੇ ਦੂਜਾ ਸਥਾਨ ਪ੍ਰਾਪਤ ਕਰਨੀ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਦੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

6ਵਾਂ ਹਮਦਰਦ ਹਾਕੀ ਟੂਰਨਾਮੈਂਟ 25 ਤੋਂ

ਜਲੰਧਰ, 17 ਨਵੰਬਰ - 25 ਤੋਂ 30 ਨਵੰਬਰ ਤੱਕ 6ਵਾਂ ਹਮਦਰਦ ਹਾਕੀ ਟੂਰਨਾਮੈਂਟ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੇ ਖੇਡ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਵਿਚ ਸੁਰਜੀਤ ਹਾਕੀ ਅਕੈਡਮੀ ਜਲੰਧਰ, ਜਰਖੜ ਹਾਕੀ ਅਕੈਡਮੀ, ਗੁਰੂਕੁਲ ਹਾਕੀ ਅਕੈਡਮੀ ਦੋਰਾਹਾ, ਗੋਪਾਲ ਹਾਕੀ ਅਕੈਡਮੀ ਮੋਹਾਲੀ, ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਅੰਮ੍ਰਿਤਸਰ, ਚੀਮਾ ਹਾਕੀ ਅਕੈਡਮੀ ਬਟਾਲਾ, ਹਾਕੀ ਅਕੈਡਮੀ ਫਰੀਦਕੋਟ, ਨਗਨ ਬਾਬਾ ਸਾਹਿਬ ਹਾਕੀ ਅਕੈਡਮੀ ਸੰਗਰੂਰ ਹਿੱਸਾ ਲੈਣਗੀਆਂ। ਇਸ ਟੂਰਨਾਮੈਂਟ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਤੇ ਟੀਮਾਂ ਨੂੰ ਸੱਦਾ ਪੱਤਰ ਭੇਜੇ ਜਾ ਚੁੱਕੇ ਹਨ।

55ਵੀਆਂ ਪੰਜਾਬ ਰਾਜ ਬੈਡਮਿੰਟਨ ਸਕੂਲ ਖੇਡਾਂ ਸ਼ੁਰੂ

ਰੂਪਨਗਰ, 17 ਨਵੰਬਰ - 55ਵੀਆਂ ਅੰਡਰ 14, 17, 19 ਪੰਜਾਬ ਰਾਜ ਬੈਡਮਿੰਟਨ ਸਕੂਲ ਖੇਡਾਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਖੇਡਾਂ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਅਤੇ 17 ਤੇ 19 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਦੀਆਂ ਖੇਡਾਂ ਸ਼ਿਵਾਲਿਕ ਕਲੱਬ ਵਿਖੇ ਕਰਵਾਈਆਂ ਜਾਣਗੀਆਂ। ਇਨ੍ਹਾਂ ਖੇਡਾਂ ਤਹਿਤ 17 ਨਵੰਬਰ ਤੋਂ 19 ਨਵੰਬਰ ਤੱਕ ਲੜਕੀਆਂ ਦੇ ਬੈਡਮਿੰਟਨ ਦੇ ਮੈਚ ਕਰਵਾਏ ਜਾਣਗੇ ਅਤੇ 20 ਨਵੰਬਰ ਤੋਂ 22 ਨਵੰਬਰ ਤੱਕ ਲੜਕਿਆਂ ਦੇ ਮੈਚ ਕਰਵਾਏ ਜਾਣਗੇ। ਪਹਿਲੇ ਦਿਨ ਦੇ ਨਤੀਜੇ ਇਸ ਪ੍ਰਕਾਰ ਰਹੇ- ਲੜਕੀਆਂ ਦੇ 17 ਸਾਲ ਵਰਗ ਵਿਚ ਫਿਰੋਜ਼ਪੁਰ ਨੇ ਅੰਮ੍ਰਿਤਸਰ ਨੂੰ, ਸੰਗਰੂਰ ਨੇ ਮੋਗਾ, ਮੁਕਤਸਰ ਨੇ ਬਠਿੰਡਾ, ਰੂਪਨਗਰ ਨੇ ਫਤਹਿਗੜ੍ਹ, ਜਲੰਧਰ ਨੇ ਪਟਿਆਲਾ, ਤਰਨਤਾਰਨ ਨੇ ਕਪੂਰਥਲਾ ਨੂੰ ਹਰਾਇਆ। ਲੜਕੀਆਂ ਦੇ 19 ਸਾਲ ਵਰਗ ਵਿਚ ਸੰਗਰੂਰ ਨੇ ਮੁਕਤਸਰ, ਲੁਧਿਆਣਾ ਨੇ ਅੰਮ੍ਰਿਤਸਰ, ਰੂਪਨਗਰ ਨੇ ਫਤਹਿਗੜ੍ਹ ਸਾਹਿਬ, ਬਠਿੰਡਾ ਨੇ ਪਟਿਆਲਾ, ਜਲੰਧਰ ਨੇ ਮੁਕਤਸਰ, ਫਿਰੋਜਪੁਰ ਨੇ ਪਟਿਆਲਾ ਅਤੇ ਨਵਾਂਸ਼ਹਿਰ ਨੇ ਮੁਹਾਲੀ ਨੂੂੰ ਹਰਾਇਆ ਅਤੇ 14 ਸਾਲ ਵਰਗ ਵਿਚ ਸੰਗਰੂਰ ਨੇ ਅੰਮ੍ਰਿਤਸਰ, ਰੂਪਨਗਰ ਨੇ ਤਰਨਤਾਰਨ, ਪਟਿਆਲਾ ਨੇ ਫਰੀਦਕੋਟ, ਮੁਕਤਸਰ ਨੇ ਬਰਨਾਲਾ, ਲੁਧਿਆਣਾ ਨੇ ਮੁਹਾਲੀ, ਫਰੀਦਕੋਟ ਨੇ ਫਤਹਿਗੜ੍ਹ, ਤਰਨਤਾਰਨ ਨੇ ਮੋਗਾ ਅਤੇ ਲੁਧਿਆਣਾ ਨੇ ਫਿਰੋਜ਼ਪੁਰ ਨੂੰ ਹਰਾਇਆ।

55ਵੀਆਂ ਪੰਜਾਬ ਸਕੂਲ ਖੇਡਾਂ ਦੇ ਜੂਡੋ ਮੁਕਾਬਲਿਆਂ 'ਚ ਜਲੰਧਰ ਅੱਗੇ

ਜਲੰਧਰ, 17 ਨਵੰਬਰ - ਜਲੰਧਰ ਦੇ ਸਰਕਾਰੀ ਮਾਡਲ ਸੀ.ਸੈਕੰ. ਸਕੂਲ 'ਚ 55ਵੀਆਂ ਪੰਜਾਬ ਸਕੂਲ ਖੇਡਾਂ ਦੇ ਜੂਡੋ ਅੰਡਰ 14, 17 ਤੇ 19 ਸਾਲ ਲੜਕੇ ਤੇ ਲੜਕੀਆਂ ਦੇ ਵਰਗ ਦੇ ਮੁਕਾਬਲੇ ਚੱਲ ਰਹੇ ਹਨ। ਅੰਡਰ 14 ਸਾਲ ਲੜਕਿਆਂ ਦੇ 25 ਕਿਲੋ ਭਾਰ ਵਰਗ ਵਿਚ ਜੀਤ ਕੁਮਾਰ ਨੇ ਪਹਿਲਾ, ਸੌਰਵ ਨੇ ਦੂਜਾ ਤੇ ਸੋਹਲ ਤੇ ਗੁਰਮੋਹਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 30 ਕਿਲੋ ਵਿਚੋਂ ਵਿਕਰਾਂਤ ਨੇ ਪਹਿਲਾ, ਮੋਹਿਤ ਨੇ ਦੂਜਾ ਤੇ ਮਨਜਿੰਦਰ ਸਿੰਘ ਤੇ ਗੁਰਪ੍ਰਤਾਪ ਨੇ ਤੀਜਾ ਸਥਾਨ ਹਾਸਲ ਕੀਤਾ। 35 ਕਿਲੋ ਵਰਗ ਵਿਚੋਂ ਮੁਕੇਸ਼ ਕੁਮਾਰ ਨੇ ਪਹਿਲਾ, ਜਸਲੀਨ ਸਿੰਘ ਨੇ ਦੂਜਾ ਤੇ ਅਮਨਦੀਪ ਤੇ ਦੀਪਕ ਨੇ ਤੀਜਾ ਸਥਾਨ ਹਾਸਲ ਕੀਤਾ। 40 ਕਿਲੋ ਵਿਚ ਕਰਨ ਹੰਸ ਨੇ ਪਹਿਲਾ, ਹਰਸ਼ਦੀਪ ਸਿੰਘ ਨੇ ਦੂਜਾ ਤੇ ਸ਼ਿਵਮ ਸ਼ਰਮਾ ਤੇ ਗੁਰਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 45 ਕਿਲੋ ਵਿਚੋਂ ਸਨਮ ਸ਼ਰਮਾ ਨੇ ਪਹਿਲਾ, ਕਰਨ ਸ਼ਰਮਾ ਨੇ ਦੂਜਾ ਤੇ ਸੁਮਨਦੀਪ ਤੇ ਮਨਦੀਪ ਨੇ ਤੀਜਾ ਸਥਾਨ ਹਾਸਲ ਕੀਤਾ।

ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਪੰਜਾਬੀ ਯੂਨੀਵਰਸਿਟੀ ਅੱਵਲ

ਪਟਿਆਲਾ, 17 ਨਵੰਬਰ - ਉਤਰੀ ਭਾਰਤ ਅੰਤਰ 'ਵਰਸਿਟੀ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਪੰਜਾਬੀ ਯੂਨੀਵਰਸਿਟੀ ਦੀ ਟੇਬਲ ਟੈਨਿਸ (ਲੜਕੀਆਂ) ਦੀ ਟੀਮ ਨੇ ਦੂਜਾ ਦਰਜਾ ਹਾਸਲ ਕੀਤਾ। ਕੁਲਹਿੰਦ ਅੰਤਰ ਵਰਸਿਟੀ ਮੁਕਾਬਲਿਆਂ ਵਿਚ ਖੇਡਣ ਦਾ ਮਾਣ ਵੀ ਪ੍ਰਾਪਤ ਕਰ ਲਿਆ। ਇਸ ਟੂਰਨਾਮੈਂਟ ਵਿੱਚ ਪੂਰੇ ਉੱਤਰੀ ਭਾਰਤ ਤੋਂ ਕੁੱਲ 35 ਯੂਨੀਵਰਸਿਟੀਆਂ ਨੇ ਭਾਗ ਲਿਆ। ਕੁਆਰਟਰ ਫਾਈਨਲ ਮੈਚ ਵਿੱਚ ਯੂਨੀਵਰਸਿਟੀ ਦੀ ਟੀਮ ਨੇ ਇਲਾਹਾਬਾਦ ਯੂਨੀਵਰਸਿਟੀ ਨੂੰ ਸਿੱਧੇ ਸੈੱਟਾਂ ਰਾਹੀਂ 3-0 ਦੇ ਮੈਚ ਸਕੋਰ ਨਾਲ ਮਾਤ ਦਿੱਤੀ। ਇਸ ਤੋਂ ਬਾਅਦ ਕਾਨਪੁਰ ਯੂਨੀਵਰਸਿਟੀ ਦੀ ਟੀਮ ਨਾਲ ਸਖਤ ਪੰਜਾ ਲੜਾਉਂਦੇ ਹੋਏ 3-2 ਦੇ ਮੈਚ ਸਕੋਰਾਂ ਨਾਲ ਸੈਮੀਫਾਈਨਲ ਮੈਚ ਵਿਚ ਜਿੱਤ ਹਾਸਲ ਕੀਤੀ ਅਤੇ ਫਾਈਨਲ ਮੁਕਾਬਲਿਆਂ ਲਈ ਜਗ੍ਹਾ ਬਣਾਈ। ਫਾਈਨਲ ਮੁਕਾਬਲਿਆਂ ਵਿੱਚ ਦਿੱਲੀ ਯੂਨੀਵਰਸਿਟੀ ਨਾਲ ਹੋਏ ਸੰਘਰਸ਼ਪੂਰਣ ਮੈਚਾਂ ਦੌਰਾਨ ਪੰਜਾਬੀ ਯੂਨੀਵਰਸਿਟੀ ਨੂੰ 1-3 ਦੀ ਹਾਰ ਹੋਈ ਅਤੇ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਟੀਮ ਵਿਚ ਰੀਤਿਕਾ ਚੋਪੜਾ, ਅੰਕਿਤਾ, ਪ੍ਰਤੀਭਾ ਅਤੇ ਕਵਿਤਾ ਨੇ ਬਹੁਤ ਹੀ ਬਹੁਤ ਹੀ ਵਧੀਆ ਖੇਡ ਦਾ ਮੁਜ਼ਾਹਰਾ ਕੀਤਾ ਅਤੇ ਉਹ ਆਸਵੰਦ ਹਨ ਕਿ ਸਰਬ ਭਾਰਤੀ ਅੰਤਰਵਰਸਿਟੀ ਮੁਕਾਬਲੇ ਜੋ ਕਿ 22-24 ਦਸੰਬਰ ਵਿਜੈਵਾੜਾ ਆਂਧਰਾ ਪ੍ਰਦੇਸ਼ ਵਿਖੇ ਹੋ ਰਹੇ ਹਨ, ਵਿਚ ਵੀ ਚੰਗਾ ਪ੍ਰਦਰਸ਼ਨ ਕਰਨਗੀਆਂ।

ਪੰਜਾਬ ਸਕੂਲ ਯੋਗਾ ਚੈਂਪੀਅਨਸ਼ਿਪ 'ਚ ਪਟਿਆਲਾ ਦੀ ਸਰਦਾਰੀ

ਪਟਿਆਲਾ, 17 ਨਵੰਬਰ - ਪਟਿਆਲਾ ਦੇ ਸ਼ਕੁੰਤਲਾ ਗਰਲਜ਼ ਸੈਕੰਡਰੀ ਸਕੂਲ 'ਚ 55ਵੀਂ ਪੰਜਾਬ ਸਕੂਲ ਅੰਤਰ ਜ਼ਿਲ੍ਹਾ ਯੋਗਾ ਚੈਂਪੀਅਨਸ਼ਿਪ ਕਰਵਾਈ ਗਈ। ਇਸ ਯੋਗਾ (ਅੰਡਰ 14,17 ਅਤੇ 19) ਚੈਂਪੀਅਨਸ਼ਿਪ ਦੇ ਲੜਕੀਆਂ ਦੇ ਅੰਡਰ 19 ਵਰਗ 'ਚ ਪਟਿਆਲਾ ਦੀਆਂ ਖਿਡਾਰਨਾਂ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਇਨ੍ਹਾਂ ਮੁਕਾਬਲਿਆਂ ਦੇ ਗਰੁੱਪ, ਰਿਦਮਿਕ ਅਤੇ ਆਰਟਿਸਟਿਕ ਯੋਗਾ ਮੁਕਾਬਲਿਆਂ 'ਚ ਪਟਿਆਲਵੀ ਲੜਕੀਆਂ ਨੇ ਖਿਤਾਬੀ ਜਿੱਤਾਂ ਹਾਸਿਲ ਕੀਤੀਆਂ। ਲੜਕੀਆਂ ਦੇ ਅੰਡਰ 19 ਵਰਗ ਦੇ ਗਰੁੱਪ ਮੁਕਾਬਲੇ 'ਚ ਪਟਿਆਲਾ ਨੇ 292.5 ਅੰਕਾਂ ਨਾਲ ਪਹਿਲਾ, ਜਲੰਧਰ ਨੇ 251 ਅੰਕਾਂ ਨਾਲ ਦੂਸਰਾ ਅਤੇ ਅੰਮ੍ਰਿਤਸਰ ਨੇ 226 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਰਿਦਮਿਕ ਯੋਗਾ 'ਚ ਪਟਿਆਲਾ ਨੇ 30.5 ਅੰਕਾਂ ਨਾਲ ਪਹਿਲਾ, ਅੰਮ੍ਰਿਤਸਰ ਨੇ 29 ਅੰਕਾਂ ਨਾਲ ਦੂਸਰਾ ਅਤੇ ਜਲੰਧਰ ਨੇ 22 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ। ਆਰਟਿਸਟਿਕ ਯੋਗਾ 'ਚ ਪਟਿਆਲਾ ਨੇ 56.6 ਅੰਕਾਂ ਨਾਲ ਪਹਿਲਾ, ਸੰਗਰੂਰ ਨੇ 42.5 ਅੰਕਾਂ ਨਾਲ ਦੂਸਰਾ ਅਤੇ ਜਲੰਧਰ ਨੇ 41.5 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ।

ਕੁਸ਼ਤੀ ਮੁਕਾਬਲੇ 19 ਨਵੰਬਰ ਤੋਂ

ਫ਼ਰੀਦਕੋਟ, 17 ਨਵੰਬਰ - ਫਰੀਦਕੋਟ ਦੇ ਕੇ.ਐਨ.ਜੈਨ. ਸੈਕੰਡਰੀ ਸਕੂਲ 'ਚ 55ਵੀਆਂ ਪੰਜਾਬ ਸਕੂਲ ਖੇਡਾਂ ਦੇ ਅੰਤਰਗਤ 19 ਤੋਂ ਘੱਟ ਉਮਰ-ਗੁੱਟ ਦੀਆਂ ਕੁੜੀਆਂ ਦੇ ਪੰਜਾਬ ਪੱਧਰ ਦੇ ਕੁਸ਼ਤੀ ਮੁਕਾਬਲੇ 19 ਨਵੰਬਰ ਨੂੰ ਬਾਅਦ ਦੁਪਹਿਰ 1.00 ਵਜੇ ਸ਼ੁਰੂ ਹੋ ਰਹੇ ਹਨ।

ਨਵੀਂ ਖੇਡ ਨੀਤੀ ਜਨਵਰੀ ਤੋਂ ਲਾਗੂ

ਲੁਧਿਆਣਾ, 16 ਨਵੰਬਰ - ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਕਿਹਾ ਕਿ ਨਵੀਂ ਖੇਡ ਨੀਤੀ 1 ਜਨਵਰੀ 2010 ਤੱਕ ਲਾਗੂ ਹੋ ਜਾਵੇਗੀ। ਉਨ੍ਹਾਂ ਕਿਹਾ ਇਸ ਨਵੀਂ ਨੀਤੀ ਦੌਰਾਨ ਉਲੰਪਿਕ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੇ ਖਿਡਾਰੀ ਨੂੰ ਹੁਣ ਦੋ ਕਰੋੜ ਰੁਪਏ ਦਾ ਇਨਾਮ ਪੰਜਾਬ ਸਰਕਾਰ ਦੇਵੇਗੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ 'ਚ ਪੰਜਾਬ ਹਾਕੀ ਲੀਗ ਦੇ ਉਦਘਾਟਨੀ ਸਮਾਰੋਹ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਚਾਰ ਹਜ਼ਾਰ ਖਿਡਾਰੀਆਂ ਨੂੰ ਖੇਡਾਂ ਦਾ ਸਾਮਾਨ ਵੰਡਣ ਉਪਰੰਤ ਕੀਤੇ ਸਮਾਗਮ ਦੌਰਾਨ ਬੋਲਦਿਆਂ ਕੀਤਾ। ਨਵੀਂ ਖੇਡ ਨੀਤੀ ਵਿਚ ਕਬੱਡੀ ਖਿਡਾਰੀਆਂ ਨੂੰ ਵੀ ਨੌਕਰੀਆਂ ਮਿਲਣਗੀਆਂ। ਉਨ੍ਹਾਂ ਆਖਿਆ ਕਿ ਖਿਡਾਰੀਆਂ ਨੂੰ ਕੋਚਿੰਗ ਦੇਣ ਲਈ ਪੰਜਾਬ ਸਰਕਾਰ ਵਿਦੇਸ਼ੀ ਕੋਚਾਂ ਦੀਆਂ ਵੀ ਸੇਵਾਵਾਂ ਲਵੇਗੀ। ਸ: ਬਾਦਲ ਨੇ ਆਖਿਆ ਕਿ ਪੰਜਾਬ ਪੁਲਿਸ ਦੇ ਜੋ ਕੋਚਾਂ ਦੀਆਂ ਸੇਵਾਵਾਂ ਖੇਡ ਵਿਭਾਗ ਤੋਂ ਖਤਮ ਕਰ ਦਿੱਤੀਆਂ ਸਨ ਉਨ੍ਹਾਂ ਨੂੰ ਮੁੜ ਵੱਖ-ਵੱਖ ਸੈਂਟਰਾਂ ਵਿਚ ਭੇਜਿਆ ਜਾਵੇਗਾ। ਇਸ ਮੌਕੇ 'ਤੇ ਸ: ਬਾਦਲ ਨੇ ਚਾਰ ਹਜ਼ਾਰ ਦੇ ਕਰੀਬ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਇਸ ਤੋਂ ਇਲਾਵਾ ਉਲੰਪੀਅਨ ਐਥਲੀਟ ਮਨਜੀਤ ਕੌਰ, ਆਰਟਿਸਟ ਅਸ਼ੋਕ ਕੁਮਾਰ, ਹਰਪ੍ਰੀਤ ਸਿੰਘ, ਮਨਦੀਪ ਕੌਰ, ਐਥਲੀਟ ਸਤਨਾਮ ਸਿੰਘ, ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾ, ਕਰਨਲ ਬਲਬੀਰ ਸਿੰਘ (ਹਾਕੀ), ਉਂਪੀਅਨ ਸੁਖਚੈਨ ਸਿੰਘ ਚੀਮਾ, ਅਥਲੀਟ ਬ੍ਰਗੇਡੀਅਰ ਲਾਭ ਸਿੰਘ, ਜੈਪਾਲ ਸਿੰਘ ਬਾਕਸਰ ਆਦਿ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ। ਇਸ ਮੌਕੇ 'ਤੇ ਸ੍ਰੀ ਪੀ. ਐਸ. ਔਜਲਾ ਪ੍ਰਿੰਸੀਪਲ ਸਕੱਤਰ ਖੇਡਾਂ ਅਤੇ ਪਦਮ ਸ੍ਰੀ ਪਰਗਟ ਸਿੰਘ ਡਾਇਰੈਕਟਰ ਸਪੋਰਟਸ ਪੰਜਾਬ ਨੇ ਸ: ਸੁਖਬੀਰ ਸਿੰਘ ਬਾਦਲ ਨੂੰ 'ਜੀ ਆਇਆਂ' ਆਖਦਿਆਂ ਖੇਡ ਵਿਭਾਗ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਸਟੇਜ ਸੰਚਾਲਨ ਨਿਰਮਲ ਜੌੜਾ ਨੇ ਕੀਤਾ। ਸ. ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਿਚ 6500 ਦੇ ਕਰੀਬ ਡੀ. ਪੀ. ਆਈ. ਅਤੇ ਪੀ. ਟੀ. ਆਈ. ਟੀਚਰ ਖੇਡਾਂ ਦੇ ਨਾਮ 'ਤੇ ਨੌਕਰੀਆਂ ਕਰ ਰਹੇ ਹਨ ਅਤੇ ਜੋ ਸਰੀਰਕ ਸਿੱਖਿਆ ਵਿਭਾਗ ਦੇ ਟੀਚਰ ਖੇਡਾਂ ਦੇ ਨਾਮ ਤੇ ਵੇਹਲੀਆਂ ਖਾ ਰਹੇ ਹਨ ਅਤੇ ਖੇਡਾਂ ਦੇ ਖੇਤਰ ਵਿਚ ਵਿਦਿਆਰਥੀਆਂ ਨੂੰ ਸਿਖਲਾਈ ਨਹੀਂ ਦੇ ਰਿਹਾ ਹੈ, ਉਨ੍ਹਾਂ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇਗੀ।

55ਵੀਆਂ ਪੰਜਾਬ ਸਕੂਲ ਖੇਡਾਂ ਦੇ ਜੂਡੋ ਮੁਕਾਬਲੇ ਸ਼ੁਰੂ

ਜਲੰਧਰ, 16 ਨਵੰਬਰ - ਲਾਡੋਵਾਲੀ ਰੋਡ ਜਲੰਧਰ ਦੇ ਸਰਕਾਰੀ ਮਾਡਲ ਸੈਕੰਡਰੀ ਸਕੂਲ 'ਚ 55ਵੀਆਂ ਪੰਜਾਬ ਸਕੂਲ ਖੇਡਾਂ ਦੇ ਜੂਡੋ ਮੁਕਾਬਲੇ ਸ਼ੁਰੂ ਹੋ ਗਏ ਹਨ। ਅੰਡਰ 14, 17, 19 ਸਾਲ ਮੁੰਡੇ ਅਤੇ ਕੁੜੀਆਂ ਦੇ ਪੰਜਾਬ ਪੱਧਰ 'ਤੇ ਹੋਣ ਵਾਲੇ ਜੂਡੋ ਮੁਕਾਬਲੇ 16 ਤੋਂ 20 ਨਵੰਬਰ ਤੱਕ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿਚ 17 ਜ਼ਿਲ੍ਹਿਆਂ ਤੋਂ ਲਗਪਗ 400 ਜੂਡੋ ਖਿਡਾਰੀ ਹਿੱਸਾ ਲੈ ਰਹੇ ਹਨ। ਇਨ੍ਹਾਂ ਮੁਕਾਬਲਿਆਂ ਦੇ ਜੇਤੂ ਜੂਡੋ ਖਿਡਾਰੀ ਨੈਸ਼ਨਲ ਸਕੂਲ ਖੇਡਾਂ ਜੋ ਤਰੀਵੇਂਦਰਮ (ਕੇਰਲਾ) ਵਿਖੇ ਦਸੰਬਰ ਵਿਚ ਹੋ ਰਹੀਆਂ ਹਨ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰਨਗੇ।

16ਵਾਂ ਚੰਦੀ ਯਾਦਗਾਰੀ ਟੂਰਨਾਮੈਂਟ 27 ਤੋਂ

ਜਲੰਧਰ, 16 ਨਵੰਬਰ - 16ਵਾਂ ਸਾਲਾਨਾ ਟੂਰਨਾਮੈਂਟ 27 ਤੋਂ 29 ਨਵੰਬਰ ਤੱਕ ਕਾਸੂਪੁਰ ਡਾਕਖਾਨਾ ਰੂਪੇਵਾਲ, ਨੇੜੇ ਮਲਸੀਆਂ 'ਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਕਬੱਡੀ (ਪੰਜਾਬ ਸਟਾਈਲ) ਵੇਟ ਓਪਨ 70 ਕਿਲੋ (ਕਲੱਬ ਪੱਧਰ) ਅਤੇ ਕਬੱਡੀ 48 ਕਿਲੋ (ਪਿੰਡ ਪੱਧਰ) ਦੇ ਮੁਕਾਬਲੇ ਹੋਣਗੇ। 19 ਸਾਲ ਤੋਂ ਘੱਟ 11 ਸਾਲ ਤੋ ਵੱਧ ਵਰਗ ਦੇ ਲੜਕੇ ਅਤੇ ਲੜਕੀਆਂ ਦੀਆਂ ਦੌੜਾਂ ਕਰਵਾਇਆ ਜਾਣਗੀਆਂ। ਕਬੱਡੀ 48 ਕਿਲੋ ਦੇ ਮੁਕਾਬਲੇ 27 ਨੂੰ ਕਬੱਡੀ 70 ਕਿਲੋ ਦੇ ਮੁਕਾਬਲੇ 28 ਨੂੰ ਅਤੇ ਕਬੱਡੀ ਓਪਨ ਦੇ ਮੁਕਾਬਲੇ 29 ਤਰੀਕ ਨੂੰ ਕਰਵਾਏ ਜਾਣਗੇ। ਇਸ ਟੂਰਨਾਮੈਂਟ ਦਾ ਉਦਘਾਟਨ 27 ਨਵੰਬਰ ਨੂੰ ਸਵੇਰੇ ਸਾਢੇ ਦੱਸ ਵਜੇ ਪੰਜਾਬ ਦੀਆਂ ਮਹਾਨ ਸ਼ਖਸੀਅਤਾਂ ਕਰਨਗੀਆਂ ਅਤੇ ਇਨਾਮ ਵੰਡ ਸਮਾਰੋਹ 29 ਨਵੰਬਰ ਨੂੰ ਦੁਪਹਿਰ 1 ਵਜੇ ਹੋਵੇਗਾ। ਉਨ੍ਹਾਂ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਜਿਹੜੀਆਂ ਟਰਾਫੀਆਂ ਦਿੱਤੀਆਂ ਜਾਣਗੀਆਂ, ਉਹ ਮਹਾਨ ਸ਼ਖਸੀਅਤਾਂ ਜਿਵੇਂ ਭਗਤ ਪੂਰਨ ਸਿੰਘ, ਮਦਰ ਟੈਰੇਸਾ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਹੋਰਾਂ ਦੇ ਨਾਂਅ 'ਤੇ ਹੋਣਗੀਆਂ।

ਸਿਹੌੜੇ ਦਾ ਖੇਡ ਮੇਲਾ ਸ਼ੁਰੂ

ਪਾਇਲ, 16 ਨਵੰਬਰ - 17 ਤੋਂ 19 ਨਵੰਬਰ ਤੱਕ ਸਿਹੌੜਾ 'ਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ ਕਬੱਡੀ 28, 32, 37, 42, 47, 52, 60, 70 ਇਕ ਪਿੰਡ ਤੋਂ ਇਲਾਵਾ ਵਾਲੀਬਾਲ ਸਮੈਸਿੰਗ ਇਕ ਪਿੰਡ ਅਤੇ ਸਕੂਲ ਦੇ ਸ਼ਾਨਦਾਰ ਮੈਚ ਹੋਣਗੇ।

ਸੰਧਾਰਸੀ ਦਾ ਟੂਰਨਾਮੈਂਟ ਸ਼ੁਰੂ

ਪਟਿਆਲਾ, 16 ਨਵੰਬਰ - ਇਕ ਦਿਨਾਂ ਕਬੱਡੀ ਟੂਰਨਾਮੈਂਟ 17 ਨਵੰਬਰ ਨੂੰ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ 65 ਕਿਲੋ ਤੇ ਇਕ ਪਿੰਡ ਓਪਨ ਦੇ ਕਬੱਡੀ ਮੁਕਾਬਲੇ ਹੋਣਗੇ।

ਪਹਿਲਾ ਵਿਸ਼ਾਲ ਪੇਂਡੂ ਖੇਡ ਮੇਲਾ 13 ਜਨਵਰੀ ਤੋਂ

ਬਰੇਸ਼ੀਆ (ਇਟਲੀ), 16 ਨਵੰਬਰ - ਪਹਿਲਾ ਵਿਸ਼ਾਲ ਪੇਂਡੂ ਖੇਡ ਮੇਲਾ 13-14 ਜਨਵਰੀ ਨੂੰ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦਰੀਆ (ਨੇੜੇ ਟਾਂਡਾ) 'ਚ ਕਰਵਾਇਆ ਜਾ ਰਿਹਾ ਹੈ। ਇਹ ਖੇਡ ਮੇਲਾ ਇਟਲੀ ਦੀ ਇੰਡੀਅਨ ਇਟਾਲੀਅਨ ਸਪੋਰਟਸ ਕਲੱਬ ਕਰੇਮੋਨਾ ਪਾਰਮਾ ਵੱਲੋਂ ਹੋਵੇਗਾ। ਖੇਡ ਮੇਲੇ ਦੇ ਪਹਿਲੇ ਦਿਨ ਪਿੰਡ ਪੱਧਰ ਦੀਆਂ ਓਪਨ ਟੀਮਾਂ ਵਿਚਕਾਰ ਮੁਕਾਬਲੇ ਹੋਣਗੇ, ਜਦਕਿ ਦੂਸਰੇ ਦਿਨ ਪੰਜਾਬ ਦੀਆਂ ਨਾਮੀ ਅਕੈਡਮੀਆਂ ਦੀਆਂ ਟੀਮਾਂ ਵਿਚਕਾਰ ਟਾਕਰੇ ਹੋਣਗੇ। ਅਕੈਡਮੀਆਂ ਵਿਚਕਾਰ ਹੋਣ ਵਾਲੇ ਮੈਚਾਂ ਵਿਚੋਂ ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ ਇਕ ਲੱਖ ਰੁਪਏ ਦਾ ਪਹਿਲਾ ਇਨਾਮ ਇਟਲੀ ਦੀ ਨਾਮੀ ਕੰਪਨੀ ਨਰਵਾਲ ਐਂਟਰਪ੍ਰਾਈਸਸ ਵੱਲੋਂ ਅਤੇ ਦੂਸਰਾ ਇਨਾਮ 75 ਹਜ਼ਾਰ ਰੁਪਏ ਸ. ਪ੍ਰੀਤਮ ਸਿੰਘ ਦਰੀਆ ਵੱਲੋਂ ਦਿੱਤਾ ਜਾਵੇਗਾ। ਪਿੰਡ ਪੱਧਰ ਦੀਆਂ ਟੀਮਾਂ ਦਾ ਪਹਿਲਾ ਇਨਾਮ 51 ਹਜ਼ਾਰ ਰੁਪਏ ਅਤੇ ਦੂਸਰਾ ਇਨਾਮ 31 ਹਜ਼ਾਰ ਰੁਪਏ ਦਿੱਤਾ ਜਾਵੇਗਾ। ਕਬੱਡੀ ਦੇ ਪੰਜ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਬੁਲਿਟ ਮੋਟਰਸਾਈਕਲ ਦੇ ਕੇ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਜਾਵੇਗਾ। ਦੂਸਰੇ ਦਿਨ ਸ਼ਾਮ ਨੂੰ ਪੰਜਾਬ ਦੇ ਉੱਘੇ ਗਾਇਕ ਲਹਿੰਬਰ ਹੁਸੈਨਪੁਰੀ ਦਾ ਵਿਸ਼ੇਸ਼ ਅਖਾੜਾ ਲਗਾਇਆ ਜਾਵੇਗਾ।

ਜੂਨੀਅਰ ਪੰਜਾਬ ਮਹਿਲਾ ਫੁੱਟਬਾਲ ਟੀਮ ਦੇ ਕੋਚਿੰਗ ਕੈਂਪ 'ਚ ਸ਼ਾਮਿਲ ਹੋਣ ਵਾਲੀਆਂ 26 ਖਿਡਾਰਨਾਂ

ਜਲੰਧਰ, 16 ਨਵੰਬਰ - ਕੱਟਕ 'ਚ ਜੂਨੀਅਰ ਨੈਸ਼ਨਲ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਵਿਚ ਹਿੱਸਾ ਲੈਣ ਵਾਲੀ ਪੰਜਾਬ ਮਹਿਲਾ ਫੁੱਟਬਾਲ ਟੀਮ ਦਾ ਕੋਚਿੰਗ ਕੈਂਪ ਹੰਸ ਰਾਜ ਮਹਿਲਾ ਵਿਦਿਆਲਿਆ ਜਲੰਧਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਲਈ 26 ਖਿਡਾਰਨਾਂ ਦੀ ਚੋਣ ਕੀਤੀ ਗਈ ਹੈ। ਇਸ ਦੀ ਫਾਈਨਲ ਚੋਣ 22 ਨਵੰਬਰ ਨੂੰ ਕੀਤੀ ਜਾਵੇਗੀ।

ਮੱਖਣ ਯਾਦਗਾਰੀ ਕਨੇਡਾ ਅਮਰੀਕਾ ਕਬੱਡੀ ਕੱਪ 20 ਦਸੰਬਰ ਤੋਂ

ਮੁੱਲਾਂਪੁਰ ਦਾਖਾ, 15 ਨਵੰਬਰ - 20 ਦਸੰਬਰ ਦਿਨ ਐਤਵਾਰ ਨੂੰ ਮੱਖਣ ਯਾਦਗਾਰੀ ਕਨੇਡਾ ਅਮਰੀਕਾ ਕਬੱਡੀ ਕੱਪ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਕਬੱਡੀ ਖਿਡਾਰੀਆਂ ਨੂੰ ਅਨੁਸ਼ਾਸਨ ਅਤੇ ਸਮਾਂਬੱਧ ਰੱਖਣ ਲਈ ਇਸ ਵਿਚ ਹਿੱਸਾ ਲੈਣ ਵਾਲੀ ਹਰ ਟੀਮ ਨੂੰ ਮਾਰਚ ਪਾਸਟ ਵਿਚ ਹਿੱਸਾ ਲੈਣਾ ਜ਼ਰੂਰੀ ਹੋਵੇਗਾ। ਸਵੇਰ 10 ਵਜੇ ਹੋਣ ਵਾਲੇ ਮਾਰਚ ਪਾਸਟ ਵਿਚ ਨਾ ਪਹੁੰਚਣ ਵਾਲੀ ਟੀਮ ਨੂੰ ਕਬੱਡੀ ਕੱਪ 'ਚ ਬਾਹਰ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਕੈਨੇਡਾ-ਅਮਰੀਕਾ ਕਬੱਡੀ ਕੱਪ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ ਮੁੱਲਾਂਪੁਰ ਵੱਲੋਂ ਫੈਕਸ ਦੁਆਰਾ ਭੇਜੇ ਪ੍ਰੈੱਸ ਨੋਟ ਰਾਹੀਂ ਕੀਤੀ। ਗੁਰਦਾਸ ਮਾਨ ਦਾ ਖੁੱਲ੍ਹਾ ਅਖਾੜਾ 1 ਵਜੇ ਆਰੰਭ ਹੋ ਕੇ ਦੇਰ ਸ਼ਾਮ ਜਾਰੀ ਰਹੇਗਾ।

ਚੈਂਪੀਅਨਜ਼ ਚੈਲੰਜ ਕੱਪ 6 ਤੋਂ 13 ਦਸੰਬਰ ਤੱਕ

ਲੁਧਿਆਣਾ, 15 ਨਵੰਬਰ - ਅਰਜਨਟਾਈਨਾ ਦੇ ਸ਼ਹਿਰ ਸਾਲਟਾ 'ਚ ਚੈਂਪੀਅਨਜ਼ ਚੈਲੰਜ ਕੱਪ, 1 ਜੋ 6 ਤੋਂ 13 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ। ਉਸ ਵਿਚ ਭਾਰਤ ਦਾ ਮੁੱਢਲਾ ਮੈਚ 6 ਦਸੰਬਰ ਨੂੰ ਨਿਊਜ਼ੀਲੈਂਡ ਨਾਲ ਖੇਡਿਆ ਜਾਵੇਗਾ, ਜਦਕਿ ਉਦਘਾਟਨੀ ਮੈਚ ਪਾਕਿਸਤਾਨ ਅਤੇ ਕੈਨੇਡਾ ਦੀਆਂ ਟੀਮਾਂ ਦੇ ਵਿਚਕਾਰ ਹੋਵੇਗਾ। ਚੈਂਪੀਅਨਜ਼ ਚੈਲੰਜ ਕੱਪ ਦੀ ਜੇਤੂ ਟੀਮ ਨੂੰ ਅਗਲੇ ਵਰ੍ਹੇ ਜੁਲਾਈ ਮਹੀਨੇ ਮੋਨਚੈਨਗਲੈਡਵੈਕ ਜਰਮਨੀ ਵਿਖੇ ਹੋਣ ਵਾਲੀ ਚੈਂਪੀਅਨਜ਼ ਟਰਾਫ਼ੀ ਵਿਚ ਸਿੱਧਾ ਦਾਖਲਾ ਮਿਲੇਗਾ। ਭਾਰਤ ਦਾ ਇਕੋ ਇਕ ਰੈਫਰੀ ਸ਼ੇਖ ਜਾਵੇਦ ਅੰਪਾਇਰਿੰਗ ਦੇ ਖੇਤਰ ਵਿਚ ਭਾਰਤ ਦੀ ਪ੍ਰਤੀਨਿਧਤਾ ਕਰੇਗਾ। ਇਹ ਟੂਰਨਾਮੈਂਟ ਲੀਗ ਕਮ ਨਾਕਆਊਟ ਪ੍ਰਣਾਲੀ ਦੇ ਅਧਾਰ 'ਤੇ ਖੇਡਿਆ ਜਾਵੇਗਾ। ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ 8 ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ ਹੈ। ਹਰ ਪੂਲ ਵਿਚੋਂ ਦੋ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਇੰਡੀਆ ਹਾਕੀ ਫੈਡਰੇਸ਼ਨ ਨੇ ਚੰਡੀਗੜ੍ਹ ਦੇ ਜੰਮਪਾਲ ਰਾਜਪਾਲ ਸਿੰਘ ਨੂੰ ਭਾਰਤੀ ਹਾਕੀ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ। ਇਸ ਤੋਂ ਇਲਾਵਾ ਦੀਪਕ ਠਾਕੁਰ ਦੀ 2 ਅਰਸੇ ਬਾਦ ਭਾਰਤੀ ਟੀਮ ਵਿਚ ਵਾਪਸੀ ਹੋਈ ਹੈ।
ਟੂਰਨਾਮੈਂਟ ਵਿਚ ਵੱਖ ਵੱਖ ਟੀਮਾਂ ਦੇ ਪੂਲਾਂ ਦੀ ਵੰਡ ਇਸ ਤਰ੍ਹਾਂ ਹੈ :
ਪੂਲ ਏ-ਭਾਰਤ, ਨਿਊਜ਼ੀਲੈਂਡ, ਬੈਲਜੀਅਮ, ਚੀਨ
ਪੂਲ ਬੀ-ਪਾਕਿਸਤਾਨ, ਅਰਜਨਟਾਈਨਾ, ਕੈਨੇਡਾ, ਦੱਖਣੀ ਅਫ਼ਰੀਕਾ
ਚੈਂਪੀਅਨਜ਼ ਚੈਲੰਜ ਕੱਪ ਦੇ ਮੈਚਾਂ ਦਾ ਵੇਰਵਾ ਇਸ ਤਰ੍ਹਾਂ ਹੈ:-
ਤਰੀਕ ਟੀਮ ਸਮਾਂ
6 ਦਸੰਬਰ ਪਾਕਿਸਤਾਨ ਬਨਾਮ ਕੈਨੇਡਾ 2 ਵਜੇ
6 ਦਸੰਬਰ ਬੈਲਜੀਅਮ ਬਨਾਮ ਚੀਨ 4 ਵਜੇ
6 ਦਸੰਬਰ ਨਿਊਜੀਲੈਂਡ ਬਨਾਮ ਭਾਰਤ 6 ਵਜੇ
6 ਦਸੰਬਰ ਅਰਜਨਟਾਈਨਾ ਬਨਾਮ ਦੱਖਣੀ ਅਫ਼ਰੀਕਾ 8 ਵਜੇ
7 ਦਸੰਬਰ ਅਰਾਮ ਦਾ ਦਿਨ
8 ਦਸੰਬਰ ਭਾਰਤ ਬਨਾਮ ਚੀਨ 2 ਵਜੇ
8 ਦਸੰਬਰ ਬੈਲਜੀਅਮ ਬਨਾਮ ਨਿਊਜੀਲੈਂਡ 4 ਵਜੇ
8 ਦਸੰਬਰ ਕੈਨੇਡਾ ਬਨਾਮ ਦੱਖਣੀ ਅਫ਼ਰੀਕਾ 6 ਵਜੇ
8 ਦਸੰਬਰ ਅਰਜਨਟਾਈਨਾ ਬਨਾਮ ਪਾਕਿਸਤਾਨ 8 ਵਜੇ
9 ਦਸੰਬਰ ਅਰਾਮ ਦਾ ਦਿਨ
10 ਦਸੰਬਰ ਪਾਕਿਸਤਾਨ ਬਨਾਮ ਦੱਖਣੀ ਅਫ਼ਰੀਕਾ 2 ਵਜੇ
10 ਦਸੰਬਰ ਨਿਊਜੀਲੈਂਡ ਬਨਾਮ ਚੀਨ 4 ਵਜੇ
10 ਦਸੰਬਰ ਭਾਰਤ ਬਨਾਮ ਬੈਲਜੀਅਮ 6 ਵਜੇ
10 ਦਸੰਬਰ ਅਰਜਨਟਾਈਨਾ ਬਨਾਮ ਕੈਨੇਡਾ 8 ਵਜੇ
ਸੈਮੀਫਾਈਨਲ ਮੁਕਾਬਲੇ 12 ਦਸੰਬਰ ਨੂੰ ਅਤੇ ਫਾਈਨਲ ਮੁਕਾਬਲਾ 13 ਦਸੰਬਰ ਨੂੰ ਖੇਡਿਆ ਜਾਵੇਗਾ।

ਨੇਤਰਹੀਣਾਂ ਦੀਆਂ ਨੈਸ਼ਨਲ ਖੇਡਾਂ 27 ਤੋਂ

ਜਲੰਧਰ, 15 ਨਵੰਬਰ - ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ 27 ਤੋਂ 29 ਨਵੰਬਰ ਤੱਕ ਨੇਤਰਹੀਣਾਂ ਦੀਆਂ ਨੈਸ਼ਨਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦਾ ਉਦਘਾਟਨ 27 ਨਵੰਬਰ ਨੂੰ ਸਵੇਰੇ 11 ਵਜੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਕਰਨਗੇ। ਇਸ ਮੌਕੇ 'ਤੇ ਅਮਰੀਕਾ 'ਚੋਂ ਸੋਨ ਤਗਮਾ ਲਿਆਉਣ ਵਾਲੀ ਸੋਨਪਰੀ ਐਥਲੀਟ ਹਰਮਨਪ੍ਰੀਤ ਕੌਰ ਚਾਹਿਲ ਨੂੰ ਮਾਈ ਭਾਗੋ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ 29 ਨਵੰਬਰ ਨੂੰ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਕਰਨਗੇ।

ਕੌਮੀ ਨਿਸ਼ਾਨੇਬਾਜ਼ੀ ਚੈਂਪੀਅਨ 'ਚ ਪੰਜਾਬ ਦੀ ਬੱਲੇ ਬੱਲੇ

ਪਟਿਆਲਾ, 15 ਨਵੰਬਰ - 53ਵੀਂ ਕੌਮੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਟਰੈਪ ਮੁਕਾਬਲੇ ਪਟਿਆਲਾ ਦੇ ਨਿਊ ਮੋਤੀ ਬਾਗ ਗੰਨ ਰੇਂਜ ਵਿਖੇ ਕਰਵਾਏ ਗਏ। 5 ਦੌਰਾਂ ਵਾਲੇ ਵਿਅਕਤੀਗਤ ਟਰੈਪ ਮੁਕਾਬਲਿਆਂ ਵਿਚ ਮਾਨਵਜੀਤ ਸੰਧੂ ਨੇ 144 ਅੰਕਾਂ ਨਾਲ ਸੋਨ, ਅਨੁਰਿਧ ਸਿੰਘ ਨੇ 129 ਅੰਕਾਂ ਨਾਲ ਚਾਂਦੀ ਅਤੇ ਅਨਵਰ ਸੁਲਤਾਨ ਨੇ 128 ਅੰਕਾਂ ਨਾਲ ਕਾਂਸੀ ਦਾ ਤਗਮਾ ਚੁੰਮਣ ਦਾ ਮਾਣ ਪ੍ਰਾਪਤ ਕੀਤਾ। ਪੁਰਸ਼ਾਂ ਦੇ ਜੂਨੀਅਰ ਵਰਗ ਵਿਚ ਕਨਿਆਣ ਚੇਨਈ ਨੇ 108 ਅੰਕਾਂ ਨਾਲ ਸੋਨ, ਰਾਯਨ ਰਿਜਵੀ ਨੇ 106 ਅੰਕਾਂ ਨਾਲ ਚਾਂਦੀ ਅਤੇ ਸਯਦ ਹੁਸੈਨੂਦੀਨ ਨੇ 90 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਟੀਮ ਮੁਕਾਬਲਿਆਂ ਵਿਚ ਪੰਜਾਬ ਦੀ ਮਾਨਵਜੀਤ ਸਿੰਘ ਸੰਧੂ, ਮਾਨ ਸ਼ੇਰ ਸਿੰਘ ਤੇ ਰਣਇੰਦਰ ਸਿੰਘ 'ਤੇ ਆਧਾਰਿਤ ਤਿੰਨ ਮੈਂਬਰੀ ਟੀਮ ਨੇ 330 ਅੰਕਾਂ ਨਾਲ ਚੈਂਪੀਅਨਸ਼ਿਪ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਉਤਰ ਪ੍ਰਦੇਸ਼ ਦੀ ਸੁਲਤਾਨ ਅਨਵਰ, ਅਨੁਰਿਧ ਸਿੰਘ ਤੇ ਨਯਾਬ ਖਾਂ 'ਤੇ ਆਧਾਰਿਤ ਟੀਮ ਨੇ 314 ਅੰਕਾਂ ਨਾਲ ਦੂਸਰੇ ਅਤੇ ਆਂਧਰਾ ਪ੍ਰਦੇਸ਼ ਦੀ ਟੀਮ ਨੇ 290 ਅੰਕਾਂ ਨਾਲ ਤੀਸਰੇ ਸਥਾਨ 'ਤੇ ਰਹਿਣ ਦਾ ਮਾਣ ਪ੍ਰਾਪਤ ਕੀਤਾ।

ਪੰਜਾਬ ਸਕੂਲ ਖੇਡਾਂ ਦਾ ਕੁਸ਼ਤੀਆਂ ਲੜਕੇ ਵਰਗ ਦਾ ਟੂਰਨਾਮੈਂਟ ਮੁਲਤਵੀ

ਜਲੰਧਰ, 15 ਨਵੰਬਰ - ਪੰਜਾਬ ਸਕੂਲ ਖੇਡਾਂ ਅੰਡਰ 14, 17 ਤੇ 19 ਸਾਲ ਲੜਕੇ ਤੇ ਲੜਕੀਆਂ ਦੇ ਵਰਗ ਦੇ ਕੁਸ਼ਤੀ ਮੁਕਾਬਲੇ ਜੋ 17 ਨਵੰਬਰ ਤੋਂ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਵਿਖੇ ਕਰਵਾਏ ਜਾਣੇ ਸਨ। ਇਹ ਨੈਸ਼ਨਲ ਸਕੂਲ ਖੇਡਾਂ ਦੇ ਕਾਰਨ ਅਗਲੇ ਹੁਕਮਾਂ ਤੱਕ ਮੁਲਤਵੀ ਕੀਤਾ ਜਾਂਦਾ ਹੈ।

ਮਹੌਣ ਖੇਡ ਮੇਲਾ 18 ਨਵੰਬਰ ਤੋਂ

ਖੰਨਾ, 15 ਨਵੰਬਰ - 18 ਤੋਂ 21 ਨਵੰਬਰ ਤੱਕ ਗਰਾਊਂਡ ਪਿੰਡ ਮਹੌਣ ਵਿਖੇ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਘੋਲ ਸੀਆਂ ਦੌਦ, ਜਗਜੀਵਨ ਸਿੰਘ ਬਿਰਧਨੋ ਅਤੇ ਦੀਪਾ ਨਵਾਂ ਪਿੰਡ ਦਾ ਬੁਲਿਟ ਮੋਟਰਸਾਈਕਲਾਂ ਨਾਲ ਸਨਮਾਨ ਕੀਤਾ ਜਾਵੇਗਾ।

37ਵਾਂ ਸ਼ਹੀਦ ਬਚਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ 7 ਜਨਵਰੀ ਤੋਂ

ਦਿੜ੍ਹਬਾ ਮੰਡੀ, 15 ਨਵੰਬਰ - 37ਵਾਂ ਸ਼ਹੀਦ ਬਚਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ 7 ਤੋਂ 9 ਜਨਵਰੀ ਤੱਕ ਦਿੜ੍ਹਬਾ ਮੰਡੀ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਜਿਥੇ ਚੋਟੀ ਦੀਆਂ ਕਬੱਡੀ ਅਕੈਡਮੀਆਂ ਦੇ ਗਭਰੂ ਆਪਣੀ ਖੇਡ ਦੇ ਜ਼ੋਹਰ ਵਿਖਾਉਣਗੇ ਉਥੇ 9 ਜਨਵਰੀ ਨੂੰ ਨੌਜਵਾਨ ਮੁੰਡੇ ਕੁੜੀਆਂ ਦੇ ਦਿਲਾਂ ਦੀ ਧੜਕਣ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਬੱਬੂ ਮਾਨ ਸ਼ਾਮ 4 ਵਜੇ ਖੁੱਲੇ ਅਖਾੜੇ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨਗੇ।

ਦੂਜਾ ਗੋਲਡ ਕਬੱਡੀ ਕੱਪ 20 ਨਵੰਬਰ ਤੋਂ

ਦਸੂਹਾ, 15 ਨਵੰਬਰ - ਤਿੰਨ ਰੋਜ਼ਾ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜਾ ਦੀ ਯਾਦ ਵਿਚ ਫੋਕਲ ਪੁਆਇੰਟ ਜੌਹਲ-ਧੁੱਗਾ ਕਲਾਂ ਵਿਖੇ 20 ਤੋਂ 22 ਨਵੰਬਰ ਤੱਕ ਦੂਜਾ ਗੋਲਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। 20 ਨਵੰਬਰ ਨੂੰ 55 ਕਿਲੋ ਅਤੇ 65 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਹੋਣਗੇ। 21 ਨਵੰਬਰ ਨੂੰ ਪਿੰਡ ਪੱਧਰ ਦੇ ਓਪਨ ਕਬੱਡੀ ਮੁਕਾਬਲੇ ਅਤੇ ਟਰਾਲੀ ਬੈਕ ਮੁਕਾਬਲਿਆਂ ਤੋਂ ਇਲਾਵਾ 22 ਨਵੰਬਰ ਨੂੰ ਓਪਨ ਕਲੱਬਾਂ ਦੇ ਮੁਕਾਬਲੇ ਅਤੇ ਮਾਰਸ਼ਲ ਆਰਟ (ਗਤਕਾ ਪਾਰਟੀਆਂ) ਦੇ ਮੁਕਾਬਲੇ ਕਰਵਾਏ ਜਾਣਗੇ।

ਮਕਸੂਦਾਂ ਦਾ ਗੋਲਡ ਕਬੱਡੀ ਟੂਰਨਾਮੈਂਟ ਸਮਾਪਤ

ਮਕਸੂਦਾਂ, 15 ਨਵੰਬਰ - ਗੋਲਡ ਕਬੱਡੀ ਕੱਪ ਟੂਰਨਾਮੈਂਟ ਦਸਮੇਸ਼ ਸਪੋਰਟਸ ਕਲੱਬ ਮਕਸੂਦਾਂ ਦੇ ਨੌਜਵਾਨਾਂ ਅਤੇ ਕਬੱਡੀ ਖੇਡ ਪ੍ਰੇਮੀਆਂ ਵੱਲੋਂ ਡੀ. ਏ. ਵੀ. ਕਾਲਜ ਦੀ ਗਰਾਊਂਡ ਵਿਚ ਕਰਵਾਇਆ ਗਿਆ। ਇਸ ਮੈਚ ਵਿਚ ਪਹਿਲਾ ਸਥਾਨ ਗੁਰੂ ਗੋਬਿੰਦ ਸਿੰਘ ਅਕੈਡਮੀ ਕੋਟਲੀ ਥਾਨ ਸਿੰਘ ਨੇ ਹਾਸਲ ਕੀਤਾ ਅਤੇ ਦੂਸਰਾ ਸ਼ੇਰੇ ਪੰਜਾਬ ਅਕੈਡਮੀ ਕੈਲੋਫੋਰਨੀਆ ਜਲੰਧਰ ਵੱਲੋਂ ਜਿੱਤਿਆ ਗਿਆ।

ਸਿਧਵਾਂ ਕਲਾਂ 'ਚ ਕਬੱਡੀ ਕੱਪ 23 ਦਸੰਬਰ ਤੋਂ

ਚੌਕੀਮਾਨ, 13 ਨਵੰਬਰ - ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਨਿੱਘੀ ਯਾਦ 'ਚ 23 ਦਸੰਬਰ ਤੋਂ 25 ਦਸੰਬਰ ਤੱਕ ਸਿਧਵਾਂ ਕਲਾਂ 'ਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਖੇਡੇ ਮੇਲੇ 'ਚ ਕਬੱਡੀ 45, 52, 70 ਤੇ ਕਬੱਡੀ ਓਪਨ ਪਿੰਡ ਵਾਰ ਦੇ ਮੁਕਾਬਲਿਆਂ ਤੋਂ ਇਲਾਵਾ ਓਪਨ ਮਾਲਵਾ ਅਤੇ ਦੋਆਬਾ ਦਾ ਸ਼ੋਅ ਮੈਚ ਟੂਰਨਾਮੈਂਟ ਦਾ ਸ਼ਿਖਰ ਹੋਣਗੇ।

9ਵਾਂ ਪੰਜਾਬ ਸਟੇਟ ਸ਼ੂਟਿੰਗ ਵਾਲੀਬਾਲ ਮੁਕਾਬਲਾ ਸ਼ੁਰੂ

ਬਠਿੰਡਾ, 13 ਨਵੰਬਰ - ਡੀ.ਏ.ਵੀ. ਕਾਲਜ ਬਠਿੰਡਾ 'ਚ 9ਵਾਂ ਪੰਜਾਬ ਸਟੇਟ ਸ਼ੂਟਿੰਗ ਵਾਲੀਬਾਲ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ 'ਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਟੂਰਨਾਮੈਂਟ 'ਚ ਭਾਗ ਲੈ ਰਹੀਆਂ ਹਨ। ਪਹਿਲੇ ਦਿਨ ਲੜਕਿਆਂ ਦੇ ਸੀਨੀਅਰ ਵਰਗ ਦੇ ਖੇਡੇ ਗਏ ਪਹਿਲੇ ਮੈਚ ਵਿਚ ਫ਼ਿਰੋਜ਼ਪੁਰ ਨੇ ਮੇਜਬਾਨ ਬਠਿੰਡਾ ਨੂੰ 15-11, 15-4 ਨਾਲ ਹਰਾਇਆ। ਜੂਨੀਅਰ ਵਰਗ ਵਿਚ ਵੀ ਫ਼ਿਰੋਜ਼ਪੁਰ ਦੇ ਲੜਕਿਆਂ ਨੇ ਸ਼ਾਨਦਾਰ ਖੇਡ ਵਿਖਾਉਂਦਿਆਂ ਮਾਨਸਾ ਨੂੰ 15-13, 15-11 ਨਾਲ ਮਾਤ ਦਿੱਤੀ। ਸੀਨੀਅਰ ਵਰਗ ਦੀਆਂ ਲੜਕੀਆਂ ਦੇ ਮੁਕਾਬਲੇ ਵਿਚ ਬਠਿੰਡਾ ਨੇ ਮੁਕਤਸਰ ਨੂੰ 15-9, 15-7 ਨਾਲ ਹਰਾਕੇ ਜੇਤੂ ਸ਼ੁਰੂਆਤ ਕੀਤੀ ਹੈ।

ਪੰਜਾਬ ਸਕੂਲ ਖੇਡਾਂ ਜੂਡੋ, ਯੋਗਾ ਤੇ ਬੈਡਮਿੰਟਨ ਮੁਕਾਬਲੇ 17 ਤੋਂ

ਜਲੰਧਰ, 13 ਨਵੰਬਰ - 17 ਨਵੰਬਰ ਤੋਂ ਪੰਜਾਬ ਸਕੂਲ ਖੇਡਾਂ ਜੂਡੋ, ਯੋਗਾ ਤੇ ਬੈਂਡਮਿੰਟਨ ਅੰਡਰ 14, 17, 19 ਸਾਲ ਲੜਕੇ ਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਪਹਿਲਾਂ ਇਹ ਮੁਕਾਬਲੇ 16 ਨਵੰਬਰ ਤੋਂ ਕਰਵਾਏ ਜਾਣੇ ਸਨ। ਪਰ ਨੈਸ਼ਨਲ ਸਕੂਲ ਖੇਡਾਂ ਕਰਕੇ ਇਨ੍ਹਾਂ ਵਿਚ ਤਬਦੀਲੀ ਕਰਨੀ ਪਈ ਹੈ। ਇਸ ਤੋਂ ਇਲਾਵਾ ਰਾਈਫਲ ਸ਼ੂਟਿੰਗ ਦੇ ਮੁਕਾਬਲੇ 4, 5 ਤੇ 6 ਦਸੰਬਰ ਨੂੰ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਵਿਖੇ ਕਰਵਾਏ ਜਾ ਰਹੇ ਹਨ।

ਕ੍ਰਿਕਟ ਚੈਂਪੀਅਨਸ਼ਿਪ 'ਚ ਪਟਿਆਲਵੀਆਂ ਦੀ ਝੰਡੀ

ਪਟਿਆਲਾ, 13 ਨਵੰਬਰ - 55ਵੀਆਂ ਪੰਜਾਬ ਸਕੂਲ ਖੇਡਾਂ ਦੇ ਕ੍ਰਿਕਟ ਅੰਡਰ-14 ਵਰਗ ਦੀ ਚੈਂਪੀਅਨਸ਼ਿਪ ਪਟਿਆਲਾ ਸ਼ਹਿਰ ਦੇ ਵੱਖ-ਵੱਖ ਖੇਡ ਮੈਦਾਨਾਂ 'ਚ ਚੱਲ ਰਹੀ ਹੈ। ਇਸ ਵਿਚ ਮੇਜ਼ਬਾਨ ਪਟਿਆਲਾ ਜ਼ਿਲ੍ਹੇ ਨੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਇਨ੍ਹਾਂ ਦੇ ਮੁੱਕੇਬਾਜ਼ੀ ਮੁਕਾਬਲਿਆਂ 'ਚ ਅੰਮ੍ਰਿਤਸਰ ਜ਼ਿਲ੍ਹੇ ਦੀ ਚੜ੍ਹਤ ਰਹੀ। ਪਟਿਆਲਾ ਦੇ ਮਲਟੀਪਰਪਜ ਸਕੂਲ ਵਿਖੇ ਹੋਏ ਕ੍ਰਿਕਟ ਫਾਈਨਲ ਮੁਕਾਬਲੇ 'ਚ ਪਟਿਆਲਾ ਦੀ ਟੀਮ ਨੇ ਅੰਮ੍ਰਿਤਸਰ ਨੂੰ 100 ਦੌੜਾਂ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਪਟਿਆਲਵੀ ਬੱਲੇਬਾਜ਼ ਅਨਮੋਲਜੀਤ ਨੇ 102 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਲਗਾਤਾਰ ਤੀਜੀ ਵਾਰ ਪੰਜਾਬ ਚੈਂਪੀਅਨ ਬਣਾਉਣ 'ਚ ਅਹਿਮ ਯੋਗਦਾਨ ਪਾਇਆ। ਸੰਗਰੂਰ ਨੇ ਜਲੰਧਰ ਨੂੰ 8 ਵਿਕਟਾਂ ਨਾਲ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ। ਸੀਨੀਅਰ ਕੋਚ ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਤੇ ਸ੍ਰੀ ਸੰਤੋਸ਼ ਦੱਤਾ ਦੀ ਅਗਵਾਈ 'ਚ ਹੋਏ ਅੰਡਰ-19 ਵਰਗ ਦੇ ਮੁੱਕੇਬਾਜ਼ੀ ਮੁਕਾਬਲਿਆਂ ਤਹਿਤ 48 ਕਿਲੋ ਵਰਗ 'ਚ ਜਤਿੰਦਰ ਸਿੰਘ ਅੰਮ੍ਰਿਤਸਰ ਪਹਿਲੇ ਤੇ ਅਜੈ ਕੁਮਾਰ ਬਠਿੰਡਾ ਦੂਸਰੇ, 51 ਕਿਲੋ 'ਚ ਬਲਜਿੰਦਰ ਸਿੰਘ ਪਟਿਆਲਾ ਪਹਿਲੇ ਤੇ ਜਸਵਿੰਦਰ ਸਿੰਘ ਮੋਗਾ ਦੂਸਰੇ, 54 ਕਿਲੋ 'ਚ ਕੁਲਵਿੰਦਰ ਸਿੰਘ ਪਹਿਲੇ ਤੇ ਰਣਜੀਤ ਸਿੰਘ ਨਵਾਂ ਸ਼ਹਿਰ ਦੂਸਰੇ, 57 ਕਿਲੋ 'ਚ ਅੰਮ੍ਰਿਤ ਪਾਲ ਸਿੰਘ ਅੰਮ੍ਰਿਤਸਰ ਪਹਿਲੇ ਤੇ ਨਵੀਨ ਕੁਮਾਰ ਲੁਧਿਆਣਾ ਦੂਸਰੇ, 60 ਕਿਲੋ 'ਚ ਕੈਪਟਨ ਸਿੰਘ ਅੰਮ੍ਰਿਤਸਰ ਪਹਿਲੇ ਤੇ ਹਰਪ੍ਰੀਤ ਸਿੰਘ ਪਟਿਆਲਾ ਦੂਸਰੇ, 63 ਕਿਲੋ 'ਚ ਅਜੈਵੀਰ ਸਿੰਘ ਪਟਿਆਲਾ ਪਹਿਲੇ ਤੇ ਇੰਤਜ਼ਾਰ ਸਿੰਘ ਮੁਕਤਸਰ ਦੂਸਰੇ, 67 ਕਿਲੋ 'ਚ ਅਸ਼ਵਨੀ ਕੁਮਾਰ ਮਸਤੂਆਣਾ ਪਹਿਲੇ ਤੇ ਸੰਦੀਪ ਸਿੰਘ ਪਟਿਆਲਾ ਦੂਸਰੇ, 71 ਕਿਲੋ 'ਚ ਸੁਖਰਾਜ ਸਿੰਘ ਅੰਮ੍ਰਿਤਸਰ ਪਹਿਲੇ ਤੇ ਰਾਜਵਿੰਦਰ ਸਿੰਘ ਬਰਨਾਲਾ ਦੂਸਰੇ, 75 ਕਿਲੋ 'ਚ ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ ਪਹਿਲੇ ਤੇ ਜਸਵੀਰ ਸਿੰਘ ਮਸਤੂਆਣਾ ਦੂਸਰੇ, 81 ਕਿਲੋ 'ਚ ਲਵਪ੍ਰੀਤ ਸਿੰਘ ਪਟਿਆਲਾ ਪਹਿਲੇ ਤੇ ਜਸਪ੍ਰੀਤ ਸਿੰਘ ਮਸਤੂਆਣਾ ਦੂਸਰੇ, 91 ਕਿਲੋ 'ਚ ਕਮਲਪ੍ਰੀਤ ਸਿੰਘ ਪਟਿਆਲਾ ਪਹਿਲੇ ਤੇ ਬਲਪ੍ਰੀਤ ਸਿੰਘ ਜਲੰਧਰ ਦੂਸਰੇ ਅਤੇ +91 ਕਿਲੋ 'ਚ ਧਰਮਵੀਰ ਬੁੱਟਰ ਪਟਿਆਲਾ ਤੇ ਗੁਰਵਿੰਦਰ ਸਿੰਘ ਅੰਮ੍ਰਿਤਸਰ ਦੂਸਰੇ ਸਥਾਨ 'ਤੇ ਰਿਹਾ। ਉਧਰ ਅੰਡਰ-17 ਉਮਰ ਗੁੱਟ ਦੇ 46 ਕਿਲੋ ਵਰਗ 'ਚ ਇੰਦਰਜੀਤ ਸਿੰਘ ਮਸਤੂਆਣਾ, 48 ਕਿਲੋ 'ਚ ਕੁਲਦੀਪ ਸਿੰਘ, 50 ਕਿਲੋ 'ਚ ਅਸ਼ੀਸ਼ ਸ਼ਰਮਾ ਲੁਧਿਆਣਾ, 52 ਕਿਲੋ 'ਚ ਵਿਜੈ ਕੁਮਾਰ ਮਸਤੂਆਣਾ, 54 ਕਿਲੋ 'ਚ ਰੋਹੀ ਰਾਮ, 57 ਕਿਲੋ 'ਚ ਗੁਰਪ੍ਰੀਤ ਸਿੰਘ ਮਸਤੂਆਣਾ, 60 ਕਿਲੋ 'ਚ ਮਨਪ੍ਰੀਤ ਸਿੰਘ ਅੰਮ੍ਰਿਤਸਰ, 63 ਕਿਲੋ 'ਚ ਜਸਪ੍ਰੀਤ ਸਿੰਘ ਅੰਮ੍ਰਿਤਸਰ, 66 ਕਿਲੋ 'ਚ ਈਸ਼ਾਂਤ ਪਟਿਆਲਾ, 70 ਕਿਲੋ 'ਚ ਅੰਮ੍ਰਿਤਪਾਲ ਪਟਿਆਲਾ, 75 ਕਿਲੋ 'ਚ ਗੁਰਸੇਵਕ ਸਿੰਘ ਬਠਿੰਡਾ, 80 ਕਿਲੋ 'ਚ ਗੁਰਸੇਵਕ ਸਿੰਘ ਅੰਮ੍ਰਿਤਸਰ ਤੇ 86 ਕਿਲੋ 'ਚ ਲਵਪ੍ਰੀਤ ਸਿੰਘ ਪਟਿਆਲਾ ਨੇ ਸੋਨ ਤਗਮੇ ਜਿੱਤੇ।

26ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ

ਜਲੰਧਰ, 12 ਨਵੰਬਰ - 26ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਚੱਲ ਰਿਹਾ ਹੈ। ਇਸ ਟੂਰਨਾਮੈਂਟ ਵਿਚ ਇੰਡੀਅਨ ਆਇਲ ਦੀ ਟੀਮ ਬੀ. ਐਸ. ਐਫ ਨੂੰ ਟਾਈਬਰੇਕਰ ਰਾਹੀਂ 5-4 ਨਾਲ ਹਰਾ ਕੇ ਫਾਈਨਲ ਵਿਚ ਪਹੁੰਚ ਗਈ ਹੈ। ਇਸ ਦੇ ਨਾਲ ਹੀ ਭਾਰਤ ਪੈਟਰੋਲੀਅਮ ਏਅਰ ਇੰਡੀਆ ਨੂੰ ਹਰਾ ਕੇ ਫਾਈਨਲ 'ਚ ਪੁੱਜ ਗਈ। ਪਹਿਲੇ ਸੈਮੀਫਾਇਨਲ ਵਿੱਚ ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਸਨ। ਫਾਈਨਲ ਮੁਕਾਬਲਾ ਅੱਜ ਕਰਵਾਇਆ ਜਾਵੇਗਾ। ਜੇਤੂ ਟੀਮ ਨੂੰ ਢਾਈ ਲੱਖ ਦਾ ਨਕਦ ਇਨਾਮ ਗੋਲਡ ਜਿਮ ਦੇ ਐਮ ਡੀ ਅਮੋਲਕ ਸਿੰਘ ਗਾਖਲ ਵੱਲੋਂ ਦਿੱਤਾ ਜਾਵੇਗਾ। ਦੂਜਾ ਸੈਮੀਫਾਇਨਲ ਭਾਰਤ ਪੈਟਰੋਲੀਅਮ ਅਤੇ ਏਅਰ ਇੰਡੀਆ ਦਰਮਿਆਨ ਖੇਡਿਆ ਗਿਆ।

ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ 'ਚ ਪਰਗਟ ਸਿੰਘ ਦੀ ਬੱਲੇ ਬੱਲੇ

ਅਜੀਤ ਨਗਰ, 12 ਨਵੰਬਰ - ਸਿੰਘਾਪੁਰ ਅਤੇ ਮਲੇਸ਼ੀਆਂ (ਈਪੋ) ਦੇਸ਼ਾਂ ਵਿਚ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਪਿੰਡ ਪੂਹਲਾ, ਜ਼ਿਲ੍ਹਾ ਬਠਿੰਡਾ ਦੇ ਜੰਮਪਲ ਪਰਗਟ ਸਿੰਘ ਸਿੱਧੂ (65) ਨੇ ਹਿੱਸਾ ਲਿਆ। ਸ੍ਰੀ ਸਿੱਧੂ ਨੇ ਗੋਲਾ ਅਤੇ ਡਿਸਕਸ ਥਰੋ ਵਿਚ ਭਾਗ ਲਿਆ। ਉਨ੍ਹਾਂ ਦੋਵੇਂ ਹੀ ਥਰੋਆਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਦੋ ਸੋਨ ਤਮਗੇ ਪ੍ਰਾਪਤ ਕੀਤੇ। ਮਲੇਸ਼ੀਆ ਵਿਚ ਵੀ ਗੋਲਾ ਅਤੇ ਡਿਸਕਸ ਥਰੋਅ ਵਿਚ ਪਹਿਲੀ ਪੁਜੀਸ਼ਨ ਹਾਸਲ ਕੀਤੀ ਅਤੇ ਦੋ ਸੋਨ ਤਗਮੇ ਲੈਣ ਵਿਚ ਕਾਮਯਾਬ ਹੋਏ। ਉਨ੍ਹਾਂ ਸਿੰਘਾਪੁਰ ਅਤੇ ਮਲੇਸ਼ੀਆਂ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿਚੋਂ ਕੁਲ ਮਿਲਾਕੇ ਚਾਰ ਸੋਨ ਤਮਗੇ ਜਿੱਤੇ।

ਰਾਜ ਪੱਧਰੀ ਭਾਰ ਤੋਲਣ ਮੁਕਾਬਲੇ

ਭਰਤਗੜ੍ਹ, 12 ਨਵੰਬਰ - ਰਾਜ ਪੱਧਰੀ ਭਾਰ ਤੋਲਣ ਮੁਕਾਬਲੇ ਭਰਤਗੜ੍ਹ (ਰੂਪਨਗਰ) 'ਚ ਚੱਲ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ 19 ਸਾਲਾ ਮੁੰਡਿਆਂ ਦੇ ਵਰਗ 'ਚ ਜ਼ਿਲ੍ਹਾ ਅੰਮ੍ਰਿਤਸਰ ਨੇ ਤਿੰਨ ਸੋਨ, ਚਾਰ ਕਾਂਸੀ, ਜ਼ਿਲ੍ਹਾ ਰੂਪਨਗਰ ਨੇ 2 ਸੋਨ, 2 ਚਾਂਦੀ, ਜ਼ਿਲ੍ਹਾ ਲੁਧਿਆਣਾ ਨੇ 2 ਸੋਨ, 2 ਚਾਂਦੀ ਤਗਮੇ ਹਾਸਿਲ ਕਰਕੇ ਚੈਂਪੀਅਨਸ਼ਿੱਪ ਵਿਚ ਕ੍ਰਮਵਾਰ ਪਹਿਲੀ, ਦੂਸਰੀ ਤੇ ਤੀਸਰੀ ਪੁਜੀਸ਼ਨ ਪ੍ਰਾਪਤ ਕੀਤੀ ਹੈ। ਅੰਡਰ 19 ਸਾਲਾ ਕੁੜੀਆਂ ਦੇ ਵਰਗ ਵਿਚ ਜ਼ਿਲ੍ਹਾ ਜਲੰਧਰ ਨੇ 4 ਸੋਨ, 2 ਕਾਂਸੀ, ਜ਼ਿਲ੍ਹਾ ਪਟਿਆਲਾ ਨੇ 2 ਸੋਨ, 1 ਚਾਂਦੀ, ਜ਼ਿਲ੍ਹਾ ਰੂਪਨਗਰ ਨੇ ਤਿੰਨ ਚਾਂਦੀ ਅਤੇ 2 ਕਾਂਸੀ ਤਗਮੇ ਪ੍ਰਾਪਤ ਕਰਕੇ ਪਹਿਲੀ, ਦੂਸਰੀ ਤੇ ਤੀਸਰੀ ਪੁਜੀਸ਼ਨ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਕੁੜੀਆਂ ਦੇ ਅੰਡਰ 17 ਸਾਲਾ ਵਰਗ 'ਚ ਲੁਧਿਆਣਾ ਨੇ 4 ਸੋਨ, 1 ਚਾਂਦੀ, 1 ਕਾਂਸੀ, ਜ਼ਿਲ੍ਹਾ ਅਜੀਤ ਨਗਰ ਨੇ 1 ਚਾਂਦੀ, 1 ਕਾਂਸੀ, ਰੂਪਨਗਰ ਨੇ 2 ਚਾਂਦੀ, 1 ਕਾਂਸੀ, ਅੰਡਰ 17 ਸਾਲਾ ਮੁੰਡਿਆਂ ਦੇ ਵਰਗ 'ਚ ਰੂਪਨਗਰ ਨੇ 4 ਸੋਨ, 2 ਚਾਂਦੀ, 1 ਕਾਂਸੀ, ਲੁਧਿਆਣਾ ਨੇ 3 ਸੋਨ, 2 ਚਾਂਦੀ, ਜ਼ਿਲ੍ਹਾ ਅੰਮ੍ਰਿਤਸਰ ਨੇ 1 ਸੋਨ, 1 ਕਾਂਸੀ ਤੇ 1 ਚਾਂਦੀ ਲੈ ਕੇ ਕ੍ਰਮਵਾਰ ਪਹਿਲੀ, ਦੂਸਰੀ, ਤੀਸਰੀ ਪੁਜ਼ੀਸ਼ਨ ਪ੍ਰਾਪਤ ਕਰਕੇ ਇਨ੍ਹਾਂ ਦੇ ਖਿਡਾਰੀਆਂ ਨੇ ਇਨ੍ਹਾਂ ਤਮਗਿਆਂ ਦੀ ਦੌੜ ਵਿਚ ਆਪੋ-ਆਪਣੇ ਜ਼ਿਲ੍ਹਿਆਂ ਨੂੰ ਮੋਹਰੀ ਰੱਖਿਆ ਹੈ।

ਚੋਣ ਟਰਾਇਲ ਅੱਜ

ਲੁਧਿਆਣਾ, 11 ਨਵੰਬਰ - 27 ਨਵੰਬਰ ਤੋਂ 2 ਦਸੰਬਰ ਤੱਕ ਭਿਲਾਈ ਵਿਖੇ ਜੂਨੀਅਰ ਰਾਸ਼ਟਰੀ ਹੈਂਡਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਵਾਸਤੇ ਪੰਜਾਬ ਦੀ ਮੁੰਡਿਆਂ ਦੀ ਅੰਡਰ-19 ਸਾਲ ਟੀਮ ਦੇ ਚੋਣ ਟਰਾਇਲ 13 ਨਵੰਬਰ ਨੂੰ ਸਵੇਰੇ 11 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਮੈਦਾਨਾਂ ਵਿਚ ਹੋ ਰਹੇ ਹਨ, ਜਿਨ੍ਹਾਂ ਵਿਚ 1 ਜਨਵਰੀ 1990 ਤੋਂ ਬਾਦ ਦੇ ਜਨਮੇ ਖਿਡਾਰੀ ਹਿੱਸਾ ਲੈ ਸਕਦੇ ਹਨ। ਭਾਗ ਲੈਣ ਦੇ ਚਾਹਵਾਨ ਖਿਡਾਰੀ 13 ਨਵੰਬਰ ਨੂੰ 10 ਵਜੇ ਪੰਜਾਬ ਹੈਂਡਬਾਲ ਸੰਘ ਦੇ ਸਕੱਤਰ ਬਲਕਾਰ ਸਿੰਘ ਬਰਾੜ ਕੋਲ ਉਮਰ ਦੇ ਸਬੂਤ ਦੇ ਸਰਟੀਫਿਕੇਟਾਂ ਸਮੇਤ ਰਿਪੋਰਟ ਕਰਨ।

ਕੋਟਲਾ ਸਾਹੀਆ ਕਮਲਜੀਤ ਖੇਡਾਂ 27 ਨਵੰਬਰ ਤੋਂ

ਜਲੰਧਰ, 11 ਨਵੰਬਰ - 20ਵੀਆਂ ਕਮਲਜੀਤ ਖੇਡਾਂ 27-29 ਨਵੰਬਰ ਤੱਕ ਸੁਰਜੀਤ ਕਮਲਜੀਤ ਸਪੋਰਟਸ ਕੰਪਲੈਕਸ ਕੋਟਲਾ ਸਾਹੀਆ (ਬਟਾਲਾ) 'ਚ ਕਰਵਾਈਆਂ ਜਾਣਗੀਆਂ। ਇਨ੍ਹਾਂ ਖੇਡਾਂ ਵਿਚ ਫੁੱਟਬਾਲ, ਹਾਕੀ, ਖੋ-ਖੋ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ 62 ਕਿਲੋ ਸਰਕਲ ਸਟਾਈਲ, ਅਥਲੈਟਿਕਸ ਮੁਕਾਬਲੇ ਪੋਲ ਬਾਲਟ, ਉਚੀ, ਲੰਬੀ ਛਾਲ, ਸ਼ਾਟ ਪੁੱਟ 100, 400, 600, 800, 1500, 3000 ਲੜਕੇ-ਲੜਕੀਆਂ ਦੀਆਂ ਦੌੜਾਂ ਕਈ ਹੋਰ ਐਥਲੈਟਿਕਸ ਮੁਕਾਬਲੇ ਦਰਸ਼ਕਾਂ ਦੀ ਖਿੱਚ ਹੋਣਗੇ।

55ਵੀਂ ਪੰਜਾਬ ਸਕੂਲ ਕਿੱਕ ਮੁੱਕੇਬਾਜ਼ੀ ਚੈਂਪੀਅਨਸ਼ਿਪ

ਸੰਗਰੂਰ, 11 ਨਵੰਬਰ - ਸੰਗਰੂਰ 'ਚ 55ਵੀਂ ਪੰਜਾਬ ਰਾਜ ਸਕੂਲਜ਼ ਕਿੱਕ ਮੁੱਕੇਬਾਜ਼ੀ ਪ੍ਰਤੀਯੋਗਤਾ ਦੇ ਮੁਕਾਬਲੇ ਕਰਵਾਏ ਗਏ। ਦੋਹਾਂ ਗਰੁੱਪ 19 ਸਾਲ ਲੜਕੀਆਂ ਅਤੇ ਲੜਕੇ ਵਿਚ ਸੰਗਰੂਰ ਜ਼ਿਲ੍ਹਾ ਚੈਂਪੀਅਨ ਰਿਹਾ ਹੈ। ਮਾਨਸਾ ਤੋਂ ਆਏ ਹੈਰੀ ਮਹਿਤਾ ਨੇ ਆਪਣੇ ਵਿਰੋਧੀ ਅਮਨਦੀਪ ਨੂੰ ਮਾਤ ਦਿੱਤੀ। ਵਰਿੰਦਰ ਸਿੰਘ ਮਾਨਸਾ ਨੇ ਇਸ ਸਾਲ ਰਾਜ ਪੱਧਰ 'ਤੇ ਸੋਨ ਤਗਮਾ ਜਿੱਤ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਲੜਕੀਆਂ ਦਾ ਇਕੋ ਇਕ ਵਰਗ 63 ਕਿਲੋਗ੍ਰਾਮ ਤੋਂ ਉਪਰ ਦਾ ਹੋਇਆ ਜਿਸ ਵਿਚ ਸੰਗਰੂਰ ਦੀ ਸੁਪਿੰਦਰ ਕੌਰ ਨੇ ਪਹਿਲਾ, ਮਨਪ੍ਰੀਤ ਕੌਰ ਲੁਧਿਆਣਾ ਨੇ ਦੂਸਰਾ ਅਤੇ ਅੰਮ੍ਰਿਤਸਰ ਦੀ ਅੰਜੂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ 60 ਕਿਲੋ ਵਰਗ ਵਿਚ ਸੰਗਰੂਰ ਦਾ ਯਾਦਵਿੰਦਰ ਸਿੰਘ ਨੇ ਪਹਿਲਾ ਅਤੇ ਤਰਨਤਾਰਨ ਦੇ ਰਵੀ ਰਾਏ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 65 ਕਿਲੋਗ੍ਰਾਮ ਵਿਚ ਪਹਿਲਾ ਸਥਾਨ ਮੁਕਤਸਰ ਦੇ ਰਵਿੰਦਰ ਨੇ ਅਤੇ ਅੰਮ੍ਰਿਤਸਰ ਦੇ ਗੁਰਲਾਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 70 ਕਿਲੋਗ੍ਰਾਮ ਵਿਚ ਸੰਗਰੂਰ ਦਾ ਪਰਮਜੀਤ ਸਿੰਘ ਪਹਿਲੇ ਅਤੇ ਲੁਧਿਆਣੇ ਦਾ ਵਿਪਲ ਗਰਗ ਦੂਸਰੇ ਸਥਾਨ 'ਤੇ ਰਹੇ। 75 ਕਿਲੋ ਵਰਗ ਵਿਚ ਅੰਮ੍ਰਿਤਸਰ ਦਾ ਗੁਰਜੰਟ ਸਿੰਘ ਪਹਿਲੇ ਅਤੇ ਫਰੀਦਕੋਟ ਦਾ ਹੇਮੰਤ ਦੂਸਰੇ ਸਥਾਨ 'ਤੇ ਰਿਹਾ। 80 ਕਿਲੋਗ੍ਰਾਮ ਵਿਚ ਅੰਮ੍ਰਿਤਸਰ ਦਾ ਗੁਰਸ਼ਰਨ ਸਿੰਘ ਪਹਿਲੇ ਅਤੇ ਸੰਗਰੂਰ ਦਾ ਜਗਦੀਪ ਸਿੰਘ ਦੂਸਰੇ ਸਥਾਨ 'ਤੇ ਰਿਹਾ। 85 ਕਿਲੋਵਰਗ ਵਿਚ ਮਾਨਸਾ ਦਾ ਹੈਰੀ ਮਹਿਤਾ ਪਹਿਲੇ ਅਤੇ ਫਰੀਦਕੋਟ ਦਾ ਅਮਨਦੀਪ ਸਿੰਘ ਦੂਸਰੇ ਸਥਾਨ 'ਤੇ ਰਿਹਾ।

ਪਿੰਡ ਚੈੜੀਆਂ 'ਚ ਖੇਡ ਮੇਲਾ 1 ਜਨਵਰੀ ਤੋਂ

ਬਰੇਸ਼ੀਆ, 11 ਨਵੰਬਰ - ਜ਼ਿਲ੍ਹਾ ਰੋਪੜ ਦੇ ਪਿੰਡ ਚੈੜੀਆਂ ਵਿਖੇ ਇਟਲੀ ਦੇ ਮੀਰੀ ਪੀਰੀ ਸਪੋਰਟਸ ਕਲੱਬ ਬਰੇਸ਼ੀਆ ਵੱਲੋਂ 1-2 ਜਨਵਰੀ ਨੂੰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਦੂਸਰੇ ਦਿਨ ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ। ਮੋਹਰੀ ਰਹਿਣ ਵਾਲੀ ਟੀਮ ਨੂੰ ਇਕ ਲੱਖ ਰੁਪਏ ਦਾ ਇਨਾਮ ਯੂਰਪੀ ਖੇਡ ਪਰਮੋਟਰ ਬਲਜੀਤ ਸਿੰਘ ਪੱਡਾ (ਨਾਰਵੇ) ਵੱਲੋਂ ਦਿੱਤਾ ਜਾਵੇਗਾ ਜਦੋਂਕਿ ਦੂਸਰਾ ਇਨਾਮ 75 ਹਜ਼ਾਰ ਰੁਪਏ ਇਟਲੀ ਦੀ ਸੱਲਾਂ ਸਪੋਰਟਸ ਕਲੱਬ ਦੇ ਚੇਅਰਮੈਨ ਰਾਜ ਕੁਮਾਰ ਸੱਲਾਂ ਵੱਲੋਂ ਦਿੱਤਾ ਜਾਵੇਗਾ। ਸਰਵੋਤਮ ਜਾਫੀ ਤੇ ਧਾਵੀ ਨੂੰ ਬੁਲਿਟ ਮੋਟਰ ਸਾਈਕਲ ਸੁਰਜੀਤ ਸਿੰਘ ਵਿਰਕ ਤੇ ਸੁਖਵਿੰਦਰ ਸਿੰਘ ਗੋਬਿੰਦਪੁਰੀ ਵੱਲੋਂ ਦਿੱਤੇ ਜਾਣਗੇ।

ਪੰਜਾਬੀ ਯੂਨੀਵਰਸਿਟੀ ਦੀ ਬੱਲੇ ਬੱਲੇ

ਪਟਿਆਲਾ, 10 ਨਵੰਬਰ - ਉਤਰੀ ਜ਼ੋਨ ਅੰਤਰ ਵਸਸਿਟੀ ਫੁੱਟਬਾਲ ਚੈਂਪੀਅਨਸ਼ਿਪ ਜੋ ਕਿ ਸ੍ਰੀ ਨਗਰ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਬਜ਼ਾ ਕੀਤਾ। ਇਸ ਚੈਂਪੀਅਨਸ਼ਿਪ ਕੋਚ ਦਲਬੀਰ ਸਿੰਘ ਦੀ ਅਗਵਾਈ 'ਚ ਗਈ ਟੀਮ ਨੇ ਆਖਰੀ ਮੈਚ 'ਚ ਪਿਛਲੇ ਵਰ੍ਹੇ ਦੀ ਚੈਂਪੀਅਨ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਨੂੰ 4-0 ਦੇ ਵੱਡੇ ਫਰਕ ਨਾਲ ਹਰਾ ਕੇ ਇਹ ਮਾਣ ਹਾਸਲ ਕੀਤਾ ਹੈ ।

26ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ

ਜਲੰਧਰ 10 ਨਵੰਬਰ - 26ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਚੱਲ ਰਿਹਾ ਹੈ। ਇਸ ਟੂਰਨਾਮੈਂਟ ਵਿਚ ਇੰਡੀਅਨ ਆਇਲ ਮੁੰਬਈ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 2-1 ਨਾਲ ਹਰਾਇਆ। ਂਿੲਸ ਦੇ ਚੌਥੇ ਦਿਨ ਦੋ ਮੈਚ ਖੇਡੇ ਗਏ। ਦੂਜੇ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਨੇ ਇੰਡੀਅਨ ਏਅਰ ਫੋਰਸ ਨੂੰ 6-3 ਦੇ ਫਰਕ ਨਾਲ ਹਰਾਇਆ। ਪੂਲ ਸੀ ਦੇ ਮੈਚ ਵਿੱਚ ਇੰਡੀਅਨ ਆਇਲ ਅਤੇ ਰੇਲ ਕੋਚ ਫੈਕਟਰੀ ਨੂੰ 2-1 ਨਾਲ ਹਰਾਇਆ। ਇੰਡੀਅਨ ਆਇਲ ਨੇ ਲੀਗ ਦੌਰ ਵਿੱਚ ਦੂਜਾ ਮੈਚ ਜਿੱਤ ਕੇ 6 ਅੰਕ ਹਾਸਲ ਕਰਕੇ ਸੈਮੀਫਾਇਨਲ ਵਿੱਚ ਸਥਾਨ ਬਣਾਇਆ। ਦੂਜੇ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਨੇ ਇੰਡੀਅਨ ਏਅਰ ਫੋਰਸ ਨੂੰ 6-3 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਪਹਿਲੀ ਜਿੱਤ ਦਰਜ ਕੀਤੀ। ਸਿੰਧ ਬੈਂਕ ਪਹਿਲਾਂ ਹੀ ਸੈਮੀਫਾਇਨਲ ਦੀ ਦੋੜ ਵਿਚੋਂ ਬਾਹਰ ਹੋ ਚੁੱਕਾ ਹੈ। ਇਸ ਪੂਲ ਵਿਚੋਂ ਬੀਐਸਐਫ 6 ਅੰਕ ਲੈ ਕੇ ਪਹਿਲਾਂ ਹੀ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਅੱਜ ਦਾ ਮੈਚ - ਭਾਰਤ ਪੈਟਰੋਲੀਅਮ ਬਨਾਮ ਪੰਜਾਬ ਪੁਲਿਸ 4-00 ਵਜੇ ਅਤੇ ਏਅਰ ਇੰਡੀਆ ਮੁੰਬਈ ਬਨਾਮ ਨਾਮਧਾਰੀ ਇਲੈਵਨ 5.45 ਵਜੇ ਕਰਵਾਏ ਜਾਣਗੇ।

ਸਤਿੰਦਰ ਕੁਮਾਰ ਚੁਣਿਆ 'ਗੋਲਡਨ ਵਿਸਲ' ਪੁਰਸਕਾਰ ਲਈ

ਨਵੀਂ ਦਿੱਲੀ, 10 ਨਵੰਬਰ - ਅੰਤਰਰਾਸ਼ਟਰੀ ਹਾਕੀ ਮਹਾਸੰਘ ਨੇ ਭਾਰਤ ਦੇ ਅੰਪਾਇਰ ਸਤਿੰਦਰ ਕੁਮਾਰ ਨੂੰ ਵੱਕਾਰੀ 'ਗੋਲਡਨ ਵਿਸਲ' ਪੁਰਸਕਾਰ ਲਈ ਚੁਣਿਆ ਹੈ ਤੇ ਉਹ ਇਹ ਪੁਰਸਕਾਰ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਇਹ ਪੁਰਸਕਾਰ ਉਨ੍ਹਾਂ ਅੰਪਾਇਰਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ 100 ਤੋਂ ਵਧੇਰੇ ਮੈਚਾਂ ਵਿਚ ਅੰਪਾਇਰਿੰਗ ਕੀਤੀ ਹੋਵੇ।

ਪਿੰਡ ਰਾਮਪੁਰ ਦਾ ਚਾਰ ਰੋਜ਼ਾ ਖੇਡ ਮੇਲਾ 27 ਨਵੰਬਰ ਤੋਂ

ਦੋਰਾਹਾ, 10 ਨਵੰਬਰ - ਚਾਰ ਰੋਜ਼ਾ ਪੇਂਡੂ ਖੇਡ ਮੇਲਾ ਪਿੰਡ ਰਾਮਪੁਰ ਵਿਚ 27 ਤੋਂ 30 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਖੀਰੇ ਦੁੱਗੇ ਤੇ ਵੱਡੇ ਬਲਦਾਂ ਦੀਆਂ ਦੌੜਾਂ, ਕਬੱਡੀ 32, 37, 47, 57 ਅਤੇ 70 ਕਿਲੋ ਵਰਗ, ਵਾਲੀਬਾਲ, ਹਾਕੀ ਆਲ ਓਪਨ, ਇਕ ਪਿੰਡ ਕਬੱਡੀ ਅਤੇ ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ।

55ਵੀਂ ਪੰਜਾਬ ਸਕੂਲਜ਼ ਕਿੱਕ ਮੁੱਕੇਬਾਜ਼ੀ ਚੈਂਪੀਅਨਸ਼ਿਪ

ਸੰਗਰੂਰ, 10 ਨਵੰਬਰ - 55ਵੀਂ ਪੰਜਾਬ ਸਕੂਲਜ਼ ਕਿੱਕ ਮੁੱਕੇਬਾਜ਼ੀ ਚੈਂਪੀਅਨਸ਼ਿਪ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਦੂਜੇ ਦਿਨ ਲੜਕੇ ਅੰਡਰ 19 ਸਾਲ ਵਿਚ 44 ਕਿਲੋ ਭਾਰ ਵਿਚੋਂ ਗਗਨਦੀਪ ਸਿੰਘ ਸੰਗਰੂਰ ਨੇ ਲੁਧਿਆਣਾ ਦੇ ਵਿਧੂ ਆਨੰਦ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 48 ਕਿਲੋ ਵਿਚ ਕ੍ਰਮਵਾਰ ਸਾਹਿਲ ਘਈ ਸੰਗਰੂਰ, ਅਜੈ ਫਿਰੋਜ਼ਪੁਰ ਤੇ ਮਲਕੀਤ ਸਿੰਘ ਪਟਿਆਲਾ ਪਹਿਲੇ ਦੂਸਰੇ ਤੀਸਰੇ ਸਥਾਨ 'ਤੇ ਰਹੇ। 52 ਕਿਲੋ ਵਰਗ ਵਿਚ ਫਰੀਦਕੋਟ ਦਾ ਗੁਰਪ੍ਰੀਤ ਸਿੰਘ ਪਹਿਲੇ ਅਤੇ ਲੁਧਿਆਣੇ ਦਾ ਅਕਵਿੰਦਰ ਸਿੰਘ ਦੂਸਰੇ ਸਥਾਨ 'ਤੇ ਰਿਹਾ। 56 ਕਿਲੋ ਵਰਗ ਵਿਚ ਮਾਨਸਾ ਦਾ ਵਰਿੰਦਰ ਸਿੰਘ ਪਹਿਲੇ ਅਤੇ ਅੰਮ੍ਰਿਤਸਰ ਦਾ ਰਾਹੁਲ ਸ਼ਰਮਾ ਦੂਸਰੇ ਸਥਾਨ 'ਤੇ ਰਿਹਾ। ਲੜਕੀਆਂ ਅੰਡਰ 19 ਸਾਲ ਦੇ 45 ਕਿਲੋ ਵਰ ਵਿਚ ਫ਼ਿਰੋਜ਼ਪੁਰ ਦੀ ਯੁੱਧਵੀਰ ਕੌਰ ਪਹਿਲੇ ਤੇ ਅੰਮ੍ਰਿਤਸਰ ਦੀ ਸੋਨਾਲੀ ਦੂਸਰੇ ਸਥਾਨ 'ਤੇ ਰਹੀ। 48 ਕਿਲੋ ਵਰਗ ਵਿਚ ਸੰਗਰੂਰ ਦੀ ਗੁਰਲੀਨ ਕੌਰ, ਲੁਧਿਆਣੇ ਦੀ ਅੰਮ੍ਰਿਤ ਕੌਰ ਨੇ ਕ੍ਰਮਵਾਰ ਪਹਿਲਾ ਤੇ ਦੂਸਰਾ ਸਥਾਨ ਲਿਆ। 51 ਕਿਲੋ ਵਰਗ ਵਿਚ ਅੰਮ੍ਰਿਤਸਰ ਦੀ ਤਨਵੀਂ ਪਹਿਲੇ ਅਤੇ ਸੰਗਰੂਰ ਦੀ ਅਮਰਿੰਦਰ ਕੌਰ ਦੂਸਰੇ ਸਥਾਨ ਤੇ ਰਹੀ। 54 ਕਿਲੋ ਵਰਗ ਵਿਚ ਸੰਗਰੂਰ ਦੀ ਕਿਰਨਜੋਤ ਕੌਰ ਪਹਿਲੇ ਅਤੇ ਲੁਧਿਆਣਾ ਦੀ ਰਿਧੀ ਸਿੰਗਲਾ ਦੂਸਰੇ ਸਥਾਨ ਤੇ ਰਹੀ। 57 ਕਿਲੋ ਵਰਗ ਵਿਚ ਲੁਧਿਆਣਾ ਦੀ ਕੁਲਵਿੰਦਰ ਕੌਰ ਨੇ ਪਹਿਲਾ ਅਤੇ ਅੰਮ੍ਰਿਤਸਰ ਦੀ ਚਰਨਜੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 60 ਕਿਲੋ ਵਰਗ ਵਿਚ ਸੰਗਰੂਰ ਦੀ ਸਿੰਪੀ ਅਤੇ ਅੰਮ੍ਰਿਤਸਰ ਦੀ ਤਲਵਿੰਦਰ ਕੌਰ ਕ੍ਰਮਵਾਰ ਪਹਿਲੇ ਅਤੇ ਦੂਸਰੇ ਸਥਾਨ ਤੇ ਰਹੀਆਂ। 63 ਕਿਲੋਵਰਗ ਵਿਚ ਸੰਗਰੂਰ ਦੀ ਜਸਵੀਰ ਕੌਰ ਨੇ ਪਹਿਲਾ ਅਤੇ ਅੰਮ੍ਰਿਤਸਰ ਦੀ ਜਗਨਦੀਪ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

55ਵੀਆਂ ਪੰਜਾਬ ਰਾਜ ਸਕੂਲ ਖੇਡਾਂ 'ਚ ਰੂਪਨਗਰ ਮੋਹਰੀ

ਭਰਤਗੜ੍ਹ, 10 ਨਵੰਬਰ - 55ਵੀਆਂ ਪੰਜਾਬ ਰਾਜ ਸਕੂਲ ਖੇਡਾਂ ਭਰਤਗੜ੍ਹ (ਰੂਪਨਗਰ) ਦੇ ਸਰਕਾਰੀ ਸੀ.ਸੈ: ਸਕੂਲ 'ਚ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਖੇਡਾਂ 'ਚ ਰਾਜ ਪੱਧਰੀ 17, 19 ਸਾਲ ਮੁੰਡੇ-ਕੁੜੀਆਂ ਦੇ ਭਾਰ ਤੋਲਣ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਖੇਡਾਂ ਦੇ ਪਹਿਲੇ ਦਿਨ ਅੰਡਰ 19 ਸਾਲ, 56 ਕਿਲੋ ਵਜ਼ਨ ਵਿਚ ਜ਼ਿਲ੍ਹਾ ਰੂਪਨਗਰ ਦੇ ਰਾਮ ਸਿੰਘ ਨੇ ਕੁੱਲ 185 ਕਿਲੋ ਵਜ਼ਨ ਚੁੱਕ ਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਜ਼ਿਲ੍ਹਾ ਰੂਪਨਗਰ ਦੀ ਝੋਲੀ ਪਾ ਦਿੱਤਾ ਹੈ ਜਦਕਿ ਇਸੇ ਵਜ਼ਨ ਵਿਚ ਜ਼ਿਲ੍ਹਾ ਅਜੀਤ ਨਗਰ ਦੇ ਮੇਨਪਾਲ ਸਿੰਘ ਨੇ 175 ਕਿਲੋ ਵਜ਼ਨ ਚੁੱਕ ਕੇ ਦੂਸਰੀ ਪੁਜੀਸ਼ਨ ਪ੍ਰਾਪਤ ਕਰਕੇ ਚਾਂਦੀ ਤਮਗਾ ਅਤੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਸ਼ਰਮਾ, ਨੇ 164 ਕਿਲੋ ਵਜ਼ਨ ਚੁੱਕੇ ਕੇ ਤੀਸਰੀ ਪੁਜੀਸ਼ਨ ਪ੍ਰਾਪਤ ਕਰਕੇ ਕਾਂਸੇ ਦਾ ਤਗਮਾ ਪ੍ਰਾਪਤ ਕਰ ਲਿਆ ਹੈ। ਇਸੇ ਤਰ੍ਹਾਂ 62 ਕਿਲੋ ਵਜ਼ਨ ਵਿਚ ਵੀ ਜ਼ਿਲ੍ਹਾ ਰੂਪਨਗਰ ਦੇ ਹੀ ਅਮਰੀਕ ਸਿੰਘ ਨੇ ਕੁੱਲ 199 ਕਿਲੋ ਵਜ਼ਨ ਚੁੱਕੇ ਕੇ ਪਹਿਲੀ ਪੁਜੀਸ਼ਨ ਪ੍ਰਾਪਤ ਕਰਕੇ ਸੋਨ ਤਗਮਾ, ਜ਼ਿਲ੍ਹਾ ਲੁਧਿਆਣੇ ਦੇ ਪ੍ਰਿੰਸ ਨੇ 195 ਕਿਲੋ ਵਜ਼ਨ ਚੁੱਕ ਕੇ ਦੂਸਰੀ ਪੁਜੀਸ਼ਨ ਪ੍ਰਾਪਤ ਕਰਕੇ ਚਾਂਦੀ ਤਗਮਾ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਦੀਪਇੰਦਰ ਸਿੰਘ ਨੇ 172 ਕਿਲੋ ਵਜ਼ਨ ਚੁੱਕ ਕੇ ਤੀਸਰੀ ਪੁਜੀਸ਼ਨ ਪ੍ਰਾਪਤ ਕਰਕੇ ਕਾਂਸੀ ਦਾ ਤਗਮਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਦੁਆ ਦਿੱਤਾ ਹੈ।

31ਵੀਂ ਪੰਜਾਬ ਰਾਜ ਫੁੱਟਬਾਲ ਚੈਂਪੀਅਨਸ਼ਿਪ

ਅਬੋਹਰ, 9 ਨਵੰਬਰ - 31ਵੀਂ ਪੰਜਾਬ ਰਾਜ ਫੁੱਟਬਾਲ ਚੈਂਪੀਅਨਸ਼ਿਪ ਅਬੋਹਰ ਦੇ ਨਹਿਰੂ ਸਟੇਡੀਅਮ ਵਿਚ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਚੌਥੇ ਦਿਨ 4 ਮੁਕਾਬਲੇ ਹੋਏ। ਇਸ ਮੁਕਾਬਲੇ ਦੌਰਾਨ 14 ਸਾਲ ਵਰਗ 'ਚ ਭਾਰਤ ਦੀ ਟੀਮ ਵੱਲੋਂ ਇੰਗਲੈਂਡ 'ਚ ਖੇਡਣ ਵਾਲੇ ਅੰਮ੍ਰਿਤਸਰ ਦੇ ਖਿਡਾਰੀ ਕੁਮਾਰ ਸਰਗਮ ਨੂੰ ਮੁੱਖ ਮਹਿਮਾਨ ਸ੍ਰੀ ਧਨਪਤ ਸਿਹਾਗ ਚੇਅਰਮੈਨ ਮਾਰਕੀਟ ਕਮੇਟੀ ਅਬੋਹਰ ਵੱਲੋਂ ਸਨਮਾਨਿਤ ਕੀਤਾ ਗਿਆ। ਅੱਜ ਦੇ ਪਹਿਲੇ ਮੁਕਾਬਲੇ 'ਚ ਲੁਧਿਆਣਾ ਨੇ ਲਖਵਿੰਦਰ ਦੇ 2 ਅਤੇ ਇੰਦਰਜੀਤ ਤੇ ਸੂਰਜ ਦੇ 1-1 ਗੋਲ ਨਾਲ ਰੋਪੜ ਨੂੰ 4-0 ਨਾਲ ਹਰਾਇਆ। ਦੂਜਾ ਮੈਚ ਪਟਿਆਲੇ ਨੇ ਪੈਨਲਟੀ ਕਿੱਕ ਦੇ ਸਹਾਰੇ 4-2 ਨਾਲ ਕਪੂਰਥਲਾ ਤੋਂ ਜਿੱਤ ਲਿਆ। ਤੀਜੇ ਮੈਚ ਵਿਚ ਵੀ ਹੁਸ਼ਿਆਰਪੁਰ ਨੇ ਪੈਨਲਟੀ ਕਿੱਕ ਨਾਲ 4-2 ਨਾਲ ਤਰਨਤਾਰਨ ਨੂੰ ਹਰਾਇਆ। ਰੋਪੜ, ਪਟਿਆਲਾ ਤੇ ਹੁਸਿਆਰਪੁਰ ਦੀਆਂ ਟੀਮਾਂ ਸੈਮੀਫਾਈਨਲ ਵਿਚ ਪੁੱਜ ਗਈਆਂ ਹਨ ਜਿਨ੍ਹਾਂ ਦੇ ਮੁਕਾਬਲੇ 10 ਨਵੰਬਰ ਨੂੰ ਹੋਣਗੇ।

ਖੇਡ ਸਾਮਾਨ ਵੰਡ ਸਮਾਰੋਹ 16 ਨਵੰਬਰ ਨੂੰ

ਲੁਧਿਆਣਾ, 9 ਨਵੰਬਰ - 16 ਨਵੰਬਰ ਨੂੰ ਲੁਧਿਆਣਾ ਵਿਖੇ ਖੇਡਾਂ ਦੇ ਸਮਾਨ ਦਾ ਇਨਾਮ ਵੰਡ ਸਮਾਰੋਹ ਅਤੇ ਪੰਜਾਬ ਹਾਕੀ ਲੀਗ ਦਾ ਉਦਘਾਟਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਦਮਸ੍ਰੀ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਵਿਖੇ ਹੋਵੇਗਾ। ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਪਦਮ ਸ੍ਰੀ ਪਰਗਟ ਸਿੰਘ ਨੇ ਪ੍ਰਬੰਧਕਾਂ ਦੀ ਮੀਟਿੰਗ ਕਰਕੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਆਖਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੱਡੀ ਪੱਧਰ ਦੇ ਖੇਡਾਂ ਦਾ ਸਾਮਾਨ ਵੰਡਣ ਨਾਲ ਪੰਜਾਬ ਦੇ ਖੇਡ ਮੈਦਾਨਾਂ ਵਿਚ ਖੇਡਾਂ ਦੀ ਤਰੱਕੀ ਦੀ ਇਕ ਨਵੀਂ ਲਹਿਰ ਸ਼ੁਰੂ ਹੋਵੇਗੀ। ਉਨ੍ਹਾਂ ਆਖਿਆ ਕਿ ਸਾਰੇ ਵਰਗਾਂ ਦੀਆਂ ਹਾਕੀ ਚੈਂਪੀਅਨਸ਼ਿੱਪ ਇਕ ਮਹੀਨੇ ਵਿਚ ਕਰਵਾ ਦਿੱਤੀਆਂ ਜਾਣਗੀਆਂ।

ਬਾਬਾ ਮੱਘਰ ਸਿੰਘ ਯਾਦਗਾਰੀ ਟੂਰਨਾਮੈਂਟ 7 ਦਸੰਬਰ ਤੋਂ

ਹਠੂਰ, 9 ਨਵੰਬਰ - ਪਿੰਡ ਦੇਹੜਕਾ ਵਿਖੇ 7 ਤੋਂ 12 ਦਸੰਬਰ ਤੱਕ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਬਾਬਾ ਮੱਘਰ ਸਿੰਘ ਦੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਟੂਰਨਾਮੈਂਟ ਦੇ ਪਹਿਲੇ ਦਿਨ ਦਸਤਾਰ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿਚ ਸਿਰਫ਼ ਕੇਸਾਧਾਰੀ 15 ਸਾਲ ਤੱਕ ਦੇ ਬੱਚੇ ਹੀ ਭਾਗ ਲੈ ਸਕਣਗੇ। 7, 8 ਤੇ 9 ਨੂੰ ਕਬੱਡੀ 30, 70 ਕਿਲੋ ਅਤੇ ਓਪਨ ਕਬੱਡੀ ਤੋਂ ਇਲਾਵਾ ਵਾਲੀਬਾਲ ਸ਼ੂਟਿੰਗ ਮੁਕਾਬਲੇ ਕਰਵਾਏ ਜਾਣਗੇ। 12 ਦਸੰਬਰ ਨੂੰ ਖੀਰੇ-ਦੁੱਗੇ ਬਲਦਾਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ।

ਪੰਜਾਬ ਪੱਧਰੀ ਕਬੱਡੀ ਟੂਰਨਾਮੈਂਟ ਸਮਾਪਤ

ਖਡੂਰ ਸਾਹਿਬ, 9 ਨਵੰਬਰ - ਪੰਜਾਬ ਪੱਧਰੀ ਕਬੱਡੀ ਟੂਰਨਾਮੈਂਟ ਪਿੰਡ ਪਿੰਡ ਜਲਾਲਾਬਾਦ 'ਚ ਗੁਰਦੁਆਰਾ ਸ਼ਹੀਦਾਂ ਵਿਖੇ ਕਰਵਾਇਆ ਗਿਆ। ਇਸ ਕਬੱਡੀ ਟੂਰਨਾਮੈਂਟ ਵਿਚ ਫਾਈਨਲ ਵਿਚ ਸ਼ੇਰੇ ਪੰਜਾਬ ਕਬੱਡੀ ਕਲੱਬ ਸੁਲਤਾਨਪੁਰੀ ਲੋਧੀ (ਕਪੂਰਥਲਾ) ਨੇ ਡੀ. ਏ. ਵੀ. ਬਠਿੰਡਾ ਨੂੰ 31 ਦੇ ਮੁਕਾਬਲੇ 37 ਅੰਕਾਂ ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤ ਲਈ। ਸੈਮੀਫਾਈਨਲ ਵਿਚ ਸ਼ੇਰੇ ਪੰਜਾਬ ਕਲੱਬ ਨੇ ਅੰਬੀ ਹਠੂਰ ਕਲੱਬ ਮੋਗਾ ਨੂੰ ਅਤੇ ਡੀ. ਏ. ਵੀ. ਬਠਿੰਡਾ ਨੇ ਖਾਲਸਾ ਮਾਝਾ ਕਬੱਡੀ ਅਕੈਡਮੀ ਬਟਾਲਾ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਮੌਕੇ ਜੇਤੂ ਟੀਮ ਨੂੰ 31 ਹਜ਼ਾਰ ਨਕਦ ਅਤੇ ਟਰਾਫੀ ਅਤੇ ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 21 ਹਜ਼ਾਰ ਨਕਦ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ। ਮੀਰੀ-ਪੀਰੀ ਅਕੈਡਮੀ ਅਮਰੀਕਾ ਦੀਆਂ ਗੋਰੀਆਂ ਅਤੇ ਜਲੰਧਰ ਦੀਆਂ ਲੜਕੀਆਂ ਦਰਮਿਆਨ ਹੋਇਆ ਮੈਚ ਅਤੇ 40 ਸਾਲ ਤੋਂ ਉੱਪਰ ਦੇ ਖਿਡਾਰੀਆਂ ਦਾ ਮੈਚ ਖਿੱਚ ਦਾ ਕੇਂਦਰ ਬਣਿਆ ਰਿਹਾ।

53ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਸ਼ੁਰੂ

ਜਲੰਧਰ, 9 ਨਵੰਬਰ - ਪੀ.ਏ.ਪੀ. ਸ਼ੂਟਿੰਗ ਰੇਂਜ ਵਿਖੇ 53ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀ ਪੀ. ਐਸ. ਗਿੱਲ ਡੀ. ਜੀ. ਪੀ. ਪੰਜਾਬ ਨੇ ਕੀਤਾ। ਇਸ ਮੌਕੇ 'ਤੇ ਇਕ ਕਿਤਾਬ ਵੀ ਰਿਲੀਜ਼ ਕੀਤੀ ਗਈ। ਇਸ ਚੈਂਪੀਅਨਸ਼ਿਪ ਵਿਚ 38 ਟੀਮਾਂ ਦੇ 1400 ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਮੌਕੇ 'ਤੇ ਡੀ. ਜੀ. ਪੀ. ਸ੍ਰੀ ਪੀ. ਐਸ. ਗਿੱਲ ਨੇ ਸ਼ੂਟਿੰਗ ਰੇਂਜ ਦਾ ਦੌਰਾ ਕੀਤਾ।

55 ਵੀਂ ਪੰਜਾਬ ਸਕੂਲਜ਼ ਕਿੱਕ ਮੁੱਕੇਬਾਜ਼ੀ ਸ਼ੁਰੂ

ਸੰਗਰੂਰ, 9 ਨਵੰਬਰ - 55ਵੀਂ ਕਿੱਕ ਬਾਕਸਿੰਗ ਪ੍ਰਤੀਯੋਗਤਾ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ 'ਚ ਚੱਲ ਰਹੀ ਹੈ। ਇਸ ਦੇ ਪਹਿਲੇ ਦਿਨ ਖੇਡ ਅਫਸਰ ਸੰਗਰੂਰ ਸ. ਗੁਰਸ਼ਰਨ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। 12 ਨਵੰਬਰ ਤੱਕ ਚੱਲਣ ਬਾਰੇ ਇਨ੍ਹਾਂ ਮੁਕਾਬਲਿਆਂ ਵਿਚ 19 ਸਾਲਾਂ ਵਰਗ ਦੇ ਮੁੰਡੇ ਕੁੜੀਆਂ ਪੰਜਾਬ ਭਰ ਤੋਂ ਜਿੱਤ ਲਈ ਕੁਲ 18 ਮੁਕਾਬਲਿਆਂ ਲਈ ਭਿੜਨਗੇ। ਲੜਕੀਆਂ ਦੇ 8 ਭਾਰ ਵਰਗ ਅਤੇ ਮੁੰਡਿਆਂ ਦੇ 10 ਭਾਰ ਵਰਗ ਹਨ। ਮੁੰਡਿਆਂ ਦੇ ਵਰਗ ਵਿਚ ਅੰਡਰ 44 ਕਿਲੋ ਤੋਂ ਸ਼ੁਰੂ ਹੋ ਕੇ 80 ਤੱਕ ਅਤੇ ਉਪਰ ਦੇ ਮੁਕਾਬਲੇ ਹੋਣਗੇ।

56ਵੀਂ ਪੰਜਾਬ ਸਕੂਲਜ਼ ਅੰਤਰ ਜ਼ਿਲ੍ਹਾ ਐਥਲੈਟਿਕਸ ਮੀਟ 'ਚ ਸੰਗਰੂਰ ਦੀਆਂ ਲੜਕੀਆਂ ਜੇਤੂ

ਲੁਧਿਆਣਾ, 9 ਨਵੰਬਰ - 56ਵੀਂ ਪੰਜਾਬ ਸਕੂਲਜ਼ ਅੰਤਰ ਜ਼ਿਲ੍ਹਾ ਐਥਲੈਟਿਕਸ ਮੀਟ ਦੇ ਆਖਰੀ ਦਿਨ ਸੰਗਰੂਰ ਦੀਆਂ ਲੜਕੀਆਂ ਨੇ ਸਭ ਤੋਂ ਵੱਧ ਤਗਮੇ ਜਿੱਤਣ ਦਾ ਮਾਣ ਹਾਸਿਲ ਕੀਤਾ। ਇਸ ਰਾਜ ਪੱਧਰੀ ਲੀਗ ਵਿਚ ਸੰਗਰੂਰ ਦੇ ਬਾਬਾ ਪਰਮਾਨੰਦ ਕੰਨਿਆ ਮਹਾਂ ਵਿਦਿਆਲਿਆ ਜਖੇਪਲ, ਸਿੱਧੂ ਮੈਮੋਰੀਅਲ ਪਬਲਿਕ ਸਕੂਲ ਸ਼ੇਰੋਂ (ਸੁਨਾਮ) ਅਤੇ ਸ਼ੀਬਾ ਸਕੂਲ ਲਹਿਰਾਗਾਗਾ ਦੀਆਂ ਐਥਲੀਟਾਂ ਉਪਰ ਅਧਾਰਿਤ ਸੰਗਰੂਰ ਜ਼ਿਲ੍ਹੇ ਦੀ ਟੀਮ ਨੇ ਕੋਚ ਦਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਅੰਡਰ-19 ਉਮਰ ਵਰਗ ਵਿਚ ਸੋਨੇ ਅਤੇ ਚਾਂਦੀ ਦੇ 6-6, ਕਾਂਸੀ ਦੇ ਤਿੰਨ, ਅੰਡਰ-17 ਉਮਰ ਵਰਗ ਵਿਚ ਸੋਨੇ ਦੇ ਤਿੰਨ, ਚਾਂਦੀ ਦੇ ਚਾਰ, ਕਾਂਸੀ ਦੇ ਦੋ, ਅੰਡਰ-14 ਉਮਰ ਵਰਗ ਵਿਚ ਸੋਨੇ ਅਤੇ ਚਾਂਦੀ ਦੇ 2-2 ਤਗਮੇ ਜਿੱਤੇ। (ਸਾਈ) ਲੁਧਿਆਣਾ ਦੇ ਐਥਲੀਟਾਂ ਭਗਵੰਤ ਸਿੰਘ, ਯਿਸ਼ੂ ਰਾਜ, ਅਜੈ ਟੰਡਨ ਅਤੇ ਦਲੇਰ ਬਾਜ਼ ਨੇ 4-100 ਮੀਟਰ ਰਿਲੇਅ ਦੌੜ (ਅੰਡਰ-19) ਵਿੱਚ 43.35 ਸੈਕਿੰਡ ਦਾ ਨਵਾਂ ਰਿਕਾਰਡ ਕਾਇਮ ਕੀਤਾ। ਪੁਰਾਣਾ ਰਿਕਾਰਡ 43.75 ਦਾ ਸੀ। ਮੁੰਡਿਆਂ ਦੇ ਵਰਗ ਵਿਚ ਗੁਰਦਾਸਪੁਰ ਜ਼ਿਲ੍ਹੇ ਦਾ ਗੁਰੂ ਹਰਰਾਇ ਇੰਨਟੈਲੀਜੈਂਟ ਟਰੀਯਰਜ਼ ਸਕੂਲ ਪੰਜ ਗਰਾਈਆ ਖੇਡ ਵਿੰਗ ਪਹਿਲੇ ਸਥਾਨ 'ਤੇ ਰਿਹਾ ਜਿਸ ਨੇ ਅੰਡਰ-17 ਉਮਰ ਵਰਗ ਵਿਚ ਸੋਨੇ ਦੇ ਸੱਤ, ਚਾਂਦੀ ਅਤੇ ਕਾਂਸੀ ਦੇ 3-3 ਤਮਗੇ ਜਿੱਤੇ। ਅੰਡਰ-14 ਉਮਰ ਵਰਗ ਵਿਚ ਪੰਜ ਗਰਾਈਆਂ ਖੇਡ ਵਿੰਗ ਨੇ ਸੋਨੇ ਦੇ 9, ਚਾਂਦੀ ਦੇ ਤਿੰਨ ਅਤੇ ਕਾਂਸੀ ਦੇ 2 ਤਮਗੇ ਜਿੱਤੇ। ਮੇਜ਼ਬਾਨ ਲੁਧਿਆਣਾ ਦੇ ਮੁੰਡਿਆਂ ਨੇ ਅੰਤਰ-14 ਉਮਰ ਵਰਗ ਵਿਚ ਸੋਨੇ ਦੇ ਚਾਰ, ਚਾਂਦੀ ਦੇ ਪੰਜ ਤਮਗੇ ਜਿੱਤੇ। ਵੱਖ-ਵੱਖ ਪ੍ਰਤੀਯੋਗਤਾਵਾਂ ਦੇ ਅੰਤਿਮ ਨਤੀਜੇ ਇਸ ਤਰ੍ਹਾਂ ਰਹੇ। ਮੁੰਡੇ-ਅੰਡਰ-19 ਉਮਰ ਵਰਗ ਦੇ ਹੈਮਰ ਥਰੋ ਮੁਕਾਬਲੇ ਵਿੱਚੋਂ ਕਪੂਰਥਲਾ ਦੇ ਆਸਾ ਸਿੰਘ ਨੇ ਪਹਿਲਾ, ਸੰਗਰੂਰ ਦੇ ਕੁਲਵਿੰਦਰ ਸਿੰਘ ਨੇ ਦੂਜਾ ਅਤੇ ਲੁਧਿਆਣਾ ਦੇ ਹਰਜੋਤ ਸਿੰਘ ਨੇ ਤੀਜਾ, 110 ਮੀਟਰ ਹਰਡਲਜ਼ ਦੌੜ ਵਿੱਚੋਂ ਅੰਮ੍ਰਿਤਸਰ ਦੇ ਜਗਦੀਪ ਸਿੰਘ ਨੇ ਪਹਿਲਾ, ਸਪੋਰਟਸ ਸਕੂਲ ਜਲੰਧਰ ਦੇ ਜੁਗਰਾਜ ਸਿੰਘ ਨੇ ਦੂਜਾ ਅਤੇ ਸੰਗਰੂਰ ਦੇ ਜਸ਼ਨਜੋਤ ਸਿੰਘ ਨੇ ਤੀਜਾ, 200 ਮੀਟਰ ਦੌੜ ਵਿੱਚੋਂ ਲੁਧਿਆਣਾ ਦੇ ਯੇਸ਼ੂ ਰਾਜ, ਭਗਵੰਤ ਸਿੰਘ ਅਤੇ ਅਜੈ ਟੰਡਨ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ, 400 ਮੀਟਰ ਹਰਡਲਜ਼ ਵਿੱਚੋਂ ਖੇਡ ਵਿੰਗ ਪੱਟੀ ਦੇ ਜਸਦੀਪ ਸਿੰਘ ਨੇ ਪਹਿਲਾ, ਸਪੋਰਟਸ ਸਕੂਲ ਜਲੰਧਰ ਦੇ ਸੁਨੀਲ ਕੁਮਾਰ ਨੇ ਦੂਜਾ ਅਤੇ ਲੁਧਿਆਣਾ ਦੇ ਹਰਵਿੰਦਰ ਸਿੰਘ ਨੇ ਤੀਜਾ, ਪੰਜ ਕਿਲੋਮੀਟਰ ਕਰਾਸ ਕੰਟਰੀ ਵਿੱਚੋਂ ਗੁਰਦਾਸਪੁਰ ਦੇ ਕੁਲਦੀਪ ਸਿੰਘ ਨੇ ਪਹਿਲ, ਪਟੀ ਖੇਡ ਵਿੰਗ ਦੇ ਹਰਪ੍ਰੀਤ ਸਿੰਘ ਨੇ ਦੂਜਾ ਅਤੇ ਅੰਮ੍ਰਿਤਸਰ ਦੇ ਸਦਾਬੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਉਮਰ ਵਰਗ ਦੇ ਹੈਮਰ ਥਰੋ ਵਿੱਚੋਂ ਤਰਨਤਾਰਨ ਦੇ ਸੁਰਿੰਦਰਪਾਲ ਸਿੰਘ ਨੇ ਪਹਿਲਾ, ਬਰਨਾਲਾ ਦੇ ਕੁਲਵਿੰਦਰ ਸਿੰਘ ਨੇ ਦੂਜਾ ਅਤੇ ਪਟਿਆਲਾ ਦੇ ਵਰਿੰਦਰ ਸਿੰਘ ਨੇ ਤੀਜਾ, 110 ਮੀਟਰ ਹਰਡਲਜ਼ ਵਿੱਚੋਂ ਲੁਧਿਆਣਾ ਦੇ ਮਨਵੀਰ ਸਿੰਘ ਨੇ ਪਹਿਲਾ, ਪੰਜ ਗਰਾਈਆਂ ਖੇਡ ਵਿੰਗ ਦੇ ਹਰਜਿੰਦਰ ਸਿੰਘ ਨੇ ਦੂਜਾ ਅਤੇ ਸਪੋਰਟਸ ਸਕੂਲ ਜਲੰਧਰ ਦੇ ਰੁਪਿੰਦਰ ਸਿੰਘ ਨੇ ਤੀਜਾ, 200 ਮੀਟਰ ਦੌੜ ਵਿੱਚੋਂ ਪਟਿਆਲਾ ਦੇ ਜਤਿਨ ਜੈਨ ਨੇ ਪਹਿਲਾ, ਪੰਜ ਗਰਾਈਆਂ ਖੇਡ ਵਿੰਗ ਦੇ ਹਰਜਿੰਦਰ ਸਿੰਘ ਨੇ ਦੂਜਾ ਅਤੇ ਅੰਮ੍ਰਿਤਸਰ ਦੇ ਅਰਸ਼ਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁੜੀਆਂ: ਅੰਡਰ-19 ਉਮਰ ਵਰਗ ਦੇ ਹੈਮਰਥਰੋ ਮੁਕਾਬਲੇ ਵਿੱਚੋਂ ਲੁਧਿਆਣਾ ਦੀ ਨਵਜੋਤ ਕੌਰ ਨੇ ਪਹਿਲਾ, ਕੈਰੋਂ ਖੇਡ ਵਿੰਗ ਦੀ ਕੁਲਵੀਰ ਕੌਰ ਨੇ ਦੂਜਾ ਅਤੇ ਗੁਰਦਾਸਪੁਰ ਦੀ ਅੰਤਰਬੀਰ ਕੌਰ ਨੇ ਤੀਜਾ, ਤੀਹਰੀ ਛਾਲ ਮੁਕਾਬਲੇ ਵਿੱਚੋਂ ਸੰਗਰੂਰ ਦੀ ਕੁਲਵਿੰਦਰ ਕੌਰ ਨੇ ਪਹਿਲਾ, ਐਚ.ਐਮ.ਵੀ. ਖੇਡ ਵਿੰਗ ਦੀ ਹਰਜਿੰਦਰ ਕੌਰ ਨੇ ਦੂਜਾ ਅਤੇ ਰੋਪੜ ਦੀ ਅਮਰ ਕੌਰ ਨੇ ਤੀਜਾ, 3 ਕਿਲੋਮੀਟਰ ਕਰਾਸ-ਕੰਟਰੀ ਦੌੜ ਵਿੱਚੋਂ ਲੁਧਿਆਣਾ ਦੀ ਜਸਪ੍ਰੀਤ ਕੌਰ ਨੇ ਪਹਿਲਾ, ਹੁਸ਼ਿਆਰਪੁਰ ਦੀ ਅਮਨਦੀਪ ਕੌਰ ਨੇ ਦੂਜਾ, ਕੈਰੋਂ ਖੇਡ ਵਿੰਗ ਦੀ ਮਨਪ੍ਰੀਤ ਕੌਰ ਨੇ ਤੀਜਾ, ਜੈਵਲਿਨ ਥਰੋ ਵਿੱਚੋਂ ਕੈਰੋ ਖੇਡ ਵਿੰਗ ਦੀ ਹਰਮਨਪ੍ਰੀਤ ਕੌਰ ਨੇ ਪਹਿਲਾ, ਪਟਿਆਲਾ ਦੀ ਹਰਪ੍ਰੀਤ ਕੌਰ ਨੇ ਦੂਜਾ ਅਤੇ ਸੰਗਰੂਰ ਦੀ ਰਾਜਵਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਉਮਰ ਵਰਗ ਦੀ ਤਿਹਰੀ ਛਾਲ ਵਿੱਚੋਂ ਪੰਜ ਗਰਾਈਆਂ ਖੇਡ ਵਿੰਗ ਦੀ ਭੂਮਿਕਾ ਠਾਕੁਰ ਨੇ ਪਹਿਲਾ, ਫਿਰੋਜ਼ਪੁਰ ਦੀ ਸੁਖਵਿੰਦਰ ਕੌਰ ਨੇ ਦੂਜਾ ਅਤੇ ਪਟਿਆਲਾ ਦੀ ਵਿਪਨਜੋਤ ਕੌਰ ਨੇ ਤੀਜਾ, ਜੈਵਲਿਨ ਥਰੋ ਮੁਕਾਬਲੇ ਵਿੱਚੋਂ ਐਸ.ਟੀ.ਸੀ. ਬਾਦਲ ਦੀ ਅਮਨਦੀਪ ਕੌਰ ਨੇ ਪਹਿਲਾ, ਲੁਧਿਆਣਾ ਦੀ ਬਲਵਿੰਦਰ ਕੌਰ ਨੇ ਦੂਜਾ ਅਤੇ ਫਿਰੋਜ਼ਪੁਰ ਦੀ ਬੀਰਪਾਲ ਕੌਰ ਨੇ ਤੀਜਾ, ਅੰਡਰ-14 ਉਮਰ ਵਰਗ ਦੀ 200 ਮੀਟਰ ਦੌੜ ਵਿੱਚੋਂ ਪਟਿਆਲਾ ਦੀ ਪ੍ਰੇਰਨਾ ਨੇ ਪਹਿਲਾ, ਸੰਗਰੂਰ ਦੀਆਂ ਮਨਪ੍ਰੀਤ ਕੌਰ ਅਤੇ ਅਮਨਦੀਪ ਕੌਰ ਨੇ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

ਅੰਤਰ ਜ਼ਿਲ੍ਹਾ ਪੁਲਿਸ ਖੇਡਾਂ

ਪਟਿਆਲਾ, 8 ਨਵੰਬਰ - ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਖੇ ਪਟਿਆਲਾ ਰੇਂਜ ਦੀਆਂ ਅੰਤਰ ਜ਼ਿਲ੍ਹਾ ਪੁਲਿਸ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸ ਟੂਰਨਾਮੈਂਟ 'ਚ ਪਟਿਆਲਾ, ਮੋਹਾਲੀ, ਫਤਹਿਗੜ੍ਹ ਸਾਹਿਬ, ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਖੂਬਸੂਰਤ ਪੁਸ਼ਾਕਾਂ 'ਚ ਸਜਦੇ ਮਾਰਚ ਪਾਸਟ ਰਾਹੀਂ ਸਲਾਮੀ ਦਿੱਤੀ। ਪਹਿਲੇ ਦਿਨ ਹੋਏ ਮੁਕਾਬਲਿਆਂ ਵਿਚ 100 ਮੀਟਰ ਦੌੜ 'ਚ ਮਨਜੀਤ ਕੌਰ ਮੋਹਾਲੀ ਨੇ ਸੋਨ, ਸਪਿੰਦਰਪਾਲ ਕੌਰ ਸੰਗਰੂਰ ਨੇ ਚਾਂਦੀ ਅਤੇ ਅਨੂਪਮ ਪ੍ਰਾਸ਼ਰ ਪਟਿਆਲਾ ਨੇ ਕਾਂਸੀ ਦਾ ਤਗਮਾ ਜਿੱਤਿਆ। ਪੁਰਸ਼ ਵਰਗ 'ਚ ਜਗਪ੍ਰੀਤ ਸਿੰਘ ਸੰਗਰੂਰ ਨੇ ਸੋਨ, ਬਲਜੀਤ ਸਿੰਘ ਪਟਿਆਲਾ ਨੇ ਚਾਂਦੀ ਅਤੇ ਦਲਜੀਤ ਸਿੰਘ ਮੋਹਾਲੀ ਨੇ ਕਾਂਸੀ ਦਾ ਤਗਮਾ ਜਿੱਤਿਆ। ਲੰਬੀ ਛਾਲ 'ਚ ਬਲਜੀਤ ਸਿੰਘ ਪਟਿਆਲਾ ਪਹਿਲੇ, ਜਗਪ੍ਰੀਤ ਸਿੰਘ ਸੰਗਰੂਰ ਦੂਸਰੇ ਤੇ ਰਾਜਾ ਸਿੰਘ ਪਟਿਆਲਾ ਤੀਸਰੇ, ਗੋਲਾ ਸੁੱਟਦ 'ਚ ਮਨਜੀਤ ਕੌਰ ਮੋਗਲੀ ਪਹਿਲੇ, ਨਰਿੰਦਰ ਕੌਰ ਸੰਗਰੂਰ ਦੂਸਰੇ ਤੇ ਰੀਟਾ ਰਾਣੀ ਮੋਹਾਲੀ ਤੀਸਰੇ, ਲੰਬੀ ਛਾਲ 'ਚ ਸੁਮਿੰਦਰ ਕੌਰ ਸੰਗਰੂਰ ਪਹਿਲੇ, ਕੰਵਲਜੀਤ ਕੌਰ ਸੰਗਰੂਰ ਦੂਸਰੇ ਤੇ ਮਨਜੀਤ ਕੌਰ ਮੁਹਾਲੀ ਤੀਸਰੇ ਸਥਾਨ 'ਤੇ ਰਹੀ। ਕਬੱਡੀ ਪੁਰਸ਼ ਵਰਗ ਦੇ ਸ: ਵਿਲੀਅਮਜੀਤ ਸਿੰਘ ਜੇਜੀ, ਗੁਰਪ੍ਰੀਤ ਸਿੰਘ ਬਿੱਟੀ ਘੱਗਾ ਤੇ ਜੱਗੀ ਘਨੌਰ ਦੀ ਅਗਵਾਈ 'ਚ ਹੋਏ ਪਹਿਲੇ ਮੈਚ ਪਟਿਆਲਾ ਨੇ ਬਰਨਾਲਾ ਨੂੰ 43-40 ਨਾਲ ਹਰਾਇਆ। ਮੁੱਕੇਬਾਜ਼ੀ 'ਚ ਸੰਗਰੂਰ 6 ਸੋਨ ਅਤੇ ਫਤਹਿਗੜ੍ਹ ਸਾਹਿਬ ਨੇ 2 ਸੋਨ, ਮੋਹਾਲੀ ਤੇ ਪਟਿਆਲਾ ਨੇ 1-1 ਚਾਂਦੀ ਦਾ ਤਗਮਾ ਜਿੱਤਿਆ।

ਪੀ. ਟੀ. ਯੂ. ਦੀ ਹਾਕੀ ਚੈਂਪੀਅਨਸ਼ਿਪ 'ਚ ਨਾਰਥ ਵੈਸਟ ਕਾਲਜ ਜੇਤੂ

ਫ਼ਿਰੋਜ਼ਪੁਰ, 8 ਨਵੰਬਰ - ਪੰਜਾਬ ਭਰ ਦੇ ਇੰਜੀਨੀਅਰਿੰਗ ਕਾਲਜ ਦਾ ਇੰਟਰ ਕਾਲਜ ਹਾਕੀ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਕਾਲਜ ਆਫ ਇੰਜੀ. ਐਂਡ ਟੈਕਨਾਲੋਜੀ ਫ਼ਿਰੋਜ਼ਪੁਰ ਵਿਖੇ ਕਰਵਾਇਆ ਗਿਆ। ਦੋ ਦਿਨਾਂ ਟੂਰਨਾਮੈਂਟ ਵਿਚ ਨਾਮਵਰ ਕਾਲਜਾਂ ਦੇ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ। ਫਾਈਨਲ ਵਿਚੋਂ ਨਾਰਥ ਵੈਸਟ ਇੰਸਚਿਊਟ ਆਫ ਇੰਜੀ. ਐਂਡ ਟੈਕਨਾਲੋਜੀ ਢੁੱਡੀਕੇ (ਮੋਗਾ) ਦੀ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਕੇ 4-1 ਨਾਲ ਯੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ ਚੁੰਮ ਕੇ ਨਾਮਵਰ ਕਾਲਜਾਂ ਵਿਚ ਆਪਣਾ ਨਾਮ ਦਰਜ਼ ਕਰਵਾਇਆ। ਇਸ ਤਰ੍ਹਾਂ ਆਦਰਸ਼ ਇੰਸੀਚਿਊਟ ਆਫ ਇੰਜੀ. ਐਂਡ ਟੈਕ. ਫਰੀਦਕੋਟ ਰਨਰ ਅੱਪ ਰਿਹਾ, ਜਦੋਂਕਿ ਸ਼ਹੀਦ ਊਧਮ ਸਿੰਘ ਸੀ.ਈ.ਟੀ. ਟਾਗੌਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ 'ਚੋਂ ਬਾਬਾ ਬੰਦਾ ਸਿੰਘ ਕਾਲਜ ਆਫ ਇੰਜੀ. ਐਂਫ ਟੈਕਨਾਲੋਜੀ, ਫਤਹਿਗੜ੍ਹ ਸਾਹਿਬ ਨੇ ਪਹਿਲਾ ਸਥਾਨ ਹਾਸਲ ਕਰਕੇ 1-0 ਨਾਲ ਯੂਨੀਵਰਸਿਟੀ ਚੈਂਪੀਅਨਸ਼ਿਪ ਆਪਣੀ ਝੋਲੀ ਪਾਈ। ਆਦਰਸ਼ ਇੰਸੀਚਿਊਟ ਆਫ ਇੰਜੀ. ਅਤੇ ਟੈਕ. ਫਰੀਦਕੋਟ ਰਨਰ ਅੱਪ ਰਿਹਾ, ਜਦੋਂ ਕਿ ਗੁਰੂ ਨਾਨਕ ਇੰਜੀਨੀਅਰਿੰਗ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ।

ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੀ ਪੰਜਾਬ ਦੀ ਟੀਮ

ਪਟਿਆਲਾ, 8 ਨਵੰਬਰ - ਚੌਥੀ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ 10 ਤੋਂ 14 ਨਵੰਬਰ ਤੱਕ ਪਟਨਾ ਸਾਹਿਬ 'ਚ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਪੰਜਾਬ ਦੀ 13 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ ਦੇ ਵੱਖ-ਵੱਖ ਵਰਗਾਂ ਤਹਿਤ 1993 'ਚ ਜਨਮੀਆਂ ਖਿਡਾਰਨਾਂ ਦੇ ਵਰਗ 'ਚ ਨੈਣਾ ਪਟਿਆਲੀਆ, ਅਮਨਦੀਪ ਕੌਰ ਸੰਗਰੂਰ, ਦੀਕਸ਼ਾ ਬਠਿੰਡਾ, ਪ੍ਰਿਯੰਕਾ ਠਾਕੁਰ ਜਲੰਧਰ, ਨਵਨੀਤ ਕੌਰ ਗੁਰਦਾਸਪੁਰ, 1994 'ਚ ਜਨਮੀਆਂ ਖਿਡਾਰਨਾਂ ਦੇ ਵਰਗ 'ਚ ਵੈਸ਼ਾਲੀ ਪਟਿਆਲਾ, ਸਮਿਤਾ ਬਠਿੰਡਾ, ਭਾਵਨਾ ਹੁਸ਼ਿਆਰਪੁਰ, ਰੁਪਿੰਦਰ ਕੌਰ ਪਟਿਆਲਾ, 1995 'ਚ ਜਨਮੀਆਂ ਖਿਡਾਰਨਾਂ ਦੇ ਵਰਗ 'ਚ ਚੰਚਲ ਬੈਂਸ ਜਲੰਧਰ, ਕਿਰਨਦੀਪ ਕੌਰ ਗੁਰਦਾਸਪੁਰ, 1996 'ਚ ਜਨਮੀਆਂ ਖਿਡਾਰਨਾਂ ਦੇ ਵਰਗ 'ਚ ਗੀਤਾ ਰਾਣੀ ਤਰਨਤਾਰਨ ਤੇ ਲਵਜੀਤ ਕੌਰ ਗੁਰਦਾਸਪੁਰ ਦੀ ਚੋਣ ਕੀਤੀ ਗਈ ਹੈ। ਇਸ ਟੀਮ ਨਾਲ ਮਿਸ ਲਕਸ਼ਮੀ ਤੇ ਮੀਨਾਸ਼ੀ ਬਤੌਰ ਕੋਚ ਤੇ ਗੁਰਪ੍ਰੀਤ ਕੌਰ ਬਤੌਰ ਮੈਨੇਜਰ ਜਾਣਗੇ।

ਮਹੰਤ ਸੇਵਾ ਦਾਸ ਯਾਦਗਾਰੀ ਵਾਲੀਬਾਲ ਟੂਰਨਾਮੈਂਟ ਸਮਾਪਤ

ਹੁਸ਼ਿਆਰਪੁਰ, 8 ਨਵੰਬਰ - 3 ਦਿਨਾ ਵਾਲੀਬਾਲ ਟੂਰਨਾਮੈਂਟ ਜੋ ਕਿ ਡੇਰਾ ਬਾਬਾ ਚਰਣ ਸ਼ਾਹ ਸਪੋਰਟਸ ਕਲੱਬ ਬਹਾਦਰਪੁਰ ਵੱਲੋਂ ਕਰਵਾਇਆ ਗਿਆ। ਇਸ ਮੌਕੇ ਪਹਿਲਾ ਸੈਮੀਫਾਈਨਲ ਮੈਚ ਅੰਮ੍ਰਿਤਸਰ ਅਤੇ ਮਸਤੂਆਣਾ ਕਲੱਬ ਵਿਚਕਾਰ ਖੇਡਿਆ ਗਿਆ। ਜੋ ਕਿ ਬਹੁਤ ਹੀ ਫਸਵੇਂ ਮੁਕਾਬਲੇ ਵਿਚ ਅੰਮ੍ਰਿਤਸਰ ਦੀ ਟੀਮ ਜੇਤੂ ਰਹੀ। ਦੂਜਾ ਸੈਮੀਫਾਇਨਲ ਮੈਚ ਨੂਰਮਹਿਲ ਅਤੇ ਪੰਚਕੂਲਾ ਕਲੱਬ ਵਿਚਕਾਰ ਕਰਵਾਇਆ ਜਿਸ ਵਿਚ ਪੰਚਕੂਲਾ ਦੀ ਟੀਮ ਜੇਤੂ ਰਹੀ। ਫਾਈਨਲ ਮੈਚ ਅੰਮ੍ਰਿਤਸਰ ਕਲੱਬ ਅਤੇ ਪੰਚਕੂਲਾ ਦੇ ਦਰਮਿਆਨ ਖੇਡਿਆ ਗਿਆ, ਜਿਸ ਵਿਚ ਪੰਚਕੂਲਾ ਦੀ ਟੀਮ ਜੇਤੂ ਰਹੀ।

ਰੇਲ ਕੋਚ ਫੈਕਟਰੀ ਤੇ ਬੀ.ਐਸ.ਐਫ. ਜੇਤੂ

ਜਲੰਧਰ, 7 ਨਵੰਬਰ - 26ਵਾਂ ਸਰਵੋ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਜਲੰਧਰ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਈ ਐਮ ਈ ਜਲੰਧਰ ਨੂੰ 4-2 ਦੇ ਫਰਕ ਨਾਲ ਹਰਾ ਦਿੱਤਾ। ਇਸ ਟੂਰਨਾਮੈਂਟ ਦੇ ਪਹਿਲੇ ਦਿਨ ਪੰਜਾਬ ਪੁਲਿਸ ਅਤੇ ਕੋਰ ਆਫ ਸਿਗਨਲ ਦੀ ਟੀਮ ਬਿਨਾਂ ਕਿਸੇ ਗੋਲ ਦੇ ਬਰਾਬਰ ਰਹੀਆਂ। ਬੀ.ਐਸ.ਐਫ. ਨੇ ਪੰਜਾਬ ਐਂਡ ਸਿੰਧ ਬੈਂਕ ਨੂੰ 4-3 ਦੇ ਫਰਕ ਨਾਲ ਹਰਾ ਕੇ ਟੂਰਨਾਮੈਂਟ ਦਾ ਵੱਡਾ ਉਲਟਫੇਰ ਕੀਤਾ। ਪੂਲ ਸੀ ਦੇ ਪਹਿਲੇ ਮੈਚ ਵਿਚ ਰੇਲ ਕੋਚ ਫੈਕਟਰੀ ਨੇ ਈ ਐਮ ਈ ਨੂੰ 4-2 ਨਾਲ ਹਰਾ ਕੇ ਲੀਗ ਦੌਰ ਵਿਚ ਤਿੰਨ ਅੰਕ ਹਾਸਲ ਕਰ ਲਏ। ਪੂਲ ਡੀ ਵਿਚ ਪੰਜਾਬ ਪੁਲਿਸ ਅਤੇ ਕੋਰ ਆਫ ਸਿਗਨਲ ਦੀਆਂ ਟੀਮਾਂ ਬਿਨਾਂ ਕਿਸੇ ਗੋਲ ਦੇ ਬਰਾਬਰ ਰਹਿਣ ਕਰਕੇ ਦੋਵਾਂ ਟੀਮਾਂ ਨੂੰ 1-1 ਅੰਕ ਮਿਲਿਆ। ਤੀਸਰਾ ਮੈਚ ਪੂਲ ਏ ਵਿਚ ਪੰਜਾਬ ਐਂਡ ਸਿੰਘ ਬੈਂਕ ਅਤੇ ਬੀ.ਐਸ.ਐਫ. ਜਲੰਧਰ ਦਰਮਿਆਨ ਖੇਡਿਆ ਗਿਆ। ਬੀ.ਐਸ.ਐਫ. ਨੇ ਪੰਜਾਬ ਐਂਡ ਸਿੰਧ ਬੈਂਕ ਨੂੰ 4-3 ਨਾਲ ਹਰਾ ਕੇ ਟੂਰਨਾਮੈਂਟ ਦੇ ਪਹਿਲੇ ਦਿਨ ਵੱਡਾ ਉਲਟਫੇਰ ਕੀਤਾ।

ਛੇਵੀਆਂ ਖਾਲਸਾਈ ਖੇਡਾਂ 'ਚ ਮੁਕਤਸਰ ਦੀਆਂ ਲੜਕੀਆਂ ਨੇ ਮਾਰੀ ਬਾਜ਼ੀ

ਤਲਵੰਡੀ ਸਾਬੋ, 7 ਨਵੰਬਰ - ਤਲਵੰਡੀ ਸਾਬੋ 'ਚ ਛੇਵੀਆਂ ਖਾਲਸਾਈ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਗੁਰੂ ਨਾਨਕ ਕਾਲਜ ਮੁਕਤਸਰ ਦੀਆਂ ਲੜਕੀਆਂ ਨੇ 43 ਨੰਬਰ ਹਾਸਲ ਕਰਕੇ ਲੜਕੀਆਂ ਵਿਚ ਓਵਰ ਆਲ ਚੈਂਪੀਅਨਸ਼ਿੱਪ ਹਾਸਲ ਕੀਤੀ ਤੇ ਇਸੇ ਹੀ ਕਾਲਜ ਦੀ ਲੜਕੀ ਮਨਪ੍ਰੀਤ ਕੌਰ ਟੂਰਨਾਮੈਂਟ ਦੀ ਸਭ ਤੋਂ ਵੱਧ ਤੇਜ਼ ਦੌੜਾਕ ਬਣੀ ਜਦ ਕਿ ਗੁਰੂ ਨਾਨਕ ਕਾਲਜ ਮੋਗਾ ਅਤੇ ਗੁਰੂ ਨਾਨਕ ਕਾਲਜ ਬੁਢਲਾਡਾ ਦੀਆਂ ਲੜਕੀਆਂ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਰਹੀਆਂ। ਲੜਕਿਆਂ ਵਿਚ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਲੜਕਿਆਂ ਚੈਂਪੀਅਨਸ਼ਿਪ ਹਾਸਲ ਕੀਤੀ ਤੇ ਸਤਨਾਮ ਸਿੰਘ ਖਾਲਸਾ ਕਾਲਜ ਡਰੌਲੀ ਕਲਾਂ ਸਭ ਤੋਂ ਤੇਜ਼ ਦੌੜਾਕ ਬਣਿਆ। ਕਬੱਡੀ ਦੇ ਫਾਈਨਲ ਮੁਕਾਬਲੇ ਵਿਚ ਗੁਰੂ ਨਾਨਕ ਕਾਲਜ ਮੋਗਾ ਨੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਕਾਲਜ ਦੁਮੇਲੀ ਦੀ ਟੀਮ ਨੂੰ 28 ਦੇ ਮੁਕਾਬਲੇ 55 ਅੰਕਾਂ ਨਾਲ ਹਰਾ ਕੇ ਕਬੱਡੀ ਦਾ ਖਿਤਾਬ ਜਿੱਤਿਆ। ਕੁਝ ਨਤੀਜੇ ਇੰਜ ਰਹੇ। ਬਾਸਕਿਟਬਾਲ ਬੁਢਲਾਡਾ ਦੀ ਟੀਮ ਨੇ ਪਹਿਲਾ, ਗੜਦੀਵਾਲ ਨੇ ਦੂਜਾ ਅਤੇ ਪਟਿਆਲਾ ਕਾਲਜ ਨੇ ਤੀਜਾ ਸਥਾਨ ਹਾਸਲ ਕੀਤਾ। ਵਾਲੀਬਾਲ ਵਿਚ ਖਾਲਸਾ ਕਾਲਜ ਬਠਿੰਡਾ ਪਹਿਲੇ, ਫਤਿਹਗੜ੍ਹ ਸਾਹਿਬ ਦੂਜੇ ਅਤੇ ਖਾਲਸਾ ਕਾਲਜ ਗੜਦੀਵਾਲ ਤੀਜੇ ਸਥਾਨ 'ਤੇ ਰਿਹਾ। ਬੈਡਮਿੰਟਨ ਲੜਕੀਆਂ ਮੁਕਤਸਰ ਕਾਲਜ ਨੇ ਪਹਿਲਾ, ਕੋਟਾ ਕਾਲਜ ਨੇ ਦੂਜਾ ਅਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਨੇ ਤੀਜਾ ਸਥਾਨ ਹਾਸਲ ਕੀਤਾ। ਵਾਲੀਬਾਲ ਵਿਚ ਜੀ. ਐਨ. ਕਾਲਜ ਦੀਆਂ ਲੜਕੀਆਂ ਪਹਿਲੇ, ਤਲਵੰਡੀ ਸਾਬੋ ਦੀਆਂ ਦੂਜੇ ਅਤੇ ਕੋਟਾ ਕਾਲਜ ਦੀਆਂ ਲੜਕੀਆਂ ਤੀਜੇ ਸਥਾਨ 'ਤੇ ਰਹੀਆਂ। ਫੁੱਟਬਾਲ ਵਿਚ ਜੀ. ਐਨ. ਕਾਲਜ ਬਠਿੰਡਾ ਪਹਿਲੇ, ਮਹਿਲ ਕਲਾਂ ਦੂਜੇ ਅਤੇ ਤਲਵੰਡੀ ਸਾਬੋ ਲੜਕੀਆਂ ਦੀ ਟੀਮ ਤੀਜੇ ਸਥਾਨ 'ਤੇ ਰਹੀ।

ਪੰਜਾਬ ਸਕੂਲਜ਼ ਖੇਡਾਂ ਦੇ ਚੋਣ ਟ੍ਰਾਇਲ 10 ਨੂੰ

ਮੁਕੰਦਪੁਰ, 7 ਨਵੰਬਰ - ਪੰਜਾਬ ਸਕੂਲਜ਼ ਖੇਡਾਂ ਜੋ ਕਿ 16-20 ਨਵੰਬਰ ਤੱਕ ਰੋਪੜ 'ਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਲਈ ਬੈਡਮਿੰਟਨ ਟੀਮ ਦੀ ਚੋਣ ਅਤੇ ਕੈਂਪ ਵਿਚ ਹਿੱਸਾ ਲੈਣ ਲਈ ਚੋਣ ਕਰਨ ਵਾਸਤੇ ਬੈਡਮਿੰਟਨ ਖਿਡਾਰੀਆਂ ਦੇ ਟ੍ਰਾਇਲ 10 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਮਲਟੀਪਰਪਜ਼ ਹਾਲ ਵਿਖੇ ਹੋ ਰਹੇ ਹਨ।

ਪੰਜਾਬ ਦੀ ਟੀਮ ਜਿੱਤੀ

ਚੱਬੇਵਾਲ, 7 ਨਵੰਬਰ - ਮੱਧ ਪ੍ਰਦੇਸ਼ ਦੇ ਸ਼ਹਿਰ ਸਾਗਰ 'ਚ 55 ਵੀਂ ਰਾਸ਼ਟਰੀ ਫੁੱਟਬਾਲ ਲੀਗ ਸਕੂਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਲਈ ਲੜਕੇ (ਅੰਡਰ-19) ਪੰਜਾਬ ਦੀ ਟੀਮ ਦਾ ਫਾਈਨਲ ਮੁਕਾਬਲਾ ਦਿੱਲੀ ਦੀ ਟੀਮ ਨਾਲ ਹੋਇਆ, ਜਿਸ ਵਿਚ ਪੂਰਾ ਸਮਾ ਬਰਾਬਰ ਰਹਿਣ ਪਿਛੋਂ ਟਾਈਬਰੇਕਰ ਰਾਹੀਂ ਪੰਜਾਬ ਦੀ ਟੀਮ ਨੇ 3-1 ਦੇ ਫਰਕ ਨਾਲ ਜਿੱਤ ਪ੍ਰਾਪਤ ਕਰਕੇ ਚੈਂਪੀਅਨਸ਼ਿਪ 'ਤੇ ਕਬਜ਼ਾ ਕਰ ਲਿਆ।

ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਲਈ ਟੀਮ ਰਵਾਨਾ

ਪਟਿਆਲਾ, 7 ਨਵੰਬਰ - ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਜੋ ਕਿ ਚੀਨ ਦੇ ਸ਼ਹਿਰ ਗੁਆਂਗਜੂ ਵਿਖੇ 10 ਤੋਂ 14 ਨਵੰਬਰ ਤੱਕ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ 77 ਮੈਂਬਰੀ ਭਾਰਤੀ ਦਲ ਦਾ ਐਲਾਨ ਕਰ ਦਿੱਤਾ ਗਿਆ। ਇਹ ਦਲ ਪਟਿਆਲਾ ਤੋਂ ਕੌਮੀ ਟੀਮ ਦੇ ਮੁੱਖ ਕੋਚ ਪਦਮ ਸ੍ਰੀ ਬਹਾਦਰ ਸਿੰਘ ਦੀ ਅਗਵਾਈ 'ਚ ਰਵਾਨਾ ਹੋ ਗਿਆ ਹੈ।

ਪਹਿਲਵਾਨਾਂ ਦੀ ਚੋਣ 11-12 ਨੂੰ

ਰਾਮ ਤੀਰਥ, 7 ਨਵੰਬਰ - ਖੇਡ ਸਕੀਮ ਅਧੀਨ ਪ੍ਰੀਤਮ ਸਟੇਡੀਅਮ ਕੋਹਾਲੀ ਵਿਖੇ 14 ਸਾਲਾਂ ਤੋਂ ਘੱਟ ਉਮਰ ਦੇ ਪਹਿਲਵਾਨਾਂ ਦੀ ਚੋਣ 11, 12 ਨਵੰਬਰ ਨੂੰ ਹੋ ਰਹੀ ਹੈ। ਪ੍ਰਧਾਨ ਸ੍ਰੀ ਕਾਬਲ ਸਿੰਘ ਲਾਲੀ ਔਲਖ ਅਤੇ ਨੈਸ਼ਨਲ ਚੈਂਪੀਅਨ ਪਹਿਲਵਾਨ ਪਦਾਰਥ ਕੋਹਾਲੀ ਨੇ 14 ਸਾਲ ਤੋਂ ਘੱਟ ਉਮਰ ਦੇ ਪਹਿਲਵਾਨਾਂ ਨੂੰ 11, 12 ਨਵੰਬਰ ਨੂੰ ਸਵੇਰੇ 9 ਵਜੇ ਤਕ ਪ੍ਰੀਤਮ ਸਟੇਡੀਅਮ ਕੋਹਾਲੀ ਵਿਖੇ ਪਹੁੰਚਣ ਲਈ ਕਿਹਾ ਹੈ।

ਛੇਵੀਆਂ ਖਾਲਸਾਈ ਖੇਡਾਂ

ਤਲਵੰਡੀ ਸਾਬੋ, 6 ਨਵੰਬਰ - ਤਲਵੰਡੀ ਸਾਬੋ ਦੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਚ ਛੇਵੀਆਂ ਖਾਲਸਾਈ ਖੇਡਾਂ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਦੂਜੇ ਦਿਨ ਕਈ ਖੇਡਾਂ ਫਾਈਨਲ ਹੋ ਗਈਆਂ। ਇਨ੍ਹਾਂ ਖੇਡਾਂ ਦੇ ਨਤੀਜਿਆਂ 'ਚ ਉੱਚੀ ਛਾਲ ਵਿਚ ਰਮਨਦੀਪ ਕੌਰ ਫਤਿਹਗੜ੍ਹ ਪਹਿਲੇ, ਰਾਣੀ ਕੌਰ ਤਲਵੰਡੀ ਸਾਬੋ ਦੂਜੇ ਅਤੇ ਜਸਦੀਪ ਕੌਰ ਮੁਕਤਸਰ ਤੀਜੇ ਸਥਾਨ 'ਤੇ ਰਹੀ। ਗੋਲਾ ਸੁੱਟਣ ਵਿਚ ਮੋਗਾ ਦੀ ਗੁਰਜੀਤ ਕੌਰ ਪਹਿਲੇ, ਗੜਦੀਵਾਲਾ ਦੀ ਕਿਰਨਜੀਤ ਕੌਰ ਦੂਜੇ ਅਤੇ ਬੁਢਲਾਡਾ ਦੀ ਗੁਰਵੀਰ ਕੌਰ ਤੀਜੇ ਸਥਾਨ 'ਤੇ ਰਹੀ। ਉੱਚੀ ਛਾਲ (ਲੜਕੇ) ਬੁਢਲਾਡੇ ਦਾ ਸੇਵਕ ਪਹਿਲੇ, ਭਦੌੜ ਦਾ ਅਮਨਦੀਪ ਸਿੰਘ ਦੂਜੇ ਅਤੇ ਗੜਦੀਵਾਲਾ ਦਾ ਹਰਮੀਤ ਤੀਜੇ ਸਥਾਨ 'ਤੇ ਰਿਹਾ। ਨੇਜਾ ਸੁੱਟਣ (ਲੜਕੀਆਂ) ਮੋਗਾ ਦੀ ਪ੍ਰਦੀਪ ਪਹਿਲੇ, ਮੁਕਤਸਰ ਦੀ ਮਨਜਿੰਦਰ ਕੌਰ ਦੂਜੇ ਅਤੇ ਬੁਢਲਾਡਾ ਦੀ ਗੁਰਵੀਰ ਕੌਰ ਤੀਜੇ ਸਥਾਨ 'ਤੇ ਰਹੀ। 100 ਮੀਟਰ ਦੌੜ ਲੜਕੇ ਦਬੜੀਕਲਾ ਦਾ ਬਲਰਾਜ ਸਿੰਘ ਪਹਿਲੇ ਅਤੇ ਜਸਵਿੰਦਰ ਸਿੰਘ ਦੂਜੇ ਜਦ ਕਿ ਬਟਾਲਾ ਦਾ ਜਗਸੀਰ ਸਿੰਘ ਤੀਜੇ ਸਥਾਨ 'ਤੇ ਰਿਹਾ। 100 ਮੀਟਰ ਦੌੜ (ਲੜਕੀਆਂ) ਮੁਕਤਸਰ ਦੀ ਮਨਪ੍ਰੀਤ ਕੌਰ ਪਹਿਲੇ, ਬੁਢਲਾਡਾ ਦੀ ਰਸਦੀਪ ਕੌਰ ਦੂਜੇ ਅਤੇ ਮੁਕਤਸਰ ਦੀ ਗੁਰਵੀਰ ਕੌਰ ਤੀਜੇ ਸਥਾਨ 'ਤੇ ਰਹੀ। 5000 ਮੀਟਰ ਦੌੜ ਲੜਕੇ ਵਿਚ ਦਬੜ ਕਲਾਂ ਦਾ ਨਵੀਨ ਕੁਮਾਰ ਪਹਿਲੇ ਅਤੇ ਮਿਥਨ ਕੁਮਾਰ ਦੂਜੇ ਸਥਾਨ 'ਤੇ ਰਿਹਾ ਜਦ ਕਿ ਆਨੰਦਪੁਰ ਸਾਹਿਬ ਗੁਰਵਿੰਦਰ ਸਿੰਘ ਤੀਜੇ ਸਥਾਨ 'ਤੇ ਰਿਹਾ।

26ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਸ਼ੁਰੂ

ਜਲੰਧਰ, 6 ਨਵੰਬਰ - ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਬਲਟਨ ਪਾਰਕ 'ਚ 26ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਖੇਡਣ ਵਾਲੀਆਂ ਟੀਮਾਂ ਨੂੰ ਚਾਰ ਪੂਲ ਵਿਚ ਵੰਡਿਆ ਗਿਆ ਹੈ ਅਤੇ ਹਰ ਪੂਲ ਦੀ ਜੇਤੂ ਟੀਮ ਸੈਮੀਫਾਈਨਲ ਵਿਚ ਪ੍ਰਵੇਸ਼ ਕਰੇਗੀ ਜੋ ਕਿ 12 ਨਵੰਬਰ ਨੂੰ ਖੇਡੇ ਜਾਣਗੇ। ਸ੍ਰੀ ਸੰਧੂ ਅਨੁਸਾਰ ਪਿਛਲੇ ਸਾਲ ਦੀ ਜੇਤੂ ਪੰਜਾਬ ਅਤੇ ਸਿੰਧ ਬੈਂਕ (ਦਿੱਲੀ), ਸੀਮਾ ਸੁੱਰਖਿਆ ਬਲ ਜਲੰਧਰ ਤੇ ਇੰਡੀਅਨ ਏਅਰਫੋਰਸ ਦਿੱਲੀ ਨੂੰ ਪੂਲ-ਏ ਵਿਚ, ਏਅਰ ਇੰਡੀਆ ਮੁੰਬਈ, ਨਾਮਧਾਰੀ ૸9 ਸਿਰਸਾ ਤੇ ਪੰਜਾਬ ਨੈਸ਼ਨਲ ਬੈਂਕ (ਦਿੱਲੀ) ਨੂੰ ਪੂਲ (ਬੀ) ਵਿਚ ਸਾਬਕਾ ਚੈਂਪੀਅਨ ਇੰਡੀਅਨ ਆਇਲ ਮੁੰਬਈ, ਰੇਲ ਕੋਚ ਫੈਕਟਰੀ ਕਪੂਰਥਲਾ ਤੇ ਈ. ਐਮ. ਈ. ਜਲੰਧਰ ਨੂੰ ਪੂਲ (ਸੀ) ਵਿਚ ਜਦਕਿ ਭਾਰਤ ਪੈਟਰੋਲੀਅਮ ਮੁੰਬਈ, ਪੰਜਾਬ ਪੁਲਿਸ ਅਤੇ ਕੋਰ ਆਫ ਸਿਗਨਲ ਨੂੰ ਪੂਲ (ਡੀ) ਵਿਚ ਰੱਖਿਆ ਗਿਆ ਹੈ। ਉਦਘਾਟਨੀ ਦਿਨ ਤਿੰਨ ਮੈਚ ਖੇਡੇ ਜਾਣਗੇ, ਪਰ ਟੂਰਨਾਮੈਂਟ ਦਾ ਰਸਮੀ ਉਦਘਾਟਨੀਮੈਚ 7 ਨਵੰਬਰ ਨੂੰ ਸ਼ਾਮ 5-45 ਵਜੇ ਚੈਂਪੀਅਨ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਬਨਾਮ ਸੀਮਾ ਸੁਰੱਖਿਆ ਬੱਲ ਵਿਚਕਾਰ ਖੇਡਿਆ ਜਾਵੇਗਾ। ਇਸ ਵਾਰ ਜੇਤੂ ਰਹਿਣ ਵਾਲੀ ਟੀਮ 2.50 ਲੱਖ ਰੁਪਏ ਅਤੇ ਉਪ ਜੇਤੂ ਟੀਮ 1.50 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਟੂਰਨਾਮੈਂਟ ਦੇ ਵਧੀਆ ਖਿਡਾਰੀ ਨੂੰ 25.000 ਹਜ਼ਾਰ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਮੈਚ ਵੇਖੋ ਮੁਫਤ, ਨਾਲੇ ਲੈ ਜਾਓ ਇਨਾਮ-ਸੁਸਾਇਟੀ ਵੱਲੋਂ ਪਿਛਲੇ ਵਰ੍ਹੇ ਦੀ ਤਰ੍ਹਾਂ ਇਸ ਵਾਰੀ ਵੀ ਦਰਸ਼ਕਾਂ ਲਈ ਲੱਕੀ ਕੂਪਨ ਇਨਾਮੀ ਯੋਜਨਾ ਦੇ ਇਨਾਮਾਂ ਵਿਚ ਵਾਧਾ ਕੀਤਾ ਗਿਆ ਹੈ। ਇਸ ਵਾਰ 2 ਟੀ. ਵੀ. (ਰੰਗਦਾਰ), 2 ਮੋਬਾਈਲ ਸੈੱਟ, 2 ਮਾਈਕਰੋਵੇਵ, 1 ਫਰਿੱਜ, 1 ਵਾਸ਼ਿੰਗ ਮਸ਼ੀਨ ਅਤੇ ਸਪੋਰਟਸ ਕਿੱਟ ਹੋਣਗੇ। ਦਰਸ਼ਕਾਂ ਲਈ ਮੈਚ ਦੇਖਣ ਲਈ ਦਾਖਲਾ ਮੁਫਤ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਦਰਸ਼ਕਾਂ ਲਈ ਸੁੱਖ ਸਾਗਰ ਵੱਲੋਂ ਰੋਜ਼ਾਨਾ ਰੰਗਾ-ਰੰਗ ਪ੍ਰੋਗਰਾਮ, ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ ਅਤੇ ਸਤਵਿੰਦਰ ਬਿੱਟੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਣਗੇ।

55ਵੀਆਂ ਪੰਜਾਬ ਅੰਤਰ ਜ਼ਿਲ੍ਹਾ 5 ਰੋਜ਼ਾ ਨੈਟਬਾਲ ਖੇਡਾਂ ਸਮਾਪਤ

ਗੁਰਦਾਸਪੁਰ, 6 ਨਵੰਬਰ - 55ਵੀਆਂ ਪੰਜਾਬ ਅੰਤਰ ਜ਼ਿਲ੍ਹਾ 5 ਰੋਜ਼ਾ ਨੈਟਬਾਲ ਲੜਕੀਆਂ ਅੰਡਰ 14 ਅਤੇ ਅੰਡਰ 19 ਸਾਲਾਂ ਵਰਗ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਜ਼ਿਲ੍ਹਾ ਬਠਿੰਡਾ ਦੀਆਂ ਨੈਟਬਾਲ ਖਿਡਾਰਨਾਂ ਨੇ ਦੋਵਾਂ ਵਰਗਾਂ ਵਿਚੋਂ ਜਿੱਤ ਪ੍ਰਾਪਤ ਕੀਤੀ। ਇਨ੍ਹਾਂ ਖੇਡਾਂ 'ਚ 14 ਸਾਲ ਤੋਂ ਘੱਟ ਵਰਗ ਲੜਕੀਆਂ ਨੈਟਬਾਲ ਦੀਆਂ 10 ਟੀਮਾਂ ਅਤੇ 19 ਸਾਲਾ ਵਰਗ 'ਚੋਂ 11 ਟੀਮਾਂ ਨੇ ਭਾਗ ਲਿਆ। ਨੈਟਬਾਲ ਖਿਡਾਰਨਾਂ ਦੇ 14 ਸਾਲ ਵਰਗ ਵਿਚੋਂ ਬਠਿੰਡਾ ਦੀ ਟੀਮ ਨੇ 11 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਕਪੂਰਥਲਾ ਦੀ ਟੀਮ ਨੇ 8 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 19 ਸਾਲ ਵਰਗ ਵਿਚ ਬਠਿੰਡਾ ਦੀ ਟੀਮ ਨੇ 14 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਅੰਮ੍ਰਿਤਸਰ ਦੀਆਂ ਖਿਡਾਰਨਾਂ ਨੇ 4 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

56ਵੀਆਂ ਪੰਜਾਬ ਸਕੂਲ ਖੇਡਾਂ ਦੇ ਅੰਤਰ ਜ਼ਿਲ੍ਹਾ ਐਥਲੈਟਿਕਸ ਮੁਕਾਬਲੇ

ਲੁਧਿਆਣਾ, 6 ਨਵੰਬਰ - ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ 56ਵੀਆਂ ਪੰਜਾਬ ਸਕੂਲ ਖੇਡਾਂ ਦੇ ਤਹਿਤ ਅੰਤਰ ਜ਼ਿਲ੍ਹਾ ਐਥਲੈਟਿਕਸ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਦੇ ਪਹਿਲੇ ਦਿਨ ਲੜਕੀਆਂ (ਅੰਡਰ-19) ਲੰਬੀ ਛਾਲ ਵਿੱਚੋਂ ਸੰਗਰੂਰ ਦੀ ਕੁਲਵਿੰਦਰ ਕੌਰ ਨੇ ਪਹਿਲਾ, ਰੋਪੜ ਦੀ ਅਮਰ ਕੌਰ ਨੇ ਦੂਜਾ ਅਤੇ ਜਲੰਧਰ ਦੀ ਰਜਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਦੌੜ ਵਿੱਚੋਂ ਹੁਸ਼ਿਆਰਪੁਰ ਦੀ ਅਮਨਦੀਪ ਕੌਰ ਨੇ ਪਹਿਲਾ, ਲੁਧਿਆਣਾ ਦੀ ਰੁਬੀਨਾ ਸ਼ਰਮਾ ਨੇ ਦੂਜਾ ਅਤੇ ਐਚ.ਐਮ.ਵੀ. ਜਲੰਧਰ (ਖੇਡ ਵਿੰਗ) ਦੀ ਪਿੰਕੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ (ਅੰਡਰ-17) : 1500 ਦੌੜ ਵਿੱਚੋਂ ਹੁਸ਼ਿਆਰਪੁਰ ਦੀਆਂ ਜੋਤੀ ਸੈਣੀ ਅਤੇ ਹਰਪ੍ਰੀਤ ਕੌਰ ਨੇ ਪਹਿਲਾ ਅਤੇ ਦੂਜਾ, ਸਪੋਰਟਸ ਵਿੰਗ ਕੈਰੋਂ ਦੀ ਕੁਲਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਵਿਚੋਂ ਪੰਜ ਗਰਾਈਆਂ (ਗੁਰਦਾਸਪੁਰ) ਦੀ ਭੂਮਿਕਾ ਠਾਕੁਰ ਨੇ ਪਹਿਲਾ, ਪਟਿਆਲਾ ਦੀ ਸੰਦੀਪ ਕੌਰ ਨੇ ਦੂਜਾ ਅਤੇ ਗੁਰਦਾਸਪੁਰ ਦੀ ਸੁਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ (ਅੰਡਰ-14) 600 ਮੀਟਰ ਦੌੜ ਵਿਚੋਂ ਪੰਜ ਗਰਾਈਆਂ (ਵਿੰਗ) ਦੀ ਮਨਜੋਤ ਕੌਰ ਨੇ ਪਹਿਲਾ, ਖੇਡ ਵਿੰਗ ਕੈਰੋਂ ਦੀ ਸਰਬਜੀਤ ਕੌਰ ਨੇ ਦੂਜਾ ਅਤੇ ਹੁਸ਼ਿਆਰਪੁਰ ਦੀ ਸਵਾਤੀ ਮਹਿਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੇ (ਅੰਡਰ-19): 1500 ਮੀਟਰ ਦੌੜ ਵਿਚੋਂ ਗੁਰਦਾਸਪੁਰ ਦੇ ਲਵਪ੍ਰੀਤ ਸਿੰਘ ਨੇ ਪਹਿਲਾ, ਮਾਨਸਾ ਦੇ ਦਰਸ਼ਨ ਸਿੰਘ ਨੇ ਦੂਜਾ ਅਤੇ ਗੁਰਦਾਸਪੁਰ ਦੇ ਹਰਮਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟ ਪੁੱਟ (ਗੋਲਾ) ਵਿੱਚੋਂ ਫਿਰੋਜ਼ਪੁਰ ਦੇ ਗੁਰਵੰਤ ਸਿੰਘ ਨੇ ਪਹਿਲਾ, ਲੁਧਿਆਣਾ ਦੇ ਯੁਧਵੀਰ ਸਿੰਘ ਨੇ ਦੂਜਾ ਅਤੇ ਸੰਗਰੂਰ ਦੇ ਹਰਸ਼ਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੇ (ਅੰਡਰ-17): 1500 ਮੀਟਰ ਦੌੜ ਵਿਚੋਂ ਤਰਨਤਾਰਨ ਦੇ ਗੁਰਜੀਤ ਸਿੰਘ ਨੇ ਪਹਿਲਾ, ਸੰਤ ਅਤਰ ਸਿੰਘ ਅਕੈਡਮੀ ਮਸਤੂਆਣਾ ਦੇ ਲਵਪ੍ਰੀਤ ਸਿੰਘ ਨੇ ਦੂਜਾ, ਪੰਜ ਗਰਾਈਆਂ ਖੇਡ ਵਿੰਗ (ਗੁਰਦਾਸਪੁਰ) ਦੇ ਲਵਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੇ (ਅੰਡਰ-14): ਡਿਸਕਸ ਥਰੋਅ ਮੁਕਾਬਲੇ ਵਿਚੋਂ ਪਟਿਆਲਾ ਦੇ ਸਿਮਰਨ ਸਿੰਘ ਨੇ ਪਹਿਲਾ ਅਤੇ ਪਟਿਆਲਾ ਦੇ ਹੀ ਗੁਰਵਿੰਦਰ ਸਿੰਘ ਨੇ ਦੂਜਾ ਅਤੇ ਫਿਰੋਜ਼ਪੁਰ ਦੇ ਧਰਮਪਾਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 600 ਮੀਟਰ ਦੌੜ ਵਿਚੋਂ ਲੁਧਿਆਣਾ ਦੇ ਧਰਮਿੰਦਰ ਕੁਮਾਰ ਨੇ ਪਹਿਲਾ, ਸਪੋਰਟਸ ਵਿੰਗ ਪੱਟੀ ਦੇ ਰਜਵੰਤ ਸਿੰਘ ਨੇ ਦੂਜਾ ਅਤੇ ਗੁਰਦਾਸਪੁਰ ਦੇ ਜਗਪ੍ਰੀਤ ਚਾਵਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਛੇਵੀਆਂ ਖਾਲਸਾਈ ਖੇਡਾਂ ਸ਼ੁਰੂ

ਤਲਵੰਡੀ ਸਾਬੋ, 5 ਨਵੰਬਰ - ਤਲਵੰਡੀ ਸਾਬੋ ਦੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਛੇਵੀਆਂ ਖਾਲਸਾਈ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ 24 ਕਾਲਜਾਂ ਦੇ ਲਗਪਗ 15 ਸੌ ਖਿਡਾਰੀ ਖਿਡਾਰਨਾਂ ਨੇ ਸੋਹਣਾ ਮਾਰਚ ਪਾਸਟ ਕੀਤਾ। ਪੰਜਾਬ ਅਤੇ ਹਰਿਆਣਾ ਵਿਚਕਾਰ ਹੋਏ ਪ੍ਰਦਰਸ਼ਨੀ ਕਬੱਡੀ ਮੈਚ ਨੂੰ ਪੰਜਾਬ ਨੇ ਜਿੱਤ ਲਿਆ। ਜੇਤੂ ਨੂੰ ਇਕ ਲੱਖ ਅਤੇ ਦੂਜੇ ਨੰਬਰ ਤੇ ਰਹਿਣ ਵਾਲੀ ਹਰਿਆਣਾ ਟੀਮ ਨੂੰ 50 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ 800 ਮੀਟਰ ਦੌੜ ਲੜਕੇ ਸਤਨਾਮ ਸਿੰਘ ਡਰੌਲੀ, ਅੰਮ੍ਰਿਤ ਸਿੰਘ ਡਰੌਲੀ ਅਤੇ ਮਨਪ੍ਰੀਤ ਸਿੰਘ ਮੁਕਤਸਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਨੰਬਰ 'ਤੇ ਰਹੇ। 800 ਮੀਟਰ ਦੌੜ ਲੜਕੀਆਂ ਗਗਨਦੀਪ ਕੌਰ ਬੁਢਲਾਡਾ, ਬਲਜਿੰਦਰ ਕੌਰ ਡਰੌਲੀ ਅਤੇ ਨਰਿੰਦਰਪਾਲ ਕੌਰ ਨੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕੀਤੇ।

ਕਬੱਡੀ ਟੂਰਨਾਮੈਂਟ 'ਚ ਬਾਬਾ ਹੰਦਾਲ ਕਲੱਬ ਬੋਪਾਰਾਏ ਜੇਤੂ

ਭੰਗਾਲਾ, 5 ਨਵੰਬਰ - ਉੱਪ ਮੰਡਲ ਮੁਕੇਰੀਆਂ ਦੇ ਪਿੰਡ ਲਾਡਪੁਰ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਬਾਬਾ ਹੰਦਾਲ ਕਲੱਬ ਬੋਪਾਰਾਏ ਨੇ ਬਾਬਾ ਹੰਸਾ ਸਿੰਘ ਜੀ ਸਪੋਰਟਸ ਕਲੱਬ ਬੱਛੋਵਾਲ ਨੂੰ ਓਪਨ ਕਬੱਡੀ ਦੇ ਫਾਈਨਲ ਮੈਚ ਵਿੱਚ ਹਰਾ ਕੇ 51 ਹਜ਼ਾਰ ਦਾ ਇਨਾਮ ਜਿੱਤ ਲਿਆ। ਸੁਖਬੀਰ ਸਿੰਘ ਚੌਹਾਨ ਨੇ ਕਮੈਂਟਰੀ ਕੀਤੀ।

ਰਾਸ਼ਟਰ ਮੰਡਲ ਖੇਡਾਂ ਲਈ 1620 ਕਰੋੜ ਦੇ ਬਜਟ ਨੂੰ ਮਿਲੀ ਮਨਜ਼ੂਰੀ

ਨਵੀਂ ਦਿੱਲੀ, 5 ਨਵੰਬਰ - ਰਾਸ਼ਟਰਮੰਡਲ ਖੇਡਾਂ ਜੋ ਕਿ ਨਵੀਂ ਦਿੱਲੀ 'ਚ 3 ਤੋਂ 14 ਅਕਤੂਬਰ ਤੱਕ 2010 'ਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਲਈ ਕੇਂਦਰੀ ਮੰਤਰੀ ਮੰਡਲ ਨੇ 1620 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਹਿਲਾਂ ਇਨ੍ਹਾਂ ਖੇਡਾਂ ਲਈ ਸਿਰਫ 767 ਕਰੋੜ ਰੁਪਏ ਰੱਖੇ ਗਏ ਸਨ ਪਰ ਹੁਣ ਇਸ ਵਿਚ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਗਈ। ਯੁਵਕ ਮਾਮਲੇ ਵਿਭਾਗ ਨੇ ਕੁਝ ਦਿਨ ਪਹਿਲਾਂ ਕੈਬਨਿਟ ਤੋਂ ਬਜਟ ਵਧਾਉਣ ਲਈ ਪ੍ਰਸਤਾਵ ਭੇਜਿਆ ਸੀ। ਇਹ ਜਾਰੀ ਕੀਤਾ ਗਿਆ ਪੈਸੇ ਰਾਸ਼ਟਰ ਮੰਡਲ ਖੇਡਾਂ ਦੀ ਪ੍ਰਬੰਧਕ ਕਮੇਟੀ ਨੂੰ ਕਰਜ਼ੇ ਦੇ ਰੂਪ ਵਿਚ ਦਿੱਤਾ ਗਿਆ ਹੈ ਤੇ ਇਸ 'ਤੇ ਸਰਕਾਰੀ ਨਿਯਮਾਂ ਮੁਤਾਬਿਕ ਵਿਆਜ਼ ਅਦਾ ਕਰਨਾ ਪਵੇਗਾ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ੍ਰੀਮਤੀ ਅੰਬਿਕਾ ਸੋਨੀ ਨੇ ਆਖਿਆ ਕਿ ਰਾਸ਼ਟਰ ਮੰਡਲ ਖੇਡਾਂ ਦੇ ਆਯੋਜਨ ਦੇ ਮਾਧਿਅਮ ਤੋਂ 1708 ਕਰੋੜ ਦਾ ਬੰਦੋਬਸਤ ਹੋ ਜਾਣ ਦੀ ਉਮੀਦ ਹੈ।

ਹੈਂਡਬਾਲ ਚੈਂਪੀਅਨਸ਼ਿਪ ਸ਼ੁਰੂ

ਅੰਮ੍ਰਿਤਸਰ, 5 ਨਵੰਬਰ - ਅੰਤਰ ਜ਼ੋਨਲ ਹੈਂਡਬਾਲ (ਪੁਰਸ਼ ਇਸਤਰੀਆਂ) ਚੈਂਪੀਅਨਸ਼ਿਪ 6 ਤੋਂ 9 ਨਵੰਬਰ ਤੱਕ ਯੂਨੀਵਰਸਿਟੀ ਕੈਂਪਸ 'ਚ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਅਜਾਇਬ ਸਿੰਘ ਬਰਾੜ 6 ਨਵੰਬਰ ਨੂੰ ਸਵੇਰੇ 10 ਵਜੇ ਕਰਨਗੇ।

ਫੁੱਟਬਾਲ ਚੈਂਪੀਅਨਸ਼ਿਪ ਸ਼ੁਰੂ

ਅਬੋਹਰ, 5 ਨਵੰਬਰ - ਨਹਿਰੂ ਸਟੇਡੀਅਮ 'ਚ 6 ਤੋਂ 11 ਨਵੰਬਰ ਤੱਕ 31ਵੀਂ ਪੰਜਾਬ ਸਟੇਟ ਫੁੱਟਬਾਲ ਚੈਂਪੀਅਨਸ਼ਿੱਪ ਕਰਵਾਈ ਜਾ ਰਹੀ ਹੈ। ਇਸ ਵਿਚ ਪੰਜਾਬ ਦੇ ਸਾਰੇ ਜ਼ਿਲਿਆਂ ਦੀਆਂ 19 ਟੀਮਾਂ ਭਾਗ ਲੈ ਰਹੀਆਂ ਹਨ। ਅਬੋਹਰ ਵਿਚ ਪਹਿਲੀ ਵਾਰ ਹੋ ਰਹੀ ਇਸ ਇੰਟਰ ਜ਼ਿਲਾ ਚੈਪੀਅਨਸ਼ਿਪ ਵਿਚ ਸਿਰਫ 19 ਸਾਲ ਵਰਗ ਦੇ ਲੜਕਿਆ ਦੇ ਮੁਕਾਬਲੇ ਹੋਣਗੇ। ਪਹਿਲਾ ਮੈਚ ਸ੍ਰੀਮਤੀ ਵਿਜੈ ਲਕਸ਼ਮੀ ਭਾਦੂ ਚੇਅਰਪ੍ਰਸ਼ਨ ਸਮਾਜ ਕਲਿਆਣ ਬੋਰਡ ਸ਼ੁਰੂ ਕਰਵਾਉਣਗੇ। ਹਰ ਰੋਜ਼ ਤਿੰਨ ਮੈਚ ਹੋਇਆ ਕਰਨਗੇ। ਉਨ੍ਹਾਂ ਦੱਸਿਆ ਕਿ ਜੇਤੂ ਰਹੀਆ ਟੀਮਾਂ ਨੂੰ ਸੀਲਡਾਂ ਅਤੇ ਰੈਗੂਲਰ ਸਰਟੀਫਿਕੇਟ ਦਿੱਤੇ ਜਾਣਗੇ। ਖਿਡਾਰੀਆਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ।

55ਵੀਂ ਪੰਜਾਬ ਸਕੂਲ ਦੇ ਰਾਜ ਪੱਧਰੀ ਹਾਕੀ ਮੁਕਾਬਲੇ

ਅਜੀਤਵਾਲ, 5 ਨਵੰਬਰ - 55ਵੀਂ ਪੰਜਾਬ ਸਕੂਲ ਦੇ ਰਾਜ ਪੱਧਰੀ ਹਾਕੀ ਅੰਡਰ 14 ਲੜਕੇ ਲੜਕੀਆਂ ਦੇ ਮੁਕਾਬਲੇ ਚੱਲ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਲੜਕੀਆਂ ਬਰਨਾਲਾ ਅਤੇ ਅੰਮ੍ਰਿਤਸਰ 1-1 ਨਾਲ ਬਰਾਬਰ, ਮੋਗਾ ਨੇ ਫਰੀਦਕੋਟ ਨੂੰ 6-0 ਨਾਲ, ਮੁਕਤਸਰ ਨੇ ਪਟਿਆਲਾ ਨੂੰ 10-0 ਨਾਲ, ਕੈਰੋਂ ਵਿੰਗ ਨੇ ਫਿਰੋਜ਼ਪੁਰ ਨੂੰ 6-0 ਨਾਲ, ਲੁਧਿਆਣਾ ਨੇ ਸਪੋਰਟਸ ਵਿੰਗ ਨੂੰ 2-1 ਨਾਲ, ਗੁਰਦਾਸਪੁਰ ਨੇ ਫਿਰੋਜ਼ਪੁਰ ਨੂੰ 1-0 ਨਾਲ, ਮੁਕਤਸਰ ਨੇ ਰੋਪੜ ਨੂੰ 7-0 ਨਾਲ, ਜਲੰਧਰ ਨੇ ਮਾਨਸਾ ਨੂੰ 10-0 ਨਾਲ, ਬਰਨਾਲਾ ਨੇ ਸੰਗਰੂਰ ਨੂੰ 2-0 ਨਾਲ, ਪਟਿਆਲਾ ਨੇ ਰੋਪੜ ਨੂੰ 3-0 ਨਾਲ, ਅੰਮ੍ਰਿਤਸਰ ਨੇ ਸੰਗਰੂਰ ਨੂੰ 4-0 ਨਾਲ, ਜਲੰਧਰ ਨੇ ਮੋਗਾ ਨੂੰ 3-2 ਨਾਲ, ਮੁਕਤਸਰ ਨੇ ਕਪੂਰਥਲਾ ਨੂੰ 6-0 ਨਾਲ, ਕੈਰੋਂ ਵਿੰਗ ਨੇ ਅੰਮ੍ਰਿਤਸਰ ਨੂੰ 4-0 ਨਾਲ, ਨਹਿਰੂ ਗਾਰਡਨ ਨੇ ਤਰਨ ਤਾਰਨ ਨੂੰ 4-0 ਨਾਲ ਹਰਾਇਆ। ਲੜਕਿਆਂ ਦੇ ਹੋਏ ਮੁਕਾਬਲਿਆਂ 'ਚ ਮੋਗਾ ਨੇ ਮੁਹਾਲੀ ਨੂੰ 2-0 ਨਾਲ, ਜਰਖੜ ਨੇ ਰੋਪੜ ਨੂੰ 2-0 ਨਾਲ, ਮੁਕਤਸਰ ਨੇ ਅੰਮ੍ਰਿਤਸਰ ਸਪਰਿੰਗ ਡੇਲ ਨੂੰ 3-2 ਨਾਲ, ਅੰਮ੍ਰਿਤਸਰ ਤੇ ਲੁਧਿਆਣਾ 1-1 ਨਾਲ ਬਰਾਬਰ, ਸਪੋਰਟਸ ਵਿੰਗ ਤਖਾਣਵੱਧ ਨੇ ਫਰੀਦਕੋਟ ਨੂੰ 3-0 ਨਾਲ, ਅੰਮ੍ਰਿਤਸਰ ਨੇ ਮੁਕਤਸਰ ਨੂੰ 3-0 ਨਾਲ, ਅੰਮ੍ਰਿਤਸਰ ਤੇ ਗੁਰਦਾਸਪੁਰ 1-1 ਨਾਲ ਬਰਾਬਰ, ਪਟਿਆਲਾ ਨੇ ਫਤਹਿਗੜ੍ਹ ਸਾਹਿਬ ਨੂੰ 2-0 ਨਾਲ, ਮਾਨਸਾ ਨੇ ਹੁਸ਼ਿਆਰਪੁਰ ਨੂੰ 8-0 ਨਾਲ, ਵਿੰਗ ਅੰਮ੍ਰਿਤਸਰ ਗੁਰਦਾਸਪੁਰ 1-1 ਨਾਲ ਬਰਾਬਰ, ਸ਼ਿਵਾਲਿਕ ਅਕੈਡਮੀ ਮੁਹਾਲੀ ਨੇ ਸਪਰਿੰਗ ਡੇਲ ਨੂੰ 2-0 ਨਾਲ, ਕਿਲ੍ਹਾ ਰਾਏਪੁਰ ਨੇ ਸੰਗਰੂਰ ਨੂੰ 7-0 ਨਾਲ, ਚੀਮਾਂ ਅਕੈਡਮੀ ਨੇ ਜਲੰਧਰ ਨੂੰ 6-0 ਨਾਲ, ਰੋਪੜ ਨੇ ਬਠਿੰਡਾ ਨੂੰ 2-0 ਨਾਲ, ਸਪੋਰਟਸ ਵਿੰਗ ਜਰਖੜ ਨੇ ਕਪੂਰਥਲਾ ਨੂੰ 11-0 ਨਾਲ, ਮੁਕਤਸਰ ਨੇ ਅੰਮ੍ਰਿਤਸਰ ਨੂੰ 3-0 ਨਾਲ, ਲੁਧਿਆਣਾ ਨੇ ਗੁਰਦਾਸਪੁਰ ਨੂੰ 2-0 ਨਾਲ, ਬਰਨਾਲਾ ਨੇ ਫਤਹਿਗੜ੍ਹ ਨੂੰ 2-0 ਨਾਲ, ਮੋਗਾ ਨੇ ਮਾਨਸਾ ਨੂੰ 2-1 ਨਾਲ, ਮੁਹਾਲੀ ਨੇ ਹੁਸ਼ਿਆਰਪੁਰ ਨੂੰ 6-0 ਨਾਲ, ਜਰਖੜ ਨੇ ਬਠਿੰਡਾ ਨੂੰ 10-0 ਨਾਲ, ਕਪੂਰਥਲਾ ਰੋਪੜ ਬਰਾਬਰ, ਮਾਲਵਾ ਵਿੰਗ ਨੇ ਚੀਮਾਂ ਅਕੈਡਮੀ ਨੂੰ 5-2 ਨਾਲ, ਬਰਨਾਲਾ ਨੇ ਪਟਿਆਲਾ ਨੂੰ 4-0 ਨਾਲ, ਸ਼ਿਵਾਲਿਕ ਅਕੈਡਮੀ ਨੇ ਅੰਮ੍ਰਿਤਸਰ ਨੂੰ 5-0 ਨਾਲ, ਕਿਲ੍ਹਾ ਰਾਏਪੁਰ ਨੇ ਲੁਧਿਆਣੇ ਨੂੰ 2-0 ਨਾਲ, ਮੋਗਾ ਨੇ ਬਰਨਾਲਾ ਨੂੰ 3-2 ਨਾਲ, ਮਾਲਵਾ ਵਿੰਗ ਨੇ ਸਪੋਰਟਸ ਵਿੰਗ ਤਖਾਣਵੱਧ ਨੂੰ 2-0 ਨਾਲ, ਸ਼ਿਵਾਲਿਕ ਅਕੈਡਮੀ ਨੇ ਜਰਖੜ ਅਕੈਡਮੀ ਨੂੰ 3-0 ਨਾਲ ਹਰਾਇਆ। ਤੀਸਰੇ ਦਿਨ ਸ਼ਾਮੀ ਹੋਏ ਲੜਕਿਆਂ ਦੇ ਕੁਆਟਰ ਫਾਇਨਲ ਮੁਕਾਬਲਿਆਂ 'ਚ ਜਰਖੜ ਅਕੈਡਮੀ ਨੇ ਕਿਲ੍ਹਾ ਰਾਏਪੁਰ ਅਕੈਡਮੀ ਨੂੰ 1-0 ਨਾਲ, ਮਾਲਵਾ ਵਿੰਗ ਨੇ ਬਰਨਾਲਾ ਨੂੰ 8-1 ਨਾਲ, ਸ਼ਿਵਾਲਿਕ ਅਕੈਡਮੀ ਨੇ ਲੁਧਿਆਣਾ ਨੂੰ 3-1 ਨਾਲ, ਤਖਾਣਵੱਧ ਅਕੈਡਮੀ ਨੇ ਜ਼ਿਲ੍ਹਾ ਮੋਗਾ ਨੂੰ 6-0 ਨਾਲ ਹਰਾਇਆ।

ਕੌਮੀ ਜੂਨੀਅਰ ਹਾਕੀ ਟੀਮ 'ਚ ਸ਼ਾਮਿਲ ਹੋਣ ਵਾਲੇ ਪੰਜਾਬੀ ਖਿਡਾਰੀ

ਪਟਿਆਲਾ, 4 ਨਵੰਬਰ - ਏਸ਼ੀਆ ਜੂਨੀਅਰ ਹਾਕੀ ਕੱਪ ਬਰਮਾ 'ਚ ਕਰਵਾਇਆ ਜਾ ਰਿਹਾ ਹੈ। ਇਸ ਹਾਕੀ ਕੱਪ ਲਈ ਭਾਰਤੀ ਟੀਮ ਜਾ ਰਹੀ ਹੈ। ਇਸ ਵਿਚ ਪੰਜਾਬ ਦੇ 9 ਹਾਕੀ ਖਿਡਾਰੀਆਂ ਨੇ ਨੂੰ ਕੌਮੀ ਜੂਨੀਅਰ ਹਾਕੀ ਟੀਮ ਅੰਡਰ 18 'ਚ ਸਥਾਨ ਪੱਕਾ ਕਰ ਲਿਆ ਹੈ। ਇਹ ਟੀਮ ਅੱਜ ਕੱਲ ਭੋਪਾਲ ਵਿੱਚ ਅਭਿਆਸ ਕਰ ਰਹੀ ਹੈ। ਪੰਜਾਬੀ ਖਿਡਾਰੀਆਂ ਵਿੱਚੋਂ ਦੋ ਖਿਡਾਰੀ ਅੰਮ੍ਰਿਤਸਰ ਦੇ ਸਪਰਿੰਗ ਡੇਲ ਪਬਲਿਕ ਸਕੂਲ ਦੇ ਹਨ। ਫੁੱਲਬੈਕ ਲਵਦੀਪ ਸਿੰਘ ਅਤੇ ਫਾਰਵਰਡ ਗੁਰਜੰਟ ਸਿੰਘ ਪੁੱਤਰ ਸਤਨਾਮ ਸਿੰਘ ਉਦੋਨੰਗਲ ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਦੀ ਅਕਾਦਮੀ ਵਿੱਚ ਕੋਚ ਬਲਵਿੰਦਰ ਸਿੰਘ ਬੱਲ ਕੋਲੋਂ ਸਿਖਲਾਈ ਲੈਂਦੇ ਹਨ। ਹਾਡ ਲਾਈਨ ਦਾ ਬਚਿੱਤਰ ਸਿੰਘ ਅਤੇ ਫਾਰਵਰਡ ਸੁਖਦੇਵ ਸਿੰਘ ਪਟਿਆਲਾ ਦੇ ਲਈ ਸਿਖਲਾਈ ਕੇਂਦਰ ਵਿੱਚ ਕੋਚ ਇੰਦਰਜੀਤ ਸਿੰਘ ਗਿੱਲ ਦੇ ਚੇਲੇ ਹਨ। ਇਨ੍ਹਾਂ ਵਿਚੋਂ ਤਿੰਨ ਖਿਡਾਰੀ ਮਨਪ੍ਰੀਤ ਸਿੰਘ, ਬਰਕਤ ਸਿੰਘ ਅਤੇ ਤਲਵਿੰਦਰ ਸਿੰਘ ਜਲੰਧਰ ਦੀ ਸੁਰਜੀਤ ਹਾਕੀ ਅਕਾਦਮੀ ਦੇ ਹਨ। ਇੱਕ ਖਿਡਾਰੀ ਚੰਡੀਗੜ੍ਹ ਹਾਕੀ ਅਕਾਦਮੀ ਦਾ ਮਨਮੀਤ ਰਾਜ ਸਿੰਘ ਲੈਫਟ ਹਾਫ ਦੀ ਟੀਮ ਵਿਚ ਚੁਣਿਆ ਗਿਆ ਹੈ। ਨੌਵਾਂ ਖਿਡਾਰੀ ਉਪਰਾਜ ਸਿੰਘ ਗੋਲਕੀਪਰ ਬਟਾਲਾ ਦੀ ਟੀਮ ਹਾਕੀ ਅਕਾਦਮੀ ਵਿੱਚ ਰਣਜੀਤ ਸਿੰਘ ਚੀਨਾ ਕੋਲੋਂ ਸਿਖਲਾਈ ਲੈ ਰਿਹਾ ਹੈ।

ਇੰਡੋ ਪਾਕਿ ਦੰਗਲ ਕੁਸ਼ਤੀ ਮੁਕਾਬਲੇ 7 ਨਵੰਬਰ ਤੋਂ

ਜਲੰਧਰ, 4 ਨਵੰਬਰ - 7 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ 2 ਤੋਂ 4 ਵਜੇ ਤੱਕ ਪਾਕਿਸਤਾਨ, ਈਰਾਨ ਅਤੇ ਭਾਰਤੀ ਪਹਿਲਵਾਨਾਂ ਵਿਚਕਾਰ ਕੁਸ਼ਤੀ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਵਿਚ ਦੇਸ਼-ਵਿਦੇਸ਼ 'ਚੋਂ ਹਜ਼ਾਰਾਂ ਲੋਕ ਕੁਸ਼ਤੀਆਂ ਦਾ ਆਨੰਦ ਮਾਣ ਸਕਣਗੇ। ਇਹ ਮੁਕਾਬਲੇ ਪੰਜਾਬ ਦੇ ਵੱਖ ਵੱਖ ਥਾਵਾਂ 'ਤੇ ਕਰਵਾਏ ਜਾਣਗੇ। 8 ਨਵੰਬਰ ਨੂੰ ਗੋਲ ਬਾਗ ਸਟੇਡੀਅਮ, ਅੰਮ੍ਰਿਤਸਰ ਵਿਖੇ ਇੰਡੋ-ਪਾਕਿ ਦੰਗਲ ਕਰਵਾਇਆ ਜਾਵੇਗਾ। ਇਸੇ ਤਰ੍ਹਾਂ 9 ਨਵੰਬਰ ਨੂੰ ਤਰਨ ਤਾਰਨ ਵਿਖੇ ਕੁਸ਼ਤੀਆਂ ਦਾ ਟੂਰਨਾਮੈਂਟ ਕਰਵਾਇਆ ਜਾਵੇਗਾ ਜਿਥੇ ਭਾਰਤ ਪਾਕਿਸਤਾਨ ਅਤੇ ਈਰਾਨ ਦੇ ਪਹਿਲਵਾਨ ਆਪਣੇ ਜੌਹਰ ਵਿਖਾਣਗੇ।

ਰੂਮੀ ਖੇਡ ਮੇਲਾ 28 ਨਵੰਬਰ ਤੋਂ

ਜਗਰਾਉਂ, 4 ਨਵੰਬਰ - 28 ਨਵੰਬਰ ਤੋਂ 1 ਦਸੰਤਕ ਤੱਕ ਰੂਮੀ 'ਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ ਆਲ ਓਪਨ ਕਬੱਡੀ ਅਤੇ ਹਾਕੀ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਖੇਡ ਮੇਲੇ ਵਿਚ ਜਿਥੇ ਪੰਜਾਬ ਦੀਆਂ ਅੱਠ ਨਾਮੀ ਕਬੱਡੀ ਕਲੱਬਾਂ ਦੇ ਭੇੜ ਵਿਚ ਜੇਤੂ ਰਹਿਣ ਵਾਲੀ ਟੀਮ ਨੂੰ ਮੋਹਣ ਸਿੰਘ ਤੇ ਸੋਹਣ (ਯੂ.ਐਸ.ਏ.) ਵੱਲੋਂ ਆਪਣੇ ਪਿਤਾ ਸੁਤੰਤਰਤਾ ਸੰਗਰਾਮੀ ਸੰਤੋਖ ਸਿੰਘ ਦੀ ਯਾਦ ਵਿਚ ਇਕ ਲੱਖ ਰੁਪਏ ਦੀ ਨਗਦ ਇਨਾਮੀ ਰਾਸ਼ੀ ਤੋਂ ਇਲਾਵਾ ਇਕ ਤੋਲੇ ਸੋਨੇ 'ਚ ਮੜਿਆ ਗੋਲਡ ਕੱਪ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 75,000 ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਵੇਗੀ।

32ਵੀਂ ਇੰਟਰ ਫਰੰਟੀਅਰ ਬੀ.ਐਸ.ਐਫ. ਐਥਲੈਟਿਕਸ ਚੈਂਪੀਅਨਸ਼ਿਪ

ਜਲੰਧਰ, 4 ਨਵੰਬਰ - ਬੀ.ਐਸ. ਐਫ. ਕੈਂਪਸ 'ਚ 32ਵੀਂ ਇੰਟਰ ਫਰੰਟੀਅਰ ਬੀ ਐਸ ਐਫ ਐਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ 10 ਫਰੰਟੀਅਰਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਪਹਿਲੇ ਦਿਨ ਹੋਏ ਮੁਕਾਬਲਿਆਂ ਵਿਚ 5000 ਮੀਟਰ ਦੌੜ ਦੇ ਵਿਚੋਂ ਅਸਾਮ ਦੇ ਮਨੋਰੰਜਨ ਨੇ ਪਹਿਲਾ ਸਥਾਨ, ਐਮ ਐਲ ਜਾਟ ਅਨਾਮ ਨੇ ਦੂਜਾ ਤੇ ਸਾਹਿਬ ਬੋਗਾਲ ਤੇ ਸੁਨੀਲ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ। ਸ਼ਾਟਪੁਰ ਟੇ ਮੁਕਾਬਲੇ ਵਿਚੋਂ ਜੈਵੀਰ ਗੁਜਰਾਤ ਨੇ ਪਹਿਲਾ, ਵਿਜੇਂਦਰ ਨੇ ਦੂਜਾ ਤੇ ਸੁਨੀਲ ਰਾਜਸਥਾਨ ਨੇ ਤੀਜਾ ਸਥਾਨ ਹਾਸਿਲ ਕੀਤਾ।

ਪੁੰਗੇ 'ਚ ਕਬੱਡੀ ਤੇ ਵਾਲੀਬਾਲ ਟੂਰਨਾਮੈਂਟ 6 ਤੋਂ

ਹੁਸ਼ਿਆਰਪੁਰ, 4 ਨਵੰਬਰ - 6ਵਾਂ ਕਬੱਡੀ ਤੇ ਵਾਲੀਵਾਲ ਟੂਰਨਾਮੈਂਟ ਹੁਸ਼ਿਆਰਪੁਰ-ਫਗਵਾੜਾ ਰੋਡ ਪਿੰਡ ਪੁੰਗੇ ਵਿਖੇ 6-8 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਆਲ ਓਪਨ ਕਲੱਬ ਦੇ ਮੁਕਾਬਲੇ ਵਿਚ ਪਹਿਲਾ ਇਨਾਮ 21000/-, ਦੂਜਾ ਇਨਾਮ : 15000/-, ਓਪਨ ਪਿੰਡ ਪੱਧਰ ਦੇ ਮੁਕਾਬਲੇ ਵਿਚ ਪਹਿਲਾ ਇਨਾਮ 10000/- ਦੂਜਾ ਇਨਾਮ : 7000/- ਅਤੇ ਹੋਰ ਪਿੰਡ ਪੱਧਰ ਦੀ ਕਬੱਡੀ ਦੇ ਦਿਲਖਿਚਵੇਂ ਇਨਾਮ ਦਿੱਤੇ ਜਾਣਗੇ ਅਤੇ ਵਾਲੀਵਾਲ ਪਿੰਡ ਪੱਧਰ ਮੁਕਾਬਲੇ ਵਿਚ ਪਹਿਲਾ ਇਨਾਮ 5000/-ਦੂਜਾ ਇਨਾਮ 3100/-ਰੁਪਏ ਦਿੱਤਾ ਜਾਵੇਗਾ। ਟੂਰਨਾਮੈਂਟ ਵਿਚ ਭਾਗ ਲੈਣ ਲਈ ਐਂਟਰੀਆਂ 5 ਨਵੰਬਰ ਦਿਨ ਵੀਰਵਾਰ ਨੂੰ ਪਿੰਡ ਪੁੰਗੇ ਵਿਖੇ ਲਈਆਂ ਜਾਣਗੀਆਂ ।

ਨਡਾਲਾ 'ਚ 10ਵਾਂ ਕਬੱਡੀ ਕੱਪ 8 ਤੋਂ

ਸੁਭਾਨਪੁਰ, 4 ਨਵੰਬਰ - 10ਵਾਂ ਕਬੱਡੀ ਕੱਪ 8-10 ਨਵੰਬਰ ਤੱਕ ਨਡਾਲਾ 'ਚ ਕਰਵਾਇਆ ਜਾ ਰਿਹਾ ਹੈ। ਪਹਿਲੇ ਦਿਨ 48 ਕਿਲੋ ਤੇ 56 ਕਿਲੋ ਵਰਗ, 9 ਨਵੰਬਰ ਨੂੰ 70 ਕਿਲੋ ਵਰਗ ਤੇ 10 ਨਵੰਬਰ ਨੂੰ ਓਪਨ ਪਿੰਡ ਪੱਧਰ 'ਤੇ ਕੁੜੀਆਂ ਦਾ ਸ਼ੋਅ ਮੈਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇਗਾ। ਓਪਨ ਟੀਮਾਂ 'ਚ 2 ਖਿਡਾਰੀ ਬਾਹਰਲੇ ਖੇਡ ਸਕਦੇ ਹਨ। (ਓਪਨ ਪਿੰਡ ਪੱਧਰ ਲਈ ਪਹਿਲਾ ਇਨਾਮ 41000 ਤੇ ਦੂਸਰਾ 31000 ਰੁਪਏ ਹੋਵੇਗਾ)।

56ਵੀਂ ਪੰਜਾਬ ਕਬੱਡੀ ਚੈਂਪੀਅਨਸ਼ਿਪ

ਲੁਧਿਆਣਾ, 4 ਨਵੰਬਰ - 56ਵੀਂ ਪੰਜਾਬ ਕਬੱਡੀ ਚੈਂਪੀਅਨਸ਼ਿਪ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਕਰਵਾਈ ਜਾ ਰਹੀ ਹੈ। ਇਸ ਦੇ ਦੂਜੇ ਦਿਨ ਕਬੱਡੀ ਸਰਕਲ ਸਟਾਈਲ 20 ਜ਼ਿਲ੍ਹਿਆਂ ਦੀਆਂ ਟੀਮਾਂ ਦੇ ਮੈਚਾਂ ਵਿਚ ਲੁਧਿਆਣਾ ਨੇ ਰੋਪੜ ਨੂੰ 47-33 ਨਾਲ, ਫਰੀਦਕੋਟ ਨੇ ਤਾਰਨਤਾਰਨ ਨੂੰ 43-19 ਨਾਲ, ਫਿਰੋਜ਼ਪੁਰ ਨੇ ਜਲੰਧਰ ਨੂੰ 46-29 ਨਾਲ, ਅੰਮ੍ਰਿਤਸਰ ਨੇ ਮੁਕਤਸਰ ਨੂੰ 40-22 ਨਾਲ ਹਰਾਇਆ। ਲੜਕੀਆਂ ਸਰਕਲ ਸਟਾਈਲ ਵਿਚ ਮਾਨਸਾ ਨੇ ਬਠਿੰਡਾ ਨੂੰ 36-28 ਨਾਲ, ਰੋਪੜ ਨੇ ਮੋਗਾ ਨੂੰ 35-6 ਨਾਲ, ਅੰਮ੍ਰਿਤਸਰ ਨੇ ਫਿਰੋਜ਼ਪੁਰ ਨੂੰ 28-24 ਨਾਲ, ਸੰਗਰੂਰ ਨੇ ਕਪੂਰਥਲਾ ਨੂੰ 46-33, ਰੋਪੜ ਨੇ ਬਠਿੰਡਾ ਨੂੰ 39-16 ਨਾਲ, ਮਾਨਸਾ ਨੇ ਲੁਧਿਆਣਾ ਨੂੰ 36-20, ਫਰੀਦਕੋਟ ਨੇ ਸੰਗਰੂਰ ਨੂੰ 46-13 ਨਾਲ ਹਰਾਇਆ। ਮੁੰਡਿਆਂ ਦੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ ਵਿਚ ਪਟਿਆਲਾ ਨੇ ਬਠਿੰਡਾ ਨੂੰ 38-25 ਨਾਲ, ਮੋਹਾਲੀ ਨੇ ਫਤਿਹਗੜ੍ਹ ਸਾਹਿਬ ਨੂੰ 37-17 ਨਾਲ, ਮੋਗਾ ਨੇ ਨਵਾਂ ਸ਼ਹਿਰ ਨੂੰ 37-12 ਨਾਲ, ਤਰਨਤਾਰਨ ਨੇ ਮੁਕਤਸਰ ਨੂੰ 33-20 ਨਾਲ ਹਰਾਇਆ। ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਵਿਚ ਮਾਨਸਾ ਨੇ ਲੁਧਿਆਣਾ ਨੂੰ 36-20 ਨਾਲ, ਰੋਪੜ ਨੇ ਬਠਿੰਡਾ ਨੂੰ 39-16 ਨਾਲ, ਸੰਗਰੂਰ ਨੇ ਕਪੂਰਥਲਾ ਨੂੰ 46-33 ਨਾਲ, ਅੰਮ੍ਰਿਤਸਰ ਨੇ ਫਿਰੋਜ਼ਪੁਰ ਨੂੰ 28-22 ਨਾਲ, ਰੋਪੜ ਨੇ ਮੋਗਾ ਨੂੰ 35-16 ਨਾਲ, ਬਠਿੰਡਾ ਨੇ ਬਰਨਾਲਾ ਨੂੰ 37-12 ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਸ਼ਾਮ ਨੇ ਸੈਸ਼ਨ ਵਿਚ ਮੁੰਡਿਆਂ ਦੇ ਵਰਗ ਵਿਚ ਸਰਕਲ ਸਟਾਈਲ ਵਿਚ ਫਿਰੋਜ਼ਪੁਰ ਨੇ ਮਾਨਸਾ ਨੂੰ 36-30 ਨਾਲ, ਤਰਨਤਾਰਨ ਨੇ ਅੰਮ੍ਰਿਤਸਰ ਨੂੰ 30-28 ਨਾਲ ਹਰਾਇਆ। ਨੈਸ਼ਨਲ ਸਟਾਈਲ ਵਿਚ ਫਰੀਦਕੋਟ ਨੇ ਮੋਹਾਲੀ ਨੂੰ 41-19 ਅੰਕਾਂ ਨਾਲ ਮਾਤ ਦਿੱਤੀ। ਸ. ਸਿੰਕਦਰ ਸਿੰਘ ਮਲੂਕਾ ਨੇ ਕਿਹਾ ਕਿ ਪੰਜਾਬੀ ਕਬੱਡੀ ਐਸੋਸੀਏਸ਼ਨ ਜਰਖੜ ਖੇਡ ਸਟੇਡੀਅਮ ਵਿਚ ਕਬੱਡੀ ਸਟਾਰ ਹਰਜੀਤ ਬਾਜਾਖਾਨਾ ਦਾ ਬੁੱਤ ਲਗਾਏਗੀ।

ਟਾਂਡਾ ਰਾਮ ਸਹਾਏ ਦਾ ਟੂਰਨਾਮੈਂਟ ਸਮਾਪਤ

ਐਮਾਂ ਮਾਂਗਟ, 3 ਨਵੰਬਰ - 21ਵਾਂ ਵਿਸ਼ਾਲ ਕਬੱਡੀ ਟੂਰਨਾਮੈਂਟ ਗੁਰੂ ਤੇਗ ਬਹਾਦਰ ਕਲੋਨੀ ਟਾਂਡਾ ਰਾਮ ਸਹਾਏ ਵੱਲੋਂ ਕਰਵਾਇਆ ਗਿਆ। ਇਸ ਮੌਕੇ 48 ਕਿਲੋ ਭਾਰ ਵਿਚ ਸੁਦਰਪੁਰ ਦੀ ਟੀਮ ਪਹਿਲੇ ਅਤੇ ਕੁਰਾਲੀ ਦੀ ਟੀਮ ਦੂਸਰੇ ਸਥਾਨ 'ਤੇ ਰਹੀ ਜਦਕਿ 56 ਕਿਲੋ 'ਚ ਢੰਡੋਵਾਲ ਪਹਿਲੇ ਅਤੇ ਵਿਛਵਾ ਦੂਸਰੇ ਸਥਾਨ 'ਤੇ ਰਿਹਾ। 65 ਕਿਲੋ ਭਾਰ ਵਿਚ ਪੋੜੇਵਾਲ ਪਹਿਲੇ ਅਤੇ ਪੁਆਦੜਾ ਦੂਸਰੇ ਸਥਾਨ 'ਤੇ ਰਿਹਾ। ਉਪਨ ਕਲੱਬ ਵਿਚ ਨਾਨਕਸਰ ਕਲੱਬ ਗੁਰਦਾਸਪੁਰ ਅਤੇ ਬਾਬਾ ਹੁੰਦਲ ਕਲੱਬ ਬੋਪਾਰਾਏ ਦੇ ਮੁਕਾਬਲੇ ਵਿਚੋਂ ਬਾਬਾ ਹੁੰਦਲ ਕਲੱਬ ਬੋਪਾਰਾਏ ਪਹਿਲੇ ਸਥਾਨ 'ਤੇ ਰਿਹਾ।

ਤਿੰਨ ਦਿਨਾਂ ਜ਼ਿਲ੍ਹਾ ਪੱਧਰੀ ਸਕੂਲ ਐਥਲੈਟਿਕਸ ਮੀਟ

ਹੁਸ਼ਿਆਰਪੁਰ, 3 ਨਵੰਬਰ - ਤਿੰਨ ਦਿਨਾਂ ਜ਼ਿਲ੍ਹਾ ਪੱਧਰੀ ਸਕੂਲ ਐਥਲੈਟਿਕਸ ਮੀਟ ਆਊਟ ਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਕਰਵਾਈ ਗਈ। ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਲੜਕਿਆਂ ਦੇ ਸੀਨੀਅਰ ਵਰਗ ਵਿਚ ਭਾਲਾ ਸੁੱਟਣ ਦੇ ਮੁਕਾਬਲੇ ਵਿਚ ਕੱਲਰ ਖਾਲਸਾ ਸਕੂਲ ਹਰਿਆਣਾ ਦੇ ਸਤਨਾਮ ਸਿੰਘ ਨੇ ਪਹਿਲਾ, ਜਦੋਂ ਕਿ ਸਰਕਾਰੀ ਸਕੂਲ ਡੱਫਰ ਦੇ ਹਰਪ੍ਰੀਤ ਸਿੰਘ ਨੇ ਦੂਜਾ ਸਥਾਨ, ਸਰਕਾਰੀ ਸਕੂਲ ਪੱਜੋਦਿਤਾ ਸੂਸ ਦੇ ਸਮਸ਼ੇਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿਚ ਜੂਨੀਅਰ ਵਰਗ ਵਿਚ ਰੰਧਾਵਾ ਸਕੂਲ ਦੇ ਅਮਨਦੀਪ ਸਿੰਘ ਨੇ ਪਹਿਲਾ, ਨਾਰੂਨੰਗਲ ਦੇ ਸਮਸ਼ੇਰ ਸਿੰਘ ਨੇ ਦੂਜਾ ਅਤੇ ਇਸੇ ਸਕੂਲ ਦੇ ਅਮਨ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਸੀਨੀਅਰ ਵਰਗ ਵਿਚ ਭਾਲਾ ਸੁੱਟਣ ਦੇ ਮੁਕਾਬਲੇ ਵਿਚ ਮੁਰਾਦਪੁਰ ਨਰਿਆਲ ਦੀ ਮਨਪ੍ਰੀਤ ਕੌਰ ਨੇ ਪਹਿਲਾ, ਜਦੋਂ ਕਿ ਸਗਰਾਂ ਦੀ ਕਰਨਦੀਪ ਕੌਰ ਨੇ ਦੂਜਾ ਅਤੇ ਖਾਲਸਾ ਸਕੂਲ ਮਿਆਣੀ ਦੀ ਸ਼ਰਨਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਵਰਗ ਵਿਚ ਸਰਵਹਿਤਕਾਰੀ ਤਲਵਾੜਾ ਸਕੂਲ ਦੀ ਸ਼ਵੇਤਾ ਸ਼ਰਮਾ ਨੇ ਪਹਿਲਾ, ਬੁੱਢੀਪਿੰਡ ਦੀ ਪਰਦਾ ਨੇ ਦੂਜਾ ਅਤੇ ਮੁਰਾਦਪੁਰ ਨਰਿਆਲ ਦੀ ਲਵਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਸੀਨੀਅਰ ਵਰਗ ਵਿਚ 100 ਮੀਟਰ ਦੌੜ ਵਿਚ ਚੌਧਰੀ ਬਲਵੀਰ ਸਕੂਲ ਹੁਸ਼ਿਆਰਪੁਰ ਦੇ ਗੋਪੀ ਚੰਦ ਨੇ ਪਹਿਲਾ, ਜਦੋਂ ਕਿ ਬਾਗਪੁਰ ਸਤੌਰ ਦੇ ਰਣਜੀਤ ਸਿੰਘ ਨੇ ਦੂਜਾ ਅਤੇ ਏ ਐਮ ਮੁਕੇਰੀਆ ਦੇ ਅਜੈ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਦੇ ਜੂਨੀਅਰ ਵਰਗ ਵਿਚ ਹਾਜੀਪੁਰ ਦੇ ਸੁਰੇਸ਼ ਨੇ ਪਹਿਲਾ, ਸੈਣੀਵਾਰ ਸਕੂਲ ਬੁੱਲ੍ਹੋਵਾਲ ਦੇ ਮਨਮੋਹਨ ਸਿੰਘ ਨੇ ਦੂਜਾ ਅਤੇ ਸਰਵਹਿੱਤਕਾਰੀ ਸਕੂਲ ਤਲਵਾੜਾ ਦੇ ਸੁਭਮ ਪਠਾਣੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਜ਼ਿਲ੍ਹਾ ਪੱਧਰੀ ਸਕੂਲ ਐਥਲੈਟਿਕਸ ਮੀਟ ਦੌਰਾਂਲ ਲੜਕੀਆਂ ਦੇ ਸੀਨੀਅਰ ਵਰਗ ਵਿਚ 100 ਮੀਟਰ ਦੌੜ ਵਿਚ ਬਸੀ ਕਲਾਂ ਸਕੂਲ ਦੀ ਪਰਮਿੰਦਰ ਕੌਰ ਨੇ ਪਹਿਲਾ, ਕਮਾਹੀਦੇਹੀ ਸਕੂਲ ਦੀ ਸ਼ਿਵਾਨੀ ਨੇ ਦੂਜਾ ਅਤੇ ਸੈਣੀਬਾਰ ਸਕੂਲ ਬੁੱਲ੍ਹੋਵਾਲ ਦੀ ਸੁਨੀਤਾ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਵਰਗ ਵਿਚ ਖਾਲਸਾ ਸਕੂਲ ਗੜ੍ਹਦੀਵਾਲਾ ਦੀ ਦਲਜੀਤ ਕੌਰ ਨੇ ਪਹਿਲਾ ਅਤੇ ਮਨਪ੍ਰੀਤ ਕੌਰ ਨੇ ਦੂਜਾ ਅਤੇ ਸਰਵਹਿੱਤਕਾਰੀ ਸਕੂਲ ਤਲਵਾੜਾ ਦੀ ਦੀਕਸ਼ਾ ਅਰੋੜਾ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ਦੀ 5000 ਮੀਟਰ ਦੌੜ ਵਿਚ ਸਰਕਾਰੀ ਸਕੂਲ ਟਾਂਡਾ ਦੇ ਗੁਰਿੰਦਰ ਸਿੰਘ ਨੇ ਪਹਿਲਾ, ਕਮਾਹੀ ਦੇਵੀ ਦੇ ਨਰੇਸ਼ ਕੁਮਾਰ ਨੇ ਦੂਜਾ ਅਤੇ ਰਾਮਗੜ੍ਹ ਸੀਕਰੀ ਦੇ ਨੀਰਜ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। 5000 ਮੀਟਰ ਲੜਕੀਆਂ ਦੀ ਦੌੜ ਵਿਚ ਸਰਕਾਰੀ ਸਕੂਲ ਮਾਹਿਲਪੁਰ ਦੀ ਅਮਨਦੀਪ ਕੌਰ ਨੇ ਪਹਿਲਾ, ਛਾਂਗਲਾ ਹਿੱਲ ਗੜ੍ਹਦੀਵਾਲਾ ਦੀ ਗਗਮਨਦੀਪ ਕੌਰ ਨੇ ਦੂਜਾ ਅਤੇ ਠੱਕਰਵਾਲ ਦੀ ਪ੍ਰਿਆ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਸੀਨੀਅਰ ਵਰਗ ਵਿਚ 800 ਮੀਟਰ ਦੌੜ ਵਿਚ ਡੀ.ਏ.ਵੀ. ਟਾਂਡਾ ਦੇ ਜਸਪ੍ਰੀਤ ਸਿੰਘ ਨੇ ਪਹਿਲਾ, ਏ.ਐਸ ਮੁਕੇਰੀਆ ਦੇ ਦਵਿੰਦਰ
ਸਿੰਘ ਨੇ ਦੂਜਾ ਅਤੇ ਖਾਲਸਾ ਸਕੂਲ ਗੜ੍ਹਦੀਵਾਲਾ ਦੇ ਸੰਜੀਵ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਵਰਗ ਵਿਚ ਟਾਂਡਾ ਦੇ ਪ੍ਰਦੀਪ ਸਿੰਘ ਨੇ ਪਹਿਲਾ, ਜੰਡੋਲੀ ਦੇ ਅਲੀ ਮੁਹੰਮਦ ਨੇ ਦੂਜਾ ਅਤੇ ਫਤਿਹਪੁਰ ਖੁਰਦ ਦੇ ਜਸਵੀਰ ਸਿੰਘ ਨੇ ਤੀਜਾ ਸਥਾਨ ਹਾਸਲਕੀਤਾ। ਸ਼ਾਟਪੁੱਟ (ਲੜਕਿਆਂ) ਦੇ ਮੁਕਾਬਲੇ ਵਿਚ ਖਾਲਸਾ ਸਕੂਲ ਗੜ੍ਹਦੀਵਾਲਾ ਦੇ ਜਸਵੀਰ ਸਿੰਘ ਨੇ ਪਹਿਲਾ, ਜੀ.ਟੀ.ਬੀ. ਦਸੂਹਾ ਦੇ ਹਰਮਿੰਦਰ ਸਿੰਘ ਨੇ ਦੂਜਾ ਅਤੇ ਸਰਹਾਲਾ ਮੁੰਡੀਆਂ ਦੇ ਜਤਿੰਦਰ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਲੰਬੀ ਛਾਲ (ਲੜਕੀਆਂ) ਦੇ ਮੁਕਾਬਲੇ ਵਿਚੋਂ ਸੀਨੀਅਰ ਵਰਗ ਵਿਚ ਬੀਰਮਪੁਰ ਦੀ ਹਰਪ੍ਰੀਤ ਕੌਰ ਨੇ ਪਹਿਲਾ, ਸਰਵਹਿੱਤਕਾਰੀ ਸਕੂਲ ਹੁਸ਼ਿਆਰਪੁਰ ਦੀ ਸੁਜਾਤਾ ਪਟਿਆਲ ਨੇ ਦੂਜਾ, ਖਾਲਸਾ ਸਕੂਲ ਗੜ੍ਹਦੀਵਾਲਾ ਦੀ ਸੋਨੀਆ ਨੇ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਵਰਗ ਵਿਚ ਖਾਲਸਾ ਸਕੂਲ ਗੜ੍ਹਦੀਵਾਲਾ ਦੀ ਦਲਜੀਤ ਕੌਰ ਨੇ ਪਹਿਲਾ, ਸਰਵਹਿੱਤਕਾਰੀ ਸਕੂਲ ਤਲਵਾੜਾ ਦੀ ਪ੍ਰਿਆ ਨੇ ਦੂਜਾ ਅਤੇ ਨਸਰਾਲਾ ਦੀ ਸੁਮਨ ਬਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਚੱਕਾ ਸੁੱਟਣ ਵਿਚ (ਲੜਕੀਆਂ) ਦੇ ਮੁਕਾਬਲੇ ਵਿਚੋਂ ਸੀਨੀਅਰ ਵਰਗ ਵਿਚ ਮੁਰਾਦਪੁਰ ਨਰਿਆਲ ਦੀ ਸ਼ਾਰਦਾ ਨੇ ਪਹਿਲਾ, ਸੈਣੀਬਾਰ ਸਕੂਲ ਬੁੱਲ੍ਹੋਵਾਲ ਦੀ ਕੁਲਿਵੰਦਰ ਸੈਣੀ ਨੇ ਦੂਜਾ ਅਤੇ ਖਾਲਸਾ ਸਕੂਲ ਗੜ੍ਹਦੀਵਾਲਾ ਦੀ ਕੁਲਵਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਦੇ ਜੂਨੀਅਰ ਵਰਗ ਵਿਚ ਮੁਰਾਦਪੁਰ ਨਰਿਆਲ ਦੀ ਕਿਰਨਦੀਪ ਕੌਰ ਨੇ ਪਹਿਲਾ, ਲਵਪ੍ਰੀਤ ਕੌਰ ਨੇ ਦੂਜਾ ਅਤੇ ਨੰਗਲ ਬਿਹਾਲਾ ਦੀ ਅਮਰਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।

ਨੈਸ਼ਨਲ ਸਕੂਲ ਖੇਡਾਂ 23 ਨਵੰਬਰ ਤੋਂ

ਜਲੰਧਰ, 2 ਨਵੰਬਰ - ਜਲੰਧਰ 'ਚ ਨੈਸ਼ਨਲ ਸਕੂਲ ਖੇਡਾਂ ਅੰਡਰ 17 ਸਾਲ ਵਰਗ ਦੇ ਹਾਕੀ, ਹੈਂਡਬਾਲ ਤੇ ਬਾਸਕਿਟਬਾਲ ਲੜਕੇ ਤੇ ਲੜਕੀਆਂ ਦੇ ਵਰਗ ਦੇ ਮੁਕਾਬਲੇ 23 ਤੋਂ 28 ਨਵੰਬਰ ਤੱਕ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ। ਅਥਲੈਟਿਕਸ ਅੰਡਰ 14, 17 ਤੇ 19 ਸਾਲ ਵਰਗ ਦੇ ਲੜਕੇ ਤੇ ਲੜਕੀਆਂ ਦੇ ਵਰਗ ਦੇ ਮੁਕਾਬਲੇ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਹਨ।

ਰਣਜੀ ਟਰਾਫੀ ਲਈ ਚੁਣੀ ਗਈ ਪੰਜਾਬ ਕ੍ਰਿਕਟ ਟੀਮ

ਅਜੀਤ ਨਗਰ, 2 ਨਵੰਬਰ - 3 ਤੋਂ 6 ਨਵੰਬਰ ਤੱਕ ਮੁੰਬਈ ਦੇ ਖ਼ਿਲਾਫ਼ ਸੈਕਟਰ 16 ਕ੍ਰਿਕਟ ਸਟੇਡੀਅਮ ਚੰਡੀਗੜ੍ਹ ਵਿਖੇ ਪੀ. ਸੀ. ਏ. ਕ੍ਰਿਕਟ ਸਟੇਡੀਅਮ ਵਿਖੇ ਮੈਚ ਕਰਵਾਇਆ ਜਾ ਰਿਹਾ ਹੈ। ਰਣਜੀ ਟਰਾਫੀ ਲਈ ਪੰਜਾਬ ਕ੍ਰਿਕਟ ਟੀਮ ਦੀ ਚੋਣ ਕੀਤੀ ਗਈ ਹੈ। ਹੈਦਰਾਬਾਦ ਦੇ ਖਿਲਾਫ 10 ਤੋਂ 13 ਨਵੰਬਰ ਤੱਕ ਪੀ.ਸੀ.ਏ. ਕ੍ਰਿਕਟ ਸਟੇਡੀਅਮ ਮੁਹਾਲੀ ਵਿਖੇ ਮੈਚ ਖੇਡਿਆ ਜਾਵੇਗਾ। ਟੀਮ ਦੇ ਖਿਡਾਰੀਆਂ ਦੇ ਨਾਮ ਹੇਠ ਲਿਖੇ ਹਨ - ਰਵੀ ਇੰਦਰ ਸਿੰਘ, ਸਾਨੀ ਸੋਹਲ, ਉਦੇ ਕੌਲ, ਤਨੁਵਰ ਕੋਹਾਲੀ, ਪੰਕਜ ਧਰਮਾਨੀ, ਅੰਕੁਰ ਕੱਕੜ ਕਪਤਾਨ, ਚੰਦਨ ਮੈਦਾਨ ਵਿਕਟ ਕੀਪਰ, ਰਾਹੁਲ ਸ਼ਰਮਾ, ਹਰਮੀਤ ਬੰਸਲ, ਲਵਭੀਲਸ਼, ਗੌਰਵ ਗੰਭੀਰ, ਵਰੁਣ ਖੰਨਾ, ਵਿਸ਼ਵਾ ਭੱਲਾ, ਮਨਪ੍ਰੀਤ ਗੋਨੀ, ਭਾਰਤ ਲੂੰਬਾ ਦੇ ਨਾਮ ਸ਼ਾਮਲ ਹਨ।

ਕਬੱਡੀ ਟੂਰਨਾਮੈਂਟ 23 ਤੋਂ 25 ਦਸੰਬਰ ਤੱਕ

ਚੌਂਕੀਮਾਨ, 2 ਨਵੰਬਰ - 23 ਤੋਂ 25 ਦਸੰਬਰ ਤੱਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਮਰਪਿਤ ਕਬੱਡੀ 45, 52, 70 ਤੇ ਕਬੱਡੀ ਓਪਨ ਦੇ ਮੁਕਾਬਲੇ ਪਿੰਡ ਸਿੱਧਵਾਂ ਕਲਾਂ ਦੇ ਖੇਡ ਮੈਦਾਨ 'ਚ ਕਰਵਾਏ ਜਾਣਗੇ। ਤਿੰਨ ਦਿਨਾ ਇਸ ਖੇਡ ਮੇਲੇ ਵਿਚ ਵਿਸ਼ੇਸ਼ ਤੌਰ 'ਤੇ ਮਾਲਵੇ ਤੇ ਦੁਆਬੇ ਦੀਆਂ ਟੀਮਾਂ ਵਿਚ ਸ਼ੋਅ ਮੈਚ ਕਰਵਾਇਆ ਜਾਵੇਗਾ।

ਨਹਿਰੂ ਗਾਰਡਨ ਬਣਿਆ ਉਪ ਜੇਤੂ

ਜਲੰਧਰ, 2 ਨਵੰਬਰ - ਜਲੰਧਰ ਦੇ ਸਰਕਾਰੀ ਮਾਡਲ ਸੀ. ਸੈ. ਸਕੂਲ ਜਲੰਧਰ ਤੇ ਦੁਆਬਾ ਖਾਲਸਾ ਮਾਡਲ ਸੀ. ਸੈ. ਸਕੂਲ ਵਿਖੇ 55ਵੀਂ ਪੰਜਾਬ ਸਕੂਲ ਖੇਡਾਂ ਦੇ ਹਾਕੀ ਅੰਡਰ 17 ਸਾਲ ਵਰਗ ਦੇ ਮੁਕਾਬਲੇ ਕਰਵਾਏ ਗਏ। ਸੁਪਰ ਲੀਗ ਦੇ ਵਿਚ ਹੋਏ ਮੁਕਾਬਲਿਆਂ 'ਚੋਂ ਪੰਜਾਬ ਖੇਡ ਵਿਭਾਗ ਦੇ ਸਪੋਰਟਸ ਵਿੰਗ ਨਹਿਰੂ ਗਾਰਡਨ ਜਲੰਧਰ ਤੇ ਕੈਰੋਂ ਵਿੰਗ ਦਰਮਿਆਨ ਸਖਤ ਮੁਕਾਬਲਾ ਹੋਇਆ। ਅੱਧੇ ਸਮੇਂ ਤੱਕ ਨਹਿਰੂ ਗਾਰਡਨ ਜਲੰਧਰ ਦੀ ਟੀਮ 1-0 ਨਾਲ ਅੱਗੇ ਸੀ ਤੇ ਕੈਰੋ ਵਿੰਗ ਦੀਆਂ ਖਿਡਾਰਨਾਂ ਨੂੰ ਪੂਰੀ ਤਰ੍ਹਾਂ ਰੋਲ ਕੇ ਰੱਖ ਦਿੱਤਾ ਤੇ ਬੜੀ ਜਦੋ-ਜਹਿਦ ਦੇ ਬਾਅਦ ਕੈਰੋਂ ਦੀ ਟੀਮ ਨੇ 1-1 ਦੀ ਬਰਾਬਰੀ ਕੀਤੀ ਤੇ ਬੇਹਤਰ ਅੰਕਾਂ ਦੇ ਆਧਾਰ 'ਤੇ ਕੈਰੋ ਨੇ ਪਹਿਲਾ ਤੇ ਸਪੋਰਟਸ ਵਿੰਗ ਨਹਿਰੂ ਗਾਰਡਨ ਜਲੰਧਰ ਨੇ ਦੂਜਾ ਸਥਾਨ ਹਾਸਲ ਕੀਤਾ। ਮੋਗਾ ਨੇ ਤੀਜਾ ਸਥਾਨ ਹਾਸਲ ਕੀਤਾ।

ਕਲਸਟਰ 16 ਬਾਸਕਿਟਬਾਲ ਚੈਂਪੀਅਨਸ਼ਿੱਪ ਸ਼ੁਰੂ

ਮੁੱਲਾਂਪੁਰ ਦਾਖਾ, 2 ਨਵੰਬਰ - ਮੁੱਲਾਂਪੁਰ ਦੇ ਗੁਰੂ ਨਾਨਕ ਪਬਲਿਕ ਸਕੂਲ 'ਚ 3 ਨਵੰਬਰ ਨੂੰ ਸੀ.ਬੀ.ਐਸ.ਈ. ਸਕੂਲਾਂ ਦੀ ਕਲਸਟਰ 16 ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ।

ਪੰਜਾਬ ਸਕੂਲਜ਼ ਐਥਲੈਟਿਕਸ ਚੈਂਪੀਅਨਸ਼ਿਪ 5 ਤੋਂ

ਲੁਧਿਆਣਾ, 2 ਨਵੰਬਰ - ਰਾਜ ਪੱਧਰੀ ਪੰਜਾਬ ਸਕੂਲਜ਼ ਅੰਤਰ ਜ਼ਿਲ੍ਹਾ ਐਥਲੈਟਿਕਸ ਚੈਂਪੀਅਨਸ਼ਿਪ ਅੰਡਰ 14 ਸਾਲ, ਅੰਡਰ 17 ਸਾਲ, ਅੰਡਰ 19 ਸਾਲ (ਮੁੰਡੇ ਅਤੇ ਕੁੜੀਆਂ) 5 ਤੋਂ 9 ਨਵੰਬਰ ਤੱਕ ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 3 ਹਜ਼ਾਰ ਦੇ ਕਰੀਬ ਖਿਡਾਰੀ ਅਤੇ ਖਿਡਾਰਣਾਂ ਹਿੱਸਾ ਲੈਣਗੇ। ਇਸ ਰਾਜ ਪੱਧਰੀ ਚੈਂਪੀਅਨਸ਼ਿਪ ਦਾ ਉਦਘਾਟਨ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਕਰਨਗੇ।

ਸ਼ਹੀਦ ਭਗਤ ਸਿੰਘ ਕੌਮਾਂਤਰੀ ਕੁਸ਼ਤੀ ਟੂਰਨਾਮੈਂਟ ਸਮਾਪਤ

ਜਲੰਧਰ, 1 ਨਵੰਬਰ - ਪੀ.ਏ.ਪੀ. ਕੈਂਪਸ ਜਲੰਧਰ ਕੈਂਟ ਵਿਖੇ ਪਹਿਲਾ ਸ਼ਹੀਦ ਭਗਤ ਸਿੰਘ ਕੌਮਾਂਤਰੀ ਕੁਸ਼ਤੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਫ੍ਰੀਸਟਾਇਲ ਦੇ 60 ਕਿਲੋ ਵਰਗ ਵਿਚੋਂ ਭਾਰਤ ਦੇ ਰਜਨੀਸ਼ ਨੇ ਸੋਨ ਤਗਮਾ, ਮਾਨ ਰਾਹੁਲ ਨੇ ਚਾਂਦੀ ਤੇ ਹਰਦੀਪ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। 74 ਕਿਲੋ ਵਰਗ ਵਿਚੋਂ ਕੈਨੇਡਾ ਦੇ ਐਨ ਸਿਲਪਨ ਨੇ ਸੋਨ ਤਗਮਾ, ਈਰਾਨ ਦੇ ਮਹਵਦੀ ਨੇ ਚਾਂਦੀ ਤੇ ਭਾਰਤ ਦੇ ਸੁਮੀਤ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। 84 ਕਿਲੋ ਭਾਰ ਵਰਗ ਵਿਚੋਂ ਈਰਾਨ ਦੇ ਅਮਾਨੀ ਈਸ਼ਾਨ ਨੇ ਸੋਨ ਤਗਮਾ, ਭਾਰਤ ਦੇ ਰਾਜੀਵ ਸ਼ਰਮਾ ਨੇ ਚਾਂਦੀ ਤੇ ਜਰਮਨੀ ਦੇ ਵੈਸਨ ਬਰਗਹ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। 120 ਕਿਲੋ ਭਾਰ ਵਰਗ ਵਿਚੋਂ ਭਾਰਤ ਦੇ ਜੁਗਿੰਦਰ ਕੁਮਾਰ ਨੇ ਸੋਨ ਤਗਮਾ, ਭਾਰਤ ਦੇ ਰਾਜੀਵ ਤੋਮਰ ਨੇ ਚਾਂਦੀ ਤੇ ਭਾਰਤ ਦੇ ਹਿਤੇਂਦਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। 55 ਕਿਲੋ ਭਾਰ ਵਰਗ ਵਿਚ ਭਾਰਤ ਦੇ ਵਿਨੋਦ ਕੁਮਾਰ ਨੇ ਸੋਨ ਤਗਮਾ, ਜੈ ਦੀਪ ਨੇ ਚਾਂਦੀ ਤੇ ਅਨਿਲ ਕੁਮਾਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। 66 ਕਿਲੋ ਭਾਰ ਵਰਗ ਵਿਚੋਂ ਭਾਰਤ ਦੇ ਉਲੰਪਿਕ ਖੇਡਾਂ ਵਿਚ ਕਾਂਸੀ ਦਾ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੇ ਸੋਨ ਤਗਮਾ, ਭਾਰਤ ਦੇ ਅਰੁਨ ਨੇ ਚਾਂਦੀ ਦਾ ਤਗਮਾ ਤੇ ਅਮਿਤ ਦਿਨਕਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।

ਬੈਲ ਗੱਡੀਆਂ ਦੇ ਮੁਕਾਬਲੇ 8 ਨੂੰ

ਰਾਏਕੋਟ, 1 ਨਵੰਬਰ - ਬੈਲ ਗੱਡੀਆਂ ਦੇ ਮੁਕਾਬਲੇ 8-9 ਨਵੰਬਰ ਤੱਕ ਪਿੰਡ ਤਾਜਪੁਰ ਵਿਖੇ ਕਰਵਾਏ ਜਾਣਗੇ। 8 ਨਵੰਬਰ ਨੂੰ ਖੀਰੇ ਦੁੱਗੇ ਦੇ ਮੁਕਾਬਲੇ ਜਿਸ ਦਾ ਉਦਘਾਟਨ ਸੰਤ ਬਾਬਾ ਅਮਰੀਕ ਸਿੰਘ ਰਾਜੋਆਣਾ ਵਾਲੇ ਕਰਨਗੇ, ਜਦਕਿ 9 ਨਵੰਬਰ ਨੂੰ ਵੱਡੇ ਬਲਦਾਂ ਦੇ ਮੁਕਾਬਲੇ ਹੋਣਗੇ।

ਕੁਸ਼ਤੀ 'ਚ ਪਹਿਲਵਾਨ ਗੁਰਵਿੰਦਰ ਤੱਤਲਾ ਦੀ ਝੰਡੀ

ਗੁਰਦਾਸਪੁਰ, 1 ਨਵੰਬਰ - ਤਿੰਨ ਰੋਜ਼ਾ ਜੋੜ ਮੇਲਾ ਪਿੰਡ ਜੌੜਾ ਛੱਤਰਾਂ ਵਿਖੇ ਬਾਬਾ ਭੂਰੇਵਾਲਾ ਦੀ ਯਾਦ 'ਚ ਕਰਵਾਇਆ ਗਿਆ। ਇਸ ਮੇਲੇ ਵਿਚ ਮਾਲੀ ਦੀ ਕੁਸ਼ਤੀ ਪਹਿਲਵਾਨ ਗੁਰਵਿੰਦਰ ਸਿੰਘ ਤੱਤਲਾ (ਗੁਰਦਾਸਪੁਰ) ਨੇ ਵਿਕੀ ਚੰਡੀਗੜ੍ਹ ਨੂੰ ਚਿਤ ਕਰਕੇ ਜਿੱਤੀ ਅਤੇ ਉਸ ਨੇ ਮਾਲੀ ਦੀ ਕੁਸ਼ਤੀ ਦਾ ਰੱਖਿਆ 1 ਲੱਖ ਰੁਪਏ ਦਾ ਨਕਦ ਇਨਾਮ ਪ੍ਰਾਪਤ ਕਰਨ ਤੋਂ ਇਲਾਵਾ ਚਾਂਦੀ ਦਾ ਗੁਰਜ ਵੀ ਜਿੱਤਿਆ। ਇਸ ਛਿੰਝ ਮੇਲੇ ਦੌਰਾਨ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਪਹਿਲਵਾਨਾਂ ਦਰਮਿਆਨ ਕੁਸ਼ਤੀਆਂ ਦੇ ਮੁਕਾਬਲੇ ਹੋਏ ਜਿਨ੍ਹਾਂ ਵਿਚ 5 ਕੁਸ਼ਤੀਆਂ ਭਾਰਤੀ ਪਹਿਲਵਾਨਾਂ ਨੇ ਜਿੱਤੀਆਂ। ਐਥਲੈਟਿਕਸ ਮੁਕਾਬਲਿਆਂ ਵਿਚ 1500 ਮੀਟਰ ਦੌੜ ਵਿਚ ਅਤਿੰਦਰਪਾਲ ਸਿੰਘ ਗੁਰਦਾਸਪੁਰ ਨੇ ਪਹਿਲਾ, ਅਮਰਿੰਦਰ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਸਤਨਾਮ ਸਿੰਘ ਜੌੜਾ ਤੀਸਰੇ ਨੰਬਰ 'ਤੇ ਰਿਹਾ। ਲੜਕੀਆਂ ਦੇ 1500 ਮੀਟਰ ਮੁਕਾਬਲੇ ਵਿਚ ਰਾਜਬੀਰ ਕੌਰ ਬਾਜੇਚੱਕ ਪਹਿਲੇ ਅਤੇ ਮਧੂ ਬਾਲਾ ਗੁਰਦਾਸਪੁਰ ਦੂਸਰੇ ਸਥਾਨ 'ਤੇ ਰਹੀ। 400 ਮੀਟਰ ਦੌੜਾਂ ਵਿਚ ਸਿਮਰਨਪਾਲ ਸਿੰਘ ਬਾਜੇਚੱਕ ਪਹਿਲੇ ਅਤੇ ਅਤਿੰਦਰ ਪਾਲ ਸਿੰਘ ਦੂਸਰੇ ਸਥਾਨ 'ਤੇ ਰਿਹਾ। ਲੜਕੀਆਂ ਦੇ ਲੰਬੇ ਜੰਪ ਦੇ ਮੁਕਾਬਲਿਆਂ ਵਿਚ ਮੰਜੂ ਬਾਲਾ ਗੁਰਦਾਸਪੁਰ ਨੇ ਪਹਿਲਾ, ਦਲਜੀਤ ਕੌਰ ਗੁਰਦਾਸਪੁਰ ਨੇ ਦੂਸਰਾ ਅਤੇ ਰਾਖੀ ਗੁਰਦਾਸਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਲੰਬੇ ਜੰਪ ਦੇ ਮੁਕਾਬਲਿਆਂ ਵਿਚ ਰਣਜੀਤ ਸਿੰਘ ਨੇ ਪਹਿਲਾ ਅਤੇ ਸਿਮਰਨਜੀਤ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

Click here to read PREVIOUS Monthly News