|
ਪੰਚਾਇਤੀ ਅਤੇ ਸਕੂਲਾਂ ਦੀਆਂ ਬਲਾਕ ਪੱਧਰ ਦੀਆਂ ਖੇਡਾਂ ਦੀ ਸ਼ਾਨਦਾਰ ਸਮਾਪਤੀ
ਭੁੱਚੋ ਮੰਡੀ 31 ਅਗਸਤ -
ਸਰਕਾਰੀ ਸੈਕੰਡਰੀ ਸਕੂਲ ਭੁੱਚੋ ਕਲਾਂ ਵਿਖੇ ਖੇਡ ਵਿਭਾਗ ਬਠਿੰਡਾ ਅਤੇ ਪੰਚਾਇਤ
ਵਿਭਾਗ ਪੰਜਾਬ ਦੇ ਜ਼ਿਲ੍ਹਾ ਅਧਿਕਾਰੀਆਂ ਵਲੋਂ ਪੰਚਾਇਤੀ ਅਤੇ ਸਕੂਲਾਂ ਦੀਆਂ ਬਲਾਕ
ਪੱਧਰੀ ਖੇਡਾਂ ਦਾ ਦੋ ਰੋਜ਼ਾ ਟੂਰਨਾਮੈਂਟ ਕਰਵਾਇਆ ਗਿਆ। ਇਨ੍ਹਾਂ ਖੇਡਾਂ ਦਾ ਉਦਘਾਟਨ
ਵਿਕਾਸ ਕਮੇਟੀ ਦੇ ਚੇਅਰਮੈਨ ਅਮਰੀਕ ਸਿੰਘ ਸਿੱਧੂ ਨੇ ਕੀਤਾ। ਇਨ੍ਹਾਂ ਬਲਾਕ ਪੱਧਰ
ਦੀਆਂ ਖੇਡਾਂ ਵਿਚ ਬਲਾਕ ਨਥਾਣਾ ਦੇ ਤਕਰੀਬਨ 35 ਸਕੂਲਾਂ ਦੀਆਂ ਅਥਲੈਟਿਕਸ, ਕਬੱਡੀ
ਵਾਲੀਬਾਲ, ਫ਼ੁਟਬਾਲ ਅਤੇ ਹਾਕੀ ਦੀਆਂ ਟੀਮਾਂ ਅਤੇ ਬਲਾਕ ਪੱਧਰ ਦੀਆਂ ਓਪਨ ਕਬੱਡੀ ਦੀਆਂ
ਪੰਚਾਇਤੀ ਟੀਮਾਂ ਭਾਗ ਲੈ ਸਕਣਗੀਆਂ। ਇਸ ਟੂਰਨਾਮੈਂਟ ਵਿਚ ਜੇਤੂ ਖਿਡਾਰੀਆਂ ਨੂੰ
ਇਨਾਮਾਂ ਦੀ ਵੰਡ ਮੁੱਖ ਮਹਿਮਾਨ ਜ਼ਿਲ੍ਹਾ ਸਿਖਿਆ ਅਫ਼ਸਰ ਬਲਜਿੰਦਰ ਸਿੰਘ ਮਾਨ ਨੇ ਕੀਤੀ।
100 ਮੀਟਰ ਦੌੜ 'ਚ ਗੁਰਪ੍ਰੀਤ ਸਿੰਘ ਭੁੱਚੋ ਕਲਾਂ ਨੇ ਪਹਿਲਾ, ਬੱਬੂ ਸਿੰਘ ਨੇ ਦੂਸਰਾ
ਅਤੇ ਗੁਰਪ੍ਰੀਤ ਸਿੰਘ ਚੱਕਰਾਮ ਸਿੰਘਵਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ 200
ਮੀਟਰ ਦੌੜ ਵਿਚ ਰਾਜਵਿੰਦਰ ਸਿੰਘ ਲਹਿਰਾ ਮੁਹੱਬਤ ਨੇ ਪਹਿਲਾ, ਬੱਬੂ ਸਿੰਘ ਭੁੱਚੋ ਕਲਾਂ
ਨੇ ਦੂਸਰਾ, ਬਿੱਟੂ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਵਿਚ ਟਿੰਕੂ
ਸਿੰਘ ਨੇ ਪਹਿਲਾ, ਸੰਦੀਪ ਸਿੰਘ ਨੇ ਦੂਸਰਾ ਅਤੇ ਸਿਕੰਦਰ ਸਿੰਘ ਨੇ ਤੀਸਰਾ ਸਥਾਨ
ਪ੍ਰਾਪਤ ਕੀਤਾ। 3000 ਮੀਟਰ 'ਚ ਬਿੱਟੂ ਸਿੰਘ ਭੁੱਚੋ ਕਲਾਂ ਨੇ ਪਹਿਲਾ, ਗੁਰਬਿੰਦਰ
ਸਿੰਘ ਨੇ ਦੂਸਰਾ ਅਤੇ ਹਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਡਿਸਕਸ ਥਰੋਅ
ਵਿਚ ਗੁਰਵਿੰਦਰ ਸਿੰਘ ਭੁੱਚੋ ਕਲਾਂ ਨੇ ਪਹਿਲਾ, ਸੁਖਦੇਵ ਸਿੰਘ ਨੇ ਦੂਸਰਾ ਅਤੇ
ਗੁਬਿੰਦਰ ਸਿੰਘ ਲਹਿਰਾ ਮੁਹੱਬਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੈਵਲਿਨ ਥਰੋਅ ਵਿਚ
ਅਮ੍ਰਿਤਪਾਲ ਸਿੰਘ ਨੇ ਪਹਿਲਾ, ਬਲਵਿੰਦਰ ਸਿੰਘ ਨੇ ਦੂਸਰਾ ਅਤੇ ਗੁਰਬਿੰਦਰ ਸਿੰਘ ਨੇ
ਤੀਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ ਲੜਕੀਆਂ ਵਿਚ ਸ਼ਿਵਾਲਿਕ ਸਕੂਲ ਲਹਿਰਾ ਮੁਹੱਬਤ
ਨੇ ਪਹਿਲਾ, ਪਿੰਡ ਲਹਿਰਾ ਮੁਹੱਬਤ ਨੇ ਦੂਸਰਾ ਅਤੇ ਨਥਾਣਾ ਨੇ ਤੀਸਰਾ ਸਥਾਨ ਪ੍ਰਾਪਤ
ਕੀਤਾ। ਖੋ-ਖੋ ਲੜਕੀਆਂ ਵਿਚ ਲਹਿਰਾ ਬੇਗਾ ਨੇ ਪਹਿਲਾ,ਚੱਕਰਾਮ ਸਿੰਘਵਾਲਾ ਨੇ ਦੂਸਰਾ
ਅਤੇ ਭੁੱਚੋ ਕਲਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਵਾਲੀਵਾਲ ਲੜਕੀਆਂ ਵਿਚ ਨਥਾਣਾ
ਨੇ ਪਹਿਲਾ, ਭੁੱਚੋ ਕਲਾਂ ਨੇ ਦੂਸਰਾ ਅਤੇ ਤੁੰਗਵਾਲੀ ਨੇ ਤੀਸਰਾ ਅਤੇ ਕਬੱਡੀ ਲੜਕੇ
ਵਿਚ ਤੁੰਗਵਾਲੀ ਨੇ ਪਹਿਲਾ, ਲਹਿਰਾ ਮੁਹੱਬਤ ਨੇ ਦੂਸਰਾ ਅਤੇ ਭੁੱਚੋ ਕਲਾਂ ਨੇ ਤੀਸਰਾ
ਸਥਾਨ ਪ੍ਰਾਪਤ ਕੀਤਾ।
ਜ਼ੋਨਲ ਹਾਕੀ ਟੂਰਨਾਮੈਂਟ 'ਚ ਨਨਕਾਣਾ ਸਾਹਿਬ ਪਬਲਿਕ ਸਕੂਲ ਰਿਹਾ ਮੋਹਰੀ
ਡੇਹਲੋਂ, 31 ਅਗਸਤ - ਨਜ਼ਦੀਕੀ
ਪਿੰਡ ਕਿਲਾ ਰਾਏਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਕਰਵਾਏ ਗਏ ਜ਼ੋਨਲ
ਪੱਧਰੀ ਅੰਤਰ ਸਕੂਲ ਟੂਰਨਾਮੈਂਟ ਵਿਚ ਨਨਕਾਣਾ ਸਾਹਿਬ ਪਬਲਿਕ ਸਕੂਲ ਕਿਲਾ ਰਾਏਪੁਰ ਨੇ
ਹਾਕੀ ਮੁਕਾਬਲਿਆਂ ਵਿਚ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਇਸ ਸਕੂਲ ਨੇ ਲੜਕਿਆਂ ਦੇ
ਵਰਗ ਦੇ ਤਿੰਨੋਂ ਖ਼ਿਤਾਬ ਜਿੱਤ ਲਏ। ਅੰਡਰ-14 ਉਮਰ ਵਰਗ ਦੇ ਫ਼ਾਈਨਲ ਮੈਚ ਵਿਚ ਨਨਕਾਣਾ
ਸਾਹਿਬ ਪਬਲਿਕ ਸਕੂਲ ਕਿਲਾ ਰਾਏਪੁਰ ਨੇ ਖ਼ਾਲਸਾ ਸਕੂਲ ਬਹਾਦਰਗੜ ਨੂੰ ਟਾਈਬ੍ਰੇਕਰ ਦੇ
ਜਰੀਏ 6-5 ਦੇ ਫ਼ਰਕ ਨਾਲ ਹਰਾਇਆ। ਅੰਡਰ-17 ਉਮਰ ਵਰਗ ਵਿਚ ਨਨਕਾਣਾ ਸਾਹਿਬ ਪਬਲਿਕ
ਸਕੂਲ ਕਿਲਾ ਰਾਏਪੁਰ ਨੇ ਖ਼ਾਲਸਾ ਸਕੂਲ ਬਹਾਦਰਗੜ ਨੂੰ 6-5 ਦੇ ਫ਼ਰਕ ਨਾਲ ਹਰਾਇਆ।
ਅੰਡਰ-19 ਉਮਰ ਵਰਗ ਵਿਚ ਨਨਕਾਣਾ ਸਾਹਿਬ ਪਬਲਿਕ ਸਕੂਲ ਕਿਲਾ ਰਾਏਪੁਰ ਨੇ ਪਹਿਲਾ
ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾ ਰਾਏਪੁਰ ਨੇ ਦੂਜਾ ਸਥਾਨ ਪ੍ਰਾਪਤ
ਕੀਤਾ। ਲੜਕੀਆਂ ਦੇ ਅੰਡਰ-14 ਹਾਕੀ ਮੁਕਾਬਲੇ ਵਿਚ ਖ਼ਾਲਸਾ ਸੀ: ਸੈ : ਸਕੂਲ ਕਿਲਾ
ਰਾਏਪੁਰ ਨੇ ਪਹਿਲਾ ਅਤੇ ਖ਼ਾਲਸਾ ਸਕੂਲ ਬਹਾਦਰਗੜ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।
ਅੰਡਰ 19 ਉਮਰ ਵਰਗ ਵਿਚੋਂ ਖਾਲਸਾ ਸਕੂਲ ਬਹਾਦਰਗੜ ਨੇ ਪਹਿਲਾ ਅਤੇ ਖ਼ਾਲਸਾ ਸਕੂਲ
ਕਿਲਾਰਾਏਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਅੰਡਰ 14 ਦੇ ਕਬੱਡੀ
ਮੁਕਾਬਲਿਆਂ ਵਿਚੋਂ ਸਰਕਾਰੀ ਹਾਈ ਸਕੂਲ ਧੂਰਕੋਟ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ
ਸੈਕੰਡਰੀ ਸਕੂਲ ਕਾਲਖ ਨੇ ਦੂਜਾ, ਅੰਡਰ 17 ਉਮਰ ਵਰਗ ਵਿਚੋਂ ਸਰਕਾਰੀ ਸਕੂਲ ਲਤਾਲਾ
ਨੇ ਪਹਿਲਾ ਅਤੇ ਸਰਕਾਰੀ ਸਕੂਲ ਕਾਲਖ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਅੰਡਰ
14 ਦੇ ਕਬੱਡੀ ਮੁਕਾਬਲਿਆਂ ਵਿਚੋਂ ਸਰਕਾਰੀ ਮਿਡਲ ਸਕੂਲ ਆਸੀ ਕਲਾਂ ਨੇ ਪਹਿਲਾ ਅਤੇ
ਸਰਕਾਰੀ ਮਿਡਲ ਸਕੂਲ ਲਤਾਲਾ ਨੇ ਦੂਜਾ ਅੰਡਰ 17 ਉਮਰ ਵਰਗ ਵਿਚੋਂ ਸਰਕਾਰੀ ਸਕੂਲ
ਲਤਾਲਾ ਨੇ ਪਹਿਲਾ, ਅੰਡਰ 19 ਉਮਰ ਵਰਗ ਵਿਚੋਂ ਸਰਕਾਰੀ ਸਕੂਲ ਲਤਾਲਾ ਨੇ ਪਹਿਲਾ,
ਸਰਕਾਰੀ ਸਕੂਲ ਹਰਗੋਬਿੰਦਪੁਰ ਕੈਂਡ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਧੰਨਾ ਸ਼ਹੀਦ ਦਾ ਅੰਤਰਰਾਸ਼ਟਰੀ ਕਬੱਡੀ ਕੱਪ 'ਚ ਭਗਤਾ ਭਾਈ ਦੇ ਚੋਬਰਾਂ ਦੀ ਬੱਲੇ ਬੱਲੇ
ਫ਼ਿਰੋਜ਼ਪੁਰ/ਤਲਵੰਡੀ ਭਾਈ, 29
ਅਗਸਤ-ਧੰਨਾ ਸ਼ਹੀਦ ਕਬੱਡੀ ਕੱਪ ਦੋ ਦਿਨ ਲਗਾਤਾਰ ਹੋਇਆ। ਜਿਸ ਵਿਚ 130 ਟੀਮਾਂ
ਨੇ ਹਿੱਸਾ ਲਿਆ। ਇਸ ਵਿਚ ਕਬੱਡੀ ਕੱਪ ਦੇ 65 ਕਿਲੋ ਦੇ ਮੁਕਾਬਲਿਆਂ 'ਚ 70 ਟੀਮਾਂ
ਨੇ ਹਿੱਸਾ ਲਿਆ ਤੇ ਪਹਿਲਾ ਇਨਾਮ ਪਿੰਡ ਸ਼ੈਰੋ ਅਤੇ ਦੂਜਾ ਇਨਾਮ ਪਿੰਡ ਰਾਉਕੇ ਦੀਆਂ
ਟੀਮਾਂ ਨੇ ਹਾਸਲ ਕੀਤਾ। ਓਪਨ ਕਬੱਡੀ ਕੱਪ ਵਿਚ ਫਾਈਨਲ ਮੁਕਾਬਲਾ ਭਗਤਾ ਭਾਈ ਕਾ ਅਤੇ
ਦੋਧਰ ਪਿੰਡ ਦੀਆਂ ਟੀਮਾਂ ਵਿਚਕਾਰ ਹੋਇਆ। ਭਗਤਾ ਭਾਈ ਦੇ ਚੋਬਰਾ ਨੇ ਡੇਢ ਅੰਕ ਦੇ
ਫਰਕ ਨਾਲ ਜਿੱਤ ਕੇ ਕੱਪ ਅਤੇ 31 ਹਜਾਰ ਰੁਪਏ ਦਾ ਨਗਦ ਇਨਾਮ 'ਤੇ ਕਬਜਾ ਕੀਤਾ।
ਪ੍ਰਿਥੀ ਦੋਧਰ ਨੂੰ ਸਰਵੋਤਮ ਧਾਵੀ ਅਤੇ ਭਗਤੇ ਭਾਈ ਦੇ ਪੀਤੇ ਅਤੇ ਕੇਵਲ ਨੂੰ ਸਰਵੋਤਮ
ਜਾਫੀ ਐਲਾਨ ਕੇ ਸੋਨੇ ਦੇ ਮੈਡਲਾਂ ਨਾਲ ਸਨਮਾਨਿਆ ਗਿਆ। ਇਸ ਮੌਕੇ ਭਾਰਤੀ ਕਬੱਡੀ ਟੀਮ
ਦੇ ਕੋਚ ਸ੍ਰੀ ਦੇਵੀ ਦਿਆਲ ਸ਼ਰਮਾ ਅਤੇ ਇੰਗਲੈਂਡ ਤੋਂ ਪਹੁੰਚੇ ਖੇਡ ਪ੍ਰਮੋਟਰ ਕੇਵਲ
ਬੂਈਆਂ ਵਾਲਾ ਨੂੰ ਵੀ ਸੋਨੇ ਦੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਸਿੱਖਿਆ ਬੋਰਡ ਵੱਲੋਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਕੈਲੰਡਰ ਜਾਰੀ
ਨੂਰਪੁਰ ਬੇਦੀ, 29 ਅਗਸਤ
- ਪੰਜਾਬ ਸਿੱਖਿਆ ਵਿਭਾਗ ਵੱਲੋਂ ਅੰਤਰ ਜ਼ਿਲ੍ਹਾ ਸਕੂਲ ਸਕੂਲ ਸਾਲ 2008-09 ਦਾ ਖੇਡ
ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ। ਇਹ ਖੇਡਾਂ 6 ਸਤੰਬਰ ਤੋਂ ਸ਼ੁਰੂ ਹੋ ਕੇ 22
ਨਵੰਬਰ 2008 ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕਰਵਾਈਆਂ ਜਾਣਗੀਆਂ। ਡਿਪਟੀ
ਡਾਇਰੈਕਟਰ ਸਰੀਰਕ ਸਿੱਖਿਆ ਮੈਡਮ ਕੁਲਰਾਜ ਕੌਰ ਰੰਧਾਵਾ ਨੇ ਦੱਸਿਆ ਕਿ ਖੋ-ਖੋ ਅੰਡਰ
14 ਸਾਲ ਲੜਕੀਆਂ ਦੇ ਅੰਤਰ ਜ਼ਿਲ੍ਹਾ ਮੁਕਾਬਲੇ ਰੋਪੜ ਤੇ ਮੁੰਡਿਆਂ ਦੇ ਪਟਿਆਲਾ ਵਿਖੇ
6 ਤੋਂ 10 ਸਤੰਬਰ ਤੱਕ ਹੋਣਗੇ। ਖੋ-ਖੋ ਦ ਅੰਡਰ 17 ਤੇ 19 ਸਾਲ ਲੜਕਿਆਂ ਦੇ ਮੈਚ 6
ਤੋਂ 10 ਅਕਤੂਬਰ ਤੱਕ ਪਟਿਆਲਾ ਵਿਖੇ ਕੁੜੀਆਂ ਦੇ 11 ਤੋਂ 15 ਅਕਤੂਬਰ ਤੱਕ ਰੋਪੜ
ਵਿਖੇ ਹੋਣਗੇ। ਥਰੋ ਬਾਲ ਅੰਡਰ 14 ਲੜਕੇ-ਲੜਕੀਆਂ ਦੇ ਮੈਚ 6 ਤੋਂ 10 ਸਤੰਬਰ ਤੱਕ
ਕਪੂਰਥਲਾ ਵਿਖੇ, ਅੰਡਰ 17 ਸਾਲ ਲੜਕੇ-ਲੜਕੀਆਂ ਦੇ ਮੁਕਾਬਲੇ ਫਿਰੋਜ਼ਪੁਰ ਵਿਖੇ, 18
ਤੋਂ 23 ਅਕਤੂਬਰ ਤੱਕ, ਅੰਡਰ 19 ਸਾਲ ਲੜਕੇ-ਲੜਕੀਆਂ ਕਪੂਰਥਲਾ ਵਿਖੇ 18 ਤੋਂ 23
ਅਕਤੂਬਰ ਨੂੰ ਹੋਣਗੇ। ਰੋਲਰ ਸਕੇਟਿੰਗ ਅੰਡਰ 11, 14, 17, 19 ਸਾਲ ਲੜਕੇ-ਲੜਕੀਆਂ
ਦੇ ਮੈਚ ਪਟਿਆਲਾ ਵਿਖੇ 26 ਤੋਂ 30 ਸਤੰਬਰ ਤੱਕ ਹੋਣਗੇ। ਰੋਲਰ ਹਾਕੀ ਅੰਡਰ 19 ਸਾਲ
ਲੜਕੇ 26 ਤੋਂ 30 ਸਤੰਬਰ ਤੱਕ ਪਟਿਆਲਾ ਵਿਖੇ ਹੋਵੇਗੀ। ਜਿਮਨਾਸਟਕ ਅੰਡਰ 14, 17,
19 ਸਾਲ ਲੜਕੇ-ਲੜਕੀਆਂ ਦੇ ਮੁਕਾਬਲੇ ਗੁਰਦਾਸਪੁਰ ਵਿਖੇ 26 ਤੋਂ 30 ਸਤੰਬਰ ਤੱਕ
ਹੋਣਗੇ। ਬਾਸਕਟਬਾਲ ਅੰਡਰ 14 ਸਾਲ ਲੜਕੀਆਂ ਦੇ ਮੁਕਾਬਲੇ 26 ਤੋਂ 30 ਸਤੰਬਰ ਤੱਕ
ਗੁਰਦਾਸਪੁਰ ਵਿਖੇ, ਅੰਡਰ 17 ਲੜਕੀਆਂ ਦੇ 1 ਤੋਂ 5 ਅਕਤੂਬਰ ਤੱਕ ਅੰਮ੍ਰਿਤਸਰ, ਅੰਡਰ
19 ਸਾਲ ਲੜਕੇ ਸੰਗਰੂਰ ਵਿਖੇ 11 ਤੋਂ 15 ਅਕਤੂਬਰ ਤੱਕ ਹੋਣਗੇ। ਅੰਡਰ 19 ਸਾਲ
ਲੜਕੀਆਂ ਦੇ ਮੈਚ 18 ਤੋਂ 23 ਅਕਤੂਬਰ ਤੱਕ ਕਪੂਰਥਲਾ ਵਿਖੇ ਅਤੇ ਅੰਡਰ 14, 17 ਸਾਲ
ਲੜਕਿਆਂ ਦੇ ਫਰੀਦਕੋਟ ਵਿਖੇ 20 ਤੋਂ 24 ਅਕਤੂਬਰ ਤੱਕ ਹੋਣਗੇ। ਨੈਟਬਾਲ ਦੇ ਮੈਚ
ਅੰਡਰ 17 ਸਾਲ ਲੜਕੀਆਂ ਦੇ ਗੁਰਦਾਸਪੁਰ ਵਿਖੇ 26 ਤੋਂ 30 ਸਤੰਬਰ ਤੱਕ, ਅੰਡਰ 14,
19 ਸਾਲ ਲੜਕੀਆਂ ਦੇ ਤਰਨਤਾਰਨ ਵਿਖੇ 1 ਤੋਂ 5 ਅਕਤੂਬਰ ਤੱਕ, ਅੰਡਰ 14, 17, 19
ਸਾਲ ਲੜਕਿਆਂ ਦੇ ਬਰਨਾਲਾ ਵਿਖੇ 11 ਤੋਂ 15 ਅਕਤੂਬਰ ਤੱਕ ਹੋਣਗੇ। ਕ੍ਰਿਕਟ ਦੇ
ਮੁਕਾਬਲਿਆਂ ਵਿਚ ਅੰਡਰ 16 ਸਾਲ ਲੜਕੇ ਲੁਧਿਆਣਾ ਵਿਖੇ 26 ਤੋਂ 30 ਸਤੰਬਰ ਤੱਕ,
ਅੰਡਰ 14 ਸਾਲ ਲੜਕਿਆਂ ਦੇ ਪਟਿਆਲਾ ਵਿਖੇ 6 ਤੋਂ 10 ਅਕਤੂਬਰ ਤੱਕ, ਅੰਡਰ 19 ਸਾਲ
ਲੜਕੇ-ਲੜਕੀਆਂ ਦੇ ਲੁਧਿਆਣਾ ਵਿਖੇ 11 ਤੋਂ 15 ਅਕਤੂਬਰ ਤੱਕ ਹੋਣਗੇ। ਫੈਨਸਿੰਗ ਅੰਡਰ
19 ਸਾਲ ਲੜਕੇ-ਲੜਕੀਆਂ ਦੇ ਮੈਚ ਅੰਮ੍ਰਿਤਸਰ ਵਿਖੇ 26 ਤੋਂ 30 ਸਤੰਬਰ ਤੱਕ ਹੋਣਗੇ।
ਟੇਬਲ ਟੈਨਿਸ ਅੰਡਰ 14, 17, 19 ਸਾਲ ਲੜਕੇ-ਲੜਕੀਆਂ ਦੇ ਮੁਕਾਬਲੇ ਅੰਮ੍ਰਿਤਸਰ ਵਿਖੇ
26 ਤੋਂ 30 ਸਤੰਬਰ ਤੱਕ ਹੋਣਗੇ। ਤਾਇਕਵਾਂਡੋ ਅੰਡਰ 14, 17, 19 ਸਾਲ ਲੜਕੇ-ਲੜਕੀਆਂ
ਦੇ ਮੁਕਾਬਲੇ 26 ਤੋਂ 30 ਸਤੰਬਰ ਤੱਕ ਬਠਿੰਡਾ ਵਿਖੇ ਹੋਣਗੇ। ਮਾਰਸ਼ਲ ਆਰਟ ਅੰਡਰ 17,
19 ਸਾਲ ਲੜਕੇ-ਲੜਕੀਆਂ ਦੇ ਮੁਕਾਬਲੇ ਬਠਿੰਡਾ ਵਿਖੇ 26 ਤੋਂ 30 ਸਤੰਬਰ ਤੱਕ ਹੋਣਗੇ
ਜਦਕਿ ਫੁੱਟਬਾਲ ਅੰਡਰ 17 ਸਾਲ ਲੜਕਿਆਂ ਦੇ ਹੁਸ਼ਿਆਰ ਪੁਰ ਵਿਖੇ 1 ਤੋਂ 5 ਅਕਤੂਬਰ
ਤੱਕ, ਅੰਡਰ 17, 19 ਸਾਲ ਲੜਕੀਆਂ ਦੇ 1 ਤੋਂ 5 ਅਕਤੂਬਰ ਤੱਕ ਲੁਧਿਆਣਾ ਵਿਖੇ ਹੋਣਗੇ।
ਫੁੱਟਬਾਲ ਅੰਡਰ 14, 19 ਸਾਲ ਲੜਕਿਆਂ ਦੇ ਮੁਕਾਬਲੇ ਲੁਧਿਆਣਾ ਵਿਖੇ 6 ਤੋਂ 10
ਅਕਤੂਬਰ ਤੱਕ ਹੋਣਗੇ। ਵਾਲੀਬਾਲ ਅੰਡਰ 17, 19 ਸਾਲ ਲੜਕਿਆਂ ਦੇ ਹੁਸ਼ਿਆਰ ਪੁਰ ਵਿਖੇ
1 ਤੋਂ 5 ਅਕਤੂਬਰ ਤੱਕ ਹੋਣਗੇ। ਲੜਕੀਆਂ ਦੇ ਅੰਡਰ 14, 17 ਸਾਲ ਵਰਗ ਦੇ ਮੁਕਾਬਲੇ
ਮੁਕਤਸਰ ਵਿਖੇ 18 ਤੋਂ 23 ਅਕਤੂਬਰ ਤੱਕ ਹੋਣਗੇ। ਅੰਡਰ 14 ਸਾਲ ਲੜਕੇ-ਲੜਕੀਆਂ ਦੇ
ਮੁਕਾਬਲੇ ਤਰਨਤਾਰਨ ਵਿਖੇ 1 ਤੋਂ 5 ਅਕਤੂਬਰ ਤੱਕ ਹੋਣਗੇ। ਰੋਡ ਸਾਈਕਲਿੰਗ ਅੰਡਰ 17,
19 ਸਾਲ ਲੜਕਿਆਂ ਦੇ ਮੁਕਾਬਲੇ ਲੁਿਧਆਣਾ ਵਿਖੇ 1 ਤੋਂ 5 ਅਕਤੂਬਰ ਤੱਕ ਕਰਵਾਏ ਜਾਣਗੇ।
ਹੈਂਡਬਾਲ ਅੰਡਰ 19 ਸਾਲ ਦੇ ਲੜਕੇ-ਲੜਕੀਆਂ ਦੇ ਮੈਚ ਲੁਧਿਆਣਾ ਵਿਖੇ 1 ਤੋਂ 5
ਅਕਤੂਬਰ ਤੱਕ, ਅੰਡਰ 14 ਸਾਲ ਲੜਕੇ-ਲੜਕੀਆਂ ਦੇ ਤਰਨਤਾਰਨ ਵਿਖੇ 1 ਤੋਂ 5 ਅਕਤੂਬਰ
ਤੱਕ ਹੋਣਗੇ। ਅੰਡਰ 17 ਸਾਲ ਲੜਕੇ-ਲੜਕੀਆਂ ਦੇ ਮੈਚ ਫਿਰੋਜ਼ਪੁਰ ਵਿਖੇ 18 ਤੋਂ 23
ਅਕਤੂਬਰ ਤੱਕ ਹੋਣਗੇ। ਸਾਈਕਲ ਪੋਲੋ ਦੇ ਮੁਕਾਬਲੇ ਅੰਡਰ 19 ਸਾਲ ਲੜਕੇ-ਲੜਕੀਆਂ ਦੇ
ਲੁਧਿਆਣਾ ਵਿਖੇ 1 ਤੋਂ 5 ਅਕਤੂਬਰ ਤੱਕ ਹੋਣਗੇ। ਸਾਫਟਬਾਲ ਅੰਡਰ 14, 17 19 ਸਾਲ
ਲੜਕੇ-ਲੜਕੀਆਂ ਦੇ ਅੰਤਰ ਜ਼ਿਲ੍ਹਾ ਮੁਕਾਬਲੇ 1 ਤੋਂ 5 ਅਕਤੂਬਰ ਤੱਕ ਅੰਮ੍ਰਿਤਸਰ ਵਿਖੇ
ਹੋਣਗੇ। ਹਾਕੀ ਅੰਡਰ 14 ਸਾਲ ਲੜਕੇ-ਲੜਕੀਆਂ ਦੇ ਮੈਚ 6 ਤੋਂ 10 ਅਕਤੂਬਰ ਤੱਕ ਮੋਗਾ
ਵਿਖੇ, ਅੰਡਰ 19 ਸਾਲ ਦੇ ਲੁਧਿਆਣਾ ਵਿਖੇ 6 ਤੋਂ 10 ਅਕਤੂਬਰ ਤੱਕ ਹੋਣਗੇ। ਅੰਡਰ 17
ਲੜਕਿਆਂ ਦੇ ਮੈਚ ਫਿਰੋਜ਼ਪੁਰ ਵਿਖੇ 18 ਤੋਂ 23 ਅਕਤੂਬਰ ਤੱਕ, ਲੜਕੀਆਂ ਦੇ ਜਲੰਧਰ
ਵਿਖੇ 18 ਤੋਂ 23 ਅਕਤੂਬਰ ਤੱਕ ਹੋਣਗੇ। ਚੈੱਸ ਅੰਡਰ 14, 17, 19 ਸਾਲ ਵਰਗ ਦੇ ਮੈਚ
ਲੜਕੇ-ਲੜਕੀਆਂ ਮੋਗਾ ਵਿਖੇ 6 ਤੋਂ 10 ਅਕਤੂਬਰ ਤੱਕ ਹੋਣਗੇ। ਬੌਕਸਿੰਗ ਅੰਡਰ 17, 19
ਸਾਲ ਲੜਕਿਆਂ ਦੇ ਮੈਚ 6 ਤੋਂ 10 ਅਕਤੂਬਰ ਤੱਕ ਪਟਿਆਲਾ ਵਿਖੇ ਹੋਣਗੇ ਜਦਕਿ
ਬੈਡਮਿੰਟਨ ਅੰਡਰ 14 ਸਾਲ ਲੜਕੇ-ਲੜਕੀਆਂ ਦੇ ਸੰਗਰੂਰ ਵਿਖੇ 11 ਤੋਂ 15 ਅਕਤੂਬਰ ਤੱਕ
ਹੋਣਗੇ। ਬਾਲ ਬੈਡਮਿੰਟਨ ਲੜਕੇ-ਲੜਕੀਆਂ ਅੰਡਰ 19 ਸਾਲ ਅੰਮ੍ਰਿਤਸਰ ਵਿਖੇ 20 ਤੋਂ 24
ਅਕਤੂਬਰ ਤੱਥ ਹੋਣਗੇ। ਕਬੱਡੀ ਅੰਡਰ 14 ਸਾਲ ਲੜਕੇ-ਲੜਕੀਆਂ ਸੰਗਰੂਰ ਵਿਖੇ 11 ਤੋਂ
15 ਅਕਤੂਬਰ ਤੱਕ ਹੋਵੇਗੀ। ਅੰਡਰ 19 ਸਾਲ ਲੜਕੇ ਲੜਕੀਆਂ ਦੇ ਮੁਕਾਬਲੇ ਰੋਪੜ ਵਿਖੇ
11 ਤੋਂ 15 ਅਕਤੂਬਰ ਤੱਕ ਹੋਣਗੇ। ਅੰਡਰ 17 ਸਾਲ ਲੜਕੀਆਂ ਦੇ ਮੈਚ ਕਪੂਰਥਲਾ ਵਿਖੇ
18 ਤੋਂ 23 ਅਕਤੂਬਰ ਤੱਕ ਹੋਣਗੇ। ਵੇਟ ਲਿਫਟਿੰਗ ਅੰਡਰ 17, 19 ਸਾਲ ਲੜਕੇ-ਲੜਕੀਆਂ
ਦੇ ਮੈਚ ਰੋਪੜ ਵਿਖ 11 ਤੋਂ 15 ਅਕਤੂਬਰ ਤੱਕ ਹੋਣਗੇ। ਕਬੱਡੀ ਸਰਕਲ ਸਟਾਈਲ ਅੰਡਰ 19
ਸਾਲ ਲੜਕਿਆਂ ਦੇ ਮੈਚ ਵੀ ਕਪੂਰਥਲਾ ਵਿਖੇ 18 ਤੋਂ 23 ਅਕਤੂਬਰ ਤੱਕ ਹੋਣਗੇ। ਅਰਚਰੀ
ਅੰਡਰ 14,17, 19 ਸਾਲ ਲੜਕੇ-ਲੜਕੀਆਂ ਦੇ ਮੈਚ ਫਿਰੋਜ਼ਪੁਰ ਵਿਖੇ 18 ਤੋਂ 23 ਅਕਤੂਬਰ
ਤੱਕ ਹੋਣਗੇ। ਜੂਡੋ 14, 17, 19 ਸਾਲ ਮੁੰਡੇ-ਕੁੜੀਆਂ ਦੇ ਮੈਚ ਜਲੰਧਰ ਵਿਖੇ 18 ਤੋਂ
23 ਅਕਤੂਬਰ ਤੱਕ ਹੋਣਗੇ। ਰਾਈਫਲ ਸ਼ੂਟਿੰਗ ਅੰਡਰ 17, 19 ਸਾਲ ਲੜਕੇ-ਲੜਕੀਆਂ ਦੇ
ਮੁਕਾਬਲੇ ਮੁਕਤਸਰ ਵਿਖੇ 18 ਤੋਂ 23 ਅਕਤੂਬਰ ਤੱਕ ਹੋਣਗੇ। ਜਦ ਕਿ ਕੁਸ਼ਤੀਆਂ ਅੰਡਰ
19 ਸਾਲ ਕੁੜੀਆਂ ਦੇ ਮੈਚ ਮੁਕਤਸਰ ਵਿਖੇ 18 ਤੋਂ 23 ਅਕਤੂਬਰ ਤੱਕ ਅਤੇ ਅੰਡਰ 14,
17 19 ਸਾਲ ਮੁੰਡਿਆਂ ਦੇ ਮੁਕਾਬਲੇ ਫਰੀਦਕੋਟ ਵਿਖੇ 20 ਤੋਂ 24 ਅਕਤੂਬਰ ਤੱਕ ਹੋਣਗੇ।
ਲਾਨ ਟੈਨਿਸ ਅੰਡਰ 14, 17, 19 ਸਾਲ ਮੁੰਡੇ-ਕੁੜੀਆਂ ਦੇ ਮੈਚ ਅੰਮ੍ਰਿਤਸਰ ਵਿਖ 20
ਤੋਂ 24 ਅਕਤੂਬਰ ਤੱਕ ਹੋਣਗੇ। ਸ਼ੂਟਿੰਗ ਬਾਲ ਅੰਡਰ 19 ਸਾਲ ਦੇ ਲੜਕੇ-ਲੜਕੀਆਂ ਦੇ
ਮੈਚ 20 ਤੋਂ 24 ਅਕਤੂਬਰ ਤੱਕ ਫਰੀਦਕੋਟ ਵਿਖੇ, ਤੈਰਾਕੀ ਦੇ ਸਾਰੇ ਵਰਗਾਂ ਦੇ
ਮੁਕਾਬਲੇ ਸੰਗਰੂਰ ਵਿਖੇ 22 ਤੋਂ 27 ਅਕਤੂਬਰ ਤੱਕ ਹੋਣਗੇ। ਵਾਟਰ ਪੋਲੋ ਅੰਡਰ 19
ਸਾਲ ਲੜਕੇ ਦੇ ਮੁਕਾਬਲੇ ਵੀ ਸੰਗਰੂਰ ਵਿਖੇ 22 ਤੋਂ 27 ਅਕਤੂਬਰ ਨੂੰ ਹੋਣਗੇ।
ਐਥਲੈਟਿਕਸ ਦੇ ਤਿੰਨੋਂ ਵਰਗ ਦੇ ਮੁਕਾਬਲੇ ਲੁਧਿਆਣਾ ਵਿਖੇ 17 ਤੋਂ 22 ਨਵੰਬਰ ਤੱਕ
ਹੋਣਗੇ।
ਹਾਕੀ ਦੇ ਕੋਹਿਨੂਰ ਧਿਆਨ ਚੰਦ ਦਾ 103ਵਾਂ ਹੈਪੀ ਬਰਥ ਡੇ

ਲੁਧਿਆਣਾ, 28 ਅਗਸਤ-ਭਾਰਤ
ਦੀ ਕੌਮੀ ਖੇਡ ਹਾਕੀ ਦਾ ਜਾਦੂਗਰ ਧਿਆਨ ਚੰਦ 20ਵੀਂ ਸਦੀ ਦਾ ਮਹਾਨ ਖਿਡਾਰੀ ਹੋਇਆ
ਹੈ। ਹਾਕੀ ਦੇ ਇਸ ਸਿਰਮੌਰ ਖਿਡਾਰੀ ਦਾ ਜਨਮ 29 ਅਗਸਤ, 1905 ਨੂੰ ਪ੍ਰਆਰਾ (ਅਲਾਹਾਬਾਦ)
ਦੇ ਇਕ ਸਾਧਾਰਨ ਰਾਜਪੂਤ ਪਰਿਵਾਰ ਵਿਚ ਹੋਇਆ। ਧਿਆਨ ਚੰਦ ਨੇ ਮੁੱਢਲੀ ਸਿੱਖਿਆ
ਪ੍ਰਾਪਤ ਕਰਨ ਮਗਰੋਂ ਫੌਜ ਵਿਚ ਇਕ ਸਿਪਾਹੀ ਦੇ ਰੂਪ ਵਿਚ ਭਰਤੀ ਹੋ ਕੇ ਹਾਕੀ ਖੇਡਣੀ
ਸ਼ੁਰੂ ਕੀਤੀ। 1928 ਐਮਸਟਰਡਮ ਉਲੰਪਿਕ ਜਿਥੇ ਭਾਰਤ ਨੇ ਪਹਿਲਾ ਹਾਕੀ ਸੋਨ ਤਗਮਾ
ਜਿੱਤਿਆ, ਵਿਚ ਧਿਆਨ ਚੰਦ ਇਕ ਹੀਰੋ ਬਣ ਕੇ ਨਿਤਰਿਆ। ਧਿਆਨ ਚੰਦ 10 ਗੋਲ ਕਰਕੇ ਪਹਿਲੀ
ਉਲੰਪਿਕ ਦਾ ਟਾਪ ਸਕੋਰਰ ਰਿਹਾ। ਤਿੰਨ ਉਲੰਪਿਕ 1928, 32 ਤੇ 36 ਵਿਚ ਧਿਆਨ ਚੰਦ ਨੇ
ਕੁੱਲ 33 ਗੋਲ ਕਰਕੇ ਅਜਿਹਾ ਕੀਰਤੀ ਮਾਨ ਰਚਿਆ ਜੋ ਕਿਸੇ ਵੀ ਦੇਸ਼ ਦਾ ਕੋਈ ਕਪਤਾਨ ਨਹੀਂ
ਕਰ ਸਕਿਆ। ਬਰਲਿਨ ਉਲੰਪਿਕ ਵੇਲੇ ਭਾਰਤੀ ਟੀਮ ਦੀ ਵਾਗ-ਡੋਰ ਧਿਆਨ ਚੰਦ ਦੇ ਹਵਾਲੇ
ਕੀਤੀ ਗਈ। ਉਧਰ ਦੂਜੇ ਪਾਸੇ ਜਰਮਨੀ ਦੇ ਤਾਨਾਸ਼ਾਹ ਸ਼ਾਸਕ ਹਿਟਲਰ ਨੇ ਜਰਮਨੀ ਦੀ ਟੀਮ
ਨੂੰ ਬੜੀ ਸਖ਼ਤ ਟ੍ਰੇਨਿੰਗ ਕਰਵਾਈ ਤਾਂ ਜੋ ਭਾਰਤ ਹੱਥੋਂ ਉਲੰਪਿਕ ਖਿਤਾਬ ਖੋਹ ਲਿਆ
ਜਾਵੇ। ਬਰਲਿਨ ਉਲੰਪਿਕ ਵਿਚ ਭਾਰਤ ਅਤੇ ਜਰਮਨੀ ਨੇ ਫਾਈਨਲ 'ਚ ਪ੍ਰਵੇਸ਼ ਕੀਤਾ। ਵਾਧੂ
ਆਤਮ ਵਿਸ਼ਵਾਸ ਵਿਚ ਡੁੱਬੀ ਜਰਮਨੀ ਨੂੰ ਉਸ ਵੇਲੇ ਹੀ ਪਤਾ ਲੱਗਿਆ ਜਦੋਂ ਉਹ ਫਾਈਨਲ
ਮੁਕਾਬਲਾ ਪੂਰੇ ਅੱਠ ਗੋਲਾਂ ਨਾਲ ਹਾਰ ਗਈ। ਜਿਸ ਵਿਚ ਤਿੰਨ ਗੋਲ ਧਿਆਨ ਚੰਦ ਨੇ ਕੀਤੇ,
ਜਦਕਿ ਚਾਰ ਹੋਲ਼ ਗੋਲ ਉਸਦੇ ਦਿੱਤੇ ਕਲਾਸਿਕ ਪਾਸਾਂ 'ਤੇ ਹੋਏ। ਜਰਮਨੀ ਨੂੰ ਭੁਲੇਖਾ
ਪੈ ਗਿਆ ਕਿ ਧਿਆਨ ਚੰਦ ਦੀ ਹਾਕੀ ਨਾਲ ਕੋਈ ਚੀਜ਼ ਲੱਗੀ ਹੋਈ ਹੈ। ਜਿਸ ਕਰਕੇ ਬਾਲ
ਧਿਆਨ ਚੰਦ ਦੀ ਹਾਕੀ ਨਾਲ ਚਿਪਕ ਜਾਂਦੀ ਹੈ। ਉਸ ਦੀ ਹਾਕੀ ਬਦਲੀ ਗਈ। ਹਾਕੀ ਬਦਲਣ ਦੇ
ਬਾਵਜੂਦ ਧਿਆਨ ਚੰਦ ਫੇਰ ਨਾ ਜਰਮਨੀ ਪਾਸੋਂ ਰੁਕਿਆ। ਹਿਟਲਰ ਨੇ ਵਿਸ਼ੇਸ਼ ਤੌਰ 'ਤੇ ਇਕ
ਸਮਾਗਮ ਦੌਰਾਨ ਧਿਆਨ ਚੰਦ ਦੇ ਖੇਡ ਹੁਨਰ ਦੀ ਤਰੀਫ ਕੀਤੀ। ਬਰਲਿਨ ਵਿਚ ਜਿਥੇ ਭਾਰਤੀ
ਹਾਕੀ ਟੀਮ ਠਹਿਰੀ ਹੋਈ ਸੀ, ਜਰਮਨ ਵਾਸੀਆਂ ਨੇ ਉਹ ਜਗ੍ਹਾ ਹੀ ਹਾਕੀ ਨੂੰ ਸਮਰਪਿਤ ਕਰ
ਦਿੱਤੀ ਅਤੇ ਉਸ ਗਲੀ ਦਾ ਨਾਮ ਧਿਆਨ ਚੰਦ ਦੇ ਨਾਂਅ 'ਤੇ ਰੱਖ ਦਿੱਤਾ। ਧਿਆਨ ਚੰਦ ਨੂੰ
ਭਾਰਤ ਸਰਕਾਰ ਨੇ 1956 ਵਿਚ ਪਦਮ ਭੂਸ਼ਨ ਐਵਾਰਡ ਨਾਲ ਸਨਮਾਨਿਆ। 3 ਦਸੰਬਰ, 1979 ਨੂੰ
ਭਾਰਤੀ ਹਾਕੀ ਦੇ ਇਸ ਕੋਹਿਨੂਰ ਹੀਰੇ ਤੋਂ ਭਾਰਤ ਸਦਾ ਲਈ ਵਾਂਝਾ ਹੋ ਗਿਆ। ਭਾਰਤ ਵਿਚ
ਇਸ ਮਹਾਨ ਖਿਡਾਰੀ ਦੀ ਯਾਦ ਨੂੰ ਉਸ ਉਤਸ਼ਾਹ ਅਤੇ ਸ਼ਿੱਦਤ ਨਾਲ ਨਹੀਂ ਮਨਾਇਆ ਜਾਂਦਾ,
ਜਿਸ ਦਾ ਕਿ
ਇਹ ਮਹਾਨ ਖਿਡਾਰੀ ਕਾਬਿਲ ਹੈ। ਸਰਕਾਰ ਧਿਆਨ ਚੰਦ ਹੋਰਾਂ ਦੇ ਜਨਮ ਦਿਹਾੜੇ ਨੂੰ 1995
ਤੋਂ ਭਾਵੇਂ ਰਾਸ਼ਟਰੀ ਖੇਡ ਦਿਵਸ ਦੇ ਰੂਪ ਵਜੋਂ ਮਨਾਉਂਦੀ ਆ ਰਹੀ ਹੈ ਅਤੇ ਇਸ ਵਾਰ ਵੀ
29 ਅਗਸਤ ਨੂੰ ਰਾਸ਼ਟਰੀ ਖੇਡ ਐਵਾਰਡ ਵੰਡ ਸਮਾਰੋਹ, ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ
ਹੋ ਰਿਹਾ ਹੈ, ਜਦਕਿ ਪੰਜਾਬ ਖੇਡ ਵਿਭਾਗ ਭਾਵੇਂ ਰਸਮੀ ਤੌਰ 'ਤੇ ਵੱਖ ਵੱਖ ਜ਼ਿਲਿਆਂ
ਵਿਚ ਧਿਆਨ ਚੰਦ ਦੇ ਜਨਮ ਦਿਨ ਨੂੰ ਮਨਾਏਗਾ ਪਰ ਪੰਜਾਬ ਸਰਕਾਰ ਦਾ ਮੁੱਖ ਸਮਾਗਮ
ਵਿਧਾਨ ਸਭਾ ਸੈਸ਼ਨ ਚਲਦਾ ਹੋਣ ਕਰਕੇ ਸਰਕਾਰ ਨੇ ਮੁਲਤਵੀ ਕਰ ਦਿੱਤਾ ਹੈ। ਸਾਡੇ ਲਈ ਇਹ
ਇਕ ਬੜੀ ਸ਼ਰਮਨਾਕ ਗੱਲ ਹੈ ਕਿ ਪੰਜਾਬ ਸਰਕਾਰ ਮੁਲਕ ਦੇ ਇਸ ਹਾਕੀ ਨਾਇਕ ਨੂੰ ਭੁੱਲ ਕੇ
ਆਪਣੇ ਰੁਝੇਵਿਆਂ ਵਿਚ ਲੱਗੀ ਹੋਈ ਹੈ।
ਪੰਜਾਬ ਰਾਜ ਜੂਨੀਅਰ ਹਾਕੀ ਚੈਂਪੀਅਨਸ਼ਿਪ ਕੱਲ੍ਹ ਤੋਂ ਸ਼ੁਰੂ
ਕੁਰਾਲੀ, 28 ਅਗਸਤ -ਜ਼ਿਲ੍ਹਾ
ਹਾਕੀ ਐਸੋਸੀਏਸ਼ਨ ਮੁਹਾਲੀ ਵੱਲੋਂ ਕੁਰਾਲੀ ਦੇ ਬੇਅੰਤ ਸਿੰਘ ਯਾਦਗਾਰੀ ਸਟੇਡੀਅਮ ਵਿਖੇ
ਪੰਜਵੀਂ ਪੰਜਾਬ ਰਾਜ ਜੂਨੀਅਰ ਹਾਕੀ ਚੈਂਪੀਅਨਸ਼ਿਪ 30 ਅਗਸਤ ਤੋਂ ਲੈ ਕੇ 3 ਸਤੰਬਰ
ਤੱਕ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀਆਂ
ਜੂਨੀਅਰ ਹਾਕੀ ਟੀਮਾਂ ਭਾਗ ਲੈਣਗੀਆਂ।
ਘੋੜੀਆਂ ਦੀਆਂ ਰੇਵੀਆਂ ਦੌੜਾਂ ਅੱਜ
ਜਗਰਾਉਂ, 28 ਅਗਸਤ -ਸਥਾਨਕ
ਪਸ਼ੂ ਮੰਡੀ 'ਚ ਦਸਮੇਸ਼ ਰਾਇਡ ਕਲੱਬ ਵੱਲੋਂ ਸੂਬਾ ਪੱਧਰੀ ਪੰਜ ਰੋਜ਼ਾਂ ਘੋੜੀਆਂ ਦੇ ਮੇਲੇ
ਦੇ ਅਖੀਰਲੇ ਦਿਨ 29 ਅਗਸਤ ਨੂੰ ਘੋੜੀਆਂ ਦੀਆਂ ਰੇਵੀਆ ਦੌੜਾਂ ਕਰਵਾਈਆਂ ਜਾਣਗੀਆਂ।ਘੋੜੀਆਂ
ਦੇ ਮੁਕਾਬਲੇ 'ਚ ਜੇਤੂ ਘੋੜੀਆਂ ਦੇ ਮਾਲਕਾਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ। ਮੇਲੇ
'ਚ ਉੱਤਰੀ ਭਾਰਤ 'ਚੋਂ ਘੋੜੀਆਂ ਪ੍ਰੇਮੀ ਪਹੁੰਚ ਕੇ ਕਰੋੜਾਂ ਰੁਪਏ ਦੀਆਂ ਘੋੜੀਆਂ ਦੀ
ਖਰੀਦ-ਵੇਚ ਕਰਦੇ ਹਨ।
ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ ਬੰਗਲੌਰ 'ਚ ਸੋਮਵਾਰ ਤੋਂ
ਬੰਗਲੌਰ, 28 ਅਗਸਤ -ਪਹਿਲੀ
ਸਤੰਬਰ ਤੋਂ ਬੰਗਲੌਰ ਵਿਖੇ ਸ਼ੁਰੂ ਹੋਣ ਵਾਲੀ ਆਈ. ਬੀ. ਐੱਸ. ਐੱਫ. ਵਿਸ਼ਵ ਬਿਲੀਅਰਡਜ਼
ਚੈਂਪੀਅਨਸ਼ਿਪ 'ਚ ਮੌਜੂਦਾ ਚੈਂਪੀਅਨ ਪੰਕਜ਼ ਅਡਵਾਨੀ (ਸਮਾਂ ਵਰਗ) ਅਤੇ ਰੁਪੇਸ਼ ਸ਼ਾਹ (ਅੰਕ
ਵਰਗ) ਭਾਰਤ ਵੱਲੋਂ ਚੁਣੌਤੀ ਪੇਸ਼ ਕਰਨਗੇ। ਇਸ ਚੈਂਪੀਅਨਸ਼ਿਪ ਦੇ ਅੰਕ ਵਰਗ ਦੇ ਮੁਕਾਬਲੇ
1 ਸਤੰਬਰ ਤੋਂ 5 ਸਤੰਬਰ ਤੱਕ ਜਦਕਿ ਸਮਾਂ ਵਰਗ ਦੇ ਮੁਕਾਬਲੇ 6 ਸਤੰਬਰ ਤੋਂ 10
ਸਤੰਬਰ ਤੱਕ ਖੇਡੇ ਜਾਣਗੇ। ਭਾਰਤ ਦੇ ਪੰਕਜ਼ ਅਡਵਾਨੀ ਇਸ ਚੈਂਪੀਅਨਸ਼ਿਪ ਨੂੰ ਲਗਾਤਾਰ
ਤੀਜੀ ਵਾਰ ਜਿੱਤ ਕੇ ਹੈਟਰਿਕ ਮਾਰਨ ਲਈ ਮੁਕਾਬਲੇ 'ਚ ਉੱਤਰਨਗੇ। ਪੰਕਜ਼ ਨੇ ਸਾਲ 2005
'ਚ ਦੋਹਾਂ ਵਰਗਾਂ ਅਤੇ ਸਾਲ 2007 'ਚ ਸਮਾਂ ਵਰਗ 'ਚ ਖ਼ਿਤਾਬ ਆਪਣੇ ਨਾਂਅ ਕੀਤੇ ਸਨ।
ਸਾਲ 2006 'ਚ ਇਹ ਚੈਂਪੀਅਨਸ਼ਿਪ ਖੇਡੀ ਨਹੀਂ ਗਈ ਸੀ। ਦੇਸ਼ ਦੇ ਸਭ ਤੋਂ ਵੱਡੇ ਖੇਡ
ਐਵਾਰਡ 'ਖੇਲ ਰਤਨ' ਨਾਲ ਸਨਮਾਨਿਤ ਪੰਕਜ਼ ਨੇ ਕਿਹਾ ਕਿ ਉਹ ਦੇਸ਼ ਲਈ ਵਿਸ਼ਵ
ਚੈਂਪੀਅਨਸ਼ਿਪ ਜਿੱਤਣ ਲਈ ਬਹੁਤ ਉਤਾਵਲਾ ਹੈ। ਪੰਕਜ਼ ਅਤੇ ਸ਼ਾਹ ਤੋਂ ਇਲਾਵਾ ਇਸ
ਚੈਂਪੀਅਨਸ਼ਿਪ 'ਚ ਗੀਤ ਸੇਠੀ, ਸੌਰਵ ਕੋਠਾਰੀ, ਬੀ. ਭਾਸਕਰ, ਧਰੁਵ ਸਿਤਵਾਲਾ ਅਤੇ
ਮੁਹੰਮਦ ਅਸੀਮ ਵੀ ਭਾਰਤ ਦੀ ਪ੍ਰਤੀਨਿਧਤਾ ਕਰਨਗੇ।
ਪੰਜਾਬੀ 'ਵਰਸਿਟੀ ਦਾ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ 'ਤੇ ਕਬਜ਼ਾ
ਪਟਿਆਲਾ, 27 ਅਗਸਤ-ਪੰਜਾਬੀ
ਯੂਨੀਵਰਸਿਟੀ ਪਟਿਆਲਾ ਨੇ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ 2006-07 ਜਿੱਤ
ਕੇ ਖੇਡਾਂ ਦੇ ਖੇਤਰ 'ਚ ਰਾਸ਼ਟਰੀ ਪੱਧਰ 'ਤੇ ਆਪਣੀ ਹੋਂਦ ਨੂੰ ਦਰਸਾ ਦਿੱਤਾ ਹੈ। ਖੇਡ
ਸੈਸ਼ਨ 2006-07 'ਚ ਜਿਥੇ ਪੰਜਾਬੀ 'ਵਰਸਿਟੀ ਦੇਸ਼ ਭਰ 'ਚੋਂ ਪਹਿਲੇ ਦਰਜਾ 'ਤੇ ਰਹੀ
ਹੈ ਉਥੇ ਗੁਰੂ ਨਾਨਕ ਦੇਵ 'ਵਰਸਿਟੀ ਅੰਮ੍ਰਿਤਸਰ ਦੂਜੇ ਤੇ ਦਿੱਲੀ 'ਵਰਸਿਟੀ ਤੀਜੇ
ਦਰਜੇ 'ਤੇ ਰਹੀ। ਜ਼ਿਕਰ ਯੋਗ ਹੈ ਕਿ ਕੁੱਲ ਹਿੰਦ ਅੰਤਰ 'ਵਰਸਿਟੀ ਖੇਡ ਮੁਕਾਬਲੇ 'ਚ
ਸਭ ਤੋਂ ਵਧੇਰੇ ਈਵੈਂਟ ਜਿੱਤਣ, ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ 'ਚ ਮਾਣਯੋਗ
ਪ੍ਰਾਪਤੀਆਂ ਕਰਨ ਬਦਲੇ ਦੇਸ਼ ਦੀ ਸਰਵਸ਼੍ਰੇਸ਼ਟ ਯੂਨੀਵਰਸਿਟੀ ਨੂੰ ਹਰ ਸਾਲ 'ਮਾਕਾ ਟਰਾਫੀ'
ਦਿੱਤੀ ਜਾਂਦੀ ਹੈ। ਇਸ ਟਰਾਫੀ 'ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਲਗਭਗ ਪਿਛਲੇ
ਦੋ ਦਹਾਕਿਆਂ ਤੋਂ ਕਬਜ਼ਾ ਚੱਲਿਆ ਆ ਰਿਹਾ ਸੀ। ਇਸ ਦੌਰਾਨ 2004-05 'ਚ ਇਕ ਵਾਰ ਹੀ
ਪੰਜਾਬ 'ਵਰਸਿਟੀ ਚੰਡੀਗੜ੍ਹ ਨੇ ਇਹ ਟਰਾਫੀ ਜਿੱਤੀ ਸੀ। ਮਾਕਾ ਟਰਾਫੀ ਦੇ ਨਾਲ ਪੰਜਾਬੀ
ਵਰਸਿਟੀ ਨੂੰ 10 ਲੱਖ ਰੁਪਏ, ਦੂਜੇ ਨੰਬਰ 'ਤੇ ਰਹੀ ਗੁਰੂ ਨਾਨਕ ਦੇਵ 'ਵਰਸਿਟੀ ਨੂੰ
5 ਲੱਖ ਰੁਪਏ ਤੇ ਦਿੱਲੀ 'ਵਰਸਿਟੀ ਨੂੰ 3 ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ
ਜਾਵੇਗਾ। ਇਸ 'ਵਰਸਿਟੀ ਨੂੰ ਵੱਕਾਰੀ ਮਾਕਾ ਟਰਾਫੀ 29 ਅਗਸਤ ਨੂੰ ਦੇਸ਼ ਦੀ ਰਾਸ਼ਟਰਪਤੀ
ਸ੍ਰੀਮਤੀ ਪ੍ਰਤਿਭਾ ਪਾਟਿਲ ਕੌਮੀ ਖੇਡ ਦਿਵਸ ਮੌਕੇ ਦਿੱਲੀ ਵਿਖੇ ਪ੍ਰਦਾਨ ਕਰਨਗੇ।
ਪੰਜਾਬੀ 'ਵਰਸਿਟੀ ਦੇ ਉਪ ਕੁਲਪਤੀ ਡਾ: ਜਸਪਾਲ ਸਿੰਘ, ਖੇਡ ਨਿਰਦੇਸ਼ਕ ਡਾ: ਰਾਜ
ਕੁਮਾਰ ਸ਼ਰਮਾ ਤੇ ਦੋ ਚੋਟੀ ਦੇ ਖਿਡਾਰੀ ਇਹ ਮਾਣਮੱਤੀ ਟਰਾਫੀ ਹਾਸਿਲ ਕਰਨਗੇ।
ਫੁੱਟਬਾਲ ਤੇ ਬਾਸਕਟਬਾਲ 'ਚ ਪੀ. ਏ. ਯੂ. ਜ਼ੋਨ ਦੀ ਝੰਡੀ
ਮੁੱਲਾਂਪੁਰ ਦਾਖਾਂ, 27 ਅਗਸਤ
- ਗੁਰੂ ਤੇਗ ਬਹਾਦਰ ਨੈਸ਼ਨਲ ਸੈਕੰਡਰੀ ਸਕੂਲ ਦਾਖਾਂ ਦੀ ਅਗਵਾਈ ਹੇਠ ਪੀ. ਏ.
ਯੂ. ਜ਼ੋਨ ਵੱਲੋਂ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਅੰਡਰ-14, 17, 19 ਲੜਕੇ-ਲੜਕੀਆਂ
ਬਾਸਕਟਬਾਲ ਤੇ ਫੁੱਟਬਾਲ ਮੁਕਾਬਲੇ ਕਰਵਾਏ ਗਏ। ਜਿਸ ਵਿਚ ਪੀ. ਏ. ਯੂ. ਜ਼ੋਨ ਅੰਡਰ-14
ਲੜਕੀਆਂ ਦੇ ਬਾਸਕਟਬਾਲ ਲਈ ਜ਼ਿਲ੍ਹੇ ਦੇ ਕੈਪਟਨ ਵਜੋਂ ਦਾਖਾਂ ਸਕੂਲ ਦੀ ਗੁਰਪ੍ਰੀਤ
ਕੌਰ ਨੇ ਅਗਵਾਈ ਕੀਤੀ ਤੇ ਟੀਮ ਜੇਤੂ ਬਣੀ। ਇਨ੍ਹਾਂ ਮੁਕਾਬਲਿਆਂ 'ਚ ਫੁੱਟਬਾਲ
ਅੰਡਰ-17 ਕੈਪਟਨ ਦਰਸ਼ਪ੍ਰੀਤ ਸਿੰਘ ਦੀ ਅਗਵਾਈ ਹੇਠ ਪੀ. ਏ. ਯੂ. ਜ਼ੋਨ ਜੇਤੂ ਰਿਹਾ।
ਲੜਕੀਆਂ ਦਾ ਫੁੱਟਬਾਲ ਮੁਕਾਬਲਾ ਕੈਪਟਨ ਸੁਨੰਦਾ ਭਾਟੀਆ ਦੀ ਅਗਵਾਈ ਹੇਠ ਇਸ ਜ਼ੋਨ ਵੱਲੋਂ
ਜਿੱਤ ਕੇ ਜ਼ਿਲ੍ਹੇ ਦੀ ਝੋਲੀ ਪਾਇਆ। ਲੜਕੀਆਂ ਦੇ ਅੰਡਰ 19 ਜ਼ਿਲ੍ਹਾ ਪੱਧਰੀ ਮੁਕਾਬਲੇ
ਦੀ ਕੈਪਟਨ ਵਜੋਂ ਪ੍ਰਤੀਨਿਧਤਾ ਮਨਿੰਦਰਜੀਤ ਕੌਰ ਵੱਲੋਂ ਕੀਤੀ ਤੇ ਟੀਮ ਜੇਤੂ ਬਣੀ।
ਦੱਖਣੀ ਏਸ਼ੀਆ ਜੂਡੋ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਚੁਣੀ ਗਈ
ਪਟਿਆਲਾ, 26 ਅਗਸਤ-
ਦੱਖਣੀ ਏਸ਼ੀਆ ਜੂਡੋ ਚੈਂਪੀਅਨਸ਼ਿਪ ਜਿਹੜੀ ਕਿ ਕਾਠਮੰਡੂ ਵਿਖੇ 6 ਤੋਂ 10 ਸਤੰਬਰ ਤੱਕ
ਹੋਣੀ ਹੈ। ਉਸ ਲਈ 12 ਮੈਂਬਰੀ ਭਾਰਤੀ ਪੁਰਸ਼ ਤੇ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ
ਗਿਆ ਹੈ। ਇਸ ਟੀਮ ਦੇ ਪੁਰਸ਼ ਵਰਗ ਦੇ 57 ਕਿਲੋ ਵਰਗ 'ਚ ਵੀਰ ਭਾਨ ਸਾਈ ਸੈਂਟਰ ਪਟਿਆਲਾ,
60 ਕਿਲੋ ਵਰਗ 'ਚ ਵੀਰ ਬਹਾਦਰ ਥਾਪਾ ਉਤਰ ਪ੍ਰਦੇਸ਼, 66 ਕਿਲੋ ਮਨਜੀਤ ਨੰਦਾਲ ਹਰਿਆਣਾ,
73 ਕਿਲੋ 'ਚ ਕੁਲਦੀਪ ਕੁਮਾਰ ਪੰਜਾਬ, 90 ਕਿਲੋ 'ਚ ਰਜਿੰਦਰ ਸਿੰਘ ਹਰਿਆਣਾ, 81 ਕਿਲੋ
'ਚ ਯਾਇਮਾ ਸਿੰਘ ਸਾਈ ਸੈਂਟਰ ਪਟਿਆਲਾ ਸ਼ਾਮਿਲ ਹਨ। ਮਹਿਲਾ ਵਰਗ ਦੇ 44 ਕਿਲੋ 'ਚ
ਵਿਦਿਆ ਲਕਸ਼ਮੀ ਮਨੀਪੁਰ, 48 ਕਿਲੋ ਸੰਗੀਤਾ ਮਨੀ ਪੁਰ, 52 ਕਿਲੋ ਰੋਹਿਨੀ ਪਾਟਿਲ
ਕਰਨਾਟਕ, 63 ਕਿਲੋ ਗਰਿਮਾ ਸਾਈ ਸੈਂਟਰ ਪਟਿਆਲਾ, 57 ਕਿਲੋ ਕਲਪਨਾ ਸਾਈ ਸੈਂਟਰ
ਪਟਿਆਲਾ, 70 ਕਿਲੋ 'ਚ ਸੁੰਨੀ ਬਾਲ ਮਨੀਪੁਰ ਸ਼ਾਮਲ ਹਨ।
ਪੰਜਾਬ ਯੂਥ ਬਾਸਕਿਟਬਾਲ ਚੈਂਪੀਅਨਸ਼ਿਪ
ਲੁਧਿਆਣਾ ਤੇ ਗੁਰਦਾਸਪੁਰ ਦੀ ਝੰਡੀ
ਰਾਹੋਂ, 26 ਅਗਸਤ -
ਪੰਜਾਬ ਯੂਥ ਬਾਸਕਿਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਕਰਵਾਏ ਗਏ ਜਿਸ ਵਿਚ
ਲੜਕਿਆਂ ਦੇ ਵਰਗ 'ਚ ਲੁਧਿਆਣਾ ਨੇ ਮਾਨਸਾ ਨੂੰ 67-40 ਦੇ ਅੰਕਾਂ ਨਾਲ, ਲੜਕੀਆਂ ਦੇ
ਵਰਗ ਵਿਚ ਗੁਰਦਾਸਪੁਰ ਨੇ ਲੁਧਿਆਣਾ ਨੂੰ 66-31 ਨਾਲ ਹਰਾਇਆ। ਇਸ ਟੂਰਨਾਮੈਂਟ 'ਚ 20
ਲੜਕੀਆਂ ਤੇ 20 ਲੜਕੇ ਟਰਾਇਲ ਕੈਂਪ ਲਈ ਚੁਣੇ ਗਏ ਹਨ ਜੋ ਕਿ ਭਿਲਾਈ ਵਿਖੇ 18 ਤੋਂ
22 ਸਤੰਬਰ ਨੂੰ ਹੋਣ ਵਾਲੀ ਰਾਸ਼ਟਰੀ ਚੈਂਪੀਅਨਸ਼ਿਪ 'ਚ ਭਾਗ ਲੈਣਗੇ।
ਵਿਜੇਂਦਰ ਅਤੇ ਸੁਸ਼ੀਲ ਦਾ ਰਾਸ਼ਟਰਪਤੀ ਪਾਟਿਲ ਵੱਲੋਂ ਸਨਮਾਨ
ਨਵੀਂ ਦਿੱਲੀ, 26 ਅਗਸਤ
- ਬੀਜਿੰਗ ਉਲੰਪਿਕ 'ਚੋਂ ਭਾਰਤ ਲਈ ਵਿਅਕਤੀਗਤ ਤੌਰ 'ਤੇ ਕਾਂਸੀ ਦੇ ਤਗਮੇ ਲੈ ਕੇ
ਵਾਪਸ ਮੁੜੇ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਮੁੱਕੇਬਾਜ਼ ਵਿਜੇਂਦਰ ਕੁਮਾਰ ਦਾ
ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਵੱਲੋਂ ਰਾਸ਼ਟਰਪਤੀ ਭਵਨ
ਵਿਖੇ ਸ਼ਾਹਾਨਾ ਸਵਾਗਤ ਕੀਤਾ ਗਿਆ। ਸ਼੍ਰੀਮਤੀ ਪਾਟਿਲ ਨੇ ਦੋਵਾਂ ਮਾਣਮੱਤੇ ਖਿਡਾਰੀਆਂ
ਨੂੰ ਬੈਜ ਅਤੇ ਰਾਸ਼ਟਰਪਤੀ ਤਗਮਿਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ
ਸ੍ਰੀਮਤੀ ਪਾਟਿਲ ਨੇ ਕਿਹਾ ਕਿ ਇਨ੍ਹਾਂ ਦੋ ਉਲੰਪਿਕ ਤਗਮਾ ਜੇਤੂ ਖਿਡਾਰੀਆਂ ਦੇ
ਅੰਤਰਰਾਸ਼ਟਰੀ ਪ੍ਰਦਰਸ਼ਨ ਨਾਲ ਦੇਸ਼ ਦੇ ਨੌਜਵਾਨ ਵਰਗ 'ਚ ਖੇਡਾਂ ਪ੍ਰਤੀ ਉਤਸ਼ਾਹ ਹੋਰ
ਵਧੇਗਾ। ਇਸ ਤੋਂ ਬਾਅਦ ਸੁਸ਼ੀਲ ਅਤੇ ਵਿਜੇਂਦਰ ਨੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ
ਨਾਲ ਵੀ ਮੁਲਾਕਾਤ ਕੀਤੀ।
ਬਾਸਕਿਟਬਾਲ
ਚੈਂਪੀਅਨਸ਼ਿਪ ਦੇ ਫਾਈਨਲ ਵਿਚ ਲੁਧਿਆਣਾ ਅਕੈਡਮੀ ਤੇ ਮਾਨਸਾ ਦੀ ਟੱਕਰ
ਰਾਹੋਂ, 25 ਅਗਸਤ -ਕਿਰਪਾਲ
ਸਾਗਰ ਅਕੈਡਮੀ ਦੇ ਡਾ: ਹਰਭਜਨ ਸਿੰਘ ਸਪੋਰਟਸ ਕੰਪਲੈਕਸ ਵਿਖੇ ਪੰਜਾਬ ਬਾਸਕਿਟਬਾਲ
ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ (ਲੜਕੇ ਤੇ ਲੜਕੀਆਂ) ਦੇ ਬਾਸਕਿਟਬਾਲ ਚੈਂਪੀਅਨਸ਼ਿਪ
ਮੁਕਾਬਲੇ ਫਾਈਨਲ 'ਚ ਪਹੁੰਚ ਗਏ ਹਨ। ਇਨ੍ਹਾਂ ਮੈਚਾਂ 'ਚ ਲੜਕਿਆਂ ਦੇ ਵਰਗ 'ਚ
ਲੁਧਿਆਣਾ ਅਕੈਡਮੀ ਨੇ ਲੁਧਿਆਣਾ ਜ਼ਿਲ੍ਹੇ ਨੂੰ 63-47 ਦੇ ਫ਼ਰਕ ਨਾਲ, ਮਾਨਸਾ ਨੇ
ਮੁਕਤਸਰ ਨੂੰ 48-29 ਨਾਲ, ਲੁਧਿਆਣਾ ਨੇ ਮੁਕਤਸਰ ਨੂੰ 36-15 ਨਾਲ ਤੇ ਮਾਨਸਾ ਨੇ
ਲੁਧਿਆਣਾ ਜ਼ਿਲ੍ਹੇ ਨੂੰ 38-24 ਅੰਕਾਂ ਨਾਲ ਹਰਾਇਆ। ਇਸੇ ਤਰ੍ਹਾਂ ਲੜਕੀਆਂ ਦੇ ਵਰਗ
'ਚ ਲੁਧਿਆਣਾ ਨੇ ਕਪੂਰਥਲਾ ਨੂੰ 72-62 ਨਾਲ, ਗੁਰਦਾਸਪੁਰ ਨੇ ਕਪੂਰਥਲਾ ਨੂੰ 39-25
ਅੰਕਾਂ ਨਾਲ ਹਰਾਇਆ। ਫਾਈਨਲ 'ਚ (ਲੜਕੀਆਂ) ਲੁਧਿਆਣਾ ਤੇ ਗੁਰਦਾਸਪੁਰ ਵਿਚਕਾਰ ਹੋਵੇਗਾ
ਤੇ ਇਸੇ ਤਰ੍ਹਾਂ ਲੜਕਿਆਂ ਦੇ ਵਰਗ 'ਚ ਲੁਧਿਆਣਾ ਅਕੈਡਮੀ ਤੇ ਮਾਨਸਾ ਦਰਮਿਆਨ ਹੋਵੇਗਾ।
ਸ਼ੂਸਕ ਦੇ ਗੱਭਰੂ ਲੁੱਟ ਕੇ ਲੈ ਗਏ ਤਲਵੰਡੀ ਖੁਰਦ ਖੇਡ ਮੇਲਾ
ਚੌਂਕੀਮਾਨ, ਮੁੱਲਾਂਪੁਰ ਦਾਖਾ,
25 ਅਗਸਤ -ਤਲਵੰਡੀ ਖੁਰਦ (ਲੁਧਿਆਣਾ) ਦਾ ਤਿੰਨ ਦਿਨਾਂ ਗੋਲਡ ਕੱਪ ਕਬੱਡੀ
ਟੂਰਨਾਮੈਂਟ ਆਪਣੇ ਸਿਖਰ ਸਮੇਂ ਦਰਸ਼ਕਾਂ ਦੇ ਇਕੱਠ ਨਾਲ ਇਹ ਸਾਬਤ ਕਰ ਗਿਆ ਕਿ ਪੰਜਾਬ
ਦੇ ਨੌਜਵਾਨ ਨਸ਼ਿਆਂ ਨੂੰ ਠੋਕਰ ਮਾਰ ਕੇ ਖੇਡਾਂ ਵੱਲ ਨੂੰ ਵਹੀਰਾਂ ਘੱਤ ਕੇ ਹੋ ਤੁਰੇ
ਹਨ। ਕਬੱਡੀ 55 ਕਿਲੋ ਵਰਗ ਦਾ ਮੁਕਾਬਲਾ ਤਲਵੰਡੀ ਖੁਰਦ ਨੇ ਬੀਲਾ ਨੂੰ ਹਰਾ ਕੇ, 62
ਕਿਲੋ ਦਾ ਢੱਟ ਨੇ ਤਲਵੰਡੀ ਖੁਰਦ ਨੂੰ ਹਰਾ ਕੇ, 70 ਕਿਲੋ ਦਾ ਮੁਕਾਬਲਾ ਤਲਵੰਡੀ
ਖੁਰਦ ਨੇ ਕੰਡਿਆਲ ਨੂੰ ਹਰਾ ਕੇ ਜਿੱਤਿਆ। ਕਬੱਡੀ ਓਪਨ ਦੇ ਫਸਵੇ ਮੁਕਾਬਲੇ ਜਿੱਤ ਕੇ
ਅੰਤਿਮ ਗੇੜ 'ਚ ਪਿੰਡ ਸ਼ੂਸਕ ਅਤੇ ਮਾਣੂੰਕੇ ਸੰਧੂ ਦੀਆਂ ਟੀਮਾਂ ਪਹੁੰਚੀਆਂ। ਪੂਰਾ
ਮੁਕਾਬਲਾ ਸ਼ੂਸਕ ਦੇ ਗੱਭਰੂਆਂ ਜਿੱਤ ਕੇ ਟੂਰਨਾਮੈਂਟ ਟਰਾਫੀ ਤੇ ਆਪਣਾ ਹੱਕ ਜਤਾਇਆ।
ਰਾਜ ਪੱਧਰੀ ਬੁਸ਼ੂ ਚੈਂਪੀਅਨਸ਼ਿਪ ਦੀ ਟਰਾਫੀ 'ਤੇ ਮਾਨਸਾ ਜ਼ਿਲ੍ਹੇ ਦਾ ਕਬਜ਼ਾ
ਬੁਢਲਾਡਾ, 25 ਅਗਸਤ -ਪੰਜਾਬ
ਰਾਜ ਬੂਸ਼ੋ ਐਸੋਸੀਏਸ਼ਨ ਵੱਲੋਂ ਇੱਥੇ ਕਰਵਾਈ ਗਈ ਤਿੰਨ ਰੋਜ਼ਾ ਪੰਜਾਬ ਪੱਧਰੀ ਬੁਸ਼ੂ
ਚੈਂਪੀਅਨਸ਼ਿਪ ਦੀ ਓਵਰ ਆਲ ਟਰਾਫੀ 'ਤੇ ਮਾਨਸਾ ਨੇ ਕਬਜ਼ਾ ਕਰ ਲਿਆ ਹੈ ਜਦਕਿ ਸੰਗਰੂਰ
ਦੂਜੇ ਤੇ ਪਟਿਆਲਾ ਜ਼ਿਲ੍ਹਾ ਤੀਜੇ ਸਥਾਨ 'ਤੇ ਰਹੇ। ਇਸ ਚੈਂਪੀਅਨਸ਼ਿਪ ਦੇ ਜੇਤੂ
ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ:
ਬਲਵਿੰਦਰ ਸਿੰਘ ਭੂੰਦੜ ਨੇ ਅਦਾ ਕੀਤੀ ਜਦਕਿ ਸਮਾਰੋਹ ਦੀ ਪ੍ਰਧਾਨਗੀ ਸਾਬਕਾ ਵਿਧਾਇਕ
ਸ: ਹਰਬੰਤ ਸਿੰਘ ਦਾਤੇਵਾਸ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ। ਬੂਸ਼ੋ
ਐਸੋਸੀਏਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਕਰਮਜੀਤ ਸਿੰਘ ਵੱਲੋਂ ਮੰਚ ਤੋਂ ਐਲਾਨੇ ਅੰਤਿਮ
ਨਤੀਜਿਆਂ 'ਚ ਜੂਨੀਅਰ ਵਰਗ 45 ਕਿਲੋ ਭਾਰ 'ਚੋਂ ਵਿਪਨ ਗਣਤ ਮੋਹਾਲੀ ਸੋਨ ਤਮਗਾ,
ਹਰਮਨਪ੍ਰੀਤ ਮਾਨਸਾ ਚਾਂਦੀ , 48 ਕਿਲੋ 'ਚ ਵਰਿੰਦਰ ਮਾਨਸਾ ਨੇ ਸੋਨ, ਪਰਵਿੰਦਰ ਮਾਨਸਾ
ਨੇ ਚਾਂਦੀ , 52 ਕਿਲੋ ਭਾਰ ਵਰਗ 'ਚ ਅੰਮ੍ਰਿਤਸਰ ਦੇ ਵਿਕਾਸ ਨੂੰ ਸੋਨ ਤਮਗਾ, ਲਵਦੀਪ
ਮਾਨਸਾ ਨੂੰ ਚਾਂਦੀ, 56 ਕਿਲੋ 'ਚ ਅਭਿਸ਼ੇਕ ਅੰਮ੍ਰਿਤਸਰ ਨੇ ਸੋਨ, ਗੁਰਵਿੰਦਰ ਮਾਨਸਾ
ਨੇ ਚਾਂਦੀ, 60 ਕਿਲੋ ਭਾਰ ਵਰਗ 'ਚ ਜਸਵੀਰ ਮਾਨਸਾ ਨੇ ਸੋਨੇ ਦਾ ਤਮਗਾ, ਤਪਨ ਜਲੰਧਰ
ਨੇ ਚਾਂਦੀ, 65 ਕਿਲੋ ਭਾਰ ਵਰਗ 'ਚ ਪਰਵਿੰਦਰ ਸਿੰਘ ਮਾਨਸਾ ਨੇ ਸੋਨ, ਬਿੱਕਰ ਸਿੰਘ
ਸੰਗਰੂਰ ਨੇ ਚਾਂਦੀ , 70 ਕਿਲੋ ਭਾਰ ਵਰਗ 'ਚ ਖੁਸ਼ਦੀਪ ਸ਼ਰਮਾ ਅੰਮ੍ਰਿਤਸਰ ਸੋਨ,
ਰਾਜੀਵ ਕੁਮਾਰ ਮਾਨਸਾ ਚਾਂਦੀ ਤੇ ਲਵਪ੍ਰੀਤ ਮਾਨਸਾ ਕਾਂਸੀ, 75 ਕਿਲੋ 'ਚ ਅਕਾਸ਼ਦੀਪ
ਸਿੰਘ ਮਾਨਸਾ ਸੋਨ ਤਮਗਾ ਤੇ ਗੁਰਲਾਲ ਸਿੰਘ ਬਠਿੰਡਾ ਚਾਂਦੀ ਤਮਗਾ, 80 ਕਿਲੋ ਭਾਰ
ਵਰਗ 'ਚ ਮਾਨਸਾ ਦੇ ਹੈਰੀ ਮਹਿਤਾ ਸੋਨ, ਗੁਲਾਬ ਮਾਨਸਾ ਚਾਂਦੀ ਤੇ ਵਰੁਣ ਅੰਮ੍ਰਿਤਸਰ
ਤੇ ਫਤਿਹਗੜ੍ਹ ਸਾਹਿਬ ਦੇ ਗੁਲਾਬ ਸਿੰਘ ਨੇ ਕਾਂਸੀ ਤਮਗਾ ਹਾਸਿਲ ਕੀਤਾ। ਸੀਨੀਅਰ ਵਰਗ
(ਲੜਕੇ) 48 ਕਿਲੋ 'ਚ ਪੰਕਜ ਮਾਨਸਾ ਸੋਨ ਤਮਗਾ, 52 ਕਿਲੋ 'ਚ ਮੁਹੰਮਦ ਸਦੀਕ ਸੰਗਰੂਰ
ਸੋਨ, ਜਰਨੈਲ ਸਿੰਘ ਮੋਹਾਲੀ ਚਾਂਦੀ ਤੇ ਸੰਗਰੂਰ ਦੇ ਵਿਕਾਸ ਬਾਂਸਲ ਨੇ ਕਾਂਸੀ ਦਾ
ਤਮਗਾ ਜਿੱਤਿਆ। 56 ਕਿਲੋ ਭਾਰ ਵਰਗ 'ਚ ਰੋਮਨ ਸੇਨ ਸੰਗਰੂਰ ਸੋਨ, ਅਜੇ ਕੁਮਾਰ ਪਟਿਆਲਾ
ਚਾਂਦੀ ਤੇ ਸੰਦੀਪ ਜਲੰਧਰ ਤੇ ਰਮੇਸ਼ ਪਟਿਆਲਾ ਨੇ ਕਾਂਸੀ ਦਾ ਤਮਗਾ ਜਿੱਤਿਆ। 60 ਕਿਲੋ
'ਚ ਅਭਿਸ਼ੇਕ ਮਾਨਸਾ ਸੋਨ, ਮਨਜੀਤ ਰਾਏ ਸੰਗਰੂਰ ਚਾਂਦੀ ਤੇ ਜਗਦੇਵ ਪਾਲ ਪਟਿਆਲਾ ਤੇ
ਅਵਤਾਰ ਸਿੰਘ ਸੰਗਰੂਰ ਕਾਂਸੀ ਤਮਗਾ, 65 ਕਿਲੋ ਭਾਰ ਵਰਗ 'ਚ ਸੋਮ ਨਾਥ ਮਾਨਸਾ ਸੋਨ,
ਰਣਵੀਰ ਸਿੰਘ ਮਾਨਸਾ ਚਾਂਦੀ ਤੇ ਸੰਦੀਪ ਪਟਿਆਲਾ ਤੇ ਵਿਕਰਮ ਮਾਨਸਾ ਕਾਂਸੀ ਤਮਗਾ, 70
ਕਿਲੋ 'ਚ ਜਗਵਿੰਦਰ ਸਿੰਘ ਫਤਿਹਗੜ੍ਹ ਸਾਹਿਬ ਸੋਨ, ਅਮਨਦੀਪ ਮਾਨਸਾ ਚਾਂਦੀ ਤੇ
ਰੁਪਿੰਦਰ ਸਿੰਘ ਫਿਰੋਜ਼ਪੁਰ ਤੇ ਸੁਖਦੀਪ ਮਾਨਸਾ ਕਾਂਸੀ ਤਮਗਾ ਦੇ ਹੱਕਦਾਰ ਬਣੇ, 75
ਕਿਲੋ 'ਚ ਬੇਅੰਤ ਸਿੰਘ ਮਾਨਸਾ ਸੋਨ ਤਮਗਾ, ਅੰਮ੍ਰਿਤਜੀਤ ਮੋਗਾ ਚਾਂਦੀ ਤੇ ਅਕਾਸ਼ ਸ਼ਰਮਾ
ਫਤਿਹਗੜ੍ਹ ਸਾਹਿਬ ਤੇ ਗੁਰਜਿੰਦਰ ਸਿੰਘ ਮਾਨਸਾ ਨੇ ਕਾਂਸੀ ਤਮਗਾ ਹਾਸਿਲ ਕੀਤਾ। 80
ਕਿਲੋ ਭਾਰ 'ਚ ਹਰਦੀਪ ਸਿੰਘ ਮਾਨਸਾ ਸੋਨ, ਰਣਜੀਤ ਸਿੰਘ ਮਾਨਸਾ ਚੰਦੀ ਤੇ ਮਾਨਸਾ ਦੇ
ਹੀ ਪਰਮਿੰਦਰ ਸਿੰਘ ਤੇ ਰਮੇਸ਼ ਨੇ ਕਾਂਸੀ ਤਮਗਾ ਹਾਸਿਲ ਕੀਤਾ। 85 ਕਿਲੋ 'ਚ ਮੁਹੰਮਦ
ਵਸੀਮ ਸੰਗਰੂਰ ਸੋਨ, ਸੁਰਜੀਤ ਮਾਨਸਾ ਚਾਂਦੀ, ਵਿਕਰਮਜੀਤ ਜਲੰਧਰ ਕਾਂਸੀ ਤਮਗਾ, 90
ਕਿਲੋ 'ਚ ਵਰਿੰਦਰ ਸਿੰਘ ਫਤਿਹਗੜ੍ਹ ਸਾਹਿਬ ਸੋਨ, ਗੁਰਪ੍ਰੀਤ ਸਿੰਘ ਮਾਨਸਾ ਕਾਂਸੀ
ਤਮਗਾ ਹਾਸਿਲ ਕੀਤਾ। 90 ਕਿਲੋ ਤੋਂ ਵੱਧ ਭਾਰ ਵਰਗ 'ਚ ਗੁਰਪ੍ਰੀਤ ਸਿੰਘ ਫਤਿਹਗੜ੍ਹ
ਸਾਹਿਬ ਨੇ ਸੋਨ ਤੇ ਸਾਹਿਲ ਅਰੋੜਾ ਨੇ ਚਾਂਦੀ ਦਾ ਤਮਗਾ ਹਾਸਿਲ ਕੀਤਾ।
ਹਾਕਮ ਸਿੰਘ ਭੱਠਲ ਨੂੰ ਮਿਲੇਗਾ 'ਅਰਜੁਨ ਐਵਾਰਡ'
ਬਰਨਾਲਾ, 25 ਅਗਸਤ -ਖੇਡਾਂ
ਦੇ ਸਰਵੋਤਮ ਉਲੰਪਿਕ ਵਿਸ਼ਵ, ਕਾਮਨ ਵੈਲਥ ਤੇ ਏਸ਼ੀਅਨ ਖੇਡਾਂ 'ਚ ਸੋਨੇ ਦਾ ਤਗਮਾ
ਜਿੱਤਣ ਵਾਲੇ ਖਿਡਾਰੀਆਂ ਨੂੰ ਮਿਲਣ ਵਾਲਾ ਵੱਕਾਰੀ ਸਨਮਾਨ 'ਅਰਜੁਨ ਐਵਾਰਡ' ਇਸ ਵਾਰ
ਬਰਨਾਲਾ ਜ਼ਿਲ੍ਹੇ ਦੇ ਪਿੰਡ ਭੱਠਲਾਂ 'ਚ ਜਨਮੇ ਹਾਕਮ ਸਿੰਘ ਦੇ ਹਿੱਸੇ ਆਇਆ ਹੈ। ਤੀਹ
ਵਰ੍ਹਿਆਂ ਦੀ ਲੰਬੀ ਉਡੀਕ ਉਪਰੰਤ ਇਸ ਮਹਾਨ ਖਿਡਾਰੀ ਨੂੰ 'ਅਰਜੁਨ ਐਵਾਰਡ' ਤਹਿਤ 'ਧਿਆਨ
ਚੰਦ ਐਵਾਰਡ' ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਹਾਕਮ ਸਿੰਘ ਭੱਠਲ ਦਾ ਖੇਡ ਇਤਿਹਾਸ
ਬੜਾ ਹੀ ਸ਼ਾਨਾਮੱਤਾ ਹੈ। ਏਸ਼ੀਅਨ ਖੇਡਾਂ 'ਚੋਂ ਦੋ ਸੋਨ ਤਗਮੇ ਜਿੱਤਣ ਵਾਲੇ ਇਹ
ਇਕੋ-ਇਕ ਖਿਡਾਰੀ ਹਨ। 1978 ਦੀਆਂ ਏਸ਼ੀਅਨ ਖੇਡਾਂ ਦੌਰਾਨ 20 ਕਿਲੋਮੀਟਰ ਵਾਕ 'ਚ ਸੋਨੇ
ਦਾ ਤਗਮਾ ਜਿੱਤਣ ਦੇ ਨਾਲ-ਨਾਲ ਨਵਾਂ ਰਿਕਾਰਡ ਵੀ ਆਪਣੇ ਨਾਂਅ ਕਰਵਾਇਆ। ਅਗਲੇ ਵਰ੍ਹੇ
ਟੋਕੀਓ ਵਿਖੇ ਟਰੈਕ ਐਂਡ ਫੀਲਡ ਮੁਕਾਬਲਿਆਂ 'ਚ ਏਸ਼ੀਆਈ ਚੈਂਪੀਅਨਸ਼ਿਪ 'ਚ ਵੀ ਹਾਕਮ
ਸਿੰਘ ਨੇ ਸੋਨੇ ਦਾ ਤਗਮਾ ਜਿੱਤ ਕੇ ਆਪਣੀ ਸਮਰੱਥਾ ਦਾ ਲੋਹਾ ਮੰਨਵਾਇਆ। ਲੰਬਾ ਅਰਸਾ
ਇਸ ਸਨਮਾਨ ਤੋਂ ਵਾਂਝੇ ਰਹਿਣ ਬਾਬਤ ਹਾਕਮ ਸਿੰਘ ਭੱਠਲ ਦਾ ਕਹਿਣਾ ਹੈ ਕਿ ਖੇਡ ਖੇਤਰ
ਵੀ ਰਾਜਨੀਤੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਯੋਗ ਏਸ਼ੀਆਈ ਚੈਂਪੀਅਨਾਂ
ਨੂੰ ਨਜ਼ਰ-ਅੰਦਾਜ਼ ਕਰਕੇ ਦੂਜੇ ਤੇ ਤੀਜੇ ਸਥਾਨ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ
ਜਾਂਦਾ ਰਿਹਾ ਹੈ। ਇਸ ਵਾਰ ਭਾਰਤ ਦੇ ਉਡਣੇ ਸਿੱਖ ਮਿਲਖਾ ਸਿੰਘ, ਜੋ ਚੋਣ ਕਮੇਟੀ ਦੇ
ਚੇਅਰਮੈਨ ਹਨ ਤੇ ਕੇਂਦਰੀ ਖੇਡ ਮੰਤਰੀ ਸ: ਮਨੋਹਰ ਸਿੰਘ ਗਿੱਲ ਦੀ ਸਿਫ਼ਾਰਸ਼ ਸਦਕਾ
ਹਾਕਮ ਸਿੰਘ ਨੂੰ ਇਹ ਐਵਾਰਡ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਵੱਲੋਂ ਨਵੀਂ
ਦਿੱਲੀ ਵਿਖੇ ਦਿੱਤਾ ਜਾ ਰਿਹਾ ਹੈ, ਜਿਸ 'ਚ ਤਿੰਨ ਲੱਖ ਰੁਪਏ, ਪ੍ਰਸੰਸ਼ਾ ਪੱਤਰ ਤੇ
ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ।
ਕੋਟ ਗੰਗੂ ਰਾਏ ਦੀਆਂ ਮਿੰਨੀ ਉਲੰਪਿਕਸ ਪੇਂਡੂ ਖੇਡਾਂ ਅੱਜ ਤੋਂ
ਸਮਰਾਲ਼ਾ, 25 ਅਗਸਤ-ਪੇਂਡੂ
ਖੇਡਾਂ ਦੇ ਮਿੰਨੀ ਉਲੰਪਿਕਸ ਵੱਜੋਂ ਜਾਣੇ ਜਾਂਦੇ ਕੋਟ ਗੰਗੂ ਰਾਏ ਦਾ ਚਾਰ ਰੋਜਾ ਖੇਡ
ਮੇਲਾ ਅੱਜ ਬਾਬਾ ਪਰਮਜੀਤ ਸਿੰਘ ਵਲੋਂ ਉਦਘਾਟਨ ਕਰਨ 'ਤੇ ਆਰੰਭ ਹੋ ਜਾਵੇਗਾ। ਅੱਜ
ਕਬੱਡੀ 32 ਕਿੱਲੋ, 42 ਕਿੱਲੋ, 47 ਕਿੱਲੋਂ ਤੇ ਬੈਲ ਗੱਡੀਆਂ ਦੀਆਂ ਦੌੜਾਂ ਤੋਂ
ਇਲਾਵਾ ਤਾਸ਼ਸ਼ੀਪ ਦੇ ਮੁਕਾਬਲੇ ਹੋਣਗੇ। ਕੱਲ 27 ਅਗਸਤ ਨੂੰ ਕਬੱਡੀ 52 ਕਿੱਲੋ, 57
ਕਿੱਲੋ, ਵਾਲੀਵਾਲ ਸ਼ੂਟਿੰਗ ਤੇ ਬੈਲ ਗੱਡੀਆਂ ਦੀਆਂ ਦੌੜਾਂ ਹੋਣਗੀਆਂ। 28 ਅਗਸਤ ਨੂੰ
ਕਬੱਡੀ 65 ਕਿੱਲੋ, ਇਕ ਪਿੰਡ ਓਪਨ, ਰੱਸਾਕੱਸ਼ੀ ਤੇ ਐਥਲੈਟਿਕਸ ਦੇ ਰੌਚਿਕ ਮੁਕਾਬਲੇ
ਹੋਣਗੇ। ਇਸੇ ਤਰਾਂ 29 ਅਗਸਤ ਨੂੰ ਕਬੱਡੀ ਕਲੱਬ ਓਪਨ ਦੇ ਮੁਕਾਬਲੇ ਵੇਖਣ ਨੂੰ ਮਿਲਣਗੇ।
ਤਲਵਾਰਬਾਜ਼ੀ ਮੁਕਾਬਲੇ 'ਚ ਪਟਿਆਲਾ ਜ਼ਿਲ੍ਹਾ ਬਣਿਆ ਓਵਰਆਲ ਚੈਂਪੀਅਨ
ਅਜੀਤ ਨਗਰ, 25 ਅਗਸਤ -ਐਸ.
ਏ. ਐਸ. ਨਗਰ ਜ਼ਿਲ੍ਹਾ ਫੈਸਿੰਗ ਐਸੋਸੀਏਸ਼ਨ ਵਲੋਂ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ
ਸੈਕਟਰ -71 ਵਿਖੇ ਕਰਵਾਏ ਤਿੰਨ ਰੋਜ਼ਾ 18ਵੀਂ ਸਬ ਜੂਨੀਅਰ ਤੇ 8ਵੀਂ ਕੈਡਿਟ ਪੰਜਾਬ
ਫੈਸਿੰਗ ਚੈਂਪੀਅਨਸ਼ਿਪ ਸਮਾਪਤ ਹੋ ਗਈ ਹੈ।ਇਸ ਚੈਂਪੀਅਨਸ਼ਿਪ 'ਚ 15 ਜ਼ਿਲ੍ਹਿਆਂ ਦੇ 415
ਖਿਡਾਰੀਆਂ ਨੇ ਭਾਗ ਲਿਆ ਜਿਨ੍ਹਾਂ 'ਚੋਂ ਪਹਿਲੇ ਨੰਬਰ 'ਤੇ ਰਹਿਣ ਵਾਲੇ ਖਿਡਾਰੀਆਂ
ਨੂੰ 60 ਸੋਨੇ ਦੇ ਤਮਗੇ, ਦੂਜੇ ਨੰਬਰ 'ਤੇ ਰਹਿਣ ਵਾਲੇ ਖਿਡਾਰੀਆਂ ਨੂੰ 60 ਚਾਂਦੀ
ਦੇ ਤਮਗੇ ਤੇ ਤੀਜੇ ਨੰਬਰ 'ਤੇ ਰਹਿਣ ਵਾਲੇ 120 ਖਿਡਾਰੀਆਂ ਨੂੰ ਕਾਂਸੀ ਦੇ ਤਮਗੇ ਦੇ
ਕੇ ਸਨਮਾਨਿਤ ਕੀਤਾ ਗਿਆ। ਅੰਡਰ 14 ਤੇ 17 ਸਾਲ ਵਰਗ ਮੁਕਾਬਲਿਆਂ 'ਚ ਓਵਰਆਲ
ਚੈਂਪੀਅਨਸ਼ਿਪ ਪਟਿਆਲਾ ਨੇ ਜਿੱਤੀ। ਅੰਮ੍ਰਿਤਸਰ ਤੇ ਗੁਰਦਾਸਪੁਰ ਨੇ ਦੂਜਾ ਤੇ ਤੀਜਾ
ਸਥਾਨ ਹਾਸਿਲ ਕੀਤਾ। ਫਾਈਨਲ ਮੁਕਾਬਲਿਆਂ 'ਚ ਰਾਜਦੀਪ ਸਿੰਘ ਨੇ ਪਹਿਲਾ ਸਥਾਨ ਤੇ
ਸਤੀਸ਼ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਰਾਜ ਪੱਧਰੀ ਤਲਵਾਰਬਾਜ਼ੀ ਮੁਕਾਬਲਿਆਂ ਦਾ ਆਗਾਜ਼
ਅਜੀਤ ਨਗਰ, 22 ਅਗਸਤ -ਸਥਾਨਕ
ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 'ਚ ਸਥਿਤ ਸਵ.ਮਨੋਹਰ ਸਿੰਘ ਇਨਡੋਰ ਹਾਲ
ਵਿਚ ਅੱਜ ਰਾਜ ਪੱਧਰੀ ਤਲਵਾਰਬਾਜ਼ੀ ਮੁਕਾਬਲੇ ਸ਼ੁਰੂ ਹੋਏ। ਤਿੰਨ ਦਿਨ ਚੱਲਣ ਵਾਲੇ
ਇਨ੍ਹਾਂ ਮੁਕਾਬਲਿਆਂ ਵਿਚ ਰਾਜ ਦੇ 500 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ। ਅੱਜ
ਕਰਵਾਏ ਗਏ ਮੈਚ ਵਿਚ ਸਤੀਸ਼ ਨੇ ਗੁਰਸ਼ਰਨ ਨੂੰ, ਨੋਤਮ ਨੇ ਜੈ ਸਿੰਘ ਨੂੰ ਅਤੇ ਜੈਸਮੀਨ
ਨੇ ਆਪਣੇ ਵਿਰੋਧੀ ਖਿਡਾਰੀ ਨੂੰ ਹਰਾ ਕੇ ਮੈਚ ਜਿੱਤਿਆ।
ਗੋਲਡ ਕਬੱਡੀ ਕੱਪ ਤਲਵੰਡੀ ਖੁਰਦ ਪੂਰੇ ਜੋਸ਼ ਨਾਲ ਆਰੰਭ
ਚੌਂਕੀਮਾਨ, ਮੁੱਲਾਂਪੁਰ ਦਾਖਾ,
22 ਅਗਸਤ -ਪ੍ਰਵਾਸੀ ਪੰਜਾਬੀ ਪਰਿਵਾਰਾਂ ਦੇ ਵੱਡਮੁੱਲੇ ਸਹਿਯੋਗ ਨਾਲ ਤਲਵੰਡੀ ਖੁਰਦ
(ਲੁਧਿਆਣਾ) ਦੀ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ 11ਵੇਂ ਗੋਲਡ ਕਬੱਡੀ ਕੱਪ ਦਾ
ਉਦਘਾਟਨ ਮੁੱਖ ਮਹਿਮਾਨ ਐਸ. ਐਚ. ਓ. ਬਲਬੀਰ ਸਿੰਘ ਮਾਡਲ ਥਾਣਾ ਦਾਖਾ ਵੱਲੋਂ
ਜੈਕਾਰਿਆਂ ਦੀ ਗੂੰਜ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਬੇਨਤੀ
ਉਪਰੰਤ ਕੀਤਾ। ਵਰ੍ਹਿਆਂ ਤੋਂ ਲੋਕਾਂ ਦੇ ਮਨਾਂ 'ਚ ਆਪਣਾ ਸਥਾਨ ਬਣਾਈ ਬੈਠੇ ਇਸ ਪੇਂਡੂ
ਖੇਡ ਮੇਲੇ 'ਚ ਕਬੱਡੀ 55 ਕਿਲੋ ਤੇ 62 ਕਿਲੋ ਦੀਆਂ ਦੋ ਦਰਜਨ ਤੋਂ ਉਪਰ ਟੀਮਾਂ ਨੇ
ਐਂਟਰੀ ਕੀਤੀ। ਵਾਲੀਬਾਲ ਸ਼ੂਟਿੰਗ ਦੀਆਂ ਪੰਜਾਬ ਭਰ ਤੋਂ ਕਲੱਬਾਂ ਨੇ ਹਾਜ਼ਰੀ ਭਰਕੇ
ਟੂਰਨਾਮੈਂਟ ਦੀ ਰੌਣਕ ਨੂੰ ਚਾਰ ਚੰਨ ਲਾਏ।
ਕੋਟ ਗੰਗੂ ਰਾਏ ਚਾਰ ਦਿਨਾ ਖੇਡ ਮੇਲਾ 26 ਤੋਂ
ਸਮਰਾਲ਼ਾ, 22 ਅਗਸਤ -ਪਿੰਡ
ਕੋਟ ਗੰਗੂ ਰਾਏ ਦੇ ਸ੍ਰੀ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਵੱਲੋਂ
ਗੁਰਦਿਆਲ ਸਟੇਡੀਅਮ ਵਿਚ ਕਰਵਾਏ ਜਾਣ ਵਾਲੇ 62ਵੇਂ ਚਾਰ ਰੋਜਾ ਖੇਡ ਮੇਲੇ ਦਾ
ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਖੇਡ ਮੇਲੇ ਦਾ ਉਦਘਾਟਨ 26 ਅਗਸਤ ਨੂੰ ਬਾਬਾ
ਪਰਮਜੀਤ ਸਿੰਘ ਕਰਨਗੇ। ਇਸੇ ਦਿਨ ਕਬੱਡੀ 32 ਕਿਲੋ, ਕਬੱਡੀ 47 ਕਿਲੋ, ਬੈਲ ਗੱਡੀਆਂ
ਦੀਆਂ ਦੌੜਾਂ ਅਤੇ ਤਾਸ ਸ਼ੀਪ ਦੇ ਮੁਕਾਬਲੇ ਹੋਣਗੇ। 27 ਅਗਸਤ ਨੂੰ ਕਬੱਡੀ 52 ਕਿਲੋ,
57 ਕਿਲੋ, ਵਾਲੀਵਾਲ, ਸ਼ੂਟਿੰਗ ਅਤੇ ਬੈਲ ਗੱਡੀਆਂ ਦੇ ਮੁਕਾਬਲੇ ਕਰਵਾਏ ਜਾਣਗੇ। 28
ਅਗਸਤ ਨੂੰ ਕਬੱਡੀ 65 ਕਿਲੋ, ਇਕ ਪਿੰਡ ਕਲੱਬ, ਰੱਸਾਕੱਸ਼ੀ, ਐਥਲੈਟਿਕਸ ਦੇ ਮੁਕਾਬਲੇ,
29 ਅਗਸਤ ਨੂੰ ਕਬੱਡੀ ਆਲ ਓਪਨ ਦੇ ਰੌਚਿਕ ਮੁਕਾਬਲੇ ਵੇਖਣ ਨੂੰ ਮਿਲਣਗੇ।
ਜ਼ੋਨ ਨੰਬਰ 4 ਦੀਆਂ ਖੇਡਾਂ 'ਚ ਖਾਲਸਾ ਸਕੂਲ ਲਾਂਬੜਾ ਮੋਹਰੀ
ਜਲੰਧਰ, 22 ਅਗਸਤ -ਸ਼ਹੀਦ
ਬਾਬਾ ਖੁਸ਼ਹਾਲ ਸਿੰਘ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਦੇ ਖਿਡਾਰੀਆਂ
ਨੇ ਜ਼ੋਨ ਨੰਬਰ 4 ਦੇ ਜ਼ੋਨਲ ਟੂਰਨਾਮੈਂਟ ਵਿਚ ਜ਼ਿਕਰਯੋਗ ਜਿੱਤਾਂ ਪ੍ਰਾਪਤ ਕੀਤੀਆਂ।
ਜਿਨ੍ਹਾਂ ਦਾ ਵੇਰਵੇ ਵਾਰ ਨਤੀਜ਼ਾ ਇਸ ਪ੍ਰਕਾਰ ਹੈ- ਅੰਡਰ-14 ਹੈਂਡਬਾਲ ਅਤੇ
ਬੈਡਮਿੰਟਨ ਜੇਤੂ, ਅੰਡਰ-17 ਹੈਂਡਬਾਲ, ਵਾਲੀਬਾਲ ਅਤੇ ਬੈਡਮਿੰਟਨ ਜੇਤੂ, ਅੰਡਰ-19
ਹੈਂਡਬਾਲ, ਬਾਲੀਬਾਲ ਅਤੇ ਬੈਡਮਿੰਟਨ ਜੇਤੂ। ਇਸ ਪ੍ਰਕਾਰ ਸੰਸਥਾ ਦੀਆਂ ਲੜਕਿਆਂ ਦੀਆਂ
8 ਟੀਮਾਂ ਜ਼ੋਨ ਨੰਬਰ 4 ਵਿਚ ਜੇਤੂ ਰਹੀਆਂ ਅਤੇ ਲੜਕੀਆਂ ਦੇ ਅੰਡਰ-19 ਬੈਡਮਿੰਟਨ ਦੀ
ਟੀਮ ਵੀ ਜੇਤੂ ਰਹੀ। ਪ੍ਰਬੰਧਕ ਕਮੇਟੀ ਦੇ ਕਾਇਮ-ਮਕਾਇਮ, ਪ੍ਰਧਾਨ ਜਥੇਦਾਰ ਗੁਰਦਿਆਲ
ਸਿੰਘ ਚਿੱਟੀ ਵੱਲੋਂ ਖਿਡਾਰੀਆਂ ਦੀਆਂ ਜਿੱਤਾਂ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਇਨਾਮ
ਵੰਡੇ ਗਏ।
ਤਲਵੰਡੀ ਖੁਰਦ ਗੋਲਡ ਕਬੱਡੀ ਕੱਪ ਦਾ ਕੱਲ੍ਹ ਤੋਂ ਆਗਾਜ਼
ਚੌਕੀਮਾਨ, 20 ਅਗਸਤ-ਨਗਰ
ਪੰਚਾਇਤ, ਨਗਰ ਨਿਵਾਸੀ ਪਿੰਡ ਤਲਵੰਡੀ ਖੁਰਦ (ਲੁਧਿਆਣਾ) ਵੱਲੋਂ ਸਾਂਝੇ ਤੌਰ 'ਤੇ
11ਵਾਂ ਸ਼ਾਨਦਾਰ ਗੋਲਡ ਕਬੱਡੀ ਕੱਪ ਟੂਰਨਾਮੈਂਟ ਕੱਲ੍ਹ 22 ਅਗਸਤ ਤੋਂ ਸੁਆਮੀ ਗੰਗਾ
ਨੰਦ ਜੀ ਭੂਰੀ ਵਾਲੇ ਯਾਦਗਾਰੀ ਸਟੇਡੀਅਮ ਮੁਲਾਂਪੁਰ ਰੋਡ 'ਤੇ ਸ਼ੁਰੂ ਹੋ ਰਿਹਾ ਹੈ।
ਪਹਿਲੇ ਦਿਨ ਵਾਲੀਬਾਲ ਸ਼ੂਟਿੰਗ, ਕਬੱਡੀ 55 ਕਿਲੋ, ਕਬੱਡੀ 62 ਕਿਲੋ ਦੇ ਮੁਕਾਬਲੇ
ਕਰਵਾਏ ਜਾਣਗੇ। 23 ਅਗਸਤ ਨੂੰ ਕਬੱਡੀ 70 ਕਿਲੋ ਦੇ ਮੁਕਾਬਲੇ ਦੇਰ ਸ਼ਾਮ ਤੱਕ ਚੱਲਣਗੇ
ਉਪਰੰਤ ਅੰਤਿਮ ਦਿਨ 24 ਅਗਸਤ ਨੂੰ ਕਬੱਡੀ ਓਪਨ ਦੇ ਦਿਲਕਸ਼ ਮੁਕਾਬਲੇ ਟੂਰਨਾਮੈਂਟ ਦਾ
ਸਿਖਰ ਹੋਣਗੇ।
ਕੈਲਪੁਰ 'ਚ ਬਲਦਾਂ ਦੀਆਂ ਦੌੜਾਂ ਅੱਜ
21 ਅਗਸਤ ਨੂੰ ਪਿੰਡ ਕੈਲਪੁਰ
ਅੰਦਰ ਬੈਲ ਗੱਡੀਆਂ ਦੇ ਦੌੜ ਮੁਕਾਬਲੇ ਸਵੇਰ 10 ਵਜੇ ਆਰੰਭ ਹੋਣਗੇ।
ਪੰਜਾਬ ਯੂਥ ਬਾਸਕਿਟਬਾਲ ਚੈਂਪੀਅਨਸ਼ਿਪ 22 ਤੋਂ
ਲੁਧਿਆਣਾ, 19 ਅਗਸਤ (ਜਰਖੜ)-ਪੰਜਾਬ
ਯੂਥ ਬਾਸਕਟਬਾਲ ਚੈਂਪੀਅਨਸ਼ਿਪ 22 ਤੋਂ 25 ਅਗਸਤ ਤੱਕ ਕ੍ਰਿਪਾਲ ਸਾਗਰ ਅਕੈਡਮੀ ਰਾਹੋਂ
ਵਿਖੇ ਕਰਵਾਈ ਜਾ ਰਹੀ ਹੈ। ਪੰਜਾਬ ਬਾਸਕਿਟਬਾਲ ਸੰਘ ਦੇ ਸਕੱਤਰ ਤੇਜਾ ਸਿੰਘ ਧਾਲੀਵਾਲ
ਅਤੇ ਰਾਜਦੀਪ ਸਿੰਘ ਗਿੱਲ ਡੀ. ਜੀ. ਪੀ ਪੰਜਾਬ ਪੁਲਿਸ ਅਕੈਡਮੀ ਫਿਲੌਰ ਨੇ ਦੱਸਿਆ ਕਿ
ਇਸ ਚੈਂਪੀਅਨਸ਼ਿਪ ਵਿਚ 1 ਜਨਵਰੀ 1992 ਤੋਂ ਬਾਅਦ ਦੇ ਜਨਮੇ ਖਿਡਾਰੀ ਹਿੱਸਾ ਲੈਣ ਦੇ
ਯੋਗ ਹੋਣਗੇ। ਇਸ ਚੈਂਪੀਅਨਸ਼ਿਪ ਵਿਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਮੁੰਡਿਆਂ ਅਤੇ ਕੁੜੀਆਂ
ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਹ ਚੈਂਪੀਅਨਸ਼ਿਪ ਕ੍ਰਿਪਾਲ ਸਾਗਰ ਅਕੈਡਮੀ ਦੇ
ਡਾਇਰੈਕਟਰ ਡਾ: ਕਰਮਜੀਤ ਸਿੰਘ ਰਹਿਨੁਮਾਈ ਹੇਠ ਕਰਵਾਈ ਜਾਵੇਗੀ। ਇਸ ਚੈਂਪੀਅਨਸ਼ਿਪ ਦੀ
ਕਾਰਗੁਜਾਰੀ ਦੇ ਅਧਾਰ 'ਤੇ ਪੰਜਾਬ ਦੀਆਂ ਮੁੰਡੇ ਅਤੇ ਕੁੜੀਆਂ ਦੀਆਂ ਟੀਮਾਂ ਦੀ ਚੋਣ
ਕੀਤੀ ਜਾਵੇਗੀ ਜੋ ਸਤੰਬਰ ਮਹੀਨੇ 18 ਤੋਂ 25 ਤੱਕ ਭਿਲਾਈ ਵਿਖੇ ਹੋਣ ਵਾਲੀ ਰਾਸ਼ਟਰੀ
ਯੂਥ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਗੀਆਂ।
ਓਪਨ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਲਈ ਚੋਣ ਟਰਾਇਲ 20 ਨੂੰ
ਜਲੰਧਰ, 17 ਅਗਸਤ -8 ਤੋਂ
11 ਸਤੰਬਰ ਤੱਕ ਕੋਚੀਨ (ਕੇਰਲਾ) ਵਿਖੇ ਖੇਡੀ ਜਾਣ ਵਾਲੀ ਓਪਨ ਨੈਸ਼ਨਲ ਐਥਲੈਟਿਕਸ
ਚੈਂਪੀਅਨਸ਼ਿਪ 'ਚ ਭਾਗ ਲੈਣ ਲਈ ਸੀਨੀਅਰ ਪੰਜਾਬ ਐਥਲੈਟਿਕਸ ਟੀਮ ਦੇ ਚੋਣ ਟਰਾਇਲ 20
ਅਗਸਤ ਨੂੰ ਜਲੰਧਰ ਦੇ ਸਪੋਰਟਸ ਕਾਲਜ 'ਚ ਹੋ ਰਹੇ ਹਨ। ਸਾਰੇ ਐਥਲੀਟਾਂ ਨੂੰ ਦੁਪਿਹਰ
3 ਵਜੇ ਮੁੱਖ ਕੋਚ ਸ. ਐੱਮ. ਐੱਸ. ਢਿੱਲੋਂ ਕੋਲ ਰਿਪੋਰਟ ਕਰਨ ਨੂੰ ਕਿਹਾ ਗਿਆ ਹੈ।
ਖੇਡ ਪ੍ਰਮੋਟਰ ਚੰਨਾ ਆਲਮਗੀਰ ਉਲੰਪਿਕ ਜੇਤੂ ਅਭਿਨਵ ਬਿੰਦਰਾ ਨੂੰ 1 ਲੱਖ ਅਮਰੀਕਨ
ਡਾਲਰ ਇਨਾਮ ਵਜੋਂ ਦੇਵੇਗਾ
ਲੁਧਿਆਣਾ, 12 ਅਗਸਤ (ਜਗਰੂਪ
ਸਿੰਘ ਜਰਖੜ)-ਖੇਡ ਪ੍ਰਮੋਟਰ ਚੰਨਾ ਆਲਮਗੀਰ ਸਿਆਟਲ ਜਿਨ੍ਹਾਂ ਨੇ ਪਿਛਲੇ ਸਾਲ
ਐਲਾਨ ਕੀਤਾ ਸੀ ਕਿ ਜੇਕਰ ਕੋਈ ਪੰਜਾਬੀ ਬੀਜਿੰਗ ਉਲੰਪਿਕ ਵਿਚ ਵਿਅਕਤੀਗਤ ਮੁਕਾਬਲੇ
ਜਾਂ ਐਥਲੈਟਿਕਸ ਵਿਚ ਭਾਰਤ ਲਈ ਸੋਨ ਤਗਮਾ ਜਿੱਤੇਗਾ ਤਾਂ ਉਸ ਨੂੰ 1 ਲੱਖ ਅਮਰੀਕਨ
ਡਾਲਰ ਨਾਲ ਸਨਮਾਨਤ ਕਰੇਗਾ। ਚੰਨਾ ਆਲਮਗੀਰ ਨੇ ਆਪਣੇ ਕੀਤੇ ਵਾਅਦੇ 'ਤੇ ਖਰੇ ਉਤਰਦਿਆਂ
ਅੱਜ ਉਸ ਵੇਲੇ ਐਲਾਨ ਕੀਤਾ, ਜਦੋਂ ਅਭਿਨਵ ਬਿੰਦਰਾ ਨੇ ਬੀਜਿੰਗ ਵਿਚ ਨਿਸ਼ਾਨੇਬਾਜ਼ੀ
ਵਿਚ ਭਾਰਤ ਵਲੋਂ ਸੋਨ ਤਗਮਾ ਜਿੱਤ ਕੇ ਭਾਰਤੀ ਤਿਰੰਗੇ ਨੂੰ ਲਹਿਰਾਇਆ, ਤਾਂ ਚੰਨੇ
ਆਲਮਗੀਰ ਨੇ ਅਮਰੀਕਾ ਤੋਂ ਟੈਲੀਫੋਨ 'ਤੇ ਅਭਿਨਵ ਬਿੰਦਰਾ ਦੀ ਜਿੱਤ ਦੀ ਖੁਸ਼ੀ ਦਾ
ਪ੍ਰਗਟਾਵਾ ਕਰਦਿਆਂ ਆਖਿਆ ਕਿ ਉਹ ਅਭਿਨਵ ਬਿੰਦਰਾ ਨੂੰ ਨਾ ਸਿਰਫ ਇਕ ਲੱਖ ਡਾਲਰ ਦਾ
ਇਨਾਮ ਹੀ ਦੇਣਗੇ, ਸਗੋਂ ਉਸ ਨੂੰ ਅਮਰੀਕਾ, ਕਨੇਡਾ ਸੱਦ ਦੇ ਹੋਰਨਾਂ ਪੰਜਾਬੀਆਂ ਵਲੋਂ
ਬਣਦਾ ਮਾਣ ਸਤਿਕਾਰ ਵੀ ਦੁਵਾਉਣਗੇ। ਚੰਨਾ ਆਲਮਗੀਰ ਨੇ ਆਖਿਆ ਕਿ ਇਹ ਵੀ ਇਕ ਸਬੱਬ ਦੀ
ਗੱਲ ਹੀ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ 10 ਅਗਸਤ ਨੂੰ ਵਿਸ਼ਵ ਕਬੱਡੀ ਕੱਪ ਟੋਰਾਂਟੋ
ਵਿਖੇ ਉਲੰਪਿਕ ਵਿਚ ਸੋਨ ਤਗਮਾ ਜਿੱਤਣ ਵਾਲੇ ਪੰਜਾਬੀ ਲਈ 1 ਲੱਖ ਡਾਲਰ ਇਨਾਮ ਦੇਣ ਦਾ
ਐਲਾਨ ਕੀਤਾ ਸੀ, ਪੂਰੇ ਇਕ ਸਾਲ ਬਾਅਦ 10 ਅਗਸਤ 2008 ਨੂੰ ਅਭਿਨਵ ਬਿੰਦਰਾ ਨੇ
ਪੰਜਾਬੀਆਂ ਦੀ ਜਿੱਤ ਦਾ ਇਹ ਸੁਪਨਾ ਸਕਾਰ ਕਰਦਿਆਂ ਕਰੋੜਾਂ ਭਾਰਤੀਆਂ ਦੀ ਬੀਜਿੰਗ
ਵਿਚ ਲਾਜ ਰੱਖੀ ਹੈ। ਉਲੰਪਿਕ ਖੇਡਾਂ ਦੇ 112 ਸਾਲਾਂ ਲੰਬੇ ਇਤਿਹਾਸ ਵਿਚ ਹਾਕੀ ਦੇ 8
ਸੋਨ ਤਗਮਿਆਂ ਤੋਂ ਬਾਅਦ ਅਭਿਨਵ ਬਿੰਦਰਾ ਦਾ ਵਿਅਕਤੀਗਤ ਮੁਕਾਬਲਿਆਂ ਵਿਚ ਪਹਿਲਾਂ ਅਤੇ
ਭਾਰਤ ਦਾ 9ਵਾਂ ਸੋਨ ਤਗਮਾ ਜਿੱਤਿਆ ਹੈ। ਚੰਨਾ ਆਲਮਗੀਰ ਨੇ ਆਖਿਆ ਕਿ ਉਹ ਅਗਲੇ ਸਾਲ
ਟੋਰਾਂਟੋ ਵਿਖੇ ਹੋਣ ਵਾਲੇ ਕਬੱਡੀ ਕੱਪ ਦੇ ਫਾਈਨਲ ਸਮਾਰੋਹ 'ਤੇ 1 ਲੱਖ ਡਾਲਰ ਨਾਲ
ਸਨਮਾਨਤ ਕਰਨਗੇ। ਇਸ ਮੌਕੇ 'ਤੇ ਖੇਡ ਪ੍ਰਮੋਟਰ ਮੋਹਣਾ ਜੋਧਾ ਸਿਆਟਲ, ਕੁਲਵੰਤ ਸਿੰਘ
ਸ਼ਾਹ ਸਿਆਟਲ, ਇੰਦਰਜੀਤ ਸਿੰਘ ਬਲੀਏਵਾਲ ਅਮਰੀਕਾ, ਹਰਿੰਦਰ ਸਿੰਘ ਗਰੇਵਾਲ ਨੇ ਵੀ
ਅਭਿਨਵ ਬਿੰਦਰਾ ਨੂੰ ਸੋਨ ਤਗਮਾ ਜਿੱਤਣ 'ਤੇ ਵਧਾਈ ਦਿੱਤੀ ਹੈ।
ਅੰਤਰ ਕਾਲਜ ਮੁਕਾਬਲੇ 21 ਨੂੰ
ਅੰਮ੍ਰਿਤਸਰ 12 ਅਗਸਤ : ਗੁਰੂ
ਨਾਨਕ ਦੇਵ ਯੂਨੀਵਰਸਿਟੀ ਵਲੋਂ ਅੰਤਰ ਕਾਲਜ ਤਾਇਕਵੋਂਡੋ, ਰੱਸਾਕਸ਼ੀ, ਗਤਕਾ ਅਤੇ ਕਬੱਡੀ
(ਪੰਜਾਬ ਸਟਾਈਲ) ਮੁਕਾਬਲੇ ਕਰਵਾਏ ਜਾ ਰਹੇ ਹਨ। ਡਾਇਰੈਕਟਰ, ਸਪੋਰਟਸ, ਪ੍ਰੋ:
ਕੰਵਲਜੀਤ ਸਿੰਘ ਯੂਨੀਵਰਸਿਟੀ ਦੇ ਪੁਰਸ਼ਾਂ ਦੇ ਤਾਇਕਵੋਂਡੋ ਮੁਕਾਬਲੇ 21 ਅਗਸਤ ਨੂੰ
ਸਵੇਰੇ ਸਾਢੇ 10 ਵਜੇ ਅਤੇ ਇਸਤਰੀਆਂ ਦੇ ਤਾਇਕਵੋਂਡੋ ਮੁਕਾਬਲੇ ਇਸੇ ਸਮੇਂ ਅਨੁਸਾਰ
22 ਅਗਸਤ ਨੂੰ ਯੂਨੀਵਰਸਿਟੀ ਕੈਂਪਸ ਵਿਖੇ ਕਰਵਾਏ ਜਾਣਗੇ। ਉਨ੍ਹਾਂ ਦੇ ਅਨੁਸਾਰ ਪੁਰਸ਼ਾਂ
ਦੇ ਰੱਸਾ ਕਸ਼ੀ ਮੁਕਾਬਲੇ 25 ਅਗਸਤ ਅਤੇ ਇਸਤਰੀਆਂ ਦੇ ਰੱਸਾਕਸ਼ੀ ਮੁਕਾਬਲੇ 26 ਅਗਸਤ
ਨੂੰ ਸਵੇਰੇ ਸਾਢੇ 10 ਵਜੇ ਸ਼ੁਰੂ ਹੋਣਗੇ। ਉਨ੍ਹਾਂ ਦਸਿਆ ਕਿ ਅੰਤਰ ਕਾਲਜ ਗਤਕਾ
ਮੁਕਾਬਲਾ ਪਹਿਲੀ ਸਤੰਬਰ ਨੂੰ ਕਰਵਾਇਆ ਜਾਵੇਗਾ। ਯੂਨੀਵਰਸਿਟੀ ਦੇ ਪੁਰਸ਼ਾਂ ਦੇ ਬੀ
ਡਵੀਜ਼ਨ ਅੰਤਰ ਕਾਲਜ ਕਬੱਡੀ ਚੈਪੀਅਨਸ਼ਿਪ ਮੁਕਾਬਲੇ 30 ਅਗਸਤ ਤੋਂ ਪਹਿਲੀ ਸਤੰਬਰ ਤਕ
ਵੱਖ-ਵੱਖ ਕਾਲਜਾਂ ਵਿਚ ਹੋਣਗੇ ਜਦੋਂ ਕਿ ਲੀਗ ਮੈਚ 3,4 ਅਤੇ 5 ਸਤੰਬਰ ਨੂੰ
ਯੂਨੀਵਰਸਿਟੀ ਕੈਂਪਸ ਵਿਖੇ ਕਰਵਾਏ ਜਾਣਗੇ। 3 ਸਤੰਬਰ ਨੂੰ ਏ ਡਵੀਜ਼ਨ ਦਾ ਕਬੱਡੀ (ਪੁਰਸ਼)
ਮੁਕਾਬਲਾ ਖ਼ਾਲਸਾ ਕਾਲਜ, ਜਲੰਧਰ ਅਤੇ ਐਸ.ਐਨ. ਕਾਲਜ, ਬੰਗਾ ਦਰਮਿਆਨ ਯੂਨੀਵਰਸਿਟੀ
ਕੈਂਪਸ ਵਿਖੇ ਹੋਵੇਗਾ ਜਦੋਂ ਕਿ 4 ਸਤੰਬਰ ਨੂੰ ਅਤੇ ਐਸ.ਐਨ. ਕਾਲਜ ਬੰਗਾ ਅਤੇ
ਡੀ.ਏ.ਵੀ. ਕਾਲਜ, ਜਲੰਧਰ ਵਿਚਕਾਰ ਅਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਡੀ.ਏ.ਵੀ.
ਕਾਲਜ, ਜਲੰਧਰ ਦਰਮਿਆਨ 5 ਸਤੰਬਰ ਨੂੰ ਏ. ਡਵੀਜ਼ਨ ਦੇ ਮੁਕਾਬਲੇ ਵੀ ਇਥੇ ਹੀ ਹੋਣਗੇ।
ਭਾਈ ਸੁਖਰਾਮ ਯਾਦਗਾਰੀ ਦੋ ਰੋਜ਼ਾ ਕਬੱਡੀ ਟੂਰਨਾਮੈਂਟ
ਨਿਹਾਲ ਸਿੰਘ ਵਾਲਾ/ਬੱਧਨੀ ਕਲਾਂ 11 ਅਗਸਤ : ਇਕ ਰੋਜ਼ਾ ਬਾਬਾ ਭਾਈ ਸੁਖਰਾਮ ਯਾਦਗਾਰੀ
ਦੂਜਾ ਕਬੱਡੀ ਟੂਰਨਾਮੈਂਟ ਨਜ਼ਦੀਕੀ ਪਿੰਡ ਦੋਧਰ ਸਰਕੀ ਵਿਖੇ ਕਰਵਾਇਆ ਗਿਆ। ਇਸ ਖੇਡ
ਮੇਲੇ ਵਿਚ ਤਕਰੀਬਨ 90 ਦੇ ਲਗਭਗ ਕਬੱਡੀ ਟੀਮਾਂ ਨੇ ਹਿੱਸਾ ਲਿਆ। ਟੀਮਾਂ ਜ਼ਿਆਦਾ ਹੋਣ
ਕਰ ਕੇ ਪ੍ਰਬੰਧਕਾਂ ਵਲੋਂ ਇਕੋ ਸਮੇਂ 2-2 ਟੀਮਾਂ ਨੂੰ ਖਿਡਾਇਆ ਗਿਆ। ਜਿਸ ਵਿਚ ਰਾਣਾ
ਸਪੋਰਟਸ ਕਲੱਬ ਫ਼ਾਈਨਲ ਵਿਚ ਪੁਜੀ ਅਤੇ ਦੂਜੇ ਪਾਸੇ ਬਾਬਾ ਹੀਰਾ ਲਾਲ ਕਬੱਡੀ ਟੀਮ
ਦੋਧਰ ਨੇ ਮਾਲਵੇ ਦੀ ਪ੍ਰਸਿੱਧ ਟੀਮ ਕਾਉਂਕੇ ਕਲਾਂ ਨੂੰ ਹਰਾਇਆ। ਰਾਣਾ ਸਪੋਰਟਸ ਕਲੱਬ
ਦੋਧਰ ਦੀ ਟੀਮ ਨੇ ਬਾਬਾ ਹੀਰਾ ਲਾਲ ਕਲੱਬ ਨੂੰ ਹਰਾ ਕੇ ਪਹਿਲਾ ਇਨਾਮ ਜਿੱਤਿਆ।
ਭਾਰਤ ਦਾ ਏ. ਐਫ. ਸੀ. ਚੈਲੰਜ ਕੱਪ 'ਤੇ ਕਬਜ਼ਾ
ਨਵੀਂ ਦਿੱਲੀ, 13 ਅਗਸਤ ਭਾਰਤੀ
ਫੁੱਟਬਾਲ ਟੀਮ ਨੇ ਬੀ. ਆਰ. ਸਟੇਡੀਅਮ 'ਚ ਖੇਡੇ ਗਏ ਖ਼ਿਤਾਬੀ ਮੁਕਾਬਲੇ 'ਚ
ਤਜ਼ਾਕਿਸਤਾਨ ਨੂੰ ਹਰਾ ਕੇ ਏ. ਐਫ. ਸੀ. ਚੈਲੰਜ ਕੱਪ ਜਿੱਤ ਲਿਆ ਹੈ। ਇਹ ਮੁਕਾਬਲਾ
ਭਾਰਤ ਨੇ 4-1 ਨਾਲ ਜਿੱਤਿਆ।
ਰਕਸ਼ਕ ਪੰਜਾਬ ਸਕੂਲਜ਼ ਅੰਡਰ-14 ਹਾਕੀ ਲੀਗ
ਲੁਧਿਆਣਾ, 13 ਅਗਸਤ-ਪੰਜਾਬ ਸਕੂਲ
ਸਿੱਖਿਆ ਵਿਭਾਗ ਵਲੋਂ ਮਾਤਾ ਸਾਹਿਬ ਕੌਰ ਸਪੋਰਟਸ ਕਲੱਬ ਜਰਖੜ ਵਿਖੇ ਦੂਜੀ ਰਕਸ਼ਕ
ਪੰਜਾਬ ਸਕੂਲਜ਼ ਅੰਡਰ-14 ਹਾਕੀ ਲੀਗ ਚੱਲ ਰਹੀ ਹੈ। ਇਸ ਦੇ ਦੂਜੇ ਦਿਨ ਦੇ ਮੈਚ ਵਿਚ
ਚੀਮਾ ਚੀਮਾ ਅਕੈਡਮੀ ਬਟਾਲਾ, ਸਪੋਰਟਸ ਵਿੰਗ ਮਾਲਵਾ ਸਕੂਲ ਲੁਧਿਆਣਾ ਜੇਤੂ ਰਹੀਆਂ।
ਰਕਸ਼ਕ ਪੰਜਾਬ ਸਕੂਲਜ਼ ਅੰਡਰ-14 ਹਾਕੀ ਲੀਗ ਜਰਖੜ
ਲੁਧਿਆਣਾ, 13 ਅਗਸਤ (ਜਗਰੂਪ
ਸਿੰਘ ਜਰਖੜ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਮਾਤਾ ਸਾਹਿਬ ਕੌਰ ਸਪੋਰਟਸ
ਕਲੱਬ ਜਰਖੜ ਦੇ ਸਹਿਯੋਗ ਨਾਲ ਦੂਸਰੀ ਰਕਸ਼ਕ ਪੰਜਾਬ ਸਕੂਲਜ਼ ਅੰਡਰ-14 ਹਾਕੀ ਲੀਗ ਦੇ
ਦੂਸਰੇ ਦਿਨ ਅੱਜ ਚੀਮਾ ਚੀਮਾ ਅਕੈਡਮੀ ਬਟਾਲਾ, ਸਪੋਰਟਸ ਵਿੰਗ ਮਾਲਵਾ ਸਕੂਲ ਲੁਧਿਆਣਾ
ਨੇ ਜਿੱਤਾਂ ਦਰਜ ਕੀਤੀਆਂ। ਅੱਜ ਦੂਸਰੇ ਦਿਨ ਟੂਰਨਾਮੈਂਟ ਦਾ ਉਦਘਾਟਨ ਸਮਾਜ ਸੇਵੀ
ਜਰਨੈਲ ਸਿੰਘ ਮੱਲੀ ਕਲੋਨਾਈਜ਼ਰ ਨੇ ਕੀਤਾ। ਅੱਜ ਖੇਡੇ ਗਏ ਪਹਿਲੇ ਮੈਚ ਵਿਚ ਸਪੋਰਟਸ
ਵਿੰਗ ਮਾਲਵਾ ਸਕੂਲ ਨੇ ਕੋਠਾਲਾ ਅਕੈਡਮੀ ਸੰਗਰੂਰ ਨੂੰ 8-0 ਨਾਲ ਕਰਾਰੀ ਮਾਤ ਦਿੱਤੀ,
ਜਦਕਿ ਦੂਸਰੇ ਮੈਚ ਵਿਚ ਬਾਬਾ ਬਕਾਲਾ ਨੇ ਚੀਮਾ ਅਕੈਡਮੀ ਬਟਾਲਾ ਨੂੰ 2-1 ਨਾਲ ਹਰਾਇਆ।
ਇਕ ਹੋਰ ਮੈਚ ਵਿਚ ਖਡੂਰ ਸਾਹਿਬ ਅਕੈਡਮੀ ਨੇ ਜਰਖੜ ਅਕੈਡਮੀ ਨੂੰ 1-0 ਨਾਲ ਹਰਾਇਆ,
ਜਦਕਿ ਮਾਲਵਾ ਸਪੋਰਟਸ ਵਿੰਗ ਅਤੇ ਚੀਮਾ ਅਕੈਡਮੀ ਵਿਚਕਾਰ ਮੈਚ ਗੋਲ ਰਹਿਤ ਬਰਾਬਰੀ
'ਤੇ ਚੱਲ ਰਿਹਾ ਸੀ, ਜੋ ਕਿ ਭਾਰੀ ਬਰਸਾਤ ਕਾਰਨ ਰੱਦ ਕਰਨਾ ਪਿਆ। ਇਸ ਤੋਂ ਇਲਾਵਾ
ਅੱਜ ਦੇ ਬਾਕੀ ਦੇ ਮੈਚ ਵੀ ਮੀਂਹ ਕਾਰਨ ਰੱਦ ਕਰਨੇ ਪੈ ਗਏ।
ਪੰਜਾਬ
ਦੇ ਪੰਜ ਖਿਡਾਰੀਆਂ ਦੀ ਕੌਮੀ ਅੰਡਰ 19 ਕ੍ਰਿਕਟ ਕੈਂਪ ਵਿਚ ਚੋਣ
ਪਟਿਆਲਾ, 10 ਅਗਸਤ-ਭਾਰਤੀ
ਅੰਡਰ 19 ਕ੍ਰਿਕਟ ਟੀਮ ਦੇ ਬੰਗਲੌਰ ਵਿਖੇ ਚੱਲ ਰਹੇ ਕੈਂਪ ਲਈ ਪੰਜਾਬ ਦੇ ਪੰਜ
ਖਿਡਾਰੀਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ 'ਚ ਪੈਰੀ ਗੋਇਲ ਪਟਿਆਲਾ, ਸ਼ਰਦ ਲੂੰਬਾ
ਤੇ ਲਕਸ਼ੈ ਸੇਠ ਦੋਵੇਂ ਅੰਮ੍ਰਿਤਸਰ, ਮਨਦੀਪ ਸਿੰਘ ਜਲੰਧਰ ਤੇ ਸਿਧਾਰਥ ਕੌਲ ਚੰਡੀਗੜ੍ਹ
ਸ਼ਾਮਿਲ ਹਨ।
ਪਟਿਆਲਾ, ਅੰਮ੍ਰਿਤਸਰ, ਮੁਹਾਲੀ ਤੇ ਰੋਪੜ ਦੀਆਂ ਟੀਮਾਂ ਕ੍ਰਿਕਟ ਟਰਾਫੀ ਦੇ
ਸੈਮੀਫਾਈਨਲ 'ਚ ਪੁੱਜੀਆਂ
ਪਟਿਆਲਾ, 10 ਅਗਸਤ-ਪੰਜਾਬ
ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਧਰੁਵ ਪਾਂਡਵ ਅੰਤਰ ਜ਼ਿਲ੍ਹਾ ਕ੍ਰਿਕਟ
ਟਰਾਫੀ ਅੰਡਰ 19 ਦੇ ਸੈਮੀਫਾਈਨਲ 'ਚ ਪਟਿਆਲਾ, ਅੰਮ੍ਰਿਤਸਰ, ਰੋਪੜ (ਮਾਈਨਰ
ਡਿਸਟ੍ਰਿਕਟ) ਤੇ ਮੁਹਾਲੀ ਦੀਆਂ ਟੀਮਾਂ ਭਿੜਨਗੀਆਂ। ਸੈਮੀਫਾਈਨਲ ਮੁਕਾਬਲੇ ਪਹਿਲਾਂ
ਨਿਰਧਾਰਤ ਪ੍ਰੋਗਰਾਮ ਅਨੁਸਾਰ 10 ਤੇ 11 ਅਗਸਤ ਨੂੰ ਹੋਣੇ ਸਨ ਪਰ ਬਰਸਾਤ ਦੇ ਮੌਸਮ
ਕਰਕੇ ਇਹ ਮੁਕਾਬਲੇ ਹੁਣ 17 ਤੇ 18 ਅਗਸਤ ਨੂੰ ਹੋਣਗੇ।
ਬੀ.ਐਸ.ਐਫ. ਨੇ ਸਭ ਨੂੰ ਹਰਾ ਕੇ ਕੀਤਾ ਪੰਜਾਬ ਸੁਪਰ ਫੁੱਟਬਾਲ ਲੀਗ ਟੂਰਨਾਮੈਂਟ ਦੀ
ਟਰਾਫੀ 'ਤੇ ਕਬਜ਼ਾ
ਮਾਹਿਲਪੁਰ, 10 ਅਗਸਤ-ਪੰਜਾਬ
ਸੁਪਰ ਫੁੱਟਬਾਲ ਲੀਗ ਦੇ ਫੈਸਲਾਕੁੰਨ ਮੈਚ ਵਿਚ ਬੀ.ਐਸ.ਐਫ. ਸਭ ਤੋਂ ਵੱਧ 13 ਅੰਕ
ਪ੍ਰਾਪਤ ਕਰਕੇ ਸਾਲ 2008 ਦੀ ਚੈਂਪੀਅਨ ਬਣੀ, ਜਦੋਂ ਕਿ ਰੇਲਵੇ ਕੋਚ ਫੈਕਟਰੀ ਕਪੂਰਥਲਾ
ਦੀ ਟੀਮ 10 ਅੰਕ ਪ੍ਰਾਪਤ ਕਰਕੇ ਦੂਜੇ ਸਥਾਨ 'ਤੇ ਰਹੀ। ਪੰਜਾਬ ਪੁਲਿਸ ਜਲੰਧਰ ਦੀ
ਟੀਮ ਨੂੰ 9 ਅੰਕਾਂ ਨਾਲ ਤੀਜੇ ਸਥਾਨ 'ਤੇ ਹੀ ਸਬਰ ਕਰਨਾ ਪਿਆ। ਸਥਾਨਕ ਐਸ.ਜੀ.ਜੀ.ਐਸ.
ਖਾਲਸਾ ਕਾਲਜ ਵਿਚ ਅੱਜ ਸਮਾਪਤ ਹੋਏ ਇਸ 22ਵੇਂ ਪੰਜਾਬ ਸੁਪਰ ਲੀਗ ਟੂਰਨਾਮੈਂਟ ਦੇ
ਚੌਥੇ ਅਤੇ ਪੰਜਵੇਂ ਸਥਾਨ ਮੈਚ ਵਿਚ ਜਬਰਦਸਤ ਸੰਘਰਸ਼ ਦੇ ਬਾਵਜੂਦ ਪੰਜਾਬ ਰਾਜ ਬਿਜਲੀ
ਬੋਰਡ ਅਤੇ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੀਆਂ ਟੀਮਾਂ ਭਾਵੇਂ ਇਕ ਦੂਜੇ ਵਿਰੁੱਧ
ਕੋਈ ਵੀ ਗੋਲ ਦਾਗਣ ਵਿਚ ਅਸਮਰਥ ਰਹੀਆਂ, ਫਿਰ ਵੀ ਅੰਕਾਂ ਦੇ ਆਧਾਰ 'ਤੇ ਬਿਜਲੀ ਬੋਰਡ
ਦੀ ਟੀਮ ਤੀਜੇ ਅਤੇ ਹਰਭਜਨ ਸਪੋਰਟਿੰਗ ਕਲੱਬ ਦੀ ਟੀਮ ਪੰਜਵੇਂ ਸਥਾਨ 'ਤੇ ਰਹੀ।
ਜੇ.ਸੀ.ਟੀ. ਅਕੈਡਮੀ ਫਗਵਾੜਾ ਦੀ ਟੀਮ ਸਾਰੇ ਟੂਰਨਾਮੈਂਟ ਦੌਰਾਨ ਕੋਈ ਵੀ ਖਾਤਾ ਨਾ
ਖੋਲ੍ਹ ਸਕੀ।
ਪ੍ਰਤਿਭਾ ਦੀ ਕੋਈ ਕਮੀ ਨਹੀਂ।
ਸ਼ਾਨਦਾਰ ਹੋ ਨਿਬੜਿਆ ਸਰੀ ਦਾ ਪਹਿਲਾ ਹਾਕੀ ਕੱਪ
ਕੈਨੇਡਾ, 8 ਅਗਸਤ :
ਟਮਾਨਵਿਸ ਪਾਰਕ ਦੀ ਟਰਫ਼ ਗਰਾਊਂਡ ਵਿਚ ਪਹਿਲੀ ਵਾਰ ਵੱਡੀ ਪੱਧਰ 'ਤੇ ਸਰੀ ਫੀਲਡ ਹਾਕੀ
ਕਲੱਬ ਦੇ ਮੈਂਬਰਾਂ ਵਲੋਂ ਖੇਡ ਮੇਲਾ ਕਰਵਾਇਆ ਗਿਆ। ਜਿਸ ਵਿਚ 'ਸਰੀ ਹਾਕੀ ਕੱਪ'
ਕਾਮਯਾਬ ਹੋਇਆ। ਲਗਭਗ 16 ਟੀਮਾਂ ਨੇ ਇਸ ਟੂਰਨਾਮੈਂਟ ਵਿਚ ਭਾਗ ਲਿਆ। ਕੈਲੀਫੋਰਨੀਆ
ਦੇ ਸ਼ਹਿਰ ਫ਼ਰੀਮਾਂਟ ਦੀ ਟੀਮ ਓਪਨ ਨੇ ਪਹਿਲਾ ਦਰਜਾ ਹਾਸਲ ਕਰ ਕੇ ਕੱਪ 'ਤੇ ਆਪਣਾ ਕਬਜ਼ਾ
ਕੀਤਾ। ਜਦਕਿ ਸਥਾਨਕ ਯੂਨਾਈਟਿਡ ਸਪੋਰਟਸ ਕਲੱਬ ਨੂੰ ਦੂਜਾ ਅਤੇ ਸਥਾਨਕ ਇੰਡੀਆ ਕਲੱਬ
ਨੂੰ ਤੀਜਾ ਸਥਾਨ ਮਿਲਿਆ।
ਸ਼ਹੀਦ ਭਗਤ ਸਿੰਘ ਸਪਰੋਟਸ ਕਲੱਬ ਸ਼ਾਮ ਚੁਰਾਸੀਂ ਵਲੋਂ ਪੰਜਵਾਂ ਕਬੱਡੀ ਟੂਰਨਾਮੈਂਟ 14
ਤੋਂ ਸ਼ੁਰੂ
ਸ਼ਹੀਦ ਭਗਤ ਸਿੰਘ ਸਪਰੋਟਸ ਕਲੱਬ ਸ਼ਾਮ ਚੁਰਾਸੀਂ ਵਲੋਂ ਪੰਜਵਾਂ ਕਬੱਡੀ ਟੂਰਨਾਮੈਂਟ
ਮਿਤੀ 14, 15 16 ਅਗਸਤ 2008 ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਓਪਨ ਕਲੱਬ ਤੇ
65 ਕਿ. ਗ੍ਰ, 55 ਤੇ 45 ਕਿ. ਗਾ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਮੈਚਾਂ ਦਾ
ਉਦਘਾਟਨ ਬੀਬੀ ਬਲਵੀਰ ਕੌਰ ਭੁੱਲਰ ਬਲਾਕ ਸੰਮਤੀ ਮੈਂਬਰ ਮਿਤੀ 14 ਅਗਸਤ ਨੂੰ ਸਵੇਰੇ
11 ਵਜੇ ਕਰਨਗੇ। ਇਨਾਮਾਂ ਦੀ ਵੰਡ ਸ੍ਰੀ ਮਤੀ ਮਹਿੰਦਰ ਕੌਰ ਜੋਸ਼ ਮੁੱਖ ਸੰਸਥੀ ਸਕੱਤਰ
ਸਿਖਿਆ ਵਿਭਾਗ ਮਿਤੀ 16 ਅਗਸਤ ਨੂੰ ਸ਼ਾਮੀਂ ਛੇ ਵਜੇ ਕਰਨਗੇ।
ਬੁਸ਼ ਬੀਜਿੰਗ ਪੁੱਜੇ
ਬੀਜਿੰਗ-ਬੀਜਿੰਗ
ਉਲੰਪਿਕਸ ਦੇ ਉਦਘਾਟਨੀ ਸਮਾਰੋਹ ਵਿਚ ਸਭ ਤੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ
ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁਸ਼ ਆਪਣੀ ਪਤਨੀ ਤੇ ਬੇਟੀ ਨਾਲ ਬੀਜਿੰਗ ਪਹੁੰਚ ਗਏ ਹਨ।
ਬੁਸ਼ ਥਾਈਲੈਂਡ ਰਸਤੇ ਇਕ ਉੱਚ ਪੱਧਰੀ ਦਲ ਦੇ ਨਾਲ ਬੀਜਿੰਗ ਪਹੁੰਚੇ।
ਅਰਜਨ ਐਵਾਰਡੀ ਫਿੱਡ ਦਾ ਹੋਵੇਗਾ ਸਨਮਾਨ
ਬਟਾਲਾ, 7 ਅਗਸਤ -ਇਕ ਪ੍ਰਸ਼ੰਸਾ ਕਰਨ ਵਾਲਾ ਕਦਮ ਹੈ ਕਿ ਅੰਤਰਰਾਸ਼ਟਰੀ ਮੰਚ
'ਤੇ ਇਕ ਅਲੱਗ ਹੀ ਸਿੱਖ ਪਹਿਚਾਣ ਨੂੰ ਬੁਲੰਦ ਕਰਨ ਦੀ ਸਲਾਹ ਨਾਲ ਅਰਜਨਾ ਐਵਾਰਡੀ ਸ:
ਬਲਵਿੰਦਰ ਸਿੰਘ ਫਿੱਡੂ ਵੱਲੋਂ ਪੰਜਾਬ ਦੇ ਵੱਖ-ਵੱਖ ਭਾਗਾਂ ਜਿਨ੍ਹਾਂ ਵਿਚ ਮਾਝਾ,
ਮਾਲਵਾ ਅਤੇ ਦੁਆਬਾ ਦੀਆਂ ਕੇਸਾਧਾਰੀ ਖਿਡਾਰੀਆਂ ਦੀਆਂ ਕਬੱਡੀ ਅਕੈਡਮੀਆਂ ਬਣਾਈਆਂ
ਜਾਣਗੀਆਂ। ਮਾਝੇ ਦੀ ਸਿਰਕੱਢ ਖੇਡ ਸੰਸਥਾ ਸੁਰਜੀਤ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ
ਸ: ਪ੍ਰਿਥੀਪਾਲ ਸਿੰਘ ਡੀ.ਐਸ.ਪੀ. ਨੇ ਦੱਸਿਆ ਕਿ ਸ: ਫਿੱਡੂ ਨੇ ਇਕ ਆਮ ਪੇਂਡੂ
ਪਰਿਵਾਰ ਵਿਚੋਂ ਉਠ ਕੇ ਆਪਣੀ ਧੁਰੰਤਰ ਖੇਡ ਨਾਲ ਦੁਨੀਆ ਭਰ ਵਿਚ ਪੰਜਾਬੀਆਂ ਦਾ ਮਾਣ
ਵਧਾਇਆ ਹੈ ਅਤ ਉਹਨਾਂ ਦੱਸਿਆ ਕਿ ਪੰਜਾਬ ਦੀਆਂ ਖੇਡ ਕਲੱਬਾਂ ਦੀ ਨੁਮਾਇੰਦਾ ਸੰਸਥਾ
ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਆਪਣੀਆਂ ਮੈਂਬਰ ਖੇਡ ਸੰਸਥਾਵਾਂ ਨੂੰ ਨਾਲ ਲੈ
ਕੇ ਸ: ਫਿੱਡੂ ਦਾ ਵਿਸ਼ੇਸ਼ ਸਨਮਾਨ ਕਰੇਗੀ।
ਕੈਨੇਡੀਅਨ ਸਿੱਖ ਦਸਤਾਰ ਸਜਾ ਕੇ ਕਰਨਗੇ ਮਾਰਚ ਪਾਸਟ
ਵੈਨਕੂਵਰ, 7 ਅਗਸਤ - ਕੈਨੇਡਾ ਦੇ ਬੀਜਿੰਗ ਉਲੰਪਿਕ 'ਚ ਮਾਰਚ ਪਾਸਟ ਵਿਚ
ਪੱਗਾਂ ਬੰਨ੍ਹ ਕੇ ਕੈਨੇਡੀਅਨ ਸਿੱਖ ਖਿਡਾਰੀ ਜਾਣਗੇ। ਇਹ ਹਾਕੀ ਟੀਮ ਦੇ ਚਾਰ ਸਿੱਖ
ਖਿਡਾਰੀ ਰਵਿੰਦਰ ਸਿੰਘ (ਰਵੀ) ਕਾਹਲੋਂ (ਵਿਕਟੋਰੀਆ), ਬਿੰਦੀ ਸਿੰਘ ਕੁਲਾਰ
ਸੰਸਾਰਪੁਰੀਆ (ਨਾਰਥ ਡੈਲਟਾ), ਸੁਖਵਿੰਦਰ ਸਿੰਘ ਉਰਫ਼ ਗੱਬਰ (ਸਰੀ) ਅਤੇ ਰੰਜੀਵ ਸਿੰਘ
ਦਿਉਲ (ਮਿਸੀਸਾਗਾ), ਜਦਕਿ ਟੀਮ ਦੇ ਸਹਿ-ਕੋਚ ਸ: ਹਰਗੁਰਨੇਕ ਸਿੰਘ (ਨੇਕੀ) ਸੰਧੂ (ਸਰੀ
ਬੀ. ਸੀ.) ਵੀ ਹਨ ਜੋ ਕਿ ਦਸਤਾਰ ਸਜਾਉਣਗੇ। ਇਹ ਪੁੱਛੇ ਜਾਣ 'ਤੇ ਕਿ ਕੀ ਸਾਥੀ ਗੋਰੇ
ਖਿਡਾਰੀ ਉਨ੍ਹਾਂ ਦੀਆਂ ਪੱਗਾਂ ਨਾਲ ਅਸਹਿਮਤ ਹਨ, ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕਿਸੇ
ਵਿਰਲੇ ਦੇ ਮਨ 'ਚ ਖਿਆਲ ਹੋ ਵੀ ਸਕਦਾ ਹੈ ਪਰ ਸਾਥੀ ਖਿਡਾਰੀ ਤੇ ਟੀਮ ਕੈਪਟਨ ਸਣੇ
ਪ੍ਰਬੰਧਕ ਵੀ ਦਸਤਾਰ ਬੰਨ੍ਹਣ ਦਾ ਸਮਰਥਨ ਕਰਦੇ ਹਨ। ਉਨ੍ਹਾਂ ਧਾਰਮਿਕ ਆਜ਼ਾਦੀ ਦੀ
ਮਿਸਾਲ ਦਿੰਦਿਆਂ ਕਿਹਾ ਕਿ ਜੇਕਰ ਇਸਾਈ ਖਿਡਾਰੀ ਕਰਾਸ ਚਿੰਨ੍ਹ ਧਾਰਨ ਕਰਕੇ ਮਾਰਚ
ਪਾਸਟ 'ਚ ਭਾਗ ਲੈ ਸਕਦਾ ਹੈ, ਤਾਂ ਫਿਰ ਸਿੱਖ ਕੈਨੇਡੀਅਨ ਦਸਤਾਰ ਕਿਉਂ ਨਹੀਂ ਬੰਨ੍ਹ
ਸਕਦੇ। ਟੀਮ ਦੇ ਕਪਤਾਨ ਰੌਬ ਸ਼ੌਰਟ ਨੇ ਉਤਸ਼ਾਹਜਨਕ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ
ਨੂੰ ਸਾਥੀ ਖਿਡਾਰੀਆਂ ਦੇ ਦਸਤਾਰ ਸਜਾ ਕੇ ਮਾਰਚ ਪਾਸਟ 'ਚ ਸ਼ਾਮਿਲ ਹੋਣ 'ਤੇ ਖੁਸ਼ੀ
ਮਹਿਸੂਸ ਹੋ ਰਹੀ ਹੈ। ਉਧਰ ਟੀਮ ਦੇ ਸਹਾਇਕ ਕੋਚ ਹਰਗੁਰਨੇਕ ਸਿੰਘ ਸੰਧੂ ਨੇ ਕਿ ਕਿਹਾ
ਕਿ ਉਨ੍ਹਾਂ 1986 ਵੇਲੇ ਉਲੰਪਿਕ 'ਚ 'ਜੂੜਾ' ਬੰਨ੍ਹ ਕੇ ਮੈਚ ਖੇਡੇ ਸਨ, ਚਾਹੇ ਇਸ
ਸਮੇਂ ਉਹ ਜਾਂ ਹਾਕੀ ਖਿਡਾਰੀ ਜੂੜਿਆਂ ਵਾਲੇ ਨਹੀਂ, ਪਰ ਇਸ ਦੇ ਬਾਵਜੂਦ ਸਿੱਖੀ ਸ਼ਾਨ
ਦੇ ਕੌਮਾਂਤਰੀ ਪੱਧਰ 'ਤੇ ਚੰਗੇ ਪ੍ਰਗਟਾਵੇ ਅਤੇ ਦਸਤਾਰ ਬਾਰੇ ਫਰਾਂਸ ਆਦਿ 'ਚ ਲੱਗੀਆਂ
ਪਾਬੰਦੀਆਂ ਤੇ ਪੈਦਾ ਕੀਤੀਆਂ ਗਈਆਂ ਗਲਤ ਫਹਿਮੀਆਂ ਨੂੰ ਦੂਰ ਕਰਨ ਲਈ ਉਨ੍ਹਾਂ ਇਹ
ਰਾਹ ਚੁਣਿਆ ਹੈ। ਇਸ ਦੌਰਾਨ ਪੰਜਾਬ ਦੇ ਖੇਡ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੀ ਕੈਨੇਡਾ
ਫੇਰੀ ਦੌਰਾਨ ਉਕਤ ਖਿਡਾਰੀਆਂ ਦੀ ਉਦਾਹਰਣ ਦੇ ਕੇ ਪੰਜਾਬ ਜਾਂ ਕੁੱਲ ਭਾਰਤ ਤੋਂ
ਸ਼ਾਮਿਲ ਹੋ ਰਹੇ ਐਥਲੀਟਾਂ ਦੇ ਪੱਗਾਂ ਬੰਨ੍ਹਣ ਦੀ ਗੱਲ ਕਹੀ ਗਈ ਸੀ, ਪਰ ਕੀ ਅਜਿਹਾ
ਹੋ ਰਿਹਾ ਹੈ ਜਾਂ ਨਹੀਂ, ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ।
ਉੱਤਰੀ ਜ਼ੋਨ ਜੂਨੀਅਰ ਐਥਲੈਟਿਕ ਚੈਂਪੀਅਨਸ਼ਿਪ 'ਤੇ ਹਰਿਆਣਾ ਦਾ ਤੀਜੀ ਵਾਰ ਕਬਜ਼ਾ
ਚੰਡੀਗੜ੍ਹ, 6 ਅਗਸਤ-
ਲਖਨਊ 'ਚ ਉੱਤਰੀ ਜ਼ੋਨ ਜੂਨੀਅਰ ਐਥਲੈਟਿਕ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿਚ ਹਰਿਆਣਾ
ਨੇ ਲਗਾਤਾਰ ਤੀਜੀ ਵਾਰ ਆਪਣਾ ਕਬਜ਼ਾ ਕੀਤਾ। ਹਰਿਆਣਾ ਨੇ 41 ਸੋਨੇ, 35 ਚਾਂਦੀ ਅਤੇ
18 ਕਾਂਸੀ ਦੇ ਤਗਮੇ ਹਾਸਲ ਕੀਤੇ। ਉਤਰ ਪ੍ਰਦੇਸ਼ ਇੰਨਾਂ ਮੁਕਾਬਲਿਆਂ 'ਚ ਦੂਜੇ, ਦਿੱਲੀ
ਤੀਜੇ ਅਤੇ ਪੰਜਾਬ ਚੌਥੇ ਨੰਬਰ 'ਤੇ ਰਿਹਾ। ਪੰਜਾਬ ਨੇ 17 ਸੋਨੇ, 20 ਚਾਂਦੀ ਅਤੇ 15
ਕਾਂਸੀ ਦੇ ਤਗਮੇ ਪ੍ਰਾਪਤ ਕੀਤੇ। ਉੱਤਰਾਖੰਡ ਪੰਜਵੇਂ, ਚੰਡੀਗੜ੍ਹ ਛੇਵੇਂ ਅਤੇ
ਹਿਮਾਚਲ ਪ੍ਰਦੇਸ਼ ਸੱਤਵੇਂ ਸਥਾਨ 'ਤੇ ਰਿਹਾ।
ਸਰੀ ਦਾ ਪਹਿਲੇ ਹਾਕੀ ਕੱਪ ਨੇ ਕੀਤੀ ਯਾਦਗਾਰੀ ਸਮਾਪਤੀ
ਸਰੀ, 5 ਅਗਸਤ -ਸਰੀ ਫੀਲਡ ਹਾਕੀ ਕਲੱਬ ਵੱਲੋਂ ਟਮਾਨਵਿਸ ਪਾਰਕ ਦੀ
ਐਸਟਰੋਟਰਫ ਗਰਾਊਂਡ ਵਿਚ ਪਹਿਲੀ ਵਾਰ ਵੱਡੀ ਪੱਧਰ 'ਤੇ ਕਰਵਾਇਆ ਗਿਆ 'ਸਰੀ ਹਾਕੀ ਕੱਪ'
ਕਾਮਯਾਬ ਅਤੇ ਸ਼ਾਨਦਾਰ ਹੋ ਨਿੱਬੜਿਆ। 16 ਦੇ ਕਰੀਬ ਟੀਮਾਂ ਨੇ ਇਸ ਟੂਰਨਾਮੈਂਟ ਵਿਚ
ਹਿੱਸਾ ਲਿਆ। ਕੈਲੇਫੋਰਨੀਆ ਦੇ ਸ਼ਹਿਰ ਫਰੀਮਾਂਟ ਦੀ ਟੀਮ ਓਪਨ ਵਿਚ ਪਹਿਲਾ ਸਥਾਨ
ਪ੍ਰਾਪਤ ਕਰਕੇ ਕੱਪ ਜਿੱਤ ਕੇ ਲੈ ਗਈ ਜਦਕਿ ਸਥਾਨਕ ਯੂਨਾਈਟਿਡ ਸਪੋਰਟਸ ਕਲੱਬ ਨੂੰ
ਦੂਜਾ ਅਤੇ ਸਥਾਨਕ ਇੰਡੀਆ ਕਲੱਬ ਨੂੰ ਤੀਸਰਾ ਸਥਾਨ ਮਿਲਿਆ। ਸ਼ੁੱਕਰਵਾਰ ਟੂਰਨਾਮੈਂਟ
ਦੀ ਸ਼ੁਰੂਆਤ ਉਲੰਪੀਅਨ ਅਤੇ ਹਾਕੀ ਦੇ ਸਿਤਾਰੇ ਸ: ਪ੍ਰਗਟ ਸਿੰਘ ਨੇ ਪਹਿਲੀ ਹਿੱਟ ਲਾ
ਕੇ ਕੀਤੀ ਜੋ ਕਿ ਪ੍ਰਬੰਧਕਾਂ ਦੇ ਵਿਸ਼ੇਸ਼ ਸੱਦੇ 'ਤੇ ਪਧਾਰੇ ਸਨ। ਪਹਿਲੀ ਵਾਰ ਅਜਿਹਾ
ਹਾਕੀ ਦਾ ਟੂਰਨਾਮੈਂਟ ਹੋਣ ਕਾਰਨ ਜਾਪਦਾ ਸੀ ਕਿ ਸ਼ਾਇਦ ਇਕੱਠ ਘੱਟ ਹੋਵੇਗਾ ਪਰ ਤਿੰਨਾਂ
ਦਿਨਾਂ 'ਚ ਸੈਕੜੇ ਨਹੀਂ ਬਲਕਿ ਹਜ਼ਾਰਾਂ ਲੋਕਾਂ ਨੇ ਟੂਰਨਾਮੈਂਟ ਦਾ ਆਨੰਦ ਮਾਣਿਆ।
ਐਤਵਾਰ ਵਾਲੇ ਦਿਨ ਬੇਸ਼ੱਕ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦਾ ਟੂਰਨਾਮੈਂਟ
ਵੀ ਸੀ ਪਰ ਫਿਰ ਵੀ ਹਜ਼ਾਰਾਂ ਦਰਸ਼ਕ ਹਾਕੀ ਦੇ ਮੈਚ ਵੇਖਣ ਲਈ ਪਹੁੰਚੇ। ਜੇਤੂ ਟੀਮਾਂ
ਨੂੰ ਮੁੱਖ ਮਹਿਮਾਨ ਖੇਡ ਮੰਤਰੀ ਪੰਜਾਬ ਸ: ਗੁਲਜਾਰ ਸਿੰਘ ਰਣੀਕੇ ਅਤੇ ਸ: ਪ੍ਰਗਟ
ਸਿੰਘ ਵੱਲੋਂ ਇਨਾਮਾਂ ਦੀ ਵੰਡ ਕੀਤੀ ਗਈ। ਪ੍ਰਬੰਧਕਾਂ 'ਚੋਂ ਸ: ਊਧਮ ਸਿੰਘ ਹੁੰਦਲ
ਨੇ ਸਾਰੇ ਸਪੌਂਸਰਾਂ, ਦਰਸ਼ਕਾਂ, ਖਿਡਾਰੀਆਂ, ਵਲੰਟੀਅਰਾਂ ਅਤੇ ਇਸ ਟੂਰਨਾਮੈਂਟ ਨੂੰ
ਪ੍ਰਮੋਟ ਕਰਨ ਵਾਲੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਗਲੀ ਵਾਰ
ਦਾ ਟੂਰਨਾਮੈਂਟ ਇਸ ਤੋਂ ਵੀ ਵਧੀਆ ਅਤੇ ਵਿਸ਼ਾਲ ਹੋਵੇਗਾ।
ਲੁਧਿਆਣਾ ਵਿਖੇ ਅੰਤਰ ਜ਼ਿਲਾ ਸਕੂਲ ਕ੍ਰਿਕਟ ਟੂਰਨਾਮੈਂਟ ਅੱਜ ਤੋਂ
ਲੁਧਿਆਣਾ, 4 ਅਗਸਤ-ਲੁਧਿਆਣਾ
ਸਿੱਖਿਆ ਵਿਭਾਗ ਵਲੋਂ ਲੜਕਿਆਂ ਦਾ ਜ਼ਿਲਾ ਪੱਧਰੀ ਇੰਟਰ ਜ਼ੋਨਲ ਸਕੂਲ ਕ੍ਰਿਕਟ
ਟੂਰਨਾਮੈਂਟ (ਅੰਡਰ-14, ਅੰਡਰ-16, ਅੰਡਰ-19) ਭਲਕੇ 5 ਅਗਸਤ ਤੋਂ ਸ਼ੁਰੂ ਹੋ ਰਿਹਾ
ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ. ਰੁਪਿੰਦਰ ਸਿੰਘ ਰਵੀ ਉਪ ਜ਼ਿਲਾ ਸਿੱਖਿਆ
ਅਫਸਰ (ਖੇਡਾਂ) ਨੇ ਦੱਸਿਆ ਕਿ ਅੰਡਰ-19 ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ
ਸਕੂਲ ਪੀ. ਏ. ਯੂ. ਵਿਖੇ ਹੋਣਗੇ, ਜਦਕਿ ਅੰਡਰ 16 ਦੇ ਮੁਕਾਬਲੇ ਸੈਕਰਡ ਹਾਰਟ ਸਕੂਲ
ਸਰਾਭਾ ਨਗਰ ਵਿਖੇ ਅਤੇ ਅੰਡਰ-14 ਦੇ ਮੁਕਾਬਲੇ ਸਰਕਾਰੀ ਸਕੂਲ ਪਿੰਡ ਗਿੱਲ ਵਿਖੇ
ਹੋਣਗੇ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ
ਲਈਆਂ ਗਈਆਂ ਹਨ।
ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਿਲ ਦੀ ਮੀਟਿੰਗ 9 ਨੂੰ
ਲੁਧਿਆਣਾ, 4 ਅਗਸਤ-ਪੰਜਾਬ
ਦੀਆਂ ਪੇਂਡੂ ਖੇਡ ਕਲੱਬ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਪੰਜਾਬ ਰੂਰਲ ਸਪੋਰਟਸ
ਪ੍ਰਮੋਸ਼ਨ ਕੌਂਸਿਲ ਦੀ ਜ਼ਰੂਰੀ ਮੀਟਿੰਗ 9 ਅਗਸਤ ਨੂੰ ਚੀਮਾ ਅਕੈਡਮੀ, ਬਟਾਲਾ ਵਿਖੇ
ਸਵੇਰੇ 11 ਵਜੇ ਹੋ ਰਹੀ ਹੈ। ਇਸ ਮੌਕੇ 'ਤੇ ਪੇਂਡੂ ਖੇਡਾਂ ਕਿਸ ਤਰ੍ਹਾਂ ਕਰਾਈਆਂ
ਜਾਣ ਅਤੇ ਪੇਂਡੂ ਖੇਡਾਂ ਦੀ ਤਰੱਕੀ ਲਈ ਕੀ ਸਾਧਨ ਵਰਤੇ ਜਾਣ ਬਾਰੇ ਇਕ ਵਿਸ਼ੇਸ਼
ਸੈਮੀਨਾਰ ਚੀਮਾ ਅਕੈਡਮੀ, ਗੁਰਦਾਸਪੁਰ ਵਿਖੇ ਹੋਵੇਗਾ। ਕੌਂਸਿਲ ਦੇ ਚੇਅਰਮੈਨ ਪਰਮਜੀਤ
ਸਿੰਘ ਖੱਟੜਾ ਤੇ ਸਕੱਤਰ ਬਿੱਕਰ ਸਿੰਘ ਨੱਤ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਹਾਕੀ
ਉਲੰਪੀਅਨ ਕਰਨਲ ਹਰਚਰਨ ਸਿੰਘ, ਪ੍ਰੋ. ਕੰਵਲਜੀਤ ਸਿੰਘ ਢੁੱਡੀਕੇ, ਪ੍ਰਿਥੀਪਾਲ ਸਿੰਘ
ਬਟਾਲਾ, ਖੇਡ ਲੇਖਕ ਪ੍ਰੋ. ਪਰਮਜੀਤ ਸਿੰਘ ਰੰਧਾਵਾ ਆਪੋ ਆਪਣੇ ਪਰਚੇ ਪੜ੍ਹਨਗੇ।
ਕੌਂਸਿਲ ਦੇ ਮਾਝਾ ਜ਼ੋਨ ਦੇ ਪ੍ਰਧਾਨ ਨਿਸ਼ਾਨ ਸਿੰਘ ਰੰਧਾਵਾ ਨੇ ਦੱਸਿਆ ਕਿ ਕੌਂਸਿਲ ਵਲੋਂ
ਕਰਵਾਏ ਜਾ ਰਹੇ ਸੈਮੀਨਾਰ ਤੇ ਮੀਟਿੰਗ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ
ਪ੍ਰਬੰਧਕਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ। ਉਨ੍ਹਾਂ ਨੇ ਮਾਝਾ
ਜ਼ੋਨ ਦੇ ਸਮੂਹ ਜ਼ਿਲਾ ਪ੍ਰਧਾਨਾਂ ਤੇ ਹੋਰ ਪੇਂਡੂ ਖੇਡ ਕਲੱਬਾਂ ਦੇ ਅਹੁਦੇਦਾਰਾਂ ਨੂੰ
ਮੀਟਿੰਗ ਵਿਚ ਸ਼ਿਰਕਤ ਕਰਨ ਦੀ ਬੇਨਤੀ ਕੀਤੀ।
ਪੰਜਾਬ ਸਕੂਲਜ਼ ਇੰਟਰ ਅਕੈਡਮੀ ਹਾਕੀ ਲੀਗ ਜਰਖੜ ਵਿਖੇ 11 ਅਗਸਤ ਤੋਂ
ਲੁਧਿਆਣਾ, 4 ਅਗਸਤ-ਪੰਜਾਬ
ਸਕੂਲਜ਼ ਸਿੱਖਿਆ ਵਿਭਾਗ ਵਲੋਂ ਮਾਤਾ ਸਾਹਿਬ ਕੌਰ ਸਪੋਰਟਸ ਕਲੱਬ ਜਰਖੜ ਦੇ ਸਹਿਯੋਗ
ਨਾਲ ਸਕੂਲਾਂ ਦੇ ਵਿਚ ਹਾਕੀ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਪੱਧਰ ਦੀ ਸਿੱਖਿਆ
ਵਿਭਾਗ ਨਾਲ ਸੰਬੰਧਤ ਸਪੋਰਟਸ ਵਿੰਗਾਂ ਦੀ ਮੁੰਡਿਆਂ ਦੀ ਰਕਸ਼ਕ ਪੰਜਾਬ ਸਕੂਲਜ਼ ਇੰਟਰ
ਅਕੈਡਮੀ ਹਾਕੀ ਲੀਗ ਅੰਡਰ-14 11 ਤੋਂ 14 ਅਗਸਤ ਤੱਕ ਮਾਤਾ ਸਾਹਿਬ ਕੌਰ ਖੇਡ
ਸਟੇਡੀਅਮ, ਜਰਖੜ ਵਿਖੇ ਕਰਵਾਈ ਜਾ ਰਹੀ ਹੈ। ਉਪ ਜ਼ਿਲਾ ਸਿੱਖਿਆ ਅਫਸਰ ਰੁਪਿੰਦਰ ਸਿੰਘ
ਰਵੀ ਅਤੇ ਜਰਖੜ ਹਾਕੀ ਅਕੈਡਮੀ ਦੇ ਚੇਅਰਮੈਨ ਲਖਬੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ
ਲੀਗ ਨਾਲ ਸੰਬੰਧਤ ਪੰਜਾਬ ਭਰ 'ਚੋਂ ਉਘੀਆਂ ਅੱਠ ਨੂੰ ਐਂਟਰੀ ਦਿੱਤੀ ਜਾਵੇਗੀ। ਇਸ
ਲੀਗ ਨੂੰ ਰਕਸ਼ਕ ਖੇਡ ਕੰਪਨੀ ਵਲੋਂ ਸਪਾਂਸਰ ਕੀਤਾ ਜਾਵੇਗਾ। ਭਾਗ ਲੈਣ ਦੀਆਂ ਚਾਹਵਾਨ
ਟੀਮਾਂ 8 ਅਗਸਤ ਤੋਂ ਪਹਿਲਾਂ ਪਹਿਲਾਂ ਜਰਖੜ ਹਾਕੀ ਅਕੈਡਮੀ ਦੇ ਸਕੱਤਰ ਗੁਰਸਤਿੰਦਰ
ਸਿੰਘ ਨਾਲ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੀਆਂ ਟੀਮਾਂ ਅੱਠ ਨੂੰ ਦੋ
ਪੂਲਾਂ ਵਿਚ ਵੰਡਿਆ ਜਾਵੇਗਾ। ਹਰ ਪੂਲ ਦੀਆਂ ਦੋ ਸਰਵੋਤਮ ਟੀਮਾਂ ਸੈਮੀਫਾਈਨਲ ਲਈ
ਕੁਆਲੀਫਾਈ ਕਰਨਗੀਆਂ। ਹਾਕੀ ਲੀਗ ਦਾ ਉਦਘਾਟਨ ਜ਼ਿਲਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ
ਮਨਪ੍ਰੀਤ ਸਿੰਘ ਇਯਾਲੀ ਕਰਨਗੇ। ਇਸ ਮੌਕੇ 'ਤੇ ਡਾਕਟਰ ਜਗਤਾਰ ਸਿੰਘ ਖੱਟੜਾ, ਡੀ.
ਪੀ. ਆਈ., ਕੁਲਰਾਜ ਕੌਰ ਰੰਧਾਵਾ ਡਿਪਟੀ ਡਾਇਰੈਕਟਰ ਸਪੋਰਟਸ ਸਿੱਖਿਆ ਵਿਭਾਗ ਅਤੇ
ਕੁਲਦੀਪ ਸਿੰਘ ਆਰਗੇਨਾਈਜ਼ਰ ਸਕੱਤਰ ਸਿੱਖਿਆ ਵਿਭਾਗ ਖੇਡਾਂ ਅਤੇ ਸ੍ਰੀਮਤੀ ਸੁਦੇਸ਼
ਬਜਾਜ ਜ਼ਿਲਾ ਸਿੱਖਿਆ ਅਫਸਰ ਤੇ ਹੋਰ ਉਚ ਅਧਿਕਾਰੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜਣਗੇ।
ਫਾਈਨਲ ਸਮਾਰੋਹ 'ਤੇ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਜੇਤੂਆਂ ਨੂੰ
ਇਨਾਮ ਵੰਡਣਗੇ।
ਪੰਜਾਬੀ ਤੈਰਾਕੀ ਚੈਂਪੀਅਨਸ਼ਿਪ ਵਿਚ ਸੰਗਰੂਰ ਰਿਹਾ ਟੌਪ 'ਤੇ
ਸੰਗਰੂਰ, 4 ਅਗਸਤ-33ਵੀਂ
ਪੰਜਾਬ ਤੈਰਾਕੀ ਚੈਂਪੀਅਨਸ਼ਿਪ ਇਥੇ ਵਾਰ ਹੀਰੋਜ਼ ਸਵੀਮਿੰਗ ਪੂਲ ਵਿਖੇ ਸਮਾਪਤ ਹੋਈ ਜਿਸ
ਵਿਚ ਸੰਗਰੂਰ ਚੈਂਪੀਅਨ ਬਣਿਆ। ਇਸ ਮੌਕੇ ਜੇਤੂ ਤੈਰਾਕਾਂ ਦਾ ਸਨਮਾਨ ਕਰਨ ਲਈ ਪੰਜਾਬ
ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਵਿਸ਼ੇਸ਼ ਤੌਰ 'ਤੇ ਪੁੱਜੇ।
ਆਖਰੀ ਦਿਨ ਦੇ ਨਤੀਜੇ ਇਸ ਪ੍ਰਕਾਰ ਰਹੇ-200 ਮੀਟਰ ਬਰੈਸਟ ਸਟ੍ਰੋਕ ਲੜਕੇ ਗਰੁੱਪ-2
'ਚ ਸ਼ੁਭਮ ਮਨਚੰਦਾ ਫਿਰੋਜ਼ਪੁਰ ਪਹਿਲੇ, ਨਵਜੋਤ ਜਲੰਧਰ ਦੂਜੇ ਅਤੇ ਸ਼ੋਰਯ ਪ੍ਰਤਾਪ ਤੀਸਰੇ
ਸਥਾਨ 'ਤੇ ਰਹੇ ਅਤੇ ਲੜਕੀਆਂ ਵਿਚੋਂ ਜਸਮੀਨ ਕੌਰ ਸੰਗਰੂਰ ਪਹਿਲੇ, ਸ਼ੀਨਾ ਸੈਣੀ ਰੋਪੜ
ਦੂਸਰੇ ਅਤੇ ਸੀਰਤ ਗਿੱਲ ਲੁਧਿਆਣਾ ਤੀਜੇ ਸਥਾਨ 'ਤੇ ਰਹੇ। 50 ਮੀਟਰ ਫ੍ਰੀ ਸਟਾਇਲ
ਲੜਕੀਆਂ 'ਚ ਮਨਜੋਤ ਕੌਰ ਪਟਿਆਲਾ ਪਹਿਲੇ, ਜਸਕਿਰਤ ਕੌਰ ਅੰਮ੍ਰਿਤਸਰ ਦੂਸਰੇ ਅਤੇ
ਹਰਸਿਮਰਨ ਕੌਰ ਰੋਪੜ ਤੀਸਰੇ। 1500 ਮੀਟਰ ਫਰੀ ਸਟਾਇਲ ਲੜਕੇ ਗਰੁੱਪ-2 ਵਿਚੋਂ ਹਰਰੂਪ
ਸਿੰਘ ਸੰਗਰੂਰ ਪਹਿਲੇ, ਸ਼ੁਭਮ ਵਾਲੀਆ ਪਟਿਆਲਾ ਦੂਜੇ ਅਤੇ ਸ਼ੁਭਮ ਮਨਚੰਦਾ ਫਿਰੋਜ਼ਪੁਰ
ਤੀਸਰੇ। ਲੜਕੀਆਂ ਵਿਚੋਂ ਗਾਰਗੀ ਅੰਮ੍ਰਿਤਸਰ ਪਹਿਲੇ, ਨੂਰਜੀਤ ਸਿਧੂ ਪਟਿਆਲਾ ਅਤੇ
ਹਰਨੂਰ ਕੇਸਰ ਲੁਧਿਆਣਾ ਤੀਸਰੇ। 400 ਮੀਟਰ ਫ੍ਰੀ ਸਟਾਇਲ ਲੜਕੇ ਗਰੁੱਪ-1 ਵਿਚੋਂ
ਹਰਿੰਦਰ ਜੀਤ ਸਿੰਘ ਸੈਣੀ ਸੰਗਰੂਰ ਪਹਿਲੇ, ਕੁਲਦੀਪ ਜਲੰਧਰ ਦੂਸਰੇ ਅਤੇ ਜਗਦੀਪ ਸਿੰਘ
ਲੁਧਿਆਣਾ ਤੀਸਰੇ। ਲੜਕੀਆਂ ਵਿਚੋਂ ਅਸ਼ਪ੍ਰੀਤ ਗਰੇਵਾਲ ਲੁਧਿਆਣਾ ਪਹਿਲੇ, ਹਰਸਿਮਰ
ਰੋਪੜ ਦੂਸਰੇ ਅਤੇ ਜਸਕਿਰਨ ਸੰਗਰੂਰ ਤੀਸਰੇ। 50 ਮੀਟਰ ਬੈਕ ਸਟਰੋਕ ਲੜਕੀਆਂ ਗਰੁੱਪ
-2 ਵਿਚੋਂ ਨਵਨੀਤ ਕੌਰ ਸੰਗਰੂਰ ਪਹਿਲੇ, ਤੇਜਮੀਨ ਸ਼ਰਮਾ ਸੰਗਰੂਰ ਦੂਸਰੇ ਅਤੇ ਨੂਰਜੀਤ
ਸਿਧੂ ਪਟਿਆਲਾ ਤੀਸਰੇ। 50 ਮੀਟਰ ਬੈਕ ਸਟਰੋਕ ਲੜਕੀਆਂ ਗਰੁੱਪ-1 ਵਿਚੋਂ ਅਜਲਪ੍ਰੀਤ
ਕੌਰ ਸੰਗਰੂਰ ਪਹਿਲੇ, ਸ਼ੁਪਨਪ੍ਰੀਤ ਕੌਰ ਲੁਧਿਆਣਾ ਦੂਜੇ ਅਤੇ ਹਰਸਿਮਰਨ ਕੌਰ ਰੋਪੜ
ਤੀਸਰੇ। 200 ਮੀਟਰ ਲੜਕੇ-1 ਕਰਨਭੱਟ ਫਿਰੋਜ਼ਪੁਰ ਪਹਿਲੇ, ਇੰਦਰਪਾਲ ਰੋਪੜ ਦੂਜੇ ਅਤੇ
ਨਵਜੀਤ ਬਠਿੰਡਾ ਤੀਸਰੇ। ਲੜਕੀਆਂ ਵਿਚੋਂ ਮਨਕਿਰਨ ਕੌਰ ਸੰਗਰੂਰ ਪਹਿਲੇ, ਮਨਜੋਤ ਕੌਰ
ਪਟਿਆਲਾ ਦੂਜੇ ਅਤੇ ਹਰਸਿਮਰਨ ਕੌਰ ਰੋਪੜ ਤੀਸਰੇ। 200 ਮੀਟਰ ਲੜਕੀਆਂ ਗਰੁੱਪ-2
ਨਵਨੀਤ ਕੌਰ ਸੰਗਰੂਰ ਪਹਿਲੇ, ਕਮਲਪ੍ਰੀਤ ਕੌਰ ਲੁਧਿਆਣਾ ਦੂਜੇ ਅਤੇ ਗਾਰਗੀ
ਅੰਮ੍ਰਿਤਸਰ ਤੀਸਰੇ ਅਤੇ ਲੜਕਿਆਂ ਵਿਚੋਂ ਦਮਨਦੀਪ ਸੰਗਰੂਰ ਪਹਿਲੇ, ਅਭਿਅਨਵ ਦੁਦੇਜਾ
ਅੰਮ੍ਰਿਤਸਰ ਦੂਜੇ ਅਤੇ ਹਰਦੀਪ ਸਿੰਘ ਤੀਸਰੇ। 50 ਮੀਟਰ ਲੜਕੇ ਗਰੁੱਪ-1 ਅਮਰਪਾਲ
ਗਰੇਵਾਲ ਲੁਧਿਆਣਾ ਪਹਿਲੇ, ਰਾਹੁਲ ਢੋਟ ਸੰਗਰੂਰ ਦੂਸਰੇ ਅਤੇ ਰੇਸ਼ਮ ਸਿੰਘ ਸੰਗਰੂਰ
ਤੀਸਰੇ। 50 ਮੀਟਰ ਬੈਕ ਸਟਰੋਕ ਲੜਕੇ ਗਰੁੱਪ-2 ਵਰਿੰਦਰਜੀਤ ਸੰਗਰੂਰ ਪਹਿਲੇ, ਅਭਿਨਵ
ਦੁਦੇਜਾ ਦੂਜੇ ਅਤੇ ਅਜੈ ਠਾਕੁਰ ਜਲੰਧਰ ਤੀਸਰੇ। 50 ਮੀਟਰ ਫ੍ਰੀ ਸਟਾਇਲ ਲੜਕੇ
ਗਰੁੱਪ-1 ਕੇਸ਼ਵ ਠਾਕੁਰ ਫਰੀਦਕੋਟ ਪਹਿਲੇ, ਅਮਰਪਾਲ ਲੁਧਿਆਣਾ ਦੂਸਰੇ ਅਤੇ ਕਰਨਦੀਪ
ਸੰਗਰੂਰ ਤੀਸਰੇ। 50 ਮੀਟਰ ਫ੍ਰੀ ਸਟਾਇਲ ਲੜਕੇ ਗਰੁੱਪ-2 ਅਮਨਘਈ ਜਲੰਧਰ ਪਹਿਲੇ,
ਦਮਨਦੀਪ ਸਿੰਘ ਸੰਗਰੂਰ ਦੂਸਰੇ ਅਤੇ ਰਾਜਾ ਭਾਨ ਸਿੰਘ ਪਟਿਆਲਾ ਤੀਸਰੇ। 50 ਮੀਟਰ ਫ੍ਰੀ
ਸਟਾਇਲ ਲੜਕੀਆਂ ਨਵਨੀਤ ਕੌਰ ਸੰਗਰੂਰ ਪਹਿਲੇ, ਸੀਰਤ ਕੌਰ ਗਿੱਲ ਲੁਧਿਆਣਾ ਦੂਸਰੇ ਅਤੇ
ਮਨਵੀ ਮੱਤਾ ਫਿਰੋਜ਼ਪੁਰ ਤੀਸਰੇ। 200 ਮੀਟਰ ਬ੍ਰੈਸਟ ਸਟਰੋਕ ਲੜਕੇ ਗਰੁੱਪ-1 ਸੋਨੂੰ
ਜਲੰਧਰ ਪਹਿਲੇ, ਅਰਜੁਨ ਖੰਨਾ ਜਲੰਧਰ ਦੂਸਰੇ ਅਤੇ ਚਰਨਜੀਤ ਸੰਗਰੂਰ ਤੀਸਰੇ ਅਤੇ
ਲੜਕੀਆਂ ਵਿਚੋਂ ਮਨਕਿਰਨ ਕੌਰ ਸੰਗਰੂਰ ਪਹਿਲੇ, ਅਰਪਨਜੀਤ ਸੰਗਰੂਰ ਅਤੇ ਮਹੇਸ਼ਇੰਦਰ
ਪਟਿਆਲਾ ਤੀਸਰੇ। ਓਵਰਆਲ ਚੈਂਪੀਅਨ ਸੰਗਰੂਰ ਬਣਿਆ ਜਦ ਕਿ ਜਲੰਧਰ ਦੇ ਲੜਕੇ ਅਤੇ
ਲੁਧਿਆਣਾ ਦੀਆਂ ਲੜਕੀਆਂ ਦੂਜੇ ਸਥਾਨ 'ਤੇ ਰਹੀਆਂ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ
ਸਕੱਤਰ ਸ: ਅਮਰਜੀਤ ਸਿੰਘ, ਡਾ. ਇੰਦੂ ਮਲੋਹਤਰਾ ਏ.ਡੀ.ਸੀ., ਜ਼ਿਲ੍ਹਾ ਖੇਡ ਅਫਸਰ
ਸੰਗਰੂਰ, ਸ੍ਰੀ ਬਲਜੀਤ ਸਿੰਘ ਸਿਬੀਆ ਸਾਬਕਾ ਜ਼ਿਲ੍ਹਾ ਖੇਡ ਅਫਸਰ, ਸ: ਗੁਰਨਾਮ ਸਿੰਘ
ਸੇਖੋਂ, ਸ੍ਰੀ ਛਬੀਲ ਦਾਸ, ਸ੍ਰੀ ਓਮ ਪ੍ਰਕਾਸ਼ ਅਰੋੜਾ, ਦਲਜੀਤ ਸਿੰਘ ਸਾਬਕਾ ਐਸ.ਪੀ.,
ਬਲਰਾਜ ਸ਼ਰਮਾ, ਉਪਿੰਦਰ ਸਿੰਘ ਗਰੇਵਾਲ, ਗੁਰਲਾਲ ਸਿੰਘ, ਕੰਵਰ ਹਰਪਾਲ ਸਿੰਘ ਡਿਪਟੀ
ਡਾਇਰੈਕਟਰ, ਗੁਰਭਗਤ ਸਿੰਘ, ਸੁਖਬੀਰ ਸਿੰਘ ਵੀ ਮੌਜੂਦ ਸਨ।
ਉਲੰਪਿਕ ਖੇਡਾਂ ਲਈ ਭਾਰਤੀ ਖਿਡਾਰੀ ਬੀਜਿੰਗ ਪਹੁੰਚਣੇ ਸ਼ੁਰੂ
ਨਵੀਂ ਦਿੱਲੀ, 4 ਅਗਸਤ-ਬੀਜਿੰਗ
ਵਿਖੇ ਸਭ ਤੋਂ ਵੱਡੇ ਖੇਡ ਮਹਾਂਕੁੰਭ ਦੀ ਸ਼ੁਰੂਆਤ 8 ਅਗਸਤ ਨੂੰ ਹੋ ਰਹੀ ਹੈ।
ਖਿਡਾਰੀਆਂ ਦੇ ਰਹਿਣ ਸਹਿਣ ਲਈ ਵਸਾਏ ਗਏ ਵਿਸ਼ੇਸ਼ ਉਲੰਪਿਕ ਪਿੰਡ (ਉਲੰਪਿਕ ਵਿਲੇਜ਼) 'ਚ
ਹੋਰ ਦੇਸ਼ਾਂ ਦੇ ਖਿਡਾਰੀਆਂ ਦੀ ਤਰ੍ਹਾਂ ਭਾਰਤ ਦੇ ਖਿਡਾਰੀਆਂ ਨੇ ਵੀ ਪਹੁੰਚਣਾ ਸ਼ੁਰੂ
ਕਰ ਦਿੱਤਾ ਹੈ। ਅੱਜ ਭਾਰਤੀ ਖਿਡਾਰੀਆਂ ਦੀ ਪਹਿਲੀ ਟੁਕੜੀ ਅੱਜ ਇਸ ਪਿੰਡ 'ਚ ਪਹੁੰਚ
ਗਈ। ਇਸ ਟੁਕੜੀ 'ਚ ਤੈਰਾਕ, ਨਿਸ਼ਾਨੇਬਾਜ਼ ਅਤੇ ਮੁੱਕੇਬਾਜ਼ ਸ਼ਾਮਿਲ ਹਨ। ਇਨ੍ਹਾਂ
ਖਿਡਾਰੀਆਂ ਦੇ ਕੋਚ ਵੀ ਇਸ ਟੁਕੜੀ 'ਚ ਸ਼ਾਮਿਲ ਹਨ। ਭਾਰਤੀ ਦਲ ਦੇ ਡਿਪਟੀ ਮੁੱਖੀ
ਬਲਜੀਤ ਸਿੰਘ ਸੇਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ 9 ਨਿਸ਼ਾਨੇਬਾਜ਼, ਪੰਜ
ਮੁੱਕੇਬਾਜ਼ ਅਤੇ ਚਾਰ ਤੈਰਾਕ ਇਥੇ ਪਹੁੰਚ ਗਏ ਹਨ ਜਦਕਿ 57 ਹੋਰ ਭਾਰਤੀ ਖ਼ਿਡਾਰੀਆਂ ਤੇ
42 ਅਧਿਕਾਰੀਆਂ ਦਾ ਇਥੇ ਪਹੁੰਚਣਾ ਬਾਕੀ ਹੈ। ਐਥਲੈਟਿਕਸ ਟੀਮ ਦਾ ਅਜੇ ਪਹੁੰਚਣਾ ਬਾਕੀ
ਹੈ। ਏਥਨਜ਼ ਉਲੰਪਿਕਸ ਦੇ ਚਾਂਦੀ ਤਗਮਾ ਜੇਤੂ ਰਾਜਵਰਧਨ ਸਿੰਘ ਰਾਠੌਰ ਅਤੇ ਵਿਸ਼ਵ
ਚੈਂਪੀਅਨ ਮਾਨਵਜੀਤ ਸਿੰਘ ਸੰਧੂ ਪਿੰਡ 'ਚ ਪੈਰ ਪਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ
ਬਣੇ। ਭਾਰਤੀ ਮੀਡੀਆ ਦਾ ਵਿਸ਼ੇਸ਼ ਦਲ ਵੀ ਕੱਲ੍ਹ ਬੀਜਿੰਗ ਤੋਂ ਇਥੇ ਆ ਜਾਵੇਗਾ। ਸੇਠੀ
ਜੋ ਕਿ ਰਾਸ਼ਟਰੀ ਰਾਈਫ਼ਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਵੀ ਹਨ, ਨੇ ਦੱਸਿਆ ਕਿ ਇਥੇ
ਸ਼ੂਟਿੰਗ ਰੇਜ਼ਾਂ ਬਹੁਤ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਲੰਪਿਕ ਪਿੰਡ 'ਚ ਹਰ
ਤਰ੍ਹਾਂ ਦੀਆਂ ਸੁਵਿਧਾਵਾਂ ਉਪਲਬਧ ਹਨ। ਚੀਨੀ ਅਧਿਕਾਰੀ ਮੇਜ਼ਬਾਨੀ ਦਾ ਬਹੁਤ ਵਧੀਆ
ਮੁਜ਼ਾਹਰਾ ਕਰ ਰਹੇ ਹਨ। ਸੇਠੀ ਨੇ ਉਮੀਦ ਜਤਾਈ ਕਿ ਭਾਰਤੀ ਨਿਸ਼ਾਨੇਬਾਜ਼, ਮੁੱਕੇਬਾਜ਼ ਅਤੇ
ਟੈਨਿਸ ਸਟਾਰ ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ ਤੋਂ ਉਲੰਪਿਕ ਤਗਮੇ ਦੀਆਂ ਉਮੀਦਾਂ ਹਨ।
ਭਾਰਤੀ ਖਿਡਾਰੀਆਂ ਦੇ ਦਲ ਦੀ ਅਗਵਾਈ ਕਰੇਗਾ ਉਲੰਪੀਅਨ ਨਿਸ਼ਾਨੇਬਾਜ਼ ਰਾਜਵਰਧਨ ਸਿੰਘ
ਰਾਠੌਰ
ਨਵੀਂ ਦਿੱਲੀ, 4 ਅਗਸਤ-8
ਅਗਸਤ ਨੂੰ ਬੀਜਿੰਗ ਵਿਖੇ ਹੋਣ ਵਾਲੇ ਉਲੰਪਿਕ ਉਦਘਾਟਨੀ ਸਮਾਰੋਹ 'ਚ ਭਾਰਤੀ ਵਫਦ ਦੀ
ਅਗਵਾਈ ਤਿਰੰਗਾ ਝੰਡਾ ਹੱਥ 'ਚ ਫੜ ਕੇ ਏਥਨਜ਼ ਉਲੰਪਿਕ ਦੇ ਚਾਂਦੀ ਦਾ ਤਗਮਾ ਜੇਤੂ
ਭਾਰਤੀ ਨਿਸ਼ਾਨੇਬਾਜ਼ ਰਾਜਵਰਧਨ ਰਾਠੌਰ ਕਰਨਗੇ। ਸਾਲ 2005 ਦੀ ਕਾਮਨਵੈਲਥ ਸ਼ੂਟਿੰਗ
ਚੈਂਪੀਅਨਸ਼ਿਪ ਜੋ ਕਿ ਮੈਲਬਰਨ (ਆਸਟਰੇਲੀਆ) ਵਿਖੇ ਖੇਡੀ ਗਈ, ਇਸ ਦੀ ਜੇਤੂ ਭਾਰਤੀ
ਟੀਮ ਦਾ ਰਾਠੌਰ ਮੈਂਬਰ ਸੀ। 2005 'ਚ ਹੀ ਬੈਂਕਾਕ ਵਿਖੇ ਖੇਡੀ ਗਈ ਏਸ਼ੀਅਨ ਕਲੇਅ
ਸ਼ੂਟਿੰਗ ਚੈਂਪੀਅਨਸ਼ਿਪ 'ਚ ਰਾਠੌਰ ਨੇ ਵਿਅਕਤੀਗਤ ਅਤੇ ਮਰਦਾਂ ਦੇ ਡਬਲਜ਼ ਟਰੈਪ ਟੀਮ
ਮੁਕਾਬਲੇ 'ਚ ਸੋਨ ਤਗਮਾ ਜਿੱਤਿਆ ਸੀ। ਰਾਠੌਰ ਇਸ ਸਮੇਂ ਭਾਰਤੀ ਫੌਜ਼ 'ਚ ਲੈਫਟੀਨੈਂਟ
ਕਰਨਲ ਦੇ ਅਹੁਦੇ 'ਤੇ ਤਾਇਨਾਤ ਹਨ। ਸਾਲ 2003-04 ਲਈ ਰਾਠੌਰ ਨੂੰ ਅਰਜੁਨ ਐਵਾਰਡ ਅਤੇ
ਸਾਲ 2004-05 ਲਈ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਨਾਲ ਨਿਵਾਜ਼ਿਆ ਗਿਆ ਸੀ। ਇਸ ਤੋਂ
ਇਲਾਵਾ ਰਾਠੌਰ ਨੂੰ ਪਦਮਸ਼੍ਰੀ ਅਤੇ ਅਤੀ ਵਿਸ਼ਿਸ਼ਟ ਸੇਵਾ ਮੈਡਲ ਵੀ ਪ੍ਰਦਾਨ ਕੀਤੇ ਜਾ
ਚੁੱਕੇ ਹਨ।
ਖਿਡਾਰੀਆਂ ਅਤੇ ਕੋਚਾਂ ਦਾ ਕੇਂਦਰੀ ਖੇਡ ਮੰਤਰੀ ਨੇ ਕੀਤਾ ਸਨਮਾਨ
ਨਵੀਂ ਦਿੱਲੀ, 4 ਅਗਸਤ-ਕੇਂਦਰੀ
ਖੇਡ ਅਤੇ ਯੁਵਕ ਮਾਮਲੇ ਮੰਤਰੀ ਸ. ਮਨੋਹਰ ਸਿੰਘ ਗਿੱਲ ਨੇ ਅੱਜ ਸਾਲ 2006 ਦੌਰਾਨ
ਅੰਤਰਰਾਸ਼ਟਰੀ ਪੱਧਰ 'ਤੇ ਤਗਮੇ ਜਿੱਤਣ ਵਾਲੇ 42 ਖਿਡਾਰੀਆਂ ਅਤੇ ਕੋਚਾਂ ਨੂੰ ਵਿਸ਼ੇਸ਼
ਨਕਦੀ ਇਨਾਮੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਸਨਮਾਨਿਤ ਖਿਡਾਰੀਆਂ 'ਚ 31
ਮੁੱਕੇਬਾਜ਼, 10 ਸ਼ਤਰੰਜ ਖਿਡਾਰੀ ਅਤੇ ਇਕ ਤੈਰਾਕ ਸੀ। ਐਰੋਨ ਡੀਸੂਜਾ ਨੂੰ ਚੌਥੀ
ਏਸ਼ੀਅਨ ਏਜ਼ ਗਰੁੱਪ ਐਕੂਆਟਿਕ ਚੈਂਪੀਅਨਸ਼ਿਪ 'ਚ ਤਿੰਨ ਸੋਨ, 3 ਕਾਂਸੀ ਦੇ ਤਗਮੇ ਜਿੱਤਣ
ਬਦਲੇ 13 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ। ਜਦਕਿ ਸ਼ਤਰੰਜ ਕੋਚ
ਕੋਨੇਰੂ ਅਸ਼ੋਕ ਨੂੰ 5 ਲੱਖ। ਤਾਨੀਆ ਸਚਦੇਵ, ਐਲ. ਵੀ. ਸਿਵਾ ਕੁਮਾਰ ਨੂੰ 3-3 ਲੱਖ
ਜਦਕਿ ਪੀ. ਐੱਮ. ਮੋਹੰਤੀ ਨੂੰ 2 ਲੱਖ। ਇਸ ਦੌਰਾਨ 1,08,15,000 ਰੁਪਏ ਦੀ ਕੁੱਲ
ਇਨਾਮੀ ਰਾਸ਼ੀ ਵੰਡੀ ਗਈ।
ਸੁਖਦੇਵ ਸਿੰਘ ਢੀਂਡਸਾ 6 ਅਗਸਤ ਨੂੰ ਬੀਜਿੰਗ ਜਾਣਗੇ
ਸੰਗਰੂਰ, 4 ਅਗਸਤ-ਪੰਜਾਬ
ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸੁਖਦੇਵ ਸਿੰਘ ਢੀਂਡਸਾ
8 ਅਗਸਤ ਨੂੰ ਹੋ ਰਹੇ ਚੀਨ ਦੇ ਬੀਜਿੰਗ ਵਿਚ ਉਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹਾਂ
ਵਿਚ ਸ਼ਾਮਿਲ ਹੋਣ ਲਈ 6 ਅਗਸਤ ਨੂੰ ਚੀਨ ਲਈ ਰਵਾਨਾ ਹੋਣਗੇ। ਸ. ਢੀਂਡਸਾ ਨੇ ਦੱਸਿਆ
ਕਿ ਉਨ੍ਹਾਂ ਦਾ ਵਫਦ 15 ਜਾਂ 16 ਅਗਸਤ ਨੂੰ ਵਾਪਸ ਪਰਤੇਗਾ।
ਪੰਜਾਬ ਹਾਕੀ ਲੀਗ ਵਿਚ ਲੁਧਿਆਣਾ ਬਰਨਾਲੇ ਨੂੰ ਹਰਾ ਕੇ ਸੁਪਰ ਲੀਗ ਵਿਚ ਪਹੁੰਚਿਆ
ਲੁਧਿਆਣਾ, 3 ਅਗਸਤ -ਪੰਜਾਬ
ਹਾਕੀ ਸੰਘ ਵੱਲੋਂ ਕਰਵਾਈ ਜਾ ਰਹੀ ਸੀਨੀਅਰ ਪੰਜਾਬ ਹਾਕੀ ਚੈਂਪੀਅਨਸ਼ਿਪ ਦੇ ਜੋਨਲ
ਮੁਕਾਬਲੇ ਵਿਚ ਅੱਜ ਲੁਧਿਆਣਾ ਨੇ ਬਰਨਾਲਾ ਨੂੰ 5-0 ਨਾਲ, ਤਰਨਤਾਰਨ ਨੇ ਅੰਮ੍ਰਿਤਸਰ
ਨੂੰ 3-1 ਨਾਲ, ਫਰੀਦਕੋਟ ਨੇ ਮੋਗਾ ਨੂੰ ਟਾਈਬਰੇਕਰ ਜ਼ਰੀਏ 4-3 ਨਾਲ, ਹੁਸ਼ਿਆਰਪੁਰ ਨੇ
ਜਲੰਧਰ ਨੂੰ ਟਾਈਬਰੇਕਰ ਜ਼ਰੀਏ 5-4 ਨਾਲ ਹਰਾ ਕੇ ਸੁਪਰਲੀਗ ਵਿਚ ਦਾਖਲਾ ਪਾਇਆ। ਅੱਜ
ਪਦਮਸ੍ਰੀ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ. ਏ. ਯੂ. ਲੁਧਿਆਣਾ ਵਿਖੇ ਖੇਡੇ ਗਏ
ਲੁਧਿਆਣਾ ਜ਼ੋਨ ਦੇ ਆਖਰੀ ਮੈਚ ਵਿਚ ਲੁਧਿਆਣਾ ਨੇ ਬਰਨਾਲਾ ਨੂੰ 5-0 ਨਾਲ ਹਰਾਇਆ। ਅੱਧੇ
ਸਮੇਂ ਤੱਕ ਜੇਤੂ ਟੀਮ 4-0 ਨਾਲ ਅੱਗੇ ਸੀ। ਲੁਧਿਆਣਾ ਵੱਲੋਂ ਤਰਨਜੀਤ ਸਿੰਘ ਨੇ 2,
ਜੁਝਾਰ ਸਿੰਘ, ਹਰਿੰਦਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੇ 1-1 ਗੋਲ ਕੀਤਾ।
ਅੰਤਰ ਜ਼ਿਲ੍ਹਾ ਧਰੁਵ ਪਾਂਡਵ ਕ੍ਰਿਕਟ ਟਰਾਫੀ ਦੀ ਸ਼ਾਨਦਾਰ ਸ਼ੁਰੂਆਤ
ਪਟਿਆਲਾ, 3 ਅਗਸਤ -ਪੰਜਾਬ
ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਅੰਤਰ ਜ਼ਿਲ੍ਹਾ ਧਰੁਵ ਪਾਂਡਵ ਕ੍ਰਿਕਟ
ਟਰਾਫੀ ਅੰਡਰ-19 ਦੇ ਲੀਗ ਮੈਚਾਂ ਵਿਚ ਜਿੱਥੇ ਪਟਿਆਲਾ ਨੇ ਜੇਤੂ ਸ਼ੁਰੂਆਤ ਕੀਤੀ, ਉਥੇ
ਜਲੰਧਰ ਤੇ ਮਾਈਨਰ ਡਿਸਟ੍ਰਿਕਟ ਜੋਨ ਬੀ ਨੇ ਕ੍ਰਮਵਾਰ ਮੋਹਾਲੀ ਤੇ ਚੰਡੀਗੜ੍ਹ ਦੀਆਂ
ਤਾਕਤਵਰ ਟੀਮਾਂ ਨੂੰ ਪਛਾੜ ਕੇ ਵੱਡਾ ਉਲਟਫੇਰ ਪਾ ਦਿਤਾ। ਪਟਿਆਲਾ ਨੇ ਆਪਣੇ ਪਹਿਲੇ
ਮੈਚ ਵਿਚ ਮਾਈਨਰ ਡਿਸਟ੍ਰਿਕਟ ਜੋਨ ਏ ਦੀ ਟੀਮ ਨੂੰ ਇਕ ਪਾਰੀ ਤੇ 82 ਦੌੜਾਂ ਦੇ ਵੱਡੇ
ਫਰਕ ਨਾਲ ਹਰਾ ਕੇ ਬੋਨਸ ਅੰਕ ਸਮੇਤ ਕੁੱਲ 3 ਅੰਕ ਹਾਸਿਲ ਕਰਕੇ ਇਸ ਟੂਰਨਾਮੈਂਟ 'ਚ
ਚੰਗੀ ਸ਼ੁਰੂਆਤ ਕੀਤੀ। ਇਸ ਦੋ ਦਿਨਾਂ ਮੈਚ ਦੀ ਪਹਿਲੀ ਪਾਰੀ 'ਚ ਜੋਨ ਏ ਦੀ ਟੀਮ ਸਿਰਫ
76 ਦੌੜਾਂ 'ਤੇ ਸਿਮਟ ਗਈ ਸੀ। ਜਿਸ ਦੇ ਜਵਾਬ ਵਿਚ ਪਟਿਆਲਾ ਦੀ ਟੀਮ ਨੇ ਆਪਣੀ ਪਹਿਲੀ
ਪਾਰੀ 4 ਵਿਕਟਾਂ ਤੇ 278 ਬਣਾ ਕੇ ਸਮਾਪਤ ਕਰਨ ਦਾ ਐਲਾਨ ਕੀਤਾ ਸੀ। ਹੋਰਨਾਂ ਮੈਚ
ਵਿਚ ਮਾਈਨਰ ਡਿਸਟ੍ਰਿਕਟ ਜੋਨ ਬੀ ਦੀ ਟੀਮ ਨੇ ਚੰਡੀਗੜ੍ਹ ਨੂੰ ਪਹਿਲੀ ਪਾਰੀ ਦੇ ਅਧਾਰ
'ਤੇ ਪਛਾੜ ਕੇ ਦੋ ਅੰਕ ਹਾਸਲ ਕੀਤੇ, ਜਦੋਂ ਕਿ ਤੱਕੜੀ ਸਮਝੀ ਜਾਂਦੀ ਚੰਡੀਗੜ੍ਹ ਦੀ
ਟੀਮ ਨੂੰ 1 ਅੰਕ ਨਾਲ ਸਬਰ ਕਰਨਾ ਪਿਆ। ਇਕ ਹੋਰ ਮੈਚ ਵਿਚ ਜਲੰਧਰ ਨੇ ਮੁਹਾਲੀ ਨੂੰ
ਪਹਿਲੀ ਪਾਰੀ ਦੇ ਅਧਾਰ 'ਤੇ ਪਛਾੜ ਕੇ 2 ਅੰਕ ਹਾਸਿਲ ਕੀਤੇ।
ਭਾਰਤ ਤੇ ਪਾਕਿਸਤਾਨ ਵਿਚ ਪਹਿਲਾ ਕਬੱਡੀ ਮੈਚ 7 ਅਗਸਤ ਨੂੰ ਮੁਲਤਾਨ ਵਿਚ ਹੋਵੇਗਾ
ਬਰਨਾਲਾ, 3 ਅਗਸਤ -ਪੰਜਾਬ
ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਸਾਬਕਾ ਮੰਤਰੀ ਪੰਜਾਬ ਸਰਕਾਰ
ਦੀ ਯੋਗ ਅਗਵਾਈ ਹੇਠ ਭਾਰਤ ਦੀ ਕਬੱਡੀ ਟੀਮ ਅੱਜ ਪਾਕਿਸਤਾਨ ਲਈ ਰਵਾਨਾ ਹੋ ਰਹੀ ਹੈ।
ਇਸ ਟੀਮ ਦਾ ਪਹਿਲਾ ਮੈਚ ਪਾਕਿਸਤਾਨ ਦੀ ਟੀਮ ਨਾਲ ਮੁਲਤਾਨ ਵਿਖੇ 7 ਅਗਸਤ ਨੂੰ ਹੋਵੇਗਾ,
ਜਿਸਦਾ ਉਦਘਾਟਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਗਿਲਾਨੀ ਕਰਨਗੇ।
ਗੂੰਗੇ ਤੇ ਬਹਿਰਿਆਂ ਦੀ ਕੌਮੀ ਕੁਸ਼ਤੀ ਚੈਂਪੀਅਨਸ਼ਿਪ 'ਚ ਪੰਜਾਬ ਰਿਹਾ ਜੇਤੂ
ਪਟਿਆਲਾ, 3 ਅਗਸਤ -ਪੰਜਾਬ
ਦੇ ਗੱਭਰੂਆਂ ਨੇ ਇਥੇ ਅੱਜ ਨੇਪਰੇ ਚੜ੍ਹੀ ਚੌਥੀ ਗੂੰਗੇ ਤੇ ਬਹਿਰੇ ਖਿਡਾਰੀਆਂ ਦੀ
ਕੌਮੀ ਚੈਂਪੀਅਨਸ਼ਿਪ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਇਥੇ ਨੇਤਾ ਜੀ ਸੁਭਾਸ਼ ਨੈਸ਼ਨਲ
ਇੰਸਟੀਚਿਊਟ ਆਫ਼ ਸਪੋਰਟਸ ਵਿਖੇ ਕਰਵਾਈ ਗਈ ਇਸ ਚੈਂਪੀਅਨਸ਼ਿਪ ਦੇ ਸੀਨੀਅਰ ਤੇ ਜੂਨੀਅਰ
ਦੋਵਾਂ ਵਰਗਾਂ 'ਚ ਪੰਜਾਬੀਆਂ ਦੀ ਸਰਦਾਰੀ ਰਹੀ। ਪੰਜਾਬ ਡੀਫ ਐਂਡ ਡੰਮ ਐਸੋਸੀਏਸ਼ਨ
ਵੱਲੋਂ ਸ੍ਰੀ ਰਿੰਕੂ ਸਿੰਘਲ ਦੀ ਅਗਵਾਈ 'ਚ ਕਰਵਾਈ ਗਈ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ
ਐਨ.ਆਈ.ਐਸ. ਦੇ ਮੁੱਖ ਕੁਸ਼ਤੀ ਕੋਚ ਡਾ: ਏ.ਐਨ. ਯਾਦਵ ਤੇ ਆਲ ਇੰਡੀਆ ਸਪੋਰਟਸ ਕੌਂਸਲ
ਫਾਰਡ ਡੀਫ ਐਂਡ ਡੰਮ ਦੇ ਸਕੱਤਰ ਈ.ਕੇ. ਜੋਸ਼ ਨੇ ਇਨਾਮ ਵੰਡੇ। ਪੰਜਾਬ ਦੀ ਟੀਮ 194
ਅੰਕਾਂ ਨਾਲ ਓਵਰਆਲ ਚੈਂਪੀਅਨਸ਼ਿਪ ਬਣੀ ਅਤੇ ਰਾਜਸਥਾਨ ਦੀ ਟੀਮ 79 ਅੰਕਾਂ ਨਾਲ ਦੂਸਰੇ
ਸਥਾਨਾਂ 'ਤੇ ਰਹੀ। ਸੀਨੀਅਰ ਵਰਗ 'ਚ ਪੰਜਾਬ 121 ਤੇ ਜੂਨੀਅਰ ਵਰਗ 'ਚ 73 ਅੰਕਾਂ
ਨਾਲ ਅੱਵਲ ਰਿਹਾ। ਗਰੀਕੋ ਰੋਮਨ ਦੇ ਸੀਨੀਅਰ ਵਰਗ ਦੇ 55 ਕਿਲੋ ਵਰਗ 'ਚ ਭਵਾਨੀ ਸ਼ੰਕਰ
ਪੰਜਾਬ ਪਹਿਲੇ ਤੇ ਲਖਵਿੰਦਰ ਸਿੰਘ ਪੰਜਾਬ ਦੂਸਰੇ, 60 ਕਿਲੋ ਵਰਗ 'ਚ ਮਦਨ ਲਾਲ
ਪੰਜਾਬ ਪਹਿਲੇ ਤੇ ਸੁਰਿੰਦਰ ਕੁਮਾਰ ਪੰਜਾਬ ਦੂਸਰੇ, 74 ਕਿਲੋ 'ਚ ਪ੍ਰੇਮ ਸੈਣੀ
ਰਾਜਸਥਾਨ ਪਹਿਲੇ, ਸੁਖਦੇਵ ਸਿੰਘ ਪੰਜਾਬ ਦੂਸਰੇ ਤੇ ਕਿਸ਼ੋਰ ਕੁਮਾਰ ਰਾਜਸਥਾਨ ਤੀਸਰੇ,
84 ਕਿਲੋ 'ਚ ਰੋਹਿਤ ਹਰਿਆਣਾ ਪਹਿਲੇ ਤੇ ਸੁਕਰਾਤ ਮਹਾਂਰਾਸ਼ਟਰ ਦੂਸਰੇ ਸਥਾਨ 'ਤੇ ਰਿਹਾ।
ਜੂਨੀਅਰ ਵਰਗ ਦੇ ਫਰੀਸਟਾਈਲ ਮੁਕਾਬਲਿਆਂ ਦੇ 50 ਕਿਲੋ ਵਰਗ 'ਚ ਪ੍ਰਦੀਪ ਕੁਮਾਰ
ਹਰਿਆਣਾ ਪਹਿਲੇ, ਨਵੀਨ ਸਿੰਘ ਰਾਜਸਥਾਨ ਦੂਸਰੇ, ਮੁਕੇਸ਼ ਕੁਮਾਰ ਪੰਜਾਬ ਤੇ ਧੀਰਜ
ਮਹਾਂਰਾਸ਼ਟਰ ਤੀਸਰੇ, 55 ਕਿਲੋ ਵਰਗ 'ਚ ਜਗਸੀਰ ਸਿੰਘ ਪੰਜਾਬ ਪਹਿਲੇ, ਹਰੀ ਓਮ ਹਰਿਆਣਾ
ਦੂਸਰੇ, ਅਬਦੁਲ ਸ਼ਹਿਜਾਦ ਮਹਾਂਰਾਸ਼ਟਰ ਤੇ ਦੀਪਕ ਪੰਜਾਬ ਤੀਸਰੇ, 60 ਕਿਲੋ 'ਚ ਅਜੇ
ਗਰੁੜ ਮਹਾਂਰਾਸ਼ਟਰ ਪਹਿਲੇ ਤੇ ਸਤਵੰਤ ਸਿੰਘ ਪੰਜਾਬ ਦੂਸਰੇ, ਮਕਸੂਦ ਖਾਨ ਮਹਾਂਰਾਸ਼ਟਰ
ਤੇ ਨੀਰਜ ਪੰਜਾਬ ਤੀਸਰੇ, 66 ਕਿਲੋ 'ਚ ਲਖਵਿੰਦਰ ਸਿੰਘ ਰਾਜਸਥਾਨ ਪਹਿਲੇ, 74 ਕਿਲੋ
'ਚ ਨਿਖਿਲ ਮਹਾਂਰਾਸ਼ਟਰ ਦੂਸਰੇ, 84 ਕਿਲੋ 'ਚ ਹਰਜੀਤ ਸਿੰਘ ਪੰਜਾਬ ਪਹਿਲੇ ਸਥਾਨ 'ਤੇ
ਰਿਹਾ। ਗਰੀਕੋ ਰੋਮਨ ਦੇ ਜੂਨੀਅਰ ਵਰਗ 'ਚ ਜਸਵੀਰ ਸਿੰਘ ਪੰਜਾਬ 55 ਕਿਲੋ 'ਚ ਤੇ
ਹਰਜੀਤ ਸਿੰਘ 84 ਕਿਲੋ 'ਚ ਅੱਵਲ ਰਹੇ। ਫ੍ਰੀਸਟਾਈਲ ਦੇ ਸੀਨੀਅਰ ਵਰਗ ਦੇ 55 ਕਿਲੋ
ਵਰਗ 'ਚ ਲਖਵਿੰਦਰ ਸਿੰਘ ਪੰਜਾਬ ਪਹਿਲੇ ਤੇ ਭਵਾਨੀ ਸਿੰਘ ਪੰਜਾਬ ਦੂਸਰੇ, ਵਿਨੋਦ
ਰਾਜਸਥਾਨ ਤੇ ਰਾਹੁਲ ਮੱਧ ਪ੍ਰਦੇਸ਼ ਤੀਸਰੇ, 60 ਕਿਲੋ 'ਚ ਸਤਿਅੰਮ ਮਹਾਂਰਾਸ਼ਟਰ ਪਹਿਲੇ
ਤੇ ਮਦਨ ਲਾਲ ਪੰਜਾਬ ਦੂਸਰੇ ਤੇ ਉਮੇਸ਼ ਮਹਾਂਰਾਸ਼ਟਰ ਤੀਸਰੇ, 66 ਕਿਲੋ 'ਚ ਸੁਰਿੰਦਰ
ਸਿੰਘ ਪੰਜਾਬ ਪਹਿਲੇ, ਬੱਬੂ ਪੰਜਾਬ ਦੂਸਰੇ, 74 ਕਿਲੋ 'ਚ ਪ੍ਰੇਮ ਰਾਜਸਥਾਨ ਪਹਿਲੇ,
ਭਾਰਤ ਮਹਾਂਰਾਸ਼ਟਰ ਦੂਸਰੇ, 84 ਕਿਲੋ 'ਚ ਰਜਿੰਦਰ ਸਿੰਘ ਮੱਧ ਪ੍ਰਦੇਸ਼ ਪਹਿਲੇ ਤੇ
ਨਵਦੀਪ ਸਿੰਘ ਪੰਜਾਬ ਦੂਸਰੇ, 96 ਕਿਲੋ 'ਚ ਵਰਿੰਦਰ ਹਰਿਆਣਾ ਪਹਿਲੇ ਤੇ ਸੁਨੀਲ
ਰਾਜਸਥਾਨ ਦੂਸਰੇ, 120 ਕਿਲੋ 'ਚ ਰਾਧਾ ਉਤਰ ਪ੍ਰਦੇਸ਼ ਅੱਵਲ ਰਿਹਾ।
ਨਕੋਦਰ ਵਿਚ ਕਬੱਡੀ ਦ ਫ੍ਰੀ ਕੋਚਿੰਗ ਕੈਂਪ ਦਾ ਉਦਘਾਟਨ
ਜਲੰਧਰ, 3 ਅਗਸਤ -
ਜ਼ਿਲ੍ਹਾ ਜਲੰਧਰ ਕਬੱਡੀ ਐਸੋਸੀਏਸ਼ਨ ਵੱਲੋਂ ਆਰੀਆ ਸਕੂਲ ਨਕੋਦਰ ਵਿਖੇ ਕਬੱਡੀ ਦਾ ਫ੍ਰੀ
ਕੋਚਿੰਗ ਕੈਂਪ ਸ਼ੁਰੂ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਸ: ਵਰਿੰਦਰ ਸਿੰਘ ਖਹਿਰਾ
ਐਡਵੋਕੇਟ ਪ੍ਰਧਾਨ ਜ਼ਿਲ੍ਹਾ ਜਲੰਧਰ ਕਬੱਡੀ ਐਸੋਸੀਏਸ਼ਨ ਨੇ ਕੀਤਾ। ਇਸ ਮੌਕੇ 'ਤੇ ਜਨਰਲ
ਸਕੱਤਰ ਸ: ਬਲਕਾਰ ਸਿੰਘ ਨੇ ਦੱਸਿਆ ਕਿ ਕੋਚਿੰਗ ਕੈਂਪ ਦੌਰਾਨ ਖਿਡਾਰੀਆਂ ਨੂੰ
ਰਿਫਰੈਸ਼ਮੈਂਟ ਤੋਂ ਫ੍ਰੀ ਕੋਚਿੰਗ ਦਿੱਤੀ ਜਾਵੇਗੀ। ਇਸ ਮੌਕੇ 'ਤੇ ਪ੍ਰੋ: ਕਮਲਜੀਤ
ਸਿੰਘ ਗਿੱਲ ਪ੍ਰੈੱਸ ਸਕੱਤਰ ਨੇ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਬਾਰੇ
ਜਾਣਕਾਰੀ ਦਿੱਤੀ।
33ਵੀਂ ਪੰਜਾਬ ਪੱਧਰੀ ਤੈਰਾਕੀ ਚੈਂਪੀਅਨਸ਼ਿਪ
ਸੰਗਰੂਰ, 1 ਅਗਸਤ-33ਵੇਂ
ਪੰਜਾਬ ਪੱਧਰੀ ਤੈਰਾਕੀ ਚੈਂਪੀਅਨਸ਼ਿਪ 1 ਅਗਸਤ ਨੂੰ ਵਾਰ ਹੀਰੋਜ਼ ਸਵੀਮਿੰਗ ਪੂਲ 'ਚ
ਸ਼ੁਰੂ ਹੋਈ। ਪਹਿਲੇ ਦਿਨ ਹੋਏ ਮੁਕਾਬਲਿਆਂ ਵਿਚ ਜ਼ਿਲ੍ਹਾ ਸੰਗਰੂਰ ਦੇ ਤੈਰਾਕਾਂ ਦੀ
ਝੰਡੀ ਰਹੀ। ਪਹਿਲੇ ਦਿਨ 800 ਮੀਟਰ ਫਰੀ ਸਟਾਈਲ ਲੜਕਿਆਂ ਵਿਚੋਂ ਹਰਿੰਦਰਜੀਤ ਸਿੰਘ
ਸੈਣੀ ਸੰਗਰੂਰ ਪਹਿਲੇ, ਕਮਲਜੀਤ ਸਿੰਘ ਪਟਿਆਲਾ ਦੂਜੇ ਅਤੇ ਸਿਮਰਵੀਰ ਸਿੰਘ ਸੰਗਰੂਰ
ਤੀਸਰੇ ਦਰਜੇ 'ਤੇ ਰਹੇ ਅਤੇ ਲੜਕੀਆਂ ਵਿਚੋਂ ਅਰਸ਼ ਪ੍ਰੀਤ ਕੌਰ ਗਰੇਵਾਲ ਲੁਧਿਆਣਾ
ਪਹਿਲੇ, ਜਸਕਰਨ ਕੌਰ ਸੰਗਰੂਰ ਦੂਸਰੇ ਅਤੇ ਸਹਿਜਵੀਰ ਕੌਰ ਸੰਗਰੂਰ ਤੀਜੇ ਨੰਬਰ 'ਤੇ
ਰਹੀਆਂ। 200 ਮੀਟਰ ਬੈਕ ਸਟਰੋਕ ਲੜਕੇ ਰਾਹੁਲ ਢੋਟ ਸੰਗਰੂਰ ਪਹਿਲੇ, ਇੰਦਰਪਾਲ ਸਿੰਘ
ਰੋਪੜ ਦੂਸਰੇ, ਕਰਨਭੱਟ ਫਿਰੋਜ਼ਪੁਰ ਤੀਸਰੇ ਅਤੇ ਲੜਕੀਆਂ ਵਿਚੋਂ ਅਜਲ ਪ੍ਰੀਤ ਕੌਰ
ਸੰਗਰੂਰ ਪਹਿਲੇ, ਸੁਹਪਨਪ੍ਰੀਤ ਕੌਰ ਲੁਧਿਆਣਾ ਦੂਸਰੇ ਅਤੇ ਨੇਹਾ ਸ਼ਰਮਾ ਸੰਗਰੂਰ ਤੀਸਰੇ।
100 ਮੀਟਰ ਲੜਕਿਆਂ ਵਿਚੋਂ ਅਰਜੁਨ ਖੰਨਾ ਜਲੰਧਰ ਪਹਿਲੇ, ਸੋਨੂੰ ਜਲੰਧਰ ਦੂਸਰੇ ਅਤੇ
ਨਵਨੀਤ ਬਠਿੰਡਾ ਤੀਸਰੇ ਅਤੇ ਲੜਕੀਆਂ ਵਿਚੋਂ ਮਨਕਿਰਨ ਕੌਰ ਸੰਗਰੂਰ ਪਹਿਲੇ ਅਰਪਨਜੀਤ
ਕੌਰ ਸੰਗਰੂਰ ਦੂਸਰੇ ਅਤੇ ਜੋਤੀ ਪਟਿਆਲਾ ਤੀਸਰੇ। ਵਰਗ2 ਵਿਚ 800 ਮੀਟਰ ਫ੍ਰੀ ਸਟਾਈਲ
ਲੜਕਿਆਂ ਵਿਚੋਂ ਹਰਰੂਪ ਸਿੰਘ ਸੰਗਰੂਰ ਪਹਿਲੇ, ਸੁਹਮ ਵਾਲੀਆ ਪਟਿਆਲਾ ਦੂਸਰੇ ਅਤੇ
ਸ਼ੁਭਮ ਮਨਚੰਦਾ ਫਿਰੋਜ਼ਪੁਰ ਤੀਸਰੇ ਅਤੇ ਲੜਕੀਆਂ ਵਿਚੋਂ ਅਰਮਨ ਕੌਰ ਲੁਧਿਆਣਾ ਪਹਿਲੇ,
ਪੁਰਵੀ ਗੁਰਦਾਸਪੁਰ ਦੂਸਰੇ ਅਤੇ ਪ੍ਰਗਤੀ ਗੁਰਦਾਸਪੁਰ ਤੀਸਰੇ। 200 ਮੀਟਰ ਬੈਕ ਸਟਰੋਕ
ਲੜਕਿਆਂ ਵਿਚੋਂ ਵਰਿੰਦਰਜੀਤ ਸਿੰਘ ਸੰਗਰੂਰ ਪਹਿਲੇ, ਅਭਿਨਵ ਟੁਟੇਜਾ ਅੰਮ੍ਰਿਤਸਰ
ਦੂਸਰੇ ਅਤੇ ਜਤਿੰਦਰਵੀਰ ਸਿੰਘ ਲੁਧਿਆਣਾ ਤੀਜੇ ਅਤੇ ਲੜਕੀਆਂ ਵਿਚੋਂ ਗਾਰਗੀ
ਅੰਮ੍ਰਿਤਸਰ ਪਹਿਲੇ, ਕਮਲ ਪ੍ਰੀਤ ਕੌਰ ਲੁਧਿਆਣਾ ਦੂਜੇ ਅਤੇ ਤੇਜਮੀਨ ਸ਼ਰਮਾ ਸੰਗਰੂਰ
ਤੀਜੇ ਦਰਜੇ 'ਤੇ ਰਹੀ। ਸੰਗਰੂਰ ਦੀ ਅਜਲ ਪ੍ਰੀਤ ਕੌਰ, ਜਸ ਕਰਨ ਕੌਰ, ਮਨ ਕਿਰਨ ਕੌਰ
ਅਤੇ ਲੁਧਿਆਣੇ ਦੀ ਅਰਸ਼ ਪ੍ਰੀਤ ਕੌਰ ਗਰੇਵਾਲ ਨੇ ਨਵੇਂ ਰਿਕਾਰਡ ਕਾਇਮ ਕੀਤੇ।
ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਵੱਲੋਂ ਪੇਂਡੂ ਖੇਡਾਂ ਦੀ ਤਰੱਕੀ ਸਬੰਧੀ
ਕਰਵਾਏ ਜਾਣਗੇ 5 ਜ਼ੋਨਲ ਸੈਮੀਨਾਰ
ਲੁਧਿਆਣ-ਪੰਜਾਬ ਦੀਆਂ
ਪੇਂਡੂ-ਖੇਡ ਕਲੱਬਾਂ ਦੀ ਰਹਿਨੁਮਾਈ ਕਰਨ ਵਾਲੀ ਸੰਸਥਾ ਪੰਜਾਬ ਰੂਰਲ ਸਪੋਰਟਸ
ਪ੍ਰਮੋਸ਼ਨ ਕੌਂਸਲ ਦੀ ਅਹਿਮ ਤੇ ਜ਼ਰੂਰੀ ਮੀਟਿੰਗ ਸਥਾਨਿਕ ਗੁਰੂ ਨਾਨਕ ਸਟੇਡੀਅਮ ਵਿਖੇ
ਕੌਂਸਲ ਦੇ ਚੇਅਰਮੈਨ ਪਰਮਜੀਤ ਸਿੰਘ ਖੱਟੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ
ਕੌਂਸਲ ਨੇ ਪੰਜਾਬ ਦੀਆਂ ਪੇਂਡੂ ਖੇਡਾਂ ਪ੍ਰਤੀ ਕਲੱਬਾਂ ਨੂੰ ਜਾਗਰੂਕ ਕਰਨ ਤੇ
ਓਲੰਪਿਕ ਪੱਧਰ ਦੀਆਂ ਖੇਡਾਂ ਅਪਨਾਉਣ 'ਤੇ ਜ਼ੋਰ ਦਿੰਦਿਆਂ ਅਪੀਲ ਕੀਤੀ ਹੈ ਕਿ ਖੇਡ
ਮੇਲੇ ਕਰਵਾਉਣ ਦੀ ਬਜਾਏ ਖੇਡ ਮੈਦਾਨਾਂ 'ਚ ਲਗਾਤਾਰ ਖੇਡ ਗਤੀਵਿਧੀਆਂ ਜਾਰੀ ਰੱਖੀਆਂ
ਜਾਣ। ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਪਰਮਜੀਤ ਸਿੰਘ ਖੱਟੜਾ ਨੇ ਕਿਹਾ ਕਿ 'ਰਾਸ਼ਟਰੀ
ਅਮਰਜੀਤ ਗਰੇਵਾਲ ਖੇਡ ਰਤਨ ਐਵਾਰਡ ਸਮਾਗਮ' ਕੌਂਸਲ ਵੱਲੋਂ ਸਤੰਬਰ ਮਹੀਨੇ ਦੇ ਆਖਰੀ
ਹਫ਼ਤੇ ਕਰਵਾਇਆ ਜਾਵੇਗਾ। ਇਹ ਸਮਾਗਮ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ ਜਦਕਿ ਇਸ ਤੋਂ
ਪਹਿਲਾਂ ਵੱਖ-ਵੱਖ ਜ਼ੋਨਾਂ 'ਚ ਪੇਂਡੂ ਖੇਡਾਂ ਦੀ ਤਰੱਕੀ ਲਈ 5 ਸੈਮੀਨਾਰ ਕਰਵਾਏ ਜਾਣਗੇ।
ਪਹਿਲਾਂ ਸੈਮੀਨਾਰ ਮਾਝਾ ਜ਼ੋਨ ਵੱਲੋਂ 9 ਅਗਸਤ ਨੂੰ ਬਟਾਲਾ ਵਿਖੇ, ਦੂਸਰਾ ਸੈਮੀਨਾਰ
ਪੈਪਸੀ ਜ਼ੋਨ ਵੱਲੋਂ 23 ਅਗਸਤ ਨੂੰ ਪਟਿਆਲਾ (ਮੰਡੋੜ ਅਕੈਡਮੀ) ਵਿਖੇ, ਤੀਸਰਾ
ਸੈਮੀਨਾਰ ਦੁਆਬਾ ਜ਼ੋਨ ਵੱਲੋਂ 30 ਅਗਸਤ ਨੂੰ ਆਦਮਪੁਰ ਵਿਖੇ, ਚੌਥਾ ਸੈਮੀਨਾਰ ਮਾਲਵਾ
ਜ਼ੋਨ ਵੱਲੋਂ ਲੁਧਿਆਣਾ (ਜਰਖੜ ਅਕੈਡਮੀ) ਵਿਖੇ, ਜਦਕਿ ਪੰਜਵਾਂ ਸੈਮੀਨਾਰ ਮਾਲਵਾ
ਜ਼ੋਨ-2 ਵੱਲੋਂ ਬਠਿੰਡਾ ਵਿਖੇ ਕਰਵਾਇਆ ਜਾਵੇਗਾ। ਕੌਂਸਲ ਦੇ ਮੁੱਖ ਪ੍ਰਬੰਧਕ ਸ.
ਪ੍ਰਿਥੀਪਾਲ ਸਿੰਘ ਬਟਾਲਾ ਨੇ ਦੱਸਿਆ ਕਿ ਇਨ੍ਹਾਂ ਸੈਮੀਨਾਰਾਂ ਦਾ ਮੁੱਖ ਮਕਸਦ ਪੰਜਾਬ
ਦੇ ਪੇਂਡੂ ਖੇਡ ਪ੍ਰਤਿਭਾ ਸੰਭਾਲਣ ਤੇ ਜੂਨੀਅਰ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ ਹੈ।
ਵਾਈਸ ਚੇਅਰਮੈਨ ਗੁਰਮੀਤ ਸਿੰਘ ਖੁੱਡੀਆ, ਪੈਪਸੂ ਜ਼ੋਨ ਦੇ ਪ੍ਰਧਾਨ ਪਹਿਲਵਾਨ ਹਰਮੇਲ
ਸਿੰਘ ਤੇ ਸੁਖਵੀਰ ਸਿੰਘ ਚੌਹਾਨ ਨੇ ਵੀ ਆਪਣੇ ਪ੍ਰਧਾਨਗੀ ਭਾਸ਼ਣ 'ਚ ਪੰਜਾਬ ਦੇ
ਸਿੱਖਿਆ ਮੰਤਰੀ ਅਪੀਲ ਕੀਤੀ ਕਿ ਉਹ ਹਰ ਸਕੂਲ 'ਚ ਖੇਡਾਂ ਖਾਸ ਕਰਕੇ ਹਾਕੀ ਨੂੰ ਲਾਜ਼ਮੀ
ਵਿਸ਼ੇ ਨੂੰ ਲਾਗੂ ਕਰਵਾਉਣ। ਕੌਂਸਲ ਦੇ ਸਕੱਤਰ ਬਿੱਕਰ ਸਿੰਘ ਨੱਤ, ਪਵਿੱਤਰ ਸਿੰਘ
ਗਰੇਵਾਲ, ਪ੍ਰੋ. ਕੰਵਲਜੀਤ ਸਿੰਘ ਢੁੱਡੀਕੇ ਨੇ ਵੀ ਸੰਬੋਧਨ ਕੀਤਾ। ਇਸ ਮੌਕੇ 'ਤੇ
ਖੇਡ ਪ੍ਰਮੋਟਰ ਪ੍ਰਵਾਸੀ ਮੋਹਣ ਸਿੰਘ ਜੋਧਾਂ (ਸਿਆਟਲ) ਨੇ ਪ੍ਰਮੋਸ਼ਨ ਕੌਂਸਲ ਦੇ
ਮੈਗਜ਼ੀਨ ਲਈ 10 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਭੇਜੀ। ਇਸ ਤੋਂ ਇਲਾਵਾ ਕੌਂਸਲ ਦੇ
ਆਗੂ ਦਵਿੰਦਰ ਸਿੰਘ ਕਾਲਾਨੰਗਲ, ਕੰਵਲਜੀਤ ਸਿੰਘ ਸ਼ੰਕਰ, ਰਣਕੀਰਤ ਸਿੰਘ ਨੇ ਆਖਿਆ ਕਿ
ਪੰਜਾਬ ਸਰਕਾਰ ਵੱਲੋਂ ਪਿੰਡਾਂ 'ਚ ਖੇਡ ਸਟੇਡੀਅਮ ਉਸਾਰਨ ਦੀ ਬਜਾਏ ਖੇਡ ਸੱਭਿਆਚਾਰ
ਨੂੰ ਸੰਭਾਲਣ 'ਤੇ ਜ਼ੋਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮਾਝਾ ਜ਼ੋਨ ਦੇ ਪ੍ਰਧਾਨ
ਨਿਸ਼ਾਨ ਸਿੰਘ ਰੰਧਾਵਾ, ਗੁਰਨਾਮ ਸਿੰਘ ਚੀਮਾ ਅਕਾਡਮੀ ਗੁਰਦਾਸਪੁਰ, ਪ੍ਰਭਦੀਪ ਸਿੰਘ
ਨੱਥੋਵਾਲ, ਕਰਨ ਜਸਜੀਰ ਸਿੰਘ ਗਰੇਵਾਲ, ਤ੍ਰਿਲੋਚਨ ਸਿੰਘ ਗਰੇਵਾਲ (ਲਲਤੋਂ ਕਲਾਂ),
ਕੁਲਦੀਪ ਸਿੰਘ ਥਾਂਦੀ, ਸਤਿਕਾਰ ਸਿੰਘ ਧੁੱਗਾ, ਤਰਲੋਚਨ ਸਿੰਘ ਧਾਮੀ (ਪ੍ਰਧਾਨ ਦੁਆਬਾ
ਜ਼ੋਨ), ਸਤਿਕਾਰ ਸਿੰਘ ਲੰਬੀ, ਬਲਰਾਜ ਸਿੰਘ ਮੁਕਤਸਰ ਨੇ ਵੀ ਆਪਣੇ ਵਿਚਾਰ ਰੱਖੇ।
ਕੌਂਸਲ ਦੇ ਸਕੱਤਰ ਡਾ. ਕੁਲਵੰਤ ਸਿੰਘ ਸੋਹਲ, ਪ੍ਰਧਾਨ ਜਗਰੂਪ ਸਿੰਘ ਜਰਖੜ ਨੇ ਆਏ
ਮੈਂਬਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਕੌਂਸਲ ਵੱਲੋਂ ਕਰਵਾਏ ਜਾ ਰਹੇ ਅਮਰਜੀਤ
ਸਿੰਘ ਗਰੇਵਾਲ ਖੇਡ ਰਤਨ ਐਵਾਰਡ ਚੁਣੇ ਖਿਡਾਰੀ ਤੇ ਖਿਡਾਰਨ ਨੂੰ 50-50 ਹਜ਼ਾਰ ਰੁਪਏ
ਦੀ ਨਕਦ ਰਾਸ਼ੀ ਤੇ ਵਧੀਆ ਪ੍ਰਾਪਤੀਆਂ ਦੇਣ ਵਾਲੇ ਕੋਚ, ਖੇਡ ਪ੍ਰਮੋਟਰ ਤੇ ਵਧੀਆ ਖੇਡ
ਗਤੀਵਿਧੀਆਂ ਕਰਨ ਵਾਲੀ ਖੇਡ-ਕਲੱਬ 25-25 ਹਜ਼ਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ
ਮੌਕੇ ਕੌਂਸਲ ਦੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਸਰੀਂਹ, ਸਰਪੰਚ ਦੇਪਿੰਦਰ ਸਿੰਘ ਡਿੰਪੀ,
ਬਲਜੀਤ ਸਿੰਘ ਗਿੱਲ, ਕਰਮਵੀਰ ਸਿੰਘ ਗਰੇਵਾਲ, ਬਲਰਾਜ ਸਿੰਘ, ਰਾਜਿੰਦਰ ਸਿੰਘ,
ਰਾਜਕਿੰਦਰ ਸਿੰਘ ਅੰਮ੍ਰਿਤਸਰ ਪ੍ਰਧਾਨ ਗੁੱਡਵਿਲ ਅਥਲੈਟਿਕ ਕਲੱਬ ਰਾਣੀਕੇ,
ਸਤਵਿੰਦਰਜੀਤ ਸਿੰਘ ਗਿੱਲ ਆਦਿ ਹੋਰ ਪ੍ਰਮੁੱਖ ਆਹੁਦੇਦਾਰ ਵੱਡੀ ਗਿਣਤੀ 'ਚ ਹਾਜ਼ਰ ਸਨ।
ਕੌਂਸਲ ਦੀ ਅਗਲੀ ਮੀਟਿੰਗ 9 ਅਗਸਤ ਨੂੰ ਬਟਾਲਾ ਵਿਖੇ ਹੋਵੇਗੀ।
33ਵੀਂ ਪੰਜਾਬ ਪੱਧਰੀ ਤੈਰਾਕੀ ਚੈਂਪੀਅਨਸ਼ਿਪ-
ਪਹਿਲੇ ਦਿਨ ਸੰਗਰੂਰ ਦੇ ਤੈਰਾਕੀਆਂ ਨੇ ਮਾਰੀ ਬਾਜ਼ੀ
ਸੰਗਰੂਰ, 1 ਅਗਸਤ -33ਵੇਂ
ਪੰਜਾਬ ਪੱਧਰੀ ਤੈਰਾਕੀ ਚੈਂਪੀਅਨਸ਼ਿਪ ਅੱਜ ਇਥੇ ਵਾਰ ਹੀਰੋਜ਼ ਸਵੀਮਿੰਗ ਪੂਲ 'ਚ ਬੜੀ
ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਈ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਸੰਗਰੂਰ ਦੇ ਡਿਪਟੀ
ਕਮਿਸ਼ਨਰ ਸ੍ਰੀ. ਵੀ.ਕੇ.ਓਹਰੀ ਨੇ ਕੀਤਾ। ਪਹਿਲੇ ਦਿਨ ਹੋਏ ਮੁਕਾਬਲਿਆਂ ਵਿਚ ਜ਼ਿਲ੍ਹਾ
ਸੰਗਰੂਰ ਦੇ ਤੈਰਾਕ ਛਾਏ ਰਹੇ। ਕਈ ਨਵੇਂ ਰਿਕਾਰਡ ਬਣੇ ਜੋ ਜ਼ਿਆਦਾਤਰ ਸੰਗਰੂਰ ਦੇ
ਤਾਰੂਆਂ ਦੇ ਹਿੱਸੇ ਆਏ। ਪਹਿਲੇ ਦਿਨ ਦੇ ਨਤੀਜੇ ਇੰਝ ਰਹੇ। 800 ਮੀਟਰ ਫਰੀ ਸਟਾਈਲ
ਲੜਕਿਆਂ ਵਿਚੋਂ ਹਰਿੰਦਰਜੀਤ ਸਿੰਘ ਸੈਣੀ ਸੰਗਰੂਰ ਪਹਿਲੇ, ਕਮਲਜੀਤ ਸਿੰਘ ਪਟਿਆਲਾ
ਦੂਜੇ ਅਤੇ ਸਿਮਰਵੀਰ ਸਿੰਘ ਸੰਗਰੂਰ ਤੀਸਰੇ ਸਥਾਨ 'ਤੇ ਰਹੇ ਅਤੇ ਲੜਕੀਆਂ ਵਿਚੋਂ
ਅਰਸ਼ਪ੍ਰੀਤ ਕੌਰ ਗਰੇਵਾਲ ਲੁਧਿਆਣਾ ਪਹਿਲੇ, ਜਸਕਰਨ ਕੌਰ ਸੰਗਰੂਰ ਦੂਸਰੇ ਅਤੇ
ਸਹਿਜਵੀਰ ਕੌਰ ਸੰਗਰੂਰ ਤੀਸਰੇ। 200 ਮੀਟਰ ਬੈਕ ਸਟਰੋਕ ਲੜਕੇ ਰਾਹੁਲ ਢੋਟ ਸੰਗਰੂਰ
ਪਹਿਲੇ, ਇੰਦਰਪਾਲ ਸਿੰਘ ਰੋਪੜ ਦੂਸਰੇ, ਕਰਨਭੱਟ ਫਿਰੋਜ਼ਪੁਰ ਤੀਸਰੇ ਅਤੇ ਲੜਕੀਆਂ ਵਿਚੋਂ
ਅਜਲਪ੍ਰੀਤ ਕੌਰ ਸੰਗਰੂਰ ਪਹਿਲੇ, ਸੁਹਪਨਪ੍ਰੀਤ ਕੌਰ ਲੁਧਿਆਣਾ ਦੂਸਰੇ ਅਤੇ ਨੇਹਾ ਸ਼ਰਮਾ
ਸੰਗਰੂਰ ਤੀਸਰੇ। 100 ਮੀਟਰ ਲੜਕਿਆਂ ਵਿਚੋਂ ਅਰਜੁਨ ਖੰਨਾ ਜਲੰਧਰ ਪਹਿਲੇ, ਸੋਨੂੰ
ਜਲੰਧਰ ਦੂਸਰੇ ਅਤੇ ਨਵਨੀਤ ਬਠਿੰਡਾ ਤੀਸਰੇ ਅਤੇ ਲੜਕੀਆਂ ਵਿਚੋਂ ਮਨਕਿਰਨ ਕੌਰ
ਸੰਗਰੂਰ ਪਹਿਲੇ ਅਰਪਨਜੀਤ ਕੌਰ ਸੰਗਰੂਰ ਦੂਸਰੇ ਅਤੇ ਜੋਤੀ ਪਟਿਆਲਾ ਤੀਸਰੇ। ਵਰਗ-2
ਵਿਚ 800 ਮੀਟਰ ਫਰੀ ਸਟਾਈਲ ਲੜਕਿਆਂ ਵਿਚੋਂ ਹਰਰੂਪ ਸਿੰਘ ਸੰਗਰੂਰ ਪਹਿਲੇ, ਸੁਹਮ
ਵਾਲੀਆ ਪਟਿਆਲਾ ਦੂਸਰੇ ਅਤੇ ਸ਼ੁਭਮ ਮਨਚੰਦਾ ਫਿਰੋਜ਼ੁਪਰ ਤੀਸਰੇ ਅਤੇ ਲੜਕੀਆਂ ਵਿਚੋਂ
ਅਰਮਨ ਕੌਰ ਲੁਧਿਆਣਾ ਪਹਿਲੇ, ਪੁਰਵੀ ਗੁਰਦਾਸਪੁਰ ਦੂਸਰੇ ਅਤੇ ਪ੍ਰਗਤੀ ਗੁਰਦਾਸਪੁਰ
ਤੀਸਰੇ। 200 ਮੀਟਰ ਬੈਕ ਸਟਰੋਕ ਲੜਕਿਆਂ ਵਿਚੋਂ ਵਰਿੰਦਰਜੀਤ ਸਿੰਘ ਸੰਗਰੂਰ ਪਹਿਲੇ,
ਅਭਿਨਵ ਟੁਟੇਜਾ ਅੰਮ੍ਰਿਤਸਰ ਦੂਸਰੇ ਅਤੇ ਜਤਿੰਦਰਵੀਰ ਸਿੰਘ ਲੁਧਿਆਣਾ ਤੀਸਰੇ ਅਤੇ
ਲੜਕੀਆਂ ਵਿਚੋਂ ਗਾਰਗੀ ਅੰਮ੍ਰਿਤਸਰ ਪਹਿਲੇ, ਕਮਲਪ੍ਰੀਤ ਕੌਰ ਲੁਧਿਆਣ ਦੂਸਰੇ ਅਤੇ
ਤੇਜਮੀਨ ਸ਼ਰਮਾਂ ਸੰਗਰੂਰ ਤੀਸਰੇ ਸਥਾਨ ਤੇ ਰਹੀ। ਸੰਗਰੂਰ ਦੀ ਅਜਲਪ੍ਰੀਤ ਕੌਰ, ਜਸਕਰਨ
ਕੌਰ, ਮਨਕਿਰਨ ਕੌਰ ਅਤੇ ਲੁਧਿਆਣੇ ਦੀ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਨਵੇਂ ਰਿਕਾਰਡ
ਕਾਇਮ ਕੀਤੇ।
'ਸਾਂਝੀਵਾਲਤਾ ਖੇਡ ਮੇਲਾ' 9
ਅਗਸਤ
ਤੋਂ ਆਰੰਭ
ਜਲੰਧਰ, 1 ਅਗਸਤ -ਸ਼ਹੀਦ
ਬਾਬਾ ਦੀਪ ਸਿੰਘ ਸਪੋਰਟਸ ਕਲੱਬ (ਨਾਰਵੇ) ਦੇ ਚੇਅਰਮੈਨ ਸ: ਗੁਰਦਿਆਲ ਸਿੰਘ ਪੱਡਾ ਨੇ
ਜਾਣਕਾਰੀ ਦਿੰਦਿਆਂ ਦੱਸਿਆ ਕਿ ਐਫ. ਐਸ. ਐਫ. ਸਪੋਰਟਸ ਕਲੱਬ (ਨਾਰਵੇ) ਵੱਲੋਂ 'ਸਾਂਝੀਵਾਲਤਾ
ਖੇਡ ਮੇਲਾ-2008' 9 ਤੇ 10 ਅਗਸਤ ਨੂੰ ਏਕੇਬਰਗ (ਨਾਰਵੇ) ਦੇ ਖੇਡ ਮੈਦਾਨ 'ਚ ਬੜੀ
ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਸ: ਪੱਡਾ ਨੇ ਦੱਸਿਆ ਕਿ ਇਹ ਖੇਡ ਮੇਲਾ ਸ੍ਰੀ
ਗੁਰੂ ਨਾਨਕ ਦੇਵ ਜੀ ਦੇ 'ਸਾਂਝੀਵਾਲਤਾ' ਦੇ ਉਪਦੇਸ਼ ਨੂੰ ਸਮਰਪਿਤ ਹੋਵੇਗਾ ਅਤੇ ਇਸ
ਖੇਡ ਮੇਲੇ 'ਚ ਹਰ ਵਰਗ ਦੇ ਲੋਕਾਂ ਨੂੰ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ
ਹੈ। ਇਸ ਖੇਡ ਮੇਲੇ 'ਚ ਜੂਨੀਅਰ ਫੁੱਟਬਾਲ, ਵਾਲੀਬਾਲ ਤੇ ਕਬੱਡੀ ਦੇ ਮੁਕਾਬਲੇ ਕਰਵਾਏ
ਜਾਣਗੇ ਤੇ ਕਬੱਡੀ ਕੱਪ ਦਾ ਪਹਿਲਾ ਇਨਾਮ ਇਕਵੰਜਾ ਸੌ ਡਾਲਰ ਰਾਜ ਕੁਮਾਰ ਸੱਲ੍ਹਣ,
ਸੁਰਿੰਦਰ ਤੇ ਸੰਤੋਖ ਲਾਲੀ ਤੇ ਦੂਜਾ ਇਨਾਮ 4100 ਡਾਲਰ ਸ਼ੇਰੇ ਪੰਜਾਬ ਸਪੋਰਟਸ ਕਲੱਬ
(ਬੈਲਜੀਅਮ) ਵੱਲੋ ਦਿੱਤਾ ਜਾਵੇਗਾ। ਸ: ਪੱਡਾ ਨੇ ਦੱਸਿਆ ਇਸ ਖੇਡ ਮੇਲੇ ਦਾ ਉਦਘਾਟਨ
ਸ੍ਰੀ ਅਨਿਲ ਕੁਮਾਰ ਸ਼ਰਮਾ (ਪ੍ਰਧਾਨ ਈ. ਏ. ਕੇ. ਐਫ.) ਕਰਨਗੇ ਅਤੇ ਇਸ ਖੇਡ ਮੇਲੇ ਦੀ
ਸਫਲਤਾ ਲਈ ਸ: ਕਸ਼ਮੀਰ ਸਿੰਘ, ਸ: ਦਰਬਾਰਾ ਸਿੰਘ, ਸ: ਮਲਕੀਤ ਸਿੰਘ, ਸ: ਹਰਭਜਨ ਸਿੰਘ
ਤੇ ਐਫ. ਐਸ. ਐਫ. ਨਾਰਵੇ ਸਪੋਰਟਸ ਕਲੱਬ ਦੇ ਸਾਰੇ ਮੈਂਬਰ ਦਿਨ-ਰਾਤ ਇਕ ਕਰ ਰਹੇ ਹਨ।
ਗੂੰਗੇ ਬਹਿਰਿਆਂ ਦੀ ਕੌਮੀ ਕੁਸ਼ਤੀ ਚੈਂਪੀਅਨਸ਼ਿਪ ਦਾ ਆਰੰਭ
ਪਟਿਆਲਾ, 1 ਅਗਸਤ -ਗੂੰਗੇ
ਤੇ ਬਹਿਰੇ ਖਿਡਾਰੀਆਂ ਦੀ ਚੌਥੀ ਕੌਮੀ ਕੁਸ਼ਤੀ ਚੈਂਪੀਅਨਸ਼ਿਪ ਅੱਜ ਇਥੇ ਨੇਤਾ ਜੀ
ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਵਿਖੇ ਸ੍ਰੀ ਰਿੰਕੂ ਸਿੰਘਲ ਦੀ ਦੇਖ ਰੇਖ 'ਚ
ਸ਼ੁਰੂ ਹੋ ਗਈ ਹੈ। ਇਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਪੰਜਾਬ ਦੇ ਪਹਿਲਵਾਨਾਂ ਦੀ
ਚੜ੍ਹਤ ਰਹੀ। 55 ਕਿਲੋਗ੍ਰਾਮ ਭਾਰ ਵਰਗ 'ਚ ਲਖਵਿੰਦਰ ਸਿੰਘ ਪੰਜਾਬ ਪਹਿਲੇ, ਭਿਵਾਨੀ
ਸ਼ੰਕਰ ਪੰਜਾਬ ਦੂਸਰੇ ਤੇ ਵਿਨੋਦ ਸੈਣੀ ਤੇ ਰਾਹੁਲ ਖੁਸਵਾਹਾ ਮੱਧ ਪ੍ਰਦੇਸ਼ ਰਾਜਸਥਾਨ
ਦੋਨੋਂ ਤੀਸਰੇ ਸਥਾਨ 'ਤੇ ਰਹੇ। ਇਸ ਮੁਕਾਬਲੇ 'ਚ 7 ਪਹਿਲਵਾਨਾਂ ਨੇ ਹਿੱਸਾ ਲਿਆ। 66
ਕਿਲੋਗ੍ਰਾਮ ਵਰਗ 'ਚ ਸੁਰਿੰਦਰ ਕੁਮਾਰ ਪੰਜਾਬ ਪਹਿਲੇ, ਬੱਬੂ ਪੰਜਾਬ ਦੂਸਰੇ, ਸਚਿਨ
ਕਨੇਰੀਆ ਮੱਧ ਪ੍ਰਦੇਸ਼ ਤੇ ਪ੍ਰਦੀਪ ਰਾਠੀ ਹਰਿਆਣੇ ਦੋਨੋਂ ਤੀਸਰੇ ਸਥਾਨ 'ਤੇ ਰਹੇ, 84
ਕਿਲੋ ਭਾਰ ਵਰਗ 'ਚ ਰਾਜਿੰਦਰ ੰਿਸਘ ਮੱਧ ਪ੍ਰਦੇਸ਼ ਪਹਿਲੇ, ਨਵਦੀਪ ਸ਼ਰਮਾ ਪੰਜਾਬ ਦੂਸਰੇ,
ਗਿਰਧਾਰੀ ਲਾਲ ਸੈਣੀ ਰਾਜਸਥਾਨ ਤੇ ਕਿਸ਼ੋਰ ਸਿੰਘ ਰਾਜਸਥਾਨ ਦੋਨੋਂ ਤੀਸਰੇ ਸਥਾਨ 'ਤੇ
ਰਹੇ। ਇਸ ਮੁਕਾਬਲੇ ਚ 7 ਪਹਿਲਵਾਨਾਂ ਨੇ ਹਿੱਸਾ ਲਿਆ।
ਸਬ ਜੂਨੀਅਰ ਰਾਸ਼ਟਰੀ ਹਾਕੀ ਲਈ ਚੋਣ ਦੀ ਤਰੀਕ 3 ਅਗਸਤ
ਬਠਿੰਡਾ, 31 ਜੁਲਾਈ -24
ਤੋਂ 31 ਅਗਸਤ ਤੱਕ ਰੁੜਕੇਲਾ (ਉੜੀਸਾ) ਵਿਚ ਹੋਣ ਜਾ ਰਹੀ 21ਵੀਂ ਸਬ ਜੂਨੀਅਰ ਰਾਸ਼ਟਰੀ
ਹਾਕੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਖਿਡਾਰੀਆਂ ਵੱਲੋਂ ਤਿਆਰੀਆਂ ਜੋਰਾਂ ਸ਼ੋਰਾਂ
ਨਾਲ ਸ਼ੁਰੂ ਕੀਤੀਆਂ ਹੋਈਆਂ ਹਨ। ਹਾਕੀ ਕੋਚ ਰਾਜਵੰਤ ਸਿੰਘ ਮਾਨ ਦੀ ਅਗਵਾਈ ਹੇਠ
ਖਿਡਾਰੀ ਸਿਖਲਾਈ ਪ੍ਰਾਪਤ ਕਰ ਰਹੇ ਹਨ। ਇਸ ਚੈਂਪੀਅਨਸ਼ਿਪ 'ਚ ਭਾਗ ਲੈਣ ਵਾਲੇ
ਖਿਡਾਰੀਆਂ ਦੇ ਚੋਣ ਟਰਾਇਲ ਪੈਪਸੂ ਹਾਕੀ ਟੀਮ ਦੇ ਅਹੁਦੇਦਾਰਾਂ ਵੱਲੋਂ 3 ਅਗਸਤ ਨੂੰ
ਦੁਪਹਿਰ ਸਮੇਂ ਲਏ ਜਾਣਗੇ। ਇਸ ਵਿਚ 1 ਜਨਵਰੀ 93 ਤੋਂ ਬਾਅਦ ਜਨਮੇ ਖਿਡਾਰੀ ਚੋਣ ਵਿਚ
ਹਿੱਸਾ ਲੈ ਸਕਦੇ ਹਨ। ਸ: ਮਾਨ ਨੇ ਦੱਸਿਆ ਕਿ ਚੋਣ ਤੋਂ ਬਾਅਦ ਸਥਾਨਕ ਖੇਡ ਸਟੇਡੀਅਮ
ਵਿਚ ਇਕ ਸਿਖਲਾਈ ਕੈਂਪ ਲਗਾਇਆ ਜਾਵੇਗਾ।
ਨੌਜਵਾਨਾਂ ਵਿਚ ਖੇਡਾਂ ਪ੍ਰਤੀ ਰੁਝਾਨ ਵਧਾਉਣ ਲਈ ਰਣੀਕੇ ਵਿਖੇ ਕੈਂਪ ਲਗਾਇਆ ਗਿਆ
ਅਟਾਰੀ ਸਰਹੱਦ, 31 ਜੁਲਾਈ -ਪੰਜਾਬ
ਦੇ ਖੇਡ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ:
ਕਾਹਨ ਸਿੰਘ ਪਨੂੰ ਦੀ ਯੋਗ ਅਗਵਾਈ ਹੇਠ ਅਮਰ ਸ਼ਹੀਦ ਸ: ਦਲਬੀਰ ਸਿੰਘ ਰਣੀਕੇ ਆਈ.
ਟੀ.ਆਈ. ਵਿਖੇ ਨਹਿਰੂ ਯੁਵਾ ਕੇਂਦਰ ਵੱਲੋਂ ਸਰਹੱਦੀ ਨੌਜਵਾਨਾਂ ਨੂੰ ਖੇਡਾਂ ਵੱਲ
ਉਤਸ਼ਾਹਤ ਕਰਨ ਲਈ ਲਗਾਏ ਪੰਜ ਦਿਨਾਂ ਖੇਡ ਕੈਂਪ ਦੇ ਅੱਜ ਆਖਰੀ ਦਿਨ ਮੁੱਖ ਮਹਿਮਾਨ ਵਜੋਂ
ਸ਼ਾਮਿਲ ਹੋਏ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਸ: ਗੁਰਿੰਦਰ ਪਾਲ ਸਿੰਘ
ਲਾਲੀ ਰਣੀਕੇ ਨੇ ਨੌਜਵਾਨਾਂ ਨੂੰ ਖੇਡਾਂ ਦੇ ਸਰਟੀਫਿਕੇਟ ਵੰਡਦੇ ਹੋਏ ਕਿਹਾ ਕਿ
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਰਹੱਦੀ ਨੌਜਵਾਨ ਨੂੰ ਖੇਡਾਂ ਵੱਲ ਵਧੇਰੇ ਉਤਸ਼ਾਹਿਤ
ਕਰਨ ਲਈ ਅੱਜ ਦੇ ਰਣੀਕੇ ਆਈ. ਟੀ.ਆਈ. ਵਿਖੇ ਲਗਾਏ ਪੰਜ ਦਿਨਾਂ ਕੈਂਪ ਦੀ ਤਰ੍ਹਾਂ
ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਖੇਡਾਂ ਨੂੰ ਸਰਹੱਦੀ ਪਿੰਡਾਂ 'ਚ
ਚੰਗਾ ਦਰਜ਼ਾ ਦੇਣ ਲਈ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼
ਸਿੰਘ ਬਾਦਲ ਅਤੇ ਖੇਡ ਮੰਤਰੀ ਪੰਜਾਬ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਪੰਜਾਬ
ਦੇ ਸਰਹੱਦੀ ਜ਼ਿਲ੍ਹਿਆਂ ਅੰਦਰ ਲਗਾਏ ਜਾ ਰਹੇ ਹਨ, ਜਿਨ੍ਹਾਂ ਦੀ ਦੇਖ ਰੇਖ ਜ਼ਿਲ੍ਹੇ ਦੇ
ਡਿਪਟੀ ਕਮਿਸ਼ਨਰ ਕਰ ਰਹੇ ਹਨ। ਇਸ ਦੌਰਾਨ ਕੈਂਪ 'ਚ ਸ਼ਾਮਿਲ ਹੋਏ 24 ਸਰਹੱਦੀ ਪਿੰਡਾਂ
ਦੇ 90 ਖਿਡਾਰੀਆਂ ਨੂੰ ਲਾਲੀ ਰਣੀਕੇ ਨੇ ਸਰਟੀਫਿਕੇਟ ਵੰਡੇ। ਇਸ ਦੌਰਾਨ ਲਾਲੀ ਰਣੀਕੇ
ਨੇ ਕੈਂਪ 'ਚ ਸ਼ਾਮਿਲ ਖਿਡਾਰੀਆਂ ਨੂੰ ਖੇਡਾਂ ਦਾ ਸਾਮਾਨ ਵੰਡਿਆ।
ਮਿਡਵੇਅ ਦੀ ਟੀਮ ਨੇ ਰਨਰ ਅੱਪ ਕੱਪ 'ਤੇ ਕੀਤਾ ਕਬਜ਼ਾ
ਜਲੰਧਰ, 30 ਜੁਲਾਈ -
ਇੰਗਲੈਂਡ ਦੇ ਸ਼ਹਿਰ ਬੈਡਫੋਰਡ ਵਿਚ ਕਬੱਡੀ ਮੇਲਾ ਹੋਇਆ ਜਿਸ ਵਿਚ ਮਿਡਵੇਅ ਦੀ ਟੀਮ ਨੇ
ਰਨਰ ਅੱਪ ਕੱਪ ਜਿੱਤਿਆ ਇਸ ਟੀਮ ਵਿਚ ਸ਼ੇਰ-ਏ-ਪੰਜਾਬ ਕਬੱਡੀ ਅਕੈਡਮੀ ਜਲੰਧਰ ਦੇ
ਖਿਡਾਰੀ ਮੰਗਾ ਮਿੱਠਾ ਪੁਰੀਆ, ਗੋਲਡੀ ਢੋਟੀਆਂ, ਮਹਿਤਾਬ ਸਿੰਘ ਰਾਜੋਕੇ, ਮਨਵਿੰਦਰ
ਸਿੰਘ ਸਰਾਂ ਵੀ ਸ਼ਾਮਿਲ ਸਨ, ਜਿਨ੍ਹਾਂ ਵਿਚੋਂ ਖਿਡਾਰੀ ਗੋਪੀ, ਸੋਨੂੰ, ਹੈਪੀ, ਜੱਗਾ
ਤੇ ਸੁਖਵੀਰ ਬਾਸੀ ਨਾਲ ਇੰਗਲੈਂਡ ਦੇ ਵੱਖ-ਵੱਖ ਕੈਂਪਾਂ ਵਿਚ ਖੇਡ ਕੇ ਆਪਣੀ ਟੀਮ ਨੂੰ
ਜਿਤਾਇਆ। ਇਨ੍ਹਾਂ ਮੈਚਾਂ ਵਿਚ ਗੋਲਡੀ ਢੋਟੀਆਂ, ਮਹਿਤਾਬ ਦੇ ਜੱਫਿਆਂ ਤੇ ਮੰਗੇ
ਮਿੱਠਾਪੁਰੀਏ ਦੀਆਂ ਰੇਡਾਂ 'ਤੇ ਵੱਡੇ-ਵੱਡੇ ਇਨਾਮ ਲੱਗੇ।
ਭਾਰਤੀ ਪਹਿਲਵਾਨਾਂ ਦਾ ਚੈਂਪੀਅਨਸ਼ਿਪ 'ਤੇ ਕਬਜ਼ਾ
ਅੰਮ੍ਰਿਤਸਰ, 30 ਜੁਲਾਈ -
ਉਜ਼ਬੇਕਿਸਤਾਨ ਵਿਖੇ 25 ਤੋਂ 27 ਜੁਲਾਈ ਤੱਕ ਕੈਟੇਟ ਰੈਸਲਿੰਗ ਚੈਂਪੀਅਨਸ਼ਿਪ
ਕਰਵਾਈ ਗਈ। ਜਿਸ ਵਿਚ ਭਾਰਤੀ ਟੀਮ ਜੇਤੂ ਰਹੀ। ਇਸ 10 ਮੈਂਬਰੀ ਭਾਰਤੀ ਪਹਿਲਵਾਨਾਂ
ਦੀ ਟੀਮ ਨੇ ਫ੍ਰੀ ਸਟਾਈਲ ਕੁਸ਼ਤੀਆਂ ਦੀ ਇਹ ਏਸ਼ੀਆਈ ਚੈਪੀਅਨਸ਼ਿਪ ਵਿਚ ਪਹਿਲੀ ਵਾਰ
ਫਾਈਨਲ ਵਿਚ ਈਰਾਨ ਦੇ ਪਹਿਲਵਾਨਾਂ ਨੂੰ ਹਰਾਇਆ ਤੇ ਜਿੱਤ 'ਤੇ ਆਪਣਾ ਕਬਜ਼ਾ ਕੀਤਾ।
ਭਾਰਤੀ ਟੀਮ ਨੇ ਇਸ ਮੁਕਾਬਲੇ ਵਿਚ 5 ਸੋਨੇ ਦੇ ਅਤੇ 3 ਕਾਂਸੀ ਦੇ ਤਗਮੇ ਜਿੱਤੇ।
ਉਜ਼ਬੇਕਿਸਤਾਨ ਤੋਂ ਅੱਜ ਸਵੇਰੇ ਸਿੱਧਾ ਅੰਮ੍ਰਿਤਸਰ ਪੁੱਜੀ ਟੀਮ ਨੇ ਪਹਿਲਾਂ ਸੱਚਖੰਡ
ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਬਾਅਦ ਵਿਚ ਇਸ ਟੀਮ ਨੂੰ ਜ਼ਿਲ੍ਹਾ
ਰੈਸਲਿੰਗ ਐਸੋਸੀਏਸ਼ਨ ਵੱਲੋਂ ਗੋਲਬਾਗ ਸਟੇਡੀਅਮ ਵਿਖੇ ਸਨਮਾਨਿਤ ਕੀਤਾ ਗਿਆ। ਸ੍ਰੀ
ਅਜੀਤ ਪਾਟਿਲ ਨੇ 42 ਕਿਲੋਗ੍ਰਾਮ ਵਜਨ ਸ਼੍ਰੇਣੀ ਵਿਚ ਈਰਾਨ ਦੇ ਪਹਿਲਵਾਨ ਨੂੰ ਹਰਾ ਕੇ
ਸੋਨ ਤਗਮਾ, ਦੀਪਕ ਨੇ 46 ਕਿਲੋਗ੍ਰਾਮ ਸ਼੍ਰੇਣੀ ਵਿਚ ਕਾਂਸੇ ਦਾ ਤਗਮਾ, ਸ੍ਰੀ
ਸੁਰਿੰਦਰ ਦਿੱਲੀ ਨੇ 50 ਕਿਲੋਗ੍ਰਾਮ ਸ਼੍ਰੇਣੀ ਵਿਚ ਸੋਨੇ ਦਾ, ਸ੍ਰੀ ਸੁਰਿੰਦਰ ਯਾਦਵ
ਨੇ 54 ਕਿਲੋਗ੍ਰਾਮ ਸ਼੍ਰੇਣੀ ਵਿਚ ਕਾਂਸੇ ਦਾ, ਸ੍ਰੀ ਰਾਹੁਲ ਨੂੰ 58 ਕਿਲੋਗ੍ਰਾਮ
ਸ਼੍ਰੇਣੀ ਵਿਚ ਸੋਨੇ ਦਾ, ਸ੍ਰੀ ਅਰੁਨ ਨੂੰ 63 ਕਿਲੋਗ੍ਰਾਮ ਸ਼੍ਰੇਣੀ ਵਿਚ ਸੋਨ ਤਮਗਾ,
ਸ੍ਰੀ ਪ੍ਰਵੀਨ ਰਾਣਾ ਨੇ 69 ਕਿਲੋਗ੍ਰਾਮ ਵਰਗ ਵਿਚ ਸੋਨੇ ਦਾ ਅਤੇ ਸ੍ਰੀ ਪ੍ਰਵੀਨ
ਕੁਮਾਰ ਨੇ 76 ਕਿਲੋਗ੍ਰਾਮ ਵਰਗ ਵਿਚ ਕਾਂਸੇ ਦਾ ਤਗਮਾ ਹਾਸਲ ਕੀਤਾ।
ਕੌਮਾਂਤਰੀ ਐਥਲੀਟ ਮਨਦੀਪ ਕੌਰ ਨੂੰ 50 ਹਜ਼ਾਰ ਰੁਪਏ ਨਾਲ ਸਨਮਾਨਿਆ
ਪਟਿਆਲਾ, 30 ਜੁਲਾਈ -
ਪੰਜਾਬ ਦੀ ਐਥਲੀਟ ਮਨਦੀਪ ਕੌਰ ਜੋ ਕਿ ਬੀਜਿੰਗ ਉਲੰਪਿਕ ਦੇ 400 ਮੀਟਰ ਵਿਅਕਤੀਗਤ ਤੇ
4×400 ਮੀਟਰ ਰੀਲੇਅ ਦੌੜ 'ਚ ਦੇਸ਼ ਦੀ ਪ੍ਰਤੀਨਿਧਤਾ ਕਰਨ ਲੱਗੀ ਹੈ, ਉਸ ਨੂੰ ਕੈਨੇਡਾ
ਦੀ ਇਕ ਸੰਸਥਾ ਨੇ 50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਆ। ਉਨਟਾਰੀਓ
ਫੈਡਰੇਸ਼ਨ ਆਫ਼ ਸਪੋਰਟਸ ਐਂਡ ਕਲਚਰ ਕੈਨੇਡਾ ਦੇ ਆਗੂ ਨਰਿੰਦਰ ਚਹਿਲ ਤੇ ਦਰਸ਼ਨ ਗਿੱਲ ਨੇ
ਇਸ ਹੋਣਹਾਰ ਅਥਲੀਟ ਦੀਆਂ ਪ੍ਰਾਪਤੀਆਂ ਨੂੰ ਦੇਖ ਕੇ ਇਹ ਮਾਣ ਦਿੱਤਾ ਹੈ। ਪ੍ਰੋ:
ਸੁਰਿੰਦਰ ਸਿੰਘ ਮੰਡ ਰਾਹੀਂ ਭੇਜੀ ਗਈ ਇਸ ਸਹਾਇਤਾ ਰਾਸ਼ੀ ਨਾਲ ਇਕ ਪ੍ਰਸ਼ੰਸਾ ਪੱਤਰ ਵੀ
ਭੇਜਿਆ ਗਿਆ ਹੈ। ਜੋ ਉਲੰਪਿਕ 'ਚ ਮਨਦੀਪ ਨੂੰ ਹੋਰ ਜੋਸ਼ ਪ੍ਰਦਾਨ ਕਰੇਗਾ।
ਸਿਆਟਲ ਵਿਚ ਖੇਡ ਮੇਲਾ ਸਮਾਪਤ
ਕਬੱਡੀ ਕੱਪ ਵਿਚ ਭਾਰਤ ਦੀ ਬੱਲੇ-ਬੱਲੇ
ਸਿਆਟਲ 30 ਜੁਲਾਈ -
ਪੰਜਾਬੀ ਮੇਲਾ ਤੇ ਕਬੱਡੀ ਕੱਪ ਸਿਆਟਲ ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਕਰਵਾਇਆ
ਗਿਆ, ਜਿਸ ਵਿਚ ਕਬੱਡੀ ਕੱਪ ਲਈ ਭਾਰਤ ਨੇ ਵੈਨਕੁਵਰ ਨੂੰ ਹਰਾਇਆ। ਅੰਤਰਰਾਸ਼ਟਰੀ ਪੱਧਰ
ਦੇ ਕੁਸ਼ਤੀ ਮੁਕਾਬਲੇ ਹੋਏ ਜਿਸ ਵਿਚ ਵੈਨਕੂਵਰ ਦੇ ਚੋਟੀ ਦੇ ਪਹਿਲਵਾਨਾਂ ਨੇ ਹਿੱਸਾ
ਲਿਆ ਜਿਸ ਵਿਚ ਬਾਲ ਕੇਸਰੀ ਦਾ ਖਿਤਾਬ ਸੰਨਾ ਢੀਂਡਸਾ ਨੇ ਪਰਦੀਪ ਰੇਖੀ ਨੂੰ ਹਰਾ ਕੇ
ਜਿੱਤਿਆ। ਏ. ਬੀ. ਸੀ. ਗਰੁੱਪ ਸਿਆਟਲ ਤੇ ਵੈਨਕੂਵਰ ਤੋਂ ਪੰਮਾ ਜਲੰਧਰੀ ਦੇ ਭੰਗੜਾ
ਗਰੁੱਪਾਂ ਨੇ ਭੰਗੜਾ ਪਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਕਬੱਡੀ 'ਚ ਭਾਰਤ ਤੇ
ਵੈਨਕੂਵਰ ਦੀਆਂ ਟੀਮਾਂ ਫਾਈਨਲ 'ਚ ਪਹੁੰਚੀਆਂ ਜਿਸ ਵਿਚ ਭਾਰਤ ਦੀ ਟੀਮ ਜੇਤੂ ਰਹੀ।
ਵੱਡੀ ਕੁਸ਼ਤੀ ਵਿਚ ਭਾਰਤ-ਕੇਸਰੀ ਹਰਜੀਤ ਸਿੰਘ ਰਾਏਪੁਰ ਡੱਬਾ ਨੇ ਰਾਜ ਗਿੱਲ ਨੂੰ
ਹਰਾਇਆ ਅਤੇ ਮਨਬੀਰ ਸਹੋਤਾ ਨੇ ਗੁਰਦੀਪ ਬੀਸਲਾ ਨੂੰ ਜਿੱਤਿਆ ਬਾਲ-ਕੇਸਰੀ (16 ਸਾਲ
ਤੋਂ ਘੱਟ ਉਮਰ) ਦੇ ਸੰਨੀ ਢੀਂਡਸਾ ਨੇ ਗੁਰਜ ਜਿੱਤੀ। ਅਮਰ ਢੇਸੀ, ਪਰਮ ਢੇਸੀ ਅਤੇ
ਸਿਆਟਲ ਦੇ ਸੁਖਦੀਪ ਸਿੱਧੂ ਜੇਤੂ ਰਹੇ। ਇਸ ਸਮੇਂ ਸਤਨਾਮ ਸਿੰਘ ਜੌਹਲ, ਬਲਬੀਰ ਸਿੰਘ
ਸੀਰੀ ਪਹਿਲਵਾਨ ਅਤੇ ਬੂਟਾ ਸਿੰਘ ਢੀਂਡਸਾ ਐਬਸਫੋਰਡ ਨੂੰ ਉਚੇਚੇ ਤੌਰ 'ਤੇ ਸਨਮਾਨਿਤ
ਕੀਤਾ ਗਿਆ। 71 ਸਾਲ ਦੀ ਉਮਰ ਦੇ ਬਿੱਕਰ ਸਿੰਘ ਬਾਡੀ ਬਿਲਡਰ ਨੇ ਆਪਣੇ ਸ਼ਾਨਦਾਰ ਜਿਸਮ
ਦਾ ਮੁਜ਼ਾਹਰਾ ਕੀਤਾ। ਇਸ ਮੌਕੇ 7 ਤੋਂ 10 ਸਾਲ ਅਤੇ 9 ਤੋਂ 14 ਸਾਲ ਲੜਕਿਆਂ ਦੀਆਂ
ਦੌੜਾਂ ਅਤੇ 7 ਤੋਂ 10 ਸਾਲ ਲੜਕੀਆਂ ਦੀਆਂ 100 ਮੀਟਰ ਦੀਆਂ ਦੌੜਾਂ ਦਾ ਮੁਕਾਬਲਾ
ਕਰਵਾਇਆ ਗਿਆ ਜਿਸ ਨੂੰ ਦਰਸ਼ਕਾਂ ਨੇ ਪਸੰਦ ਕੀਤਾ।
ਸੁਮਨਦੀਪ ਬਣੀ ਏਸ਼ੀਅਨ
ਕੌਰਫਬਾਲ ਟੂਰਨਾਮੈਂਟ 'ਚ ਚਾਂਦੀ ਤਗਮੇ ਦੀ ਜੇਤੂ
ਪਟਿਆਲਾ, 27 ਜੁਲਾਈ -ਖਾਲਸਾ
ਕਾਲਜ ਪਟਿਆਲਾ ਦੇ ਸਰੀਰਕ ਅਤੇ ਖੇਡ ਵਿਭਾਗ ਦੀ ਕੌਰਫਬਾਲ ਦੀ ਹੋਣਹਾਰ ਖਿਡਾਰਨ
ਸੁਮਨਦੀਪ ਕੌਰ ਬਰਾੜ ਨੇ ਜੈਪੁਰ ਵਿਖੇ ਹੋਏ ਏਸ਼ੀਅਨ ਕੌਰਫਬਾਲ ਟੂਰਨਾਮੈਂਟ ਵਿਚ ਚਾਂਦੀ
ਦਾ ਤਗਮਾ ਹਾਸਲ ਕਰਕੇ ਏਸ਼ੀਆ ਪੱਧਰ 'ਤੇ ਪੰਜਾਬ, ਪਟਿਆਲਾ ਤੇ ਕਾਲਜ ਦਾ ਨਾਮ ਰੌਸ਼ਨ
ਕੀਤਾ। ਪੰਜਾਬ ਵਿਚੋਂ ਇਸ ਟੂਰਨਾਮੈਂਟ ਵਿਚ ਸਿਰਫ ਸੁਮਨਦੀਪ ਨੇ ਹੀ ਭਾਰਤ ਦੀ
ਪ੍ਰਤੀਨਿਧਤਾ ਕੀਤੀ ਹੈ। ਇਹ ਖਿਡਾਰਨ 2006 ਵਿਚ ਹਾਂਗਕਾਂਗ ਵਿਖੇ ਹੋਈਆ ਏਸ਼ੀਅਨ
ਓਸ਼ੀਆਨ ਖੇਡਾਂ ਵਿਚ ਵੀ ਕਾਂਸੀ ਦਾ ਤਗਮਾ ਹਾਸਲ ਕਰ ਚੁੱਕੀ ਹੈ ਅਤੇ ਇਸ ਖਿਡਾਰਨ ਨੇ
ਨਵੰਬਰ 2007 ਵਿਚ ਚੈੱਕ ਗਣਰਾਜ (ਯੂਰਪ) ਵਿਖੇ ਹੋਏ ਵਿਸ਼ਵ ਕੱਪ ਵਿਚ ਵੀ ਭਾਗ ਲਿਆ
ਸੀ। ਸੁਮਨਦੀਪ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਰਿਆਣਾ ਰਾਜ ਦੇ
ਕੌਰਫਬਾਲ ਦੇ ਉਸ ਨਾਲ ਦੇ ਏਸ਼ੀਆ ਪੱਧਰ 'ਤੇ ਖੇਡ ਚੁੱਕੇ ਖਿਡਾਰੀ ਸਰਕਾਰ ਕੋਲੋਂ ਲੱਖਾਂ
ਰੁਪਏ ਦੀ ਮਾਲੀ ਮਦਦ ਅਤੇ ਇਨਾਮ ਪ੍ਰਾਪਤ ਕਰ ਚੁੱਕੇ ਹਨ। ਉਸ ਨੂੰ ਵੀ ਨਕਦ ਇਨਾਮ
ਦਿੱਤਾ ਜਾਵੇ। ਇਹ ਖਿਡਾਰਣ ਬਾਸਕਟਬਾਲ ਵਿਚ ਰਾਸ਼ਟਰੀ ਪੱਧਰ 'ਤੇ ਸੋਨੇ ਦਾ ਤਗਮਾ ਹਾਸਲ
ਕਰ ਚੁੱਕੀ ਹੈ।
ਭਾਰਤੀ ਕਿਸ਼ਤੀ ਦੌੜਾਏਗਾ ਬੀਜਿੰਗ ਉਲੰਪਿਕ ਵਿਚ ਜੰਡਿਆਲਾ ਦਾ ਜੌਹਲ
ਜੰਡਿਆਲਾ ਮੰਜਕੀ, 27 ਜੁਲਾਈ -ਬੀਜਿੰਗ ਉਲੰਪਿਕ
ਲਈ ਚੁਣੇ ਗਏ 57-ਮੈਂਬਰੀ ਦਲ ਵਿਚ ਕਿਸ਼ਤੀ ਦੌੜ (ਯਾਚਿੰਗ) ਮੁਕਾਬਲੇ ਲਈ ਚੁਣਿਆ ਗਿਆ
ਇਕੋ-ਇਕ ਖਿਡਾਰੀ ਮੇਜਰ ਨਛੱਤਰ ਸਿੰਘ ਜੌਹਲ ਕਸਬਾ ਜੰਡਿਆਲਾ ਮੰਜਕੀ ਦਾ ਜੰਮਪਲ ਹੈ।
ਉਲੰਪਿਕ ਵਿਚ ਹਿੱਸਾ ਲੈਣ ਲਈ ਇਸ ਈਵੈਂਟ ਦੇ ਖਿਡਾਰੀਆਂ ਨੂੰ ਬਹੁਤ ਸਖਤ ਮੁਕਾਬਲੇ
ਵਿਚੋਂ ਗੁਜ਼ਰਨਾ ਪੈਂਦਾ ਹੈ। ਜੁਲਾਈ 2008 ਵਿਚ ਇੰਟਰਨੈਸ਼ਨਲ ਸੇਲਿੰਗ ਫੈਡਰੇਸ਼ਨ ਵੱਲੋਂ
ਕਰਵਾਏ ਗਏ ਕੁਆਲੀਫਾਈਂਗ ਮੁਕਾਬਲੇ ਵਿਚ ਮੇਜਰ ਜੌਹਲ ਨੇ 53ਵਾਂ ਸਥਾਨ ਪ੍ਰਾਪਤ ਕੀਤਾ
ਹੈ, ਜਦੋਂ ਕਿ ਮੇਜ਼ਬਾਨ ਚੀਫ ਦੇ ਯੇਗ ਪੈਂਗ ਦਾ ਸਥਾਨ 57ਵਾਂ ਹੈ। ਉਹ ਛੋਟੀ ਕਿਸ਼ਤੀ
ਦੌੜ ਦੇ ਫਿਨ (ਹੈਵੀਵੇਟ) ਵਰਗ ਜੋ ਬਹੁਤ ਹੀ ਖਤਰਿਆਂ ਭਰਿਆ ਮੁਕਾਬਲਾ ਹੁੰਦਾ ਹੈ, ਲਈ
ਚੁਣਿਆ ਜਾਣ ਵਾਲਾ ਇਕੱਲਾ ਭਾਰਤੀ ਖਿਡਾਰੀ ਹੈ। ਉਹ ਇਸ ਸਮੇਂ ਆਪਣੇ ਵਿਦੇਸ਼ੀ ਕੋਚ ਨਾਲ
ਚੀਨ ਦੇ ਪਾਣੀਆਂ ਵਿਚ ਅਭਿਆਸ ਕਰ ਰਿਹਾ ਹੈ। ਪੰਜਾਬ ਰੋਡਵੇਜ਼ ਜਲੰਧਰ ਦੇ ਡਿਪੂ ਨੰਬਰ
ਦੋ ਵਿਚ ਸਰਵਿਸ ਕਰਦੇ ਸ: ਹਰਬੰਸ ਸਿੰਘ ਜੌਹਲ ਅਤੇ ਮਾਤਾ ਰਣਜੀਤ ਕੌਰ ਦਾ ਲਾਡਲਾ
ਮੇਜਰ ਨਛੱਤਰ ਸਿੰਘ ਜੌਹਲ ਸੈਨਿਕ ਸਕੂਲ ਕਪੂਰਥਲਾ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ
ਇੰਡੀਅਨ ਮਿਲਟਰੀ ਅਕਾਡਮੀ ਦੇ 108ਵੇਂ ਬੈਚ ਦੇ ਬੈਸਟ ਆਫ ਰਾਊਂਡਰ ਕੈਡਿਟ ਵਜੋਂ 'ਸਵੌਰਡ
ਆਫ ਆਨਰ' ਪ੍ਰਾਪਤ ਕਰਕੇ ਅਤੇ ਭਾਰਤੀ ਸੈਨਾ ਵਿਚ ਪ੍ਰਵੇਸ਼ ਕਰਕੇ ਪਿੰਡ ਦਾ ਨਾਂਅ ਰੌਸ਼ਨ
ਕਰ ਚੁੱਕਾ ਹੈ। ਬਚਪਨ ਤੋਂ ਹੀ ਖਤਰਿਆਂ ਦਾ ਸ਼ੌਕੀਨ ਰਿਹਾ ਮੇਜਰ ਜੌਹਲ ਪਿੰਡ ਲਈ
ਮਿਸਾਲ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਮਿਲਟਰੀ ਇੰਜੀਨੀਅਰਿੰਗ ਕਾਲਜ ਦੇ ਲੇਜਰ
ਵਰਗ ਤੋਂ ਸ਼ੁਰੂ ਕਰਕੇ ਜੌਹਲ ਨੇ 2007 ਵਿਚ ਕਿਸ਼ਤੀ ਦੌੜ ਦੇ ਇਸ ਵਰਗ ਵਿਚ ਭਾਗ ਲੈਣਾ
ਸ਼ੁਰੂ ਕੀਤਾ। ਆਪਣੀ ਮਿਹਨਤ ਦੇ ਸਿਰ 'ਤੇ ਉਸ ਨੇ ਇਕ ਸਾਲ ਦੇ ਸਮੇਂ ਵਿਚ ਹੀ ਵਿਸ਼ਵ ਦੇ
ਵਧੀਆ ਕਿਸ਼ਤੀ ਦੌੜ ਖਿਡਾਰੀਆਂ ਵਿਚ ਆਪਣੀ ਥਾਂ ਬਣਾ ਲਈ ਹੈ।
ਪਾਕਿਸਤਾਨ ਜਾਣ ਵਾਲੀ
ਭਾਰਤੀ ਟੀਮ ਦੀ ਤਿਆਰੀ ਪੂਰੇ ਜ਼ੋਰਾਂ-ਸ਼ੋਰਾਂ 'ਤੇ
ਸਮਰਾਲਾ, 27 ਜੁਲਾਈ -ਪਾਕਿਸਤਾਨ
ਦੀ ਧਰਤੀ 'ਤੇ ਹੋਣ ਵਾਲੇ ਕੌਮਾਂਤਰੀ ਕੱਬਡੀ ਮੁਕਾਬਲਿਆਂ ਲਈ ਭਾਰਤ ਦੀ ਟੀਮ ਦੀ
ਸਿਖਲਾਈ ਜ਼ੋਰਾਂ 'ਤੇ ਹੈ। ਇਥੋਂ ਨੇੜੇ ਮਾਂਗਟ ਵਰਿਆਮ ਖੇਡ ਸਟੇਡੀਅਮ ਕੁੱਬੇ ਵਿਖੇ
ਭਾਰਤੀ ਟੀਮ ਨੂੰ ਸਿਖਲਾਈ ਦੇ ਰਹੇ ਕੌਮਾਂਤਰੀ ਕੱਬਡੀ ਕੋਚ ਦੇਵੀ ਦਿਆਲ ਸ਼ਰਮਾ ਨੇ
ਦੱਸਿਆ ਕਿ ਪੰਜਾਬ ਕਬੱਡੀ ਐਸੋਸ਼ੀਏਸ਼ਨ ਦੇ ਦਿਸ਼ਾ-ਨਿਰਦੇਸ਼ ਮੁਤਾਬਿਕ ਆਰੰਭ ਹੋਏ ਇਸ
ਕੈਂਪ 'ਚ ਖਿਡਾਰੀਆਂ ਨੂੰ ਵਧੀਆ ਸਿਖਲਾਈ ਤੇ ਹੋਰ ਸਹੂਲਤਾਂ ਮੁੱਹਈਆ ਕਰਵਾਈਆਂ ਗਈਆਂ
ਹਨ। ਪਾਕਿਸਤਾਨ ਜਾਣ ਲਈ ਕਬੱਡੀ ਟੀਮ ਦੀ ਰਵਾਨਗੀ 5 ਅਗਸਤ ਨੂੰ ਹੋਵੇਗੀ।
ਏ. ਐਫ. ਸੀ. ਚੈਲਿੰਜ ਕੱਪ ਫੁੱਟਬਾਲ 30 ਜੁਲਾਈ ਤੋਂ ਹੈਦਰਾਬਾਦ ਵਿਖੇ
ਲੁਧਿਆਣਾ, 26 ਜੁਲਾਈ-ਏਸ਼ਿਆਈ
ਮਹਾਂਦੀਪ ਦਾ ਚਰਚਿਤ ਤੇ ਫੁੱਟਬਾਲ ਦੇ ਉਭਰਦੇ ਮੁਲਕਾਂ ਦਾ ਟੂਰਨਾਮੈਂਟ ਏ. ਐਫ. ਸੀ.
ਫੁੱਟਬਾਲ ਕੱਪ 30 ਜੁਲਾਈ ਤੋਂ 10 ਅਗਸਤ ਤੱਕ ਹੈਦਰਾਬਾਦ ਵਿਖੇ ਹੋ ਰਿਹਾ ਹੈ। ਭਾਰਤ
ਪਹਿਲੀ ਵਾਰ ਇਸ ਟੂਰਨਾਮੈਂਟ ਦੀ ਮੇਜਬਾਨੀ ਕਰ ਰਿਹਾ ਹੈ। ਇਸ ਟੂਰਨਾਮੈਂਟ 'ਚ ਭਾਰਤ
ਤੋਂ ਇਲਾਵਾ ਤੁਰਕਮਿਨਸਤਾਨ, ਤਾਜਿਕਸਤਾਨ, ਅਫਗਾਨਿਸਤਾਨ, ਕੋਰੀਆ, ਸ੍ਰੀਲੰਕਾ,
ਮਿਆਂਮਾਰ ਤੇ ਨਿਪਾਲ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਟੂਰਨਾਮੈਂਟ 'ਚ ਜੋ ਟੀਮ
ਚੈਂਪੀਅਨ ਬਣੇਗੀ ਉਹ ਏ. ਐਫ. ਸੀ., ਏਸ਼ੀਅਨ ਫੁੱਟਬਾਲ ਕੱਪ ਜੋ 2011 'ਚ ਕਤਰ ਵਿਖੇ
ਹੋ ਰਿਹਾ ਹੈ, ਲਈ ਕੁਆਲੀਫਾਈ ਕਰੇਗੀ। ਭਾਰਤ 'ਚ ਫੁੱਟਬਾਲ ਦੀ ਵਧੀਆ ਮਾਰਕੀਟਿੰਗ
ਬਣਾਉਣ ਤੇ ਲੋਕਾਂ ਨੂੰ ਫੁੱਟਬਾਲ ਪ੍ਰਤੀ ਉਤਸ਼ਾਹਿਤ ਕਰਨ ਲਈ ਇਸ ਦੋ ਹਫ਼ਤੇ ਤੱਕ ਚੱਲਣ
ਵਾਲੇ ਏ. ਐਫ. ਸੀ. ਚੈਲਿੰਜ ਕੱਪ ਦਾ ਈ. ਐਸ. ਪੀ. ਐਨ. (ਟੀ. ਵੀ. ਖੇਡ ਚੈਨਲ) ਸਿੱਧਾ
ਪ੍ਰਸਾਰਨ ਕੀਤਾ ਜਾਵੇਗਾ। ਈ. ਐਸ. ਪੀ. ਐਨ. ਸਾਫਟਵੇਅਰ ਇੰਡੀਆ ਪ੍ਰਾ. ਲਿਮਟਿਡ ਦੇ
ਮੈਨੇਜਿੰਗ ਡਾਇਰੈਕਟਰ ਆਰ. ਸੀ. ਵੈਂਕਟੇਸ਼ ਨੇ ਦੱਸਿਆ ਕਿ ਇਸ ਚੈਨਲ ਵੱਲੋਂ 14 ਮੈਚਾਂ
ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 2010 'ਚ ਹੋਣ ਵਾਲੇ
ਫੁੱਟਬਾਲ ਵਰਲਡ ਕੱਪ ਲਈ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਏ. ਐਫ.
ਸੀ. ਚੈਲਿੰਜ ਕੱਪ ਭਾਰਤੀ ਫੁੱਟਬਾਲ ਟੀਮ 30 ਜੁਲਾਈ ਨੂੰ ਆਪਣੇ ਉਦਘਾਟਨੀ ਮੈਚ 'ਚ
ਅਫਗਾਨਿਸਤਾਨ ਵਿਰੁੱਧ ਖੇਡੇਗੀ। ਬਾਕੀ ਮੈਂਚਾਂ ਦਾ ਵੇਰਵਾ ਇਸ ਤਰ੍ਹਾਂ ਹੈ :- 30
ਜੁਲਾਈ ਨੂੰ ਤੁਰਕਮਿਨਸਤਾਨ ਬਨਾਮ ਤਾਜਕਿਸਤਾਨ ਵਿਚਕਾਰ ਪਹਿਲਾ ਮੈਚ ਸ਼ਾਮ 4 ਵਜੇ,
ਭਾਰਤ ਤੇ ਅਫਗਾਨਿਸਤਾਨ ਵਿਚਕਾਰ ਦੂਸਰਾ ਮੈਚ ਸਾਢੇ 6 ਵਜੇ, 31 ਜੁਲਾਈ ਨੂੰ ਪਹਿਲਾ
ਮੈਚ ਕੋਰੀਆ ਤੇ ਸ੍ਰੀਲੰਕਾ ਵਿਚਕਾਰ 4 ਵਜੇ, 1 ਅਗਸਤ ਨੂੰ ਭਾਰਤ ਤੇ ਤਾਜਕਿਸਤਾਨ
ਵਿਚਕਾਰ ਮੈਚ 4 ਵਜੇ, 1 ਅਗਸਤ ਨੂੰ ਅਫਗਾਨਿਸਤਾਨ ਤੇ ਤੁਰਕਮਿਨਸਤਾਨ ਸਾਢੇ 6 ਵਜੇ, 2
ਅਗਸਤ ਨੂੰ ਪਹਿਲਾ ਮੈਚ ਸ੍ਰੀ ਲੰਕਾ ਤੇ ਮਿਆਂਮਾਰ ਵਿਚਕਾਰ 4 ਵਜੇ, ਨੇਪਾਲ ਤੇ ਕੋਰੀਆ
ਵਿਚਕਾਰ ਸਾਢੇ 6 ਵਜੇ, 3 ਅਗਸਤ ਨੂੰ ਭਾਰਤ ਤੇ ਤੁਰਕਮਿਨਸਤਾਨ ਵਿਚਕਾਰ ਸਾਢੇ 6 ਵਜੇ,
4 ਅਗਸਤ ਨੂੰ ਨੇਪਾਲ ਤੇ ਸ੍ਰੀ ਲੰਕਾ ਵਿਚਕਾਰ ਮੁਕਾਬਲਾ ਸਾਢੇ 6 ਵਜੇ ਖੇਡਿਆ ਜਾਵੇਗਾ।
ਸੈਮੀਫਾਈਨਲ ਮੈਚ 7 ਅਗਸਤ ਨੂੰ ਤੇ ਫਾਈਨਲ ਮੁਕਾਬਲਾ 10 ਅਗਸਤ ਨੂੰ ਸ਼ਾਮ 7 ਵਜੇ
ਖੇਡਿਆ ਜਾਵੇਗਾ।
ਜੂਨੀਅਰ ਕ੍ਰਿਕਟ ਖਿਡਾਰੀਆਂ ਦਾ ਸਨਮਾਨ
ਅਜੀਤ ਨਗਰ, 26 ਜੁਲਾਈ-
ਪੀ. ਸੀ. ਏ. ਕ੍ਰਿਕਟ ਸਟੇਡੀਅਮ ਮੁਹਾਲੀ ਵਿਖੇ ਸਾਲਾਨਾ ਐਵਾਰਡ ਵੰਡ ਸਮਾਰੋਹ ਪੰਜਾਬ
ਕ੍ਰਿਕਟ ਐਸੋਸੀਏਸ਼ਨ ਵਲੋਂ ਹੋਇਆ। ਜਿਸ ਵਿਚ ਜ਼ਿਲ੍ਹਾ ਪਟਿਆਲਾ ਦੇ 16 ਅੰਕ ਬਣਨ ਵਾਲੇ
ਖਿਡਾਰੀ ਨੂੰ ਅੱਵਲ ਐਲਾਨਿਆ ਗਿਆ, ਉਸ ਨੂੰ ਦੋ ਲੱਖ ਪੰਜਾਹ ਹਜ਼ਾਰ ਰੁਪਏ ਤੇ ਟਰਾਫੀ
ਦੇ ਕੇ ਸਨਮਾਨਿਆ ਗਿਆ। ਦੂਜੇ ਨੰਬਰ 'ਤੇ ਚੰਡੀਗੜ੍ਹ ਨੂੰ 12 ਅੰਕ ਬਣਨ 'ਤੇ ਇੱਕ ਲੱਖ
ਪੰਜ ਹਜ਼ਾਰ ਰੁਪਏ ਨਕਦ ਤੇ ਟਰਾਫੀ ਦਿੱਤੀ ਗਈ। ਇਸ ਮੌਕੇ ਜੂਨੀਅਰ ਪੱਧਰ 'ਤੇ ਸਾਂਝੇ
ਤੌਰ 'ਤੇ ਜੇਤੂ ਰਹੇ ਮਨਦੀਪ ਸਿੰਘ ਤੇ ਸਿਧਾਰਥ ਕੋਲ ਨੂੰ ਬੈਸਟ ਜੂਨੀਅਰ ਕ੍ਰਿਕਟਰ
ਐਵਾਰਡ ਐਲਾਨਿਆ ਗਿਆ। ਇਨ੍ਹਾਂ ਨੂੰ 25-25 ਹਜ਼ਾਰ ਰੁਪਏ ਦੇ ਕੇ ਸਨਮਾਨਿਆ।
ਬੀ. ਐਸ. ਐਫ. ਹੱਥੋਂ
ਬਿਜਲੀ ਬੋਰਡ ਦੀ ਹਾਰ
ਹੁਸ਼ਿਆਰਪੁਰ, 24 ਜੁਲਾਈ -22ਵੀਂ
ਪੰਜਾਬ ਰਾਜ ਸੁਪਰ ਲੀਗ ਫੁੱਟਬਾਲ ਟੂਰਨਾਮੈਂਟ ਦੀ ਲੜੀ ਵਿਚ ਪੰਜਾਬ ਰਾਜ ਬਿਜਲੀ ਬੋਰਡ
ਦੀ ਫੁੱਟਬਾਲ ਗਰਾਊਂਡ ਹੁਸ਼ਿਆਰਪੁਰ ਵਿਚ ਦੂਜਾ ਸੁਪਰ ਲੀਗ ਫੁੱਟਬਾਲ ਮੁਕਾਬਲਾ ਪੰਜਾਬ
ਰਾਜ ਬਿਜਲੀ ਬੋਰਡ ਦੀ ਟੀਮ ਅਤੇ ਬੀ. ਐਸ. ਐਫ. ਦੀ ਟੀਮ ਦੌਰਾਨ ਹੋਇਆ, ਜਿਸ ਦਾ
ਉਦਘਾਟਨ ਮੁੱਖ ਮਹਿਮਾਨ ਇੰਜ: ਟੀ ਐਸ ਥਿੰਦ ਮੁੱਖ ਇੰਜੀਨੀਅਰਜ ਪੰਜਾਬ ਰਾਜ ਬਿਜਲੀ
ਬੋਰਡ ਉਤਰੀ ਜੋਨ ਜਲੰਧਰ ਵਲੋਂ ਕੀਤਾ ਗਿਆ। ਇਸ ਫਸਵੇਂ ਮੈਚ ਵਿਚ ਬੀ. ਐਸ. ਐਫ. ਦੀ
ਟੀਮ ਨੇ ਪੰਜਾਬ ਰਾਜ ਬਿਜਲੀ ਬੋਰਡ ਦੀ ਟੀਮ ਨੂੰ 2-0 ਦੇ ਫਰਕ ਨਾਲ ਹਰਾਇਆ। ਮੁੱਖ
ਇੰਜਨੀਅਰ ਨਾਲ ਆਏ ਸ੍ਰੀ ਰਾਜ ਕੁਮਾਰ ਕਾਲਕਾ ਦੋਵਾਂ ਟੀਮਾਂ ਲਈ ਸਪੋਰਟਸ ਕਿੱਟਾਂ ਲੈ
ਕੇ ਆਏ। ਮੈਚ ਸਪੋਰਟਸ ਅਫਸਰ ਨਰਿੰਦਰ ਸਿੰਘ ਅਤੇ ਮੈਡਮ ਮਾਧਰੀ ਏ ਸਿੰਘ ਨੇ ਮੈਚ
ਸੰਚਾਲਨ ਵਿਚ ਮੁੱਖ ਭੂਮਿਕਾ ਨਿਭਾਈ। ਮੈਚ ਦੇ ਪੂਰੇ ਪ੍ਰਬੰਧਾਂ ਦੀ ਦੇਖ ਰੇਖ ਇੰਜ:
ਸਤਨਾਮ ਸਿੰਘ ਹੀਰ ਅਤੇ ਇੰਜ: ਸੁਰਿੰਦਰ ਸਿੰਘ ਸੰਧੂ ਨੇ ਸਕੱਤਰ ਬਾਸਕਟਬਾਲ ਐਸ਼ੋਸੀਏਸ਼ਨ
ਨੇ ਨਿਭਾਈ।
ਐਡਵਾਂਸ ਜੂਡੋ ਕੋਚਿੰਗ
ਕੈਂਪ ਅੱਜ ਤੋਂ ਆਰੰਭ
ਜਲੰਧਰ, 24 ਜੁਲਾਈ -ਜ਼ਿਲ੍ਹਾ ਜਲੰਧਰ ਜੂਡੋ
ਐਸੋਸੀਏਸ਼ਨ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਨੇ ਦੱਸਿਆ ਹੈ ਮੁਫਤ ਜੂਡੋ ਕੋਚਿੰਗ ਕੈਂਪ
25 ਜੁਲਾਈ ਤੋਂ 10 ਅਗਸਤ ਤੱਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ
ਰੋਡ ਜਲੰਧਰ ਵਿਖੇ ਪ੍ਰਿੰਸੀਪਲ ਹਰੀਸ਼ ਸੇਠੀ ਦੀ ਦੇਖ-ਰੇਖ ਵਿਚ ਲੱਗ ਰਿਹਾ ਹੈ। ਇਸ
ਕੈਂਪ ਵਿਚ ਜੂਡੋ ਖਿਡਾਰੀਆਂ ਨੂੰ ਮੁੱਢਲੀ ਟ੍ਰੇਨਿੰਗ ਅਤੇ ਐਡਵਾਂਸ ਟ੍ਰੇਨਿੰਗ ਦਿੱਤੀ
ਜਾਵੇਗੀ। ਸਾਰੇ ਜੂਡੋਕਾ ਸਿਖਲਾਈ ਸੁਰਿੰਦਰ ਕੁਮਾਰ ਜੂਡੋ ਕੋਚ ਕੋਲੋਂ ਅਤੇ ਬਲਵਿੰਦਰ
ਕੁਮਾਰ, ਸੰਦੀਪ ਕੁਮਾਰ ਕੋਲੋਂ ਲੈਣ ਗਏ।
ਭਾਰਤੀ ਸਕੂਲ ਖੇਡਾਂ ਦਾ
ਹਿੱਸਾ ਬਣੀ ਸਾਈਕਲਿੰਗ
ਪਟਿਆਲਾ, 24 ਜੁਲਾਈ -ਕੌਮੀ ਸਕੂਲ ਗੇਮਜ਼
ਫੈਡਰੇਸ਼ਨ ਵੱਲੋਂ 2008-09 ਦਾ ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ। ਇਨ੍ਹਾਂ ਖੇਡਾਂ
ਵਿਚ ਪਹਿਲੀ ਵਾਰ ਸਾਈਕਲਿੰਗ ਸ਼ਾਮਿਲ ਕੀਤੀ ਗਈ ਹੈ। ਰੋਡ ਸਾਈਕਲਿੰਗ ਦੇ ਮੁਕਾਬਲੇ
ਇਨ੍ਹਾਂ ਖੇਡਾਂ ਦਾ ਹਿੱਸਾ ਬਣਨ ਨਾਲ ਇਸ ਖੇਡ ਨਾਲ ਜੁੜੇ ਕੋਚਾਂ ਤੇ ਖਿਡਾਰੀਆਂ 'ਚ
ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਕੈਲੰਡਰ ਮੁਤਾਬਿਕ ਪੰਜਾਬ ਨੂੰ ਬਾਸਕਟਬਾਲ ਅੰਡਰ
17, ਜੂਡੋ ਅੰਡਰ 14 ਤੇ 17, ਭਾਰ ਤੋਲਣ ਅੰਡਰ 17 ਤੇ 19 ਤੇ ਹਾਕੀ ਅੰਡਰ 19 ਦੇ
ਮੁਕਾਬਲਿਆਂ ਦੀ ਮੇਜ਼ਬਾਨੀ ਮਿਲੀ ਹੈ। ਇਹ ਸਾਰੇ ਮੁਕਾਬਲੇ ਲੁਧਿਆਣਾ ਵਿਖੇ ਦਸੰਬਰ ਦੇ
ਆਖਰੀ ਹਫਤੇ ਹੋਣਗੇ। ਕੌਮੀ ਸਕੂਲ ਖੇਡ ਮੁਕਾਬਲੇ ਅਕਤੂਬਰ ਦੇ ਪਹਿਲੇ ਹਫਤੇ ਤੋਂ ਸ਼ੁਰੂ
ਹੋਣਗੇ। ਇਨ੍ਹਾਂ ਮੁਕਾਬਲਿਆਂ ਤਹਿਤ 2 ਤੋਂ 7 ਅਕਤੂਬਰ ਤੱਕ ਖੋ-ਖੋ ਅੰਡਰ 14 ਮੱਧ
ਪ੍ਰਦੇਸ਼ 'ਚ, ਥਰੋਅ ਬਾਲ ਅੰਡਰ 14 ਮੱਧ ਪ੍ਰਦੇਸ਼ 'ਚ, ਅਕਤੂਬਰ ਦੇ ਤੀਜੇ ਹਫਤੇ 'ਚ
ਕ੍ਰਿਕਟ ਅੰਡਰ 16 ਲੜਕੇ ਜਾਮਨਗਰ ਵਿਖੇ, 31 ਅਕਤੂਬਰ ਤੋਂ 5 ਨਵੰਬਰ ਤੱਕ ਤਲਵਾਰਬਾਜ਼ੀ
ਅੰਡਰ 19 ਚੰਡੀਗੜ੍ਹ ਵਿਖੇ, ਸਕੇਟਿੰਗ ਅੰਡਰ 11,14,19 ਵੀ ਚੰਡੀਗੜ੍ਹ ਵਿਖੇ, ਰੋਲਰ
ਹਾਕੀ ਅੰਡਰ 11, 14,19 ਚੰਡੀਗੜ੍ਹ ਵਿਖੇ ਹੀ ਹੋਣਗੇ। ਨਵੰਬਰ ਦੇ ਆਖਰੀ ਹਫਤੇ
ਫੁੱਟਬਾਲ ਅੰਡਰ 14,17 ਤੇ 19 ਮੁੰਬਈ ਵਿਖੇ, ਜਿਮਨਾਸਟਿਕ ਅੰਡਰ 14,17 ਤੇ 19 ਰੰਗਾ
ਰੈਡੀ ਵਿਖੇ, 1 ਤੋਂ 6 ਨਵੰਬਰ ਤੱਕ ਫੁੱਟਬਾਲ ਅੰਡਰ 17 ਪਣਜੀ 'ਚ, ਤਾਇਕਵਾਂਡੋ ਅੰਡਰ
14,17 ਤੇ 19 ਵੀ ਪਣਜੀ ਵਿਖੇ, ਹੈਂਡਬਾਲ ਅੰਡਰ 19 ਚੰਡੀਗੜ੍ਹ ਵਿਖੇ, ਸਾਫਟਬਾਲ
ਅੰਡਰ 17 ਨੀਲੋਰ 'ਚ, ਹੈਂਡਬਾਲ ਅੰਡਰ 14 ਦੇਹਰਾਦੂਨ 'ਚ, ਨਵੰਬਰ ਦੇ ਦੂਜੇ ਹਫਤੇ
ਵਾਲੀਬਾਲ ਅੰਡਰ 17 ਚੌਵੀ ਪਰਗਣਾ ਜ਼ਿਲ੍ਹੇ (ਪੱਛਮੀ ਬੰਗਾਲ) 'ਚ, 17 ਤੋਂ 21 ਨਵੰਬਰ
ਤੱਕ ਹਾਕੀ ਅੰਡਰ 14 ਕੁਰੂਕਸ਼ੇਤਰ ਵਿਖੇ, ਰੋਡ ਸਾਈਕਲਿੰਗ ਅੰਡਰ 17 ਤੇ 19 ਵੀ
ਕੁਰੂਕਸ਼ੇਤਰ ਵਿਖੇ, ਇਸੇ ਮਹੀਨੇ ਦੇ ਤੀਜੇ ਹਫਤੇ 'ਚ ਸ਼ਤਰੰਜ ਅੰਡਰ 14,17 ਤੇ 19
ਹੈਦਰਾਬਾਦ 'ਚ, ਨਵੰਬਰ ਦੇ ਆਖਰੀ ਹਫਤੇ 'ਚ ਫੁੱਟਬਾਲ ਅੰਡਰ 14 ਲੜਕੇ ਬੁਲਧਾਨਾ ਵਿਖੇ,
ਦਸੰਬਰ ਦੇ ਪਹਿਲੇ ਹਫਤੇ ਮਲਖੰਬ ਅੰਡਰ 17 ਤੇ 19 ਵਰਨਾ ਨਗਰ ਵਿਖੇ, ਖੋ ਖੋ ਅੰਡਰ 19
ਪੁਣੇ ਵਿਖੇ, ਵਾਲੀਬਾਲ ਅੰਡਰ 19 ਝਾਂਸੀ ਵਿਖੇ, ਫੁੱਟਬਾਲ ਅੰਡਰ 19 ਲੜਕੇ ਪੋਰਟ
ਬਲੇਅਰ 'ਚ, ਬੈਡਮਿੰਟਨ ਅੰਡਰ 14,17 ਤੇ 19 ਵਿਸਾਖਾਪਟਨਮ 'ਚ, ਖੋ-ਖੋ ਅੰਡਰ 17
ਹਾਵੜਾ ਵਿਖੇ, 8 ਤੋਂ 12 ਦਸੰਬਰ ਤੱਕ ਕ੍ਰਿਕਟ ਅੰਡਰ 19 ਲੜਕੇ ਜੰਮੂ 'ਚ, ਕਬੱਡੀ 14
ਕਰਨਾਟਕ 'ਚ, ਕਿੱਕ ਬਾਕਸਿੰਗ ਅੰਡਰ 19 ਮੁੰਬਈ ਵਿਖੇ, ਕ੍ਰਿਕਟ ਅੰਡਰ 19 ਲੜਕੀਆਂ
ਜੰਮੂ 'ਚ, ਦਸੰਬਰ ਦੇ ਤੀਜੇ ਹਫਤੇ ਕਬੱਡੀ ਅੰਡਰ 19 ਬਨਾਰਸ ਵਿਖੇ, 23 ਤੋਂ 28
ਦਸੰਬਰ ਤੱਕ ਕਬੱਡੀ ਅੰਡਰ 17, ਹੈਂਡਬਾਲ ਅੰਡਰ 17, ਬੇਸਵਾਲ ਅੰਡਰ 14 ਤੇ 17,
ਬਾਸਕਟਬਾਲ ਅੰਡਰ 19, ਕ੍ਰਿਕਟ ਅੰਡਰ 14 ਲੜਕੇ, ਲਾਅਨ ਟੈਨਿਸ ਅੰਡਰ 14,17 ਤੇ 19,
ਯੋਸਾ ਅੰਡਰ 14,17 ਤੇ 19, ਕੁਸ਼ਤੀਆਂ ਅੰਡਰ 14,17 ਤੇ 19 ਲੜਕੇ, ਨੈਟਬਾਲ ਅੰਡਰ 17
ਤੇ 19 ਇਹ ਸਾਰੇ ਮੁਕਾਬਲੇ ਦਿੱਲੀ ਵਿਖੇ ਹੋਣਗੇ। ਥਰੋਅਵਾਲ ਅੰਡਰ 17 ਚਤਰਗਸਾ
ਸਟੇਡੀਅਮ ਵਿਖੇ, ਦਸੰਬਰ ਦੇ ਆਖਰੀ ਹਫਤੇ 'ਚ ਤੈਰਾਕੀ ਤੇ ਡਾਈਵਿੰਗ ਅੰਡਰ 14,17 ਤੇ
19 ਪੁਣੇ ਵਿਖੇ, ਵਾਟਰ ਪੋਲੋ ਅੰਡਰ 19 ਲੜਕੇ ਵੀ ਪੁਣੇ ਵਿਖੇ, ਕੁਸ਼ਤੀਆਂ ਅੰਡਰ 19
ਲੜਕੀਆਂ ਸਿੰਧੂਦੁਰਗ 'ਚ, ਸ਼ੂਟਿੰਗ ਬਾਲ ਅੰਡਰ 19 ਨਾਸਿਕ 'ਚ, ਹਾਕੀ ਅੰਡਰ 17 ਨੀਲੋਰ
'ਚ, ਸਾਫਟਬਾਲ ਅੰਡਰ 19 ਕਢੱਪਾ 'ਚ, ਹਾਕੀ ਅੰਡਰ 19, ਬਾਸਕਟਬਾਲ ਅੰਡਰ 17, ਜੂਡੋ
ਅੰਡਰ 14, 17 ਤੇ 19 ਭਾਰ ਤੋਲਣ ਅੰਡਰ 17 ਤੇ 19 ਇਹ ਚਾਰੇ ਮੁਕਾਬਲੇ ਲੁਧਿਆਣਾ 'ਚ
ਹੋਣਗੇ। ਜਨਵਰੀ ਦੇ ਪਹਿਲੇ ਹਫਤੇ ਬਾਲ ਬੈਡਮਿੰਟਨ ਅੰਡਰ 19 ਕਾਕੀਨੰਦਾ ਪੱਛਮੀ
ਗੋਦਾਵਰੀ, ਬੇਸਬਾਲ ਅੰਡਰ 19 ਵੀ ਕਾਕੀਨੰਦਾ 'ਚ, ਮੁੱਕੇਬਾਜ਼ੀ ਅੰਡਰ 17 ਤੇ 19 ਲੜਕੇ
ਮੱਧ ਪ੍ਰਦੇਸ਼ 'ਚ, ਬਾਸਕਟਬਾਲ ਅੰਡਰ 14 ਸਤਾਰਾ 'ਚ, ਤੀਰ ਅੰਦਾਜ਼ੀ ਅੰਡਰ 14,17 ਤੇ
19 ਔਰੰਗਾਬਾਦ 'ਚ, ਵਾਲੀਬਾਲ ਅੰਡਰ 14 ਕਰਨਾਟਕ 'ਚ, ਅਥਲੈਟਿਕਸ ਅੰਡਰ 14,17 ਤੇ 19
ਕੋਚੀਨ(ਕੇਰਲਾ) ਵਿਖੇ, 7 ਜਨਵਰੀ ਤੋਂ 9 ਜਨਵਰੀ ਤੱਕ ਰਾਈਫਲ ਸ਼ੂਟਿੰਗ ਅੰਡਰ 17 ਤੇ
19 ਪੁਣੇ 'ਚ, ਜਨਵਰੀ ਦੇ ਦੂਸਰੇ ਹਫਤੇ ਥਰੋਅਬਾਲ ਅੰਡਰ 19 ਗੰਟੂਰ ਵਿਖੇ, ਮਾਰਸ਼ਲ
ਆਰਟ ਅੰਡਰ 17 ਤੇ 19 ਪੁਰੀ ਵਿਖੇ, ਫਰਵਰੀ ਦੇ ਪਹਿਲੇ ਹਫਤੇ ਸਾਈਕਲ ਪੋਲੋ ਅੰਡਰ 19
ਤਿਰੂਵੰਤਪੁਰਮ ਵਿਖੇ ਹੋਣਗੇ।
ਸਿਆਟਲ ਵਿਖੇ ਕਬੱਡੀ
ਟੂਰਨਾਮੈਂਟ 26 ਤੋਂ ਆਰੰਭ
ਲੁਧਿਆਣਾ, 23 ਜੁਲਾਈ -ਸਿਆਟਲ ਸਪੋਰਟਸ ਅਤੇ ਕਲਚਲਰ ਕਲੱਬ ਵਲੋਂ 26 ਜੁਲਾਈ
2008 ਨੂੰ ਪੰਜਾਬੀ ਮੇਲਾ ਤੇ ਕਬੱਡੀ ਕੱਪ ਰੈਨਟਨ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ
ਹੈ। ਮੇਲੇ ਦੇ ਪ੍ਰਬੰਧਕਾਂ ਚੰਨਾ ਆਲਮਗੀਰ ਤੇ ਮੋਹਣਾ ਜੋਧਾਂ ਨੇ ਦੱਸਿਆ ਕਿ ਇਸ ਖੇਡ
ਮੇਲੇ ਵਿਚ ਅਮਰੀਕਾ, ਭਾਰਤ, ਕੈਨੇਡਾ, ਟੋਰਾਂਟੋ, ਕੈਲੇਫੋਰਨੀਆ ਅਤੇ ਵੈਨਕੂਵਰ ਦੀਆਂ
ਕਬੱਡੀ ਟੀਮਾਂ ਹਿੱਸਾ ਲੈਣਗੀਆਂ। ਇਸ ਮੌਕੇ ਬੱਚਿਆਂ ਦੇ ਅਥਲੈਟਿਕਸ ਮੁਕਾਬਲੇ ਵੀ
ਕਰਵਾਏ ਜਾਣਗੇ। ਇਸ ਖੇਡ ਸਟੇਡੀਅਮ ਵਿਚ ਔਰਤਾਂ ਤੇ ਬੱਚਿਆਂ ਦੇ ਬੈਠਣ ਦਾ ਵੱਖਰਾ
ਇੰਤਜ਼ਾਮ ਕੀਤਾ ਗਿਆ ਹੈ। ਚੰਨਾ ਆਲਮਗੀਰ, ਸਤਵੰਤ ਧਾਲੀਵਾਲ, ਜੱਸ ਧਾਲੀਵਾਲ, ਚੇਤ
ਸਿੱਧੂ, ਸੈਮ ਸਿੱਧੂ ਅਤੇ ਸਟੀਵ ਅਟਵਾਲ ਇਸ ਖੇਡ ਮੇਲੇ ਦੇ ਮੁੱਖ ਸਪਾਂਸਰ ਹਨ। ਮੇਲੇ
ਦੌਰਾਨ ਪੰਜਾਬ ਤੋਂ ਖਾਸ ਤੌਰ 'ਤੇ ਆਏ ਗੋਇਕ ਦਿਲਜੀਤ, ਜੱਸੀ ਸੋਹਲ, ਅਮ੍ਰਿਤਾ ਵਿਰਕ
ਅਤੇ ਸੁਨੀਤਾ ਭੱਟੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਪ੍ਰੋ. ਮੱਖਣ ਸਿੰਘ ਹਕੀਮਪੁਰ ਅਤੇ
ਪ੍ਰਿੰਸੀਪਲ ਸਰਵਣ ਸਿੰਘ ਖੇਡ ਮੇਲੇ ਦੀ ਕੁਮੈਂਟਰੀ ਕਰਨਗੇ।
ਇੰਗਲੈਂਡ ਕਬੱਡੀ ਕੱਪ
ਅਕਤੂਬਰ ਵਿਚ
ਜਲੰਧਰ,
23 ਜੁਲਾਈ -ਇੰਗਲੈਂਡ ਕਬੱਡੀ ਕੱਪ ਅਕਤੂਬਰ ਦੇ
ਮਹੀਨੇ ਦੇ ਵਿਚ ਐਨ. ਈ. ਸੀ. ਬਰਮਿੰਘਮ ਇੰਗਲੈਂਡ ਵਿਖੇ ਕਰਵਾਇਆ ਜਾਏਗਾ। ਇਹ ਜਾਣਕਾਰੀ
ਲੈਸਟਰ ਕਬੱਡੀ ਕਲੱਬ ਇੰਗਲੈਂਡ ਦੇ ਪ੍ਰਧਾਨ ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸਹਾਇਕ
ਸਕੱਤਰ ਪਿਆਰਾ ਸਿੰਘ ਰੰਧਾਵਾ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 106
ਖਿਡਾਰੀ ਪੰਜਾਬ ਤੋਂ ਇੰਗਲੈਂਡ ਵਿਖੇ ਖੇਡਣ ਲਈ ਪੁੱਜ ਚੁੱਕੇ ਹਨ। ਉਨ੍ਹਾਂ ਨੇ ਅੱਗੇ
ਦੱਸਿਆ ਕਿ ਇਸ ਕਬੱਡੀ ਕੱਪ ਦੇ ਵਿਚ ਭਾਰਤ, ਇੰਗਲੈਂਡ, ਅਮਰੀਕਾ, ਕੈਨੇਡਾ ਈਸਟ ਵੈਸਟ,
ਤੇ ਪਾਕਿਸਤਾਨ ਦੀਆਂ ਕਬੱਡੀ ਟੀਮਾਂ ਹਿੱਸਾ ਲੈਣਗੀਆਂ। ਉਨ੍ਹਾਂ ਨੇ ਦੱਸਿਆ ਕਿ ਇਸ
ਵੇਲੇ ਯੂ ਕੇ ਦੇ ਵਿਚ 17 ਦੇ ਕਰੀਬ ਕਬੱਡੀ ਕਲੱਬਾਂ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ
ਕਰ ਰਹੀਆਂ ਹਨ ਅਤੇ 15 ਤੋਂ 16 ਦੇ ਕਰੀਬ ਟੂਰਨਾਮੈਂਟ ਕਰਵਾਏ ਜਾਂਦੇ ਹਨ। ਉਨ੍ਹਾਂ
ਨੇ ਕਬੱਡੀ ਖਿਡਾਰੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਨਸ਼ੇ ਵਰਗੀਆਂ ਅਲਾਮਤਾਂ ਛੱਡ
ਕੇ ਨਰੋਈ ਖੁਰਾਕ ਖਾ ਕੇ ਨੌਜਵਾਨ ਕਬੱਡੀ ਨੂੰ ਪ੍ਰਫੁੱਲਤ ਕਰਨ। ਇਸ ਮੌਕੇ ਤੇ ਅਰੁਜਨਾ
ਐਵਾਰਡੀ ਬਲਵਿੰਦਰ ਸਿੰਘ ਫਿੱਡਾ ਤੇ ਕੌਮਾਂਤਰੀ ਕਬੱਡੀ ਖਿਡਾਰੀ ਰਣਧੀਰ ਸਿੰਘ ਧੀਰਾ
ਨੇ ਪ੍ਰਵਾਸੀ ਭਾਰਤੀ ਪਿਆਰਾ ਸਿੰਘ ਰੰਧਾਵਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ।
22ਵਾਂ ਪੰਜਾਬ ਸੁਪਰ
ਫੁੱਟਬਾਲ ਲੀਗ ਟੂਰਨਾਮੈਂਟ ਮਾਹਿਲਪੁਰ ਵਿਚ ਆਰੰਭ
ਮਾਹਿਲਪੁਰ, 22 ਜੁਲਾਈ-
22ਵਾਂ ਪੰਜਾਬ ਸੁਪਰ ਫੁੱਟਬਾਲ ਲੀਗ ਟੂਰਨਾਮੈਂਟ
ਮਾਹਿਲਪੁਰ ਵਿਖੇ ਪੰਜਾਬ ਪੁਲਿਸ, ਬੀ.ਐਸ.ਐਫ., ਪੰਜਾਬ ਰਾਜ ਬਿਜਲੀ ਬੋਰਡ, ਜੇ.ਸੀ.ਟੀ.
ਅਕੈਡਮੀ, ਰੇਲਵੇ ਕੋਚ ਫੈਕਟਰੀ, ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਆਦਿ
ਪੰਜਾਬ ਦੀਆਂ ਨਾਮਵਰ ਫੁੱਟਬਾਲ ਕਲੱਬਾਂ ਦੇ ਵਿਚਕਾਰ ਸ਼ੁਰੂ ਹੋਇਆ। ਉਦਘਾਟਨੀ ਮੈਚ ਵਿਚ
ਬੀ.ਐਸ.ਐਫ. ਦੀ ਟੀਮ ਨੇ ਮੇਜ਼ਬਾਨ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੀ ਟੀਮ
ਨੂੰ 2 -1 ਗੋਲਾਂ ਦੇ ਫਰਕ ਨਾਲ ਹਰਾਇਆ।
ਪੰਜਾਬ ਵਿਚ ਰਾਜ ਪੱਧਰੀ
ਹਾਕੀ ਲੀਗ ਮੁੜ ਸੁਰਜਿਤ ਕਰਵਾਉਣਾ ਦਾ ਉਪਰਾਲਾ
ਲੁਧਿਆਣਾ, 22 ਜੁਲਾਈ
-ਪੰਜਾਬ ਵਿਚ ਖਤਮ ਹੋ ਰਹੀ ਹਾਕੀ ਨੂੰ ਦੁਬਾਰਾ
ਉਚ ਪੱਧਰ 'ਤੇ ਲਿਆਉਣ ਲਈ ਪੰਜਾਬ ਹਾਕੀ ਐਸੋਸੀਏਸ਼ਨ ਨੇ ਪੰਜਾਬ ਵਿਚ ਰਾਸ਼ਟਰੀ ਪੱਧਰ ਦੀ
ਪ੍ਰੀਮੀਅਮ ਹਾਕੀ ਲੀਗ ਦੀ ਤਰਜ 'ਤੇ ਪੰਜਾਬ ਹਾਕੀ ਲੀਗ ਸ਼ੁਰੂ ਕਰਨ ਦਾ ਉਪਰਾਲਾ ਕੀਤਾ
ਹੈ। ਪੰਜਾਬ ਹਾਕੀ ਐਸੋਸੀਏਸ਼ਨ ਦੇ ਸਕੱਤਰ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਅਤੇ
ਲੁਧਿਆਣਾ ਹਾਕੀ ਸੰਘ ਦੇ ਸਕੱਤਰ ਅਜੈਪਾਲ ਸਿੰਘ ਰੋਮੀ ਨੇ ਦੱਸਿਆ ਕਿ ਪੰਜਾਬ ਹਾਕੀ
ਨਾਲ ਸੰਬੰਧਤ ਵੱਖ-ਵੱਖ ਜ਼ਿਲ੍ਹਿਆਂ ਨੂੰ ਪੰਜ ਜੋਨਾਂ ਵਿਚ ਵੰਡਿਆ ਗਿਆ ਹੈ। ਪਹਿਲੇ
ਪੰਜ ਜੋਨਾਂ ਵਿਚ ਹਾਕੀ ਦੇ ਨਾਕ ਆਉਟ ਮੁਕਾਬਲੇ ਕਰਵਾਏ ਜਾਣਗੇ ਅਤੇ ਇਨ੍ਹਾਂ ਜੋਨਾਂ
ਵਿਚੋਂ ਜੇਤੂ ਰਹਿਣ ਵਾਲੀਆਂ ਟੀਮਾਂ ਪੰਜਾਬ ਹਾਕੀ ਲੀਗ ਵਿਚ ਭਾਗ ਲੈਣਗੀਆਂ। ਉਨ੍ਹਾਂ
ਦੱਸਿਆ ਕਿ ਜੋ ਵੱਖ-ਵੱਖ ਪੰਜ ਜੋਨ ਬਣਾਏ ਗਏ ਹਨ, ਉਨ੍ਹਾਂ ਵਿਚ ਲੁਧਿਆਣਾ ਜੋਨ, ਰੋਪੜ
ਜੋਨ, ਜਲੰਧਰ ਜੋਨ, ਅਮ੍ਰਿਤਸਰ ਜੋਨ, ਫਿਰੋਜ਼ਪੁਰ ਜੋਨ ਹਨ। ਲੁਧਿਆਣਾ ਜੋਨ ਵਿਚ ਮਾਨਸਾ
ਅਤੇ ਬਰਨਾਲਾ ਜ਼ਿਲ੍ਹਾ, ਰੋਪੜ ਜੋਨ ਵਿਚ ਮੁਹਾਲੀ, ਫਤਿਹਗੜ੍ਹ ਸਾਹਿਬ, ਜਲੰਧਰ ਜੋਨ
ਵਿਚ ਜਲੰਧਰ ਤੋਂ ਇਲਾਵਾ, ਹੁਸ਼ਿਆਰਪੁਰ, ਨਵਾਂਸ਼ਹਿਰ, ਜਦਕਿ ਅਮ੍ਰਿਤਸਰ ਜੋਨ ਵਿਚ
ਤਰਨਤਾਰਨ ਤੇ ਗੁਰਦਾਸਪੁਰ, ਫਿਰੋਜ਼ਪੁਰ ਜੋਨ ਵਿਚ ਮੁਕਤਸਰ, ਫਰੀਦਕੋਟ ਅਤੇ ਮੋਗਾ
ਜ਼ਿਲ੍ਹਿਆਂ ਨੂੰ ਰੱਖਿਆ ਗਿਆ ਹੈ। ਵੱਖ-ਵੱਖ ਜੋਨਾਂ ਦੇ ਮੁਕਾਬਲੇ 21 ਜੁਲਾਈ ਤੋਂ ਸ਼ੁਰੂ
ਹੋ ਗਏ ਹਨ, ਜਦਕਿ ਲੁਧਿਆਣਾ ਜੋਨ ਦਾ ਮੁਢਲਾ ਮੁਕਾਬਲਾ ਲੁਧਿਆਣਾ ਤੇ ਬਰਨਾਲਾ ਵਿਚਕਾਰ
27 ਜੁਲਾਈ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰਿਥੀਪਾਲ ਸਿੰਘ ਹਾਕੀ
ਸਟੇਡੀਅਮ ਵਿਖੇ ਖੇਡਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸੁਪਰ ਲੀਗ ਦੇ ਮੁਕਾਬਲੇ
ਅਮ੍ਰਿਤਸਰ, ਜਲੰਧਰ, ਬਾਦਲ, ਲੁਧਿਆਣਾ, ਚੰਡੀਗੜ੍ਹ 42 ਸੈਕਟਰ ਐਸਟਰੋਟਰਫ ਖੇਡ ਮੈਦਾਨਾਂ
ਉਪਰ ਖੇਡੇ ਜਾਣਗੇ। ਇਸ ਲੀਗ ਵਿਚੋਂ ਜੋ ਖਿਡਾਰੀ ਵਧੀਆ ਕਾਰਗੁਜ਼ਾਰੀ ਵਿਖਾਉਣਗੇ, ਉਨ੍ਹਾਂ
ਦਾ ਰਾਸ਼ਟਰੀ ਟੀਮਾਂ ਲਈ ਪੰਜਾਬ ਹਾਕੀ ਸੰਘ ਵਲੋਂ ਕੋਚਿੰਗ ਕੈਂਪ ਲਗਾਇਆ ਜਾਵੇਗਾ। ਇਹ
ਪੰਜਾਬ ਲੀਗ ਦੇ ਮੁਕਾਬਲੇ ਅਕਤੂਬਰ ਮਹੀਨੇ ਸਮਾਪਤ ਹੋਣਗੇ।
84ਵੀਂ ਪੰਜਾਬ ਐਥਲੈਟਿਕ
ਚੈਂਪੀਅਨਸ਼ਿਪ
ਪੁਰਸ਼ ਵਰਗ 'ਚ ਬਿਜਲੀ ਬੋਰਡ ਅਤੇ ਮਹਿਲਾ ਵਰਗ 'ਚ ਪੰਜਾਬ ਪੁਲਿਸ ਦੀ ਝੰਡੀ
ਪਟਿਆਲਾ, 21 ਜੁਲਾਈ -
84ਵੀਂ ਪੰਜਾਬ ਐਥਲੈਟਿਕ ਚੈਂਪੀਅਨਸ਼ਿਪ ਦੇ ਤੀਜੇ ਦਿਨ ਪੁਰਸ਼ ਵਰਗ ਵਿਚ ਪੰਜਾਬ ਰਾਜ
ਬਿਜਲੀ ਬੋਰਡ ਅਤੇ ਮਹਿਲਾ ਵਰਗ ਵਿਚ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਚੈਂਪੀਅਨਸ਼ਿਪ
'ਤੇ ਕਬਜ਼ਾ ਕੀਤਾ। ਜਦੋਂ ਕਿ ਜੂਨੀਅਰ ਵਰਗਾਂ ਵਿਚ ਸੰਗਰੂਰ ਅਤੇ ਜਲੰਧਰ ਦੀ ਝੰਡੀ ਰਹੀ।
ਪੁਰਸ਼ਾਂ ਦੇ ਵਰਗ ਵਿਚ ਪੰਜਾਬ ਰਾਜ ਬਿਜਲੀ ਬੋਰਡ ਨੇ ਛੇ ਸੋਨ ਤਗਮਿਆਂ ਨਾਲ ਪਹਿਲਾ,
ਲੜਕਿਆਂ ਦੇ ਅੰਡਰ 20 ਵਰਗ ਵਿਚ ਸੰਗਰੂਰ ਨੇ ਛੇ ਸੋਨ ਤਗਮਿਆਂ ਨਾਲ ਪਹਿਲਾ, ਅੰਡਰ 18
ਵਰਗ ਵਿਚ ਜਲੰਧਰ ਦੇ ਗੱਭਰੂਆਂ ਨੇ ਪੰਜ ਸੋਨ ਤਗਮਿਆਂ ਨਾਲ ਪਹਿਲਾ ਤੇ ਅੰਡਰ 16 ਵਰਗ
ਵਿਚ ਗੁਰਦਾਸਪੁਰ ਦੇ ਗੱਭਰੇਟਾਂ ਨੇ ਪੰਜ ਸੋਨ ਤਗਮਿਆਂ ਨਾਲ ਰਾਜ ਭਰ ਵਿਚੋਂ ਪਹਿਲੇ
ਦਰਜੇ 'ਤੇ ਕਬਜ਼ਾ ਕੀਤਾ। ਮਹਿਲਾ ਵਰਗ ਵਿਚ ਪੰਜਾਬ ਪੁਲਿਸ ਦੀ ਟੀਮ ਨੇ ਪੰਜ ਸੋਨ
ਤਗਮਿਆਂ ਨਾਲ ਪਹਿਲਾ, ਅੰਡਰ 20 ਵਰਗ ਵਿਚ ਜਲੰਧਰ ਦੀਆਂ ਮੁਟਿਆਰਾਂ ਨੇ ਚਾਰ ਸੋਨ
ਤਗਮਿਆਂ ਨਾਲ ਪਹਿਲਾ, ਅੰਡਰ 18 ਵਰਗ ਵਿਚ ਸੰਗਰੂਰ ਦੀਆਂ ਲੜਕੀਆਂ ਨੇ ਚਾਰ ਸੋਨ
ਤਗਮਿਆਂ ਨਾਲ ਪਹਿਲਾ ਤੇ ਅੰਡਰ 16 ਵਰਗ ਵਿਚ ਮੁਕਤਸਰ ਦੀਆਂ ਬੱਚੀਆਂ ਨੇ ਤਿੰਨ ਸੋਨ
ਤਗਮਿਆਂ ਨਾਲ ਪੰਜਾਬ ਜੇਤੂ ਹੋਣ ਦਾ ਮਾਣ ਪ੍ਰਾਪਤ ਕੀਤਾ। ਅੰਡਰ 16 ਵਰਗ ਵਿਚ
ਅੰਮ੍ਰਿਤਸਰ ਦੀਆਂ ਲੜਕੀਆਂ ਨੇ ਤਿੰਨ ਸੋਨ ਤਗਮੇ ਜਿੱਤੇ ਸਨ ਪਰ ਮੁਕਤਸਰ ਦੀਆਂ ਲੜਕੀਆਂ
ਨੇ ਅੰਮ੍ਰਿਤਸਰ ਤੋਂ ਚਾਂਦੀ ਦਾ ਇਕ ਤਗਮਾ ਵੱਧ ਜਿੱਤਿਆ ਸੀ। ਚਾਂਦੀ ਦੇ ਤਗਮਮਿਆਂ ਦੇ
ਇਸ ਅੰਤਰ ਨੇ ਮੁਕਤਸਰ ਨੂੰ ਪਹਿਲੇ ਨੰਬਰ ਤੇ ਲਿਆਉਣ ਵਿਚ ਯੋਗਦਾਨ ਪਾਇਆ ਹੈ। ਇਸ ਮੀਟ
ਦੌਰਾਨ ਛੋਟੀ ਦੂਰੀ ਦੀਆਂ ਦੌੜਾਂ ਤੇ ਥਰੋਆਂ ਵਿਚ ਕਈ ਨਵੇਂ ਐਥਲੀਟ ਉਭਰ ਕੇ ਸਾਹਮਣੇ
ਆਏ, ਜਿਨ੍ਹਾਂ ਵਿਚ ਇੰਦਰਜੀਤ ਸਿੰਘ ਲੁਧਿਆਣਾ, ਆਸ਼ਾ ਸਿੰਘ, ਮਨਪ੍ਰੀਤ ਕੌਰ ਤੇ ਸਤਨਾਮ
ਸਿੰਘ ਦੀ ਕਾਰਗੁਜ਼ਾਰੀ ਨੂੰ ਸਭ ਨੇ ਦੇਸ਼ ਦਾ ਭਵਿੱਖ ਦੱਸਿਆ। ਇਸ ਮੀਟ ਵਿਚ ਤਰਨਤਾਰਨ
ਜ਼ਿਲ੍ਹੇ ਦੀਆਂ ਦਸ ਖਿਡਾਰਣਾਂ ਨੇ ਕੋਚ ਬਲਜਿੰਦਰ ਸਿੰਘ ਦੀ ਅਗਵਾਈ ਵਿਚ ਵੱਖ ਵੱਖ ਉਮਰ
ਗੁੱਟਾਂ ਦੇ ਮੁਕਾਬਲੇ ਵਿਚ ਹਿੱਸਾ ਲਿਆ, ਜਿਨ੍ਹਾਂ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ
ਚਾਰ ਸੋਨ, ਛੇ ਚਾਂਦੀ ਤੇ ਤਿੰਨ ਕਾਂਸੀ ਦੇ ਤਗਮੇ ਜਿੱਤ ਕੇ ਵਧੀਆ ਪ੍ਰਦਰਸ਼ਨ ਕੀਤਾ।
ਗੋਲਾ ਸੁੱਟਣ ਦੇ ਅੰਡਰ 16 ਮੁਕਾਬਲੇ 'ਚ ਗੁਰਪ੍ਰੀਤ ਸਿੰਘ ਫਿਰੋਜ਼ਪੁਰ ਪਹਿਲੇ,
ਤੇਜਵੀਰ ਸਿੰਘ ਲੁਧਿਆਣਾ ਦੂਸਰੇ ਤੇ ਅੰਮ੍ਰਿਤਪਾਲ ਸਿੰਘ ਗੁਰਦਾਸਪੁਰ ਤੀਸਰੇ, ਇਸੇ
ਮੁਕਾਬਲੇ ਦੇ ਅੰਡਰ 18 ਵਰਗ ਵਿਚ ਗੁਰਵੰਤ ਸਿੰਘ ਪਟਿਆਲਾ ਪਹਿਲੇ, ਯੁੱਧਵੀਰ ਸਿੰਘ
ਲੁਧਿਆਣਾ ਦੂਜੇ ਅਤੇ ਸ਼ਮਸ਼ੇਰ ਸਿੰਘ ਮਾਨਸਾ ਤੀਜੇ, ਅੰਡਰ 20 ਵਰਗ 'ਚ ਨਵਰੂਪ ਸਿੰਘ
ਤਰਨਤਾਰਨ ਪਹਿਲੇ, ਗੁਰਦਿੱਤ ਸਿੰਘ ਸੰਗਰੂਰ ਦੂਜੇ ਤੇ ਕਸ਼ਿਸ਼ ਖੰਨਾ ਮੋਹਾਲੀ ਤੀਜੇ,
ਮਹਿਲਾ ਵਰਗ 'ਚ ਮਨਜੀਤ ਕੌਰ ਪੰਜਾਬ ਪੁਲਿਸ ਪਹਿਲੇ, ਅਮਰਿੰਦਰ ਕੌਰ ਪੰਜਾਬ ਪੁਲਿਸ
ਦੂਜੇ ਤੇ ਕਮਲਜੀਤ ਕੌਰ ਹੁਸ਼ਿਆਰਪੁਰ ਤੀਜੇ, ਪੁਰਸ਼ਾਂ ਦੇ ਵਰਗ ਵਿਚ ਗੁਰਪ੍ਰੀਤ ਸਿੰਘ
ਜਲੰਧਰ ਪਹਿਲੇ, ਸੁਖਦੇਵ ਸਿੰਘ ਲੁਧਿਆਣਾ ਦੂਜੇ ਤੇ ਅਤਿੰਦਰ ਬੀ.ਐਸ. ਮੱਲ ਪਟਿਆਲਾ
ਤੀਜੇ, ਅੰਡਰ 20 ਵਰਗ 'ਚ ਸਤਵੀਰ ਕੌਰ ਅੰਮ੍ਰਿਤਸਰ ਪਹਿਲੇ, ਜਸਪਾਲ ਕੌਰ ਤਰਨਤਾਰਨ
ਦੂਜੇ ਤੇ ਰੁਪਿੰਦਰ ਕੌਰ ਅੰਮ੍ਰਿਤਸਰ ਤੀਜੇ ਦਰਜੇ 'ਤੇ ਰਹੇ।
ਕੈਨੇਡਾ-ਅਮਰੀਕਾ ਕਬੱਡੀ
ਕੱਪ ਦੀਆਂ ਤਰੀਕਾਂ ਐਲਾਨੀਆਂ
ਮੁੱਲਾਂਪੁਰ ਦਾਖਾ, 21 ਜੁਲਾਈ
-ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਅੰਦਰ ਹਰ ਵਰ੍ਹੇ
ਹੋਣ ਵਾਲਾ ਅੰਤਰਰਾਸ਼ਟਰੀ ਕੈਨੇਡਾ-ਅਮਰੀਕਾ ਕਬੱਡੀ ਕੱਪ ਇਸ ਵਰ੍ਹੇ 1 ਅਤੇ 2 ਦਸੰਬਰ
ਨੂੰ ਹੋਵੇਗਾ। ਕੈਨੇਡਾ-ਅਮਰੀਕਾ ਕਬੱਡੀ ਕੱਪ ਪ੍ਰਧਾਨ ਮੱਖਣ ਸਿੰਘ ਯੂ. ਐਸ. ਏ.
ਸੈਕਟਰੀ ਗੁਰਵਿੰਦਰ ਸਿੰਘ ਗੋਲੂ ਇਯਾਲੀ ਅਨੁਸਾਰ ਕੱਪ ਦੇ ਮੁੱਖ ਪ੍ਰਬੰਧਕ ਇੰਦਰਜੀਤ
ਸਿੰਘ ਮੁੱਲਾਂਪੁਰ ਦੀ ਅਗਵਾਈ ਹੇਠ ਹੋਣ ਵਾਲਾ 7ਵਾਂ ਅੰਤਰਰਾਸ਼ਟਰੀ ਕਬੱਡੀ ਕੱਪ 1 ਅਤੇ
2 ਦਸੰਬਰ ਨੂੰ ਹੋਵੇਗਾ। ਇਸ ਕੱਪ ਸਮੇਂ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀਆਂ 12 ਕਬੱਡੀ
ਟੀਮਾਂ ਸ਼ਮੂਲੀਅਤ ਕਰਨਗੀਆਂ।
84ਵੀਂ ਪੰਜਾਬ ਅਥਲੈਟਿਕ ਚੈਂਪੀਅਨਸ਼ਿਪ
ਪਟਿਆਲਾ, 19 ਜੁਲਾਈ-
ਪਟਿਆਲਾ ਵਿਚ ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਪੋਰਟਸ ਕੰਪਲੈਕਸ
ਵਿਖੇ 84ਵੀਂ ਪੰਜਾਬ ਅਥਲੈਟਿਕ ਚੈਂਪੀਅਨਸ਼ਿਪ ਕਰਵਾਈ ਗਈ। ਪੰਜਾਬ ਦੇ ਸਾਰੇ ਜ਼ਿਲਿਆਂ,
ਪੰਜਾਬ ਪੁਲਿਸ, ਬੀ.ਐਸ.ਐਫ. ਜਲੰਧਰ ਤੇ ਪੰਜਾਬ ਰਾਜ ਬਿਜਲੀ ਬੋਰਡ ਤੋਂ ਆਏ ਖਿਡਾਰੀਆਂ
ਨੇ ਇਸ ਵਿਚ ਹਿੱਸਾ ਲਿਆ।
ਦੂਜੇ ਦਿਨ ਸੰਗਰੂਰ ਜ਼ਿਲ੍ਹੇ ਦੇ ਐਥਲੀਟਾਂ ਦੀ ਚੜ੍ਹਤ ਰਹੀ। ਦੂਜੇ ਦਿਨ ਹੋਏ
ਮੁਕਾਬਲਿਆਂ ਵਿਚ ਅੰਡਰ 16 ਦੀ 800 ਮੀਟਰ ਦੌੜ ਵਿਚ ਹਰਪ੍ਰੀਤ ਕੌਰ ਹੁਸ਼ਿਆਰਪੁਰ
(2:34.5 ਮਿੰਟ) ਪਹਿਲੇ, ਕਿਰਨਜੀਤ ਕੌਰ ਮੁਕਤਸਰ ਦੂਸਰੇ, ਭੂਪਿੰਦਰ ਕੌਰ ਸੰਗਰੂਰ
ਤੀਸਰੇ ਇਸ ਵਰਗ ਦੇ ਲੜਕਿਆਂ ਦੀ 800 ਮੀਟਰ ਦੌੜ 'ਚ ਗਗਨਦੀਪ ਸਿੰਘ ਗੁਰਦਾਸਪੁਰ
(2:08.4 ਮਿੰਟ) ਪਹਿਲੇ, ਲਵਰਿੰਦਰ ਸਿੰਘ ਗੁਰਦਾਸਪੁਰ ਦੂਜੇ ਤੇ ਪੂਨਮਦੀਪ ਪੂਨਮਦੀਪ
ਸਿੰਘ ਪਟਿਆਲਾ ਤੀਜੇ, 800 ਮੀਟਰ ਅੰਡਰ 18 ਜਗਜੀਤ ਸਿੰਘ ਸੰਗਰੂਰ (2:06.5 ਮਿੰਟ)
ਪਹਿਲੇ, ਸਤਵੰਤ ਸਿੰਘ ਸੰਗਰੂਰ ਦੂਜੇ, ਰਮਨਦੀਪ ਕੁਮਾਰ ਬਰਨਾਲਾ ਤੀਜੇ, 800 ਮੀਟਰ
ਅੰਡਰ-18 'ਚ ਸੁਪਿੰਦਰ ਕੌਰ ਫਤਹਿਗੜ੍ਹ ਸਾਹਿਬ (2.22.6 ਮਿੰਟ) ਪਹਿਲੇ, ਸੁਖੀ
ਜਲੰਧਰ ਦੂਜੇ ਅਤੇ ਰਾਜਵੀਰ ਕੌਰ ਸੰਗਰੂਰ ਤੀਜੇ, 800 ਮੀਟਰ ਅੰਡਰ-20 'ਚ ਸੁਖਵਿੰਦਰ
ਸਿੰਘ ਸੰਗਰੂਰ (2:01.1 ਮਿੰਟ) ਪਹਿਲੇ, ਮਨਜੀਤ ਸਿੰਘ ਜਲੰਧਰ ਦੂਸਰੇ ਤੇ ਜਸਮੇਲ
ਸਿੰਘ ਲੁਧਿਆਣਾ ਤੀਸਰੇ, 800 ਮੀਟਰ (ਮਹਿਲਾ ਵਰਗ) ਨਰਿੰਦਰ ਪਾਲ ਕੌਰ ਮੁਕਤਸਰ
(2:52.6 ਮਿੰਟ) ਪਹਿਲੇ, ਕਮਲਜੀਤ ਕੌਰ ਪੰਜਾਬ ਪੁਲਿਸ ਦੂਸਰੇ ਤੇ ਮਨਦੀਪ ਕੌਰ
ਲੁਧਿਆਣਾ ਤੀਸਰੇ, 10 ਹਜ਼ਾਰ ਮੀਟਰ ਪੈਦਲ ਚਾਲ ਅੰਡਰ 20 'ਚ ਅਮ੍ਰਿਤਪਾਲ ਕੌਰ
ਅੰਮ੍ਰਿਤਸਰ (1:01.58 ਘੰਟਾ) ਪਹਿਲੇ ਅਮਨਦੀਪ ਕੌਰ ਅੰਮ੍ਰਿਤਸਰ ਦੂਜੇ ਤੇ ਸਰਪ੍ਰੀਤ
ਕੌਰ ਲੁਧਿਆਣਾ ਤੀਜੇ, 10 ਹਜ਼ਾਰ ਮੀਟਰ ਅੰਡਰ-20 ਮਨਜੀਤ ਸਿੰਘ ਫਤਹਿਗੜ੍ਹ ਸਾਿਹਬ
(49:45.00 ਮਿੰਟ) ਪਹਿਲੇ, ਜਗਸੇਰ ਸਿੰਘ ਸੰਗਰੂਰ ਦੂਜੇ ਤੇ ਵਰਿੰਦਰ ਸਿੰਘ ਰੋਪੜ
ਤੀਜੇ ਦਰਜੇ 'ਤੇ ਰਹੇ। 10 ਹਜ਼ਾਰ ਮੀਟਰ ਪੈਦਲ ਚਾਲ ਵਿਚ ਪਹਿਲੇ ਨੰਬਰ 'ਤੇ ਆਈ
ਅੰਮ੍ਰਿਤਪਾਲ ਕੌਰ ਤੇ ਅਮਨਦੀਪ ਕੌਰ। ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀਆਂ
ਵਿਦਿਆਰਥਣਾਂ ਹਨ। ਕੋਚ ਵਰਿੰਦਰ ਸਿੰਘ ਮੱਟੂ ਦੀਆਂ ਸਿਖਲਾਈ ਯਾਫਤਾ ਇਨ੍ਹਾਂ ਖਿਡਾਰਣਾਂ
'ਚੋਂ ਸ਼ਾਮਿਲ ਅਮਨਦੀਪ ਕੌਰ ਪਿਛਲੇ ਪੰਜ ਸਾਲ ਤੋਂ ਇਸ ਮੁਕਾਬਲੇ ਵਿਚ ਸਟੇਟ ਚੈਂਪੀਅਨ
ਬਣਦੀ ਆ ਰਹੀ ਹੈ। 19 ਜੁਲਾਈ ਨੂੰ ਸਵੇਰੇ ਸ਼ਾਮ ਹੋਏ ਮੁਕਾਬਿਲਆਂ ਦੇ ਤੀਹਰੀ ਛਾਲ
ਅੰਡਰ-20 ਲੜਕੇ ਨਵਜੋਤ ਸਿੰਘ ਪਟਿਆਲਾ (14.19 ਮੀਟਰ) ਪਹਿਲੇ, ਰਾਜਬੀਰ ਸਿੰਘ
ਸੰਗਰੂਰ ਦੂਜੇ ਤੇ ਗੁਰਪ੍ਰੀਤ ਸਿੰਘ ਬਰਨਾਲਾ ਤੀਜੇ, 5000 ਮੀਟਰ ਮਹਿਲਾ ਦੌੜ 'ਚ
ਸਰਬਜੀਤ ਕੌਰ ਪੰਜਾਬ ਪੁਲਿਸ (19.64.3 ਮਿੰਟ) ਪਹਿਲੇ, ਲਵਲੀਨ ਕੌਰ ਮੋਹਾਲੀ ਦੂਜੇ
ਤੇ ਆਸ਼ਾ ਰਾਣੀ ਪੰਜਾਬ ਪੁਲਿਸ ਤੀਸਰੇ, ਤੀਹਰੀ ਛਾਲ ਮਹਿਲਾ 'ਚ ਕੁਲਵਿੰਦਰ ਕੌਰ ਪੰਜਾਬ
ਪੁਲਿਸ (12.17 ਮੀਟਰ) ਪਹਿਲੇ, ਸੁਪਿੰਦਰ ਪਾਲ ਕੌਰ ਪੰਜਾਬ ਪੁਲਿਸ ਦੂਜੇ ਤੇ ਪ੍ਰੀਤੀ
ਜਲੰਧਰ ਤੀਜੇ, ਹੈਮਰ ਥਰੋ ਮਹਿਲਾ 'ਚ ਹਰਿੰਦਰ ਕੌਰ ਕਪੂਰਥਲਾ (45.78 ਮੀਟਰ) ਪਹਿਲੇ,
ਕਮਲਜੀਤ ਕੌਰ ਹੁਸ਼ਿਆਰਪੁਰ ਦੂਜੇ ਤੇ ਸਰਬਜੀਤ ਕੌਰ ਪੰਜਾਬ ਪੁਲਿਸ ਤੀਜੇ, 800 ਮੀਟਰ
ਅੰਡਰ-20 ਮਨਪ੍ਰੀਤ ਕੌਰ ਜਲੰਧਰ (2:19.6 ਮਿੰਟ) ਪਹਿਲੇ, ਰਮਨਦੀਪ ਕੌਰ ਸੰਗਰੂਰ ਦੂਜੇ
ਤੇ ਰਮਨਪ੍ਰੀਤ ਕੌਰ ਹੁਸ਼ਿਆਰਪੁਰ ਤੀਜੇ, ਹੈਮਰ ਥਰੋ ਅੰਡਰ-20 ਰੂਪਨੀਤ ਕੌਰ ਸੰਗਰੂਰ
(37.65 ਮੀਟਰ) ਪਹਿਲੇ, ਅਮਨਦੀਪ ਕੌਰ ਤਰਨਤਾਰਨ ਦੂਜੇ, ਗਗਨਪ੍ਰੀਤ ਕੌਰ ਲੁਧਿਆਣਾ
ਤੀਜੇ, ਹੈਮਰ ਥਰੋ ਅੰਡਰ 20 ਰੂਪਨੀਤ ਕੌਰ ਸੰਗਰੂਰ (37.65 ਮੀਟਰ) ਪਹਿਲੇ, ਅਮਨਦੀਪ
ਕੌਰ ਤਰਨਤਾਰਨ ਦੂਜੇ, ਗਗਨਪ੍ਰੀਤ ਕੌਰ ਲੁਧਿਆਣਾ ਤੀਜੇ, ਹੈਮਰ ਥਰੋ ਅੰਡਰ-18 ਸ਼ਰਨਜੀਤ
ਕੌਰ ਲੁਧਿਆਣਾ (30.45 ਮੀਟਰ) ਪਹਿਲੇ, ਜਗਰੂਪ ਕੌਰ ਤਰਨਤਾਰਨ ਦੂਜੇ ਤੇ ਰਮਨਪ੍ਰੀਤ
ਕੌਰ ਮੁਕਤਸਰ ਤੀਜੇ, ਉਚੀ ਛਾਲ ਪੁਰਸ਼ 'ਚ ਅਜੈਪਾਲ ਸਿੰਘ ਪੰਜਾਬ ਪੁਲਿਸ (1.90 ਮੀਟਰ)
ਪਹਿਲੇ, ਵਿਭੁਲ ਤਿਆਗੀ ਬੀ.ਐਸ.ਐਫ. ਦੂਜੇ ਤੇ ਅਜੀਤ ਸਿੰਘ ਪੰਜਾਬ ਪੁਲਿਸ ਤੀਜੇ, ਉੱਚੀ
ਛਾਲ ਅੰਡਰ 20 ਜਗਦੀਪ ਸਿੰਘ ਅੰਮ੍ਰਿਤਸਰ (1.85 ਮੀਟਰ) ਪਹਿਲੇ, ਕਮਲਜੀਤ ਸਿੰਘ
ਜਲੰਧਰ ਦੂਜੇ ਤੇ ਸੇਵਕ ਸਿੰਘ ਲੁਧਿਆਣਾ ਤੀਜੇ ਸਥਾਨ 'ਤੇ ਰਹੇ
ਪਹਿਲੇ ਦਿਨ ਹੋਏ ਮੁਕਾਬਲਿਆਂ ਵਿਚ ਲੁਧਿਆਣਾ ਦੇ ਦੀਪਤੀ ਰਾਣੀ ਤੇ ਅਮਨਦੀਪ ਸਿੰਘ ਸਭ
ਤੋਂ ਤੇਜ਼ ਦੌੜਾਕ ਰਹੇ। ਵੱਖ ਵੱਖ ਮੁਕਾਬਲਿਆਂ ਤਹਿਤ 100 ਮੀਟਰ ਦੌੜ ਦੇ ਪੁਰਸ਼ ਵਰਗ
ਵਿਚ ਅਮਨਦੀਪ ਸਿੰਘ ਲੁਧਿਆਣਾ 11.28 ਮਿੰਟ ਨੇ ਪਹਿਲਾ, ਰਣਜੀਤ ਸਿੰਘ ਬਿਜਲੀ ਬੋਰਡ
ਨੇ ਦੂਜਾ, ਇੰਦਰਪ੍ਰੀਤ ਸਿੰਘ ਨੇ ਤੀਸਰਾ, ਮਹਿਲਾਵਾਂ ਦੇ 100 ਮੀਟਰ ਮੁਕਾਬਲੇ ਵਿਚ
ਰਾਜਵਿੰਦਰ ਕੌਰ ਪੰਜਾਬ ਪੁਲਿਸ 13.95 ਮਿੰਟ, ਮਨਦੀਪ ਕੌਰ ਪੰਜਾਬ ਪੁਲਿਸ ਦੂਸਰੇ,
ਇੰਦਰਪ੍ਰੀਤ ਕੌਰ ਬਰਨਾਲਾ ਤੀਸਰੇ, 20 ਕਿਲੋਮੀਟਰ ਪੈਦਲ ਚਾਲ 'ਚ ਦਿਲਬਾਗ ਸਿੰਘ
ਬਠਿੰਡਾ 1:46:34 ਘੰਟੇ ਪਹਿਲੇ, ਸੁਰਿੰਦਰ ਸਿੰਘ ਸੰਗਰੂਰ ਦੂਸਰੇ ਤੇ ਅਮ੍ਰਿਤ ਕੁਮਾਰ
ਅੰਮ੍ਰਿਤਸਰ ਤੀਸਰੇ, 20 ਕਿਲੋਮੀਟਰ ਪੈਦਲ ਚਾਲ ਮਹਿਲਾ 'ਚ ਕਮਲਦੀਪ ਕੌਰ ਲੁਧਿਆਣਾ
2:10:15 ਘੰਟੇ, ਹਰਪ੍ਰੀਤ ਕੌਰ ਰੋਪੜ ਦੂਸਰੇ, ਅਮਨਦੀਪ ਕੌਰ ਅੰਮ੍ਰਿਤਸਰ ਤੀਸਰੇ,
800 ਮੀਟਰ ਦੌੜ 'ਚ ਸਤਨਾਮ ਸਿੰਘ ਕਪੂਰਥਲਾ 1:56:76 ਘੰਟੇ, ਵਿਸ਼ਵਜੀਤ ਸਿੰਘ ਜਲੰਧਰ
ਦੂਸਰੇ ਤੇ ਗੁਰਵਿੰਦਰ ਸਿੰਘ ਗੁਰਦਾਸਪੁਰ ਤੀਸਰੇ ਸਥਾਨ 'ਤੇ ਰਿਹਾ। ਅੰਡਰ 20 ਮਹਿਲਾ
ਵਰਗ ਦੇ 800 ਮੀਟਰ ਮੁਕਾਬਲੇ ਵਿਚ ਮਨਪ੍ਰੀਤ ਕੌਰ ਜਲੰਧਰ 2:19:60 ਘੰਟੇ ਪਹਿਲੇ,
ਰਮਨਦੀਪ ਕੌਰ ਸੰਗਰੂਰ ਤੇ ਰਮਨਪ੍ਰੀਤ ਕੌਰ ਹੁਸ਼ਿਆਰਪੁਰ ਤੀਸਰੇ, ਇਸੇ ਵਰਗ ਦੇ 100
ਮੀਟਰ ਮੁਕਾਬਲੇ ਵਿਚ ਦੀਪਤੀ ਰਾਣੀ ਲੁਧਿਆਣਾ 12.66 ਮਿੰਟ ਪਹਿਲੇ, ਭੁਪਿੰਦਰ ਕੌਰ
ਅੰਮ੍ਰਿਤਸਰ ਦੂਸਰੇ ਤੇ ਰਾਜਪ੍ਰੀਤ ਕੌਰ ਲੁਧਿਆਣਾ, ਅੰਡਰ 18 ਲੜਕੀਆਂ ਦੇ 800 ਮੀਟਰ
ਦੌੜ ਵਿਚ ਮਨੀਸ਼ਾ ਜਲੰਧਰ 13.20 ਮਿੰਟ ਪਹਿਲੇ, ਹਰਪਾਲ ਕੌਰ ਸੰਗਰੂਰ ਦੂਸਰੇ ਤੇ
ਸਿਮਰਨਜੀਤ ਕੌਰ ਲੁਧਿਆਣਾ ਤੀਸਰੇ ਸਥਾਨ 'ਤੇ ਰਹੀ।
ਲੁਧਿਆਣਾ ਦੇ ਅੱਠ ਹੋਰ ਬਾਸਕਿਟਬਾਲ ਖਿਡਾਰੀਆਂ ਨੇ ਭਾਰਤੀ ਬਾਸਕਿਟਬਾਲ ਟੀਮ ਵਿਚ ਥਾਂ
ਪੱਕੀ ਕੀਤੀ
ਲੁਧਿਆਣਾ, 20 ਜੁਲਾਈ-ਲੁਧਿਆਣਾ
ਬਾਸਕਟਬਾਲ ਅਕੈਡਮੀ ਜਿਸਨੇ ਵੱਖ-ਵੱਖ ਟੂਰਨਾਮੈਂਟ ਲਈ ਹੁਣ ਤੱਕ ਇਕ ਦਰਜਨ ਦੇ ਕਰੀਬ
ਖਿਡਾਰੀ ਭਾਰਤੀ ਬਾਸਕਟਬਾਲ ਟੀਮਾਂ ਨੂੰ ਦਿੱਤੇ ਹਨ ਉਸਨੇ ਇਕ ਹੋਰ ਵੱਡਾ ਉਪਰਾਲਾ ਕੀਤਾ
ਹੈ, ਲਗਭਗ ਅੱਠ ਹੋਰ ਖਿਡਾਰੀ ਵੱਖ ਵੱਖ ਭਾਰਤੀ ਬਾਸਕਟਬਾਲ ਟੀਮਾਂ ਦੇ ਰਾਸ਼ਟਰੀ
ਕੋਚਿੰਗ ਕੈਂਪਾਂ ਲਈ ਚੁਣੇ ਹਨ। ਭਾਰਤੀ ਬਾਸਕਟਬਾਲ ਸੰਘ ਦੇ ਪ੍ਰਧਾਨ ਅਤੇ ਖੇਡ ਸਮਰਥਕ
ਅਧਿਕਾਰੀ ਰਾਜਦੀਪ ਸਿੰਘ ਗਿੱਲ ਡਾਇਰੈਕਟਰ ਪੰਜਾਬ ਪੁਲਿਸ ਅਕੈਡਮੀ ਫਿਲੌਰ ਨੇ ਦੱਸਿਆ
ਕਿ ਸਾਲ 2008 ਵਰ੍ਹਾ ਲੁਧਿਆਣਾ ਬਾਸਕਟਬਾਲ ਅਕੈਡਮੀ ਲਈ ਕਾਫ਼ੀ ਪ੍ਰਾਪਤੀਆਂ ਵਾਲਾ ਰਿਹਾ।
ਫੀਬਾ ਏਸ਼ੀਅਨ ਚੈਂਪੀਅਨਸ਼ਿਪ ਅਕਤੂਬਰ ਮਹੀਨੇ ਵਿਚ ਕੁਵੈਤ ਵਿਖੇ ਹੋ ਰਹੀ ਹੈ ਉਸ ਵਾਸਤੇ
ਭਾਰਤ ਦੀ ਸੀਨੀਅਰ ਟੀਮ ਵਾਸਤੇ ਇਸ ਅਕੈਡਮੀ ਦੇ ਚਾਰ ਹੋਣਹਾਰ ਖਿਡਾਰੀ ਜਿਨ੍ਹਾਂ ਵਿਚ
ਭਾਰਤੀ ਟੀਮ ਦਾ ਵਰਤਮਾਨ ਕਪਤਾਨ ਜਗਦੀਪ ਸਿੰਘ, ਗਗਨਦੀਪ ਸਿੰਘ, ਦਿਲਾਵਰ ਸਿੰਘ,
ਲੁਧਿਆਣਾ ਅਕੈਡਮੀ, ਹਰਮੰਦਰ ਸਿੰਘ ਚੁਣੇ ਗਏ ਹਨ। ਇਸ ਤੋਂ ਇਲਾਵਾ ਜੂਨੀਅਰ ਏਸ਼ੀਅਨ
ਚੈਂਪੀਅਨਸ਼ਿਪ ਜੋ ਨਵੰਬਰ ਮਹੀਨੇ ਮੈਡਾਨ, ਇੰਡੋਨੇਸ਼ੀਆ ਵਿਖੇ ਹੋ ਰਹੀ ਹੈ ਉਸ ਵਾਸਤੇ
ਲੜਕੀਆਂ ਦੀ ਭਾਰਤੀ ਟੀਮ ਦਾ ਕੋਚਿੰਗ ਕੈਂਪ 20 ਜੁਲਾਈ ਤੋਂ ਇੰਦੌਰ ਵਿਖੇ ਸ਼ੁਰੂ ਹੋ
ਰਿਹਾ ਹੈ ਉਸ ਵਾਸਤੇ ਲੁਧਿਆਣਾ ਅਕੈਡਮੀ ਦੀਆਂ ਦੋ ਖਿਡਾਰਨਾਂ ਜਗਰੂਪ ਕੌਰ ਅਤੇ ਮਨਦੀਪ
ਕੌਰ ਭਾਰਤੀ ਟੀਮ ਲਈ ਚੁਣੀਆਂ ਗਈਆਂ ਹਨ। ਇਸ ਤੋਂ ਇਲਾਵਾ ਜੂਨੀਅਰ ਏਸ਼ੀਅਨ ਬਾਸਕਟਬਾਲ
ਚੈਂਪੀਅਨਸ਼ਿਪ (ਏ ਬੀ ਸੀ) ਜੋ ਅਗਸਤ ਮਹੀਨੇ ਈਰਾਨ ਵਿਖੇ ਹੋ ਰਹੀ ਹੈ ਉਸਦਾ ਤਿਆਰੀ
ਕੈਂਪ ਬੰਗਲੌਰ ਵਿਖੇ ਲੱਗਣਾ ਹੈ ਉਸ ਵਾਸਤੇ ਲੁਧਿਆਣਾ ਅਕੈਡਮੀ ਦੇ ਦੋ ਹੋਣਹਾਰ ਖਿਡਾਰੀ
ਰਾਜਨ ਸ਼ਰਮਾ ਜੋ ਹੁਣੇ ਹੁਣੇ ਰੂਸ ਵਿਖੇ ਹੋਈ ਚਿਲਡਰਨ ਆਫ਼ ਏਸ਼ੀਅਨ ਚੈਂਪੀਅਨਸ਼ਿਪ ਵਿਚ
ਸੋਨ ਤਗਮਾ ਜੇਤੂ ਭਾਰਤੀ ਟੀਮ ਦਾ ਮੈਂਬਰ ਸੀ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਲਵਦੀਪ
ਸ਼ਰਮਾ ਏ ਬੀ ਸੀ ਚੈਂਪੀਅਨਸ਼ਿਪ ਵਾਸਤੇ ਚੁਣਿਆ ਗਿਆ ਹੈ।
ਆਖਿਰ ਵਾਪਿਸ ਕਰਨੀ ਪਈ ਗਿੱਲ ਨੂੰ ਦੱਬੀ ਹੋਈ ਟਰਾਫੀ
ਹੈਦਰਾਬਾਦ, 19 ਜੁਲਾਈ-ਭਾਰਤੀ
ਹਾਕੀ ਫ਼ੈਡਰੇਸ਼ਨ ਦੇ ਮੁੱਖੀ ਕੇ.ਪੀ. ਐਸ. ਗਿੱਲ ਹੁਣ ਗਰਮੀ ਛੱਡ ਕੇ ਨਰਮੀ ਵਿਚ ਆ ਗਏ
ਹਨ। ਉਨ੍ਹਾਂ ਜੂਨੀਅਰ ਏਸ਼ੀਆ ਕੱਪ ਦੇ ਖ਼ਿਤਾਬੀ ਮੁਕਾਬਲੇ ਤੋਂ ਪਹਿਲਾਂ ਇਸ ਮੁਕਾਬਲੇ
ਦੀ ਮੂਲ ਟਰਾਫ਼ੀ ਵਾਪਸ ਕਰ ਦਿੱਤੀ। ਗਿੱਲ ਨੇ ਭਾਰਤੀ ਉਲੰਪਿਕ ਫ਼ੈੱਡਰੇਸ਼ਨ ਵਲੋਂ ਉਨ੍ਹਾਂ
ਨੂੰ ਬਰਖ਼ਾਸਤ ਕਰਨ ਅਤੇ ਆਈ.ਐਚ.ਐਫ਼. ਨੂੰ ਭੰਗ ਕਰਨ ਤੋਂ ਬਾਅਦ ਸ਼ੁਰੂਆਤ 'ਚ ਫ਼ਰਜ਼ੀ
ਕਮੇਟੀ ਨੂੰ ਟਰਾਫ਼ੀ ਸੌਂਪਣ ਤੋਂ ਇਨਕਾਰ ਕਰ ਦਿਤਾ ਸੀ। ਗਿੱਲ ਨੇ ਕਿਹਾ ਸੀ ਕਿ ਉਹ
ਟਰਾਫ਼ੀ ਹੈਦਰਾਬਾਦ ਹਾਕੀ ਫ਼ੈੱਡਰੇਸ਼ਨ (ਐਚ.ਐਚ.ਏ.) ਨੂੰ ਸੌਂਪਣਗੇ। ਆਯੋਜਕਾਂ ਨੇ ਇਕ
ਸਮੇਂ ਨਵੀਂ ਟਰਾਫ਼ੀ ਬਣਵਾਉਣ ਦਾ ਮਨ ਬਣਾਇਆ ਸੀ ਪਰ ਐਚ.ਐਚ.ਏ. ਨੂੰ ਟਰਾਫ਼ੀ ਵਾਪਸ ਦੇਣ
ਦੀ ਗਿੱਲ ਦੀ ਇੱਛਾ ਤੋਂ ਬਾਅਦ ਉਨ੍ਹਾਂ ਨੇ ਇਹ ਸਕੀਮ ਟਾਲ ਦਿੱਤੀ। ਫ਼ਰਜ਼ੀ ਕਮੇਟੀ ਦੇ
ਇਕ ਮੈਂਬਰ ਨੇ ਕਿਹਾ ''ਐਚ.ਐਚ.ਏ. ਦੇ ਇਕ ਸੀਨੀਅਰ ਅਧਿਕਾਰੀ ਨੂੰ ਟਰਾਫ਼ੀ ਲਿਆਉਣ ਲਈ
ਜਹਾਜ਼ ਰਾਹੀਂ ਦਿੱਲੀ ਜਾਣਾ ਪਿਆ ਅਤੇ ਉਹ ਮੂਲ ਟਰਾਫ਼ੀ ਨਾਲ ਲੈ ਕੇ ਪਰਤ ਆਏ।''
ਭਾਰਤੀ ਹਾਕੀ ਤੇਰਾ ਕੌਣ ਵਿਚਾਰਾ!
10 ਸਾਲਾਂ ਤੋਂ ਸੁਧਾਰ ਲਈ ਤਰਸ ਰਹੀ ਹੈ ਰਾਸ਼ਟਰੀ ਖੇਡ
ਚੰਡੀਗੜ੍ਹ 19 ਜੁਲਾਈ-ਭਾਰਤ
ਵਿਚ ਹਾਕੀ ਹੁਣ ਨਾ ਮਾਤਰ ਹੀ ਰਹਿ ਗਈ ਹੈ, ਜੇ ਇਸ ਤਰ੍ਹਾਂ ਹੀ ਹਾਲਤ ਰਹੀ ਤਾਂ
ਹੌਲੀ-ਹੌਲੀ ਖਤਮ ਹੋ ਜਾਵੇਗੀ। ਇਸ ਦੀ ਹਾਲਤ ਕਰਕੇ ਚੋਣਕਾਰਾਂ ਅਤੇ ਹਾਕੀ ਪ੍ਰਤੀ
ਸਿਖਣ ਵਾਲਿਆਂ ਦੀ ਘੱਟ ਰਹੀ ਚਾਹਤ ਨੂੰ ਵੱਡਾ ਕਾਰਨ ਕਿਹਾ ਜਾ ਸਕਦਾ ਹੈ ਕਿਉਂਕਿ ਅੱਗੇ
ਸਕੂਲਾਂ, ਕਲਾਜਾਂ ਵਿਚ ਮੈਦਾਨਾਂ ਵਿਚ ਚੰਗੇ ਹਾਕੀ ਖਿਡਾਰੀਆਂ ਦੀ ਬਹੁਤਾਤ ਹੋਣ ਕਰ
ਕੇ ਕਈਆਂ ਨੂੰ ਮੈਦਾਨ ਵਿਚ ਉਤਰ ਕੇ ਖੇਡਣਾ ਨਸੀਬ ਨਹੀਂ ਸੀ ਹੁੰਦਾ। ਜੇ ਭਾਰਤ-ਪਾਕਿ
ਵੰਡ ਸਮੇਂ ਸੀਨੀਅਰ ਖਿਡਾਰੀ ਮੁਹੰਮਦ ਆਜ਼ਮ ਪਾਕਿਸਤਾਨ ਨਾ ਜਾਂਦਾ ਤਾਂ ਸ਼ਾਇਦ ਮੈਂ ਇਹ
ਮੁਕਾਮ ਹਾਸਲ ਨਾ ਕਰ ਸਕਦਾ, ਜੋ ਕੀਤਾ। ਇਹ ਸ਼ਬਦ ਪਦਮ ਸ੍ਰੀ ਬਲਬੀਰ ਸਿੰਘ ਸੀਨੀਅਰ ਨੇ
ਚੰਡੀਗੜ੍ਹ ਪ੍ਰੈਸ ਕਲੱਬ ਵਲੋਂ ਕਰਵਾਏ ਰੂਬਰੂ ਪ੍ਰੋਗਰਾਮ ਦੌਰਾਨ ਕਹੇ। ਇਸ ਮੌਕੇ
ਬਲਬੀਰ ਸਿੰਘ ਸੀਨੀਅਰ ਨੇ ਦਸਿਆ ਕਿ ਉਹ ਸਕੂਲ ਅਤੇ ਕਾਲਜ ਦੀ ਟੀਮ ਦਾ ਕੈਪਟਨ ਹੀ ਨਹੀਂ
ਬਣ ਸਕਿਆ ਅਤੇ ਐਫ਼. ਏ. ਵਿਚ ਫ਼ੇਲ੍ਹ ਹੋ ਗਿਆ ਸੀ ਪਰ ਕੋਚ ਹਰਮੇਲ ਸਿੰਘ ਨੇ ਉਸ ਦੀ
ਖੇਡ ਨੂੰ ਪਰਖਿਆ ਤੇ 1941 ਵਿਚ ਪੰਜਾਬ ਯੂਨੀਵਰਸਿਟੀ ਵਿਚ ਇੰਟਰਮੀਡੀਏਟ ਕਾਲਜ ਖੇਡਾਂ
ਵਿਚ ਸੋਨ ਤਮਗ਼ਾ ਪਹਿਲੀ ਵਾਰ ਸਾਡੇ ਕਾਲਜ ਨੇ ਪ੍ਰਾਪਤ ਕੀਤਾ। ਸੰਨ 1945 ਵਿਚ ਪੁਲਿਸ
ਵਿਚ ਚਲਾ ਗਿਆ ਕਿਉਂਕਿ ਅੰਗਰੇਜ਼ ਆਈ.ਜੀ. ਨੇ ਉਸ ਨੂੰ ਏ.ਐਸ.ਆਈ. ਲਈ ਹਾਮੀ ਭਰੀ ਪਰ
ਉਹ ਘਟੋ-ਘੱਟ ਇੰਸਪੈਕਟਰ ਤੋਂ ਪ੍ਰਵਾਨ ਨਹੀਂ ਸੀ ਕਰਨਾ ਚਾਹੁੰਦਾ ਤੇ ਦਿੱਲੀ ਵਿਚ
ਸੈਂਟਰ ਪੀ.ਡਬਲਿਊ.ਡੀ. ਵਿਚ ਨੌਕਰੀ ਲੱਗ ਗਿਆ ਤੇ ਕਲਕੱਤਾ ਵਿਚ ਨੈਸ਼ਨਲ ਖੇਡਿਆ।
ਬਲਬੀਰ ਸਿੰਘ ਸੀਨੀਅਰ ਨੇ ਦਸਿਆ ਕਿ ਉਸ ਨੇ ਦੋ ਖੇਡ ਪੁਸਤਕਾਂ ਖੇਡ ਜਗਤ ਦੀ ਝੋਲੀ
ਪਾਈਆਂ ਹਨ ਜਿਨ੍ਹਾਂ ਦੇ ਨਾਂ 'ਸਵੈਜੀਵਨੀ ਦਾ ਗੋਲਡਨ ਹੈਟ ਟਰਿਕ, 1977' ਅਤੇ ' ਦਾ
ਗੋਲਡਨ ਯਾਰਡਸਟਿਕ ਟ੍ਰੇਨਿੰਗ ਮੈਨੂਅਲ' ਹਨ ਜਿਨਾਂ ਵਿਚੋਂ ਪਿਛਲੀ ਪੁਸਤਕ ਭਾਰਤ ਦੇ
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰਿਲੀਜ਼ ਕੀਤੀ ਸੀ। ਕਈ ਵਰ੍ਹੇ ਖੇਡ ਮੈਨੇਜਰ
ਅਤੇ ਮੁੱਖ ਕੋਚ ਰਹੇ ਬਲਬੀਰ ਸਿੰਘ ਨੇ ਦਸਿਆ ਕਿ ਉਹ ਆਲ ਇੰਡੀਆ ਕੌਂਸਲ ਆਫ਼ ਸਪੋਰਟਸ
ਦਾ ਕਾਰਜਕਾਰੀ ਮੈਂਬਰ, ਏਸ਼ੀਅਨ ਗੇਮਜ਼ ਆਰਗੇਨਾਜ਼ਿੰਗ ਕਮੇਟੀ ਦਾ ਮੈਂਬਰ ਅਤੇ ਨੈਸ਼ਨਲ
ਇੰਸਟੀਚਿਊਟ ਆਫ਼ ਸਪੋਰਟਸ ਐਂਡ ਫ਼ਿਜ਼ੀਕਲ ਐਜੂਕੇਸ਼ਨ ਇੰਡੀਆ ਦੇ ਬੋਰਡ ਆਫ਼ ਗਵਰਨਰ ਦਾ
ਮੈਂਬਰ ਵੀ ਰਿਹਾ।
ਪੀ. ਐਸ. ਈ. ਬੀ. ਸੰਭਾਲੇਗਾ ਸਕੂਲ ਪੱਧਰ 'ਤੇ ਹਾਕੀ ਦੀ ਵਾਗਡੋਰ
ਲੁਧਿਆਣਾ, 19 ਜੁਲਾਈ-
ਚਲੋ, ਸ਼ਾਇਦ ਰੱਬ ਹਾਕੀ ਦੀ ਪੁਕਾਰ ਵੀ ਸੁਣ ਲਵੇ। ਰਾਸ਼ਟਰੀ ਖੇਡ ਹਾਕੀ ਨੂੰ ਸਕੂਲਾਂ
ਵਿਚ ਪ੍ਰਫੁੱਲਤ ਕਰਨ ਲਈ ਅਤੇ ਬੱਚਿਆਂ ਨੂੰ ਹਾਕੀ ਪ੍ਰਤੀ ਉਤਸ਼ਾਹਿਤ ਕਰਨ ਲਈ ਪੰਜਾਬ
ਸਕੂਲ ਸਿੱਖਿਆ ਵਿਭਾਗ ਵੱਖ-ਵੱਖ ਉਮਰ ਵਰਗਾਂ ਦੀ ਹਾਕੀ ਲੀਗ ਕਰਵਾਏਗਾ। ਪੰਜਾਬ ਸਕੂਲ
ਸਿੱਖਿਆ ਵਿਭਾਗ ਨੇ ਹਾਕੀ ਖੇਡ ਨੂੰ ਬੜਾਵਾ ਦੇਣ ਲਈ ਵੱਖ-ਵੱਖ ਸਕੂਲਾਂ ਵਿਚ ਵੱਡੀ
ਪੱਧਰ 'ਤੇ ਹਾਕੀ ਵਿੰਗ ਸਥਾਪਿਤ ਕੀਤੇ ਹਨ ਅਤੇ ਖਿਡਾਰੀਆਂ ਲਈ ਸੀਟਾਂ ਰਾਖਵੀਆਂ
ਰੱਖੀਆਂ ਹਨ। ਸ੍ਰੀਮਤੀ ਰੰਧਾਵਾ ਨੇ ਆਖਿਆ ਕਿ ਇਸ ਰਾਜ ਪੱਧਰੀ ਹਾਕੀ ਲੀਗ ਵਿਚ ਪੰਜਾਬ
ਸਕੂਲ ਸਿੱਖਿਆ ਵਿਭਾਗ ਦੇ ਸਪੋਰਟਸ ਵਿੰਗ ਅਤੇ ਹੋਰ ਅਕੈਡਮੀਆਂ ਹਿੱਸਾ ਲੈਣਗੀਆਂ। ਰਾਜ
ਪੱਧਰੀ ਚੈਂਪੀਅਨਸ਼ਿਪਾਂ ਜਲਦੀ ਹੀ ਵੱਖ-ਵੱਖ ਜਿਲ੍ਹਿਆਂ ਨੂੰ ਅਲਾਟ ਕਰ ਦਿੱਤੀਆਂ
ਜਾਣਗੀਆਂ। ਉਨ੍ਹਾਂ ਆਖਿਆ ਕਿ ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੀ ਇਹ ਕੋਸ਼ਿਸ਼ ਹੋਵੇਗੀ
ਕਿ ਪੰਜਾਬ ਦੇ ਵਿਚ ਵੱਧ ਤੋਂ ਵੱਧ ਰਾਸ਼ਟਰੀ ਪੱਧਰ ਦੀਆਂ ਸਕੂਲੀ ਚੈਂਪੀਅਨਸ਼ਿਪ ਕਰਵਾਈਆਂ
ਜਾਣ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਸ੍ਰੀਮਤੀ ਉਪਿੰਦਰਜੀਤ ਕੌਰ ਦੀਆਂ ਹਿਦਾਇਤਾਂ
ਮੁਤਾਬਿਕ ਸਿੱਖਿਆ ਵਿਭਾਗ ਤਹਿਤ ਖੇਡ ਰਹੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਵਿਸ਼ੇਸ਼
ਸਹੂਲਤਾਂ ਅਤੇ ਖੇਡਾਂ ਦਾ ਸਮਾਨ ਵੱਡੇ ਪੱਧਰ ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ
ਮੌਕੇ 'ਤੇ ਲੁਧਿਆਣਾ ਦੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਰੁਪਿੰਦਰ ਸਿੰਘ ਰਵੀ ਨੇ ਦੱਸਿਆ
ਕਿ ਪੰਜਾਬ ਦੇ ਵੱਖ-ਵੱਖ ਖੇਡ ਵਿੰਗ ਆਪਣੀ ਸਮਰੱਥਾ ਮੁਤਾਬਿਕ ਇਸ ਵਾਰ ਰਾਜ ਪੱਧਰੀ
ਮੁਕਾਬਲਿਆਂ ਵਿਚ ਵਧੀਆ ਨਤੀਜਾ ਦੇਣਗੇ।
ਮਿਲਖਾ ਸਿੰਘ ਬਣੇ ਰਾਸ਼ਟਰੀ ਖੇਡ ਐਵਾਰਡ ਕਮੇਟੀ ਦੇ ਚੇਅਰਮੈਨ
ਨਵੀਂ ਦਿੱਲੀ, 20 ਜੁਲਾਈ-ਉੱਡਣੇ
ਸਿੱਖ ਵਜੋਂ ਜਾਣੇ ਜਾਂਦੇ ਮਿਲਖਾ ਸਿੰਘ ਨੂੰ 'ਅਰਜੁਨ', 'ਧਿਆਨਚੰਦ' ਅਤੇ 'ਰਾਜੀਵ
ਗਾਂਧੀ ਖੇਲ ਰਤਨ' ਐਵਾਰਡਾਂ ਦੀ ਚੋਣ ਲਈ ਬਣਾਈ ਗਈ 15 ਮੈਂਬਰੀ ਕਮੇਟੀ ਦਾ ਚੇਅਰਮੈਨ
ਨਿਯੁਕਤ ਕੀਤਾ ਗਿਆ ਹੈ। ਜਦਕਿ ਸਾਬਕਾ ਟੈਨਿਸ ਮਹਾਂਰਥੀ ਰਾਮਾਨਾਥਨ ਕ੍ਰਿਸ਼ਨਨ ਨੂੰ
ਸਾਲ 2007 ਦੇ ਦਰੋਣਾਚਾਰੀਆ ਐਵਾਰਡ ਲਈ ਬਣਾਏ ਗਏ ਪੈਨਲ ਦਾ ਮੁੱਖੀ ਬਣਾਇਆ ਗਿਆ ਹੈ।
ਮਿਲਖਾ ਸਿੰਘ ਦੀ ਅਗਵਾਈ ਵਾਲਾ ਪੈਨਲ ਸਾਲ 2007 ਲਈ ਰਾਜੀਵ ਗਾਂਧੀ ਖੇਲ ਰਤਨ ਐਵਾਰਡ
(ਦੇਸ਼ ਦਾ ਸਰਬੋਤਮ ਖੇਡ ਐਵਾਰਡ), ਅਰਜੁਨ ਐਵਾਰਡ ਅਤੇ ਧਿਆਨਚੰਦ ਐਵਾਰਡਜ਼ ਫਾਰ
ਲਾਈਫ਼ਟਾਈਮ ਅਚੀਵਮੈਂਟਸ ਇਨ ਸਪੋਰਟਸ ਐਂਡ ਗੇਮਜ਼ 2008 ਲਈ ਯੋਗ ਉਮੀਦਵਾਰਾਂ ਦੀ ਚੋਣ
ਕਰੇਗਾ। ਇਸ ਕਮੇਟੀ 'ਚ ਮਿਲਖਾ ਸਿੰਘ (ਅਥਲੀਟ), ਜਫਰ ਇਕਬਾਲ (ਹਾਕੀ), ਐੱਮ. ਡੀ.
ਵਲਸਾਮਾ (ਐਥਲੈਟਿਕਸ), ਪੀ. ਗੋਪੀਚੰਦ (ਬੈਡਮਿੰਟਨ), ਖਜ਼ਾਨ ਸਿੰਘ (ਸਵਿੰਮਿੰਗ),
ਬਾਈਚੁੰਗ ਭੂਟੀਆ (ਫੁੱਟਬਾਲ), ਗੁਡੱਪਾ ਵਿਸ਼ਵਾਨਾਥ (ਕ੍ਰਿਕਟ), ਪ੍ਰਗਟ ਸਿੰਘ (ਹਾਕੀ),
ਨਰੇਸ਼ ਕੁਮਾਰ, ਭੂਬਨੇਸ਼ਵਰੀ ਕੁਮਾਰੀ, ਸੈਲੇ ਜੋਸਫ਼, ਐੱਨ. ਸ੍ਰੀਨਿਵਾਸਨ, ਜੋਏ
ਸੇਬੇਸਟੀਨ (ਸਕੱਤਰ), ਆਈ. ਸ੍ਰੀਨਿਵਾਸ ਅਤੇ ਸਾਇਨ ਚੈਟਰਜੀ (ਡਾਇਰੈਕਟਰ ਜਨਰਲ ਸਾਈ)
ਵੀ ਸ਼ਾਮਿਲ ਹਨ। ਦਰੋਣਾਚਾਰੀਆ ਐਵਾਰਡਾਂ ਲਈ ਬਣਾਈ ਗਈ ਕਮੇਟੀ 'ਚ ਰਾਮਾਨਾਥਨ ਕ੍ਰਿਸ਼ਨਨ
(ਟੈਨਿਸ), ਸ਼ਾਈਨੀ ਵਿਲਸਨ (ਐਥਲੈਟਿਕਸ), ਦਿਲੀਪ ਟਿਰਕੀ (ਹਾਕੀ), ਲਿੰਬਾ ਰਾਮ (ਤੀਰਅੰਦਾਜ਼ੀ),
ਜਯੋਤਿਰਮੋਏ ਸਿਕਦਰ (ਐਥਲੈਟਿਕਸ), ਰੂਪਾ ਸੈਣੀ, ਆਰ. ਡੀ. ਸਿੰਘ, ਸੁਖਚੈਨ ਸਿੰਘ ਚੀਮਾ,
ਓ. ਪੀ. ਭਾਰਦਵਾਜ, ਡਾ. ਕਮਲਜੀਤ ਸਿੰਘ, ਸਿਆਨ ਚੈਟਰਜੀ, ਆਈ. ਸ੍ਰੀਨਿਵਾਸ, ਜੋਏ
ਸੇਬੇਸਟੀਨ, ਜ਼ੋਲੀਅਮਾ ਰੋਇਤੇ ਅਤੇ ਸਈਅਦ ਨਈਮੂਦੀਨ (ਫੁੱਟਬਾਲ) ਨਾਮਜ਼ਦ ਕੀਤੇ ਗਏ ਹਨ।
ਕਮੇਟੀਆਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਖੇਡ ਮੰਤਰੀ ਸ. ਮਨੋਹਰ
ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਐਵਾਰਡਾਂ ਲਈ ਯੋਗ ਉਮੀਦਵਾਰਾਂ ਦੀ
ਚੋਣ ਲਈ ਢੁਕਵੀਂ ਕਮੇਟੀ ਚੁਣਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਇਸ ਕਮੇਟੀ 'ਤੇ ਨਿਰਭਰ
ਕਰਦਾ ਹੈ ਕਿ ਕਿਸ ਤਰ੍ਹਾਂ ਯੋਗ ਉਮੀਦਵਾਰਾਂ ਦੀ ਚੋਣ ਕਰਨੀ ਹੈ।
ਦੱਖਣੀ ਕੋਰੀਆ ਨੂੰ ਹਰਾ ਕੇ ਭਾਰਤ ਦੂਜੀ ਵਾਰ ਬਣਿਆ ਜੂਨੀਅਰ ਏਸ਼ੀਅਨ ਹਾਕੀ
ਚੈਂਪੀਅਨ

ਹੈਦਰਾਬਾਦ, 18 ਜੁਲਾਈ-ਛੇਵੇਂ
ਜੂਨੀਅਰ ਏਸ਼ੀਅਨ ਹਾਕੀ ਟੂਰਨਾਮੈਂਟ ਦੇ ਫਾਈਨਲ 'ਚ ਭਾਰਤ ਨੇ ਦੱਖਣੀ ਕੋਰੀਆ ਨੂੰ 3-2
ਨਾਲ ਹਰਾਕੇ ਲਗਾਤਾਰ ਦੂਸਰੇ ਸਾਲ ਇਸ ਕੱਪ 'ਤੇ ਕਬਜ਼ਾ ਕੀਤਾ, ਜਦ ਕਿ ਪਾਕਿਸਤਾਨ ਜਪਾਨ
ਨੂੰ 7-2 ਨਾਲ ਹਰਾਕੇ ਤੀਸਰੇ ਸਥਾਨ 'ਤੇ ਰਿਹਾ। ਇੱਥੇ ਖੇਡੇ ਗਏ ਫਾਈਨਲ ਮੈਚ 'ਚ
ਭਾਰਤ 52ਵੇਂ ਮਿੰਟ ਤੱਕ 2 ਗੋਲਾਂ ਨਾਲ ਪਿੱਛੇ ਸੀ। ਪਰ ਮੈਚ ਦਾ ਨਿਯਤ ਸਮਾਂ ਪੂਰਾ
ਹੋਣ ਤੋਂ ਪਹਿਲਾਂ ਭਾਰਤੀ ਟੀਮ ਨੇ ਹੇਠ-ਉਤੇ 2 ਗੋਲ ਕਰਕੇ ਬਰਾਬਰੀ ਕਰ ਲਈ। ਇਸ ਮਗਰੋਂ
ਮਿਲੇ ਵਾਧੂ ਸਮੇਂ 'ਚ ਟੀਮ ਦੇ ਡਰੈਗ ਫਲਿਕਰ ਦਿਵਾਕਰ ਰਾਮ ਨੇ ਪੈਨਲਟੀ ਕਾਰਨਰ ਨੂੰ
ਗੋਲ 'ਚ ਬਦਲਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਦੱਸਣਯੋਗ ਹੈ ਕਿ ਪਾਕਿਸਤਾਨ
ਨਾਲ ਹੋਏ ਮੈਚ 'ਚ ਵੀ ਦਿਵਾਕਰ ਰਾਮ ਨੇ 2 ਗੋਲ ਕਰਕੇ ਟੀਮ ਨੂੰ ਫਾਈਨਲ 'ਚ ਪਹੁੰਚਾਇਆ
ਸੀ। ਅੱਜ ਜਿਉਂ ਹੀ ਦਿਵਾਕਰ ਰਾਮ ਨੇ ਗੋਲਡਨ ਗੋਲ ਦਾ ਫੱਟਾ ਖੜਕਾਇਆ ਤਾਂ ਸਟੇਡੀਅਮ
'ਚ ਬੈਠੇ ਦਰਸ਼ਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ ਅਤੇ ਖਿਡਾਰੀ ਆਪਸ 'ਚ ਜੱਫੀਆਂ
ਪਾਉਣ ਲੱਗ ਪਏ। ਭਾਰਤ ਵੱਲੋਂ ਇਕ ਗੋਲ ਸੁਨੀਲ ਐਸ ਪੀ ਨੇ ਕੀਤਾ। ਤੀਸਰੇ ਸਥਾਨ ਲਈ
ਪਾਕਿਸਤਾਨ ਅਤੇ ਜਪਾਨ ਦਰਮਿਆਨ ਹੋਏ ਮੈਚ 'ਚ ਪਾਕਿਸਤਾਨ ਨੇ ਜਪਾਨ ਨੂੰ 7-2 ਨਾਲ
ਹਰਾਇਆ। ਅੱਧੇ ਸਮੇਂ ਤੱਕ ਪਾਕਿਸਤਾਨ 2-0 ਨਾਲ ਅੱਗੇ ਸੀ। ਇਹ ਮੈਚ ਇਕ ਤਰਾਂ ਇਕ
ਪਾਸੜ ਹੀ ਹੋ ਨਿਬੜਿਆ।
ਹਾਕੀ ਕੋਟਾ ਵਧਾਉਣ ਦੀ ਮੰਗ
ਫੈਡਰੇਸ਼ਨ ਆਫ਼ ਇੰਟਰਨੈਸ਼ਨਲ ਹਾਕੀ (ਐੱਫ.
ਆਈ. ਐੱਚ.) ਨੂੰ ਆਸਿਫ਼ ਬਾਜਵਾ ਨੇ ਬੇਨਤੀ ਕੀਤੀ ਹੈ ਕਿ ਅਗਲੇ ਸਾਲ ਹੋਣ ਵਾਲੇ 9ਵੇਂ
ਜੂਨੀਅਰ ਵਿਸ਼ਵ ਕੱਪ (ਮਰਦ) ਟੂਰਨਾਮੈਂਟ ਲਈ ਏਸ਼ੀਆਈ ਕੋਟਾ ਵਧਾਇਆ ਜਾਵੇ ਤਾਂ ਜੋ ਇਸ
ਖਿੱਤੇ 'ਚ ਹਾਕੀ ਦੀ ਲੋਕਪ੍ਰਿਯਤਾ ਨੂੰ ਬਰਕਰਾਰ ਰੱਖਿਆ ਜਾਵੇ। ਬਾਜਵਾ ਨੇ ਕਿਹਾ ਕਿ
ਬੀਜਿੰਗ ਉਲੰਪਿਕ ਲਈ ਭਾਰਤੀ ਹਾਕੀ ਟੀਮ ਦੇ ਕੁਆਲੀਫਾਈ ਨਾ ਕਰ ਸਕਣ ਕਾਰਨ ਏਸ਼ੀਆ ਹਾਕੀ
ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਜੇਕਰ ਇਸੇ ਤਰ੍ਹਾਂ ਪਾਕਿਸਤਾਨ ਵੀ ਜੂਨੀਅਰ ਵਿਸ਼ਵ
ਕੱਪ ਲਈ ਕੁਆਲੀਫਾਈ ਨਾ ਕਰ ਸਕਿਆ ਤਾਂ ਏਸ਼ੀਆਈ ਹਾਕੀ ਨੂੰ ਬਹੁਤ ਵੱਡਾ ਘਾਟਾ ਪਵੇਗਾ
ਅਤੇ ਏਸ਼ੀਆਈ ਹਾਕੀ ਅੰਤਰਰਾਸ਼ਟਰੀ ਪੱਧਰ ਤੋਂ ਬਹੁਤ ਹੇਠਾਂ ਆ ਜਾਵੇਗੀ।
ਰਿਕ ਚਾਰਲਸਵਰਥ ਦਾ ਅਸਤੀਫ਼ਾ ਮਨ ਲਿਆ ਗਿਆ
ਹੈਦਰਾਬਾਦ, 18 ਜੁਲਾਈ :
ਰਿਕ ਚਾਰਲਸਵਰਥ ਦਾ ਅਸਤੀਫਾ ਭਾਰਤੀ ਖੇਡ ਵਿਭਾਗ (ਸਾਈ) ਨੇ ਮਨਜ਼ੂਰ ਕਰ ਲਿਆ ਗਿਆ ਤੇ
ਉਸ ਦਾ ਭਾਰਤੀ ਹਾਕੀ ਨਾਲ ਵਿਵਾਦਾਂ ਭਰਿਆ ਕਾਰਜਕਾਲ ਅਖ਼ੀਰ ਖ਼ਤਮ ਹੋ ਹੀ ਗਿਆ। ਜਿਸ
ਨਾਲ ਇਸ ਮਹਾਨ ਆਸਟ੍ਰੇਲੀਆਈ ਖਿਡਾਰੀ ਦੇ ਬਤੌਰ ਤਕਨੀਕੀ ਸਲਾਹਕਾਰ ਭਵਿੱਖ ਨੂੰ ਲੈ ਕੇ
ਸਾਰੀਆਂ ਅਟਕਲਾਂ ਦਾ ਖ਼ਾਤਮਾ ਵੀ ਹੋ ਗਿਆ। ਚਾਰਲਸਵਰਥ ਦਾ ਅਸਤੀਫ਼ਾ ਮਨਜ਼ੂਰ ਕਰਨ 'ਤੇ
ਫ਼ੈਸਲਾ ਅੰਤਰਰਾਸ਼ਟਰੀ ਹਾਕੀ ਸੰਘ ਦੇ ਅਧਿਕਾਰੀਆਂ ਅਤੇ ਅੰਤਰਰਾਸ਼ਟਰੀ ਉਲੰਪਿਕ ਸੰਘ ਦੀ
ਫ਼ਰਜ਼ੀ ਕਮੇਟੀ ਦੇ ਅਹਿਮ ਮੈਂਬਰਾਂ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਫ਼ਰਜ਼ੀ
ਕਮੇਟੀ ਇਸ ਸਮੇਂ ਦੇਸ਼ 'ਚ ਹਾਕੀ ਦਾ ਸੰਚਾਲਨ ਕਰ ਰਹੀ ਹੈ। ਐਫ਼.ਆਈ.ਐਚ. ਮੁਖੀ ਏਲਸ
ਵਾਨ ਬ੍ਰੇਡਾ ਵ੍ਰੀਸਮੈਨ ਨੇ ਇਕ ਪ੍ਰੈੱਸ ਕਾਨਫ਼ਰੰਸ 'ਚ ਦਸਿਆ ''ਚਾਰਲਸਵਰਥ ਨੇ ਭਾਰਤੀ
ਹਾਕੀ ਦੇ ਭਵਿੱਖ ਲਈ ਅਪਣਾ ਕੰਮ ਸ਼ਾਨਦਾਰ ਢੰਗ ਨਾਲ ਕੀਤਾ ਪਰ ਹੁਣ ਉਨ੍ਹਾਂ ਦੀ ਭੂਮਿਕਾ
ਖ਼ਤਮ ਹੋ ਗਈ।'' ਐਫ਼.ਆਈ.ਐਚ. ਨੇ ਇਕ ਯੋਜਨਾ ਤਹਿਤ ਭਾਰਤੀ ਹਾਕੀ ਨੂੰ ਸੁਧਾਰਨ ਲਈ
ਚਾਰਲਸਵਰਥ ਨੂੰ ਭੇਜਿਆ ਸੀ ਪਰ ਇਹ ਆਸਟ੍ਰੇਲੀਆਈ ਇਥੋਂ ਦੇ ਕੰਮਕਾਜ ਦੇ ਤਰੀਕੇ ਤੋਂ
ਨਿਰਾਸ਼ ਹੋ ਕੇ ਦੇਸ਼ ਛੱਡ ਕੇ ਚਲਾ ਗਿਆ ਗਿਆ। ਵ੍ਰੀਸਮੈਨ ਨੇ ਕਿਹਾ ਕਿ ਉਹ ਚਾਰਲਸਵਰਥ
ਨਾਲ ਸਬੰਧਤ ਘਟਨਾਵਾਂ ਤੋਂ ਨਿਰਾਸ਼ ਨਹੀਂ ਹੈ।
ਜੂਨੀਅਰ ਏਸ਼ੀਆ ਕੱਪ ਹਾਕੀ ਨੂੰ ਟੀ.ਵੀ. 'ਤੇ ਨਾ ਦਿਖਾਉਣ ਕਰਕੇ ਗਿੱਲ ਨੇ ਲਾਈ ਝਾੜ
ਨਵੀਂ ਦਿੱਲੀ, 17 ਜੁਲਾਈ
: ਹੈਦਰਾਬਾਦ ਵਿਚ ਹੋ ਰਹੇ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਨੂੰ ਟੀ.ਵੀ. ਉਤੇ
ਨਾ ਦਿਖਾਉਣ ਕਰਕੇ ਅਤੇ ਦੂਰਦਸ਼ਨ ਨੂੰ ਆੜੇ ਹੱਥੀਂ ਲੈਂਦੇ ਹੋਏ ਗ਼ਲਤ ਚੀਜ਼ਾਂ ਨੂੰ ਪਹਿਲ
ਦੇਣ ਲਈ ਨਿਜੀ ਚੈਨਲਾਂ ਨੂੰ ਖੇਡ ਮੰਤਰੀ ਐਮ.ਐਸ. ਗਿੱਲ ਨੇ ਫਟਕਾਰ ਮਾਰੀ। ਗਿੱਲ ਨੇ
ਕਿਹਾ ਕਿ ਜ਼ਿਆਦਾਤਰ ਲੋਕ ਅੱਠ ਦੇਸ਼ਾਂ ਦੇ ਇਸ ਟੂਰਨਾਮੈਂਟ ਨੂੰ ਦੇਖਣਾ ਚਾਹੁੰਦੇ ਸਨ
ਪਰ ਦੂਰਦਰਸ਼ਨ ਨੇ ਇਸ 'ਚ ਕੋਈ ਦਿਲਚਸਪੀ ਨਹੀਂ ਦਿਖਾਈ ਕਿਉਂਕਿ ਇਸ ਨਾਲ ਉਸ ਦੀ ਜੇਬ
ਨਹੀਂ ਭਰਨ ਵਾਲੀ ਸੀ।'' ਗਿਲ ਨੇ ਇਕ ਇੰਟਰਵਿਊ 'ਚ ਕਿਹਾ ''ਮੈਨੂੰ ਅਫ਼ਸੋਸ ਹੈ ਕਿ
ਦੂਰਦਸ਼ਨ ਇਸ ਟੂਰਨਾਮੈਂਟ ਨੂੰ ਸਹੀ ਨਹੀਂ ਦਿਖਾ ਰਿਹਾ ਹੈ। ਮੈਂ ਇਸ ਨੂੰ ਸੁਲਝਾਉਣ ਦੀ
ਕੋਸ਼ਿਸ਼ ਕੀਤੀ ਪਰ ਅਸਫ਼ਲ ਰਿਹਾ ਕਿਉਂਕਿ ਉਹ ਇਸ ਤੋਂ ਪੈਸਾ ਕਮਾਉਣਾ ਚਾਹੁੰਦੇ ਸਨ।''
ਗਿਲ ਨੇ ਕਿਹਾ ''ਮੈਂ ਨਿਸ਼ਚਿਤ ਤੌਰ 'ਤੇ ਦੇਖਾਂਗਾ ਕਿ ਦੂਰਦਸ਼ਨ ਨੂੰ ਭਾਰਤੀ ਖੇਡਾਂ
ਲਈ ਕਿਹੜੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਨੂੰ ਹਮੇਸ਼ਾ ਕਮਾਈ ਅਤੇ ਸਿਰਫ਼
ਕਮਾਈ ਬਾਰੇ ਨਹੀਂ ਸੋਚਣਾ ਚਾਹੀਦਾ। ਇਸ ਦੀ ਇਕ ਸੀਮਾ ਹੈ।'' ਗਿਲ ਮੁਕਾਬਲੇ ਨੂੰ
ਨਜ਼ਰਅੰਦਾਜ਼ ਕਰਨ ਲਈ ਨਿਜੀ ਚੈਨਲਾਂ ਦੇ ਰਵਈਏ ਤੋਂ ਵੀ ਨਿਰਾਸ਼ ਹਨ। 17 ਜੁਲਾਈ ਨੂੰ
ਭਾਰਤ ਅਤੇ ਪਾਕਿਸਤਾਨ ਵਿਚਕਾਰ ਸਖ਼ਤ ਮੁਕਾਬਲਾ ਸੀ ਜਿਸ 'ਚ ਭਾਰਤ 3-1 ਨਾਲ ਜਿੱਤਿਆ
ਪਰ ਮੈਂ ਕੀ ਦੇਖਿਆ, ਪਹਿਲੀ ਖ਼ਬਰ ਸੀ ਸਾਨੀਆ ਮਿਰਜ਼ਾ ਸਟੈਨਫ਼ੋਰਡ 'ਚ ਇਕ ਛੋਟੇ
ਟੂਰਨਾਮੈਂਟ 'ਚ ਜੂਨੀਅਰ ਲੜਕੀ ਤੋਂ ਸਿੱਧੇ ਸੈੱਟਾਂ 'ਚ ਹਾਰ ਗਈ। ਦੂਜੀ ਖ਼ਬਰ
ਰੋਨਾਲਡਿਨਹੋ ਦੇ ਬਾਰਸੀਲੋਨਾ ਛੱਡਣ ਅਤੇ ਤਿੰਨ ਕਰੋੜ ਡਾਲਰ 'ਚ ਏਸੀ ਮਿਲਾਨ ਨਾਲ
ਜੁੜਨ ਦੀ ਸੀ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਸ ਖ਼ਬਰ ਦਾ ਦੇਸ਼ 'ਚ ਕੀ ਮਤਲਬ ਹੈ
ਜਿਥੇ ਫ਼ੁਟਬਾਲਰਾਂ ਨੂੰ ਸੰਤੋਸ਼ ਟਰਾਫ਼ੀ 'ਚ ਖੇਡਣ ਦਾ ਟੀ.ਏ., ਡੀ.ਏ. ਵੀ ਨਹੀਂ ਮਿਲਦਾ
ਹੈ।'' ਉਨ੍ਹਾਂ ਕਿਹਾ ''ਮੈਂ ਤਿੰਨ ਕਰੋੜ ਡਾਲਰ ਬਾਰੇ ਸੋਚ ਵੀ ਨਹੀਂ ਸਕਦਾ ਅਤੇ ਮੈਂ
ਨਹੀਂ ਜਾਣਦਾ ਕਿ ਰੋਨਾਲਡਿਨਹੋ ਦੇ ਕਲੱਬ ਬਦਲਣ ਦੀ ਖ਼ਬਰ ਇੰਨੀ ਮਹੱਤਵਪੂਰਨ ਕਿਵੇਂ ਹੋ
ਗਈ।'' ਗਿਲ ਨੇ ਕਿਹਾ ''ਅਗਲੀ ਖ਼ਬਰ ਕੁੱਝ ਹੱਦ ਤਕ ਮਹੱਤਵ ਵਾਲੀ ਸੀ। ਹਾਲਾਂਕਿ ਇਸ
ਦਾ ਤੁਰਤ ਬਹੁਤ ਮਹੱਤਵ ਨਹੀਂ ਸੀ। ਇਹ ਬੀਜਿੰਗ ਉਲੰਪਿਕ ਲਈ ਪਟਿਆਲਾ 'ਚ ਮੁੱਕੇਬਾਜ਼ੀ
ਦੀਆਂ ਤਿਆਰੀਆਂ ਨੂੰ ਲੈ ਕੇ ਸੀ। ਮੈਂ ਉਸ ਨੂੰ ਲੈ ਕੇ ਖ਼ੁਸ਼ ਹਾਂ। ਉਨ੍ਹਾਂ 'ਚ ਚੰਗੀ
ਪ੍ਰਤਿਭਾ ਹੈ ਅਤੇ ਉਮੀਦ ਹੈ ਕਿ ਵਿਜੇਂਦਰ ਬੀਜਿੰਗ 'ਚ ਤਮਗ਼ਾ ਜਿੱਤੇਗਾ।'' ਉਸ ਨੇ
ਕਿਹਾ ''ਪਰ ਏਸ਼ੀਆ ਕੱਪ ਫ਼ਾਈਨਲ ਨੂੰ ਲੈ ਕੇ ਇਕ ਲਾਈਨ ਤਕ ਨਹੀਂ ਦੇਖੀ। ਮੈਨੂੰ ਲਗਦਾ
ਹੈ ਕਿ ਇਹ ਸ਼ਰਮਨਾਕ ਹੈ ਅਤੇ ਮੈਨੂੰ ਇਸ 'ਤੇ ਅਫ਼ਸੋਸ ਹੈ।'' ਖੇਡ ਮੰਤਰੀ ਨੇ ਕਿਹਾ
''ਜੇ ਖੇਡ ਮੰਤਰਾਲੇ ਮਹਾਂ ਸੰਘ ਅਤੇ ਭਾਰਤੀ ਉਲੰਪਿਕ ਸੰਘ ਦੀ ਕੋਈ ਜ਼ਿੰਮੇਵਾਰੀ ਹੈ
ਤਾਂ ਟੀ.ਵੀ. ਚੈਨਲਾਂ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ।''
ਖਿਡਾਰੀਆਂ ਦੇ ਖੁਰਾਕ ਭੱਤੇ 'ਚ ਵਾਧਾ ਕਦੋਂ ਹੋਵੇਗਾ
ਜਲੰਧਰ, 18 ਜੁਲਾਈ-
ਪੰਜਾਬ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ ਪਰ ਇਸ ਸੂਬੇ ਦੇ ਹੋਣਹਾਰ ਖਿਡਾਰੀਆਂ
ਨੂੰ ਪੰਜਾਬ ਸਰਕਾਰ ਦੇ ਸਿੱਖਿਆ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਸਪੋਰਟਸ ਵਿੰਗਾਂ ਅਤੇ
ਖੇਡ ਟੂਰਨਾਮੈਂਟ ਦੌਰਾਨ ਦਿੱਤਾ ਜਾ ਰਿਹਾ ਖੁਰਾਕ ਭੱਤਾ ਊਠ ਦੇ ਮੂੰਹ ਵਿਚ ਜ਼ੀਰਾ
ਸਾਬਤ ਹੋ ਰਿਹਾ ਹੈ। ਅੱਤ ਦੀ ਮਹਿੰਗਾਈ ਵਿਚੋਂ ਇਨ੍ਹਾਂ ਦੋਵੇਂ ਵਿਭਾਗਾਂ ਖੋਲ੍ਹੇ ਗਏ
ਰਿਹਾਇਸ਼ੀ ਵਿੰਗਾਂ ਦੇ ਖਿਡਾਰੀਆਂ ਨੂੰ 60 ਰੁਪਏ ਪ੍ਰਤੀ ਦਿਨ ਖੁਰਾਕ ਵਜੋਂ ਦਿੱਤੇ
ਜਾਂਦੇ ਹਨ। ਠੇਕੇ 'ਤੇ ਦਿੱਤੀਆਂ ਮੈਸਾਂ ਕਾਰਨ ਠੇਕੇਦਾਰ ਦੀ ਆਪਣੀ ਕਮਾਈ, ਹੋਰ ਖਰਚੇ
ਤੋਂ ਇਲਾਵਾ 2.2 ਫੀਸਦੀ ਟੈਕਸ ਕੱਟਣ ਤੋਂ ਬਾਅਦ ਖਿਡਾਰੀਆਂ ਦੇ ਪੱਲੇ ਕੀ ਪੈਂਦਾ
ਹੋਵੇਗਾ ਇਸ ਦਾ ਅਨੁਮਾਨ ਸਿੱਖਿਆ ਮੰਤਰੀ ਪੰਜਾਬ ਅਤੇ ਖੇਡ ਮੰਤਰੀ ਪੰਜਾਬ ਨੂੰ ਸ਼ਾਇਦ
ਨਹੀਂ ਲਗਦਾ। ਸਿੱਖਿਆ ਵਿਭਾਗ ਦੇ ਸਪੋਰਟਸ ਵਿੰਗ ਦੇ ਖਿਡਾਰੀਆਂ ਦੇ ਦਾਖਲੇ ਲਈ ਅਖਬਾਰੀ
ਵਿਗਿਆਪਨ ਵਿਚ ਇਨ੍ਹਾਂ ਖਿਡਾਰੀਆਂ ਨੂੰ ਖੇਡ ਵਿਭਾਗ ਪੰਜਾਬ ਤੇ ਅਗਾਂਹ ਵੱਧ ਕੇ 70
ਰੁਪਏ ਖੁਰਾਕ ਭੱਤਾ ਦੇਣ ਦਾ ਐਲਾਨ ਕਰ ਦਿੱਤਾ ਸੀ। ਪਰ ਉਹ ਐਲਾਨ ਅਜੇ ਸਰਕਾਰੀ ਫਾਈਲਾਂ
ਦਾ ਸ਼ਿੰਗਾਰ ਬਣਿਆ ਪਿਆ ਹੈ। ਉਦਘਾਟਨੀ ਇਨਾਮ ਵੰਡਣ ਸਮਾਰੋਹ ਵੇਲੇ ਖੁਰਾਕ ਭੱਤਾ
ਵਧਾਉਣ ਦੇ ਐਲਾਨ ਖਿਡਾਰੀਆਂ ਦੀਆਂ ਤਾੜੀਆਂ ਵਿਚ ਗੁਆਚ ਜਾਂਦੇ ਹਨ। ਅਕਾਲੀ-ਭਾਜਪਾ
ਸਰਕਾਰ ਨੇ 1997 ਵਿਚ ਜਿਥੇ ਸਰਕਾਰੀ ਸੂਕਲਾਂ ਦੇ ਸਪੋਰਟਸ ਫੰਡ ਵਿਚ ਵਾਧਾ ਕਰਕੇ
ਸਕੂਲੀ ਖਿਡਾਰੀਆਂ ਲਈ ਅੰਡਰ ਸਕੂਲ ਖੇਡਾਂ ਲਈ 20 ਰੁਪਏ ਪ੍ਰਤੀਦਿਨ, ਅੰਡਰ ਜ਼ਿਲ੍ਹਾ
ਲਈ 50 ਰੁਪਏ ਪ੍ਰਤੀਦਿਨ, ਸੋਪਰਟਸ ਵਿੰਗਾਂ ਅਤੇ ਪ੍ਰੀਨੈਸ਼ਨਲ ਕੋਚਿੰਗ ਕੈਂਪਾਂ ਲਈ 60
ਰੁਪਏ, ਅੰਡਰ ਰਾਜੀ ਸਕੂਲ ਖੇਡਾਂ ਲਈ 100 ਰੁਪਏ ਪ੍ਰਤੀਦਿਨ ਦੇਣ ਦੇ ਹੁਕਮਾਂ ਜਾਰੀ
ਕੀਤੇ ਸਨ ਪਰ 11 ਸਾਲ ਬੀਤੇ ਜਾਣ ਦੇ ਬਾਵਜੂਦ ਮਹਿੰਗਾਈ ਦੇ ਪਿਛਲੇ 13 ਸਾਲ ਦੇ
ਰਿਕਾਰਡ ਤੋੜਣ 'ਤੇ ਵੀ ਇਨ੍ਹਾਂ ਸੰਸਥਾਵਾਂ ਦੇ ਮੁਖੀਆਂ, ਹੁਕਮਰਾਨਾਂ ਦੀ ਇਨ੍ਹਾਂ
ਖਿਡਾਰੀਆਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ।
ਖੇਡ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਸੋਪਰਟਸ ਵਿੰਗਾਂ ਦੀਆਂ ਮੈਸਾਂ ਲਈ ਜਾਰੀ ਮੀਨੂੰ
ਨੂੰ ਦੇਖਣ ਤੇ ਇੰਜ ਲਗਦਾ ਹੈ ਕਿ ਪੰਜਾਬ ਦੇ ਖਿਡਾਰੀ ਕਿਸੇ ਵਿਦੇਸ਼ੀ ਖੇਡ ਸੰਸਥਾ ਦੇ
ਵਿਦਿਆਰਥੀ ਹੋਣ। ਮੀਨੂੰ ਅਨੁਸਾਰ ਖਿਡਾਰੀਆਂ ਨੂੰ ਤਿੰਨ ਦਿਨ ਮੀਟ/ਮੁਰਗਾ, ਤਿੰਨ ਦਿਨ
ਪਨੀਰ, ਇਕ ਦਿਨ ਸੋਆ ਪ੍ਰੋਟੈਕਟ ਸ਼ਾਮ ਵੇਲੇ, ਦਾਲ ਚਪਾਤੀ, ਸਵੀਟ ਡਿਸ਼ ਨਾਲ 25 ਰੁਪਏ
ਵਿਚ, ਦੁਪਹਿਰ ਵੇਲੇ ਹਰੀ ਸਬਜ਼ੀ, ਦਾਲ, ਰੈਤਾ, ਸਲਾਦ, ਚਾਵਲ ਚਪਾਤੀ 20 ਰੁਪਏ ਵਿਚ,
ਸਵੇਰੇ ਵੇਲੇ ਦੁੱਧ 250 ਗ੍ਰਾਮ, ਅੰਡੇ, ਫਲ, ਮੱਖਣ, ਦਲੀਆ, ਬ੍ਰੈੱਡ ਪੀਸ, ਪਰੋਠੇ
ਦਹੀ ਬਦਲਣੇ ਦਿਨਾਂ ਵਿਚ 15 ਰੁਪਏ ਵਿਚੋਂ ਦੇਣ ਤੋਂ ਇਲਾਵ 2 ਟਾਈਮ ਦੀ ਚਾਹ, 250
ਗ੍ਰਾਮ ਦੁੱਧ ਸ਼ਾਮ ਨੂੰ ਪ੍ਰੈਕਟਿਸ ਤੋਂ ਦੇਣ ਦੀਆਂ ਹਦਾਇਤਾਂ ਬਕਾਇਦਾ ਖਿਡਾਰੀਆਂ ਦੀ
ਮੈਸ ਵਿਚ ਲਾਉਣ ਦੇ ਹੁਕਮ ਹਨ। ਹੁਣ ਜਦੋਂ ਰਸੋਈ ਗੈਸ, ਘਰੇਲੂ, ਖਾਦ ਵਸਤੂਆਂ, ਤੇਲ,
ਆਟਾ, ਦਾਲਾਂ, ਮਜ਼ਦੂਰੀ ਦੀਆਂ ਕੀਮਤਾਂ ਵਿਚ ਪੰਜ ਗੁਣਾ ਵਾਧਾ ਹੋ ਗਿਆ ਹੈ ਤਾਂ
ਸਿੱਖਿਆ ਵਿਭਾਗ ਅਤੇ ਖੇਡ ਵਿਭਾਗ ਦੇ ਅਧਿਕਾਰੀਆਂ ਦੀ ਖੁਰਾਕ ਭੱਤਾ ਵਧਾਉਣ ਲਈ ਧਾਰੀ
ਇਹ ਚੁੱਪੀ ਰਾਜ ਵਿਚ ਖੇਡਾਂ ਦੇ ਪੱਧਰ 'ਤੇ ਸਿਰਫ ਪੰਜ ਫੀਸਦੀ ਰਹਿਣ ਸੂਚਕ ਦੀ ਗੱਵਾਹੀ
ਭਰਦੀ ਹੈ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਧਰਮਿੰਦਰ ਸਿੰਘ ਪਾਤੜਾ
ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਹਰਿਆਣਾ ਸਰਕਾਰ ਦੇ
ਸਿੱਖਿਆ ਵਿਭਾਗ ਵਾਂਗੂ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਲਈ 50 ਰੁਪਏ, ਅੰਤਰ ਜ਼ਿਲ੍ਹਾ
ਖੇਡਾਂ ਲਈ 100 ਰੁਪਏ, ਸਪੋਰਟਸ ਵਿੰਗਾਂ ਅਤੇ ਪ੍ਰੀਨੈਸ਼ਨਲ ਕੋਚਿੰਗ ਕੈਂਪਾਂ ਲਈ 120
ਰੁਪਏ ਅੰਡਰ ਰਾਜ ਸਕੂਲ ਖੇਡਾਂ ਲਈ 150 ਰੁਪਏ ਅਤੇ ਕਿੱਟ ਅਲਾਊਂਸ ਵਿਚ ਦੁੱਗਣਾ ਵਾਧਾ
ਕਰੇ। ਖੇਡ ਵਿਭਾਗ ਵੀ ਜੂਨੀਅਰ ਅਤੇ ਸੀਨੀਅਰ ਖਿਡਾਰੀਆਂ ਦੀ ਖੁਰਾਕ ਭੱਤੇ ਵਿਚ ਦੁੱਗਣਾ
ਵਾਧਾ ਕਰੇ।
ਖਿਡਾਰੀਆਂ ਵਿਚ ਹੋਈ ਝੜਪ ਦੀ ਕੋਈ ਕਾਰਵਾਈ ਨਹੀਂ ਹੋਵੇਗੀ-ਪਾਕਿਸਤਾਨ ਹਾਕੀ ਫੈਡਰੇਸ਼ਨ
ਲਾਹੌਰ, 18 ਜੁਲਾਈ- ਜਦੋਂ
ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵੇਲੇ ਖਿਡਾਰੀ ਆਪਸ ਵਿਚ ਲੜ
ਪਏ ਤਾਂ ਆਸਿਫ਼ ਬਾਜਵਾ ਨੇ ਇਸ ਨੂੰ ਆਮ ਜਿਹੀ ਗੱਲ ਕਹਿ ਕੇ ਨਕਾਰ ਦਿੱਤਾ ਗਿਆ। ਉਨ੍ਹਾਂ
ਕਿਹਾ ਇਹ ਤਾਂ ਚਲਦਾ ਹੀ ਰਿਹਾ ਰਹਿੰਦਾ ਹੈ ਕਿਉਂਕਿ ਇਸ ਨਾਲ ਖੇਡ ਪ੍ਰੇਮੀਆਂ ਅਤੇ
ਦਰਸ਼ਕਾਂ ਦੀ ਮਨੋਭਾਵਨਾ ਜੁੜੀ ਹੁੰਦੀ ਹੈ। ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਸਕੱਤਰ
ਆਸਿਫ਼ ਬਾਜਵਾ ਨੇ ਕਿਹਾ ਕਿ ਇਸ ਝਗੜੇ 'ਚ ਸ਼ਾਮਿਲ ਪਾਕਿਸਤਾਨ ਦੇ ਕਿਸੇ ਵੀ ਖਿਡਾਰੀ
ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ। ਮੈਚ ਤੋਂ ਬਾਅਦ ਖਿਡਾਰੀ ਅਤੇ ਹਾਲਾਤ
ਆਮ ਜਿਹੇ ਹੋ ਜਾਂਦੇ ਹਨ। ਯਾਦ ਰਹੇ ਬੁੱਧਵਾਰ ਨੂੰ ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡੇ
ਗਏ ਸੈਮੀਫਾਈਨਲ ਮੁਕਾਬਲੇ ਦੌਰਾਨ ਪਾਕਿਸਤਾਨ ਟੀਮ ਦੇ ਕਸ਼ੀਫ ਅਲੀ ਅਤੇ ਮੁਹੰਮਦ ਇਰਫਾਨ
ਦੀ ਭਾਰਤੀ ਟੀਮ ਦੇ ਕਪਤਾਨ ਗੁਰਬਾਜ ਸਿੰਘ ਨਾਲ ਝੜਪ ਹੋ ਗਈ ਸੀ। ਜਿਸ ਕਾਰਨ ਇਸ ਮੈਚ
ਨੂੰ 10 ਮਿੰਟ ਤੱਕ ਰੋਕ ਕੇ ਰੱਖਣਾ ਪਿਆ ਸੀ।
2010 ਦੀ ਵਿਸ਼ਵ ਕੱਪ ਹਾਕੀ ਹੋਵੇਗਾ ਭਾਰਤ ਵਿਚ
ਹੈਦਰਾਬਾਦ, 18 ਜੁਲਾਈ-ਸਾਲ
2010 'ਚ ਹੋਣ ਵਾਲੇ ਮਰਦਾਂ ਦੇ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਦਾ ਹੱਕ
ਭਾਰਤ ਨੂੰ ਮਿਲ ਗਿਆ ਹੈ। ਫੈਡਰੇਸ਼ਨ ਆਫ਼ ਇੰਟਰਨੈਸ਼ਨਲ ਹਾਕੀ ਦੀ ਪ੍ਰਧਾਨ ਏਲਸ ਵੈਨ
ਬਰੇਡਾ ਰਈਸਮੈਨ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਹੱਤਵਪੂਰਨ ਖੇਡ
ਮੁਕਾਬਲੇ ਲਈ ਤਰੀਕਾਂ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ। ਇਹ ਮੁਕਾਬਲੇ ਨਵੀਂ ਦਿੱਲੀ
ਵਿਖੇ ਖੇਡੇ ਜਾਣਗੇ। ਯਾਦ ਰਹੇ ਸਾਲ 2010 'ਚ ਹੀ ਨਵੀਂ ਦਿੱਲੀ ਵਿਖੇ ਰਾਸ਼ਟਰ ਮੰਡਲ
ਖੇਡਾਂ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਵੈਨ ਬਰੇਡਾ ਨੇ ਭਾਰਤੀ ਉਲੰਪਿਕ ਸੰਘ ਦੇ
ਪ੍ਰਧਾਨ ਸ੍ਰੀ ਸੁਰੇਸ਼ ਕਲਮਾੜੀ ਜੋ ਕਿ ਦੇਸ਼ 'ਚ ਹਾਕੀ ਨੂੰ ਚਲਾਉਣ ਵਾਲੀ ਐਡਹਾਕ ਕਮੇਟੀ
ਦੇ ਚੇਅਰਮੈਨ ਵੀ ਹਨ, ਨਾਲ ਮੁਲਾਕਾਤ ਕੀਤੀ। ਬਰੈਡਾ ਨੇ ਕਿਹਾ ਕਿ ਇਹ ਟੂਰਨਾਮੈਂਟ
ਐੱਫ. ਆਈ. ਐੱਚ. ਅਤੇ ਆਈ. ਓ. ਏ. ਵੱਲੋਂ ਸਾਂਝੇ ਤੌਰ 'ਤੇ ਕਰਵਾਇਆ ਜਾਵੇਗਾ। ਇਸ
ਖੇਡ ਮਹਾਂਕੁੰਭ ਤੋਂ ਹੋਣ ਵਾਲੀ ਕਮਾਈ ਨੂੰ ਭਾਰਤੀ ਹਾਕੀ ਦੀ ਬੇਹਤਰੀ ਲਈ ਖਰਚਿਆ
ਜਾਵੇਗਾ। ਯਾਦ ਰਹੇ ਇਕ ਸਾਲ ਪਹਿਲਾਂ ਐੱਫ. ਆਈ. ਐੱਚ. ਨੇ ਹਾਕੀ ਵਿਸ਼ਵ ਕੱਪ ਮੁਕਾਬਲੇ
ਭਾਰਤ 'ਚ ਕਰਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ। ਇਸ ਮੁਕਾਬਲੇ ਨੂੰ ਸਫਲਤਾ ਪੂਰਵਕ
ਕਰਾਉਣ ਲਈ ਭਾਰਤ 'ਚ ਮੌਜੂਦ ਹਾਕੀ ਖੇਡ ਢਾਂਚੇ ਅਤੇ ਜਰੂਰਤਾਂ ਦੇ ਮੱਦੇਨਜ਼ਰ ਇਹ
ਮੇਜ਼ਬਾਨੀ ਭਾਰਤ ਨੂੰ ਮਿਲ ਗਈ। ਬਰੈਡਾ ਨੇ ਅੱਗੇ ਦੱਸਿਆ ਕਿ ਸਾਲ 2011 ਜਾਂ 2012
'ਚੋਂ ਇਕ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਵੀ ਭਾਰਤ ਨੂੰ ਦੇਣ ਬਾਰੇ ਵਿਚਾਰ ਕੀਤਾ
ਗਿਆ ਹੈ। ਕਲਮਾਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਕੱਪ ਮੁਕਾਬਲੇ ਨਵੀਂ
ਦਿੱਲੀ ਦੇ ਨੈਸ਼ਨਲ ਸਟੇਡੀਅਮ 'ਚ ਕਰਵਾਏ ਜਾਣਗੇ।
ਭਾਰਤੀ ਮੁੱਕੇਬਾਜ਼ਾਂ ਤੋਂ ਹੈ ਤਗਮੇ ਦੀ ਆਸ-ਗੁਰਬਖਸ਼ ਸਿੰਘ ਪਟਿਆਲਾ, 18
ਜੁਲਾਈ-ਬੀਜਿੰਗ ਉਲੰਪਿਕ 'ਚ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਪੰਜ ਮੁੱਕੇਬਾਜ਼ ਇਥੇ
ਐਨ.ਆਈ.ਐਸ. ਵਿਖੇ ਆਪਣੀ ਤਿਆਰੀ ਮੁਹਿੰਮ ਦੇ ਆਖਰੀ ਪੜਾਅ 'ਚ ਜ਼ੋਰਦਾਰ ਅਭਿਆਸ ਕਰਨ 'ਚ
ਰੁੱਝੇ ਹੋਏ ਹਨ। ਮੁੱਖ ਕੋਚ ਸ: ਗੁਰਬਖਸ਼ ਸਿੰਘ ਸੰਧੂ ਦੀ ਅਗਵਾਈ ਵਾਲੀ ਕੋਚਾਂ ਦੀ
ਟੀਮ ਇਨ੍ਹਾਂ ਮੁੱਕੇਬਾਜ਼ਾਂ ਦੀ ਤਿਆਰੀ 'ਚ ਕੋਈ ਕਮੀ ਨਹੀਂ ਰਹਿਣਾ ਦੇਣਾ ਚਾਹੁੰਦੀ।
ਦੇਸ਼-ਵਿਦੇਸ਼ 'ਚ ਬਹੁੱਤ ਸਾਰੇ ਮੁਕਾਬਲਿਆਂ ਅਤੇ ਸਿਖਲਾਈ ਕੈਂਪਾਂ ਤੋਂ ਬਾਅਦ ਆਖਰੀ
ਦੌਰ 'ਚ ਇਹ ਮੁੱਕੇਬਾਜ਼ ਬੀਤੇ ਦਿਨੀਂ ਸ੍ਰੀਲੰਕਾ ਦੇ ਮੁੱਕੇਬਾਜ਼ਾਂ ਨਾਲ ਵੀ ਸਾਂਝੀਆਂ
ਮਸ਼ਕਾਂ ਕਰ ਚੁੱਕੇ ਹਨ। ਇਨ੍ਹਾਂ ਮੁੱਕੇਬਾਜ਼ਾਂ 'ਚ ਵੀਜੇਂਦਰ 75 ਕਿਲੋ, ਦਿਨੇਸ਼ ਕੁਮਾਰ
81 ਕਿਲੋ, ਜਤਿੰਦਰ 51 ਕਿਲੋ, ਅਖਿਲ ਕੁਮਾਰ 54 ਕਿਲੋ, ਏ.ਐਲ. ਲਾਕੜਾ 57 ਕਿਲੋ
ਸ਼ਾਮਿਲ ਹਨ, ਜਿਨ੍ਹਾਂ ਵਿਚੋਂ ਅਖਿਲ ਕੁਮਾਰ ਨੂੰ ਕੌਮਾਂਤਰੀ ਮੁੱਕੇਬਾਜੀ ਫੈਡਰੇਸ਼ਨ
ਵੱਲੋਂ ਉਲੰਪਿਕ 'ਚ ਤਗਮਾ ਜਿੱਤਣ ਵਾਲੇ ਵਿਸ਼ਵ ਦੇ ਦਾਅਵੇਦਾਰ ਪੰਜ ਮੁੱਕੇਬਾਜ਼ਾਂ ਦੀ
ਸੂਚੀ 'ਚ ਸ਼ਾਮਿਲ ਕੀਤਾ ਗਿਆ ਹੈ। ਹੋਰਨਾਂ ਖੇਡਾਂ ਵਾਂਗ ਵਿਦੇਸ਼ 'ਚ ਕੈਂਪ ਲਗਾਉਣ ਲਈ
ਨਾ ਜਾਣ ਸਬੰਧੀ ਜਾਂ ਕਿਸੇ ਵਿਦੇਸ਼ੀ ਟੀਮ ਨੂੰ ਭਾਰਤ ਬੁਲਾਕੇ ਹੋਰ ਸਾਂਝੀ ਤਿਆਰੀ ਕਰਨ
ਸਬੰਧੀ ਕੋਚ ਸ: ਗੁਰਬਖਸ਼ ਸਿੰਘ ਸੰਧੂ ਨੇ ਕਿਹਾ ਕਿ ਹੁਣ ਅਸੀਂ ਆਪਣੀਆਂ ਰਣਨੀਤੀਆਂ
ਹੋਰ ਕਿਸੇ ਸਾਲ ਸਾਂਝੀਆਂ ਕਰਨੀਆਂ ਮੁਨਾਸਿਬ ਨਹੀਂ ਸਮਝਦੇ, ਜਿਸ ਕਰਕੇ ਇਸ ਆਖਰੀ ਦੌਰ
ਦੇ ਕੈਂਪ 'ਚ ਸਾਡੇ ਮੁੱਕੇਬਾਜ਼ ਆਪਣੇ ਸਾਥੀਆਂ ਨਾਲ ਹੀ ਅਭਿਆਸ ਕਰ ਰਹੇ ਹਨ। ਅਖਿਲ
ਕੁਮਾਰ ਦੂਸਰੀ ਵਾਰ ਉਲੰਪਿਕ ਜਾ ਰਿਹਾ ਹੈ। ਏਸ਼ੀਆ ਦੇ ਸਰਵੋਤਮ ਮੁੱਕੇਬਾਜ਼ ਦਾ ਖਿਤਾਬ
ਜਿੱਤ ਚੁੱਕੇ ਇਸ ਖਿਡਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਆਤਮ ਵਿਸ਼ਵਾਸ ਇਸ ਵੇਲੇ
ਬਹੁਤ ਉੱਚਾ ਹੈ। ਉਹ ਉਲੰਪਿਕ 'ਚ ਕਿਸੇ ਵੀ ਦੇਸ਼ ਦੇ ਮੁੱਕੇਬਾਜ਼ ਨੂੰ ਹਰਾਉਣ ਦੀ
ਸਮਰੱਥਾ ਰੱਖਦੇ ਹਨ। ਵੀਜੇਂਦਰ ਕੁਮਾਰ ਵੀ ਦੂਸਰੀ ਵਾਰ ਉਲੰਪਿਕ ਜਾ ਰਿਹਾ ਹੈ। ਏਸ਼ੀਆ
ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਣ ਵਾਲਾ ਇਹ ਮੁੱਕੇਬਾਜ਼ ਪਿਛਲੇ ਦਿਨੀਂ ਕਜ਼ਾਕਿਸਤਾਨ
ਦੇ ਉਲੰਪਿਕ ਚੈਂਪੀਅਨ ਨੂੰ ਹਰਾਕੇ ਪੂਰੀ ਚੜ੍ਹਦੀਕਲਾ 'ਚ ਹੈ। ਦਿਨੇਸ਼ ਕੁਮਾਰ ਪਿਛਲੇ
ਛੇ ਸਾਲਾਂ ਤੋਂ ਕੌਮੀ ਚੈਂਪੀਅਨ ਹੈ ਅਤੇ ਕਈ ਕੌਮਾਂਤਰੀ ਮੁਕਾਬਲਿਆਂ 'ਚ ਦੇਸ਼ ਲਈ ਤਗਮੇ
ਜਿੱਤ ਚੁੱਕਿਆ ਹੈ। ਉਸਦਾ ਕਹਿਣਾ ਹੈ ਕਿ ਇਸ ਵਾਰੀ ਸਾਡੀ ਟੀਮ ਤਗਮਾ ਜਿੱਤਣ ਦੀ
ਬਹੁੱਤ ਵਧੀਆ ਸਥਿਤੀ 'ਚ ਹੈ। ਜਤਿੰਦਰ ਕੁਮਾਰ ਰਾਸ਼ਟਰ ਮੰਡਲ ਅਤੇ ਏਸ਼ੀਅਨ ਚੈਂਪੀਅਨਸ਼ਿਪ
'ਚੋਂ ਤਗਮੇ ਜਿੱਤ ਚੁੱਕਾ ਹੈ। ਪਿਛਲੇ ਦਿਨਾਂ 'ਚ ਉਹ ਉਲੰਪਿਕ ਲਈ ਕੁਆਲੀਫਾਈ ਕਰ
ਚੁੱਕੇ ਦੋ ਮੁੱਕੇਬਾਜ਼ਾਂ ਨੂੰ ਹਰਾ ਕੇ ਪੂਰੀ ਚੜ੍ਹਦੀਕਲਾ 'ਚ ਹੈ।
ਥਰੋਅਬਾਲ ਟੀਮਾਂ ਲਈ ਚੋਣ ਟਰਾਇਲ 20 ਨੂੰ
ਕਪੂਰਥਲਾ, 17 ਜੁਲਾਈ -ਪੰਜਾਬ
ਥਰੋਅਬਾਲ ਟੀਮਾਂ ਲੜਕੇ ਅਤੇ ਲੜਕੀਆਂ ਦੀ ਚੋਣ ਲਈ ਟਰਾਇਲ 20 ਜੁਲਾਈ ਦਿਨ ਐਤਵਾਰ ਨੂੰ
ਸਵੇਰੇ 11.00 ਵਜੇ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਹੋ ਰਹੇ ਹਨ। ਇਸ ਸਬੰਧੀ
ਜਾਣਕਾਰੀ ਦਿੰਦਿਆਂ ਪੰਜਾਬ ਥਰੋਅਬਾਲ ਐਸੋਸੀਏਸ਼ਨ ਦੇ ਸਕੱਤਰ ਸ੍ਰੀ ਸੁਦਰਸ਼ਨ ਕੁਮਾਰ
ਅਨੰਦ ਨੇ ਦੱਸਿਆ ਕਿ ਚੋਣ ਟਰਾਇਲ ਉਪਰੰਤ ਖਿਡਾਰੀਆਂ ਦਾ ਕੋਚਿੰਗ ਕੈਂਪ ਵੀ ਗੁਰੂ
ਨਾਨਕ ਸਟੇਡੀਅਮ ਕਪੂਰਥਲਾ ਵਿਖੇ ਹੀ ਲੱਗੇਗਾ। ਉਨ੍ਹਾਂ ਦੱਸਿਆ ਕਿ ਚੁਣੀਆਂ ਗਈਆਂ ਦੋਵੇਂ
ਲੜਕੇ ਅਤੇ ਲੜਕੀਆਂ ਦੀਆਂ ਟੀਮਾ ਗਾਜ਼ੀਆਬਾਦ (ਯੂ.ਪੀ.) ਵਿਖੇ ਹੋ ਰਹੀ ਸੀਨੀਅਰ ਨੈਸ਼ਨਲ
ਥਰੋਅਬਾਲ ਚੈਂਪੀਅਨਸ਼ਿਪ ਵਿਚ ਭਾਗ ਲੈਣ ਲਈ ਰਵਾਨਾ ਹੋਣਗੀਆਂ।ਟੀਮਾਂ ਨੂੰ ਸ: ਕੁਲਜੀਤ
ਸਿੰਘ ਬੱਲ ਅਤੇ ਸ: ਜਗੀਰ ਸਿੰਘ ਦੀ ਦੇਖ ਰੇਖ ਕੋਚਿੰਗ ਦਿੱਤੀ ਜਾਵੇਗੀ।
ਬੇਸ
ਬਾਲ ਖਿਡਾਰਨਾਂ ਦਾ ਸੁਪਨਾ ਸਾਕਾਰ ਕੀਤਾ ਯੂਥ ਅਕਾਲੀ ਦਲ ਨੇ
ਖਿਡਾਰਨਾਂ ਨੂੰ ਮਜੀਠੀਆ ਨੇ ਦਿੱਤੇ ਢਾਈ ਲੱਖ ਦੇ ਡਰਾਫਟ

ਜਲੰਧਰ,
16 ਜੁਲਾਈ -ਭਾਰਤੀ
ਰਾਸ਼ਟਰੀ ਟੀਮ ਵਿੱਚ ਵਿਸ਼ਵ ਮਹਿਲਾ ਬੇਸ ਬਾਲ ਚੈਂਪੀਅਨਸ਼ਿਪ ਲਈ ਚੁਣੀਆਂ ਗਈਆਂ ਪੰਜ
ਖਿਡਾਰਨਾਂ ਦਾ ਇਸ ਵਿਚ ਹਿੱਸਾ ਲੈਣ ਦਾ ਸੁਪਨਾ ਉਸ ਵੇਲੇ ਸਾਕਾਰ ਹੋ ਗਿਆ ਜਦੋਂ ਯੂਥ
ਅਕਾਲੀ ਦਲ ਦੇ ਸਰਪ੍ਰਸਤ ਸ: ਬਿਕਰਮ ਸਿੰਘ ਮਜੀਠੀਆ ਨੇ ਹਰੇਕ ਖਿਡਾਰਨ ਨੂੰ 50-50
ਹਜ਼ਾਰ ਦਾ ਬੈਂਕ ਡਰਾਫਟ ਭੇਟ ਕੀਤਾ। ਨਵਦੀਪ ਕੌਰ, ਅਮਨਦੀਪ ਕੌਰ, ਕੁਲਜੀਤ ਕੌਰ,
ਸੁਖਜੀਤ ਕੌਰ ਅਤੇ ਦਲਜੀਤ ਕੌਰ ਨੂੰ ਪਿਛਲੇ ਸਾਲ ਨਵੰਬਰ ਵਿੱਚ ਹੋਏ ਟਰਾਇਲਾਂ ਦੌਰਾਨ
ਬੇਸ ਬਾਲ ਵਿਸ਼ਵ ਕੱਪ ਲਈ 18 ਮੈਂਬਰੀ ਚੁਣੀ ਗਈ ਭਾਰਤੀ ਟੀਮ ਦੇ ਮੈਂਬਰ ਬਣਨ ਦਾ ਮਾਣ
ਪ੍ਰਾਪਤ ਹੋਇਆ ਸੀ, ਪਰ ਉਨ੍ਹਾਂ ਨੂੰ ਸਪੋਰਟਸ ਕੌਂਸਲ ਦੇ ਮੈਂਬਰਾਂ ਨੇ ਦੱਸਿਆ ਕਿ
ਵਿਸ਼ਵ ਕੱਪ ਵਿੱਚ ਹਿੱਸਾ ਲੈਣ ਲਈ ਕੇਂਦਰ ਸਰਕਾਰ ਉਨ੍ਹਾਂ ਦੀ ਰਾਸ਼ੀ ਦਾ ਭੁਗਤਾਨ ਨਹੀਂ
ਕਰ ਰਹੀ । ਇਸ ਕਰਕੇ ਭਾਰਤ ਦੀ ਨੁਮਾਇੰਦਗੀ ਕਰਨ ਲਈ ਉਨ੍ਹਾਂ ਵਿੱਚੋਂ ਹਰੇਕ ਨੂੰ
50-50 ਹਜ਼ਾਰ ਰੁਪਏ ਆਪਣੀ ਜੇਬ ਵਿੱਚੋਂ ਦੇਣੇ ਪੈਣਗੇ। ਇਹ ਸਾਰੀਆਂ ਲੜਕੀਆਂ ਇਹ ਸੁਣਕੇ
ਨਿਰਾਸ਼ ਹੋ ਗਈਆਂ ਕਿਉਂਕਿ 50 ਹਜ਼ਾਰ ਰੁਪਏ ਇਕੱਠੇ ਕਰਨਾ ਉਨ੍ਹਾਂ ਦੇ ਲਈ ਬਹੁਤ
ਮੁਸ਼ਕਿਲ ਸੀ।
ਸ: ਮਜੀਠੀਆ ਦੇ ਨੋਟਿਸ ਵਿੱਚ ਇਹ ਮਾਮਲਾ ਉਸ ਵੇਲੇ ਆਇਆ ਜਦੋਂ ਉਹ ਯੂਥ ਅਕਾਲੀ ਦਲ
ਵੱਲੋਂ ਲਾਏ ਇੱਕ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਲਈ ਲੁਧਿਆਣਾ ਗਏ ਸਨ। ਸ: ਮਜੀਠੀਆ
ਨੇ ਇਨ੍ਹਾਂ ਖਿਡਾਰਨਾਂ ਨੂੰ ਜਪਾਨ ਭੇਜਣ ਲਈ ਰਾਹ ਪੱਧਰਾ ਕੀਤਾ। ਸ: ਮਜੀਠੀਆ ਦੀ
ਅਗਵਾਈ ਵਿੱਚ ਯੂਥ ਅਕਾਲੀ ਦਲ ਨੇ 24 ਘੰਟਿਆਂ ਢਾਈ ਲੱਖ ਰੁਪਏ ਇਕੱਠੇ ਕਰ ਲਏ ਅਤੇ
ਅੱਜ ਹਰੇਕ ਲੜਕੀ ਨੂੰ 50-50 ਹਜ਼ਾਰ ਰੁਪਏ ਦੇ ਦਿੱਤੇ।
ਪੰਜਾਬ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਮਹਿੰਦਰ ਸਿੰਘ ਦੀ ਬੱਲੇ ਬੱਲੇ
ਪਟਿਆਲਾ, 14 ਜੁਲਾਈ-ਪਟਿਆਲੇ
ਵਿਖੇ ਦੂਜੀ ਪੰਜਾਬ ਗੂੰਗੇ ਤੇ ਬਹਿਰੇ ਖਿਡਾਰੀਆਂ ਦੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ
ਪੁਰਸ਼ ਵਰਗ ਅਤੇ ਔਰਤਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਮਹਿੰਦਰਪਾਲ ਸਿੰਘ ਜਲੰਧਰ
ਨੇ ਅੱਵਲ ਦਰਜਾ ਪ੍ਰਾਪਤ ਕੀਤਾ। ਚੈਂਪੀਅਨਸ਼ਿਪ ਦੇ ਸੀਨੀਅਰ ਵਰਗ 'ਚ ਈਸ਼ ਜੈਨ ਜਲੰਧਰ
ਦੂਸਰੇ ਤੇ ਸਤੀਸ਼ ਲੁਧਿਆਣਾ ਤੀਜੇ ਦਰਜੇ 'ਤੇ ਰਿਹਾ। ਲੜਕਿਆਂ ਦੇ ਜੂਨੀਅਰ ਵਰਗ 'ਚ
ਨਿਪਿੰਦਰ ਸਿੰਘ ਚੰਡੀਗੜ੍ਹ ਪਹਿਲੇ, ਸਤਵੰਤ ਸਿੰਘ ਪਟਿਆਲਾ ਦੂਸਰੇ ਤੇ ਮੌਟੀ
ਚੰਡੀਗੜ੍ਹ ਤੀਸਰੇ ਨੰਬਰ 'ਤੇ ਰਿਹਾ। ਮਹਿਲਾਵਾਂ ਦੇ ਵਰਗ 'ਚ ਸਵੀਟੀ ਜਲੰਧਰ ਅੱਵਲ ਤੇ
ਭਾਵਨਾ ਜਲੰਧਰ ਦੋਇਮ ਰਹੀ। ਲੜਕੀਆਂ ਦੇ ਜੂਨੀਅਰ ਵਰਗ 'ਚ ਰੁਪਿੰਦਰ ਕੌਰ ਪਹਿਲੇ,
ਵੀਰਮਾ ਦੂਸਰੇ ਤੇ ਗੁਰਪ੍ਰੀਤ ਕੌਰ ਤੀਸਰੇ (ਸਾਰੀਆਂ ਪਟਿਆਲਾ ਤੋਂ) ਨੰਬਰ 'ਤੇ ਰਹੀ।
ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਜਲੰਧਰ ਦੀ ਮਨਦੀਪ ਕੌਰ ਨੇ ਜਿੱਤੇ ਦੋ ਕਾਂਸੀ
ਦੇ ਤਗਮੇ
ਜਲੰਧਰ, 14 ਜੁਲਾਈ-ਬੈਂਕਾਕ
ਵਿਖੇ 13 ਜੁਲਾਈ ਨੂੰ ਏਸ਼ੀਅਨ ਗਰੈਂਡ ਪਿਕਸ ਐਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਗਈ। ਜਿਸ
ਵਿਚ ਜਲੰਧਰ ਦੀ ਮਨਦੀਪ ਕੌਰ ਨੇ ਦੋ ਕਾਂਸੀ ਦੇ ਤਗਮੇ ਹਾਸਲ ਕੀਤੇ। ਇਸ ਨੂੰ ਜਲੰਧਰ
ਐਥਲੈਟਿਕਸ ਐਸੋਸੀਏਸ਼ਨ ਵੱਲੋਂ 5 ਹਜ਼ਾਰ ਰੁਪਏ ਦੀ ਰਾਸ਼ੀ ਨਕਦ ਦੇ ਕੇ ਸਨਮਾਨਿਤ ਕੀਤਾ
ਗਿਆ।
ਅੰਤਰ ਖੇਤਰੀ ਖੇਡ ਕੈਲੰਡਰ ਜਾਰੀ
ਜਲੰਧਰ, 14 ਜੁਲਾਈ-ਭਾਰਤੀ
ਖੇਡ ਅਥਾਰਟੀ ਵੱਲੋਂ ਸਾਈ ਇੰਟਰ ਰਿਜਨਲ ਖੇਡ ਮੁਕਾਬਲਿਆਂ ਦਾ ਖੇਡ ਕੈਲੰਡਰ ਜਾਰੀ
ਕਰਦਿਆਂ ਦੱਸਿਆ ਕਿ ਇਹ ਖੇਡ ਮੁਕਾਬਲੇ ਨਾਰਥ ਰੀਜਨ ਤੇ ਭਾਰਤ ਦੇ ਦੂਸਰੇ ਰੀਜਨ ਦੇ
ਵਿਚ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਸਾਈ ਨਾਰਥ ਸੈਂਟਰ ਸੋਨੀਪਤ ਦੇ ਡਿਪਟੀ
ਡਾਇਰੈਕਟਰ ਅਜੀਤ ਸਿੰਘ ਨੇ ਦੱਸਿਆ ਕਿ ਅਥਲੈਟਿਕਸ ਲੜਕੇ ਤੇ ਲੜਕੀਆਂ ਦੇ ਚੋਣ ਟ੍ਰਾਇਲ
15 ਦਸੰਬਰ ਨੂੰ ਹਿਸਾਰ ਵਿਖੇ ਤੇ ਮੁਕਾਬਲੇ 23 ਤੋਂ 27 ਦਸੰਬਰ ਤੱਕ ਐਲ. ਆਈ. ਐਸ.
ਸਾਊਥ ਸੈਂਟਰ ਬੰਗਲੌਰ ਵਿਖੇ ਕਰਵਾਏ ਜਾਣਗੇ। ਬਾਸਕਿਟਬਾਲ ਲੜਕੇ ਵਰਗ ਦੇ ਚੋਣ ਟ੍ਰਾਇਲ
1 ਸਤੰਬਰ ਨੂੰ ਸਾਈ ਟਰੇਨਿੰਗ ਸੈਂਟਰ ਕੁਰੂਕਸ਼ੇਤਰ ਵਿਖੇ ਮੁਕਾਬਲੇ 8 ਤੋਂ 11 ਸਤੰਬਰ
ਤੱਕ ਇਸੇ ਸੈਂਟਰ ਤੇ ਕਰਵਾਏ ਜਾਣਗੇ। ਬਾਸਕਿਟਬਾਲ ਲੜਕੀਆਂ ਦੇ ਚੋਣ ਟ੍ਰਾਇਲ 1 ਸਤੰਬਰ
ਨੂੰ ਸਾਈ ਟਰੇਨਿੰਗ ਸੈਂਟਰ ਬਾਦਲ ਵਿਖੇ ਤੇ ਮੁਕਾਬਲੇ 8 ਤੋਂ 11 ਸਤੰਬਰ ਤੱਕ
ਕੁਰੂਕਸ਼ੇਤਰ ਵਿਖੇ ਕਰਵਾਏ ਜਾਣਗੇ। ਬਾਸਕਿਟਬਾਲ ਲੜਕੇ ਤੇ ਲੜਕੀਆਂ ਦੇ ਚੋਣ ਟ੍ਰਾਇਲ 2
ਸਤੰਬਰ ਨੂੰ ਸਾਈਂ ਟਰੇਨਿੰਗ ਸੈਂਟਰ ਹਿਸਾਰ ਵਿਖੇ ਤੇ ਮੁਕਾਬਲੇ 10 ਤੋਂ 13 ਸਤੰਬਰ
ਤੱਕ ਹਿਸਾਰ ਵਿਖੇ ਕਰਵਾਏ ਜਾਣਗੇ। ਫੁੱਟਬਾਲ ਲੜਕੇ ਅੰਡਰ 14 ਸਾਲ ਦੇ ਚੋਣ ਟ੍ਰਾਇਲ
ਸਾਈਂ ਨਾਰਥ ਸੈਂਟਰ ਸੋਨੀਪਤ ਵਿਖੇ 25 ਜੁਲਾਈ ਨੂੰ ਤੇ ਮੁਕਾਬਲੇ 5 ਤੋਂ 9 ਅਗਸਤ ਤੱਕ
ਨਾਰਥ ਈਸਟਰਨ ਸੈਂਟਰ ਕਲਕੱਤਾ ਵਿਖੇ ਕਰਵਾਏ ਜਾਣਗੇ। ਜਿਮਨਾਸਟਿਕ ਲੜਕੇ ਤੇ ਲੜਕੀਆਂ
ਦੇ ਚੋਣ ਟ੍ਰਾਇਲ 15 ਜੁਲਾਈ ਨੂੰ ਸਪੋਰਟਸ ਸਕੂਲ ਰਾਈ ਵਿਖੇ ਤੇ ਮੁਕਾਬਲੇ 23 ਤੋਂ 25
ਜੁਲਾਈ ਤੱਕ ਕਲਕੱਤਾ ਵਿਖੇ ਕਰਵਾਏ ਜਾਣਗੇ। ਹਾਕੀ ਲੜਕੀਆਂ ਦੇ ਚੋਣ ਟ੍ਰਾਇਲ 25 ਅਗਸਤ
ਨੂੰ ਸਾਈ ਸੈਂਟਰ ਬਾਦਲ ਵਿਖੇ ਤੇ ਮੁਕਾਬਲੇ ਵੈਸਟਰਨ ਰਿਜਨਲ ਸੈਂਟਰ ਗਾਂਧੀ ਨਗਰ ਵਿਖੇ
2 ਤੋਂ 5 ਸਤੰਬਰ ਤੱਕ ਕਰਵਾਏ ਜਾਣਗੇ। ਜੂਡੋ (ਲੜਕੇ) ਦੇ ਚੋਣ ਟ੍ਰਾਇਲ 8 ਸਤੰਬਰ ਨੂੰ
ਸਾਈਂ ਟਰੇਨਿੰਗ ਸੈਂਟਰ ਕੁਰੂਕਸ਼ੇਤਰ ਵਿਖੇ ਤੇ ਮੁਕਾਬਲੇ 13 ਤੋਂ 14 ਅਕਤੂਬਰ ਤੱਕ
ਸਾਈ ਸੈਂਟਰ ਗੋਆ ਵਿਖੇ ਕਰਵਾਏ ਜਾਣਗੇ। ਜੂਡੋ ਲੜਕੀਆਂ ਦੇ ਚੋਣ ਟ੍ਰਾਇਲ 8 ਸਤੰਬਰ
ਨੂੰ ਸਾਈ ਟਰੇਨਿੰਗ ਸੈਂਟਰ ਹਿਸਾਰ ਵਿਖੇ ਤੇ ਮੁਕਾਬਲੇ 13 ਤੋਂ 14 ਅਕਤੂਬਰ ਗੋਆ ਵਿਖੇ
ਕਰਵਾਏ ਜਾਣਗੇ। ਵਾਲੀਬਾਲ ਲੜਕੇ ਵਰਗ ਦੇ ਚੋਣ ਟ੍ਰਾਇਲ 2 ਸਤੰਬਰ ਨੂੰ ਕੁਰੂਕਸ਼ੇਤਰ
ਵਿਖੇ ਤੇ ਮੁਕਾਬਲੇ 16 ਤੋਂ 18 ਸਤੰਬਰ ਤੱਕ ਕੁਰੂਕਸ਼ੇਤਰ ਵਿਖੇ ਕਰਵਾਏ ਜਾਣਗੇ।
ਵਾਲੀਬਾਲ ਲੜਕੀਆਂ ਦੇ ਚੋਣ ਟ੍ਰਾਇਲ 8 ਸਤੰਬਰ ਨੂੰ ਸਾਈਂ ਸੈਂਟਰ ਬਾਦਲ ਵਿਖੇ ਤੇ
ਮੁਕਾਬਲੇ 16 ਤੋਂ 18 ਸਤੰਬਰ ਤੱਕ ਬਾਦਲ ਵਿਖੇ ਕਰਵਾਏ ਜਾਣਗੇ। ਕਬੱਡੀ ਲੜਕੇ ਵਰਗ ਦੇ
ਚੋਣ ਟ੍ਰਾਇਲ 15 ਜੁਲਾਈ ਨੂੰ ਸੋਨੀਪਤ ਵਿਖੇ ਤੇ ਮੁਕਾਬਲੇ 20 ਤੋਂ 23 ਜੁਲਾਈ ਨੂੰ
ਸਾਈ ਟਰੇਨਿੰਗ ਸੈਂਟਰ ਹੈਦਰਾਬਾਦ ਵਿਖੇ ਕਰਵਾਏ ਜਾਣਗੇ। ਕੁਸ਼ਤੀ ਲੜਕੇ ਤੇ ਲੜਕੀਆਂ ਦੇ
ਵਰਗ ਦੇ ਚੋਣ ਟ੍ਰਾਇਲ 15 ਨਵੰਬਰ ਨੂੰ ਸਾਈ ਟਰੇਨਿੰਗ ਸੈਂਟਰ ਹਿਸਾਰ ਵਿਖੇ ਤੇ
ਮੁਕਾਬਲੇ 25 ਤੋਂ 27 ਨਵੰਬਰ ਤੱਕ ਸਾਈ ਟਰੇਨਿੰਗ ਸੈਂਟਰ ਕਿੰਦੇਵਾਲੀ ਵਿਖੇ ਕਰਵਾਏ
ਜਾਣਗੇ। ਵੇਟਲਿਫਟਿੰਗ ਲੜਕੇ ਤੇ ਲੜਕੀਆਂ ਦੇ ਚੋਣ ਟ੍ਰਾਇਲ 12 ਸਤੰਬਰ ਨੂੰ
ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਤੇ ਮੁਕਾਬਲੇ 23 ਤੋਂ 26 ਸਤੰਬਰ ਤੱਕ ਸਾਈ
ਟਰੇਨਿੰਗ ਸੈਂਟਰ ਵਿਸ਼ਾਖਾਪਟਨਮ ਵਿਖੇ ਕਰਵਾਏ ਜਾਣਗੇ।
ਜਾਪਾਨ ਜਾਣ ਵਾਲੀ ਬੇਸਬਾਲ ਟੀਮ ਦਾ ਸਾਰਾ ਖਰਚਾ ਯੂਥ ਅਕਾਲੀ ਦਲ (ਬਾਦਲ)
ਕਰੇਗਾ-ਮਜੀਠੀਆ
ਲੁਧਿਆਣਾ, 14 ਜੁਲਾਈ-ਭਾਰਤੀ
ਬੇਸਬਾਲ ਟੀਮ ਲਈ ਚੁਣਿਆਂ ਗਈਆਂ ਜ਼ਿਲ੍ਹਾ ਮੋਗਾ ਦੀਆਂ ਪੰਜ ਖਿਡਾਰਣਾਂ ਸੁਖਜੀਤ ਕੌਰ,
ਕੁਲਜੀਤ ਕੌਰ, ਅਮਨਦੀਪ ਕੌਰ, ਦਲਜੀਤ ਕੌਰ, ਨਵਦੀਪ ਕੌਰ ਜੋ ਲੁਧਿਆਣਾ ਵਿਖੇ ਅਗਲੇ
ਮਹੀਨੇ ਜਾਪਾਨ ਵਿਖੇ ਹੋਣ ਵਾਲੇ ਵਿਸ਼ਵ ਕੱਪ ਦੀ ਤਿਆਰੀ ਵਿਚ ਰੁਝੀਆਂ ਹੋਈਆਂ ਹਨ, ਪਰ
ਇਨ੍ਹਾਂ ਖਿਡਾਰਣਾਂ ਲਈ ਵੱਡੀ ਸਮਸਿਆ ਇਹ ਬਣੀ ਹੋਈ ਹੈ ਕਿ ਜਾਪਾਨ ਜਾਣ ਲਈ ਉਨ੍ਹਾਂ
ਕੋਲ ਨਾ ਹੀ ਟਿਕਟ ਖਰੀਦਣ ਦੇ ਪੈਸੇ ਹਨ ਅਤੇ ਨਾ ਹੀ ਹੋਰ ਖੇਡਾਂ ਦਾ ਲੋੜੀਂਦਾ ਸਮਾਨ
ਤੇ ਹੋਰ ਖਰਚਾ ਕਰਨ ਤੋਂ ਇਹ ਖਿਡਾਰਣਾ ਅਸਮਰਥ ਹਨ। ਪਰ ਇਨ੍ਹਾਂ ਖਿਡਾਰਣਾਂ ਦਾ ਖੇਡ
ਹੁਨਰ, ਹੌਂਸਲਾ ਅਤੇ ਕੌਮੀ ਜਜ਼ਬਾ ਵੇਖਦੇ ਹੋਏ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ
ਨੇ ਖਿਡਾਰਣਾਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਜਾਪਾਨ ਜਾਣ ਦਾ ਸਾਰਾ ਖਰਚਾ ਯੂਥ ਅਕਾਲੀ
ਦਲ ਵਲੋਂ ਦੇਣ ਦਾ ਐਲਾਨ ਕੀਤਾ। ਸ. ਮਜੀਠੀਆ ਨੇ ਆਖਿਆ ਕਿ ਇਹ ਸਾਡਾ ਫਰਜ਼ ਬਣਦਾ ਹੈ
ਕਿ ਅਸੀਂ ਆਪਣੇ ਪੰਜਾਬ ਦੇ ਜੋ ਸਿਰਮੌਰ ਖਿਡਾਰੀ ਹਨ ਅਤੇ ਕੌਮ ਦਾ ਸਰਮਾਇਆ ਹਨ, ਉਨ੍ਹਾਂ
ਦੀ ਹਰ ਪੱਖੋਂ ਸਹਾਇਤਾ ਕਰੀਏ। ਸ. ਮਜੀਠੀਆ ਜੋ ਅੱਜ ਲੁਧਿਆਣਾ ਵਿਖੇ ਯੂਥ ਅਕਾਲੀ ਦਲ
ਵਲੋਂ ਸ. ਸੁਖਬੀਰ ਸਿੰਘ ਬਾਦਲ ਦੇ ਜਨਮ ਦਿਨ ਸਬੰਧੀ ਲਗਾਏ ਖੂਨਦਾਨ ਕੈਂਪ ਦੇ ਮੌਕੇ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਾਡੇ ਲਈ ਇਹ ਬਹੁਤ ਮੰਦਭਾਗੀ ਗੱਲ ਹੈ
ਕਿ ਅਸੀਂ ਆਪਣੇ ਖੇਡ ਵਿਰਸੇ ਨੂੰ ਸੰਭਾਲਣ ਅਤੇ ਖਿਡਾਰੀਆਂ ਨੂੰ ਅਜਿਹੀਆਂ ਸਹੂਲਤਾਂ
ਦੇਣ ਤੋਂ ਦੂਸਰੇ ਮੁਲਕਾਂ ਨਾਲੋਂ ਕਾਫੀ ਪਿੱਛੇ ਹਾਂ, ਜੋ ਖਿਡਾਰੀ ਦੇਸ਼ ਅਤੇ ਕੌਮ ਦਾ
ਨਾਮ ਦੁਨੀਆਂ ਭਰ ਵਿਚ ਰੌਸ਼ਨ ਕਰਦੇ ਹਨ, ਉਥੇ ਸਰਕਾਰਾਂ ਦਾ ਮੁਢਲਾ ਫਰਜ ਬਣਦਾ ਹੈ ਕਿ
ਉਹ ਖਿਡਾਰੀਆਂ ਦੀ ਤਨ, ਮਨ ਧਨ ਨਾਲ ਮਦਦ ਕਰਨ। ਸ. ਮਜੀਠੀਆ ਨੇ ਆਖਿਆ ਕਿ ਬੇਸਬਾਲ
ਵਿਸ਼ਵ ਕੱਪ ਖੇਡਣ ਜਾ ਰਹੀਆਂ ਖਿਡਾਰਣਾ ਨੂੰ ਉਹ ਤਿੰਨ ਲੱਖ ਰੁਪਏ ਦੀ ਵਿੱਤੀ ਸਹਾਇਤਾ
ਕਰਨਗੇ। ਇਸ ਤੋਂ ਇਲਾਵਾ ਜੇਕਰ ਹੋਰ ਵੀ ਕਿਸੇ ਕਿਸਮ ਦੀ ਸਹਾਇਤਾ ਦੀ ਲੋੜ ਪਈ ਤਾਂ
ਯੂਥ ਅਕਾਲੀ ਦਲ ਅਤੇ ਪੰਜਾਬ ਸਰਕਾਰ ਉਨਾਂ ਦੀ ਹਰ ਪੱਖੋਂ ਸਹਾਇਤਾ ਕਰੇਗਾ। ਇਸ ਮੌਕੇ
ਯੂਥ ਆਗੂ ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਇਯਾਲੀ, ਸਿਮਰਜੀਤ ਸਿੰਘ ਬੈਂਸ
ਕੌਂਸਲਰ, ਜਗਬੀਰ ਸਿੰਘ ਸੋਖੀ ਕੌਂਸਲਰ ਆਦਿ ਆਗੂ ਹਾਜ਼ਰ ਸਨ।
ਪੰਜਾਬ ਪਾਵਰ ਲਿਫਟਿੰਗ ਚੈਂਪੀਅਨਸ਼ਿਪ
ਮਲਕੀਤ ਸਿੰਘ ਭਾਰ ਚੁੱਕਣ ਵਿਚ ਰਿਹਾ ਅਵੱਲ
ਪਟਿਆਲਾ, 13 ਜੁਲਾਈ-
ਪਟਿਆਲੇ ਦੇ ਰਾਮ ਲੀਲਾ ਮੈਦਾਨ ਵਿਖੇ ਪੰਜਾਬ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਚੱਲ ਰਹੀ
ਹੈ। ਇਸ ਦੇ ਪਹਿਲੇ ਦਿਨ ਨਵਾਂ ਸ਼ਹਿਰ ਜ਼ਿਲ੍ਹੇ ਦੇ ਮਲਕੀਤ ਸਿੰਘ ਨੇ ਸਭ ਤੋਂ ਜ਼ਿਆਦਾ
725 ਕਿਲੋ ਵਜ਼ਨ ਚੁੱਕ ਕੇ 90 ਕਿਲੋਗ੍ਰਾਮ ਵਰਗ 'ਚ ਪਹਿਲਾ ਦਰਜਾ ਪ੍ਰਾਪਤ ਕੀਤਾ। ਇਸ
ਚੈਂਪੀਅਨਸ਼ਿਪ ਦੇ ਪਹਿਲੇ ਦਿਨ ਪੁਰਸ਼ਾਂ ਦੇ ਸੱਤ ਭਾਰ ਵਰਗਾਂ ਦੇ ਮੁਕਾਬਲੇ ਹੋਏ। 56
ਕਿਲੋਗ੍ਰਾਮ ਵਰਗ 'ਚ ਰਾਹੁਲ ਕੁਮਾਰ ਲੁਧਿਆਣਾ ਨੇ 305 ਕਿਲੋ, ਵਿਨੈ ਕੁਮਾਰ ਪਟਿਆਲਾ
ਨੇ 280 ਕਿਲੋ ਤੇ ਚੰਦਰਪਾਲ ਪਟਿਆਲਾ ਨੇ 265 ਕਿਲੋ ਵਜ਼ਨ ਚੁੱਕ ਕੇ ਕ੍ਰਮਵਾਰ ਪਹਿਲਾ,
ਦੂਸਰਾ ਤੇ ਤੀਸਰਾ ਸਥਾਨ ਹਾਸਿਲ ਕੀਤਾ। 60 ਕਿਲੋ ਵਰਗ 'ਚ ਵਿਪਨ ਕੁਮਾਰ ਪਟਿਆਲਾ ਨੇ
460 ਕਿਲੋ, ਰਾਹੁਲ ਲੁਧਿਆਣਾ ਨੇ 430 ਕਿਲੋ ਤੇ ਸੁਖਵਿੰਦਰ ਸਿੰਘ ਨੇ 372.5 ਕਿਲੋ
ਵਜ਼ਨ ਚੁੱਕ ਕੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ। 67.5 ਕਿਲੋ ਵਰਗ 'ਚ ਬਲਜਿੰਦਰ
ਕੁਮਾਰ 615 ਕਿਲੋ, ਪ੍ਰਿਤਪਾਲ ਸਿੰਘ ਜਲੰਧਰ 570 ਕਿਲੋ ਤੇ ਜਗਦੀਪ ਸਿੰਘ ਅੰਮ੍ਰਿਤਸਰ
455 ਕਿਲੋ ਭਾਰ ਚੁੱਕ ਕੇ ਕ੍ਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਸਥਾਨ 'ਤੇ ਰਹੇ। 75
ਕਿਲੋ ਵਰਗ 'ਚ ਅਸ਼ੋਕ ਕੁਮਾਰ ਪੰਜਾਬ ਰਾਜ ਬਿਜਲੀ ਬੋਰਡ 600 ਕਿਲੋ, ਜਗਦੀਪ ਸਿੰਘ
ਅੰਮ੍ਰਿਤਸਰ 445 ਕਿਲੋ ਤੇ ਸੰਦੀਪ ਕੁਮਾਰ ਫਤਹਿਗੜ੍ਹ ਸਾਹਿਬ 425 ਕਿਲੋ ਵਜ਼ਨ ਚੁੱਕ
ਕੇ ਕ੍ਰਮਵਾਰ ਪਹਿਲੇ, ਦੁਸਰੇ ਤੇ ਤੀਸਰੇ ਸਥਾਨ 'ਤੇ ਰਹੇ। 85 ਕਿਲੋ ਵਰਗ 'ਚ ਗੁਰਦੀਪ
ਸਿੰਘ ਫਤਹਿਗੜ੍ਹ ਸਾਹਿਬ ਨੇ 582 ਕਿਲੋ, ਮਨਦੀਪ ਸਿੰਘ ਫਤਹਿਗੜ੍ਹ ਸਾਹਿਬ ਨੇ 437.5
ਕਿਲੋ ਤੇ ਲੱਕੀ ਸੂਦ ਲੁਧਿਆਣਾ ਨੇ 375 ਕਿਲੋ ਵਜ਼ਨ ਚੁੱਕ ਕੇ ਕ੍ਰਮਵਾਰ ਪਹਿਲਾ, ਦੂਸਰਾ
ਤੇ ਤੀਸਰਾ ਸਥਾਨ ਹਾਸਲ ਕੀਤਾ। ਨੱਬੇ ਕਿਲੋ ਵਰਗ 'ਚ ਮਲਕੀਤ ਸਿੰਘ ਨਵਾਂ ਸ਼ਹਿਰ ਨੇ
725 ਕਿਲੋ ਨੀਟਾ ਲੁਧਿਆਣਾ ਨੇ 700 ਕਿਲੋ ਤੇ ਯੋਗੇਸ਼ ਕੁਮਾਰ ਪਟਿਆਲਾ ਨੇ 645 ਕਿਲੋ
ਭਾਰ ਚੁੱਕ ਕੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਸੌ
ਕਿਲੋਗ੍ਰਾਮ ਵਰਗ 'ਚ ਪਰਮਿੰਦਰ ਸਿੰਘ ਬਠਿੰਡਾ ਨੇ 695 ਕਿਲੋ, ਓਮ ਪ੍ਰਕਾਸ਼ ਪੰਜਾਬ
ਰਾਜ ਬਿਜਲੀ ਬੋਰਡ ਨੇ 590 ਕਿਲੋ ਤੇ ਪ੍ਰਦੀਪ ਸਿੰਘ ਫਤਹਿਗੜ੍ਹ ਸਾਹਿਬ ਨੇ 555 ਕਿਲੋ
ਵਜ਼ਨ ਉਠਾ ਕੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਦਰਜਾ ਪ੍ਰਾਪਤ ਕੀਤਾ।
-ਰਾਜ ਪੱਧਰੀ ਹਾਕੀ ਚੈਂਪੀਅਨਸ਼ਿਪ-
ਅੰਮ੍ਰਿਤਸਰ ਨੇ ਜਲੰਧਰ ਨੂੰ ਹਰਾਇਆ
ਵਡਾਲਾ ਗ੍ਰੰਥੀਆਂ/ਬਟਾਲਾ, 13
ਜੁਲਾਈ -ਰਾਜ ਪੱਧਰੀ ਸਬ ਜੂਨੀਅਰ ਹਾਕੀ ਚੈਂਪੀਅਨਸ਼ਿਪ ਚੀਮਾ ਹਾਕੀ ਅਕੈਡਮੀ
ਸ਼ਾਹਬਾਦ ਵਿਖੇ ਪੰਜਾਬ ਹਾਕੀ ਐਸੋਸੀਏਸ਼ਨ ਵੱਲੋਂ ਕਰਵਾਈ ਗਈ। ਜਿਸ ਦੇ ਫਾਈਨਲ ਮੁਕਾਬਲੇ
ਵਿਚ ਅੰਮ੍ਰਿਤਸਰ ਨੇ ਜਲੰਧਰ ਨੂੰ ਹਰਾਇਆ। 13 ਜੁਲਾਈ ਨੂੰ ਰੋਪੜ ਅਤੇ ਸੁਰਜੀਤ ਅਕੈਡਮੀ
ਜਲੰਧਰ ਦਰਮਿਆਨ ਪਹਿਲਾ ਸੈਮੀਫਾਈਨਲ ਹੋਇਆ, ਜਿਸ ਵਿਚ ਸੁਰਜੀਤ ਅਕੈਡਮੀ ਜਲੰਧਰ ਨੇ
ਜਿੱਤ ਪ੍ਰਾਪਤ ਕਰਕੇ ਅਤੇ ਦੂਸਰੇ ਸੈਮੀਫਾਈਨਲ ਵਿਚ ਅੰਮ੍ਰਿਤਸਰ ਦੀ ਟੀਮ ਨੇ
ਗੁਰਦਾਸਪੁਰ ਦੀ ਟੀਮ ਨੂੰ ਹਰਾ ਕੇ ਫਾਈਨਲ ਮੈਚ ਖੇਡਿਆ ਅਤੇ ਫਾਈਨਲ ਮੈਚ ਵਿਚ ਜਲੰਧਰ
ਸਰਜੀਤ ਅਕੈਡਮੀ ਨੂੰ ਅੰਮ੍ਰਿਤਸਰ 0-1 ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਰੋਪੜ ਅਤੇ
ਗੁਰਦਾਸਪੁਰ ਟੀਮਾਂ ਦਰਮਿਆਨ ਹੋਏ ਮੈਚ ਵਿਚ ਗੁਰਦਾਸਪੁਰ ਦੀ ਟੀਮ ਜੇਤੂ ਰਹਿਣ ਕਰਕੇ
ਤੀਸਰੇ ਸਥਾਨ 'ਤੇ ਰਹੀ।
ਤਗ਼ਮਾ ਜਿੱਤਣ ਵਾਲਿਆਂ ਨੂੰ ਮਿਲੇਗੀ ਦੁੱਗਣੀ ਪੈਨਸ਼ਨ
ਨਵੀਂ ਦਿੱਲੀ, 10 ਜੁਲਾਈ
: ਖੇਡ ਮੰਤਰਾਲੇ ਨੇ ਐਲਾਨ ਕੀਤਾ ਕਿ ਉਲੰਪਿਕ ਏਸ਼ੀਆਈ ਰਾਸ਼ਟਰ ਮੰਡਲ ਖੇਡਾਂ ਅਤੇ ਵਿਸ਼ਵ
ਚੈਂਪੀਅਨਸ਼ਿਪ ਦੇ ਤਮਗ਼ਾ ਜਿੱਤਣ ਵਾਲਿਆਂ ਨੂੰ ਪੈਨਸ਼ਨ ਵਧਾ ਕੇ ਦੁੱਗਣੀ ਦਿੱਤੀ ਜਾਵੇਗੀ।
ਇਹ ਇਕ ਜੁਲਾਈ 2008 ਤੋਂ ਪ੍ਰਭਾਵੀ ਹੋਵੇਗਾ। ਉਲੰਪਿਕ ਖੇਡਾਂ 'ਚ ਤਮਗ਼ਾ ਜਿੱਤਣ ਵਾਲੇ
ਖਿਡਾਰੀਆਂ ਨੂੰ ਹੁਣ 5000 ਰੁਪਏ ਦੀ ਬਜਾਏ 10000 ਰੁਪਏ ਮਹੀਨਾਵਾਰੀ ਪੈਨਸ਼ਨ ਮਿਲੇਗੀ।
ਵਿਸ਼ਵ ਕੱਪ, ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ 'ਚ ਸੋਨ ਤਮਗ਼ਾ ਜੇਤੂ ਨੂੰ 8000
ਰੁਪਏ (ਪਹਿਲਾਂ 4000) ਅਤੇ ਚਾਂਦੀ ਤਮਗ਼ਾ ਤੇ ਕਾਂਸੇ ਦਾ ਤਮਗ਼ਾ ਜੇਤੂ ਨੂੰ 7000 (ਪਹਿਲਾਂ
3500) ਦੀ ਪੈਨਸ਼ਨ ਦਿੱਤੀ ਜਾਵੇਗੀ। ਉਥੇ ਏਸ਼ੀਆਈ ਅਤੇ ਰਾਸ਼ਟਰ ਮੰਡਲ ਖੇਡਾਂ ਦੇ ਸੋਨ
ਤਮਗ਼ਾ ਜੇਤੂ ਨੂੰ 7000 ਅਤੇ ਚਾਂਦੀ ਅਤੇ ਕਾਂਸੇ ਦਾ ਤਮਗ਼ਾ ਜੇਤੂ ਨੂੰ 6000 ਰੁਪਏ
ਪੈਨਸ਼ਨ ਮਿਲੇਗੀ। ਪੈਰਾ ਉਲੰਪਿਕ 'ਚ ਸੋਨ ਤਮਗ਼ਾ ਜਿੱਤਣ ਵਾਲਿਆਂ ਨੂੰ 4000 ਅਤੇ ਕਾਂਸੇ
ਦਾ ਤਮਗ਼ਾ ਜਿੱਤਣ ਵਾਲਿਆਂ ਨੂੰ 3000 ਰੁਪਏ ਪੈਨਸ਼ਨ ਮਿਲੇਗੀ।
ਚਿਲਡਰਨ ਆਫ਼ ਏਸ਼ੀਆ ਬਾਸਕਟਬਾਲ ਟੂਰਨਾਮੈਂਟ ਵਿਚ ਭਾਰਤੀ ਕੁੜੀਆਂ ਦੀ ਬੱਲੇ ਬੱਲੇ
ਲੁਧਿਆਣਾ, 11 ਜੁਲਾਈ -
ਰੂਸ ਵਿਚ 3 ਤੋਂ 10 ਜੁਲਾਈ ਤੱਕ ਅੰਡਰ 16 ਚਿਲਡਰਨ ਆਫ਼ ਏਸ਼ੀਆ ਇੰਟਰਨੈਸ਼ਨਲ ਖੇਡਾਂ
ਹੋਈਆਂ। ਜਿਸ ਵਿਚ ਭਾਰਤੀ ਕੁੜੀਆਂ ਨੇ ਰੂਸ ਨੂੰ 98-65 ਨਾਲ ਹਰਾ ਕੇ ਸੋਨ ਤਮਗਾ
ਜਿੱਤਿਆ, ਜਦਕਿ ਮੁੰਡੇ ਪੰਜਵੇਂ ਦਰਜੇ 'ਤੇ ਰਹੇ। ਫੀਬਾ ਵੱਲੋਂ ਏਸ਼ੀਅਨ ਦੇਸ਼ਾਂ ਦੇ
ਉਭਰਦੇ ਬਾਸਕਟਬਾਲ ਖਿਡਾਰੀਆਂ ਲਈ ਬਿਨ੍ਹਾਂ ਬਾਰਡਰ ਚਲਾਈ ਮੁਹਿੰਮ ਤਹਿਤ ਵੱਖ-ਵੱਖ
ਮੁਲਕਾਂ ਦੇ 20 ਟੀਮਾਂ ਨੇ ਇਸ ਟੂਰਨਾਮੈਂਟ ਵਿਚ ਹਿੱਸਾ ਲਿਆ। ਭਾਰਤ ਨੇ ਕੁੜੀਆਂ ਦੇ
ਵਰਗ ਵਿਚ ਫਾਈਨਲ ਵਿਚ ਯਾਕੂਟੀਆ (ਰੂਸ) ਨੂੰ 98-65 ਨਾਲ, ਜਦਕਿ ਸੈਮੀਫਾਈਨਲ ਮੈਚ
ਵਿਚ ਭਾਰਤ ਨੇ ਗਿਰਕੁਤਸਾ ਨੂੰ 93-55 ਨਾਲ ਅਤੇ ਲੀਗ ਮੈਚਾਂ ਵਿਚ ਭਾਰਤ ਨੇ ਥਾਈਲੈਂਡ
ਨੂੰ 90-53 ਨਾਲ, ਖਾਬਰਾ ਰੌਬਕਸ ਨੂੰ 84-60 ਨਾਲ, ਮੰਗੋਲੀਆ ਨੂੰ 76-47 ਨਾਲ ਹਰਾ
ਕੇ ਚੈਂਪੀਅਨ ਕਿਲਾ ਫਤਿਹ ਕੀਤਾ।
ਭਾਰਤੀ ਟੀਮ ਉਲੰਪਿਕ ਵਿਚ ਸ਼ਾਮਿਲ
ਨਵੀਂ ਦਿੱਲੀ, 10 ਜੁਲਾਈ
: ਭਾਰਤੀ ਐਥਲੈਟਿਕਸ ਸੰਘ ਨੇ ਕਿਹਾ ਕਿ ਭਾਰਤੀ ਮਹਿਲਾਵਾਂ ਦੀ ਚਾਰ ਗੁਣਾ 400 ਮੀਟਰ
ਰਿਲੇਅ ਟੀਮ ਨੂੰ ਬੀਜਿੰਗ ਉਲੰਪਿਕ ਕੁਆਲੀਫ਼ਾਇਰ ਦੀ ਸੂਚੀ 'ਚ ਸ਼ਾਮਲ ਕਰ ਲਿਆ ਗਿਆ
ਕਿਉਂਕਿ ਅੰਤਰਰਾਸ਼ਟਰੀ ਐਮਚਿਓਰ ਐਥਲੈਟਿਕਸ ਸੰਘ ਨੇ ਅਪਣੀ ਗ਼ਲਤੀ ਸੁਧਾਰ ਲਈ ਹੈ। ਭਾਰਤ
ਨੂੰ ਪਹਿਲੇ ਬੀਜਿੰਗ ਉਲੰਪਿਕ ਲਈ ਹਿੱਸਾ ਲੈਣ ਵਾਲੀ ਆਈ.ਏ.ਐਫ਼.ਏ. ਦੀਆਂ 16 ਸਿਖ਼ਰ
ਦੀਆਂ ਟੀਮਾਂ ਦੀ ਸੂਚੀ 'ਚੋਂ ਬਾਹਰ ਕਰ ਦਿਤਾ ਗਿਆ ਸੀ। ਏਸ਼ੀਆਈ ਗ੍ਰਾਂ ਪ੍ਰੀ ਸੀਰੀਜ਼
ਨੂੰ ਪਹਿਲਾ ਬੀਜਿੰਗ ਕੁਆਲੀਫ਼ਾਇੰਗ ਟੂਰਨਾਮੈਂਟ ਨਹੀਂ ਮੰਨਿਆ ਗਿਆ ਸੀ, ਜਿਸ 'ਚ ਭਾਰਤੀ
ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗ਼ਾ ਹਾਸਲ ਕੀਤਾ ਸੀ ਪਰ ਏ.ਏ.ਆਈ. ਦੇ
ਬਿਆਨ ਅਨੁਸਾਰ ਆਈ.ਏ.ਏ.ਐਫ਼ ਦੀ ਸੂਚੀ 'ਚ ਭਾਰਤ 14ਵੇਂ ਸਥਾਨ 'ਤੇ ਹੈ ਅਤੇ ਹੁਣ ਕੋਈ
ਕੁਆਲੀਫ਼ਾਇੰਗ ਟੂਰਨਾਮੈਂਟ ਵੀ ਨਹੀਂ ਬਚਿਆ ਹੈ। ਇਸ ਲਈ ਭਾਰਤੀ ਟੀਮ ਉਲੰਪਿਕ 'ਚ ਹਿੱਸਾ
ਲਵੇਗੀ।''
ਚਾਰਲਸਵਰਥ ਨੇ ਅਸਤੀਫ਼ਾ ਦੇਣ ਦੀ ਅਫਵਾਹ ਤੋਂ ਕੀਤਾ ਇਨਕਾਰ
ਨਵੀਂ ਦਿੱਲੀ, 11 ਜੁਲਾਈ
: ਭਾਰਤੀ ਹਾਕੀ ਜਗਤ ਵਿਚ ਚੱਲ ਰਹੇ ਵਿਵਾਦ ਨੂੰ ਨਵਾਂ ਮੋੜ ਦਿੰਦਿਆਂ ਭਾਰਤੀ ਹਾਕੀ
ਦੇ ਸਲਾਹਕਾਰ ਰਿਕ ਚਾਰਲਸਵਰਥ ਨੇ ਅਸਤੀਫ਼ਾ ਦੇਣ ਦੀਆਂ ਅਫ਼ਵਾਹ ਤੋਂ ਸਾਫ਼ ਇਨਕਾਰ ਕਰਦਿਆਂ
ਕਿਹਾ ਕਿ ਉਹ 26 ਜੁਲਾਈ ਨੂੰ ਵਾਪਸ ਭਾਰਤ ਪਹੁੰਚ ਰਹੇ ਹਨ। ਚਾਰਲਸ ਨੇ ਆਸਟਰੇਲੀਆ
ਤੋਂ ਇਕ ਨਿੱਜੀ ਟੈਲੀਵੀਜ਼ਨ ਨਾਲ ਗੱਲਬਾਤ ਕਰਦਿਆਂ ਕਿਹਾ, ''ਮੈਂ ਅਸਤੀਫ਼ਾ ਨਹੀਂ ਦਿਤਾ
ਅਤੇ ਭਾਰਤੀ ਹਾਕੀ ਨਾਲ ਪਹਿਲਾਂ ਵਾਂਗ ਹੀ ਜੁੜਿਆ ਹੋਇਆ ਹਾਂ। ਮੈਂ ਇਥੇ ਮਾਤਾ ਜੀ ਦਾ
ਹਾਲਚਾਲ ਪੁਛਣ ਲਈ ਆਇਆ ਹਾਂ।'' ਉਨ੍ਹਾਂ ਸਪੱਸ਼ਟ ਦਸਿਆ ਕਿ 26 ਜੁਲਾਈ ਨੂੰ ਉਹ ਹਰ
ਹਾਲਤ ਵਿਚ ਭਾਰਤ ਪਰਤ ਆਉਣਗੇ। ਇਸ ਤੋਂ ਪਹਿਲਾਂ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ.ਓ.ਏ.)
ਦੇ ਜਨਰਲ ਸਕੱਤਰ ਰਣਧੀਰ ਸਿੰਘ ਨੇ ਕਿਹਾ ਸੀ ਕਿ ਚਾਰਲਸਵਰਥ ਨੇ ਅਪਣੇ ਅਹੁਦੇ ਤੋਂ
ਅਸਤੀਫ਼ਾ ਨਹੀਂ ਦਿਤਾ। ਰਣਧੀਰ ਸਿੰਘ ਨੇ ਕਿਹਾ ਸੀ ਕਿ ਚਾਰਲਸਵਰਥ ਨੇ ਅਸਤੀਫ਼ਾ ਤਾਂ ਦੇ
ਦਿਤਾ ਹੈ ਪਰ ਫਿਰਹਾਲ ਉਸ ਨੂੰ ਸਵੀਕਾਰ ਨਹੀਂ ਕੀਤਾ ਗਿਆ ਜਿਸ ਨੂੰ ਕੌਮਾਂਤਰੀ ਹਾਕੀ
ਫ਼ੈਡਰੇਸ਼ਨ (ਐਫ਼.ਆਈ.ਐਚ. ਦੀ ਮੀਟਿੰਗ ਪਿਛੋਂ ਵਿਚਾਰਿਆ ਜਾਵੇਗਾ। ਜ਼ਿਕਰਯੋਗ ਹੈ ਕਿ
ਸਲਾਹਕਾਰ ਰਿਕ ਚਾਰਲਸਵਰਥ ਦੇ ਅਸਤੀਫ਼ੇ ਦਾ ਕਾਰਨ ਬਕਾਇਆ ਤਨਖ਼ਾਹ ਨਾ ਮਿਲਣਾ ਅਤੇ ਕੰਮ
ਲਈ ਸਹੀ ਮਾਹੌਲ ਨਾ ਹੋਣ ਨੂੰ ਦਸਿਆ ਜਾ ਰਿਹਾ ਸੀ। ਉਸ ਨੇ ਬਰਖ਼ਾਸਤ ਭਾਰਤੀ ਹਾਕੀ ਸੰਘ
ਦੀ ਕਾਰਜਪ੍ਰਣਾਲੀ 'ਤੇ ਵੀ ਖ਼ੂਬ ਭੜਾਸ ਕਢੀ। ਚਾਰਲਸਵਰਥ ਨੇ ਧਮਕੀ ਦਿਤੀ ਕਿ ਜੇ ਉਸ
ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਉਹ ਸੰਘ ਵਿਰੁਧ ਕਾਨੂੰਨੀ ਕਾਰਵਾਈ
ਕਰਨਗੇ। ਬੇਹੱਦ ਤਿੱਖੇ ਲਹਿਜ਼ੇ 'ਚ ਲਿਖੇ ਗਏ ਅਸਤੀਫ਼ੇ 'ਚ ਇਸ ਆਸਟ੍ਰੇਲੀਆਈ ਨੇ ਕਿਹਾ
ਕਿ ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਹੈ ਕਿ ਉਹ ਸਲਾਹਕਾਰ ਦੇ ਤੌਰ 'ਤੇ ਅਪਣੀ
ਜ਼ੁੰਮੇਵਾਰੀ ਬਾਖ਼ੂਬੀ ਨਹੀਂ ਨਿਭਾਅ ਸਕਦੇ ਕਿਉਂਕਿ ਉਨ੍ਹਾਂ ਦੇ ਸੁਝਾਵਾਂ 'ਤੇ ਧਿਆਨ
ਹੀ ਨਹੀਂ ਦਿਤਾ ਜਾਂਦਾ। ਚਾਰਲਸਵਰਥ ਦੇ ਅਸਤੀਫ਼ੇ ਦਾ ਪ੍ਰਗਟਾਵਾ 11 ਜੁਲਾਈ ਨੂੰ ਹੋਇਆ
ਜਦਕਿ ਉਹ 25 ਜੂਨ ਨੂੰ ਅਹੁਦਾ ਛੱਡ ਚੁਕੇ ਸਨ। ਸਾਬਕਾ ਆਸਟ੍ਰੇਲੀਆਈ ਕਪਤਾਨ ਨੇ ਇਹ
ਵੀ ਦੋਸ਼ ਲਗਾਇਆ ਕਿ ਉਸ ਨੂੰ ਸਹਿਯੋਗੀ ਸਟਾਫ਼ ਵੀ ਨਹੀਂ ਦਿਤਾ ਗਿਆ। ਉਸ ਨੇ ਪੱਤਰ 'ਚ
ਲਿਖਿਆ ''ਮੈਂ ਦਸ ਦਸੰਬਰ 2007 ਤੋਂ ਭਾਰਤ 'ਚ ਕੰਮ ਕਰ ਰਿਹਾ ਹਾਂ। 20 ਮਾਰਚ ਨੂੰ
ਮੈਂ ਉਸ ਕੰਟਰੈਕਟ 'ਤੇ ਦਸਤਖ਼ਤ ਕੀਤੇ ਤਾਂ ਪਹਿਲਾਂ ਤੈਅ ਕੀਤੀਆਂ ਸ਼ਰਤਾਂ ਦੇ ਅਨੁਸਾਰ
ਨਹੀਂ ਸੀ।'' ਭਾਰਤੀ ਹਾਕੀ ਦੇ ਸਲਾਹਕਾਰ ਰਿਕ ਚਾਰਲਸਵਰਥ ਨੇ ਅਪਣੇ ਅਹੁਦੇ ਤੋਂ
ਅਸਤੀਫ਼ਾ ਦੇ ਕੇ ਰਾਸ਼ਟਰੀ ਖੇਡ ਨੂੰ ਮੁਸ਼ਕਲ 'ਚ ਪਾ ਦਿਤਾ। ਆਸਟ੍ਰੇਲੀਆ ਦੇ ਇਸ ਮਹਾਨ
ਖਿਡਾਰੀ ਨੂੰ ਭਾਰਤੀ ਹਾਕੀ ਦੀ ਬਹਾਲੀ ਦੀ ਜ਼ੁੰਮੇਵਾਰੀ ਸੌਂਪੀ ਗਈ ਸੀ ਪਰ ਉਸ ਨੇ
ਹੈਦਰਾਬਾਦ 'ਚ ਅਪਣੇ ਰਿਸ਼ਤਿਆਂ ਦਾ ਅੰਤ ਕੀਤਾ।
ਚਾਰਲਸਵਰਥ ਦਾ ਆਸਟ੍ਰੇਲੀਆਈ ਦੇ ਅਸਤੀਫ਼ੇ ਨਾਲ ਕੋਈ ਸਬੰਧ ਨਹੀਂ
ਹੈਦਰਾਬਾਦ, 11 ਜੁਲਾਈ :
ਰਿਕ ਚਾਰਲਸਵਰਥ ਦੇ ਅਸਤੀਫ਼ੇ ਲਈ ਕੇ.ਪੀ.ਐਸ. ਗਿੱਲ ਦੀ ਅਗਵਾਈ ਵਾਲੀ ਭੰਗ ਭਾਰਤੀ ਹਾਕੀ
ਫ਼ੈਡਰੇਸ਼ਨ ਨੂੰ ਦੋਸ਼ੀ ਠਹਿਰਾਉਂਦਿਆਂ ਫ਼ਰਜ਼ੀ ਕਮੇਟੀ ਨੇ ਸਪੱਸ਼ਟ ਕਿਹਾ ਕਿ ਉਸ ਦਾ ਇਸ
ਆਸਟ੍ਰੇਲੀਆਈ ਦੇ ਅਸਤੀਫ਼ੇ ਨਾਲ ਕੋਈ ਸਬੰਧ ਨਹੀਂ ਹੈ। ਅਫ਼ਵਾਹਾਂ ਮੁਤਾਬਕ ਚਾਰਲਸਵਰਥ
ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਅਤੇ 10 ਜੁਲਾਈ ਨੂੰ ਉਹ ਮੈਲਬੋਰਨ ਰਵਾਨਾ ਹੋ ਗਿਆ
ਜਦਕਿ ਉਸ ਨੇ ਇਥੇ ਜੂਨੀਅਰ ਏਸ਼ੀਆ ਕੱਪ ਦੌਰਾਨ ਮੌਜੂਦ ਰਹਿਣਾ ਸੀ। ਫ਼ਰਜ਼ੀ ਕਮੇਟੀ ਦੇ
ਮੁਖੀ ਅਸਲਮ ਸ਼ੇਰਖ਼ਾਨ ਨੇ ਕਿਹਾ ਕਿ ਚਾਰਲਸਵਰਥ ਦੇ ਅਸਤੀਫ਼ੇ ਦਾ ਕਾਰਨ ਆਈ.ਐਚ.ਐਫ਼. ਨਾਲ
ਉਨ੍ਹਾਂ ਦੇ ਖ਼ਰਾਬ ਰਿਸ਼ਤੇ ਸਨ। ਉਨ੍ਹਾਂ ਕਿਹਾ ''ਭਾਰਤੀ ਉਲੰਪਿਕ ਸੰਘ ਵਲੋਂ ਨਿਯੁਕਤ
ਫ਼ਰਜ਼ੀ ਕਮੇਟੀ ਨੇ ਮਈ 'ਚ ਹਾਕੀ ਦੀ ਕਮਾਨ ਸੰਭਾਲੀ। ਚਾਰਲਸਵਰਥ ਨਾਲ ਜੁੜੇ ਸਾਰੇ ਮਸਲੇ
ਉਸ ਤੋਂ ਪਹਿਲਾਂ ਭੰਗ ਆਈ.ਐਚ.ਐਫ਼. ਦੇ ਦੌਰੇ ਦੇ ਹਨ। ਉਨ੍ਹਾਂ ਕਿਹਾ ''ਸਾਨੂੰ ਗਿੱਲ
ਦੀ ਪ੍ਰਧਾਨਗੀ ਵਾਲੇ ਆਈ.ਐਚ.ਐਫ਼. ਅਤੇ ਚਾਰਲਸਵਰਥ ਵਿਚਕਾਰ ਹੋਏ ਸਮਝੌਤੇ ਦੀ ਕੋਈ
ਜਾਣਕਾਰੀ ਨਹੀਂ ਹੈ। ਬਰਖ਼ਾਸਤਗੀ ਤੋਂ ਬਾਅਦ ਆਈ.ਐਚ.ਐਫ਼. ਨੇ ਸਾਨੂੰ ਕੋਈ ਦਸਤਾਵੇਜ਼ ਨਹੀਂ
ਸੌਂਪੇ ਹਨ। ਸਾਨੂੰ ਚਾਰਲਸਵਰਥ ਦਾ ਅਸਤੀਫ਼ਾ ਵੀ ਨਹੀਂ ਮਿਲਿਆ ਹੈ, ਲਿਹਾਜ਼ਾ ਸਾਡਾ ਇਸ
ਨਾਲ ਕੋਈ ਰਿਸ਼ਤਾ ਨਹੀਂ।'' ਅਸਲਮ ਨੇ ਦੋਸ਼ ਲਗਾਇਆ ਕਿ ਭਾਰਤ 'ਚ ਅਪਣੇ 9 ਮਹੀਨਿਆਂ ਦੇ
ਕਾਰਜਕਾਲ 'ਚ ਚਾਰਲਸਵਰਥ ਨੇ ਏਲੀਟ ਰਾਸ਼ਟਰੀ ਟੀਮ ਨਾਲ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ
''ਪਿਛਲੇ 9 ਮਹੀਨਿਆਂ 'ਚ ਉਨ੍ਹਾਂ ਕੀ ਕੀਤਾ? ਉਨ੍ਹਾਂ ਏਲੀਟ ਭਾਰਤੀ ਟੀਮ ਨਾਲ
ਬਿਲਕੁਲ ਵੀ ਕੰਮ ਨਹੀਂ ਕੀਤਾ ਪਰ ਇਹ ਉਸ ਦੀ ਗ਼ਲਤੀ ਨਹੀਂ ਹੋ ਸਕਦੀ ਕਿਉਂਕਿ ਸ਼ਾਇਦ ਇਹ
ਕੰਟਰੈਕਟ 'ਚ ਨਹੀਂ ਦਿਤਾ ਹੋਇਆ ਹੋਵੇਗਾ।'' ਇਹ ਪੁੱਛੇ ਜਾਣ 'ਤੇ ਕਿ ਫ਼ਰਜ਼ੀ ਕਮੇਟੀ
ਇਸ ਆਸਟ੍ਰੇਲੀਆਈ ਨਾਲ ਮੁੜ ਗੱਲਬਾਤ ਲਈ ਤਿਆਰ ਹੈ ਤਾਂ ਅਸਲਮ ਨੇ ਕਿਹਾ ''ਕਈ ਮੁੱਦੇ
ਹਨ। ਚਾਰਲਸਵਰਥ ਦਾ ਅਸਤੀਫ਼ਾ ਸਵੀਕਾਰ ਨਹੀਂ ਕੀਤਾ ਗਿਆ ਹੈ। ਉਹ ਹੁਣ ਨਵੇਂ ਕੰਟਰੈਕਟ
ਦੀ ਗੱਲ ਕਰ ਰਹੇ ਹਨ ਅਤੇ ਇਸ 'ਚ ਮੁੜ ਭਾਰਤ ਸਰਕਾਰ ਅਤੇ ਭਾਰਤੀ ਖੇਡ ਵਿਭਾਗ ਇਸ ਦਾ
ਇਕ ਹਿੱਸਾ ਹੋਵੇਗੀ।'' ਉਨ੍ਹਾਂ ਕਿਹਾ ''ਜੇ ਸਾਨੂੰ ਬੁਲਾਇਆ ਗਿਆ ਤਾਂ ਅਸੀਂ
ਖੁਲ੍ਹੇਪਨ ਨਾਲ ਅਪਣੀ ਗੱਲ ਕਹਿ ਦੇਵਾਂਗੇ। ਅਸੀਂ ਸਮਝੌਤੇ 'ਤੇ ਬਿਨਾਂ ਪੜ੍ਹੇ
ਹਸਤਾਖ਼ਰ ਨਹੀਂ ਕਰਾਂਗੇ। ਅਸੀਂ ਪਹਿਲਾਂ ਵਾਲੀ ਗ਼ਲਤੀ ਦੁਬਾਰਾ ਨਹੀਂ ਦੁਹਰਾਵਾਂਗੇ।''
ਹਾਕੀ ਦੇ ਜਾਦੂਗਰ ਦੀ ਬੀ.ਸੀ.ਸੀ.ਆਈ. ਨੇ ਧਿਆਨਚੰਦ ਪੁਰਸਕਾਰ ਲਈ ਬੋਰਡੇ ਦੇ ਨਾਮ ਦੀ
ਕੀਤੀ ਸਿਫ਼ਾਰਿਸ਼
ਮੁੰਬਈ, 11 ਜੁਲਾਈ :
ਬੀ.ਸੀ.ਸੀ.ਆਈ. ਸੂਤਰਾਂ ਨੇ ਕਿਹਾ ''ਬੀ.ਸੀ.ਸੀ.ਆਈ. ਨੇ ਧਿਆਨਚੰਦ ਪੁਰਸਕਾਰ ਲਈ ਚੰਦੂ
ਬੋਰਡੇ ਅਤੇ ਦਰੋਣਾਚਾਰਿਆ ਪੁਰਸਕਾਰ ਲਈ ਵਿਠਲ ਪਾਟਿਲ (ਮੁੰਬਈ ਦਾ ਪੁਰਾਣਾ ਕੋਚ) ਦੇ
ਨਾਮ ਦੀ ਸਿਫ਼ਾਰਿਸ਼ ਕੀਤੀ ਹੈ ਜਦਕਿ ਮਹਿੰਦਰ ਸਿੰਘ ਧੋਨੀ ਦਾ ਨਾਮ ਰਾਜੀਵ ਗਾਂਧੀ ਖੇਡ
ਰਤਨ ਲਈ ਭੇਜਿਆ ਗਿਆ ਹੈ।'' ਹਾਕੀ ਦੇ ਜਾਦੂਗਰ ਧਿਆਨਚੰਦ ਦੇ ਨਾਂ 'ਤੇ 2002 'ਚ ਸ਼ੁਰੂ
ਕੀਤਾ ਗਿਆ ਇਹ ਪੁਰਸਕਾਰ ਜੇ ਬੋਰਡੇ ਨੂੰ ਮਿਲਦਾ ਹੈ ਤਾਂ ਉਹ ਖੇਡ 'ਚ ਲਾਈਫ਼ ਟਾਈਮ
ਅਚੀਵਮੈਂਟ ਲਈ ਇਹ ਪੁਰਸਕਾਰ ਪਾਉਣ ਵਾਲਾ ਪਹਿਲਾ ਕ੍ਰਿਕਟਰ ਹੋਵੇਗਾ।2 1 ਜੁਲਾਈ ਨੂੰ
ਅਪਣਾ 74ਵਾਂ ਜਨਮ ਦਿਨ ਮਨਾਉਣ ਵਾਲੇ ਪੂਣੇ ਦੇ ਇਸ ਕ੍ਰਿਕਟਰ ਨੇ 59 ਟੈਸਟਾਂ 'ਚ
3000 ਤੋਂ ਵਧੇਰੇ ਟੈਸਟ ਦੌੜਾਂ ਬਣਾਈਆਂ ਹਨ। ਅਤੀਤ 'ਚ 21 ਖਿਡਾਰੀਆਂ ਨੂੰ ਧਿਆਨਚੰਦ
ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ ਜਿਸ 'ਚ ਤਿੰਨ ਐਥਲੀਟ, ਦੋ ਬਾਸਕਟਬਾਲ ਖਿਡਾਰੀ,
ਦੋ ਬਿਲੀਅਰਡਜ਼ ਅਤੇ ਸਕੂਨਰ ਖਿਡਾਰੀ, 7 ਹਾਕੀ ਖਿਡਾਰੀ, ਤਿੰਨ ਪਹਿਲਵਾਨ, ਇਕ ਕਬੱਡੀ
ਖਿਡਾਰੀ ਅਤੇ ਇਕ ਵਾਲੀਬਾਲ ਖਿਡਾਰੀ ਸ਼ਾਮਲ ਹੈ। ਉਸ ਨੇ ਅਪਣੀ ਲੈਗ ਸਪਿਨ ਨਾਲ 52
ਟੈਸਟ ਵਿਕਟਾਂ ਵੀ ਲਈਆਂ। ਸੰਨਿਆਸ ਲੈਣ ਤੋਂ ਬਾਅਦ ਬੋਰਡੇ ਮੁੱਖ ਚੋਣਕਾਰ ਅਤੇ ਪੂਣੇ
ਦੇ ਨਹਿਰੂ ਸਟੇਡੀਅਮ ਦਾ ਪਿੱਚ ਕਿਊਰੇਟਰ ਬਣਿਆ ਜਦਕਿ ਉਹ ਭਾਰਤੀ ਟੀਮ ਦਾ ਮੈਨੇਜਰ ਵੀ
ਰਿਹਾ।
29ਵੀਆਂ ਉਲੰਪਿਕ ਖੇਡਾਂ ਵਿਚ ਨਹੀਂ ਦਿੱਸਣਗੇ ਭਾਰਤੀ ਖਿਡਾਰੀ
ਨਵੀਂ ਦਿੱਲੀ, 10 ਜੁਲਾਈ
: ਖੇਡਾਂ ਦੀ ਸਾਰਿਆਂ ਤੋਂ ਵੱਡੀ ਜੰਗ 'ਚ ਭਾਰਤ ਦੀ ਝੋਲੀ 'ਚ ਪਹਿਲਾ ਪੀਲਾ ਤਮਗ਼ਾ
ਪਾਉਣ ਵਾਲੀ ਹਾਕੀ ਟੀਮ ਨੇ ਉਲੰਪਿਕ ਦੇ ਇਤਿਹਾਸ 'ਚ ਦੇਸ਼ ਲਈ ਕਈ ਸੁਨਿਹਰੇ ਪੰਨੇ ਲਿਖੇ।
ਭਾਰਤ ਨੇ ਯੂਰਪੀ ਟੀਮਾਂ ਦੇ ਦਬਦਲੇ ਨੂੰ ਖ਼ਤਮ ਕਰ ਕੇ 1928 ਉਲੰਪਿਕ 'ਚ ਜਿੱਤ ਦਾ ਜੋ
ਸਫ਼ਰ ਸ਼ੁਰੂ ਹੋਇਆ। ਉਹ 1960 'ਚ ਹੀ ਜਾ ਕੇ ਖ਼ਤਮ ਹੋਇਆ। ਭਾਰਤ ਨੇ ਇਸ ਦੌਰਾਨ ਲਗਾਤਾਰ
6 ਸੋਨ ਅਤੇ 30 ਜਿੱਤਾਂ ਦਾ ਰਿਕਾਰਡ ਬਣਾਇਆ ਜੋ ਅੱਜ ਵੀ ਕਾਇਮ ਹੈ ਪਰ ਦੁੱਖ ਦੀ ਗੱਲ
ਹੈ ਕਿ ਇਹੀ ਭਾਰਤੀ ਟੀਮ ਗੁਆਂਢੀ ਦੇਸ਼ ਚੀਨ ਦੀ ਰਾਜਧਾਨੀ ਬੀਜਿੰਗ 'ਚ ਹੋਣ ਵਾਲੀਆਂ
29ਵੇਂ ਉਲੰਪਿਕ ਖੇਡਾਂ 'ਚ ਨਹੀਂ ਦਿਖੇਗੀ। ਸਾਲ 1927 'ਚ ਭਾਰਤੀ ਉਲੰਪਿਕ ਸੰਘ ਦੇ
ਗਠਨ ਤੋਂ ਬਾਅਦ ਪੁਰਸ਼ ਹਾਕੀ ਟੀਮ ਨੇ ਪਹਿਲੀ ਵਾਰ 1928 ਐਮਟਰਡਮ ਉਲੰਪਿਕ ਖੇਡਾਂ 'ਚ
ਸ਼ਿਰਕਤ ਕੀਤੀ ਅਤੇ ਹਾਲੈਂਡ ਅਤੇ ਜਰਮਨੀ ਵਰਗੀਆਂ ਟੀਮਾਂ ਨੂੰ ਪਛਾੜਦੇ ਹੋਏ ਦੇਸ਼ ਨੂੰ
ਖੇਡਾਂ ਦੇ ਮਹਾਂਕੁੰਭ 'ਚ ਪਹਿਲੀ ਵਾਰ ਸਫ਼ਲਤਾ ਦਿਵਾਈ। ਭਾਰਤੀ ਹਾਕੀ ਟੀਮ ਚਿੱਲੀ ਦੇ
ਸੇਂਟੀਆਗੋ 'ਚ ਉਲੰਪਿਕ ਕੁਆਲੀਫ਼ਾਇੰਗ ਟੂਰਨਾਮੈਂਟ ਦੇ ਫ਼ਾਈਨਲ 'ਚ ਬਰਤਾਨੀਆ ਹਥੋਂ 2-0
ਦੀ ਹਾਰ ਨਾਲ ਖੇਡਾਂ 'ਚ ਕੁਆਲੀਫ਼ਾਈ ਕਰਨ ਤੋਂ ਖੁੰਝ ਗਈ ਸੀ। ਸਾਲ 1928 ਤੋਂ ਬਾਅਦ
ਸੱਭ ਤੋਂ ਵੱਧ ਅੱਠ ਸੋਨ ਤਮਗ਼ੇ ਜਿੱਤ ਕੇ ਇਤਿਹਾਸ ਰਚਣ ਵਾਲੀ ਹਾਕੀ ਟੀਮ ਲਈ ਪ੍ਰਦਰਸ਼ਨ
ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਉਹ ਇਸ ਟੂਰਨਾਮੈਂਟ 'ਚ ਕੁਆਲੀਫ਼ਾਈ ਕਰਨ 'ਚ
ਨਾਕਾਮ ਰਹੀ। ਐਮਟਰਡਮ 'ਚ ਜੈਪਾਲ ਸਿੰਘ ਦੀ ਅਗਵਾਈ 'ਚ ਭਾਰਤ ਨੇ ਹਾਕੀ ਦੇ ਜਾਦੂਗਰ
ਧਿਆਨ ਚੰਦ ਦੀ ਤਿੱਕੜੀ ਦੀ ਮਦਦ ਨਾਲ ਫ਼ਾਈਨਲ 'ਚ ਹਾਲੈਂਡ ਨੂੰ 3-0 ਨਾਲ ਹਰਾ ਕੇ
ਭਾਰਤੀ ਹਾਕੀ ਦੇ ਸੁਨਿਹਰੀ ਸਫ਼ਰ ਦੀ ਸ਼ੁਰੂਆਤ ਕੀਤੀ। ਟੂਰਨਾਮੈਂਟ 'ਚ ਟੀਮ ਦੇ ਦਬਦਬੇ
ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਪੰਜ ਮੈਚ ਖੇਡੇ ਅਤੇ ਪੰਜਾਂ
'ਚ ਜਿੱਤ ਨੂੰ ਚੁੰਮਿਆ। ਟੀਮ ਨੇ ਇਸ ਦੌਰਾਨ ਧਿਆਨਚੰਦ ਦੇ 14 ਗੋਲ ਸਮੇਤ 29 ਗੋਲ
ਕੀਤੇ ਜਦਕਿ ਵਿਰੋਧੀ ਟੀਮ ਇਕ ਵਾਰ ਵੀ ਭਾਰਤ ਦੇ ਡਿਫ਼ੈਂਸ ਨੂੰ ਨਹੀਂ ਨਿਸ਼ਾਨਾ ਬਣਾ ਸਕੀ।
ਧਿਆਨਚੰਦ ਟੂਰਨਾਮੈਂਟ ਦਾ ਸਿਖ਼ਰ ਦਾ ਸਕੋਰਰ ਵੀ ਰਿਹਾ। ਉਲੰਪਿਕ 'ਚ ਪਹਿਲੀ ਵਾਰ
ਸ਼ਿਰਕਤ ਕਰ ਰਹੀ ਨਵੀਂ ਟੀਮ ਦੀ ਖ਼ਿਤਾਬੀ ਜਿੱਤ ਤੋਂ ਹੈਰਾਨ ਹਾਲੈਂਡ ਦੇ ਇਕ ਪੱਤਰਕਾਰ
ਨੇ ਲਿਖਿਆ ''ਅਜਿਹਾ ਲਗ ਰਿਹਾ ਸੀ ਮੰਨੋ ਭਾਰਤੀ ਗੇਂਦ ਨੇ ਗੁਰਤਾਆਕਰਸ਼ਣ ਦੇ ਨਿਯਮ
ਨੂੰ ਨਜ਼ਰਅੰਦਾਜ਼ ਕਰ ਦਿਤਾ ਹੋਵੇ। ਟੀਮ ਦੇ ਖਿਡਾਰੀ ਗੇਂਦ ਵਲ ਦੇਖਦੇ ਸਨ ਅਤੇ ਇਹ ਹਵਾ
ਵਿਚ ਉਠ ਜਾਂਦੀ ਸੀ ਅਤੇ ਫਿਰ ਹਵਾ 'ਚ ਹੀ ਰੁਕੀ ਰਹਿੰਦੀ ਸੀ। ਇਹ ਹਾਕੀ ਦਾ ਖੇਡ ਨਹੀਂ
ਬਚਿਆ ਸੀ। ਇਹ ਕਲਾਬਾਜ਼ੀ ਬਣ ਗਿਆ ਸੀ। ਇਹ ਬੇਜੋੜ ਸੀ।'' ਭਾਰਤ ਨੇ ਇਸ ਤੋਂ ਬਾਅਦ
ਲਗਾਤਾਰ 6 ਉਲੰਪਿਕ ਸੋਨ ਤਮਗ਼ੇ ਅਪਣੀ ਝੋਲੀ 'ਚ ਪਾਏ। ਇੰਗਲੈਂਡ ਤੋਂ ਹਾਕੀ ਸਿੱਖਣ
ਵਾਲੇ ਭਾਰਤ ਨੇ ਅਪਣੀ ਕੁਸ਼ਲਤਾ ਅਤੇ ਤੇਜ਼ੀ ਦੇ ਦਮ 'ਤੇ ਉਲੰਪਿਕ 'ਚ ਕਈ ਅਜਿਹੇ
ਰਿਕਾਰਡਾਂ ਦੀ ਨੀਂਹ ਰੱਖੀ ਜਿਸ ਨੂੰ ਤੋੜਨਾ ਤਾਂ ਦੂਰ ਉਸ ਦੀ ਬਰਾਬਰੀ ਕਰਨਾ ਵੀ ਟੀਮ
ਲਈ ਆਸਾਨ ਨਹੀਂ ਹੋਵੇਗਾ। ਪੂਲ ਮੈਚ 'ਚ ਸੱਭ ਤੋਂ ਵੱਡੀ ਜਿੱਤ ਦਾ ਰਿਕਾਰਡ ਵੀ ਭਾਰਤੀ
ਟੀਮ ਦੇ ਨਾਮ ਹੈ ਜਿਸ ਨੇ 1932 ਲਾਸ ਏਂਜਲਸ ਉਲੰਪਿਕ 'ਚ ਮੇਜ਼ਬਾਨ ਅਮਰੀਕਾ ਨੂੰ 24-1
ਦੇ ਵੱਡੇ ਫ਼ਰਕ ਨਾਲ ਹਰਾਇਆ ਸੀ। ਭਾਰਤ ਲਈ ਧਿਆਨ ਚੰਦ ਨੇ 8 ਗੋਲ ਕੀਤੇ ਜਦਕਿ ਉਸ ਦੇ
ਭਰਾ ਰੂਪ ਸਿੰਘ ਨੇ ਵਿਰੋਧੀ ਟੀਮ ਦੀਆਂ ਧੱਜੀਆਂ ਉਡਾਉਂਦੇ ਹੋਏ 16 ਵਾਰ ਗੇਂਦ ਨੂੰ
ਗੋਲ ਅੰਦਰ ਭੇਜਿਆ। ਉਲੰਪਿਕ 'ਚ ਭਾਰਤ ਦਾ ਸੁਨਿਹਰੀ ਸਫ਼ਰ 1980 'ਚ ਮਾਸਕੋ ਤਕ ਚਲਿਆ
ਜਦੋਂ ਉਸ ਨੇ ਖੇਡਾਂ ਦੀ ਇਸ ਸੱਭ ਤੋਂ ਵੱਡੀ ਜੰਗ 'ਚ ਆਖ਼ਰੀ ਵਾਰ ਪੀਲਾ ਤਮਗ਼ਾ ਜਿੱਤਿਆ।
1928 ਤੋਂ 1956 ਦਾ ਸੁਨਿਹਰੀ ਦੌਰ ਦੇਖਣ ਵਾਲੇ ਭਾਰਤ ਦਾ ਉਲੰਪਿਕ ਹਾਕੀ 'ਚ ਇਹ ਆਖ਼ਰੀ
ਤਮਗ਼ਾ ਸੀ। ਭਾਰਤੀ ਟੀਮ ਇਸ ਤੋਂ ਬਾਅਦ 24 ਸਾਲਾਂ ਤਕ ਉਲੰਪਿਕ ਤਮਗ਼ੇ ਤੋਂ ਮਹਰੂਮ ਰਹੀ।
ਭਾਰਤੀ ਖੇਡ ਅਥਾਰਟੀ ਵੱਲੋਂ ਅੰਤਰ ਖੇਤਰੀ ਖੇਡ ਕੈਲੰਡਰ ਜਾਰੀ
ਜਲੰਧਰ, 10 ਜੁਲਾਈ-ਭਾਰਤੀ
ਖੇਡ ਅਥਾਰਟੀ ਵੱਲੋਂ ਸਾਈ ਇੰਟਰ ਰਿਜਨਲ ਖੇਡ ਮੁਕਾਬਲਿਆਂ ਦਾ ਖੇਡ ਕੈਲੰਡਰ ਜਾਰੀ
ਕਰਦਿਆਂ ਦੱਸਿਆ ਕਿ ਇਹ ਖੇਡ ਮੁਕਾਬਲੇ ਨਾਰਥ ਰੀਜਨ ਤੇ ਭਾਰਤ ਦੇ ਦੂਸਰੇ ਰੀਜਨ ਦੇ
ਵਿਚ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਸਾਈ ਨਾਰਥ ਸੈਂਟਰ ਸੋਨੀਪਤ ਦੇ ਡਿਪਟੀ
ਡਾਇਰੈਕਟਰ ਅਜੀਤ ਸਿੰਘ ਨੇ ਦੱਸਿਆ ਕਿ ਅਥਲੈਟਿਕਸ ਲੜਕੇ ਤੇ ਲੜਕੀਆਂ ਦੇ ਚੋਣ ਟ੍ਰਾਇਲ
15 ਦਸੰਬਰ ਨੂੰ ਹਿਸਾਰ ਵਿਖੇ ਤੇ ਮੁਕਾਬਲੇ 23 ਤੋਂ 27 ਦਸੰਬਰ ਤੱਕ ਐਲ. ਆਈ. ਐਸ.
ਸਾਊਥ ਸੈਂਟਰ ਬੰਗਲੌਰ ਵਿਖੇ ਕਰਵਾਏ ਜਾਣਗੇ। ਬਾਸਕਿਟਬਾਲ ਲੜਕੇ ਵਰਗ ਦੇ ਚੋਣ ਟ੍ਰਾਇਲ
1 ਸਤੰਬਰ ਨੂੰ ਸਾਈ ਟਰੇਨਿੰਗ ਸੈਂਟਰ ਕੁਰੂਕਸ਼ੇਤਰ ਵਿਖੇ ਮੁਕਾਬਲੇ 8 ਤੋਂ 11 ਸਤੰਬਰ
ਤੱਕ ਇਸੇ ਸੈਂਟਰ ਤੇ ਕਰਵਾਏ ਜਾਣਗੇ। ਬਾਸਕਿਟਬਾਲ ਲੜਕੀਆਂ ਦੇ ਚੋਣ ਟ੍ਰਾਇਲ 1 ਸਤੰਬਰ
ਨੂੰ ਸਾਈ ਟਰੇਨਿੰਗ ਸੈਂਟਰ ਬਾਦਲ ਵਿਖੇ ਤੇ ਮੁਕਾਬਲੇ 8 ਤੋਂ 11 ਸਤੰਬਰ ਤੱਕ
ਕੁਰੂਕਸ਼ੇਤਰ ਵਿਖੇ ਕਰਵਾਏ ਜਾਣਗੇ। ਬਾਸਕਿਟਬਾਲ ਲੜਕੇ ਤੇ ਲੜਕੀਆਂ ਦੇ ਚੋਣ ਟ੍ਰਾਇਲ 2
ਸਤੰਬਰ ਨੂੰ ਸਾਈਂ ਟਰੇਨਿੰਗ ਸੈਂਟਰ ਹਿਸਾਰ ਵਿਖੇ ਤੇ ਮੁਕਾਬਲੇ 10 ਤੋਂ 13 ਸਤੰਬਰ
ਤੱਕ ਹਿਸਾਰ ਵਿਖੇ ਕਰਵਾਏ ਜਾਣਗੇ। ਫੁੱਟਬਾਲ ਲੜਕੇ ਅੰਡਰ 14 ਸਾਲ ਦੇ ਚੋਣ ਟ੍ਰਾਇਲ
ਸਾਈਂ ਨਾਰਥ ਸੈਂਟਰ ਸੋਨੀਪਤ ਵਿਖੇ 25 ਜੁਲਾਈ ਨੂੰ ਤੇ ਮੁਕਾਬਲੇ 5 ਤੋਂ 9 ਅਗਸਤ ਤੱਕ
ਨਾਰਥ ਈਸਟਰਨ ਸੈਂਟਰ ਕਲਕੱਤਾ ਵਿਖੇ ਕਰਵਾਏ ਜਾਣਗੇ। ਜਿਮਨਾਸਟਿਕ ਲੜਕੇ ਤੇ ਲੜਕੀਆਂ
ਦੇ ਚੋਣ ਟ੍ਰਾਇਲ 15 ਜੁਲਾਈ ਨੂੰ ਸਪੋਰਟਸ ਸਕੂਲ ਰਾਈ ਵਿਖੇ ਤੇ ਮੁਕਾਬਲੇ 23 ਤੋਂ 25
ਜੁਲਾਈ ਤੱਕ ਕਲਕੱਤਾ ਵਿਖੇ ਕਰਵਾਏ ਜਾਣਗੇ। ਹਾਕੀ ਲੜਕੀਆਂ ਦੇ ਚੋਣ ਟ੍ਰਾਇਲ 25 ਅਗਸਤ
ਨੂੰ ਸਾਈ ਸੈਂਟਰ ਬਾਦਲ ਵਿਖੇ ਤੇ ਮੁਕਾਬਲੇ ਵੈਸਟਰਨ ਰਿਜਨਲ ਸੈਂਟਰ ਗਾਂਧੀ ਨਗਰ ਵਿਖੇ
2 ਤੋਂ 5 ਸਤੰਬਰ ਤੱਕ ਕਰਵਾਏ ਜਾਣਗੇ। ਜੂਡੋ (ਲੜਕੇ) ਦੇ ਚੋਣ ਟ੍ਰਾਇਲ 8 ਸਤੰਬਰ ਨੂੰ
ਸਾਈਂ ਟਰੇਨਿੰਗ ਸੈਂਟਰ ਕੁਰੂਕਸ਼ੇਤਰ ਵਿਖੇ ਤੇ ਮੁਕਾਬਲੇ 13 ਤੋਂ 14 ਅਕਤੂਬਰ ਤੱਕ
ਸਾਈ ਸੈਂਟਰ ਗੋਆ ਵਿਖੇ ਕਰਵਾਏ ਜਾਣਗੇ। ਜੂਡੋ ਲੜਕੀਆਂ ਦੇ ਚੋਣ ਟ੍ਰਾਇਲ 8 ਸਤੰਬਰ
ਨੂੰ ਸਾਈ ਟਰੇਨਿੰਗ ਸੈਂਟਰ ਹਿਸਾਰ ਵਿਖੇ ਤੇ ਮੁਕਾਬਲੇ 13 ਤੋਂ 14 ਅਕਤੂਬਰ ਗੋਆ ਵਿਖੇ
ਕਰਵਾਏ ਜਾਣਗੇ। ਵਾਲੀਬਾਲ ਲੜਕੇ ਵਰਗ ਦੇ ਚੋਣ ਟ੍ਰਾਇਲ 2 ਸਤੰਬਰ ਨੂੰ ਕੁਰੂਕਸ਼ੇਤਰ
ਵਿਖੇ ਤੇ ਮੁਕਾਬਲੇ 16 ਤੋਂ 18 ਸਤੰਬਰ ਤੱਕ ਕੁਰੂਕਸ਼ੇਤਰ ਵਿਖੇ ਕਰਵਾਏ ਜਾਣਗੇ।
ਵਾਲੀਬਾਲ ਲੜਕੀਆਂ ਦੇ ਚੋਣ ਟ੍ਰਾਇਲ 8 ਸਤੰਬਰ ਨੂੰ ਸਾਈਂ ਸੈਂਟਰ ਬਾਦਲ ਵਿਖੇ ਤੇ
ਮੁਕਾਬਲੇ 16 ਤੋਂ 18 ਸਤੰਬਰ ਤੱਕ ਬਾਦਲ ਵਿਖੇ ਕਰਵਾਏ ਜਾਣਗੇ। ਕਬੱਡੀ ਲੜਕੇ ਵਰਗ ਦੇ
ਚੋਣ ਟ੍ਰਾਇਲ 15 ਜੁਲਾਈ ਨੂੰ ਸੋਨੀਪਤ ਵਿਖੇ ਤੇ ਮੁਕਾਬਲੇ 20 ਤੋਂ 23 ਜੁਲਾਈ ਨੂੰ
ਸਾਈ ਟਰੇਨਿੰਗ ਸੈਂਟਰ ਹੈਦਰਾਬਾਦ ਵਿਖੇ ਕਰਵਾਏ ਜਾਣਗੇ। ਕੁਸ਼ਤੀ ਲੜਕੇ ਤੇ ਲੜਕੀਆਂ ਦੇ
ਵਰਗ ਦੇ ਚੋਣ ਟ੍ਰਾਇਲ 15 ਨਵੰਬਰ ਨੂੰ ਸਾਈ ਟਰੇਨਿੰਗ ਸੈਂਟਰ ਹਿਸਾਰ ਵਿਖੇ ਤੇ
ਮੁਕਾਬਲੇ 25 ਤੋਂ 27 ਨਵੰਬਰ ਤੱਕ ਸਾਈ ਟਰੇਨਿੰਗ ਸੈਂਟਰ ਕਿੰਦੇਵਾਲੀ ਵਿਖੇ ਕਰਵਾਏ
ਜਾਣਗੇ। ਵੇਟਲਿਫਟਿੰਗ ਲੜਕੇ ਤੇ ਲੜਕੀਆਂ ਦੇ ਚੋਣ ਟ੍ਰਾਇਲ 12 ਸਤੰਬਰ ਨੂੰ
ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਤੇ ਮੁਕਾਬਲੇ 23 ਤੋਂ 26 ਸਤੰਬਰ ਤੱਕ ਸਾਈ
ਟਰੇਨਿੰਗ ਸੈਂਟਰ ਵਿਸ਼ਾਖਾਪਟਨਮ ਵਿਖੇ ਕਰਵਾਏ ਜਾਣਗੇ।
ਵਿਦੇਸ਼ਾਂ 'ਚ ਵਧੀ ਭਾਰਤੀ ਮੁੱਕੇਬਾਜ਼ਾਂ ਦੀ ਮੰਗ
ਪਟਿਆਲਾ, 10 ਜੁਲਾਈ-ਬੀਜਿੰਗ
ਉਲੰਪਿਕ 'ਚ ਪੰਜ ਭਾਰਤੀ ਮੁੱਕੇਬਾਜ਼ਾਂ ਨੇ ਖੇਡਣ ਦਾ ਹੱਕ ਪ੍ਰਾਪਤ ਕੀਤਾ ਹੈ। ਉਲੰਪਿਕ
ਇਤਿਹਾਸ 'ਚ ਭਾਰਤ ਦੇ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਮੁੱਕੇਬਾਜ਼ ਹਿੱਸਾ ਲੈ ਰਹੇ
ਹਨ। ਇਸ ਕਾਰਗੁਜ਼ਾਰੀ ਨੇ ਦੁਨੀਆ ਭਰ ਦੇ ਮੁੱਕੇਬਾਜ਼ਾਂ ਤੇ ਖੇਡ ਪ੍ਰਬੰਧਕਾਂ ਨੂੰ
ਖਿੱਚਿਆ ਹੈ। ਜਿਸ ਦਾ ਪ੍ਰਤੱਖ ਪ੍ਰਮਾਣ ਮਿਲਦਾ ਹੈ ਇਥੇ ਪਹੁੰਚੀ ਸ੍ਰੀਲੰਕਾ ਦੀ ਟੀਮ
ਤੋਂ। ਸ੍ਰੀਲੰਕਾ ਦੀ ਪੰਜ ਮੈਂਬਰੀ ਟੀਮ ਕਿਊਬਨ ਕੋਚ ਰਫੇਲ ਦੀ ਅਗਵਾਈ ਵਿਚ ਇਥੇ ਨੇਤਾ
ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਖੇ 11 ਦਿਨਾਂ ਸਿਖਲਾਈ ਪ੍ਰੋਗਰਾਮ
ਤਹਿਤ ਆਈ ਹੋਈ ਹੈ। ਜਿਸ ਵਿਚ ਉਨ੍ਹਾਂ ਦਾ ਉਲੰਪਿਕ ਲਈ ਕੁਆਲੀਫਾਈ ਕਰ ਚੁੱਕਿਆ
ਮੁੱਕੇਬਾਜ਼ ਰਤਨਾਇਕੇ ਵੀ ਸ਼ਾਮਲ ਹੈ ਜਿਸ ਨੇ ਸ੍ਰੀਲੰਕਾ ਲਈ 35 ਸਾਲਾਂ ਦੇ ਵਕਫੇ ਬਾਅਦ
ਮੁੱਕੇਬਾਜ਼ੀ 'ਚ ਉਲੰਪਿਕ ਖੇਡਣ ਦਾ ਮਾਣ ਪ੍ਰਾਪਤ ਕਰਨਾ ਹੈ। ਇਹ ਮੁੱਕੇਬਾਜ਼ ਸ੍ਰੀਲੰਕਾ
ਦਾ ਪਿਛਲੇ ਇਕ ਦਹਾਕੇ ਤੋਂ ਕੌਮੀ ਚੈਂਪੀਅਨ ਚਲਿਆ ਆ ਰਿਹਾ ਹੈ। ਭਾਰਤੀ ਮੁੱਕੇਬਾਜ਼ੀ
ਟੀਮ ਦੇ ਕੋਚ ਸ: ਗੁਰਬਖਸ਼ ਸਿੰਘ ਸੰਧੂ ਨੇ ਦੱਸਿਆ ਕਿ ਸਾਡੇ ਦੇਸ਼ ਦੇ ਮੁੱਕੇਬਾਜ਼ੀ ਦੀ
ਚੰਗੀ ਕਾਰਗੁਜ਼ਾਰੀ ਨੇ ਸਭ ਦੇਸ਼ਾਂ ਨੂੰ ਖਿੱਚਿਆ ਹੈ। ਅੱਜ ਸਾਡੇ ਮੁੱਕੇਬਾਜ਼ਾਂ ਨੂੰ
ਦੁਨੀਆਂ ਦੇ ਹਰੇਕ ਵੱਡੇ ਟੂਰਨਾਮੈਂਟ 'ਚ ਖੇਡਣ ਲਈ ਸੱਦੇ ਆ ਰਹੇ ਹਨ। ਬਹੁਤ ਸਾਰੇ
ਦੇਸ਼ਾਂ ਵੱਲੋਂ ਸਾਡੇ ਮੁੱਕੇਬਾਜ਼ਾਂ ਨਾਲ ਸਾਂਝਾ ਸਿਖਲਾਈ ਪ੍ਰੋਗਰਾਮ ਚਲਾਉਣ ਦੀਆਂ
ਪੇਸ਼ਕਸ਼ਾਂ ਆਈਆਂ ਹਨ। ਅਲਜੀਰੀਆ ਤੇ ਦੱਖਣੀ ਅਫਰੀਕਾ ਦੇ ਮੁੱਕੇਬਾਜ਼ੀ ਪ੍ਰਬੰਧਕਾਂ ਨੇ
ਵੀ ਐਨ.ਆਈ.ਐਸ. ਪਟਿਆਲਾ ਵਿਖੇ ਆਪਣੀਆਂ ਟੀਮਾਂ ਪਹੁੰਚਾਉਣ ਦੀ ਪੇਸ਼ਕਸ਼ ਕੀਤੀ ਹੈ।
ਨੇਤਰਹੀਣਾਂ ਦੀਆਂ 16ਵੀਆਂ ਨੈਸ਼ਨਲ ਅਥਲੈਟਿਕਸ ਖੇਡਾਂ ਪੰਜਾਬ ਵਿਚ 17 ਤੋਂ 20 ਨਵੰਬਰ
ਤੱਕ
ਲੁਧਿਆਣਾ, 7 ਜੁਲਾਈ (ਜਗਰੂਪ
ਸਿੰਘ ਜਰਖੜ)-ਪੰਜਾਬ 'ਚ ਨੇਤਰਹੀਣਾਂ ਦੀਆਂ ਹੋਣ ਵਾਲੀਆਂ 16ਵੀਆਂ ਨੈਸ਼ਨਲ
ਅਥਲੈਟਿਕਸ ਖੇਡਾਂ ਪੰਜਾਬ ਨੂੰ ਅਲਾਟ ਹੋ ਗਈਆਂ ਹਨ। ਅੱਜ ਲੁਧਿਆਣਾ ਵਿਖੇ ਬਲਾਂਈਡ
ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਜੀਤ ਰਾਮ (ਅਸਟੇਟ ਅਫ਼ਸਰ ਪੁੱਡਾ ਲੁਧਿਆਣਾ) ਨੇ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 1982 ਤੋਂ ਸ਼ੁਰੂ ਹੋਈਆਂ ਨੇਤਰਹੀਣਾਂ
ਦੀਆਂ ਇਹ ਨੈਸ਼ਨਲ ਖੇਡਾਂ ਪਹਿਲੀ ਵਾਰ ਦਿੱਲੀ ਤੋਂ ਬਾਹਰ ਪੰਜਾਬ 'ਚ ਲੁਧਿਆਣਾ ਦੇ ਗੁਰੂ
ਨਾਨਕ ਸਟੇਡੀਅਮ ਵਿਚ 17 ਤੋਂ 20 ਨਵੰਬਰ ਤੱਕ ਹੋਣਗੀਆਂ। ਉਨ੍ਹਾਂ ਦੱਸਿਆ ਕਿ ਖੇਡਾਂ
ਦਾ ਉਦਘਾਟਨ ਕਰਨ ਲਈ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸੱਦਾ ਪੱਤਰ
ਦੇਣ ਲਈ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਾਛੀਵਾੜਾ 8 ਜੁਲਾਈ ਨੂੰ
ਚੰਡੀਗੜ੍ਹ ਜਾ ਰਹੇ ਹਨ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਪੋਰਟਸ ਐਸੋਸੀਏਸ਼ਨ
ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਾਛੀਵਾੜਾ, ਜਨਰਲ ਸੈਕਟਰੀ ਵਿਵੇਕ ਮੋਂਗਾ ਤੇ ਜੁਆਇੰਟ
ਸੈਕਟਰੀ ਦਿਲਬਾਗ ਸਿੰਘ ਭੱਟੀ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਦੇਸ਼ ਭਰ ਚੋਂ 600
ਤੋਂ ਵੱਧ ਨੇਤਰਹੀਣ ਖਿਡਾਰੀ, ਖਿਡਾਰਣਾਂ ਹਿੱਸਾ ਲੈਣਗੇ।
ਉਨ੍ਹਾਂ ਦੱਸਿਆ ਕਿ ਖੇਡਾਂ ਨੂੰ ਸਫਲਤਾਪੂਰਵਕ ਕਰਵਾਉਣ ਲਈ 50 ਤੋਂ ਟੈਕਨੀਕਲ ਅਫ਼ਸਰ
ਆਉਣਗੇ। ਇਨ੍ਹਾਂ ਖੇਡਾਂ 'ਚ 100, 200, 400, 800, 1500 ਮੀਟਰ ਦੋੜਾਂ, ਲੰਬੀ ਛਾਲ,
ਡਿਸਕਸ, ਯੋਗਾ, ਸ਼ਾਟਪੁਟ ਦੇ ਮੁਕਾਬਲੇ ਹੋਣਗੇ। ਨੇਤਰਹੀਣ ਖੇਡ ਜੱਥੇਬੰਦੀ ਦੇ ਕੈਸ਼ੀਅਰ
ਗੁਰਜੰਟ ਸਿੰਘ ਕਲੇਰ, ਮੀਡੀਆ ਸਲਾਹਕਾਰ ਪਰਮਿੰਦਰ ਫੁੱਲਾਂਵਾਲ, ਉਪ ਪ੍ਰਧਾਨ ਜੋਗਿੰਦਰ
ਸਿੰਘ ਮੰਡੀ ਅਹਿਮਦਗੜ੍ਹ ਤੇ ਮੀਤ ਚੇਅਰਮੈਨ ਅਜੀਤ ਸਿੰਘ ਡੇਹਲੋਂ ਨੇ ਦੱਸਿਆ ਕਿ ਚਾਰ
ਦਿਨ ਚੱਲਣ ਵਾਲੇ ਇਸ ਮਹਾਂ ਕੁੰਭ (ਖੇਡਾਂ) ਉਤੇ 13 ਲੱਖ ਤੋਂ ਵੱਧ ਖਰਚ ਆਉਣ ਦੀ
ਸੰਭਾਵਨਾ ਹੈ। ਜ਼ਿਲ੍ਹਾ ਖੇਡ ਅਫ਼ਸਰ ਸ. ਜਸਵਿੰਦਰ ਸਿੰਘ ਭੰਡਾਰੀ ਨੇ ਖੇਡ ਵਿਭਾਗ ਵਲੋਂ
ਖੇਡਾਂ ਕਰਵਾਉਣ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਪਿੰਡ ਮੰਨਣ ਵਿਖੇ 23ਵਾਂ ਸਲਾਨਾ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ ਅੱਜ ਤੋਂ
ਕਾਲਾ ਸੰਘਿਆਂ, 7 ਜੁਲਾਈ-ਇਥੋਂ
6 ਕਿਲੋਮੀਟਰ ਦੂਰ ਪਿੰਡ ਮੰਨਣ ਦੋਨਾਂ, ਜ਼ਿਲ੍ਹਾ ਕਪੂਰਥਲਾ ਵਿਖੇ ਬਾਬਾ ਬਾਹੜ ਸ਼ਾਹ ਅਤੇ
ਬਾਬਾ ਗੁਲਜ਼ਾਰ ਸ਼ਾਹ ਦੇ ਅਸਥਾਨ 'ਤੇ 23ਵਾਂ ਸਾਲਾਨਾ ਜੋੜ ਮੇਲਾ ਅਤੇ ਕਬੱਡੀ
ਟੂਰਨਾਮੈਂਟ 8, 9 ਤੇ 10 ਜੁਲਾਈ ਨੂੰ ਭਾਰੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਹ
ਜਾਣਕਾਰੀ ਦਿੰਦਿਆਂ ਇੰਦਰਜੀਤ ਸਿੰਘ ਸਰਪੰਚ, ਰਣਜੀਤ ਸਿੰਘ ਤੇ ਸ਼ੀਤਲ ਸਿੰਘ ਨੇ ਦੱਸਿਆ
ਕਿ 8 ਜੁਲਾਈ ਨੂੰ ਟੂਰਨਾਮੈਂਟ ਦਾ ਉਦਘਾਟਨ ਦਲਵਿੰਦਰ ਸਿੰਘ ਸਿੱਧੂ ਮੈਂਬਰ ਜ਼ਿਲ੍ਹਾ
ਪ੍ਰੀਸ਼ਦ ਤੇ ਸ੍ਰੀ ਸੈਮਸਨ ਮਸੀਹ ਜ਼ਿਲ੍ਹਾ ਕੋਆਰਡੀਨੇਟਰ ਕਰਨਗੇ। ਇਸ ਮੌਕੇ ਕਬੱਡੀ
ਖੁੱਲਾ ਭਾਰ ਕਲੱਬ, 56, 48 ਤੇ 38 ਪਿੰਡ ਪੱਧਰ ਦੇ ਜ਼ਬਰਦਸਤ ਮੁਕਾਬਲੇ ਹੋਣਗੇ।
ਜੇਤੂਆਂ ਨੂੰ ਇਨਾਮਾਂ ਦੀ ਵੰਡ 9 ਜੁਲਾਈ ਦੀ ਸ਼ਾਮ ਨੂੰ ਸਾਬਕਾ ਟਰਾਂਸਪੋਰਟ ਮੰਤਰੀ ਸ:
ਰਘਬੀਰ ਸਿੰਘ ਕਰਨਗੇ। 10 ਜੁਲਾਈ ਨੂੰ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ।
7ਵੀਂ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ (ਅੰਡਰ 16) 10 ਜੁਲਾਈ ਤੋਂ
ਜਲੰਧਰ, 6 ਜੁਲਾਈ-7ਵੀਂ
ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਅੰਡਰ-16 ਸਾਲ ਲੜਕੇ ਵਰਗ ਦੀ 10 ਤੋਂ 13 ਜੁਲਾਈ
ਤੱਕ ਚੀਮਾ ਹਾਕੀ ਅਕੈਡਮੀ ਸ਼ਾਹਬਾਦ ਤਹਿਸੀਲ ਬਟਾਲਾ (ਗੁਰਦਾਸਪੁਰ) ਵਿਖੇ ਕਰਵਾਈ ਜਾ
ਰਹੀ ਹੈ। ਇਹ ਜਾਣਕਾਰੀ ਪੰਜਾਬ ਹਾਕੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਰਜਨਾ ਐਵਾਰਡੀ
ਸੁਰਿੰਦਰ ਸਿੰਘ ਸੋਢੀ ਵੱਲੋਂ ਦਿੱਤੀ ਗਈ।
ਛੇਵਾਂ ਜੂਨੀਅਰ ਏਸ਼ੀਆ ਕੱਪ ਹੁਣ 11 ਤੋਂ
ਉਦਘਾਟਨੀ ਮੈਚ ਭਾਰਤ ਤੇ ਜਪਾਨ ਦੀਆਂ ਟੀਮਾਂ ਵਿਚਕਾਰ
ਭਾਰਤੀ ਟੀਮ ਦੀ ਕਪਤਾਨੀ ਕਰੇਗਾ ਪੰਜਾਬ ਦਾ ਜੰਮਪਲ ਗੁਰਬਾਜ ਸਿੰਘ
ਲੁਧਿਆਣਾ, 4 ਜੁਲਾਈ (ਜਗਰੂਪ
ਸਿੰਘ ਜਰਖੜ)-ਛੇਵਾਂ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਜੋ 8 ਜੁਲਾਈ ਤੋਂ
ਸ਼ੁਰੂ ਹੋਣਾ ਸੀ, ਪਰ ਦੋ ਟੀਮਾਂ ਵਲੋਂ ਆਪਣੇ ਨਾਮ ਵਾਪਿਸ ਲੈਣ 'ਤੇ ਇਹ ਟੂਰਨਾਮੈਂਟ
ਹੁਣ ਹੈਦਰਾਬਾਦ ਦੇ ਗਾਚੀਬਾਉਲੀ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿਖੇ 11 ਤੋਂ 18
ਜੁਲਾਈ ਤੱਕ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਦੀ ਕਪਤਾਨੀ ਪੰਜਾਬ
ਦੇ ਇਲਾਕਾ ਜ਼ੀਰਾ ਦੇ ਜੰਮਪਲ ਗੁਰਬਾਜ ਸਿੰਘ ਕਰੇਗਾ। ਭਾਰਤ ਜੋ ਪਿਛਲੇ ਏਸ਼ੀਆ ਕੱਪ
ਕਰਾਚੀ ਵਿਖੇ ਪਾਕਿਸਤਾਨ ਨੂੰ 5-2 ਨਾਲ ਹਰਾ ਕੇ ਚੈਂਪੀਅਨ ਬਣਿਆ ਸੀ, ਇਸ ਵਾਰ ਵੀ
ਖਿਤਾਬ ਦਾ ਪ੍ਰਮੁੱਖ ਦਾਅਵੇਦਾਰ ਹੈ। ਇਸ ਤੋਂ ਇਲਾਵਾ ਭਾਰਤ ਦੇ ਰਵਾਇਤੀ ਵਿਰੋਧੀ
ਪਾਕਿਸਤਾਨ, ਮਲੇਸ਼ੀਆ, ਕੋਰੀਆ ਤੇ ਜਪਾਨ ਦੀਆਂ ਟੀਮਾਂ ਜੇਤੂ ਖਿਤਾਬ 'ਤੇ ਆਪਣੀ ਮਜ਼ਬੂਤ
ਦਾਅਵੇਦਾਰੀ ਦਰਸਾ ਰਹੀਆਂ ਹਨ। ਏਸ਼ੀਆ ਕੱਪ ਵਾਸਤੇ ਕੁੱਲ 10 ਟੀਮਾਂ ਦੀ ਐਂਟਰੀ
ਨਿਸ਼ਚਿਤ ਹੋਈ ਸੀ, ਪਰ ਸ੍ਰੀਲੰਕਾ ਅਤੇ ਥਾਈਲੈਂਡ ਨੇ ਐਨ ਮੌਕੇ 'ਤੇ ਟੂਰਨਾਮੈਂਟ ਵਿਚੋਂ
ਆਪਣਾ ਨਾਮ ਵਾਪਿਸ ਲੈ ਲਿਆ ਹੈ। ਹੁਣ ਇਸ ਟੂਰਨਾਮੈਂਟ ਵਿਚ ਕੁੱਲ ਖੇਡ ਰਹੀਆਂ ਅੱਠ
ਟੀਮਾਂ ਨੂੰ ਦੋ ਪੂਲਾਂ ਵਿਚ ਵੰਡਿਆ ਗਿਆ ਹੈ। ਪੂਲ ਏ ਵਿਚ ਭਾਰਤ, ਜਪਾਨ, ਮਲੇਸ਼ੀਆ ਤੇ
ਸਿੰਗਾਪੁਰ ਦੀਆਂ ਟੀਮਾਂ ਖੇਡਣਗੀਆਂ, ਜਦਕਿ ਪੂਲ ਬੀ ਵਿਚ ਪਾਕਿਸਤਾਨ, ਕੋਰੀਆ,
ਬੰਗਲਾਦੇਸ਼ ਅਤੇ ਓਮਾਨ ਦੀਆਂ ਟੀਮਾਂ ਖੇਡਣਗੀਆਂ। ਦੋਹਾਂ ਪੂਲਾਂ ਵਿਚੋਂ ਸਰਵੋਤਮ ਦੋ
ਸਥਾਨਾਂ 'ਤੇ ਰਹਿਣ ਵਾਲੀਆਂ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਭਾਰਤੀ
ਹਾਕੀ ਫੈਡਰੇਸ਼ਨ ਦੀ ਐਡਹਾਕ ਕਮੇਟੀ ਦੇ ਮੈਂਬਰ ਵਿਸ਼ਵ ਜੇਤੂ ਕਪਤਾਨ ਉਲੰਪੀਅਨ ਅਜੀਤਪਾਲ
ਸਿੰਘ ਨੇ ਦੱਸਿਆ ਕਿ ਭਾਰਤ ਆਪਣਾ ਮੁੱਢਲਾ ਮੈਚ ਉਦਘਾਟਨੀ ਮੈਚ ਦੇ ਰੂਪ ਵਿਚ ਜਪਾਨ
ਵਿਰੁੱਧ ਖੇਡੇਗਾ, ਜਦਕਿ ਪਾਕਿਸਤਾਨ ਉਸੇ ਦਿਨ ਓਮਾਨ ਦੇ ਵਿਰੁੱਧ ਖੇਡੇਗਾ। ਇਸ
ਟੂਰਨਾਮੈਂਟ ਵਿਚ ਪਹਿਲੇ ਛੇ ਸਥਾਨਾਂ 'ਤੇ ਰਹਿਣ ਵਾਲੀਆਂ ਟੀਮਾਂ ਅਗਲੇ ਵਰਖ਼ੇ ਮਲੇਸ਼ੀਆ
ਤੇ ਸਿੰਘਾਪੁਰ ਵਿਖੇ ਸਾਂਝੇ ਤੌਰ 'ਤੇ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ ਹਾਕੀ
ਟੂਰਨਾਮੈਂਟ ਲਈ ਕੁਆਲੀਫਾਈ ਰਨਗੀਆਂ। ਉਨਖ਼ਾਂ ਦੱਸਿਆ ਕਿ ਭਾਰਤੀ ਟੀਮ ਵਿਚ ਜ਼ਿਆਦਾਤਰ
ਉਨਖ਼ਾਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨਖ਼ਾਂ ਨੇ ਮਈ ਮਹੀਨੇ ਵਿਚ ਹੋਏ
ਸੁਲਤਾਨ ਅਜਲਾਨ ਸ਼ਾਹ ਹਾਕੀ ਕੱਪ ਟੂਰਨਾਮੈਂਟ ਵਿਚ ਦੂਸਰਾ ਸਥਾਨ ਹਾਸਿਲ ਕੀਤਾ ਹੈ।
ਭਾਰਤੀ ਟੀਮ ਦੇ ਮੈਂਬਰਾਂ ਵਿਚ
ਗੋਲਕੀਪਰ : ਸ੍ਰੀਜੇਸ਼ ਪੀ. ਆਰ., ਮ੍ਰੀਨਲ ਚੌਬੇ
ਫੁੱਲਬੈਕ : ਦੀਵਾਕਰ ਰਾਮ, ਇਨੋਸੈਂਟ ਕੁੱਲੂ, ਮਨਜੀਤ ਕੁੱਲੂ
ਮਿਡਫਿਲਡਰ : ਗੁਰਬਾਜ ਸਿੰਘ (ਕਪਤਾਨ), ਵਿਵੇਕ, ਰਣਜੀਤ ਸਿੰਘ, ਵਿਕਾਸ ਸ਼ਰਮਾ, ਬੀ.
ਹੋਰੋ, ਅਮਨਦੀਪ ਇੱਕਾ
ਫਾਰਵਰਡ : ਮਨਦੀਪ ਅੰਤੀਲ, ਐਸ. ਵੀ. ਸੁਨੀਲ, ਗੁਰਮਿੰਦਰ ਸਿੰਘ, ਜਗਵੰਤ ਸਿੰਘ,
ਪ੍ਰਮੋਦ, ਰੌਸ਼ਨ ਮਿਨਜ਼, ਦਾਨਿਸ਼ ਮੁਜਤਾਬਾ
ਟੀਮ ਦੇ ਕੋਚ ਏ. ਕੇ. ਬਾਂਸਲ ਹੋਣਗੇ।
ਜੂਨੀਅਰ ਏਸ਼ੀਆ ਕੱਪ ਦੇ ਹੋਣ ਵਾਲੇ ਮੈਚਾਂ ਦਾ ਵੇਰਵਾ ਇਸ ਤਰਖ਼ਾਂ ਹੈ :
ਤਰੀਕ ਮੈਚ
11 ਜੁਲਾਈ ਸਿੰਗਾਪੁਰ
ਬਨਾਮ ਮਲੇਸ਼ੀਆ
ਪਾਕਿਸਤਾਨ ਬਨਾਮ ਓਮਾਨ
ਬੰਗਲਾਦੇਸ਼ ਬਨਾਮ ਕੋਰੀਆ
ਭਾਰਤ ਬਨਾਮ ਜਪਾਨ (ਉਦਘਾਟਨੀ ਮੈਚ ਸ਼ਾਮ 7 ਵਜੇ)
12 ਜੁਲਾਈ ਸਿੰਗਾਪੁਰ ਬਨਾਮ
ਜਪਾਨ
ਮਲੇਸ਼ੀਆ ਬਨਾਮ ਭਾਰਤ
13 ਜੁਲਾਈ ਓਮਾਨ ਬਨਾਮ
ਬੰਗਲਾਦੇਸ਼
ਪਾਕਿਸਤਾਨ ਬਨਾਮ ਕੋਰੀਆ
14 ਜੁਲਾਈ ਜਪਾਨ ਬਨਾਮ ਮਲੇਸ਼ੀਆ
ਪਾਕਿਸਤਾਨ ਬਨਾਮ ਬੰਗਲਾਦੇਸ਼
ਕੋਰੀਆ ਬਨਾਮ ਓਮਾਨ
ਭਾਰਤ ਬਨਾਮ ਸਿੰਗਾਪੁਰ
16 ਜੁਲਾਈ ਦੋਵੇਂ ਸੈਮੀਫਾਈਨਲ
ਮੈਚ ਤੇ ਹੋਰ ਵਰਗੀਕਰਨ ਮੈਚ
18 ਜੁਲਾਈ ਤੀਸਰੇ ਤੇ ਚੌਥੇ ਸਥਾਨ ਲਈ
ਮੈਚ
ਫਾਈਨਲ ਮੁਕਾਬਲਾ
ਭਾਰਤੀ ਅਥਲੀਟਾਂ ਦੀਆਂ ਉਲੰਪਿਕ ਲਈ ਤਿਆਰੀਆਂ ਜ਼ੋਰਾਂ 'ਤੇ
12 ਅਥਲੀਟਾਂ ਨੇ ਕੀਤਾ ਕੁਆਲੀਫਾਈ, 3 ਹੋਰ ਦਾਅਵੇਦਾਰ
ਪਟਿਆਲਾ, 4 ਜੁਲਾਈ-ਬੀਜਿੰਗ
ਉਲੰਪਿਕ 'ਚ ਖੇਡਣ ਦਾ ਹੱਕ ਪ੍ਰਾਪਤ ਕਰ ਚੁੱਕੀ 12 ਮੈਂਬਰੀ ਭਾਰਤੀ ਅਥਲੈਟਿਕਸ ਟੀਮ
ਪੂਰੇ ਜੋਸ਼ ਨਾਲ ਆਖਰੀ ਪੜਾਅ ਦੀਆਂ ਤਿਆਰੀਆਂ ਕਰ ਰਹੀ ਹੈ, ਜਿਸ ਤਹਿਤ ਕੁਝ ਅਥਲੀਟ
ਵਿਦੇਸ਼ 'ਚ ਅਤੇ ਕੁਝ ਦੇਸ਼ 'ਚ ਹੀ ਤਿਆਰੀਆਂ 'ਚ ਜੁਟੇ ਹੋਏ ਹਨ। ਇਹ ਜਾਣਕਾਰੀ ਭਾਰਤੀ
ਅਥਲੈਟਿਕ ਟੀਮ ਦੇ ਮੁੱਖ ਕੋਚ ਸ: ਬਹਾਦਰ ਸਿੰਘ ਨੇ ਇਥੇ ਨੇਤਾ ਜੀ ਸੁਭਾਸ਼ ਨੈਸ਼ਨਲ
ਇੰਸਟੀਚਿਊਟ ਆਫ਼ ਸਪੋਰਟਸ ਵਿਖੇ 'ਅਜੀਤ' ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਅਜੇ ਤਿੰਨ
ਹੋਰ ਅਥਲੀਟ ਉਲੰਪਿਕ ਕੁਆਲੀਫਾਈ ਕਰਨ ਦੀ ਕੋਸ਼ਿਸ਼ 'ਚ ਹਨ ਅਤੇ ਤੱਕੜੇ ਦਾਅਵੇਦਾਰ ਵੀ
ਹਨ। ਸ. ਬਹਾਦਰ ਸਿੰਘ ਨੇ ਦੱਸਿਆ ਕਿ ਬੀਜਿੰਗ 'ਚ 10 ਭਾਰਤੀ ਮਹਿਲਾਵਾਂ ਅਤੇ 2 ਪੁਰਸ਼
ਅਥਲੀਟ ਹਿੱਸਾ ਲੈਣਗੇ। ਇਸ ਤੋਂ ਇਲਾਵਾ ਹੈਪਟਥਲਨ 'ਚ ਸੁਸਮਿਤਾ ਸਿੰਗਰਾਏ ਵੀ ਉਲੰਪਿਕ
ਲਈ ਕੁਆਲੀਫਾਈ ਕਰਨ ਦੇ ਨੇੜੇ ਹੈ। ਪਿਛਲੇ ਦਿਨੀਂ ਉਸ ਲੇ 5985 ਅੰਕ ਹਾਸਿਲ ਕੀਤੇ ਸਨ,
ਜਦੋਂ ਉਲੰਪਿਕ ਲਈ 6000 ਅੰਕਾਂ ਦਾ ਮਾਪਦੰਡ ਇਸ ਲਈ ਉਹ ਸਿਰਫ 15 ਅੰਕਾਂ ਨਾਲ ਹੀ
ਉਲੰਪਿਕ ਦੀ ਟੀਚੇ ਤੋਂ ਪਿੱਛੇ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸੁਸ਼ਮਿਤਾ ਨੂੰ
ਕੁਆਲੀਫਾਈਂਗ ਮੁਕਾਬਲਿਆਂ 'ਚ ਚੰਗੀ ਵਿਰੋਧਣ ਮਿਲ ਗਈ ਤਾਂ ਉਹ ਜ਼ਰੂਰ ਉਲੰਪਿਕ 'ਚ
ਹਿੱਸਾ ਲੈਣ ਦੀ ਦਾਅਵੇਦਾਰ ਬਣ ਜਾਵੇਗੀ। ਇਸ ਤੋਂ ਇਲਾਵਾ ਤੀਹਰੀ ਛਾਲ ਮੁਕਾਬਲੇ 'ਚ
ਅਮਰਜੀਤ ਸਿੰਘ ਅਤੇ ਸਿੰਨੀਮੋਲ 1500 ਮੀਟਰ ਦੋੜ 'ਚ ਉਲੰਪਿਕ ਲਈ ਕੁਆਲੀਫਾਈ ਕਰ ਸਕਦੇ
ਹਨ। ਸਿੰਨੀਮੋਲ ਨੇ ਪਿਛਲੇ ਦਿਨੀਂ ਇਹ ਦੌੜ 4.17 ਮਿੰਟ 'ਚ ਪੂਰੀ ਕੀਤੀ ਸੀ, ਜਦੋਂ
ਕਿ ਉਲੰਪਿਕ ਲਈ 4.08 ਮਿੰਟ ਦਾ ਟੀਚਾ ਤਹਿ ਹੈ। ਸਿੰਨੀ ਵੀ ਬੀਜਿੰਗ ਜਾਣ ਦੀ ਤੱਕੜੀ
ਦਾਅਵੇਦਾਰ ਹੈ। ਉਸ ਨੂੰ ਵੀ ਚੰਗੀ ਵਿਰੋਧਣ ਅਥਲੀਟ ਦੀ ਜ਼ਰੂਰਤ ਹੈ। ਦਸ ਹਜ਼ਾਰ ਮੀਟਰ
ਦੌੜ ਵਿਚ ਸੁਰਿੰਦਰ ਸਿੰਘ ਹਰਿਆਣਾ 28.22 ਮਿੰਟ ਦਾ ਸਮਾਂ ਕੱਢ ਰਿਹਾ ਹੈ, ਜਦੋਂ ਕਿ
ਉਲੰਪਿਕ ਲਈ 28.18 ਮਿੰਟ ਦਾ ਟੀਚਾ ਹੈ। ਇਸ ਕਰਕੇ ਉਹ ਵੀ ਉਲੰਪੀਅਨ ਬਣ ਸਕਦਾ ਹੈ।
ਸ: ਬਹਾਦਰ ਸਿੰਘ ਨੇ ਦੱਸਿਆ ਕਿ 23 ਜੁਲਾਈ ਤੱਕ ਉਲੰਪਿਕ ਕੁਆਲੀਫਾਈ ਗੇੜ ਚੱਲਣਗੇ,
ਜਿਨ੍ਹਾਂ ਵਿਚ ਜ਼ਿਆਦਾਤਰ ਕੰਬਾਈਂਡ ਈਵੈਂਟਸ, ਛਾਲਾਂ, ਮੱਧ ਤੇ ਲੰਬੀਆਂ ਦੌੜਾਂ ਸ਼ਾਮਿਲ
ਹਨ। ਉਨ੍ਹਾਂ ਨੇ ਭਾਰਤੀ ਅਥਲੀਟਾਂ ਦੀ ਕਾਰਗੁਜ਼ਾਰੀ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ
ਹੈ। ਜ਼ਿਕਰਯੋਗ ਹੈ ਕਿ ਬੀਜਿੰਗ 'ਚ ਰਣਜੀਤ ਮਹੇਸ਼ਵਰੀ ਤੀਹਰੀ ਛਾਲ, ਵਿਕਾਸ ਗੌੜਾ
ਡਿਸਕਸ ਥਰੋਅ, ਕ੍ਰਿਸ਼ਨਾ ਪੂਨੀਆ ਤੇ ਹਰਬੰਤ ਕੌਰ ਡਿਸਕਸ ਥਰੋਅ, ਮਨਦੀਪ ਕੌਰ 400
ਮੀਟਰ ਤੇ 4×400 ਮੀਟਰ ਰੀਲੇਅ, 4×400 ਮੀਟਰ ਰੀਲੇਅ, ਅੰਜੂ ਬੌਬੀ ਜਾਰਜ ਲੰਬੀ ਛਾਲ,
ਜੇ.ਜੇ. ਸ਼ੋਭਾ ਹੈਪਟਥਲਨ ਤੇ ਮਹਿਲਾ ਰੀਲੇਅ ਟੀਮ ਦੇਸ਼ ਦੀ ਨੁਮਾਇੰਦਗੀ ਕਰਨਗੀਆਂ।
ਸੀਨੀਅਰ ਪੰਜਾਬ ਪਾਵਰਲਿਫਟਿੰਗ ਚੈਂਪੀਅਨਸ਼ਿਪ 12 ਜੁਲਾਈ ਤੋਂ
ਪਟਿਆਲਾ, 4 ਜੁਲਾਈ-ਸੀਨੀਅਰ
ਪੰਜਾਬ ਪਾਵਰ ਲਿਫਟਿੰਗ ਚੈਂਪੀਅਨਸ਼ਪ 12 ਤੇ 13 ਜੁਲਾਈ ਨੂੰ ਇੱਥੇ ਰਾਮ ਲੀਲਾ ਮੈਦਾਨ
'ਚ ਕਰਵਾਈ ਜਾਵੇਗੀ। ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਸਕੱਤਰ ਸ੍ਰੀ ਗੁਰਮੁਖ
ਸਿੰਘ ਨੇ ਦੱਸਿਆ ਕਿ ਕਿਸੇ ਵੀ ਕਿਸਮ ਦੀ ਗੈਰ ਕਾਨੂੰਨੀ ਤਾਕਤ ਵਰਧਕ ਦਵਾਈ ਲੈ ਕੇ ਇਸ
ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੇ ਖਿਡਾਰੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਜੂਨੀਅਰ ਤੇ ਸਬ ਜੂਨੀਅਰ ਟੀਮਾਂ ਦਾ ਟਰਾਇਲ ਵੀ ਕਰਵਾਏ
ਜਾਣਗੇ। ਇਸ ਦੇ ਨਾਲ ਹੀ ਸੀਨੀਅਰ ਦੀ ਟੀਮ ਟੂਰਨਾਮੈਂਟ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ
ਚੁਣੀ ਜਾਵੇਗੀ, ਜੋ ਛਤੀਸਗੜ ਵਿਖੇ ਹੋਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ 'ਚ ਹਿੱਸਾ ਲਵੇਗੀ।
ਵਿਸ਼ਵ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ 8 ਤੋਂ ਪੋਲੈਂਡ ਵਿਖੇ
ਭਾਰਤੀ 8 ਮੈਂਬਰੀ ਭਾਰਤੀ ਟੀਮ ਦਾ ਐਲਾਨ
ਪਟਿਆਲਾ, 4 ਜੁਲਾਈ-ਪੋਲੈਂਡ
ਵਿਖੇ 8 ਤੋਂ 13 ਜੁਲਾਈ ਤੱਕ ਹੋਣ ਵਾਲੀ ਜੂਨੀਅਰ ਵਿਸ਼ਵ ਜੂਨੀਅਰ ਅਥਲੈਟਿਕ
ਚੈਂਪੀਅਨਸ਼ਿਪ 'ਚ 8 ਮੈਂਬਰੀ ਭਾਰਤੀ ਟੀਮ ਹਿੱਸਾ ਲਵੇਗੀ, ਜਿਸ ਵਿਚ ਚਾਰ ਪੁਰਸ਼ ਅਤੇ 4
ਮਹਿਲਾ ਖਿਡਾਰੀ ਸ਼ਾਮਿਲ ਹਨ। ਭਾਰਤੀ ਅਥਲੈਟਿਕ ਦੇ ਮੁੱਖ ਕੋਚ ਸ: ਬਹਾਦਰ ਸਿੰਘ ਨੇ
ਦੱਸਿਆ ਕਿ ਇਹ ਟੀਮ ਮੁੱਖ ਕੋਚ ਸ੍ਰੀ ਸੁਰੇਸ਼ ਬਾਬੂ ਅਤੇ ਕੋਚ ਸ੍ਰੀਮਤੀ ਪੀ.ਟੀ. ਊਸ਼ਾ
ਦੀ ਦੇਖ ਰੇਖ ਵਿਚ ਇਸ ਚੈਂਪੀਅਨਸ਼ਿਪ 'ਚ ਹਿੱਸਾ ਲਏਗੀ।
ਇਸ ਟੀਮ ਦੇ ਪੁਰਸ਼ ਵਰਗ 'ਚ ਜਤਿਨ ਪਾਲ ਕੇਰਲਾ 400 ਮੀਟਰ ਅੜਿੱਕਾ ਦੌੜਾਂ, ਸੇਜਿਲ
ਵਰਗੀਸ਼ ਕੇਰਲਾ 400 ਮੀਟਰ ਅੜਿੱਕਾ ਦੌੜ, ਜਸ਼ਦੀਪ ਸਿੰਘ ਪੰਜਾਬ ਗੋਲਾ ਸੁੱਟਣ, ਯੋਗਰਾਜ
ਰਾਮਾਸਵਾਮੀ ਤਾਮਿਲਨਾਡੂ ਉੱਚੀ ਛਾਲ ਵਿਚ ਹਿੱਸਾ ਲੈਣਗੇ। ਮਹਿਲਾ ਵਰਗ 'ਚ ਟਿੰਟੂ ਲੁਕ
ਕੇਰਲਾ 800 ਮੀਟਰ ਤੇ 4×100 ਮੀਟਰ ਰੀਲੇਅ ਦੌੜ, ਐਸ.ਆਰ. ਬਿੰਦੂ ਕੇਰਲਾ 800 ਮੀਟਰ
ਤੇ ਰੀਲੇਅ ਦੌਡ, ਐਮ.ਆਰ. ਪੁਅੱਮਾ ਕਰਨਾਟਕ 400 ਤੇ 4×100 ਮੀਟਰ ਰੀਲੇਅ ਦੌੜ, ਜੁਨਾ
ਮੁਰਮਾ ਉੜੀਸਾ 4×100 ਮੀਟਰ ਰੀਲੇਅ ਦੌੜ 'ਚ ਹਿੱਸਾ ਲੈਣਗੀਆਂ।
32ਵੀਂ ਬੀ ਐਸ ਐਫ ਇੰਟਰ ਫਰੰਟੀਅਰ ਹਾਕੀ ਚੈਂਪੀਅਨਸ਼ਿਪ
ਜਲੰਧਰ, 4 ਜੁਲਾਈ-32ਵੀਂ
ਬੀ ਐਸ ਐਫ ਇੰਟਰ ਫਰੰਟੀਅਰ ਹਾਕੀ ਚੈਂਪੀਅਨਸ਼ਿਪ ਜਲੰਧਰ ਕੈਂਟ ਦੇ ਅਸ਼ਵਨੀ ਸਟੇਡੀਅਮ
ਵਿਖੇ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਰਾਜਸਥਾਨ
ਫਰੰਟੀਅਰ ਨੇ ਅਸਾਮ ਫਰੰਟੀਅਰ ਨੂੰ 2-1 ਨਾਲ ਹਰਾਇਆ। ਦੂਜੇ ਮੈਚ ਵਿਚ ਜੰਮੂ ਫਰੰਟੀਅਰ
ਨੇ ਸਾਊਥ ਬੰਗਾਲ ਨੂੰ ਟਾਈ ਬਰੇਕਰ ਰਾਹੀਂ 6-5 ਨਾਲ ਹਰਾਇਆ, ਤੀਜੇ ਮੈਚ ਵਿਚੋਂ ਨਾਰਥ
ਬੰਗਾਲ ਨੇ ਗੁਜਰਾਤ ਫਰੰਟੀਅਰ ਨੂੰ 4-2 ਨਾਲ ਤੇ ਚੌਥੇ ਮੈਚ ਵਿਚ ਪੰਜਾਬ ਫਰੰਟੀਅਰ ਨੇ
ਕਸ਼ਮੀਰ ਫਰੰਟੀਅਰ ਨੂੰ 4-0 ਨਾਲ ਹਰਾਇਆ।
ਬੀ. ਐਸ. ਐਫ. ਇੰਟਰ ਫਰੰਟੀਅਰ ਹਾਕੀ
ਚੈਂਪੀਅਨਸ਼ਿਪ
ਜਲੰਧਰ, 3 ਜੁਲਾਈ-ਅਸ਼ਵਨੀ
ਸਟੇਡੀਅਮ ਸਟੇਡੀਅਮ ਜਲੰਧਰ ਕੈਂਟ ਵਿਖੇ ਬੀ. ਐਸ. ਐਫ. ਇੰਟਰ ਫਰੰਟੀਅਰ ਹਾਕੀ
ਚੈਂਪੀਅਨਸ਼ਿਪ ਚੱਲ ਰਹੀ ਹੈ। ਇਸ ਦੇ ਖੇਡੇ ਗਏ ਲੀਗ ਮੈਚ ਵਿਚ ਕਸ਼ਮੀਰ ਫਰੰਟੀਅਰ ਨੇ ਏ.
ਐਡ. ਐਮ. ਫਰੰਟੀਅਰ ਨੂੰ 2-0 ਨਾਲ ਹਰਾਇਆ। ਜੰਮੂ ਫਰੰਟੀਅਰ ਨੇ ਤ੍ਰਿਪੁਰਾ ਨੂੰ 3-0
ਨਾਲ ਹਰਾਇਆ। ਏ. ਐਡ. ਐਮ. ਫਰੰਟੀਅਰ ਨੇ ਐਮ. ਐਡ. ਸੀ. ਫਰੰਟੀਅਰ ਨੂੰ 3-1 ਨਾਲ
ਹਰਾਇਆ। ਗੁਜਰਾਤ ਫਰੰਟੀਅਰ ਨੇ ਤ੍ਰਿਪਰਾ ਫਰੰਟੀਅਰ ਨੂੰ 3-1 ਨਾਲ ਹਰਾਇਆ।
ਅੰਡਰ-15 ਪੰਜਾਬ ਕ੍ਰਿਕਟ ਟੀਮ ਦੇ ਚੋਣ ਟ੍ਰਾਇਲ 5 ਨੂੰ
ਜਲੰਧਰ, 3 ਜੁਲਾਈ-ਪੰਜਾਬ
ਕ੍ਰਿਕਟ ਫੈਡਰੇਸ਼ਨ ਵੱਲੋਂ ਨੈਸ਼ਨਲ ਇੰਟਰ ਸਟੇਟ ਕ੍ਰਿਕਟ ਚੈਂਪੀਅਨਸ਼ਿਪ ਅੰਡਰ 15 ਸਾਲ
ਵਰਗ ਦੀ ਜੋ ਤਾਮਿਲਨਾਡੂ ਕ੍ਰਿਕਟ ਫੈਡਰੇਸ਼ਨ ਵੱਲੋਂ ਚੇਨਈ ਵਿਖੇ 13 ਤੋਂ 17 ਅਗਸਤ
ਤੱਕ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀ ਟੀਮ ਦੇ ਚੋਣ
ਟ੍ਰਾਇਲ 5 ਜੁਲਾਈ ਨੂੰ ਸੈਕਟਰ 16 ਦੇ ਕ੍ਰਿਕਟ ਸਟੇਡੀਅਮ ਚੰਡੀਗੜ੍ਹ ਵਿਖੇ ਕਰਵਾਏ ਜਾ
ਰਹੇ ਹਨ। ਇਨ੍ਹਾਂ ਚੋਣ ਟ੍ਰਾਇਲ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਜਿਹੜੇ 1-1-1993
ਤੋਂ ਬਾਅਦ ਪੈਦਾ ਹੋਏ ਹੋਣ ਉਹ ਕੋਚ ਹਰੀਸ਼ ਸ਼ਰਮਾ ਕੋਲ ਰਿਪੋਰਟ ਕਰ ਸਕਦੇ ਹਨ।
9ਵਾਂ ਕਬੱਡੀ ਮੇਲਾ ਪਿੰਡ ਗੁਰੂ ਕੀ ਵਡਾਲੀ 5 ਜੁਲਾਈ ਨੂੰ
ਛੇਹਰਟਾ, 3 ਜੁਲਾਈ-ਮੀਰੀ
ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼
ਦਿਹਾੜੇ ਦੀ ਖ਼ੁਸ਼ੀ ਵਿਚ ਸਹਾਰਾ ਸਪੋਰਟਸ ਕਲੱਬ (ਰਜਿ:) ਵੱਲੋਂ 9ਵਾਂ ਕਬੱਡੀ ਖੇਡ ਮੇਲਾ
ਪਿੰਡ ਗੁਰੂ ਕੀ ਵਡਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 5 ਜੁਲਾਈ ਨੂੰ
ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਖੇਡ ਮੇਲੇ ਸਬੰਧੀ ਜਾਣਕਾਰੀ ਦੇਂਦਿਆਂ ਉੱਘੇ ਖੇਡ
ਪ੍ਰਮੋਟਰ ਸ: ਗੁਰਜੀਤ ਸਿੰਘ ਔਜਲਾ ਅਤੇ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਸਾਬਕਾ
ਡਾਇਰੈਕਟਰ ਤੇ ਕਲੱਬ ਦੇ ਪ੍ਰਧਾਨ ਸ: ਸਕੱਤਰ ਸਿੰਘ ਬੱਬੂ ਨੇ ਦੱਸਿਆ ਕਿ ਇਸ ਕਬੱਡੀ
ਖੇਡ ਮੇਲੇ ਵਿਚ ਦੇਸ਼- ਵਿਦੇਸ਼ ਤੋਂ ਕਬੱਡੀ ਦੀਆਂ ਨਾਮਵਰ ਟੀਮਾਂ ਭਾਗ ਲੈਣਗੀਆਂ।
ਰਾਜ ਪੱਧਰੀ ਫੈਡਰੇਸ਼ਨਾਂ ਨਹੀਂ ਚਾਹੁੰਦੀਆਂ ਭਾਰਤੀ ਫੁੱਟਬਾਲ ਦੀ ਤਰੱਕੀ
ਦਿੱਲੀ, 2 ਜੁਲਾਈ-ਰਾਸ਼ਟਰੀ
ਫ਼ੁਟਬਾਲ ਕੋਚ ਬਾਬ ਹਾਟਨ ਨੇ ਨਿਸ਼ਾਨਾ ਸੇਧਦੇ ਹੋਏ ਕਿਹਾ ਕਿ ਰਾਜ ਸੰਘ ਢਾਂਚਾਗਤ
ਤਬਦੀਲੀਆਂ ਵਿਚ ਰੁਕਾਵਟ ਪਾ ਕੇ ਭਾਰਤੀ ਫ਼ੁਟਬਾਲ ਦੇ ਵਿਕਾਸ ਨੂੰ ਧੀਮਾ ਕਰਨ ਦੇ ਯਤਨ
ਕਰ ਰਹੀ ਹੈ। ਭਾਰਤੀ ਫ਼ੁਟਬਾਲ ਦੀ ਦਸ਼ਾ ਦੇਖ ਕੇ ਹਾਟਨ ਨੇ ਕਿਹਾ, ''ਕਦੇ ਕਦੇ ਮੈਂ
ਭਾਰਤੀ ਫ਼ੁਟਬਾਲ ਦੀ ਧੀਮੀ ਗਤੀ ਤੋਂ ਕਾਫ਼ੀ ਨਿਰਾਸ਼ ਹੋ ਜਾਂਦਾ ਹਾਂ। ਇਸ ਦੇ ਲਈ ਰਾਜ
ਸੰਘ ਵਿਸ਼ੇਸ਼ ਤੌਰ 'ਤੇ ਵੱਡਾ ਸੰਘ ਜ਼ਿੰਮੇਵਾਰ ਹੈ। ਭਾਰਤੀ ਫ਼ੁਟਬਾਲ ਸਹੀ ਦਿਸ਼ਾ ਵਿਚ ਵਧ
ਰਹੀ ਹੈ ਪਰ ਇਸ ਦੀ ਗਤੀ ਬਹੁਤ ਧੀਮੀ ਹੈ। ਕਦੇ ਕਦੇ ਇਸ ਨਾਲ ਨਿਰਾਸ਼ਾ ਹੁੰਦੀ ਹੈ।
ਰਾਜ ਸੰਘਾਂ ਨੂੰ ਕਟਹਿਰੇ ਵਿਚ ਖੜਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ''ਸਰਬਭਾਰਤੀ
ਫ਼ੁਟਬਾਲ ਮਹਾਸੰਘ (ਏ.ਆਈ.ਐਫ਼.ਐਫ਼.) ਇਸ ਦਸ਼ਾ ਨੂੰ ਜਾਣਦਾ ਹੈ ਪਰ ਸਮੱਸਿਆ ਰਾਜ ਸੰਘਾਂ
ਦੀ ਹੈ। ਵਿਸ਼ੇਸ਼ ਕਰ ਕੇ ਬੰਗਾਲ (ਫ਼ੁਟਬਾਲ ਸੰਘ) ਦੀ। ਰਾਜ ਸੰਘਾਂ ਦਾ ਅਪਣਾ ਹੀ ਏਜੰਡਾ
ਹੈ।'' ਹਾਟਨ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਰਾਜ ਸੰਘ ਅਪਣੇ ਪ੍ਰਦੇਸ਼ਾਂ ਦੀ ਲੋਕਾਂ
ਨੂੰ ਜ਼ਿਆਦਾ ਅਹਿਮੀਅਤ ਦਿੰਦਾ ਹੈ। ਜਦਕਿ ਆਈ ਲੀਗ 'ਤੇ ਘੱਟ ਧਿਆਨ ਦਿਤਾ ਜਾਂਦਾ ਹੈ।
ਉਸ ਦੇ ਨਿੱਜੀ ਏਜੰਡੇ ਦੇ ਕਾਰਨ ਭਾਰਤੀ ਫ਼ੁਟਬਾਲ ਦੇ ਵਿਕਾਸ ਵਿਚ ਵਾਧਾ ਨਹੀਂ ਹੋ ਰਿਹਾ
ਹੈ। ਭਾਰਤੀ ਟੀਮ ਵੀਰਵਾਰ ਨੂੰ ਤੜਕੇ 11 ਮੈਂਬਰੀ ਦੌਰ 'ਤੇ ਪੁਰਤਗਾਲ ਲਈ ਰਵਾਨਾ
ਹੋਵੇਗੀ ਜਿਥੇ ਉਹ ਟ੍ਰੇਨਿੰਗ ਅਤੇ ਕੁੱਝ ਮੈਚ ਖੇਡੇਗੀ। ਟੀਮ ਵਿਚ 27 ਖਿਡਾਰੀ
ਪੁਰਤਗਾਲ ਦੇ ਲਈ ਜਾਣਗੇ।
32ਵੀਂ ਬੀ. ਐਸ. ਐਫ. ਇੰਟਰ ਫਰੰਟੀਅਰ ਹਾਕੀ ਚੈਂਪੀਅਨਸ਼ਿਪ ਵਿਚ ਜੰਮੂ ਫਰੰਟੀਅਰ ਦੀ
ਜੇਤੂ ਸ਼ੁਰੂਆਤ
ਜਲੰਧਰ, 2 ਜੁਲਾਈ-32ਵੀਂ
ਬੀ. ਐਸ. ਐਫ. ਇੰਟਰ ਫਰੰਟੀਅਰ ਹਾਕੀ ਚੈਂਪੀਅਨਸ਼ਿਪ 2008 ਅੱਜ ਤੋਂ ਅਸ਼ਵਨੀ ਸਟੇਡੀਅਮ
ਜਲੰਧਰ ਕੈਂਟ ਵਿਖੇ ਸ਼ੁਰੂ ਹੋਈ। ਇਸ ਚੈਂਪੀਅਨਸ਼ਿਪ ਵਿਚ ਏ ਐਂਡ ਐਮ, ਗੁਜਰਾਤ,
ਤ੍ਰਿਪੁਰਾ, ਜੰਮੂ ਕਸ਼ਮੀਰ, ਉੱਤਰੀ ਬੰਗਾਲ, ਪੱਛਮੀ ਬੰਗਾਲ, ਪੰਜਾਬ, ਰਾਜਸਥਾਨ ਤੇ ਐਮ.
ਐਂਡ ਸੀ. ਫਰੰਟੀਅਰ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਚੈਂਪੀਅਨਸ਼ਿਪ ਦਾ
ਉਦਘਾਟਨ ਮੁੱਖ ਮਹਿਮਾਨ ਸ੍ਰੀ ਰਾਜਨ ਗੁਪਤਾ ਏ. ਡੀ. ਜੀ. ਪੀ. ਪੀ. ਏ. ਪੀ. ਨੇ ਕੀਤਾ।
ਇਸ ਮੌਕੇ 'ਤੇ ਮੁੱਖ ਮਹਿਮਾਨ ਨੇ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ
ਖੇਡਾਂ ਦਾ ਰਸਮੀ ਉਦਘਾਟਨ ਕੀਤਾ। ਅੱਜ ਦਾ ਪਹਿਲਾ ਮੈਚ ਜੰਮੂ ਫਰੰਟੀਅਰ ਤੇ ਗੁਜਰਾਤ
ਫਰੰਟੀਅਰ ਦਰਮਿਆਨ ਖੇਡਿਆ ਗਿਆ ਜਿਸ ਦੇ ਵਿਚ ਜੰਮੂ ਫਰੰਟੀਅਰ ਨੇ 1-0 ਨਾਲ ਜਿੱਤ ਦਰਜ
ਕੀਤੀ। ਜੇਤੂ ਗੋਲ 37ਵੇਂ ਮਿੰਟ ਦੇ ਵਿਚ ਰਣਜੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ
ਕੀਤਾ। ਦੂਜਾ ਮੈਚ ਕਸ਼ਮੀਰ ਫਰੰਟੀਅਰ ਤੇ ਏ. ਐਂਡ ਐਮ. ਫਰੰਟੀਅਰ ਦਰਮਿਆਨ ਖੇਡਿਆ ਗਿਆ।
ਇਸ ਮੌਕੇ 'ਤੇ ਬੀ. ਐਸ. ਐਫ. ਦੇ ਟਰੇਂਡ ਕੀਤੇ ਸੂਹੀਆ ਕੁੱਤਿਆਂ ਦਾ ਇਕ ਵਿਸ਼ੇਸ਼
ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ 'ਤੇ ਆਈ. ਜੀ. ਸ੍ਰੀ
ਹਿੰਮਤ ਸਿੰਘ, ਡੀ. ਆਈ. ਜੀ. ਕੇ ਜੀ. ਐਸ. ਚੀਮਾ, ਕਮਾਂਡੈਂਟ ਸਪੋਰਟਸ ਸ਼ਾਮ ਕੁਮਾਰ,
ਜੇ. ਡੀ. ਸਪੋਰਟਸ ਸ੍ਰੀ ਵਰਿੰਦਰ ਕੁਮਾਰ, ਐਸ. ਪੀ. ਗੁਰਮੀਤ ਸਿੰਘ ਸਹਾਇਕ ਕਮਾਂਡੈਂਟ
ਵਿਪਨ ਕੁਮਾਰ, ਸਹਾਇਕ ਕਮਾਂਡੈਂਟ ਸ੍ਰੀ ਬਲਦੇਵ ਸਿੰਘ ਰੰਧਾਵਾ ਤੇ ਹੋਰ ਉਚ-ਪੁਲਿਸ
ਅਧਿਕਾਰੀ ਤੇ ਖਿਡਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਪੰਜਾਬ ਖੇਡ ਵਿਭਾਗ ਨੇ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿੰਗਾਂ ਲਈ 175 ਸੀਟਾਂ
ਦਿੱਤੀਆਂ
ਪਟਿਆਲਾ, 2 ਜੁਲਾਈ-ਪੰਜਾਬ
ਖੇਡ ਵਿਭਾਗ ਵੱਲੋਂ ਰਾਜ ਦੇ ਕਾਲਜਾਂ ਨੂੰ ਦਿੱਤੀਆਂ ਜਾਣ ਵਾਲੀਆਂ ਖੇਡ ਵਿੰਗ ਸੀਟਾਂ
ਤਹਿਤ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਨੂੰ 175 ਸੀਟਾਂ ਦਿੱਤੀਆਂ ਗਈਆਂ
ਹਨ, ਜਿਨ੍ਹਾਂ ਵਿਚ 122 ਪੁਰਸ਼ ਤੇ 53 ਮਹਿਲਾ ਖਿਡਾਰੀਆਂ ਲਈ ਸੀਟਾਂ ਸ਼ਾਮਿਲ ਹਨ।
ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਸ੍ਰੀਮਤੀ ਜਸਵੀਰਪਾਲ ਕੌਰ ਬਰਾੜ ਨੇ ਦੱਸਿਆ ਕਿ ਇਸ
ਵਰਸਿਟੀ ਦੀਆਂ ਵਧੀਆ ਖੇਡ ਪ੍ਰਾਪਤੀਆਂ ਸਦਕਾ ਹੀ ਖੇਡ ਵਿਭਾਗ ਪੰਜਾਬ ਵੱਲੋਂ ਵੱਧ ਤੋਂ
ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬੀ ਵਰਸਿਟੀ ਨੂੰ ਦਿੱਤੇ ਗਏ ਵਿੰਗਾਂ
ਤਹਿਤ ਸਾਰੇ ਦੇ ਸਾਰੇ 175 ਖਿਡਾਰੀਆਂ ਨੂੰ ਰਿਹਾਇਸ਼ੀ ਸਹੂਲਤਾਂ ਦਿੱਤੀਆਂ ਗਈਆਂ ਹਨ।
ਪੰਜਾਬੀ ਵਰਸਿਟੀ ਦੇ ਖੇਡ ਨਿਰਦੇਸ਼ਕ ਡਾ: ਰਾਜ ਕੁਮਾਰ ਸ਼ਰਮਾ ਨੇ ਖੇਡ ਵਿਭਾਗ ਪੰਜਾਬ
ਦੇ ਨਿਰਦੇਸ਼ਕ ਸ: ਪ੍ਰਗਟ ਸਿੰਘ ਦਾ ਵਿੰਗਾਂ ਲਈ ਸੀਟਾਂ ਦੇਣ ਲਈ ਧੰਨਵਾਦ ਕੀਤਾ ਹੈ।
ਇਸ ਵਰਸਿਟੀ ਨਾਲ ਸਬੰਧਤ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਜਿਮਨਾਸਟਿਕ ਲਈ
11 ਸੀਟਾਂ, ਨੈਸ਼ਨਲ ਕਾਲਜ ਭੀਖੀ 'ਚ ਵਾਲੀਬਾਲ (ਪੁਰਸ਼) ਲਈ 12 ਸੀਟਾਂ, ਮੋਦੀ ਕਾਲਜ
ਪਟਿਆਲਾ ਵਿਖੇ ਫੁੱਟਬਾਲ ਲਈ 16 ਸੀਟਾਂ, ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ
ਸਾਈਕਲਿੰਗ ਕੋਚਿੰਗ ਸੈਂਟਰ ਲਈ 8 ਸੀਟਾਂ, ਖਾਲਸਾ ਕਾਲਜ ਪਟਿਆਲਾ ਵਿਖੇ ਹਾਕੀ ਲਈ 4
ਸੀਟਾਂ, ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਵਿਖੇ ਹਾਕੀ (ਲੜਕੇ) ਲਈ 12 ਸੀਟਾਂ,
ਲੜਕੀਆਂ ਦੀ ਹਾਕੀ ਲਈ ਸਰੀਰਿਕ ਸਿੱਖਿਆ ਕਾਲਜ ਪਟਿਆਲਾ ਵਿਖੇ 6, ਸਰੀਰਿਕ ਸਿੱਖਿਆ
ਕਾਲਜ ਭਾਗੋਮਾਜਰਾ ਵਿਖੇ 4 ਤੇ ਸਰਕਾਰੀ ਮਹਿਲਾ ਕਾਲਜ ਪਟਿਆਲਾ ਵਿਖੇ 3 ਸੀਟਾਂ,
ਮੁੱਕੇਬਾਜ਼ੀ ਲਈ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ 3 ਅਤੇ ਗੁਰੂ ਤੇਗ ਬਹਾਦਰ ਕਾਲਜ
ਭਵਾਨੀਗੜ੍ਹ ਵਿਖੇ 1 ਅਤੇ ਮੋਦੀ ਕਾਲਜ ਪਟਿਆਲਾ ਵਿਖੇ 9 ਸੀਟਾਂ, ਕੁਸ਼ਤੀਆਂ ਲਈ
ਬਰਜਿੰਦਰਾ ਕਾਲਜ ਫਰੀਦਕੋਟ ਵਿਖੇ 1, ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਵਿਖੇ 2,
ਕਬੱਡੀ ਡੀ.ਏ.ਵੀ. ਕਾਲਜ ਬਠਿੰਡਾ ਵਿਖੇ 1 ਅਤੇ ਨੈਸ਼ਨਲ ਕਾਲਜ ਭੀਖੀ ਵਿਖੇ 2, ਕਬੱਡੀ
(ਲੜਕੀਆਂ) ਲਈ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਕਾਲਜ ਮੋਰਿੰਡਾ ਵਿਖੇ 10, ਵੇਟ
ਲਿਫਟਿੰਗ ਲਈ ਪੰਜਾਬੀ ਵਰਸਿਟੀ ਸਿਖਲਾਈ ਕੇਂਦਰ ਵਿਖੇ 11 ਸੀਟਾਂ, ਸਰਕਾਰੀ ਮਹਿੰਦਰਾ
ਕਾਲਜ ਪਟਿਆਲਾ ਵਿਖੇ ਬਾਸਕਟਬਾਲ ਦੀਆਂ 12, ਅਥਲੈਟਿਕਸ ਦੀਆਂ ਮਾਲਵਾ ਕਾਲਜ ਬਠਿੰਡਾ
ਵਿਖੇ 6 (ਲੜਕੇ), ਖਾਲਸਾ ਕਾਲਜ ਪਟਿਆਲਾ ਵਿਖੇ 3, ਮਾਲਵਾ ਕਾਲਜ ਬਠਿੰਡਾ ਵਿਖੇ 6
ਸੀਟਾਂ ਲੜਕੀਆਂ, 2 ਖਾਲਸਾ ਕਾਲਜ ਪਟਿਆਲਾ, 4 ਸੀਟਾਂ ਬਾਬਾ ਜ਼ੋਰਾਵਰ ਸਿੰਘ ਫਤਹਿ
ਸਿੰਘ ਕਾਲਜ ਮੋਰਿੰਡਾ ਵਿਖੇ, ਹੈਂਡਬਾਲ ਲਈ ਖਾਲਸਾ ਕਾਲਜ ਪਟਿਆਲਾ ਵਿਖੇ 15 ਸੀਟਾਂ
ਦਿੱਤੀਆਂ ਗਈਆਂ ਹਨ। ਇਨ੍ਹਾਂ ਸਾਰੀਆਂ ਸੀਟਾਂ ਲਈ ਚੁਣੇ ਗਏ ਖਿਡਾਰੀਆਂ ਨੂੰ 60 ਰੁਪਏ
ਰੋਜ਼ਾਨਾ ਖੁਰਾਕੀ ਭੱਤੇ ਤੋਂ ਇਲਾਵਾ ਮੁਫ਼ਤ ਰਿਹਾਇਸ਼ੀ, ਸਿਖਲਾਈ ਵਿਦਿਅਕ ਤੇ ਮੈਡੀਕਲ
ਸਹੂਲਤਾਂ ਦਿੱਤੀਆਂ ਜਾਣਗੀਆਂ।
ਰੂਸ ਵਿਖੇ ਜਾਣ ਵਾਲੀ ਭਾਰਤੀ ਬਾਸਕਿਟਬਾਲ ਟੀਮ ਵਿਚ ਪੰਜਾਬ ਦੇ ਦੋ ਖਿਡਾਰੀ ਸ਼ਾਮਲ
ਲੁਧਿਆਣਾ, 2 ਜੁਲਾਈ-3
ਤੋਂ 14 ਜੁਲਾਈ ਤੱਕ ਰੂਸ ਵਿਖੇ ਹੋਣ ਵਾਲੇ ਅੰਡਰ 16 ਚਿਲਡਰਨ ਆਫ਼ ਏਸ਼ੀਆ ਇੰਟਰਨੈਸ਼ਨਲ
ਸਪੋਰਟਸ ਗੇਮ ਵਾਸਤੇ ਜੋ ਭਾਰਤੀ ਟੀਮ ਮੁੰਡਿਆਂ ਅਤੇ ਕੁੜੀਆਂ ਦੇ ਵਰਗ ਦੀ ਚੁਣੀ ਗਈ
ਹੈ, ਉਸ ਵਿਚ ਮੁੰਡਿਆਂ ਦੇ ਵਰਗ ਵਿਚ ਪੰਜਾਬ ਦਾ ਰਾਜਨ ਸ਼ਰਮਾ ਅਤੇ ਕੁੜੀਆਂ ਦੇ ਵਰਗ
ਵਿਚ ਨਗਮਾ ਮਿਰਜਾ ਭਾਰਤੀ ਟੀਮ ਦੇ ਮੈਂਬਰ ਚੁਣੇ ਗਏ ਹਨ। ਭਾਰਤੀ ਬਾਸਕਟਬਾਲ ਸੰਘ ਦੇ
ਪ੍ਰਧਾਨ ਰਾਜਦੀਪ ਸਿੰਘ ਗਿੱਲ ਅਤੇ ਪੰਜਾਬ ਬਾਸਕਟਬਾਲ ਸੰਘ ਦੇ ਸਕੱਤਰ ਤੇਜਾ ਸਿੰਘ
ਧਾਲੀਵਾਲ ਨੇ ਦੱਸਿਆ ਕਿ ਭਾਰਤੀ ਟੀਮ ਤਿੰਨ ਜੁਲਾਈ ਰਾਤ ਨੂੰ ਰੂਸ ਨੂੰ ਨਵੀਂ ਦਿੱਲੀ
ਤੋਂ ਰਵਾਨਾ ਹੋਵੇਗੀ। ਇਸ ਟੂਰਨਾਮੈਂਟ ਦਾ ਮੁੱਖ ਮਕਸਦ ਬੱਚਿਆਂ ਨੂੰ ਬਾਸਕਟਬਾਲ ਖੇਡ
ਪ੍ਰਤੀ ਉਤਸ਼ਾਹਤ ਕਰਨਾ ਹੈ। ਇਹ ਟੂਰਨਾਮੈਂਟ ਰੂਸ ਦੇ ਸ਼ਹਿਰ ਸਾਕਾ ਵਿਖੇ ਖੇਡਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੁੰਡਿਆਂ ਦੇ ਵਰਗ ਵਿਚ ਟੀਮ ਦੇ ਕੋਚ ਪਵਨ ਕੁਮਾਰ ਹੋਣਗੇ, ਜਦਕਿ
ਕੁੜੀਆਂ ਦੇ ਵਰਗ ਵਿਚ ਕੁਲਦੀਪ ਸਿੰਘ ਬਰਾੜ ਨੂੰ ਟੀਮ ਦਾ ਕੋਚ ਬਣਾਇਆ ਗਿਆ ਹੈ।
ਪੰਜਾਬ ਹਾਕੀ ਐਸੋਸੀਏਸ਼ਨ ਵੱਲੋਂ 2008 ਦੇ ਬਾਕੀ ਰਹਿੰਦੇ ਮਹਿਨੀਆਂ ਦਾ ਖੇਡ ਕੈਲੰਡਰ
ਜਾਰੀ
ਜਲੰਧਰ, 1 ਜੁਲਾਈ-ਸੁਰਿੰਦਰ
ਸਿੰਘ ਸੋਢੀ ਆਈ. ਪੀ. ਐਸ. ਅਰਜੁਨਾ ਐਵਾਰਡੀ, ਜਨਰਲ ਸਕੱਤਰ ਪੰਜਾਬ ਹਾਕੀ ਐਸੋਸੀਏਸ਼ਨ
ਨੇ ਸਾਲ 2008 ਵਿਚ ਹੋਣ ਵਾਲੀਆਂ ਪੰਜਾਬ ਸਟੇਟ ਹਾਕੀ ਚੈਪੀਅਨਸ਼ਿਪ ਸਬੰਧੀ ਸਲਾਨਾ
ਕੈਲੰਡਰ ਜਾਰੀ ਕਰਦੇ ਹੋਏ ਦੱਸਿਆ ਕਿ 7ਵੀਂ ਸਬ-ਜੁਨੀਅਰ ਅੰਡਰ-16 ਸਾਲ ਪੰਜਾਬ ਸਟੇਟ
ਹਾਕੀ ਚੈਂਪੀਅਨਸ਼ਿਪ ਪਿੰਡ ਸ਼ਾਹਬਾਦ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ 10
ਤੋਂ 13 ਜੁਲਾਈ ਤੱਕ, 5ਵੀਂ ਜੂਨੀਅਰ ਅੰਡਰ-18 ਸਾਲ ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ
ਜੋ ਕਿ 7 ਤੋਂ 10 ਅਗਸਤ ਤੱਕ ਮੋਹਾਲੀ ਵਿਖੇ ਅਤੇ ਇਸੇ ਤਰ੍ਹਾਂ ਸੀਨੀਅਰ ਪੰਜਾਬ ਸਟੇਟ
ਹਾਕੀ ਚੈਂਪੀਅਨਸ਼ਿਪ 6 ਤੋਂ 9 ਦਸੰਬਰ ਤੱਕ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ
ਵਿਖੇ ਕਰਵਾਈ ਜਾਵੇਗੀ।
|