|
ਆਂਡਲੂ ਦਾ ਖੇਡ ਮੇਲਾ ਸਮਾਪਤ
ਰਾਏਕੋਟ, 30 ਦਸੰਬਰ - ਦਸਮੇਸ਼ ਫੁੱਟਬਾਲ ਅਕੈਡਮੀ ਅਤੇ ਗ੍ਰਾਮ ਪੰਚਾਇਤ ਵੱਲੋਂ
ਰਾਏਕੋਟ ਦੇ ਨੇੜਲੇ ਪਿੰਡ ਆਂਡਲੂ ਵਿਖੇ ਖੇਡ ਮੇਲਾ ਕਰਵਾਇਆ ਗਿਆ। ਇਸ ਟੂਰਨਾਮੈਂਟ
ਦੌਰਾਨ ਕਰਵਾਏ ਗਏ ਫੁੱਟਬਾਲ ਓਪਨ ਦੇ ਮੁਕਾਬਲੇ ਵਿਚ ਜੱਸੋਵਾਲ ਸੂਦਾ ਦੀ ਟੀਮ ਨੇ
ਸ਼ਾਹਵਾਣ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ 'ਤੇ ਟਰਾਫ਼ੀ 'ਤੇ ਕਬਜ਼ਾ ਕੀਤਾ, ਫੁੱਟਬਾਲ
60 ਕਿਲੋ ਵਰਗ ਦੇ ਮੁਕਾਬਲੇ ਵਿਚ ਰਾਏਕੋਟ ਨੇ ਪਹਿਲਾ ਤੇ ਆਂਡਲੂ ਨੇ ਦੂਜਾ ਸਥਾਨ
ਹਾਸਲ ਕੀਤਾ, ਕਬੱਡੀ 80 ਕਿਲੋ ਦੇ ਮੁਕਾਬਲੇ ਵਿਚ ਅੱਚਰਵਾਲ ਦੀ ਟੀਮ ਨੇ ਝਨੇੜੀ ਦੀ
ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ, ਕਬੱਡੀ 50 ਕਿਲੋ ਗ੍ਰਾਮ ਦੇ ਮੁਕਾਬਲੇ
ਵਿਚ ਚੀਮਾ ਜੋਧਪੁਰ ਪਹਿਲੇ ਤੇ ਬੁਰਜ ਹਰੀ ਸਿੰਘ ਦੀ ਟੀਮ ਦੂਜੇ ਸਥਾਨ 'ਤੇ ਰਹੀ।
ਕਬੱਡੀ ਕੱਪ 13 ਜਨਵਰੀ ਤੋਂ
ਅੱਡਾ ਸਰਾਂ, 30 ਦਸੰਬਰ - 13-14 ਜਨਵਰੀ ਨੂੰ ਪਿੰਡ ਦਰੀਆ ਖਿਵੇ 'ਚ ਕਬੱਡੀ
ਕੱਪ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਸਵ. ਸ: ਰਤਨ ਸਿੰਘ ਧਾਮੀ ਦੀ ਯਾਦ ਨੂੰ
ਸਮਰਪਿਤ ਹੋਵੇਗਾ। ਇਸ ਕਬੱਡੀ ਕੱਪ ਵਿਚ ਕਈ ਟੀਮਾਂ ਭਾਗ ਲੈਣਗੀਆਂ । ਜੇਤੂ ਕਲੱਬ ਨੂੰ
1 ਲੱਖ 51 ਹਜ਼ਾਰ ਤੇ ਉਪ ਜੇਤੂ ਕਲੱਬ ਨੂੰ 1 ਲੱਖ 1 ਹਜ਼ਾਰ ਨਗਦ ਇਨਾਮ ਦਿੱਤਾ ਜਾਵੇਗਾ
ਤੇ ਪਿੰਡ ਪੱਧਰ ਦੀ ਓਪਨ ਜੇਤੂ ਟੀਮ ਨੂੰ 20 ਹਜ਼ਾਰ ਤੇ ਉਪ ਜੇਤੂ ਨੂੰ 15 ਹਜ਼ਾਰ ਦਿੱਤਾ
ਜਾਵੇਗਾ। ਇਨਾਮ ਵਜੋਂ ਪੰਜ ਮੋਟਰ ਸਾਇਕਲ ਵੀ ਦਿੱਤੇ ਜਾਣਗੇ। 13 ਜਨਵਰੀ ਨੂੰ ਗਾਇਕ
ਬੁੱਕਣ ਜੱਟ ਤੇ 14 ਨੂੰ ਲਹਿਬੰਰ ਹੁਸੈਨਪੁਰੀ ਦਾ ਅਖਾੜਾ ਲੱਗੇਗਾ।
60ਵੀਂ ਕੌਮੀ ਪਰਲਜ਼ ਸੀਨੀਅਰ ਬਾਸਕਿਟਬਾਲ
ਚੈਂਪੀਅਨਸ਼ਿਪ
ਲੁਧਿਆਣਾ, 30 ਦਸੰਬਰ - 60ਵੀਂ ਕੌਮੀ ਪਰਲਜ਼ ਸੀਨੀਅਰ ਬਾਸਕਿਟਬਾਲ
ਚੈਂਪੀਅਨਸ਼ਿਪ ਜੋ ਕਿ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਚੱਲ ਰਹੀ ਹੈ। ਇਸ
ਚੈਂਪੀਅਨਸ਼ਿਪ ਦੇ ਚੌਥੇ ਦਿਨ ਮਰਦਾਂ ਦੇ ਵਰਗ ਵਿਚ ਪੰਜਾਬ ਤੇ ਰੇਲਵੇ ਦੀਆਂ ਟੀਮਾਂ ਨੇ
ਜਿੱਤਿਆ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਜਦਕਿ ਇਸਤਰੀਆਂ ਵਿਚ ਪੰਜਾਬ ਨੇ
ਚੰਡੀਗੜ੍ਹ ਨੂੰ ਹਰਾ ਕੇ ਪ੍ਰੀ ਕੁਆਰਟਰ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ। ਮਰਦਾਂ ਦੇ
ਵਰਗ ਵਿਚ ਪੰਜਾਬ ਨੇ ਤਾਮਿਲਨਾਡੂ ਨੂੰ 89-81 ਨਾਲ ਮਾਤ ਦਿੱਤੀ, ਅੱਧ ਸਮੇਂ ਤੱਕ
ਪੰਜਾਬ 49-45 'ਤੇ ਅੱਗੇ ਸੀ। ਪੰਜਾਬ ਵੱਲੋਂ ਭਾਰਤੀ ਟੀਮ ਦੇ ਕਪਤਾਨ ਜਗਦੀਪ ਸਿੰਘ
ਨੇ 35, ਤਲਵਿੰਦਰਜੀਤ ਸਿੰਘ ਤਿਪਲੀ ਨੇ 30 ਬਾਸਕਟਾਂ ਦਾ ਜੇਤੂ ਯੋਗਦਾਨ ਪਾਇਆ, ਜਦ
ਕਿ ਤਾਮਿਲਨਾਡੂ ਵੱਲੋਂ ਰੋਬਿਨਸਨ 18, ਹਰੀਸ਼ ਕੁਮਾਰ ਨੇ 17 ਅੰਕਾਂ ਦਾ ਯੋਗਦਾਨ ਦਿੱਤਾ।
ਇਸ ਤੋਂ ਇਲਾਵਾ ਵਰਤਮਾਨ ਚੈਂਪੀਅਨ ਭਾਰਤੀ ਰੇਲਵੇ ਨੇ ਵੀ ਆਂਧਰਾ ਪ੍ਰਦੇਸ਼ ਨੂੰ 74-59
ਨਾਲ ਹਰਾ ਕੇ ਆਖਰੀ ਅੱਠਾਂ ਵਿਚ ਆਪਣੀ ਜਗ੍ਹਾ ਪੱਕੀ ਕੀਤੀ। ਜੇਤੂ ਟੀਮ ਵੱਲੋਂ ਵਿਸ਼ੇਸ਼
ਨੇ 25, ਯਾਦਵਿੰਦਰ ਅਤੇ ਅਰਜਨ ਸਿੰਘ ਨੇ 13-13 ਬਾਸਕਟਾਂ ਪਾਈਆਂ। ਇਸ ਤੋਂ ਇਲਾਵਾ
ਤਾਮਿਲਨਾਡੂ ਨੇ ਕਰਨਾਟਕ ਨੂੰ 100-37 ਨਾਲ ਹਰਾਇਆ। ਸਰਵਸਿਸ ਨੇ ਵੀ ਆਪਣਾ ਜੇਤੂ
ਸਿਲਸਿਲਾ ਜਾਰੀ ਰੱਖਦਿਆ ਛੱਤੀਸਗੜ੍ਹ ਨੂੰ 75-54 ਨਾਲ ਮਾਤ ਦਿੱਤੀ। ਜੇਤੂ ਟੀਮ ਵੱਲੋਂ
ਦਲੀਪ ਕੁਮਾਰ ਨੇ 25, ਜਸਕਰਨਜੋਤ ਨੇ 8 ਬਾਸਕਟਾਂ ਪਾਈਆਂ। ਇਸ ਤੋਂ ਇਲਾਵਾ ਇਸਤਰੀਆਂ
ਦੇ ਵਰਗ ਵਿਚ ਪੰਜਾਬ ਨੇ ਚੰਡੀਗੜ੍ਹ ਨੂੰ 73-43 ਨਾਲ ਹਰਾ ਕੇ ਪ੍ਰੀ ਕੁਆਰਟਰ ਫਾਈਨਲ
ਵਿਚ ਪ੍ਰਵੇਸ਼ ਕੀਤਾ। ਪੰਜਾਬ ਵੱਲੋਂ ਕਪਤਾਨ ਕਮਲਜੀਤ ਕੌਰ, ਜਗਰੂਪ ਕੌਰ, ਹਰਮੰਦਰ ਕੌਰ
ਨੇ ਟੀਮ ਦੀ ਜਿੱਤ ਵਿਚ ਅਹਿਮ ਯੋਗਦਾਨ ਪਾਇਆ। ਭਾਰਤੀ ਰੇਲਵੇ ਨੇ ਉਤਰ ਪ੍ਰਦੇਸ਼ ਨੂੰ
108-55 ਨਾਲ ਹਰਾ ਕੇ ਲਗਾਤਰ ਤੀਸਰੀ ਜਿੱਤ ਹਾਸਿਲ ਕੀਤੀ। ਲੜਕੀਆਂ ਦੇ ਵਰਗ ਵਿਚ
ਛਤੀਸ਼ਗੜ੍ਹ ਨੇ ਕਰਨਾਟਕ ਨੂੰ 74-67 ਨਾਲ ਹਰਾਇਆ। ਪੰਜਾਬ ਨੇ ਮਰਦਾਂ ਦੇ ਵਰਗ ਵਿਚ
ਆਖਰੀ ਲੀਗ ਮੈਚ ਵਿਚ ਦਿੱਲੀ ਨੂੰ 72-40 ਨਾਲ ਮਾਤ ਦਿੱਤੀ।
34ਵਾਂ ਆਲ ਇੰਡੀਆ ਲਿਬਰਲਜ਼ ਹਾਕੀ
ਟੂਰਨਾਮੈਂਟ ਸ਼ੁਰੂ
ਨਾਭਾ, 30 ਦਸੰਬਰ - 34ਵਾਂ ਲਿਬਰਲਜ਼ ਆਲ ਇੰਡੀਆ ਗੋਲਡ ਕੱਪ ਹਾਕੀ
ਟੂਰਨਾਮੈਂਟ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਸਟੇਡੀਅਮ ਵਿਚ ਕਰਵਾਇਆਾ ਜਾ ਰਿਹਾ
ਹੈ। ਇਸ ਦੇ ਚੌਥੇ ਦਿਨ ਚਾਰ ਮੈਚ ਖੇਡੇ ਗਏ। ਇਨਾਂ ਮੈਚਾਂ ਵਿੱਚ ਕਰੌਪਸ ਆਫ ਸਿਗਨਲਜ਼
ਜਲੰਧਰ, ਪੰਜਾਬ ਪੁਲਿਸ ਜਲੰਧਰ, ਬੀ.ਐਸ.ਐਫ ਜਲੰਧਰ, ਈ.ਐਮ.ਈ ਜਲੰਧਰ ਦੀਆਂ ਟੀਮਾਂ ਨੇ
ਹਿੱਸਾ ਲਿਆ ਅਤੇ ਜਿੱਤ ਹਾਸਲ ਕੀਤੀ। ਇੰਨਾਂ ਚਾਰ ਟੀਮਾਂ ਨੇ ਕੁਆਰਟਰ ਫਾਈਨਲ ਵਿੱਚ
ਪ੍ਰਵੇਸ਼ ਕੀਤਾ। ਪਹਿਲੇ ਮੈਚ ਵਿਚ ਕਰੌਪਸ ਆਫ਼ ਸਿਗਨਲਜ਼ ਜਲੰਧਰ ਨੇ ਏਅਰ ਫੋਰਸ ਨਵੀ
ਦਿੱਲੀ ਨੂੰ 3-2 ਦੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ। ਦੂਜੇ ਮੈਚ ਵਿੱਚ ਕਰੌਪਸ
ਆਫ਼ ਸਿਗਨਲਜ਼ ਦੀ ਟੀਮ ਨੇ ਪੰਜਾਬ ਰਾਜ ਬਿਜਲੀ ਬੋਰਡ ਦੀ ਟੀਮ ਨੂੰ 4-2 ਦੇ ਫਰਕ ਨਾਲ
ਹਰਾ ਕੇ ਜਿੱਤ ਹਾਸਲ ਕੀਤੀ। ਤੀਸਰੇ ਮੈਚ ਵਿਚ ਬੀ.ਐਸ.ਐਫ ਜਲੰਧਰ ਦੀ ਟੀਮ ਨੇ ਈ.ਓ.ਸੀ.
ਸਿਕੰਦਰਾਬਾਦ ਦੀ ਟੀਮ ਨੂੰ ਕਰਾਰੀ ਹਾਰ ਦਿੰਦੇ ਹੋਏ 4-0 ਦੇ ਫਰਕ ਨਾਲ ਜਿੱਤ ਲਿਆ।
ਚੌਥੇ ਮੈਚ ਵਿੱਚ ਈ.ਐਮ.ਈ ਜਲੰਧਰ ਨੇ ਕਪੂਰਥਲਾ ਦੀ ਟੀਮ ਨੂੰ 5-2 ਦੇ ਫਰਕ ਨਾਲ
ਹਰਾਇਆ।
ਕਬੱਡੀ ਕੱਪ ਫੁੱਟਬਾਲ ਟੂਰਨਾਮੈਂਟ 17
ਫਰਵਰੀ ਤੋਂ
ਚੌਂਕੀਮਾਨ, 30 ਦਸੰਬਰ - 17-18 ਫਰਵਰੀ ਨੂੰ ਜਗਰਾਉਂ, ਲੁਧਿਆਣਾ ਮਾਰਗ 'ਤੇ
ਸਥਿਤ ਪਸ਼ੂ ਮੰਡੀ ਵਾਲੇ ਮੈਦਾਨ 'ਚ ਕਬੱਡੀ ਕੱਪ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ
ਰਿਹਾ ਹੈ। ਇਸ ਖੇਡ ਮੇਲੇ 'ਚ ਕਬੱਡੀ 70 ਕਿਲੋ ਵਰਗ, ਕਬੱਡੀ ਓਪਨ ਦੀਆਂ 32 ਟੀਮਾਂ
ਤੇ ਫੁੱਟਬਾਲ ਦੇ ਮੈਚ ਸ਼ਾਮਿਲ ਕਰਨ ਦਾ ਮਤਾ ਪਾਸ ਕੀਤਾ।
ਸੁਰਜੀਤ ਹਾਕੀ ਅਕੈਡਮੀ ਤੇ ਸਿੰਧ ਬੈਂਕ
ਅਕੈਡਮੀ 'ਚ ਮੁਕਾਬਲਾ
ਜਲੰਧਰ, 30 ਦਸੰਬਰ - ਉਲੰਪੀਅਨ ਮਹਿੰਦਰ ਸਿੰਘ ਮੁਣਸ਼ੀ ਯਾਦਗਾਰੀ ਹਾਕੀ
ਟੂਰਨਾਮੈਂਟ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਚੱਲ ਰਿਹਾ ਹੈ। ਇਸ ਦੇ
ਪਹਿਲੇ ਸੈਮੀਫਾਈਨਲ ਸੁਰਜੀਤ ਹਾਕੀ ਅਕੈਡਮੀ ਨੇ ਸਪੋਰਟਸ ਸਕੂਲ ਜਲੰਧਰ ਨੂੰ 6-0 ਨਾਲ
ਹਰਾ ਕੇ ਤੇ ਦੂਜੇ ਸੈਮੀਫਾਈਨਲ ਮੁਕਾਬਲੇ ਵਿਚੋਂ ਸਿੰਧ ਬੈਂਕ ਹਾਕੀ ਅਕੈਡਮੀ ਨੇ
ਕਿਲ੍ਹਾ ਰਾਏਪੁਰ ਅਕੈਡਮੀ ਨੂੰ 5-0 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਫਾਈਨਲ
ਮੈਚ 30 ਦਸੰਬਰ ਨੂੰ 1.30 ਵਜੇ ਖੇਡਿਆ ਜਾਵੇਗਾ।
ਭਾਰਤ ਦੀ ਪਹਿਲੀ ਟੱਕਰ ਪਾਕਿ ਨਾਲ
ਨਵੀਂ ਦਿੱਲੀ, 29 ਦਸੰਬਰ - 28 ਮਾਰਚ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਦੀ
ਭਾਰਤ ਮੇਜਬਾਨੀ ਕਰੇਗਾ। ਹਾਕੀ ਵਿਸ਼ਵ ਕੱਪ ਮੌਕੇ ਭਾਰਤ ਦਾ ਪਹਿਲਾ ਮੁਕਾਬਲਾ ਰਵਾਇਤੀ
ਵਿਰੋਧੀ ਪਾਕਿਸਤਾਨ ਨਾਲ ਹੋਵੇਗਾ। ਵਿਸ਼ਵ ਕੱਪ ਦੇ ਪਹਿਲੇ ਹੀ ਦਿਨ ਤਿੰਨ ਮੈਚ ਹੋਣਗੇ
। ਇਸ ਤੋਂ ਅੱਗੇ 2 ਮਾਰਚ ਨੂੰ ਭਾਰਤ ਦਾ ਆਸਟ੍ਰੇਲੀਆ ਨਾਲ ਮੁਕਾਬਲਾ ਹੋਵੇਗਾ। ਇਕ
ਦਿਨ ਦੇ ਵਕਫ਼ੇ ਬਾਅਦ ਹਿੰਦੋਸਤਾਨ ਦੀ ਟੀਮ 4 ਮਰਾਚ ਨੂੰ ਸਪੇਨ ਤੇ 6 ਮਾਰਚ ਨੂੰ
ਇੰਗਲੈਂਡ ਨਾਲ ਟੱਕਰ ਲਵੇਗੀ। ਆਪਣੇ ਪੂਲ 'ਚ ਭਾਰਤ ਦੀ ਆਖਰੀ ਟੱਕਰ 8 ਮਾਰਚ ਨੂੰ
ਦੱਖਣੀ ਅਫਰੀਕਾ ਨਾਲ ਹੋਵੇਗੀ। ਕੱਪ 'ਚ ਕੁੱਲ 12 ਟੀਮਾਂ ਖੇਡਣਗੀਆਂ ਤੇ ਇਹ 28 ਫਰਵਰੀ
ਤੋਂ 13 ਮਾਰਚ ਤੱਕ ਖੇਡਿਆ ਜਾਵੇਗਾ। ਟੀਮਾਂ ਨੂੰ ਦੋ ਗਰੁੱਪਾਂ 'ਚ ਵੰਡਿਆ ਗਿਆ ਹੈ।
ਪੂਲ ਏ 'ਚ ਅਰਜਨਟੀਨਾ, ਕੈਨੇਡਾ, ਜਰਮਨੀ, ਦੱਖਣੀ ਕੋਰੀਆ, ਹਾਲੈਂਡ ਤੇ ਨਿਊਜੀਲੈਂਡ
ਹਨ। ਪੂਲ ਬੀ 'ਚ ਆਸਟ੍ਰੇਲੀਆ, ਇੰਗਲੈਂਡ, ਭਾਰਤ , ਪਾਕਿਸਤਾਨ, ਦੱਖਣੀ ਅਫਰੀਕਾ ਤੇ
ਸਪੇਨ ਹਨ। ਸੈਮੀਫਾਈਨਲ ਮੁਕਾਬਲੇ 11 ਮਾਰਚ ਤੇ ਫਾਈਨਲ 13 ਮਾਰਚ ਨੂੰ ਖੇਡਿਆ ਜਾਵੇਗਾ।
ਕੌਮੀ ਬਾਸਕਿਟਬਾਲ ਚੈਂਪੀਅਨਸ਼ਿਪ
ਲੁਧਿਆਣਾ, 29 ਦਸੰਬਰ - 60ਵੀਂ ਸੀਨੀਅਰ ਪਰਲਜ਼ ਕੌਮੀ ਬਾਸਕਿਟਬਾਲ
ਚੈਂਪੀਅਨਸ਼ਿਪ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਤੀਸਰੇ ਦਿਨ ਮਰਦਾਂ ਦੇ ਵਰਗ ਵਿਚ
ਜਿੱਥੇ ਪੰਜਾਬ ਰੇਲਵੇ ਅਤੇ ਸਰਵਸਿਸ ਨੇ ਆਪਣਾ ਜੇਤੂ ਸਿਲਸਿਲਾ ਜਾਰੀ ਰੱਖਿਆ ਉਥੇ
ਇਸਤਰੀਆਂ ਦੇ ਵਰਗ ਵਿਚ ਪੰਜਾਬ ਨੇ ਮੱਧ ਪ੍ਰਦੇਸ਼ ਅਤੇ ਹਿਮਾਚਲ ਨੂੰ ਹਰਾ ਕੇ ਪ੍ਰੀ
ਕੁਆਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਮਰਦਾਂ ਦੇ ਵਰਗ ਵਿਚ ਖੇਡੇ ਗਏ ਮੈਚਾਂ ਵਿਚ
ਸਰਵਸਿਸ ਨੇ ਯੂ. ਪੀ. ਨੂੰ 91-48 ਨਾਲ ਹਰਾਇਆ, ਰਾਜਸਥਾਨ ਨੇ ਝਾਰਖੰਡ ਨੂੰ ਕਰੜੇ
ਇਮਤਿਹਾਨ ਬਾਅਦ 94-93 ਨਾਲ ਮਾਤ ਦਿੱਤੀ, ਮੱਧ ਪ੍ਰਦੇਸ਼ ਨੇ ਤ੍ਰਿਪੁਰਾ ਨੂੰ 84-64
ਨਾਲ ਹਰਾਇਆ, ਅਸਾਮ ਨੇ ਉੜੀਸਾ ਨੂੰ 84-63 ਨਾਲ ਹਰਾਇਆ, ਜਦ ਕਿ ਕੇਰਲਾ ਨੇ ਹਰਿਆਣਾ
ਨੂੰ 128-77 ਨਾਲ, ਆਂਧਰਾ ਪ੍ਰਦੇਸ਼ ਨੇ ਉਤਰ ਪ੍ਰਦੇਸ਼ ਨੂੰ 67-52 ਨਾਲ ਹਰਾਇਆ।
ਮੁੰਡਿਆਂ ਵਿਚ ਪੰਜਾਬ ਨੇ ਉਤਰਾਂਚਲ ਨੂੰ 76-40 ਨਾਲ ਹਰਾਇਆ। ਪੰਜਾਬ ਨੇ ਮਰਦਾਂ ਵਿਚ
ਤਾਮਿਲਨਾਡੂ ਨੂੰ ਹਰਾ ਕੇ ਤੀਸਰੀ ਜਿੱਤ ਹਾਸਿਲ ਕੀਤੀ। ਲੜਕੀਆਂ ਦੇ ਵਰਗ ਵਿਚ ਪੰਜਾਬ
ਨੇ ਮੱਧ ਪ੍ਰਦੇਸ਼ ਨੂੰ 65-40 ਨਾਲ ਕਰਾਰੀ ਮਾਤ ਦਿੱਤੀ। ਪੰਜਾਬ ਦੀਆਂ ਲੜਕੀਆਂ ਇਹ ਦੋ
ਜਿੱਤਾਂ ਨਾਲ ਆਪਣੇ ਪੂਲ ਵਿਚੋਂ ਸਰਵੋਤਮ ਰਹਿ ਕੇ ਪ੍ਰੀ ਕੁਆਟਰ ਫਾਈਨਲ ਲਈ ਕੁਆਲੀਫਾਈ
ਕਰ ਗਈਆਂ ਹਨ।
ਦੂਜਾ ਕੁਸ਼ਤੀ ਮੁਕਾਬਲਾ 1 ਜਨਵਰੀ ਨੂੰ
ਜਲੰਧਰ, 29 ਦਸੰਬਰ - ਦੂਜਾ ਕੁਸ਼ਤੀ ਮੁਕਾਬਲਾ 1 ਜਨਵਰੀ ਨੂੰ ਪਿੰਡ ਪਾਹੜਾ
ਗੁਰਦਾਸਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ ਸੰਤ ਬਾਬਾ ਹਜ਼ਾਰਾ ਸਿੰਘ ਛੋਟੇ
ਘੁੰਮਣਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਇਨ੍ਹਾਂ ਕੁਸ਼ਤੀ ਮੁਕਾਬਲਿਆਂ ਦਾ
ਮੁੱਖ ਆਕਰਸ਼ਨ ਪਾਕਿਸਤਾਨ ਤੇ ਭਾਰਤ ਦੇ ਪਹਿਲਵਾਨਾਂ ਵਿਚਕਾਰ ਜ਼ੋਰਦਾਰ ਮੁਕਾਬਲੇ ਹੋਣਗੇ।
ਖੇਡ ਮੇਲੇ ਦਾ ਰਸਮੀ ਉਦਘਾਟਨ ਪਦਮਸ੍ਰੀ ਕਰਤਾਰ ਸਿੰਘ ਪਹਿਲੀ ਜਨਵਰੀ ਨੂੰ ਬਾਅਦ
ਦੁਪਹਿਰ 1 ਵਜੇ ਕਰਨਗੇ।
ਮਾਣਕੀ ਦਾ ਖੇਡ ਮੇਲਾ 5 ਤੋਂ
ਖੰਨਾ, 29 ਦਸੰਬਰ - ਦੋ ਦਿਨਾਂ ਖੇਡ ਮੇਲਾ 5-6 ਜਨਵਰੀ ਨੂੰ ਪਿੰਡ ਮਾਣਕੀ
ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਤਾਸ਼ਸੀਪ, ਬੈਲ ਗੱਡੀਆਂ ਦੀਆਂ ਦੌੜਾਂ,
ਕਬੱਡੀ 50 ਕਿਲੋ, 60 ਕਿਲੋ, 70 ਕਿਲੋ ਅਤੇ ਕਲੱਬ ਇਕ ਪਿੰਡ (ਇਕ ਖਿਡਾਰੀ ਬਾਹਰਲਾ)
ਆਦਿ ਖੇਡਾਂ ਦੇ ਮੁਕਾਬਲੇ ਹੋਣਗੇ।
ਹਾਕੀ ਟੂਰਨਾਮੈਂਟ 22 ਤੋਂ
ਮੋਗਾ, 29 ਦਸੰਬਰ - ਪਹਿਲਾ ਗੋਲਡ ਹਾਕੀ ਟੂਰਨਾਮੈਂਟ 22 ਤੋਂ 24 ਜਨਵਰੀ
ਤੱਕ ਭੂਪਿੰਦਰਾ ਖਾਲਸਾ ਹਾਕੀ ਸਟੇਡੀਅਮ ਮੋਗਾ 'ਚ ਕਰਵਾਇਆ ਜਾ ਰਿਹਾ ਹੈ। ਇਹ ਹਾਕੀ
ਟੂਰਨਾਮੈਂਟ ਗੁਰਚਰਨ ਸਿੰਘ ਸਾਬਕਾ ਐਮ.ਐਲ.ਸੀ. ਦੀ ਯਾਦ ਵਿਚ ਕਰਵਾਇਆ ਜਾਵੇਗਾ। ਜੇਤੂ
ਟੀਮ ਨੂੰ ਪਹਿਲਾ ਇਨਾਮ 51 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਦਾ ਨਕਦ
ਇਨਾਮ ਅਤੇ ਟਰਾਫੀ ਦੇ ਕੇ ਸਨਮਾਨਿਆ ਜਾਵੇਗਾ।
ਲੰਢੇ ਦਾ ਖੇਡ ਮੇਲਾ ਸਮਾਪਤ
ਦੋਰਾਹਾ, 29 ਦਸੰਬਰ - ਬਾਬਾ ਪੂਰਨ ਸਿੰਘ ਯਾਦਗਾਰੀ ਖੇਡ ਮੇਲਾ ਦੋਰਾਹਾ ਦੇ
ਨੇੜਲੇ ਪਿੰਡ ਲੰਢੇ 'ਚ ਕਰਵਾਇਆ ਗਿਆ। 70 ਕਿਲੋ ਕਬੱਡੀ ਬਾਠਾਂ ਤੇ ਬਰਨਾਲਾ, ਇਕ
ਪਿੰਡ ਓਪਨ ਵਿਚ ਜਰਗੜੀ ਤੇ ਮੂੰਡੀਆਂ ਨੇ ਪਹਿਲਾ ਤੇ ਦੂਜਾ ਥਾਂ ਕ੍ਰਮਵਾਰ ਜਿੱਤਿਆ।
ਦੂਜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਬੱਡੀ
ਕੱਪ 7 ਤੋਂ
ਹੁਸ਼ਿਆਰਪੁਰ, 29 ਦਸੰਬਰ - ਦੂਜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਬੱਡੀ ਕੱਪ
7 ਤੋਂ 9 ਜਨਵਰੀ ਤੱਕ ਰੌਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ। 8
ਜਨਵਰੀ ਨੂੰ ਜ਼ਿਲ੍ਹਾ ਪੱਧਰੀ ਤੇ 9 ਜਨਵਰੀ ਨੂੰ ਪੰਜਾਬ ਦੀਆਂ ਚੋਟੀ ਦੀਆਂ ਟੀਮਾਂ ਆਪਣੇ
ਜੌਹਰ ਦਿਖਾਉਣਗੀਆਂ।
ਉੱਤਰੀ ਜ਼ੋਨ 3 ਦਿਨਾ ਬੈਡਮਿੰਟਨ
ਟੂਰਨਾਮੈਂਟ ਸਮਾਪਤ
ਅਬੋਹਰ, 28 ਦਸੰਬਰ - ਉਤਰੀ ਜ਼ੋਨ ਪੱਧਰੀ ਟੂਰਨਾਮੈਂਟ ਅਬੋਹਰ ਦੇ ਨਹਿਰੂ
ਸਟੇਡੀਅਮ ਦੇ ਬੈਡਮਿੰਟਨ ਹਾਲ ਵਿਚ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਪੰਜਾਬ ਤੋਂ
ਇਲਾਵਾ ਵੱਖ-ਵੱਖ ਰਾਜਾਂ ਦੇ ਕਰੀਬ 150 ਖਿਡਾਰੀਆਂ ਨੇ ਭਾਗ ਲਿਆ। ਟੂਰਨਾਮੈਂਟ ਵਿਚ
14 ਸਾਲ ਸਿੰਗਲ ਵਰਗ 'ਚ ਅਮਰ ਦਿੱਲੀ ਜੇਤੂ, ਅੰਕਿਤ ਦਿੱਲੀ ਉਪ ਜੇਤੂ ਰਿਹਾ। ਇਸ
ਤਰ੍ਹਾਂ 19 ਸਾਲ ਸਿੰਗਲ ਵਰਗ 'ਚ ਲਵ ਗੁਰਦਾਸਪੁਰ ਜੇਤੂ, ਨੀਰਜ ਸੋਨੀਪਤ ਉਪ ਜੇਤੂ,
ਮੈਨੇਜ ਸਿੰਗਲ ਮੁਕਾਬਲੇ 'ਚ ਸਾਹਿਲ ਕਟਾਰੀਆ ਜੇਤੂ, ਭੁਵਨ ਦਿੱਲੀ ਉਪ ਜੇਤੂ, ਮੈਨਜ਼
ਡਬਲ 'ਚ ਸਾਹਿਲ ਤੇ ਅਭਿਸ਼ੇਕ ਗੁਰਦਾਸਪੁਰ ਜੇਤੂ ਰਹੇ ਜਦੋਂ ਕਿ ਹੇਮੰਤ ਅਤੇ ਨੀਰਜ
ਹਰਿਆਣਾ ਤੇ ਸੋਨੀਪਤ ਉਪ ਜੇਤੂ ਰਹੇ। ਵੈਟਰਨ ਸਿੰਗਲ ਮੁਕਾਬਲੇ ਵਿਚ ਰਾਮ ਲਖਨ ਜੇਤੂ,
ਅਰੁਣ ਮੱਕੜ ਉਪ ਜੇਤੂ, ਡਬਲ 'ਚ ਰਾਮ ਲਖਨ ਤੇ ਲਵਲੀਨ ਜੇਤੂ ਤੇ ਅਰੁਣ ਮੱਕੜ ਤੇ
ਵਿਕਰਮ ਮੁੰਜਾਲ ਉਪ ਜੇਤੂ ਬਣੇ। ਚੈਂਪੀਅਨਸ਼ਿਪ ਦੇ ਚੈਂਪੀਅਨ ਦਾ ਅਵਾਰਡ ਸਾਹਿਲ
ਕਟਾਰੀਆ ਗੁਰਦਾਸਪੁਰ ਅਤੇ ਵੈਟਰਨ ਚੈਂਪੀਅਨ ਦਾ ਐਵਾਰਡ ਰਾਮ ਲਖਨ ਜਲੰਧਰ ਨੂੰ ਦਿੱਤਾ
ਗਿਆ।
ਪੰਜਾਬ ਨੇ ਚਾਂਦੀ ਦੇ ਤਗਮੇ 'ਤੇ ਕੀਤਾ
ਕਬਜ਼ਾ
ਜਲੰਧਰ, 28 ਦਸੰਬਰ - ਆਂਧਰਾ ਪ੍ਰਦੇਸ਼ ਦੇ ਸ਼ਹਿਰ ਨਾਲਗੌਡਾ 'ਚ 55ਵੀਆਂ
ਨੈਸ਼ਨਲ ਸਕੂਲ ਖੇਡਾਂ ਦੇ ਕਬੱਡੀ ਅੰਡਰ 17 ਸਾਲ ਲੜਕੇ ਵਰਗ ਦੇ ਮੁਕਾਬਲੇ ਕਰਵਾਏ ਜਾ
ਰਹੇ ਹਨ। ਇਸ ਦੇ ਫਾਈਨਲ ਮੁਕਾਬਲੇ ਵਿਚੋਂ ਪੰਜਾਬ ਦੀ ਕਬੱਡੀ ਟੀਮ ਨੇ ਹਰਿਆਣਾ ਕੋਲੋਂ
10-13 ਨਾਲ ਹਾਰ ਕੇ ਚਾਂਦੀ ਦਾ ਤਗਮਾ ਹਾਸਿਲ ਕੀਤਾ। ਪੰਜਾਬ ਦੀ ਟੀਮ ਵੱਲੋਂ ਕਪੂਰਥਲਾ
ਦੇ ਸੰਦੀਪ ਸਿੰਘ, ਗੁਰਦਾਸਪੁਰ ਦੇ ਮਲਕੀਤ ਸਿੰਘ ਕਪਤਾਨ ਤੇ ਬਠਿੰਡਾ ਦੇ ਸੁਰਿੰਦਰ
ਸਿੰਘ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਖੇਡੇ ਗਏ ਲੜਕੀਆਂ ਦੇ ਅੰਡਰ 17 ਸਾਲ ਕਬੱਡੀ
ਦੇ ਮੁਕਾਬਲੇ ਵਿਚੋਂ ਵੀ ਹਰਿਆਣਾ ਨੇ ਜੇਤੂ ਖਿਤਾਬ 'ਤੇ ਕਬਜ਼ਾ ਕੀਤਾ।
ਹਸਨਪੁਰ ਟੂਰਨਾਮੈਂਟ 7 ਜਨਵਰੀ ਤੋਂ
ਮੁੱਲਾਂਪੁਰ ਦਾਖਾ, 27 ਦਸੰਬਰ - ਹਸਨਪੁਰ ਟੂਰਨਾਮੈਂਟ 7-8 ਜਨਵਰੀ ਨੂੰ
ਹਸਨਪੁਰ ਦੇ ਖੇਡ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਖੇਡ ਮੇਲੇ ਵਿਚ ਕਬੱਡੀ ਵਜਨੀ
60, 70 ਕਿਲੋ ਮੁਕਾਬਲੇ 7 ਜਨਵਰੀ ਅਤੇ ਓਪਨ ਕਬੱਡੀ ਪਿੰਡ ਵਾਰ ਦੇ ਨਾਲ 40 ਸਾਲ ਤੋਂ
ਉਪਰ ਖਿਡਾਰੀਆਂ ਵਿਚਕਾਰ ਕਬੱਡੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ।
63ਵਾਂ ਆਲ ਇੰਡੀਆ ਕਲਗੀਧਰ ਖੇਡ ਮੇਲਾ
ਜਗਰਾਉਂ, 27 ਦਸੰਬਰ - ਆਲ ਇੰਡੀਆ ਕਲਗੀਧਰ 63ਵਾਂ ਖੇਡ ਮੇਲਾ 27 ਤੋਂ 31
ਜਨਵਰੀ ਤੱਕ ਕਲਗੀਧਰ ਸਟੇਡੀਅਮ ਕਮਾਲਪੁਰਾ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ
ਦੌਰਾਨ ਕਬੱਡੀ ਆਲ ਓਪਨ, ਹਾਕੀ ਆਲ ਓਪਨ, ਫੁੱਟਬਾਲ ਆਲ ਓਪਨ (ਮੁੰਡੇ), ਕਬੱਡੀ ਪਿੰਡ
ਵਾਰ ਓਪਨ, ਕਬੱਡੀ 70 ਕਿਲੋ, ਕਬੱਡੀ 57 ਕਿਲੋ, ਵਾਲੀਬਾਲ (ਸ਼ੂਟਿੰਗ), ਰੱਸਾਕਸੀ,
ਕੁੱਤਿਆਂ ਅਤੇ ਘੋੜੀਆਂ ਦੀ ਰੇਵੀਆ ਦੌੜ ਵੀ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਹਾਕੀ
ਦੇ 19 ਸਾਲਾ ਦੇ ਖਿਡਾਰੀਆਂ ਦੇ ਮੈਚ ਵੀ ਕਰਵਾਏ ਜਾਣਗੇ ਅਤੇ ਇਨ੍ਹਾਂ ਮੁਕਾਬਲਿਆਂ 'ਚ
ਪਹਿਲੀਆਂ ਅੱਠ ਟੀਮਾਂ ਨੂੰ ਦਾਖ਼ਲ ਕੀਤਾ ਜਾਵੇਗਾ। 27 ਜਨਵਰੀ ਨੂੰ ਝੰਡੇ ਦੀ ਰਸਮ
ਐਸ.ਡੀ.ਐਮ. ਜਗਰਾਉਂ ਮੁਕੰਦ ਸਿੰਘ ਕਰਨਗੇ। ਇਸੇ ਦਿਨ 19 ਸਾਲਾ ਹਾਕੀ ਮੁਕਾਬਲੇ (ਮੁੰਡੇ),
ਘੋੜੀਆਂ ਦੀ ਰੇਬੀਆ ਦੌੜ ਅਤੇ ਕੁੱਤਿਆਂ ਦੀ ਦੌੜ ਹੋਵੇਗੀ।
ਪੰਜਾਬ ਦੇ 38 ਕੋਚ ਅਤੇ 32 ਖਿਡਾਰੀ
ਸਨਮਾਨਿਤ
ਸੰਗਰੂਰ, 27 ਦਸੰਬਰ - ਰਾਸ਼ਟਰੀ ਕਿੱਕ ਬਾਕਸਿੰਗ ਮੁਕਾਬਲਿਆਂ ਵਿਚ ਮੈਡਲ
ਜਿੱਤਣ ਵਾਲੇ 32 ਖਿਡਾਰੀਆਂ ਨੂੰ ਸੰਗਰੂਰ ਦੇ ਪੁਲਿਸ ਲਾਇਨਜ਼ ਵਿਚ ਸਨਮਾਨਿਆ ਕੀਤਾ
ਗਿਆ। ਇਸ ਵਰ੍ਹੇ ਨਵੰਬਰ ਵਿਚ ਦੇਹਰਾਦੂਨ ਵਿਖੇ ਹੋਏ ਜੂਨੀਅਰ ਰਾਸ਼ਟਰੀ ਕਿੱਕ ਬਾਕਸਿੰਗ
ਮੁਕਾਬਲੇ ਵਿਚ ਪੰਜਾਬ ਦੀ ਟੀਮ ਨੇ 13 ਤਮਗੇ ਜਿੱਤ ਕੇ ਓਵਰਆਲ ਨੈਸ਼ਨਲ ਚੈਂਪੀਅਨਸ਼ਿਪ
ਜਿੱਤੀ ਸੀ। ਇਸ ਤੋਂ ਇਲਾਵਾ ਸੀਨੀਅਰ ਅਤੇ ਸਬ ਜੂਨੀਅਰ ਰਾਸ਼ਟਰੀ ਮੁਕਾਬਲਿਆਂ ਵਿਚ
ਪੰਜਾਬ ਨੇ 18 ਤਗਮੇ ਜਿੱਤੇ ਸਨ। ਇਸ ਤੋਂ ਇਲਾਵਾ 25 ਤੋਂ 27 ਦਸੰਬਰ ਤੱਕ ਰਾਜ ਪੱਧਰੀ
ਸੈਮੀਨਾਰ ਜੋ ਕਿ ਪੰਜਾਬ ਦੇ ਕੋਚਿਜ ਅਤੇ ਰੈਫਰੀਆਂ ਲਈ ਲਗਾਇਆ ਸੀ। ਪੰਜਾਬ ਦੇ ਵੱਖ
ਵੱਖ ਜ਼ਿਲਿਆਂ ਤੋਂ 38 ਕੋਚਾਂ ਅਤੇ ਰੈਫਰੀਆਂ ਨੇ ਇਸ ਸੈਮੀਨਾਰ ਵਿਚ ਹਿੱਸਾ ਲਿਆ।
ਸਮਾਰੋਹ ਦੀ ਪ੍ਰਧਾਨਗੀ ਸ੍ਰੀਮਤੀ ਗਰਿਮਾ ਸਿੰਘ ਜੁਆਇੰਟ ਕਮਿਸ਼ਲਰ ਇਨਕਮ ਟੈਕਸ ਨੇ ਕੀਤੀ
ਅਤੇ ਜੇਤੂ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡ ਕੇ ਸਨਮਾਨਿਤ ਕੀਤਾ। ਜਿੰਨ੍ਹਾਂ
ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ਵਿਚ ਮਰੀਅਮ (ਸੰਗਰੂਰ), ਰਿਤੂ (ਹੁਸ਼ਿਆਰਪੁਰ),
ਦੀਪਕ (ਲੁਧਿਆਣਾ), ਅਨਵਰ (ਸੰਗਰੂਰ), ਮਨਪ੍ਰੀਤ ਸਿੰਘ (ਸੰਗਰੂਰ), ਸੁਪਿੰਦਰ (ਸੰਗਰੂਰ),
ਮੋਨੀਕਾ (ਅੰਮ੍ਰਿਤਸਰ), ਸੁੰਦਰ (ਲੁਧਿਆਣਾ), ਸ਼ੀਨਾ (ਹੁਸ਼ਿਆਰਪੁਰ), ਸੋਨੀਆ (ਅੰਮ੍ਰਿਤਸਰ),
ਬਲਜੀਤ (ਅੰਮ੍ਰਿਤਸਰ), ਸਾਗਰ ਵਿਜ (ਲੁਧਿਆਣਾ), ਨਵਾਜ ਅਲੀ (ਸੰਗਰੂਰ), ਨੂਰ ਮੁਹੰਮਦ
(ਸੰਗਰੂਰ), ਅਜੇ (ਬਰਨਾਲਾ), ਰੁਪਿੰਦਰ ਸਿੰਘ (ਬਰਨਾਲਾ), ਗੁਰਪ੍ਰੀਤ (ਮੁਕਤਸਰ),
ਵਰਿੰਦਰ ਸਿੰਘ (ਮਾਨਸਾ), ਵਿਜੈ (ਤਰਨਤਾਰਨ), ਗੁਰਜੰਟ ਸਿੰਘ (ਤਰਨ ਤਾਰਨ), ਤਨਵੀ (ਅੰਮ੍ਰਿਤਸਰ),
ਕੁਲਵਿੰਦਰ ਕੌਰ (ਲੁਧਿਆਣਾ), ਦਲਜੀਤ ਕੌਰ (ਅੰਮ੍ਰਿਤਸਰ), ਕਿਰਨ ਜੋਤ (ਸੰਗਰੂਰ),
ਸ਼ਿੰਪੀ (ਸੰਗਰੂਰ), ਗੁਰਜੀਤ ਸਿੰਘ (ਸੰਗਰੂਰ), ਜਸਵੀਰ ਕੌਰ (ਸੰਗਰੂਰ), ਰਮਨਪ੍ਰੀਤ (ਸੰਗਰੂਰ),
ਟੀਨਾ (ਹੁਸ਼ਿਆਰਪੁਰ) ਸ਼ਾਮਲ ਹਨ।
ਸਿੱਧਵਾਂ ਕਲਾਂ ਖੇਡ ਮੇਲੇ 'ਚ ਸਿੱਧਵਾਂ
ਕਲਾਂ ਦੀ ਟੀਮ ਜੇਤੂ
ਚੌਂਕੀਮਾਨ, 27 ਦਸੰਬਰ - ਲੁਧਿਆਣੇ ਦੇ ਪਿੰਡ ਸਿੱਧਵਾਂ ਕਲਾਂ (ਲੁਧਿਆਣੇ)
'ਚ ਤਿੰਨ ਦਿਨਾ ਖੇਡ ਮੇਲਾ ਕਰਵਾਇਆ ਗਿਆ। ਸਿੱਧਵਾਂ ਕਲਾਂ ਖੇਡ ਮੈਦਾਨਾਂ 'ਚ ਹੋਏ
ਕਬੱਡੀ 70 ਕਿਲੋ ਵਰਗ ਦੇ ਫਸਵੇਂ ਮੁਕਾਬਲਿਆਂ ਵਿਚੋਂ ਸਿੱਧਵਾਂ ਕਲਾਂ ਦੀ ਟੀਮ
ਰਾਮਪੁਰਾ ਫੂਲ ਨੂੰ ਹਰਾ ਕੇ ਜੇਤੂ ਰਹੀ। ਹਠੂਰ ਨੇ ਦੌਧਰ (ਮੋਗਾ) ਦੀ ਟੀਮ ਨੂੰ ਹਰਾ
ਕੇ ਸਮੁੱਚੀ ਟਰਾਫੀ 'ਤੇ ਕਬਜ਼ਾ ਕੀਤਾ ਤੇ 41 ਹਜ਼ਾਰ ਦੇ ਨਗਦ ਇਨਾਮ 'ਤੇ ਹੱਕ ਜਿਤਾਇਆ।
ਕਬੱਡੀ ਸ਼ੋਅ ਮੈਚ ਹਰਜੀਤ ਤਲਵਾਰ ਕਲੱਬ ਜਗਰਾਉਂ ਦੇ ਗੱਭਰੂਆਂ ਨੇ ਅੰਬੀ ਹਠੂਰ ਕਲੱਬ
ਨੂੰ ਹਰਾ ਕੇ ਜਿੱਤਿਆ। ਟੂਰਨਾਮੈਂਟ 'ਚ 45 ਤੇ 52 ਕਿਲੋ ਦੇ ਬੈਸਟ ਜਾਫੀ ਤੇ ਬੈਸਟ
ਰੇਡਰ ਨੂੰ ਕੁਲਦੀਪ ਸਿੰਘ ਢਿੱਲੋਂ ਫਤਿਹ ਰਹੀਅਲ ਅਸਟੇਟ ਜਗਰਾਉਂ ਵੱਲੋਂ ਸੋਨੇ ਦੇ
ਤਮਗੇ ਦਿੱਤੇ ਗਏ। 70 ਕਿਲੋ ਦੇ ਬੈਸਟ ਰੇਡਰ ਬਿੱਲਾ ਸਿੱਧਵਾਂ ਕਲਾਂ ਤੇ ਲਾਡੀ
ਰਾਮਪੁਰਾ ਫੂਲ ਬੈਸਟ ਜਾਫੀ ਨੂੰ ਸੋਨੇ ਦੇ ਤਮਗੇ ਸਨਦੀਪ ਜਿਉਲਰਜ਼ ਜਗਰਾਉਂ ਵੱਲੋਂ
ਦਿੱਤੇ ਗਏ।
ਸ਼ਹੀਦ ਘੀਲਾ ਸਿੰਘ ਕਬੱਡੀ ਕੱਪ
ਬਾਘਾ ਪੁਰਾਣਾ, 27 ਦਸੰਬਰ - ਸ਼ਹੀਦ ਘੀਲਾ ਸਿੰਘ ਯਾਦਗਾਰੀ ਇੰਟਰਨੈਸ਼ਨਲ ਕਬੱਡੀ
ਕੱਪ ਦੇ ਪਹਿਲੇ ਦਿਨ ਕਬੱਡੀ 40 ਕਿਲੋ ਤੇ 55 ਕਿਲੋ ਦੇ ਗਹਿਗੱਚ ਮੁਕਾਬਲੇ ਹੋਏ। ਅੱਜ
ਕਬੱਡੀ ਓਪਨ ਦੇ ਸ਼ੋਅ ਮੈਚ ਵੀ ਹੋਏ। 28 ਦਸੰਬਰ ਨੂੰ ਅੰਤਰਰਾਸ਼ਟਰੀ 8 ਅਕੈਡਮੀਆਂ ਦੇ
ਫਸਵੇਂ ਮੁਕਾਬਲੇ ਦੇਖਣਯੋਗ ਹੋਣਗੇ। ਪਹਿਲਾ ਇਨਾਮ ਇਕ ਲੱਖ ਰੁਪਏ ਤੇ ਕੱਪ ਅਤੇ ਦੂਸਰਾ
ਇਨਾਮ 75000 ਰੁਪਏ ਤੇ ਟਰਾਫ਼ੀ ਦਿੱਤੀ ਜਾਵੇਗੀ।
24ਵਾਂ ਪੇਂਡੂ ਖੇਡ ਮੇਲਾ 9 ਜਨਵਰੀ ਤੋਂ
ਰਾਏਕੋਟ, 26 ਦਸੰਬਰ - 24ਵਾਂ ਪੇਂਡੂ ਖੇਡ ਮੇਲਾ 9 ਤੋਂ 11 ਜਨਵਰੀ ਤੱਕ
ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਕਬੱਡੀ 55 ਕਿਲੋ, ਕਬੱਡੀ 70 ਕਿਲੋ,
ਕਬੱਡੀ ਓਪਨ ਅਤੇ ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਮੁਕਾਬਲਿਆਂ ਦੌਰਾਨ
ਕਬੱਡੀ ਓਪਨ ਦੀ ਜੇਤੂ ਟੀਮ ਨੂੰ 51 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ 31 ਹਜ਼ਾਰ ਰੁਪਏ
ਦਾ ਨਗਦ ਇਨਾਮ ਸਮੇਤ ਟਰਾਫੀ ਦਿੱਤੀ ਜਾਵੇਗੀ।
ਪਹਿਲਵਾਨਾਂ ਦੇ ਮੁਕਾਬਲੇ 31 ਦਸੰਬਰ ਤੋਂ
ਇਯਾਲੀ/ਥਰੀਕੇ, 26 ਦਸੰਬਰ - 31 ਦਸੰਬਰ ਨੂੰ ਪੁੱਡਾ ਗਰਾਊਂਡ ਦੁੱਗਰੀ
ਧਾਂਦਰਾ ਰੋਡ ਲੁਧਿਆਣਾ ਵਿਖੇ ਪਹਿਲਵਾਨਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਰੁਸਤਮੇ
ਹਿੰਦ ਜੇਤੂ ਪਹਿਲਵਾਨ ਪੂਰਨ ਸਿੰਘ ਯਾਦਗਾਰੀ ਛਿੰਝ ਸਮੁੱਚੇ ਪੰਜਾਬ ਦੇ ਨਾਮੀ
ਪਹਿਲਵਾਨਾਂ ਦੇ ਜਿੱਤ ਹਾਰ ਦਾ ਅਖਾੜਾ ਬਣੇਗੀ। ਕੁਸ਼ਤੀ ਦੰਗਲ ਮੌਕੇ ਅਖਾੜਾ ਆਲਮਗੀਰ
ਦੇ ਉਸਤਾਦ ਪਹਿਲਵਾਨ ਸਿਕੰਦਰ ਸਿੰਘ ਅਤੇ ਉੱਘੇ ਲੋਕ ਗਾਇਕ ਮਨਜੀਤ ਰੂਪੋਵਾਲੀਆ ਦਾ
ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਬਾਅਦ ਦੁਪਹਿਰ 3 ਵਜੇ ਤੋਂ ਦੇਰ ਰਾਤ ਤੱਕ ਪੰਜਾਬ ਦੇ
ਸਿਰਮੌਰ ਲੋਕ ਗਾਇਕ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ।
ਦਵਿੰਦਰ ਸਿੰਘ ਏਸ਼ੀਆ ਚੈਂਪੀਅਨ ਬਣਿਆ
ਮੰਡੀ ਅਰਨੀਵਾਲਾ, 26 ਦਸੰਬਰ - ਤਾਈਵਾਨ ਦੇਸ਼ 'ਚ 15ਵੀਂ ਏਸ਼ੀਅਨ ਯੂਨੀਅਨ
ਰੋਇੰਗ ਚੈਂਪੀਅਨਸ਼ਿਪ ਕਰਵਾਈ ਗਈ। ਇਸ ਵਿਚ ਇਕ ਪੇਂਡੂ ਲੜਕੇ ਨੇ ਸੋਨ ਤਮਗਾ ਜਿੱਤ ਕੇ
ਪਿੰਡ, ਦੇਸ਼ ਅਤੇ ਮਾਪਿਆਂ ਦਾ ਨਾਂਅ ਦੁਨੀਆਂ ਵਿਚ ਰੋਸ਼ਨ ਕੀਤਾ ਹੈ। ਪਿੰਡ ਮਾਹੂਆਦਾ
ਬੋਦਲਾ ਦੇ ਵਸਨੀਕ ਸ. ਅਮਰਜੀਤ ਸਿੰਘ ਪਟਵਾਰੀ ਦੇ ਮਿਹਨਤੀ ਪੁੱਤਰ ਦਵਿੰਦਰ ਸਿੰਘ ਨੇ
ਇਸ ਅੰਤਰ ਰਾਸ਼ਟਰੀ ਮੁਕਾਬਲੇ ਦੌਰਾਨ ਭਾਰਤ ਸਮੇਤ ਕੁੱਲ 18 ਦੇਸ਼ਾਂ ਦੇ ਖਿਡਾਰੀਆਂ ਨੇ
ਸ਼ਮੂਲੀਅਤ ਕੀਤੀ। ਭਾਰਤ ਤਰਫੋਂ ਖੇਡੇ ਦਵਿੰਦਰ ਸਿੰਘ ਦੀ ਟੀਮ ਨੇ ਈਵੈਂਟ ਮੈੱਨ ਫੋਰ
ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਜਿਸ ਦੌਰਾਨ ਭਾਰਤ ਦੇ ਚਾਰ ਨੌਜਵਾਨਾਂ ਨੂੰ ਸੋਨ
ਤਮਗਿਆਂ ਨਾਲ ਸਨਮਾਨਿਤ ਕੀਤਾ। ਦਵਿੰਦਰ ਅਨੁਸਾਰ ਭਾਰਤੀ ਟੀਮ ਨੇ ਰੋਇੰਗ ਕਿਸ਼ਤੀ
ਮੁਕਾਬਲੇ ਦੌਰਾਨ 2 ਕਿਲੋਮੀਟਰ ਦੀ ਦੂਰੀ 6 ਮਿੰਟ 41ਵੇਂ ਸੈਕਿੰਡ ਦੇ ਛੇਵੇਂ ਹਿੱਸੇ
ਵਿਚ ਤੈਅ ਕਰਕੇ ਖ਼ਿਤਾਬੀ ਜਿੱਤ ਹਾਸਿਲ ਕੀਤੀ।
ਪਿੰਡ ਘੱਲ ਕਲਾਂ ਦਾ ਤਿੰਨ ਦਿਨਾਂ ਕਬੱਡੀ
ਕੱਪ 5 ਤੋਂ
ਮੋਗਾ, 26 ਦਸੰਬਰ - 74ਵਾਂ ਸਾਲਾਨਾ ਸ੍ਰੀ ਗੁਰੂ ਗੋਬਿੰਦ ਸਿੰਘ ਕਬੱਡੀ ਖੇਡ
ਮੇਲਾ ਪਿੰਡ ਘੱਲ ਕਲਾਂ ਵਿਖੇ 5 ਤੋਂ 7 ਜਨਵਰੀ ਤੱਕ ਸ੍ਰੀ ਹਰਗੋਬਿੰਦ ਸਾਹਿਬ
ਸਟੇਡੀਅਮ ਨਜ਼ਦੀਕ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। 5 ਜਨਵਰੀ ਨੂੰ
ਕਬੱਡੀ ਕੱਪ ਦਾ ਉਦਘਾਟਨ ਜੋਗਿੰਦਰਪਾਲ ਜੈਨ ਵਿਧਾਇਕ ਮੋਗਾ ਕਰਨਗੇ। ਇਨਾਮਾਂ ਦੀ ਵੰਡ
7 ਜਨਵਰੀ ਨੂੰ ਤਰਸੇਮ ਸਿੰਘ ਰੱਤੀਆਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਤੇ ਤਰਲੋਚਨ
ਸਿੰਘ ਗਿੱਲ ਜ਼ਿਲ੍ਹਾ ਭਾਜਪਾ ਪ੍ਰਧਾਨ ਕਰਨਗੇ। 7 ਜਨਵਰੀ ਨੂੰ ਪੰਜਾਬ ਕਬੱਡੀ
ਐਸੋਸੀਏਸ਼ਨ ਦੀਆਂ ਚੋਟੀਆਂ ਦੀਆਂ 8 ਟੀਮਾਂ ਮਾਲਵਾ ਯੂਨਾਈਟਿਡ ਅਕੈਡਮੀ ਘੱਲ ਕਲਾਂ,
ਮੀਰੀ ਪੀਰੀ ਮਾਲਵਾ ਕਲੱਬ ਮਹਿਰਾਜ, ਭਾਈ ਮਹਾਂ ਸਿੰਘ ਕਬੱਡੀ ਕਲੱਬ ਮੁਕਤਸਰ, ਅਲੰਕਾਰ
ਟੋਨੀ ਕਲੱਬ ਕੁੱਬੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਕੈਡਮੀ ਹੁਸ਼ਿਆਰਪੁਰ, ਨਾਨਕਸਰ
ਅਕੈਡਮੀ ਗੁਰਦਾਸਪੁਰ, ਬਾਬਾ ਫਰੀਦ ਕਲੱਬ ਫਰੀਦਕੋਟ, ਸੰਤ ਈਸ਼ਰ ਸਿੰਘ ਕਬੱਡੀ ਕਲੱਬ
ਆਲਮਵਾਲਾ ਭਾਗ ਲੈਣਗੀਆਂ। ਇਸ ਤੋਂ ਇਲਾਵਾ ਅਥਲੈਟਿਕਸ, ਕਬੱਡੀ 35 ਕਿਲੋ, 40 ਕਿਲੋ
ਦੇ ਮੁਕਾਬਲੇ 5 ਜਨਵਰੀ ਨੂੰ, ਕਬੱਡੀ 70 ਅਤੇ 62 ਕਿਲੋ ਦੇ ਮੁਕਾਬਲੇ 6 ਜਨਵਰੀ ਹੋਣਗੇ।
7 ਜਨਵਰੀ ਨੂੰ 35 ਕਿੱਲੋ ਕਬੱਡੀ ਦਾ ਸ਼ੋਅ ਮੈਚ ਘੱਲ ਕਲਾਂ ਅਕੈਡਮੀ ਤੇ ਭਿੰਡਰਕਲਾਂ
ਅਕੈਡਮੀ ਵਿਚਕਾਰ ਹੋਵੇਗਾ।
ਮਨਸੂਰਾਂ ਖੇਡ ਮੇਲਾ
ਜੋਧਾਂ, 26 ਦਸੰਬਰ - ਚਾਰ ਰੋਜ਼ਾ 8ਵਾਂ ਟੂਰਨਾਮੈਂਟ ਪਿੰਡ ਮਨਸੂਰਾਂ 'ਚ ਚੱਲ
ਰਿਹਾ ਹੈ। ਇਸ ਟੂਰਨਾਮੈਂਟ ਦੇ ਤੀਸਰੇ ਦਿਨ ਭਾਈ ਬੂੜਾ ਖ਼ਾਲਸਾ ਗਰਲਜ਼ ਕਾਲਜ ਮਨਸੂਰਾਂ
ਦੇ ਮੈਦਾਨਾਂ ਵਿਚ ਕਬੱਡੀ ਦੇ ਫਸਵੇਂ ਮੁਕਾਬਲੇ ਹੋਏ। ਕਬੱਡੀ 47 ਕਿਲੋ ਦੇ ਹੋਏ
ਮੁਕਾਬਲਿਆਂ ਵਿਚ 35 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ ਚੀਮਾ ਜੋਧਪੁਰ ਦੀ ਟੀਮ
ਨੇ ਮੁੱਲਾਂਪੁਰ ਟੀਮ ਨੂੰ ਹਰਾ ਕੇ ਪਹਿਲੇ ਸਥਾਨ 'ਤੇ ਕਬਜ਼ਾ ਕੀਤਾ, ਜਦਕਿ ਮੁੱਲਾਂਪੁਰ
ਦੀ ਟੀਮ ਨੂੰ ਦੂਸਰੇ ਸਥਾਨ 'ਤੇ ਸਬਰ ਕਰਨਾ ਪਿਆ, ਕਬੱਡੀ 60 ਕਿਲੋ ਭਾਰ ਵਰਗ ਵਿਚ 34
ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ ਭੱਟੀਆ ਢਾਹਾ, ਘਵੱਦੀ ਕਾਲੇਕੇ, ਰੂਮੀ ਬੀ,
ਜੋਧਾਂ, ਬੀਲ੍ਹਾ, ਮੁਦਕੀ, ਕਾਉਂਕੇ ਕਲੱਬ, ਵਿਰਕ, ਲੋਹਗੜ੍ਹ, ਮਨਸੂਰਾਂ, ਕੁਰੜ ਛਾਪਾ,
ਮੇਹਰਨਾਂ, ਦੋਲੋਂ ਕਲਾਂ, ਮਨਸੂਰਾਂ ਬੀ, ਜੰਡ, ਕੋਕਰੀ ਕਲਾਂ, ਸਤਲਾਣੀ ਸਾਹਿਬ, ਲਲਤੋਂ
ਕਲਾਂ ਦੀਆਂ ਟੀਮਾਂ ਨੇ ਆਪਣੇ ਵਿਰੋਧੀ ਟੀਮਾਂ ਨੂੰ ਹਰਾਕੇ ਅਗਲੇ ਦੌਰ ਵਿਚ ਪ੍ਰਵੇਸ਼
ਕੀਤਾ।
ਪਿੰਡ ਲਹਿਰਾ ਦੀਆਂ ਕੁਸ਼ਤੀਆਂ ਸਮਾਪਤ
ਡੇਹਲੋਂ, ਅੰਮ੍ਰਿਤਸਰ, 26 ਦਸੰਬਰ - ਪਿੰਡ ਲਹਿਰਾ ਵਿਖੇ ਬਾਬਾ ਦੇਵਾ ਦਾਸ
ਜੀ ਦੀ 68ਵੀਂ ਬਰਸੀ ਨੂੰ ਸਮਰਪਿਤ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਕੁਸ਼ਤੀ
ਮੁਕਾਬਲਿਆਂ ਦੌਰਾਨ ਪੰਜਾਬ ਭਰ ਤੋਂ ਨਾਮਵਰ ਪਹਿਲਵਾਨਾਂ ਨੇ ਦੰਗਲ ਮੁਕਾਬਲੇ 'ਚ ਹਿੱਸਾ
ਲਿਆ। ਪੰਜਾਬ ਕਾਂਗਰਸ ਦੇ ਸਕੱਤਰ ਅਤੇ ਪੀ. ਏ. ਰਣਜੀਤ ਸਿੰਘ ਮਾਂਗਟ ਨੇ ਵਿਧਾਇਕ ਜੱਸੀ
ਖੰਗੂੜਾ ਦੇ ਪਰਿਵਾਰ ਵੱਲੋਂ 2100 ਰੁਪਏ ਦਿੱਤੇ। ਕੁਸ਼ਤੀ ਮੁਕਾਬਲਿਆਂ ਦੌਰਾਨ ਸ:
ਨਾਹਰ ਸਿੰਘ ਵੱਲੋਂ ਬੰਨੀ 51 ਹਜ਼ਾਰ ਰੁਪਏ ਦੀ ਛਿੰਝ 40 ਮਿੰਟ ਚੱਲੀ ਕੁਸ਼ਤੀ ਬਰਾਬਰ
ਰਹੀ ਤੇ ਫਿਰ 5 ਮਿੰਟ ਦੌਰਾਨ ਕਸਮਕਸ ਦੀ ਕੁਸ਼ਤੀ 'ਚੋਂ ਕ੍ਰਿਸ਼ਨ ਖੰਨਾ ਨੇ 1-0 ਦੇ
ਫਰਕ ਨਾਲ ਕਮਲਜੀਤ ਡੂੰਮਛੇੜੀ ਨੂੰ ਹਰਾ ਕੇ ਜਿੱਤ ਲਈ। 26 ਹਜ਼ਾਰ ਦੀ ਦੂਸਰੀ ਛਿੰਝ ਦੀ
ਕੁਸ਼ਤੀ ਪੱਪੂ ਲਹਿਰਾ ਵੱਲੋਂ ਬੰਨੀ ਗਈ। ਇਹ ਕੁਸ਼ਤੀ ਕਰਮ ਮਰੌੜ ਤੇ ਟੋਨੀ ਸਿਹੌੜਾ
ਵਿਚਕਾਰ ਬਰਾਬਰੀ 'ਤੇ ਖਤਮ ਹੋਈ। 21 ਹਜ਼ਾਰ ਦੀ ਕੁਸ਼ਤੀ ਧਰਮਿੰਦਰ ਆਲਮਗੀਰ ਤੇ ਰਵੀ
ਲੁਧਿਆਣਾ ਵਿਚਕਾਰ ਬਰਾਬਰੀ 'ਤੇ ਰਹੀ ਜਦਕਿ 11 ਹਜ਼ਾਰ ਦੀ ਚੌਥੀ ਛਿੰਝ ਵਾਲੀ ਕੁਸ਼ਤੀ
ਵੀ ਰਿੰਕੂ ਪਹਿਲਵਾਨ ਤੇ ਸਿੰਦਾ ਪਹਿਲਵਾਨ ਦਰਮਿਆਨ ਬਰਾਬਰੀ 'ਤੇ ਹੀ ਖਤਮ ਹੋਈ।
ਤੀਜਾ ਕਬੱਡੀ ਕੱਪ ਤੇ 42ਵਾਂ ਟੂਰਨਾਮੈਂਟ
30 ਦਸੰਬਰ ਤੋਂ
ਸਰਦੂਲਗੜ੍ਹ, 26 ਦਸੰਬਰ - ਤੀਜਾ ਕਬੱਡੀ ਕੱਪ ਅਤੇ 42ਵਾਂ ਟੂਰਨਾਮੈਂਟ
30-31 ਦਸੰਬਰ ਨੂੰ ਸਰਦੂਲਗੜ੍ਹ ਦੇ ਮਿੰਨੀ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਸ
ਕੈਂਪ ਦੌਰਾਨ 8 ਅਕੈਡਮੀਆਂ ਭਾਗ ਲੈ ਰਹੀਆਂ ਹਨ। ਪਹਿਲੇ ਦਿਨ 30 ਦਸੰਬਰ ਨੂੰ ਕਬੱਡੀ
56 ਕਿਲੋ ਅਤੇ 65 ਕਿਲੋ ਦੇ ਮੈਚ ਕਰਵਾਏ ਜਾਣਗੇ। ਪਹਿਲੇ ਸਥਾਨ 'ਤੇ ਆਉਣ ਵਾਲੀ ਟੀਮ
ਨੂੰ 71 ਹਜ਼ਾਰ ਅਤੇ ਦੂਸਰੇ ਸਥਾਨ ਵਾਲੀ ਟੀਮ ਨੂੰ 51 ਹਜ਼ਾਰ ਰੁਪਏ ਕਲੱਬ ਵੱਲੋਂ ਨਕਦ
ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ 31 ਦਸੰਬਰ ਨੂੰ ਸ਼ਾਮ 4 ਵਜੇ ਤੋਂ ਦੇਰ ਸ਼ਾਮ
ਤੱਕ ਸੱਭਿਆਚਾਰਕ ਸ਼ਾਮ 'ਚ ਗਾਇਕ ਲਾਭ ਹੀਰਾ, ਦਵਿੰਦਰ ਕੋਹਿਨੂਰ, ਲਵਜੀਤ ਪਹੁੰਚਣਗੇ।
ਤੇਲੰਗਾਨਾ ਅੰਦੋਲਨ ਦੀ ਭੇਟ ਚੜ੍ਹੀਆਂ
ਰਾਸ਼ਟਰੀ ਸਕੂਲ ਖੇਡਾਂ
ਜਲੰਧਰ, 25 ਦਸੰਬਰ - 24-28 ਦਸੰਬਰ ਤੱਕ ਨਾਲਗੰਡਾ 'ਚ 55ਵੀਆਂ ਰਾਸ਼ਟਰੀ
ਸਕੂਲ ਖੇਡਾਂ ਦੇ ਕਬੱਡੀ ਅੰਡਰ 17 ਸਾਲ ਲੜਕੇ ਤੇ ਲੜਕੀਆਂ ਦੇ ਵਰਗ ਦੇ ਮੁਕਾਬਲੇ
ਕਰਵਾਏ ਜਾਣੇ ਸਨ ਪਰ ਜਿਸ ਤਰੀਕੇ ਨਾਲ ਆਂਧਰਾ ਪ੍ਰਦੇਸ਼ ਵਿਚ ਤੇਲੰਗਾਨਾ ਅੰਦੋਲਨ ਚੱਲ
ਰਿਹਾ ਹੈ, ਇਸ ਕਾਰਨ ਅੰਦੋਲਨਕਾਰੀਆਂ ਨੇ ਇਨ੍ਹਾਂ ਖੇਡਾਂ ਦਾ 24 ਦਸੰਬਰ ਨੂੰ ਉਦਘਾਟਨ
ਨਾ ਹੋਣ ਦਿੱਤਾ ਤੇ ਦੋ ਦਿਨਾਂ ਦੇ ਲਈ ਬੰਦ ਦਾ ਐਲਾਨ ਕੀਤਾ ਹੈ। ਪੰਜਾਬ ਟੀਮ ਦੇ ਇਕ
ਕੋਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਅੰਦਰ ਹੀ ਬੈਠੇ ਹਾਂ ਤੇ ਖਾਣ ਪੀਣ ਦੀਆਂ
ਵਸਤਾਂ ਵੀ ਮੁਸ਼ਕਿਲ ਨਾਲ ਮਿਲ ਰਹੀਆਂ ਹਨ ਪਰ ਸਾਡੇ ਪੰਜਾਬ ਦੇ ਸਾਰੇ ਖਿਡਾਰੀ ਠੀਕ
ਠਾਕ ਹਨ। ਉਨ੍ਹਾਂ ਨੇ ਕਿਹਾ ਜੇ ਇਥੇ ਹਾਲਾਤ ਨਾ ਸੁਧਰੇ ਤਾਂ ਇਨ੍ਹਾਂ ਖੇਡਾਂ ਨੂੰ
ਮੁਲਤਵੀ ਕੀਤਾ ਜਾ ਸਕਦਾ ਹੈ।
ਮੀਰੀ ਪੀਰੀ ਕਬੱਡੀ ਕੱਪ ਮਹਿਰਾਜ 6 ਤੋਂ
ਮਹਿਰਾਜ, 25 ਦਸੰਬਰ - ਪਿੰਡ ਮਹਿਰਾਜ ਦੇ ਖੇਡ ਸਟੇਡੀਅਮ 'ਚ ਮੀਰੀ ਪੀਰੀ
ਕਬੱਡੀ ਕੱਪ 6 ਤੋਂ 9 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ। ਚਾਰ ਰੋਜ਼ਾ ਖੇਡ ਮੇਲੇ ਵਿਚ
9 ਜਨਵਰੀ ਨੂੰ ਅੱਠ ਅੰਤਰਰਾਸ਼ਟਰੀ ਪੱਧਰ ਦੀਆਂ ਅਕੈਡਮੀਆਂ ਆਪਣੇ ਜੌਹਰ ਵਿਖਾਉਣਗੀਆਂ
ਅਤੇ ਜੇਤੂ ਟੀਮ ਨੂੰ ਪਹਿਲਾ ਇਨਾਮ 1 ਲੱਖ ਰੁਪਏ ਦਿੱਤਾ ਜਾਵੇਗਾ। 6 ਜਨਵਰੀ ਨੂੰ
ਕਬੱਡੀ 35, 45 ਕਿੱਲੋ, ਫੁੱਟਬਾਲ ਅਤੇ ਕੁੱਤਿਆਂ ਦੀਆਂ ਟਰੈਕ ਦੌੜਾਂ, 7 ਜਨਵਰੀ ਨੂੰ
ਕਬੱਡੀ 70, 62, 52 ਕਿੱਲੋ ਦੇ ਮੁਕਾਬਲੇ, 8 ਜਨਵਰੀ ਨੂੰ ਓਪਨ ਕਬੱਡੀ ਦੇ ਮੁਕਾਬਲੇ
ਕਰਵਾਏ ਜਾਣਗੇ।
ਕੁਸ਼ਤੀ ਦਾ ਮਹਾਂਕੁੰਭ ਸਮਾਪਤ
ਅਜੀਤ ਨਗਰ, 25 ਦਸੰਬਰ - ਕੁਸ਼ਤੀ ਦੇ ਮੁਕਾਬਲੇ ਗੁਰਦੁਆਰਾ ਸੰਤ ਮੰਡਲ ਅੰਗੀਠਾ
ਸਾਹਿਬ ਫੇਜ਼ 8 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਨੇੜੇ ਬੱਸ ਸਟੈਂਡ ਵਿਖੇ ਕਰਵਾਏ
ਗਏ। ਇਹ ਕੁਸ਼ਤੀ ਦੰਗਲ ਬਾਬਾ ਮਹਿੰਦਰ ਸਿੰਘ ਜੀ ਲੰਬਿਆਂ ਵਾਲਿਆਂ ਦੀ ਸਰਪ੍ਰਸਤੀ ਹੇਠ
ਕਰਵਾਇਆ ਗਿਆ। ਇਸ ਮੌਕੇ ਨਾਮੀਂ ਪਹਿਲਵਾਨਾਂ ਨੇ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ
ਦੋ ਝੰਡੀ ਦੀਆਂ ਕੁਸ਼ਤੀਆਂ ਹੋਈਆਂ। ਛੋਟੀ ਝੰਡੀ ਦੀ ਕੁਸ਼ਤੀ ਗੁਰਵਿੰਦਰ ਲੱਲੀਆਂ ਅਤੇ
ਧਰਮਿੰਦਰ ਆਲਮਗੀਰ ਵਿਚਕਾਰ ਹੋਈ। ਇਸ ਤੋਂ ਇਲਾਵਾ ਝੰਡੀ ਦੀ ਵੱਡੀ ਕੁਸ਼ਤੀ ਕਰਮਾ
ਭੇਡਵਾਲ ਅਤੇ ਕਮਲਜੀਤ ਡੂਮਛੇੜੀ ਵਿਚਕਾਰ ਹੋਈ। ਝੰਡੀ ਦੀ ਕੁਸ਼ਤੀ ਬਰਾਬਰ ਰਹੀ। ਇਸ
ਮੌਕੇ ਦਰਸ਼ਨ ਸਿੰਘ ਨੇ ਇੱਕ ਬਾਂਹ ਨਾਲ ਦੋ ਕੁਇੰਟਲ ਦੀ ਮਿੱਟੀ ਦੀ ਬੋਰੀ ਚੁੱਕ ਕੇ
ਲੋਕਾਂ ਦੀ ਵਾਹ-ਵਾਹ ਖੱਟੀ। ਇਸ ਮੌਕੇ ਬਾਬਾ ਮਹਿੰਦਰ ਸਿੰਘ ਜੀ ਲੰਬਿਆਂ ਵਾਲਿਆਂ ਨੇ
ਪਹਿਲਵਾਨਾਂ ਨੂੰ ਇਨਾਮ ਦਿੱਤੇ।
ਸੀਨੀਅਰ ਕੌਮੀ ਵਾਲੀਬਾਲ ਚੈਂਪੀਅਨਸ਼ਿਪ 'ਚ
ਸ਼ਾਮਿਲ ਹੋਣ ਵਾਲੀਆਂ ਪੰਜਾਬ ਟੀਮਾਂ
ਲੁਧਿਆਣਾ, 25 ਦਸੰਬਰ - ਗਵਾਲੀਅਰ 'ਚ 28 ਦਸੰਬਰ ਤੋਂ 6 ਜਨਵਰੀ ਤੱਕ ਕੌਮੀ
ਵਾਲੀਬਾਲ ਸੀਨੀਅਰ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਲਈ ਟੀਮ ਦਾ ਕੋਚਿੰਗ ਕੈਂਪ
ਸਰਕਾਰੀ ਕਾਲਜ ਲੁਧਿਆਣਾ ਵਿਖੇ ਲੱਗਿਆ। ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੀਆਂ ਟੀਮਾਂ
ਦਾ ਐਲਾਨ ਕੀਤਾ ਗਿਆ। ਇਸ ਵਿਚ ਮੁੰਡਿਆਂ ਦੇ ਵਰਗ 'ਚ ਟੀਮ ਦੀ ਅਗਵਾਈ ਗੁਰਿੰਦਰ ਸਿੰਘ
ਅਤੇ ਕੁੜੀਆਂ ਵਿਚ ਗੁਰਿੰਦਰ ਕੌਰ ਕਪਤਾਨੀ ਕਰੇਗੀ। ਟੀਮਾਂ ਦੇ ਖਿਡਾਰੀਆਂ ਦੇ ਨਾਮ ਇਸ
ਤਰ੍ਹਾਂ ਹਨ। ਮਰਦ : ਗੁਰਿੰਦਰ ਸਿੰਘ, ਬਲਵਿੰਦਰ ਸਿੰਘ, ਨਵਜੀਤ ਸਿੰਘ, ਗੁਰਚੰਦ ਸਿੰਘ,
ਰਵੀ ਕਾਂਤ, ਰਾਜਵੀਰ ਸਿੰਘ, ਸੁਖਦੀਪ ਸਿੰਘ, ਸੁਖਜਿੰਦਰ ਸਿੰਘ, ਅਨੁਰੁੱਧ, ਸੂਰਜ
ਪ੍ਰਕਾਸ਼, ਮਨਜੀਤ ਸਿੰਘ, ਸਰਵਣ ਕੁਮਾਰ। ਟੀਮ ਦੇ ਕੋਚ ਸੁਰਿੰਦਰ ਸਿੰਘ ਹੋਣਗੇ। ਕੁੜੀਆਂ:
ਗੁਰਿੰਦਰ ਕੌਰ ਕਪਤਾਨ, ਹਰਮਨਜੀਤ ਕੌਰ, ਜਸਵੀਰ ਕੌਰ, ਗਗਨਪ੍ਰੀਤ ਕੌਰ,
ਸੁਮਨਦੀਪ ਕੌਰ, ਮਨਪ੍ਰੀਤ ਕੌਰ, ਮਨਜੋਤ ਕੌਰ, ਰਮਨਦੀਪ ਕੌਰ, ਗਗਨਦੀਪ ਕੌਰ, ਰੁਪਿੰਦਰ
ਕੌਰ, ਰਾਜਵਿੰਦਰ ਕੌਰ ਰਾਜੂ, ਹਰਵਿੰਦਰ ਕੌਰ, ਰਾਖਵੇਂ ਖਿਡਾਰੀਆਂ ਵਿਚ ਸ਼ਰਨਜੀਤ ਕੌਰ,
ਰੁਪਿੰਦਰ ਕੌਰ, ਟੀਮ ਦੇ ਕੋਚ ਨੀਲਮ ਰਾਣੀ ਹੋਣਗੇ।
ਮਲਕ ਤੇ ਮੰਡਿਆਣੀ ਖੇਡ ਮੇਲਾ 15 ਤੋਂ
ਚੌਂਕੀਮਾਨ, 25 ਦਸੰਬਰ - ਹਾਕੀ ਤੇ ਕਬੱਡੀ ਟੂਰਨਾਮੈਂਟ 15 ਤੋਂ 17 ਜਨਵਰੀ
ਤੱਕ ਕਰਵਾਇਆ ਜਾਵੇਗਾ। ਪਿੰਡ ਵਾਰ ਹਾਕੀ 15 ਜਨਵਰੀ ਸਿਰਫ਼ 16 ਟੀਮਾਂ, ਕਬੱਡੀ 70
ਕਿਲੋ 16 ਜਨਵਰੀ 32 ਟੀਮਾਂ, ਤੇ ਕਬੱਡੀ ਓਪਨ ਅੰਤਿਮ ਦਿਨ 32 ਟੀਮਾਂ ਦੀ ਹੀ ਐਂਟਰੀ
ਹੋਵੇਗੀ। ਪਿੰਡ ਮੰਡਿਆਣੀ ਵੱਲੋਂ 8ਵਾਂ ਖੇਡ ਮੇਲਾ 'ਚ 22 ਜਨਵਰੀ ਨੂੰ ਬੈਲ ਗੱਡੀਆਂ
ਤੇ ਦੇਸੀ ਘੋੜੀਆਂ ਦੀ ਦੌੜ, 23 ਜਨਵਰੀ ਕਬੱਡੀ 42, 70 ਕਿਲੋ ਕੁੱਤਿਆਂ ਦੀ ਦੌੜ, 24
ਜਨਵਰੀ ਕਬੱਡੀ ਓਪਨ ਪਿੰਡ ਵਾਰ ਦੇ ਮੁਕਾਬਲੇ ਕਰਵਾਏ ਜਾਣਗੇ।
ਚੌਥਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ
9 ਤੋਂ
ਮੋਗਾ, 24 ਦਸੰਬਰ - ਚੌਥਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ 9-10 ਜਨਵਰੀ
ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਲੰਢੇਕੇ ਵਿਖੇ ਖੇਡ ਮੈਦਾਨ ਨਿਰਮਲ ਸਿੰਘ ਫਾਰਮ ਵਿਚ
ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ ਅੰਤਰਰਾਸ਼ਟਰੀ ਸਟਾਰ ਰੇਡਰ ਸੁਖਵੀਰ ਸਰਾਵਾਂ
ਨੂੰ ਕਰਮਪਾਲ ਸਿੱਧੂ, ਮੇਜਰ ਭਲੂਰ, ਹਰਵਿੰਦਰ ਫਤਹਿਗੜ੍ਹ ਵੱਲੋਂ ਬੁਲੈਰੋ ਗੱਡੀ ਨਾਲ
ਸਨਮਾਨਿਤ ਕੀਤਾ ਜਾਵੇਗਾ।
ਪਹਿਲਾ ਮਾਰਟਰੀਅਰਜ਼ ਮੈਮੋਰੀਅਲ ਹਾਕੀ
ਟੂਰਨਾਮੈਂਟ
ਜਲੰਧਰ, 23 ਦਸੰਬਰ - ਪਹਿਲਾ ਮਾਰਟਰੀਅਰਜ਼ ਮੈਮੋਰੀਅਲ ਹਾਕੀ ਟੂਰਨਾਮੈਂਟ
ਜਲੰਧਰ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਚੱਲ ਰਿਹਾ ਹੈ। ਇਸ ਟੂਰਨਾਮੈਂਟ
ਦੇ ਪਹਿਲੇ ਸੈਮੀਫਾਈਨਲ ਮੈਚ ਵਿਚ ਪੰਜਾਬ ਨੈਸ਼ਨਲ ਬੈਂਕ ਨਵੀਂ ਦਿੱਲੀ ਦੇ ਕੋਰ ਆਫ
ਸਿਗਨਲਜ਼ ਦੀ ਟੀਮ ਨੂੰ 3-1 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਦੂਜੇ
ਸੈਮੀਫਾਈਨਲ ਮੈਚ ਪੰਜਾਬ ਪੁਲਿਸ ਨੇ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਨੂੰ 3-0 ਨਾਲ
ਬੁਰੀ ਤਰ੍ਹਾਂ ਨਾਲ ਲੱਕ ਤੋੜਵੀਂ ਹਾਰ ਦੇ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਫਾਈਨਲ ਮੈਚ
24 ਦਸੰਬਰ ਨੂੰ 1 ਵਜੇ ਖੇਡਿਆ ਜਾਵੇਗਾ।
ਕੌਮਾਂਤਰੀ ਖਿਡਾਰੀ ਸਰੋਵਰ ਸਿੰਘ ਦੁਗਾਲ
ਯਾਦਗਾਰੀ ਕੱਪ 20 ਤੋਂ
ਪਟਿਆਲਾ, 23 ਦਸੰਬਰ - ਪਹਿਲਾ ਕਬੱਡੀ ਕੱਪ 20-21 ਜਨਵਰੀ ਨੂੰ ਪਿੰਡ ਦੁਗਾਲ
ਕਲਾਂ (ਪਾਤੜਾਂ) 'ਚ ਮਰਹੂਮ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਰੋਵਰ ਸਿੰਘ ਦੀ ਯਾਦ 'ਚ
ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਪਹਿਲੇ ਦਿਨ ਪਿੰਡ ਪੱਧਰ ਦੇ ਕਬੱਡੀ
ਮੁਕਾਬਲੇ ਹੋਣਗੇ, ਜਦੋਂਕਿ ਦੂਸਰੇ ਦਿਨ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ
ਟੀਮਾਂ 1 ਲੱਖ ਰੁਪਏ ਦੀ ਨਕਦ ਰਾਸ਼ੀ ਵਾਲਾ ਕੱਪ ਜਿੱਤਣ ਲਈ ਜੁੜਣਗੀਆਂ। ਇਸ ਕੱਪ 'ਚ
ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਿੱਤੀ
ਜਾਵੇਗੀ।
ਅੰਤਰਰਾਸ਼ਟਰੀ ਕਨੇਡਾ ਹਾਕੀ-ਕਬੱਡੀ ਕੱਪ 4
ਤੋਂ
ਲੁਧਿਆਣਾ, 23 ਦਸੰਬਰ - ਅੰਤਰਰਾਸ਼ਟਰੀ ਕਨੇਡਾ ਹਾਕੀ ਤੇ ਕਬੱਡੀ ਕੱਪ ਜਨਵਰੀ
4 ਤੋਂ 6 ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪ੍ਰਿਥੀਪਾਲ ਸਿੰਘ
ਹਾਕੀ ਸਟੇਡੀਅਮ ਵਿਖੇ ਕਰਵਾਏ ਜਾਣਗੇ ਜਦਕਿ ਕਬੱਡੀ ਦੇ ਅੰਤਰਰਾਸ਼ਟਰੀ ਪੱਧਰ ਦੇ ਮੈਚ 7
ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ ਹੋਣਗੇ। ਅੰਤਰਰਾਸ਼ਟਰੀ ਪੱਧਰ ਦੇ ਮੈਚ
7 ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਣਗੇ। ਲੋਕ ਗਾਇਕ ਬੱਬੂ ਮਾਨ
ਦਾ ਖੁੱਲ੍ਹਾ ਅਖਾੜਾ ਖੇਡ ਪ੍ਰੇਮੀਆਂ ਲਈ ਮੁੱਖ ਖਿੱਚ ਦਾ ਕੇਂਦਰ ਹੋਵੇਗਾ।
23ਵੀਂ ਜੂਨੀਅਰ ਨੈਸ਼ਨਲ ਨੈਟਬਾਲ
ਚੈਂਪੀਅਨਸ਼ਿਪ 'ਚ ਪੰਜਾਬੀਆਂ ਦੀ ਬੱਲੇ ਬੱਲੇ
ਹਰਚੋਵਾਲ, 23 ਦਸੰਬਰ - 23ਵੀਂ ਜੂਨੀਅਰ ਨੈਸ਼ਨਲ ਨੈਟਬਾਲ ਚੈਂਪੀਅਨਸ਼ਿਪ
ਮਹਾਂਰਾਸ਼ਟਰ ਦੇ ਸ਼ਹਿਰ ਨਾਸਿਕ ਵਿਖੇ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਤੀਸਰੇ ਦਿਨ
ਦੇ ਮੁਕਾਬਲਿਆਂ ਵਿਚ ਵੀ ਪੰਜਾਬ ਦੀਆਂ ਕੁੜੀਆਂ ਅਤੇ ਮੁੰਡਿਆਂ ਦੀਆਂ ਟੀਮਾਂ ਛਾਈਆਂ
ਰਹੀਆਂ। ਤੀਸਰੇ ਦਿਨ ਦੇ ਮੁਕਾਬਲਿਆਂ ਵਿਚ ਕੁੜੀਆਂ ਦੀ ਅੰਡਰ 19 ਸਾਲ ਨੈੱਟਬਾਲ ਦੀ
ਟੀਮ ਨੇ ਆਂਧਰਾ ਪ੍ਰਦੇਸ਼ ਦੀ ਟੀਮ ਨੂੰ 6 ਅੰਕਾਂ ਦੇ ਮੁਕਾਬਲੇ 27 ਅੰਕਾਂ ਨਾਲ ਅਤੇ
ਗੋਆ ਦੀ ਟੀਮ ਨੂੰ 2 ਦੇ ਮੁਕਾਬਲੇ 31 ਅੰਕਾਂ ਨਾਲ ਕਰਾਰੀ ਹਾਰ ਦਿੱਤੀ। ਇਸੇ ਤਰ੍ਹਾਂ
ਮੁੰਡਿਆਂ ਦੀ ਅੰਡਰ 19 ਨੈੱਟਬਾਲ ਟੀਮ ਨੇ ਪੱਛਮੀ ਬੰਗਾਲ ਦੀ ਟੀਮ ਨੂੰ 8 ਦੇ ਮੁਕਾਬਲੇ
43 ਅੰਕਾਂ ਨਾਲ ਅਤੇ ਝਾੜਖੰਡ ਦੀ ਟੀਮ ਨੂੰ 7 ਦੇ ਮੁਕਾਬਲੇ 27 ਅੰਕਾਂ ਨਾਲ ਹਰਾ ਕੇ
ਆਪਣੇ ਪੂਲਾਂ ਦੇ ਸਾਰੇ ਦੇ ਸਾਰੇ ਚਾਰ ਚਾਰ ਮੈਚ ਜਿੱਤ ਲਏ ਹਨ।
ਪੰਜਾਬ ਪਾਵਰ ਲਿਫਟਿੰਗ ਚੈਂਪੀਅਨਸ਼ਿਪ 27
ਨੂੰ
ਪਟਿਆਲਾ, 23 ਦਸੰਬਰ - 27 ਦਸੰਬਰ ਨੂੰ ਬਿਲਗਾ (ਜ਼ਿਲ੍ਹਾ ਜਲੰਧਰ) 'ਚ ਪੰਜਾਬ
ਬੈੱਚ ਪ੍ਰੈਸ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਕਰਵਾਈ ਗਈ। ਇਸ ਟੂਰਨਾਮੈਂਟ 'ਚੋਂ ਕੌਮੀ
ਚੈਂਪੀਅਨਸ਼ਿਪ ਲਈ ਟੀਮ ਚੁਣੀ ਜਾਵੇਗੀ।
ਸ਼ਹੀਦ ਬਚਨ ਸਿੰਘ ਯਾਦਗਾਰੀ ਕਬੱਡੀ ਕੱਪ 7
ਤੋਂ
ਦਿੜ੍ਹਬਾ ਮੰਡੀ, 22 ਦਸੰਬਰ - 7 ਤੋਂ 9 ਜਨਵਰੀ ਤੱਕ 37ਵਾਂ ਸ਼ਹੀਦ ਬਚਨ
ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਦਿੜ੍ਹਬਾ ਮੰਡੀ ਦੇ ਖੇਡ ਸਟੇਡੀਅਮ 'ਚ
ਕਰਵਾਇਆ ਜਾ ਰਿਹਾ ਹੈ। ਅੰਤਰਰਾਸਟਰੀ ਕਬੱਡੀ ਕੱਪ ਦੌਰਾਨ ਨੌਰਥ ਕਬੱਡੀ ਫੈਡਰੇਸ਼ਨ ਦੀਆਂ
ਚੋਟੀ ਦੀਆਂ ਕਬੱਡੀ ਅਕੈਡਮੀਆਂ ਦੇ ਜਬਰਦਸਤ ਫਸਵੇਂ ਮੁਕਾਬਲੇ ਕਰਵਾਏ ਜਾਣਗੇ, 7 ਜਨਵਰੀ
ਨੂੰ ਗਾਇਕ ਜੈਜੀ ਬੀ, 8 ਜਨਵਰੀ ਨੂੰ ਲਾਭ ਹੀਰਾ ਅਤੇ 9 ਜਨਵਰੀ ਨੂੰ ਬੱਬੂ ਮਾਨ ਦਾ
ਖੁੱਲ੍ਹਾ ਅਖ਼ਾੜਾ ਸ਼ਾਮ 4 ਵਜੇ ਲਗਾਇਆ ਜਾਵੇਗਾ। ਅੰਤਰਰਾਸ਼ਟਰੀ ਕੱਪ ਵਿਚ ਪਹਿਲਾ ਸਥਾਨ
ਪ੍ਰਾਪਤ ਕਰਨ ਵਾਲੀ ਟੀਮ ਨੂੰ ਡੇਢ ਲੱਖ ਰੁਪਏ ਨੀਲੂ ਕੈਨੇਡਾ ਅਤੇ ਗੁਰਦੀਪ ਕੈਨੇਡਾ
ਵੱਲੋਂ ਦਿੱਤਾ ਜਾਏਗਾ ਜਦਕਿ ਦੂਸਰਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ ਇਕ ਲੱਖ ਰੁਪਏ
ਦਾ ਨਕਦ ਇਨਾਮ ਇੰਦਰਜੀਤ ਕੈਨੇਡਾ ਵਲੋਂ ਦਿੱਤਾ ਜਾਵੇਗਾ। ਸ਼ਹੀਦ ਬਚਨ ਸਿੰਘ ਸਪੋਰਟਸ
ਅਕੈਡਮੀ ਦਿੜ੍ਹਬਾ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੌੜ ਕਕਰਾਲਾ, ਸਤੀਸ਼ ਖਟਕੜ ਅਤੇ
ਕਾਲਾ ਸਨੇਤ ਨੂੰ ਐਫਸਫੋਰਡ ਕਬੱਡੀ ਕਲੱਬ ਕੈਨੇਡਾ ਵਲੋ ਬੋਲਟ ਮੋਟਰਸਾਈਕਲਾਂ ਨਾਲ
ਸਨਮਾਨਿਤ ਕੀਤਾ ਜਾਵੇਗਾ। ਕੱਪ ਦੇ ਪਹਿਲੇ ਦਿਨ ਲੜਕੀਆਂ ਦੇ ਸ਼ੋਅ ਮੈਚ ਅਤੇ ਹਰਿਆਣਾ
ਪੰਜਾਬ ਦੇ ਫਸਵੇਂ ਮੁਕਾਬਲੇ ਕਰਵਾਏ ਜਾਣਗੇ।
ਦੂਜਾ ਗੁਰੂ ਨਾਨਕ ਕਬੱਡੀ ਕੱਪ 21 ਤੋਂ
ਇਯਾਲੀ/ਥਰੀਕੇ, 22 ਦਸੰਬਰ - ਦੋ ਰੋਜ਼ਾ ਕਬੱਡੀ ਕੱਪ ਟੂਰਨਾਮੈਂਟ 21-22
ਜਨਵਰੀ ਤੱਕ ਪੱਖੋਵਾਲ ਰੋਡ ਸਥਿਤ ਸ਼ਹੀਦ ਕਰਨੈਲ ਸਿੰਘ ਨਗਰ ਦੇ ਖੇਡ ਮੈਦਾਨ (ਨਜ਼ਦੀਕ
ਫੁੱਲਾਂਵਾਲ) ਅੰਦਰ ਕਰਵਾਇਆ ਜਾ ਰਿਹਾ ਹੈ। 21 ਜਨਵਰੀ ਨੂੰ ਕਬੱਡੀ 57 ਤੇ 70 ਕਿਲੋ
ਦੇ ਮੁਕਾਬਲੇ ਹੋਣਗੇ, ਜਦਕਿ 22 ਜਨਵਰੀ ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਅੱਠ
ਅਕੈਡਮੀਆਂ ਦੇ ਰੌਚਿਕ ਮੁਕਾਬਲੇ ਖੇਡ ਪ੍ਰੇਮੀਆਂ ਦੀ ਖਿੱਚ ਦਾ ਖਾਸ ਕੇਂਦਰ ਹੋਣਗੇ।
ਗੁਰੂ ਨਾਨਕ ਦੇਵ 'ਵਰਸਿਟੀ ਮੋਹਰੀ
ਜਲੰਧਰ, 22 ਦਸੰਬਰ - ਰੁੜਕੇਲਾ ਦੇ ਸੇਲ ਸਟੇਡੀਅਮ 'ਚ ਮਰਦਾਂ ਦੀ
ਇੰਟਰਯੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਗੁਰੂ ਨਾਨਕ ਦੇਵ
ਯੂਨੀਵਰਸਿਟੀ ਦੇ ਕੁਰੂਕਸ਼ੇਤਰ ਯੂਨੀਵਰਸਿਟੀ ਨੂੰ ਸੈਮੀਫਾਈਨਲ ਮੁਕਾਬਲੇ ਵਿਚ 2-0 ਨਾਲ
ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਟੀਮ ਵੱਲੋਂ ਜੇਤੂ ਗੋਲ ਗਗਨਜੀਤ ਸਿੰਘ ਤੇ ਰਣਜੋਧ
ਸਿੰਘ ਨੇ ਮੈਦਾਨੀ ਕੀਤੇ। ਦੂਜੇ ਸੈਮੀਫਾਈਨਲ ਮੈਚ ਵਿਚ ਮੇਜ਼ਬਾਨ ਸੰਬਲਪੁਰ ਯੂਨੀਵਰਸਿਟੀ
ਨੇ ਕਾਸ਼ੀ ਵਿਦਿਆਪੀਠ ਨੂੰ 3-1 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਇਹ ਮੁਕਾਬਲਾ
23 ਦਸੰਬਰ ਨੂੰ ਕਰਵਾਇਆ ਜਾਵੇਗਾ।
ਅੰਡਰ-16 ਫੁੱਟਬਾਲ ਚੈਂਪੀਅਨਸ਼ਿਪ 'ਤੇ
ਝਾਰਖੰਡ ਦਾ ਕਬਜ਼ਾ
ਗੁੜਗਾਓਂ, 22 ਦਸੰਬਰ - 32ਵੀਂ ਕੋਕਾ ਕੋਲਾ ਸਬ-ਜੂਨੀਅਰ ਨੈਸ਼ਨਲ ਫੁੱਟਬਾਲ
ਚੈਂਪੀਅਨਸ਼ਿਪ ਗੁੜਗਾਓਂ ਦੇ ਤਾਊ ਦੇਵੀ ਲਾਲ ਸਟੇਡੀਅਮ 'ਚ ਕਰਵਾਈ ਗਈ। ਇਸ ਦੇ ਖ਼ਿਤਾਬੀ
ਮੁਕਾਬਲੇ 'ਚ ਕਰਨਾਟਕ ਨੂੰ 1-0 ਗੋਲ ਦੇ ਫਰਕ ਨਾਲ ਹਰਾ ਕੇ ਝਾਰਖੰਡ ਨੇ 32ਵੀਂ ਕੋਕਾ
ਕੋਲਾ ਸਬ-ਜੂਨੀਅਰ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ-ਜਿੱਤੀ। ਜੇਤੂ ਟੀਮ ਨੂੰ ਮੀਰ
ਇਕਬਾਲ ਹੁਸੈਨ ਟਰਾਫੀ ਨਾਲ ਨਿਵਾਜ਼ਿਆ ਗਿਆ।
ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੀ ਸਰਦਾਰੀ
ਹਰਚੋਵਾਲ, 22 ਦਸੰਬਰ - 23ਵੀਂ ਜੂਨੀਅਰ ਨੈਸ਼ਨਲ ਨੈਟਬਾਲ ਚੈਂਪੀਅਨਸ਼ਿਪ
ਮਹਾਂਰਾਸ਼ਟਰ ਦੇ ਸ਼ਹਿਰ ਨਾਸਿਕ 'ਚ ਚੱਲ ਰਹੀ ਹੈ। ਇਸ ਚੈਪੀਅਨਸ਼ਿਪ ਦੇ ਮੁਕਾਬਲਿਆਂ ਵਿਚ
ਦੂਜੇ ਦਿਨ ਵੀ ਪੰਜਾਬ ਦੀਆਂ ਕੁੜੀਆਂ ਅਤੇ ਮੁੰਡਿਆਂ ਦੀਆਂ ਟੀਮਾਂ ਦੀ ਸਰਦਾਰੀ ਰਹੀ।
ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੀ ਮੁੰਡਿਆਂ ਦੀ ਨੈੱਟਬਾਲ ਦੀ ਟੀਮ ਨੇ ਦਿੱਲੀ ਦੀ
ਟੀਮ ਨੂੰ 9 ਅੰਕਾਂ ਦੇ ਮੁਕਾਬਲੇ 21 ਅੰਕਾਂ ਨਾਲ ਅਤੇ ਕੁੜੀਆਂ ਦੀ ਟੀਮ ਨੇ
ਤਾਮਿਲਨਾਡੂ ਦੀ ਟੀਮ ਨੂੰ 6 ਅੰਕਾਂ ਦੇ ਮੁਕਾਬਲੇ 18 ਅੰਕਾਂ ਨਾਲ ਹਰਾਇਆ।
ਪਹਿਲਾ ਮਾਰਟਰੀਅਰਜ਼ ਮੈਮੋਰੀਅਲ ਹਾਕੀ
ਟੂਰਨਾਮੈਂਟ
ਜਲੰਧਰ, 22 ਦਸੰਬਰ - ਪਹਿਲਾ ਮਾਰਟਰੀਅਰਜ਼ ਮੈਮੋਰੀਅਲ ਹਾਕੀ ਟੂਰਨਾਮੈਂਟ
ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ 'ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਖੇਡੇ
ਗਏ ਲੀਗ ਦੇ ਆਖਰੀ ਮੈਚਾਂ ਵਿਚੋਂ ਪੰਜਾਬ ਨੈਸ਼ਨਲ ਬੈਂਕ, ਨਵੀਂ ਦਿੱਲੀ ਨੇ ਪੰਜਾਬ ਐਂਡ
ਸਿੰਧ ਬੈਂਕ ਹਾਕੀ ਅਕੈਡਮੀ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ।
ਦੂਜੇ ਮੈਚ ਵਿਚ ਕੋਰ ਆਫ ਸਿਗਨਲਜ਼ ਤੇ ਸੀ. ਆਈ. ਐਸ. ਐਫ. ਦੀਆਂ ਟੀਮਾਂ ਨੇ 2-2 ਨਾਲ
ਬਰਾਬਰੀ 'ਤੇ ਰਹਿ ਕੇ ਕੋਰ ਆਫ ਸਿਗਨਲਜ਼ ਨੇ 4 ਅੰਕ ਹਾਸਲ ਕਰਕੇ ਸੈਮੀਫਾਈਨਲ 'ਚ
ਪ੍ਰਵੇਸ਼ ਕੀਤਾ। 23 ਦਸੰਬਰ ਨੂੰ ਪਹਿਲਾ ਸੈਮੀਫਾਈਨਲ ਮੈਚ 1 ਵਜੇ ਪੰਜਾਬ ਨੈਸ਼ਨਲ ਬੈਂਕ
ਬਨਾਮ ਸਿਗਨਲ ਦਰਮਿਆਨ ਤੇ ਦੂਜਾ ਸੈਮੀਫਾਈਨਲ ਮੈਚ ਸ਼ਾਮ 3 ਵਜੇ ਪੰਜਾਬ ਪੁਲਿਸ ਤੇ
ਪੰਜਾਬ ਐਂਡ ਸਿੰਧ ਬੈਂਕ ਦਰਮਿਆਨ ਖੇਡਿਆ ਜਾਵੇਗਾ।
ਗੋਲਡ ਕਬੱਡੀ ਕੱਪ 19 ਤੋਂ
ਨੱਥੂਵਾਲਾ ਗਰਬੀ, 22 ਦਸੰਬਰ - ਪਿੰਡ ਚੰਨੂਵਾਲਾ ਦੇ ਖੇਡ ਸਟੇਡੀਅਮ 'ਚ ਦੂਜਾ
ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ 19-20 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਖੇਡ ਮੇਲੇ
ਦੌਰਾਨ ਪਹਿਲਾ ਇਨਾਮ 1 ਲੱਖ ਰੁਪਏ ਅਤੇ ਦੂਸਰਾ ਇਨਾਮ 75 ਹਜ਼ਾਰ ਰੁਪਏ ਦਿੱਤਾ ਜਾਵੇਗਾ।
ਆਲ
ਇੰਡੀਆ ਦੋਰਾਹਾ ਗੋਲਡ ਕੱਪ ਹਾਕੀ ਟੂਰਨਾਮੈਂਟ ਸ਼ੁਰੂ
ਲੁਧਿਆਣਾ, 22 ਦਸੰਬਰ - ਦੋਰਾਹਾ (ਕੱਦੋ ਰੋਡ) ਦੇ ਮਹਿਤਾ ਗੁਰੂਕਲ ਪਬਲਿਕ
ਸਕੂਲ 'ਚ 7ਵਾਂ ਆਲ ਇੰਡੀਆ ਦੋਰਾਹਾ ਗੋਲਡ ਕੱਪ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ
ਹੈ। ਟੂਰਨਾਮੈਂਟ ਵਿੱਚ ਹਰ ਰੋਜ਼ ਚਾਰ ਮੈਚ ਹੋਇਆ ਕਰਨਗੇ। ਟੂਰਨਾਮੈਂਟ ਵਿੱਚ ਵਰਤਮਾਨ
ਚੈਂਪੀਅਨ ਪੰਜਾਬ ਐਂਡ ਸਿੰਧ ਬੈਂਕ ਅਕੈਡਮੀ ਅਤੇ ਜਰਖੜ ਅਕੈਡਮੀ ਤੋਂ ਇਲਾਵਾ
ਅੰਤਰਰਾਸ਼ਟਰੀ ਪੱਧਰ ਦੀ ਬੰਗਲਾਦੇਸ਼ ਦੀ ਟੀਮ ਹਿੱਸਾ ਲਵੇਗੀ। ਇਸ ਤੋਂ ਇਲਾਵਾ ਸਾਈ
ਸੈਂਟਰ ਭੋਪਾਲ, ਉੜੀਸਾ, ਸਿਕੰਦਰਾਬਾਦ, ਹੈਦਰਾਬਾਦ, ਲਖਨਊ, ਕੁਰੱਕਸ਼ੇਤਰ, 42 ਸੈਕਟਰ
ਚੰਡੀਗੜ ਹਾਕੀ ਅਕੈਡਮੀ, ਸੁਰਜੀਤ ਹਾਕੀ ਅਕੈਡਮੀ ਜਲੰਧਰ, ਰੋਪੜ ਹਾਕਸ, ਸਪਰਿੰਗ ਡੇਲ
ਅੰਮ੍ਰਿਤਸਰ, ਸੰਗਰੂਰ ਅਕੈਡਮੀ ਬਹਾਦਰਗੜ, ਸਾਈ ਸੈਂਟਰ ਪਟਿਆਲਾ ਸਮੇਤ ਕੌਮੀ ਪੱਧਰ
ਦੀਆਂ 20 ਟੀਮਾਂ ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ ਇਸ ਵਾਰ ਨਾਕਆਊਟ ਅਤੇ ਲੀਡ
ਪ੍ਰਣਾਲੀ ਦੇ ਆਧਾਰ 'ਤੇ ਖੇਡਿਆ ਜਾਵੇਗਾ। 26 ਅਤੇ 27 ਦਸੰਬਰ ਨੂੰ ਕਬੱਡੀ ਇੱਕ ਪਿੰਡ
ਓਪਨ ਅਤੇ ਕਬੱਡੀ 62 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ।
ਪਹਿਲਾ ਮਾਰਟੀਅਰਜ਼ ਮੈਮੋਰੀਅਲ ਹਾਕੀ
ਟੂਰਨਾਮੈਂਟ
ਜਲੰਧਰ, 21 ਦਸੰਬਰ - ਪਹਿਲਾ ਮਾਰਟੀਅਰਜ਼ ਮੈਮੋਰੀਅਲ ਹਾਕੀ ਟੂਰਨਾਮੈਂਟ
ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਚੱਲ ਰਿਹਾ ਹੈ। ਇਸ ਦੇ ਚੌਥੇ ਦਿਨ
ਖੇਡੇ ਗਏ ਪੂਲ ਸੀ ਦੇ ਲੀਗ ਮੈਚ ਵਿਚ ਪੰਜਾਬ ਐਂਡ ਸਿੰਧ ਬੈਂਕ ਨੇ ਜੰਮੂ ਕਸ਼ਮੀਰ ਦੀ
ਟੀਮ ਨੂੰ 6-1 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਦੂਜੇ ਪੂਲ ਡੀ ਦੇ ਖੇਡੇ
ਗਏ ਮੈਚ ਵਿਚ ਸਿਗਨਲਜ ਦੀ ਟੀਮ ਨੇ ਉਲਟ ਫੇਰ ਕਰਦਿਆਂ ਬੀ ਐਸ ਐਫ ਦੀ ਟੀਮ ਨੂੰ 1-0
ਨਾਲ ਹਰਾਇਆ।
ਗੁਰੂ ਘਰ ਟਾਕਾਨੀਨੀ ਦਾ ਦੋ ਦਿਨਾਂ ਖੇਡ
ਮੇਲਾ ਸਮਾਪਤ
ਆਕਲੈਂਡ 21 ਦਸੰਬਰ - ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੀ ਖੇਡ
ਗਰਾਊਂਡ ਵਿਚ ਬੈਂਸ ਪਰਿਵਾਰ ਵੱਲੋਂ ਦੋ ਦਿਨਾਂ ਖੇਡ ਮੇਲਾ ਕਰਵਾਇਆ ਗਿਆ। ਇਸ ਦੇ
ਪਹਿਲੇ ਦਿਨ ਵਾਲੀਬਾਲ ਅਤੇ ਫੁੱਟਬਾਲ ਦੇ ਮੈਚ ਕਰਵਾਏ ਗਏ ਜਦ ਕਿ ਦੂਜੇ ਦਿਨ ਖੇਡ
ਕਬੱਡੀ ਦੇ ਫਸਵੇਂ ਮੈਚ ਹੋਏ। ਇਸ ਖੇਡ ਮੇਲੇ ਵਿਚ ਭਾਗ ਲੈਣ ਵਾਲੀਆਂ ਕਬੱਡੀ ਟੀਮਾਂ
ਕਲਗੀਧਰ ਸਪੋਰਟਸ ਕਲੱਬ, ਟੌਰੰਗਾ ਸਪੋਰਟਸ ਕਲੱਬ, ਦੋਆਬਾ ਸਪੋਰਟਸ ਕਲੱਬ, ਵਾਇਕਾਟੋ
ਸਪੋਰਟਸ ਕਲੱਬ ਹਮਿਲਟਨ, ਦਸ਼ਮੇਸ਼ ਸਪੋਰਟਸ ਕਲੱਬ, ਵਾਈਟ ਰੋਜ਼ ਸਪੋਰਟਸ ਕਲੱਬ ਅਤੇ ਖਾਲਸਾ
ਸਪੋਰਟਸ ਕਲੱਬ ਸਨ। ਕਲਗੀਧਰ ਸਪੋਰਟਸ ਕਲੱਬ ਅਤੇ ਵਾਇਕਾਟੋ ਸਪੋਰਟਸ ਕਲੱਬ ਫਾਈਨਲ ਵਿਚ
ਪਹੁੰਚੇ ਜਿਸ ਵਿਚ ਕਲਗੀਧਰ ਸਪੋਰਟਸ ਕਲੱਬ 17.5 ਅੰਕਾਂ ਨਾਲ ਜੇਤੂ ਰਿਹਾ। ਬੈਸਟ ਜਾਫੀ
ਮੰਗਾ ਭੰਡਾਲ ਨੂੰ ਚੁਣਿਆ ਗਿਆ ਜਦ ਕਿ ਬੈਸਟ ਧਾਵੀ ਵਿਚ ਗੁਰਮੁੱਖ ਸਿੰਘ ਚੀਮਾ ਅਤੇ
ਜੇ.ਪੀ. ਚੁਣੇ ਗਏ। ਫੁੱਟਬਾਲ ਦਾ ਆਖਰੀ ਮੈਚ ਮਾਲਵਾ ਸਪੋਰਟਸ ਕਲੱਬ ਨੇ ਜਿਤਿਆ ਤੇ
ਦੂਜੇ ਨੰਬਰ 'ਤੇ ਹਮਿਲਟਨ ਰਿਹਾ। ਵਾਲੀਵਾਲ ਦਾ ਆਖਰੀ ਮੈਚ ਬਲੈਕ ਸਪਾਈਸ ਨੇ ਆਪਣੇ
ਨਾਂਅ ਕੀਤਾ ਜਦ ਕਿ ਈਗਲ ਬੁਆਇਜ਼ ਦੂਜੇ ਨੰਬਰ 'ਤੇ ਰਿਹਾ। ਅੰਡਰ-10 ਫੁੱਟਬਾਲ ਦੇ ਮੈਚ
ਵਿਚ ਸਰਪ੍ਰੀਤ ਸਿੰਘ ਪਹਿਲੇ ਨੰਬਰ 'ਤੇ ਅਤੇ ਦੂਜੇ ਨੰਬਰ 'ਤੇ ਅਮਨਪ੍ਰੀਤ ਬੈਂਸ, ਹੈਰੀ
ਬੋਲੀਨਾ ਤੀਜੇ ਨੰਬਰ 'ਤੇ। ਇਸ ਤੋਂ ਇਲਾਵਾ ਬੱਚਿਆਂ ਦੀਆਂ ਦੌੜਾਂ ਅਤੇ ਕਬੱਡੀ ਦਾ
ਮੈਚ ਵੀ ਕਰਵਾਏ ਗਏ।
11ਵਾਂ ਗੁਰੂ ਗੋਬਿੰਦ ਸਿੰਘ ਗੋਲਡ ਕਬੱਡੀ
ਕੱਪ 27 ਜਨਵਰੀ ਤੋਂ
ਜਲੰਧਰ, 21 ਦਸੰਬਰ - 11ਵਾਂ ਗੁਰੂ ਗੋਬਿੰਦ ਸਿੰਘ ਗੋਲਡ ਕਬੱਡੀ ਕੱਪ 27
ਜਨਵਰੀ ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ।
14 ਕੱਪ ਅਤੇ ਕੁਝ ਹਾਕੀ ਦੇ ਕੱਪ ਕਰਵਾਏ ਜਾਣਗੇ। ਜਿਸ ਦਾ ਇਨਾਮ ਵੰਡ ਸਮਾਗਮ ਉੱਪ
ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸਰਬਜੀਤ ਸਿੰਘ ਮੱਕੜ ਵਿਧਾਇਕ ਕਰਨਗੇ।
100 ਸਾਲਾ ਬੇਬੇ ਨੇ ਮਾਰੀ 9,750 ਫੁੱਟ
ਤੋਂ ਛਲਾਂਗ
ਬਰਾਜ਼ੀਲੀਆ, 21 ਦਸੰਬਰ - ਬਰਾਜ਼ੀਲ ਦੀ ਇਕ 100 ਸਾਲਾ ਬੁੱਢੀ ਨੇ 9, 750
ਫੁੱਟ ਉਚਾਈ ਤੋਂ ਛਲਾਂਗ ਲਗਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਹ
ਸਕਾਈਡਾਈਵਿੰਗ ਦੇ ਇਸ ਰੋਮਾਂਚਕ ਲੁਤਫ ਨੂੰ ਇਕ ਵਾਰ ਫਿਰ ਮਾਨਣਾ ਚਾਹੁੰਦੀ ਹੈ।
ਜਾਣਕਾਰੀ ਅਨੁਸਾਰ 100 ਸਾਲਾ ਆਇਡਾ ਡੋਸ ਸੈਂਟੋਸ ਨੇ ਬੀਤੇ ਦਿਨੀਂ ਇਹ ਛਾਲ ਇਕ ਜਹਾਜ਼
'ਚੋਂ ਲਗਾਈ ਅਤੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਹ 9 ਸਕਿੰਟ ਤੱਕ ਹਵਾ 'ਚ ਰਹੀ
ਅਤੇ ਆਸਾਨੀ ਨਾਲ ਜ਼ਮੀਨ 'ਤੇ ਉੱਤਰ ਆਈ। ਇਸ ਕਾਰਨਾਮੇ ਤੋਂ ਬਾਅਦ ਬੇਹੱਦ ਖੁਸ਼ ਨਜ਼ਰ ਆ
ਰਹੀ ਆਇਡਾ ਨੇ ਕਿਹਾ ਕਿ ਉਹ ਇਕ ਵਾਰ ਫੇਰ ਇਹ ਤਜ਼ਰਬਾ ਕਰੇਗੀ। ਲੰਘੀ 20 ਨਵੰਬਰ ਨੂੰ
ਆਪਣੇ ਜੀਵਨ ਦੇ 100 ਸਾਲ ਪੂਰੇ ਕਰਨ ਵਾਲੀ ਆਇਡਾ ਨੇ ਕਿਹਾ ਕਿ ਛਲਾਂਗ ਮਾਰਨ ਵੇਲੇ
ਉਹ ਆਪਣੇ ਆਪ ਨੂੰ 50 ਸਾਲਾ ਦੀ ਮਹਿਸੂਸ ਕਰ ਰਹੀ ਸੀ।
ਪੰਜਾਬ ਖੋ-ਖੋ ਚੈਂਪੀਅਨਸ਼ਿਪ ਮੁਲਤਵੀ
ਪਟਿਆਲਾ, 21 ਦਸੰਬਰ - ਪੰਜਾਬ ਖੋ ਖੋ ਚੈਂਪੀਅਨਸ਼ਿਪ ਜੋ ਕਿ 23 ਤੋਂ 25
ਦਸੰਬਰ ਤੱਕ ਪਟਿਆਲਾ 'ਚ ਕਰਵਾਈ ਜਾਣੀ ਸੀ। ਇਹ ਹੁਣ ਮੁਲਤਵੀ ਕਰ ਦਿੱਤੀ ਗਈ ਹੈ। ਇਸ
ਦੀਆਂ ਅਗਲੀਆਂ ਤਾਰੀਕਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ। ਗੰਗਾਨਗਰ ਵਿਖੇ
ਹੋਣ ਵਾਲੀ ਉੱਤਰੀ ਖੋ-ਖੋ ਚੈਂਪੀਅਨਸ਼ਿਪ ਲਈ ਪੰਜਾਬ ਦੀ ਸੀਨੀਅਰ ਟੀਮ ਦੀ ਚੋਣ 23
ਦਸੰਬਰ ਨੂੰ 11 ਵਜੇ ਖਨੌਰੀ ਕਲਾਂ (ਸੰਗਰੂਰ) ਵਿਖੇ ਹੋਵੇਗੀ। ਜਿਸ 'ਚ ਖੇਡਣ ਦੇ
ਚਾਹਵਾਨ ਖਿਡਾਰੀ ਇਨ੍ਹਾਂ ਟਰਾਇਲਾਂ 'ਚ ਹਿੱਸਾ ਲੈ ਸਕਦੇ ਹਨ।
ਜੂਨੀਅਰ ਨੈਸ਼ਨਲ ਨੈੱਟਬਾਲ ਪ੍ਰਤੀਯੋਗਤਾ
ਸ਼ੁਰੂ
ਨਾਸਿਕ, 21 ਦਸੰਬਰ - ਨਾਸਿਕ ਦੇ ਛਤਰਪਤੀ ਮੈਦਾਨ 'ਚ ਪੰਜ ਦਿਨਾਂ 23ਵੀਂ
ਜੂਨੀਅਰ ਨੈਸ਼ਨਲ ਨੈਟਬਾਲ ਪ੍ਰਤੀਯੋਗਤਾ ਕਰਵਾਈ ਜਾ ਰਹੀ ਹੈ। ਇਸ ਪ੍ਰਤੀਯੋਗਤਾ 'ਚ 27
ਰਾਜਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਹੁਣ ਤੱਕ ਹੋਏ ਮੁਕਾਬਲਿਆਂ ਦੇ ਨਤੀਜੇ ਇਸ
ਪ੍ਰਕਾਰ ਰਹੇ - ਹਰਿਆਣਾ ਨੇ ਦਾਦਰਾ ਅਤੇ ਨਗਰ ਹਵੇਲੀ ਨੂੰ 27-4 ਅੰਕਾਂ ਨਾਲ,
ਚੰਡੀਗੜ੍ਹ ਨੇ ਹਿਮਾਚਲ ਪ੍ਰਦੇਸ਼ ਨੂੰ 28-0 ਅੰਕਾਂ ਨਾਲ, ਉੱਤਰ ਪ੍ਰਦੇਸ਼ ਨੇ ਗੁਜਰਾਤ
ਨੂੰ 17-2 ਅੰਕਾਂ ਨਾਲ, ਪੰਜਾਬ ਨੇ ਆਸਾਮ ਨੂੰ 15-6 ਅੰਕਾਂ ਨਾਲ, ਆਂਧਰਾ ਪ੍ਰਦੇਸ਼
ਨੇ ਤਾਮਿਲਨਾਡੂ ਨੂੰ 12-10 ਅੰਕਾਂ ਨਾਲ, ਕੇਰਲਾ ਨੇ ਗੋਆ ਨੂੰ 12-7 ਅੰਕਾਂ ਨਾਲ,
ਉੱਤਰਾਖੰਡ ਨੇ ਉੜੀਸਾ ਨੂੰ 10-6 ਅਤੇ ਛੱਤੀਸਗੜ੍ਹ ਨੇ ਕਰਨਾਟਕ ਨੂੰ 9-6 ਅੰਕਾਂ ਦੇ
ਫਰਕ ਨਾਲ ਹਰਾਇਆ।
ਸੀਨੀਅਰ ਰਾਸ਼ਟਰ ਮੰਡਲ ਕੁਸ਼ਤੀ ਚੈਂਪੀਅਨਸ਼ਿਪ
'ਚ ਭਾਰਤੀ ਪਹਿਲਵਾਨਾਂ ਦੀ ਸਰਦਾਰੀ
ਜਲੰਧਰ, 20 ਦਸੰਬਰ - 18 ਤੋਂ 20 ਦਸੰਬਰ ਤੱਕ ਪੀ.ਏ.ਪੀ. ਕੈਂਪਸ 'ਚ
ਸੀਨੀਅਰ ਰਾਸ਼ਟਰੀ ਮੰਡਲ ਕੁਸ਼ਤੀ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਭਾਰਤੀ
ਪਹਿਲਵਾਨਾਂ ਨੇ ਗਰੀਕੋ ਰੋਮਨ, ਮਹਿਲਾਵਾਂ ਤੇ ਫ੍ਰੀ ਸਟਾਈਲ ਮੁਕਾਬਲੇ ਵਿਚ ਓਵਰਆਲ
ਚੈਂਪੀਅਨਸ਼ਿਪ 'ਤੇ ਕਬਜ਼ਾ ਕੀਤਾ। ਭਾਰਤੀ ਟੀਮ ਦੇ ਗਰੀਕੋ ਰੋਮਨ ਵਰਗ ਵਿਚੋਂ 69 ਅੰਕ
ਲੈ ਕੇ ਪਹਿਲਾ, ਸਾਊਥ ਅਫ਼ਰੀਕਾ ਨੇ 58 ਅੰਕ ਲੈ ਕੇ ਦੂਜਾ ਤੇ ਪਾਕਿਸਤਾਨ ਨੇ 42 ਅੰਕ
ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਔਰਤਾਂ ਦੇ ਵਰਗ ਵਿਚੋਂ ਭਾਰਤ ਨੇ 64 ਅੰਕ ਲੈ ਕੇ
ਪਹਿਲਾ, ਕੈਨੇਡਾ ਨੇ 50 ਅੰਕ ਲੈ ਕੇ ਦੂਜਾ ਤੇ ਕੈਮਰੂਨ ਨੇ ਤੀਜਾ ਸਥਾਨ ਹਾਸਲ ਕੀਤਾ।
ਫ੍ਰੀ ਸਟਾਈਲ ਮੁਕਾਬਲੇ ਵਿਚ ਭਾਰਤ ਨੇ 70 ਅੰਕ ਲੈ ਕੇ ਪਹਿਲਾ, ਪਾਕਿਸਤਾਨ ਨੇ 40
ਅੰਕ ਲੈ ਕੇ ਦੂਜਾ ਤੇ ਕੈਨੇਡਾ ਨੇ 33 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਫਾਈਨਲ
ਮੁਕਾਬਲੇ ਵਿਚੋਂ ਭਾਰਤੀ ਪਹਿਲਵਾਨਾਂ ਨੇ 7 ਸੋਨ ਤਗਮੇ, ਤਿੰਨ ਚਾਂਦੀ ਤੇ 4 ਕਾਂਸੀ
ਦੇ ਤਗਮੇ ਜਿੱਤ ਕੇ ਫ੍ਰੀ ਸਟਾਈਲ ਚੈਂਪੀਅਨਸ਼ਿਪ ਜਿੱਤੀ ਤੇ ਉਲੰਪਿਕ ਖੇਡਾਂ ਵਿਚੋਂ
ਕਾਂਸੀ ਦਾ ਤਗਮਾ ਜੇਤੂ ਸੁਸ਼ੀਲ ਕੁਮਾਰ ਤੇ ਭਾਰਤਦੇ ਪਹਿਲਵਾਨ ਰਾਜੀਵ ਤੋਮਰ ਨੇ ਸੋਨ
ਤਗਮੇ ਜਿੱਤੇ। 55 ਕਿੱਲੋ ਭਾਰ ਵਰਗ ਵਿਚੋਂ ਵਿਨੋਦ ਕੁਮਾਰ ਭਾਰਤ ਨੇ ਸੋਨ ਤਗਮਾ,
ਭਾਰਤ ਦੇ ਅਨਿਲ ਕੁਮਾਰ ਨੇ ਚਾਂਦੀ ਤੇ ਕੈਨੇਡਾ ਦੇ ਪਲਾਸੀ ਤੇ ਪਾਕਿਸਤਾਨ ਦੇ ਅਲੀ
ਬਸ਼ਾਰਤ ਨੇ ਕਾਂਸੀ ਦੇ ਤਗਮੇ ਹਾਸਲ ਕੀਤੇ। 60 ਕਿੱਲੋ ਭਾਰ ਵਿਚੋਂ ਭਾਰਤ ਦੇ ਰਾਹੁਲ
ਮਾਨ ਨੇ ਸੋਨ ਤਗਮਾ, ਕੈਨੇਡਾ ਦੇ ਵਿਰਦੀ ਬਲਰਾਜ ਨੇ ਚਾਂਦੀ, ਸਕਾਟਲੈਂਡ ਦੇ ਈਟਕੋ ਤੇ
ਭਾਰਤ ਦੇ ਰਜਨੀਸ਼ ਨੇ ਕਾਂਸੀ ਦੇ ਤਗਮੇ ਜਿੱਤੇ। 66 ਕਿੱਲੋ ਭਾਗ ਵਰਗ ਵਿਚੋਂ ਭਾਰਤ ਦੇ
ਸੁਸ਼ੀਲ ਕੁਮਾਰ ਨੇ ਸੋਨ ਤਗਮਾ, ਸਾਊਥ ਅਫ਼ਰੀਕਾ ਦੇ ਬੀ ਹਿਨਰਿਚ ਨੇ ਚਾਂਦੀ ਤੇ ਭਾਰਤ
ਦੇ ਦਿਨਕਰ ਅਮਿਤ ਤੇ ਪਾਕਿਸਤਾਨ ਦੇ ਸਲਮਾਨ ਮੁਹੰਮਦ ਨੇ ਕਾਂਸੀ ਦੇ ਤਗਮੇ ਹਾਸਲ ਕੀਤੇ।
74 ਕਿੱਲੋ ਭਾਰ ਵਰਗ ਵਿਚੋਂ ਭਾਰਤ ਦੇ ਨਾਗੇਸ਼ ਯਾਦਵ ਨੇ ਸੋਨ ਤਗਮਾ, ਭਾਰਤ ਦੇ ਸੁਮੀਤ
ਨੇ ਚਾਂਦੀ, ਪਾਕਿਸਤਾਨ ਦੇ ਮੁਹੰਮਦ ਅਲੀ ਤੇ ਆਸਟ੍ਰੇਲੀਆ ਦੇ ਈ ਕੋਟਸਿਆ ਨੇ ਕਾਂਸੀ
ਦੇ ਤਗਮੇ ਹਾਸਲ ਕੀਤੇ। 84 ਕਿੱਲੋ ਭਾਰ ਵਰਗ ਵਿਚੋਂ ਭਾਰਤ ਦੇ ਰਾਮਬੀਰ ਨੇ ਸੋਨ ਤਗਮਾ,
ਸਕਾਟਲੈਂਡ ਦੇ ਯੋਸਫ਼ ਮਾਸੂਦ ਨੇ ਚਾਂਦੀ, ਕੈਨੇਡਾ ਦੇ ਮਨਜੋਤ ਸੰਧੂ ਤੇ ਭਾਰਤ ਦੇ
ਨਰੇਸ਼ ਕੁਮਾਰ ਨੇ ਕਾਂਸੀ ਦੇ ਤਗਮੇ ਹਾਸਲ ਕੀਤੇ। 96 ਕਿੱਲੋ ਭਾਰ ਵਰਗ ਵਿਚੋਂ ਭਾਰਤ
ਦੇ ਮੌਸਮ ਖੱਤਰੀ ਨੇ ਸੋਗ ਤਗਮਾ, ਪਾਕਿਸਤਾਨ ਦੇ ਮੁਹੰਮਦ ਉਮਰ ਨੇ ਚਾਂਦੀ, ਕੈਮਰੂਨ
ਦੇ ਇਲਵਸ ਤੇ ਭਾਰਤ ਦੇ ਅਨਿਲ ਮਾਨ ਨੇ ਕਾਂਸੀ ਦੇ ਤਗਮੇ ਹਾਸਲ ਕੀਤੇ। 120 ਕਿੱਲੋ
ਭਾਰ ਵਰਗ ਵਿਚੋਂ ਰਾਜੀਵ ਤੋਮਰ ਭਾਰਤ ਨੇ ਸੋਨ ਤਗਮਾ, ਭਾਰਤ ਦੇ ਜੁਗਿੰਦਰ ਸਿੰਘ ਨੇ
ਚਾਂਦੀ ਤੇ ਕੈਨੇਡਾ ਦੇ ਅਰਜੁਨ ਭੁੱਲਰ ਤੇ ਪਾਕਿਸਤਾਨ ਦੇ ਇਮਰਾਨ ਅਲੀ ਨੇ ਕਾਂਸੀ ਦੇ
ਤਗਮੇ ਹਾਸਲ ਕੀਤੇ।
ਬੱਦੋਵਾਲ ਕਬੱਡੀ ਕੱਪ 15 ਫਰਵਰੀ ਤੋਂ
ਮੁੱਲਾਂਪੁਰ ਦਾਖਾ, 20 ਦਸੰਬਰ - 15 ਤੋਂ 17 ਫਰਵਰੀ ਤੱਕ ਬੱਦੋਵਾਲ ਕਬੱਡੀ
ਕੱਪ ਕਰਵਾਇਆ ਜਾ ਰਿਹਾ ਹੈ। ਬੱਦੋਵਾਲ ਕਬੱਡੀ ਕੱਪ ਜੇਤੂ ਟੀਮ ਨੂੰ ਇਕ ਲੱਖ ਨਕਦ,
ਉਪ-ਜੇਤੂ ਨੂੰ 71 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ।
ਕੈਨੇਡਾ-ਅਮਰੀਕਾ ਕਬੱਡੀ ਕੱਪ 'ਚ ਨਾਰਵੇ
ਕਲੱਬ ਦੀ ਸਰਦਾਰੀ
ਮੁੱਲਾਂਪੁਰ ਦਾਖਾ, 20 ਦਸੰਬਰ - 8ਵਾਂ ਮੱਖਣ ਯਾਦਗਾਰੀ ਅੰਤਰਰਾਸ਼ਟਰੀ
ਕੈਨੇਡਾ-ਅਮਰੀਕਾ ਕਬੱਡੀ ਕੱਪ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਕਰਵਾਇਆ ਗਿਆ।
ਇਸ ਮੌਕੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀਆਂ 10
ਟੀਮਾਂ ਕਬੱਡੀ ਮੈਦਾਨ ਅੰਦਰ ਮੁਕਾਬਲੇ ਲਈ ਨਿੱਤਰੀਆਂ। ਇਸ ਵਿਚ ਕਬੱਡੀ ਦੇ ਪਹਿਲੇ
ਮੁਕਾਬਲੇ ਵਿਚ ਲਿੱਤਰਾਂ ਕਬੱਡੀ ਕਲੱਬ ਨੂੰ 17-23 ਅੰਕਾਂ ਦੇ ਫਰਕ ਨਾਲ ਕਬੱਡੀ ਕਲੱਬ
ਦਿੜ੍ਹਬਾ ਨੇ ਹਰਾ ਕੇ ਅਗਲੇ ਰਾਊਂਡ ਵਿਚ ਪ੍ਰਵੇਸ਼ ਕੀਤਾ। ਦੂਸਰੇ ਮੁਕਾਬਲੇ ਵਿਚ ਕਬੱਡੀ
ਕਲੱਬ ਬੀ. ਸੀ. ਸਮਰਾਲਾ 29-31 ਅੰਕਾਂ ਦੇ ਫਰਕ ਨਾਲ ਗੁਰੂ ਨਾਨਕ ਕਬੱਡੀ ਕਲੱਬ
ਨਕੋਦਰ ਨੂੰ ਹਰਾਇਆ। ਸ਼ਹੀਦ ਬਾਬਾ ਦੀਪ ਸਿੰਘ ਨਾਰਵੇ ਕਬੱਡੀ ਕਲੱਬ 22-37 ਅੰਕਾਂ ਨਾਲ,
ਖੰਗੂੜਾ ਕਬੱਡੀ ਕਲੱਬ ਲਤਾਲਾ ਨੂੰ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਸ਼ੇਰੇ
ਪੰਜਾਬ ਕਬੱਡੀ ਅਕੈਡਮੀ ਜਲੰਧਰ ਨੂੰ 23-29 ਅੰਕਾਂ ਨਾਲ ਹਰਾ ਕੇ ਪੰਜਾਬ ਰਾਜ ਬਿਜਲੀ
ਬੋਰਡ ਟੀਮ ਨੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਕਬੱਡੀ ਸੈਮੀਫਾਈਨਲ ਦਾ ਇਹ ਪਹਿਲਾ
ਮੁਕਾਬਲਾ 31 ਦੇ ਮੁਕਾਬਲੇ 36 ਅੰਕ ਲੈ ਕੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ
ਨਾਰਵੇ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਦੂਜਾ ਸੈਮੀਫਾਈਨਲ ਵਿਚ ਕਬੱਡੀ ਕਲੱਬ
ਬੀ. ਸੀ. ਸਮਰਾਲਾ ਅਤੇ ਪੰਜਾਬ ਰਾਜ ਬਿਜਲੀ ਬੋਰਡ ਟੀਮ ਵਿਚਕਾਰ ਹੋਇਆ। ਸ਼ਹੀਦੀ ਬਾਬਾ
ਦੀਪ ਸਿੰਘ ਕਬੱਡੀ ਕਲੱਬ ਨਾਰਵੇ ਅਤੇ ਪੰਜਾਬ ਰਾਜ ਬਿਜਲੀ ਬੋਰਡ ਕਬੱਡੀ ਦੀਆਂ ਟੀਮਾਂ
ਵਿਚਕਾਰ ਫਾਈਨਲ ਮੁਕਾਬਲਾ ਹੋਇਆ। ਕਬੱਡੀ ਦੇ ਫਾਈਨਲ ਮੁਕਾਬਲੇ ਦੇ ਨਾਲ ਗੁਰਦਾਸ ਮਾਨ
ਨੇ 'ਕਬੱਡੀ ਖੇਡ ਪੰਜਾਬੀਆਂ ਦੀ' ਗੀਤ ਗਾ ਕੇ ਕਬੱਡੀ ਖਿਡਾਰੀ, ਖੇਡ ਪ੍ਰੇਮੀ ਝੂਮਣ
ਲਾ ਦਿੱਤੇ। ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ 27-33 ਅੰਕਾਂ ਦੇ ਫਰਕ ਨਾਲ
ਪੰਜਾਬ ਰਾਜ ਬਿਜਲੀ ਬੋਰਡ ਨੂੰ ਹਰਾ ਕੇ ਮੱਖਣ ਯਾਦਗਾਰੀ ਕੈਨੇਡਾ-ਅਮਰੀਕਾ ਕਬੱਡੀ ਕੱਪ
ਲੁਧਿਆਣਾ ਜਿੱਤਿਆ।
ਸਈਦ ਮੋਦੀ ਬੈਡਮਿੰਟਨ ਟੂਰਨਾਮੈਂਟ 'ਚ
ਭਾਰਤੀ ਜੇਤੂ
ਲਖਨਊ, 20 ਦਸੰਬਰ - ਜੇਪੀ ਸਈਦ ਮੋਦੀ ਅੰਤਰਰਾਸ਼ਟਰੀ ਗਰੈਂਡ ਪ੍ਰਿਕਸ
ਬੈਡਮਿੰਟਨ ਟੂਰਨਾਮੈਂਟ ਲੁਖਨਊ 'ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਸਿੰਗਲਜ਼ ਖ਼ਿਤਾਬਾਂ
'ਤੇ ਭਾਰਤ ਦੀ ਸਾਇਨਾ ਨੇਹਵਾਲ ਅਤੇ ਚੇਤਨ ਆਨੰਦ ਨੇ ਕਬਜ਼ਾ ਕਰ ਲਿਆ ਹੈ। ਔਰਤਾਂ ਦੇ
ਸਿੰਗਲਜ਼ ਖਿਤਾਬੀ ਮੁਕਾਬਲੇ 'ਚ ਭਾਰਤ ਦੀ ਵਿਸ਼ਵ ਦਰਜਾਬੰਦੀ 'ਚ 8ਵਾਂ ਸਥਾਨ ਪ੍ਰਾਪਤ
ਸਾਇਨਾ ਨੇਹਵਾਲ ਨੇ ਭਾਰਤ ਦੀ ਹੀ ਅਦਿਤੀ ਮੁਤਾਤਕਰ ਨੂੰ 21-17, 21-13 ਅੰਕਾਂ ਨਾਲ
ਹਰਾਇਆ। ਮਰਦਾਂ ਦੇ ਸਿੰਗਲਜ਼ ਮੁਕਾਬਲੇ 'ਚ ਭਾਰਤ ਦੇ ਚੇਤਨ ਆਨੰਦ ਨੇ ਪੰਜਵਾਂ ਦਰਜਾ
ਪ੍ਰਾਪਤ ਇੰਡੋਨੇਸ਼ੀਆ ਦੇ ਡਾਇਨੋਸਿਸ ਹਿਓਮ ਰੁੰਬਕਾ ਨੂੰ 21-17, 19-21, 21-16 ਅੰਕਾਂ
ਨਾਲ ਹਰਾਇਆ। ਸਾਇਨਾ ਅਤੇ ਚੇਤਨ ਨੂੰ ਆਪਣੇ-ਆਪਣੇ ਹਿੱਸੇ ਦੀ 3,750 ਡਾਲਰ ਇਨਾਮੀ
ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਮਿਸ਼ਰਤ ਡਬਲਜ਼ ਮੁਕਾਬਲੇ 'ਚ ਭਾਰਤੀ ਜੋੜੀ ਅਪਰਨਾ
ਬਾਲਨ ਅਤੇ ਅਰੁਣ ਵਿਸ਼ਣੂ ਨੇ ਆਪਣੇ ਹੀ ਦੇਸ਼ ਦੀ ਜੋੜੀ ਸ਼ਰੂਤੀ ਕੁਰੀਅਨ ਅਤੇ ਤਰੁਣ ਕੋਨਾ
ਨੂੰ 21-14, 17-21, 21-19 ਅੰਕਾਂ ਨਾਲ ਹਰਾ ਕੇ ਜੇਤੂ ਖ਼ਿਤਾਬ 'ਤੇ ਕਬਜ਼ਾ ਕੀਤਾ।
ਮਰਦਾਂ ਦੇ ਡਬਲਜ਼ ਖ਼ਿਤਾਬੀ ਮੁਕਾਬਲੇ 'ਚ ਭਾਰਤੀ ਜੋੜੀ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ
ਪਿਆ। ਅਕਦੇ ਦੇਵਲਕਰ ਅਤੇ ਜਿਸਨੂੰ ਸਨਿਆਲ ਨੂੰ ਇੰਡੋਨੇਸ਼ੀਆ ਦੇ ਅਦਨਾਨ ਫੌਜ਼ੀ ਅਤੇ ਤਰੀ
ਕੁਸੂਮਾਵਰਧਨਾ ਨੇ 25-27, 25-23,15-21 ਅੰਕਾਂ ਨਾਲ ਹਰਾਇਆ। ਔਰਤਾਂ ਦਾ ਡਬਲਜ਼
ਖ਼ਿਤਾਬ ਜਪਾਨੀ ਜੋੜੀ ਨੇ ਜਿੱਤਿਆ। ਜਪਾਨੀ ਜੋੜੀ ਨੇ ਫਾਈਨਲ ਮੁਕਾਬਲੇ 'ਚ ਇੰਡੋਨੇਸ਼ੀਆ
ਦੀ ਜੋੜੀ ਨੂੰ 21-14, 15-21, 21-15 ਅੰਕਾਂ ਨਾਲ ਹਰਾਇਆ।
38ਵਾਂ ਦਸਮੇਸ਼ ਖੇਡ ਮੇਲਾ 31 ਦਸੰਬਰ ਤੋਂ
ਰਾਏਕੋਟ, 20 ਦਸੰਬਰ - 38ਵਾਂ ਦਸਮੇਸ਼ ਖੇਡ ਮੇਲਾ 31 ਦਸੰਬਰ ਤੋਂ 3 ਜਨਵਰੀ
ਤੱਕ ਦਸਮੇਸ਼ ਟੂਰਨਾਮੈਂਟ ਕਮੇਟੀ ਰਾਹੀਂ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ
ਚੋਟੀ ਦੀਆਂ ਅੱਠ ਕਬੱਡੀ ਅਕੈਡਮੀਆਂ ਇਸ ਕੱਪ ਲਈ ਭਿੜਨਗੀਆਂ। 31 ਦਸੰਬਰ ਤੇ 1 ਜਨਵਰੀ
ਨੂੰ ਬੈਲ ਗੱਡੀਆਂ ਦੀਆਂ ਦੌੜਾਂ, ਹਾਕੀ ਅਤੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ,
2 ਜਨਵਰੀ ਨੂੰ ਕਬੱਡੀ ਓਪਨ (ਪਿੰਡ ਵਾਰ) ਅਤੇ ਵਾਲੀਵਾਲ, ਟਰਾਲੀ ਲੋਡਿੰਗ ਅਤੇ
ਅਨਲੋਡਿੰਗ ਦੇ ਮੁਕਾਬਲੇ ਕਰਵਾਏ ਜਾਣਗੇ।
6ਵਾਂ ਬਾਬਾ ਭਾਗ ਸਿੰਘ ਯਾਦਗਾਰੀ ਕਬੱਡੀ
ਗੋਲਡ ਕੱਪ 27 ਦਸੰਬਰ ਤੋਂ
ਸ਼ਾਮਚੁਰਾਸੀ, 20 ਦਸੰਬਰ - 6ਵਾਂ ਬਾਬਾ ਭਾਗ ਸਿੰਘ ਮੈਮੋਰੀਅਲ ਕਬੱਡੀ ਗੋਲਡ
ਕੱਪ 27 ਤੋਂ 31 ਦਸੰਬਰ ਤੱਕ ਪਿੰਡ ਖਿਆਲਾ (ਜਲੰਧਰ) 'ਚ ਕਰਵਾਇਆ ਜਾ ਰਿਹਾ ਹੈ। ਇਹ
ਵਿਸ਼ਾਲ ਟੂਰਨਾਮੈਂਟ ਮਹਾਨ ਤਪੱਸਵੀ ਬਾਬਾ ਭਾਗ ਸਿੰਘ ਦੀ 48ਵੀਂ ਬਰਸੀ ਅਤੇ ਬਾਬਾ
ਹਰਦਿਆਲ ਸਿੰਘ ਮੁਸਾਫਿਰ ਦੀ 28ਵੀਂ ਬਰਸੀ ਨੂੰ ਸਮਰਪਿਤ ਹੋਵੇਗਾ। ਇਸ ਟੂਰਨਾਮੈਂਟ
ਦੌਰਾਨ ਕਬੱਡੀ ਦੀਆਂ ਸੱਦੀਆਂ ਗਈਆਂ ਕਲੱਬਾਂ ਦੇ ਪਹਿਲੇ ਦਰਜੇ ਦੀ ਜੇਤੂ ਕਲੱਬ ਨੂੰ
ਇੱਕ ਲੱਖ ਅਤੇ ਦੂਜੇ ਦਰਜੇ ਦੇ ਜੇਤੂ ਕਲੱਬ ਨੂੰ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਨਾਲ
ਸਨਮਾਨਿਤ ਕੀਤਾ ਜਾਵੇਗਾ। ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 31 ਹਜ਼ਾਰ ਅਤੇ ਦੂਜੇ
ਨੰਬਰ 'ਤੇ ਆਉਣ ਵਾਲੀ ਟੀਮ ਨੂੰ 21 ਹਜ਼ਾਰ ਰੁਪਏ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਫੁੱਟਬਾਲ ਪਿੰਡ ਪੱਧਰ ਦੀਆਂ 16 ਟੀਮਾਂ ਅਤੇ ਕਬੱਡੀ ਪਿੰਡ ਪੱਧਰ ਵਿਚ
ਫਸਟ ਅਤੇ ਸੈਕਿੰਡ ਦੀ ਹਰੇਕ ਟੀਮ ਨੂੰ ਕ੍ਰਮਵਾਰ 15 ਅਤੇ 10 ਹਜ਼ਾਰ ਦਾ ਇਨਾਮ ਦਿੱਤਾ
ਜਾਵੇਗਾ। ਵਾਲੀਬਾਲ ਪਿੰਡ ਪੱਧਰ (ਖੁੱਲ੍ਹਾ ਸੱਦਾ) ਅਤੇ ਰੱਸਾਕਸੀ ਨੂੰ 6 ਹਜ਼ਾਰ ਅਤੇ
4 ਹਜ਼ਾਰ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਘੋੜੇ ਅਤੇ ਘੋੜੀਆਂ ਦੇ ਕਰਤੱਬ
ਖਿੱਚ ਦਾ ਕੇਂਦਰ ਹੋਣਗੇ। ਟੂਰਨਾਮੈਂਟ ਦਾ ਉਦਘਾਟਨ 27 ਦਸੰਬਰ ਨੂੰ ਸਵੇਰੇ 10 ਵਜੇ
ਬਾਬਾ ਮਲਕੀਤ ਸਿੰਘ, ਬਾਬਾ ਸੱਤਪਾਲ ਸਿੰਘ ਸਾਹਰੀ ਵਾਲੇ ਅਤੇ ਵਿਧਾਇਕ ਸਰਬਜੀਤ ਸਿੰਘ
ਮੱਕੜ ਕਰਨਗੇ, ਜਦਕਿ ਇਨਾਮਾਂ ਦੀ ਵੰਡ 31 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਸ.
ਪ੍ਰਕਾਸ਼ ਸਿੰਘ ਬਾਦਲ ਕਰਨਗੇ।
ਪੰਜਾਬ ਦੀਆਂ ਟਵੈਂਟੀ-20 ਕ੍ਰਿਕਟ ਟੀਮਾਂ
ਜੈਤੋ, 20 ਦਸੰਬਰ - ਮੁੰਬਈ 'ਚ ਇੰਡੀਅਨ ਟਵੈਂਟੀ-20 ਕ੍ਰਿਕਟ ਫ਼ੈਡਰੇਸ਼ਨ ਵੱਲੋਂ
ਅੰਡਰ 20 ਸਾਲ ਕੌਮੀ ਚੈਂਪੀਅਨਸ਼ਿਪ ਅਤੇ ਲਾਲਸੋਟ (ਰਾਜਸਥਾਨ) ਵਿਖੇ ਕਰਵਾਈ ਜਾ ਰਹੀ
ਹੈ। ਇਸ ਲਈ ਪੰਜਾਬ ਦੀਆਂ ਟੀਮਾਂ ਦਾ ਐਲਾਨ ਜੇਤੂ 'ਚ ਕੀਤਾ ਗਿਆ। ਅੰਡਰ-20 ਲਈ
ਪੰਜਾਬ ਕ੍ਰਿਕਟ ਟੀਮ ਲਈ ਜੈਤੋ ਦੇ ਤਨਿਕ ਅਰੋੜਾ ਨੂੰ ਕਪਤਾਨ ਅਤੇ ਜੈਤੋ ਦੇ ਹੀ ਰਾਜ
ਬੱਬਰ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਬਾਕੀ ਖਿਡਾਰੀਆਂ ਵਿਚ ਜੈਤੋ ਦੇ ਸੋਨੂੰ ਸ਼ਰਮਾ,
ਦਿਵੇਸ਼ ਜੈਨ, ਸੁਨੀਲ, ਰੋਹਿਤ ਲਾਲਾ, ਫ਼ਾਜ਼ਿਲਕਾ ਦੇ ਜਗਦੀਸ਼, ਅਸ਼ੋਕ, ਆਕਾਸ਼, ਕਪੂਰਥਲਾ
ਦੇ ਸੁਖਵਿੰਦਰ ਸਿੰਘ, ਰਾਹੁਲ ਰਾਏ, ਜਨਕ ਰਾਜ, ਮੋਗਾ ਦੇ ਕਰਜਪਾਲ ਸਿੰਘ ਅਤੇ
ਗੁਰਇੰਦਰ ਨੂੰ ਸ਼ਾਮਿਲ ਕੀਤਾ ਗਿਆ ਹੈ। ਮਨਿੰਦਰ ਸਿੰਘ ਪਟਿਆਲਾ ਇਸ ਟੀਮ ਦੇ ਕੋਚ ਅਤੇ
ਅਸ਼ੋਕ ਮਿੱਤਲ ਜੈਤੋ ਮੈਨੇਜਰ ਹੋਣਗੇ। ਪੰਜਾਬ ਦੀ ਸੀਨੀਅਰ ਟੀਮ ਲਈ ਫ਼ਾਜ਼ਿਲਕਾ ਦੇ
ਨਿਸ਼ਾਂਤ ਮੋਂਗਾ ਨੂੰ ਕਪਤਾਨ ਅਤੇ ਫ਼ਾਜ਼ਿਲਕਾ ਦੇ ਹੀ ਸੁਰੇਸ਼ ਨੂੰ ਉਪ ਕਪਤਾਨ ਬਣਾਇਆ
ਗਿਆ ਹੈ। ਟੀਮ ਦੇ ਬਾਕੀ ਮੈਂਬਰਾਂ ਵਿਚ ਬਠਿੰਡਾ ਦੇ ਅਮਿਤ ਕੁਮਾਰ, ਮਨੋਜ ਕੁਮਾਰ,
ਜਲੰਧਰ ਦੇ ਗਗਨਦੀਪ, ਅਮਰਦੀਪ ਸਿੰਘ, ਲੁਧਿਆਣਾ ਦੇ ਅਰਜੁਨ ਅਧਿਕਾਰੀ, ਪੀਊਸ਼ ਲਿਖੀ,
ਪਟਿਆਲਾ ਦੇ ਯਾਦਵਿੰਦਰ ਸਿੰਘ, ਮਨਜੀਤ ਸਿੰਘ, ਫ਼ਾਜ਼ਿਲਕਾ ਦੇ ਸੁਰੇਸ਼ ਕੁਮਾਰ, ਵਿਨੋਦ
ਕੁਮਾਰ, ਵਿੱਕੀ ਕੁਮਾਰ ਅਤੇ ਰੋਪੜ ਦੇ ਜੁਝਾਰ ਸਿੰਘ ਤੇ ਅਰੁਣ ਬਾਲੀ ਨੂੰ ਸ਼ਾਮਿਲ ਕੀਤਾ
ਗਿਆ ਹੈ। ਇਸ ਟੀਮ ਲਈ ਨਰੇਸ਼ ਕੁਮਾਰ ਗੋਗੀ ਫ਼ਾਜ਼ਿਲਕਾ ਨੂੰ ਕੋਚ ਅਤੇ ਵਰਿੰਦਰ ਪਟਵਾਰੀ
ਲੁਧਿਆਣਾ ਨੂੰ ਮੈਨੇਜਰ ਨਿਯੁਕਤ ਕੀਤਾ ਗਿਆ ਹੈ। ਦੋਹਾਂ ਟੀਮਾਂ ਦੇ ਖਿਡਾਰੀਆਂ ਨੂੰ
ਜੇਤੂ ਖੇਡ ਸਟੇਡੀਅਮ ਵਿਚ ਅਭਿਆਸ ਕਰਵਾਇਆ ਗਿਆ ਅਤੇ ਬਾਅਦ ਵਿਚ ਦੋਹਾਂ ਟੀਮਾਂ
ਵਿਚਕਾਰ 15-15 ਓਵਰਾਂ ਦਾ ਇਕ ਸ਼ੋਅ ਮੈਚ ਖੇਡਿਆ ਗਿਆ ਜਿਸ ਵਿਚ ਸੀਨੀਅਰ ਟੀਮ ਨੇ 95
ਦੌੜਾਂ ਬਣਾਈਆਂ ਅਤੇ ਜਵਾਬ ਵਿਚ ਅੰਡਰ 20 ਸਾਲਾ ਟੀਮ ਨੇ 88 ਦੌੜਾਂ ਹੀ ਬਣਾ ਸਕੀ ਅਤੇ
7 ਦੌੜਾਂ ਦੇ ਫ਼ਰਕ ਨਾਲ ਹਾਰ ਗਈ।
ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਚੁਣੀ
ਗਈ ਪੰਜਾਬ ਦੀ ਟੀਮ
ਪਟਿਆਲਾ, 19 ਦਸੰਬਰ - ਕੌਮੀ ਜੂਨੀਅਰ ਚੈਂਪੀਅਨਸ਼ਿਪ ਔਰੰਗਾਬਾਦ 'ਚ 25 ਤੋਂ
30 ਦਸੰਬਰ ਤੱਕ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਦਾ ਐਲਾਨ
ਕਰ ਦਿੱਤਾ ਗਿਆ ਹੈ। ਇਸ ਟੀਮ ਨਾਲ ਦੀਦਾਰ ਸਿੰਘ ਬਠਿੰਡਾ ਤੇ ਅਨਿਲ ਕੁਮਾਰ ਤਰਨਤਾਰਨ
ਕੋਚ ਵਜੋਂ ਜਾਣਗੇ। ਇਸ ਟੀਮ ਦੇ ਬੀ ਗਰੁੱਪ (1997 'ਚ ਜਨਮੇ) ਲਈ ਕਰਨ ਜਲੰਧਰ ਤੇ
ਹਰਜੀਤ ਸਿੰਘ ਲੁਧਿਆਣਾ, ਡੀ ਗਰੁੱਪ (1996 'ਚ ਜਨਮੇ) ਲਈ ਹਰਜੋਤ ਸਿੰਘ ਮੋਗਾ ਤੇ
ਅਨਿਲ ਕੁਮਾਰ ਪਟਿਆਲਾ, ਸੀ ਗਰੁੱਪ (1995 'ਚ ਜਨਮੇ) ਲਈ ਇੰਦਰਜੀਤ ਸਿੰਘ, ਐਸ.ਟੀ.ਸੀ.
ਮਸਤੂਆਣਾ ਤੇ ਛਿੰਦਾ ਸਿੰਘ ਮਸਤੂਆਣਾ, ਬੀ ਗਰੁੱਪ (1994 'ਚ ਜਨਮੇ) ਅਸ਼ਵਨੀ ਕੁਮਾਰ
ਐਸ.ਟੀ.ਸੀ., ਮਸਤੂਆਣਾ, ਗੁਰਲੀਨ ਜਲੰਧਰ ਤੇ ਹਨੀ ਜਲੰਧਰ, ਏ ਗਰੁੱਪ (1993 'ਚ ਜਨਮੇ)
ਲਈ ਜਤਿੰਦਰ ਸਿੰਘ ਅੰਮ੍ਰਿਤਸਰ, ਮਨੋਜ ਕੁਮਾਰ ਮਸਤੂਆਣਾ, ਕੈਪਟਨ ਸਿੰਘ ਅੰਮ੍ਰਿਤਸਰ,
ਅਰੁਨ ਸ਼ਰਮਾ ਲੁਧਿਆਣਾ ਤੇ ਗੁਰਪ੍ਰੀਤ ਸਿੰਘ ਸੰਗਰੂਰ ਦੀ ਚੋਣ ਕੀਤੀ ਗਈ ਹੈ।
ਅੰਤਰਰਾਸ਼ਟਰੀ ਕਬੱਡੀ ਕੱਪ 'ਚ ਦਸਮੇਸ਼ ਕਲੱਬ
ਕਾਲਖ਼ ਦੀ ਸਰਦਾਰੀ
ਦਿੜ੍ਹਬਾ ਮੰਡੀ, 18 ਦਸੰਬਰ - ਤਿੰਨ ਰੋਜ਼ਾ ਅੰਤਰਰਾਸ਼ਟਰੀ ਕਬੱਡੀ ਕੱਪ
ਦਿੜ੍ਹਬਾ ਮੰਡੀ 'ਚ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿਚ ਦਸਮੇਸ਼ ਕਲੱਬ ਕਾਲਖ਼ ਨੇ ਮੀਰੀ
ਪੀਰੀ ਕਲੱਬ ਅਮਰੀਕਾ ਨੂੰ ਹਰਾ ਕੇ ਪਹਿਲਾ ਇਨਾਮ ਇਕ ਲੱਖ ਰੁਪਏ ਦਾ ਇਨਾਮ ਜਿੱਤਿਆ।
ਮੀਰੀ ਪੀਰੀ ਕਲੱਬ ਨੂੰ 75 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਅੰਤਰਰਾਸਟਰੀ ਕਬੱਡੀ
ਖਿਡਾਰੀ ਸੰਦੀਪ ਲੁੱਦਰ ਦਿੜ੍ਹਬਾ ਅਤੇ ਬਾਲੂ ਝਨੇੜੀ ਨੂੰ ਬੋਲਟ ਮੋਟਰਸਾਇਕਲਾਂ ਨਾਲ
ਸਨਮਾਨਿਤ ਕੀਤਾ ਗਿਆ। ਲੜਕੀਆਂ ਦੇ ਕਬੱਡੀ ਦੇ ਸ਼ੋਅ ਮੈਚ ਵੀ ਕਰਵਾਏ ਗਏ। ਦੇਰ ਸ਼ਾਮ
ਤੱਕ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਠਾਠਾਂ ਮਾਰਦੇ ਦਰਸ਼ਕਾਂ ਦੇ ਇਕੱਠ ਦਾ ਮਨੋਰੰਜਨ
ਕੀਤਾ।
ਚੌਥਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ 9
ਤੋਂ
ਮੋਗਾ, 18 ਦਸੰਬਰ - ਚੌਥਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ 9-10 ਜਨਵਰੀ
ਨੂੰ ਨਿਰਮਲ ਸਿੰਘ ਫਾਰਮ ਲੰਢੇਕੇ (ਮੋਗਾ) 'ਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ
ਵਿਚ ਅੰਤਰਰਾਸ਼ਟਰੀ ਸਟਾਰ ਧਾਵੀ ਸੁਖਵੀਰ ਸਰਾਵਾਂ ਨੂੰ ਕਰਮਪਾਲ ਸਿੱਧੂ ਪ੍ਰਧਾਨ ਵੱਲੋਂ
ਬੋਲੈਰੋ ਗੱਡੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦਾ ਉਦਘਾਟਨ 9 ਜਨਵਰੀ 2010 ਨੂੰ
ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਰਨਗੇ ਅਤੇ ਇਨਾਮਾਂ ਦੀ ਵੰਡ ਪੰਜਾਬ
ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ 10 ਜਨਵਰੀ ਨੂੰ ਕਰਨਗੇ।
ਦੂਜਾ ਕਨੇਡਾ ਕਬੱਡੀ ਕੱਪ 4 ਜਨਵਰੀ ਤੋਂ
ਸੰਗਰੂਰ, 18 ਦਸੰਬਰ - ਦੂਜਾ ਕਨੇਡਾ ਕਬੱਡੀ ਕੱਪ ਸੰਗਰੂਰ ਦੇ ਵਾਰ ਹੀਰੋਜ਼
ਸਟੇਡੀਅਮ 'ਚ 4-5 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਪੰਜਾਬ
ਦੀਆਂ ਦੋਵੇਂ ਫੈਡਰੇਸ਼ਨਾਂ ਦੀਆਂ ਡੇਢ ਦਰਜਨ ਤੋਂ ਵੱਧ ਟੀਮਾਂ ਭਾਗ ਲੈਣਗੀਆਂ। ਇਸ ਖੇਡ
ਮੇਲੇ ਦੇ ਪਹਿਲੇ ਦਿਨ ਮੀਰੀ ਪੀਰੀ ਕੈਲੇਫੋਰਨੀਆ, ਹਰਜੀਤ ਕਲੱਬ ਬਾਜਾਖਾਨਾ, ਪੱਤੋ
ਹੀਰਾ ਸਿੰਘ ਵਾਲਾ, ਦਸ਼ਮੇਸ਼ ਕਲੱਬ ਜਗਰਾਉਂ, ਅੰਬੀ ਹਠੂਰ ਕਲੱਬ, ਸੰਤ ਈਸ਼ਰ ਸਿੰਘ
ਸਪੋਰਟਸ ਅਕੈਡਮੀ ਰਾੜਾ ਸਾਹਿਬ, ਡੀ.ਏ.ਵੀ. ਕਾਲਜ ਬਠਿੰਡਾ ਅਤੇ ਦਸ਼ਮੇਸ਼ ਕਲੱਬ ਕਪੂਰਥਲਾ
ਅਤੇ ਅਗਲੇ ਅਖ਼ੀਰਲੇ ਦਿਨ 5 ਜਨਵਰੀ ਨੂੰ ਸ਼ਹੀਦ ਬਚਨ ਸਿੰਘ ਅਕੈਡਮੀ ਦਿੜ੍ਹਬਾ, ਨਾਰਵੇ
ਕਲੱਬ, ਨਕੋਦਰ, ਡੀ.ਏ.ਵੀ. ਕੈਲੇਫੋਰਨੀਆ ਜਲੰਧਰ, ਦਸ਼ਮੇਸ਼ ਕਲੱਬ ਕੋਟਲੀ ਥਾਨ ਸਿੰਘ
ਵਾਲਾ, ਪਰਸਰਾਮਪੁਰ, ਲਿਤਰਾਂ, ਪੰਜਾਬ ਰਾਜ ਬਿਜਲੀ ਬੋਰਡ ਆਦਿ ਅਕੈਡਮੀਆਂ ਦੇ ਦਿਲ
ਖਿਚਵੇਂ ਮੁਕਾਬਲੇ ਹੋਣਗੇ। ਦੋਵੇਂ ਦਿਨ ਇਕ ਇਕ ਲੱਖ ਰੁਪਏ ਦਾ ਪਹਿਲਾ ਅਤੇ ਦੂਸਰਾ
ਇਨਾਮ 75-75 ਹਜ਼ਾਰ ਰੁਪਏ ਦੇ ਦੂਸਰੇ ਇਨਾਮ ਰੱਖੇ ਗਏ ਹਨ। ਗੁਰੀ ਕੈਨੇਡਾ ਦੀ ਯਾਦ
ਵਿਚ ਹੋਣ ਵਾਲੇ ਇਸ ਕਬੱਡੀ ਕੱਪ ਦੌਰਾਨ ਐਬਸਫੋਰਡ ਕਬੱਡੀ ਕਲੱਬ ਕੈਨੇਡਾ ਵਲੋਂ 1
ਸਵੀਫਿਟ ਕਾਰ ਅਤੇ 4 ਬੁੱਲਟ ਮੋਟਰਸਾਇਕਲ ਨਾਲ ਖਿਡਾਰੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ
ਕੀਤਾ ਜਾਵੇਗਾ।
ਸੀਨੀਅਰ ਰਾਸ਼ਟਰ ਮੰਡਲ ਕੁਸ਼ਤੀ ਚੈਂਪੀਅਨਸ਼ਿਪ
ਸ਼ੁਰੂ
ਜਲੰਧਰ, 18 ਦਸੰਬਰ - ਪੀ.ਏ.ਪੀ. ਇੰਡੋਰ ਸਟੇਡੀਅਮ 'ਚ ਸੀਨੀਅਰ ਰਾਸ਼ਟਰ ਮੰਡਲ
ਕੁਸ਼ਤੀ ਚੈਂਪੀਅਨਸ਼ਿਪ ਫ੍ਰੀ ਸਟਾਈਲ ਗਰੀਕੋ ਰੋਮਨ ਲੜਕੇ ਤੇ ਲੜਕੀਆਂ ਦੇ ਵਰਗ ਵਿਚ
ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ 12 ਦੇਸ਼ਾਂ ਦੇ 150 ਤੋਂ ਜ਼ਿਆਦਾ ਪਹਿਲਵਾਨ
ਹਿੱਸਾ ਲੈ ਰਹੇ ਹਨ। ਇਸ ਦੇ ਪਹਿਲੇ ਦਿਨ 55 ਕਿਲੋ ਭਾਰ ਵਿਚੋਂ ਭਾਰਤ ਦੇ ਰਜਿੰਦਰ
ਕੁਮਾਰ ਨੇ ਹਰੀ ਕ੍ਰਿਸ਼ਨ ਨੂੰ ਹਰਾ ਕੇ ਸੋਨ ਤਗਮਾ ਹਾਸਲ ਕੀਤਾ। ਪਾਕਿਸਤਾਨ ਦੇ ਬਸ਼ਰਤ
ਲੁਈਸ ਮੀਨਾਰ ਨੂੰ ਹਰਾ ਕੇ ਤੀਜਾ ਸਥਾਨ ਤੇ ਵੈਨਵਿਨਾਇਕ ਦੱਖਣੀ ਅਫਰੀਕਾ ਨੇ ਵੀ ਤੀਜਾ
ਸਥਾਨ ਹਾਸਲ ਕੀਤਾ। 60 ਕਿੱਲੋ ਭਾਰ ਵਰਗ ਵਿਚੋਂ ਭਾਰਤ ਦੇ ਰਵਿੰਦਰ ਸਿੰਘ ਨੇ ਅਨਿਲ
ਕੁਮਾਰ ਨੂੰ ਹਰਾ ਕੇ ਸੋਨ ਤਗਮਾ ਹਾਸਲ ਕੀਤਾ। ਅਨਿਲ ਕੁਮਾਰ ਨੇ ਨਿਊਜ਼ੀਲੈਂਡ ਦੇ ਵੈਲਸ
ਫੋਰਡ ਨੂੰ ਹਰਾ ਕੇ ਦੂਜਾ। ਦੱਖਣੀ ਅਫਰੀਕਾ ਦੇ ਲੂਜ ਮੈਰਿਸ ਨੇ ਤਰਾਸ ਫਰਜਾਡ
ਆਸਟ੍ਰੇਲੀਆ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਤਰਾਸ ਫਰਜਾਡ ਨੇ ਨਿਊਜ਼ੀਲੈਂਡ ਦੇ
ਵੈਲਨ ਫੋਰਡ ਨੂੰ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ। 66 ਕਿੱਲੋ ਭਾਰ ਵਰਗ ਵਿਚੋਂ
ਬਲਵਿੰਦਰ ਸਿੰਘ ਭਾਰਤ ਨੇ ਸੁਨੀਲ ਕੁਮਾਰ ਨੂੰ ਹਰਾ ਕੇ ਸੋਨ ਤਗਮਾ ਹਾਸਲ ਕੀਤਾ।
ਸੁਨੀਲ ਕੁਮਾਰ ਭਾਰਤ ਨੇ ਤਰਾਸ ਮਹਿਰਤਾਸ ਆਸਟ੍ਰੇਲੀਆ ਨੂੰ ਹਰਾ ਕੇ ਦੂਜਾ ਸਥਾਨ।
ਪਹਿਰਦਾਦ ਆਸਟ੍ਰੇਲੀਆ ਨੇ ਮੁਹੰਮਦ ਸਲਮਾਨ ਪਾਕਿਸਤਾਨ ਤੇ ਮੁਹੰਮਦ ਸਲਮਾਨ ਨੇ ਪੈਟ
ਮੇਰੀ ਦੱਖਣੀ ਅਫਰੀਕਾ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। 120 ਕਿਲੋ ਭਾਰ ਵਰਗ
ਵਿਚੋਂ ਧਰਮਿੰਦਰ ਕੁਮਾਰ ਭਾਰਤ ਨੇ ਐਡਰੀਸ ਦੱਖਣੀ ਅਫਰੀਕਾ ਨੂੰ ਹਰਾ ਕੇ ਪਹਿਲਾ ਸਥਾਨ
ਹਾਸਲ ਕੀਤਾ। ਐਡਰੀਨ ਨੇ ਰਿਸ਼ੀਪਾਲ ਨੂੰ 2-1 ਨਾਲ ਹਰਾ ਕੇ ਦੂਜਾ ਸਥਾਨ। ਰਿਸ਼ੀਪਾਲ
ਭਾਰਤ ਨੇ ਡੇਵਿਡਸਨ ਦੱਖਣੀ ਅਫਰੀਕਾ ਤੇ ਡੇਵਿਡਸਨ ਦੱਖਣੀ ਅਫਰੀਕਾ ਨੇ ਇਮਰਾਨ ਅਲੀ
ਪਾਕਿਸਤਾਨ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।
ਸਮਰਾਲਾ ਦਾ ਖੇਡ ਮੇਲਾ 22 ਜਨਵਰੀ ਤੋਂ
ਸਮਰਾਲਾ, 17 ਦਸੰਬਰ - 22 ਤੋਂ 24 ਜਨਵਰੀ ਤੱਕ ਮਾਲਵਾ ਕਾਲਜ ਬੌਂਦਲੀ ਦੇ
ਖੇਡ ਸਟੇਡੀਅਮ ਵਿਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਖੇਡ ਮੇਲੇ ਸਬੰਧੀ ਤਿਆਰ ਕੀਤਾ
ਸਟਿੱਕਰ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਸਮਰਾਲਾ ਵਿਖੇ ਜਾਰੀ
ਕੀਤਾ। ਖੇਡ ਮੇਲੇ ਦੇ ਪਹਿਲੇ ਦਿਨ 22 ਜਨਵਰੀ ਨੂੰ ਕੁੱਤਿਆਂ ਦੀਆਂ ਦੌੜਾਂ, ਬੈਲ
ਗੱਡੀਆਂ ਸਿੰਗਲ, 23 ਜਨਵਰੀ ਨੂੰ ਐਥਲੈਟਿਕਸ, ਵੇਟ ਲਿਫ਼ਟਿੰਗ, ਸਾਈਕਲ ਦੌੜ, ਕਬੱਡੀ
ਇੱਕ ਪਿੰਡ ਓਪਨ, ਬੈਲ ਗੱਡੀਆਂ ਹੀਟਸ ਅਤੇ 24 ਜਨਵਰੀ ਨੂੰ ਹੀਟਸ ਗੱਡੀਆਂ ਦੇ ਫ਼ਾਈਨਲ,
ਕਬੱਡੀ ਅਕੈਡਮੀਆਂ ਦੇ ਮੁਕਾਬਲੇ ਹੋਣਗੇ। ਆਖ਼ਰੀ ਦਿਨ 24 ਜਨਵਰੀ ਨੂੰ ਪੰਜਾਬ ਦੇ ਮੁੱਖ
ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਜੇਤੂ ਖਿਡਾਰੀਆ ਨੂੰ ਇਨਾਮਾਂ ਦੀ ਵੰਡ ਕਰਨਗੇ। ਖੇਡ
ਮੇਲੇ ਦੌਰਾਨ ਹੀ ਹਰਭਜਨ ਸਿੰਘ ਟਰਾਂਸਪੋਰਟ ਲੁਧਿਆਣਾ ਵਲੋਂ ਤਿੰਨ ਦਿਨ ਦੇਸੀ ਘਿਉ ਦਾ
ਲੰਗਰ ਲਗਾਇਆ ਜਾਵੇਗਾ।
ਨਾਰਥ ਜ਼ੋਨ ਕਬੱਡੀ ਚੈਂਪੀਅਨਸ਼ਿਪ 'ਚ ਸ਼ਾਮਿਲ
ਹੋਣ ਵਾਲੇ ਖਿਡਾਰੀ
ਫ਼ਰੀਦਕੋਟ, 17 ਦਸੰਬਰ - ਸੀਨੀਅਰ ਨਾਰਥ ਜ਼ੋਨ ਕਬੱਡੀ ਚੈਂਪੀਅਨਸ਼ਿਪ 18 ਤੋਂ
20 ਦਸੰਬਰ ਤੱਕ ਚੰਗੀਗੜ੍ਹ 'ਚ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਸੀਨੀਅਰ
ਨੈਸ਼ਨਲ ਸਟਾਈਲ ਕਬੱਡੀ ਪੰਜਾਬ ਟੀਮ ਦਾ ਜਿਹੜਾ ਕੈਂਪ ਫ਼ਰੀਦਕੋਟ ਨਹਿਰੂ ਸਟੇਡੀਅਮ ਵਿਖੇ
2 ਤੋਂ 16 ਦਸੰਬਰ ਤੱਕ ਲਾਇਆ ਗਿਆ ਸੀ, 'ਚ ਫ਼ਾਈਨਲ ਟਰਾਇਲ ਦੌਰਾਨ ਪੰਜਾਬ ਟੀਮ ਦੀ
ਚੋਣ ਕੀਤੀ ਗਈ। ਚੋਣ ਵਿਚ ਰਣ ਸਿੰਘ ਸੰਗਰੂਰ, ਹਰਮੇਸ਼ ਸਿੰਘ ਸੰਗਰੂਰ, ਗੁਰਪ੍ਰੀਤ
ਸਿੰਘ ਸੰਗਰੂਰ, ਜਸਵੀਰ ਸਿੰਘ ਗੁਰਦਾਸਪੁਰ, ਵਰਿੰਦਰ ਸਿੰਘ ਫ਼ਰੀਦਕੋਟ, ਸੁਨੀਲ ਪੀ. ਏ.
ਪੀ., ਸਤਵੀਰ ਸਿੰਘ ਰੋਪੜ, ਭੂਪਿੰਦਰ ਸਿੰਘ ਫ਼ਰੀਦਕੋਟ, ਅੰਗਰੇਜ਼ ਸਿੰਘ ਮੁਕਤਸਰ,
ਚਸਪਿੰਦਰਬੀਰ ਸਿੰਘ ਮਾਨਸਾ, ਜਸਪ੍ਰੀਤ ਸਿੰਘ ਫ਼ਰੀਦਕੋਟ, ਮਨਿੰਦਰ ਸਿੰਘ ਅੰਮ੍ਰਿਤਸਰ
ਨੂੰ ਚੁਣਿਆ ਗਿਆ ਅਤੇ ਅਮਰਿੰਦਰ ਸਿੰਘ ਤਰਨਤਾਰਨ ਅਤੇ ਮਨੋਜ ਕੁਮਾਰ ਇਸ ਚੈਂਪੀਅਨਸ਼ਿਪ
ਲਈ ਵਾਧੂ ਖਿਡਾਰੀ ਦੇ ਤੌਰ 'ਤੇ ਚੁਣਿਆ ਗਿਆ।
ਚਾਰ ਪਹਿਲਵਾਨਾਂ ਸਣੇ 11 ਖਿਡਾਰੀ ਡੋਪਿੰਗ
ਦੇ ਦੋਸ਼ੀ
ਜਲੰਧਰ, 17 ਦਸੰਬਰ - ਪਿਛਲੇ ਦਿਨੀਂ ਐਨ.ਆਈ.ਐਸ. ਪਟਿਆਲਾ ਵਿਖੇ ਰਾਸ਼ਟਰੀ
ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਅਧਿਕਾਰੀਆਂ ਨੇ ਰਾਸ਼ਟਰਮੰਡਲ ਖੇਡਾਂ ਦੇ ਸ਼ੁਰੂ ਹੋਣ
ਤੋਂ ਪਹਿਲਾਂ ਡੋਪਿੰਗ ਰੋਕਣ ਦੇ ਸਾਰੇ ਦਾਅਵਿਆਂ ਨੂੰ ਖੋਖਲਾ ਸਾਬਿਤ ਕਰਦਿਆਂ ਚਾਰ
ਪਹਿਲਵਾਨਾਂ ਸਣੇ ਕੁੱਲ 11 ਖਿਡਾਰੀਆਂ ਨੂੰ ਪਾਣੀ ਸ਼ੁਦਾ ਦਵਾਈਆਂ ਦੇ ਸੇਵਨ ਦਾ ਦੋਸ਼ੀ
ਪਾਇਆ ਹੈ। ਨਾਡਾ ਦੇ ਡਾਇਰੈਕਟਰ ਜਨਰਲ ਰਾਹੁਲ ਭਟਨਾਗਰ ਨੇ ਖਿਡਾਰੀਆਂ ਦੇ ਡੋਪਿੰਗ ਦੇ
ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਡੋਪ ਟੈਸਟ ਵਿਚ ਜਿਹੜੇ ਖਿਡਾਰੀਆਂ ਦੇ ਨਮੂਨੇ
ਪਾਜ਼ੇਟਿਵ ਪਾਏ ਗਏ ਹਨ ਉਨ੍ਹਾਂ ਨੂੰ ਸੱਤ ਦਿਨ ਦਾ ਸਮਾਂ ਦਿੱਤਾ ਗਿਆ ਹੈ ਤੇ ਉਹ ਖੁਦ
ਨਾਡਾ ਦੇ ਦਫਤਰ ਵਿਖੇ ਆ ਕੇ ਵੀ ਨਮੂਨੇ ਦੇ ਸਕਦੇ ਹਨ। ਭਾਰਤੀ ਕੁਸ਼ਤੀ ਫੈਡਰੇਸ਼ਨ ਦੇ
ਪ੍ਰਧਾਨ ਸ੍ਰੀ ਜੀ ਐਸ. ਮੰਡੇਰ ਨੇ ਜਲੰਧਰ ਵਿਖੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਸੂਤਰਾਂ
ਅਨੁਸਾਰ ਇਸ ਮਾਮਲੇ ਵਿਚ ਦੋਸ਼ੀ ਪਾਏ ਗਏ ਪਹਿਲਵਾਨ ਮੁਕੇਸ਼ ਕੁਮਾਰ, ਸੁਧੀਰ ਦੋਨੋਂ 66
ਕਿੱਲੋ, ਸੁਰਿੰਦਰ 60 ਕਿੱਲੋ, ਇਹ ਸਟੀਰਾਈਡਸ ਦੇ ਦੋਸ਼ੀ ਪਾਏ ਗਏ ਹਨ ਤੇ ਇਕ ਹੋਰ
ਪਹਿਲਵਾਨ ਬਿਰਜੂ 96 ਕਿੱਲੋ ਦੇ ਸੈਂਪਲ ਵੀ ਪਾਬੰਦੀਸ਼ੁਦਾ ਦੁਆਈਆਂ (ਡਿਯੂਰੀਟਿਕ) ਦੇ
ਕੁਝ ਅੰਸ਼ ਪਾਏ ਗਏ ਹਨ।
ਡੀ.ਏ.ਵੀ ਕਲੱਬ ਕੈਲੀਫੋਰਨੀਆ ਦਾ ਇਕ ਲੱਖ
ਦੇ ਇਨਾਮ 'ਤੇ ਕਬਜ਼ਾ
ਦਿੜ੍ਹਬਾ ਮੰਡੀ, 16 ਦਸੰਬਰ - ਦਿੜ੍ਹਬਾ ਮੰਡੀ 'ਚ ਤਿੰਨ ਰੋਜ਼ਾ ਅੰਤਰਰਾਸ਼ਟਰੀ
ਕਬੱਡੀ ਕੱਪ ਟੂਰਨਾਮੈਂਟ ਚੱਲ ਰਿਹਾ ਹੈ। ਇਸ ਦੇ ਦੂਜੇ ਦਿਨ ਅਕੈਡਮੀਆਂ ਦੇ ਮੁਕਾਬਲੇ
ਵਿਚ ਡੀ.ਏ.ਵੀ ਕਲੱਬ ਕੈਲਫੋਰਨੀਆ ਦੀ ਟੀਮ ਨੇ ਗੁਰੂ ਗੋਬਿੰਦ ਸਿੰਘ ਫੈਡਰੇਸ਼ਨ ਕੋਟਲੀ
ਥਾਨ ਸਿੰਘ ਨੂੰ ਹਰਾ ਕੇ ਪਹਿਲਾ ਇਕ ਲੱਖ ਰੁਪਏ ਦਾ ਇਨਾਮ ਜਿੱਤਿਆ। ਗੁਰੂ ਗੋਬਿੰਦ
ਸਿੰਘ ਫੈਡਰੇਸ਼ਨ ਕੋਟਲੀ ਥਾਨ ਸਿੰਘ ਨੂੰ ਦੂਜਾ ਇਨਾਮ 75 ਹਜ਼ਾਰ ਰੁਪਏ ਦਾ ਦਿੱਤਾ ਗਿਆ।
ਇਕ ਪਿੰਡ 70 ਕਿੱਲੋ ਭਾਰ ਕਬੱਡੀ 'ਚ ਪਹਿਲਾ ਸਥਾਨ ਝਨੇੜੀ ਅਤੇ ਦੂਜਾ ਸਥਾਨ ਬਾਠਾਂ
ਦੀ ਟੀਮ ਨੇ ਪ੍ਰਾਪਤ ਕੀਤਾ। ਮੀਰੀ ਪੀਰੀ ਕਲੱਬ ਅਮਰੀਕਾ, ਸੰਤ ਈਸ਼ਰ ਸਿੰਘ ਅਕੈਡਮੀ
ਰਾੜਾ ਸਾਹਿਬ, ਅੰਬੀ ਕਲੱਬ ਹਠੂਰ, ਹਰਜੀਤ ਤਲਵਾਰ ਕਲੱਬ ਜਗਰਾਓਂ, ਡੀ.ਏ.ਵੀ ਕਲੱਬ
ਬਠਿੰਡਾ, ਦਸ਼ਮੇਸ਼ ਕਲੱਬ ਕਾਲਖ, ਹਰਜੀਤ ਫੈਨਜ਼ ਕਲੱਬ ਪੱਤਾ ਹੀਰੋ ਅਤੇ ਮੋਗਾ ਦੀ ਅਕੈਡਮੀ
ਦੇ ਖਿਡਾਰੀਆਂ 'ਚ 17 ਦਸੰਬਰ ਨੂੰ ਮੁਕਾਬਲੇ ਹੋਣਗੇ। ਗਾਇਕ ਗੁਰਦਾਸ ਮਾਨ ਰੰਗਾ ਰੰਗ
ਪ੍ਰੋਗਰਾਮ ਪੇਸ਼ ਕਰਨਗੇ।
ਢੱਟ ਕਬੱਡੀ ਓਪਨ ਮੁਕਾਬਲਾ
ਮੁੱਲਾਂਪੁਰ ਦਾਖਾ, 16 ਦਸੰਬਰ - ਪਿੰਡ ਢੱਟ (ਲੁਧਿਆਣਾ) 'ਚ ਕਬੱਡੀ
ਟੂਰਨਾਮੈਂਟ ਚੱਲ ਰਿਹਾ ਹੈ। ਇਸ ਟੂਰਨਾਮੈਂਟ ਵਿਚ ਕਬੱਡੀ ਓਪਨ ਸੈਮੀਫਾਈਨਲ ਮੁਕਾਬਲੇ
'ਚ ਮਾਣੂੰਕੇ ਸੰਧੂ ਟੀਮ 22-27 ਅੰਕਾਂ ਦੇ ਫ਼ਰਕ ਨਾਲ ਗਾਗੇਵਾਲ ਟੀਮ ਨੂੰ ਹਰਾਇਆ,
ਦੂਸਰੇ ਸੈਮੀਫਾਈਨਲ ਮੁਕਾਬਲੇ ਵਿਚ ਰਾਣਾ ਕਲੱਬ ਦੌਧਰ 17-19 ਅੰਕਾਂ ਨਾਲ ਹਠੂਰ ਨੂੰ
ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਢੱਟ ਗਰਾਊਂਡ 'ਚ ਕਬੱਡੀ ਓਪਨ ਮੁਕਾਬਲਾ ਰਾਣਾ
ਦੌਧਰ ਕਲੱਬ ਅਤੇ ਮਾਣੂੰਕੇ ਸੰਧੂ ਕਬੱਡੀ ਟੀਮ ਵਿਚਕਾਰ ਹੋਇਆ, ਪਹਿਲੇ ਅੱਧ ਤੱਕ
ਮਾਣੂੰਕੇ ਸੰਧੂ ਦਾ ਦਬਦਬਾ ਬਣਿਆ ਵੇਖਣ ਨੂੰ ਮਿਲਿਆ। 22-29 ਅੰਕਾਂ ਦੇ ਫ਼ਰਕ ਨਾਲ
ਮਾਣੂੰਕੇ ਸੰਧੂ ਕਬੱਡੀ ਟੀਮ, ਦੌਧਰ ਰਾਣਾ ਕਲੱਬ ਨੂੰ ਹਰਾ ਕੇ ਚੈਂਪੀਅਨ ਬਣੀ। ਢੱਟ
ਖੇਡ ਮੇਲੇ ਵਿਚ ਕਬੱਡੀ 70 ਕਿਲੋ ਵਜਨੀ ਮੁਕਾਬਲੇ ਵਿਚ ਚਾਊਕੇ ਟੀਮ ਜੰਡਸਰ, ਬੀਹਲਾ
ਟੀਮ ਨੂੰ ਹਰਾ ਕੇ ਜੇਤੂ ਹੋਣ ਦਾ ਮਾਣ ਹਾਸਲ ਕੀਤਾ।
6ਵਾਂ ਸ਼ਾਨਦਾਰ ਦਾਖਾ ਟੂਰਨਾਮੈਂਟ 29 ਤੋਂ
ਮੁੱਲਾਂਪੁਰ ਦਾਖਾ, 16 ਦਸੰਬਰ - 6ਵਾਂ ਸ਼ਾਨਦਾਰ ਦਾਖਾ ਟੂਰਨਾਮੈਂਟ 29 ਤੋਂ
31 ਦਸੰਬਰ ਤੱਕ ਪਿੰਡ ਦਾਖਾ 'ਚ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਨਾਵਲਕਾਰ ਸਵ.
ਹਰਮੀਤ ਸਿੰਘ ਢਿੱਲੋਂ (ਗੁੱਡੂ) ਦੀ ਯਾਦ ਵਿਚ ਕਰਵਾਇਆ ਜਾਵੇਗਾ। ਇਸ 3 ਰੋਜ਼ਾ ਖੇਡ
ਮੇਲੇ ਵਿਚ ਫੁੱਟਬਾਲ ਓਪਨ (ਪਿੰਡ ਵਾਰ), ਕਬੱਡੀ ਓਪਨ ਇਕ ਪਿੰਡ, ਕਬੱਡੀ 70, 60,45,
30 ਕਿਲੋ ਵਜ਼ਨੀ ਮੁਕਾਬਲੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹੋਣਗੇ। ਇਸ ਟੂਰਨਾਮੈਂਟ ਦਾ
ਉਦਘਾਟਨ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ 96 ਕਰੋੜੀ ਕਾਰਜਗਾਰੀ ਮੁਖੀ ਨਿਹੰਗ ਬਾਬਾ
ਜੋਗਿੰਦਰ ਸਿੰਘ ਕਰਨਗੇ।
ਅੰਮ੍ਰਿਤਸਰ 'ਵਰਸਿਟੀ ਦੇ ਨਾਮ ਮੇਜ਼ਬਾਨੀਆਂ
ਅੰਮ੍ਰਿਤਸਰ, 15 ਦਸੰਬਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਜਨਵਰੀ-ਫਰਵਰੀ
2010 ਲਈ ਹੋਣ ਵਾਲੀ ਆਲ ਇੰਡੀਆ ਇੰਟਰ-ਯੂਨੀਵਰਸਿਟੀ ਵੇਟ-ਲਿਫਟਿੰਗ, ਪਾਵਰ-ਲਿਫਟਿੰਗ,
ਬੈਸਟ ਫਿਜ਼ੀਕ ਅਤੇ ਸਾਫਟਬਾਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗੀ। ਆਲ ਇੰਡੀਆ
ਇੰਟਰ-ਯੂਨੀਵਰਸਿਟੀ ਵੇਟ-ਲਿਫਟਿੰਗ (ਇਸਤਰੀਆਂ), ਪਾਵਰ-ਲਿਫਟਿੰਗ (ਇਸਤਰੀਆਂ) ਅਤੇ
ਬੈਸਟ ਫਿਜ਼ੀਕ (ਪੁਰਸ਼) ਦੀ ਚੈਂਪੀਅਨਸ਼ਿਪ 18 ਤੋਂ 20 ਜਨਵਰੀ ਜਦੋਂਕਿ ਵੇਟ ਲਿਫਟਿੰਗ (ਪੁਰਸ਼)
ਅਤੇ ਪਾਵਰ ਲਿਫਟਿੰਗ (ਪੁਰਸ਼ਾਂ) ਚੈਂਪੀਅਨਸ਼ਿਪ 22 ਤੋਂ 24 ਜਨਵਰੀ ਤੱਕ ਅਤੇ ਆਲ
ਇੰਡੀਆ ਇੰਟਰ-ਯੂਨੀਵਰਸਿਟੀ ਸਾਫਟਬਾਲ (ਪੁਰਸ਼ਾਂ ਤੇ ਇਸਤਰੀਆਂ) ਚੈਂਪੀਅਨਸ਼ਿਪ 17 ਤੋਂ
23 ਫਰਵਰੀ ਤਕ ਕਰਵਾਈ ਜਾਵੇਗੀ।
16ਵੀਂ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ
'ਚ ਪੱਛਮੀ ਬੰਗਾਲ ਅੱਵਲ
ਅਜੀਤ ਨਗਰ, 15 ਦਸੰਬਰ - ਗੂੰਗੇ ਤੇ ਬੋਲੇ ਬੱਚਿਆਂ ਦੀ 16ਵੀਂ ਨੈਸ਼ਨਲ ਟੇਬਲ
ਟੈਨਿਸ ਚੈਂਪੀਅਨਸ਼ਿਪ 'ਚ 12 ਰਾਜਾਂ ਦੇ ਖਿਡਾਰੀਆਂ ਨੇ ਭਾਗ ਲਿਆ। ਚੈਂਪੀਅਨਸ਼ਿਪ 'ਚ
ਪੱਛਮੀ ਬੰਗਾਲ ਨੇ ਪਹਿਲਾ, ਕਰਨਾਟਕ ਨੇ ਦੂਜਾ ਤੇ ਮੱਧ ਪ੍ਰਦੇਸ਼ ਨੇ ਤੀਜਾ ਸਥਾਨ
ਹਾਸਿਲ ਕੀਤਾ। ਪਹਿਲੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 5100 ਰੁਪਏ ਦੀ ਨਕਦ ਰਾਸ਼ੀ ਵੀ
ਭੇਟ ਕੀਤੀ।
ਐਥਲੈਟਿਕਸ ਮੀਟ ਵਿਚ ਛੇ ਨਵੇਂ ਰਿਕਾਰਡ
ਬਣਾਏ
ਅੰਮ੍ਰਿਤਸਰ, 14 ਦਸੰਬਰ - ਗੁਰੂ ਨਾਨਕ ਦੇਵ ਦੀ ਪੁਰਸ਼ਾਂ ਅਤੇ ਇਸਤਰੀਆਂ ਦੀ
ਅੰਤਰ-ਕਾਲਜ ਐਥਲੈਟਿਕਸ ਮੀਟ ਵਿਚ ਛੇ ਨਵੇਂ ਰਿਕਾਰਡ ਸਥਾਪਿਤ ਹੋਏ। ਲਾਇਲਪੁਰ ਖਾਲਸਾ
ਕਾਲਜ, ਜਲੰਧਰ ਦੇ ਅਜ਼ਾਦਬੀਰ ਸਿੰਘ 200 ਮੀਟਰ, ਗੁਰਪ੍ਰੀਤ ਸਿੰਘ ਨੇ 400 ਮੀਟਰ,
ਮਨਜੀਤ ਸਿੰਘ ਨੇ 800 ਮੀਟਰ ਅਤੇ ਸ਼ਮਸ਼ੇਰ ਪ੍ਰਤਾਪ ਸਿੰਘ ਨੇ ਲੰਬੀ ਛਾਲ ਵਿਚ
ਯੂਨੀਵਰਸਿਟੀ ਦੇ ਨਵੇਂ ਰਿਕਾਰਡ ਸਥਾਪਤ ਕੀਤੇ, ਜਦੋਂਕਿ ਇਸਤਰੀਆਂ ਦੇ ਵਰਗ ਵਿਚ ਖ਼ਾਲਸਾ
ਕਾਲਜ (ਮਹਿਲਾ), ਅੰਮ੍ਰਿਤਸਰ ਦੀ ਭੁਪਿੰਦਰ ਕੌਰ ਨੇ 400 ਮੀਟਰ ਅੜਿਕਾ ਦੌੜ ਅਤੇ
ਕਵਲਜੀਤ ਕੌਰ ਨੇ ਹੈਮਰ ਥਰੋ ਵਿਚ ਪੁਰਾਣਾ ਰਿਕਾਰਡ ਤੋੜਿਆ। ਅਜ਼ਾਦਬੀਰ ਸਿੰਘ ਨੇ 200
ਮੀਟਰ ਦੀ ਦੌੜ 21.65 (ਪੁਰਾਣਾ ਰਿਕਾਰਡ 21.66 ਸਕਿੰਟ) ਸਕਿੰਟਾਂ ਵਿਚ ਪੂਰੀ ਕੀਤੀ
ਤੇ ਨਵਾਂ ਰਿਕਾਰਡ ਸਿਰਜਿਆ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਨੇ 48.13 ਸਕਿੰਟਾਂ ਵਿਚ
400 ਮੀਟਰ ਦੌੜ ਪੂਰੀ ਕਰਕੇ ਨਵਾਂ ਰਿਕਾਰਡ ਬਣਾਇਆ। ਮਨਜੀਤ ਸਿੰਘ ਨੇ 800 ਮੀਟਰ ਦੌੜ
'ਚ ਪੁਰਾਣਾ ਰਿਕਾਰਡ ਤੋੜਿਆ। ਸਮਸ਼ੇਰ ਪ੍ਰਤਾਪ ਸਿੰਘ ਨੇ 7.27 ਮੀਟਰ ਲੰਬੀ ਛਾਲ ਮਾਰ
ਕੇ ਨਵਾਂ ਰਿਕਾਰਡ ਕਾਇਮ ਕੀਤਾ। ਕਵਲਜੀਤ ਕੌਰ ਨੇ 44.48 ਮੀਟਰ ਹੈਮਰ ਸੁੱਟ ਕੇ ਅਤੇ
ਭੁਪਿੰਦਰ ਕੌਰ ਨੇ 400 ਅੜਿੱਕਾ ਦੌੜ 1:03.46 ਮਿੰਟਾਂ ਵਿਚ ਪੂਰੀ ਕਰਕੇ ਪੁਰਾਣਾ
ਰਿਕਾਰਡ ਤੋੜਿਆ।
ਤੀਜਾ ਖੇਡ ਟੂਰਨਾਮੈਂਟ 16 ਦਸੰਬਰ ਤੋਂ
ਖਮਾਣੋਂ, 14 ਦਸੰਬਰ - ਤੀਜਾ ਖੇਡ ਟੂਰਨਾਮੈਂਟ 16 ਤੋਂ 18 ਦਸੰਬਰ ਤੱਕ
ਪਿੰਡ ਖਮਾਣੋਂ 'ਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਨਾਰਥ ਜ਼ੋਨ ਦੀਆਂ ਅੱਠ
ਕਬੱਡੀ ਅਕੈਡਮੀਆਂ ਭਾਗ ਲੈਣਗੀਆਂ। ਇਸ ਤੋਂ ਇਲਾਵਾ ਕਬੱਡੀ 32, 37, 42, 47, 52 ,
57 ਅਤੇ 65 ਕਿਲੋ, ਕੁੱਤਿਆਂ ਦੀਆਂ ਦੌੜਾਂ, ਵਾਲੀਬਾਲ ਸਮੈਸ਼ਿੰਗ, ਤਾਸ਼ ਸੀਪ ਆਦਿ ਦੇ
ਮੁਕਾਬਲੇ ਕਰਵਾਏ ਜਾਣਗੇ।
7ਵਾਂ ਕਬੱਡੀ ਕੱਪ ਸਮਾਪਤ
ਕੁੱਪ ਕਲਾਂ, 14 ਦਸੰਬਰ - ਤਿੰਨ ਰੋਜ਼ਾ 7ਵਾਂ ਕਬੱਡੀ ਕੱਪ ਸਵ: ਜਸਵੰਤ ਸਿੰਘ
ਜੱਸਾ ਦੀ ਯਾਦ ਵਿਚ ਕਰਵਾਇਆ ਗਿਆ। ਕਬੱਡੀ ਇੱਕ ਪਿੰਡ ਓਪਨ 'ਚ ਜੰਡੀ ਦੀ ਟੀਮ ਜੇਤੂ
ਤੇ ਛੋਕਰਾਂ ਦੀ ਟੀਮ ਉਪ ਜੇਤੂ ਰਹੀ। ਇਸ ਵਿਚ ਖੇਡਣ ਵਾਲੀਆਂ ਅੱਠ ਕਬੱਡੀ ਅਕੈਡਮੀਆਂ
ਦੇ ਬੜੇ ਹੀ ਫਸਵੇਂ ਮੁਕਾਬਲੇ ਹੋਏ ਜਿਸ ਵਿਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ
ਨਾਰਵੇ ਜੇਤੂ ਰਹੀ ਅਤੇ ਕਬੱਡੀ ਕੱਪ ਤੇ ਕਬਜ਼ਾ ਕਰਕੇ ਇਕ ਲੱਖ ਰੁਪਏ ਦਾ ਪਹਿਲਾ ਇਨਾਮ
ਪ੍ਰਾਪਤ ਕੀਤਾ ਜਦਕਿ ਸ਼ਹੀਦ ਬਾਬਾ ਬਚਨ ਸਿੰਘ ਕਬੱਡੀ ਅਕੈਡਮੀ ਦਿੜ੍ਹਬਾ ਉਪ ਜੇਤੂ ਰਹੀ
ਅਤੇ 75 ਹਜ਼ਾਰ ਰੁਪਏ ਦਾ ਦੂਜਾ ਇਨਾਮ ਪ੍ਰਾਪਤ ਕੀਤਾ। ਡੰਕਾਂ ਖਮਾਣੋਂ ਨੂੰ ਬੈਸਟ
ਰੇਡਰ ਤੇ ਹਰਦੀਪ ਤਾਊ ਨੂੰ ਬੈਸਟ ਜਾਫ਼ੀ ਖਿਤਾਬ ਦਿੱਤਾ ਗਿਆ। ਕਬੱਡੀ ਖਿਡਾਰੀ ਭਿੰਦਰ
ਨਵਾਂ ਪਿੰਡ ਦਾ ਕਲੱਬ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ
ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਜੱਸਾ ਯਾਦਗਾਰੀ ਕਲੱਬ ਨੂੰ ਇਕ ਲੱਖ ਰੁਪਏ
ਦਾ ਚੈਕ ਮੌਕੇ ਤੇ ਹੀ ਭੇਂਟ ਕੀਤਾ।
ਪਹਿਲਾ ਕਬੱਡੀ ਟੂਰਨਾਮੈਂਟ 18-19 ਨੂੰ
ਭਗਤਾ ਭਾਈ, 13 ਦਸੰਬਰ - ਪਹਿਲਾ ਕਬੱਡੀ ਟੂਰਨਾਮੈਂਟ 18-19 ਦਸੰਬਰ ਤੋਂ
ਭਗਤਾ ਭਾਈ ਦੇ ਸਰਕਾਰੀ ਹਾਈ ਸਕੂਲ ਦੇ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਸ ਦੋ
ਰੋਜ਼ਾ ਟੂਰਨਾਮੈਂਟ ਦੌਰਾਨ ਕਬੱਡੀ ਕਲੱਬ, ਕਬੱਡੀ ਅਕੈਡਮੀ, ਕਬੱਡੀ 70 ਕਿਲੋ ਦੇ ਮੈਚ
ਕਰਵਾਏ ਜਾਣਗੇ। ਇਸੇ ਦੌਰਾਨ ਹੀ ਜ਼ਿਲ੍ਹਾ ਬਠਿੰਡਾ ਨਾਲ ਸੰਬੰਧਤ ਬਲਾਕ ਸੰਮਤੀ ਮੈਂਬਰਾਂ
ਅਤੇ ਸਰਪੰਚਾਂ ਦੀਆਂ ਦੌੜਾਂ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।
60ਵੀਂ ਕੌਮੀ ਬਾਸਕਿਟਬਾਲ ਚੈਂਪੀਅਨਸ਼ਿਪ 27
ਦਸੰਬਰ ਤੋਂ
ਲੁਧਿਆਣਾ, 13 ਦਸੰਬਰ - 27 ਦਸੰਬਰ ਤੋਂ 3 ਜਨਵਰੀ ਤੱਕ ਗੁਰੂ ਨਾਨਕ
ਸਟੇਡੀਅਮ ਲੁਧਿਆਣਾ 'ਚ 60ਵੀਂ ਕੌਮੀ ਬਾਸਕਿਟਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ।
ਇਸ ਚੈਂਪੀਅਨਸ਼ਿਪ ਵਿਚ ਰੇਲਵੇ, ਸਰਵਿਸਿਜ਼ ਤੋਂ ਇਲਾਵਾ ਵੱਖ-ਵੱਖ ਰਾਜਾਂ ਦੀਆਂ 60 ਟੀਮਾਂ
ਹਿੱਸਾ ਲੈਣਗੀਆਂ।
ਸੁਲਤਾਨਪੁਰ ਲੋਧੀ ਵਿਖੇ ਗੋਲਡ ਕਬੱਡੀ ਕੱਪ
ਸੁਲਤਾਨਪੁਰ ਲੋਧੀ, 13 ਦਸੰਬਰ - ਸਾਲਾਨਾ ਗੋਲਡ ਕਬੱਡੀ ਕੱਪ ਟੂਰਨਾਮੈਂਟ 9
ਜਨਵਰੀ ਨੂੰ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ।
ਉਟਾਲਾਂ ਕਬੱਡੀ ਕੱਪ 'ਚ ਪੰਜਾਬ ਕਬੱਡੀ
ਕਲੱਬ ਸਮਰਾਲਾ ਜੇਤੂ
ਸਮਰਾਲਾ, 13 ਦਸੰਬਰ - ਉਟਾਲਾਂ ਕਬੱਡੀ ਕੱਪ ਯੰਗ ਸਪੋਰਟਸ ਕਲੱਬ ਉਟਾਲਾਂ ਵਲੋਂ
ਕਰਵਾਇਆ ਗਿਆ। ਇਸ ਦੇ ਆਖ਼ਰੀ ਦਿਨ ਅੰਤਰਰਾਸ਼ਟਰੀ ਅਕੈਡਮੀਆਂ 'ਚੋਂ ਪੰਜਾਬ ਸਪੋਰਟਸ
ਕਬੱਡੀ ਕਲੱਬ (ਵੀ. ਸੀ.) ਸਮਰਾਲਾ ਦੇ ਖਿਡਾਰੀਆਂ ਨੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ
ਨਾਰਵੇ ਨੂੰ ਹਰਾਇਆ। ਜਦਕਿ ਮਰਹੂਮ ਵਿਧਾਇਕ ਗੁਰਦੀਪ ਸਿੰਘ ਭੁੱਲਰ ਯਾਦਗਾਰੀ ਹਾਕੀ
ਕੱਪ ਬਾਬਾ ਸ਼ੇਖ ਫ਼ਰੀਦ ਕਲੱਬ ਜਲੰਧਰ ਨੇ ਮੁਕੰਦਪੁਰ ਕਾਲਜ ਨੂੰ ਹਰਾ ਕੇ ਫ਼ੁੰਡਿਆ। 20
ਹਜ਼ਾਰ ਦੇ ਕਰੀਬ ਦਰਸ਼ਕਾਂ ਦੀ ਹਾਜ਼ਰੀ ਭਰੀ। ਇਸ ਵਿਚ ਨਾਰਥ ਇੰਡੀਆ ਕਬੱਡੀ ਫ਼ੈਡਰੇਸ਼ਨ ਦੇ
ਪ੍ਰਧਾਨ ਸੁਰਜਨ ਸਿੰਘ ਚੱਠਾ ਨੂੰ 'ਪੰਜਾਬ ਪੁੱਤਰ' ਦੀ ਉਪਾਧੀ ਨਾਲ ਸਨਮਾਨਿਆ ਗਿਆ
ਜਦਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਲਾਡੀ ਉਟਾਲਾਂ ਤੇ ਕਿੰਦਾ ਕਕਰਾਲਾ ਨੂੰ ਕਾਲਾ
ਹਾਂਸ ਕੈਨੇਡਾ ਵਲੋਂ ਦਿੱਤੇ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ।
ਦੇਤਵਾਲ ਖੇਡ ਮੇਲਾ 5 ਫਰਵਰੀ ਤੋਂ
ਇਯਾਲੀ/ਥਰੀਕੇ, 12 ਦਸੰਬਰ - ਚੌਥਾ ਸਾਲਾਨਾ ਤਿੰਨ ਰੋਜ਼ਾ ਪੇਂਡੂ ਖੇਡ ਮੇਲਾ
5 ਤੋਂ 7 ਫਰਵਰੀ ਤੱਕ ਪਿੰਡ ਦੇਤਵਾਲ (ਲੁਧਿਆਣਾ) 'ਚ ਕਰਵਾਇਆ ਜਾ ਰਿਹਾ ਹੈ।
ਦਰੀਆ ਖੇਡ ਮੇਲਾ 13 ਜਨਵਰੀ ਤੋਂ
ਬਰੇਸ਼ੀਆ (ਇਟਲੀ), 12 ਦਸੰਬਰ - ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦਰੀਆ 'ਚ
13-14 ਜਨਵਰੀ ਨੂੰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਜਿਥੇ
ਅਕੈਡਮੀਆਂ ਦੀਆਂ ਓਪਨ ਕਬੱਡੀ ਟੀਮਾਂ ਨੂੰ ਇਕ ਲੱਖ ਦਾ ਪਹਿਲਾ ਅਤੇ 75 ਹਜ਼ਾਰ ਦਾ
ਦੂਸਰਾ ਇਨਾਮ ਦਿੱਤਾ ਜਾਵੇਗਾ, ਉਥੇ ਹੀ ਇਸ ਖੇਡ ਮੇਲੇ ਵਿਚ ਪੰਜਾਬ ਦੀ ਮਾਂ ਖੇਡ
ਕਬੱਡੀ ਨੂੰ ਵਿਦੇਸ਼ਾਂ ਵਿਚ ਪ੍ਰਫੁੱਲਿਤ ਕਰਨ ਵਾਲੇ ਕਬੱਡੀ ਦੇ ਅੰਤਰਰਾਸ਼ਟਰੀ ਪੰਜ
ਖਿਡਾਰੀਆਂ ਨੂੰ ਬੁਲਿਟ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਸਟੇਡੀਅਮਾਂ ਦੀ ਵਰਤੋਂ ਸਿਰਫ਼ ਖੇਡ ਲਈ ਹੋਵੇ
ਲੁਧਿਆਣਾ, 12 ਦਸੰਬਰ - ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਪ੍ਰਗਟ ਸਿੰਘ ਨੇ
ਕਿਹਾ ਕਿ ਪੰਜਾਬ ਸਰਕਾਰ ਦੇ ਖੇਡ ਸਟੇਡੀਅਮ ਦੇ ਅੰਦਰ ਕਿਸੇ ਵੀ ਸੰਸਥਾ ਨੂੰ ਹਰ ਕੋਈ
ਖੇਡ ਕਰਾਉਣ ਦਾ ਹੱਕ ਤਾਂ ਹੈ ਪਰ ਕਿਸੇ ਵੀ ਖੇਡ ਮੈਦਾਨ ਵਿਚ ਗਾਇਕ ਲਾਉਣ ਦੀ ਇਜਾਜ਼ਤ
ਕਿਸੇ ਨੂੰ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਖੇਡ ਸਟੇਡੀਅਮ ਦੀ ਵਰਤੋਂ ਸਿਰਫ
ਖੇਡਣ ਲਈ ਹੀ ਕੀਤੀ ਜਾਵੇਗੀ। ਪੰਜਾਬ ਸਪੋਰਟਸ ਕੌਂਸਲ ਨੇ 2005 ਵਿਚ ਖੇਡ ਸਟੇਡੀਅਮ
ਪ੍ਰਤੀ ਇਹ ਮਤਾ ਵੀ ਪਾਇਆ ਹੈ ਕਿ ਖੇਡ ਸਟੇਡੀਅਮ ਵਿਚ ਕੋਈ ਵੀ ਰਾਜਨੀਤਿਕ ਜਾਂ ਹੋਰ
ਸਰਗਰਮੀ ਨਹੀਂ ਹੋਵੇਗੀ। ਸ: ਪ੍ਰਗਟ ਸਿੰਘ ਨੇ ਇਕ ਸਵਾਲ ਦੇ ਜਵਾਬ ਵਿਚ ਆਖਿਆ ਕਿ ਗੁਰੂ
ਨਾਨਕ ਸਟੇਡੀਅਮ ਲੁਧਿਆਣਾ ਵਿਖੇ ਅਮਰੀਕਾ ਕੈਨੇਡਾ ਕੱਪ ਦੇ ਪ੍ਰਬੰਧਕਾਂ ਵੱਲੋਂ 20
ਦਸੰਬਰ ਨੂੰ ਗੁਰਦਾਸ ਮਾਨ ਦਾ ਅਖਾੜਾ ਲਾਉਣ ਦੀ ਆਗਿਆ ਸਟੇਡੀਅਮ ਦੇ ਸ਼ਾਸ਼ਤਰੀ ਹਾਲ ਪਾਸੇ
ਦਿੱਤੀ ਹੈ। ਜੇਕਰ ਪ੍ਰਬੰਧਕਾਂ ਨੇ ਕੋਈ ਅਜਿਹੀ ਉਲੰਘਣਾ ਕੀਤੀ ਤਾਂ ਉਨ੍ਹਾਂ ਵੱਲੋਂ
ਦਿੱਤੀ 2 ਲੱਖ ਰੁਪਏ ਦੀ ਸਕਿਉਰਿਟੀ ਜ਼ਬਤ ਕਰ ਲਈ ਜਾਵੇਗੀ। ਉਨ੍ਹਾਂ ਨਾਲ ਅਰਜਨਾ
ਐਵਾਰਡੀ ਸੱਜਣ ਸਿੰਘ ਚੀਮਾ, ਤੇਜਾ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਨੂਰਪੁਰ ਖਹਿਰਾ
ਬੇਟ ਵੀ ਹਾਜ਼ਰ ਸਨ।
ਦਾਉਧਰ ਕਬੱਡੀ ਕੱਪ ਸ਼ੁਰੂ
ਮੋਗਾ, 11 ਦਸੰਬਰ - ਦਾਉਧਰ ਕਬੱਡੀ ਕੱਪ ਦੇ ਪਹਿਲੇ ਦਿਨ ਹਾਕੀ ਟੂਰਨਾਮੈਂਟ
ਵਿੱਚ ਤਕਰੀਬਨ 20 ਦੇ ਕਰੀਬ ਟੀਮਾਂ ਨੇ ਭਾਗ ਲਿਆ। ਇਹ ਹਾਕੀ ਟੂਰਨਾਮੈਂਟ ਸਵ. ਸ.
ਜਰਨੈਲ ਸਿੰਘ ਸਿੱਧੂ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪਹਿਲਾਂ ਇਨਾਮ
20 ਹਜ਼ਾਰ ਅਤੇ ਦੂਜਾ ਇਨਾਮ 17 ਹਜ਼ਾਰ ਰੁਪਏ ਦਿੱਤਾ ਜਾਵੇਗਾ। 12 ਦਸੰਬਰ ਨੂੰ ਕਬੱਡੀ
ਓਪਨ ਪਿੰਡ ਪੱਧਰ ਦੇ ਟੂਰਨਾਮੈਂਟ ਦਾ ਉਦਘਾਟਨ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ
ਮੁੱਖ ਬੁਲਾਰਾ ਯੂਥ ਅਕਾਲੀ ਦਲ ਕਰਨਗੇ। 13 ਦਸੰਬਰ ਨੂੰ ਕਬੱਡੀ ਕੱਪ ਵਿੱਚ 8
ਅਕੈਡਮੀਆਂ ਭਿੜਨਗੀਆਂ। ਇਸ ਸਮੇਂ ਪਹਿਲਾਂ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ 75
ਹਜ਼ਾਰ ਰੁਪਏ ਦਿੱਤਾ ਜਾਵੇਗਾ। ਕਬੱਡੀ ਕੱਪ ਸਮੇਂ ਇਨਾਮਾਂ ਦੀ ਵੰਡ ਸ. ਸੁਖਬੀਰ ਸਿੰਘ
ਬਾਦਲ ਉੱਪ ਮੁੱਖ ਮੰਤਰੀ ਪੰਜਾਬ ਕਰਨਗੇ।
ਕੁਸ਼ਤੀ ਟਰਾਇਲ 21-22 ਦਸੰਬਰ ਤੋਂ
ਪਟਿਆਲਾ, 11 ਦਸੰਬਰ - ਰੁਸਤਮ-ਏ-ਹਿੰਦ ਕੇਸਰ ਸਿੰਘ ਅਖਾੜੇ ਦੀਆਂ ਪ੍ਰਾਪਤੀਆਂ
ਨੂੰ ਦੇਖਦੇ ਹੋਏ ਸਪੋਰਟ ਅਥਾਰਟੀ ਆਫ਼ ਇੰਡੀਆ ਨੇ ਇਸ ਅਖਾੜੇ ਨੂੰ ਅਪਣਾ ਲਿਆ ਹੇ। ਸਾਈ
ਦੀ ਵਿਸ਼ੇਸ਼ ਟੀਮ 21 ਤੇ 22 ਦਸੰਬਰ ਨੂੰ ਕੁਸ਼ਤੀ ਟਰਾਇਲ ਲੈਣ ਪਹੁੰਚੇਗੀ। ਇਨ੍ਹਾਂ
ਟਰਾਇਲਾਂ ਦੇ ਦੌਰਾਨ 20 ਪਹਿਲਵਾਨਾਂ ਦੀ ਚੋਣ ਕੀਤੀ ਜਾਵੇਗੀ ਜਿਨ੍ਹਾਂ ਨੂੰ ਸਾਈ ਦੀ
ਤਰਫੋਂ ਵਿਸ਼ੇਸ਼ ਪ੍ਰਕਾਰ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੇ ਅਖਾੜੇ ਦੀ
ਹੁਣ ਤੱਕ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਦੇਣ ਤੋਂ ਬਾਅਦ ਸਾਈ ਨੇ ਇਸ ਅਖਾੜੇ ਨੂੰ
ਰਾਸ਼ਟਰੀ ਪੱਧਰ ਦੀ ਮਾਨਤਾ ਦੇ ਕੇ ਅਪਣਾ ਲਿਆ ਹੈ। ਇੰਗਲੈਂਡ ਵਿਚ ਹੋਣ ਵਾਲੀਆਂ
ਓਲੰਪਿਕ ਖੇਡਾਂ ਅਤੇ ਕਾਮਨਵੈਲਥ ਖੇਡਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਈ ਨੇ ਕੁਸ਼ਤੀ
ਤੇ ਵਿਸ਼ੇਸ਼ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਚੁਣੇ ਗਏ ਇਨ੍ਹਾਂ 20 ਪਹਿਲਵਾਨਾਂ ਨੂੰ
ਨਕਦ ਭੱਤਾ, ਮੈਡੀਕਲ ਬੀਮਾ ਅਤੇ ਰਾਸ਼ਟਰੀ ਪੱਧਰ ਦਾ ਕੋਚ ਵੀ ਦਿੱਤਾ ਜਾਵੇਗਾ।
ਮੰਡੀਆਂ ਖੇਡ ਮੇਲੇ 'ਚ ਕਬੱਡੀ ਮੁਕਾਬਲੇ
ਅੱਜ
ਕੁੱਪ ਕਲਾਂ, 11 ਦਸੰਬਰ - ਪਿੰਡ ਮੰਡੀਆਂ 'ਚ ਸਵ. ਜਸਵੰਤ ਸਿੰਘ ਜੱਸਾ ਦੀ
ਯਾਦ ਵਿਚ ਤਿੰਨ ਦਿਨਾਂ ਖੇਡ ਮੇਲਾ ਕਰਵਾਇਆ ਗਿਆ। ਇਸ ਦੇ ਦੂਜੇ ਦਿਨ ਕੁੱਤਿਆਂ ਦੀਆਂ
ਦੌੜਾਂ ਦੇ ਆਖਰੀ ਮੁਕਾਬਲਿਆਂ 'ਚ ਗੁਰਮਨਵੀਰ ਸਿੰਘ ਸਰੌਦ ਦਾ ਕੁੱਤਾ ਜੌਜਰੀ ਪਹਿਲੇ,
ਦਰਸ਼ਨ ਸਿੰਘ ਧਾਲੀਵਾਲ ਦਾ ਕੁੱਤਾ ਬਾਦਲ ਦੂਜੇ ਸਥਾਨ 'ਤੇ ਅਰਸ਼ਦੀਪ ਸਿੰਘ ਯਮੁਨਾਨਗਰ
ਦਾ ਕੁੱਤਾ ਕੋਨੀ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੀ ਜਿੱਤਾਂ ਦਰਜ ਕੀਤੀਆਂ ਕਬੱਡੀ
70 ਕਿਲੋ ਦੀਆਂ ਪਹੁੰਚੀਆਂ ਕੁੱਲ 27 ਟੀਮਾਂ ਦੇ ਦਿਲਚਸਪ ਮੁਕਾਬਲਿਆਂ 'ਚੋਂ ਧੌਲਾ ਦੀ
ਟੀਮ ਜੇਤੂ ਅਤੇ ਪਿੰਡ ਰਾਮਪੁਰਾ ਦੀ ਟੀਮ ਉਪ ਜੇਤੂ ਰਹੀ। ਇਕ ਪਿੰਡ ਓਪਨ ਕਬੱਡੀ
ਮੁਕਾਬਲਿਆਂ 'ਚ ਓਪਨ ਕਬੱਡੀ ਦੀਆਂ ਕੁੱਲ 42 ਟੀਮਾਂ ਨੇ ਭਾਗ ਲਿਆ। ਇਕ ਪਿੰਡ ਓਪਨ
ਕਬੱਡੀ ਫੈਡਰੇਸ਼ਨ ਅਧੀਨ ਖੇਡਣ ਵਾਲੀਆਂ ਅੱਠ ਅਕੈਡਮੀਆਂ ਦੇ ਫਸਵੇਂ ਮੁਕਾਬਲੇ ਹੋਣਗੇ
ਕਬੱਡੀ ਦੀ ਜੇਤੂ ਟੀਤ ਨੂੰ ਇਕ ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ 75 ਹਜਾਰ ਰੁਪਏ
ਦੇ ਨਕਦ ਇਨਾਮ ਦਿੱਤੇ ਜਾਣਗੇ।
26ਵੀਂ ਜੂਨੀਅਰ ਵਾਲੀਬਾਲ ਚੈਂਪੀਅਨਸ਼ਿਪ 'ਚ
ਸੰਗਰੂਰ ਅਤੇ ਜਲੰਧਰ ਬਣਿਆ ਚੈਂਪੀਅਨ
ਬਠਿੰਡਾ, 11 ਦਸੰਬਰ - 26ਵੀਂ ਪੰਜਾਬ ਰਾਜ ਜੂਨੀਅਰ ਵਾਲੀਬਾਲ ਚੈਂਪੀਅਨਸ਼ਿਪ
ਪਿੰਡ ਕੋਟਸ਼ਮੀਰ (ਬਠਿੰਡਾ) 'ਚ ਲਖਵਿੰਦਰ ਸਿੰਘ ਜੋਧਪੁਰ ਦੀ ਯਾਦ ਵਿਚ ਕਰਵਾਈ ਗਈ। ਇਸ
ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲਿਆਂ ਵਿਚ ਸੰਗਰੂਰ ਦੇ ਲੜਕਿਆਂ ਨੇ ਲੁਧਿਆਣਾ ਨੂੰ
25-22, 25-22, 23-25, 25-23 ਨਾਲ ਅਤੇ ਜਲੰਧਰ ਦੀਆਂ ਲੜਕੀਆਂ ਨੇ ਲੁਧਿਆਣਾ ਦੀਆਂ
ਲੜਕੀਆਂ ਨੂੰ 18-25, 25-17, 19-25, 25-18, 15-17 ਨਾਲ ਹਰਾਕੇ ਚੈਂਪੀਅਨ ਬਣਨ
ਦਾ ਮਾਣ ਪ੍ਰਾਪਤ ਕੀਤਾ ਹੈ। ਚੈਂਪੀਅਨਸ਼ਿਪ ਵਿਚ ਵਧੀਆ ਖੇਡ ਵਿਖਾਉਣ ਵਾਲੇ ਸੰਗਰੂਰ ਦੇ
ਖਿਡਾਰੀ ਹਰਦੀਪ ਸਿੰਘ ਅਤੇ ਜਲੰਧਰ ਦੀ ਖਿਡਾਰਨ ਸੁਰਿੰਦਰ ਕੌਰ ਨੂੰ ਸਰਵੋਤਮ ਖਿਡਾਰੀ
ਐਲਾਨਿਆ ਗਿਆ ਹੈ। ਮੁਕਤਸਰ ਦੇ ਲੜਕਿਆਂ ਨੇ ਮੋਗੇ ਦੇ ਲੜਕਿਆਂ ਨੂੰ 25-14, 33-31,
25-22 ਨਾਲ ਅਤੇ ਮਾਨਸਾ ਦੀਆਂ ਲੜਕੀਆਂ ਨੇ ਬਠਿੰਡਾ ਨੂੰ 25-19, 25-23 ਨਾਲ ਹਰਾਕੇ
ਤੀਸਰੇ ਸਥਾਨ ਪ੍ਰਾਪਤ ਕੀਤੇ ਹਨ।
ਪੰਜਾਬ ਜੂਡੋ ਟੀਮ ਦੇ ਚੋਣ ਟਰਾਇਲ ਅੱਜ
ਜਲੰਧਰ, 11 ਦਸੰਬਰ - ਸੀਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ ਲੜਕੇ ਲੜਕੀਆਂ ਜੋ
17 ਤੋਂ 20 ਦਸੰਬਰ ਤੱਕ ਹਰਿਦੁਆਰ (ਉੱਤਰਾਖੰਡ) ਵਿਖੇ ਹੋ ਰਹੀ ਹੈ। ਉਸ ਲਈ ਪੰਜਾਬ
ਜੂਡੋ ਟੀਮ ਦੀ ਚੋਣ 12 ਦਸੰਬਰ ਨੂੰ ਸਵੇਰੇ 10 ਵਜੇ ਨੂੰ ਸਰਕਾਰੀ ਮਾਡਲ ਸੀਨੀਅਰ
ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਜਲੰਧਰ ਵਿਖੇ ਕੀਤੀ ਜਾਣੀ ਹੈ। ਸਾਰੇ ਜੂਡੋਕਾ
ਪੰਜਾਬ ਜੂਡੋ ਐਸੋਸੀਏਸ਼ਨ ਦੇ ਤਕਨੀਕੀ ਸਕੱਤਰ ਸੁਰਿੰਦਰ ਕੁਮਾਰ ਕੋਲ ਰਿਪੋਰਟ ਕਰਨ।
47ਵੀਂ ਸਾਲਾਨਾ ਐਥਲੈਟਿਕ ਮੀਟ
ਪਟਿਆਲਾ, 10 ਦਸੰਬਰ - ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ
ਕੰਪਲੈਕਸ 'ਚ 47ਵੀਂ ਸਾਲਾਨਾ ਐਥਲੈਟਿਕ ਮੀਟ ਚੱਲ ਰਹੀ ਹੈ। ਇਸ ਐਥਲੈਟਿਕ ਮੀਟ ਦੇ
ਦੂਜੇ ਦਿਨ ਐਸ.ਕੇ.ਆਰ. ਫਿਜ਼ੀਕਲ ਕਾਲਜ, ਭਾਗੂਮਾਜਰਾ ਦੀ ਐਥਲੀਟ ਸੁਖਜੀਤ ਕੌਰ ਨੇ
1500 ਮੀਟਰ ਦੌੜ ਦਾ ਨਵਾਂ ਵਰਸਿਟੀ ਰਿਕਾਰਡ ਕਾਇਮ ਕਰਕੇ ਲਗਾਤਾਰ ਦੂਸਰਾ ਰਿਕਾਰਡ
ਆਪਣੇ ਨਾਮ ਕੀਤਾ। ਬਠਿੰਡਾ ਜ਼ਿਲ੍ਹੇ ਦੇ ਇਤਿਹਾਸਕ ਤਲਵੰਡੀ ਸਾਬੋ ਦੀ ਜੰਮਪਲ ਸੁਖਜੀਤ
ਨੇ ਪਿਛਲੇ ਵਰ੍ਹੇ ਆਪਣੇ ਦੁਆਰਾ ਬਣਾਇਆ ਰਿਕਾਰਡ ਤੋੜਿਆ। ਮਹਿਲਾ ਵਰਗ 'ਚ ਸੁਖਜੀਤ
ਕੌਰ ਨੇ 1500 ਮੀਟਰ ਦੌੜ 4.:42.21 ਸੈਕਿੰਡ 'ਚ ਪੂਰੀ ਕਰਕੇ ਨਵਾਂ ਰਿਕਾਰਡ ਬਣਾਇਆ।
ਮੁਕਾਬਲੇ 'ਚ ਦੂਸਰੇ ਸਥਾਨ ਤੇ ਐਮ.ਜੀ.ਸੀ. ਫਤਿਹਗੜ੍ਹ ਸਾਹਿਬ ਦੀ ਸੁਪਿੰਦਰ ਕੌਰ ਤੇ
ਨੈਸ਼ਨਲ ਕਾਲਜ ਭੀਖੀ ਦੀ ਕਮਲਪ੍ਰੀਤ ਕੌਰ ਤੀਸਰੇ ਸਥਾਨ ਤੇ ਰਹੀ। ਡਿਸਕਸ ਥਰੋ ਵਿੱਚ
ਐਸ.ਯੂ.ਐਸ. ਸੁਨਾਮ ਦੀ ਸਤਬੀਰ ਕੌਰ ਪਹਿਲੇ, ਰਣਬੀਰ ਕਾਲਜ ਸੰਗਰੂਰ ਦੀ ਰਾਜਨਦੀਪ ਕੌਰ
ਦੂਸਰੇ ਤੇ ਪਟੇਲ ਕਾਲਜ ਰਾਜਪੁਰਾ ਦੀ ਹੇਮਜੋਤ ਕੌਰ ਤੀਸਰੇ ਸਥਾਨ, 10, 000 ਮੀਟਰ
ਦੌੜ 'ਚ ਐਸ.ਕੇ.ਆਰ. ਫਿਜ਼ੀਕਲ ਕਾਲਜ ਭਾਗੂਮਾਜਰਾ ਦੀ ਲਵਲੀਨ ਕੌਰ ਪਹਿਲੇ,
ਬੀ.ਜੈਡ.ਐਸ.ਐਫ.ਐਸ. ਖਾਲਸਾ ਕਾਲਜ, ਮੋਰਿੰਡਾ ਦੀ ਮਨਦੀਪ ਕੌਰ ਦੂਸਰੇ ਤੇ ਇਸੇ ਕਾਲਜ
ਦੀ ਮਨਪ੍ਰੀਤ ਕੌਰ ਤੀਸਰੇ, 400 ਮੀਟਰ ਦੌੜ ਵਿੱਚ ਨੈਸ਼ਨਲ ਕਾਲਜ ਭੀਖੀ ਦੀ ਜਸਪ੍ਰੀਤ
ਕੌਰ ਪਹਿਲੇ, ਭਾਗੂਮਾਜਰਾ ਦੀ ਮਨਦੀਪ ਕੌਰ ਦੂਸਰੇ ਤੇ ਅਕਾਲ ਡਿਗਰੀ ਕਾਲਜ ਮਸਤੂਆਣਾ
ਦੀ ਗੁਰਦੀਪ ਕੌਰ ਤੀਸਰੇ ਸਥਾਨ ਤੇ ਰਹੀ। ਪੁਰਸ਼ ਵਰਗ ਵਿੱਚ 400 ਮੀਟਰ ਵਿੱਚ ਡੀ.ਬੀ.ਸੀ.
ਧੂਰੀ ਦੇ ਗੁਰਪ੍ਰੀਤ ਸਿੰਘ ਨੇ ਪਹਿਲਾ, ਮੋਦੀ ਕਾਲਜ ਪਟਿਆਲਾ ਦੇ ਅਮਨਦੀਪ ਸ਼ਰਮਾ ਨੇ
ਦੂਸਰਾ ਤੇ ਨੈਸ਼ਨਲ ਕਾਲਜ ਭੀਖੀ ਦੇ ਮਨਪ੍ਰੀਤ ਸਿੰਘ ਨੇ ਤੀਸਰਾ, ਲੰਬੀ ਛਾਲ ਵਿੱਚ ਭੀਖੀ
ਦੇ ਰਵਿੰਦਰ ਸਿੰਘ ਨੇ ਪਹਿਲਾ, ਸੁਨਾਮ ਦੇ ਸਰਬਦੀਪ ਸਿੰਘ ਨੇ ਦੂਸਰਾ ਤੇ ਏ.ਸੀ.ਪੀ.ਈ.
ਮਸਤੂਆਣਾ ਦੇ ਰਣਬੀਰ ਸਿੰਘ ਨੇ ਤੀਸਰਾ, 400 ਮੀਟਰ ਅੜਿੱਕਾ ਦੌੜ 'ਚ ਬਿਕਰਮਜੀਤ ਸਿੰਘ
ਭੀਖੀ ਪਹਿਲੇ, ਜਗਦੀਪ ਸਿੰਘ ਏ.ਡੀ.ਸੀ. ਮਸਤੂਆਣਾ ਦੂਸਰੇ ਤੇ ਮਾਲਵਾ ਕਾਲਜ ਬਠਿੰਡਾ
ਦਾ ਅਸ਼ੋਕ ਕੁਮਾਰ ਤੀਸਰੇ ਸਥਾਨ 'ਤੇ ਰਿਹਾ।
ਸਵ: ਜੱਸਾ ਦੀ ਯਾਦਗਾਰੀ ਖੇਡ ਮੇਲਾ ਸ਼ੁਰੂ
ਕੁੱਪ ਕਲਾਂ, 10 ਦਸੰਬਰ - 7ਵਾਂ ਕਬੱਡੀ ਕੱਪ ਮੰਡੀਆਂ ਦੇ ਖੇਡ ਸਟੇਡੀਅਮ 'ਚ
ਸ਼ੁਰੂ ਹੋ ਗਿਆ ਹੈ। ਇਹ ਕਬੱਡੀ ਕੱਪ ਸਵ: ਜਸਵੰਤ ਸਿੰਘ ਜੱਸਾ ਮੰਡੀਆਂ ਦੀ ਯਾਦ 'ਚ
ਕਰਵਾਇਆ ਜਾ ਰਹੀ ਹੈ। ਮੇਲੇ ਵਿਚ ਕਬੱਡੀ 70 ਕਿਲੋ ਵਜ਼ਨੀ ਦਾ ਪਹਿਲਾ ਮੈਚ ਰੋਡੀਵਾਲ
ਅਤੇ ਲਾਂਗੜੀਆਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਵਿਚ ਰੋਡੀਵਾਲ ਦੀ ਟੀਮ ਜੇਤੂ
ਰਹੀ।
ਦੇਤਵਾਲ ਖੇਡ ਮੇਲਾ 5-7 ਫਰਵਰੀ ਤੱਕ
ਇਯਾਲੀ/ਥਰੀਕੇ, 10 ਦਸੰਬਰ - ਚੌਥਾ ਸਾਲਾਨਾ ਤਿੰਨ ਰੋਜ਼ਾ ਖੇਡ ਮੇਲਾ ਪਿੰਡ
ਦੇਤਵਾਲ (ਲੁਧਿਆਣਾ) ਦੇ ਖੇਡ ਮੈਦਾਨਾਂ 'ਚ 5 ਤੋਂ 7 ਫਰਵਰੀ ਤੱਕ ਕਰਵਾਇਆ ਜਾ ਰਿਹਾ
ਹੈ।
ਸਰਹਾਲ ਮੁੰਡੀ ਕਬੱਡੀ ਕੱਪ ਟੂਰਨਾਮੈਂਟ 'ਚ
ਸ੍ਰੀ ਗੁਰੂ ਹਰਿਗੋਬਿੰਦ ਕਬੱਡੀ ਅਕੈਡਮੀ ਗੋਬਿੰਦਪੁਰ ਅੱਵਲ
ਮੁਕੰਦਪੁਰ, 10 ਦਸੰਬਰ - 7ਵਾਂ ਕਬੱਡੀ ਕੱਪ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ
ਸਰਹਾਲ ਮੁੰਡੀ ਰਜਿ: (ਜਲੰਧਰ) ਵੱਲੋਂ ਸਰਹਾਲ ਮੁੰਡੀ 'ਚ ਕਰਵਾਇਆ ਗਿਆ। ਇਸ
ਟੂਰਨਾਮੈਂਟ ਦਾ ਪਹਿਲਾ ਤੇ ਸਭ ਤੋਂ ਵੱਡਾ ਇਕਵੰਜਾ ਹਜ਼ਾਰ ਰੁਪਏ ਦਾ ਇਨਾਮ ਅਤੇ ਕੱਪ
ਸ੍ਰੀ ਗੁਰੂ ਹਰਿਗੋਬਿੰਦ ਕਬੱਡੀ ਅਕੈਡਮੀ ਗੋਬਿੰਦਪੁਰ ਨੇ ਜਿੱਤਿਆ ਜਦੋਂ ਕਿ ਉੱਪ-ਜੇਤੂ
ਟੀਮ ਸੰਤ ਬਾਬਾ ਪ੍ਰਤਾਪ ਸਿੰਘ ਅਕੈਡਮੀ ਟਾਂਡਾ ਦੀ ਟੀਮ ਨੇ ਇਕੱਤੀ ਹਜ਼ਾਰ ਦਾ ਦੂਸਰਾ
ਇਨਾਮ ਜਿੱਤਿਆ। ਭਾਰ ਵਰਗ 58 ਕਿਲੋਗ੍ਰਾਮ ਦਾ ਪਹਿਲਾ ਇਨਾਮ ਤਾਹਰਪੁਰ ਦੀ ਟੀਮ ਨੇ ਅਤੇ
ਆਲ ਓਪਨ ਦਾ ਪਹਿਲਾ ਇਨਾਮ ਗੋਬਿੰਦਪੁਰ ਨੇ ਜਿੱਤਿਆ। ਇੰਡੀਅਨ ਕੁੱਤਿਆਂ ਦੀਆਂ ਦੌੜਾਂ
ਦਾ ਪਹਿਲਾ ਇਨਾਮ ਅਮਨਦੀਪ ਜੌਹਲ ਦੇ ਕੁੱਤੇ ਨੇ ਜਿੱਤਿਆ ਅਤੇ ਹਲਟੀ ਦੌੜਾਂ ਦਾ ਪਹਿਲਾ
ਇਨਾਮ ਘੋਟਾ ਤਾਹਰਪੁਰ ਦੀ ਜੋਗ ਨੇ ਜਿੱਤਿਆ।
26ਵੀਂ ਪੰਜਾਬ ਰਾਜ ਜੂਨੀਅਰ ਵਾਲੀਬਾਲ
ਚੈਂਪੀਅਨਸ਼ਿਪ
ਬਠਿੰਡਾ, 10 ਦਸੰਬਰ - 26ਵੀਂ ਪੰਜਾਬ ਰਾਜ ਜੂਨੀਅਰ ਵਾਲੀਬਾਲ ਚੈਂਪੀਅਨਸ਼ਿਪ
ਪਿੰਡ ਕੋਟਸ਼ਮੀਰ (ਬਠਿੰਡਾ) 'ਚ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਦੂਜੇ ਦਿਨ
ਸੈਮੀਫਾਈਨਲ ਮੁਕਾਬਲੇ ਜਿੱਤਕੇ ਲੁਧਿਆਣਾ ਦੇ ਲੜਕੇ-ਲੜਕੀਆਂ, ਸੰਗਰੂਰ ਦੇ ਲੜਕੇ ਅਤੇ
ਜਲੰਧਰ ਦੀਆਂ ਲੜਕੀਆਂ ਦੀ ਟੀਮ ਫਾਈਨਲ ਵਿਚ ਪੁੱਜ ਗਈ ਹੈ। ਇਸ ਦੌਰਾਨ ਲੜਕੀਆਂ ਦੇ
ਖੇਡੇ ਗਏ ਮੈਚਾਂ ਵਿਚ ਮਾਨਸਾ ਨੇ ਮੁਕਤਸਰ ਨੂੰ 25-19, 25-19, ਬਠਿੰਡਾ ਨੇ ਬਰਨਾਲਾ
ਨੂੰ 25-13, 25-17, ਲੁਧਿਆਣਾ ਨੇ ਜਲੰਧਰ ਨੂੰ 25-18, 25-19, ਮਾਨਸਾ ਨੇ ਪਟਿਆਲਾ
ਨੂੰ 25-19, 27-25 ਨਾਲ ਹਰਾਕੇ ਸੈਮੀਫਾਈਨਲ ਵਿਚ ਜਗਾ ਬਣਾਈ। ਪਹਿਲੇ ਸੈਮੀਫਾਈਨਲ
ਵਿਚ ਲੁਧਿਆਣਾ ਨੇ ਬਠਿੰਡਾ ਨੂੰ 25-12, 25-19, 25-16 ਅਤੇ ਸੰਗਰੂਰ ਨੇ ਮਾਨਸਾ
ਨੂੰ 25-19, 25-20, 25-15 ਨਾਲ ਹਰਾਕੇ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਹੈ। ਇਸ
ਤੋਂ ਇਲਾਵਾ ਲੜਕੀਆਂ ਦੇ ਵਰਗ ਵਿਚ ਲੁਧਿਆਣਾ ਨੇ ਪਟਿਆਲਾ ਨੂੰ 25-18, 25-22,
ਜਲੰਧਰ ਨੇ ਫਿਰੋਜ਼ਪੁਰ ਨੂੰ 25-15, 25-18, ਮੁਕਤਸਰ ਨੇ ਮਾਨਸਾ ਨੂੰ 25-13,
25-16, ਮੋਗਾ ਨੇ ਬਠਿੰਡਾ ਨੂੰ 25-7, 25-7 ਅਤੇ ਸੈਮੀਫਾਈਨਲ ਵਿਚ ਲੁਧਿਆਣਾ ਨੇ
ਮੁਕਤਸਰ ਨੂੰ 25-19, 25-23, 25-18 ਤੇ ਜਲੰਧਰ ਨੇ ਮੋਗਾ ਨੂੰ 25-21, 25-13,
25-20 ਨਾਲ ਹਰਾਕੇ ਚੈਂਪੀਅਨਸ਼ਿਪ ਜਿੱਤਣ ਦੀਆਂ ਆਸਾਂ ਨੂੰ ਬਰਕਰਾਰ ਰੱਖਿਆ ਹੈ।
ਡੈਲਟਾ ਕਬੱਡੀ ਕੱਪ ਸਮਾਪਤ
ਲੁਧਿਆਣਾ, 10 ਦਸੰਬਰ - ਕਬੱਡੀ ਦਾ ਮਹਾਂਕੁੰਭ ਡੈਲਟਾ ਕਬੱਡੀ ਕੱਪ 200
ਫੁੱਟਾ ਬਾਈਪਾਸ ਦੁੱਗਰੀ ਰੋਡ, ਪਿੰਡ ਫੁੱਲਾਂਵਾਲ 'ਚ ਕਰਵਾਇਆ ਗਿਆ। ਇਸ ਦੇ ਫਾਈਨਲ
ਮੁਕਾਬਲੇ ਵਿਚ ਨਾਰਵੇ ਕਬੱਡੀ ਕਲੱਬ ਕਪੂਰਥਲਾ ਨੇ ਦਸ਼ਮੇਸ਼ ਕਲੱਬ ਨਕੋਦਰ ਨੂੰ 40-32
ਨਾਲ ਹਰਾ ਕੇ ਇਕ ਲੱਖ ਰੁਪਏ ਦਾ ਨਗਦ ਇਨਾਮ ਜਿੱਤਿਆ। ਇਸ ਮੌਕੇ 'ਤੇ ਉੱਘੇ ਕਬੱਡੀ
ਕੁਮੈਂਟੇਟਰ ਪ੍ਰੋ: ਮੱਖਣ ਸਿੰਘ ਹਕੀਮ ਪੁਰ, ਹਰਜੋਧ ਸਿੰਘ ਸਿਉੜਾ, ਕਾਲਾ ਰਛੀਨ ਨੇ
ਕੁਮੈਂਟਰੀ ਕੀਤੀ।
ਇੰਟਰਨੈਸ਼ਨਲ ਕੁਸ਼ਤੀ ਮੁਕਾਬਲੇ 25 ਤੋਂ
ਹੁਸ਼ਿਆਰਪੁਰ, 10 ਦਸੰਬਰ - 25-26 ਦਸੰਬਰ ਨੂੰ ਰੌਸ਼ਨ ਗਰਾਊਂਡ ਹੁਸ਼ਿਆਰਪੁਰ
'ਚ ਇੰਟਰਨੈਸ਼ਨਲ ਕੁਸ਼ਤੀ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਵਿਚ ਭਾਰਤ ਅਤੇ
ਪਾਕਿਸਤਾਨ ਦੇ ਪਹਿਲਵਾਨਾਂ ਦੇ ਮੁਕਾਬਲੇ ਕਰਵਾਏ ਜਾਣਗੇ। 25 ਦਸੰਬਰ ਨੂੰ ਜ਼ਿਲ੍ਹਾ
ਕੁਸ਼ਤੀ ਚੈਂਪੀਅਨਸ਼ਿਪ ਅਤੇ ਹੁਸ਼ਿਆਰਪੁਰ ਕੇਸਰੀ ਜਿਸ ਵਿਚ 85 ਕਿਲੋ ਭਾਰ ਤੋਂ ਉਪਰ ਵਾਲੇ
ਪਹਿਲਵਾਨ ਹੀ ਹੁਸ਼ਿਆਰਪੁਰ ਕੇਸਰੀ ਟਾਈਟਲ ਲਈ ਭਾਗ ਲੈ ਸਕਣਗੇ ਅਤੇ 26 ਦਸੰਬਰ ਨੂੰ
ਭਾਰਤ ਅਤੇ ਪਾਕਿਸਤਾਨ ਦੇ ਪਹਿਲਵਾਨਾਂ ਦੀ ਕੁਸ਼ਤੀਆਂ ਸਵੇਰੇ 9 ਵਜੇ ਕਰਵਾਈਆਂ ਜਾਣਗੀਆਂ
ਅਤੇ ਬਾਅਦ ਦੁਪਹਿਰ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦਾ ਖੁੱਲ੍ਹਾ ਅਖਾੜਾ
ਲੱਗੇਗਾ।
ਫੁੱਟਬਾਲ ਕੋਚਾਂ ਦੀ ਸਿਖਲਾਈ 15 ਤੋਂ
ਜਲੰਧਰ, 10 ਦਸੰਬਰ - 15 ਤੋਂ 20 ਦਸੰਬਰ ਤੱਕ ਯੁਵਕ ਅਤੇ ਖੇਡ ਕਰਮੀ ਸੰਸਥਾ
ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵੱਲੋਂ 6 ਦਿਨਾ ਫੁੱਟਬਾਲ ਟਰੇਨਿੰਗ ਪ੍ਰੋਗਰਾਮ
ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਪੰਜਾਬ ਦੇ ਕੋਚਾਂ ਦੀ ਜਾਣਕਾਰੀ
ਵਧਾਉਣਾ ਅਤੇ ਉਨ੍ਹਾਂ ਨੂੰ ਨਵੀਨਤਮ ਤਕਨੀਕਾਂ ਨਾਲ ਲੈਸ ਕਰਨਾ ਹੈ। ਇਸ ਪ੍ਰੋਗਰਾਮ ਦੇ
ਮੁੱਖ ਟਰੇਨਰ ਸੰਜੀਵ ਪਰਮਾਰ ਕੈਨੇਡਾ ਤੋਂ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ। ਸੰਜੀਵ
ਕੈਨੇਡੀਅਨ 'ਏ' ਲਾਈਸੈਂਸ ਕੋਚ ਹਨ ਅਤੇ ਸਾਬਕਾ ਅੰਤਰਰਾਸ਼ਟਰੀ ਫੁੱਟਬਾਲਰ ਵੀ ਹਨ।
ਪੰਜਾਬ ਦੇ ਕੋਚਾਂ ਨੂੰ ਫੁੱਟਬਾਲ ਸੰਬੰਧੀ ਸਾਹਿਤ ਆਪਣੀ-ਮਾਂ ਬੋਲੀ ਪੰਜਾਬੀ ਵਿਚ
ਅਨੁਵਾਦ ਕਰਕੇ ਵੰਡਿਆ ਜਾਵੇਗਾ। ਮੈਨੇਜਮੈਂਟ ਟਰੇਨਿੰਗ ਲਈ ਪੰਜਾਬੀ ਯੂਨੀਵਰਸਿਟੀ
ਪਟਿਆਲਾ ਤੋਂ ਡਾ. ਅਮਨਦੀਪ ਸਿੰਘ ਮਰਵਾਹਾ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ। ਕੋਚਾਂ
ਨੂੰ ਸਟੱਡੀ ਮੈਟੀਰੀਅਲ ਅਤੇ ਸਪੋਰਟਸ ਕਿਟ ਮੁਫ਼ਤ ਦਿੱਤੀ ਜਾਵੇਗੀ। ਕੋਚਾਂ ਨੂੰ ਖੇਡ
ਵਿਭਾਗ ਤੋਂ ਪ੍ਰਮਾਣਿਤ ਸਰਟੀਫਿਕੇਟ ਵੀ ਦਿੱਤੇ ਜਾਣਗੇ। ਦੂਰ ਦੁਰਾਡੇ ਪਿੰਡਾਂ ਵਿਚ
ਜੋ ਵਲੰਟੀਅਰ ਬੱਚਿਆਂ ਨੂੰ ਸਖਤ ਮਿਹਨਤ ਕਰਵਾ ਰਹੇ ਹਨ ਇਸ ਪ੍ਰੋਗਰਾਮ ਵਿਚ ਹਿੱਸਾ ਲੈ
ਸਕਦੇ ਹਨ। ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਉਹ ਫੁੱਟਬਾਲ ਅਕੈਡਮੀ ਰੁੜਕਾ ਕਲਾਂ ਨਾਲ
ਜਲਦੀ ਤੋਂ ਜਲਦੀ ਸੰਪਰਕ ਕਰਨ।
ਪੰਜਾਬੀ 'ਵਰਸਿਟੀ ਦੀ ਸਾਲਾਨਾ ਐਥਲੈਟਿਕ
ਮੀਟ ਸ਼ੁਰੂ
ਪਟਿਆਲਾ, 9 ਦਸੰਬਰ - ਪੰਜਾਬੀ ਯੂਨੀਵਰਸਿਟੀ ਦੀ ਸਾਲਾਨਾ ਐਥਲੈਟਿਕ ਮੀਟ ਸ਼ੁਰੂ
ਹੋ ਗਈ ਹੈ। ਇਸ ਦੇ ਪਹਿਲੇ ਦਿਨ ਸਰਕਾਰੀ ਸਰੀਰਿਕ ਸਿੱਖਿਆ ਕਾਲਜ ਪਟਿਆਲਾ ਦੀ ਬਿਮਲਾ
ਤੇ ਨੈਸ਼ਨਲ ਕਾਲਜ ਭੀਖੀ ਦੇ ਮੇਵਾ ਸਿੰਘ ਨੇ ਸਭ ਤੋਂ ਤੇਜ਼ ਦੌੜਾਕ ਬਣਨ ਦਾ ਮਾਣ
ਪ੍ਰਾਪਤ ਕੀਤਾ। ਸ਼ਹੀਦ ਕਾਂਸ਼ੀ ਰਾਮ ਸਰੀਰਿਕ ਸਿੱਖਿਆ ਕਾਲਜ ਭਾਗੂਮਾਜਰਾ ਦੀ ਸੁਖਜੀਤ
ਕੌਰ ਨੇ 800 ਮੀਟਰ ਦੌੜ 'ਚ ਨਵਾਂ 'ਵਰਸਿਟੀ ਰਿਕਾਰਡ ਕਾਇਮ ਕੀਤਾ। ਪੁਰਸ਼ਾਂ ਦੀ 800
ਮੀਟਰ ਦੌੜ 'ਚ ਦੇਸ਼ ਭਗਤ ਕਾਲਜ, ਧੂਰੀ ਦੇ ਰਵੀਦੀਪ ਸਿੰਘ ਨੇ ਸੋਨ, ਮਹਿੰਦਰਾ ਕਾਲਜ
ਪਟਿਆਲਾ ਦੇ ਭੁਪਿੰਦਰ ਸਿੰਘ ਨੇ ਚਾਂਦੀ ਤੇ ਦੇਸ਼ ਭਗਤ ਕਾਲਜ ਦੇ ਜਸਮੇਲ ਸਿੰਘ ਨੇ
ਕਾਂਸੀ, 5000 ਮੀਟਰ ਦੌੜ 'ਚ ਅਕਾਲ ਸਰੀਰਿਕ ਸਿੱਖਿਆ ਕਾਲਜ ਮਸਤੂਆਣਾ ਨੇ ਸੋਨ, ਮਾਲਵਾ
ਕਾਲਜ ਬਠਿੰਡਾ ਦੇ ਸੁਖਪ੍ਰੀਤ ਸਿੰਘ ਨੇ ਚਾਂਦੀ, ਦੇਸ਼ ਭਗਤ ਕਾਲਜ ਧੂਰੀ ਦੇ ਪਰਵੀਨ
ਕੁਮਾਰ ਨੇ ਕਾਂਸੀ, ਤੀਹਰੀ ਛਾਲ 'ਚ ਨੈਸ਼ਨਲ ਕਾਲਜ ਭੀਖੀ ਦੇ ਰਵਿੰਦਰ ਸਿੰਘ ਨੇ ਸੋਨ,
ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਦੇ ਸਰਬਦੀਪ ਸਿੰਘ ਨੇ ਚਾਂਦੀ ਤੇ ਦੇਸ਼ ਭਗਤ ਕਾਲਜ ਧੂਰੀ
ਦੇ ਜਸਮਿੰਦਰ ਸਿੰਘ ਨੇ ਕਾਂਸੀ, 100 ਮੀਟਰ ਦੌੜ 'ਚ ਮੇਵਾ ਸਿੰਘ ਭੀਖੀ ਨੇ ਸੋਨ,
ਮਨਪ੍ਰੀਤ ਸਿੰਘ ਭੀਖੀ ਨੇ ਚਾਂਦੀ ਤੇ ਗੁਰਵਿੰਦਰ ਸਿੰਘ 'ਵਰਸਿਟੀ ਕੈਂਪਸ ਨੇ ਕਾਂਸੀ
ਦਾ ਤਗਮਾ ਜਿੱਤਿਆ। ਮਹਿਲਾ ਵਰਗ ਦੀ 100 ਮੀਟਰ ਦੌੜ 'ਚ ਸਰੀਰਿਕ ਸਿੱਖਿਆ ਕਾਲਜ
ਪਟਿਆਲਾ ਦੀ ਬਿਮਲਾ ਨੇ ਸੋਨ, ਪਰਮਜੀਤ ਕੌਰ ਮਾਲਵਾ ਕਾਲਜ ਬਠਿੰਡਾ ਨੇ ਚਾਂਦੀ ਤੇ
ਨਸੀਮਨ ਸਰੀਰਿਕ ਸਿੱਖਿਆ ਕਾਲਜ ਪਟਿਆਲਾ ਨੇ ਕਾਂਸੀ, 800 ਮੀਟਰ 'ਚ ਸੁਖਜੀਤ ਕੌਰ
ਭਾਗੂਮਾਜਰਾ ਨੇ ਸੋਨ, ਸੁਪਿੰਦਰ ਕੌਰ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਨੇ ਚਾਂਦੀ
ਤੇ ਸੰਦੀਪ ਕੌਰ ਐਲ.ਬੀ.ਸੀ. ਬਰਨਾਲਾ ਨੇ ਕਾਂਸੀ, ਲੰਬੀ ਛਾਲ 'ਚ ਹਰਜਿੰਦਰ ਕੌਰ ਮੋਦੀ
ਕਾਲਜ ਨੇ ਸੋਨ, ਰਣਬੀਰ ਕੌਰ ਸਰੀਰਿਕ ਸਿੱਖਿਆ ਕਾਲਜ ਪਟਿਆਲਾ ਨੇ ਚਾਂਦੀ ਤੇ ਰਮਨਦੀਪ
ਕੌਰ ਨੇ ਕਾਂਸੀ, 5000 ਮੀਟਰ ਦੌੜ 'ਚ ਹਰਪ੍ਰੀਤ ਕੌਰ ਭੀਖੀ ਕਾਲਜ ਨੇ ਸੋਨ,
ਕਮਲਪ੍ਰੀਤ ਕੌਰ ਭੀਖੀ ਨੇ ਚਾਂਦੀ ਤੇ ਮਨਦੀਪ ਕੌਰ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ
ਕਾਲਜ ਮੋਰਿੰਡਾ ਨੇ ਕਾਂਸੀ, ਗੋਲਾ ਸੁੱਟਦ 'ਚ ਰੁਪਿੰਦਰ ਕੌਰ ਮਾਲਵਾ ਸਰੀਰਿਕ ਸਿੱਖਿਆ
ਕਾਲਜ ਬਠਿੰਡਾ ਨੇ ਸੋਨ, ਬਲਜੀਤ ਕੌਰ ਸੁਨਾਮ ਕਾਲਜ ਨੇ ਚਾਂਦੀ ਤੇ ਬੇਅੰਤ ਕੌਰ ਅਕਾਲ
ਸਰੀਰਿਕ ਸਿੱਖਿਆ ਕਾਲਜ ਮਸਤੂਆਣਾ ਨੇ ਕਾਂਸੀ, ਉੱਚੀ ਛਾਲ 'ਚ ਰਣਬੀਰ ਕੌਰ ਸਰੀਰਿਕ
ਸਿੱਖਿਆ ਕਾਲਜ ਪਟਿਆਲਾ ਨੇ ਸੋਨ, ਹਰਨੀਤ ਕੌਰ ਭਾਗੋਮਾਜਰਾ ਨੇ ਚਾਂਦੀ ਤੇ ਬਿਮਲਾ
ਪਟਿਆਲਾ ਨੇ ਕਾਂਸੀ, ਹੈਮਰ ਸੁੱਟਣ 'ਚ ਰੂਪਨੀਤ ਕੌਰ ਮਾਲਵਾ ਕਾਲਜ ਬਠਿੰਡਾ ਨੇ ਸੋਨ,
ਸੰਦੀਪ ਕੌਰ ਸੁਨਾਮ ਨੇ ਚਾਂਦੀ ਤੇ ਅਮਨਪ੍ਰੀਤ ਕੌਰ ਭਾਗੂਮਾਜਰਾ ਨੇ ਕਾਂਸੀ ਦਾ ਤਗਮਾ
ਜਿੱਤਿਆ।
ਉੱਤਰੀ ਜ਼ੋਨ ਤਾਇਕਵਾਂਡੋ ਚੈਂਪੀਅਨਸ਼ਿਪ
ਸਮਾਪਤ
ਪਟਿਆਲਾ, 9 ਦਸੰਬਰ - ਉਤਰੀ ਜ਼ੋਨ ਸੀਨੀਅਰ ਤੇ ਜੂਨੀਅਰ ਤਾਇਕਵਾਂਡੋ
ਚੈਂਪੀਅਨਸ਼ਿਪ ਪੀ.ਏ.ਪੀ. ਮੈਦਾਨ ਜਲੰਧਰ 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ 'ਚ ਪਟਿਆਲਾ
ਜ਼ਿਲ੍ਹੇ ਦੇ ਖਿਡਾਰੀਆਂ ਨੇ 1 ਸੋਨ, 5 ਚਾਂਦੀ ਅਤੇ 4 ਕਾਂਸੀ ਦੇ ਤਗਮੇ ਜਿੱਤਣ ਦਾ
ਮਾਣ ਪ੍ਰਾਪਤ ਕੀਤਾ। ਕੋਚ ਸਤਵਿੰਦਰ ਸਿੰਘ ਦੇ ਇਨ੍ਹਾਂ ਸ਼ਗਿਰਦਾਂ 'ਚ ਸ਼ਾਮਲ ਪੁਨੀਤਪਾਲ
ਸਿੰਘ ਐਸ.ਡੀ.ਐਸ.ਈ. ਸਕੂਲ ਪਟਿਆਲਾ ਨੇ ਜੂਨੀਅਰ ਵਰਗ 'ਚ ਸੋਨ, ਹਰਪ੍ਰੀਤ ਸਿੰਘ
ਢੁਡਿਆਲ ਖਾਲਸਾ ਸਕੂਲ ਤੇ ਕਰਨ ਕੁਮਾਰ ਬੀ.ਐਨ. ਖਾਲਸਾ ਸਕੂਨ ਨੇ ਕਾਂਸੀ ਦੇ ਤਗਮੇ
ਜਿੱਤੇ। ਬਿਲਾਲ ਖਾਨ ਤੇ ਰਾਕੇਸ਼ ਕੁਮਾਰ ਨੇ ਚਾਂਦੀ ਦੇ ਤਗਮੇ ਜਿੱਤਣ ਦਾ ਮਾਣ ਪ੍ਰਾਪਤ
ਕੀਤਾ। ਸੀਨੀਅਰ ਵਰਗ 'ਚ ਪੁਨੀਤ ਰਾਣਾ ਨੇ ਚਾਂਦੀ ਦਾ ਤਗਮਾ ਜਿੱਤਿਆ। ਜੂਨੀਅਰ ਲੜਕੀਆਂ
'ਚ ਪਰਮਿੰਦਰ ਕੌਰ ਤੇ ਅਵਨੀਤ ਕੌਰ ਸਰਕਾਰੀ ਮਲਟੀਪਰਪਜ਼ ਸਕੂਲ ਮਾਡਲ ਟਾਊਨ ਨੇ ਚਾਂਦੀ
ਦਾ ਤਗਮਾ ਜਿੱਤਿਆ।
26ਵੀਂ ਪੰਜਾਬ ਰਾਜ ਜੂਨੀਅਰ ਵਾਲੀਬਾਲ
ਚੈਂਪੀਅਨਸ਼ਿਪ ਆਰੰਭ
ਬਠਿੰਡਾ, 9 ਦਸੰਬਰ - 26ਵੀਂ ਪੰਜਾਬ ਰਾਜ ਜੂਨੀਅਰ ਵਾਲੀਬਾਲ ਚੈਂਪੀਅਨਸ਼ਿਪ
ਪਿੰਡ ਕੋਟਸ਼ਮੀਰ ਬਠਿੰਡਾ ਦੇ ਖੇਡ ਮੈਦਾਨ 'ਚ ਕਰਵਾਈ ਜਾ ਰਹੀ ਹੈ। ਇਸ ਮੌਕੇ ਕਰਵਾਏ
ਉਦਘਾਟਨੀ ਮੈਚ ਵਿਚ ਪਟਿਆਲਾ ਦੇ ਲੜਕਿਆਂ ਨੇ ਨਵਾਂ ਸ਼ਹਿਰ ਨੂੰ 25-8, 25-13 ਨਾਲ
ਹਰਾਕੇ ਜੇਤੂ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਗੁਰਦੁਆਰਾ ਨੇ ਹੁਸ਼ਿਆਰਪੁਰ ਨੂੰ
29-27, 25-21 ਨਾਲ, ਜਲੰਧਰ ਨੇ ਮੋਗੇ ਨੂੰ 25-21, 25-21 ਨਾਲ ਅਤੇ ਬਠਿੰਡਾ ਨੇ
ਫਤਿਹਗੜ੍ਹ ਸਾਹਿਬ ਨੂੰ 25-12, 22-25, 25-17 ਨਾਲ ਹਰਾਇਆ। ਲੜਕੀਆਂ ਦੇ ਵਰਗ ਵਿਚ
ਮੋਗਾ ਦੀ ਟੀਮ ਨਵਾਂ ਸ਼ਹਿਰ ਨੂੰ 25-14, 25-14 ਨਾਲ ਹਰਾਉਣ ਵਿਚ ਕਾਮਯਾਬ ਰਹੀ ਹੈ।
ਵਾਲੀਬਾਲ ਦੇ ਇਕ ਸ਼ੋਅ ਮੈਚ ਵਿਚ ਸਰਵਿਸ ਦੀ ਟੀਮ ਨੇ ਬਠਿੰਡਾ ਕਲੱਬ ਨੂੰ 25-17,
25-14 ਨਾਲ ਹਰਾਇਆ। ਚੈਂਪੀਅਨਸ਼ਿਪ ਵਿਚ ਲੜਕਿਆਂ ਦੀਆਂ 15 ਟੀਮਾਂ ਅਤੇ ਲੜਕੀਆਂ ਦੀਆਂ
11 ਟੀਮਾਂ ਭਾਗ ਲੈ ਰਹੀਆਂ ਹਨ।
ਪਿੰਡ ਮੰਡਿਆਣੀ 'ਚ ਖੇਡ ਮੇਲਾ 22 ਜਨਵਰੀ
ਤੋਂ
ਚੌਂਕੀਮਾਨ, 9 ਦਸੰਬਰ - 22-24 ਜਨਵਰੀ ਤੱਕ ਪਿੰਡ ਮੰਡਿਆਣੀ 'ਚ 7ਵਾਂ
ਸ਼ਾਨਦਾਰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੇ ਪਹਿਲੇ ਦਿਨ ਘੋੜੀਆਂ
ਤੇ ਬੈਲ ਗੱਡੀਆਂ ਦੀ ਦੌੜ, 23 ਜਨਵਰੀ ਨੂੰ ਕੁੱਤਿਆਂ ਦੀ ਦੌੜ ਦੇ ਨਾਲ ਕਬੱਡੀ 45,
70 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ। 24 ਜਨਵਰੀ ਨੂੰ ਆਖਰੀ ਦਿਨ ਕਬੱਡੀ ਓਪਨ ਪਿੰਡ
ਵਾਰ ਮੁਕਾਬਲੇ ਹੋਣਗੇ।
ਸ਼ਾਰਜਾਹ ਕਬੱਡੀ ਟੂਰਨਾਮੈਂਟ 'ਚ ਸ਼ੇਰੇ
ਪੰਜਾਬ ਟਰਾਂਸਪੋਰਟ ਜੇਤੂ
ਜਲੰਧਰ, 9 ਦਸੰਬਰ - 11ਵਾਂ ਕਬੱਡੀ ਟੂਰਨਾਮੈਂਟ ਬੀਤੇ ਦਿਨੀਂ ਸ਼ਾਰਜਾਹ ਦੀ
ਫੁੱਟਬਾਲ ਗਰਾਊਂਡ ਵਿਖੇ ਕਰਵਾਇਆ ਗਿਆ। ਦੋ ਦਿਨਾ ਇਸ ਟੂਰਨਾਮੈਂਟ ਵਿਚ ਕਬੱਡੀ ਦੀਆਂ
10 ਲੋਕਲ ਟਰਾਂਸਪੋਰਟਾਂ ਦੀਆਂ ਟੀਮਾਂ ਅਤੇ 2 ਅੰਤਰਰਾਸ਼ਟਰੀ ਟੀਮਾਂ ਦੇ ਮੁਕਾਬਲੇ ਹੋਏ।
ਲੋਕਲ ਕਬੱਡੀ ਟੀਮਾਂ ਵਿਚੋਂ ਧਾਰੀਵਾਲ ਕਲੱਬ ਦੁਬਈ ਸੋਨਾਪੁਰ, ਗਿੱਲ ਟਰਾਂਸਪੋਰਟ,
ਸ਼ੇਰੇ ਪੰਜਾਬ ਟਰਾਂਸਪੋਰਟ ਅਤੇ ਰੂਪ ਟਰਾਂਸਪੋਰਟ ਦੀਆਂ ਟੀਮਾਂ ਸੈਮੀਫਾਈਨਲ ਵਿਚ
ਪੁੱਜੀਆਂ। ਫਾਈਨਲ ਭੇੜ ਸ਼ੇਰੇ ਪੰਜਾਬ ਤੇ ਰੂਪ ਟਰਾਂਸਪੋਰਟ ਦੀਆਂ ਟੀਮਾਂ ਵਿਚਕਾਰ
ਹੋਇਆ, ਜਿਸ ਵਿਚ ਸ਼ੇਰੇ ਪੰਜਾਬ ਦੀ ਟੀਮ ਜੇਤੂ ਰਹੀ ਜਦਕਿ ਰੂਪ ਟਰਾਂਸਪੋਰਟ ਦੀ ਟੀਮ
ਉਪ-ਜੇਤੂ ਰਹੀ। ਅੰਤਰਰਾਸ਼ਟਰੀ ਖਿਡਾਰੀਆਂ ਨਾਲ ਸਜੀਆਂ ਦੋ ਟੀਮਾਂ ਦੁਬਈ ਤੇ ਇੰਡੀਆ
ਵਿਚਕਾਰ ਸ਼ੋਅ ਮੈਚ ਵੀ ਕਰਵਾਇਆ ਗਿਆ। ਕੁਮੈਂਟਰੀ ਅੰਤਰਰਾਸ਼ਟਰੀ ਕੁਮੈਂਟੇਟਰ ਮੱਖਣ ਅਲੀ
ਅਤੇ ਸੁਖਬੀਰ ਸਿੰਘ ਚੌਹਾਨ ਜਦਕਿ ਅੰਪਾਇਰਿੰਗ ਪਰਮਜੀਤ ਸਿੰਘ ਪੰਜਾਬ ਪੁਲਿਸ, ਜੀਤਾ
ਔਜਲਾ, ਜਤਿੰਦਰ ਚੀਮਾ, ਮੱਖਣ ਸੰਗਰ ਹਕੀਮਪੁਰ, ਗੋਗੀ ਤੇ ਗੁਰਦੀਪ ਯੂ. ਕੇ. ਤੇ
ਗੁਰਚਰਨ ਬਿਲਗਾ ਨੇ ਕੀਤੀ। ਅੰਤ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਪ੍ਰਸਿੱਧ ਗਾਇਕ ਦੇਬੀ
ਮਖਸੂਸਪੁਰੀ ਨੇ ਕਬੱਡੀ ਦੇ ਸ਼ਿਅਰ ਸੁਣਾ ਕੇ ਦਰਸ਼ਕਾਂ ਨੂੰ ਨਿਹਾਲ ਕੀਤਾ।
ਪੰਜਾਬ ਜੂਡੋ ਟੀਮ ਦੇ ਚੋਣ ਟਰਾਇਲ 12 ਨੂੰ
ਜਲੰਧਰ, 9 ਦਸੰਬਰ - ਸੀਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ ਲੜਕੇ ਲੜਕੀਆਂ ਜੋ
17 ਤੋਂ 20 ਦਸੰਬਰ ਤੱਕ ਹਰਿਦੁਆਰ (ਉੱਤਰਾਖੰਡ) ਵਿਖੇ ਹੋ ਰਹੀ ਹੈ। ਉਸ ਲਈ ਪੰਜਾਬ
ਜੂਡੋ ਟੀਮ ਦੀ ਚੋਣ 12 ਦਸੰਬਰ ਨੂੰ ਸਵੇਰੇ 10 ਵਜੇ ਨੂੰ ਸਰਕਾਰੀ ਮਾਡਲ ਸੀਨੀਅਰ
ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਜਲੰਧਰ ਵਿਖੇ ਕੀਤੀ ਜਾਣੀ ਹੈ।
ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ 17 ਤੋਂ
ਨਵੀਂ ਦਿੱਲੀ, 8 ਦਸੰਬਰ - ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ 17 ਤੋਂ 20
ਦਸੰਬਰ ਤੱਕ ਜਲੰਧਰ (ਪੰਜਾਬ) 'ਚ ਕਰਵਾਈ ਜਾ ਰਹੀ ਹੈ। ਇਹ ਚੈਂਪੀਅਨਸ਼ਿਪ ਜਲੰਧਰ (ਪੰਜਾਬ)
ਵਿਖੇ ਖੇਡੀ ਜਾਵੇਗੀ। ਇਸ ਚੈਂਪੀਅਨਸ਼ਿਪ ਲਈ ਚੁਣੇ ਗਏ ਭਾਰਤੀ ਦਲ ਦਾ ਵੇਰਵਾ ਇਸ
ਪ੍ਰਕਾਰ ਹੈ। ਮਰਦ- ਫ੍ਰੀ ਸਟਾਈਲ-ਅਨਿਲ ਕੁਮਾਰ (55 ਕਿਲੋ), ਵਿਨੋਦ ਕੁਮਾਰ (55),
ਰਜਨੀਸ਼ ਕੁਮਾਰ (60), ਰਾਹੁਲ ਮਾਨ (60), ਸੁਸ਼ੀਲ ਕੁਮਾਰ (66), ਅਮਿਤ ਕੁਮਾਰ ਧਨਕਰ
(66), ਨਰਸਿੰਘ ਯਾਦਵ (74), ਸੁਮਿਤ (74), ਅਨੁਜ ਕੁਮਾਰ (84), ਰਾਮਵੀਰ (84),
ਮੌਸਮ ਖੱਤਰੀ (96), ਅਨਿਲ ਮਾਨ (96), ਜੋਗਿੰਦਰ ਕੁਮਾਰ (120) ਅਤੇ ਰਾਜੀਵ ਤੋਮਰ
(120) ਗਰੀਕੋ ਰੋਮਨ ਸਟਾਈਲ-ਹਰੀ ਕ੍ਰਿਸ਼ਨ (55), ਰਜਿੰਦਰ ਕੁਮਾਰ (55), ਰਵਿੰਦਰ
ਸਿੰਘ (60), ਅਨਿਲ (60), ਗੁਰਬਿੰਦਰ ਸਿੰਘ (66), ਸੁਨੀਲ ਰਾਣਾ (66), ਸੰਜੇ ਸਿੰਘ
(74), ਰਾਜਬੀਰ ਸਿੰਘ ਛਿਕਾਰਾ (74), ਮਨੋਜ ਕੁਮਾਰ (84), ਰਾਜੇਸ਼ ਕੁਮਾਰ (84),
ਅਨਿਲ ਕੁਮਾਰ (96), ਅਸ਼ੋਕ ਕੁਮਾਰ (96), ਧਰਮਿੰਦਰ ਦਲਾਲ (120), ਰਿਸ਼ੀਪਾਲ (120)
ਮਹਿਲਾਵਾਂ-ਨਿਰਮਲਾ ਦੇਵੀ (48), ਨੇਹਾ ਰਾਠੀ (48), ਬਬੀਤਾ ਕੁਮਾਰੀ (51), ਰਚਨਾ
ਸ਼ੇਖਾਵਤ (51), ਗੀਤਾ (55), ਨਿਰਮਲ ਦੇਵੀ (55), ਅਲਕਾ ਤੋਮਰ (59), ਰਜਨੀ (59),
ਨਵਜੋਤ ਕੌਰ (63), ਅਨੀਤਾ (63), ਸੁਮਨ ਕੁੰਡੂ (67), ਬਬੀਤਾ (67), ਅਨਮੋਲ (72),
ਗੁਰਸ਼ਰਨਪ੍ਰੀਤ ਕੌਰ (72)। ਬੀਜਿੰਗ ਉਲੰਪਿਕ-2008 'ਚ ਭਾਰਤ ਲਈ ਕਾਂਸ਼ੀ ਦਾ ਤਗਮਾ
ਜਿੱਤਣ ਵਾਲਾ ਪਹਿਲਵਾਨ ਸੁਸ਼ੀਲ ਕੁਮਾਰ (66 ਕਿਲੋ ਭਾਰ ਵਰਗ) ਅਤੇ ਏਸ਼ੀਆ ਜੂਨੀਅਰ
ਚੈਂਪੀਅਨ ਅਨਿਲ ਮਾਨ (120 ਕਿਲੋ ਵਰਗ) ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤੀ
ਕੁਸ਼ਤੀ ਦਲ ਦੀ ਅਗਵਾਈ ਕਰਨਗੇ।
ਜੂਨੀਅਰ ਕਾਮਨਵੈਲਥ ਭਾਰ ਤੋਲਣ
ਚੈਂਪੀਅਨਸ਼ਿਪ 'ਚ ਰੀਨਾ ਦਾ ਸੋਨ ਤਗਮੇ 'ਤੇ ਕਬਜ਼ਾ
ਪਟਿਆਲਾ, 8 ਦਸੰਬਰ - ਪੀਨਾਗ (ਮਲੇਸ਼ੀਆ) 'ਚ ਪਿਛਲੇ ਦਿਨੀਂ ਜੂਨੀਅਰ
ਕਾਮਨਵੈਲਥ ਭਾਰ ਤੋਲਣ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਪੰਜਾਬੀ
ਯੂਨੀਵਰਸਿਟੀ ਦੀ ਵਿਦਿਆਰਥਣ ਰੀਨਾ ਨੇ ਸੋਨ ਤਗਮਾ ਜਿੱਤਣ ਦਾ ਮਾਣ ਹਾਸਿਲ ਕੀਤਾ ਹੈ।
ਕੋਚ ਪਰਮਜੀਤ ਸ਼ਰਮਾ ਅਰਜੁਨਾ ਐਵਾਰਡੀ ਦੀ ਸ਼ਾਗਿਰਦ ਰੀਨਾ ਨੇ 76 ਕਿਲੋ ਸਨੈਚ ਤੇ 91
ਕਿਲੋ ਕਲੀਨ ਤੇ ਜਰਕ 'ਚ ਕੁੱਲ 167 ਕਿਲੋ ਭਾਰ ਚੁੱਕ ਕੇ ਸੋਨ ਤਗਮਾ ਚੁੰਮਣ ਦਾ ਮਾਣ
ਹਾਸਿਲ ਕੀਤਾ। ਇਹ ਮੁਲਤਾਨੀ ਮੱਲ ਮੋਦੀ ਕਾਲਜ ਦੀ ਵਿਦਿਆਰਥਣ ਹੈ।
ਡੈਲਟਾ ਕਬੱਡੀ ਕੱਪ 10 ਦਸੰਬਰ ਤੋਂ
ਲੁਧਿਆਣਾ, 8 ਦਸੰਬਰ - 10 ਦਸੰਬਰ ਨੂੰ ਕਬੱਡੀ ਦਾ ਮਹਾਂਕੁੰਭ ਡੈਲਟਾ ਕਬੱਡੀ
ਕੱਪ 200 ਫੁੱਟਾ ਬਾਈਪਾਸ ਦੁੱਗਰੀ ਰੋਡ, ਪਿੰਡ ਫੁੱਲਾਂਵਾਲ 'ਚ ਕਰਵਾਇਆ ਜਾ ਰਿਹਾ
ਹੈ। ਇਸ ਵਾਰ ਡੈਲਟਾ ਕਬੱਡੀ ਕੱਪ ਵਿਚ ਅਫ਼ਰੀਕਨ ਮੂਲ ਦੇ ਕਾਲੇ ਖਿਡਾਰੀ ਤੂਫਾਨ ਸਿੰਘ
ਤੂਫਾਨ ਅਤੇ ਮੀਕ ਸਮੇਤ ਚਾਰ ਖਿਡਾਰੀ ਦਰਸ਼ਕਾਂ ਦਾ ਖਿੱਚ ਦਾ ਕੇਂਦਰ ਬਣਨਗੇ। ਇਸ ਤੋਂ
ਇਲਾਵਾ ਕਬੱਡੀ ਦੇ ਹੋਰ ਨਾਮੀ ਸਟਾਰ ਗੁਰਲਾਲ ਸਿੰਘ, ਸੰਦੀਪ ਲੱਲੀਆਂ ਆਦਿ ਦੇ ਕਬੱਡੀ
ਹੁਨਰ ਦਾ ਜਲਵਾ ਵੇਖਣ ਵਾਲਾ ਹੋਵੇਗਾ। ਕੱਪ ਵਿਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਨਾਲ
ਸਬੰਧਤ ਅੱਠ ਟੀਮਾਂ ਨਾਰਵੇ ਕਬੱਡੀ ਕਲੱਬ, ਗੁਰੂ ਨਾਨਕ ਕਬੱਡੀ ਕਲੱਬ ਨਕੋਦਰ, ਕਬੱਡੀ
ਕਲੱਬ ਲਿੱਤਰ, ਬਾਬਾ ਹੰਸਾ ਸਿੰਘ ਅਕੈਡਮੀ, ਵੈਨਕੁਵਰ ਕਬੱਡੀ ਕਲੱਬ ਸਮਰਾਲਾ, ਖੰਗੂੜਾ
ਕਬੱਡੀ ਕਲੱਬ ਲਤਾਲਾ, ਦਸ਼ਮੇਸ਼ ਕਲੱਬ ਨਕੋਦਰ, ਡੀ. ਏ. ਵੀ. ਕੈਲੇਫੋਰਨੀਆ ਦੇ ਖਿਡਾਰੀ
ਆਪਣੀ ਖੇਡ ਹੁਨਰ ਦਾ ਜੌਹਰ ਵਿਖਾਉਣਗੇ। ਮੁੱਢਲਾ ਮੈਚ ਨਾਰਵੇ ਕਬੱਡੀ ਕਲੱਬ ਅਤੇ ਬਾਬਾ
ਹੰਸਾ ਸਿੰਘ ਅਕੈਡਮੀ ਵਿਚਕਾਰ ਸਵੇਰੇ 10 ਵਜੇ ਖੇਡਿਆ ਜਾਵੇਗਾ। ਚੈਂਪੀਅਨ ਟੀਮ ਨੂੰ 1
ਲੱਖ ਰੁਪਏ, ਉਪ ਜੇਤੂ ਨੂੰ 75 ਹਜ਼ਾਰ ਅਤੇ ਹਿੱਸਾ ਲੈਣ ਵਾਲੀ ਹਰ ਟੀਮ ਨੂੰ 20 ਹਜ਼ਾਰ
ਰੁਪਏ ਮਿਲਣਗੇ।
ਪੰਜਾਬ
ਰਾਜ ਜਿਮਨਾਸਟਿਕ ਓਪਨ ਚੈਂਪੀਅਨਸ਼ਿਪ ਸਮਾਪਤ
ਗੋਨਿਆਣਾ, 7 ਦਸੰਬਰ - ਪੰਜਾਬ ਰਾਜ ਜਿਮਨਾਸਟਿਕ ਓਪਨ ਚੈਂਪੀਅਨਸ਼ਿਪ ਗੋਨਿਆਣਾ
'ਚ ਨਵੀਂ ਦਾਣਾ ਮੰਡੀ ਵਿਖੇ ਕਰਵਾਈ ਗਈ। ਇਥੇ ਵੱਖ-ਵੱਖ ਜ਼ਿਲ੍ਹਿਆਂ ਦੇ 500 ਦੇ ਕਰੀਬ
ਲੜਕੇ-ਲੜਕੀਆਂ ਨੇ ਭਾਗ ਲਿਆ। ਇਸ ਟੂਰਨਾਮੈਂਟ ਦੇ ਸ਼ੁਰੂਆਤੀ ਦੌਰ 'ਚ ਅੰਡਰ-8 ਮੁਕਾਬਲੇ
ਕਰਵਾਏ, ਜਿਸ ਦੌਰਾਨ ਅੰਕਿਤਾ, ਮੁਸਕਾਨ ਅਤੇ ਕਰਮਨਦੀਪ ਅੰਮ੍ਰਿਤਸਰ ਅਤੇ ਅੰਡਰ 10 ਅਤੇ
14 ਦੇ ਰੋਪ, ਕਲੱਬਜ਼, ਰਿਬਨ ਅਤੇ ਬਾਲ ਮੁਕਾਬਲਿਆਂ ਵਿਚ ਸ਼ਿਵਜੋਤ, ਹਰਿਤੀ, ਪੀਨਾਜ਼,
ਮੁਸਵਾਨ ਵਿੱਜ, ਮੁਸਕਾਨ ਵਿਜ, ਸਰਪ੍ਰੀਤ, ਨੇਹਾ, ਅੰਕਿਤਾ, ਰੁਪ੍ਰੀਤ, ਕਰਮਨਦੀਪ ਅਤੇ
ਮੁਸਕਾਨ ਬੁਟਾਨੀ ਅੱਵਲ ਰਹੇ ਜਦੋਂਕਿ ਜੂਨੀਅਰ ਗਰੁੱਪ ਦੇ ਅੰਡਰ-15 ਵਿਚ ਰੀਆ, ਮਨਵੀਤ,
ਕੀਰਤ ਤੇ ਨੇਹਾ ਅੱਵਲ ਰਹੇ ਅਤੇ ਰੀਆ, ਮਨਵੀਤ ਤੇ ਕਾਜਲ ਨੂੰ ਆਲ ਅਰਾਊਂਡ ਬੈਸਟ
ਐਲਾਨਿਆ ਗਿਆ। ਆਰਟਿਸਟਿਕ ਲੜਕੇ ਅੰਡਰ-10 ਅਤੇ 12 ਦੇ ਮੁਕਾਬਲੇ ਵਿਚ ਫਲੂਰ ਦੇ
ਮੁਕਾਬਲੇ ਵਿਚ ਆਰੀਅਨ ਸ਼ਰਮਾ, ਸਾਹੀਤ ਪ੍ਰੀਤ ਅਤੇ ਨਵੀਨ ਠਾਕੁਰ ਲਗਾਤਾਰ ਪਹਿਲੇ ਦੂਸਰੇ
ਅਤੇ ਤੀਸਰੇ ਸਥਾਨ 'ਤੇ ਰਹੇ ਜਦੋਂਕਿ ਟੇਬਲ ਵਾਲਟ ਵਿਚ ਜਗਦੀਪ ਸਿੰਘ ਸੰਗਰੂਰ ਅੱਵਲ
ਰਿਹਾ। ਲੜਕੇ ਅੰਡਰ-12 ਅਤੇ ਅੰਡਰ-14 ਵਿਚ ਲੁਧਿਆਣਾ ਦੇ ਮਾਦੇਵ, ਪਟਿਆਲਾ ਦੇ
ਹਰਪ੍ਰੀਤ ਸਿੰਘ, ਅਮਿੱਤ ਕੁਮਾਰ ਤੇ ਅਰੁਣ ਅਤੇ ਜਲੰਧਰ ਦੇ ਅਰੁਨ ਅੱਵਲ ਰਹੇ। ਇਸ ਤੋਂ
ਇਲਾਵਾ ਲੜਕੇ ਅਤੇ ਲੜਕੀਆਂ ਦੇ ਫਲੂਰ, ਪੋਮੈੱਲ, ਰੋਮਨ ਰਿੰਗ, ਪੋਰੈਲਲ ਬਾਲ,
ਹੋਰੀਜੋਟਿਲ ਬਾਰ, ਟੇਬਲ ਵਾਲਟ ਮੁਕਾਬਲੇ ਵੀ ਕਰਵਾਏ ਗਏ। ਟੀਮ ਚੈਂਪੀਅਨਸ਼ਿਪ ਅੰਡਰ-12
ਵਿਚ ਗੁਰਦਾਸਪੁਰ ਪਹਿਲੇ, ਪਟਿਆਲਾ ਦੂਸਰੇ ਅਤੇ ਅੰਮ੍ਰਿਤਸਰ ਤੇ ਜਲੰਧਰ ਤੀਸਰੇ ਸਥਾਨ
'ਤੇ ਰਹੇ ਜਦੋਂਕਿ ਪਟਿਆਲਾ ਦੀ ਸੀਟੂ ਅਤੇ ਗੁਰਦਾਸਪੁਰ ਦੀ ਕਾਮਨੀ ਅਤੇ ਲਵਲੀ ਬੈਸਟ
ਪਲੇਅਰ ਐਲਾਨੇ ਗਏ। ਸੀਨੀਅਰ ਟੀਮ ਚੈਂਪੀਅਨਸ਼ਿਪ ਵਿਚ ਗੁਰਦਾਸਪੁਰ ਪਹਿਲੇ, ਪਟਿਆਲਾ
ਦੂਸਰੇ ਅਤੇ ਜਲੰਧਰ ਨੇ ਤੀਸਰਾ ਸਥਾਨ ਹਾਸਲ ਕੀਤਾ ਜਦੋਂਕਿ ਗੁਰਦਾਸਪੁਰ ਦੀ ਰੋਹਿਕਾ,
ਮੋਨਿਕਾ ਅਤੇ ਕਾਨੀਕਾ ਸਰਵੋਤਮ ਐਲਾਨੇ ਗਏ।
55ਵੀਆਂ ਪੰਜਾਬ ਸਕੂਲ ਖੇਡਾਂ 'ਚ ਜਲੰਧਰ
ਜੇਤੂ
ਜਲੰਧਰ, 7 ਦਸੰਬਰ - ਸਪੋਰਟਸ ਸਕੂਲ ਜਲੰਧਰ 'ਚ 55ਵੀਆਂ ਪੰਜਾਬ ਸਕੂਲ ਖੇਡਾਂ
ਸ਼ੂਟਿੰਗ ਬਾਲ, ਬਾਲ ਬੈਡਮਿੰਟਨ ਤੇ ਵੁਸ਼ੂ ਲੜਕੇ ਤੇ ਲੜਕੀਆਂ ਦੇ ਵਰਗ ਦੇ ਮੁਕਾਬਲੇ
ਕਰਵਾਏ ਗਏ। ਸੂਟਿੰਗ ਬਾਲ ਲੜਕੇ ਵਰਗ ਦੇ ਮੁਕਾਬਲੇ ਵਿਚੋਂ ਮੋਗਾ ਨੇ ਪਹਿਲਾ, ਮੁਕਤਸਰ
ਨੇ ਦੂਜਾ ਤੇ ਬਠਿੰਡਾ ਨੇ ਤੀਜਾ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਵਰਗ ਵਿਚੋਂ ਬਠਿੰਡਾ
ਨੇ ਪਹਿਲਾ, ਜਲੰਧਰ ਨੇ ਦੂਜਾ ਤੇ ਫਿਰੋਜ਼ਪੁਰ ਨੇ ਤੀਜਾ ਸਥਾਨ ਹਾਸਿਲ ਕੀਤਾ। ਬਾਲ
ਬੈਡਮਿੰਟਨ ਲੜਕੇ ਵਰਗ ਵਿਚੋਂ ਅੰਮ੍ਰਿਤਸਰ ਨੇ ਪਹਿਲਾ, ਸੰਗਰੂਰ ਨੇ ਦੂਜਾ ਤੇ ਮੋਗਾ
ਨੇ ਤੀਜਾ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਵਰਗ ਵਿਚੋਂ ਜਲੰਧਰ ਨੇ ਪਹਿਲਾ, ਮੋਗਾ ਨੇ
ਦੂਜਾ ਤੇ ਅੰਮ੍ਰਿਤਸਰ ਨੇ ਤੀਜਾ ਸਥਾਨ ਹਾਸਿਲ ਕੀਤਾ। ਵੁਸ਼ੂ ਲੜਕੀਆਂ ਦੇ 40 ਸਾਲ ਵਰਗ
ਵਿਚੋਂ ਹੁਸ਼ਿਆਰਪੁਰ, ਗੁਰਦਾਸਪੁਰ, ਮੋਗਾ, 44 ਵਰਗ ਵਿਚੋਂ ਸੰਗਰੂਰ, ਜਲੰਧਰ ਤੇ
ਗੁਰਦਾਸਪੁਰ, 48 ਕਿਲੋ ਵਰਗ 'ਚੋਂ ਅੰਮ੍ਰਿਤਸਰ, ਸੰਗਰੂਰ ਤੇ ਗੁਰਦਾਸਪੁਰ, 52 ਕਿਲੋ
ਵਰਗ ਵਿਚੋਂ ਗੁਰਦਾਸਪੁਰ, ਮੋਗਾ ਤੇ ਸੰਗਰੂਰ, 56 ਕਿਲੋ ਵਰਗ ਵਿਚੋਂ ਗੁਰਦਾਸਪੁਰ,
ਮੋਗਾ ਤੇ ਜਲੰਧਰ, 60 ਕਿਲੋ ਵਰਗ ਵਿਚੋਂ ਮੋਗਾ ਤੇ ਜਲੰਧਰ, 65 ਕਿਲੋ ਵਰਗ ਵਿਚੋਂ
ਹੁਸ਼ਿਆਰਪੁਰ, ਜਲੰਧਰ ਤੇ ਮੋਗਾ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ।
ਲੜਕੇ ਅੰਡਰ 44 ਕਿੱਲੋ ਭਾਰ ਵਰਗ ਵਿਚੋਂ ਮਾਨਸਾ, ਫਰੀਦਕੋਟ, ਅੰਮ੍ਰਿਤਸਰ, 48 ਕਿਲੋ
'ਚੋਂ ਹੁਸ਼ਿਆਰਪਰ, ਫਰੀਦਕੋਟ ਤੇ ਗੁਰਦਾਸਪੁਰ, 52 ਕਿਲੋ ਵਿਚੋਂ ਅੰਮ੍ਰਿਤਸਰ, ਸੰਗਰੂਰ
ਤੇ ਹੁਸ਼ਿਆਰਪੁਰ, 56 ਕਿਲੋ ਵਿਚੋਂ ਮਾਨਸਾ, ਗੁਰਦਾਸਪੁਰ ਤੇ ਫਰੀਦਕੋਟ, 60 ਕਿਲੋ ਭਾਰ
ਵਰਗ ਵਿਚੋਂ ਮਾਨਸਾ, ਹੁਸ਼ਿਆਰਪੁਰ ਤੇ ਗੁਰਦਾਸਪੁਰ, 65 ਕਿਲੋ ਵਿਚੋਂ ਜਲੰਧਰ, ਮਾਨਸਾ
ਤੇ ਹੁਸ਼ਿਆਰਪੁਰ, 70 ਕਿਲੋ ਵਰਗ ਵਿਚੋਂ ਫਰੀਦਕੋਟ, ਜਲੰਧਰ ਤੇ ਹੁਸ਼ਿਆਰਪੁਰ, 75 ਕਿਲੋ
ਵਰਗ ਵਿਚੋਂ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ, 80 ਕਿਲੋ ਵਰਗ ਵਿਚੋਂ
ਫਰੀਦਕੋਟ, ਜਲੰਧਰ ਤੇ ਸੰਗਰੂਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ।
ਇਨ੍ਹਾਂ ਮੁਕਾਬਲਿਆਂ ਵਿਚੋਂ ਜ਼ਿਲ੍ਹਾ ਜਲੰਧਰ ਨੇ 30 ਅੰਕ ਲੈ ਕੇ ਓਵਰਆਲ ਪਹਿਲਾ,
ਹੁਸ਼ਿਆਰਪੁਰ ਤੇ ਅੰਮ੍ਰਿਤਸਰ ਨੇ 19 ਅੰਕ ਲੈ ਕੇ ਦੂਜਾ ਤੇ ਫਰੀਦਕੋਟ ਨੇ 17 ਅੰਕ ਲੈ
ਕੇ ਤੀਜਾ ਸਥਾਨ ਹਾਸਿਲ ਕੀਤਾ।
ਪੰਜਾਬ ਬੈਡਮਿੰਟਨ ਟੀਮ 'ਚ ਸ਼ਾਮਿਲ ਹੋਣ
ਵਾਲੇ ਖਿਡਾਰੀ
ਜਲੰਧਰ, 7 ਦਸੰਬਰ - 6 ਤੋਂ 10 ਜਨਵਰੀ ਤੱਕ ਗੁਹਾਟੀ 'ਚ ਸੀਨੀਅਰ ਨੈਸ਼ਨਲ
ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀ
ਸੀਨੀਅਰ ਪੰਜਾਬ ਬੈਡਮਿੰਟਨ ਟੀਮ ਲੜਕੇ ਤੇ ਲੜਕੀਆਂ ਦੇ ਵਰਗ 'ਚ ਮਰਦਾਂ ਦੇ ਸਿੰਗਲ
ਵਰਗ ਵਿਚ ਉਪਿੰਦਰ ਪਾਲ ਸਿੰਘ ਜਲੰਧਰ, ਮਿਯੰਕਬਹਿਲ ਅੰਮ੍ਰਿਤਸਰ, ਲਖਵਿੰਦਰ ਸਿੰਘ
ਲੁਧਿਆਣਾ, ਨਵਦੀਪ ਸਿੰਘ ਜਲੰਧਰ, ਹਰਿੰਦਰ ਸਿੰਘ ਪਟਿਆਲਾ ਦੀ ਚੋਣ ਕੀਤੀ ਗਈ ਹੈ। ਔਰਤਾਂ
ਦੇ ਸਿੰਗਲ ਵਰਗ ਵਿਚ ਦਮਨਪ੍ਰੀਤ ਕੌਰ ਸੰਗਰੂਰ, ਸਾਨੀਆ ਸਰੀਨ ਅੰਮ੍ਰਿਤਸਰ, ਦਿਲਪ੍ਰੀਤ
ਕੌਰ ਜਲੰਧਰ ਤੇ ਜਸਪ੍ਰੀਤ ਕੌਰ ਜਲੰਧਰ ਦੀ ਚੋਣ ਕੀਤੀ ਗਈ ਹੈ। ਟੀਮ ਦੇ ਨਾਲ ਟੀ ਐਸ
ਵਾਲੀਆ ਤੇ ਹਰਜਿੰਦਰ ਸਿੰਘ ਬਤੌਰ ਮੈਨੇਜਰ ਤੇ ਕੋਚ ਵਜੋਂ ਜਾਣਗੇ।
7ਵਾਂ ਕਬੱਡੀ ਕੱਪ 10 ਅਕਤੂਬਰ ਤੋਂ
ਕੁੱਪ ਕਲਾਂ, 7 ਦਸੰਬਰ - 7ਵਾਂ ਕਬੱਡੀ ਕੱਪ 10-12 ਦਸੰਬਰ ਤੱਕ ਪਿੰਡ
ਮੰਡੀਆਂ ਦੇ ਖੇਡ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਸਵ: ਜਸਵੰਤ
ਸਿੰਘ ਜੱਸਾ ਮੰਡੀਆਂ ਨੂੰ ਸਮਰਪਿਤ ਹੋਵੇਗਾ। ਜਿਸ ਵਿਚ ਕਬੱਡੀ ਕੱਪ ਦੀ ਜੇਤੂ ਟੀਮ
ਨੂੰ ਇਕ ਲੱਖ ਰੁਪਏ ਅਤੇ ਦੂਸਰੇ ਸਥਾਨ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਨਕਦ ਇਨਾਮ
ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਪਹਿਲੇ ਦਿਨ ਕੁੱਤਿਆਂ ਦੀਆਂ ਦੌੜਾਂ ਦੇ ਜੇਤੂਆਂ
ਨੂੰ ਵੀ ਨਕਦ ਇਨਾਮ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਕਬੱਡੀ ਕੱਪ
ਵਿਚ ਅੱਠ ਕਬੱਡੀ ਅਕੈਡਮੀਆਂ ਦੇ ਫਸਵੇਂ ਮੁਕਾਬਲੇ ਕਰਵਾਏ ਜਾਣਗੇ।
ਕੁਸ਼ਤੀ ਮੁਕਾਬਲੇ ਸਮਾਪਤ
ਤਰਨ ਤਾਰਨ, 7 ਦਸੰਬਰ - ਤਰਨਤਾਰਨ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ
'ਚ 55ਵੇਂ ਕੁਸ਼ਤੀ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿਚ ਸੂਬੇ ਭਰ 'ਚੋਂ ਵੱਖ-ਵੱਖ
ਵਰਗਾਂ ਦੇ ਪਹਿਲਵਾਨਾਂ ਨੇ ਭਾਗ ਲਿਆ। 42 ਕਿਲੋ ਵਰਗ ਵਿਚ ਰੋਪੜ ਦੇ ਹਿਮਾਸ਼ੂ ਨੇ
ਪਹਿਲਾ ਸਥਾਨ, ਤਰਨ ਤਾਰਨ ਦੇ ਹਰਿੰਦਰ ਨੇ ਦੂਜਾ ਸਥਾਨ, ਬਠਿੰਡਾ ਤੇ ਪ੍ਰਦੀਪ ਨੇ ਤੀਜਾ
ਸਥਾਨ। 46 ਕਿਲੋ 'ਚ ਫਤਿਹਗੜ੍ਹ ਦੇ ਹਨੀ ਕੁਮਾਰ ਨੇ ਪਹਿਲਾ, ਫਰੀਦਕੋਟ ਦੇ ਰਾਜਬੀਰ
ਨੇ ਦੂਜਾ ਸਥਾਨ, ਨਵਾਂ ਸ਼ਹਿਰ ਬਰਿੰਦਰ ਨੇ ਤੀਜਾ ਸਥਾਨ। 50 ਕਿਲੋ 'ਚ ਅੰਮ੍ਰਿਤਸਰ ਦੇ
ਜੋਬਨਵੰਤ ਨੇ ਪਹਿਲਾ ਸਥਾਨ, ਸੰਗਰੂਰ ਦੇ ਪ੍ਰੀਤਮਹਿੰਦਰ ਨੇ ਦੂਜਾ, ਹੁਸ਼ਿਆਰਪੁਰ ਦੇ
ਅਸ਼ੀਸ਼ ਸ਼ਰਮਾ ਨੇ ਤੀਜਾ। 54 ਕਿਲੋ 'ਚ ਫਰੀਦਕੋਟ ਦੇ ਮਹਿੰਦਰ ਨੇ ਪਹਿਲਾ ਸਥਾਨ, ਜਲੰਧਰ
ਦੇ ਕ੍ਰਮਵੀਰ ਸਿੰਘ ਨੇ ਦੂਜਾ, ਸੰਗਰੂਰ ਦੇ ਰਾਜਪਾਲ ਤੀਜਾ। 58 ਕਿਲੋ ਫਰੀਦਕੋਟ ਦੇ
ਰਣਜੀਤ ਕੰਬੋਜ ਨੇ ਪਹਿਲਾ, ਗੁਰਦਾਸਪੁਰ ਦੇ ਦਿਲਪ੍ਰੀਤ ਨੇ ਦੂਜਾ, ਤਰਨ ਤਾਰਨ ਦੇ
ਮਨੋਜ ਤੀਜਾ। 63 ਕਿਲੋ 'ਚ ਤਰਨ ਤਾਰਨ ਦੇ ਹਰਪ੍ਰੀਤ ਸਿੰਘ ਪਹਿਲਾ, ਅੰਮ੍ਰਿਤਸਰ ਦੇ
ਰੋਹਿਤ ਦੂਜਾ, ਫਰੀਦਕੋਟ ਦੇ ਪ੍ਰਦੀਪ ਨੇ ਤੀਜਾ। 69 ਕਿਲੋ 'ਚ ਫਰੀਦਕੋਟ ਦੇ ਵਿਨੀਤ
ਕੁਮਾਰ ਨੇ ਪਹਿਲਾ, ਤਰਨ ਤਾਰਨ ਦੇ ਬਲਰਾਜ ਨੇ ਦੂਜਾ, ਗੁਰਦਾਸਪੁਰ ਦੇ ਅਭਿਸ਼ੇਕ ਨੇ
ਤੀਜਾ। 76 ਕਿਲੋ 'ਚ ਫਰੀਦਕੋਟ ਦੇ ਸੰਦੀਪ ਨੇ ਪਹਿਲਾ, ਅੰਮ੍ਰਿਤਸਰ ਦੇ ਜੁਗਰਾਜ ਸਿੰਘ
ਨੇ ਦੂਜਾ, ਤਰਨ ਤਾਰਨ ਦੇ ਸਮਸ਼ੇਰ ਸਿੰਘ ਨੇ ਤੀਜਾ। 85 ਕਿਲੋ 'ਚ ਤਰਨ ਤਾਰਨ ਦੇ
ਕ੍ਰਮਵੀਰ ਨੇ ਪਹਿਲਾ, ਨਵਾਂ ਸ਼ਹਿਰ ਦੇ ਵਰਿੰਦਰ ਨੇ ਦੂਜਾ, ਮੋਗਾ ਦੇ ਗੁਰਜੰਟ ਸਿੰਘ
ਨੇ ਤੀਜਾ। ਪਲੱਸ 85 ਕਿਲੋ 'ਚ ਲੁਧਿਆਣਾ ਦੇ ਰੂਬਲਜੀਤ ਨੇ ਪਹਿਲਾ, ਮਾਨਸਾ ਦੇ
ਗੁਰਸੇਵਕ ਨੇ ਦੂਜਾ, ਨਵਾਂ ਸ਼ਹਿਰ ਦੇ ਗੁਰਿੰਦਰ ਵੱਲੋਂ ਤੀਜਾ ਸਥਾਨ ਪ੍ਰਾਪਤ ਕੀਤਾ
ਗਿਆ।
63ਵਾਂ ਆਲ ਇੰਡੀਆ ਕਲਗੀਧਰ ਖੇਡ ਮੇਲਾ 28
ਤੋਂ
ਜਗਰਾਉਂ, 7 ਦਸੰਬਰ - 28 ਤੋਂ 31 ਜਨਵਰੀ ਤੱਕ ਕਲਗੀਧਰ ਸਟੇਡੀਅਮ ਕਮਾਲਪੁਰਾ
'ਚ ਆਲ ਇੰਡੀਆ ਕਲਗੀਧਰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਵਾਰ ਖੇਡ ਮੇਲੇ 'ਤੇ
ਕਬੱਡੀ ਆਲ ਓਪਨ, ਪਿੰਡ ਵਾਰ ਓਪਨ ਸਮੇਤ ਹੋਰ ਕਬੱਡੀ ਮੈਚਾਂ ਤੋਂ ਇਲਾਵਾ ਹਾਕੀ,
ਫੁੱਟਬਾਲ, ਬਾਲੀਵਾਲ (ਸ਼ੂਟਿੰਗ), ਰੱਸਾਕਸੀ, ਕੁੱਤਾ ਦੌੜਾਂ ਸਮੇਤ ਹੋਰ ਫਸਵੇਂ
ਮੁਕਾਬਲੇ ਕਰਵਾਏ ਜਾਣਗੇ।
ਡੈਲਟਾ ਕਬੱਡੀ ਕੱਪ ਮੁਲਤਵੀ
ਲੁਧਿਆਣਾ, 6 ਦਸੰਬਰ - ਡੈਲਟਾ ਕਬੱਡੀ ਕੱਪ ਜੋ ਕਿ 6 ਦਸੰਬਰ ਨੂੰ ਲੁਧਿਆਣਾ
'ਚ ਕਰਵਾਇਆ ਜਾ ਰਿਹਾ ਸੀ। ਉਹ ਹੁਣ ਅਣਮਿੱਥੇ ਸਮੇਂ ਲਈ ਕਰਫ਼ਿਊ ਕਰਕੇ ਮੁਲਤਵੀ ਕਰ
ਦਿੱਤਾ ਗਿਆ ਹੈ।
55ਵੀਆਂ ਪੰਜਾਬ ਰਾਜ ਸਕੂਲ ਸ਼ੂਟਿੰਗ ਖੇਡਾਂ
ਸਮਾਪਤ
ਫ਼ਰੀਦਕੋਟ, 6 ਦਸੰਬਰ - 55ਵੀਆਂ ਪੰਜਾਬ ਰਾਜ ਸਕੂਲ ਸ਼ੂਟਿੰਗ ਖੇਡਾਂ ਬਾਬਾ
ਫ਼ਰੀਦ ਪਬਲਿਕ ਸਕੂਲ ਵਿਚ ਹੋਇਆ। ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਦੇ ਨਤੀਜੇ ਇਸ
ਪ੍ਰਕਾਰ ਰਹੇ:17 ਸਾਲ ਤੋਂ ਘੱਟ ਲੜਕਿਆਂ ਦੇ ਏਅਰ ਰਾਈਫ਼ਲ ਮੁਕਾਬਲੇ 'ਚ ਏਕਮਬੀਰ ਸਿੰਘ
ਮੰਡੀ ਪਟਿਆਲਾ ਪਹਿਲੇ, ਸੁਖਵੀਰ ਸਿੰਘ ਪਟਿਆਲਾ ਦੂਜੇ ਤੇ ਮਿਲਨਪ੍ਰੀਤ ਸਿੰਘ ਲੁਧਿਆਣਾ
ਤੀਜੇ ਸਥਾਨ 'ਤੇ ਰਹੇ। 19 ਸਾਲ ਤੋਂ ਘੱਟ ਦੇ ਮੁਕਾਬਲਿਆਂ ਵਿਚ ਸੁਰਿੰਦਰਪ੍ਰੀਤ ਸਿੰਘ
ਪਟਿਆਲਾ ਨੇ ਪਹਿਲਾ, ਜਸਕਰਨਜੀਤ ਸਿੰਘ ਲੁਧਿਆਣਾ ਨੇ ਦੂਜਾ ਅਤੇ ਗੁਰਨਾਦਵੀਰ ਸਿੰਘ ਨੇ
ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਏਅਰ ਪਿਸਟਲ ਦੇ 17 ਸਾਲ ਤੋਂ ਘੱਟ ਲੜਕਿਆਂ
ਦੇ ਮੁਕਾਬਲੇ ਵਿਚ ਰੀਤਪਾਲ ਸਿੰਘ ਪਟਿਆਲਾ ਪਹਿਲੇ, ਆਲਮਪ੍ਰੀਤ ਸਿੰਘ ਲੁਧਿਆਣਾ ਦੂਜੇ
ਅਤੇ ਅਨਹਦ ਮਾਨ ਜਲੰਧਰ ਤੀਜੇ ਸਥਾਨ 'ਤੇ ਰਹੇ। 19 ਸਾਲ ਤੋਂ ਘੱਟ ਦੇ ਮੁਕਾਬਲਿਆਂ
ਵਿਚ ਅੰਕ ਢਾਂਡਾ ਲੁਧਿਆਣਾ ਨੇ ਪਹਿਲਾ, ਅਤਿੰਦਰ ਸਿੰਘ ਗਰਚਾ ਲੁਧਿਆਣਾ ਨੇ ਦੂਜਾ ਅਤੇ
ਗੁਰਕਰਨ ਸਿੰਘ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ 19 ਸਾਲ ਤੋਂ ਘੱਟ
ਵਰਗ ਦੇ ਕਰਵਾਏ ਗਏ ਏਅਰ ਰਾਈਫ਼ਲ ਦੇ ਮੁਕਾਬਲੇ ਵਿਚ ਸੁਖਰਾਜ ਕੌਰ ਮੁਕਤਸਰ ਨੇ ਪਹਿਲਾ,
ਸੋਫ਼ੀਆ ਹੇਅਰ ਮੁਕਤਸਰ ਨੇ ਦੂਜਾ ਅਤੇ ਅਮਨਦੀਪ ਕੌਰ ਮੁਕਤਸਰ ਨੇ ਤੀਜਾ ਸਥਾਨ ਪ੍ਰਾਪਤ
ਕੀਤਾ। 17 ਸਾਲ ਤੋਂ ਘੱਟ ਦੇ ਮੁਕਾਬਲਿਆਂ ਵਿਚ ਜਸਮੀਨ ਧਾਦਲੀ ਪਟਿਆਲਾ ਨੇ ਪਹਿਲਾ,
ਚਿੱਤਸਿਮਰਨ ਮਾਨ ਜਲੰਧਰ ਨੇ ਦੂਜਾ ਤੇ ਸਿਮਰਨ ਕੌਰ ਮੁਕਤਸਰ ਨੇ ਤੀਜਾ ਸਥਾਨ ਹਾਸਲ
ਕੀਤਾ। ਇਸੇ ਤਰ੍ਹਾਂ ਏਅਰ ਪਿਸਟਲ ਦੇ 19 ਸਾਲ ਤੋਂ ਘੱਟ ਲੜਕੀਆਂ ਦੇ ਮੁਕਾਬਲੇ ਵਿਚ
ਕਿਰਨਦੀਪ ਕੌਰ ਮੁਕਤਸਰ ਨੇ ਪਹਿਲਾ, ਦਰਸ਼ਪ੍ਰੀਤ ਕੌਰ ਮੁਕਤਸਰ ਨੇ ਦੂਜਾ ਅਤੇ ਪੁਰਨੂਰ
ਗਰੇਵਾਲ ਲੁਧਿਆਣਾ ਨੇ ਤੀਜੇ ਸਥਾਨ ਪ੍ਰਾਪਤ ਕੀਤਾ। 17 ਤੋਂ ਘੱਟ ਦੇ ਮੁਕਾਬਲਿਆਂ ਵਿਚ
ਮਲਾਇਕਾ ਗੋਇਲ ਲੁਧਿਆਣਾ ਪਹਿਲੇ, ਕਿਰਨਜੋਤ ਕੌਰ ਮੁਕਤਸਰ ਦੂਜੇ ਅਤੇ ਸੰਦੀਪ ਕੌਰ
ਮੁਕਤਸਰ ਤੀਜੇ ਸਥਾਨ 'ਤੇ ਰਹੀ।
ਪੰਜਾਬ ਪੁਲਿਸ ਅਤੇ ਮੁਹਾਲੀ ਦੀਆਂ ਟੀਮਾਂ
ਬਣੀਆਂ ਚੈਂਪੀਅਨ
ਮਸਤੂਆਣਾ ਸਾਹਿਬ, 6 ਦਸੰਬਰ - 53ਵੀਂ ਪੰਜਾਬ ਰਾਜ ਸੀਨੀਅਰ ਵਾਲੀਬਾਲ
ਚੈਂਪੀਅਨਸ਼ਿਪ ਸਾਈ ਸੈਂਟਰ ਮਸਤੂਆਣਾ 'ਚ ਕਰਵਾਈ ਗਈ। ਮਰਦਾਂ ਦੇ ਫਾਈਨਲ ਮੁਕਾਬਲਿਆਂ
ਵਿਚੋਂ ਪੰਜਾਬ ਪੁਲਿਸ ਦੀ ਟੀਮ ਨੇ ਸੰਗਰੂਰ ਦੀ ਟੀਮ ਨੂੰ ਫਸਵੇ ਮੁਕਾਬਲੇ ਵਿਚੋਂ
ਪਛਾੜ ਕੇ ਚੈਂਪੀਅਨਸ਼ਿਪ 'ਤੇ ਕਬਜਾ ਕੀਤਾ। ਔਰਤਾਂ ਦੇ ਵਾਲੀਬਾਲ ਮੁਕਾਬਲਿਆਂ ਵਿਚੋਂ
ਮੁਹਾਲੀ ਨੇ ਲੁਧਿਆਣਾ ਨੂੰ ਹਰਾ ਕੇ ਚੈਂਪੀਅਨਸ਼ਿਪ ਜਿੱਤੀ। ਮਰਦਾਂ ਦੇ ਮੁਕਾਬਲਿਆਂ
ਵਿਚੋਂ ਸੰਗਰੂਰ ਨੇ ਦੂਜਾ ਤੇ ਬੀ.ਐਸ.ਐਫ. ਨੇ ਤੀਜਾ ਸਥਾਨ ਅਤੇ ਮਾਨਸਾ ਦੀ ਟੀਮ ਨੇ
ਚੌਥਾ ਸਥਾਨ ਪ੍ਰਾਪਤ ਕੀਤਾ। ਔਰਤਾਂ ਵਿਚ ਲੁਧਿਆਣਾ ਨੇ ਦੂਜਾ, ਮੁਕਤਸਰ ਨੇ ਤੀਜਾ ਅਤੇ
ਮੋਗਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
ਕਬੱਡੀ ਕੱਪ ਪਟਿਆਲਾ 6 ਫਰਵਰੀ ਤੋਂ
ਪਟਿਆਲਾ, 6 ਦਸੰਬਰ - 6-7 ਫਰਵਰੀ ਨੂੰ ਪਟਿਆਲਾ ਦੇ ਡੀ.ਐਮ.ਡਬਲਿਊ.
ਸਟੇਡੀਅਮ 'ਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਜੇਤੂ ਟੀਮ ਨੂੰ ਇਕ ਲੱਖ 1 ਹਜ਼ਾਰ
ਰੁਪਏ ਅਤੇ ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਦਾ ਨਕਦ ਇਨਾਮ ਦੇਣ ਦਾ ਫੈਸਲਾ ਕੀਤਾ
ਗਿਆ। ਪਹਿਲਾ ਇਨਾਮ ਕਿੰਗਜ਼ ਟਰਾਂਸਪੋਰਟ ਗੋਬਿੰਦਗੜ੍ਹ ਵੱਲੋਂ ਦਿੱਤਾ ਜਾਵੇਗਾ। ਇਸ
ਟੂਰਨਾਮੈਂਟ ਦੇ ਪਹਿਲੇ ਦਿਨ ਇਕ ਪਿੰਡ ਓਪਨ ਤੇ ਲੜਕੀਆਂ ਦੇ ਖੁੱਲ੍ਹੇ ਮੁਕਾਬਲੇ ਹੋਣਗੇ
ਜਦੋਂ ਕਿ ਦੂਸਰੇ ਦਿਨ ਚੋਟੀ ਦੀਆਂ 8 ਅਕੈਡਮੀਆਂ ਭਿੜਨਗੀਆਂ।
ਕਰਾਟੇ ਮੁਕਾਬਲਿਆਂ 'ਚ ਅੰਮ੍ਰਿਤਸਰ ਅੱਵਲ
ਅੰਮ੍ਰਿਤਸਰ, 6 ਦਸੰਬਰ - ਕਰਾਟੇ ਮੁਕਾਬਲਿਆਂ ਦੇ ਦੂਸਰੇ ਦਿਨ ਜ਼ਿਲ੍ਹਾ
ਅੰਮ੍ਰਿਤਸਰ ਦੇ ਖਿਡਾਰੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ। ਦੂਜਾ ਸਥਾਨ ਤਰਨ ਤਾਰਨ
ਤੇ ਤੀਜਾ ਸਥਾਨ ਲੁਧਿਆਣਾ ਜ਼ਿਲ੍ਹੇ ਨੇ ਹਾਸਿਲ ਕੀਤਾ।
ਆਸਟਰੇਲੀਆ ਦਾ ਚੈਂਪੀਅਨਜ਼ ਹਾਕੀ ਟਰਾਫ਼ੀ
'ਤੇ ਕਬਜ਼ਾ
ਲੁਧਿਆਣਾ, 6 ਦਸੰਬਰ - ਮੈਲਬੌਰਨ 'ਚ 33ਵੀਂ ਚੈਂਪੀਅਨਜ਼ ਹਾਕੀ ਟਰਾਫ਼ੀ
ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਅਸਟਰੇਲੀਆ ਨੇ ਜਰਮਨੀ ਨੂੰ 5-3 ਨਾਲ ਹਰਾ ਕੇ
10ਵੀਂ ਵਾਰ ਖ਼ਿਤਾਬੀ ਜਿੱਤ ਆਪਣੇ ਨਾਮ ਕੀਤੀ, ਜਦਕਿ ਕੋਰੀਆ ਨੇ ਹਾਲੈਂਡ ਨੂੰ 4-2
ਨਾਲ ਹਰਾ ਕੇ ਕਾਂਸ਼ੀ ਦਾ ਤਗਮਾ ਜਿੱਤਿਆ। ਸਪੇਨ ਨੇ ਇੰਗਲੈਂਡ ਨੂੰ 5-2 ਨਾਲ ਹਰਾ ਕੇ
ਪੰਜਵਾਂ ਸਥਾਨ ਹਾਸਿਲ ਕੀਤਾ।
ਪਿੰਡ ਘਵੱਦੀ ਦੀਆਂ ਸਾਲਾਨਾ ਖੇਡਾਂ ਸਮਾਪਤ
ਲੁਧਿਆਣਾ, 6 ਦਸੰਬਰ - ਪਿੰਡ ਘਵੱਦੀ 'ਚ ਸਾਲਾਨਾ ਖੇਡਾਂ ਕਰਵਾਈਆਂ ਗਈਆਂ।
ਹਾਕੀ ਦੇ ਫਾਈਨਲ ਮੁਕਾਬਲੇ ਵਿਚ ਲਾਲਾ ਲਾਜਪਤ ਰਾਏ ਹਾਕੀ ਕਲੱਬ ਢੁੱਡੀਕੇ ਨੇ ਗਿੱਲ
ਸਪੋਰਟਸ ਕਲੱਬ ਘਵੱਦੀ ਨੂੰ 4-2 ਨਾਲ ਹਰਾ ਕੇ ਖ਼ਿਤਾਬੀ ਜਿੱਤ ਅਤੇ 21 ਹਜ਼ਾਰ ਰੁਪਏ ਦਾ
ਨਗ਼ਦ ਇਨਾਮ ਜਿੱਤਿਆ। ਕਬੱਡੀ ਇਕ ਪਿੰਡ ਓਪਨ ਫਾਈਨਲ ਮੁਕਾਬਲੇ ਵਿਚ ਜਲਾਲਦੀਵਾਲ ਨੇ
ਘਵੱਦੀ ਨੂੰ 19-17 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਘਵੱਦੀ 70
ਕਿੱਲੋਂ ਵਿਚ ਜੱਸੜ ਨੇ ਕਾਉਂਕੇ ਕਲਾਂ ਨੂੰ ਹਰਾਇਆ, ਜਦ ਕਿ ਘਵੱਦੀ 62 ਕਿੱਲੋ ਦੇ
ਫਾਈਨਲ ਵਿਚ ਖੱਟੜਾ ਨੇ ਜੰਡ ਨੂੰ ਮਾਤ ਦਿੱਤੀ। ਘਵੱਦੀ ਸਪੋਰਟਸ ਕਲੱਬ ਨੂੰ 2 ਲੱਖ
ਰੁਪਏ ਦੀ ਗ੍ਰਾਂਟ, ਜਦਕਿ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਪਿੰਡ ਦੇ ਵਿਕਾਸ ਵਾਸਤੇ
5 ਲੱਖ, ਖੇਡਾਂ ਅਤੇ ਸਕੂਲ ਦੀ ਇਮਾਰਤ ਦੀ ਮੁਰੰਮਤ ਵਾਸਤੇ ਹੋਰ 2 ਲੱਖ ਰੁਪਏ ਦੀ
ਗ੍ਰਾਂਟ ਦਿੱਤੀ।
ਝੰਡੀ ਦੀ ਕੁਸ਼ਤੀ ਬਰਾਬਰ ਰਹੀ
ਡੇਹਲੋਂ, 6 ਦਸੰਬਰ - ਤਿੰਨ ਦਿਨਾਂ ਪੇਂਡੂ ਖੇਡ ਮੇਲਾ ਪਿੰਡ ਘਵੱਦੀ 'ਚ
ਕਰਵਾਇਆ ਗਿਆ। ਇਸ ਖੇਡ ਮੇਲੇ 'ਚ ਪੰਜਾਬ ਦੇ ਵੱਖ ਵੱਖ ਅਖਾੜਿਆਂ 'ਚੋਂ ਪੁੱਜੇ ਕੋਈ
200 ਦੇ ਕਰੀਬ ਪਹਿਲਵਾਨਾਂ ਦੇ ਦਿਲਕਸ਼ ਮੁਕਾਬਲਿਆਂ ਦੌਰਾਨ ਝੰਡੀ ਦੀ ਰੰਗਦਾਰ
ਟੈਲੀਵੀਜਨ, ਇੱਕ ਪੀਪਾ ਦੇਸੀ ਘਿਉ ਅਤੇ ਨਕਦ ਰਾਸ਼ੀ ਦੀ ਕੁਸ਼ਤੀ ਧਰਮਿੰਦਰ ਆਲਮਗੀਰ ਅਤੇ
ਸਤਿੰਦਰ ਮੋਹਾਲੀ 'ਚ ਬਰਾਬਰੀ ਤੇ ਖਤਮ ਹੋਈ। 7100 ਰੁ: ਦੇ ਇਨਾਮੀ ਦੂਜੀ ਕੁਸ਼ਤੀ
ਕ੍ਰਿਸ਼ਨ ਖੰਨਾਂ ਨੇ ਸਨੀ ਰਣੀਆਂ ਨੂੰ ਹਰਾ ਕੇ ਜਿੱਤੀ ਅਤੇ ਤੀਸਰੀ 5100 ਰੁ: ਦੀ
ਇਨਾਮੀ ਕੁਸ਼ਤੀ ਸਤਿੰਦਰ ਨਾਰਗੰਵਾਲ ਨੇ ਕਾਕਾ ਮੁਸ਼ਕਾਬਾਦ ਨੂੰ ਹਰਾ ਕੇ ਜਿੱਤੀ।
ਵਿਸ਼ਵ ਕੱਪ ਫੁੱਟਬਾਲ ਮੁਕਾਬਲਿਆਂ ਲਈ
ਗਰੁੱਪਾਂ ਦਾ ਐਲਾਨ
ਕੇਪਟਾਊਨ, 5 ਦਸੰਬਰ - ਫੁੱਟਬਾਲ ਵਿਸ਼ਵ ਕੱਪ ਜੋ ਕਿ 2010 'ਚ ਦੱਖਣੀ ਅਫ਼ਰੀਕਾ
'ਚ ਕਰਵਾਇਆ ਜਾ ਰਿਹਾ ਹੈ। ਇਸ ਵਿਚ ਹਿੱਸਾ ਲੈਣ ਵਾਲੀਆਂ 32 ਟੀਮਾਂ ਦੇ ਗਰੁੱਪਾਂ ਦਾ
ਐਲਾਨ ਕਰ ਦਿੱਤਾ ਗਿਆ ਹੈ। ਮੇਜ਼ਬਾਨ ਦੱਖਣੀ ਅਫਰੀਕਾ ਨੂੰ ਬੇਹੱਦ ਔਖੇ ਸਮਝੇ ਜਾਂਦੇ
ਗਰੁੱਪ 'ਏ' 'ਚ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ 11 ਜੂਨ, 2010 ਨੂੰ ਵਿਸ਼ਵ ਕੱਪ
ਦਾ ਪਹਿਲਾ ਮੈਚ ਜੋਹਾਨਸਬਰਗ (ਦੱਖਣੀ ਅਫਰੀਕਾ) ਵਿਖੇ ਖੇਡਿਆ ਜਾਵੇਗਾ। ਬਣਾਏ ਗਏ
ਗਰੁੱਪਾਂ ਦਾ ਵੇਰਵਾ ਇਸ ਪ੍ਰਕਾਰ ਹੈ-
ਗਰੁੱਪ 'ਏ' ਦੱਖਣੀ ਅਫਰੀਕਾ, ਮੈਕਸੀਕੋ, ਉਰੂਗਏ, ਫਰਾਂਸ।
ਗਰੁੱਪ 'ਬੀ' ਅਰਜਨਟੀਨਾ, ਨਾਈਜ਼ੀਰੀਆ, ਦੱਖਣੀ ਕੋਰੀਆ, ਗਰੀਸ।
ਗਰੁੱਪ 'ਸੀ' ਇੰਗਲੈਂਡ, ਅਮਰੀਕਾ, ਅਲਜੀਰੀਆ, ਸਲੋਵੇਨੀਆ।
ਗਰੁੱਪ 'ਡੀ' ਜਰਮਨੀ, ਆਸਟਰੇਲੀਆ, ਸਰਬੀਆ, ਘਾਨਾ।
ਗਰੁੱਪ 'ਈ' ਹਾਲੈਂਡ, ਡੈਨਮਾਰਕ, ਜਾਪਾਨ, ਕੈਮਰੂਨ।
ਗਰੁੱਪ 'ਐੱਫ' ਇਟਲੀ, ਪਰਾਗਵੇ, ਨਿਊਜ਼ੀਲੈਂਡ, ਸਲੋਵਾਕੀਆ।
ਗਰੁੱਪ 'ਜੀ' ਬਰਾਜ਼ੀਲ, ਉੱਤਰ ਕੋਰੀਆ, ਆਈਵਰੀ ਕੋਸਟ, ਪੁਰਤਗਾਲ।
ਗਰੁੱਪ 'ਐੱਚ' ਸਪੇਨ, ਸਵਿਟਜ਼ਰਲੈਂਡ, ਹੋਂਡੂਰਸ, ਚਿੱਲੀ।
ਜਗਰਾਉਂ ਕਬੱਡੀ ਕੱਪ ਸਮਾਪਤ
ਜਗਰਾਉਂ, 5 ਦਸੰਬਰ - ਜਗਰਾਉਂ ਕਬੱਡੀ ਕੱਪ ਜਗਦੇਵ ਸਿੰਘ ਉਪਲ ਦੀ ਯਾਦ 'ਚ
ਕਰਵਾਇਆ ਗਿਆ। ਇਸ ਕਬੱਡੀ ਕੱਪ 'ਚ ਕਬੱਡੀ ਆਲ ਓਪਨ ਦਾ ਪਹਿਲਾ ਇਕ ਲੱਖ ਰੁਪਏ ਦਾ
ਇਨਾਮ ਮੀਰੀ-ਪੀਰੀ ਸਪੋਰਟਸ ਕਲੱਬ ਕਪੂਰਥਲਾ ਨੇ ਜਿੱਤਿਆ। ਅੰਬੀ ਹਠੂਰ ਕਲੱਬ ਮੋਗਾ ਦੀ
ਟੀਮ ਦੂਸਰੇ ਸਥਾਨ 'ਤੇ ਰਹੀ। ਕਬੱਡੀ ਪਿੰਡ ਵਾਰ ਓਪਨ ਦੇ ਮੁਕਾਬਲੇ 'ਚ ਰਾਣਾ ਕਲੱਬ
ਦੌਧਰ ਦੀ ਟੀਮ ਪਹਿਲੇ ਅਤੇ ਪਿੰਡ ਮਲਕ ਦੀ ਟੀਮ ਦੂਸਰੇ ਸਥਾਨ 'ਤੇ ਰਹੀ।
ਪੰਜਾਬ ਰਾਜ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ
ਮਸਤੂਆਣਾ ਸਾਹਿਬ, 4 ਦਸੰਬਰ - ਪੰਜਾਬ ਰਾਜ ਸੀਨੀਅਰ ਵਾਲੀਬਾਲ ਚੈਂਪੀਅਨਸ਼ਿਪ
ਮਸਤੂਆਣਾ ਦੇ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ ਸੈਂਟਰ) ਦੀ ਗਰਾਊਂਡ 'ਚ ਕਰਵਾਈ ਜਾ
ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੇ 20 ਜਿਲ੍ਹਿਆਂ ਦੀਆਂ ਵਾਲੀਬਾਲ ਟੀਮਾਂ
ਤੋਂ ਇਲਾਵਾ ਪੰਜਾਬ ਰਾਜ ਬਿਜਲੀ ਬੋਰਡ, ਪੰਜਾਬ ਪੁਲਸ ਅਤੇ ਬੀ.ਐਸ.ਐਫ. ਦੀਆਂ ਟੀਮਾਂ
ਨੇ ਭਾਗ ਲਿਆ। ਉਦਘਾਟਨ ਪੰਜਾਬ ਰਾਜ ਬਿਜਲੀ ਬੋਰਡ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ
ਦਲਜੀਤਇੰਦਰਪਾਲ ਸਿੰਘ ਗਰੇਵਾਲ ਨੇ ਕੀਤਾ। ਲੜਕਿਆਂ ਦੇ ਹੋਏ ਵਾਲੀਬਾਲ ਮੁਕਾਬਲਿਆਂ
ਵਿਚ ਮੁਹਾਲੀ ਨੇ ਬਠਿੰਡਾ ਨੂੰ 2-0 ਨਾਲ, ਪਟਿਆਲਾ ਨੇ ਫਰੀਦਕੋਟ ਨੂੰ 2-0 ਨਾਲ,
ਅੰਮ੍ਰਿਤਸਰ ਨੇ ਲੁਧਿਆਣਾ ਨੂੰ 2-0 ਨਾਲ ਮਾਨਸਾ ਨੇ ਫਿਰੋਜਪੁਰ ਨੂੰ 2-0 ਨਾਲ,
ਪੰਜਾਬ ਰਾਜ ਬਿਜਲੀ ਬੋਰਡ ਦੀ ਟੀਮ ਨੂੰ ਮੁਕਤਸਰ ਨੂੰ 2-0 ਨਾਲ, ਜਲੰਧਰ ਨੇ
ਹੁਸ਼ਿਆਰਪੁਰ ਨੂੰ 2-0 ਨਾਲ, ਸੰਗਰੂਰ ਨੇ ਨਵਾਂ ਸ਼ਹਿਰ ਨੂੰ 2-0 ਨਾਲ ਹਰਾ ਕਿ ਅਗਲੇ
ਦੌਰ ਵਿਚ ਪ੍ਰਵੇਸ਼ ਕੀਤਾ। ਲੜਕੀਆਂ ਦੇ ਹੋਏ ਵਾਲੀਬਾਲ ਮੁਕਾਬਲਿਆਂ ਵਿਚ ਨਵਾਂ ਸ਼ਹਿਰ
ਨੇ ਫਿਰੋਜ਼ਪੁਰ ਨੂੰ 2-0 ਨਾਲ, ਤਰਨਤਾਰਨ ਨੇ ਬਠਿੰਡਾ ਨੂੰ 2-0 ਨਾਲ, ਮੁਕਤਸਰ ਨੇ
ਮਾਨਸਾ ਨੂੰ 2-0 ਨਾਲ, ਮੁਹਾਲੀ ਨੇ
ਪਟਿਆਲਾ ਨੂੰ 2-0 ਨਾਲ ਅਤੇ ਮੋਗਾ ਨੇ ਬਰਨਾਲਾ ਨੂੰ ਹਰਾ ਕਿ ਸੈਮੀਫਾਇਲ ਵਿਚ ਪ੍ਰਵੇਸ਼
ਕੀਤਾ।
28ਵੀਂ ਨੈਸ਼ਨਲ ਸ਼ੂਟਿੰਗ ਬਾਲ ਚੈਂਪੀਅਨਸ਼ਿਪ
'ਚ ਪੰਜਾਬ ਦੀ ਬੱਲੇ ਬੱਲੇ
ਕੋਟਕਪੂਰਾ, 4 ਦਸੰਬਰ - 27 ਤੋਂ 30 ਨਵੰਬਰ ਤੱਕ ਹਰਿਆਣੇ ਦੇ ਸ਼ਹਿਰ ਝੱਜਰ
'ਚ 28ਵੀਂ ਨੈਸ਼ਨਲ ਸ਼ੂਟਿੰਗ ਬਾਲ ਚੈਂਪੀਅਨਸ਼ਿਪ ਕਰਵਾਈ ਗਈ। ਇਸ ਮੌਕੇ ਭਾਰਤ ਦੇ
ਵੱਖ-ਵੱਖ ਰਾਜਾਂ ਦੇ 1500 ਲੜਕੇ, ਲੜਕੀਆਂ ਨੇ ਸ਼ਮੂਲੀਅਤ ਕੀਤੀ। ਫ਼ਾਈਨਲ ਨਤੀਜਿਆਂ
ਵਿਚ ਸੀਨੀਅਰ ਲੜਕਿਆਂ ਵਿਚੋਂ ਆਲ ਇੰਡੀਆ ਮੈਡੀਕਲ ਸਾਇੰਸਜ਼ ਦਿੱਲੀ ਨੇ ਪਹਿਲਾ,
ਰਾਜਸਥਾਨ ਨੇ ਦੂਜਾ ਅਤੇ ਪੰਜਾਬ ਨੇ ਤੀਜਾ ਸਥਾਨ ਹਾਸਲ ਕੀਤਾ। ਸੀਨੀਅਰ ਲੜਕੀਆਂ 'ਚ
ਮੱਧ ਪ੍ਰਦੇਸ਼ ਪਹਿਲੇ ਅਤੇ ਪੰਜਾਬ ਦੂਜੇ ਸਥਾਨ 'ਤੇ ਰਿਹਾ। ਜੂਨੀਅਰ ਲੜਕਿਆਂ ਵਿਚੋਂ
ਪੰਜਾਬ ਨੇ ਪਹਿਲਾ ਅਤੇ ਮੱਧ ਪ੍ਰਦੇਸ਼ ਨੇ ਦੂਜਾ ਸਥਾਨ ਹਾਸਲ ਕੀਤਾ। ਸੀਨੀਅਰ ਵਿੰਗ ਦੇ
ਲੜਕਿਆਂ ਵਿਚੋਂ ਪੰਜਾਬ ਦੀ ਟੀਮ ਦੇ ਬਿਕਰਮਜੀਤ ਸਿੰਘ ਵਿੱਕੀ ਅਤੇ ਬਲਰਾਜ ਸਿੰਘ ਬਲੀ
ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਸੀਨੀਅਰ ਲੜਕੀਆਂ ਵਿਚੋਂ ਸੰਦੀਪ ਕੌਰ ਪਿੰਡ ਭੋਖੜਾ
(ਬਠਿੰਡਾ) ਨੂੰ ਆਲ ਇੰਡੀਆ ਦੀ ਉੱਤਮ ਖਿਡਾਰਨ ਐਲਾਨਿਆ ਗਿਆ ਤੇ ਉਸ ਨੂੰ ਨਕਦ ਇਨਾਮ
ਦੇ ਕੇ ਸਨਮਾਨਿਤ ਕੀਤਾ ਗਿਆ।
ਉਤਰ ਪੂਰਬੀ ਜ਼ੋਨ ਅੰਤਰ ਯੂਨੀਵਰਸਿਟੀ ਹਾਕੀ
(ਇਸਤੀਆਂ) ਚੈਂਪੀਅਨਸ਼ਿਪ
ਅੰਮ੍ਰਿਤਸਰ, 4 ਦਸੰਬਰ - ਉਤਰ ਪੂਰਬੀ ਜ਼ੋਨ ਅੰਤਰ ਯੂਨੀਵਰਸਿਟੀ ਹਾਕੀ (ਇਸਤਰੀਆਂ)
ਚੈਂਪੀਅਨਸ਼ਿਪ ਗੁਰੂ ਹਰਗੋਬਿੰਦ ਹਾਕੀ ਸਟੇਡੀਅਮ 'ਚ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ
ਵਿਚ ਮੇਜ਼ਬਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਕੁਰਕਸ਼ੇਤਰ ਯੂਨੀਵਰਸਿਟੀ ਦੀਆਂ ਟੀਮਾਂ
ਨੇ ਦੂਜੇ ਦਿਨ ਵੀ ਆਪੋ-ਆਪਣੇ ਲੀਗ ਮੈਚ ਜਿੱਤ ਲਏ। ਕੁਰਕਸ਼ੇਤਰ ਯੂਨੀਵਰਸਿਟੀ ਨੇ ਆਪਣੇ
ਦੂਜੇ ਲੀਗ ਮੈਚ ਵਿਚ ਐਮ. ਡੀ. ਯੂ. ਰੋਹਤਕ ਨੂੰ 1-8 ਗੋਲਾਂ ਨਾਲ ਹਰਾਇਆ। ਦੂਜੇ ਪਾਸੇ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ ਦੂਜੇ ਲੀਗ ਮੈਚ ਵਿਚ ਤਕੜੇ ਮੁਕਾਬਲੇ ਵਿਚ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ 3-2 ਗੋਲਾਂ ਨਾਲ ਹਰਾਇਆ। ਚੈਂਪੀਅਨਸ਼ਿਪ ਦੇ
ਆਖਰੀ ਦਿਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਮੈਚ ਐਮ.ਡੀ.ਯੂ. ਰੋਹਤਕ ਅਤੇ ਗੁਰੂ
ਨਾਨਕ ਦੇਵ ਯੂਨੀਵਰਸਿਟੀ ਦਾ ਮੈਚ ਕੁਰਕਸ਼ੇਤਰ ਯੂਨੀਵਰਸਿਟੀ ਨਾਲ
ਹੋਵੇਗਾ।
ਕੌਮੀ ਯੂਥ ਮਹਿਲਾ ਮੁੱਕੇਬਾਜ਼ੀ
ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੀ ਪੰਜਾਬ ਦੀ ਟੀਮ
ਪਟਿਆਲਾ, 3 ਦਸੰਬਰ - ਕੌਮੀ ਯੂਥ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਆਈਜ਼ੋਲ (ਮਿਜ਼ੋਰਮ)
'ਚ 7 ਤੋਂ 11 ਦਸੰਬਰ ਤੱਕ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ
ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਿਚ ਪੰਜਾਬ ਦੇ ਖਿਡਾਰੀ ਕੋਚ ਕਰਮ ਸਿੰਘ ਸੰਗਰੂਰ,
ਲਕਸ਼ਮੀ ਗੁਰਦਾਸਪੁਰ ਤੇ
ਮੀਨਾਕਸ਼ੀ ਪਟਿਆਲਾ ਦੀ ਅਗਵਾਈ 'ਚ 11 ਮੈਂਬਰੀ ਟੀਮ ਇਸ ਟੂਰਨਾਮੈਂਟ 'ਚ ਪੰਜਾਬ ਦੀ
ਪ੍ਰਤੀਨਿਧਤਾ ਕਰੇਗੀ। ਇਸ ਟੀਮ 'ਚ ਹਰਪ੍ਰੀਤ ਕੌਰ ਗੁਰਦਾਸਪੁਰ 46 ਕਿਲੋ, ਮਰੀਅਮ
ਮਾਲੇਰਕੋਟਲਾ 48 ਕਿਲੋ, ਸੰਦੀਪ ਕੌਰ ਗੁਰਦਾਸਪੁਰ 54 ਕਿਲੋ, ਸੰਦੀਪ ਕੌਰ ਗੁਰਦਾਸਪੁਰ
58 ਕਿਲੋ, ਮੋਨਿਕਾ ਸੌਣ ਪਟਿਆਲਾ 60 ਕਿਲੋ, ਸੁਪਿੰਦਰਪਾਲ ਕੌਰ ਮੁਕਤਸਰ 75 ਕਿਲੋ,
ਸ਼ਬਨਮ ਖਾਨ ਅੰਮ੍ਰਿਤਸਰ 81 ਕਿਲੋ ਤੇ ਜੈਸਮੀਨ ਪਟਿਆਲਾ +81 ਕਿਲੋ ਸ਼ਾਮਿਲ ਹਨ।
ਕੌਮੀ ਮੁੱਕੇਬਾਜ਼ੀ ਫੈਡਰੇਸ਼ਨ ਕੱਪ 'ਚ
ਪੰਜਾਬਣਾਂ ਦੀ ਸਰਦਾਰੀ
ਪਟਿਆਲਾ, 3 ਦਸੰਬਰ - ਕੌਮੀ ਮੁੱਕੇਬਾਜ਼ੀ ਮਹਿਲਾ ਫੈਡਰੇਸ਼ਨ ਕੱਪ ਜੋ ਕਿ
ਨੈਣੀਤਾਲ 'ਚ ਕਰਵਾਇਆ ਗਿਆ। ਇਸ ਵਿਚ ਪੰਜਾਬ ਦੀ ਟੀਮ ਨੇ ਇਕ ਸੋਨ, ਤਿੰਨ ਚਾਂਦੀ ਤੇ
4 ਕਾਂਸੀ ਦੇ ਤਗਮੇ ਜਿੱਤ ਕੇ ਦੇਸ਼ ਭਰ 'ਚੋਂ ਦੂਸਰੇ ਸਥਾਨ 'ਤੇ ਰਹਿਣ ਦਾ ਮਾਣ
ਪ੍ਰਾਪਤ ਕੀਤਾ। ਇਸ ਚੈਂਪੀਅਨਸ਼ਿਪ 'ਚ ਹਰਿਆਣਾ 22 ਅੰਕਾਂ ਨਾਲ ਪਹਿਲੇ, ਪੰਜਾਬ 18
ਅੰਕਾਂ ਨਾਲ ਦੂਸਰੇ ਅਤੇ ਉਤਰਾਖੰਡ 14 ਅੰਕਾਂ ਨਾਲ ਤੀਸਰੇ ਸਥਾਨ 'ਤੇ ਰਿਹਾ। ਇਸ
ਟੂਰਨਾਮੈਂਟ 'ਚ ਪੰਜਾਬ ਦੀ ਪ੍ਰੀਤੀ ਮਹਿਰਾ ਜਲੰਧਰ ਨੇ 54 ਕਿਲੋ ਵਰਗ 'ਚ ਸੋਨ,
ਗੁਰਪ੍ਰੀਤ ਕੌਰ ਪਟਿਆਲਾ ਨੇ 51 ਕਿਲੋ, ਰੇਨੂੰ ਬਾਲਾ ਗੁਰਦਾਸਪੁਰ ਨੇ +81 ਕਿਲੋ 'ਚ
ਅਤੇ ਅਨੀਤਾ ਰਾਣੀ ਐਸ.ਟੀ.ਸੀ. ਪਟਿਆਲਾ ਨੇ 69 ਕਿਲੋ 'ਚ ਚਾਂਦੀ, ਰਜਨੀ ਸੰਗਰੂਰ ਨੇ
64 ਕਿਲੋ, ਅੰਕਿਤਾ ਨੰਦਾ ਜਲੰਧਰ ਨੇ 51 ਕਿਲੋ, ਹਰਕੀਰਤ ਕੌਰ ਪੰਜਾਬ ਪੁਲਿਸ ਨੇ 46
ਕਿਲੋ ਤੇ ਸੰਦੀਪ ਕੌਰ ਬਠਿੰਡਾ ਨੇ 75 ਕਿਲੋ ਵਰਗ 'ਚ ਕਾਂਸੀ ਦੇ ਤਗਮੇ ਜਿੱਤੇ।
26ਵੀਂ ਪੰਜਾਬ ਰਾਜ ਜੂਨੀਅਰ ਵਾਲੀਬਾਲ
ਚੈਂਪੀਅਨਸ਼ਿਪ 8 ਤੋਂ
ਬਠਿੰਡਾ, 3 ਦਸੰਬਰ - ਪਿੰਡ ਕੋਟਸ਼ਮੀਰ ਵਿਚ 8 ਦਸੰਬਰ ਨੂੰ 26ਵੀਂ ਪੰਜਾਬ
ਰਾਜ ਜੂਨੀਅਰ ਵਾਲੀਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਲੜਕੇ-ਲੜਕੀਆਂ ਦੀ
ਤਿੰਨ ਦਿਨਾਂ ਚੈਂਪੀਅਨਸ਼ਿਪ ਦਾ ਉਦਘਾਟਨ ਜਗਦੀਪ ਸਿੰਘ ਨਕੱਈ ਸੰਸਦੀ ਸਕੱਤਰ ਪੰਜਾਬ
ਕਰਨਗੇ ਅਤੇ ਆਖਰੀ ਦਿਨ ਇਨਾਮਾਂ ਦੀ ਵੰਡ ਸ: ਸਿਕੰਦਰ ਸਿੰਘ ਮਲੂਕਾ ਸਾਬਕਾ ਸਿੰਚਾਈ
ਮੰਤਰੀ ਕਰਨਗੇ। ਖਿਡਾਰੀਆਂ ਦੀ ਰਿਹਾਇਸ਼ ਤੇ ਖਾਣ ਪੀਣ ਦੇ ਢੁਕਵੇਂ ਪ੍ਰਬੰਧ ਕੀਤੇ ਗਏ
ਹਨ। ਇਸ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੀ ਬਠਿੰਡਾ ਦੇ ਲੜਕੇ-ਲੜਕੀਆਂ ਦੀਆਂ ਟੀਮਾਂ
ਦੀ ਚੋਣ ਕਰ ਲਈ ਗਈ ਹੈ।
ਹਾਕੀ ਚੈਂਪੀਅਨਸ਼ਿਪ 'ਚ ਖਾਲਸਾ ਕਾਲਜ
ਜਲੰਧਰ ਜੇਤੂ
ਜਲੰਧਰ, 3 ਦਸੰਬਰ - ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਗੁਰੂ ਨਾਨਕ ਦੇਵ
ਯੂਨੀਵਰਸਿਟੀ ਦੇ ਅੰਤਰ-ਕਾਲਜ ਮੁਕਾਬਲਿਆਂ ਵਿਚ ਹਾਕੀ ਚੈਂਪੀਅਨਸ਼ਿਪ ਜਿੱਤੀ। ਕਾਲਜ
ਟੀਮ ਨੇ ਡੀ. ਏ. ਵੀ. ਕਾਲਜ ਜਲੰਧਰ, ਡੀ. ਏ. ਵੀ. ਕਾਲਜ ਨਕੋਦਰ ਅਤੇ ਖਾਲਸਾ ਕਾਲਜ
ਅੰਮ੍ਰਿਤਸਰ ਨੂੰ ਹਰਾ ਕੇ ਇਹ ਚੈਂਪੀਅਨਸ਼ਿਪ ਪ੍ਰਾਪਤ ਕੀਤੀ ਹੈ। ਕਾਲਜ ਨੇ ਹੁਣ ਤੱਕ
ਹੋਏ 20 ਅੰਤਰ-ਕਾਲਜ ਮੁਕਾਬਲਿਆਂ ਵਿਚੋਂ ਵੱਖ-ਵੱਖ ਖੇਡ ਮੁਕਾਬਲਿਆਂ ਕਰਾਸ ਕੰਟਰੀ,
ਰੱਸਾ-ਕਸ਼ੀ, ਤਾਈਕਵਾਂਡੋ, ਖੋ-ਖੋ, ਵਾਲੀਬਾਲ, ਵਾਟਰ ਪੋਲੋ, ਤੈਰਾਕੀ, ਟੇਬਲ ਟੈਨਿਸ,
ਕਾਈਕਿੰਗ ਅਤੇ ਹਾਕੀ ਵਿਚ ਪਹਿਲਾ ਸਥਾਨ, ਕਬੱਡੀ (ਪੰਜਾਬ ਸਟਾਇਲ), ਰੋਇੰਗ,
ਸਾਇਕਲਿੰਗ, ਬਾਸਕਿਟਬਾਲ ਕਨੋਇੰਗ, ਬੈਡਮਿੰਟਨ, ਨੈੱਟ ਬਾਲ, ਬਾਕਸਿੰਗ ਵਿਚ ਦੂਸਰਾ ਅਤੇ
ਚੈੱਕ ਵਿਚ ਕਬੱਡੀ (ਨੈਸ਼ਨਲ ਸਟਾਈਲ) 'ਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਕੁੱਲ
39 ਖੇਡਾਂ ਵਿਚ ਹਿੱਸਾ ਲੈ ਰਿਹਾ ਹੈ। 19 ਖੇਡਾਂ ਦੇ ਅੰਤਰ-ਕਾਲਜ ਮੁਕਾਬਲੇ ਅਜੇ ਹੋਣੇ
ਬਾਕੀ ਹਨ।
ਨੈਸ਼ਨਲ ਮਹਿਲਾ ਖੇਡ ਫੈਸਟੀਵਲ ਲਾਅਨ ਟੈਨਿਸ
ਟੂਰਨਾਮੈਂਟ ਲਈ ਟ੍ਰਾਇਲ 5 ਨੂੰ
ਜਲੰਧਰ, 2 ਦਸੰਬਰ -16 ਤੋਂ 19 ਦਸੰਬਰ ਤੱਕ ਚੇਨਈ ਤਾਮਿਲਨਾਡੂ 'ਚ ਨੈਸ਼ਨਲ
ਮਹਿਲਾ ਖੇਡ ਫੈਸਟੀਵਲ ਲਾਅਨ ਟੈਨਿਸ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਵਿਚ
ਹਿੱਸਾ ਲੈਣ ਵਾਲੀ ਪੰਜਾਬ ਟੀਮ ਦੇ ਚੋਣ ਟਰਾਇਲ 5 ਦਸੰਬਰ ਨੂੰ ਸਵੇਰੇ 9 ਵਜੇ ਟੈਨਿਸ
ਸੈਂਟਰ ਬਰਲਟਨ ਪਾਰਕ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ।
ਪੰਜਾਬ ਦਾ ਅਸ਼ੋਕ ਪਾਤਰਾ ਜੇਤੂ
ਜਲੰਧਰ, 2 ਦਸੰਬਰ - ਪਿਛਲੇ ਦਿਨੀਂ 23ਵੀਂ ਮਲੇਸ਼ੀਆ ਇੰਟਰਨੈਸ਼ਨਲ ਓਪਨ ਮਾਸਟਰ
ਅਥਲੈਟਿਕਸ ਚੈਂਪੀਅਨਸ਼ਿਪ ਮਲੇਸ਼ੀਆ ਦੇ ਸ਼ਹਿਰ ਇਪਰੋ 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ
ਵਿਚੋਂ ਪੰਜਾਬ ਦੇ ਅਸ਼ੋਕ ਪਤਾਰਾ ਨੇ ਜੈਵੇਇਨ ਥ੍ਰੋ ਦੇ ਮੁਕਾਬਲੇ ਵਿਚੋਂ 32.60 ਮੀਟਰ
ਨਾਲ ਚਾਂਦੀ ਦਾ ਤਗਮਾ ਹਾਸਿਲ ਕੀਤਾ ਤੇ ਸ਼ਾਟਪੁਟ ਮੁਕਾਬਲੇ ਵਿਚੋਂ ਚੌਥੀ ਪੁਜ਼ੀਸ਼ਨ
ਹਾਸਿਲ ਕੀਤੀ।
30ਵੀਂ ਪੰਜਾਬ ਮਾਸਟਰ ਐਥਲੀਟ ਮੀਟ 'ਚ
ਪਤੀ-ਪਤਨੀ ਨੇ 6 ਸੋਨ ਤਗਮੇ ਜਿੱਤੇ
ਫ਼ਿਰੋਜ਼ਪੁਰ, 2 ਦਸੰਬਰ - 30ਵੀਂ ਪੰਜਾਬ ਮਾਸਟਰ ਐਥਲੀਟ ਮੀਟ ਮਸਤੂਆਣਾ 'ਚ
ਕਰਵਾਈ ਗਈ। ਇਸ ਐਥਲੀਟ ਮੀਟ ਵਿਚ ਜਗੀਰ ਸਿੰਘ ਅਤੇ ਸੁਰਿੰਦਰ ਕੌਰ ਦੋਵੇਂ ਪਤੀ-ਪਤਨੀ
ਨੇ ਵੱਖ-ਵੱਖ ਖੇਡ ਵਰਗਾਂ ਵਿਚ ਸੋਨੇ ਦੇ ਮੈਡਲ ਹਾਸਲ ਕਰਕੇ ਦਸ ਦਿੱਤਾ ਹੈ ਕਿ ਉਹ
ਭਾਰਤ ਦੇ ਸਭ ਤੋਂ ਵਧੀਆ ਪਿੰਡ ਨੂਰਪੁਰ ਸੇਠਾਂ ਦੇ ਵਸਨੀਕ ਹਨ। ਉਨ੍ਹਾਂ 80 ਸਾਲਾ
ਵਰਗ ਵਿਚ 5 ਕਿਲੋਮੀਟਰ ਦੌੜ ਪੈਦਲ ਤੁਰਨ ਵਿਚ ਸੋਨੇ ਦਾ ਮੈਡਲ, 400 ਅਤੇ 800 ਮੀਟਰ
ਦੌੜ ਵਿਚ ਸੋਨੇ ਦਾ ਮੈਡਲ ਜਿੱਤੇ ਹਨ। ਇਸੇ ਤਰ੍ਹਾਂ ਸੁਰਿੰਦਰ ਕੌਰ ਨੇ 55 ਸਾਲ ਉਮਰ
ਵਰਗ ਵਿਚ 5 ਕਿਲੋਮੀਟਰ ਪੈਦਲ ਤੁਰਨ ਵਿਚ ਸੋਨੇ ਦਾ ਮੈਡਲ, 400 ਅਤੇ 800 ਮੀਟਰ ਦੌੜ
ਵਿਚ ਸੋਨੇ ਦੇ ਮੈਡਲ ਜਿੱਤੇ ਹਨ। ਉਨ੍ਹਾਂ ਪਹਿਲੀ ਵਾਰੀ ਪੰਜਾਬ ਵੈਟਰਨਸ ਐਥਲੈਟਿਕ
ਮੀਟ ਵਿਚ ਪਹਿਲੀ ਵਾਰ ਭਾਗ ਲਿਆ ਤੇ ਤੀਜਾ ਸਥਾਨ ਹਾਸਲ ਕੀਤਾ। ਉਸ ਤੋਂ ਬਾਅਦ 29ਵੀਂ
ਪੰਜਾਬ ਮਾਸਟਰ ਐਥਲੀਟ ਮੀਟ ਸੰਗਰੂਰ ਵਿਚ ਭਾਗ ਲੈ ਕੇ 5 ਕਿਲੋਮੀਟਰ ਪੈਦਲ ਤੁਰਨ ਅਤੇ
500 ਮੀਟਰ ਦੌੜ ਵਿਚ ਗੋਲਡ ਮੈਡਲ ਜਿੱਤੇ। ਇਸੇ ਤਰ੍ਹਾਂ 30ਵੀਂ ਨੈਸ਼ਨਲ ਐਥਲੈਟਿਕ
ਚੈਂਪੀਅਨਸ਼ਿਪ ਹਿਸਾਰ ਵਿਚ 5 ਕਿਲੋਮੀਟਰ ਪੈਦਲ ਤੁਰਨ ਵਿਚ ਪਹਿਲਾ ਅਤੇ 800 ਮੀਟਰ ਦੌੜ
ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਤੀਸਰੀਆਂ ਆਈ.ਆਰ.ਬੀ ਖੇਡਾਂ ਸ਼ੁਰੂ
ਸੰਗਰੂਰ, 2 ਦਸੰਬਰ -ਲੱਡਾ ਕੋਠੀ 'ਚ ਤੀਸਰੀਆਂ ਆਈ.ਆਰ.ਬੀ ਖੇਡਾਂ ਕਰਵਾਈਆਂ
ਜਾ ਰਹੀਆਂ ਹਨ। ਇਨ੍ਹਾਂ ਦਾ ਉਦਘਾਟਨ ਸ: ਪਰਮਜੀਤ ਸਿੰਘ ਗਰੇਵਾਲ ਡੀ.ਆਈ.ਜੀ ਇੰਡੀਅਨ
ਰਿਜ਼ਰਵ ਬਟਾਲੀਅਨ ਵੱਲੋਂ ਕੀਤਾ ਗਿਆ। 3 ਦਸੰਬਰ ਨੂੰ ਖੇਡਾਂ ਦੇ ਸਮਾਪਤੀ ਸਮਾਰੋਹ ਸਮੇਂ
ਇਨਾਮ ਵੰਡ ਦੀ ਰਸਮ ਸ੍ਰੀ ਆਰ.ਪੀ.ਮੀਨਾ ਆਈ.ਜੀ ਕਰਨਗੇ। ਉਸ ਮੌਕੇ ਜਵਾਨਾਂ ਦੇ ਬੱਚੇ
ਅਤੇ ਔਰਤਾਂ ਦੀਆਂ ਖੇਡਾਂ ਵੀ ਕਰਵਾਈਆਂ ਜਾਣਗੀਆਂ।
ਅੰਤਰ ਕਾਲਜ ਟੂਰਨਾਮੈਂਟ 'ਚ ਲਾਂਡਰਾਂ
ਸੰਸਥਾਵਾਂ ਜੇਤੂ
ਅਜੀਤ ਨਗਰ, 2 ਦਸੰਬਰ - ਤਿੰਨ ਦਿਨਾ ਅੰਤਰ ਕਾਲਜ ਟੂਰਨਾਮੈਂਟ ਲਾਂਡਰਾਂ
ਕੈਂਪਸ 'ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੌਰਾਨ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਨੇ
ਉਵਰਆਲ ਟਰਾਫੀ ਜਿੱਤੀ। ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ ਮੁਕਾਬਲਿਆਂ ਵਿਚ ਜ਼ਬਰਦਸਤ
ਜਿੱਤ ਹਾਸਲ ਕਰਦਿਆਂ ਮੇਜ਼ਬਾਨ ਕਾਲਜ ਨੇ ਓਵਰਆਲ ਟਰਾਫੀ 'ਤੇ ਕਬਜ਼ਾ ਕੀਤਾ। ਪਾਵਰ
ਲਿਫਟਿੰਗ ਮੁਕਾਬਲਿਆਂ ਦੇ 56 ਕਿੱਲੋ ਵਰਗ ਵਿਚ ਚੰਡੀਗੜ੍ਹ ਬਿਜ਼ਨਸ ਸਕੂਲ, ਲਾਂਡਰਾਂ
ਦੇ ਅਮਰੀਕ ਸਿੰਘ, 60 ਕਿੱਲੋ ਵਰਗ ਵਿਚ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ, ਲਾਂਡਰਾਂ
ਦੇ ਅਰੁਨਦੇਵ ਸਿੰਘ, 67 ਕਿੱਲੋ ਵਰਗ ਵਿਚ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਲਾਂਡਰਾਂ
ਦੇ ਅਮਿਤ ਕੁਮਾਰ, 75 ਕਿੱਲੋ ਵਰਗ ਵਿਚ ਰਾਮਗੜੀਆ ਕਾਲਜ, ਫਗਵਾੜਾ ਦੇ ਹਰਦਿੱਤ ਦਿਵੇਦੀ,
82 ਕਿੱਲੋ ਵਰਗ ਵਿਚ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ, ਲਾਂਡਰਾਂ ਦੇ ਹਰਜੀਤ ਸਿੰਘ,
90 ਕਿੱਲੋ ਵਰਗ ਵਿਚ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਘੜੂੰਆਂ ਦੇ ਗੁਰਪ੍ਰੀਤ ਸਿੰਘ,
100 ਕਿੱਲੋ ਵਰਗ ਵਿਚ ਰਿਮਟ ਕਾਲਜ, ਮੰਡੀ ਗੋਬਿੰਦਗੜ੍ਹ ਦੇ ਗੁਰਪ੍ਰੀਤ ਸਿੰਘ, 110
ਕਿੱਲੋ ਵਰਗ ਵਿਚ ਚਿਤਕਾਰਾ ਦੇ ਅਮਨਪ੍ਰੀਤ ਸਿੰਘ ਅਤੇ 125 ਕਿੱਲੋ ਵਰਗ ਵਿਚ
ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਦੇ ਅਕੁੰਰ ਸ਼ਰਮਾ ਨੇ ਪਹਿਲੇ ਸਥਾਨ ਹਾਸਲ ਕੀਤੇ। ਇਸ
ਟੂਰਨਾਮੈਂਟ ਵਿਚ ਲਾਂਡਰਾਂ ਸੰਸਥਾਵਾਂ ਨੇ 28 ਅੰਕ ਪ੍ਰਾਪਤ ਕਰਕੇ ਓਵਰਆਲ ਟਰਾਫੀ ਤੇ
ਕਬਜ਼ਾ ਕੀਤਾ ਜਦੋਂ ਕਿ ਰਾਮਗੜ੍ਹੀਆ ਕਾਲਜ, ਫਗਵਾੜਾ 17 ਅੰਕਾਂ ਨਾਲ ਦੂਜੇ ਸਥਾਨ ਤੇ
ਰਿਹਾ।
ਪਿੰਡ ਮਨਸੂਰਾਂ 'ਚ ਖੇਡ ਮੇਲਾ 24 ਦਸੰਬਰ
ਤੋਂ
ਜੋਧਾਂ, 2 ਦਸੰਬਰ - 8ਵਾਂ ਖੇਡ ਮੇਲਾ ਪਿੰਡ ਮਨਸੂਰਾਂ 'ਚ 24 ਤੋਂ 27
ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ। ਇਹ ਖੇਡ ਮੇਲਾ ਏਸ਼ੀਅਨ ਐਥਲੀਟ ਸਵ: ਸੂਬੇਦਾਰ
ਹਰਦੇਵ ਸਿੰਘ ਗਰੇਵਾਲ, ਮੇਜਰ ਜਸਪਾਲ ਸਿੰਘ ਅਤ ਨੰਬਰਦਾਰ ਮੋਹਣ ਸਿੰਘ ਦੀ ਯਾਦ 'ਚ
ਕਰਵਾਇਆ ਜਾਵੇਗਾ। ਇਸ ਚਾਰ ਰੋਜ਼ਾ ਖੇਡ ਮੇਲੇ ਵਿਚ 24 ਦਸੰਬਰ ਨੂੰ ਖੀਰੇ-ਦੁੱਗੇ ਬਲਦਾਂ
ਦੀਆਂ ਦੌੜਾਂ, 25 ਨੂੰ ਵੱਡੇ ਬਲਦਾਂ ਦੀਆਂ ਦੌੜਾਂ, 26 ਨੂੰ ਕਬੱਡੀ 42, 58
ਕਿਲੋਗ੍ਰਾਮ, 27 ਦਸੰਬਰ ਅਖੀਰਲੇ ਦਿਨ ਕਬੱਡੀ ਓਪਨ ਦੇ ਦਿਲਚਸਪ ਮੁਕਾਬਲੇ ਕਰਵਾਏ
ਜਾਣਗੇ।
ਪੰਜਾਬ ਯੂਨੀਵਰਸਿਟੀ ਦਾ ਸਭ ਤੋਂ ਤੇਜ਼
ਦੌੜਾਕ ਗੁਰਪ੍ਰੀਤ
ਜਲੰਧਰ, 2 ਦਸੰਬਰ - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਅੰਤਰ-ਕਾਲਜ
ਐਥਲੈਟਿਕ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਖਾਲਸਾ ਕਾਲਜ
ਮਾਹਿਲਪੁਰ ਦੇ ਸੀ ਪੀ ਐਡ ਭਾਗ ਪਹਿਲਾ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ 100 ਮੀਟਰ
ਦੌੜ ਨੂੰ 10.8 ਸੈਕਿੰਡ ਵਿਚ ਪੂਰਾ ਕਰਕੇ ਪੰਜਾਬ ਯੂਨੀਵਰਸਿਟੀ ਦਾ ਸਭ ਤੋਂ ਤੇਜ਼
ਦੌੜਾਕ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ।
ਦਾਉਧਰ ਕਬੱਡੀ ਕੱਪ 11 ਦਸੰਬਰ ਤੋਂ
ਕੈਲਗਰੀ, 1 ਦਸੰਬਰ - ਦਾਉਧਰ ਕਬੱਡੀ ਕੱਪ 11 ਤੋਂ 13 ਦਸੰਬਰ ਤੱਕ ਸਵ.
ਜਰਨੈਲ ਸਿੰਘ ਸਿੱਧੂ ਹੁਰਾਂ ਦੀ ਯਾਦ 'ਚ ਕਰਵਾਇਆ ਜਾ ਰਿਹਾ ਹੈ। 11-12 ਦਸੰਬਰ ਨੂੰ
ਹਾਕੀ ਟੂਰਨਾਮੈਂਟ ਕਰਵਾਇਆ ਜਾਵੇਗਾ। 12 ਦਸੰਬਰ ਨੂੰ ਕਬੱਡੀ ਓਪਨ ਪਿੰਡ ਪੱਧਰ ਦੇ
ਟੂਰਨਾਮੈਂਟ ਦਾ ਉਦਘਾਟਨ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ ਮੁੱਖ ਬੁਲਾਰਾ ਯੂਥ ਅਕਾਲੀ
ਦਲ ਕਰਨਗੇ। 13 ਦਸੰਬਰ ਨੂੰ ਕਬੱਡੀ ਕੱਪ ਕਰਵਾਇਆ ਜਾਵੇਗਾ ਜਿਸ ਵਿੱਚ 8 ਐਕਡਮੀਆਂ ਦੇ
ਨਾਮਵਰ ਖਿਡਾਰੀ ਖੇਡ ਦਾ ਪ੍ਰਦਰਸ਼ਨ ਕਰਨਗੇ। ਕਬੱਡੀ ਕੱਪ ਵਾਲੇ ਦਿਨ ਪੰਜਾਬੀ ਗਾਇਕ
ਮਨਮੋਹਨ ਵਾਰਿਸ ਦਾ ਖੁੱਲਾ ਅਖਾੜਾ ਦਰਸ਼ਕਾਂ ਦੇ ਮੰਨੋਰੰਜਨ ਲਈ ਲੱਗੇਗਾ। ਪਹਿਲਾਂ
ਇਨਾਮ 1 ( ਇੱਕ ) ਲੱਖ ਰੁਪਏ ਅਤੇ ਦੂਜਾ ਇਨਾਮ 75 ਹਜਾਰ ਰੁਪਏ ਦਿੱਤਾ ਜਾਵੇਗਾ।
ਕਬੱਡੀ ਕੱਪ ਸਮੇਂ ਇਨਾਮਾਂ ਦੀ ਵੰਡ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ
ਪੰਜਾਬ ਕਰਨਗੇ।
ਘਵੱਦੀ ਕਲਾਂ 'ਚ ਖੇਡਾਂ 4 ਤੋਂ
ਡੇਹਲੋਂ, 1 ਦਸੰਬਰ - ਪਿੰਡ ਘਵੱਦੀ ਕਲਾਂ ਵਿਚ ਬੈਲ ਗੱਡੀਆਂ ਦੀਆਂ ਦੌੜਾਂ
ਅਤੇ ਕੁਸ਼ਤੀਆਂ ਦੇ ਮੁਕਾਬਲੇ 4-6 ਦਸੰਬਰ ਤੱਕ ਕਰਵਾਏ ਜਾ ਰਹੇ ਹਨ। 4 ਦਸੰਬਰ ਨੂੰ
ਖੀਰੇ ਦੁੱਗੇ ਬਲਦਾਂ ਦੀਆਂ ਦੌੜਾਂ, 5 ਦਸੰਬਰ ਨੂੰ ਵੱਡੇ ਬਲਦਾਂ ਦੀਆਂ ਦੌੜਾਂ ਦੇ
ਮੁਕਾਬਲੇ ਹੋਣਗੇ ਜਦਕਿ ਆਖਰੀ ਦਿਨ 6 ਦਸੰਬਰ ਨੂੰ ਕੁਸ਼ਤੀਆਂ ਦੇ ਮੁਕਾਬਲਿਆਂ ਦੌਰਾਨ
ਪੰਜਾਬ ਦੇ ਨਾਮੀ ਪਹਿਲਵਾਨਾਂ ਦੇ ਜੌਹਰ ਦੇਖਣ ਨੂੰ ਮਿਲਣਗੇ।
ਹਾਕੀ ਚੈਂਪੀਅਨਸ਼ਿਪ 'ਚ ਗੁਰੂ ਨਾਨਕ
ਦੇਵ 'ਵਰਸਿਟੀ ਜੇਤੂ
ਅੰਮ੍ਰਿਤਸਰ, 1 ਦਸੰਬਰ - ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਤਰੀ-ਪੂਰਬੀ
ਜ਼ੋਨ ਅੰਤਰ ਯੂਨੀਵਰਸਿਟੀ ਹਾਕੀ (ਮਹਿਲਾ) ਚੈਂਪੀਅਨਸ਼ਿਪ ਦੇ ਦੂਜੇ ਦਿਨ ਸੀ.ਐਸ.ਜੇ.ਐਮ.
ਕਾਨਪੁਰ ਨੂੰ ਜ਼ੀਰੋ ਦੇ ਮੁਕਾਬਲੇ ਦਸ ਗੋਲਾਂ ਨਾਲ ਹਰਾ ਕੇ ਪਹਿਲਾ ਕੁਆਰਟਰ ਫਾਈਨਲ
ਮੈਚ ਜਿੱਤ ਲਿਆ। ਪ੍ਰੀ-ਕੁਆਰਟਰ ਫਾਈਨਲ ਮੈਚਾਂ ਵਿਚ ਸੀ.ਐਸ.ਜੇ.ਐਮ. ਕਾਨਪੁਰ ਨੇ
ਕੁਮਾਓਂ ਯੂਨੀਵਰਸਿਟੀ, ਨੈਨੀਤਾਲ ਨੂੰ ਇਕ ਗੋਲ ਨਾਲ ਹਰਾਇਆ। ਕੁਮਾਓਂ ਯੂਨੀਵਰਸਿਟੀ
ਕੋਈ ਗੋਲ ਨਾ ਕਰ ਸਕੀ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਚੌਧਰੀ ਚਰਨ
ਸਿੰਘ ਯੂਨੀਵਰਸਿਟੀ, ਮੇਰਠ ਨੂੰ 5-1 ਨਾਲ ਹਰਾਇਆ।
ਪੰਜਾਬ ਸਕੂਲ ਖੇਡਾਂ ਦੇ ਅੰਡਰ 19 ਕ੍ਰਿਕਟ
ਮੁਕਾਬਲੇ 'ਚ ਜਲੰਧਰ ਮੋਹਰੀ
ਪਟਿਆਲਾ, 1 ਦਸੰਬਰ - ਪੰਜਾਬ ਸਕੂਲ ਖੇਡਾਂ ਦੇ ਅੰਡਰ 19 ਕ੍ਰਿਕਟ ਮੁਕਾਬਲੇ
ਪਟਿਆਲਾ ਦੇ ਮਲਟੀਪਰਪਜ਼ ਸੈਕੰਡਰੀ ਸਕੂਲ 'ਚ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ
'ਚ ਜਲੰਧਰ ਜ਼ਿਲ੍ਹੇ ਨੇ ਇਕਪਾਸੜ ਮੈਚ 'ਚ ਤਰਨਤਾਰਨ ਨੂੰ 10 ਵਿਕਟਾਂ ਨਾਲ ਹਰਾ ਕੇ
ਧੜੱਲੇਦਾਰ ਜਿੱਤ ਦਰਜ ਕੀਤੀ ਹੈ। ਇਸ ਚੈਂਪੀਅਨਸ਼ਿਪ ਦੇ ਹੋਰਨਾਂ ਮੈਚਾਂ 'ਚ ਮੋਹਾਲੀ
ਨੇ ਫਰੀਦਕੋਟ ਨੂੰ, ਰੋਪੜ ਨੇ ਮੋਗਾ ਨੂੰ ਅਤੇ ਫਿਰੋਜ਼ਪੁਰ ਨੇ ਬਰਨਾਲਾ ਨੂੰ ਹਰਾ ਕੇ
ਅਗਲੇ ਦੌਰ 'ਚ ਪ੍ਰਵੇਸ਼ ਕੀਤਾ। ਇਕਪਾਸੜ ਮੈਚ 'ਚ ਤਰਨਤਾਰਨ ਜ਼ਿਲ੍ਹੇ ਨੇ ਪਹਿਲਾਂ
ਬੱਲੇਬਾਜ਼ੀ ਕਰਦਿਆਂ 9 ਓਵਰਾਂ 'ਚ ਸਿਰਫ 32 ਦੌੜਾਂ ਬਣਾਈਆਂ। ਜਲੰਧਰ ਦੇ ਗੇਂਦਬਾਜ਼
ਜਗਰੀਤ ਸਿੰਘ ਨੇ 4 ਤੇ ਪ੍ਰਾਣ ਸ਼ਰਮਾ ਨੇ 2 ਵਿਕਟਾਂ ਹਾਸਲ ਕੀਤੀਆਂ, ਜਦੋਂਕਿ ਤਿੰਨ
ਖਿਡਾਰੀ ਰਨ ਆਊਟ ਹੋਏ। ਇਹ ਟੀਚਾ ਜਲੰਧਰ ਦੀ ਟੀਮ ਨੇ ਸਿਰਫ 11 ਗੇਂਦਾਂ 'ਤੇ ਬਿਨਾਂ
ਕੋਈ ਵਿਕਟਾਂ ਗੁਆਏ ਹਾਸਲ ਕਰ ਲਿਆ ਜਿਸ ਵਿਚ ਰਾਜੇਸ਼ ਸ਼ਰਮਾ ਦੀਆਂ 15 ਤੇ ਨਿਤਿਸ਼ ਦੀਆਂ
10 ਦੌੜਾਂ ਸ਼ਾਮਲ ਹਨ।
ਰੂਮੀ ਕਬੱਡੀ ਗੋਲਡ ਕੱਪ ਸਮਾਪਤ
ਜਗਰਾਉਂ, 1 ਦਸੰਬਰ - ਰੂਮੀ ਕਬੱਡੀ ਗੋਲਡ ਕੱਪ ਜਰਨੈਲ ਸ਼ਾਮ ਸਿੰਘ ਦੀ ਯਾਦ
'ਚ ਕਰਵਾਇਆ ਗਿਆ। ਇਸ ਦੇ ਆਖ਼ਰੀ ਦਿਨ ਫਾਈਨਲ 'ਚ ਅੰਬੀ ਕਬੱਡੀ ਕਲੱਬ ਹਠੂਰ ਨੇ ਪਹਿਲਾ
ਸਥਾਨ ਪ੍ਰਾਪਤ ਕਰਕੇ ਗੋਲਡ ਕੱਪ 'ਤੇ ਕਬਜ਼ਾ ਕਰ ਲਿਆ, ਜਦਕਿ ਅਕਲੀਆ ਜਲਾਲ ਨੇ ਦੂਸਰਾ
ਸਥਾਨ ਪ੍ਰਾਪਤ ਕੀਤਾ। ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਨਾਮਵਰ ਅੱਠ ਕਬੱਡੀ
ਅਕੈਡਮੀਆਂ 'ਚ ਹੋਏ ਫਸਵੇਂ ਤੇ ਰੋਮਾਂਚਿਕ ਮੁਕਾਬਲ 'ਚ ਦਸਮੇਸ਼ ਕਲੱਬ ਅਕੈਡਮੀ ਨਕੋਦਰ
ਨੇ ਪਹਿਲਾ ਤੇ ਬਾਬਾ ਲੋਧੀਆਣਾ ਅਕੈਡਮੀ ਪਰਸਰਾਮਪੁਰ ਕਲੱਬ ਨੇ ਦੂਸਰਾ ਸਥਾਨ ਪ੍ਰਾਪਤ
ਕੀਤਾ। ਹਾਕੀ 'ਚ ਗੋਲਡ ਕੱਪ ਖੇਡ ਮੇਲੇ ਦੀ ਮੇਜ਼ਬਾਨ ਫਰੈਂਡਜ਼ ਸਪੋਰਟਸ ਕਲੱਬ ਰੂਮੀ ਦੀ
ਹਾਕੀ ਟੀਮ ਦੀ ਝੋਲੀ ਪਿਆ, ਜਦਕਿ ਬੁੱਟਰ ਦੀ ਟੀਮ ਨੂੰ ਦੂਸਰਾ ਸਥਾਨ ਮਿਲਿਆ।
ਸਿਲਵਰ ਜੁਬਲੀ ਕਬੱਡੀ ਕੱਪ 'ਚ ਦਸਮੇਸ਼
ਕਾਲਖ਼ ਦੇ ਗੱਭਰੂਆਂ ਦੀ ਸਰਦਾਰੀ
ਸਮਰਾਲਾ, 1 ਦਸੰਬਰ - ਸਿਲਵਰ ਜੁਬਲੀ ਕਬੱਡੀ ਕੱਪ ਪਿੰਡ ਉਟਾਲ਼ਾਂ 'ਚ ਕਰਵਾਇਆ
ਗਿਆ। ਇਸ ਕਬੱਡੀ ਕੱਪ ਦੇ ਫ਼ਾਈਨਲ ਮੁਕਾਬਲੇ 'ਚ ਦਸਮੇਸ਼ ਕਬੱਡੀ ਅਕੈਡਮੀ ਕਾਲਖ਼ ਦੇ
ਚੋਬਰਾਂ ਨੇ ਨਿਰਮਲ ਨਿੰਮਾ ਕਬੱਡੀ ਅਕੈਡਮੀ ਦੇ ਖਿਡਾਰੀਆਂ ਨੂੰ 4 ਅੰਕਾਂ ਨਾਲ ਹਰਾ
ਕੇ ਕੱਪ ਉੱਪਰ ਅਪਣਾ ਕਬਜ਼ਾ ਜਮਾ ਲਿਆ। ਬੈਲ ਗੱਡੀਆਂ ਦੇ ਦੌੜ ਮੁਕਾਬਲੇ 'ਚ ਰਣਜੀਤ
ਸਿੰਘ ਕਾਈਨੌਰ ਦੀ ਜੋੜੀ 26.66 ਸੈਕਿੰਡ ਦੇ ਟਾਈਮ ਨਾਲ ਅੱਗੇ ਆ ਕੇ ਦੌੜਾਕ ਚੈਂਪੀਅਨ
ਬਣੀ ਜਦਕਿ ਸਿੱਧਸਰ ਭੀਖੀ ਦੀ ਗੱਡੀ 27.31 ਸੈਕਿੰਡ ਨਾਲ ਦੂਜੇ ਅਤੇ ਹਰਚੰਦ ਢੰਡਾਰੀ
ਕਲਾਂ ਦੀ ਗੱਡੀ 27.34 ਸੈਕਿੰਡ ਨਾਲ ਤੀਜੇ ਸਥਾਨ 'ਤੇ ਰਹੀ। ਕਬੱਡੀ ਦੇ ਸ਼ੋਅ ਮੈਚ
ਦੌਰਾਨ ਮਾਲਵਾ ਕਾਲਜ ਬੌਂਦਲੀ ਨੇ ਮੇਜ਼ਬਾਨ ਉਟਾਲਾਂ ਕਬੱਡੀ ਅਕੈਡਮੀ ਨੂੰ 7 ਅੰਕਾਂ
ਨਾਲ ਹਰਾ ਦਿੱਤਾ। ਲੜਕੀਆਂ ਦੇ ਕਬੱਡੀ ਸ਼ੋਅ ਮੈਂਚ 'ਚ ਨਾਰਵੇ ਦੀਆਂ ਲੜਕੀਆਂ ਨੇ ਨਵਾਂ
ਸ਼ਹਿਰ ਦੀਆਂ ਕੁੜੀਆਂ ਨੂੰ ਹਰਾਇਆ। ਇਸੇ ਤਰ੍ਹਾਂ ਘੋੜ ਦੌੜ ਦੇ ਮੁਕਾਬਲਿਆਂ 'ਚ
ਬੰਨੂਪਾਲ ਜੌਲੀ ਹਰਿਆਣਾ ਦਾ ਘੋੜਾ ਪਹਿਲੇ ਸਥਾਨ 'ਤੇ, ਮਹਾ ਸਿੰਘ ਡਡੋਹੇੜੀ ਦਾ ਦੂਜੇ,
ਸਿਮਰਨਜੋਤ ਦਾ ਤੀਜੇ ਸਥਾਨ 'ਤੇ ਰਿਹਾ।
ਕਬੱਡੀ ਕੱਪ 23 ਦਸੰਬਰ ਤੋਂ
ਚੌਂਕੀਮਾਨ, 1 ਦਸੰਬਰ - ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਨਿੱਘੀ ਯਾਦ 'ਚ
ਕਬੱਡੀ ਕੱਪ 23-25 ਦਸੰਬਰ ਤੱਕ ਪਿੰਡ ਸਿੱਧਵਾਂ ਕਲਾਂ (ਲੁਧਿਆਣਾ) 'ਚ ਕਰਵਾਇਆ ਜਾ
ਰਿਹਾ ਹੈ। ਇਸ ਖੇਡ ਮੇਲੇ 'ਚ ਕਬੱਡੀ 45, 52, 70 ਕਿਲੋ ਤੇ ਓਪਨ ਦੇ ਮੁਕਾਬਲੇ
ਕਰਵਾਏ ਜਾਣਗੇ। ਓਪਨ ਦੀ ਜੇਤੂ ਟੀਮ ਨੂੰ 41 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਤੇ 35
ਹਜ਼ਾਰ ਦਾ ਦੂਸਰਾ ਇਨਾਮ ਮਿਲੇਗਾ। ਕਬੱਡੀ 70 ਕਿਲੋ ਦੀਆਂ ਜੇਤੂ ਕ੍ਰਮਵਾਰ ਪਹਿਲੀ ਤੇ
ਦੂਸਰੀ ਟੀਮ ਨੂੰ 15,000 ਤੇ 12,000 ਦਾ ਇਨਾਮ ਦਿੱਤਾ ਜਾਵੇਗਾ। 45 ਕਿਲੋ ਦੀ ਜੇਤੂ
ਟੀਮ ਨੂੰ 5 ਹਜ਼ਾਰ ਤੇ 52 ਕਿਲੋ ਦੀ ਜੇਤੂ ਟੀਮ ਨੂੰ 7 ਹਜ਼ਾਰ ਇਨਾਮ ਦਿੱਤਾ ਜਾਵੇਗਾ।
|