|
ਕਬੱਡੀ ਖੇਡ ਖ਼ਬਰਾਂ
ਆਜ਼ਾਦ
ਕਬੱਡੀ ਕਲੱਬ ਮੁਠੱਡਾ ਜੇਤੂ ਤੇ ਸ਼ੇਰ-ਏ-ਪੰਜਾਬ ਕੈਲੇਫੋਰਨੀਆ ਉਪ ਜੇਤੂ
ਹਜ਼ੂਰ ਸਾਹਿਬ ਨਾਂਦੇੜ : ਪਹਿਲਾ ਗੁਰੂ ਗੋਬਿੰਦ ਸਿੰਘ ਗੋਲਡ ਕੱਪ
ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਚ ਖਾਲਸਾ ਸਕੂਲ ਨਾਂਦੇੜ ਦੇ ਸਟੇਡੀਅਮ ਵਿਖੇ ਕਰਵਾਇਆ ਗਿਆ। ਫਾਈਨਲ ਮੈਚ
ਤੋਂ ਪਹਿਲਾਂ ਪੰਜਾਬ ਤੋਂ ਉਚੇਚੇ ਤੌਰ 'ਤੇ ਪੁੱਜੀਆਂ ਲੜਕੀਆਂ ਦੀਆਂ ਦੋ ਟੀਮਾਂ ਮਾਈ ਭਾਗੋ ਸਪੋਰਟਸ
ਕਲੱਬ ਜਗਤਪੁਰ (ਨਵਾਂਸ਼ਹਿਰ) ਤੇ ਗੁਰੂ ਗੋਬਿੰਦ ਸਿੰਘ ਕਬੱਡੀ ਐਕਡਮੀ ਕੋਟਲੀ ਥਾਨ 'ਚ ਹੋਏ ਫਸਵੇਂ
ਮੁਕਾਬਲੇ 'ਚ ਜਗਤਪੁਰ ਨਵਾਂਸ਼ਹਿਰ ਨੇ ਕੋਟਲੀ ਥਾਨ ਸਿੰਘ ਨੂੰ 23-18 ਦੇ ਵੱਡੇ ਫਰਕ ਨਾਲ ਹਰਾ ਦਿੱਤਾ।
ਫਾਈਨਲ ਮੈਚ ਲਈ ਆਜ਼ਾਦ ਕਬੱਡੀ ਕਲੱਬ ਮੁਠੱਡਾ ਕਲਾਂ ਤੇ ਡੀ. ਏ. ਵੀ. ਸ਼ੇਰੇ ਪੰਜਾਬ ਕੈਲੇਫੋਰਨੀਆਂ
ਦੀਆਂ ਟੀਮਾਂ ਮੈਦਾਨ ਵਿਚ ਨਿੱਤਰੀਆਂ। ਵੀਹ ਅੰਕਾਂ ਦੇ ਵੱਡੇ ਫਰਕ ਨਾਲ ਡੀ. ਏ. ਵੀ. ਸ਼ੇਰੇ ਪੰਜਾਬ
ਕੈਲੇਫੋਰਨੀਆਂ ਨੂੰ ਹਰਾ ਕੇ ਆਜ਼ਾਦ ਮੁਠੱਡਾ ਨੇ ਪਹਿਲਾ ਗੋਲਡ ਕਬੱਡੀ ਕੱਪ ਜਿੱਤ ਲਿਆ। ਜਾਫ਼ੀ ਹਰਦੀਪ
ਤਾਊ ਤੋਗਾਂਵਾਲਾ ਤੇ ਮਨਜੀਤ ਪੀਟਰ ਸਾਲਾਪੁਰ ਨੂੰ ਬੈਸਟ ਧਾਵੀ ਐਲਾਨਿਆ ਗਿਆ।
ਮਰਹੂਮ ਬੇਅੰਤ ਸਿੰਘ ਕਬੱਡੀ ਕੱਪ
ਮਲੌਦ ਰੋੜੀਆਂ ਸਮਾਪਤ
ਮਲੌਦ, 21 ਮਾਰਚ - ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ
ਯਾਦਗਾਰੀ ਕਬੱਡੀ ਕੱਪ ਖੇਡ ਸਟੇਡੀਅਮ ਮਲੌਦ ਵਿਖੇ ਕਰਵਾਇਆ ਗਿਆ। ਇਸ ਖੇਡ ਮੇਲੇ ਵਿੱਚ ਕਬੱਡੀ 75
ਕਿੱਲੋ ਵਿੱਚ ਕੱਦੋਂ ਨੇ ਪਹਿਲਾ, ਇੱਕ ਪਿੰਡ ਓਪਨ ਵਿੱਚ ਮੰਡੀਆਂ ਪਹਿਲਾ, ਜਰਗੜੀ ਸੈਕਿੰਡ ਰਹੀ,
ਬਾਲੀਬਾਲ ਸਮੈਸਿੰਗ ਫਤਿਹਪੁਰ ਨੇ ਪਹਿਲਾ, ਰਾਮਗੜ ਸਰਦਾਰਾਂ ਸੈਕਿੰਡ ਰਿਹਾ। ਇਸ ਤੋਂ ਇਲਾਵਾ ਰੱਸਾਕਸੀ,
ਲੜਕੀਆਂ ਦੀ ਕਬੱਡੀ, ਕੁਰਸੀ ਮੁਕਾਬਲੇ, ਗਿੱਧਾ ਭੰਗੜਾ, ਪੰਚਾਂ ਸਰਪੰਚਾਂ ਦੀਆਂ ਦੌੜਾਂ ਆਦਿ ਹੋਰ
ਮੁਕਾਬਲੇ ਹੋਏ। ਖੇਡ ਮੇਲੇ ਦੀ ਕੂਮੈਟਰੀ ਗੁਰਪ੍ਰੀਤ ਬੇਰ, ਸੁਰਜੀਤ ਕਕਰਾਲਾ ਨੇ ਬਾਖੂਬੀ ਨਿਭਾਈ।
ਕਬੱਡੀ ਟੂਰਨਾਮੈਂਟ ਦੁਗਾਲ 'ਚ
ਸਰੋਵਰ ਕਲੱਬ ਦੀ ਝੰਡੀ
ਪਾਤੜਾਂ, 21 ਮਾਰਚ - ਦੁਗਾਲ ਵਿਖੇ ਤਿੰਨ ਦਿਨਾਂ ਪਹਿਲਾ ਕਬੱਡੀ
ਟੂਰਨਾਮੈਂਟ ਕਰਵਾਇਆ ਗਿਆ। ਫਾਈਨਲ ਮੈਚ ਵਿੱਚ ਪਹੁੰਚੀਆਂ ਦੁਗਾਲ ਅਤੇ ਭਾਲੋਮਾਜਰਾ ਦੀਆਂ ਟੀਮਾਂ
ਵਿੱਚ ਹੋਏ ਫਸਵੇਂ ਮੁਕਾਬਲੇ ਵਿੱਚ ਸਿਰਫ਼ ਡੈਡ ਨੰਬਰਾਂ ਦੇ ਫ਼ਰਕ ਨਾਲ ਸਰੋਵਰ ਕਲੱਬ ਦੁਗਾਲ ਦੀ ਕਬੱਡੀ
ਟੀਮ ਨੇ ਪਹਿਲਾਂ ਇਨਾਮ ਜਿੱਤਦਿਆਂ 51000 ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ, ਜਦੋਂਕਿ ਭੱਲਮਾਜਰਾ
ਦੀ ਟੀਮ ਨੂੰ ਦੂਜੇ ਇਨਾਮ ਵਜੋਂ 41000 ਹਜ਼ਾਰ ਰੁਪਏ ਨਗਦ ਜਿੱਤਿਆ। ਕਬੱਡੀ 70 ਕਿੱਲੋ ਵਿੱਚ ਕਕਰਾਲਾ
ਭਾਈਕਾ ਨੇ ਪਹਿਲਾ ਤੇ ਦੁਗਾਲ ਨੇ ਦੂਸਰਾ, 60 ਕਿੱਲੋ ਵਿੱਚ ਦੁਗਾਲ ਨੇ ਪਹਿਲਾ ਤੇ ਰਾਏਧਰਾਨਾ ਨੇ
ਦੂਸਰਾ, 42 ਕਿੱਲੋ ਵਿੱਚ ਬਖ਼ਸ਼ੀਵਾਲਾ ਨੇ ਪਹਿਲਾ ਤੇ ਦੁਗਾਲ ਨੇ ਦੂਸਰਾ ਅਤੇ 35 ਕਿੱਲੋ ਦੀਆ ਟੀਮਾਂ
ਵਿੱਚ ਦੁਗਾਲ ਨੇ ਪਹਿਲਾ ਅਤੇ ਚੁਨਾਗਰਾ ਨੇ ਦੂਸਰਾ ਸਥਾਨ ਹਾਸਿਲ ਕੀਤਾ ਹੈ। ਅੰਤਰਰਾਸ਼ਟਰੀ ਕਬੱਡੀ
ਖਿਡਾਰੀ ਬਿੱਟੂ ਦੁਗਾਲ ਨੂੰ ਮੋਟਰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ।
ਹੋਲਾ-ਮਹੱਲਾ ਸਰਕਲ ਕਬੱਡੀ
ਚੈਂਪੀਅਨਸ਼ਿਪ 'ਤੇ ਜਲੰਧਰ ਦਾ ਕਬਜ਼ਾ
ਜਲੰਧਰ, 21 ਮਾਰਚ - 8ਵਾਂ ਹੋਲਾ ਮਹੱਲਾ ਸਰਕਲ ਕਬੱਡੀ ਚੈਂਪੀਅਨਸ਼ਿਪ
ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਨੰਦਪੁਰ ਸਾਹਿਬ ਨੇੜੇ ਚਰਨ ਗੰਗਾ ਸਟੇਡੀਅਮ ਨੈਣਾ ਦੇਵੀ ਰੋਡ ਵਿਖੇ
ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਜਲੰਧਰ ਜ਼ਿਲ੍ਹੇ ਦੀ ਟੀਮ ਨੇ ਕਪੂਰਥਲਾ ਨੂੰ ਹਰਾ ਕੇ ਚੈਂਪੀਅਨਸ਼ਿਪ
ਵਿਚ ਆਪਣੀ ਸਰਦਾਰੀ ਕਾਇਮ ਕੀਤੀ। ਕਰਵਾਏ ਗਏ ਮੁਕਾਬਲਿਆਂ ਵਿਚ ਮੋਗਾ ਟੀਮ ਨੇ ਲੁਧਿਆਣਾ ਨੂੰ ਹਰਾ ਕੇ
ਤੀਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਦੇ ਕੁਆਰਟਰ ਫਾਈਨਲ ਵਿਚ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੀ ਕਬੱਡੀ ਟੀਮ ਨੇ ਸ਼ਾਨਦਾਰ ਖੇਡ ਦਾ ਦਿਖਾਵਾ ਕੀਤਾ। 70 ਕਿੱਲੋ ਕਬੱਡੀ ਮੁਕਾਬਲੇ
ਵਿਚ ਮਾਲਵਾ ਟੀਮ ਨੇ ਦੁਆਬਾ ਟੀਮ ਨੂੰ ਹਰਾ ਕੇ 40 ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਜਦੋਂ ਕਿ
ਮਾਝਾ ਅਤੇ ਪੈਪਸੂ ਟੀਮ ਨੂੰ ਕ੍ਰਮਵਾਰ ਤੀਸਰਾ ਅਤੇ ਚੌਥਾ ਸਥਾਨ ਪ੍ਰਾਪਤ ਕੀਤਾ। ਸਵ: ਬਲਵਿੰਦਰ ਸਿੰਘ
ਭੀਮਾ ਨੂੰ ਸਮਰਪਿਤ ਕੁਸ਼ਤੀ ਮੁਕਾਬਲੇ ਦੌਰਾਨ ਭਿੰਦਾ ਪਰਜੀਆਂ ਜਲੰਧਰ ਨੂੰ ਸਰਬੋਤਮ ਰੇਡਰ ਅਤੇ ਪਾਲਾ
ਜਾਖਲ (ਜਲੰਧਰ) ਨੂੰ ਸਰਬੋਤਮ ਸਟਾਪਰ ਐਲਾਨਿਆ ਗਿਆ। ਕੁਸ਼ਤੀ ਮੁਕਾਬਲਿਆਂ ਦੌਰਾਨ ਨਿੱਕੂ ਗਡਜੀ
ਜੋਰਜੀਆ ਨੇ ਪੰਜਾਬ ਕੇਸਰੀ (85 ਕਿਲੋ ਤੋਂ ਵੱਧ ਭਾਰ ਵਰਗ) ਖਿਤਾਬ 'ਤੇ ਕਬਜ਼ਾ ਜਮਾਇਆ। ਗੁਰਪਾਲ (ਜਲੰਧਰ)
ਨੇ ਦੂਸਰਾ ਅਤੇ ਹੁਬਲਜੀਤ (ਖੰਨਾ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪੰਜਾਬ ਕੁਮਾਰ (85 ਕਿਲੋ ਭਾਰ
ਵਰਗ) ਵਿਚ ਜੋਰਜੀ ਮਾਰਮੁਲੇ ਜੋਰਜੀਆ ਨੇ ਪਹਿਲਾ, ਪ੍ਰਦੀਪ (ਜ਼ੀਰਕਪੁਰ) ਨੇ ਦੂਸਰਾ ਅਤੇ ਪ੍ਰਭਪਾਲ
ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਬਾਲ ਕੇਸਰੀ (70 ਕਿੱਲੋ ਭਾਰ ਵਰਗ) ਵਿਚ ਪੰਜਾਬ ਪੁਲਿਸ ਦੇ
ਹਰਦੀਪ ਨੇ ਪਹਿਲਾ, ਮਾਈਕਲ ਜੋਰਜੀਆ ਨੇ ਦੂਸਰਾ ਅਤੇ ਵਿਸ਼ਾਲ ਖੰਨਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਆਜ਼ਾਦ ਮੁਠੱਡਾ ਤੇ ਡੀ. ਏ. ਵੀ.
ਕੈਲੇਫੋਰਨੀਆ ਫਾਈਨਲ 'ਚ
ਸ੍ਰੀ ਹਜ਼ੂਰ ਸਾਹਿਬ (ਨਾਂਦੇੜ) : ਸ੍ਰੀ ਹਜ਼ੂਰ ਸਾਹਿਬ ਗੋਲਡ ਕਬੱਡੀ
ਕੱਪ ਨਾਂਦੇੜ ਵਿਖੇ ਚੱਲ ਰਿਹਾ ਹੈ। ਇਸ ਕਬੱਡੀ ਕੱਪ ਦਾ ਉਦਘਾਟਨ ਮਰਾਠੀ ਸੰਗੀਤ ਦੇ ਮਾਧੁਰ ਸਾਜ਼ਾਂ
ਨਰਸਿੰਘਾ, ਢੋਲ ਤੇ ਸ਼ਹਿਨਾਈ ਨਾਲ ਹੋਇਆ। ਇਸ ਗੋਲਡ ਕੱਪ ਵਿਚ ਮੁੰਬਈ ਤੇ ਨਾਂਦੇੜ ਦੀਆਂ ਕਬੱਡੀ ਟੀਮਾਂ
ਸਿੱਖ ਸਰਦਾਰ ਖਿਡਾਰੀਆਂ ਨਾਲ ਲੈਸ ਸਨ। ਮੁੰਬਈ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾਂਦੇੜ ਨੂੰ ਵੱਡੇ
ਫਰਕ ਨਾਲ ਹਰਾ ਦਿੱਤਾ। ਪਹਿਲੇ ਸੈਮੀਫਾਈਨਲ ਲਈ ਆਜ਼ਾਦ ਕਬੱਡੀ ਕਲੱਬ ਮੁਠੱਡਾ ਤੇ ਬਾਬਾ ਅਜੀਤ ਸਿੰਘ
ਬਾਬਾ ਜੁਝਾਰ ਸਿੰਘ ਕਬੱਡੀ ਅਕੈਡਮੀ ਚਮਕੌਰ ਸਾਹਿਬ ਆਹਮੋ-ਸਾਹਮਣੇ ਸਨ। ਜਿਸ 'ਚ ਆਜ਼ਾਦ ਕਲੱਬ ਮੁਠੱਡਾ
ਜੇਤੂ ਰਹੀ। ਦੂਜੇ ਸੈਮੀਫਾਈਨਲ ਲਈ ਡੀ. ਏ. ਵੀ. ਕੈਲੇਫੋਰਨੀਆ ਤੇ ਸ਼ਹੀਦ ਬਚਨ ਸਿੰਘ ਦਿੜ੍ਹਬਾ ਬਨਾਮ
ਐਬਸਫੋਰਡ ਕਬੱਡੀ ਕਲੱਬ ਕੈਨੇਡਾ ਦੀਆਂ ਟੀਮਾਂ ਵਿਚਕਾਰ ਹੋਇਆ। ਦੂਜੇ ਸੈਮੀਫਾਈਨਲ 'ਚ ਬੇਹੱਦ ਰੌਚਿਕ,
ਪ੍ਰਦਰਸ਼ਨ ਕਰਦਿਆਂ ਡੀ. ਏ. ਵੀ. ਕੈਲੇਫੋਰਨੀਆ ਨੇ ਐਬਸਫੋਰਡ ਕਬੱਡੀ ਕਲੱਬ ਕੈਨੇਡਾ ਨੂੰ ਸਾਢੇ ਪੰਜ
ਅੰਕਾਂ ਨਾਲ ਪਛਾੜਦਿਆਂ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਬੰਡਾਲਾ ਵਿਖੇ ਕਬੱਡੀ ਟੂਰਨਾਮੈਂਟ
27 ਨੂੰ
ਤਰਨ ਤਾਰਨ, 19 ਮਾਰਚ - ਇਕ ਰੋਜ਼ਾ ਆਲ ਓਪਨ ਕਬੱਡੀ ਟੂਰਨਾਮੈਂਟ
ਪਿੰਡ ਬੰਡਾਲਾ ਵਿਖੇ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਬੰਡਾਲਾ ਵੱਲੋਂ 27 ਮਾਰਚ ਨੂੰ ਕਰਵਾਇਆ ਜਾ
ਰਿਹਾ ਹੈ। ਇਸ ਟੂਰਨਾਮੈਂਟ ਵਿਚ ਪਹਿਲੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 30 ਹਜ਼ਾਰ ਰੁਪਏ ਅਤੇ ਦੂਜੇ
ਸਥਾਨ ਵਾਲੀ ਟੀਮ ਨੂੰ 25 ਹਜ਼ਾਰ ਰੁਪਏ ਨਕਦ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ।
ਹਜ਼ੂਰ ਸਾਹਿਬ 'ਚ ਪਹਿਲਾ ਗੋਲਡ
ਕਬੱਡੀ ਕੱਪ ਸ਼ੁਰੂ
ਸ੍ਰੀ ਹਜ਼ੂਰ ਸਾਹਿਬ (ਨਾਂਦੇੜ) : ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ
ਖਾਲਸਾ ਸਕੂਲ ਦੀ ਗਰਾਊਂਡ 'ਚ ਪਹਿਲਾ ਗੋਲਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਟੀਮਾਂ ਦੇ ਮਾਰਚ
ਪਾਸਟ ਤੋਂ ਬਾਅਦ ਕਬੱਡੀ ਦਾ ਪਹਿਲਾ ਮੈਚ ਆਜ਼ਾਦ ਕਬੱਡੀ ਕਲੱਬ ਮੁਠੱਡਾ ਤੇ ਮਾਲਵਾ ਸਪੋਰਟਸ ਸਮਰਾਲਾ
ਵਿਚਕਾਰ ਹੋਇਆ ਜੋ ਆਜ਼ਾਦ ਮੁਠੱਡਾ ਕਲੱਬ ਨੇ ਜਿੱਤਿਆ। ਅਗਲਾ ਮੈਚ ਡੀ. ਏ. ਵੀ. ਕੈਲੇਫੋਰਨੀਆ ਤੇ ਗੁਰੂ
ਗੋਬਿੰਦ ਸਿੰਘ ਕਬੱਡੀ ਅਕੈਡਮੀ ਕੋਟਲੀ ਥਾਨ ਸਿੰਘ ਦੀਆਂ ਟੀਮਾਂ ਵਿਚਕਾਰ ਸੀ। 19 ਮਾਰਚ ਨੂੰ ਜਿਥੇ
ਮੁੰਬਈ ਤੇ ਨਾਂਦੇੜ ਦੀਆਂ ਟੀਮਾਂ 'ਚ ਸ਼ੋਅ ਮੈਚ ਹੋਵੇਗਾ ਉਥੇ ਲੜਕੀਆਂ ਦੀਆਂ ਦੋ ਟੀਮਾਂ ਦਾ ਮੈਚ ਵੀ
ਹੋਵੇਗਾ।
1 ਲੱਖ ਦੇ ਇਨਾਮ 'ਤੇ ਸ਼ਹੀਦਾਂ
ਸਪੋਰਟਸ ਕਲੱਬ ਡੱਲੇਵਾਲ ਦਾ ਕਬਜ਼ਾ
ਗੁਰਾਇਆ,17 ਮਾਰਚ - 6ਵਾਂ ਹੋਲਾ ਮਹੱਲਾ ਕਬੱਡੀ ਕੱਪ ਗੁਰਾਇਆ ਦੇ
ਨਜ਼ਦੀਕੀ ਗੁਰਦੁਆਰਾ ਸ਼ਹੀਦਾਂ ਸਿੰਘਾਂ ਡੱਲੇਵਾਲ ਵਿਖੇ ਕਰਵਾਇਆ ਗਿਆ। ਕਬੱਡੀ ਕੱਪ ਲਈ ਇੱਕ ਲੱਖ ਰੁਪਏ
ਦਾ ਇਨਾਮ ਗੁ. ਸ਼ਹੀਦਾਂ ਸਪੋਰਟਸ ਕਲੱਬ ਡੱਲੇਵਾਲ ਨੇ ਮਲਸੀਆਂ ਨੂੰ ਫਸਵੇਂ ਮੈਚ 'ਚ ਹਰਾ ਕੇ ਆਪਣੇ
ਝੋਲੀ 'ਚ ਪਾਇਆ। 19 ਤਰੀਕ ਨੂੰ ਹੋਲਾ ਮਹੱਲੇ ਦੇ ਸਬੰਧ 'ਚ ਅਖੰਡ ਪਾਠ ਸ਼ੁਰੂ ਹੋਣਗੇ।
ਬੇਅੰਤ ਸਿੰਘ ਯਾਦਗਾਰੀ ਕਬੱਡੀ ਕੱਪ
19 ਤੋਂ
ਮਲੌਦ, 17 ਮਾਰਚ - ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ
ਯਾਦਗਾਰੀ ਕਬੱਡੀ ਕੱਪ 19-20 ਮਾਰਚ ਨੂੰ ਸੋਮਲ ਸਪੋਰਟਸ ਕਲੱਬ (ਰਜਿ:) ਮਲੌਦ ਰੋੜੀਆਂ ਵੱਲੋਂ
ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕਬੱਡੀ 65 ਤੇ 75 ਕਿਲੋ, ਇੱਕ ਪਿੰਡ ਓਪਨ, ਰੱਸਾਕਸ਼ੀ, ਵਾਲੀਬਾਲ
ਸਮੈਸਿੰਗ, ਲੜਕੀਆਂ ਦੀ ਕਬੱਡੀ, ਪੰਚਾਂ ਸਰਪੰਚਾਂ ਦੀਆਂ ਦੌੜਾਂ, ਬੱਚੇ ਅਤੇ ਬਜ਼ੁਰਗਾਂ ਦੀਆਂ ਦੌੜਾਂ
ਕਰਵਾਈਆਂ ਜਾਣਗੀਆਂ। ਖੇਡਾਂ ਦਾ ਉਦਘਾਟਨ ਲੋਕ ਸਭਾ ਮੈਂਬਰ ਸੁਖਦੇਵ ਸਿੰਘ ਲਿਬੜਾ, ਕੁਲਦੀਪ ਸਿੰਘ
ਮਾਂਗੇਵਾਲ ਸਾਬਕਾ ਚੇਅਰਮੈਨ ਤੇ ਇੰਦਰਪ੍ਰੀਤ ਸਿੰਘ ਮਾਂਗੇਵਾਲ ਕਰਨਗੇ।
ਕਬੱਡੀ
ਟੂਰਨਾਮੈਂਟ 19 ਤੋਂ
ਧੂਰੀ, 16 ਮਾਰਚ - ਬਾਬਾ ਬਿਸਨ ਸਿੰਘ ਦੀ ਯਾਦ ਨੂੰ ਸਮਰਪਿਤ ਤੀਸਰਾ
ਸ਼ਾਨਦਾਰ ਕਬੱਡੀ ਟੂਰਨਾਮੈਂਟ ਮਿਤੀ 19-20 ਮਾਰਚ ਨੂੰ ਪਿੰਡ ਕਾਂਝਲਾ ਵਿਖੇ ਕਰਵਾਇਆ ਜਾ ਰਿਹਾ ਹੈ।
ਇੱਕ ਪਿੰਡ ਓਪਨ 'ਚ ਪਹਿਲਾ ਇਨਾਮ 41 ਹਜ਼ਾਰ ਰੁਪਏ ਨਗਦ ਅਤੇ ਦੂਸਰਾ ਇਨਾਮ 31 ਹਜ਼ਾਰ ਰੁਪਏ ਨਗਦ, 70
ਕਿਲੋ ਦੇ ਮੁਕਾਬਲਿਆਂ 'ਚ ਪਹਿਲਾ ਇਨਾਮ 11 ਹਜ਼ਾਰ ਰੁਪਏ ਨਗਦ, ਦੂਸਰਾ ਇਨਾਮ 8 ਹਜ਼ਾਰ ਰੁਪਏ ਦਿੱਤਾ
ਜਾਵੇਗਾ ਤੇ ਬੈਸਟ ਰੇਡਰ ਅਤੇ ਜਾਫੀ ਨੂੰ 21 ਇੰਚ ਰੰਗਦਾਸ ਟੈਲੀਵੀਜ਼ਨ ਦਿੱਤਾ ਜਾਵੇਗਾ ਤੇ 19 ਮਾਰਚ
ਨੂੰ ਲੋਕ ਗਾਇਕ ਹਰਮਨ ਸ਼ੇਰਪੁਰੀ ਪ੍ਰੋਗਰਾਮ ਪੇਸ਼ ਕਰਨਗੇ।
ਕੁੱਪ ਖੁਰਦ ਦਾ ਖੇਡ ਮੇਲਾ ਪਹਿਲੀ
ਤੋਂ
ਕੁੱਪਕਲਾਂ, 16 ਮਾਰਚ - ਪੇਂਡੂ ਖੇਡ ਮੇਲਾ 1-3 ਅਪ੍ਰੈਲ ਤੱਕ ਖੇਡ
ਸਟੇਡੀਅਮ ਕੁੱਪ ਖੁਰਦ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਭਾਗ ਲੈਣ ਵਾਲੀਆਂ ਕਬੱਡੀ ਟੀਮਾਂ ਨੂੰ
ਨਕਦ ਇਨਾਮ ਦਿੱਤੇ ਜਾਣਗੇ।
ਖਾਲਸਾ ਨੂੰ ਸਮਰਪਿਤ ਕਬੱਡੀ ਕੱਪ 3
ਨੂੰ ਖੰਨਾ 'ਚ
ਖੰਨਾ, 16 ਮਾਰਚ - ਖੰਨਾ ਵਿਚ 3 ਅਪ੍ਰੈਲ ਨੂੰ ਸਾਬਕਾ ਕੈਬਨਿਟ
ਮੰਤਰੀ ਸਵ: ਬਸੰਤ ਸਿੰਘ ਖਾਲਸਾ ਦੀ ਯਾਦ ਨੂੰ ਸਮਰਪਿਤ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਜੇਤੂ
ਖਿਡਾਰੀਆਂ ਨੂੰ ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ 75 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ
ਜਾਣਗੇ। ਟੂਰਨਾਮੈਂਟ ਵਿਚ ਵਧੀਆ ਖਿਡਾਰੀਆਂ ਨੂੰ ਵਿਸ਼ਵ ਕਬੱਡੀ ਕੱਪ ਵਿਚ ਹਿੱਸਾ ਲੈਣ ਦਾ ਮੌਕਾ ਦਿੱਤਾ
ਜਾਵੇਗਾ।
ਪਿੰਡ ਜਲਾਲਦੀਵਾਲ ਦਾ 55ਵਾਂ ਪੇਂਡੂ
ਖੇਡ ਮੇਲਾ 23 ਨੂੰ
ਰਾਏਕੋਟ, 15 ਮਾਰਚ - 23 ਤੋਂ 27 ਮਾਰਚ ਤੱਕ ਪਿੰਡ ਜਲਾਲਦੀਵਾਲ ਦੇ
ਬਾਬਾ ਸਰਦਾਰਾ ਸਿੰਘ ਤੇ ਗਿਆਨੀ ਨਿਹਾਲ ਸਿੰਘ ਯਾਦਗਾਰੀ 55ਵਾਂ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ
ਹੈ। ਜਿਸ ਵਿਚ ਕਬੱਡੀ 40, 51, 60, 70 ਕਿਲੋ ਵਰਗ ਦੇ ਮੁਕਾਬਲੇ ਅਤੇ ਕਬੱਡੀ ਓਪਨ ਦੇ ਮੁਕਾਬਲੇ
ਹੋਣਗੇ।
ਕਬੱਡੀ 'ਚ ਬਰੜਵਾਲ ਕਾਲਜ ਦੀਆਂ
ਲੜਕੀਆਂ ਦੀ ਸਰਦਾਰੀ
ਸਮਾਣਾ, 14 ਮਾਰਚ - ਸ੍ਰੀ ਗੁਰੂ ਗੋਬਿੰਦ ਸਿੰਘ ਯੂਥ ਸਪੋਰਟਸ ਕਲੱਬ
ਨਮਾਦਾਂ ਵੱਲੋਂ ਪਿੰਡ ਦੇ ਖੁੱਲ੍ਹੇ ਮੈਦਾਨ ਵਿਚ ਦੋ ਦਿਨਾਂ ਪੇਂਡੂ ਖੇਡ ਮੇਲਾ ਕਰਵਾਇਆ ਗਿਆ, ਜਿਸ
ਵਿਚ ਕਰੀਬ 70 ਟੀਮਾਂ ਨੇ ਭਾਗ ਲਿਆ। ਖਿਡਾਰੀਆਂ ਨੇ ਕਬੱਡੀ, ਗੋਲਾ ਸੁੱਟਣਾ, ਦੌੜਾਂ ਅਤੇ ਲੰਮੀ ਛਾਲ
ਵਿਚ ਵਧੀਆ ਕਾਰਗੁਜ਼ਾਰੀ ਵਿਖਾਈ। ਆਖ਼ਰੀ ਦਿਨ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ
ਕਲੱਬ ਨੂੰ ਤਿੰਨ ਲੱਖ ਰੁਪਏ ਅਤੇ ਪਿੰਡ ਦੇ ਵਿਕਾਸ ਕੰਮਾਂ ਲਈ ਦੋ ਲੱਖ ਰੁਪਏ ਦੀ ਗਰਾਂਟ ਪ੍ਰਦਾਨ
ਕੀਤੀ। ਲੜਕੀਆਂ ਦੀ ਕਬੱਡੀ ਵਿਚ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਦੀਆਂ ਲੜਕੀਆਂ ਨੇ ਪਹਿਲਾ ਅਤੇ
ਮਾਨਾਵਾਲਾ ਅਕੈਡਮੀ ਅੰਮ੍ਰਿਤਸਰ ਦੀ ਟੀਮ ਨੇ ਦੂਸਰਾ। ਓਪਨ ਪਿੰਡ ਦੀ ਕਬੱਡੀ ਦੇ ਮੁਕਾਬਲੇ ਵਿਚ
ਮਟੋਰੜਾ ਨੇ ਪਹਿਲਾ ਅਤੇ ਲੱਡਾ ਨੇ ਦੂਸਰਾ। 62 ਕਿੱਲੋ ਦੀ ਕਬੱਡੀ ਵਿਚ ਕਲੌਦੀ ਬਾਜ਼ੀ ਮਾਰੀ, ਜਦੋਂ
ਕਿ ਘਰਾਚੋਂ ਦੀ ਟੀਮ ਦੂਜਾ ਇਨਾਮ ਹਾਸਿਲ ਕਰ ਸਕੀ। 57 ਕਿਲੋ ਦੀ ਕਬੱਡੀ ਦੇ ਮੁਕਾਬਲੇ ਵਿਚ ਭੁਟਾਲ
ਕਲਾਂ ਨੇ ਪਹਿਲਾ, ਕਕਰਾਲਾ ਨੇ ਦੂਜਾ, 52 ਕਿੱਲੋ ਦੀ ਕਬੱਡੀ ਵਿਚ ਭਾਦਸੋਂ ਨੇ ਪਹਿਲਾ ਅਤੇ ਗਾਜੇਵਾਸ
ਨੇ ਦੂਜਾ, 57 ਕਿੱਲੋ ਦੀ ਕਬੱਡੀ ਵਿਚ ਗੁਰਦਿੱਤਪੁਰਾ ਨੇ ਪਹਿਲਾ 'ਤੇ ਨਾਭਾ ਨੇ ਦੂਜਾ ਅਤੇ 52 ਕਿੱਲੋ
ਦੀ ਕਬੱਡੀ ਵਿਚ ਗਾਜੇਵਾਸ ਦੀ ਟੀਮ ਨੇ ਪਹਿਲਾ ਅਤੇ ਮੇਜਬਾਨ ਨਮਾਦਾਂ ਦੀ ਟੀਮ ਨੇ ਦੂਜਾ ਸਥਾਨ ਹਾਸਿਲ
ਕੀਤਾ।ਦੌੜਾਂ ਵਿਚ ਸੋਨੀ ਗਾਜੇਵਾਸ ਦੀ ਝੰਡੀ ਰਹੀ ਅਤੇ ਲੰਮੀ ਛਾਲ ਵਿਚ ਕੁਲਬੁਰਛਾਂ ਦੇ ਬਿੰਦਰ ਨੇ
ਬਾਜ਼ੀ ਮਾਰੀ। ਗੋਲਾ ਸੁੱਟਣ ਦੇ ਮੁਕਾਬਲੇ ਵਿਚ ਵੀ ਗਾਜੇਵਾਸ ਦੇ ਜਸਵੰਤ ਸਿੰਘ ਕਾਲਾ ਨੇ ਪਹਿਲਾ ਸਥਾਨ
ਹਾਸਿਲ ਕਰਕੇ ਪਿੰਡ ਦੀ ਸ਼ਾਨ ਵਿਚ ਵਾਧਾ ਕੀਤਾ।
ਸ਼ਹੀਦ ਰਿਕੂ ਸਿੰਘ ਯਾਦਗਾਰੀ ਕਬੱਡੀ
ਕੱਪ ਸਮਾਪਤ
ਦਿੜ੍ਹਬਾ ਮੰਡੀ, 14 ਮਾਰਚ - ਦੋ ਰੋਜ਼ਾ ਕਬੱਡੀ ਟੂਰਨਾਮੈਂਟ ਸ਼ਹੀਦ
ਫੌਜੀ ਰਿਕੂ ਸਿੰਘ ਦੀ ਯਾਦ ਵਿਚ ਯੁਵਕ ਸੇਵਾਵਾਂ ਕਲੱਬ ਕਮਾਲਪੁਰ ਵੱਲੋਂ ਕਰਵਾਇਆ ਗਿਆ। ਕਬੱਡੀ ਓਪਨ
ਦੇ ਫਾਈਨਲ ਮੁਕਾਬਲੇ ਦੌਰਾਨ ਦਿੜ੍ਹਬਾ ਬੀ ਨੇ ਪਿੰਡ ਛਾਹੜ ਦੀ ਟੀਮ ਨੂੰ ਰੌਂਦ ਕੇ ਜਿੱਤ ਦਰਜ ਕੀਤੀ
ਅਤੇ 31 ਹਜ਼ਾਰ ਦੇ ਨਗਦ ਇਨਾਮ ਅਤੇ ਸ਼ਹੀਦ ਫੌਜੀ ਰਿਕੂ ਸਿੰਘ ਯਾਦਗਰੀ ਕੱਪ 'ਤੇ ਕਬਜ਼ਾ ਕੀਤਾ, ਕਬੱਡੀ
65 ਕਿਲੋ ਦੇ ਮੁਕਾਬਲੇ ਵਿੱਚ ਝਨੇੜੀ ਦੀ ਟੀਮ ਨੇ ਪਹਿਲਾ ਅਤੇ ਕਮਾਲਪੁਰ ਦੀ ਟੀਮ ਨੇ ਦੂਜਾ ਸਥਾਨ
ਹਾਸਿਲ ਕੀਤਾ। ਕਬੱਡੀ 57 ਕਿਲੋ ਵਿੱਚ ਪਿੰਡ ਰਟੋਲਾ ਨੇ ਪਹਿਲਾ ਅਤੇ ਲਹਿਲ ਖੁਰਦ ਨੇ ਦੂਜਾ, ਕਬੱਡੀ
50 ਕਿਲੋ ਵਰਗ 'ਚ ਘੱਗਾ ਨੇ ਪਿੰਡ ਉਗਰਾਹਾਂ ਦੀ ਟੀਮ ਨੂੰ ਹਰਾਇਆ। ਗਾਇਕ ਗੁਰਵਿੰਦਰ ਬਰਾੜ ਅਤੇ ਮਿਸ
ਕਮਲਪ੍ਰੀਤ ਕੌਰ ਨੇ ਦਰਸ਼ਕਾਂ ਨੂੰ ਦੇਰ ਰਾਤ ਤੱਕ ਕੀਲੀ ਰੱਖਿਆ। ਸਟੇਜ ਸਕੱਤਰ ਦੀ ਭੂਮਿਕਾ ਨੰਰਜਣ
ਸਿੰਘ ਨੇ ਨਿਭਾਈ।
ਕਬੱਡੀ
ਕੱਪ 'ਚ ਦਸਮੇਸ਼ ਕਲੱਬ ਨਕੋਦਰ ਜੇਤੂ
ਮਾਛੀਵਾੜਾ ਸਾਹਿਬ, 13 ਮਾਰਚ - ਪਹਿਲਾ ਅੰਤਰਰਾਸ਼ਟਰੀ ਕਬੱਡੀ ਕੱਪ
ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ਕਬੱਡੀ ਕੱਪ 'ਚ ਨਾਰਥ ਇੰਡੀਆ ਦੀਆਂ 8
ਅਕੈਡਮੀਆਂ ਦੇ ਭੇੜ ਹੋਏ ਜਿਸ ਵਿਚ ਫਾਈਨਲ ਮੁਕਾਬਲਾ ਦਸ਼ਮੇਸ਼ ਸਪੋਰਟਸ ਕਲੱਬ ਨਕੋਦਰ ਅਤੇ ਅਜ਼ਾਦ ਕਲੱਬ
ਮੁਠੱਡਾ ਦੇ ਵਿਚਕਾਰ ਹੋਇਆ। ਕਬੱਡੀ ਕੱਪ ਦਸ਼ਮੇਸ਼ ਸਪੋਰਟਸ ਕਲੱਬ ਨਕੋਦਰ ਦੇ ਨਾਮ ਰਿਹਾ। ਅੰਤਰਰਾਸ਼ਟਰੀ
ਕਬੱਡੀ ਖਿਡਾਰੀ ਜੱਗੂ ਕੋਟਾਲਾ ਬੇਟ ਨੂੰ ਬੁਲਟ ਮੋਟਰ ਸਾਈਕਲ ਦੇ ਕੇ ਸਨਮਾਨਿਤ ਕੀਤਾ ਅਤੇ
ਛੱਤੀਸ਼ਗੜ੍ਹ ਸ਼ਾਟਗੰਨ ਸਟੀਕ ਦੇ ਗੋਲਡ ਮੈਡਲਿਸਟ ਕੈਪਟਨ ਪਰਮਪਾਲ ਸਿੰਘ ਗੁਰੋਂ ਨੂੰ ਕਲੱਬ ਵੱਲੋਂ
ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਰੁੜਕੀਖਾਸ ਕਬੱਡੀ ਕੱਪ ਸ੍ਰੀ
ਅਨੰਦਪੁਰ ਸਾਹਿਬ ਅਕੈਡਮੀ ਨੇ ਜਿੱਤਿਆ
ਗੜ੍ਹਸ਼ੰਕਰ, 13 ਮਾਰਚ - ਪਿੰਡ ਰੁੜਕੀਖਾਸ ਵਿਖੇ ਤੀਜਾ ਨੰਬਰਦਾਰ
ਭਗਤ ਸਿੰਘ ਯਾਦਗਾਰੀ ਕਬੱਡੀ ਕੱਪ ਕਰਵਾਇਆ ਗਿਆ। ਇਸ ਦਾ ਫਾਈਨਲ ਖਿਤਾਬ ਸ੍ਰੀ ਆਨੰਦਪੁਰ ਸਾਹਿਬ ਕਬੱਡੀ
ਅਕੈਡਮੀ ਭੋਲੇਵਾਲ ਦੇ ਗੱਭਰੂਆਂ ਨੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਅਕੈਡਮੀ ਕਰਤਾਰਪੁਰ ਨੂੰ ਢਾਈ
ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਲਿਆ। ਜੇਤੂ ਟੀਮ ਨੂੰ ਟਰਾਫ਼ੀ ਤੇ 30 ਹਜ਼ਾਰ ਦਾ ਇਨਾਮ, ਉਪ ਜੇਤੂ
ਨੂੰ 25 ਹਜ਼ਾਰ ਦਾ ਇਨਾਮ ਟਰਾਫੀ ਸਮੇਤ ਦਿੱਤਾ ਗਿਆ। ਅੱਠ ਕਬੱਡੀ ਅਕੈਡਮੀਆਂ ਦੇ ਫੱਸਵੇਂ ਮੁਕਾਬਲਿਆਂ
ਤੋਂ ਇਲਾਵਾ ਕਰਵਾਏ ਪਿੰਡ ਪੱਧਰੀ ਸ਼ੋਅ ਮੈਚ ਵਿਚ ਸਿੰਕਦਰਪੁਰ ਨੇ ਰੁੜਕੀਖਾਸ ਨੂੰ ਹਰਾਇਆ।
ਦਸਮੇਸ਼ ਕਬੱਡੀ ਕਲੱਬ ਨਕੋਦਰ ਦੀ
ਝੰਡੀ
ਚੀਮਾ ਮੰਡੀ, 12 ਮਾਰਚ - ਹੀਰੋ ਕਲਾਂ ਕਬੱਡੀ ਕੱਪ 'ਚ 1 ਲੱਖ ਰੁਪਏ
ਦਾ ਪਹਿਲਾ ਇਨਾਮ ਦਸਮੇਸ਼ ਕਬੱਡੀ ਕਲੱਬ ਨਕੋਦਰ ਨੇ ਜਿੱਤਿਆ ਅਤੇ 75 ਹਜ਼ਾਰ ਦਾ ਦੂਜਾ ਇਨਾਮ ਬਾਬਾ ਹੰਸਾ
ਸਿੰਘ ਕਬੱਡੀ ਅਕੈਡਮੀ ਬੱਛੋਵਾਲ ਜਲੰਧਰ ਨੇ ਜਿੱਤਿਆ। ਇਹ ਕਬੱਡੀ ਕੱਪ ਸ੍ਰੀ ਗੁਰੂ ਤੇਗ ਬਹਾਦਰ
ਸਪੋਰਟਸ ਅਕੈਡਮੀ ਹੀਰੋਂ ਕਲਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ
ਸਿੰਘ ਬਾਦਲ ਦੀ ਸਰਪ੍ਰਸਤੀ ਵਿਚ ਕਰਵਾਇਆ ਗਿਆ।
ਹਰਜੀਤ ਤਲਵਾਰ ਕਲੱਬ ਜਗਰਾਉਂ ਜੇਤੂ
ਰਾਏਕੋਟ, 12 ਮਾਰਚ - ਦੂਜਾ ਕਬੱਡੀ ਕੱਪ ਪਿੰਡ ਬੱਸੀਆਂ 'ਚ ਕਰਵਾਇਆ
ਗਿਆ। ਇਸ ਮੌਕੇ ਮਾਲਵੇ ਦੇ ਪ੍ਰਸਿੱਧ 8 ਕਬੱਡੀ ਕਲੱਬਾਂ ਨੇ ਸ਼ਮੂਲੀਅਤ ਕੀਤੀ, ਜਿਸ 'ਚੋਂ ਹਰਜੀਤ
ਤਲਵਾਰ ਕਲੱਬ ਜਗਰਾਉਂ ਨੇ ਪਹਿਲਾ ਸਥਾਨ ਹਾਸਲ ਕਰਕੇ ਇਕ ਲੱਖ ਰੁਪਏ ਦਾ ਨਗਦ ਇਨਾਮ ਤੇ ਟਰਾਫੀ ਜਿੱਤੀ,
ਜਦਕਿ ਅਲੰਕਾਰ ਟੋਨੀ ਕਲੱਬ ਕਾਲਖ ਨੇ ਦੂਸਰਾ ਸਥਾਨ ਹਾਸਲ ਕਰਕੇ 71 ਹਜ਼ਾਰ ਰੁਪਏ ਦਾ ਨਗਦ ਇਨਾਮ
ਜਿੱਤਿਆ। ਇਸ ਸਮੇਂ ਮੀਰੀ-ਪੀਰੀ ਕਬੱਡੀ ਕਲੱਬ ਅਮਰੀਕਾ ਵੱਲੋਂ ਗੋਰੂ ਬੁਰਜ ਨੂੰ ਅਤੇ ਕਾਲਾ ਝੋਰੜਾਂ
ਨੂੰ ਪਿੰਡ ਅੱਚਰਵਾਲ ਦੀ ਕਬੱਡੀ ਟੀਮ ਵੱਲੋਂ ਬੁਲੇਟ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ
ਮੌਕੇ ਕਬੱਡੀ 70 ਕਿਲੋ ਮੁਕਾਬਲੇ 'ਚ ਸੁਰਖਪੁਰ ਪਹਿਲੇ ਅਤੇ ਝੋਰੜਾਂ ਦੂਜੇ ਸਥਾਨ 'ਤੇ ਰਿਹਾ। ਇਸ
ਕਬੱਡੀ ਮੈਚਾਂ ਦੀ ਕੁਮੈਟਰੀ ਅਮਨ ਲੋਪੋਂ, ਰਾਵਿੰਦਰ ਦੱਧਾਹੂਰ ਅਤੇ ਸੱਤਪਾਲ ਹੇਰਾਂ ਨੇ ਪੰਜਾਬੀ
ਟੋਟਕਿਆਂ ਤੇ ਅਖਾਣਾ ਨਾਲ ਖੂਬ ਰੰਗ ਬੰਨ੍ਹਿਆ।
ਕਬੱਡੀ ਖੇਡ ਮੇਲਾ ਘਰਾਚੋਂ 'ਚ
ਝਨੇੜੀ ਦੀ ਬੱਲੇ ਬੱਲੇ
ਘਰਾਚੋਂ, 12 ਮਾਰਚ - ਬਾਬਾ ਫ਼ਕੀਰੀਆ ਦਾਸ ਦੀ ਯਾਦ ਵਿੱਚ 43ਵਾਂ
ਪੇਂਡੂ ਖੇਡ ਕਬੱਡੀ ਕੱਪ ਚੱਲ ਰਿਹਾ ਹੈ। ਇਸ ਕਬੱਡੀ ਕੱਪ ਦੇ ਤੀਸਰੇ ਦਿਨ ਓਪਨ ਕਬੱਡੀ 'ਚੋਂ ਝਨੇੜੀ
ਏ ਦੀ ਟੀਮ ਪਹਿਲੇ ਨੰਬਰ ਤੇ ਝਨੇੜੀ ਬੀ ਦੀ ਟੀਮ ਦੂਸਰੇ ਨੰਬਰ 'ਤੇ ਰਹੀ। 70 ਕਿਲੋ ਵਿੱਚ ਫਸਟ ਛੰਨਾਂ,
ਸੈਕਿੰਡ ਝਨੇੜੀ। 60 ਕਿਲੋ ਵਿੱਚ ਘਰਾਚੋਂ ਏ ਫਸਟ, ਘਰਾਚੋਂ ਬੀ ਸੈਕਿੰਡ ਰਹੀ। ਇਸ ਦੇ ਅਖੀਰਲੇ ਦਿਨ
ਹਰੇਕ ਖਿਡਾਰੀ ਨੂੰ ਨੰਬਰ ਲੈਣ 'ਤੇ 100 ਰੁਪਏ ਪ੍ਰਤੀ ਖਿਡਾਰੀ ਦਿੱਤੇ।
ਜੋਧਾਂ ਦਾ ਕਬੱਡੀ ਕੱਪ ਸਮਾਪਤ
ਜੋਧਾਂ, 11 ਮਾਰਚ - 5ਵਾਂ ਸਵ: ਜੈਲਦਾਰ ਬਾਬਾ ਅਜੈਬ ਸਿੰਘ ਯਾਦਗਾਰੀ
ਖੇਡ ਮੇਲਾ ਅਤੇ ਸਵ: ਨੈਬ ਸਿੰਘ ਗਰੇਵਾਲ ਕਬੱਡੀ ਕੱਪ ਪਿੰਡ ਜੋਧਾਂ ਵਿਖੇ ਕਰਵਾਇਆ ਗਿਆ। ਕਬੱਡੀ ਇਕ
ਪਿੰਡ ਓਪਨ ਦਾ ਫਾਈਨਲ ਮੁਕਾਬਲਾ ਗੁੱਜਰਵਾਲ ਤੇ ਬੱਦੋਵਾਲ ਦੀ ਟੀਮ ਵਿਚਕਾਰ ਹੋਇਆ, ਜਿਸ ਵਿੱਚੋਂ
ਗੁੱਜਰਵਾਲ ਨੇ ਜਿੱਤ ਪ੍ਰਾਪਤ ਕਰਕੇ 31 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਜਿੱਤਿਆ। ਪੰਜਾਬ ਕਬੱਡੀ
ਅਕੈਡਮੀਆਂ ਦਾ ਫਾਈਨਲ ਮੁਕਾਬਲਾ ਸੰਤ ਬਾਬਾ ਈਸ਼ਰ ਸਿੰਘ ਜੀ ਅਕੈਡਮੀ ਰਾੜਾ ਸਾਹਿਬ ਦੀ ਟੀਮ ਨੇ ਜਿੱਤ
ਕੇ ਇਕ ਲੱਖ ਇਕ ਹਜ਼ਾਰ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਤੇ ਪੱਤੋ ਹੀਰਾ ਅਕੈਡਮੀ ਨੇ ਦੂਜੇ ਸਥਾਨ 'ਤੇ
ਰਹਿ ਕੇ 75 ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ
ਪੰਜ ਸਖ਼ਸ਼ੀਅਤਾਂ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ, ਜਿਸ ਵਿਚ ਸਾਧੂ ਸਿੰਘ ਛੋਕਰਾਂ ਕਬੱਡੀ ਕੋਚ, ਕੀਪਾ
ਬੱਧਨੀ ਕਬੱਡੀ ਖਿਡਾਰੀ, ਗੋਗੋ ਰੁੜਕੀ ਕਬੱਡੀ ਖਿਡਾਰੀ, ਗੱਗੂ ਹਿੰਮਤਪੁਰੀਆਂ ਕਬੱਡੀ ਖਿਡਾਰੀ ਤੋਂ
ਇਲਾਵਾ ਸੱਭਿਆਚਾਰ ਖੇਤਰ 'ਚ ਨਾਮਣਾ ਖੱਟਣ ਵਾਲੇ ਪ੍ਰਿੰਸ ਜੋਧਾਂ ਗਾਇਕ ਸ਼ਾਮਿਲ ਸਨ।
ਬੂਰੇ ਜੱਟਾਂ ਦਾ ਕਬੱਡੀ ਕੱਪ 14
ਤੋਂ
ਅੱਡਾ ਸਰਾਂ, 11 ਮਾਰਚ - ਸ: ਸੰਤੋਖ ਸਿੰਘ ਤੋਖੀ ਦੀ ਯਾਦ ਨੂੰ
ਸਮਰਪਿਤ ਦੂਸਰਾ ਕਬੱਡੀ ਕੱਪ ਪਿੰਡ ਬੂਰੇ ਜੱਟਾਂ (ਹੁਸ਼ਿਆਰਪੁਰ) ਵਿਖੇ 14-15 ਮਾਰਚ ਨੂੰ ਕਰਵਾਇਆ ਜਾ
ਰਿਹਾ ਹੈ। 14 ਨੂੰ ਪਿੰਡ ਪੱਧਰ ਅਤੇ 15 ਨੂੰ ਕਲੱਬਾਂ ਦੇ ਮੁਕਾਬਲੇ ਹੋਣਗੇ।
ਮੋਹੀ ਕਬੱਡੀ ਕੱਪ 'ਚ ਜਨੇਤਪੁਰਾ
ਜੇਤੂ
ਜੋਧਾਂ/ਇਯਾਲੀ/ਥਰੀਕੇ, 9 ਮਾਰਚ - ਦੋ ਰੋਜ਼ਾ ਕਬੱਡੀ ਕੱਪ ਚੜ੍ਹਦੀ
ਕਲਾ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ। ਇਸ ਟੂਰਨਾਮੈਂਟ ਦੌਰਾਨ ਕਬੱਡੀ ਇਕ ਪਿੰਡ ਓਪਨ ਦੇ ਮੁਕਾਬਲੇ
ਵਿੱਚ ਜਨੇਤਪੁਰਾ ਦੀ ਟੀਮ ਨੇ ਦੌਧਰ ਨੂੰ ਹਰਾ ਕੇ 51 ਹਜ਼ਾਰ ਦੇ ਇਨਾਮ 'ਤੇ ਕਬਜ਼ਾ ਕੀਤਾ, ਜਦਕਿ
ਅੰਤਰਰਾਸ਼ਟਰੀ ਖਿਡਾਰੀ ਪ੍ਰਿਤਾ ਮੋਹੀ ਬੈਸਟ ਰੇਡਰ ਅਤੇ ਕਾਂਤਾ ਰਸੂਲਪੁਰ ਬੈਸਟ ਜਾਫੀ ਚੁਣੇ ਗਏ।
ਕੁੱਤਿਆਂ ਦੀਆਂ ਟਰੈਕ ਦੌੜਾਂ ਵਿੱਚ ਰਾਇਲ ਗਰੁੱਪ ਦਾ ਕੁੱਤਾ ਟੀਪੂ ਪਹਿਲੇ, ਅਮਰਜੀਤ ਤਲਵਾੜਾ ਦਾ
ਕੁੱਤਾ ਰੈਡ ਰੌਕ ਦੂਸਰੇ ਅਤੇ ਪਰਮਿੰਦਰ ਬਰਗਾੜੀ ਦਾ ਕੁੱਤਾ ਸਕਾਰਪਿਓ ਤੀਸਰੇ ਸਥਾਨ 'ਤੇ ਰਿਹਾ।
ਸ਼ਹੀਦ ਬੇਅੰਤ ਸਿੰਘ ਯਾਦਗਾਰੀ ਕਬੱਡੀ
ਕੱਪ 12 ਨੂੰ
ਮਾਛੀਵਾੜਾ ਸਾਹਿਬ, 9 ਮਾਰਚ - ਮਰਹੂਮ ਮੁੱਖ ਮੰਤਰੀ ਸ਼ਹੀਦ ਬੇਅੰਤ
ਸਿੰਘ ਦੀ ਯਾਦ ਨੂੰ ਸਮਰਪਿਤ ਮਾਛੀਵਾੜਾ ਸਾਹਿਬ ਵਿਖੇ ਪਹਿਲਾ ਕਬੱਡੀ ਕੱਪ 12 ਮਾਰਚ ਨੂੰ ਗੁਰੂ
ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। 12 ਮਾਰਚ ਨੂੰ ਨਾਰਥ ਇੰਡੀਆ ਦੀਆਂ 8
ਅਕੈਡਮੀਆਂ ਦੇ ਮੁਕਾਬਲੇ ਹੋਣਗੇ, ਜਿਸ ਵਿਚ ਜੇਤੂ ਟੀਮ ਨੂੰ 1 ਲੱਖ ਰੁਪਏ ਦਾ ਇਨਾਮ ਅਤੇ ਉਪ ਜੇਤੂ
ਨੂੰ 75 ਹਜਾਰ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ।
ਮਲੌਦ ਰੋੜੀਆਂ ਦਾ ਕਬੱਡੀ ਕੱਪ 19
ਤੋਂ
ਮਲੌਦ, 9 ਮਾਰਚ - ਕਬੱਡੀ ਕੱਪ 19-20 ਮਾਰਚ ਨੂੰ ਖੇਡ ਸਟੇਡੀਅਮ
ਮਲੌਦ ਰੋੜੀਆਂ ਵਿਚ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਕਬੱਡੀ 65 ਕਿਲੋ,75 ਕਿਲੋ, ਵਾਲੀਬਾਲ
ਸ਼ੂਟਿੰਗ, ਰੱਸਾਕਸੀ, ਕੁਰਸੀ ਮੁਕਾਬਲਾ, ਪੰਚਾਂ ਸਰਪੰਚਾਂ ਦੀਆਂ ਦੌੜਾਂ, ਗੁਰਦਾਸਪੁਰ ਅਤੇ ਅਮ੍ਰਿਤਸਰ
ਦੀ ਲੜਕੀਆਂ ਦੀ ਕਬੱਡੀ ਦੇ ਮੈਚ, 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 60 ਸਾਲ ਤੋਂ ਵੱਧ ਉਮਰ
ਦੇ ਬਜ਼ੁਰਗਾਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ।
ਬਾਬਾ ਹਰਦਿੱਤ ਸਿੰਘ ਕਬੱਡੀ ਕੱਪ
'ਚ ਧੂੜਕੋਟ ਟੀਮ ਚਮਕੀ
ਬਾਘਾ ਪੁਰਾਣਾ, 9 ਮਾਰਚ - ਤੀਸਰਾ ਕਬੱਡੀ ਕੱਪ ਸੰਤ ਬਾਬਾ ਹਰਦਿੱਤ
ਸਿੰਘ ਦੀ ਯਾਦ ਵਿਚ ਪਿੰਡ ਸੰਗਤਪੁਰਾ ਦੇ ਸਕੂਲ ਵਿਚ ਕਰਵਾਇਆ ਗਿਆ। 48 ਕਿੱਲੋ ਵਿਚ ਦਲ ਸਿੰਘ ਵਾਲਾ
ਨੇ ਪਹਿਲਾ, ਪੱਤੋ ਹੀਰਾ ਸਿੰਘ ਨੇ ਦੂਸਰਾ, ਕਬੱਡੀ 70 ਕਿੱਲੋ ਵਿਚ ਸੰਗਤਪੁਰਾ ਏ ਨੇ ਪਹਿਲਾ ਅਤੇ
ਬਾਬਾ ਫੱਤਾ ਸਿੰਘ ਕਲੱਬ ਸੰਗਤਪੁਰਾ ਨੇ ਦੂਸਰਾ, ਓਪਨ ਵਿਚ ਧੂੜਕੋਟ ਦੀ ਟੀਮ ਨੇ ਪਹਿਲਾ ਅਤੇ ਡਾਲਾ
ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਦੇ ਮੁੱਖ ਸਪਾਂਸਰ ਅਵਤਾਰ ਸਿੰਘ ਸਮਾਧ ਭਾਈ ਵੱਲੋਂ
10 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ ਜਦੋਂ ਕਿ ਜਥੇਦਾਰ ਗੁਰਮੇਲ ਸਿੰਘ ਤੇ ਬਲਦੇਵ ਸਿੰਘ ਸੰਗਤਪੁਰਾ
ਦੇ ਪਰਿਵਾਰ ਅਤੇ ਟਰੱਕਾਂ ਵਾਲਿਆਂ ਵੱਲੋਂ ਦੋ ਦਿਨ ਲੰਗਰ ਲਾਇਆ ਗਿਆ। ਜੇਤੂ ਟੀਮਾਂ ਲਈ ਕਬੱਡੀ ਓਪਨ
ਦਾ ਪਹਿਲਾ ਇਨਾਮ 31 ਹਜ਼ਾਰ ਤੇ ਕੱਪ, ਦੂਸਰਾ 21 ਹਜ਼ਾਰ ਤੇ ਕੱਪ, 70 ਕਿੱਲੋ ਲਈ 15 ਹਜ਼ਾਰ ਤੇ ਕੱਪ,
ਦੂਸਰਾ 11 ਹਜ਼ਾਰ ਤੇ ਕੱਪ, 48 ਕਿੱਲੋ ਲਈ 35 ਸੌ ਤੇ ਕੱਪ, ਦੂਸਰਾ 25 ਸੌ ਤੇ ਕੱਪ, ਬੈਸਟ ਜਾਫੀ
ਮੋਹਣਾ ਧੂੜਕੋਟ ਤੇ ਰੇਡਰ ਸ਼ਿਕੰਦਰ ਮਾੜੀ ਮੁਸਤਫਾ ਨੂੰ ਕਲਰ ਟੀ.ਵੀ. ਦਿੱਤੇ ਗਏ।
ਆਜ਼ਾਦ ਕਲੱਬ ਮਠੱਡਾ ਅੱਵਲ
ਧੂਰੀ, 9 ਮਾਰਚ - ਦੋ ਰੋਜ਼ਾ ਕਬੱਡੀ ਕੱਪ ਨਵੀਂ ਅਨਾਜ ਮੰਡੀ ਧੂਰੀ
ਵਿਚ ਕਰਵਾਇਆ ਗਿਆ। ਅਕੈਡਮੀਆਂ ਦੇ ਮੁਕਾਬਲੇ 'ਚ ਆਜ਼ਾਦ ਕਲੱਬ ਮਠੱਡਾ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ
ਇੱਕ ਲੱਖ ਰੁਪਏ ਦਾ ਨਗਦ ਇਨਾਮ ਅਤੇ ਡੀ.ਏ.ਵੀ.ਅਕੈਡਮੀ ਕੈਲੀਫੋਰਨੀਆ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ
75 ਹਜ਼ਾਰ ਰੁਪਏ ਦਾ ਨਗਦ ਇਨਾਮ ਹਾਸਲ ਕੀਤਾ। 57 ਕਿਲੋ ਦੇ ਕਬੱਡੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ
ਪਿੰਡ ਨਮੋਲ ਦੀ ਟੀਮ ਨੇ ਅਤੇ ਦੂਸਰਾ ਸਥਾਨ ਪਿੰਡ ਬਾਲੀਆਂ ਦੀ ਟੀਮ ਨੇ ਹਾਸਲ ਕੀਤਾ। ਇੱਕ ਪਿੰਡ ਓਪਨ
'ਚ ਪਹਿਲਾ ਸਥਾਨ ਪਿੰਡ ਚੂਹੜਚੱਕ ਨੇ, ਦੂਸਰਾ ਧੂਰੀ ਨੇ। 40 ਸਾਲਾਂ ਗੱਭਰੂਆਂ ਦੇ ਮੁਕਾਬਲਿਆਂ 'ਚੋਂ
ਪਹਿਲਾ ਸਥਾਨ ਲੁਧਿਆਣਾ ਨੇ ਅਤੇ ਦੂਸਰਾ ਸਥਾਨ ਮੋਗਾ ਨੇ ਹਾਸਲ ਕੀਤਾ। ਕੁੜੀਆਂ ਦੇ ਕਬੱਡੀ ਸੋਅ ਮੈਚ
'ਚ ਦੇਸ਼ ਭਗਤ ਕਾਲਜ ਬਰੜਵਾਲ ਦੀ ਟੀਮ 'ਚ ਮਾਈ ਭਾਗੋ ਕਬੱਡੀ ਅਕੈਡਮੀ ਨਵਾਂਸ਼ਹਿਰ ਨੂੰ ਹਰਾਕੇ ਪਹਿਲਾ
ਸਥਾਨ ਪ੍ਰਾਪਤ ਕੀਤਾ।
ਬਾਬਾ ਰੁੱਖੜ ਦਾਸ ਕਬੱਡੀ ਕੱਪ 'ਤੇ
ਕੇਵਲ ਕਲੱਬ ਸੇਖਾ ਕਲਾਂ ਦਾ ਕਬਜ਼ਾ
ਠੱਠੀ ਭਾਈ, 9 ਮਾਰਚ - 5ਵਾਂ ਕਬੱਡੀ ਕੱਪ ਦਾਣਾ ਮੰਡੀ ਪਿੰਡ ਸੇਖਾ
ਕਲਾਂ (ਮੋਗਾ) ਵਿਖੇ ਕਰਵਾਇਆ ਗਿਆ। 30 ਕਿੱਲੋ ਵਰਗ ਦੇ ਮੁਕਾਬਲੇ 'ਚੋਂ ਚੀਦਾ ਪਹਿਲੇ ਅਤੇ ਮਾਨ
ਸਿੰਘ ਵਾਲਾ ਦੂਜੇ, 45 ਕਿਲੋ 'ਚੋਂ ਸੇਖਾ ਕਲਾਂ ਪਹਿਲੇ ਭੇਖਾ ਦੂਜੇ ਸਥਾਨ 'ਤੇ ਰਿਹਾ। ਦੂਜੇ ਦਿਨ
60 ਕਿੱਲੋ ਵਰਗ ਦੇ ਮੁਕਾਬਲੇ 'ਚੋਂ ਕੋਠਾ ਗੁਰੂ ਪਹਿਲੇ ਜਿਉਂਦ ਦੂਜੇ, 70 ਕਿੱਲੋ 'ਚੋਂ ਸੇਖਾ ਕਲਾਂ
ਪਹਿਲੇ ਪੱਖੀ ਕਲਾਂ ਦੂਜੇ, ਅਤੇ ਤੀਜੇ ਦਿਨ ਕਬੱਡੀ ਓਪਨ ਦੇ ਹੋਏ ਗਹਿਗੱਚ ਮੁਕਾਬਲੇ 'ਚੋਂ ਬਰਗਾੜੀ
ਨੂੰ ਹਰਾ ਕੇ 51000 ਰੁਪਏ ਦਾ ਪਹਿਲਾ ਇਨਾਮ ਅਤੇ ਸ਼ਾਨਦਾਰ ਸੁਨਿਹਰੀ ਕੱਪ ਕੇਵਲ ਕਲੱਬ ਸੇਖਾ ਕਲਾਂ
ਦੇ ਗੱਭਰੂਆਂ ਨੇ ਚੁੰਮਿਆਂ, ਜਦਕਿ ਦੂਸਰਾ 41000 ਰੁਪਏ ਦਾ ਇਨਾਮ ਬਰਗਾੜੀ ਦੀ ਟੀਮ ਨੇ ਹਾਸਲ ਕੀਤਾ।
ਮੇਜ਼ਬਾਨ ਕੋਟ ਕਲਾਂ ਦੀ ਬੱਲੇ ਬੱਲੇ
ਜਲੰਧਰ, 8 ਮਾਰਚ - ਤੀਜਾ ਕਬੱਡੀ ਟੂਰਨਾਮੈਂਟ ਪਿੰਡ ਕੋਟ ਕਲਾਂ ਵੱਲੋਂ
ਕਰਵਾਇਆ ਗਿਆ। ਇਸ ਕਬੱਡੀ ਟੂਰਨਾਮੈਂਟ 'ਚ ਕਬੱਡੀ ਓਪਨ ਅਤੇ 70 ਕਿਲੋ ਭਾਰ ਵਰਗ ਦੇ ਦੋਵੇਂ ਖਿਤਾਬ
ਆਪਣੇ ਨਾਂ ਕਰਕੇ ਮੇਜ਼ਬਾਨ ਕੋਟ ਕਲਾਂ ਨੇ ਆਪਣੀ ਪੂਰੀ ਧਾਂਕ ਜਮਾਈ। ਟੂਰਨਾਮੈਂਟ 'ਚ ਲੜਕੀਆਂ ਦੇ ਸ਼ੋਅ
ਮੈਚ ਤੋਂ ਇਲਾਵਾ ਰੱਸਾਕਸ਼ੀ ਦੇ ਵੀ ਮੁਕਾਬਲੇ ਕਰਵਾਏ ਗਏ ਤੇ ਇਸ ਦੌਰਾਨ ਪ੍ਰਸਿੱਧ ਗਾਇਕ ਸਿਮਰਨ
ਗੁਰਾਇਆਂ ਨੇ ਖੇਡ ਪ੍ਰੇਮੀਆਂ ਦਾ ਮਨੋਰੰਜਨ ਕੀਤਾ।
ਗੁਰੂ
ਗੋਬਿੰਦ ਸਿੰਘ ਕਬੱਡੀ ਗੋਲਡ ਕੱਪ 18 ਤੋਂ
ਜਲੰਧਰ, 7 ਮਾਰਚ - ਗੁਰੂ ਗੋਬਿੰਦ ਸਿੰਘ ਅੰਤਰਰਾਸ਼ਟਰੀ ਕਬੱਡੀ ਕੱਪ
18-19 ਮਾਰਚ ਨੂੰ ਮਹਾਰਾਸ਼ਟਰ ਦੇ ਖਾਲਸਾ ਸਕੂਲ ਨਾਂਦੇੜ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ
ਵਿਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਹਿੱਸਾ ਲੈ ਰਹੇ ਹਨ।
ਗੁਆਰਾ ਖੇਡ ਮੇਲਾ ਮਠੱਡਾ ਕਲਾਂ ਦੇ
ਨਾਮ
ਅਮਰਗੜ੍ਹ, 7 ਮਾਰਚ - ਤਿੰਨ ਰੋਜ਼ਾ ਪੇਂਡੂ ਖੇਡ ਮੇਲਾ ਪਿੰਡ ਗੁਆਰਾ
'ਚ ਕਰਵਾਇਆ ਗਿਆ। ਇਸ ਖੇਡ ਮੇਲੇ 'ਚ ਕਬੱਡੀ ਇਕ ਪਿੰਡ ਓਪਨ ਦਾ ਪਹਿਲਾ ਇਨਾਮ 51 ਹਜ਼ਾਰ ਰੁਪੇ ਮਠੱਡਾ
ਕਲਾਂ ਦੀ ਟੀਮ ਨੇ ਦੂਸਰਾ ਇਨਾਮ, 31 ਹਜ਼ਾਰ ਮੰਡੀਆਂ ਦੀ ਟੀਮ ਨੇ 11 ਹਜ਼ਾਰ ਦਾ ਤੀਸਰਾ ਇਨਾਮ ਪਿੰਡ
ਬਾਠਾਂ ਦੀ ਟੀਮ ਨੇ ਪ੍ਰਾਪਤ ਕੀਤਾ। ਇਕ ਪਿੰਡ ਓਪਨ ਦਾ ਬੇਸਟ ਰੇਡਰ ਪੀਟਰ ਮਠੱਡਾ ਕਲਾਂ ਅਤੇ ਬੇਸਟ
ਜਾਫੀ ਗੋਪੀ ਮੰਡੀਆ ਚੁਣਿਆ ਗਿਆ। ਕਬੱਡੀ 70 ਕਿਲੋ 'ਚ ਬਾਠਾਂ ਫਸਟ, ਢਡੋਲੀ ਕਲਾਂ ਸੈਂਕਿੰਡ, 60
ਕਿਲੋ ਦਾ ਖੇੜੀ ਖੁਰਦ ਫਸਟ, ਸੈਕਿੰਡ ਬਿਰਪਨੋ, 50 ਕਿਲੋ 'ਚ ਚੌਂਦਾ ਫਸਟ, ਰੱਬੋਂ ਸੈਕਿੰਡ, 35 ਕਿਲੋ
ਬਦੇਸਾ ਫਸਟ, ਬਾਠਾ ਸੈਕਿੰਡ, ਤਾਸ਼ਸੀਪ ਗੁਆਰਾ ਏ ਫਸਟ, ਗੁਆਰਾ ਬੀ ਸੈਕਿੰਡ, ਰਹੀਂ ਕੁਮੈਟਰ ਦੀ
ਭੂਮਿਕਾ ਮੈਡਮ ਸੁਖਜੀਤ ਕੌਰ ਗਰਚਾ, ਹਰਪ੍ਰੀਤ ਸਿੰਘ ਸੰਧੂ ਅਤੇ ਕ੍ਰਿਸ਼ਨ ਬਦੇਸ਼ਾ ਨੇ ਨਿਭਾਈ।
ਅਹਿਮਦਗੜ੍ਹ ਕਬੱਡੀ ਕੱਪ 'ਤੇ ਕਾਲਖ
ਅਕੈਡਮੀ ਦਾ ਕਬਜ਼ਾ
ਅਹਿਮਦਗੜ੍ਹ, 7 ਮਾਰਚ - ਅਹਿਮਦਗੜ੍ਹ ਦੇ ਆਨੰਦ ਈਸ਼ਰ ਸਕੂਲ ਗਰਾਊਂਡ
'ਚ ਪਹਿਲਾ ਇਨਾਮੀ ਕਬੱਡੀ ਕੱਪ ਸਵ: ਮੱਖਣ ਸਿੰਘ ਯੂ.ਐਸ.ਏ ਨੂੰ ਸਮਰਪਿਤ ਅਤੇ ਸੰਤ ਬਾਬਾ ਅਮਰ ਸਿੰਘ
ਬੜੂੰਦੀ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਇਸ ਕਬੱਡੀ ਕੱਪ ਦਾ ਪਹਿਲਾ 1 ਲੱਖ ਦਾ ਇਨਾਮ
ਦਸਮੇਸ਼ ਕਬੱਡੀ ਅਕੈਡਮੀ ਕਾਲਖ ਨੇ ਜਿੱਤਿਆ ਅਤੇ ਦੂਸਰਾ 75 ਹਜ਼ਾਰ ਦਾ ਨਕਦ ਇਨਾਮ ਸੰਤ ਈਸ਼ਰ ਸਿੰਘ
ਅਕੈਡਮੀ ਨੇ ਜਿੱਤਿਆ।
ਪਿੰਡ ਸਾਰੋਂ ਦਾ ਤੀਜਾ ਕਬੱਡੀ ਕੱਪ
12 ਨੂੰ
ਭਵਾਨੀਗੜ੍ਹ, 7 ਮਾਰਚ - ਤੀਜਾ ਕਬੱਡੀ ਕੱਪ 12-13 ਮਾਰਚ ਨੂੰ ਪਿੰਡ ਸਾਰੋਂ (ਸੰਗਰੂਰ)
ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿੱਚ ਪਹਿਲਾ ਇਨਾਮ 61000 ਰੁਪਏ, ਦੂਜਾ ਇਨਾਮ 51000
ਰੁਪਏ ਦਿੱਤਾ ਜਾਵੇਗਾ ਅਤੇ ਬੈਸਟ ਜਾਫ਼ੀ 'ਤੇ ਬੈਸਟ ਰੇਡਰ ਨੂੰ ਮੋਟਰ ਸਾਇਕਲ ਨਾਲ ਸਨਮਾਨਿਤ ਕੀਤਾ
ਜਾਵੇਗਾ। 13 ਮਾਰਚ ਨੂੰ ਦਰਸ਼ਕਾਂ ਦਾ ਮਨੋਰੰਜਨ ਗਾਇਕਾ ਤਾਨੀਆ ਗਿੱਲ ਤੇ ਬੀਰ ਦਵਿੰਦਰ ਕਰਨਗੇ।
ਕਬੱਡੀ
ਚੈਂਪੀਅਨਸ਼ਿਪ 'ਚ ਭਾਰਤੀ ਟੀਮਾਂ ਦੀ ਚੜ੍ਹਤ
ਬਠਿੰਡਾ, 6 ਮਾਰਚ - ਮਲੇਸ਼ੀਆ ਦੀ ਰਾਜਧਾਨੀ
ਕੁਆਲਾਲੰਮਪੁਰ ਵਿਖੇ ਤੀਸਰੀ ਇੰਟਰਨੈਸ਼ਨਲ ਇੰਟਰਸਿਟੀ ਕਬੱਡੀ ਚੈਂਪੀਅਨਸ਼ਿਪ
ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਭਾਰਤੀ ਟੀਮਾਂ ਦੀ ਚੜ੍ਹਤ ਰਹੀ। ਫਾਈਨਲ
ਮੁਕਾਬਲੇ ਵਿਚ ਜਿਥੇ ਬੰਬੇ ਦੀ ਟੀਮ ਨੇ ਬਾਜ਼ੀ ਮਾਰਦਿਆਂ ਸੋਨੇ ਦਾ ਤਗਮਾ
ਜਿੱਤਿਆ, ਉਥੇ ਦੂਸਰੇ ਸਥਾਨ 'ਤੇ ਰਹੀ ਬਠਿੰਡਾ ਦੀ ਟੀਮ ਨੂੰ ਚਾਂਦੀ ਦੇ
ਤਗਮੇ ਨਾਲ ਸਨਮਾਨਿਤ ਕੀਤਾ ਗਿਆ। ਕਾਂਸੀ ਦਾ ਤਗਮਾ ਸ੍ਰੀਲੰਕਾ ਦੀ ਟੀਮ ਦੇ
ਹਿੱਸੇ ਆਇਆ ਹੈ। ਖੇਡ ਸਟੇਡੀਅਮ ਚਰਾਸ ਵਿਖੇ ਹੋਈ ਨੈਸ਼ਨਲ ਸਟਾਈਲ ਕਬੱਡੀ
ਚੈਂਪੀਅਨਸ਼ਿਪ ਵਿਚ ਸੰਸਾਰ ਦੇ 16 ਸ਼ਹਿਰਾਂ ਦੀਆਂ ਕਬੱਡੀ ਟੀਮਾਂ ਨੇ ਭਾਗ
ਲਿਆ ਜਿਨ੍ਹਾਂ ਵਿਚ ਇਕੱਲੇ ਭਾਰਤ ਦੀਆਂ ਚਾਰ ਟੀਮਾਂ (ਬਠਿੰਡਾ, ਚਮਕੌਰ
ਸਾਹਿਬ, ਦਿੱਲੀ ਤੇ ਬੰਬੇ) ਸ਼ਾਮਿਲ ਸਨ, ਜਦਕਿ ਬਾਕੀ ਦੇਸ਼ਾਂ ਵਿਚੋਂ ਸਿਰਫ਼
ਇਕ-ਇਕ ਟੀਮ ਨੇ ਭਾਗ ਲਿਆ। ਭਾਰਤ ਦੀਆਂ ਚਾਰੇ ਟੀਮਾਂ ਨੇ ਵਧੀਆ ਪ੍ਰਦਰਸ਼ਨ
ਕੀਤਾ ਪਰ ਸ੍ਰੀਲੰਕਾ ਤੋਂ ਹਾਰਨ ਕਾਰਨ ਦਿੱਲੀ ਚੌਥੇ ਸਥਾਨ 'ਤੇ ਰਹਿ ਗਿਆ।
ਓਪਨ ਕਬੱਡੀ
'ਚ ਬੁਰਜ ਹਰੀ ਜੇਤੂ
ਬਰਨਾਲਾ, 3 ਮਾਰਚ - ਬਾਬਾ ਥੰਮਣ ਸਿੰਘ ਜੀ
ਦੀ ਯਾਦ ਨੂੰ ਸਮਰਪਿਤ ਕਬੱਡੀ ਕੱਪ ਫਰਵਾਹੀ ਤੇਲੀਆਂ ਅਨਾਜ ਮੰਡੀ ਵਿਖੇ
ਕਰਵਾਇਆ ਗਿਆ। ਓਪਨ ਕਬੱਡੀ ਦੇ ਮੁਕਾਬਲਿਆਂ ਵਿਚ ਬੁਰਜ ਹਰੀ ਸਿੰਘ ਵਾਲਾ ਨੇ
ਲੋਹਗੜ੍ਹ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। 70 ਕਿਲੋ ਵਰਗ ਕਬੱਡੀ
ਮੁਕਾਬਲਿਆਂ ਵਿਚ ਬਰਨਾਲਾ ਦੀ ਟੀਮ ਬਾਜ਼ੀ ਮਾਰ ਗਈ, ਜਦਕਿ ਸ਼ੇਰੋਂ ਨੂੰ ਦੂਜਾ
ਸਥਾਨ ਮਿਲਿਆ। ਓਪਨ ਕਬੱਡੀ ਦੇ ਮੁਕਾਬਲਿਆਂ ਵਿਚ ਸਰਵੋਤਮ ਜਾਫ਼ੀ ਦਾ ਖ਼ਿਤਾਬ
ਸੰਦੀਪ ਨੰਗਲ ਅੰਬੀਆਂ ਤੇ ਰੇਡਰ ਦਾ ਖ਼ਿਤਾਬ ਡਿੰਪੀ ਬੁਰਜ ਹਰੀ ਸਿੰਘ ਵਾਲਾ
ਨੇ ਆਪਣੇ ਨਾਂਅ ਕਰਵਾਇਆ।
ਮਾਓ-ਮੀਆਂਵਾਲ ਦਾ ਕਬੱਡੀ ਕੱਪ ਸਮਾਪਤ
ਫਿਲੌਰ, 2 ਮਾਰਚ - 16ਵਾਂ ਗੋਲਡ ਕਬੱਡੀ ਕੱਪ ਮਾਓ-ਮੀਆਂਵਾਲ 'ਚ
ਕਰਵਾਇਆ ਗਿਆ। ਟੂਰਨਾਮੈਂਟ ਵਿੱਚ 50 ਕਿਲੋ ਵਰਗ ਦੀ ਦਾਦੂਵਾਲ ਟੀਮ ਨੇ ਪਹਿਲਾ ਅਤੇ ਮਾਓ-ਮੀਆਂਵਾਲ
ਨੇ ਦੂਸਰਾ, 68 ਕਿਲੋ ਵਰਗ ਵਿੱਚ ਮੀਆਂਵਾਲ ਨੇ ਪਹਿਲਾ ਅਤੇ ਤਲਵਣ ਨੇ ਦੂਸਰਾ, ਓਪਨ ਵਿੱਚ
ਮਾਓ-ਮੀਆਂਵਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੋਲਡ ਕੱਪ ਵਿੱਚ 8 ਅਕੈਡਮੀਆਂ ਦੀਆਂ ਟੀਮਾਂ ਨੇ
ਹਿੱਸਾ ਲਿਆ। ਫਸਵੇਂ ਮੁਕਾਬਲੇ ਤੋਂ ਬਾਅਦ ਮਾਲਵਾ ਕਬੱਡੀ ਕਲੱਬ ਜਗਰਾਂਉਂ ਨੇ ਪਹਿਲਾ ਅਤੇ ਬਾਬਾ ਹੰਸਾ
ਸਿੰਘ ਕਬੱਡੀ ਕਲੱਬ ਬੱਛੋਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮ ਨੂੰ ਇੱਕ ਲੱਖ ਅਤੇ ਦੂਸਰੇ
ਸਥਾਨ 'ਤੇ ਆਈ ਟੀਮ ਨੂੰ 75 ਹਜ਼ਾਰ ਰੁਪਏ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।
ਕਬੱਡੀ ਮੁਕਾਬਲਿਆਂ 'ਚ ਜਲੰਧਰ ਦੀ
ਟੀਮ ਜੇਤੂ
ਕੀਰਤਪੁਰ ਸਾਹਿਬ, 2 ਮਾਰਚ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਗਰਦਲਾ ਦੀ ਗਰਾਊਂਡ 'ਚ ਕਬੱਡੀ ਖੇਡ ਮੇਲਾ ਕਰਵਾਇਆ ਗਿਆ। ਇਹ ਕਬੱਡੀ ਖੇਡ ਮੇਲਾ ਅੰਤਰਰਾਸ਼ਟਰੀ ਕਬੱਡੀ
ਖਿਡਾਰੀ ਸਵ: ਜੋਗਿੰਦਰਪਾਲ ਸਿੰਘ ਢਿੱਲੋਂ 'ਮਾਰਸ਼ਲ' ਦੀ ਯਾਦ 'ਚ ਕਰਵਾਇਆ ਗਿਆ। ਇਸ ਦੌਰਾਨ ਕਰਵਾਏ
ਗਏ ਮੁਕਾਬਲਿਆਂ 'ਚ ਜਲੰਧਰ ਨੇ ਭਾਉਵਾਲ ਨੂੰ, ਝੱਖੀਆਂ ਨੇ ਗਰਦਲੇ ਗਰੀਨ ਨੂੰ ਤੇ ਮਾਝਾ ਕਲੱਬ ਜਲੰਧਰ
ਨੇ ਮਾਝਾ ਕਲੱਬ ਬਟਾਲਾ ਨੂੰ ਹਰਾਇਆ। ਇਕ ਪਿੰਡ ਮੁਕਾਬਲਿਆਂ 'ਚ ਸਭ ਤੋਂ ਛੋਟੀ ਉਮਰ ਦੇ ਰੇਡਰ
ਮਹਿਤਾਬ ਸਿੰਘ ਜਿਸ ਦੀ ਉਮਰ ਕਰੀਬ 11 ਕੁ ਸਾਲ ਸੀ, ਨੇ ਵਧੀਆ ਰੇਡਰ ਹੋਣ ਦਾ ਮਾਣ ਹਾਸਿਲ ਕੀਤਾ।
ਆਲਮਪੁਰ ਮੰਦਰਾਂ ਦਾ ਕਬੱਡੀ ਕੱਪ 7
ਤੋਂ
ਮਾਨਸਾ, 2 ਮਾਰਚ - 7-8 ਮਾਰਚ ਨੂੰ ਪਿੰਡ ਆਲਮਪੁਰ ਮੰਦਰਾਂ ਵੱਲੋਂ
ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਵਿਚ ਕਬੱਡੀ ਓਪਨ ਤੋਂ ਇਲਾਵਾ 70 ਕਿਲੋਗ੍ਰਾਮ ਦੇ ਮੁਕਾਬਲੇ
ਕਰਵਾਏ ਜਾਣਗੇ।
41ਵਾਂ ਸਾਲਾਨਾ ਟੂਰਨਾਮੈਂਟ ਤੇ
ਪਹਿਲਾ ਕਬੱਡੀ ਕੱਪ 6 ਤੋਂ
ਜਲੰਧਰ, 1 ਮਾਰਚ - ਫੁੱਟਬਾਲ ਤੇ ਕਬੱਡੀ ਕੱਪ 6-7 ਮਾਰਚ ਤੱਕ
ਡਡਮਿੰਡੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਦਾ ਉਦਘਾਟਨ ਮੁੱਖ ਮਹਿਮਾਨ 6 ਮਾਰਚ ਨੂੰ ਸਾਬਕਾ ਕਬੱਡੀ
ਖਿਡਾਰੀ ਤੇ ਪ੍ਰਵਾਸੀ ਭਾਰਤੀ ਰਜਿੰਦਰ ਕੁਮਾਰ ਕਰਨਗੇ। ਫੁੱਟਬਾਲ ਤੇ ਕਬੱਡੀ ਦੇ 58 ਕਿਲੋ ਤੇ 66
ਕਿਲੋ ਦੇ ਮੈਚ ਕਰਵਾਏ ਜਾਣਗੇ। 7 ਮਾਰਚ ਨੂੰ ਨਾਮਵਰ 6 ਅਕੈਡਮੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਜੇਤੂ
ਟੀਮਾਂ ਨੂੰ ਇਨਾਮਾਂ ਦੀ ਵੰਡ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲੇ ਕਰਨਗੇ। ਜੇਤੂ ਟੀਮ ਨੂੰ 71
ਹਜ਼ਾਰ ਰੁਪਏ, ਉਪ-ਜੇਤੂ ਟੀਮ ਨੂੰ 61 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਮੇਜ਼ਬਾਨ ਵਿਜੋਲਾ ਰਿਹਾ ਪਹਿਲੇ
ਨੰਬਰ 'ਤੇ
ਸੁਭਾਨਪੁਰ, 1 ਮਾਰਚ - ਤੀਜਾ ਬਾਬਾ ਵਰਿਆਮ ਸਿੰਘ ਕਬੱਡੀ
ਟੂਰਨਾਮੈਂਟ ਵਿਜੋਲਾ ਪਿੰਡ 'ਚ ਕਰਵਾਇਆ ਗਿਆ। ਟੂਰਨਾਮੈਂਟ ਵਿਚ ਕਰਵਾਏ ਗਏ 63 ਕਿਲੋ ਭਾਰ ਵਰਗ ਦੇ
ਮੁਕਾਬਲਿਆਂ ਵਿਚ ਧਾਰੀਵਾਲ ਨੇ ਭੀਲਾ ਨੂੰ ਹਰਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ। 48 ਕਿਲੋਂ ਵਿਚ
ਲੱਖਣ ਕੇ ਪੱਡਾ ਪਹਿਲੇ ਸੈਦੋਵਾਲ ਦੂਸਰੇ ਸਥਾਨ 'ਤੇ ਰਹੇ। 30 ਕਿੱਲੋਂ ਭਾਰ ਵਰਗ ਵਿਚ ਵਿਜੋਲਾ ਨੂੰ
ਹਰਾ ਕੇ ਸੈਦੋਵਾਲ ਨੇ ਪਹਿਲਾਂ ਇਨਾਮ ਪ੍ਰਾਪਤ ਕੀਤਾ। 60 ਤੋਂ ਉਪਰ ਦੇ ਨੌਜਵਾਨ ਬਜ਼ੁਰਗਾਂ ਦਾ ਕਬੱਡੀ
ਮੈਚ, ਜਿਸ ਵਿਚ ਵਿਜੋਲਾ ਨੇ ਰਮੀਦੀ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਕਬੱਡੀ ਪਿੰਡ ਪੱਧਰੀ 'ਚ ਕਾਹਰੀ
ਸਾਹਰੀ ਜੇਤੂ
ਗੜ੍ਹਸ਼ੰਕਰ, 1 ਮਾਰਚ -ਪਿੰਡ ਮੋਰਾਂਵਾਲੀ ਵਿਖੇ 39ਵਾਂ ਸ਼ਹੀਦ-ਏ-ਆਜ਼ਮ
ਸ: ਭਗਤ ਸਿੰਘ ਯਾਦਗਾਰੀ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦੌਰਾਨ ਫਾਈਨਲ ਮੁਕਾਬਲੇ 'ਚ
ਕਬੱਡੀ ਪਿੰਡ ਪੱਧਰੀ 'ਚ ਕਾਹਰੀ ਸਾਹਰੀ ਨੇ ਮੋਰਾਂਵਾਲੀ ਨੂੰ ਹਰਾ ਕੇ ਜਿੱਤ ਦਰਜ ਕੀਤੀ। ਕਬੱਡੀ ਆਲ
ਓਪਨ ਦੇ ਫਾਈਨਲ ਮੁਕਾਬਲੇ 'ਚ ਮੋਰਾਂਵਾਲੀ ਨੇ ਮੂਲੇਵਾਲ ਖਹਿਰਾ ਨੂੰ ਹਰਾਇਆ।
ਮੋਹੀ ਕਬੱਡੀ ਕੱਪ 7 ਤੋਂ
ਇਯਾਲੀ/ਥਰੀਕੇ/ਜੋਧਾਂ, 1 ਮਾਰਚ - ਪਿੰਡ ਮੋਹੀ 'ਚ ਦੋ ਰੋਜ਼ਾ ਕਬੱਡੀ
ਕੱਪ 7-8 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। 7 ਮਾਰਚ ਨੂੰ ਕੁਤਿਆਂ ਦੀਆਂ ਟਰੈਕ ਦੌੜਾਂ ਤੇ ਤਾਸ਼ ਸੀਪ
ਦੇ ਮੁਕਾਬਲੇ ਹੋਣਗੇ, ਜਦਕਿ 8 ਮਾਰਚ ਨੂੰ ਕਬੱਡੀ ਆਲ ਓਪਨ (ਦੋ ਖਿਡਾਰੀ ਬਾਹਰੋਂ) ਦੇ ਮੁਕਾਬਲੇ
ਹੋਣਗੇ ।
ਬੁਰਜ ਹਰੀ ਸਿੰਘ ਦਾ ਕਬੱਡੀ
ਟੂਰਨਾਮੈਂਟ ਸ਼ੁਰੂ
ਰਾਏਕੋਟ, 28 ਫਰਵਰੀ - ਦੂਜਾ ਕਬੱਡੀ ਕੱਪ ਬੁਰਜ ਹਰੀ ਵੱਲੋਂ
ਕਰਵਾਇਆ ਜਾ ਰਿਹਾ ਹੈ। ਕਬੱਡੀ 52 ਕਿਲੋ ਦੇ ਦਿਲ ਖਿੱਚਵੇਂ ਮੁਕਾਬਲਿਆਂ 'ਚ ਜੋਧਪੁਰ ਚੀਮਾ ਨੇ ਪਹਿਲਾ
ਅਤੇ ਲੋਹਟਬੱਦੀ ਨੇ ਦੂਜਾ, ਕਬੱਡੀ 72 ਕਿਲੋ ਵਰਗ 'ਚ ਲੋਹਟਬੱਦੀ, ਗਾਗੇਵਾਲ, ਦੇਹੜਕੇ ਨੇ ਅਗਲੇ ਗੇੜ
'ਚ ਪ੍ਰਵੇਸ਼ ਕੀਤਾ। 1 ਮਾਰਚ ਨੂੰ ਓਪਨ ਕਬੱਡੀ ਦੇ ਮੁਕਾਬਲੇ ਹੋਣਗੇ।
ਫੇਰੂਮਾਨ ਵਿਖੇ ਕਬੱਡੀ ਕੱਪ ਸਮਾਪਤ
ਰਈਆ, 28 ਫਰਵਰੀ - ਬਾਬਾ ਸ੍ਰੀ ਚੰਦਰ ਦੋ ਰੋਜ਼ਾ ਕਬੱਡੀ ਕੱਪ ਪਿੰਡ
ਫੇਰੂਮਾਨ 'ਚ ਕਰਵਾਇਆ ਗਿਆ। ਫਾਈਨਲ ਮੁਕਾਬਲਿਆਂ ਦੌਰਾਨ ਪਿੰਡ ਪੱਧਰ ਓਪਨ ਵਿਚ ਫੇਰੂਮਾਨ ਦੀ ਟੀਮ ਨੇ
ਘੁੰਮਾਣ ਨੂੰ ਅਤੇ ਕਲੱਬਾਂ ਦੇ ਬਾਬਾ ਸ੍ਰੀ ਚੰਦਰ ਸਪੋਰਟਸ ਕਲੱਬ ਫੇਰੂਮਾਨ ਨੇ ਨਾਨਕਸਰ ਕਲੱਬ
ਗੁਰਦਾਸਪੁਰ ਨੂੂੰ ਹਰਾਇਆ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਲੱਲ੍ਹੀਆਂ, ਸੁੱਖੀ ਲਖਣਕੇ ਪੱਡੇ
ਨੂੰ ਕਰਮਵਾਰ 11-11 ਹਜ਼ਾਰ ਰੁਪਏ ਅਤੇ ਹਰਜਿੰਦਰ ਸਿੰਘ ਜਿੰਦਾ ਨੂੰ 5100 ਰੁਪਏ ਨਕਦ ਦੇ ਕੇ
ਸਨਮਾਨਿਤ ਕੀਤਾ ਗਿਆ।
ਕਬੱਡੀ ਓਪਨ 'ਚ ਪਿੰਡ ਖੋਸਾ ਕੋਟਲਾ
ਅੱਵਲ
ਕੋਟ ਈਸੇ ਖਾਂ, 28 ਫਰਵਰੀ - 9ਵਾਂ ਕਬੱਡੀ ਕੱਪ ਸ਼ਹੀਦ ਗੁਰਦਰਸ਼ਨ
ਸਿੰਘ ਸਪੋਰਟਸ ਕਲੱਬ ਖੋਸਾ ਕੋਟਲਾ ਵੱਲੋਂ ਕਰਵਾਇਆ ਗਿਆ। ਕਬੱਡੀ ਓਪਨ ਦਾ ਪਹਿਲਾ ਇਨਾਮ ਪਿੰਡ ਖੋਸਾ
ਕੋਟਲਾ ਦੇ ਗੱਭਰੂਆਂ ਨੇ ਇੰਦਰਗੜ੍ਹ ਦੇ ਗਭਰੇਟਾਂ ਨੂੰ ਹਰਾ ਕੇ ਪ੍ਰਾਪਤ ਕੀਤਾ। 70 ਕਿੱਲੋ ਕਬੱਡੀ
ਵਿਚ ਰੱਜੀਵਾਲਾ ਨੇ ਪਹਿਲਾ, ਬੱਧਨੀ ਖੁਰਦ ਨੇ ਦੂਸਰਾ, 62 ਕਿੱਲੋ ਵਿਚ ਖੋਸਾ ਕੋਟਲਾ ਨੇ ਪਹਿਲਾ ਅਤੇ
ਕਾਲੇਕੇ ਨੇ ਦੂਸਰਾ, 53 ਕਿੱਲੋ ਵਿਚ ਖੋਸਾ ਪਾਂਡੋ ਨੇ ਪਹਿਲਾ ਅਤੇ ਸਿੰਘਾਂਵਾਲਾ ਨੇ ਦੂਸਰਾ ਤੇ
ਕਬੱਡੀ 40 ਕਿੱਲੋ ਵਿਚ ਇੰਦਰਗੜ੍ਹ ਨੇ ਪਹਿਲਾ ਅਤੇ ਖੋਸਾ ਕੋਟਲਾ ਨੇ ਦੂਸਰਾ ਸਥਾਨ ਹਾਸਲ ਕੀਤਾ।
ਕਬੱਡੀ ਓਪਨ ਵਿਚ ਨਿਰਭੈ ਖੋਸਾ ਕੋਟਲਾ ਬੈਸਟ ਰੇਡਰ ਅਤੇ ਮਨਪ੍ਰੀਤ ਡਾਲਾ ਬੈਸਟ ਜਾਫਭੀ, ਕਬੱਡੀ 70
ਕਿੱਲੋ ਵਿਚ ਗੋਲੂ ਬੈਸਟ ਰੇਡਰ ਅਤੇ ਜੰਟਾ ਬੈਸਟ ਜਾਫੀ, ਕਬੱਡੀ 62 ਕਿੱਲ ਵਿਚ ਗੁਰਬਾਜ ਬੈਸਟ ਰੇਡਰ
ਚੁਣੇ ਗਏ।
ਰਕਬਾ ਓਪਨ ਕਬੱਡੀ ਮੁਕਾਬਲੇ 'ਚ
ਜੋਧਾਂ ਟੀਮ ਜੇਤੂ ਬਣੀ
ਮੁੱਲਾਂਪੁਰ ਦਾਖਾ, 28 ਫਰਵਰੀ - ਕਬੱਡੀ ਟੂਰਨਾਮੈਂਟ ਗੁਰਦੁਆਰਾ
ਦਮਦਮਾ ਸਾਹਿਬ ਪਿੰਡ ਰਕਬਾ ਵਿਖੇ ਕਰਵਾਇਆ ਜਾ ਰਿਹਾ ਹੈ। ਕਬੱਡੀ ਓਪਨ ਪਿੰਡ ਵਾਰ ਫਾਈਨਲ ਮੁਕਾਬਲਾ
12-16 ਅੰਕਾਂ ਦੇ ਫ਼ਰਕ ਨਾਲ ਜੋਧਾਂ ਕਬੱਡੀ ਟੀਮ ਨੇ ਰਕਬਾ ਓਪਨ ਕਬੱਡੀ ਟੀਮ ਨੂੰ ਹਰਾ ਕੇ 51 ਹਜ਼ਾਰ
ਦਾ ਨਗਦ ਇਨਾਮ ਜਿੱਤਿਆ। 70 ਕਿਲੋ ਵਜ਼ਨੀ ਮੁਕਾਬਲੇ 'ਚ ਰਕਬਾ ਕਬੱਡੀ ਟੀਮ ਕੋਟਕਰੋੜ ਟੀਮ ਨੂੰ ਹਰਾ
ਕੇ ਜੇਤੂ ਰਹੀ। ਵੈਟਰਨ ਕਬੱਡੀ ਟੀਮਾਂ ਵਿਚਕਾਰ ਸ਼ੋਅ ਮੈਚ ਕਬੱਡੀ ਮੁਕਾਬਲਾ ਸੰਗਰੂਰ ਟੀਮ ਲੁਧਿਆਣਾ
ਨੂੰ ਹਰਾ ਕੇ ਜਿੱਤਿਆ। ਰੇਬੀਆਂ ਦੌੜ ਘੋੜੀਆਂ ਦੇ ਜੇਤੂ ਮਾਲਕ ਨੂੰ ਦੀਸ਼ਾ ਜਗਦੀਸ਼ ਸਿੰਘ ਪੰਡੋਰੀ,
ਬੱਲ ਜੋਗਿੰਦਰ ਸਿੰਘ ਵੱਲੋਂ ਮੋਟਰਸਾਈਕਲ ਅਤੇ ਸਪੱਟਾ ਦੌੜ ਘੋੜੀ ਦੇ ਜੇਤੂ ਮਾਲਕ ਨੂੰ ਮਾ: ਮਨਮੋਹਣ
ਸਿੰਘ ਪੰਡੋਰੀ ਯੂ.ਐਸ.ਏ. ਵੱਲੋਂ ਮੋਟਰਸਾਈਕਲ ਇਨਾਮ ਵਜੋਂ ਦਿੱਤਾ।
ਤਿੰਨ ਰੋਜ਼ਾ
ਟੂਰਨਾਮੈਂਟ ਇੱਬਣ 'ਚ 4 ਤੋਂ
ਕਪੂਰਥਲਾ, 26 ਫਰਵਰੀ - ਸਾਲਾਨਾ ਸੁਖਵਿੰਦਰ ਸਿੰਘ ਹੈਪੀ ਯਾਦਗਾਰੀ
ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ 4 ਤੋਂ 6 ਮਾਰਚ ਨੂੰ ਪਿੰਡ ਇੱਬਣ 'ਚ ਕਰਵਾਇਆ ਜਾ ਰਿਹਾ ਹੈ। ਜੇਤੂ
ਟੀਮ ਨੂੰ 51 ਹਜ਼ਾਰ ਰੁਪਏ ਤੇ ਉਪ ਜੇਤੂ ਨੂੰ 41 ਹਜ਼ਾਰ ਰੁਪਏ, 62 ਕਿੱਲੋ ਭਾਰ ਵਿਚ ਜੇਤੂ ਟੀਮ ਨੂੰ
11 ਹਜ਼ਾਰ ਰੁਪਏ ਤੇ ਉਪ ਜੇਤੂ 7500 ਰੁਪਏ, 56 ਕਿੱਲੋ ਭਾਰ ਵਰਗ ਵਿਚ ਜੇਤੂ ਟੀਮ ਨੂੰ 7 ਹਜ਼ਾਰ ਰੁਪਏ
ਤੇ ਉਪ ਜੇਤੂ ਨੂੰ ਚਾਰ ਹਜ਼ਾਰ ਰੁਪਏ, 48 ਕਿੱਲੋ ਭਾਰ ਦੇ ਮੁਕਾਬਲੇ ਵਿਚ ਜੇਤੂ ਟੀਮ ਨੂੰ ਚਾਰ ਹਜ਼ਾਰ
ਰੁਪਏ ਤੇ ਉਪ ਜੇਤੂ ਨੂੰ ਤਿੰਨ ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ।
ਆਦਮਪੁਰ ਦਾ ਤੀਸਰਾ ਕਬੱਡੀ
ਟੂਰਨਾਮੈਂਟ ਸਮਾਪਤ
ਆਦਮਪੁਰ, 27 ਫਰਵਰੀ - ਤੀਜਾ ਕਬੱਡੀ ਟੂਰਨਾਮੈਂਟ ਪਿੰਡ ਉਦੇਸੀਆਂ
'ਚ ਕਰਵਾਇਆ ਗਿਆ। ਇਸ ਦੌਰਾਨ ਓਪਨ ਕਲੱਬ ਵਿਚ ਹਰੀਪੁਰ ਨੇ ਅਰਜਨਵਾਲ ਨੂੰ ਹਰਾ ਕੇ ਜਿੱਤਿਆ। ਇਸੇ
ਤਰ੍ਹਾਂ ਪਿੰਡ ਪੱਧਰ ਓਪਨ ਵਿਚ ਲੱਖਣ ਕੇ ਪੱਡੇ ਨੇ ਚਮਿਆਰਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ
ਤੋਂ ਪਹਿਲਾਂ ਪਹਿਲੇ ਦਿਨ 55 ਕਿਲੋ ਵਿਚ ਬਿਗਲਾ, ਹਰੀਪੁਰ, ਦੂਹੜੇ, ਤਲਵੰਡੀ ਜੇਤੂ ਰਹੇ ਅਤੇ 70
ਕਿਲੋ ਵਿਚ ਬੰਗਾ, ਜੰਡੂਸਿੰਘਾ, ਸੰਤ ਸਤਪਾਲ ਸਿੰਘ ਸਪੋਰਟਸ ਕਲੱਬ ਹਰੀਪੁਰ ਨੇ ਜਿੱਤ ਦਰਜ ਕੀਤੀ।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ
ਸਿੰਘ ਅਕੈਡਮੀ ਚਮਕੀ
ਮਿਆਣੀ, 27 ਫਰਵਰੀ - ਪਿੰਡ ਮਿਆਣੀ 'ਚ ਪਹਿਲਾ ਬਾਵਾ ਨਰਿੰਜਨ ਸਿੰਘ
ਮਿਆਣੀ ਤੇ ਸੰਤੋਖ ਸਿੰਘ ਤੋਖੀ (ਐਟਮ ਬੰਬ) ਯਾਦਗਾਰੀ ਕਬੱਡੀ ਤੇ ਸੱਭਿਆਚਾਰ ਖੇਡ ਮੇਲਾ ਕਰਵਾਇਆ ਗਿਆ।
ਪੰਜਾਬ ਦੀਆਂ ਚੋਟੀ ਦੀਆਂ 8 ਕਬੱਡੀ ਅਕੈਡਮੀਆਂ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਫਾਈਨਲ ਮੈਚ
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਸੁਲਤਾਨਪੁਰ ਲੋਧੀ ਨੇ ਆਲਮਵਾਲ ਅਕੈਡਮੀ ਮੋਮਾ ਦੀ ਟੀਮ
ਨੂੰ ਹਰਾ ਕੇ ਪਹਿਲਾ ਇਕ ਲੱਖ ਰੁਪਏ ਦਾ ਇਨਾਮ ਜਿੱਤਿਆ। ਦੂਜੇ ਥਾਂ 'ਤੇ 71 ਹਜ਼ਾਰ ਦਾ ਆਲਮਵਾਲ ਮੋਮਾ
ਨੇ ਜਿੱਤਿਆ। ਲੜਕੀਆਂ ਦੇ ਸ਼ੋਅ ਮੈਚ 'ਚ ਪੰਜਾਬ ਦੀਆਂ ਮੁਟਿਆਰਾਂ ਨੇ ਅਮਰੀਕਾ ਦੀਆਂ ਗੋਰੀਆਂ ਨੂੰ ਹਰਾ
ਕੇ ਪਹਿਲਾ ਸਥਾਨ ਹਾਸਲ ਕੀਤਾ।
8ਵਾਂ ਹਰਪ੍ਰੀਤ ਯਾਦਗਾਰੀ ਕਬੱਡੀ
ਕੱਪ ਸਮਾਪਤ
ਫ਼ਤਹਿਗੜ੍ਹ ਸਾਹਿਬ, 27 ਫਰਵਰੀ - 8ਵਾਂ ਹਰਪ੍ਰੀਤ ਯਾਦਗਾਰੀ ਪਿੰਡ
ਸਲਾਣਾ ਕਬੱਡੀ ਕੱਪ ਬਾਬਾ ਮਾੜੂ ਦਾਸ ਜੀ ਮੈਮੋਰੀਅਲ ਯੂਥ ਸਪੋਰਟਸ ਅਤੇ ਕਲਚਰਲ ਕਲੱਬ (ਰਜਿ:) ਸਲਾਣਾ
ਵੱਲੋਂ ਕਰਵਾਇਆ ਗਿਆ। ਖੇਡਾਂ ਦੇ ਮੁਕਾਬਲਿਆਂ ਦੌਰਾਨ 100 ਮੀਟਰ ਦੌੜ ਵਿਚੋਂ ਅਜੈ ਟੰਡਨ ਨੇ ਪਹਿਲਾ
ਅਤੇ ਸ਼ਿੰਗਾਰਾ ਸਿੰਘ ਨੇ ਦੂਜਾ, 200 ਮੀਟਰ ਦੌੜ ਵਿਚ ਅਜੈ ਟੰਡਨ ਨੇ ਪਹਿਲਾ ਅਤੇ ਜਸਮੇਲ ਸਿੰਘ ਨੇ
ਦੂਜਾ, 400 ਮੀਟਰ ਦੌੜ ਵਿਚ ਸ਼ਿੰਗਾਰਾ ਸਿੰਘ ਨੇ ਪਹਿਲਾ ਅਤੇ ਅਜੈ ਟੰਡਨ ਨੇ ਦੂਜਾ, 800 ਮੀਟਰ ਦੌੜ
ਵਿਚ ਧਰਮਿੰਦਰ ਕੁਮਾਰ ਨੇ ਪਹਿਲਾ ਅਤੇ ਪਵਨਦੀਪ ਸਿੰਘ ਨੇ ਦੂਜਾ ਅਤੇ 1600 ਮੀਟਰ ਦੌੜ ਵਿਚ ਪਵਨਜੀਤ
ਸਿੰਘ ਖੰਨਾ ਨੇ ਪਹਿਲਾ ਅਤੇ ਗੁਰਮੀਤ ਸਿੰਘ ਗੋਹ ਨੇ ਦੂਜਾ ਸਥਾਨ ਹਾਸਲ ਕੀਤਾ। ਬਜ਼ੁਰਗਾ ਦੀ ਦੋੜ ਵਿਚ
ਮੁਖਤਿਆਰ ਸਿੰਘ ਨੇ ਪਹਿਲਾ, ਗੁਰਮੀਤ ਸਿੰਘ ਨੇ ਦੂਜਾ ਅਤੇ ਦਲਬਾਰਾ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਕਬੱਡੀ 60 ਕਿੱਲੋ ਦੇ ਮੁਕਾਬਲਿਆਂ ਵਿਚ ਪੰਜਰੁੱਖਾ ਦੀ ਟੀਮ ਨੇ ਪਹਿਲਾ ਅਤੇ ਢੰਡੋਰੀ ਦੀ ਟੀਮ ਨੇ
ਦੂਜਾ ਜਦੋਂ ਕਿ 70 ਕਿੱਲੋ ਵਿਚ ਬਾਬਾ ਮਾੜੂ ਦਾਸ ਕਲੱਬ ਨੇ ਪਹਿਲਾ ਅਤੇ ਸਲਾਣਾ ਦੁੱਲਾ ਸਿੰਘ ਵਾਲਾ
ਨੇ ਦੂਜਾ ਸਥਾਨ ਹਾਸਲ ਕੀਤਾ ਜਿਨ੍ਹਾਂ ਨੂੰ ਕ੍ਰਮਵਾਰ 20 ਅਤੇ 15 ਹਜ਼ਾਰ ਰੁਪਏ ਦੀ ਨਕਦ ਰਾਸ਼ੀ
ਜਤਿੰਦਰਦੀਪ ਸਿੰਘ ਕੈਨੇਡਾ ਵੱਲੋਂ ਸਵਰਗੀ ਹਰਪ੍ਰੀਤ ਦੀ ਯਾਦ ਵਿਚ ਦਿੱਤੀ ਗਈ ਜਦੋਂ ਕਿ ਇੱਕ ਪਿੰਡ
ਓਪਨ ਵਿਚ ਮਾਣਕੀ ਦੀ ਟੀਮ ਨੇ ਪਹਿਲਾ ਅਤੇ ਮੰਡੀਆ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਇਨ੍ਹਾਂ ਟੀਮਾਂ
ਵਿਚਕਾਰ ਹੋਏ ਸਖ਼ਤ ਮੁਕਾਬਲੇ ਵਿਚ ਸਿਰਫ਼ ਡੇਢ ਅੰਕਾਂ ਦੇ ਫ਼ਰਕ ਨਾਲ ਹਾਰ-ਜਿੱਤ ਦਾ ਫ਼ੈਸਲਾ ਹੋਇਆ।
ਇਨ੍ਹਾਂ ਦੋਵੇਂ ਟੀਮਾਂ ਨੂੰ ਸ: ਪਿਆਰਾ ਸਿੰਘ ਕੈਨੇਡਾ ਵੱਲੋਂ ਆਪਣੇ ਪਿਤਾ ਸਵਰਗੀ ਕਰਤਾਰ ਸਿੰਘ ਦੀ
ਯਾਦ ਵਿਚ ਕ੍ਰਮਵਾਰ 41 ਅਤੇ 31 ਹਜ਼ਾਰ ਦਾ ਨਕਦ ਇਨਾਮ ਦਿੱਤਾ ਗਿਆ।
ਪਿੰਡ ਬੱਸੀਆਂ ਦਾ ਦੂਸਰਾ ਕਬੱਡੀ
ਕੱਪ 11 ਨੂੰ
ਰਾਏਕੋਟ, 27 ਫਰਵਰੀ - ਦੂਜਾ ਕਬੱਡੀ ਕੱਪ 7 ਤੋਂ 11 ਮਾਰਚ ਤੱਕ
ਪਿੰਡ ਬੱਸੀਆਂ ਵਿਖੇ ਕਰਵਾਇਆ ਜਾ ਰਿਹਾ ਹੈ। 7 ਮਾਰਚ ਨੂੰ ਵੱਡੇ ਬਲਦਾਂ, 8 ਮਾਰਚ ਨੂੰ ਛੋਟੇ ਬਲਦਾਂ,
9 ਮਾਰਚ ਨੂੰ ਕੁੱਤਿਆ ਦੀਆਂ ਦੌੜਾਂ, 40 ਤੇ 55 ਕਿਲੋ ਕਬੱਡੀ ਅਤੇ 10 ਮਾਰਚ ਨੂੰ ਕਬੱਡੀ 70 ਕਿਲੋ,
11 ਮਾਰਚ ਨੂੰ 8 ਕਬੱਡੀ ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ।
ਘੱਗੇ ਦਾ ਕਬੱਡੀ ਦਾ ਮਹਾਂਕੁੰਭ
ਸਮਾਪਤ
ਘੱਗਾ, 27 ਫਰਵਰੀ - ਦੋ ਰੋਜ਼ਾ ਚੌਥਾ ਅੰਤਰ ਰਾਸ਼ਟਰੀ ਕਬੱਡੀ ਕੱਪ ਅਤੇ
ਸੱਭਿਆਚਾਰਕ ਮੇਲਾ ਘੱਗੇ 'ਚ ਕਰਵਾਇਆ ਗਿਆ। ਕਬੱਡੀ 52 ਕਿਲੋ ਭਾਰ ਵਰਗ ਵਿਚ ਘੱਗਾ ਨੇ ਪਹਿਲਾ ਸਥਾਨ
ਅਤੇ ਅਤਾਲਾਂ ਨੇ ਦੂਜਾ ਸਥਾਨ ਜਿੱਤਿਆ। ਕਬੱਡੀ ਇੱਕ ਪਿੰਡ ਓਪਨ ਵਿਚ ਦਿੜ੍ਹਬਾ ਦੇ ਗੱਭਰੂਆਂ ਨੇ ਘੱਗਾ
ਨੂੰ ਪਛਾੜ ਕੇ ਪਹਿਲੇ ਸਥਾਨ 'ਤੇ ਕਬਜ਼ਾ ਕੀਤਾ। ਕਬੱਡੀ 40 ਸਾਲਾ ਕਬੱਡੀ ਵਿਚ ਲੁਧਿਆਣਾ ਦੀ ਟੀਮ ਨੇ
ਗਦੜਿਆਣੀ (ਸੰਗਰੂਰ) ਦੀ ਟੀਮ ਨੂੰ ਹਰਾਇਆ। ਹਰਿਆਣਾ ਅਤੇ ਪੰਜਾਬ ਦੀਆਂ ਕੁੜੀਆਂ ਵਿਚਕਾਰ ਹੋਏ ਕਬੱਡੀ
ਦੇ ਸ਼ੋਅ ਵਿਚ ਹਰਿਆਣਾ ਦੀਆਂ ਕੁੜੀਆਂ ਨੇ ਬਾਜ਼ੀ ਮਾਰੀ। ਪੰਜਾਬ ਦੀਆਂ ਚੋਟੀ ਦੀਆਂ ਕਬੱਡੀ ਅਕੈਡਮੀਆਂ
ਵਿਚਕਾਰ ਹੋਏ ਸਖ਼ਤ ਮੁਕਾਬਲਿਆਂ ਵਿਚ ਰਾੜਾ ਸਾਹਿਬ ਨੇ ਪੱਤੋਂ ਹੀਰਾ ਨੂੰ ਹਰਾ ਕੇ ਇੱਕ ਲੱਖ ਦੇ ਇਨਾਮ
ਉੱਤੇ ਕਬਜ਼ਾ ਕੀਤਾ।
ਮੌੜ ਨੌਆਬਾਦ ਦਾ ਕਬੱਡੀ
ਟੂਰਨਾਮੈਂਟ ਸ਼ੁਰੂ
ਠੱਠੀ ਭਾਈ, 27 ਫਰਵਰੀ - ਪਿੰਡ ਮੌੜ ਨੌਆਬਾਦ (ਮੋਗਾ) ਵਿਖੇ ਤਿੰਨ
ਦਿਨਾਂ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ 58 ਕਿਲੋ, 44 ਕਿਲੋ ਅਤੇ 36 ਕਿਲੋ
ਭਾਰ ਵਰਗ ਦੇ ਮੁਕਾਬਲੇ ਸ਼ੁਰੂ ਕਰਵਾਏ।
ਡਡਵਿੰਡੀ ਦਾ ਪਹਿਲਾ ਕਬੱਡੀ
ਟੂਰਨਾਮੈਂਟ 6 ਤੋਂ
ਜਲੰਧਰ, 26 ਫਰਵਰੀ - ਸਾਲਾਨਾ ਪਹਿਲਾ ਕਬੱਡੀ ਕੱਪ 6-7 ਮਾਰਚ ਨੂੰ
ਡਡਵਿੰਡੀ ਵਿਖੇ ਸ਼ਹੀਦ ਨਰਿੰਦਰ ਪਾਲ ਸਿੰਘ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ। 6 ਮਾਰਚ ਨੂੰ
ਫੁੱਟਬਾਲ ਦੇ ਮੈਚ ਪਿੰਡ ਪੱਧਰ 66 ਕਿਲੋ ਤੇ 58 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਓਪਨ ਵਰਗ
ਵਿਚ 6 ਅਕੈਡਮੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਬਾਸਕਿਟਬਾਲ ਲੜਕੀਆਂ ਦਾ ਇਕ ਸ਼ੋਅ
ਮੈਚ ਜਲੰਧਰ ਤੇ ਕਪੂਰਥਲਾ ਦੀਆਂ ਟੀਮਾਂ ਦਰਮਿਆਨ ਖੇਡਿਆ ਜਾਵੇਗਾ। 7 ਮਾਰਚ ਨੂੰ ਕਬੱਡੀ ਦੇ ਮੁਕਾਬਲੇ
ਕਰਵਾਏ ਜਾਣਗੇ।
ਕਬੱਡੀ ਓਪਨ 'ਚ ਪਿੰਡ ਭਲੂਰ ਦੀ
ਟੀਮ ਜੇਤੂ
ਸਮਾਲਸਰ, 26 ਫਰਵਰੀ - ਪਿੰਡ ਠੱਠੀ ਭਾਈ 'ਚ ਸ੍ਰੀ ਗੁਰੂ ਗੋਬਿੰਦ
ਸਿੰਘ ਯਾਦਗਾਰੀ ਕਬੱਡੀ ਟੂਰਨਾਮੈਂਟ ਕਮੇਟੀ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਸਮੇਂ
ਕਬੱਡੀ 33 ਕਿੱਲੋਵਰਗ ਵਿਚ ਘੋਲੀਆ ਦੀ ਟੀਮ ਨੇ ਪਹਿਲਾ, ਵਾਂਦਰ ਡੋਡ ਨੇ ਦੂਸਰਾ, 46 ਕਿੱਲੋ ਵਿਚ
ਮਾਣੂੰਕੇ ਸੰਧੂਆਂ ਨੇ ਪਹਿਲਾ, ਠੱਠੀ ਭਾਈ ਨੇ ਦੂਜਾ, 70 ਕਿੱਲੋ ਵਿਚ ਵਾਂਦਰ ਡੋਡ ਦੀ ਟੀਮ ਨੇ ਪਹਿਲਾ
ਅਤੇ ਮੇਜਬਾਨ ਠੱਠੀ ਭਾਈ ਦੀ ਟੀਮ ਨੇ ਦੂਸਰਾ, ਕਬੱਡੀ ਓਪਨ ਵਿਚ ਪਿੰਡ ਭਲੂਰ ਦੀ ਟੀਮ ਨੇ ਪਹਿਲਾ ਅਤੇ
ਬਰਗਾੜੀ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ।
ਪਿੰਡ ਖੋਸਾ ਕੋਟਲਾ ਦਾ ਕਬੱਡੀ ਕੱਪ
ਸ਼ੁਰੂ
ਕੋਟ ਈਸੇ ਖਾਂ, 25 ਫਰਵਰੀ - ਤਿੰਨ ਦਿਨਾਂ ਕਬੱਡੀ ਕੱਪ ਪਿੰਡ ਖੋਸਾ
ਕੋਟਲਾ ਦੀਆਂ ਗਰਾਊਂਡਾਂ ਵਿਚ ਸ਼ੁਰੂ ਹੋ ਗਿਆ। ਉਦਘਾਟਨੀ ਮੈਚ 40 ਕਿੱਲੋ ਵਰਗ ਦੀਆਂ ਟੀਮਾਂ ਪਿੰਡ
ਜਨੇਰ ਅਤੇ ਪਿੰਡ ਬਲਖੰਡੀ ਵਿਚ ਹੋਇਆ ਜਿਸ ਵਿਚ ਬਲਖੰਡੀ ਪਿੰਡ ਦੀ ਟੀਮ ਜੇਤੂ ਰਹੀ। 53 ਕਿੱਲੋ ਵਰਗ
ਦੇ ਮੈਚ ਵੀ ਹੋ ਗਏ। ਅੱਜ 26 ਫਰਵਰੀ ਨੂੰ ਕਬੱਡੀ 62, 70 ਕਿੱਲੋ ਦੇ ਮੈਚ ਹੋਣਗੇ। ਕਬੱਡੀ ਓਪਨ ਦੇ
ਮੁਕਾਬਲੇ 27 ਫਰਵਰੀ ਦਿਨ ਐਤਵਾਰ ਨੂੰ ਹੋਣਗੇ।
ਮਾਰਸ਼ਲ ਯਾਦਗਾਰੀ ਕਬੱਡੀ
ਟੂਰਨਾਮੈਂਟ ਪਹਿਲੀ ਨੂੰ
ਅਨੰਦਪੁਰ, 25 ਫਰਵਰੀ - ਮਾਰਸ਼ਲ ਯਾਦਗਾਰੀ ਕਬੱਡੀ ਟੂਰਨਾਮੈਂਟ 1
ਮਾਰਚ ਤੋਂ ਸਰਕਾਰੀ ਹਾਈ ਸਕੂਲ ਗਰਦਲੇ ਦੇ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ
ਸਕੂਲ ਪੱਧਰ ਅਤੇ ਪ੍ਰਮੁੱਖ ਕਬੱਡੀ ਕਲੱਬਾਂ ਦੇ ਮੁਕਾਬਲੇ ਕਰਵਾਏ ਜਾਣਗੇ। ਜੇਤੂ ਟੀਮ ਨੂੰ ਇਕ ਲੱਖ
ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਟੂਰਨਾਮੈਂਟ ਦੀ ਸਮਾਪਤੀ ਮੌਕੇ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ।
ਦਸ਼ਮੇਸ਼ ਕਲੱਬ ਨਕੋਦਰ ਪਹੁੰਚਿਆ
ਅੱਵਲ ਦਰਜੇ 'ਤੇ
ਕਪੂਰਥਲਾ, 24 ਫਰਵਰੀ -7ਵਾਂ ਗੋਲਡ ਕਬੱਡੀ ਕੱਪ ਗੁਰੂ ਨਾਨਕ
ਸਟੇਡੀਅਮ ਕਪੂਰਥਲਾ 'ਚ ਕਰਵਾਇਆ ਗਿਆ। ਇਸ ਕਬੱਡੀ ਕੱਪ 'ਤੇ ਦਸ਼ਮੇਸ਼ ਕਲੱਬ ਨਕੋਦਰ ਦੀ ਟੀਮ ਨੇ ਕਬਜ਼ਾ
ਕਰਕੇ 2 ਲੱਖ 51 ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ। ਜਦਕਿ ਆਜ਼ਾਦ ਕਲੱਬ ਮੁਠੱਡਾ ਦੀ ਟੀਮ ਦੂਜੇ
ਸਥਾਨ 'ਤੇ ਰਹੀ, ਇਸ ਟੀਮ ਨੂੰ 2 ਲੱਖ 11 ਹਜ਼ਾਰ ਰੁਪਏ ਦੇ ਨਗਦ ਇਨਾਮ ਨਾਲ ਨਿਵਾਜਿਆ ਗਿਆ। ਕੁਲਜੀਤ
ਸਿੰਘ ਮਲਸੀਆਂ ਨੂੰ ਬੈਸਟ ਧਾਵੀ ਤੇ ਮੰਗੀ ਬੱਗਾ ਪਿੰਡ ਨੂੰ ਬੈਸਟ ਜਾਫੀ ਐਲਾਨਿਆ ਗਿਆ। ਇਨ੍ਹਾਂ ਦੋਵਾਂ
ਕਬੱਡੀ ਖਿਡਾਰੀਆਂ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸੇ ਦੌਰਾਨ ਹੀ ਐਮ.ਐਚ.ਵਨ ਚੈਨਲ
ਦੇ ਉਭਰਦੇ ਕਲਾਕਾਰ ਜਾਨਹੀਰ ਨੂੰ ਬਲਜੀਤ ਸਿੰਘ ਬੱਲੀ ਵਿਰਕ ਵੱਲੋਂ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ
ਗਿਆ।
ਪਿੰਡ ਸੁਨੇਤ ਦੀਆਂ ਖੇਡਾਂ 3 ਤੋਂ
ਲੁਧਿਆਣਾ, 24 ਫਰਵਰੀ - 3-4 ਮਾਰਚ ਨੂੰ ਦੋ ਰੋਜ਼ਾ ਖੇਡਾਂ ਜੀ. ਐਸ.
ਮੈਮੋਰੀਅਲ ਸਕੂਲ ਗਰਾਊਂਡ, ਲੋਧੀ ਕਲੱਬ ਰੋਡ, ਨੇੜੇ ਸਿਟੀ ਸੈਂਟਰ ਵਿਖੇ ਕਰਵਾਇਆ ਜਾ ਰਹੀਆਂ ਹਨ।
ਕਬੱਡੀ ਇਕ ਪਿੰਡ ਓਪਨ ਦੀ ਜੇਤੂ ਟੀਮ ਨੂੰ 51 ਹਜ਼ਾਰ ਤੇ ਫਸਟ ਰਨਰ ਅੱਪ ਨੂੰ 31000 ਦਾ ਨਗਦ ਇਨਾਮ
ਤੇ ਟਰਾਫੀ ਭੇਂਟ ਕਰਕੇ ਸਨਮਾਨਿਤ ਕੀਤਾ ਜਾਵੇਗਾ। 70 ਕਿਲੋ ਕਬੱਡੀ ਮੁਕਾਬਲਿਆਂ ਚੋਂ ਬਾਜੀ ਮਾਰਨ
ਵਾਲੀ ਟੀਮ ਨੂੰ 21 ਤੇ ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 11 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ।
ਖੇਡ ਮੇਲੇ ਦੌਰਾਨ 3 ਮਾਰਚ ਨੂੰ ਤਾਸ਼ ਸੀਪ ਦੇ ਮੁਕਾਬਲੇ ਵੀ ਕਰਵਾਏ ਜਾਣਗੇ।
ਅੰਬੀ ਹਠੂਰ ਇੰਟਰਨੈਸ਼ਲ ਅਕੈਡਮੀ ਬਣੀ
ਚੈਂਪੀਅਨ
ਇਯਾਲੀ/ਥਰੀਕੇ, 24 ਫਰਵਰੀ - ਬੱਦੋਵਾਲ ਕਬੱਡੀ ਕੱਪ ਸੂਬੇਦਾਰ
ਗੁਰਬਖਸ਼ ਸਿੰਘ ਸਟੇਡੀਅਮ 'ਚ ਕਰਵਾਇਆ ਗਿਆ। ਕਬੱਡੀ ਦੇ ਮਹਾਂ ਕੁੰਭ ਦੌਰਾਨ ਪੰਜਾਬ ਕਬੱਡੀ ਅਕੈਡਮੀ
ਅਸ਼ੋਸੀਏਸਨ ਦੀਆਂ ਅੱਠ ਟੀਮਾਂ ਦੇ ਰੋਚਕ ਮੁਕਾਬਲਿਆ ਦੌਰਾਨ ਅੰਬੀ ਹਠੂਰ ਕਲੱਬ ਇੰਟਰਨੈਸ਼ਲ ਕਬੱਡੀ
ਅਕੈਡਮੀ ਨੇ ਜੇਤੂ ਬਣਦਿਆਂ ਮਿਲਵੰਤ ਸਿੰਘ ਠੇਕੇਦਾਰ ਵੱਲੋਂ ਦਿੱਤਾ ਗਿਆ ਇੱਕ ਲੱਖ ਦਾ ਨਕਦ ਇਨਾਮ
ਹਾਸਿਲ ਕੀਤਾ, ਜਦ ਕਿ ਉਪ ਜੇਤੂ ਬਣੀ ਹਰਜੀਤ ਤਲਵਾਰ ਫਰੈਡਜ਼ ਅਕੈਡਮੀ ਨੂੰ 75 ਹਜ਼ਾਰ ਦਾ ਨਕਦ ਇਨਾਮ
ਪ੍ਰਦੀਪ ਸਿੰਘ ਅਮਰੀਕਾ ਵੱਲੋਂ ਦਿੱਤਾ ਗਿਆ। ਕਬੱਡੀ ਓਪਨ ਦੇ ਮੁਕਾਬਲਿਆ ਦੌਰਾਨ ਰਸੂਲਪੁਰ ਦੀ ਟੀਮ
ਨੂੰ ਪਹਿਲਾ ਇਨਾਮ, ਜਦ ਕਿ ਉਪ ਜੇਤੂ ਬਣੀ ਬੇਰ ਖੁਰਦ ਦੀ ਟੀਮ ਨੂੰ 75 ਹਜ਼ਾਰ ਦਾ ਦੂਸਰਾ ਇਨਾਮ ਦਿੱਤਾ
ਗਿਆ। ਕਬੱਡੀ 70 ਕਿਲੋ ਪਹਿਲੇ ਸਥਾਨ 'ਤੇ ਬੱਦੋਵਾਲ ਦੀ ਟੀਮ ਤੇ ਦੂਸਰੇ ਸਥਾਨ 'ਤੇ ਰਹੀ। ਕਬੱਡੀ
ਅਕੈਡਮੀਆਂ ਦੇ ਮੁਕਾਬਲਿਆ ਦੌਰਾਨ ਚੁਣੇ ਗਏ ਸਰਬੋਤਮ ਜਾਫੀ ਏਕਮ ਹਠੂਰ ਤੇ ਬੈਸਟ ਰੇਡਰ ਬੀਤਾ ਖੋਸਾ
ਰਣਧੀਰ ਨੂੰ ਨੈਨੋ ਕਾਰਾਂ ਦੀ ਚਾਬੀ ਦੇਣ ਦੀ ਰਸਮ ਚੇਅਰਮੈਨ ਸ: ਮਨਪ੍ਰੀਤ ਸਿੰਘ ਇਯਾਲੀ ਵੱਲੋਂ
ਨਿਭਾਈ ਗਈ, ਜਦਕਿ ਕਲੱਬ ਵੱਲੋਂ ਮੈਂਬਰ ਪੰਚਾਇਤ ਕੁਲਦੀਪ ਸਿੰਘ ਨੂੰ ਏ ਸਟਾਰ ਕਾਰ ਨਾਲ ਸਨਮਾਨਿਤ
ਕੀਤਾ ਗਿਆ, ਜਿਸ ਦੀਆਂ ਚਾਬੀਆਂ ਕਿਸਾਨ ਮੋਰਚਾ ਕਾਂਗਰਸ ਦੇ ਚੇਅਰਮੈਨ ਸੋਨੀ ਗਿੱਲ ਵੱਲੋਂ ਦਿੱਤੀ ਗਈ।
ਸੰਤ ਬਲਵੀਰ ਸਿੰਘ ਸੀਚੇਵਾਲ ਤੇ ਐਸ ਪੀ ਸ: ਭੁਪਿੰਦਰ ਸਿੰਘ ਜਗਰਾਉਂ ਨੂੰ ਗੋਲਡ ਮੈਡਲਾਂ ਨਾਲ
ਸਨਮਾਨਿਤ ਕੀਤਾ ਗਿਆ।
ਖੰਨਾ ਕਬੱਡੀ ਕੱਪ ਸ਼ਹੀਦ ਬਚਨ ਸਿੰਘ
ਕਲੱਬ ਦਿੜ੍ਹਬਾ ਨੇ ਫੁੰਡਿਆ
ਖੰਨਾ, 23 ਫਰਵਰੀ - ਖੰਨਾ ਕਬੱਡੀ ਖੇਡ ਮੇਲੇ 'ਚ ਉੱਤਰੀ ਭਾਰਤ ਦੀ
ਕਬੱਡੀ ਫੈਡਰੇਸ਼ਨ ਦੀਆਂ ਅੱਠ ਚੋਟੀ ਦੀਆਂ ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੁਕਾਬਲੇ ਵਿਚ ਸ਼ਹੀਦ ਬਚਨ
ਸਿੰਘ ਕਲੱਬ ਦਿੜ੍ਹਬਾ ਨੇ ਗੁਰੂ ਨਾਨਕ ਕਲੱਬ ਨਕੋਦਰ ਨੂੰ ਹਰਾ ਕੇ ਸਵਾ ਲੱਖ ਰੁਪਏ ਦਾ ਪਹਿਲਾ ਇਨਾਮ
ਜਿੱਤਿਆ ਜਦਕਿ ਉਪ ਜੇਤੂ ਟੀਮ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਪਹਿਲੇ ਗੇੜ ਦੇ ਮੁਕਾਬਲੇ
ਵਿਚ ਬੀ. ਸੀ. ਕਲੱਬ ਸਮਰਾਲਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਕਲੱਬ ਕੋਟਲੀ ਥਾਨ ਸਿੰਘ ਨੂੰ, ਬਾਬਾ
ਸੀਹਾਂ ਸਿੰਘ ਗਿੱਲ ਝੱਲੀ ਕਲੱਬ ਸਿਧਸਰ ਨੇ ਖੰਗੂੜਾ ਅਕੈਡਮੀ ਲਤਾਲਾ ਨੂੰ, ਸ਼ਹੀਦ ਬਚਨ ਸਿੰਘ ਕਲੱਬ
ਦਿੜਬਾ ਨੇ ਮਾਲਵਾ ਕਲੱਬ ਸਮਰਾਲਾ ਨੂੰ ਅਤੇ ਗੁਰੂ ਨਾਨਕ ਕਲੱਬ ਨਕੋਦਰ ਨੇ ਦਸ਼ਮੇਸ਼ ਕਲੱਬ ਨਕੋਦਰ ਨੂੰ
ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਸਰਪੰਚ ਰੁਪਿੰਦਰ ਸਿੰਘ ਗਾਂਧੀ ਯਾਦਗਾਰੀ ਖੰਨਾ ਕਬੱਡੀ
ਕੱਪ ਵਿਚ ਪ੍ਰਸਿੱਧ ਗਾਇਕ ਜੈਜੀ . ਬੀ. ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਖੰਨਾ ਕਬੱਡੀ ਕੱਪ ਲਈ
ਕੁਮੈਂਟਰੀ ਡਾ: ਦਰਸ਼ਨ ਵੜੀ, ਗੁਰਪ੍ਰੀਤ ਸਿੰਘ ਬੇਰਕਲਾਂ, ਹਰਜੋਧ ਸਿੰਘ ਸਿਹੌੜਾ ਅਤੇ ਬੱਬੂ ਖੰਨਾ ਨੇ
ਕੀਤੀ।
ਪੰਜਾਬ ਰਾਜ ਸੀਨੀਅਰ ਓਪਨ ਗਤਕਾ
ਚੈਂਪੀਅਨਸ਼ਿਪ 5 ਤੋਂ
ਚੰਡੀਗੜ੍ਹ, 22 ਫਰਵਰੀ - ਪੰਜਾਬ ਰਾਜ ਸੀਨੀਅਰ ਓਪਨ ਗਤਕਾ
ਚੈਂਪੀਅਨਸ਼ਿਪ 5 ਅਤੇ 6 ਮਾਰਚ ਨੂੰ ਦੁਸਹਿਰਾ ਗਰਾਊਂਡ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ
ਕਰਵਾਈ ਜਾ ਰਹੀ ਹੈ। ਇਹ ਪਹਿਲੀ ਦੋ ਰੋਜ਼ਾ ਰਾਜ ਪੱਧਰੀ ਗਤਕਾ ਚੈਂਪੀਅਨਸ਼ਿਪ ਜ਼ਿਲ੍ਹਾ ਗਤਕਾ ਐਸੋਸੀਏਸ਼ਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਇਸ ਉਪਰੰਤ ਅਪ੍ਰੈਲ ਵਿਚ
ਫੈਡਰੇਸ਼ਨ ਵੱਲੋਂ ਪਹਿਲੀ ਤਿੰਨ ਰੋਜ਼ਾ ਜੂਨੀਅਰ ਅਤੇ ਸੀਨੀਅਰ ਰਾਸ਼ਟਰੀ ਗਤਕਾ ਓਪਨ ਚੈਂਪੀਅਨਸ਼ਿਪ ਅਕਾਲ
ਡਿਗਰੀ ਕਾਲਜ ਮਸਤੂਆਣਾ ਸਾਹਿਬ ਜ਼ਿਲ੍ਹਾ ਸੰਗਰੂਰ ਵਿਖੇ ਆਯੋਜਿਤ ਕੀਤੀ ਜਾਵੇਗੀ। ਪੰਜਾਬ ਦੇ ਸਾਰੇ
ਜ਼ਿਲ੍ਹਿਆਂ ਵਿਚੋਂ ਲੜਕੇ ਤੇ ਲੜਕੀਆਂ ਦੀਆਂ ਸੀਨੀਅਰ ਗੱਤਕਾ ਟੀਮਾਂ (ਉਮਰ ਵਰਗ 19 ਸਾਲ, 21 ਸਾਲ,
25 ਸਾਲ) ਭਾਗ ਲੈਣਗੀਆਂ।
ਲੱਖਾ 'ਚ ਕਬੱਡੀ ਟੂਰਨਾਮੈਂਟ ਸ਼ੁਰੂ
ਹਠੂਰ, 22 ਫਰਵਰੀ - ਪੀਰ ਬਾਬਾ ਇਮਾਮ ਸ਼ਾਹ ਦੀ ਯਾਦ ਵਿਚ ਪਿੰਡ ਲੱਖਾ
ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਪਹਿਲੇ ਦਿਨ 35 ਤੇ 62 ਕਿੱਲੋ ਵਰਗ ਦੇ ਖਿਡਾਰੀਆਂ
ਦੇ ਮੁਕਾਬਲਿਆਂ ਨਾਲ ਟੂਰਨਾਮੈਂਟ ਦਾ ਆਗਾਜ ਹੋਇਆ। 22 ਫਰਵਰੀ ਨੂੰ 70 ਕਿੱਲੋ ਦੇ ਮੁਕਾਬਲੇ ਹੋਣਗੇ।
ਪਹਿਲੇ ਦਿਨ ਵਿਧਾਇਕ ਈਸ਼ਰ ਸਿੰਘ ਮੇਹਰਵਾਨ ਮੁੱਖ- ਮਹਿਮਾਨ ਵਜੋਂ ਪੁੱਜੇ ।
ਬੱਦੋਵਾਲ ਕਬੱਡੀ ਕੱਪ
ਇਯਾਲੀ/ ਥਰੀਕੇ, 22 ਫਰਵਰੀ - ਬੱਦੋਵਾਲ ਕਬੱਡੀ ਕੱਪ ਜੋ ਕਿ
ਸੂਬੇਦਾਰ ਗੁਰਬਖਸ ਸਿੰਘ ਸਟੇਡੀਅਮ ਵਿਖੇ ਚੱਲ ਰਿਹਾ ਹੈ। ਇਸ ਕਬੱਡੀ ਕੱਪ ਦੇ ਦੂਜੇ ਦਿਨ ਕਬੱਡੀ ਓਪਨ
ਦੇ ਹੋਏ ਪਹਿਲੇ ਗੇੜ ਦੇ ਮੁਕਾਬਲਿਆਂ ਵਿੱਚ ਮਲਸੀਹਾਂ ਦੇ ਗੱਭਰੂਆਂ ਨੇ ਸਵੱਦੀ ਨੂੰ ਹਿਸੋਵਾਲ ਨੇ
ਹਸਨਪੁਰ ਨੂੰ ਤੇ ਬੱਦੋਵਾਲ ਨੇ ਬੈਂਸ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। 23 ਫਰਵਰੀ
ਨੂੰ ਪੰਜਾਬ ਕਬੱਡੀ ਅਕੈਡਮੀ ਐਸੋਸੀਏਸਨ ਦੀਆਂ ਅੱਠ ਟੀਮਾ ਦੇ ਮੁਕਾਬਲੇ ਦਰਸ਼ਕਾਂ ਦੀ ਖਿੱਚ ਦਾ ਕੇਦਰ
ਹੋਣਗੇ। ਅਕੈਡਮੀਆਂ ਦੇ ਬੈਸਟ ਜਾਫੀ ਤੇ ਬੈਸਟ ਧਾਵੀ ਨੂੰ ਨੈਨੋ ਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ,
ਜਦ ਕਿ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਤੇ ਐਸ ਪੀ ਜਗਰਾਉ ਭੁਪਿੰਦਰ ਸਿੰਘ ਨੂੰ ਗੋਲਡ
ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਵਿਜੋਲਾ
ਦਾ ਕਬੱਡੀ ਟੂਰਨਾਮੈਂਟ 27 ਤੋਂ
ਸੁਭਾਨਪੁਰ, 21 ਫਰਵਰੀ - ਤੀਜਾ ਬਾਬਾ
ਵਰਿਆਮ ਸਿੰਘ ਕਬੱਡੀ ਟੂਰਨਾਮੈਂਟ 27-28 ਫਰਵਰੀ ਨੂੰ ਬਾਬਾ ਵਰਿਆਮ ਸਿੰਘ
ਸਪੋਰਟਸ ਕਲੱਬ ਵਿਜੋਲਾ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ
ਕਬੱਡੀ 30, 48, 63 ਕਿਲੋਂ ਅਤੇ ਓਪਨ ਪਿੰਡ ਪੱਧਰ ਦੇ ਮੁਕਾਬਲੇ ਕਰਵਾਏ
ਜਾਣਗੇ।
ਅੰਤਰਰਾਸ਼ਟਰੀ ਕਬੱਡੀ ਕੱਪ 'ਤੇ ਧੂੜਾਂ ਅੰਬਰੀਂ ਕਾਬਜ਼
ਫਿਲੌਰ\/ਅੱਪਰਾ, 21 ਫਰਵਰੀ - ਦੋ ਦਿਨਾਂ 10ਵਾਂ ਅੰਤਰਰਾਸ਼ਟਰੀ ਕਬੱਡੀ ਕੱਪ
ਪਿੰਡ ਮੰਡੀ ਵਿਖੇ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿਚ ਧੂੜਾਂ ਅੰਬਰੀਂ ਨੇ
ਪਹਿਲਾ ਦਰਜਾ ਪ੍ਰਾਪਤ ਕੀਤਾ। ਪਿੰਡ ਪੱਧਰ ਓਪਨ ਮੁਕਾਬਲਿਆਂ ਵਿਚ ਮੰਡੀ ਨੇ
ਚੱਕ ਦੇਸ ਰਾਜ ਨੂੰ ਹਰਾਇਆ ਤੇ ਅੰਤਰਰਾਸ਼ਟਰੀ ਕਬੱਡੀ ਕੱਪ ਦੌਰਾਨ ਦਸਮੇਸ਼
ਕਬੱਡੀ ਨਕੋਦਰ ਅਤੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਅਕੈਡਮੀ ਨਾਰਵੇ (ਕਪੂਰਥਲਾ)
ਦੀਆਂ ਟੀਮਾਂ ਫਾਈਨਲ ਵਿਚ ਪਹੁੰਚੀਆਂ। ਨਕੋਦਰ ਨੇ ਨਾਰਵੇ ਨੂੰ ਹਰਾ ਕੇ 1
ਲੱਖ 1 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਜਿੱਤਿਆ। ਦਰਸ਼ਕਾਂ ਨੇ ਕੁਲਜੀਤ ਮਲਸੀਆਂ
ਸੰਦੀਪ ਨੰਗਲ ਅੰਬੀਆਂ ਦੀ ਕਲਾਤਮਿਕ ਖੇਡ ਦਾ ਅਨੰਦ ਮਾਣਿਆ।
ਮੀਰੀ ਪੀਰੀ ਕਬੱਡੀ ਕੱਪ 'ਚ ਲੁਧਿਆਣਾ ਜੇਤੂ
ਮਹਿਰਾਜ (ਰਾਮਪੁਰਾ ਫੂਲ), 21 ਫਰਵਰੀ - ਪਿੰਡ ਮਹਿਰਾਜ 'ਚ ਮੀਰੀ ਪੀਰੀ
ਕਬੱਡੀ ਕੱਪ ਕਰਵਾਇਆ ਗਿਆ। ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ
ਕਿਹਾ ਹੈ ਕਿ ਪੰਜਾਬ ਵਿਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ
ਬਠਿੰਡਾ ਵਿਚ ਖੇਡਾਂ ਦਾ ਸਕੂਲ ਖੋਲਿਆ ਜਾ ਰਿਹਾ ਹੈ। ਸ: ਬਾਦਲ ਪਿੰਡ
ਮਹਿਰਾਜ ਵਿਖੇ ਮੀਰੀ ਪੀਰੀ ਕਬੱਡੀ ਕੱਪ ਮਹਿਰਾਜ ਦੇ ਸਮਾਪਨ ਸਮਾਰੋਹ ਵਿਚ
ਇਨਾਮ ਤਕਸੀਮ ਕਰਨ ਲਈ ਪੁੱਜੇ ਸਨ। ਕੱਪ ਲਈ 8 ਅਕੈਡਮੀਆਂ ਦੇ ਮੈਚ ਕਰਵਾਏ
ਗਏ। ਫਾਈਨਲ ਮੁਕਾਬਲੇ ਵਿਚ ਟੋਨੀ ਅਲੰਕਾਰ ਕੁੱਬੇ ਅਕੈਡਮੀ ਲੁਧਿਆਣਾ ਅਤੇ
ਦਾਤੇਵਾਲ ਅਕੈਡਮੀ ਮਾਨਸਾ ਦੇ ਖਿਡਾਰੀਆਂ ਦਰਮਿਆਨ ਕਬੱਡੀ ਦਾ ਗਹਗਿੱਚ
ਮੁਕਾਬਲਾ ਹੋਇਆ। ਲੁਧਿਆਣਾ ਦੀ ਟੀਮ ਨੇ ਮਾਨਸਾ ਨੂੰ ਹਰਾ ਕੇ ਮੀਰੀ ਕਬੱਡੀ
ਕੱਪ 'ਤੇ ਕਬਜ਼ਾ ਕੀਤਾ। ਕਬੱਡੀ 37, 52, 60 ਤੇ 70 ਕਿੱਲੋ ਅਤੇ ਨੈਸ਼ਨਲ
ਸਟਾਈਲ ਕਬੱਡੀ ਮੁਕਾਬਲਿਆਂ ਵਿਚ ਮੀਰੀ ਪੀਰੀ ਮਹਿਰਾਜ ਨੇ ਕ੍ਰਮਵਾਰ
ਗੁੰਮਟਸਰ, ਕੁੱਤੀਵਾਲ, ਰਾਮਪੁਰਾ, ਪਿਥੋ ਅਤੇ ਕੋਟਲਾ ਕਲਾਂ ਨੂੰ ਹਰਾ ਕੇ
ਪਹਿਲਾ ਸਥਾਨ ਹਾਸਲ ਕੀਤਾ। ਫੁੱਟਬਾਲ ਵਿਚ ਨੰਗਲ ਨੇ ਸਹਿਣਾ ਨੂੰ, ਵਾਲੀਬਾਲ
ਸ਼ੂਟਿੰਗ 'ਚ ਨੱਥੂਵਾਲ ਨੇ ਭੂੰਦੜ ਨੂੰ ਹਰਾਇਆ। ਓਪਨ ਕਬੱਡੀ ਦੇ ਮੁਕਾਬਲਿਆਂ
ਵਿਚ ਹਠੂਰ, ਪਿਥੋ ਅਤੇ ਜੋਧਪੁਰ ਦੀਆਂ ਟੀਮਾਂ ਨੂੰ ਸੰਯੁਕਤ ਰੂਪ ਵਿਚ ਜੇਤੂ
ਐਲਾਨਿਆ ਗਿਆ।
ਦੂਸਰਾ ਕਬੱਡੀ ਟੂਰਨਾਮੈਂਟ 25 ਤੋਂ
ਅਮਰਗੜ੍ਹ, 21 ਫਰਵਰੀ -
ਦੂਜਾ ਕਬੱਡੀ ਟੂਰਨਾਮੈਂਟ 25 ਤੋਂ 27 ਫਰਵਰੀ ਤੱਕ
ਮੇਜਰ ਹਰਦੇਵ ਸਿੰਘ ਗਰੇਵਾਲ ਵੈਲਫੇਅਰ ਐਂਡ ਸਪੋਰਟਸ ਕਲੱਬ ਅਤੇ ਗ੍ਰਾਮ
ਪੰਚਾਇਤ ਗੁਆਰਾ ਵੱਲੋਂ ਕਰਵਾਇਆ ਜਾ ਰਿਹਾ ਹੈ। 25 ਫਰਵਰੀ ਨੂੰ ਕਬੱਡੀ 35
ਕਿਲੋ, 50 ਕਿਲੋ ਤਾਸ਼ ਸ਼ੀਪ ਦੇ ਮੁਕਾਬਲੇ ਕਰਵਾਏ ਜਾਣਗੇ। 26 ਫਰਵਰੀ ਨੂੰ
ਕਬੱਡੀ 60 ਕਿਲੋ, 70 ਕਿਲੋ ਦੇ ਮੁਕਾਬਲੇ ਹੋਣਗੇ। 27 ਫ਼ਰਵਰੀ ਨੂੰ ਕਬੱਡੀ
ਇਕ ਪਿੰਡ ਓਪਨ ਦੇ ਮੁਕਾਬਲੇ ਹੋਣਗੇ। ਇਕ ਪਿੰਡ ਓਪਨ ਦਾ ਪਹਿਲਾ ਇਨਾਮ
51000, ਦੂਸਰਾ 31000 ਅਤੇ ਤੀਸਰਾ 11000 ਦਾ ਹੋਵੇਗਾ। ਬੇਸਟ ਰੇਡਰ ਤੇ
ਬੈਸਟ ਜਾਫ਼ੀ ਨੂੰ 5100-5100 ਦਾ ਸਪੈਸ਼ਲ ਇਨਾਮ ਦਿੱਤਾ ਜਾਵੇਗਾ। ਪਹਿਲਾ
ਇਨਾਮ 51000 ਰੁਪਏ ਗੁਰਸ਼ਰਨਦੀਪ ਸਿੰਘ ਗਰੇਵਾਲ ਐਸ.ਪੀ.ਡੀ. ਰੋਪੜ ਵੱਲੋਂ
ਦਿੱਤਾ ਜਾਵੇਗਾ।
ਤੀਜੇ
ਕਬੱਡੀ ਕੱਪ 'ਤੇ ਅੰਮ੍ਰਿਤਸਰ ਦਾ ਕਬਜਾ
ਫ਼ਤਹਿਗੜ੍ਹ ਸਾਹਿਬ, 20 ਫਰਵਰੀ - ਤੀਜਾ ਕਬੱਡੀ ਕੱਪ ਮਾਤਾ ਗੁਜਰੀ
ਕਾਲਜ ਫ਼ਤਹਿਗੜ੍ਹ ਸਾਹਿਬ ਦੇ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿਚ ਬਾਬਾ ਜ਼ੋਰਾਵਰ ਸਿੰਘ
ਫ਼ਤਿਹ ਸਿੰਘ ਅਕੈਡਮੀ ਅੰਮ੍ਰਿਤਸਰ ਦੀ ਟੀਮ ਨੇ ਫ਼ਤਹਿਗੜ੍ਹ ਸਾਹਿਬ ਸਪੋਰਟਸ ਅਕੈਡਮੀ ਮਾਧੋਪੁਰ ਦੀ ਟੀਮ
ਨੂੰ ਹਰਾ ਕੇ ਜਿੱਤ ਲਿਆ। ਉਦਘਾਟਨ ਜ਼ਿਲ੍ਹਾ ਪੁਲਿਸ ਮੁਖੀ ਫ਼ਤਹਿਗੜ੍ਹ ਸਾਹਿਬ ਸ: ਰਣਬੀਰ ਸਿੰਘ ਖੱਟੜਾ
ਨੇ ਕੀਤਾ, ਜਦੋਂ ਕਿ ਇਨਾਮ ਵੰਡਣ ਦੀ ਰਸਮ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਸ਼੍ਰੀ ਯਸ਼ਵੀਰ ਮਹਾਜਨ
ਨੇ ਅਦਾ ਕੀਤੀ।
7ਵਾਂ ਯੂ.ਕੇ ਗੋਲਡ ਕਬੱਡੀ ਕੱਪ
ਅੰਬੀ ਕਲੱਬ ਹਠੂਰ ਦੇ ਨਾਮ
ਜਗਰਾਉਂ, 20 ਫਰਵਰੀ - 7ਵਾਂ ਯੂ.ਕੇ. ਗੋਲਡ ਕਬੱਡੀ ਕੱਪ ਜਗਰਾਉਂ
ਦੇ ਜੀ.ਐਚ.ਜੀ. ਐਕਡਮੀ (ਕੋਠੇ ਬੱਗੂ) ਵਿਖੇ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿਚ ਅੰਬੀ ਕਲੱਬ ਹਠੂਰ
ਨੇ ਪਹਿਲਾ ਦਰਜਾ ਅਤੇ ਹਰਜੀਤ ਕਲੱਬ ਜਗਰਾਉਂ ਨੇ ਦੂਜਾ ਦਰਜਾ ਹਾਸਲ ਕੀਤਾ। ਅੰਬੀ ਹਠੂਰ ਕਲੱਬ ਟੀਮ
ਨੂੰ ਇਕ ਲੱਖ ਰੁਪਏ ਦਾ ਨਗ਼ਦ ਇਨਾਮ ਤੇ ਹਰਜੀਤ ਕਲੱਬ ਜਗਰਾਉਂ ਟੀਮ ਨੂੰ 75 ਹਜ਼ਾਰ ਰੁਪਏ ਦਾ ਨਗ਼ਦ
ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪਿੰਡ ਵਾਰ ਕਬੱਡੀ ਦੇ ਮੁਕਾਬਲਿਆਂ 'ਚ ਜਨੇਤਪੁਰਾ ਦੀ ਟੀਮ ਨੂੰ
ਪਹਿਲਾ ਸਥਾਨ ਪ੍ਰਾਪਤ ਕਰਨ 'ਤੇ 31 ਹਜ਼ਾਰ ਰੁਪਏ ਤੇ ਗਿੱਦੜਵਿੰਡੀ ਦੀ ਟੀਮ ਨੂੰ ਦੂਜਾ ਸਥਾਨ ਪ੍ਰਾਪਤ
ਕਰਨ 'ਤੇ 25 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਕੋਟ ਕਲਾਂ ਦਾ ਕਬੱਡੀ ਟੂਰਨਾਮੈਂਟ
4 ਤੋਂ
ਜਲੰਧਰ, 19 ਫਰਵਰੀ - ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ
ਪਿੰਡ ਕੋਟ ਕਲਾਂ ਜੀ. ਟੀ. ਰੋਡ ਵਲੋਂ ਤੀਸਰਾ ਸਾਲਾਨਾ ਕਬੱਡੀ ਟੂਰਨਾਮੈਂਟ 4 ਤੋਂ 6 ਮਾਰਚ ਤੱਕ
ਕਰਵਾਇਆ ਜਾ ਰਿਹਾ ਹੈ। ਉਦਘਾਟਨ 4 ਮਾਰਚ ਨੂੰ ਸਵੇਰੇ 11 ਵਜੇ ਡਾਇਰੈਕਟਰ ਸਪੋਰਟਸ ਸ. ਪ੍ਰਗਟ ਸਿੰਘ
ਕਰਨਗੇ ਤੇ 5 ਮਾਰਚ ਨੂੰ ਐਸ. ਪੀ. ਸ. ਸੱਜਣ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ
6 ਮਾਰਚ ਨੂੰ ਇਨਾਮਾਂ ਦੀ ਵੰਡ ਪਦਮ ਸ੍ਰੀ ਕਰਤਾਰ ਸਿੰਘ ਅਰਜਨਾ ਐਵਾਰਡੀ ਵਲੋਂ ਕੀਤੀ ਜਾਵੇਗੀ। ਕਬੱਡੀ
ਓਪਨ (ਕਲੱਬ) ਦੀ ਜੇਤੂ ਟੀਮ ਨੂੰ 50 ਹਜ਼ਾਰ ਤੇ ਦੂਸਰੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 30 ਹਜ਼ਾਰ
ਰੁਪਏ ਦੀ ਨਕਦ ਰਾਸ਼ੀ ਇਨਾਮਾਂ ਤੋਂ ਇਲਾਵਾ ਦਿਲਖਿੱਚਵੀਆਂ ਟਰਾਫੀਆਂ ਵੀ ਦਿੱਤੀਆਂ ਜਾਣਗੀਆਂ। ਇਸੇ
ਤਰ੍ਹਾਂ ਓਪਨ ਕਲੱਬ (70 ਕਿਲੋ), ਪਿੰਡ ਪੱਧਰੀ 62 ਕਿਲੋ, 50 ਕਿਲੋ ਤੇ 36 ਕਿਲੋ ਭਾਰ ਦੇ
ਮੁਕਾਬਲਿਆਂ ਦੇ ਜੇਤੂਆਂ ਨੂੰ ਵੀ ਨਕਦ ਰਾਸ਼ੀ ਇਨਾਮ ਦਿੱਤੇ ਜਾਣਗੇ। ਟੂਰਨਾਮੈਂਟ 'ਚ ਲੜਕੀਆਂ ਦੇ
ਕਬੱਡੀ ਮੈਚ ਤੋਂ ਇਲਾਵਾ ਦੌੜਾਂ ਅਤੇ 6 ਮਾਰਚ ਨੂੰ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ।
ਭਰੋਵਾਲ ਕਲਾਂ ਦੀਆਂ ਖੇਡਾਂ 27
ਤੋਂ
ਭੂੰਦੜੀ, 18 ਫਰਵਰੀ - ਕਬੱਡੀ ਟੂਰਨਾਮੈਂਟ 27 ਫਰਵਰੀ ਤੋਂ 1 ਮਾਰਚ
ਤੱਕ ਪਿੰਡ ਭਰੋਵਾਲ ਕਲਾਂ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ
ਹੈ।
ਹੁਸ਼ਿਆਰਪੁਰ ਅਕੈਡਮੀ ਦੀ ਝੰਡੀ
ਬੇਗੋਵਾਲ, 18 ਫਰਵਰੀ - ਦੋ ਰੋਜ਼ਾ ਕਬੱਡੀ ਟੂਰਨਾਮੈਂਟ ਤੇ
ਸੱਭਿਆਚਾਰਕ ਮੇਲਾ ਬੇਗੋਵਾਲ 'ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਦੂਸਰੇ ਦਿਨ 8 ਕਲੱਬਾਂ ਦੇ ਫਸਵੇਂ
ਮੈਂਚ ਹੋਏ, ਜਿਨ੍ਹਾਂ 'ਚ ਟੋਨੀ ਕਬੱਡੀ ਕਲੱਬ ਲੁਧਿਆਣਾ ਨੂੰ ਗੁਰੂ ਹਰਗੋਬਿੰਦ ਕਬੱਡੀ ਅਕੈਡਮੀ
ਹੁਸ਼ਿਆਰਪੁਰ ਨੇ ਇਕ ਫਸਵੇਂ ਮੁਕਾਬਲੇ 'ਚ ਹਰਾ ਕੇ ਟੂਰਨਾਮੈਂਟ ਆਪਣੇ ਨਾਂਅ 'ਤੇ ਕੀਤਾ। ਇਸ ਤਰ੍ਹਾਂ
ਪਿੰਡ ਓਪਨ 'ਚ ਬੇਗੋਵਾਲ ਜੇਤੂ ਰਿਹਾ ਜਦਕਿ ਲੱਖਣ ਕੇ ਪੱਡਾ ਰਨਰਅਪ ਰਿਹਾ।
ਸ਼ਹੀਦ ਕਰਤਾਰ ਸਿੰਘ ਸਰਾਭਾ ਕਬੱਡੀ
ਕੱਪ 20 ਤੋਂ
ਬਠਿੰਡਾ, 17 ਫਰਵਰੀ - ਪਹਿਲਾ ਸ਼ਹੀਦ ਕਰਤਾਰ ਸਿੰਘ ਸਰਾਭਾ ਕਬੱਡੀ
ਕੱਪ ਬਠਿੰਡਾ ਦੇ ਖੇਡ ਸਟੇਡੀਅਮ ਵਿਚ 20 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਿਚ ਕੱਪ 'ਤੇ ਅੱਠ
ਅਕੈਡਮੀਆਂ ਦੇ ਮੈਚਾਂ ਤੋਂ ਇਲਾਵਾ ਇਕ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਹੋਵੇਗਾ ਅਤੇ ਸ਼ਾਮ ਨੂੰ
ਵੀਰ ਦਵਿੰਦਰ ਤੇ ਬੀਬੀ ਹੀਰ ਸਤਿੰਦਰ ਅਤੇ ਸ਼ਿੰਦਾ ਸ਼ੌਂਕੀ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ
ਕਰਨਗੇ।
ਇਕ ਲੱਖ ਦਾ ਇਨਾਮ ਮੀਰੀ-ਪੀਰੀ
ਕਲੱਬ ਦੇ ਨਾਮ
ਲਾਂਬੜਾ/ਜਲੰਧਰ,16 ਫਰਵਰੀ - 6ਵਾਂ ਪੇਂਡੂ ਖੇਡ ਮੇਲਾ ਲਾਂਬੜਾ ਦੇ
ਖੇਡ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਖੇਡ ਮੇਲੇ ਦੇ ਆਖਰੀ ਦਿਨ ਅੱਠ ਅੰਤਰਰਾਸ਼ਟਰੀ ਕਬੱਡੀ ਕਲੱਬਾਂ
ਦੇ ਮੈਚ ਹੋਏ, ਜਿਨ੍ਹਾਂ 'ਚੋਂ ਮੀਰੀ-ਪੀਰੀ ਕਬੱਡੀ ਕਲੱਬ ਅਮਰੀਕਾ ਤੇ ਅੰਬੀ ਹਠੂਰ ਮੋਗਾ ਫਾਈਨਲ 'ਚ
ਪਹੁੰਚੀਆਂ, ਜਿਸ 'ਚੋਂ ਮੀਰੀ-ਪੀਰੀ ਕਬੱਡੀ ਕਲੱਬ ਨੇ ਜਿੱਤ ਹਾਸਲ ਕਰਕੇ ਇਕ ਲੱਖ ਦੇ ਪਹਿਲੇ ਇਨਾਮ
'ਤੇ ਕਬਜ਼ਾ ਕੀਤਾ, ਜਦਕਿ ਅੰਬੀ ਹਠੂਰ ਦੀ ਝੋਲੀ 70 ਹਜ਼ਾਰ ਰੁਪਏ ਦਾ ਇਨਾਮ ਪਿਆ। ਇਸੇ ਤਰ੍ਹਾਂ ਓਪਨ
ਪਿੰਡ ਪੱਧਰ ਮੁਕਾਬਲੇ 'ਚ ਬਲ੍ਹੇਰਖਾਨਪੁਰ ਨੇ ਮਤੋਈ ਪਿੰਡ ਦੀ ਟੀਮ ਨੂੰ ਹਰਾ ਕੇ 51 ਹਜ਼ਾਰ ਦਾ ਪਹਿਲਾ
ਇਨਾਮ ਜਿੱਤਿਆ ਤੇ 70 ਕਿਲੋ ਭਾਰ ਵਰਗ ਵਿਚ ਲਾਂਬੜਾ ਦੀ ਟੀਮ ਨੇ ਲੱਲੀਆਂ ਖੁਰਦ ਦੀ ਟੀਮ ਨੂੰ ਚਿੱਤ
ਕੀਤਾ। ਕਲੱਬ ਵੱਲੋਂ ਕਬੱਡੀ ਦੇ ਪ੍ਰਸਿੱਧ ਤਿੰਨ ਖਿਡਾਰੀਆਂ ਦਾ ਸਕਾਰਪੀਓ, ਸਫਾਰੀ ਆਦਿ ਗੱਡੀਆਂ ਨਾਲ
ਸਨਮਾਨ ਕੀਤਾ ਗਿਆ, ਜਦਕਿ ਹਰਭਜਨ ਮਾਨ ਤੇ ਵਿਜੈ ਧੰਮੀ ਨੂੰ ਗੋਲਡ ਮੈਡਲ ਪਹਿਨਾਇਆ ਗਿਆ। ਆਖਰ 'ਚ
ਹਰਭਜਨ ਮਾਨ ਤੇ ਵਿਜੇ ਧੰਮੀ ਨੇ ਖੁੱਲ੍ਹਾ ਅਖਾੜਾ ਲਾ ਕੇ ਖੇਡ ਪ੍ਰੇਮੀਆਂ ਦਾ ਦਿਲ ਜਿੱਤਿਆ।
ਬੇਗੋਵਾਲ ਦਾ ਦੋ ਰੋਜ਼ਾ ਕਬੱਡੀ
ਟੂਰਨਾਮੈਂਟ ਸ਼ੁਰੂ
ਬੇਗੋਵਾਲ, 16 ਫਰਵਰੀ - 11ਵਾਂ ਸਾਲਾਨਾ ਦੋ ਰੋਜ਼ਾ ਕਬੱਡੀ
ਟੂਰਨਾਮੈਂਟ ਬੇਗੋਵਾਲ 'ਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੀ
ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ। ਪਹਿਲੇ ਦਿਨ ਓਪਨ ਦੇ ਫਸਵੇਂ ਮੈਚ ਹੋਏ ਜਿਸ 'ਚ
ਬੱਲਪੁਰੀਆ, ਬੇਗੋਵਾਲ, ਲੱਖਣ ਕੇ ਪੱਡਾ, ਬੇਗਮਪੁਰ ਤੇ ਜਡਿਆਲਾ ਜੇਤੂ ਰਹੀਆਂ ਤੇ ਜਿੰਨ੍ਹਾਂ ਦਾ
ਫਾਇਨਲ ਮੁਕਾਬਲਾ ਹੋਵੇਗਾ। ਆਖੀਰਲੇ ਦਿਨ ਵੱਡੀਆ ਕਲੱਬਾਂ ਦਾ ਭੇੜ ਹੋਵੇਗਾ ਤੇ ਇਨਾਮਾਂ ਦੀ ਵੰਡ ਬੀਬੀ
ਜਗੀਰ ਕੌਰ, ਸਿੰਕਦਰ ਸਿੰਘ ਮੂਲਕਾ ਤੇ ਮਨਜੀਤ ਸਿੰਘ ਦਸੂਹਾ ਸਾਂਝੇ ਤੌਰ 'ਤੇ ਕਰਨਗੇ ਤੇ ਸ਼ਾਮ ਵੇਲੇ
ਸੱਭਿਆਚਾਰਕ ਮੇਲਾ ਹੋਵੇਗਾ, ਜਿਸ 'ਚ ਮੰਗੀ ਮਾਹਲ ਅਪਾਣੀ ਗਾਇਕੀ ਦੇ ਜੌਹਰ ਦਿਖਾਉਣਗੇ।
ਮਹਿਰਾਜ ਮੀਰੀ ਪੀਰੀ ਚਾਰ ਰੋਜ਼ਾ
ਕਬੱਡੀ ਕੱਪ ਸ਼ੁਰੂ
ਮਹਿਰਾਜ, 16 ਫਰਵਰੀ - ਮਹਿਰਾਜ ਦੇ ਖੇਡ ਸਟੇਡੀਅਮ 'ਚ ਚਾਰ ਰੋਜ਼ਾ
ਮੀਰੀ ਪੀਰੀ ਕਬੱਡੀ ਕੱਪ ਚੱਲ ਰਿਹਾ ਹੈ। ਇਸ ਦਾ ਉਦਘਾਟਨ ਉੱਘੇ ਖੇਡ ਪ੍ਰਮੋਟਰ ਬਲਜੀਤ ਸਿੰਘ ਰਿੰਕੀ
ਸਿੱਧੂ, ਕਲੱਬ ਦੇ ਚੇਅਰਮੈਨ ਅਵਤਾਰ ਸਿੰਘ ਯੂ. ਐਸ. ਏ., ਸਮੂਹ ਕਮੇਟੀ ਮੈਂਬਰ, ਕਲੱਬ ਮੈਂਬਰ ਤੇ
ਪਤਵੰਤਿਆਂ ਨੇ ਸਾਂਝੇ ਰੂਪ ਵਿਚ ਕੀਤਾ। 18 ਫਰਵਰੀ ਨੂੰ ਓਪਨ ਕਬੱਡੀ ਦੇ ਪਿੰਡ-ਪਿੰਡ ਦੇ ਮੁਕਾਬਲਿਆਂ
'ਚੋਂ ਵਧੀਆ ਰੇਡਰ ਅਤੇ ਜਾਫ਼ੀ ਨੂੰ ਮੋਟਰ ਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। 19 ਫਰਵਰੀ ਨੂੰ
ਪੰਜਾਬ ਦੀਆਂ ਅੱਠ ਸਿਰਮੌਰ ਅਕੈਡਮੀਆਂ ਦੇ ਫਸਵੇਂ ਮੁਕਾਬਲੇ ਦਰਸ਼ਕਾਂ ਨੂੰ ਵੇਖਣ ਲਈ ਮਿਲਣਗੇ। 37
ਕਿਲੋ ਭਾਰ ਵਰਗ, ਫੁੱਟਬਾਲ, ਵਾਲੀਬਾਲ, ਸ਼ੂਟਿੰਗ ਤੇ ਕੁੱਤਿਆਂ ਦੀਆਂ ਦੌੜਾਂ ਦੇ ਸਖ਼ਤ ਮੁਕਾਬਲੇ ਚੱਲ
ਰਹੇ ਸਨ।
ਮੀਰੀ ਪੀਰੀ ਕਲੱਬ ਕਪੂਰਥਲਾ ਦੀ
ਬੱਲੇ ਬੱਲੇ
ਬਟਾਲਾ, 16 ਫਰਵਰੀ - ਪਹਿਲਾ ਕਬੱਡੀ ਕੱਪ ਪਿੰਡ ਮਲਕਪੁਰ 'ਚ ਬ੍ਰਹਮ
ਗਿਆਨੀ ਸੰਤ ਹਜ਼ਾਰਾ ਸਿੰਘ ਨਿੱਕੇ ਘੁੰਮਣ ਤੇ ਉਨ੍ਹਾਂ ਦੇ ਅਨਿਨ ਸੇਵਕ ਸੰਤ ਬਾਪੂ ਸੰਪੂਰਨ ਸਿੰਘ
ਮਲਕਪੁਰ ਵਾਲਿਆਂ ਦੀ ਯਾਦ ਵਿਚ ਕਰਵਾਇਆ ਗਿਆ। ਜਿਸ ਵਿਚ ਵਿਸ਼ਵ ਕੱਪ ਜੇਤੂ ਭਾਰਤੀ ਕਬੱਡੀ ਟੀਮ ਦੇ
ਸ਼ਾਮਿਲ ਕੁਝ ਖਿਡਾਰੀਆਂ ਵਾਲੀਆਂ ਟੀਮਾਂ ਨੇ ਭਾਗ ਲਿਆ। ਪੰਜਾਬ ਤੇ ਹਰਿਆਣਾ ਦੀਆਂ ਲੜਕੀਆਂ ਦਰਮਿਆਨ
ਹੋਏ ਗਹਿਗੱਚ ਮੁਕਾਬਲੇ 'ਚ ਪੰਜਾਬ ਦੀਆਂ ਮੁਟਿਆਰਾਂ ਜੇਤੂ ਰਹੀਆਂ। ਮੀਰੀ-ਪੀਰੀ ਕਬੱਡੀ ਕਲੱਬ
ਕਪੂਰਥਲਾ ਤੇ ਅੰਬੀ ਹਠੂਰ ਕਲੱਬ ਮੋਗਾ ਦਰਮਿਆਨ ਹੋਏ ਦਿਲਖਿਚਵੇਂ ਮੈਚ ਵਿਚ ਮੀਰੀ-ਪੀਰੀ ਕਲੱਬ
ਕਪੂਰਥਲਾ 21 ਦੇ ਮੁਕਾਬਲੇ 42 ਅੰਕਾਂ ਨਾਲ ਜੇਤੂ ਰਹੀ। ਇਸ ਮੌਕੇ ਚੁਣੇ ਸਰਬੋਤਮ ਖਿਡਾਰੀਆਂ ਤੇ ਜੇਤੂ
ਟੀਮਾਂ ਨੂੰ ਬਾਬਾ ਬੁੱਧ ਸਿੰਘ ਨਿੱਕੇ ਘੁੰਮਣ, ਬਾਬਾ ਸਰਵਨ ਸਿੰਘ ਮਲਕਪੁਰ ਤੇ ਬਾਬਾ ਸੁਖਵਿੰਦਰ
ਸਿੰਘ ਨੇ ਸਨਮਾਨਿਤ ਕੀਤਾ।
ਰਮੀਦੀ ਵਿਖੇ ਕਬੱਡੀ ਟੂਰਨਾਮੈਂਟ
21 ਨੂੰ
ਸੁਭਾਨਪੁਰ, 16 ਫਰਵਰੀ - ਪਿੰਡ ਰਮੀਦੀ ਦੇ ਸਰਕਾਰੀ ਸੀਨੀਅਰ
ਸੈਕੰਡਰੀ ਸਕੂਲ ਦੇ ਮੈਦਾਨ 'ਚ 50ਵਾਂ ਕਬੱਡੀ ਟੂਰਨਾਮੈਂਟ 21 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ।
ਇਸ 'ਚ ਕਬੱਡੀ ਓਪਨ, 63 ਕਿਲੋਗ੍ਰਾਮ, 45 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਟੂਰਨਾਮੈਂਟ
'ਚ ਬਜ਼ੁਰਗਾਂ ਦਾ ਕਬੱਡੀ ਮੈਚ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ। ਉਕਤ ਕਬੱਡੀ ਟੂਰਨਾਮੈਂਟ ਲਈ
ਐਂਟਰੀਆਂ 20 ਫਰਵਰੀ ਤੱਕ ਲਈਅ ਜਾਣਗੀਆਂ।
ਗੋਲਡ ਕਬੱਡੀ ਕੱਪ 24 ਨੂੰ
ਜਲੰਧਰ, 16 ਫਰਵਰੀ - ਗੋਲਡ ਕਬੱਡੀ ਕੱਪ 24 ਫਰਵਰੀ ਨੂੰ ਗੁਰੂ
ਨਾਨਕ ਸਟੇਡੀਅਮ ਕਪੂਰਥਲਾ 'ਚ ਕਰਵਾਇਆ ਜਾ ਰਿਹਾ ਹੈ। ਇਸ ਕੱਪ ਵਿਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ
ਦੀਆਂ 8 ਟੀਮਾਂ ਭਾਗ ਲੈਣਗੀਆਂ। ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 2 ਲੱਖ 51 ਹਜ਼ਾਰ ਰੁਪਏ ਅਤੇ
ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 2 ਲੱਖ 11 ਹਜ਼ਾਰ ਰੁਪਏ ਦਿੱਤੇ ਜਾਣਗੇ। ਹਰੇਕ ਭਾਗ ਲੈਣ ਵਾਲੀ
ਟੀਮ ਨੂੰ 25 ਹਜ਼ਾਰ ਰੁਪਏ ਦਿੱਤੇ ਜਾਣਗੇ। ਸਰਬੋਤਮ ਧਾਵੀ ਅਤੇ ਜਾਫੀ ਨੂੰ ਮੋਟਰਸਾਈਕਲ ਨਾਲ ਸਨਮਾਨਿਤ
ਕੀਤਾ ਜਾਵੇਗਾ।
ਕਬੱਡੀ ਕੱਪ 'ਚ ਦਿੜ੍ਹਬਾ
ਅਕੈਡਮੀ ਅੱਵਲ
ਸਮਰਾਲਾ, 15 ਫ਼ਰਵਰੀ - ਮਾਲਵਾ ਕਾਲਜ ਬੌਂਦਲੀ ਦੇ ਖੇਡ ਸਟੇਡੀਅਮ
ਵਿਚ ਕਰਵਾਏ ਗਏ ਖੇਡ ਮੇਲੇ ਦੇ ਆਖ਼ਰੀ ਦਿਨ ਬਚਨ ਸਿੰਘ ਕਬੱਡੀ ਅਕੈਡਮੀ ਦਿੜ੍ਹਬਾ ਨੇ ਡੀ.ਏ.ਵੀ.
ਜਲੰਧਰ ਨੂੰ ਹਰਾ ਕੇ ਕਬੱਡੀ ਕੱਪ 'ਤੇ ਕਬਜ਼ਾ ਕੀਤਾ। ਕਬੱਡੀ ਤੋਂ ਇਲਾਵਾ ਬੈਲ ਗੱਡੀਆਂ ਦੇ ਹੀਟਸ
ਮੁਕਾਬਲਿਆਂ ਵਿਚ ਸੁਖਵਿੰਦਰ ਸਿੰਘ ਦਿੱਤੂਪੁਰ ਜੱਟਾਂ ਦੀ ਜੋੜੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ
ਮੋਟਰਸਾਈਕਲ ਜਿੱਤਿਆ। ਸਾਈਕਲ ਦੌੜ ਦੇ ਮੁਕਾਬਲਿਆਂ ਵਿਚ ਮੇਵਾ ਸਿੰਘ ਸ਼ਾਹਪੁਰ ਨੇ ਪਹਿਲਾ, ਕੁਲਦੀਪ
ਸਿੰਘ ਮਾਜਰਾ ਨੇ ਦੂਜਾ ਅਤੇ ਸ਼ੰਕਰ ਸਿੰਘ ਖੰਨਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸ਼ਮੈਸਿੰਗ
ਦੇ ਮੁਕਾਬਲਿਆਂ ਵਿਚ ਅੰਮ੍ਰਿਤਸਰ ਨੇ ਪਹਿਲਾ ਤੇ ਫ਼ਰੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 5 ਹਜ਼ਾਰ
ਮੀਟਰ ਲੜਕਿਆਂ ਦੀ ਦੌੜ ਵਿਚ ਮਨਪ੍ਰੀਤ ਸਿੰਘ ਜਲੰਧਰ ਨੇ ਪਹਿਲਾ, ਸਵਰਾਜ ਮੁਹੰਮਦ ਰੋਪੜ ਨੇ ਦੂਜਾ ਅਤੇ
ਸਤਨਾਮ ਸਿੰਘ ਰੋਪੜ ਨੇ ਤੀਜਾ ਸਥਾਨ ਹਾਸਿਲ ਕੀਤਾ। 3 ਹਜ਼ਾਰ ਮੀਟਰ ਲੜਕੀਆਂ ਦੇ ਮੁਕਾਬਲੇ ਵਿਚ
ਕੁਲਵਿੰਦਰ ਕੌਰ ਲੁਧਿਆਣਾ ਨੇ ਪਹਿਲਾ, ਹਰਪ੍ਰੀਤ ਕੌਰ ਤੱਖਰਾਂ ਨੇ ਦੂਜਾ ਅਤੇ ਅਮਨਦੀਪ ਕੌਰ ਜਲੰਧਰ
ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਪੰਜਗਰਾਈਂ
ਕਲਾਂ ਦਾ ਖੇਡ ਮੇਲਾ 22 ਤੋਂ
ਪੰਜਗਰਾਈਂ ਕਲਾਂ, 14 ਫਰਵਰੀ - ਤਿੰਨ ਰੋਜ਼ਾ ਖੇਡ ਮੇਲਾ 22 ਫਰਵਰੀ
ਨੂੰ ਪੰਜਗਰਾਈਂ ਕਲਾ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ। ਕਬੱਡੀ
ਓਪਨ, 70 ਕਿੱਲੋ, 62 ਕਿੱਲੋ, 55 ਕਿੱਲੋ, ਰੱਸਾਕਸ਼ੀ, ਵਾਲੀਬਾਲ ਤੇ ਲੜਕੀਆਂ ਦੀਆਂ ਖੇਡਾਂ ਤੋਂ
ਇਲਾਵਾ ਅਕੈਡਮੀਆਂ ਦੇ ਸ਼ੋਅ ਮੈਚ ਵੀ ਕਰਵਾਏ ਜਾਣਗੇ।
ਕਬੱਡੀ 55 ਕਿਲੋ ਵਰਗ 'ਚ ਪਿੰਡ
ਕੈਰੇ ਜੇਤੂ
ਸਮਾਲਸਰ, 14 ਫਰਵਰੀ - ਚੌਥਾ ਕਬੱਡੀ ਕੱਪ ਖਾਲਸਾ ਸਟੇਡੀਅਮ ਪਿੰਡ
ਰੋਡੇ (ਮੋਗਾ) 'ਚ ਕਰਵਾਇਆ ਗਿਆ। ਇਹ ਕਬੱਡੀ ਕੱਪ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ
ਜਨਮ ਦਿਵਸ ਦੀ ਖੁਸ਼ੀ 'ਚ ਕਰਵਾਇਆ ਗਿਆ। ਟੂਰਨਾਮੈਂਟ ਦੌਰਾਨ 55 ਕਿਲੋ ਵਰਗ ਵਿਚ ਪਿੰਡ ਕੈਰੇ (ਸੰਗਰੂਰ)
ਨੇ ਪਹਿਲਾ ਅਤੇ ਰਣੀਕੇ (ਤਰਨ ਤਾਰਨ) ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਓਪਨ ਦੇ ਹੋਏ
ਜਬਰਦਸਤ ਮੁਕਾਬਲਿਆਂ ਵਿਚ ਹਰਜੀਤ ਫਰੈਂਡਜ਼ ਕਲੱਬ ਪੱਤੋ ਹੀਰਾ ਸਿੰਘ ਨੇ ਅੰਬੀ ਹਠੂਰ ਕਲੱਬ ਮੋਗਾ ਨੂੰ
ਹਰਾ ਕੇ ਇਕ ਲੱਖ ਰੁਪਏ ਅਤੇ ਕਬੱਡੀ ਕੱਪ 'ਤੇ ਕਬਜ਼ਾ ਕੀਤਾ। ਬੈਸਟ ਰੇਡਰ ਲਵਪ੍ਰੀਤ ਨੀਨਾ ਡਰੋਲੀ ਭਾਈ
ਰਿਹਾ। ਜਦੋਂ ਕਿ ਬੈਸਟ ਸਟਾਪਰ ਜੰਟਾ ਲੰਡੇ ਐਲਾਨਿਆ ਗਿਆ। ਇਸ ਸਮੇਂ ਸੰਤ ਬਾਬਾ ਹਰਨਾਮ ਸਿੰਘ ਖਾਲਸਾ
ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜੀਵਨ ਅਤੇ ਉਨ੍ਹਾਂ
ਦੀ ਸਿੱਖ ਪੰਥ ਨੂੰ ਦੇਣ 'ਤੇ ਚਾਨਣਾ ਪਾਇਆ। ਇਸ ਸਮੇਂ ਜੱਥੇਦਾਰ ਤੋਤਾ ਸਿੰਘ ਸਾਬਕਾ ਸਿੱਖਿਆ ਮੰਤਰੀ
ਨੇ ਵੀ ਸੰਬੋਧਨ ਕੀਤਾ।
ਬਿਲਗਾ ਵਿਖੇ ਕਬੱਡੀ ਕੱਪ 19 ਤੋਂ
ਬਿਲਗਾ, 14 ਫਰਵਰੀ - ਦੂਜਾ ਕਬੱਡੀ ਕੱਪ 19-20 ਫਰਵਰੀ ਨੂੰ ਬਿਲਗਾ
ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਦੌਰਾਨ ਕਬੱਡੀ 50 ਕਿਲੋ, ਆਲ ਓਪਨ, ਕੁੜੀਆਂ ਦੀ ਕਬੱਡੀ
ਦੇ ਮੁਕਾਬਲੇ ਹੋਣਗੇ, 8 ਕਲੱਬਾਂ ਵਿਚਕਾਰ ਫਸਵੇਂ ਮੁਕਾਬਲੇ ਅਤੇ ਕੁਤਿਆਂ ਦੀਆਂ ਟਰੈਕ ਦੌੜਾਂ (ਇੰਡੀਅਨ)
ਕਰਵਾਈਆਂ ਜਾਣਗੀਆਂ। ਉਦਘਾਟਨ ਐਨ. ਆਰ. ਆਈ ਮਨਜੀਤ ਸਿੰਘ, ਇਨਾਮਾਂ ਦੀ ਵੰਡ ਕਮਲਜੀਤ ਸਿੰਘ ਹੇਅਰ
ਪ੍ਰਧਾਨ ਐਨ. ਆਰ. ਆਈ ਸਭਾ ਪੰਜਾਬ ਕਰਨਗੇ।
ਬਿਲਾਸਪੁਰ ਦਾ ਕਬੱਡੀ ਕੱਪ ਸਮਾਪਤ
ਨਿਹਾਲ ਸਿੰਘ ਵਾਲਾ, 14 ਫਰਵਰੀ - ਸ਼ਹੀਦ ਬਾਬਾ ਦੀਪ ਸਿੰਘ ਯਾਦਗਾਰੀ
ਕਬੱਡੀ ਕੱਪ ਅਕਾਲੀ ਕਰਤਾਰ ਸਿੰਘ ਯਾਦਗਾਰੀ ਸਟੇਡੀਅਮ ਵਿਚ ਕਰਵਾਇਆ ਗਿਆ। ਕਬੱਡੀ ਓਪਨ ਧੂਰਕੋਟ
ਰਣਸੀਂਹ ਦੀ ਟੀਮ ਨੇ ਸੈਦੋਕੇ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। 45 ਕਿਲੋ ਵਜ਼ਨ ਵਿਚ ਪੇਦਨੀ
ਕਲਾਂ ਨੇ ਬੀੜ ਰਾਊਕੇ, 60 ਕਿਲੋ ਵਿਚ ਹਿੰਮਤਪੁਰਾ ਨੇ ਦੀਪਗੜ੍ਹ, 70 ਕਿਲੋ 'ਚ ਰਾਊਕੇ ਕਲਾਂ ਨੇ
ਦੀਨਾਂ ਸਾਹਿਬ ਦੀ ਟੀਮ ਨੂੰ ਹਰਾ ਕੇ ਪਹਿਲੇ ਸਥਾਨ ਪ੍ਰਾਪਤ ਕੀਤੇ। ਸ਼ੀਪ ਮੁਕਾਬਲਿਆਂ ਵਿਚ ਪਿੰਡ
ਕੁੱਸਾ ਦੇ ਘੋਨ ਅਤੇ ਕਾਲਾ ਪਹਿਲੇ ਸਥਾਨ ਨੇ ਰਹੇ ਜਦਕਿ ਜਗਸੀਰ ਸਿੰਘ ਅਤੇ ਰਾਜੂ ਬਾਘਾਪੁਰਾਣਾ ਨੇ
ਦੂਸਰਾ ਸਥਾਨ ਪ੍ਰਾਪਤ ਕੀਤਾ। ਬੈਸਟ ਧਾਵੀ ਸੋਨੀ ਅਤੇ ਬੈਸਟ ਜਾਫੀ ਗੋਪੀ ਅਤੇ ਸੋਨੀ ਨੂੰ ਰੰਗਦਾਰ
ਟੀ.ਵੀ ਨਾਲ ਸਨਮਾਨਿਤ ਕੀਤਾ ਗਿਆ। ਅਮਨਾ ਲੋਪੋ ਅਤੇ ਬਿੱਟੂ ਸੈਦੋਕੇ ਵੱਲੋਂ ਬਾਖੂਬੀ ਕੁਮੈਂਟਰੀ ਕੀਤੀ
ਗਈ।
ਖੰਨਾ ਕਬੱਡੀ ਕੱਪ 23 ਨੂੰ
ਖੰਨਾ, 14 ਫਰਵਰੀ - ਸਵ: ਸਰਪੰਚ ਰੁਪਿੰਦਰ ਸਿੰਘ ਗਾਂਧੀ ਰਸੂਲੜਾ
ਦੀ ਯਾਦ ਵਿਚ ਕਬੱਡੀ ਕੱਪ 23 ਫਰਵਰੀ ਨੂੰ ਏ.ਐਸ. ਕਾਲਜ ਦੇ ਖੇਡ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ।
ਇਸ ਕਬੱਡੀ ਕੱਪ ਵਿਚ ਨਾਰਥ ਇੰਡੀਆ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਪਹਿਲੇ ਸਵਾ ਲੱਖ ਅਤੇ ਦੂਜੇ
1 ਲੱਖ ਰੁਪਏ ਦੇ ਇਨਾਮਾਂ ਲਈ ਭਿੜਨਗੀਆਂ। ਦਰਸ਼ਕਾਂ ਅਤੇ ਖਿਡਾਰੀਆਂ ਦਾ ਮੰਨੋਰੰਜਨ ਜੈਜ਼ੀ ਬੀ. ਵੱਲੋਂ
ਕੀਤਾ ਜਾਵੇਗਾ।
50ਵਾਂ ਗੋਲਡਨ ਜੁਬਲੀ ਕਬੱਡੀ
ਟੂਰਨਾਮੈਂਟ 23 ਤੋਂ
ਮੱਲ੍ਹੀਆਂ ਕਲਾਂ, 13 ਫਰਵਰੀ - 50ਵਾਂ ਗੋਲਡਨ ਜੁਬਲੀ ਤਿੰਨ ਰੋਜ਼ਾ
ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਨਜ਼ਦੀਕੀ ਪਿੰਡ ਚਿੱਟੀ (ਜਲੰਧਰ) ਵਿਖੇ ਧੰਨ-ਧੰਨ ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਤੇ ਸੰਤ ਹੀਰਾ ਦਾਸ ਦੀ ਯਾਦ 'ਚ 23 ਤੋਂ 25
ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਬੱਡੀ ਓਪਨ ਪਿੰਡ ਪੱਧਰ, ਜਿਸ 'ਚ ਦੋ ਖਿਡਾਰੀ ਬਾਹਰੋਂ
ਖੇਡ ਸਕਦੇ ਹਨ, ਜਿਸ 'ਚ ਕਬੱਡੀ 61 ਕਿਲੋ ਪਿੰਡ ਪੱਧਰ, ਕਬੱਡੀ 55 ਕਿਲੋ ਭਾਰ ਵਰਗ ਦੇ ਮੁਕਾਬਲੇ
ਕਰਵਾਏ ਜਾਣਗੇ, ਆਖਰੀ ਦਿਨ 25 ਫਰਵਰੀ ਨੂੰ ਕਬੱਡੀ 70 ਕਿਲੋ ਕਬੱਡੀ ਦਾ ਸ਼ੋਅ ਮੈਚ ਦੁਆਬਾ ਤੇ ਮਾਲਵਾ,
ਕਬੱਡੀ ਓਪਨ 'ਚ ਦਸ਼ਮੇਸ਼ ਸਪੋਰਟਸ ਕਲੱਬ ਕਪੂਰਥਲਾ ਤੇ ਮਾਨੂਪੁਰ ਅਕੈਡਮੀ ਲੁਧਿਆਣਾ ਦੇ ਵਿਚਕਾਰ ਸ਼ੋਅ
ਮੈਚ ਕਰਵਾਇਆ ਜਾਵੇਗਾ।
ਸਮਰਾਲਾ ਖੇਡ ਮੇਲੇ ਦੇ ਦੂਸਰੇ ਦਿਨ
ਹੋਏ ਰੌਚਕ ਮੁਕਾਬਲੇ
ਸਮਰਾਲਾ, 13 ਫ਼ਰਵਰੀ - ਮਾਲਵਾ ਕਾਲਜ ਬੌਂਦਲੀ ਦੇ ਖੇਡ ਸਟੇਡੀਅਮ
ਵਿਚ ਤਿੰਨ ਰੋਜ਼ਾ ਖੇਡ ਮੇਲੇ ਦੇ ਦੂਸਰੇ ਦਿਨ ਵੱਖ-ਵੱਖ ਖੇਡਾਂ ਦੇ ਰੌਚਕ ਮੁਕਾਬਲੇ ਵੇਖਣ ਨੂੰ ਮਿਲੇ।
ਕਬੱਡੀ ਇੱਕ ਪਿੰਡ ਦੇ ਹੋਏ ਮੁੱਢਲੇ ਮੁਕਾਬਲਿਆਂ ਵਿਚ ਬਾਲਿਓਂ ਦੀ ਟੀਮ ਨੇ ਘਰਖਣਾ ਨੂੰ, ਹੇਡੋਂ ਦੀ
ਟੀਮ ਨੇ ਘੱਗਾ ਨੂੰ, ਉਟਾਲ਼ਾਂ ਨੇ ਮਾਣਕੀ ਨੂੰ ਅਤੇ ਬਿਲਾਸਪੁਰ ਦੀ ਟੀਮ ਨੂੰ ਭੂਮਸੀ ਨੂੰ ਹਰਾ ਕੇ
ਫ਼ਾਈਨਲ ਵੱਲ ਵਧਣ ਲਈ ਰਾਹ ਪੱਧਰਾ ਕਰ ਲਿਆ ਹੈ। 14 ਫ਼ਰਵਰੀ ਨੂੰ ਕਬੱਡੀ ਕੱਪ ਲਈ ਵਿਸ਼ਵ ਪ੍ਰਸਿੱਧ ਅੱਠ
ਕਬੱਡੀ ਅਕੈਡਮੀਆਂ ਵਿਚ ਰੌਚਕ ਮੁਕਾਬਲੇ ਵੇਖਣ ਨੂੰ ਮਿਲਣਗੇ।
ਜੱਲੂਪੁਰੇ ਖੈੜਾ ਦਾ ਖੇਡ ਮੇਲਾ
ਸਮਾਪਤ
ਰਈਆ, 13 ਫਰਵਰੀ - ਜੱਲੂਪੁਰ ਖੈੜਾ 'ਚ ਧੰਨ-ਧੰਨ ਬਾਬਾ ਕਾਲਾ ਮਹਿਰ
ਜੀ ਨੂੰ ਸਮਰਪਿਤ ਦੋ ਰੋਜ਼ਾ ਖੇਡ ਮੇਲਾ ਕਰਵਾਇਆ ਗਿਆ। ਇਸ ਦੋ ਰੋਜ਼ਾ ਖੇਡ ਮੇਲੇ ਦੌਰਾਨ ਕਬੱਡੀ ਦੇ
ਫਾਈਨਲ ਮੁਕਾਬਲਿਆਂ 74 ਕਿਲੋਗ੍ਰਾਮ ਕਬੱਡੀ ਦੇ ਮੁਕਾਬਲੇ ਵਿਚ ਜੱਲੂਪੁਰ ਖੈੜਾ ਨੇ ਸੁਰਖਪੁਰ ਨੂੰ ਹਰਾ
ਕੇ ਜਿੱਤ ਆਪਣੀ ਝੋਲੀ ਪਵਾਈ। ਓਪਨ ਇਕ ਪਿੰਡ ਦੇ ਮੈਚ ਵਿਚ ਜੱਲੂਪੁਰ ਖੈੜਾ ਨੇ ਸ਼ਿਕਾਰ ਮਾਛੀਆਂ ਨੂੰ
ਚਿਤ ਕੀਤਾ। ਕਲੱਬਾਂ ਦੇ ਮੁਕਾਬਲਿਆਂ ਵਿਚ ਬਾਬਾ ਹੰਦਾਲ ਕਲੱਬ ਬੋਪਾਰਾਏ ਨੇ ਬੜੇ ਹੀ ਗਹਿਗੱਚ
ਮੁਕਾਬਲੇ ਮੌਕੇ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਨਕੋਦਰ ਨੂੰ 23-20 ਅੰਦਾਂ ਦੇ ਫਰਕ ਨਾਲ ਹਰਾ ਕੇ
ਟਰਾਫ਼ੀ ਨੂੰ ਚੁੰਮਿਆਂ। ਜੇਤੂਆਂ ਨੂੰ ਇਨਾਮਾਂ ਦੀ ਵੰਡ ਟੂਰਨਾਮੈਂਟ ਕਮੇਟੀ ਅਤੇ ਪ੍ਰਵਾਸੀ ਭਾਰਤੀਆਂ
ਨੇ ਸਾਂਝੇ ਤੌਰ 'ਤੇ ਕੀਤੀ।
ਕਬੱਡੀ ਕੱਪ ਫਰਵਾਹੀ 'ਚ 1 ਮਾਰਚ
ਤੋਂ
ਬਰਨਾਲਾ, 13 ਫਰਵਰੀ - 1-2 ਮਾਰਚ ਤੱਕ ਬਾਬਾ ਥੰਮ੍ਹਣ ਸਿੰਘ ਦੀ
ਯਾਦ ਨੂੰ ਸਮਰਪਿਤ ਕਬੱਡੀ ਕੱਪ ਫਰਵਾਹੀ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਕਬੱਡੀ ਓਪਨ
ਤੇ 70 ਕਿਲੋ ਕਰਵਾਏ ਜਾਣਗੇ। ਪਹਿਲਾ ਇਨਾਮ 71 ਹਜ਼ਾਰ, ਦੂਜਾ 59 ਹਜ਼ਾਰ ਰੱਖਿਆ ਹੈ। ਸਰਬੋਤਮ ਜਾਫ਼ੀ
ਤੇ ਧਾਵੀ ਨੂੰ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਤੀਸਰਾ ਗੋਲਡ ਕਬੱਡੀ ਕੱਪ 28 ਤੋਂ
ਦਸੂਹਾ, 13 ਫਰਵਰੀ - 26 ਤੋਂ 28 ਫਰਵਰੀ ਤੱਕ ਤੀਜਾ ਗੋਲਡ ਕਬੱਡੀ
ਕੱਪ ਫੋਕਲ ਪੁਆਇੰਟ ਜੌਹਲ-ਧੁੱਗਾ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਪਹਿਲਾ
ਇਨਾਮ ਇਕ ਲੱਖ ਰੁਪਏ ਦਿੱਤਾ ਜਾਵੇਗਾ। ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ
ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੌਰਾਨ ਪੰਜਾਬ ਦੀਆਂ ਦਰਜਨ ਦੇ ਲਗਭਗ ਵੱਖ-ਵੱਖ
ਕਲੱਬਾਂ ਅਤੇ ਅਕੈਡਮੀਆਂ ਦੀਆਂ ਟੀਮਾਂ ਭਾਗ ਲੈਣਗੀਆਂ।
ਸੁਖਬੀਰ ਸਿੰਘ ਬਾਦਲ ਨੇ ਕੀਤੀ
ਇਨਾਮਾਂ ਦੀ ਵੰਡ
ਜਲੰਧਰ, 12 ਫਰਵਰੀ -ਦੂਜਾ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਕੁਸ਼ਤੀ
ਟੂਰਨਾਮੈਂਟ ਪੀ ਏ ਪੀ ਦੇ ਐਮ.ਐਸ. ਭੁੱਲਰ ਇੰਨਡੋਰ ਸਟੇਡੀਅਮ 'ਚ ਚੱਲ ਰਿਹਾ ਹੈ। ਇਸ ਟੂਰਨਾਮੈਂਟ 'ਚ
ਮੇਜਬਾਨ ਭਾਰਤ ਦੇ ਪਹਿਲਵਾਨਾਂ ਨੇ ਮਰਦਾਂ ਦੇ ਵਰਗ 'ਚ 67 ਅੰਕ ਅਤੇ ਔਰਤਾਂ ਦੇ ਵਰਗ 'ਚੋਂ 66 ਅੰਕ
ਲੈ ਕੇ ਸਮੁੱਚੀ ਚੈਪੀਅਨਸ਼ਿਪ 'ਤੇ ਕਬਜ਼ਾ ਕਰ ਲਿਆ। ਇਸ ਮੌਕੇ 'ਤੇ ਇਨਾਮਾਂ ਦੀ ਵੰਡ ਉਪ ਮੁੱਖ ਮੰਤਰੀ
ਸ. ਸੁਖਬੀਰ ਸਿੰਘ ਬਾਦਲ ਨੇ ਕੀਤੀ। 28 ਫਰਵਰੀ ਨੂੰ ਪੰਜਾਬ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਜਿਸ
ਵਿੱਚ 11 ਖੇਡ ਮੁਕਾਬਲੇ ਕਰਵਾਏ ਜਾਣਗੇ। 55 ਕਿੱਲੋ ਫ੍ਰੀ ਸਟਾਈਲ ਔਰਤਾਂ ਦੇ ਫਾਈਨਲ ਮੁਕਾਬਲੇ 'ਚ
ਜਪਾਨ ਦੀ ਹਰੂਕਾ ਹਰੀਨੋ ਸੋਨ ਤਮਗਾ ਜਿੱਤਿਆ, ਭਾਰਤ ਦੀ ਕਮਲੇਸ਼ ਰਾਣੀ ਨੂੰ ਚਾਂਦੀ ਤੇ ਭਾਰਤ ਦੀ
ਗਾਰਗੀ ਨੂੰ ਕਾਂਸੀ ਦਾ ਤਮਗਾ ਮਿਲਿਆ। ਔਰਤਾਂ ਦੇ 59 ਕਿੱਲੋ ਫ੍ਰੀ ਸਟਾਈਲ ਵਰਗ 'ਚ ਭਾਰਤ ਦੀ ਸ਼ਾਕਸ਼ੀ
ਮਲਿਕ ਨੇ ਸੋਨ ਤਮਗਾ, ਅਮਰੀਕਾ ਦੀ ਐਸ਼ਲੀ ਹਡਸਨ ਨੇ ਚਾਂਦੀ ਅਤੇ ਭਾਰਤ ਦੀ ਪ੍ਰੋਮਿਲਾ ਨੇ ਕਾਂਸੀ ਦਾ
ਤਮਗਾ ਹਾਸਿਲ ਕੀਤਾ। ਮਰਦਾਂ ਦੇ 66 ਕਿੱਲੋ ਭਾਰ ਵਰਗ 'ਚ ਭਾਰਤ ਦੇ ਪ੍ਰਵੀਨ ਰਾਨਾ ਨੇ ਸੋਨ ਤਮਗਾ,
ਅਮਿਤ ਨੇ ਚਾਂਦੀ ਅਤੇ ਰਾਹੁਲ ਮਾਨ ਨੇ ਕਾਂਸੀ ਦਾ ਤਮਗਾ ਹਾਸਿਲ ਕੀਤਾ । 72 ਕਿੱਲੋ ਅੋਰਤਾਂ ਦੇ ਫ੍ਰੀ
ਸਟਾਈਲ ਭਾਰ ਵਰਗ ਵਿੱਚ ਭਾਰਤ ਦੀ ਗੁਰਸ਼ਰਨਪ੍ਰੀਤ ਪ੍ਰੀਤ ਕੋਰ ਨੇ ਸੋਨ ਤਮਗਾ, ਨਾਈਜੀਰੀਆ ਦੀ ਇਚਨਾਕੋ
ਨੇ ਚਾਂਦੀ ਤੇ ਭਾਰਤ ਦੀ ਆਂਸੂਤੋਮਰ ਨੇ ਕਾਂਸੀ ਦਾ ਤਮਗਾ ਹਾਸਿਲ ਕੀਤਾ। ਮਰਦਾਂ ਦੇ 120 ਕਿੱਲੋ ਭਾਰ
ਵਰਗ ਜਾਰਜੀਆ ਦੇ ਪਹਿਲਵਾਨ ਐਮ. ਜੋਰਜ਼ ਨੇ ਸੋਨ ਤਮਗਾ, ਭਾਰਤ ਦੇ ਗੁਰਦੇਵ ਨੇ ਚਾਂਦੀ ਅਤੇ ਭਾਰਤ ਦੇ
ਸੁਰਿੰਦਰ ਨਾਦ ਨੇ ਕਾਂਸੀ ਦਾ ਤਮਗਾ ਹਾਸਿਲ ਕੀਤਾ। ਗਾਇਕ ਮੰਗੀ ਮਾਹਲ ਅਤੇ ਲਹਿੰਬਰ ਹੁਸੈਨਪੁਰੀ ਨੇ
ਆਪਣੇ ਗੀਤਾਂ ਨਾਲ ਦੇਸ਼ ਵਿਦੇਸ਼ ਦੇ ਖਿਡਾਰੀਆਂ ਦਾ ਪੰਜਾਬੀ ਗੀਤਾਂ ਨਾਲ ਮੰਨੋਰੰਜਨ ਕੀਤਾ।
53ਵਾਂ ਸਾਲਾਨਾ ਸ਼ਹੀਦ-ਏ-ਆਜ਼ਮ ਬਾਬੂ
ਲਾਭ ਸਿੰਘ ਮੈਮੋਰੀਅਲ ਆਲ ਇੰਡੀਆ ਗੋਲਡ ਕੱਪ
ਲਸਾੜਾ/ਉੜਾਪੜ, 12 ਫਰਵਰੀ - 53ਵਾਂ ਸਾਲਾਨਾ ਸ਼ਹੀਦ-ਏ-ਆਜ਼ਮ ਬਾਬੂ
ਲਾਭ ਸਿੰਘ ਮੈਮੋਰੀਅਲ ਆਲ ਇੰਡੀਆ ਗੋਲਡ ਕੱਪ ਖੇਡ ਮੇਲਾ 19 ਤੋਂ 22 ਫਰਵਰੀ ਤੱਕ ਲਸਾੜਾ (ਜਲੰਧਰ)
ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ
'ਚ ਸੁਰਜਨ ਸਿੰਘ ਚੱਠਾ ਦੀ ਨਾਰਥ ਇੰਡੀਆ ਫੈਡਰੇਸ਼ਨ ਦੀਆਂ ਨਾਮਵਰ ਅਕੈਡਮੀਆਂ ਦੇ ਭੇੜ ਕਰਵਾਏ ਜਾਣਗੇ।
10ਵਾਂ ਗੋਲਡ ਕਬੱਡੀ ਕੱਪ 18 ਨੂੰ
ਸੁਲਤਾਨਪੁਰ ਲੋਧੀ, 12 ਫਰਵਰੀ - 10ਵਾਂ ਗੋਲਡ ਕਬੱਡੀ ਕੱਪ ਤੇ
ਵਾਲੀਵਾਲ ਟੂਰਨਾਮੈਂਟ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ 18-19 ਫਰਵਰੀ ਨੂੰ ਕਰਵਾਇਆ
ਜਾ ਰਿਹਾ ਹੈ। ਕਬੱਡੀ ਟੂਰਨਾਮੈਂਟ ਵਿਚ 8 ਨਾਮਵਰ ਕਬੱਡੀ ਕਲੱਬਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।
ਜੇਤੂ ਟੀਮ ਨੂੰ ਇਕ ਲੱਖ ਰੁਪਏ ਤੇ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਦਾ ਇਨਾਮ
ਦਿੱਤਾ ਜਾਵੇਗਾ। 18 ਫਰਵਰੀ ਨੂੰ ਵਾਲੀਵਾਲ ਟੂਰਨਮੈਂਟ ਦਾ ਉਦਘਾਟਨ ਸੰਤ ਜਗਜੀਤ ਸਿੰਘ ਹਰਖੋਵਾਲ
ਕਰਨਗੇ। ਇਸ ਮੌਕੇ ਉਘੇ ਗਾਇਕ ਅਮਰਿੰਦਰ ਗਿੱਲ ਦਾ ਖੁੱਲਾ ਅਖਾੜਾ ਸ਼ਾਮ ਤਿੰਨ ਵਜੇ ਲੱਗੇਗਾ।
ਮੀਆਂਵਿੰਡ ਦਾ ਖੇਡ ਮੇਲਾ 15 ਤੋਂ
ਖਡੂਰ ਸਾਹਿਬ 12 ਫਰਵਰੀ - 15 ਤੋਂ 17 ਫਰਵਰੀ ਤੱਕ ਪਿੰਡ
ਮੀਆਂਵਿੰਡ 'ਚ ਸਵ: ਮਾਸਟਰ ਮਹਿੰਦਰ ਸਿੰਘ ਯਾਦਗਾਰੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿਚ
ਕਬੱਡੀ 55 ਕਿਲੋ ਪਿੰਡ-ਪਿੰਡ, ਕਬੱਡੀ 65 ਕਿਲੋ ਪਿੰਡ-ਪਿੰਡ, ਵਾਲੀਬਾਲ ਪਿੰਡ-ਪਿੰਡ, ਅੰਤਰਰਾਸ਼ਟਰੀ
ਪਹਿਲਵਾਨਾਂ ਦੇ ਕੁਸ਼ਤੀ ਮੁਕਾਬਲੇ, ਕਲੱਬਾਂ ਅਤੇ ਅਕੈਡਮੀਆਂ ਦੇ ਕਬੱਡੀ ਮੈਚ ਤੋਂ ਇਲਾਵਾ ਲੜਕੀਆਂ ਅਤੇ
ਬਜ਼ੁਰਗਾਂ ਦੇ ਕਬੱਡੀ ਦੇ ਸ਼ੋਅ ਮੈਚ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜਿਮਨਾਸਟਿਕ ਅਤੇ ਮੋਟਰ
ਸਾਈਕਲਾਂ ਦੇ ਕਰਤੱਬ ਸ਼ੋਅ ਹੋਣਗੇ। 16 ਫਰਵਰੀ ਨੂੰ ਦਰਸ਼ਕਾਂ ਲਈ ਖੁੱਲ੍ਹਾ ਪੰਜਾਬੀ ਗੀਤਾਂ ਦਾ ਅਖਾੜਾ
ਲੱਗੇਗਾ ਜਿਸ ਵਿਚ ਬੂਟਾ ਮੁਹੰਮਦ, ਰਣਜੀਤ ਮਣੀ, ਸ਼ੇਰਾ ਬੋਹੜਾਂਵਾਲੀਆ, ਸੋਨੂੰ ਸਿੰਘ, ਬੀਬਾ ਸਿਮਰਨ
ਅਤੇ ਹਾਸਰਸ ਕਲਾਕਾਰ ਭੋਟੂ ਸ਼ਾਹ-ਕਾਕੇ ਸ਼ਾਹ ਭਾਗ ਲੈ ਰਹੇ ਹਨ। ਜੇਤੂ ਖਿਡਾਰੀਆਂ ਨੂੰ ਲੱਖਾਂ ਰੁਪਏ
ਦੇ ਨਕਦ ਇਨਾਮ ਦਿੱਤੇ ਜਾਣਗੇ।
ਈਸੇਵਾਲ ਕਬੱਡੀ ਕੱਪ 'ਚ ਬੱਧਨੀ
ਖੁਰਦ ਟੀਮ ਚਮਕੀ
ਮੁੱਲਾਂਪੁਰ ਦਾਖਾ, 12 ਫਰਵਰੀ - ਈਸੇਵਾਲ ਕਬੱਡੀ ਕੱਪ 'ਚ ਵਜ਼ਨੀ
ਕਬੱਡੀ 60 ਕਿਲੋ ਭਾਰ ਮੁਕਾਬਲੇ ਵਿਚ 13-17 ਅੰਕਾਂ ਦੇ ਫ਼ਰਕ ਨਾਲ ਜਸਪਾਲ ਬਾਂਗਰ ਕਬੱਡੀ ਟੀਮ
ਈਸੇਵਾਲ ਨੂੰ ਹਰਾ ਕੇ ਪਹਿਲਾ ਇਨਾਮ ਜਿੱਤਿਆ। ਕਬੱਡੀ 70 ਕਿਲੋ ਵਜ਼ਨੀ ਮੁਕਾਬਲੇ ਵਿਚ ਮਹਿਰਾਜ ਕਬੱਡੀ
ਟੀਮ ਜੇਤੂ ਅਤੇ ਮੇਜ਼ਬਾਨ ਈਸੇਵਾਲ ਕਬੱਡੀ ਟੀਮ ਉਪ ਜੇਤੂ ਬਣੀ। ਬੱਧਨੀ ਖੁਰਦ ਦੀ ਟੀਮ ਨੇ ਜਨੇਤਪੁਰਾ
ਨੂੰ ਹਰਾ ਕੇ ਓਪਨ ਕਬੱਡੀ ਕੱਪ ਆਪਣੇ ਨਾਂ ਕੀਤਾ। ਜਨੇਤਪੁਰਾ ਟੀਮ ਦਾ ਅਮਰੂ ਸਰਵੋਤਮ ਜਾਫ਼ੀ ਅਤੇ
ਬੱਧਨੀ ਕਬੱਡੀ ਟੀਮ ਦਾ ਕੁਲਦੀਪ ਸਿੰਘ ਕੀਪਾ ਸਰਵੋਤਮ ਧਾਵੀ ਐਲਾਨੇ ਗਏ।
ਸ਼ਹੀਦੀ ਜੋੜ ਮੇਲਾ ਅਤੇ ਕਬੱਡੀ
ਟੂਰਨਾਮੈਂਟ 19 ਤੋਂ
ਆਦਮਪੁਰ, 12 ਫਰਵਰੀ - 19 ਤੋਂ 21 ਫਰਵਰੀ ਤੱਕ ਸਾਲਾਨਾ ਸ਼ਹੀਦੀ
ਜੋੜ ਮੇਲਾ ਅਤੇ ਕਬੱਡੀ ਟੂਰਨਾਮੈਂਟ ਪਿੰਡ ਖੋਜਕੀਪੁਰ, ਨੰਗਲ ਸਾਲਾਲਾ ਵਿਖੇ ਕਰਵਾਇਆ ਜਾ ਰਿਹਾ ਹੈ।
20 ਫਰਵਰੀ ਨੂੰ ਸ਼ਾਮ ਤਿੰਨ ਵਜੇ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਹੋਵੇਗਾ। ਟੂਰਨਾਮੈਂਟ ਦਾ ਉਦਘਾਟਨ
ਮਲਕੀਤ ਸਿੰਘ ਦੌਲਤਪੁਰ ਕਰਨਗੇ ਜਦ ਕਿ ਇਨਾਮਾਂ ਦੀ ਵੰਡ ਸੰਤ ਹਰਦੇਵ ਸਿੰਘ ਅਤੇ ਚੇਅਰਮੈਨ ਪਵਨ
ਕੁਮਾਰ ਟੀਨੂੰ ਸਾਂਝੇ ਤੌਰ 'ਤੇ ਕਰਨਗੇ, 21 ਫਰਵਰੀ ਨੂੰ ਜੋੜ ਮੇਲਾ ਗੁਰਦੁਆਰਾ ਸ਼ਹੀਦ ਗੰਜ ਵਿਖੇ
ਮਨਾਇਆ ਜਾਵੇਗਾ।
ਅੰਤਰਰਾਸ਼ਟਰੀ ਕਬੱਡੀ ਕੱਪ ਪਿੰਡ
ਔਲਖ ਵਿਖੇ 26 ਨੂੰ
ਬਟਾਲਾ, 12 ਫਰਵਰੀ - 26 ਫਰਵਰੀ ਨੂੰ ਇੰਟਰਨੈਸ਼ਨਲ ਕਬੱਡੀ ਕੱਪ
ਪਿੰਡ ਔਲਖ 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਲੜਕਿਆਂ 'ਚ ਪਹਿਲਾ ਇਨਾਮ 1 ਲੱਖ ਰੁਪਏ, ਦੂਜਾ
ਇਨਾਮ 75 ਹਜ਼ਾਰ ਰੁਪਏ ਦਿੱਤਾ ਜਾਵੇਗਾ। ਲੜਕੀਆਂ ਦੇ ਕਬੱਡੀ ਮੈਚ ਵਿਚ ਪਹਿਲਾ ਇਨਾਮ 35 ਹਜ਼ਾਰ ਤੇ
ਦੂਸਰਾ 31 ਹਜ਼ਾਰ ਰੁਪਏ ਹੋਵੇਗਾ। ਸੁਪਰ ਹਿੱਟ ਕਲਾਕਾਰ ਹਰਜੀਤ ਹਰਮਨ ਤੇ ਰੇਸ਼ਮ ਅਨਮੋਲ ਸਮੇਤ ਹੋਰ
ਕਲਾਕਾਰ ਖੁੱਲ੍ਹਾ ਅਖਾੜਾ ਲਗਾਉਣਗੇ।
ਚੌਥਾ
ਅੰਤਰਰਾਸ਼ਟਰੀ ਕਬੱਡੀ ਕੱਪ ਸ਼ੁਰੂ
ਸਮਾਲਸਰ, 11 ਫਰਵਰੀ - ਚੌਥਾ ਅੰਤਰਰਾਸ਼ਟਰੀ
ਕਬੱਡੀ ਕੱਪ ਖਾਲਸਾ ਸਟੇਡੀਅਮ ਪਿੰਡ ਰੋਡ ਵਿਖੇ ਹੋ ਰਿਹਾ ਹੈ। ਇਹ ਕਬੱਡੀ
ਕੱਪ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਦਿਵਸ ਨੂੰ
ਸਮਰਪਿਤ ਹੈ। ਇਸ ਟੂਰਨਾਮੈਂਟ ਦੇ ਉਦਘਾਟਨ ਮੌਕੇ 55 ਕਿੱਲੋ ਭਾਰ ਵਰਗ ਦਾ
ਪਹਿਲਾ ਮੈਚ ਸਾਹੋਕੇ ਤੇ ਚੂਹੜਚੱਕ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ।
ਕਬੱਡੀ 55 ਕਿੱਲੋ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਦੇ ਕੇਸਾਧਾਰੀ
ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਅਤੇ ਨਕਦ ਇਨਾਮਾਂ ਨਾਲ ਸਨਮਾਨਤ ਕੀਤਾ ਗਿਆ।
ਬਿੰਦਰ ਮਿਸ਼ਰੀਵਾਲਾ, ਨਿਰਮਲ ਲੰਗੇਆਣਾ, ਬਲਦੇਵ ਚੋਟੀਆਂ ਆਦਿ ਨੇ ਕੁਮੈਂਟਰੀ
ਕੀਤੀ।
ਇੰਟਰਨੈਸ਼ਨਲ ਮਾਲਵਾ ਕਬੱਡੀ ਕੱਪ ਨਕੋਦਰ ਨੇ ਚੁੰਮਿਆ
ਮੁੱਲਾਂਪੁਰ ਦਾਖ਼ਾ, 11 ਫਰਵਰੀ -
ਇੰਟਰਨੈਸ਼ਨਲ ਮਾਲਵਾ ਕਬੱਡੀ ਕੱਪ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ਖੰਗੂੜਾ
ਕਬੱਡੀ ਕਲੱਬ ਲਤਾਲਾ (ਲੁਧਿ:) ਤੇ ਦਸਮੇਸ਼ ਕਬੱਡੀ ਕਲੱਬ ਨਕੋਦਰ ਟੀਮਾਂ
ਵਿਚਕਾਰ ਹੋਏ। ਅੰਕਾਂ ਦੇ ਅਧਾਰ ਉਪਰ 17-19 ਦੇ ਫ਼ਰਕ ਨਾਲ ਦਸਮੇਸ਼ ਕਬੱਡੀ
ਕਲੱਬ ਨਕੋਦਰ ਨੇ ਪਹਿਲਾ ਸੈਮੀਫਾਈਨਲ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।
ਸ਼ਹੀਦ ਬਚਨ ਸਿੰਘ ਕਬੱਡੀ ਕਲੱਬ ਦਿੜ੍ਹਬਾ ਤੇ ਸ਼ੇਰੇ ਪੰਜਾਬ ਕਬੱਡੀ ਅਕੈਡਮੀ
ਕੈਲੇਫੋਰਨੀਆਂ ਜਲੰਧਰ ਟੀਮਾਂ ਵਿਚਕਾਰ ਦੂਜਾ ਸੈਮੀਫਾਈਨਲ ਕਰਵਾਇਆ ਗਿਆ। ਇਹ
ਦਿੜ੍ਹਬਾ ਕਬੱਡੀ ਕਲੱਬ ਨੇ ਜਿੱਤਿਆ। ਦਸਮੇਸ਼ ਕਬੱਡੀ ਕਲੱਬ ਨਕੋਦਰ ਨੇ
ਦਿੜ੍ਹਬਾ ਕਬੱਡੀ ਕਲੱਬ ਨੂੰ ਹਰਾ ਕੇ ਪਹਿਲਾ ਇਨਾਮ ਜਿੱਤਿਆ। ਕਬੱਡੀ ਓਪਨ
ਪਿੰਡ ਵਾਰ ਮੁਕਾਬਲੇ ਵਿਚ ਰਾਣਾ ਕਬੱਡੀ ਕਲੱਬ ਦੌਧਰ ਜੇਤੂ ਤੇ ਕਾਉਂਕੇ
ਕਬੱਡੀ ਟੀਮ ਉਪ ਜੇਤੂ ਬਣੀ।
ਕਬੱਡੀ
ਕੱਪ 6 ਮਾਰਚ ਨੂੰ
ਅਹਿਮਦਗੜ੍ਹ, 11 ਫਰਵਰੀ - 6 ਮਾਰਚ ਨੂੰ
ਆਨੰਦ ਈਸ਼ਰ ਸਕੂਲ ਵਿਖੇ ਕਬੱਡੀ ਕੱਪ ਮਾਲਵਾ ਸਪੋਰਟਸ ਕਬੱਡੀ ਕਲੱਬ
ਅਹਿਮਦਗੜ੍ਹ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਦੀ ਜੇਤੂ ਟੀਮ
ਨੂੰ 1 ਲੱਖ ਰੁਪਏ ਅਤੇ ਉਪ ਜੇਤੂ ਨੂੰ 75 ਹਜ਼ਾਰ ਰੁਪਏ ਨਕਦ ਦਿੱਤੇ ਜਾਣਗੇ।
ਇਸ ਟੂਰਨਾਮੈਂਟ ਵਿਚ ਚੋਟੀ ਦੀਆਂ 8 ਟੀਮਾਂ ਹੀ ਭਾਗ ਲੈਣਗੀਆਂ।
ਬੁਰਜ ਹਰੀ
ਸਿੰਘ ਦਾ ਕਬੱਡੀ ਟੂਰਨਾਮੈਂਟ 28 ਤੋਂ
ਰਾਏਕੋਟ, 11 ਫਰਵਰੀ - 28 ਫਰਵਰੀ ਤੋਂ 1
ਮਾਰਚ ਤੱਕ ਬੁਰਜ ਹਰੀ 'ਚ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ
ਟੂਰਨਾਮੈਂਟ ਵਿਚ ਕਬੱਡੀ 52 ਕਿਲੋ, 72 ਕਿਲੋ ਅਤੇ ਕਬੱਡੀ ਓਪਨ ਦੇ ਮੁਕਾਬਲੇ
ਕਰਵਾਏ ਜਾਣਗੇ।
ਚਾਰ ਰੋਜ਼ਾ ਗੋਲਡ ਕਬੱਡੀ ਕੱਪ
ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ
ਬੱਧਨੀ ਕਲਾਂ, 10 ਫਰਵਰੀ -ਪ੍ਰਵਾਸੀ ਭਾਰਤੀ ਵੀਰਾਂ, ਸ਼ਹੀਦ ਬਾਬਾ
ਦੀਪ ਸਿੰਘ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਕਸਬਾ
ਬੱਧਨੀ ਕਲਾਂ ਵਿਖੇ ਚਾਰ ਰੋਜ਼ਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਟੂਰਨਾਮੈਂਟ ਅਮਿੱਟ ਪੈੜਾਂ ਛੱਡਦੇ
ਹੋਏ ਸਮਾਪਤ ਹੋ ਗਿਆ। ਇਸ ਟੂਰਨਾਮੈਂਟ ਵਿਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਸੂਬਾ ਪ੍ਰਧਾਨ ਯੂਥ
ਕਾਂਗਰਸ ਅਤੇ ਬਰਜਿੰਦਰ ਸਿੰਘ ਬਰਾੜ ਪ੍ਰਧਾਨ ਨਗਰ ਕੌਂਸਲ ਮੋਗਾ ਮੁੱਖ ਮਹਿਮਾਨ ਵਜੋਂ ਪਹੁੰਚੇ।
ਫਾਈਨਲ ਮੁਕਾਬਲੇ ਵਿਚ ਅੰਬੀ ਹਠੂਰ ਕਲੱਬ ਮੋਗਾ ਨੇ ਹਰਜੀਤ ਤਲਵਾੜ ਕਲੱਬ ਜਗਰਾਓਂ ਨੂੰ ਹਰਾ ਕੇ ਇਕ
ਲੱਖ ਰੁਪਏ ਨਕਦ ਅਤੇ ਕਬੱਡੀ ਕੱਪ 'ਤੇ ਕਬਜ਼ਾ ਕੀਤਾ। 40 ਕਿਲੋ 'ਚ ਬੱਧਨੀ ਕਲਾਂ ਨੇ ਇੰਦਗੜ ਦੀ ਟੀਮ
ਨੂੰ ਹਰਾ ਕੇ ਪਹਿਲਾ ਇਨਾਮ, 45 ਕਿੱਲੋ ਕਬੱਡੀ 'ਚ ਬੱਧਨੀ ਕਲਾਂ ਨੇ ਲੋਪੋ ਨੂੰ ਹਰਾ ਕੇ ਪਹਿਲਾ
ਇਨਾਮ, ਹਾਕੀ 55 ਕਿੱਲੋ 'ਚ ਬੱਧਨੀ ਕਲਾਂ ਨੇ ਲੋਪੋਂ ਨੂੰ ਹਰਾ ਕੇ ਪਹਿਲਾ ਇਨਾਮ, ਫੁੱਟਬਾਲ 'ਚ
ਬੁੱਟਰ ਕਲਾਂ ਨੇ ਬੱਧਨੀ ਕਲਾਂ ਨੂੰ ਹਰਾ ਕੇ ਪਹਿਲਾ ਇਨਾਮ 'ਤੇ ਕਬਜ਼ਾ ਕੀਤਾ। ਬੈਸਟ ਜਾਫ਼ੀ ਸੀਰਾ
ਮੱਲੇਆਣਾ ਤੇ ਬੈਸਟ ਰੇਡਰ ਸੋਨੀ ਸਵੱਦੀ ਨੂੰ ਐਲਾਨਿਆ ਗਿਆ। ਸਾਧੂ ਸਿੰਘ ਬਾਰੜ ਡੀ.ਪੀ.ਆਈ. ਦਾ ਗੋਲਡ
ਮੈਡਲ ਨਾਲ ਸਨਮਾਨ ਕੀਤਾ ਗਿਆ।
ਦਸ਼ਮੇਸ਼ ਕਲੱਬ ਨਕੋਦਰ ਨੇ ਜਿੱਤਿਆ
ਗੋਲਡ ਕੱਪ ਤੇ 71 ਹਜ਼ਾਰ
ਕਪੂਰਥਲਾ, 10 ਫਰਵਰੀ -ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਸੋਸ਼ਲ
ਵੈੱਲਫੇਅਰ ਕਲੱਬ ਰਜਿ: ਖੋਜੇਵਾਲਾ ਵੱਲੋਂ ਸ੍ਰੀ ਗੁਰੂ ਹਰਿਗੋਬਿੰਦ ਸਟੇਡੀਅਮ ਖੋਜੇਵਾਲਾ ਵਿਚ ਕਰਵਾਏ
ਗਏ ਇਕ ਰੋਜ਼ਾ ਪਹਿਲੇ ਗੋਲਡ ਕਬੱਡੀ ਕੱਪ ਵਿਚ ਦਸ਼ਮੇਸ਼ ਕਲੱਬ ਨਕੋਦਰ ਨੇ ਜੇਤੂ ਰਹਿ ਕੇ ਗੋਲਡ ਕਬੱਡੀ
ਕੱਪ ਤੇ 71 ਹਜ਼ਾਰ ਰੁਪਏ ਦਾ ਨਗਦ ਇਨਾਮ ਜਿੱਤਿਆ। ਜਦਕਿ ਆਜ਼ਾਦ ਸਪੋਰਟਸ ਕਲੱਬ ਮੁਠੱਡਾ ਕਲਾਂ ਨੇ ਦੂਜੇ
ਸਥਾਨ 'ਤੇ ਰਹਿ ਕੇ 51 ਹਜ਼ਾਰ ਰੁਪਏ ਦਾ ਇਨਾਮ ਹਾਸਲ ਕੀਤਾ। ਕਲੱਬ ਚੇਅਰਮੈਨ ਸ: ਰਣਜੀਤ ਸਿੰਘ
ਖੋਜੇਵਾਲ ਤੇ ਪ੍ਰਧਾਨ ਸ: ਸਰਬਜੀਤ ਸਿੰਘ ਦਿਓਲ ਦੀ ਅਗਵਾਈ ਵਿਚ ਕਰਵਾਏ ਗਏ ਪਹਿਲੇ ਗੋਲਡ ਕਬੱਡੀ ਕੱਪ
ਦਾ ਉਦਘਾਟਨ ਸ: ਸੁਖਮਿੰਦਰ ਸਿੰਘ ਮਾਨ ਐਸ.ਐਸ.ਪੀ. ਕਪੂਰਥਲਾ ਤੇ ਬਾਪੂ ਮਾਨ ਸਿੰਘ ਦੁਬਈ ਵਾਲਿਆਂ ਨੇ
ਕੀਤਾ। ਇਨਾਮਾਂ ਦੀ ਵੰਡ ਡਾ: ਉਪਿੰਦਰਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਨੇ ਕੀਤੀ। ਉਨ੍ਹਾਂ ਅਖਤਿਆਰੀ
ਫੰਡ ਵਿੱਚੋਂ ਕਲੱਬ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਮਨੋਰੰਜਨ ਕਾਲੀਆ ਦੇ ਰਾਜਸੀ ਸਕੱਤਰ
ਸ੍ਰੀ ਜ਼ਿੰਮੀ ਕਾਲੀਆ ਨੇ ਵੀ ਕਲੱਬ ਨੂੰ ਇਕ ਲੱਖ ਰੁਪਏ ਦਿੱਤੇ। ਪਿੰਡ ਪੱਧਰ ਓਪਨ ਕਲੱਬ ਦੇ ਮੁਕਾਬਲੇ
ਵਿਚ ਪਹਿਲਾ ਇਨਾਮ 25 ਹਜ਼ਾਰ ਰੁਪਏ ਸ਼ਹੀਦ ਭਗਤ ਸਿੰਘ ਕਲੱਬ ਖੋਜੇਵਾਲ ਤੇ ਦੂਜੇ ਇਨਾਮ 17 ਹਜ਼ਾਰ ਰੁਪਏ
ਪੱਤੜ ਕਲਾਂ ਸਪੋਰਟਸ ਕਲੱਬ ਨੇ ਜਿੱਤਿਆ। 52 ਕਿੱਲੋ ਕਬੱਡੀ ਭਾਰ ਦੇ ਮੁਕਾਬਲੇ ਵਿਚ ਵਡਾਲਾਂ ਕਲਾਂ
ਨੇ ਪਹਿਲਾ ਤੇ ਖੋਜੇਵਾਲਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਕੱਪ ਦਾ ਪਹਿਲਾ ਇਨਾਮ ਜੱਸ
ਔਜਲਾ ਤੇ ਦੂਜਾ ਇਨਾਮ ਜੱਗਾ ਹਾਲੈਂਡ ਨੇ ਦਿੱਤਾ।
ਢੰਡੋਵਾਲ ਦਾ ਸਾਲਾਨਾ ਕਬੱਡੀ ਕੱਪ
ਕੱਲ੍ਹ ਤੋਂ
ਸ਼ਾਹਕੋਟ, 10 ਫਰਵਰੀ -ਢੰਡੋਵਾਲ ਵੈਲਫੇਅਰ ਆਰਗੇਨਾਈਜ਼ੇਸ਼ਨ (ਰਜਿ:)
ਯੂ. ਕੇ. ਵੱਲੋਂ ਸਾਲਾਨਾ ਕਬੱਡੀ ਕੱਪ 12-13 ਫਰਵਰੀ ਤੱਕ ਪਿੰਡ ਢੰਡੋਵਾਲ ਦੇ ਖੇਡ ਮੈਦਾਨ 'ਚ
ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਚੱਠਾ, ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ
(ਵੈਲਫੇਅਰ ਢੰਡੋਵਾਲ) ਨੇ ਦੱਸਿਆ ਕਿ ਪਹਿਲੇ ਦਿਨ ਦਾ ਉਦਘਾਟਨ ਬਾਬਾ ਪਰਮਜੀਤ ਸਿੰਘ ਬਧੇਸ਼ਾ ਕਰਨਗੇ।
ਪਹਿਲੇ ਦਿਨ ਕਬੱਡੀ ਓਪਨ, 70 ਕਿੱਲੋ ਅਤੇ 55 ਕਿੱਲੋ ਭਾਰ ਵਰਗ ਦੇ ਮੁਕਾਬਲੇ ਹੋਣਗੇ। ਕਲੱਬ ਪੱਧਰੀ
ਮੈਚਾਂ ਦੇ ਸਭ ਤੋਂ ਬਿਹਤਰ ਜਾਫੀ ਤੇ ਧਾਵੀ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਚੰਨੂਵਾਲਾ ਦੇ ਤੀਸਰੇ ਅੰਤਰਰਾਸ਼ਟਰੀ
ਕਬੱਡੀ ਕੱਪ 'ਚੋਂ ਪਿੰਡ ਲੰਡੇ ਦੀ ਟੀਮ ਜੇਤੂ
ਬਾਘਾ ਪੁਰਾਣਾ, 10 ਫਰਵਰੀ - ਤੀਜਾ ਅੰਤਰਰਾਸ਼ਟਰੀ ਕਬੱਡੀ ਕੱਪ ਪਿੰਡ
ਚੰਨੂਵਾਲਾ ਦੇ ਸਰਕਾਰੀ ਹਾਈ ਸਕੂਲ ਦੀਆਂ ਗਰਾਊਂਡਾ ਵਿਚ ਕਰਵਾਇਆ ਗਿਆ। ਦੋ ਦਿਨ ਹੋਏ ਗਹਿਗੱਚ
ਮੁਕਾਬਲਿਆਂ ਤੋਂ ਬਾਅਦ 'ਚ ਆਖਰੀ ਦਿਨ ਹੋਏ ਫਾਇਨਲ ਮੁਕਾਬਲੇ ਦੌਰਾਨ ਕਬੱਡੀ 70 ਕਿਲੋ ਦੀਆਂ 48 ਟੀਮਾਂ
ਵਿਚੋਂ ਪਹਿਲਾ ਸਥਾਨ ਰਾਉਕੇ ਤੇ ਦੂਸਰਾ ਪੱਖੀ, ਕਬੱਡੀ ਓਪਨ ਦੀਆਂ 48 ਟੀਮਾਂ ਵਿਚੋਂ ਪਹਿਲਾ ਸਥਾਨ
ਲੰਡੇ, ਦੂਸਰਾ ਧੂੜਕੋਟ ਦੀ ਟੀਮ ਨੇ ਪ੍ਰਾਪਤ ਕੀਤਾ। ਜਦ ਕਿ ਦੀਪਾ ਲੰਡੇ ਬੈਸਟ ਜਾਫੀ ਤੇ ਭੀਮਾਂ
ਮਾਣੂੰਕੇ ਬੈਸਟ ਰੇਡਰ ਚੁਣੇ ਗਏ। ਜੇਤੂ ਟੀਮਾਂ ਲਈ 70 ਕਿਲੋ ਕਬੱਡੀ ਦਾ ਪਹਿਲਾ ਇਨਾਮ 25000, ਦੂਸਰਾ
2000 ਰੁਪਏ, ਕਬੱਡੀ ਓਪਨ ਦਾ ਪਹਿਲਾ ਇਨਾਮ 51000, ਦੂਸਰਾ 41000 ਰੁਪਏ ਤੇ ਕੱਪ, ਬੈਸਟ ਰੇਡਰ ਤੇ
ਬੈਸਟ ਜਾਫੀ ਨੂੰ ਰੰਗਦਾਰ ਟੀ.ਵੀ. ਦਿੱਤੇ ਗਏ। ਬਾਬਾ ਨਛੱਤਰ ਸਿੰਘ ਨੇ ਕਲੱਬ ਨੂੰ 5100 ਰੁਪਏ ਦਿੱਤੇ।
17ਵਾਂ ਕਬੱਡੀ ਕੱਪ ਕੋਟਫੱਤਾ 'ਚ
ਬਠਿੰਡਾ, 10 ਫਰਵਰੀ - 17ਵਾਂ ਕਬੱਡੀ ਕੱਪ 15 ਫਰਵਰੀ ਨੂੰ ਖੇਡ
ਸਟੇਡੀਅਮ ਕੋਟਫੱਤਾ (ਬਠਿੰਡਾ) ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਪੰਜਾਬ ਦੀਆਂ
ਨਾਮਵਰ ਅੱਠ ਅਕੈਡਮੀਆਂ ਦੇ ਭੇੜ ਹੋਣਗੇ, ਜੋ ਕਿ ਤਕਰੀਬਨ 3 ਲੱਖ ਦੇ ਇਨਾਮਾਂ ਲਈ ਜੱਦੋ ਜਹਿਦ
ਕਰਨਗੀਆਂ। ਕਬੱਡੀ ਕੱਪ ਦੇ ਸਰਵੋਤਮ ਖਿਡਾਰੀਆਂ ਨੂੰ ਰੰਗਦਾਰ ਟੈਲੀਵਿਜ਼ਨਾਂ ਨਾਲ ਸਨਮਾਨਿਮ ਕੀਤਾ
ਜਾਵੇਗਾ। ਕਬੱਡੀ ਕੱਪ ਦੇ ਪਹਿਲੇ ਦੋ ਦਿਨ 13-14 ਫਰਵਰੀ ਨੂੰ ਕਬੱਡੀ 50, 55, 60 ਤੇ 70 ਕਿਲੋ
ਭਾਰ ਵਰਗ ਦੇ ਮੁਕਾਬਲੇ ਹੋਣਗੇ।
ਈਸੇਵਾਲ ਕਬੱਡੀ ਕੱਪ ਸ਼ੁਰੂ
ਮੁੱਲਾਂਪੁਰ ਦਾਖਾ, 10 ਫਰਵਰੀ - ਤਿੰਨ ਰੋਜ਼ਾ ਕਬੱਡੀ ਕੱਪ ਈਸੇਵਾਲ
'ਚ ਚੱਲ ਰਿਹਾ ਹੈ। ਕਬੱਡੀ 52 ਕਿਲੋ ਉਦਘਾਟਨੀ ਮੈਚ 'ਚ ਮੇਜ਼ਬਾਨ ਈਸੇਵਾਲ, ਮਲਕ ਜੇਤੂ ਬਣੇ। ਕਬੱਡੀ
42 ਕਿਲੋ ਭਾਰ ਮੁਕਾਬਲੇ ਵਿਚ ਗਠਾਲਾ ਪਿੰਡ, ਸੁਧਾਰ ਟੀਮ ਨੇ ਦੂਜੇ ਰਾਊਂਡ ਵਿਚ ਪ੍ਰਵੇਸ਼ ਕੀਤਾ। 11
ਫਰਵਰੀ ਨੂੰ ਕਬੱਡੀ 60 ਕਿਲੋ ਤੇ 70 ਕਿਲੋ ਵਜ਼ਨੀ ਮੁਕਾਬਲੇ ਦਾ ਆਰੰਭ ਮੇਹਰ ਸਿੰਘ ਸੇਖੋਂ ਮੇਰਨ ਵਾਲੇ,
ਕੁਲਦੀਪ ਸਿੰਘ ਰਾਜੂ ਜਿਊਲਰਜ਼, ਸੰਮਤੀ ਮੈਂਬਰ ਕੁਲਦੀਪ ਸਿੰਘ ਖ਼ਾਲਸਾ, ਗੁਰਦਿਆਲ ਸਿੰਘ ਕਰਵਾਉਣਗੇ।
ਆਖ਼ਰੀ ਦਿਨ 12 ਫਰਵਰੀ ਕਬੱਡੀ ਓਪਨ ਪਿੰਡ ਵਾਰ ਮੁਕਾਬਲੇ ਹੋਣਗੇ। ਕਬੱਡੀ ਓਪਨ ਦੇ ਸਰਵੋਤਮ ਜਾਫ਼ੀ ਤੇ
ਧਾਵੀ ਮੋਟਰਸਾਈਕਲਾਂ ਨਾਲ ਸਨਮਾਨਤ ਕੀਤੇ ਜਾਣਗੇ।
ਲੋਹਟਬੱਦੀ ਖੇਡ ਮੇਲਾ 19 ਤੋਂ
ਲੋਹਟਬੱਦੀ, 10 ਫਰਵਰੀ - 11ਵਾਂ ਤਿੰਨ ਦਿਨਾਂ ਖੇਡ ਮੇਲਾ ਲੋਹਟਬੱਦੀ
'ਚ 19 ਤੋਂ 21 ਫਰਵਰੀ ਤੱਕ ਮਹਾਨ ਤਪਸੱਵੀ ਸੰਤ ਬਾਬਾ ਚੰਨਣ ਸਿੰਘ, ਸੰਤ ਬਾਬਾ ਸੁੰਦਰ ਸਿੰਘ, ਸ਼ਹੀਦ
ਸੂਬੇਦਾਰ ਮਲਕੀਤ ਸਿੰਘ ਮਹਾਂਵੀਰ ਚੱਕਰ ਵਿਜੇਤਾ, ਸ਼ਹੀਦ ਮਾਨ ਸਿੰਘ ਅਤੇ ਕਬੱਡੀ ਖਿਡਾਰੀ ਸੁਖਤੇਜ਼
ਸਿੰਘ ਦੀ ਯਾਦ 'ਚ ਕਰਵਾਇਆ ਜਾ ਰਿਹਾ ਹੈ। 19 ਫਰਵਰੀ ਨੂੰ ਕਬੱਡੀ 32 ਕਿਲੋ, 37 ਕਿਲੋ ਤੇ 46 ਕਿਲੋ
ਅਤੇ ਵਾਲੀਬਾਲ ਦੇ ਮੁਕਾਬਲੇ ਹੋਣਗੇ। ਮਿਤੀ 20 ਫਰਵਰੀ ਨੂੰ ਕਬੱਡੀ 53 ਕਿਲੋ, 57 ਕਿਲੋ ਤੇ 70 ਕਿਲੋ
ਦੇ ਦਿਲਕਸ਼ ਮੁਕਾਬਲੇ ਹੋਣਗੇ। ਅੰਤਿਮ ਦਿਨ 21 ਫਰਵਰੀ ਨੂੰ ਕਬੱਡੀ 70 ਕਿਲੋ ਅਤੇ ਕਬੱਡੀ ਓਪਨ ਦੇ
ਮੁਕਾਬਲੇ ਕਰਵਾਏ ਜਾਣਗੇ।
ਸਲੌਦੀ ਦੇ ਕਬੱਡੀ ਕੱਪ 'ਤੇ ਹਠੂਰ
ਕਾਬਜ
ਖੰਨਾ, 9 ਫਰਵਰੀ - ਪਿੰਡ ਸਲੌਦੀ ਸਿੰਘਾਂ 'ਚ ਕਬੱਡੀ ਕੱਪ ਕਰਵਾਇਆ
ਗਿਆ। ਇਹ ਕਬੱਡੀ ਕੱਪ ਸ਼ਹੀਦ ਬਾਬਾ ਆਲੀ ਸਿੰਘ, ਬਾਬਾ ਮਾਲੀ ਸਿੰਘ ਅਤੇ ਬੰਦਾ ਸਿੰਘ ਬਹਾਦਰ ਦੇ
ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ਹੈ। ਜਿਸ ਵਿਚ ਕਬੱਡੀ 37 ਕਿਲੋ 'ਚ ਕਨੇਚ ਫਸਟ, ਧਮੋਟ ਦੀ ਟੀਮ
ਦੂਜੇ ਸਥਾਨ 'ਤੇ ਰਹੀ। 37 ਕਿਲੋ ਵਿਚ ਸੈਂਟਰ ਜੇਲ੍ਹ ਕਰਮਚਾਰੀਆਂ ਦੇ ਬੱਚੇ ਕ੍ਰਮਵਾਰ ਪਹਿਲੇ, ਦੂਜੇ
ਸਥਾਨ 'ਤੇ ਰਹੇ। 47 ਕਿਲੋ 'ਚ ਕਾਉਂਕੇ ਕਲਾਂ, 57 ਕਿਲੋ 'ਚ ਬਖਸ਼ੀਵਾਲਾ ਤੇ 70 ਕਿਲੋ ਵਿਚ ਦੀਵਾਲਾ
ਦੀਆਂ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਫਸਵੇਂ ਮੁਕਾਬਲੇ 'ਚ ਹਠੂਰ ਦੀ ਟੀਮ ਨੇ 71000 ਦਾ
ਕਬੱਡੀ ਕੱਪ ਚੁੰਮਿਆ। ਜਲਾਲਦੀਵਾਲ ਦੀ ਟੀਮ ਨੂੰ 41000 ਰੁਪਏ ਨਕਦ ਦਿੱਤੇ ਗਏ। ਫੁੱਟਬਾਲ 60 ਕਿਲੋ
ਵਿਚੋਂ ਮਹਿੰਦੀਪੁਰ ਪਹਿਲੇ ਅਤੇ ਭੁਮੱਦੀ ਦੂਜੇ ਸਥਾਨ 'ਤੇ ਰਹੀ। ਫੁੱਟਬਾਲ ਕਲੱਬ ਆਲ ਓਪਨ 'ਚ ਸਲੌਦੀ
ਜੇਤੂ ਰਹੀ। ਰੱਸਾਕਸ਼ੀ ਦੇ ਮੁਕਾਬਲਿਆਂ ਵਿਚ ਸ਼ੰਕਰ ਦੀ ਟੀਮ ਜੇਤੂ ਰਹੀ। ਕੁੱਤਿਆਂ ਦੀਆਂ ਦੌੜਾਂ ਵਿਚੋਂ
ਗੁਰਪ੍ਰੀਤ ਸਿੰਘ ਕੈਨੇਡਾ ਦਾ ਕੁੱਤਾ ਪਹਿਲੇ ਨੰਬਰ 'ਤੇ ਆਇਆ।
ਜੱਲੂਪੁਰ ਖੈੜਾ ਦੀਆਂ ਖੇਡਾਂ 11
ਤੋਂ
ਰਈਆ, 8 ਫਰਵਰੀ - 11-12 ਫਰਵਰੀ ਨੂੰ ਪਿੰਡ ਜੱਲੂਪੁਰ ਖੈੜਾ ਵਿਖੇ
ਬਾਬਾ ਕਾਲਾ ਮਹਿਰ ਜੀ ਦੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਦੋ ਰੋਜ਼ਾ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ।
11 ਫਰਵਰੀ ਨੂੰ ਕਬੱਡੀ ਦੇ ਓਪਨ ਦੇ ਪਿੰਡ ਪੱਧਰ ਦੇ ਮੈਚ ਕਰਵਾਏ ਜਾਣਗੇ। 12 ਫਰਵਰੀ ਨੂੰ ਪੰਜਾਬ
ਦੀਆਂ 8 ਮਸ਼ਹੂਰ ਅਕੈਡਮੀਆਂ ਦੇ ਕਬੱਡੀ ਦੇ ਮੈਚ ਕਰਵਾਏ ਜਾਣਗੇ ਜਿਸ ਵਿਚ ਜੇਤੂ ਆਉਣ ਵਾਲੀ ਟੀਮ ਨੂੰ
25 ਹਜ਼ਾਰ ਰੁਪਏ ਅਤੇ ਉਪ ਜੇਤੂ ਰਹਿਣ ਵਾਲੀ ਟੀਮ ਨੂੰ 20 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ।
29ਵਾਂ ਮੁਠੱਡਾ ਕਲਾਂ ਦਾ ਖੇਡ ਮੇਲਾ
10 ਤੋਂ
ਗੁਰਾਇਆ, 8 ਫਰਵਰੀ - 10 ਤੋਂ 12 ਫਰਵਰੀ ਤੱਕ ਪਿੰਡ ਮੁਠੱਡਾ ਕਲਾਂ
ਦਾ 29ਵਾਂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ 9ਵਾਂ ਅੰਤਰਰਾਸ਼ਟਰੀ ਕਬੱਡੀ ਕੱਪ 12 ਫਰਵਰੀ
ਨੂੰ ਆਜ਼ਾਦ ਕਬੱਡੀ ਕਲੱਬ ਅਤੇ ਗਰਾਮ ਪੰਚਾਇਤ ਮੁਠੱਡਾ ਵਲ਼ੋਂ ਕਰਵਾਇਆ ਜਾ ਰਿਹਾ ਹੈ। ਜੇਤੂ ਟੀਮ ਨੂੰ
1,25,000 ਰੁਪਏ ਦਾ ਇਨਾਮ ਹੋਵੇਗਾ, ਦੂਸਰੀ ਟੀਮ ਨੂੰ 75 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ। ਪਿੰਡ
ਪੱਧਰ ਓਪਨ, ਪਿੰਡ ਪੱਧਰ 70 ਕਿਲੋ, ਪਿੰਡ ਪੱਧਰ 62 ਅਤੇ 47 ਕਿੱਲੋ ਦੇ ਕਬੱਡੀ ਮੁਕਾਬਲਿਆਂ ਤੋਂ
ਇਲਾਵਾ 8 ਅਕੈਡਮੀਆਂ ਦੇ ਮੈਚ ਹੋਣਗੇ। 12 ਫਰਵਰੀ ਸ਼ਾਮ ਜੈਜ਼ੀ.ਬੀ. ਦਾ ਖੁੱਲ੍ਹਾ ਅਖਾੜਾ ਲੱਗੇਗਾ।
ਈਸੇਵਾਲ ਕਬੱਡੀ ਕੱਪ 10 ਤੋਂ
ਮੁੱਲਾਂਪੁਰ ਦਾਖਾ, 8 ਫਰਵਰੀ - 10 ਤੋਂ 12 ਫਰਵਰੀ ਤੱਕ ਈਸੇਵਾਲ
ਲੁਧਿਆਣਾ ਵੱਲੋਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ਓਪਨ ਇਕ ਪਿੰਡ ਮੁਕਾਬਲੇ ਦੇ
ਸਰਬੋਤਮ ਜਾਫੀ-ਧਾਵੀ ਦਾ ਮੋਟਰਸਾਈਕਲਾਂ ਨਾਲ ਸਨਮਾਨ ਅਤੇ ਜੇਤੂ ਟੀਮ ਨੂੰ 41 ਹਜ਼ਾਰ, ਉੱਪ ਜੇਤੂ ਲਈ
25 ਹਜ਼ਾਰ ਦੇ ਨਾਲ 70 ਕਿਲੋ ਭਾਰ ਮੁਕਾਬਲਾ ਜੇਤੂ ਟੀਮ ਲਈ ਯਾਦਗਾਰੀ ਟਰਾਫੀ 21 ਹਜ਼ਾਰ ਦਾ ਨਕਦ ਇਨਾਮ
ਦਿੱਤਾ ਜਾ ਰਿਹਾ ਹੈ। 10 ਫਰਵਰੀ ਕਬੱਡੀ 42-52 ਕਿਲੋ ਵਜਨੀ ਅਤੇ 11 ਫਰਵਰੀ ਕਬੱਡੀ 60-70 ਕਿਲੋ
ਭਾਰ ਮੁਕਾਬਲਾ, 12 ਫਰਵਰੀ ਨੂੰ ਇਕ ਪਿੰਡ ਓਪਨ ਕਬੱਡੀ ਹੋਵੇਗੀ।
ਮੀਰੀ ਪੀਰੀ ਕਬੱਡੀ ਕੱਪ 18 ਤੋਂ
ਜਲੰਧਰ, 8 ਫਰਵਰੀ - 18-19 ਫਰਵਰੀ ਨੂੰ ਰਾਮਪੁਰਾ ਫੂਲ ਨੇੜਲੇ
ਪਿੰਡ ਮਹਿਰਾਜ 'ਚ ਮੀਰੀ ਪੀਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਜਿਥੇ ਕਬੱਡੀ
ਸਟਾਰ ਨਿਰਵੈਰ ਘੌਨੀ ਗਣੀਵਾਲਾ ਨੂੰ ਸਿਫਿਟ ਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਥੇ ਕਬੱਡੀ
ਕੂਮੈਂਟੇਟਰ ਰੁਪਿੰਦਰ ਜਲਾਲ ਨੂੰ ਬੁਲਟ ਮੋਟਰਸਾਈਕਲ ਨਾਲ ਨਿਵਾਜਿਆ ਜਾਵੇਗਾ। ਇਸ ਤੋਂ ਇਲਾਵਾ ਕਬੱਡੀ
ਖਿਡਾਰੀਆਂ ਜਿਵੇਂ ਲੱਖੂ ਭੁੱਚੋ, ਲਾਡੀ ਰਾਮਪੁਰਾ, ਖਰਾਜ਼ੀ ਪਿੱਥੋਂ, ਗੁਰਮੀਤ ਮੰਡੀ ਕਲਾਂ, ਪੀ. ਟੀ.
ਖਿੜਕੀਆਂ ਵਾਲਾ ਤੇ ਹੈਪੀ ਮਹਿਰਾਜ ਤੋਂ ਇਲਾਵਾ ਇਸ ਕੱਪ ਦੇ ਬੈਸਟ ਰੇਡਰ ਤੇ ਜਾਫੀ ਨੂੰ ਵੀ ਸਪਲੈਂਡਰ
ਮੋਟਰਸਾਈਕਲਾਂ ਨਾਲ ਵਿਸ਼ੇਸ਼ ਸਨਮਾਨਿਤ ਕੀਤਾ ਜਾਵੇਗਾ।
ਦਸਮੇਸ਼
ਕਲੱਬ ਨਕੋਦਰ ਜੇਤੂ
ਦਿੜ੍ਹਬਾ ਮੰਡੀ, 7 ਫਰਵਰੀ - 38ਵਾਂ ਸ਼ਹੀਦ ਬਚਨ ਸਿੰਘ ਕਬੱਡੀ ਕੱਪ
ਦਿੜ੍ਹਬਾ ਮੰਡੀ 'ਚ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਜੇਤੂ ਟੀਮ ਨੂੰ 2 ਕਰੋੜ, ਉਪ ਜੇਤੂ ਟੀਮ ਨੂੰ
1 ਕਰੋੜ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 50 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਕੱਪ ਨੂੰ ਜਿੱਤਣ ਦਾ ਮਾਣ ਦਸਮੇਸ਼ ਕਲੱਬ ਨਕੋਦਰ ਨੇ ਸ਼ਹੀਦ ਬਚਨ ਸਿੰਘ ਕਬੱਡੀ ਅਕੈਡਮੀ ਦਿੜਬਾ ਨੂੰ ਹਰਾ
ਕੇ ਪ੍ਰਾਪਤ ਕੀਤਾ। ਲੜਕੀਆਂ ਦਾ ਕਬੱਡੀ ਕੱਪ ਮਾਈ ਭਾਗੋ ਅਕੈਡਮੀ ਨਵਾਂ ਸ਼ਹਿਰ ਨੇ ਸਵੈਨ ਕਬੱਡੀ
ਅਕੈਡਮੀ ਨੂੰ ਹਰਾ ਕੇ ਜਿੱਤਿਆ। ਕੋਚ ਗੁਰਮੇਲ ਸਿੰਘ ਦਿੜਬਾ ਦਾ ਸਵਿਫਟ ਕਾਰ ਅਤੇ ਸਤਪਾਲ ਖਡਿਆਲ
ਕੁਮੈਂਟੇਟਰ ਦਾ ਮੋਟਰ ਸਾਈਕਲ ਨਾਲ ਸਨਮਾਨ ਕੀਤਾ ਗਿਆ।
ਕਬੱਡੀ ਓਪਨ 'ਚ ਬੋਪਾਰਾਏ ਖੁਰਦ
ਅੱਵਲ
ਗੁਰੂਸਰ ਸੁਧਾਰ, 7 ਫਰਵਰੀ - 37ਵਾਂ ਪੇਂਡੂ ਖੇਡ ਮੇਲਾ ਗੁਰੂਸਰ
ਸੁਧਾਰ ਦੇ ਹਰਗੋਬਿੰਦ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ। ਕਬੱਡੀ ਓਪਨ 'ਚ ਬੋਪਾਰਾਏ ਖੁਰਦ ਨੇ
ਪਹਿਲਾ ਜਦਕਿ ਚੂਹੜਚੱਕ ਨੇ ਦੂਜਾ, ਕਬੱਡੀ 70 ਕਿੱਲੋ 'ਚ ਮੇਜ਼ਬਾਨ ਦੀ ਟੀਮ ਨੇ ਜੰਡ ਦੀ ਟੀਮ ਨੂੰ ਹਰਾ
ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹਾਕੀ ਆਲ ਓਪਨ ਦੇ ਫਾਈਨਲ ਮੁਕਾਬਲੇ ਅੰਦਰ ਮੇਜ਼ਬਾਨ ਸੁਧਾਰ ਦੀ ਟੀਮ
ਨੇ ਰੂਮੀ ਦੀ ਟੀਮ ਨੂੰ 3-0 'ਤੇ ਹਰਾ ਕੇ ਵਕਾਰੀ ਗੋਲਡ ਕੱਪ ਜਿੱਤ ਕੇ ਇਨਾਮ ਜਿੱਤ ਲਿਆ, ਜਦਕਿ
ਫੁੱਟਬਾਲ ਪਿੰਡ ਵਾਰ ਫੁੱਟਬਾਲ ਮੁਕਾਬਲਿਆਂ 'ਚ ਡਾਂਗੋਂ ਦੀ ਟੀਮ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ
ਬਿਲਾਸਪੁਰ ਦੀ ਟੀਮ ਨੂੰ ਹਰਾ ਕੇ ਵਕਾਰੀ ਇਨਾਮ ਜਿੱਤ ਲਿਆ। ਸਪੋਰਟਸ ਕਲੱਬ ਵੱਲੋਂ ਹਰ ਖੇਡ ਵਿਚੋਂ
ਇਕ-ਇਕ ਚੰਗਾ ਖਿਡਾਰੀ ਚੁਣ ਕੇ ਸਨਮਾਨਤ ਕੀਤਾ ਜਿਵੇਂ ਮਹੇਰਨੇ ਦਾ ਪ੍ਰਦੀਪ ਸਿੰਘ ਬੈਸਟ ਰੇਡਰ ਨੂੰ
ਸਾਈਕਲ, ਚਕਰ ਦੇ ਬੀਰੀ ਨੂੰ ਘਿਉ ਅਤੇ ਸੂਜਾਪੁਰ ਰਾਜੇ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਤ ਕੀਤਾ
ਗਿਆ।
ਘੁੰਮਣਾਂ ਕਬੱਡੀ ਕੱਪ 10 ਤੋਂ
ਜਲੰਧਰ, 7 ਫਰਵਰੀ - 10-11 ਫਰਵਰੀ ਨੂੰ ਛੇਵਾਂ ਸਾਲਾਨਾ ਕਬੱਡੀ
ਕੱਪ ਫਗਵਾੜਾ ਨੇੜਲੇ ਪਿੰਡ ਘੁੰਮਣਾਂ 'ਚ ਸਕੂਲ ਦੀ ਗਰਾਊਂਡ 'ਚ ਸਥਿਤ ਗੁਰਦੁਆਰਾ ਸ਼ਹੀਦ ਸਿੰਘਾਂ
ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ। 10 ਫਰਵਰੀ ਨੂੰ ਕਬੱਡੀ ਕੱਪ ਦਾ ਉਦਘਾਟਨ ਸਾਬਕਾ ਮੰਤਰੀ
ਜੋਗਿੰਦਰ ਸਿੰਘ ਮਾਨ ਤੇ ਜਸਵੀਰ ਸਿੰਘ ਰਾਏ ਡੀ. ਐਸ. ਪੀ. ਬੰਗਾ ਵੱਲੋਂ ਕੀਤਾ ਜਾਵੇਗਾ। ਇਸ ਦਿਨ
ਕਬੱਡੀ ਭਾਰ ਵਰਗ 45 ਕਿਲੋ, 60 ਕਿਲੋ ਤੇ 70 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ। ਦੂਜੇ ਦਿਨ 11
ਫਰਵਰੀ ਨੂੰ ਚੋਟੀ ਦੀਆਂ ਅੱਠ ਕਬੱਡੀ ਅਕੈਡਮੀਆਂ ਦੇ ਮੁਕਾਬਲੇ ਕਰਵਾਏ ਹਨ।
ਕਬੱਡੀ ਓਪਨ 'ਚ ਬੱਸੀਆਂ ਜੇਤੂ
ਮੁੱਲਾਂਪੁਰ ਦਾਖਾ, 7 ਫਰਵਰੀ - ਦਸਮੇਸ਼ ਸਪੋਰਟਸ ਅਤੇ ਵੈਲਫ਼ੇਅਰ
ਕਲੱਬ ਪਿੰਡ ਦਾਖਾ ਲੁਧਿਆਣਾ ਵੱਲੋਂ ਕਰਵਾਏ ਟੂਰਨਾਮੈਂਟ 'ਚ ਕਬੱਡੀ ਓਪਨ ਪਿੰਡ ਵਾਰ ਮੁਕਾਬਲਿਆਂ ਵਿਚ
ਬੱਸੀਆਂ ਦੀ ਟੀਮ ਜੇਤੂ ਅਤੇ ਗਗੜਾ ਦੀ ਉਪ- ਜੇਤੂ ਰਹੀ। ਫੁੱਟਬਾਲ ਮੁਕਾਬਲਿਆਂ ਵਿਚ ਪਿੰਡ
ਮੁੱਲਾਂਪੁਰ ਦੀ ਟੀਮ ਨੇ ਪਹਿਲਾ ਇਨਾਮ ਹਾਸਲ ਕਰਕੇ ਆਪਣੀ ਜੇਤੂ ਪਾਰੀ ਬਰਕਰਾਰ ਰੱਖੀ। ਕਬੱਡੀ ਓਪਨ
ਅੰਕਾਂ ਦੇ ਅਧਾਰ 'ਤੇ ਪ੍ਰਬੰਧਕਾਂ ਵੱਲੋਂ ਕਬੱਡੀ ਰੇਡਰ ਮਹੀਂਪਾਲ ਗਿੱਲ ਮੁੱਲਾਂਪੁਰ ਸਰਵੋਤਮ ਧਾਵੀ
ਅਤੇ ਸੰਜੀਵ ਬੱਸੀਆਂ ਜਾਫੀ ਚੁਣਿਆ ਗਿਆ। ਹਾਕੀ ਦੇ ਫਾਈਨਲ ਮੁਕਾਬਲੇ ਵਿਚ ਢੁੱਡੀਕੇ ਟੀਮ 2-3 ਗੋਲ
ਦੇ ਫ਼ਰਕ ਨਾਲ ਰੂਮੀ ਨੂੰ ਹਰਾ ਕੇ ਜੇਤੂ ਬਣੀ। ਕਬੱਡੀ ਵਜ਼ਨੀ 70 ਕਿੱਲੋ ਭਾਰ ਮੁਕਾਬਲੇ ਵਿਚ ਦਾਖਾ
ਕਬੱਡੀ ਟੀਮ ਜੇਤੂ ਅਤੇ ਰਕਬਾ ਟੀਮ ਉਪ- ਜੇਤੂ ਬਣੀ।
ਮੀਰੀ ਪੀਰੀ ਕਬੱਡੀ ਕੱਪ 11 ਤੋਂ
ਸਮਾਲਸਰ, 7 ਫਰਵਰੀ - 11-12 ਫਰਵਰੀ ਨੂੰ ਚੌਥਾ ਕਬੱਡੀ ਕੱਪ ਖਾਲਸਾ
ਸਟੇਡੀਅਮ ਪਿੰਡ ਰੋਡੇ (ਮੋਗਾ) ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਸੰਤ ਜਰਨੈਲ ਸਿੰਘ ਜੀ
ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਹੋਵੇਗਾ। ਟੂਰਨਾਮੈਂਟ ਦਾ ਉਦਘਾਟਨ ਸੰਤ ਬਾਬਾ
ਪ੍ਰਤਾਪ ਸਿੰਘ ਲੰਗੇਆਣਾ ਵਾਲੇ, ਸੰਤ ਬਾਬਾ ਸੁਰਜੀਤ ਸਿੰਘ ਸੋਧੀ ਲਧਾਈਕੇ ਵਾਲੇ ਅਤੇ ਕੈਪਟਨ ਹਰਚਰਨ
ਸਿੰਘ ਰੋਡੇ (ਭਰਾ ਸੰਤ ਜਰਨੈਲ ਸਿੰਘ ਖਾਲਸਾ) ਕਰਨਗੇ। ਇਸ ਤੋਂ ਬਾਅਦ 55 ਕਿਲੋ ਕਬੱਡੀ ਦੇ ਮੈਚ ਸ਼ੁਰੂ
ਹੋਣਗੇ ਅਤੇ ਦਸਤਾਰਬੰਦੀ ਦੇ ਮੁਕਾਬਲੇ ਹੋਣਗੇ। 12 ਫਰਵਰੀ ਸਨਿਚਰਵਾਰ ਨੂੰ ਅੱਠ ਕਬੱਡੀ ਅਕੈਡਮੀਆਂ
ਦੇ ਮੈਚ ਹੋਣਗੇ। ਪਹਿਲੇ ਤੇ ਦੂਜੇ ਸਥਾਨ 'ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 1 ਲੱਖ ਤੇ 75
ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਦਿਨ ਹੀ ਕੇਸਧਾਰੀ ਖਾਲਸਾ ਅਕੈਡਮੀ ਦਾ ਸ਼ੋਅ ਮੈਚ ਵੀ ਹੋਵੇਗਾ।
ਖੋਜੇਵਾਲਾ 'ਚ ਪਹਿਲਾ ਗੋਲਡ ਕਬੱਡੀ
ਕੱਪ 9 ਨੂੰ
ਕਪੂਰਥਲਾ, 7 ਫਰਵਰੀ - ਪਹਿਲਾ ਗੋਲਡ ਕਬੱਡੀ ਕੱਪ 9 ਫਰਵਰੀ ਨੂੰ
ਸ੍ਰੀ ਗੁਰੂ ਹਰਿਗੋਬਿੰਦ ਸਟੇਡੀਅਮ ਖੋਜੇਵਾਲਾ ਜਲੰਧਰ-ਕਪੂਰਥਲਾ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ।
ਕਬੱਡੀ ਕੱਪ ਵਿਚ ਜੇਤੂ ਟੀਮ ਨੂੰ ਪਹਿਲਾ ਇਨਾਮ 71 ਹਜ਼ਾਰ ਰੁਪਏ, ਉਪ ਜੇਤੂ ਟੀਮ ਨੂੰ ਦੂਜਾ ਇਨਾਮ 51
ਹਜ਼ਾਰ ਰੁਪਏ, ਓਪਨ ਕਲੱਬ 'ਚ ਪਹਿਲਾ ਇਨਾਮ 25 ਹਜ਼ਾਰ ਤੇ ਦੂਜਾ 17 ਹਜ਼ਾਰ ਰੁਪਏ ਤੇ 52 ਕਿੱਲੋ ਕਬੱਡੀ
'ਚ ਪਹਿਲਾ ਇਨਾਮ 7 ਹਜ਼ਾਰ ਤੇ ਦੂਜਾ 5 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।
ਬੱਧਨੀ ਕਲਾਂ ਦਾ ਚਾਰ ਰੋਜ਼ਾ
ਟੂਰਨਾਮੈਂਟ
ਬੱਧਨੀ ਕਲਾਂ, 7 ਫਰਵਰੀ - ਬੱਧਨੀ ਕਲਾਂ 'ਚ ਚਾਰ ਰੋਜ਼ਾ ਟੂਰਨਾਮੈਂਟ
ਕਰਵਾਇਆ ਜਾ ਰਿਹਾ ਹੈ। ਇਸ ਚਾਰ ਰੋਜ਼ਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਟੂਰਨਾਮੈਂਟ ਦੇ ਦੂਸਰੇ ਦਿਨ
40 ਕਿਲੋ ਭਾਰ ਕਬੱਡੀ ਵਿਚ ਬੱਧਨੀ ਕਲਾਂ ਤੇ ਇੰਦਗੜ੍ਹ ਤੇ 45 ਕਿਲੋ ਵਿਚ ਬੀੜ ਰਾਉਕੇ ਤੇ ਧੱਲੇਕੇ
ਦੀ ਟੀਮ ਨੇ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ। ਸਟੇਜ ਦੀ ਭੂਮਿਕਾ ਗੁਰਮੇਲ ਸਿੰਘ ਲਿਖਾਰੀ ਤੇ
ਕੁਮੈਂਟਰੀ ਦੀ ਭੂਮਿਕਾ ਗੁਰਪਿਆਰ ਸਿੰਘ ਅਤੁਲਾ ਕਲਾਂ ਨੇ ਨਿਭਾਈ। 8 ਫਰਵਰੀ ਨੂੰ ਕਬੱਡੀ 70 ਕਿਲੋ
ਤੇ ਹਾਕੀ ਲੜਕੀਆਂ ਦਾ ਸ਼ੋਅ ਮੈਚ, 9 ਫਰਵਰੀ ਨੂੰ ਅਕੈਡਮੀਆਂ ਦੇ ਮੈਚ ਤੇ ਕਬੱਡੀ ਢੇਰੀ ਵਾਲੀ ਦਾ ਸ਼ੋਅ
ਮੈਚ ਹੋਵੇਗਾ।
ਬੁੱਟਰਾਂ ਦੇ ਗੋਲਡ ਕੱਪ 'ਚ ਅੰਬੀ
ਹਠੂਰ ਕਲੱਬ ਚਮਕਿਆ
ਭੋਗਪੁਰ, 6 ਫਰਵਰੀ - 12ਵਾਂ ਗੋਲਡ ਕਬੱਡੀ ਕੱਪ ਪਿੰਡ ਬੁੱਟਰਾਂ
ਵਿਖੇ ਕਰਵਾਇਆ ਗਿਆ। ਇਸ ਕਬੱਡੀ ਕੱਪ 'ਤੇ ਅੰਬੀ ਹਠੂਰ ਕਲੱਬ ਮੋਗਾ ਨੇ ਕਬਜ਼ਾ ਕਰਕੇ ਇੱਕ ਲੱਖ ਇਕਵੰਜਾ
ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕਰ ਲਿਆ ਅਤੇ ਹਰਜੀਤ ਕਲੱਬ ਬਾਜਾਖਾਨਾ ਫਰੀਦਕੋਟ ਨੇ ਦੂਜਾ ਸਥਾਨ 'ਤੇ
ਆ ਕੇ ਇੱਕ ਲੱਖ ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਓਪਨ ਪੱਧਰ ਦਾ ਪਹਿਲਾ ਇਨਾਮ ਬੁੱਟਰਾਂ ਨੇ ਭੁਲੱਥ
ਨੂੰ ਹਰਾ ਕੇ ਜਿੱਤਿਆ। 60 ਕਿੱਲੋ ਵਰਗ 'ਚ ਸ਼ਕਰਪੁਰ ਨੇ ਬੁੱਟਰਾਂ ਹਰਾਇਆ, 57 ਕਿਲੋ ਬੁੱਟਰਾਂ ਨੇ
ਸੈਦੂਪੁਰ ਨੂੰ, 35 ਕਿਲੋ 'ਚ ਸ਼ਕਰਪੁਰ ਨੇ ਬੁੱਟਰਾਂ ਨੂੰ ਹਰਾ ਕੇ ਇਨਾਮ ਪ੍ਰਾਪਤ ਕੀਤਾ।
ਤੀਜਾ ਕਬੱਡੀ ਗੋਲਡ ਕੱਪ 12 ਨੂੰ
ਆਦਮਪੁਰ, 6 ਫਰਵਰੀ - ਪਿੰਡ ਕਾਲਰਾ ਵਿਖੇ ਤੀਸਰਾ ਦੇਸ਼ ਭਗਤ ਸੰਤ
ਬਾਬਾ ਵਿਸਾਖਾ ਸਿੰਘ ਕਬੱਡੀ ਗੋਲਡ ਕੱਪ 12 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ
8 ਮਸ਼ਹੂਰ ਕਲੱਬਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਬਜ਼ੁਰਗਾਂ ਦੀਆਂ ਟੀਮਾਂ ਦੇ ਸ਼ੋਅ ਮੈਚ ਤੋਂ ਇਲਾਵਾ
10 ਸਾਲਾ ਬੱਚਿਆਂ ਦੀਆਂ ਅਕੈਡਮੀਆਂ ਵੀ ਹਿੱਸਾ ਲੈਣਗੀਆਂ। ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ
51000 ਰੁਪਏ ਅਤੇ ਦੂਸਰੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 41000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।
ਵਡਾਲਾ ਕਲਾਂ ਵਿਖੇ ਕਬੱਡੀ
ਟੂਰਨਾਮੈਂਟ 10 ਤੋਂ
ਕਪੂਰਥਲਾ, 6 ਫਰਵਰੀ - 10 ਤੋਂ 12 ਫਰਵਰੀ ਤੱਕ 22ਵਾਂ ਕਬੱਡੀ
ਟੂਰਨਾਮੈਂਟ ਪਿੰਡ ਵਡਾਲਾ ਕਲਾਂ ਨੇੜੇ ਸਾਇੰਸ ਸਿਟੀ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ
ਦੌਰਾਨ ਵੱਖ-ਵੱਖ ਭਾਰ ਵਰਗ ਤੇ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ। ਜਿਸ ਦੌਰਾਨ ਜੇਤੂ ਟੀਮਾਂ
ਨੂੰ ਨਗਦ ਇਨਾਮ ਵੀ ਦਿੱਤੇ ਜਾਣਗੇ।
ਆਜ਼ਾਦ ਕਲੱਬ ਮੁਠੱਡਾ ਦੀ ਬੱਲੇ ਬੱਲੇ
ਪਟਿਆਲਾ, 6 ਫਰਵਰੀ - ਕਬੱਡੀ ਕੱਪ ਪਟਿਆਲਾ ਜੋ ਕਿ ਡੀ.ਐਮ.ਡਬਲਿਯੂ.
ਦੇ ਖੂਬਸੂਰਤ ਸਟੇਡੀਅਮ ਵਿਖੇ ਕਰਵਾਇਆ ਗਿਆ। ਇਕ ਲੱਖ ਰੁਪਏ ਦੀ ਨਕਦ ਇਨਾਮੀ ਰਾਸ਼ੀ ਵਾਲੇ ਇਸ ਕੱਪ
ਨੂੰ ਚੁੰਮਣ ਦਾ ਮਾਣ ਆਜ਼ਾਦ ਕਲੱਬ ਮੁਠੱਡਾ ਨੇ ਦਸ਼ਮੇਸ਼ ਕਲੱਬ ਨਕੋਦਰ ਨੂੰ ਹਰਾ ਕੇ ਪ੍ਰਾਪਤ ਕੀਤਾ।
ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਦੇ ਮੁਕਾਬਲਿਆਂ 'ਚ ਦਸਮੇਸ਼ ਕਲੱਬ ਨਕੋਦਰ
ਨੇ ਨਾਰਵੇ ਨੂੰ ਅਤੇ ਅਜ਼ਾਦ ਕਲੱਬ ਮੁਠੱਡਾ ਨੇ ਡੀ.ਏ.ਵੀ. ਕੈਲੇਫੋਰਨੀਆ ਕਲੱਬ ਜਲੰਧਰ ਨੂੰ ਹਰਾ ਕੇ
ਫਾਈਨਲ ਵਿਚ ਪ੍ਰਵੇਸ਼ ਕੀਤਾ।
ਬੱਧਨੀ ਕਲਾਂ 'ਚ ਗੋਲਡ ਕਬੱਡੀ ਕੱਪ
ਟੂਰਨਾਮੈਂਟ ਸ਼ੁਰੂ
ਬੱਧਨੀ ਕਲਾਂ, 6 ਫਰਵਰੀ - ਚਾਰ ਰੋਜ਼ਾ ਅੰਤਰਰਾਸ਼ਟਰੀ ਗੋਲਡ ਕਬੱਡੀ
ਕੱਪ ਟੂਰਨਾਮੈਂਟ ਬੱਧਨੀ ਕਲਾਂ ਦੇ ਹਰਜੀਤ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ
ਦੇ ਉਦਘਾਟਨੀ ਮੈਚਾਂ 'ਚ ਕਬੱਡੀ 40 ਕਿਲੋ 'ਚ ਰਾਮੂੰਵਾਲਾ ਹਰਚੋਕੀ ਦੀ ਟੀਮ ਨੇ ਨਿੱਕੀਆਂ ਨਹਿਰਾਂ
ਬੱਧਨੀ ਕਲਾਂ ਦੀ ਟੀਮ ਨੂੰ ਹਰਾਇਆ। ਕਬੱਡੀ 45 ਕਿਲੋ ਦਰਬਾਰ ਸਰ ਲੋਪੋ ਦੀ ਟੀਮ ਨੇ ਘੱਲ ਕਲਾਂ ਨੂੰ
ਹਰਾਇਆ। ਹਾਕੀ 55 ਕਿਲੋ ਤਰਨ ਤਾਰਨ ਦੀ ਟੀਮ ਨੇ ਭਾਣਾ ਦੀ ਟੀਮ ਨੂੰ ਹਰਾਇਆ। ਫੁੱਟਬਾਲ 'ਚ ਰਣੀਆਂ
ਦੀ ਟੀਮ ਨੇ ਧੂੜਕੋਟ ਚੜ੍ਹਤ ਸਿੰਘ ਵਾਲਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਸਟੇਜ ਦੀ ਭੂਮਿਕਾ ਲਾਲ
ਸਿੰਘ ਤੇ ਕੁਮੈਂਟਰੀ ਦੀ ਭੂਮਿਕਾ ਮੰਨੂ ਭਦੌੜ ਨੇ ਬਾਖੂਬੀ ਨਿਭਾਈ।
ਗੁਰੂ ਹਰਿਗੋਬਿੰਦ ਸਾਹਿਬ ਕਬੱਡੀ
ਕੱਪ ਹੁਸ਼ਿਆਰਪੁਰ ਦੇ ਨਾਮ
ਹੁਸ਼ਿਆਰਪੁਰ, 5 ਫਰਵਰੀ - ਗੁਰੂ ਹਰਿਗੋਬਿੰਦ ਸਾਹਿਬ ਕਬੱਡੀ ਕੱਪ
ਰੌਸ਼ਨ ਗਰਾਊਂਡ 'ਚ ਕਰਵਾਇਆ ਗਿਆ। ਕਬੱਡੀ ਦਾ ਫਾਈਨਲ ਮੈਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕਬੱਡੀ
ਅਕੈਡਮੀ ਹੁਸ਼ਿਆਰਪੁਰ ਅਤੇ ਅਲੰਕਾਰ ਟੋਨੀ ਕਲੱਬ ਲੁਧਿਆਣਾ 'ਚ ਖੇਡਿਆ ਗਿਆ ਅਤੇ ਹੁਸ਼ਿਆਰਪੁਰ ਦੀ ਟੀਮ
ਵੱਡੇ ਫਰਕ ਨਾਲ ਜੇਤੂ ਰਹੀ। ਅਕੈਡਮੀ ਵੱਲੋਂ ਜੇਤੂ ਰਹੀ ਟੀਮ ਨੂੰ 1 ਲੱਖ 21 ਹਜ਼ਾਰ ਰੁਪਏ ਅਤੇ ਦੂਜੇ
ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 81 ਹਜ਼ਾਰ ਰੁਪਏ ਦੇ ਨਕਦ ਇਨਾਮ ਅਤੇ ਟਰਾਫੀਆਂ ਦਿੱਤੀਆਂ। ਇਸ ਮੌਕੇ
'ਸਰਬੋਤਮ ਜਾਫੀ' ਦਾ ਖਿਤਾਬ ਲੋਗੜ ਚੌਟਾਲਾ ਅਤੇ ਬਾਲਾ ਨੂੰ ਅਤੇ 'ਸਰਬੋਤਮ ਰੇਡਰ' ਦਾ ਖਿਤਾਬ ਗੋਲਡੀ
ਹਰਵਾਲ ਅਤੇ ਗੋਰੀ ਮਰਨਾਈਆਂ ਨੂੰ ਦਿੱਤਾ ਗਿਆ। ਇਸ ਮੌਕੇ ਲੋਗੜ ਨੂੰ ਬੁਲਟ ਮੋਟਰ ਸਾਈਕਲ ਵੀ ਦਿੱਤਾ
ਗਿਆ।
ਧਨੌਲਾ ਦਾ ਕਬੱਡੀ ਕੱਪ 11 ਤੋਂ
ਧਨੌਲਾ, 5 ਫਰਵਰੀ -11 ਤੋਂ 13 ਫਰਵਰੀ ਤੱਕ ਧਨੌਲਾ ਦੇ ਮਿਊਂਸਪਲ
ਸਟੇਡੀਅਮ (ਪੱਕਾ ਬਾਗ) 'ਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਕਬੱਡੀ ਓਪਨ
ਤੋਂ ਇਲਾਵਾ ਕਬੱਡੀ 70 ਕਿਲੋ, ਕਬੱਡੀ 52 ਕਿਲੋ, ਫੁੱਟਬਾਲ (ਇਕ ਪਿੰਡ ਓਪਨ), ਬਾਸਕਿਟਬਾਲ,
ਵਾਲੀਬਾਲ (ਸਮੈਸਿੰਗ), ਸਾਈਕਲ ਦੌੜ, ਰਿਕਸ਼ਾ ਦੌੜ ਤੇ ਟਰਾਲੀ ਬੈਕ ਦੇ ਦਿਲਚਸਪ ਮੁਕਾਬਲੇ ਕਰਵਾਏ
ਜਾਣਗੇ। ਕਬੱਡੀ ਕੱਪ ਦੀ ਇਨਾਮੀ ਰਾਸ਼ੀ 51000 ਰੱਖੀ ਗਈ ਹੈ।
ਜੱਲੂਪੁਰਾ ਖੈੜਾ ਦਾ ਖੇਡ ਮੇਲਾ
ਸ਼ੁਰੂ
ਰਈਆ, 5 ਫਰਵਰੀ - ਚਾਰ ਰੋਜ਼ਾ ਪੇਂਡੂ ਖੇਡ ਮੇਲਾ ਜੱਲੂਪੁਰ ਖੈੜਾ 'ਚ
ਚੱਲ ਰਿਹਾ ਹੈ। ਇਸ ਦਾ ਉਦਘਾਟਨੀ 62 ਕਿਲੋ ਗ੍ਰਾਮ ਵਰਗ ਦਾ ਕਬੱਡੀ ਦਾ ਮੈਚ ਜੱਲੂਪੁਰ ਖੈੜਾ ਅਤੇ
ਬਾਣੀਆਂ 'ਚ ਕਰਵਾਇਆ ਗਿਆ, ਜਿਸ ਵਿਚ ਜੱਲੂਪੁਰ ਜੇਤੂ ਰਿਹਾ। ਇਸ ਤੋਂ ਇਲਾਵਾ ਅਟਾਰੀ, ਖਾਰਾ ਦੀਆਂ
ਟੀਮਾਂ ਦੇ ਮੈਚ ਵਿਚੋਂ ਖਾਰਾ ਦੀ ਟੀਮ ਜੇਤੂ, ਕਰਮੂਵਾਲਾ ਅਤੇ ਖੀਰਾਵਾਲੀ ਦੀਆਂ ਟੀਮਾਂ ਦੇ ਮੈਚ ਵਿਚੋਂ
ਖੀਰਾਂਵਾਲੀ ਜੇਤੂ ਰਿਹਾ। 6 ਫਰਵਰੀ ਨੂੰ 74 ਕਿਲੋ ਗ੍ਰਾਮ ਵਰਗ ਦੇ ਕਬੱਡੀ ਮੈਚ, 7 ਨੂੰ ਇਕ ਪਿੰਡ
ਓਪਨ ਕਬੱਡੀ ਮੈਚ ਅਤੇ 8 ਫਰਵਰੀ ਨੂੰ ਧਾਰਮਿਕ ਦੀਵਾਨ ਉਪਰੰਤ ਚਾਰ ਮਸ਼ਹੂਰ ਅਕੈਡਮੀਆਂ ਦੇ ਕਬੱਡੀ ਦੇ
ਮੈਚ ਕਰਵਾਏ ਜਾਣਗੇ।
ਦੂਜਾ ਕਬੱਡੀ ਕੱਪ ਨਕੋਦਰ ਦੇ ਨਾਮ
ਨਕੋਦਰ, 4 ਫਰਵਰੀ - ਦੂਜਾ ਕਬੱਡੀ ਕੱਪ ਨਕੋਦਰ ਵਿਖੇ ਨੈਸ਼ਨਲ ਕਾਲਜ
ਦੇ ਸਟੇਡੀਅਮ 'ਚ ਕਰਵਾਇਆ ਗਿਆ। ਇਸ ਕਬੱਡੀ ਕੱਪ 'ਚ ਦਸਮੇਸ਼ ਕਲੱਬ ਨਕੋਦਰ ਨੇ ਮੁਠੱਡਾ ਕਲਾਂ ਨੂੰ ਹਰਾ
ਕੇ ਇਕ ਲੱਖ ਰੁਪਏ ਨਕਦ ਇਨਾਮ ਤੇ ਗੋਲਡ ਕੱਪ ਉੱਪਰ ਕਬਜ਼ਾ ਕੀਤਾ। ਪਿੰਡ ਪੱਧਰ ਉੱਪਰ 34000 ਰੁਪਏ
ਪਹਿਲਾ ਇਨਾਮ ਨਵਾਜੀਪੁਰ ਅਤੇ ਦੂਸਰਾ ਇਨਾਮ 27500 ਰੁਪਏ ਆਲੋਵਾਲ ਨੇ ਜਿੱਤਿਆ। ਉਕਤ ਕਬੱਡੀ ਕੱਪ ਦਾ
ਉਦਘਾਟਨ ਸ: ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤਾ। ਇਸ ਟੂਰਨਾਮੈਂਟ ਵਿਚ ਹਰਪ੍ਰੀਤ ਸਿੰਘ ਹੈਪੀ ਅਤੇ
ਗੁਰਮੀਤ ਸਿੰਘ ਜੀਤ ਨੂੰ ਸ: ਬਹਾਦਰ ਸਿੰਘ ਸ਼ੇਰਗਿੱਲ, ਰਣਜੀਤ ਸਿੰਘ ਤੂਰ ਆਦਿ ਨੇ ਦੋ ਬੁਲਿਟ
ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ।
ਪਿੰਡ ਰਾਣੋਂ ਦਾ ਕਬੱਡੀ ਖੇਡ ਮੇਲਾ ਸਮਾਪਤ
ਦੋਰਾਹਾ, 3 ਫਰਵਰੀ - ਪਿੰਡ ਰਾਣੋਂ 'ਚ ਦੋ ਰੋਜ਼ਾ ਪੇਂਡੂ ਖੇਡ ਮੇਲਾ
ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿੱਚ ਕਬੱਡੀ ਖਿਡਾਰੀ ਸਰਬੀ ਥਰੀਕੇ ਦਾ ਬੁਲਟ ਮੋਟਰ ਸਾਇਕਲ
ਨਾਲ ਵਿਸੇਸ਼ ਸਨਮਾਨ ਕੀਤਾ ਗਿਆ ਤੋਂ ਇਲਾਵਾ ਕਬੱਡੀ ਖਿਡਾਰੀ ਕਾਲਾ ਬੁਆਣੀ, ਨੋਨਾ ਰੌਣੀ ਅਤੇ ਬਿੰਦਰ
ਸੀਹਾਂ ਦੌਦ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੇਜਰ ਘੁੰਗਰਾਲੀ ਨੇ 1 ਕੁਇੰਟਲ 45 ਕਿਲੋ ਦੇ ਵੇਲਣੇ
ਦੇ ਬਾਲੇ ਕੱਢੇ ਅਤੇ ਮੇਜਰ ਰਾਜਸਥਾਨੀ ਨੇ ਬੁਲਟ ਮੋਟਰ ਸਾਇਕਲ 'ਤੇ ਕਰਤੱਬ ਦਿਖਾਏ।
ਸੁਰਜੀਤ ਸਿੰਘ ਔਜਲਾ ਯਾਦਗਾਰੀ
ਸਾਲਾਨਾ ਕਬੱਡੀ ਟੂਰਨਾਮੈਂਟ 6 ਨੂੰ
ਨਡਾਲਾ, 3 ਫਰਵਰੀ - ਸੁਰਜੀਤ ਸਿੰਘ ਔਜਲਾ ਯਾਦਗਾਰੀ ਸਾਲਾਨਾ ਕਬੱਡੀ
ਟੂਰਨਾਮੈਂਟ ਦਾ 6 ਫਰਵਰੀ ਨੂੰ ਪਿੰਡ ਮੁੱਦੋਵਾਲ ਵਿਖੇ ਕਰਵਾਇਆਜਾ ਰਿਹਾ ਹੈ। ਜੇਤੂ ਟੀਮ ਨੂੰ ਪਹਿਲਾ
ਇਨਾਮ 31 ਹਜ਼ਾਰ ਰੁਪਏ ਅਤੇ ਉਪ ਜੇਤੂ ਟੀਮ ਨੂੰ 25 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ ਅਤੇ ਹਰ ਟੀਮ
ਨੂੰ 5 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਸਲੌਦੀ ਸਿੰਘਾਂ ਦਾ ਖੇਡ ਮੇਲਾ 5
ਤੋਂ
ਖੰਨਾ,3 ਫਰਵਰੀ - 5 ਤੋਂ 8 ਫਰਵਰੀ ਤੱਕ ਪਿੰਡ ਸਲੌਦੀ ਸਿੰਘਾਂ ਦਾ
ਕਬੱਡੀ ਫੁੱਟਬਾਲ ਕੱਪ ਗੁਰਦੁਆਰਾ ਬਾਬਾ ਸਿੱਧ ਸਲੌਦੀ ਦੇ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ। ਇਹ
ਖੇਡ ਮੇਲੇ ਵਿਚ 32, 37, 47, 57, 70 ਅਤੇ 60 ਕਿਲੋ ਕਬੱਡੀ ਆਲ ਓਪਨ ਵਰਗ ਮੁਕਾਬਲੇ ਹੋਣਗੇ। ਇਕ
ਪਿੰਡ ਓਪਨ ਕਬੱਡੀ ਫਸਟ ਟੀਮ ਨੂੰ 71000, ਦੂਸਰੇ ਨੰਬਰ ਵਾਲੀ ਟੀਮ ਨੂੰ 41000 ਰੁਪਏ ਨਕਦ ਦਿੱਤੇ
ਜਾਣਗੇ।
ਮੀਰੀ-ਪੀਰੀ
ਕਲੱਬ ਅਮਰੀਕਾ ਅੱਵਲ
ਕਪੂਰਥਲਾ, 2 ਫਰਵਰੀ - 7ਵਾਂ ਕਬੱਡੀ ਗੋਲਡ ਕੱਪ ਗੁਰੂ ਨਾਨਕ
ਸਟੇਡੀਅਮ ਕਪੂਰਥਲਾ 'ਚ ਕਰਵਾਇਆ ਗਿਆ। ਇਸ ਕਬੱਡੀ ਗੋਲਡ ਕੱਪ 'ਤੇ ਮੀਰੀ ਪੀਰੀ ਕਲੱਬ ਅਮਰੀਕਾ ਨੇ
ਅੰਬੀ ਹਠੂਰ ਕਲੱਬ ਮੋਗਾ ਨੂੰ ਹਰਾ ਕੇ ਕਬਜ਼ਾ ਕੀਤਾ। ਜੇਤੂ ਟੀਮ ਨੂੰ ਪੈਰਿਸ ਫਰੈਂਡਸ ਸਪੋਰਟਸ ਕਲੱਬ
ਫਰਾਂਸ ਦੇ ਸਹਿਯੋਗ ਨਾਲ 2 ਲੱਖ 61 ਹਜ਼ਾਰ ਰੁਪਏ ਦਾ ਨਕਦ ਇਨਾਮ ਤੇ ਜੇਤੂ ਟਰਾਫੀ ਦਿੱਤੀ ਗਈ। ਜਦਕਿ
ਉਪ ਜੇਤੂ ਅੰਬੀ ਹਠੂਰ ਦੀ ਟੀਮ ਨੂੰ 2 ਲੱਖ 21 ਹਜ਼ਾਰ ਰੁਪਏ ਦਾ ਇਨਾਮ ਮਿਲਿਆ। ਟੂਰਨਾਮੈਂਟ ਦੌਰਾਨ
ਅਰਵਿੰਦਰ ਸਿੰਘ ਹਾਂਸ ਕੈਨੇਡਾ ਵੱਲੋਂ ਉਘੇ ਕੁਮੈਂਟੇਟਰ ਮੱਖਣ ਅਲੀ ਨੂੰ ਬੁਲਿਟ ਮੋਟਰ ਸਾਈਕਲ ਦਿੱਤਾ
ਗਿਆ।
ਬੁੱਟਰਾਂ ਦਾ 12ਵਾਂ ਗੋਲਡ ਕਬੱਡੀ
ਕੱਪ ਸ਼ੁਰੂ
ਭੋਗਪੁਰ, 2 ਫਰਵਰੀ - 12ਵਾਂ ਗੋਲਡ ਕਬੱਡੀ ਕੱਪ ਪਿੰਡ ਬੁੱਟਰਾਂ
ਵਿਖੇ ਕਰਵਾਇਆ ਜਾ ਰਿਹਾ ਹੈ। ਜੇਤੂ ਕਲੱਬ ਨੂੰ ਡੇਢ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਉਦਘਾਟਨੀ ਮੈਚ ਵਿਚ 35 ਕਿਲੋ ਭਾਰ ਵਰਗ ਵਿਚ ਪਿੰਡ ਸ਼ਕਰਪੁਰ ਦੀ ਟੀਮ ਨੇ 16 ਅੰਕ ਲੈ ਕੇ ਲੱਖਣ ਕੇ
ਪੱਡੇ ਦੀ ਟੀਮ ਨੂੰ ਹਰਾਇਆ।
ਹਰਜੀਤ ਯਾਦਗਾਰੀ ਕਬੱਡੀ
ਟੂਰਨਾਮੈਂਟ
ਬਾਜਾਖਾਨਾ, 2 ਫਰਵਰੀ - ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਜੀਤ ਬਰਾੜ
ਦੀ ਯਾਦ ਨੂੰ ਸਮਰਪਿਤ 13ਵੇਂ ਕਬੱਡੀ ਟੂਰਨਾਮੈਂਟ ਬਾਜਾਖਾਨਾ 'ਚ ਕਰਵਾਇਆ ਜਾ ਰਿਹਾ ਹੈ। ਇਸ
ਟੂਰਨਾਮੈਂਟ ਦੇ ਦੂਸਰੇ ਦਿਨ ਕਬੱਡੀ ਦੇ ਮੈਚ ਹੋਏ ਜਿਨ੍ਹਾਂ 'ਚ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਟੀਮਾਂ
ਨੇ ਭਾਗ ਲਿਆ। ਪਹਿਲਾ ਸਥਾਨ ਦਾਤੇਵਾਸ ਅਕੈਡਮੀ ਮਾਨਸਾ ਅਤੇ ਦੂਜਾ ਸਥਾਨ ਬਾਬਾ ਫ਼ਰੀਦ ਅਕੈਡਮੀ
ਫ਼ਰੀਦਕੋਟ ਨੇ ਪ੍ਰਾਪਤ ਕੀਤਾ। 3 ਫਰਵਰੀ ਨੂੰ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ 8 ਚੋਟੀ ਦੀਆਂ
ਟੀਮਾਂ ਵਿਸ਼ੇਸ਼ ਤੌਰ 'ਤੇ ਪਹੁੰਚ ਰਹੀਆਂ ਹਨ। 62 ਕਿਲੋ ਵਰਗ ਦੇ ਫਾਈਨਲ ਮੁਕਾਬਲਿਆਂ ਵਿਚ ਪਿੰਡ
ਗੁਰੂਸਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅੰਬੀ ਹਠੂਰ ਇੰਟਰਨੈਸ਼ਨਲ ਕੈਨੇਡਾ
ਕਬੱਡੀ ਕੱਪ 7 ਨੂੰ
ਹਠੂਰ, 2 ਫਰਵਰੀ - ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅੰਬੀ ਹਠੂਰ ਦੀ
ਯਾਦ ਨੂੰ ਸਮਰਪਿਤ 6ਵਾਂ ਅੰਬੀ ਹਠੂਰ ਇੰਟਰਨੈਸ਼ਨਲ ਕੈਨੇਡਾ ਕਬੱਡੀ ਕੱਪ 7 ਫਰਵਰੀ ਨੂੰ ਪਿੰਡ ਹਠੂਰ
ਵਿਖੇ ਕਰਵਾਇਆ ਜਾ ਰਿਹਾ ਹੈ।
ਗਦਰੀ
ਬਾਬਿਆਂ ਦੀ ਯਾਦ ਵਿਚ ਕਬੱਡੀ ਟੂਰਨਾਮੈਂਟ 5 ਨੂੰ
ਕਿਸ਼ਨਗੜ੍ਹ, 1 ਫਰਵਰੀ - ਪਿੰਡ ਸੰਘਵਾਲ ਵਿਖੇ ਸ਼ਹੀਦ ਬੰਤਾ ਸਿੰਘ,
ਸ਼ਹੀਦ ਅਰੂੜ ਸਿੰਘ ਸਟੇਡੀਅਮ ਵਿਖੇ ਗਦਰੀ ਬਾਬਿਆਂ ਦੀ ਯਾਦ ਵਿਚ ਕਬੱਡੀ ਟੂਰਨਾਮੈਂਟ 5-6 ਫਰਵਰੀ ਨੂੰ
ਕਰਵਾਇਆ ਜਾ ਰਿਹਾ ਹੈ। ਕਬੱਡੀ ਓਪਨ ਕਲੱਬ ਵਿਚ ਜੇਤੂ ਨੂੰ 31000, ਉਪ-ਜੇਤੂ ਨੂੰ 21000, 70 ਕਿਲੋ
ਪਿੰਡ ਪੱਧਰ ਜੇਤੂ ਨੂੰ 11000, ਉਪ ਜੇਤੂ ਨੂੰ 8000 ਆਦਿ ਨਕਦ ਇਨਾਮ ਦਿੱਤੇ ਜਾਣਗੇ।
ਬੰਡਾਲਾ ਵਿਚ ਤੀਜਾ ਕਬੱਡੀ ਕੱਪ 5
ਨੂੰ
ਜੰਡਿਆਲਾ ਮੰਜਕੀ, 1 ਫਰਵਰੀ - ਪਿੰਡ ਬੰਡਾਲਾ ਮੰਜਕੀ ਵਿਖੇ ਤੀਸਰਾ
ਕਬੱਡੀ ਕੱਪ 5 ਫਰਵਰੀ ਦਿਨ ਸਨਿਚਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਮੌਕੇ
ਅੰਤਰਰਾਸ਼ਟਰੀ ਪੱਧਰ ਦੀਆਂ ਅੱਠ ਟੀਮਾਂ ਭਾਗ ਲੈਣਗੀਆਂ। ਲੜਕੀਆਂ ਦੀਆਂ ਕਬੱਡੀ ਟੀਮਾਂ ਤੋਂ ਇਲਾਵਾ
ਸੱਠ ਸਾਲਾਂ ਦੇ ਬਜ਼ੁਰਗਾਂ ਅਤੇ ਔਰਤਾਂ ਦੇ ਦੌੜ ਮੁਕਾਬਲੇ ਇਸ ਖੇਡ ਮੇਲੇ ਵਿਚ ਵਿਸ਼ੇਸ਼ ਖਿੱਚ ਦਾ
ਕੇਂਦਰ ਹੋਣਗੇ। ਪਹਿਲੇ, ਦੂਜੇ, ਤੀਜੇ ਸਥਾਨ 'ਤੇ ਆਉਣ ਵਾਲੀਆਂ ਕਬੱਡੀ ਟੀਮਾਂ ਨੂੰ ਕ੍ਰਮਵਾਰ
71000, 61000, 51000 ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ।
ਕਬੱਡੀ ਕੱਪ 'ਚ ਮੁਠੱਡਾ ਦੇ
ਗੱਭਰੂਆਂ ਛਾਏ
ਸਮਰਾਲਾ, 1 ਫ਼ਰਵਰੀ - ਅੰਤਰਰਾਸ਼ਟਰੀ ਕਬੱਡੀ ਕੱਪ ਕੋਟ ਗੰਗੂ ਰਾਏ ਦੇ
ਗੁਰਦਿਆਲ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿਚ ਅਜ਼ਾਦ ਕਲੱਬ ਮੁਠੱਡਾ ਨੇ ਕਬੱਡੀ ਕਲੱਬ
ਦਿੜ੍ਹਬਾ ਨੂੰ ਹਰਾ ਕੇ ਜਿੱਤ ਲਿਆ। ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ। ਕੁੱਤਿਆਂ
ਦੇ ਦੌੜ ਮੁਕਾਬਲੇ ਦੌਰਾਨ ਸਾਬੀ ਕੂਨਰ ਦੇ ਕੁੱਤੇ ਹੀਰੋ ਨੀਲਾ ਨੇ ਪਹਿਲਾ ਸਥਾਨ ਤੇ ਸਾਬੀ ਕੂਨਰ ਦੇ
ਵੂਮਰ ਕਾਲਾ ਨੇ ਦੂਜਾ ਸਥਾਨ ਹਾਸਲ ਕੀਤਾ। ਅੰਤਰਰਾਸ਼ਟਰੀ ਖਿਡਾਰੀਆਂ ਸਿੱਪੀ ਖੀਰਾਂਵਾਲਾ, ਨਿੰਦੀ
ਬੇਲੜਾ ਅਤੇ ਪੀਟਰ ਨੂੰ ਤਿੰਨ ਬੁਲਿਟ ਮੋਟਰ ਸਾਇਕਲਾਂ ਨਾਲ ਸਨਮਾਨਿਤ ਕੀਤਾ ਗਿਆ।
ਤਿੰਨ
ਰੋਜ਼ਾ 8ਵਾਂ ਕਬੱਡੀ ਕੱਪ 17 ਤੋਂ
ਢਿੱਲਵਾਂ, 31 ਜਨਵਰੀ - 8ਵਾਂ ਸਾਲਾਨਾ ਕਬੱਡੀ ਕੱਪ 17 ਤੋਂ 19 ਫਰਵਰੀ ਤੱਕ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਲੀਵਾਲ ਬੇਟ ਦੇ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ।
ਢੰਡੋਵਾਲ ਕਬੱਡੀ ਕੱਪ 12 ਤੋਂ
ਸ਼ਾਹਕੋਟ, 31 ਜਨਵਰੀ - ਢੰਡੋਵਾਲ ਕਬੱਡੀ ਕੱਪ 12-13 ਫਰਵਰੀ ਨੂੰ
ਕਰਵਾਇਆ ਜਾ ਰਿਹਾ ਹੈ। 12 ਫਰਵਰੀ ਨੂੰ ਪਿੰਡ ਪੱਧਰ ਦੇ ਓਪਨ, 70 ਕਿਲੋ ਤੇ 55 ਕਿਲੋ ਭਾਰ ਵਰਗ ਦੇ
ਮੁਕਾਬਲੇ ਕਰਵਾਏ ਜਾਣਗੇ। ਓਪਨ ਵਿਚ ਪਹਿਲੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 31 ਹਜ਼ਾਰ ਤੇ ਦੂਜੇ
ਸਥਾਨ ਲਈ 25 ਹਜ਼ਾਰ, 70 ਕਿਲੋ ਭਾਰ ਵਰਗ ਵਿਚ ਜੇਤੂ ਨੂੰ 20 ਹਜ਼ਾਰ ਤੇ ਉਪ ਜੇਤੂ ਨੂੰ 15 ਹਜ਼ਾਰ ਤੇ
55 ਕਿਲੋ ਦੇ ਕਲੱਬ ਮੈਚਾਂ ਵਿਚ ਜੇਤੂ ਨੂੰ 12 ਹਜ਼ਾਰ ਤੇ ਦੂਜੇ ਸਥਾਨ 'ਤੇ ਰਹੀ ਟੀਮ ਨੂੰ 10 ਹਜ਼ਾਰ
ਰੁਪਏ ਦਿੱਤੇ ਜਾਣਗੇ। ਕਲੱਬ ਪੱਧਰੀ ਮੈਚ 13 ਫਰਵਰੀ ਨੂੰ ਕਰਵਾਏ ਜਾਣਗੇ, ਜਿਸ ਵਿਚ ਪੰਜਾਬ ਪੱਧਰ
ਦੀਆਂ 8 ਕਲੱਬਾਂ ਭਾਗ ਲੈਣਗੀਆਂ। ਜੇਤੂ ਕਲੱਬ ਨੂੰ 1 ਲੱਖ ਰੁਪਏ ਤੇ ਦੂਜਾ ਸਥਾਨ ਆਉਣ ਵਾਲੀ ਕਲੱਬ
ਨੂੰ 71 ਹਜ਼ਾਰ ਰੁਪਏ ਦਿੱਤੇ ਜਾਣਗੇ। ਕਲੱਬ ਮੈਚਾਂ ਵਿਚ ਵਧੀਆ ਜਾਫੀ ਤੇ ਧਾਵੀ ਨੂੰ ਮੋਟਰਸਾਈਕਲ
ਦਿੱਤੇ ਜਾਣਗੇ।
ਬੁਰਜ ਹਰੀ ਸਿੰਘ ਦਾ ਪੇਂਡੂ ਖੇਡ
ਮੇਲਾ ਸ਼ੁਰੂ
ਰਾਏਕੋਟ, 31 ਜਨਵਰੀ - 11ਵਾਂ ਸਾਲਾਨਾ ਪੇਂਡੂ ਖੇਡ ਮੇਲਾ ਬੁਰਜ ਹਰੀ
ਪਿੰਡ ਦੇ ਖੇਡ ਮੈਦਾਨ ਵਿਚ 31 ਜਨਵਰੀ ਤੋਂ 2 ਫਰਵਰੀ ਤੱਕ ਚੱਲ ਰਿਹਾ ਹੈ। ਉਦਘਾਟਨੀ ਹਾਕੀ ਦਾ ਮੈਚ
ਜੱਸੋਵਾਲ ਅਤੇ ਹਾਂਸ ਕਲਾਂ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਇਸ ਤੋਂ ਇਲਾਵਾ ਕਬੱਡੀ 55 ਕਿਲੋ ਅਤੇ
62 ਕਿਲੋ ਭਾਰ ਵਰਗ ਦੇ ਮੁਕਾਬਲੇ ਵੀ ਸ਼ੁਰੂ ਕਰਵਾਏ ਗਏ। ਟੂਰਨਾਮੈਂਟ ਦੌਰਾਨ ਕਬੱਡੀ 70 ਕਿਲੋ, 62
ਕਿਲੋ ਅਤੇ ਹਾਕੀ ਪਿੰਡ ਵਾਰ ਓਪਨ ਦੇ ਮੁਕਾਬਲਿਆਂ ਤੋਂ ਇਲਾਵਾ ਲੜਕਿਆਂ ਦੀਆਂ 100 ਮੀਟਰ ਤੇ 200
ਮੀਟਰ ਦੀਆਂ ਦੌੜਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਭਗਤਾ ਭਾਈਕਾ ਕਬੱਡੀ ਕੱਪ 5 ਤੋਂ
ਭਗਤਾ ਭਾਈਕਾ, 31 ਜਨਵਰੀ - ਦੂਜਾ ਕਬੱਡੀ ਕੱਪ 5-6 ਫਰਵਰੀ ਨੂੰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਗਰਾਊਂਡਾਂ 'ਚ ਕਰਵਾਇਆ ਜਾ ਰਿਹਾ ਹੈ। ਅਕੈਡਮੀਆਂ ਨੂੰ 51
ਹਜ਼ਾਰ ਅਤੇ 41 ਹਜ਼ਾਰ, ਕਬੱਡੀ ਓਪਨ (ਪਿੰਡ ਵਾਰ) ਨੂੰ 35 ਹਜ਼ਾਰ ਅਤੇ 25 ਹਜ਼ਾਰ ਦਾ ਪਹਿਲਾ ਅਤੇ ਦੂਜਾ
ਇਨਾਮ ਅਤੇ ਯਾਦਗਾਰੀ ਕੱਪ ਦਿੱਤਾ ਜਾਵੇਗਾ। ਲੜਕੀਆਂ ਦੇ ਸ਼ੋਅ ਮੈਚ 5 ਫਰਵਰੀ ਨੂੰ ਹੋਣਗੇ।
ਪਿੰਡ ਭੇਖਾ ਦਾ 5ਵਾਂ ਕਬੱਡੀ
ਟੂਰਨਾਮੈਂਟ 4 ਤੋਂ
ਨੱਥੂਵਾਲਾ ਗਰਬੀ, 31 ਜਨਵਰੀ - 5ਵਾਂ ਕਬੱਡੀ ਟੂਰਨਾਮੈਂਟ ਪਿੰਡ
ਭੇਖਾ ਦੇ ਖੇਡ ਸਟੇਡੀਅਮ ਵਿਚ 4-5 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਕਬੱਡੀ ਓਪਨ ਦਾ ਪਹਿਲਾ ਇਨਾਮ
25 ਹਜ਼ਾਰ, ਦੂਸਰਾ 20 ਹਜ਼ਾਰ, ਕਬੱਡੀ 70 ਕਿੱਲੋ ਦਾ ਪਹਿਲਾ ਇਨਾਮ 10 ਹਜ਼ਾਰ, ਦੂਸਰਾ 7 ਹਜ਼ਾਰ, 57
ਕਿੱਲੋ ਦਾ ਪਹਿਲਾ ਇਨਾਮ 5 ਹਜ਼ਾਰ, ਦੂਸਰਾ 3 ਹਜ਼ਾਰ, 42 ਕਿੱਲੋ ਦਾ ਪਹਿਲਾ ਇਨਾਮ 3 ਹਜ਼ਾਰ ਅਤੇ ਦੂਸਰਾ
ਦੋ ਹਜ਼ਾਰ ਅਤੇ ਯਾਦਗਾਰੀ ਸਨਮਾਨ ਚਿੰਨ੍ਹਾਂ ਨਾਲ ਜੇਤੂ ਟੀਮਾਂ ਨੂੰ ਸਨਮਾਨਿਆ ਜਾਵੇਗਾ।
ਕਬੱਡੀ ਕੱਪ ਓਪਨ 'ਚ ਪੱਤੋ ਹੀਰਾ
ਸਿੰਘ ਤੇ ਪਿੰਡ ਵਾਰ ਭਲੂਰ ਜੇਤੂ
ਮੋਗਾ, 31 ਜਨਵਰੀ - 5ਵਾਂ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਲੰਢੇਕੇ
(ਮੋਗਾ) 'ਚ ਕਰਵਾਇਆ ਗਿਆ। ਕਬੱਡੀ ਪਿੰਡ ਵਾਰ ਵਿਚ ਭਲੂਰ ਨੇ ਪਹਿਲਾ ਤੇ ਭਿੰਡਰ ਸੈਕਿੰਡ ਰਹੇ। ਉਪਨ
ਕਬੱਡੀ ਕੱਪ ਦੇ ਪਹਿਲੇ 1 ਲੱਖ ਤੇ ਦੂਜੇ 75 ਹਜ਼ਾਰ ਦੇ ਇਨਾਮ ਹਾਸਲ ਕਰਨ ਲਈ ਦੇਸ਼ ਦੀਆਂ 8 ਉੱਚ ਕੋਟੀ
ਦੀਆਂ ਟੀਮਾਂ ਵਿਚ ਸੈਮੀਫਾਈਨਲ ਮੈਚ ਸੰਤ ਬਾਬਾ ਕਰਮ ਸਿੰਘ ਰਾੜਾ ਸਾਹਿਬ ਕਬੱਡੀ ਟੀਮ ਨੂੰ ਹਰਜੀਤ
ਫਰੈਂਡਜ਼ ਕਲੱਬ ਪੱਤੋ ਹੀਰਾ ਸਿੰਘ ਨੇ 34-44 ਦੇ ਫਰਕ ਨਾਲ ਹਰਾਇਆ ਤੇ ਦੂਜੇ ਸੈਮੀ ਫਾਈਨਲ ਮੈਚ ਵਿਚ
ਮਾਲਵਾ ਅਕੈਡਮੀ ਮੋਗਾ ਕਬੱਡੀ ਟੀਮ ਨੇ ਹਰਜੀਤ ਤਲਵਾੜ ਕਲੱਬ ਨੂੰ 34-29 ਦੇ ਅੰਕਾਂ ਨਾਲ ਹਰਾ ਕੇ
ਫਾਈਨਲ ਵਿਚ ਪ੍ਰਵੇਸ਼ ਕੀਤਾ। ਫਾਈਨਲ ਮੁਕਾਬਲਾ ਹਰਜੀਤ ਪੱਤੋ ਕਲੱਬ ਤੇ ਮਾਲਵਾ ਕਲੱਬ ਮੋਗਾ ਦੇ ਫਸਦੇ
ਤੇ ਕਾਂਟੇਦਾਰ ਟੱਕਰ ਵਿਚ ਪੱਤੋ ਹੀਰਾ ਸਿੰਘ ਫਸਟ ਤੇ ਰਾੜਾ ਸਾਹਿਬ ਸੈਕਿੰਡ ਰਹੇ ਅਤੇ ਜੇਤੂ ਕੱਪ
'ਤੇ ਕਬਜ਼ਾ ਜਮਾਇਆ। ਰੈਫਰੀ ਦੀ ਭੂਮਿਕਾ ਜੀਤਾ ਧੀਰਾ ਅਤੇ ਕੁਮੈਂਟਰੀ ਰੁਪਿੰਦਰ ਜਲਾਲ, ਸੁੱਖਾ ਕੜਿਆਲ
ਨੇ ਨਿਭਾਈ।
ਚੰਦ ਪੁਰਾਣਾ ਦਾ 5ਵਾਂ ਕਬੱਡੀ
ਟੂਰਨਾਮੈਂਟ 7 ਤੋਂ
ਬਾਘਾ ਪੁਰਾਣਾ, 31 ਜਨਵਰੀ - 5ਵਾਂ ਕਬੱਡੀ ਟੂਰਨਾਮੈਂਟ 7-8 ਫਰਵਰੀ
ਨੂੰ ਚੰਦ ਪੁਰਾਣਾ ਗੁਰਦੁਆਰਾ ਸਾਹਿਬ ਦੇ ਨੇੜਲੀਆਂ ਗਰਾਊਂਡਾਂ 'ਚ ਕਰਵਾਇਆ ਜਾ ਰਿਹਾ ਹੈ। 7 ਫਰਵਰੀ
ਨੂੰ ਸਰਪੰਚਾਂ ਦੀਆਂ ਦੌੜਾਂ ਹੋਣਗੀਆਂ। ਜੇਤੂ ਸਰਪੰਚ ਨੂੰ ਘੋੜਾ ਅਤੇ ਨਗਦ ਇਨਾਮ ਦਿੱਤਾ ਜਾਵੇਗਾ ਅਤੇ
7 ਫਰਵਰੀ ਨੂੰ ਬੁੱਕ ਕੀਤੀਆਂ 70 ਕਿਲੋ ਕਬੱਡੀ ਟੀਮਾਂ ਦੇ ਮੈਚ ਕਰਵਾਏ ਜਾਣਗੇ। ਜੇਤੂ ਟੀਮ ਨੂੰ
ਪਹਿਲਾ ਇਨਾਮ 25 ਹਜ਼ਾਰ ਰੁਪਏ ਅਤੇ ਦੂਸਰੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 21 ਹਜ਼ਾਰ ਰੁਪਏ ਦਾ ਇਨਾਮ
8 ਫਰਵਰੀ ਨੂੰ ਪੰਜਾਬ ਐਸੋਸੀਏਸ਼ਨ ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ। ਜੇਤੂ ਟੀਮ ਨੂੰ 71 ਹਜ਼ਾਰ
ਰੁਪਏ ਅਤੇ ਦੂਸਰੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 61 ਹਜ਼ਾਰ ਰੁਪਏ ਦਾ ਇਨਾਮ ਤੇ ਟਰਾਫੀ ਦਿੱਤੀ
ਜਾਵੇਗੀ। ਪ੍ਰਸਿੱਧ ਕਬੱਡੀ ਖਿਡਾਰੀ ਜਿੰਦਰ ਅਰਨੀਵਾਲਾ ਨੂੰ ਹੀਰੋ ਹਾਂਡਾ ਮੋਟਰ ਸਾਈਕਲ ਦੇ ਨਾਲ
ਕੁਮੈਂਟੇਟਰ ਰੈਪੀ ਬਰਾੜ ਗੱਜਣਵਾਲਾ ਨੂੰ ਗੱਡੀ ਦੇ ਨਾਲ ਅਤੇ ਸੁੱਖਾ ਕੜਿਆਲ ਕੁਮੈਂਟਰ ਨੂੰ ਕਲਰ
ਟੀ.ਵੀ. ਦੇ ਨਾਲ ਸਨਮਾਨ ਕੀਤਾ ਜਾਵੇਗਾ।
5ਵਾਂ
ਅੰਤਰਰਾਸ਼ਟਰੀ ਕਬੱਡੀ ਕੱਪ ਸ਼ੁਰੂ
ਮੋਗਾ, 30 ਜਨਵਰੀ - ਪਿੰਡ ਲੰਢੇਕੇ (ਮੋਗਾ)
ਵਿਖੇ ਪੰਜਵਾਂ ਅੰਤਰਰਾਸ਼ਟਰੀ ਕਬੱਡੀ ਕਰਵਾਇਆ ਜਾ ਰਿਹਾ ਹੈ। ਪਹਿਲੇ ਦਿਨ
ਹੋਏ ਕਬੱਡੀ 62 ਕਿਲੋ 16 ਮੈਚਾਂ ਵਿਚ ਫਿੱਡੇ ਕਲ, ਤੋਤਾ ਸਿੰਘ ਵਾਲਾ,
ਮਾਹਲਾ ਕਲਾਂ, ਢੁੱਡੀਕੇ ਏ, ਇੰਦਰਗੜ੍ਹ, ਰੱਜੀਵਾਲ, ਭੱਗੋਰਮਾਣਾ, ਭੜਾਣਾ,
ਧੱਲੇਕੇ, ਲੰਡੇ, ਵਕੀਲਾਂ ਵਾਲਾ, ਲੰਡੇ, ਘੱਲ ਕਲਾਂ, ਗਗੜਾ, ਭਲੂਰ ਤੇ
ਬੁੱਟਰ ਜੇਤੂ ਰਹੇ।
11ਵਾਂ
ਸ਼ਹੀਦ ਭਗਤ ਸਿੰਘ ਵਰਲਡ ਕਬੱਡੀ ਕੱਪ 1 ਫਰਵਰੀ ਤੋਂ
ਨਵਾਂਸ਼ਹਿਰ, 30 ਜਨਵਰੀ - ਪਹਿਲੀ ਫਰਵਰੀ
ਤੋਂ 11ਵਾਂ ਸ਼ਹੀਦ ਭਗਤ ਸਿੰਘ ਵਰਲਡ ਕਬੱਡੀ ਕੱਪ ਆਈ.ਟੀ.ਆਈ. ਦੇ ਸਟੇਡੀਅਮ
ਵਿਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਟੂਰਨਾਮੈਂਟ ਵਿਚ ਭਾਰਤ ਸਮੇਤ
ਅਮਰੀਕਾ, ਕੈਨੇਡਾ, ਜਰਮਨ, ਇੰਗਲੈਂਡ, ਇਟਲੀ ਦੀਆਂ ਟੀਮਾਂ ਭਾਗ ਲੈਣਗੀਆਂ।
5ਵਾਂ
ਅੰਤਰਰਾਸ਼ਟਰੀ ਕਬੱਡੀ ਕੱਪ ਸ਼ੁਰੂ
ਮੋਗਾ, 30 ਜਨਵਰੀ - ਪਿੰਡ ਲੰਢੇਕੇ (ਮੋਗਾ) ਵਿਖੇ ਪੰਜਵਾਂ
ਅੰਤਰਰਾਸ਼ਟਰੀ ਕਬੱਡੀ ਕਰਵਾਇਆ ਜਾ ਰਿਹਾ ਹੈ। ਪਹਿਲੇ ਦਿਨ ਹੋਏ ਕਬੱਡੀ 62 ਕਿਲੋ 16 ਮੈਚਾਂ ਵਿਚ
ਫਿੱਡੇ ਕਲ, ਤੋਤਾ ਸਿੰਘ ਵਾਲਾ, ਮਾਹਲਾ ਕਲਾਂ, ਢੁੱਡੀਕੇ ਏ, ਇੰਦਰਗੜ੍ਹ, ਰੱਜੀਵਾਲ, ਭੱਗੋਰਮਾਣਾ,
ਭੜਾਣਾ, ਧੱਲੇਕੇ, ਲੰਡੇ, ਵਕੀਲਾਂ ਵਾਲਾ, ਲੰਡੇ, ਘੱਲ ਕਲਾਂ, ਗਗੜਾ, ਭਲੂਰ ਤੇ ਬੁੱਟਰ ਜੇਤੂ ਰਹੇ।
ਮੀਰੀ ਪੀਰੀ ਸਪੋਰਟਸ ਕਲੱਬ ਜੇਤੂ
ਮੇਹਟੀਆਣਾ, 30 ਜਨਵਰੀ - 7ਵਾਂ ਕਬੱਡੀ ਵਰਲਡ ਕੱਪ ਪਿੰਡ ਫੁੱਗਲਾਣਾ
'ਚ ਕਰਵਾਇਆ ਗਿਆ। ਇਸ ਦੌਰਾਨ ਪਹਿਲੇ ਸਥਾਨ 'ਤੇ ਮੀਰੀ-ਪੀਰੀ ਸਪੋਰਟਸ ਕਲੱਬ ਅਤੇ ਦੂਜੇ ਸਥਾਨ 'ਤੇ
ਚੜ੍ਹਦੀਕਲਾ ਅਕੈਡਮੀ ਰਹੀ। 55 ਕਿਲੋ ਵਰਗ ਵਿਚ ਫੁੱਟਬਾਲ ਮੁਕਾਬਲਿਆਂ ਵਿਚ ਭੂੰਗਰਨੀ ਅਤੇ ਫੁੱਗਲਾਣਾ
ਦੀਆਂ ਟੀਮਾਂ ਬਰਾਬਰ ਰਹੀਆਂ ਦੋਵਾਂ ਨੂੰ 41000-41000 ਰੁਪਏ ਦਾ ਨਕਦ ਇਨਾਮ ਅਤੇ ਟਰਾਫੀਆਂ ਪ੍ਰਦਾਨ
ਕੀਤੀਆਂ। ਇਸ ਤਰ੍ਹਾਂ ਪਿੰਡ ਪੱਧਰ ਕਬੱਡੀ ਵਿਚ ਅਰਗੋਵਾਲ ਦੀ ਟੀਮ ਨੇ ਮਹਿੰਗਰੋਵਾਲ ਨੂੰ ਹਰਾ ਕੇ
ਜਿੱਤ ਪ੍ਰਾਪਤ ਕੀਤੀ। ਦੋਵਾਂ ਟੀਮਾਂ ਨੂੰ ਕਰਮਵਾਰ 11 ਹਜ਼ਾਰ ਅਤੇ 9 ਹਜ਼ਾਰ ਰੁਪਏ ਦੇ ਨਕਦ ਇਨਾਮ
ਤਕਸੀਮ ਕੀਤੇ। ਟੂਰਨਾਮੈਂਟ ਦੇ ਆਖਰੀ ਦਿਨ ਪੰਜਾਬੀ ਦੇ ਮਸ਼ਹੂਰ ਗਾਇਕਾਂ ਬਲਕਾਰ ਸਿੱਧੂ ਅਤੇ ਹਰਜੀਤ
ਹਰਮਨ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।
ਵਰਲਡ ਕਬੱਡੀ ਕੱਪ ਕਰਨਲ ਸੰਧੂ ਦੀ ਯਾਦ ਨੂੰ ਸਮਰਪਿਤ ਹੋਵੇਗਾ
11ਵਾਂ ਸ਼ਹੀਦ ਭਗਤ ਸਿੰਘ ਵਰਲਡ
ਕਬੱਡੀ ਕੱਪ 1 ਫਰਵਰੀ ਤੋਂ
ਨਵਾਂਸ਼ਹਿਰ, 30 ਜਨਵਰੀ - ਪਹਿਲੀ ਫਰਵਰੀ ਤੋਂ 11ਵਾਂ ਸ਼ਹੀਦ ਭਗਤ
ਸਿੰਘ ਵਰਲਡ ਕਬੱਡੀ ਕੱਪ ਆਈ.ਟੀ.ਆਈ. ਦੇ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ
ਟੂਰਨਾਮੈਂਟ ਵਿਚ ਭਾਰਤ ਸਮੇਤ ਅਮਰੀਕਾ, ਕੈਨੇਡਾ, ਜਰਮਨ, ਇੰਗਲੈਂਡ, ਇਟਲੀ ਦੀਆਂ ਟੀਮਾਂ ਭਾਗ
ਲੈਣਗੀਆਂ।
ਅਜ਼ਾਦ ਕਲੱਬ ਮੁਠੱਡਾ ਤੇ ਕੋਟਾਲਾ
ਬੇਟ ਜੇਤੂ
ਲੁਧਿਆਣਾ, 29 ਜਨਵਰੀ - 11ਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਤੇ ਪੇਂਡੂ
ਖੇਡ ਮੇਲਾ ਢੰਡਾਰੀ ਕਲਾਂ ਲੁਧਿਆਣਾ 'ਚ ਕਰਵਾਇਆ ਗਿਆ। ਇਸ ਮੌਕੇ ਫਾਈਨਲ ਮੁਕਾਬਲੇ 'ਚ ਅਜ਼ਾਦ ਕਲੱਬ
ਮੁਠੱਡਾ ਨੇ ਡੀ ਏ ਵੀ ਕੈਲੇਫੋਰਨੀਆ ਜਲੰਧਰ ਨੂੰ ਹਰਾ ਕੇ ਪਹਿਲਾ ਇੱਕ ਲੱਖ ਰੁਪਏ ਦਾ ਇਨਾਮ ਜਿੱਤਿਆ
ਜਦਕਿ ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਮਿਲੇ। ਕਬੱਡੀ ਇੱਕ ਪਿੰਡ ਓਪਨ ਵਿੱਚ ਕੋਟਾਲਾ ਬੇਟ ਨੇ
ਘਲੋਟੀ ਨੇ ਹਰਾ ਕੇ 31 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਜਦਕਿ ਉਪ ਜੇਤੂ ਨੂੰ 21 ਹਜ਼ਾਰ ਰੁਪਏ ਨਾਲ
ਸਨਮਾਨਿਆ ਗਿਆ। 70 ਕਿਲੋ ਕਬੱਡੀ 'ਚ ਕੰਡਿਆਲਾ ਪਹਿਲੇ ਅਤੇ ਢੰਡਾਰੀ ਦੂਜੇ ਸਥਾਨ ਤੇ ਰਿਹਾ। ਇਸ ਮੌਕੇ
ਕਰਵਾਏ ਤਾਸ਼ਸੀਪ ਮੁਕਾਬਲੇ 'ਚ ਜਗਰੂਪ ਸਿੰਘ ਢੰਡਾਰੀ ਜੇਤੂ ਅਤੇ ਬਲਵਿੰਦਰ ਲੁਹਾਰਾ ਉਪ ਜੇਤੂ ਰਿਹਾ।
ਕਬੱਡੀ ਅਕੈਡਮੀਆਂ 'ਚ ਅਜ਼ਾਦ ਕਲੱਬ
ਮੁਠੱਡਾ ਜੇਤੂ
ਲੁਧਿਆਣਾ, 28 ਜਨਵਰੀ - 11ਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਅਤੇ
ਪੇਂਡੂ ਖੇਡ ਮੇਲਾ ਢੰਡਾਰੀ ਕਲਾਂ ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਮੌਕੇ ਹੋਏ ਮੈਚਾਂ 'ਚ ਕਬੱਡੀ
ਅਕੈਡਮੀਆਂ ਦੇ ਮੁਕਾਬਲਿਆਂ 8 ਅੰਤਰਰਾਸ਼ਟਰੀ ਪੱਧਰ ਟੀਮਾਂ ਨੇ ਹਿੱਸਾ ਲਿਆ, ਅਖੀਰ ਫਾਈਨਲ ਮੁਕਾਬਲੇ
'ਚ ਅਜ਼ਾਦ ਕਲੱਬ ਮੁਠੱਡਾ ਨੇ ਡੀ ਏ ਵੀ ਕੈਲੇਫੋਰਨੀਆ ਜਲੰਧਰ ਨੂੰ ਹਰਾ ਕੇ ਪਹਿਲਾ ਇੱਕ ਲੱਖ ਰੁਪਏ ਦਾ
ਇਨਾਮ ਜਿੱਤਿਆ ਜਦਕਿ ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਮਿਲੇ। ਕਬੱਡੀ ਇੱਕ ਪਿੰਡ ਓਪਨ ਵਿੱਚ
ਕੋਟਾਲਾ ਬੇਟ ਨੇ ਘਲੋਟੀ ਨੇ ਹਰਾ ਕੇ 31 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਜਦਕਿ ਉਪ ਜੇਤੂ ਨੂੰ 21
ਹਜ਼ਾਰ ਰੁਪਏ ਨਾਲ ਸਨਮਾਨਿਆ ਗਿਆ। 70 ਕਿਲੋ ਕਬੱਡੀ 'ਚ ਕੰਡਿਆਲਾ ਪਹਿਲੇ ਅਤੇ ਢੰਡਾਰੀ ਦੂਜੇ ਸਥਾਨ
ਤੇ ਰਿਹਾ। ਇਸ ਮੌਕੇ ਕਰਵਾਏ ਤਾਸ਼ ਸੀਪ ਮੁਕਾਬਲੇ 'ਚ ਜਗਰੂਪ ਸਿੰਘ ਢੰਡਾਰੀ ਜੇਤੂ ਅਤੇ ਬਲਵਿੰਦਰ
ਲੁਹਾਰਾ ਉਪ ਜੇਤੂ ਰਿਹਾ। ਇਸ ਮੌਕੇ ਤੇ ਉਘੇ ਖੇਡ ਕੂਮੈਟੇਟਰ ਗੁਰਪ੍ਰੀਤ ਸਿੰਘ ਬੇਰਕਲਾਂ, ਅਰਵਿੰਦਰ
ਸਿੰਘ ਕੋਛੜ, ਹਰਜੋਧ ਸਿੰਘ ਸਿਓੜਾ ਨੇ ਆਪਣੀ ਕੁਮੈਂਟਰੀ ਬੋਲਾਂ ਨਾਲ ਵਾਹਵਾ ਰੰਗ ਬੰਨ੍ਹਿਆ।
ਲੰਡੇਕੇ
ਦਾ 5ਵਾਂ ਕਬੱਡੀ ਗੋਲਡ ਕੱਪ
31 ਨੂੰ
ਜਲੰਧਰ, 28 ਜਨਵਰੀ - ਕਬੱਡੀ ਜਗਤ ਦਾ ਸਭ ਤੋਂ ਵੱਡੀ ਵੱਕਾਰੀ
ਸਨਮਾਨਿਤ ਰਾਸ਼ੀ ਪਝੱਤਰ ਲੱਖ ਵਾਲਾ ਪੰਜਵਾਂ ਗੋਲਡ ਕੱਪ ਲੰਡੇਕੇ, ਜ਼ਿਲ੍ਹਾ ਮੋਗਾ 'ਚ 31 ਜਨਵਰੀ ਨੂੰ
ਕਰਵਾਇਆ ਜਾ ਰਿਹਾ ਹੈ। ਕੱਪ ਦੀ ਸ਼ੁਰੂਆਤ 30 ਜਨਵਰੀ ਨੂੰ ਪਿੰਡ ਪੱਧਰ ਦੇ ਮੁਕਾਬਲਿਆਂ ਨਾਲ ਹੋਵੇਗੀ।
31 ਜਨਵਰੀ ਨੂੰ ਪੰਜਾਬ ਕਬੱਡੀ ਅਕੈਡਮੀਜ਼ ਦੀਆਂ ਚੋਟੀ ਦੀਆਂ ਅੱਠ ਟੀਮਾਂ ਦੇ ਮੁਕਾਬਲੇ ਹੋਣਗੇ, ਉਥੇ
ਇਸ ਦਿਨ ਹੀ ਸ਼ੀਰਾ ਪਿਥੋਂ, ਕੀਪਾ ਬੱਧਣੀ, ਕਾਲਾ ਲੰਡੇਕੇ ਤੇ ਕਾਲੂ ਰਸੂਲਪੁਰ ਦਾ ਸਫਾਰੀਆਂ ਨਾਲ ਜਿਥੇ
ਵਿਸ਼ੇਸ਼ ਸਨਮਾਨ ਹੋਵੇਗਾ ਉਥੇ ਸੁਖਵੀਰ ਸਰਾਵਾਂ ਦਾ ਸਵਰਾਜ 855 ਟਰੈਕਟਰ ਨਾਲ ਸਨਮਾਨ ਹੋਵੇਗਾ। ਕੱਪ
ਵਿਚ ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧ ਜਾਫੀ ਅਮਰੂ ਜਨੇਤਪੁਰਾ ਨੂੰ ਵੀ ਅਲਟੋ ਕਾਰ ਦੀਆਂ ਚਾਬੀਆਂ
ਦਿੱਤੀਆਂ ਜਾਣਗੀਆਂ। ਖੇਡ ਕੁਮੈਂਟੇਟਰਾਂ ਮੱਖਣ ਅਲੀ ਤੇ ਰੁਪਿੰਦਰ ਜਲਾਲ ਨੂੰ ਬੁਲਟ ਮੋਟਰ ਸਾਈਕਲਾਂ
ਨਾਲ ਨਿਵਾਜਿਆ ਜਾਵੇਗਾ। ਇਸੇ ਤਰ੍ਹਾਂ ਕਬੱਡੀ ਸਟਾਰਾਂ ਗੁਰਪ੍ਰੀਤ ਜੰਗੀਆਣਾ, ਲੱਖਾ ਲੰਡੇ, ਭੀਮ
ਮਾਣੂਕੇ, ਪ੍ਰਕਾਸੀ ਲੰਡੇਕੇ, ਦੀਨਵੰਤ ਸਾਫੂਵਾਲਾ, ਸ਼ੀਰਾ ਬੋਪਾਰਾਵਾਂ, ਦਿਆਲਾ ਢੁੱਡੀਕੇ, ਭੱਲਾ
ਸਿੱਧਵਾਂ, ਲਾਲਾ ਤਲਵੰਡੀ, ਗਗਨ ਤਲਵੰਡੀ, ਪਿੰਦਰੀ ਬੱਧਣੀ ਤੇ ਬੇਅੰਤ ਨਿਧਾਂਵਾਲਾ ਨੂੰ ਬੁਲਟ ਮੋਟਰ
ਸਾਈਕਲਾਂ ਦੀਆਂ ਚਾਬੀਆਂ ਭੇਟ ਕੀਤੀਆਂ ਜਾਣਗੀਆਂ।
ਮੀਰੀ ਪੀਰੀ
ਕਬੱਡੀ ਕਲੱਬ ਕਪੂਰਥਲਾ ਜੇਤੂ
ਜਲੰਧਰ, 27 ਜਨਵਰੀ - 12ਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਵਰਲਡ
ਕਬੱਡੀ ਗੋਲਡ ਕੱਪ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਦੇ ਪਹਿਲੇ
ਸੈਮੀਫਾਈਨਲ ਮੈਚ ਵਿਚੋਂ ਅੰਬੀ ਹਠੂਰ ਕਬੱਡੀ ਕਲੱਬ ਨੇ ਦਸਮੇਸ਼ ਕਬੱਡੀ ਕਲੱਬ ਨੂੰ ਹਰਾ ਕੇ ਫਾਈਨਲ 'ਚ
ਪ੍ਰਵੇਸ਼ ਕੀਤਾ ਤੇ ਦੂਜੇ ਸੈਮੀਫਾਈਨਲ ਮੈਚ ਵਿਚੋਂ ਮੀਰੀ ਪੀਰੀ ਕਬੱਡੀ ਕਲੱਬ ਕਪੂਰਥਲਾ ਨੇ ਚੜ੍ਹਦੀ
ਕਲਾ ਕਬੱਡੀ ਕਲੱਬ ਨੂੰ ਹਰਾ ਕੇ ਫਾਈਨਲ ਥਾਂ ਬਣਾਈ ਤੇ ਫਾਈਨਲ 'ਚ ਇਕ ਫਸਵੇਂ ਮੁਕਾਬਲੇ ਵਿਚ ਮੀਰੀ
ਪੀਰੀ ਕਬੱਡੀ ਕਲੱਬ ਕਪੂਰਥਲਾ ਨੇ ਸਾਢੇ 30 ਤੇ ਅੰਬੀ ਹਠੂਰ ਕਲੱਬ ਨੇ 30 ਅੰਕ ਹਾਸਿਲ ਕਰਕੇ ਅੱਧੇ
ਨੰਬਰ 'ਤੇ ਮੀਰੀ ਪੀਰੀ ਕਬੱਡੀ ਕਲੱਬ ਨੇ ਇਸ ਦੇ ਜੇਤੂ ਖਿਤਾਬ 'ਤੇ ਕਬਜ਼ਾ ਕਰਕੇ ਇਕ ਲੱਖ ਪੰਜਾਹ
ਹਜ਼ਾਰ ਰੁਪਏ ਦਾ ਇਨਾਮ ਹਾਸਿਲ ਕੀਤਾ। ਇਸ ਮੌਕੇ 'ਤੇ ਸਰਵੋਤਮ ਧਾਵੀ ਦੁੱਲਾ ਸੁਰਖਪੁਰ ਤੇ ਸਰਵੋਤਮ
ਜਾਫੀ ਸੁੱਖ ਭੰਡਾਲ ਤੇ ਏਕਮ ਹਠੂਰ ਨੂੰ ਐਲਾਨਿਆਂ ਗਿਆ, ਇਸ ਮੌਕੇ 'ਤੇ ਦਰਸ਼ਕਾਂ ਨੂੰ ਲੱਕੀ ਡਰਾਅ
ਰਾਹੀਂ ਮੋਟਰਸਾਈਕਲ ਇਨਾਮ ਵਿਚ ਦਿੱਤੇ ਗਏ।
ਕਬੱਡੀ ਓਪਨ 'ਚ ਰਸੂਲਪੁਰ ਅੱਵਲ
ਬੱਧਨੀ ਕਲਾਂ, 27 ਜਨਵਰੀ -20ਵਾਂ ਯਾਦਗਾਰੀ ਤਿੰਨ ਰੋਜ਼ਾ ਕਬੱਡੀ
ਕੱਪ ਪਿੰਡ ਮੱਲੇਆਣਾ 'ਚ ਕਰਵਾਇਆ ਗਿਆ। ਕਬੱਡੀ ਓਪਨ 'ਚ ਰਸੂਲਪੁਰ ਦੀ ਟੀਮ ਨੇ ਚੂਹੜਚੱਕ ਦੀ ਟੀਮ
ਨੂੰ ਹਰਾ ਕੇ 41000 ਨਕਦ ਤੇ ਕਬੱਡੀ ਕੱਪ 'ਤੇ ਕਬਜ਼ਾ ਕੀਤਾ, ਦੂਸਰਾ ਇਨਾਮ ਚੂਹੜਚੱਕ ਦੀ ਟੀਮ ਨੇ
31000 ਨਕਦ ਅਤੇ ਟਰਾਫੀ ਹਾਸਲ ਕੀਤੀ। 70 ਕਿਲੋ ਵਰਗ ਭਾਰ ਦੇ ਮੁਕਾਬਲੇ ਵਿਚ ਗੁਰਦੇਵ ਕਲੱਬ ਬੱਧਨੀ
ਕਲਾਂ ਨੂੰ ਜੇਤੂ ਰਹਿੰਦੇ ਹੋਏ 21000 ਦਾ ਨਕਦ ਤੇ ਦੂਸਰਾ ਸਥਾਨ ਰਾਜਾ ਬੱਧਨੀ ਕਲਾਂ ਨੇ ਪ੍ਰਾਪਤ
ਕਰਦੇ ਹੋਏ 15000 ਦਾ ਇਨਾਮ ਜਿਤਿਆ। ਫੁੱਟਬਾਲ 'ਚ ਕਿਲੀ ਚਾਹਲਾਂ ਨੇ ਢੁੱਡੀਕੇ ਨੂੰ ਹਰਾਇਆ।
30ਵਾਂ ਪੰਜਾਬ ਕਬੱਡੀ ਕੱਪ ਸਮਾਪਤ
ਬਰਨਾਲਾ, 27 ਜਨਵਰੀ - 30ਵਾਂ ਪੰਜਾਬ ਕਬੱਡੀ ਕੱਪ ਸ਼ਹੀਦ ਭਗਤ ਸਿੰਘ
ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ਖੇਡ ਮੇਲੇ ਦੌਰਾਨ ਹੋਏ ਮੁਕਾਬਲਿਆਂ ਵਿਚ ਕਬੱਡੀ ਅਕੈਡਮੀ
ਬਰਨਾਲਾ ਨੇ ਟੋਨੀ ਅੰਲਕਾਰ ਕਬੱਡੀ ਅਕੈਡਮੀ ਕੁੱਬੇ ਨੂੰ 37-24 ਦੇ ਫ਼ਰਕ ਨਾਲ ਪਛਾੜ ਕੇ 30ਵਾਂ
ਪੰਜਾਬ ਕਬੱਡੀ ਕੱਪ ਆਪਣੇ ਨਾਂਅ ਕਰਵਾਇਆ ਤੇ ਪੰਡਤ ਹੁਕਮ ਚੰਦ ਸ਼ਰਮਾ ਯਾਦਗਾਰੀ ਟਰਾਫ਼ੀ ਹਾਸਲ ਕੀਤੀ।
ਜਦਕਿ ਟੋਨੀ ਅੰਲਕਾਰ ਕਬੱਡੀ ਅਕੈਡਮੀ ਨੂੰ ਦੂਜਾ ਸਥਾਨ ਮਿਲਿਆ। ਇਸ ਖੇਡ ਮੇਲੇ ਦੌਰਾਨ ਚੀਨਾ ਰੇਡਰ
ਠੀਕਰੀਵਾਲਾ ਅਤੇ ਅਮਰਜੀਤ ਸਿੰਘ ਗੋਰਾ ਨੂੰ ਵੱਧੀਆ ਰੇਡ ਐਲਾਨਿਆ। ਲੜਕੀਆਂ ਦੇ ਕਬੱਡੀ ਸੋਅ ਮੈਚ ਦੇ
ਫਸਵੇਂ ਦਿਲਚਸਪ ਮੁਕਾਬਲੇ ਵਿਚ ਬਾਬਾ ਫਰੀਦ ਸਪੋਰਟਸ ਕਲੱਬ ਫ਼ਰੀਦਕੋਟ ਨੇ ਪਹਿਲਾ ਤੇ ਦੇਵ ਸਮਾਜ ਕਾਲਜ
ਫ਼ਿਰੋਜ਼ਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਨੈਸ਼ਨਲ ਸਟਾਇਲ ਲੜਕੀਆਂ ਦੇ ਮੁਕਾਬਲੇ ਵਿਚ ਸੰਧੂ ਕਲਾਂ ਬਾਜ਼ੀ
ਮਾਰ ਗਿਆ ਜਦਕਿ ਦਾਨਗੜ੍ਹ ਨੂੰ ਦੂਜੇ ਸਥਾਨ ਤੇ ਸਬਰ ਕਰਨਾ ਪਿਆ, 70 ਕਿਲੋ ਕਬੱਡੀ ਸ਼ਹੀਦ ਭਗਤ ਸਿੰਘ
ਸਪੋਟਰਸ ਕਲੱਬ ਬਰਨਾਲਾ ਨੇ ਪਹਿਲਾ ਤੇ ਝੁਨੀਰ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ 60 ਕਿਲੋ ਵਿਚ
ਝਨੇੜੀ ਦੀ ਟੀਮ ਜੇਤੂ ਰਹੀ ਜਦਕਿ ਚੀਮਾਂ ਜੋਧਪੁਰ ਨੂੰ ਦੂਜਾ ਸਥਾਨ ਲਿਆ।
ਕਬੱਡੀ ਓਪਨ 'ਚ ਜਲਾਲ ਟੀਮ
ਅੱਵਲ
ਚੌਂਕੀਮਾਨ, 25 ਜਨਵਰੀ - ਪਿੰਡ ਹਾਂਸ ਕਲਾਂ ਟੂਰਨਾਮੈਂਟ 'ਚ ਹਾਕੀ
'ਚ ਰੂਮੀ ਨੇ ਪਹਿਲਾ ਤੇ ਹੇਰਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਬੱਡੀ ਓਪਨ 'ਚ ਜਲਾਲ
ਨੇ ਪਹਿਲਾ ਤੇ ਬੱਸੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਕਬੱਡੀ ਦੇ ਸ਼ੋਅ ਮੈਚ 'ਚ ਦੋਆਬੇ ਦੀ ਟੀਮ
ਨੇ ਮਾਲਵੇ ਦੀ ਟੀਮ ਨੂੰ ਹਰਾਇਆ। ਬੈਲ ਗੱਡੀਆਂ ਦਾ ਪਹਿਲਾ ਇਨਾਮ ਸਵ: ਬਾਬਾ ਚਤਰ ਸਿੰਘ ਦੇ ਪਰਿਵਾਰ
ਵੱਲੋਂ 35 ਹਜ਼ਾਰ ਰੁਪਏ ਦਾ ਦਿੱਤਾ ਗਿਆ।
ਦਸ਼ਮੇਸ਼ ਕਲੱਬ ਨਕੋਦਰ ਦੀ ਝੰਡੀ
ਫਗਵਾੜਾ, 24 ਜਨਵਰੀ - ਤੀਜਾ ਅੰਤਰਰਾਸ਼ਟਰੀ ਕਬੱਡੀ ਕੱਪ ਫਗਵਾੜਾ
ਯੂਥ ਕਲੱਬ ਵੱਲੋਂ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ 8 ਟੀਮਾਂ ਨੇ
ਸ਼ਿਰਕਤ ਕੀਤੀ। ਫਾਈਨਲ ਮੈਚ ਦਸ਼ਮੇਸ਼ ਕਲੱਬ ਨਕੋਦਰ ਅਤੇ ਗੁਰੂ ਨਾਨਕ ਕਬੱਡੀ ਕਲੱਬ ਗੁਰਦਾਸਪੁਰ ਵਿਚਕਾਰ
ਖੇਡਿਆ ਗਿਆ, ਜਿਸ ਵਿੱਚ ਦਸ਼ਮੇਸ਼ ਕਲੱਬ ਨਕੋਦਰ ਨੇ ਫਗਵਾੜਾ ਗੋਲਡ ਕਬੱਡੀ ਕੱਪ 'ਤੇ ਕਬਜ਼ਾ ਕੀਤਾ। ਜੇਤੂ
ਟੀਮ ਨੂੰ 1 ਲੱਖ ਰੁਪਏ ਸਮੇਤ ਟਰਾਫੀ ਅਤੇ ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਸਮੇਤ ਟਰਾਫੀ ਦੇ ਕੇ
ਨਿਵਾਜ਼ਿਆ ਗਿਆ। ਟੂਰਨਾਮੈਂਟ ਦਾ ਵਧੀਆ ਜਾਫੀ ਸੰਦੀਪ ਨੰਗਲ ਅੰਬੀਆਂ ਅਤੇ ਵਧੀਆ ਧਾਵੀ ਪਿੰਦਾ ਪੁਰਜੀਆ
ਐਲਾਨਿਆ ਗਿਆ। ਖਾਲਸਾ ਕਬੱਡੀ ਕਲੱਬ ਕੇਸ਼ਾਧਾਰੀ ਦੇ ਬੱਚਿਆਂ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ। ਫਿਲਮੀ
ਕਲਾਕਾਰ ਰਾਣਾ ਰਣਬੀਰ ਅਤੇ ਪੰਜਾਬ ਦੇ ਲੋਕ ਗਾਇਕ ਅਮਿੰਦਰ ਬੌਬੀ ਨੇ ਫਨ ਦਾ ਮੁਜ਼ਾਹਰਾ ਕੀਤਾ।
ਸ਼ਹੀਦ ਦਲਬੀਰ ਸਿੰਘ ਰਣੀਕੇ ਕਲੱਬ
ਜੇਤੂ
ਅਟਾਰੀ ਸਰਹੱਦ, 24 ਜਨਵਰੀ - ਦੂਜਾ ਕਬੱਡੀ ਟੂਰਨਾਮੈਂਟ
ਆਈ.ਟੀ.ਆਈ.ਰਣੀਕੇ ਦੀ ਗਰਾਊਂਡ 'ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਆਖਰੀ ਦਿਨ ਫ਼ਾਈਨਲ ਮੁਕਾਬਲੇ
ਵਿਚ ਸ਼ਹੀਦ ਦਲਬੀਰ ਸਿੰਘ ਰਣੀਕੇ ਸਪੋਰਟਸ ਅਤੇ ਕਲਚਰ ਕਲੱਬ ਦੀ ਟੀਮ ਪਹਿਲੇ ਸਥਾਨ 'ਤੇ ਰਹੀ। ਕਬੱਡੀ
ਟੂਰਨਾਮੈਂਟ ਦੇ ਆਖਰੀ ਦਿਨ ਹੋਏ ਮੈਚਾਂ ਵਿਚ ਟਪਿਆਲਾ ਨੇ ਖਡੂਰ ਸਾਹਿਬ ਨੂੰ, ਰਣੀਕੇ ਨੇ ਗੁਰਦਾਸਪੁਰ
ਨੂੰ, ਨਵਾਂ ਸ਼ਹਿਰ ਨੇ ਟਪਿਆਲਾ ਨੂੰ ਹਰਾਇਆ ਤੇ ਸੈਮੀਫਾਇਲ ਮੁਕਾਬਲੇ ਵਿਚ ਰਣੀਕੇ ਨੇ ਨਕੋਦਰ ਨੂੰ
ਹਰਾਇਆ ਉਪਰੰਤ ਫ਼ਾਇਲ ਮੁਕਾਬਲੇ ਵਿਚ ਆਜ਼ਾਦ ਸਪੋਰਟਸ ਕਲੱਬ ਟਪਿਆਲਾ ਨੂੰ ਹਰਾਂ ਕੇ ਰਣੀਕੇ ਦੀ ਕਬੱਡੀ
ਟੀਮ ਨੇ ਜਿੱਤ ਪ੍ਰਾਪਤ ਕੀਤੀ। ਇਸ ਦੌਰਾਨ ਕਸਬੱਡੀ ਮੈਚਾਂ ਵਿਚ ਕੂਮੈਂਟਰੀ ਸ਼ਮਸ਼ੇਰ ਸਿੰਘ ਸ਼ੇਰਾ ਠੱਠਾ
ਨੇ ਬਾਖੂਬੀ ਨਿਭਾਈ।
7ਵਾਂ ਕਬੱਡੀ ਗੋਲਡ ਕੱਪ 2 ਤੋਂ
ਕਪੂਰਥਲਾ, 24 ਜਨਵਰੀ - 2 ਫਰਵਰੀ ਨੂੰ 7ਵਾਂ ਕਬੱਡੀ ਗੋਲਡ ਕੱਪ
ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ਦੌਰਾਨ ਜਿਥੇ ਅੰਤਰਰਾਸ਼ਟਰੀ
ਪੱਧਰ ਦੀਆਂ ਟੀਮਾਂ ਦੇ ਭੇੜ ਹੋਣਗੇ, ਉਥੇ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਖੇਡ ਪ੍ਰੇਮੀਆਂ ਦਾ
ਮਨੋਰੰਜਨ ਵੀ ਕਰਨਗੇ।
ਮੱਲੇਆਣਾ 'ਚ ਕਬੱਡੀ ਕੱਪ
ਟੂਰਨਾਮੈਂਟ
ਬੱਧਨੀ ਕਲਾਂ, 24 ਜਨਵਰੀ - 20ਵਾਂ ਯਾਦਗਾਰੀ ਤਿੰਨ ਰੋਜ਼ਾ ਕਬੱਡੀ
ਕੱਪ ਟੂਰਨਾਮੈਂਟ ਪਿੰਡ ਮੱਲੇਆਣਾ ਦੇ ਸਰਕਾਰੀ ਹਾਈ ਸਕੂਲ ਦੀ ਗਰਾਊਂਡ ਵਿਚ ਕਰਵਾਇਆ ਜਾ ਰਿਹਾ ਹੈ।
ਇਸ ਟੂਰਨਾਮੈਂਟ ਵਿਚ ਖੀਰੇ ਦੁੱਗੇ ਬੈਲ ਗੱਡੀਆਂ ਦੇ ਦਿਲਚਸਪ ਮੁਕਾਬਲੇ ਵਿਚ ਭੋਲਾ ਸਿੰਘ ਜੋਧਾਂ ਦੀ
ਬੈਲ ਗੱਡੀ ਨੇ ਪਹਿਲਾ ਸਥਾਨ, ਕੁਲਵਿੰਦਰ ਸਿੰਘ ਦੌਧਰ ਨੇ ਦੂਸਰਾ ਤੇ ਭਾਗ ਸਿੰਘ ਮਾਣੂੰਕੇ ਨੇ ਤੀਸਰਾ
ਸਥਾਨ ਹਾਸਿਲ ਕੀਤਾ। 52 ਕਿਲੋ ਵਰਗ ਭਾਰ ਦੀਆਂ 40 ਟੀਮਾਂ ਦੇ ਕਬੱਡੀ ਦੇ ਮੈਚ ਕਰਵਾਏ ਗਏ, ਉਦਘਾਟਨੀ
ਮੈਚ ਮੱਲੇਆਣਾ ਤੇ ਦੌਧਰ ਵਿਚਕਾਰ ਹੋਇਆ, ਜਿਸ ਵਿਚ ਮੱਲੇਆਣਾ ਦੀ ਟੀਮ ਜੇਤੂ ਰਹੀ।
ਹਰਜੀਤ ਕਲੱਬ ਨੇ ਲੋਪੋ ਕਬੱਡੀ
ਗੋਲਡ ਕੱਪ ਕੀਤਾ ਫਤਹਿ
ਬੱਧਨੀ ਕਲਾਂ, 24 ਜਨਵਰੀ - ਪਿੰਡ ਲੋਪੋ 'ਚ ਕਬੱਡੀ ਗੋਲਡ ਕੱਪ
ਪਿੰਡ ਦੇ ਕਬੱਡੀ ਖਿਡਾਰੀ ਸਵਰਗੀ ਕੇਵਲ ਸਿੰਘ ਦੀ ਯਾਦ ਵਿਚ ਕਰਵਾਇਆ ਗਿਆ। ਜਿਸ ਵਿਚ ਉਘੀਆਂ ਕਬੱਡੀ
ਅਕੈਡਮੀਆਂ ਦੇ ਖਿਡਾਰੀਆਂ ਨੇ ਆਪਣੀ ਕਲਾ ਦੇ ਜ਼ੌਹਰ ਵਿਖਾਏ। ਖੇਡੇ ਗਏ ਫਾਈਨਲ ਮੈਚ ਵਿਚ ਹਰਜੀਤ ਕਲੱਬ
ਪੱਤੋ ਹੀਰਾ ਸਿੰਘ ਦੇ ਖਿਡਾਰੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ 1 ਲੱਖ ਰੁਪਏ ਅਤੇ ਕੱਪ ਹਾਸਲ ਕੀਤਾ
ਜਦੋਂ ਕਿ ਹਰਜੀਤ ਤਲਵਾਰ ਕਲੱਬ ਜਗਰਾਓਂ ਨੇ ਦੂਸਰਾ ਸਥਾਨ ਹਾਸਲ ਕਰਕੇ 75 ਹਜ਼ਾਰ ਦਾ ਨਕਦ ਇਨਾਮ
ਜਿੱਤਿਆ। ਇਸ ਮੌਕੇ ਕਬੱਡੀ ਖਿਡਾਰੀ ਗੁਰਪ੍ਰੀਤ ਰਾਊਕੇ, ਮਾਣਾ ਦੌਧਰ ਅਤੇ ਕਬੱਡੀ ਦੇ ਕੁਮੈਂਟੇਟਰ
ਅਮਨਾ ਲੋਪੋ ਨੂੰ ਬੁਲਟ ਮੋਟ ਸਾਈਕਲ ਦੇ ਕੇ ਸਨਮਾਨ ਕੀਤਾ ਗਿਆ। ਇਸ ਟੂਰਨਾਮੈਂਟ ਵਿਚ ਸੁੱਖਾ ਬੁੱਟਰ
ਨੂੰ ਬੇਸਟ ਰੇਡਰ ਅਤੇ ਸੀਰਾ ਪਿੱਥੋ ਨੂੰ ਉਤਮ ਜਾਫੀ ਵਜੋਂ ਐਲਾਨਿਆ ਗਿਆ।
ਕੱਦੋਂ ਦਾ
ਕਬੱਡੀ ਕੱਪ ਸਮਾਪਤ
ਦੋਰਾਹਾ, 23 ਜਨਵਰੀ - ਦੋ ਰੋਜ਼ਾ ਕਬੱਡੀ ਕੱਪ ਕੱਦੋਂ ਵਿਖੇ ਕਰਵਾਇਆ
ਗਿਆ। ਇਸ ਕਬੱਡੀ ਕੱਪ ਦੇ ਪਹਿਲੇ ਦਿਨ ਕਬੱਡੀ 47, 55, 60 ਅਤੇ 75 ਕਿਲੋ ਦੇ ਮੁਕਾਬਲੇ ਕਰਵਾਏ ਗਏ।
ਕੁੱਤਿਆਂ ਦੀਆਂ ਦੌੜਾਂ 'ਚ ਕਰੀਬ 100 ਕੁੱਤਿਆਂ 'ਚ ਮੁਕਾਬਲੇ 'ਚ ਸ: ਦਰਸ਼ਨ ਸਿੰਘ ਮਾਣਕੀ ਦਾ ਕੁੱਤਾ
ਜੇਤੂ ਰਿਹਾ। ਜਦਕਿ ਆਖਰੀ ਦਿਨ ਕਬੱਡੀ 675 ਕਿਲੋ ਵਰਗ ਦੇ ਸੈਮੀਫਾਈਨਲ ਅਤੇ ਫਾਈਨਲ ਮੈਚ ਕਰਵਾਏ ਗਏ।
ਇਕ ਪਿੰਡ ਓਪਨ ਦੇ ਮੁਕਾਬਲਿਆਂ ਲਈ ਲਗਪਗ ਤਿੰਨ ਦਰਜਨ ਟੀਮਾਂ ਪੁੱਜੀਆਂ, ਜਿਨ੍ਹਾਂ 'ਚ ਜਰਗੜੀ ਜੇਤੂ
ਤੇ ਮੁਕੰਦਪੁਰ ਉਪ ਜੇਤੂ ਰਹੇ। 75 ਕਿਲੋ 'ਚ ਕੱਦੋਂ ਜੇਤੂ ਤੇ ਸਿਆੜ ਉਪ ਜੇਤੂ ਰਹੇ।
ਮੁੱਲਾਂਪੁਰ ਟੂਰਨਾਮੈਂਟ ਮੁਲਤਵੀ
ਮੁੱਲਾਂਪੁਰ ਦਾਖਾ, 23 ਜਨਵਰੀ - ਮੁੱਲਾਂਪੁਰ ਟੂਰਨਾਮੈਂਟ ਜੋ ਕਿ
ਪਹਿਲਾਂ 3 ਤੋਂ 5 ਫਰਵਰੀ ਤੱਕ ਕਰਵਾਇਆ ਜਾਣਾ ਸੀ ਪਰ ਹੁਣ ਕਿਸੇ ਦੁਰਘਟਨਾ ਹੋਣ ਕਰਕੇ ਹੁਣ ਫੁੱਟਬਾਲ,
ਕਬੱਡੀ ਵਜ਼ਨੀ ਅਤੇ ਕਬੱਡੀ ਓਪਨ ਮੁਕਾਬਲੇ 18 ਤੋਂ 20 ਫਰਵਰੀ ਤੱਕ ਕਰਵਾਏ ਜਾਣਗੇ।
ਹਾਂਸ ਕਲਾਂ ਟੂਰਨਾਮੈਂਟ
ਚੌਂਕੀਮਾਨ, 23 ਜਨਵਰੀ - ਪਿੰਡ ਹਾਂਸ ਕਲਾਂ ਵੱਲੋਂ ਟੂਰਨਾਮੈਂਟ
ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੇ ਤੀਜੇ ਦਿਨ ਕਬੱਡੀ 57 ਕਿਲੋ 'ਚ ਬਰਸਾਲ ਨੇ ਪਹਿਲਾ ਤੇ ਕੈਰੇ
ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਟਰਾਲੀ ਬੈਕ 'ਚ ਕਮਲਪ੍ਰੀਤ ਸਿੰਘ ਮਹਿਲ ਕਲਾਂ ਨੇ ਪਹਿਲਾ, ਰੂਪ
ਸਿੰਘ ਹਾਂਸ ਕਲਾਂ ਨੇ ਦੂਜਾ, ਜਰਨੈਲ ਸਿੰਘ ਹਾਂਸ ਕਲਾਂ ਨੇ ਤੀਜਾ ਅਤੇ ਬਲਦੇਵ ਸਿੰਘ ਹਾਂਸ ਕਲਾਂ ਨੇ
ਚੌਥਾ ਸਥਾਨ ਪ੍ਰਾਪਤ ਕੀਤਾ। ਕਬੱਡੀ 52 ਕਿਲੋ ਅਤੇ 57 ਕਿਲੋ ਨੂੰ ਇਨਾਮਾਂ ਦੀ ਵੰਡ ਜਗਰਾਉ ਦੇ
ਵਿਧਾਇਕ ਗੁਰਦੀਪ ਸਿੰਘ ਭੈਣੀ ਅਤੇ ਕਿਲਾ ਰਾਏਪੁਰ ਤੋਂ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਨੇ ਕੀਤੀ।
ਇਸ ਮੌਕੇ ਵਿਧਾਇਕ ਜੱਸੀ ਖੰਗੂੜਾ ਨੇ ਟੂਰਨਾਮੈਂਟ ਕਮੇਟੀ ਨੂੰ 31 ਹਜ਼ਾਰ ਰੁਪਏ ਦਿੱਤੇ। ਟੂਰਨਾਮੈਂਟ
ਦੇ ਦੂਜੇ ਦਿਨ ਕਬੱਡੀ 52 ਕਿਲੋ 'ਚ ਜੋਧਪੁਰ ਚੀਮਾ ਨੇ ਪਹਿਲਾ ਅਤੇ ਹਾਂਸ ਕਲਾਂ ਨੇ ਦੂਜਾ ਸਥਾਨ
ਪ੍ਰਾਪਤ ਕੀਤਾ। ਘੋੜੀਆਂ ਦੀਆ ਦੌੜਾਂ 'ਚ ਅਮਨਦੀਪ ਸਿੰਘ ਭਨੋਹੜ ਨੇ ਪਹਿਲਾ, ਭੋਲਾ ਸਿੰਘ ਛੀਨੀਵਾਨ
ਨੇ ਦੂਜਾ, ਨੱਥਾ ਸਿੰਘ ਬੋਪਾਰਾਏ ਨੇ ਤੀਜਾ ਅਤੇ ਦਲਬੀਰ ਸਿੰਘ ਪੰਡੋਰੀ ਦੀ ਘੋੜੀ ਨੇ ਚੌਥਾ ਸਥਾਨ
ਪ੍ਰਾਪਤ ਕੀਤਾ। ਹਾਕੀ 'ਚ ਹਾਂਸ ਕਲਾਂ ਨੇ ਚਚਰਾੜੀ ਸਕੂਲ ਨੂੰ ਅਤੇ ਬੋਪਾਰਾਏ ਨੇ ਡਾਲੇ ਦੀ ਟੀਮ ਨੂੰ
ਹਰਾਇਆ। ਬੈਲ ਗੱਡੀਆਂ ਦੀਆਂ ਦੌੜਾਂ 'ਚ ਤੇਜਾ ਸਿੰਘ ਜਲਾਲਦੀਵਾਲ ਨੇ ਪਹਿਲਾ ਅਤੇ ਜਗਰੂਪ ਸਿੰਘ ਲੀਲਾਂ
ਮੇਘ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਰਸੂਲਪੁਰ ਕਲਾਂ ਦਾ ਖੇਡ ਮੇਲਾ
ਸਮਾਪਤ
ਮੱਲ੍ਹੀਆਂ ਕਲਾਂ, 22 ਜਨਵਰੀ - 31ਵਾਂ ਤਿੰਨ ਰੋਜ਼ਾ ਪੇਂਡੂ ਕਬੱਡੀ
ਟੂਰਨਾਮੈਂਟ ਪਿੰਡ ਰਸੂਲਪੁਰ ਕਲਾਂ (ਜਲੰਧਰ) 'ਚ ਕਰਵਾਇਆ ਗਿਆ। ਇਹ ਕਬੱਡੀ ਟੂਰਨਾਮੈਂਟ ਅੰਤਰਰਾਸ਼ਟਰੀ
ਕਬੱਡੀ ਖਿਡਾਰੀ ਮਰਹੂਮ ਸ: ਜਗਦੇਵ ਸਿੰਘ ਕਾਹਲੋਂ ਉਰਫ ਜੱਗੀ ਦੀ ਯਾਦ 'ਚ ਕਰਵਾਇਆ ਗਿਆ। ਜੇਤੂ ਟੀਮਾਂ
ਦੇ ਵੇਰਵੇ ਕਬੱਡੀ 32 ਕਿਲੋ ਭਾਰ 'ਚ ਰਸੂਲਪੁਰ ਕਲਾਂ ਨੇ ਪਹਿਲਾ, ਭੰਡਾਲ ਦੋਨਾ ਨੇ ਦੂਸਰਾ, ਕਬੱਡੀ
58 ਕਿਲੋ ਭਾਰ 'ਚ ਰਸੂਲਪੁਰ ਕਲਾਂ ਨੇ ਪਹਿਲਾ, ਪਿੰਡ ਕੁਲਾਰ ਨੇ ਦੂਸਰਾ, ਕਬੱਡੀ 63 ਕਿਲੋ ਭਾਰ 'ਚ
ਰਸੂਲਪੁਰ ਕਲਾਂ ਨੇ ਪਹਿਲਾ ਤੇ ਸੰਧੂ ਚੱਠਾ ਨੇ ਦੂਸਰਾ ਸਥਾਨ, ਕਬੱਡੀ ਓਪਨ 'ਚ ਕਾਲਾ ਸੰਘਿਆਂ ਨੇ
ਪਹਿਲਾ, ਰਸੂਲਪੁਰ ਕਲਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਬੈਸਟ ਰੇਡਰ ਦਾ ਇਨਾਮ ਗੁਰਜੀਤ
ਸਿੰਘ ਕੰਵਲ, ਗੁਰਸ਼ੇਰ ਸਿੰਘ ਤੇ ਬੈਸਟ ਸਟਾਪਰ ਦਾ ਇਨਾਮ ਹਰਜੀਤਮ ਸਿੰਘ ਰਾਜਾ ਵੱਲੋਂ ਦਿੱਤਾ ਗਿਆ।
ਬੱਦੋਵਾਲ ਕਬੱਡੀ ਕੱਪ 'ਚ ਲੰਢੇ
ਟੀਮ ਚਮਕੀ
ਮੁੱਲਾਂਪੁਰ ਦਾਖਾ, 22 ਜਨਵਰੀ - ਬੱਦੋਵਾਲ ਕਬੱਡੀ ਕੱਪ 'ਚ ਪਿੰਡ
ਵਾਰ ਕਬੱਡੀ ਟੀਮ ਲੰਢੇ ਅਤੇ ਕਬੱਡੀ ਕਲੱਬ ਬੱਧਨੀ 'ਚ ਫਾਈਨਲ ਮੁਕਾਬਲਾ ਹੋਇਆ। ਇਸ ਮੁਕਾਬਲੇ 'ਚ ਲੰਢੇ
ਕਬੱਡੀ ਕਲੱਬ ਦੇ ਖਿਡਾਰੀਆਂ 14-19 ਅੰਕਾਂ ਦੇ ਫ਼ਰਕ ਨਾਲ ਬੱਧਨੀ ਖੁਰਦ ਕਬੱਡੀ ਟੀਮ ਨੂੰ ਹਰਾ ਕੇ ਸਵ:
ਕੁਲਵੰਤ ਸਿੰਘ ਢਿੱਲੋਂ ਯਾਦਗਾਰੀ 1 ਲੱਖ ਰੁਪਏ ਦਾ ਇਨਾਮ ਜਿੱਤਿਆ। ਜੰਟਾ ਕਬੱਡੀ ਸਟਾਰ ਨੂੰ ਸਰਵੋਤਮ
ਜਾਫੀ ਅਤੇ ਬੱਧਨੀ ਖੁਰਦ ਕਬੱਡੀ ਟੀਮ ਦੇ ਕੀਪਾ ਬੱਧਨੀ ਵਾਲੇ ਨੂੰ ਸਰਵੋਤਮ ਥਾਵੀ ਐਲਾਨਿਆ। ਵਜ਼ਨੀ
ਕਬੱਡੀ 70 ਕਿਲੋ ਭਾਰ ਮੁਕਾਬਲੇ ਦੇ ਸਰਵੋਤਮ ਜਾਫ਼ੀ ਯਾਦਵਿੰਦਰ ਸਿੰਘ ਸੁਰਖਪੁਰ, ਧਾਵੀ ਹਰਪਾਲ ਸਿੰਘ
ਫ਼ਤਹਿਗੜ੍ਹ ਛੰਨਾ ਦੋਵਾਂ ਨੂੰ ਪ੍ਰਬੰਧਕਾਂ ਵੱਲੋਂ ਮੋਟਰਸਾਈਕਲ ਦਿੱਤੇ ਗਏ।
ਕਪੂਰਥਲਾ ਦਾ 7ਵਾਂ ਕਬੱਡੀ ਗੋਲਡ
ਕੱਪ 2 ਨੂੰ
ਕਪੂਰਥਲਾ, 22 ਜਨਵਰੀ - 7ਵਾਂ ਕਬੱਡੀ ਗੋਲਡ ਕੱਪ 2 ਫਰਵਰੀ ਨੂੰ
ਗੁਰੂ ਨਾਨਕ ਸਟੇਡੀਅਮ ਕਪੂਰਥਲਾ 'ਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਅੰਤਰਰਾਸ਼ਟਰੀ
ਪੱਧਰ ਦੀਆਂ ਕਬੱਡੀ ਟੀਮਾਂ ਟੋਨੀ ਕਾਲਖ ਕਬੱਡੀ ਕਲੱਬ, ਅੰਬੀ ਹਠੂਰ ਕਲੱਬ, ਦਸ਼ਮੇਸ਼ ਕਲੱਬ, ਮੀਰੀ ਪੀਰੀ
ਕਲੱਬ ਅਮਰੀਕਾ, ਚੜ੍ਹਦੀ ਕਲਾ ਕਲੱਬ, ਰਾੜ੍ਹਾ ਸਾਹਿਬ ਕਬੱਡੀ ਕਲੱਬ ਤੇ ਪੱਤੋਂ ਹੀਰਾ ਕਲੱਬ ਦੀਆਂ
ਟੀਮਾਂ ਦਰਸ਼ਕਾਂ ਨੂੰ ਕਬੱਡੀ ਦੇ ਜੌਹਰ ਦਿਖਾਉਣਗੀਆਂ।
ਜਸਪਾਲੋਂ ਦਾ ਤੀਜਾ ਖੇਡ ਮੇਲਾ 11
ਤੋਂ
ਬੀਜਾ, 22 ਜਨਵਰੀ - ਤੀਜਾ ਖੇਡ ਮੇਲਾ 11 ਤੋਂ 13 ਫਰਵਰੀ ਤੱਕ ਬੀਜਾ
ਦੇ ਨੇੜਲੇ ਪਿੰਡ ਜਸਪਾਲੋਂ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ ਕਬੱਡੀ 47, 55 ਕਿਲੋ,
ਤਾਸ਼ ਸੀਪ, ਕਬੱਡੀ 65 ਕਿਲੋ, ਕਬੱਡੀ ਆਲ ਓਪਨ, ਕੁੱਤਿਆਂ ਦੀਆਂ ਦੌੜਾਂ ਅਤੇ 60 ਸਾਲ ਤੋਂ ਉਪਰ
ਬਜ਼ੁਰਗਾਂ ਦੀ ਮੁਰਗਾ ਦੌੜ ਹੋਵੇਗੀ।
ਕਬੱਡੀ ਕੱਪ ਪਟਿਆਲਾ 5 ਨੂੰ
ਪਟਿਆਲਾ, 22 ਜਨਵਰੀ - ਕਬੱਡੀ ਕੱਪ ਪਟਿਆਲਾ 5-6 ਫਰਵਰੀ ਨੂੰ
ਡੀ.ਸੀ.ਡਬਲਿਯੂ ਦੇ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। 6 ਫਰਫਰੀ ਨੂੰ ਹੋਣ ਵਾਲੇ ਕਬੱਡੀ ਕੱਪ ਦੀ
ਜੇਤੂ ਟੀਮ ਨੂੰ ਇਕ ਲੱਖ ਰੁਪਏ ਦਾ ਨਗਦ ਇਨਾਮ ਅਮਰੀਕ ਸਿੰਘ ਪੰਧੇਰ ਤੇ ਇੰਡੀਆ ਕਿੰਗਜ਼ ਟਰਾਂਸਪੋਰਟ
ਕੰਪਨੀ ਮੰਡੀ ਗੋਬਿੰਦਗੜ੍ਹ ਵੱਲੋਂ, ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ
ਜਾਵੇਗਾ।
ਹਰਜੀਤ ਫਰੈਂਡਜ਼ ਕਲੱਬ ਪੱਤੋ ਨੇ
ਮਾਰੀ ਬਾਜ਼ੀ
ਬਾਘਾ ਪੁਰਾਣਾ, 21 ਜਨਵਰੀ - ਦੋ ਦਿਨਾਂ 6ਵਾਂ ਗੋਲਡ ਕਬੱਡੀ ਕੱਪ
ਬਾਘਾ ਪੁਰਾਣਾ ਦੇ ਬਾਬਾ ਗੁਰਮੇਲ ਸਿੰਘ ਯਾਦਗਾਰੀ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਪਹਿਲਾ
ਸਥਾਨ ਭਿੰਡਰ ਤੇ ਭਲੂਰ ਦੀ ਟੀਮ ਨੇ ਦੂਸਰਾ ਸਥਾਨ, ਕਬੱਡੀ ਅਕੈਡਮੀਆਂ ਵਿਚ 8 ਅਕੈਡਮੀਆਂ ਦੀ ਜ਼ਬਰਦਸਤ
ਭੇੜ ਵਿਚੋਂ ਪਹਿਲਾ ਸਥਾਨ ਹਰਜੀਤ ਫਰੈਂਡਜ਼ ਕਲੱਬ ਪੱਤੋ ਹੀਰਾ ਸਿੰਘ ਅਤੇ ਦੂਸਰਾ ਸਥਾਨ ਹਰਜੀਤ ਤਲਵਾਰ
ਕਲੱਬ ਜਗਰਾਉਂ ਨੇ ਹਾਸਲ ਕੀਤਾ। ਗੁਰਪ੍ਰੀਤ ਸਿੰਘ ਜਾਫੀ ਤੇ ਪਾਲਾ ਵਧੀਆ ਧਾਵੀ ਐਲਾਨੇ ਗਏ। ਜੇਤੂ
ਟੀਮਾਂ ਵਿਚ ਕਬੱਡੀ ਓਪਨ ਲਈ ਪਹਿਲਾ ਇਨਾਮ 31000 ਰੁਪਏ ਜੰਗ ਬਹਾਦਰ ਸਿੰਘ ਸਿੱਧੂ ਜਗਜੀਵਨ ਸਿੰਘ
ਮੱਲੇਆਣਾ ਯੂ.ਕੇ., ਦੂਸਰਾ 25000 ਰੁਪਏ ਸਵਰਗੀ ਸੰਤੋਕ ਇਸੰਘ ਸਾਬਕਾ ਸਰਪੰਚ ਦੇ ਪਰਿਵਾਰ ਵੱਲੋਂ,
ਕਬੱਡੀ ਅਕੈਡਮੀਆਂ ਦਾ ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਸਰਾ ਇਨਾਮ 75000 ਰੁਪਏ ਟੂਰਨਾਮੈਂਟ ਕਮੇਟੀ
ਵੱਲੋਂ ਦਿੱਤਾ ਗਿਆ। ਕੁਮੈਂਟਰੀ ਦੀ ਸੇਵਾ ਸੁੱਖਾ ਕੜਿਆਲ, ਬਿੰਦਰ ਮਿਸ਼ਰੀ ਵਾਲਾ, ਕੁਲਦੀਪ ਸ਼ਰਮਾ
ਸਿੰਘਾਂਵਾਲਾ, ਰੈਫਰੀ ਕਬੱਡੀ ਕੋਚ ਸਾਧੂ ਸਿੰਘ ਡੀ.ਪੀ. ਪੱਤੋ, ਕਬੱਡੀ ਕੋਚ ਮੱਖਣ ਚੜਿੱਕ ਡੀ.ਪੀ.
ਨੇ ਨਿਭਾਈ। ਬਾਘਾ ਪੁਰਾਣਾ ਦੀ ਧਰਤੀ ਉੱਪਰ ਇਸੇ ਕਮੇਟੀ ਵੱਲੋਂ 7ਵਾਂ ਗੋਲਡ ਕਬੱਡੀ ਕੱਪ 21-22
ਦਸੰਬਰ 2011 ਨੂੰ ਤੇ ਸੁੱਖਾ ਕੜਿਆਲ ਕੁਮੈਂਟੇਟਰ ਨੂੰ ਮੋਟਰ ਸਾਇਕਲ ਨਾਲ ਸਨਮਾਨਿਤ ਕਰਨ ਦਾ ਐਲਾਨ
ਕੀਤਾ ਗਿਆ।
ਪਿੰਡ ਸੰਘੇੜਾ ਦਾ 14ਵਾਂ ਪੇਂਡੂ
ਖੇਡ ਮੇਲਾ 26 ਤੋਂ
ਬਰਨਾਲਾ, 21 ਜਨਵਰੀ - 14ਵਾਂ ਪੇਂਡੂ ਖੇਡ ਮੇਲਾ 26 ਤੋਂ 28 ਜਨਵਰੀ
ਤੱਕ ਸ਼ਹੀਦ ਕਰਤਾਰ ਸਿੰਘ ਸਰਾਭਾ ਸਟੇਡੀਅਮ ਪਿੰਡ ਸੰਘੇੜਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਓਪਨ
ਕਬੱਡੀ ਦਾ ਪਹਿਲਾ ਇਨਾਮ 51 ਹਜ਼ਾਰ ਅਤੇ ਦੂਜਾ 31 ਹਜ਼ਾਰ ਹੋਵੇਗਾ। ਇਸ ਖੇਡ ਮੇਲੇ ਵਿਚ 70, 60, 53,
ਅਤੇ 40 ਕਿਲੋ ਕਬੱਡੀ ਆਦਿ ਦੇ ਮੁਕਾਬਲਿਆਂ ਤੋਂ ਇਲਾਵਾ ਦਸਤਾਰ ਬੰਦੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ।
ਬੱਦੋਵਾਲ ਕਬੱਡੀ ਕੱਪ ਸ਼ੁਰੂ
ਮੁੱਲਾਂਪੁਰ ਦਾਖਾ, 21 ਜਨਵਰੀ - 2 ਰੋਜ਼ਾ ਬੱਦੋਵਾਲ ਕਬੱਡੀ ਕੱਪ ਦੇ
ਪਹਿਲੇ ਦਿਨ ਵਜ਼ਨੀ 70 ਕਿਲੋ ਭਾਰ ਮੁਕਾਬਲਾ ਜਿੱਤਣ ਲਈ ਪੰਜਾਬ ਦੇ ਕੋਨੇ-ਕੋਨੇ 'ਚ 40 ਪਿੰਡ ਵਾਰ
ਕਬੱਡੀ ਕਲੱਬਾਂ ਸ਼ਮੂਲੀਅਤ ਕੀਤੀ। ਉਦਘਾਟਨੀ ਮੈਚ 'ਚ ਚਮਿਆਰਾ ਕਬੱਡੀ ਕਲੱਬ 17-23 ਅੰਕਾਂ ਨਾਲ
ਕਾਉਂਕੇ ਕਲਾਂ ਨੂੰ ਹਰਾ ਕੇ ਪਹਿਲਾ ਮੁਕਾਬਲਾ ਜਿੱਤਿਆ, ਕੋਟ ਕਰੋੜ ਕਲਾਂ ਕਬੱਡੀ ਕਲੱਬ 14-19 ਅੰਕਾਂ
ਨਾਲ ਝਨੇਰ ਟੀਮ ਨੂੰ ਹਰਾਇਆ, ਦੇਹੜਕਾ ਦੇ ਕਬੱਡੀ ਖਿਡਾਰੀ ਬੱਦੋਵਾਲ ਕਬੱਡੀ ਟੀਮ ਅਤੇ ਸੋਢੀ ਕਬੱਡੀ
ਕਲੱਬ ਚੁਗਾਵਾਂ ਬਾਲੇਬਾਲ (ਸੰਗਰੂਰ) ਕਬੱਡੀ ਟੀਮ ਨੂੰ ਹਰਾ ਕੇ ਦੂਸਰੇ ਗੇੜ ਵਿਚ ਪ੍ਰਵੇਸ਼ ਕੀਤਾ।
ਦੂਜੇ ਗੇੜ ਦਾ ਮੁਕਾਬਲਾ 70 ਕਿਲੋ ਸੈਮੀਫਾਈਨਲ, ਫਾਈਨਲ ਦੇ ਨਾਲ 22 ਜਨਵਰੀ ਸਵੇਰ 9 ਵਜੇ ਕਬੱਡੀ
ਓਪਨ ਪਿੰਡ ਵਾਰ ਮੁਕਾਬਲਾ ਸ਼ੁਰੂ ਹੋਵੇਗਾ। ਨਕਦ ਇਨਾਮਾਂ ਦੇ ਨਾਲ 70 ਕਿਲੋ ਵਜ਼ਨੀ ਦੇ ਸਰਵੋਤਮ
ਜਾਫ਼ੀ-ਧਾਵੀ ਮੋਟਰਸਾਈਕਲ ਅਤੇ ਕਬੱਡੀ ਓਪਨ ਸਰਵੋਤਮ ਜਾਫ਼ੀ-ਧਾਵੀ ਨੂੰ ਬੱਦੋਵਾਲੀਏ ਨੈਨੋ ਕਾਰ ਸਾਬਾਸ਼
ਵਜੋਂ ਦੇਣਗੇ।
ਭਾਗਪੁਰ
ਕਬੱਡੀ ਕੱਪ ਕਪੂਰਥਲਾ ਅਕੈਡਮੀ ਨੇ ਜਿੱਤਿਆ
ਕੁਹਾੜਾ, 20 ਜਨਵਰੀ - ਭਾਗਪੁਰ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ
'ਚ ਦਸਮੇਸ਼ ਕਬੱਡੀ ਕਲੱ
|