|
ਖੇਡਣਾ ਮਨੁੱਖ ਦੀ
ਮੂਲ ਪ੍ਰਵਿਰਤੀ |
|
ਕਰਨਲ ਹਰਚਰਨ ਸਿੰਘ ਉਲੰਪੀਅਨ |
ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ
ਹੈ। ਮਨੁੱਖ ਆਦਿ ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿਚ ਖੇਡਣ
ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿਤ ਤੇ ਸੁਭਾਉ ਅਨੁਸਾਰ ਜੀਵਾਂ ਨੇ ਆਪੋ ਆਪਣੀਆਂ
ਖੇਤਾਂ ਦੀ ਸਿਰਜਣਾ ਕੀਤੀ ਹੈ। ਖੇਡਣਾ ਇਕ ਸਹਿਜ ਕਰਮ ਹੈ। ਖੇਡਾਂ ਮਨੁੱਖ ਦੇ ਸਰਬ
ਪੱਖੀ ਵਿਕਾਸ ਦਾ ਮਹੱਤਵਪੂਰਨ ਸਾਧਨ ਹਨ। ਬੱਚੇ ਦੇ ਜੰਮਦਿਆਂ ਸਾਰ ਹੀ ਖੇਡ ਪ੍ਰਕਿਰਿਆ
ਸ਼ੁਰੂ ਹੋ ਜਾਂਦੀ ਹੈ। ਉਹ ਹੱਥ ਪੈਰ ਮਾਰਨਾ ਸ਼ੁਰੂ ਕਰ ਦਿੰਦਾ ਹੈ। ਪੇਂਡੂ ਸੁਆਣੀਆਂ
ਬੱਚਿਆਂ ਨੂੰ ਗੋਦੀ ਚੁਕਣੋਂ ਵਰਜਦੀਆਂ ਹਨ ਤਾਂ ਜੋ ਉਹ ਧਰਤੀ ਤੇ ਖੇਡਦੇ ਹੋਏ ਸ਼ਕਤੀ
ਪ੍ਰਾਪਤ ਕਰ ਸਕਣ। ਪੰਜ ਸਤ ਸਾਲ ਦੀ ਉਮਰ ਦੇ ਬੱਚੇ ਖੇਡਣ ਵਿਚ ਇੰਨੇ ਵਿਕਸਤ ਤੇ ਰੁੱਝ
ਜਾਂਦੇ ਹਨ ਕਿ ਉਹਨਾਂ ਨੂੰ ਰੋਟੀ ਖਵਾਉਣ ਲਈ ਵੀ ਮਾਂਵਾਂ ਨੂੰ ਬਾਰ ਬਾਰ ਬੁਲਾਉਣਾ
ਪੈਂਦਾ ਹੈ।
ਖੇਡਾਂ ਕੇਵਲ ਸਰੀਰਕ ਕਸਰਤ ਲਈ ਹੀ ਨਹੀਂ ਖੇਡੀਆਂ ਜਾਂਦੀਆਂ ਸਗੋਂ ਇਹ ਲੋਕਾਂ ਦੇ
ਮਨੋਰੰਜਨ ਦਾ ਵੀ ਵਿਸ਼ੇਸ਼ ਸਾਧਨ ਰਹੀਆਂ ਹਨ। ਖੇਡਾਂ ਜਿੱਥੇ ਸਰੀਰਕ ਬਲ ਬਖ਼ਸ਼ਦੀਆਂ ਹਨ,
ਉਥੇ ਰੂਹ ਨੂੰ ਵੀ ਬਹੁਤ ਖੁਸ਼ੀ ਤੇ ਖੇੜਾ ਪ੍ਰਦਾਨ ਕਰਦੀਆਂ ਹਨ, ਜਿਸ ਨਾਲ ਆਤਮਾ
ਬਲਵਾਨ ਹੁੰਦੀ ਹੈ ਅਤੇ ਜੀਵਨ ਵਿਚ ਵਿਸ਼ਵਾਸ ਪਕੇਰਾ ਹੁੰਦਾ ਹੈ। ਆਤਮ ਵਿਸ਼ਵਾਸ ਹੀ
ਜ਼ਿੰਦਗੀ ਵਿਚ ਕਾਮਯਾਬੀ ਹਾਸਲ ਕਰਨ ਲਈ ਸਭ ਤੋਂ ਵੱਧ ਅਹਿਮੀਅਤ ਰੱਖਦਾ ਹੈ। ਖੇਡਾਂ
ਤੋਂ ਹੀ ਸਭ ਕੁਝ ਸਿੱਖ ਕੇ ਇਨਸਾਨ ਜ਼ਿੰਦਗੀ ਦੀ ਦੌੜ ਵਿਚ ਹਰ ਪ੍ਰਕਾਰ ਦੀ ਸਥਿਤੀ ਦਾ
ਮੁਕਾਬਲਾ ਕਰਨ ਲਈ ਭਾਵਨਾ ਪ੍ਰਫੁਲਤ ਕਰਦਾ ਹੈ ਜੋ ਕਿ ਮਨੁੱਖ ਨੂੰ ਹਰ ਪ੍ਰਕਾਰ ਦੇ
ਮੁਕਾਬਲੇ ਲਈ ਜੂਝਣ ਲਈ ਤਿਆਰ ਹੀ ਨਹੀਂ ਕਰਦੀਆਂ ਬਲਕਿ ਹਾਰਨ ਦੀ ਸੂਰਤ ਵਿਚ ਉਸ ਨੂੰ
ਹਾਰ ਖਿੜੇ ਮੱਥੇ ਸਹਿਣ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ। ਇਸੇ ਕਰਕੇ ਹੀ ਖਿਡਾਰੀ
ਦਾ ਸਰੀਰ ਰਿਸ਼ਟ ਪੁਸ਼ਟ, ਚੁਸਤ, ਫੁਰਤੀਲਾ ਅਤੇ ਸ਼ਕਤੀਸ਼ਾਲੀ ਹੁੰਦਾ ਹੈ। ਨਾਲ ਹੀ ਇਨਸਾਨ
ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕਰਦੀਆਂ ਹਨ ਅਤੇ ਟੀਮ ਭਾਵਨਾ ਅਤੇ ਸਮਾਜ ਵਿਚ ਡਸਿਪਲਨ
ਨਾਲ ਰਹਿਣਾ ਵੀ ਸਿਖਾਉਂਦੀਆਂ ਹਨ। ਮਨੋਰੰਜਨ ਤਾਂ ਖੇਡਣ ਵਾਲਿਆਂ ਦਾ ਅਤੇ ਦੇਖਣ
ਵਾਲਿਆਂ ਦਾ ਹੁੰਦਾ ਹੀ ਹੁੰਦਾ ਹੈ। ਜੋ ਇਨਸਾਨ ਖੇਡਾਂ ਵਿਚ ਚਮਕ ਜਾਂਦਾ ਹੈ, ਉਸਦੀਆਂ
ਤਾਂ ਸਾਰੀਆਂ ਉਂਗਲਾਂ ਹੀ ਘਿਓ 'ਚ!! ਇੱਜ਼ਤ, ਮਾਣ, ਸ਼ਹੁਰਤ, ਪੈਸਾ, ਨੌਕਰੀ ਸਭ ਕੁਝ
ਮਿਲ ਜਾਂਦਾ ਹੈ ਪਰ ਮਿਹਨਤ, ਸਖ਼ਤ ਮਿਹਨਤ ਅਤੇ ਹੋਰ ਮਿਹਨਤ, ਬਾਰ-ਬਾਰ ਮਿਹਨਤ, ਤਿਆਗ
ਅਤੇ ਕੁਝ ਨਾ ਕੁਝ ਕਰਕੇ ਵਿਖਾਉਣ ਦੀ ਭਾਵਨਾ ਤੋਂ ਬਿਨਾਂ ਕੁਝ ਹਾਸਲ ਨਹੀਂ ਹੁੰਦਾ।
ਇਸ ਜਾਣ ਪਛਾਣ ਤੋਂ ਬਾਅਦ ਮੈਂ ਆਪਣੇ ਪਰਚੇ ਨੂੰ ਛੇ ਭਾਗਾਂ ਵਿਚ ਵੰਡਿਆ ਹੈ :-
ਭਾਗ ਇਕ : ਪੰਜਾਬ ਦੀਆਂ ਵਿਰਾਸਤੀ ਖੇਡਾਂ
ਭਾਗ ਦੋ : ਪੰਜਾਬ ਦੀਆਂ ਪੇਂਡੂ ਖੇਡਾਂ ਦਾ ਆਯੋਜਨ
ਭਾਗ ਤਿੰਨ : ਪੰਜਾਬ ਦੇ ਉੱਘੇ ਖਿਡਾਰੀ ਅਤੇ ਮਾਝੇ ਦਾ ਹਿੱਸਾ
ਭਾਗ ਚਾਰ : 1961 ਤੋਂ ਲੈ ਕੇ ਹੁਣ ਤੱਕ ਪੰਜਾਬ ਸਰਕਾਰਾਂ ਦੀਆਂ ਖੇਡ ਪਾਲਿਸੀਆਂ ਅਤੇ
ਕੇਂਦਰੀ ਸਰਕਾਰ ਦੀ ਮਾਧੂ ਦਾ ਖੇਡ ਪਾਲਿਸੀ
ਭਾਗ ਪੰਜ : ਰੰਗੀਲਾ ਅਤੇ ਜੋਸ਼ੀਲਾ ਪੰਜਾਬ ਨਹੀਂ, ਹੁਣ ਨਸ਼ੀਲਾ ਅਤੇ ਜ਼ਹਿਰੀਲਾ ਪੰਜਾਬ
ਭਾਗ ਛੇ : ਮੇਰੇ ਕੁਝ ਸੁਝਾਅ
ਅੰਤ ਵਿਚ ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਦੀਆਂ ਕੋਸ਼ਿਸ਼ਾਂ ਅਤੇ ਧੰਨਵਾਦ!!
ਭਾਗ ਪਹਿਲਾ : ਵਿਰਾਸਤੀ ਖੇਡਾਂ : ਸੋ ਵਿਰਾਸਤੀ ਖੇਡਾਂ ਪੰਜਾਬੀ ਲੋਕ-ਧਾਰਾ ਦੇ ਹੋਰਨਾਂ
ਅੰਗਾਂ ਜਿਵੇਂ ਕਿ ਲੋਕ ਕਹਾਣੀਆਂ, ਲੋਕ ਗੀਤਾਂ, ਬੁਝਾਰਤਾਂ ਅਤੇ ਅਖਾਣਾਂ ਵਾਂਗ
ਪੰਜਾਬੀ ਸੰਸਕ੍ਰਿਤੀ ਅਤੇ ਸਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਸੈਂਕੜਿਆਂ ਦੀ ਗਿਣਤੀ
ਵਿਚ ਇਹ ਉਪਲਬਧ ਹਨ, ਜਿੰਨਾਂ ਵਿਚੋਂ ਪੰਜਾਬੀ ਸਭਿਆਚਾਰ ਦੀ ਝਲਕ ਨਜ਼ਰ ਆਉਂਦੀ ਹੈ।
ਪੰਜਾਬੀਆਂ ਦਾ ਸੁਭਾਅ, ਮਰਦਾਉਪੁਣਾ, ਰਹਿਣ ਸਹਿਣ, ਖਾਣ ਪੀਣ, ਮੇਲੇ ਤਿਉਹਾਰ, ਨੈਤਿਕ
ਕਦਰਾਂ ਕੀਮਤਾਂ ਇਨ੍ਹਾਂ ਵਿਰਾਸਤੀ ਖੇਡਾਂ 'ਚ ਝਲਕਦੀਆਂ ਹਨ। ਇਹ ਖੇਡਾਂ ਪੇਂਡੂ ਲੋਕਾਂ
ਦੇ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਹਨ। ਇਹ ਖੇਡਾਂ ਹਰ ਪਿੰਡ ਦਾ ਵਿਸ਼ੇਸ਼ ਭਾਗ ਹੋਇਆਂ
ਕਰਦੀਆਂ ਸਨ। ਇਹਨਾਂ ਦੇ ਪਿੜ ਪਿੰਡ ਦੀ ਜੂਹ ਤੇ ਸ਼ਾਮਾਂ ਨੂੰ ਜੁੜਿਆ ਕਰਦੇ ਸਨ। ਸਾਰੇ
ਪਿੰਡ ਦੇ ਗੱਭਰੂਆਂ ਨੇ ਰਲ ਕੇ ਖੇਡਣਾ, ਕੋਈ ਜਾਤ ਪਾਤ ਨਹੀਂ, ਊਚ ਨੀਚ ਨਹੀਂ। ਅਮੀਰੀ
ਗਰੀਬੀ ਦਾ ਪਾੜਾ ਨਹੀਂ। ਸਾਰੇ ਰਲ ਮਿਲ ਕੇ ਇੰਨਾਂ ਦਾ ਆਨੰਦ ਮਾਣਦੇ ਸਨ। ਸਾਰੇ ਪਿੰਡ
ਵਾਲੇ ਰਲ ਕੇ ਇਹਨਾਂ ਗੱਭਰੂਆਂ ਦੀ ਖੁਰਾਕ ਦਾ ਬੰਦੋਬਸਤ ਕਰਦੇ ਸਨ ਅਤੇ ਇਹ ਗਭਰੂ
ਪਿੰਡ ਦੀ ਇੱਜ਼ਤ ਅਤੇ ਮਾਣ ਲਈ ਜਾਨ ਦਿੰਦੇ। ਇਹ ਪਿੰਡ ਦਾ ਸਰਮਾਇਆ ਹੋਇਆ ਕਰਦੇ ਸਨ।
ਕਿਸੇ ਨੇ ਕੁਸ਼ਤੀ, ਕਬੱਡੀ-ਭਾਰ ਚੁੱਕਣਾ, ਬੋਰੀ ਚੁੱਕਣੀ, ਦੌੜਨਾ ਆਦਿ। ਖਿੱਦੋ ਖੂੰਡੀ
ਖੇਡਣਾ, ਕਬੱਡੀ ਤਾਂ ਪੰਜਾਬੀਆਂ ਦੀ ਸ਼ੁਰੂ ਤੋਂ ਹੀ ਰਾਸ਼ਟਰੀ ਖੇਡ ਕਹੀ ਹੈ ਅਤੇ ਠੀਕ
ਹੀ ਇਸਨੂੰ ਪੰਜਾਬ ਦੀ ਮਾਂ ਖੇਡ ਦਾ ਦਰਜ਼ਾ ਮਿਲਿਆ ਹੈ। ਵੀਣੀ ਫੜਨਾ - ਵਿਆਹਾਂ ਸ਼ਾਦੀਆਂ
'ਤੇ। ਗੁਲੀ ਡੰਡਾ, ਲੂਣ ਤੇਲ, ਬਾਡੀ, ਛਾਲਾਂ ਮਾਰਨੀਆਂ, ਸ਼ੱਕਰ ਭੁਰਜੀ, ਤਾਸ਼ ਆਦਿ
ਸਾਡੇ ਵਡੇ ਵਡੇਰੇ ਬੜੇ ਉਤਸ਼ਾਹ ਨਾਲ ਖੇਡਦੇ ਸਨ। ਬਚੇ ਵੀ ਉਹੋ ਹੀ ਨਕਲ ਕਰਦੇ ਸਨ।
ਬਾਬਿਆਂ ਦੀਆਂ ਖੇਡਾਂ, ਗੱਭਰੂਆਂ ਦੀਆਂ ਖੇਡਾਂ, ਕੁੜੀਆਂ ਅਤੇ ਮੁਟਿਆਰਾਂ ਦੀਆਂ ਖੇਡਾਂ
ਇਹ ਸਭ ਸਾਡੇ ਲੋਕ ਜੀਵਨ ਵਿਚੋਂ ਗੁਆਚ ਰਹੀਆਂ ਹਨ। ਨਾ ਹੁਣ ਪਿੰਡਾਂ ਵਿਚ, ਉਹ ਜੂਹਾਂ
ਰਹੀਆਂ ਹਨ ਜਿਥੇ ਖੇਡਾਂ ਦੇ ਪਿੜ ਜੁੜਦੇ ਸਨ ਤੇ ਨਾ ਹੀ ਕਿਸੇ ਕੋਲ ਖੇਡਣ ਲਈ ਵਿਹਲ
ਹੈ। ਬਸ ਖੇਡਾਂ ਦੇ ਨਾਂ ਹੀ ਚੇਤੇ ਰਹਿ ਗਏ ਹਨ। ਪੰਜਾਬ ਅਖਾਣ ਹੈ - ਖੇਡਾਂ ਤੇ ਮਾਵਾਂ
ਮੁੱਕਣ ਤੇ ਹੀ ਚੇਤੇ ਆਉਂਦੀਆਂ ਹਨ। ਇਹ ਖੇਡਾਂ ਸਾਡਾ ਗੌਰਵਮਈ ਵਿਰਸਾ ਹਨ। ਇਹਨਾਂ ਦੀ
ਸੰਭਾਲ ਅਤਿਅੰਤ ਜ਼ਰੂਰੀ ਹੈ, ਜੋ ਕਿ ਸਾਡੇ ਤਾਕਤਵਰ ਅਤੇ ਬਲਵਾਨ ਵਿਰਸੇ ਨਾਲ ਜੁੜਿਆ
ਹੋਇਆ ਹੈ ਅਤੇ ਜੋੜਦਾ ਹੈ। ਪ੍ਰੋਫੈਸ਼ਨਲ ਖੇਡਾਂ ਵਿਚ ਵਿਰਸੇ ਦੀਆਂ ਦੇਖੀਆਂ ਜਾਂ
ਖੇਡੀਆਂ ਖੇਡਾਂ ਵੀ ਬਹੁਤ ਕੰਮ ਆਉਂਦੀਆਂ ਹਨ।
ਭਾਗ ਦੋ : ਪੰਜਾਬ ਦੀਆਂ ਪੇਂਡੂ ਖੇਡਾਂ ਦਾ ਆਯੋਜਨ : ਅੱਤਵਾਦ ਖਤਮ ਹੁੰਦਿਆਂ ਹੀ ਇਕ
ਵਾਰ ਫਿਰ ਪੰਜਾਬ ਦੇ ਪਿੰਡਾਂ ਵਿਚ ਖੇਡ ਮੁਕਾਬਲੇ ਕਰਵਾਉਣੇ ਸ਼ੁਰੂ ਹੋਏ ਅਤੇ ਜਿਸ
ਤਰ੍ਹਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਗਰਮੀ ਦੀ ਰੁੱਤ ਖਤਮ ਹੁੰਦਿਆਂ ਸਾਰ ਹੀ
ਪੇਂਡੂ ਖੇਡਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਅਤੇ ਖਾਸ ਕਰਕੇ ਸਰਦੀ ਦੀ ਰੁੱਤੇ ਤਾਂ
ਇਹ ਦੌਰ ਖੇਡਾਂ ਦਾ ਲਗਾਤਾਰ ਜਾਰੀ ਰਹਿੰਦਾ ਹੈ। ਸਭ ਤੋਂ ਪੁਰਾਣੀਆਂ ਅਤੇ ਮਸ਼ਹੂਰ ਖੇਡਾਂ
ਕਿਲ੍ਹਾ ਰਾਏਪੁਰ (ਲੁਧਿਆਣੇ) ਦੀਆਂ ਹਨ, ਜੋ ਕਿ ਹੁਣ ਤਕ ਸਾਰੀ ਦੁਨੀਆ 'ਚ ਪੇਂਡੂ
ਉਲੰਪਿਕ ਖੇਡਾਂ ਦੇ ਨਾਮ ਨਾਲ ਮਸ਼ਹੂਰ ਹੋ ਚੁੱਕੀਆਂ ਹਨ। ਜਰਖੜ ਖੇਡਾਂ, ਕਮਲਜੀਤ
ਯਾਦਗਾਰੀ ਖੇਡਾਂ, ਖੇਡਾਂ ਖਡੂਰ ਸਾਹਿਬ ਦੀਆਂ ਅਤੇ ਪਿੰਡਾਂ ਪਿੰਡਾਂ ਵਿਚ ਸ਼ਹਿਰਾਂ
ਵਿਚ ਐਨ.ਆਰ.ਆਈ ਵੀਰ ਆ ਕੇ ਕਬੱਡੀ ਦੇ ਟੂਰਨਾਮੈਂਟ ਅਤੇ ਬਾਕੀ ਖੇਡਾਂ ਦਾ ਆਯੋਜਨ ਕਰਦੇ
ਹਨ। ਬਟਾਲਾ-ਮਰੜ-ਜੈਂਤੀਪੁਰ-ਪਾਖਰਪੁਰਾ-ਬਜੂਮਾਨ ਆਦਿ ਪਿੰਡਾਂ ਵਿਚ ਹਰ ਪਿੰਡ ਵਿਚ
ਹਾਕੀ ਦੇ ਟੂਰਨਾਮੈਂਟ ਅਤੇ ਬਾਕੀ ਖੇਡਾਂ ਆਰਗੇਨਾਈਜ਼ ਕੀਤੀਆਂ ਜਾਂਦੀਆਂ ਹਨ। ਲੋੜ ਹੈ
ਇਨ੍ਹਾਂ ਖੇਡਾਂ ਨੂੰ ਲਗਾਤਾਰ ਠੀਕ ਢੰਗ ਨਾਲ ਕਰਵਾਉਣ ਦੀ, ਸਾਰਿਆਂ ਨੂੰ ਮਿਲ ਕੇ ਉਸ
ਵਿਚ ਹਿੱਸਾ ਲੈਣ ਦੀ, ਅਤੇ ਵੱਧ ਤੋਂ ਵੱਧ ਨਵੇਂ ਅਤੇ ਛੋਟੀ ਉਮਰ ਦੇ ਖਿਡਾਰੀਆਂ ਨੂੰ
ਖੇਡਣ ਦਾ ਮੌਕਾ ਅਤੇ ਉਤਸ਼ਾਹ ਦੇਣ ਦੀ। ਪੱਕੀ ਉਮਰ ਦਾ ਵੱਖਰਾ ਥਾਂ ਹੋਵੇ। ਮੁਕਾਬਲੇ
ਕਰਵਾਉਣੇ ਚਾਹੀਦੇ ਹਨ।
ਭਾਗ ਤਿੰਨ : ਪੰਜਾਬ ਦੇ ਉੱਘੇ ਖਿਡਾਰੀ ਅਤੇ ਮਾਝੇ ਦਾ ਹਿੱਸਾ : ਵੈਸੇ ਤਾਂ ਪੰਜਾਬੀਆਂ
ਨੇ ਹਰ ਖੇਡ ਵਿਚ ਬਹੁਤ ਪੁਲਾਂਘਾਂ ਮਾਰੀਆਂ ਹਨ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਅਤੇ
ਸਭ ਇਹੋ ਜਿਹੇ ਖਿਡਾਰੀਆਂ ਦੇ ਨਾਮ ਇਕੋ ਵਾਰ ਦਰਸਾਉਣੇ ਮੁਸ਼ਕਿਲ ਨਹੀਂ ਪਰ ਜੋ ਨਾਮ ਇਸ
ਵੇਲੇ ਮੇਰੇ ਜ਼ਿਹਨ ਵਿਚ ਆ ਰਹੇ ਹਨ, ਉਹ ਇਸ ਪ੍ਰਕਾਰ ਹਨ :
ਕੁਸ਼ਤੀ ਵਿਚ : ਕਿੱਕਰ ਸਿੰਘ, ਦਾਰਾ ਸਿੰਘ, ਕਰਤਾਰ ਸਿੰਘ, ਕੇਸਰ ਸਿੰਘ, ਸੁਖਚੈਨ
ਸਿੰਘ ਅਤੇ ਸੁਖਚੈਨ ਦਾ ਬੇਟਾ।
ਕਬੱਡੀ ਵਿਚ : ਦੇਵੀ ਲਾਲ, ਗੁਰਬਖਸ਼ ਸਿੰਘ ਖਹਿਰਾ, ਭਿਡਾ, ਬਚਿੱਤਰ ਸਿੰਘ, ਹਰਦੀਪ
ਸਿੰਘ ਫਿੱਡਾ ਆਦਿ
ਅਥਲੈਟਿਕਸ ਵਿਚ : ਮਿਲਖਾ ਸਿੰਘ, ਗੁਰਬਚਨ ਸਿੰਘ ਰੰਧਾਵਾ, ਪ੍ਰਦੁਮਣ ਸਿੰਘ, ਮੱਖਣ
ਸਿੰਘ, ਜਗ ਮੋਹਨ ਸਿੰਘ, ਜਗਦੇਵ ਸਿੰਘ, ਅਜਮੇਰ ਸਿੰਘ, ਪ੍ਰਵੀਨ ਕੁਮਾਰ, ਬਹਾਦਰ ਸਿੰਘ,
ਰਘਬੀਰ ਸਿੰਘ, ਮਨਜੀਤ ਵਾਲੀਆ, ਕਮਲਜੀਤ ਸੰਧੂ, ਹਰਵੰਤ, ਮਨਜੀਤ ਅਤੇ ਮਨਦੀਪ ਕੌਰ ਆਦਿ
ਕ੍ਰਿਕਟ ਵਿਚ : ਲਾਲਾ ਅਮਰ ਨਾਥ, ਬਿਸ਼ਨ ਸਿੰਘ ਬੇਦੀ, ਸੁਰਿੰਦਰ, ਮਹਿੰਦਰ ਨਾਥ, ਮਦਨ
ਲਾਲ, ਹਰਭਜਨ ਸਿੰਘ, ਯੁਗਰਾਜ ਸਿੰਘ ਆਦਿ।
ਸ਼ੂਟਿੰਗ ਵਿਚ : ਮਾਨਵਜੀਤ ਸਿੰਘ, ਅਭਿਨਵ ਬਿੰਦਰਾ, ਗਗਨ ਨਾਰੰਗ, ਨਵਜੀਤ ਸਿੱਧੂ ਅਾਿਦ।
ਵਾਲੀਬਾਲ ਵਿਚ : ਨਰਿਪਜੀਤ (ਨਿੱਪੀ), ਇੰਦਰ ਸਿੰਘ, ਗੁਲਜ਼ਾਰ ਸਿੰਘ ਆਦਿ।
ਬਾਸਕਟਬਾਲ ਵਿਚ : ਗੁਰਦਾਸ ਮੱਲ, ਅਨਿਲ ਕੁਮਾਰ, ਚੀਮਾ ਬ੍ਰਦਰਜ਼ (ਬਲਕਾਰ-ਕੁਲਦੀਪ-ਸਜਣ)
ਆਦਿ।
ਫੁਟਬਾਲ ਵਿਚ : ਜੈਮਲ ਸਿੰਘ, ਇੰਦਰ ਸਿੰਘ, ਮਨਜੀਤ ਸਿੰਘ, ਗੁਰਦੇਵ ਸਿੰਘ, ਹਰਜਿੰਦਰ
ਸਿੰਘ, ਸੁਖਵਿੰਦਰ ਸਿੰਘ
ਹਾਕੀ ਵਿਚ : ਅਨੇਕਾਂ ਖਿਡਾਰੀ : ਮੰਨਾ ਸਿੰਘ, ਗੁਰਮੀਤ ਸਿੰਘ, ਨੰਦੀ ਸਿੰਘ, ਊਧਮ
ਸਿੰਘ, ਕੇਸ਼ਵ ਦੱਤ, ਪ੍ਰਿਥੀਪਾਲ ਸਿੰਘ, ਗੁਰਬਖਸ਼ ਸਿੰਘ, ਹਰਮੀਕ ਸਿੰਘ, ਅਜੀਤ ਪਾਲ,
ਹਰਚਰਨ, ਸੁਰਜੀਤ, ਮੁਖਬੈਨ, ਪ੍ਰਭਜੋਤ, ਪਰਗਟ ਆਦਿ।
ਮਾਝੇ ਦੀ ਦੇਣ : ਸਰਹਾਲੀ ਤੋਂ ਲੈ ਕੇ ਬਾਬੇ ਬਕਾਲੇ-ਸਹਿਆਲੇ ਤੱਕ ਅਤੇ ਲੜਕੀਆਂ ਸਭ
ਦੇ ਨਾਂ।
ਇਨ੍ਹਾਂ ਨਾਮਾਂ ਤੋਂ ਉਸ ਉਸ ਇਲਾਕੇ ਦੇ ਬੱਚੇ ਉਤਸ਼ਾਹਿਤ ਹੋਣੇ ਚਾਹੀਦੇ ਹਨ ।
ਭਾਗ ਚਾਰ : 1961 ਤੋਂ ਲੈ ਕੇ ਹੁਣ ਤਕ ਪੰਜਾਬ ਸਰਕਾਰ ਦੀਆਂ ਸਪੋਰਟਸ ਪਾਲਿਸੀਆਂ :-
1. 1960 ਉਲੰਪਿਕਸ ਵਿਚ ਭਾਰਤੀ ਹਾਕੀ ਦੀ ਹਾਰ ਅਤੇ ਉਸ ਵੇਲੇ ਦੇ ਮੁੱਖ ਮੰਤਰੀ ਸ.
ਪਰਤਾਪ ਸਿੰਘ ਕੈਂਰੋ ਨੇ ਸਪੋਰਟਸ ਕਾਲਜ ਜਲੰਧਰ ਸ਼ੁਰੂ ਕੀਤਾ। ਕਾਲਜ ਦਾ ਸਿਸਟਮ ਅਤੇ
ਪਰਫਾਰਮੈਂਸ।
2. ਫਿਜ਼ੀਕਲ ਕਾਲਜ ਅਤੇ ਐਜੂਕੇਸ਼ਨ ਪਟਿਆਲਾ
3. ਖਾਲਸਾ ਕਾਲਜ ਅੰਮ੍ਰਿਤਸਰ
4. ਤਿੰਨ ਕਾਲਜ ਜਲੰਧਰ ਵਿਚ
5. ਸਪੋਰਟਸ ਵਿੰਗਜ਼ ਅਤੇ ਸੈਪਰੇਟ ਸਪੋਰਟਸ ਡੀਪਾਰਮੈਂਟ ਇਨ ਐਜੂਕੇਸ਼ਨ ਡਿਪਾਰਟਮੈਂਟ :
1975 ਅਤੇ ਵਿੰਗਜ਼
6. 1992 : ਰਮਿੰਦਰ ਸਮੇਂ ਚਲ ਰਹੇ ਸਪੋਰਟਸ ਵਿੰਗਜ਼ ਬੰਦ
(Closure of sports wings during Raminders time.)
7. ਦੁਬਾਰਾ ਚਾਲੂ ਸਪੋਰਟਸ ਵਿੰਗ : Purgat
8. ਐਨ.ਆਈ.ਐਸ -ਪਟਿਆਲਾ ਅਤੇ ਐਸ.ਏ.ਆਈ -ਪੰਚਾਇਤ ਸਪੋਰਟਸ ਡਿਪਾਰਟਮੈਂਟ
9. ਨੌਕਰੀ ਦੇ ਮੌਕੇ : ਮੁੱਖ ਚੀਜ਼
10. ਚੀਜ਼ਾਂ ਦੀ ਘਾਟ : ਜਾਣਕਾਰੀ ਦੀ ਘਾਟ, ਰੁਚੀ ਦੀ ਘਾਟ, ਕੋਚਿਜ਼
Coaches
11. ਤਰੁਟੀਆਂ : ਛੋਟੀ ਟੀਮ/ਵੱਡੀ ਟੀਮ ਪਲੈਨਜ਼/ਗੋਲ
ਕੇਂਦਰੀ ਸਰਕਾਰ ਦੀ ਮੌਜੂਦਾ ਖੇਡ ਪਾਲਿਸੀ :
Autonorimious bodies. Ms Gill a new light/hope
ਭਾਗ ਪੰਜ : ਰੰਗੀਲਾ ਅਤੇ ਜੋਸ਼ੀਲਾ ਪੰਜਾਬ ਨਹੀਂ, ਹੁਣ ਨਸ਼ੀਲਾ ਅਤੇ ਜ਼ਹਿਰੀਲਾ ਪੰਜਾਬ
!!
ਪੰਜਾਬ ਦੀ ਧਰਤੀ ਬੜੀ ਪਵਿੱਤਰ ਤੇ ਭਾਗਾਂ ਵਾਲੀ ਹੈ। ਹਰ ਲਿਹਾਜ਼ ਨਾਲ ਸਵੱਛ ਤੇ
ਪੁਨੀਤ। ਇਹ ਐਸੀ ਸੁਭਾਗੀ ਧਰਤੀ ਹੈ ਜਿਸ ਨੂੰ ਦਸ ਗੁਰੂ ਸਾਹਿਬਾਨ ਦੀ ਲਗਾਤਾਰ 239
ਸਾਲ ਅਗਵਾਈ ਪ੍ਰਾਪਤ ਹੋਈ ਹੈ। ਇਸ ਧਰਤੀ ਦਾ ਚੱਪਾ ਚੱਪਾ ਸਤਿਗੁਰਾਂ ਦੀ ਚਰਨ ਛੁਹ
ਨਾਲ ਨਿਹਾਲ ਹੋਇਆ ਪਿਆ ਹੈ ਪਰ ਅਫ਼ਸੋਸ ਕਿ ਅਜ ਅਜ਼ਾਦੀ ਦੇ 6 ਦਹਾਕਿਆਂ ਤੋਂ ਮਗਰੋਂ ਇਹ
ਰੰਗੀਲਾ ਪੰਜਾਬ ਬਦਲ ਕੇ ਨਸ਼ੀਲਾ ਤੇ ਜ਼ਹਿਰੀਲਾ ਪੰਜਾਬ ਬਣ ਗਿਆ ਹੈ। ਇਸ ਦਾ ਮੂੰਹ
ਮੁੰਹਾਦਰਾ ਬਦਲ ਗਿਆ ਹੈ, ਸਿੱਖ ਬਚਿਆਂ ਦੀ ਸ਼ਕਲ ਸੂਰਤ ਬਦਲ ਗਈ ਹੈ। ਉਹ ਕਦਰਾਂ ਕੀਮਤਾਂ
ਜਿੰਨਾ ਤੇ ਪੰਜਾਬ ਨੂੰ ਗੌਰਵ ਅਤੇ ਮਾਣ ਹੁੰਦਾ ਸੀ, ਅਜ ਤਹਿਸ ਨਹਿਸ ਹੋ ਰਹੀਆਂ ਹਨ।
ਪੰਜਾਬ ਦਾ 80 ਪ੍ਰਤੀਸ਼ਤ ਨੌਜਵਾਨ ਕਿਸੇ ਨਾ ਕਿਸੇ ਨਸ਼ੇ ਦਾ ਸ਼ਿਕਾਰ ਹੋ ਚੁੱਕਾ ਹੈ। ਹਰ
ਕਿਸਮ ਦੇ ਨਸ਼ੇ ਦੀਆਂ ਇਥੇ ਲਹਿਰਾਂ ਬਹਿਰਾਂ ਲਗਈਆਂ ਹੋਈਆਂ ਹਨ। ਜਵਾਨੀਆਂ ਗਰਕ ਹੋ
ਰਹੀਆਂ ਹਨ। ਸਕੂਲਾਂ ਕਾਲਜਾਂ ਦੇ ਮੁੰਡੇ ਕੁੜੀਆਂ ਦੇ ਨਸ਼ਿਆਂ ਦੇ ਬਾਰੇ ਸੁਣ ਕੇ
ਰੌਂਗਟੇ ਖੜੇ ਹੋ ਜਾਂਦੇ ਹਨ। ਸਭ ਗੂੰਗੇ ਬੋਲੇ ਬਣ ਕੇ ਇਹ ਵਗਦਾ ਛੇਵਾਂ ਦਰਿਆ ਦੇਖ
ਰਹੇ ਹਨ। ਇਸ ਛੇਵੇਂ ਦਰਿਆ ਵਿਚ ਪੰਜਾਬ ਦੀ ਜਵਾਨੀ ਦੇਖ ਕੇ ਮਨ ਬਹੁਤ ਉਦਾਸ ਹੁੰਦਾ
ਹੈ। ਕੀ ਪੰਜਾਬੀ ਮਾਵਾਂ ਨੇ ਨਸ਼ਈ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਖਿਡਾਰੀ
ਜੰਮਣੇ ਬੰਦ ਕਰ ਦਿੱਤੇ ਨੇ। ਇਸੇ ਵਜ੍ਹਾ ਕਰਕੇ ਹੀ ਖੇਡਾਂ ਦਾ ਸੱਥਰ ਥਲੇ ਨੂੰ ਆ ਰਿਹਾ
ਹੈ।
ਭਾਗ ਛੇ : ਮੇਰੇ ਕੁਝ ਸੁਝਾਅ :
(a) Population Cont
(b) Infrastructure
(c) Swimming/Gymnastics
(d) Athletics : Mother of all sports
(e) Education/ literacy
(f) Scientific backing right from
childhood/psychologist/Psychologists
(g) Screening at proper age & Tendency of overage/underage a big
cancer.
(i) Consistent Policies
(j) Coaches by examples themselves
(k) Results oriented
(l) Achievable targets
(m) Stop bold statements
(n) Fulfill promises
(o) Job Opportunities
(p) Sponserers
(q) Make Future of Sportsman/ women secure/Hold them in high esteem.
(r) NRIs/ Others : Continuous pgme/activities as on going process
for years on.
(s) Selection Approaches.
Finally : ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ
ਕੌਂਸਲ ਦੀਆਂ ਗਤੀਵਿਧੀਆਂ
ਸਹੀ ਦਿਸ਼ਾ, ਆਪਸੀ ਮਿਲਵਰਤਨ ਅਤੇ co-ordination &
annual calendar. |