|
ਖੀਰੇ ਦੁੱਗਿਆਂ ਦੀਆਂ ਦੌੜਾਂ 3 ਨੂੰ
ਅਜੀਤਵਾਲ, 29 ਅਪ੍ਰੈਲ -ਗੁਰਦੁਆਰਾ ਭਾਈ ਤੀਰਥੀ ਵੱਲੋਂ ਪਿੰਡ ਦੌਧਰ ਗਰਬੀ
ਵਿਖੇ ਇਕ ਦਿਨਾਂ ਖੀਰੇ ਦੁੱਗੇ ਵੱਛਿਆਂ ਦੀਆਂ ਦੌੜਾਂ 3 ਮਈ ਨੂੰ ਤਖਾਣਵੱਧ ਰੋਡ 'ਤੇ
ਕਰਵਾਈਆਂ ਜਾ ਰਹੀਆਂ ਹਨ।
ਪੰਜਾਬ ਦੀਆਂ ਖੇਡਾਂ ਨੂੰ ਹੇਠਲੇ ਪੱਧਰ
ਤੋਂ ਪ੍ਰਫੁੱਲਤ ਕਰਨਾ ਸਾਡਾ ਮੁੱਖ ਨਿਸ਼ਾਨਾ-ਪ੍ਰਗਟ ਸਿੰਘ
ਜਲੰਧਰ, 28 ਅਪ੍ਰੈਲ -ਪੰਜਾਬ ਦੀਆਂ ਖੇਡਾਂ ਨੂੰ ਹੇਠਲੇ ਪੱਧਰ 'ਤੇ
ਪ੍ਰਫੁੱਲਤ ਕਰਨਾ ਪੰਜਾਬ ਖੇਡ ਵਿਭਾਗ ਦਾ ਮੁੱਖ ਨਿਸ਼ਾਨਾ ਹੈ। ਇਹ ਵਿਚਾਰ ਡਾਇਰੈਕਟਰ
ਸਪੋਰਟਸ ਪੰਜਾਬ ਪਦਮ ਸ੍ਰੀ ਪ੍ਰਗਟ ਸਿੰਘ ਨੇਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਖੇਡਾਂ
ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਵੱਲੋਂ ਖੇਡ ਵਿੰਗ ਅਲਾਟ ਕੀਤੇ ਗਏ ਹਨ ਤੇ ਇਸ ਤੋਂ
ਇਲਾਵਾ ਖੇਡ ਅਕੈਡਮੀਆਂ ਤੇ ਸੈਂਟਰ ਆਫ ਐਕਸੀਲੈਂਸ ਵਰਗੀਆਂ ਸਕੀਮਾਂ ਪੰਜਾਬ ਦੇ
ਖਿਡਾਰੀਆਂ ਲਈ ਚਾਲੂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸੈਸ਼ਨ ਤੋਂ ਖਿਡਾਰੀਆਂ
ਦਾ ਖੁਰਾਕ ਭੱਤਾ ਵਧਾ ਕੇ 120 ਰੁਪਏ ਰੋਜ਼ਾਨਾ ਤੇ ਡੇ-ਬੋਰਡਿੰਗ ਦੇ ਖਿਡਾਰੀਆਂ ਲਈ 60
ਰੁਪਏ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਹੋਰ ਸਹੂਲਤਾਂ ਵੀ ਖਿਡਾਰੀਆਂ ਨੂੰ ਦਿੱਤੀਆਂ
ਜਾ ਰਹੀਆਂ ਹਨ। ਪ੍ਰਗਟ ਸਿੰਘ ਨੇ ਦੱਸਿਆ ਕਿ ਸਾਡਾ ਟੀਚਾ ਪਿਛਲੇ ਸਾਲ ਨਾਲੋਂ ਇਸ ਸਾਲ
ਖੇਡ ਵਿੰਗਾਂ 'ਚ ਜਿਆਦਾ ਵਧੀਆ ਖਿਡਾਰੀਆਂ ਦੀ ਭਰਤੀ ਕਰਨਾ ਹੈ। ਇਸ ਲਈ ਉਲੰਪੀਅਨ ਤੇ
ਖੇਡ ਮਾਹਿਰਾਂ ਦੀ ਦੇਖ-ਰੇਖ ਹੇਠ ਚੋਣ ਕਮੇਟੀਆਂ ਬਣਾ ਕੇ ਟ੍ਰਾਇਲ ਮੁਕੰਮਲ ਕੀਤੇ ਗਏ
ਹਨ ਤੇ ਇਸ ਦੇ ਰਾਜ ਨੂੰ ਸਹੀ ਨਤੀਜੇ ਖੇਡਾਂ ਦੇ ਖੇਤਰ 'ਚ ਮਿਲਣਗੇ।
ਖੇਡ ਵਿੰਗ ਦੇ ਚੋਣ ਟਰਾਇਲ ਅੱਜ
ਜਲੰਧਰ, 28 ਅਪ੍ਰੈਲ -ਸਹਾਇਕ ਸਿੱਖਿਆ ਅਫਸਰ ਕਪੂਰਥਲਾ ਗੁਰਨਾਮ ਸਿੰਘ ਨੇ
ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੰਟਾਘਰ ਕਪੂਰਥਲਾ ਵਿਖੇ ਬਾਸਕਿਟਬਾਲ
ਲੜਕੀਆਂ ਅੰਡਰ 17 ਤੋਂ 19 ਸਾਲ ਤੋਂ ਰਣਧੀਰ ਸਕੂਲ ਕਪੂਰਥਲਾ ਵਿਖੇ ਬਾਸਕਿਟਬਾਲ ਲੜਕੇ
ਅੰਡਰ 17 ਤੇ 19 ਸਾਲ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਅਥਲੈਟਿਕਸ
ਲੜਕੇ ਅੰਡਰ 14,17 ਤੇ 19 ਸਾਲ ਤੇ ਕਬੱਡੀ ਨੈਸ਼ਨਲ ਸਟਾਈਲ ਅੰਡਰ 17 ਤੋਂ 19 ਸਾਲ ਦੇ
ਖੇਡ ਵਿੰਗ ਲਈ ਚੋਣ ਟ੍ਰਾਇਲ 29 ਅਪ੍ਰੈਲ ਨੂੰ ਸਵੇਰੇ 8 ਵਜੇ ਕਰਵਾਏ ਜਾ ਰਹੇ ਹਨ।
ਇਨ੍ਹਾਂ ਚੋਣ ਟਰਾਇਲ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਜਨਮ ਮਿਤੀ ਦੇ ਸਰਟੀਫਿਕੇਟ ਤੇ
2 ਪਾਸਪੋਰਟ ਸਾਈਜ਼ ਤਸਵੀਰਾਂ ਲੈ ਕੇ ਹਾਜ਼ਰ ਹੋਣ।
ਭਾਰਤ ਕਰੇਗਾ ਵਿਸ਼ਵ ਕੱਪ ਦੇ 29 ਮੈਚਾਂ ਦੀ
ਮੇਜ਼ਬਾਨੀ
ਮੁੰਬਈ, 28 ਅਪ੍ਰੈਲ - ਅੰਤਰਰਾਸ਼ਟਰੀ ਕ੍ਰਿਕਟ ਬੋਰਡ ਨੇ ਅੱਜ ਐਲਾਨ ਕੀਤਾ ਹੈ
ਕਿ ਭਾਰਤ 2011 'ਚ ਹੋ ਰਹੇ ਵਿਸ਼ਵ ਕੱਪ ਦੇ 29 ਮੈਚਾਂ ਦੀ ਮੇਜ਼ਬਾਨੀ ਕਰੇਗਾ ਅਤੇ
ਵਿਸ਼ਵ ਕੱਪ ਦਾ ਮੁੱਖ ਸਕੱਤਰੇਤ ਮੁੰਬਈ ਵਿਖੇ ਸਥਾਪਿਤ ਹੋਵੇਗਾ। ਚਾਰ ਸਾਲਾਂ ਬਾਅਦ
ਕਰਵਾਏ ਜਾਣ ਵਾਲੇ ਇਸ ਵਿਸ਼ਵ ਕੱਪ ਦੇ ਦਸਵੇਂ 10ਵੇਂ ਆਡੀਸ਼ਨ ਦੀ ਕਾਰਜਸ਼ੈਲੀ ਦਾ ਐਲਾਨ
ਕਰਦੇ ਹੋਏ ਅੰਤਰਰਾਸ਼ਟਰੀ ਕ੍ਰਿਕਟ ਬੋਰਡ ਦੇ ਸੀ.ਈ.ਓ. ਹਾਰੂਨ ਲੌਰਗਤ ਨੇ ਦੱਸਿਆ ਕਿ
ਜੰਬੋ ਵਿਸ਼ਵ ਚੈਂਪੀਅਨਸ਼ਿਪ ਦੇ ਹੁਣ ਤਿੰਨ ਮੇਜ਼ਬਾਨ ਹੋਣਗੇ ਜਿਨ੍ਹਾਂ 'ਚ ਭਾਰਤ,
ਸ੍ਰੀਲੰਕਾ ਅਤੇ ਬੰਗਲਾਦੇਸ਼ ਸ਼ਾਮਿਲ ਹਨ ਅਤੇ ਚੈਂਪੀਅਨਸ਼ਿਪ ਦੀ ਸ਼ੁਰੂਆਤ 18 ਫਰਵਰੀ,
2011 ਨੂੰ ਬੰਗਲਾਦੇਸ਼ 'ਚ ਹੋਵੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਨਿਰਧਾਰਿਤ ਕੀਤੀ
ਯੋਜਨਾਬੰਦੀ ਅਨੁਸਾਰ ਵਿਸ਼ਵ ਕੱਪ ਦਾ ਸਕੱਤਰੇਤ ਪਹਿਲਾਂ ਲਾਹੌਰ (ਪਾਕਿਸਤਾਨ) 'ਚ
ਸਥਾਪਿਤ ਕੀਤੇ ਜਾਣ ਦੀ ਤਜ਼ਵੀਜ਼ ਸੀ ਪਰ ਉਥੇ ਕੁਝ ਸਮਾਂ ਪਹਿਲਾਂ ਸ੍ਰੀਲੰਕਾ ਦੀ ਟੀਮ
'ਤੇ ਹੋਏ ਕਾਤਲਾਨਾ ਹਮਲੇ ਅਤੇ ਤਣਾਅਪੂਰਨ ਹਾਲਾਤਾਂ ਦੇ ਮੱਦੇਨਜ਼ਰ ਅੰਤਰਰਾਸ਼ਟਰੀ
ਕ੍ਰਿਕਟ ਬੋਰਡ ਵੱਲੋਂ ਵਿਸ਼ਵ ਕੱਪ ਲਈ ਪਾਕਿਸਤਾਨ ਦੀ ਮੇਜ਼ਬਾਨੀ ਰੱਦ ਕਰ ਦਿੱਤੀ ਗਈ
ਹੈ। ਇਸ ਸਬੰਧੀ ਹਾਰੂਨ ਲੌਰਗਤ ਨੇ ਦੱਸਿਆ ਕਿ ਤਬਦੀਲ ਕੀਤੀ ਗਈ ਯੋਜਨਾ ਅਨੁਸਾਰ ਹੁਣ
ਵਿਸ਼ਵ ਚੈਂਪੀਅਨਸ਼ਿਪ ਦਾ ਸਕੱਤਰੇਤ ਲਾਹੌਰ ਦੀ ਬਜਾਏ ਭਾਰਤ ਦੇ ਮੁੰਬਈ ਸ਼ਹਿਰ 'ਚ
ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਨੇ ਚੈਂਪੀਅਨਸ਼ਿਪ ਦੀ ਮੈਚਾਂ ਦੀ ਵੰਡ ਬਾਰੇ ਦੱਸਦਿਆਂ
ਕਿਹਾ ਕਿ 8 ਸਥਾਨਾਂ 'ਚ 29 ਮੈਚਾਂ ਦੀ ਮੇਜ਼ਬਾਨੀ ਭਾਰਤ ਕਰੇਗਾ ਜਿਨ੍ਹਾਂ 'ਚ ਇਕ
ਫਾਈਨਲ ਅਤੇ ਸੈਮੀਫਾਈਨਲ ਵੀ ਸ਼ਾਮਿਲ ਹੋਵੇਗਾ। ਸ੍ਰੀਲੰਕਾ ਤਿੰਨ ਥਾਵਾਂ 'ਤੇ ਵਿਸ਼ਵ
ਕੱਪ ਦੇ 12 ਮੈਚਾਂ ਦੀ ਮੇਜ਼ਬਾਨੀ ਕਰੇਗਾ ਜਦੋਂ ਕਿ ਸ਼ੁਰੂਆਤੀ ਸਮਾਰੋਹ ਅਤੇ 8 ਮੈਚ
ਬੰਗਲਾਦੇਸ਼ 'ਚ ਹੋਣਗੇ। ਇਸੇ ਦੌਰਾਨ ਭਾਰਤੀ ਕ੍ਰਿਕਟ ਬੋਰਡ ਦੇ ਮੁੱਖ ਪ੍ਰਸਾਸ਼ਨਿਕ
ਅਫਸਰ ਰਤਨਾਕਰ ਸ਼ੈਟੀ ਨੂੰ 2011 ਦੇ ਵਿਸ਼ਵ ਕੱਪ ਦਾ ਪ੍ਰਬੰਧਕੀ ਡਾਇਰੈਕਟਰ ਡਾਇਰੈਕਟਰ
ਨਿਯੁਕਤ ਕੀਤਾ ਗਿਆ ਹੈ।
ਕਬੱਡੀ ਟੂਰਨਾਮੈਂਟ 'ਚ ਗੁ: ਸਤਲਾਣੀ ਸਾਹਿਬ
ਦੀ ਟੀਮ ਜੇਤੂ
ਅਟਾਰੀ ਸਰਹੱਦ, 25 ਅਪ੍ਰੈਲ - ਛੇਵਾਂ ਕਬੱਡੀ ਟੂਰਨਾਮੈਂਟ ਗੁ: ਸਤਲਾਣੀ
ਸਾਹਿਬ ਹੁਸ਼ਿਆਰ ਨਗਰ ਵਿਖੇ ਕਰਵਾਇਆ ਗਿਆ। ਇਸ ਕਬੱਡੀ ਟੂਰਨਾਮੈਂਟ ਦਾ ਫਾਈਨਲ ਖਿਤਾਬ
ਗੁ: ਸਤਲਾਣੀ ਸਾਹਿਬ ਦੀ ਕਬੱਡੀ ਟੀਮ ਨੇ ਪਿੰਡ ਮੈਹਣੀਆਂ ਦੀ ਟੀਮ ਨੂੰ ਹਰਾ ਕੇ
ਜਿਤਿਆ।
ਮਲੂਕਾ ਬਣੇ ਦੂਜੀ ਵਾਰ ਪੰਜਾਬ ਕਬੱਡੀ ਐਸੋਸੀਏਸ਼ਨ ਦੇ
ਪ੍ਰਧਾਨ
ਰਾਮਪੁਰਾ ਫੂਲ, 26 ਅਪ੍ਰੈਲ - 26 ਅਪ੍ਰੈਲ ਨੂੰ ਰਾਮਪੁਰਾ ਫੂਲ ਵਿਖੇ
ਐਮਚਿਊਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਉਲੰਪਿਕ ਐਸੋਸੀਏਸ਼ਨ ਨੇ ਪੰਜਾਬ
ਕਬੱਡੀ ਐਸੋਸੀਏਸ਼ਨ ਦੀ ਚੋਣ ਕਰਵਾਈ। ਇਸ ਚੋਣ ਵਿਚ ਸਾਬਕਾ ਮੰਤਰੀ ਸ; ਸਿਕੰਦਰ ਸਿੰਘ
ਮਲੂਕਾ ਨੂੰ ਸਰਬਸੰਮਤੀ ਨਾਲ 4 ਸਾਲਾਂ ਲਈ ਦੂਜੀ ਵਾਰ ਪ੍ਰਧਾਨ ਚੁਣ ਲਿਆ ਗਿਆ ਜਦਕਿ
ਗੁਰਦੀਪ ਸਿੰਘ ਮੱਲੀ ਨੂੰ ਲਗਾਤਾਰ ਚੌਥੀ ਵਾਰ ਜਰਨਲ ਸਕੱਤਰ ਅਤੇ ਪਰਮਜੀਤ ਸਿੰਘ ਡਾਲਾ
ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਬਾਕੀ ਅਹੁਦੇਦਾਰਾਂ ਦੀ ਚੋਣ ਕਰਨ ਦੇ ਸਾਰੇ
ਅਧਿਕਾਰ ਸ: ਮਲੂਕਾ ਨੂੰ ਸੌਂਪ ਦਿੱਤੇ ਗਏ।
8ਵੀਂ ਪੰਜਾਬ ਸਟੇਟ ਸਬ ਜੂਨੀਅਰ ਤਾਈਕਵਾਂਡੋ
ਚੈਂਪੀਅਨਸ਼ਿਪ 30 ਤੋਂ
ਜਲੰਧਰ, 26 ਅਪ੍ਰੈਲ-8ਵੀਂ ਪੰਜਾਬ ਸਟੇਟ ਸਬ-ਜੂਨੀਅਰ ਤਾਈਕਵਾਂਡੋ
ਚੈਂਪੀਅਨਸ਼ਿਪ 30 ਅਪ੍ਰੈਲ ਤੋਂ 2 ਮਈ ਤੱਕ ਪੀ. ਏ. ਪੀ. ਦੇ ਇਨਡੋਰ ਸਟੇਡੀਅਮ ਜਲੰਧਰ
ਛਾਉਣੀ ਵਿਚ ਕਰਵਾਈ ਜਾ ਰਹੀ ਹੈ। ਜਿਸ ਵਿਚ ਪੰਜਾਬ ਭਰ ਤੋਂ ਕਰੀਬ 350 ਦੇ ਕਰੀਬ
ਖਿਡਾਰੀ ਭਾਗ ਲੈਣਗੇ।
ਦਲਬੀਰ ਫੁੱਟਬਾਲ ਅਕੈਡਮੀ ਲਈ ਟਰਾਇਲ 29
ਨੂੰ
ਪਟਿਅਲਾ, 26 ਅਪ੍ਰੈਲ - ਦਲਬੀਰ ਫੁੱਟਬਾਲ ਅਕੈਡਮੀ ਦੀ ਅੰਡਰ-19 ਟੀਮ ਲਈ
ਖਿਡਾਰੀ ਚੁਣਨ ਵਾਸਤੇ ਟਰਾਇਲ 29 ਅਪ੍ਰੈਲ ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਰੱਖੇ ਗਏ
ਹਨ। ਇਹ ਟਰਾਇਲ ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਲਿੰਦਰ ਸਿੰਘ ਖੇਡ ਕੰਪਲੈਕਸ ਵਿਖੇ
ਸਵੇਰੇ 9 ਵਜੇ ਰੱਖੇ ਗਏ ਹਨ। ਇਨ੍ਹਾਂ ਟਰਾਇਲਾਂ 'ਚ 1 ਜਨਵਰੀ 1991 ਤੋਂ ਬਾਅਦ ਜਨਮ
ਲੈਣ ਵਾਲੇ ਖਿਡਾਰੀ ਆਪਣੇ ਅਸਲ ਸਰਟੀਫਿਕੇਟਾਂ ਸਹਿਤ ਹਿੱਸਾ ਲੈ ਰਹੇ ਹਨ। ਇਸ ਤੋਂ
ਇਲਾਵਾ ਕਾਲਜ ਪੱਧਰ ਦੇ ਖਿਡਾਰੀਆਂ ਦੀ ਚੋਣ ਲਈ ਟਰਾਇਲ 8 ਮਈ ਨੂੰ ਰੱਖੇ ਗਏ ਹਨ
ਜਿਨ੍ਹਾਂ ਵਿਚ +2 ਪਾਸ ਖਿਡਾਰੀ ਹਿੱਸਾ ਲੈ ਸਕਦੇ ਹਨ।
ਚੋਣ ਟਰਾਇਲ 29 ਨੂੰ
ਲੁਧਿਆਣਾ, 26 ਅਪ੍ਰੈਲ - ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਪੋਰਟਸ ਵਿੰਗ
ਅਤੇ ਸਪੋਰਟਸ ਵਿੰਗਾਂ ਨਾਲ ਸਬੰਧਤ ਜਰਖੜ ਹਾਕੀ ਅਕੈਡਮੀ ਦੇ ਅੰਡਰ-19 ਸਾਲ ਦੇ ਉਮਰ
ਵਰਗ ਦੇ ਮੁੰਿਡਆਂ ਦੇ ਚੋਣ ਟਰਾਇਲ 29 ਅਪ੍ਰੈਲ ਨੂੰ ਸਵੇਰੇ 8 ਵਜੇ ਮਾਤਾ ਸਾਹਿਬ ਕੌਰ
ਖੇਡ ਸਟੇਡੀਅਮ ਜਰਖੜ ਵਿਖੇ ਲਏ ਜਾਣਗੇ। ਇਸ ਤੋਂ ਇਲਾਵਾ ਅੰਡਰ-14 ਸਾਲ ਅਤੇ ਅੰਡਰ-17
ਸਾਲ ਦੇ ਚੋਣ ਟਰਾਇਲ ਲਏ ਜਾਣਗੇ। ਖਿਡਾਰੀ ਆਪਣੀਆਂ ਖੇਡ ਪ੍ਰਾਪਤੀਆਂ ਅਤੇ ਹੋਰ
ਸਰਟੀਫਿਕੇਟ ਲੈ ਕੇ 29 ਜਨਵਰੀ ਨੂੰ ਸਵੇਰੇ 9 ਵਜੇ ਪਹੁੰਚ ਰਿਪੋਰਟ ਕਰਨ।
ਵਿਆਨਾ ਦਾ 18ਵਾਂ ਵਿਸਾਖੀ ਖੇਡ ਮੇਲਾ
ਸਮਾਪਤ
ਮਿਲਾਨ (ਇਟਲੀ), 25 ਅਪ੍ਰੈਲ - 18ਵਾਂ ਵਿਸਾਖੀ ਖੇਡ ਮੇਲਾ ਵਿਆਨਾ ਵਿਖੇ
ਕਰਵਾਇਆ ਗਿਆ। ਇਸ ਖੇਡ ਮੇਲੇ ਵਿਚ ਕਬੱਡੀ ਤੋਂ ਇਲਾਵਾ ਵਾਲੀਬਾਲ, ਬੱਚਿਆਂ ਦੀਆਂ ਦੌੜਾਂ,
ਫੁੱਟਬਾਲ ਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ। 45 ਤੋਂ 50 ਸਾਲ ਦੇ ਵਿਅਕਤੀਆਂ ਦੀ
ਦੌੜ ਮੇਲੇ ਦੀ ਖਿੱਚ ਸੀ। ਫੁੱਟਬਾਲ ਵਿਚ ਪਹਿਲਾ ਸਥਾਨ ਐੱਫ. ਸੀ. ਖਾਲਸਾ ਕਲੱਬ ਤੇ
ਦੂਜਾ ਸਥਾਨ ਐਫ. ਸੀ. ਮੈਟਰੋ ਨੇ ਪ੍ਰਾਪਤ ਕੀਤਾ। ਦੌੜਾਂ ਵਿਚ ਓਪਨ 100 ਮੀਟਰ ਦੀ
ਦੌੜ ਸੰਨੀ ਨੇ ਜਿੱਤੀ, ਮਨਿੰਦਰ ਤੇ ਜੰਗੀਰ ਸਿੰਘ ਨੇ ਦੂਜਾ ਤੇ ਤੀਜਾ ਸਥਾਨ ਪ੍ਰਾਪਤ
ਕੀਤਾ। 3-5 ਸਾਲ ਦੇ ਬੱਚਿਆਂ ਦੀ ਦੌੜ ਵਿਚ ਨਵੀ, ਦਿਲਸ਼ੇਰ ਤੇ ਗੌਰਵ ਕਰਮਵਾਰ ਪਹਿਲੇ
ਦੂਜੇ ਤੇ ਤੀਜੇ ਸਥਾਨ 'ਤੇ ਰਹੇ। 7-9 ਸਾਲ ਵਿਚ ਅਮੋਲਕ ਰੰਧਾਵਾ, ਪ੍ਰਕਾਸ਼, ਸ਼ਰਨ ਤੇ
ਆਨੰਤ ਸ਼ਰਮਾ ਨੇ ਕ੍ਰਮਵਾਰ ਚਾਰ ਸਥਾਨ ਪ੍ਰਾਪਤ ਕੀਤੇ। 9-11 ਸਾਲ ਵਿਚ ਜੋਬਨਪ੍ਰੀਤ,
ਸਾਵਨ ਤੇ ਸ਼ਰਨਜੀਤ। 11-13 ਸਾਲ ਵਿਚ ਮਨਿੰਦਰ, ਜਸਪ੍ਰੀਤ ਤੇ ਕਰਨਦੀਪ ਸਰਕਾਰੀਆ।
16-18 ਸਾਲ ਵਿਚ ਮਨਿੰਦਰ ਪਾਲ, ਸੁਖਜਿੰਦਰ ਸਿੰਘ ਪਵਾਰ ਤੇ ਸੁਨੀਲ ਦੱਤ ਨੇ ਕਰਮਵਾਰ
ਤਿੰਨ ਸਥਾਨ ਪ੍ਰਾਪਤ ਕੀਤੇ। 45-50 ਸਾਲ ਦੇ ਵਿਅਕਤੀਆਂ ਵਿਚੋਂ ਲਾਲਾ ਜੀ ਨੰਬਰ ਲੈ
ਗਏ, ਅਬਾਸ ਤੇ ਹਰਤੇਜ ਸੈਕਟਰੀ ਦੂਜੇ ਤੀਜੇ ਸਥਾਨ 'ਤੇ ਰਹੇ। ਵਿਆਨਾ ਏ ਦੀ ਟੀਮ ਨੇ
ਵਿਆਨਾ ਬੀ ਨੂੰ ਹਰਾ ਕੇ ਰੱਸਾਕਸ਼ੀ ਦਾ ਮੁਕਾਬਲਾ ਜਿੱਤਿਆ। ਵਾਲੀਬਾਲ ਦੇ ਮੁਕਾਬਲੇ
ਵਿਚ ਕੰਸਨਫੋਰਟ ਜੇਤੂ ਰਹੀ ਤੇ ਗੁਰਦੁਆਰਾ ਸਾਹਿਬ 12 ਬਿਸਰਕ ਦੀ ਟੀਮ ਦੂਜੇ ਸਥਾਨ
'ਤੇ ਰਹੀ। ਆਸਟਰੀਆ ਸਪੋਰਟਸ ਕਲੱਬ ਅਤੇ ਸਾਂਝਾ ਕਲੱਬ ਹਾਲੈਂਡ ਦਰਮਿਅਨ ਖੇਡਿਆ ਗਿਆ
ਕਬੱਡੀ ਫਾਈਨਲ ਮੈਚ ਬਰਾਬਰੀ 'ਤੇ ਖ਼ਤਮ ਹੋਇਆ।
ਵਿਜੇ ਸਿੰਘ ਨੇ ਵਿਸ਼ਵ ਨਿਸ਼ਾਨੇਬਾਜ਼ੀ ਕੱਪ 'ਚ
ਚਾਂਦੀ ਦਾ ਤਗਮਾ ਹਾਸਲ ਕੀਤਾ
ਨਵੀਂ ਦਿੱਲੀ, 22 ਅਪ੍ਰੈਲ -ਭਾਰਤੀ
ਨਿਸ਼ਾਨੇਬਾਜ਼ ਵਿਜੇ ਸਿੰਘ ਨੇ ਚੀਨ ਦੀ ਰਾਜਧਾਨੀ ਬੀਜਿੰਗ ਵਿਖੇ ਇੰਟਰਨੈਸ਼ਨਲ ਸ਼ੂਟਿੰਗ
ਸਪੋਰਟਸ ਫੈਡਰੇਸ਼ਨ ਵੱਲੋਂ ਕਰਵਾਏ ਜਾ ਰਹੇ ਵਿਸ਼ਵ ਕੱਪ ਵਿਚ ਚਾਂਦੀ ਦਾ ਤਗਮਾ ਜਿੱਤਿਆ
ਹੈ। ਇਸ ਸਬੰਧੀ ਪ੍ਰਾਪਤ ਹੋਈ ਸੂਚਨਾ ਅਨੁਸਾਰ ਵਿਜੇ ਨੇ ਬੁੱਧਵਾਰ ਨੂੰ ਪੁਰਸ਼ਾਂ ਦੀ
25 ਮੀਟਰ ਰੈਪਿਡ ਫਾਇਰ ਪਿਸਤੌਲ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕੀਤਾ। ਸਾਲ 2006
ਵਿਚ ਕਰਵਾਈਆਂ ਗਈਆਂ ਰਾਸ਼ਟਰਮੰਡਲ ਖੇਡਾਂ ਵਿਚ ਸੋਨੇ ਦਾ ਤਗਮਾ ਜਿੱਤਣ ਵਾਲੇ ਵਿਜੇ ਨੇ
ਕੁਆਲੀਫਾਇੰਗ ਗੇੜ ਵਿਚ 581 ਅੰਕ ਹਾਸਲ ਕਰਕੇ ਚੌਥਾ ਸਥਾਨ ਮੱਲਿਆ ਪਰ ਫਾਈਨਲ ਵਿਚ
ਉਨ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਖ਼ਰਲੇ ਦੋ ਨਿਸ਼ਾਨੇਬਾਜ਼ਾਂ ਵਿਚ ਥਾਂ ਬਣਾਈ। ਵਿਜੇ
ਨੇ ਫਾਈਨਲ ਵਿਚ 199. 4 ਅੰਕ ਹਾਸਲ ਕੀਤੇ ਇਸ ਤਰ੍ਹਾਂ ਉਨ੍ਹਾਂ ਕੁਲ 780. 4 ਅੰਕਾਂ
ਨਾਲ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ। ਉਹ 0.1 ਅੰਕਾਂ ਦੇ ਫਰਕ ਨਾਲ ਸੋਨ ਤਗਮਾ
ਪ੍ਰਾਪਤ ਕਰਨ ਤੋਂ ਰਹਿ ਗਏ। ਮੁਕਾਬਲੇ ਦਾ ਸੋਨ ਤਗਮਾ ਅਮਰੀਕਾ ਦੇ ਸੈਂਡਰਸਨ ਕੀਥ ਨੇ
780. 5 ਅੰਕਾਂ ਨਾਲ ਜਿੱਤਿਆ। ਉਸਨੇ ਕੁਆਲੀਫਾਂਇੰਗ ਗੇੜ 'ਚ 584 ਜਦਕਿ ਫਾਈਨਲ 'ਚ
196. 5 ਅੰਕ ਪ੍ਰਾਪਤ ਕੀਤੇ। ਜਾਪਾਨ ਦੇ ਅਕਿਯਾਮਾ ਤੇਰੂਯੋਸ਼ੀ 777. 5 ਅੰਕਾਂ ਨਾਲ
ਤੀਜੇ ਸਥਾਨ 'ਤੇ ਰਹੇ। ਉਸ ਨੇ ਕੁਆਲੀਫਾਇੰਗ ਗੇੜ ਵਿਚ 579 ਅਤੇ ਫਾਈਨਲ 'ਚ 198. 5
ਅੰਕ ਹਾਸਲ ਕੀਤੇ।
ਐਲ. ਜੀ. ਦੁਆਰਾ 'ਲੀਡ-09,' ਮੁਕਾਬਲਾ
ਚੰਡੀਗੜ੍ਹ, 22 ਅਪ੍ਰੈਲ -ਭਾਰਤੀ
ਕ੍ਰਿਕਟ ਨੂੰ ਗਲੋਬ ਪਿੰਡ ਦੇ ਉਚੇਰੇ ਗਰਾਫ 'ਤੇ ਲਿਆਉਣ ਲਈ ਐਲ. ਜੀ. ਦੁਆਰਾ 3 ਮਈ
ਤੱਕ 15 ਹੋਣਹਾਰ ਕਿਸ਼ੋਰਾਂ ਦੀ ਚੋਣ ਕੀਤੀ ਜਾ ਰਹੀ ਹੈ ਜਿਹੜੇ ਜੂਨ ਮਹੀਨੇ ਆਈ. ਸੀ.
ਸੀ. ਵਰਲਡ 20 ਇੰਗਲੈਂਡ ਵਿਖੇ ਆਪਣੀ ਕ੍ਰਿਕਟ ਟੀਮ ਦੀ ਅਗਵਾਈ ਕਰਦੇ ਹੋਏ ਕੌਮੀ ਮੀਤ
ਗਾਉਣਗੇ। ਐਮ. ਡੀ. ਐਲ. ਜੀ. ਸ੍ਰੀ ਮੂਨ. ਬੀ. ਸ਼ਿਨ ਨੇ ਦੱਸਿਆ ਕਿ ਚੋਣ ਮੁਕਾਬਲੇ ਲਈ
ਕਿਸ਼ੋਰ ਤੇ ਕਿਸ਼ੋਰੀਆਂ 30 ਮਿੰਟਾਂ ਦੀ ਵੀਡੀਓ ਕਲਿਪ ਐਲ. ਜੀ. ਇੰਡੀਆ ਵੈਬਸਾਈਟ 'ਤੇ
ਭੇਜੀ ਜਾ ਸਕਦੀ ਹੈ। ਐਲ. ਜੀ. ਵੱਲੋਂ ਥਾਪੇ ਜੱਜ ਜੇਤੂਆਂ ਦੀ ਚੋਣ ਕਰਨਗੇ ਤੇ ਹਰ
ਜੇਤੂ ਦੇ ਨਾਲ ਉਨ੍ਹਾਂ ਦੇ ਮਾਂ ਜਾਂ ਬਾਪ ਨੂੰ ਵੀ ਇੰਗਲੈਂਡ ਦੀ ਸੈਰ ਕਰਵਾਈ ਜਾਵੇਗੀ।
25 ਤੋਂ ਖੇਡ ਸਿਖਲਾਈ ਕੈਂਪ
ਅੰਮ੍ਰਿਤਸਰ, 22 ਅਪ੍ਰੈਲ-ਗੁਰੂ
ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਵਿਭਾਗ ਵੱਲੋਂ ਸੈਂਟਰ ਆਫ਼ ਐਕਸਾਲੈਂਸ ਇਨ ਸਪੋਰਟਸ
ਸਾਇੰਸਜ਼ ਅਧੀਨ 11ਵੀਂ ਅਤੇ 12ਵੀਂ ਜਮਾਤਾਂ ਦੇ ਚੁਣੇ ਹੋਏ ਲੜਕਿਆਂ ਦੇ 25 ਅਪ੍ਰੈਲ
ਤੋਂ 4 ਮਈ ਤਕ ਯੂਨੀਵਰਸਿਟੀ ਦੇ ਖੇਡ ਮੈਦਾਨ ਵਿਚ ਵੱਖ-ਵੱਖ ਖੇਡਾਂ ਦੇ 10-ਦਿਨਾ
ਸਿਖਲਾਈ ਕੈਂਪ ਲਗਾਏ ਜਾ ਰਹੇ ਹਨ। ਲੜਕੀਆਂ ਲਈ ਇਹ ਕੈਂਪ 6 ਤੋਂ 15 ਮਈ ਤੱਕ ਲਗਣਗੇ।
ਪ੍ਰੋ: ਕੰਵਲਜੀਤ ਸਿੰਘ ਡਾਇਰੈਕਟਰ ਖੇਡਾਂ ਨੇ ਦੱਸਿਆ ਕਿ ਇਨ੍ਹਾਂ ਸਿਖਲਾਈ ਕੈਂਪਾਂ
ਲਈ ਖਿਡਾਰੀਆਂ ਦੀ ਚੋਣ ਯੂਨੀਵਰਸਿਟੀ ਦੇ ਖੇਡ ਮੈਦਾਨ ਵਿਚ 25 ਅਪ੍ਰੈਲ ਨੂੰ ਸਵੇਰੇ
10.00 ਵਜੇ ਕੀਤੀ ਜਾਵੇਗੀ, ਜਦੋਂਕਿ ਲੜਕੀਆਂ ਦਾ ਸਿਖਲਾਈ ਕੈਂਪ 6 ਤੋਂ 15 ਮਈ ਤਕ
ਲਗਾਇਆ ਜਾਵੇਗਾ ਤੇ ਖਿਡਾਰਨਾਂ ਦੀ ਚੋਣ 6 ਮਈ ਨੂੰ ਸਵੇਰੇ 10.00 ਵਜੇ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜਮ੍ਹਾਂ ਦੋ ਦੀ ਪ੍ਰੀਖਿਆ ਵਿਚ ਬੈਠਣ ਵਾਲੇ ਵਿਦਿਆਰਥੀ ਵੀ ਇਸ
ਕੈਂਪ ਵਿਚ ਸ਼ਾਮਲ ਹੋਣ ਦੇ ਯੋਗ ਹਨ। ਇਸ ਤੋਂ ਪਹਿਲਾਂ ਯੂਨੀਵਰਸਿਟੀ ਵੱਲੋਂ ਪੰਜਾਬ ਦੇ
ਛੇਵੀਂ ਤੋਂ ਦਸਵੀਂ ਜਮਾਤ ਦੇ ਸਕੂਲੀ ਬੱਚਿਆਂ ਲਈ 'ਕੈਚ ਯੰਗ ਪ੍ਰੋਗਰਾਮ' ਅਧੀਨ 24
ਤੋਂ 30 ਮਾਰਚ ਤਕ ਕੈਂਪ ਲਗਾਇਆ ਗਿਆ ਸੀ।
ਏਸ਼ੀਆ ਕੱਪ ਲਈ ਭਾਰਤੀ ਹਾਕੀ ਟੀਮ ਦੀ ਚੋਣ 25
ਨੂੰ
21 ਅਪ੍ਰੈਲ-ਮਲੇਸ਼ੀਆ ਵਿਖੇ 9 ਮਈ
ਤੋਂ ਸ਼ੁਰੂ ਹੋ ਰਹੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਲਈ ਭਾਰਤੀ ਹਾਕੀ ਟੀਮ ਦੀ ਚੋਣ 25
ਅਪ੍ਰੈਲ ਨੂੰ ਇਥੇ ਕੀਤੀ ਜਾਵੇਗੀ। ਭਾਰਤੀ ਟੀਮ ਦੇ ਮੌਜੂਦਾ ਮੁੱਖ ਕੋਚ ਹਰਿੰਦਰ ਸਿੰਘ
ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਉਲੰਪਿਕ ਸੰਘ ਦੀ ਐਡਹਾਕ ਚੋਣ ਕਮੇਟੀ 24
ਸੰਭਾਵਿਤ ਖਿਡਾਰੀ 'ਚੋਂ ਇਸ ਟੀਮ ਦੀ ਚੋਣ ਕਰੇਗੀ। ਚੋਣ ਕਮੇਟੀ 'ਚ ਅਜੀਤਪਾਲ ਸਿੰਘ,
ਜ਼ਫਰ ਇਕਬਾਲ, ਧੰਨਰਾਜ ਪਿੱਲੇ, ਅਸ਼ੋਕ ਧਿਆਨਚੰਦ ਅਤੇ ਅਸਲਮ ਸ਼ੇਰ ਖਾਨ ਹਨ। ਇਹ ਚੋਣ
ਟਰਾਇਲ 24 ਅਤੇ 25 ਅਪ੍ਰੈਲ ਦੋ ਦਿਨ ਚੱਲਣਗੇ। ਹਰਿੰਦਰ ਸਿੰਘ ਨੇ ਕਿਹਾ ਕਿ 24
ਖਿਡਾਰੀਆਂ ਦਾ ਕੈਂਪ ਇਸ ਸਮੇਂ ਪੂਰੇ ਜੋਰਾਂ 'ਤੇ ਚੱਲ ਰਿਹਾ ਹੈ।
ਭਾਰਤੀ ਨਿਸ਼ਾਨੇਬਾਜ਼ ਹੀਨਾ ਨੇ ਵਿਸ਼ਵ ਕੱਪ 'ਚ
ਚਾਂਦੀ ਦਾ ਤਮਗਾ ਫੁੰਡਿਆ
21 ਅਪ੍ਰੈਲ-ਬੀਜਿੰਗ (ਚੀਨ) ਵਿਖੇ
ਖੇਡੇ ਜਾ ਰਹੇ ਨਿਸ਼ਾਨੇਬਾਜ਼ੀ ਦੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਮੁਕਾਬਲੇ 'ਚ
ਭਾਰਤੀ ਨਿਸ਼ਾਨੇਬਾਜ਼ ਹੀਨਾ ਸਿੱਧੂ ਨੇ ਚਾਂਦੀ ਦਾ ਤਗਮਾ ਜਿੱਤਿਆ। ਔਰਤਾਂ ਦੇ ਏਅਰ
ਪਿਸਟਲ ਵਰਗ 'ਚ ਉਸਨੇ ਇਹ ਤਗਮਾ 485.8 ਦਾ ਸਮਾਂ ਕੱਢ ਕੇ ਪ੍ਰਾਪਤ ਕੀਤਾ। ਕੁਆਲੀਫਾਈ
ਗੇੜ 'ਚ 385 ਨਿਸ਼ਾਨੇ ਲਗਾ ਕੇ ਪੰਜਵਾਂ ਸਥਾਨ ਹਾਸਿਲ ਕੀਤਾ। ਫਾਈਨਲ ਗੇੜ 'ਚ ਉਸਨੇ
101.8 ਅੰਕ ਲੈ ਕੇ ਦੂਜਾ ਸਥਾਨ ਲਿਆ। ਚੀਨ ਦੀ ਹੂ ਜਨ ਨੇ 490.5 ਅੰਕਾਂ ਨਾਲ ਸੋਨ
ਅਤੇ ਚੈੱਕ ਗਣਰਾਜ ਦੀ ਮੁਰੂਸਕੋਵਾ ਲੇਂਕਾ ਨੇ 485.9 ਅੰਕਾਂ ਨਾਲ ਕਾਂਸੀ ਦਾ ਤਗਮਾ
ਹਾਸਿਲ ਕੀਤਾ।
21ਵੀਂ ਪੰਜਾਬ ਸਬ-ਜੂਨੀਅਰ ਫੁੱਟਬਾਲ
ਚੈਂਪੀਅਨਸ਼ਿਪ ਹੁਸ਼ਿਆਰਪੁਰ ਦੀ ਝੰਡੀ
20 ਅਪ੍ਰੈਲ-ਜ਼ਿਲ੍ਹਾ ਫੁੱਟਬਾਲ ਐਸੋਸ਼ੀਏਸ਼ਨ
ਹੁਸ਼ਿਆਰਪੁਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਆਣ-ਚੱਬੇਵਾਲ ਦੇ ਖੇਡ
ਸਟੇਡੀਅਮ ਵਿਖੇ ਕਰਵਾਈ ਗਈ 21ਵੀਂ ਪੰਜਾਬ ਰਾਜ ਸਬ-ਜੂਨੀਅਰ (ਅੰਡਰ-16) ਫੁੱਟਬਾਲ
ਚੈਂਪੀਅਨਸ਼ਿਪ ਅੱਜ ਸਮਾਪਤ ਹੋ ਗਈ, ਜਿਸ ਦੇ ਫਾਈਨਲ ਮੈਚ ਵਿਚ ਹੁਸ਼ਿਆਰਪੁਰ ਦੀ ਟੀਮ ਨੇ
ਪਿਛਲੀ ਚੈਂਪੀਅਨ ਗੁਰਦਾਸਪੁਰ ਦੀ ਟੀਮ ਨੂੰ 2-1 ਗੋਲਾਂ ਦੇ ਫਰਕ ਨਾਲ ਹਰਾ ਕੇ ਜੇਤੂ
ਟਰਾਫੀ 'ਤੇ ਕਬਜ਼ਾ ਕੀਤਾ।
ਕੌਮਾਂਤਰੀ ਟੂਰਨਾਮੈਂਟ 'ਚ ਸ਼ਾਮਿਲ ਹੋਣ ਵਾਲੇ
ਭਾਰਤੀ ਮੁੱਕੇਬਾਜ਼
ਪਟਿਆਲਾ, 17 ਅਪ੍ਰੈਲ -
ਸਿਖਲਾਈ ਅਭਿਆਨ ਤੇ ਕੌਮਾਂਤਰੀ ਟੂਰਨਾਮੈਂਟ ਕਜ਼ਾਕਿਸਤਾਨ 'ਚ 20 ਅਪ੍ਰੈਲ ਤੋਂ 4 ਮਈ
ਤੱਕ ਕਰਵਾਇਆ ਜਾ ਰਿਹਾ ਹੈ। ਇਸ ਲਈ ਭਾਰਤੀ ਮੁੱਕੇਬਾਜ਼ੀ ਟੀਮ ਦਾ ਐਲਾਨ ਕੀਤਾ ਗਿਆ
ਹੈ। ਟੀਮ 'ਚ ਤਿੰਨ ਉਲੰਪੀਅਨ ਜਤਿੰਦਰ ਕੁਮਾਰ ਅਖਿਲ ਕੁਮਾਰ ਤੇ ਦਿਨੈਸ਼ ਕੁਮਾਰ ਵੀ
ਸ਼ਾਮਿਲ ਹਨ। ਇਸ ਟੀਮ ਰਾਹੀਂ ਗੁਰਲਾਲ ਸਿੰਘ, ਜਗਤ ਸਿੰਘ, ਬਲਵਿੰਦਰ ਸਿੰਘ ਤੇ ਨਨਾਓ
ਸਿੰਘ ਨਾਮ ਦੇ ਚਾਰ ਖਿਡਾਰੀ ਪਹਿਲੀ ਵਾਰ ਸੀਨੀਅਰ ਟੀਮ ਰਾਹੀਂ ਦੇਸ਼ ਦੇ ਝੰਡਾ ਬਰਦਾਰ
ਬਣਨਗੇ। ਕਜ਼ਾਕਸਿਤਾਨ 'ਚ ਟੀਮ ਪਹਿਲਾ ਕਜ਼ਾਕ ਮੁੱਕੇਬਾਜ਼ਾਂ ਨਾਲ ਮਿਲ ਕੇ ਜ਼ੋਰਦਾਰ
ਅਭਿਆਸ ਕਰੇਗੀ ਅਤੇ ਫਿਰ ਇਕ ਕੌਮਾਂਤਰੀ ਟੂਰਨਾਮੈਂਟ 'ਚ ਹਿੱਸਾ ਲਵੇਗੀ। ਭਾਰਤੀ ਟੀਮ
ਦੇ 48 ਕਿਲੋ ਭਾਰ ਵਰਗ 'ਚ ਨਨਾਓ ਸਿੰਘ ਸੈਨਾ, 51 ਕਿਲੋ ਸਰੰਜੇ ਸੈਨਾ, ਜਤਿੰਦਰ
ਕੁਮਾਰ ਭਾਰਤੀ ਪੁਲਿਸ, 57 ਕਿਲੋ ਅਖਿਲ ਕੁਮਾਰ ਭਾਰਤੀ ਪੁਲਿਸ, 60 'ਚ ਜੈ ਭਗਵਾਨ
ਭਾਰਤੀ ਪੁਲਿਸ, 64 ਕਿਲੋ 'ਚ ਬਲਵਿੰਦਰ ਹਰਿਆਣਾ, 68 ਕਿਲੋ 'ਚ ਦਿਲਬਾਗ ਸਿੰਘ ਰੇਲਵੇ,
75 ਕਿਲੋ 'ਚ ਜਗਤ ਸਿੰਘ ਭਾਰਤੀ ਪੁਲਿਸ, 81 ਕਿਲੋ 'ਚ ਦਿਨੇਸ਼ ਕੁਮਾਰ ਭਾਰਤੀ ਪੁਲਿਸ,
91 ਕਿਲੋ 'ਚ ਗੁਰਲਾਲ ਸਿੰਘ ਪੰਜਾਬ, +91 'ਚ ਰਾਮ ਸਿੰਘ ਭਾਰਤੀ ਪੁਲਿਸ ਸ਼ਾਮਿਲ ਹਨ।
ਕੌਮੀ ਫੁੱਟਬਾਲ ਲੀਗ 'ਚ ਜੇਤੂ ਚਰਚਿਲ ਬ੍ਰਦਰਜ਼
ਦਾ 50 ਲੱਖ 'ਤੇ ਕਬਜ਼ਾ
ਲੁਧਿਆਣਾ, 17 ਅਪ੍ਰੈਲ -13ਵੀਂ
ਓ. ਐਨ. ਜੀ. ਸੀ. ਕੌਮੀ ਫੁੱਟਬਾਲ ਲੀਗ ਦਾ ਆਖੀਰੀ ਮੈਚ ਮਡਗਾਓਂ ਦੇ ਨਹਿਰੂ ਸਟੇਡੀਅਮ
'ਚ ਕਰਵਾਇਆ ਗਿਆ। ਜਿਸ ਵਿਚ ਗੋਆ ਦੀਆਂ ਟੀਮਾਂ ਨੇ ਬੰਗਾਲ ਦੀ ਫੁੱਟਬਾਲ ਸਰਦਾਰੀ ਨੂੰ
ਤੋੜਦਿਆਂ ਇਕ ਵਾਰ ਫੇਰ ਖ਼ਿਤਾਬ 'ਤੇ ਆਪਣਾ ਕਬਜ਼ਾ ਕੀਤਾ। ਭਾਵੇਂ ਪਿਛਲੇ ਸਾਲ ਡੈਂਪੋ
ਗੋਆ ਨੇ ਚੈਂਪੀਅਨ ਖ਼ਿਤਾਬ ਜਿੱਤਿਆ ਸੀ ਪਰ ਇਸ ਵਾਰ ਚਰਚਿਲ ਬ੍ਰਦਰਜ਼ ਗੋਆ ਨੇ ਵਿਦੇਸ਼ੀ
ਖਿਡਾਰੀਆਂ ਦੀ ਲੈਅ 'ਤੇ ਗੋਆ ਦੀ ਸਰਦਾਰੀ ਨੂੰ ਬਰਕਰਾਰ ਰੱਖਦਿਆਂ ਨਾ ਸਿਰਫ਼ 50 ਲੱਖ
ਰੁਪਏ ਦੀ ਇਨਾਮੀ ਰਾਸ਼ੀ ਜਿੱਤੀ ਸਗੋਂ ਪਹਿਲੀ ਵਾਰ ਚੈਂਪੀਅਨ ਬਣਕੇ ਇਕ ਨਵਾਂ ਇਤਿਹਾਸ
ਰਚਿਆ ਜਦਕਿ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਬਾਈਚੁੰਗ ਭੂਟੀਆ ਅਤੇ ਹੋਰ ਕੌਮਾਂਤਰੀ
ਸਿਤਾਰਿਆਂ ਨਾਲ ਸਜੀ ਮੋਹਨ ਬਗਾਨ ਕੋਲਕਾਤਾ ਨੂੰ ਦੂਸਰੇ ਸਥਾਨ 'ਤੇ ਹੀ ਸਬਰ ਕਰਨਾ
ਪਿਆ। ਉਸਨੂੰ 28 ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ।
ਵਿਸ਼ਵ ਕੱਪ 'ਚ ਪੰਜਾਬੀ 'ਵਰਸਿਟੀ ਦੇ ਤੀਰ
ਅੰਦਾਜ਼ ਦੀ ਬੱਲੇ ਬੱਲੇ
ਪਟਿਆਲਾ, 17 ਅਪ੍ਰੈਲ -
ਵਿਸ਼ਵ ਕੱਪ ਚੋਂ ਪੰਜਾਬੀ ਵਰਸਿਟੀ ਦੇ ਤੀਰ ਅੰਦਾਜ਼ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ
ਤਗਮਾ ਜਿੱਤਿਆ ਹੈ। ਇਸ 'ਵਰਸਿਟੀ ਦੇ ਤੀਰ ਅੰਦਾਜ਼ ਕਪਿਲ ਨੇ ਅਮਰੀਕਾ 'ਚ ਹੋਏ ਵਿਸ਼ਵ
ਕੱਪ 'ਚ ਰਿਕਰਵ ਟੀਮ ਮੁਕਾਬਲੇ 'ਚ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ।
ਮੰਗਲ ਸਿੰਘ, ਜੈਯੰਤ, ਕਪਿਲ ਤੇ ਰਾਹੁਲ 'ਤੇ ਆਧਾਰਿਤ ਚਾਰ ਮੈਂਬਰੀ ਟੀਮ ਨੇ ਦੇਸ਼ ਲਈ
ਸੋਨ ਤਗਮਾ ਜਿੱਤਿਆ।
21ਵੀਂ ਪੰਜਾਬ ਰਾਜ ਸਬ ਜੂਨੀਅਰ ਫੁੱਟਬਾਲ
ਚੈਂਪੀਅਨਸ਼ਿਪ
ਚੱਬੇਵਾਲ, 17 ਅਪ੍ਰੈਲ -
21ਵੀਂ ਪੰਜਾਬ ਰਾਜ ਸਬ ਜੂਨੀਅਰ ਅੰਡਰ 16 ਫੁੱਟਬਾਲ ਚੈਂਪੀਅਨਸ਼ਿਪ ਚੱਬੇਵਾਲ ਦੇ
ਸਪੋਰਟਸ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਮੈਚ
18 ਅਪ੍ਰੈਲ ਸ਼ਨੀਵਾਰ ਨੂੰ ਬਾਅਦ ਦੁਪਹਿਰ 2 ਵਜੇ ਹੋਣਗੇ। ਇਸ ਦੇ ਕੁਆਰਟਰ ਫਾਈਨਲ ਮੈਚਾਂ
'ਚ ਜਲੰਧਰ ਨੇ ਫਰੀਦਕੋਟ ਨੂੰ ਟਾਈਬਰੇਕਰ ਰਾਹੀਂ 5-3 ਦੇ ਫਰਕ ਨਾਲ, ਹੁਸ਼ਿਆਰਪੁਰ ਨੇ
ਰੋਪੜ ਨੂੰ 4-0 ਦੇ ਫਰਕ ਨਾਲ, ਗੁਰਦਾਸਪੁਰ ਨੇ ਲੁਧਿਆਣਾ ਨੂੰ 2-0 ਦੇ ਫਰਕ ਨਾਲ ਅਤੇ
ਤਰਨਤਾਰਨ ਨੇ ਕਪੂਰਥਲਾ ਨੂੰ 4-0 ਦੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਦੌਰ ਵਿਚ
ਪ੍ਰਵੇਸ਼ ਕੀਤਾ। ਸੈਮੀਫਾਈਨਲ ਮੁਕਾਬਲਾ ਹੁਸ਼ਿਆਰਪੁਰ ਦਾ ਜਲੰਧਰ ਨਾਲ ਅਤੇ ਤਰਨਤਾਰਨ ਦਾ
ਗੁਰਦਾਸਪੁਰ ਨਾਲ ਸੈਮੀ ਫਾਈਨਲ ਮੈਚ ਹੋਣਗੇ।
10ਵੀਂ ਪੰਜਾਬ ਯੂਥ ਬਾਸਕਿਟਬਾਲ ਚੈਂਪੀਅਨਸ਼ਿਪ
'ਚ ਲੁਧਿਆਣਾ ਦੀ ਸਰਦਾਰੀ
ਰਾਹੋਂ, 16 ਅਪ੍ਰੈਲ -
ਚਾਰ ਰੋਜ਼ਾ 10ਵੀਂ ਪੰਜਾਬ ਯੂਥ ਬਾਸਕਿਟਬਾਲ ਚੈਂਪੀਅਨਸ਼ਿਪ ਯੂਨਿਟੀ ਆਫ਼ ਮੈਨ ਕਿਰਪਾਲ
ਸਾਗਰ ਵਿਖੇ ਪੰਜਾਬ ਯੂਥ ਬਾਸਕਟਬਾਲ ਵੱਲੋਂ ਕਰਵਾਈ ਗਈ। ਜਿਸ ਵਿਚ ਪੰਜਾਬ ਦੀਆਂ
ਵੱਖ-ਵੱਖ 40 ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਿਆਂ (ਲੜਕਿਆਂ) 'ਚ ਲੁਧਿਅਣਾ ਨੇ
ਮਾਨਸਾ ਨੂੰ 55-37 ਅੰਕਾਂ ਨਾਲ ਹਰਾਇਆ ਜਦਕਿ ਲੜਕੀਆਂ ਦੇ ਵਰਗ 'ਚ ਗੁਰਦਾਸਪੁਰ ਨੇ
ਕਪੂਰਥਲਾ ਨੂੰ 33-18 ਅੰਕਾਂ ਹਰਾਇਆ।
ਰਾਸ਼ਟਰੀ ਫੁੱਟਬਾਲ ਲੀਗ 'ਚ ਚਰਚਿਲ ਬ੍ਰਦਰਜ਼
ਜੇਤੂ
ਮਡਗਾਓਂ, ਨਵੀਂ ਦਿੱਲੀ, 16
ਅਪ੍ਰੈਲ - ਰਾਸ਼ਟਰੀ ਫੁੱਟਬਾਲ ਲੀਗ ਦਾ ਆਖੀਰੀ ਮੈਚ ਮਡਗਾਓਂ ਦੇ ਨਹਿਰੂ ਸਟੇਡੀਅਮ
'ਚ ਕਰਵਾਇਆ ਗਿਆ। ਜਿਸ 'ਚ ਗੋਆ ਦੇ ਫੁੱਟਬਾਲ ਕਲੱਬ ਚਰਚਿਲ ਬ੍ਰਦਰਜ਼ ਨੇ ਰਾਸ਼ਟਰੀ
ਫੁੱਟਬਾਲ ਲੀਗ ਦਾ ਖ਼ਿਤਾਬ ਜਿੱਤ ਲਿਆ ਹੈ। ਚਰਚਿਲ ਬ੍ਰਦਰਜ਼ ਟੀਮ ਨੇ ਮਡਗਾਓਂ ਦੇ ਨਹਿਰੂ
ਸਟੇਡੀਅਮ 'ਚ ਖੇਡੇ ਗਏ ਆਪਣੇ ਆਖਰੀ ਲੀਗ ਮੈਚ 'ਚ ਮੁਹੰਮਡਨ ਸਪੋਰਟਿੰਗ ਨੂੰ 6-2 ਗੋਲਾਂ
ਦੇ ਵੱਡੇ ਫਰਕ ਨਾਲ ਹਰਾ ਕੇ ਪਹਿਲੀ ਵਾਰ ਇਸ ਬਹੁ-ਵੱਕਾਰੀ ਲੀਗ ਖ਼ਿਤਾਬ 'ਤੇ ਕਬਜ਼ਾ
ਕੀਤਾ। ਮੋਹਨ ਬਗਾਨ ਦੀ ਟੀਮ ਦੂਜੇ ਸਥਾਨ 'ਤੇ ਰਹੀ। ਹਾਲਾਂਕਿ ਦਿੱਲੀ ਦੇ ਅੰਬੇਦਕਰ
ਸਟੇਡੀਅਮ 'ਚ ਖੇਡੇ ਗਏ ਆਪਣੇ ਆਖਰੀ ਮੈਚ 'ਚ ਉਸਨੂੰ ਮਹਿੰਦਰਾ ਯੂਨਾਈਟਿਡ ਟੀਮ ਤੋਂ
2-1 ਗੋਲਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਗੋਆ ਦੀ ਸਪੋਰਟਿੰਗ ਕਲੱਬ ਡੀ
ਗੋਆ ਤੀਜੇ ਸਥਾਨ 'ਤੇ ਰਹੀ। ਉਸਨੇ ਗੁੜਗਾਓਂ 'ਚ ਖੇਡੇ ਗਏ ਮੁਕਾਬਲੇ 'ਚ ਏਅਰ ਇੰਡੀਆ
ਨੂੰ 3-1 ਗੋਲਾਂ ਨਾਲ ਹਰਾਇਆ।
ਸਾਈ ਦੇ ਸਿਖਲਾਈ ਕੇਂਦਰਾਂ ਦੀਆਂ ਖਾਲੀ ਸੀਟਾਂ
ਲਈ ਟ੍ਰਾਇਲ 20 ਤੋਂ
ਪਟਿਆਲਾ, 16 ਅਪ੍ਰੈਲ -
ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ ਵਿਖੇ ਵੱਖ-ਵੱਖ 10 ਖੇਡਾਂ
ਨਾਲ ਸਬੰਧਤ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਿਖਲਾਈ ਕੇਂਦਰਾਂ ਦੀਆਂ ਖਾਲੀ ਸੀਟਾਂ
ਲਈ ਟਰਾਇਲ 20 ਤੋਂ 22 ਅਪ੍ਰੈਲ ਤੱਕ ਸਵੇਰੇ 9.30 ਵਜੇ ਰੱਖੇ ਹਨ। ਇਨ੍ਹਾਂ ਟਰਾਇਲਾਂ
ਤਹਿਤ ਵਿਅਕਤੀ ਖੇਡਾਂ 'ਚ ਪੰਜਾਬ ਨਾਲ ਸਬੰਧਤ 13 ਤੋਂ 19 ਸਾਲ ਦੇ ਉਹ ਖਿਡਾਰੀ ਹਿੱਸਾ
ਲੈ ਸਕਣਗੇ ਜਿਨ੍ਹਾਂ ਜ਼ਿਲ੍ਹਾ, ਰਾਜ ਜਾਂ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ 'ਚ ਤਗਮੇ
ਜਿੱਤੇ ਹਨ। ਟੀਮ ਮੁਕਾਬਲਿਆਂ 'ਚ ਰਾਜ ਤੇ ਰਾਸ਼ਟਰੀ ਪੱਧਰ 'ਤੇ ਤਗਮੇ ਜਿੱਤਣ ਵਾਲੇ
ਖਿਡਾਰੀ ਹਿੱਸਾ ਲੈ ਸਕਣਗੇ। ਚੁਣੇ ਗਏ ਖਿਡਾਰੀ ਰਿਹਾਇਸ਼ੀ ਤੇ ਖਾਣ ਪੀਣ ਦੀਆਂ ਸਹੂਲਤਾਂ
ਤੋਂ ਇਲਾਵਾ ਖੇਡ ਕਿੱਟ, ਮੈਡੀਕਲ ਸਹੂਲਤਾਂ, ਬੀਮਾ, ਖੇਡ ਮੁਕਾਬਿਲਆਂ ਤੇ ਵਿਦਿਅਕ
ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਨ੍ਹਾਂ ਟਰਾਇਲਾਂ ਦੌਰਾਨ ਅਥਲੈਟਿਕਸ (ਲੜਕੇ)
ਮੁੱਕੇਬਾਜ਼ੀ (ਲੜਕੀਆਂ), ਤੀਰ ਅੰਦਾਜ਼ੀ, ਸਾਈਕਲਿੰਗ, ਤਲਵਾਰਬਾਜ਼ੀ, ਜਿਮਨਾਸਟਿਕ, ਹਾਕੀ,
ਜੂਡੋ, ਨਿਸ਼ਾਨੇਬਾਜ਼ੀ, ਤੇ ਵੁਸ਼ੂ (ਸਾਰੀਆਂ ਖੇਡਾਂ ਲੜਕੇ ਤੇ ਲੜਕੀਆਂ) ਦੇ ਟਰਾਇਲ ਰੱਖੇ
ਗਏ ਹਨ।
21ਵੀਂ ਪੰਜਾਬ ਰਾਜ ਸਬ ਜੂਨੀਅਰ ਫੁੱਟਬਾਲ
ਚੈਂਪੀਅਨਸ਼ਿਪ
ਚੱਬੇਵਾਲ, 16 ਅਪ੍ਰੈਲ -
21ਵੀਂ ਸਬ ਜੂਨੀਅਰ (ਅੰਡਰ-16) ਫੁੱਟਬਾਲ ਚੈਂਪੀਅਨਸ਼ਿਪ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ
ਚੱਬੇਵਾਲ ਦੇ ਸਪੋਰਟਸ ਸਟੇਡੀਅਮ ਵਿਖੇ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ
ਕਰਵਾਈ ਜਾ ਰਹੀ। ਇਸ ਦੇ ਤੀਸਰੇ ਦਿਨ ਪ੍ਰੀ-ਕੁਆਰਟਰ ਫਾਈਨਲ ਦੌਰ ਵਿਚ ਫਸਵੇਂ ਮੁਕਾਬਲੇ
ਹੋਏ। ਇਸ 'ਚ ਗੁਰਦਾਸਪੁਰ ਨੇ ਮਾਨਸਾ ਨੂੰ 6-0 ਦੇ ਫਰਕ ਨਾਲ, ਤਰਨਤਾਰਨ ਨੇ ਬਰਨਾਲਾ
ਨੂੰ 4-0 ਨਾਲ ਦੇ ਫਰਕ ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ।
ਹਾਂਗਕਾਂਗ ਦਾ ਵਿਸਾਖੀ ਖੇਡ ਮੇਲਾ ਸਮਾਪਤ
ਹਾਂਗਕਾਂਗ, 16 ਅਪ੍ਰੈਲ -
ਹਾਂਗਕਾਂਗ ਦਾ ਵਿਸਾਖੀ ਖੇਡ ਮੇਲਾ ਹੈਪੀ ਵੈਲੀ ਮੈਦਾਨ ਵਿਚ ਮਨਾਇਆ ਗਿਆ, ਜਿਸ ਵਿਚ
ਮਰਦਾਂ ਦੀ ਹਾਕੀ, ਬੱਚਿਆਂ ਦੀਆਂ ਦੌੜਾਂ, ਮਰਦਾਂ ਅਤੇ ਇਸਤਰੀਆਂ ਦੇ ਰੱਸਾਕਸ਼ੀ, ਛੋਟੇ
ਬੱਚਿਆਂ ਦੇ ਹਾਕੀ ਵਾਲੀਬਾਲ ਅਤੇ ਬਿੰਡਮੈਟਨ ਦੇ ਮੁਕਾਬਲੇ ਕਰਵਾਏ ਗਏ। ਸਭ ਤੋਂ ਪਹਿਲਾ
ਸਿੱਖੀ ਸਰੂਪ ਵਿਚ ਬੱਚਿਆਂ ਦੇ ਮਾਰਚ ਪਾਸਟ ਕਰਨ ਉਪਰੰਤ ਖੇਡਾਂ ਦੀ ਸ਼ੁਰੂਆਤ ਕੀਤੀ।
ਜਿੱਤਣ ਵਾਲਿਆਂ ਵਿਚ ਹਾਕੀ ਸੀਨੀਅਰ ਮੁਕਾਬਲਿਆਂ ਵਿਚ ਨਿਹੰਗ ਸਿੰਘ ਹਾਕੀ ਟੀਮ ਜੇਤੂ
ਅਤੇ ਅਕਾਲੀ ਹਾਕੀ ਟੀਮ ਉਪ-ਜੇਤੂ ਰਹੀ। ਜੂਨੀਅਰ ਹਾਕੀ ਮੁਕਾਬਲਿਆਂ ਵਿਚੋਂ ਖਾਲਸਾ
ਦੀਵਾਨ ਜੂਨੀਅਰ ਹਾਕੀ ਬੀ ਟੀਮ, ਜੇਤੂ ਖਾਲਸਾ ਦੀਵਾਨ ਜੂਨੀਅਰ ਹਾਕੀ ਟੀਮ ਏ ਸਥਾਨ
'ਤੇ ਰਹੀ। ਵਾਲੀਬਾਲ ਮੁਕਾਬਲਿਆਂ ਵਿਚੋਂ ਕੇ. ਪੀ. ਵਾਲੀਬਾਲ ਕਲੱਬ ਜੇਤੂ ਅਤੇ ਪੀ.
ਕੇ. ਵਾਲੀਵਾਲ ਕਲੱਬ ਸੈਕਿੰਡ ਰਿਹਾ। ਦੌੜਾਂ ਵਿਚੋਂ ਚੁੰਗ ਦਾ ਰਹਿਣ ਵਾਲਾ ਬਬਲਪ੍ਰੀਤ
ਸਿੰਘ ਪਹਿਲੇ ਨੰਬਰ ਦਾ ਦੌੜਾਕ ਬਣਿਆ। ਤਿੰਨ ਤੋਂ ਪੰਜ ਸਾਲ ਦੇ ਬੱਚਿਆਂ ਦੀ ਦੌੜ ਬੜੀ
ਅਨੰਦਮਈ ਰਹੀ।
ਗਿੱਦੜਵਿੰਡੀ ਖੇਡ ਮੇਲਾ
ਸਿੱਧਵਾਂ ਬੇਟ, 15 ਅਪ੍ਰੈਲ -
ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਖੇਡ ਮੇਲਾ ਸਿੱਧਵਾਂ ਬੇਟ ਦੇ
ਲਾਗਲੇ ਪਿੰਡ ਗਿੱਦੜਵਿੰਡੀ ਵਿਖੇ ਚੱਲ ਰਿਹਾ ਹੈ। ਇਸ ਖੇਡ ਮੇਲੇ ਦੇ ਦੂਜੇ ਦਿਨ ਕਬੱਡੀ
50 ਕਿਲੋ ਵਰਗ ਦੀਆਂ ਪੁੱਜੀਆਂ 35 ਟੀਮਾਂ ਵਿਚ ਫਤਹਿਗੜ੍ਹ ਸਿਵੀਆਂ ਨੇ ਪਹਿਲਾ, ਮੌੜ
ਨਾਭਾ ਨੇ ਦੂਜਾ ਅਤੇ ਕਬੱਡੀ 40 ਕਿਲੋ ਵਰਗ ਦੀਆਂ ਪੁੱਜੀਆਂ 42 ਟੀਮਾਂ ਵਿਚੋਂ
ਮੁੱਲਾਂਪੁਰ ਨੇ ਪਹਿਲਾ ਅਤੇ ਸਿੰਘਾਵਾਲਾ ਨੇ ਦੂਜਾ ਸਥਾਨ ਹਾਸਿਲ ਕੀਤਾ। ਅੱਜ ਦੇ ਖੇਡ
ਮੇਲੇ ਵਿਚ ਡਨੇਹੜੀ ਨੇ ਭਿੰਡਰ ਕਲਾਂ, 60 ਕਿਲੋ ਵਿਚ ਝਨੇਹੜੀ ਨੇ ਮੌੜ ਨਾਭਾ ਅਤੇ 40
ਕਿਲੋ 'ਚ ਮੁੱਲਾਂਪੁਰ ਨੇ ਸਿੰਘਵਾਲਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ
40 ਸਾਲਾਂ ਗੱਭਰੂਆਂ ਦੇ ਕਬੱਡੀ ਸ਼ੌਅ ਮੈਚ ਵਿਚ ਲੁਧਿਆਣਾ ਜ਼ਿਲ੍ਹੇ ਨੇ ਮੋਗਾ ਜ਼ਿਲ੍ਹੇ
ਨੂੰ ਚਿੱਤ ਕੀਤਾ।
ਆਈ.ਐਸ.ਐਸ.ਐਫ.
ਨਿਸ਼ਾਨੇਬਾਜ਼ੀ ਵਿਸ਼ਵ ਕੱਪ 'ਚ ਗਗਨ ਦੀ ਝੰਡੀ
ਨਵੀਂ ਦਿੱਲੀ, 15 ਅਪ੍ਰੈਲ -
ਸਾਊਥ ਕੋਰੀਆ ਦੇ ਚੌਂਗਵਾਂਗ ਸ਼ਹਿਰ 'ਚ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਕਰਵਾਈ ਗਈ। ਇਸ
ਚੈਂਪੀਅਨਸ਼ਿਪ 'ਚ
ਭਾਰਤੀ ਨਿਸ਼ਾਨੇਬਾਜ਼ ਗਗਨ ਨਾਰੰਗ ਨੇ ਆਈ.ਐਸ.ਐਸ.ਐਫ. ਦੇ ਵਿਸ਼ਵ ਕੱਪ 'ਚ ਸੋਨ ਤਗਮਾ
ਜਿੱਤਿਆ। ਇਸ 'ਚ 50 ਮੀਟਰ ਰਾਈਫਲ ਨਿਸ਼ਾਨੇਬਾਜ਼ੀ 'ਚ ਸੋਨ ਤਗਮਾ ਜਿੱਤ ਕੇ ਗਗਨ ਨਾਰੰਗ
ਨੂੰ ਅਜਿਹੇ ਪਹਿਲੇ ਭਾਰਤੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ ਜਿਸਨੇ ਇੱਕ ਚੈਂਪੀਅਨਸ਼ਿਪ
'ਚ ਨਿਸ਼ਾਨੇਬਾਜ਼ੀ 'ਚ ਦੋ ਤਗਮੇ ਹਾਸਲ ਕੀਤੇ ਹਨ। ਇਸ ਤੋਂ ਪਹਿਲਾਂ ਗਗਨ ਨਾਰੰਗ ਆਪਣੀ
ਪਸੰਦੀਦਾ 10 ਮੀਟਰ ਏਅਰ ਰਾਫੀਫਲ ਨਿਸ਼ਾਨੇਬਾਜ਼ੀ 'ਚ ਚਾਂਦੀ ਦਾ ਤਗਮਾ ਹਾਸਲ ਕਰ ਚੁੱਕਾ
ਹੈ। ਭਾਰਤੀ ਨਿਸ਼ਾਨੇਬਾਜ਼ ਨੇ ਯੋਗਤਾ ਦੌਰ 'ਚ 1166 ਅਤੇ ਫਾਈਨਲ ਦੌਰ 'ਚ 98 ਅੰਕ
ਬਣਾਏ। ਇਸਤਰ੍ਹਾਂ ਉਸਨੇ ਕੁੱਲ 1264 ਅੰਕ ਬਣਾ ਕਿ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਾ
ਪ੍ਰਦਰਸ਼ਨ ਕੀਤਾ। ਭਾਰਤੀ ਰਾਸ਼ਟਰੀ ਰਾਈਫਲ ਸੰਘ ਦੇ ਅਨੁਸਾਰ ਨਾਰੰਗ ਨੇ ਇਥੇ ਤਿੰਨਾਂ
ਵੱਖ ਵੱਖ ਮੌਕਿਆਂ 'ਚ ਫਾਈਨਲ 'ਚ ਪ੍ਰਵੇਸ਼ ਕੀਤਾ। ਇਸਤਰ੍ਹਾਂ ਉਹ 50 ਮੀਟਰ ਵਰਗ 'ਚ
ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਇਸ ਤੋਂ ਪਹਿਲਾਂ ਉਕਤ ਭਾਰਤੀ
ਨਿਸ਼ਾਨੇਬਾਜ਼ ਫਰੀ ਰਾਈਫਲ ਪ੍ਰੋਨ ਵਿਚ ਮਾਮੂਲੀ ਫਰਕ ਨਾਲ ਤਗਮਾ ਨਹੀਂ ਜਿੱਤ ਸਕਿਆ ਸੀ।
ਇਸ ਤੋਂ ਇਲਾਵਾ ਹੋਰ ਭਾਰਤੀ ਖਿਡਾਰੀਆਂ 'ਚ ਸੰਜੀਵ ਰਾਜਪੂਤ ਕੁੱਲ 1258.7 ਅੰਕ ਬਣਾ
ਕਿ ਛੇਵੇਂ ਸਥਾਨ 'ਤੇ ਰਿਹਾ ਅਤੇ ਸ਼ੁਸ਼ੀਲ ਘਾਲੇ ਕੇਵਲ ਯੋਗਤਾ ਦੌਰ 'ਚ 1155 ਅੰਕ ਹੀ
ਬਣਾ ਸਕਿਆ ਅਤੇ ਫਾਈਨਲ 'ਚ ਨਹੀਂ ਪਹੁੰਚ ਸਕਿਆ।
9ਵੇਂ ਸੰਤ ਵਿਸਾਖਾ ਸਿੰਘ ਯਾਦਗਾਰੀ
ਟੂਰਨਾਮੈਂਟ 'ਚ ਕਬੱਡੀ ਓਪਨ 'ਚ ਕਾਉਂਕੇ ਕਲਾਂ ਦੀ ਬੱਲੇ ਬੱਲੇ
ਜਗਰਾਉਂ, 15 ਅਪ੍ਰੈਲ -
9ਵਾਂ ਸੰਤ ਵਿਸਾਖਾ ਸਿੰਘ ਯਾਦਗਾਰੀ ਟੂਰਨਾਮੈਂਟ ਪਿੰਡ ਸ਼ੇਖਦੌਲਤ ਵਿਖੇ ਕਰਵਾਇਆ ਗਿਆ।
ਇਸ ਮੌਕੇ ਕੱਬਡੀ ਓਪਨ (ਪਿੰਡ ਵਾਰ) ਵਿਚੋਂ ਕਾਉਂਕੇ ਕਲਾਂ ਨੇ ਦੌਧਰ ਨੂੂੰ ਹਰਾ ਕੇ
ਪਹਿਲਾ ਸਥਾਨ ਪ੍ਰਾਪਤ ਕੀਤਾ। ਬੈਲ ਗੱਡੀਆਂ ਦੀਆਂ ਦੌੜਾਂ 'ਚੋਂ ਗੁਰਜੀਤ ਸਿੰਘ
ਆਲਮਗੀਰ ਦੇ ਬਲਦਾਂ ਨੇ ਪਹਿਲਾ ਜਦਕਿ ਪ੍ਰੇਮ ਸਿੰਘ ਪੱਖੋਵਾਲ ਤੇ ਲਾਡੀ ਜਲਾਲਦੀਵਾਲ
ਦੀ ਬੈਲ ਗੱਡੀ ਨੇ ਕ੍ਰਮਵਾਰ ਪਹਿਲਾ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ 'ਚ ਕਬੱਡੀ
ਖਿਡਾਰੀ ਬਿੱਲਾ ਗਾਲਿਬ ਨੂੰ ਛਿੰਦਾ ਸਿਵੀਆਂ ਵੱਲੋਂ ਮੋਟਰਸਾਈਕਲ ਦੇ ਕੇ ਵਿਸ਼ੇਸ਼ ਤੌਰ
'ਤੇ ਸਨਮਾਨਿਤ ਵੀ ਕੀਤਾ ਗਿਆ।
ਪੰਜਾਬੀ ਮੁੱਕੇਬਾਜ਼ਾਂ ਨੂੰ ਇਤਾਲਵੀ ਕੋਚ ਵੱਲੋਂ
ਟ੍ਰੈਨਿੰਗ
ਪਟਿਆਲਾ, 14 ਅਪ੍ਰੈਲ -
ਰਾਜ ਦੇ ਉਭਰਦੇ 30 ਮੁੱਕੇਬਾਜ਼ਾਂ ਦਾ ਇਕ ਵਿਸ਼ੇਸ਼ ਸਿਖਲਾਈ ਕੈਂਪ ਪਟਿਆਲਾ ਦੇ ਰਾਜਾ
ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ 'ਚ ਇਟਲੀ
ਤੋਂ ਆਏ ਕੋਚ ਫੈਬਰੀਜੋ ਪੈਤਰੀਨੋ ਜਿਥੇ ਉਭਰਦੇ ਮੁੱਕੇਬਾਜ਼ਾਂ ਨੂੰ ਨਵੇਂ ਗੁਰ ਸਿਖਾ
ਰਹੇ ਹਨ ਉਥੇ 15 ਕੋਚਾਂ ਨੂੰ ਵੀ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦੇ ਰਹੇ ਹਨ।
ਸ੍ਰੀ ਪੈਤਰੀਨੋ ਨਾਲ ਇਟਲੀ ਦੇ ਦੋ ਉਭਰਦੇ ਮੁੱਕੇਬਾਜ਼ ਵੀ ਆਏ ਹਨ। 6 ਅਪ੍ਰੈਲ ਤੋਂ 26
ਅਪ੍ਰੈਲ ਤੱਕ ਲਗਾਏ ਜਾ ਰਹੇ ਇਸ ਕੈਂਪ ਦੌਰਾਨ ਫੈਬਰੀਜੋ ਪੈਤਰੀਨ ਨੇ ਕਿਹਾ ਕਿ ਪੰਜਾਬ
ਵਿਚ ਮੁੱਕੇਬਾਜ਼ੀ ਦੀ ਬਹੁਤ ਪ੍ਰਤਿਭਾ ਹੈ ਅਤੇ ਖਿਡਾਰੀਆਂ 'ਚ ਮੁੱਕੇਬਾਜ਼ੀ ਪ੍ਰਤੀ ਕਾਫੀ
ਉਤਸ਼ਾਹ ਹੈ। ਸਾਰੇ ਹੀ ਮੁੱਕੇਬਾਜ਼ ਪੂਰੀ ਦਿਲਚਸਪੀ ਨਾਲ ਕੈਂਪ 'ਚ ਹਿੱਸਾ ਲੈ ਰਹੇ ਹਨ।
ਅੱਜ ਲੋੜ ਹੈ ਖਿਡਾਰੀਆਂ ਨੂੰ ਮਨੋਰੰਜਨ ਤਰੀਕਿਆਂ ਨਾਲ ਅਭਿਆਸ ਕਰਵਾਉਣ, ਜਿਸ ਕਾਰਨ
ਖਿਡਾਰੀਆਂ 'ਚ ਜ਼ੋਰ ਅਜ਼ਮਾਈ ਕਰਨ ਪ੍ਰਤੀ ਵਧੇਰੇ ਉਤਸ਼ਾਹ ਜਾਗਦਾ ਹੈ। ਉਨ੍ਹਾਂ ਦੱਸਿਆ
ਕਿ ਇਟਲੀ 'ਚ ਹਰੇਕ ਖੇਡ ਦੇ ਕੋਚ ਨੂੰ ਦੋ ਸਾਲ ਬਾਅਦ ਬਕਾਇਦਾ ਟੈਸਟ ਪਾਸ ਕਰਨਾ ਪੈਂਦਾ
ਹੈ ਜਿਸ ਨਾਲ ਉਨ੍ਹਾਂ ਦਾ ਲਾਈਸੈਂਸ ਰੀਨਿਊ ਹੁੰਦਾ ਹੈ। ਇਸ ਤਰ੍ਹਾਂ ਦੇ ਟੈਸਟ ਦਾ
ਮਕਸਦ ਇਹ ਹੈ ਕਿ ਕੋਚ ਨਵੀਨਤਮ ਤਕਨੀਕਾਂ ਸਿੱਖਦੇ ਰਹਿਣ ਅਤੇ ਆਪਣੇ ਆਪ ਨੂੰ ਸਮੇਂ ਦੇ
ਹਾਣ ਦਾ ਬਣਾ ਕੇ ਰੱਖਣ। ਪੰਜਾਬ ਮੁੱਕੇਬਾਜ਼ੀ ਐਸੋਸੀਏਸ਼ਨ ਦੇ ਬੁਲਾਰੇ ਸ੍ਰੀ ਸੰਤੋਸ਼
ਦੱਤਾ ਨੇ ਦੱਸਿਆ ਕਿ ਇਟਾਲਵੀ ਕੋਚ ਬਹੁਤ ਹੀ ਮਿਹਨਤ, ਲਗਨ ਤੇ ਦਿਲਚਸਪੀ ਨਾਲ ਸਿਖਲਾਈ
ਦੇ ਰਿਹਾ ਹੈ ਜਿਸ ਦਾ ਸਾਡੇ ਮੁੱਕੇਬਾਜ਼ਾਂ ਨੂੰ ਬਹੁਤ ਫਾਇਦਾ ਹੋਵੇਗਾ।
ਲੁਧਿਆਣਾ ਸਿਕਸ ਏ ਸਾਈਡ ਹਾਕੀ
ਲੁਧਿਆਣਾ, 13 ਅਪ੍ਰੈਲ -
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਐਸਟਰੋਟਰਫ ਹਾਕੀ ਮੈਦਾਨ ਵਿਖੇ ਹਫ਼ਤਾਵਰੀ ਲੁਧਿਆਣਾ
ਸਿਕਸ ਏ ਸਾਈਡ ਹਾਕੀ ਲੀਗ ਦੇ ਮੈਚ ਕਰਵਾਏ ਗਏ। ਜਿਸ ਵਿਚ ਜਗਤਾਰ ਇਲੈਵਨ ਜਰਖੜ ਅਤੇ
ਪ੍ਰਿਥੀਪਾਲ ਇਲੈਵਨ ਨੇ ਜਿੱਤਾਂ ਦਰਜ ਕੀਤੀਆਂ। ਇਸ ਦੇ ਪਹਿਲੇ ਮੈਚ ਵਿਚ ਪ੍ਰਿਥੀਪਾਲ
ਇਲੈਵਨ ਨੇ ਮਹਿੰਦਰ ਪ੍ਰਤਾਪ ਗਰੇਵਾਲ ਇਲੈਵਨ ਨੂੰ 4-0 ਨਾਲ ਮਾਤ ਦਿੱਤੀ। ਦੂਜੇ ਮੈਚ
ਵਿਚ ਜਗਤਾਰ ਇਲੈਵਨ ਨੇ ਗੁਰਭੇਜ ਇਲੈਵਨ ਨੂੰ 1-0 ਨਾਲ ਹਰਾਇਆ। 19 ਅਪ੍ਰੈਲ ਨੂੰ ਇਸ
ਲੀਗ ਦੇ ਆਖਰੀ ਲੀਗ ਦੇ ਮੈਚ ਖੇਡੇ ਜਾਣਗੇ।
ਪੰਜਾਬ ਮਹਿਲਾ ਹਾਕੀ ਟੀਮ ਦੇ ਚੋਣ ਟ੍ਰਾਇਲ 18
ਨੂੰ
ਜਲੰਧਰ, 13 ਅਪ੍ਰੈਲ -
22 ਜੂਨ ਤੋਂ ਹੈਦਰਾਬਾਦ ਵਿਖੇ ਜੂਨੀਅਰ ਨੈਸ਼ਨਲ ਮਹਿਲਾ ਹਾਕੀ ਚੈਂਪੀਅਨਸ਼ਿਪ ਕਰਵਾਈ ਜਾ
ਰਹੀ ਹੈ। ਇਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ ਪੰਜਾਬ ਮਹਿਲਾ ਹਾਕੀ ਟੀਮ ਦੇ ਚੋਣ
ਟ੍ਰਾਇਲ 18 ਅਪ੍ਰੈਲ ਨੂੰ ਸਵੇਰੇ 10 ਵਜੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ
ਵਿਖੇ ਕਰਵਾਏ ਜਾ ਰਹੇ ਹਨ। ਇਸ ਵਿਚ 1-1-1990 ਤੋਂ ਬਾਅਦ ਪੈਦਾ ਹੋਈਆਂ ਹਾਕੀ
ਖਿਡਾਰਨਾਂ ਆਪਣੀਆਂ ਦੋ ਪਾਸਪੋਰਟ ਸਾਈਜ਼ ਤਸਵੀਰ ਤੇ ਜਨਮ ਮਿਤੀ ਦੇ ਅਸਲੀ ਸਰਟੀਫਿਕੇਟ
ਲੈ ਕੇ ਪ੍ਰੋ: ਕ੍ਰਿਪਾਲ ਸਿੰਘ ਮਠਾੜੂ ਸੰਯੁਕਤ ਸਕੱਤਰ ਕੋਲ ਸਮੇਂ ਸਿਰ ਰਿਪੋਰਟ ਕਰਨ।
ਰੋੜਾਂਵਾਲਾ ਕਲਾਂ ਦੇ ਫੁੱਟਬਾਲ ਟੂਰਨਾਮੈਂਟ
'ਚ ਝਬਾਲ ਦੀ ਝੰਡੀ
ਅਟਾਰੀ ਸਰਹੱਦ, 13 ਅਪ੍ਰੈਲ -
ਅਟਾਰੀ ਸੀ: ਸੈਕੰ: ਸਕੂਲ ਦੀ ਗਰਾਊਂਡ ਵਿਖੇ ਬਾਬਾ ਬੇਰ ਸਾਹਿਬ ਸਪੋਰਟਸ ਕਲੱਬ
ਰੋੜਾਂਵਾਲਾ ਕਲਾਂ ਵਲੋਂ ਤਿੰਨ ਦਿਨਾਂ ਫੁੱਟਬਾਲ ਟੂਰਨਾਮੈਂਟ ਕਰਵਾਏ ਗਏ। ਇਸ ਦੇ
ਫਾਈਨਲ ਮੁਕਾਬਲੇ ਵਿਚ ਘਰਿੰਡਾ ਦੀ ਟੀਮ ਨੂੰ ਹਰਾ ਕੇ ਝਬਾਲ ਦੀ ਟੀਮ ਜੇਤੂ ਰਹੀ।
ਨੌਜਵਾਨਾਂ ਦੀ 100 ਮੀਟਰ ਦੌੜ ਅਤੇ ਇਕ ਸੱਤ ਸਾਲ ਦੇ ਬੱਚੇ ਨੇ ਆਪਣੇ ਦੰਦਾਂ ਨਾਲ
ਸੱਤ ਇੱਟਾਂ ਚੁੱਕ ਕੇ ਦਰਸ਼ਕਾਂ ਕੋਲੋਂ ਵਾਹ-ਵਾਹ ਖੱਟੀ। ਇਸ ਦੌਰਾਨ ਪਹਿਲੇ ਸਥਾਨ 'ਤੇ
ਤਿੰਨ ਦਿਨਾਂ ਮੈਚ ਖੇਡ ਕੇ ਜੇਤੂ ਰਹੀ ਝਬਾਲ ਦੀ ਫੁੱਟਬਾਲ ਟੀਮ ਦੇ ਖਿਡਾਰੀਆਂ ਨੂੰ
ਪਹਿਲਾਂ ਇਨਾਮ 5100 ਰੁ: ਅਤੇ ਦੂਜੇ ਸਥਾਨ 'ਤੇ ਆਈ ਪਿੰਡ ਘਰਿੰਡਾ ਦੀ ਟੀਮ ਦੇ
ਖਿਡਾਰੀਆਂ ਨੂੰ ਨਕਦ 4100 ਰੁਪਏ ਦੇ ਇਨਾਮ ਅਤੇ ਦੌੜਾਂ 'ਚ ਅਵੱਲ ਆਏ ਖਿਡਾਰੀਆਂ ਨੂੰ
ਇਨਾਮ ਵੰਡੇ ਗਏ।
ਸੁਲਤਾਨ ਇਜਲਾਨ ਸ਼ਾਹ ਕੱਪ 'ਚ ਜੇਤੂ ਭਾਰਤੀ
ਹਾਕੀ ਟੀਮ ਨੂੰ ਵਧਾਈ
ਲੁਧਿਆਣਾ, 13 ਅਪ੍ਰੈਲ -
ਇਪੋਹ 'ਚ ਸੁਲਤਾਨ ਇਜਲਾਨ ਸ਼ਾਹ ਹਾਕੀ ਕੱਪ ਕਰਵਾਇਆ ਗਿਆ। ਇਸ ਹਾਕੀ ਕੱਪ ਵਿਚ
ਚੈਂਪੀਅਨ ਬਣੀ ਭਾਰਤੀ ਹਾਕੀ ਟੀਮ ਦੇ ਕਪਤਾਨ ਸੰਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੂੰ
ਜੇਤੂ ਰਹਿਣ ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਹਾਕੀ ਕਪਤਾਨ ਅਤੇ ਭਾਰਤੀ ਹਾਕੀ ਸੰਘ
ਦੀ ਐਡਹਾਕ ਕਮੇਟੀ ਦੇ ਚੇਅਰਮੈਨ ਅਜੀਤਪਾਲ ਸਿੰਘ ਨੇ ਜੇਤੂ ਭਾਰਤੀ ਟੀਮ ਨੂੰ ਵਧਾਈ
ਦਿੰਦਿਆਂ ਦੱਸਿਆ ਕਿ ਭਾਰਤੀ ਖਿਡਾਰੀਆਂ ਨੇ ਨਾ ਸਿਰਫ਼ ਚੈਂਪੀਅਨ ਬਣਨ ਦਾ ਮਾਣ ਹਾਸਲ
ਕੀਤਾ, ਸਗੋਂ ਚੌਥੀ ਵਾਰ ਸੁਲਤਾਨ ਇਜਲਾਨ ਸ਼ਾਹ ਹਾਕੀ ਕੱਪ ਜਿੱਤ ਕੇ ਸੁਨਿਹਰੀ ਇਤਿਹਾਸ
ਰਚਿਆ। ਉਨ੍ਹਾਂ ਆਖਿਆ ਕਿ ਟੀਮ ਦੇ ਦੇਸ਼ ਪਰਤਣ 'ਤੇ ਭਾਰਤੀ ਹਾਕੀ ਸੰਘ ਵੱਲੋਂ ਟੀਮ ਦਾ
ਜ਼ੋਰਦਾਰ ਸਵਾਗਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰਗਟ ਸਿੰਘ ਡਾਇਰੈਕਟਰ ਸਪੋਰਟਸ
ਪੰਜਾਬ, ਉਲੰਪੀਅਨ ਬਲਜੀਤ ਸਿੰਘ ਢਿੱਲੋਂ, ਉਲੰਪੀਅਨ ਗਗਜੀਤ ਸਿੰਘ, ਜੁਗਰਾਜ ਸਿੰਘ,
ਸੁਰਿੰਦਰ ਸਿੰਘ ਰੇਲਵੇ, ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ,
ਉਲੰਪੀਅਨ ਹਰਦੀਪ ਸਿੰਘ ਗਰੇਵਾਲ, ਕੌਮੀ ਕੋਚ ਬਲਦੇਵ ਸਿੰਘ, ਹਰਮਿੰਦਰ ਪਾਲ ਸਿੰਘ
ਮੁੱਖ ਪ੍ਰਬੰਧਕ ਜਰਖੜ ਅਕੈਡਮੀ, ਸੁਰਜੀਤ ਸਿੰਘ ਗਰੇਵਾਲ ਐਸ. ਪੀ. ਪੰਜਾਬ ਪੁਲਿਸ,
ਬਲਬੀਰ ਸਿੰਘ ਅਤੇ ਕੁਲਦੀਪ ਸਿੰਘ ਢਿੱਲੋਂ ਪ੍ਰਧਾਨ ਸਪੋਰਟਸ ਕਲੱਬ ਘਵੱਦੀ ਪ੍ਰਸਿੱਧ
ਕੋਚ ਬਲਦੇਵ ਸਿੰਘ ਬੁੱਟਰ ਨੱਥੋਵਾਲ ਤੇ ਸਾਬਕਾ ਪ੍ਰਸਿੱਧ ਹਾਕੀ ਖਿਡਾਰੀ ਰਾਜ ਖ਼ਾਨ
ਨੱਥੋਵਾਲ ਨੇ ਵੀ ਜੇਤੂ ਹਾਕੀ ਟੀਮ ਨੂੰ ਵਧਾਈ ਦਿੱਤੀ। ਇਸੇ ਤਰ੍ਹਾਂ ਭਾਰਤੀ ਉਲੰਪਿਕ
ਸੰਘ ਵੱਲੋਂ ਵੀ ਵਧਾਈ ਦਿੱਤੀ ਗਈ।
ਗਿੱਦੜਵਿੰਡੀ ਦਾ ਤਿੰਨ ਰੋਜ਼ਾ ਖੇਲਾ ਸ਼ੁਰੂ
ਸਿੱਧਵਾਂ ਬੇਟ, 12 ਅਪ੍ਰੈਲ -
ਕਬੱਡੀ ਖਿਡਾਰੀ ਪੱਪੀ ਦੀ ਯਾਦ ਵਿਚ ਪੱਪੀ ਸਪੋਰਟਸ ਕਲੱਬ ਵੱਲੋਂ ਪਿੰਡ ਗਿੱਦੜਵਿੰਡੀ
ਵਿਖੇ ਤਿੰਨ ਰੋਜ਼ਾਂ ਖੇਡ ਮੇਲਾ ਚੱਲ ਰਿਹਾ ਹੈ। ਇਸ ਖੇਡ ਮੇਲੇ ਦੇ ਪਹਿਲੇ ਦਿਨ ਕਬੱਡੀ
40 ਕਿਲੋ ਵਰਗ ਦੇ ਦਿਲਚਸਪ ਮੁਕਾਬਲੇ ਹੋਏ, ਜਦਕਿ ਦੂਜੇ ਦਿਨ ਕਬੱਡੀ 50 ਕਿਲੋ ਅਤੇ
60 ਕਿਲੋ ਵਰਗ ਦੇ ਮੁਕਾਬਲੇ ਵੇਖਣ ਨੂੰ ਮਿਲਣਗੇ।
ਪੰਜਾਬ ਸਬ ਜੂਨੀਅਰ ਫੁੱਟਬਾਲ ਚੈਂਪੀਅਨਸ਼ਿਪ 14
ਅਪ੍ਰੈਲ ਤੋਂ
ਜਲੰਧਰ, 12 ਅਪ੍ਰੈਲ -
ਪੰਜਾਬ ਸਬ ਜੂਨੀਅਰ ਅੰਡਰ 16 ਸਾਲ ਫੁੱਟਬਾਲ ਚੈਂਪੀਅਨਸ਼ਿਪ 14 ਅਪ੍ਰੈਲ ਤੋਂ ਸਰਕਾਰੀ
ਸੀਨੀਅਰ ਸੈਕੰਡਰੀ ਸਕੂਲ ਚੱਬੇਵਾਲ ਹੁਸ਼ਿਆਰਪੁਰ ਦੇ ਖੇਡ ਮੈਦਾਨ ਵਿਚ ਕਰਵਾਈ ਜਾ ਰਹੀ
ਹੈ। ਇਸ ਚੈਂਪੀਅਨਸ਼ਿਪ ਵਿਚ 19 ਜ਼ਿਲ੍ਹਿਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ
ਇਸ ਦੇ ਕੁਆਲੀਫਾਈ ਮੁਕਾਬਲੇ ਵਿਚ 14 ਅਪ੍ਰੈਲ ਨੂੰ ਪਹਿਲਾ ਮੈਚ ਸਵੇਰੇ 7.30 ਵਜੇ
ਅੰਮ੍ਰਿਤਸਰ ਬਨਾਮ ਫਰੀਦਕੋਟ, ਦੂਜਾ ਮੈਚ 2 ਵਜੇ ਫਿਰੋਜ਼ਪੁਰ ਬਨਾਮ ਮਾਨਸਾ ਤੇ ਤੀਜਾ
ਮੈਚ 4 ਵਜੇ ਬਰਨਾਲਾ ਬਨਾਮ ਬਠਿੰਡਾ ਦਰਮਿਆਨ ਖੇਡਿਆ ਜਾਵੇਗਾ। 15 ਤੋਂ 16 ਅਪ੍ਰੈਲ
ਨੂੰ ਪ੍ਰੀ-ਕੁਆਟਰਫਾਈਨਲ ਮੁਕਾਬਲੇ, 17 ਅਪ੍ਰੈਲ ਨੂੰ ਕੁਆਰਟਰਫਾਈਨਲ, 18 ਅਪ੍ਰੈਲ
ਨੂੰ ਸੈਮੀਫਾਈਨਲ, 19 ਅਪ੍ਰੈਲ ਨੂੰ ਫਾਈਨਲ ਤੇ ਤੀਜੀ ਥਾਂ ਲਈ ਮੁਕਾਬਲੇ ਕਰਵਾਏ ਜਾਣਗੇ।
ਸੁਲਤਾਨ ਅਜ਼ਲਾਨ ਹਾਕੀ ਕੱਪ
ਲੁਧਿਆਣਾ, 10 ਅਪ੍ਰੈਲ -
ਇਪੋਹ 'ਚ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਚੱਲ ਰਿਹਾ ਹੈ। ਜਿਸ ਵਿਚ 11 ਅਪ੍ਰੈਲ ਨੂੰ
ਲੀਗ ਦੌਰ ਦੇ ਆਖਰੀ ਮੈਚਾਂ ਵਿਚ ਭਾਰਤ ਦਾ ਉਸ ਦੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ
ਅਤੇ ਨਿਊਜ਼ੀਲੈਂਡ ਦਾ ਮਲੇਸ਼ੀਆ ਨਾਲ ਮੈਚ ਹੋਵੇਗਾ। ਭਾਵੇਂ ਇਹ ਲੀਗ ਦੌਰ ਦੇ ਮੈਚ ਹਨ
ਪਰ ਮੈਚਾਂ ਦੀ ਸਥਿਤੀ ਸੈਮੀਫਾਈਨਲ ਮੈਚਾਂ ਵਾਂਗ ਬਣ ਗਈ ਹੈ। ਦੋਹਾਂ ਮੈਚਾਂ ਵਿਚ
ਜਿਹੜੀਆਂ ਵੀ ਟੀਮਾਂ ਜਿੱਤਣਗੀਆਂ ਉਨ੍ਹਾਂ ਦਾ ਸਫਰ ਫਾਈਨਲ ਮੁਕਾਬਲੇ ਦੇ ਨੇੜੇ ਹੋ
ਜਾਵੇਗਾ।
ਵਿਸ਼ਵ ਕੱਪ ਚੁਆਂਗਵਾਨ 'ਚ 11 ਨੂੰ ਅਤੇ
ਬੀਜਿੰਗ 'ਚ 16 ਨੂੰ
ਪਟਿਆਲਾ, 10 ਅਪ੍ਰੈਲ -11
ਅਪ੍ਰੈਲ ਤੋਂ 16 ਅਪ੍ਰੈਲ ਤੱਕ ਚੁਆਂਗਵਾਨ (ਦੱਖਣੀ ਕੋਰੀਆ) ਤੇ 16 ਤੋਂ 24 ਅਪ੍ਰੈਲ
ਤੱਕ ਬੀਜਿੰਗ (ਚੀਨ) 'ਚ ਵਿਸ਼ਵ ਕੱਪ ਕਰਵਾਏ ਜਾ ਰਹੇ ਹਨ। ਕੌਮਾਂਤਰੀ ਪੱਧਰ 'ਤੇ ਅਨੇਕਾਂ
ਟੂਰਨਾਮੈਂਟ 'ਚ ਦੇਸ਼ ਦੀ ਝੰਡਾ ਬਰਦਾਰ ਬਣ ਚੁੱਕੀ ਹਰਵੀਨ ਸਰਾਓ 10 ਮੀਟਰ ਏਅਰ ਪਿਸਟਲ
ਮੁਕਾਬਲੇ 'ਚ ਹਿੱਸਾ ਲਵੇਗੀ। ਪਟਿਆਲਾ ਦੀ ਇਕ ਹੋਰ ਨਿਸ਼ਾਨੇਬਾਜ਼ ਹਿਨਾ ਸਿੱਧੂ ਵੀ
ਨਿਸ਼ਾਨੇਬਾਜ਼ੀ 'ਚ ਤੇਜ਼ੀ ਨਾਲ ਉਭਰ ਰਹੀ ਹੈ। ਇਸ ਸਮੇਂ ਜੂਨੀਅਰ ਤੇ ਸੀਨੀਅਰ ਵਰਗ 'ਚ
ਕੌਮੀ ਚੈਂਪੀਅਨ ਹਿਨਾ ਵੀ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਦੇਸ਼ ਦੀ ਪ੍ਰਤੀਨਿਧਤਾ
ਕਰੇਗੀ। ਗਿਆਨ ਸਾਗਰ ਡੈਂਟਲ ਕਾਲਜ ਤੇ ਹਸਪਤਾਲ ਵਿਖੇ ਬੀ.ਡੀ.ਐਸ. ਭਾਗ ਦੂਜਾ ਦੀ
ਵਿਦਿਆਰਥਣ ਹਿਨਾ ਪਹਿਲੀ ਵਾਰ ਵਿਸ਼ਵ ਕੱਪ 'ਚ ਹਿੱਸਾ ਲੈ ਰਹੀ ਹੈ। ਟਰਾਇਲਾਂ ਦੌਰਾਨ
400 'ਚੋਂ 380 ਤੋਂ ਵਧੇਰੇ ਨਿਸ਼ਾਨੇ ਫੁੰਡਣ ਵਾਲੀ ਇਸ ਮੁਟਿਆਰ ਦਾ ਕਹਿਣਾ ਹੈ ਕਿ
ਵਿਸ਼ਵ ਕੱਪ 'ਚ ਉਸ ਦਾ ਨਿਸ਼ਾਨਾ ਘੱਟੋ-ਘੱਟ ਫਾਈਨਲ ਦੌਰ 'ਚ ਪੁੱਜਣ ਦਾ ਹੈ ਅਤੇ ਉਸ
ਤੋਂ ਬਾਅਦ ਤਗਮੇ ਬਾਰੇ ਸੋਚਣਾ ਹੈ। ਉਸ ਨੇ ਕਿਹਾ ਕਿ ਪੁਣੇ ਵਿਖੇ ਕੈਂਪ 'ਚ ਉਹ
384-385 ਨਿਸ਼ਾਨੇ ਲਗਾਉਂਦੀ ਰਹੀ ਹੈ ਅਤੇ ਆਸ ਹੈ ਕਿ ਵਿਸ਼ਵ ਕੱਪਾਂ 'ਚ ਇਸ ਤੋਂ ਵੀ
ਵਧੀਆ ਕਰੇਗੀ।
ਪੰਜਾਬ ਸਬ ਜੂਨੀਅਰ ਬਾਸਕਿਟਬਾਲ ਚੈਂਪੀਅਨਸ਼ਿਪ
'ਚ ਲੁਧਿਆਣਾ ਅਕੈਡਮੀ ਤੇ ਸੰਗਰੂਰ ਦੀ ਝੰਡੀ
ਲੁਧਿਆਣਾ 10 ਅਪ੍ਰੈਲ -
ਸੰਗਰੂਰ 'ਚ ਪੰਜਾਬ ਸਬ-ਜੂਨੀਅਰ ਬਾਸਕਿਟਬਾਲ ਚੈਂਪੀਅਨਸ਼ਿਪ ਕਰਵਾਈ ਗਈ। ਜਿਸ 'ਚ
ਮੁੰਡਿਆਂ ਦੇ ਵਰਗ ਵਿਚ ਲੁਧਿਆਣਾ ਅਕੈਡਮੀ ਨੇ ਆਪਣੀ ਖਿਤਾਬੀ ਜਿੱਤ ਨੂੰ ਬਰਕਰਾਰ
ਰੱਖਿਆ, ਜਦਕਿ ਲੜਕੀਆਂ ਵਿਚ ਸੰਗਰੂਰ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ
ਰਾਜ ਪੱਧਰੀ ਚੈਂਪੀਅਨਸ਼ਿਪ ਦੀ ਸੁਪਰ ਲੀਗ ਦੇ ਆਖਰੀ ਦੌਰ ਵਿਚ ਲੁਧਿਆਣਾ ਅਕੈਡਮੀ ਨੇ
ਮਾਨਸਾ ਨੂੰ 53-35 ਨਾਲ ਹਰਾਇਆ। ਇਸ ਤੋਂ ਪਹਿਲਾਂ ਲੁਧਿਆਣਾ ਨੇ ਅੰਮ੍ਰਿਤਸਰ ਨੂੰ
54-12, ਪਟਿਆਲਾ ਨੂੰ 28-09 ਨਾਲ ਹਰਾਇਆ। ਮਾਨਸਾ ਨੇ ਅੰਮ੍ਰਿਤਸਰ ਨੂੰ 22-16 ਅਤੇ
ਪਟਿਆਲਾ ਨੂੰ 48-09 ਨਾਲ ਹਰਾ ਕੇ ਦੂਸਰਾ ਸਥਾਨ ਹਾਸਲ ਕੀਤਾ, ਜਦਕਿ ਅੰਮ੍ਰਿਤਸਰ
ਤੀਸਰੇ ਸਥਾਨ 'ਤੇ ਰਿਹਾ। ਕੁੜੀਆਂ ਦੇ ਵਰਗ ਵਿਚ ਸੰਗਰੂਰ ਨੇ ਗੁਰਦਾਸਪੁਰ ਨੂੰ
25-16, ਅੰਮ੍ਰਿਤਸਰ ਨੂੰ 22-04, ਲੁਧਿਆਣਾ ਨੂੰ 32-11 ਨਾਲ ਹਰਾ ਕੇ ਖਿਤਾਬੀ ਜਿੱਤ
ਹਾਸਲ ਕੀਤੀ। ਗੁਰਦਾਸਪੁਰ ਅਤੇ ਅੰਮ੍ਰਿਤਸਰ ਕ੍ਰਮਵਾਰ ਦੂਸਰੇ ਅਤੇ ਤੀਸਰੇ ਸਥਾਨ 'ਤੇ
ਰਹੇ। ਇਸ ਰਾਜ ਪੱਧਰੀ ਚੈਂਪੀਅਨਸ਼ਿਪ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਪੰਜਾਬ ਦੀਆਂ
ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਦੀ ਚੋਣ ਕੀਤੀ ਗਈ। ਇਨ੍ਹਾਂ ਟੀਮਾਂ ਦਾ ਕੋਚਿੰਗ
ਕੈਂਪ ਵੀ ਲੁਧਿਆਣਾ ਵਿਖੇ ਲੱਗੇਗਾ। ਇਹ ਪੰਜਾਬ ਦੀਆਂ ਟੀਮਾਂ 24 ਤੋਂ 31 ਮਈ ਤੱਕ ਨਵੀਂ
ਦਿੱਲੀ ਵਿਖੇ ਹੋਣ ਰਾਸ਼ਟਰੀ ਬਾਸਕਿਟਬਾਲ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਗੀਆਂ।
ਜੇ. ਸੀ. ਟੀ. ਦਾ ਆਖਰੀ ਮੈਚ ਮੁੰਬਈ ਫੁੱਟਬਾਲ
ਕਲੱਬ ਨਾਲ 16 ਨੂੰ
ਲੁਧਿਆਣਾ, 10 ਅਪ੍ਰੈਲ -13ਵੀਂ
ਓ. ਐਨ. ਜੀ. ਸੀ. ਰਾਸ਼ਟਰੀ ਫੁਟਬਾਲ ਲੀਗ ਚੱਲ ਰਹੀ ਹੈ। ਇਸ ਦੇ ਆਖਰੀ ਦੌਰ ਦੇ ਮੈਚ
16 ਅਪ੍ਰੈਲ ਨੂੰ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਖੇਡੇ ਜਾਣਗੇ। ਕੌਮੀ ਲੀਗ ਵਿਚ
ਉਤਰੀ ਭਾਰਤ ਦੀ ਇਕੋਂ ਇਕ ਹਿੱਸਾ ਲੈ ਰਹੀ ਟੀਮ ਜੇ. ਸੀ. ਟੀ. ਫੁੱਟਬਾਲ ਕਲੱਬ ਫਗਵਾੜਾ
ਦਾ ਆਖਰੀ ਲੀਗ ਮੈਚ 16 ਅਪ੍ਰੈਲ ਨੂੰ ਮੁੰਬਈ ਫੁੱਟਬਾਲ ਕਲੱਬ ਮੁੰਬਈ ਵਿਰੁੱਧ 3:45
ਵਜੇ ਸ਼ਾਮ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਵੇਗਾ।
ਹਾਕੀ ਅਤੇ ਕ੍ਰਿਕਟ ਅਕੈਡਮੀ ਲਈ ਚੋਣ ਟਰਾਇਲ
11 ਨੂੰ
ਦੋਰਾਹਾ, 10 ਅਪ੍ਰੈਲ -
ਮਹਿਤਾ ਗੁਰੂ ਕੁਲ ਹਾਕੀ ਅਤੇ ਕ੍ਰਿਕਟ ਦੇ ਚੋਣ ਟਰਾਇਲ 11 ਅਤੇ 12 ਅਪ੍ਰੈਲ ਨੂੰ
ਮਹਿਤਾ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਲਾਏ ਜਾਣਗੇ। ਇਹ ਟਰਾਇਲ ਅੰਡਰ 12 ਅਤੇ
14 ਸਾਲ (ਲੜਕੇ) ਵਰਗ ਦੇ ਹੋਣਗੇ। ਟਰਾਇਲ ਦੇਣ ਸਮੇਂ ਖਿਡਾਰੀਆਂ ਨੂੰ ਆਪਣੇ ਸਿੱਖਿਆ
ਅਤੇ ਖੇਡਾਂ ਦੇ ਸਬੂਤ ਨਾਲ ਲਿਆਉਣੇ ਪੈਣਗੇ। ਖਿਡਾਰੀਆਂ ਨੂੰ ਖਾਣਾ ਮੁਫ਼ਤ ਦਿੱਤਾ
ਜਾਵੇਗਾ।
ਭਾਰਤ ਤੇ ਨਿਊਜ਼ੀਲੈਂਡ ਬਰਾਬਰ
ਇਪੋਹ (ਮਲੇਸ਼ੀਆ), 9 ਅਪ੍ਰੈਲ
- ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਇਪੋਹ 'ਚ ਚੱਲ ਰਿਹਾ ਹੈ। ਇਸ 'ਚ
ਭਾਰਤੀ ਟੀਮ ਨੇ ਨਿਊਜ਼ੀਲੈਂਡ ਵਿਰੁਧ 2-2 ਗੋਲਾਂ ਨਾਲ ਬਰਾਬਰ ਮੈਚ ਖੇਡ ਕੇ ਐਤਵਾਰ
ਨੂੰ ਫਾਈਨਲ ਮੁਕਾਬਲਾ ਖੇਡਣ ਦੀ ਆਸ ਨੂੰ ਜੀਵਤ ਰੱਖਿਆ ਹੈ। ਭਾਰਤੀ ਟੀਮ ਨੇ ਆਪਣਾ
ਆਖਰੀ ਮੈਚ ਸ਼ਨਿੱਚਰਵਾਰ ਨੂੰ ਪਾਕਿਸਤਾਨ ਵਿਰੁਧ ਖੇਡਣਾ ਹੈ। ਜਦਕਿ ਇਸੇ ਦਿਨ
ਨਿਊਜ਼ੀਲੈਂਡ ਨੇ ਮਲੇਸ਼ੀਆ ਨਾਲ ਵੀ ਮੁਕਾਬਲਾ ਕਰਨਾ ਹੈ। ਇਨ੍ਹਾਂ ਮੁਕਾਬਲਿਆਂ 'ਚ
ਜਿੱਤਣ ਜਾਂ ਵਧੀਆ ਗੋਲ ਔਸਤ ਪ੍ਰਾਪਤ ਕਰਨ ਵਾਲੀ ਟੀਮ ਐਤਵਾਰ ਨੂੰ ਫਾਈਨਲ ਮੁਕਾਬਲਾ
ਖੇਡੇਗੀ।
ਨੈਸ਼ਨਲ ਸਟਾਈਲ ਸਕੂਲ ਪੱਧਰ ਦੇ ਕਬੱਡੀ
ਖਿਡਾਰੀਆਂ ਦੇ ਚੋਣ ਟ੍ਰਾਇਲ 12 ਨੂੰ
ਜਲੰਧਰ, 9 ਅਪ੍ਰੈਲ -
ਨੈਸ਼ਨਲ ਸਟਾਈਲ ਸਕੂਲ ਪੱਧਰ ਦੇ ਕਬੱਡੀ ਖਿਡਾਰੀਆਂ ਦੇ ਚੋਣ ਟਰਾਇਲ 12 ਅਪ੍ਰੈਲ ਨੂੰ
ਸ਼ੇਰ-ਏ-ਪੰਜਾਬ ਕਬੱਡੀ ਅਕੈਡਮੀ ਵੱਲੋਂ ਡੀ. ਏ. ਵੀ. ਕਾਲਜ ਜਲੰਧਰ ਦੀ ਗਰਾਊਂਡ 'ਚ
ਸਵੇਰੇ 9 ਵਜੇ ਕਰਵਾਏ ਜਾ ਰਹੇ ਹਨ। ਖਿਡਾਰੀਆਂ ਦੀ ਸਿਖਲਾਈ ਲਈ ਪਰਮਜੀਤ ਸਿੰਘ ਕਬੱਡੀ
ਕੋਚ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਨਿਯੁਕਤੀ ਕੀਤੀ ਗਈ ਹੈ।
38ਵੀਂ ਪੰਜਾਬ ਅੰਤਰ ਬਹੁ-ਤਕਨੀਕੀ ਐਥਲੈਟਿਕਸ
ਮੀਟ 'ਚ ਸੰਦੀਪ ਸਿੰਘ ਤੇ ਜਗਦੀਪ ਕੌਰ ਦੀ ਬੱਲੇ ਬੱਲੇ
ਜਲੰਧਰ, 9 ਅਪ੍ਰੈਲ -
ਪੀ. ਏ. ਪੀ. ਦੇ ਖੇਡ ਮੈਦਾਨ 'ਚ 38ਵੀਂ ਪੰਜਾਬ ਅੰਤਰ ਬਹੁ-ਤਕਨੀਕੀ ਐਥਲੈਟਿਕਸ ਮੀਟ
ਕਰਵਾਈ ਗਈ। ਇਨ੍ਹਾਂ ਖੇਡ ਮੁਕਾਬਲਿਆਂ ਦੇ ਅਥਲੈਟਿਕਸ ਲੜਕੇ ਵਰਗ ਵਿਚੋਂ ਲਾਰਡ
ਕ੍ਰਿਸ਼ਨਾ ਕਾਲਜ ਕਪੂਰਥਲਾ ਨੇ ਪਹਿਲਾ ਤੇ ਸੁਖਜਿੰਦਰ ਸਿੰਘ ਪਾਲੀਟੈਕਨਿਕ ਕਾਲਜ
ਗੁਰਦਾਸਪੁਰ ਨੇ ਦੂਜਾ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਵਰਗ ਵਿਚੋਂ ਸਰਕਾਰੀ
ਬਹੁਤਕਨੀਕੀ ਕਾਲਜ ਲੁਧਿਆਣਾ ਨੇ ਪਹਿਲਾ ਤੇ ਸਰਕਾਰੀ ਬਹੁਤਕਨੀਕੀ ਕਾਲਜ ਅੰਮ੍ਰਿਤਸਰ
ਨੇ ਦੂਜਾ ਸਥਾਨ ਹਾਸਿਲ ਕੀਤਾ। ਸੰਦੀਪ ਸਿੰਘ ਤੇ ਜਗਦੀਪ ਕੌਰ ਨੂੰ ਸਰਬੋਤਮ ਅਥਲੀਟ
ਐਲਾਨਿਆ ਗਿਆ। ਵਿਕਾਰ ਲੁਡੋਰਮ ਟਰਾਫੀ ਲੜਕੇ ਵਰਗ 'ਚ ਐਲ. ਐਲ. ਆਰ. ਐਮ.
ਪਾਲੀਟੈਕਨਿਕ ਅਜੀਤਵਾਲ ਮੋਗਾ ਨੇ 90 ਅੰਕ ਲੈ ਕੇ ਹਾਸਿਲ ਕੀਤੀ ਤੇ ਮਾਲਵਾ
ਪਾਲੀਟੈਕਨਿਕ ਫਰੀਦਕੋਟ ਨੇ 40 ਅੰਕ ਹਾਸਿਲ ਕਰਕੇ ਦੂਜਾ ਸਥਾਨ ਹਾਸਿਲ ਕੀਤਾ। ਲੜਕੀਆਂ
ਦੇ ਵਰਗ ਵਿਚੋਂ ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਨੇ 85 ਅੰਕ ਹਾਸਿਲ ਕਰਕੇ ਪਹਿਲਾ,
ਐਲ. ਐਲ. ਆਰ. ਐਮ. ਅਜੀਤਵਾਲ ਮੋਗਾ ਨੇ 40 ਅੰਕ ਲੈ ਕੇ ਦੂਜਾ ਸਥਾਨ ਹਾਸਿਲ ਕੀਤਾ।
ਰਾਜ ਪੱਧਰੀ ਪੰਜਾਬ ਯੂਥ ਬਾਸਕਿਟਬਾਲ
ਚੈਂਪੀਅਨਸ਼ਿਪ 12 ਤੋਂ
ਲੁਧਿਆਣਾ, 9 ਅਪ੍ਰੈਲ -
ਪੰਜਾਬ ਯੂਥ ਬਾਸਕਟਬਾਲ ਚੈਂਪੀਅਨਸ਼ਿਪ 12 ਤੋਂ 15 ਅਪ੍ਰੈਲ ਤੱਕ ਕ੍ਰਿਪਾਲ ਸਾਗਰ
ਅਕੈਡਮੀ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਕਰਵਾਈ ਜਾ ਰਹੀ ਹੈ। ਇਸ ਰਾਜ
ਪੱਧਰੀ ਚੈਂਪੀਅਨਸ਼ਿਪ ਵਿਚ ਵੱਖ-ਵੱਖ ਜ਼ਿਲ੍ਹਿਆਂ ਤੋਂ ਮੁੰਡਿਆਂ ਅਤੇ ਕੁੜੀਆਂ ਦੀਆਂ 40
ਦੇ ਕਰੀਬ ਟੀਮਾਂ ਹਿੱਸਾ ਲੈਣਗੀਆਂ। ਇਸ ਚੈਂਪੀਅਨਸ਼ਿਪ ਵਿਚ 1 ਜਨਵਰੀ 1993 ਤੋਂ ਬਾਅਦ
ਦੇ ਜਨਮੇਂ ਖਿਡਾਰੀ ਹਿੱਸਾ ਲੈਣ ਦੇ ਯੋਗ ਹੋਣਗੇ। ਇਸ ਚੈਂਪੀਅਨਸ਼ਿਪ ਦੀ ਕਾਰਗੁਜਾਰੀ
ਦੇ ਅਧਾਰ 'ਤੇ ਪੰਜਾਬ ਦੀਆਂ ਟੀਮਾਂ ਲਈ ਸੰਭਾਵੀ ਖਿਡਾਰੀ ਚੁਣੇ ਜਾਣਗੇ, ਜੋ 9 ਤੋਂ
16 ਮਈ ਤੱਕ ਮੁੰਬਈ ਵਿਖੇ ਹੋਣ ਵਾਲੀ ਯੂਥ ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ ਵਿਚ
ਹਿੱਸਾ ਲੈਣਗੇ।
ਸ੍ਰੀ ਗੁਰੂ ਹਰਗੋਬਿੰਦ ਸਿੰਘ ਕਬੱਡੀ ਅਕੈਡਮੀ
ਦੇ ਚੋਣ ਟਰਾਇਲ 12 ਨੂੰ
ਜਲੰਧਰ, 8 ਅਪ੍ਰੈਲ - 12
ਅਪ੍ਰੈਲ ਦਿਨ ਐਤਵਾਰ ਨੂੰ 10 ਵਜੇ ਠੀਕ ਸਮੇਂ 'ਤੇ ਕਰਵਾਏ ਜਾ ਰਹੇ ਹਨ। ਇਨ੍ਹਾਂ ਚੋਣ
ਟਰਾਇਲਾਂ ਵਿਚ 25 ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਜਿਸ ਵਿਚ 13 ਕੇਸਾਧਾਰੀ ਅਤੇ
12 ਸਹਿਜਧਾਰੀ ਖਿਡਾਰੀਆਂ ਦੀ ਚੋਣ ਹੋਵੇਗੀ।
ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਇਕ ਵਿਸ਼ੇਸ਼ ਯੋਜਨਾ
ਜਲੰਧਰ, 8 ਅਪ੍ਰੈਲ - ਸਬ
ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਜੁਲਾਈ ਮਹੀਨੇ ਵਿਚ ਪੂਨਾ ਵਿਖੇ ਤੇ ਮਈ 'ਚ ਸੀਨੀਅਰ
ਏਸ਼ੀਅਨ ਚੈਂਪੀਅਨਸ਼ਿਪ ਦਿੱਲੀ ਵਿਖੇ ਕਰਵਾਈ ਜਾਵੇਗੀ। ਇਸ ਦੇ ਲਈ ਭਾਰਤੀ ਕੁਸ਼ਤੀ ਦਾ
ਪੱਧਰ ਉੱਚਾ ਚੁੱਕਣ ਲਈ ਫੈਡਰੇਸ਼ਨ ਨੇ ਇਕ ਵਿਸ਼ੇਸ਼ ਉਪਰਾਲਾ ਕੀਤਾ ਹੈ। ਜਿਸ ਦੇ ਬਾਰੇ
'ਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਜੀ. ਐਸ. ਮੰਡੇਰ ਨੇ ਦੱਸਿਆ ਕਿ 2012 ਤੱਕ
ਲਗਾਤਾਰ ਕੈਂਪ ਲਗਾਏ ਜਾਣਗੇ ਅਤੇ ਤਿੰਨ ਵਿਦੇਸ਼ੀ ਕੋਚਾਂ ਦੀਆਂ ਸੇਵਾਵਾਂ ਲਈਆਂ ਜਾ
ਰਹੀਆਂ ਹਨ ਜੋ ਜਾਰਜੀਆ ਨਾਲ ਸਬੰਧ ਰੱਖਦੇ ਹਨ ਤੇ ਇਸ ਤੋਂ ਇਲਾਵਾ ਆਧੁਨਿਕ ਤਰੀਕੇ
ਨਾਲ ਪਹਿਲਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਤੇ ਇਸ ਤੋਂ ਇਲਾਵਾ ਵਿਦੇਸ਼ੀ ਦੌਰੇ ਵੀ
ਲਗਾਤਾਰ ਜਾਰੀ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਕੁਸ਼ਤੀ 'ਚ ਹੋਰ
ਸੁਧਾਰ ਲਿਆਉਣ ਲਈ ਵੀ ਕੈਂਪ 2012 ਦੀਆਂ ਉਲੰਪਿਕ ਖੇਡਾਂ ਤੱਕ ਨਿਰਵਿਘਨ ਜਾਰੀ ਰੱਖੇ
ਜਾਣਗੇ ਤੇ ਇਨ੍ਹਾਂ ਲਈ ਵੀ ਇਕ ਵਿਦੇਸ਼ੀ ਕੋਚ ਦੀਆਂ ਸੇਵਾਵਾਂ ਲਈਆਂ ਜਾਣਗੀਆਂ।
ਫੈਡਰੇਸ਼ਨ ਨੇ ਇਕ ਪੱਕੀ ਨੀਤੀ ਬਣਾਈ ਹੈ ਕਿ ਜਿਹੜਾ ਵੀ ਪਹਿਲਵਾਨ ਸੀਨੀਅਰ ਨੈਸ਼ਨਲ ਖੇਡਾਂ
'ਚ ਭਾਗ ਲਵੇਗਾ ਉਸ ਦੀ ਚੋਣ ਹੀ ਨੈਸ਼ਨਲ ਕੋਚਿੰਗ ਕੈਂਪ ਲਈ ਕੀਤੀ ਜਾਵੇਗੀ। ਹੁਣ ਰੇਲਵੇ,
ਆਲ ਇੰਡੀਆ ਪੁਲਿਸ ਖੇਡਾਂ ਦੇ ਵਿਚ ਵੀ ਮਹਿਲਾਵਾਂ ਦੀਆਂ ਕੁਸ਼ਤੀ ਟੀਮਾਂ ਬਣਾਈਆਂ
ਜਾਣਗੀਆਂ ਅਤੇ ਇਨ੍ਹਾਂ ਦੇ ਵਿਚ ਕੁਸ਼ਤੀ ਖਿਡਾਰਨਾਂ ਨੂੰ ਭਰਤੀ ਕੀਤਾ ਜਾਵੇਗਾ ਜਿਸ
ਨਾਲ ਰੁਜ਼ਗਾਰ ਦੇ ਮੌਕੇ ਲੜਕੀਆਂ ਨੂੰ ਹੋਰ ਮਿਲਣਗੇ।
ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ 'ਚ ਭਾਰਤ ਨੇ
ਮਲੇਸ਼ੀਆ ਨੂੰ ਕੀਤਾ ਚਿੱਤ
ਇਪੋਹ (ਮਲੇਸ਼ੀਆ) 8 ਅਪ੍ਰੈਲ -
ਇਪੋਹ 'ਚ ਅਜ਼ਲਨ ਸ਼ਾਹ ਹਾਕੀ ਟੂਰਨਾਮੈਂਟ ਚੱਲ ਰਿਹਾ ਹੈ। ਜਿਸ 'ਚ ਭਾਰਤ ਨੇ ਮਲੇਸ਼ੀਆ
ਨੂੰ 3-0 ਨਾਲ ਹਰਾਇਆ ਅਤੇ ਟੂਰਨਾਮੈਂਟ ਦੇ ਫਾਈਨਲ 'ਚ ਆਪਣੀ ਥਾਂ ਪੱਕੀ ਕੀਤੀ।
18ਵਾਂ ਵਿਸਾਖੀ ਖੇਡ ਮੇਲਾ 12 ਨੂੰ
ਨਡਾਲਾ 8 ਅਪ੍ਰੈਲ -
18ਵਾਂ ਵਿਸਾਖੀ ਖੇਡ ਮੇਲਾ 12 ਅਪ੍ਰੈਲ ਨੂੰ ਆਸਟਰੀਆ ਦੇ ਪ੍ਰਮੁੱਖ ਸ਼ਹਿਰ ਵਿਆਨਾ ਵਿਖੇ
ਵਿਆਨਾ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ ਫੁੱਟਬਾਲ,
ਵਾਲੀਬਾਲ, ਕਬੱਡੀ ਤੇ ਬੱਚਿਆਂ ਤੇ ਬਜ਼ੁਰਗਾਂ ਦੀਆਂ ਦੌੜਾਂ, ਰੱਸੀ ਖਿੱਚਣਾ ਆਦਿ
ਮੁਕਾਬਲੇ ਕਰਵਾਏ ਜਾਣਗੇ।
ਗੋਲਫ ਟੂਰਨਾਮੈਂਟ 11 ਅਪ੍ਰੈਲ ਨੂੰ
ਚੰਡੀਗੜ੍ਹ, 8 ਅਪ੍ਰੈਲ -
ਪਹਿਲਾ ਸੀ.ਈ.ਓ. ਟੂਰਨਾਮੈਂਟ 11 ਅਪ੍ਰੈਲ ਨੂੰ ਚੰਡੀਗੜ੍ਹ ਦੇ ਪੰਚਕੂਲਾ ਗੋਲਫ਼ ਕਲੱਬ
ਵਿਖੇ 'ਦ ਇੰਡਸ ਇੰਟਰਪ੍ਰਾਈਜ਼ਜ਼ (ਟਾਈ) ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ
'ਚ ਮੁੰਬਈ, ਬੰਗਲੌਰ, ਦਿੱਲੀ ਤੇ ਚੰਡੀਗੜ੍ਹ ਆਦਿ ਥਾਵਾਂ ਤੋਂ 72 ਗੋਲਫਰ ਹਿੱਸਾ
ਲੈਣਗੇ। ਸ੍ਰੀ ਪੁਨੀਤ ਨੇ ਖੁਸ਼ੀ ਨਾਲ ਕਿਹਾ, ਕਿ 'ਟਾਈ' ਸੰਸਥਾ ਦੇ ਦੁਨੀਆਂ ਦੇ 52
ਦੇਸ਼ਾਂ 'ਚ ਮੈਂਬਰ ਹਨ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਟਾਈ ਨਵੀਂ ਦਿੱਲੀ, ਇੰਡੀਅਨ
ਏਂਜਲ ਨੈਟਵਰਕ ਅਤੇ ਇੰਡੀਅਨ ਵੇਂਚਰ ਕੈਰਿਕਲ ਐਸੋਸੀਏਸ਼ਨ ਦੀ ਸਹਾਇਤਾ ਨਾਲ ਕਰਵਾਇਆ
ਜਾਵੇਗਾ।
ਗੁਰੂਸਰ ਦੇ ਵਾਲੀਬਾਲ ਖੇਡ ਮੁਕਾਬਲੇ ਸਮਾਪਤ
ਬਰਗਾੜੀ, 8 ਅਪ੍ਰੈਲ -
ਪਿੰਡ ਗੁਰੂਸਰ ਵਿਖੇ ਵਾਲੀਬਾਲ ਖੇਡ ਮੁਕਾਬਲਾ ਮਾਸਟਰ ਜਵੰਦਾ ਸਿੰਘ ਸਪੋਰਟਸ ਕਲੱਬ (ਰਜਿ:)
ਵੱਲੋਂ ਕਰਵਾਇਆ ਗਿਆ। ਇਸ ਖੇਡ ਮੁਕਾਬਲੇ 'ਚ ਪਹਿਲਾ ਇਨਾਮ 41 ਸੌ ਰੁਪਇਆ ਤੇ ਟਰਾਫ਼ੀ
ਬਰਗਾੜੀ ਅਤੇ ਦੂਜਾ ਇਨਾਮ 25 ਸੌ ਰੁਪੈ ਅਤੇ ਟਰਾਫ਼ੀ ਫ਼ਰੀਦਕੋਟ ਦੇ ਖਿਡਾਰੀਆਂ ਨੇ
ਜਿੱਤੀ। ਖੇਡ ਮੁਕਾਬਲੇ ਦੇ ਅਖੀਰਲੇ ਦਿਨ ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ
ਮੁੱਖ ਮਹਿਮਾਨ ਨਿਹੰਗ ਮੁਖੀ ਬਾਬਾ ਜੋਗਿੰਦਰ ਸਿੰਘ ਰਕਬੇ ਵਾਲਿਆਂ ਨੇ ਨਿਭਾਈ।
ਏਸ਼ੀਅਨ ਚੈਂਪੀਅਨਸ਼ਿਪ 'ਚ ਸ਼ਾਮਲ ਹੋਣ ਵਾਲੀਆਂ
ਭਾਰਤੀ ਭਾਰ ਤੋਲਣ ਟੀਮਾਂ
ਪਟਿਆਲਾ, 7 ਅਪ੍ਰੈਲ -
ਕਜ਼ਾਕਸਤਾਨ ਵਿਖੇ 9 ਤੋਂ 11 ਮਈ ਤੱਕ ਹੋਣ ਵਾਲੀ ਸੀਨੀਅਰ ਤੇ ਥਾਈਲੈਂਡ ਵਿਖੇ ਹੋਣ
ਵਾਲੀ ਯੂਥ ਏਸ਼ੀਅਨ ਚੈਂਪੀਅਨਸ਼ਿਪ ਲਈ ਭਾਰਤੀ ਟੀਮਾਂ ਦੀ ਚੋਣ ਇੱਥੇ ਪਟਿਆਲਾ ਦੇ ਨੇਤਾ
ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਖੇ ਦੋ ਦਿਨਾਂ ਟਰਾਇਲਾਂ ਦੌਰਾਨ ਕੀਤੀ
ਗਈ। ਕਜ਼ਾਕਸਤਾਨ ਜਾਣ ਵਾਲੀ ਸੀਨੀਅਰ ਪੁਰਸ਼ ਟੀਮ ਦੇ 56 ਕਿਲੋ ਭਾਰ ਵਰਗ 'ਚ ਸੁਖਨ ਡੇ
ਤੇ ਬੀ.ਐਸ. ਰਾਓ (ਦੋਨੋਂ ਸੈਨਾ), 62 ਕਿਲੋ ਕੈਲਾਸ਼ ਪੁਜਾਰੀ ਸੈਨਾ ਤੇ ਉਂਕਾਰ ਅਟਾਰੀ
(ਰੇਲਵੇ), 69 ਕਿਲੋ ਕੇ. ਰਵੀ ਕੁਮਾਰ (ਸੈਨਾ), 65 ਕਿਲੋ ਚੰਦਰਕਾਂਤ ਮਾਲੀ (ਮਹਾਂਰਾਸ਼ਟਰ),
+105 ਕਿਲੋ ਸੰਦੀਪ ਕੁਮਾਰ (ਸੈਨਾ) ਤੇ ਗੁਰਪ੍ਰੀਤ ਸਿੰਘ (ਪੰਜਾਬ), ਮਹਿਲਾ ਵਰਗ ਦੇ
48 ਕਿਲੋ ਵਰਗ ਲਈ ਸੋਨੀਆ ਚਾਨੂੰ (ਪੁਲਿਸ), 53 ਕਿਲੋ ਮੀਨਾਕਸ਼ੀ ਸੇਠੀ (ਉੜੀਸਾ), 58
ਕਿਲੋ ਪ੍ਰਮੇਸ਼ਵਰੀ ਦੇਵੀ ਤੇ ਸੁਨੀ ਬਾਲਾ ਦੇਵੀ (ਦੋਨੋਂ ਮਨੀਪੁਰ), 63 ਕਿਲੋ ਤੁਰੰਮਨੀ
ਚਾਨੂੰ (ਝਾਰਖੰਡ) ਤੇ ਸੁਨੀਤਾ ਰਾਣੀ (ਪੰਜਾਬ), +75 ਕਿਲੋ ਗੀਤਾ ਰਾਣੀ ਦੀ ਚੋਣ ਕੀਤੀ
ਗਈ ਹੈ। ਇਨ੍ਹਾਂ ਟੀਮਾਂ ਨਾਲ ਸ੍ਰੀ ਗੁਰਨਾਮ ਸਿੰਘ, ਹਰਨਾਮ ਸਿੰਘ ਆਰ. ਕਮਲ ਰੈਡੀ,
ਸ਼ਾਮਲਾ ਸ਼ੈਟੀ ਪ੍ਰਬੰਧਕਾਂ ਵਜੋਂ ਲਗਾਏ ਗਏ ਹਨ। ਯੂਥ ਟੀਮ ਦੇ ਪੁਰਸ਼ ਵਰਗ ਦੇ 56 ਕਿਲੋ
ਵਰਗ 'ਚ ਕੇ. ਰਮਨਾ (ਸੈਨਾ), 62 ਕਿਲੋ 'ਚ ਯੂਕਾਰ ਸਿਟੀ (ਸੈਨਾ), 69 ਕਿਲੋ ਐਮ.
ਰਾਮਾਕਿਸ਼ਨ (ਸੈਨਾ), 85 ਕਿਲੋ 'ਚ ਪ੍ਰਵੀਨ ਸ਼ਰਮਾ (ਦਿੱਲੀ) ਤੇ 94 ਕਿਲੋ 'ਚ ਹਰਜੋਤ
ਸਿੰਘ (ਪੰਜਾਬ), ਮਹਿਲਾ ਵਰਗ ਦੇ 44 ਕਿਲੋ ਵਰਗ 'ਚ ਸੁਮਨ (ਪੰਜਾਬ), 48 ਕਿਲੋ
ਸੋਨੀਆ ਬਹੇਰਾ (ਉੜੀਸਾ), 53 ਕਿਲੋ ਪ੍ਰੋਮਿਲਾ ਕ੍ਰਿਸ਼ਨੀ (ਉੜੀਸਾ) ਤੇ ਤਨਵੀ ਦੇਵੀ (ਕਰਨਾਟਕ),
58 ਕਿਲੋ ਇਲਿਫਾ ਜੈਨ (ਉੜੀਸਾ), 69 ਕਿਲੋ ਮੀਨਾਲ ਵਿਸ਼ਾ (ਮਹਾਂਰਾਸ਼ਟਰ), 69 ਕਿਲੋ
ਦਲਜੀਤ ਕੌਰ (ਪੰਜਾਬ) ਦੀ ਚੋਣ ਕੀਤੀ ਗਈ ਹੈ। ਇਸ ਟੀਮ ਨਾਲ ਸ੍ਰੀ ਜੀ.ਬੀ. ਬਰੀਕੀ
ਸਖਚੈਨ ਸਿੰਘ, ਅਰੁਨਾ ਕਰਨ ਤੇ ਅਨੀਤਾ ਚਾਨੂੰ ਪ੍ਰਬੰਧਕਾਂ ਵਜੋਂ ਜਾਣਗੇ।
ਹਾਕੀ ਦੇ ਟਰਾਇਲ 11-12 ਨੂੰ
ਜਗਰਾਉਂ/ਹਠੂਰ, 7 ਅਪ੍ਰੈਲ -
11-12 ਅਪ੍ਰੈਲ ਨੂੰ ਸੰਤੋਖ ਸਿੰਘ ਮੈਮੋਰੀਅਲ ਅਕੈਡਮੀ ਰੂਮੀ ਵੱਲੋਂ 14, 15 ਅਤੇ
16 ਸਾਲ ਦੇ ਲੜਕਿਆਂ ਦੇ ਹਾਕੀ ਟਰਾਇਲ ਹੋ ਰਹੇ ਹਨ। ਇਸ ਟਰਾਇਲ 'ਚ ਪ੍ਰਬੰਧਕ ਕਮੇਟੀ
ਦੇ ਕੋਚ ਰੂਪ ਸਿੰਘ, ਕੋਚ ਗੋਲਡੀ ਸੁਧਾਰ, ਕਲੱਬ ਦੇ ਪ੍ਰਧਾਨ ਸ਼ਿੰਗਾਰਾ ਸਿੰਘ, ਮਾ:
ਸੁਰਿੰਦਰ ਸਿੰਘ ਅਤੇ ਉਹ ਖੁਦ ਟਰਾਇਲ ਲੈਣਗੇ, ਜੋ 11 ਅਪ੍ਰੈਲ ਤੋਂ ਵਜੇ ਤੱਕ ਤੇ 2
ਤੋਂ 5 ਤੱਕ ਅਤੇ 12 ਅਪ੍ਰੈਲ ਨੂੰ 8 ਤੋਂ 12 ਤੱਕ ਟਰਾਇਲ ਲਏ ਜਾਣਗੇ।
ਅਜ਼ਲਾਨ ਸ਼ਾਹ ਹਾਕੀ ਕੱਪ
ਇੰਪੋਹ (ਮਲੇਸ਼ੀਆ), 7 ਅਪ੍ਰੈਲ
- 18ਵੇਂ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਚੋਂ ਪਾਕਿਸਤਾਨ ਦੀ ਰਾਸ਼ਟਰੀ
ਹਾਕੀ ਟੀਮ ਖਿਤਾਬੀ ਦੌੜ ਤੋਂ ਬਾਹਰ ਹੋ ਗਈ ਹੈ। ਟੂਰਨਾਮੈਂਟ 'ਚ ਪਾਕਿਸਤਾਨ ਨੂੰ
ਲਗਾਤਾਰ ਦੂਸਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਮੁਕਾਬਲੇ 'ਚ ਮਲੇਸ਼ੀਆ ਤੋਂ 3-2
ਨਾਲ ਹਾਰਨ ਤੋਂ ਬਾਅਦ ਨਿਊਜ਼ੀਲੈਂਡ ਨੇ ਵੀ ਪਾਕਿਸਤਾਨ ਨੂੰ 3-2 ਨਾਲ ਹਰਾ ਕੇ ਜਿੱਤ
ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਮਲੇਸ਼ੀਆ ਨੇ ਮਿਸਰ ਨੂੰ ਇਕ ਹੋਰ ਮੈਚ 'ਚ 4-1 ਗੋਲਾਂ
ਦੇ ਫਰਕ ਨਾਲ ਹਰਾ ਦਿੱਤਾ। ਪੰਜ ਦੇਸ਼ਾਂ ਦੇ ਇਸ ਟੂਰਨਾਮੈਂਟ 'ਚ ਭਾਰਤੀ ਟੀਮ ਅਜੇ ਤੱਕ
ਕੋਈ ਵੀ ਜਿੱਤ ਦਰਜ ਨਹੀਂ ਕਰ ਸਕੀ। ਭਾਰਤ ਇਕੋ-ਇੱਕ ਮੈਚ 'ਚ ਮਿਸਰ ਨਾਲ 2-2 ਨਾਲ
ਬਰਾਬਰ ਰਿਹਾ ਸੀ ਜਦਕਿ ਭਾਰਤ ਦਾ ਦੂਜਾ ਮੈਚ ਬੁੱਧਵਾਰ ਨੂੰ ਮਲੇਸ਼ੀਆ ਨਾਲ ਹੋਵੇਗਾ।
ਪੰਜਾਬ ਸਟੇਟ ਸਬ-ਜੂਨੀਅਰ ਫੁੱਟਬਾਲ
ਚੈਂਪੀਅਨਸ਼ਿਪ 14 ਤੋਂ
ਚੱਬੇਵਾਲ, 7 ਅਪ੍ਰੈਲ -
21 ਵੀਂ ਪੰਜਾਬ ਸਟੇਟ ਸਬ-ਜੂਨੀਅਰ (ਅੰਡਰ-16) ਫੁੱਟਬਾਲ ਚੈਂਪੀਅਨਸ਼ਿਪ ਸਰਕਾਰੀ
ਸੀਨੀਅਰ ਸੈਕੰਡਰੀ ਸਕੂਲ ਜਿਆਣ-ਚੱਬੇਵਾਲ ਦੇ ਖੇਡ ਸਟੇਡੀਅਮ ਵਿਖੇ 14 ਅਪ੍ਰੈਲ ਤੋਂ
19 ਅਪ੍ਰੈਲ ਤੱਕ ਕਰਵਾਈ ਜਾ ਰਹੀ ਹੈ। ਇਸ ਵਿਚ ਸਮੁੱਚੇ ਪੰਜਾਬ ਦੇ 20 ਜ਼ਿਲ੍ਹੇ ਭਾਗ
ਲੈ ਰਹੇ ਹਨ।
ਰਮੇਸ਼ ਕੁਮਾਰ ਅੰਮ੍ਰਿਤਸਰ ਨੂੰ ਕਲਾਸਿਕ ਮਿਸਟਰ
ਪੰਜਾਬ ਦੀ ਸਰਦਾਰੀ ਮਿਲੀ
ਮਾਲੇਰਕੋਟਲਾ, 7 ਅਪ੍ਰੈਲ -
ਮਾਲੇਰਕੋਟਲਾ ਦੇ ਹਰਜੋਤ ਰਿਸੋਰਟਸ ਵਿਖੇ ''ਕਲਾਸਿਕ ਮਿਸਟਰ ਪੰਜਾਬ-2009'' ਅਤੇ
''ਜੂਨੀਅਰ/ਸੀਨੀਅਰ ਮਿਸਟਰ ਸੰਗਰੂਰ'' ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਗਏ।
ਅੰਮ੍ਰਿਤਸਰ ਦੇ ਰਮੇਸ਼ ਕੁਮਾਰ ਕਲਾਸਿਕ ਮਿਸਟਰ ਪੰਜਾਬ 2009 (ਓਵਰਆਲ) ਅਤੇ ਧੂਰੀ ਦੇ
ਰਾਕੇਸ਼ ਕੁਮਾਰ ਜੂਨੀਅਰ ਸੀਨੀਅਰ ਮਿਸਟਰ ਸੰਗਰੂਰ ਬਣੇ। ਇਸ ਤੋਂ ਇਲਾਵਾ 55 ਕਿਲੋ ਵਰਗ
ਵਿਚ ਜਲੰਧਰ ਦੇ ਹਰੀ ਕੁਮਾਰ, 60 ਕਿਲੋ ਵਰਗ ਵਿਚ ਲੁਧਿਆਣਾ ਦੇ ਮਨਦੀਪ ਸਿੰਘ, 65
ਕਿਲੋ ਵਰਗ ਵਿਚ ਚਰਨ ਕੁਮਾਰ, 70 ਕਿਲੋ ਵਰਗ ਵਿਚ ਅੰਮ੍ਰਿਤਸਰ ਦੇ ਰਮੇਸ਼ ਕੁਮਾਰ, 75
ਕਿਲੋ ਵਰਗ ਵਿਚ ਅਮਿਤ ਅਰੋੜਾ ਪਟਿਆਲਾ, 75 ਕਿਲੋ ਤੋਂ ਉਪਰ ਤੋਂ ਸੁਰਜੀਤ ਸਿੰਘ
ਪਟਿਆਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੀ ਤਰ੍ਹਾਂ ਜੂਨੀਅਰ ਮਿਸਟਰ ਸੰਗਰੂਰ ਲਈ 55
ਕਿਲੋ ਵਿਚ ਸੋਹਨ ਲਾਲ, 60 ਕਿਲੋ ਵਿਚ ਮੁਹੰਮਦ ਯਾਕੂਬ, 65 ਕਿਲੋ ਵਿਚ ਮੁਹੰਮਦ ਅਸ਼ਰਫ,
70 ਕਿਲੋ ਵਿਚ ਰਾਕੇਸ਼ ਕੁਮਾਰ, 75 ਕਿਲੋ ਵਿਚ ਸੁਜਿੰਦਰ ਸਿੰਘ ਅਤੇ 75 ਕਿਲੋ ਤੋਂ
ਉਪਰ ਮੁਹੰਮਦ ਆਸਿਫ ਪਹਿਲੇ ਸਥਾਨ 'ਤੇ ਰਹੇ। ਸੀਨੀਅਰ ਮਿਸਟਰ ਸੰਗਰੂਰ ਲਈ 55 ਕਿਲੋ
ਵਿਚ ਮੁਹੰਮਦ ਸਲੀਮ, 60 ਕਿਲੋ ਵਿਚ ਰਾਕੇਸ਼ ਕੁਮਾਰ, 65 ਕਿਲੋ ਵਿਚ ਮੁਹੰਮਦ ਅਨਵਰ,
70 ਕਿਲੋ ਵਿਚ ਰਾਕੇਸ਼ ਕੁਮਾਰ, 75 ਕਿਲੋ ਵਰਗ ਵਿਚ ਮੁਹੰਮਦ ਨਾਸਿਰ, 75 ਕਿਲੋ ਤੋਂ
ਉਪਰ ਮੁਹੰਮਦ ਜਾਵੇਕ ਨੇ ਪਹਿਲਾ ਸਥਾਨ ਹਾਸਲ ਕੀਤਾ।
ਕਬੱਡੀ ਫੈਡਰੇਸ਼ਨ ਦੀ ਮੀਟਿੰਗ
ਖੰਨਾ, 6 ਅਪ੍ਰੈਲ -
ਪਿੰਡ ਮਾਨੂੰਪੁਰ ਵਿਖੇ ਸ੍ਰੀ ਵੇਦ ਸ਼ਰਮਾ ਦੀ ਪ੍ਰਧਾਨਗੀ ਹੇਠ ਆਲ ਇੰਡੀਆ ਸਰਕਲ ਸਟਾਇਲ
ਕਬੱਡੀ ਫੈਡਰੇਸ਼ਨ ਦੀ ਮੀਟਿੰਗ ਹੋਈ। ਇਸ ਮੌਕੇ ਕੈਪਟਨ ਕੰਵਲਜੀਤ ਸਿੰਘ ਦੀ ਹੋਈ ਬੇਵਕਤੀ
ਮੌਤ 'ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਵਿਚ ਨਵੰਬਰ 2009 ਵਿਚ ਦਿੱਲੀ
ਵਿਚ ਨਾਰਥ ਜ਼ੋਨ ਕਬੱਡੀ ਕੱਪ ਕਰਵਾਉਣ ਦਾ ਫੈਸਲਾ ਕੀਤਾ ਗਿਆ। ਆਲ ਇੰਡੀਆ ਕਬੱਡੀ ਸਰਕਲ
ਸਟਾਈਲ ਫੈਡਰੇਸ਼ਨ ਵੱਲੋਂ 8 ਟੀਮਾਂ ਦੀ ਲੀਗ ਕਰਵਾਉਣ ਬਾਰੇ ਅਗਲੀ ਮੀਟਿੰਗ ਦਿੱਲੀ ਵਿਚ
ਸੱਦਣ ਦਾ ਫੈਸਲਾ ਕੀਤਾ ਗਿਆ। ਸਰਕਲ ਸਟਾਈਲ ਕਬੱਡੀ ਨੂੰ ਉੱਚਾ ਚੁੱਕਣ ਵਾਸਤੇ
ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਦਿਵਾਉਣ ਲਈ ਯਤਨ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ।
ਐਮਾਕਾਜੀ 'ਚ ਆਲ ਓਪਨ ਕਬੱਡੀ ਕਲੱਬ ਬੋਪਾਰਾਏ
ਦੀ ਝੰਡੀ
ਜਲੰਧਰ, 6 ਅਪ੍ਰੈਲ -
ਪੰਜ ਪੀਰ ਬੋਣੇ ਸੰਤ ਬੋਹੜਾ ਵਾਲਿਆਂ ਦੀ ਯਾਦ 'ਚ ਐਮਾਕਾਜੀ ਵਿਖੇ ਦੋ ਦਿਨਾਂ ਪੇਂਡੂ
ਖੇਡ ਮੇਲਾ ਕਰਵਾਇਆ ਗਿਆ। ਇਸ ਖੇਡ ਮੇਲੇ 'ਚ ਕਬੱਡੀ ਦੀਆਂ ਉੱਚ ਕੋਟੀ ਦੀਆਂ 8 ਕਲੱਬਾਂ
ਨੇ ਭਾਗ ਲਿਆ। ਇਸ ਖੇਡ ਮੇਲੇ ਦੀ ਆਲ ਓਪਨ ਕਬੱਡੀ ਕਲੱਬਾਂ ਬੋਪਾਰਾਏ ਨੂੰ 30 ਹਜ਼ਾਰ
ਰੁਪਏ ਅਤੇ ਉਪ ਜੇਤੂ ਬਾਬਾ ਲੋਧੀਆਣਾ ਕਬੱਡੀ ਅਕੈਡਮੀ ਪਰਸਰਾਮਪੁਰ ਨੂੰ 25 ਹਜ਼ਾਰ
ਰੁਪਏ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਕਬੱਡੀ 30 ਕਿਲੋ 'ਚ ਪੱਤੜ ਕਲਾਂ ਨੇ
ਸਿਧਵਾਂ ਦੋਨਾ ਨੂੰ ਅਤੇ 55 ਕਿਲੋ ਕਬੱਡੀ ਸਿੱਧਵਾਂ ਦੋਨਾ ਨੇ ਦੋਲੀਕੇ ਦੂਹੜੇ ਨੂੰ
ਹਰਾ ਕੇ ਖਿਤਾਬ ਜਿੱਤੇ। ਕੁੜੀਆਂ ਦੇ ਵਰਗ ਦੇ ਸ਼ੋਅ ਮੈਚ ਨਵਾਂਸ਼ਹਿਰ ਨੇ ਜਲੰਧਰ ਨੂੰ
ਛੋਟੇ ਬੱਚਿਆਂ ਵਿਚ ਰਮਦਾਸ ਨੇ ਅੰਮ੍ਰਿਤਸਰ ਨੂੰ ਹਰਾ ਕੇ ਜਿੱਤਿਆ।
ਮੇਘੋਵਾਲ ਗੰਜਿਆਂ ਦੀਆਂ ਖੇਡਾਂ 'ਚ ਲੱਖਨ ਕੇ
ਪੱਡਾ ਦੀ ਸਰਦਾਰੀ
ਲੁਧਿਆਣਾ, 6 ਅਪ੍ਰੈਲ -
10ਵਾਂ ਸਾਲਾਨਾ ਕਬੱਡੀ ਟੂਰਨਾਮੈਂਟ ਸਤਿ ਸਾਹਿਬ ਸਪੋਰਟਸ ਕਲੱਬ ਡੇਰਾ ਰਾਮਪੁਰਾ ਪਿੰਡੇ
ਮੇਘੋਵਾਲ ਗੰਜਿਆਂ ਵਲੋਂ ਕਰਵਾਇਆ ਗਿਆ। ਇਹ ਕਬੱਡੀ ਖੇਡ ਮੇਲਾ ਸਤਿਗੁਰੂ ਈਸ਼ਰ ਦਾਸ ਦੀ
ਯਾਦ ਨੂੰ ਸਮਰਪਿਤ ਸੀ। ਇਸ 'ਚ ਕਬੱਡੀ ਇੱਕ ਪਿੰਡ ਓਪਨ ਵਿਚ ਲੱਖਨ ਕੇ ਪੱਡਾ ਨੇ ਸਾਹਰੀ
ਕਲੱਬ ਨੂੰ 29-27 ਨਾਲ ਹਰਾ ਕੇ 41 ਹਜ਼ਾਰ ਰੁਪਏ ਦਾ ਜੇਤੂ ਇਨਾਮ ਜਿੱਤਿਆ। ਕਬੱਡੀ ਇਕ
ਪਿੰਡ ਓਪਨ ਵਿਚ ਕਾਰੀ ਨੇ ਡਸਾਨਾ ਨੂੰ 22-18 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ।
ਕਬੱਡੀ 68 ਕਿਲੋ ਵਿਚ ਮੇਘੋਵਾਲ ਨੇ ਪੁਆਂਦੜਾਂ ਨੂੰ 20-12 ਨਾਲ ਹਰਾਇਆ।
ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ
ਨਵੀਂ ਦਿੱਲੀ, 6 ਅਪ੍ਰੈਲ -
18ਵਾਂ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਚੱਲ ਰਿਹਾ ਹੈ। ਇਸ 'ਚ ਭਾਰਤੀ
ਹਾਕੀ ਟੀਮ ਆਪਣੇ ਦੂਜੇ ਮੈਚ 'ਚ ਮੇਜ਼ਬਾਨ ਮਲੇਸ਼ੀਆ ਵਿਰੁਧ ਭਿੜੇਗੀ। ਇਹ ਮੁਕਾਬਲਾ
ਬੁੱਧਵਾਰ ਨੂੰ ਹੋਵੇਗਾ। ਐਤਵਾਰ ਨੂੰ ਖੇਡੇ ਗਏ ਪਹਿਲੇ ਮੁਕਾਬਲੇ 'ਚ ਭਾਰਤੀ ਟੀਮ
ਮਿਸਰ ਨਾਲ 2-2 ਗੋਲਾਂ 'ਤੇ ਬਰਾਬਰ ਰਹੀ ਸੀ।
ਤੀਰਅੰਦਾਜ਼ੀ ਵਿਸ਼ਵ ਕੱਪ 'ਚ ਭਾਰਤੀਆਂ ਦੀ ਬੱਲੇ
ਬੱਲੇ
ਕੋਲਕਾਤਾ, 6 ਅਪ੍ਰੈਲ -
ਭਾਰਤ ਦੀ ਪੁਰਸ਼ ਰਿਕਰਵ ਤੀਰਅੰਦਾਜ਼ੀ ਟੀਮ ਨੇ ਬਰਤਾਨੀਆ ਨੂੰ 221-215 ਅੰਕਾਂ ਦੇ ਫਰਕ
ਨਾਲ ਹਰਾ ਕੇ ਸੈਂਟੋ ਡੋਮਿੰਗੋ 'ਚ ਖੇਡੇ ਗਏ ਤੀਰਅੰਦਾਜ਼ੀ ਵਿਸ਼ਵ ਕੱਪ 'ਚ ਸੋਨ ਤਗਮਾ
ਹਾਸਿਲ ਕੀਤਾ ਹੈ। ਭਾਰਤ ਦੀ ਪੁਰਸ਼ ਟੀਮ 'ਚ ਰਾਹੁਲ ਬੈਨਰਜੀ, ਮੰਗਲ ਸਿੰਘ ਚੰਪਿਆ ਅਤੇ
ਜਯੰਤ ਤਾਲੁਕਦਾਰ ਸ਼ਾਮਿਲ ਹਨ। ਪੁਰਸ਼ਾਂ ਦੇ ਵਰਗ ਦਾ ਕਾਂਸੀ ਦਾ ਤਗਮਾ ਅਮਰੀਕਾ ਨੇ
ਹਾਸਿਲ ਕੀਤਾ ਹੈ। ਅਮਰੀਕਾ ਨੇ ਮੈਕਸੀਕੋ ਨੂੰ 222-220 ਅੰਕਾਂ ਨਾਲ ਹਰਾਇਆ। ਮਹਿਲਾ
ਟੀਮ ਨੇ ਵੀ ਵਧੀਆ ਪ੍ਰਦਰਸ਼ਨ ਕਰਦਿਆਂ ਟੀਮ ਵਰਗ 'ਚ ਕਾਂਸੀ ਦਾ ਤਗਮਾ ਜਿੱਤਿਆ। ਝਾਨੋ
ਹੰਸਦਾ, ਭਾਗਿਆਵਤੀ ਚਾਨੂ ਅਤੇ ਮੰਜੂਧਾ ਸੋਏ ਨੇ ਤੀਜੇ ਸਥਾਨ ਲਈ ਖੇਡੇ ਗਏ ਮੁਕਾਬਲੇ
'ਚ ਵੇਂਜੁਏਲਾ ਨੂੰ 219-208 ਅੰਕਾਂ ਨਾਲ ਹਰਾਇਆ। ਭਾਰਤ ਨੂੰ ਵਿਅਕਤੀਗਤ ਰਿਕਰਵ ਵਰਗ
'ਚ ਵੀ ਕਾਂਸੀ ਦਾ ਤਗਮਾ ਹਾਸਿਲ ਹੋਇਆ ਹੈ। ਡੋਲਾ ਬੈਨਰਜੀ ਨੇ ਆਪਣੇ ਹੀ ਦੇਸ਼ ਦੀ ਰੀਨਾ
ਕੁਮਾਰੀ ਨੂੰ ਟਾਈਬਰੇਕਰ ਰਾਹੀਂ ਹਰਾਇਆ।
ਸਕੰਡੇਨੇਵੀਆ ਕਬੱਡੀ ਅਕੈਡਮੀ ਨਾਰਵੇ (ਲੜਕੀਆਂ)
ਦੇ ਚੋਣ ਟਰਾਇਲ 10 ਨੂੰ
ਲੁਧਿਆਣਾ, 6 ਅਪ੍ਰੈਲ -
ਸਕੰਡੇਨੇਵੀਆ ਕਬੱਡੀ ਅਕੈਡਮੀ ਨਾਰਵੇ (ਲੜਕੀਆਂ) ਦੇ ਚੋਣ ਟਰਾਇਲ 10 ਅਪ੍ਰੈਲ ਨੂੰ
ਸਵੇਰੇ 11 ਵਜੇ ਨਰਿੰਜਣ ਸਿੰਘ ਖੇਡ ਸਟੇਡੀਅਮ ਜਗਤਪੁਰ (ਨੇੜੇ ਮੁਕੰਦਪੁਰ) ਵਿਖੇ ਹੋ
ਰਹੇ ਹਨ। ਚੁਣੀਆਂ ਖਿਡਾਰਣਾਂ ਨੂੰ ਮੁਫਤ ਕੋਚਿੰਗ, ਕਿੱਟ, ਮੈਡੀਕਲ, ਰਿਹਾਇਸ਼,
ਸਿੱਖਿਆ ਆਦਿ ਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ। ਇੰਨਾਂ ਟਰਾਇਲਾਂ
ਵਿਚ ਅੱਠਵੀਂ ਕਲਾਸ ਤੋਂ ਲੈ ਕੇ ਓਪਨ ਵਰਗ ਦੀਆਂ ਲੜਕੀਆਂ ਹਿੱਸਾ ਲੈ ਸਕਦੀਆਂ ਹਨ।
ਪੰਜਾਬ ਬਾਸਕਿਟਬਾਲ ਚੈਂਪੀਅਨਸ਼ਿਪ ਵਾਸਤੇ
ਵੱਖ-ਵੱਖ ਟੀਮਾਂ ਦਾ ਐਲਾਨ
ਲੁਧਿਆਣਾ, 6 ਅਪ੍ਰੈਲ -
ਸੰਗਰੂਰ ਵਿਖੇ 6 ਤੋਂ 9 ਅਪ੍ਰੈਲ ਤੱਕ ਪੰਜਾਬ ਬਾਸਕਿਟਬਾਲ ਚੈਂਪੀਅਨਸ਼ਿਪ ਅੰਡਰ 14
ਸਾਲ ਕਰਵਾਈ ਜਾ ਰਹੀ ਹੈ, ਇਸ ਲਈ ਲੁਧਿਆਣਾ ਬਾਸਕਿਟਬਾਲ ਅਕੈਡਮੀ ਅਤੇ ਲੁਧਿਆਣਾ ਦੀਆਂ
ਟੀਮਾਂ ਦਾ 'ਚ ਚੁਣੇ ਗਏ ਖਿਡਾਰੀਆਂ ਵਿਚ ਕਪਤਾਨ ਅਰਜੁਨ ਪ੍ਰਸਾਦ, ਸਮੀਰ ਸੈਨ,
ਨਰਿੰਦਰ ਸਿੰਘ, ਰਾਹੁਲ, ਹਰਵੀਰ ਸਿੰਘ, ਮਨਜੋਤ ਸਿੰਘ, ਬਲਰਾਜ ਸਿੰਘ, ਅਮਨ, ਕਾਰਤਿਕ,
ਸਿਰਜਨ, ਮਨੀ, ਰਹਿਮਤ ਹਨ।
ਜਿਲ੍ਹਾ ਲੁਧਿਆਣਾ ਟੀਮ : ਨਵਜੋਤ ਸਿੰਘ, ਪੀ. ਸ਼ਰਮਾ, ਮਨਪ੍ਰੀਤ ਸਿੰਘ,
ਮਨਿੰਦਰ ਸਿੰਘ, ਮਨਿੰਦਰਪਾਲ, ਜਸਪਾਲ ਸਿੰਘ, ਗੁਰਇਕਬਾਲ ਸਿੰਘ, ਤਰਨਜੋਤ ਸਿੰਘ,
ਮੁਹੰਮਦ ਦਿਲਬਰ, ਰਿਤਿਮ ਭਾਰਦਵਾਜ, ਦੀਪਕ ਸੇਠੀ, ਆਰ. ਰਾਣਾ।
ਲੁਧਿਆਣਾ ਲੜਕੀਆਂ : ਦਿਲਜੋਤ ਕੌਰ, ਗੁਰਪ੍ਰੀਤ ਕੌਰ, ਸਿਮਰਨਦੀਪ ਕੌਰ,
ਜਸਲੀਨ, ਵਰਿੰਦਰ, ਦੀਪਾ, ਕਿਰਨਬੀਰ ਕੌਰ, ਹਰਕੀਰਤ ਕੌਰ, ਜਸਪ੍ਰੀਤ ਕੌਰ, ਰੂਬਲਦੀਪ
ਕੌਰ, ਇਮਰਾਜ, ਸਿਮਰਨਪ੍ਰੀਤ ਕੌਰ, ਪੂਜਾ, ਜਸਕਰਨਜੀਤ ਕੌਰ ਟੀਮ ਦੇ ਕੋਚ ਹੋਣਗੇ।
ਕੌਮਾਂਤਰੀ ਕੁਸ਼ਤੀ ਟੂਰਨਾਮੈਂਟ 30 ਅਕਤੂਬਰ
ਤੋਂ
ਜਲੰਧਰ, 6 ਅਪ੍ਰੈਲ -
ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਸਾਲਾਨਾ ਅੰਤਰਰਾਸ਼ਟਰੀ ਕੁਸ਼ਤੀ ਟੂਰਨਾਮੈਂਟ 30 ਅਕਤੂਬਰ
ਤੋਂ 1 ਨਵੰਬਰ ਤੱਕ ਜਲੰਧਰ ਦੇ ਪੀ. ਏ. ਪੀ. ਇੰਡੋਰ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ
ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਜੀ ਐਸ ਮੰਡੇਰ ਨੇ ਕਿਹਾ ਕਿ ਇਹ
ਟੂਰਨਾਮੈਂਟ ਹਰ ਸਾਲ ਅੰਤਰਰਾਸ਼ਟਰੀ ਕੈਲੰਡਰ ਦੇ ਅਨੁਸਾਰ ਕਰਵਾਇਆ ਜਾਵੇਗਾ ਅਤੇ ਇਸ
ਵਿਚ ਲੜਕੇ ਤੇ ਲੜਕੀਆਂ ਦੇ ਵਰਗ ਦੇ ਫ੍ਰੀ ਸਟਾਈਲ ਦੇ 7 ਭਾਰ ਵਰਗ ਦੇ ਮੁਕਾਬਲੇ
ਕਰਵਾਏ ਜਾਣਗੇ। ਇਸ ਕੁਸ਼ਤੀ ਟੂਰਨਾਮੈਂਟ 'ਚ ਮੇਜ਼ਬਾਨ ਭਾਰਤ ਤੋਂ ਇਲਾਵਾ ਉਜ਼ਬੇਕਿਸਤਾਨ,
ਕਜ਼ਾਕਿਸਤਾਨ, ਪਾਕਿਸਤਾਨ, ਚੀਨ, ਕਾਮਨਵੈਲਥ ਦੇਸ਼ ਤੋਂ ਇਲਾਵਾ ਕੈਨੇਡਾ, ਇੰਗਲੈਂਡ,
ਦੱਖਣੀ ਕੋਰੀਆ, ਨਾਇਜ਼ੀਰੀਆ, ਯੂਰਪ ਤੇ ਜਾਰਜੀਆ ਅਤੇ ਬੇਲਾਰੂਸ ਵਰਗੇ ਦੇਸ਼ ਹਿੱਸਾ ਲੈ
ਰਹੇ ਹਨ। ਇਸ ਟੂਰਨਾਮੈਂਟ 'ਚ 30 ਲੱਖ ਰੁਪਏ ਦੀ ਕੁੱਲ ਇਨਾਮੀ ਰਾਸ਼ੀ ਵੰਡੀ ਜਾਵੇਗੀ
ਤੇ ਸੋਨ ਤਮਗਾ ਜੇਤੂ ਨੂੰ 2 ਹਜ਼ਾਰ ਅਮਰੀਕੀ ਡਾਲਰ, ਚਾਂਦੀ ਦਾ ਤਗਮਾ ਜੇਤੂ ਨੂੰ ਇਕ
ਹਜ਼ਾਰ ਅਮਰੀਕੀ ਡਾਲਰ ਤੇ ਕਾਂਸੀ ਦਾ ਤਗਮਾ ਜੇਤੂ ਨੂੰ ਪੰਜ ਸੌ ਅਮਰੀਕੀ ਡਾਲਰ ਇਨਾਮ
'ਚ ਦਿੱਤੇ ਜਾਣਗੇ। ਇਸ ਟੂਰਨਾਮੈਂਟ ਨੂੰ ਭਾਰਤ ਸਰਕਾਰ ਤੇ ਖੇਡ ਤੇ ਯੁਵਕ ਮਾਮਲਿਆਂ
ਦੇ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਜ਼ਿਲ੍ਹਾ ਜਲੰਧਰ ਫੁੱਟਬਾਲ ਟੀਮ ਦੇ ਚੋਣ
ਟ੍ਰਾਇਲ ਸ਼ੁਰੂ
ਜਲੰਧਰ, 6 ਅਪ੍ਰੈਲ -
21ਵੀਂ ਪੰਜਾਬ ਰਾਜ ਸਬ ਜੂਨੀਅਰ ਅੰਡਰ 16 ਸਾਲ ਫੁੱਟਬਾਲ ਚੈਂਪੀਅਨਸ਼ਿਪ 14 ਤੋਂ 19
ਅਪ੍ਰੈਲ ਤੱਕ ਚੱਬੇਵਾਲ (ਹੁਸ਼ਿਆਰਪੁਰ) ਵਿਖੇ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ
'ਚ ਹਿੱਸਾ ਲੈਣ ਵਾਲੀ ਜਲੰਧਰ ਫੁੱਟਬਾਲ ਟੀਮ ਦੇ ਚੋਣ ਟ੍ਰਾਇਲ 7 ਅਪ੍ਰੈਲ ਨੂੰ ਕੈਂਟ
ਬੋਰਡ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਕੈਂਟ ਵਿਖੇ 10 ਵਜੇ ਕਰਵਾਏ ਜਾ ਰਹੇ ਹਨ। ਚੋਣ
ਟ੍ਰਾਇਲ ਵਿਚ ਹਿੱਸਾ ਲੈਣ ਵਾਲੇ ਖਿਡਾਰੀ 1993 ਤੋਂ ਬਾਅਦ ਪੈਦਾ ਹੋਏ ਯੋਗ ਹਨ।
ਜਰਖੜ ਹਾਕੀ ਅਕੈਡਮੀ ਲਈ ਅੰਤਿਮ 40 ਖਿਡਾਰੀ
ਚੁਣੇ
ਲੁਧਿਆਣਾ, 6 ਅਪ੍ਰੈਲ -
ਜਰਖੜ ਹਾਕੀ ਅਕੈਡਮੀ ਦੇ ਚੋਣ ਟਰਾਇਲ, ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ
ਐਸਟ੍ਰੋਟਰਫ ਹਾਕੀ ਮੈਦਾਨ ਉਪਰ ਲਏ ਗਏ, ਇਨ੍ਹਾਂ ਚੋਣ ਟਰਾਇਲਾਂ ਵਾਸਤੇ ਪੰਜਾਬ ਭਰ
ਵਿਚੋਂ ਵੱਖ ਵੱਖ ਵਰਗ ਅੰਡਰ-14, 17 ਅਤੇ 19 ਦੇ ਲਈ 200 ਦੇ ਕਰੀਬ ਖਿਡਾਰੀ ਪੁੱਜੇ।
ਜਿਸ ਵਿਚ ਅੰਡਰ 14 ਸਾਲ ਦੇ 22 ਖਿਡਾਰੀ ਚੁਣੇ ਗਏ, ਜਿਨ੍ਹਾਂ ਵਿਚ ਗੁਰਵਿੰਦਰ ਸਿੰਘ
ਬਤਾਲਾ, ਇੰਦਰਜੀਤ ਸਿੰਘ ਬਰਨਾਲਾ, ਜਰਮਨਵੀਰ ਸਿੰਘ, ਰਾਜਵੀਰ ਸਿੰਘ, ਬਿਕਰਮਜੀਤ ਸਿੰਘ
ਚੀਮਾ ਅਕੈਡਮੀ ਤੋਂ, ਗੁਰਜੀਤ ਸਿੰਘ ਗੁੱਜੂਗਾਜੀ, ਅੰਮ੍ਰਿਤਪਾਲ ਸਿੰਘ ਅਟਾਰੀ,
ਗੁਰਮਹਿਕਦੀਪ ਸਿੰਘ ਮਰੜ, ਨਰਿੰਦਰਪਾਲ ਸਿੰਘ ਬੈਰੋਵਾਲ, ਮਨਿੰਦਰਪਾਲ ਸਿੰਘ
ਭਵਾਨੀਗੜ੍ਹ, ਰਮਨਦੀਪ ਸਿੰਘ ਬਰਨਾਲਾ, ਅਰਸ਼ਪ੍ਰੀਤ ਸਿੰਘ ਛੱਜਲਵੱਡੀ, ਅਮਨਦੀਪ ਸਿੰਘ,
ਸੰਦੀਪ ਸਿੰਘ, ਗੁਰਜੰਟ ਸਿੰਘ, ਲਵਪ੍ਰੀਤ ਸਿੰਘ, ਸੰਦੀਪ ਸਿੰਘ ਸੀਨੀਅਰ, ਸੰਦੀਪ ਸਿੰਘ
ਜੂਨੀਅਰ, ਜਸਵਿੰਦਰ ਸਿੰਘ, ਹਰਜੋਤ ਸਿੰਘ ਗਿੱਲ, ਹਰਮੀਤ ਸਿੰਘ, ਵਰਿੰਦਰ ਸਿੰਘ,
ਜਗਰੂਪ ਸਿੰਘ ਆਦਿ ਖਿਡਾਰੀ ਚੁਣੇ ਗਏ ਹਨ। ਅੰਡਰ 17 ਸਾਲ ਵਿਚ ਚੁਣੇ ਗਏ 16 ਖਿਡਾਰੀਆਂ
ਵਿਚ ਮਨਪ੍ਰੀਤ ਸਿੰਘ ਮਰੜ, ਕਿਰਨਪ੍ਰੀਤ ਸਿੰਘ ਰੋਪੜ, ਗੁਰਜੰਟ ਸਿੰਘ, ਲਵਪ੍ਰੀਤ ਸਿੰਘ
ਦੋਨੋਂ ਪਾਖਰਪੁਰ, ਜਸਵਿੰਦਰ ਸਿੰਘ ਫਰੀਦਕੋਟ, ਰਵਿੰਦਰ ਸਿੰਘ ਖਡੂਰ ਸਾਹਿਬ, ਜਗਨਿੰਦਰ
ਸਿੰਘ, ਇੰਦਰਦੀਪ ਸਿੰਘ, ਗੁਰਪ੍ਰੀਤ ਸਿੰਘ ਦੋਰਾਹਾ, ਸਤਵਿੰਦਰ ਸਿੰਘ, ਨਵਤੇਜ ਸਿੰਘ,
ਦਲਜੀਤ ਸਿੰਘ, ਗੁਰਵਿੰਦਰ ਸਿੰਘ, ਰਾਜਵਿੰਦਰ ਸਿੰਘ, ਗੁਰਵੀਰ ਸਿੰਘ, ਜਤਿੰਦਰਪਾਲ
ਸਿੰਘ, ਅਮਨਿੰਦਰ ਸਿੰਘ ਆਦਿ ਚੁਣੇ ਗਏ ਹਨ। ਅਕੈਡਮੀ ਦੇ ਪ੍ਰਧਾਨ ਸਤਿੰਦਰ ਸਿੰਘ ਨੇ
ਦੱਸਿਆ ਕਿ ਅੰਡਰ 19 ਵਰਗ ਵਾਸਤੇ ਟਰਾਇਲ 14 ਤੇ 15 ਅਪ੍ਰੈਲ ਨੂੰ ਜਦਕਿ ਕਾਲਜ ਦੀ
ਅਕੈਡਮੀ ਵਾਸਤੇ ਟਰਾਇਲ ਮਈ ਦੇ ਆਖਰੀ ਹਫਤੇ ਹੋਣਗੇ।
ਗੁਰਭੇਜ ਇਲੈਵਨ ਅਤੇ ਐਮ. ਪੀ. ਇਲੈਵਨ ਜੇਤੂ
ਲੁਧਿਆਣਾ, 5 ਅਪ੍ਰੈਲ - ਹਫ਼ਤਾਵਾਰੀ ਹਾਕੀ ਲੀਗ ਜੋ
ਕਿ ਪਦਮਸ੍ਰੀ ਪ੍ਰਿਥੀਪਾਲ ਹਾਕੀ ਸਟੇਡੀਅਮ ਲੁਧਿਆਣਾ ਵਿਖੇ ਚੱਲ ਰਹੀ ਹੈ। ਇਸ ਦੇ ਚੌਥੇ
ਗੇੜ ਦੇ ਮੈਚਾਂ ਵਿਚ ਗੁਰਭੇਜ ਇਲੈਵਨ ਅਤੇ ਐਮ. ਪੀ. ਇਲੈਵਨ ਜੇਤੂ ਰਹੇ। ਪਹਿਲੇ ਮੈਚ
ਵਿਚ ਗੁਰਭੇਜ ਇਲੈਵਨ ਨੇ ਪ੍ਰਿਥੀਪਾਲ ਇਲੈਵਨ ਨੂੰ 1-0 ਨਾਲ ਹਰਾਇਆ। ਦੂਸਰੇ ਮੈਚ ਵਿਚ
ਐਮ. ਪੀ. ਇਲੈਵਨ ਨੇ ਜਗਤਾਰ ਇਲੈਵਨ ਜਰਖੜ ਨੂੰ 3-2 ਨਾਲ ਹਰਾਇਆ। ਇਸ ਲੀਗ ਦੇ ਅਗਲੇ
ਮੁਕਾਬਲੇ 12 ਅਪ੍ਰੈਲ ਨੂੰ ਹੋਣਗੇ।
ਆਸਟਰੀਆ 'ਚ 18ਵਾਂ
ਵਿਸਾਖੀ ਮੇਲਾ 12 ਨੂੰ
ਨਡਾਲਾ, 5 ਅਪ੍ਰੈਲ - 18ਵਾਂ ਵਿਸਾਖੀ ਖੇਡ ਮੇਲਾ 12
ਅਪ੍ਰੈਲ ਨੂੰ ਆਸਟਰੀਆ ਦੇ ਸ਼ਹਿਰ ਕਾਂਗਰਨ ਵਿਖੇ ਆਸਟਰੀਆ ਦੀ ਧਰਤੀ 'ਤੇ ਪੰਜਾਬੀ
ਪ੍ਰਵਾਸੀ ਨੌਜਵਾਨਾਂ ਅਤੇ ਵਿਆਨਾ ਸਪੋਰਟਸ ਕਲੱਬ ਆਸਟਰੀਆ ਵੱਲੋਂ ਕਰਵਾਇਆ ਜਾ ਰਿਹਾ
ਹੈ। ਇਸ ਮੌਕੇ ਫੁੱਟਬਾਲ, ਵਾਲੀਵਾਲ ਬੱਚਿਆ ਤੇ ਬਜ਼ੁਰਗਾਂ ਦੀਆਂ ਦੌੜਾਂ, ਰੱਸਾ ਖਿੱਚਣਾ
ਤੋਂ ਇਲਾਵਾ ਬਿਆਨਾ ਕਲੱਬ ਆਸਟਰੀਆ, ਕੈਲਰਾਨ ਫੋਰਟ ਆਸਟਰੀਆ, ਬਿਆਨਾ ਕਬੱਡੀ ਕਲੱਬ,
ਹਾਲੈਂਡ, ਇਟਲੀ ਏ ਤੇ ਇਟਲੀ ਬੀ ਕਬੱਡੀ ਕਲੱਬਾਂ ਦੇ ਭੇੜ ਹੋਣਗੇ। ਇਸ ਮੌਕੇ
ਸਭਿਆਚਾਰਕ ਪ੍ਰੋਗਰਾਮ ਤੇ ਭੰਗੜਾ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਨਣਗੇ।
ਕਬੱਡੀ ਦੇ 6
ਪ੍ਰਸਿੱਧ ਖਿਡਾਰੀਆਂ ਦਾ ਸਨਮਾਨ
ਸੁਲਤਾਨਪੁਰ ਲੋਧੀ, 5 ਅਪ੍ਰੈਲ - ਸੁਲਤਾਨਪੁਰ ਲੋਧੀ
ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਵੱਲੋਂ 6 ਉੱਘੇ ਕਬੱਡੀ
ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਪ੍ਰਵਾਸੀ ਭਾਰਤੀ ਸ: ਕੁੰਦਨ ਸਿੰਘ ਖੈੜਾ ਸਾਬਕਾ
ਜਨਰਲ ਸਕੱਤਰ ਕਬੱਡੀ ਫੈਡਰੇਸ਼ਨ ਇੰਗਲੈਂਡ ਨੇ ਕਿਹਾ ਇੰਗਲੈਂਡ, ਕੈਨੇਡਾ, ਅਮਰੀਕਾ ਤੇ
ਯੂਰਪ ਦੇ ਹੋਰ ਦੇਸ਼ਾਂ 'ਚ ਬੈਠੇ ਪੰਜਾਬੀਆਂ ਨੇ ਸਰਕਲ ਕਬੱਡੀ ਨੂੰ ਪ੍ਰਮੋਟ ਕਰਨ ਵਾਸਤੇ
ਵਰਣਨਯੋਗ ਹਿੱਸਾ ਪਾਇਆ ਹੈ। ਇੰਗਲੈਂਡ 'ਚ ਸਰਕਲ ਕਬੱਡੀ ਨੂੰ ਉਥੇ ਵਸੇ ਪੰਜਾਬੀਆਂ ਦੀ
ਮਿਹਨਤ ਸਦਕਾ ਸਰਕਾਰ ਵੱਲੋਂ ਮਾਨਤਾ ਮਿਲ ਗਈ ਹੈ ਤੇ ਇਹ ਹੁਣ ਸਰਕਾਰ ਦੀਆਂ ਆਫਸ਼ੀਲ
ਵੈਬਸਾਈਟਾਂ ਦੇ ਖੇਡ ਕੈਲੰਡਰ 'ਚ ਸ਼ਾਮਿਲ ਕਰ ਲਈ ਗਈ ਹੈ। ਇਸ ਮੌਕੇ ਕਲੱਬ ਦੇ ਖਿਡਾਰੀ
ਪ੍ਰਤਾਪ ਸਿੰਘ ਪ੍ਰਤਾਪਾ, ਗੁਰਬਾਗ ਸਿੰਘ, ਜਸਪਾਲ ਸਿੰਘ ਪਾਲਾ, ਨਵਜਿੰਦਰ ਸਿੰਘ ਹੈਪੀ,
ਕੁਲਜੀਤ ਸਿੰਘ ਸਿਰਸੇ ਵਾਲੇ ਤੇ ਬਚਿੱਤਰ ਸਿੰਘ ਨੂੰ ਨਗਦ ਰੁਪਏ ਦੇ ਕੇ ਸਨਮਾਨਿਆ ਗਿਆ।
ਭਾਰਤੀ ਭਾਰ ਤੋਲਕਾਂ
ਨੂੰ ਸਿਖਲਾਈ ਦੇਣ ਲਈ ਇਮਰੇ ਯੁਗਾ ਦੀ ਚੋਣ
ਪਟਿਆਲਾ, 4 ਅਪ੍ਰੈਲ - ਭਾਰਤੀ ਭਾਰ ਤੋਲਣ
ਫੈਡਰੇਸ਼ਨ ਦੇ ਪ੍ਰਧਾਨ ਸ: ਹਰਭਜਨ ਸਿੰਘ ਨੇ ਦੱਸਿਆ ਕਿ ਹੰਗਰੀ ਦੇ ਪ੍ਰਸਿੱਧ ਕੋਚ ਇਮਰੇ
ਯੁਗਾ ਨੂੰ 2010 ਦੀਆਂ ਰਾਸ਼ਟਰ ਮੰਡਲ ਖੇਡਾਂ ਤੱਕ ਸਪੋਰਟਸ ਅਥਾਰਟੀ ਆਫ਼ ਇੰਡੀਆ ਰਾਹੀਂ
ਕੌਮੀ ਟੀਮ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਭਾਰਤੀ ਭਾਰ ਤੋਲਕਾਂ ਨੂੰ ਸਿਖਲਾਈ
ਦੇਣ ਲਈ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਲਈ
ਭਾਰਤੀ ਭਾਰ ਤੋਲਕਾਂ ਲਈ ਕਰੀਬ 18 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ ਜਿਸ ਨਾਲ
ਵਿਸ਼ਵ ਪੱਧਰ ਦੇ ਮੁਕਾਬਲਿਆਂ ਲਈ ਵੀ ਤਿਆਰੀ ਕੀਤੀ ਜਾ ਸਕਦੀ ਹੈ। ਇਨ੍ਹਾਂ ਖੇਡਾਂ ਦੀ
ਤਿਆਰੀ ਲਈ ਲਗਾਤਾਰ ਵੱਖ-ਵੱਖ ਸਥਾਨਾਂ 'ਤੇ ਕੈਂਪ ਲਗਾਏ ਜਾ ਰਹੇ ਹਨ ਤੇ ਭਾਰ ਤੋਲਕਾਂ
ਨੂੰ ਹਰੇਕ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਰਾਸ਼ਟਰ ਮੰਡਲ ਖੇਡਾਂ
ਦੀ ਤਿਆਰੀ ਲਈ ਖਿਡਾਰੀਆਂ ਨੂੰ ਕੌਮਾਂਤਰੀ ਮੁਕਾਬਲਿਆਂ 'ਚ ਨਾਲੋ-ਨਾਲ ਹਿੱਸਾ ਦਿਵਾਇਆ
ਜਾ ਰਿਹਾ ਹੈ। ਜਿਸ ਤਹਿਤ ਅਗਲੇ ਮਹੀਨੇ ਕਜ਼ਾਕਸਿਤਾਨ ਵਿਖੇ ਹੋਣ ਵਾਲੀ ਸੀਨੀਅਰ ਏਸ਼ੀਅਨ
ਚੈਂਪੀਅਨਸ਼ਿਪ ਲਈ ਟੀਮ ਤਿਆਰੀ ਕਰ ਰਹੀ ਹੈ। ਇਸ ਲਈ ਕੈਂਪ ਲਖਨਊ ਜਾਂ ਬੰਗਲੌਰ ਵਿਖੇ
ਲਗਾਇਆ ਜਾਵੇਗਾ। ਪਿਛਲੀਆਂ ਮੈਲਬੋਰਨ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਖਿਡਾਰੀਆਂ ਨੇ 9
ਤਗਮੇ ਜਿੱਤੇ ਸਨ, ਇਸ ਵਾਰ ਸਾਡਾ ਨਿਸ਼ਾਨਾ ਹਰੇਕ ਭਾਰ ਵਰਗ 'ਚ ਤਗਮਾ ਜਿੱਤਣ ਦਾ ਹੈ
ਭਾਵ ਘੱਟੋ-ਘੱਟ 15 ਤਗਮੇ ਜਿੱਤਣ ਦਾ ਟੀਚਾ ਅਸੀਂ ਮਿਥਿਆ ਹੈ। ਡੋਪਿੰਗ ਸਬੰਧੀ ਕਿਹਾ
ਕਿ ਇਸ ਬਿਮਾਰੀ ਨੂੰ ਠੱਲ੍ਹ ਪਾਉਣ ਲਈ ਜਿੱਥੇ ਲਗਾਤਾਰ ਕੌਮੀ ਕੈਂਪਾਂ 'ਚ ਸ਼ਾਮਿਲ
ਖਿਡਾਰੀਆਂ ਦੇ ਡੋਪ ਟੈਸਟ ਕੀਤੇ ਜਾਂਦੇ ਹਨ ਉਥੇ ਹੁਣ ਰੇਲਵੇ ਤੇ ਪੁਲਿਸ ਵਰਗੇ ਵਿਭਾਗਾਂ
ਵਿਚ ਵੀ ਭਾਰ ਤੋਲਕਾਂ ਦੇ ਵੀ ਡੋਪ ਟੈਸਟ ਹੋਣੇ ਸ਼ੁਰੂ ਹੋ ਗਏ ਹਨ।
ਮਹਾਰਾਜਾ ਰਣਜੀਤ
ਸਿੰਘ ਹਾਕੀ ਅਕੈਡਮੀ ਅੰਮ੍ਰਿਤਸਰ ਦੇ ਚੋਣ ਟਰਾਇਲ 7 ਨੂੰ
ਅੰਮ੍ਰਿਤਸਰ, 4 ਅਪ੍ਰੈਲ - ਗੁਰੂ ਨਾਨਕ ਦੇਵ
ਯੂਨੀਵਰਸਿਟੀ ਅੰਮ੍ਰਿਤਸਰ ਦੇ ਹਾਕੀ ਅਸਟਰੋਟਰਫ ਮੈਦਾਨ 'ਚ 7-8 ਅਪ੍ਰੈਲ ਨੂੰ ਸਵੇਰੇ
10 ਵਜੇ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੇ ਚੋਣ ਟਰਾਇਲ ਕਰਵਾਏ ਜਾ ਰਹੇ ਹਨ।
ਇਨ੍ਹਾਂ ਚੋਣ ਟਰਾਇਲਾਂ 'ਚ ਛੇਵੀਂ, ਸੱਤਵੀਂ ਤੇ ਗਿਆਂਰਵੀਂ ਜਮਾਤ ਦੇ ਖਿਡਾਰੀ ਸ਼ਾਮਿਲ
ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਖਿਡਾਰੀ ਆਪਣੀ ਜਨਮ ਮਿਤੀ ਸਰਟੀਫਿਕੇਟ, ਦੋ
ਫੋਟੋਆਂ ਤੇ ਹੋਰ ਸਬੂਤ ਲੈ ਕੇ ਆਉਣ।
ਲਿੱਤਰ ਦੇ ਕਬੱਡੀ
ਟੂਰਨਾਮੈਂਟ 'ਚ ਅੱਚਰਵਾਲ ਦੇ ਗੱਭਰੂ ਜੇਤੂ
ਰਾਏਕੋਟ, 3 ਅਪ੍ਰੈਲ - 10ਵਾਂ ਤਿੰਨ ਰੋਜ਼ਾ ਕਬੱਡੀ
ਟੂਰਨਾਮੈਂਟ ਪਿੰਡ ਲਿੱਤਰ ਵਿਖੇ ਕਰਵਾਇਆ ਗਿਆ। ਜਿਸ ਵਿਚ 37 ਕਿਲੋ 'ਚ ਬਖਸ਼ੀਵਾਲਾ
ਪਹਿਲੇ, ਹਰਦਾਸਪੁਰਾ ਦੂਜੇ। ਕਬੱਡੀ 47 ਕਿਲੋ 'ਚ ਬੁਰਜ ਹਰੀ ਸਿੰਘ ਪਹਿਲੇ, ਲਿੱਤਰ
ਦੂਜੇ। ਕਬੱਡੀ 52 ਕਿਲੋ 'ਚ ਚੀਮਾ ਜੋਧਪੁਰ ਪਹਿਲੇ, ਲਿੱਤਰ ਦੂਜੇ। 57 ਕਿਲੋ 'ਚ
ਝੋਰੜਾਂ ਪਹਿਲੇ, ਢੱਟ ਦੂਜੇ 'ਤੇ। 70 ਕਿਲੋ 'ਚ ਸੰਗਤਪੁਰ ਪਹਿਲੇ, ਅੱਚਰਵਾਲ ਦੂਜੇ।
ਕਬੱਡੀ ਓਪਨ ਦੇ ਸਖ਼ਤ ਮੁਕਾਬਲਿਆਂ 'ਚ ਅੱਚਰਵਾਲ ਪਹਿਲੇ ਕੋਟ ਕਰੋੜ ਨੇ ਦੂਜਾ ਸਥਾਨ
ਹਾਸਿਲ ਕੀਤਾ। ਲੜਕੀਆਂ ਦੇ ਕਬੱਡੀ ਮੁਕਾਬਲੇ 'ਚ ਜਲੰਧਰ ਪਹਿਲੇ, ਨਕੋਦਰ ਦੂਜੇ ਸਥਾਨ
'ਤੇ ਰਿਹਾ।
38ਵੀਂ ਬਹੁਤਕਨੀਕੀ
ਕਾਲਜ ਦੀ ਐਥਲੈਟਿਕਸ ਮੀਟ 8 ਤੋਂ
ਜਲੰਧਰ, 3 ਅਪ੍ਰੈਲ - 38ਵੀਂ ਅੰਤਰ ਬਹੁਤਕਨੀਕੀ
ਐਥਲੈਟਿਕਸ ਮੀਟ 8-9 ਅਪ੍ਰੈਲ ਨੂੰ ਪੀ. ਏ. ਪੀ. ਗਰਾਊਂਡ ਵਿਖੇ ਕਰਵਾਈ ਜਾ ਰਹੀ ਹੈ,
ਜਿਸ ਦੀ ਮੇਜ਼ਬਾਨੀ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਜਲੰਧਰ ਵੱਲੋਂ ਕੀਤੀ ਜਾ ਰਹੀ
ਹੈ। ਇਸ ਐਥਲੈਟਿਕ ਮੀਟ ਵਿਚ 45 ਬਹੁਤਕਨੀਕੀ ਕਾਲਜਾਂ ਦੀਆਂ ਟੀਮਾਂ ਦੇ 555 ਐਥਲੀਟ
ਭਾਗ ਲੈਣਗੇ ਜਿਸ ਵਿਚ ਲੜਕੀਆਂ ਦੇ 14 ਅਤੇ ਲੜਕਿਆਂ ਦੇ 19 ਈਵੈਂਟਸ ਵਿਚ ਮੁਕਾਬਲੇ
ਕਰਵਾਏ ਜਾਣਗੇ।
ਜਰਖੜ ਹਾਕੀ ਅਕੈਡਮੀ
ਚੋਣ ਟਰਾਇਲਾਂ 'ਚ ਲਗਭਗ 200 ਖਿਡਾਰੀ ਸ਼ਾਮਿਲ ਹੋਏ
ਲੁਧਿਆਣਾ, 3 ਅਪ੍ਰੈਲ - ਪੰਜਾਬ ਖੇਤੀਬਾੜੀ
ਯੂਨੀਵਰਸਿਟੀ ਦੇ ਐਸਟ੍ਰੋਟਰਫ ਹਾਕੀ ਮੈਦਾਨ 'ਚ ਜਰਖੜ ਹਾਕੀ ਅਕੈਡਮੀ ਦੇ ਚੋਣ ਟਰਾਇਲ
ਲਏ ਗਏ। ਇਹ ਪੰਜਾਬ ਸਿੱਖਿਆ ਵਿਭਾਗ ਅਤੇ ਖੇਡ ਵਿਭਾਗ ਦੇ ਸਹਿਯੋਗ ਨਾਲ ਚਲਾਈ ਜਾ ਰਹੀ
ਹੈ। ਜਿਸ ਵਿਚ ਪੰਜਾਬ ਭਰ ਵਿਚੋਂ ਵੱਖ ਵੱਖ ਵਰਗ ਅੰਡਰ-14, 17 ਅਤੇ 19 ਲਈ 200 ਦੇ
ਕਰੀਬ ਖਿਡਾਰੀ ਪੁੱਜੇ। ਚੋਣ ਟਰਾਇਲਾਂ ਵਿਚ ਅੰਡਰ 14 ਸਾਲ ਵਿਚ 90 ਦੇ ਕਰੀਬ
ਖਿਡਾਰੀਆਂ ਵਿਚੋਂ ਸਕਰੀਨਿੰਗ ਕਰਕੇ 45 ਖਿਡਾਰੀ ਰੱਖੇ ਗਏ, ਜਦਕਿ ਅੰਡਰ 17 ਸਾਲ ਵਿਚ
77 ਖਿਡਾਰੀਆਂ ਵਿਚੋਂ 25 ਖਿਡਾਰੀ ਰੱਖੇ ਗਏ। ਇਨ੍ਹਾਂ ਵਿਚੋਂ ਫਾਈਨਲ ਚੋਣ ਭਲਕੇ 4
ਅਪ੍ਰੈਲ ਨੂੰ ਕੀਤੀ ਜਾਵੇਗੀ। ਅੰਡਰ 19 ਦੇ ਚੋਣ ਟਰਾਇਲ ਲਈ 2 ਦਰਜਨ ਦੇ ਕਰੀਬ ਖਿਡਾਰੀ
ਪੁੱਜੇ। ਅੰਡਰ 19 ਦੇ ਅੰਤਿਮ ਚੋਣ ਟਰਾਇਲ 14 ਅਤੇ 15 ਅਪ੍ਰੈਲ ਨੂੰ ਲਏ ਜਾਣਗੇ।
ਸੁਲਤਾਨ ਅਜ਼ਲਾਨ ਸ਼ਾਹ
ਹਾਕੀ ਕੱਪ 5 ਤੋਂ
ਲੁਧਿਆਣਾ, 3 ਅਪ੍ਰੈਲ - 19ਵਾਂ ਸੁਲਤਾਨ ਅਜ਼ਲਾਨ ਸ਼ਾਹ
ਹਾਕੀ ਕੱਪ 5 ਤੋਂ 12 ਅਪ੍ਰੈਲ ਤੱਕ ਇਪੋਹ (ਮਲੇਸ਼ੀਆ) ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਟੂਰਨਾਮੈਂਟ ਵਿਚ ਭਾਰਤ ਤੋਂ ਇਲਾਵਾ ਪਾਕਿਸਤਾਨ, ਮਲੇਸ਼ੀਆ, ਨਿਊਜ਼ੀਲੈਂਡ ਅਤੇ ਮਿਸਰ
ਦੀਆਂ ਟੀਮਾਂ ਹਿੱਸਾ ਸ਼ਾਮਲ ਹੋ ਰਹੀਆਂ ਹਨ। ਭਾਰਤੀ ਟੀਮ ਲਈ ਇਹ ਸੁਨਹਿਰੀ ਮੌਕਾ ਹੈ
ਕਿ ਉਹ ਆਪਣੇ ਪੁਰਾਣੇ ਜੇਤੂ ਇਤਿਹਾਸ ਨੂੰ ਦੁਹਰਾ ਸਕੇ। 1983 ਤੋਂ ਸ਼ੁਰੂ ਹੋਏ ਅਜ਼ਲਾਨ
ਸ਼ਾਹ ਹਾਕੀ ਕੱਪ ਵਿਚ ਭਾਰਤੀ ਟੀਮ ਦਾ ਪ੍ਰਦਰਸ਼ਨ ਕੁੱਲ ਮਿਲਾ ਕੇ ਵਧੀਆ ਰਿਹਾ ਹੈ।
ਭਾਰਤ ਨੇ 1985 ਵਿਚ ਮੁਹੰਮਦ ਸ਼ਾਹਿਦ ਦੀ ਕਪਤਾਨੀ ਹੇਠ ਪਹਿਲੀ ਵਾਰ ਖ਼ਿਤਾਬੀ ਜਿੱਤ
ਹਾਸਲ ਕੀਤੀ ਸੀ। ਉਸ ਤੋਂ ਬਾਅਦ 1991 ਅਤੇ 1995 ਵਿਚ ਭਾਰਤ ਕਪਤਾਨ ਪ੍ਰਗਟ ਸਿੰਘ ਦੀ
ਅਗਵਾਈ ਹੇਠ ਚੈਂਪੀਅਨ ਬਣਿਆ। ਇਸ ਤੋਂ ਇਲਾਵਾ ਸਾਲ 2008 ਵਿਚ ਉਪ ਜੇਤੂ ਅਤੇ 1983
ਅਤੇ ਸੰਨ 2000 ਵਿਚ ਭਾਰਤ ਨੇ ਇਸ ਟੂਰਨਾਮੈਂਟ ਵਿਚ ਕਾਂਸੀ ਦਾ ਤਗਮਾ ਜਿੱਤਿਆ। ਭਾਰਤੀ
ਟੀਮ ਦੇ ਨਵੇਂ ਉਭਰਦੇ ਸਟਾਰ ਪੈਨਲਟੀ ਕਾਰਨਰ ਮਾਹਰ ਸੰਦੀਪ ਸਿੰਘ ਦੀ ਅਗਵਾਈ ਹੇਠ
ਮਲੇਸ਼ੀਆ ਨੂੰ ਰਵਾਨਾ ਹੋਈ ਭਾਰਤੀ ਟੀਮ ਨੂੰ ਸੰਦੀਪ ਸਿੰਘ ਤੋਂ ਇਲਾਵਾ ਦੁਨੀਆ ਦੇ ਸਭ
ਤੋਂ ਅੰਤਰ ਰਾਸ਼ਟਰੀ ਮੈਚ (403) ਖੇਡਣ ਦਾ ਨਾਮਣਾ ਖੱਟਣ ਵਾਲਾ ਸੀਨੀਅਰ ਸਟਾਰ ਖਿਡਾਰੀ
ਦਿਲੀਪ ਟਿਰਕੀ ਤੇ ਗੋਲ ਕੀਪਰ ਬਲਜੀਤ ਸਿੰਘ, ਪ੍ਰਭਜੋਤ ਸਿੰਘ, ਤੁਸ਼ਾਰ ਖਾਡੈਂਕਰ,
ਅਰਜੁਨ ਹਲੱਪਾ, ਅਗੀਨੇਸ਼ ਟਿਰਕੀ ਵਰਗੇ ਸੀਨੀਅਰ ਖਿਡਾਰੀਆਂ ਤੋਂ ਵੱਡੀਆਂ ਆਸਾਂ ਹਨ।
ਇਸ ਟੂਰਨਾਮੈਂਟ 'ਚ ਖ਼ਿਤਾਬੀ ਜਿੱਤ ਭਾਰਤੀ ਟੀਮ ਲਈ ਵਿਸ਼ਵ ਕੱਪ ਜਿੱਤਣ ਲਈ ਰਾਹ ਪੱਧਰਾ
ਕਰੇਗੀ। ਭਾਰਤੀ ਟੀਮ 5 ਅਪ੍ਰੈਲ ਨੂੰ ਆਪਣਾ ਮੁੱਢਲਾ ਮੈਚ ਮਿਸਰ ਟੀਮ ਵਿਰੁੱਧ ਖੇਡੇਗੀ,
ਜਦਕਿ 8 ਅਪ੍ਰੈਲ ਨੂੰ ਮੇਜ਼ਬਾਨ ਮਲੇਸ਼ੀਆ ਵਿਰੁੱਧ, 9 ਅਪ੍ਰੈਲ ਨੂੰ ਨਿਊਜ਼ੀਲੈਂਡ
ਵਿਰੁੱਧ ਅਤੇ 11 ਅਪ੍ਰੈਲ ਨੂੰ ਪਾਕਿਸਤਾਨ ਵਿਰੁੱਧ ਭਾਰਤੀ ਟੀਮ ਦਾ ਮੈਚ ਹੋਵੇਗਾ।
ਵਿਸ਼ਵ ਤਲਵਾਰਬਾਜ਼ੀ
ਚੈਂਪੀਅਨਸ਼ਿਪ 'ਚ ਸ਼ਾਮਿਲ ਹੋਣ ਵਾਲੀ ਭਾਰਤੀ ਟੀਮ
ਪਟਿਆਲਾ, 2 ਅਪ੍ਰੈਲ - ਜੂਨੀਅਰ ਵਿਸ਼ਵ ਚੈਂਪੀਅਨਸ਼ਿਪ
ਜੋ ਕਿ ਇੰਗਲੈਂਡ ਦੇ ਸ਼ਹਿਰ ਬੈਲਫੈਸਟ ਵਿਖੇ 5 ਤੋਂ 13 ਅਪ੍ਰੈਲ ਤੱਕ ਕਰਵਾਈ ਜਾ ਰਹੀ
ਹੈ। ਉਸ ਚੈਂਪੀਅਨਸ਼ਿਪ ਲਈ ਪੰਜ ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ
'ਚ ਦੋ ਜੂਨੀਅਰ ਤੇ ਤਿੰਨ ਕੈਡੇਟ ਵਰਗ ਦੇ ਨਿਸ਼ਾਨਚੀ ਸ਼ਾਮਿਲ ਹਨ। ਇਸ ਟੀਮ ਲਈ ਜਸਮੀਨ
ਪੰਜਾਬ, ਵੀ. ਨਿਤਿਨ ਤਾਮਿਲਨਾਡੂ ਤੇ ਸੁਕੰਨਿਆ ਤਾਮਿਲਨਾਡੂ ਕੈਡੇਟ ਵਰਗ 'ਚ ਸ਼ਾਮਿਲ
ਹਨ ਅਤੇ ਜੂਨੀਅਰ ਵਰਗ 'ਚ ਗੌਰਵ ਗੁਪਤਾ ਚੰਡੀਗੜ੍ਹ ਤੇ ਡਾਇਨਾ ਦੇਵੀ ਮਨੀਪੁਰ ਸ਼ਾਮਿਲ
ਹਨ। ਜ਼ਿਕਰਯੋਗ ਹੈ ਕਿ ਇਸ ਚੈਂਪੀਅਨਸ਼ਿਪ ਲਈ 48 ਮੈਂਬਰੀ ਟੀਮ ਦੀ ਚੋਣ ਕੀਤੀ ਗਈ ਸੀ
ਪਰ ਸਿਰਫ ਵਿਸ਼ਵ ਚੈਂਪੀਅਨਸ਼ਿਪ 'ਚ ਕੁਝ ਕਰਨ ਦੀ ਸਮਰੱਥਾ ਰੱਖਣ ਵਾਲੇ ਖਿਡਾਰੀਆਂ ਨੂੰ
ਇਸ ਮੁਕਾਬਲੇ 'ਚ ਲੈ ਜਾਣ ਨੂੰ ਤਰਜੀਹ ਦਿੱਤੀ ਗਈ ਹੈ, ਕਿਉਂਕਿ ਭਾਰਤੀ ਤਲਵਾਰਬਾਜ਼
ਕਾਮਨਵੈਲਥ ਤੇ ਏਸ਼ੀਅਨ ਪੱਧਰ 'ਤੇ 6 ਤੋਂ 18ਵੇਂ ਸਥਾਨ ਤੱਕ ਹੀ ਰੈਕਿੰਗ ਰੱਖਦੇ ਹਨ।
ਇਸ ਕਰਕੇ ਵਿਸ਼ਵ ਚੈਂਪੀਅਨਸ਼ਿਪ 'ਚ ਤਗਮੇ ਜਿੱਤਣ ਲਈ ਭਾਰਤੀਆਂ ਨੂੰ ਹੋਰ ਵੀ ਵਧੇਰੇ
ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਸੰਧੂ ਯਾਦਗਾਰੀ
ਵਾਲੀਬਾਲ ਸਮੈਸ਼ਿੰਗ ਟੂਰਨਾਮੈਂਟ 'ਚ ਚੱਕ ਕੰਨੀਆਂ ਕਲਾਂ ਦੀ ਝੰਡੀ
ਸਾਦਿਕ, 2 ਅਪ੍ਰੈਲ - ਪਹਿਲਾ ਵਾਲੀਬਾਲ ਸਮੈਸ਼ਿੰਗ
ਟੂਰਨਾਮੈਂਟ ਪਿੰਡ ਵੀਰੇਵਾਲਾ ਕਲਾਂ ਵਿਖੇ ਪੰਜਾਬ ਦੇ ਪ੍ਰਸਿੱਧ ਗਾਇਕ ਹਰਿੰਦਰ ਸੰਧੂ
ਦੇ ਪਿਤਾ ਸਵ: ਪ੍ਰੀਤਮ ਸਿੰਘ ਸੰਧੂ ਦੀ ਯਾਦ ਵਿਚ ਕਰਵਾਇਆ ਗਿਆ। ਜਿਸ ਵਿਚ 22 ਟੀਮਾਂ
ਸ਼ਾਮਿਲ ਹੋਈਆਂ। ਇਨ੍ਹਾਂ ਮੁਕਾਬਲਿਆਂ ਦੌਰਾਨ ਚੱਕ ਕੰਨੀਆਂ ਕਲਾਂ ਦੀ ਟੀਮ ਨੇ ਪਹਿਲਾ,
ਹਰੀ ਨੌਂ ਦੀ ਟੀਮ ਨੇ ਦੂਜਾ ਅਤੇ ਵੀਰੇਵਾਲਾ ਕਲਾਂ ਦੀ ਟੀਮ ਨੇ ਤੀਜਾ ਸਥਾਨ ਹਾਸਲ
ਕੀਤਾ। ਚੰਗੀ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਜੱਜੀ ਅਤੇ ਜਗਮੀਤ ਸਿੰਘ ਨੂੰ ਵਧੀਆ
ਖਿਡਾਰੀ ਐਲਾਨਿਆ ਗਿਆ। ਸਮਾਗਮ ਦੇ ਅੰਤ 'ਚ ਸ: ਸੰਧੂ ਵੱਲੋਂ ਜੇਤੂ ਟੀਮਾਂ ਨੂੰ
ਕ੍ਰਮਵਾਰ 5100, 3100 ਅਤੇ 2100 ਰੁਪਏ ਨਗਦ ਤੇ ਟਰਾਫ਼ੀ ਦਿੱਤੇ ਗਏ।
ਯੂਥ ਫੁੱਟਬਾਲ ਕਲੱਬ
ਰੁੜਕਾ ਕਲਾਂ ਦੇ ਖੇਡ ਵਿਕਾਸ ਲਈ ਵਿਸ਼ੇਸ਼ ਕਦਮ
ਜਲੰਧਰ, 2 ਅਪ੍ਰੈਲ - ਨੌਜਵਾਨ ਵਿਕਾਸ ਤੇ ਫੁੱਟਬਾਲ
ਖੇਡ ਨੂੰ ਸਮਰਪਿਤ ਸੰਸਥਾ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵੱਲੋਂ ਚੰਗੇ ਕਦਮ ਚੁੱਕੇ
ਜਾ ਰਹੇ ਹਨ। ਇਸ ਫੁੱਟਬਾਲ ਅਕੈਡਮੀ ਵੱਲੋਂ ਵੱਖ-ਵੱਖ ਉਮਰ ਵਰਗਾਂ ਵਿਚ ਤਕਰੀਬਨ 300
ਬੱਚਿਆਂ ਨੂੰ ਆਧੁਨਿਕ ਕੋਚਿੰਗ ਦਿੱਤੀ ਜਾ ਰਹੀ ਹੈ। ਅਕੈਡਮੀ ਦੀ ਅੰਡਰ 16 ਸਾਲ ਟੀਮ
ਨੇ ਪੰਜਾਬ ਸੋਨ ਤਗਮਾ ਤੇ ਫਿਰ ਨੈਸ਼ਨਲ ਖੇਡਾਂ ਵਿਚੋਂ ਵੀ ਸੋਨ ਤਗਮਾ ਹਾਸਿਲ ਕੀਤਾ ਤੇ
ਅਕੈਡਮੀ ਦੇ ਖਿਡਾਰੀ ਪ੍ਰੇਮ ਕੁਮਾਰ ਨੇ ਏਸ਼ੀਆ ਕੱਪ 'ਚ ਹਿੱਸਾ ਲਿਆ ਤੇ ਦੋ ਹੋਰ
ਖਿਡਾਰੀ ਅੰਮ੍ਰਿਤਪਾਲ ਸਿੰਘ ਤੇ ਕਪਿਲ ਕਾਲੀਆ ਨੇ ਅੰਡਰ 16 ਸਾਲ ਤੇ ਅੰਡਰ 13 ਸਾਲ
ਵਰਗ ਦੇ ਨੈਸ਼ਨਲ ਕੋਚਿੰਗ ਕੈਂਪ 'ਚ ਹਿੱਸਾ ਲਿਆ।
ਏਸ਼ੀਅਨ ਚੈਂਪੀਅਨਸ਼ਿਪ
'ਚ ਸ਼ਾਮਿਲ ਹੋਣ ਵਾਲੀ ਭਾਰਤੀ ਟੀਮ
ਪਟਿਆਲਾ, 2 ਅਪ੍ਰੈਲ - ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ
ਜੋ ਕਿ ਪਤਾਇਆ (ਥਾਈਲੈਂਡ) 'ਚ 2 ਤੋਂ 7 ਮਈ ਤੱਕ ਕਰਵਾਈ ਜਾ ਰਹੀ ਹੈ। ਇਸ ਲਈ ਕੌਮੀ
ਫਰੀ ਸਟਾਈਲ (ਪੁਰਸ਼ ਤੇ ਮਹਿਲਾ) ਤੇ ਗਰੀਕੋ ਰੋਮਨ ਪੁਰਸ਼ ਟੀਮਾਂ ਦਾ ਐਲਾਨ ਕਰ ਦਿੱਤਾ
ਗਿਆ ਹੈ। ਭਾਰਤੀ ਕੁਸ਼ਤੀ ਸੰਘ ਵੱਲੋਂ ਮਹਿਲਾ ਵਰਗ ਦੇ ਐਨ.ਆਈ.ਐਸ. ਪਟਿਆਲਾ ਤੇ ਪੁਰਸ਼ਾਂ
ਦੇ ਸੋਨੀਪਤ ਵਿਖੇ ਲਏ ਗਏ ਚੋਣ ਟਰਾਇਲਾਂ ਦੌਰਾਨ ਤਿੰਨੇਂ ਟੀਮਾਂ ਦੀ ਚੋਣ ਕੀਤੀ ਗਈ।
ਮਹਿਲਾ ਵਰਗ ਦੀ ਫਰੀਸਟਾਈਲ ਟੀਮ ਲਈ 48 ਕਿਲੋ 'ਚ ਨੇਹਾ ਰਾਠੀ ਹਰਿਆਣਾ, 51 ਕਿਲੋ 'ਚ
ਬਬੀਤਾ ਹਰਿਆਣਾ, 55 ਕਿਲੋ 'ਚ ਗੀਤਾ ਹਰਿਆਣਾ, 59 ਕਿਲੋ 'ਚ ਅਲਕਾ ਤੋਮਰ, ਯੂ.ਪੀ.
63 ਕਿਲੋ 'ਚ ਸੁਮਨ ਕੁੰਡੂ ਹਰਿਆਣਾ, 67 ਕਿਲੋ 'ਚ ਗੀਤਿਕਾ ਜਾਖੜ ਹਰਿਆਣਾ, 72 ਕਿਲੋ
'ਚ ਗੁਰਸ਼ਰਨਪ੍ਰੀਤ ਕੌਰ ਪੰਜਾਬ ਦੀ ਚੋਣ ਕੀਤੀ ਗਈ। ਇਸ ਟੀਮ ਨਾਲ ਸ੍ਰੀ ਪੀ.ਆਰ. ਸੌਂਧੀ
ਮੁੱਖ ਕੋਚ, ਮੋਨਿਕਾ ਤੇ ਕੈਪਟਨ ਕਮਲ ਸੈਨ ਸਿੰਘ ਕੋਚ, ਪੈਰਵਿੰਕਲ ਕੌਰ
ਫਿਜੀਓਥਰੈਪਿਸਟ ਵਜੋਂ ਜਾਣਗੇ। ਅਲਕਾ ਤੋਮਰ ਵਿਸ਼ਵ ਚੈਂਪੀਅਨਸ਼ਿਪ 'ਚ ਦੇਸ਼ ਲਈ ਇਕਲੌਤਾ
ਕਾਂਸੀ ਦਾ ਤਗਮਾ ਜਿੱਤਣ ਤੇ ਏਸ਼ੀਅਨ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਣ ਦਾ ਮਾਣ
ਪ੍ਰਾਪਤ ਕਰ ਚੁੱਕੀ ਹੈ। ਗੀਤਿਕਾ ਜਾਖੜ ਏਸ਼ੀਆ ਖੇਡਾਂ 'ਚ ਚਾਂਦੀ ਦਾ ਤਗਮਾ ਜਿੱਤ
ਚੁੱਕੀ ਹੈ। ਉਧਰ ਪੁਰਸ਼ ਵਰਗ ਦੀ ਫਰੀਸਟਾਈਲ ਟੀਮ ਲਈ 55 ਕਿਲੋ ਰਾਹੁਲ ਅਵਾਰੇ
ਮਹਾਂਰਾਸ਼ਟਰ, 60 ਕਿਲੋ ਯੋਗੇਸ਼ਵਰ ਦੱਤ ਹਰਿਆਣਾ, 66 ਕਿਲੋ ਸੁਸ਼ੀਲ ਕੁਮਾਰ ਰੇਲਵੇ, 74
ਕਿਲੋ ਰਮੇਸ਼ ਕੁਮਾਰ ਰੇਲਵੇ, 84 ਕਿਲੋ ਅਨੁਜ ਕੁਮਾਰ, ਉੱਤਰ ਪ੍ਰੇਦਸ਼, 96 ਕਿਲੋ ਮੌਸਮ
ਹਰਿਆਣਾ ਤੇ 120 ਕਿਲੋ 'ਚ ਰਾਜੀਵ ਤੋਮਰ ਰੇਲਵੇ ਸ਼ਾਮਿਲ ਹਨ। ਇਸ ਟੀਮ ਨਾਲ ਸ੍ਰੀ
ਯਗਮਿੰਦਰ ਸਿੰਘ, ਜਾਰਜੀਅਨ ਕੋਚ ਵਲਾਦੀਮਾਰੀ ਤੇ ਜੀ.ਐਸ. ਸੰਘਾ ਕੋਚ ਵਜੋਂ ਜਾਣਗੇ।
ਗਰੀਕੋ ਰੋਮਨ ਵਰਗ ਲਈ 55 ਕਿਲੋ 'ਚ ਯੋਗਿੰਦਰ ਸਿੰਘ ਰੇਲਵੇ, 60 ਕਿਲੋ 'ਚ ਰਵਿੰਦਰ
ਸਿੰਘ ਰੇਲਵੇ, 66 ਗੁਰਵਿੰਦਰ ਸਿੰਘ ਪੰਜਾਬ, 74 ਰਾਜਵੀਰ ਸ਼ਿਕਾਰਾ ਰੇਲਵੇ, 84 ਕਿਲੋ
'ਚ ਮਨੋਜ ਕੁਮਾਰ ਸੈਨਾ, 96 ਕਿਲੋ ਚ ਅਨਿਲ ਕੁਮਾਰ ਹਰਿਆਣਾ, 120 ਕਿਲੋ 'ਚ ਧਰਮਿੰਦਰ
ਸਿੰਘ ਰੇਲਵੇ ਦੀ ਚੋਣ ਕੀਤੀ ਗਈ ਹੈ।
ਪੰਜਾਬ ਹਾਕੀ ਅਕੈਡਮੀ
ਦੇ ਚੋਣ ਟ੍ਰਾਇਲ 6 ਨੂੰ
ਜਲੰਧਰ, 2 ਅਪ੍ਰੈਲ - ਉਲੰਪੀਅਨ ਸੁਰਜੀਤ ਹਾਕੀ
ਸਟੇਡੀਅਮ ਜਲੰਧਰ ਵਿਖੇ 6 ਅਪ੍ਰੈਲ ਨੂੰ ਸਵੇਰੇ 9 ਵਜੇ ਪੰਜਾਬ ਹਾਕੀ ਅਕੈਡਮੀ ਲੜਕੀਆਂ
ਦੇ ਅੰਡਰ 14 ਸਾਲ ਵਰਗ ਤੇ ਅੰਡਰ 16 ਸਾਲ ਵਰਗ ਦੇ ਚੋਣ ਟ੍ਰਾਇਲ ਕਰਵਾਏ ਜਾ ਰਹੇ ਹਨ।
ਪਦਮ ਸ੍ਰੀ ਪ੍ਰਗਟ ਸਿੰਘ ਡਾਇਰੈਕਟਰ ਸਪੋਰਟਸ ਪੰਜਾਬ ਨੇ ਦੱਸਿਆ ਕਿ ਪੰਜਾਬ ਖੇਡ
ਵਿਭਾਗ ਵੱਲੋਂ ਸਥਾਪਿਤ ਇਸ ਮਹਿਲਾ ਹਾਕੀ ਅਕੈਡਮੀ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ
ਅਤੇ ਆਧੁਨਿਕ ਤਕਨੀਕਾਂ ਨਾਲ ਸਿਖਲਾਈ ਦਿੱਤੀ ਜਾਵੇਗੀ। ਜਿਨ੍ਹਾਂ ਹਾਕੀ ਖਿਡਾਰਨਾਂ ਨੇ
ਪਹਿਲਾਂ ਇਸ ਹਾਕੀ ਅਕੈਡਮੀ ਲਈ ਚੋਣ ਟ੍ਰਾਇਲ ਦਿੱਤੇ ਹਨ ਉਨ੍ਹਾਂ ਦੇ ਟ੍ਰਾਇਲ ਦੋਬਾਰਾ
ਨਹੀਂ ਲਏ ਜਾਣਗੇ। ਜੇ ਇਸ ਤੋਂ ਇਲਾਵਾ ਹੋਰ ਕੋਈ ਯੋਗ ਖਿਡਾਰਨ ਪੰਜਾਬ 'ਚ ਵਾਂਝੀ ਰਹਿ
ਗਈ ਹੈ ਤਾਂ ਉਹ 6 ਅਪ੍ਰੈਲ ਨੂੰ ਸਵੇਰੇ ਆਪਣੇ ਜਨਮ ਮਿਤੀ, ਖੇਡ ਪ੍ਰਾਪਤੀਆਂ ਤੇ
ਸਿੱਖਿਆ ਦੇ ਸਰਟੀਫਿਕੇਟ ਤੇ ਦੋ ਪਾਸਪੋਰਟ ਸਾਈਜ਼ ਤਸਵੀਰਾਂ ਲੈ ਕੇ ਚੋਣ ਕਮੇਟੀ ਦੇ
ਮੁਖੀ ਉਲੰਪੀਅਨ ਵਰਿੰਦਰ ਸਿੰਘ ਕੋਲ ਰਿਪੋਰਟ ਕਰ ਸਕਦੀਆਂ ਹਨ।
ਖਡੂਰ ਸਾਹਿਬ ਹਾਕੀ
ਅਕੈਡਮੀ ਲਈ ਚੋਣ ਟਰਾਇਲ 5 ਨੂੰ
ਖਡੂਰ ਸਾਹਿਬ, 2 ਅਪ੍ਰੈਲ - ਸੁਰਜੀਤ ਸਟੇਡੀਅਮ
ਬਰਲਟਨ ਪਾਰਕ ਜਲੰਧਰ ਵਿਖੇ 5 ਅਪ੍ਰੈਲ ਨੂੰ ਸਵੇਰੇ 10 ਵਜੇ
ਬਾਬਾ ਉਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ (ਨਿਸ਼ਾਨੀ ਏ ਸਿੱਖੀ ਚੈਰੀਟੇਬਲ ਟਰਸਟ ਰਜਿ.
ਖਡੂਰ ਸਾਹਿਬ) ਵਾਸਤੇ ਚੋਣ ਟਰਾਇਲ ਕਰਵਾਏ ਜਾ ਰਹੇ ਹਨ। ਚੋਣ ਟਰਾਇਲ ਗੁਰਮੇਲ ਸਿੰਘ
ਉਲੰਪੀਅਨ (ਐਸ.ਪੀ.) ਅਤੇ ਹੋਰ ਹਾਕੀ ਉਲੰਪੀਅਨਾਂ ਵੱਲੋਂ ਲਏ ਜਾਣਗੇ। ਇਸ ਵਿਚ ਅੰਡਰ
14 ਅਤੇ ਅੰਡਰ 16 ਮਿਤੀ 31.3.93 ਤੋਂ 31.3.97 ਤੱਕ ਦੀ ਜਨਮ ਮਿਤੀ ਵਾਲੇ ਖਿਡਾਰੀ
ਭਾਗ ਲੈ ਸਕਣਗੇ।
ਹਾਕੀ ਤੇ ਕ੍ਰਿਕਟ
ਅਕੈਡਮੀ ਦੇ ਚੋਣ ਟ੍ਰਾਇਲ 11 ਨੂੰ
ਖੰਨਾ, 2 ਅਪ੍ਰੈਲ (ਜੋਗਿੰਦਰ - ਮਹਿਤਾ ਗੁਰੂਕੁਲ
ਹਾਕੀ ਅਕੈਡਮੀ ਲਈ ਹਾਕੀ ਅਤੇ ਕ੍ਰਿਕਟ ਅਕੈਡਮੀ ਦੇ ਚੋਣ ਟ੍ਰਾਇਲ 11 ਤੇ 12 ਅਪ੍ਰੈਲ
ਨੂੰ ਮਹਿਤਾ ਗੁਰੂਕੁਲ ਪਬਲਿਕ ਸਕੂਲ ਦੋਰਾਹਾ ਵਿਖੇ ਕਰਵਾ ਰਹੀ ਹੈ। ਹਾਕੀ ਅਤੇ ਕਬੱਡੀ
ਲਈ ਅੰਡਰ-12 ਅਤੇ ਅੰਡਰ-14 ਦੇ ਮੁੰਡਿਆਂ ਦੇ ਟ੍ਰਾਇਲ ਹੋਣਗੇ। ਖਿਡਾਰੀਆਂ ਦਾ
ਖਾਣ-ਪੀਣ, ਖੇਡਾਂ ਦਾ ਸਮਾਨ ਤੇ ਹੋਰ ਸਹੂਲਤਾਂ ਅਕੈਡਮੀ ਵੱਲੋਂ ਮੁਫਤ ਮੁਹੱਈਆ
ਕਰਵਾਈਆਂ ਜਾਣਗੀਆਂ।
ਜਰਖੜ ਹਾਕੀ ਅਕੈਡਮੀ
ਦੇ ਚੋਣ ਟਰਾਇਲ 3 ਅਪ੍ਰੈਲ ਤੋਂ
ਲੁਧਿਆਣਾ, 1 ਅਪ੍ਰੈਲ - ਲੁਧਿਆਣਾ ਦੇ ਪਦਮਸ੍ਰੀ
ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ.ਏ.ਯੂ. ਵਿਖੇ ਜਰਖੜ ਹਾਕੀ ਅਕੈਡਮੀ ਦੇ ਲਈ ਚੋਣ
ਟਰਾਇਲ 3-4 ਅਪ੍ਰੈਲ ਨੂੰ ਹੋਣਗੇ। ਇਹ ਚੋਣ ਟਰਾਇਲ ਅੰਡਰ-14, ਅੰਡਰ-17, ਅੰਡਰ-19
ਸਾਲ ਵਰਗ ਦੀਆਂ ਟੀਮਾਂ ਲਈ ਮੁੰਡਿਆਂ ਦੇ ਵਰਗ ਦੇ ਹੋਣਗੇ। ਟਰਾਈਲ ਦੇਣ ਦੇ ਚਾਹਵਾਨ
ਖਿਡਾਰੀ 3 ਅਪ੍ਰੈਲ ਨੂੰ ਸਵੇਰੇ 9 ਵਜੇ ਪੀ. ਏ. ਯੂ. ਵਿਖੇ ਆਪਣੀ ਉਮਰ ਸਿੱਖਿਆ ਅਤੇ
ਖੇਡ ਪ੍ਰਾਪਤੀਆਂ ਦੇ ਸਬੂਤ ਸਮੇਤ ਰਿਪੋਰਟ ਕਰਨ। ਇਸ ਤੋਂ ਇਲਾਵਾ ਜਰਖੜ ਅਕੈਡਮੀ ਵੱਲੋਂ
ਕਾਲਜ ਪੱਧਰ ਦੀ ਇਕ ਟੀਮ ਤਿਆਰ ਕਰਨ ਲਈ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ।
ਅੰਤਰਰਾਸ਼ਟਰੀ ਪੱਧਰੀ ਸਿਖ਼ਲਾਈ ਪੰਜਾਬ ਬਾਸਕਿਟਬਾਲ ਐਸੋ: ਵੱਲੋਂ ਸ਼ੁਰੂ
ਲੁਧਿਆਣਾ, 1 ਅਪ੍ਰੈਲ
- ਪੀ. ਬੀ. ਏ. ਨੇ ਪੇਂਡੂ ਖੇਤਰਾਂ ਵਿਚ ਲੰਬੇ ਕੱਦ ਵਾਲੇ
ਖਿਡਾਰੀ, ਖਿਡਾਰਨਾਂ ਦੀ ਭਾਲ ਤੋਂ ਇਲਾਵਾ ਉਭਰਦੀ ਹੁਨਰਮੰਦ ਪ੍ਰਤਿਭਾ ਦੀ ਖੋਜ ਵਜੋਂ
ਚੁਣੇ ਗਏ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਕੋਚਿੰਗ ਦੇਣ ਦਾ ਫ਼ੈਸਲਾ ਕੀਤਾ ਹੈ।
ਪੰਜਾਬ ਬਾਸਕਟਬਾਲ ਸੰਘ ਨੇ ਫ਼ੈਸਲਾ ਕੀਤਾ ਕਿ ਜੂਨੀਅਰ ਪੱਧਰ ਦੇ ਅੰਡਰ-15 ਸਾਲ ਤੋਂ
ਘੱਟ ਉਮਰ ਦੇ ਮੁੰਡਿਆਂ ਦੇ ਵਰਗ ਵਿਚ 6 ਫੁੱਟ 3 ਇੰਚ, ਕੁੜੀਆਂ ਵਿਚ 5 ਫੁੱਟ, 8 ਇੰਚ
ਲੰਬੇ ਕੱਦ ਵਾਲੇ ਮੁੰਡੇ ਕੁੜੀਆਂ ਮਿਲਣ ਅਤੇ ਬਾਸਕਟਬਾਲ ਖੇਡਣਾ ਚਾਹੁੰਣ ਤਾਂ ਉਨ੍ਹਾਂ
ਨੂੰ ਪੀ. ਬੀ. ਏ. ਵੱਲੋਂ ਅੰਤਰ ਰਾਸ਼ਟਰੀ ਪੱਧਰ ਦੀ ਕੋਚਿੰਗ ਤੋਂ ਇਲਾਵਾ ਮੁਫ਼ਤ ਪੜਾਈ,
ਖਾਣ ਪੀਣ, ਰਹਿਣ ਸਹਿਣ, ਖੇਡਾਂ ਦਾ ਸਮਾਨ ਮੁਹੱਈਆ ਕਰਨ ਤੋਂ ਇਲਾਵਾ ਸਾਰੀਆਂ ਸਹੂਲਤਾਂ
ਮੁਹੱਈਆ ਕੀਤੀਆਂ ਜਾਣਗੀਆਂ। ਬਾਸਕਟਬਾਲ ਖਿਡਾਰੀਆਂ ਦੀ ਇਸੇ ਖੋਜ ਤਹਿਤ ਪਿਛਲੇ ਸਾਲਾਂ
ਵਿਚ ਲੁਧਿਆਣਾ ਬਾਸਕਟਬਾਲ ਅਕੈਡਮੀ ਨੇ ਅਜਿਹੇ ਪ੍ਰਤਿਭਾਵਾਨ ਖਿਡਾਰੀਆਂ ਨੂੰ ਭਰਤੀ
ਕਰਕੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਮ 'ਤੇ ਪਹੁੰਚਾਇਆ ਹੈ, ਜਿਨ੍ਹਾਂ
ਵਿਚੋਂ ਭਾਰਤੀ ਟੀਮ ਦਾ ਮੌਜੂਦਾ ਕਪਤਾਨ ਜਗਦੀਪ ਸਿੰਘ, ਯਾਦਵਿੰਦਰ ਸਿੰਘ ਸੀਨੀਅਰ,
ਗੁਰਪ੍ਰੀਤ ਸਿੰਘ, ਦਿਲਾਵਰ ਸਿੰਘ, ਯਾਦਵਿੰਦਰ ਸਿੰਘ ਜੂਨੀਅਰ, ਸਨੇਹਪਾਲ ਸਿੰਘ, ਅਮਿਤ
ਪ੍ਰਾਸ਼ਰ, ਸੈਮੂਅਲ ਅਰਸੀਨ, ਸੁਖਬੀਰ ਸਿੰਘ ਢਿੱਲੋਂ, ਬਲਵੀਰ ਸਿੰਘ, ਰਾਜਨ ਸ਼ਰਮਾ,
ਕੁੜੀਆਂ ਵਿਚ ਕਿਰਨਜੀਤ ਕੌਰ, ਹਰਮੰਦਰ ਕੌਰ, ਨਗਮਾ ਮਿਰਜਾ ਨੇ ਭਾਰਤੀ ਟੀਮ ਦੀ
ਨੁਮਾਇੰਦਗੀ ਕਰਦਿਆਂ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿਚ ਰੌਸ਼ਨ ਕੀਤਾ ਹੈ। ਇਸ ਤੋਂ
ਇਲਾਵਾ ਇਸ ਵਰ੍ਹੇ ਆਲ ਇੰਡੀਆ ਅੰਡਰ ਯੂਨੀਵਰਸਿਟੀ ਦੀ ਚੈਂਪੀਅਨ ਪੰਜਾਬ ਯੂਨੀਵਰਸਿਟੀ
ਵਿਚੋਂ ਸੱਤ ਖਿਡਾਰੀ ਲੁਧਿਆਣਾ ਬਾਸਕਟਬਾਲ ਅਕੈਡਮੀ ਨਾਲ ਅਤੇ 4 ਕੁੜੀਆਂ ਇਸ ਅਕੈਡਮੀ
ਨਾਲ ਸਬੰਧਤ ਸਨ।
ਵੇਟਲਿਫਟਿੰਗ ਦੇ ਚੋਣ ਟ੍ਰਾਇਲ 4 ਤੋਂ
ਜਲੰਧਰ, 1 ਅਪ੍ਰੈਲ - ਜੂਨੀਅਰ ਵੇਟਲਿਫਟਿੰਗ ਤੇ ਯੂਥ ਵੇਟਲਿਫਟਿੰਗ ਚੈਂਪੀਅਨਸ਼ਿਪ ਲਈ
ਭਾਰਤੀ ਟੀਮ ਲੜਕੇ ਤੇ ਲੜਕੀਆਂ ਦੇ ਵਰਗ ਲਈ ਚੋਣ ਟ੍ਰਾਇਲ 4-5 ਅਪ੍ਰੈਲ ਐਨ. ਆਈ. ਐਸ.
ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ। ਦੋਵਾਂ ਦਿਨਾਂ ਨੂੰ ਸਰਟੀਫਿਕੇਟਾਂ ਦੀ ਜਾਂਚ
ਸਵੇਰੇ 8 ਵਜੇ ਕੀਤੀ ਜਾਵੇਗੀ ਤੇ ਇਨ੍ਹਾਂ ਤੋਂ ਇਲਾਵਾ ਸਾਰੇ ਚੁਣੇ ਗਏ ਖਿਡਾਰੀਆਂ ਦਾ
ਡੋਪ ਟੈਸਟ ਕੀਤਾ ਜਾਵੇਗਾ ਤੇ ਸਹੀ ਰਿਪੋਰਟ ਆਉਣ 'ਤੇ ਹੀ ਫਾਈਨਲ ਚੋਣ ਕੀਤੀ ਜਾਵੇਗੀ
ਤੇ ਫਿਰ 15 ਅਪ੍ਰੈਲ ਤੋਂ ਖਿਡਾਰੀਆਂ ਦਾ ਕੋਚਿੰਗ ਕੈਂਪ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ
ਨੇ ਦੱਸਿਆ ਕਿ ਇਨ੍ਹਾਂ ਟ੍ਰਾਇਲਾਂ ਸਬੰਧੀ ਭਾਰਤੀ ਵੇਟ ਲਿਫਟਿੰਗ ਫੈਡਰੇਸ਼ਨ ਨੇ ਹਿੱਸਾ
ਲੈਣ ਵਾਲੇ ਵੇਟਲਿਫਟਿੰਗ ਲਈ ਕੁਆਲੀਫਾਈ ਮਾਰਕ ਨਿਰਧਾਰਿਤ ਕੀਤੇ ਹਨ। ਇਨ੍ਹਾਂ ਦੇ
ਆਧਾਰ 'ਤੇ ਹੀ ਚੋਣ ਟ੍ਰਾਇਲ ਕਰਵਾਏ ਜਾਣਗੇ।
ਪੰਜਾਬ ਬਾਡੀ ਬਿਲਡਿੰਗ ਚੈਂਪੀਅਨਸ਼ਿਪ 5 ਨੂੰ
ਜਲੰਧਰ, 1 ਅਪ੍ਰੈਲ -
ਓਪਨ ਪੰਜਾਬ ਕਲਾਸਟਿਕ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਅਤੇ ਚੋਣ
ਟਰਾਇਲ ਸੀਨੀਅਰ ਨੈਸ਼ਨਲ ਬਾਡੀ ਬਿਲਡਿੰਗ ਚੈਂਪੀਅਨਸ਼ਿਪ 5 ਅਪ੍ਰੈਲ ਦਿਨ ਐਤਵਾਰ ਨੂੰ
ਹਰਜੋਤ ਰਿਜ਼ੋਰਟ ਧੂਰ ਰੋਡ (ਮਲੇਰਕੋਟਲਾ) ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ 55
ਕਿਲੋ, 60, 65, 70, 75 ਅਤੇ ਓਪਨ ਬਾਡੀ ਬਿਲਡਿੰਗ ਵਰਗਾਂ ਦੇ ਮੁਕਾਬਲੇ ਕਰਵਾਏ ਜਾ
ਰਹੇ ਹਨ।
ਲੁਹਾਰਾ ਖੇਡਾਂ 'ਚ ਕਬੱਡੀ ਓਪਨ 'ਚ ਚੂਹੜ ਚੱਕ ਤੇ ਵਾਲੀਬਾਲ 'ਚ ਪੰਜੇਟਾ ਦੀ ਝੰਡੀ
ਲੁਧਿਆਣਾ, 1 ਅਪ੍ਰੈਲ -
ਪਿੰਡ ਲੁਹਾਰਾ ਵਿਖੇ 9ਵੀਆਂ ਸਾਲਾਨਾ ਪੇਂਡੂ ਖੇਡਾਂ ਕਰਵਾਈਆਂ
ਗਈਆਂ। ਇਨ੍ਹਾਂ ਖੇਡਾਂ ਵਿਚ ਕਬੱਡੀ, ਵਾਲੀਬਾਲ ਦੀਆਂ ਸੈਂਕੜੇ ਟੀਮਾਂ ਸ਼ਾਮਿਲ ਹੋਈਆਂ।
ਇਸ 'ਚ ਕਬੱਡੀ ਇਕ ਪਿੰਡ ਓਪਨ ਦੇ ਫਾਈਨਲ ਮੁਕਾਬਲੇ ਵਿਚ ਚੂਹੜ ਚੱਕ ਨੇ ਭਿੰਡਰਾਂ ਨੂੰ
29-28 ਅੰਕਾਂ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਇਸ ਮੌਕੇ 'ਤੇ ਜੇਤੂ ਟੀਮ
ਦੇ ਰੇਡਰ ਪੱਪੂ ਚੂਹੜ ਚੱਕ ਨੂੰ ਸਰਵੋਤਮ ਰੇਡਰ ਵਜੋਂ ਅਤੇ ਰਾਜੂ ਥਰੀਕੇ ਨੂੰ ਵਧੀਆ
ਜਾਫੀ ਵਜੋਂ ਸੋਨੇ ਦੇ ਤਮਗੇ ਦੇ ਕੇ ਸਨਮਾਨਿਤ ਕੀਤਾ। ਕਬੱਡੀ 70 ਕਿਲੋ ਦੇ ਫਾਈਨਲ
ਮੁਕਾਬਲੇ ਵਿਚ ਸਿੱਧਵਾਂ ਬੇਟ ਨੇ ਅੱਚਰਵਾਲ ਨੂੰ 21-20 ਨਾਲ ਹਰਾ ਕੇ ਖਿਤਾਬੀ ਜਿੱਤ
ਹਾਸਲ ਕੀਤੀ, ਜਦਕਿ ਵਾਲੀਬਾਲ ਦੇ ਆਖਰੀ ਭੇੜ ਵਿਚ ਪੰਜੇਟਾ ਦੇ ਗੱਭਰੂਆਂ ਨੇ ਗੋਲਡਨ
ਯੂਥ ਕਲੱਬ ਪਿੰਡ ਗਿੱਲ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਕਬੱਡੀ ਆਲ
ਓਪਨ ਦੀ ਚੈਂਪੀਅਨ ਟੀਮ ਨੂੰ ਪ੍ਰਬੰਧਕਾਂ ਨੇ 61 ਹਜ਼ਾਰ ਰੁਪਏ ਅਤੇ ਜੇਤੂ ਟਰਾਫ਼ੀ ਨਾਲ
ਉਪ ਜੇਤੂ ਟੀਮ ਨੂੰ 41 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ।
ਲਿੱਤਰਾਂ ਦਾ 10ਵਾਂ ਕਬੱਡੀ
ਖੇਡ ਮੇਲਾ ਸ਼ੁਰੂ
ਰਾਏਕੋਟ, 31 ਮਾਰਚ - 10ਵਾਂ ਖੇਡ ਮੇਲਾ ਗੁਰਦੁਆਰਾ
ਕਰੀਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਲਿੱਤਰ ਵਿਖੇ ਸ਼ੁਰੂ ਹੋ ਗਿਆ ਹੈ। ਇਸ ਮੌਕੇ
ਕਬੱਡੀ 37 ਕਿੱਲੋ 42 ਟੀਮਾਂ ਨੇ ਭਾਗ ਲਿਆ। ਜਿਸ ਵਿਚੋਂ ਬਖਸ਼ੀਵਾਲਾ ਅਤੇ ਦੂਜਾ
ਹਰਦਾਸਪੁਰਾ ਨੇ ਕਬੱਡੀ 47 ਕਿੱਲੋ 28 ਪੁੱਜੀਆਂ ਜਿਸ ਵਿਚੋਂ ਲਿੱਤਰਾਂ ਅਤੇ ਬੁਰਜ ਹਰੀ
ਸਿੰਘ ਵਾਲੇ ਦੀਆਂ ਟੀਮਾਂ ਫਾਈਨਲ 'ਚ ਪੁੱਜੀਆਂ। ਕਬੱਡੀ 52 ਕਿਲੋ 15 ਟੀਮਾਂ ਨੇ
ਹਿੱਸਾ ਢੋਡੇ ਨੇ ਰੂਮੀ, ਝੁਨੀਰ ਨੇ ਗੋਂਦਵਾਲ ਨੂੰ ਹਰਾ ਕੇ ਅਗਲੇ ਗੇੜ 'ਚ ਪ੍ਰਵੇਸ਼
ਕੀਤਾ।
ਗਿੱਦੜਵਿੰਡੀ ਖੇਡ
ਮੇਲਾ 12-14 ਅਪ੍ਰੈਲ ਤੱਕ
ਸਿੱਧਵਾਂ ਬੇਟ, 31 ਮਾਰਚ - ਸਾਲਾਨਾ ਖੇਡ ਮੇਲਾ 12
ਤੋਂ 14 ਅਪ੍ਰੈਲ ਤੱਕ ਪਿੰਡ ਗਿਦੱੜਵਿੰਡੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ
ਨੂੰ ਮਿੰਨੀ ਓਲੰਪਿਕ ਵਜੋਂ ਜਾਣਿਆ ਜਾਂਦਾ ਹੈ। ਇਸ ਖੇਡ ਮੇਲੇ ਦੌਰਾਨ ਕਬੱਡੀ ਓਪਨ ਅਤੇ
ਕਬੱਡੀ ਅਕੈਡਮੀਆਂ ਦੇ ਸ਼ੋਅ ਮੈਚ ਹੋਣਗੇ।
ਤਾਈਕਵਾਂਡੋ
ਚੈਂਪੀਅਨਸ਼ਿਪ 'ਚ ਫਿਰੋਜ਼ਸ਼ਾਹ ਦੇ ਜਗਮੀਤ ਸਿੰਘ ਦੀ ਝੰਡੀ
ਫਿਰੋਜ਼ਸ਼ਾਹ, 31 ਮਾਰਚ - ਤਾਇਕਵਾਂਡੋ ਚੈਂਪੀਅਨਸ਼ਿਪ
ਸਾਊਥ ਅਫਰੀਕਾ ਦੇ ਸ਼ਹਿਰ ਜੌਨਸਬਰਗ 'ਚ 18 ਤੋਂ 22 ਮਾਰਚ ਤੱਕ ਹੋਈ। ਇਸ 'ਚ ਭਾਰਤ
ਸਮੇਤ ਸਾਊਥ ਅਫਰੀਕਾ, ਜਿੰਬਾਬਵੇ, ਇਥੋਪੀਆ ਸਮੇਤ 18 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ
ਲਿਆ, ਜਿਸ ਵਿਚ ਭਾਰਤ ਵੱਲੋਂ 8 ਖਿਡਾਰੀਆਂ ਨੇ ਹਿੱਸਾ ਲੈਂਦਿਆਂ ਜਗਮੀਤ ਸਿੰਘ,
ਸੰਦੀਪ ਕੁਮਾਰ ਅਤੇ ਵਿਜੈ ਕੁਮਾਰ ਨੇ ਬਰਾਊਨ ਮੈਡਲ ਹਾਸਲ ਕੀਤੇ। ਜੇਤੂ ਰਹੇ ਖਿਡਾਰੀ
ਹੁਣ 11-12 ਅਪ੍ਰੈਲ ਤੋਂ ਮੈਕਸੀਕੋ 'ਚ ਸ਼ੁਰੂ ਹੋ ਰਹੀ ਵਰਲਡ ਚੈਂਪੀਅਨਸ਼ਿਪ ਵਿਚ ਭਾਗ
ਲੈ ਰਹੇ ਹਨ। ਫਿਰੋਜ਼ਸ਼ਾਹ ਨਜ਼ਦੀਕ ਪੈਂਦੇ ਪਿੰਡ ਜੋਈਆਂ ਵਾਲਾ ਦੇ ਨੌਜਵਾਨ ਜਗਮੀਤ ਸਿੰਘ
ਪੁੱਤਰ ਮੋਹਨ ਸਿੰਘ ਨੇ ਸਭ ਤੋਂ ਪਹਿਲਾਂ ਜਿੱਤ ਹਾਸਲ ਕੀਤੀ।
ਲੀਲ ਕੁਸ਼ਤੀ ਮੁਕਾਬਲੇ
ਸਮਾਪਤ
ਮੁੱਲਾਂਪੁਰ ਦਾਖਾ, 31 ਮਾਰਚ - ਪਿੰਡ ਲੀਲ ਵਿਖੇ
ਪੰਜਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ। ਇਹ ਕੁਸ਼ਤੀ ਦੰਗਲ ਸਵਾਮੀ ਗੰਗਾ ਨੰਦ ਭੂਰੀ
ਵਾਲਿਆਂ ਨੂੰ ਸਮਰਪਿਤ ਸੀ। ਇਸ 'ਚ ਕਰਵਾਏ ਗਏ ਮੁਕਾਬਲਿਆਂ 'ਚ ਪਹਿਲੇ ਦੰਗਲ ਵਿਚ
ਰਣਜੀਤ ਸਿੰਘ ਲੀਲ ਦੇ ਮੱਲ ਨੇ ਪਹਿਲਵਾਨ ਜਗਦੇਵ ਸਿੰਘ ਢਿੱਲਵਾਂ ਨੂੰ ਚਿੱਤ ਕਰਕੇ
ਵੱਡੀ ਝੰਡੀ ਦੀ ਕੁਸ਼ਤੀ ਜਿੱਤੀ ਅਤੇ ਪਹਿਲਵਾਨ ਮੇਜਰ ਸਿੰਘ ਲੀਲ ਅਤੇ ਰਾਣਾ ਮਲਕਪੁਰ
ਵਿਚਕਾਰ ਕੁਸ਼ਤੀਆਂ ਦਾ ਮੁਕਾਬਲਾ ਹੋਇਆ ਪਰ ਪੂਰੇ ਸਮੇਂ ਤੱਕ ਦੋਵੇਂ ਪਹਿਲਵਾਨ ਬਰਾਬਰ
ਰਹੇ।
38ਵੀਂ ਅੰਤਰ
ਬਹੁਤਕਨੀਕੀ ਐਥਲੈਟਿਕਸ ਮੀਟ ਮੁਲਤਵੀ
ਜਲੰਧਰ, 31 ਮਾਰਚ - 38ਵੀਂ ਅੰਤਰ ਬਹੁਤਕਨੀਕੀ
ਅਥਲੈਟਿਕ ਮੀਟ ਜੋ ਕਿ 1-2 ਅਪ੍ਰੈਲ ਨੂੰ ਪੀ. ਏ. ਪੀ. ਸਟੇਡੀਅਮ ਜਲੰਧਰ ਵਿਖੇ ਕਰਵਾਈ
ਜਾਣੀ ਸੀ, ਉਹ ਕੈਪਟਨ ਕੰਵਲਜੀਤ ਸਿੰਘ ਸਹਿਕਾਰਤਾ ਮੰਤਰੀ ਦੇ ਅਚਾਨਕ ਅਕਾਲ ਚਲਾਣਾ ਕਰ
ਜਾਣ ਕਾਰਨ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਯਾਦ ਵਿਚ 7 ਦਿਨਾਂ ਸੋਗ ਐਲਾਨਣ ਕਾਰਨ
ਮੁਲਤਵੀ ਕੀਤੀ ਗਈ ਹੈ। ਨਵੀਆਂ ਮਿਤੀਆਂ ਦਾ ਐਲਾਨ ਵੱਖਰੇ ਤੌਰ 'ਤੇ ਕੀਤਾ ਜਾਵੇਗਾ।
ਮਹਾਰਾਜਾ ਰਣਜੀਤ
ਸਿੰਘ ਹਾਕੀ ਅਕੈਡਮੀ ਦੇ ਚੋਣ ਟਰਾਇਲ 7 ਤੋਂ
ਜਲੰਧਰ, 31 ਮਾਰਚ - ਮਹਾਰਾਜਾ ਰਣਜੀਤ ਸਿੰਘ ਹਾਕੀ
ਅਕੈਡਮੀ ਅੰਮ੍ਰਿਤਸਰ ਦੇ ਚੋਣ ਟਰਾਇਲ 7-8 ਅਪ੍ਰੈਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ
ਦੇ ਹਾਕੀ ਐਮਟ੍ਰੋ ਟਾਰਫ ਮੈਦਾਨ ਵਿਚ ਸਵੇਰੇ 10 ਵਜੇ ਕਰਵਾਏ ਜਾ ਰਹੇ ਹਨ। ਇਨ੍ਹਾਂ
ਚੋਣ ਟਰਾਇਲਾਂ ਵਿਚ ਛੇਵੀਂ, ਸਤਵੀਂ ਤੇ +1 ਕਲਾਸ ਦੇ ਖਿਡਾਰੀ ਹਿੱਸਾ ਲੈ ਸਕਦੇ ਹਨ।
ਖਿਡਾਰੀ ਆਪਣੀ ਜਨਮ ਮਿਤੀ ਤੇ ਹੋਰ ਸਾਰੇ ਸਬੂਤ ਨਾਲ ਲੈ ਕੇ ਆਉਣ।
ਸੁਖਦੇਵ ਸਿੰਘ ਮਾਨ
ਦੀ ਬੱਲੇ ਬੱਲੇ
ਬਠਿੰਡਾ, 31 ਮਾਰਚ - 30ਵੀਂ ਨੈਸ਼ਨਲ ਮਾਸਟਰ
ਅਥਲੈਟਿਕ ਚੈਂਪੀਅਨਸ਼ਿਪ ਮਾਸਟਰ ਅਥਲੈਟਿਕ ਫੈਡਰੇਸ਼ਨ ਆਫ਼ ਇੰਡੀਆ ਵਲੋਂ ਕਰਵਾਈ ਗਈ। ਇਸ
ਚੈਂਪੀਅਨਸ਼ਿਪ ਵਿਚ ਬਠਿੰਡਾ ਜ਼ਿਲ੍ਹੇ ਦੇ ਉੱਘੇ ਖਿਡਾਰੀ ਸੁਖਦੇਵ ਸਿੰਘ (ਮਾਨ) ਗੁਰੂ
ਕੀ ਨਗਰੀ ਨੇ 60 ਸਾਲ ਤੋਂ ਉਪਰ ਦੀ ਉਮਰ ਵਾਲੇ ਗਰੁੱਪ ਵਿਚੋਂ ਗੋਲਾ ਸੁੱਟਣ ਵਿਚ ਸੋਨੇ
ਦਾ ਤਗਮਾ ਅਤੇ ਡਿਸਕਸ ਥਰੋ ਵਿਚੋਂ ਚਾਂਦੀ ਦਾ ਤਗਮਾ ਜਿੱਤਿਆ। ਗੋਲੇ ਦੀ ਦੂਰੀ 11.69
ਮੀਟਰ ਤੇ ਡਿਸਕਸ ਦੀ ਦੂਰੀ 34.12 ਮੀਟਰ ਹੈ। ਇਸ ਬਜ਼ੁਰਗ ਅਥਲੀਟ ਦਾ ਜਨਮ ਪਿੰਡ ਉਲਕ
ਤਹਿਸੀਲ ਮਾਨਸਾ ਜ਼ਿਲ੍ਹਾ ਬਠਿੰਡਾ ਵਿਖੇ 2 ਅਗਸਤ 1944 ਨੂੰ ਮਾਤਾ ਭਗਵਾਨ ਕੌਰ ਤੇ
ਪਿਤਾ ਸ: ਗੱਜਣ ਸਿੰਘ ਦੇ ਘਰ ਵਿਖੇ ਹੋਇਆ ਤੇ ਮੁੱਢਲੀ ਪੜ੍ਹਾਈ ਡੀ.ਐਸ.ਹਾਈ ਸਕੂਲ
ਨਥੇਹਾ ਵਿਖੇ ਕਰਨ ਉਪਰੰਤ ਫੌਜ ਵਿਚ ਭਰਤੀ ਹੋ ਗਿਆ ਤੇ ਉਥੇ ਬਾਸਕਿਟਬਾਲ ਵਿਚ ਸਰਵਿਸਜ਼
ਟੀਮ ਵਲੋਂ ਪਹਿਲੀ ਵਾਰ 18ਵੀਆਂ ਨੈਸ਼ਨਲ ਖੇਡਾਂ ਜਬਲਪੁਰ ਵਿਖੇ 1967 ਨੂੰ ਹੋਈਆਂ ਤੇ
ਸਰਵਿਸਜ਼ ਟੀਮ ਨੇ ਜਿੱਤ ਹਾਸਲ ਕੀਤੀ। ਉਸ ਤੋਂ ਉਪਰੰਤ 4 ਸਾਲ ਲਗਾਤਾਰ ਨੈਸ਼ਨਲ ਖੇਡਾਂ
ਵਿਚ ਹਿੱਸਾ ਲਿਆ। ਬਿਜਲੀ ਬੋਰਡ ਦੀ ਟੀਮ ਵਿਚ ਨੰਗਲ ਵਿਖੇ ਖੇਡ ਕੇ ਜਿੱਤ ਪ੍ਰਾਪਤ
ਕੀਤੀ ਅਤੇ ਨਾਲੋ-ਨਾਲ ਗੋਲਾ ਤੇ ਡਿਸਕਸ ਵੀ ਸੁੱਟਦਾ ਰਿਹਾ ਅਤੇ 16 ਮੈਡਲ ਬਿਜਲੀ
ਬੋਰਡ 'ਚੋਂ ਤੇ 20 ਮੈਡਲ ਪੰਜਾਬ ਤੇ ਨੈਸ਼ਨਲ ਖੇਡਾਂ 'ਚੋਂ ਲੈ ਚੁੱਕਿਆ ਹੈ ਅਤੇ 25
ਦੇ ਕਰੀਬ ਕੱਪ ਤੇ ਗਿਲਾਸ ਇਨਾਮ ਵਜੋਂ ਜਿੱਤ ਚੁੱਕਿਆ ਹੈ। ਡੀ.ਸੀ. ਸਾਹਿਬ ਬਠਿੰਡਾ
ਵਲੋਂ ਵੀ ਸਨਮਾਨਿਤ ਹੋ ਕੇ ਪ੍ਰਸੰਸਾ ਪੱਤਰ ਮਿਲ ਚੁੱਕਿਆ ਹੈ।
ਕੌਮੀ ਮੁੱਕੇਬਾਜ਼ੀ
ਚੈਂਪੀਅਨਸ਼ਿਪ 'ਚ ਪੰਜਾਬ ਦੀਆਂ ਮੁਟਿਆਰਾਂ ਦੀ ਸਰਦਾਰੀ
ਪਟਿਆਲਾ, 31 ਮਾਰਚ - ਕੌਮੀ ਜੂਨੀਅਰ ਤੇ ਸਬ ਜੂਨੀਅਰ
ਮੁੱਕੇਬਾਜ਼ੀ ਚੈਂਪੀਅਨਸ਼ਿਪ ਮਡਗਾਓ (ਗੋਆ) ਵਿਖੇ 25 -30 ਮਾਰਚ ਤੱਕ ਕਰਵਾਈ ਗਈ। ਇਸ
ਚੈਂਪੀਅਨਸ਼ਿਪ 'ਚ ਪੰਜਾਬ ਦੀਆਂ ਮੁਟਿਆਰਾਂ ਨੇ 5 ਸੋਨ, 1 ਚਾਂਦੀ ਤੇ ਤਿੰਨ ਕਾਂਸੀ ਦੇ
ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਚੈਂਪੀਅਨਸ਼ਿਪ ਦੇ ਜੂਨੀਅਰ ਵਰਗ 'ਚ
ਪੰਜਾਬ ਦੀ ਖਿਡਾਰਨਾਂ ਨੇ 3 ਸੋਨ, ਇਕ ਚਾਂਦੀ ਤੇ ਇਕ ਕਾਂਸੀ, ਸਬ ਜੂਨੀਅਰ ਵਰਗ 'ਚ 2
ਸੋਨ ਤੇ 2 ਕਾਂਸੀ ਦੇ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਜੂਨੀਅਰ ਵਰਗ ਦੇ
ਲਾਈਟ ਵੈਲਟਰ ਭਾਰ ਵਰਗ 'ਚ ਟੀਮ ਕਪਤਾਨ ਅਨੀਤਾ ਮਾਨਸਾ, ਲਾਈਟ ਮਿਡਲ ਵੈਟ 'ਚ ਮੋਨਿਕਾ
ਪਟਿਆਲਾ ਤੇ ਫਲਾਈਵੇਟ 'ਚ ਰੁਪਿੰਦਰ ਪਟਿਆਲਾ ਨੇ ਸੋਨ, ਫੈਦਰਵੇਟ 'ਚ ਹਰਸ਼ਰੀਤ ਕੌਰ
ਸਾਈ ਪਟਿਆਲਾ ਨੇ ਚਾਂਦੀ ਤੇ ਹੈਵੀਵੇਟ 'ਚ ਰਾਸ਼ੀ ਅਗਰਵਾਲ ਲੁਧਿਆਣਾ ਨੇ ਕਾਂਸੀ ਦਾ
ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਸਬ ਜੂਨੀਅਰ ਵਰਗ 'ਚ ਚੰਦਲ ਬੈਂਸ, ਜਲੰਧਰ ਨੇ
38 ਕਿਲੋ ਭਾਰ ਵਰਗ ਤੇ ਪ੍ਰਿਯੰਕਾ ਜਲੰਧਰ ਨੇ 93 ਕਿਲੋ ਵਰਗ 'ਚ ਸੋਨ, ਵਿਸ਼ਾਲੀ
ਪਟਿਆਲਾ ਨੇ 42 ਕਿਲੋ ਵਰਗ ਤੇ ਦਿਕਸ਼ਾ ਬਠਿੰਡਾ ਨੇ 54 ਕਿਲੋ ਵਰਗ 'ਚ ਕਾਂਸੀ ਦੇ ਤਗਮੇ
ਜਿੱਤੇ।
ਏਸ਼ੀਆ ਹਾਕੀ ਕੱਪ
ਡੁਬਈ ਦੀ ਥਾਂ ਮਲੇਸ਼ੀਆ 'ਚ
ਲੁਧਿਆਣਾ, 31 ਮਾਰਚ - ਏਸ਼ੀਆ ਹਾਕੀ ਕੱਪ ਮੁਕਾਬਲਾ
ਜੋ 9 ਤੋਂ 16 ਮਈ ਤੱਕ ਡੁਬਈ ਵਿਖੇ ਹੋ ਰਿਹਾ ਸੀ ਉਸਦੀ ਚੈਂਪੀਅਨ ਟੀਮ ਨੇ ਵਿਸ਼ਵ ਕੱਪ
2010 ਲਈ ਸਿੱਧੀ ਐਂਟਰੀ ਮਿਲਣੀ ਸੀ ਜਦਕਿ ਬਾਕੀ ਦੀਆਂ ਪਹਿਲੀਆਂ ਚਾਰ ਸਰਵੋਤਮ ਟੀਮਾਂ
ਨੂੰ ਨਵੰਬਰ ਵਿਖੇ ਹੋਣ ਵਾਲੇ ਵਿਸ਼ਵ ਕੱਪ ਕੁਆਲੀਫਾਈ ਗੇੜ ਦਾ ਸਾਹਮਣਾ ਕਰਨਾ ਪਵੇਗਾ,
ਪਰ ਅੰਤਰਰਾਸ਼ਟਰੀ ਮੰਦੀ ਦੇ ਦੌਰ ਕਾਰਨ ਸਯੁੰਕਤ ਅਮੀਰਾਤ ਹਾਕੀ ਫੈਡਰੇਸ਼ਨ ਨੇ ਏਸ਼ੀਆ
ਕੱਪ ਹਾਕੀ ਮੁਕਾਬਲਾ ਕਰਵਾਉਣ ਤੋਂ ਆਪਣੀ ਅਸਮਰੱਥਾ ਪ੍ਰਗਟਾਈ ਹੈ। ਪਰ ਏਸ਼ੀਅਨ ਹਾਕੀ
ਫੈਡਰੇਸ਼ਨ ਨੇ ਭਾਰਤ-ਪਾਕਿਸਤਾਨ ਦੇ ਮੌਜੂਦਾ ਡਾਂਵਾਡੋਲ ਰਾਜਨੀਤਿਕ ਹਲਾਤਾਂ ਤੋਂ ਪਾਸਾ
ਵੱਟਦਿਆਂ ਇਹ ਏਸ਼ੀਆ ਕੱਪ ਹਾਕੀ ਮੁਕਾਬਲਾ ਹੋਣ 9 ਤੋਂ 16 ਮਈ ਤੱਕ ਮਲੇਸ਼ੀਆ ਵਿਖੇ
ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਹੁਣ ਇਹ ਏਸ਼ੀਆ ਕੱਪ ਕੁਆਲਾਲੰਪੁਰ ਜਾਂ ਇਪੋਹ ਵਿਖੇ
ਹੋਵੇਗਾ, ਜਿਸਦੀ ਪੁਸ਼ਟੀ ਮਲੇਸ਼ੀਆ ਹਾਕੀ ਫੈਡਰੇਸ਼ਨ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ
ਕਰੇਗੀ।
ਮਾਲਵਾ ਕਲੱਬ ਦਾ
ਪੰਜਾਬੀ ਖੇਡ ਮੇਲਾ ਸਮਾਪਤ
ਆਕਲੈਂਡ 31 ਮਾਰਚ - 'ਵੀਕਐਂਡ' ਗੁਰਦੁਆਰਾ ਸ੍ਰੀ
ਕਲਗੀਧਰ ਸਾਹਿਬ, ਟਾਕਾਨੀਨੀ ਵਿਖੇ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ
ਨਿਊਜ਼ੀਲੈਂਡ ਸਿੱਖ ਸੁਸਾਇਟੀ, ਆਕਲੈਂਡ ਅਤੇ ਸਾਰੀਆਂ ਸਪੋਰਟਸ ਕਲੱਬਾਂ ਦੇ ਸਹਿਯੋਗ
ਨਾਲ ਦੋ ਦਿਨਾਂ ਪੰਜਾਬੀ ਖੇਡ ਮੇਲਾ ਕਰਵਾਇਆ ਗਿਆ। ਜਿਸ ਵਿਚ ਕਬੱਡੀ ਦੇ ਲੋਕਲ ਅਤੇ
ਅੰਤਰਰਾਸ਼ਟਰੀ ਮੈਚਾਂ ਤੋਂ ਇਲਾਵਾ ਫੁੱਟਬਾਲ, ਵਾਲੀਵਾਲ, ਰੱਸਾ-ਕਸ਼ੀ, ਬੱਚਿਆਂ ਦੀਆਂ
ਦੌੜਾਂ ਜਿਨ੍ਹਾਂ ਵਿਚ ਅੰਡਰ-7, ਅੰਡਰ-10, ਅੰਡਰ-13 (ਲੜਕੇ-ਲੜਕੀਆਂ), ਮਿਊਜ਼ੀਕਲ
ਚੇਅਰ ਆਦਿ ਦੇ ਮੁਕਾਬਲੇ ਕਰਵਾਏ ਗਏ। ਫੁੱਟਬਾਲ ਦਾ ਫਾਈਨਲ ਮੈਚ ਪਾਪਾਟੋਏਟੋਏ ਅਤੇ
ਹਮਿਲਟਨ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿਚ ਪਾਪਾਟੋਏਟੋਏ ਦੀ ਟੀਮ ਜੇਤੂ ਰਹੀ।
ਵਾਲੀਬਾਲ ਦੇ ਅੰਤਿਮ ਮੁਕਾਬਲੇ ਵਿਚ ਬਲੈਕ ਸਪਾਈਕਸ ਤੇ ਟੀ-ਪੁੱਕੀ ਵਿਚ ਚੰਗਾ ਫਸਵਾਂ
ਮੈਚ ਹੋਇਆ ਜਿਸ ਵਿਚ ਬਲੈਕ ਸਪਾਈਕਸ ਦੀ ਟੀਮ ਜੇਤੂ ਰਹੀ। ਮਿਊਜ਼ੀਕਲ ਚੇਅਰ ਵਿਚ ਪਹਿਲੇ
ਸਥਾਨ 'ਤੇ ਰਜਿੰਦਰ ਕੌਰ ਅਤੇ ਦੂਸਰੇ ਨੰਬਰ 'ਤੇ ਨਵਰੂਪ ਕੌਰ ਆਈਆਂ। ਰੱਸਾਕੱਸ਼ੀ ਦਾ
ਮੁਕਾਬਲਾ ਬਹੁਤ ਹੀ ਰੋਮਾਂਚ ਭਰਪੂਰ ਸੀ ਜਿਸ ਵਿਚ ਮਾਲਵਾ ਕਲੱਬ ਨੇ ਕਲਗੀਧਰ ਕਲੱਬ
ਨੂੰ ਹਰਾ ਕੇ ਮੁਕਾਬਲਾ ਜਿੱਤਿਆ। ਅੰਤਰਰਾਸ਼ਟਰੀ ਕਬੱਡੀ ਦਾ ਫਾਈਨਲ ਮੁਕਾਬਲਾ ਇੰਡੀਆ
ਦੀ ਟੀਮ ਅਤੇ ਆਸਟਰੇਲੀਆ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਵੀਕਐਂਡ ਕਬੱਡੀ ਮੈਚ ਦਾ
ਫਾਈਨਲ ਮੁਕਾਬਲਾ ਵਾਇਕਾਟੋ (ਹਮਿਲਟਨ) ਕਲੱਬ ਨੇ ਹੇਸਟਿੰਗ ਕਲੱਬ ਨੂੰ ਹਰਾ ਕੇ ਆਪਣੇ
ਨਾਂਅ ਕੀਤਾ।
ਬਾਸਕਿਟਬਾਲ
ਚੈਂਪੀਅਨਸ਼ਿਪ 12 ਤੋਂ
ਲੁਧਿਆਣਾ, 31 ਮਾਰਚ - ਪੰਜਾਬ ਯੂਥ ਬਾਸਕਟਬਾਲ
ਚੈਂਪੀਅਨਸ਼ਿਪ 12 ਤੋਂ 15 ਅਪ੍ਰੈਲ ਤੱਕ ਕ੍ਰਿਪਾਲ ਸਾਗਰ ਅਕੈਡਮੀ ਨਵਾਂ ਸ਼ਹਿਰ ਵਿਖੇ
ਕਰਵਾਈ ਜਾ ਰਹੀ ਹੈ। ਇਸ ਰਾਜ ਪੱਧਰੀ ਚੈਂਪੀਅਨਸ਼ਿਪ ਵਿਚ ਵੱਖ ਵੱਖ ਜ਼ਿਲ੍ਹਿਆਂ ਤੋਂ
ਮੁੰਡਿਆਂ ਅਤੇ ਕੁੜੀਆਂ ਦੀਆਂ 40 ਦੇ ਕਰੀਬ ਟੀਮਾਂ ਹਿੱਸਾ ਲੈਣਗੀਆਂ। ਇਸ
ਚੈਂਪੀਅਨਸ਼ਿਪ ਵਿਚ 1 ਜਨਵਰੀ 1993 ਤੋਂ ਬਾਅਦ ਦੇ ਜਨਮੇ ਖਿਡਾਰੀ ਹਿੱਸਾ ਲੈਣ ਦੇ ਯੋਗ
ਹੋਣਗੇ। ਇਸ ਚੈਂਪੀਅਨਸ਼ਿਪ ਦੀ ਕਾਰਗੁਜ਼ਾਰੀ ਦੇ ਅਧਾਰ 'ਤੇ ਪੰਜਾਬ ਦੀਆਂ ਟੀਮਾਂ ਲਈ
ਸੰਭਾਵੀ ਖਿਡਾਰੀ ਚੁਣੇ ਜਾਣਗੇ, ਜੋ 9 ਤੋਂ 16 ਮਈ ਤੱਕ ਮੁੰਬਈ ਵਿਖੇ ਹੋਣ ਵਾਲੀ ਯੂਥ
ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਗੇ।
13ਵੀਂ ਕੌਮੀ
ਫੁੱਟਬਾਲ ਲੀਗ
ਲੁਧਿਆਣਾ, 31 ਮਾਰਚ - 13ਵੀਂ ਕੌਮੀ ਫੁੱਟਬਾਲ ਲੀਗ
ਦੇ 21ਵੇਂ ਗੇੜ ਵਿਚ ਜੇ. ਸੀ. ਟੀ. ਫੁੱਟਬਾਲ ਕਲੱਬ ਦਾ ਮੁਕਾਬਲਾ ਬੰਗਾਲ ਦੇ
ਫੁੱਟਬਾਲ ਸ਼ੇਰਾ ਵਜੋਂ ਜਾਣੀ ਜਾਂਦੀ ਈਸਟ ਬੰਗਾਲ ਕੋਲਕਾਤਾ ਨਾਲ 3 ਅਪ੍ਰੈਲ ਨੂੰ
ਕੋਲਕਾਤਾ ਵਿਖੇ ਹੋ ਰਿਹਾ ਹੈ। ਕੌਮੀ ਫੁੱਟਬਾਲ ਲੀਗ ਵਿਚ ਜੇ. ਸੀ. ਟੀ. ਨੂੰ ਇਹ
ਮੁਕਾਬਲਾ ਜਿੱਤਣਾ ਅਹਿਮ ਜ਼ਰੂਰੀ ਹੈ। ਜੇ. ਸੀ. ਟੀ. 20 ਮੈਚਾਂ ਬਾਅਦ 22 ਅੰਕਾਂ ਨਾਲ
ਕੌਮੀ ਲੀਗ ਵਿਚ ਨੌਵੇਂ ਸਥਾਨ 'ਤੇ ਹੈ, ਜਦਕਿ ਈਸਟ ਬੰਗਾਲ 24 ਅੰਕਾਂ ਨਾਲ ਸੱਤਵੇਂ
ਸਥਾਨ 'ਤੇ ਹੈ। ਭਾਵੇਂ ਦੋਵੇਂ ਟੀਮਾਂ ਖਿਤਾਬੀ ਦੌੜ ਵਿਚੋਂ ਬਾਹਰ ਹਨ ਪਰ ਅਗਲੇ ਵਰ੍ਹੇ
ਰਾਸ਼ਟਰੀ ਲੀਗ ਵਿਚ ਬਣੇ ਰਹਿਣ ਲਈ ਜੇ. ਸੀ. ਟੀ. ਨੂੰ ਘੱਟੋ ਘੱਟ ਇਕ ਜਿੱਤ ਦੀ ਵੱਡੀ
ਲੋੜ ਹੈ। ਰਾਸ਼ਟਰੀ ਲੀਗ ਵਿਚ ਇਸ ਵੇਲੇ ਚਰਚਲ ਬ੍ਰਦਰਜ਼ ਗੋਆ 21 ਮੈਚਾਂ ਬਾਅਦ ਕੁਲ 43
ਅੰਕਾਂ ਨਾਲ ਚੈਂਪੀਅਨ ਖਿਤਾਬ ਜਿੱਤਣ ਦੇ ਨੇੜੇ ਬੈਠੀ ਹੈ, ਜਦਕਿ ਸਪੋਰਟਿੰਗ ਕਲੱਬ ਦਿ
ਗੋਆ 40 ਅੰਕਾਂ ਨਾਲ ਦੂਸਰੇ ਸਥਾਨ 'ਤੇ, ਜਦਕਿ ਮੋਹਨ ਬਗਾਲ ਕੋਲਕਾਤਾ 37 ਅੰਕਾਂ ਨਾਲ
ਤੀਸਰੇ ਸਥਾਨ 'ਤੇ ਚੱਲ ਰਹੀ ਹੈ ਪਰ ਮੋਹਨ ਬਗਾਨ ਦੇ ਅਜੇ ਤਿੰਨ ਮੈਚ ਖੇਡਣੇ ਬਾਕੀ
ਹੈ, ਇਸ ਲਈ ਚਰਚਲ ਬ੍ਰਦਰਜ਼ ਲਈ ਜੇਕਰ ਕੋਈ ਟੀਮ ਖ਼ਤਰਾ ਬਣ ਸਕਦੀ ਹੈ ਉਹ ਮੋਹਨ ਬਗਾਨ
ਹੀ ਹੋਵੇਗੀ, ਕੁਲ ਮਿਲਾ ਕੇ ਕੌਮੀ ਲੀਗ ਦੇ ਆਖਰੀ ਗੇੜ ਦੇ ਮੈਚਾਂ ਵਿਚ ਵੱਡੇ ਉਲਟ
ਫੇਰ ਹੋਣ ਦੇ ਅਸਾਰ ਵੀ ਹਨ।
|