Click here For English Version

SPORTS NEWS

 OCTOBER 2008

 

ਦੋ ਰੋਜ਼ਾ ਗੁਰੂ ਗੋਬਿੰਦ ਸਿੰਘ ਖਾਲਸਾ 'ਸਪੋਰਟਸ ਫੈਸਟੀਵਲ'

ਸ੍ਰੀ ਹਜ਼ੂਰ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਗੁਰੂ ਗੋਬਿੰਦ ਸਿੰਘ ਖਾਲਸਾ 'ਸਪੋਰਟਸ ਫੈਸਟੀਵਲ' 31 ਅਕਤੂਬਰ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ, ਨਾਂਦੇੜ ਵਿਖੇ ਸ਼ੁਰੂ ਹੋਇਆ। ਇਹ ਤਖ਼ਤ ਸੱਚਖੰਡ ਸ੍ਰੀ ਹਜ਼ੂਰ
ਅਬਚਲ ਨਗਰ ਸਾਹਿਬ ਦੀ ਸਰਪ੍ਰਸਤੀ ਅਤੇ ਰਹਿਨੁਮਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਗਿਆ। ਇਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ, ਨਾਂਦੇੜ ਵਿਖੇ ਕੀਤਾ। ਸਮਾਗਮ ਦੌਰਾਨ 10 ਪ੍ਰਮੁੱਖ ਸਿੱਖ ਖਿਡਾਰੀਆਂ ਨੂੰ ਸਨਮਾਨਿਤ ਕੀਤੇ ਜਾਣ ਦੇ ਪ੍ਰੋਗਰਾਮ ਤਹਿਤ ਕੁਝ ਨਾਮਵਰ ਸਿੱਖ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਚ ਮਸ਼ਹੂਰ ਸਾਬਕਾ ਕੌਮਾਂਤਰੀ ਕ੍ਰਿਕਟਰ ਅਤੇ ਫ਼ਿਰਕੀ ਗੇਂਦਬਾਜ਼ ਸ: ਬਿਸ਼ਨ ਸਿੰਘ ਬੇਦੀ, ਬੌਕਸਿੰਗ ਦੇ ਕੌਮਾਂਤਰੀ ਕੋਚ ਸ: ਗੁਰਚਰਨ ਸਿੰਘ ਸੰਧੂ ਅਤੇ ਹਾਕੀ ਖਿਡਾਰੀ ਸ: ਉਂਕਾਰ ਸਿੰਘ ਦਾ ਸਨਮਾਨ ਕੀਤਾ ਗਿਆ। ਉਲੰਪੀਅਨ ਸ: ਅਜੀਤ ਪਾਲ ਸਿੰਘ, ਉਲੰਪੀਅਨ ਸ: ਪ੍ਰਗਟ ਸਿੰਘ ਨਿਰਦੇਸ਼ਕ ਖੇਡਾਂ, ਪੰਜਾਬ ਵੀ ਹਾਜ਼ਰ ਸਨ। ਸਨਮਾਨਿਤ ਸ਼ਖਸੀਅਤਾਂ ਨੂੰ 51 ਹਜ਼ਾਰ ਰੁਪਏ, ਸਿਰੀ ਸਾਹਿਬ ਅਤੇ ਸਿਰੋਪਾ ਭੇਂਟ ਕੀਤਾ ਗਿਆ। ਭਾਰਤੀ (ਚੜ੍ਹਦੇ) ਅਤੇ ਪਾਕਿਸਤਾਨੀ (ਲਹਿੰਦੇ) ਪੰਜਾਬ ਦੀਆਂ ਟੀਮਾਂ ਵਿਚ ਹੋਏ ਉਦਘਾਟਨ ਮੈਚ ਚੜ੍ਹਦੇ ਪੰਜਾਬ ਦੀ ਟੀਮ 44 ਦੇ ਮੁਕਾਬਲੇ 50 ਅੰਕਾਂ ਨਾਲ ਜੇਤੂ ਰਹੀ।

ਵਿਸ਼ਵ ਖਾਲਸਾ ਕੇਸਰੀ ਕੁਸ਼ਤੀ ਮੁਕਾਬਲੇ

ਨਾਂਦੇੜ, 31 ਅਕਤੂਬਰ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਸ਼ਤਾਬਦੀ ਸਮਾਗਮਾਂ ਦੇ ਮੌਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਵਿਸ਼ਵ ਖਾਲਸਾ ਕੇਸਰੀ ਕੁਸ਼ਤੀ ਮੁਕਾਬਲੇ ਕਰਵਾਏ ਗਏ। ਜਿਸ ਵਿਚ ਭਾਰਤ ਦੇ ਪਲਵਿੰਦਰ ਚੀਮਾ ਨੇ ਪਾਕਿਸਤਾਨ ਦੇ ਮੁਜੱਫਰ ਇਕਬਾਲ ਪਹਿਲਵਾਨ ਨੂੰ 1 ਮਿੰਟ 25 ਸਕਿੰਟ ਵਿਚ ਹਰਾਇਆ। ਦੂਜੇ ਪਾਸੇ ਉਲੰਪੀਅਨ ਰਾਜਵੀ ਤੋਮਰ ਨੇ ਪੰਜਾਬ ਦੇ ਮਾਨਵ ਖੁਲਰ ਨੂੰ 3 ਮਿੰਟ 26 ਸਕਿੰਟ ਵਿਚ ਅਸਮਾਨ ਵਿਖਾ ਦਿੱਤਾ। ਪੰਜਾਂ ਪਿਆਰਿਆਂ ਦੇ ਨਾਂਅ ਪੰਜ ਖ਼ਿਤਾਬਾਂ ਦੇ ਕੁਸ਼ਤੀ ਮੁਕਾਬਲੇ ਦੇ ਜੇਤੂਆਂ ਨੂੰ ਇਕ ਲੱਖ, 60 ਹਜ਼ਾਰ, 40 ਹਜ਼ਾਰ ਤੇ 25000 ਰੁਪਏ ਦਾ ਪਹਿਲੇ, ਦੂਜੇ ਤੇ ਤੀਜੇ ਤੇ ਚੌਥੇ ਦਰਜੇ ਦੇ ਪਹਿਲਵਾਨ ਨੂੰ ਦਿੱਤਾ ਜਾਵੇਗਾ। 55 ਕਿਲੋਗ੍ਰਾਮ (ਭਾਈ ਸਾਹਿਬ ਸਿੰਘ ਐਵਾਰਡ) 1. ਨਿਤਿਨ (ਪੰਜਾਬ) ਨੇ ਨਵਲ (ਝਾੜਖੰਡ) ਨੂੰ ਤੇ 2. ਵਿਨੋਦ (ਹਰਿਆਣਾ) ਨੇ ਸੋਮਬੀਰ (ਚੰਡੀਗੜ੍ਹ) ਨੂੰ ਅੰਕਾਂ ਦੇ ਆਧਾਰ 'ਤੇ ਹਰਾਇਆ। 60 ਕਿਲੋ (ਭਾਈ ਮੋਹਕਮ ਸਿੰਘ ਐਵਾਰਡ) ਕਿਰਪਾ ਸ਼ੰਕਰ (ਰੇਲਵੇ) ਨੇ ਮਨੀਸ਼ (ਝਾੜਖੰਡ) ਨੂੰ ਹਰਾਇਆ। 66 ਕਿਲੋ (ਭਾਈ ਹਿੰਮਤ ਸਿੰਘ ਐਵਾਰਡ) ਪਾਕਿਸਤਾਨ ਦੇ ਮੁਹੰਮਦ ਅਲੀ ਨੇ ਯੂ. ਪੀ. ਦੇ ਰਾਜੀਵ ਨੂੰ ਹਰਾਇਆ। 74 ਕਿਲੋ (ਭਾਈ ਧਰਮ ਸਿੰਘ ਐਵਾਰਡ) ਰਜਿੰਦਰ (ਯੂ. ਪੀ.) ਨੇ ਪਰਵੇਸ਼ (ਦਿੱਲੀ) ਅਤੇ ਗੁਰਦਿਆਲ (ਸਵਿਸ) ਨੇ ਕਰਾਮਤ ਭੱਟ (ਪਾਕਿਸਤਾਨ) ਨੂੰ ਚਿੱਤ ਕੀਤਾ। 84 ਕਿਲੋ (ਭਾਈ ਦਇਆ ਸਿੰਘ ਐਵਾਰਡ) ਨਰੇਸ਼ (ਦਿੱਲੀ) ਨੇ ਚੰਡੀਗੜ੍ਹ ਦੇ ਮਹਾਵੀਰ ਨੂੰ ਹਰਾਇਆ।

ਸੁਖਬੀਰ ਬਾਦਲ ਦੀ ਵਿਸ਼ਵ ਕਬੱਡੀ ਲੀਗ

ਨਾਂਦੇੜ, 31 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੋ ਰੋਜ਼ਾ ਗੁਰੂ ਗੋਬਿੰਦ ਸਿੰਘ ਖਾਲਸਾ 'ਸਪੋਰਟਸ ਫੈਸਟੀਵਲ' ਦੇ ਉਦਘਾਟਨ ਮੌਕੇ ਕਿਹਾ ਪਹਿਲੀ ਵਿਸ਼ਵ ਕਬੱਡੀ ਲੀਗ ਮਾਰਚ 2009 ਵਿਚ ਕਰਵਾਈ ਜਾਵੇਗੀ। ਵਿਸ਼ਵ ਕਬੱਡੀ ਕੱਪ ਦੀ ਜੇਤੂ ਟੀਮ ਨੂੰ ਇਕ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਏਗਾ ਜਦਕਿ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 50 ਲੱਖ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 25 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਸ: ਬਾਦਲ ਨੇ 31 ਅਕਤੂਬਰ ਨੂੰ ਨਾਂਦੇੜ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਦੋ ਰੋਜ਼ਾ ਗੁਰੂ ਗੋਬਿੰਦ ਸਿੰਘ ਖਾਲਸਾ 'ਸਪੋਰਟਸ ਫੈਸਟੀਵਲ' ਦੇ ਉਦਘਾਟਨ ਮੌਕੇ ਕੀਤਾ। ਵਰਣਨਯੋਗ ਹੈ ਕਿ ਇਸ ਮੌਕੇ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਇਹ ਤਜ਼ਵੀਜ਼ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਸਾਹਮਣੇ ਰੱਖੀ ਜਿਸ ਨੂੰ ਤੁਰੰਤ ਪ੍ਰਵਾਨਗੀ ਦਿੰਦਿਆਂ ਉਨ੍ਹਾਂ ਨੇ ਇਹ ਵਿਸ਼ਵ ਕਬੱਡੀ ਲੀਗ ਕਰਵਾਏ ਜਾਣ ਸੰਬੰਧੀ ਐਲਾਨ ਕਰ ਦਿੱਤਾ। ਸ: ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਇਹ ਉਨ੍ਹਾਂ ਵੱਲੋਂ ਲੰਬੇ ਸਮੇਂ ਤੋਂ ਵੇਖਿਆ ਜਾ ਰਿਹਾ ਸੁਪਨਾ ਸੀ ਜਿਸ ਨੂੰ 31 ਅਕਤੂਬਰ ਨੂੰ ਮੁੱਖ ਮੰਤਰੀ ਨੇ ਪ੍ਰਵਾਨ ਕਰਕੇ ਸਰਕਾਰ ਵੱਲੋਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਿਸ਼ਵ ਕਬੱਡੀ ਲੀਗ ਮਾਰਚ 2009 ਵਿਚ ਕਰਵਾਏ ਜਾਣ ਦੀ ਸੰਭਾਵਨਾ ਹੈ।

ਲੜਕੀਆਂ ਦੀ ਰੱਸਾਕਸ਼ੀ ਦੀ ਕੌਮੀ ਚੈਂਪੀਅਨਸ਼ਿਪ 'ਚ ਪੰਜਾਬ ਜੇਤੂ

ਬੰਗਾ, 29 ਅਕਤੂਬਰ - ਮਹਾਰਾਸ਼ਟਰ ਦੇ ਜਲਗਾਓਂ ਸਥਾਨ 'ਤੇ 21 ਤੋਂ 24 ਅਕਤੂਬਰ 2008 ਤੱਕ ਲੜਕੀਆਂ ਦੀ ਕੌਮੀ ਰੱਸਾਕਸ਼ੀ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿਚ ਦਿੱਲੀ ਨੂੰ ਹਰਾ ਕੇ ਪੰਜਾਬ ਪਹਿਲੇ, ਦਿੱਲੀ ਦੂਜੇ ਤੇ ਮਹਾਰਾਸ਼ਟਰ ਤੀਜੇ ਸਥਾਨ 'ਤੇ ਰਹੇ।

ਭਾਰਤ-ਪਾਕਿਸਤਾਨ ਵਿਚਾਲੇ ਕਬੱਡੀ ਦੇ 5 ਮੈਚਾਂ ਦੀ ਲੜੀ 5 ਨਵੰਬਰ ਤੋਂ

ਰਾਮਪੁਰਾ ਫੂਲ, 29 ਅਕਤੂਬਰ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾਂ ਗੁਰੱਤਾਗੱਦੀ ਨੂੰ ਸਮਰਪਿਤ ਭਾਰਤ ਅਤੇ ਪਾਕਿਸਤਾਨ ਦੀਆਂ ਕਬੱਡੀ ਟੀਮਾਂ ਵਿਚਕਾਰ 5 ਮੈਚਾਂ ਦੀ ਲੜੀ 5 ਤੋਂ 14 ਨਵੰਬਰ ਤੱਕ ਆਯੋਜਿਤ ਕੀਤੀ ਜਾ ਰਹੀ ਹੈ। ਪਹਿਲਾ ਮੈਚ 5 ਨਵੰਬਰ ਨੂੰ ਮਨਸੂਰਾ (ਮੁਕੇਰੀਆਂ), ਦੂਜਾ ਮੈਚ 9 ਨਵੰਬਰ ਨੂੰ ਗੋਪਾਲਪੁਰਾ (ਮਜੀਠਾ), ਤੀਜਾ ਮੈਚ 10 ਨਵੰਬਰ ਨੂੰ ਲੁਧਿਆਣਾ, ਚੌਥਾ ਮੈਚ 12 ਨਵੰਬਰ ਨੂੰ ਮੁਕਤਸਰ ਅਤੇ ਫਾਈਨਲ ਮੈਚ 14 ਨਵੰਬਰ ਨੂੰ ਖੇਡ ਸਟੇਡੀਅਮ ਬਠਿੰਡਾ ਵਿਖੇ ਬਾਅਦ ਦੁਪਿਹਰ 2 ਵਜੇ ਹੋਵੇਗਾ। ਇਸ ਤੋਂ ਇਲਾਵਾ 13 ਨਵੰਬਰ ਨੂੰ ਨਕੋਦਰ ਵਿਖੇ ਦੋਸਤਾਨਾ ਮੈਚ ਦਾ ਆਯੋਜਨ ਕੀਤਾ ਜਾਵੇਗਾ।

ਜਗਬੀਰ ਜੱਗੀ ਮੈਮੋਰੀਅਲ ਹਾਕੀ ਟੂਰਨਾਮੈਂਟ

ਜਲੰਧਰ, 29 ਅਕਤੂਬਰ - ਪੰਜਾਬ ਜਗਬੀਰ ਜੱਗੀ ਮੈਮੋਰੀਅਲ ਹਾਕੀ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਜਗਬੀਰ ਇਲੈਵਨ ਨੇ ਸਰੀਂਹ ਇਲੈਵਨ ਨੂੰ 5-2 ਨਾਲ, ਦੂਜੇ ਮੈਚ ਵਿਚ ਖੁਸਰੋਪੁਰ ਨੇ ਜੰਡਿਆਲਾ ਨੂੰ 2-1 ਨਾਲ ਹਰਾਇਆ।

54ਵੀਂ ਪੰਜਾਬ ਸਕੂਲਜ਼ ਹਾਕੀ ਚੈਂਪੀਅਨਸ਼ਿਪ ਅੰਡਰ 19 ਸਮਾਪਤ

ਲੁਧਿਆਣਾ, 27 ਅਕਤੂਬਰ - 54ਵੀਂ ਪੰਜਾਬ ਸਕੂਲਜ਼ ਹਾਕੀ ਚੈਂਪੀਅਨਸ਼ਿਪ 27 ਅਕਤੂਬਰ ਨੂੰ ਸਮਾਪਤ ਹੋਈ। ਜਿਸ ਵਿਚ ਅੰਡਰ 19 ਅੰਤਰ ਜ਼ਿਲ੍ਹਾ 'ਚ ਮੁੰਡਿਆਂ ਦੇ ਵਰਗ 'ਚ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਤੇ ਕੁੜੀਆਂ ਦੇ 'ਚ ਲੁਧਿਆਣਾ ਸਪੋਰਟਸ ਵਿੰਗ ਨੇ ਪੰਜਾਬ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਇਸ ਵਿਚ ਮੁੰਡਿਆਂ ਦੇ ਵਰਗ 'ਚ ਲੀਗ ਦੌਰ ਦੇ ਆਖਰੀ ਮੈਚਾਂ 'ਚ ਜਰਖੜ ਅਕੈਡਮੀ ਨੇ ਲੁਧਿਆਣਾ ਨੂੰ 7-0, ਪਟਿਆਲਾ ਨੂੰ 3-1 ਤੇ ਸੰਗਰੂਰ ਨਾਲ 2-2 ਗੋਲਾਂ ਦੀ ਬਰਾਬਰੀ ਤੋਂ ਬਾਅਦ ਕੁੱਲ 7 ਅੰਕ ਹਾਸਿਲ ਕਰਕੇ ਖ਼ਿਤਾਬੀ ਜਿੱਤ ਹਾਸਿਲ ਕੀਤੀ, ਜਦਕਿ ਸੰਗਰੂਰ ਅਕੈਡਮੀ ਨੇ ਪਟਿਆਲਾ ਨੂੰ 2-1 ਨਾਲ, ਲੁਧਿਆਣਾ ਨੂੰ 6-3 ਨਾਲ ਹਰਾਉਣ ਤੋਂ ਬਾਅਦ ਦੂਸਰਾ ਸਥਾਨ ਹਾਸਿਲ ਕੀਤਾ। ਸਾਂਈ ਸੈਂਟਰ ਪਟਿਆਲਾ ਨੇ ਲੁਧਿਆਣੇ ਨੂੰ 3-2 ਨਾਲ ਹਰਾ ਕੇ ਤੀਸਰਾ ਸਥਾਨ ਹਾਸਿਲ ਕੀਤਾ, ਜਰਖੜ ਅਕੈਡਮੀ ਦੇ ਹਾਫ ਬੈਕ ਸੰਦੀਪ ਸਿੰਘ ਨੂੰ 'ਮੈਨ ਆਫ਼ ਦ ਟੂਰਨਾਮੈਂਟ' ਵਜੋਂ ਸਨਮਾਨਿਤ ਕੀਤਾ ਗਿਆ। ਕੁੜੀਆਂ ਦੇ ਵਰਗ 'ਚ ਫਾਈਨਲ ਮੁਕਾਬਲੇ 'ਚ ਲੁਧਿਆਣਾ ਸਪਰੋਟਸ ਵਿੰਗ ਨੇ ਕਰੜੇ ਸੰਘਰਸ਼ ਬਾਅਦ ਕੈਰੋਂ ਵਿੰਗ ਤਰਨ ਤਾਰਨ ਨੂੰ 1-0 ਨਾਲ ਹਰਾ ਕੇ ਖ਼ਿਤਾਬੀ ਜਿੱਤ ਹਾਸਿਲ ਕੀਤੀ, ਜਦਕਿ ਬਾਦਲ ਵਿੰਗ ਮੁਕਤਸਰ ਨੇ ਬਰਨਾਲਾ ਨੂੰ 2-1 ਨਾਲ ਹਰਾ ਕੇ ਤੀਸਰਾ ਸਥਾਨ ਹਾਸਿਲ ਕੀਤਾ। ਲੁਧਿਆਣਾ ਦੀ ਜੋਤੀ ਪਾਂਡੇ ਨੂੰ ਟੂਰਨਾਮੈਂਟ ਦੀ ਸਰਵੋਤਮ ਖਿਡਾਰਨ ਐਲਾਨਿਆ ਗਿਆ। ਅੰਡਰ 14 ਸਾਲ ਪੰਜਾਬ ਸਕੂਲ ਹਾਕੀ ਚੈਂਪੀਅਨਸ਼ਿਪ 'ਚ ਅੰਮ੍ਰਿਤਸਰ ਨੇ ਪਹਿਲਾ ਸਥਾਨ, ਮਾਲਵਾ ਵਿੰਗ ਲੁਧਿਆਣਾ ਨੇ ਦੂਸਰਾ ਤੇ ਜਰਖੜ ਅਕੈਡਮੀ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਪੰਜਾਬ ਹਮਦਰਦ ਹਾਕੀ ਕੱਪ

ਲੁਧਿਆਣਾ, 26 ਅਕਤੂਬਰ - ਲੁਧਿਆਣਾ ਦੀ ਪੰਜਾਬ ਖੇਤੀਬਾੜੀ 'ਵਰਸਿਟੀ ਦੇ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਵਿਚ ਪੰਜਾਬ ਹਾਕੀ ਲੀਗ ਚੱਲ ਰਹੀ ਹੈ। ਇਹ ਪੰਜਾਬ ਸੀਨੀਅਰ ਹਾਕੀ ਲੀਗ ਡਾ. ਸਾਧੂ ਸਿੰਘ ਹਮਦਰਦ ਨੂੰ ਸਮਰਪਿਤ ਹੈ ਅਤੇ ਪੰਜਾਬ ਹਮਦਰਦ ਹਾਕੀ ਕੱਪ ਦੇ ਨਾਮ 'ਤੇ ਹੋ ਰਹੀ ਹੈ। ਜਿਸ ਵਿਚ ਅੰਮ੍ਰਿਤਸਰ ਨੇ ਲੁਧਿਆਣਾ ਨੂੰ 4-2 ਨਾਲ ਹਰਾਇਆ।

ਚਾਰ ਰੋਜ਼ਾ ਅੰਤਰਰਾਸ਼ਟਰੀ ਟਵੰਟੀ-20 ਕ੍ਰਿਕਟ ਟੂਰਨਾਮੈਂਟ

ਫ਼ਿਰੋਜ਼ਪੁਰ, 26 ਅਕਤੂਬਰ - ਚਾਰ ਰੋਜ਼ਾ ਅੰਤਰਰਾਸ਼ਟਰੀ ਟਵੰਟੀ-20 ਕ੍ਰਿਕਟ ਟੂਰਨਾਮੈਂਟ 26 ਅਕਤੂਬਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਸ਼ਹਿਰ ਵਿਖੇ ਸ਼ੁਰੂ ਹੋਇਆ। ਪਾਕਿਸਤਾਨ ਦੀ ਟੀਮ ਨਾਲ ਪਹੁੰਚੇ ਟੀਮ ਇਨਚਾਰਜ ਸਨਾਅ ਉਲਾ ਨੇ ਕਿਹਾ ਕਿ ਇਸ ਟੂਰਨਾਮੈਂਟ ਨਾਲ ਦੋਵਾਂ ਮੁਲਕਾਂ 'ਚ ਪੈਦਾ ਹੋਈ ਆਪਸੀ ਕੁੜੱਤਣ ਖਤਮ ਹੋਵੇਗੀ ਅਤੇ ਆਪਸੀ ਭਾਈਚਾਰਾ ਵਧੇਗਾ।

ਸਿਲਵਰ ਜੁਬਲੀ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ

ਜਲੰਧਰ, 25 ਅਕਤੂਬਰ -9ਵਾਂ ਸਿਲਵਰ ਜੁਬਲੀ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਕਰਵਾਇਆ ਗਿਆ। ਜਿਸ ਵਿਚ ਪੰਜਾਬ ਐਂਡ ਸਿੰਧ ਬੈਂਕ ਨੇ ਜਾਵੇਦ ਹਾਕੀ ਕਲੱਬ ਗੋਜਰਾ (ਪਾਕਿਸਤਾਨ) ਨੂੰ 1-0 ਨਾਲ ਹਰਾ ਕੇ 9ਵੀਂ ਵਾਰੀ ਸਿਲਵਰ ਜੁਬਲੀ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੇ ਜੇਤੂ ਖਿਤਾਬ 'ਤੇ ਕਬਜ਼ਾ ਕੀਤਾ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ 'ਚ ਅੱਜ ਫਲੱਡ ਲਾਈਟਾਂ ਦੇ ਵਿਚ ਖੇਡੇ ਗਏ ਸਿਲਵਰ ਜੁਬਲੀ ਇੰਡੀਅਨ ਆਇਲ ਹਾਕੀ ਟੂਰਨਾਮੈਂਟ ਦੇ ਫਾਈਨਲ ਮੈਚ ਵਿਚ ਪੰਜਾਬ ਐਂਡ ਸਿੰਧ ਬੈਂਕ ਦੀ ਟੱਕਰ ਜਾਵੇਦ ਹਾਕੀ ਕਲੱਬ ਗੋਜਰਾ ਨਾਲ ਹੋਈ। ਪਾਕਿਸਤਾਨ ਦੇ ਗੋਜਰਾ ਹਾਕੀ ਕਲੱਬ ਦੇ ਖਿਡਾਰੀ ਉਲੰਪੀਅਨ ਮੁਹੰਮਦ ਸਕਲੇਨ ਨੂੰ ਟੂਰਨਾਮੈਂਟ ਦਾ ਸਰਬੋਤਮ ਖਿਡਾਰੀ ਐਲਾਨਿਆ ਗਿਆ। ਇਸ ਨੂੰ 25 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਤੇ ਪਾਕਿਸਤਾਨ ਦੇ ਖਿਡਾਰੀ ਤਾਰਿਕ ਅਜ਼ੀਜ਼ ਤੇ ਕਾਸ਼ਿਫ ਅਲੀ ਨੂੰ ਸਾਂਝਾ ਜੇਤੂ ਸਰਬੋਤਮ ਸਕੋਰਰ ਐਲਾਨਿਆ ਗਿਆ। ਟੂਰਨਾਮੈਂਟ ਦੀ ਜੇਤੂ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਨੂੰ 2.25 ਲੱਖ ਰੁਪਏ ਦਾ ਨਕਦ ਇਨਾਮ ਤੇ ਇਕ ਟਰਾਫੀ ਜੋ ਪ੍ਰਵਾਸੀ ਭਾਰਤੀ ਤੇ ਗੋਲਡ ਜਿੰਮ ਦੇ ਐਮ. ਡੀ. ਅਮਲੋਕ ਸਿੰਘ ਗਾਖਲ ਵੱਲੋਂ ਸਪਾਂਸਰ ਕੀਤਾ ਗਿਆ, ਟੀਮ ਨੂੰ ਦਿੱਤਾ ਗਿਆ, ਦੂਜਾ ਇਕ ਲੱਖ ਰੁਪਏ ਦਾ ਇਨਾਮ ਜਾਵੇਦ ਹਾਕੀ ਕਲੱਬ ਗੋਜਰਾ ਦੀ ਟੀਮ ਨੂੰ ਮੁੱਖ ਮਹਿਮਾਨ ਖੇਡ ਮੰਤਰੀ ਸ: ਗੁਲਜ਼ਾਰ ਸਿੰਘ ਰਣੀਕੇ ਨੇ ਦਿੱਤਾ।

54 ਵੀਂ ਪੰਜਾਬ ਸਕੂਲ ਹਾਕੀ ਚੈਂਪੀਅਨਸ਼ਿਪ

ਲੁਧਿਆਣਾ, 25 ਅਕਤੂਬਰ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਮਾਤਾ ਸਾਹਿਬ ਕੌਰ ਸਟੇਡੀਅਮ ਜਰਖੜ ਅਤੇ ਸ਼ਹੀਦ ਸੁਖਦੇਵ ਥਾਪਰ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਲੁਧਿਆਣਾ ਵਿਖੇ 54ਵੀਂ ਪੰਜਾਬ ਸਕੂਲ ਅੰਤਰ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਚੈਂਪੀਅਨਸ਼ਿਪ ਦੇ ਪੰਜਵੇਂ ਦਿਨ ਮੁੰਡਿਆਂ ਦੇ ਵਰਗ ਵਿਚ ਜਰਖੜ ਅਕੈਡਮੀ ਅਤੇ ਸੰਗਰੂਰ ਅਕੈਡਮੀ ਨੇ ਆਪੋ ਆਪਣੇ ਮੈਚ ਜਿੱਤ ਲਏ। ਕੁੜੀਆਂ ਦੇ ਵਰਗ ਵਿਚ ਲੁਧਿਆਣਾ ਵਿੰਗ ਤੇ ਕੈਰੋਂ ਵਿੰਗ ਫਾਈਨਲ ਵਿਚ ਪੁੱਜੇ। ਮੁੰਡਿਆਂ ਦੇ ਵਰਗ ਵਿਚ ਜਰਖੜ ਅਕੈਡਮੀ ਨੇ ਸਾਈ ਸੈਂਟਰ ਪਟਿਆਲਾ ਨੂੰ 3-1 ਜਦਕਿ ਦੂਸਰੇ ਮੈਚ ਵਿਚ ਸੰਗਰੂਰ ਅਕੈਡਮੀ ਨੇ ਜ਼ਿਲ੍ਹਾ ਲੁਧਿਆਣਾ ਨੂੰ 6-3 ਨਾਲ ਹਰਾਇਆ। ਲੜਕੀਆਂ ਦੇ ਵਰਗ ਵਿਚ ਕੈਰੋਂ ਵਿੰਗ ਨੇ ਬਾਦਲ ਵਿੰਗ ਮੁਕਤਸਰ 4-0 ਤੇ ਲੁਧਿਆਣਾ ਨੇ ਬਰਨਾਲਾ ਨੂੰ 5-0 ਨਾਲ ਹਰਾਇਆ। 26 ਅਕਤੂਬਰ ਦੇ ਮੈਚਾਂ ਦੌਰਾਨ ਕੌਮੀ ਕੋਚ ਬਲਦੇਵ ਸਿੰਘ, ਅਮਰੀਕ ਸਿੰਘ ਮਿਨਹਾਸ, ਰੁਪਿੰਦਰ ਸਿੰਘ ਰਵੀ ਉਪ ਜ਼ਿਲ੍ਹਾ ਸਿੱਖਿਆ ਅਫਸਰ, ਪ੍ਰੋ. ਕੰਵਲਜੀਤ ਸਿੰਘ ਢੁੱਡੀਕੇ ਨੇ ਮੁੱਖ ਮਹਿਮਾਨ ਵੱਜੋਂ ਹਾਜ਼ਰੀ ਲਵਾਈ।
ਇਸ ਦੇ ਚੌਥੇ ਦਿਨ ਮੁੰਡਿਆਂ ਦੇ ਵਰਗ ਵਿਚ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਖੇਡੇ ਗਏ ਕੁਆਟਰ ਫਾਈਨਲ ਮੈਚਾਂ 'ਚ ਲੁਧਿਆਣਾ ਨੇ ਗੁਰਦਾਸਪੁਰ ਨੂੰ 4-2, ਸਾਈ ਸੈਂਟਰ ਪਟਿਆਲਾ ਨੇ ਜਲੰਧਰ ਨੂੰ 2-0, ਜਰਖੜ ਅਕੈਡਮੀ ਨੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ 7-0, ਸੰਗਰੂਰ ਅਕੈਡਮੀ ਨੇ ਬਠਿੰਡਾ ਨੂੰ 8-1, ਜਦਕਿ ਸ਼ਾਮ ਦੇ ਸੈਸ਼ਨ ਵਿਚ ਸੁਪਰ ਲੀਗ ਦੇ ਪਹਿਲੇ ਮੈਚ ਵਿਚ ਸਾਈ ਸੈਂਟਰ ਪਟਿਆਲਾ ਨੇ ਲੁਧਿਆਣਾ ਨੂੰ 3-2 ਨਾਲ ਹਰਾਇਆ ਜਦਕਿ ਜਰਖੜ ਤੇ ਸੰਗਰੂਰ ਅਕੈਡਮੀ 'ਚ ਮੁਕਾਬਲਾ 2-2 ਗੋਲਾਂ 'ਤੇ ਬਰਾਬਰ ਰਿਹਾ। ਲੜਕੀਆਂ ਦੇ ਮੈਚ ਜੋ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਵਿਖੇ ਹੋ ਰਹੇ ਹਨ ਦੇ ਕੁਆਟਰ ਫਾਈਨਲਾਂ 'ਚ ਲੁਧਿਆਣਾ ਵਿੰਗ ਨੇ ਮੋਗਾ ਨੂੰ 7-0, ਕੈਰੋਂ ਵਿੰਗ ਨੇ ਫਰੀਦਕੋਟ ਨੂੰ 2-0, ਬਾਦਲ ਵਿੰਗ ਮੁਕਤਸਰ ਨੇ ਸੰਗਰੂਰ ਨੂੰ 4-0, ਜ਼ਿਲ੍ਹਾ ਬਰਨਾਲਾ ਨੇ ਲੁਧਿਆਣਾ ਨੂੰ ਪਨੈਲਟੀ ਸਟ੍ਰੋਕਾਂ 'ਤੇ 4-2 ਨਾਲ ਹਰਾਇਆ, ਜਦਕਿ ਸ਼ਾਮ ਦੇ ਸੈਸ਼ਨ ਦੇ ਸੁਪਰ ਲੀਗ ਮੈਚਾਂ ਵਿਚ ਕੈਰੋਂ ਵਿੰਗ ਨੇ ਬਰਨਾਲਾ ਨੂੰ 3-0, ਲੁਧਿਆਣਾ ਨੇ ਬਾਦਲ ਵਿੰਗ ਮੁਕਤਸਰ ਨੂੰ 7-1 ਨਾਲ ਹਰਾਇਆ।

ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਅਮਰਜੀਤ ਗਰੇਵਾਲ ਖੇਡ ਰਤਨ ਐਵਾਰਡੀਆਂ ਦੀ ਚੋਣ

ਲੁਧਿਆਣਾ 25 ਅਕਤੂਬਰ - ਨਵੰਬਰ ਵਿਚ ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਵੱਲੋਂ ਸਾਲਾਨਾ ਰਾਸ਼ਟਰੀ ਅਮਰਜੀਤ ਗਰੇਵਾਲ ਯਾਦਗਾਰੀ ਖੇਡ ਰਤਨ ਐਵਾਰਡ ਸਮਾਗਮ ਕਰਵਾਇਆ ਜਾਵੇਗਾ। ਕੌਂਸਲ ਦੀ ਐਵਾਰਡ ਚੋਣ ਕਮੇਟੀ ਦੀ ਮੀਟਿੰਗ ਲੁਧਿਆਣਾ ਵਿਖੇ ਕੌਂਸਲ ਦੇ ਚੇਅਰਮੈਨ ਪਰਮਜੀਤ ਸਿੰਘ ਖੱਟੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪ੍ਰਿਥੀਪਾਲ ਸਿੰਘ ਬਟਾਲਾ, ਸਕੱਤਰ ਬਿੱਕਰ ਸਿੰਘ, ਪਹਿਲਵਾਨ ਹਰਮੇਲ ਸਿੰਘ, ਪਵਿੱਤਰ ਸਿੰਘ ਗਰੇਵਾਲ, ਤਰਲੋਚਨ ਸਿੰਘ ਗਰੇਵਾਲ ਲਲਤੋਂ ਕਲਾਂ, ਡਾ. ਕੁਲਵੰਤ ਸਿੰਘ ਜਰਖੜ ਅਤੇ ਹੋਰ ਅਹੁਦੇਦਾਰ ਸ਼ਾਮਲ ਹੋਏ। ਕਮੇਟੀ ਨੇ ਫੈਸਲਾ ਕੀਤਾ ਕਿ ਅਮਰਜੀਤ ਗਰੇਵਾਲ ਖੇਡ ਰਤਨ ਐਵਾਰਡ ਲਈ ਐਤਕੀਂ ਬੀਜਿੰਗ ਉਲੰਪਿਕ ਵਿਚ ਹਿੱਸਾ ਲੈਣ ਵਾਲੇ ਪੰਜਾਬੀ ਖਿਡਾਰੀ ਪੁਰਸ਼ਾਂ ਵਿਚ ਉਲੰਪੀਅਨ ਐਨ. ਐਸ. ਜੌਹਲ (ਰੋਇੰਗ) ਤੇ ਮਨਜੀਤ ਸਿੰਘ (ਸੇਲਿੰਗ) ਨੂੰ 'ਮੈਨ ਆਫ਼ ਦਿ ਪੰਜਾਬ' ਵੱਜੋਂ ਅਮਰਜੀਤ ਗਰੇਵਾਲ ਖੇਡ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ, ਜਦਕਿ ਲੜਕੀਆਂ ਵਿਚ ਉਲੰਪੀਅਨ ਹਰਵੰਤ ਕੌਰ ਅਤੇ ਮਨਦੀਪ ਕੌਰ ਨੂੰ 'ਵੂਮੈਨ ਆਫ਼ ਦਿ ਪੰਜਾਬ' ਵੱਜੋਂ ਐਵਾਰਡ ਦਿੱਤਾ ਜਾਵੇਗਾ ਅਤੇ ਕੋਚ ਤੇ ਖੇਡ ਪ੍ਰਮੋਟਰਾਂ ਵੱਜੋਂ ਬੀਜਿੰਗ ਉਲੰਪਿਕ ਵਿਚ ਕੁਸ਼ਤੀਆਂ ਤੇ ਮੁੱਕੇਬਾਜ਼ੀ ਵਿਚ ਕਾਂਸੀ ਦੇ ਤਗਮੇ ਜਿਤਾਉਣ ਵਾਲੇ ਪੰਜਾਬ ਦੇ ਕੋਚ ਪਹਿਲਵਾਨ ਸ੍ਰੀ ਪੀ. ਆਰ. ਸੌਂਧੀ ਤੇ ਮੁੱਕੇਬਾਜ਼ੀ ਦੇ ਕੋਚ ਗੁਰਬਖਸ਼ ਸਿੰਘ ਸੰਧੂ ਦਾ ਸਨਮਾਨ ਕੀਤਾ ਜਾਵੇਗਾ। ਪਿਛਲੇ ਸਮੇਂ ਵਿਚ ਵਧੀਆ ਖੇਡਗਤੀ ਵਿਧੀਆਂ ਚਲਾਉਣ ਵਾਲੀ ਚੀਮਾ ਹਾਕੀ ਅਕੈਡਮੀ, ਸ਼ਾਹਬਾਦ (ਬਟਾਲਾ) ਨੂੰ ਸਾਲ ਦੀ ਸਰਵੋਤਮ ਅਕੈਡਮੀ ਵਜੋਂ ਚੁਣਿਆ ਗਿਆ ਹੈ।

54ਵੀਆਂ ਪੰਜਾਬ ਰਾਜ ਸਕੂਲ ਸ਼ਤਰੰਜ ਖੇਡਾਂ

ਮੋਗਾ, 24 ਅਕਤੂਬਰ - ਮੋਗਾ ਸ਼ਹਿਰ ਦੇ ਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ ਤੇ ਐਸ.ਡੀ.ਐਮ. ਸਕੂਲ ਵਿਖੇ 54 ਵੀਆਂ ਪੰਜਾਬ ਸਕੂਲ ਖੇਡਾਂ 14, 17 ਅਤੇ 19 ਸਾਲਾ ਵਰਗ ਦੇ ਲੜਕੇ-ਲੜਕੀਆਂ ਦੇ ਸ਼ਤਰੰਜ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਸ਼ਤਰੰਜ ਦੇ14 ਸਾਲਾ ਲੜਕਿਆਂ ਦੇ ਮੁਕਾਬਲੇ ਵਿਚ ਅੰਮ੍ਰਿਤਸਰ ਨੇ ਪਹਿਲਾ, ਲੁਧਿਆਣਾ ਨੇ ਦੂਸਰਾ ਤੇ ਜਲੰਧਰ ਨੇ ਤੀਸਰਾ, ਅੰਡਰ 17 ਸਾਲਾ ਵਰਗ ਵਿਚ ਲੁਧਿਆਣਾ ਨੇ ਪਹਿਲਾ, ਮੋਗਾ ਨੇ ਦੂਸਰਾ, ਸੰਗਰੂਰ ਨੇ ਤੀਸਰਾ, ਅੰਡਰ 19 ਸਾਲਾ ਵਿਚ ਜਲੰਧਰ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ ਤੇ ਸੰਗਰੂਰ ਨੇ ਤੀਜਾ ਦਰਜਾ ਪ੍ਰਾਪਤ ਕੀਤਾ। 14 ਸਾਲਾ ਲੜਕੀਆਂ ਵਿਚ ਅੰਮ੍ਰਿਤਸਰ ਨੇ ਪਹਿਲਾ, ਮੋਗਾ ਨੇ ਦੂਸਰਾ, ਮੁਕਤਸਰ ਨੇ ਤੀਸਰਾ, ਅੰਡਰ 17 ਸਾਲਾ ਵਿਚ ਸੰਗਰੂਰ ਨੇ ਪਹਿਲਾ, ਲੁਧਿਆਣਾ ਨੇ ਦੂਸਰਾ, ਅੰਮ੍ਰਿਤਸਰ ਨੇ ਤੀਸਰਾ, ਅੰਡਰ 19 ਸਾਲਾ ਵਰਗ ਵਿਚ ਜਲੰਧਰ ਨੇ ਪਹਿਲਾ, ਅੰਮ੍ਰਿਤਸਰ ਨੇ ਦੂਸਰਾ ਅਤੇ ਬਠਿੰਡਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਅੰਤਰ ਰਾਜੀ ਵੀਨੂੰ ਮਾਕੜ ਟਰਾਫੀ (ਅੰਡਰ 19) ਦੇ ਲੀਗ ਮੈਚ

ਪਟਿਆਲਾ, 24 ਅਕਤੂਬਰ - ਪਟਿਆਲਾ ਦੇ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ ਵਿਚ ਅੰਤਰ ਰਾਜੀ ਵੀਨੂੰ ਮਾਕੜ ਟਰਾਫੀ (ਅੰਡਰ 19) ਦੇ ਲੀਗ ਮੈਚ ਕਰਵਾਏ ਜਾ ਰਹੇ ਹਨ। ਜਿਸ ਵਿਚ ਪੰਜਾਬ ਨੇ ਜੰਮੂ-ਕਸ਼ਮੀਰ ਨੂੰ 167 ਦੌੜਾਂ ਨਾਲ ਹਰਾ ਦਿੱਤਾ ਅਤੇ ਵੱਡੀ ਜਿੱਤ ਹਾਸਲ ਕਰ ਲਈ। ਪੰਜਾਬ ਦਾ ਅਗਲਾ ਮੈਚ ਪਟਿਆਲਾ ਵਿਖੇ 26 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ ਨਾਲ ਹੋਵੇਗਾ।

57ਵੀਆਂ ਆਲ ਇੰਡੀਆ ਪੁਲਿਸ ਖੇਡਾਂ
ਪਹਿਲਵਾਨ ਪਲਵਿੰਦਰ ਚੀਮਾ ਨੇ ਸੱਤਵੀਂ ਵਾਰ ਜਿੱਤਿਆ ਸੋਨ ਤਗਮਾ

ਲੁਧਿਆਣਾ, 24 ਅਕਤੂਬਰ - 57ਵੀਆਂ ਆਲ ਇੰਡੀਆ ਪੁਲਿਸ ਖੇਡਾਂ ਹਰਿਆਣਾ ਦੇ ਸ਼ਹਿਰ ਮਧੂਬਨ ਵਿਖੇ ਕਰਵਾਈਆਂ ਜਾ ਰਹੀਆਂ ਹਨ। ਜਿਸ ਵਿਚ ਉਲੰਪੀਅਨ ਪਹਿਲਵਾਨ ਪਲਵਿੰਦਰ ਚੀਮਾ ਨੇ ਇਕ ਮਾਣ ਮੱਤਾ ਇਤਿਹਾਸ ਰਚਦਿਆਂ ਲਗਾਤਾਰ ਸੱਤਵੀਂ ਵਾਰ ਸੋਨ ਤਗਮਾ ਜਿੱਤਣ ਦਾ ਮਾਣ ਹਾਸਿਲ ਕੀਤਾ ਹੈ। ਪਲਵਿੰਦਰ ਚੀਮਾ ਨੇ 120 ਕਿਲੋ ਵਰਗ ਦੇ ਫਾਈਨਲ ਮੁਕਾਬਲੇ ਵਿਚ ਪਹਿਲਵਾਨ ਸੁਰਿੰਦਰ ਨਾੜ (ਸੀ. ਆਰ. ਪੀ. ਐਫ.) ਨੂੰ ਹਰਾ ਕੇ ਸੋਨ ਤਗਮਾ ਜਿੱਤਿਆ।

ਲਹਿੰਦੇ ਤੇ ਚੜ੍ਹਦੇ ਪੰਜਾਬ 'ਚ ਗੋਲਫ ਮੁਕਾਬਲੇ 27 ਤੋਂ ਸ਼ੁਰੂ

ਚੰਡੀਗੜ੍ਹ, 24 ਅਕਤੂਬਰ - ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀਆਂ ਟੀਮਾਂ 'ਚ ਤੀਜਾ ਗੋਲਫ ਮੁਕਾਬਲਾ 'ਪੰਜ ਆਬ ਕੱਪ' 27 ਤੋਂ 30 ਅਕਤੂਬਰ ਤੱਕ ਕਰਵਾਇਆ ਜਾਵੇਗਾ। 27 ਤੋਂ 31 ਅਕਤੂਬਰ ਤੱਕ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਵਿਚ ਪਹਿਲਾ ਮੁਕਾਬਲਾ 27 ਅਕਤੂਬਰ ਨੂੰ ਪੰਚਕੂਲਾ ਗੋਲਫ ਕਲੱਬ ਵਿਚ ਕਰਨਲ ਬੀ.ਐਸ. ਕਾਹਲੋਂ ਯਾਦਗਾਰੀ ਗੋਲਫ ਚੈਂਪੀਅਨਸ਼ਿਪ ਦੇ ਨਾਂਅ ਹੇਠ ਡੈਲੀਗੇਟਾਂ ਅਤੇ ਮਹਿਲਾ ਗੋਲਫ ਖਿਡਾਰੀਆਂ ਵੱਲੋਂ ਖੇਡਿਆ ਜਾਵੇਗਾ। 28, 29 ਅਤੇ 30 ਅਕਤੂਬਰ ਦੇ ਮੁਕਾਬਲੇ ਚੰਡੀਗੜ੍ਹ ਗੋਲਫ ਕਲੱਬ ਵਿਚ ਹੋਣਗੇ। ਪਾਕਿਸਤਾਨ ਤੋਂ ਪੰਜਾਬ ਗੋਲਫ ਐਸੋਸੀਏਸ਼ਨ ਦੀ 38 ਮੈਂਬਰੀ ਟੀਮ ਭਾਰਤ ਪੁੱਜ ਰਹੀ ਹੈ। ਇਹ ਟੀਮ 26 ਅਕਤੂਬਰ ਨੂੰ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਆਵੇਗੀ।
 

ਹਮਦਰਦ ਹਾਕੀ ਲੀਗ ਕੱਪ

ਚੰਡੀਗੜ੍ਹ, 23 ਅਕਤੂਬਰ - ਹਮਦਰਦ ਹਾਕੀ ਲੀਗ ਚੰਡੀਗੜ੍ਹ ਦੇ ਹਾਕੀ ਸਟੇਡੀਅਮ ਸੈਕਟਰ42 ਵਿਖੇ ਚੱਲ ਰਹੀ ਹੈ। ਜਿਸ ਵਿਚ ਪੰਜਾਬ ਹਾਕੀ ਲੀਗ ਦੇ ਇਕ ਮੈਚ 'ਚ ਰੋਪੜ ਜ਼ੋਨ ਦੀ ਟੀਮ ਨੇ ਜਲੰਧਰ ਜ਼ੋਨ ਦੀ ਟੀਮ ਨੂੰ 8-7 ਗੋਲਾਂ ਨਾਲ ਹਰਾਇਆ।

54ਵੀਂ ਪੰਜਾਬ ਸਕੂਲ ਅੰਤਰ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ

ਲੁਧਿਆਣਾ, 23 ਅਕਤੂਬਰ - ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਮਾਤਾ ਸਾਹਿਬ ਕੌਰ ਸਟੇਡੀਅਮ ਜਰਖੜ ਅਤੇ ਸ਼ਹੀਦ ਸੁਖਦੇਵ ਥਾਪਰ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਵਿਖੇ 54 ਵੀਂ ਪੰਜਾਬ ਸਕੂਲ ਅੰਤਰ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਜਿਸ ਵਿਚ ਦੂਜੇ ਦਿਨ ਪੀ. ਏ. ਯੂ. ਵਿਖੇ ਸੰਗਰੂਰ ਅਕੈਡਮੀ ਨੇ ਰੋਪੜ ਨੂੰ 4-1, ਮੁਕਤਸਰ ਨੇ ਬਰਨਾਲਾ ਨੂੰ 8-1, ਲੁਧਿਆਣਾ ਨੇ ਫ਼ਤਿਹ ਗੜ੍ਹ ਸਾਹਿਬ ਨੂੰ 9-1, ਬਠਿੰਡਾ ਨੇ ਅੰਮ੍ਰਿਤਸਰ ਨੂੰ 4-3 ਨਾਲ ਹਰਾਇਆ, ਜਦਕਿ ਸੰਗਰੂਰ ਤੇ ਗੁਰਦਾਸਪੁਰ 'ਚ ਮੁਕਾਬਲਾ 1-1 ਗੋਲਾਂ ਨਾਲ ਬਰਾਬਰ ਰਿਹਾ। ਇਸ ਤੋਂ ਇਲਾਵਾ ਪੂਲ ਬੀ ਤੇ ਸੀ ਦੇ ਜੋ ਮੈਚ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਖੇਡੇ ਗਏ, ਉਨ੍ਹਾਂ ਵਿਚ ਜਰਖੜ ਅਕੈਡਮੀ ਨੇ ਮੋਹਾਲੀ ਨੂੰ 8-0, ਜਲੰਧਰ ਨੇ ਫਿਰੋਜ਼ਪੁਰ ਨੂੰ 6-0, ਸਾਈ ਸੈਂਟਰ ਪਟਿਆਲਾ ਨੇ ਫਰੀਦਕੋਟ ਨੂੰ 6-0 ਤੇ ਰੋਪੜ ਨੇ ਤਰਨਤਾਰਨ ਨੂੰ 4-1 ਨਾਲ ਹਰਾਇਆ, ਜਦਕਿ ਪਟਿਆਲਾ ਨੂੰ ਸੁਰਜੀਤ ਅਕੈਡਮੀ ਵਿਰੁੱਧ ਵਾਕ ਓਵਰ ਮਿਲਿਆ। ਲੜਕੀਆਂ ਦੇ ਮੈਚ ਜੋ ਸੀਨੀਅਰ ਸੈਕੰਡਰੀ ਸਕੂਲ, ਭਾਰਤ ਨਗਰ, ਲੁਧਿਆਣਾ ਵਿਖੇ ਖੇਡੇ ਜਾ ਰਹੇ ਹਨ, ਵਿਚ ਨਹਿਰੂ ਗਾਰਡਨ ਨੇ ਮੋਹਾਲੀ ਨੂੰ 5-0, ਮੋਗਾ ਨੇ ਅੰਮ੍ਰਿਤਸਰ ਨੂੰ 7-1, ਲੁਧਿਆਣਾ ਨੇ ਜਲੰਧਰ ਨੂੰ 9-0, ਮੁਕਤਸਰ ਨੇ ਮੋਹਾਲੀ ਨੂੰ 4-0, ਨਹਿਰੂ ਗਾਰਡਨ ਵਿੰਗ ਨੇ ਬਠਿੰਡਾ ਨੂੰ 7-0 ਨਾਲ ਹਰਾਇਆ। ਲੁਧਿਆਣਾ ਨੂੰ ਤਰਨਤਾਰਨ ਵਿਰੁੱਧ ਵਾਕ ਓਵਰ ਮਿਲਿਆ।

ਨੈਸ਼ਨਲ ਰੱਸਾਕਸ਼ੀ ਚੈਂਪੀਅਨਸ਼ਿਪ 'ਚ ਪੰਜਾਬ ਦੀ ਬੱਲੇ ਬੱਲੇ

ਬੰਗਾ, 23 ਅਕਤੂਬਰ- ਮਹਾਰਾਸ਼ਟਰ ਦੇ ਪਿੰਡ ਜਲਗਾਉ ਵਿਖੇ 21 ਅਕਤੂਬਰ ਤੋਂ 23 ਅਕਤੂਬਰ ਤੱਕ ਦੇ ਨੈਸ਼ਨਲ ਰੱਸਾਕਸ਼ੀ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿਚ ਪੰਜਾਬ ਦੀ ਰੱਸਾਕਸ਼ੀ ਟੀਮ ਨੇ ਪਹਿਲੇ ਦਰਜੇ 'ਤੇ ਆਪਣਾ ਕਬਜ਼ਾ ਕੀਤਾ। ਦਿੱਲੀ ਦੀ ਟੀਮ ਦੂਜੇ ਅਤੇ ਮਹਾਰਾਸ਼ਟਰ ਦੀ ਟੀਮ ਤੀਜੇ ਸਥਾਨ 'ਤੇ ਰਹੀ।

ਉੱਤਰੀ ਖੇਤਰ ਅੰਤਰ 'ਵਰਸਿਟੀ ਫੁੱਟਬਾਲ ਟੂਰਨਾਮੈਂਟ

ਪਟਿਆਲਾ, 23 ਅਕਤੂਬਰ - ਉੱਤਰੀ ਖੇਤਰ ਅੰਤਰ 'ਵਰਸਿਟੀ ਫੁੱਟਬਾਲ ਟੂਰਨਾਮੈਂਟ ਜੋ ਕਿ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਚੱਲ ਰਿਹਾ ਹੈ। ਸੁਪਰਲੀਗ ਦੇ ਮੁਕਾਬਲੇ ਵਿਚ ਪੰਜਾਬੀ 'ਵਰਸਿਟੀ ਨੇ ਲਖਨਊ 'ਵਰਸਿਟੀ ਨੂੰ 1-0, ਜਦ ਕਿ ਪੰਜਾਬ 'ਵਰਸਿਟੀ ਚੰਡੀਗੜ੍ਹ ਨੇ ਦਿੱਲੀ 'ਵਰਸਿਟੀ ਨੂੰ 1-0 ਨਾਲ ਹਰਾਇਆ।

ਸਿਲਵਰ ਜੁਬਲੀ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ

ਜਲੰਧਰ, 23 ਅਕਤੂਬਰ - ਸਿਲਵਰ ਜੁਬਲੀ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਜੋ ਕਿ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦੇ ਛੇਵੇਂ ਦਿਨ ਪਹਿਲਾ ਮੁਕਾਬਲਾ ਪੂਲ ਡੀ ਦਾ ਰੇਲ ਕੋਚ ਫੈਕਟਰੀ ਕਪੂਰਥਲਾ ਬਨਾਮ ਜਾਵੇਦ ਹਾਕੀ ਕਲੱਬ ਗੋਜਰਾ ਪਾਕਿਸਤਾਨ ਵਿਚਕਾਰ ਹੋਇਆ, ਜਿਸ ਵਿਚ ਪਾਕਿਸਤਾਨ ਨੇ 11-2 ਗੋਲ ਨਾਲ ਜਿੱਤ ਕੇ ਸੈਮੀਫਾਈਨਲ ਦੇ ਵਿਚ ਥਾਂ ਬਣਾਈ। ਦੂਜਾ ਮੈਚ ਕਰੀਸੈਟ ਹਾਕੀ ਕਲੱਬ ਸਰਗੋਧਾ ਪਾਕਿਸਤਾਨ ਤੋਂ ਇੰਡੀਅਨ ਆਇਲ ਮੁੰਬਈ ਵਿਚਕਾਰ ਹੋਇਆ, ਜਿਸ ਵਿਚ ਇੰਡੀਅਨ ਆਇਲ ਮੁੰਬਈ ਨੇ ਕਰੀਸੈਟ ਹਾਕੀ ਕਲੱਬ ਸਰਗੋਧਾ ਪਾਕਿਸਤਾਨ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ।

ਭਾਰਤ ਸਰਕਾਰ ਵੱਲੋਂ ਖੇਡਾਂ ਦੇ ਵਿਕਾਸ ਲਈ 678 ਕਰੋੜ ਰੁਪਏ ਦੇਣ ਦਾ ਵਾਅਦਾ

ਨਵੀਂ ਦਿੱਲੀ, 23 ਅਕਤੂਬਰ - ਭਾਰਤ ਦੇ ਖੇਡ ਮੰਤਰੀ ਮਨੋਹਰ ਸਿੰਘ ਗਿੱਲ ਨੇ 23 ਅਕਤੂਬਰ ਨੂੰ ਰਾਜ ਸਭਾ ਵਿਚ ਕਿਹਾ ਕਿ ਆਉਣ ਵਾਲੇ 3 ਸਾਲਾਂ ਨੂੰ ਭਾਰਤ ਸਰਕਾਰ ਵੱਲੋਂ ਖੇਡਾਂ ਦੇ ਵਿਕਾਸ ਲਈ 678 ਕਰੋੜ ਰੁਪਏ ਖਰਚੇ ਜਾਣਗੇ।

ਸਿਲਵਰ ਜੁਬਲੀ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ

ਜਲੰਧਰ, 22 ਅਕਤੂਬਰ - ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਵਿਖੇ ਸਿਲਵਰ ਜੁਬਲੀ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ 18 ਅਕਤੂਬਰ ਨੂੰ ਸ਼ੁਰੂ ਹੋਇਆ। ਜਿਸ ਵਿਚ ਪੂਲ-ਡੀ ਦਾ ਪਹਿਲਾ ਮੈਚ ਨਾਮਧਾਰੀ ਇਲੈਵਨ ਤੇ ਕਰੀਸੈਂਟ ਹਾਕੀ ਕਲੱਬ ਸਰਗੋਧਾ (ਪਾਕਿਸਤਾਨ) ਵਿਚਕਾਰ ਹੋਇਆ, ਜਿਸ ਵਿਚੋਂ ਕਰੀਸੈਂਟ ਹਾਕੀ ਕਲੱਬ ਸਰਗੋਧਾ ਪਾਕਿਸਤਾਨ ਨੇ ਨਾਮਧਾਰੀ ਇਲੈਵਨ ਨੂੰ 4-3 ਗੋਲ ਨਾਲ ਹਰਾਇਆ। ਦੂਜਾ ਮੈਚ ਇੰਡੀਪੈਂਡਿੰਟ ਹਾਕੀ ਕਲੱਬ ਸਿਆਲਕੋਟ ਪਾਕਿਸਤਾਨ ਬਨਾਮ ਬੀ ਐਸ ਐਫ ਦਰਮਿਆਨ 2-2 ਗੋਲਾਂ ਨਾਲ ਬਰਾਬਰ ਰਿਹਾ। 23 ਅਕਤੂਬਰ ਨੂੰ ਪਹਿਲਾ ਮੈਚ ਪੂਲ-ਬੀ ਦਾ ਰੇਲ ਕੋਚ ਫੈਕਟਰੀ ਕਪੂਰਥਲਾ ਬਨਾਮ ਜਾਵੇਦ ਹਾਕੀ ਕਲੱਬ ਗੋਜਰਾ (ਪਾਕਿਸਤਾਨ) ਵਿਚਕਾਰ ਸ਼ਾਮ 4.30 ਵਜੇ ਹੋਵੇਗਾ। ਦੂਜਾ ਮੈਚ ਪੂਲ-ਡੀ ਦਾ ਕਰੀਸੈਂਟ ਹਾਕੀ ਕਲੱਬ ਸਰਗੋਧਾ (ਪਾਕਿਸਤਾਨ) ਬਨਾਮ ਇੰਡੀਅਨ ਆਇਲ ਮੁੰਬਈ ਵਿਚਕਾਰ 6 ਵਜੇ ਖੇਡਿਆ ਜਾਵੇਗਾ।

48ਵੀਂ ਓਪਨ ਪੰਜਾਬ ਸਟੇਟ ਜਿਮਨਾਸਟਕ ਚੈਂਪੀਅਨਸ਼ਿਪ

ਗੁਰਦਾਸਪੁਰ, 22 ਅਕਤੂਬਰ - 48ਵੀਂ ਓਪਨ ਪੰਜਾਬ ਸਟੇਟ ਜਿਮਨਾਸਟਕ ਚੈਂਪੀਅਨਸ਼ਿਪ ਗੁਰਦਾਸਪੁਰ ਦੇ ਜਿਮਨੇਜ਼ੀਅਮ ਹਾਲ ਵਿਖੇ 21 ਅਕਤੂਬਰ ਨੂੰ ਸ਼ੁਰੂ ਹੋਈ। ਜਿਸ ਵਿਚ ਦੂਜੇ ਦਿਨ ਲੜਕੀਆਂ 'ਚੋਂ ਟੀਮ ਚੈਂਪੀਅਨਸ਼ਿਪ ਗੁਰਦਾਸਪੁਰ ਨੇ ਜਿੱਤੀ ਜਦੋਂ ਕਿ ਪਟਿਆਲਾ ਦੂਸਰੇ ਤੇ ਅੰਮ੍ਰਿਤਸਰ ਤੀਸਰੇ ਸਥਾਨ 'ਤੇ ਰਿਹਾ। ਜੂਨੀਅਰ ਲੜਕਿਆਂ ਦੀ ਟੀਮ ਚੈਂਪੀਅਨਸ਼ਿਪ ਜਲੰਧਰ ਨੇ ਜਿੱਤੀ ਜਦਕਿ ਲੁਧਿਆਣਾ ਦੂਸਰੇ ਅਤੇ ਕਪੂਰਥਲਾ ਤੀਜੇ ਨੰਬਰ 'ਤੇ ਰਿਹਾ। ਜੂਨੀਅਰ ਲੜਕੀਆਂ ਦੇ ਨਤੀਜੇ ਵਿਚ -ਗੁਰਦਾਸਪੁਰ ਦੀ ਨਰਿੰਦਰ ਕੌਰ ਆਲਰਾਊਂਡ ਚੈਂਪੀਅਨ ਬਣੀ ਜਦੋਂ ਕਿ ਗੁਰਦਾਸਪੁਰ ਦੀ ਗੁਲਵਿੰਦਰ ਕੌਰ ਨੇ ਦੂਸਰਾ ਅਤੇ ਪਟਿਆਲਾ ਦੀ ਸੰਗੀਤਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਗੁਰਦਾਸਪੁਰ ਦੀ ਨਰਿੰਦਰ ਕੌਰ ਨੇ ਅਪਰੇਟਿਸ ਚੈਂਪੀਅਨਸ਼ਿਪ ਪ੍ਰਾਪਤ ਕੀਤੀ ਜਦੋਂ ਕਿ ਗੁਰਦਾਸਪੁਰ ਦੀ ਗੁਲਵਿੰਦਰ ਕੌਰ ਨੇ ਦੂਸਰਾ ਅਤੇ ਪਟਿਆਲਾ ਦੀ ਸੰਗੀਤਾ ਨੇ ਤੀਸਰਾ। ਅਨ ਈਵਨ ਬਾਲ ਦੇ ਮੁਕਾਬਲਿਆਂ ਵਿਚ ਗੁਲਵਿੰਦਰ ਕੌਰ ਗੁਰਦਾਸਪੁਰ, ਨਗਿੰਦਰ ਕੌਰ ਗੁਰਦਾਸਪੁਰ ਅਤੇ ਸੰਗੀਤਾ ਪਟਿਆਲਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ। ਬੀਮ ਮੁਕਾਬਲਿਆਂ ਵਿਚ ਨਗਿੰਦਰ ਕੌਰ ਗੁਰਦਾਸਪੁਰ ਨੇ ਪਹਿਲਾ, ਗੀਤੂ ਪਟਿਆਲਾ ਨੇ ਦੂਸਰਾ ਅਤੇ ਵਰਿੰਦਰ ਕੌਰ ਗੁਰਦਾਸਪੁਰ ਤੇ ਰੁਪਿੰਦਰ ਕੌਰ ਪਟਿਆਲਾ ਨੇ ਸਾਂਝੇ ਤੌਰ 'ਤੇ ਤੀਸਰਾ। ਫਿਲੌਰ ਐਕਸਰਸਾਈਜ਼ ਮੁਕਾਬਲਿਆਂ ਵਿਚ ਗੁਲਵਿੰਦਰ ਕੌਰ ਗੁਰਦਾਸਪੁਰ, ਨਗਿੰਦਰ ਕੌਰ ਗੁਰਦਾਸਪੁਰ ਅਤੇ ਸੰਗੀਤਾ ਪਟਿਆਲਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ। ਲੜਕਿਆਂ ਦੇ ਓਪਨ ਪੰਜਾਬ ਸਟੇਟ ਜਿਮਨਾਸਟਕ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਦੇ ਮੁਕਾਬਲਿਆਂ ਵਿਚ - ਮਨਪ੍ਰੀਤ ਭਾਰਦਵਾਜ ਜਲੰਧਰ ਆਲ ਰਾਊਂਡ ਚੈਂਪੀਅਨ ਬਣਿਆ ਜਦੋਂ ਕਿ ਅਰੁਣ ਕੁਮਾਰ ਸ਼ਰਮਾ ਜਲੰਧਰ ਨੇ ਦੂਸਰਾ ਅਤੇ ਮਨਦੀਪ ਕੌਰ ਜਲੰਧਰ ਨੇ ਤੀਸਰਾ। ਅਪਰੇਟਿਸ ਚੈਂਪੀਅਨਸ਼ਿਪ ਜਲੰਧਰ ਦੇ ਮਨਪ੍ਰੀਤ ਭਾਰਦਵਾਜ ਨੇ ਜਿੱਤੀ ਜਦੋਂ ਕਿ ਪਟਿਆਲਾ ਦੇ ਸੁਨੀਲ ਚੰਦ ਨੇ ਦੂਸਰਾ ਅਤੇ ਜਲੰਧਰ ਦੇ ਅਰੁਣ ਕੁਮਾਰ ਸ਼ਰਮਾ ਨੇ ਤੀਸਰਾ। ਪਾਮੇਲ ਹਾਰਸ ਮੁਕਾਬਲਿਆਂ ਵਿਚ ਮਨਪ੍ਰੀਤ ਭਾਰਦਵਾਜ ਜਲੰਧਰ, ਅਸ਼ਵਨੀ ਕੁਮਾਰ ਜਲੰਧਰ ਅਤੇ ਹਰਜਿੰਦਰ ਸਿੰਘ ਗੁਰਦਾਸਪੁਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ। ਰਾਮਨ ਰਿੰਗਜ਼ ਮੁਕਾਬਲਿਆਂ ਵਿਚੋਂ ਮਨਦੀਪ ਕੁਮਾਰ ਜਲੰਧਰ ਨੇ ਪਹਿਲਾ, ਮਨਪ੍ਰੀਤ ਭਾਰਦਵਾਜ ਜਲੰਧਰ ਨੇ ਦੂਸਰਾ ਅਤੇ ਗੁਲਵਿੰਦਰ ਸਿੰਘ ਗੁਰਦਾਸਪੁਰ ਨੇ ਤੀਸਰਾ। ਵਾਲਟਿੰਗ ਟੇਬਲ ਮੁਕਾਬਲਿਆਂ ਵਿਚ ਅਰੁਣ ਕੁਮਾਰ ਸ਼ਰਮਾ ਜਲੰਧਰ ਨੇ ਪਹਿਲਾ, ਰੋਹਿਤ ਖੁਰਾਨਾ ਜਲੰਧਰ ਨੇ ਦੂਸਰਾ ਅਤੇ ਇਸ਼ਾਨ ਗਰਗ ਬਠਿੰਡਾ ਨੇ ਤੀਸਰਾ। ਪੈਰਲਲ ਬਾਰਜ਼ ਮੁਕਾਬਲਿਆਂ ਵਿਚ ਮਨਪ੍ਰੀਤ ਭਾਰਦਵਾਜ ਜਲੰਧਰ, ਅਰੁਣ ਕੁਮਾਰ ਸ਼ਰਮਾ ਜਲੰਧਰ ਅਤੇ ਗੁਲਵਿੰਦਰ ਸਿੰਘ ਗੁਰਦਾਸਪੁਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ। ਹੋਰੀਜੈਟਲ ਬਾਰ ਮੁਕਾਬਲਿਆਂ ਵਿਚ ਸੁਨੀਲ ਚੰਦ ਪਟਿਆਲਾ ਨੇ ਪਹਿਲਾ, ਮਨਪ੍ਰੀਤ ਭਾਰਦਵਾਜ ਜਲੰਧਰ ਨੇ ਦੂਸਰਾ ਅਤੇ ਅਰੁਣ ਕੁਮਾਰ ਸ਼ਰਮਾ ਜਲੰਧਰ ਨੇ ਤੀਸਰਾ ਸਥਾਨ ਹਾਸਲ ਕੀਤਾ।

54ਵੀਆਂ ਪੰਜਾਬ ਰਾਜ ਪੱਧਰੀ ਸਕੂਲ ਖੇਡਾਂ

ਕਪੂਰਥਲਾ, 22 ਅਕਤੂਬਰ - 54ਵੀਆਂ ਪੰਜਾਬ ਰਾਜ ਪੱਧਰੀ ਸਕੂਲ ਥਰੋਅਬਾਲ ਖੇਡਾਂ 19 ਅਕਤੂਬਰ ਨੂੰ ਸ਼ੁਰੂ ਹੋਈਆਂ। ਜਿਸ ਵਿਚ ਥਰੋਅਬਾਲ 19 ਸਾਲ ਅਤੇ ਕਬੱਡੀ 17 ਸਾਲ ਲੜਕੇ ਅਤੇ ਲੜਕੀਆਂ ਦੇ ਮੁਕਾਬਲਿਆਂ ਕਰਵਾਏ ਗਏ। ਜਿਸ ਦੇ ਚੌਥੇ ਦਿਨ ਥਰੋਅਬਾਲ ਲੜਕਿਆਂ ਦੇ ਮੁਕਾਬਲੇ ਵਿਚ ਕਪੂਰਥਲਾ ਦੇ ਟੀਮ ਮੁਕਤਸਰ ਨੂੰ ਹਰਾ ਕੇ ਪਹਿਲਾ ਜਦਕਿ ਜ਼ਿਲ੍ਹਾ ਜਲੰਧਰ ਦੀ ਟੀਮ ਤੀਜੇ ਸਥਾਨ 'ਤੇ ਰਹੀ। ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲੇ ਵਿਚ ਕਪੂਰਥਲਾ ਨੇ ਪਹਿਲਾ, ਤਰਨਤਾਰਨ ਨੇ ਦੂਜਾ ਅਤੇ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਪੰਜ ਰੋਜ਼ਾ ਖੇਡਾਂ ਦੌਰਾਨ ਲੜਕਿਆਂ ਦੀ ਕਬੱਡੀ ਦੇ ਸੁਪਰਲੀਗ ਦੇ ਮੁਕਾਬਲੇ 'ਚ ਮਾਨਸਾ ਨੇ ਲੁਧਿਆਣਾ ਨੂੰ, ਸਪੋਰਟਸ ਵਿੰਗ ਅੰਮ੍ਰਿਤਸਰ ਨੇ ਪਟਿਆਲਾ ਨੂੰ, ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲੇ ਵਿਚ ਪਟਿਆਲਾ ਨੇ ਮੁਕਤਸਰ ਨੂੰ ਅਤੇ ਬਠਿੰਡਾ ਨੇ ਲੁਧਿਆਣਾ ਨੂੰ ਹਰਾਇਆ।

54ਵੀਆਂ ਪੰਜਾਬ ਸਕੂਲ ਖੇਡਾਂ

ਜਲੰਧਰ, 22 ਅਕਤੂਬਰ - 54ਵੀਆਂ ਪੰਜਾਬ ਸਕੂਲ ਖੇਡਾਂ ਜਲੰਧਰ ਦੇ ਦੋਆਬਾ ਖਾਲਸਾ ਮਾਡਲ ਸੀ.ਸੈ. ਸਕੂਲ ਵਿਖੇ ਕਰਵਾਈਆਂ ਜਾ ਰਹੀਆਂ ਹਨ। ਜਿਸ ਦੇ ਹਾਕੀ ਅੰਡਰ 17 ਸਾਲ ਲੜਕੀਆਂ ਦੇ ਵਰਗ ਦੇ ਖੇਡ ਮੁਕਾਬਲੇ ਚੱਲ ਰਹੇ ਹਨ। ਉਨ੍ਹਾਂ ਦੇ ਸੁਪਰ ਲੀਗ ਮੁਕਾਬਲੇ ਦੇ ਵਿਚੋਂ ਕੈਰੋਵਿੰਗ ਨੇ ਮੋਗਾ ਤੇ ਨਹਿਰੂ ਗਾਰਡਨ ਸਪੋਰਟਸ ਵਿੰਗ ਨੇ ਜ਼ਿਲ੍ਹਾ ਜਲੰਧਰ ਨੂੰ ਹਰਾਇਆ।

54ਵੀਆਂ ਪੰਜਾਬ ਸਕੂਲਜ਼ ਅੰਤਰ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ

ਲੁਧਿਆਣਾ 22 ਅਕਤੂਬਰ - ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਮਾਤਾ ਸਾਹਿਬ ਕੌਰ ਸਟੇਡੀਅਮ ਜਰਖੜ, ਸ਼ਹੀਦ ਸੁਖਦੇਵ ਥਾਪਰ ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ ਵਿਖੇ 54ਵੀ ਪੰਜਾਬ ਸਕੂਲਜ਼ ਅੰਤਰ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ 22 ਅਕਤੂਬਰ ਨੂੰ ਸ਼ੁਰੂ ਹੋਈ। ਜਿਸ ਵਿਚ ਜਰਖੜ ਵਿਖੇ ਖੇਡੇ ਗਏ ਪਹਿਲੇ ਗੇੜ ਦੇ 5 ਮੈਚਾਂ 'ਚ ਪਟਿਆਲਾ ਅਤੇ ਹੁਸ਼ਿਆਰਪੁਰ ਦੇ ਵਿਚਕਾਰ ਖੇਡਿਆ ਗਿਆ ਮੁਕਾਬਲਾ 3-3 ਗੋਲਾਂ 'ਤੇ ਬਰਾਬਰ ਰਿਹਾ, ਜਦਕਿ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅਤੇ ਮੋਹਾਲੀ ਦੇ ਵਿਚਕਾਰ ਖੇਡਿਆ ਗਿਆ ਮੈਚ 2-2 ਗੋਲਾਂ 'ਤੇ ਬਰਾਬਰ ਰਿਹਾ। ਇਸ ਤੋਂ ਇਲਾਵਾ ਜਲੰਧਰ ਨੇ ਮੋਗਾ ਨੂੰ 3-2 ਨਾਲ ਹਰਾਇਆ, ਫਰੀਦਕੋਟ ਨੂੰ ਸੁਰਜੀਤ ਅਕੈਡਮੀ ਦੇ ਖ਼ਿਲਾਫ਼ ਵਾਕ ਓਵਰ ਮਿਲਿਆ ਜਦਕਿ ਹੁਸ਼ਿਆਰਪੁਰ ਨੂੰ ਬੈਂਕ ਅਕੈਡਮੀ ਜਲੰਧਰ ਦੇ ਖ਼ਿਲਾਫ਼ ਵਾਕ ਓਵਰ ਮਿਲਿਆ। ਇਸ ਤੋਂ ਇਲਾਵਾ ਪੀ. ਏ. ਯੂ. ਵਿਖੇ ਖੇਡੇ ਗਏ ਮੈਚ ਵਿੱਚ ਮਾਨਸਾ ਨੇ ਫਤਹਿਗੜ੍ਹ ਸਾਹਿਬ ਨੂੰ 3-1 ਨਾਲ, ਗੁਰਦਾਸਪੁਰ ਨੇ ਮੁਕਤਸਰ ਨੂੰ 12-2 ਨਾਲ, ਸੰਗਰੂਰ ਨੇ ਬਰਨਾਲਾ ਨੂੰ 5-0 ਨਾਲ ਹਰਾਇਆ। ਲੜਕੀਆਂ ਦੇ ਮੈਚ ਜੋ ਸੀਨੀਅਰ ਸਕੈਡੰਰੀ ਸਕੂਲ ਭਾਰਤ ਨਗਰ ਵਿਖੇ ਸ਼ੁਰੂ ਹੋਏ, 'ਚ ਬਰਨਾਲਾ ਨੇ ਪਟਿਆਲਾ ਨੂੰ 10-0 ਨਾਲ ਹਰਾਇਆ, ਮਾਨਸਾ ਨੇ ਫਿਰੋਜ਼ਪੁਰ ਨੂੰ 1-0 ਨਾਲ, ਸਾਈ ਸੈਂਟਰ ਪਟਿਆਲਾ ਨੇ ਗੁਰਦਾਸਪੁਰ ਨੂੰ 12-0 ਨਾਲ ਹਰਾਇਆ। ਜਲੰਧਰ ਨੇ ਹੁਸ਼ਿਆਰਪੁਰ ਖ਼ਿਲਾਫ਼, ਸੰਗਰੂਰ ਨੇ ਨਵਾਂਸ਼ਹਿਰ ਦੇ ਖ਼ਿਲਾਫ਼, ਬਰਨਾਲਾ ਨੇ ਰੋਪੜ ਖ਼ਿਲਾਫ਼, ਅੰਮ੍ਰਿਤਸਰ ਨੇ ਬਾਦਲ ਵਿੰਗ ਦੇ ਖ਼ਿਲਾਫ਼ ਵਾਕ ਓਵਰ ਲਿਆ।

54ਵੀਂ ਪੰਜਾਬ ਸਕੂਲ ਤੈਰਾਕੀ ਚੈਂਪੀਅਨਸ਼ਿਪ

ਸੰਗਰੂਰ, 22 ਅਕਤੂਬਰ - 54ਵੀਂ ਪੰਜਾਬ ਰਾਜ ਸਕੂਲ ਤੈਰਾਕੀ ਅਤੇ ਵਾਟਰ ਪੋਲੋ ਮੁਕਾਬਲੇ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਸ਼ੁਰੂ ਹੋ ਗਏ। ਇਹ ਮੁਕਾਬਲੇ 26 ਅਕਤੂਬਰ ਤੱਕ ਚੱਲਣਗੇ। ਇਨ੍ਹਾਂ ਮੁਕਾਬਲਿਆਂ ਵਿਚ ਅੰਡਰ 11, 14, 17 ਅਤੇ 19 ਸਾਲਾ ਵਰਗ ਦੇ ਵਿਦਿਆਰਥੀ ਖਿਡਾਰੀਆਂ ਦੇ ਮੁਕਾਬਲੇ ਹੋਣਗੇ। ਇਨ੍ਹਾਂ ਵਿਚ ਅੰਡਰ 14 ਸਾਲ ਵਰਗ ਵਿਚ 50 ਮੀਟਰ ਬਰੈਸਟ ਸਟ੍ਰੋਕ ਵਿਚ ਰੋਪੜ ਦੀ ਪੋਮੀ ਮੰਡਲ ਨੇ ਪਹਿਲਾ ਅਤੇ ਕੁਦਰਤ ਜੋਤ ਕੌਰ ਨੇ ਦੂਸਰਾ। ਲੜਕਿਆਂ ਵਿਚ ਫਿਰੋਜ਼ਪੁਰ ਦਾ ਸ਼ੁਭਮ ਮਨਚੰਦਾ ਪਹਿਲੇ ਅਤੇ ਜਲੰਧਰ ਦਾ ਸੂਰੀਆ ਪ੍ਰਤਾਪ ਦੂਸਰੇ। ਅੰਡਰ 11 ਵਰਗ ਦੇ 50 ਮੀਟਰ ਬ੍ਰੈਸਟ ਸਟਰੋਕ ਵਿਚ ਸੰਗਰੂਰ ਦੀ ਹਰਲੀਨ ਕੌਰ ਪਹਿਲੇ ਅਤੇ ਪਟਿਆਲੇ ਦੀ ਤਾਜ ਦੀਕਸ਼ਤ ਦੂਸਰੇ। ਲੜਕਿਆਂ ਵਿਚ ਫਿਰੋਜ਼ਪੁਰ ਦਾ ਸ਼ਹਿਬਾਜ਼ ਭੁੱਲਰ ਪਹਿਲੇ ਅਤੇ ਸਰਬਜੀਤ ਸਿੰਘ ਸਿੱਧੂ ਸੰਗਰੂਰ ਦੂਸਰੇ। ਅੰਡਰ 17 ਸਾਲ ਵਰਗ ਵਿਚ 50 ਮੀਟਰ ਬੈੱਸਟ ਸਟਰੋਕ ਵਿਚ ਨਵਜੋਤ ਸਿੰਘ ਜਲੰਧਰ ਪਹਿਲੇ ਅਤੇ ਚਰਨਜੀਤ ਸਿੰਘ ਸੰਗਰੂਰ ਦੂਸਰੇ। ਲੜਕੀਆਂ ਵਿਚ ਮਨਕਿਰਨ ਕੌਰ ਪਹਿਲੇ ਅਤੇ ਜਸਮੀਨ ਕੌਰ ਦੂਸਰੇ। ਅੰਡਰ 19 ਲੜਕਿਆਂ ਵਿਚ 50 ਮੀਟਰ ਬੈੱਸਟ ਸਟਰੋਕ ਵਿਚ ਰੋਪੜ ਦੇ ਜਸ਼ਨਦੀਪ ਸਿੰਘ ਨੇ ਪਹਿਲਾ ਅਤੇ ਸੋਨੂੰ ਜਲੰਧਰ ਨੇ ਦੂਸਰਾ। ਫ੍ਰੀ ਸਟਾਈਲ ਰਲੇਅ ਵਿਚ ਅੰਡਰ 11 ਵਰਗ ਲੜਕੀਆਂ ਦਾ ਪਹਿਲਾ ਸਥਾਨ ਪਟਿਆਲਾ, ਦੂਸਰਾ ਲੁਧਿਆਣਾ ਅਤੇ ਤੀਸਰਾ ਸਥਾਨ ਸੰਗਰੂਰ ਨੂੰ। ਲੜਕਿਆਂ ਦੇ ਵਰਗ ਵਿਚ ਪਹਿਲਾ ਸਥਾਨ ਅੰਮ੍ਰਿਤਸਰ, ਦੂਜਾ ਫਿਰੋਜ਼ਪੁਰ ਅਤੇ ਤੀਜਾ ਦਰਜਾ ਸੰਗਰੂਰ ਨੇ ਲਿਆ।

ਜ਼ਿਲ੍ਹਾ ਜਲੰਧਰ ਬਾਸਕਟਬਾਲ ਚੈਂਪੀਅਨਸ਼ਿਪ ਸ਼ੁਰੂ

ਜਲੰਧਰ, 22 ਅਕਤੂਬਰ - ਲੜਕੇ ਤੇ ਲੜਕੀਆਂ ਦੇ ਵਰਗ ਦੀ ਬਾਸਕਟਬਾਲ ਚੈਂਪੀਅਨਸ਼ਿਪ ਹੰਸ ਰਾਜ ਸਟੇਡੀਅਮ ਜਲੰਧਰ ਵਿਖੇ 23 ਤੋਂ 25 ਅਕਤੂਬਰ ਤੱਕ ਹੋ ਰਹੀ ਹੈ।

ਉੱਤਰੀ ਖੇਤਰ ਅੰਤਰ 'ਵਰਸਿਟੀ ਫੁੱਟਬਾਲ ਟੂਰਨਾਮੈਂਟ

ਪਟਿਆਲਾ, 22 ਅਕਤੂਬਰ - ਉੱਤਰੀ ਖੇਤਰ ਅੰਤਰ 'ਵਰਸਿਟੀ ਫੁੱਟਬਾਲ ਟੂਰਨਾਮੈਂਟ ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਹੋ ਰਿਹਾ ਹੈ। ਇਸ ਦੇ ਸੁਪਰ ਲੀਗ ਮੈਚਾਂ 'ਚ ਪੰਜਾਬੀ 'ਵਰਸਿਟੀ ਤੇ ਪੰਜਾਬ 'ਵਰਸਿਟੀ ਨੇ ਜਿੱਤਾਂ ਹਾਸਲ ਕੀਤੀਆਂ। ਪੰਜਾਬੀ ਯੂਨੀਵਰਸਿਟੀ ਨੇ ਦਿੱਲੀ ਯੂਨੀਵਰਸਿਟੀ ਨੂੰ 2-0 ਨਾਲ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਲਖਨਊ ਯੂਨੀਵਰਸਿਟੀ ਨੂੰ 5-1 ਦੇ ਵੱਡੇ ਅੰਤਰ ਨਾਲ ਹਰਾਇਆ।

ਖ਼ਾਲਸਾਈ ਖੇਡ ਦੀ ਕਬੱਡੀ 'ਚ ਹਰਿਆਣਾ ਪੰਜਾਬ ਨੂੰ ਹਰਾ ਕੇ ਜੇਤੂ ਬਣਿਆ

ਤਲਵੰਡੀ ਸਾਬੋ, 20 ਅਕਤੂਬਰ -ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪੰਜਾਬ ਤੇ ਹਰਿਆਣਾ ਦੀਆਂ ਕਬੱਡੀ ਟੀਮਾਂ ਦਰਮਿਆਨ 40 ਤੇ 50 ਕਿਲੋ ਅਤੇ ਓਪਨ ਦੇ ਹੋਏ ਮੁਕਾਬਲਿਆਂ 'ਚ ਹਰਿਆਣੇ ਦੀ ਟੀਮ ਨੇ 2 ਨੰਬਰਾਂ ਦੇ ਫਰਕ ਨਾਲ ਪਹਿਲੇ ਸਥਾਨ 'ਤੇ ਰਹਿ ਕੇ 1 ਲੱਖ ਰੁਪਏ ਦਾ ਇਨਾਮ ਜਿੱਤਿਆ ਜਦਕਿ ਦੂਜੇ ਸਥਾਨ 'ਤੇ ਆਉਣ ਵਾਲੀ ਪੰਜਾਬ ਦੀ ਟੀਮ ਨੂੰ 75 ਹਜ਼ਾਰ ਰੁਪਏ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਦੀ ਟੀਮ ਦੇ ਬੈਸਟ ਰੇਡਰ ਗੋਗੋ, ਬੈਸਟ ਜਾਫੀ ਸੋਨੂੰ, ਹਰਿਆਣਾ ਦੀ ਟੀਮ ਦੇ ਬੈਸਟ ਜਾਫ਼ੀ ਫੌਜੀ ਨੂੰ ਐਲਾਨਿਆ ਗਿਆ। ਟੀਮਾਂ ਨੂੰ ਇਨਾਮ ਤਕਸੀਮ ਕਰਦਿਆਂ ਮੁੱਖ ਮੰਤਰੀ ਨੇ ਬੈਸਟ ਰੇਡਰ ਤੇ ਜਾਫ਼ੀਆਂ ਨੂੰ ਆਪਣੇ ਕੋਲੋਂ 2500-2500 ਰੁਪਏ ਖਿਡਾਰੀਆਂ ਨੂੰ ਦੇ ਕੇ ਮਾਣ ਦਿੱਤਾ।

ਏਅਰ ਇੰਡੀਆ ਮੁੰਬਈ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪੁੱਜੀ

ਜਲੰਧਰ, 20 ਅਕਤੂਬਰ -ਸਿਵਲਰ ਜੁਬਲੀ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਜੋ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ, ਦੇ ਅੱਜ ਤੀਜੇ ਦਿਨ ਖੇਡੇ ਗਏ ਪੂਲ ਬੀ ਦੇ ਮੈਚ ਵਿਚ ਏਅਰ ਇੰਡੀਆ ਮੁੰਬਈ ਨੇ ਸਾਊਥ ਸੈਂਟਰਲ ਰੇਲਵੇ ਨਾਲ 2-2 ਗੋਲ ਦੀ ਬਰਾਬਰੀ 'ਤੇ ਰੋਕ ਕੇ ਸੈਮੀਫਾਈਨਲ ਵਿਚ ਥਾਂ ਬਣਾਈ। ਦੂਜੇ ਮੈਚ ਪੂਲ 'ਡੀ' 'ਚ ਇੰਡੀਅਨ ਆਇਲ ਤੇ ਨਾਮਧਾਰੀ ਇਲੈਵਨ ਦਰਮਿਆਨ ਖੇਡੇ ਗਏ ਮੈਚ 'ਚ ਇੰਡੀਅਨ ਆਇਲ ਨੇ 2-1 ਨਾਲ ਜਿੱਤ ਦਰਜ ਕੀਤੀ। ਕੱਲ੍ਹ 21 ਅਕਤੂਬਰ ਨੂੰ ਪਹਿਲਾ ਮੈਚ ਪੂਲ 'ਬੀ' ਦਾ ਭਾਰਤ ਪੈਟਰੋਲੀਅਮ ਮੁੰਬਈ ਤੇ ਜਾਵੇਦ ਹਾਕੀ ਕਲੱਬ ਗੋਦਰਾ ਪਾਕਿਸਤਾਨ ਦੀ ਟੀਮ ਦਰਮਿਆਨ ਸ਼ਾਮ 4.30 ਵਜੇ ਤੇ ਦੂਜਾ ਮੈਚ ਪੂਲ ਏ ਦਾ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਬਨਾਮ ਇੰਡੀਪੈਂਡਿੰਟ ਹਾਕੀ ਕਲੱਬ ਸਿਆਲਕੋਟ ਪਾਕਿਸਤਾਨ ਦਰਮਿਆਨ ਸ਼ਾਮ 6.00 ਵਜੇ ਫਲੱਡ ਲਾਈਟਾਂ ਵਿਚ ਖੇਡਿਆ ਜਾਵੇਗਾ।

ਸੁਰਜੀਤ ਹਾਕੀ ਟੂਰਨਾਮੈਂਟ ਲਈ ਤਿੰਨ ਸਰਹੱਦੋਂ ਪਾਰ ਦੀਆਂ ਟੀਮਾਂ ਪਹੁੰਚੀਆਂ

ਅਟਾਰੀ ਸਰਹੱਦ, 20 ਅਕਤੂਬਰ -ਚੜ੍ਹਦੇ ਪੰਜਾਬ ਦੇ ਸ਼ਹਿਰ ਜਲੰਧਰ ਵਿਖੇ ਸ਼ੁਰੂ ਹੋਏ ਸਿਲਵਰ ਜੁਬਲੀ ਇੰਡੀਅਨ ਆਇਲ ਸੁਰਜੀਤ ਸਿੰਘ ਹਾਕੀ ਟੂਰਨਾਮੈਂਟ 'ਚ ਸ਼ਿਰਕਤ ਕਰਨ ਲਈ ਅੱਜ ਗੁਆਂਢੀ ਦੇਸ਼ ਪਾਕਿਸਤਾਨ ਤੋਂ ਤਿੰਨ ਹਾਕੀ ਟੀਮਾਂ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜੀਆਂ। ਭਾਰਤ ਪੁੱਜਣ 'ਤੇ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕਰੀਸੈਂਟ ਹਾਕੀ ਕਲੱਬ ਸਰਗੋਧਾ ਪਾਕਿਸਤਾਨ ਟੀਮ ਦੀ ਅਗਵਾਈ ਕਰ ਰਹੇ ਸ੍ਰੀ ਜਾਵੇਦ ਇਕਬਾਲ ਰਸ਼ੀਦ ਨੇ ਕਿਹਾ ਕਿ ਉਨ੍ਹਾਂ ਨਾਲ ਪਾਕਿਸਤਾਨ ਤੋਂ ਜਾਵੇਦ ਹਾਕੀ ਕਲੱਬ ਗੋਜ਼ਰਾ ਜ਼ਿਲ੍ਹਾ ਟੋਬਾ ਟੇਕ ਸਿੰਘ ਅਤੇ ਸ਼ਹਿਰ ਸਿਆਲਕੋਟ ਤੋਂ ਤਿੰਨ ਹਾਕੀ ਟੀਮਾਂ ਦੇ ਖਿਡਾਰੀ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੇ ਸੱਦੇ 'ਤੇ ਇਥੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਟੋਬਾ ਟੇਕ ਸਿੰਘ ਦੀ ਉਹ ਟੀਮ ਹੈ ਜੋ ਜਗਤਾਰ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ 'ਚ ਲੁਧਿਆਣਾ ਵਿਚ ਪਹਿਲੇ ਸਥਾਨ 'ਤੇ ਆਈ ਸੀ ਤੇ ਐਤਕੀਂ ਵੀ ਸਾਡੇ ਖਿਡਾਰੀ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਕੇ ਟੂਰਨਾਮੈਂਟ 'ਚ ਜਿੱਤ ਪ੍ਰਾਪਤ ਕਰਨਗੇ। ਪਾਕਿਸਤਾਨ ਦੇ ਖਿਡਾਰੀਆਂ ਨੂੰ ਅਟਾਰੀ ਸਰਹੱਦ ਤੋਂ ਵਿਸ਼ੇਸ਼ ਬੱਸਾਂ ਰਾਹੀਂ ਜਲੰਧਰ ਲਈ ਰਵਾਨਾ ਕਰ ਦਿੱਤਾ।

ਗਗਨਦੀਪ ਸਿੰਘ ਬਣਿਆ ਰੋਡ ਸਾਈਕਲਿੰਗ 'ਚ ਕੌਮੀ ਚੈਂਪੀਅਨ

ਪਟਿਆਲਾ, 20 ਅਕਤੂਬਰ -ਕਰਨਾਟਕ ਦੇ ਸ਼ਹਿਰ ਜਾਮਾਖੰਡੀ ਵਿਖੇ ਚੱਲ ਰਹੀ ਕੌਮੀ ਰੋਡ ਸਾਈਕਲਿੰਗ ਦੇ ਅੰਡਰ-15 ਵਰਗ 'ਚ ਪੰਜਾਬ ਦੇ ਗਗਨਦੀਪ ਸਿੰਘ ਨੇ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਗਗਨਦੀਪ ਨੇ ਅੰਡਰ 15 ਉਮਰ ਗੁੱਟ ਨੇ 20 ਕਿਲੋਮੀਟਰ ਮਾਸਟਾਰਟ ਰੋਡ ਰੇਸ ਮੁਕਾਬਲਿਆਂ 'ਚ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਪੰਜਾਬੀ 'ਵਰਸਿਟੀ ਦੇ ਸਾਈਕਲਿੰਗ ਕੇਂਦਰ ਦੇ ਖਿਡਾਰੀ ਤੇ ਭਾਈ ਰਾਮ ਕ੍ਰਿਸ਼ਨ ਪਬਲਿਕ ਸਕੂਲ ਪਟਿਆਲਾ ਦੇ ਵਿਦਿਆਰਥੀ ਗਗਨਦੀਪ ਸਿੰਘ ਨੇ ਸੋਨ ਤਗਮੇ ਦੇ ਨਾਲ ਨਾਲ 25 ਹਜ਼ਾਰ ਰੁਪਏ ਦਾ ਨਕਦ ਇਨਾਮ ਵੀ ਜਿੱਤਿਆ ਹੈ।

ਸੱਤ ਰੋਜ਼ਾ ਤੀਜੀਆਂ ਰਾਸ਼ਟਰ-ਮੰਡਲ ਯੁਵਾ ਖੇਡਾਂ ਸਮਾਪਤ
ਭਾਰਤ 76 ਤਗਮਿਆਂ ਨਾਲ ਰਿਹਾ ਅੱਵਲ

ਪੁਣੇ, 18 ਅਕਤੂਬਰ - ਸੱਤ ਰੋਜ਼ਾ ਤੀਜੀਆਂ ਰਾਸ਼ਟਰ-ਮੰਡਲ ਯੁਵਾ ਖੇਡਾਂ 18 ਅਕਤੂਬਰ ਨੂੰ ਛੱਤਰਪਤੀ ਸਪੋਰਟਸ ਸਿਟੀ ਬਾਲੇਵਾਰੀ ਵਿਖੇ ਸਮਾਪਤ ਹੋਈਆਂ। ਇਨ੍ਹਾਂ ਵਿਚ ਭਾਰਤ ਕੁਲ 76 ਤਗਮਿਆਂ ਨਾਲ ਸਭ ਤੋਂ ਅੱਵਲ ਦਰਜੇ 'ਤੇ ਰਿਹਾ। ਇਨ੍ਹਾਂ ਖੇਡਾਂ 'ਚ ਭਾਰਤੀ ਖਿਡਾਰੀਆਂ ਨੇ 33 ਸੋਨ, 26 ਚਾਂਦੀ ਤੇ 17 ਕਾਂਸੀ ਦੇ ਤਗਮੇ ਜਿੱਤੇ, ਜਦਕਿ ਪਿਛਲੀਆਂ ਖੇਡਾਂ 'ਚ ਜੇਤੂ ਰਹੀ ਆਸਟਰੇਲੀਆ ਦੀ ਟੀਮ ਇਸ ਵਾਰ 24 ਸੋਨ, 19 ਚਾਂਦੀ ਤੇ 22 ਕਾਂਸੀ ਦੇ ਤਗਮਿਆਂ ਨਾਲ ਦੂਜੇ ਸਥਾਨ 'ਤੇ ਰਹੀ। ਤੀਜਾ ਸਥਾਨ ਇੰਗਲੈਂਡ ਨੂੰ ਮਿਲਿਆ ਜਿਸ ਦੇ ਖਿਡਾਰੀਆਂ ਨੇ 18 ਸੋਨ, 9 ਚਾਂਦੀ ਤੇ 14 ਕਾਂਸੀ ਦੇ ਤਗਮੇ ਜਿੱਤੇ। ਪਿਛਲੀਆਂ ਖੇਡਾਂ ਜੋ ਚਾਰ ਸਾਲ ਪਹਿਲਾਂ ਬੇਨਡੀਗੋ ਵਿਖੇ ਕਰਵਾਈਆਂ ਗਈਆਂ ਸਨ 'ਚ ਭਾਰਤ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਸੀ ਦੇਸ਼ ਦੇ ਖਿਡਾਰੀ ਸਿਰਫ਼ 10 ਤਗਮੇ (2 ਸੋਨ, 4 ਚਾਂਦੀ ਤੇ 4 ਕਾਂਸੀ) ਜਿੱਤ ਕੇ ਅੱਠਵਾਂ ਸਥਾਨ ਹੀ ਪ੍ਰਾਪਤ ਕਰ ਸਕੇ ਸਨ।

ਸਿਲਵਰ ਜੁਬਲੀ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਸ਼ੁਰੂ

ਜਲੰਧਰ, 18 ਅਕਤੂਬਰ - ਸਿਲਵਰ ਜੁਬਲੀ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ 18 ਅਕਤੂਬਰ ਨੂੰ ਜਲੰਧਰ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਵਿਚ ਸ਼ੁਰੂ ਹੋਇਆ। ਇਸ ਟੂਰਨਾਮੈਂਟ ਵਿਚ 3 ਪਾਕਿਸਤਾਨੀ ਟੀਮਾਂ ਸਣੇ ਕੁੱਲ 13 ਟੀਮਾਂ ਸ਼ਾਮਿਲ ਹੋਈਆਂ। ਇਸ ਦੇ ਦੂਜੇ ਦਿਨ ਖੇਡ ਗਏ ਪੂਲ 'ਬੀ' ਦੇ ਪਹਿਲੇ ਮੈਚ ਵਿਚ ਭਾਰਤ ਪੈਟਰੋਲੀਅਮ ਮੁੰਬਈ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 3-1 ਨਾਲ ਹਰਾਇਆ। ਦੂਜਾ ਪੂਲ ਸੀ ਦਾ ਮੈਚ ਏਅਰ ਇੰਡੀਆ ਮੁੰਬਈ ਤੇ ਪੰਜਾਬ ਪੁਲਿਸ ਦਰਮਿਆਨ ਖੇਡਿਆ ਗਿਆ ਜਿਸ ਵਿਚ ਏਅਰ ਇੰਡੀਆ ਮੁੰਬਈ ਨੇ ਪੰਜਾਬ ਪੁਲਿਸ ਨੂੰ 3-1 ਨਾਲ ਹਰਾਇਆ।
ਪਹਿਲੇ ਦਿਨ ਮੈਚ ਪੂਲ 'ਸੀ' ਦਾ ਪੰਜਾਬ ਪੁਲਿਸ ਤੇ ਸਾਊਥ ਸੈਂਟਰਲ ਰੇਲਵੇ ਸਿਕੰਦਰਾਬਾਦ 'ਚ ਖੇਡਿਆ ਗਿਆ ਜੋ 0-0 ਗੋਲ ਨਾਲ ਬਰਾਬਰ ਰਿਹਾ। ਦੂਜਾ ਮੈਚ ਬੀ. ਐਸ. ਐਫ. ਤੇ ਪੰਜਾਬ ਐਂਡ ਸਿੰਧ ਬੈਂਕ ਵਿਚਕਾਰ ਹੋਇਆ, ਜਿਸ ਵਿਚ ਪੰਜਾਬ ਐਂਡ ਸਿੰਧ ਬੈਂਕ ਨੇ 4-0 ਨਾਲ ਜਿੱਤ ਦਰਜ ਕੀਤੀ।

54ਵੀਆਂ ਪੰਜਾਬ ਸਕੂਲ ਜੂਡੋ ਖੇਡਾਂ ਆਰੰਭ

ਜਲੰਧਰ, 18 ਅਕਤੂਬਰ - 54ਵੀਆਂ ਪੰਜਾਬ ਸਕੂਲ ਖੇਡ ਜੂਡੋ ਤੇ ਯੋਗ (ਅੰਡਰ 14, 17 ਤੇ 19 ਸਾਲ) ਲੜਕੇ ਤੇ ਲੜਕੀਆਂ ਅਤੇ ਅੰਡਰ 17 ਸਾਲ ਲੜਕੀਆਂ ਦੇ ਮੁਕਾਬਲੇ 18 ਅਕਤੂਬਰ ਤੋਂ ਦੋਆਬਾ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋ ਵਾਲੀ ਰੋਡ ਜਲੰਧਰ ਵਿਖੇ ਸ਼ੁਰੂ ਹੋਏ। ਖੇਡਾਂ ਦੇ ਦੂਸਰੇ ਦਿਨ 25 ਕਿਲੋ ਵਿਚ ਲਵਪ੍ਰੀਤ (ਜਲੰਧਰ) ਨੇ ਪਹਿਲਾ, ਗੁਰਪ੍ਰੀਤ (ਅੰਮ੍ਰਿਤਸਰ) ਨੇ ਦੂਜਾ। 30 ਕਿਲੋ ਵਿਚ ਇੰਦਰਜੀਤ ਸਿੰਘ (ਅੰਮ੍ਰਿਤਸਰ) ਨੇ ਪਹਿਲਾ, ਗੁਰਪ੍ਰੀਤ ਗਿੱਲ (ਜਲੰਧਰ ਵਿੰਗ) ਨੇ ਦੂਜਾ। 35 ਕਿਲੋ 'ਚ ਜਸਬੀਰ ਸਿੰਘ (ਗੁਰਦਾਸਪੁਰ) ਨੇ ਪਹਿਲਾ, ਹਰਭਜਨਦੀਪ ਸਿੰਘ (ਬਠਿੰਡਾ) ਨੇ ਦੂਜਾ। 40 ਕਿਲੋ 'ਚ ਸਨਮ ਸ਼ਰਮਾ (ਜਲੰਧਰ ਵਿੰਗ) ਨੇ ਪਹਿਲਾ, ਪ੍ਰਭਾਤ (ਗੁਰਦਾਸਪੁਰ ਵਿੰਗ) ਨੇ ਦੂਜਾ। 45 ਕਿਲੋ 'ਚ ਹੈਪੀ (ਜਲੰਧਰ ਵਿੰਗ) ਨੇ ਪਹਿਲਾ, ਭੁਪਿੰਦਰਪਾਲ ਸਿੰਘ (ਅੰਮ੍ਰਿਤਸਰ) ਨੇ ਦੂਜਾ। ਜਦਕਿ ਲੜਕੀਆਂ ਦੇ ਅੰਡਰ17 ਸਾਲ ਵਰਗ 'ਚ ਬਰਨਾਲਾ ਤੇ ਲੁਧਿਆਣਾ 0-0 ਨਾਲ ਬਰਾਬਰ ਰਹੀਆਂ ਤੇ ਦੂਜੇ ਮੈਚ 'ਚ ਬਰਨਾਲਾ ਨੇ ਗੁਰਦਾਸਪੁਰ ਨੂੰ 2-0 ਨਾਲ ਹਰਾਇਆ।
ਪਹਿਲੇ ਦਿਨ ਇਸ ਵਿਚ ਹਾਕੀ (ਅੰਡਰ17) ਦੇ ਮੁਕਾਬਲਿਆਂ ਵਿਚ ਨਹਿਰੂ ਗਾਰਡਨ ਸਪੋਰਟਸ ਵਿੰਗ ਨੇ ਮੁਹਾਲੀ ਨੂੰ 8-1, ਸਪੋਰਟਸ ਵਿੰਗ ਕੈਰੋਂ ਨੇ ਫਿਰੋਜ਼ਪੁਰ ਨੂੰ 6-0 ਤੇ ਮੋਗਾ ਨੇ ਕਪੂਰਥਲਾ ਨੂੰ 4-0 ਨਾਲ ਹਰਾਇਆ।

ਪੰਜਾਬ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ

ਟਾਂਡਾ ਉੜਮੁੜ, 18 ਅਕਤੂਬਰ - ਪੰਜਾਬ ਸਟੇਟ ਵਾਲੀਬਾਲ ਚੈਂਪੀਅਨਸ਼ਿਪ 18 ਅਕਤੂਬਰ ਨੂੰ ਟਾਂਡਾ ਉੜਮੁੜ ਵਿਖੇ ਸ਼ੁਰੂ ਹੋਈ। ਇਸ ਦੇ ਪਹਿਲੇ ਦਿਨ ਲੁਧਿਆਣਾ, ਹੁਸ਼ਿਆਰਪੁਰ, ਗੁਰਦਾਸਪੁਰ, ਪਟਿਆਲਾ ਤੇ ਫਤਹਿਗੜ੍ਹ ਸਾਹਿਬ ਦੀਆਂ ਟੀਮਾਂ (ਲੜਕੇ ਤੇ ਲੜਕੀਆਂ) ਦੇ ਵਿਚਕਾਰ ਮੈਚ ਹੋਏ।

ਆਲ ਇੰਡੀਆ ਸਕੂਲਜ਼ ਜਰਖੜ ਹਾਕੀ ਲੀਗ 2008

ਲੁਧਿਆਣਾ, 18 ਅਕਤੂਬਰ - ਮਾਤਾ ਸੁਰਜੀਤ ਕੌਰ ਦੀ ਯਾਦ ਨੂੰ ਸਮਰਪਿਤ ਨੌਵੀਂ ਆਲ ਇੰਡੀਆ ਸਕੂਲਜ਼ ਜਰਖੜ ਹਾਕੀ ਲੀਗ ਦੇ ਚੌਥੇ ਦਿਨ ਜਿਥੇ ਸੰਗਰੂਰ ਅਕੈਡਮੀ ਅਤੇ ਦਿੱਲੀ ਅਕੈਡਮੀ ਨੇ ਜਿੱਤਾਂ ਹਾਸਲ ਕਰਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ, ਉਥੇ ਪਹਿਲਾਂ ਹੀ ਸੈਮੀਫਾਈਨਲ ਵਿਚ ਜਗ੍ਹਾ ਬਣਾ ਚੁੱਕੀਆਂ ਜਰਖੜ ਅਕੈਡਮੀ ਤੇ ਚੰਡੀਗੜ੍ਹ ਅਕੈਡਮੀ ਨੇ ਵੀ ਵੱਡੀਆਂ ਜਿੱਤਾਂ ਹਾਸਿਲ ਕਰਕੇ ਆਪੋ ਆਪਣੇ ਪੂਲ ਵਿਚ ਸਰਵੋਤਮ ਸਥਾਨ ਹਾਸਿਲ ਕੀਤਾ। ਇਸ ਦੇ ਪਹਿਲੇ ਮੈਚ ਵਿਚ ਦਿੱਲੀ ਅਕੈਡਮੀ ਨੇ ਡਾਲਾ ਬ੍ਰਦਰਜ਼ ਮੋਗਾ ਨੂੰ 4-1 ਨਾਲ ਹਰਾਇਆ। ਡੀ. ਏ. ਵੀ. ਅਕੈਡਮੀ ਚੰਡੀਗੜ੍ਹ ਨੇ ਜਗਤਾਰ ਇਲੈਵਨ ਨੂੰ 4-1 ਨਾਲ ਹਰਾਇਆ। ਤੀਸਰੇ ਮੈਚ ਵਿਚ ਸੰਗਰੂਰ ਅਕੈਡਮੀ ਨੇ ਜ਼ਿਲ੍ਹਾ ਲੁਧਿਆਣਾ ਨੂੰ 2-1 ਨਾਲ ਹਰਾਇਆ। ਆਖਰੀ ਮੈਚ ਜੋ ਜਰਖੜ ਅਕੈਡਮੀ ਅਤੇ ਜ਼ਿਲ੍ਹਾ ਜਲੰਧਰ ਵਿਚਕਾਰ ਹੋਇਆ, ਉਸ ਵਿਚ ਜਰਖੜ ਅਕੈਡਮੀ 3-2 ਨਾਲ ਜੇਤੂ ਰਹੀ।

ਕੌਮੀ ਫੁੱਟਬਾਲ ਲੀਗ ਮਹਿੰਦਰਾ ਯੂਨਾਈਟਿਡ ਮੁੰਬਈ ਵੱਲੋਂ ਜੇ. ਸੀ. ਟੀ. ਨੂੰ ਹਾਰ

ਲੁਧਿਆਣਾ, 18 ਅਕਤੂਬਰ - 13 ਵੀਂ ਓ. ਐਨ. ਜੀ. ਸੀ. ਕੌਮੀ ਫੁੱਟਬਾਲ ਲੀਗ ਦੇ ਚੌਥੇ ਗੇੜ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 18 ਅਕਤੂਬਰ ਨੂੰ ਸ਼ੁਰੂ ਹੋਏ। ਜਿਸ ਦਾ ਮੁਕਾਬਲਾ ਜੇ.ਸੀ.ਟੀ. ਅਤੇ ਕੌਮੀ ਫੁੱਟਬਾਲ ਲੀਗ ਮਹਿੰਦਰਾ ਯੂਨਾਈਟਿਡ ਮੁੰਬਈ ਵਿਚਕਾਰ ਹੋਇਆ। ਜਿਸ ਵਿਚ ਕੌਮੀ ਫੁੱਟਬਾਲ ਲੀਗ ਮਹਿੰਦਰਾ ਯੁਨਾਈਟਿੰਡ ਮੁੰਬਈ ਨੇ ਜੇ. ਸੀ. ਟੀ. ਨੂੰ 1-0 ਨਾਲ ਹਰਾਇਆ।

5 ਵਾਂ ਪੰਜਾਬ ਹਾਕੀ ਲੀਗ ਹਮਦਰਦ ਕੱਪ2008 ਸ਼ੁਰੂ

ਜਲੰਧਰ, 18 ਅਕਤੂਬਰ - ਹਮਦਰਦ ਕੱਪ ਪੰਜਾਬ ਹਾਕੀ ਲੀਗ 19 ਅਕਤੂਬਰ ਨੂੰ ਪਿੰਡ ਬਾਦਲ ਵਿਖੇ ਸ਼ੁਰੂ ਹੋਈ। ਜਿਸ ਦਾ ਮੁਕਾਬਲਾ ਫਿਰੋਜ਼ਪੁਰ ਜ਼ੋਨ ਬਨਾਮ ਲੁਧਿਆਣਾ ਜ਼ੋਨ ਵਿਚਕਾਰ ਹੋਇਆ। ਟੂਰਨਾਮੈਂਟ ਦੇ ਦੂਜੇ ਦਿਨ 8 ਵਾਂ ਮੈਚ ਪਿੰਡ ਬਾਦਲ ਦੇ ਦਸਮੇਸ਼ ਵਿੱਦਿਅਕ ਅਦਾਰੇ ਦੇ ਹਾਕੀ ਐਸਟਰੋਟਰਫ਼ 'ਤੇ ਕਰਵਾਇਆ। ਜਿਸ ਵਿਚ ਲੁਧਿਆਣਾ ਜ਼ੋਨ ਨੇ 2-1 ਦੇ ਫ਼ਰਕ ਨਾਲ ਫ਼ਿਰੋਜ਼ਪੁਰ ਜ਼ੋਨ ਨੂੰ ਹਰਾਇਆ। ਲੁਧਿਆਣੇ ਦੇ ਖਿਡਾਰੀ ਤਰੁਣਜੀਤ ਸਿੰਘ ਨੂੰ 'ਮੈਨ ਆਫ਼ ਦੀ ਮੈਚ' ਚੁਣਿਆ ਗਿਆ।

54ਵੀਆਂ ਪੰਜਾਬ ਸਕੂਲ ਖੇਡਾਂ ਲੜਕੀਆਂ ਦੇ ਕੁਸ਼ਤੀ ਤੇ ਵਾਲੀਬਾਲ ਮੁਕਾਬਲੇ

ਮੁਕਤਸਰ, 19 ਅਕਤੂਬਰ - 54 ਵੀਆਂ ਪੰਜਾਬ ਸਕੂਲ ਖੇਡਾਂ ਦੇ ਲੜਕੀਆਂ ਦੇ ਕੁਸ਼ਤੀ ਮੁਕਾਬਲੇ (ਅੰਡਰ19) 'ਚ ਜੋ ਡੀ. ਏ. ਵੀ ਸਕੂਲ ਮੁਕਤਸਰ ਲੜਕੀਆਂ ਵਿਖੇ ਕਰਵਾਏ ਜਾ ਰਹੇ ਹਨ। ਜਿਸ ਦੇ ਦੂਜੇ ਦਿਨ 44 ਕਿਲੋ ਵਰਗ 'ਚ ਕੈਲਾਸ਼ ਰਾਣੀ ਫ਼ਿਰੋਜ਼ਪੁਰ ਨੇ ਮਨਜੀਤ ਕੌਰ ਪਟਿਆਲਾ, ਗੁਲਸ਼ਨ ਅੰਮ੍ਰਿਤਸਰ ਨੇ ਅੰਜੂ ਬਾਲਾ ਮੁਕਤਸਰ, ਹਰਵਿੰਦਰ ਕੌਰ ਮੋਗਾ ਨੇ ਸਰਬਜੀਤ ਮਾਨਸਾ, ਜਸਪ੍ਰੀਤ ਕੌਰ ਫ਼ਰੀਦਕੋਟ ਨੇ ਮਨਜੋਤ ਕੌਰ ਤਰਨਤਾਰਨ, 48 ਕਿਲੋ 'ਚ ਕੁਲਵਿੰਦਰ ਕੌਰ ਸੰਗਰੂਰ ਨੇ ਕੁਲਜੀਤ ਕੌਰ ਪਟਿਆਲਾ, ਪ੍ਰੀਤੀ ਗੁਰਦਾਸਪੁਰ ਨੇ ਅੰਜੂ ਬਾਲਾ ਫ਼ਿਰੋਜ਼ਪੁਰ, ਅਮਨਜੀਤ ਕੌਰ ਫ਼ਰੀਦਕੋਟ ਨੇ ਸਰਬਜੀਤ ਮਾਨਸਾ, ਬਲਵੀਰ ਕੌਰ ਮੋਗਾ ਨੇ ਮਨਪ੍ਰੀਤ ਕੌਰ ਤਰਨਤਾਰਨ, ਸੋਨਮ ਅੰਮ੍ਰਿਤਸਰ ਨੇ ਲਵਪ੍ਰੀਤ ਕੌਰ ਮੁਕਤਸਰ, 51 ਕਿਲੋ 'ਚ ਭਿੰਦਰ ਅੰਮ੍ਰਿਤਸਰ ਨੇ ਕੁਲਦੀਪ ਕੌਰ ਗੁਰਦਾਸਪੁਰ, ਰਮਨ ਫ਼ਿਰੋਜ਼ਪੁਰ ਨੇ ਰਮਨਦੀਪ ਪਟਿਆਲਾ, ਕਿਰਨਜੀਤ ਫ਼ਰੀਦਕੋਟ ਨੇ ਗੁਰਪ੍ਰੀਤ ਕੌਰ, ਰਜਨੀ ਬਾਲਾ ਮੁਕਤਸਰ ਨੇ ਬੇਅੰਤ ਕੌਰ ਮਾਨਸਾ ਤੇ ਪਰਮਜੀਤ ਕੌਰ ਮੋਗਾ ਨੇ ਸੁਖਜੀਤ ਕੌਰ ਤਰਨਤਾਰਨ, 55 ਕਿਲੋ 'ਚ ਨਵਦੀਪ ਮੋਗਾ ਨੇ ਸਰਬਜੀਤ ਕੌਰ ਸੰਗਰੂਰ, ਹਰਪ੍ਰੀਤ ਕੌਰ ਫ਼ਿਰੋਜ਼ਪੁਰ ਨੇ ਅਮ੍ਰਿੰਤਪਾਲ ਕੌਰ ਮੁਕਤਸਰ, ਜਸਪ੍ਰੀਤ ਕੌਰ ਮਾਨਸਾ ਨੇ ਰੂਹੀ ਗੁਰਦਾਸਪੁਰ, ਅਮਨਪ੍ਰੀਤ ਕੌਰ ਫ਼ਰੀਦਕੋਟ ਨੇ ਹਰਵਿੰਦਰ ਕੌਰ ਤਰਨਤਾਰਨ ਅਤੇ ਕਮਲਵੀਰ ਪਟਿਆਲਾ ਨੇ ਰੀਤੂ ਅੰਮ੍ਰਿਤਸਰ, 72 ਕਿਲੋ ਵਰਗ 'ਚ ਜਸਪ੍ਰੀਤ ਕੌਰ ਪਟਿਆਲਾ ਨੇ ਜੋਤੀ ਗੁਰਦਾਸਪੁਰ ਨੂੰ ਹਰਾਇਆ ਜਦਕਿ 67 ਕਿਲੋ 'ਚ ਮਨਦੀਪ ਫ਼ਰੀਦਕੋਟ ਜੇਤੂ ਰਹੀ।

54ਵੀਆਂ ਪੰਜਾਬ ਸਕੂਲ ਖੇਡਾਂ ਦੇ ਵਾਲੀਬਾਲ ਮੁਕਾਬਲੇ

ਵਾਲੀਬਾਲ 'ਚ ਰੋਪੜ ਨੇ ਜਲੰਧਰ ਨੂੰ ਹਰਾਇਆ54 ਵੀਆਂ ਪੰਜਾਬ ਸਕੂਲ ਖੇਡਾਂ ਦੇ ਵਾਲੀਬਾਲ (ਅੰਡਰ 17-19) ਮੁਕਾਬਲੇ 18 ਅਕਤੂਬਰ ਨੂੰ ਭਾਈ ਮਸਤਾਨ ਸਿੰਘ ਪਬਲਿਕ ਸਕੂਲ 'ਚ ਸ਼ੁਰੂ ਹੋਏ। ਜਿਸ ਵਿਚ ਰੋਪੜ ਨੇ ਜਲੰਧਰ ਨੂੰ 22-25, 25-23 ਅਤੇ 25-19 ਨਾਲ ਹਰਾਉਣ ਤੋਂ ਇਲਾਵਾ ਤਰਨਤਾਰਨ ਤੇ ਮਾਨਸਾ ਨੂੰ ਵੀ ਮਾਤ ਦਿੱਤੀ। ਲੁਧਿਆਣਾ ਨੇ ਹੁਸ਼ਿਆਰਪੁਰ, ਬਾਦਲ ਵਿੰਗ ਨੇ ਪਟਿਆਲਾ, ਜਲੰਧਰ ਨੇ ਮੋਗਾ, ਮੁਕਤਸਰ ਨੇ ਮਾਨਸਾ, ਬਰਨਾਲਾ ਨੇ ਸੰਗਰੂਰ ਨੂੰ ਹਰਾਇਆ ਜਦਕਿ ਅੰਡਰ 17 'ਚ ਫਤਿਹਗੜ੍ਹ ਨੇ ਬਠਿੰਡਾ, ਲੁਧਿਆਣਾ ਨੇ ਪਟਿਆਲਾ, ਜਲੰਧਰ ਨੇ ਫ਼ਰੀਦਕੋਟ, ਗੁਰਦਾਸਪੁਰ ਨੇ ਨਵਾਂ ਸ਼ਹਿਰ, ਰੋਪੜ ਨੇ ਮਾਨਸਾ ਨੂੰ ਹਰਾਇਆ, ਜਦਕਿ ਤਰਨਤਾਰਨ ਨੂੰ ਕਪੂਰਥਲਾ ਵਿਰੁੱਧ ਵਾਕ ਓਵਰ ਮਿਲਿਆ, ਜਦਕਿ ਮੁਕਤਸਰ ਤੇ ਬਰਨਾਲਾ 'ਚ ਮੈਚ ਹੋਇਆ।

ਰਾਜ ਪੱਧਰੀ ਹਾਕੀ ਲੀਗ

ਲੁਧਿਆਣਾ, 19 ਅਕਤੂਬਰ - ਪਦਮ ਸ੍ਰੀ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਵਿਖੇ ਰਾਜ ਪੱਧਰੀ ਹਾਕੀ ਲੀਗ ਕਰਵਾਈ ਜਾ ਰਹੀ ਹੈ। ਜਿਸ ਦੇ ਪੰਜਵੇਂ ਗੇੜ ਦੇ ਅੰਡਰ16 ਵਰਗ ਦੇ ਮੈਚ ਵਿਚ ਜਰਖੜ ਅਕੈਡਮੀ ਨੇ ਮੋਗਾ ਨੂੰ 5-0, ਗਰੇਵਾਲ ਅਕੈਡਮੀ ਕਿਲਾ ਰਾਏਪੁਰ ਨੇ ਫਤਹਿਗੜ੍ਹ ਸਾਹਿਬ ਨੂੰ 8-0 ਨਾਲ ਹਰਾਇਆ। ਇਸ ਤੋਂ ਇਲਾਵਾ (ਅੰਡਰ14) ਦਾ ਮੋਗਾ ਤੇ ਫਰੀਦਕੋਟ 'ਚ ਮੁਕਾਬਲਾ 1-1 ਗੋਲਾਂ ਨਾਲ ਬਰਾਬਰ ਰਿਹਾ।
 

ਰਾਸ਼ਟਰ-ਮੰਡਲ ਯੁਵਾ ਖੇਡਾਂ
ਭਾਰਤੀ ਮੁੱਕੇਬਾਜ਼ਾਂ ਨੇ ਸੋਨ ਤਗਮਿਆਂ 'ਤੇ ਕੀਤਾ ਕਬਜ਼ਾ

ਪੁਣੇ, 17 ਅਕਤੂਬਰ - ਪੁਣੇ ਵਿਖੇ ਤੀਸਰੀਆਂ ਰਾਸ਼ਟਰ-ਮੰਡਲ ਯੂਥ ਖੇਡਾਂ 2008 ਚੱਲ ਰਹੀਆਂ ਹਨ, ਜਿਸ ਵਿਚ 17 ਅਕਤੂਬਰ ਨੂੰ ਭਾਰਤੀ ਖਿਡਾਰੀਆਂ ਨੇ ਕੁੱਲ 4 ਸੋਨ, 3 ਚਾਂਦੀ ਦੇ ਤਗਮੇ ਹਾਸਲ ਕੀਤੇ। ਮੇਜ਼ਬਾਨ ਦੇਸ਼ ਦੇ ਮੁੱਕੇਬਾਜ਼ਾਂ ਨੇ 3 ਸੋਨ, 1 ਚਾਂਦੀ ਜਦਕਿ ਲੜਕੀਆਂ ਦੇ ਟੈਨਿਸ ਮੁਕਾਬਲੇ ਵਿਚ 2 ਚਾਂਦੀ ਦੇ ਤਗਮੇ ਜਿੱਤੇ। ਦੂਜੇ ਪਾਸੇ ਟਰੈਕ ਐਂਡ ਫੀਲਡ ਮੁਕਾਬਲਿਆਂ ਦੌਰਾਨ ਭਾਰਤੀ ਲੜਕੀਆਂ ਦੀ ਟੀਮ ਨੇ 4×400 ਮੀਟਰ ਰਿਲੇਅ ਦਾ ਸੋਨ ਤਗਮਾ ਜਿੱਤਿਆ। ਭਾਰਤ ਦੇ ਨਨਾਓ ਸਿੰਘ ਥੋਕਚੋਮ, ਸੰਤੋਸ਼ ਵਿਰੋਥੂ ਤੇ ਬਲਵਿੰਦਰ ਬੈਨੀਵਾਲ ਨੇ ਅੱਜ ਮੁੱਕੇਬਾਜ਼ੀ 'ਚ ਦੇਸ਼ ਲਈ ਸੋਨ ਤਗਮੇ ਜਿੱਤੇ। ਜਦਕਿ 75 ਕਿਲੋ ਭਾਰ ਵਰਗ ਵਿਚ ਸਤਿੰਦਰ ਨੇ ਚਾਂਦੀ ਦਾ ਤਗਮਾ ਜਿੱਤਿਆ।

52ਵੀਆਂ-53ਵੀਆਂ ਰਾਸ਼ਟਰੀ ਸਕੂਲ ਖੇਡਾਂ ਵਿਚ ਸੰਨ 2006-07 ਦੌਰਾਨ ਜਿੱਤੇ ਖਿਡਾਰੀਆਂ ਦਾ ਸਨਮਾਨ

ਲੁਧਿਆਣਾ, 17 ਅਕਤੂਬਰ - 52 ਵੀਆਂ-53 ਵੀਆਂ ਰਾਸ਼ਟਰੀ ਸਕੂਲ ਖੇਡਾਂ ਸੰਨ 2006-07 ਵਿਚ ਲੁਧਿਆਣੇ ਵਿਚ ਕਰਵਾਈਆਂ ਗਈਆਂ ਸਨ। ਇਨ੍ਹਾਂ ਖੇਡਾਂ ਵਿਚ ਲਗਭਗ 1100 ਖਿਡਾਰੀਆਂ ਨੇ ਅਲੱਗ-ਅਲੱਗ ਮੁਕਾਬਲਿਆਂ ਦੌਰਾਨ ਤਕਰੀਬਨ 340 ਤਗਮੇ ਹਾਸਲ ਕੀਤੇ ਸਨ। ਜਿਨ੍ਹਾਂ ਦਾ 17 ਅਕਤੂਬਰ 2008 ਨੂੰ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਵਿਖੇ ਸਨਮਾਨ ਕੀਤਾ ਗਿਆ। ਸੋਨ ਤਮਗਾ ਜੇਤੂ ਖਿਡਾਰੀ ਨੂੰ 3, ਚਾਂਦੀ ਅਤੇ ਕਾਂਸੀ ਦਾ ਤਮਗਾ ਜੇਤੂਆਂ ਨੂੰ ਕ੍ਰਮਵਾਰ 2 ਅਤੇ 1 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਬੀਬੀ ਸੁਰਿੰਦਰ ਕੌਰ ਬਾਦਲ (ਧਰਮਪਤਨੀ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ) ਨੇ ਖਿਡਾਰੀਆਂ ਨੂੰ ਕਿਹਾ ਸਿੱਖਿਆ ਵਿਭਾਗ ਅਤੇ ਖਿਡਾਰੀਆਂ ਦੀ ਮਿਹਨਤ ਸਦਕਾ ਪੰਜਾਬ ਖੇਡਾਂ ਦੇ ਖੇਤਰ ਵਿਚ ਕੌਮੀ ਪੱਧਰ 'ਤੇ ਸੱਤਵੇਂ ਤੋਂ ਤੀਸਰੇ ਸਥਾਨ 'ਤੇ ਆ ਗਿਆ ਹੈ। ਇਸ ਮੌਕੇ ਬੀਬੀ ਬਾਦਲ ਨੇ 53 ਵੀਆਂ ਖੇਡਾਂ ਦੇ ਕੌਮੀ ਸਕੂਲ ਖੇਡਾਂ ਵਿਚ ਪੰਜਾਬ ਦੇ 71 ਸੋਨੇ, 67 ਚਾਂਦੀ ਅਤੇ 72 ਕਾਂਸੀ ਦੇ ਤਗਮੇ ਜੇਤੂ ਖਿਡਾਰੀਆਂ ਦਾ ਸਨਮਾਨ ਕਰਨ ਤੋਂ ਇਲਾਵਾ 52 ਵੀਆਂ ਖੇਡਾਂ ਦੇ 130 ਤਮਗਾ ਜੇਤੂ ਖਿਡਾਰੀ ਨਕਦ ਰਾਸ਼ੀ ਨਾਲ ਸਨਮਾਨੇ। ਇਸ ਤੋਂ ਇਲਾਵਾ 5 ਅਧਿਆਪਕਾਂ 18 ਕਲਰਕ ਅਤੇ ਦੋ ਹੋਰ ਕਰਮਚਾਰੀਆਂ ਨੂੰ ਤਰਸ ਦੇ ਅਧਾਰ 'ਤੇ ਨੌਕਰੀ ਦੇ ਨਿਯੁਕਤੀ ਪੱਤਰ ਵੀ ਦਿੱਤੇ।

9ਵੀਂ ਆਲ ਇੰਡੀਆ ਸਕੂਲਜ਼ ਅੰਡਰ 19 ਜਰਖੜ ਹਾਕੀ ਲੀਗ

ਡੇਹਲੋਂ 16 ਅਕਤੂਬਰ : ਬੀਬੀ ਸੁਰਜੀਤ ਕੌਰ ਦੀ ਯਾਦ ਨੂੰ ਸਮਰਪਿਤ 9ਵੀਂ ਆਲ ਇੰਡੀਆ ਸਕੂਲਜ਼ ਅੰਡਰ 19 ਜਰਖੜ ਹਾਕੀ ਲੀਗ, ਮਾਤਾ ਸਾਹਿਬ ਕੌਰ ਸਟੇਡੀਅਮ ਵਿਖੇ ਚੱਲ ਰਹੀ ਹੈ। ਇਸ ਲੀਗ ਵਿਚ ਜਰਖੜ ਅਕੈਡਮੀ ਨੇ ਸੰਗਰੂਰ ਅਕੈਡਮੀ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਪਹੁੰਚੀ। ਜਦਕਿ ਡਾਲਾ ਬ੍ਰਦਰਜ਼ ਮੋਗਾ ਨੇ ਜਗਤਾਰ ਇਲੈਵਨ ਨੂੰ 1-0 ਨਾਲ ਹਰਾਇਆ ਅਤੇ ਪਹਿਲਾ ਦਰਜਾ ਪ੍ਰਾਪਤ ਕੀਤਾ। ਇਸ ਆਲ ਇੰਡੀਆ ਲੀਗ ਦਾ ਫ਼ਾਈਨਲ ਮੁਕਾਬਲਾ ਬਰਸਾਤ ਦੀ ਵਜ੍ਹਾ ਕਾਰਨ ਹੁਣ 18 ਅਕਤੂਬਰ ਦੀ ਬਜਾਇ 19 ਅਕਤੂਬਰ ਨੂੰ ਖੇਡਿਆ ਜਾਵੇਗਾ।

54ਵੀਆਂ ਪੰਜਾਬ ਸਕੂਲ ਹੈਂਡਬਾਲ-ਥਰੋਬਾਲ ਖੇਡਾਂ ਸਮਾਪਤ

ਫ਼ਿਰੋਜ਼ਪੁਰ, 15 ਅਕਤੂਬਰ - ਪੰਜਾਬ ਸਕੂਲਜ਼ ਦੀਆਂ 54ਵੀਆਂ ਅੰਡਰ 17 ਸਾਲ ਰਾਜ ਪੱਧਰੀ ਹੈਂਡਬਾਲ ਅਤੇ ਥਰੋਬਾਲ ਲੜਕੇ-ਲੜਕੀਆਂ ਦੀਆਂ ਖੇਡਾਂ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨਾਂ 'ਚ ਕਰਵਾਏ ਗਏ। ਥਰੋਬਾਲ ਲੜਕਿਆਂ ਦੇ ਮੁਕਾਬਲਿਆਂ ਵਿਚੋਂ ਜ਼ਿਲ੍ਹਾ ਫ਼ਿਰੋਜ਼ਪੁਰ ਪਹਿਲੇ, ਕਪੂਰਥਲਾ ਦੂਸਰੇ ਅਤੇ ਜਲੰਧਰ ਤੀਸਰੇ ਸਥਾਨ 'ਤੇ ਰਹੇ। ਲੜਕੀਆਂ ਥਰੋਬਾਲ ਮੁਕਾਬਲਿਆਂ ਵਿਚੋਂ ਜ਼ਿਲ੍ਹਾ ਕਪੂਰਥਲਾ ਪਹਿਲੇ, ਫ਼ਿਰੋਜ਼ਪੁਰ ਦੂਸਰੇ, ਤਰਨਤਾਰਨ ਦੀਆਂ ਲੜਕੀਆਂ ਤੀਸਰੇ ਸਥਾਨ 'ਤੇ ਰਹੀਆਂ। ਹੈਂਡ ਬਾਲ ਅੰਡਰ 17 ਸਾਲ ਲੜਕੇ ਮੁਕਾਬਲਿਆਂ ਵਿਚੋਂ ਸੰਗਰੂਰ ਪਹਿਲੇ ਫ਼ਿਰੋਜ਼ਪੁਰ ਦੂਸਰੇ, ਬਠਿੰਡਾ ਤੀਸਰੇ ਸਥਾਨ 'ਤੇ ਰਹੇ। ਹੈਂਡ ਬਾਲ ਲੜਕੀਆਂ ਬਠਿੰਡਾ ਪਹਿਲੇ, ਸੰਗਰੂਰ ਦੂਸਰੇ, ਨਵਾਂ ਸ਼ਹਿਰ ਤੀਸਰਾ ਸਥਾਨ ਪ੍ਰਾਪਤ ਕੀਤਾ।

ਆਲ ਇੰਡੀਆ ਸਕੂਲਜ਼ ਅੰਡਰ19 ਜਰਖੜ ਹਾਕੀ ਲੀਗ

ਲੁਧਿਆਣਾ, 15 ਅਕਤੂਬਰ - ਬੀਬੀ ਸੁਰਜੀਤ ਕੌਰ ਦੀ ਯਾਦ ਨੂੰ ਸਮਰਪਿਤ 9ਵੀਂ ਆਲ ਇੰਡੀਆ ਸਕੂਲਜ਼ ਅੰਡਰ19 ਜਰਖੜ ਹਾਕੀ ਲੀਗ, ਜੋ ਮਾਤਾ ਸਾਹਿਬ ਕੌਰ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਇਸ ਲੀਗ ਦੌਰ ਦੇ ਮੁੱਢਲੇ ਮੈਚਾਂ ਵਿੱਚ ਦਿੱਲੀ ਅਕੈਡਮੀ, ਸੰਗਰੂਰ ਅਕੈਡਮੀ, ਚੰਡੀਗੜ੍ਹ ਅਕੈਡਮੀ ਅਤੇ ਜਰਖੜ ਅਕੈਡਮੀ ਸ਼ਾਮਿਲ ਹੋਈਆਂ। ਇਸ ਦੇ ਪਹਿਲੇ ਮੈਚ ਵਿੱਚ ਸੰਗਰੂਰ ਅਕੈਡਮੀ ਨੇ ਸਰੀਂਹ ਅਕੈਡਮੀ ਜਲੰਧਰ ਨੂੰ 4-1 ਨਾਲ ਹਰਾਇਆ, ਜਦਕਿ ਦੂਸਰੇ ਮੈਚ ਵਿੱਚ ਜਰਖੜ ਅਕੈਡਮੀ ਨੇ ਜ਼ਿਲ੍ਹਾ ਲੁਧਿਆਣਾ ਨੂੰ 9-1 ਨਾਲ ਕਰਾਰੀ ਮਾਤ ਦਿੱਤੀ। ਤੀਸਰੇ ਮੈਚ ਵਿੱਚ ਡੀ. ਏ. ਵੀ. ਅਕੈਡਮੀ ਚੰਡੀਗੜ੍ਹ ਨੇ ਡਾਲਾ ਬ੍ਰਦਰਜ਼ ਮੋਗਾ ਨੂੰ 1-1 ਦੀ ਬਰਾਬਰੀ ਤੋਂ ਬਾਅਦ ਪਨੈਲਟੀ ਸਟਰੋਕਾਂ 'ਤੇ 5-2 ਨਾਲ ਮਾਤ ਦਿੱਤੀ। ਪਨੈਲਟੀ ਸਟਰੋਕਾਂ 'ਤੇ ਦਿੱਲੀ ਅਕੈਡਮੀ 5-4 ਨਾਲ ਜੇਤੂ ਰਹੀ।

28ਵੀਂ ਓਪਨ ਰਾਸ਼ਟਰੀ ਤਾਇਕਵਾਂਡੋ ਚੈਂਪੀਅਨਸ਼ਿਪ ਸਮਾਪਤ

ਅਜੀਤ ਨਗਰ, 15 ਅਕਤੂਬਰ - 28ਵੀਂ ਓਪਨ ਰਾਸ਼ਟਰੀ ਤਾਇਕਵਾਂਡੋ ਚੈਂਪੀਅਨਸ਼ਿਪ ਜੋ ਤਿਤਿਦਸ਼ਾ ਪਬਲਿਕ ਸਕੂਲ ਨਵੀਂ ਦਿੱਲੀ ਵਿਖੇ ਕਰਵਾਈ ਗਈ। ਜਿਸ ਵਿਚ ਪੰਜਾਬ ਦੇ ਖਿਡਾਰੀਆਂ ਨੇ 17 ਸੋਨ ਤਗਮੇ ਜਿੱਤੇ। ਇਸ ਦੇ ਸਪਰਿੰਗ ਮੁਕਾਬਲਿਆਂ ਵਿਚ ਹਰਮਨਪ੍ਰੀਤ ਕੌਰ, ਮਨੀਸ਼ ਕੁਮਾਰ, ਸੁਸੀਲ ਸ਼ਰਮਾ, ਅਭਿਨਵ ਕੈਸ਼ਯਪ ਅਤੇ ਜਸਨਦੀਪ ਸਿੰਘ ਨੇ 5 ਸੋਨੇ ਤਗਮੇ ਜਿੱਤੇ। ਇਸੇ ਤਰ੍ਹਾਂ ਮੂਝੇ ਮੁਕਾਬਲਿਆਂ ਵਿਚ ਪ੍ਰਭਜੋਤ ਸਿੰਘ, ਹਰਮਨਪ੍ਰੀਤ ਕੌਰ, ਅਮਨਦੀਪ ਕੌਰ, ਸੁਸੀਲ ਸ਼ਰਮਾ, ਗੁਰਸ਼ਰਨ ਸਿੰਘ, ਇੰਦਰ ਪ੍ਰੀਤ ਸਿੰਘ, ਭਵਨਕਰਵਾਲ, ਗੁਰ ਕੀਰਤ ਸਿੰਘ, ਸਿਮਰਨ ਪ੍ਰੀਤ ਸਿੰਘ, ਸੈਂਗਚਿਓਲ, ਕਰਨ ਕੁਮਾਰ ਤੇ ਸ਼ਵਨਵ ਨੇ 12 ਸੋਨ ਤਗਮੇ ਜਿੱਤੇ।

ਪੰਜਾਬ 'ਚ 8 ਖੇਡਾਂ ਨੂੰ ਅਪਣਾਉਣ ਦਾ ਐਲਾਨ

ਜਲੰਧਰ, 15 ਅਕਤੂਬਰ - ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਪੰਜਾਬ ਦੇ ਖਿਡਾਰੀਆਂ ਦੇ ਇਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ, ਕਿ ਅਸੀਂ 8 ਖੇਡਾਂ ਨੂੰ ਪੰਜਾਬ ਵਿਚ ਅਪਣਾਵਾਂਗੇ ਤੇ ਇਨ੍ਹਾਂ ਨੂੰ ਸਾਰੀਆਂ ਸਹੂਲਤਾਂ ਦੇ ਕੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਯੋਗ ਬਣਾਵਾਂਗੇ। ਪੰਜਾਬ ਵਿਚ ਹਾਕੀ ਲੀਗ ਤੋਂ ਇਲਾਵਾ ਕੌਮਾਂਤਰੀ ਕਬੱਡੀ ਲੀਗ ਵੀ ਸ਼ੁਰੂ ਕੀਤੀ ਜਾਵੇਗੀ। ਜਿਸ ਵਿਚ ਅਮਰੀਕਾ, ਕੈਨੇਡਾ, ਤੇ ਇੰਗਲੈਂਡ ਤੋਂ ਇਲਾਵਾ ਹੋਰ ਕਈ ਦੇਸ਼ਾਂ ਦੀਆਂ ਕਬੱਡੀ ਟੀਮਾਂ ਹਿੱਸਾ ਲੈਣਗੀਆਂ। ਪੰਜਾਬ ਵਿਚ ਹਾਕੀ ਦੇ ਤਿੰਨ ਐਸਟਰੋਟਰਫ ਮੈਦਾਨ ਜਲੰਧਰ, ਤਲਵੰਡੀ ਸਾਬੋ ਤੇ ਮੁਹਾਲੀ ਵਿਖੇ ਲਗਾਏ ਜਾਣਗੇ। ਅਸੀਂ ਪਿੰਡਾਂ ਦੇ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ 17 ਅਕਤੂਬਰ ਤੋਂ ਮੁਹਾਲੀ ਵਿਖੇ ਕਰਵਾਏ ਜਾ ਰਹੇ ਕ੍ਰਿਕਟ ਮੈਚ ਨੂੰ ਵਿਖਾਉਣ ਲਈ ਵਿਸ਼ੇਸ਼ ਪ੍ਰਬੰਧ ਕਰਾਂਗੇ ਤੇ ਹਾਕੀ ਦੇ ਮੈਚ ਨੂੰ ਵਿਖਾਉਣ ਲਈ ਵੀ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣਗੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਉਲੰਪਿਕ ਖੇਡਾਂ ਦੇ ਵਿਚ ਕਾਂਸੀ ਦਾ ਤਗਮਾ ਜੇਤੂ ਮੁੱਕੇਬਾਜ਼ ਵਿਜੇਂਦਰ ਕੁਮਾਰ ਦਾ 11 ਲੱਖ ਰੁਪਏ ਨਾਲ ਸਨਮਾਨ ਕੀਤਾ ਇਹ ਸਨਮਾਨ ਉਨ੍ਹਾਂ ਦੇ ਚਾਚਾ ਸੁਰੇਸ਼ ਬੈਨੀਪਾਲ ਨੇ ਹਾਸਿਲ ਕੀਤਾ। ਇਸ ਤੋਂ ਇਲਾਵਾ ਮੁੱਕੇਬਾਜ਼ੀ ਕੋਚ ਦਰੋਣਾਚਾਰੀਆ ਐਵਾਰਡੀ ਗੁਰਬਖਸ਼ ਸਿੰਘ ਸੰਧੂ ਦਾ 11 ਲੱਖ ਰੁਪਏ ਨਾਲ ਸਨਮਾਨ ਕੀਤਾ ਤੇ ਉਲੰਪਿਕ ਖੇਡਾਂ ਦੇ ਵਿਚ ਮੁੱਕੇਬਾਜ਼ੀ ਦੇ ਕੁਆਰਟਰ ਫਾਈਨਲ 'ਚ ਪੁੱਜਣ 'ਚ ਪੁੱਜਣ ਵਾਲੇ ਮੁੱਕੇਬਾਜ਼ ਜਤਿੰਦਰ ਕੁਮਾਰ ਤੇ ਅਖਿਲ ਕੁਮਾਰ ਦਾ ਪੰਜ-ਪੰਜ ਲੱਖ ਰੁਪਏ ਨਾਲ ਸਨਮਾਨ ਕੀਤਾ ਤੇ ਸੀਨੀਅਰ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚੋਂ ਸੋਨ ਤਗਮਾ ਜੇਤੂ ਖਿਡਾਰੀ ਕੁਲਦੀਪ ਸਿੰਘ ਦਾ ਇਕ ਲੱਖ ਰੁਪਏ ਨਾਲ ਸਨਮਾਨ ਕੀਤਾ। ਪੰਜਾਬ ਹਾਕੀ ਲੀਗ ਲੜਕੇ ਤੇ ਲੜਕੀਆਂ ਦੇ ਵਰਗ ਵਿਚ ਪੰਜਾਬ ਦੇ 14000 ਦੇ ਕਰੀਬ ਖਿਡਾਰੀਆਂ ਖੇਡ ਵਿੰਗਾਂ ਦੇ 3000 ਦੇ ਕਰੀਬ ਖਿਡਾਰੀਆਂ ਨੂੰ ਇਕ ਕਰੋੜ ਰੁਪਏ ਦਾ ਖੇਡਾਂ ਦਾ ਸਾਮਾਨ ਵੰਡਿਆ। ਪੰਜਾਬ ਖੇਡ ਵਿਭਾਗ ਵਿਚ ਨਵੇਂ ਭਰਤੀ ਕੀਤੇ ਗਏ, 169 ਕੋਚਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ।

54ਵੀਂ ਪੰਜਾਬ ਰਾਜ ਸਕੂਲਜ਼ ਬੈਡਮਿੰਟਨ ਚੈਂਪੀਅਨਸ਼ਿਪ ਸਮਾਪਤ

ਸੰਗਰੂਰ, 15 ਅਕਤੂਬਰ - 54ਵੀਂ ਪੰਜਾਬ ਰਾਜ ਸਕੂਲਜ਼ ਬੈਡਮਿੰਟਨ ਚੈਂਪੀਅਨਸ਼ਿਪ ਸੰਗਰੂਰ ਦੇ ਗੁਰੂ ਨਾਨਕ ਸਰਾਏ ਸਥਿਤ ਬੈਡਮਿੰਟਨ ਹਾਲ ਵਿਚ ਖਤਮ ਹੋ ਗਈ। ਇਸ ਦੇ ਆਖਰੀ ਮੈਚ ਲੜਕਿਆਂ ਦੀ 17ਸਾਲ ਗਰੁੱਪ ਵਿਚ ਸੰਗਰੂਰ ਅਤੇ ਲੁਧਿਆਣਾ ਦੀਆਂ ਟੀਮਾਂ ਵਿਚਕਾਰ ਹੋਏ, ਜਿਸ ਵਿਚ ਸੰਗਰੂਰ ਨੇ ਬਾਜ਼ੀ ਮਾਰੀ। ਇਨ੍ਹਾਂ ਮੁਕਾਬਲਿਆਂ ਵਿਚ ਨਤੀਜੇ ਇਸ ਪ੍ਰਕਾਰ ਰਹੇ-ਅੰਡਰ 19 ਲੜਕਿਆਂ ਦੇ ਗਰੁੱਪ ਵਿਚ ਜਲੰਧਰ ਜ਼ਿਲ੍ਹੇ ਨੇ ਪਹਿਲਾ, ਰੋਪੜ ਨੇ ਦੂਸਰਾ ਅਤੇ ਗੁਰਦਾਸਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕਿਆਂ ਵਿਚ ਸੰਗਰੂਰ, ਰੋਪੜ ਅਤੇ ਲੁਧਿਆਣਾ ਨੇ ਕ੍ਰਮਵਾਰ ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਵਿਚ ਗੁਰਦਾਸਪੁਰ ਪਹਿਲੇ, ਅੰਮ੍ਰਿਤਸਰ ਦੂਸਰੇ ਅਤੇ ਲੁਧਿਆਣਾ ਤੀਸਰੇ ਸਥਾਨ ਤੇ ਰਿਹਾ। ਅੰਡਰ 19 ਲੜਕੀਆਂ ਦੇ ਗਰੁੱਪ ਵਿਚ ਸੰਗਰੂਰ ਨੇ ਪਹਿਲਾ, ਲੁਧਿਆਣਾ ਨੇ ਦੂਸਰਾ ਅਤੇ ਰੋਪੜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਲੜਕੀਆਂ ਦੇ ਵਰਗ ਵਿਚ ਸੰਗਰੂਰ ਪਹਿਲੇ ਪਟਿਆਲਾ ਦੂਸਰੇ ਅਤੇ ਮੁਕਤਸਰ ਤੀਸਰੇ ਸਥਾਨ ਤੇ ਰਿਹਾ।

ਯੁਵਾ ਰਾਸ਼ਟਰ ਮੰਡਲ ਖੇਡਾਂ

ਪੁਣੇ, 15 ਅਕਤੂਬਰ - ਯੁਵਾ ਰਾਸ਼ਟਰ ਮੰਡਲ ਖੇਡਾਂ ਦੇ ਦੇ ਟੇਬਲ ਟੈਨਿਸ ਮੁਕਾਬਲੇ 11 ਅਕਤੂਬਰ ਨੂੰ ਪੁਣੇ ਵਿਖੇ ਸ਼ੁਰੂ ਹੋਏ। ਜਿਸ ਦੇ ਉਲੰਪੀਅਨ ਨੇਹਾ ਅਗਰਵਾਲ ਅਤੇ ਸੌਮੀ ਮੰਡਲ ਸਮੇਤ ਚਾਰ ਭਾਰਤੀ ਖਿਡਾਰੀਆਂ ਨੇ ਪੁਣੇ ਖੇਡੀਆਂ ਜਾ ਰਹੀਆਂ ਯੁਵਾ ਰਾਸ਼ਟਰ ਮੰਡਲ ਖੇਡਾਂ ਦੇ ਟੇਬਲ ਟੈਨਿਸ ਮੁਕਾਬਲਿਆਂ ਦੇ ਸਿੰਗਲਜ਼ ਵਰਗ ਦੇ ਕੁਆਰਟਰ ਫਾਈਨਲ ਗੇੜ 'ਚ ਪ੍ਰਵੇਸ਼ ਪਾ ਲਿਆ ਹੈ। ਨੇਹਾ ਨੇ ਅਨੀਸਾ ਬੇਨਸਟਰੌਂਗ ਨੂੰ ਸਿੱਧੇ ਸੈੱਟਾਂ 'ਚ 4-0 (11-4, 12-10, 11-2, 11-3) ਨਾਲ ਹਰਾਇਆ ਜਦਕਿ ਕੋਲਕਾਤਾ ਦੀ ਸੌਮੀ ਨੇ ਕੈਨੇਡਾ ਦੀ ਏਮੂਨੁਲੀ ਲਵੋਈ ਨੂੰ ਇਕਤਰਫ਼ਾ ਮੁਕਾਬਲੇ 'ਚ 4-0 (11-4, 11-1, 11-3, 11-6) ਅੰਕਾਂ ਨਾਲ ਹਰਾਇਆ। ਨੇਹਾ ਅਤੇ ਸੌਮੀ ਡਬਲਜ਼ ਗੇੜ 'ਚ ਵੀ ਭਾਰਤ ਦੀਆਂ ਝੰਡਾ ਬਰਦਾਰ ਬਣੀਆਂ ਹੋਈਆਂ ਹਨ। ਲੜਕਿਆਂ ਦੇ ਵਰਗ 'ਚ ਸਥੀਆਨ ਗਨਾਨਾਸੇਕਰਨ ਨੇ ਔਖੇ ਮੈਚ 'ਚ ਬਰਤਾਨੀਆ ਦੇ ਲਿਆਮ ਬੈਂਜਾਮਿਨ ਨੂੰ 4-2 (11-6, 11-9, 9-11, 3-11, 11-4, 11-7) ਅੰਕਾਂ ਨਾਲ ਜਦਕਿ ਸੌਮਿਆਜੀਤ ਘੋਸ਼ ਨੇ ਵੀ ਸਥੀਆਨ ਦੀ ਰਾਹ 'ਤੇ ਚਲਦਿਆਂ ਕੈਨੇਡਾ ਦੇ ਲਿੰਗ ਕੁਨ ਯਾਂਗ ਨੂੰ 4-1 (11-7, 11-5, 7-11, 11-7, 11-6) ਅੰਕਾਂ ਨਾਲ ਹਰਾਇਆ।

ਪੰਜਾਬ ਰਾਜ ਇਸਤਰੀ ਖੇਡਾਂ

ਬਠਿੰਡਾ, 13 ਅਕਤੂਬਰ - ਪੰਜਾਬ ਰਾਜ ਮਹਿਲਾ ਖੇਡਾਂ 11 ਅਕਤੂਬਰ ਤੋਂ ਬਠਿੰਡਾ ਦੇ ਖੇਡ ਸਟੇਡੀਅਮ ਵਿਚ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦੀ ਸਮੁੱਚੀ ਟਰਾਫ਼ੀ 'ਤੇ ਜ਼ਿਲ੍ਹਾ ਜਲੰਧਰ ਨੇ ਆਪਣਾ ਕਬਜ਼ਾ ਕੀਤਾ। ਵੱਖ-ਵੱਖ ਖੇਡਾਂ ਦੇ ਨਤੀਜਿਆਂ ਵਿਚ ਅਥਲੈਟਿਕ: ਜਲੰਧਰ ਜ਼ਿਲ੍ਹਾ ਪਹਿਲਾ ਸਥਾਨ, ਸੰਗਰੂਰ ਜ਼ਿਲ੍ਹਾ ਦੂਜੇ ਸਥਾਨ 'ਤੇ ਰਿਹਾ। ਬੈਡਮਿੰਟਨ ਵਿਚ ਜਲੰਧਰ ਜੇਤੂ ਤੇ ਪਟਿਆਲਾ ਉਪ ਜੇਤੂ ਰਿਹਾ। ਬਾਸਕਟਬਾਲ ਵਿਚ ਵੀ ਜਲੰਧਰ ਨੇ ਹੁਸ਼ਿਆਰਪੁਰ ਨੂੰ 67-32 ਨਾਲ ਹਰਾ ਕੇ ਟਰਾਫ਼ੀ ਜਿੱਤੀ, ਜਿਮਨਾਸਟਕ ਵਿਚ ਗੁਰਦਾਸਪੁਰ 234.40 ਅੰਕਾਂ ਨਾਲ ਜੇਤੂ ਪਟਿਆਲੇ ਨੇ ਦੂਜਾ ਸਥਾਨ ਲਿਆ, ਹਾਕੀ ਵਿਚ ਅੰਮ੍ਰਿਤਸਰ ਜ਼ਿਲ੍ਹਾ ਕਪੂਰਥਲੇ ਨੂੰ 1-0 ਨਾਲ ਹਰਾ ਕੇ ਜੇਤੂ ਬਣਿਆ। ਹੈਂਡ ਬਾਲ ਵਿਚ ਅੰਮ੍ਰਿਤਸਰ ਨੇ ਜਲੰਧਰ ਨੂੰ 17-12 ਨਾਲ ਹਰਾਇਆ ਤੇ ਪਹਿਲੇ ਸਥਾਨ 'ਤੇ ਆਪਣਾ ਕਬਜ਼ਾ ਕੀਤਾ। ਕਬੱਡੀ ਵਿਚ ਜਲੰਧਰ ਨੇ ਲਗਾਤਾਰ ਸਾਰੇ ਮੈਚ ਜਿੱਤ ਕੇ ਪਟਿਆਲਾ ਨੂੰ ਫਾਈਨਲ ਵਿਚ 56-14 ਨਾਲ ਹਰਾਇਆ।

ਬੁਆਣੀ ਦਾ ਖੇਡ ਮੇਲਾ ਸ਼ੁਰੂ

ਦੋਰਾਹਾ, 13 ਅਕਤੂਬਰ - ਪਿੰਡ ਬੁਆਣੀ ਵਿਖੇ ਤਿੰਨ ਰੋਜ਼ਾ ਖੇਡ ਮੇਲਾ 13 ਤੋਂ 15 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ, ਜਿਹੜਾ ਕਿ ਅੱਜ ਸ਼ੁਰੂ ਹੋਇਆ। ਇਸ ਵਿਚ ਕਬੱਡੀ 32, 37 ਅਤੇ 42 ਕਿਲੋ ਕਬੱਡੀ ਵਰਗ ਦੇ ਖੇਡ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਵਾਲੀਬਾਲ ਸ਼ੂਟਿੰਗ ਦੇ ਸ਼ੁਰੂਆਤੀ ਮੈਚ ਹੋਏ। 14 ਅਕਤੂਬਰ ਨੂੰ ਟੂਰਨਾਮੈਂਟ ਦੇ ਦੂਸਰੇ ਦਿਨ ਕਬੱਡੀ 52, 57 ਅਤੇ 65 ਕਿਲੋ ਵਰਗ ਦੇ ਖੇਡ ਮੁਕਾਬਲੇ ਹੋਣਗੇ।

54ਵੀਆਂ ਪੰਜਾਬ ਸਕੂਲ ਖੇਡਾਂ

ਤਰਨ ਤਾਰਨ, 13 ਅਕਤੂਬਰ - 12 ਅਕਤੂਬਰ ਨੂੰ ਤਰਨ ਤਾਰਨ ਜ਼ਿਲ੍ਹੇ ਵਿਚ 54ਵੀਆਂ ਪੰਜਾਬ ਸਕੂਲ ਸਟੇਟ ਹੈਂਡ ਬਾਲ ਖੇਡਾਂ ਕਰਵਾਈਆਂ ਗਈਆਂ। ਜਿਸ ਵਿਚ ਅੰਡਰ 14 ਸਾਲ ਲੜਕੀਆਂ ਵਿਚ 20 ਜ਼ਿਲ੍ਹੇ ਅਤੇ 2 ਵਿੰਗਾਂ ਨੇ ਹਿੱਸਾ ਲਿਆ ਜਿਸ ਵਿਚ ਸੁਪਰ ਲੀਗ ਵਿਚ ਲੁਧਿਆਣਾ, ਸੰਗਰੂਰ, ਬਠਿੰਡਾ ਜ਼ਿਲ੍ਹਿਆਂ ਨੂੰ ਹਰਾ ਕੇ ਸਪੋਰਟਸ ਵਿੰਗ ਕੈਰੋਂ ਦੀ ਅੰਡਰ 14 ਸਾਲ ਲੜਕੀਆਂ ਦੀ ਟੀਮ ਨੇ ਪਹਿਲਾ ਦਰਜਾ ਹਾਸਲ ਕੀਤਾ। ਤੇ 7 ਲੜਕੀਆਂ ਸਕੂਲ ਨੈਸ਼ਨਲ ਲਈ ਚੁਣੀਆਂ ਗਈਆਂ। ਇਸੇ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਵਿਖੇ ਪੰਜਾਬ ਸਕੂਲ ਸਟੇਟ ਖੇਡਾਂ ਦੇ ਫਾਈਨਲ ਮੁਕਾਬਲੇ ਵਿਚ ਕੈਰੋਂ ਵਿੰਗ ਤੇ ਲੁਧਿਆਣਾ ਵਿੰਗ ਬਰਾਬਰ ਰਹੇ। ਦੋਵਾਂ ਟੀਮਾਂ ਨੂੰ ਸਾਂਝਾ ਜੇਤੂ ਐਲਾਨਿਆ ਗਿਆ। ਇਸੇ ਤਰ੍ਹਾਂ ਕੈਰੋਂ ਵਿੰਗ ਦੀਆਂ ਦੋਵਾਂ ਟੀਮਾਂ ਨੇ ਪੰਜਾਬ ਭਰ ਵਿਚ ਪਹਿਲਾਂ ਸਥਾਨ ਪ੍ਰਾਪਤ ਕੀਤਾ। ਅੰਡਰ 19 ਦੀਆਂ 7 ਲੜਕੀਆਂ ਦੀ ਨੈਸ਼ਨਲ ਕੈਂਪ ਲਈ ਚੋਣ ਹੋਈ।

ਮੁਹਾਲੀ 'ਚ 54ਵੀਆਂ ਪੰਜਾਬ ਸਕੂਲ ਖੇਡਾਂ

ਅਜੀਤ ਨਗਰ, 13 ਅਕਤੂਬਰ - 54ਵਾਂ ਪੰਜਾਬ ਰਾਜ ਸਕੂਲ ਕਬੱਡੀ ਟੂਰਨਾਮੈਂਟ ਮੁਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਤੀਜੇ ਦਿਨ ਅੰਡਰ 14 ਸਾਲ ਲੜਕੇ ਅਤੇ ਲੜਕੀਆਂ ਦੇ ਕਬੱਡੀ ਮੁਕਾਬਲੇ ਕਰਵਾਏ ਗਏ। ਇਸ ਲੀਗ ਟੂਰਨਾਮੈਂਟ ਵਿਚ ਪੂਲ ਏ ਕੁੜੀਆਂ ਦੇ ਮੁਕਾਬਲੇ ਵਿਚ ਪਟਿਆਲਾ ਨੇ ਪਹਿਲਾ ਅਤੇ ਮੁਹਾਲੀ ਨੇ ਦੂਜਾ , ਪੂਲ ਬੀ ਵਿਚ ਫਿਰੋਜ਼ਪੁਰ ਨੇ ਪਹਿਲਾ ਅਤੇ ਮਾਨਸਾ ਨੇ ਦੂਜਾ, ਪੂਲ ਸੀ ਵਿਚ ਰੋਪੜ ਨੇ ਪਹਿਲਾ, ਬਠਿੰਡਾ ਨੇ ਦੂਜਾ ਅਤੇ ਪੂਲ ਡੀ ਵਿਚ ਤਖਤਗੜ੍ਹ ਵਿੰਗ ਨੇ ਪਹਿਲਾ ਅਤੇ ਸੰਗਰੂਰ ਨੇ ਦੂਜਾ ਸਥਾਨ ਹਾਸਿਲ ਕਰਕੇ ਆਪਣੇ ਆਪਣੇ ਪੂਲਾਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਲਈ ਜਗ੍ਹਾ ਬਣਾ ਲਈ ਹੈ। ਇਸੇ ਤਰ੍ਹਾਂ ਲੜਕਿਆਂ ਦੇ ਪੂਲ ਏ ਮੁਕਾਬਲੇ ਵਿਚ ਮਾਨਸਾ ਨੇ ਪਹਿਲਾ, ਮੁਹਾਲੀ ਨੇ ਦੂਜਾ, ਪੂਲ ਬੀ ਵਿਚ ਮੋਗਾ ਨੇ ਪਹਿਲਾ, ਪਟਿਆਲਾ ਨੇ ਦੂਜਾ, ਪੂਲ ਸੀ ਵਿਚ ਬਠਿੰਡਾ ਨੇ ਪਹਿਲਾ ਅਤੇ ਪੂਲ ਡੀ ਵਿਚ ਸੰਗਰੂਰ ਨੇ ਪਹਿਲਾ ਅਤੇ ਤਰਨ ਤਾਰਨ ਨੇ ਦੂਜਾ ਸਥਾਨ ਹਾਸਿਲ ਕਰਕੇ ਆਪਣੇ ਆਪਣੇ ਪੂਲਾਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਲਈ ਆਪਣੀ ਜਗ੍ਹਾ ਬਣਾ ਲਈ ਹੈ। 14 ਅਕਤੂਬਰ ਨੂੰ ਆਪਣੇ ਆਪਣੇ ਪੂਲ ਵਿਚ ਪਹਿਲੇ ਅਤੇ ਦੂਜੇ ਨੰਬਰ ਤੇ ਆਉਣ ਵਾਲੀਆਂ ਟੀਮਾਂ ਦੇ ਵਿਚਕਾਰ ਕੁਆਟਰ ਫਾਈਨਲ ਮੁਕਾਬਲੇ ਹੋਣਗੇ।

54ਵੀਆਂ ਪੰਜਾਬ ਸਕੂਲ ਹੈਂਡ ਬਾਲ ਖੇਡਾਂ

ਲੁਧਿਆਣਾ, 13 ਅਕਤੂਬਰ - ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਵਿਚ 54ਵੀਆਂ ਪੰਜਾਬ ਸਕੂਲ ਖੇਡਾਂ ਅੰਡਰ 19 ਮੁੰਡਿਆਂ ਦੇ ਹੈਂਡਬਾਲ ਵਰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਦੇ ਤੀਜੇ ਦਿਨ ਫਿਰੋਜ਼ਪੁਰ ਨੇ ਮੁਹਾਲੀ ਨੂੰ 18-4 ਨਾਲ, ਸੰਗਰੂਰ ਨੇ ਹੁਸ਼ਿਆਰਪੁਰ ਨੂੰ 20-4 ਨਾਲ, ਮੁਕਤਸਰ ਨੇ ਪਟਿਆਲਾ ਨੂੰ 25-16 ਨਾਲ, ਫਿਰੋਜ਼ਪੁਰ ਨੇ ਬਠਿੰਡਾ ਨੂੰ 20-16 ਨਾਲ, ਮੋਗਾ ਨੇ ਗੁਰਦਾਸਪੁਰ ਨੂੰ 17-10 ਨਾਲ, ਬਠਿੰਡਾ ਅਤੇ ਜਲੰਧਰ 14-14 'ਤੇ ਬਰਾਬਰ ਰਹੇ। ਜਦਕਿ ਸ਼ਾਮ ਦੇ ਸੈਸ਼ਨ ਵਿਚ ਲੁਧਿਆਣਾ ਨੇ ਮਾਨਸਾ ਨੂੰ 29-11 ਨਾਲ, ਬਰਨਾਲਾ ਨੇ ਫਤਹਿਗੜ੍ਹ ਸਾਹਿਬ ਨੂੰ 10-5 ਨਾਲ, ਤਰਨਤਾਰਨ ਨੇ ਫਰੀਦਕੋਟ ਨੂੰ 25-19 ਨਾਲ ਹਰਾ ਕੇ ਆਪਣੇ ਜੇਤੂ ਕਦਮ ਅੱਗੇ ਵਧਾਏ।

ਸਿੱਖਿਆ ਵਿਭਾਗ ਵੱਲੋਂ ਸਨਮਾਨਿਤ ਕੀਤੇ ਜਾਣ ਵਾਲੇ ਖਿਡਾਰੀ ਏ ਈ ਓ ਨਾਲ ਸੰਪਰਕ ਕਰਨ

ਜਲੰਧਰ, 13 ਅਕਤੂਬਰ - ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਮੈਡਮ ਕੁਲਰਾਜ ਰੰਧਾਵਾ ਨੇ ਕਿਹਾ ਕਿ 17 ਅਕਤੂਬਰ ਨੂੰ ਲੁਧਿਆਣਾ ਵਿਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਹੋਣਹਾਰ ਖਿਡਾਰੀਆਂ ਦਾ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ। ਉਸ ਵਿਚ ਹਿੱਸਾ ਲੈਣ ਵਾਲੇ ਖਿਡਾਰੀ 14 ਅਕਤੂਬਰ ਨੂੰ ਆਪਣੇ ਵੇਰਵੇ ਸਾਲ 2006-07 ਤੇ 2007-08 ਦੌਰਾਨ ਖੇਡਾਂ ਦੇ ਸਰਟੀਫਿਕੇਟ ਤੇ ਤਸਵੀਰਾਂ ਲੈ ਕੇ ਆਪਣੇ-ਆਪਣੇ ਜ਼ਿਲ੍ਹੇ ਦੇ ਸਹਾਇਕ ਜ਼ਿਲ੍ਹਾ ਸਿੱਖਿਆ ਅਧਿਕਾਰੀ ਖੇਡਾਂ ਨਾਲ 14 ਅਕਤੂਬਰ ਤੱਕ ਸੰਪਰਕ ਕਰਨ। ਇਸ ਤੋਂ ਬਾਅਦ ਜਿਨ੍ਹਾਂ ਖਿਡਾਰੀਆਂ ਦਾ ਨਾਂਅ ਇਸ ਲਿਸਟ ਵਿਚ ਦਰਜ ਹੋਵੇਗਾ ਉਨ੍ਹਾਂ ਦੀ ਰਜਿਸਟਰੇਸ਼ਨ 17 ਅਕਤੂਬਰ ਨੂੰ ਸਵੇਰੇ 8 ਵਜੇ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਲੁਧਿਆਣਾ ਦੇ ਆਡੀਟੋਰੀਅਮ ਦੇ ਵਿਚ ਕੀਤੀ ਜਾਵੇਗੀ ਜਿਥੇ ਖਿਡਾਰੀ ਨੂੰ ਸੀਟ ਨੰਬਰ ਅਲਾਟ ਕੀਤਾ ਜਾਵੇਗਾ। ਇਸ ਲਈ ਖਿਡਾਰੀ ਸਮੇਂ ਸਿਰ ਆਪਣੀ ਰਜਿਸਟਰੇਸ਼ਨ ਕਰਵਾ ਲੈਣ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜੇਕਰ ਪਿਛਲੇ ਸਮੇਂ ਦੌਰਾਨ ਕੋਈ ਵੀ ਖਿਡਾਰੀ ਦਾ ਕੇਸ ਇਸ ਸਨਮਾਨ ਲਈ ਨਹੀਂ ਵਿਚਾਰਿਆ ਗਿਆ ਤਾਂ ਉਹ ਵੀ ਆਪਣੇ ਖੇਡਾਂ ਦੇ ਸਰਟੀਫਿਕੇਟ ਲੈ ਕੇ ਏ ਈ ਓ ਕੋਲ ਸਮੇਂ ਸਿਰ ਰਿਪੋਰਟ ਕਰਨ।

ਸੀ. ਬੀ. ਐਸ. ਈ. ਨਾਰਥ ਜ਼ੋਨ ਹੈਂਡਬਾਲ ਚੈਂਪੀਅਨਸ਼ਿਪ ਸਮਾਪਤ

ਜਲੰਧਰ, 13 ਅਕਤੂਬਰ - ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਜਲੰਧਰ ਕੈਂਟ ਵਿਖੇ ਸੀ. ਬੀ. ਐਸ. ਈ. ਨਾਰਥ ਜ਼ੋਨ ਹੈਂਡਬਾਲ ਚੈਂਪੀਅਨਸ਼ਿਪ ਕਰਵਾਈ ਗਈ। ਇਸ ਦੇ ਅੰਡਰ 14 ਸਾਲ ਲੜਕੇ ਵਰਗ ਵਿਚੋਂ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਜਲੰਧਰ ਕੈਂਟ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰਡਰ 14 ਲੜਕੀਆਂ ਦੇ ਵਰਗ ਵਿਚੋਂ ਐਮ. ਜੀ. ਐਨ. ਜਲੰਧਰ ਨੇ ਪਹਿਲਾ, ਡੀ. ਏ. ਵੀ. ਲੁਧਿਆਣਾ ਨੇ ਦੂਜਾ, ਸੰਗਰੂਰ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ 19 ਸਾਲ ਲੜਕੀਆਂ ਦੇ ਵਰਗ ਵਿਚ ਸ: ਸਤਨਾਮ ਸਿਰਸਾ ਨੇ ਪਹਿਲਾ, ਐਮ. ਜੀ. ਐਲ. ਆਦਰਸ਼ ਨਗਰ ਜਲੰਧਰ ਨੇ ਦੂਜਾ ਤੇ ਲੁਧਿਆਣਾ ਨੇ ਤੀਜਾ ਸਥਾਨ ਹਾਸਿਲ ਕੀਤਾ।

ਨੈਸ਼ਨਲ ਰੱਸਾਕਸ਼ੀ ਚੈਂਪੀਅਨਸ਼ਿਪ ਲਈ ਚੋਣ 19 ਨੂੰ

ਜਲੰਧਰ, 13 ਅਕਤੂਬਰ - ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਨਜ਼ਦੀਕ ਪਿੰਡ ਹਰੀਪੁਰ ਵਿਖੇ 6, 7, 8 ਨਵੰਬਰ ਨੂੰ 17ਵੀਂ ਨੈਸ਼ਨਲ ਰੱਸਾਕਸ਼ੀ (ਲੜਕੇ ਅਤੇ ਲੜਕੀਆਂ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਸ ਵਿਚ ਪੰਜਾਬ ਦੇ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਦੀ ਚੋਣ 19 ਅਕਤੂਬਰ 2008 ਨੂੰ ਨਕੋਦਰ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ ਨਕੋਦਰ ਵਿਖੇ ਸਵੇਰੇ 11 ਵਜੇ ਕੀਤੀ ਜਾਵੇਗੀ। ਚੁਣੇ ਹੋਏ ਖਿਡਾਰੀਆਂ ਦਾ ਕੋਚਿੰਗ ਕੈਂਪ ਵੀ ਆਯੋਜਿਤ ਕੀਤਾ ਜਾਵੇਗਾ।
 

ਹਮਦਰਦ ਹਾਕੀ ਕੱਪ

ਅੰਮ੍ਰਿਤਸਰ, 12 ਅਕਤੂਬਰ - ਅੰਮ੍ਰਿਤਸਰ ਵਿਚ ਹਮਦਰਦ ਹਾਕੀ ਕੱਪ 2008 ਚੱਲ ਰਿਹਾ ਹੈ। ਜਿਸ ਦਾ ਤੀਸਰਾ ਮੈਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਐਸਟਰੋਟਰਫ ਵਿਖੇ ਰੋਪੜ ਤੇ ਅੰਮ੍ਰਿਤਸਰ ਵਿਚਕਾਰ ਹੋਇਆ। ਇਸ ਮੈਚ ਵਿਚ ਦੋਵੇਂ ਟੀਮਾਂ ਦੇ ਨਿਰਧਾਰਿਤ ਸਮੇਂ ਤੱਕ 1-1 'ਤੇ ਬਰਾਬਰ ਰਹਿਣ ਤੋਂ ਬਾਅਦ ਮੈਚ ਦਾ ਨਤੀਜਾ ਟਾਈਬਰੇਕਰ ਰਾਹੀਂ ਨਿਕਲਿਆ, ਜਿਸ ਵਿਚ 5-3 ਤੇ ਅੰਮ੍ਰਿਤਸਰ ਜੋਨ ਜੇਤੂ ਰਿਹਾ ਅਤੇ ਰੋਪੜ ਜੋਨ ਦੇ ਮੇਜਰ ਸਿੰਘ ਨੂੰ 'ਮੈਨ ਆਫ਼ ਦੀ ਮੈਚ' ਐਲਾਨਿਆ ਗਿਆ। ਇਸ ਦਾ ਚੌਥਾ ਮੈਚ 12 ਅਕਤੂਬਰ ਨੂੰ ਪਿੰਡ ਬਾਦਲ ਦੇ ਦਸਮੇਸ਼ ਵਿੱਦਿਅਕ ਅਦਾਰੇ ਦੇ ਹਾਕੀ ਐਸਟਰੋਟਰਫ਼ 'ਤੇ ਜਲੰਧਰ ਅਤੇ ਫ਼ਿਰੋਜ਼ਪੁਰ ਜ਼ੋਨ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਮੈਚ ਵਿਚ ਜਲੰਧਰ ਨੇ ਫ਼ਿਰੋਜ਼ਪੁਰ ਨੂੰ 4-0 ਫ਼ਰਕ ਨਾਲ ਹਾਰ ਦਿੱਤੀ ਅਤੇ ਜਲੰਧਰ ਦੇ ਖਿਡਾਰੀ ਗੁਰਪ੍ਰੀਤ ਸਿੰਘ ਨੂੰ 'ਮੈਨ ਆਫ਼ ਦੀ ਮੈਚ' ਚੁਣਿਆ ਗਿਆ।

ਕਿਲ੍ਹਾ ਰਾਏਪੁਰ ਦੀਆਂ ਪੇਂਡੂ ਉਲੰਪਿਕਸ-2008 ਦਾ ਸੋਵੀਨਰ ਸ਼ੁਰੂ

ਜਲੰਧਰ, 12 ਅਕਤੂਬਰ - ਗਰੇਵਾਲ ਸਪੋਰਟਸ ਐਸੋਸੀਏਸ਼ਨ ਨੇ ਪਿੰਡ ਕਿਲਾ ਰਾਏਪੁਰ ਦੀਆਂ ਪੇਂਡੂ ਉਲੰਪਿਕਸ ਦਾ ਸੋਵੀਨਰ ਸ਼ੁਰੂ ਕਰ ਦਿੱਤਾ ਹੈ। ਸੋਵੀਨਰ ਵਿੱਚ ਸਾਲ 2008 ਦੀਆਂ ਪੇਂਡੂ ਉਲੰਪਿਕਸ ਦੀਆਂ ਝਲਕੀਆਂ ਤੋਂ ਇਲਾਵਾ ਹੋਰ ਖੇਡ ਸਰਗਰਮੀਆਂ ਬਾਰੇ ਮਿਆਰੀ ਲੇਖ ਛਾਪੇ ਗਏ ਹਨ। ਪੰਜਾਬੀ ਸੈਕਸ਼ਨ ਵਿਚ ਪ੍ਰੋ: ਰਾਜਪਾਲ ਸਿੰਘ, ਡਾ: ਸੁਖਦਰਸ਼ਨ ਚਹਿਲ, ਸੁਖਵੀਰ ਗਰੇਵਾਲ, ਨਵਦੀਪ ਗਿੱਲ, ਪੀ. ਐਸ. ਗਿੱਲ, ਜਤਿੰਦਰ ਸਾਬੀ, ਸੀਤਲ ਸਿੰਘ ਪਲਾਹੀ, ਐਸ. ਅਸ਼ੋਕ ਭੌਰਾ, ਸੁਰਜੀਤ ਹੰਸ, ਜੋਗਿਦਰ ਸਿੰਘ ਗਰੇਵਾਲ,ਗੁਰਭਜਨ ਗਿੱਲ, ਗੁਰਚਰਨ ਸਿੰਘ ਬਰਾੜ ਅਤੇ ਵਰਿੰਦਰ ਸਿੰਘ ਭੁੱਲਰ ਅਤੇ ਲੇਖਾਂ ਵਿਚ ਖੇਡਾਂ ਅਤੇ ਸੱਭਿਆਚਾਰ ਸੰਬੰਧਿਤ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਉੱਘੇ ਸ਼ਾਇਰ ਸੁਰਜੀਤ ਪਾਤਰ ਦੀਆਂ ਕਈ ਪੰਨਿਆਂ ਉਪਰ ਅੰਕਿਤ ਸਤਰਾਂ ਵੀ ਪਾਠਕ ਦੀ ਸਾਹਿਤਕ ਭੁੱਖ ਪੂਰੀ ਕਰਦੀਆਂ ਹਨ। ਫੋਟੋ ਸੈਕਸ਼ਨ ਵਿੱਚ ਇਸ ਸਾਲ ਦੀਆਂ ਫੋਟੋਆਂ ਤੋਂ ਉਸ ਸਮੇਂ ਉਪਰ ਵੀ ਝਾਤ ਪੁਆਈ ਗਈ ਹੈ ਜਦੋਂ ਇਸ ਖੇਡ ਮੇਲੇ ਨੇ ਸ਼ੁਰੂਆਤੀ ਪੁਲਾਂਘਾਂ ਪੁੱਟੀਆਂ ਸਨ। ਅੰਗਰੇਜ਼ੀ ਸੈਕਸ਼ਨ ਵਿੱਚ ਕਈ ਕੌਮੀ ਅਤੇ ਕੌਮਾਂਤਰੀ ਲੇਖਕਾਂ ਦੇ ਲੇਖ ਸ਼ਾਮਿਲ ਹਨ। ਇਸ ਸੈਕਸ਼ਨ ਵਿੱਚ ਡੌਨ ਬੈਨਰਜੀ, ਸੰਜੀਵ ਸਿੰਘ ਬਰਿਆਣਾਂ, ਮਾਈਕਲ ਜਾਰਡਨ, ਡਾ: ਜੋਇਸੀ ਬਰਦਰਜ਼, ਲੈਸ ਬਰਾਉਨ, ਡਾ: ਜੋਤੀ ਕਨੀਤਰ, ਰਾਜਨ ਕਸ਼ਯਪ, ਵਿਵੇਕ ਮੁਖਰਜੀ, ਸੁਨੀਲ ਗੁਜਰਾਲ ਦੇ ਲੇਖਾਂ ਨੇ ਖੇਡਾਂ ਨਾਲ ਸਬੰਧਿਤ ਕਈ ਵਿਸ਼ੇ ਛੋਹੇ ਹਨ ।

ਕੌਮੀ ਸਾਈਕਲਿੰਗ ਚੈਂਪੀਅਨਸ਼ਿਪ ਲਈ ਪੰਜਾਬ ਦੀ 28 ਮੈਂਬਰੀ ਟੀਮ

ਪਟਿਆਲਾ, 12 ਅਕਤੂਬਰ - ਬੀਜਾਪੁਰ (ਕਰਨਾਟਕ) ਵਿਖੇ 17 ਅਕਤੂਬਰ ਤੋਂ ਹੋਣ ਵਾਲੀ ਰਾਸ਼ਟਰੀ ਰੋਡ ਸਾਈਕਲਿੰਗ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਦੀ 28 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 13 ਅਕਤੂਬਰ ਨੂੰ ਰਵਾਨਾ ਹੋਣ ਵਾਲੀ ਇਸ ਟੀਮ ਦੇ ਸੀਨੀਅਰ ਵਰਗ 'ਚ ਕਮਲਜੀਤ ਸ਼ਰਮਾ, ਕਮਨਿੰਦਰ ਸਿੰਘ, ਜਸਵੀਰ ਸਿੰਘ, ਸਤਵੰਤ ਸਿੰਘ, ਗੁਰਸ਼ਰਨ ਸਿੰਘ ਸਾਰੇ ਪੰਜਾਬੀ ਵਰਸਿਟੀ ਸੈਂਟਰ, ਸਰਪ੍ਰੀਤ ਸਿੰਘ ਐਨ.ਆਈ.ਐਸ. ਪਟਿਆਲਾ, ਮਹਿਲਾ ਵਰਗ 'ਚ ਰਮਨਦੀਪ ਕੌਰ ਤੇ ਅਮਨਦੀਪ ਕੌਰ ਦੋਨੋਂ ਪੰਜਾਬੀ 'ਵਰਸਿਟੀ ਸੈਂਟਰ, ਸੁਖਪਾਲ ਕੌਰ ਤੇ ਅਨੁਰੀਤ ਕੌਰ ਲੁਧਿਆਣਾ, ਜੂਨੀਅਰ ਵਰਗ 'ਚ ਰਾਜਵਿੰਦਰ ਕੌਰ ਪੰਜਾਬੀ 'ਵਰਸਿਟੀ ਸੈਂਟਰ ਪੰਜਾਬ ਦੀ ਪ੍ਰਤੀਨਿਧਤਾ ਕਰਨਗੇ। ਅੰਡਰ 19 ਵਰਗ 'ਚ ਸੁਖਵਿੰਦਰ ਸਿੰਘ, ਐਸ.ਐਸ. ਸੰਧੂ, ਕਿਰਨਿੰਦਰ ਸਿੰਘ, ਮਨੀਤਪਾਲ ਸਿੰਘ, ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਸਾਰੇ ਪੰਜਾਬੀ ਵਰਸਿਟੀ ਸੈਂਟਰ, ਅੰਤਰ 17 ਵਰਗ 'ਚ ਅਮ੍ਰਿਤ ਸਿੰਘ ਐਨ ਆਈ ਐਸ, ਗੁਰਪਾਲ ਸਿੰਘ ਲੁਧਿਆਣਾ, ਸੁਖਪ੍ਰੀਤ ਸਿੰਘ, ਸ਼ਾਹਬਾਜ ਸਿੰਘ ਤੇ ਕਰਨਵੀਰ ਸਿੰਘ ਤਿੰਨੇ ਪੰਜਾਬੀ ਵਰਸਿਟੀ ਸੈਂਟਰ, ਅੰਡਰ 15 'ਚ ਗਗਨ ਦੀਪ ਸਿੰਘ ਪੰਜਾਬੀ 'ਵਰਸਿਟੀ ਤੇ ਆਗਿਆਪਾਲ ਸਿੰਘ ਐਨ.ਆਈ.ਐਸ ਪਟਿਆਲਾ ਸ਼ਾਮਿਲ ਹਨ। ਟੀਮ ਨਾਲ ਸ: ਮਿੱਤਰ ਪਾਲ ਸਿੰਘ ਸਿੱਧੂ ਮੁੱਖ ਕੋਚ, ਕਮਲ ਜੀਤ ਸਿੰਘ ਤੇ ਅਮਿਤ ਕੁਮਾਰ ਕੋਚ ਵੱਜੋਂ ਜਾਣਗੇ

ਪੰਜਾਬ ਸਕੂਲ ਹਾਕੀ ਲੀਗ

ਲੁਧਿਆਣਾ, 12 ਅਕਤੂਬਰ -ਸਕੂਲਾਂ ਦੀ ਰਾਜ ਪੱਧਰੀ ਹਾਕੀ ਲੀਗ ਜਿਸਦੇ ਮੁਕਾਬਲੇ ਹਫ਼ਤਾਵਾਰੀ ਪੰਜਾਬ ਖੇਤੀਬਾੜੀ 'ਵਰਸਿਟੀ ਲੁਧਿਆਣਾ ਦੇ ਪਦਮਸ੍ਰੀ ਪ੍ਰਿਥੀਪਾਲ ਸਿੰਘ ਸਟੇਡੀਅਮ ਵਿਖੇ ਪੰਜਾਬ ਖੇਡ ਵਿਭਾਗ ਵੱਲੋਂ ਕਰਵਾਏ ਜਾ ਰਹੇ ਹਨ। ਜਿਸ ਦੇ ਚੌਥੇ ਗੇੜ 'ਚ ਸ਼ਹੀਦ ਬ੍ਰਿਗੇਡੀਅਰ ਬਲਵਿੰਦਰ ਸਿੰਘ ਸ਼ੇਰਗਿੱਲ, ਹਾਕੀ ਅਕੈਡਮੀ ਬਰਨਾਲਾ ਨੇ ਪਟਿਆਲਾ ਨੂੰ 4-2, ਜਦਕਿ ਅੰਡਰ16 ਸਾਲ ਵਰਗ ਦੇ ਦੂਸਰੇ ਮੈਚ ਵਿਚ ਸਾਈ ਸੈਂਟਰ ਪਟਿਆਲਾ ਨੇ ਮਹਿਤਾ ਗੁਰੂਕੁਲ ਅਕੈਡਮੀ ਦੋਰਾਹਾ ਨੂੰ 3-1, ਇਸ ਤੋਂ ਇਲਾਵਾ ਬਹਾਦਰਗੜ੍ਹ ਅਕੈਡਮੀ ਨੇ ਸੰਗਰੂਰ ਨੂੰ 9-0 ਨਾਲ ਹਰਾਇਆ। ਇਕ ਹੋਰ ਮੈਚ ਵਿਚ ਅੰਡਰ14 ਸਾਲ ਵਰਗ ਵਿਚ ਸੁਧਾਰ ਅਕੈਡਮੀ ਨੇ ਫਤਹਿਗੜ੍ਹ ਸਾਹਿਬ ਨੂੰ 3-2 ਨਾਲ ਹਰਾ ਕੇ ਜਿੱਤ ਦਰਜ ਕੀਤੀ।

ਪੰਜਾਬ ਰਾਜ ਮਹਿਲਾ ਖੇਡਾਂ ਸ਼ੁਰੂ

ਬਠਿੰਡਾ, 11 ਅਕਤੂਬਰ - ਬਠਿੰਡਾ ਵਿਚ 11 ਅਕਤੂਬਰ ਨੂੰ ਪੰਜਾਬ ਰਾਜ ਮਹਿਲਾ ਖੇਡਾਂ ਸ਼ੁਰੂ ਹੋਈਆਂ। ਪੰਜਾਬ ਰਾਜ ਮਹਿਲਾ ਖੇਡਾਂ ਦੇ ਪਹਿਲੇ ਦਿਨ ਦੇ ਮੁਕਾਬਲੇ 'ਚ 100 ਮੀਟਰ ਮੁਕਾਬਲੇ ਵਿਚ ਸੰਗਰੂਰ ਦੀ ਹਰਪਾਲ ਕੌਰ ਨੇ ਇਹ ਰੇਸ 12.50 ਸਕਿੰਟ ਵਿਚ ਪੂਰੀ ਕਰਕੇ ਸੋਨੇ, ਜਲੰਧਰ ਦੀ ਮਨੀਸ਼ਾ ਨੇ (12.71 ਸਕਿੰਟਾਂ) ਚਾਂਦੀ ਅਤੇ ਮੁਕਤਸਰ ਦੀ ਸੁਪ੍ਰੀਤ (12.81 ਸਕਿੰਟਾਂ) ਨੇ ਕਾਂਸੇ ਦਾ ਤਮਗਾ ਜਿੱਤਿਆ। ਜਿਮਨਾਸਟਿਕ ਆਲ ਅਰਾਊਂਡ ਬੈੱਸਟ ਵਿਚ ਗੁਰਦਾਸਪੁਰ ਨੇ ਬਾਜੀ ਮਾਰੀ ਜਿਸ ਦੀਆਂ ਤਿੰਨੇ ਲੜਕੀਆਂ ਮੋਨਿਕਾ, ਗੁਲਵਿੰਦਰ ਅਤੇ ਨਗਿੰਦਰ ਨੇ 47.90, 47.40 ਅਤੇ 47.30 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਨਤੀਜੇ-ਬੈਡਮਿੰਟਨ (ਸੈਮੀਫਾਈਨਲ) ਜਲੰਧਰ ਨੇ ਅੰਮ੍ਰਿਤਸਰ ਨੂੰ 2-0 ਅਤੇ ਪਟਿਆਲਾ ਨੇ ਨਵਾਂਸ਼ਹਿਰ ਨੂੰ 2-0 ਨਾਲ ਹਰਾਇਆ। ਖੋ-ਖੋ (ਕੁਆਰਟਰ ਫਾਈਨਲ) ਪਟਿਆਲਾ ਨੇ ਅੰਮ੍ਰਿਤਸਰ ਨੂੰ 1 ਪਾਰੀ 1 ਅੰਕਾਂ ਨਾਲ, ਜਲੰਧਰ ਨੇ ਮੋਗਾ ਨੂੰ 1 ਪਾਰੀ 10 ਪੁਆਇੰਟਾਂ ਨਾਲ, ਲੁਧਿਆਣਾ ਨੇ ਮੋਹਾਲੀ ਨੂੰ 1 ਪਾਰੀ 18 ਪੁਆਇੰਟਾਂ ਨਾਲ ਅਤੇ ਹੁਸ਼ਿਆਰਪੁਰ ਨੇ ਬਰਨਾਲਾ ਨੂੰ 1 ਪਾਰੀ 11 ਪੁਆਇੰਟਾਂ ਨਾਲ ਹਰਾਇਆ। ਵਾਲੀਬਾਲ (ਕੁਆਰਟਰ ਫਾਈਨਲ) : ਮੁਕਤਸਰ ਨੇ ਅੰਮ੍ਰਿਤਸਰ ਨੂੰ 2-0, ਮੋਹਾਲੀ ਨੇ ਹੁਸ਼ਿਆਰਪੁਰ 2-0, ਬਠਿੰਡਾ ਨੇ ਮਾਨਸਾ ਨੂੰ 2-0 ਅਤੇ ਜਲੰਧਰ ਨੇ ਤਰਨਤਾਰਨ ਨੂੰ 2-0 ਨਾਲ ਹਰਾਇਆ। ਬਾਸਕਟਬਾਲ (ਕੁਆਰਟਰ ਫਾਈਨਲ) : ਜਲੰਧਰ ਨੇ ਫਰੀਦਕੋਟ ਨੂੰ 51-25, ਹੁਸ਼ਿਆਰਪੁਰ ਨੇ ਅੰਮ੍ਰਿਤਸਰ ਨੂੰ 56-44, ਕਪੂਰਥਲਾ ਨੇ ਬਠਿੰਡਾ ਨੂੰ 58-38 ਅਤੇ ਲੁਧਿਆਣਾ ਨੇ ਗੁਰਦਾਸਪੁਰ ਨੂੰ 72-45 ਨਾਲ ਹਰਾਇਆ। ਹੈਂਡਬਾਲ (ਕੁਆਰਟਰ ਫਾਈਨਲ): ਜਲੰਧਰ ਨੇ ਪਟਿਆਲਾ ਨੂੰ 12-5, ਬਠਿੰਡਾ ਨੇ ਤਰਨਤਾਰਨ ਨੂੰ 16-5, ਅੰਮ੍ਰਿਤਸਰ ਨੇ ਹੁਸ਼ਿਆਰਪੁਰ ਨੂੰ 20-9 ਅਤੇ ਨਵਾਂ ਸ਼ਹਿਰ ਨੇ ਲੁਧਿਆਣਾ ਨੂੰ 23-3 ਨਾਲ ਹਰਾਇਆ। ਹਾਕੀ (ਕੁਆਰਟਰ ਫਾਈਨਲ) : ਅੰਮ੍ਰਿਤਸਰ ਨੇ ਲੁਧਿਆਣਾ ਨੂੰ 4-3, ਬਠਿੰਡਾ ਨੇ ਤਰਨਤਾਰਨ ਨੂੰ 3-0, ਜਲੰਧਰ ਨੇ ਮੋਗਾ ਨੂੰ 1-0 ਅਤੇ ਕਪੂਰਥਲਾ ਨੇ ਗੁਰਦਾਸਪੁਰ ਨੂੰ 3-0 ਨਾਲ ਹਰਾਇਆ। ਕਬੱਡੀ (ਕੁਆਰਟਰ ਫਾਈਨਲ) : ਜਲੰਧਰ ਨੇ ਗੁਰਦਾਸਪੁਰ ਨੂੰ 35-8, ਅੰਮ੍ਰਿਤਸਰ ਨੇ ਮੁਹਾਲੀ ਨੂੰ 76-22, ਸੰਗਰੂਰ ਨੇ ਮਾਨਸਾ ਨੂੰ 49-18 ਅਤੇ ਪਟਿਆਲਾ ਨੇ ਫਰੀਦਕੋਟ ਨੂੰ 38-30 ਨਾਲ ਹਰਾਇਆ। ਕਬੱਡੀ ਸੈਮੀਫਾਈਨਲ : ਜਲੰਧਰ ਨੇ ਅੰਮ੍ਰਿਤਸਰ ਨੂੰ 57-23 ਨਾਲ ਅਤੇ ਪਟਿਆਲਾ ਨੇ ਸੰਗਰੂਰ ਨੂੰ 22-21 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਸਵਿਮਿੰਗ (ਫਾਈਨਲ) : 100 ਮੀਟਰ ਫਰੀ ਸਟਾਈਲ ਵਿਚ ਹਰਸਿਮਰਨ ਕੌਰ ਰੋਪੜ ਨੇ 01.11.12 ਮਿੰਟ ਵਿਚ ਤੈਰ ਕੇ ਪਹਿਲਾ, ਗੁਰਵਿੰਦਰ ਕੌਰ ਹੁਸ਼ਿਆਰਪੁਰ ਨੇ 01.11.60 ਮਿੰਟ ਵਿਚ ਤੈਰ ਕੇ ਦੂਜਾ ਅਤੇ ਨਵਨੀਤ ਕੌਰ ਸੰਗਰੂਰ ਨੇ 01.11.83 ਮਿੰਟ ਵਿਚ ਤੈਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਬਰੈਸਟ ਸਟਰੋਕ ਵਿਚ ਮਨਕਿਰਨ ਕੌਰ ਸੰਗਰੂਰ ਨੇ 01.22.69 ਮਿੰਟ ਵਿਚ ਤੈਰ ਕੇ ਪਹਿਲਾ, ਅਰਪਨਜੀਤ ਕੌਰ ਸੰਗਰੂਰ ਨੇ 01.27.33 ਮਿੰਟ ਵਿਚ ਤੈਰ ਕੇ ਦੂਜਾ ਅਤੇ ਅਨੀਸਾ ਜਲੰਧਰ ਨੇ 01.29.98 ਮਿੰਟ ਵਿਚ ਤੈਰ ਕੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਬਰੈਸਟ ਸਟਰੋਕ ਵਿਚ ਅਜਲਪ੍ਰੀਤ ਕੌਰ ਸੰਗਰੂਰ ਨੇ 01.19.80 ਮਿੰਟ ਵਿਚ ਤੈਰ ਕੇ ਪਹਿਲਾ, ਗੁਰਵਿੰਦਰ ਕੌਰ ਹੁਸ਼ਿਆਰਪੁਰ ਨੇ (01.20.81 ਮਿੰਟ) ਦੂਜਾ ਅਤੇ ਸੁਹੱਪਣਪ੍ਰੀਤ ਲੁਧਿਆਣਾ ਨੇ (01.25.13 ਮਿੰਟ) ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਬਟਰਫਲਾਈ ਵਿਚ ਹਰਸਿਮਰਨ ਕੌਰ ਰੋਪੜ ਨੇ (01.21.34 ਮਿੰਟ) ਪਹਿਲਾ, ਕੰਵਲਪ੍ਰੀਤ ਕੌਰ ਲੁਧਿਆਣਾ ਨੇ (01.26.42 ਮਿੰਟ) ਦੂਜਾ ਅਤੇ ਰਜਨੀ ਗੁਰਦਾਸਪੁਰ ਨੇ 01.29.02 ਮਿੰਟ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ : 3000 ਮੀਟਰ : ਨਵਜੋਬਨ ਕੌਰ ਹੁਸ਼ਿਆਰਪੁਰ ਨੇ (10.38.40 ਮਿੰਟ) ਪਹਿਲਾ, ਹਰਪ੍ਰੀਤ ਕੌਰ ਹੁਸ਼ਿਆਰਪੁਰ ਨੇ (10.57.57 ਮਿੰਟ) ਦੂਜਾ ਅਤੇ ਸੁਖਜੀਤ ਕੌਰ ਬਠਿੰਡਾ ਨੇ (11.18.50 ਮਿੰਟ) ਤੀਜਾ ਸਥਾਨ ਪ੍ਰਾਪਤ ਕੀਤਾ। 4×400 ਮੀਟਰ ਰਿਲੇਅ : ਸੁਖਵਿੰਦਰ, ਸਿਮਰਜੀਤ, ਸਾਕਸੀ, ਮਨਪ੍ਰੀਤ (ਜਲੰਧਰ) ਨੇ (4.12.36 ਮਿੰਟ) ਪਹਿਲਾ, ਰਮਨਜੀਤ, ਗਗਨਦੀਪ, ਰਾਜਬੀਰ, ਹਰਪ੍ਰੀਤ (ਸੰਗਰੂਰ) ਨੇ (4.20.05 ਮਿੰਟ) ਦੂਜਾ ਅਤੇ ਭੁਪਿੰਦਰ, ਹਰਦੀਪ, ਅਮਨਦੀਪ, ਨਵਪ੍ਰੀਤ (ਤਰਨਤਾਰਨ) ਨੇ (4.25.75 ਮਿੰਟ) ਤੀਜਾ ਸਥਾਨ ਪ੍ਰਾਪਤ ਕੀਤਾ। ਲੌਂਗ ਜੰਪ : ਕੁਲਵਿੰਦਰ ਕੌਰ ਸੰਗਰੂਰ ਨੇ (5.28 ਮੀਟਰ) ਪਹਿਲਾ, ਭੂਕਿਮਾ ਠਾਕੁਰ ਗੁਰਦਾਸਪੁਰ ਨੇ (5.22 ਮੀਟਰ) ਦੂਜਾ ਅਤੇ ਬਲਵੀਰ ਕੌਰ ਜਲੰਧਰ ਨੇ (5.10 ਮੀਟਰ) ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ : ਹਰਪਾਲ ਕੌਰ ਸੰਗਰੂਰ ਨੇ 12.50 ਸਕਿੰਟ ਵਿਚ ਪਹਿਲਾ, ਮਨੀਸ਼ਾ ਜਲੰਧਰ ਨੇ 12.71 ਸਕਿੰਟ ਵਿਚ ਦੂਜਾ ਅਤੇ ਸੁਪਰੀਤ ਮੁਕਤਸਰ ਨੇ 12.81 ਸਕਿੰਟ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ : ਰਤਨਦੀਪ ਕੌਰ ਬਠਿੰਡਾ ਨੇ 49.41 ਸਕਿੰਟ ਵਿਚ ਪਹਿਲਾ, ਅਕਵਿੱਦਰ ਕੌਰ ਮੁਹਾਲੀ ਨੇ 1.02.28 ਮਿੰਟ ਵਿਚ ਦੂਜਾ ਅਤੇ ਏਕਮਜੋਤ ਲੁਧਿਆਣਾ ਨੇ 1.02.36 ਮਿੰਟ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਜੈਵਲਿਨ ਥਰੋਅ : ਰੁਪਿੰਦਜ ਕੌਰ ਜਲੰਧਰ ਨੇ (42.02 ਮੀਟਰ) ਪਹਿਲਾ, ਰਮਨਦੀਪ ਕੌਰ ਜਲੰਧਰ (36.60 ਮੀਟਰ) ਦੂਜਾ ਅਤੇ ਗੁਰਪ੍ਰੀਤ ਕੌਰ ਪਟਿਆਲਾ (33.95 ਮੀਟਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਿਮਨਾਸਟਕ (ਟੀਮ ਚੈਂਪੀਅਨਸ਼ਿਪ) : ਗੁਰਦਾਸਪੁਰ ਨੇ (234.40 ਪੁਆਇੰਟ) ਪਹਿਲਾ, ਪਟਿਆਲਾ ਨੇ (210.80 ਪੁਆਇੰਟ) ਦੂਜਾ ਅਤੇ ਜਲੰਧਰ ਨੇ (177.30 ਪੁਆਇੰਟ) ਤੀਜਾ ਸਥਾਨ ਪ੍ਰਾਪਤ ਕੀਤਾ। ਆਲ ਅਰਾਊਂਡ ਬੈੱਸਟ ਜਿਮਨਾਸਟਕ: ਮੋਨਿਕਾ ਗੁਰਦਾਸਪੁਰ ਨੇ (47.90 ਪੁਆਇੰਟ) ਪਹਿਲਾ, ਗੁਲਵਿੰਦਰ ਗੁਰਦਾਸਪੁਰ ਨੇ (47.40 ਪੁਆਇੰਟ) ਦੂਜਾ ਅਤੇ ਨਗਿੰਦਰ ਗੁਰਦਾਸਪੁਰ ਨੇ (47.30 ਪੁਆਇੰਟ) ਤੀਜਾ ਸਥਾਨ ਪ੍ਰਾਪਤ ਕੀਤਾ। ਟੇਬਲ ਟੈਨਿਸ (ਸੈਮੀਫਾਈਨਲ) : ਅੰਮ੍ਰਿਤਸਰ ਨੇ ਰੋਪੜ ਨੂੰ 3-0 ਅਤੇ ਜਲੰਧਰ ਨੇ ਲੁਧਿਆਣਾ ਨੂੰ 3-0 ਨਾਲ ਹਰਾਇਆ।
ਖੇਡਾਂ ਦੇ ਪਹਿਲੇ ਦਿਨ ਇਸ ਵਿਚ 800 ਮੀਟਰ ਮਹਿਲਾਵਾਂ ਦੇ ਮੁਕਾਬਲੇ ਵਿਚ ਫਤਹਿਗੜ੍ਹ ਸਾਹਿਬ ਦੀ ਐਥਲੀਟ ਸਪਿੰਦਰ ਕੌਰ ਨੇ ਇਨ੍ਹਾਂ ਖੇਡਾਂ ਦਾ ਪਹਿਲਾ ਸੋਨ ਤਗਮਾ 2.17.76 ਮਿੰਟ ਵਿਚ ਜਿੱਤਿਆ, ਜਲੰਧਰ ਦੀਆਂ ਮਨਪ੍ਰੀਤ ਕੌਰ ਅਤੇ ਸਾਕਸ਼ੀ ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ। ਕਬੱਡੀ 'ਚ ਪਟਿਆਲਾ ਅਤੇ ਮੁਕਤਸਰ ਵਿਚਾਲੇ ਮੁਕਾਬਲਾ ਹੋਇਆ। ਜਿਸ ਵਿਚ ਪਹਿਲੀ ਰੇਡ ਲਈ ਪਟਿਆਲੇ ਨੇ ਟਾਸ ਜਿੱਤਿਆ ਤੇ ਅੰਕ ਪ੍ਰਾਪਤ ਕਰਦਿਆਂ 36-35 ਨਾਲ ਮੁਕਾਬਲਾ ਜਿੱਤ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਬਠਿੰਡਾ ਅਤੇ ਸੰਗਰੂਰ ਦਾ ਮੁਕਾਬਲਾ ਵੀ ਕਾਫ਼ੀ ਰੌਚਿਕ ਰਿਹਾ। ਜੋ ਸੰਗਰੂਰ ਨੇ 53-35 ਨਾਲ ਜਿੱਤ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਬੈਡਮਿੰਟਨ-ਅੰਮ੍ਰਿਤਸਰ ਨੇ ਲੁਧਿਆਣਾ ਨੂੰ 2-0, ਜਲੰਧਰ ਨੇ ਫਤਹਿਗੜ੍ਹ ਸਾਹਿਬ ਨੂੰ 2-0, ਨਵਾਂ ਸ਼ਹਿਰ ਨੇ ਸੰਗਰੂਰ ਨੂੰ 2-0 ਅਤੇ ਪਟਿਆਲਾ ਨੇ ਹੁਸ਼ਿਆਰਪੁਰ ਨੂੰ 2-1 ਨਾਲ ਹਰਾਇਆ। ਖੋ-ਖੋ 'ਚ ਅੰਮ੍ਰਿਤਸਰ ਨੇ ਫਤਹਿਗੜ੍ਹ ਸਾਹਿਬ ਨੂੰ 1 ਪਾਰੀ 10 ਅੰਕ, ਹੁਸ਼ਿਆਰਪੁਰ ਨੇ ਗੁਰਦਾਸਪੁਰ ਨੂੰ 1 ਪਾਰੀ 15 ਅੰਕਾਂ ਨਾਲ, ਮੋਹਾਲੀ ਨੇ ਤਰਨਤਾਰਨ ਨੂੰ 1 ਅੰਕ ਨਾਲ ਅਤੇ ਮੋਗਾ ਨੇ ਬਠਿੰਡਾ ਨੂੰ 8 ਅੰਕਾਂ ਨਾਲ ਹਰਾਇਆ। ਟੇਬਲ ਟੈਨਿਸ ਵਿਚ ਪਟਿਆਲਾ ਨੇ ਕਪੂਰਥਲਾ ਨੂੰ 3-0, ਫ਼ਿਰੋਜ਼ਪੁਰ ਨੇ ਮੋਹਾਲੀ ਨੂੰ 3-0 ਅਤੇ ਮੋਗਾ ਨੇ ਬਠਿੰਡਾ ਨੂੰ 3-0 ਨਾਲ ਹਰਾਇਆ। ਕਬੱਡੀ 'ਚ ਗੁਰਦਾਸਪੁਰ ਨੇ ਬਰਨਾਲਾ, ਪਟਿਆਲਾ ਨੇ ਨਵਾਂ ਸ਼ਹਿਰ, ਮੋਹਾਲੀ ਨੇ ਮੋਗਾ ਅਤੇ ਸੰਗਰੂਰ ਨੇ ਲੁਧਿਆਣਾ ਨੂੰ ਹਰਾਇਆ। ਬਾਸਕਟਬਾਲ ਵਿਚ ਹੁਸ਼ਿਆਰਪੁਰ ਨੇ ਮੁਕਤਸਰ, ਫ਼ਰੀਦਕੋਟ ਨੇ ਮਾਨਸਾ, ਬਠਿੰਡਾ ਨੇ ਪਟਿਆਲਾ, ਲੁਧਿਆਣਾ ਨੇ ਬਰਨਾਲਾ, ਅੰਮ੍ਰਿਤਸਰ ਨੇ ਫਤਹਿਗੜ੍ਹ ਸਾਹਿਬ, ਕਪੂਰਥਲਾ ਨੇ ਰੋਪੜ, ਗੁਰਦਾਸਪੁਰ ਨੇ ਮੋਹਾਲੀ ਅਤੇ ਜਲੰਧਰ ਨੇ ਨਵਾਂ ਸ਼ਹਿਰ ਨੂੰ ਹਰਾਇਆ। ਹਾਕੀ ਵਿਚ ਲੁਧਿਆਣਾ ਨੇ ਫ਼ਰੀਦਕੋਟ, ਬਠਿੰਡਾ ਨੇ ਬਰਨਾਲਾ, ਤਰਨਤਾਰਨ ਨੇ ਪਟਿਆਲਾ, ਮੋਗਾ ਨੇ ਮੁਕਤਸਰ ਨੂੰ ਹਰਾਇਆ ਅਤੇ ਗੁਰਦਾਸਪੁਰ ਨੂੰ ਮੋਹਾਲੀ ਕੋਲੋਂ ਵਾਕ ਓਵਰ ਮਿਲਿਆ। ਹੈਂਡ ਬਾਲ ਵਿਚ ਪਟਿਆਲਾ ਨੇ ਫਤਹਿਗੜ੍ਹ ਸਾਹਿਬ, ਬਠਿੰਡਾ ਨੇ ਫ਼ਰੀਦਕੋਟ ਅਤੇ ਜਲੰਧਰ ਨੇ ਮੋਗਾ ਨੂੰ ਹਰਾਇਆ। 200 ਮੀਟਰ ਬਰੈਸਟਸਟਰੋਕ ਵਿਚ ਮਨਕਿਰਨ ਕੌਰ ਸੰਗਰੂਰ ਨੇ 03:03.60 ਸਮੇਂ ਵਿਚ ਤੈਰ ਕੇ ਪਹਿਲਾ ਸਥਾਨ, ਅਰੁਨਜੀਤ ਕੌਰ ਸੰਗਰੂਰ ਨੇ ਦੂਜਾ ਅਤੇ ਅਨੀਸਾ ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 4×100 ਮੀਟਰ ਮੈਡਲੇ ਵਿਚ ਅਜਾਦਪ੍ਰੀਤ, ਮਨਕਿਰਨ, ਨਵਨੀਤ ਅਤੇ ਅਰਪਨਜੀਤ ਸੰਗਰੂਰ ਨੇ 05:33:77 ਸਮੇਂ ਵਿਚ ਤੈਰ ਕੇ ਪਹਿਲਾ ਸਥਾਨ, ਸੁਹੱਪਨ, ਸੀਰਤ, ਕਮਲ ਪ੍ਰੀਤ ਅਤੇ ਅਰਸ਼ ਪ੍ਰੀਤ ਲੁਧਿਆਣਾ ਨੇ ਦੂਸਰਾ ਅਤੇ ਕੁਦਰਤ ਜੋਤ, ਸੀਨਾ ਹਰਸਿਮਰਨਜੀਤ ਅਤੇ ਪੋਮੀ ਰੋਪੜ ਨੇ ਤੀਜਾ ਸਥਾਨ ਹਾਸਲ ਕੀਤਾ। ਅਥਲੈਟਿਕਸ ਸ਼ਾਟ ਪੁੱਟ ਵਿਚ ਰੁਪਿੰਦਰ ਕੌਰ ਜਲੰਧਰ ਨੇ 12.05 ਮੀਟਰ ਨਾਲ ਪਹਿਲਾ, ਗੁਰਬਿੰਦਰ ਕੌਰ ਅੰਮ੍ਰਿਤਸਰ ਨੇ ਦੂਜਾ ਅਤੇ ਲਵਮੀਤ ਕੌਰ ਮੁਕਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਿਮਨਾਸਟਕ ਵਾਲਟਿੰਗ ਟੇਬਲ ਅਤੇ ਅਨਈਵਨ ਬਾਰ ਵਿਚ ਗੁਰਦਾਸਪੁਰ ਨੇ 112 ਅੰਕ ਹਾਸਲ ਕਰਕੇ ਪਹਿਲਾ, ਪਟਿਆਲਾ ਨੇ ਦੂਜਾ ਅਤੇ ਅੰਮ੍ਰਿਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਰਾਸ਼ਟਰੀ ਫੁੱਟਬਾਲ ਲੀਗ

ਲੁਧਿਆਣਾ 11 ਅਕਤੂਬਰ -13ਵੀਂ ਓ. ਐਨ. ਜੀ. ਸੀ. ਕੌਮੀ ਫੁੱਟਬਾਲ ਲੀਗ ਦੇ ਤੀਸਰੇ ਗੇੜ ਦੇ ਇਕ ਅਹਿਮ ਮੈਚ ਵਿਚ ਜੇ. ਸੀ. ਟੀ. ਨੇ ਮੁਹੰਮਡਨ ਸਪੋਰਟਿੰਗ ਕਲੱਬ ਕੋਲਕਾਤਾ ਨੂੰ 2-0 ਨਾਲ ਹਰਾਇਆ। ਇਸ ਜਿੱਤ ਨਾਲ ਜੇ. ਸੀ. ਟੀ. ਤਿੰਨ ਮੈਚਾਂ ਵਿਚ ਕੁੱਲ ਸੱਤ ਅੰਕਾਂ ਨਾਲ ਲੀਗ ਵਿਚ ਦੂਸਰੇ ਸਥਾਨ 'ਤੇ ਪੁੱਜ ਗਈ ਹੈ।

54 ਵੀਂ ਪੰਜਾਬ ਸਕੂਲ ਬੈਡਮਿੰਟਨ ਚੈਂਪੀਅਨਸ਼ਿਪ

ਸੰਗਰੂਰ, 12 ਅਕਤੂਬਰ- 54 ਵੀਂ ਪੰਜਾਬ ਸਕੂਲ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਲੜਕਿਆਂ ਦੇ ਅੰਡਰ 14 ਮੁਕਾਬਲਿਆਂ ਵਿਚ ਅੰਮ੍ਰਿਤਸਰ ਨੇ ਸੰਗਰੂਰ, ਨਵਾਂ ਸ਼ਹਿਰ ਨੇ ਫਰੀਦਕੋਟ, ਸੰਗਰੂਰ ਨੇ ਮੁਕਤਸਰ, ਲੁਧਿਆਣਾ ਨੇ ਬਠਿੰਡਾ, ਲੁਧਿਆਣਾ ਨੇ ਕਪੂਰਥਲਾ, ਗੁਰਦਾਸਪੁਰ ਨੇ ਫਿਰੋਜ਼ਪੁਰ, ਜਲੰਧਰ ਨੇ ਮੁਹਾਲੀ ਗੁਰਦਾਸਪੁਰ ਨੇ ਪਟਿਆਲਾ, ਰੂਪ ਨਗਰ ਨੇ ਬਰਨਾਲਾ ਮੋਗਾ ਨੇ ਤਰਨਤਾਰਨ ਨੂੰ ਹਰਾਇਆ ਰੂਪ ਨਗਰ ਵਨ ਓਵਰ ਇਹ ਹੁਸ਼ਿਆਰਪੁਰ ਦੀ ਟੀਮ ਪਹੁੰਚੀ ਅੰਡਰ 17 ਸਾਲ ਲੜਕਿਆਂ ਵਿਚ ਲੁਧਿਆਣਾ, ਸੰਗਰੂਰ ਨੇ ਮਾਨਸਾ, ਫਤਹਿਗੜ੍ਹ ਸਾਹਿਬ ਨੇ ਫਰੀਦਕੋਟ ਸੰਗਰੂਰ ਨੇ ਤਰਨਤਾਰਨ, ਗੁਰਦਾਸਪੁਰ ਨੇ ਮੁਕਤਸਰ, ਮੋਗਾ ਨੇ ਕਪੂਰਥਲਾ, ਗੁਰਦਾਸਪੁਰ ਅੰਮ੍ਰਿਤਸਰ, ਰੂਪਨਗਰ ਨੇ ਜਲੰਧਰ, ਹੁਸ਼ਿਆਰਪੁਰ ਨੇ ਬਰਨਾਲਾ ਅਤੇ ਜਲੰਧਰ ਨੇ ਬਠਿੰਡਾ ਨੂੰ ਹਰਾਇਆ। ਅੰਡਰ 19 ਲੜਕਿਆਂ ਵਿਚ ਸੰਗਰੂਰ ਨੇ ਗੁਰਦਾਸਪੁਰ, ਫਿਰੋਜ਼ਪੁਰ ਨੇ ਮੁਕਤਸਰ, ਗੁਰਦਾਸਪੁਰ ਨੇ ਮਾਨਸਾ, ਰੋਪੜ ਨੇ ਅੰਮ੍ਰਿਤਸਰ, ਫਰੀਦਕੋਟ ਨੇ ਤਰਨਤਾਰਨ, ਨਵਾਂ ਸ਼ਹਿਰ ਨੇ ਲੁਧਿਆਣਾ, ਪਟਿਆਲਾ ਨੇ ਮੋਹਾਲੀ, ਲੁਧਿਆਣਾ ਨੇ ਬਠਿੰਡਾ, ਜਲੰਧਰ ਨੇ ਬਰਨਾਲਾ, ਹੁਸ਼ਿਆਰਪੁਰ ਨੇ ਕਪੂਰਥਲਾ, ਜਲੰਧਰ ਨੇ ਮੋਗਾ ਨੂੰ ਹਰਾਇਆ ਅੰਡਰ 14 ਲੜਕਿਆਂ ਵਿਚ ਨਵਾਂਸ਼ਹਿਰ ਨੇ ਸੰਗਰੂਰ, ਮੁਕਤਸਰ ਨੇ ਫਰੀਦਕੋਟ, ਅੰਮ੍ਰਿਤਸਰ ਨੇ ਨਵਾਂ ਸ਼ਹਿਰ, ਲੁਧਿਆਣਾ ਨੇ ਮਾਨਸਾ, ਮਾਨਸਾ ਨੇ ਬਠਿੰਡਾ, ਗੁਰਦਾਸਪੁਰ ਨੇ ਮੁਹਾਲੀ ਨੂੰ ਪਿੱਛੇ ਛੱਡਿਆ। ਅੰਡਰ 17 ਲੜਕਿਆਂ ਲੁਧਿਆਣਾ ਨੇ ਫਿਰੋਜ਼ਪੁਰ, ਪਟਿਆਲਾ ਨੇ ਮੋਹਾਲੀ, ਫਿਰੋਜ਼ਪੁਰ ਨੇ ਨਵਾਂਸ਼ਹਿਰ, ਫਰੀਦਕੋਟ ਨੇ ਤਰਨਤਾਰਨ, ਮਾਨਸਾ ਨੇ ਫਤਹਿਗੜ੍ਹ ਸਾਹਿਬ, ਅੰਡਰ 19 ਲੜਕਿਆਂ ਵਿਚ ਗੁਰਦਾਸਪੁਰ ਨੇ ਫਿਰੋਜ਼ਪੁਰ, ਮਾਨਸਾ ਨੇ ਮੁਕਤਸਰ, ਸੰਗਰੂਰ ਨੇ ਫਿਰੋਜ਼ਪੁਰ ਅੰਮ੍ਰਿਤਸਰ ਨੇ ਫਰੀਦਕੋਟ, ਫਤਹਿਗੜ੍ਹ ਸਾਹਿਬ ਨੇ ਤਰਨਤਾਰਨ, ਰੋਪੜ ਨੇ ਫਰੀਦਕੋਟ, ਲੁਧਿਆਣਾ ਨੇ ਮੋਹਾਲੀ ਨੂੰ ਹਰਾਇਆ। ਲੜਕੀਆਂ ਦੇ ਅੰਡਰ 14 ਸਾਲਾਂ ਮੁਕਾਬਲਿਆਂ ਵਿਚ ਸੰਗਰੂਰ ਨੇ ਫਰੀਦਕੋਟ, ਗੁਰਦਾਸਪੁਰ ਨੇ ਮਾਨਸਾ, ਮੁਕਤਸਰ ਨੇ ਨਵਾਂ ਸ਼ਹਿਰ, ਫਿਰੋਜ਼ਪੁਰ ਨੇ ਲੁਧਿਆਣਾ, ਸੰਗਰੂਰ ਨੇ ਬਠਿੰਡਾ, ਰੂਪਨਗਰ ਨੇ ਤਰਨਤਾਰਨ, ਫਿਰੋਜ਼ਪੁਰ ਨੇ ਮੋਹਾਲੀ, ਰੂਪ ਨਗਰ ਨੇ ਫਤਹਿਗੜ੍ਹ ਸਾਹਿਬ ਪਟਿਆਲਾ ਨੇ ਮੋਗਾ, ਅੰਮ੍ਰਿਤਸਰ ਨੇ ਬਰਨਾਲਾ, ਜਲੰਧਰ ਨੇ ਬਰਨਾਲਾ ਸੰਗਰੂਰ ਨੇ ਗੁਰਦਾਸਪੁਰ, ਲੁਧਿਆਣਾ ਨੇ ਮਾਨਸਾ ਮੁਕਤਸਰ ਨੇ ਫਿਰੋਜ਼ਪੁਰ, ਫਰੀਦਕੋਟ ਨੇ ਗੁਰਦਾਸਪੁਰ, ਮੁਕਤਸਰ ਨੇ ਲੁਧਿਆਣਾ, 'ਤੇ ਫਤਹਿਗੜ੍ਹ ਸਾਹਿਬ ਨੂੰ ਬਿਨ੍ਹਾਂ ਮੁਕਾਬਲੇ ਜੇਤੂ ਕਰਾਰ ਦਿੱਤਾ। ਅੰਡਰ 17 ਲੜਕੀਆਂ ਦੇ ਮੁਕਾਬਲਿਆਂ ਵਿਚ, ਅੰਮ੍ਰਿਤਸਰ ਨੇ ਲੁਧਿਆਣਾ, ਜਲੰਧਰ ਨੇ ਗੁਰਦਾਸਪੁਰ ਰੂਪ ਨਗਰ ਨੇ ਮਾਨਸਾ, ਫਰੀਦਕੋਟ ਨੇ ਮੋਹਾਲੀ, ਲੁਧਿਆਣਾ ਨੇ ਫਤਹਿਗੜ੍ਹ ਸਾਹਿਬ, ਸੰਗਰੂਰ ਨੇ ਬਠਿੰਡਾ, ਫਿਰੋਜ਼ਪੁਰ ਨੇ ਬਰਨਾਲਾ, ਨਵਾਂਸ਼ਹਿਰ ਨੇ ਪਟਿਆਲਾ, ਫਿਰੋਜ਼ਪੁਰ ਨੇ ਮੁਕਤਸਰ, ਰੂਪਨਗਰ ਨੇ ਮੋਗਾ, ਜਲੰਧਰ ਨੇ ਫਤਹਿਗੜ੍ਹ ਸਾਹਿਬ, ਸੰਗਰੂਰ ਨੇ ਮੋਹਾਲੀ, ਲੁਧਿਆਣਾ ਨੇ ਗੁਰਦਾਸਪੁਰ ਨੂੰ ਹਰਾਇਆ, ਮਾਨਸਾ ਦੀ ਟੀਮ ਵਿਰੋਧੀ ਟੀਮ ਦੇ ਹਾਜ਼ਰ ਨਾ ਹੋਣ ਕਰਕੇ ਬਿਨ੍ਹਾਂ ਮੁਕਾਬਲਾ ਜੇਤੂ ਐਲਾਨੀ ਗਈ। ਅੰਡਰ 19 ਸਾਲ ਲੜਕੀਆਂ ਦੇ ਮੁਕਾਬਲਿਆਂ ਵਿਚ, ਸੰਗਰੂਰ ਨੇ ਫਤਹਿਗੜ੍ਹ ਸਾਹਿਬ, ਲੁਧਿਆਣਾ ਨੇ ਮੁਕਤਸਰ, ਰੂਪਨਗਰ ਨੇ ਤਰਨਤਾਰਨ, ਸੰਗਰੂਰ ਫਰੀਦਕੋਟ, ਰੂਪਨਗਰ ਨੇ ਬਰਨਾਲਾ, ਪਟਿਆਲਾ ਨਵਾਂ ਸ਼ਹਿਰ, ਜਲੰਧਰ ਨੇ ਗੁਰਦਾਸਪੁਰ, ਫਿਰੋਜ਼ਪੁਰ ਨੇ ਨਵਾਂਸ਼ਹਿਰ, ਅੰਮ੍ਰਿਤਸਰ ਨੇ ਮਾਨਸਾ, ਮੋਗਾ ਨੇ ਮੋਹਾਲੀ, ਬਠਿੰਡਾ ਨੇ ਅੰਮ੍ਰਿਤਸਰ, ਮੁਕਤਸਰ ਨੇ ਫਰੀਦਕੋਟ ਅਤੇ ਲੁਧਿਆਣਾ ਨੇ ਸੰਗਰੂਰ ਨੂੰ ਹਰਾਇਆ।

ਸੁਰਜੀਤ ਹਾਕੀ ਟੂਰਨਾਮੈਂਟ 18 ਤੋਂ 25 ਅਕਤੂਬਰ ਤੱਕ

ਜਲੰਧਰ, 10 ਅਕਤੂਬਰ - ਸਿਲਵਰ ਜੁਬਲੀ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 18 ਤੋਂ 25 ਅਕਤੂਬਰ 2008 ਤੱਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ, ਬਰਲਟਨ ਪਾਰਕ, ਜਲੰਧਰ ਵਿਖੇ ਹੋਵੇਗਾ। ਅੰਤਰ ਰਾਸ਼ਟਰੀ ਪੱਧਰ ਦੀ ਪ੍ਰਸਿੱਧ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਇਸ ਵਾਰ ਵੀ ਸਿਲਵਰ ਜੁਬਲੀ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦਾ ਮੱਖ ਸਪਾਂਸਰ ਹੋਵੇਗਾ ਅਤੇ ਕੋ-ਸਪਾਂਸਰ ਗੋਲਡ ਜਿੰਮ ਵੀ ਇਸ ਸਾਲ ਹੋਵੇਗਾ। ਇਹ ਅਨ ਆਇਲ ਕੰਪਨੀ ਪਿਛਲੇ 20 ਸਾਲਾਂ ਤੋਂ ਸੁਰਜੀਤ ਹਾਕੀ ਨੂੰ ਸਪਾਂਸਰ ਕਰਦੀ ਆ ਰਹੀ ਹੈ।

56ਵੀਂ ਸੀਨੀਅਰ ਰਾਸ਼ਟਰੀ ਕਬੱਡੀ ਚੈਂਪੀਅਨਸ਼ਿਪ

ਨਵੀਂ ਦਿੱਲੀ, 10 ਅਕਤੂਬਰ - 56 ਵੀਂ ਸੀਨੀਅਰ ਰਾਸ਼ਟਰੀ ਕਬੱਡੀ ਚੈਂਪੀਅਨਸ਼ਿਪ 11 ਅਕਤੂਬਰ ਨੂੰ ਸ਼ੁਰੂ ਹੋਵੇਗੀ ਪਰ ਇਸ ਦਾ ਰਸਮੀਂ ਉਦਘਾਟਨ ਰੇਲਵੇ ਮੰਤਰੀ ਲਾਲੂ ਪ੍ਰਸਾਦ ਯਾਦਵ 12 ਅਕਤੂਬਰ ਨੂੰ ਕਰਨੈਲ ਸਿੰਘ ਸਟੇਡੀਅਮ ਵਿਖੇ ਕਰਨਗੇ। ਇਸ ਵਿਚ ਲਾਲੂ ਪ੍ਰਸਾਦ ਯਾਦਵ ਬੀਜਿੰਗ ਉਲੰਪਿਕ 'ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਆਪਣੇ ਵਿਭਾਗ ਦੇ 15 ਖਿਡਾਰੀਆਂ ਦਾ ਸਨਮਾਨ ਕਰਨਗੇ। ਇਨ੍ਹਾਂ ਖਿਡਾਰੀਆਂ ਵਿਚ ਪਹਿਲਵਾਨ ਸ਼ੁਸ਼ੀਲ ਕੁਮਾਰ ਤੋਂ ਇਲਾਵਾ ਮੁੱਕੇਬਾਜ਼ ਅਖਿਲ ਕੁਮਾਰ ਤੇ ਜਤੇਂਦਰ ਕੁਮਾਰ ਵੀ ਸ਼ਾਮਿਲ ਹਨ।

ਰਾਜ ਪੱਧਰੀ ਸਕੂਲ ਕਬੱਡੀ ਟੂਰਨਾਮੈਂਟ ਸ਼ੁਰੂ

ਅਜੀਤ ਨਗਰ, 10 ਅਕਤੂਬਰ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-3 ਬੀ 1 ਮੁਹਾਲੀ ਦੇ ਖੇਡ ਮੈਦਾਨ ਵਿਚ 11 ਅਕਤੂਬਰ ਨੂੰ ਅੰਡਰ14 ਸਾਲ ਮੁੰਡੇ-ਕੁੜੀਆਂ ਦੇ ਕਬੱਡੀ ਟੂਰਨਾਮੈਂਟ ਸ਼ੁਰੂ ਹੋਏ। ਇਨ੍ਹਾਂ ਪੰਜ ਰੋਜ਼ਾ ਖੇਡ ਮੁਕਾਬਲਿਆਂ ਵਿਚ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲਗਭਗ 600 ਤੋਂ ਵੱਧ ਖਿਡਾਰੀ ਸ਼ਾਮਿਲ ਹੋ ਰਹੇ ਹਨ।

ਵਿਸ਼ਵ ਮਹਿਲਾ ਕੁਸ਼ਤੀ ਚੈਂਪੀਅਨਸ਼ਿਪ ਸ਼ੁਰੂ

ਪਟਿਆਲਾ, 10 ਅਕਤੂਬਰ - ਜਪਾਨ 'ਚ 11 ਤੋਂ 13 ਅਕਤੂਬਰ ਤੱਕ ਹੋਣ ਵਾਲੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਦੀਆਂ 7 ਖਿਡਾਰਨਾਂ ਪ੍ਰਿਯੰਕਾ, ਨੇਹਾ ਰਾਠੀ, ਕਮਲੇਸ਼, ਅਨੀਤਾ, ਗੀਤਿਕਾ ਜਾਖੜ, ਸੁਮਨ ਕੁੰਡੂ ਤੇ ਅਨਮੋਲ ਕੋਚ ਸੋਹਣ ਸਿੰਘ ਦੀ ਅਗਵਾਈ 'ਚ ਭਾਗ ਲੈਣਗੀਆਂ।

ਟੈਨਿਸ ਚੈਂਪੀਅਨਸ਼ਿਪ ਸ਼ੁਰੂ

ਜਲੰਧਰ, 9 ਅਕਤੂਬਰ - ਸੀ ਬੀ ਐਸ ਈ ਨਾਰਥ ਜ਼ੋਨ ਟੈਨਿਸ ਚੈਂਪੀਅਨਸ਼ਿਪ 11 ਤੋਂ 13 ਅਕਤੂਬਰ ਤੱਕ ਕੈਂਬਰਿਜ ਇੰਟਰਨੈਸ਼ਨਲ ਸਕੂਲ ਫਾਰ ਗਰਲਜ਼ ਜਲੰਧਰ ਵਿਖੇ ਸ਼ੁਰੂ ਹੋਈ।

ਕਮਲਜੀਤ ਸਪੋਰਟਸ ਅਕੈਡਮੀ ਵਲੋਂ ਅੰਡਰ-16 ਸਾਲ ਅਤੇ ਓਪਨ ਪੰਜਾਬ ਦੇ ਜੇਤੂ ਐਥਲੀਟਾਂ ਦਾ ਸਨਮਾਨ

ਬਟਾਲਾ, 9 ਅਕਤੂਬਰ-ਕਮਲਜੀਤ ਸਪੋਰਟਸ ਅਕੈਡਮੀ ਕੋਟਲਾ ਸਾਹੀਆ ਦੇ ਖੇਡ ਸਟੇਡੀਅਮ ਵਿਚੋਂ ਕੋਚਿੰਗ ਲੈ ਕੇ ਪੰਜਾਬ ਪੱਧਰ ਮੁਕਾਬਲਿਆਂ ਵਿਚ ਮੱਲਾਂ ਮਾਰਨ ਵਾਲੇ ਐਥਲੀਟਾਂ ਦਾ ਅੱਜ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਅਕੈਡਮੀ ਦੇ ਖੇਡ ਸਟੇਡੀਅਮ ਵਿਖੇ ਇਕ ਸਾਦਾ ਸਨਮਾਨ ਸਮਾਰੋਹ ਦੌਰਾਨ ਇਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਸੁਰਜੀਤ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਡੀ.ਐਸ.ਪੀ. ਸ: ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਅਕੈਡਮੀ ਦੇ ਅਥਲੀਟ ਵਿਸ਼ਵਜੀਤ ਸਿੰਘ ਨੇ ਪੰਜਾਬ ਓਪਨ ਅਥਲੈਟਿਕਸ ਮੁਕਾਬਲਿਆਂ ਵਿਚ 800 ਮੀਟਰ ਦੌੜ ਵਿਚ ਦੂਜਾ ਸਥਾਨ ਹਾਸਲ ਕਰਕੇ ਨੈਸ਼ਨਲ ਅਥਲੈਟਿਕਸ ਮੀਟ ਵਿਚ ਪੰਜਾਬ ਰਾਜ ਦੀ ਨੁਮਾਇੰਦਗੀ ਕਰਨ ਦਾ ਮੌਕਾ ਹਾਸਲ ਕੀਤਾ ਹੈ। ਇਸੇ ਤਰ੍ਹਾਂ ਅੰਡਰ 16 ਸਾਲ ਵਰਗ ਵਿਚ ਸਿਮਰਜੀਤ ਸਿੰਘ ਕੋਟਲਾ ਸ਼ਾਹੀਆ ਨੇ ਪੰਜਾਬ ਰਾਜ ਪੇਂਡੂ ਖੇਡਾਂ ਦੇ ਰਾਜ ਪੱਧਰੀ ਮੁਕਾਬਲਿਆਂ ਵਿਚ ਪੰਜਾਬ ਭਰ ਵਿਚੋਂ 400 ਮੀ: ਦੌੜ 'ਚ ਦੂਜਾ ਸਥਾਨ ਹਾਸਲ ਕਰਕੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ।

ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਵਿਚ ਚੰਦਿਆਣੀ ਸੈਂਟਰ ਨੇ ਆਪਣਾ ਲੋਹਾ ਮਨਵਾਇਆ

ਪੋਜੇਵਾਲ ਸਰਾਂ-ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਵਿਚ ਓਵਰ ਆਲ ਟਰਾਫੀ ਚੰਦਿਆਣੀ ਸੈਂਟਰ ਨੇ ਜਿੱਤ ਲਈ। ਇਸ ਟੂਰਨਾਮੈਂਟ ਦੇ ਵੱਖ-ਵੱਖ ਖੇਡ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਹਨ। ਕਬੱਡੀ ਲੜਕੀਆਂ ਚੰਦਿਆਣੀ ਸੈਂਟਰ (ਮਾਨੇਵਾਲ) ਪਹਿਲਾ ਸਥਾਨ, ਸਾਧੜਾ ਸੈਂਟਰ ਦੂਜੇ ਸਥਾਨ 'ਤੇ, ਕਬੱਡੀ ਲੜਕੇ ਸੜੋਆ ਸੈਂਟਰ ਪਹਿਲਾ ਸਥਾਨ, ਚੰਦਿਆਣੀ (ਮਾਲੇਵਾਲ) ਸੈਂਟਰ ਦੂਜੇ ਸਥਾਨ 'ਤੇ, ਖੋ-ਖੋ ਲੜਕੇ ਛਿਦੌੜੀ 'ਤੇ, ਪੋਜੇਵਾਲ ਸੈਂਟਰ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ, ਕੌਲਗੜ੍ਹ ਦੂਜੇ ਸਥਾਨ 'ਤੇ, ਖੋ-ਖੋ ਲੜਕੀਆਂ ਵਿਚ ਛਿਦੌੜੀ ਸੈਂਟਰ ਪਹਿਲੇ ਸਥਾਨ 'ਤੇ, ਪੋਜੇਵਾਲ ਦੂਜੇ ਸਥਾਨ 'ਤੇ। 100 ਮੀਟਰ ਦੌੜ ਲੜਕੀਆਂ ਵਿਚ ਰੀਤੂ ਮਾਲੇਵਾਲ ਪਹਿਲੇ ਸਥਾਨ, ਰਮਨਦੀਪ ਦੂਜੇ ਸਥਾਨ 'ਤੇ। 100 ਮੀਟਰ ਲੜਕੇ ਗੁਰਪ੍ਰੀਤ ਮਾਲੇਵਾਲ ਪਹਿਲਾ ਤੇ ਸੁੰਜੇ ਮਾਲੇਵਾਲ ਦੂਜੇ ਸਥਾਨ 'ਤੇ, 200 ਮੀਟਰ ਲੜਕੀਆਂ ਜੋਤੀ ਦੇਵੀ ਛੂਛੇਵਾਲ ਪਹਿਲੇ ਸਥਾਨ 'ਤੇ, ਮਨਪ੍ਰੀਤ ਕੌਰ ਰੌੜੀ ਦੂਜੇ ਸਥਾਨ 'ਤੇ, 200 ਮੀਟਰ ਦੌੜ ਲੜਕੇ ਮਨਜਿੰਦਰ ਮਾਲੇਵਾਲ ਪਹਿਲੇ, ਸਾਹਿਲ ਬਜਾੜ ਰੌੜੀ ਦੂਜੇ ਸਥਾਨ 'ਤੇ, 400 ਮੀਟਰ ਦੌੜ ਲੜਕੀਆਂ ਰੀਤੂ ਮਾਲੇਵਾਲ ਪਹਿਲੇ ਸਥਾਨ, ਮਨਜਿੰਦਰ ਮਾਲੇਵਾਲ ਦੂਜੇ ਸਥਾਨ 'ਤੇ। 400×100 ਰਿਲੇਅ ਦੌੜ ਲੜਕੀਆਂ ਨੇਹਾ ਮਨਪ੍ਰੀਤ, ਸੋਨੀਆ ਤੇ ਜੋਤੀ ਦੇਵੀ ਪਹਿਲੇ, ਸਾਾਧੜਾ ਸੈਂਟਰ ਦੂਜੇ ਸਥਾਨ 'ਤੇ ਰਹੇ। ਲੰਬੀ ਛਾਲ ਲੜਕੇ ਲਖਵਿੰਦਰ ਮਾਲੇਵਾਲ ਪਹਿਲੇ, ਸਾਧੜਾ ਦੂਜੇ ਸਥਾਨ 'ਤੇ ਰਹੇ। ਜਿਮਨਾਸਟਿਕ ਵਿਚ ਪੋਜੇਵਾਲ ਸੈਂਟਰ ਪਹਿਲੇ ਤੇ ਚੰਦਿਆਣੀ ਸੈਂਟਰ ਦੂਜੇ ਸਥਾਨ 'ਤੇ ਰਿਹਾ।

ਆਈ. ਸੀ. ਐਲ. ਚੈਂਪੀਅਨਸ਼ਿਪ ਵਿਚ ਸ਼ਾਮਿਲ ਹੋਣ ਵਾਲੀਆਂ ਟੀਮਾਂ ਦੇ ਕਪਤਾਨ

ਚੰਡੀਗੜ੍ਹ, 8 ਅਕਤੂਬਰ - ਇੰਡੀਅਨ ਕ੍ਰਿਕਟ ਲੀਗ (ਆਈ. ਸੀ.ਐਲ.) ਟਵੰਟੀ-20 ਚੈਂਪੀਅਨਸ਼ਿਪ ਸੀਜ਼ਨ2 ਜੋ ਕਿ 10 ਅਕਤੂਬਰ ਤੋਂ ਅਹਿਮਦਾਬਾਦ ਵਿਚ ਕਰਵਾਏ ਜਾਣੀ ਹੈ। ਉਸ ਦੇ ਲਈ ਖੇਡ ਰਹੀਆਂ 9 ਟੀਮਾਂ ਦੇ ਕਪਤਾਨਾਂ ਦਾ ਐਲਾਨ ਕੀਤਾ ਗਿਆ। ਇੰਡੀਅਨ ਕ੍ਰਿਕਟ ਲੀਗ ਦੇ ਕਾਰਜਕਾਰੀ ਬੋਰਡ ਦੇ ਚੇਅਰਮੈਨ ਕਪਿਲ ਦੇਵ ਨੇ ਇਸ ਸਬੰਧੀ ਕਿਹਾ ਕਿ ਇਸ ਵਿਚ ਖੇਡ ਰਹੀ ਅਲਾਹਾਬਾਦ ਰਾਕਟਸ ਦੀ ਅਗਵਾਈ ਡੈਮਿਨ ਮਾਰਟਨ, ਚੇਨਈ ਸੁਪਰਸਟਰਾਜ ਦੀ ਸਟੋਰਟ ਲਾਅ, ਚੰਡੀਗੜ੍ਹ ਲਾਇਨਜ਼ ਦੀ ਕ੍ਰਿਸ ਕਰਨੇਸ, ਦਿੱਲੀ ਜੈਂਟਸ ਦੀ ਮਾਰਵਨ ਅੱਟਾ ਪੱਟੂ, ਹੈਦਰਾਬਾਦ ਹੀਰੋਜ਼ ਦੀ ਕ੍ਰਿਸ ਹਾਰਿਸ਼, ਢਾਕਾ ਵਾਰੀਅਰਜ਼ ਦੀ ਹਬੀਬ ਉਲ ਬਸ਼ਰ ਅਤੇ ਰਾਇਲ ਬੰਗਾਲ ਟਾਇਗਰਜ਼ ਦੀ ਅਗਵਾਈ ਕਰੈਗ ਐਕ ਮਿਲਣ ਕਰਨਗੇ। ਇਸ ਚੈਂਪੀਅਨਸ਼ਿਪ ਦੇ ਮੈਚ 10 ਅਕਤੂਬਰ ਤੋਂ ਅਹਿਮਦਾਬਾਦ ਵਿਚ ਹੋਣਗੇ।

54ਵੀਆਂ ਪੰਜਾਬ ਸਕੂਲ ਖੇਡਾਂ ਦੇ ਖੋ-ਖੋ ਮੁਕਾਬਲੇ

ਪਟਿਆਲਾ, 8 ਅਕਤੂਬਰ - 54ਵੀਆਂ ਪੰਜਾਬ ਸਕੂਲ ਖੇਡਾਂ ਦੇ ਖੋ-ਖੋ ਮੁਕਾਬਲੇ ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਹੋ ਰਹੇ ਹਨ। ਜਿਸ 'ਚ ਪਟਿਆਲਾ, ਸੰਗਰੂਰ, ਜਲੰਧਰ ਅਤੇ ਮੋਹਾਲੀ ਦੀਆਂ ਟੀਮਾਂ ਜੇਤੂ ਚੱਲ ਰਹੀਆਂ ਹਨ। ਇਨ੍ਹਾਂ ਨੇ ਆਖਰੀ ਚਾਰ 'ਚ ਥਾਂ ਬਣਾਉਣ 'ਚ ਸਫਲਤਾ ਹਾਸਿਲ ਕੀਤੀ। ਜਦ ਕਿ ਕ੍ਰਿਕਟ ਮੁਕਾਬਲਿਆਂ 'ਚ ਅੰਮ੍ਰਿਤਸਰ, ਗੁਰਦਾਸਪੁਰ, ਸੰਗਰੂਰ ਤੇ ਪਟਿਆਲਾ ਦੀਆਂ ਟੀਮਾਂ ਸੈਮੀਫਾਈਨਲ 'ਚ ਪਹੁੰਚ ਗਈਆਂ ਹਨ। ਖੋ-ਖੋ ਅੰਡਰ17 ਲੜਕਿਆਂ ਦੇ ਵਰਗ 'ਚ ਸੰਗਰੂਰ ਨੇ ਮੁਕਤਸਰ ਨੂੰ, ਪਟਿਆਲਾ ਨੇ ਕਪੂਰਥਲਾ ਨੂੰ, ਜਲੰਧਰ ਨੇ ਬਠਿੰਡਾ ਨੂੰ ਅਤੇ ਮੋਹਾਲੀ ਨੇ ਮਾਨਸਾ ਨੂੰ ਹਰਾ ਕੇ ਆਖਰੀ ਚਾਰ ਵਾਲੀ ਸੁਪਰ ਲੀਗ 'ਚ ਪ੍ਰਵੇਸ਼ ਕੀਤਾ। ਅੰਡਰ19 ਵਰਗ 'ਚ ਸੰਗਰੂਰ ਨੇ ਬਠਿੰਡਾ ਨੂੰ, ਲੁਧਿਆਣਾ ਨੇ ਅੰਮ੍ਰਿਤਸਰ ਨੂੰ, ਜਲੰਧਰ ਨੇ ਨਵਾਂ ਸ਼ਹਿਰ ਨੂੰ ਅਤੇ ਪਟਿਆਲਾ ਨੇ ਰੋਪੜ ਨੂੰ ਹਰਾ ਕੇ ਸੁਪਰ ਲੀਗ 'ਚ ਥਾਂ ਬਣਾਈ। ਕ੍ਰਿਕਟ ਅੰਡਰ14 'ਚ ਅੰਮ੍ਰਿਤਸਰ ਨੇ ਮੋਹਾਲੀ ਨੂੰ, ਗੁਰਦਾਸਪੁਰ ਨੇ ਫਿਰੋਜ਼ਪੁਰ ਨੂੰ, ਸੰਗਰੂਰ ਨੇ ਬਠਿੰਡਾ ਨੂੰ ਅਤੇ ਪਟਿਆਲਾ ਨੇ ਹੁਸ਼ਿਆਰਪੁਰ ਨੂੰ ਹਰਾ ਕੇ ਸੈਮੀਫਾਈਨਲ 'ਚ ਥਾਂ ਬਣਾਈ। ਤੀਰ-ਅੰਦਾਜ਼ੀ ਇੰਡੀਅਨ ਰਾਊਂਡ ਅੰਡਰ17 ਲੜਕੀਆਂ ਦੇ ਵਰਗ 'ਚ ਪਟਿਆਲਾ ਪਹਿਲੇ, ਮੁਕਤਸਰ ਦੂਜੇ ਅਤੇ ਫਿਰੋਜ਼ਪੁਰ ਤੀਸਰੇ ਸਥਾਨ 'ਤੇ ਰਹੇ, ਲੜਕਿਆਂ ਦੇ ਵਰਗ 'ਚ ਫਿਰੋਜ਼ਪੁਰ ਪਹਿਲੇ, ਪਟਿਆਲਾ ਦੂਜੇ ਤੇ ਮੁਕਤਸਰ ਤੀਜੇ, ਅੰਡਰ17 ਫੀਟਾ ਰਾਊਂਡ ਵਿਚ ਪਟਿਆਲਾ ਪਹਿਲੇ, ਮੁਹਾਲੀ ਦੂਜੇ ਤੇ ਮੁਕਤਸਰ ਤੀਸਰੇ ਸਥਾਨ 'ਤੇ ਰਹੇ।

54ਵੀਆਂ ਪੰਜਾਬ ਸਕੂਲ ਖੇਡਾਂ 'ਚ ਫੁੱਟਬਾਲ ਮੁਕਾਬਲੇ

ਲੁਧਿਆਣਾ, 8 ਅਕਤੂਬਰ - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ 54ਵੀਆਂ ਪੰਜਾਬ ਸਕੂਲਜ਼ ਖੇਡਾਂ ਅੰਡਰ14 ਅਤੇ ਅੰਡਰ19 ਮੁੰਡਿਆਂ ਦੇ ਫੁੱਟਬਾਲ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਦੇ ਤੀਸਰੇ ਦਿਨ ਮਾਹਿਲਪੁਰ ਅਕੈਡਮੀ, ਪਟਿਆਲਾ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ), ਗੁਰਦਾਸਪੁਰ, ਫਰੀਦਕੋਟ ਦੀਆਂ ਟੀਮਾਂ ਜਿੱਤ ਕੇ ਕੁਆਟਰ ਫਾਈਨਲ ਪਹੁੰਚੀਆਂ।

ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਲਾਂਡਰਾਂ ਦਾ ਯੂਨੀਵਰਸਿਟੀ ਟਰਾਫੀ 'ਤੇ ਕਬਜ਼ਾ

ਅਜੀਤ ਨਗਰ, 8 ਅਕਤੂਬਰ - ਰਾਜ ਪੱਧਰੀ ਅੰਤਰ ਕਾਲਜ ਟੇਬਲ ਟੈਨਿਸ ਮੁਕਾਬਲੇ ਜੋ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵੱਲੋਂ ਕਰਵਾਏ ਗਏ। ਜਿਸ ਵਿਚ ਲਗਾਤਾਰ ਤੀਜੀ ਵਾਰ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਲਾਂਡਰਾਂ ਨੇ ਓਵਰ ਆਲ ਚੈਂਪੀਅਨਸ਼ਿਪ ਟਰਾਫੀ 'ਤੇ ਆਪਣਾ ਕਬਜ਼ਾ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਭਰ ਦੇ ਤਕਨੀਕੀ ਕਾਲਜਾਂ ਤੋਂ ਮੁੰਡਿਆਂ ਦੀਆਂ 45 ਅਤੇ ਕੁੜੀਆਂ ਦੀਆਂ 16 ਟੀਮਾਂ ਸ਼ਾਮਿਲ ਹੋਈਆਂ। ਲਾਂਡਰਾਂ ਕਾਲਜ ਦੀ ਟੀਮ ਨੇ ਫਾਈਨਲ ਵਿਚ ਆਈ. ਈ. ਟੀ ਭੱਦਲ ਨੂੰ ਹਰਾਇਆ। ਲੜਕਿਆਂ ਦੇ ਫਾਈਨਲ ਮੁਕਾਬਲੇ ਵਿਚ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਲਾਂਡਰਾਂ ਦੇ ਮਨੋਜ ਕੁਮਾਰ, ਬਲਬੀਰ ਸਿੰਘ, ਦੀਪਕ ਸਿੰਘ, ਪਰਮੋਦ ਕੁਮਾਰ ਅਤੇ ਅਭੈ ਸਰੋਤਰਾ ਸ਼ਾਮਿਲ ਸਨ।
 

ਫੁੱਟਬਾਲ ਅੰਡਰ 19 'ਚ ਲੜਕੀਆਂ ਦੀ ਬੱਲੇ ਬੱਲੇ

ਲੁਧਿਆਣਾ, 7 ਅਕਤੂਬਰ-ਪੰਜਾਬ ਭਰ ਵਿਚ ਲੁਧਿਆਣਾ ਜ਼ਿਲ੍ਹੇ ਦੀ 6 ਲੜਕੀਆਂ ਦੀ ਫੁੱਟਬਾਲ ਟੀਮ ਅੰਡਰ 19 ਨੇ ਪਹਿਲਾ ਦਰਜਾ ਲਿਆ। ਇਸ ਟੀਮ ਵਿਚ ਮਨਿੰਦਰ ਕੌਰ, ਨਵਨੀਤ ਕੌਰ, ਗਗਨਦੀਪ, ਹਰਪ੍ਰੀਤ ਕੌਰ, ਕਿਰਨਦੀਪ ਕੌਰ, ਅਮਨਦੀਪ ਕੌਰ, ਪਰਮਵੀਰ ਪਾਲ ਕੌਰ, ਮਨਿੰਦਰ ਕੌਰ, ਗਗਨਦੀਪ ਕੌਰ, ਪਵਨਪ੍ਰੀਤ ਕੌਰ, ਸਵਾਤੀ ਢਾਂਡਾ, ਸਿਮਰਤੀ ਗੁਪਤਾ, ਕੁਲਵਿੰਦਰ ਕੌਰ, ਰਮਨਦੀਪ ਕੌਰ ਸ਼ਾਮਿਲ ਹਨ।

ਬਿੰਦਰਾ ਦੀ ਬੰਦੂਕ ਸਵਿਟਜ਼ਰਲੈਂਡ ਦੇ ਉਲੰਪਿਕ ਅਜਾਇਬ ਘਰ 'ਚ

ਚੰਡੀਗੜ੍ਹ, 7 ਅਕਤੂਬਰ-ਭਾਰਤ ਨੂੰ ਉਲੰਪਿਕ ਦੇ ਵਿਅਕਤੀਗਤ ਮੁਕਾਬਲਿਆਂ 'ਚ ਪਲੇਠਾ ਸੋਨ ਤਗਮਾ ਜਿਤਾਉਣ ਵਾਲੇ ਨਿਸ਼ਾਨੇਬਾਜ ਅਭਿਨਵ ਬਿੰਦਰਾ ਦੀ ਉਹ ਬੰਦੂਕ, ਜਿਸ ਨਾਲ ਉਸਨੇ ਇਹ ਇਤਹਾਸਿਕ ਸੋਨ ਤਗਮਾ ਜਿੱਤਿਆ ਸੀ, ਸਵਿਟਜ਼ਰਲੈਂਡ ਦੇ ਉਲੰਪਿਕ ਅਜਾਇਬ ਘਰ 'ਚ ਰੱਖੀ ਜਾਵੇਗੀ। ਬਿੰਦਰਾ ਨੇ ਦੱਸਿਆ ਕਿ ਉਸਨੂੰ ਅਜਾਇਬਘਰ ਤੋਂ ਉਲੰਪਿਕ ਸਮੇਂ ਵਰਤੀ ਬੰਦੂਕ, ਪਾਈ ਜੈਕੇਟ ਅਤੇ ਬੂਟ ਉਲੰਪਿਕ ਅਜਾਇਬ ਘਰ ਦਾਨ ਕਰਨ ਬਾਰੇ ਪੱਤਰ ਮਿਲਿਆ ਸੀ, ਜਿਸਨੂੰ ਮੈਂ ਸਵਿਕਾਰ ਕਰ ਲਿਆ ਹੈ।

54ਵੀਂਆਂ ਪੰਜਾਬ ਰਾਜ ਸਕੂਲ ਵਾਲੀਬਾਲ ਖੇਡਾਂ

ਹੁਸ਼ਿਆਰਪੁਰ/ਹਰਿਆਣਾ, 6 ਅਕਤੂਬਰ - 54ਵੀਆਂ ਪੰਜਾਬ ਸਕੂਲ ਖੇਡਾਂ 1 ਅਕਤੂਬਰ ਤੋਂ 5 ਅਕਤੂਬਰ ਤੱਕ ਲੁਧਿਆਣਾ ਦੇ ਪੀ.ਏ.ਯੂ. ਗੁਰੂ ਨਾਨਕ ਸਟੇਡੀਅਮ ਅਤੇ ਵੱਖ ਵੱਖ ਸਥਾਨਾਂ 'ਤੇ ਕਰਵਾਈਆਂ ਗਈਆਂ। ਪੰਜਾਬ ਰਾਜ ਸਕੂਲ ਖੇਡਾਂ ਵਾਲੀਬਾਲ (ਅੰਡਰ 17-19 ਸਾਲ) ਲੜਕੇ ਦਾ ਇਨਾਮ ਵੰਡ ਸਮਾਰੋਹ 6 ਅਕਤੂਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਸਤੌਰ (ਹੁਸ਼ਿਆਰਪੁਰ) ਕਰਵਾਇਆ ਗਿਆ। ਸਕੂਲ ਵਾਲੀਬਾਲ ਚੈਂਪੀਅਨਸ਼ਿਪ (19 ਸਾਲ) ਨੂਰ ਮਹਿਲ ਵਿੰਗ ਤੇ ਮਸਤੂਆਣਾ ਵਿੰਗ ਨੇ ਸੰਯੁਕਤ ਰੂਪ ਵਿਚ ਦਿੱਤੀ ਗਈ ਅਤੇ (ਅੰਡਰ 17) ਵਿਚ ਏ.ਐਸ.ਖੰਨਾ ਵਿੰਗ ਨੇ ਕਬਜ਼ਾ ਕੀਤਾ। ਇਸੇ ਤਰ੍ਹਾਂ ਹੀ (ਅੰਡਰ 19) ਵਿਚ ਹਰਿਆਣਾ ਵਿੰਗ ਤੇ ਸੰਗਰੂਰ ਦੀਆਂ ਟੀਮਾਂ ਸੰਯੁਕਤ ਰੂਪ 'ਚ ਤੀਜੇ ਸਥਾਨ 'ਤੇ ਰਹੀਆਂ, (ਅੰਡਰ 17) ਸਪੋਰਟਸ ਸਕੂਲ ਜਲੰਧਰ ਨੇ ਦੂਜਾ ਅਤੇ ਫਤਹਿਗੜ੍ਹ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ। ਜਿਸ ਵਿਚ ਬੀਬੀ ਮਹਿੰਦਰ ਕੌਰ ਜੋਸ਼ ਮੁੱਖ ਸੰਸਦੀ ਸਕੱਤਰ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ।

54ਵੀਆਂ ਪੰਜਾਬ ਸਕੂਲ ਖੇਡਾਂ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਸ਼ੁਰੂ

ਪਟਿਆਲਾ, 6 ਅਕਤੂਬਰ - ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ 54 ਵੀਆਂ ਪੰਜਾਬ ਸਕੂਲ ਖੇਡਾਂ 6 ਅਕਤੂਬਰ ਨੂੰ ਸ਼ੁਰੂ ਹੋਈਆਂ। ਇਨ੍ਹਾਂ ਪੰਜ ਦਿਨਾਂ ਦੀਆਂ ਖੇਡਾਂ 'ਚ ਮੁੱਕੇਬਾਜ਼ੀ ਤੇ ਖੋ-ਖੋ ਅੰਡਰ17, 19, ਤੀਰ ਅੰਦਾਜ਼ੀ ਅੰਡਰ 14, 17, 19 ਤੇ ਕ੍ਰਿਕਟ ਅੰਡਰ 14 ਦੇ ਮੁਕਾਬਲੇ ਸ਼ਾਮਿਲ ਹਨ। ਪਹਿਲੇ ਦਿਨ ਖੋ-ਖੋ 'ਚ ਮਾਨਸਾ ਤੇ ਪਟਿਆਲਾ, ਕ੍ਰਿਕਟ 'ਚ ਪਟਿਆਲਾ ਤੇ ਲੁਧਿਆਣਾ ਨੇ ਜਿੱਤਾਂ ਪ੍ਰਾਪਤ ਕੀਤੀਆਂ।

ਕੌਮੀ ਫੁੱਟਬਾਲ ਲੀਗ 'ਚ ਜੇ. ਸੀ. ਟੀ. ਦੇ ਘਰੇਲੂ ਮੈਚ ਸ਼ੁਰੂ

ਲੁਧਿਆਣਾ, 6 ਅਕਤੂਬਰ - ਦੇਸ਼ ਦੇ ਚਾਰ ਸ਼ਹਿਰਾਂ ਕੋਲਕਾਤਾ, ਗੋਆ, ਮੁੰਬਈ ਅਤੇ ਲੁਧਿਆਣਾ ਵਿਖੇ 12 ਵੀਂ ਓ. ਐਨ. ਜੀ. ਸੀ. ਰਾਸ਼ਟਰੀ ਫੁੱਟਬਾਲ ਲੀਗ ਸ਼ੁਰੂ ਹੋਈ। ਉਸ ਵਿੱਚ ਉਤਰੀ ਖੇਤਰ ਵੱਲੋਂ ਇਕੋ ਇਕ ਖੇਡ ਰਹੀ ਪੰਜਾਬ ਦੀ ਟੀਮ ਜੇ. ਸੀ. ਟੀ. ਫਗਵਾੜਾ ਦੇ ਲੁਧਿਆਣਾ ਵਿਖੇ ਹੋਣ ਵਾਲੇ ਚਾਰ ਘਰੇਲੂ ਮੈਚਾਂ ਦਾ ਪ੍ਰੋਗਰਾਮ ਭਾਰਤੀ ਫੁੱਟਬਾਲ ਸੰਘ ਨੇ ਸ਼ੁਰੂ ਕੀਤਾ। ਜੇ. ਸੀ. ਟੀ. ਫਗਵਾੜਾ ਨੇ ਆਪਣੇ ਮੁੱਢਲੇ ਮੈਚ ਵਿੱਚ ਪਿਛਲੇ ਸਾਲ ਦੀ ਚੈਂਪੀਅਨ ਡੈਪੋਂ ਗੋਆ ਨੂੰ 2-1 ਨਾਲ ਹਰਾ ਕੇ ਵਧੀਆ ਜੇਤੂ ਸ਼ੁਰੂਆਤ ਕੀਤੀ, ਜਦਕਿ ਦੂਸਰੇ ਮੁਕਾਬਲੇ ਵਿਚ ਵਾਸਕੋ ਗੋਆ ਨਾਲ ਗੋਲ ਰਹਿਤ ਬਰਾਬਰੀ 'ਤੇ ਰਹੀ। ਲੀਗ ਦੇ 11 ਮੈਚ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡੇ ਜਾਣਗੇ। ਜੇ. ਸੀ. ਟੀ. ਮਿੱਲਜ਼ ਫਗਵਾੜਾ ਨੇ ਆਪਣਾ ਘਰੇਲੂ ਮੈਦਾਨ ਲੁਧਿਆਣਾ ਨੂੰ ਰੱਖਿਆ ਹੈ। ਜਿਥੇ ਟੀਮ ਆਪਣਾ ਪਹਿਲਾ ਮੈਚ 11 ਅਕਤੂਬਰ ਨੂੰ ਮੁਹੰਮਡਨ ਸਪੋਰਟਿੰਗ ਕਲੱਬ ਕੋਲਕਾਤਾ ਵਿਰੁੱਧ ਖੇਡੇਗੀ। ਇਸ ਤੋਂ ਇਲਾਵਾ ਲੁਧਿਆਣਾ ਵਿਖੇ ਹੀ ਮਹਿੰਦਰਾ ਯੂਨਾਈਟਡ ਮੁੰਬਈ ਵਿਰੁੱਧ 18, ਚਿਰਾਗ ਯੂਨਾਈਟਿਡ ਕੋਲਕਾਤਾ ਵਿਰੁੱਧ 23 ਅਤੇ ਈਸਟ ਬੰਗਾਲ ਕੋਲਕਾਤਾ ਵਿਰੁੱਧ 22 ਨਵੰਬਰ ਨੂੰ ਖੇਡੇਗੀ। ਇਸ ਸਾਰੇ ਮੈਚ ਸ਼ਾਮ 3:30 'ਤੇ ਸ਼ੁਰੂ ਹੋਣਗੇ। ਲੀਗ ਦੇ ਅਹਿਮ ਮੈਚਾਂ ਦਾ ਸਿੱਧਾ ਪ੍ਰਸਾਰਨ ਜੀ. ਸਪੋਰਟਸ ਤੋਂ ਹੋਵੇਗਾ। ਸਾਰੇ ਮੈਚਾਂ ਵਿਚ ਦਰਸ਼ਕਾਂ ਦਾ ਦਾਖਲਾ ਟਿਕਟਾਂ ਦੇ ਆਧਾਰ 'ਤੇ ਹੋਵੇਗਾ।

54ਵੀਆਂ ਪੰਜਾਬ ਰਾਜ ਸਕੂਲ ਖੇਡਾਂ ਅੰਡਰ 14 ਤੇ ਅੰਡਰ 19 ਸਾਲ ਦੇ ਫੁੱਟਬਾਲ ਮੁਕਾਬਲੇ

ਲੁਧਿਆਣਾ 6 ਅਕਤੂਬਰ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 54ਵੀਆਂ ਪੰਜਾਬ ਸਕੂਲ ਖੇਡਾਂ ਦੇ ਅੰਡਰ 14 ਤੇ ਅੰਡਰ 19 ਸਾਲ ਦੇ ਫੁੱਟਬਾਲ ਮੁਕਾਬਲੇ 6 ਅਕਤੂਬਰ ਨੂੰ ਸ਼ੁਰੂ ਹੋਏ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੀਆਂ ਤਕਰੀਬਨ 40 ਟੀਮਾਂ ਸ਼ਾਮਿਲ ਹੋ ਰਹੀਆਂ ਹਨ। ਇਸ ਦੇ ਅੰਡਰ14 ਸਾਲ ਦੇ ਮੁੱਢਲੇ ਮੁਕਾਬਲੇ ਵਿਚ ਅੰਮ੍ਰਿਤਸਰ ਨੇ ਮੋਹਾਲੀ ਨੂੰ 3-0, ਪਟਿਆਲਾ ਬਰਨਾਲਾ ਨੂੰ 1-0, ਗੁਰਦਾਸਪੁਰ ਨੇ ਫਤਹਿਗੜ੍ਹ ਸਾਹਿਬ ਨੂੰ 9-0, ਹੁਸ਼ਿਆਰਪੁਰ ਨੇ ਸੰਗਰੂਰ ਨੂੰ 1-0 ਨਾਲ ਹਰਾਇਆ। ਇਸ ਤੋਂ ਇਲਾਵਾ ਅੰਡਰ19 ਮੁੰਡਿਆਂ ਦੇ ਵਰਗ ਵਿਚ ਫੁੱਟਬਾਲ ਵਿਚ ਗੁਰਦਾਸਪੁਰ ਨੇ ਰੋਪੜ ਨੂੰ 3-0, ਮੋਗਾ ਨੇ ਮੋਹਾਲੀ ਨੂੰ 4-0, ਲੁਧਿਆਣਾ ਨੇ ਫਰੀਦਕੋਟ ਨੂੰ 4-1, ਹੁਸ਼ਿਆਰਪੁਰ ਨੇ ਪਟਿਆਲਾ ਨੂੰ 2-1 ਨਾਲ ਹਰਾਇਆ। ਫਾਈਨਲ ਮੈਚ 10 ਅਕਤੂਬਰ ਨੂੰ ਹੋਣਗੇ।

ਸਰਬ-ਭਾਰਤੀ ਭਾਈ ਗੋਬਿੰਦ ਸਿੰਘ ਪਸਰੀਚਾ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ

ਜਲੰਧਰ, 6 ਅਕਤੂਬਰ - ਸਰਬ-ਭਾਰਤੀ ਭਾਈ ਗੋਬਿੰਦ ਸਿੰਘ ਪਸਰੀਚਾ ਮੈਮੋਰੀਅਲ ਅੰਤਰ ਸਕੂਲ ਕ੍ਰਿਕਟ ਮੁਕਾਬਲੇ ਐਮ. ਜੀ. ਐਨ. ਪਬਲਿਕ ਸਕੂਲ ਆਦਰਸ਼ ਨਗਰ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ। ਜਿਸ ਵਿਚ ਸੇਂਟ ਸਟੀਫਨ ਸਕੂਲ ਚੰਡੀਗੜ੍ਹ ਨੇ ਐਮ. ਜੀ. ਐਨ. ਪਬਲਿਕ ਸਕੂਲ ਕਪੂਰਥਲਾ ਨੂੰ ਹਰਾਇਆ। ਦੂਜੇ ਮੈਚ ਵਿਚ ਵੀ ਪੀ ਐਸ ਮੁਹਾਲੀ ਨੇ ਸਪਰਿੰਗ ਡੇਲਜ਼ ਸਕੂਲ ਅੰਮ੍ਰਿਤਸਰ ਨੂੰ ਹਰਾਇਆ।

ਭਾਰਤੀ ਪਹਿਲਵਾਨ ਨੇ 'ਇੰਡੋ-ਪਾਕਿ ਮਿਸ਼ਨ ਦੋਸਤੀ' ਖ਼ਿਤਾਬ 'ਤੇ ਕੀਤਾ ਕਬਜ਼ਾ

ਜੰਮੂ, 6 ਅਕਤੂਬਰ - ਭਾਰਤੀ ਪਹਿਲਵਾਨ ਨੇ ਰੇਆਸੀ ਜ਼ਿਲ੍ਹੇ ਵਿਚ ਸਥਿਤ ਮਾਤਾ ਵੈਸ਼ਨੂੰ ਦੇਵੀ ਮੰਦਿਰ ਬੋਰਡ ਵੱਲੋਂ ਕੱਟੜਾ ਦੇ ਬੇਸ ਕੈਂਪ ਵਿਖੇ ਨੌਂ ਰੋਜ਼ਾ ਨਵਰਾਤਰਾ ਮੇਲੇ ਦੌਰਾਨ ਕਰਵਾਏ ਗਏ ਦੰਗਲ ਦਾ 'ਇੰਡੋ-ਪਾਕਿ ਮਿਸ਼ਨ ਦੋਸਤੀ' ਖ਼ਿਤਾਬ ਜਿੱਤਿਆ ਲਿਆ। ਹਰਿਆਣਾ ਦੇ ਪਹਿਲਵਾਨ ਅਤੇਸ਼ ਨੇ ਪਾਕਿਸਤਾਨ ਦੇ ਰਿਆਜ਼ ਨੂੰ ਹਰਾ ਕੇ ਚੌਥਾ 'ਇੰਡੋ-ਪਾਕਿ ਮਿਸ਼ਨ ਦੋਸਤੀ2008' ਖ਼ਿਤਾਬ ਜਿੱਤਿਆ ਲਿਆ।

ਹਮਦਰਦ ਕੱਪ 2008
ਜਲੰਧਰ ਜ਼ੋਨ ਨੇ ਲੁਧਿਆਣਾ ਜ਼ੋਨ ਨੂੰ 7-0 ਨਾਲ ਹਰਾਇਆ

ਜਲੰਧਰ, 5 ਅਕਤੂਬਰ - ਹਮਦਰਦ ਕੱਪ 2008 ਪੰਜਾਬ ਹਾਕੀ ਲੀਗ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਕਰਵਾਈ ਜਾ ਰਹੀ ਹੈ। ਜਿਸ ਦਾ ਦੂਜਾ ਮੈਚ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਜਲੰਧਰ ਜ਼ੋਨ ਬਨਾਮ ਲੁਧਿਆਣਾ ਜ਼ੋਨ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿਚ ਜਲੰਧਰ ਜ਼ੋਨ ਨੇ ਲੁਧਿਆਣਾ ਜ਼ੋਨ ਨੂੰ 7-0 ਨਾਲ ਹਰਾਇਆ। ਇਸ ਮੌਕੇ ਜਲੰਧਰ ਜ਼ੋਨ ਦੇ ਮਨਜਿੰਦਰ ਸਿੰਘ ਨੂੰ 'ਮੈਨ ਆਫ਼ ਦਾ ਮੈਚ' ਐਲਾਨਿਆ ਗਿਆ।

ਰੱਦ ਅੰਤਰ 'ਵਰਸਿਟੀ ਕੈਕਿੰਗ ਕਨੋਇੰਗ ਟੂਰਨਾਮੈਂਟ ਨੂੰ ਦਿੱਲੀ ਹਾਈ-ਕੋਰਟ ਵਲੋਂ ਜਾਇਜ਼ ਕਰਾਰਿਆ

ਪਟਿਆਲਾ, 5 ਅਕਤੂਬਰ - ਕੁੱਲ ਹਿੰਦ ਅੰਤਰ 'ਵਰਸਿਟੀ ਕੈਕਿੰਗ ਤੇ ਕੈਨੋਇੰਗ ਦਾ ਜਿਹੜਾ ਟੂਰਨਾਮੈਂਟ 8 ਤੋਂ 10 ਮਾਰਚ ਤੱਕ ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਇਆ ਜਾਣਾ ਪਹਿਲਾਂ ਆਫ਼ ਇੰਡੀਅਨ ਯੂਨੀਵਰਸਿਟੀਜ਼ ਵੱਲੋਂ ਰੱਦ ਕਰ ਦਿੱਤਾ ਗਿਆ ਸੀ, ਉਸ ਨੂੰ ਹੁਣ ਦਿੱਲੀ ਹਾਈ-ਕੋਰਟ ਨੇ ਜਾਇਜ਼ ਕਰਾਰ ਦਿੱਤਾ ਹੈ।

ਪੰਜਾਬ ਸੀਨੀਅਰ ਕੌਮੀ ਸਰਕਲ ਕਬੱਡੀ ਬਣੀ ਚੈਂਪੀਅਨ

ਚੰਡੀਗੜ੍ਹ, 5 ਅਕਤੂਬਰ - ਚੰਡੀਗੜ੍ਹ ਵਿਖੇ 20ਵੀਂ ਸੀਨੀਅਰ ਕੌਮੀ ਸਰਕਲ ਕਬੱਡੀ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿਚ ਮੁੰਡਿਆਂ ਦੇ ਫਾਈਨਲ ਵਿਚ ਪੰਜਾਬ ਨੇ ਹਰਿਆਣਾ ਨੂੰ ਹਰਾਇਆ। ਇਸੇ ਤਰ੍ਹਾਂ ਕੁੜੀਆਂ ਦੇ ਵਰਗ ਵਿਚ ਪੰਜਾਬ ਦੀਆਂ ਖਿਡਾਰਨਾਂ ਨੇ ਚੰਡੀਗੜ੍ਹ ਦੀਆਂ ਕੁੜੀਆਂ ਨੂੰ ਹਰਾਇਆ। ਮੈਚ 'ਚ ਪੰਜਾਬ ਦੀ ਰੇਡਰ ਪਰਵੀਨ, ਨੀਤੂ, ਮਨਜੀਤ ਹੁਰਾਂ ਅਤੇ ਸਟਾਪਰ (ਕੈਚਰ) 'ਚ ਰੱਜੀ, ਜੱਸ, ਪਰਮਜੀਤ ਤੇ ਨੀਤੂ ਨੇ ਵਧੀਆ ਖੇਡ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਚੰਡੀਗੜ੍ਹ ਵੱਲੋਂ ਰੇਡਰ ਪ੍ਰਿਅੰਕਾ, ਜੱਸੂ, ਮੀਨੂ ਤੇ ਗੁਰਲੀਨ ਤੋਂ ਇਲਾਵਾ ਕੈਚਰਾਂ (ਸਟਾਪਰ) 'ਚ ਜਸਪ੍ਰੀਤ, ਜਤਿੰਦਰ, ਅੰਨੂੰ, ਸੁੱਖ ਨੇ ਵੀ ਵਧੀਆ ਪ੍ਰਸੰਸਾ ਖੱਟੀ। ਮੈਚ ਵਿਚ ਪੰਜਾਬ ਦੇ ਰੇਡਰ ਬਾਬਾ ਮਤੋਈ, ਜਗਦੀਪ, ਦੀਪ ਕੁੰਭੜਾ ਤੇ ਜੋਗਾ ਅਤੇ ਸਟਾਪਰਾਂ 'ਚ ਭਾਊ, ਗਿੰਦਰ, ਸ਼ਰਮਾ ਤੇ ਸੁਦਾਗਰ ਨੇ ਵਧੀਆ ਖੇਡ ਦਾ ਮੁਜ਼ਾਹਰਾ ਕਰਕੇ ਦਰਸ਼ਕਾਂ ਦੀ ਖੂਬ ਵਾਹਵਾ ਖੱਟੀ। ਹਰਿਆਣਾ ਦੇ ਰੇਡਰ ਵਿਕਰਮ ਸੋਨੀਪਤ, ਹਰੀਸ਼, ਮੁਨੀਸ਼ ਅਤੇ ਸਟਾਪਰ ਅਨਿਲ ਨੇ ਵਧੀਆ ਖੇਡ ਪ੍ਰਦਰਸ਼ਨ ਕੀਤਾ।

ਭਾਰਤ-ਆਸਟਰੇਲੀਆ ਟੈਸਟ ਦੀਆਂ ਟਿਕਟਾਂ ਵਿਕਣੀਆਂ ਸ਼ੁਰੂ

ਅਜੀਤ ਨਗਰ, 4 ਅਕਤੂਬਰ - ਅਜੀਤ ਨਗਰ ਦੇ ਪੀ. ਸੀ. ਏ ਕ੍ਰਿਕਟ ਸਟੇਡੀਅਮ ਵਿਚ ਭਾਰਤ ਅਤੇ ਆਸਟਰੇਲੀਆ ਵਿਚਕਾਰ 17 ਤੋਂ 21 ਅਕਤੂਬਰ ਤੱਕ ਹੋਣ ਵਾਲੇ ਦੂਜੇ ਟੈਸਟ ਦੀਆਂ ਟਿਕਟਾਂ ਦੀ ਵਿਕਰੀ ਸ਼ੁਰੂ ਹੋ ਗਈ ਹੈ, ਭਾਵੇਂ ਕਿ ਹਾਲੇ ਟਿਕਟਾਂ www.kyazoonga.com ਵੈਬ ਸਾਈਟ 'ਤੇ ਖ਼ਰੀਦੀਆਂ ਜਾ ਸਕਦੀਆਂ ਹਨ। ਵਿਦਿਆਰਥੀ ਬਲਾਕ ਅਤੇ ਚੇਅਰ ਬਲਾਕ ਦੀਆਂ ਟਿਕਟਾਂ ਦੀ ਵਿਕਰੀ ਕੇਵਲ ਪੀ. ਸੀ. ਏ ਸਟੇਡੀਅਮ ਵਿਚ ਹੀ ਹੋਵੇਗੀ। ਪੀ. ਸੀ. ਏ ਦੇ ਪ੍ਰਧਾਨ ਸ੍ਰੀ ਆਈ. ਐਸ. ਬਿੰਦਰਾ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਟਿਕਟ ਦੀ ਕੀਮਤ 100 ਰੁਪਏ ਅਤੇ ਚੇਅਰ ਬਲਾਕ ਦੀ ਟਿਕਟ 300 ਰੁਪਏ ਹੋਵੇਗੀ। ਜਦੋਂ ਕਿ ਵੀ. ਆਈ. ਪੀ ਬਲਾਕ ਦੀ ਟਿਕਟ 1000 ਰੁਪਏ ਵਿਚ ਪ੍ਰਾਪਤ ਹੋਵੇਗੀ। ਇਸ ਤੋਂ ਇਲਾਵਾ ਨੋਰਥ ਪਵੇਲੀਅਨ ਦੇ ਲਈ 200 ਰੁਪਏ ਪਵੇਲੀਅਨ ਟੈਰਿਸ ਦੇ ਲਈ 5000 ਰੁਪਏ ਏ. ਸੀ ਲਾਜ਼ ਲਈ 10,000 ਰੁਪਏ ਅਤੇ ਕਾਰਪੋਰੇਟ ਬਾਕਸ ਲਈ 20,000 ਰੁਪਏ ਦੇਣੇ ਪੈਣਗੇ। ਪੀ. ਸੀ. ਏ ਦੇ ਸੰਯੁਕਤ ਸਕੱਤਰ ਸ੍ਰੀ ਜੀ. ਐਸ. ਵਾਲੀਆ ਨੇ ਦੱਸਿਆ ਕਿ ਟਿਕਟਾਂ ਦੀ ਬੁਕਿੰਗ ਲਈ ਫੋਨ ਨੰ: 011-23237587 ਉੱਤੇ ਸੰਪਰਕ ਕਰ ਸਕਦੇ ਹਨ। ਪੀ. ਸੀ. ਏ ਵਿਚ ਟਿਕਟਾਂ ਦੀ ਵਿਕਰੀ 14 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ।

ਕੌਮੀ ਜੂਨੀਅਰ ਸਾਈਕਲ ਪੋਲੋ ਚੈਂਪੀਅਨਸ਼ਿਪ

ਪਟਿਆਲਾ, 3 ਅਕਤੂਬਰ - ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਕੌਮੀ ਜੂਨੀਅਰ ਸਾਈਕਲ ਪੋਲੋ ਚੈਂਪੀਅਨਸ਼ਿਪ ਚੱਲ ਰਹੀ ਹੈ। ਇਸ ਵਿਚ ਪੰਜਾਬ ਦੇ ਲੜਕੇ ਤੇ ਲੜਕੀਆਂ ਕੁਆਰਟਰ ਫਾਈਨਲ 'ਚ ਪਹੁੰਚੇ। ਲੜਕੀਆਂ ਦੇ ਮੁਕਾਬਲਿਆਂ 'ਚ ਪੰਜਾਬ ਨੇ ਤਾਮਿਲਨਾਡੂ ਨੂੰ 8-0 ਨਾਲ ਹਰਾਇਆ। ਇਸ ਵਿਚ ਅਵਨੀਤ ਕੌਰ ਨੇ 4, ਗੁਰਵਿੰਦਰ ਕੌਰ ਨੇ 2, ਗੁਰਪ੍ਰੀਤ ਕੌਰ ਤੇ ਸ਼ੁਸ਼ਮਾ ਨੇ 1-1 ਗੋਲ ਕੀਤਾ। ਹੋਰਨਾਂ ਮੈਚਾਂ ਵਿਚ ਰਾਜਸਥਾਨ ਨੇ ਉੱਤਰ ਪ੍ਰਦੇਸ਼ ਨੂੰ 6-4, ਕੇਰਲ ਨੇ ਉੜੀਸਾ ਨੂੰ 9-0, ਮਹਾਰਾਸ਼ਟਰ ਨੇ ਉੜੀਸਾ ਨੂੰ 14-0 ਤੇ ਵਿਦਰਭ ਨੇ ਕਰਨਾਟਕ ਨੂੰ 6-0 ਨਾਲ ਹਰਾਇਆ। ਲੜਕਿਆਂ ਦੇ ਵਰਗ 'ਚ ਪੰਜਾਬ ਨੇ ਕਰਨਾਟਕ ਨੂੰ 7-0 ਨਾਲ ਹਰਾਇਆ। ਹੋਰਨਾਂ ਮੈਚਾਂ 'ਚ ਛੱਤੀਸਗੜ੍ਹ ਨੇ ਕਰਨਾਟਕ ਨੂੰ 14-0, ਜੰਮੂ ਕਸ਼ਮੀਰ ਨੇ ਝਾਰ ਖੰਡ ਨੂੰ 8-0, ਉਤਰ ਪ੍ਰਦੇਸ਼ ਨੇ ਗੁਜਰਾਤ ਨੂੰ 7-0, ਛੱਤੀਸਗੜ੍ਹ ਨੇ ਰਾਜਸਥਾਨ ਨੂੰ 16-0, ਪਾਂਡੀਚਰੀ ਨੇ ਦਿੱਲੀ ਨੂੰ 8-0, ਪੱਛਮੀ ਬੰਗਾਲ ਨੇ ਮੱਧ ਪ੍ਰਦੇਸ਼ ਨੂੰ 5-1, ਮਹਾਰਾਸ਼ਟਰ ਨੇ ਮਨੀ ਪੁਰ ਨੂੰ 10-1, ਮੱਧ ਪ੍ਰਦੇਸ਼ ਨੇ ਤਾਮਿਲਨਾਡੂ ਨੂੰ 6-2 ਤੇ ਵਿਦਰਭ ਨੇ ਗੁਜਰਾਤ ਨੂੰ 10-0 ਨਾਲ ਹਰਾਇਆ। ਉੱਤਰਾਖੰਡ ਤੇ ਕਰਨਾਟਕ ਦਾ ਮੈਚ 1-1 ਨਾਲ ਬਰਾਬਰ ਰਿਹਾ।

ਤਿੰਨ ਰੋਜ਼ਾ ਉਤਰ ਖੇਤਰੀ ਨੈਸ਼ਨਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਸਮਾਪਤ

ਮੋਗਾ, 3 ਅਕਤੂਬਰ - ਮਰਦਾਂ ਅਤੇ ਔਰਤਾਂ ਦੀ ਉਤਰ ਖੇਤਰੀ ਨੈਸ਼ਨਲ ਸਟਾਈਲ ਕਬੱਡੀ ਚੈਂਪੀਅਨਸ਼ਿਪ ਮੋਗਾ ਸ਼ਹਿਰ ਦੇ ਗੁਰੂ ਨਾਨਕ ਕਾਲਜ ਵਿਖੇ ਕਰਵਾਈ ਗਈ। ਇਸ ਤਿੰਨ ਰੋਜ਼ਾ ਚੈਂਪੀਅਨਸ਼ਿਪ ਵਿਚ ਪੰਜਾਬ, ਹਰਿਆਣਾ, ਹਿਮਾਚਲ, ਜੇ.ਐਂਡ ਕੇ., ਚੰਡੀਗੜ੍ਹ ਅਤੇ ਸਰਵਿਸਜ਼ ਦੀਆਂ ਟੀਮਾਂ ਸ਼ਾਮਿਲ ਹੋਈਆ। ਮਰਦਾਂ ਦੇ ਫਾਈਨਲ ਵਿਚ ਸਰਵਿਸਿਜ਼ ਨੇ ਪੰਜਾਬ ਨੂੰ 18 ਦੇ ਮੁਕਾਬਲੇ 17 ਅੰਕਾਂ ਨਾਲ ਹਰਾ ਕੇ ਪਹਿਲਾ ਦਰਜਾ ਪ੍ਰਾਪਤ ਕੀਤਾ। ਜਦੋਂ ਕਿ ਲੜਕੀਆਂ ਵਿਚ ਹਿਮਾਚਲ ਨੇ ਹਰਿਆਣਾ ਨੂੰ 46 ਦੇ ਮੁਕਾਬਲੇ 24 ਅੰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਭਾਰਤੀ ਐਮਚਿਊਰ ਸਰਕਲ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਬਣੇ ਲੱਖੋਵਾਲ

ਚੰਡੀਗੜ੍ਹ, 3 ਅਕਤੂਬਰ - ਭਾਰਤੀ ਐਮਚਿਊਰ ਸਰਕਲ ਕਬੱਡੀ ਫੈਡਰੇਸ਼ਨ ਦੀ ਮੀਟਿੰਗ 3 ਅਕਤੂਬਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਸ. ਅਜਮੇਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਸਰਬ-ਸੰਮਤੀ ਨਾਲ ਸ. ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਪੰਜਾਬ ਮੰਡੀ ਬੋਰਡ ਨੂੰ ਭਾਰਤੀ ਐਮਚਿਊਰ ਸਰਕਲ ਕਬੱਡੀ ਫੈਡਰੇਸ਼ਨ ਦਾ ਅਗਲੇ ਚਾਰ ਸਾਲਾਂ ਲਈ ਪ੍ਰਧਾਨ ਚੁਣਿਆ ਗਿਆ। ਇਨ੍ਹਾਂ ਤੋਂ ਇਲਾਵਾ ਸ. ਦਪਿੰਦਰ ਸਿੰਘ ਸਕੱਤਰ ਪੰਜਾਬ ਮੰਡੀ ਬੋਰਡ ਨੂੂੰ ਫੈਡਰੇਸ਼ਨ ਦਾ ਚੇਅਰਮੈਨ ਬਣਾਇਆ ਗਿਆ। ਸ੍ਰੀ ਚੰਦਰ ਸ਼ੇਖਰ ਆਈ. ਪੀ. ਐਸ. ਨੂੰ ਸਲਾਹਕਾਰ, ਸ. ਸੁਰਜੀਤ ਸਿੰਘ ਰੱਖੜਾ ਨੂੰ ਚੇਅਰਮੈਨ ਕਮ ਕੋਆਰਡੀਨੇਟਰ ਆਫ ਇੰਟਰਨੈਸ਼ਨਲ ਅਤੇ ਪ੍ਰੋ. ਜੇ. ਪੀ. ਸ਼ਰਮਾ ਨੂੰ ਜਨਰਲ ਕੈਟਾਗਰੀ ਵਜੋਂ ਚੁਣਿਆ ਗਿਆ। ਇਸ ਫੈਡਰੇਸ਼ਨ ਵਿਚ ਪੰਜਾਬ ਤੋਂ ਉੱਘੇ ਅੰਤਰਰਾਸ਼ਟਰੀ ਖਿਡਾਰੀ ਤੇ ਕੋਚ ਰਣਧੀਰ ਸਿੰਘ ਚੀਮਾ ਨੂੰ ਮੁਖ ਤਕਨੀਕੀ ਸਲਾਹਕਾਰ, ਚੰਡੀਗੜ੍ਹ ਤੋਂ ਆਈ. ਪੀ. ਐਸ. ਅਧਿਕਾਰੀ ਸ੍ਰੀ ਵਿਵੇਕ ਅਗਰਵਾਲ ਨੂੰ ਮੁਖ ਡਾਕਟਰੀ ਸਲਾਹਕਾਰ, ਮੱਧ ਪ੍ਰਦੇਸ਼ ਤੋਂ ਰਾਜਿੰਦਰ ਸਿੰਘ ਗੌੜ ਨੂੰ ਤਕਨੀਕੀ ਸਲਾਹਕਾਰ ਵੱਜੋਂ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਫੈਡਰੇਸ਼ਨ 'ਚ ਮੀਤ ਪ੍ਰਧਾਨ ਵੱਜੋਂ ਸ੍ਰੀ ਮਧੁਰ ਵਰਮਾ ਆਈ. ਪੀ. ਐਸ. (ਚੰਡੀਗੜ੍ਹ), ਪ੍ਰਿੰਸੀ. ਡੀ. ਐਸ. ਬੇਦੀ (ਪੰਜਾਬ), ਸ੍ਰੀ ਨਲੀਸ਼ (ਦਿੱਲੀ), ਸ੍ਰੀ ਸੀ. ਪੀ. (ਕੌਸ਼ਲ) ਅਤੇ ਸ੍ਰੀ ਐਲ. ਡੀ. ਪਰਮਾਰ (ਗੁਜਰਾਤ) ਨੂੰ ਲਿਆ ਗਿਆ ਹੈ। ਬਿਹਾਰ ਦੇ ਸ੍ਰੀ ਅਸ਼ੋਕ ਕੁਮਾਰ ਅਤੇ ਦਿੱਲੀ ਦੇ ਵੇਦ ਰਾਮ ਸ਼ਰਮਾ ਨੂੰ ਬਤੌਰ ਸੰਯੁਕਤ ਸਕੱਤਰ ਚੁਣਿਆ ਗਿਆ ਹੈ। ਇਸ ਫੈਡਰੇਸ਼ਨ ਦਾ ਖ਼ਜ਼ਾਨਚੀ ਚੰਡੀਗੜ੍ਹ ਦੇ ਸ੍ਰੀ ਟੇਕ ਚੰਦਿਆਨੀ ਨੂੰ ਬਣਾਇਆ ਗਿਆ। ਕਾਰਜਕਾਰੀ ਮੈਂਬਰਾਂ 'ਚ ਮੱਧ ਪ੍ਰਦੇਸ਼ ਦੇ ਨੇਹਾ ਦੂਬੇ, ਆਂਧਰਾ ਪ੍ਰਦੇਸ਼ ਦੇ ਰਾਜਨ, ਕਰਨਾਟਕਾ ਦੇ ਅਸ਼ਨਵੀ ਕੁਮਾਰ ਅਤੇ ਝਾਰਖੰਡ ਦੇ ਦਿਨੇਸ਼ ਕੁਮਾਰ ਮੰਡਲ ਨੂੰ ਸ਼ਾਮਲ ਕੀਤਾ ਗਿਆ ਹੈ।

ਕੌਮੀ ਜੂਨੀਅਰ ਸਾਈਕਲ ਪੋਲੋ ਚੈਂਪੀਅਨਸ਼ਿਪ

ਪਟਿਆਲਾ, 2 ਅਕਤੂਬਰ - ਕੌਮੀ ਜੂਨੀਅਰ ਸਾਈਕਲ ਪੋਲੋ ਚੈਂਪੀਅਨਸ਼ਿਪ ਪਟਿਆਲਾ ਦੇ ਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ ਵਿਚ ਚੱਲ ਰਹੀ ਹੈ। ਜਿਸ ਵਿਚ ਪੰਜਾਬ ਦੇ ਲੜਕਿਆਂ ਨੇ ਦਮਨਪ੍ਰੀਤ ਸਿੰਘ ਤੇ 11 ਗੋਲਾਂ ਸਦਕਾ ਉੱਤਰਾਖੰਡ ਨੂੰ 12-0 ਨਾਲ ਹਰਾਇਆ। ਇਸ ਚੈਂਪੀਅਨਸ਼ਿਪ ਦੇ ਲੜਕੀਆਂ ਦੇ ਵਰਗ 'ਚ ਮਹਾਰਾਸ਼ਟਰ ਨੇ ਚੰਡੀਗੜ੍ਹ ਨੂੰ 17-0 ਨਾਲ ਹਰਾਇਆ। ਲੜਕਿਆਂ ਦੇ ਵਰਗ 'ਚ ਇਕਪਾਸੜ ਮੁਕਾਬਲੇ 'ਚ ਪੰਜਾਬ ਦੀ ਟੀਮ ਨੇ ਉੱਤਰਾਖੰਡ ਨੂੰ 12-0 ਨਾਲ ਤੇ ਮਹਾਰਾਸ਼ਟਰ ਨੇ ਆਂਧਰਾ ਪ੍ਰਦੇਸ਼ ਨੂੰ 10-1 ਨਾਲ ਹਰਾਇਆ। ਜੰਮੂ ਕਸ਼ਮੀਰ ਨੇ ਮੱਧ ਪ੍ਰਦੇਸ਼ ਨੂੰ 7-1 ਨਾਲ ਹਰਾਇਆ। ਚੌਥੇ ਮੈਚ ਵਿਚ ਵਿਦਰਭ ਨੇ ਦਿੱਲੀ ਨੂੰ 11-0 ਨਾਲ ਹਰਾਇਆ। ਦੂਸਰੇ ਮੈਚ 'ਚ ਚੰਡੀਗੜ੍ਹ ਨੇ ਉੜੀਸਾ ਨੂੰ ਫਸਵੇਂ ਮੁਕਾਬਲੇ 'ਚ 3-2 ਨਾਲ ਹਰਾਇਆ। ਆਖਰੀ ਮੈਚ 'ਚ ਛਤੀਸਗੜ ਨੇ ਕਰਨਾਟਕ ਨੂੰ 13-0 ਨਾਲ ਹਰਾਇਆ।

18ਵੀਂ ਸਾਲਾਨਾ ਪੰਜਾਬ ਬਾਸਕਟਬਾਲ ਲੀਗ ਸਮਾਪਤ

ਗੁੜੇ (ਲੁਧਿਆਣਾ), 2 ਅਕਤੂਬਰ -18ਵੀਂ ਸਾਲਾਨਾ ਪੰਜਾਬ ਬਾਸਕਟਬਾਲ ਲੀਗ ਅਰਜੁਨਾ ਐਵਾਰਡੀ ਗੁਰਦਿਆਲ ਸਿੰਘ ਗੁੜੇ ਖੇਡ ਸਟੇਡੀਅਮ ਵਿਚ ਖਤਮ ਹੋ ਗਈ। ਇਸ ਵਿਚ ਮਰਦਾਂ ਦੇ ਵਰਗ ਵਿਚ ਬੀ. ਐਸ. ਐਫ. ਜਲੰਧਰ ਨੇ ਪੰਜਾਬ ਪੁਲਿਸ ਨੂੰ 69-64 ਨਾਲ ਹਰਾਇਆ। ਜਦਕਿ ਲੜਕੀਆਂ ਦੇ ਵਰਗ ਵਿਚ ਜਲੰਧਰ ਨੇ ਲੁਧਿਆਣਾ ਨੂੰ 50-29 ਨਾਲ ਹਰਾ ਕੇ ਚੈਂਪੀਅਨ 'ਤੇ ਆਪਣਾ ਕਬਜ਼ਾ ਕੀਤਾ।

ਜੰਡਾਲੀ ਕਲਾਂ ਖੇਡ ਮੇਲਾ

ਅਹਿਮਦਗੜ੍ਹ, 2 ਅਕਤੂਬਰ - ਤੀਸਰਾ ਕਬੱਡੀ ਟੂਰਨਾਮੈਂਟ ਲਾਗਲੇ ਪਿੰਡ ਜੰਡਾਲੀ ਕਲਾਂ (ਸੰਗਰੂਰ) ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਕਬੱਡੀ 56, 65 ਕਿਲੋ ਅਤੇ ਕਬੱਡੀ ਓਪਨ ਇਕ ਪਿੰਡ ਦੇ ਮੁਕਾਬਲੇ ਹੋਏ। ਫਾਈਨਲ ਮੁਕਾਬਲੇ ਵਿਚ ਕਬੱਡੀ 58 ਕਿਲੋ ਵਿਚ ਜੰਡ ਪਹਿਲੇ ਅਤੇ ਆਲਮਗੀਰ ਦੂਸਰੇ ਸਥਾਨ 'ਤੇ ਰਿਹਾ। 62 ਕਿਲੋ ਵਿਚ ਸ਼ੇਰੋਂ ਪਹਿਲੇ ਅਤੇ ਨੱਥੋਹੇੜੀ ਦੂਸਰੇ ਸਥਾਨ 'ਤੇ ਰਿਹਾ। ਕਬੱਡੀ ਓਪਨ ਇਕ ਪਿੰਡ ਵਿਚ ਰਾਣਾ ਕਲੱਬ ਦੋਧਰ ਦੀ ਟੀਮ ਨੇ ਪਿੰਡ ਲੋਹਗੜ੍ਹ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਟੋਰਾਂਟੋ ਬਾਸਕਟਬਾਲ ਅਕੈਡਮੀ ਦਾ ਚੈਂਪੀਅਨ 'ਤੇ ਕਬਜ਼ਾ

ਜਲੰਧਰ, 2 ਅਕਤੂਬਰ - 18ਵੀਂ ਸਾਲਾਨਾ ਬਾਸਕਟਬਾਲ ਲੀਗ ਪਿੰਡ ਗੁੜੇ (ਲੁਧਿਆਣਾ) ਵਿਖੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਗਈ। ਇਸ ਵਿਚ ਬਾਸਕਟਬਾਲ ਲੀਗ ਦੇ ਵਿਚੋਂ ਜ਼ਿਲ੍ਹਾ ਜਲੰਧਰ ਦੀ ਟਰਾਂਟੋ ਬਾਸਕਟਬਾਲ ਅਕੈਡਮੀ ਐੱਚ.ਐਮ.ਵੀ. ਜਲੰਧਰ ਦੀ ਲੜਕੀਆਂ ਦੀ ਟੀਮ ਨੇ ਜ਼ਿਲ੍ਹਾ ਲੁਧਿਆਣਾ ਨੂੰ 54-29 ਅੰਕਾਂ ਨਾਲ ਹਰਾਇਆ ਅਤੇ ਚੈਂਪੀਅਨ 'ਤੇ ਆਪਣਾ ਕਬਜ਼ਾ ਕੀਤਾ।

ਨਾਰਥ ਜ਼ੋਨ ਨੈਸ਼ਨਲ ਸਟਾਈਲ ਕਬੱਡੀ ਚੈਂਪੀਅਨਸ਼ਿਪ

ਮੋਗਾ, 2 ਅਕਤੂਬਰ - ਮਰਦਾਂ ਤੇ ਔਰਤਾਂ ਦੀ ਨਾਰਥ ਜ਼ੋਨ ਨੈਸ਼ਨਲ ਸਟਾਇਲ ਕਬੱਡੀ ਚੈਂਪੀਅਨਸ਼ਿਪ 1 ਅਕਤੂਬਰ ਨੂੰ ਗੁਰੂ ਨਾਨਕ ਕਾਲਜ ਮੋਗਾ ਵਿਖੇ ਆਰੰਭ ਹੋਈ। ਇਸ ਚੈਂਪੀਅਨਸ਼ਿਪ ਵਿਚ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਚੰਡੀਗੜ੍ਹ ਤੇ ਸਰਵਿਸਜ਼ ਦੀਆਂ ਟੀਮਾਂ ਸ਼ਾਮਿਲ ਹੋਈਆਂ। ਇਸ ਦੇ ਦੂਸਰੇ ਦਿਨ ਮਰਦਾਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਜੰਮੂ ਕਸ਼ਮੀਰ ਦੀ ਟੀਮ ਨੇ ਚੰਡੀਗੜ੍ਹ ਨੂੰ 39 ਅੰਕਾਂ ਦੇ ਮੁਕਾਬਲੇ 12 ਅੰਕਾਂ ਨਾਲ ਹਰਾਇਆ। ਸਰਵਿਸਜ਼ ਦੀ ਟੀਮ ਨੇ ਹਰਿਆਣਾ ਨੂੰ 46 ਦੇ ਮੁਕਾਬਲੇ 10 ਅੰਕਾਂ ਨਾਲ ਹਰਾਇਆ। ਪੰਜਾਬ ਦੀ ਟੀਮ ਨੇ ਹਿਮਾਚਲ ਨੂੰ 38 ਅੰਕਾਂ ਦੇ ਮੁਕਾਬਲੇ 24 ਅੰਕਾਂ ਨਾਲ ਹਰਾਇਆ 'ਤੇ ਦੂਜਾ ਦਰਜਾ ਹਾਸਲ ਕੀਤਾ। ਔਰਤਾਂ ਦੇ ਕਰਵਾਏ ਗਏ ਮੁਕਾਬਲੇ ਵਿਚ ਹਿਮਾਚਲ ਦੀ ਟੀਮ ਨੇ ਹਰਿਆਣਾ ਨੂੰ ਇਕ ਅੰਕ ਨਾਲ ਹਰਾਇਆ। ਦੂਸਰੇ ਸ਼ੈਸ਼ਨ ਮੌਕੇ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਦੇ ਕੋਚ ਬਲਵੰਤ ਸਿੰਘ, ਬਲਬੀਰ ਸਿੰਘ ਨਵਾਂ ਸ਼ਹਿਰ, ਜਸਮੇਲ ਸਿੰਘ, ਅਜਾਇਬ ਸਿੰਘ, ਪਵਨ ਠਾਕਰ, ਰਮਨ ਕੁਮਾਰ ਤੇ ਖੇਡ ਪ੍ਰੇਮੀ ਹਾਜ਼ਰ ਸਨ। ਇਸ ਸਮਾਗਮ ਦੇ ਮੁੱਖ ਮਹਿਮਾਨ ਗੁਰਦੀਪ ਸਿੰਘ ਬਰਾੜ ਪ੍ਰਧਾਨ ਬਿਰਧ ਆਸ਼ਰਮ ਤੇ ਭਰਾਤਾ ਸੰਤ ਨਛੱਤਰ ਸਿੰਘ ਚੰਦ ਪੁਰਾਣਾ ਨੇ 10000 ਰੁਪਏ ਆਪਣੇ ਵੱਲੋਂ ਕਲੱਬ ਨੂੰ ਦਿੱਤੇ।

31ਵੀਂ ਮੀਰ ਇਕਬਾਲ ਰਾਸ਼ਟਰੀ ਸਬ ਜੂਨੀਅਰ ਫੁੱਟਬਾਲ ਚੈਂਪੀਅਨਸ਼ਿਪ

ਮਾਹਿਲਪੁਰ, 2 ਅਕਤੂਬਰ - 31ਵੀਂ ਮੀਰ ਇਕਬਾਲ ਰਾਸ਼ਟਰੀ ਸਬ ਜੂਨੀਅਰ ਫੁੱਟਬਾਲ ਚੈਂਪੀਅਨਸ਼ਿਪ ਖਾਲਸਾ ਕਾਲਜ ਮਾਹਿਲਪੁਰ ਵਿਖੇ ਖੇਡੀ ਜਾ ਰਹੀ ਹੈ। ਇਸ ਦੇ ਆਖਰੀ ਲੀਗ ਮੈਚਾਂ ਵਿਚ ਪੰਜਾਬ ਨੇ ਮਿਜ਼ੋਰਮ ਨੂੰ ਅਤੇ ਮੇਘਾਲਿਆ ਨੇ ਦਿੱਲੀ ਨੂੰ ਹਰਾਇਆ।

ਮਹੌਣ ਖੇਡ ਮੇਲਾ ਆਰੰਭ

ਖੰਨਾ, 2 ਅਕਤੂਬਰ - ਚਾਰ ਰੋਜ਼ਾ ਖੇਡ ਮੇਲਾ ਪਿੰਡ ਮਹੌਣ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਿਚ ਬੱਚਿਆਂ ਦੀ ਕਬੱਡੀ 32 ਕਿਲੋ ਦੇ ਮੁਕਾਬਲਿਆਂ ਵਿਚ ਬਖਸ਼ੀਵਾਲਾ ਨੇ ਪਹਿਲਾ, ਦੀਵਾਲਾ ਨੇ ਦੂਜਾ ਅਤੇ 37 ਕਿਲੋ ਵਿਚੋਂ ਬਖਸ਼ੀਵਾਲਾ ਨੇ ਪਹਿਲਾ ਅਤੇ ਡਡਹੇੜੀ ਨੇ ਦੂਜਾ ਦਰਜਾ ਲਿਆ।

18ਵੀਂ ਪੰਜਾਬ ਬਾਸਕਿਟਬਾਲ ਲੀਗ - ਮਰਦਾਂ ਵਿੱਚ ਪੰਜਾਬ ਪੁਲਿਸ ਤੇ ਬੀ. ਐਸ. ਐਫ. ਤੇ ਔਰਤਾਂ ਵਿਚ ਲੁਧਿਆਣਾ ਤੇ ਜਲੰਧਰ ਦਾ ਖਿਤਾਬੀ ਜਿੱਤ ਦੇ ਨੇੜੇ

ਲੁਧਿਆਣਾ, 1 ਅਕਤੂਬਰ - 18ਵੀਂ ਪੰਜਾਬ ਬਾਸਕਿਟਬਾਲ ਲੀਗ ਦੇ ਆਖਰੀ ਗੇੜ ਦੇ ਮੈਚਾਂ ਵਿੱਚ ਪੰਜਾਬ ਪੁਲਿਸ ਅਤੇ ਬੀ. ਐਸ. ਐਫ. ਨੇ ਮਰਦਾਂ ਦੇ ਵਰਗ ਵਿੱਚ ਲਗਾਤਾਰ ਆਪਣਾ ਜੇਤੂ ਸਿਲਸਿਲਾ ਜਾਰੀ ਰੱਖਦਿਆਂ ਆਪਣਾ ਸਫਰ ਖਿਤਾਬੀ ਜਿੱਤ ਦੇ ਨੇੜੇ ਕੀਤਾ, ਜਦਕਿ ਔਰਤਾਂ ਦੇ ਵਰਗ ਵਿੱਚ ਜਲੰਧਰ ਅਤੇ ਲੁਧਿਆਣਾ ਦੀਆਂ ਟੀਮਾਂ ਫਾਈਨਲ ਵਿੱਚ ਪੁੱਜੀਆਂ। ਅਰਜੁਨਾ ਐਵਾਰਡੀ ਗੁਰਦਿਆਲ ਸਿੰਘ ਗੁੜੇ ਖੇਡ ਸਟੇਡੀਅਮ ਵਿੱਚ ਚੱਲ ਰਹੇ ਇਸ ਰਾਜ ਪੱਧਰੀ ਚੈਂਪੀਅਨਸ਼ਿਪ ਵਿੱਚ ਬੀ. ਐਸ. ਐਫ. ਨੇ ਰੈਸਟ ਆਫ ਪੰਜਾਬ ਨੂੰ 66-56 ਨਾਲ ਹਰਾ ਕੇ ਲਗਾਤਾਰ ਤੀਸਰੀ ਲੀਗ ਦੌਰ ਦੀ ਵੱਡੀ ਜਿੱਤ ਹਾਸਲ ਕੀਤੀ। ਬੀ. ਐਸ. ਐਫ. ਦਾ ਫਾਈਨਲ ਮੁਕਾਬਲਾ ਪਿਛਲੇ ਸਾਲ ਦੀ ਚੈਂਪੀਅਨ ਪੰਜਾਬ ਪੁਲਿਸ ਨਾਲ ਹੋਵੇਗਾ, ਜੋ ਪਹਿਲਾਂ ਹੀ ਲਗਾਤਾਰ ਤਿੰਨ ਜਿੱਤਾਂ ਹਾਸਲ ਕਰ ਕੇ ਕੁੱਲ ਛੇ ਅੰਕਾਂ ਨਾਲ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕੀ ਹੈ। ਦੂਸਰੇ ਪਾਸੇ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਡੀ. ਐਮ. ਡਬਲਿਊ. ਪਟਿਆਲਾ ਨੂੰ 77-33 ਨਾਲ ਹਰਾ ਕੇ ਤੀਸਰਾ ਸਥਾਨ ਹਾਸਲ ਕਰਨ ਦੀਆਂ ਆਪਣੀਆਂ ਸੰਭਾਵਨਾਵਾਂ ਕਾਇਮ ਰੱਖੀਆਂ। ਰੇਲ ਕੋਚ ਫੈਕਟਰੀ ਨੇ ਆਪਣੇ ਖੇਡੇ ਚਾਰ ਮੈਚਾਂ ਵਿਚੋਂ ਦੋ ਜਿੱਤਾਂ, ਦੋ ਹਾਰਾਂ ਨਾਲ ਕੁੱਲ ਚਾਰ ਅੰਕ ਹਾਸਲ ਕੀਤੇ। ਤੀਸਰੇ ਸਥਾਨ ਲਈ ਰੇਲ ਕੋਚ ਫੈਕਟਰੀ ਦਾ ਮੁਕਾਬਲਾ ਰੈਸਟ ਆਫ ਪੰਜਾਬ ਨਾਲ ਹੋਵੇਗਾ।
ਦੂਸਰੇ ਪਾਸੇ ਲੜਕੀਆਂ ਦੇ ਵਰਗ ਵਿੱਚ ਜਲੰਧਰ ਨੇ ਕਪੂਰਥਲਾ ਨੂੰ ਕਰੜੇ ਸੰਘਰਸ਼ ਬਾਅਦ 55-33 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਵਿੱਚ ਉਸਦਾ ਮੁਕਾਬਲਾ ਪਿਛਲੇ ਸਾਲ ਦੀ ਚੈਂਪੀਅਨ ਲੁਧਿਆਣਾ ਨਾਲ ਹੋਵੇਗਾ, ਜੋ ਪਹਿਲਾਂ ਹੀ ਕਪੂਰਥਲਾ ਅਤੇ ਅੰਮ੍ਰਿਤਸਰ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕੀ ਹੈ। ਅੱਜ ਦੇ ਮੈਚਾਂ ਦੌਰਾਨ ਸ਼ੀ ਹਰੀਸ਼ ਰਾਏਢਾਂਡਾ ਪਾਰਲੀਮੈਂਟ ਸਕੱਤਰ ਨੇ ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਇਸ ਤੋਂ ਇਲਾਵਾ ਲੁਧਿਆਣਾ ਬਾਸਕਿਟਬਾਲ ਸੰਘ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਤੂਰ ਐਸ. ਪੀ. ਡੀ. ਯੁਰਿੰਦਰ ਸਿੰਘ ਹੇਅਰ ਐਸ. ਪੀ. ਪੰਜਾਬ ਪੁਲਿਸ ਅਕੈਡਮੀ ਫਿਲੌਰ, ਤੇਜਾ ਸਿੰਘ ਧਾਲੀਵਾਲ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ 'ਤੇ ਸੋਹਣ ਸਿੰਘ ਸਰਪ੍ਰਸਤ, ਮੇਵਾ ਸਿੰਘ ਪ੍ਰਧਾਨ ਸਪਰੋਟਸ ਕਲੱਬ ਗੁੜੇ, ਖਜ਼ਾਨਚੀ ਸਰਬਜੀਤ ਸਿੰਘ, ਨਰਿੰਦਰਪਾਲ ਸਿੰਘ ਸੰਧੂ, ਵੀਰਪਾਲ ਸਿੰਘ, ਅਵਤਾਰ ਸਿੰਘ, ਖੇਡ ਪ੍ਰੋਮਟਰ ਵਿਜੇ ਚੋਪੜਾ ਆਦਿ ਉਘੀਆਂ ਸਖਸ਼ੀਅਤਾਂ ਹਾਜ਼ਰ ਸਨ।

54ਵੀਆਂ ਪੰਜਾਬ ਸਕੂਲ ਖੇਡਾਂ ਲੁਧਿਆਣਾ ਵਿਖੇ ਧੂਮ ਧੜੱਕੇ ਨਾਲ ਸ਼ੁਰੂ

ਲੁਧਿਆਣਾ- 1 ਅਕਤੂਬਰ - 54ਵੀਆਂ ਪੰਜਾਬ ਸਕੂਲ ਖੇਡ ਮੁਕਾਬਲੇ ਅੱਜ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸ਼ਹੀਦ ਸੁਖਦੇਵ ਥਾਪਰ ਸੀਨਂਅਰ ਸਕੈਡੰਰੀ ਸਕੂਲ, ਭਾਰਤ ਨਗਰ ਅਤੇ ਗੁਰੂ ਨਾਨਕ ਸਟੇਡੀਅਮ ਵਿਖੇ ਧੂਮ ਧੜੱਕੇ ਨਾਲ ਸ਼ੁਰੂ ਹੋਏ। ਇਨ੍ਹਾਂ ਖੇਡਾਂ ਵਿੱਚ ਲੜਕੇ ਅਤੇ ਲੜਕੀਆਂ ਫੁੱਟਬਾਲ, ਹੈਂਡਬਾਲ, ਸਾਈਕਲ ਦੌੜ, ਸਾਈਕਲ ਪੋਲੋ, ਖੋ ਖੋ ਆਦਿ ਖੇਡਾਂ ਦੇ ਮੁਕਾਬਲੇ ਹੋ ਰਹੇ ਹਨ।
ਇਨ੍ਹਾਂ ਖੇਡਾਂ ਦਾ ਰਸਮੀ ਉਦਘਾਟਨ ਸ. ਮਨਪ੍ਰੀਤ ਸਿੰਘ ਇਯਾਲੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਨੇ ਕੀਤਾ। ਉਨ੍ਹਾਂ ਨੇ ਇਸ ਮੌਕੇ ਝੰਡਾ ਲਹਿਰਾਉਂਦਿਆਂ ਵੱਖ ਵੱਖ ਟੀਮਾਂ ਦੇ ਮਾਰਚ ਪਾਸ ਤੋਂ ਸਲਾਮੀ ਲਈ। ਇਸ ਮੌਕੇ 'ਤੇ ਸ. ਇਯਾਲੀ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਆਖਿਆ ਕਿ ਲੁਧਿਆਣਾ ਜ਼ਿਲ੍ਹਾ ਨੂੰ ਖੇਡਾਂ ਦੀ ਨਰਸਰੀ ਵਜੋਂ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਗਰਾਸ ਰੂਟ 'ਤੇ ਸਕੂਲਾਂ ਵਿੱਚ ਖੇਡਾਂ ਨੂੰ ਸਥਾਪਿਤ ਕਰਨ ਲਈ ਵੱਖ ਵੱਖ ਸਪਰੋਟਸ ਵਿੰਗਾਂ ਲਈ 2000 ਸੀਟਾਂ ਰਾਖਵੀਆਂ ਰੱਖੀਆਂ ਹਨ, ਜਿਨ੍ਹਾਂ ਦਾ ਬਹੁਤਾ ਹਿੱਸਾ ਲੁਧਿਆਣਾ ਦੇ ਸਕੂਲਾਂ ਨੂੰ ਦਿੱਤਾ ਗਿਆ ਹੈ। ਇਸ ਮੌਕੇ 'ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਸੁਦੇਸ਼ ਬਜਾਜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸਿੱਖਿਆਂ ਵਿਭਾਗ ਦੀਆਂ ਖੇਡ ਪ੍ਰਾਪਤੀਆਂ ਤੋਂ ਜਾਣੂੰ ਕਰਵਾਇਆ। ਇਸ ਮੌਕੇ 'ਤੇ ਅਮਰਜੀਤ ਕੌਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਇਮਰੀ, ਰੁਪਿੰਦਰ ਸਿੰਘ ਰਵੀ ਉਪ ਜ਼ਿਲ੍ਹਾ ਸਿੱਖਿਆ ਅਫਸਰ ਖੇਡਾਂ, ਵਰਿੰਦਰ ਸ਼ਰਮਾ ਪ੍ਰਧਾਨ ਟੂਰਨਾਮੈਂਟ ਕਮੇਟੀ, ਪ੍ਰਿੰਸੀਪਲ ਗੁਰਬਚਨ ਸਿੰਘ ਗਰੇਵਾਲ, ਸਕੱਤਰ ਸ਼ਿਵਤਾਰ ਸਿੰਘ ਬਾਜਵਾ ਪ੍ਰਧਾਨ ਲੁਧਿਆਣਾ ਫੁੱਟਬਾਲ ਸੰਘ, ਅਜੀਤਪਾਲ ਸਿੰਘ, ਬੀਬੀ ਪਰਮਜੀਤ ਕੌਰ ਆਦਿ ਖੇਡ ਜਗਤ ਦੀਆਂ ਉਘੀਆਂ ਸਖਸ਼ੀਅਤਾਂ ਹਾਜ਼ਰ ਸਨ। ਅੱਜ ਵੱਖ ਵੱਖ ਖੇਡ ਵਰਗ ਦੇ ਹੋਏ ਮੁਕਾਬਲਿਆਂ ਵਿੱਚ ਅੰਡਰ 19 ਲੜਕੀਆਂ ਦੇ ਫੁੱਟਬਾਲ ਮੈਚਾਂ ਵਿੱਚ ਸੰਗਰੂਰ ਨੇ ਗੁਰਦਾਸਪੁਰ ਨੂੰ 2-0 ਨਾਲ, ਮਾਨਸਾ ਨੇ ਫਿਰੋਜ਼ਪੁਰ ਨੂੰ 11-0 ਨਾਲ, ਬਠਿੰਡਾ ਨੇ ਫਰੀਦਕੋਟ ਨੂੰ 2-0 ਨਾਲ, ਹੈਂਡਬਾਲ ਲੜਕੀਆਂ ਵਿੱਚ ਸੰਗਰੂਰ ਨੇ ਜਲੰਧਰ ਨੂੰ 9-7 ਨਾਲ, ਮੋਗਾ ਨੇ ਮੋਹਾਲੀ ਨੂੰ 5-4 ਨਾਲ, ਮੁਕਤਸਰ ਨੇ ਬਰਨਾਲਾ ਨੂੰ 6-4 ਨਾਲ, ਲੁਧਿਆਣਾ ਨੇ ਪਟਿਆਲਾ ਨੂੰ 8-4 ਨਾਲ, ਜਲੰਧਰ ਨੇ ਬਠਿੰਡਾ ਨੂੰ 11-1 ਨਾਲ, ਅੰਮ੍ਰਿਤਸਰ ਨੇ ਫਤਹਿਗੜ੍ਹ ਸਾਹਿਬ ਨੂੰ 9-1 ਨਾਲ, ਪਟਿਆਲਾ ਨੇ ਫਰੀਦਕੋਟ ਨੂੰ 10-5 ਨਾਲ, ਹੁਸਿਆਰਪੁਰ ਨੇ ਲੁਧਿਆਣਾ 8-4 ਨਾਲ ਹਰਾਇਆ।

ਰਾਸ਼ਟਰੀ ਫੁੱਟਬਾਲ ਲੀਗ ਵਿੱਚ ਜੇ. ਸੀ. ਟੀ. ਦਾ ਪਹਿਲਾ ਘਰੇਲੂ ਮੈਚ 11 ਨੂੰ ਲੁਧਿਆਣਾ ਵਿਖੇ

ਲੁਧਿਆਣਾ, 1 ਅਕਤੂਬਰ - 12ਵੀਂ ਓ. ਐਨ. ਜੀ. ਸੀ. ਰਾਸ਼ਟਰੀ ਫੁੱਟਬਾਲ ਲੀਗ ਜੋ ਮੁਲਕ ਦੇ ਚਾਰ ਸ਼ਹਿਰਾਂ ਕੋਲਕਾਤਾ, ਗੋਆ, ਮੁੰਬਈ ਅਤੇ ਲੁਧਿਆਣਾ ਵਿਖੇ ਸ਼ੁਰੂ ਹੋ ਗਈ ਹੈ, ਉਸ ਵਿੱਚ ਉਤਰੀ ਖੇਤਰ ਵਲੋਂ ਇਕੋ ਇਕ ਖੇਡ ਰਹੀ ਪੰਜਾਬ ਦੀ ਟੀਮ ਜੇ. ਸੀ. ਟੀ. ਫਗਵਾੜਾ ਦੇ ਲੁਧਿਆਣਾ ਵਿਖੇ ਹੋਣ ਵਾਲੇ ਚਾਰ ਘਰੇਲੂ ਮੈਚਾਂ ਦਾ ਪ੍ਰੋਗਰਾਮ ਭਾਰਤੀ ਫੁੱਟਬਾਲ ਸੰਘ ਨੇ ਜਾਰੀ ਕਰ ਦਿੱਤਾ ਹੈ। ਜੇ. ਸੀ. ਟੀ. ਫਗਵਾੜਾ ਨੇ ਆਪਣੇ ਮੁੱਢਲੇ ਮੈਚ ਵਿੱਚ ਪਿਛਲੇ ਸਾਲ ਦੀ ਚੈਂਪੀਅਨ ਡੈਪੋਂ ਗੋਆ ਨੂੰ 2-1 ਨਾਲ ਹਰਾ ਕੇ ਵਧੀਆ ਜੇਤੂ ਸ਼ੁਰੂਆਤ ਕੀਤੀ ਹੈ, ਜਦਕਿ ਜੇ. ਸੀ. ਟੀ. ਦਾ ਦੂਸਰਾ ਮੁਕਾਬਲਾ ਭਲਕੇ 2 ਅਕਤੂਬਰ ਨੂੰ ਗੋਆ ਵਿਖੇ ਵਾਸਕੋ ਕਲੱਬ ਗੋਆ ਨਾਂਲ ਹੋਵੇਗਾ।
ਪੰਜਾਬ ਫੁੱਟਬਾਲ ਸੰਘ ਦੇ ਸਕੱਤਰ ਅਰਜੁਨਾ ਐਵਾਰਡੀ ਇੰਦਰ ਸਿੰਘ ਨੇ ਦੱਸਿਆ ਕਿ ਇਸ ਕੌਮੀ ਲੀਗ ਦੇ 11 ਮੈਚ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡੇ ਜਾਣਗੇ। ਜੇ. ਸੀ. ਟੀ. ਮਿੱਲਜ਼ ਫਗਵਾੜਾ ਨੇ ਆਪਣਾ ਘਰੇਲੂ ਮੈਦਾਨ ਲੁਧਿਆਣਾ ਨੂੰ ਰੱਖਿਆ ਹੈ। ਜੇ. ਸੀ. ਟੀ. ਆਪਣੇ ਘਰੇਲੂ ਮੈਦਾਨ ਵਿੱਚ ਲੁਧਿਆਣਾ ਵਿਖੇ 11 ਅਕਤੂਬਰ ਨੂੰ ਪਹਿਲਾ ਮੈਚ ਮਹੁੰਮਦਨ ਸਪੋਰਟਿੰਗ ਕਲੱਬ ਕੋਲਕਾਤਾ ਵਿਰੁੱਧ ਖੇਡੇਗੀ। ਇਸ ਤੋਂ ਇਲਾਵਾ ਜੇ. ਸੀ. ਟੀ. ਲੁਧਿਆਣਾ ਵਿਖੇ ਮਹਿੰਦਰਾ ਯੂਨਾਈਟਡ ਮੁੰਬਈ ਵਿਰੁੱਧ 18 ਅਕਤੂਬਰ ਨੂੰ, ਚਿਰਾਗ ਯੂਨਾਈਟਡ ਕੋਲਕਾਤਾ ਵਿਰੁੱਧ 23 ਅਕਤੂਬਰ ਨੂੰ ਅਤੇ ਈਸਟ ਬੰਗਾਲ ਕੋਲਕਾਤਾ ਵਿਰੁੱਧ 22 ਨਵੰਬਰ ਨੂੰ ਆਪਣੇ ਮੈਚ ਲੁਧਿਆਣਾ ਵਿਖੇ ਖੇਡੇਗੀ। ਇਸ ਸਾਰੇ ਮੈਚ ਸ਼ਾਮ 3 : 30 'ਤੇ ਸ਼ੁਰੂ ਹੋਣਗੇ। ਜੇ. ਸੀ. ਟੀ. ਮਿੱਲਜ਼ ਫਗਵਾੜਾ ਜੋ ਰਾਸ਼ਟਰੀ ਲੀਗ ਦੀ ਪਲੇਠੀ ਚੈਂਪੀਅਨ ਹੈ ਅਤੇ ਪਿਛਲੇ ਸਾਲ ਤੀਸਰਾ ਸਥਾਨ ਹਾਸਲ ਕੀਤਾ ਸੀ, ਇਸ ਵਾਰ ਵੀ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਹੈ। ਰਾਸ਼ਟਰੀ ਲੀਗ ਦੇ ਅਹਿਮ ਮੈਚਾਂ ਦਾ ਸਿੱਧਾ ਪ੍ਰਸਾਰਣ ਜੀ. ਸਪੋਰਟਸ ਤੋਂ ਹੋਵੇਗਾ। ਸਾਰੇ ਮੈਚਾਂ ਵਿੱਚ ਦਰਸ਼ਕਾਂ ਦਾ ਦਾਖਲਾ ਟਿਕਟਾਂ ਦੇ ਆਧਾਰ 'ਤੇ ਹੋਵੇਗਾ।

ਪੰਜਾਬ ਸਕੂਲਜ਼ ਅੰਡਰ-19 ਬੀਬੀ ਸੁਰਜੀਤ ਕੌਰ ਯਾਦਗਾਰੀ ਹਾਕੀ ਲੀਗ ਜਰਖੜ ਵਿਖੇ 14 ਤੋਂ

ਲੁਧਿਆਣਾ, 1 ਅਕਤੂਬਰ - ਜਰਖੜ ਖੇਡਾਂ ਦੇ ਬਾਨੀ ਅਤੇ ਮਾਤਾ ਸਾਹਿਬ ਕੌਰ ਗੁਰੁਦਆਰਾ ਮੰਜੀ ਸਾਹਿਬ ਦੇ ਮੁੱਖ ਸੇਵਾਦਾਰ ਬੀਬੀ ਸੁਰਜੀਤ ਕੌਰ ਦੀ ਯਾਦ ਨੂੰ ਸਮਰਪਿਤ 9ਵੀਂ ਪੰਜਾਬ ਸਕੂਲਜ਼ ਅੰਡਰ-19 ਹਾਕੀ ਲੀਗ 14 ਤੋਂ 18 ਅਕਤੂਬਰ ਤੱਕ ਮਾਤਾ ਸਾਹਿਬ ਕੌਰ ਸਟੇਡੀਅਮ ਜਰਖੜ ਵਿਖੇ ਖੇਡੀ ਜਾਵੇਗੀ। ਕਲੱਬ ਦੇ ਪ੍ਰਧਾਨ ਦਪਿੰਦਰ ਸਿੰਘ ਅਤੇ ਸਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਰਾਜ ਪੱਧਰੀ ਹਾਕੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੀਆਂ ਉਘੀਆਂ 12 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿੱਚ ਪਿਛਲੇ ਸਾਲ ਦੀ ਚੈਂਪੀਅਨ ਸੰਗਰੂਰ ਅਕੈਡਮੀ, ਮਹਾਰਾਜਾ ਰਣਜੀਤ ਸਿੰਘ ਅਕੈਡਮੀ ਅੰਮ੍ਰਿਤਸਰ, ਜਰਖੜ ਹਾਕੀ ਅਕੈਡਮੀ, ਸਾਂਈ ਸੈਂਟਰ ਪਟਿਆਲਾ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਨਾਲ ਸਬੰਧਿਤ ਟੀਮਾਂ ਹਿੱਸਾ ਲੈਣਗੀਆਂ। ਇਹ ਚੈਂਪੀਅਨਸ਼ਿਪ ਲੀਗ ਕਮ ਨਾਟ ਆਊਟ ਪ੍ਰਣਾਲੀ ਦੇ ਆਧਾਰ 'ਤੇ ਖੇਡੀ ਜਾਵੇਗੀ। ਇਸ ਮੌਕੇ 'ਤੇ ਭਾਗ ਲੈਣ ਦੀਆਂ ਹੋਰ ਚਾਹਵਾਨ ਟੀਮਾਂ 10 ਅਕਤੂਬਰ ਤੋਂ ਪਹਿਲਾਂ ਅਕੈਡਮੀ ਦੇ ਮੁੱਖ ਪ੍ਰਬੰਧਕ ਹਰਮਿੰਦਰਪਾਲ ਸਿੰਘ ਨਾਲ ਫੋਨ ਨੰ : 98142 16505 'ਤੇ ਸੰਪਰਕ ਕਰਨ।

ਭਾਰਤ-ਪਾਕ ਹਾਕੀ ਲੜੀ ਨਵੰਬਰ 'ਚ

ਕਰਾਚੀ, 1 ਅਕਤੂਬਰ - ਨਵੰਬਰ 'ਚ ਭਾਰਤ ਅਤੇ ਪਾਕਿਸਤਾਨ ਦੀਆਂ ਹਾਕੀ ਟੀਮਾਂ ਦੇ ਵਿਚਕਾਰ ਪੰਜ ਮੈਚਾਂ ਦੀ ਲੜੀ ਖੇਡੀ ਜਾਵੇਗੀ। ਪਾਕਿਸਤਾਨ ਦੇ ਅਖ਼ਬਾਰ 'ਦ ਨਿਊਜ਼' ਮੁਤਾਬਿਕ ਤਿੰਨ ਸਾਲਾਂ ਦੇ ਵਕਫ਼ੇ ਪਿੱਛੋਂ ਭਾਰਤ-ਪਾਕਿ ਵਿਚਾਲੇ ਹਾਕੀ ਲੜੀ ਇਕ ਵਾਰ ਫਿਰ ਸ਼ੁਰੂ ਹੋਵੇਗੀ। ਪਾਕਿਸਤਾਨੀ ਟੀਮ ਜਿਥੇ ਨਵੰਬਰ ਦੇ ਮੱਧ ਤੋਂ ਦਸੰਬਰ ਦੇ ਮੱਧ ਤਕ ਭਾਰਤ 'ਚ ਰਹੇਗੀ, ਉਥੇ ਭਾਰਤੀ ਟੀਮ ਉਸ ਤੋਂ ਬਾਅਦ ਪਾਕਿਸਤਾਨ ਦੌਰੇ 'ਤੇ ਜਾਵੇਗੀ। ਬਾਜਵਾ ਨੇ ਦੱਸਿਆ ਕਿ ਪਾਕਿਸਤਾਨ ਦੀ ਰਾਸ਼ਟਰੀ ਟੀਮ ਜਲੰਧਰ 'ਚ 29 ਜਨਵਰੀ ਤੋਂ ਖੇਡੀ ਜਾਣ ਵਾਲੀ ਚਾਰ ਦੇਸ਼ਾਂ ਦੀ ਹਾਕੀ ਮੁਕਾਬਲਿਆਂ ਵਿਚ ਹਿੱਸਾ ਲਵੇਗੀ। ਇਸ ਵਿਚ ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਜਰਮਨੀ ਅਤੇ ਨੀਦਰਲੈਂਡ ਦੀਆਂ ਟੀਮਾਂ ਸ਼ਾਮਿਲ ਹੋਣਗੀਆਂ।

ਹਮਦਰਦ ਕੱਪ 2008

ਜਲੰਧਰ, 1 ਅਕਤੂਬਰ - ਹਮਦਰਦ ਕੱਪ 2008 ਪੰਜਵੀਂ ਪੰਜਾਬ ਹਾਕੀ ਲੀਗ 4 ਅਕਤੂਬਰ ਤੋਂ 30 ਅਕਤੂਬਰ ਤੱਕ ਕਰਵਾਈ ਜਾਵੇਗੀ। ਪੰਜਾਬ ਹਾਕੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਰੁਜਨਾ ਐਵਾਰਡੀ ਸੁਰਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਪੰਜਾਬ ਦੇ ਵਿਚ ਹਾਕੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਇਸ ਲੀਗ ਦੀ ਸ਼ੁਰੂਆਤ ਕੀਤੀ ਹੈ। ਗੁਰਮੀਤ ਸਿੰਘ ਨੂੰ ਮੈਨੇਜਰ ਅੰਪਾਇਰਜ਼ ਤੇ ਐਸ. ਐਸ. ਸੈਣੀ ਨੂੰ ਟੂਰਨਾਮੈਂਟ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਸ ਲੀਗ ਦਾ ਉਦਘਾਟਨੀ ਮੈਚ 4 ਅਕਤੂਬਰ ਨੂੰ 3.30 ਵਜੇ ਅੰਮ੍ਰਿਤਸਰ ਬਨਾਮ ਫਿਰੋਜ਼ਪੁਰ ਦਰਮਿਆਨ ਅੰਮ੍ਰਿਤਸਰ ਵਿਖੇ ਖੇਡਿਆ ਜਾਵੇਗਾ। ਦੂਜਾ ਮੈਚ 5 ਅਕਤੂਬਰ ਨੂੰ 3.30 ਵਜੇ ਜਲੰਧਰ ਬਨਾਮ ਲੁਧਿਆਣਾ ਦਰਮਿਆਨ ਜਲੰਧਰ ਵਿਖੇ, ਤੀਜਾ ਮੈਚ 12 ਅਕਤੂਬਰ ਨੂੰ 3.30 ਵਜੇ ਅੰਮ੍ਰਿਤਸਰ ਬਨਾਮ ਰੋਪੜ ਦਰਮਿਆਨ ਅੰਮ੍ਰਿਤਸਰ ਵਿਖੇ ਖੇਡਿਆ ਜਾਵੇਗਾ। ਚੌਥਾ ਮੈਚ ਫਿਰੋਜ਼ਪੁਰ ਬਨਾਮ ਜਲੰਧਰ ਪਿੰਡ ਬਾਦਲ ਵਿਖੇ 12 ਅਕਤੂਬਰ ਨੂੰ 3.30 ਵਜੇ ਖੇਡਿਆ ਜਾਵੇਗਾ। ਪੰਜਵਾਂ ਮੈਚ 14 ਅਕਤੂਬਰ ਨੂੰ 3.30 ਵਜੇ ਜਲੰਧਰ ਬਨਾਮ ਅੰਮ੍ਰਿਤਸਰ ਦਰਮਿਆਨ ਜਲੰਧਰ ਵਿਖੇ ਖੇਡਿਆ ਜਾਵੇਗਾ। ਛੇਵਾਂ ਮੈਚ 14 ਅਕਤੂਬਰ ਨੂੰ 3.30 ਵਜੇ ਲੁਧਿਆਣਾ ਬਨਾਮ ਰੋਪੜ ਦਰਮਿਆਨ ਲੁਧਿਆਣਾ ਵਿਖੇ ਖੇਡਿਆ ਜਾਵੇਗਾ। ਸਤਵਾਂ ਮੈਚ 19 ਅਕਤੂਬਰ ਨੂੰ 12.30 ਵਜੇ ਜਲੰਧਰ ਬਨਾਮ ਰੋਪੜ ਦਰਮਿਆਨ ਚੰਡੀਗੜ੍ਹ ਵਿਖੇ ਖੇਡਿਆ ਜਾਵੇਗਾ। ਅੱਠਵਾਂ ਮੈਚ 19 ਅਕਤੂਬਰ ਨੂੰ 3.30 ਵਜੇ ਫਿਰੋਜ਼ਪੁਰ ਬਨਾਮ ਲੁਧਿਆਣਾ ਦਰਮਿਆਨ ਪਿੰਡ ਬਾਦਲ ਵਿਖੇ ਖੇਡਿਆ ਜਾਵੇਗਾ। ਨੌਵਾਂ ਮੈਚ 21 ਅਕਤੂਬਰ ਨੂੰ 3.30 ਵਜੇ ਫਿਰੋਜ਼ਪੁਰ ਬਨਾਮ ਰੋਪੜ ਦਰਮਿਆਨ ਚੰਡੀਗੜ੍ਹ ਵਿਖੇ ਖੇਡਿਆ ਜਾਵੇਗਾ। ਦਸਵਾਂ ਮੈਚ 26 ਅਕਤੂਬਰ ਨੂੰ 3.30 ਵਜੇ ਅੰਮ੍ਰਿਤਸਰ ਬਨਾਮ ਲੁਧਿਆਣਾ ਦਰਮਿਆਨ ਲੁਧਿਆਣਾ ਵਿਖੇ ਖੇਡਿਆ ਜਾਵੇਗਾ। ਫਾਈਨਲ ਮੈਚ 30 ਅਕਤੂਬਰ ਨੂੰ ਜਲੰਧਰ ਵਿਖੇ ਖੇਡਿਆ ਜਾਵੇਗਾ।

ਭਾਰਤ ਦੀ 15 ਮੈਂਬਰੀ ਟੀਮ 'ਚ ਸ਼ਾਮਿਲ ਖਿਡਾਰੀਆਂ ਦੇ ਨਾਂ

: ਅਨਿਲ ਕੁੰਬਲੇ (ਕਪਤਾਨ), ਰਾਹੁਲ ਦ੍ਰਾਵਿੜ, ਵਰਿੰਦਰ ਸਹਿਵਾਗ, ਗੌਤਮ ਗੰਭੀਰ, ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ, ਅਮਿਤ ਮਿਸ਼ਰ, ਐਸ. ਬਦਰੀਨਾਥ, ਜ਼ਹੀਰ ਖਾਨ, ਇਸ਼ਾਂਤ ਸ਼ਰਮਾ, ਸੌਰਵ ਗਾਂਗੁਲੀ, ਹਰਭਜਨ ਸਿੰਘ, ਵੀ. ਵੀ. ਐਸ ਲਕਸ਼ਮਣ, ਆਰ. ਪੀ. ਸਿੰਘ ਅਤੇ ਮੁਨਾਫ਼ ਪਟੇਲ।

ਪੰਜਾਬ ਰਾਜ ਪੇਂਡੂ ਖੇਡਾਂ ਲੜਕੇ ਅੰਡਰ16 ਸਮਾਪਤ

ਮਾਨਸਾ, 30 ਸਤੰਬਰ - 27 ਸਤੰਬਰ ਨੂੰ ਪੰਜਾਬ ਰਾਜ ਪੇਂਡੂ ਖੇਡਾਂ ਅੰਡਰ 16 ਸਾਲ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਖੇਡ ਗਰਾਊਂਡ 'ਚ ਸ਼ੁਰੂ ਹੋਈਆਂ। ਪੰਜਾਬ ਰਾਜ ਪੇਂਡੂ ਖੇਡਾਂ ਲੜਕੇ ਅੰਡਰ16 ਦੇ ਮੁਕਾਬਲੇ ਹੋ ਰਹੇ ਹਨ। ਜਿਸ ਵਿਚ ਲੁਧਿਆਣਾ ਦੇ ਗੱਭਰੂਆਂ ਨੇ ਓਵਰ ਆਲ ਟਰਾਫੀ 'ਤੇ ਆਪਣਾ ਕਬਜ਼ਾ ਕੀਤਾ। ਇਨ੍ਹਾਂ ਨੇ ਸਭ ਤੋਂ ਵੱਧ 24 ਅੰਕ ਹਾਸਲ ਕੀਤੇ। ਆਖਰੀ ਦਿਨ ਦੇ ਅਥਲੈਟਿਕ ਦੇ 3000 ਮੀਟਰ ਦੇ ਫਾਈਨਲ ਮੁਕਾਬਲਿਆਂ 'ਚੋਂ ਕੁਲਦੀਪ ਸਿੰਘ ਗੁਰਦਾਸਪੁਰ ਨੇ 9.59.80 ਮਿੰਟ, ਜਰਮਨਜੀਤ ਸਿੰਘ ਤਰਨਤਾਰਨ ਨੇ 10.16.74 ਮਿੰਟ, ਗੁਰਸੇਵਕ ਸਿੰਘ ਬਠਿੰਡਾ ਨੇ 10.18.80 ਮਿੰਟ, 100 ਮੀਟਰ ਦੌੜ 'ਚੋਂ ਧਰਮਿੰਦਰ ਸਿੰਘ ਲੁਧਿਆਣਾ ਨੇ 12.55 ਸੈਕਿੰਡ, ਵਿਨੋਦ ਕੁਮਾਰ ਲੁਧਿਆਣਾ ਨੇ 12.88 ਸੈਕਿੰਡ, ਵਿਸ਼ਵਜੀਤ ਸਿੰਘ ਸੰਗਰੂਰ ਨੇ 13.00 ਸੈਕਿੰਡ ਲੈ ਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਰਲੇਅ ਦੌੜ 'ਚੋਂ ਜਲੰਧਰ ਨੇ ਪਹਿਲਾ, ਹੁਸ਼ਿਆਰਪੁਰ ਨੇ ਦੂਜਾ ਅਤੇ ਤਰਨਤਾਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀ 32 ਕਿਲੋ ਭਾਰ ਵਰਗ 'ਚੋਂ ਸੰਨੀ ਨਵਾਂ ਸ਼ਹਿਰ, ਕਿੱਲੀ ਜਲੰਧਰ, ਕੇਸ਼ਵ ਅੰਮ੍ਰਿਤਸਰ, 35 ਕਿਲੋ 'ਚੋਂ ਸੂਰਜ ਅੰਮ੍ਰਿਤਸਰ, ਨਵੀਨ ਜਲੰਧਰ, ਸਿਕੰਦਰ ਸਿੰਘ ਮਾਨਸਾ, 38 ਕਿਲੋ 'ਚੋਂ ਬਲਵਿੰਦਰ ਸਿੰਘ ਨਵਾਂ ਸ਼ਹਿਰ, ਜੋਬਨਪ੍ਰੀਤ ਸਿੰਘ ਜਲੰਧਰ, ਰਾਜਵਿੰਦਰ ਸਿੰਘ ਫਰੀਦਕੋਟ, 42 ਕਿਲੋ 'ਚੋਂ ਸੰਜੇ ਕੁਮਾਰ ਗੁਰਦਾਸਪੁਰ, ਅਸ਼ੀਸ਼ ਸ਼ਰਮਾ ਹੁਸ਼ਿਆਰਪੁਰ, ਗੁਰਵਿੰਦਰ ਸਿੰਘ ਤਰਨਤਾਰਨ, 47 ਕਿਲੋ 'ਚੋਂ ਲਖਵਿੰਦਰ ਸਿੰਘ ਸੰਗਰੂਰ, ਹਰਮੇਲ ਮਸੀਹ ਗੁਰਦਾਸਪੁਰ, ਅਮਰੀਕ ਸਿੰਘ ਫਰੀਦਕੋਟ, 53 ਕਿਲੋ 'ਚੋਂ ਰਾਜਪਾਲ ਸਿੰਘ ਸੰਗਰੂਰ, ਮਨਜੋਤ ਸਿੰਘ ਤਰਨਤਾਰਨ, ਰਵਿੰਦਰ ਸਿੰਘ ਫਰੀਦਕੋਟ, 59 ਕਿਲੋ 'ਚੋਂ ਦਿਲਬਾਗ ਸਿੰਘ ਅੰਮ੍ਰਿਤਸਰ, ਦੀਪਕ ਕੁਮਾਰ ਜਲੰਧਰ, ਸੁਖਦੇਵ ਸਿੰਘ ਪਟਿਆਲਾ, 66 ਕਿਲੋ 'ਚੋਂ ਮਨਦੀਪ ਸਿੰਘ ਤਰਨਤਾਰਨ, ਜਗਦੀਪ ਸਿੰਘ ਲੁਧਿਆਣਾ, ਭੁਪਿੰਦਰ ਸਿੰਘ ਮੋਗਾ, 73 ਕਿਲੋ 'ਚੋਂ ਅਸ਼ੋਕ ਕੁਮਾਰ ਪਟਿਆਲਾ, ਅਨਿਲ ਕੁਮਾਰ ਫਰੀਦਕੋਟ, ਗੁਰਜੰਟ ਸਿੰਘ ਤਰਨਤਾਰਨ, 85 ਕਿਲੋ 'ਚੋਂ ਅਨਿਲ ਸੋਬਤੀ ਜਲੰਧਰ, ਹਰਿੰਦਰ ਪਾਲ ਸਿੰਘ ਗੁਰਦਾਸਪੁਰ, ਰੰਜਤ ਕੁਮਾਰ ਕਪੂਰਥਲਾ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਫੁੱਟਬਾਲ ਦੇ ਮੁਕਾਬਲਿਆਂ 'ਚੋਂ ਗੁਰਦਾਸਪੁਰ, ਮਾਨਸਾ ਤੇ ਹੁਸ਼ਿਆਰਪੁਰ, ਹਾਕੀ ਦੇ ਮੁਕਾਬਲਿਆਂ 'ਚੋਂ ਅੰਮ੍ਰਿਤਸਰ, ਮਾਨਸਾ ਤੇ ਮੋਗਾ, ਕਬੱਡੀ 'ਚੋਂ ਲੁਧਿਆਣਾ, ਮਾਨਸਾ ਅਤੇ ਤਰਨਤਾਰਨ, ਖੋ-ਖੋ 'ਚੋਂ ਜਲੰਧਰ, ਲੁਧਿਆਣਾ ਅਤੇ ਬਠਿੰਡਾ, ਰੱਸਾ-ਕੱਸੀ 'ਚੋਂ ਮੋਗਾ, ਲੁਧਿਆਣਾ ਤੇ ਕਪੂਰਥਲਾ, ਵਾਲੀਬਾਲ 'ਚੋਂ ਲੁਧਿਆਣਾ, ਅੰਮ੍ਰਿਤਸਰ ਤੇ ਸੰਗਰੂਰ, ਕੁਸ਼ਤੀ 'ਚੋਂ ਜਲੰਧਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਕ੍ਰਮਵਾਰ ਪੰਜਾਬ 'ਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ। ਇਸ ਮੌਕੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਭੰਗੜਾ ਤੇ ਗਿੱਧਾ ਵੀ ਪੇਸ਼ ਕੀਤਾ ਗਿਆ।

54ਵੀਆਂ ਪੰਜਾਬ ਸਕੂਲ ਖੇਡਾਂ

ਲੁਧਿਆਣਾ, 30 ਸਤੰਬਰ - 54ਵੀਆਂ ਪੰਜਾਬ ਸਕੂਲ ਖੇਡਾਂ 1 ਅਕਤੂਬਰ ਨੂੰ ਲੁਧਿਆਣਾ ਦੇ ਪੀ.ਏ.ਯੂ. ਗੁਰੂ ਨਾਨਕ ਸਟੇਡੀਅਮ ਅਤੇ ਵੱਖ ਵੱਖ ਸਥਾਨਾਂ 'ਤੇ ਹੋਣਗੀਆਂ। ਇਹ 1 ਅਕਤੂਬਰ ਤੋਂ 5 ਅਕਤੂਬਰ ਤੱਕ ਚੱਲਣਗੀਆਂ। ਇਸ ਵਿਚ ਅੰਡਰ 14 ਸਾਲ, 17 ਸਾਲ, 19 ਸਾਲ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਵਿਚ ਲਗਭਗ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 2 ਹਜ਼ਾਰ ਖਿਡਾਰੀ ਅਤੇ ਖਿਡਾਰਨਾਂ ਹਿੱਸਾ ਲੈਣਗੇ। ਇਨ੍ਹਾਂ ਖੇਡਾਂ ਵਿਚ ਫੁੱਟਬਾਲ ਅੰਡਰ 19, 17 ਸਾਲ ਲੜਕੀਆਂ, ਰੋਡ ਸਾਇਕਲਿੰਗ, ਹੈਂਡ ਬਾਲ ਅੰਡਰ 19 ਲੜਕੀਆਂ, ਸਾਈਕਲ ਪੋਲੋ ਅੰਡਰ 19 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਫੁੱਟਬਾਲ ਅੰਡਰ 14 ਅਤੇ 19 ਸਾਲ ਦੇ ਮੁਕਾਬਲੇ 6 ਅਕਤੂਬਰ ਤੋਂ ਸ਼ੁਰੂ ਹੋਣਗੇ, ਜਦਕਿ ਕ੍ਰਿਕਟ ਅੰਡਰ 19 ਅਤੇ ਹੈਂਡ ਬਾਲ ਅੰਡਰ 19 ਮੁੰਡੇ, ਕ੍ਰਿਕਟ 19 ਅਤੇ 17 ਕੁੜੀਆਂ ਦੇ ਮੁਕਾਬਲੇ 11 ਅਕਤੂਬਰ ਤੋਂ ਸ਼ੁਰੂ ਹੋਣਗੇ। ਮਨਪ੍ਰੀਤ ਸਿੰਘ ਇਯਾਲੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਨੇ ਕਿਹਾ ਕਿ ਸਾਰੀਆਂ ਟੀਮਾਂ ਨੂੰ ਖਾਣ ਪੀਣ, ਰਹਿਣ ਸਹਿਣ ਦੀਆਂ ਵਧੀਆ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ। ਲੜਕਿਆਂ ਦੀਆਂ ਟੀਮਾਂ ਦੀ ਰਿਹਾਇਸ਼ ਸਰਾਭਾ ਨਗਰ, ਮਾਡਲ ਸਕੂਲ ਸਮਿਟਰੀ ਰੋਡ, ਸੀਨੀਅਰ ਸੈਕੰਡਰੀ ਸਕੂਲ ਗੋਬਿੰਦ ਨਗਰ, ਸੀਨੀਅਰ ਸੈਕੰਡਰੀ ਸਕੂਲ ਭਾਰਤ ਨਗਰ, ਐਨ. ਐਮ. ਜੈਨ ਪਬਲਿਕ ਸਕੂਲ, ਰਾਮਗੜ੍ਹੀਆ ਸਕੂਲ ਅਤੇ ਜਵਾਹਰ ਨਗਰ ਕੈਂਪ ਵਿਚ ਹੋਵੇਗੀ।

ਰਾਸ਼ਟਰੀ ਜੂਨੀਅਰ ਸਾਈਕਲ ਪੋਲੋ ਚੈਂਪੀਅਨਸ਼ਿਪ ਆਰੰਭ

ਪਟਿਆਲਾ, 30 ਸਤੰਬਰ - ਲੜਕਿਆਂ ਦੀ 29ਵੀਂ ਅਤੇ ਲੜਕੀਆਂ ਦੀ 12 ਵੀਂ ਜੂਨੀਅਰ ਸਾਈਕਲ ਪੋਲੋ ਚੈਂਪੀਅਨਸ਼ਿਪ ਪਟਿਆਲਾ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਵਿਖੇ ਸ਼ੁਰੂ ਹੋਈ। ਇਸ ਚੈਂਪੀਅਨਸ਼ਿਪ 'ਚ ਦੇਸ਼ ਭਰ 'ਚੋਂ 26 ਰਾਜਾਂ ਤੇ 2 ਅਦਾਰਿਆਂ ਦੀਆਂ ਟੀਮਾਂ ਸ਼ਾਮਿਲ ਹੋ ਰਹੀਆਂ ਹਨ। ਪਹਿਲੇ ਮੁਕਾਬਲੇ 'ਚ ਕੇਰਲਾ ਨੇ ਮਹਾਰਾਸ਼ਟਰ ਨੂੰ 11-5 ਨਾਲ ਹਰਾਇਆ। ਸੀਨੀਅਰ ਵਰਗ ਦੇ ਪ੍ਰਦਰਸ਼ਨੀ ਮੈਚ 'ਚ ਪੰਜਾਬ ਨੇ ਮਹਾਰਾਸ਼ਟਰ ਨੂੰ 6-0 ਨਾਲ ਹਰਾਇਆ। ਪੰਜਾਬ ਲਈ ਮਨਪ੍ਰੀਤ ਸਿੰਘ ਤੇ ਜਸਵੀਰ ਸਿੰਘ ਨੇ 2-2 ਗੋਲ ਕੀਤੇ।

18ਵੀਂ ਪੰਜਾਬ ਬਾਸਕਟਬਾਲ ਲੀਗ

ਲੁਧਿਆਣਾ/ ਸਵੱਦੀ ਕਲਾਂ 30 ਸਤੰਬਰ -ਗੁਰੂ ਨਾਨਕ ਸਟੇਡੀਅਮ ਲੁਧਿਆਣਾ ਅਤੇ ਅਰਜੁਨਾ ਐਵਾਰਡੀ ਸ. ਗੁਰਦਿਆਲ ਸਿੰਘ ਖੇਡ ਸਟੇਡੀਅਮ ਪਿੰਡ ਗੁੜੇ ਵਿਖੇ 18ਵੀਂ ਪੰਜਾਬ ਬਾਸਕਟਬਾਲ ਲੀਗ ਚੱਲ ਰਹੀ ਹੈ। ਜਿਸ ਦੇ ਤੀਜੇ ਦਿਨ ਰੈਸਟ ਆਫ ਪੰਜਾਬ ਨੇ ਪਟਿਆਲਾ ਨੂੰ 80-38 ਨਾਲ ਕਰਾਰੀ ਮਾਤ ਦਿੱਤੀ। ਰੈਸਟ ਆਫ਼ ਪੰਜਾਬ ਵਲੋਂ ਮਨਦੀਪ ਸਿੰਘ ਕਪਤਾਨ ਨੇ 27, ਰਾਜਨ ਸ਼ਰਮਾ ਨੇ 19, ਗੁਰਪ੍ਰੀਤ ਸਿੰਘ ਨੇ 19 ਅਤੇ ਯਤਨ ਸ਼ਰਮਾ ਨੇ 15 ਅੰਕ ਹਾਸਿਲ ਕੀਤੀ। ਇਕ ਹੋਰ ਮੈਚ ਵਿਚ ਪੰਜਾਬ ਪੁਲਿਸ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 53-38 ਨਾਲ ਹਰਾਇਆ। ਕੁੜੀਆਂ ਦੇ ਵਰਗ ਦੇ ਹੋਏ ਮੈਚਾਂ ਵਿਚ ਲੁਧਿਆਣਾ ਨੇ ਕਪੂਰਥਲਾ ਨੂੰ 98-64 ਨਾਲ ਹਰਾਇਆ। ਅੰਤਰਰਾਸ਼ਟਰੀ ਖਿਡਾਰਣ ਕਿਰਨਜੀਤ ਕੌਰ ਨੇ ਇਸ ਮੈਚ ਵਿਚ ਲੁਧਿਆਣਾ ਦੀ ਟੀਮ ਵਲੋਂ 37 ਅੰਕ ਹਾਸਿਲ ਕੀਤੇ। ਲੀਗ ਟੇਬਲ ਵਿਚ ਮੁੰਡਿਆਂ ਦੇ ਵਰਗ ਵਿਚ ਪੰਜਾਬ ਪੁਲਿਸ 6 ਅੰਕਾਂ ਨਾਲ ਅਤੇ ਕੁੜੀਆਂ ਦੀ ਟੀਮ ਲੁਧਿਆਣਾ 4 ਅੰਕਾਂ ਨਾਲ ਸਰਵੋਤਮ ਸਥਾਨਾਂ 'ਤੇ ਕਾਬਜ਼ ਹਨ। ਲੜਕੀਆਂ ਦੇ ਵਰਗ ਵਿੱਚ ਲੁਧਿਆਣਾ ਅਤੇ ਕਪੂਰਥਲਾ ਦੀਆਂ ਟੀਮਾਂ ਨੇ ਜਿੱਤ ਪ੍ਰਾਪਤ ਕੀਤੀ। ਮਰਦਾਂ ਦੇ ਵਰਗ ਵਿੱਚ ਬੀ. ਐਸ. ਐਫ. ਜਲੰਧਰ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 68-64 ਨਾਲ ਹਰਾਇਆ, ਜਦਕਿ ਪੰਜਾਬ ਪੁਲਿਸ ਨੇ ਡੀ. ਐਮ. ਪਟਿਆਲਾ ਨੂੰ 66-49 ਨਾਲ ਮਾਤ ਦਿੱਤੀ। ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡੇ ਗਏ ਇਕ ਹੋਰ ਮੈਚ ਵਿੱਚ ਪੰਜਾਬ ਪੁਲਿਸ ਨੇ ਰੈਸਟ ਆਫ ਪੰਜਾਬ ਨੂੰ 82-62 ਨਾਲ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਰੈਸਟ ਆਫ਼ ਪੰਜਾਬ ਨੂੰ 60-32 ਨਾਲ ਹਰਾਇਆ। ਲੜਕੀਆਂ ਦੇ ਵਰਗ ਵਿੱਚ ਲੁਧਿਆਣਾ ਨੇ ਅੰਮ੍ਰਿਤਸਰ 67-58 ਨਾਲ ਤੇ ਕਪੂਰਥਲਾ ਨੇ ਅੰਮ੍ਰਿਤਸਰ ਨੂੰ 61-58 ਨਾਲ ਹਰਾਇਆ। ਜਲੰਧਰ ਨੇ ਅੰਮ੍ਰਿਤਸਰ ਨੂੰ 33-11 ਨਾਲ, ਬੀ. ਐਸ. ਐਫ. ਜਲੰਧਰ ਨੇ ਡੀ. ਐਮ. ਪਟਿਆਲਾ ਨੂੰ 60-38 ਨਾਲ ਹਰਾਇਆ।

31ਵੇਂ ਮੀਰ ਇਕਬਾਲ ਹੁਸੈਨ ਰਾਸ਼ਟਰੀ ਸਬ ਜੂਨੀਅਰ ਫੁੱਟਬਾਲ ਟੂਰਨਾਮੈਂਟ

ਮਾਹਿਲਪੁਰ, 30 ਸਤੰਬਰ - 31ਵਾਂ ਮੀਰ ਇਕਬਾਲ ਹੁਸੈਨ ਰਾਸ਼ਟਰੀ ਸਬ ਜੂਨੀਅਰ ਫੁੱਟਬਾਲ ਟੂਰਨਾਮੈਂਟ ਖਾਲਸਾ ਕਾਲਜ ਮਾਹਿਲਪੁਰ ਵਿਖੇ ਹੋ ਰਿਹਾ ਹੈ। ਜਿਸ ਦੇ ਕੁਆਰਟਰ ਫਾਈਨਲ ਮੈਚ ਵਿਚ ਪੰਜਾਬ ਤੇ ਮੇਘਾਲਿਆ ਵਿਚਕਾਰ ਮੁਕਾਬਲਾ ਹੋਇਆ। ਪੰਜਾਬ ਦੀ ਟੀਮ ਨੇ ਤਿੰਨ ਗੋਲਾਂ ਨਾਲ ਮੁਕਾਬਲਾ 3-1 ਨਾਲ ਜਿੱਤ ਲਿਆ। ਦੂਜੇ ਮੈਚ ਵਿਚ ਮਿਜ਼ੋਰਮ ਦੇ ਤੇਜ਼ ਤਰਾਰ ਖਿਡਾਰੀਆਂ ਨੇ ਦਿੱਲੀ ਦੀ ਕੋਈ ਵੀ ਪੇਸ਼ ਨਾ ਚੱਲਣ ਦਿੱਤਾ ਅਤੇ ਮੁਕਾਬਲਾ 8-1 ਦੇ ਗੋਲਾਂ ਦੇ ਫਰਕ ਨਾਲ ਜਿੱਤ ਲਿਆ।

ਦੁਨੀਆਂ ਦਾ ਸਭ ਤੋਂ ਤੇਜ਼ ਸਾਈਕਲ ਚਾਲਕ ਵਿਟਿਗੰਮ

ਵਾਸ਼ਿੰਗਟਨ, 30 ਸਤੰਬਰ - ਬ੍ਰਿਟਿਸ਼ ਕੋਲੰਬੀਆ ਟੀਮ ਦੇ ਅਮਰੀਕੀ ਚਾਲਕ ਸੈਮ ਵਿਟਿਗੰਮ ਦੁਨੀਆ ਦੇ ਸਭ ਤੋਂ ਤੇਜ਼ ਸਾਈਕਲ ਚਾਲਕ ਬਣ ਗਏ ਹਨ। ਉਸਨੇ 82.3 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸਾਈਕਲ ਭਜਾ ਕੇ ਇਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਇਸ ਵਿਚ ਸੈਮ ਨੇ ਅਮਰੀਕਾ ਦੇ ਰਾਜ ਨੇਵਾਡਾ ਵਿਖੇ ਕਰਵਾਈ ਗਈ 'ਵਰਲਡ ਹਿਊਮੈਨ ਪਾਵਰ ਸਪੀਡ ਚੈਂਲਜ' ਮੁਕਾਬਲੇ ਦੌਰਾਨ ਆਪਣਾ ਹੀ ਰਿਕਾਰਡ ਤੋੜਿਆ। ਇਸ ਤੋਂ ਪਹਿਲਾਂ ਸੈਮ ਨੇ 81 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸਾਈਕਲ ਚਲਾਇਆ ਸੀ। ਉਹ ਛੇ ਸਾਲ ਤੋਂ ਇਹ ਮੁਕਾਬਲਾ ਜਿੱਤ ਰਿਹਾ ਹੈ। ਦੱਸਣਯੋਗ ਹੈ ਕਿ ਉਸਦਾ ਸਾਈਕਲ ਕਾਰਬਨ ਫਾਈਬਰ ਦਾ ਬਣਿਆ ਹੋਇਆ ਹੈ।

ਆਈ. ਸੀ. ਐਲ. ਦਾ ਦੂਜਾ ਗੇੜ 10 ਤੋਂ

ਜਲੰਧਰ, 30 ਸਤੰਬਰ - ਇੰਡੀਅਨ ਕ੍ਰਿਕਟ ਲੀਗ ਦਾ ਦੂਜਾ ਗੇੜ 10 ਅਕਤੂਬਰ ਤੋਂ 16 ਨਵੰਬਰ ਤੱਕ ਹੋਵੇਗਾ। ਇਸ ਦਾ ਉਦਘਾਟਨ 10 ਅਕਤੂਬਰ ਨੂੰ ਹੈਦਰਾਬਾਦ ਵਿਖੇ ਕੀਤਾ ਜਾਵੇਗਾ ਅਤੇ ਇਸ ਦੇ ਕੁਲ 41 ਮੈਚ ਹੋਣਗੇ। ਇਸ ਵਾਰੀ ਲੀਗ ਵਿਚ 9 ਨਵੀਆਂ ਟੀਮਾਂ ਭਾਗ ਲੈਣਗੀਆਂ ਜਿਸ ਵਿਚ ਬੰਗਲਾਦੇਸ਼ ਦੀ ਟੀਮ ਢਾਕਾ ਵਾਰੀਅਰਜ਼ ਨੂੰ ਸ਼ਾਮਿਲ ਕੀਤਾ ਗਿਆ ਹੈ। ਉਦਘਾਟਨੀ ਮੈਚ ਹੈਦਰਾਬਾਦ ਹੀਰੋ ਤੇ ਲਾਹੌਰ ਬਾਦਸ਼ਾਹ ਦਰਮਿਆਨ ਖੇਡਿਆ ਜਾਵੇਗਾ ਤੇ ਇਸ ਦੇ ਤਿੰਨ ਫਾਈਨਲ 13 ਤੋਂ 16 ਨਵੰਬਰ ਤੱਕ ਖੇਡੇ ਜਾਣਗੇ।

Click here to read PREVIOUS Monthly News